Punjab State Board PSEB 10th Class Physical Education Book Solutions ਹੈਂਡਬਾਲ (Handball) Game Rules.
ਹੈਂਡਬਾਲ (Handball) Game Rules – PSEB 10th Class Physical Education
ਯਾਦ ਰੱਖਣ ਵਾਲੀਆਂ ਗੱਲਾਂ (Points to Remember)
- ਟੀਮ ਲਈ ਖਿਡਾਰੀਆਂ ਦੀ ਗਿਣਤੀ = 16
- ਟੀਮ ਵਿਚ ਕੋਰਟ ਖਿਡਾਰੀਆਂ ਦੀ ਗਿਣਤੀ = 7
- ਟੀਮ ਵਿਚ ਗੋਲਕੀਪਰਾਂ ਦੀ ਗਿਣਤੀ = 2
- ਖੇਡ ਵਿਚ ਜਿੰਨੇ ਖਿਡਾਰੀ ਖੇਡਦੇ ਹਨ = 76 ਕੋਰਟ ਖਿਡਾਰੀ+ਗੋਲ ਕੀਪਰ
- ਬਾਲ ਦਾ ਘੇਰਾ = 58 ਸੈਂ:ਮੀ: ਤੋਂ 60 ਸੈਂ:ਮੀ:
- ਪੁਰਸ਼ਾਂ ਲਈ ਖੇਡ ਦਾ ਸਮਾਂ . = 30 ਮਿੰਟ-30 ਮਿੰਟ ਦੀਆਂ ਦੋ ਮਿਆਦੀ
- ਆਰਾਮ ਦਾ ਸਮਾਂ = 10 ਮਿੰਟ
- ਗੇਂਦ ਦਾ ਪੁਰਸ਼ਾਂ ਲਈ ਭਾਰ = 425 ਤੋਂ 475 ਗ੍ਰਾਮ
- ਗੇਂਦ ਦਾ ਇਸਤਰੀਆਂ ਲਈ ਭਾਰ . = 325 ਤੋਂ 375 ਗ੍ਰਾਮ
- ਗੇਂਦ ਦਾ ਪੁਰਸ਼ਾਂ ਲਈ ਘੇਰਾ = 58 ਤੋਂ 60 ਸੈਂ: ਮੀ:
- ਗੇਂਦ ਦਾ ਇਸਤਰੀਆਂ ਲਈ ਘੇਰਾ = 54 ਤੋਂ 56 ਸੈਂ: ਮੀ:
- ਹੈਂਡਬਾਲ ਕੋਰਟ ਦਾ ਮਾਪ = 40 ਮੀ. x 20 ਮੀ.
- ਗੋਲ ਦੀ ਉੱਚਾਈ = 2 ਮੀ.
- ਗੋਲ ਦੀ ਚੌੜਾਈ = 3 ਮੀ.
- ਗੋਲਾਂ ਵਿਚ ਗੋਲ ਰੇਖਾ ਦੀ ਚੌੜਾਈ = 8 ਸੈਂ.ਮੀ.
- ਬਾਲ ਦਾ ਭਾਰ 14 ਸਾਲ ਦੇ ਵਿਚਕਾਰਲੇ = 290 ਤੋਂ 230 ਗਾ. ਬੱਚਿਆਂ ਲਈ
- ਬਾਲ ਦੀ ਪਰਿਧੀ 8 ਸਾਲ ਤੋਂ 14 ਸਾਲ = 50 ਤੋਂ 52 ਸੈਂ.ਮੀ.
ਦੇ ਬੱਚਿਆਂ ਲਈ
ਖੇਡ ਸੰਬੰਧੀ ਮਹੱਤਵਪੂਰਨ ਜਾਣਕਾਰੀ –
- ਹੈਂਡਬਾਲ ਦੀ ਖੇਡ ਦੋ ਟੀਮਾਂ ਵਿਚਕਾਰ ਖੇਡੀ ਜਾਂਦੀ ਹੈ ।
- ਹੈਂਡਬਾਲ ਦੀ ਖੇਡ ਸੈਂਟਰ-ਲਾਈਨ ‘ਤੇ ਇਕ-ਦੂਜੇ ਨੂੰ ਪਾਸ ਦੇ ਕੇ ਸ਼ੁਰੂ ਹੁੰਦੀ ਹੈ ।
- ਹੈਂਡਬਾਲ ਦਾ ਸਮਾਂ ਮਰਦਾਂ ਲਈ 30-10-30 ਮਿੰਟ ਹੁੰਦਾ ਹੈ ਅਤੇ ਇਸਤਰੀਆਂ ਲਈ 25-10-25 ਮਿੰਟ ਦੀ ਖੇਡ ਹੁੰਦੀ ਹੈ ।
- ਇਕ ਟੀਮ ਦੇ ਕੁੱਲ ਖਿਡਾਰੀ 12 ਹੁੰਦੇ ਹਨ, ਜਿਨ੍ਹਾਂ ਵਿਚੋਂ 7 ਖਿਡਾਰੀ ਖੇਡਦੇ ਹਨ ਅਤੇ | ਬਾਕੀ ਦੇ ਪੰਜ ਖਿਡਾਰੀ ਬਦਲਵੇਂ ਹੁੰਦੇ ਹਨ ।
- ਖਿਡਾਰੀ ਨੂੰ ਖੇਡ ਦੇ ਦਰਮਿਆਨ ਕਿਸੇ ਸਮੇਂ ਵੀ ਬਦਲਿਆ ਜਾ ਸਕਦਾ ਹੈ ।
