ਜੂਡੋ (Judo) Game Rules – PSEB 10th Class Physical Education

Punjab State Board PSEB 10th Class Physical Education Book Solutions ਜੂਡੋ (Judo) Game Rules.

ਜੂਡੋ (Judo) Game Rules – PSEB 10th Class Physical Education

ਯਾਦ ਰੰਖਣ ਵਾਲੀਆਂ ਗੱਲਾਂ
(Points to Remember)

  1. ਜੂਡੋ ਦੇ ਮੈਦਾਨ ਦਾ ਆਕਾਰ = ਵਰਗਾਕਾਰ
  2. ਜੂਡੋ ਮੈਦਾਨ ਦੀ ਇਕ ਭੁਜਾ ਦੀ ਲੰਬਾਈ = 10 ਮੀਟਰ
  3. ਅਧਿਕਾਰੀਆਂ ਦੀ ਗਿਣਤੀ = ਚਾਰ ਜਾਂ ਪੰਜ (1 ਰੈਫ਼ਰੀ, 2 ਜੱਜ, 1 ਸਕੋਰਰ),
  4. ਪੁਸ਼ਾਕ ਦਾ ਨਾਂ = ਜੂਡੋਗੀ
  5. ਜੁਡੋ ਦੇ ਭਾਗ ਦੀ ਗਿਣਤੀ = 8 ਪੁਰਸ਼ਾਂ ਦੇ
  6. ਜੁਡੋ ਦੇ ਭਾਗ ਦੀ ਗਿਣਤੀ ਇਸਤਰੀਆਂ ਦੀ = 7
  7. ਜੂਨੀਅਰ ਲਈ ਭਾਗ ਦੀ ਗਿਣਤੀ = 8
  8. ਜੂਡੋ ਖੇਲ ਦਾ ਸਮਾਂ = 10 ਤੋਂ 20 ਮਿੰਟ |
  9. ਜੂਡੋ ਦੇ ਮੈਦਾਨ ਦਾ ਨਾਂਅ . = ਸ਼ਿਆਗੋ
  10. ਪਲੇਟਫਾਰਮ ਨੂੰ ਢਕਣ ਵਾਲੇ ਟੁਕੜਿਆਂ ਦੀ ਗਿਣਤੀ = ਘੱਟ ਤੋਂ ਘੱਟ 50
  11. ਮੈਦਾਨ ਦਾ ਕੁੱਲ ਖੇਤਰ = ਜ਼ਿਆਦਾ ਤੋਂ ਜ਼ਿਆਦਾ 16 × 16 ਮੀਟਰ (128 ਮੈਟ . ਘੱਟ ਤੋਂ ਘੱਟ 14 × 14 ਮੀਟਰ (98 ਮੈਟ)
  12. ਹਰੇਕ ਮੈਟ ਦੇ ਟੁੱਕੜੇ ਦਾ ਆਕਾਰ : 1 × 2 ਮੀਟਰ
  13. ਜੂਡੋ ਦੇ ਖਿਡਾਰੀਆਂ ਨੂੰ ਇਕ ਦੂਸਰੇ ਤੋਂ ਖੜ੍ਹੇ ਹੋਣ ਦੀ ਦੂਰੀ = 4 ਮੀਟਰ
  14. ਖ਼ਤਰਨਾਕ ਜ਼ੋਨ = 1 ਮੀ.