- ਜੇਕਰ ਕਿਸੇ ਖਿਡਾਰੀ ਦੇ ਸੱਟ ਲੱਗ ਜਾਵੇ, ਤਾਂ ਰੈਫਰੀ ਦੇ ਹੁਕਮ ਅਨੁਸਾਰ ਖੇਡ ਨੂੰ ਰੋਕਿਆ ਜਾ ਸਕਦਾ ਹੈ ਅਤੇ ਲੋੜ ਅਨੁਸਾਰ ਬਦਲਵਾਂ ਖਿਡਾਰੀ ਮੈਦਾਨ ਵਿਚ ਆ ਜਾਂਦਾ ਹੈ |
- ਹੈਂਡਬਾਲ ਦੇ ਬਾਲ ਨੂੰ ਲੈ ਕੇ ਦੌੜਨਾ ਫਾਊਲ ਹੁੰਦਾ ਹੈ ।
- ਬਾਲ ਦਾ ਭਾਰ ਮਰਦਾਂ ਲਈ 475 ਗ੍ਰਾਮ ਅਤੇ ਇਸਤਰੀਆਂ ਲਈ 425 ਗ੍ਰਾਮ ਹੁੰਦਾ ਹੈ ।
- ਬਾਲ ਦਾ ਘੇਰਾ 58 ਤੋਂ 60 ਸੈਂ: ਮੀ: ਤਕ ਹੁੰਦਾ ਹੈ ।
- ਖੇਡ ਸਮੇਂ ਬਾਲ ਬਾਹਰ ਚਲਾ ਜਾਵੇ, ਤਾਂ ਵਿਰੋਧੀ ਟੀਮ ਨੂੰ ਉਸੇ ਥਾਂ ਤੋਂ ਥਰੋ ਮਿਲ ਜਾਂਦੀ ਹੈ ।
- ਖੇਡ ਵਿਚ ਧੱਕਾ ਦੇਣਾ ਫਾਊਲ ਹੁੰਦਾ ਹੈ ।
- ਹੈਂਡਬਾਲ ਦੀ ਖੇਡ ਵਿਚ ਫਸਟ ਰੈਫਰੀ ਤੇ ਸੈਕਿੰਡ ਰੈਫ਼ਰੀ ਹੁੰਦਾ ਹੈ ।
- ਖੇਡ ਦੇ ਮੈਦਾਨ ਦੀ ਲੰਬਾਈ 40 ਮੀਟਰ ਤੇ ਚੌੜਾਈ 20 ਮੀਟਰ ਹੁੰਦੀ ਹੈ ।
- ਗੱਲਚੀ ਬਾਹਰਲੀ ਤੋਂ ਬਾਹਰ ਨਹੀਂ ਆ ਸਕਦਾ ।
- ਹੈਂਡਬਾਲ ਖੇਡ ਵਿਚ ਦੋ D ਹੁੰਦੇ ਹਨ ।
- ਜੇਕਰ ਕੋਈ ਖਿਡਾਰੀ ਬਾਲ ਲੈ ਕੇ D ਵੱਲ ਜਾ ਰਿਹਾ ਹੋਵੇ, ਤੇ ਵਿਰੋਧੀ ਖਿਡਾਰੀ ਉਸ ਦੀ ਬਾਂਹ ਫੜ ਲਵੇ ਤਾਂ ਰੈਫਰੀ ਪੈਨਲਟੀ ਦੇ ਦਿੰਦਾ ਹੈ ।
- ਹਰ ਇਕ ਖਿਡਾਰੀ ਗੋਲਕੀਪਰ ਬਣ ਸਕਦਾ ਹੈ ।
ਪ੍ਰਸ਼ਨ 1.
ਹੈਂਡਬਾਲ ਖੇਡ ਕੀ ਹੈ ? ਇਸ ਖੇਡ ਵਿਚ ਕਿੰਨੇ ਖਿਡਾਰੀ ਹੁੰਦੇ ਹਨ ?
ਉੱਤਰ-
ਹੈਂਡਬਾਲ ਟੀਮ ਖੇਡ (Team Sport) ਹੈ । ਇਸ ਵਿਚ ਇਕ-ਦੂਜੇ ਵਿਰੁੱਧ ਦੋ ਟੀਮਾਂ ਖੇਡਦੀਆਂ ਹਨ । ਇਕ ਟੀਮ ਵਿਚ 12 ਖਿਡਾਰੀ ਹੁੰਦੇ ਹਨ, ਜਿਨ੍ਹਾਂ ਵਿਚੋਂ 10 ਕੋਰਟ ਖਿਡਾਰੀ (Court Players) ਅਤੇ ਦੋ ਗੋਲਚੀ (Goal Keeper) ਹੁੰਦੇ ਹਨ | ਪਰ ਇਕ ਸਮੇਂ ਵਿਚ ਸੱਤ ਤੋਂ ਵੱਧ ਖਿਡਾਰੀ ਮੈਦਾਨ ਵਿਚ ਨਹੀਂ ਉਤਰਦੇ । ਇਹਨਾਂ ਵਿਚੋਂ 6 ਕੋਰਟ ਖਿਡਾਰੀ ਹੁੰਦੇ ਹਨ ਅਤੇ ਇਕ ਗੋਲਚੀ ਹੁੰਦਾ ਹੈ ਬਾਕੀ ਪੰਜ ਖਿਡਾਰੀ ਬਦਲਵੇਂ ਖਿਡਾਰੀ (Substitutes) ਹੁੰਦੇ ਹਨ । ਇਕ ਖਿਡਾਰੀ ਚਾਹੇ ਤਾਂ ਖੇਡ ਵਿਚ ਸ਼ਾਮਲ ਹੋ ਜਾਵੇ ਜਾਂ ਕਿਸੇ ਸਮੇਂ ਉਸ ਦੀ ਥਾਂ ਬਦਲਵੇਂ ਖਿਡਾਰੀਆਂ ਵਿਚ ਦਿੱਤੀ ਜਾ ਸਕਦੀ ਹੈ । ਗੋਲ ਖੇਤਰ ਵਿਚ ਗੋਲਚੀ ਤੋਂ ਇਲਾਵਾ ਕੋਈ ਵੀ ਦਾਖ਼ਲ ਨਹੀਂ ਹੋ ਸਕਦਾ ਰੈਫ਼ਰੀ ਦੇ ਥਰੋ ਆਨ (Throw on) ਲਈ ਸੀਟੀ ਵਜਾਉਣ ਦੇ ਨਾਲ ਹੀ ਖੇਡ ਕੋਰਟ ਦੇ ਵਿਚਕਾਰੋਂ ਆਰੰਭ ਕੀਤੀ ਜਾਵੇਗੀ । ਹੈਂਡਬਾਲ ਦਾ ਸਮਾਂ ਮਰਦਾਂ ਲਈ 30-10-30 ਮਿੰਟ ਹੁੰਦਾ ਹੈ ਅਤੇ ਇਸਤਰੀਆਂ ਲਈ 25-10-25 ਮਿੰਟ ਦੀ ਖੇਡ ਹੁੰਦੀ ਹੈ ।