ਖੇਡ ਸੰਬੰਧੀ ਅਰੰਭਵਪੂਰਨ ਜਾਣਕਾਰੀ

  1. ਜੂਡੋ ਪ੍ਰਤੀਯੋਗਤਾ ਰੈਫ਼ਰੀ ਦੇ Hajime ਸ਼ਬਦ ਕਹਿਣ ਨਾਲ ਸ਼ੁਰੂ ਹੁੰਦੀ ਹੈ ।
  2. ਖਿਡਾਰੀ ਅੰਗੁਠੀ, ਕੜਾ ਆਦਿ ਨਹੀਂ ਪਾ ਸਕਦਾ ਤੇ ਨਾ ਹੀ ਉਸ ਦੇ ਹੱਥਾਂ ਤੇ ਪੈਰਾਂ ਦੇ ਨਹੁੰ ਵਧੇ ਹੋਣੇ ਚਾਹੀਦੇ ਹਨ ।
  3. ਰੈਫਰੀ ਦੇ ‘ਉਸਾਈ’, ‘ਨੰਮੀ-ਡੋਕੇਤ” ਆਖਣ ‘ਤੇ ਪਕੜ ਹਟ ਜਾਂਦੀ ਹੈ ।
  4. ਜੇਕਰ ਕਦੇ ਜੱਜ ਰੈਫ਼ਰੀ ਦੇ ਫੈਸਲੇ ਨਾਲ ਸਹਿਮਤ ਨਾ ਹੋਵੇ ਤਾਂ ਉਹ ਰੈਫ਼ਰੀ ਨੂੰ ਆਪਣਾ | ਸੁਝਾਅ ਦੇ ਸਕਦਾ ਹੈ । ਰੈਫ਼ਰੀ ਠੀਕ ਸਮਝੇ ਤਾਂ ਜੱਜ ਜੇ ਫੈਸਲੇ ਨੂੰ ਮੰਨ ਸਕਦਾ ਹੈ ।
  5. ਜੁਡੋ ਪ੍ਰਤੀਯੋਗਤਾ ਦੀ ਮਿਆਦ 3 ਮਿੰਟ ਤੋਂ 20 ਮਿੰਟ ਹੋ ਸਕਦੀ ਹੈ ।
  6. ਜੂਡੋ ਮੁਕਾਬਲੇ ਵਿਚ ਪੇਟ ਨੂੰ ਘੁੱਟਣਾ ਜਾਂ ਸਿਰ ਜਾਂ ਧੌਣ ਨੂੰ ਸਿੱਧਾ ਲੱਤਾਂ ਨਾਲ ਘੁੱਟਣਾ | ਫਾਉਲ ਹੈ ।
  7. ਜੂਡੋ ਮੁਕਾਬਲੇ ਵਿਚ ਜੇ ਕੋਈ ਖਿਡਾਰੀ ਭਾਗ ਲੈਣ ਤੋਂ ਇਨਕਾਰ ਕਰ ਦੇਵੇ, ਤਾਂ ਉਸ ਦੇ ਵਿਰੋਧੀ ਖਿਡਾਰੀ ਨੂੰ ਤਰੁੱਟੀ ਦੇ ਕਾਰਨ (By Fusengachi) ਜੇਤੂ ਐਲਾਨ ਕੀਤਾ ਜਾਂਦਾ ਹੈ ।

ਜੂਡੋ (Judo) Game Rules – PSEB 10th Class Physical Education

ਪ੍ਰਸ਼ਨ 1.
ਜੂਡੋ ਦੇ ਖੇਡ ਦਾ ਮੈਦਾਨ, ਖਿਡਾਰੀਆਂ ਦਾ ਪਹਿਰਾਵਾ, ਖੇਡ ਅਧਿਕਾਰੀਆਂ ਅਤੇ ਖੇਡ ਦੇ ਮੁੱਖ ਨਿਯਮਾਂ ਦਾ ਵਰਣਨ ਕਰੋ |
ਉੱਤਰ-
ਜੂਡੋ ਦੇ ਖੇਡ ਦਾ ਮੈਦਾਨ ਅਧਿਕਾਰੀ, ਪੁਸ਼ਾਕ, ਖਿਡਾਰੀਆਂ ਲਈ ਮੁਕਾਬਲੇ ਦੀ ਮਿਆਦ, ਖਿਡਾਰੀਆਂ ਲਈ ਨਿਯਮ| ਖੇਡ ਦਾ ਮੈਦਾਨ (Play Ground) – ਜੂਡੋ ਦੇ ਖੇਡ ਦੇ ਮੈਦਾਨ ਨੂੰ ਸ਼ਿਆਗੋ’ ਆਖਿਆ ਜਾਂਦਾ ਹੈ । ਇਹ ਇਕ ਵਰਗਾਕਾਰ ਪਲੇਟਫਾਰਮ ਹੁੰਦਾ ਹੈ । ਇਸ ਦੀ ਹਰੇਕ ਭੁਜਾ 30 ਫੁੱਟ ਹੁੰਦੀ ਹੈ । ਇਹ ਪਲੇਟਫਾਰਮ ਭੂਮੀ ਤੋਂ ਕੁੱਝ ਉਚਾਈ ਤੇ ਹੁੰਦਾ ਹੈ । ਇਸ ਨੂੰ ਟਾਟ ਦੇ 50 ਟੁਕੜਿਆਂ ਜਾਂ ਕਨਵੇਸ ਨਾਲ ਢੱਕਿਆ ਜਾਂਦਾ ਹੈ । ਹਰੇਕ ਟੁਕੜੇ ਦਾ ਆਕਾਰ ਤਾ 3″ × 6″ ਹੁੰਦਾ ਹੈ ।

ਅਧਿਕਾਰੀ (Officials) – ਜੂਡੋ ਪ੍ਰਤੀਯੋਗਤਾ ਵਿਚ ਆਮ ਤੌਰ ‘ਤੇ ਤਿੰਨ ਅਧਿਕਾਰੀ ਹੁੰਦੇ ਹਨ । ਇਹਨਾਂ ਵਿਚ ਇਕ ਰੈਫਰੀ ਤੇ ਦੋ ਜੱਜ ਹੁੰਦੇ ਹਨ । ਬਾਊਟ (Bout) ਨੂੰ ਰੈਫਰੀ ਆਯੋਜਿਤ ਕਰਦਾ ਹੈ । ਇਸ ਦਾ ਨਿਰਣਾ ਅੰਤਿਮ ਹੁੰਦਾ ਹੈ । ਇਸ ਦੇ ਵਿਰੁੱਧ ਅਪੀਲ ਨਹੀਂ ਹੋ ਸਕਦੀ । ਉਹ ਮੁਕਾਬਲੇ ਦੇ ਖੇਤਰ ਵਿਚ ਰਹਿ ਕੇ ਖੇਡ ਦੀ ਪ੍ਰਗਤੀ ਦਾ ਧਿਆਨ ਰੱਖਦਾ ਹੈ ।

ਪੁਸ਼ਾਕ (Costume) – ਖਿਡਾਰੀ ਦੀ ਪੁਸ਼ਾਕ ਨੂੰ ‘ਜੁਰੋਗੀ’ ਕਹਿੰਦੇ ਹਨ | ਜੇਕਰ ਜੂਡੋ ਨਾ ਹੋਏ, ਤਾਂ ਖਿਡਾਰੀ ਅਜਿਹੇ ਕੱਪੜੇ ਵੀ ਪਾ ਸਕਦੇ ਹਨ ਜਿਨ੍ਹਾਂ ਦੀ ਪੇਟੀ ਕਾਫ਼ੀ ਲੰਬੀ ਹੋਵੇ ਜੋ ਸਰੀਰ ਦੇ ਦੁਆਲੇ ਦੋ ਵਾਰ ਆ ਸਕੇ, ਵਰਗ ਆਕਾਰ ਗੰਢ (knot) ਵੀ ਦਿੱਤੀ ਜਾ ਸਕੇ · ਅਤੇ ਫਿਰ 3 ਦੇ ਸਿਰੇ ਬਚ ਜਾਣ । ਜੈਕਟ ਵੀ ਇੰਨੀ ਲੰਬੀ ਹੋਣੀ ਚਾਹੀਦੀ ਹੈ ਕਿ ਜਦੋਂ ਪੇਟੀ
ਜੂਡੋ (Judo) Game Rules – PSEB 10th Class Physical Education 1
ਜੂਡੋ (Judo) Game Rules – PSEB 10th Class Physical Education 2
ਨੂੰ ਕਮਰ ਦੇ ਚਾਰੇ ਪਾਸੇ ਬੰਨ੍ਹਿਆ ਜਾਵੇ, ਤਾਂ ਹਿਪ ਲੁੱਕ ਜਾਵੇ । ਜੈਕਟ ਦੇ ਬਾਜੂ ਢਿੱਲੇ ਹੋਣੇ ਚਾਹੀਦੇ ਹਨ । ਇਸ ਦੇ ਬਿਨਾਂ ਜਿਸ ਪਜਾਮੇ ਦੀ ਵਰਤੋਂ ਕੀਤੀ ਜਾਵੇ, ਉਹ ਵੀ ਕਾਫ਼ੀ ਖੁੱਲਾ ਹੋਣਾ ਚਾਹੀਦਾ ਹੈ । ਕਫ ਅਤੇ ਬਾਹਵਾਂ ਦੇ ਵਿਚਕਾਰ 11/4″ ਦਾ ਫਾਸਲਾ ਹੋਣਾ ਚਾਹੀਦਾ ਹੈ ਅਤੇ ਇਹ ਅੱਧੀ ਬਾਹਵਾਂ ਤਕ ਲਟਕਣੀ ਚਾਹੀਦੀ ਹੈ । ਖਿਡਾਰੀ ਅੰਗੂਠੀ, ਮਾਲਾ (ਹਾਰ) ਆਦਿ ਨਹੀਂ ਪਹਿਨ ਸਕਦਾ, ਕਿਉਂਕਿ ਇਹਨਾਂ ਨਾਲ ਸੱਟ ਲੱਗਣ ਦਾ ਡਰ ਰਹਿੰਦਾ ਹੈ । ਖਿਡਾਰੀਆਂ ਦੇ ਹੱਥਾਂ ਦੀਆਂ ਉਂਗਲੀਆਂ ਦੇ ਨਹੁੰ ਕੱਟੇ ਹੋਣੇ ਚਾਹੀਦੇ ਹਨ ।