ਹਰੇਕ ਟੀਮ ਵਿਰੋਧੀ ਟੀਮ ਦੇ ਗਲ ਵਿਚ ਗੇਂਦ ਪਾਉਣ ਦਾ ਯਤਨ ਕਰਦੀ ਹੈ ਅਤੇ ਆਪਣੇ ਗੋਲ ਨੂੰ ਵਿਰੋਧੀਆਂ ਦੇ ਹਮਲਿਆਂ ਤੋਂ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਦੀ ਹੈ । ਗੇਂਦ ਨੂੰ ਹੱਥਾਂ ਨਾਲ ਖੇਡਿਆ ਜਾਂਦਾ ਹੈ ਪਰ ਇਸ ਨੂੰ ਗੋਡਿਆਂ ਜਾਂ ਇਹਨਾਂ ਤੋਂ ਉੱਪਰ ਸਰੀਰ ਦੇ ਕਿਸੇ ਭਾਗ ਨਾਲ ਸਪਰਸ਼ ਕੀਤਾ ਜਾ ਸਕਦਾ ਹੈ ਜਾਂ ਖੇਡਿਆ ਜਾ ਸਕਦਾ ਹੈ । ਕੇਵਲ ਗੋਲਚੀ ਹੀ ਸੁਰੱਖਿਆ ਲਈ ਆਪਣੇ ਗੋਲ-ਖੇਤਰ ਵਿਚ ਗੇਂਦ ਨੂੰ ਸਰੀਰ ਦੇ ਸਾਰੇ ਭਾਗਾਂ ਨਾਲ ਸਪਰਸ਼ ਕਰਦਾ ਹੈ । ਖਿਡਾਰੀ ਨੂੰ ਖੇਡ ਦੇ ਦਰਮਿਆਨ ਕਿਸੇ ਸਮੇਂ ਵੀ ਬਦਲਿਆ ਜਾ ਸਕਦਾ ਹੈ । ਇਸ ਖੇਡ ਵਿਚ ਕੋਈ ਵੀ ਟਾਈਮ ਆਊਟ ਨਹੀਂ ਹੁੰਦਾ । ਖਿਡਾਰੀ ਭੱਜਦੇ, ਚਲਦੇ ਸਮੇਂ ਜਾਂ ਖੜੇ ਹੁੰਦੇ ਹੋਏ ਇਕ ਹੱਥ ਨਾਲ ਗੇਂਦ ਨੂੰ ਵਾਰ-ਵਾਰ ਠੱਪਾ ਮਾਰ ਕੇ ਉਛਾਲ ਸਕਦੇ ਹਨ । ਗੇਂਦ ਨੂੰ ਉਛਾਲਣ ਮਗਰੋਂ ਮੁੜ ਫੜ ਕੇ ਖਿਡਾਰੀ ਇਸ ਨੂੰ ਆਪਣੇ ਹੱਥਾਂ ਵਿਚ ਲੈ ਕੇ ਅੱਗੇ ਤਾਂ ਵੱਧ ਸਕਦਾ ਹੈ, ਪਰ ਤਿੰਨ ਕਦਮ ਤੋਂ ਵੱਧ ਨਹੀਂ ।
ਗੇਂਦ ਨੂੰ ਵੱਧ ਤੋਂ ਵੱਧ ਤਿੰਨ ਸੈਕਿੰਡ ਦੇ ਸਮੇਂ ਤਕ ਫੜ ਕੇ ਰੱਖਿਆ ਜਾ ਸਕਦਾ ਹੈ । ਜੇਕਰ ਕਿਸੇ ਖਿਡਾਰੀ ਦੇ ਸੱਟ ਲੱਗ ਜਾਏ ਤਾਂ ਰੈਫਰੀ ਦੇ ਹੁਕਮ ਅਨੁਸਾਰ ਖੇਡ ਨੂੰ ਰੋਕਿਆ ਜਾ ਸਕਦਾ ਹੈ। ਅਤੇ ਲੋੜ ਅਨੁਸਾਰ ਬਦਲਵਾਂ ਖਿਡਾਰੀ ਮੈਦਾਨ ਵਿਚ ਆ ਜਾਂਦਾ ਹੈ | ਬਾਲ ਦਾ ਭਾਰ ਮਰਦਾਂ ਲਈ 475 ਗ੍ਰਾਮ ਅਤੇ ਇਸਤਰੀਆਂ ਲਈ 425 ਗ੍ਰਾਮ ਹੁੰਦਾ ਹੈ । ਬਾਲ ਦਾ ਘੇਰਾ 58 ਤੋਂ 60 ਸੈਂ: ਮੀ: ਤਕ ਹੁੰਦਾ ਹੈ । | ਗੋਲ ਹੋਣ ਮਗਰੋਂ ਖੇਡ ਕੋਰਟ ਦੇ ਵਿਚਕਾਰੋਂ ਥਰੋ-ਇਨ ਨਾਲ ਮੁੜ ਆਰੰਭ ਹੋਵੇਗਾ | ਥਰੋਆਨ ਉਸ ਟੀਮ ਦਾ ਖਿਡਾਰੀ ਕਰੇਗਾ, ਜਿਸਦੇ ਵਿਰੁੱਧ ਗੋਲ ਅੰਕਿਤ ਹੋਇਆ ਹੈ । ਜੇ ਖੇਡ ਸਮੇਂ ਬਾਲ ਬਾਹਰ ਚਲਾ ਜਾਏ, ਤਾਂ ਵਿਰੋਧੀ ਟੀਮ ਨੂੰ ਉਸੇ ਥਾਂ ਤੋਂ ਥਰੋ ਮਿਲ ਜਾਂਦੀ ਹੈ ।