ਮੁਕਾਬਲੇ ਦੀ ਮਿਆਦ (Duration of the Competition) – ਮੈਚ ਲਈ ਸਮੇਂ ਦੀ ਮਿਆਦ 3 ਮਿੰਟ ਤੋਂ 20 ਮਿੰਟ ਤਕ ਹੁੰਦੀ ਹੈ । ਖਾਸ ਹਾਲਤਾਂ ਵਿਚ ਇਸ ਮਿਆਦ ਵਿਚ ਕਮੀ ਜਾਂ ਵਾਧਾ ਕੀਤਾ ਜਾ ਸਕਦਾ ਹੈ ।

ਖਿਡਾਰੀਆਂ ਲਈ ਨਿਯਮ (Rules of Judo Players)-

  1. ਖਿਡਾਰੀਆਂ ਦੇ ਹੱਥਾਂ ਅਤੇ ਪੈਰਾਂ ਦੇ ਨਹੁੰ (Nails) ਕੱਟੇ ਹੋਣੇ ਚਾਹੀਦੇ ਹਨ ।
  2. ਖਿਡਾਰੀ ਅੰਗੁਠੀ , ਕੜਾ ਆਦਿ ਨਹੀਂ ਪਾ ਸਕਦੇ ਹਨ, ਕਿਉਂਕਿ ਇਹਨਾਂ ਨਾਲ ਦੁਸਰੇ ਖਿਡਾਰੀ ਨੂੰ ਸੱਟ ਲੱਗਣ ਦੀ ਸੰਭਾਵਨਾ ਹੈ ।

ਪ੍ਰਸ਼ਨ 2.
ਜੂਡੋ ਮੁਕਾਬਲੇ ਕਿਸ ਤਰ੍ਹਾਂ ਸ਼ੁਰੂ ਹੁੰਦੇ ਹਨ ? ਜੂਡੋ ਮੁਕਾਬਲਿਆਂ ਦੇ ਵੱਖ-ਵੱਖ ਨਿਯਮਾਂ ਦਾ ਵਰਣਨ ਕਰੋ !
ਉੱਤਰ-
ਜੁਡੋ ਮੁਕਾਬਲੇ ਦਾ ਆਰੰਭ (Start of Judo Competition) – ਖਿਡਾਰੀ ਖੇਡ ਦੇ ਮੈਦਾਨ ਦੇ ਦਰਮਿਆਨ ਵਿਚ 13 ਫੁੱਟ ਦੀ ਦੂਰੀ ‘ਤੇ ਖੜੇ ਹੋਣੇ ਚਾਹੀਦੇ ਹਨ ।ਉਹਨਾਂ ਦੇ ਮੂੰਹ ਇਕ ਦੂਜੇ ਦੇ ਸਾਹਮਣੇ ਹੋਣੇ ਚਾਹੀਦੇ ਹਨ । ਉਹ ਇਕ ਦੂਜੇ ਨੂੰ ਖੜੇ-ਖੜੇ ਹੀ ਝੁਕ ਕੇ ਸਲਾਮ (Salute) ਕਰਦੇ ਹਨ । ਇਸ ਮਗਰੋਂ ਰੈਫ਼ਰੀ ‘ਹਾਜ਼ੀਮੇ’ (Hajime) ਸ਼ਬਦ ਕਹਿ | ਕੋ ਬਾਉਟ ਆਰੰਭ ਕਰਵਾ ਦਿੰਦਾ ਹੈ । Hajime ਦਾ ਅਰਥ ਹੈ ‘ ਸ਼ੁਰੂ ਕਰੋ ।