ਹਾਫ਼ ਟਾਈਮ (Half time) ਮਗਰੋਂ ਗੋਲ ਅਤੇ ਥਰੋ-ਆਨ ਵਿਚ ਪਰਿਵਰਤਨ ਕੀਤਾ ਜਾਵੇਗਾ | ਜੇਕਰ ਬਾਲ ਗਰਾਉਂਡ ਦੇ ਸਾਈਡ ਤੋਂ ਬਾਹਰ ਜਾਂਦੀ ਹੈ ਤਾਂ ਲਾਈਨ ਕੱਟ ਕੇ ਥਰੋ ਕੀਤੀ ਜਾਂਦੀ ਹੈ ! | ਉਸ ਟੀਮ ਨੂੰ ਜੋ ਵੱਧ ਸੰਖਿਆ ਵਿਚ ਗੋਲ ਕਰ ਲੈਂਦੀ ਹੈ, ਉਸ ਨੂੰ ਜੇਤੁ ਘੋਸ਼ਿਤ ਕੀਤਾ ਜਾਂਦਾ ਹੈ | ਜੇਕਰ ਦੋਵੇਂ ਟੀਮਾਂ ਦੁਆਰਾ ਕੀਤੇ ਗਏ ਗੋਲਾਂ ਦੀ ਸੰਖਿਆ ਬਰਾਬਰ ਹੋਵੇ ਜਾਂ ਕੋਈ ਵੀ ਗੋਲ ਨਾ ਹੋ ਸਕੇ, ਤਾਂ ਮੈਚ ਬਰਾਬਰ (Draw) ਹੋਵੇਗਾ | ਬਰਾਬਰ ਰਹਿਣ ਦੀ ਸਥਿਤੀ ਵਿਚ ਮੈਚ ਦਾ ਫੈਸਲਾ ਪੈਨਲਟੀ ਰੋ ਰਾਹੀਂ ਹੁੰਦਾ ਹੈ । | ਹਰੇਕ ਖੇਡ ਦਾ ਆਯੋਜਨ ਦੋ ਰੈਫਰੀਆਂ ਦੁਆਰਾ ਕੀਤਾ ਜਾਵੇਗਾ, ਜਿਸ ਦੀ ਇਕ ਸਕੋਰਰ ਅਤੇ ਇਕ ਟਾਈਮ ਕੀਪਰ ਸਹਾਇਤਾ ਕਰਦੇ ਹਨ । ਰੈਫਰੀ ਖੇਡ ਦੇ ਨਿਯਮਾਂ ਨੂੰ ਲਾਗੂ ਕਰਦੇ ਹਨ | ਰੈਫਰੀ ਖੇਡ ਦੇ ਖੇਤਰ ਵਿਚ ਦਾਖ਼ਲ ਹੋਣ ਦੇ ਸਮੇਂ ਤੋਂ ਲੈ ਕੇ ਖੇਡ ਦੇ ਅੰਤ ਤਕ ਖੇਡ ਦੇ ਸੰਚਾਲਕ ਹੁੰਦੇ ਹਨ ।
ਪ੍ਰਸ਼ਨ 2.
ਹੈਂਡਬਾਲ ਖੇਡ ਦਾ ਮੈਦਾਨ, ਗੋਲ, ਦ, ਖਿਡਾਰੀ, ਗੋਲ ਖੇਤਰ, ਗੋਲ ਥਰੋ, ਫਰੀ ਥਰੋ, ਅਤੇ ਪੈਨਲਟੀ ਥਰੋ ਬਾਰੇ ਲਿਖੋ ।
ਉੱਤਰ-
ਖੇਡ ਦਾ ਮੈਦਾਨ (Playgroundਖੇਡ ਦਾ ਮੈਦਾਨ ਦੋ ਗੋਲ ਖੇਤਰਾਂ ਵਿਚ ਵੰਡਿਆ ਜਾਂਦਾ ਹੈ ਅਤੇ ਖੇਡ ਦਾ ਕੋਰਟ ਆਇਤਾਕਾਰ ਹੁੰਦਾ ਹੈ, ਜਿਸਦੀ ਲੰਬਾਈ 40 ਮੀਟਰ ਅਤੇ ਚੌੜਾਈ 20 ਮੀਟਰ ਹੁੰਦੀ ਹੈ । ਹਰ ਇਕ ਲਾਈਨ ਦੀ ਮੋਟਾਈ 0.5 ਸੈਂ.ਮੀ. ਹੁੰਦੀ ਹੈ ।
Goals (Dimensions in cms.)
ਪੋਲਾਂ ਦੀ ਉੱਚਾਈ 7 ਫੁੱਟ ਅਤੇ ਚੌੜਾਈ 3 ਮੀਟਰ ਹੁੰਦੀ ਹੈ । ਪੋਲਾਂ ਦੇ ਸਾਹਮਣੇ 6 ਮੀਟਰ ਤੋਂ 9 ਮੀਟਰ D ਲਾਈ ਜਾਂਦੀ ਹੈ । ਪੈਨਲਟੀ ਏਰੀਆ ਪੋਲਾਂ ਤੋਂ 7 ਮੀਟਰ ਦੀ ਦੂਰੀ ਤੇ ਹੁੰਦਾ ਹੈ । ਖ਼ਾਸ ਹਾਲਤਾਂ ਵਿਚ ਖੇਡ ਦਾ ਖੇਤਰ 38-44 ਮੀਟਰ ਲੰਬਾ ਅਤੇ 18-22 ਮੀਟਰ ਚੌੜਾ ਹੋ ਸਕਦਾ ਹੈ ।
ਗੋਲ (Goals)-ਹਰੇਕ ਗੋਲ ਰੇਖਾ ਦੇ ਮੱਧ ਵਿਚ ਗੋਲ ਹੋਣਗੇ । ਇਕ ਗੋਲ ਵਿਚ ਦੋ ਉੱਚੇ ਖੜੇ ਪੋਲ ਹੋਣਗੇ, ਜੋ ਖੇਡ ਦੇ ਖੇਤਰ ਦੇ ਕੋਨਿਆਂ ਤੋਂ ਸਮਾਨ ਦੂਰੀ ਤੇ ਹੋਣਗੇ । ਇਹ ਪੋਲ ਇਕ ਦੂਜੇ ਤੋਂ 3 ਮੀਟਰ ਦੀ ਦੂਰੀ ਤੇ ਹੋਣਗੇ ਅਤੇ ਇਹਨਾਂ ਦੀ ਉਚਾਈ 2 ਮੀਟਰ ਹੋਵੇਗੀ । ਇਹ ਮਜ਼ਬੂਤੀ ਨਾਲ ਭੂਮੀ ਵਿਚ ਗੱਡੇ ਹੋਣਗੇ ਅਤੇ ਇਹਨਾਂ ਨੂੰ ਇਕ ਖਿਤਿਜ ਕਾਸਬਾਰ (Horizontal cross bar) ਦੁਆਰਾ ਆਪਸ ਵਿਚ ਚੰਗੀ ਤਰ੍ਹਾਂ ਮਿਲਾਇਆ ਜਾਵੇਗਾ ।