ਜੂਡੋ ਦੀਆਂ ਵਿਧੀਆਂ (Judo Techniques) – ਜੂਡੋ ਵਿਚ ਹੇਠ ਲਿਖੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਹਨ-

  1. ਨਾਗੇਵਾਜ਼ਾ ਡੇਗਣ ਦੀ ਤਕਨੀਕ)
  2. ਕਾਟਮੇਪਾਜ਼ਾ (ਗਰਾਊਂਡ-ਵਰਕ ਦੀ ਤਕਨੀਕ

ਨਿਰਣਾ ਦਿੰਦੇ ਸਮੇਂ ਇਹਨਾਂ ਦੋਵੇਂ ਤਰ੍ਹਾਂ ਦੀਆਂ ਤਕਨੀਕਾਂ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ । ਆਮ ਤੌਰ ‘ਤੇ ਨਿਰਣਾ ਇਕ ‘ਇੰਪਨ’ (ਅੰਕ ਤੋਂ ਵੱਧ ਨਹੀਂ ਦਿੱਤਾ ਜਾਂਦਾ ।
ਨਿਯਮ (Rule) –

  1. ਡੇਗਣ ਦੀ ਤਕਨੀਕ ਵਿਚ ਕੁੱਝ ਪ੍ਰਗਤੀ ਕਰਨ ਮਗਰੋਂ ਖਿਡਾਰੀ ਨਿਰਸੰਕੋਚ ਲੇਟਣ ਦੀ ਸਥਿਤੀ ਹਿਣ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਉਹ Offensive ਵਿਚ ਆ ਸਕਦਾ ਹੈ ।
  2. ਡੇਗਣ ਦੀ ਤਕਨੀਕ ਅਪਣਾਉਂਦੇ ਹੋਏ, ਜਦੋਂ ਕੋਈ ਪ੍ਰਤੀਯੋਗੀ ਡਿੱਗ ਜਾਂਦਾ ਹੈ ਜਾਂ | ਪ੍ਰਤੀਯੋਗੀ Offensive ਲੈ ਲੈਂਦਾ ਹੈ ਅਤੇ ਜਦੋਂ ਵਿਰੋਧੀ ਖਿਡਾਰੀ ਡਿੱਗ ਜਾਂਦਾ ਹੈ ਤਾਂ ਵੀ ਖਿਡਾਰੀ ਲੇਟਣ ਦੀ ਸਥਿਤੀ ਲੈ ਸਕਦਾ ਹੈ ।
  3. ਖੜ੍ਹੇ ਹੋਣ ਦੀ ਹਾਲਤ ਵਿਚ ਗਰਾਊਂਡ ਵਰਕ ਤਕਨੀਕ ਅਪਣਾਉਣ ਮਗਰੋਂ ਜਦੋਂ ਖਿਡਾਰੀ ਕੁੱਝ ਪ੍ਰਗਤੀ ਕਰ ਲੈਂਦਾ ਹੈ, ਤਾਂ ਉਹ ਵੀ ਨਿਰਸੰਕੋਚ ਲੇਟਵੀਂ ਸਥਿਤੀ ਹਿਣ ਕਰਕੇ | Offensive ਵਿਚ ਆ ਸਕਦਾ ਹੈ ।
  4. ਜਦੋਂ ਇਕ ਜਾਂ ਦੋਵੇਂ ਖਿਡਾਰੀ ਮੁਕਾਬਲੇ ਦੇ ਖੇਤਰ ਤੋਂ ਬਾਹਰ ਹੋਣ ਤਾਂ ਕੋਈ ਵੀ | ਵਰਤੀ ਗਈ ਤਕਨੀਕ-ਨਿਸਫਲ ਅਤੇ ਅਯੋਗ ਘੋਸ਼ਿਤ ਕੀਤੀ ਜਾਂਦੀ ਹੈ ।
  5. ਸੁੱਟਣ ਦੀ ਤਕਨੀਕ ਉਸ ਸਮੇਂ ਤੱਕ ਉੱਚਿਤ ਨਹੀਂ ਹੁੰਦੀ, ਜਦੋਂ ਤੱਕ ਸੁੱਟਣ ਵਾਲਾ ਅਤੇ ਉਸ ਦੇ ਵਿਰੋਧੀ ਦਾ ਅੱਧੇ ਤੋਂ ਵੱਧ ਸਰੀਰ ਮੁਕਾਬਲੇ ਦੇ ਖੇਤਰ ਵਿਚ ਰਹਿੰਦਾ ਹੈ ।

ਜੂਡੋ (Judo) Game Rules – PSEB 10th Class Physical Education

ਪ੍ਰਸ਼ਨ 3.
ਜੂਡੋ ਵਿਚ ਵਰਜਿਤ ਕੰਮ ਅਤੇ ਹਾਰ-ਜਿੱਤ ਦੇ ਫੈਸਲੇ ਬਾਰੇ ਲਿਖੋ ।
ਉੱਤਰ-
ਕੁੱਝ ਵਰਜਿਤ ਕੰਮ (Some Dont’s)-

  1. ਪੇਟ ਨੂੰ ਘੁੱਟਣਾ (Do-Jine), ਸਿਰ ਜਾਂ ਧੌਣ ਨੂੰ ਸਿੱਧਾ ਲੱਤਾਂ ਨਾਲ ਘੁੱਟਣਾ ।
  2. KASE TSUEWAZA ਤਕਨੀਕ ਦਾ ਜੋੜਾਂ ਦੇ ਉੱਪਰ ਕੁਹਣੀ ਤੋਂ ਇਲਾਵਾ ਵਰਤੋਂ ਕਰਨਾ ।
  3. ਜਿਸ ਲੱਤ ਉੱਤੇ ਹਮਲਾਵਰ ਖੜ੍ਹਾ ਹੋਵੇ, ਉਸ ਨੂੰ ਕੈਂਚੀ ਮਾਰਨੀ ।
  4. ਵਿਰੋਧੀ ਖਿਡਾਰੀ ਉੱਤੇ ਜਾਣ-ਬੁਝ ਕੇ ਪਿੱਛੇ ਵੱਲ ਡੇਗਣਾ, ਜੋ ਕਿ ਪਿੱਛੋਂ ਉਸ ਨਾਲ ਚਿਪਟਿਆ ਜਾਵੇ ।
  5. ਵਿਰੋਧੀ ਖਿਡਾਰੀ ਦੀ ਲੱਤ ਨੂੰ ਖੜੇ ਹੋਣ ਦੀ ਹਾਲਤ ਵਿਚ ਖਿੱਚਣਾ, ਤਾਂ ਜੋ ਉਹ ਲੇਟਣ ਦੀ ਹਾਲਤ ਵਿਚ ਹੋ ਸਕੇ ।
  6. ਵਿਰੋਧੀ ਖਿਡਾਰੀ ਦੇ ਕਮੀਜ਼ ਦੀਆਂ ਬਾਹਾਂ ਅਤੇ ਪਜਾਮੇ ਵਿਚ ਉਂਗਲਾਂ ਪਾ ਕੇ ਉਸ ਨੂੰ ਫੜਨਾ ।
  7. ਕੋਈ ਵੀ ਅਜਿਹਾ ਕੰਮ ਜਿਸ ਨਾਲ ਵਿਰੋਧੀ ਨੂੰ ਸੱਟ ਨਾ ਲੱਗੇ ।
  8. ਜਾਣ-ਬੁਝ ਕੇ ਪਕੜ ਤੋਂ ਬਚਣਾ ।
  9. ਵਿਰੋਧੀ ਦੇ ਮੂੰਹ ਵੱਲ ਪੈਰ ਜਾਂ ਹੱਥ ਸਿੱਧਾ ਵਧਾਉਣਾ ।
  10. ਰੈਫ਼ਰੀ ਦੀ ਆਗਿਆ ਦੇ ਬਿਨਾਂ ਪੇਟੀ ਨੂੰ ਖੋਲ੍ਹਣਾ ਜਾਂ ਬੰਣਾ ।
  11. ਜਾਣ-ਬੁਝ ਕੇ ਖੇਡ ਦੇ ਮੈਦਾਨ ਵਿਚੋਂ ਬਾਹਰ ਨਿਕਲਣਾ ਜਾਂ ਬਿਨਾਂ ਕਾਰਨ ਵਿਰੋਧੀ ਖਿਡਾਰੀ ਨੂੰ ਬਾਹਰ ਧੱਕਣਾ ।
  12. ਹਾਰਦੇ ਸਮੇਂ ਸੁਰੱਖਿਆ ਦਾ ਆਸਣ ਹਿਣ ਕਰਨਾ ।
  13. ਅਜਿਹੀ ਪਕੜ ਜਾਂ ਲਾਕ ਲਗਾਉਣੀ ਜਿਸ ਨਾਲ ਵਿਰੋਧੀ ਖਿਡਾਰੀ ਦੀ ਰੀੜ੍ਹ ਦੀ ਹੱਡੀ ਨੂੰ ਖ਼ਤਰਾ ਪੈਦਾ ਹੋ ਜਾਵੇ ।
  14. ਲਗਾਤਾਰ ਕਾਫ਼ੀ ਸਮੇਂ ਤਕ ਉਂਗਲੀਆਂ ਫਸਾ ਕੇ ਖੜੇ ਰਹਿਣਾ ।
  15. ਗੈਰ-ਜ਼ਰੂਰੀ ਸੰਕੇਤ ਕਰਨਾ, ਆਵਾਜ਼ਾਂ ਕੱਸਣਾ ਜਾਂ ਚੀਕਣਾ ।