ਗੋਲ ਰੇਖਾ ਦਾ ਬਾਹਰੀ ਸਿਰਾ ਅਤੇ ਗੋਲ-ਪੋਸਟ ਦਾ ਪਿਛਲਾ ਸਿਰਾ ਇਕ ਲਾਈਨ ਵਿਚ ਹੋਣਗੇ | ਪੋਲ ਅਤੇ ਸਬਾਰ ਵਰਗਾਕਾਰ ਹੋਣਗੇ, ਜਿਨ੍ਹਾਂ ਦਾ ਆਕਾਰ 8 ਸੈਂਟੀਮੀਟਰ x 8 ਸੈਂਟੀਮੀਟਰ ਹੋਵੇਗਾ । ਇਹ ਲੱਕੜੀ, ਹਲਕੀ ਧਾਤੂ, ਜਾਂ ਸੰਸ਼ਲਿਸਟ ਪਦਾਰਥ ਦੇ ਬਣੇ ਹੋਣਗੇ, ਜਿਨ੍ਹਾਂ ਦੀਆਂ ਸਾਰੀਆਂ ਸਾਈਡਾਂ ਤੇ ਰੰਗ ਕੀਤੇ ਹੋਣਗੇ, ਜੋ ਪਿਛੋਕੜ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਅੰਤਰ ਰੱਖਦੇ ਹਰੇਕ ਗੋਲ ਖੇਤਰ ਤੋਂ 6 ਮੀਟਰ ਦੂਰ ਗੋਲ ਰੇਖਾ ਦੇ ਮੱਧ ਵਿਚ 3 ਮੀਟਰ ਲੰਬੀ ਰੇਖਾ ਅੰਕਿਤ ਕਰ ਕੇ ਬਣਾਇਆ ਜਾਵੇਗਾ । ਇਸ ਰੇਖਾ ਦੇ ਸਿਰੇ ਚੌਥਾਈ ਘੇਰਿਆਂ ਦੁਆਰਾ ਗੋਲ ਰੇਖਾ ਨਾਲ ਮਿਲੇ ਹੋਣਗੇ । ਇਹਨਾਂ ਘੇਰਿਆਂ ਦਾ ਅਰਧ ਵਿਆਸ ਗੋਲਪੋਲਾਂ ਦੇ ਅੰਦਰਲੇ ਕੋਨਿਆਂ ਦੇ ਪਿੱਛੇ ਤੋਂ ਮਾਪਣ ਨਾਲ 6 ਮੀਟਰ ਹੋਵੇਗਾ । ਇਹ ਰੇਖਾ ਗੋਲਖੇਤਰ-ਰੇਖਾ (Goal area line) ਅਖਵਾਉਂਦੀ ਹੈ ।
ਗੇਂਦ (Ball) -ਗੇਂਦ ਗੋਲਾਕਾਰ (Spherical) ਹੋਣੀ ਚਾਹੀਦੀ ਹੈ, ਜਿਸ ਵਿਚ ਇਕ ਰਬੜ ਦਾ ਬਲੈਡਰ ਹੋਵੇ ਅਤੇ ਇਸ ਦਾ ਬਾਹਰਲਾ ਖੋਲ੍ਹ ਇਕ ਰੰਗ ਦੇ ਚਮੜੇ ਜਾਂ ਕਿਸੇ ਇਕ ਰੰਗ ਦੇ ਸੰਸ਼ਲਿਸਟ ਪਦਾਰਥ (Synthetic Material) ਦਾ ਬਣਿਆ ਹੋਵੇ ( ਬਾਹਰੀ ਖੋਲ੍ਹ ਚਮਕਦਾਰ ਜਾਂ ਫਿਸਲਣ ਵਾਲਾ ਨਾ ਹੋਵੇ । ਗੇਂਦ ਵਿਚ ਬਹੁਤ ਹਵਾ ਭਰੀ ਨਹੀਂ ਹੋਣੀ ਚਾਹੀਦੀ | ਪੁਰਸ਼ਾਂ ਅਤੇ ਨਵਯੁਵਕਾਂ ਲਈ ਗੇਂਦ ਦਾ ਭਾਰ 475 ਗ੍ਰਾਮ ਤੋਂ ਵੱਧ ਅਤੇ 425 ਗ੍ਰਾਮ ਤੋਂ ਘੱਟ ਨਹੀਂ ਹੋਣਾ ਚਾਹੀਦਾ | ਇਸ ਦਾ ਘੇਰਾ 58 ਸੈਂਟੀਮੀਟਰ ਅਤੇ 60 ਸੈਂਟੀਮੀਟਰ ਹੋਣਾ ਚਾਹੀਦਾ ਹੈ । ਇਸਤਰੀਆਂ, ਕੁੜੀਆਂ ਅਤੇ ਜੂਨੀਅਰ ਲੜਕੀਆਂ ਲਈ ਇਸ ਦਾ ਭਾਰ 400 ਗ੍ਰਾਮ ਤੋਂ ਵੱਧ ਅਤੇ 325 ਗ੍ਰਾਮ ਤੋਂ ਘੱਟ ਨਹੀਂ ਹੋਣਾ ਚਾਹੀਦਾ । ਇਸ ਦਾ ਘੇਰਾ 54 ਤੋਂ 56 ਸੈਂਟੀਮਟੀਰ ਤਕ ਹੋਣਾ ਚਾਹੀਦਾ ਹੈ ।