ਜੂਡੋ ਪ੍ਰਤੀਯੋਗਤਾ ਵਿਚ ਨਿਰਣਾ ਦੇਣ ਦੇ ਢੰਗ
ਨਿਰਣਾ (Judgement)-

  1. ਜਦੋਂ ਕੋਈ ਖਿਡਾਰੀ ਆਪਣੇ ਵਿਰੋਧੀ ਨੂੰ ਉਸ ਦੀ ਹਾਲਤ | ਵਿਧੀ ਤੋਂ ਵਿਰੋਧ ਲਈ ਪਿੱਠ ਦੇ ਭਾਰ ਸੁੱਟਦਾ ਹੈ ਤਾਂ ਉਸ ਨੂੰ ਇੰਪਨ (ਇਕ ਅੰਕ) ਦਿੱਤਾ ਜਾਂਦਾ ਹੈ ।
  2. ਜਦ ਕੋਈ ਖਿਡਾਰੀ ਆਪ ਲੇਟਿਆ ਹੋਵੇ ਅਤੇ ਆਪਣੇ ਵਿਰੋਧੀ ਖਿਡਾਰੀ ਨੂੰ ਆਪਣੇ ਮੋਢਿਆਂ ਤਕ ਚੁੱਕ ਲਵੇ, ਤਾਂ ਉਸ ਨੂੰ ਇੰਪਨ (ਇਕ ਅੰਕ) ਦਿੱਤਾ ਜਾਂਦਾ ਹੈ ।
  3. ਜਦੋਂ ਨਿਸ਼ਚਿਤ ਸਮੇਂ ਤਕ ਕੋਈ ਫ਼ੈਸਲਾ ਨਾ ਹੋਵੇ, ਤਾਂ ਬਰਾਬਰ ਦਾ ਫ਼ੈਸਲਾ ਦਿੱਤਾ ਜਾਂਦਾ ਹੈ । ਇਸ ਦੇ ਬਿਨਾਂ ਜਦੋਂ ਕਿਸੇ ਖਿਡਾਰੀ ਦੇ ਸੱਟ ਆਦਿ ਲੱਗ ਜਾਣ ਨਾਲ ਖੇਡ ਚਾਲੂ ਨਾ ਰੱਖੀ ਜਾ ਸਕੇ, ਤਾਂ ਵੀ ਪ੍ਰਤੀਯੋਗਤਾ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ ।
  4. ਜਦੋਂ ਕੋਈ ਖਿਡਾਰੀ ਪ੍ਰਤੀਯੋਗਤਾ ਵਿਚ ਭਾਗ ਲੈਣ ਤੋਂ ਇਨਕਾਰ ਕਰ ਦੇਵੇ, ਤਾਂ ਉਸ ਦੇ ਵਿਰੋਧੀ ਖਿਡਾਰੀ ਨੂੰ ਤਰੁੱਟੀ ਦੇ ਕਾਰਨ ਹਾਰਿਆ (By Fuset sho) ਜੇਤੂ ਐਲਾਨ ਕਰ ਦਿੱਤਾ ਜਾਂਦਾ ਹੈ ।
  5. ਜਦੋਂ ਕੋਈ ਖਿਡਾਰੀ ਕਿਸੇ ਰੈਫ਼ਰੀ ਦੀ ਚਿਤਾਵਨੀ ਦੀ ਵਾਰ-ਵਾਰ ਉਲੰਘਣਾ ਕਰਦਾ ਹੈ। ਜਾਂ ਕਿਸੇ ਵਰਜਿਤ ਕੰਮ ਨੂੰ ਚਿਤਾਵਨੀ ਦੇ ਬਾਵਜੂਦ ਵੀ ਵਾਰ-ਵਾਰ ਕਰਦਾ ਹੈ, ਤਾਂ ਉਸ ਨੂੰ ਨਿਯਮ ਉਲੰਘਣ ਕਰਨ ਕਾਰਨ ਹਾਰਿਆ (Honsaku Make) ਹੋਇਆ ਮੰਨਿਆ ਜਾਂਦਾ ਹੈ ।
  6. ਜ਼ਖਮੀ ਹੋਣ ਕਾਰਨ ਜਦੋਂ ਕੋਈ ਖਿਡਾਰੀ ਦੀ ਪ੍ਰਤੀਯੋਗਤਾ ਵਿਚ ਭਾਗ ਲੈਣ ਵਿਚ ਅਸਮਰਥ ਹੋ ਜਾਂਦਾ ਹੈ, ਤਾਂ ਫ਼ੈਸਲਾ ਇਸ ਪ੍ਰਕਾਰ ਦਿੱਤਾ ਜਾਂਦਾ ਹੈ
    (ਉ) ਜੇ ਕੋਈ ਖਿਡਾਰੀ ਵਿਰੋਧੀ ਖਿਡਾਰੀ ਦੀ ਗ਼ਲਤੀ ਦੇ ਕਾਰਨ ਜ਼ਖ਼ਮੀ ਹੋਇਆ ਹੋਵੇ ਤਾਂ ਉਸ ਜ਼ਖ਼ਮੀ) ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ ।
    (ਅ) ਜੇ ਕੋਈ ਖਿਡਾਰੀ ਆਪਣੀ ਹੀ ਭੁੱਲ ਕਾਰਨ ਜ਼ਖ਼ਮੀ ਹੁੰਦਾ ਹੈ, ਤਾਂ ਉਸ ਦੇ ਵਿਰੋਧੀ ਖਿਡਾਰੀ ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ ।

JUDO WEIGHT CATEGORIES

MEN
Upto 50 kg
Upto 55 kg
Upto 60 kg
Upto 65 kg
Upto 71 kg
Upto 78 kg
Upto 86 kg
Upto + 86 kg

WOMEN
Upto 44 kg
Upto 48 kg
Upto 52 kg
Upto 56 kg
Upto 61 kg
Upto 66 kg
Upto 66 kg

JUNIOR
38 kg
40 kg
45 kg
50 kg
56 kg
63 kg
71 kg
Above 71 kg

Men = Total categories = Eight
Women = Total categories = Seven
Junior = Total categories = Eight

Leave a Comment