ਖਿਡਾਰੀ (Players)-ਹਰੇਕ ਟੀਮ ਵਿਚ 12 ਖਿਡਾਰੀ ਹੁੰਦੇ ਹਨ, ਜਿਨ੍ਹਾਂ ਵਿਚੋਂ 10 ਕੋਰਟ ਖਿਡਾਰੀ ਅਤੇ 2 ਗੋਲਚੀ ਹੁੰਦੇ ਹਨ | ਪਰ ਖੇਡ ਦੇ ਦਰਮਿਆਨ 7 ਖਿਡਾਰੀ ਹੀ ਮੈਦਾਨ ਵਿਚ ਖੇਡਦੇ ਹਨ ਜਿਨ੍ਹਾਂ ਵਿਚ ਇਕ ਗੋਲਚੀ ਤੇ 6 ਖਿਡਾਰੀ ਖੇਡਦੇ ਹਨ । ਜੇਕਰ ਕਿਸੇ ਖਿਡਾਰੀ ਦੇ ਸੱਟ ਲੱਗ ਜਾਵੇ, ਤਾਂ ਬਦਲਵਾਂ ਖਿਡਾਰੀ ਉਸ ਦੀ ਥਾਂ ਤੇ ਬਦਲਿਆ ਜਾ ਸਕਦਾ ਹੈ ।
ਖੇਡ ਦੀ ਮਿਆਦ (The Duration of Game)-ਖੇਡ ਦਾ ਸਮਾਂ ਮਰਦਾਂ ਲਈ 30-10-30 ਜਾਂ 30-5-30 ਮਿੰਟ ਹੁੰਦਾ ਹੈ ਅਤੇ ਇਸਤਰੀਆਂ ਲਈ ਖੇਡ ਦਾ ਸਮਾਂ 25-5-25 ਜਾਂ 25-10-25 ਮਿੰਟ ਦਾ ਹੁੰਦਾ ਹੈ । ਖੇਡ ਦੇ ਦਰਮਿਆਨ ਕੋਈ ਟਾਈਮ ਆਉਟ ਨਹੀਂ ਹੈ । ਰੈਫਰੀ ਲੋੜ ਅਨੁਸਾਰ ਆਫ਼ੀਸ਼ਲ ਟਾਈਮ ਆਉਟ ਲੈ ਸਕਦਾ ਹੈ । ਇਸਤਰੀਆਂ ਅਤੇ ਜੂਨੀਅਰ ਲੜਕੀਆਂ ਲਈ ਖੇਡ 25-25 ਮਿੰਟ ਦੀਆਂ ਦੋ ਬਰਾਬਰ ਮਿਆਦਾਂ ਵਿਚ ਖੇਡੀ ਜਾਵੇਗੀ, ਜਿਨ੍ਹਾਂ ਵਿਚ 10 ਮਿੰਟ ਦਾ ਇੰਟਰਵਲ ਹੋਵੇਗਾ ।
ਗੋਲ (Goal-ਪ੍ਰਤੱਖ ਰੂਪ ਨਾਲ ਥਰੋ-ਆਨ ਕਰਕੇ ਵਿਰੋਧੀਆਂ ਵਿਰੁੱਧ ਗੋਲ ਨਹੀਂ ਕੀਤਾ ਜਾ ਸਕਦਾ ।
ਗੋਦ ਦਾ ਖੇਡਣਾ (Playing the Ball)-ਹੇਠ ਲਿਖੇ ਢੰਗਾਂ ਦੀ ਆਗਿਆ ਹੋਵੇਗੀ ਗੇਂਦ ਨੂੰ ਰੋਕਣਾ, ਫੜਨਾ, ਸੁੱਟਣਾ, ਉਛਾਲਣਾ ਜਾਂ ਕਿਸੇ ਵੀ ਢੰਗ ਨਾਲ ਕਿਸੇ ਵੀ ਦਿਸ਼ਾ ਵਿਚ ਹੱਥ ਹਥੇਲੀਆਂ ਜਾਂ ਖੁੱਲ੍ਹੇ ਹੱਥ ਬਾਹਵਾਂ, ਸਿਰ, ਸਰੀਰ ਜਾਂ ਗੋਡਿਆਂ ਆਦਿ ਦੀ ਵਰਤੋਂ ਕਰਦੇ ਹੋਏ ਵਾਰ ਕਰਨਾ ਜਾਇਜ਼ ਹੈ । ਜਦੋਂ ਗੇਂਦ ਜ਼ਮੀਨ ਤੇ ਪਈ ਹੋਏ, ਤਾਂ ਇਸ ਨੂੰ ਵੱਧ ਤੋਂ ਵੱਧ 3 ਸੈਕਿੰਡ ਤਕ ਪਕੜ ਕੇ ਰੱਖਣਾ ਜਾਂ ਗੇਂਦ ਪਕੜ ਕੇ ਵੱਧ ਤੋਂ ਵੱਧ ਤਿੰਨ ਕਦਮ ਚਲਣਾ ਠੀਕ ਹੈ |
ਗੋਲ ਖੇਤਰ (The Goal Area)-ਕੇਵਲ ਗੋਲਚੀ ਨੂੰ ਹੀ ਗੋਲ ਖੇਤਰ ਵਿਚ ਦਾਖਲ ਹੋਣ ਜਾਂ ਰਹਿਣ ਦੀ ਆਗਿਆ ਹੁੰਦੀ ਹੈ । ਗੋਲਕੀਪਰ ਨੂੰ ਇਸ ਵਿਚ ਦਾਖਲ ਹੋਇਆ ਗਿਣਿਆ ‘ ਜਾਵੇਗਾ, ਜੇਕਰ ਕੋਈ ਖਿਡਾਰੀ ਉਸ ਨੂੰ ਕਿਸੇ ਵੀ ਪ੍ਰਕਾਰ ਨਾਲ ਸਪੱਰਸ਼ ਕਰ ਦਿੰਦਾ ਹੈ । ਗੋਲ ਖੇਤਰ ਵਿਚ ਗੋਲ ਰੇਖਾ (Goal-area-line) ਸ਼ਾਮਲ ਹੁੰਦੀ ਹੈ ।
ਗੋਲ ਖੇਤਰ ਵਿਚ ਦਾਖਲ ਹੋਣ ਦੇ ਅੱਗੇ ਲਿਖੇ ਦੰਡ (Penalties) ਹਨ –
- ਫਰੀ ਥਰੋ, ਜਦੋਂ ਕੋਰਟ ਖਿਡਾਰੀ ਦੇ ਕਬਜ਼ੇ ਵਿਚ ਗੇਂਦ ਹੋਵੇ !
- ਫਰੀ ਥਰੋ, ਜਦੋਂ ਕਿਸੇ ਕੋਰਟ ਖਿਡਾਰੀ ਦੇ ਕਬਜ਼ੇ ਵਿਚ ਗੇਂਦ ਨਾ ਹੋਵੇ, ਉਸ ਨੇ ਗੋਲ ਖੇਤਰ ਵਿਚ ਦਾਖਲ ਹੋ ਕੇ ਸਾਫ਼ ਲਾਭ ਪ੍ਰਾਪਤ ਕੀਤਾ ਹੁੰਦਾ ਹੈ ।
- ਪੈਨਲਟੀ ਥਰੋ, ਜੇਕਰ ਰੱਖਿਅਕ ਟੀਮ ਦਾ ਕੋਈ ਖਿਡਾਰੀ ਜਾਣ-ਬੁੱਝ ਕੇ ਅਤੇ ਸਪੱਸ਼ਟ ਰੂਪ ਨਾਲ ਸੁਰੱਖਿਆ ਲਈ ਗੋਲ-ਖੇਤਰ ਵਿਚ ਦਾਖਲ ਹੋ ਜਾਂਦਾ ਹੈ ।
ਸਕੋਰ (Scoring)-ਇਕ ਗੋਲ ਉਸ ਸਮੇਂ ਸਕੋਰ ਹੋਇਆ ਮੰਨਿਆ ਜਾਂਦਾ ਹੈ, ਜਦੋਂ ਗੇਂਦ ਵਿਰੋਧੀਆਂ ਦੀ ਗੋਲ ਰੇਖਾ ਤੋਂ ਗੋਲ ਪੋਸਟਾਂ ਅਤੇ ਕਾਸਬਾਰ ਦੇ ਹੇਠਾਂ ਤੋਂ ਗੁਜ਼ਰ ਜਾਂਦੀ ਹੈ ਬਸ਼ਰਤੇ ਕਿ ਗੱਲ ਕਰਨ ਲਈ ਸਕੋਰ ਕਰਨ ਵਾਲੇ ਖਿਡਾਰੀ ਜਾਂ ਉਸ ਦੀ ਟੀਮ ਦੇ ਖਿਡਾਰੀ ਦੁਆਰਾ ਨਿਯਮਾਂ ਦੀ ਉਲੰਘਣਾ ਨਾ ਕੀਤੀ ਗਈ ਹੋਵੇ ।
ਥਰੋ ਇਨ (Throw in)-ਜੇਕਰ ਗੇਂਦ ਧਰਤੀ ਤੇ ਜਾਂ ਹਵਾ ਵਿਚ ਸਾਈਡ ਲਾਈਨ ਤੋਂ ਬਾਹਰ ਚਲੀ ਜਾਂਦੀ ਹੈ, ਤਾਂ ਖੇਡ ਥਰੋ ਇਨ ਦੁਆਰਾ ਮੁੜ ਚਾਲੂ ਕੀਤੀ ਜਾਵੇਗੀ | ਥਰੋ ਇਨ ਉਸ ਟੀਮ ਦੇ ਵਿਰੋਧੀ ਖਿਡਾਰੀ ਦੁਆਰਾ ਲਈ ਜਾਵੇਗੀ, ਜਿਸ ਨੇ ਗੇਂਦ ਨੂੰ ਅੰਤਿਮ ਵਾਰ ਛੁਹਿਆ ਸੀ । ਥਰੋ ਇਨ ਉਸ ਬਿੰਦੂ ਤੋਂ ਲਈ ਜਾਵੇਗੀ ਜਿੱਥੋਂ ਗੇਂਦ ਨੇ ਸਾਈਡ ਰੇਖਾ ਪਾਰ ਕੀਤੀ ਹੋਵੇ |
ਕਾਰਨਰ ਥਰੋ (Corner Throw) – ਜੇਕਰ ਧਰਤੀ ਤੇ ਜਾਂ ਹਵਾ ਵਿਚ, ਗੇਂਦ ਰੱਖਿਆ ਟੀਮ ਦੇ ਖਿਡਾਰੀ ਦੁਆਰਾ ਅੰਤਿਮ ਵਾਰ ਛੂਹੇ ਜਾਣ ਤੇ ਗੋਲ ਦੇ ਬਾਹਰ ਗੋਲ ਰੇਖਾ ਦੇ ਉੱਪਰੋਂ ਗੁਜ਼ਰ ਜਾਂਦੀ ਹੈ ਤਾਂ ਹਮਲਾਵਰ ਟੀਮ ਨੂੰ ਇਕ ਕਾਰਨਰ ਥਰੋ ਦਿੱਤੀ ਜਾਵੇਗੀ । ਇਹ ਨਿਯਮ ਗੋਲ ਰੱਖਿਅਕ ਦੇ ਅਪਣੇ ਹੀ ਗੋਲ-ਖੇਤਰ ਵਿਚ ਲਾਗੂ ਨਹੀਂ ਹੁੰਦਾ । ਗੋਲ ਰੈਫਰੀ ਦੁਆਰਾ ਸੀਟੀ ਵਜਾਉਣ ਤੇ ਤਿੰਨ ਸੈਕਿੰਡ ਅੰਦਰ-ਅੰਦਰ ਕਾਰਨਰ ਖਰੋ ਗੋਲ ਦੇ ਉਸ ਸਾਈਡ ਦੇ ਉਸ ਬਿੰਦੂ ਤੋਂ ਲਈ ਜਾਵੇਗੀ, ਜਿੱਥੇ ਗੋਲ ਰੇਖਾ ਅਤੇ ਸਪੱਰਸ਼ ਰੇਖਾ (Touch tire) ਮਿਲਦੀਆਂ ਹਨ ਅਤੇ ਜਿੱਥੇ ਗੇਂਦ ਬਾਹਰ ਨਿਕਲੀ ਸੀ । ਰੱਖਿਅਕ ਟੀਮ ਦੇ ਖਿਡਾਰੀ ਗੋਲ-ਖੇੜ-ਰੇਖਾ ਦੇ ਨਾਲ ਸਥਾਨ ਗ੍ਰਹਿਣ ਕਰ ਸਕਦੇ ਹਨ ।
ਗੋਲ-ਥਰੋ (Goal Throw)-ਗੋਲ ਥਰੋ ਹੇਠ ਲਿਖੀਆਂ ਅਵਸਥਾਵਾਂ ਵਿਚ ਦਿੱਤੀ ਜਾਵੇਗੀ –
- ਜੇਕਰ ਸਾਰੀ ਗੇਂਦ ਗੋਲ ਤੋਂ ਬਾਹਰ ਧਰਤੀ ਤੇ ਜਾਂ ਹਵਾ ਵਿਚ ਗੋਲ ਰੇਖਾ ਦੇ ਉੱਪਰੋਂ ਲੰਘ ਜਾਂਦੀ ਹੈ, ਜਿਸ ਨੂੰ ਅੰਤਿਮ ਵਾਰ ਹਮਲਾਵਰ ਟੀਮ ਦੇ ਕਿਸੇ ਖਿਡਾਰੀ ਜਾਂ ਗੋਲ ਖੇਤਰ ਵਿਚ ਰੱਖਿਅਕ ਟੀਮ ਦੇ ਗੋਲ-ਕੀਪਰ ਨੇ ਛੂਹਿਆ ਹੈ ।
- ਜੇਕਰ ਥਰੋ ਆਨ ਦੁਆਰਾ ਗੇਂਦ ਸਿੱਧੀ ਵਿਰੋਧੀ ਟੀਮ ਦੇ ਗੋਲ ਵਿਚ ਚਲੀ ਜਾਂਦੀ ਹੈ ।
ਫਰੀ ਥਰੋ (Free Throwਹੇਠ ਲਿਖੀਆਂ ਅਵਸਥਾਵਾਂ ਵਿਚ ਫਰੀ ਥਰੋ ਦਿੱਤੀ ਜਾਂਦੀ ਹੈ –
- ਖੇਡ ਦੇ ਖੇਤਰ ਵਿਚ ਗਲਤ ਢੰਗ ਨਾਲ ਦਾਖਲ ਹੋਣ ‘ਤੇ ਜਾਂ ਛੱਡਣ ’ਤੇ
- ਗਲਤ ਥਰੋ ਆਨ ਕਰਨ ‘ਤੇ
- ਨਿਯਮਾਂ ਦੀ ਉਲੰਘਣਾ ਕਰਨ ‘ਤੇ
- ਜਾਣ-ਬੁੱਝ ਕੇ ਗੇਂਦ ਨੂੰ ਸਾਈਡ ਲਾਈਨ ਤੋਂ ਬਾਹਰ ਖੇਡਣ ‘ਤੇ ।
ਪੈਨਲਟੀ ਥਰੋ (Penalty Throw)-ਪੈਨਲਟੀ ਥਰੋ ਦਿੱਤੀ ਜਾਵੇਗੀ –
- ਆਪਣੇ ਹੀ ਅੱਧ ਵਿਚ ਨਿਯਮਾਂ ਦੀ ਗੰਭੀਰ ਉਲੰਘਣਾ ਕਰਨ ‘ਤੇ ।
- ਕੋਰਟ ਦੇ ਕਿਸੇ ਵੀ ਭਾਗ ਵਿਚ ਨਿਯਮਾਂ ਦੀ ਗੰਭੀਰ ਉਲੰਘਣਾ ਕਰਨਾ, ਜਿਸ ਨਾਲ ਸਪੱਸ਼ਟ ਗੋਲ ਹੋਣ ਦੀ ਸੰਭਾਵਨਾ ਨਸ਼ਟ ਹੋਵੇ ।
- ਜੇਕਰ ਕੋਈ ਖਿਡਾਰੀ ਰੱਖਿਆ ਦੇ ਉਦੇਸ਼ ਨਾਲ ਜਾਣ-ਬੁੱਝ ਕੇ ਆਪਣੇ ਗੋਲ-ਖੇਤਰ ਵਿਚ ਦਾਖਲ ਹੁੰਦਾ ਹੈ ।
- ਜੇਕਰ ਕੋਈ ਖਿਡਾਰੀ ਜਾਣ-ਬੁੱਝ ਕੇ ਗੇਂਦ ਨੂੰ ਆਪਣੇ ਗੋਲ-ਖੇਤਰ ਵਿਚ ਧੱਕ ਦਿੰਦਾ ਹੈ ਅਤੇ ਗੇਂਦ ਗੋਲ-ਰੱਖਿਅਕ ਨੂੰ ਸਪੱਰਸ਼ ਕਰ ਲੈਂਦੀ ਹੈ ।
- ਜੇਕਰ ਗੋਲ-ਰੱਖਿਅਕ ਗੇਂਦ ਨੂੰ ਚੁੱਕ ਕੇ ਜਾਂ ਲੈ ਕੇ ਆਪਣੇ ਗੋਲ-ਖੇਤਰ ਵਿਚ ਜਾਂਦਾ ਹੈ ।
- ਜੇਕਰ ਕੋਰਟ ਦੇ ਵਿਰੋਧੀ ਅੱਧ ਵਿਚ ਗੋਲ ਕਰਨ ਦੀ ਸਪੱਸ਼ਟ ਸੰਭਾਵਨਾ ਗੋਲ-ਰੱਖਿਅਕ ਦੁਆਰਾ ਨਸ਼ਟ ਕਰ ਦਿੱਤੀ ਜਾਂਦੀ ਹੈ ।
- ਗੋਲ ਕੀਪਰ ਦੀ ਬਦਲੀ (Substitution) ਤੇ ।
ਅਧਿਕਾਰੀ (Officials)-ਹੈਂਡਬਾਲ ਦੀ ਖੇਡ ਲਈ ਹੇਠ ਲਿਖੇ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਹਨ –
ਰੈਫਰੀ =1
ਸੈਕਿੰਡ ਰੈਫਰੀ = 1
ਟਾਈਮ ਕੀਪਰ = 1
ਨਿਰਣਾ (Decision)-ਜੋ ਟੀਮ ਵਧੇਰੇ ਗੋਲ ਕਰ ਦਿੰਦੀ ਹੈ, ਉਸ ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ ।