PSEB 12th Class Environmental Education Important Questions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

Punjab State Board PSEB 12th Class Environmental Education Important Questions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1) Important Questions and Answers.

PSEB 12th Class Environmental Education Important Questions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਵਾਤਾਵਰਣ ਕੀ ਹੈ ?
ਉੱਤਰ-
ਸਾਡੇ ਚਾਰੇ ਪਾਸੇ ਮੌਜੂਦ ਭੌਤਿਕ ਅਤੇ ਜੈਵਿਕ ਘਟਕਾਂ ਦੇ ਕੁੱਲ ਜੋੜ ਨੂੰ ਵਾਤਾਵਰਣ ਆਖਦੇ ਹਨ ।

ਪ੍ਰਸ਼ਨ 2.
ਸਾਫ਼-ਸੁਥਰੇ ਵਾਤਾਵਰਣ (Healthy Environment) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਜਿਸ ਵਾਤਾਵਰਣ ਵਿਚ ਜੀਵਨ ਦੀ ਉਤਮਤਾ ਸਭ ਤੋਂ ਚੰਗੀ ਅਤੇ ਉੱਚੀ ਹੋਵੇ ਅਤੇ ਵਾਤਾਵਰਣ ਦਾ ਵਿਘਟਨ ਨਿਊਨਤਮ ਪੱਧਰ ‘ਤੇ ਹੋਵੇ, ਤਾਂ ਅਜਿਹੇ ਵਾਤਾਵਰਣ ਨੂੰ ਸਾਫ਼-ਸੁਥਰਾਂ ਜਾਂ ਨਰੋਆ ਵਾਤਾਵਰਣ ਆਖਦੇ ਹਨ ।

PSEB 12th Class Environmental Education Important Questions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

ਪ੍ਰਸ਼ਨ 3.
ਵਾਤਾਵਰਣ ਦੇ ਦੋ ਸੰਘਟਕਾਂ ਦੇ ਨਾਮ ਲਿਖੋ ।
ਉੱਤਰ-
ਜੈਵਿਕ ਸੰਘਟਕ ਅਤੇ ਅਜੈਵਿਕ ਸੰਘਟਕ ।

ਪ੍ਰਸ਼ਨ 4.
ਮਨੁੱਖ ਜਾਤੀ ਦੇ ਭਵਿੱਖ ਸੰਬੰਧੀ ਦੋ ਮੁਕਾਬਲੇ ਵਾਲੇ ਦ੍ਰਿਸ਼-ਵੇਰਵਿਆਂ (Scenerio) ਦੀ ਸੂਚੀ ਬਣਾਓ ।
ਉੱਤਰ-

  1. ਉੱਜਲਾ ਭਵਿੱਖ ।
  2. ਘਟਦੇ ਹੋਏ ਕੁਦਰਤੀ ਸਰੋਤਾਂ ਦੇ ਨਾਲ-ਨਾਲ ਵਸੋਂ ਵਿਚ ਵਾਧਾ ।

ਪ੍ਰਸ਼ਨ 5.
ਵਾਤਾਵਰਣ ਨੂੰ ਹੈਂਡਲ ਕਰਨ ਅਤੇ ਦੇਖ-ਭਾਲ ਕਰਨ ਲਈ ਵਰਤੇ ਜਾਂਦੇ ਪਦ ਦਾ ਨਾਮ ਦੱਸੋ ।
ਉੱਤਰ-
ਵਾਤਾਵਰਣੀ ਪ੍ਰਬੰਧਣ (Environmental Management) ।

ਪ੍ਰਸ਼ਨ 6.
ਵਾਤਾਵਰਣ ਦੇ ਪੱਖਾਂ ਦਾ ਵਰਣਨ ਕਰੋ ।
ਉੱਤਰ-
ਨੈਤਿਕ ਪੱਖ, ਆਰਥਿਕ ਪੱਖ, ਤਕਨੀਕੀ ਪੱਖ ਅਤੇ ਸਮਾਜਿਕ ਪੱਖ ।

ਪ੍ਰਸ਼ਨ 7.
ਵਾਤਾਵਰਣ ਪ੍ਰਬੰਧਣ ਦੇ ਤਿੰਨ ਪੱਖਾਂ ਦੇ ਨਾਮ ਲਿਖੋ ।
ਉੱਤਰ-

  1. ਰੋਕਥਾਮ ਅਤੇ ਨਿਯੰਤਰਣ ਪੱਖ
  2. ਨੀਤੀ ਘੜਨਾ ਅਤੇ
  3. ਵਾਤਾਵਰਣੀ ਅਨੁਵਣ (Environment Monitoring) ।

ਪ੍ਰਸ਼ਨ 8.
ਵਾਤਾਵਰਣੀ ਨੈਤਿਕਤਾ (Environmental Ethics) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਵਾਤਾਵਰਣ ਸਮੇਤ ਸਜੀਵਾਂ ਨਾਲ ਸੰਬੰਧਿਤ ਮਨੁੱਖੀ ਫਰਜ਼ਾਂ ਨੂੰ ਵਾਤਾਵਰਣੀ ਨੈਤਿਕਤਾ ਆਖਦੇ ਹਨ ।

ਪ੍ਰਸ਼ਨ 9.
ਵਿਕਸਿਤ ਹੋਏ ਦੇਸ਼ ਵਿਕਾਸ ਕਰ ਰਹੇ ਦੇਸ਼ਾਂ ਨੂੰ ਕਿਸ ਤਰ੍ਹਾਂ ਨੁਕਸਾਨ ਪਹੁੰਚਾ ਰਹੇ
ਹਨ ?
ਉੱਤਰ-
ਵਿਕਸਿਤ ਹੋਏ ਦੇਸ਼ ਵਾਤਾਵਰਣ ਨੂੰ ਆਪਣੇ ਲਾਲਚ ਅਤੇ ਐਸ਼-ਅਰਾਮ ਦੇ ਸਾਧਨਾਂ ਦੇ ਮਾਰੇ ਅਤੇ ਵਿਕਾਸ ਕਰ ਰਹੇ ਦੇਸ਼ ਲਾਲਚ ਦੇ ਮਾਰੇ ਵਾਤਾਵਰਣ ਅਤੇ ਵਿਕਾਸ ਕਰ ਰਹੇ ਦੇਸ਼ਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ।

ਪ੍ਰਸ਼ਨ 10.
ਜੀ. ਐੱਨ. ਪੀ. (G.N.P.) ਕੀ ਹੈ ?
ਜਾਂ
ਜੀ. ਐੱਨ. ਪੀ. (G.N.P.) ਦਾ ਵਿਸਤਾਰ ਰੂਪ ਕੀ ਹੈ ?
ਉੱਤਰ-
ਜੀ ਐੱਨ ਪੀ = ਕੁੱਲ ਰਾਸ਼ਟਰੀ ਉਤਪਾਦ (GNP = Gross National Product)

PSEB 12th Class Environmental Education Important Questions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

ਪ੍ਰਸ਼ਨ 11.
ਜੀ. ਡੀ. ਪੀ. (GD.P.) ਦਾ ਵਿਸਤਾਰ ਰੂਪ ਕੀ ਹੈ ?
ਉੱਤਰ-
ਜੀ. ਡੀ. ਪੀ. = ਗੋਥ ਡੋਮੈਸਟਿਕ (ਘਰੇਲੁ) ਪਾਡਕਟ, (GDP = Gross Domestic Product) ।

ਪ੍ਰਸ਼ਨ 12.
ਵਿਕਸਿਤ ਦੇਸ਼ ਦੀਆਂ ਜਾਂ ਕੁੱਝ ਘਰੇਲੂ ਉਤਪਾਦ ਕਸਵੱਟੀਆਂ (Criteria) ਦੇ ਨਾਮ ਲਿਖੋ ।
ਉੱਤਰ-
ਵਿਕਸਿਤ ਦੇਸ਼ ਦਾ ਜੀ. ਡੀ. ਪੀ. ਅਤੇ ਜੀ. ਐੱਨ. ਪੀ. ਦਾ ਉੱਚਾ ਹੋਣਾ ਉਸ ਦੇਸ਼ ਦੀ ਕਸਵੱਟੀ ਹੁੰਦੀ ਹੈ ।

ਪ੍ਰਸ਼ਨ 13.
ਆਰਥਿਕ ਵਿਕਾਸ ਦੇ ਦੋ ਮਹੱਤਵਪੂਰਨ ਸੂਚਕਾਂ ਦੇ ਨਾਮ ਦੱਸੋ ।
ਉੱਤਰ-

  1. ਉਦਯੋਗੀਕਰਨ
  2. ਸ਼ਹਿਰੀਕਰਨ ।

ਪ੍ਰਸ਼ਨ 14
ਨਵਿਆਉਣਯੋਗ ਅਤੇ ਨਾ-ਨਵਿਆਉਣ ਸਰੋਤਾਂ ਦੇ ਸਖਣਿਆਉਣ ਦੇ ਕੀ ਕਾਰਨ ਹਨ ?
ਉੱਤਰ-
ਬਹੁਤ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਉਦਯੋਗੀਕਰਨ ਅਤੇ ਵੱਧ ਰਹੀ ਵਸੋਂ ਦਾ ਭਾਰ ।

ਪ੍ਰਸ਼ਨ 15.
ਡੈਮਾਂ ਦੀ ਕੀ ਉਪਯੋਗਤਾ ਹੈ ?
ਉੱਤਰ-
ਡੈਮਾਂ ਦੀ ਉਸਾਰੀ ਨਾਲ ਜਲ ਸਰੋਤਾਂ ਦੀ ਵਰਤੋਂ ਪਣ ਬਿਜਲੀ ਪੈਦਾ ਕਰਨ, ਸਿੰਜਾਈ ਕਰਨ ਅਤੇ ਪੀਣ ਵਾਲੇ ਪਾਣੀ ਦੀ ਪੂਰਤੀ ਕਰਨ ਦੇ ਮੰਤਵ ਨਾਲ ਕੀਤੀ ਜਾਣੀ ਹੈ ।

ਪ੍ਰਸ਼ਨ 16.
ਸਾਨੂੰ ਓਜ਼ੋਨ ਦੇ ਸਖਣਿਆਉਣ ਨੂੰ ਬਚਾਉਣ ਦੇ ਲਈ ਕਿਸ ਤਕਨਾਲੋਜੀ ਨੂੰ ਅਪਨਾਉਣਾ ਚਾਹੀਦਾ ਹੈ ?
ਉੱਤਰ-
ਗੈਰ-ਕਲੋਰੋਫਲੋਰੋ ਕਾਰਬਨ ਟੈਕਨਾਲੋਜੀ (Non Chlorofluoro Carbon Technology)

PSEB 12th Class Environmental Education Important Questions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

ਪ੍ਰਸ਼ਨ 17.
ਹਰ ਸਾਲ ਕਿੰਨੇ ਨਵੇਂ ਡੈਮ ਤਿਆਰ ਕੀਤੇ ਜਾਂਦੇ ਹਨ ?
ਉੱਤਰ-
ਲਗਪਗ 160 ਤੋਂ ਲੈ ਕੇ 230 ਤੱਕ ।

ਪ੍ਰਸ਼ਨ 18.
ਸਹਿਣ ਸਮਰੱਥਾ (Carrying Capacity) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਸਹਿਣ ਸਮਰੱਥਾ-ਕਿਸੇ ਖਾਸ ਸਾਧਨ ਦੁਆਰਾ ਵੱਧ ਤੋਂ ਵੱਧ ਸਜੀਵਾਂ ਨੂੰ ਕਾਇਮ ਰੱਖਣ ਅਤੇ ਸਹਾਰਾ ਦੇਣ ਦੀ ਸਮਰੱਥਾ ਨੂੰ ਝਲਣ ਜਾਂ ਸਹਿਣ ਸਮਰੱਥਾ ਆਖਦੇ ਹਨ ।

ਪ੍ਰਸ਼ਨ 19.
ਵਾਤਾਵਰਣੀ ਪ੍ਰਬੰਧਣ ਕੀ ਹੈ ?
ਉੱਤਰ-
ਵਾਤਾਵਰਣੀ ਪ੍ਰਬੰਧਣ – ਵਾਤਾਵਰਣ ਦੇ ਜੈਵਿਕ ਅਤੇ ਅਜੈਵਿਕ ਸੰਘਟਕਾਂ ਦੇ ਪ੍ਰਬੰਧ ਨੂੰ ਵਾਤਾਵਰਣੀ ਪ੍ਰਬੰਧਣ ਆਖਦੇ ਹਨ ।

ਪ੍ਰਸ਼ਨ 20.
ਵਾਤਾਵਰਣੀ ਨੈਤਿਕਤਾ ਕੀ ਹੈ ?
ਉੱਤਰ-
ਵਾਤਾਵਰਣੀ ਨੈਤਿਕਤਾ (Environmental Ethics) – ਵਾਤਾਵਰਣ ਅਤੇ ਦੂਸਰੇ ਸਜੀਵਾਂ ਵੱਲ ਮਨੁੱਖੀ ਸੰਬੰਧਾਂ ਨੂੰ ਵਾਤਾਵਰਣੀ ਨੈਤਿਕਤਾ ਆਖਦੇ ਹਨ ।

ਪ੍ਰਸ਼ਨ 21.
ਵਾਤਾਵਰਣੀ ਪ੍ਰਬੰਧਣ ਦੇ ਦੋ ਆਰਥਿਕ ਪੱਖਾਂ ਦੇ ਨਾਮ ਦੱਸੋ ।
ਉੱਤਰ-

  1. ਆਰਥਿਕ ਹਾਨੀ ਨੂੰ ਘਟਾਉਣਾ
  2. ਵਾਤਾਵਰਣ ਦਾ ਏਕੀਕਰਨ ।

ਪ੍ਰਸ਼ਨ 22.
ਵਾਤਾਵਰਣ ਪ੍ਰਬੰਧਣ ਦੀਆਂ ਦੋ ਨਿਸ਼ਾਨੀਆਂ ਦੇ ਨਾਮ ਦੱਸੋ ।
ਉੱਤਰ-

  1. ਅਨੇਕਰੂਪਤਾ ਦੀ ਸਾਂਭ-ਸੰਭਾਲ
  2. ਬੁਨਿਆਦੀ ਲੋੜਾਂ ਦੀ ਪੂਰਤੀ ਕਰਨਾ ।
    ਵਾਤਾਵਰਣੀ ਨੈਤਿਕਤਾ ਸਾਫ਼-ਸੁਥਰੇ ਵਾਤਾਵਰਣ ਨੂੰ ਯਕੀਨੀ ਬਣਾਉਂਦੀ ਹੈ ਤਾਂ ਜੋ ਕੁਦਰਤ ਵਿਚ ਸਾਰੀਆਂ ਜਾਤੀਆਂ ਜੀਵਿਤ ਰਹਿ ਸਕਣ ।

ਪ੍ਰਸ਼ਨ 23.
CFCs ਦਾ ਵਿਸਤਾਰ ਕਰੋ ।
ਉੱਤਰ-
CFCs = ਕਲੋਰੋ ਫਲੋਰੋ ਕਾਰਬਨ (Chloroflowro carbon).

PSEB 12th Class Environmental Education Important Questions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

ਪ੍ਰਸ਼ਨ 24.
ਭਾਖੜਾ ਨੰਗਲ ਡੈਮ ਨੂੰ ਕਿਸ ਨੇ ਭਾਰਤ ਦੇ ਮੰਦਰ ਦਾ ਨਾਂ ਦਿੱਤਾ ਸੀ ?
ਉੱਤਰ-
ਪੰਡਿਤ ਜਵਾਹਰ ਲਾਲ ਨਹਿਰੁ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵਾਤਾਵਰਣੀ ਪ੍ਰਬੰਧਣ (Environmental Management) ਕੀ ਹੈ ?
ਉੱਤਰ-
ਵਾਤਾਵਰਣੀ ਪਬੰਧਣ (Environmental Management) – ਵਾਤਾਵਰਣ ਸ਼ਬਦ ਫਰਾਂਸੀਸੀ ਭਾਸ਼ਾ ਐਨਮਾਇਰੋਨਿਰ (Environier) ਤੋਂ ਲਿਆ ਗਿਆ ਸ਼ਬਦ ਹੈ ਜਿਸਦਾ ਅਰਥ ਹੈ ਕੋਈ ਵਸਤੂ ਜੋ ਘੇਰੇ (Something that surrounds) ਵਾਤਾਵਰਣ ਨੂੰ ਆਲਾ ਦੁਆਲਾ ਜਾਂ ਚੌਗਿਰਦਾ ਵੀ ਕਹਿੰਦੇ ਹਨ । ਵਾਤਾਵਰਣ ਦੇ ਬਚਾਓ, ਸੁਰੱਖਿਅਣ ਅਤੇ ਦੇਖਭਾਲ ਦੇ ਵਾਸਤੇ ਸਰਕਾਰ ਅਤੇ ਵਿਅਕਤੀ ਜ਼ਿੰਮੇਵਾਰ ਹਨ । ਵਾਤਾਵਰਣ ਦੇ ਪ੍ਰਬੰਧਣ ਸੰਬੰਧੀ ਯੋਜਨਾਵਾਂ ਤਿਆਰ ਕਰਨੀਆਂ ਅਤੇ ਲਾਗੂ ਕਰਨ ਸੰਬੰਧੀ ਕੀਤੀਆਂ ਕਾਰਵਾਈਆਂ ਦੇ ਜ਼ਿੰਮੇਵਾਰੀ ਸੰਗਠਨਾਂ, ਸਰਕਾਰ ਅਤੇ ਵਿਅਕਤੀਆਂ ਦੀ ਬਣਦੀ ਹੈ | ਅਜਿਹਾ ਕਰਨ ਦੇ ਨਾਲ ਮਨੁੱਖੀ ਵਾਤਾਵਰਣ (Human Environment) ਦੀ ਉੱਤਮਤਾ ਵਧਦੀ ਹੈ । ਟਿਕਾਊ ਵਿਕਾਸ/ ਕਾਇਮ ਰੱਖਣਯੋਗ ਵਿਕਾਸ ਦੇ ਜਾਰੀ ਰਹਿਣ ਦੇ ਵਾਸਤੇ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਕਰਨ ਦੇ ਵਾਸਤੇ ਵੱਖ-ਵੱਖ ਤਰ੍ਹਾਂ ਦੇ ਉਪਾਵਾਂ ਨੂੰ ਲਾਮਬੰਦ ਕਰਨਾ ਜ਼ਰੂਰੀ ਹੁੰਦਾ ਹੈ ।

ਵਾਤਾਵਰਣ ਅਜੈਵਿਕ ਜਾਂ ਭੌਤਿਕ (Abiotic or Physical) ਅਤੇ ਜੈਵਿਕ (Biotic) ਆਲੇ-ਦੁਆਲੇ ਵਲ ਸੰਕੇਤ ਕਰਦਾ ਹੈ । ਵਾਤਾਵਰਣ ਦੇ ਅਜੈਵਿਕ ਸੰਘਟਕ ਜਿਵੇਂ ਕਿ ਹਵਾ, ਪਾਣੀ ਅਤੇ ਮਿੱਟੀ ਨਾ ਕੇਵਲ ਆਪਿਸ ਵਿਚ ਅੰਤਰ ਕਿਰਿਆਵਾਂ ਹੀ ਕਰਦੇ ਹਨ ਸਗੋਂ ਇਨ੍ਹਾਂ ਦਾ ਸੰਬੰਧ ਜੈਵਿਕ ਘਟਕਾਂ ਜਿਵੇਂ ਕਿ ਪੌਦੇ ਅਤੇ ਪਾਣੀਆਂ ਨਾਲ ਵੀ ਹੈ । ਵਾਤਾਵਰਣ ਦੇ ਇਹ ਘਟਕ ਆਪਸੀ ਨਿਕਟ ਵਰਤੀ ਸੰਬੰਧ ਵੀ ਦਰਸਾਉਂਦੇ ਹਨ ।

ਹਰੇ ਪੌਦੇ ਉਤਪਾਦਕ (Producers) ਹਨ ਜਦਕਿ ਪ੍ਰਾਣੀ ਉਪਭੋਗਤਾ ਹਨ । ਸੂਖ਼ਮ ਜੀਵ ਨਿਖੇੜਕਾਂ ਵਜੋਂ ਕਿਰਿਆਵਾਂ ਕਰਦੇ ਹਨ ।

ਪ੍ਰਸ਼ਨ 2.
ਵਾਤਾਵਰਣੀ ਪ੍ਰਬੰਧਣ ਕਿਉਂ ਜ਼ਰੂਰੀ ਹੈ ?
ਉੱਤਰ-
ਵਾਤਾਵਰਣ ਦੇ ਜੈਵਿਕ (Biotic) ਅਤੇ ਅਜੈਵਿਕ (Abiotic) ਅੰਸ਼ ਆਪਸੀ ਅੰਤਰਕ੍ਰਿਆਵਾਂ ਅਤੇ ਆਪਸੀ ਨਿਰਭਰਤਾ ਨੂੰ ਪਦਾਰਥ ਚੱਕਰਣ (Material Cycling), ਭੋਜਨ ਲੜੀਆਂ, ਭੋਜਨ ਜਾਲ ਅਤੇ ਊਰਜਾ ਵਹਿਣ ਆਦਿ ਦੁਆਰਾ ਦਰਸਾਉਂਦੇ ਹਨ । ਇਸ ਲਈ ਕਿਸੇ ਵੀ ਇਕ ਪੜਾਅ ਦੇ ਅਪਘਟਣ ਕਾਰਨ ਪਰਿਸਥਿਤਿਕੀ ਸੰਕਟ ਪੈਦਾ ਹੋ ਜਾਣ ਦੇ ਨਤੀਜੇ ਵਜੋਂ ਜੀਵਨ ਦੀ ਕਾਇਮੀ ਅਤੇ ਉੱਤਰਜੀਵਤਾ ਲਈ ਖ਼ਤਰਾ ਬਣ ਸਕਦਾ ਹੈ ।

ਪ੍ਰਸ਼ਨ 3.
ਵਾਤਾਵਰਣੀ ਨੈਤਿਕਤਾ (Environmental Ethics) ਕੀ ਹੈ ? ਉਨ੍ਹਾਂ ਵਿੱਚੋਂ ਕੁੱਝ ਨੂੰ ਸੂਚੀਬੱਧ ਕਰੋ ।
ਜਾਂ
ਵਾਤਾਵਰਣੀ ਪ੍ਰਬੰਧ ਦੇ ਤਿੰਨ ਨੈਤਿਕ ਪੱਖ ਲਿਖੋ ।
ਉੱਤਰ-
ਵਾਤਾਵਰਣ ਵਲ ਮਾਨਵਤਾ ਦੀਆਂ ਜ਼ਿੰਮੇਵਾਰੀਆਂ ਨੂੰ ਵਾਤਾਵਰਣੀ ਨੈਤਿਕਤਾ ਜਾਂ ਪ੍ਰਿਥਵੀ ਨੈਤਿਕਤਾ (Earth Ethics) ਕਹਿੰਦੇ ਹਨ । ਇਨ੍ਹਾਂ ਵਿਚ ਸ਼ਾਮਿਲ ਹਨ-

  1. ਕੁਦਰਤੀ ਸਾਧਨਾਂ ਨੂੰ ਜਾਇਆ ਜਾਣ ਤੋਂ ਬਚਾਇਆ ਜਾਵੇ ।
  2. ਦੁਸਰਿਆਂ ਨੂੰ ਅਲੋਪ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ।
  3. ਧਰਤੀ ਮਾਂ (Mother. Earth) ਨਾਲ ਪਿਆਰ ਅਤੇ ਇਸਦੀ ਇੱਜ਼ਤ ਕਰਨੀ ।
  4. ਮਨੁੱਖ ਕੁਦਰਤ ਦਾ ਸਾਥੀ ਬਣ ਕੇ ਰਹੇ ਨਾ ਕਿ ਇਸ ਦਾ ਮਾਲਕ ।
  5. ਵਾਤਾਵਰਣੀ ਨੈਤਿਕਤਾ ਸਾਫ਼-ਸੁਥਰੇ ਵਾਤਾਵਰਣ ਨੂੰ ਯਕੀਨੀ ਬਣਾਏਗੀ ਤਾਂ ਜੋ ਕੁਦਰਤ ਵਿਚ ਸਾਰੀਆਂ ਜਾਤੀਆਂ ਜੀਵਿਤ ਰਹਿ ਸਕਣ।

ਪ੍ਰਸ਼ਨ 4.
ਆਰਥਿਕ ਵਿਕਾਸ ਦੇ ਲਈ ਵਾਤਾਵਰਣ ਦੇ ਕਾਰਜਾਂ ਦੀ ਸੂਚੀ ਦਿਓ ।
ਜਾਂ
ਵਾਤਾਵਰਣੀ ਪ੍ਰਬੰਧ ਦੇ ਚਾਰ ਆਰਥਿਕ ਪੱਖ ਦੱਸੋ । (P.S.E.B. 2009, 10, 17)
ਉੱਤਰ-

  1. ਵਾਤਾਵਰਣ ਤੋਂ ਪ੍ਰਾਪਤ ਕੱਚੇ ਮਾਲ (Raw Material) ਨੂੰ ਵਰਤਣਯੋਗ ਪਦਾਰਥਾਂ ਵਿਚ · ਬਦਲਿਆ ਜਾਂਦਾ ਹੈ ।
  2. ਵਾਤਾਵਰਣ ਤੋਂ ਪਾਣੀ, ਆਕਸੀਜਨ ਆਦਿ ਵਰਗੀਆਂ ਜੀਵਨ-ਸਹਾਇਕ ਸੇਵਾਵਾਂ ਦੇ ਇਲਾਵਾ ਮਨ ਪਰਚਾਵੇ ਦੇ ਸਾਧਨ ਵੀ ਉਪਲੱਬਧ ਹੁੰਦੇ ਹਨ ।
  3. ਵਾਤਾਵਰਣ ਫੋਕਟ ਪਦਾਰਥਾਂ ਦੇ ਸ਼ਾਹੀ ਵਜੋਂ (As a Sink) ਵੀ ਕਾਰਜ ਕਰਦਾ ਹੈ ।

ਪ੍ਰਸ਼ਨ 5.
ਜੀ. ਡੀ. ਪੀ. (G.D.P.) ਕੀ ਹੈ ? ਵਿਕਾਸ ਦੇ ਤੱਤਾਂ ਨੂੰ ਸੂਚੀਬੱਧ ਕਰੋ ।
ਉੱਤਰ-
ਜੀ. ਡੀ. ਪੀ. (G.D.P.) – Growth Domestic Product ਵਾਸੀਆਂ ਅਤੇ ਪਰਵਾਸੀਆਂ (Non-Residents) ਦੋਵਾਂ ਦੀ ਆਰਥਿਕਤਾ ਦੁਆਰਾ ਵਰਤੇ ਜਾਣ ਵਾਲੇ ਸਾਮਾਨ (Goods) ਅਤੇ ਸੇਵਾਵਾਂ ਦਾ ਉਤਪਾਦਨ ਬਗੈਰ ਕਿਸੇ ਘਰੇਲੂ ਜਾਂ ਬਾਹਰਲੇ ਕਲੇਸ਼ ਦੇ ਪ੍ਰਾਪਤ ਹੋਣ ਵਾਲੇ ਪਦਾਰਥਾਂ ਨੂੰ ਜੀ.ਡੀ.ਪੀ. ਆਖਦੇ ਹਨ ।

ਵਿਕਾਸ ਨੂੰ ਸੰਮਲਿਤ ਕਰਨ ਵਾਲੇ ਤੱਤ (Elements Which include Development)

  1. ਜੀਅ ਪ੍ਰਤੀ ਅਸਲ ਆਮਦਨ (Real Income) ਵਿਚ ਵਾਧਾ ।
  2. ਤਸੱਲੀਬਖ਼ਸ਼ ਜੀਵਨ ਨਿਰਬਾਹ ਲਈ ਮੌਕੇ ।
  3. ਸਿਹਤ ਅਤੇ ਪੌਸ਼ਟਿਕ ਆਹਾਰ ਦੀ ਪੱਧਰ ਵਿਚ ਸੁਧਾਰ ।
  4. ਸਿੱਖਿਆ ਸੁਧਾਰ ।
  5. ਸਾਧਨਾਂ ਦੇ ਖੇਤਰ ।
  6. ਆਮਦਨ ਦੀ ਸੁਚੱਜੀ ਵੰਡ (Fair Distribution)
  7. ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਯਕੀਨਹਾਨੀ ।
  8. ਪ੍ਰਾਕ੍ਰਿਤੀ ਅਤੇ ਸਾਧਨਾਂ ਦਾ ਸੁਰੱਖਿਅਣ ।

PSEB 12th Class Environmental Education Important Questions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

ਪ੍ਰਸ਼ਨ 6.
ਟੈਕਨੋਸਫੀਅਰ (Technosphere) ਕੀ ਹੈ ? ਉਦਾਹਰਣ ਦੇ ਕੇ ਸਪੱਸ਼ਟ ਕਰੋ ।
ਉੱਤਰ-
ਟੈਕਨੋਸਫੀਅਰ ਜਾਂ ਟੈਕਨੋਮੰਡਲ (Technosphere) – ਮਨੁੱਖੀ ਗਤੀਵਿਧੀਆਂ ਦੁਆਰਾ ਜੀਵ ਮੰਡਲ ਦਾ ਵੱਖ-ਵੱਖ ਹਿੱਸਿਆਂ/ਸੰਗਠਨਾਂ ਵਿਚ ਕੀਤੇ ਗਏ ਸੁਰੱਖਿਅਣ ਨੂੰ ਟੈਕਨੋਸਫੀਅਰ ਜਾਂ ਟੈਕਨੋਮੰਡਲ ਕਹਿੰਦੇ ਹਨ ।

ਉਦਾਹਰਣ- ਪਿੰਡਾਂ ਦੇ ਛੱਪੜ, ਜਿਨ੍ਹਾਂ ਦੀ ਵਰਤੋਂ ਮੱਛੀਆਂ ਪਾਲਣ ਜਾਂ ਇਸ ਦੇ ਪਾਣੀ ਦੀ ਭਿੰਨ-ਭਿੰਨ ਕੰਮਾਂ ਲਈ ਵਰਤੋਂ ਪਿੰਡ ਦੀ ਆਰਥਿਕਤਾ ਉੱਪਰ ਅਸਰ ਪਾਉਂਦੀ ਹੈ । ਇਸ ਦੇ ਨਾਲ ਹੀ ਇਹ ਛੱਪੜ ਹਾਨੀਕਾਰਕ ਜੀਵਾਂ ਦੇ ਨਾਸ਼ਕਾਂ, ਫਰਟੀਲਾਈਜ਼ਰ ਅਤੇ ਦੂਸਰੇ ਹੋਰ ਫੋਕਟ ਪਦਾਰਥਾਂ ਦੇ ਗਾਹੀ ਵਜੋਂ ਕੰਮ ਕਰਦਾ ਹੈ । ਇਸ ਦਾ ਸਿੱਟਾ ਨਵਾਂ ਸੈਂਟ-ਅਪ (Set up) ਦੀ ਸਥਾਪਨਾ ਕਰਨਾ ਨਿਕਲਿਆ ਹੈ । ਇਸ ਤਰ੍ਹਾਂ ਸਥਾਪਿਤ ਹੋਣ ਵਾਲੇ ਸੈਂਟ-ਅਪ ਦਾ ਨਤੀਜਾ ਅਭਾਵੀ ਨਕਾਰਾਤਮਕ (Negative) ਨਿਕਲਿਆ ਹੈ ਜਿਹੜਾ ਕਿ ਧਰਤੀ ਉੱਤੇ ਮੌਜੂਦ ਜੀਵਨ ਸਹਾਇਕ ਪ੍ਰਣਾਲੀਆਂ ਦੇ ਲਈ ਭੈੜਾ ਹੈ ।

ਪ੍ਰਸ਼ਨ 7.
ਡੈਮ ਕਿਉਂ ਉਸਾਰੇ ਜਾਂਦੇ ਹਨ ? ਇਨ੍ਹਾਂ ਦੇ ਨਕਾਰਾਤਮਕ ਪ੍ਰਭਾਵਾਂ ਦੀ ਸੂਚੀ ਬਣਾਓ ।
ਉੱਤਰ-
ਡੈਮਾਂ ਦੀ ਉਸਾਰੀ ਹੇਠ ਲਿਖੇ ਪ੍ਰਯੋਜਨਾਂ ਲਈ ਕੀਤੀ ਜਾਂਦੀ ਹੈ ।

  1. ਸਿੰਜਾਈ,
  2. ਬਿਜਲੀ ਪਣ ਬਿਜਲੀ ਪੈਦਾ ਕਰਨ ਲਈ,
  3. ਜਲ-ਪਾਰਕ (WaterPark)
  4. ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਲਈ ।

ਡੈਮਾਂ ਦੇ ਨਕਾਰਾਤਮਕ (Negative) ਪ੍ਰਭਾਵ (Negative Impact of Dams)

  1. ਵਣ ਭੂਮੀ ਦਾ ਗੁੰਮ ਹੋਣਾ ।
  2. ਜੀਵ ਵਿਭਿੰਨਤਾ ਦੀ ਗੁੰਮਸ਼ੁਦਗੀ
  3. ਵੱਡੀ ਸੰਖਿਆ ਵਿਚ ਆਬਾਦੀ ਦਾ ਵਿਸਥਾਪਨ
  4. ਡੈਮ ਨੇੜਲੇ ਖੇਤਰ ਵਿਚ ਭੂਚਾਲਾਂ ਦਾ ਖ਼ਤਰਾ ਵੱਧ ਜਾਣਾ ।

ਪ੍ਰਸ਼ਨ 8.
ਸਹਿਣਯੋਗ ਸਮਰੱਥਾ (Carrying Capacity) ਕੀ ਹੈ ?
ਉੱਤਰ-
ਕਿਸੇ ਪਰਿਸਥਿਤਿਕ ਪ੍ਰਣਾਲੀ (Eco System) ਦੁਆਰਾ ਵਸੋਂ ਦੇ ਆਕਾਰ ਦਿੱਤੇ ਗਏ ਸਮਰਥਨ ਨੂੰ ਸਹਿਣਯੋਗ ਸਮਰੱਥਾ ਆਖਦੇ ਹਨ ਅਤੇ ਇਹ ਨਿਰਭਰ ਕਰਦਾ ਹੈ-

  1. ਪਰਿਸਥਿਤਿਕ ਪ੍ਰਣਾਲੀ ਵਿਚ ਉਪਲੱਬਧ ਸਰੋਤਾਂ ਦੀ ਮਾਤਰਾ
  2. ਵਸੋਂ ਦਾ ਆਕਾਰ ।
  3. ਹਰੇਕ ਵਿਅਕਤੀ ਦੁਆਰਾ ਵਰਤੇ ਜਾਂਦੇ ਸਾਧਨਾਂ ਦੀ ਮਾਤਰਾ ।

ਪ੍ਰਸ਼ਨ 9.
ਮਨੁੱਖ ਦੁਆਰਾ ਰਚਿਤ ਜਗ ਵਿਚਾਰ (World View) ਅਤੇ ਈਕੋ-ਕੇਂਦਰਿਤ ਜਗ ਵਿਚਾਰ (Eco-centric world view) ਵਿਚ ਅੰਤਰ ਦੱਸੋ । ਉੱਤਰ-

ਲੱਛਣ (Characteristics) ਮਨੁੱਖ ਦੁਆਰਾ ਰਚਿਤ ਵਿਚਾਰ (Anthropogenic View) ਈਕੋ-ਕੇਂਦਰਿਤ ਵਿਚਾਰ (Eco-Centric View)
1. ਪਰਿਭਾਸ਼ਾ (Definition) ਮਨੁੱਖ ਜਾਤੀ ਦੀ ਸਫਲਤਾ ਅਤੇ ਨਰੋਈ ਆਰਥਿਕਤਾ ਕੁਦਰਤੀ ਸਾਧਨਾਂ ਦੀ  ਸ਼ੋਸ਼ਣ ਦੀ ਡਿਗਰੀ ਉੱਤੇ  ਨਿਰਭਰ ਕਰਦੀ ਹੈ । ਮਨੁੱਖ ਜਾਤੀ ਦੀ ਸਫਲਤਾ ਅਤੇ ਆਰਥਿਕਤਾ ਕੁਦਰਤੀ ਸਾਧਨਾਂ ਦੇ ਨਿਆਂ-ਪੂਰਵਕ ਵਰਤੋਂ ਉੱਪਰ ਨਿਰਭਰ ਕਰਦੀ ਹੈ ।
2. ਕੁਦਰਤੀ ਸਾਧਨਾਂ ਦੀ ਅਵਸਥਾ (Status of Natural Resources) ਪ੍ਰਿਥਵੀ, ਜਿੱਥੋਂ ਸਾਧਨਾਂ ਦੀ ਅਸੀਮਿਤ ਪੂਰਤੀ ਹੁੰਦੀ ਹੈ । ਪ੍ਰਿਥਵੀ, ਜਿੱਥੋਂ ਕੁਦਰਤੀ ਸਾਧਨਾਂ ਦੀ ਸੀਮਿਤ ਪੂਰਤੀ ਹੁੰਦੀ ਹੈ ।
3. ਸਭ ਤੋਂ ਮਹੱਤਵਪੂਰਨ ਅੰਸ਼ (Most Important Component) ਮਨੁੱਖ ਜਾਤੀ ਕਿਰਤੀ (Nature)
4. ਵਾਤਾਵਰਣ ਦੀ ਅੰਤਮ  ਅਵਸਥਾ (Fate of Environment) ਵਾਤਾਵਰਣ ਦਾ ਪਤਨ ਨਰੋਆ ਵਾਤਾਵਰਣ

PSEB 12th Class Environmental Education Important Questions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

ਪ੍ਰਸ਼ਨ 10.
ਆਰਥਿਕ ਪੱਖ ਤੋਂ ਵਾਤਾਵਰਣੀ ਪ੍ਰਬੰਧਣ ਦੇ ਟੀਚਿਆਂ ਦੀ ਸੂਚੀ ਬਣਾਓ ।
ਜਾਂ
ਵਾਤਾਵਰਣੀ ਪ੍ਰਬੰਧਨ ਦੇ ਤਿੰਨ ਆਰਥਿਕ ਪੱਖ ਲਿਖੋ ।
ਉੱਤਰ-

  1. ਜੀਵ ਅਨੇਕਰੂਪਤਾ ਦਾ ਸੁਰੱਖਿਅਤ
  2. ਬੁਨਿਆਦੀ ਲੋੜਾਂ ਨੂੰ ਪੂਰਿਆਂ ਕਰਨਾ
  3. ਨਿਆਇ ਸੰਗਤੀ (Equity)
  4. ਮੌਕੇ ਦਾ ਫਾਇਦਾ ਉਠਾਉਣਾ ਅਥਵਾ ਮੌਕੇ ਤਕ ਪਹੁੰਚ ।
  5. ਰੋਜ਼ਗਾਰ
  6. ਟਿਕਾਊ ਵਿਕਾਸ
  7. ਇਸਤਰੀ ਸ਼ਕਤੀ
  8. ਕੁਦਰਤੀ ਸਾਧਨਾਂ ਦਾ ਸੁਰੱਖਿਅਣ ।

ਪ੍ਰਸ਼ਨ 11.
ਵਾਤਾਵਰਣ ਪ੍ਰਬੰਧ ਦੇ ਤਿੰਨ ਤਕਨੀਕੀ ਪੱਖ ਲਿਖੋ ।
ਉੱਤਰ-
ਵਾਤਾਵਰਣ ਪ੍ਰਬੰਧ ਦੇ ਤਿੰਨ ਤਕਨੀਕੀ ਪੱਖ-

  1. ਪ੍ਰਦੂਸ਼ਣ ‘ਤੇ ਕਾਬੂ ਪਾਉਣ ਦੇ ਲਈ ਲੈਡ ਰਹਿਤ ਪੈਟਰੋਲ ਅਤੇ ਨਿਪੀੜਤ ਕੁਦਰਤੀ ਗੈਸ ਦੀ ਵਰਤੋਂ ਕਰਨਾ ।
  2. ਪ੍ਰਦੂਸ਼ਣ ਪੈਦਾ ਕਰਨ ਵਾਲੇ ਨਿਲੰਬਿਤ ਕਣਾਂ ਨੂੰ ਹਟਾਉਣ ਦੇ ਲਈ ਇਲੈੱਕਟ੍ਰੋਸਟੈਟਿਕ ਅਵਖੇਪਕਾਂ (Electrostatic precipators) ਅਤੇ ਮਾਜਿਆਂ (scrubbers) ਦੀ ਵਰਤੋਂ ਕਰਨਾ ।
  3. ਹਾਨੀਕਾਰਕ ਗੈਸਾਂ ਜਿਵੇਂ ਕਿ SO2, CO2 ਅਤੇ NO2, ਆਦਿ ਨੂੰ ਗਿੱਲੇ ਮਾਜਿਆਂ ਦੁਆਰਾ ਦੂਰ ਕਰਨਾ ।
  4. ਉਦਯੋਗਾਂ ਦੇ ਵਹਿਣਾਂ ਨੂੰ ਨਿਰੂਪਣ ਕਰਨ ਵਾਲੇ ਪਲਾਟਾਂ (Efficient treatment plants) ਦੀ ਸਹਾਇਤਾ ਨਾਲ ਸ਼ੁੱਧ ਕਰਨਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Question)

ਪ੍ਰਸ਼ਨ 1.
ਵਾਤਾਵਰਣੀ ਸਾਂਭ-ਸੰਭਾਲ ਦੀ ਜ਼ਰੂਰਤ ਦੀ ਵਿਆਖਿਆ ਕਰੋ ।
ਜਾਂ
ਵਾਤਾਵਰਣ ਪ੍ਰਬੰਧਣ ਕਿਉਂ ਜ਼ਰੂਰੀ ਹੈ ?
ਉੱਤਰ-
ਵਾਤਾਵਰਣੀ ਪ੍ਰਬੰਧਣ ਦੀ ਜ਼ਰੂਰਤ (Need of Environmental Preservation) – ਭੌਤਿਕ ਜਾਂ ਨਿਰਜੀਵ (Non Living) ਤੇ ਜੀਵਿਤ (Living) ਜੀਵ, ਵਾਤਾਵਰਣ ਦੇ ਦੋ ਮੁੱਖ ਸੰਘਟਕ ਹਨ । ਜੀਵਿਤ ਘਟਕਾਂ ਵਿਚ ਪੌਦੇ (ਉਤਪਾਦਕ), ਪ੍ਰਾਣੀ (ਉਪਭੋਗਤਾ) ਅਤੇ ਸੂਖਮ ਜੀਵ (ਨਿਖੇੜਕ) ਸ਼ਾਮਿਲ ਹਨ ਅਤੇ ਇਹ ਸੰਘਟਕ ਆਪਸੀ ਅੰਤਰ-ਕ੍ਰਿਆਵਾਂ, ਭੋਜਨ ਲੜੀਆਂ, ਭੋਜਨ ਜਾਲ, ਮਾਦੇ ਦੇ ਪੁਨਰ-ਚੱਕਰਣ ਅਤੇ ਊਰਜਾ ਸੰਚਾਰ ਦੁਆਰਾ ਦਰਸਾਉਂਦੇ ਹਨ ਅਤੇ ਇਹ ਸਾਰੇ ਕੰਮ ਕੁਦਰਤ ਵਿਚ ਸੰਤੁਲਨ ਦੇ ਕਾਇਮ ਰਹਿਣ ਦੇ ਵਾਸਤੇ ਬਹੁਤ ਜ਼ਰੂਰੀ ਹਨ ।

ਨਿਰਜੀਵ ਸੰਘਟਕਾਂ ਵਿਚ ਪਾਣੀ, ਹਵਾ ਦੇ ਨਾਲ ਵਾਯੂ ਮੰਡਲੀ ਕਾਰਕ ਜ਼ਮੀਨ/ਭੁਮੀ ਨਾਲ ਸੰਬੰਧਿਤ ਕਾਰਕ (Edaphic Factors) ਵੀ ਸ਼ਾਮਲ ਹਨ ।

ਕੁਦਰਤ (Nature) ਵਿਚ ਨਿਰਜੀਵ ਅਤੇ ਜੀਵਿਤ ਘਟਕ ਆਪਸ ਵਿਚ ਅੰਤਰ-ਕ੍ਰਿਆਵਾਂ ਅਤੇ ਆਪਸੀ ਨਿਰਭਰਤਾ ਵੀ ਦਰਸਾਉਂਦੇ ਹਨ ਅਤੇ ਇਨ੍ਹਾਂ ਵਿੱਚੋਂ ਕਿਸੇ ਵੀ ਸੰਘਟਕ ਜਾਂ ਉਪਸੰਘਟਕ (Sub-Component) ਵਿਚ ਆਈ ਤਬਦੀਲੀ ਦੇ ਕਾਰਨ ਪਰਿਸਥਿਤੀ ਦੇ ਸੰਤੁਲਨ ਹੋਮੀਓਸਟੈਸਿਸ (Homeostasis) ਵਿੱਚ ਗੜਬੜੀ ਪੈਦਾ ਹੋ ਸਕਦੀ ਹੈ, ਜਿਸ ਦੇ ਫਲਸਰੂਪ ਪ੍ਰਿਥਵੀ ਉੱਤੇ ਜੀਵਨ ਦੀ ਉੱਤਰਜੀਵਤਾ ਅਤੇ ਕਾਇਮ ਰਹਿਣ ਵਿਚ ਮੁਸ਼ਕਿਲਾਂ ਉਤਪੰਨ ਹੋ ਸਕਦੀਆਂ ਹਨ । ਇਸ ਕਾਰਨ ਜ਼ਮੀਨ ਉੱਤੇ ਜੀਵਨ ਦੇ ਕਾਇਮ ਰਹਿਣ ਦੇ ਵਾਸਤੇ ਸ਼ੁੱਧ ਵਾਤਾਵਰਣ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਨਰੋਆ ਵਾਤਾਵਰਣ ਹੀ ਭੋਜਨ, ਉਰਜਾ, ਪਾਣੀ ਅਤੇ ਹਵਾ ਵਰਗੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

Punjab State Board PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3) Important Questions and Answers.

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਅਲੋਪ ਹੋਣਾ (Extinction) ਕੀ ਹੈ ?
ਉੱਤਰ-
ਕਿਸੇ ਵਿਸ਼ੇਸ਼ ਸਜੀਵ ਦਾ ਜਾਂ ਜੀਵਾਂ ਦੇ ਗਰੁੱਪ ਦਾ ਵਿਸ਼ਵ ਭਰ ਵਿਚੋਂ ਖ਼ਤਮ ਹੋ ਜਾਣਾ ਅਲੋਪ ਹੋਣਾ ਅਖਵਾਉਂਦਾ ਹੈ ।

ਪ੍ਰਸ਼ਨ 2.
ਜੰਗਲੀ ਜੀਵਾਂ ਦੇ ਅਲੋਪ ਹੋਣ ਦੇ ਪ੍ਰਮੁੱਖ ਕਾਰਨ ਕੀ ਹਨ ?
ਉੱਤਰ-
ਵਾਤਾਵਰਣ ਵਿਚ ਪੈਦਾ ਹੋਈ ਤਬਦੀਲੀ ।

  1. ਚੋਰੀ-ਛੁਪੇ ਜੰਗਲੀ ਜੀਵਾਂ ਦਾ ਸ਼ਿਕਾਰ ।
  2. ਜੰਗਲੀ ਜੀਵਨ ਦੇ ਨਿਵਾਸ ਸਥਾਨਾਂ ਦਾ ਨਸ਼ਟ ਹੋਣਾ ।

ਪ੍ਰਸ਼ਨ 3.
ਮਨੁੱਖ ਦੁਆਰਾ ਪੈਦਾ ਕੀਤਾ ਗਿਆ ਅਲੋਪਨ (Extinction) ਕੀ ਹੈ ?
ਉੱਤਰ-
ਮਨੁੱਖ ਦੁਆਰਾ ਜੀਵ ਅਨੇਕਰੂਪਤਾ ਦੀ ਕੀਤੀ ਗਈ ਹਾਨੀ ਜਾਂ ਕੀਤਾ ਗਿਆ ਖ਼ਾਤਮਾ ਮਨੁੱਖ ਦੁਆਰਾ ਰਚਿਤ ਅਲੋਪਨ ਅਖਵਾਉਂਦਾ ਹੈ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 4.
ਆਉਣ ਵਾਲੇ 20 ਤੋਂ 30 ਸਾਲਾਂ ਵਿਚ ਕਿੰਨੀਆਂ ਜਾਤੀਆਂ ਖ਼ਤਮ ਹੋ ਜਾਣਗੀਆਂ ?
ਉੱਤਰ-
ਦੁਨੀਆ ਭਰ ਦੀਆਂ ਕੁੱਲ ਜਾਤੀਆਂ ਦਾ 25% ਭਾਗ ਅਲੋਪ ਹੋ ਜਾਵੇਗਾ ।

ਪ੍ਰਸ਼ਨ 5.
ਐਮਾਜ਼ੋਨ ਦੇ ਵਰਖਾ ਵਣ (Amazon rainforests) ਦੀ ਕਟਾਈ ਕਿਉਂ ਕੀਤੀ ਜਾ ਰਹੀ ਹੈ ?
ਉੱਤਰ-
ਸੋਇਆਬੀਨ ਦੀ ਕਾਸ਼ਤ ਕਰਨ ਅਤੇ ਘਾਹ ਦੇ ਮੈਦਾਨਾਂ ਦੇ ਸੁਰੱਖਿਅਣ ਦੇ ਮੰਤਵ ਨਾਲ ਐਮਾਜ਼ੋਨ ਵਰਖਾ ਵਣਾਂ ਨੂੰ ਕੱਟਿਆ ਜਾ ਰਿਹਾ ਹੈ ।

ਪ੍ਰਸ਼ਨ 6.
ਜੰਗਲੀ ਜੀਵਨ ਦੇ ਅਲੋਪ ਹੋਣ ਦੇ ਕੁੱਝ ਕਾਰਨ ਦੱਸੋ ।
ਉੱਤਰ-
ਨਿਵਾਸ ਸਥਾਨਾਂ ਦਾ ਵਿਨਾਸ਼, ਅਨੇਵਾਹ ਸ਼ਿਕਾਰ ਕਰਨੇ, ਸੜਕਾਂ ਦਾ ਨਿਰਮਾਣ ਅਤੇ ਵਣ ਦੀ ਅੱਗ ।

ਪ੍ਰਸ਼ਨ 7.
ਹੁਣੇ ਜਿਹੇ ਅਲੋਪ ਹੋਈਆਂ ਦੋ ਜਾਤੀਆਂ ਦੇ ਨਾਮ ਦੱਸੋ ।
ਉੱਤਰ-
ਮਾਰੀਸ਼ੀਅਸ ਦਾ ਡੋਡੋ ਪੰਛੀ ਅਤੇ ਭਾਰਤੀ ਚੀਤਾ ।

ਪ੍ਰਸ਼ਨ 8.
ਵਿਸ਼ਾਲ ਪੱਧਰ ‘ਤੇ ਬੱਤਖਾਂ ਅਤੇ ਹੰਸਾਂ (Swan) ਅਤੇ ਕੇਨਾਂ ਦੀ ਮੌਤ ਦੇ ਕੀ ਕਾਰਨ ਹਨ ?
ਉੱਤਰ-
ਇਨ੍ਹਾਂ ਪੰਛੀਆਂ ਦੀ ਮੌਤ ਦਾ ਕਾਰਨ ਲੈਂਡ ਜ਼ਹਿਰੀਲਾਪਨ (Lead poisoning) ਹੈ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 9.
ਉਹ ਕਿਹੜੀਆਂ ਜਾਤੀਆਂ ਹਨ ਜਿਨ੍ਹਾਂ ਦਾ ਅਲੋਪਨ ਮਨੁੱਖਾਂ ਦੁਆਰਾ ਹੱਦ ਤੋਂ ਵੱਧ ਸ਼ਿਕਾਰ ਕਰਨ ਦੇ ਕਾਰਨ ਨਾਲ ਹੋਇਆ ਹੈ ?
ਉੱਤਰ-
ਡੋ-ਡੋ, ਅਮਰੀਕੀ ਜ਼ੈਬਰਾ ਅਤੇ ਤਸਮਾਨੀਆ ਭੇੜੀਆ (Tasmanian Wolf), ਭਾਰਤੀ ਚੀਤਾ ।

ਪ੍ਰਸ਼ਨ 10.
ਉੱਤਰੀ ਅਫ਼ਰੀਕਾ ਦੀ ਵਿਕਟੋਰੀਆ ਝੀਲ ਵਿਚ ਨੀਲ ਪਰਚ (Nile perch) ਦੇ ਦਾਖ਼ਲ ਕਰਨ ਦਾ ਕੀ ਅਸਰ ਪਿਆ ?
ਉੱਤਰ-
ਨੀਲ ਪਰਚ ਦੇ ਦਾਖ਼ਲ ਦੇ ਕਾਰਨ ਝੀਲ ਵਿਚਲੀਆਂ ਸਥਾਨਿਕ ਜਾਤੀਆਂ ਨਸ਼ਟ ਹੋ ਗਈਆਂ ।

ਪ੍ਰਸ਼ਨ 11.
ਉਨ੍ਹਾਂ ਉਤਪਾਦਾਂ ਦੇ ਨਾਮ ਦੱਸੋ ਜਿਨ੍ਹਾਂ ਦੇ ਵਪਾਰ ਕਰਨ ਦੀ ਵਜ੍ਹਾ ਨਾਲ ਕਈ ਜਾਨਵਰਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ।
ਉੱਤਰ-
ਇਤਰ (Perfumes), ਸ਼ਿੰਗਾਰ ਦਾ ਸਾਮਾਨ, ਫਰ (Fur), ਹੱਡੀਆਂ, ਹਾਥੀ ਦੰਦ (Tusks) ਅਤੇ ਸਿੰਗ ।

ਪ੍ਰਸ਼ਨ 12.
ਆਈ. ਯੂ. ਸੀ. ਐੱਨ. (IUCN) ਦਾ ਵਿਸਥਾਰ ਕਰੋ ।
ਉੱਤਰ-
ਕੁਦਰਤ ਅਤੇ ਕੁਦਰਤੀ ਸਾਧਨਾਂ ਦੇ ਸੁਰੱਖਿਅਣ ਲਈ ਅੰਤਰਰਾਸ਼ਟਰੀ ਯੂਨੀਅਨ
(IUCN = International Union for Conservation of Nature and Natural Resources)

ਪ੍ਰਸ਼ਨ 13.
ਰੈੱਡ ਡੈਟਾ ਬੁੱਕ (Red Data Book) ਕੀ ਹੁੰਦੀ ਹੈ ?
ਜਾਂ
ਰੈਡ ਡੈਟਾ ਕਿਤਾਬ (Red Data Book) ਕੀ ਹੈ ?
ਉੱਤਰ-
ਜਿਨ੍ਹਾਂ ਪੌਦੇ ਅਤੇ ਪਾਣੀਆਂ ਦੇ ਅਲੋਪ ਹੋਣ ਦਾ ਡਰ ਹੈ, ਇਹ ਪੁਸਤਕ ਅਜਿਹੇ ਪੌਦਿਆਂ ਅਤੇ ਪ੍ਰਾਣੀਆਂ ਦੀ ਫਰਿਸਤ (Catalogue) ਹੈ ।

ਪ੍ਰਸ਼ਨ 14.
ਰੈੱਡ ਡਾਟਾ ਬੁੱਕ ਦੇ ਅਨੁਸਾਰ ਖ਼ਤਰੇ ਵਿਚਲੀਆਂ ਦਰਜ ਕੀਤੀਆਂ ਕਿੰਨੀਆਂ ਜਾਤੀਆਂ ਹਨ ?
ਉੱਤਰ-
ਇਸ ਪੁਸਤਕ ਵਿਚ ਪੌਦਿਆਂ ਦੀਆਂ ਖ਼ਤਰੇ ਵਿਚਲੀਆਂ ਜਾਤੀਆਂ ਦੀ ਸੰਖਿਆ 561 ਅਤੇ ਜਾਨਵਰਾਂ ਦੀਆਂ ਖ਼ਤਰੇ ਵਿਚਲੀਆਂ ਜਾਤੀਆਂ ਦੀ ਸੰਖਿਆ 5485 ਹੈ । ਭਾਰਤ ਵਿਚ 224 ਪੌਦਿਆਂ ਦੀਆਂ ਜਾਤੀਆਂ ਅਤੇ ਜਾਨਵਰਾਂ ਦੀਆਂ 215 ਜਾਤੀਆਂ ਖ਼ਤਰੇ ਵਿਚ ਹਨ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 15.
ਉਨ੍ਹਾਂ ਦੇ ਪ੍ਰਾਈਮੇਟਸ (Primates) ਦੇ ਨਾਮ ਦੱਸੋ ਜਿਹੜੇ ਖ਼ਤਰੇ ਵਿਚ ਹਨ ।
ਉੱਤਰ-
ਲੰਮੀ ਪੂਛ ਵਾਲਾ ਮੈਕਾਕੇ ਬਾਂਦਰ [Lion tailed macaque (Monkey)] ਅਤੇ ਸੂਰ ਦੀ ਪੂਛ ਵਰਗੇ ਮੇਕਾਕੇ (Pigtailed macaque)

ਪ੍ਰਸ਼ਨ 16.
ਭਾਰਤ ਵਿਚ ਬੱਬਰ ਸ਼ੇਰਾਂ ਅਤੇ ਬਾਘਾਂ ਦੀ ਸੰਖਿਆ ਕਿਉਂ ਘੱਟ ਹੋ ਰਹੀ ਹੈ ?
ਉੱਤਰ-
ਇਨ੍ਹਾਂ ਪ੍ਰਾਣੀਆਂ ਦਾ ਚੋਰੀ-ਛੁਪੇ ਸ਼ਿਕਾਰ, ਇਨ੍ਹਾਂ ਦੀ ਸੰਖਿਆ ਦੇ ਘਟਣ ਦਾ ਮੁੱਖ ਕਾਰਨ ਹੈ ।

ਪ੍ਰਸ਼ਨ 17.
ਪੰਜਾਬ ਦੀਆਂ ਅਜਿਹੀਆਂ ਦੋ ਆਮ ਮੱਛੀਆਂ ਦੇ ਨਾਮ ਦੱਸੋ ਜਿਨ੍ਹਾਂ ਦੀ ਹੋਂਦ ਨੂੰ ਬਾਹਰੀ ਮੱਛੀਆਂ ਦੇ ਦਾਖ਼ਲੇ ਕਾਰਨ ਖ਼ਤਰਾ ਹੈ ?
ਉੱਤਰ-

  1. Carbeo roluta,
  2. Wallano attu.

ਪ੍ਰਸ਼ਨ 18.
ਉਨ੍ਹਾਂ ਦੋ ਬਾਹਰਲੀਆਂ ਮੱਛੀਆਂ ਦੇ ਨਾਮ ਦੱਸੋ ਜਿਨ੍ਹਾਂ ਨੇ ਪੰਜਾਬ ਵਿਚ ਪ੍ਰਵੇਸ਼ ਪਾਇਆ ਹੈ ।
ਉੱਤਰ-

  1. Cyprinus Carbio ਅਤੇ
  2. Catlacatla.

ਪ੍ਰਸ਼ਨ 19.
ਯੂ. ਐਨ. ਈ. ਪੀ. (UNEP) ਦਾ ਵਿਸਥਾਰ ਕਰੋ ।
ਉੱਤਰ-
ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (United Nation Environment Programme) ।

ਪ੍ਰਸ਼ਨ 20.
ਡਬਲਯੂ. ਆਰ. ਆਈ. (WRI) ਅਤੇ ਡਬਲਯੂ. ਡਬਲਯੂ. ਐੱਫ. (WWF) ਦਾ ਵਿਸਥਾਰ ਕਰੋ ।
ਉੱਤਰ-
ਡਬਲਯੂ. ਆਰ. ਆਈ. = ਵਿਸ਼ਵ ਸਾਧਨ ਸੰਸਥਾ
(WRI = World Resources Institute)
ਡਬਲਯੂ. ਡਬਲਯੂ. ਐਫ. = ਵਿਸ਼ਵ ਜੰਗਲੀ ਜੀਵਨ ਫੰਡ ਕੁਦਰਤ ਲਈ
(WWF = Worldwildlife Fund for Nature)

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 21.
ਬਰਫਾਨੀ ਤੇਂਦੂਏ (Snow leopard) ਦਾ ਨਿਵਾਸ ਸਥਾਨ ਕਿਹੜਾ ਹੈ ?
ਉੱਤਰ-
ਮਹਾਨ ਹਿਮਾਲਿਆਈ (Great Himalayan) ਰਾਸ਼ਟਰੀ ਪਾਰਕ ।

ਪ੍ਰਸ਼ਨ 22.
ਆਸਾਮ ਦੀ ਕਾਜ਼ੀ ਰੰਗਾ ਰਾਸ਼ਟਰੀ ਪਾਰਕ ਕਿਸ ਲਈ ਮਸ਼ਹੂਰ ਹੈ ?
ਉੱਤਰ-
ਕਾਜ਼ੀ ਰੰਗਾ ਨੈਸ਼ਨਲ ਪਾਰਕ ਇਕ ਸਿੰਗ ਵਾਲੇ ਗੈਂਡੇ (One hormed Rhino) ਦਾ ਨਿਵਾਸ ਸਥਾਨ ਹੋਣ ਦੇ ਕਾਰਨ ਮਸ਼ਹੂਰ ਹੈ ।

ਪ੍ਰਸ਼ਨ 23.
ਕਾਰਬੈਟ ਨੈਸ਼ਨਲ ਪਾਰਕ (Corbett National Park) ਕਿੱਥੇ ਸਥਿਤ ਹੈ ਅਤੇ ਇਸ ਥਾਂ ‘ਤੇ ਪਾਇਆ ਜਾਣ ਵਾਲਾ ਮਸ਼ਹੂਰ ਪ੍ਰਾਣੀ ਕਿਹੜਾ ਹੈ ?
ਉੱਤਰ-
ਇਹ ਨੈਸ਼ਨਲ ਪਾਰਕ ਨੈਨੀਤਾਲ (ਉਤਰਾਖੰਡ) ਵਿਖੇ ਸਥਿਤ ਹੈ ਅਤੇ ਬਾਘ (Tiger) ਉੱਥੋਂ ਦਾ ਮਸ਼ਹੂਰ ਪ੍ਰਾਣੀ ਹੈ ।

ਪ੍ਰਸ਼ਨ 24.
ਵਿਸ਼ਵ ਵਾਤਾਵਰਣ ਦਿਵਸ (World Environment Day) ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
ਇਹ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ ।

ਪ੍ਰਸ਼ਨ 25.
ਭਾਰਤ ਵਿਚ ਕਿੰਨੇ ਜੀਵ ਮੰਡਲ (Biospheres) ਹਨ ?
ਉੱਤਰ-
ਭਾਰਤ ਵਿਚ 14 ਜੀਵ ਮੰਡਲ ਹਨ ।

ਪ੍ਰਸ਼ਨ 26.
ਬਨਸਪਤੀ ਸਮੂਹ (Flora) ਅਤੇ ਪਾਣੀ ਸਮੁਹ (Fauna) ਦੇ ਪੱਖ ਤੋਂ ਭਾਰਤ ਦਾ ਕਿਹੜਾ ਪੁੱਤ ਸਭ ਤੋਂ ਜ਼ਿਆਦਾ ਅਮੀਰ ਹੈ ?
ਉੱਤਰ-
ਬਨਸਪਤੀ ਸਮੂਹ ਅਤੇ ਪਾਣੀ ਸਮੂਹ ਦੇ ਪੱਖ ਤੋਂ ਮੱਧ ਪ੍ਰਦੇਸ਼ ਸਭ ਤੋਂ ਜ਼ਿਆਦਾ ਅਮੀਰ ਹੈ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 27.
ਭਾਰਤ ਵਿਚ ਕਿੰਨੇ ਜੀਵ-ਭੂਗੋਲਿਕ (Bio-geographical) ਖੰਡਾਂ ਦੀ ਪਛਾਣ ਕੀਤੀ ਗਈ ਹੈ ?
ਉੱਤਰ-
ਹਿਮਾਲਿਆ (42,000 ਜਾਤੀਆਂ) ਪ੍ਰਾਇਦੀਪ ਭਾਰਤ (Peninsular India) (2,600 ਜਾਤੀਆਂ) ਭਾਰਤ ਦੇ ਦੋ ਜੀਵ-ਭੂਗੋਲਿਕ ਖੰਡ ਹਨ ।

ਪ੍ਰਸ਼ਨ 28.
ਸਫੈਦ ਬਾਘਾਂ (White tigers) ਲਈ ਕਿਹੜਾ ਚਿੜੀਆ ਘਰ ਮਸ਼ਹੂਰ ਹੈ ?
ਉੱਤਰ-
ਉੜੀਸਾ ਵਿਖੇ ਸਥਿਤ ਨਾਨਾਡਾਕਨ ਚਿੜੀਆ ਘਰ (Nanadakan Zoo) ।

ਪ੍ਰਸ਼ਨ 29.
ਡਬਲਯੂ. ਡਬਲਯੂ. ਐੱਫ. (WWF) ਦੇ ਜੰਗਲੀ ਜੀਵਨ ਦਾ ਕੀ ਚਿੰਨ੍ਹ ਹੈ ?
ਉੱਤਰ-
ਲਾਲ ਪਾਂਡਾ (Red Panda) ।

ਪ੍ਰਸ਼ਨ 30.
ਨੈਸ਼ਨਲ ਪਾਰਕ ਤੋਂ ਕੀ ਭਾਵ ਹੈ ?
ਉੱਤਰ-
ਨੈਸ਼ਨਲ ਪਾਰਕ ਇਕ ਅਜਿਹਾ ਖੇਤਰ ਹੁੰਦਾ ਹੈ ਜਿਸਨੂੰ ਕਿ ਕੇਵਲ ਜੰਗਲੀ ਜੀਵਨ ਦੇ ਲਈ ਹੀ ਰਾਖਵਾਂ ਕੀਤਾ ਗਿਆ ਹੁੰਦਾ ਹੈ । ਕੌਮੀ ਪਾਰਕ ਇਕ ਅਜਿਹੇ ਖੇਤਰ ਹਨ ਜਿੱਥੇ ਵ-ਵਿਗਿਆਨ (Forestry), ਪਸ਼ੂਆਂ ਨੂੰ ਚਾਰਨ ਅਤੇ ਫਸਲਾਂ ਦੀ ਕਾਸ਼ਤ ਕਰਨ ਦੀ ਮਨਾਹੀ ਹੁੰਦੀ ਹੈ ।

ਪ੍ਰਸ਼ਨ 31.
ਜੀਵ ਮੰਡਲ ਸੁਰੱਖਿਅਤ ਸਥਾਨ (Biosphere reserve) ਕੀ ਹੈ ?
ਉੱਤਰ-
ਜੀਵ ਮੰਡਲ ਸੁਰੱਖਿਅਤ ਸਥਾਨ ਇਕ ਵਿਸ਼ੇਸ਼ ਅਤੇ ਨਿਸ਼ਚਿਤ ਸਥਾਨ ਹੁੰਦਾ ਹੈ ਜਿਸ ਨੂੰ ਖ਼ਾਸ ਕੰਮਾਂ ਦੇ ਵਾਸਤੇ ਛੋਟੇ-ਛੋਟੇ ਖੰਡਾਂ ਵਿਚ ਵੰਡਿਆ ਹੋਇਆ ਹੁੰਦਾ ਹੈ । ਹਰੇਕ ਖੰਡ ਵਿਚ ਭਾਂਤ-ਭਾਂਤ ਤਰ੍ਹਾਂ ਦੇ ਕੰਮ-ਕਾਜ ਕਰਨ ਦੀ ਆਗਿਆ ਹੁੰਦੀ ਹੈ । ਹਰੇਕ ਖੰਡ ਨੂੰ ਵਿਸ਼ੇਸ਼ ਕਿਸਮ ਦੀਆਂ ਗਤੀਵਿਧੀਆਂ ਲਈ ਨਿਸ਼ਚਿਤ ਕੀਤਾ ਗਿਆ ਹੁੰਦਾ ਹੈ ।

ਪ੍ਰਸ਼ਨ 32.
ਜੀਵ-ਅਨੇਕਪੂਰਤਾ ਦੀ ਸਾਂਭ-ਸੰਭਾਲ ਦੀਆਂ ਦੋ ਵਿਧੀਆਂ ਦੇ ਨਾਮ ਲਿਖੋ ।
ਉੱਤਰ-

  1. ਮੌਕੇ-ਉੱਪਰ (in-situ) ਸੁਰੱਖਿਅਣ
  2. ਸਥਾਨ-ਬਾਹਰ (ex-situ) ਸੁਰੱਖਿਅਣ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 33.
ਮੌਕੇ ਉੱਪਰ ਜਾਂ ਸਵੈ-ਸਥਾਨ (In-situ) ਸੁਰੱਖਿਅਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਕਿਸੇ ਜਾਤੀ ਨੂੰ ਉਸਦੇ ਕੁਦਰਤੀ ਨਿਵਾਸ ਸਥਾਨ ਵਿਚ ਕੀਤੇ ਜਾਂਦੇ ਸੁਰੱਖਿਅਣ ਨੂੰ ਸਵੈ-ਸਥਾਨ ਸੁਰੱਖਿਅਣ ਆਖਦੇ ਹਨ ।

ਪ੍ਰਸ਼ਨ 34.
ਸਥਾਨ ਬਾਹਰ (Ex-situ) ਸੁਰੱਖਿਅਣ ਕੀ ਹੈ ?
ਉੱਤਰ-
ਕਿਸੇ ਜਾਤੀ ਦੇ ਉਸਦੇ ਕੁਦਰਤੀ ਨਿਵਾਸ ਸਥਾਨਾਂ ਤੋਂ ਬਾਹਰ ਕੀਤੇ ਜਾਂਦੇ ਸੁਰੱਖਿਅਣ ਨੂੰ ਸਥਾਨ ਬਾਹਰ ਸੁਰੱਖਿਅਣ ਆਖਦੇ ਹਨ ।

ਪ੍ਰਸ਼ਨ 35.
ਵਿਸ਼ਵ ਭਰ ਦੇ ਸਭ ਤੋਂ ਵੱਡੇ ਫੁੱਲ ਦਾ ਕੀ ਨਾਮ ਹੈ ?
ਉੱਤਰ-
ਰੈਫਲੀਸੀਆ ਆਰਨਾਲਡਾਈ (Rafflesia arnoldii) । ਇਸ ਨੂੰ ਫਲੈਸ਼ ਫਲਾਵਰ (Flesh flower) ਵੀ ਕਹਿੰਦੇ ਹਨ ।

ਪ੍ਰਸ਼ਨ 36.
ਖ਼ਤਰੇ ਵਿਚਲੀਆਂ ਜਾਤੀਆਂ ਕੀ ਹੁੰਦੀਆਂ ਹਨ ?
ਉੱਤਰ-
ਜਿਨ੍ਹਾਂ ਜਾਤੀਆਂ ਦੇ ਲੁਪਤ ਹੋਣ ਦਾ ਡਰ ਹੋਵੇ ਅਤੇ ਜਿਨ੍ਹਾਂ ਜਾਤੀਆਂ ਦੇ ਨਿਵਾਸ ਸਥਾਨ ਨਸ਼ਟ ਹੋ ਜਾਣ ਦਾ ਡਰ ਬਣਿਆ ਰਹੇ ਤਾਂ ਅਜਿਹੀਆਂ ਜਾਤੀਆਂ ਨੂੰ ਖ਼ਤਰੇ ਵਿਚਲੀਆਂ ਜਾਤੀਆਂ ਆਖਦੇ ਹਨ ।

ਪ੍ਰਸ਼ਨ 37.
ਯੂ. ਐੱਨ.ਈ. ਪੀ. (UNEP ਅਤੇ MAB) ਦਾ ਵਿਸਥਾਰ ਲਿਖੋ ।
ਉੱਤਰ-
ਯੂ. ਐੱਨ. ਈ. ਪੀ. = ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ।
(United nations Environment Programme)

ਪ੍ਰਸ਼ਨ 38.
ਕੋਈ ਦੋ ਵਿਦੇਸ਼ੀ ਪੌਦਿਆਂ ਦੇ ਨਾਂ ਦੱਸੋ ਜਿਹੜੇ ਭਾਰਤ ਵਿਚ ਉੱਗ ਰਹੇ ਹਨ ।
ਉੱਤਰ-
ਗਾਜਰ ਬੂਟੀ (Parthenium) ਅਤੇ ਸਫੈਦਾ, ਜਲ ਕੁੰਬੀ ਅਤੇ ਲੈਟਿਨਾ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 39.
ਉਸ ਏਜੰਸੀ ਦਾ ਨਾਂ ਕੀ ਹੈ ਜਿਹੜੀ ਲਾਲ ਡੈਟਾ ਬੁੱਕ ਨੂੰ ਕਾਇਮ ਰੱਖਦੀ ਹੈ।
ਉੱਤਰ-
IUCN (International Union for Conservation of Nature and Natural Resource)

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਆਵਾਸ-ਵਿਭਿੰਨਤਾ ਜਾਂ ਈਕੋ ਵਿਭਿੰਨਤਾ (Eco-diversity) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਆਵਾਸ ਵਿਭਿੰਨਤਾ ਜਾਂ ਈਕੋ ਵਿਭਿੰਨਤਾ-ਆਵਾਸ ਵਿਭਿੰਨਤਾ ਉਹ ਵਿਭਿੰਨਤਾ ਹੈ ਜਿਹੜੀ ਪਰਿਸਥਿਤਿਕ ਜਟਿਲਤਾ (Ecological complexity) ਨੂੰ ਦਰਸਾਉਂਦਾ ਹੈ । ਇਸ ਵਿਚ ਆਹਾਰੀ ਬਣਤਰਾਂ (Trophic structure), ਭੋਜਨ ਜਾਲ (Food Web) ਅਤੇ ਪੌਸ਼ਟਿਕ ਪਦਾਰਥਾਂ ਦੇ ਚੱਕਰਣ ਆਦਿ ਸ਼ਾਮਲ ਹਨ । ਸਿੱਲ੍ਹ, ਤਾਪਮਾਨ, ਉੱਚਾਈ Attitude), ਵਰਖਾ ਆਦਿ ਬਿੰਦੂ ਪ੍ਰਮਾਣਾਂ ਦੇ ਕਾਰਨ ਪਰਿਸਥਿਤਿਕ ਪ੍ਰਣਾਲੀਆਂ ਵਿਚ ਵਿਭਿੰਨਤਾਵਾਂ ਪੈਦਾ ਹੋ ਜਾਂਦੀਆਂ ਹਨ । ਵੱਖ-ਵੱਖ ਤਰ੍ਹਾਂ ਦੀਆਂ ਵਿਭਿੰਨਤਾਵਾਂ ਜਿਨ੍ਹਾਂ ਆਵਾਸ ਪ੍ਰਣਾਲੀਆਂ ਵਿਚ ਪਾਈਆਂ ਜਾਂਦੀਆਂ ਹਨ, ਉਹ ਹੇਠ ਲਿਖੀਆਂ ਹਨ-

  1. ਸਥਲੀ (Terrestrial) ਜਿਵੇਂ ਕਿ ਵਣ, ਘਾਹ ਦੇ ਮੈਦਾਨ ਅਤੇ ਮਾਰੂਥਲ ਆਵਾਸ ਪ੍ਰਣਾਲੀ ।
  2. ਜਲ-ਜਲੀ (Aquatic) ਜਿਵੇਂ ਕਿ ਤਾਜ਼ੇ ਪਾਣੀ ਅਤੇ ਸਮੁੰਦਰੀ ਆਵਾਸ ਪ੍ਰਣਾਲੀ ।
  3. ਸੇਜ਼ਲ ਜ਼ਮੀਨ/ਜਲਗਾਹਾਂ (Wet lands) ਜਿਵੇਂ ਕਿ ਮੈਂਗੋਵਜ ਅਤੇ ਮੁਹਾਣਿਆਂ ਦੀਆਂ ਆਵਾਸ ਪ੍ਰਣਾਲੀਆਂ ।

ਕੁੱਝ ਆਵਾਸ ਪ੍ਰਣਾਲੀਆਂ ਦਾ ਵਰਗੀਕਰਨ ਉਨ੍ਹਾਂ ਦੀ ਭੌਤਿਕ ਦਿੱਖ ਅਤੇ ਉੱਥੇ ਮੌਜੂਦ ਜੀਵਤ ਅਤੇ ਨਿਰਜੀਵ ਅੰਸ਼ਾਂ ਦੇ ਆਧਾਰ ‘ਤੇ ਕੀਤਾ ਗਿਆ ਹੈ । ਆਵਾਸ ਵਿਭਿੰਨਤਾ ਤੋਂ ਸਾਨੂੰ ਅਨੁਵਰਤੀ (Tropic) ਪੱਧਰਾਂ, ਉਰਜਾ ਸੰਚਾਰ ਅਤੇ ਪੌਸ਼ਟਿਕ ਪਦਾਰਥਾਂ ਦੇ ਚੱਕਰਣ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 2.
ਰਾਸ਼ਟਰੀ ਪਾਰਕਾਂ (National Parks) ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
ਰਾਸ਼ਟਰੀ ਜਾਂ ਕੌਮੀ ਪਾਰਕ ਇਕ ਅਜਿਹਾ ਖੇਤਰ ਹੈ ਜਿਹੜਾ ਕਿ ਕੇਵਲ ਜੰਗਲੀ ਜੀਵਨ ਲਈ ਹੀ ਰਾਖਵਾਂ ਕੀਤਾ ਗਿਆ ਹੁੰਦਾ ਹੈ ਅਤੇ ਇਸ ਖੇਤਰ ਵਿਚ ਵਣ-ਵਿਗਿਆਨ,
ਪਸ਼ੂਆਂ ਨੂੰ ਚਾਰਨ ਅਤੇ ਫ਼ਸਲਾਂ ਦੀ ਕਾਸ਼ਤ ਕਰਨ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੁੰਦੀ ਹੈ ।

ਕੌਮੀ (ਰਾਸ਼ਟਰੀ ਪਾਰਕਾਂ ਵਿਚ ਨਿੱਜੀ (ਪ੍ਰਾਈਵੇਟ) ਮਲਕੀਅਤ ਦੇ ਹੱਕਾਂ ਦੀ ਆਗਿਆ ਵੀ ਨਹੀਂ ਹੈ ।

ਭਾਰਤ ਵਿਚ ਸੰਨ 1988 ਵਿਚ ਕੌਮੀ (ਰਾਸ਼ਟਰੀ) ਪਾਰਕਾਂ ਦੀ ਸੰਖਿਆ 66 ਸੀ, ਅਤੇ ਇਹ ਪਾਰਕ 33,98,814 ਵਰਗ ਕਿਲੋਮੀਟਰ ਦੇ ਖੇਤਰਫਲ ਵਿਚ ਫੈਲੇ ਹੋਏ ਹਨ ਜਿਹੜਾ ਕਿ ਭਾਰਤ ਦੇ ਕੁੱਲ ਭੂਗੋਲਿਕ ਖੇਤਰਫਲ ਦਾ ਕੇਵਲ 1% ਭਾਗ ਹੀ ਬਣਦਾ ਹੈ । ਹੁਣ ਭਾਰਤ ਵਿਚ ਇਨ੍ਹਾਂ ਰਾਸ਼ਟਰੀ ਪਾਰਕਾਂ ਦੀ ਸੰਖਿਆ 89 ਹੈ ।

ਪ੍ਰਸ਼ਨ 3.
ਨੈਸ਼ਨਲ ਪਾਰਕ (National Park) ਅਤੇ ਰੁੱਖਾਂ (Sanctuary) ਵਿਚ ਅੰਤਰ ਦੱਸੋ ।
ਉੱਤਰ-
ਨੈਸ਼ਨਲ ਪਾਰਕ ਅਤੇ ਰੁੱਖਾਂ ਵਿਚ ਅੰਤਰ-

ਵਿਸ਼ੇਸ਼ ਗੁਣ (Characters) ਨੈਸ਼ਨਲ ਪਾਰਕ (National Park) ਰੱਖਾਂ (Sanctuary)
1. ਮੰਤਵ (Aim) ਸਮੱਚੇ ਜੰਗਲੀ ਜੀਵਨ ਦੀ ਭਲਾਈ ਲਈ ਰਾਖਵੀਂ ਜਗ੍ਹਾ । ਕੇਵਲ ਪਾਣੀਆਂ ਦੀ ਭਲਾਈ ਲਈ ਰਾਖਵੀਂ ਜਗ੍ਹਾ ।
2. ਰੇਂਜ ਦਾ ਆਕਾਰ (Size of the range) 0.04 ਵਰਗ ਕਿ. ਮੀ. ਤੋਂ ਲੈ ਕੇ 3162 ਵਰਗ ਕਿ. ਮੀ. ਤਕ । 0.6 ਵਰਗ ਕਿ. ਮੀ. ਤੋਂ ਲੈ ਕੇ 7818 ਵਰਗ ਕਿ. ਮੀ. (ਆਮ ਤੌਰ ‘ਤੇ 100-500 ਵਰਗ ਕਿ. ਮੀ. ਘੇਰੇ ਵਿਚ)
3. ਮਨੁੱਖੀ ਦਖ਼ਲ (Human-interference) ਵਣ-ਵਿਗਿਆਨ, ਪਸ਼ੂਆਂ  ਦੇ ਚਾਰਨ ਅਤੇ ਖੇਤੀ ਕਰਨ ਦੀ ਬਿਲਕੁਲ ਆਗਿਆ ਨਹੀਂ । ਇਮਾਰਤੀ ਲੱਕੜੀ ਦੀ ਕਟਾਈ, ਮਾਮੂਲੀ ਕਿਸਮਾਂ ਦੇ ਜੰਗਲੀ ਪਦਾਰਥਾਂ ਨੂੰ ਚੁਗਣ ਆਦਿ ਵਰਗੀਆਂ ਗਤੀ-ਵਿਧੀਆਂ ਦੀ ਆਗਿਆ ਹੈ ।
4. ਸੰਖਿਆ (Number) 1992 ਵਿਚ ਸੰਖਿਆ 392, 1993 ਵਿਚ ਸੰਖਿਆ 421 ਵਿਚ) । 1998 ਵਿਚ ਸੰਖਿਆ 368, ਹੁਣ ਸੰਖਿਆ 500 (ਭਾਰਤ ਭਾਰਤ ਵਿਚ) ।
5. ਕੱਜਿਆ ਖੇਤਰਫਲ (Covered area) ਦੇਸ਼ ਦੇ ਕੁੱਲ ਭੂਗੋਲਿਕ ਖੇਤਰਫਲ ਦਾ ਕੇਵਲ 1 ਪ੍ਰਤੀਸ਼ਤ । ਦੇਸ਼ ਦੇ ਕੁੱਲ ਖੇਤਰਫਲ ਦਾ ਕੇਵਲ 3.2%

ਪ੍ਰਸ਼ਨ 4.
ਮੌਕੇ ਤੋਂ ਪਰੇ/ਸਥਾਨ ਬਾਹਰੀ (Ex-situ) ਸਾਂਭ-ਸੰਭਾਲ ਜੁਗਤਾਂ ਕਿਹੜੀਆਂ ਹਨ ?
ਉੱਤਰ-
ਸਥਾਨ ਬਾਹਰੀ ਸੁਰੱਖਿਅਣ ਵਿਚ ਕਿਹੜੀਆਂ ਜੁਗਤਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਨ੍ਹਾਂ ਵਿਚ ਬਨਸਪਤੀ ਬਾਗਾਂ (Botanical gardens), ਚਿੜੀਆ ਘਰਾਂ ਦੀ ਸਥਾਪਨਾ, ਡੀ. ਐੱਨ. ਏ. ਰੇਸ਼ੇ (DNA Strands) ਅਤੇ ਜੀਨ (Gene), ਪਰਾਗ (Polten), ਬੀਜ, ਪੌਦ (Seedlings), ਟਿਸ਼ੂ ਕਲਚਰ ਅਤੇ ਡੀ. ਐੱਨ. ਏ. ਬੈਂਕ (DNA Banks) ਸ਼ਾਮਿਲ ਹਨ । ਸਥਾਨ ਬਾਹਰੀ ਸੁਰੱਖਿਅਣ ਦੇ ਨੋਟ ਕਰਨ ਯੋਗ ਕੁੱਝ ਬਿੰਦੂ ਇਹ ਹਨ-

  • ਬੀਜ ਜੀਨ ਬੈਂਕ (Seed gene banks) – ਘੱਟ ਤਾਪਮਾਨ ‘ਤੇ ਬੀਜਾਂ ਦੇ ਜਣਨ ਪਦਾਰਥ (Germ plasm) ਨੂੰ ਸਟੋਰ ਕਰਨ ਦਾ ਇਹ ਸਭ ਤੋਂ ਆਸਾਨ ਤਰੀਕਾ ਹੈ ।
  • ਫੀਲਡ ਜੀਨ ਬੈਂਕ (Field gene bank) – ਵਧਣਸ਼ੀਲ ਦੀਆਂ ਆਮ ਹਾਲਤਾਂ ਵਿਚ ਜਣਨਿਕ ਪਰਿਵਰਤਨਸ਼ੀਲਤਾ (Genetic variability) ਨੂੰ ਫੀਲਡ ਜੀਨ ਬੈਂਕਾਂ ਦੁਆਰਾ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।
  • ਭਾਇਓ ਸੁਰੱਖਿਅਣ (Cryp-Conservation) – ਸੁਰੱਖਿਅਣ ਦੀ ਇਸ ਵਿਧੀ ਵਿਚ ਤਰਲ ਨਾਈਟ੍ਰੋਜਨ (Liquid Nitrogen) ਜਿਸ ਦਾ ਤਾਪਮਾਨ ਬਹੁਤ ਹੀ ਘੱਟ, – 196°C ( 196°C) ਹੁੰਦਾ ਹੈ, ਦੀ ਵਰਤੋਂ ਕੀਤੀ ਜਾਂਦੀ ਹੈ ।
  • ਬਨਸਪਤੀ ਬਾਗ਼ (Botanical Gardens) – ਦੁਨੀਆਂ ਭਰ ਵਿਚ ਆਰਬੋਰੇਟਾ ਅਤੇ ਬਨਸਪਤੀ ਬਾਗਾਂ ਦੀ ਸੰਖਿਆ 1500 ਦੇ ਲਗਪਗ ਹੈ । ਬਹੁਤ ਸਾਰੇ ਬਨਸਪਤੀ ਬਾਗਾਂ ਵਿਚ ਬੀਜ ਬੈਂਕਾਂ, ਟਿਸ਼ੁ ਕਲਚਰ ਅਤੇ ਆਧੁਨਿਕ ਤਕਨਾਲੋਜੀ ਦੀਆਂ ਸੁਵਿਧਾਵਾਂ ਮੌਜੂਦ ਹਨ ।
    ਆਰਬੋਰੇਟਾ (Arborata) – ਉਹ ਬਨਸਪਤੀ ਬਾਗ ਜਿਸ ਵਿਚ ਕੇਵਲ ਝਾੜੀਆਂ ਅਤੇ ਰੁੱਖ ਹੀ ਉਗਾਏ ਜਾਣ, ਆਰਬੋਰੇਟਾ ਅਖਵਾਉਂਦੇ ਹਨ । ਇਨ੍ਹਾਂ ਬਾਗਾਂ ਵਿਚ 80,000 ਦੇ ਲਗਪਗ ਜਾਤੀਆਂ ਹਨ ।
  • ਦੁਨੀਆਂ ਭਰ ਵਿਚ ਚਿੜੀਆ ਘਰ (Zoos in the World) – ਦੁਨੀਆਂ ਭਰ ਵਿਚ 800 ਦੇ ਲਗਪਗ ਚਿੜੀਆ ਘਰ ਹਨ । ਇਨ੍ਹਾਂ ਚਿੜੀਆ ਘਰਾਂ ਵਿਚ 3000 ਦੇ ਲਗਪਗ ਰੀਧਾਰੀ (Vertebrates) ਜਾਨਵਰਾਂ ਦੀਆਂ ਜਾਤੀਆਂ ਮੌਜੂਦ ਹਨ । ਕੁੱਝ ਇਕ ਚਿੜੀਆ ਘਰਾਂ ਵਿਚ ਪਾਣੀਆਂ ਦੇ ਬੰਦੀ ਨਸ਼ਲਕਸ਼ੀ (Captive breeding) ਦੇ ਕੰਮ ਵੀ ਸ਼ੁਰੂ ਕੀਤੇ ਗਏ ਹਨ, ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 5.
ਜੀਵ ਮੰਡਲ ਸੁਰੱਖਿਅਤ ਸਥਾਨ (Biosphere reserve) ਦੀ ਕੀ ਮਹੱਤਤਾ ਹੈ ?
ਉੱਤਰ-
ਦੇਸ਼ ਵਿਚ ਮੌਜੂਦ ਬਨਸਪਤੀ ਸਮੂਹ ਅਤੇ ਪਾਣੀ ਸਮੂਹ ਦੇ ਜੀਨ ਸੰਹਿ (Gene pool) ਸਾਧਨਾਂ ਦਾ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਅਧਿਐਨ ਸੰਬੰਧੀ ਜੀਵ ਮੰਡਲੀ ਸੁਰੱਖਿਅਤ ਸਥਾਨ ਦੀ ਧਾਰਨਾ ਬੜੀ ਮਹੱਤਤਾ ਵਾਲੀ ਹੈ । ਜੀਵ ਮੰਡਲ ਧਾਰਨਾ ਦੇ ਉਦੇਸ਼ ਹੇਠ ਲਿਖੇ ਹਨ-
(ਉ) ਮਨੁੱਖ ਜਾਤੀ ਦੀਆਂ ਮੌਜੂਦਾ ਅਤੇ ਆਉਣ ਵਾਲੀਆਂ ਨਸਲਾਂ (Races) ਦੀ ਪੌਦਿਆਂ ਅਤੇ ਪਾਣੀਆਂ ਦੀਆਂ ਪਰਿਸਥਿਤਿਕ ਪ੍ਰਣਾਲੀਆਂ ਵਿਚ ਮੌਜੂਦ ਜਾਤੀਆਂ ਦੀ ਜੈਵਿਕ ਸਮਦਾਇ ਦੀ ਵਿਭਿੰਨਤਾ ਅਤੇ ਜਾਤੀਆਂ ਦੀ ਜਣਨਿਕ ਵਿਭਿੰਨਤਾ ਦੇ ਬਚਾਉ ਲਈ ਜੀਵ ਮੰਡਲ ਰਿਜ਼ਰਵ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਅਤੇ ਜੈਵਿਕ ਵਿਭਿੰਨਤਾ ਦਾ ਵਿਕਾਸ (Evolution) ਇਸੇ ਧਾਰਨਾ ਉੱਤੇ ਹੀ ਨਿਰਭਰ ਕਰਦਾ ਹੈ ।

(ਅ) ਪਰਿਸਥਿਤਿਕ (Ecological) ਅਤੇ ਵਾਤਾਵਰਣ ਸੰਬੰਧੀ ਖੋਜ ਲਈ ਖੇਤਰਾਂ ਨੂੰ ਉਪਲੱਬਧ ਕਰਾਉਣਾ ।

(ੲ) ਸਿੱਖਿਆ ਅਤੇ ਟ੍ਰੇਨਿੰਗ ਲਈ ਮੌਕੇ ਦੇਣਾ ।

(ਸ) ਆਰਥਿਕ ਵਿਕਾਸ ਦੀ ਤਰੱਕੀ ।

ਪ੍ਰਸ਼ਨ 6.
ਭਾਰਤ ਵਿਚਲੇ ਜੀਵ ਮੰਡਲੀ ਰਿਜ਼ਰਵਜ਼ ਦਾ ਵਰਣਨ ਕਰੋ ।
ਉੱਤਰ-
ਭਾਰਤ ਵਿਚ ਜੀਵ ਮੰਡਲੀ ਰੱਖਾਂ (Biosphere reserves) ਦੀ ਸੰਖਿਆ 14 ਹੈ । ਮਈ, 2002 ਤਕ ਵਿਸ਼ਵ ਭਰ ਦੇ 94 ਦੇਸ਼ਾਂ ਵਿਚ ਮੌਜੂਦ ਜੀਵ ਮੰਡਲੀ ਰੱਖਾਂ ਦੀ ਸੰਖਿਆ 94 ਸੀ । ਭਾਰਤ ਵਿਚ ਸਭ ਤੋਂ ਪਹਿਲਾਂ ਸਥਾਪਿਤ ਕੀਤੀ ਗਈ ਜੀਵ ਮੰਡਲੀ ਰੱਖ ਨੀਲਗਿਰੀ ਜੀਵ ਮੰਡਲ ਰੱਖ (1986) (Nilgiri Biosphere Reserve) ਸੀ ।

ਨੰਦਾ ਦੇਵੀ ਜੀਵ ਮੰਡਲੀ ਰੱਖ (Nanda Devi Biosphere Reserve) ਦੀ ਸਥਾਪਨਾ 1988 ਨੂੰ ਕੀਤੀ ਗਈ ।

ਉੱਤਰਾਖੰਡ ਜੀਵ ਮੰਡਲੀ ਰੱਖ (Uttrakhand Biosphere Reserve) ਦੀ ਸਥਾਪਨਾ ਹੁਣੇ ਜਿਹੇ ਹੀ ਕੀਤੀ ਗਈ ਹੈ ਅਤੇ ਇਸ ਰੱਖ ਵਿਚ ਉੱਤਰ-ਪੱਛਮੀ ਹਿਮਾਲਿਆ ਵਿਖੇ ਸਥਿਤ ਫੁੱਲਾਂ ਦੀ ਘਾਟੀ (Valley of flowers) ਸ਼ਾਮਿਲ ਹੈ ।

ਭਾਰਤ ਵਿਚ ਜੀਵ ਮੰਡਲੀ ਰੱਖਾਂ
(Biosphere Reserves In India)

ਜੀਵ ਮੰਡਲ ਰਿਜ਼ਰਵਜ਼ ਰਾਜ (ਪ੍ਰੀਤ)
1. ਨੀਲਗਿਰੀ (Nilgiri) ਕੇਰਲ, ਕਰਨਾਟਕ ਅਤੇ ਤਾਮਿਲਨਾਡੂ
2. ਨਮਡਾਫਾ (Namdapha) ਅਰੁਨਾਚਲ ਪ੍ਰਦੇਸ਼
3. ਨੰਦਾ ਦੇਵੀ (Nanda Devi) ਉੱਤਰਾਖੰਡ
4. ਉਤਰਾਖੰਡ ਫੁੱਲਾਂ ਦੀ ਘਾਟੀ) (Uttrakhand, Valley of flowers) ਉੱਤਰਾਖੰਡ
5. ਅੰਡੇਮਾਨ ਦੇ ਉੱਤਰੀ ਟਾਪੂ ਅੰਡੇਮਾਨ ਅਤੇ ਨਿਕੋਬਾਰ
6. ਮਾਨਾਰ ਦੀ ਖਲੀਜ (Gulf of Manar) ਤਾਮਿਲਨਾਡੂ
7. ਕਾਜ਼ੀਰੰਗਾ (Kaziranga) ਆਸਾਮ
8. ਸੁੰਦਰਬੰਨ (Sundarbans) ਪੱਛਮੀ ਬੰਗਾਲ
9. ਥਾਰ ਮਾਰੂਥਲ (Thar Desert) ਰਾਜਸਥਾਨ
10. ਮਾਨਾਸ (Manas) ਆਸਾਮ
11. ਕਾਨ੍ਹ (Kanha) ਮੱਧ ਪ੍ਰਦੇਸ਼
12. ਨਾਂਕਰੈਕ (Nokrek) (ਟੂਰਾ ਰੇਂਜ) ਮੇਘਾਲਿਆ
13. ਗੇਟ ਨਿਕੋਬਾਰ (Great Nicobar) ਅੰਡੇਮਾਨ ਤੇ ਨਿਕੋਬਾਰ
14. ਛੋਟਾ ਰਣ ਆਫ਼ ਕੱਛ (Little Rann of Kuchchh) ਗੁਜਰਾਤ

ਪ੍ਰਸ਼ਨ 7.
ਜੰਗਲੀ ਜੀਵਾਂ ਦੇ ਅਲੋਪ ਹੋਣ ਦੇ ਕਾਰਨ ਦੱਸੋ ।
ਉੱਤਰ-
ਜੰਗਲੀ ਜੀਵਾਂ ਦੇ ਅਲੋਪ ਹੋਣ ਦੇ ਕਾਰਨ-

  1. ਜੰਗਲੀ ਜੀਵਾਂ ਦੇ ਨਿਵਾਸ ਸਥਾਨਾਂ ਦਾ ਵਿਨਾਸ਼ ।
  2. ਡੈਮਾਂ ਦੀ ਉਸਾਰੀ ।
  3. ਪਹਾੜੀ ਇਲਾਕਿਆਂ ਵਿਚ ਸੜਕਾਂ ਦਾ ਨਿਰਮਾਣ ।
  4. ਜੰਗਲੀ ਜੀਵਾਂ ਦਾ ਅਵੈਧ ਸ਼ਿਕਾਰ ਆਦਿ ।
  5. ਵਾਤਾਵਰਣੀ ਪਦੁਸ਼ਣ ।
  6. ਜੰਗਲੀ ਜਾਨਵਰਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਵਸਤਾਂ ਦਾ ਵਪਾਰ ।

ਪ੍ਰਸ਼ਨ 8.
ਭਾਰਤ ਵਿਚ ਬੱਬਰ ਸ਼ੇਰ ਅਤੇ ਬਾਘਾਂ ਦੀ ਸੰਖਿਆ ਕਿਉਂ ਘੱਟ ਹੋ ਰਹੀ ਹੈ ?
ਉੱਤਰ-
ਭਾਰਤ ਵਿਚ ਬੱਬਰ ਸ਼ੇਰ ਅਤੇ ਬਾਘਾਂ ਦੀ ਸੰਖਿਆ ਘੱਟ ਹੋਣ ਦੇ ਹੇਠ ਲਿਖੇ ਕਾਰਨ ਹਨ-

  1. ਨਿਵਾਸ ਸਥਾਨਾਂ ਦਾ ਹੋ ਰਿਹਾ ਵਿਖੰਡਨ ਅਤੇ ਪਤਨ
  2. ਪ੍ਰਦੂਸ਼ਣ ਅਤੇ ਬਦਲ ਰਹੀਆਂ ਵਾਤਾਵਰਣੀ ਹਾਲਤਾਂ ਦੇ ਕਾਰਨ
  3. ਵਧ ਰਹੇ ਸ਼ਿਕਾਰਿਆਂ ਦੀ ਗਿਣਤੀ ।

ਪ੍ਰਸ਼ਨ 9.
ਮਨੁੱਖ ਜਾਤੀ ਅਤੇ ਜੰਗਲੀ ਜੀਵਾਂ ਦੇ ਸੰਘਰਸ਼ ਨੂੰ ਰੋਕਣ ਦੇ ਕੁੱਝ ਉਪਾਅ ਦੱਸੋ ।
ਉੱਤਰ-
ਮਨੁੱਖ ਜਾਤੀ ਅਤੇ ਜੰਗਲੀ ਜੀਵਾਂ ਦੇ ਸੰਘਰਸ਼ ਨੂੰ ਰੋਕਣ ਦੇ ਉਪਾਅ :-

  1. ਜੰਗਲੀ ਜੀਵਾਂ ਦੇ ਨਿਵਾਸ ਸਥਾਨਾਂ ਦੀ ਸੁਰੱਖਿਆ ।
  2. ਜੰਗਲਾਂ ਵਿਚ ਮੁਵੈਸ਼ੀਆਂ ਆਦਿ ਦੇ ਤੁਰਨ-ਫਿਰਨ ਵਾਲੇ ਇਲਾਕੇ ਨਿਸ਼ਚਿਤ ਕਰਨਾ ।
  3. ਆਦਿਵਾਸੀਆਂ ਦੇ ਲਈ ਨਿਵਾਸ ਸਥਾਨ ਮੁਹੱਈਆ ਕਰਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਪਸ਼ੂਆਂ ਦੇ ਚਾਰਨ ਵਾਸਤੇ ਥਾਂ-ਟਿਕਾਣੇ ਨਿਸ਼ਚਿਤ ਕੀਤੇ ਜਾਣੇ ਚਾਹੀਦੇ ਹਨ । ‘
  4. ਇਸ ਸੰਘਰਸ਼ ਨੂੰ ਘੱਟ ਕਰਨ ਦੇ ਵਾਸਤੇ ਸਥਾਨਿਕ ਵਸਨੀਕ ਇਸ ਦਿਸ਼ਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ । ਉਨ੍ਹਾਂ ਨੂੰ ਇਸ ਅਮਲ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 10.
ਉਹਨਾਂ ਉਤਪਾਦਾਂ ਦੇ ਨਾਂ ਲਿਖੋ ਜਿਨ੍ਹਾਂ ਦੇ ਵਪਾਰ ਕਾਰਨ ਕਈ ਜਾਨਵਰਾਂ ਦੀ ਹਾਨੀ ਹੋ ਰਹੀ ਹੈ ।
ਉੱਤਰ-

  1. ਚੀਤਾ-ਇਸ ਦੀ ਚਮੜੀ (Skin) ਦੇ ਲਈ
  2. ਗੈਂਡਾ-ਇਸ ਦੇ ਸਿੰਗ ਦੇ ਲਈ
  3. ਹਾਥੀ-ਇਸ ਦੇ ਦੰਦਾਂ ਦੇ ਲਈ
  4. ਕਸਤੂਰੀ ਹਿਰਨ-ਕਸਤੂਰੀ ਦੀ ਪ੍ਰਾਪਤੀ ਦੇ ” ਲਈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਜੀਵ ਮੰਡਲ ਰਾਖਵੇਂ ਸਥਾਨ (Biosphere Reserves) ਕੀ ਹਨ ? ਜੀਵ ਮੰਡਲ ਰਿਜ਼ਰਵ ਦੇ ਖੰਡਾਂ ਦਾ ਵਰਣਨ ਕਰੋ ।
ਉੱਤਰ-
ਜੀਵ ਮੰਡਲ ਰਾਖਵੇਂ ਸਥਾਨਾਂ (Biosphere Reserves-ਮਨੁੱਖ ਅਤੇ ਜੀਵ ਮੰਡਲ ਪ੍ਰੋਗਰਾਮ (Man and Biosphere Programme) ਦੇ ਅਧੀਨ ਯੂਨੈਸਕੋ (UNESCO) ਨੇ ਦੁਨੀਆਂ ਭਰ ਵਿਚ ਕਾਫ਼ੀ ਗਿਣਤੀ ਅੰਦਰ ਜੀਵ ਮੰਡਲ ਰਾਖਵੇਂ ਸਥਾਨ ਸਥਾਪਿਤ ਕੀਤੇ ਗਏ ਹਨ ।

( MAB = MAN AND BIOSPHERE PROGRAMME)
ਜੀਵ ਮੰਡਲ ਰਾਖਵੇਂ ਸਥਾਨਾਂ ਦੀ ਧਾਰਨਾ MAB (Man and Biosphere Programme) ਵੱਲੋਂ 1975 ਵਿਚ ਆਰੰਭੀ ਗਈ । ਇਸ ਪ੍ਰੋਗਰਾਮ ਦਾ ਮੰਤਵ ਆਵਾਸ ਪ੍ਰਣਾਲੀਆਂ (Eco system) ਅਤੇ ਜਣਨਿਕ ਸਾਧਨਾਂ (Genetic resources) (ਜਿਹੜੇ ਕਿ ਪਰਿਸਥਿਤਿਕ/ ਆਵਾਸ ਪ੍ਰਣਾਲੀ ਵਿਚ ਮੌਜੂਦ ਹਨ ) ਦਾ ਸੁਰੱਖਿਅਣ ਹੈ । MAB ਪ੍ਰੋਗਰਾਮ ਦੇ ਅਧੀਨ ਯੂਨੈਸਕੋ ਨੇ ਇਸ ਬਾਰੇ ਇਹ ਜਾਣਕਾਰੀ ਪ੍ਰਾਪਤ ਕੀਤੀ ਕਿ ਜੀਵਤ (Biotic) ਅਤੇ ਨਿਰਜੀਵ (Abiotic) ਵਾਤਾਵਰਣ ਦੇ ਪ੍ਰਦੂਸ਼ਣ ਅਤੇ ਮਨੁੱਖੀ ਦਖ਼ਲਅੰਦਾਜ਼ੀ ਦਾ ਸੁਰੱਖਿਅਣ ਉਪਾਵਾਂ ਦੀ ਹੁਣ ਅਤੇ ਭਵਿੱਖ ਵਿਚ ਕੀ ਅਸਰ ਪਵੇਗਾ ।
(MAB = ਮਨੁੱਖ ਅਤੇ ਜੀਵ ਮੰਡਲ ਪ੍ਰੋਗਰਾਮ)
PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-3) 1

1. ਪਰਿਭਾਸ਼ਾ (Definition) ਜੀਵ ਮੰਡਲ ਰਾਖਵੇਂ ਸਥਾਨ – ਇਕ ਵਿਸ਼ੇਸ਼, ਇਕ ਨਿਸ਼ਚਿਤ ਖੇਤਰ ਹੁੰਦਾ ਹੈ, ਜਿਸ ਵਿਚ ਜ਼ਮੀਨ ਨੂੰ ਛੋਟੇ-ਛੋਟੇ ਖੰਡਾਂ ਵਿਚ ਵੰਡ ਕੇ, ਇਨ੍ਹਾਂ ਹਿੱਸਿਆਂ ਵਿਚ ਭਾਂਤ-ਭਾਂਤ ਦੇ ਕੰਮ ਕਰਨ ਦੀ ਆਗਿਆ ਹੁੰਦੀ ਹੈ ਅਤੇ ਹਰੇਕ ਹਿੱਸੇ ਨੂੰ ਖ਼ਾਸ ਕਿਸਮ ਦੀਆਂ ‘ ਗਤੀਵਿਧੀਆਂ ਲਈ ਨਿਸ਼ਚਿਤ ਕੀਤਾ ਗਿਆ ਹੁੰਦਾ ਹੈ ।

2. ਜੀਵ ਮੰਡਲ ਰਾਖਵੇਂ ਸਥਾਨ ਦੇ ਖੰਡ (Zones of a Biosphere Reserve) – ਜੀਵ ਮੰਡਲ ਰਾਖਵੇਂ ਸਥਾਨ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ ।

  • ਕੁਦਰਤੀ ਜਾਂ ਕੋਰ ਜੋਨ (Core Zone)ਜੀਵ ਮੰਡਲ ਰਿਜ਼ਰਵ ਦੇ ਸਭ ਤੋਂ ਅੰਦਰਲੇ ਇਸ ਹਿੱਸੇ ਵਿਚ ਕਿਸੇ ਵੀ ਪ੍ਰਕਾਰ ਦੀਆਂ ਗਤੀਵਿਧੀਆਂ ਕਰਨ ਦੀ ਇਜ਼ਾਜਤ ਨਹੀਂ ਹੁੰਦੀ ।
  • ਨਿਰਪੱਖ ਜਾਂ ਬਫ਼ਰ ਖੰਡ (Buffer Zone) – ਇਸ ਖੇਤਰ ਨੇ ਕੇਂਦਰੀ ਖੰਡ ਨੂੰ ਘੇਰਿਆ ਹੋਇਆ ਹੁੰਦਾ ਹੈ । ਇਸ ਖੰਡ ਵਿਚ ਸੀਮਾ ਬੁੱਧ (Limited) ਗਤੀਵਿਧੀਆਂ ਕਰਨ ਦੀ ਆਗਿਆ ਹੁੰਦੀ ਹੈ ।
  • ਅੰਤਰਕਾਲੀ ਖੰਡ (Munipulative) ਜਾਂ ਪਰਿਵਰਤਨੀ ਖੰਡ (Transitional Zone) – ਇਸ ਖੰਡ ਵਿਚ ਮਨੁੱਖਾਂ ਨੂੰ ਬਹੁਪੱਖੀ (Multiple), ਗਤੀਵਿਧੀਆਂ ਕਰਨ ਦੀ ਆਗਿਆ ਹੁੰਦੀ ਹੈ, ਪਰ ਪਰਿਸਥਿਤੀ ਨਾਲ ਕਿਸੇ ਵੀ ਤਰ੍ਹਾਂ ਦੀ ਛੇੜ-ਛਾੜ ਕਰਨ ਦੀ ਮੁਕੰਮਲ ਤੌਰ ‘ਤੇ ਪਾਬੰਦੀ ਹੈ । ਜੀਵ ਮੰਡਲ ਰਿਜ਼ਰਵ ਦਾ ਇਹ ਸਭ ਤੋਂ ਬਾਹਰੀ ਭਾਗ ਹੈ ।

ਪ੍ਰਸ਼ਨ 2.
ਜੈਵਿਕ ਵਿਭਿੰਨਤਾ ਦੇ ਸੁਰੱਖਿਅਣ ਬਾਰੇ ਉਠਾਏ ਜਾਂਦੇ ਉਪਾਵਾਂ ‘ਤੇ ਚਰਚਾ ਕਰੋ ।
ਜਾਂ
ਜੈਵਿਕ/ਜੀਵ ਵਿਭਿੰਨਤਾ/ਅਨੇਕਰੂਪਤਾ ਦੀ ਸਾਂਭ-ਸੰਭਾਲ ਵਿੱਚ ਮੌਕੇ ਤੇ ਹੀ ਤਰਕੀਬ ਕਿਵੇਂ ਸਹਾਈ ਹੁੰਦੀ ਹੈ ?
ਉੱਤਰ-
ਜੀਵ ਵਿਭਿੰਨਤਾ ਦੇ ਸੁਰੱਖਿਅਣ ਦੇ ਉਪਾਅ-

  • ਸੁਰੱਖਿਆ ਜਾਂ ਰਾਖੀ (Protection) – ਲਾਹੇਵੰਦ ਪੌਦਿਆਂ ਅਤੇ ਜਾਨਵਰਾਂ ਅਤੇ ਉਨ੍ਹਾਂ ਦੇ ਜੰਗਲੀ ਸੰਬੰਧੀਆਂ ਦੀ ਰੱਖਿਆ ਕਰਨਾ, ਭਾਵੇਂ ਇਹ ਸਜੀਵ ਪੌਦੇ ਤੇ ਪ੍ਰਾਣੀ) ਆਪਣੇ ਕੁਦਰਤੀ ਨਿਵਾਸ ਸਥਾਨ ‘ਤੇ ਹੋਣ ਜਾਂ ਬਨਸਪਤੀ ਬਾਗਾਂ ਜਾਂ ਚਿੜੀਆ ਘਰਾਂ ਵਿਚ ।
  • ਨਾਜੁਕ ਨਿਵਾਸ ਸਥਾਨਾਂ ਦਾ ਸੁਰੱਖਿਅਣ (Conservation of Critical habitats) – ਇਨ੍ਹਾਂ ਨਾਜ਼ੁਕ ਸਥਾਨਾਂ ਵਿਚ ਉਹ ਸਥਾਨ ਸ਼ਾਮਿਲ ਹਨ, ਜਿਨ੍ਹਾਂ ਦੀ ਵਰਤੋਂ ਸਜੀਵ ਆਪਣੇ ਰਹਿਣ ਅਤੇ ਭੋਜਨ ਪ੍ਰਾਪਤੀ ਲਈ ਕਰਦੇ ਹਨ। ਅਜਿਹੇ ਨਿਵਾਸ ਸਥਾਨਾਂ ਦੀ ਸੁਰੱਖਿਆ ਕਰਨਾ ਪੌਦਿਆਂ ਅਤੇ ਜਾਨਵਰਾਂ ਦੇ ਵਾਧੇ ਅਤੇ ਜਨ ਸੰਖਿਆ ਦੇ ਵਾਧੇ ਲਈ ਜ਼ਰੂਰੀ ਹੈ ।
  • ਪਹਿਲ ਜਾਂ ਪ੍ਰਾਥਮਿਕਤਾ (Priority) – ਜੰਗਲੀ ਜੀਵਨ ਦੇ ਸੁਰੱਖਿਅਣ ਨੂੰ ਪਹਿਲ ਜਾਂ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ ।
  • ਜੰਗਲੀ ਜੀਵਨ ਨੂੰ ਜਿਊਂਦੇ ਰਹਿਣ ਦੇ ਲਈ ਸਹਾਰਾ ਦੇਣ ਵਾਲੀਆਂ ਪ੍ਰਣਾਲੀਆਂ ਜਿਵੇਂ ਕਿ ਹਵਾ, ਪਾਣੀ ਅਤੇ ਮਿੱਟੀ ਦਾ ਸੁਰੱਖਿਅਣ ।
  • ਜੰਗਲੀ ਜੀਵਾਂ ਦੇ ਸ਼ਿਕਾਰ ਨੂੰ ਨਿਯੰਤਰਿਤ ਕਰਨਾ ਚਾਹੀਦਾ ਹੈ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-3) 2

  • ਪਰਵਾਸੀ ਪੰਛੀਆਂ ਦੇ ਨਿਵਾਸ ਸਥਾਨਾਂ ਦੀ ਸੁਰੱਖਿਆ ਕੀਤੀ ਜਾਵੇ ।
  • ਪੌਦਿਆਂ ਅਤੇ ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਲਾਹੇਵੰਦ ਪਦਾਰਥਾਂ ਬਾਰੇ ਲੋਕਾਂ ਨੂੰ ਸਿੱਖਿਅਤ ਕਰਨਾ ।
  • ਜੰਗਲੀ ਜੀਵਨ ਦੇ ਸੁਰੱਖਿਅਣ ਅਤੇ ਮਹੱਤਤਾ ਬਾਰੇ ਲੋਕਾਂ ਨੂੰ ਸਿੱਖਿਅਤ ਕਰਨਾ ।
  • ਜੰਗਲੀ ਜੀਵਨ ਤੋਂ ਪ੍ਰਾਪਤ ਹੋਣ ਵਾਲੇ ਲਾਹੇਵੰਦ ਪਦਾਰਥਾਂ ਦੇ ਬਹੁਤ ਅਧਿਕ ਸ਼ੋਸ਼ਣ ਤੋਂ ਬਚਿਆ ਜਾਵੇ ।
  • ਜੰਗਲੀ ਜੀਵਨ ਦੀ ਸੁਰੱਖਿਆ ਦੇ ਲਈ ਨੈਸ਼ਨਲ ਪਾਰਕਾਂ ਅਤੇ ਰੁੱਖਾਂ ਦੀ ਸਥਾਪਨਾ ਕੀਤੀ ਜਾਵੇ ।
  • ਭਾਰਤੀ ਜੰਗਲੀ ਜੀਵਨ ਐਕਟ 1992 ਵਿਚ ਜੰਗਲੀ ਜੀਵਨ ਦੇ ਬਚਾਉ ਲਈ ਕਾਨੂੰਨੀ ਉਪਾਅ ਦਿੱਤੇ ਹੋਏ ਹਨ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 3.
ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ ਵਿੱਚ ਮੌਕੇ ਤੇ ਹੀ ਤਰਤੀਬ ਕਿਵੇਂ ਸਹਾਈ ਹੁੰਦੀ ਹੈ ?
ਉੱਤਰ-
ਜੈਵਿਕ ਵਿਭਿੰਨਤਾ ਦੀ ਮੌਕੇ ਤੇ ਹੀ ਸਾਂਭ-ਸੰਭਾਲ ਨੂੰ ਸਵੈ-ਸਥਾਨ ਸੁਰੱਖਿਅਣ (Insitu Conservation) ਵੀ ਆਖਦੇ ਹਨ | ਭਾਰਤ ਵਿੱਚ ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ ਵਾਸਤੇ ਹੇਠ ਲਿਖੀਆਂ ਕਿਸਮਾਂ ਦੇ ਸੁਰੱਖਿਅਤ ਸਥਾਨ ਕਾਇਮ ਕੀਤੇ ਗਏ ਹਨ ।

  1. ਰਾਸ਼ਟਰੀ ਪਾਰਕਾਂ
  2. ਜੰਗਲੀ ਜੀਵਨ ਰੱਖਿਆਂ
  3. ਜੀਵ ਮੰਡਲ ਰਿਜ਼ਰਵ ਅਥਵਾ ਜੀਵਨ ਮੰਡਲ ਮੁੱਖ ਰਾਖਵੇ ਸਥਾਨ ।

I ਰਾਸ਼ਟਰੀ ਪਾਰਕਾਂ (National Parks) – ਰਾਸ਼ਟਰੀ ਪਾਰਕ ਇਕ ਅਜਿਹਾ ਸੁਰੱਖਿਆ ਖੇਤਰ ਹੈ ਜਿਹੜਾ ਕਿ ਕੇਵਲ ਜੰਗਲੀ ਜੀਵਾਂ ਦੇ ਵਾਸਤੇ ਹੀ ਸੁਰੱਖਿਆ ਕੀਤਾ ਗਿਆ ਹੁੰਦਾ ਹੈ । ਮਨੁੱਖਾਂ ਨੂੰ ਇਸ ਖੇਤਰ ਵਿੱਚ ਕਿਸੇ ਵੀ ਪ੍ਰਕਾਰ ਦੀਆਂ ਗਤੀਵਿਧੀਆਂ ਕਰਨ ਦੀ ਆਗਿਆ ਨਹੀਂ ਹੈ । ਪਸ਼ੂਆਂ ਨੂੰ ਚਾਰਨਾ, ਫੋਰੈਸਟਰੀ ਵਣ-ਵਿਗਿਆਨ ਅਤੇ ਖੇਤੀ ਕਰਨਾ ਸ਼ਾਮਿਲ ਹਨ । ਰਾਸ਼ਟਰੀ ਪਾਰਕ ਵਿੱਚ ਕਿਸੇ ਨੂੰ ਨਿੱਜੀ ਮਲਕੀਅਤ ਦੇ ਹੱਕ ਵੀ ਪ੍ਰਾਪਤ ਨਹੀਂ ਹਨ ।

ਭਾਰਤ ਵਿੱਚ ਰਾਸ਼ਟਰੀ ਪਾਰਕਾਂ ਦੀ ਸੰਖਿਆ 89 ਹੈ । ਦਾ ਗੇਟ ਹਿਮਾਲਿਆਈ ਪਾਰਕ (The Great Himalayan Park) ਬਰਫਾਨੀ ਚੀਤੇ ਦੇ ਲਈ ਰਿਜ਼ਰਵ ਕੀਤੀ ਗਈ ਹੈ ।

II. ਜੰਗਲੀ ਜੀਵਨ ਰੱਖਾਂ (wild Life Sanctuaries) – ਭਾਵੇਂ ਇਹ ਰੱਖਾਂ, ਜੰਗਲੀ ਜੀਵਨ ਦੀ ਸੁਰੱਖਿਆ ਲਈ ਕੀਤੀਆਂ ਗਈਆਂ ਹਨ, ਪਰ ਇਸ ਖੇਤਰ ਵਿੱਚ ਲੋਕਾਂ ਨੂੰ ਲੱਕੜੀ ਇਕੱਠੀ ਕਰਨ, ਕਟਾਈ ਕਰਨ ਦੇ ਨਾਲ-ਨਾਲ ਵਣਾਂ ਵਿੱਚ ਨਿੱਕੀਆਂ-ਮੋਟੀਆਂ ਚੀਜ਼ਾਂ ਇਕੱਠਾ ਕਰਨ ਦੀ ਖੁੱਲ੍ਹ ਹੈ । ਪਰ ਇਨ੍ਹਾਂ ਗਤੀਵਿਧੀਆਂ ਦੇ ਦੁਸ਼ਟ ਪ੍ਰਭਾਵ ਨਹੀਂ ਪੈਣੇ ਚਾਹੀਦੇ । ਇੱਥੇ ਵਸਣ ਵਾਲਿਆਂ ਨੂੰ ਥੋੜ੍ਹੇ ਜਿਹੇ ਜਾਤੀ ਮਲਕੀਅਤ ਦੇ ਅਧਿਕਾਰ ਵੀ ਪ੍ਰਦਾਨ ਕੀਤੇ ਗਏ ਹਨ ।

ਪੱਛਮੀ ਬੰਗਾਲ ਦੀ ਸੁੰਦਰ ਬਨ ਰੱਖ (Sundar Ban Sanctuary) ਬਾਘਾਂ ਦੇ ਕਾਰਨ ਸੁਪ੍ਰਸਿੱਧ ਹੈ ।

III. ਜੀਵ ਮੰਡਲ ਰਿਜ਼ਰਵ (Biosphere Reserves) – ਜੀਵ ਮੰਡਲ ਰਿਜ਼ਰਵ ਜਾਂ ਜੀਵ ਮੰਡਲ ਸੁਰੱਖਿਅਤ ਸਥਾਨ ਵਿਸ਼ੇਸ਼ ਅਤੇ ਨਿਸ਼ਚਿਤ ਸਥਾਨ ਤੇ ਹਨ ਜਿਨ੍ਹਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਇਨ੍ਹਾਂ ਖੰਡਾਂ ਦੀ ਬਹੁ-ਵਿਕਲਪੀ ਵਰਤੋਂ ਕਰਨ ਦੀ ਆਗਿਆ ਹੈ । ਹਰੇਕ ਖੰਡ ਨੂੰ ਖ਼ਾਸ ਕਿਸਮ ਦੀਆਂ ਗਤੀਵਿਧੀਆਂ ਲਈ ਨਿਸ਼ਚਿਤ ਕੀਤਾ ਗਿਆ ਹੈ । ਇਸ ਲਈ ਰਿਜ਼ਰਵ ਦੇ ਕੇਂਦਰੀ ਭਾਗ (Core Zone) ਵਿੱਚ ਕਿਸੇ ਵੀ ਪ੍ਰਕਾਰ ਦੀਆਂ ਮਨੁੱਖੀ ਗਤੀਵਿਧੀਆਂ ਤੇ ਪੂਰਨ ਤੌਰ ‘ਤੇ ਵਰਜਿਤ ਹਨ । ਭਾਰਤ ਵਿੱਚ 14 ਜੀਵ ਮੰਡਲ ਰਿਜ਼ਰਵ ਹਨ ।

ਨੀਲਗਿਰੀ ਜੀਵ ਮੰਡਲ ਰਿਜ਼ਰਵ (Nelgiri Biospheric Reserve) ਜਿਹੜਾ ਕਿ ਪੱਛਮੀ ਪਾਸੇ ਵਿਖੇ ਹੈ, ਭਾਰਤ ਵਿੱਚ ਕਾਇਮ ਹੋਣ ਵਾਲਾ ਪਲੇਠਾ ਜੀਵ ਮੰਡਲ ਰਿਜ਼ਰਵ ਹੈ ।

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

Punjab State Board PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2) Important Questions and Answers.

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਧਰਤੀ ਤੇ ਊਰਜਾ ਦਾ ਅੰਤਿਮ ਸਰੋਤ ਕਿਹੜਾ ਹੈ ?
ਉੱਤਰ-
ਸੂਰਜ ।

ਪ੍ਰਸ਼ਨ 2.
ਹਰੇ ਪੌਦਿਆਂ ਅਤੇ ਸਾਇਨੋ-ਬੈਕਟੀਰੀਆ ਜਿਹੜੇ ਸੌਰ ਊਰਜਾ ਨੂੰ ਪਕੜਦੇ ਹਨ, ਉਹਨਾਂ ਦੇ ਲਈ ਕਿਹੜਾ ਪਦ ਘੜੋਗੇ ?
ਉੱਤਰ-
ਅਜਿਹੇ ਹਰੇ ਪੌਦਿਆਂ ਅਤੇ ਸਾਇਨੋ-ਬੈਕਟੀਰੀਆ ਦੇ ਲਈ ਉਤਪਾਦਕਾਂ (Producers) ਦਾ ਪਦ ਘੜਿਆ ਗਿਆ ਹੈ ।

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਪ੍ਰਸ਼ਨ 3.
ਸ਼ਾਕਾਹਾਰੀ (Herbivores) ਕੀ ਹਨ ?
ਉੱਤਰ-
ਜਿਹੜੇ ਜਾਨਵਰ ਹਰੇ ਪੌਦਿਆਂ ਦੀ ਵਰਤੋਂ ਆਪਣੇ ਭੋਜਨ ਵਜੋਂ ਕਰਦੇ ਹਨ, ਉਹਨਾਂ ਨੂੰ ਸ਼ਾਕਾਹਾਰੀ ਆਖਦੇ ਹਨ, ਜਿਵੇਂ ਭੇਡਾਂ, ਹਿਰਨ ਅਤੇ ਬੱਕਰੀਆਂ ਆਦਿ ।

ਪ੍ਰਸ਼ਨ 4.
ਦੋ ਸ਼ਾਕਾਹਾਰੀ ਜੰਤੂਆਂ ਦੇ ਨਾਮ ਲਿਖੋ ।
ਉੱਤਰ-
ਦੋ ਸ਼ਾਕਾਹਾਰੀ ਜੰਤੂਆਂ ਦੇ ਨਾਂ-

  1. ਗਾਂ,
  2. ਹਿਰਨ,
  3. ਮੱਝ,
  4. ਬੱਕਰੀ ਆਦਿ ।

ਪ੍ਰਸ਼ਨ 5.
ਮਾਸਾਹਾਰੀਆਂ ਦੇ ਦੋ ਉਦਾਹਰਨ ਦਿਓ ।
ਉੱਤਰ-
ਭੇੜੀਆ (Wolf), ਬਾਘ (Tiger), ਬਿੱਲੀ ।

ਪ੍ਰਸ਼ਨ 6.
ਸਰਬਆਹਾਰੀ (Omnivores) ਦੀ ਪਰਿਭਾਸ਼ਾ ਦੱਸੋ ।
ਉੱਤਰ-
ਜਿਹੜੇ ਜੀਵ ਪੌਦਿਆਂ ਅਤੇ ਪ੍ਰਾਣੀਆਂ ਦੋਵਾਂ ਦੀ ਆਪਣੇ ਭੋਜਨ ਵਜੋਂ ਵਰਤੋਂ ਕਰਨ, ਉਹਨਾਂ ਨੂੰ ਸਰਬਆਹਾਰੀ ਜੀਵ ਆਖਦੇ ਹਨ, ਜਿਵੇਂ ਕਿ ਮਨੁੱਖ ਅਤੇ ਕਾਂ ਆਦਿ ।

ਪ੍ਰਸ਼ਨ 7.
ਪਰਾਗਣ (Pollination) ਕਰਨ ਵਾਲੇ ਦੋ ਕੀਟਾਂ (Insects) ਅਤੇ ਇਕ ਪੰਛੀ ਦਾ ਨਾਂ ਦੱਸੋ ।
ਉੱਤਰ-
ਪਰਾਗਣ ਕਰਨ ਵਾਲੇ ਕੀਟਾਂ ਦੇ ਨਾਂ-ਮਧੂਮੱਖੀ ਅਤੇ ਤਿੱਤਲੀਆਂ ।
ਪਰਾਗਣ ਕਰਨ ਵਾਲਾ ਪੰਛੀ-ਮਿੰਗ ਪੰਛੀ (Humming bird) ।

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਪ੍ਰਸ਼ਨ 8.
ਅਨੁਕਰਣ ਜਾਂ ਨਕਲ (Mimicry) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਜਿਸ ਜੁਗਤ ਨੂੰ ਵਰਤ ਕੇ ਸਜੀਵ ਆਪਣੇ ਦੁਸ਼ਮਣਾਂ/ਸ਼ਿਕਾਰੀਆਂ ਤੋਂ ਬਚਣ ਦੇ ਲਈ ਆਪਣੇ ਰੂਪ, ਸ਼ਕਲ, ਰਚਨਾ, ਰੰਗਤ ਜਾਂ ਵਿਹਾਰ ਨੂੰ ਬਦਲ ਕੇ ਹੋਰਨਾਂ ਜੀਵਾਂ ਵਰਗੀ ਦਿੱਖ ਨੂੰ ਧਾਰ ਲੈਂਦਾ ਹੈ ਜਾਂ ਕਿਸੇ ਨਿਰਜੀਵ ਦੀ ਦਿੱਖ ਪ੍ਰਾਪਤ ਕਰ ਲੈਂਦਾ ਹੈ, ਤਾਂ ਅਜਿਹੀ ਜੁਗਤ ਅਨੁਕਰਣ ਜਾਂ ਨਕਲ (Mimicry) ਅਖਵਾਉਂਦੀ ਹੈ ।

ਪ੍ਰਸ਼ਨ 9.
ਲਾਭਕਾਰੀ ਅੰਤਰਕ੍ਰਿਆਵਾਂ (Beneficial Interactions) ਦੇ ਉਦਾਹਰਨ ਦਿਓ ।
ਉੱਤਰ-

  1. ਪਰਸਪਰਹਿੱਤਵਾਦ (Mutualism),
  2. ਸਹਿਆਹਾਰਤਾ (Commencelism),
  3. ਪੋਟੋ-ਸਹਿਯੋਗ (Proto-cooperation) ।

ਪ੍ਰਸ਼ਨ 10.
ਐਲਗੀ ਅਤੇ ਫੰਜਾਈ (ਉੱਲੀਆਂ) ਵਿਚਲੇ ਪਰਸਪਰ-ਹਿੱਤਵਾਦ (Mutualism) ਦਾ ਸਭ ਤੋਂ ਚੰਗਾ ਉਦਾਹਰਨ ਦਿਓ ।
ਉੱਤਰ-
ਲਾਈਕੇਨਜ਼ (Lichens), ਐਲਗੀ ਅਤੇ ਫੰਜਾਈ ਦੇ ਪਰਸਪਰ ਹਿੱਤਵਾਦ ਦਾ ਸਭ ਤੋਂ ਚੰਗਾ ਉਦਾਹਰਨ ਹਨ ।

ਪ੍ਰਸ਼ਨ 11.
ਹਾਨੀਕਾਰਕ ਜਾਂ ਨਕਾਰਾਤਮਕ ਅੰਤਰਕਿਰਿਆ (Negative Interaction) ਕੀ ਹੈ ?
ਉੱਤਰ-
ਹਾਨੀਕਾਰਕ ਜਾਂ ਨਕਾਰਾਤਮਕ ਅੰਤਰਕਿਰਿਆ ਨੂੰ ਹਾਨੀਕਾਰਕ ਅੰਤਰਕਿਰਿਆ (Harmful interaction) ਵੀ ਆਖਦੇ ਹਨ । ਇਸ ਕਿਸਮ ਦੀਆਂ ਅੰਤਰਕਿਰਿਆਵਾਂ ਵਿਚ ਭਾਗ ਲੈਣ ਵਾਲੀਆਂ ਜਾਤੀਆਂ ਵਿਚੋਂ ਇਕ ਜਾਂ ਦੋਵਾਂ ਜਾਤੀਆਂ ਨੂੰ ਨੁਕਸਾਨ ਪਹੁੰਚਦਾ ਹੈ ।

ਪ੍ਰਸ਼ਨ 12.
ਹਾਨੀਕਾਰਕ ਜਾਂ ਨਕਾਰਾਤਮਕ ਅੰਤਰਕਿਰਿਆ ਦੇ ਦੋ ਉਦਾਹਰਨ ਦਿਓ ।
ਉੱਤਰ-
ਹਾਨੀਕਾਰਕ ਜਾਂ ਨਾਂਹਵਾਚਕ ਅੰਤਰਕਿਰਿਆ (Negative interaction) ਦੇ, ਦੋ ਉਦਾਹਰਨ-

  1. ਸ਼ਿਕਾਰ (Predation),
  2. ਪਰਜੀਵਤਾ (Parasitism) ।

ਪ੍ਰਸ਼ਨ 13.
ਪੌਦੇ ਅਤੇ ਜਾਨਵਰਾਂ ਦੇ ਇਕ-ਇਕ ਬਾਹਰੀ ਪਰਜੀਵੀਆਂ (Ectoparasites) ਦੇ ਉਦਾਹਰਨ ਦਿਓ ।
ਉੱਤਰ-
ਪੌਦਿਆਂ ਦਾ ਬਾਹਰੀ ਪਰਜੀਵੀ-ਅਮਰ ਬੇਲ (Cuscuta), ਵਿਸਕਮ, ਲੋਰੈਂਥਸ ਜਾਨਵਰਾਂ ਦਾ ਬਾਹਰੀ ਪਰਜੀਵੀ-ਖਟਮਲ, ਕੁਤਕੀ (Mite) ਅਤੇ ਜੂਆਂ ।

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਪ੍ਰਸ਼ਨ 14.
ਐਂਟੀਬਾਇਓਸਿਸ (Antibiosis) ਕੀ ਹੈ ?
ਉੱਤਰ-
ਐਂਟੀਬਾਇਓਸਿਸ (Antibiosis) – ਇਹ ਉਹ ਵਿਧੀ ਹੈ ਜਿਸ ਵਿਚ ਸਾਰੀਆਂ ਜਾਤੀਆਂ ਦੁਆਰਾ ਪੈਦਾ ਕੀਤੇ ਗਏ ਜ਼ਹਿਰੀਲੇ ਪਦਾਰਥਾਂ ਦੇ ਰਿਸਾਓ ਨਾਲ ਦੂਸਰੀਆਂ ਜਾਤੀਆਂ ਦਾ ਨੁਕਸਾਨ ਕਰਦੀ ਹੈ ।

ਪ੍ਰਸ਼ਨ 15.
ਭਾਰਤ ਵਿਚ ਪਾਏ ਜਾਂਦੇ ਗੁਪਤ ਬੀਜੀ ਪੌਦਿਆਂ (Angiosperms) ਦੀ ਸੰਖਿਆ ਕਿੰਨੀ ਹੈ ?
ਉੱਤਰ-
ਇਹਨਾਂ ਪੌਦਿਆਂ ਦੀਆਂ ਜਾਤੀਆਂ ਦੀ ਸੰਖਿਆ 15,000 ਹੈ ਜਿਹੜੀ ਕਿ ਵਿਸ਼ਵ ਭਰ ਦੀ ਸੰਖਿਆ ਦੇ ਸੰਦਰਭ ਵਿਚ ਕੇਵਲ 6% ਹੀ ਹੈ ।

ਪ੍ਰਸ਼ਨ 16.
ਅਤੀ ਉੱਤਮ ਸਥਾਨ (Hot Spots) ਕੀ ਹਨ ?
ਉੱਤਰ-
ਧਰਤੀ ਉੱਪਰ ਮੌਜੂਦ ਜੀਵ ਅਨੇਕਰੂਪਤਾ ਦੇ ਸਭ ਤੋਂ ਬਹੁਲਤਾ ਵਾਲੇ (Richest) ਖੰਡਾਂ ਨੂੰ ਅਤੀ ਉੱਤਮ ਸਥਾਨ ਆਖਿਆ ਜਾਂਦਾ ਹੈ ।

ਪ੍ਰਸ਼ਨ 17.
ਭਾਰਤ ਦੇ ਦੋ ਅਤੀ ਉੱਤਮ ਸਥਾਨਾਂ ਦੇ ਨਾਂ ਦੱਸੋ ।
ਉੱਤਰ-
ਪੱਛਮੀ ਘਾਟ (Western Ghats) ਅਤੇ ਪੂਰਬੀ ਹਿਮਾਲਿਆ (Eastern Himalays) ।

ਪ੍ਰਸ਼ਨ 18.
ਪਰਸਪਰ ਹਿੱਤਵਾਦ (Mutualism) ਤੋਂ ਕੀ ਭਾਵ ਹੈ ? (PSEB. 2020)
ਉੱਤਰ-
ਪਰਸਪਰ ਹਿੱਤਵਾਦ (Mutualism) – ਪਰਸਪਰ ਹਿੱਤਵਾਦ ਇਕ ਤਰ੍ਹਾਂ ਨਾਲ ਅੰਤਰਜਾਤੀ ਅੰਤਰਕ੍ਰਿਆ ਹੈ, ਜਿਸ ਵਿਚ ਵੱਖ-ਵੱਖ ਜਾਤੀਆਂ ਇਕ-ਦੂਸਰੇ ਦੇ ਵਾਧੇ ਅਤੇ ਉੱਤਰਜੀਵਤਾ ਲਈ ਇਕ-ਦੂਸਰੇ ਦੀ ਮਦਦ ਕਰਦੀਆਂ ਹਨ ਅਤੇ ਇਹ ਪਰਸਪਰ ਹਿੱਤਵਾਦ ਨਿਸ਼ਚਿਤ (Obligatory) ਕਿਸਮ ਦਾ ਹੁੰਦਾ ਹੈ ।

ਪ੍ਰਸ਼ਨ 19.
ਮਾਈਕੋਰਾਈਜ਼ੀ Mycorrhiaae) ਕੀ ਹੈ ? |
ਉੱਤਰ-
ਫੰਜਾਈ ਦੇ ਹਾਈਫ਼ੀ (Fungal hyphae) ਅਤੇ ਉੱਚਕੋਟੀ ਦੇ ਪੌਦਿਆਂ (Higher plants) ਦੀਆਂ ਜੜ੍ਹਾਂ ਦੀਆਂ ਆਪਸੀ ਅੰਤਰਕਿਰਿਆਵਾਂ (ਸੰਬੰਧਾਂ ਨੂੰ ਮਾਈਕੋਝਾਈਜ਼ੀ ਆਖਦੇ ਹਨ ।

ਪ੍ਰਸ਼ਨ 20.
ਮੈਂਗੋਵਜ਼ (Mangroves) ਕੀ ਹਨ ?
ਉੱਤਰ-
ਤਪਤ ਖੰਡੀ (Tropical) ਅਤੇ ਉੱਪ ਤਪਤਖੰਡੀ (Sub-tropical) ਇਲਾਕਿਆਂ ਵਿਚ ਲੁਣ ਸਹਿ ਸਕਣ ਵਾਲੀ ਬਨਸਪਤੀ (Salt tolerant vegetation) ਨੂੰ ਮੈਂਗੋਵਜ਼ ਆਖਦੇ ਹਨ ।

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਪ੍ਰਸ਼ਨ 21.
ਸ਼ਿਕਾਰ ਕਰਨ ਤੋਂ ਕੀ ਭਾਵ ਹੈ ?
ਉੱਤਰ-
ਸ਼ਿਕਾਰ ਜਾਂ ਪ੍ਰੀਭੋਜਨ – ਦੋ ਵੱਖ-ਵੱਖ ਜਾਤੀਆਂ ਦੇ ਮੈਂਬਰਾਂ ਦੇ ਦਰਮਿਆਨ ਇਕ ਪ੍ਰਕਾਰ ਦੀ ਦੁਸ਼ਮਣੀ ਵਾਲੀ ਅੰਤਰ ਕਿਰਿਆ ਹੈ ਜਿਸ ਵਿਚ ਵੱਡੇ ਆਕਾਰ ਵਾਲਾ ਪੰਛੀ/ਜੰਤੂ (ਸ਼ਿਕਾਰੀ) ਛੋਟੇ ਆਕਾਰ ਵਾਲੇ ਜੰਤੂ ਨੂੰ ਮਾਰ ਆਪਣੇ ਲਈ ਭੋਜਨ ਪ੍ਰਾਪਤ ਕਰਦਾ ਹੈ ।

ਪ੍ਰਸ਼ਨ 22.
ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਮਿਲਣ ਵਾਲੇ ਬੈਕਟੀਰੀਆਂ ਦਾ ਕੀ ਨਾਂ ਹੈ ?
ਉੱਤਰ-
ਰਾਈਜੋਬੀਅਮ ਲੈਗਨਿਉਨੋ ਸੌਰਮ (Rizobium leguminosorum)।

ਪ੍ਰਸ਼ਨ 23.
ਐਪੀਫਾਈਟ ਜਾਂ ਅਪਜੀਵੀ ਪੌਦੇ ਤੋਂ ਕੀ ਭਾਵ ਹੈ ? ਉਦਾਹਰਣ ਦਿਓ ।
ਉੱਤਰ-
ਜਿਹੜੇ ਪੌਦੇ ਕਿਸੇ ਦੂਸਰੇ ਪੌਦੇ ਉੱਪਰ ਆਪਣਾ ਅੱਡਾ ਬਣਾ ਕੇ ਰਹਿਣ ਅਤੇ ਇੱਕਦੁਸਰੇ ਦਾ ਨੁਕਸਾਨ ਨਾ ਕਰਨ ਉਹਨਾਂ ਪੌਦਿਆਂ ਨੂੰ ਐਪੀਫਾਈਟ ਜਾਂ ਅਪਜੀਵੀ ਪੌਦੇ ਆਖਦੇ ਹਨ ; ਜਿਵੇਂ ਕਿ ਆਰਕਿਡਜ਼ ਅਤੇ ਲਾਈਕਨਜ਼ ।

ਪ੍ਰਸ਼ਨ 24.
ਪੰਜਾਬ ਜੀਵ ਅਨੇਕਰੂਪਤਾ ਬੋਰਡ ਦੀ ਸਥਾਪਨਾ ਕਦੋਂ ਹੋਈ ?
ਉੱਤਰ-
ਇਸ ਬੋਰਡ ਦੀ ਸਥਾਪਨਾ ਸੰਨ 2004 ਨੂੰ ਹੋਈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਪਰਸਪਰ ਹਿੱਤਵਾਦ (Mutualism) ਦੀਆਂ ਦੋ ਉਦਾਹਰਨਾਂ ਦਾ ਵਰਣਨ ਕਰੋ ।
ਉੱਤਰ-
ਪਰਸਪਰ ਹਿੱਤਵਾਦ ਦੇ ਉਦਾਹਰਨ-
1. ਜਾਨਵਰ ਅਤੇ ਬੈਕਟੀਰੀਆ ਵਿਚਾਲੇ ਪਰਸਪਰ ਹਿੱਤਵਾਦ (Mutualism between Animal & Bacteria) – ਮੁਵੇਸ਼ੀਆਂ (Cattle) ਭੇਡਾਂ, ਬੱਕਰੀਆਂ ਅਤੇ ਉਠ ਪਰਸਪਰ ਹਿੱਤਵਾਦ ਦੇ ਮੁੱਖ ਉਦਾਹਰਨ ਹਨ । ਇਹਨਾਂ ਜਾਨਵਰਾਂ ਦੇ ਸੰਯੁਕਤ (Compound) ਮਿਹਦੇ (Stomach) ਵਿਚ ਰਿਊਮਨ (Rumen) ਨਾਂ ਦੀ ਇਕ ਪੋਟਲੀ ਹੁੰਦੀ ਹੈ, ਜਿਸ ਵਿਚ ਰਿਊਮੀਨੋਕਾਂਕਸ (Ruminococcus) ਨਾਂ ਵਾਲਾ ਜੀਵਾਣੁ ਪਾਇਆ ਜਾਂਦਾ ਹੈ ।

ਇਹ ਬੈਕਟੀਰੀਆ ਸੈਲੂਲੇਜ਼ (Cellulase) ਨਾਂ ਦਾ ਐੱਨਜ਼ਾਈਮ ਪੈਦਾ ਕਰਦੇ ਹਨ ਜਿਹੜੇ ਸੈਲੂਲੋਜ਼ ਨੂੰ ਹਜ਼ਮ ਹੋਣ ਵਿਚ ਸਹਾਇਤਾ ਕਰਦੇ ਹਨ । ਇਸ ਦੇ ਬਦਲੇ ਵਿਚ ਜੀਵਾਣੂਆਂ ਨੂੰ ਨਿਵਾਸ ਅਤੇ ਭੋਜਨ ਪ੍ਰਾਪਤ ਹੁੰਦਾ ਹੈ ।

2. ਐੱਲਗੀ ਅਤੇ ਉੱਲੀਆਂ ਵਿਚ ਪਰਸਪਰ ਹਿੱਤਵਾਦ (Mutualism between Plants and Fungus) ਲਾਈਨਜ਼ (Lichens) ਇਸ ਪਰਸਪਰ ਹਿੱਤਵਾਦ ਦਾ ਸਭ ਤੋਂ ਚੰਗਾ ਉਦਾਹਰਨ ਹਨ । ਲਾਈਕਨਜ਼ ਦੇ ਦੋ ਅੰਸ਼ ਐਲਗੀ ਅਤੇ ਫੰਜਾਈ (ਉੱਲੀਆਂ) ਹਨ । ਐਲਗਲ ਅੰਸ਼ (Algal component) ਨੂੰ ਫਾਈਕੋਬਾਇਔਟ (Phycobiont) ਅਤੇ ਉਲੀ ਅੰਸ਼ ਨੂੰ ਮਾਈਕੋ ਬਾਈਔਟ (Mycobiont) ਆਖਦੇ ਹਨ ।
PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-2) 1
ਲਾਈਨਜ਼ ਦਾ ਅੰਦਰਲਾ ਭਾਗ ਐਲਗੀ ਸੈੱਲਾਂ ਦਾ ਅਤੇ ਬਾਹਰੀ ਭਾਗ ਉੱਲੀ ਦੇ ਤੰਦਾਂ, ਜਿਹਨਾਂ ਨੂੰ ਹਾਈਫ਼ੀ (Hyphae) ਕਹਿੰਦੇ ਹਨ, ਦਾ ਬਣਿਆ ਹੋਇਆ ਹੁੰਦਾ ਹੈ । ਇਸ ਪਰਸਪਰ ਹਿੱਤਵਾਦ ਵਿਚ ਐਲਗੀ ਦੇ ਸੈੱਲ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਦੁਆਰਾ ਭੋਜਨ ਤਿਆਰ ਕਰਕੇ ਉੱਲੀ ਨੂੰ ਸਪਲਾਈ ਕਰਦੇ ਹਨ ਜਦਕਿ ਉੱਲੀ ਦੇ ਹਾਈਫ਼ੀ, ਐੱਲਗੀ ਦੇ ਸੈੱਲਾਂ ਨੂੰ ਸੁਰੱਖਿਆ ਦੇਣ ਦੇ ਇਲਾਵਾ ਖਣਿਜ ਅਤੇ ਪਾਣੀ ਵੀ ਪਹੁੰਚਾਉਂਦੇ ਹਨ ।

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਪ੍ਰਸ਼ਨ 2.
ਆਵਾਸ-ਵਿਭਿੰਨਤਾ ਜਾਂ ਈਕੋ-ਡਾਈਵਰਸਿਟੀ (Eco-diversity) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਆਵਾਸ-ਵਿਭਿੰਨਤਾ – ਉਹ ਵਿਭਿੰਨਤਾ ਹੈ ਜਿਹੜਾ ਪਰਿਸਥਿਤਿਕ ਜਟਿਲਤਾ ਨੂੰ ਦਰਸਾਉਂਦਾ ਹੈ । ਇਸ ਜਟਿਲਤਾ ਵਿਚ ਆਹਾਰੀ ਬਣਤਰਾਂ (Trophic structures), ਭੋਜਨ ਜਾਲ (Foodweb) ਅਤੇ ਪੋਸ਼ਕ ਚੱਕਰ ਆਦਿ ਸ਼ਾਮਿਲ ਹਨ । ਸਿੱਲ, ਤਾਪਮਾਨ, ਉੱਚਾਈ (Altitude), TJHT (Rainfall) wife füE-UJHTET (Parameters) È dido ਪਰਿਸਥਿਤਿਕ ਪ੍ਰਣਾਲੀਆਂ ਵਿਚ ਬਹੁਤ ਜ਼ਿਆਦਾ ਵਿਭਿੰਨਤਾਵਾਂ ਪੈਦਾ ਹੋ ਜਾਂਦੀਆਂ ਹਨ । ਕਈ ਤਰ੍ਹਾਂ ਦੀਆਂ ਵਿਭਿੰਨਤਾਵਾਂ, ਜਿਨ੍ਹਾਂ ਪਰਿਸਥਿਤਿਕ ਪ੍ਰਣਾਲੀਆਂ ਵਿਚ ਪਾਈਆਂ ਜਾਂਦੀਆਂ ਹਨ, ਉਹ ਹੇਠ ਲਿਖੇ ਅਨੁਸਾਰ ਹਨ-
(ੳ) ਸਥਲੀ (Terrestrial) – ਜਿਵੇਂ ਕਿ ਵਣ, ਘਾਹ ਦੇ ਮੈਦਾਨ ਅਤੇ ਮਾਰੂਥਲੀ ਪਰਿਸਥਿਤਿਕ ਪ੍ਰਣਾਲੀਆਂ ।
(ਅ) ਜਲ-ਜਲੀ (Aquatic) – ਜਿਵੇਂ ਕਿ ਤਾਜ਼ੇ ਅਤੇ ਸਮੁੰਦਰੀ ਪਾਣੀਆਂ ਦੀਆਂ ਪਰਿਸਥਿਤਿਕ ਪ੍ਰਣਾਲੀਆਂ ।
(ੲ) ਜਲਗਾਹ/ਸੇਜਲ ਜ਼ਮੀਨਾਂ (Wetlands) – ਜਿਵੇਂ ਕਿ ਮੈਂਗੋਵਜ਼ ਅਤੇ ਮੁਹਾਣੇ (Estuaries) ਦੀਆਂ ਪਰਿਸਥਿਤਿਕ ਪ੍ਰਣਾਲੀਆਂ ।

ਕੁੱਝ ਪਰਿਸਥਿਤਿਕ ਪ੍ਰਣਾਲੀਆਂ ਦਾ ਵਰਗੀਕਰਨ ਉਹਨਾਂ ਦੀ ਭੌਤਿਕ ਦਿੱਖ (Physical Appearance) ਅਤੇ ਉੱਥੇ ਮੌਜੂਦ ਜੀਵਤ ਅਤੇ ਨਿਰਜੀਵ ਅੰਸ਼ਾਂ ਦੇ ਆਧਾਰ ‘ਤੇ ਕੀਤਾ ਗਿਆ ਹੈ । ਪਰਿਸਥਿਤਿਕ ਵਿਭਿੰਨਤਾ ਤੋਂ ਸਾਨੂੰ ਅਨੁਵਰਤੀ (Tropic) ਪੱਧਰ, ਊਰਜਾ ਸੰਚਾਰ ਅਤੇ ਪੌਸ਼ਟਿਕ ਪਦਾਰਥਾਂ ਦੇ ਪੁਨਰ ਚੱਕਰਣ ਦੇ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 3.
ਮੈਂਗੋਵਜ਼ ਕੀ ਹਨ ? ਉਹਨਾਂ ਦੀ ਕੀ ਮਹੱਤਤਾ ਹੈ ?
ਉੱਤਰ-
ਮੈਂਗੋਵਜ਼ (Mangro-ves) -ਤਪਤ-ਖੰਡੀ ਅਤੇ ਉਪ-ਤਪਤ-ਖੰਡੀ ਵਿਚ ਪਾਈ ਜਾਣ ਵਾਲੀ, ਲੂਣ ਸਹਿ ਸਕਣ ਵਾਲੀ ਬਨਸਪਤੀ ਹੈ । ਭਾਰਤ ਵਿਚ ਮੈਂਗੋਵਜ਼ ਗੰਗਾ, ਮਹਾ ਨਦੀ ਕਾਵੇਰੀ, ਕ੍ਰਿਸ਼ਨਾ ਅਤੇ ਗੋਦਾਵਰੀ ਦਰਿਆਵਾਂ ਦੇ ਕਛਾਰੀ ਮੁਹਾਣਿਆਂ (Alluvial estuaries) ਵਿਚ ਮਿਲਦੇ ਹਨ । ਮੈਗੋਜ਼ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿਚ ਵੀ ਉੱਗੇ ਹੋਏ ਪਾਏ (ਚਿੱਤਰ 2.2 ) ਜਾਂਦੇ ਹਨ । ਰਾਈਜ਼ੋ ਫੋਰਾ (Rhizophora), ਹੈਰੀਟੀਰੀਆ (Heritieria) ਅਤੇ ਐਵੀਸੀਨੀਆ (Avecenia) ਮੈਂਗੋਵਜ਼ ਦੀਆਂ ਕੁੱਝ ਪ੍ਰਸਿੱਧ ਪ੍ਰਜਾਤੀਆਂ (Genera) ਹਨ ।
PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-2) 2

ਪ੍ਰਸ਼ਨ 4.
ਅਤੀ ਉੱਤਮ ਸਥਾਨ (Hot spot) ਬਾਰੇ ਦੱਸੋ । ਕਿਸ ਆਧਾਰ ‘ ਤੇ ਕਿਸੇ ਖੰਡ ਨੂੰ ਅਤੀ ਉੱਤਮ ਸਥਾਨ ਵਜੋਂ ਘੋਸ਼ਿਤ ਕੀਤਾ ਜਾਂਦਾ ਹੈ ?
ਉੱਤਰ-
ਜਿਸ ਖੇਤਰ ਵਿਚ ਜਾਤੀਆਂ ਦੀ ਬਹੁਲਤਾ ਬਹੁਤ ਜ਼ਿਆਦਾ ਹੋਵੇ ਅਤੇ ਛੋਟੇ ਜਿਹੇ ਖੇਤਰ ਵਿਚ ਵਿਸ਼ੇਸ਼ ਕਿਸਮ ਦੀਆਂ ਸਥਾਨਕ ਜਾਤੀਆਂ ਦੀ ਸੰਖਿਆ ਕਾਫ਼ੀ ਜ਼ਿਆਦਾ ਹੋਵੇ ਅਤੇ ਜਾਤੀਆਂ ਦੇ ਅਲੋਪ ਹੋਣ ਦਾ ਡਰ ਬਣਿਆ ਹੋਵੇ ਅਤੇ ਉਹਨਾਂ ਜਾਤੀਆਂ ਦੇ ਨਿਵਾਸ ਸਥਾਨਾਂ ਦੇ ਨਸ਼ਟ ਹੋਣ ਦਾ ਖ਼ਤਰਾ ਬਣਿਆ ਰਹੇ ਤਾਂ ਅਨੇਕਰੂਪਤਾ ਦੇ ਪੱਖ ਤੋਂ ਅਜਿਹੇ ਸਥਾਨ ਅਤੀ ਉੱਤਮ ਸਥਾਨ ਅਖਵਾਉਂਦੇ ਹਨ ।

ਇਸ ਪਦ ਦੀ ਵਰਤੋਂ 1988 ਨੂੰ ਨਾਰਮਨ ਮੇਜਰ (Norman Major) ਨੇ ਕੀਤੀ । ਕਿਸੇ ਸਥਾਨ ਨੂੰ ਉੱਤਮ ਸਥਾਨ ਘੋਸ਼ਿਤ ਕਰਨ ਦੇ ਦੋ ਲੱਛਣ ਹਨ-

  1. ਸਥਾਨਕ ਜਾਤੀਆਂ ਦੀ ਸੰਖਿਆ ਜਿਹੜੀ ਕਿ ਉਕਿਤ ਖੇਤਰ ਵਿਚ ਮੌਜੂਦ ਹੈ । (ਲਗਪਗ ਸਥਾਨਕ ਜਾਤੀਆਂ ਦਾ 0.5%) ।
  2. ਨਿਵਾਸ ਸਥਾਨਾਂ ਦੇ ਨਸ਼ਟ ਹੋਣ ਦੀ ਦਰ ਨੂੰ ਖ਼ਤਰਾ ਹੈ ।

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਭਾਰਤ ਨੂੰ ਵੱਡੇ ਜੈਵਿਕ ਵਿਭਿੰਨਤਾ ਵਜੋਂ (Mega biodiversity) ਚਰਚਾ ਕਰੋ ।
ਉੱਤਰ-
ਜੈਵਿਕ ਵਿਭਿੰਨਤਾ ਦੇ ਪੱਖ ਤੋਂ ਦੁਨੀਆ ਭਰ ਦੇ ਹੇਠ ਲਿਖੇ ਬਹੁਲਤਾ ਵਾਲੇ ਦੇਸ਼ਾਂ ਵਿਚੋਂ ਭਾਰਤ ਇਕ ਵੱਡੀ ਵਿਭਿੰਨਤਾ ਵਾਲਾ ਦੇਸ਼ ਹੈ । ਭਾਰਤ ਵਿਚ ਪੌਦਿਆਂ ਦੀਆਂ 45,000 ਜਾਤੀਆਂ ਅਤੇ ਪਾਣੀਆਂ (Animals) ਦੀਆਂ 81,000 ਜਾਤੀਆਂ ਹਨ ।

ਭਾਰਤ ਦੇ ਵੱਡੇ ਜੈਵਿਕ ਵਿਭਿੰਨਤਾ ਹੋਣ ਦੇ ਕੁੱਝ ਮਹੱਤਵਪੂਰਨ ਅਤੇ ਰੋਚਕ ਤੱਥ ਹੇਠ ਲਿਖੇ ਹਨ-

  1. ਭਾਰਤ ਇਕ ਵਿਸ਼ਾਲ ਦੇਸ਼ ਹੈ । ਭਾਰਤ ਵਿਚ ਬਹੁਤ ਵੱਡੀ ਪੱਧਰ ਤੇ ਪਾਈ ਜਾਣ ਵਾਲੀ ਵਿਭਿੰਨਤਾ ਦਾ ਮੁੱਖ ਕਾਰਨ ਇੱਥੋਂ ਦੀਆਂ ਭਾਂਤ-ਭਾਂਤ ਤਰ੍ਹਾਂ ਦੀਆਂ ਵਾਯੁਮੰਡਲੀ ਹਾਲਤਾਂ ਹਨ, ਜਿਹੜੀਆਂ ਪੌਦਿਆਂ ਅਤੇ ਪਾਣੀਆਂ ਦੀ ਬਹੁ ਸੰਖਿਆ ਲਈ ਅਨੁਕੂਲ ਹਨ ।
  2. ਪੇ ਆਰਕਟਿਕ (Palearctic) ਅਤੇ ਇੰਡੋ-ਮਲਾਇਅਨ (Indo-Malayan) ਭਾਰਤ ਦੇ ਦੋ ਮੁੱਖ ਖੰਡ ਹਨ, ਤਪਤਖੰਡੀ ਸਿੱਲ੍ਹੇ ਵਣ ਅਤੇ ਤਪਤ-ਖੰਡੀ ਖ਼ੁਸ਼ਕ ਪਤਝੜੀ ਵਣ ਅਤੇ ਤਪਦੇ ਮਾਰੂਥਲ । ਇਸ ਦੇ ਇਲਾਵਾ ਇੱਥੇ ਭਾਰਤ ਵਿਚ) 10 ਜੀਵ-ਭੂਗੋਲਿਕ (Biogeographic) ਖੇਤਰ ਵੀ ਹਨ ।
  3. ਦੁਨੀਆਂ ਭਰ ਦੇ 12 ਅਤੀ ਉੱਤਮ ਸਥਾਨਾਂ ਵਿਚੋਂ ਭਾਰਤ ਵੀ ਇਕ ਅਤੀ ਉੱਤਮ ਸਥਾਨ ਹੈ ਤੇ ਕਾਸ਼ਤ ਕੀਤੇ ਜਾਣ ਵਾਲੇ ਪੌਦਿਆਂ ਦੇ 12 ਕੇਂਦਰਾਂ ਵਿਚੋਂ ਭਾਰਤ ਵੀ ਇਕ ਕੇਂਦਰ ਹੈ ।
  4. ਵਿਸ਼ਵ ਭਰ ਦੇ ਸਮੁੱਚੇ ਜ਼ਮੀਨੀ ਖੇਤਰਫਲ ਦਾ 2.4 ਪ੍ਰਤੀਸ਼ਤ ਭਾਗ ਹੀ ਭਾਰਤ ਦਾ ਹੈ ਅਤੇ ਵਿਸ਼ਵ ਭਰ ਵਿਚ ਜਾਣੀ ਜਾਣ ਵਾਲੀ ਜੀਵ ਅਨੇਕਰੂਪਤਾ ਵਿਚ ਭਾਰਤ ਦੀ ਦੇਣ ਲਗਪਗ 10.53% ਹੈ ।
  5. ਸਥਾਨਕ ਬਨਸਪਤੀ ਸਮੂਹ ਅਤੇ ਪਾਣੀ ਸਮੂਹ ਦੀ ਹੋਂਦ ਕਾਰਨ ਭਾਰਤ ਕਾਫ਼ੀ ਅਮੀਰ ਹੈ ।
  6. ਦੁਨੀਆਂ ਭਰ ਦੇ 25 ਅਤੀ ਉੱਤਮ ਸਥਾਨਾਂ ਵਿਚੋਂ ਭਾਰਤ ਵਿਚ 2 ਅਤੀ ਉੱਤਮ ਸਥਾਨ ਹਨ ।
  7. ਭਾਰਤ ਵਿਚ 26 ਮਾਨਤਾ ਪ੍ਰਾਪਤ ਕੇਂਦਰ ਹਨ, ਜਿਨ੍ਹਾਂ ਵਿਚ ਮੌਜੂਦ ਫੁੱਲਦਾਰ 6000 ਪੌਦਿਆਂ (Flowering plants) ਦੀ ਅੱਜ ਤਕ ਪਛਾਣ ਕੀਤੀ ਜਾ ਚੁੱਕੀ ਹੈ ।
  8. ਸਮੁੰਦਰੀ ਜੀਵ/ਜੈਵਿਕ ਵਿਭਿੰਨਤਾ ਪੱਖੋਂ ਸਾਡਾ ਦੇਸ਼ ਬੜਾ ਅਮੀਰ ਹੈ । ਇਸ ਦੀ ਵਿਸ਼ਾਲ ਤਟ ਲੰਬਾਈ ਵਿਚ ਮੂੰਗਾ ਚੱਟਾਨ ਥਿੱਤੀ (Coral reefs) ਮੈਂਗੋਵਜ਼, ਮੂੰਗਿਆਂ ਵਾਲੀ ਝੀਲ/ਖਾਰੀ ਝੀਲ (Lagoon) ਅਤੇ ਮੁਹਾਣੇ ਪਾਏ ਜਾਂਦੇ ਹਨ । ਮੈਂਵਜ਼ ਦੀਆਂ 392 ਜਾਤੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ ।
  9. ਸੁਰੱਖਿਅਤ ਖੇਤਰਾਂ ਵਿਚ 88 ਕੌਮੀ ਪਾਰਕਾਂ, 490 ਮੁਹਾਣਿਆਂ ਦੇ ਇਲਾਵਾ 5 ਵਿਸ਼ਵ ਪੱਧਰ ਦੇ ਵਿਰਾਸਤ (Heritage) ਸਥਾਨ, 12 ਜੀਵਮੰਡਲ ਰਿਜ਼ਰਵਜ਼ ਅਤੇ 6 ਜੈਵਕ ਕੰਟਰੋਲ ਅਤੇ ਪਰਜੀਵਤਾ ’ਤੇ ਸੇਜਲ ਜ਼ਮੀਨਾਂ ਭਾਰਤ ਵਿਚ ਮੌਜੂਦ ਹਨ ।

ਪ੍ਰਸ਼ਨ 2.
ਸਫਾਈ ਕਰਨ (Scavanging) ਅਤੇ ਸ਼ਿਕਾਰ ਕਰਨ (Predation) ਦੇ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
ਸਫ਼ਾਈ ਕਰਨ ਜਾਂ ਸਕੈਵੈਂਜਿੰਗ (Scavanging)-
(i) ਪਰਿਭਾਸ਼ਾ (Definition-ਸਫ਼ਾਈ ਕਰਨ ਜਾਂ ਸਕੈਵੈਂਜਿੰਗ ਇਕ ਅਜਿਹਾ ਕੰਮ ਹੈ। ਜਿਸ ਵਿਚ ਅੰਤਰਜਾਤੀ ਅਤੇ ਅੰਤਰਕਿਰਿਆਵਾਂ ਸ਼ਾਮਿਲ ਹਨ ਅਤੇ ਇਸ ਕਿਰਿਆ ਦਾ ਸਿੱਧਾ ਸੰਬੰਧ ਭੋਜਨ ਨਾਲ ਹੈ । ਇਨ੍ਹਾਂ ਅੰਤਰਕਿਰਿਆਵਾਂ ਵਿਚ ਭਾਗ ਲੈਣ ਵਾਲਾ ਇਕ ਸਫਾਈ ਕਰਤਾ (Scavanger) ਹੁੰਦਾ ਹੈ । ਜਦਕਿ ਸਫਾਈਕਰਤਾ ਨੂੰ ਸੈਪ੍ਰੋਬਾਇਔਟ (Saprobiont) ਵੀ ਕਹਿੰਦੇ ਹਨ । ਇਹ ਜੀਵ ਜਾਂ ਤਾਂ ਮਰੇ ਹੋਏ ਦੂਸਰੇ ਜਾਨਵਰਾਂ ਦਾ, ਜਿਹੜੇ ਕਿ ਕੁਦਰਤੀ ਮੌਤ ਮਰੇ ਹਨ ਜਾਂ ਜਿਨ੍ਹਾਂ ਨੂੰ ਕਿਸੇ ਹੋਰ ਜਾਨਵਰ ਨੇ ਮਾਰਿਆ ਹੈ, ਉਸਦਾ ਮਾਸ ਖਾਂਦੇ ਹਨ ।

(ii) ਉਦਾਹਰਨ-ਗਿੱਦੜ ਅਤੇ ਲਕੜਬੱਗਾ (Hyena) । ਸ਼ੇਰ ਅਤੇ ਬਾਘ . ਦੁਆਰਾ ਮਾਰੇ ਗਏ ਪ੍ਰਾਣੀਆਂ ਦਾ ਛੱਡਿਆ ਹੋਇਆ ਮਾਸ ਖਾਂਦੇ ਹਨ ।

(iii) ਗਿੱਧਾਂ (Vultures) – ਮਰੇ ਹੋਏ ਡੰਗਰਾਂ ਦਾ ਮਾਸ ਖਾਂਦੀਆਂ ਹਨ ਜਦਕਿ ਕਾਂ ਅਤੇ ਕੀੜੀਆਂ ਮਰੇ ਹੋਏ ਕੀੜਿਆਂ ਆਦਿ ਨੂੰ ਖਾਂਦੇ ਹਨ । (ਚਿੱਤਰ 2.3). ਸ਼ਿਕਾਰ (Predation)
PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-2) 3
ਪਰਿਭਾਸ਼ਾ (Definition) – ਸ਼ਿਕਾਰ ਜਾਂ ਪ੍ਰੀਡੇਸ਼ਨ ਜੰਤੂਆਂ ਦੀਆਂ ਦੋ ਜਾਤੀਆਂ ਦੇ ਦਰਮਿਆਨ ਇਕ ਤਰ੍ਹਾਂ ਨਾਲ ਭੋਜਨ ਦਾ ਸਿੱਧਾ ਸੰਬੰਧ ਹੁੰਦਾ ਹੈ, ਜਿਸ ਵਿਚ ਵੱਡੇ ਆਕਾਰ ਵਾਲੀ ਜਾਤੀ, ਜਿਸ ਨੂੰ ਸ਼ਿਕਾਰੀ ਜਾਂ ਪ੍ਰੀਡੇਟਰ ਆਖਦੇ ਹਨ, ਆਪਣੇ ਨਾਲੋਂ ਛੋਟੀ ਜਾਤੀ ਦਾ ਸ਼ਿਕਾਰ ਕਰਕੇ ਅਤੇ ਮਾਰ ਕੇ ਉਸਦੇ ਮਾਸ ਨੂੰ ਖਾਂਦੀ ਹੈ ਇਸ ਜਾਤੀ ਨੂੰ ਸ਼ਿਕਾਰ (Prey) ਆਖਿਆ ਜਾਂਦਾ ਹੈ । (ਚਿੱਤਰ 2.5)
PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-2) 4
ਇਹ ਅੰਤਰਕਿਰਿਆ ਖਾਣ ਵਾਲੇ ਅਤੇ ਖਾਧੇ ਜਾਣ ਵਾਲੇ ਦੇ ਦਰਮਿਆਨ ਤਕੜੇ ਵਲੋਂ ਮਾੜੇ ਤੇ ਕੀਤੇ ਜਾਂਦੇ ਹਮਲੇ ਵਿਚਾਲੇ ਹੈ । ਸ਼ਿਕਾਰ ਕਰਨ ਵਾਲੀਆਂ ਜਾਤੀਆਂ ਦੀ ਉੱਤਰਜੀਵਤਾ ਦੇ ਲਈ ਸ਼ਿਕਾਰ ਕੀਤੀਆਂ ਜਾਣ ਵਾਲੀਆਂ ਜਾਤੀਆਂ ਦੀ ਮੌਜੂਦਗੀ ਜ਼ਰੂਰੀ ਹੈ ।
PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-2) 5

ਉਦਾਹਰਨ –
(ੳ) ਝੋਸਿਰਾ ਰੋਟੈਂਡੀਫੋਲੀਆ (Drosera rotundifolia) (ਜਿਸ ਨੂੰ ਸੰਨਡਿਓ (Sundew) ਵੀ ਆਖਦੇ ਹਨ ) ਮਾਸਾਹਾਰੀ ਹੈ । ਸਾਰਸੀਨੀਆ (Saracenia), ਡਿਸਕਿਡੀਆ (Dischidia) ਅਤੇ ਨਿਪੈਥੀਜ਼ (Nepenthes) (ਜੋ ਸੁਰਾਹੀ ਪੌਦਾ (Pitcher plant) ਅਖਵਾਉਂਦਾ ਹੈ। ਡਾਇਓਨੀਆ (Dionea) ਅਤੇ ਯੂਟਰੀ ਕੁਲੇਰੀਆ (Utricularia) ਸਾਰੇ ਮਾਸਾਹਾਰੀ ਪੌਦੇ ਹਨ । ਇਹ ਪੌਦੇ ਕੀਟਾਂ ਨੂੰ ਕੁੜਿੱਕੀ ਵਿਚ ਫਸਾ ਕੇ ਉਨ੍ਹਾਂ ਦੇ ਸਰੀਰ ਅੰਦਰਲੇ ਨਾਈਟ੍ਰੋਜਨ ਪਦਾਰਥ ਸੋਖ ਲੈਂਦੇ ਹਨ ।

(ਅ) ਜੈਵਿਕ ਕੰਟਰੋਲ (Biological Control) – ਨਦੀਨਾਂ ਦਾ ਜੈਵਿਕ ਕੰਟਰੋਲ ਦਾ ਆਧਾਰ ਸ਼ਿਕਾਰ ਅਤੇ ਸ਼ਿਕਾਰੀ ਦੇ ਸੰਬੰਧਾਂ ਉੱਤੇ ਨਿਰਭਰ ਕਰਦਾ ਹੈ । ਜਿਵੇਂ ਕਿ ਆਸਟ੍ਰੇਲੀਆ ਵਿਚ ਉੱਗਣ ਵਾਲੇ ਛਿੱਤਰ ਠੋਹਰ (Opuntia) ਨਦੀਨ ਦੇ ਖਾਤਮੇ ਲਈ ਕੋਕੀਨੀਅਲਕੀਟ (Cocheneal insect), ਜਿਸ ਦਾ ਵਿਗਿਆਨਕ ਨਾਂ ਕੈਕਟੋਬਲਾਸਟਿਕਸ (Cactoblastics) ਹੈ, ਦੀ ਵਰਤੋਂ ਕੀਤੀ ਜਾਂਦੀ ਹੈ ।

ਪਰਜੀਵਤਾ (Parasitism) ਦੋ ਜਾਤੀਆਂ ਦੇ ਵਿਚਲਾ ਇਕ ਅਜਿਹਾ ਸੰਬੰਧ ਹੈ, ਜਿਸ ਵਿਚ ਛੋਟੇ ਆਕਾਰ ਵਾਲੀ ਜਾਤੀ, ਜਿਸ ਨੂੰ ਪਰਜੀਵ (Parasite) ਆਖਦੇ ਹਨ, ਆਪਣੇ ਤੋਂ ਵੱਡੇ ਸਰੀਰ ਵਾਲੀ ਜਾਤੀ, ਜਿਸ ਨੂੰ ਧੇਸੀ (Host) ਆਖਦੇ ਹਨ, ਤੇ ਸਰੀਰ ਉੱਤੇ ਜਾਂ ਅੰਦਰ ਨਿਵਾਸ ਕਰ ਕੇ, ਆਪਣੀ ਖੁਰਾਕ ਪ੍ਰਾਪਤ ਕਰਦਾ ਹੈ । ਅਮਰਵੇਲ (Amarbel) ਜਿਸ ਨੂੰ ਡੋਡਰ (Dodder) ਵੀ ਆਖਦੇ ਹਨ, ਪੌਦਿਆਂ ਦੀਆਂ ਜਾਤੀਆਂ ਉੱਤੇ ਮਿਲਣ ਵਾਲੀ ਪਰਜੀਵੀ ਜਾਤੀ ਹੈ । (ਵੇਖੋ ਚਿੱਤਰ 2.4)

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਪ੍ਰਸ਼ਨ 3.
ਸਹਿ ਆਹਾਰਤਾ (Commencelism) ਤੋਂ ਕੀ ਭਾਵ ਹੈ ? ਉਦਾਹਰਣ ਦਿੰਦੇ ਹੋਏ ਵਿਆਖਿਆ ਕਰੋ ।
ਉੱਤਰ-
ਸਹਿ ਆਹਾਰਤਾ (Commencelism)-ਇਸ ਸ਼ਬਦ ਦਾ ਮੂਲ ਲਾਤੀਨੀ ਭਾਸ਼ਾ (Latin) ਹੈ ਅਤੇ ਇਹ ਦੋ ਸ਼ਬਦਾਂ ਕੋਮ (Com) ਜਿਸ ਦਾ ਅਰਥ ਹੈ ਸਾਥ/ਨਾਲ (With) ਅਤੇ ਮੈਂਸਾ (Mensa) ਜਿਸ ਦਾ ਅਰਥ ਹੈ-ਮੇਜ਼ (Table) ਤੋਂ ਬਣਿਆ ਹੈ ।

ਸਹਿ ਆਹਾਰਤਾ ਅੰਤਰਜਾਤੀਅਤ ਅੰਤਰ ਕਿਰਿਆਵਾਂ ਦਾ ਸਭ ਤੋਂ ਸਰਲ ਕਿਸਮ ਦਾ ਸੰਬੰਧ ਹੈ ਜਿਸ ਵਿਚ ਛੋਟਾ ਮੈਂਬਰ ਜਿਸ ਨੂੰ ਸਹਿ ਆਹਾਰੀ (Commensal) ਕਹਿੰਦੇ ਹਨ, ਨੂੰ ਲਾਭ ਪ੍ਰਾਪਤ ਹੁੰਦਾ ਹੈ ਜਦਕਿ ਵੱਡੇ ਆਕਾਰ ਵਾਲੇ, ਜਿਸ ਨੂੰ ਪੇਸ਼ੀ (Host) ਆਖਦੇ ਹਨ, ਨੂੰ ਨਾ ਤਾਂ ਕੋਈ ਫ਼ਾਇਦਾ ਹੀ ਪਹੁੰਚਦਾ ਹੈ ਅਤੇ ਨਾ ਹੀ ਕੋਈ ਹਾਨੀ ਹੀ ਹੁੰਦੀ ਹੈ । ਇਸ ਸ਼ਬਦ (Commencelism) ਦਾ ਸ਼ਬਦ ਅਰਥ ਹੈ ਇੱਕੋ ਹੀ ਮੇਜ਼ ਤੇ ਖਾਣਾ ।
ਜਾਤੀ ਉ (ਸਹਿਆਹਾਰੀ) = (+)
ਜਾਤੀਆਂ (ਪੇਸ਼ੀ) = (0)
ਉਦਾਹਰਨ-ਐਪੀਫਾਈਟ/ਪੌਦੇ ਉੱਤੇ ਉੱਗਿਆ ਪੌਦਾ (Epiphyte)
PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-2) 6
ਜਿਹੜੇ ਪੌਦੇ ਦੂਸਰੇ ਹੋਰਨਾਂ ਪੌਦਿਆਂ ਉੱਤੇ ਚਿੰਬੜਦਿਆਂ ਹੋਇਆਂ ਉੱਗਦੇ ਹੋਣ, ਉਹਨਾਂ ਪੌਦਿਆਂ ਨੂੰ ਐਪੀਫਾਈਟ ਆਖਦੇ ਹਨ । (ਚਿੱਤਰ 2.7) ਇਹ ਐਫਾਈਟੀ ਪੌਦੇ ਦੂਸਰੇ ਪੌਦੇ ‘ਤੇ ਕੇਵਲ ਆਸਰੇ ਲਈ ਹੀ ਨਿਰਭਰ ਹੁੰਦੇ ਹਨ | ਪੋਸ਼ੀ ਤੋਂ ਇਹ ਨਾ ਤਾਂ ਪਾਣੀ ਅਤੇ ਨਾ ਹੀ ਭੋਜਨ ਦੀ ਪ੍ਰਾਪਤੀ ਕਰਦੇ ਹਨ ।

ਐਪੀਫਾਈਟ ਆਮ ਕਰਕੇ ਤਪਤਖੰਡੀ ਵਰਖਾ ਵਣਾਂ ਵਿਚ ਆਮ ਹਨ | ਆਰਕਿਡਜ਼, ਲਟਕਵੀਆਂ ਮੌਸਿਜ਼ (Hanging mosses) ਕਾਠ ਵੇਲਾ (Lianas) ਅਸਨੀਆਂ (Usnea) ਅਤੇ ਐਲਿਕਟੋਰੀਆਂ (Alectoria) ਐਪੀਫਾਈਟਸ ਦੇ ਕੁੱਝ ਉਦਾਹਰਨ ਹਨ ।

ਐਪੀਫਾਈਟਸ ਦੀਆਂ ਜੜਾਂ ਦੀ ਐਪੀਡਰਸਿਸ ਦੇ ਅੰਦਰਲੇ ਪਾਸੇ ਤਾਂ ਲਾਮਿਨੂ (Velamin) ਨਾਂ ਦਾ ਇਕ ਵਿਸ਼ੇਸ਼ ਟਿਸ਼ੂ ਹੁੰਦਾ ਹੈ ਜਿਸ ਵਿੱਚ ਵਾਯੁਮੰਡਲੀ ਪਾਣੀ ਨੂੰ ਜ਼ਜ਼ਬ ਕਰਨ/ਸੋਖਣ ਦੀ ਸਮੱਰਥਾ ਹੁੰਦੀ ਹੈ । ਸਪੇਨਿਸ਼ਮੋਸ (Spanish moss) (Tillandsia) ਸ਼ਾਹ ਬਲੂਤ ਅਤੇ ਚੀਲ ਦੀ ਰੁੱਖਾਂ ਦੀ ਸਤਹਿ ‘ਤੇ ਉੱਗਦੀ ਹੈ ।

ਬੈਸੀਕਲੈਡੀਆ (Basieladia) ਵਰਗੇ ਕੁੱਝ ਪੌਦੇ (ਐਲਗਾ) ਕੱਛੂਆਂ ਦੇ ਉਪਰ ਉੱਗੇ ਹੋਏ ਮਿਲਦੇ ਹਨ । ਬੇਸੀਕਲੈਡੀਆ ਹਰਾ ਐਲਗਾ ਹੈ ।

ਐਪੀਜ਼ੋਓਨਜ਼ (Epizoans) ਜਿਹੜੇ ਪਾਣੀ ਪੌਦਿਆਂ ਜਾਂ ਦੂਸਰੇ ਪ੍ਰਾਣੀਆਂ ਉੱਪਰ ਉੱਗਦੇ ਹੋਣ, ਉਹਨਾਂ ਪਾਣੀਆਂ ਨੂੰ ਐਪੀਜ਼ੋਓਜ਼ ਆਖਦੇ ਹਨ । ਜਿਵੇਂ ਕਿ-

  1. ਐਸਆ ਫਰੌਜ਼ (Ostrea frous) – ਇਹ ਪ੍ਰਾਣੀ ਲਾਲ ਮੈਂਗੋਵਾਜ਼ ਰੁੱਖ ਦੀਆਂ ਜੜ੍ਹਾਂ ‘ਤੇ ਲਗਿਆ ਹੋਇਆ ਪਾਇਆ ਜਾਂਦਾ ਹੈ ।
  2. ਬਾਰਨੇਕਲਜ਼ (Barnacles) ਅਤੇ ਨਲੀ ਕਿਰਮ (Tube worms), ਲਿਮੂਲਸ ਪਾਲੀਫੀਮਸ (Lumulus polyphemus) ਨਾਂ ਦੇ ਕੇਕੜੇ ਉੱਤੇ ਲੱਗੇ ਹੋਏ ਮਿਲਦੇ ਹਨ ।

ਪ੍ਰਸ਼ਨ 4.
ਭਾਰਤ ਦੇ ਜੀਵ-ਭੂਗੋਲਿਕ ਵਰਗੀਕਰਨ (Bio-geographical classification) ਦਾ ਵਰਣਨ ਕਰੋ ।
PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-2) 7
ਉੱਤਰ-
ਕਿਸੇ ਵੀ ਦੋ ਸਥਾਨਾਂ ਦੀਆਂ ਸਮੁਦਾਇ ਇਕ ਸਮਾਨ ਨਹੀਂ ਹੁੰਦੀਆਂ । ਜੇਕਰ ਅਸੀਂ ਕਿਸੇ ਛੋਟੀ ਜਿਹੀ ਜਗ੍ਹਾ ਦਾ ਚੱਕਰ ਲਗਾਈਏ ਤਾਂ ਸਾਨੂੰ ਸਮੁਦਾਇ ਦੀ ਬਣਤਰ, ਸੰਰਚਨਾ ਅਤੇ ਮੁਹਾਂਦਰਿਆਂ ਵਿਚ ਫ਼ਰਕ ਨਜ਼ਰ ਆਉਣਗੇ ।

ਸਮੁਦਾਇ ਦੇ ਵਾਤਾਵਰਣ ਨਾਲ ਆਪਸੀ ਸੰਬੰਧ ਅਤੇ ਵੰਡ ਨੂੰ ਜੀਵ ਭੂਗੋਲਿਕ ਵਿਗਿਆਨ (Bio-geography) ਆਖਦੇ ਹਨ । ਭਾਰਤ ਵਿਚ ਜੀਵ ਭੂਗੋਲਿਕ ਖੰਡਾਂ ਦੀ ਸੰਖਿਆ 10 ਹੈ ਅਤੇ ਇਹ ਖੰਡ ਅੱਗੇ ਲਿਖੇ ਹਨ-

1. ਹਿਮਾਲਿਆ ਪਾਰ (Trans-Himalayas) – ਉੱਪਰਲੇ ਹਿੱਸੇ ਵਿਚ ਬਨਸਪਤੀ ਟਾਂਵੀਂਟਾਂਵੀਂ ਅਤੇ ਪਹਾੜੀ ਕਿਸਮ ਦੀ ਬਨਸਪਤੀ ਉਗਦੀ ਹੈ । ਇਸ ਹਿੱਸੇ ਵਿਚ ਦੂਸਰੇ ਜੰਤੂਆਂ ਦੇ ਮੁਕਾਬਲੇ ਭੇਡਾਂ ਅਤੇ ਬੱਕਰੀਆਂ ਦੀ ਬਹੁਤਾਤ ਹੈ । ਇਸ ਖੰਡ ਵਿਚ ਬਰਫਾਨੀ ਪੇਂਦੁਆ (Snow leopard) ਪਾਇਆ ਜਾਂਦਾ ਹੈ । ਸਿੰਜਣ ਵਾਲਾ/ਇਰੀਗੇਟਰ ਕਾਲੀ ਗਰਦਨ ਵਾਲਾ ਬ੍ਰੇਨ (Irrigator black necked crane) ਵੀ ਇਸ ਇਲਾਕੇ ਵਿਚ ਪਾਇਆ ਜਾਂਦਾ ਹੈ ।

2. ਹਿਮਾਲਿਆ (Himalayas) – ਇਹ ਕਸ਼ਮੀਰ ਦੇ ਉੱਤਰ-ਪੱਛਮ ਤੋਂ ਲੈ ਕੇ ਪੂਰਬ ਵਲ ਨੀਫਾ (NEFA) ਤਕ ਫੈਲਿਆ ਹੋਇਆ ਹੈ । ਇਸ ਵਿਚ ਉੱਤਰੀ, ਪੱਛਮੀ, ਪੂਰਬੀ ਅਤੇ ਕੇਂਦਰੀ ਹਿਮਾਲਿਆਈ ਪ੍ਰਾਂਤ ਹਨ । ਬਨਸਪਤੀ ਦੀ ਮੌਜੂਦਗੀ ਦੇ ਆਧਾਰ ਤੇ ਇਸ ਖੰਡ ਨੂੰ ਤਿੰਨ ਖੰਡਾਂ ਵਿਚ ਵੰਡਿਆ ਗਿਆ ਹੈ ।

(ੳ) ਉੱਪ ਪਹਾੜੀ/ਹੇਠਲਾ ਤਪਤਖੰਡੀ ਅਤੇ ਉਪ-ਤਪਤਖੰਡੀ ਭਾਗ-ਇਹ ਭਾਗ 50006000 ਫੁੱਟ ਦੀ ਉੱਚਾਈ ਤਕ ਫੈਲਿਆ ਹੋਇਆ ਹੈ । ਟਾਹਲੀ, ਕੱਥਾ (Acacia catechu ਇਸ ਖੰਡ ਵਿਚ ਪਾਏ ਜਾਣ ਵਾਲੇ ਮੁੱਖ ਦਰੱਖ਼ਤ ਹਨ ।
(ਅ) ਉੱਤਰੀ ਖੰਡ (Northern zone) – ਇਹ ਖੰਡ 5000-12,000 ਫੁੱਟ ਦੀ ਉੱਚਾਈ ਤਕ ਫੈਲਿਆ ਹੋਇਆ ਹੈ ।
ਰੁੱਖ – ਪਾਈਨਸ ਐਕਸੈਲਸਾ (Pinus excelsa), ਆਰ (Cedrus deodara) ।
(ੲ) ਐਲਪਾਈਨ (Alpine-12,000 ਫੁੱਟ ਤੋਂ ਵਧੇਰੇ ਉੱਚਾਈ ਵਾਲੇ ਖੰਡ ਨੂੰ ਐਲਪਾਈਨ ਜਾਂ ਪਹਾੜੀ ਖੰਡ ਆਖਦੇ ਹਨ । ਇਹ ਖੰਡ ਰੁੱਖਾਂ ਆਦਿ ਦੇ ਉੱਗਣ ਦੀ ਸੀਮਾ ਹੈ ਅਤੇ ਇਸ ਖੰਡ ਨੂੰ ਟਿੰਬਰ/ਟੀ (Timber/tree) ਰੇਖਾ ਆਖਦੇ ਹਨ ।

3. ਮਾਰੂਥਲ ਖੰਡ (Desert Zone) – ਕੱਛ (Kutch), ਥਾਰ ਅਤੇ ਲਦਾਖ ਮਾਰੂਥਲ ਖੰਡ ਦੇ ਤਿੰਨ ਜੈਵਿਕ ਪਾਂਤ ਹਨ । ਇਨ੍ਹਾਂ ਇਲਾਕਿਆਂ ਦਾ ਵਿਸ਼ੇਸ਼ ਲੱਛਣ ਬਹੁਤ ਗਰਮ ਅਤੇ ਖੁਸ਼ਕ ਗਰਮੀ ਦੀ ਰੁੱਤ ਅਤੇ ਠੰਡੀ ਸਰਦੀ ਦੀ ਰੁੱਤ ਹਨ । ਮੀਂਹ ਦੀ ਮਾਤਰਾ 700 ਮਿਲੀ ਲਿਟਰ ਪ੍ਰਤੀ ਸਾਲ ਨਾਲੋਂ ਘੱਟ ਹੈ । ਪੌਦੇ ਥਲ-ਪੌਦੇ (Xerophytes) ਹਨ । ਕਿੱਕਰ ਅਤੇ ਟੈਕੋਮੇਲਾ (Tecomella) ਇਸ ਖੰਡ ਵਿਚ ਮਿਲਣ ਵਾਲੇ ਮੁੱਖ ਦਰੱਖ਼ਤ ਹਨ ।

4. ਅਰਧ-ਖੁਸ਼ਕ ਖੰਡ (Semi-arid Zone) – ਉੱਤਰ-ਪੱਛਮੀ ਰੇਗਿਸਤਾਨ ਨਾਲ ਲੱਗਦੇ ਮੱਧ-ਪ੍ਰਦੇਸ਼, ਛੱਤੀਸਗੜ੍ਹ, ਉੜੀਸਾ ਅਤੇ ਗੁਜਰਾਤ ਦੇ ਕੁੱਝ ਖੇਤਰ ਅਰਧ-ਖੁਸ਼ਕ ਖੰਡ ਹਨ । ਮੀਂਹ ਦੀ ਮਾਤਰਾ ਉੱਤੇ ਨਿਰਭਰਤਾ ਦੇ ਕਾਰਨ ਇਨ੍ਹਾਂ ਪ੍ਰਾਂਤਾਂ ਵਿਚ ਮਿਸ਼ਰਿਤ ਪਤਝੜੀ (Mixed deciduous) ਅਤੇ ਸਾਲ (Sal) ਕਿਸਮ ਦੀ ਬਨਸਪਤੀ ਪਾਈ ਜਾਂਦੀ ਹੈ । ਸਾਗਵਾਨ (Tectonalatifolia) ਡਲਬਰਜੀਆ ਲੈਟੀਫੋਲੀਆ (Delberggia latifolia) ਇਸ ਖੰਡ ਦੇ ਮੁੱਖ ਰੁੱਖ ਹਨ ।

5. ਪੱਛਮੀ ਘਾਟ ਖੰਡ (Western Ghat Zone) – ਉੱਤਰ ਵਿਚ ਗੁਜਰਾਤ ਤੋਂ ਲੈ ਕੇ ਦੱਖਣ ਵਿਚ ਅੰਤਰੀਪ ਕਾਮੋਰਨ (Cape-Comorin) ਤਕ ਇਹ ਖੰਡ ਫੈਲਿਆ ਹੋਇਆ ਹੈ। ਅਤੇ ਇਸ ਵਿਚ ਮਾਲਾਬਾਰ ਸਮੁੰਦਰੀ ਤੱਟ (Malabar Coast) ਅਤੇ ਪੱਛਮੀ ਘਾਟ ਸ਼ਾਮਿਲ ਹਨ । ਇਸ ਖੰਡ ਵਿਚ ਬਰਸਾਤ ਬਹੁਤ ਜ਼ਿਆਦਾ ਹੁੰਦੀ ਹੈ । ਬਨਸਪਤੀ ਤਪਤ ਖੰਡੀ ਕਿਸਮ ਦੀ ਹੈ ਜਿਸ ਵਿਚ ਸਿੱਲ੍ਹ ਸਹਾਰਨ ਵਾਲੇ ਸਦਾਬਹਾਰ (Evergreen) ਵਣ ਸ਼ਾਮਿਲ ਹਨ । ਉਪ
ਤਪਤਖੰਡੀ ਅਤੇ ਸ਼ੀਤ-ਉਸ਼ਣ (Temperate), ਸਦਾਬਹਾਰ ਵਣ, ਜਿਸ ਵਿਚ ਮਿਸ਼ਰਿਤ ਪਤਝੜੀ ਵਣ. ਅਤੇ ਮੈਂਗੋਵਜ਼ ਵਣ ਸ਼ਾਮਿਲ, ਆਮ ਮਿਲਦੇ ਹਨ ।

6. ਦੱਖਣ ਪ੍ਰਾਇਦੀਪ ਖੰਡ (Deccan Penninsula Zone) – ਇਸ ਖੰਡ ਵਿਚ ਦੱਖਣੀ ਪਠਾਰ (Deccan plateau) (ਪੱਛਮ, ਕੇਂਦਰੀ ਪਠਾਰ, ਪੂਰਬੀ ਪਠਾਰ, ਛੋਟਾ ਨਾਗਪੁਰ ਅਤੇ ਕੇਂਦਰੀ ਉੱਚ ਜ਼ਮੀਨ (Central highland) ਸ਼ਾਮਿਲ ਹਨ । ਇਸ ਖੰਡ ਵਿਚ ਮੀਂਹ ਦੀ ਪ੍ਰਤੀ ਸਾਲ ਮਾਤਰਾ 100 ਮਿਲੀ ਲਿਟਰ ਹੈ ।

7. ਗੰਗਾ ਦਾ ਮੈਦਾਨ (The Gangetic Plain) – ਇਹ ਖੰਡ ਹਿਮਾਲਿਆ ਦੀ ਪੱਬੀ (Foot hills) ਤਕ ਫੈਲਿਆ ਹੋਇਆ ਹੈ ਅਤੇ ਇਸ ਵਿਚ ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਬਿਹਾਰ ਸ਼ਾਮਿਲ ਹਨ ।

8. ਉੱਤਰ-ਪੂਰਬੀ ਭਾਰਤ (The North-East India) – ਭਾਰਤ ਦਾ ਕੇਵਲ ਇਹੀ ਇਕ ਹਿੱਸਾ ਹੈ, ਜਿੱਥੇ ਬਨਸਪਤੀ ਸਮੂਹ ਦੀ ਬਹੁਲਤਾ ਹੈ । ਇਸ ਖੰਡ ਵਿਚ ਸਥਿਤ ਚਿਰਾਪੂੰਜੀ ਸਥਾਨ ਤੇ ਪ੍ਰਤੀ ਸਾਲ 10,000 ਮਿਲੀ ਲਿਟਰ ਬਾਰਸ਼ ਹੁੰਦੀ ਹੈ, ਜਿਹੜੀ ਵਿਸ਼ਵ ਭਰ ਵਿਚ ਸਭ ਤੋਂ ਜ਼ਿਆਦਾ ਹੈ ।

9. ਟਾਪੂ (The Islands) – ਅਰਬ ਸਾਗਰ ਵਿਖੇ ਸਥਿਤ ਲਕਸ਼ਦੀਪ ਅਤੇ ਬੰਗਾਲ ਦੀ ਖਾੜੀ ਵਿਖੇ ਸਥਿਤ ਅੰਡੇਮਾਨ-ਨਿਕੋਬਾਰ ਟਾਪੂਆਂ ‘ਤੇ ਤੱਟਵਰਤੀ ਫੈਲਣ ਵਾਲੀ ਬਨਸਪਤੀ ਆਮ ਪਾਈ ਜਾਂਦੀ ਹੈ ਅਤੇ ਇਸ ਬਨਸਪਤੀ ਵਿਚ ਮੈਂਗੋਵਜ਼ ਦੀ ਬਹੁਤਾਤ ਹੈ ।

10. ਤੱਟ (Coast) – ਭਾਰਤ ਦੇ ਤੱਟਾਂ ਦੀ ਲੰਬਾਈ 7, 516.5 ਕਿਲੋਮੀਟਰ ਹੈ । ਸਮੁੰਦਰ ਦੇ ਤੱਟਾਂ ਤੇ ਮਹਾਣਿਆਂ ਦੀ ਬਨਸਪਤੀ ਮੁੱਖ ਤੌਰ ‘ਤੇ ਮੈਂਗੋਵਜ਼ ਹੀ ਹਨ ।

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਪ੍ਰਸ਼ਨ 5.
ਆਪਣੇ ਇਲਾਕੇ ਦੀ ਜੈਵਿਕ ਵਿਭਿੰਨਤਾ ਦੇ ਫ਼ਾਇਦਿਆਂ ਦਾ ਵਰਣਨ ਕਰੋ ।
ਜਾਂ
ਜੈਵਿਕ/ਜੀਵ ਅਨੇਕਰੂਪਤਾ ਵਿਭਿੰਨਤਾ ’ਤੇ ਵਿਸਥਾਰ ਪੂਰਵਕ ਚਾਣਨਾ ਪਾਓ ।
ਉੱਤਰ-
ਸਾਡੇ ਇਲਾਕੇ ਦੀ ਜੈਵਿਕ ਵਿਭਿੰਨਤਾ ਤੋਂ ਜਿਹੜੇ ਉਪਜ ਪ੍ਰਾਪਤ ਹੁੰਦੇ ਹਨ, ਉਹਨਾਂ ਵਿੱਚ ਇਮਾਰਤੀ ਲੱਕੜ, ਫਲ, ਚਾਰਾ, ਰੇਸ਼ੇ, ਬਾਲਣ ਲਈ ਲੱਕੜੀ ਅਤੇ ਔਸ਼ਧੀਆਂ ਸ਼ਾਮਿਲ ਹਨ ।

ਇਮਾਰਤੀ ਲੱਕੜ (Timber) ਲੱਕੜ/ਕਾਠ ਸਾਡੇ ਇਲਾਕੇ ਵਿੱਚ ਮਿਲਣ ਵਾਲੀ ਮਹੱਤਵਪੂਰਨ ਵਸਤੂ ਹੈ । ਲੱਕੜ ਦੀ ਵਰਤੋਂ ਮੁੱਖ ਤੌਰ ‘ਤੇ ਈਂਧਨ ਵਜੋਂ ਕੀਤੀ ਜਾਂਦੀ ਹੈ ।

ਲੱਕੜੀ ‘ਤੇ ਆਧਾਰਿਤ ਕਾਰਖ਼ਾਨੇ ਜਿਵੇਂ ਕਿ ਕਾਗਜ਼ ਸਾਜ਼ੀ, ਲੱਕੜੀ ਚੀਰਨ ਵਾਲਾ ਆਰਾ ਉਦਯੋਗ, ਅਤੇ ਪਲਾਈਵੁੱਡ ਤਿਆਰ ਕਰਨ ਵਾਲੇ ਕਾਰਖ਼ਾਨੇ ਅਤੇ ਲੱਕੜੀ ਦੀਆਂ ਚੀਜ਼ਾਂ ਤਿਆਰ ਕਰਨ ਵਾਲੇ ਉਦੋਯਗਾਂ ਦੇ ਕਾਰਨ ਸਾਡੇ ਇਲਾਕੇ ਦੇ ਵਸਨੀਕਾਂ ਨੂੰ ਕਾਫ਼ੀ ਰੋਜ਼ਗਾਰ ਮਿਲਦਾ ਹੈ ਅਤੇ ਆਮਦਨੀ ਹੋ ਜਾਂਦੀ ਹੈ । ਅੱਜ ਕਲ੍ਹ ਕ੍ਰਿਸ਼ੀ ਫੋਰੈਸਟਰੀ (Agro-Forestry) ਅਤੇ ਸਮੁਦਾਇ-ਫੋਰੇਸਟਰੀ ਲੋਕਾਂ ਲਈ ਵਾਧੂ ਆਮਦਨੀ ਪ੍ਰਾਪਤ ਕਰਨ ਦੇ ਸਰੋਤ ਹਨ । ਸਾਡੇ ਇਲਾਕੇ ਦੇ ਵਣਾਂ ਤੋਂ ਪਸ਼ੂਆਂ ਲਈ ਚਾਰਾ ਵੀ ਪ੍ਰਾਪਤ ਹੋ ਜਾਂਦਾ ਹੈ ।

ਭੋਜਨ/ਖਾਧ ਪਦਾਰਥ (food) – ਰੁੱਖ ਮਨੁੱਖ ਜਾਤੀ ਅਤੇ ਪ੍ਰਾਣੀਆਂ ਦੇ ਭੋਜਨ ਦੇ ਮੁੱਖ ਸਰੋਤ ਹਨ । ਐੱਨ. ਮਾਇਰਜ਼ (N. Meyers) ਜਿਹੜਾ ਕਿ ਪ੍ਰਸਿੱਧ ਪਰਿਸਥਿਤਿਕ ਵਿਗਿਆਨੀ ਹੈ, ਦੇ ਅਨੁਮਾਨ ਮੁਤਾਬਿਕ 85,00 ਜੰਗਲੀ ਪੌਦਿਆਂ ਤੋਂ ਮਨੁੱਖ ਖਾਧ ਪਦਾਰਥ/ਭੋਜਨ ਪ੍ਰਾਪਤ ਕਰਦਾ ਹੈ ।

ਨਸ਼ੀਲੇ ਪਦਾਰਥ ਤੇ ਦਵਾਈਆਂ (Drugs and Medicines) – ਆਪਣੇ ਆਪ ਉੱਗਣ ਵਾਲੀ ਬਨਸਪਤੀ ਤੋਂ ਸਾਨੂੰ ਕਈ ਪ੍ਰਕਾਰ ਦੀਆਂ ਔਸ਼ਧੀਆਂ ਅਤੇ ਦਵਾਈਆਂ ਪ੍ਰਾਪਤ ਹੁੰਦੀਆਂ ਹਨ । ਤੁਲਸੀ, ਨਿੰਮ ਅਤੇ ਹਲਦੀ ਵਰਗੇ ਸਥਾਨਕ ਪੌਦਿਆਂ ਨੂੰ ਦਵਾਈ ਵਜੋਂ ਵਰਤਿਆ ਜਾਂਦਾ ਹੈ ।

ਪ੍ਰਾਣੀ (Animals) – ਸਾਡੇ ਇਲਾਕੇ ਵਿੱਚ ਆਰਥਿਕ ਮਹੱਤਤਾ ਵਾਲੇ ਪ੍ਰਾਣੀਆਂ ਦੀਆਂ ਕਈ ਜਾਤੀਆਂ ਵੀ ਉਪਲੱਬਧ ਹਨ ।

  1. ਮੱਛੀ ਅਤੇ ਮੱਛੀਆਂ ਤੋਂ ਤਿਆਰ ਕੀਤੇ ਗਏ ਪਦਾਰਥਾਂ ਦੀ ਆਰਥਿਕ ਪੱਖ ਤੋਂ ਬੜੀ ਮਹੱਤਤਾ ਹੈ । ਇਨ੍ਹਾਂ ਤੋਂ ਪ੍ਰੋਟੀਨ ਦੀ ਪ੍ਰਾਪਤੀ ਹੋਣ ਦੇ ਕਾਰਨ ਅੰਤਰਰਾਸ਼ਟਰੀ ਵਪਾਰ ਹੁੰਦਾ ਹੈ ।
  2. ਕਾਫ਼ੀ ਸਮੇਂ ਤੋਂ ਮੁਰਗੀ ਖ਼ਾਨੇ ਅੰਡਿਆਂ ਅਤੇ ਮਾਸ ਦੇ ਸਰੋਤ ਹਨ ।
  3. ਭੇਡਾਂ ਅਤੇ ਬੱਕਰੀਆਂ ਤੋਂ ਦੁੱਧ ਪ੍ਰਾਪਤ ਕੀਤਾ ਜਾਂਦਾ ਹੈ । ਇਸ ਦੇ ਇਲਾਵਾ ਇਹਨਾਂ ਜਾਨਵਰਾਂ ਤੋਂ ਮਾਸ ਅਤੇ ਭੇਡਾਂ ਤੋਂ ਉੱਨ ਵੀ ਪ੍ਰਾਪਤ ਕੀਤੀ ਜਾਂਦੀ ਹੈ ।
  4. ਸੂਰਾਂ ਨੂੰ ਮਾਸ ਦੀਆਂ ਮਸ਼ੀਨਾਂ ਆਖਦੇ ਹਨ ।
  5. ਢੋਆ-ਢੁਆਈ ਦੇ ਲਈ ਖੋਤੇ, ਘੋੜ ਬਲਦ ਅਤੇ ਝੋਟਿਆਂ ਦੀ ਵਰਤੋਂ ਕੀਤੀ ਜਾਂਦੀ ਹੈ । ਬਲਦਾਂ ਅਤੇ ਉਨਾਂ ਦੀ ਵਰਤੋਂ ਖੇਤੀ ਕਾਰਜਾਂ ਲਈ ਵੀ ਕਰਦੇ ਹਨ ।
    ਮਨੁੱਖ ਦੀ ਆਰਥਿਕ ਤਰੱਕੀ ਵਿਚ ਪ੍ਰਾਣੀਆਂ ਦੀ ਭੂਮਿਕਾ ਬੜੀ ਮਹੱਤਵਪੂਰਨ ਹੈ ।

PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

Punjab State Board PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1) Important Questions and Answers.

PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ (Bio-diversity) ਤੋਂ ਕੀ ਭਾਵ ਹੈ ?
ਉੱਤਰ-
ਧਰਤੀ ਉੱਤੇ ਮੌਜੂਦ ਪੌਦਿਆਂ ਅਤੇ ਪ੍ਰਾਣੀਆਂ ਦੇ ਉਲੇਖ (ਕਰਨ) ਨੂੰ ਜੈਵਿਕ ਵਿਭਿੰਨਤਾ ਆਖਦੇ ਹਨ ।
ਜਾਂ
ਕਿਸੇ ਖੇਤਰ ਜਾਂ ਆਵਾਸ ਪ੍ਰਣਾਲੀ (Ecosystem) ਵਿਚ ਪਾਏ ਜਾਂਦੇ ਪੌਦਿਆਂ, ਜਾਨਵਰਾਂ ਅਤੇ ਸੂਖਮ ਜੀਵਾਂ ਵਲ ਕੀਤੇ ਜਾਂਦੇ ਸੰਕੇਤ ਨੂੰ ਜੈਵਿਕ ਵਿਭਿੰਨਤਾ ਆਖਦੇ ਹਨ ।

ਪ੍ਰਸ਼ਨ 2.
ਜੈਵਿਕ ਵਿਭਿੰਨਤਾ ਦਾ ਪਦ (Term) ਕਿਸ ਨੇ ਘੜਿਆ ?
ਉੱਤਰ-
ਇਹ ਪਦ ਵਾਲਟਰ ਜੀ. ਰੋਜ਼ਨ ਨੇ 1986 ਵਿਚ ਘੜਿਆ ।

PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਪ੍ਰਸ਼ਨ 3.
ਧਰਤੀ ਹਿ ਤੇ ਕਿੰਨੀਆਂ ਜਾਤੀਆਂ ਮੌਜੂਦ ਹਨ ?
ਉੱਤਰ-
ਤਕਰੀਬਨ 30 ਮਿਲੀਅਨ ।

ਪ੍ਰਸ਼ਨ 4.
ਸਾਧਨ ਕੀ ਭਾਵ ਹੈ ?
ਉੱਤਰ-
ਮਨੁੱਖ ਜਾਤੀ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਦੇ ਵਾਸਤੇ ਜੀਵਿਤ ਜਾਂ ਨਿਰਜੀਵਾਂ ਤੋਂ ਪ੍ਰਾਪਤ ਹੋਣ ਵਾਲੀਆਂ ਵਸਤਾਂ ਸਾਧਨ ਅਖਵਾਉਂਦੀਆਂ ਹਨ ।

ਪ੍ਰਸ਼ਨ 5.
ਸੰਯੁਕਤ ਰਾਸ਼ਟਰ ਦੀ ਸਰਪ੍ਰਸਤੀ ਹੇਠ ਵਾਤਾਵਰਣ ਸੰਬੰਧੀ ਪਹਿਲੀ ਕਾਨਫਰੰਸ ਕਿੱਥੇ ਹੋਈ ਸੀ ?
ਉੱਤਰ-
ਇਹ ਕਾਨਫਰੰਸ ਸਟਾਕਹੋਮ (Stockholm) ਵਿਖੇ 1972 ਨੂੰ ਹੋਈ ਸੀ ।

ਪ੍ਰਸ਼ਨ 6.
ਜੈਵਿਕ ਵਿਭਿੰਨਤਾ ਵਲੋਂ ਦਿੱਤੀਆਂ ਜਾਂਦੀਆਂ ਲਾਹੇਵੰਦ ਦੋ ਸੇਵਾਵਾਂ ਦੇ ਨਾਮ ਦੱਸੋ ?
ਉੱਤਰ-
ਆਕਸੀਜਨ ਦੀ ਉਤਪੱਤੀ ਅਤੇ ਕਾਰਬਨਡਾਈਆਕਸਾਈਡ ਦਾ ਵਾਤਾਵਰਣ ਵਿਚ ਸੰਤੁਲਨ ।

ਪ੍ਰਸ਼ਨ 7.
ਕਾਲਵੈਸ ਮੇਜਰ (Calvais major) ਨਾਂ ਵਾਲੇ ਰੁੱਖ ਅਲੋਪ ਹੋਣ ਦੇ ਕਿਨਾਰੇ ਤੇ ਕਿਉਂ ਹਨ ?
ਉੱਤਰ-
ਪੁੰਗਰਨ ਤੋਂ ਪਹਿਲਾਂ ਇਸ ਪੌਦੇ ਦੇ ਬੀਜਾਂ ਨੂੰ ਡੋ-ਡੋ (Dodo) ਨਾਮ ਦੇ ਪੰਛੀ ਦੀ ਪਾਚਨ ਪ੍ਰਣਾਲੀ ਵਿਚੋਂ ਗੁਜ਼ਰਨਾ ਜ਼ਰੂਰੀ ਹੈ । ਪਰ ਡੋ-ਡੋ ਅਲੋਪ ਹੋ ਚੁੱਕਿਆ ਹੈ, ਇਸ ਲਈ ਪੌਦਾ ਵੀ ਅਲੋਪ ਹੋਣ ਦੇ ਕਿਨਾਰੇ ‘ਤੇ ਪੁੱਜ ਗਿਆ ਹੈ ।

ਪ੍ਰਸ਼ਨ 8.
ਹੁਣੇ-ਹੁਣੇ ਅਲੋਪ ਹੋਈਆਂ ਦੋ ਜਾਤੀਆਂ ਦੇ ਨਾਮ ਦੱਸੋ ।
ਉੱਤਰ-
ਮਾਰੀਸ਼ੀਅਸ ਦਾ ਪੰਛੀ ਡੋ-ਡੋ (Dodo) ਅਤੇ ਭਾਰਤੀ ਚੀਤਾ (Indian Cheetah)।

PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਪ੍ਰਸ਼ਨ 9.
ਜੰਗਲੀ ਜਾਨਵਰਾਂ ਦੇ ਅਲੋਪ ਹੋਣ ਦੇ ਕੁੱਝ ਕਾਰਨਾਂ ਦੀ ਸੂਚੀ ਬਣਾਉ ।
ਉੱਤਰ-
ਜੰਗਲੀ ਜਾਨਵਰਾਂ ਦੇ ਨਿਵਾਸ ਸਥਾਨਾਂ ਦੀ ਤਬਾਹੀ, ਬਗੈਰ ਕਿਸੇ ਪ੍ਰਕਾਰ ਦੀ ਸੂਝ-ਬੂਝ ਦੇ ਜੰਗਲੀ ਜਾਨਵਰਾਂ ਦਾ ਸ਼ਿਕਾਰ, ਸੜਕਾਂ ਦਾ ਨਿਰਮਾਣ ਅਤੇ ਵਣਾਂ ਨੂੰ ਅੱਗ ਲੰਗਣਾ ਆਦਿ ।

ਪ੍ਰਸ਼ਨ 10.
ਵਿਸ਼ਵ ਵਾਤਾਵਰਣ ਦਿਵਸ (World Environment Day) ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
5 ਜੂਨ ਨੂੰ ।

ਪ੍ਰਸ਼ਨ 11.
ਭਾਰਤ ਵਿਚ ਸੁਰੱਖਿਅਤ ਜੀਵਮੰਡਲ (Biosphere Reserves) ਕਿੰਨੇ ਹਨ ?
ਉੱਤਰ-
ਭਾਰਤ ਵਿਚ ਸੁਰੱਖਿਅਤ ਜੀਵਮੰਡਲਾਂ ਦੀ ਸੰਖਿਆ 14 ਹੈ ।

ਪ੍ਰਸ਼ਨ 12.
ਭਾਰਤ ਦੇ ਕਿਹੜੇ ਪ੍ਰਾਂਤ ਵਿਚ ਬਨਸਪਤੀ ਸਮੂਹ (Flora) ਅਤੇ ਪ੍ਰਾਣੀ ਸਮੂਹ (Fauna) ਦੀ ਬਹੁਤਾਤ ਹੈ ?
ਉੱਤਰ-
ਮੱਧ ਪ੍ਰਦੇਸ਼ ਵਿੱਚ ਬਨਸਪਤੀ ਸਮੂਹ ਅਤੇ ਪਾਣੀ ਸਮੂਹ ਦੀ ਬਹੁਤਾਤ ਹੈ ।

ਪ੍ਰਸ਼ਨ 13.
ਮਲੇਰੀਆ ਬੁਖਾਰ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਦਾ ਨਾਮ ਦੱਸੋ ।
ਉੱਤਰ-
ਕੁਨੀਨ (Quinine) ।

ਪ੍ਰਸ਼ਨ 14.
ਦਿਲ ਦੇ ਰੋਗਾਂ ਦੇ ਇਲਾਜ ਲਈ ਵਰਤੀ ਜਾਂਦੀ ਡਿਜੀਟਾਕਸਿਨ (Digitoxin) ਨਾਮ ਵਾਲੀ ਦਵਾਈ ਕਿਹੜੇ ਪੌਦੇ ਤੋਂ ਪ੍ਰਾਪਤ ਹੁੰਦੀ ਹੈ ?
ਉੱਤਰ-
ਇਹ ਦਵਾਈ ਫੌਕਸ ਗਲੋਵ (Fox glove) (Digitalis purpurea) ਨਾਮ ਦੇ ਪੌਦੇ ਤੋਂ ਪ੍ਰਾਪਤ ਕੀਤੀ ਜਾਂਦੀ ਹੈ ।

PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਪ੍ਰਸ਼ਨ 15.
ਮੈਂਗੋਵਜ਼ (Mangroves) ਕੀ ਹਨ ?
ਉੱਤਰ-
ਤਪਤ-ਖੰਡੀ (Tropical) ਅਤੇ ਉੱਪ-ਤਪਤਖੰਡੀ ਖੇਤਰਾਂ ਵਿਚ ਪਾਈ ਜਾਣ ਵਾਲੀ ਸਮੁੰਦਰੀ/ਸਾਗਰੀ, ਬਨਸਪਤੀ, ਜਿਹੜੀ ਲੂਣ (Salt) ਨੂੰ ਸਹਾਰ ਸਕਣ ਦੀ ਸਮਰੱਥਾ ਰੱਖਦੀ ਹੈ, ਉਸ ਬਨਸਪਤੀ ਨੂੰ ਮੈਂਗੋਵਜ਼ ਕਹਿੰਦੇ ਹਨ ।

ਪ੍ਰਸ਼ਨ 16.
ਪ੍ਰਜਾਤੀ ਵਿਭਿੰਨਤਾ (Species Diversity) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਕਿਸੇ ਖੇਤਰ/ਖੰਡ ਵਿਚ ਪਾਈਆਂ ਜਾਣ ਵਾਲੀਆਂ ਵੱਖ-ਵੱਖ ਕਿਸਮਾਂ ਦੀਆਂ ਜਾਤੀਆਂ ਨੂੰ ਜਾਤੀ ਵਿਭਿੰਨਤਾ ਕਹਿੰਦੇ ਹਨ ।

ਪ੍ਰਸ਼ਨ 17.
ਜਾਤੀ ਬਹੁਲਤਾ (Species Richness) ਤੋਂ ਕੀ ਮੁਰਾਦ ਹੈ ?
ਉੱਤਰ-
ਕਿਸੇ ਖੰਡ ਦੀ ਪ੍ਰਤੀ ਇਕਾਈ (Per unit) ਵਿਚ ਮੌਜੂਦ ਜਾਤੀਆਂ ਦੀ ਸੰਖਿਆ ਜਾਤੀ ਬਹੁਲਤਾ ਅਖਵਾਉਂਦੀ ਹੈ ।

ਪ੍ਰਸ਼ਨ 18.
ਜੀਨਾਂ ਸੰਬੰਧੀ ਵਿਭਿੰਨਤਾ (Genetic Diversity) ਕੀ ਹੈ ?
ਉੱਤਰ-
ਜਿਹੜੀ ਵਿਭਿੰਨਤਾ ਕਿਸੇ ਜਾਤੀ ਦੇ ਜੀਨਜ਼ ਵਿਚ ਆਏ ਪਰਿਵਰਤਨਾਂ ਦੇ ਫਲਸਰੂਪ ਪੈਦਾ ਹੋਵੇ, ਉਹ ਜੈਵਿਕ ਜੀਨਾਂ ਸੰਬੰਧੀ ਵਿਭਿੰਨਤਾ ਅਖਵਾਉਂਦੀ ਹੈ ।

ਪ੍ਰਸ਼ਨ 19.
ਆਵਾਸ ਵਿਭਿੰਨਤਾ ਜਾਂ ਈਕੋਡਾਇਵਰਸਿਟੀ (Eco diversity) ਕੀ ਹੈ ?
ਉੱਤਰ-
ਆਵਾਸ ਵਿਭਿੰਨਤਾ ਉਹ ਵਿਭਿੰਨਤਾ ਹੈ ਜਿਹੜੀ ਪਰਿਸਥਿਤਿਕ ਜਟਿਲਤਾ (Ecological complexity) ਵਿਚ ਖਾਧ ਪੱਧਰਾਂ (Trophic levels) ਭੋਜਨ ਜਾਲੇ (Food webs) ਅਤੇ ਪੌਸ਼ਟਿਕ ਪਦਾਰਥਾਂ ਦੇ ਚੱਕਰਣ ਆਦਿ ਨੂੰ ਦਰਸਾਉਂਦੀ ਹੈ ।

ਪ੍ਰਸ਼ਨ 20.
ਦੋ ਪਵਿੱਤਰ ਪੌਦਿਆਂ ਦੇ ਨਾਮ ਲਿਖੋ ।
ਉੱਤਰ-

  1. ਤੁਲਸੀ (Tulsi)
  2. ਪਿੱਪਲ (Peepal).

ਪ੍ਰਸ਼ਨ 21.
ਕੋਈ ਦੋ ਅਜਿਹੀਆਂ ਕੁਦਰਤੀ ਤਾਕਤਾਂ ਦੇ ਨਾਮ ਦੱਸੋ ਜਿਹੜੀਆਂ ਕੁਦਰਤ ਦੇ ਸੰਤੁਲਨ ਵਿਚ ਖਲਬਲੀ ਪਾਉਂਦੀਆਂ ਹਨ ।
ਉੱਤਰ-

  1. ਵੱਡੀ ਪੱਧਰ ਤੇ ਧਰਤੀ ਦੀਆਂ ਪਲੇਟਾਂ ਦਾ ਸਥਾਨਾਂਤਰਨ (Large scale shifting of plates)
  2. ਭੂਚਾਲ (Earthquakes)
  3. ਜੰਗਲ ਨੂੰ ਲੱਗੀ ਅੱਗ

PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਪ੍ਰਸ਼ਨ 22.
ਮਿੱਟੀ/ (Soil) ਕੀ ਹੈ ?
ਉੱਤਰ-
ਧਰਤੀ ਦੀ ਸਭ ਤੋਂ ਉੱਪਰਲੀ ਪਰਤ-ਪੇਪੜੀ (Crust) ਤੋਂ ਪੈਦਾ ਹੋਈ ਉਪਜਾਊ ਪਰਤ ਜਿਸ ਵਿਚ ਸਜੀਵ ਅਤੇ ਮ੍ਰਿਤ ਜੀਵਾਂ ਦੇ ਗਲੇ-ਸੜੇ ਅੰਸ਼ ਮੌਜੂਦ ਹੁੰਦੇ ਹਨ, ਨੂੰ ਮਿੱਟੀ ਜਾਂ ਤੋਂ ਆਖਦੇ ਹਨ ।

ਪ੍ਰਸ਼ਨ 23.
ਗੈਮਾ ਵਿਭਿੰਨਤਾ (Gamma Diversity) ਕੀ ਹੈ ?
ਉੱਤਰ-
ਟਾਪੂਆਂ ਵਿਚ ਤੋਂ ਦਿਸ਼ (Landscape) ਅਤੇ ਭੂਗੋਲਿਕ ਖੇਤਰ ਵਿਚ ਪਾਈ ਜਾਣ ਵਾਲੀ ਵੱਡੇ ਆਕਾਰ ਵਾਲੀ ਅਨੇਕਰੂਪਤਾ ਨੂੰ ਗੈਮਾ ਵਿਭਿੰਨਤਾ ਆਖਦੇ ਹਨ ।

ਪ੍ਰਸ਼ਨ 24.
ਜੀਵ/ਜੈਵਿਕ ਵਿਭਿੰਨਤਾ ਦੀ ਸੁਰੱਖਿਆ ਲਈ ਦੋ ਵਿਧੀਆਂ ਦੇ ਨਾਂ ਲਿਖੋ ।
ਉੱਤਰ-

  1. ਜੰਗਲੀ ਜੀਵਨ ਦੇ ਨਿਵਾਸ ਸਥਾਨਾਂ ਦਾ ਸੁਰੱਖਿਅਣ
  2. ਵਣਾਂ/ਜੰਗਲਾਂ ਦੀ ਕਟਾਈ ‘ਤੇ ਰੋਕ ਲਗਾਉਣਾ
  3. ਡੈਮਾਂ ਆਦਿ ਦੀ ਉਸਾਰੀ ‘ਤੇ ਬੰਦਿਸ਼ਾਂ ।

ਪ੍ਰਸ਼ਨ 25.
ਕੁਨੀਨ ਕਿਸ ਪੌਦੇ ਤੋਂ ਪ੍ਰਾਪਤ ਹੁੰਦੀ ਹੈ ?
ਉੱਤਰ-
ਕੁਨੀਨ ਸਿਨਕੋਨਾ (Cinchona) ਨਾਂ ਦੇ ਪੌਦੇ ਤੋਂ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 26.
ਮਾਰਫੀਨ (Morphine) ਕਿਸ ਪੌਦੇ ਤੋਂ ਪ੍ਰਾਪਤ ਹੁੰਦੀ ਹੈ ਅਤੇ ਕਿਸ ਕੰਮ ਆਉਂਦੀ ਹੈ ?
ਉੱਤਰ-
ਮਾਰਫੀਨ (Popayer somniferous) ਪੌਪੀ (Poppy) ਨਾਂ ਦੇ ਪੌਦੇ ਤੋਂ ਪ੍ਰਾਪਤ ਹੁੰਦੀ ਹੈ ਅਤੇ ਦਰਦਾਂ ਆਦਿ ਦੇ ਇਲਾਜ ਲਈ ਵਰਤੀ ਜਾਂਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਜੀਵ ਵਿਭਿੰਨਤਾ (Biodiversity) ਦੀ ਸੁਹਜਾਤਮਕ ਮਹੱਤਤਾ (Aesthetic value) ਦਾ ਵਰਣਨ ਕਰੋ ।
ਉੱਤਰ-
ਕਈ ਪ੍ਰਕਾਰ ਦੇ ਪੰਛੀਆਂ, ਕਈ ਤਰ੍ਹਾਂ ਦੇ ਰੰਗਾਂ ਵਾਲੀਆਂ ਤਿੱਤਲੀਆਂ, ਥਣਧਾਰੀ ਜੀਵ ਅਤੇ ਹਰੇ-ਭਰੇ ਜੰਗਲਾਂ ਦੀ ਮਨੁੱਖ ਜਾਤੀ ਲਈ ਬੜੀ ਸੁਹਜਾਤਮਕ ਮਹੱਤਤਾ ਹੈ ।
ਕਈ ਪੌਦਿਆਂ ਜਿਵੇਂ ਕਿ ਪਿੱਪਲ, ਤੁਲਸੀ ਅਤੇ ਖਿਜਰੀ ਆਦਿ ਨੂੰ ਪਵਿੱਤਰ ਮੰਨਦਿਆਂ ਹੋਇਆਂ ਭਾਰਤ ਵਿਚ ਇਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਜੀਵ ਵਿਭਿੰਨਤਾ ਦੀ ਨੈਤਿਕ ਮਹੱਤਤਾ (Ethical Value) ਤੋਂ ਤੁਸੀਂ ਕੀ ਜਾਣਦੇ ਹੋ ?
ਉੱਤਰ-
ਅਜੋਕੇ ਸਮੇਂ ਦਾ ਜੰਗਲੀ ਜੀਵਨ, ਜੀਵ ਵਿਕਾਸ (Organic Evolution) ਦਾ ਨਤੀਜਾ ਹੈ । ਇਸ ਜੀਵ ਵਿਕਾਸ ਦਾ ਆਰੰਭ 3.5 ਬਿਲੀਅਨ (3.5 billion) ਸਾਲ ਪਹਿਲਾਂ ਹੋਇਆ । ਇਸ ਲਈ ਇਹ ਸਾਡਾ ਨੈਤਿਕ ਫਰਜ਼ ਬਣਦਾ ਹੈ, ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਉਪਭੋਗਤਾ ਦੇ ਲਈ ਜੰਗਲੀ ਜੀਵਨ ਨੂੰ ਬਚਾ ਕੇ ਰੱਖੀਏ ।

ਜਿੱਥੋਂ ਤਕ ਵੱਖ-ਵੱਖ ਤਰ੍ਹਾਂ ਦੇ ਜਾਨਵਰਾਂ ਦੀ ਧਾਰਮਿਕ ਮਹੱਤਤਾ ਦਾ ਸੰਬੰਧ ਹੈ, ਇਨ੍ਹਾਂ ਸੰਬੰਧਾਂ ਨੂੰ ਵੱਖ-ਵੱਖ ਦੇਵਤੇ/ਦੇਵੀਆਂ ਨਾਲ ਜੋੜਿਆ ਜਾਂਦਾ ਹੈ, ਜਿਵੇਂ ਕਿ ਗੁਰੜ (Garuda) ਨੂੰ ਭਗਵਾਨ ਵਿਸ਼ਨੂੰ ਨਾਲ, ਬੈਲ (Bull) ਨੂੰ ਸ਼ਿਵਜੀ ਨਾਲ, ਚੂਹੇ ਨੂੰ ਗਣਪਤੀ/ਗਨੇਸ਼ ਨਾਲ, ਮੋਰ ਸ਼ੁਭਰਾਮਾਨੀਅਮ ਨਾਲ ਅਤੇ ਸ਼ੇਰ ਨੂੰ ਮਾਤਾ ਦੁਰਗਾ ਨਾਲ ਸੰਬੰਧਿਤ ਕੀਤਾ ਹੋਇਆ ਹੈ । ਮਸੱਤਿਆ (Mastya), ਨਰਸਿੰਮਾ (Narsimha) ਅਤੇ ਹਨੂੰਮਾਨ (Hanumann) ਨੂੰ ਪ੍ਰਾਣੀ ਦੇਵਤਿਆਂ ਵਜੋਂ ਮਾਨਤਾ ਦਿੱਤੀ ਗਈ ਹੈ ।

ਪ੍ਰਸ਼ਨ 3.
ਅਨੁਵੰਸ਼ਿਕੀ ਅਨੇਕਰੂਪਤਾ (Genetic Diversity) ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ-
ਅਨੁਵੰਸ਼ਿਕੀ ਅਨੇਕਰੂਪਤਾ (Genetic Diversity) ਇਸ ਪ੍ਰਕਾਰ ਦੀ ਅਨੇਕਰੂਪਤਾ ਦਾ ਮੁੱਖ ਕਾਰਨ ਜਾਤੀਆਂ ਦੇ ਜੀਨਜ਼ ਵਿੱਚ ਉਤਪੰਨ ਹੋਣ ਵਾਲੀਆਂ ਵਿਭਿੰਨਤਾਵਾਂ (Variations) ਹਨ । ਜੀਨਜ਼ ਅਨੁਵੰਸ਼ਿਕਤਾ (Heredity) ਦੀ ਮੁੱਢਲੀ ਬੁਨਿਆਦੀ ਇਕਾਈ ਦਰਸਾਉਂਦੇ ਹਨ ਅਤੇ ਇਨ੍ਹਾਂ ਜੀਨਜ਼) ਦਾ ਸੰਚਾਰ ਆਉਣ ਵਾਲੀਆਂ ਪੀੜ੍ਹੀਆਂ ਵਿਚ ਹੁੰਦਾ ਹੈ । (Genes represent the basic units of heredity which are passed down to coming generations) ਅਨੁਵੰਸ਼ਿਕੀ ਅਨੇਕਰੂਪਤਾ ਨੂੰ ਰਵਿਆਂ (Breeds), ਨਸਲ (Race), ਕਿਸਮਾਂ (Varieties) ਅਤੇ ਰੂਪ/ਸ਼ਕਲ/ਆਕਾਰ (Forms) ਦੁਆਰਾ ਦਰਸਾਇਆ ਜਾਂਦਾ ਹੈ | ਮੈਂਗਲਾਇਡਜ (Mongloids) ਪ੍ਰੋਟੋਆਟਰਾਇਡ (Protoautroid), ਨਾਰਡਿਕ (Nordic) ਅਤੇ ਨਾਗਰਿਟੋ (Negrito) ਮਨੁੱਖ ਜਾਤੀਆਂ ਦੀਆਂ ਮਿਲਣ ਵਾਲੀਆਂ ਵੱਖ-ਵੱਖ ਨਸਲਾਂ ਹਨ । ਉਦਾਹਰਨ ਵਜੋਂ ਧਾਨ ਦੀਆਂ ਸਾਰੀਆਂ ਕਿਸਮਾਂ ਦਾ ਵਿਗਿਆਨਕ ਨਾਮ ਓਰਾਈਜ਼ਾ ਸੈਟੀਵਾ (Oryzasativa) ਹੈ, ਪਰ ਧਾਨ ਦੀਆਂ ਖੁਦ ਰੌ (ਆਪਣੇ ਆਪ ਉਗਣ ਵਾਲੀਆਂ ਅਤੇ ਕਾਸ਼ਿਤ ਕੀਤੀਆਂ ਜਾਂਦੀਆਂ ਕਿਸਮਾਂ ਹਨ, ਜਿਨ੍ਹਾਂ ਦੀਆਂ ਜਣਨਿਕ ਪੱਧਰ ਤੇ ਕਾਫ਼ੀ ਵਿਭਿੰਨਤਾਵਾਂ ਹਨ ਅਤੇ ਇਹ ਕਿਸਮਾਂ ਆਪਣੇ ਰੰਗ, ਆਕਾਰ, ਰੂਪ ਅਤੇ ਸੁਗੰਧ (Aroma) ਵਿਚ ਕਾਫ਼ੀ ਭਿੰਨ ਹਨ । ਇਹ ਹਾਲਤ ਧਾਨ ਵਿਚਲੀ ਅਨੁਵੰਸ਼ਿਕੀ ਦਰਸਾਉਂਦੀ ਹੈ ।

PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਪ੍ਰਸ਼ਨ 4.
ਜਾਤੀ ਵਿਭਿੰਨਤਾ (Species diversity) ਕੀ ਹੈ ?
ਉੱਤਰ-
ਜਾਤੀ ਵਿਭਿੰਨਤਾ (Species Diversity) – ਜਾਤੀ ਵਿਭਿੰਨਤਾ ਦਾ ਮਤਲਬ ਕਿਸੇ ਇਕ ਖੰਡ ਵਿੱਚ ਮੌਜੂਦ ਜਾਤੀਆਂ ਦੀਆਂ ਵੱਖ-ਵੱਖ ਕਿਸਮਾਂ ਦੀ ਮੌਜੂਦਗੀ ਤੋਂ ਹੈ । ਖੇਤਰਫਲ ਦੀ ਇਕ ਇਕਾਈ ਵਿੱਚ ਜਾਤੀ ਦੀ ਸੰਖਿਆ ਨੂੰ ਜਾਤੀ ਬਹੁਲਤਾ (Species richness) ਕਹਿੰਦੇ ਹਨ । ਜਾਤੀ (Species) ਪਦ (Term) ਦੀ ਵਰਤੋਂ ਆਮ ਤੌਰ ‘ਤੇ, ਜੀਵ ਵਿਭਿੰਨਤਾ ਦੀ ਇਕਾਈ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ । ਸ਼ੇਰ, ਬਰਫਾਨੀ ਤੇਂਦੂਆ (Snow leopard) ਵੱਖ-ਵੱਖ ਜਾਤੀਆਂ ਹਨ ਪਰ ਇਨ੍ਹਾਂ ਦੇ ਜੀਨਜ਼ ਇਕ ਸਮਾਨ ਹਨ ।

ਖੇਤਰਫਲ ਦੀ ਇਕ ਇਕਾਈ (Per unit area) ਵਿੱਚ ਪਾਈਆਂ ਜਾਂਦੀਆਂ ਜਾਤੀਆਂ ਦੀ ਸੰਖਿਆ ਜਾਤੀ ਬਹੁਲਤਾ ਅਖਵਾਉਂਦੀ ਹੈ । ਪਰ ਇਨ੍ਹਾਂ ਜਾਤੀਆਂ ਦੀ ਬਰਾਬਰੀ ਅਤੇ ਉੱਚਿਤੜਾ (Equitability) ਵਿਚ ਫਰਕ ਕਿਸੇ ਖੰਡ ਵਿਚ ਇਨ੍ਹਾਂ ਦੀ ਸੰਖਿਆ ਵਿਚ ਫਰਕ । ਕਾਰਨ ਹੁੰਦਾ ਹੈ ।

ਜੇਕਰ ਕਿਸੇ ਖੰਡ ਦੇ ਖੇਤਰਫਲ (Area) ਵਿਚ ਵਾਧਾ ਹੋ ਜਾਂਦਾ ਹੈ ਤਾਂ ਉੱਥੇ ਜਾਤੀਆਂ ਦੀ ਸੰਖਿਆ ਵੀ ਵੱਧ ਜਾਂਦੀ ਹੈ । ਜਾਤੀ ਅਨੇਕਰੂਪਤਾ ਵਿਚ ਵੀ ਵਾਧਾ ਹੋ ਜਾਂਦਾ ਹੈ ਅਤੇ ਇਹ ਵਾਧਾ ਜਾਤੀ ਦੀ ਬਹੁਲਤਾ ਹੁੰਦੀ ਹੈ । ਅਜਿਹੀ ਹਾਲਤ ਦੇ ਪੈਦਾ ਹੋਣ ਦੇ ਕਾਰਨ ਜਾਤੀ ਦੇ ਸੰਤੁਲਨ ਅਤੇ ਉੱਤਮਤਾ ਵਿਚ ਅੰਤਰ ਪੈਦਾ ਹੋ ਜਾਂਦੇ ਹਨ | ਅਜਿਹਾ ਹੋਣ ਦੇ ਫਲਸਰੂਪ ਅਨੇਕਰੂਪਤਾ/ਵਿਭਿੰਨਤਾ ਵਿਚ ਪਰਿਵਰਤਨ ਪੈਦਾ ਹੋ ਜਾਂਦਾ ਹੈ ।

ਪ੍ਰਸ਼ਨ 5.
ਪੌਦਿਆਂ ਦੀ ਆਰਥਿਕ ਮਹੱਤਤਾ ਦੇ ਕੋਈ ਤਿੰਨ ਪਹਿਲੂ ਲਿਖੋ ।.
ਉੱਤਰ-

  1. ਪੌਦਿਆਂ ਤੋਂ ਸਾਨੂੰ ਖਾਧ ਪਦਾਰਥ ਪ੍ਰਾਪਤ ਹੁੰਦੇ ਹਨ ।
  2. ਪੌਦਿਆਂ ਤੋਂ ਸਾਨੂੰ ਇਮਾਰਤੀ ਲੱਕੜੀ ਪਾਪਤ ਹੁੰਦੀ ਹੈ ।
  3. ਪੌਦਿਆਂ ਤੋਂ ਅਸੀਂ ਕਈ ਪ੍ਰਕਾਰ ਦੀਆਂ ਔਸ਼ਧੀਆਂ ਪ੍ਰਾਪਤ ਕਰਦੇ ਹਾਂ ।

ਪ੍ਰਸ਼ਨ 6.
ਜੰਤੂਆਂ ਦੀ ਆਰਥਿਕ ਮਹੱਤਤਾ ਦੇ ਕੋਈ ਤਿੰਨ ਪਹਿਲੂ ਲਿਖੋ ।
ਜਾਂ
ਪਸ਼ੂ-ਪੰਛੀਆਂ ਦੀ ਆਰਥਿਕ ਮਹੱਤਤਾ ਦੇ ਕੋਈ ਤਿੰਨ ਪਹਿਲੂ ਲਿਖੋ ।
ਉੱਤਰ-

  1. ਜੰਤੂਆਂ ਤੋਂ ਸਾਨੂੰ ਉੱਨ (Wool) ਮਿਲਦੀ ਹੈ ।
  2. ਜੰਤੂਆਂ ਤੋਂ ਸਾਨੂੰ ਮਾਸ (Meat), ਅੰਡਿਆਂ ਅਤੇ ਮੱਛੀਆਂ ਤੋਂ ਖਾਧ ਪਦਾਰਥ ਅਤੇ ਸ਼ਹਿਦ ਦੀਆਂ ਮੱਖੀਆਂ ਤੋਂ ਸ਼ਹਿਦ ਮਿਲਦਾ ਹੈ ।
  3. ਜੰਤੂਆਂ ਦੀਆਂ ਖੱਲਾਂ ਤੋਂ ਚਮੜਾ ਪ੍ਰਾਪਤ ਕੀਤਾ ਜਾਂਦਾ ਹੈ ।

ਪ੍ਰਸ਼ਨ 7.
ਆਵਾਸ ਵਿਭਿੰਨਤਾ ਜਾਂ ਈਕੋ-ਡਾਈਵਰਸਿਟੀ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਆਵਾਸ ਵਿਭਿੰਨਤਾ ਜਾਂ ਈਕੋ-ਡਾਈਵਰਸਿਟੀ ਵਿਚ ਆਹਾਰੀ ਪੱਧਰਾਂ (Trophic levels), ਜਿਵੇਂ ਕਿ ਭੋਜਨ ਲੜੀ (Food Chain) ਅਤੇ ਭੋਜਨ ਜਾਲ (Food Web) ਤੇ ਭੋਜਨ ਚੱਕਰ ਸ਼ਾਮਿਲ ਹਨ । ਇਸ ਵਿਭਿੰਨਤਾ ਜਾਂ ਅਨੇਕਰੂਪਤਾ ਨੂੰ ਆਵਾਸ ਵਿਭਿੰਨਤਾ ਆਖਦੇ ਹਨ । ਸਿੱਲ੍ਹ ਤਾਪਮਾਨ ਅਤੇ ਉਚਾਈ ਆਦਿ ਇਸ ਅਨੇਕਰੂਪਤਾ ਦੇ ਬਿੰਦੂ ਪਰਮਾਣਾਂ (Parameters) ਦੇ ਕਾਰਨ ਇਹਨਾਂ ਪ੍ਰਣਾਲੀਆਂ ਵਿਚ ਬਹੁਤ ਜ਼ਿਆਦਾ ਵਿਭਿੰਨਤਾਵਾਂ ਪੈਦਾ ਹੋ ਜਾਂਦੀਆਂ ਹਨ ।
ਇਹ ਵਿਭਿੰਨਤਾਵਾਂ ਹੇਠ ਲਿਖੀਆਂ ਹਨ-

  1. ਸਥੱਲੀ (Terrestrial) – ਜਿਵੇਂ ਕਿ ਵਣ, ਘਾਹ ਦੇ ਮੈਦਾਨ ਅਤੇ ਮਾਰੂਥਲ ਆਦਿ ।
  2. ਜਲ-ਜਲੀ (Aquistic) – ਜਿਵੇਂ ਕਿ ਤਾਜ਼ੇ ਪਾਣੀ ਦੇ ਭੰਡਾਰ ਅਤੇ ਸਮੁੰਦਰ ਆਦਿ !
  3. ਜਲਗਾਹਾਂ ਜਾਂ ਸੇਜਲ ਜ਼ਮੀਨਾਂ (Wet lands) – ਜਿਵੇਂ ਕਿ ਮੈਂਗੋਵਜ਼ (Mangroves) ਅਤੇ ਮੁਹਾਣੇ (Estuaries) ਆਦਿ ।

ਪ੍ਰਸ਼ਨ 8.
ਜੀਵ ਅਨੇਕਰੂਪਤਾ ਦੀ ਨੈਤਿਕ ਮਹੱਤਤਾ (Ethical Values) ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਧਰਤੀ ‘ਤੇ ਮੌਜੂਦ ਜੀਵਨ ਪਾਣੀ ਤੇ ਪੌਦੇ ਆਦਿ) ਦੀ ਵਜ਼ਾ ਜੀਵਨ ਵਿਕਾਸ (Organic evolution) ਹੈ ਅਤੇ ਇਸ ਵਿਕਾਸ ਨੂੰ ਹੋਣ ਦੇ ਲਈ ਲੱਖਾਂ ਸਾਲ ਲੱਗੇ ਹਨ । ਇਸ ਲਈ ਸਾਡਾ ਇਹ ਨੈਤਿਕ ਫਰਜ਼ ਹੋ ਜਾਂਦਾ ਹੈ ਕਿ ਅਸੀਂ ਇਸ ਜੀਵਨ ਨੂੰ ਸੁਰੱਖਿਅਤ ਰੱਖੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਇਨ੍ਹਾਂ ਦਾ ਆਨੰਦ ਮਾਣ ਸਕਣ ।

ਪ੍ਰਸ਼ਨ 9.
ਪਾਣੀ ਦੀ ਸੁਚੱਜੀ ਵਰਤੋਂ ਕਰਨ ‘ਤੇ ਨੋਟ ਲਿਖੋ ।
ਉੱਤਰ-ਪਾਣੀ ਦੀ ਸੁਚੱਜੀ ਵਰਤੋਂ-

  1. ਤਾਜ਼ਾ ਪਾਣੀ ਇੱਕ ਕੁਦਰਤੀ ਸਾਧਨ ਹੈ ਅਤੇ ਇਸ ਦੀ ਬੇਸਮਝੀ ਨਾਲ ਕੀਤੀ ਜਾਂਦੀ ਵਰਤੋਂ ਨੂੰ ਰੋਕਿਆ ਜਾਣਾ ਚਾਹੀਦਾ ਹੈ ।
  2. ਜੇਕਰ ਲੋੜ ਨਾ ਹੋਵੇ ਤਾਂ ਨਲਕਿਆਂ ਦੀਆਂ ਟੂਟੀਆਂ ਬੰਦ ਰੱਖਣੀਆਂ ਚਾਹੀਦੀਆਂ ਹਨ ।
  3. ਫ਼ਸਲਾਂ ਦੀ ਸਿੰਚਾਈ ਕਰਨ ਸਮੇਂ ਵੀ ਪਾਣੀ ਦੀ ਅਧਿਕ ਵਰਤੋਂ ਨਹੀਂ ਕਰਨੀ ਚਾਹੀਦੀ ।
  4. ਉਦਯੋਗਾਂ ਦੇ ਵਹਿਣਾਂ ਦਾ ਨਿਰੂਪਣ ਕਰਕੇ ਪਾਣੀ ਨੂੰ ਖੇਤੀ ਕਾਰਜਾਂ ਲਈ ਵਰਤਦਿਆ। ਹੋਇਆਂ ਤਾਜ਼ੇ ਪਾਣੀ ਦੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ ।
  5. ਤੁਪਕਾ ਸਿੰਚਾਈ ਕਰਨ ਨਾਲ ਪਾਣੀ ਦੀ ਬੱਚਤ ਹੁੰਦੀ ਹੈ ।

PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਪ੍ਰਸ਼ਨ 10.
ਜੀਵ ਅਨੇਕਰੂਪਤਾ/ਜੀਵ ਵਿਭਿੰਨਤਾ ਦੀ ਆਰਥਿਕ ਮਹੱਤਤਾ ‘ਤੇ ਨੋਟ ਲਿਖੋ ।
ਉੱਤਰ-

  1. ਪਰਿਸਥਿਤਕ ਪ੍ਰਣਾਲੀ ਵਿੱਚ ਪੌਦੇ ਉਤਪਾਦਕਾਂ ਵਜੋਂ ਕਾਰਜ ਕਰਦੇ ਹਨ ।
  2. ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਦੁਆਰਾ ਪੌਦਿਆਂ ਤੋਂ ਆਕਸੀਜਨ ਪ੍ਰਾਪਤ ਕੀਤੀ ਜਾਂਦੀ ਹੈ।
  3. ਪੌਦੇ ਜਿਹੜੇ ਕਿ ਪਰਿਸਥਿਤਕ ਪ੍ਰਣਾਲੀ ਦਾ ਮੁੱਖ ਅੰਸ਼ ਹਨ, ਜੰਗਲੀ ਜੀਵਨ ਦੇ ਪਨਾਹ ਸਥਾਨ ਹਨ ।
  4. ਜਾਨਵਰ ਵੀ ਜੀਵ ਅਨੇਕਰੂਪਤਾ ਦੇ ਮੁੱਖ ਅੰਸ਼ ਹਨ ਅਤੇ ਪਰਿਸਥਿਤਕ ਪ੍ਰਣਾਲੀ ਦੇ ਅੰਸ਼ ਹਨ ।
    • ਇਨ੍ਹਾਂ ਤੋਂ ਸਾਨੂੰ ਖਾਧ ਪਦਾਰਥ ਪ੍ਰਾਪਤ ਹੁੰਦੇ ਹਨ ।
    • ਗੰਡੋਏ ਅਤੇ ਚੂਹੇ ਆਦਿ ਮਿੱਟੀ ਨੂੰ ਪੋਲਾ ਕਰਦੇ ਹਨ ਜਿਸ ਦੇ ਕਾਰਨ ਮਿੱਟੀ ਵਿੱਚ ਵਾਯੂ ਸੰਚਾਰਨ ਠੀਕ ਹੁੰਦਾ ਹੈ ਅਤੇ ਜੜ੍ਹਾਂ ਫੈਲਦੀਆਂ ਹਨ ।
    • ਸਾਹ ਲੈਣ ਦੇ ਸਮੇਂ ਛੱਡੀ ਹੋਈ CO2 ਨੂੰ ਪੌਦੇ ਪ੍ਰਕਾਸ਼ ਸੰਸ਼ਲੇਸ਼ਣ ਲਈ ਵਰਤਦੇ ਹਨ ।

ਪ੍ਰਸ਼ਨ 11.
ਪਸ਼ੂ-ਪੰਛੀਆਂ ਦੀ ਆਰਥਿਕ ਮਹੱਤਤਾ ਦੇ ਕੋਈ ਤਿੰਨ ਪਹਿਲੂ ਲਿਖੋ ।
ਉੱਤਰ-
ਪਸ਼ੂ-ਪੰਛੀਆਂ ਦੀ ਆਰਥਿਕ ਮਹੱਤਤਾ ਦੇ ਤਿੰਨ ਪਹਿਲੂ-

  1. ਪਸ਼ੂਆਂ ਜਿਵੇਂ ਕਿ ਮੱਝਾਂ, ਗਾਈਆਂ, ਭੇਡ ਅਤੇ ਬੱਕਰੀਆਂ ਤੋਂ ਸਾਨੂੰ ਦੁੱਧ, ਮਾਸ ਅਤੇ ਖੱਲਾਂ ਪ੍ਰਾਪਤ ਹੁੰਦੀਆਂ ਹਨ ।
  2. ਬੈਲਾਂ, ਝੋਟਿਆਂ, ਊਠ, ਘੋੜਿਆਂ, ਗਧਿਆਂ, ਖੱਚਰਾਂ ਅਤੇ ਹਾਥੀਆਂ ਤੋਂ ਢੋਆਢੁਆਈ ਦਾ ਕੰਮ ਲਿਆ ਜਾਂਦਾ ਹੈ ।
  3. ਮੁਰਗੀਆਂ, ਬੱਤਖਾਂ, ਤਿੱਤਰ ਅਤੇ ਟਰਕੀ ਆਦਿ ਪੰਛੀਆਂ ਤੋਂ ਮਾਸ ਅਤੇ ਆਂਡੇ ਪ੍ਰਾਪਤ ਕੀਤੇ ਜਾਂਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਉੱਤਰ-
ਕਿਰਤੀ ਵਿਚ ਸੰਤੁਲਨ (Balance in Nature)-ਜਿਸ ਸਥਿਤੀ ਵਿਚ ਵੱਖਵੱਖ ਚੀਜ਼ਾਂ ਇਕ ਸਮਾਨ ਸੰਖਿਆ ਵਿਚ ਮੌਜੂਦ ਹੋਣ, ਤਾਂ ਉਸ ਸਥਿਤੀ ਨੂੰ ਕੁਦਰਤ ਵਿਚ ਸੰਤੁਲਨ ਆਖਿਆ ਜਾਂਦਾ ਹੈ । ਧਰਤੀ ਉੱਪਰ ਮੌਜੂਦ ਹਰੇਕ ਪ੍ਰਣਾਲੀ ਸੰਤੁਲਨ ਦੀ ਹਾਲਤ ਵਿਚ ਹੈ ਅਤੇ ਇਸ ਸੰਤੁਲਨ ਵਿਚ ਆਈ ਕੋਈ ਵੀ ਤਬਦੀਲੀ ਇਸ ਸੰਤੁਲਨ ਵਿਚ ਗੜਬੜੀ ਪੈਦਾ ਕਰ ਸਕਦੀ ਹੈ ।

ਜੇਕਰ ਕੁਦਰਤ ਵਿਚ ਸੰਤੁਲਨ ਕਾਇਮ ਰੱਖਣਾ ਹੈ ਤਾਂ ਕੁਦਰਤ ਦੇ ਘਟਕਾਂ ਸੰਬੰਧੀ ਜਾਣਕਾਰੀ ਦਾ ਹੋਣਾ ਜ਼ਰੂਰੀ ਹੁੰਦਾ ਹੈ । ਪ੍ਰਕਿਰਤੀ ਦੇ ਦੋ ਸੰਘਟਕ, ਜੈਵਿਕ ਅਤੇ ਨਿਰਜੀਵਅਜੈਵਿਕ ਹਨ ।

(ਉ) ਜੈਵਿਕ ਸੰਘਟਕ (Biotic Components) – ਪ੍ਰਕਿਰਤੀ ਦੇ ਇਨ੍ਹਾਂ ਸੰਘਟਕਾਂ ਵਿਚ ਸਾਰੇ ਸਜੀਵ, ਜਿਨ੍ਹਾਂ ਵਿਚ ਪਾਣੀ, ਪੌਦੇ, ਬੈਕਟੀਰੀਆ ਅਤੇ ਵਿਸ਼ਾਣੂ (Virus) ਸ਼ਾਮਿਲ ਹਨ । ਮਨੁੱਖੀ ਦਖ਼ਲ-ਅੰਦਾਜ਼ੀ ਦੇ ਕਾਰਨ ਪਰਿਸਥਿਤਿਕ ਪ੍ਰਣਾਲੀਆਂ ਅਸੰਤੁਲਿਤ ਹਨ ।

(ਅ) ਅਜੈਵਿਕ ਜਾਂ ਨਿਰਜੀਵ ਸੰਘਟਕ (Abiotic Components) – ਮਿੱਟੀ, ਪਾਣੀ, ਖਣਿਜ ਪਦਾਰਥ, ਪ੍ਰਕਾਸ਼, ਹਵਾ ਅਤੇ ਸਿੱਲ੍ਹ ਪ੍ਰਕਿਰਤੀ ਦੇ ਅਜੈਵਿਕ ਸੰਘਟਕ ਹਨ ਜੈਵਿਕ ਅਤੇ ਅਜੈਵਿਕ ਸੰਘਟਕਾਂ ਦੇ ਦਰਮਿਆਨ ਸੰਤੁਲਨ ਦਾ ਹੋਣਾ ਬਹੁਤ ਜ਼ਰੂਰੀ ਹੈ । ਪਰਿਸਥਿਤਿਕ ਪ੍ਰਣਾਲੀ ਦੇ ਸਾਰੇ ਜੀਵ ਇਕ-ਦੂਸਰੇ ਉੱਤੇ ਨਿਰਭਰ ਕਰਦੇ ਹਨ ਅਤੇ ਅੰਤਰਕਿਰਿਆਵਾਂ ਵੀ ਕਰਦੇ ਹਨ ਅਤੇ ਇਨ੍ਹਾਂ ਅੰਤਰਕਿਰਿਆਵਾਂ ਦੇ ਕਾਰਨ ਹੀ ਇਨ੍ਹਾਂ ਘਟਕਾਂ ਵਿਚਾਲੇ ਸੰਤੁਲਨ ਬਣਿਆ ਰਹਿੰਦਾ ਹੈ । ਵੱਧਦੀ ਹੋਈ ਆਬਾਦੀ ਦੀਆਂ ਲੋੜਾਂ ਦੀ ਪੂਰਤੀ ਲਈ ਕੁਦਰਤ ਵਿਚ ਸੰਤੁਲਨ ਦਾ ਹੋਣਾ ਬੜਾ ਜ਼ਰੂਰੀ ਹੋ ਜਾਂਦਾ ਹੈ । ਆਉਣ ਵਾਲੇ ਸੁਹਾਵਣੇ ਭਵਿੱਖ ਦੇ ਵਾਸਤੇ ਕੁਦਰਤ ਵਿਚ ਮਨੁੱਖ ਦੁਆਰਾ ਕੀਤੀ ਜਾਂਦੀ ਛੇੜਛਾੜ ਬੰਦ ਹੋਣੀ ਚਾਹੀਦੀ ਹੈ ।

ਪ੍ਰਸ਼ਨ 2.
ਜੈਵਿਕ/ਜੀਵ ਅਨੇਕਰੂਪਤਾ ਮਨੁੱਖ ਜਾਤੀ ਦੀ ਜੀਵਿਕਾ ਲਈ ਹੈ, ਤਾਂ ਤੁਸੀਂ ਕੀ ਸਮਝਦੇ ਹੋ ?
ਜਾਂ
ਜੈਵਿਕ ਅਨੇਕਰੂਪਤਾ ਮਨੁੱਖ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਮਨੁੱਖ ਜਾਤੀ ਦੀ ਜੀਵਿਕਾ ਲਈ ਜੀਵ ਅਨੇਕਰੂਪਤਾ ਹੇਠ ਲਿਖੇ ਗਏ ਕਾਰਨਾਂ ਕਰਕੇ ਜ਼ਰੂਰੀ ਹੈ ।

  • ਮਨੁੱਖ ਜਾਨਵਰਾਂ ਅਤੇ ਪੌਦਿਆਂ ਦੀ ਵਰਤੋਂ ਆਪਣੇ ਆਹਾਰ ਵਜੋਂ ਕਰਦਾ ਹੈ ।
  • ਦੁਨੀਆ ਭਰ ਦੀ 75% ਵਸੋਂ ਪੌਦਿਆਂ ਜਾਂ ਪੌਦਿਆਂ ਤੋਂ ਪ੍ਰਾਪਤ ਅਰਕਾਂ (Extracts) ਦੀ ਵਰਤੋਂ ਦਵਾਈਆਂ/ਔਸ਼ਧੀਆਂ ਵਜੋਂ ਕਰਦੀ ਹੈ ।
  • ਵਣਾਂ ਤੋਂ ਈਂਧਨ ਪ੍ਰਾਪਤ ਕੀਤਾ ਜਾਂਦਾ ਹੈ । ਤੇਲ, ਕੁਦਰਤੀ ਗੈਸ ਅਤੇ ਕੋਲੇ ਵਰਗੇ ਪਥਰਾਟ ਈਂਧਨ (Fossil fuels) ਜੀਵ ਵਿਭਿੰਨਤਾ ਦੇ ਪਥਰਾਟ ਦੀ ਹੀ ਉਪਜ ਹਨ ।
  • ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਪਦਾਰਥ, ਜਿਵੇਂ ਕਿ ਹਾਥੀ ਦੰਦ (Ivory) ਮਸਹਿਰਨ (Muskdeer) ਤੋਂ ਪ੍ਰਾਪਤ ਹੋਣ ਵਾਲੀ ਕਸਤੂਰੀ ਅਤੇ ਰੇਸ਼ਮ ਦੇ ਕੀੜਿਆਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ਮ ਦੀ ਵਪਾਰਕ ਪੱਖੋਂ ਬੜੀ ਮਹੱਤਤਾ ਹੈ ।
  • ਜੈਵਿਕ ਪੱਖ ਤੋਂ ਬਹੁਤ ਅਮੀਰ ਅਤੇ ਲਾਜਵਾਬ ਨਿਵਾਸ ਸਥਾਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਜਾਂ ਇਨ੍ਹਾਂ ਦਾ ਪਤਨ ਅਤੇ ਖੰਡਿਤਨ ਕੀਤਾ ਜਾ ਰਿਹਾ ਹੈ । ਜੀਵ ਅਨੇਕਰੂਪਤਾ ਦਾ ਨੁਕਸਾਨ ਵਿਸ਼ਵ ਭਰ ਲਈ ਇਕ ਘੋਰ ਸੰਕਟ ਹੈ । ਅਜੋਕੇ ਸਮੇਂ ਵਿਚ ਵਿਗਿਆਨ ਲਈ ਸਭ ਤੋਂ ਵੱਡੀ ਵੰਗਾਰ (Challenge) ਇਹ ਹੈ ਕਿ ਕਿਸ ਤਰ੍ਹਾਂ ਜਾਤੀਆਂ ਦੀ ਹਾਨੀ ਅਤੇ ਜੀਨ ਸੰਗ੍ਰਹਿ (Genepool) ਨੂੰ ਬਚਾਇਆ ਜਾ ਸਕੇ ।

ਪ੍ਰਸ਼ਨ 3.
ਤੁਸੀਂ ਸਾਧਨ ਸੀਮਾ ਨਿਰਧਾਰਨ (Resource limitations) ਬਾਰੇ ਕੀ ਜਾਣਦੇ ਹੋ ?
ਉੱਤਰ-
ਸਾਧਨ (Resource) – ਜਿਹੜੀ ਵਸਤੂ ਅਸੀਂ ਜੀਵਿਤ ਜਾਂ ਨਿਰਜੀਵ ਆਲੇਦੁਆਲੇ ਤੋਂ ਆਪਣੀਆਂ ਜ਼ਰੂਰਤਾਂ ਅਤੇ ਲੋੜਾਂ ਦੀ ਪੂਰਤੀ ਲਈ ਪ੍ਰਾਪਤ ਕਰਦੇ ਹਾਂ, ਉਨ੍ਹਾਂ ਨੂੰ ਸਾਧਨ ਆਖਦੇ ਹਨ । ਜਿਨ੍ਹਾਂ ਸਾਧਨਾਂ ਦੀ ਮਾਤਰਾ ਨੂੰ ਮਾਪਿਆ ਜਾ ਸਕੇ, ਉਸ ਸਾਧਨ ਨੂੰ ਪਦਾਰਥਕ ਸਾਧਨ (Material resources) ਕਹਿੰਦੇ ਹਨ । ਤਾਜ਼ੀ ਹਵਾ, ਤਾਜ਼ਾ ਸਈ ਪਾਣੀ ਅਤੇ ਉਪਜਾਊ ਮਿੱਟੀ ਸਾਨੂੰ ਸਿੱਧੇ ਤੌਰ ‘ਤੇ ਵਰਤੋਂ ਲਈ ਉਪਲੱਬਧ ਹੋਣ ਵਾਲੇ ਕੁੱਝ ਇਕ ਸਾਧਨ ਹਨ ।

ਸਾਡੇ ਕੁਦਰਤੀ ਸਾਧਨ ਸੀਮਿਤ ਹਨ । ਇਸ ਲਈ ਸਾਨੂੰ ਇਨ੍ਹਾਂ ਸਾਧਨਾਂ ਦੀ ਵਰਤੋਂ ਬੜੀ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ । ਜੀਵ ਅਨੇਕਰੂਪਤਾ ਦੇ ਪੱਖ ਤੋਂ ਭਾਰਤ ਇਕ ਬੜਾ ਅਮੀਰ ਦੇਸ਼ ਹੈ । ਕਿਉਂਕਿ ਭਾਰਤ ਵਿਚ ਵਿਲੱਖਣ ਕਿਸਮਾਂ ਦੇ ਪੌਦੇ ਅਤੇ ਪਾਣੀ ਪਾਏ ਜਾਂਦੇ ਹਨ । ਵਣਾਂ ਦੀ ਕਟਾਈ ਵਿਚ ਹੋ ਰਿਹਾ ਵਾਧਾ ਚਿੰਤਾ ਦਾ ਇਕ ਵਿਸ਼ਾ ਬਣ ਗਿਆ ਹੈ ਅਤੇ ਵਣਾਂ ਦਾ ਵਿਨਾਸ਼ ਜੰਗਲੀ ਜੀਵਨ ਦੀ ਹੋਂਦ ਲਈ ਖ਼ਤਰਾ ਬਣ ਗਿਆ ਹੈ ।ਵਣਾਂ ਦੇ ਨਸ਼ਟ ਹੋਣ ਦੇ ਕਾਰਨ ਧਾਨ (Paddy) ਅਤੇ ਹੋਰਨਾਂ ਪੌਦਿਆਂ ਦੀਆਂ ਜੰਗਲੀ ਕਿਸਮਾਂ ਦੀ ਹੋਂਦ ਖ਼ਤਰੇ ਵਿਚ ਪੈ ਗਈ ਹੈ । ਔਸ਼ਧੀ ਪੌਦਿਆਂ, ਆਰਕਿਡਜ਼ (Orchids) ਅਤੇ ਸੁਰਾਹੀ ਪੌਦਾ (Pitcher plant) ਵਰਗੇ ਨਿਆਰੇ ਪੌਦਿਆਂ ਦਾ ਬਹੁਤ ਜ਼ਿਆਦਾ ਸ਼ੋਸ਼ਣ ਹੋ ਰਿਹਾ ਹੈ । ਭਾਰਤ ਵਿਚ ਔਸ਼ਧੀ ਪੌਦਿਆਂ ਦੀ ਸੁਰੱਖਿਆ ਦੀ ਬਹੁਤ ਲੋੜ ਹੈ । ਤਪਤਖੰਡੀ ਵਣਾਂ ਵਿਚ ਉੱਗਣ ਵਾਲੇ ਪੌਦਿਆਂ ਨੂੰ ਬਚਾਉਣ ਦੀ ਸਖ਼ਤ ਲੋੜ ਹੈ ਕਿਉਂਕਿ ਇਨ੍ਹਾਂ ਵਣਾਂ ਵਿਚ ਉੱਗਣ ਵਾਲੇ ਪੌਦਿਆਂ ਵਿਚ ਬਿਮਾਰੀਆਂ ਅਤੇ ਹਾਨੀਕਾਰਕ ਕੀਟਾਂ ਆਦਿ ਦਾ ਟਾਕਰਾ ਕਰਨ ਦੀ ਸਮਰੱਥਾ ਬਹੁਤ ਅਧਿਕ ਹੈ । ਜਾਤੀਆਂ ਦੇ ਅਲੋਪ ਹੋਣ ਦੇ ਪੰਜ ਕਾਰਨ ਹਨ-

  1. ਨਿਵਾਸ ਸਥਾਨਾਂ ਦੀ ਤਬਾਹੀ,
  2. ਮੌਜੂਦਾ ਪ੍ਰਣਾਲੀ ਵਿਚ ਵਿਦੇਸ਼ੀ ਜਾਤੀਆਂ ਦਾ ਦਾਖ਼ਲਾ,
  3. ਜੰਗਲੀ ਜਾਨਵਰਾਂ ਦਾ ਬਹੁਤ ਜ਼ਿਆਦਾ ਸ਼ਿਕਾਰ,
  4. ਸ਼ਿਕਾਰੀ ਜਾਨਵਰਾਂ ਉੱਤੇ ਮਨੁੱਖੀ ਕੰਟਰੋਲ ਅਤੇ
  5. ਪ੍ਰਦੂਸ਼ਣ ।

ਸਾਡੇ ਲੋਕ ਬਹੁਤ ਹੀ ਗ਼ਰੀਬੀ ਦੀ ਹਾਲਤ ਵਿਚ ਆਪਣਾ ਜੀਵਨ ਗੁਜ਼ਾਰ ਰਹੇ ਹਨ । ਇਹ ਲੋਕ ਵਣਾਂ ਨੂੰ ਇਕ ਖੁੱਲ੍ਹਾ ਖਜ਼ਾਨਾ (Open treasure house) ਸਮਝਦਿਆਂ ਹੋਇਆਂ ਇਹ ਮਹਿਸੂਸ ਕਰਦੇ ਹਨ ਕਿ ਵਣਾਂ ਵਿਚ ਫਿਰ-ਤੁਰ ਕੇ ਈਂਧਨ ਇਕੱਠਾ ਕਰਨਾ, ਡੰਗਰਾਂ ਨੂੰ ਚਰਾਉਣਾ ਅਤੇ ਵਣਾਂ ਵਿਚੋਂ ਜੋ ਦਿਲ ਕਰੇ ਲੈ ਜਾਣਾ ਉਨ੍ਹਾਂ ਦਾ ਹੱਕ ਹੈ । ਕਿਸੇ ਦੇਸ਼ ਵਿਚ ਕਾਠ ਲੱਕੜ (Wood) ਅਤੇ ਦਰੱਖ਼ਤਾਂ ਦੀ ਚੋਰੀ ਇਸ ਗੱਲ ਦੀ ਨਿਸ਼ਾਨੀ ਹੈ ਕਿ ਉਸ ਦੇਸ਼ ਦੀ ਆਰਥਿਕਤਾ ਵਿਚ ਸਭ ਠੀਕ ਨਹੀਂ ਹੈ । ਸਾਡੇ ਸਾਰੇ ਉਦਯੋਗਾਂ ਦੀ ਬੁਨਿਆਦ ਕਿਸੇ ਨਾ ਕਿਸੇ ਤਰ੍ਹਾਂ ਦੇ ਕੁਦਰਤੀ ਸਾਧਨਾਂ ‘ਤੇ ਨਿਰਭਰ ਕਰਦੀ ਹੈ ।

ਪੁਰਾਣੀਆਂ ਥਾਂਵਾਂ (Wild places) ਅਤੇ ਦੂਸਰੀਆਂ ਹੋਰਨਾਂ ਜਾਤੀਆਂ ਦੇ ਬਚਾਅ ਕਰਨ ਨਾਲ ਅਸੀਂ ਆਪਣੇ ਆਲੇ-ਦੁਆਲੇ ਦੀ ਖੂਬਸੂਰਤੀ ਨੂੰ ਕਾਇਮ ਰੱਖ ਸਕਦੇ ਹਾਂ । ਆਪਣੇ ਆਪ ਪੈਦਾ ਹੋਣ ਵਾਲੀਆਂ ਜਾਤੀਆਂ ਤੋਂ ਜਿਹੜੀ ਵਿਗਿਆਨਕ ਜਾਣਕਾਰੀ ਪ੍ਰਾਪਤ ਹੁੰਦੀ ਹੈ, ਉਹ ਵਿਹਾਰਕ (Practical) ਪੱਖ ਤੋਂ ਬੜੀ ਕੀਮਤੀ ਹੋ ਸਕਦੀ ਹੈ ।

ਹੜਾਂ ਵਰਗੀਆਂ ਪ੍ਰਕਿਰਤਿਕ ਆਫ਼ਤਾਂ ਉੱਤੇ ਕਾਬੂ ਪਾਉਣ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਲਈ ਕੁਦਰਤੀ ਪ੍ਰਣਾਲੀ ਦੀ ਸੁਰੱਖਿਆ ਬੜੀ ਜ਼ਰੂਰੀ ਹੈ । ਇਨ੍ਹਾਂ ਸੇਵਾਵਾਂ ਦਾ ਬਦਲ (Replacement) ਬੜਾ ਮਹਿੰਗਾ ਹੈ ।

ਜੈਵਿਕ ਪੱਖ ਤੋਂ ਅਮੀਰ ਅਤੇ ਵਿਲੱਖਣ ਨਿਵਾਸ ਸਥਾਨ ਨਸ਼ਟ ਕੀਤੇ ਜਾ ਰਹੇ ਹਨ । ਇਨ੍ਹਾਂ ਨੂੰ ਖੰਡਿਤ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦਾ ਪਤਨ ਵੀ ਕੀਤਾ ਜਾ ਰਿਹਾ ਹੈ । ਜੈਵਿਕ ਅਨੇਕਰੂਪਤਾ ਦੀ ਹਾਨੀ ਵਿਸ਼ਵ ਭਰ ਲਈ ਇਕ ਗੰਭੀਰ ਸੰਕਟ ਬਣੀ ਹੋਈ ਹੈ । ਜੀਨ ਸੰਗ੍ਰਹਿ ਨੂੰ ਕਿਵੇਂ ਬਚਾਇਆ ਜਾਵੇ ਅਤੇ ਜਾਤੀਆਂ ਦੇ ਨੁਕਸਾਨ ਨੂੰ ਕਿਵੇਂ ਠੱਲ ਪਾਈ ਜਾਵੇ, ਇਹ ਸਮੱਸਿਆਵਾਂ ਵਿਗਿਆਨੀਆਂ ਦੇ ਲਈ ਇਕ ਵੰਗਾਰ ਹਨ ।

PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਪ੍ਰਸ਼ਨ 4.
ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਦੇ ਪਰਿਸਥਿਤਿਕ ਪੱਖ (Ecological aspect), ਤੇ ਚਰਚਾ ਕਰੋ ।
ਉੱਤਰ-
ਪਰਿਸਥਿਤਿਕ ਪੱਖ (Ecological aspect) – ਸਮੁਦਾਇ ਅਤੇ ਵਾਤਾਵਰਣ ਦੀਆਂ ਅੰਤਰਕਿਰਿਆਵਾਂ ਦੇ ਕਾਰਨ ਪਰਿਸਥਿਤਿਕ ਪ੍ਰਣਾਲੀ ਬਣਦੀ ਹੈ । ਵਣ, ਘਾਹ ਦੇ ਮੈਦਾਨ, ਮਾਰੂਥਲ, ਪਹਾੜ ਅਤੇ ਜਲਗਾਹਾਂ ਵੱਖ-ਵੱਖ ਤਰ੍ਹਾਂ ਦੀਆਂ ਪਰਿਸਥਿਤਿਕ ਪ੍ਰਣਾਲੀਆਂ ਦੇ ਉਦਾਹਰਨ ਹਨ | ਜਲ-ਜਲੀ (Aquatic) ਪਰਿਸਥਿਤਿਕ ਪ੍ਰਣਾਲੀ ਵਿਚ ਦਰਿਆ, ਝੀਲਾਂ ਅਤੇ ਸਾਗਰ ਆਦਿ ਸ਼ਾਮਿਲ ਹਨ । ਹਰੇਕ ਪਰਿਸਥਿਤਿਕ ਪ੍ਰਣਾਲੀ ਵਿਚ ਮੌਜੂਦ ਜਾਤੀਆਂ ਦਾ ਇਕਦੂਸਰੇ ਨਾਲ ਲਿੰਕ ਹੁੰਦਾ ਹੈ ਅਤੇ ਜਾਤੀਆਂ ਇਕ-ਦੂਸਰੇ ਦੇ ਪੂਰਕ ਵਜੋਂ ਕਾਰਜ ਕਰਦੀਆਂ ਹਨ । ਜਿਸ ਪਰਿਸਥਿਤਿਕ ਪ੍ਰਣਾਲੀ ਨੂੰ ਮਨੁੱਖਾਂ ਨੇ ਨਾ ਛੇੜਿਆ ਹੋਵੇ, ਉਸ ਪਰਿਸਥਿਤਿਕ ਪ੍ਰਣਾਲੀ ਨੂੰ ਕੁਦਰਤੀ ਪਰਿਸਥਿਤਿਕ ਪ੍ਰਣਾਲੀ ਆਖਿਆ ਜਾਂਦਾ ਹੈ ਅਤੇ ਜਿਸ ਪਰਿਸਥਿਤਿਕ ਪ੍ਰਣਾਲੀ ਨੂੰ ਮਨੁੱਖਾਂ ਨੇ ਛੇੜਛਾੜ ਕਰਕੇ ਬਦਲਾਓ ਪੈਦਾ ਕਰ ਦਿੱਤਾ ਹੋਵੇ, ਤਾਂ ਅਜਿਹੀ ਪ੍ਰਣਾਲੀ ਨੂੰ ‘ਸੁਧਾਰੀ ਹੋਈ ਪਰਿਸਥਿਤਿਕ ਪ੍ਰਣਾਲੀ ਕਹਿੰਦੇ ਹਨ ਅਤੇ ਅਜਿਹੀਆਂ ਸੁਧਾਰੀਆਂ ਗਈਆਂ ਪਰਿਸਥਿਤਿਕ ਪ੍ਰਣਾਲੀਆਂ ਤੋਂ ਹੋਰ ਤਰ੍ਹਾਂ ਦੇ ਕੰਮ ਲਏ ਜਾਂਦੇ ਹਨ ।

ਕਿਸੇ ਵੀ ਪਰਿਸਥਿਤਿਕ ਪ੍ਰਣਾਲੀ ਦਾ ਮਾਪ ਕਿਸੇ ਖੰਡ ਵਿਚ ਮੌਜੂਦ ਨਿਵਾਸ ਸਥਾਨ ਪਰਿਸਥਿਤਿਕ ਪ੍ਰਣਾਲੀਆਂ ਦੀ ਗਿਣਤੀ ਉੱਪਰ ਆਧਾਰਿਤ ਹੈ । ਵਣ, ਰੇਗਿਸਥਾਨ, ਸੇਜ਼ਲ ਜ਼ਮੀਨ, ਵਰਖਾ, ਵਣ ਅਤੇ ਦਰਿਆ ਤੇ ਝੀਲਾਂ ਆਦਿ ਪਰਿਸਥਿਤਿਕ ਪਣਾਲੀਆਂ ਦੀਆਂ ਵੱਖਵੱਖ ਕਿਸਮਾਂ ਹਨ, ਜਿੱਥੇ ਸਜੀਵ ਰਹਿੰਦੇ, ਵੱਧਦੇ-ਫੁਲਦੇ ਅਤੇ ਵਿਕਾਸ ਕਰਦੇ ਹਨ ।
PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-1) 1
ਭਾਰਤ ਦੇਸ਼ ਦੀਆਂ ਭੌਤਿਕ ਹਾਲਤਾਂ ਦੇ ਕਾਰਨ ਅਤੇ ਵੱਖ-ਵੱਖ ਸਭਾਵਾਂ ਵਾਲੇ ਜੀਵ-ਭੂਗੋਲਿਕ ਖੰਡਾਂ ਦੇ ਕਾਰਨ ਭਾਰਤ ਪਰਿਸਥਿਤਿਕ ਅਨੇਕਰੂਪਤਾ ਦੇ ਪੱਖ ਤੋਂ ਬੜਾ ਅਮੀਰ ਦੇਸ਼ ਹੈ ।
PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-1) 2
ਚਿੱਤਰ 1.9. (ਉ-ਸ) () ਵਰਖਾ ਵਣ, (ਅ) ਸੇਜਲ ਜ਼ਮੀਨ, (ਬ) ਮਾਰੂਥਲ, (ਸ) ਮੈਂਗਰੋਵਜ਼

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

Punjab State Board PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ Important Questions and Answers.

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਸਮਾਜ ਸ਼ਾਸਤਰ ਦਾ ਜਨਮਦਾਤਾ ਕਿਸਨੂੰ ਕਿਹਾ ਜਾਂਦਾ ਹੈ ?
(a) ਅਗਸਤੇ ਕਾਮਤੇ
(b) ਕਾਰਲ ਮਾਰਕਸ
(c) ਦੁਰਖੀਮ
(d) ਮੈਕਸ ਵੈਬਰ ।
ਉੱਤਰ-
(a) ਅਗਸਤੇ ਕਾਮਤੇ ।

ਪ੍ਰਸ਼ਨ 2.
ਸਭ ਤੋਂ ਪਹਿਲਾਂ ਸਮਾਜ ਸ਼ਾਸਤਰ ਸ਼ਬਦ ਦਾ ਪ੍ਰਯੋਗ ਕਦੋਂ ਹੋਇਆ ਸੀ ?
(a) 1840
(b) 1839
(c) 1842
(d) 1844.
ਉੱਤਰ-
(b) 1839.

ਪ੍ਰਸ਼ਨ 3.
ਕਾਰਲ ਮਾਰਕਸ ਕਦੋਂ ਪੈਦਾ ਹੋਏ ਸਨ ?
(a) 1820
(b) 1822
(c) 1818
(d) 1816.
ਉੱਤਰ-
(c) 1818.

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 4.
ਕਮਿਊਨਿਸ ਮੈਨੀਫੈਸਟੋ ਕਿਸਨੇ ਲਿਖਿਆ ਸੀ ?
(a) ਵੈਬਰ ਅਤੇ ਮਾਰਕਸ
(b) ਮਾਰਕਸ ਅਤੇ ਦੁਰਖੀਮ
(c) ਦੁਰਖੀਮ ਅਤੇ ਵੈਬਰ
(d) ਮਾਰਕਸ ਅਤੇ ਏਂਜਲਸ ।
ਉੱਤਰ-
(d) ਮਾਰਕਸ ਅਤੇ ਏਂਜਲਸ ।

ਪ੍ਰਸ਼ਨ 5.
ਮਾਰਕਸ ਦੇ ਅਨੁਸਾਰ ਸਮਾਜ ਵਿੱਚ ਕਿੰਨੇ ਵਰਗ ਹੁੰਦੇ ਹਨ ?
(a) ਦੋ
(b) ਤਿੰਨ
(c) ਚਾਰੇ
(d) ਪੰਜ ।
ਉੱਤਰ-
a) ਦੋ ।

ਪ੍ਰਸ਼ਨ 6.
ਇਹਨਾਂ ਵਿੱਚੋਂ ਕਿਹੜਾ ਵਰਗ ਮਾਰਕਸ ਅਨੁਸਾਰ ਹਰੇਕ ਸਮਾਜ ਵਿੱਚ ਮੌਜੂਦ ਹੁੰਦਾ ਹੈ ?
(a) ਪੂੰਜੀਪਤੀ ਵਰਗ
(b) ਮਜ਼ਦੂਰ ਵਰਗ
(c) ਦੋਵੇਂ (a) ਅਤੇ (b)
d) ਕੋਈ ਨਹੀਂ ।
ਉੱਤਰ-
(c) ਦੋਵੇਂ (a) ਅਤੇ (b) ।

ਪ੍ਰਸ਼ਨ 7.
ਕਾਰਲ ਮਾਰਕਸ ਨੇ ਸਮਾਜ ਵਿੱਚ ਵਰਗ ਸੰਘਰਸ਼ ਦਾ ਕਿਹੜਾ ਕਾਰਨ ਦਿੱਤਾ ਹੈ ?
(a) ਪੂੰਜੀਪਤੀ ਵਲੋਂ ਮਜ਼ਦੂਰਾਂ ਦਾ ਸ਼ੋਸ਼ਣ
(b) ਮਜ਼ਦੂਰਾਂ ਵਲੋਂ ਪੂੰਜੀਪਤੀ ਦਾ ਸ਼ੋਸ਼ਣ
(c) ਦੋਹਾਂ ਵਰਗਾਂ ਵਿੱਚ ਇਤਿਹਾਸਿਕ ਦੁਸ਼ਮਣੀ
(d) ਉਪਰੋਕਤ ਸਾਰੇ ।
ਉੱਤਰ-
(a) ਪੂੰਜੀਪਤੀ ਵਲੋਂ ਮਜ਼ਦੂਰਾਂ ਦਾ ਸ਼ੋਸ਼ਣ ।

ਪ੍ਰਸ਼ਨ 8.
ਇਹਨਾਂ ਵਿੱਚੋਂ ਕਿਹੜਾ ਸੰਕਲਪ ਕਾਰਲ ਮਾਰਕਸ ਨੇ ਦਿੱਤਾ ਸੀ ?
(a) ਵਰਗ ਸੰਘਰਸ਼
(b) ਇਤਿਹਾਸਿਕ ਭੌਤਿਕਵਾਦ
(c) ਵਾਧੂ ਮੁੱਲ ਦਾ ਸਿਧਾਂਤ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 9.
ਦੁਰਖੀਮ ਦਾ ਜਨਮ ਕਦੋਂ ਹੋਇਆ ਸੀ ?
(a) 1870
(b) 1858
(c) 1864
(d) 1868.
ਉੱਤਰ-
(b) 1858.

ਪ੍ਰਸ਼ਨ 10.
ਫਰਾਂਸ ਵਿੱਚ ਕਿਸਨੂੰ ਕਾਮਤੇ ਦਾ ਉਤਰਾਧਿਕਾਰੀ ਕਿਹਾ ਜਾਂਦਾ ਹੈ ?
(a) ਵੈਬਰ
(b) ਮਾਰਕਸ
(c) ਦੁਰਖੀਮ
(d) ਸਪੈਂਸਰ ।
ਉੱਤਰ-
(c) ਦੁਰਖੀਮ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 11.
ਇਹਨਾਂ ਵਿੱਚੋਂ ਕਿਹੜੀ ਕਿਤਾਬ ਦੁਰਘੀਮ ਨੇ ਲਿਖੀ ਸੀ ?
(a) Division of Labour in Society
(b) Suicide – A Study of Sociology
(c) The Rules of Sociological Method
(d) All of these.
ਉੱਤਰ-
(d) All of these.

ਪ੍ਰਸ਼ਨ 12.
ਇਹਨਾਂ ਵਿੱਚੋਂ ਕਿਹੜਾ ਸਿਧਾਂਤ ਦੁਰਖੀਮ ਨੇ ਦਿੱਤਾ ਸੀ ?
(a) ਕਿਰਤ ਵੰਡ
(b) ਸਮਾਜਿਕ ਤੱਥ
(c) ਆਤਮ ਹੱਤਿਆ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 13.
ਦੁਰਖੀਮ ਨੇ ਸਮਾਜਿਕ ਤੱਥ ਦੇ ਕਿੰਨੇ ਪ੍ਰਕਾਰ ਦਿੱਤੇ ਹਨ ?
(a) ਦੋ
(b) ਤਿੰਨ
(c) ਚਾਰ
(d) ਪੰਜ ।
ਉੱਤਰ-
(b) ਤਿੰਨ ।

ਪ੍ਰਸ਼ਨ 14.
ਇਹਨਾਂ ਵਿੱਚੋਂ ਕਿਹੜਾ ਸੰਕਲਪ ਵੈਬਰ ਨੇ ਦਿੱਤਾ ਸੀ ?
(a) ਸੱਤਾ
(b) ਆਦਰਸ਼ ਰੂਪ
(c) ਸਮਾਜਿਕ ਕ੍ਰਿਆ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

II. ਖ਼ਾਲੀ ਥਾਂਵਾਂ ਭਰੋ Fill in the blanks :

1. ਕਾਰਲ ਮਾਰਕਸ …………………………. ਦਾਰਸ਼ਨਿਕ ਸੀ ।
ਉੱਤਰ-
ਜਰਮਨ

2. ਮੈਕਸ ਵੈਬਰ ਨੇ ਸਮਾਜਿਕ …………………… ਦਾ ਸਿਧਾਂਤ ਦਿੱਤਾ ।
ਉੱਤਰ-
ਕ੍ਰਿਆ

3. ਕਿਰਤ ਵੰਡ ਦਾ ਸਿਧਾਂਤ ……………………….. ਨੇ ਦਿੱਤਾ ਸੀ ।
ਉੱਤਰ-
ਦੁਰਖੀਮ

4. ਇਤਿਹਾਸਿਕ ਭੌਤਿਕਵਾਦ ……………………. ਦੀ ਦੇਣ ਹੈ ।
ਉੱਤਰ-
ਕਾਰਲ ਮਾਰਕਸ

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

5. ਕਾਰਲ ਮਾਰਕਸ ਨੇ ਵਰਗ …………………………….. ਦਾ ਸਿਧਾਂਤ ਦਿੱਤਾ ਸੀ ।
ਉੱਤਰ-
ਸੰਘਰਸ਼

6. ਵੈਬਰ ਅਨੁਸਾਰ ………………………. ਧਰਮ ਪੂੰਜੀਵਾਦ ਦੇ ਸਾਹਮਣੇ ਆਉਣ ਲਈ ਜ਼ਿੰਮੇਵਾਰ ਹੈ ।
ਉੱਤਰ-
ਪ੍ਰੋਟੈਸਟੈਂਟ

7. ਆਤਮ ਹੱਤਿਆ ਦਾ ਸਿਧਾਂਤ ………………………… ਨੇ ਦਿੱਤਾ ਸੀ ।
ਉੱਤਰ-
ਦੁਰਖੀਮ ।

III. ਸਹੀ/ਗ਼ਲਤ True/False :

1. ਦੁਰਖੀਮ ਫਰਾਂਸ ਵਿੱਚ ਪੈਦਾ ਹੋਇਆ ਸੀ ।
ਉੱਤਰ-
ਸਹੀ

2. ਦੁਰਖੀਮ ਨੇ ਤਿੰਨ ਪ੍ਰਕਾਰ ਦੀ ਆਤਮ ਹੱਤਿਆ ਬਾਰੇ ਦੱਸਿਆ ਸੀ ।
ਉੱਤਰ-
ਸਹੀ

3. ਵੈਬਰ ਨੇ ਚਾਰ ਪ੍ਰਕਾਰ ਦੀ ਸੱਤਾ ਦਾ ਵਰਣਨ ਕੀਤਾ ਸੀ ।
ਉੱਤਰ-
ਗ਼ਲਤ

4. ਮਾਰਕਸ ਅਨੁਸਾਰ ਸਮਾਜ ਵਿੱਚ ਤਿੰਨ ਪ੍ਰਕਾਰ ਦੇ ਵਰਗ ਹੁੰਦੇ ਹਨ ।
ਉੱਤਰ-
ਗ਼ਲਤ

5. ਮਜ਼ਦੂਰ ਵਰਗ ਪੂੰਜੀਪਤੀ ਵਰਗ ਦਾ ਸ਼ੋਸ਼ਣ ਕਰਦਾ ਹੈ ।
ਉੱਤਰ-
ਗ਼ਲਤ

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

6. ਸਮਾਜਿਕ ਏਕਤਾ ਦਾ ਸਿਧਾਂਤ ਦੁਰਖੀਮ ਦੀ ਦੇਣ ਹੈ ।
ਉੱਤਰ-
ਸਹੀ

IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :

ਪ੍ਰਸ਼ਨ 1.
ਸਮਾਜ ਵਿਗਿਆਨ ਦਾ ਜਨਮਦਾਤਾ ਕਿਸਨੂੰ ਕਿਹਾ ਜਾਂਦਾ ਹੈ ?
ਉੱਤਰ-
ਅਗਸਤੇ ਕਾਮਤੇ ਨੂੰ ਸਮਾਜ ਵਿਗਿਆਨ ਦਾ ਜਨਮਦਾਤਾ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਸਮਾਜ ਵਿਗਿਆਨ ਸ਼ਬਦ ਪਹਿਲੀ ਵਾਰ ਕਦੋਂ ਪ੍ਰਯੋਗ ਕੀਤਾ ਗਿਆ ਸੀ ?
ਉੱਤਰ-
ਸਮਾਜ ਵਿਗਿਆਨ ਸ਼ਬਦ ਪਹਿਲੀ ਵਾਰ 1839 ਵਿੱਚ ਪ੍ਰਯੋਗ ਕੀਤਾ ਗਿਆ ਸੀ ।

ਪ੍ਰਸ਼ਨ 3.
ਕਾਰਲ ਮਾਰਕਸ ਕਦੋਂ ਅਤੇ ਕਿੱਥੇ ਪੈਦਾ ਹੋਇਆ ਸੀ ?
ਉੱਤਰ-
ਕਾਰਲ ਮਾਰਕਸ 5 ਮਈ, 1818 ਵਿੱਚ ਪਸ਼ੀਆ ਦੇ ਰਾਈਨ ਪ੍ਰਾਂਤ ਦੇ ਛਿਅਰ ਸ਼ਹਿਰ ਵਿੱਚ ਪੈਦਾ ਹੋਇਆ ਸੀ ।

ਪ੍ਰਸ਼ਨ 4.
ਕਾਰਲ ਮਾਰਕਸ ਨੂੰ ਕਦੋਂ ਅਤੇ ਕਿੱਥੇ ਡਾਕਟਰੇਟ ਦੀ ਉਪਾਧੀ ਪ੍ਰਾਪਤ ਹੋਈ ਸੀ ?
ਉੱਤਰ-
ਕਾਰਲ ਮਾਰਕਸ ਨੂੰ 1841 ਨੂੰ ਜੇਨਾ ਵਿਸ਼ਵਵਿਦਿਆਲੇ ਤੋਂ ਡਾਕਟਰੇਟ ਮਿਲੀ ਸੀ ।

ਪ੍ਰਸ਼ਨ 5.
Communist Menifesto ਕਦੋਂ ਅਤੇ ਕਿਸਨੇ ਲਿਖਿਆ ਸੀ ?
ਉੱਤਰ-
Communist Menifesto 1848 ਈ: ਵਿੱਚ ਮਾਰਕਸ ਅਤੇ ਏਂਜਲਸ ਨੇ ਲਿਖਿਆ ਸੀ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 6.
ਕਾਰਲ ਮਾਰਕਸ ਦੀ ਮੌਤ ਕਦੋਂ ਹੋਈ ਸੀ ?
ਉੱਤਰ-
ਕਾਰਲ ਮਾਰਕਸ ਦੀ ਮੌਤ 14 ਮਾਰਚ, 1883 ਨੂੰ ਹੋਈ ਸੀ ।

ਪ੍ਰਸ਼ਨ 7.
ਮਾਰਕਸ ਦੇ ਅਨੁਸਾਰ ਸਮਾਜ ਵਿੱਚ ਕਿੰਨੇ ਵਰਗ ਹੁੰਦੇ ਹਨ ?
ਉੱਤਰ-
ਮਾਰਕਸ ਦੇ ਅਨੁਸਾਰ ਸਮਾਜ ਵਿੱਚ ਪ੍ਰਮੁੱਖ ਰੂਪ ਨਾਲ ਦੋ ਵਰਗ ਹੁੰਦੇ ਹਨ-ਪੂੰਜੀਪਤੀ ਵਰਗ ਅਤੇ ਮਜ਼ਦੂਰ ਵਰਗ ।

ਪ੍ਰਸ਼ਨ 8.
ਮਾਰਕਸ ਨੇ ਸਮਾਜ ਵਿਗਿਆਨ ਨੂੰ ਕਿਹੜੇ ਸੰਕਲਪ ਦਿੱਤੇ ਹਨ ?
ਉੱਤਰ-
ਮਾਰਕਸ ਨੇ ਸਮਾਜ ਵਿਗਿਆਨ ਨੂੰ ਵਰਗ ਸੰਘਰਸ਼, ਇਤਿਹਾਸਿਕ, ਭੌਤਿਕਵਾਦ, ਸਮਾਜਿਕ ਪਰਿਵਰਤਨ, ਅਲਗਾਵ, ਵਾਧੂ ਮੁੱਲ ਦੇ ਸਿਧਾਂਤ ਦਿੱਤੇ ਸਨ ।

ਪ੍ਰਸ਼ਨ 9.
ਦੁਰਖੀਮ ਨੂੰ ਫਰਾਂਸ ਵਿੱਚ ਅਤੇ ਸਮਾਜ ਸ਼ਾਸਤਰ ਵਿੱਚ ਕਿਸਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ ?
ਉੱਤਰ-
ਦੁਰਖੀਮ ਨੂੰ ਸਮਾਜ ਸ਼ਾਸਤਰ ਵਿੱਚ ਕਾਮਤੇ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ ।

ਪ੍ਰਸ਼ਨ 10.
ਦੁਰਖੀਮ ਕਿਸ ਵਿਸ਼ਵਵਿਦਿਆਲੇ ਵਿੱਚ ਪ੍ਰੋਫੈਸਰ ਨਿਯੁਕਤ ਹੋਏ ਸਨ ?
ਉੱਤਰ-
ਦੁਰਖੀਮ ਪੈਰਿਸ ਵਿਸ਼ਵਵਿਦਿਆਲੇ ਵਿੱਚ ਪ੍ਰੋਫੈਸਰ ਨਿਯੁਕਤ ਹੋਏ ਸਨ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 11.
ਦੁਰਖੀਮ ਨੇ ਸਮਾਜ ਵਿਗਿਆਨ ਨੂੰ ਕਿਹੜੇ ਸਿਧਾਂਤ ਦਿੱਤੇ ਸਨ ?
ਉੱਤਰ-
ਦੁਰਖੀਮ ਨੇ ਸਮਾਜ ਵਿਗਿਆਨ ਨੂੰ ਸਮਾਜਿਕ ਤੱਥ, ਆਤਮਹੱਤਿਆ, ਧਰਮ, ਕਿਰਤ ਵੰਡ ਆਦਿ ਵਰਗੇ ਸਿਧਾਂਤ ਦਿੱਤੇ ।

ਪ੍ਰਸ਼ਨ 12.
ਵੈਬਰ ਦੇ ਅਨੁਸਾਰ ਸੱਤਾ ਦੇ ਕਿੰਨੇ ਪ੍ਰਕਾਰ ਹੁੰਦੇ ਹਨ ?
ਉੱਤਰ-
ਵੈਬਰ ਦੇ ਅਨੁਸਾਰ ਸੱਤਾ ਦੇ ਤਿੰਨ ਪ੍ਰਕਾਰ ਹੁੰਦੇ ਹਨ-ਪਰੰਪਰਾਗਤ, ਵਿਧਾਨਿਕ ਅਤੇ ਚਮਤਕਾਰੀ ।

ਪ੍ਰਸ਼ਨ 13.
ਵੈਬਰ ਦੇ ਅਨੁਸਾਰ ਕਿਹੜਾ ਧਰਮ ਪੂੰਜੀਵਾਦ ਦੇ ਵਿਕਾਸ ਦੇ ਲਈ ਜ਼ਿੰਮੇਵਾਰ ਹੈ ?
ਉੱਤਰ-
ਵੈਬਰ ਦੇ ਅਨੁਸਾਰ ਪੂੰਜੀਵਾਦ ਦੇ ਵਿਕਾਸ ਦੇ ਲਈ ਪ੍ਰੋਟੈਸਟੈਂਟ ਧਰਮ ਜ਼ਿੰਮੇਵਾਰ ਹੈ ।

ਪ੍ਰਸ਼ਨ 14.
ਵੈਬਰ ਨੇ ਸਮਾਜ ਵਿਗਿਆਨ ਨੂੰ ਕੀ ਯੋਗਦਾਨ ਦਿੱਤਾ ਹੈ ?
ਉੱਤਰ-
ਵੈਬਰ ਨੇ ਸੱਤਾ ਦੇ ਪ੍ਰਕਾਰ, ਆਦਰਸ਼ ਰੂਪ, ਸਮਾਜਿਕ ਕਿਰਿਆ, ਪੂੰਜੀਵਾਦ, ਟੈਸਟੈਂਟ ਧਰਮ ਦੀ ਵਿਆਖਿਆ ਆਦਿ ਸੰਕਲਪਾਂ ਦਾ ਯੋਗਦਾਨ ਦਿੱਤਾ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਪੂੰਜੀਵਾਦੀ ਵਰਗ ਕੀ ਹੁੰਦਾ ਹੈ ?
ਉੱਤਰ-
ਮਾਰਕਸ ਦੇ ਅਨੁਸਾਰ ਪੂੰਜੀਵਾਦੀ ਵਰਗ ਅਜਿਹਾ ਵਰਗ ਹੁੰਦਾ ਹੈ ਜਿਸਦੇ ਕੋਲ ਉਤਪਾਦਨ ਦੇ ਸਾਰੇ ਸਾਧਨ ਹੁੰਦੇ ਹਨ ਅਤੇ ਉਹ ਸਾਰੇ ਉਤਪਾਦਨ ਦੇ ਸਾਧਨਾਂ ਦਾ ਮਾਲਕ ਹੁੰਦਾ ਹੈ ਜਿਨ੍ਹਾਂ ਦੀ ਮੱਦਦ ਨਾਲ ਉਹ ਹੋਰ ਵਰਗਾਂ ਦਾ ਸ਼ੋਸ਼ਣ ਕਰਦਾ ਹੈ । ਆਪਣੇ ਸਾਧਨਾਂ ਦੀ ਮੱਦਦ ਨਾਲ ਉਹ ਹੋਰ ਪੈਸੇ ਕਮਾਉਂਦਾ ਹੈ ਅਤੇ ਅਰਾਮ ਦਾ ਜੀਵਨ ਬਤੀਤ ਕਰਦਾ ਹੈ | ਮਾਰਕਸ ਦੇ ਅਨੁਸਾਰ ਇੱਕ ਦਿਨ ਮਜ਼ਦੂਰ ਵਰਗ ਇਸ ਵਰਗ ਦੀ ਸੱਤਾ ਉਖਾੜ ਸੁੱਟੇਗਾ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 2.
ਮਜ਼ਦੂਰ ਵਰਗ ਕੀ ਹੁੰਦਾ ਹੈ ?
ਉੱਤਰ-
ਮਾਰਕਸ ਦੇ ਅਨੁਸਾਰ ਮਜ਼ਦੂਰ ਵਰਗ ਦੇ ਕੋਲ ਉਤਪਾਦਨ ਦੇ ਸਾਧਨਾਂ ਦੀ ਮਲਕੀਅਤ ਨਹੀਂ ਹੁੰਦੀ । ਉਸਦੇ ਕੋਲ ਕੋਈ ਪੂੰਜੀ ਜਾਂ ਪੈਸਾ ਨਹੀਂ ਹੁੰਦਾ । ਉਸਦੇ ਕੋਲ ਰੋਟੀ ਕਮਾਉਣ ਲਈ ਆਪਣੀ ਮਿਹਨਤ ਵੇਚਣ ਤੋਂ ਇਲਾਵਾ ਹੋਰ ਕੁੱਝ ਨਹੀਂ ਹੁੰਦਾ । ਉਹ ਹਮੇਸ਼ਾ ਪੂੰਜੀਪਤੀ ਵਰਗ ਦੇ ਹੱਥੋਂ ਸ਼ੋਸ਼ਿਤ ਹੁੰਦਾ ਰਹਿੰਦਾ ਹੈ । ਇਸ ਸ਼ੋਸ਼ਣ ਕਾਰਨ ਉਹ ਗਰੀਬ ਹੁੰਦਾ ਜਾਂਦਾ ਹੈ ।

ਪ੍ਰਸ਼ਨ 3.
ਪੂੰਜੀਵਾਦ ਕੀ ਹੁੰਦਾ ਹੈ ?
ਉੱਤਰ-
ਪੂੰਜੀਵਾਦ ਇੱਕ ਆਰਥਿਕ ਵਿਵਸਥਾ ਹੈ ਜਿਸ ਵਿੱਚ ਨਿੱਜੀ ਸੰਪੱਤੀ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਬਜ਼ਾਰ ਉੱਤੇ ਸਰਕਾਰੀ ਨਿਯੰਤਰਨ ਨਾ-ਬਰਾਬਰ ਹੁੰਦਾ ਹੈ । ਹਰੇਕ ਵਿਅਕਤੀ ਨੂੰ ਆਪਣੀ ਮਰਜ਼ੀ ਅਤੇ ਯੋਗਤਾ ਅਨੁਸਾਰ ਕਮਾਉਣ ਦਾ ਅਧਿਕਾਰ ਹੁੰਦਾ ਹੈ । ਪੂੰਜੀਵਾਦ ਵਿੱਚ ਪੂੰਜੀਪਤੀ ਆਪਣੇ ਪੈਸੇ ਨਾਲ ਹੋਰ ਪੈਸਾ ਕਮਾਉਂਦਾ ਹੈ ਅਤੇ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦਾ ਹੈ ।

ਪ੍ਰਸ਼ਨ 4.
ਸਮਾਜਿਕ ਏਕਤਾ ਕੀ ਹੈ ?
ਉੱਤਰ-
ਦੁਰਖੀਮ ਦੇ ਅਨੁਸਾਰ ਹਰੇਕ ਸਮਾਜ ਦੇ ਕੁੱਝ ਮੂਲ ਆਦਰਸ਼ ਵਿਸ਼ਵਾਸ, ਵਿਵਹਾਰ ਦੇ ਤਰੀਕੇ, ਸੰਸਥਾਵਾਂ ਅਤੇ ਕਾਨੂੰਨ ਪ੍ਰਚੱਲਿਤ ਹੁੰਦੇ ਹਨ ਜੋ ਸਮਾਜ ਨੂੰ ਬੰਨ੍ਹ ਕੇ ਰੱਖਦੇ ਹਨ । ਅਜਿਹੇ ਤੱਤਾਂ ਕਾਰਨ ਸਮਾਜ ਵਿੱਚ ਏਕਤਾ ਬਣੀ ਰਹਿੰਦੀ ਹੈ । ਇਹਨਾਂ ਕਾਰਨ ਸਮਾਜ ਵਿੱਚ ਸੰਬੰਧ ਬਣੇ ਰਹਿੰਦੇ ਹਨ ਅਤੇ ਇਹ ਸਮਾਜ ਵਿੱਚ ਏਕਤਾ ਪੈਦਾ ਕਰਦੇ ਹਨ ਜਿਸਨੂੰ ਅਸੀਂ ਸਮਾਜਿਕ ਏਕਤਾ ਕਹਿੰਦੇ ਹਨ ।

ਪ੍ਰਸ਼ਨ 5.
ਕਿਰਤ ਵੰਡ ਕੀ ਹੈ ?
ਉੱਤਰ-
ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਅਰਥ ਵੱਖ-ਵੱਖ ਲੋਕਾਂ ਜਾਂ ਵਰਗਾਂ ਵਿੱਚ ਉਹਨਾਂ ਦੀ ਸਮਰੱਥਾ ਅਤੇ ਯੋਗਤਾ ਅਨੁਸਾਰ ਕੰਮ ਦੀ ਵੰਡ ਕਰਨਾ ਹੈ ਤਾਂ ਕਿ ਕੰਮ ਸੰਗਠਿਤ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ । ਇਸ ਨੂੰ ਹੀ ਕਿਰਤ ਵੰਡ ਕਿਹਾ ਜਾਂਦਾ ਹੈ । ਇਹ ਹਰੇਕ ਸਮਾਜ ਵਿੱਚ ਪਾਈ ਜਾਂਦੀ ਹੈ । ਇਸਦੀ ਉਤਪਤੀ ਨਹੀਂ ਬਲਿਕ ਵਿਕਾਸ ਹੁੰਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਅਧਿਆਤਮਿਕ ਪੜਾਅ ।
ਉੱਤਰ-
ਕਾਮਤੇ ਦੀ ਸਿਧਾਂਤਕ ਸਕੀਮ ਵਿਚ ਅਧਿਆਤਮਿਕ ਪੜਾਅ ਬਹੁਤ ਮਹੱਤਤਾ ਰੱਖਦਾ ਹੈ । ਉਸਦੇ ਅਨੁਸਾਰ ਇਸ ਵਿਚਾਰ ਵਿਚ ਮਨੁੱਖ ਦੇ ਵਿਚਾਰ ਕਾਲਪਨਿਕ ਸਨ । ਮਨੁੱਖ ਸਭ ਚੀਜ਼ਾਂ ਨੂੰ ਪਰਮਾਤਮਾ ਦੇ ਰੂਪ ਵਿਚ ਜਾਂ ਕਿਸੇ ਅਲੌਕਿਕ ਜੀਵ ਦੀਆਂ ਉਸ ਸਮੇਂ ਦੀਆਂ ਕ੍ਰਿਆਵਾਂ ਦੇ ਨਤੀਜੇ ਦੇ ਰੂਪ ਵਿਚ ਦੇਖਦਾ, ਮੰਨਦਾ ਅਤੇ ਸਮਝਦਾ ਸੀ । ਧਾਰਨਾ ਇਹ ਹੁੰਦੀ ਸੀ ਕਿ ਸਭ ਚੀਜ਼ਾਂ ਭਾਵੇਂ ਨਿਰਜੀਵ ਸਨ ਅਤੇ ਭਾਵੇਂ ਸਜੀਵ, ਦਾ ਕਾਰਜ ਰੂਪ ਅਲੌਕਿਕ ਸ਼ਕਤੀਆਂ ਹਨ ਅਰਥਾਤ ਸਭ ਵਸਤਾਂ ਵਿਚ ਉਹੀ ਸ਼ਕਤੀ ਵਿਆਪਕ ਹੈ । ਧਾਰਮਿਕ ਪੜਾਅ ਵਿਚ ਮਨੁੱਖ ਦੇ ਬਾਰੇ ਚਰਚਾ ਕਰਦੇ ਕਾਮਤੇ ਕਹਿੰਦਾ ਹੈ ਕਿ ਇਸ ਅਵਸਥਾ ਵਿਚ ਸਿਸ਼ਟੀ ਦੇ ਜ਼ਰੂਰੀ ਸੁਭਾਅ ਦੀ ਖੋਜ ਕਰਨ ਜਾਂ ਪ੍ਰਾਕ੍ਰਿਤਕ ਘਟਨਾਵਾਂ ਦੇ ਹੋਣ ਦੇ ਆਖਰੀ ਕਾਰਨਾਂ ਨੂੰ ਜਾਣਨ ਦੇ ਯਤਨ ਵਿਚ ਮਨੁੱਖ ਦਾ ਦਿਮਾਗ ਇਹ ਮੰਨ ਲੈਂਦਾ ਹੈ ਕਿ ਸਭ ਘਟਨਾਵਾਂ ਅਲੌਕਿਕ ਪ੍ਰਾਣੀਆਂ ਦੀਆਂ ਤਤਕਾਲਿਕ ਘਟਨਾਵਾਂ ਦਾ ਸਬੂਤ ਹਨ । ਇਹ ਅੱਗੇ ਤਿੰਨ ਉਪ ਪੜਾਵਾਂ-ਪ੍ਰਤੀਕ ਪੂਜਨ, ਬਹੁ-ਦੇਵਤਾਵਾਦ ਅਤੇ ਇਕ ਈਸ਼ਵਰਵਾਦ ਵਿਚ ਵੰਡਿਆ ਹੈ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 2.
ਅਧਿਭੌਤਿਕ ਪੜਾਅ ।
ਉੱਤਰ-
ਇਸ ਪੜਾਅ ਨੂੰ ਕਾਮਤੇ ਆਧੁਨਿਕ ਸਮਾਜ ਦਾ ਭਾਂਤਿਕ ਸਮਾਂ ਵੀ ਕਹਿੰਦਾ ਹੈ । ਇਹ ਪੜਾਅ ਪੰਜ ਸਦੀਆਂ ਤਕ 14ਵੀਂ ਤੋਂ 19ਵੀਂ ਤਕ ਚੱਲਿਆ । ਇਸ ਨੂੰ ਦੋ ਭਾਗਾਂ ਵਿਚ ਵੰਡ ਸਕਦੇ ਹਾਂ । ਪਹਿਲੇ ਭਾਗ ਵਿਚ ਕ੍ਰਾਂਤਿਕ ਅੰਦੋਲਨ ਆਪਣੇ ਆਪ ਹੀ ਚਲ ਪਿਆ । ਭਾਂਤਿਕ ਫਿਲਾਸਫੀ 16ਵੀਂ ਸਦੀ ਵਿਚ ਪੋਟੈਸਟੈਂਟਵਾਦ ਦੇ ਆਉਣ ਤੋਂ ਸ਼ੁਰੂ ਹੋਈ । ਇੱਥੇ ਧਿਆਨ ਰੱਖਣ ਯੋਗ ਗੱਲ ਹੈ ਕਿ ਰੋਮਨ ਕੈਥੋਲਿਕਵਾਦ ਵਿਚ ਆਤਮਿਕ ਅਤੇ ਦੁਨਿਆਵੀ ਤਾਕਤਾਂ ਦੇ ਨਿਖੇੜ ਨੇ ਅਧਿਆਤਮਿਕ ਸਵਾਲਾਂ ਨੂੰ ਸਮਾਜਿਕ ਮਸਲਿਆਂ ਉੱਤੇ ਵੀ ਵਿਚਾਰ ਕਰਨ ਦਾ ਹੌਂਸਲਾ ਦਿੱਤਾ। ਦੂਜਾ ਭਾਗ 16ਵੀਂ ਸਦੀ ਤੋਂ ਸ਼ੁਰੂ ਹੋਇਆ । ਇਸ ਵਿਚ ਨਕਾਰਾਤਮਕ ਸਿਧਾਂਤ ਸ਼ੁਰੂ ਹੋਇਆ, ਜਿਸ ਦਾ ਮੁੱਖ ਮੰਤਵ ਸਮਾਜਿਕ ਤਬਦੀਲੀ ਸੀ । ਇਸ ਵਿਚ ਪ੍ਰੋਟੈਸਟੈਂਟਵਾਦ ਸਾਡੇ ਸਾਹਮਣੇ ਆਇਆ । ਇਸ ਵਿਚ ਬੇਰੋਕ ਨਿਰੀਖਣ ਦਾ ਅਧਿਕਾਰ ਸੀ ਅਤੇ ਇਹ ਵਿਚਾਰ ਦਿੱਤਾ ਕਿ ਨਿਰੀਖਣ ਦੀ ਕੋਈ ਸੀਮਾ ਨਹੀਂ ਹੈ ਜਿਸ ਕਾਰਨ ਆਤਮਿਕਤਾ ਦਾ ਪਤਨ ਹੋਇਆ ਜਿਸ ਦਾ ਦੁਨਿਆਵੀ ਪੱਖ ਉੱਤੇ ਵੀ ਅਸਰ ਹੋਇਆ ।

ਪ੍ਰਸ਼ਨ 3.
ਸਕਾਰਾਤਮਕ ਪੜਾਅ ।
ਉੱਤਰ-
ਇਸ ਪੜਾਅ ਨੂੰ ਕਾਮਤੇ ਉਦਯੋਗਿਕ ਸਮਾਜ ਦੇ ਤੌਰ ਤੇ ਦੇਖਦਾ ਹੈ ਅਤੇ ਉਹ ਇਸ ਦੀ ਸ਼ੁਰੂਆਤ ਵੀ 14ਵੀਂ ਸਦੀ ਤੋਂ ਹੀ ਮੰਨਦਾ ਹੈ । ਇਸ ਪੜਾਅ ਵਿਚ ਸਿਧਾਂਤ ਅਤੇ ਉਸ ਦੇ ਅਸਲ ਵਿਚ ਇਕ ਅੰਤਰ ਪੈਦਾ ਹੋਇਆ | ਬੌਧਿਕ ਕਲਪਨਾ ਤਿੰਨ ਅਵਸਥਾਵਾਂ ਵਿਚ ਵੰਡੀ ਗਈ । ਇਹ ਹਨ ਉਦਯੋਗਿਕ ਜਾਂ ਅਮਲੀ, ਐਸਥੈਟਿਕ ਜਾਂ ਕਾਦਿਕ ਅਤੇ ਵਿਗਿਆਨਿਕ ਜਾਂ ਫ਼ਿਲਾਸਫ਼ੀਕਲ । ਇਹ ਤਿੰਨ ਅਵਸਥਾਵਾਂ ਹਰ ਵਿਸ਼ੇ ਦੇ ਹਰ ਪੱਖ ਨਾਲ ਮੇਲ ਖਾਂਦੀਆਂ ਹਨ ।ਉਦਯੋਗਿਕ ਮੁਹਿੰਮ ਦਾ ਖ਼ਾਸ ਗੁਣ ਰਾਜਨੀਤਿਕ ਆਜ਼ਾਦੀ ਪੈਦਾ ਹੋਣਾ ਤੇ ਇਨਕਲਾਬੀ ਕਿਰਦਾਰ ਦਾ ਹੋਣਾ ਹੈ । ਕਾਮਤੇ ਸਭ ਤੋਂ ਜ਼ਿਆਦਾ ਮਹੱਤਤਾ ਫ਼ਿਲਾਸਫੀ ਤੇ ਵਿਗਿਆਨ ਨੂੰ ਦਿੰਦਾ ਹੈ । ਉਸ ਦਾ ਵਿਚਾਰ ਹੈ ਕਿ ਸਕਾਰਾਤਮਕ ਪੜਾਅ ਵਿਚ ਇਨ੍ਹਾਂ ਦੋਹਾਂ ਦੀ ਚੜ੍ਹਤ ਹੁੰਦੀ ਹੈ । ਇਸ ਪੜਾਅ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਸਮਾਜਿਕ ਵਿਵਸਥਾ ਅਤੇ ਤਰੱਕੀ ਵਿਚ ਕੋਈ ਦਵੰਦ ਨਹੀਂ ਹੁੰਦਾ ਹੈ ।

ਪ੍ਰਸ਼ਨ 4.
ਸਮਾਜਿਕ ਸਥੈਤਿਕੀ ।
ਉੱਤਰ-
ਕਾਮਤੇ ਨੇ ਸਮਾਜ ਵਿਗਿਆਨ ਦੀ ਇਸ ਸ਼ਾਖ਼ਾ ਦੀ ਪਰਿਭਾਸ਼ਾ ਕਰਦੇ ਲਿਖਿਆ ਹੈ, “ਸਮਾਜ ਵਿਗਿਆਨ ਦੇ ਸਥੈਤਿਕੀ ਅਧਿਐਨ ਤੋਂ ਮੇਰਾ ਮਤਲਬ ਸਮਾਜਿਕ ਪ੍ਰਣਾਲੀ ਦੇ ਵਿਭਿੰਨ ਭਾਗਾਂ ਵਿਚਕਾਰ ਹੋਣ ਵਾਲੀਆਂ ਕ੍ਰਿਆਵਾਂ ਤੇ ਪ੍ਰਤੀਕ੍ਰਿਆਵਾਂ ਨਾਲ ਸੰਬੰਧਿਤ ਨਿਯਮਾਂ ਦੀ ਖੋਜ ਕਰਨ ਤੋਂ ਹੈ ।” ਮਤੇ ਅਨੁਸਾਰ ਸਮਾਜਿਕ ਸਥੈਤਿਕੀ ਵਿਚ ਅਸੀਂ ਵਿਭਿੰਨ ਸੰਸਥਾਵਾਂ ਅਤੇ ਉਨ੍ਹਾਂ ਵਿਚਕਾਰ ਸੰਬੰਧਾਂ ਦੀ ਚਰਚਾ ਕਰਦੇ ਹਾਂ, ਕਿਉਂਕਿ ਸਮਾਜ ਨੂੰ ਸਿਰਫ਼ ਉਸ ਦੀਆਂ ਵਿਭਿੰਨ ਸੰਸਥਾਵਾਂ ਦੇ ਅੰਤਰ ਸੰਬੰਧਾਂ ਦੀ ਵਿਵਸਥਾ ਦੇ ਰੂਪ ਵਿਚ ਸਮਝਿਆ ਜਾ ਸਕਦਾ ਹੈ ।

ਪ੍ਰਸ਼ਨ 5.
ਸਮਾਜਿਕ ਗਤੀਆਤਮਿਕਤਾ ।
ਉੱਤਰ-
ਕਾਮਤੇ ਅਨੁਸਾਰ ਵਿਗਿਆਨ ਦੀ ਦੂਜੀ ਸ਼ਾਖ਼ਾ ਸਮਾਜਿਕ ਗਤੀਆਤਮਿਕਤਾ ਵਿਚ ਸਮਾਜ ਦੀਆਂ ਵਿਭਿੰਨ ਇਕਾਈਆਂ ਦੇ ਵਿਕਾਸ ਦਾ ਅਤੇ ਉਨ੍ਹਾਂ ਵਿਚ ਹੋਣ ਵਾਲੇ ਪਰਿਵਰਤਨਾਂ ਦਾ ਅਧਿਐਨ ਕੀਤਾ ਜਾਂਦਾ ਹੈ । ਕਾਮਤੇ ਦੇ ਵਿਚਾਰ ਵਿਚ ਸਮਾਜਿਕ ਗਤੀਆਤਮਿਕਤਾ ਦੇ ਨਿਯਮ ਸਿਰਫ਼ ਵੱਡੇ ਸਮਾਜਾਂ ਵਿਚ ਹੀ ਸਪੱਸ਼ਟ ਰੂਪ ਵਿਚ ਵੇਖੇ ਜਾ ਸਕਦੇ ਹਨ । ਇਸ ਸੰਬੰਧ ਵਿਚ ਕਾਮਤੇ ਦਾ ਨਿਸ਼ਚਿਤ ਵਿਚਾਰ ਸੀ ਕਿ ਸਭ ਸਮਾਜਿਕ ਪਰਿਵਰਤਨ ਕੁੱਝ ਨਿਸ਼ਚਿਤ ਪੜਾਵਾਂ ਵਿਚੋਂ ਲੰਘਦੇ ਹਨ ਅਤੇ ਉਨ੍ਹਾਂ ਵਿਚ ਲਗਾਤਾਰ ਪ੍ਰਤੀ ਹੁੰਦੀ ਹੈ ।

ਪ੍ਰਸ਼ਨ 6.
ਸਕਾਰਾਤਮਕਵਾਦ ।
ਉੱਤਰ-
ਕਾਮਤੇ ਅਨੁਸਾਰ ਸਕਾਰਾਤਮਕਵਾਦ ਦਾ ਅਰਥ ਵਿਗਿਆਨਿਕ ਵਿਧੀ ਹੈ । ਵਿਗਿਆਨਿਕ ਵਿਧੀ ਉਹ ਵਿਧੀ ਹੈ, ਜਿਸ ਵਿਚ ਕਿਸੇ ਵਿਸ਼ੇ ਵਸਤੂ ਨੂੰ ਸਮਝਣ ਅਤੇ ਪਰਿਭਾਸ਼ਿਤ ਕਰਨ ਲਈ ਅੱਟੇ-ਸੱਟੇ, ਕਲਪਨਾ ਜਾਂ ਅਨੁਮਾਨ ਦਾ ਕੋਈ ਸਥਾਨ ਨਹੀਂ ਹੁੰਦਾ । ਇਹ ਤਾਂ ਪ੍ਰੀਖਣ, ਤਜਰਬਾ, ਵਰਗੀਕਰਨ ਅਤੇ ਤੁਲਨਾ ਤੇ ਇਤਿਹਾਸਿਕ ਵਿਧੀ ਦੀ ਇਕ ਵਿਵਸਥਿਤ ਕਾਰਜ ਪ੍ਰਣਾਲੀ ਹੁੰਦੀ ਹੈ । ਇਸ ਤਰ੍ਹਾਂ ਪ੍ਰੀਖਣ, ਤਜਰਬੇ, ਵਰਗੀਕਰਨ, ਤੁਲਨਾ ਅਤੇ ਇਤਿਹਾਸਿਕ ਵਿਧੀ ਦੁਆਰਾ ਕਿਸੇ ਵਿਸ਼ੇ ਬਾਰੇ ਸਭ ਕੁੱਝ ਸਮਝਣਾ ਤੇ ਉਸ ਦੁਆਰਾ ਗਿਆਨ ਪ੍ਰਾਪਤ ਕਰਨਾ ਸਕਾਰਾਤਮਕਵਾਦ ਹੈ । ਸਕਾਰਾਤਮਕਵਾਦ ਦਾ ਸੰਬੰਧ ਵਾਸਤਵਿਕਤਾ ਨਾਲ ਹੈ, ਕਲਪਨਾ ਨਾਲ ਨਹੀਂ, ਇਸ ਦਾ ਸੰਬੰਧ ਉਨ੍ਹਾਂ ਨਿਸ਼ਚਿਤ ਤੱਥਾਂ ਨਾਲ ਹੈ ਨਾ ਕਿ ਅਸਪੱਸ਼ਟ ਵਿਚਾਰਾਂ ਨਾਲ ਹੈ ਅਤੇ ਜਿਨ੍ਹਾਂ ਦਾ ਪੂਰਵ ਧਿਆਨ ਸੰਭਵ ਹੈ । ਸਕਾਰਾਤਮਕਵਾਦ ਉਹ ਪ੍ਰਣਾਲੀ ਹੈ, ਜੋ ਕਿ ਸਰਵ-ਵਿਆਪੀ ਰੂਪ ਵਿਚ ਸਭ ਨੂੰ ਪ੍ਰਵਾਨ ਹੈ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 7.
ਵਰਗ ਸੰਘਰਸ਼ ।
ਉੱਤਰ-
ਕਾਰਲ ਮਾਰਕਸ ਨੇ ਹਰੇਕ ਸਮਾਜ ਵਿਚ ਦੋ ਵਰਗਾਂ ਦੀ ਵਿਵੇਚਨਾ ਕੀਤੀ ਹੈ । ਉਸ ਦੇ ਅਨੁਸਾਰ ਹਰੇਕ ਸਮਾਜ ਵਿਚ ਦੋ ਵਿਰੋਧੀ ਵਰਗ ਇਕ ਸ਼ੋਸ਼ਣ ਕਰਨ ਵਾਲਾ ਅਤੇ ਦੂਜਾ ਸ਼ੋਸ਼ਿਤ ਹੋਣ ਵਾਲਾ ਵਰਗ ਹੁੰਦੇ ਹਨ ਜਿਨ੍ਹਾਂ ਵਿਚ ਸੰਘਰਸ਼ ਹੁੰਦਾ ਹੈ । ਇਸੇ ਨੂੰ ਮਾਰਕਸ ਵਰਗ ਸੰਘਰਸ਼ ਕਹਿੰਦੇ ਹਨ । ਸ਼ੋਸ਼ਣ ਕਰਨ ਵਾਲਾ ਵਰਗ ਜਿਸ ਨੂੰ ਉਹ ਪੂੰਜੀਪਤੀ ਵਰਗ ਜਾਂ Bourgouissee ਦਾ ਨਾਂ ਦਿੰਦਾ ਹੈ ਉਸ ਕੋਲ ਉਤਪਾਦਨ ਦੇ ਸਾਧਨ ਹੁੰਦੇ ਹਨ ਅਤੇ ਉਹ ਇਨ੍ਹਾਂ ਉਤਪਾਦਨ ਦੇ ਸਾਧਨਾਂ ਨਾਲ ਹੋਰਾਂ ਵਰਗਾਂ ਨੂੰ ਦਬਾਉਂਦਾ ਹੈ । ਦੂਜਾ ਵਰਗ ਜਿਸ ਨੂੰ ਉਹ ਸਰਬਹਾਰਾ ਜਾਂ ਮਜ਼ਦੂਰ ਵਰਗ ਜਾਂ Proletariate ਦਾ ਨਾਂ ਦਿੰਦਾ ਹੈ, ਉਸ ਕੋਲ ਉਤਪਾਦਨ ਦੇ ਕੋਈ ਸਾਧਨ ਨਹੀਂ ਹੁੰਦੇ । ਉਸ ਕੋਲ ਰੋਜ਼ੀ ਕਮਾਉਣ ਲਈ ਸਿਰਫ ਆਪਣੀ ਮਿਹਨਤ ਵੇਚਣ ਤੋਂ ਇਲਾਵਾ ਕੁੱਝ ਨਹੀਂ ਹੁੰਦਾ । ਉਹ ਹਮੇਸ਼ਾਂ ਪੂੰਜੀਪਤੀ ਵਰਗ ਤੋਂ ਸ਼ੋਸ਼ਿਤ ਹੁੰਦਾ ਹੈ । ਇਨ੍ਹਾਂ ਦੋਹਾਂ ਵਿਚਕਾਰ ਹਮੇਸ਼ਾਂ ਇਕ ਸੰਘਰਸ਼ ਚਲਦਾ ਰਹਿੰਦਾ ਹੈ । ਇਸੇ ਨੂੰ ਮਾਰਕਸ ਨੇ ਵਰਗ ਸੰਘਰਸ਼ ਦਾ ਨਾਂ ਦਿੱਤਾ ਹੈ ।

ਪ੍ਰਸ਼ਨ 8.
ਮਾਰਕਸ ਦੇ ਅਨੁਸਾਰ ਕਿਸ ਸਮੇਂ ਵਰਗ ਅਤੇ ਵਰਗ ਸੰਘਰਸ਼ ਦਾ ਅੰਤ ਹੋ ਜਾਵੇਗਾ ?
ਉੱਤਰ-
ਮਜ਼ਦੂਰ ਵਰਗ ਦੀ ਲੀਡਰਸ਼ਿਪ ਵਿਚ ਵਰਗ ਸੰਘਰਸ਼ ਦੇ ਦੁਆਰਾ ਰਾਜ ਦੇ ਯੰਤਰ ‘ਤੇ ਅਧਿਕਾਰ ਹੋ ਜਾਣ ਦੇ ਬਾਅਦ ਸਮਾਜਵਾਦ ਦੇ ਯੁੱਗ ਦੀ ਸ਼ੁਰੁਆਤ ਹੋਵੇਗੀ । ਮਾਰਕਸ ਦੇ ਅਨੁਸਾਰ ਰਾਜ ਸ਼ੋਸ਼ਕ ਵਰਗ ਦੇ ਹੱਥਾਂ ਵਿਚ ਦਮਨ ਦਾ ਬਹੁਤ ਵੱਡਾ ਹਥਿਆਰ ਹੁੰਦਾ ਹੈ । ਕ੍ਰਾਂਤੀ ਦੇ ਬਾਅਦ ਵੀ ਸਾਮੰਤਵਾਦ ਤੇ ਪੂੰਜੀਵਾਦ ਦੇ ਦਲਾਲ ਪਤੀ-ਕ੍ਰਾਂਤੀ ਦੀ ਕੋਸ਼ਿਸ਼ ਕਰਦੇ ਹਨ । ਇਸ ਲਈ ਪੂੰਜੀਵਾਦ ਦੇ ਸਮਾਜਵਾਦ ਵਿਚ ਜਾਣ ਦੇ ਸਮੇਂ ਵਿਚ ਮਜ਼ਦੂਰ ਦੀ ਸੱਤਾ ਦੀ ਅਸਥਾਈ ਅਵਸਥਾ ਹੋਵੇਗੀ । ਸਮਾਜਵਾਦ ਦੀ ਸਥਾਪਨਾ ਦੇ ਬਾਅਦ, ਸ਼ੋਸ਼ਣ ਦਾ ਅੰਤ ਹੋ ਜਾਣ ਤੇ ਵਰਗ ਖਤਮ ਹੋ ਜਾਣਗੇ ਅਤੇ ਹਰ ਵਿਅਕਤੀ ਨੂੰ ਆਪਣੀ ਕਿਰਤ ਦੇ ਅਨੁਸਾਰ ਉਤਪਾਦਨ ਦਾ ਭਾਗ ਮਿਲੇਗਾ, ਪਰ ਸਮਾਜਵਾਦ ਦੀ ਜ਼ਿਆਦਾ ਉੱਨਤ ਅਵਸਥਾ ਵਿਚ ਹਰ ਇਕ ਨੂੰ ਉਸ ਦੀ ਜ਼ਰੂਰਤ ਅਨੁਸਾਰ ਹੀ ਮਿਲਣ ਲੱਗ ਜਾਵੇਗਾ । ਹੌਲੀ-ਹੌਲੀ ਰਾਜ ਜੋ ਸ਼ੋਸ਼ਕ ਵਰਗ ਦਾ ਹਥਿਆਰ ਰਿਹਾ ਹੈ, ਬਿਖਰ ਜਾਵੇਗਾ ਤੇ ਇਸਦੀ ਥਾਂ ਆਪਸੀ ਸਹਿਯੋਗ ਤੇ ਸਹਿਕਾਰਤਾ ਦੇ ਆਧਾਰ ਤੇ ਬਣੀਆਂ ਸੰਸਥਾਵਾਂ ਲੈ ਲੈਣਗੀਆਂ । ਵਰਗਾਂ ਤੇ ਵਰਗ ਸੰਘਰਸ਼ ਦਾ ਅੰਤ ਹੋ ਜਾਵੇਗਾ ।

ਪ੍ਰਸ਼ਨ 9.
ਪੂੰਜੀਵਾਦੀ ਵਰਗ ।
ਉੱਤਰ-
ਮਾਰਕਸ ਨੇ ਪੂੰਜੀਵਾਦੀ ਵਰਗ ਦੀ ਧਾਰਣਾ ਦਿੱਤੀ ਹੈ । ਉਸ ਅਨੁਸਾਰ ਸਮਾਜ ਵਿਚ ਇਕ ਵਰਗ ਅਜਿਹਾ ਹੁੰਦਾ ਹੈ ਜਿਸ ਕੋਲ ਉਤਪਾਦਨ ਦੇ ਸਾਧਨ ਹੁੰਦੇ ਹਨ ਅਤੇ ਜਿਹੜਾ ਸਾਰੇ ਉਤਪਾਦਨ ਦੇ ਸਾਧਨਾਂ ਦਾ ਮਾਲਕ ਹੁੰਦਾ ਹੈ । ਉਹ ਆਪਣੇ ਉਤਪਾਦਨ ਦੇ ਸਾਧਨਾਂ ਦੀ ਮੱਦਦ ਨਾਲ ਹੋਰ ਵਰਗਾਂ ਦਾ ਸ਼ੋਸ਼ਣ ਕਰਦਾ ਹੈ । ਇਨ੍ਹਾਂ ਸਾਧਨਾਂ ਦੀ ਮੱਦਦ ਨਾਲ ਉਹ ਹੋਰ ਪੈਸੇ ਕਮਾਈ ਜਾਂਦਾ ਹੈ ਅਤੇ ਹੋਰ ਅਮੀਰ ਹੋਈ ਜਾਂਦਾ ਹੈ । ਉਹ ਇਸ ਪੈਸੇ ਅਤੇ ਉਤਪਾਦਨ ਦੇ ਸਾਧਨਾਂ ਦੀ ਮਲਕੀਅਤ ਕਰਕੇ ਐਸ਼ ਦੀ ਜ਼ਿੰਦਗੀ ਬਤੀਤ ਕਰਦਾ ਹੈ । ਇਹ ਇਕ ਪ੍ਰਗਤੀਸ਼ੀਲ ਵਰਗ ਹੁੰਦਾ ਹੈ ਜਿਹੜਾ ਥੋੜੇ ਸਮੇਂ ਵਿਚ ਹੀ ਸ਼ਕਤੀਸ਼ਾਲੀ ਉਤਪਾਦਕ ਸ਼ਕਤੀਆਂ ਦਾ ਮਾਲਕ ਹੋ ਗਿਆ ਹੈ ਅਤੇ ਇਹ ਸਮਾਜਿਕ ਉੱਨਤੀ ਨੂੰ ਰੋਕਦੇ ਹਨ ਅਤੇ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦੇ ਹਨ । ਇਕ ਦਿਨ ਆਵੇਗਾ ਜਦੋਂ ਮਜ਼ਦੂਰ ਵਰਗ ਇਸ ਵਰਗ ਦੀ ਸੱਤਾ ਉਖਾੜ ਸੁੱਟਣਗੇ ਅਤੇ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨਗੇ ।

ਪ੍ਰਸ਼ਨ 10.
ਮਜ਼ਦੂਰ ਵਰਗ ।
ਉੱਤਰ-
ਮਾਰਕਸ ਦੇ ਅਨੁਸਾਰ-ਸਮਾਜ ਵਿਚ ਦੋ ਵਰਗ ਹੁੰਦੇ ਹਨ-ਪੂੰਜੀਪਤੀ ਵਰਗ ਅਤੇ ਮਜ਼ਦੂਰ ਵਰਗ । ਇਸ ਮਜ਼ਦੂਰ ਵਰਗ ਕੋਲ ਉਤਪਾਦਨ ਦੇ ਸਾਧਨਾਂ ਦੀ ਮਾਲਕੀ ਨਹੀਂ ਹੁੰਦੀ । ਉਸ ਕੋਲ ਕੋਈ ਪੈਸਾ ਨਹੀਂ ਹੁੰਦਾ | ਉਸ ਕੋਲ ਆਪਣੀ ਰੋਜ਼ੀ ਕਮਾਉਣ ਲਈ ਆਪਣੀ ਮਿਹਨਤ ਵੇਚਣ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੁੰਦਾ । ਉਹ ਹਮੇਸ਼ਾਂ ਪੂੰਜੀਪਤੀ ਵਰਗ ਦੇ ਹੱਥੋਂ ਸ਼ੋਸ਼ਿਤ ਹੁੰਦਾ ਰਹਿੰਦਾ ਹੈ । ਪੂੰਜੀਪਤੀ ਵਰਗ ਹਮੇਸ਼ਾਂ ਉਨ੍ਹਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਕੰਮ ਲੈਂਦਾ ਹੈ ਅਤੇ ਘੱਟ ਤੋਂ ਘੱਟ ਪੈਸਾ ਦਿੰਦਾ ਹੈ । ਉਸਦੀ ਮਿਹਨਤ ਸਦਕਾ ਹੀ ਫਾਲਤੂ ਮੁੱਲ ਦਾ ਉਤਪਾਦਨ ਕਰਦਾ ਹੈ ਅਤੇ ਉਸ ਨੂੰ ਪੂੰਜੀਪਤੀ ਵਰਗ ਹੀ ਰੱਖਦਾ ਹੈ । ਇਸ ਸ਼ੋਸ਼ਣ ਕਾਰਨ ਹੀ ਮਜ਼ਦੂਰ ਵਰਗ ਹੋਰ ਗ਼ਰੀਬ ਹੁੰਦਾ ਜਾਂਦਾ ਹੈ । ਇਕ ਦਿਨ ਦੋਹਾਂ ਵਿਚ ਸੰਘਰਸ਼ ਛਿੜ ਜਾਵੇਗਾ ਅਤੇ ਅੰਤ ਵਿਚ ਮਜ਼ਦੂਰ ਵਰਗ ਪੂੰਜੀਪਤੀ ਵਰਗ ਨੂੰ ਉਖਾੜ ਸੁੱਟੇਗਾ ਅਤੇ ਸਮਾਜਵਾਦੀ ਸਮਾਜ ਦੀ ਸਥਾਪਨਾ ਕਰੇਗਾ ।

ਪ੍ਰਸ਼ਨ 11.
ਵਿਧਾਨਿਕ ਸੱਤਾ ।
ਉੱਤਰ-
ਜਿੱਥੇ ਕਿਤੇ ਵੀ ਨਿਯਮਾਂ ਦੀ ਅਜਿਹੀ ਪ੍ਰਣਾਲੀ ਹੈ ਜੋ ਨਿਸ਼ਚਿਤ ਸਿਧਾਂਤਾਂ ਦੇ ਅਨੁਸਾਰ ਨਿਆਇਕ ਤੇ ਪ੍ਰਸ਼ਾਸਕੀ ਰੂਪ ਨਾਲ ਵਰਤੀ ਜਾਂਦੀ ਹੈ ਤੇ ਜਿਹੜੀ ਇਕ ਨਿਯਮਿਤ ਸਮੂਹ ਦੇ ਸਾਰੇ ਮੈਂਬਰਾਂ ਲਈ ਸਹੀ ਤੇ ਮੰਨਣ ਵਾਲੀ ਹੈ, ਉੱਥੇ ਵਿਧਾਨਿਕ ਸੱਤਾ ਹੈ । ਜੋ ਵਿਅਕਤੀ ਆਦਰਸ਼ ਦੀ ਸ਼ਕਤੀ ਨੂੰ ਚਲਾਉਂਦੇ ਹਨ ਉਹ ਵਿਸ਼ੇਸ਼ ਰੂਪ ਨਾਲ ਸੇਸ਼ਟ ਹੁੰਦੇ ਹਨ ਉਹ ਕਾਨੂੰਨ ਦੁਆਰਾ ਸਾਰੀ ਵਿਧੀ ਦੇ ਅਨੁਸਾਰ ਨਿਯੁਕਤ ਹੁੰਦੇ ਹਨ ਜਾਂ ਚੁਣੇ ਜਾਂਦੇ ਹਨ ਤੇ ਉਹ ਵਿਧਾਨਿਕ ਵਿਵਸਥਾ ਨੂੰ ਚਲਾਣ ਦੇ ਲਈ ਆਪ ਨਿਰਦੇਸ਼ਿਤ ਰਹਿੰਦੇ ਹਨ । ਜੋ ਵਿਅਕਤੀ ਇਨ੍ਹਾਂ ਆਦੇਸ਼ਾਂ ਦੇ ਅਧੀਨ ਹਨ ਉਹ ਵਿਧਾਨਿਕ ਰੂਪ ਨਾਲ ਸਮਾਨ ਹਨ ਤੇ ਉਹ ਵਿਧਾਨ ਦਾ ਪਾਲਣ ਕਰਦੇ ਹਨ ਨਾ ਕਿ ਇਸ ਵਿਧਾਨ ਦੀ ਕੰਮ ਕਰਨ ਵਾਲਿਆਂ ਦੀ । ਇਹ ਨਿਯਮ ਉਸ ਉਪਕਰਣ ਦੇ ਲਈ ਵਰਤੇ ਜਾਂਦੇ ਹਨ ਜੋ ਵਿਧਾਨਿਕ ਸੱਤਾ ਦੀ ਪ੍ਰਣਾਲੀ ਨੂੰ ਵਰਤਦੇ ਹਨ । ਇਹ ਸੰਗਠਨ ਸੁਤੰਤਰ ਹੁੰਦੇ ਹਨ । ਇਸ ਦੇ ਅਧਿਕਾਰੀ ਉਨ੍ਹਾਂ ਨਿਯਮਾਂ ਦੇ ਅਧੀਨ ਹੁੰਦੇ ਹਨ ਜਿਹੜੇ ਇਸਦੀ ਸੱਤਾ ਦੀ ਸੀਮਾ ਨਿਰਧਾਰਿਤ ਕਰਦੇ ਹਨ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 12.
ਪਰੰਪਰਾਗਤ ਸੱਤਾ ।
ਉੱਤਰ-
ਇਸ ਪ੍ਰਕਾਰ ਦੀ ਸੱਤਾ ਵਿਚ ਇਕ ਵਿਅਕਤੀ ਨੂੰ ਵਿਧਾਨਿਕ ਨਿਯਮਾਂ ਦੇ ਅੰਤਰਗਤ ਇਕ ਪਦ ਤੇ ਬੈਠੇ ਹੋਣ ਦੇ ਕਾਰਨ ਨਹੀਂ ਬਲਕਿ ਪਰੰਪਰਾ ਦੇ ਦੁਆਰਾ ਮੰਨੇ ਹੋਏ ਪਦ ਤੇ ਬੈਠੇ ਹੋਣ ਦੇ ਕਾਰਨ ਪ੍ਰਾਪਤ ਹੁੰਦੀ ਹੈ । ਭਾਵੇਂ ਇਸ ਪਦ ਨੂੰ ਪਰੰਪਰਾਗਤ ਵਿਵਸਥਾ ਦੇ ਅਨੁਸਾਰ ਪਰਿਭਾਸ਼ਿਤ ਕੀਤਾ ਜਾਂਦਾ ਹੈ, ਇਸ ਕਾਰਨ ਅਜਿਹੇ ਪਦ ਤੇ ਬੈਠੇ ਹੋਣ ਦੇ ਨਾਤੇ ਵਿਅਕਤੀ ਨੂੰ ਕੁੱਝ ਵਿਸ਼ੇਸ਼ ਸੱਤਾ ਮਿਲ ਜਾਂਦੀ ਹੈ । ਇਸ ਪ੍ਰਕਾਰ ਦੀ ਸੱਤਾ ਪਰੰਪਰਾਤਮਕ ਵਿਸ਼ਵਾਸਾਂ ਤੇ ਟਿਕੀ ਹੋਣ ਦੇ ਕਾਰਨ ਪਰੰਪਰਾਤਮਕ ਸੱਤਾ ਕਹਿਲਾਉਂਦੀ ਹੈ । ਜਿਵੇਂ ਖੇਤੀ ਯੁੱਗ ਵਿਚ ਭਾਰਤੀ ਪਿੰਡਾਂ ਵਿਚ ਮਿਲਣ ਵਾਲੀ ਪੰਚਾਇਤ ਵਿਚ ਪੰਚਾਂ ਦੀ ਸੱਤਾ ਨੂੰ ਹੀ ਲੈ ਲਵੋ । ਇਨ੍ਹਾਂ ਪੰਚਾਂ ਦੀ ਸੱਤਾ ਵਿਧਾਨਿਕ ਨਿਯਮਾਂ ਦੇ ਅੰਤਰਗਤ ਨਹੀਂ ਆਉਂਦੀ ਸੀ, ਬਲਕਿ ਪਰੰਪਰਾਗਤ ਰੂਪ ਵਿਚ ਉਨ੍ਹਾਂ ਨੂੰ ਸੱਤਾ ਪ੍ਰਾਪਤ ਹੋ ਜਾਂਦੀ ਸੀ । ਇੱਥੇ ਤੱਕ ਕਿ ਪੰਚਾਂ ਦੀ ਸੱਤਾ ਦੀ ਤੁਲਨਾ ਰੱਬੀ ਸੱਤਾ ਦੀ ਤੁਲਨਾ ਨਾਲ ਕੀਤੀ ਜਾਂਦੀ ਸੀ, ਜਿਵੇਂ ਕਿ “ਪੰਚ ਪਰਮੇਸ਼ਵਰ’ ਦੀ ਧਾਰਣਾ ਵਿਚ ਦਿਖਦਾ ਸੀ । ਉਸੇ ਤਰ੍ਹਾਂ ਪਿਤਰਸੱਤਾਤਮਕ ਪਰਿਭਾਸ਼ਾ ਵਿਚ ਪਿਤਾ ਨੂੰ ਪਰਿਵਾਰ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਵਿਚ ਜੋ ਅਧਿਕਾਰ ਤੇ ਸੱਤਾ ਪ੍ਰਾਪਤ ਹੁੰਦੀ ਹੈ, ਉਸਦਾ ਵੀ ਆਧਾਰ ਵਿਧਾਨਿਕ ਨਾ ਹੋ ਕੇ ਪਰੰਪਰਾ ਹੁੰਦਾ ਹੈ ।

ਪ੍ਰਸ਼ਨ 13.
ਚਮਤਕਾਰੀ ਸੱਤਾ ।
ਉੱਤਰ-
ਵਿਅਕਤੀਗਤ ਸੱਤਾ ਦਾ ਸਰੋਤ ਪਰੰਪਰਾ ਤੋਂ ਬਿਲਕੁਲ ਅਲੱਗ ਵੀ ਹੋ ਸਕਦਾ ਹੈ । ਆਦੇਸ਼ ਦੀ ਸ਼ਕਤੀ ਇਕ ਨੇਤਾ ਵੀ ਵਰਤ ਸਕਦਾ ਹੈ, ਭਾਵੇਂ ਉਹ ਇਕ ਪੈਗੰਬਰ ਹੋਵੇ, ਨਾਇਕ ਹੋਵੇ ਜਾਂ ਅਵਸਰਵਾਦੀ ਨੇਤਾ ਹੋਵੇ ਪਰ ਅਜਿਹਾ ਵਿਅਕਤੀ ਤਾਂ ਹੀ ਚਮਤਕਾਰੀ ਨੇਤਾ ਹੋ ਸਕਦਾ ਹੈ ਜਦ ਉਹ ਸਿੱਧ ਕਰ ਦੇਵੇ ਕਿ ਤਾਂਤਰਿਕ ਸ਼ਕਤੀਆਂ, ਦੈਵੀ ਸ਼ਕਤੀਆਂ, ਨਾਇਕਤਵ ਜਾਂ ਹੋਰ ਅਭੂਤਪੂਰਵ ਗੁਣਾਂ ਦੇ ਕਾਰਨ ਉਸਦੇ ਕੋਲ ਚਮਤਕਾਰ ਹੈ ।

ਇਸ ਪ੍ਰਕਾਰ ਇਹ ਸੱਤਾ ਨਾ ਤਾਂ ਵਿਧਾਨਿਕ ਨਿਯਮਾਂ ਤੇ ਅਤੇ ਨਾ ਹੀ ਪਰੰਪਰਾ ਤੇ ਬਲਕਿ ਕਰਿਸ਼ਮਾ ਜਾਂ ਚਮਤਕਾਰ ‘ਤੇ ਆਧਾਰਿਤ ਹੁੰਦੀ ਹੈ । ਇਸ ਪ੍ਰਕਾਰ ਦੀ ਸ਼ਕਤੀ ਸਿਰਫ਼ ਉਨ੍ਹਾਂ ਵਿਅਕਤੀਆਂ ਦੇ ਕੋਲ ਸੀਮਿਤ ਹੁੰਦੀ ਹੈ ਜਿਨ੍ਹਾਂ ਕੋਲ ਚਮਤਕਾਰੀ ਸ਼ਕਤੀਆਂ ਹੁੰਦੀਆਂ ਹਨ । ਇਸ ਪ੍ਰਕਾਰ ਦੀ ਸੱਤਾ ਪ੍ਰਾਪਤ ਕਰਨ ਵਿਚ ਵਿਅਕਤੀ ਨੂੰ ਕਾਫ਼ੀ ਸਮਾਂ ਲਗ ਜਾਂਦਾ ਹੈ ਤੇ ਪੂਰੇ ਸਾਧਨਾਂ, ਕੋਸ਼ਿਸ਼ਾਂ ਦੇ ਬਾਅਦ ਹੀ ਲੋਕਾਂ ਦੁਆਰਾ ਇਹ ਸੱਤਾ ਸਵੀਕਾਰ ਕੀਤੀ ਜਾਂਦੀ ਹੈ । ਦੂਜੇ ਸ਼ਬਦਾਂ ਵਿਚ ਇਕ ਵਿਅਕਤੀ ਦੇ ਦੁਆਰਾ ਆਪਣੇ ਵਿਅਕਤਿੱਤਵ ਦਾ ਵਿਕਾਸ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਲੋਕ ਇਹ ਸਮਝਣ ਲੱਗਣ ਕਿ ਉਸਨੇ ਆਪਣੇ ਵਿਅਕਤਿੱਤਵ ਵਿਚ ਕੋਈ ਚਮਤਕਾਰੀ ਸ਼ਕਤੀ ਦਾ ਵਿਕਾਸ ਕਰ ਲਿਆ ਹੈ । ਇਸਦੇ ਬਲ ਤੇ ਹੀ ਉਹ ਹੋਰ ਲੋਕਾਂ ਨੂੰ ਆਪਣੇ ਸਾਹਮਣੇ ਝੁਕਾ ਲੈਂਦਾ ਹੈ ਤੇ ਵਿਅਕਤੀਆਂ ਦੁਆਰਾ ਸੰਤਾ ਸਵੀਕਾਰ ਕਰ ਲਈ ਜਾਂਦੀ ਹੈ । ਇਸ ਤਰ੍ਹਾਂ ਕਰਿਸ਼ਮਈ ਨੇਤਾ ਆਪਣੇ ਪਤੀ ਜਾਂ ਆਪਣੇ ਲਕਸ਼ ਜਾਂ ਆਦਰਸ਼ ਦੇ ਪ੍ਰਤੀਨਿਸ਼ਠਾ ਦੇ ਨਾਂ ਤੇ ਦੂਜਿਆਂ ਤੋਂ ਆਗਿਆ ਪਾਲਣ ਕਰਨ ਦੀ ਮੰਗ ਕਰਦਾ ਹੈ । ਜਾਦੂਗਰ, ਪੀਰ, ਪੈਗੰਬਰ, ਅਵਤਾਰ, ਧਾਰਮਿਕ ਨੇਤਾ, ਸੈਨਿਕ ਯੋਧਾ, ਕਿਸੇ ਦਲ ਦੇ ਨੇਤਾ ਇਸੇ ਪ੍ਰਕਾਰ ਦੀ ਸੱਤਾ ਸੰਪੰਨ ਵਿਅਕਤੀ ਹੁੰਦੇ ਹਨ । ਲੋਕ ਇਸ ਕਾਰਨ ਅਜਿਹੇ ਲੋਕਾਂ ਦੀ ਸੱਤਾ ਸਵੀਕਾਰ ਕਰ ਲੈਂਦੇ ਹਨ ।

ਪ੍ਰਸ਼ਨ 14.
ਸਮਾਜਿਕ ਕ੍ਰਿਆ ।
ਉੱਤਰ-
ਵੈਬਰ ਅਨੁਸਾਰ ਸਮਾਜਿਕ ਕ੍ਰਿਆ ਵਿਅਕਤੀਗਤ ਕ੍ਰਿਆ ਤੋਂ ਅਲੱਗ ਹੈ । ਇਸ ਦੀ ਪਰਿਭਾਸ਼ਾ ਦਿੰਦੇ ਵੈਬਰ ਨੇ ਲਿਖਿਆ ਹੈ ਕਿ, “ਕਿਸੇ ਵੀ ਕ੍ਰਿਆ ਨੂੰ ਅਸੀਂ ਤਾਂ ਹੀ ਸਮਾਜਿਕ ਕ੍ਰਿਆ ਮੰਨ ਸਕਦੇ ਹਾਂ ਜਦੋਂ ਉਸ ਕ੍ਰਿਆ ਨੂੰ ਕਰਨ ਵਾਲੇ ਵਿਅਕਤੀ ਜਾਂ ਵਿਅਕਤੀਆਂ ਦੁਆਰਾ ਲਏ ਗਏ Subjective ਅਰਥ ਦੇ ਅਨੁਸਾਰ ਉਸ ਕ੍ਰਿਆ ਵਿਚ ਦੂਜੇ ਵਿਅਕਤੀਆਂ ਦੇ ਮਨ ਦੇ ਭਾਵਾਂ ਤੇ ਕ੍ਰਿਆਵਾਂ ਦਾ ਇਕੱਠ ਹੋਵੇ ਤੇ ਉਸੀ ਦੇ ਅਨੁਸਾਰ ਗਤੀਵਿਧੀ ਨਿਰਧਾਰਿਤ ਹੋਵੇ ” ਵੈਬਰ ਅਨੁਸਾਰ ਸਮਾਜਿਕ ਕ੍ਰਿਆ ਹੋਰ ਵਿਅਕਤੀਆਂ ਦੇ ਭੂਤ, ਵਰਤਮਾਨ ਜਾਂ ਹੋਣ ਵਾਲੇ ਵਿਵਹਾਰ ਦੁਆਰਾ ਪ੍ਰਭਾਵਿਤ ਹੋ ਸਕਦੀ ਹੈ ਤੇ ਹਰ ਪ੍ਰਕਾਰ ਦੀ ਬਾਹਰੀ ਕ੍ਰਿਆ ਸਮਾਜਿਕ ਕ੍ਰਿਆ ਨਹੀਂ ਹੋ ਸਕਦੀ ।

ਪ੍ਰਸ਼ਨ 15.
ਸਮਾਜਿਕ ਤੱਥ ਕੀ ਹੈ ?
ਉੱਤਰ-
ਹਰ ਪ੍ਰਕਾਰ ਦੇ ਸਮਾਜ ਵਿਚ ਕੁੱਝ ਅਜਿਹੇ ਤੱਥ ਹੁੰਦੇ ਹਨ, ਜੋ ਭੌਤਿਕ, ਪਾਣੀ ਸ਼ਾਸਤਰੀ ਤੇ ਮਨੋਵਿਗਿਆਨਿਕ ਤੱਥਾਂ ਤੋਂ ਅਲੱਗ ਹੁੰਦੇ ਹਨ । ਦੁਰਖੀਮ ਇਸ ਪ੍ਰਕਾਰ ਤੇ ਤੱਥਾਂ ਨੂੰ ਸਮਾਜਿਕ ਤੱਥ ਮੰਨਦਾ ਹੈ । ਦੁਰਖੀਮ ਨੇ ਸਮਾਜਿਕ ਤੱਥਾਂ ਦੀਆਂ ਕੁੱਝ ਪਰਿਭਾਸ਼ਾਵਾਂ ਪੇਸ਼ ਕੀਤੀਆਂ ਹਨ । ਇਕ ਥਾਂ ‘ਤੇ ਦੁਰਖੀਮ ਲਿਖਦੇ ਹਨ, “ਸਮਾਜਿਕ ਤੱਥ ਕੰਮ ਕਰਨ, ਸੋਚਣ ਤੇ ਅਨੁਭਵ ਕਰਨ ਦੇ ਉਹ ਤਰੀਕੇ ਹਨ, ਜਿਸ ਵਿਚ ਵਿਅਕਤੀਗਤ ਚੇਤਨਾ ਤੋਂ ਬਾਹਰ ਵੀ ਹੋਂਦ ਨੂੰ ਬਣਾਈ ਰੱਖਣ ਦੀ ਵਰਣਨਯੋਗ ਵਿਸ਼ੇਸ਼ਤਾ ਹੁੰਦੀ ਹੈ।”

ਇਕ ਹੋਰ ਥਾਂ ਤੇ ਦੁਰਖੀਮ ਨੇ ਲਿਖਿਆ ਹੈ, “ਸਮਾਜ ਤੱਥਾਂ ਵਿਚ ਕੰਮ ਕਰਨ, ਸੋਚਣ, ਅਨੁਭਵ ਕਰਨ ਦੇ ਤਰੀਕੇ ਸ਼ਾਮਲ ਹਨ, ਜੋ ਵਿਅਕਤੀ ਦੇ ਲਈ ਬਾਹਰੀ ਹੁੰਦੇ ਹਨ ਤੇ ਜੋ ਆਪਣੀ ਦਬਾ ਸ਼ਕਤੀ ਦੇ ਮਾਧਿਅਮ ਨਾਲ ਵਿਅਕਤੀ ਨੂੰ ਨਿਯੰਤਰਿਤ ਕਰਦੇ ਹਨ ।”

ਆਪਣੀ ਕਿਤਾਬ ਦੇ ਪਹਿਲੇ ਅਧਿਆਇ ਦੀਆਂ ਆਖਰੀ ਲਾਈਨਾਂ ਵਿਚ ਇਸਦੀ ਵਿਸਤਾਰ ਨਾਲ ਪਰਿਭਾਸ਼ਾ ਪੇਸ਼ ਕਰਦੇ ਹੋਏ ਲਿਖਿਆ ਹੈ, “ਇਕ ਸਮਾਜਿਕ ਤੱਥ ਕਿਆ ਕਰਨ ਦਾ ਹਰ ਸਥਾਈ-ਅਸਥਾਈ ਤਰੀਕਾ ਹੈ, ਜੋ ਆਦਮੀ ਤੇ ਬਾਹਰੀ ਦਬਾਅ ਪਾਉਣ ਵਿਚ ਸਮਰੱਥ ਹੁੰਦਾ ਹੈ, ਜਾਂ ਦੁਬਾਰਾ ਕਿਆ ਕਰਨ ਦਾ, ਹਰ ਤਰੀਕਾ ਜੋ ਕਿਸੇ ਸਮਾਜ ਵਿਚ ਆਮ ਰੂਪ ਵਿਚ ਪਾਇਆ ਜਾਂਦਾ ਹੈ, ਪਰ ਨਾਲ ਹੀ ਨਾਲ ਵਿਅਕਤੀਗਤ ਵਿਚਾਰਾਂ ਤੋਂ ਸੁਤੰਤਰ ਅਲੱਗ ਹੋਂਦ ਰੱਖਦਾ ਹੈ ।”

ਪ੍ਰਸ਼ਨ 16.
ਬਾਹਰੀਪਨ ।
ਉੱਤਰ-
ਬਾਹਰੀਪਨ (Exteriority) – ਸਮਾਜਿਕ ਤੱਥ ਦੀ ਸਭ ਤੋਂ ਪਹਿਲੀ ਤੇ ਮਹੱਤਵਪੂਰਨ ਵਿਸ਼ੇਸ਼ਤਾ ਉਸਦਾ ਬਾਹਰੀਪਨ ਹੈ | ਬਾਹਰੀਪਨ ਦਾ ਅਰਥ ਹੈ ਸਮਾਜਿਕ ਤੱਥਾਂ ਦਾ ਨਿਰਮਾਣ, ਇਹ ਨਿਰਮਾਣ ਤਾਂ ਸਮਾਜ ਦੇ ਮੈਂਬਰਾਂ ਵਲੋਂ ਹੀ ਹੁੰਦਾ ਹੈ, ਪਰ ਸਮਾਜਿਕ ਤੱਥ ਇਕ ਵਾਰ ਵਿਕਸਿਤ ਹੋਣ ਤੋਂ ਬਾਅਦ ਫਿਰ ਕਿਸੇ ਵਿਅਕਤੀ ਵਿਸ਼ੇਸ਼ ਦੇ ਨਹੀ ਰਹਿੰਦੇ, ਤੇ ਉਹ ਇਸ ਅਰਥ ਵਿਚ ਕਿ ਇਸ ਨੂੰ ਕਿਸ ਸੁਤੰਤਰ ਅਸਲੀਅਤ ਦੇ ਰੂਪ ਵਿਚ ਅਨੁਭਵ ਕੀਤਾ ਜਾਂਦਾ ਹੈ ਅਰਥਾਤ ਵਿਗਿਆਨਿਕ ਦਾ ਉਸ ਨਾਲ ਕੋਈ ਅੰਦਰਲਾ ਸੰਬੰਧ ਨਹੀਂ ਹੁੰਦਾ ਤੇ ਨਾ ਹੀ ਸਮਾਜਿਕ ਤੱਥਾਂ ਦਾ ਵਿਅਕਤੀ ਵਿਸ਼ੇਸ਼ ਤੇ ਕੋਈ ਪ੍ਰਭਾਵ ਪੈਂਦਾ ਹੈ ।

ਇਸ ਤਰ੍ਹਾਂ ਬਾਹਰੀਪਨ ਤੋਂ ਮਤਲਬ ਹੈ ਕਿ ਸਮਾਜਿਕ ਤੱਥ ਵਿਅਕਤੀ ਲਈ ਬਾਹਰੀ ਹੁੰਦੇ ਹਨ ਤੇ ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਨਹੀਂ ਹੁੰਦੇ ਬਲਕਿ ਸਾਰੇ ਸਮਾਜ ਦੇ ਹੁੰਦੇ ਹਨ ।

ਪ੍ਰਸ਼ਨ 17.
ਵਿਵਸ਼ਤਾ ।
ਉੱਤਰ-
ਵਿਵਸ਼ਤਾ (Constraint) – ਸਮਾਜਿਕ ਤੱਥਾਂ ਦੀ ਦੂਜੀ ਪਮੁੱਖ ਤੇ ਮਹੱਤਵਪੂਰਨ ਵਿਸ਼ੇਸ਼ਤਾ ਉਸਦੀ ਵਿਵਸ਼ਤਾ ਹੈ । ਦੂਜੇ ਸ਼ਬਦਾਂ ਵਿਚ ਵਿਅਕਤੀ ਉੱਪਰ ਸਮਾਜਿਕ ਤੱਥ ਦਾ ਇਕ ਦਬਾਅ ਜਾਂ ਵਿਵਸ਼ਤਾ ਦਾ ਪ੍ਰਭਾਵ ਪੈਂਦਾ ਹੈ । ਅਸਲ, ਸਮਾਜਿਕ ਤੱਥਾਂ ਦਾ ਨਿਰਮਾਣ ਇਕ ਵਿਅਕਤੀ ਜਾਂ ਕੁੱਝ ਵਿਅਕਤੀਆਂ ਦੁਆਰਾ ਨਹੀਂ ਹੁੰਦਾ, ਬਲਕਿ ਅਨੇਕਾਂ ਵਿਅਕਤੀਆਂ ਦੁਆਰਾ ਹੁੰਦਾ ਹੈ । ਅੰਤ ਇਹ ਬਹੁਤ ਸ਼ਕਤੀਸ਼ਾਲੀ ਹੁੰਦੇ ਹਨ ਤੇ ਕਿਸੇ ਵਿਅਕਤੀ ਉੱਪਰ ਇਸ ਦਾ ਵਿਵਸ਼ਤਾ ਕਾਰਨ ਪ੍ਰਭਾਵ ਪੈਂਦਾ ਹੈ ।

ਦੁਰਖੀਮ ਦਾ ਮੰਨਣਾ ਹੈ ਕਿ ਸਮਾਜਿਕ ਤੱਥ ਸਿਰਫ਼ ਵਿਅਕਤੀ ਦੇ ਵਿਵਹਾਰ ਨੂੰ ਨਹੀਂ ਬਲਕਿ ਉਸਦੇ ਸੋਚਣ, ਵਿਚਾਰਨ ਆਦਿ ਦੇ ਤਰੀਕੇ ਨੂੰ ਵੀ ਪ੍ਰਭਾਵਿਤ ਕਰਦੇ ਹਨ । ਦੁਰਖੀਮ ਦੱਸਦਾ ਹੈ ਕਿ ਅਸੀਂ ਸਮਾਜਿਕ ਤੱਥਾਂ ਦੀ ਇਹ ਵਿਸ਼ੇਸ਼ਤਾ ਇਸ ਰੂਪ ਵਿਚ ਦੇਖ ਸਕਦੇ ਹਾਂ ਕਿ ਇਹ ਸਮਾਜਿਕ ਤੱਥ ਆਦਮੀ ਦੀ ਅਭਿਰੁਚੀ ਦੇ ਅਨੁਰੂਪ ਨਹੀਂ ਬਲਕਿ ਵਿਅਕਤੀ ਦਾ ਵਿਵਹਾਰ ਉਨ੍ਹਾਂ ਦੇ ਅਨੁਰੂਪ ਹੁੰਦਾ ਹੈ ।”

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 18.
ਵਿਆਪਕਤਾ ।
ਉੱਤਰ-
ਸਮਾਜਿਕ ਤੱਥਾਂ ਦੀ ਤੀਜੀ ਵਿਸ਼ੇਸ਼ਤਾ ਇਹ ਹੈ ਕਿ ਸਮਾਜ ਵਿਸ਼ੇਸ਼ ਵਿਚ ਇਹ ਤੱਥ ਆਦਿ ਤੋਂ ਅੰਤ ਤਕ ਫੈਲੇ ਹੁੰਦੇ ਹਨ । ਇਹ ਸਭ ਦੇ ਸਾਂਝੇ ਹੁੰਦੇ ਹਨ । ਇਹ ਕਿਸੇ ਵਿਅਕਤੀ ਵਿਸ਼ੇਸ਼ ਦੀਆਂ ਵਿਅਕਤੀਗਤ ਵਿਸ਼ੇਸ਼ਤਾਵਾਂ ਨਹੀਂ ਹੁੰਦੇ । ਇਹ ਵਿਆਪਕਤਾ ਅਨੇਕਾਂ ਵਿਅਕਤੀਗਤ ਤੱਥਾਂ ਦੇ ਸਿਰਫ਼ ਇਕ ਮਾਤਰ ਹੀ ਨਤੀਜਾ ਨਹੀਂ ਹੁੰਦੇ । ਇਹ ਤਾਂ ਸ਼ੁੱਧ ਰੂਪ ਵਿਚ ਆਪਣੇ ਸੁਭਾਅ ਤੋਂ ਹੀ ਸਮੂਹਿਕ ਹੁੰਦੇ ਹਨ । ਵਿਅਕਤੀਆਂ ਉੱਪਰ ਇਨ੍ਹਾਂ ਦਾ ਪ੍ਰਭਾਵ ਇਨ੍ਹਾਂ ਦੀ ਸਮੂਹਿਕ ਵਿਸ਼ੇਸ਼ਤਾ ਦਾ ਨਤੀਜਾ ਹੁੰਦਾ ਹੈ ।

ਪ੍ਰਸ਼ਨ 19.
ਦਮਨਕਾਰੀ ਕਾਨੂੰਨ ਕੀ ਹੁੰਦੇ ਹਨ ?
ਉੱਤਰ-
ਦਮਨਕਾਰੀ ਕਾਨੂੰਨ (Repressive Law) – ਦਮਨਕਾਰੀ ਕਾਨੂੰਨਾਂ ਨੂੰ ਇਕ ਪ੍ਰਕਾਰ ਨਾਲ ਸਰਵਜਨਿਕ ਕਾਨੂੰਨ (Public Law) ਕਿਹਾ ਜਾ ਸਕਦਾ ਹੈ । ਦੁਰਖੀਮ ਦੇ ਅਨੁਸਾਰ ਇਹ ਦੋ ਪ੍ਰਕਾਰ ਦੇ ਹੁੰਦੇ ਹਨ-
(i) ਦੰਡ ਸੰਬੰਧੀ ਕਾਨੂੰਨ (Penal Law) – ਜਿਨ੍ਹਾਂ ਦਾ ਸੰਬੰਧ ਕਸ਼ਟ ਦੇਣ, ਹਾਨੀ ਪਹੁੰਚਾਉਣ, ਹੱਤਿਆ ਕਰਨ ਜਾਂ ਸੁਤੰਤਰਤਾ ਨਾ ਦੇਣ ਨਾਲ ਹੈ । ਇਨ੍ਹਾਂ ਨੂੰ ਸੰਗਠਿਤ ਦਮਨਕਾਰੀ ਕਾਨੂੰਨ (Organized Repressive Law) ਕਿਹਾ ਜਾ ਸਕਦਾ ਹੈ ।

(ii) ਵਿਆਪਤ ਕਾਨੂੰਨ (Diffused Law) – ਕੁਝ ਦਮਨਕਾਰੀ ਕਾਨੂੰਨ ਅਜਿਹੇ ਹੁੰਦੇ ਹਨ ਜੋ ਪੂਰੇ ਸਮੂਹ ਵਿਚ ਨੈਤਿਕਤਾ ਦੇ ਆਧਾਰ ਉੱਤੇ ਫੈਲੇ ਹੁੰਦੇ ਹਨ । ਇਸ ਲਈ ਦੁਰਖੀਮ ਇਨ੍ਹਾਂ ਨੂੰ ਵਿਆਪਤ ਕਾਨੂੰਨ ਕਹਿੰਦਾ ਹੈ । ਦੁਰਖੀਮ ਦੇ ਅਨੁਸਾਰ ਦਮਨਕਾਰੀ ਕਾਨੂੰਨ ਦਾ ਸੰਬੰਧ ਅਪਰਾਧੀ ਕੰਮਾਂ ਨਾਲ ਹੁੰਦਾ ਹੈ । ਇਹ ਕਾਨੂੰਨ ਅਪਰਾਧ ਅਤੇ ਦੰਡ ਦੀ ਵਿਆਖਿਆ ਕਰਦੇ ਹਨ । ਇਹ ਕਾਨੂੰਨ ਸਮਾਜ ਦੇ ਸਮੂਹਿਕ ਜੀਵਨ ਦੀਆਂ ਮੌਲਿਕ ਦਸ਼ਾਵਾਂ ਦਾ ਵਰਣਨ ਕਰਦੇ ਹਨ । ਹਰੇਕ ਸਮਾਜ ਦੇ ਆਪਣੇ ਮੌਲਿਕ ਹਾਲਾਤ ਹੁੰਦੇ ਹਨ ਇਸ ਲਈ ਵੱਖ-ਵੱਖ ਸਮਾਜਾਂ ਵਿਚ ਦਮਨਕਾਰੀ ਕਾਨੂੰਨ ਵੱਖ-ਵੱਖ ਹੁੰਦੇ ਹਨ । ਇਨ੍ਹਾਂ ਦਮਨਕਾਰੀ ਕਾਨੂੰਨਾਂ ਦੀ ਸ਼ਕਤੀ ਸਮੂਹਿਕ ਮਨ ਵਿਚ ਹੁੰਦੀ ਹੈ ਅਤੇ ਸਮੂਹਿਕ ਮਨ ਸਮਾਨਤਾਵਾਂ ਤੋਂ ਸ਼ਕਤੀ ਪ੍ਰਾਪਤ ਕਰਦਾ ਹੈ ।

ਪ੍ਰਸ਼ਨ 20.
ਪ੍ਰਤੀਕਾਰੀ ਕਾਨੂੰਨ ।
ਉੱਤਰ-
ਪ੍ਰਤੀਕਾਰੀ ਕਾਨੂੰਨ (Restitutive Law) – ਕਾਨੂੰਨ ਦਾ ਦੂਜਾ ਪ੍ਰਕਾਰ ਪ੍ਰਤੀਕਾਰੀ ਕਾਨੂੰਨ ਵਿਵਸਥਾ ਹੈ । ਇਹ ਕਾਨੂੰਨ ਵਿਅਕਤੀਆਂ ਦੇ ਸੰਬੰਧਾਂ ਵਿਚ ਪੈਦਾ ਹੋਣ ਵਾਲੇ ਅਸੰਤੁਲਨ ਨੂੰ ਸਧਾਰਨ ਸਥਿਤੀ ਪ੍ਰਦਾਨ ਕਰਦੇ ਹਨ । ਇਸ ਵਰਗ ਦੇ ਅੰਤਰਗਤ ਦੀਵਾਨੀ (Civil) ਕਾਨੂੰਨ, ਵਪਾਰਿਕ ਕਾਨੂੰਨ, ਸੰਵਿਧਾਨਿਕ ਕਾਨੂੰਨ, ਪ੍ਰਸ਼ਾਸਨਿਕ ਕਾਨੂੰਨ ਆਦਿ ਆ ਜਾਂਦੇ ਹਨ । ਇਨ੍ਹਾਂ ਦਾ ਸੰਬੰਧ ਪੂਰੇ ਸਮਾਜ ਦੇ ਸਮੂਹਿਕ ਰੂਪ ਨਾਲ ਨਾ ਹੋ ਕੇ ਵਿਅਕਤੀਆਂ ਨਾਲ ਹੁੰਦਾ ਹੈ । ਇਹ ਕਾਨੂੰਨ ਸਮਾਜ ਦੇ ਮੈਂਬਰਾਂ ਦੇ ਵਿਅਕਤੀਗਤ ਸੰਬੰਧਾਂ ਵਿਚ ਪੈਦਾ ਹੋਣ ਵਾਲੇ ਅਸੰਤੁਲਨ ਨੂੰ ਦੁਬਾਰਾ ਸੰਤੁਲਿਤ ਅਤੇ ਵਿਵਸਥਿਤ ਕਰਦੇ ਹਨ । ਦੁਰਖੀਮ ਕਹਿੰਦੇ ਹਨ ਕਿ ਪ੍ਰਤੀਕਾਰੀ ਕਾਨੂੰਨ ਵਿਅਕਤੀਆਂ ਅਤੇ ਸਮਾਜ ਨੂੰ ਕੁੱਝ ਵਿਚਲੀਆਂ ਸੰਸਥਾਵਾਂ ਨਾਲ ਜੋੜਦਾ ਹੈ ।

ਪ੍ਰਸ਼ਨ 21.
ਯਾਂਤਰਿਕ ਏਕਤਾ ਕੀ ਹੁੰਦੀ ਹੈ ?
ਉੱਤਰ-
ਯਾਂਤਰਿਕ ਏਕਤਾ (Mechanical Solidarity) – ਦੁਰਖੀਮ ਦੇ ਅਨੁਸਾਰ ਯਾਂਤਰਿਕ ਏਕਤਾ ਸਮਾਜ ਦੀ ਵੰਡ ਸੰਹਿਤਾ ਵਿਚ ਅਰਥਾਤ ਦਮਨਕਾਰੀ ਕਾਨੂੰਨਾਂ ਕਾਰਨ ਹੁੰਦੀ ਹੈ । ਸਮੂਹ ਦੇ ਮੈਂਬਰਾਂ ਵਿਚ ਮਿਲਣ ਵਾਲੀਆਂ ਸਮਾਨਤਾਵਾਂ ਇਸ . ਏਕਤਾ ਦਾ ਆਧਾਰ ਹਨ । ਜਿਸ ਸਮਾਜ ਦੇ ਮੈਂਬਰਾਂ ਵਿਚ ਸਮਾਨਤਾਵਾਂ ਨਾਲ ਭਰਪੂਰ ਜੀਵਨ ਹੁੰਦਾ ਹੈ, ਜਿੱਥੇ ਵਿਚਾਰਾਂ, ਵਿਸ਼ਵਾਸਾਂ, ਕੰਮਾਂ ਅਤੇ ਜੀਵਨ ਸ਼ੈਲੀ ਦੇ ਸਾਧਾਰਨ ਪ੍ਰਤੀਮਾਨ ਅਤੇ ਆਦਰਸ਼ ਪ੍ਰਚਲਿਤ ਹੁੰਦੇ ਹਨ ਅਤੇ ਜਿਹੜੇ ਸਮਾਜ ਇਨ੍ਹਾਂ ਸਮਾਨਤਾਵਾਂ ਦੇ ਨਤੀਜੇ ਵਜੋਂ ਇਕ ਸਮੂਹਿਕ ਇਕਾਈ ਦੇ ਰੂਪ ਵਿਚ ਸੋਚਦਾ ਅਤੇ ਕਿਆ ਕਰਦਾ ਹੈ, ਉਹ ਯਾਂਤਰਿਕ ਏਕਤਾ ਵਿਖਾਉਂਦਾ ਹੈ ਅਰਥਾਤ ਉਸਦੇ ਮੈਂਬਰ ਮਸ਼ੀਨ ਦੇ ਵੱਖ-ਵੱਖ ਪੁਰਜ਼ਿਆਂ ਦੀ ਤਰ੍ਹਾਂ ਸੰਗਠਿਤ ਕਹਿੰਦੇ ਹਨ । ਦੁਰਖੀਮ ਨੇ ਅਪਰਾਧੀ ਕੰਮਾਂ ਨੂੰ ਦਮਨਕਾਰੀ ਕਾਨੂੰਨ ਅਤੇ ਯਾਂਤਰਿਕ ਏਕਤਾ ਦੀ ਅਨੁਰੂਪਤਾ ਦਾ ਮਾਧਿਅਮ ਦੱਸਿਆ ਹੈ ।

ਪ੍ਰਸ਼ਨ 22.
ਆਂਗਿਕ ਏਕਤਾ ਕੀ ਹੁੰਦੀ ਹੈ ?
ਉੱਤਰ-
ਆਂਗਿਕ ਏਕਤਾ (Organic Solidarity) – ਦੁਰਖੀਮ ਦੇ ਅਨੁਸਾਰ ਦੂਜੀ ਏਕਤਾ ਆਂਗਿਕ ਏਕਤਾ ਹੈ । ਦਮਨਕਾਰੀ ਕਾਨੂੰਨ ਦੀ ਸ਼ਕਤੀ ਸਹਿਕ ਚੇਤਨਾ ਵਿਚ ਹੁੰਦੀ ਹੈ । ਸਹਿਕ ਚੇਤਨਾ ਸਮਾਨਤਾਵਾਂ ਤੋਂ ਸ਼ਕਤੀ ਪ੍ਰਾਪਤ ਕਰਦੀ ਹੈ । ਆਦਿਮ ਸਮਾਜਾਂ ਵਿਚ ਦਮਨਕਾਰੀ ਕਾਨੂੰਨਾਂ ਦੀ ਪ੍ਰਧਾਨਤਾ ਹੁੰਦੀ ਹੈ, ਕਿਉਂਕਿ ਉਨ੍ਹਾਂ ਵਿਚ ਸਮਾਨਤਾਵਾਂ ਸਮਾਜਿਕ ਜੀਵਨ ਦਾ ਆਧਾਰ ਹਨ । ਦੁਰਖੀਮ ਦੇ ਅਨੁਸਾਰ ਆਧੁਨਿਕ ਸਮਾਜ ਕਿਰਤ ਵੰਡ ਅਤੇ ਵਿਸ਼ੇਸ਼ੀਕਰਣ ਤੋਂ ਪ੍ਰਭਾਵਿਤ ਹਨ ਜਿਸ ਵਿਚ ਸਮਾਨਤਾ ਦੀ ਥਾਂ ਵਿਭਿੰਨਤਾਵਾਂ ਪ੍ਰਮੁੱਖ ਹਨ । ਸਮੂਹਿਕ ਜੀਵਨ ਦੀ ਇਹ ਵਿਭਿੰਨਤਾ ਵਿਅਕਤੀਗਤ ਚੇਤਨਾ ਨੂੰ ਪ੍ਰਮੁੱਖਤਾ ਦਿੰਦੀ ਹੈ ।

ਆਧੁਨਿਕ ਸਮਾਜ ਵਿਚ ਵਿਅਕਤੀ ਪ੍ਰਤੱਖ ਰੂਪ ਨਾਲ ਸਮੂਹ ਨਾਲ ਬੰਨਿਆ ਨਹੀਂ ਰਹਿੰਦਾ । ਇਸ ਸਮਾਜ ਵਿਚ ਮਨੁੱਖਾਂ ਦੇ ਆਪਸੀ ਸੰਬੰਧਾਂ ਦਾ ਮਹੱਤਵ ਜ਼ਿਆਦਾ ਹੁੰਦਾ ਹੈ । ਇਹੀ ਕਾਰਨ ਹੈ ਕਿ ਦੁਰਖੀਮ ਨੇ ਆਧੁਨਿਕ ਸਮਾਜਾਂ ਵਿਚ ਦਮਨਕਾਰੀ ਕਾਨੂੰਨ ਦੀ ਥਾਂ ਤੀਕਾਰੀ ਕਾਨੂੰਨ ਦੀ ਪ੍ਰਧਾਨਤਾ ਦੱਸੀ ਹੈ । ਵਿਭਿੰਨਤਾਪੂਰਨ ਜੀਵਨ ਵਿਚ ਮਨੁੱਖਾਂ ਨੂੰ ਇਕ-ਦੂਜੇ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਹਰੇਕ ਵਿਅਕਤੀ ਸਿਰਫ਼ ਇਕ ਕੰਮ ਵਿਚ ਵਿਸ਼ੇਸ਼ ਯੋਗਤਾ ਪ੍ਰਾਪਤ ਕਰ ਸਕਦਾ ਹੈ ਅਤੇ ਬਾਕੀ ਸਾਰੇ ਕੰਮਾਂ ਦੇ ਲਈ ਉਸਨੂੰ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਸਮੂਹ ਦੇ ਮੈਂਬਰਾਂ ਦੀ ਇਹ ਆਪਸੀ ਨਿਰਭਰਤਾ, ਉਨ੍ਹਾਂ ਦੀ ਵਿਅਕਤੀਗਤ ਅਸਮਾਨਤਾ ਉਨ੍ਹਾਂ ਨੂੰ ਇਕ-ਦੂਜੇ ਦੇ ਨੇੜੇ ਆਉਣ ਲਈ ਮਜਬੂਰ ਕਰਦੀ ਹੈ, ਜਿਸਦੇ ਆਧਾਰ ਉੱਤੇ ਸਮਾਜ ਵਿਚ ਏਕਤਾ ਦੀ ਸਥਾਪਨਾ ਹੁੰਦੀ ਹੈ । ਇਸ ਏਕਤਾ ਨੂੰ ਦੁਰਖੀਮ ਨੇ ਆਂਗਿਕ ਏਕਤਾ (Organic Solidarity) ਕਿਹਾ ਹੈ । ਇਹ ਤੀਕਾਰੀ ਕਾਨੂੰਨ ਵਿਵਸਥਾ ਵਿਚ ਦਿਖਾਈ ਦਿੰਦਾ ਹੈ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਕਾਮਤੇ ਦੇ ਤਿੰਨ ਪੜਾਵਾਂ ਦੇ ਸਿਧਾਂਤ ਦਾ ਵਰਣਨ ਕਰੋ ।
ਉੱਤਰ-
ਸਮਾਜ ਵਿਗਿਆਨਿਕ ਸਿਧਾਂਤ ਦੇ ਖੇਤਰ ਵਿਚ ਕਾਮਤੇ ਦਾ ਇਕ ਮਹੱਤਵਪੂਰਨ ਯੋਗਦਾਨ ਉਸ ਦੁਆਰਾ ਪੇਸ਼ ਕੀਤਾ ਤਿੰਨ ਪੜਾਵਾਂ ਦਾ ਨਿਯਮ ਹੈ । ਉਸ ਨੇ ਆਪਣੀ ਪ੍ਰਸਿੱਧ ਕਿਤਾਬ ਪੌਜ਼ਟਿਵ ਫ਼ਿਲਾਸਫੀ (Positive Philosophy) ਵਿਚ ਇਸ ਸਿਧਾਂਤ ਬਾਰੇ ਦੱਸਿਆ। ਇਸ ਸਿਧਾਂਤ ਦਾ ਨਿਰਮਾਣ ਕਾਮਤੇ ਨੇ 1822 ਵਿਚ ਕੀਤਾ ਜਦੋਂ ਕਿ ਉਸ ਦੀ ਉਮਰ ਸਿਰਫ਼ 24 ਸਾਲ ਦੀ ਸੀ । ਕਾਮਤੇ ਨੇ ਇਸ ਨਿਯਮ ਦਾ ਵਿਚਾਰ ਕੋਂਡਰਸੇਟ (Conderecet), ਟੁਰਗੇਟ (Turoget) ਅਤੇ ਸੇਂਟ ਸਾਈਮਨ ਤੋਂ ਪ੍ਰਾਪਤ ਕੀਤਾ ।

ਕਾਮਤੇ ਦਾ ਕਹਿਣਾ ਸੀ ਕਿ ਮਨੁੱਖ ਦੇ ਗਿਆਨ ਜਾਂ ਚਿੰਤਨ ਪ੍ਰਕਿਰਿਆਵਾਂ ਦਾ ਵਿਕਾਸ ਇਕੱਦਮ ਨਹੀਂ ਹੋਇਆ ਹੈ । ਉਹ ਤਾਂ ਕੁੱਝ ਨਿਸਚਿਤ ਪੜਾਵਾਂ ਵਿਚੋਂ ਦੀ ਲੰਘਿਆ ਹੈ । ਕਾਮਤੇ ਦੇ ਅਨੁਸਾਰ, “ਸਾਰੇ ਸਮਾਜਾਂ ਵਿਚ ਅਤੇ ਸਾਰੇ ਯੁੱਗਾਂ ਵਿਚ ਮਨੁੱਖ ਦੇ ਬੌਧਿਕ ਵਿਕਾਸ ਦਾ ਅਧਿਐਨ ਕਰਨ ਤੋਂ ਉਸ ਮਹਾਨ ਆਧਾਰ, ਮੌਲਿਕ ਨਿਯਮ ਦਾ ਪਤਾ ਲਗਦਾ ਹੈ ਜਿਸ ਦੇ ਅਧੀਨ ਮਨੁੱਖ ਦਾ ਚਿੰਤਨ ਜ਼ਰੂਰੀ ਰੂਪ ਨਾਲ ਹੁੰਦਾ ਹੈ ਅਤੇ ਜਿਸਦਾ ਇਕ ਠੋਸ ਨਤੀਜਾ ਸਾਡੇ ਸੰਗਠਨ ਦੇ ਤੱਥਾਂ ਅਤੇ ਸਾਡੇ ਇਤਿਹਾਸਿਕ ਅਨੁਭਵਾਂ, ਦੋਹਾਂ ਵਿਚ ਸ਼ਾਮਲ ਹੈ । ਇਹ ਨਿਯਮ ਇਸ ਤਰ੍ਹਾਂ ਹੈ-ਸਾਡਾ ਹਰੇਕ ਪਮੁੱਖ ਸੰਕਲਪ, ਸਾਡੇ ਗਿਆਨ ਦੀ ਹਰੇਕ ਸ਼ਾਖਾ, ਇਕ ਦੇ ਬਾਅਦ ਇਕ ਤਿੰਨ ਵੱਖ-ਵੱਖ ਸਿਧਾਂਤਕ ਅਵਸਥਾਵਾਂ (Theoretical conditions) ਵਿਚੋਂ ਦੀ ਹੋ ਕੇ ਲੰਘਦੀ ਹੈ ਅਤੇ ਉਹ ਹਨ-ਅਧਿਆਤਮਿਕ ਜਾਂ ਕਾਲਪਨਿਕ (Theological or fictious) ਅਵਸਥਾ, ਅਧਿਭੌਤਿਕ ਜਾਂ ਅਮੂਰਤ (Metaphysical or abtract) ਅਵਸਥਾ ਅਤੇ ਵਿਗਿਆਨਿਕ ਜਾਂ ਸਕਾਰਾਤਮਕ (Scientific or positive) ਅਵਸਥਾ ।

ਸਰਲ ਸ਼ਬਦਾਂ ਵਿਚ ਉੱਪਰਲੇ ਨਿਯਮ ਦਾ ਅਰਥ ਹੈ ਕਿ ਮਨੁੱਖੀ ਜੀਵਨ ਦੇ ਸ਼ੁਰੂ ਵਿਚ ਜਦੋਂ ਲੋਕਾਂ ਨੇ ਕਿਸੇ ਵਿਸ਼ੇ ਦੇ ਸੰਬੰਧ ਵਿਚ ਬੋਧ ਕਰਨਾ ਜਾਂ ਗਿਆਨ ਪ੍ਰਾਪਤ ਕਰਨਾ ਹੁੰਦਾ ਸੀ, ਤਾਂ ਉਹ ਅਧਿਆਤਮਿਕ ਆਧਾਰ ਤੇ ਸੋਚਦੇ ਵਿਚਾਰਦੇ ਸਨ । ਸਮਾਂ ਬੀਤਣ ਨਾਲ ਲੋਕਾਂ ਨੇ ਅਧਿਆਤਮਿਕ ਆਧਾਰ ਦੀ ਥਾਂ ਅਰਧ ਭੌਤਿਕੀ ਆਧਾਰ ਤੇ ਕਿਸੇ ਵੀ ਵਿਸ਼ੇ ਬਾਰੇ ਗਿਆਨ ਪ੍ਰਾਪਤ ਕਰਨਾ ਸ਼ੁਰੂ ਕੀਤਾ | ਪਰ ਸਮਾਂ ਕੁਝ ਹੋਰ ਅੱਗੇ ਵੱਧਿਆ ਤਾਂ ਮਨੁੱਖ ਨੇ ਉੱਪਰਲੇ ਦੋਵੇਂ ਆਧਾਰਾਂ ਦੀ ਥਾਂ ਕਿਸੇ ਪ੍ਰਪੰਚ ਨੂੰ ਸਕਾਰਾਤਮਕ ਆਧਾਰ ਉੱਤੇ ਸਮਝਣਾ ਸ਼ੁਰੂ ਕੀਤਾ । ਪਹਿਲੀ ਅਵਸਥਾ ਵਿਚ ਕਲਪਨਾ, ਦੂਜੀ ਵਿਚ ਭਾਵਨਾ ਅਤੇ ਤੀਜੀ ਵਿਚ ਤਰਕ ਪ੍ਰਧਾਨ ਰਹਿੰਦਾ ਹੈ ।

ਕਾਮਤੇ ਨੇ ਮਾਨਵਤਾ ਦੇ ਇਤਿਹਾਸ ਦਾ ਨਿਰੀਖਣ ਕੀਤਾ ਅਤੇ ਕਿਹਾ ਕਿ ਉਪਰੋਕਤ ਸਮੱਸਿਆ ਦੇ ਉੱਤਰ ਵਿਚ ਸਮੇਂ ਦੌਰਾਨ ਤਿੰਨ ਸਮਾਜਿਕ ਪ੍ਰਣਾਲੀਆਂ ਵਿਕਸਿਤ ਹੋਈਆਂ ਹਨ ਜਿਨ੍ਹਾਂ ਵਿਚ ਉਪਰੋਕਤ ਤਾਲਮੇਲ ਸੀ । ਉਹ ਹੇਠ ਲਿਖੇ ਅਨੁਸਾਰ ਹਨ-

  1. ਅਧਿਆਤਮਿਕ ਪੜਾਅ (Theological Stage)
  2. ਅਧਿਭੌਤਿਕ ਪੜਾਅ (Metaphysical Stage)
  3. ਸਕਾਰਾਤਮਿਕ ਪੜਾਅ (Positive Stage) ।

1. ਅਧਿਆਤਮਿਕ ਪੜਾਅ (Theological Stage) – ਕਾਮ ਦੀ ਸਿਧਾਂਤਕ ਸਕੀਮ ਵਿਚ ਅਧਿਆਤਮਿਕ ਪੜਾਅ ਬਹੁਤ ਮਹੱਤਤਾ ਰੱਖਦਾ ਹੈ । ਕਾਮਤੇ ਦੇ ਅਨੁਸਾਰ ਸਮਾਜਿਕ ਕੁਮ-ਵਿਕਾਸ ਦੀ ਸ਼ੁਰੁਆਤ ਸਮਝਣ ਦੇ ਲਈ ਪਹਿਲੇ ਪੜਾਅ ਦਾ ਚੰਗੀ ਤਰ੍ਹਾਂ ਨਿਰੀਖਣ ਕਰਨਾ ਬਹੁਤ ਜ਼ਰੂਰੀ ਹੈ । ਉਸਦੇ ਅਨੁਸਾਰ ਅਧਿਆਤਮਿਕ ਪੜਾਅ ਵਿਚ ਮਨੁੱਖ ਦੇ ਵਿਚਾਰ ਕਾਲਪਨਿਕ ਸਨ । ਮਨੁੱਖ ਸਭ ਚੀਜ਼ਾਂ ਨੂੰ ਪਰਮਾਤਮਾ ਦੇ ਰੂਪ ਵਿਚ ਜਾਂ ਕਿਸੇ ਅਲੌਕਿਕ ਜੀਵ ਦੀਆਂ ਉਸ ਸਮੇਂ ਦੀਆਂ ਕ੍ਰਿਆਵਾਂ ਦੇ ਨਤੀਜੇ ਦੇ ਰੂਪ ਵਿਚ ਦੇਖਦਾ, ਮੰਨਦਾ ਅਤੇ ਸਮਝਦਾ ਸੀ । ਧਾਰਨਾ ਇਹ ਹੁੰਦੀ ਸੀ ਕਿ ਸਭ ਚੀਜ਼ਾਂ ਭਾਵੇਂ ਨਿਰਜੀਵ ਹਨ ਅਤੇ ਭਾਵੇਂ ਸਜੀਵ, ਦਾ ਕਾਰਜ ਰੁਪ, ਅਲੌਕਿਕ ਸ਼ਕਤੀਆਂ ਹਨ ਅਰਥਾਤ ਸਭ ਵਸਤਾਂ ਵਿਚ ਉਹੀ ਸ਼ਕਤੀ ਵਿਆਪਕ ਹੈ । ਧਾਰਮਿਕ ਪੜਾਅ ਵਿਚ ਮਨੁੱਖ ਦੇ ਵਿਚਾਰਾਂ ਬਾਰੇ ਚਰਚਾ ਕਰਦੇ ਹੋਏ ਕਾਮਤੇ ਲਿਖਦਾ ਹੈ ਕਿ ਅਧਿਆਤਮਿਕ ਅਵਸਥਾ ਵਿਚ ਸ਼ਿਸ਼ਟੀ ਦੇ ਜ਼ਰੂਰੀ ਸੁਭਾਅ ਦੀ ਖੋਜ ਕਰਨ ਜਾਂ ਪ੍ਰਾਕ੍ਰਿਤਕ ਘਟਨਾਵਾਂ ਦੇ ਹੋਣ ਦੇ ਆਖਰੀ ਕਾਰਨਾਂ ਨੂੰ ਜਾਨਣ ਦੇ ਯਤਨ ਵਿਚ ਮਨੁੱਖ ਦਾ ਦਿਮਾਗ਼ ਇਹ ਮੰਨ ਲੈਂਦਾ ਹੈ ਕਿ ਸਭ ਘਟਨਾਵਾਂ ਅਲੌਕਿਕ ਪਾਣੀਆਂ ਦੀਆਂ ਤਤਕਾਲਿਕ ਘਟਨਾਵਾਂ ਦਾ ਸਬੂਤ ਹਨ । ਕਾਮਤੇ ਅਨੁਸਾਰ ਇਸ ਪੱਧਰ ਨੂੰ ਹੇਠ ਲਿਖੇ ਤਿੰਨ ਉਪ ਪੜਾਵਾਂ ਵਿਚ ਵੰਡਿਆ ਜਾ ਸਕਦਾ ਹੈ-

(i) ਪ੍ਰਤੀਕ ਪੂਜਨ (Fetishism) – ਸਮਾਜਿਕ ਗਤੀਸ਼ੀਲਤਾ ਵਿਚ ਕਾਮਤੇ ਆਪਣੀ ਫਿਲਾਸਫੀ ਦੇ ਮੂਲ ਤੱਤ ਨੂੰ ਸਥਾਪਿਤ ਕਰਕੇ ਉਸ ਦੀ ਮਾਨਵ ਇਤਿਹਾਸ ਦੇ ਵਿਸ਼ਲੇਸ਼ਣ ਵਿਚ ਵਰਤੋਂ ਕਰਦਾ ਹੈ । ਕਾਮਤੇ ਦਾ ਮੰਨਣਾ ਹੈ ਕਿ ਉਸ ਦਾ ਮਲ ਤੱਤ ਸਮਾਜਿਕ ਵਿਗਿਆਨਾਂ ਨੂੰ ਦੁਬਾਰਾ ਸੁਰਜੀਤ ਕਰੇਗਾ | ਅਧਿਆਤਮਿਕ ਪੜਾਅ ਕਾਮਤੇ ਦੇ ਵਿਚਾਰ ਅਨੁਸਾਰ ਪ੍ਰਤੀਕ ਪੂਜਨ ਜਾਂ ਫੈਟਿਸ਼ਵਾਦ ਤੋਂ ਇਲਾਵਾ ਹੋਰ ਕਿਸੇ ਤਰ੍ਹਾਂ ਵੀ ਸ਼ੁਰੂ ਨਹੀਂ ਹੋ ਸਕਦਾ ਸੀ । ਮਨੁੱਖੀ ਸੋਚ ਵਿਚ ਇਹ ਵਿਚਾਰ ਬਣਨਾ ਕੁਦਰਤੀ ਸੀ ਕਿ ਸਭ ਬਾਹਰੀ ਵਸਤੂਆਂ ਵਿਚ ਉਸ ਵਾਂਗ ਹੀ ਜੀਵਨ ਹੈ । ਇਸ ਪੱਧਰ ਉੱਤੇ ਬੌਧਿਕ ਜ਼ਿੰਦਗੀ ਨਾਲੋਂ ਜਜ਼ਬਾਤ ਜ਼ਿਆਦਾ ਹਾਵੀ ਸਨ । ਪ੍ਰਤੀਕ ਪੂਜਨ ਦੀ ਫ਼ਿਲਾਸਫ਼ੀ ਦਾ ਮੂਲ ਤੱਤ ਇਹ ਵਿਸ਼ਵਾਸ ਹੈ ਕਿ ਲੋਕਾਂ ਦੇ ਜੀਵਨ ਉੱਤੇ ਕਈ ਕਿਸਮ ਦੇ ਅਣਜਾਣੇ ਅਸਰ ਕੁੱਝ ਵਸਤੂਆਂ ਦੇ ਕਾਰਜਾਂ ਕਰਕੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੂੰ ਉਹ ਜੀਉਂਦੇ ਸਮਝਦੇ ਹਨ । ਤੀਕ ਪੂਜਨ ਅਧਿਆਤਮਿਕਤਾ ਦਾ ਵਿਗੜਿਆ ਰੂਪ ਨਹੀਂ ਬਲਕਿ ਇਸਦਾ ਸੋਮਾ ਹੈ ।

ਤੀਕ ਪੁਜਨ ਦਾ ਸਦਾਚਾਰ, ਭਾਸ਼ਾ, ਬੋਧ ਅਤੇ ਸਮਾਜ ਨਾਲ ਇਕ ਖ਼ਾਸ ਕਿਸਮ ਦਾ ਸੰਬੰਧ ਸੀ । ਮਨੁੱਖੀ ਜਾਤੀ ਦੀ ਸ਼ੁਰੂਆਤੀ ਅਵਸਥਾ ਵਿਚ ਭਾਵੁਕਤਾ ਹਾਵੀ ਸੀ ਜਿਸ ਕਰਕੇ ਸਦਾਚਾਰ ਅਤੇ ਨੈਤਿਕਤਾ ਉੱਤੇ ਜ਼ਿਆਦਾ ਜ਼ੋਰ ਪਾਇਆ ਜਾਂਦਾ ਸੀ । ਭਾਸ਼ਾ ਦਾ ਚਿੰਨ੍ਹਾਤਮਕ ਆਧਾਰ ਨਹੀਂ ਹੈ । ਕਾਮਤੇ ਦਾ ਵਿਚਾਰ ਹੈ ਕਿ ਮਨੁੱਖੀ ਭਾਸ਼ਾ ਦਾ ਇਕ ਰੁਪਕੀ ਢਾਂਚਾ ਹੈ । ਬੌਧਿਕ ਪੱਧਰ ਉੱਪਰ ਫੈਟਿਸਵਾਦ ਬਹੁਤ ਜ਼ਬਰਦਸਤ ਪ੍ਰਣਾਲੀ ਸੀ । ਇਸ ਅਵਸਥਾ ਵਿਚ ਮਨੁੱਖ ਸਿਰਫ ਅਧਿਆਤਮਿਕ ਸੰਕਲਪ ਦੇਖ ਅਤੇ ਜਾਣ ਸਕਦਾ ਸੀ | ਬਹੁਤ ਹੀ ਘੱਟ ਅਤੇ ਕੁਦਰਤੀ ਘਟਨਾਵਾਂ ਹੋਣਗੀਆਂ ਜਿਨ੍ਹਾਂ ਦਾ ਉਸ ਨੂੰ ਨਿੱਜੀ ਤਜਰਬਾ ਸੀ ਜਿਨ੍ਹਾਂ ਵਿਚ ਉਸ ਦਾ ਗਿਆਨ ਵਧੀਆ ਸੀ । ਨਤੀਜੇ ਵਜੋਂ ਇਸ ਉਪ ਪੜਾਅ ਦੀ ਸੱਭਿਅਤਾ ਦਾ ਮਿਆਰ ਬਹੁਤ ਹੀ ਨੀਵਾਂ ਸੀ । ਸਮਾਜਿਕ ਪੱਧਰ ਉੱਤੇ ਫੈਟਿਸ਼ਵਾਦ ਨੇ ਇਕ ਖ਼ਾਸ ਪ੍ਰਕਾਰ ਦੇ ਪਾਦਰੀਵਾਦ ਨੂੰ ਜਨਮ ਦਿੱਤਾ । ਇਸ ਵਿਚ ਭਵਿੱਖ ਦੱਸਣ ਵਾਲੇ ਅਤੇ ਜਾਦੂ-ਟੂਣਾ ਕਰਨ ਵਾਲੇ ਪਾਦਰੀ ਪੈਦਾ ਹੋਏ । ਪਰ ਕਿਉਂਕਿ ਪ੍ਰਤੀਕ ਪੂਜਨ ਅਵਸਥਾ ਵਿਚ ਹਰ ਵਸਤੁ ਦਾ ਮਨੁੱਖ ਨਾਲ ਸਿੱਧਾ ਸੰਬੰਧ ਸੀ ਇਸ ਲਈ ਪਾਦਰੀਵਾਦ ਇਕ ਸੰਗਠਿਤ ਰੂਪ ਵਿਚ ਵਿਕਸਿਤ ਨਹੀਂ ਹੋਇਆ ਸੀ । ਫਿਰ ਆਦਮੀ ਦੀ ਜ਼ਿੰਦਗੀ ਉੱਤੇ ਇਹ ਫੈਟਿਸ਼ ਦੇਵਤੇ ਬਹੁਤ ਪ੍ਰਭਾਵ ਨਹੀਂ ਪਾਉਂਦੇ ਸਨ । ਇਸ ਦੇ ਨਤੀਜੇ ਵਜੋਂ ਚਿੰਤਨਸ਼ੀਲ ਜਮਾਤ ਦੇ ਜਨਮ ਦਾ ਇਸ ਉਪ ਪੜਾਅ ਵਿਚ ਕੋਈ ਮੌਕਾ ਨਹੀਂ ਸੀ ।

ਪਰ ਇੱਥੇ ਧਿਆਨਯੋਗ ਗੱਲ ਇਹ ਹੈ ਕਿ ਮਨੁੱਖ ਦੀ ਪ੍ਰਕਿਰਤੀ ਉੱਤੇ ਜਿੱਤ ਇਸ ਉਪ ਪੜਾਅ ਤੋਂ ਸ਼ੁਰੂ ਹੁੰਦੀ ਹੈ । ਸਭ ਤੋਂ ਵਿਸ਼ੇਸ਼ ਪੱਖ ਇਸ ਅਵਸਥਾ ਵਿਚ ਮਨੁੱਖ ਦਾ ਪਸ਼ੂਆਂ ਨੂੰ ਆਪਣੇ ਵੱਸ ਕਰਕੇ ਪਾਲਤੂ ਬਣਾਉਣਾ ਹੈ । ਭਾਮਤੇ ਦਾ ਕਹਿਣਾ ਹੈ ਕਿ ਬਹੁਦੇਵਤਾਵਾਦ, ਜੋ ਕਿ ਅਗਲਾ ਉਪ ਪੜਾਅ ਹੈ, ਦਾ ਆਰੰਭ ਪ੍ਰਤੀਕ ਪੂਜਨ ਵਿਚੋਂ ਹੀ ਲੱਭਿਆ ਜਾ ਸਕਦਾ ਹੈ । ਇਕ ਤਰ੍ਹਾਂ ਨਾਲ ਉਹ ਇਹ ਗੱਲ ਇਤਿਹਾਸਿਕ ਜ਼ਰੂਰਤ ਦੇ ਪੱਧਰ ਤੇ ਲੈ ਜਾਂਦਾ ਹੈ । ਅਧਿਆਤਮਿਕ ਪੜਾਅ ਦੇ ਦੂਜੇ ਉਪ ਪੜਾਅ ਉੱਤੇ ਪਹੁੰਚਣ ਲਈ ਸਭ ਤੋਂ ਮਹੱਤਵਪੂਰਨ ਬੌਧਿਕ ਤਬਦੀਲੀ ਮਨੁੱਖ ਦੇ ਤਾਰਿਆਂ ਬਾਰੇ ਵਿਚਾਰ ਬਦਲਣ ਨਾਲ ਸ਼ੁਰੂ ਹੋਈ । ਤਾਰਿਆਂ ਦੀ ਪੂਜਾ ਫੈਟਿਸ਼ਵਾਦ ਵਿਚ ਵੀ ਹੁੰਦੀ ਸੀ ਪਰ ਉਨ੍ਹਾਂ ਦਾ ਦੇਵਤਿਆਂ ਦੇ ਦਰਜੇ ਤੇ ਪਹੁੰਚਣ ਨੇ ਇਕ ਅਮੂਰਤ ਸਥਿਤੀ ਨੂੰ ਠੋਸ ਰੂਪ ਦੇ ਦਿੱਤਾ ।

(ii) ਬਹੁਦੇਵਤਾਵਾਦ – ਬਹੁਦੇਵਤਾਵਾਦ ਦੀ ਅਵਸਥਾ ਸਭ ਤੋਂ ਜ਼ਿਆਦਾ ਸਮਾਂ ਰਹੀ ਹੈ । ਇਸ ਉਪ ਪੜਾਅ ਨੂੰ ਸਮਝਣ ਲਈ ਕਾਮਤੇ ਸਭ ਤੋਂ ਪਹਿਲਾਂ ਆਪਣੀ ਵਿਸ਼ਲੇਸ਼ਣ ਵਿਧੀ ਦੇ ਬਾਰੇ ਦੱਸਦਾ ਹੈ । ਉਸ ਦਾ ਕਹਿਣਾ ਹੈ ਕਿ ਸਾਡੀ ਵਿਧੀ ਨੂੰ ਬਹੁਦੇਵਤਾਵਾਦ ਦੇ ਜ਼ਰੂਰੀ ਗੁਣਾਂ ਦਾ ਅਮੂਰਤ ਅਧਿਐਨ ਕਰਨਾ ਚਾਹੀਦਾ ਹੈ । ਉਸ ਤੋਂ ਬਾਅਦ ਬਹੁਦੇਵਤਾਵਾਦ ਦਾ ਉਨ੍ਹਾਂ ਗੁਣਾਂ ਦੇ ਸੰਦਰਭ ਵਿਚ ਨਿਰੀਖਣ ਕਰਨਾ ਚਾਹੀਦਾ ਹੈ । ਮਨੁੱਖੀ ਬੋਧ ਦੇ ਵਿਕਾਸ ਦੇ ਸ਼ੁਰੂ ਵਿਚ ਬਹੁਤ ਸਾਰੀਆਂ ਘਟਨਾਵਾਂ ਨਾਲ ਸੁਮੇਲ ਰੱਖਦੇ ਦੇਵਤਿਆਂ ਦੀ ਜ਼ਰੂਰਤ ਸੀ ।

ਬਹੁਦੇਵਤਾਵਾਦ ਬੁਨਿਆਦੀ ਤੌਰ ‘ਤੇ ਹਰ ਕਿਸਮ ਦੀ ਵਿਗਿਆਨਿਕ ਵਿਆਖਿਆ ਦੇ ਖਿਲਾਫ ਹੈ, ਪਰ ਵਿਗਿਆਨ ਦੀ ਸ਼ੁਰੁਆਤ ਇਸੇ ਪੜਾਅ ਤੋਂ ਸ਼ੁਰੂ ਹੁੰਦੀ ਹੈ | ਅਸਲ ਵਿਚ ਮਨੁੱਖੀ ਬੋਧ ਦਾ ਫੈਟਿਸ਼ਵਾਦ ਤੋਂ ਬਹੁਦੇਵਤਾਵਾਦ ਤਕ ਪਹੁੰਚਣਾ ਇਕ ਮਹਾਨ ਪ੍ਰਾਪਤੀ ਹੈ । ਬਹੁਦੇਵਤਾਵਾਦ ਦੀ ਸਮਾਜਿਕ ਸੋਚ ਦੋ ਪੱਖਾਂ ਤੋਂ ਘੋਖੀ ਜਾ ਸਕਦੀ ਹੈ । ਇਹ ਹਨ ਰਾਜਨੀਤਿਕ ਅਤੇ ਨੈਤਿਕ ।

(ਉ) ਰਾਜਨੀਤਿਕ ਢਾਂਚਾ – ਰਾਜਨੀਤੀ ਦੇ ਬੀਜ ਸ਼ੁਰੂ ਤੋਂ ਹੀ ਮਨੁੱਖ ਜਾਤੀ ਨੇ ਕੋਈ ਢੰਗਾਂ ਨਾਲ ਬੀਜ ਲਏ ਸਨ । ਸ਼ੁਰੂ ਵਿਚ ਸਿਆਸਤ ਵਿਚ ਸੈਨਿਕ ਗੁਣ ਜਿਵੇਂ ਕਿ ਜ਼ੋਰ ਅਤੇ ਹੌਸਲਾ ਸਭ ਤੋਂ ਮਹੱਤਵਪੂਰਨ ਤੱਤ ਸਨ । ਬਾਅਦ ਵਿਚ ਸਿਆਣਪ ਅਤੇ ਕੂਟਨੀਤੀ ਸਿਆਸੀ ਤਾਕਤ ਦਾ ਆਧਾਰ ਬਣੇ । ਕਾਮਤੇ ਅਨੁਸਾਰ ਬਹੁਦੇਵਤਾਵਾਦ ਦੀ ਅਵਸਥਾ ਵਿਚ ਰਾਜਨੀਤਿਕ ਢਾਂਚੇ ਦੇ ਕਈ ਪੱਖ ਸਨ ਜਿਵੇਂ ਕਿ ਧਰਮ ਯੁੱਧ ਅਤੇ ਸੈਨਿਕ ਪ੍ਰਣਾਲੀ । ਇਸੇ ਉਪ ਪੜਾਅ ਵਿਚ ਧਰਮ ਨੇ ਸਮਾਜਿਕ ਮਹੱਤਤਾ ਹਿਣ ਕੀਤੀ । ਯੂਨਾਨੀ ਸੱਭਿਅਤਾ ਵਿਚ ਧਾਰਮਿਕ ਮੇਲੇ ਅਤੇ ਹੋਰ ਕਈ ਅਮਲ ਇਸ ਪੱਖ ਨੂੰ ਉਜਾਗਰ ਕਰਦੇ ਹਨ । ਇਸ ਤੋਂ ਇਲਾਵਾ ਇਸ ਅਵਸਥਾ ਵਿਚ ਸੈਨਾ ਦਾ ਵਿਕਾਸ ਇਕ ਜ਼ਰੂਰਤ ਸੀ । ਇਸ ਸੈਨਿਕ ਸਭਿਆਚਾਰ ਦੇ ਵਿਕਾਸ ਦਾ ਮੁੱਖ ਕਾਰਨ ਇਹ ਸੀ ਕਿ ਇਸ ਤੋਂ ਬਿਨਾਂ ਇਸ ਅਵਸਥਾ ਵਿਚ ਸੈਨਾ ਦਾ ਵਿਕਾਸ ਇਕ ਜ਼ਰੂਰਤ ਸੀ । ਇਸ ਸੈਨਿਕ ਸੱਭਿਆਚਾਰ ਦੇ ਵਿਕਾਸ ਦਾ ਮੁੱਖ ਕਾਰਨ ਇਹ ਸੀ ਕਿ ਇਸ ਤੋਂ ਬਿਨਾਂ ਰਾਜਨੀਤਿਕ ਢਾਂਚਾ ਅਤੇ ਉਸਦੀ ਤਰੱਕੀ ਅਸੰਭਵ ਸਨ । ਬਹੁਦੇਵਤਾਵਾਦ ਨੇ ਸੈਨਿਕ ਅਨੁਸ਼ਾਸਨ ਨਾ ਸਿਰਫ਼ ਸਥਾਪਿਤ ਕੀਤਾ ਬਲਕਿ ਪੂਰੀ ਦਿੜਤਾ ਨਾਲ ਕਾਇਮ ਵੀ ਰੱਖਿਆ । ਰਾਜਨੀਤਿਕ ਢਾਂਚੇ ਦੇ ਬਹੁਦੇਵਤਾਵਾਦ ਦੇ ਇਸ ਉਪ ਪੜਾਅ ਵਿਚ ਦੋ ਵਿਸ਼ੇਸ਼ ਗੁਣ ਸਨ । ਇਹ ਸਨ ਗੁਲਾਮ ਪ੍ਰਥਾ ਅਤੇ ਆਤਮਿਕ ਅਤੇ ਦੁਨਿਆਵੀ ਤਾਕਤ ਦਾ ਕੇਂਦਰੀਕਰਨ ।

(ਅ) ਨੈਤਿਕਤਾ – ਉੱਪਰ ਦਿੱਤੇ ਰਾਜਨੀਤਿਕ ਢਾਂਚੇ ਉੱਤੇ ਦਿੱਤੇ ਵਰਣਨ ਤੋਂ ਸਪੱਸ਼ਟ ਹੈ ਕਿ ਇਸ ਸਮੇਂ ਨੈਤਿਕਤਾ ਦੀ ਸਥਿਤੀ ਬਹੁਤ ਵਧੀਆ ਨਹੀਂ ਸੀ । ਕਾਮਤੇ ਅਨੁਸਾਰ ਗੁਲਾਮ ਪ੍ਰਥਾ ਵਿਚ ਨਿੱਜੀ, ਪਰਿਵਾਰਿਕ ਅਤੇ ਸਮਾਜਿਕ ਸੰਬੰਧ ਬੁਰੀ ਤਰ੍ਹਾਂ ਭ੍ਰਿਸ਼ਟ ਹੋ ਜਾਂਦੇ ਹਨ । ਇਸ ਤੋਂ ਇਲਾਵਾ ਨੈਤਿਕਤਾ ਰਾਜਨੀਤਿਕ ਢਾਂਚੇ ਦੇ ਮੁਕਾਬਲੇ ਨੀਵੀਂ ਸਥਿਤੀ ਵਿਚ ਹੁੰਦੀ ਹੈ । ਕਾਮਤੇ ਦੇ ਅਨੁਸਾਰ ਬਹੁਦੇਵਤਾਵਾਦ ਦੀਆਂ ਤਿੰਨ ਅਵਸਥਾਵਾਂ ਹਨ ।

ਪਹਿਲੀ ਅਵਸਥਾ ਨੂੰ ਕਾਮਤੇ ਨੇ ਮਿਸਰੀ ਜਾਂ ਦੈਵ ਸ਼ਾਸਕੀ ਅਵਸਥਾ ਦਾ ਨਾਮ ਦਿੱਤਾ ਹੈ । ਮੁੱਢਲੀ ਅਵਸਥਾ ਦੇ ਬੌਧਿਕ ਅਤੇ ਸਮਾਜਿਕ ਤੱਤ ਸਿਰਫ਼ ਰੋਹਿਤ ਜਮਾਤ ਦੇ ਹੱਥਾਂ ਵਿਚ ਸੰਪੂਰਨ ਸੱਤਾ ਆ ਜਾਣ ਤੇ ਹੀ ਵਿਕਸਿਤ ਹੋ ਸਕਦੇ ਹਨ । ਇਸ ਦਾ ਵੱਡੇ ਪੱਧਰ ਉੱਤੇ ਕ੍ਰਿਆਵਾਂ ਅਤੇ ਧੰਦਿਆਂ ਨੂੰ ਵਿਰਸੇਯੋਗ ਬਣਾਉਣਾ ਅਤੇ ਮੰਨਣਾ ਇਕ ਮਹੱਤਵਪੂਰਨ ਕੰਮ ਹੈ । ਨਤੀਜੇ ਵਜੋਂ ਇਸ ਪ੍ਰਕਾਰ ਦੀ ਬਹੁਦੇਵਤਾਵਾਦ ਦੀ ਅਵਸਥਾ ਵਿਚ ਇਕ ਖ਼ਾਸ ਕਿਸਮ ਦੀ ਸੰਸਥਾ ਨੇ ਜਨਮ ਲਿਆ ਜਿਸ ਨੂੰ ਜਾਤ ਕਹਿੰਦੇ ਹਨ । ਸਭ ਤੋਂ ਪਹਿਲਾਂ ਜਾਤ ਪ੍ਰਥਾ ਏਸ਼ੀਆ ਦੇ ਦੇਸ਼ਾਂ ਵਿਚ ਵਿਕਸਿਤ ਹੋਈ । ਇਹ ਜਾਤੀ ਪ੍ਰਥਾ ਚਾਹੇ ਸੈਨਿਕ ਸੱਭਿਆਚਾਰ ਵਿਚੋਂ ਨਿਕਲੀ ਸੀ ਪਰ ਇਸ ਨੇ ਯੁੱਧ ਦੀਆਂ ਰੁਚੀਆਂ ਉੱਤੇ ਕਾਬੂ ਪਾਇਆ ਅਤੇ ਪੁਰੋਹਿਤਵਾਦ ਨੂੰ ਸੱਤਾ ਦਿੱਤੀ ।

ਪੱਛਮੀ ਸੱਭਿਅਤਾ ਵਿਚ ਜਾਤੀ ਪ੍ਰਥਾ ਵਿਕਸਿਤ ਨਹੀਂ ਹੋਈ । ਕਾਮਤੇ ਦੇ ਅਨੁਸਾਰ ਇਸ ਸੱਭਿਅਤਾ ਵਿਚ ਸਮਾਜਿਕ ਸਮਤਾਵਾਦ ਮੁੱਖ ਕੀਮਤ ਰਹੀ । ਉਹ ਮਾਰਕਸ ਨਾਲ ਬਹੁਤ ਸਹਿਮਤ ਲੱਗਦਾ ਹੈ ਜਦੋਂ ਉਹ ਕਹਿੰਦਾ ਹੈ ਕਿ ਉਪਨਿਵੇਸ਼ਵਾਦ ਇਨ੍ਹਾਂ ਏਸ਼ੀਆਈ ਦੇਸ਼ਾਂ ਲਈ ਵਧੀਆ ਹੈ ਕਿਉਂਕਿ ਪੱਛਮੀ ਦੇਸ਼ਾਂ ਦੇ ਸਮਤਾਵਾਦ ਨੇ ਜਾਤੀ ਪ੍ਰਥਾ ਨੂੰ ਤੋੜਨ ਵਿਚ ਮਹੱਤਵਪੂਰਨ ਰੋਲ ਨਿਭਾਇਆ ਹੈ । ਪਰ ਜਾਤੀ ਪ੍ਰਥਾ ਪ੍ਰਾਚੀਨ ਸੱਭਿਅਤਾ ਦਾ ਵਿਆਪਕ ਪੱਧਰ ਤੇ ਇਕ ਆਧਾਰ ਹੈ । ਇਸ ਦੀ ਵਿਆਪਕਤਾ ਇਸਦੀਆਂ ਮਨੁੱਖੀ ਜ਼ਰੂਰਤਾਂ ਲਈ ਕ੍ਰਿਆਸ਼ੀਲ ਹੋਣ ਦਾ ਬਹੁਤ ਵੱਡਾ ਸਬੂਤ ਹੈ । ਜਾਤੀ ਪ੍ਰਥਾ ਦਾ ਬੌਧਿਕ ਵਿਕਾਸ ਵਿਚ ਸਭ ਤੋਂ ਵੱਡਾ ਰੋਲ ਇਸ ਦਾ ਸਿਧਾਂਤ ਅਤੇ ਅਮਲ ਨੂੰ ਅੱਡ ਕਰਨ ਦਾ ਹੈ । ਰਾਜਨੀਤਿਕ ਤੌਰ ਤੇ ਇਸ ਦੀ ਮਹੱਤਤਾ ਸਮਾਜ ਵਿਚ ਸ਼ਾਂਤੀ ਤੇ ਵਿਵਸਥਾ ਰੱਖਣ ਵਿਚ ਵੀ ਸੀ । ਪਰ ਇਨ੍ਹਾਂ ਸਭ ਗੁਣਾਂ ਦੇ ਬਾਵਜੂਦ ਦੈਵੀ ਸ਼ਾਸਕੀ ਅਵਸਥਾ ਉੱਨਤੀ ਵਿਰੋਧੀ ਸੀ ।

ਦੂਜੀ ਅਵਸਥਾ ਯੂਨਾਨੀ ਜਾਂ ਬੌਧਿਕ ਸੀ ਜਿਸ ਵਿਚ ਪਹਿਲੀ ਵਾਰ ਬੌਧਿਕ ਅਤੇ ਸਮਾਜਿਕ ਤਰੱਕੀਆਂ ਵਿਚ ਫ਼ਰਕ ਪੈਦਾ ਕੀਤਾ ਗਿਆ । ਇਸ ਅਵਸਥਾ ਦੌਰਾਨ ਯੂਨਾਨ ਵਿਚ ਇਕ ਅਜਿਹੀ ਚਿੰਤਨਸ਼ੀਲ ਜਮਾਤ ਨੇ ਜਨਮ ਲਿਆ ਜੋ ਸਿਧਾਂਤਕ ਸਿਰਜਣਾ ਤੋਂ ਇਲਾਵਾ ਕੋਈ ਧੰਦਾ ਨਹੀਂ ਕਰਦੀ ਸੀ । ਇਸ ਕਰਕੇ ਉਹ ਪੁਰੋਹਿਤ ਜਾਂ ਪਾਦਰੀ ਸਮਾਜ ਦੇ ਵਿਕਲਪ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਈ । ਇਸ ਦਾ ਅਸਰ ਵਿਗਿਆਨ ਦੀ ਤਰੱਕੀ ਤੇ ਪਿਆ । ਇਸ ਵਿਚ ਸਭ ਤੋਂ ਵਿਸ਼ੇਸ਼ ਰੇਖਾ ਗਣਿਤ ਵਿਚ ਹੋਇਆ ਕ੍ਰਾਂਤੀਕਾਰੀ ਵਿਕਾਸ ਹੈ । ਵਿਗਿਆਨ ਦੇ ਵਿਕਾਸ ਨੂੰ ਕਾਮਤੇ ਇਸ ਭੌਤਿਕ ਅਵਸਥਾ ਵਿਚ ਖੋਜ ਲਈ ਤਰਕਸ਼ੀਲਤਾ ਦੀ ਵਰਤੋਂ ਨਾਲ ਜੋੜਦਾ ਹੈ । ਫ਼ਿਲਾਸਫ਼ੀ ਦੀ ਪ੍ਰਤੀ ਸਭ ਤੋਂ ਪਹਿਲਾਂ ਵਿਗਿਆਨ ਦੇ ਵਿਕਾਸ ਦੇ ਪ੍ਰਭਾਵ ਤੋਂ ਸ਼ੁਰੂ ਹੋਈ ।

ਤੀਜੀ ਅਵਸਥਾ ਨੂੰ ਕਾਮਤੇ ਨੇ ਰੋਮਨ ਜਾਂ ਸੈਨਿਕ ਦਾ ਨਾਮ ਦਿੱਤਾ ਹੈ । ਰੋਮ ਦੀ ਬਹੁਤ ਵੱਡੀ ਪ੍ਰਾਪਤੀ ਇਸ ਦਾ ਆਪਣੇ ਆਪ ਨੂੰ ਦੈਵ-ਸ਼ਾਸਕ ਤੋਂ ਆਜ਼ਾਦ ਕਰਵਾਉਣਾ ਸੀ ਜਿਸਦੀ ਵਜ੍ਹਾ ਕਰਕੇ ਇੱਥੇ ਰਾਜ ਪ੍ਰਥਾ ਦੀ ਥਾਂ ਸੈਨੇਟ ਦਾ ਰਾਜ ਸਥਾਪਿਤ ਹੋਇਆ । ਰੋਮਨ ਅਵਸਥਾ ਦਾ ਕੇਂਦਰੀ ਗੁਣ ਇਸ ਦੀ ਯੁੱਧ ਨੀਤੀ ਸੀ ।ਯੁੱਧ ਦਾ ਮੁੱਖ ਮੰਤਵ ਉਪਨਿਵੇਸ਼ ਇਲਾਕੇ ਸਥਾਪਿਤ ਕਰਨਾ ਸੀ । ਆਦਮੀ ਦੀ ਸ਼ਖ਼ਸੀਅਤ ਦਾ ਵਿਕਾਸ ਵੀ ਇਸ ਯੁੱਧ ਸੱਭਿਆਚਾਰ ਉੱਤੇ ਨਿਰਭਰ ਸੀ । ਉਸ ਨੂੰ ਸ਼ੁਰੂ ਤੋਂ ਹੀ ਸੈਨਿਕ ਅਨੁਸ਼ਾਸਨ ਵਿਚ ਪਾਲਿਆ ਜਾਂਦਾ ਸੀ । ਆਪਣੀ ਜਿੱਤ ਨੂੰ ਵਧਾਉਣ ਦੀ ਲਗਾਤਾਰ ਨੀਤੀ ਵਿਚ ਹੀ ਰੋਮ ਦੇ ਪਤਨ ਦੇ ਕਾਰਨ ਲੱਭੇ ਜਾ ਸਕਦੇ ਹਨ ।

ਬਹੁਦੇਵਤਾਵਾਦ ਦੀਆਂ ਇਨ੍ਹਾਂ ਤਿੰਨ ਅਵਸਥਾਵਾਂ ਦਾ ਇਕ ਵਿਆਪਕ ਕਿਰਦਾਰ ਹੈ । ਕਾਮਤੇ ਉਨ੍ਹਾਂ ਨੂੰ ਮਿਸਰ, ਯੂਨਾਨ ਅਤੇ ਰੋਮ ਦੇ ਨਮੂਨਿਆਂ ਦੇ ਤੌਰ ਤੇ ਵੇਖਦਾ ਹੈ । ਉਸਦਾ ਮੁੱਖ ਉਦੇਸ਼ ਤਿੰਨ ਪ੍ਰਕਾਰ ਦੇ ਬਹੁਦੇਵਤਾਵਾਦ ਨੂੰ ਦਰਸਾਉਂਦਾ ਹੈ ।

(iii) ਇਕ-ਈਸ਼ਵਰੀਵਾਦ (Monotheism) – ਜਦੋਂ ਰੋਮ ਨੇ ਸਾਰੇ ਸੱਭਿਅ ਜਗਤ ਨੂੰ ਇਕੱਠਾ ਕੀਤਾ ਤਾਂ ਸਮਾਜਿਕ ਜੀਵਨ ਨੂੰ ਉੱਚਾ ਕਰਨ ਲਈ ਇਕ-ਈਸ਼ਵਰਵਾਦ ਨੂੰ ਬੌਧਿਕ ਪੱਧਰ ਉੱਤੇ ਕੰਮ ਕਰਨ ਦਾ ਮੌਕਾ ਮਿਲਿਆ | ਅਧਿਆਤਮਿਕ ਫ਼ਿਲਾਸਫੀ ਦਾ ਬੌਧਿਕ ਪਤਨ ਵੀ ਲਾਜ਼ਮੀ ਹੋਣਾ ਸੀ । ਕਾਮੜੇ ਇਕ-ਈਸ਼ਵਰਵਾਦ ਦੀ ਅਵਸਥਾ ਦੀ ਵਿਆਖਿਆ ਕਰਨ ਲਈ ਰੋਮਨ ਕੈਥੋਲਿਕਵਾਦ ਨੂੰ ਉਦਾਹਰਨ ਦੇ ਤੌਰ ਉੱਤੇ ਪੇਸ਼ ਕਰਦਾ ਹੈ । ਇਕ-ਈਸ਼ਵਰਵਾਦ ਮੂਲ ਤੌਰ ਤੇ ਇਕ ਵਿਸ਼ਵਾਸ ਪ੍ਰਣਾਲੀ ਹੈ ਜਿਸ ਦੀ ਸਥਾਪਨਾ ਰਾਜਨੀਤਿਕ ਪ੍ਰਣਾਲੀ ਤੋਂ ਸੁਤੰਤਰ ਹੈ । ਧਰਮ ਅਤੇ ਰਾਜਨੀਤਿਕ ਸ਼ਕਤੀ ਵਿਚ ਨਿਖੇੜ ਆਉਣਾ ਆਧੁਨਿਕ ਕਾਲ ਦੀ ਮਹਾਨ ਪ੍ਰਾਪਤੀ ਹੈ । ਰੋਮਨ ਕੈਥੋਲਿਕਵਾਦ ਦੀ ਇਕ ਪ੍ਰਾਪਤੀ ਨੈਤਿਕਤਾ ਨੂੰ ਆਪਣੇ ਅਧਿਕਾਰ ਹੇਠਾਂ ਲਿਆਉਣਾ ਸੀ । ਇਸ ਤੋਂ ਪਹਿਲਾਂ ਸਦਾਚਾਰ ਸਿਆਸੀ ਜ਼ਰੂਰਤਾਂ ਦੁਆਰਾ ਕੰਟਰੋਲ ਕੀਤਾ ਜਾਂਦਾ ਸੀ । ਇਸੇ ਉਪ ਪੜਾਅ ਵਿਚ ਚਿੰਤਨਸ਼ੀਲ ਜਮਾਤ ਦੀ ਇਕ ਸੁਤੰਤਰ ਅਤੇ ਪ੍ਰਭਾਵਸ਼ਾਲੀ ਹੋਂਦ ਸਥਾਪਿਤ ਹੋਈ । ਇਸਦੇ ਨਤੀਜੇ ਵਜੋਂ ਸਿਧਾਂਤ ਅਤੇ ਉਸ ਦੇ ਅਮਲ ਵਿਚ ਵਖਰੇਵਾਂ ਆਇਆ । ਹੁਣ ਸਿਧਾਂਤ ਬਣਾਉਣ ਲਈ ਅਨੁਭਵ ਸਿੱਧ ਸੰਦਰਭ ਦੀ ਜ਼ਰੂਰਤ ਨਹੀਂ ਸੀ । ਰਾਜਨੀਤਿਕ ਪ੍ਰਣਾਲੀ ਦੇ ਵਿਚ ਸੁਧਾਰ ਲਿਆਉਣ ਲਈ ਅਮੂਰਤ ਸਿਧਾਂਤ ਸਿਰਜੇ ਜਾ ਸਕਦੇ ਸਨ । ਇਸੇ ਤਰ੍ਹਾਂ ਸਮਾਜ ਦੀਆਂ ਭਵਿੱਖ ਵਿਚ ਜ਼ਰੂਰਤਾਂ ਬਾਰੇ ਗੱਲ ਕੀਤੀ ਜਾ ਸਕਦੀ ਸੀ ।

ਇਕ-ਈਸ਼ਵਰਵਾਦੀ ਉਪ ਪੜਾਅ ਵਿਚ ਜਗੀਰਦਾਰੀ ਪ੍ਰਣਾਲੀ ਨੂੰ ਆਧੁਨਿਕ ਸਮਾਜ ਦੀ ਆਧਾਰਸ਼ਿਲਾ ਮੰਨਿਆ ਜਾ ਸਕਦਾ ਹੈ । ਨੈਤਿਕ ਖੇਤਰ ਵਿਚ ਰੋਮਨ ਕੈਥੋਲਿਕਵਾਦ ਇਕ ਵਿਆਪਕ ਨੈਤਿਕਤਾ ਕਾਇਮ ਰੱਖਣ ਵਿਚ ਕਾਫ਼ੀ ਸਫਲ ਰਿਹਾ । ਨੈਤਿਕਤਾ ਦੀ ਰਾਜਨੀਤੀ ਤੋਂ ਆਜ਼ਾਦੀ ਨੇ ਇਸ ਦੇ ਵੱਖਰੇ ਪੱਧਰਾਂ ਤੇ ਭਿੰਨ ਕਿਸਮਾਂ ਵਿਚ ਪੈਦਾ ਹੋਣ ਵਿਚ ਸਹਾਇਤਾ ਦਿੱਤੀ, ਜਿਵੇਂ ਨਿੱਜੀ ਨੈਤਿਕਤਾ, ਪਰਿਵਾਰਿਕ ਅਤੇ ਸਮਾਜਿਕ ਨੈਤਿਕਤਾ ਪਰੰਤੂ ਇਸ ਵਿੱਚ ਬੌਧਿਕ ਗਿਰਾਵਟ ਆਈ । ਇਸ ਦੇ ਮੁਕਾਬਲੇ ਬਹੁਦੇਵਤਾਵਾਦ ਬੌਧਿਕ ਵਿਕਾਸ ਲਈ ਜ਼ਿਆਦਾ ਉੱਚਿਤ ਸੀ ।

2. ਅਧਿਭੌਤਿਕ ਪੜਾਅ (Metaphysical Stage) – ਇਸ ਪੜਾਅ ਨੂੰ ਕਾਮਤੇ ਨੇ ਆਧੁਨਿਕ ਸਮਾਜ ਦਾ ਭਾਂਤਿਕ ਸਮਾਂ ਵੀ ਕਿਹਾ ਹੈ । ਇਹ ਪੜਾਅ ਪੰਜ ਸਦੀਆਂ ਤਕ ਚੱਲਿਆ । ਇਹ 14ਵੀਂ ਤੋਂ 19ਵੀਂ ਸਦੀ ਤਕ ਚੱਲਿਆ । ਇਸ ਸਮੇਂ ਨੂੰ ਅਸੀਂ ਦੋ ਭਾਗਾਂ ਵਿਚ ਵੰਡ ਸਕਦੇ ਹਾਂ | ਪਹਿਲੇ ਭਾਗ ਵਿਚ ਭਾਂਤਿਕ ਅੰਦੋਲਨ ਆਪਣੇ ਆਪ ਅਤੇ ਅਨਜਾਣੇ ਹੀ ਸ਼ੁਰੂ ਹੋ ਗਿਆ । ਦੂਜਾ ਭਾਗ ਸੋਲਵੀਂ ਸਦੀ ਤੋਂ ਸ਼ੁਰੂ ਹੁੰਦਾ ਹੈ । ਇਸ ਵਿਚ ਨਕਾਰਾਤਮਕ ਸਿਧਾਂਤ ਸ਼ੁਰੂ ਹੋਇਆ ਜਿਸ ਦਾ ਮੁੱਖ ਮੰਤਵ ਸਮਾਜਿਕ ਪਰਿਵਰਤਨ ਸੀ । ਭਾਂਤਿਕ ਪੜਾਅ ਦੀ ਸ਼ੁਰੂਆਤ ਇਕ-ਈਸ਼ਵਰਵਾਦ ਦਾ ਆਤਮਿਕ ਅਤੇ ਦੁਨਿਆਵੀ ਤਾਕਤਾਂ ਦਾ ਨਿਖੇੜ ਕਰਨ ਦੇ ਵਕਤ ਤੋਂ ਹੀ ਮੰਨੀ ਜਾ ਸਕਦੀ ਹੈ । ਭਾਂਤਿਕ ਫਿਲਾਸਫੀ 16ਵੀਂ ਸਦੀ ਵਿਚ ਪ੍ਰੋਟੈਸਟੈਂਟਵਾਦ ਦੇ ਆਉਣ ਤੋਂ ਸ਼ੁਰੂ ਹੋਇਆ ਸੀ । ਇੱਥੇ ਧਿਆਨ ਰੱਖਣ ਯੋਗ ਹੈ ਕਿ ਰੋਮਨ ਕੈਥੋਲਿਕਵਾਦ ਵਿਚ ਆਤਮਿਕ ਅਤੇ ਦੁਨਿਆਵੀ ਤਾਕਤਾਂ ਦੇ ਨਿਖੇੜ ਨੇ ਅਧਿਆਤਮਿਕ ਸਵਾਲਾਂ ਨੂੰ ਸਮਾਜਿਕ ਮਾਮਲਿਆਂ ਉੱਤੇ ਵੀ ਵਿਚਾਰ ਕਰਨ ਦਾ ਹੌਸਲਾ ਦਿੱਤਾ | ਅਧਿਭੌਤਿਕ ਪੜਾਅ ਦੇ ਦੂਜੇ ਭਾਗ ਨੂੰ ਅਸੀਂ ਤਿੰਨ ਅਵਸਥਾਵਾਂ ਵਿਚ ਵੰਡ ਸਕਦੇ ਹਾਂ ।

ਪਹਿਲੀ ਅਵਸਥਾ ਵਿਚ ਪੁਰਾਣੀ ਪ੍ਰਣਾਲੀ ਦਾ 15ਵੀਂ ਸਦੀ ਦੇ ਅੰਤ ਤਕ ਆਪਣੇ ਆਪ ਖਾਤਮਾ ਹੋ ਗਿਆ ਸੀ । ਦੂਜੀ ਅਵਸਥਾ ਵਿਚ ਪ੍ਰੋਟੈਸਟੈਂਟਵਾਦ ਸਾਡੇ ਸਾਹਮਣੇ ਆਇਆ । ਇਸ ਵਿਚ ਚਾਹੇ ਬੇਰੋਕ ਨਿਰੀਖਣ ਦਾ ਅਧਿਕਾਰ ਸੀ ਪਰ ਇਹ ਈਸਾਈ ਧਰਮ ਸ਼ਾਸਤਰ ਤਕ ਹੀ ਸੀਮਿਤ ਰਿਹਾ | ਤੀਜੀ ਅਵਸਥਾ ਵਿਚ ਦੇਵਵਾਦ (Deism) 18ਵੀਂ ਸਦੀ ਵਿਚ ਅੱਗੇ ਆਇਆ । ਇਸ ਨੇ ਨਿਰੀਖਣ ਦੀਆਂ ਸੀਮਿਤ ਹੱਦਾਂ ਨੂੰ ਤੋੜ ਕੇ ਇਹ ਵਿਚਾਰ ਦਿੱਤਾ ਕਿ ਇਸ ਦੀ ਕੋਈ ਸੀਮਾ ਨਹੀਂ ਹੈ । ਇਕ ਤਰ੍ਹਾਂ ਨਾਲ ਇਸ ਪੜਾਅ ਵਿਚ ਮੱਧਕਾਲੀਨ ਦਰਸ਼ਨ ਅਤੇ ਕਾਨੂੰਨੀ ਮਾਹਿਰਾਂ ਦੀ ਚੜ੍ਹਤ ਸਥਾਪਿਤ ਹੋਈ । ਇਨ੍ਹਾਂ ਦੋਹਾਂ ਨੇ ਕੈਥੋਲਿਕ ਪ੍ਰਣਾਲੀ ਨੂੰ ਸੱਟ ਮਾਰੀ । ਨਤੀਜੇ ਵਜੋਂ ਆਤਮਿਕਤਾ ਦਾ ਪਤਨ ਹੋਇਆ ਜਿਸ ਨੇ ਦੁਨਿਆਵੀ ਪੱਖ ਉੱਪਰ ਵੀ ਸਹਿਜਤਾ ਨਾਲ ਅਸਰ ਕੀਤਾ । ਜਾਗੀਰਦਾਰ ਸਮਾਜ ਅਤੇ ਉੱਚ ਸ਼੍ਰੇਣੀ ਦਾ ਵੀ ਪਤਨ ਹੋਇਆ | ਪੋਟੈਸਟੈਂਟਵਾਦ ਨੇ ਵਿਆਪਕ ਆਜ਼ਾਦੀ ਦਾ ਰੁਝਾਨ ਪੈਦਾ ਕੀਤਾ ਜਿਸਦੇ ਨਤੀਜੇ ਵਜੋਂ ਲੋਕ ਪੁਰਾਣੀ ਪ੍ਰਣਾਲੀ ਦੇ ਸਮਾਜਿਕ ਅਤੇ ਬੌਧਿਕ ਤੱਤਾਂ ਨੂੰ ਖਤਮ ਕਰਨ ਲਈ ਤਿਆਰ ਹੋ ਗਏ । ਇਸ ਪੜਾਅ ਵਿਚ ਨਕਾਰਾਤਮਕ ਫਿਲਾਸਫੀ ਸਥਾਪਿਤ ਹੋਈ ।

3. ਸਕਾਰਾਤਮਕ ਪੜਾਅ (Positive Stage) – ਸਕਾਰਾਤਮਕ ਪੜਾਅ ਦੀ ਸ਼ੁਰੂਆਤ ਸਮਝਣ ਲਈ ਦੋ ਗੱਲਾਂ ਧਿਆਨ ਦੇਣ ਯੋਗ ਹਨ । ਪਹਿਲੀ ਗੱਲ ਇਹ ਕਿ ਕਾਮਤੇ ਇਸ ਨੂੰ ਉਦਯੋਗਿਕ ਸਮਾਜ ਦੇ ਤੌਰ ਉੱਤੇ ਦੇਖਦਾ ਹੈ । ਦੂਜੀ ਗੱਲ ਇਹ ਹੈ ਕਿ ਉਹ ਇਸ ਦਾ ਆਰੰਭ ਵੀ 14ਵੀਂ ਸਦੀ ਤੋਂ ਹੀ ਮੰਨਦਾ ਹੈ । ਇਸ ਦਾ ਅਰਥ ਇਹ ਹੈ ਕਿ ਅਧਿਭੌਤਿਕ ਜਾਂ ਭਾਂਤਿਕ ਪੜਾਅ ਦੇ ਨਾਲ-ਨਾਲ ਹੀ ਸਕਾਰਾਤਮਕ ਪੜਾਅ ਦੀ ਸ਼ੁਰੂਆਤ ਹੋਈ ਪਰ ਇਹ 14ਵੀਂ ਸਦੀ ਵਿਚ ਆ ਕੇ ਹਾਵੀ ਹੋਣਾ ਸ਼ੁਰੂ ਹੋਇਆ ।

ਸਕਾਰਾਤਮਕ ਪੜਾਅ ਵਿਚ ਸਿਧਾਂਤ ਅਤੇ ਉਸ ਦੇ ਅਮਲ ਵਿਚ ਇਕ ਅੰਤਰ ਪੈਦਾ ਹੋਇਆ | ਬੌਧਿਕ ਕਲਪਨਾ ਤਿੰਨ ਅਵਸਥਾਵਾਂ ਵਿਚ ਵੰਡੀ ਗਈ । ਇਹ ਹਨ ਉਦਯੋਗਿਕ ਜਾਂ ਅਮਲੀ, ਐਸਥੈਟਿਕ ਜਾਂ ਕਾਵਿਕ ਅਤੇ ਵਿਗਿਆਨਿਕ ਜਾਂ ਫਿਲਾਸਫੀਕਲ । ਇਹ ਤਿੰਨ ਅਵਸਥਾਵਾਂ ਹਰ ਵਿਸ਼ੇ ਦੇ ਤਿੰਨ ਪੱਖਾਂ ਨਾਲ ਮੇਲ ਖਾਂਦੀਆਂ ਹਨ ਜਿਵੇਂ ਕਿ ਚੰਗਾ ਜਾਂ ਫਾਇਦੇਮੰਦ, ਸੁੰਦਰ ਅਤੇ ਸੱਚ । ਇਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਉਦਯੋਗਿਕ ਪੱਖ ਹੈ ਜਿਸ ਦੇ ਆਧਾਰ ਤੇ ਅਸੀਂ ਪ੍ਰਾਚੀਨ ਸਮਾਜ ਨਾਲ ਆਧੁਨਿਕ ਅਵਸਥਾ ਦੀ ਤੁਲਨਾ ਕਰ ਸਕਦੇ ਹਾਂ । ਉਦਯੋਗਿਕ ਮੁਹਿੰਮ ਦਾ ਖ਼ਾਸ ਗੁਣ ਰਾਜਨੀਤਿਕ ਆਜ਼ਾਦੀ ਦਾ ਪੈਦਾ ਹੋਣਾ ਹੈ । ਇਕ ਹੋਰ ਗੁਣ ਇਸ ਦੇ ਇਨਕਲਾਬੀ ਪ੍ਰਕ੍ਰਿਤੀ ਦਾ ਹੋਣਾ ਹੈ । ਪਰ ਇਸ ਦੇ ਪ੍ਰਭਾਵ ਹੇਠ ਲਿਖੇ ਹਨ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 2.
ਕਾਮਤੇ ਦੇ ਸਕਾਰਾਤਮਵਾਦ (Positivism) ਦੇ ਸਿਧਾਂਤ ਦਾ ਵਰਣਨ ਕਰੋ ।
ਜਾਂ
ਆਗਸਤੇ ਕਾਮਤੇ ਦੇ ਪ੍ਰਤੱਖਵਾਦੀ ਸਿਧਾਂਤ ਬਾਰੇ ਚਰਚਾ ਕਰੋ ।
ਉੱਤਰ-
ਕਾਮਤੇ ਨੇ ਆਪਣੀ ਪੁਸਤਕ “ਪਾਜ਼ਿਟਿਵ ਫਿਲਾਸਫੀ’ ਵਿਚ ਜਿਸ ਤਰ੍ਹਾਂ ਸੰਕਲਪ ‘ਸਕਾਰਾਤਮਕ’ ਦੀ ਵਰਤੋਂ ਕੀਤੀ ਹੈ, ਸਪੱਸ਼ਟ ਰੂਪ ਵਿਚ ਵਿਵਾਦਾਤਮਕ (Polemical) ਹੈ । ਉਸਨੇ ਅਸਲ ਵਿਚ ਇਸ ਸੰਕਲਪ ਦੀ ਵਰਤੋਂ ਵਿਚਾਰਧਾਰਿਕ ਹਥਿਆਰ ਦੇ ਤੌਰ ‘ਤੇ ਸ਼ਾਂਤੀ ਦੇ ਵਿਰਸੇ ਨਾਲ ਸੰਘਰਸ਼ ਕਰਨ ਲਈ ਕੀਤੀ ।

ਕਾਮਤੇ ਦਾ ਮੁੱਖ ਮੰਤਵ ਸਮਾਜਿਕ ਪਰਪੰਚ ਨੂੰ ਸਮਝਣ ਲਈ ਨਕਾਰਾਤਮਕ ਫਿਲਾਸਫੀ ਦੇ ਅਲੋਚਨਾਤਮਕ ਅਤੇ ਵਿਨਾਸ਼ਕਾਰੀ ਸਿਧਾਂਤਾਂ ਨੂੰ ਰੱਦ ਕਰਨਾ ਅਤੇ ਉਨ੍ਹਾਂ ਦੀ ਥਾਂ, ਸਕਾਰਾਤਮਕ ਫਿਲਾਸਫੀ ਦੇ ਰਚਨਾਤਮਕ ਅਤੇ ਉਸਾਰੂ ਸਿਧਾਂਤਾਂ ਨੂੰ ਸਥਾਪਿਤ ਕਰਨਾ ਸੀ । ਦੂਜੇ ਸ਼ਬਦਾਂ ਵਿਚ ਕਾਮਤੇ ਦਾ ਮੁੱਖ ਮੰਤਵ ਸਮਾਜਿਕ ਅਧਿਐਨ ਤੇ ਖੋਜ ਨੂੰ ਵਿਗਿਆਨਕ ਪੱਧਰ ਤੇ ਲਿਆਉਣਾ ਸੀ । ਸਕਾਰਾਤਮਵਾਦ ਪ੍ਰਾਕ੍ਰਿਤਕ ਵਿਗਿਆਨਾਂ ਦੀ ਵਿਧੀ ਨੂੰ ਸਮਾਜਿਕ ਅਧਿਐਨ ਵਿਚ ਵਰਤ ਕੇ ਸਮਾਜਿਕ ਵਿਗਿਆਨ ਨੂੰ ਵੀ ਓਨਾ ਹੀ ਯਥਾਰਥਕ ਬਣਾਉਣਾ ਚਾਹੁੰਦਾ ਸੀ, ਜਿੰਨਾ ਕਿ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਆਦਿ ਹਨ । ਉਸਦਾ ਵਿਸ਼ਵਾਸ ਸੀ ਕਿ ਸਕਾਰਾਤਮਵਾਦ ਦੁਆਰਾ ਵਾਸਤਵਿਕ ਅਤੇ ਸਕਾਰਾਤਮਕ ਵਿਧੀ ਦੁਆਰਾ ਗਿਆਨ ਪ੍ਰਾਪਤ ਹੋਵੇਗਾ ਅਤੇ ਉਸਦੀ ਵਿਹਾਰਿਕ ਵਰਤੋਂ ਦੁਆਰਾ ਸਮਾਜਿਕ ਉੱਨਤੀ ਨੂੰ ਸੰਭਵ ਬਣਾਇਆ ਜਾ ਸਕੇਗਾ । ਵਾਸਤਵਿਕ ਜਾਂ ਸਕਾਰਾਤਮਕ ਗਿਆਨ ਸਮਾਜਿਕ ਪੁਨਰਸੰਗਠਨ ਦੀ ਵੀ ਠੋਸ ਬੁਨਿਆਦ ਹੋਵੇਗਾ । ਇਸ ਤਰ੍ਹਾਂ ਸਕਾਰਾਤਮਵਾਦ ਦਾ ਅੰਤਿਮ ਉਦੇਸ਼ ਸਮਾਜਿਕ ਪੁਨਰਨਿਰਮਾਣ ਜਾਂ ਪੁਨਰਸੰਗਠਨ ਹੈ ।

ਹੁਣ ਪ੍ਰਸ਼ਨ ਉੱਠਦਾ ਹੈ ਕਿ ਸੰਕਲਪ ਸਕਾਰਾਤਮਵਾਦ ਤੋਂ ਕਾਮਤੇ ਦਾ ਕੀ ਅਰਥ ਸੀ ।

ਸੰਖੇਪ ਸ਼ਬਦਾਂ ਵਿਚ ਸਮਾਜਿਕ ਪਰਪੰਚ ਦਾ ਅਧਿਐਨ ਕਰਨ ਲਈ ਕਾਮਤੇ ਦੁਆਰਾ ਵਰਤੀ ਗਈ ਵਿਗਿਆਨਿਕ ਵਿਧੀ ਹੀ ਸਕਾਰਾਤਮਵਾਦ ਹੈ । ਕਾਮਤੇ ਨੇ ਇਹ ਵਿਧੀ ਹਿਉਮ, ਕਾਂਤ ਅਤੇ ਗਾਲ ਤੋਂ ਅਧਿਐਨ ਵਿਧੀ ਦੇ ਰੂਪ ਵਿਚ ਗ੍ਰਹਿਣ ਕੀਤੀ । ਇਸਨੇ ਆਪਣੇ ਸਿਧਾਂਤਾਂ ਦਾ ਨਿਰਮਾਣ ਕਰਨ ਲਗਿਆਂ ਸਕਾਰਾਤਮਵਾਦ ਦੀ ਵਰਤੋਂ ਕੀਤੀ ਪਰ ਆਪਣੀਆਂ ਲਿਖਤਾਂ ਵਿਚ ਸਕਾਰਾਤਮਕਵਾਦ ਦੀ ਸਪੱਸ਼ਟ ਵਿਆਖਿਆ ਨਹੀਂ ਕੀਤੀ ਅਤੇ ਨਾ ਹੀ ਇਸਦੇ ਨਿਯਮਾਂ ਦੀ ਉੱਚਿਤਤਾ ਨੂੰ ਸਾਬਤ ਕਰਨ ਦਾ ਯਤਨ ਕੀਤਾ | ਅਜਿਹਾ ਕਾਮਤੇ ਨੇ ਜਾਣ ਬੁੱਝ ਕੇ ਕੀਤਾ ਕਿਉਂਕਿ ਉਸਦਾ ਵਿਸ਼ਵਾਸ ਸੀ ਕਿ ਵਿਧੀਆਂ ਦੀ ਚਰਚਾ ਉਸ ਪਰਪੰਚ ਦੇ ਅਧਿਐਨ ਤੋਂ ਵੱਖਰੀ ਕਰਕੇ ਨਹੀਂ ਕੀਤੀ ਜਾ ਸਕਦੀ ਜਿਸਦੀ ਇਨ੍ਹਾਂ ਵਿਧੀਆਂ ਦੁਆਰਾ ਖੋਜ ਕੀਤੀ ਜਾਂਦੀ ਹੈ ।

ਕਾਮਤੇ ਦਾ ਸਕਾਰਾਤਮਵਾਦ ਤੋਂ ਕੀ ਮਤਲਬ ਸੀ, ਇਹ ਜਾਨਣ ਲਈ ਇੱਕੋ-ਇਕ ਤਰੀਕਾ ਹੈ ਕਿ ਅਸੀਂ ਉਸਦੇ ਇਸ ਸੰਕਲਪ ਸੰਬੰਧੀ ਕਥਨਾਂ ਨੂੰ ਇਕੱਠੇ ਕਰੀਏ ਜਿਹੜੇ ਉਸਦੀਆਂ ਲਿਖਤਾਂ ਵਿਚ ਵਿਖਰੇ ਹੋਏ ਹਨ ।

ਕਾਮਤੇ ਦੇ ਸਕਾਰਾਤਮਵਾਦ ਬਾਰੇ ਕਥਨਾਂ ਦੇ ਵਿਸ਼ਲੇਸ਼ਣਾਤਮਕ ਅਧਿਐਨ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਕਾਮਤੇ ਅਨੁਸਾਰ ਸਕਾਰਾਤਮਵਾਦ ਦਾ ਅਰਥ ਵਿਗਿਆਨਕ ਵਿਧੀ ਹੈ । ਵਿਗਿਆਨਕ ਵਿਧੀ ਉਹ ਵਿਧੀ ਹੈ, ਜਿਸ ਵਿਚ ਕਿਸੇ ਵਿਸ਼ੇ-ਵਸਤੂ ਨੂੰ ਸਮਝਣ ਅਤੇ ਪਰਿਭਾਸ਼ਿਤ ਕਰਨ ਲਈ ਅੱਟੇ-ਸਟੇ, ਕਲਪਨਾ ਜਾਂ ਅਨੁਮਾਨ ਦਾ ਕੋਈ ਸਥਾਨ ਨਹੀਂ ਹੁੰਦਾ । ਇਹ ਤਾਂ

  1. ਪ੍ਰੇਖਣ
  2. ਤਜਰਬਾ
  3. ਵਰਗੀਕਰਨ ਅਤੇ ਤੁਲਨਾ ਅਤੇ ਇਤਿਹਾਸਿਕ ਵਿਧੀ ਦੀ ਇਕ ਵਿਵਸਥਿਤ ਕਾਰਜ ਪ੍ਰਣਾਲੀ ਹੁੰਦੀ ਹੈ ।

ਇਸ ਤਰ੍ਹਾਂ ਪ੍ਰੇਖਣ, ਤਜਰਬੇ, ਵਰਗੀਕਰਨ, ਤੁਲਨਾ ਅਤੇ ਇਤਿਹਾਸਿਕ ਵਿਧੀ ਤੇ ਆਧਾਰਿਤ ਵਿਗਿਆਨਿਕ ਵਿਧੀ ਦੁਆਰਾ ਕਿਸੇ ਵਿਸ਼ੇ ਬਾਰੇ ਸਭ ਕੁੱਝ ਸਮਝਣਾ ਅਤੇ ਉਸ ਦੁਆਰਾ ਗਿਆਨ ਪ੍ਰਾਪਤ ਕਰਨਾ ਸਕਾਰਾਤਮਵਾਦ ਹੈ ।

ਚੈਮਬਲਿਸ ਨੇ ਕਾਮਤੇ ਦੇ ਸਕਾਰਾਤਮਵਾਦ ਦੇ ਅਰਥਾਂ ਨੂੰ ਇਨ੍ਹਾਂ ਸ਼ਬਦਾਂ ਵਿਚ ਸਪੱਸ਼ਟ ਕੀਤਾ ਹੈ-ਕਾਮਤੇ ਨੇ ਇਹ ਅਸਵੀਕਾਰ ਕੀਤਾ ਸੀ ਕਿ ਸਕਾਰਾਤਮਵਾਦ ਅਨੀਸ਼ਵਰਵਾਦੀ ਹੈ ਕਿਉਂਕਿ ਉਹ ਕਿਸੇ ਵੀ ਰੂਪ ਵਿਚ ਪਰਾ-ਪ੍ਰਾਕ੍ਰਿਤਕਤਾ ਨਾਲ ਸੰਬੰਧਿਤ ਨਹੀਂ ਹੈ । ਉਸਦਾ ਇਹ ਵੀ ਦਾਅਵਾ ਸੀ ਕਿ ਸਕਾਰਾਤਮਵਾਦ ਕਿਸਮਤਵਾਦੀ ਨਹੀਂ ਹੈ, ਕਿਉਂਕਿ ਉਹ ਇਹ ਸਵੀਕਾਰ ਕਰਦਾ ਹੈ ਕਿ ਬਾਹਰੀ ਅਵਸਥਾ ਵਿਚ ਪਰਿਵਰਤਨ ਹੋ ਸਕਦਾ ਹੈ । ਉਹ ਆਸ਼ਾਵਾਦੀ ਵੀ ਨਹੀਂ ਹੈ ਕਿਉਂਕਿ ਇਸ ਵਿਚ ਆਸ਼ਾਵਾਦ ਦੇ ਅਧਿਆਤਮਕ ਆਧਾਰ ਦਾ ਅਭਾਵ ਹੈ । ਇਹ ਭੌਤਿਕਵਾਦੀ ਵੀ ਨਹੀਂ ਕਿਉਂਕਿ ਇਹ ਭੌਤਿਕ ਸ਼ਕਤੀਆਂ ਨੂੰ ਬੌਧਿਕ ਸ਼ਕਤੀ ਦੇ ਅਧੀਨ ਕਰਦਾ ਹੈ । ਸਕਾਰਾਤਮਵਾਦ ਦਾ ਸੰਬੰਧ ਵਾਸਤਵਿਕਤਾ ਨਾਲ ਹੈ, ਕਲਪਨਾ ਨਾਲ ਨਹੀਂ, ਉਪਯੋਗੀ ਗਿਆਨ ਨਾਲ ਹੈ, ਨਾ ਕਿ ਪੂਰਨ ਗਿਆਨ ਨਾਲ, ਇਸ ਦਾ ਸੰਬੰਧ ਉਨ੍ਹਾਂ ਨਿਸਚਿਤ ਤੱਥਾਂ ਨਾਲ ਹੈ ਜਿਨ੍ਹਾਂ ਦਾ ਕਿ ਪੂਰਵ-ਗਿਆਨ ਸੰਭਵ ਹੈ । ਇਸ ਦਾ ਸੰਬੰਧ ਯਥਾਰਥਕ ਗਿਆਨ ਨਾਲ ਹੈ, ਨਾ ਕਿ ਅਸਪੱਸ਼ਟ ਵਿਚਾਰਾਂ ਨਾਲ, ਆਂਗਿਕ ਸਚਾਈ ਨਾਲ ਹੈ ਨਾ ਕਿ ਸਦੀਵੀ ਸਚਾਈ ਨਾਲ, ਸਾਪੇਖ ਤੋਂ ਹੈ ਨਾ ਕਿ ਨਿਰਪੇਖ ਤੋਂ । ਅੰਤ ਵਿਚ, ਸਕਾਰਾਤਮਵਾਦ ਇਸ ਅਰਥ ਵਿਚ ਹਮਦਰਦੀਪੂਰਨ ਹੈ ਕਿ ਇਹ ਉਨ੍ਹਾਂ ਸਭ ਲੋਕਾਂ ਨੂੰ ਇਕ ਭਾਈਚਾਰੇ ਵਿਚ ਬੰਨ੍ਹ ਦਿੰਦਾ ਹੈ ਜੋ ਕਿ ਇਸਦੇ ਮੂਲ ਸਿਧਾਂਤਾਂ ਅਤੇ ਅਧਿਐਨ ਪ੍ਰਣਾਲੀਆਂ ਉੱਤੇ ਵਿਸ਼ਵਾਸ ਕਰਦੇ ਹਨ । ਸੰਖੇਪ ਵਿਚ, ਸਕਾਰਾਤਮਵਾਦ ਵਿਚਾਰਾਂ ਦੀ ਉਹ ਪ੍ਰਣਾਲੀ ।

ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਸਕਾਰਾਤਮਵਾਦ ਪੇਖਣ, ਨਿਰੀਖਣ, ਵਰਣਨ, ਵਰਗੀਕਰਨ, ਤੁਲਨਾ, ਤਜਰਬੇ ਅਤੇ ਇਤਿਹਾਸਿਕ ਵਿਧੀ ਉੱਤੇ ਆਧਾਰਿਤ ਵਿਗਿਆਨਿਕ ਵਿਧੀ ਹੈ ਜਿਸ ਰਾਹੀਂ ਕਿਸੇ ਵੀ ਵਿਸ਼ੇ ਸੰਬੰਧੀ ਵਾਸਤਵਿਕ ਅਤੇ ਸਕਾਰਾਤਮਕ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ ।

ਕਾਂਤ ਅਤੇ ਹਿਊਮ ਦੇ ਵਿਚਾਰਾਂ ਦਾ ਅਨੁਸਰਨ ਕਰਦੇ ਹੋਏ ਕਾਮਤੇ ਇਸ ਗੱਲ ਬਾਰੇ ਸਪੱਸ਼ਟ ਸੀ ਕਿ ਵਿਗਿਆਨ ਨੂੰ ਕੀ ਪ੍ਰਾਪਤ ਕਰਨਾ ਚਾਹੀਦਾ ਅਤੇ ਕਿਸ ਨੂੰ ਪ੍ਰਾਪਤ ਕਰਨ ਲਈ ਯਤਨ ਕਰਨਾ ਚਾਹੀਦਾ ਹੈ। ਵਿਗਿਆਨਿਕ ਗਿਆਨ ਦਾ ਅਧਿਐਨ-ਖੇਤਰ ਸੀਮਤ ਹੈ । ਵਿਗਿਆਨਿਕ ਗਿਆਨ ਵਿਚ ਅਜਿਹੇ ਤਰਕ-ਵਾਕ ਸ਼ਾਮਲ ਹਨ, ਜੋ ਕਿ ਪਰੰਪਰਾ ਵਿਚਕਾਰ ਸੰਬੰਧਾਂ ਦੀ ਬਾਕਾਇਦਗੀ ਬਾਰੇ ਹਨ ਅਤੇ ਜਿਨ੍ਹਾਂ ਦੀ ਜਾਂਚ ਕੀਤੀ ਜਾ ਸਕਦੀ ਹੈ । ਇਹ ਤਰਕਵਾਕ ਦੋ ਕਿਸਮਾਂ ਦੇ ਹਨ-

  1. ਸਹਿਹੋਂਦ ਦੀਆਂ ਇਕਸਾਰਤਾਵਾਂ (uniformities of co-existence) ਅਧਿਐਨ ਕੀਤੇ ਜਾ ਰਹੇ ਪਰਪੰਚਾਂ ਵਿਚਲੇ ਭਾਗਾਂ ਦੀ ਅੰਤਰਨਿਰਭਰਤਾ ਬਾਰੇ ।
  2. ਅਨੁਕੂਮਣ ਦੀਆਂ ਇਕਸਾਰਤਾਵਾਂ (uniformities of succession) ਸੰਸਾਰ ਵਿਚ ਅਜਿਹੇ ਪਰਪੰਚਾਂ ਦੀਆਂ ਵਾਸਤਵਿਕ ਬਦਲ ਰਹੀਆਂ ਕਿਸਮਾਂ ਬਾਰੇ ਜਿਨ੍ਹਾਂ ਨੂੰ ਸਪੱਸ਼ਟ ਕਰਨ ਦਾ ਅਸੀਂ ਯਤਨ ਕਰਦੇ ਹਾਂ ।

ਕਾਮਤੇ ਦੇ ਸਮੇਂ ਪਰਾ-ਪਾਕ੍ਰਿਤਕ ਵਿਗਿਆਨ ਜਿਵੇਂ ਕਿ ਗਣਿਤ, ਤਾਰਾ ਵਿਗਿਆਨ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਵਿਕਸਿਤ ਹੋ ਚੁੱਕੇ ਸਨ ਅਤੇ ਇਨ੍ਹਾਂ ਦਾ ਵਿਸ਼ੇ-ਵਸਤੂ ਦਾ ਅਧਿਐਨ ਵਿਗਿਆਨਿਕ ਵਿਧੀ ਦੁਆਰਾ ਕੀਤਾ ਜਾਂਦਾ ਸੀ । ਪਰ ਕਾਮਤੇ ਆਪਣੇ ਸਮੇਂ ਦੀਆਂ ਪ੍ਰਚਲਿਤ ਤਾਤਵਿਕ ਅਤੇ ਧਾਰਮਿਕ ਵਿਧੀਆਂ ਦੁਆਰਾ ਸਮਾਜਿਕ ਪਰਪੰਚਾਂ ਦੀ ਅਧਿਐਨ ਪ੍ਰਣਾਲੀ ਨਾਲ ਸੰਤੁਸ਼ਟ ਨਹੀਂ ਸੀ । ਇਸਨੇ ਤਾਂ ਵਿਗਿਆਨਿਕ ਵਿਧੀ ਨੂੰ ਸਰਵ ਉੱਚਤਾ ਪ੍ਰਧਾਨਤਾ ਪ੍ਰਦਾਨ ਕੀਤੀ ਸੀ । ਇਸ ਲਈ ਇਹ ਸਮਾਜਿਕ ਅਧਿਐਨ ਕਾਰਜ ਨੂੰ ਵੀ ਪ੍ਰੇਖਣ, ਨਿਰੀਖਣ ਅਤੇ ਵਰਗੀਕਰਨ ਦੇ ਵਿਗਿਆਨਕ ਕਾਰਜ ਪ੍ਰਣਾਲੀ ਦੇ ਘੇਰੇ ਵਿਚ ਲਿਆਉਣ ਦੇ ਪੱਖ ਵਿਚ ਸੀ । ਕਾਮਤੇ ਦਾ ਕਹਿਣਾ ਸੀ ਕਿ ਅਨੁਭਵ, ਨਿਰੀਖਣ, ਤਜ਼ਰਬੇ ਅਤੇ ਵਰਗੀਕਰਨ ਦੀਆਂ ਵਿਵਸਥਿਤ ਕਾਰਜ ਪ੍ਰਣਾਲੀਆਂ ਦੁਆਰਾ ਨਾ ਕੇਵਲ ਪ੍ਰਾਕ੍ਰਿਤਕ ਪਰਪੰਚਾਂ ਦਾ ਹੀ ਅਧਿਐਨ ਸੰਭਵ ਹੈ, ਬਲਕਿ ਸਮਾਜ ਦਾ ਵੀ, ਕਿਉਂਕਿ ਸਮਾਜ ਵੀ ਪ੍ਰਕਿਰਤੀ ਦਾ ਅੰਗ ਹੈ ।

ਜਿਸ ਤਰ੍ਹਾਂ ਪ੍ਰਾਕ੍ਰਿਤਕ ਪਰਪੰਚ ਕੁੱਝ ਨਿਸਚਿਤ ਨਿਯਮਾਂ ਉੱਤੇ ਅਧਾਰਿਤ ਹੁੰਦੇ ਹਨ, ਉਸੇ ਤਰ੍ਹਾਂ ਪ੍ਰਕਿਰਤੀ ਦੇ ਅੰਗ ਦੇ ਰੂਪ ਵਿਚ ਸਮਾਜਿਕ ਪਰਪੰਚ ਵੀ ਕੁੱਝ ਨਿਸਚਿਤ ਨਿਯਮਾਂ ਦੇ ਅਨੁਸਾਰ ਵਾਪਰਦੇ ਹਨ । ਜਿਵੇਂ ਧਰਤੀ ਦੀ ਗਤੀ, ਸੁਰਜ ਜਾਂ ਚੰਦ ਦਾ ਚੜ੍ਹਨਾ ਤੇ ਛਿਪ ਜਾਣਾ ਆਦਿ ਪ੍ਰਾਕ੍ਰਿਤਕੀ ਪਰਪੰਚ ਅਚਨਚੇਤੀ ਨਹੀਂ ਹਨ, ਇਸੇ ਤਰ੍ਹਾਂ ਸਮਾਜਿਕ ਪਰੰਪਚ ਵੀ ਅਚਨਚੇਤੀ ਨਹੀਂ ਹੁੰਦੇ ਬਲਕਿ ਪੂਰਵ ਨਿਸਚਿਤ ਨਿਯਮਾਂ ਅਨੁਸਾਰ ਵਾਪਰਦੇ ਹਨ । ਇਉਂ ਸਮਾਜਿਕ ਪਰਪੰਚ ਕਿਵੇਂ ਵਾਪਰਦੇ ਹਨ ? ਉਨ੍ਹਾਂ ਦੀ ਗਤੀ ਤੇ ਭ੍ਰਮ ਕੀ ਹੈ ? ਅਰਥਾਤ ਸਮੂਹਿਕ ਜੀਵਨ ਅਤੇ ਉਸ ਨਾਲ ਸੰਬੰਧਿਤ ਬੁਨਿਆਦੀ ਨਿਯਮਾਂ ਦਾ ਅਧਿਐਨ ਯਥਾਰਥ ਰੂਪ ਵਿਚ ਸੰਭਵ ਹੈ । ਇਹ ਹੀ ਸਕਾਰਾਤਮਵਾਦ ਦਾ ਬੁਨਿਆਦੀ ਸਿਧਾਂਤ ਹੈ । ਇਉਂ ਸਪੱਸ਼ਟ ਹੈ ਕਿ ਕਾਮਤੇ ਦਾ ਸਕਾਰਾਤਮਵਾਦ ਕਲਪਨਾ ਦੇ ਆਧਾਰ ਉੱਤੇ ਨਹੀਂ, ਬਲਕਿ ਨਿਰੀਖਣ, ਪ੍ਰੀਖਣ, ਤਜ਼ਰਬੇ ਅਤੇ ਤੁਲਨਾ ਅਤੇ ਇਤਿਹਾਸਕ ਵਿਧੀ ਦੀ ਵਿਵਸਥਿਤ ਕਾਰਜ ਪ੍ਰਣਾਲੀ ਦੇ ਆਧਾਰ ਉੱਤੇ ਸਮਾਜਿਕ ਪਰੰਪਰਾ ਦੀ ਵਿਆਖਿਆ ਕਰਦਾ ਹੈ ਅਤੇ ਪਹਿਲੇ ਕਾਰਨ ਲੱਭਣ ਦੀ ਥਾਂ ਕਾਰਨ-ਸੰਬੰਧਾਂ ਦੀ ਖੋਜ ਉੱਤੇ ਵਧੇਰੇ ਜ਼ੋਰ ਦਿੰਦਾ ਹੈ ।

ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਕਾਮਤੇ ਅਨੁਸਾਰ ਸਕਾਰਾਤਮਵਾਦੀ ਪ੍ਰਣਾਲੀ ਦੇ ਅੰਤਰਗਤ ਸਭ ਤੋਂ ਪਹਿਲਾਂ ਅਸੀਂ ਅਧਿਐਨ ਵਿਸ਼ੇ ਨੂੰ ਚੁਣਦੇ ਅਤੇ ਫਿਰ ਪ੍ਰੇਖਣ ਦੁਆਰਾ ਉਸ ਵਿਸ਼ੇ ਨਾਲ ਸੰਬੰਧਿਤ ਪ੍ਰਟ ਹੋਣ ਵਾਲੇ ਸਭ ਤੱਥਾਂ ਨੂੰ ਇਕੱਠਾ ਕਰਦੇ ਹਾਂ । ਉਸਦੀ ਇਉਂ ਕਿਸੇ ਵੀ ਵਿਸ਼ੇ ਬਾਰੇ, ਭਾਵੇਂ ਉਹ ਭੌਤਿਕ ਹੈ ਜਾਂ ਸਮਾਜਿਕ, ਤੱਥਾਂ ਜਾਂ ਸਮੱਗਰੀ ਇਕੱਤਰ ਕਰਨ ਲਈ ਪਮੁੱਖ ਵਿਧੀ ਪੇਖਣ ਹੈ । ਇਸ ਤੋਂ ਬਾਅਦ ਉਸਦਾ ਵਰਣਨ ਕੀਤਾ ਜਾਂਦਾ ਹੈ ਤੇ ਫਿਰ ਵਿਸ਼ਲੇਸ਼ਣ ਕਰਕੇ ਸਮਾਨਯ ਵਿਸ਼ੇਸ਼ਤਾਈਆਂ ਦੇ ਆਧਾਰ ਉੱਤੇ ਇਨ੍ਹਾਂ ਦਾ ਵਰਗੀਕਰਨ ਕੀਤਾ ਜਾਂਦਾ ਹੈ ਤੇ ਅੰਤ ਵਿਚ ਉਸ ਵਿਸ਼ੇ ਨਾਲ ਸੰਬੰਧਿਤ ਕੋਈ ਸਿੱਟਾ ਕੱਢਿਆ ਜਾਂਦਾ ਹੈ ਤੇ ਫਿਰ ਉਸਦੀ ਪ੍ਰਮਾਣਿਕਤਾ ਦੀ ਜਾਂਚ ਤੁਲਨਾ ਅਤੇ ਇਤਿਹਾਸਿਕ ਵਿਧੀ ਵਰਤ ਕੇ ਕੀਤੀ ਜਾਂਦੀ ਹੈ ।

ਪ੍ਰਸ਼ਨ 3.
ਮੈਕਸ ਵੈਬਰ ਦੁਆਰਾ ਦਿੱਤੀ ਸੱਤਾ ਦੇ ਪ੍ਰਕਾਰਾਂ ਦਾ ਵਰਣਨ ਕਰੋ ।
ਉੱਤਰ-
ਮਨੁੱਖ ਦੀਆਂ ਕਿਰਿਆਵਾਂ ਮਨੁੱਖੀ ਸੰਰਚਨਾ ਦੇ ਅਨੁਸਾਰ ਹੁੰਦੀਆਂ ਹਨ । ਹਰ ਸੰਗਠਿਤ ਸਮੂਹ ਵਿਚ ਸੱਤਾ ਦੇ ਤੱਤ ਮੂਲ ਰੂਪ ਵਿਚ ਮੌਜੂਦ ਰਹਿੰਦੇ ਹਨ । ਸੰਗਠਿਤ ਸਮੂਹ ਵਿਚ ਕੁੱਝ ਤਾਂ ਆਮ ਜਾਂ ਸਧਾਰਨ ਮੈਂਬਰ ਹੁੰਦੇ ਹਨ ਅਤੇ ਕੁੱਝ ਅਜਿਹੇ ਵਿਅਕਤੀ ਹੁੰਦੇ ਹਨ ਜਿਨ੍ਹਾਂ ਦੇ ਕੋਲ ਜ਼ਿੰਮੇਵਾਰੀ ਹੁੰਦੀ ਹੈ ਅਤੇ ਜਿਸਦੇ ਕੋਲ ਜ਼ਿੰਮੇਵਾਰੀ ਹੁੰਦੀ ਹੈ ਉਨ੍ਹਾਂ ਦੇ ਕੋਲ ਸੱਤਾ ਵੀ ਹੁੰਦੀ ਹੈ । ਕੁੱਝ ਲੋਕ ਪ੍ਰਧਾਨ ਪ੍ਰਸ਼ਾਸਨ ਦੇ ਰੂਪ ਵਿਚ ਵੀ ਹੁੰਦੇ ਹਨ । ਸੱਤਾ ਦੀ ਨਜ਼ਰ ਤੇ ਸਮੂਹ ਦੀ ਰਚਨਾ ਇਸੇ ਪ੍ਰਕਾਰ ਦੀ ਹੁੰਦੀ ਹੈ ਅਤੇ ਉਸ ਵਿਚ ਉੱਪਰਲੇ ਤੱਤ ਮੌਜੂਦ ਹੁੰਦੇ ਹਨ ।

ਮੈਕਸ ਵੈਬਰ ਦੇ ਅਨੁਸਾਰ ਸਮਾਜ ਵਿਚ ਸੱਤਾ ਵਿਸ਼ੇਸ਼ ਰੂਪ ਨਾਲ ਆਰਥਿਕ ਆਧਾਰਾਂ ਤੇ ਆਧਾਰਿਤ ਹੁੰਦੀ ਹੈ ਚਾਹੇ ਆਰਥਿਕ ਕਾਰਕ ਸੱਤਾ ਦੇ ਨਿਰਧਾਰਨ ਵਿਚ ਇੱਕ ਮਾਤਰ ਕਾਰਕ ਨਹੀਂ ਕਿਹਾ ਜਾ ਸਕਦਾ ਹੈ । ਆਰਥਿਕ ਜੀਵਨ ਵਿਚ ਇਹ ਆਸਾਨੀ ਨਾਲ ਸਪੱਸ਼ਟ ਹੈ ਕਿ ਇੱਕ ਪਾਸੇ ਮਾਲਕ ਵਰਗ ਉਤਪਾਦਨ ਦੇ ਸਾਧਨਾਂ ਅਤੇ ਮਜ਼ਦੂਰਾਂ ਦੀਆਂ ਸੇਵਾਵਾਂ ਉੱਤੇ ਅਧਿਕਾਰ ਵਧਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਦੂਜੇ ਪਾਸੇ ਮਜ਼ਦੂਰ ਆਪਣੀਆਂ ਸੇਵਾਵਾਂ ਦੇ ਬਦਲੇ ਵਿਚ ਮਜ਼ਦੂਰਾਂ ਉੱਤੇ ਜ਼ਿਆਦਾ ਤੋਂ ਜ਼ਿਆਦਾ ਅਧਿਕਾਰ ਪਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ । ਸੱਤਾ ਉਨ੍ਹਾਂ ਦੇ ਹੱਥਾਂ ਵਿਚ ਰਹਿੰਦੀ ਹੈ ਜਿਨ੍ਹਾਂ ਦੇ ਕੋਲ ਸੰਪੱਤੀ ਉੱਪਰ ਉਤਪਾਦਨ ਦੇ ਸਾਧਨ ਕੇਂਦਰਿਤ ਹਨ । ਇਸੇ ਸੱਤਾ ਦੇ ਆਧਾਰ ਤੇ ਮਜ਼ਦੂਰਾਂ ਦੀ ਆਜ਼ਾਦੀ ਖ਼ਰੀਦੀ ਜਾਂਦੀ ਹੈ ਤੇ ਮਾਲਕ ਨੂੰ ਮਜ਼ਦੂਰਾਂ ਦੇ ਉੱਪਰ ਇੱਕ ਵਿਸ਼ੇਸ਼ ਪ੍ਰਕਾਰ ਦਾ ਅਧਿਕਾਰ ਹੁੰਦਾ ਹੈ । ਚਾਹੇ ਇਸ ਪ੍ਰਕਾਰ ਦੀ ਸੱਤਾ ਹੁਣ ਹਰ ਰੋਜ਼ ਘੱਟਦੀ ਜਾ ਰਹੀ ਹੈ ਅਤੇ ਬਹੁਤ ਕੁਝ ਘੱਟ ਵੀ ਗਈ ਹੈ । ਫਿਰ ਵੀ ਆਰਥਿਕ ਖੇਤਰ ਵਿਚ ਨਿੱਜੀ ਸੰਪੱਤੀ ਤੇ ਉਤਪਾਦਨ ਦੇ ਸਾਧਨ ਕਿਸੇ ਵੀ ਵਰਗ ਦੇ ਲਈ ਸੱਤਾ ਦੇ ਨਿਰਧਾਰਨ ਵਿਚ ਇੱਕ ਮਹੱਤਵਪੂਰਨ ਕਾਰਕ ਅੱਜ ਵੀ ਹੈ । ਸੰਖੇਪ ਵਿਚ ਆਰਥਿਕ ਜੀਵਨ ਵਿਚ ਇੱਕ ਸਥਿਰ ਜਾਂ ਸੰਸਥਾਗਤ ਅਰਥ-ਵਿਵਸਥਾ ਸਮਾਜ ਦੇ ਕੁੱਝ ਵਿਸ਼ੇਸ਼ ਵਰਗਾਂ ਨੂੰ ਅਧਿਕਾਰ ਜਾਂ ਸੱਤਾ ਪ੍ਰਦਾਨ ਕਰਦੀ ਹੈ । ਇਹ ਵਰਗ ਆਪਣੀ ਉਸ ਸੱਤਾ ਦੇ ਬਲ ਉੱਤੇ ਦੂਜੇ ਵਰਗਾਂ ਉੱਤੇ ਕੰਟਰੋਲ ਰੱਖਦੇ ਹਨ ਜਾਂ ਉਨ੍ਹਾਂ ਤੋਂ ਉੱਚੀ ਸਥਿਤੀ ਤੇ ਬਿਰਾਜਮਾਨ ਹੁੰਦੇ ਹਨ ।

ਸੱਤਾ ਦੇ ਸੰਸਥਾਗਤ ਹੋਣ ਦੇ ਖੇਤਰ ਵਿਚ ਵੈਬਰ ਦਾ ਵਿਸ਼ਲੇਸ਼ਣ ਬਹੁਤ ਕੁੱਝ ਇਸੇ ਦਿਸ਼ਾ ਵਿਚ ਹੈ । ਫਿਰ ਵੀ ਮੈਕਸ ਵੈਬਰ ਨੇ ਤਿੰਨ ਬੁਨਿਆਦੀ ਪ੍ਰਕਾਰ ਦੀਆਂ ਸੱਤਾਵਾਂ ਦਾ ਵਰਣਨ ਕੀਤਾ ਹੈ । ਇਹ ਤਿੰਨ ਪ੍ਰਕਾਰ ਦੀ ਸੱਤਾ ਹੇਠਾਂ ਲਿਖੀ ਹੈ-

  1. ਵਿਧਾਨਿਕ ਸੱਤਾ (Legal Authority)
  2. ਪਰੰਪਰਾਗਤ ਸੱਤਾ (Traditional Authority)
  3. ਕ੍ਰਿਸ਼ਮਈ ਸੱਤਾ (Charismatic Authority) ।

1. ਵਿਧਾਨਿਕ ਸੱਤਾ (Legal Authority) – ਜਿੱਥੇ ਕਿਤੇ ਵੀ ਨਿਯਮਾਂ ਦੀ ਅਜਿਹੀ ਪ੍ਰਣਾਲੀ ਹੈ ਜੋ ਨਿਸ਼ਚਿਤ ਸਿਧਾਂਤਾਂ ਦੇ ਅਨੁਸਾਰ ਨਿਆਇਕ ਅਤੇ ਪ੍ਰਸ਼ਾਸਕੀ ਰੂਪ ਨਾਲ ਵਰਤੀ ਜਾਂਦੀ ਹੈ ਅਤੇ ਜਿਹੜੀ ਇੱਕ ਨਿਯਮਿਤ ਸਮੂਹ ਦੇ ਸਾਰੇ ਮੈਂਬਰਾਂ ਲਈ ਸਹੀ ਤੇ ਮੰਨਣ ਵਾਲੀ ਹੈ, ਉੱਥੇ ਵਿਧਾਨਿਕ ਸੱਤਾ ਹੈ । ਜੋ ਵਿਅਕਤੀ ਆਦਰਸ਼ ਦੀ ਸ਼ਕਤੀ ਨੂੰ ਚਲਾਉਂਦੇ ਹਨ ਉਹ ਵਿਸ਼ੇਸ਼ ਰੂਪ ਨਾਲ ਪ੍ਰੇਸ਼ਟ ਹੁੰਦੇ ਹਨ । ਉਹ ਕਾਨੂੰਨ ਦੁਆਰਾ ਸਾਰੀ ਵਿਧੀ ਦੇ ਅਨੁਸਾਰ ਨਿਯੁਕਤ ਹੁੰਦੇ ਹਨ ਜਾਂ ਚੁਣੇ ਜਾਂਦੇ ਹਨ ਅਤੇ ਉਹ ਵਿਧਾਨਿਕ ਵਿਵਸਥਾ ਨੂੰ ਚਲਾਉਣ ਦੇ ਲਈ ਆਪ ਨਿਰਦੇਸ਼ਿਤ ਰਹਿੰਦੇ ਹਨ । ਜੋ ਵਿਅਕਤੀ ਇਨ੍ਹਾਂ ਆਦੇਸ਼ਾਂ ਦੇ ਅਧੀਨ ਹਨ ਉਹ ਵਿਧਾਨਿਕ ਰੂਪ ਨਾਲ ਸਮਾਨ ਹਨ ਅਤੇ ਉਹ ਵਿਧਾਨ ਦਾ ਪਾਲਣ ਕਰਦੇ ਹਨ ਨਾ ਕਿ ਇਸ ਵਿਧਾਨ ਵਿਚ ਕੰਮ ਕਰਨ ਵਾਲਿਆਂ ਦਾ । ਇਹ ਨਿਯਮ ਉਸ ਉਪਕਰਣ ਦੇ ਲਈ ਵਰਤੇ ਜਾਂਦੇ ਹਨ ਜੋ ਵਿਧਾਨਿਕ ਸੱਤਾ ਦੀ ਪ੍ਰਣਾਲੀ ਨੂੰ ਵਰਤਦੇ ਹਨ । ਇਹ ਸੰਗਠਨ ਆਪਣੇ ਆਪ ਵਿਚ ਸੁਤੰਤਰ ਹੁੰਦੇ ਹਨ । ਇਸਦੇ ਅਧਿਕਾਰੀ ਉਨ੍ਹਾਂ ਨਿਯਮਾਂ ਦੇ ਅਧੀਨ ਹੁੰਦੇ ਹਨ ਜਿਹੜੇ ਇਸਦੀ ਸੱਤਾ ਦੀ ਸੀਮਾ ਨਿਰਧਾਰਿਤ ਕਰਦੇ ਹਨ ।

ਇਹ ਨਿਯਮ ਸੱਤਾ ਦਾ ਕੰਮ ਕਰਨ ਵਾਲਿਆਂ ਉੱਪਰ ਪ੍ਰਤਿਬੰਧ ਲਗਾਉਂਦੇ ਹਨ, ਅਧਿਕਾਰੀ ਦੇ ਵਿਅਕਤਿਕ ਰੂਪ ਨੂੰ ਉਸਦੇ ਅਧਿਕਾਰੀ ਦੇ ਰੂਪ ਵਿਚ ਕਰਨ ਵਾਲੇ ਕੰਮਾਂ ਦੇ ਸੰਪਾਦਨ ਤੋਂ ਅਲੱਗ ਕਰਦੇ ਹਨ ਅਤੇ ਇਹ ਆਸ਼ਾ ਰੱਖਦੇ ਹਨ ਕਿ ਸਾਰੀ ਕਾਰਵਾਈ ਵੈਧ ਹੋਣ ਦੇ ਲਈ ਲਿਖਿਤ ਵਿਚ ਹੋਣੀ ਚਾਹੀਦੀ ਹੈ । ਇਸ ਤਰ੍ਹਾਂ ਰਾਜ ਵਲੋਂ ਬਣਾਏ ਕੁੱਝ ਆਮ ਨਿਯਮਾਂ ਦੇ ਅਨੁਸਾਰ ਪੈਦਾ ਅਨੇਕ ਪਦ ਅਜਿਹੇ ਹਨ ਜਿਨ੍ਹਾਂ ਦੇ ਨਾਲ ਇੱਕ ਵਿਸ਼ੇਸ਼ ਪ੍ਰਕਾਰ ਦੀ ਸੱਤਾ ਜੁੜੀ ਹੁੰਦੀ ਹੈ । ਇਸ ਕਾਰਨ ਜੋ ਵੀ ਵਿਅਕਤੀ ਉਨ੍ਹਾਂ ਪਦਾਂ ਤੇ ਬੈਠ ਜਾਂਦੇ ਹਨ ਤਾਂ ਉਨ੍ਹਾਂ ਦੇ ਹੱਥਾਂ ਵਿਚ ਉਨ੍ਹਾਂ ਪਦਾਂ ਨਾਲ ਸੰਬੰਧਿਤ ਸੱਤਾ ਵੀ ਚਲੀ ਜਾਂਦੀ ਹੈ ।

ਇਸ ਵਿਚ ਸੱਤਾ ਦਾ ਸਰੋਤ ਵਿਅਕਤੀ ਦੀ ਨਿੱਜੀ ਪ੍ਰਸਿੱਧੀ ਵਿਚ ਨਹੀਂ ਹੁੰਦਾ ਬਲਕਿ ਜਿਨ੍ਹਾਂ ਨਿਯਮਾਂ ਦੇ ਅੰਦਰ ਉਹ ਇਕ ਵਿਸ਼ੇਸ਼ ਪਦ ਤੇ ਬੈਠਾ ਹੈ ਉਨ੍ਹਾਂ ਨਿਯਮਾਂ ਦੀ ਸੱਤਾ ਦੇ ਅੰਦਰ ਹੁੰਦਾ ਹੈ । ਇਸ ਲਈ ਉਸਦਾ ਖੇਤਰ ਉੱਥੇ ਤੱਕ ਹੀ ਸੀਮਿਤ ਹੈ ਜਿੱਥੇ ਤੱਕ ਕਿ ਵਿਧਾਨਿਕ ਨਿਯਮ ਵਿਅਕਤੀ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਦੇ ਹਨ । ਇਕ ਵਿਅਕਤੀ ਨੂੰ ਵਿਧਾਨਿਕ ਨਿਯਮ ਦੇ ਅੰਤਰਗਤ ਜਿੰਨਾ ਅਧਿਕਾਰ ਪ੍ਰਾਪਤ ਹੋਇਆ ਹੈ ਉਸਦੇ ਬਾਹਰ ਜਾਂ ਉਸ ਤੋਂ ਜ਼ਿਆਦਾ ਸੱਤਾ ਦਾ ਪ੍ਰਯੋਗ ਉਹ ਵਿਅਕਤੀ ਨਹੀਂ ਕਰ ਸਕਦਾ ਹੈ । ਇਸ ਤਰ੍ਹਾਂ ਵਿਅਕਤੀ ਦੀ ਵਿਧਾਨਿਕ ਸੱਤਾ ਦੇ ਖੇਤਰ ਤੇ ਉਸਦੇ ਬਾਹਰ ਦੇ ਖੇਤਰ ਵਿਚ ਬੁਨਿਆਦੀ ਭੇਦ ਹੈ ਜਿਵੇਂ ਜੇ ਕੋਈ ਵਿਅਕਤੀ ਕਿਸੇ ਅਧਿਕਾਰੀ ਪਦ ਤੇ ਕੰਮ ਕਰ ਰਿਹਾ ਹੈ । ਆਪਣੇ ਦਫਤਰ ਵਿਚ ਉਹ ਜਿਨ੍ਹਾਂ ਅਧਿਕਾਰਾਂ ਦੇ ਅਧਿਕਾਰੀ ਹਨ ਉਹ ਉਸਦੇ ਘਰ ਦੇ ਅਧਿਕਾਰਾਂ ਤੋਂ ਬਿਲਕੁਲ ਅਲੱਗ ਹਨ, ਘਰ ਵਿਚ ਉਹ ਕੋਈ ਅਧਿਕਾਰੀ ਨਹੀਂ ਬਲਕਿ ਪਿਤਾ ਜਾਂ ਪਤੀ ਦੀ ਸੱਤਾ ਵਿਚ ਹੈ । ਇਕ ਜਟਿਲ ਸਮਾਜ ਵਿਚ ਵਿਧਾਨਿਕ ਸੱਤਾ ਹਰ ਵਿਅਕਤੀ ਦੇ ਹੱਥਾਂ ਵਿਚ ਸਮਾਨ ਨਹੀਂ ਹੁੰਦੀ ਹੈ ਬਲਕਿ ਇਸ ਵਿਚ ਵੀ ਇੱਕ ਉਚ-ਨੀਚ ਦਾ ਭੇਦ ਹੁੰਦਾ ਹੈ ਅਰਥਾਤ ਵਿਧਾਨਿਕ ਅਧਿਕਾਰ ਦੇ ਸਮਾਜ ਵਿਚ ਉੱਚੀ ਤੇ ਨੀਵੀਂ ਸੱਤਾਵਾਂ ਹਨ ।

2. ਪਰੰਪਰਾਗਤ ਸੱਤਾ (Traditional Authority) – ਪਰੰਪਰਾਤਮਕ ਸੱਤਾ ਉਸ ਸੱਤਾ ਦੀ ਵੈਧਤਾ ਦੇ ਵਿਸ਼ਵਾਸ ਉੱਤੇ ਅਧਾਰਿਤ ਹੈ ਜੋ ਹਮੇਸ਼ਾ ਬਣੀ ਰਹਿੰਦੀ ਹੈ । ਆਦੇਸ਼ ਦੀ ਸ਼ਕਤੀ ਨੂੰ ਪੂਰਾ ਕਰਨ ਵਾਲੇ ਵਿਅਕਤੀ ਆਮ ਰੂਪ ਨਾਲ ਪ੍ਰਭੂ ਹੁੰਦੇ ਹਨ ਜਿਹੜੇ ਆਪਣੀ ਸਥਿਤੀ ਦੇ ਕਾਰਨ ਵਿਅਕਤੀਗਤ ਸੱਤਾ ਦਾ ਉਪਭੋਗ ਕਰਦੇ ਹਨ ਅਤੇ ਉਨ੍ਹਾਂ ਕੋਲ ਸੁਤੰਤਰ ਵਿਅਕਤੀਗਤ ਨਿਰਣੇ ਦੇ ਵਿਸ਼ੇਸ਼ ਅਧਿਕਾਰ ਵੀ ਹੁੰਦੇ ਹਨ । ਇਸ ਵਿਚ ਪ੍ਰਥਾ ਦੀ ਨਕਲ ਤੇ ਵਿਅਕਤੀਗਤ ਨਿਰੰਕੁਸ਼ਤਾ ਦੋਨੋਂ ਅਜਿਹੇ ਨਿਯਮਾਂ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ । ਜੋ ਵਿਅਕਤੀ ਇਸ ਪ੍ਰਭੂ ਦੇ ਆਦੇਸ਼ਾਂ ਦੇ ਅਧੀਨ ਹੁੰਦੇ ਹਨ ਉਹ ਸ਼ਾਬਦਿਕ ਅਰਥ ਵਿਚ ਉਸਦੇ ਚੇਲੇ ਹੁੰਦੇ ਹਨ । ਉਹ ਪ੍ਰਭੂ ਦੇ ਲਈ ਵਿਅਕਤੀਗਤ ਰੂਪ ਨਾਲ ਭਗਤ ਹੋਣ ਦੇ ਕਾਰਨ ਉਸਦੀ ਆਗਿਆ ਦਾ ਪਾਲਣ ਕਰਦੇ ਹਨ ਤੇ ਭੂਤਕਾਲ ਤੋਂ ਬਣੇ ਹੋਏ ਪਦ ਦੇ ਲਈ ਉਨ੍ਹਾਂ ਦੀ ਪਵਿੱਤਰ ਸ਼ਰਧਾ ਹੁੰਦੀ ਹੈ ਅਤੇ ਇਸ ਲਈ ਉਹ ਉਸਦੀ ਆਗਿਆ ਦਾ ਪਾਲਣ ਕਰਦੇ ਹਨ । ਇਸ ਪ੍ਰਕਾਰ ਦੀ ਪ੍ਰਣਾਲੀ ਦੇ ਲਈ ਦੋ ਪ੍ਰਕਾਰ ਦੇ ਉਪਕਰਣ ਵਰਤੇ ਜਾਂਦੇ ਹਨ ।

ਪੈਤਰਿਕ (Ansestral) ਸ਼ਾਸਨ ਵਿਚ ਇਸ ਉਪਕਰਣ ਵਿਚ ਵਿਅਕਤੀਗਤ ਪਾਲਣ ਕਰਨ ਵਾਲੇ ਹੁੰਦੇ ਹਨ ਜਿਵੇਂ ਕਿ ਘਰ ਦਾ ਅਧਿਕਾਰੀ, ਸੰਬੰਧੀ ਜਾਂ ਵਿਅਕਤੀਗਤ ਕ੍ਰਿਪਾ ਪਾਤਰ ਵਿਅਕਤੀ । ਇੱਕ ਸਾਮੰਤਵਾਦੀ ਸਮਾਜ ਵਿਚ ਇਸ ਉਪਕਰਣ ਦੇ ਅੰਤਰਗਤ ਵਿਅਕਤੀਗਤ ਰੂਪ ਨਾਲ ਭਗਤ ਮਿੱਤਰ ਹੁੰਦੇ ਹਨ ਜਿਵੇਂ ਕਿ ਅਧੀਨ ਜਗੀਰਦਾਰ ਜਾਂ ਕਰਦਾਤਾ ਸਰਦਾਰ | ਅਜਿਹੇ ਵਿਅਕਤੀਗਤ ਹੇਠਾਂ ਵਾਲੇ ਅਧਿਕਾਰੀ ਦੀ ਹੈਸੀਅਤ ਵਿਚ ਆਪਣੇ ਪ੍ਰਭੂ ਦੇ ਨਿਰੰਕੁਸ਼ ਆਦੇਸ਼ਾਂ ਜਾਂ ਪਰੰਪਰਾਗਤ ਆਦੇਸ਼ਾਂ ਦੇ ਅਧੀਨ ਹੁੰਦੇ ਹਨ ਤਾਂਕਿ ਉਨ੍ਹਾਂ ਦੀਆਂ ਕਿਰਿਆਵਾਂ ਦਾ ਖੇਤਰ ਜਾਂ ਆਦੇਸ਼ ਦੀ ਸ਼ਕਤੀ ਇੱਕ ਨਿਮਨ ਸਤਰ ਦੇ ਉਸ ਪ੍ਰਭੂ ਦੀ Mirror Image ਹੁੰਦੀ ਹੈ । ਇਸ ਤੋਂ ਉਲਟ ਇੱਕ ਸਾਮੰਤਵਾਦੀ ਸਮਾਜ ਵਿਚ ਪਦਾਧਿਕਾਰੀ ਵਿਅਕਤੀਗਤ ਰੂਪ ਨਾਲ ਨਿਰਭਰ ਨਹੀਂ ਹੁੰਦੇ ਹਨ ਬਲਕਿ ਸਮਾਜਿਕ ਰੂਪ ਨਾਲ ਪ੍ਰਮੁੱਖ ਮਿੱਤਰ ਹੁੰਦੇ ਹਨ ਜਿਨ੍ਹਾਂ ਨੇ ਸਵਾਮੀ ਭਗਤੀ ਦੀ ਕਸਮ ਖਾਧੀ ਹੁੰਦੀ ਹੈ ਅਤੇ Grant ਜਾਂ Contract ਦੇ ਅਧਾਰ ਉੱਤੇ ਜਿਨ੍ਹਾਂ ਦਾ ਸੁਤੰਤਰ ਖੇਤਰ ਹੁੰਦਾ ਹੈ ! ਸਾਮੰਤਵਾਦੀ ਤੇ ਪਿਤਰੁਨਾਮੀ ਸ਼ਾਸਨ ਦਾ ਭੇਦ ਅਤੇ ਦੋਨੋਂ ਪ੍ਰਣਾਲੀਆਂ ਵਿਚ ਪਰੰਪਰਾਗਤ ਅਤੇ ਨਿਰੰਕੁਸ਼ ਆਦੇਸ਼ਾਂ ਦੀ ਨਿਕਟਤਾ ਸਾਰੇ ਪ੍ਰਕਾਰ ਦੀ ਪਰੰਪਰਾਗਤ ਪ੍ਰਭੂਤਾ ਵਿਚ ਛਾਈ ਰਹਿੰਦੀ ਹੈ ।

ਇਸ ਪ੍ਰਕਾਰ ਦੀ ਸੱਤਾ ਇੱਕ ਵਿਅਕਤੀ ਨੂੰ ਵਿਧਾਨਿਕ ਨਿਯਮਾਂ ਦੇ ਅੰਤਰਗਤ ਇੱਕ ਪਦ ਉੱਤੇ ਬੈਠੇ ਹੋਣ ਦੇ ਕਾਰਨ ਨਹੀਂ ਬਲਕਿ ਪਰੰਪਰਾ ਦੇ ਦੁਆਰਾ ਮੰਨੇ ਹੋਏ ਪਦ ਤੇ ਬੈਠੇ ਹੋਣ ਦੇ ਕਾਰਨ ਪ੍ਰਾਪਤ ਹੁੰਦੀ ਹੈ । ਭਾਵੇਂ ਇਸ ਪਦ ਨੂੰ ਪਰੰਪਰਾਗਤ ਵਿਵਸਥਾ ਦੇ ਅਨੁਸਾਰ ਪਰਿਭਾਸ਼ਿਤ ਕੀਤਾ ਜਾਂਦਾ ਹੈ, ਇਸ ਕਾਰਨ ਅਜਿਹੇ ਪਦ ਤੇ ਬੈਠੇ ਹੋਣ ਦੇ ਨਾਤੇ ਵਿਅਕਤੀ ਨੂੰ ਕੁੱਝ ਵਿਸ਼ੇਸ਼ ਸੱਤਾ ਮਿਲ ਜਾਂਦੀ ਹੈ । ਇਸ ਪ੍ਰਕਾਰ ਦੀ ਸੱਤਾ ਪਰੰਪਰਾਗਤ ਵਿਸ਼ਵਾਸਾਂ ਤੇ ਟਿਕੀ ਹੋਣ ਦੇ ਕਾਰਣ ਪਰੰਪਰਾਤਮਕ ਸੱਤਾ। ਕਹਿਲਾਉਂਦੀ ਹੈ । ਜਿਵੇਂ ਖੇਤੀ ਯੁੱਗ ਵਿਚ ਭਾਰਤੀ ਪਿੰਡਾਂ ਵਿਚ ਮਿਲਣ ਵਾਲੀ ਪੰਚਾਇਤ ਵਿਚ ਪੰਚਾਂ ਦੀ ਸੱਤਾ ਨੂੰ ਹੀ ਲੈ ਲਵੋ-ਇਨ੍ਹਾਂ ਪੰਚਾਂ ਦੀ ਸੱਤਾ ਵਿਧਾਨਿਕ ਨਿਯਮਾਂ ਦੇ ਅੰਤਰਗਤ ਨਹੀਂ ਆਉਂਦੀ ਸੀ, ਬਲਕਿ ਪਰੰਪਰਾਗਤ ਰੂਪ ਵਿਚ ਉਨ੍ਹਾਂ ਨੂੰ ਸੱਤਾ ਪ੍ਰਾਪਤ ਹੋ ਜਾਂਦੀ ਸੀ, ਇੱਥੇ ਤੱਕ ਕਿ ਪੰਚਾਂ ਦੀ ਸੱਤਾ ਦੀ ਤੁਲਨਾ ਰੱਬੀ ਸੱਤਾ ਦੀ ਤੁਲਨਾ ਨਾਲ ਕੀਤੀ ਜਾਂਦੀ ਸੀ ।

ਜਿਵੇਂ ਕਿ “ਪੰਚ ਪਰਮੇਸ਼ਵਰ ਦੀ ਧਾਰਨਾ ਵਿਚ ਦਿਖਦਾ ਸੀ । ਉਸੇ ਤਰ੍ਹਾਂ ਪਿੱਤਰਸਤਾਤਮਕ ਪਰਿਵਾਰ ਵਿਚ ਪਿਤਾ ਨੂੰ ਪਰਿਵਾਰ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਵਿਚ ਜੋ ਅਧਿਕਾਰ ਤੇ ਸੱਤਾ ਪ੍ਰਾਪਤ ਹੁੰਦੀ ਹੈ, ਉਸਦਾ ਵੀ ਆਧਾਰ ਵਿਧਾਨਿਕ ਨਾ ਹੋ ਕੇ ਪਰੰਪਰਾ ਹੁੰਦਾ ਹੈ । ਪਿਤਾ ਦੀ ਆਗਿਆ ਦਾ ਪਾਲਣ ਅਸੀਂ ਇਸ ਲਈ ਨਹੀਂ ਕਰਦੇ ਕਿ ਉਨ੍ਹਾਂ ਨੂੰ ਕੋਈ ਵਿਧਾਨਿਕ ਸੱਤਾ ਪ੍ਰਾਪਤ ਹੁੰਦੀ ਹੈ ਬਲਕਿ ਇਸ ਲਈ ਕਰਦੇ ਹਾਂ ਕਿ ਪਰੰਪਰਾਗਤ ਰੂਪ ਵਿਚ ਅਜਿਹਾ ਹੁੰਦਾ ਰਿਹਾ ਹੈ । ਵਿਧਾਨਿਕ ਸੱਤਾ ਵਿਧਾਨਿਕ ਨਿਯਮਾਂ ਦੇ ਅਨੁਸਾਰ ਨਿਸ਼ਚਿਤ ਤੇ ਸੀਮਿਤ ਹੁੰਦੀ ਹੈ, ਕਿਉਂਕਿ ਵਿਧਾਨਿਕ ਨਿਯਮ ਨਿਸ਼ਚਿਤ ਅਤੇ ਸਪੱਸ਼ਟ ਰੂਪ ਨਾਲ ਪਰਿਭਾਸ਼ਿਤ ਹੁੰਦੇ ਹਨ ਪਰ ਪਰੰਪਰਾ ਜਾਂ ਸਮਾਜਿਕ ਨਿਯਮਾਂ ਵਿਚ ਇੰਨੀ ਸਪੱਸ਼ਟਤਾ ਤੇ ਨਿਸਚਿਤਤਾ ਨਹੀਂ ਹੁੰਦੀ ਹੈ । ਇਸ ਕਾਰਨ ਪਰੰਪਰਾਗਤ ਸੱਤਾ ਦੀ ਵਿਧਾਨਿਕ ਸੱਤਾ ਦੀ ਤਰ੍ਹਾਂ ਕੋਈ ਨਿਸਚਿਤ ਸੀਮਾ ਨਹੀਂ ਹੁੰਦੀ ਹੈ । ਉਦਾਹਰਨ ਦੇ ਲਈ ਕਿਸੇ ਅਧਿਕਾਰੀ ਦੀ ਸੱਤਾ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਖਤਮ ਹੁੰਦੀ ਹੈ, ਦੇ ਬਾਰੇ ਕੁੱਝ ਹੱਦ ਤੱਕ ਨਿਸਚਿਤਤਾ ਨਾਲ ਕਿਹਾ ਜਾ ਸਕਦਾ ਹੈ ਪਰ ਉਸ ਵਿਅਕਤੀ ਦੀ ਘਰ ਵਿਚ ਪਤੀ ਤੇ ਪਿਤਾ ਦੇ ਰੂਪ ਵਿਚ ਸੱਤਾ ਦੀਆਂ ਕੀ ਸੀਮਾਵਾਂ ਹਨ, ਕਹਿਣਾ ਮੁਸ਼ਕਿਲ ਹੈ ।

3. ਕਰਿਸ਼ਮਈ ਸੱਤਾ (Charismatic Authority) – ਵਿਅਕਤੀਗਤ ਸੱਤਾ ਦਾ ਸਰੋਤ ਪਰੰਪਰਾ ਤੋਂ ਬਿਲਕੁਲ ਅਲੱਗ ਵੀ ਹੋ ਸਕਦਾ ਹੈ । ਆਦੇਸ਼ ਦੀ ਸ਼ਕਤੀ ਇੱਕ ਨੇਤਾ ਵੀ ਵਰਤ ਸਕਦਾ ਹੈ, ਭਾਵੇਂ ਉਹ ਇੱਕ ਪੈਗੰਬਰ ਹੋਵੇ, ਨਾਇਕ ਹੋਵੇ ਜਾਂ ਅਵਸਰਵਾਦੀ ਨੇਤਾ ਹੋਵੇ ਪਰ ਅਜਿਹਾ ਵਿਅਕਤੀ ਤਾਂ ਹੀ ਚਮਤਕਾਰੀ ਨੇਤਾ ਹੋ ਸਕਦਾ ਹੈ ਜਦ ਉਹ ਸਿੱਧ ਕਰ ਦੇਵੇ ਕਿ ਤਾਂਤਰਿਕ ਸ਼ਕਤੀਆਂ, ਦੈਵੀ ਸ਼ਕਤੀਆਂ, ਨਾਇਕਤਵ ਜਾਂ ਹੋਰ ਅਭੂਤਪੂਰਵ ਗੁਣਾਂ ਦੇ ਕਾਰਨ ਉਸਦੇ ਕੋਲ ਚਮਤਕਾਰ ਹੈ । ਜੋ ਵਿਅਕਤੀ ਇਸ ਪ੍ਰਕਾਰ ਦੇ ਨੇਤਾ ਦੀ ਆਗਿਆ ਮੰਨਦੇ ਹਨ ਉਹ ਚੇਲੇ ਹੁੰਦੇ ਹਨ ਜੋ ਨਿਯਤ ਨਿਯਮਾਂ ਜਾਂ ਪਰੰਪਰਾ ਤੋਂ ਪਵਿੱਤਰ ਪਦ ਦੇ ਮਾਣ ਦੀ ਥਾਂ ਤੇ ਉਸਦੇ ਅਭੂਤਪੂਰਵ ਗੁਣਾਂ ਵਿਚ ਇੱਕ ਚਮਤਕਾਰੀ ਨੇਤਾ ਦੇ ਅੰਤਰਗਤ ਪਦਾਧਿਕਾਰੀਆਂ ਨੂੰ ਉਨ੍ਹਾਂ ਦੇ ਚਮਤਕਾਰ ਤੇ ਵਿਅਕਤੀਗਤ ਨਿਰਭਰਤਾ ਦੇ ਆਧਾਰ ਤੇ ਵਿਸ਼ਵਾਸ ਕਰਦੇ ਹਨ । ਉਨ੍ਹਾਂ ਚੇਲੇ ਪਦਾਧਿਕਾਰੀਆਂ ਨੂੰ ਮੁਸ਼ਕਲ ਨਾਲ ਹੀ ਇੱਕ ਸੰਗਠਨ ਦੇ ਰੂਪ ਵਿਚ ਮੰਨਿਆ ਜਾ ਸਕਦਾ ਹੈ ਤੇ ਉਨ੍ਹਾਂ ਦੀਆਂ ਕਿਰਿਆਵਾਂ ਦਾ ਖੇਤਰ ਤੇ ਆਦੇਸ਼ ਦੀ ਸ਼ਕਤੀ ਦੈਵੀ ਸੰਦੇਸ਼, ਨਕਲ ਕਰਨ ਵਾਲੇ ਆਚਰਨ ਤੇ ਨਿਰਣੇ ਤੇ ਨਿਰਭਰ ਹੈ | ਪਦਾਧਿਕਾਰੀਆਂ ਦੀ ਚੋਣ ਇਨ੍ਹਾਂ ਵਿਚੋਂ ਕਿਸੇ ਇੱਕ ਦੇ ਆਧਾਰ ਤੇ ਹੋ ਸਕਦੀ ਹੈ ਪਰ ਇਨ੍ਹਾਂ ਵਿਚੋਂ ਕੋਈ ਵੀ ਪਦਾਧਿਕਾਰੀ ਨਾ ਨਿਯਮਾਂ ਨਾਲ ਬੰਨ੍ਹਿਆ ਹੋਇਆ ਹੈ ਅਤੇ ਨਾ ਪਰੰਪਰਾ ਨਾਲ ਬਲਕਿ ਸਿਰਫ਼ ਨੇਤਾ ਦੇ ਨਿਰਣੇ ਨਾਲ ਹੀ ਬੰਨਿਆ ਹੋਇਆ ਹੈ ।

ਇਸ ਪ੍ਰਕਾਰ ਇਹ ਸੱਤਾ ਨਾ ਤਾਂ ਵਿਧਾਨਿਕ ਨਿਯਮਾਂ ਤੇ ਅਤੇ ਨਾ ਹੀ ਪਰੰਪਰਾ ਤੇ ਬਲਕਿ ਕੁੱਝ ਕਰਿਸ਼ਮੇ ਜਾਂ ਚਮਤਕਾਰ ਉੱਤੇ ਆਧਾਰਿਤ ਹੁੰਦੀ ਹੈ । ਇਸ ਪ੍ਰਕਾਰ ਦੀ ਸ਼ਕਤੀ ਸਿਰਫ਼ ਉਨ੍ਹਾਂ ਵਿਅਕਤੀਆਂ ਦੇ ਕੋਲ ਸੀਮਿਤ ਹੁੰਦੀ ਹੈ ਜਿਨ੍ਹਾਂ ਕੋਲ ਚਮਤਕਾਰੀ ਸ਼ਕਤੀਆਂ ਹੁੰਦੀਆਂ ਹਨ । ਇਸ ਪ੍ਰਕਾਰ ਦੀ ਸੱਤਾ ਪ੍ਰਾਪਤ ਕਰਨ ਵਿਚ ਵਿਅਕਤੀ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ ਅਤੇ ਪੂਰੇ ਸਾਧਨਾਂ, ਕੋਸ਼ਿਸ਼ ਦੇ ਬਾਅਦ ਹੀ ਲੋਕਾਂ ਦੁਆਰਾ ਇਹ ਸੱਤਾ ਸਵੀਕਾਰ ਕੀਤੀ ਜਾਂਦੀ ਹੈ । ਦੂਜੇ ਸ਼ਬਦਾਂ ਵਿਚ ਇੱਕ ਵਿਅਕਤੀ ਦੇ ਦੁਆਰਾ ਆਪਣੇ ਵਿਅਕਤਿੱਤਵ ਦਾ ਵਿਕਾਸ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਲੋਕ ਇਹ ਸਮਝਣ ਲੱਗ ਜਾਣ ਕਿ ਉਸਨੇ ਆਪਣੇ ਵਿਅਕਤਿੱਤਵ ਵਿਚ ਕੋਈ ਚਮਤਕਾਰੀ ਸ਼ਕਤੀ ਦਾ ਵਿਕਾਸ ਕਰ ਲਿਆ ਹੈ । ਇਸਦੇ ਬਲ ਤੇ ਵੀ ਉਹ ਹੋਰ ਲੋਕਾਂ ਨੂੰ ਆਪਣੇ ਸਾਹਮਣੇ ਝੁਕਾ ਲੈਂਦਾ ਹੈ ਤੇ ਵਿਅਕਤੀਆਂ ਦੁਆਰਾ ਸੱਤਾ ਸਵੀਕਾਰ ਕਰ ਲਈ ਜਾਂਦੀ ਹੈ ।

ਇਸ ਤਰ੍ਹਾਂ ਕਰਿਸ਼ਮਈ ਨੇਤਾ ਆਪਣੇ ਪ੍ਰਤੀ ਜਾਂ ਆਪਣੇ ਲਕਸ਼ ਜਾਂ ਆਦਰਸ਼ ਦੇ ਪ੍ਰਤੀ ਨਿਸ਼ਠਾ ਦੇ ਨਾਂ ਉੱਤੇ ਦੂਜਿਆਂ ਤੋਂ ਆਗਿਆ ਪਾਲਣ ਕਰਨ ਦੀ ਮੰਗ ਕਰਦਾ ਹੈ । ਜਾਦੂਗਰ, ਪੀਰ, ਪੈਗੰਬਰ, ਅਵਤਾਰ, ਧਾਰਮਿਕ ਨੇਤਾ, ਸੈਨਿਕ ਯੋਧਾ, ਕਿਸੇ ਦਲ ਦੇ ਨੇਤਾ ਇਸੇ ਪ੍ਰਕਾਰ ਦੇ ਸੱਤਾ ਸੰਪੰਨ ਵਿਅਕਤੀ ਹੁੰਦੇ ਹਨ । ਲੋਕ ਇਸ ਕਾਰਨ ਕਰਕੇ ਅਜਿਹੇ ਲੋਕਾਂ ਦੀ ਸੱਤਾ ਸਵੀਕਾਰ ਕਰ ਲੈਂਦੇ ਹਨ ਕਿ ਇਨ੍ਹਾਂ ਵਿਚ ਕੁੱਝ ਚਮਤਕਾਰੀ ਗੁਣ ਪਾਏ ਜਾਂਦੇ ਹਨ ਜੋ ਆਮ ਲੋਕਾਂ ਵਿਚ ਦੇਖਣ ਨੂੰ ਨਹੀਂ ਮਿਲਦੇ ਹਨ । ਇਸ ਲਈ ਹਰ ਵਿਅਕਤੀ ਦੇ ਦਿਲ ਵਿਚ ਇਨ੍ਹਾਂ ਵਿਸ਼ੇਸ਼ ਗੁਣਾਂ ਦੇ ਪ੍ਰਤੀ ਸ਼ਰਧਾ ਸੁਭਾਵਿਕ ਹੁੰਦੀ ਹੈ । ਇਨ੍ਹਾਂ ਗੁਣਾਂ ਨੂੰ ਬਹੁਤਾ ਕਰ ਕੇ ਦੈਵੀ ਗੁਣਾਂ ਦੇ ਸਮਾਨ ਜਾਂ ਉਨ੍ਹਾਂ ਦੇ ਅੰਸ਼ ਦੇ ਰੂਪ ਵਿਚ ਮੰਨਿਆ ਜਾਂਦਾ ਹੈ । ਇਸ ਕਾਰਨ ਇਸ ਪ੍ਰਕਾਰ ਦੀ ਸੱਤਾ ਨਾਲ ਸੰਪੰਨ ਵਿਅਕਤੀ ਦੀ ਆਗਿਆ ਲੋਕ ਸ਼ਰਧਾ ਤੇ ਭਗਤੀ ਦੇ ਨਾਲ ਕਰਦੇ ਹਨ । ਇਸ ਸੱਤਾ ਦੀ ਵੀ ਪਰੰਪਰਾਗਤ ਸੱਤਾ ਦੀ ਤਰ੍ਹਾਂ ਕੋਈ ਸੀਮਾ ਨਹੀਂ ਹੁੰਦੀ ਹੈ । ਇਸ ਸੱਤਾ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਹਾਲਾਤ ਦੇ ਅਨੁਸਾਰ ਇਹ ਸੱਤਾ ਵਿਧਾਨਿਕ ਜਾਂ ਪਰੰਪਰਾਗਤ ਸੱਤਾ ਵਿਚ ਬਦਲ ਜਾਂਦੀ ਹੈ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 4.
ਵੈਬਰ ਦੀ ਸਮਾਜਿਕ ਕ੍ਰਿਆ ਦੇ ਸਿਧਾਂਤ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਆਖਿਆ ਕਰੋ ।
ਉੱਤਰ-
ਸਮਾਜਿਕ ਕ੍ਰਿਆ ਸਿਧਾਂਤ ਦੇ ਸੰਸਥਾਪਕਾਂ ਵਿਚ ਮੈਕਸ ਵੈਬਰ ਦਾ ਨਾਂ ਬਹੁਤ ਪ੍ਰਸਿੱਧ ਹੈ । ਵੈਬਰ ਨੇ ਸਮਾਜਿਕ ਕ੍ਰਿਆ ਸਿਧਾਂਤ ਦੀ ਬਹੁਤ ਖੁੱਲ੍ਹੀ ਤੇ ਵਿਗਿਆਨਿਕ ਵਿਆਖਿਆ ਪੇਸ਼ ਕੀਤੀ ਹੈ । ਮੈਕਸ ਵੈਬਰ ਸਮਾਜਿਕ ਕ੍ਰਿਆ ਦੇ ਸਿਧਾਂਤ ਦੁਆਰਾ ਹੀ ਸਮਾਜ-ਸ਼ਾਸਤਰ ਦੀ ਵਿਗਿਆਨਿਕ ਪ੍ਰਕਿਰਤੀ ਨੂੰ ਸਪੱਸ਼ਟ ਕਰਦਾ ਹੈ । ਅਨੇਕਾਂ ਸਮਾਜ ਸ਼ਾਸਤਰੀਆਂ ਰੇਮੰਡ ਐਰਨ, ਇਰਵਿੰਗ ਜੇਟਲਿਨ, ਬੋਗਾਰਡਸ ਤੇ ਰੈਕਸ ਆਦਿ ਨੇ ਵੀ ਵੈਬਰ ਦੀ ਸਮਾਲੋਚਨਾ ਦਾ ਕੰਮ ਉਸਦੇ ਇਸੇ ਸਮਾਜਿਕ ਕਿਆ ਸਿਧਾਂਤ ਤੋਂ ਸ਼ੁਰੂ ਕੀਤਾ ਹੈ ।

ਇਸ ਤੋਂ ਪਹਿਲਾਂ ਕਿ ਅਸੀਂ ਵੈਬਰ ਦੇ ਸਮਾਜਿਕ ਕ੍ਰਿਆ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਅਸੀਂ ਇਹ ਜਾਣ ਲਈਏ ਕਿ ਕ੍ਰਿਆ ਤੇ ਵਿਵਹਾਰ ਵਿਚ ਕੋਈ ਤਕਨੀਕੀ ਅੰਤਰ ਨਹੀਂ ਮੰਨਣਾ ਚਾਹੀਦਾ | ਸਮਾਜ ਦੇ ਮੈਂਬਰਾਂ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਸੰਬੰਧਾਂ ਦੇ ਨਿਰਮਾਣ ਲਈ ਅੰਤਰ-ਛਿਆ ਕਰਨ । ਇਨ੍ਹਾਂ ਅੰਤਰ-ਕ੍ਰਿਆਵਾਂ ਦੇ ਆਧਾਰ ਤੇ ਹੀ ਸਮਾਜਿਕ ਸੰਬੰਧਾਂ ਦਾ ਜਨਮ ਹੁੰਦਾ ਹੈ ਤੇ ਵਿਅਕਤੀ ਦਾ ਜੀਵਨ ਇਨ੍ਹਾਂ ਸੰਬੰਧਾਂ ਨਾਲ ਬੰਨ੍ਹਿਆ ਹੁੰਦਾ ਹੈ । ਵਿਅਕਤੀ ਦੀ ਹਰ ਪ੍ਰਕਾਰ ਦੀ ਕ੍ਰਿਆ ਪਿੱਛੇ ਕੋਈ ਨਾ ਕੋਈ ਨਿਸ਼ਾਨਾ ਜ਼ਰੂਰ ਹੁੰਦਾ ਹੈ । ਇਸੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਉਸਨੂੰ ਕ੍ਰਿਆ ਕਰਨੀ ਪੈਂਦੀ ਹੈ । ਸਮਾਜ ਸ਼ਾਸਤਰੀ ਰੂਪ ਵਿਚ ਸਾਰੀਆਂ ਕਿਰਿਆਵਾਂ ਸਮਾਜਿਕ ਕਿਰਿਆਵਾਂ ਦੇ ਘੇਰੇ ਵਿਚ ਨਹੀਂ ਆਉਦੀਆਂ ਬਲਕਿ ਉਹੀ ਕ੍ਰਿਆਵਾਂ ਸਮਾਜਿਕ ਕ੍ਰਿਆਵਾਂ ਕਹੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਕਰਤਾ ਅਰਥਾਤ ਕਿਰਿਆ ਕਰਨ ਵਾਲਾ ਕੋਈ ਨਾ ਕੋਈ ਅਰਥ ਦਿੰਦਾ ਹੈ । ਵਿਅਕਤੀਆਂ ਦੀ ਇਹ ਕਿਰਿਆ ਬਾਹਰੀ, ਅੰਦਰਲੀ, ਮਾਨਸਿਕ ਅਤੇ ਭੌਤਿਕ ਵੀ ਹੋ ਸਕਦੀ ਹੈ, ਨਾਲ ਹੀ ਕਾਲ ਜਾਂ ਸਮੇਂ ਦੀ ਨਜ਼ਰ ਤੋਂ ਕ੍ਰਿਆ ਦਾ ਸੰਬੰਧ ਵਰਤਮਾਨ, ਭਵਿੱਖ ਤੇ ਭੂਤ ਤਿੰਨਾਂ ਵਿਚੋਂ ਕਿਸੇ ਨਾਲ ਵੀ ਹੋ ਸਕਦਾ ਹੈ ਅਰਥਾਤ ਇਸ ਦਾ ਸੰਬੰਧ ਕਿਸੇ ਇੱਕ ਕਾਲ ਨਾਲ ਵੀ ਹੋ ਸਕਦਾ ਹੈ ।

ਸਮਾਜਿਕ ਕ੍ਰਿਆ ਦੇ ਸਿਧਾਂਤ ਨੂੰ ਪੇਸ਼ ਕਰਨ ਦਾ ਸਿਹਰਾ ਸਭ ਤੋਂ ਪਹਿਲਾ ‘ਅਲਫਰੇਡ ਮਾਰਸ਼ਲ’ ਨੂੰ ਹੈ । ਮਾਰਸ਼ਲ ਨੇ ਉਪਯੋਗਤਾਵਾਦੀ ਧਾਰਨਾ ਦੀ ਵਿਵੇਚਨਾ ਕਰ ਕੇ ‘ਗਤੀਵਿਧੀ’ ਦੀ ਧਾਰਨਾ ਨੂੰ ਵਿਕਸਿਤ ਕੀਤਾ । ਗਤੀਵਿਧੀ ਨੂੰ ਮਾਰਸ਼ਲ ਨੇ ਮੱਲ ਦੀ ਇਕ ਵਿਸ਼ੇਸ਼ ਸ਼ੇਣੀ ਮੰਨਿਆਂ । ਮਾਰਸ਼ਲ ਤੋਂ ਬਾਅਦ ‘ਵਿਲਫਰੈਡੋ ਰੈਟੋ’ ਨੇ ਵਿਸ਼ੇਸ਼ ਚਾਲਕਾਂ ਤੇ ‘ਭਰਾਂਤ ਤਰਕਾਂ ਦੀ ਧਾਰਨਾ ਨੂੰ ਵਿਕਸਿਤ ਕੀਤਾ । ਇਸੇ ਸ਼੍ਰੇਣੀ ਵਿਚ ਦੁਰਖੀਮ ਨੇ ‘ਸਮਾਜਿਕ ਤੱਥ’ ਨੂੰ ਪੇਸ਼ ਕੀਤਾ ।

ਆਧੁਨਿਕ ਕਾਲ ਵਿਚ ਸਮਾਜਿਕ ਕ੍ਰਿਆ ਧਾਰਨਾ ਦੇ ਪ੍ਰਮੁੱਖ ਪਰਵਰਤਕ ‘ਮੈਕਸ ਵੈਬਰ’ ਸਨ ਜਿਨ੍ਹਾਂ ਨੇ ‘ਅਰਥ ਪੂਰਨ ਸਮਾਜਿਕ ਕ੍ਰਿਆ’ ਦੇ ਸਿਧਾਂਤ ਨੂੰ ਸਾਹਮਣੇ ਰੱਖਿਆ । ਇਸੇ ਤਰ੍ਹਾਂ ਵੇਲਿਨ, ਕਾਮਨਸ, ਮੈਕਾਈਵਰ, ਕਾਰਲ ਮੈਨਹਾਈਮ, ਜੇਨਨਕੀ, ਪਾਰਸਨਸ ਤੇ ਮਰਟਨ ਦੇ ਨਾਮ ਬਹੁਤ ਮਹੱਤਵਪੂਰਨ ਹਨ | ਅਸੀਂ ਇਸੇ ਸ਼੍ਰੇਣੀ ਵਿਚ ਵਿਲਿਅਮ ਵਾਈਟ, ਡੇਵਿਡ ਰਾਈਜਮੇਨ ਤੇ ਸੀ. ਰਾਈਟ ਮਿਲਸ ਨੂੰ ਵੀ ਰੱਖ ਸਕਦੇ ਹਾਂ ਹੈ ।

ਮੈਕਸ ਵੈਬਰ ਨੇ ਆਪਣੀ ‘ਸਮਾਜਿਕ ਆ’ ਦੀ ਧਾਰਨਾ ਨੂੰ ਆਪਣੀ ਕਿਤਾਬ The Theory of Social and Economic Organization ਵਿਚ ਪੇਸ਼ ਕੀਤਾ ਹੈ ।

ਮੈਕਸ ਵੈਬਰ ਦੇ ਅਨੁਸਾਰ ਸਮਾਜਿਕ ਕ੍ਰਿਆ ਵਿਅਕਤਿਕ ਕ੍ਰਿਆ ਤੋਂ ਅਲੱਗ ਹੈ । ਵੈਬਰ ਨੇ ਇਸ ਨੂੰ ਪਰਿਭਾਸ਼ਿਤ ਕਰਦੇ ਹੋਏ ਲਿਖਿਆ ਹੈ, “ਕਿਸੇ ਵੀ ਕ੍ਰਿਆ ਨੂੰ ਅਸੀਂ ਤਾਂ ਹੀ ਸਮਾਜਿਕ ਕ੍ਰਿਆ ਮੰਨ ਸਕਦੇ ਹਾਂ ਜਦ ਉਸ ਕ੍ਰਿਆ ਨੂੰ ਕਰਨ ਵਾਲੇ ਵਿਅਕਤੀ ਜਾਂ ਵਿਅਕਤੀਆਂ ਦੁਆਰਾ ਲਾਏ ਗਏ Subjective ਅਰਥ ਦੇ ਅਨੁਸਾਰ ਉਸ ਕ੍ਰਿਆ ਵਿਚ ਦੂਜੇ ਵਿਅਕਤੀਆਂ ਦੇ ਮਨ ਦੇ ਭਾਵਾਂ ਤੇ ਕ੍ਰਿਆਵਾਂ ਦਾ ਇਕੱਠ ਹੋਵੇ ਤੇ ਉਸੀ ਦੇ ਅਨੁਸਾਰ ਗਤੀਵਿਧੀ ਨਿਰਧਾਰਿਤ ਹੋਵੇ ।”

ਮੈਕਸ ਵੈਬਰ ਨੇ ਆਪਣੀ ਸਮਾਜਿਕ ਕ੍ਰਿਆ ਦੀ ਧਾਰਨਾ ਨੂੰ ਸਮਝਣ ਦੇ ਲਈ ਇਸ ਨੂੰ ਚਾਰ ਭਾਗਾਂ ਵਿਚ ਵੰਡ ਕੇ ਸਮਝਾਇਆ ਹੈ । ਵੈਬਰ ਦੇ ਅਨੁਸਾਰ ਕ੍ਰਿਆਵਾਂ ਦਾ ਇਹ ਵਰਗੀਕਰਨ ਵਸਤਾਂ ਦੇ ਨਾਲ ਸੰਬੰਧ ਉੱਤੇ ਅਧਾਰਿਤ ਹੈ । ਪਾਰਸਨਸ ਨੇ ਇਸ ਨੂੰ ਅਭਿਮੁੱਖਤਾ ਦਾ ਰੂਪ ਮੰਨਿਆ ਹੈ । ਰਥ ਅਤੇ ਮਿਲਸ ਇਸ ਨੂੰ ਪ੍ਰੇਰਣਾ ਦੀ ਦਿਸ਼ਾ ਕਹਿੰਦੇ ਹਨ ।

ਵੈਬਰ ਦੇ ਕਿਰਿਆ ਦੇ ਵਰਗੀਕਰਨ ਨੂੰ ਸਮਝਣ ਤੋਂ ਪਹਿਲਾਂ ਅਸੀਂ ਸਮਾਜਿਕ ਕ੍ਰਿਆ ਦੀ ਧਾਰਨਾ ਨੂੰ ਪੂਰੀ ਤਰ੍ਹਾਂ ਸਮਝ ਲਈਏ । ਵੈਬਰ ਦੇ ਅਨੁਸਾਰ ਕਿਸੇ ਕ੍ਰਿਆ ਨੂੰ ਸਮਾਜਿਕ ਕ੍ਰਿਆ ਮੰਨਣ ਤੋਂ ਪਹਿਲਾਂ ਸਾਨੂੰ ਚਾਰ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-

  • ਮੈਕਸ ਵੈਬਰ ਦਾ ਮੰਨਣਾ ਹੈ ਕਿ ਸਮਾਜਿਕ ਕ੍ਰਿਆ ਦੁਜੇ ਜਾਂ ਹੋਰ ਵਿਅਕਤੀਆਂ ਦੇ ਭੂਤ, ਵਰਤਮਾਨ ਜਾਂ ਹੋਣ ਵਾਲੇ ਵਿਵਹਾਰ ਦੁਆਰਾ ਪ੍ਰਭਾਵਿਤ ਹੋ ਸਕਦੀ ਹੈ । ਜੇ ਅਸੀਂ ਆਪਣੇ ਪਿਛਲੇ ਕਿਸੇ ਕੰਮ ਦੇ ਉੱਤਰ ਵਿਚ ਕੋਈ ਕਿਰਿਆ ਕਰਦੇ ਹਾਂ ਤਾਂ ਇਹ ਭੂਤਕਾਲੀਨ ਕਿਰਿਆ ਹੋਵੇਗੀ, ਵਰਤਮਾਨ ਸਮੇਂ ਵਿਚ ਕੋਈ ਕਿਰਿਆ ਕਰ ਰਹੇ ਹਾਂ ਜਾਂ ਵਰਤਮਾਨ ਕਿਰਿਆ ਤੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਕੋਈ ਕਿਰਿਆ ਕਰਦੇ ਹਾਂ ਤਾਂ ਭਵਿੱਖਤ ਕਿਰਿਆ ਹੋਵੇਗੀ ।
  • ਵੈਬਰ ਦਾ ਕਹਿਣਾ ਹੈ ਕਿ ਹਰ ਪ੍ਰਕਾਰ ਦੀ ਬਾਹਰੀ ਕਿਰਿਆ ਸਮਾਜਿਕ ਕਿਰਿਆ ਨਹੀਂ ਹੋ ਸਕਦੀ । ਬਾਹਰੀ ਕਿਰਿਆ ਗੈਰ-ਸਮਾਜਿਕ ਹੈ ਜੋ ਪੂਰੀ ਤਰ੍ਹਾਂ ਜੜ੍ਹ ਅਤੇ ਬੇਜਾਨਦਾਰ ਵਸਤਾਂ ਦੁਆਰਾ ਪ੍ਰਭਾਵਿਤ ਤੇ ਉਸਦੀ ਪ੍ਰਕ੍ਰਿਆ ਸਰੂਪ ਕੀਤੀ ਜਾ ਰਹੀ ਹੈ ।
  • ਮਨੁੱਖਾਂ ਦੇ ਕੁੱਝ ਸੰਪਰਕ ਉਸੀ ਸੀਮਾ ਤਕ ਸਮਾਜਿਕ ਕਿਰਿਆ ਵਿਚ ਆਉਂਦੇ ਹਨ, ਜਿੱਥੇ ਤਕ ਉਹ ਦੂਜਿਆਂ ਦੇ ਵਿਵਹਾਰ ਨਾਲੇ ਅਰਥਪੂਰਨ ਢੰਗ ਨਾਲ ਸੰਬੰਧਿਤ ਤੇ ਪ੍ਰਭਾਵਿਤ ਹੁੰਦੇ ਹਨ । ਹਰ ਪ੍ਰਕਾਰ ਦੇ ਸੰਪਰਕ ਸਮਾਜਿਕ ਨਹੀਂ ਕਹੇ ਜਾ ਸਕਦੇ ।
  • ਸਮਾਜਿਕ ਕ੍ਰਿਆ ਨਾ ਤਾਂ ਅਨੇਕਾਂ ਵਿਅਕਤੀਆਂ ਦੁਆਰਾ ਕੀਤੀ ਜਾਣ ਵਾਲੀ ਇੱਕੋ ਜਿਹੀ ਕ੍ਰਿਆ ਨੂੰ ਕਿਹਾ ਜਾਂਦਾ ਹੈ ਤੇ ਨਾ ਹੀ ਉਸ ਕਿਰਿਆ ਨੂੰ ਕਿਹਾ ਜਾਂਦਾ ਹੈ ਜੋ ਕਿ ਸਿਰਫ਼ ਦੂਜੇ ਵਿਅਕਤੀਆਂ ਦੁਆਰਾ ਪ੍ਰਭਾਵਿਤ ਹੁੰਦੀ ਹੋਵੇ ।

ਉਦਾਹਰਨ ਲਈ ਮੀਂਹ ਹੋਣ ਨਾਲ ਸੜਕ ਉੱਤੇ ਅਨੇਕਾਂ ਵਿਅਕਤੀਆਂ ਦੁਆਰਾ ਛੱਤਰੀ ਖੋਲ੍ਹ ਲੈਣ ਦੀ ਕਿਰਿਆ ਸਮਾਜਿਕ ਕ੍ਰਿਆ ਨਹੀਂ ਹੈ ਕਿਉਂਕਿ ਹਰ ਵਿਅਕਤੀ ਦੀ ਕ੍ਰਿਆ ਦਾ ਦੂਜੇ ਜਾਂ ਹੋਰ ਵਿਅਕਤੀਆਂ ਨਾਲ ਕੋਈ ਸੰਬੰਧ ਨਹੀਂ ਹੈ । ਵੈਬਰ ਕਹਿੰਦੇ ਹਨ ਕਿ ਦੂਜੇ ਦੀ ਕ੍ਰਿਆ ਦੀ ਨਕਲ ਕਰਨਾ ਸਮਾਜਿਕ ਕ੍ਰਿਆ ਨਹੀਂ ਹੈ, ਜਦ ਤਕ ਕਿ ਉਹ ਹੋਰ ਵਿਅਕਤੀ ਜਿਸਦੀ ਕਿ ਨਕਲ ਕੀਤੀ ਜਾ ਰਹੀ ਹੈ, ਦੀ ਕ੍ਰਿਆ ਨਾਲ ਅਰਥਪੂਰਨ ਸੰਬੰਧ ਨਾ ਰੱਖਦਾ ਹੋਵੇ ਜਾਂ ਉਸਦੀ ਕ੍ਰਿਆ ਦੁਆਰਾ ਅਰਥਪੂਰਨ ਰੂਪ ਨਾਲ ਪ੍ਰਭਾਵਿਤ ਨਾ ਹੁੰਦਾ ਹੋਵੇ ।

ਵੈਬਰ ਨੇ ਇਹ ਵੀ ਦੱਸਿਆ ਕਿ ਸਮਾਜਿਕ ਸੰਬੰਧ ਵਿਚ ਪਾਰਸਪਿਕ ਰੂਪ ਨਾਲ ਨਿਰਦੇਸ਼ਿਤ ਦਲ ਦਾ Subjective ਅਰਥ ਇਕ ਸਮਾਨ ਹੀ ਹੋਵੇ ।

“ਸਮਾਜਿਕ ਕ੍ਰਿਆ ਨੂੰ ਅਭਿਮੁੱਖਤਾ ਦੀ ਪ੍ਰਕ੍ਰਿਤੀ ਦੇ ਆਧਾਰ ਤੇ ਦੁਬਾਰਾ ਵਿਵੇਕ ਅਭਿਮੁੱਖ, ਅਵਿਵੇਕ ਅਭਿਮੁੱਖ, ਸਹਾਨਭੂਤੀ ਅਭਿਮੁੱਖ ਅਤੇ ਆਪਸੀ ਅਭਿਮੁੱਖ ਕਿਰਿਆ ਦੇ ਰੂਪ ਵਿਚ ਰੱਖਿਆ ਜਾ ਸਕਦਾ ਹੈ । ਮਨੁੱਖ ਦੇ ਗਿਆਨ ਤੇ ਹੀ ਕੁੱਝ ਵਿਵਹਾਰ ਅਧਾਰਿਤ ਹੁੰਦੇ ਹਨ ਤੇ ਇਹ ਗਿਆਨ ਹੀ ਸਾਧਨ ਤੇ ਟੀਚੇ ਦਾ ਆਧਾਰ ਹੁੰਦਾ ਹੈ ਪਰ ਨਾਲ ਹੀ ਕੁੱਝ ਅਜਿਹੇ ਵਿਵਹਾਰ ਵੀ ਹੁੰਦੇ ਹਨ ਜਿਸ ਵਿਚ ਗਿਆਨ ਨੂੰ ਪ੍ਰਧਾਨਤਾ ਨਾ ਦੇ ਕੇ ਸਮਾਜਿਕ ਮੁੱਲਾਂ ਨੂੰ ਪ੍ਰਧਾਨਤਾ ਦਿੱਤੀ ਜਾਂਦੀ ਹੈ । ਇਨ੍ਹਾਂ ਵਿਵਹਾਰਾਂ ਨੂੰ ਵਿਵੇਕਪੂਰਨ ਮੰਨਿਆ ਜਾਂਦਾ ਹੈ । ਕੁੱਝ ਵਿਵਹਾਰ ਉਸ ਸ਼੍ਰੇਣੀ ਵਿਚ ਆਉਂਦੇ ਹਨ ਜਿੱਥੇ ਆਪਣੇਪਨ ਤੇ ਹਮਦਰਦੀ ਨੂੰ ਮਨੁੱਖ ਦੁਆਰਾ ਮਹੱਤਵ ਦਿੱਤਾ ਜਾਂਦਾ ਹੈ । ਭਾਵੇਂ ਉਹ ਵਿਵਹਾਰ ਅਵਿਵੇਕਪੂਰਨ ਹੋਵੇ ਤੇ ਕੁੱਝ ਵਿਵਹਾਰ ਵਿਵੇਕਪੂਰਨ ਇਸ ਲਈ ਵੀ ਹੋ ਜਾਂਦੇ ਹਨ ਕਿਉਂਕਿ ਮਨੁੱਖ ਪਰੰਪਰਾ ਨੂੰ ਮਹੱਤਵ ਦੇ ਬੈਠਦਾ ਹੈ । ਮਨੁੱਖ ਸੰਬੰਧੀ ਤੱਤ ਪ੍ਰਤੱਖਵਾਦੀ ਪਰਿਪੇਕਸ਼ ਤੋਂ ਵਿਵੇਕਪੂਰਨ ਕਿਰਿਆ ਦੇ ਅੰਤਰਗਤ ਪਰਿਭਾਸ਼ਿਤ ਕੀਤੇ ਜਾਂਦੇ ਹਨ ।

ਇਸ ਸਥਿਤੀ ਵਿਚ ਪੈਰੇਟੋ ਤੇ ਵੈਬਰ ਦੇ ਇੱਕ-ਦੂਜੇ ਦੇ ਵਿਚਾਰਾਂ ਵਿਚ ਭਿੰਨਤਾ ਆ ਜਾਂਦੀ ਹੈ । ਅਵਿਵੇਕਪੂਰਨ ਕਿਰਿਆ, ਵਿਵੇਕਪੂਰਨ ਕਿਰਿਆ ਤੋਂ ਠੀਕ ਅਲੱਗ ਕਿਰਿਆ ਹੈ । ਆਪਸੀ ਕਿਰਿਆ ਅਜਿਹੀ ਕਿਰਿਆ ਹੈ ਜਿਸ ਵਿਚ ਪਰੰਪਰਾਗਤ ਤੱਤ ਪ੍ਰਧਾਨਤਾ ਰੱਖਦੇ ਹਨ, ਔਸਤ ਸ਼੍ਰੇਣੀ ਵਿਚ ਸੰਵੇਗਾਤਮਕ ਜਾਂ ਹਮਦਰਦੀ ਅਭਿਮੁੱਖ ਕਿਰਿਆ ਨੂੰ ਲੈਂਦੇ ਹਾਂ । ਮਨੁੱਖੀ ਕਿਰਿਆਵਾਂ ਦੀ ਅਭਿਮੁੱਖਤਾ, ਪ੍ਰਚਲਨ, ਰੂਚੀ ਅਤੇ ਸਹੀ ਆਗਿਆ ਨਾਲ ਵੀ ਹੋ ਸਕਦੀ ਹੈ । ਵਿਦਵਾਨਾਂ ਦਾ ਕਹਿਣਾ ਹੈ ਕਿ ਬਰ ਦੀ ਕਿਆ ਦੇ ਸਿਧਾਂਤ ਨੂੰ ਆਪਣੀ ਇੱਛਾ ਉੱਤੇ ਅਧਾਰਿਤ ਕਿਰਿਆ ਦੇ ਸਿਧਾਂਤ ਨਾਲ ਕੁੱਝ ਹੱਦ ਤਕ ਜਾਣਿਆ ਜਾ ਸਕਦ ਹੈ | ਪਾਰਸੰਸ ਦੇ ਕਿਰਿਆ ਦੇ ਸਿਧਾਂਤ ਉੱਪਰ ਵੈਬਰ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ । ਵਿਵੇਕ ਦੀ ਧਾਰਨਾ ਨੂੰ ਵੈਬਰ ਨੇ ਛੇ ਪ੍ਰਕਾਰ ਨਾਲ ਪ੍ਰਯੋਗ ਵਿਚ ਲਿਆ ਹੈ ।

ਮੈਕਸ ਵੈਬਰ ਨੇ ਜਿਸ ਕਿਰਿਆ ਦੇ ਸਿਧਾਂਤ ਨੂੰ ਦਿੱਤਾ ਹੈ ਉਹ ਮਾਰਕਸ ਦੇ ਸਿਧਾਂਤ ਤੋਂ ਅਲੱਗ ਹੈ । ਸਾਧਨ ਯੁਕਤ ਵਿਵੇਕ ਨੂੰ ਵੈਬਰ ਨੇ ਆਪਣੇ ਵਿਚਾਰਾਂ ਵਿਚ ਪ੍ਰਮੁੱਖ ਸਥਾਨ ਦਿੱਤਾ ਹੈ । ਕਰਤਾ ਵਲੋਂ ਨਿਸ਼ਾਨੇ ਦੀ ਪ੍ਰਾਪਤੀ ਦੇ ਮੁੱਲ ਤੇ ਨਿਸ਼ਾਨਾ ਦੋਨਾਂ ਦਾ ਮੁਲਾਂਕਣ ਇਸ ਪ੍ਰਕਾਰ ਦੇ ਵਿਵਹਾਰ ਵਿਚ ਕੀਤਾ ਜਾਂਦਾ ਹੈ । ਕਰਤਾ ਵਲੋਂ ਇਕ ਨਿਸ਼ਾਨੇ ਦੀ ਪ੍ਰਾਪਤੀ ਤੋਂ ਦੂਜੇ ਨਿਸ਼ਾਨੇ ਦੀ ਪ੍ਰਾਪਤੀ ਲਈ ਸਾਧਨ ਦੇ ਬਾਰੇ ਵਿਚ ਕਲਪਨਾ ਕੀਤੀ ਜਾ ਸਕਦੀ ਹੈ । ਇਸ ਤਰ੍ਹਾਂ ਦੀ ਭਾਵਨਾ ਵੈਬਰ ਦੇ ਵਿਚਾਰਾਂ ਵਿਚ ਸੀ । ਵਿਵੇਕ ਸ਼ਬਦ ਦਾ ਪ੍ਰਯੋਗ ਵੈਬਰ ਨੇ ਵਿਵਹਾਰ ਤੇ ਵਿਸ਼ਵਾਸ ਦੋਨਾਂ ਲਈ ਕੀਤਾ ਹੈ ਮਤਲਬ ਵਿਵੇਕਪੂਰਨ ਵਿਵਹਾਰ ਉਹੀ ਹੈ ਜਿਸ ਵਿਚ ਕਰਤਾ ਦੇ ਦੁਆਰਾ ਵਿਵੇਕ ਨੂੰ ਸਥਾਨ ਦਿੱਤਾ ਜਾਂਦਾ ਹੈ ਤੇ ਉਸੀ ਦੇ ਅਨੁਰੂਪ ਵਿਸ਼ਵਾਸ ਦੇ ਸਤਰ ਤੇ ਵੀ ਵਿਵੇਕ ਨੂੰ ਮਹੱਤਵ ਦਿੱਤਾ ਗਿਆ ਹੈ । ਸਮਾਜਿਕ ਵਿਵਹਾਰ ਦੇ ਰੂਪ ਵਿਚ ਅਨੇਕਾਂ ਵਿਦਵਾਨਾਂ ਨੇ ਉੱਪਰ ਲਿਖੀਆਂ ਵਿਵੇਚਨਾਵਾਂ ਤੋਂ ਨਤੀਜਾ ਕੱਢਿਆ ਕਿ ਜਿਸ ਵਿਚ ਸੰਵੇਗਾਤਮਕ ਅਤੇ ਹਮਦਰਦੀ ਦੇ ਤੱਤ ਮੌਜੂਦ ਹੁੰਦੇ ਹਨ ਅਜਿਹੇ ਵਿਵਹਾਰਾਂ ਨੂੰ ਵਿਵੇਕਪੂਰਨ ਵਿਵਹਾਰ ਕਿਹਾ ਗਿਆ ਹੈ ।

ਵਿਵੇਕ ਵੈਬਰ ਲਈ ਇਕ ਆਦਰਸ਼ ਰਿਹਾ ਹੈ | ਆਪਸੀ ਸਮਾਜਿਕ ਰਚਨਾ ਦੇ ਟੁੱਟਣ ਦਾ ਇਕ ਮੁੱਖ ਕਾਰਨ ਹੈ ਵਧਦਾ ਹੋਇਆ ਵਿਵੇਕੀਕਰਨ । ਵਿਸ਼ੇਸ਼ ਤੌਰ ਤੇ ਅਸੀਂ ਵਿਵੇਕੀਕਰਨ ਦੀ ਵਧਦੀ ਹੋਈ ਮਾਤਰਾ ਨੂੰ ਬਜ਼ਾਰ ਸੰਬੰਧਾਂ ਵਿਚ ਦੇਖ ਸਕਦੇ ਹਾਂ ।

ਸਮਾਜਿਕ ਕਿਰਿਆ ਦੇ ਪ੍ਰਕਾਰ (Types of Social Action)

Types – ਸਮਾਜਿਕ ਵਿਵਹਾਰ ਦੀ ਪੂਰੀ ਵਿਆਖਿਆ ਪੇਸ਼ ਕਰਦੇ ਹੋਏ ਵੈਬਰ ਨੇ ਚਾਰ ਤਰ੍ਹਾਂ ਦੇ ਸਮਾਜਿਕ ਕਿਰਿਆ ਦੀ ਵਿਆਖਿਆ ਦੀ ਗੱਲ ਦੱਸੀ ਹੈ-

1. ਤਾਰਕਿਕ ਉਦੇਸ਼ ਪੂਰਨ ਵਿਵਹਾਰ (Zweckrational) – ਵੈਬਰ ਦੱਸਦਾ ਹੈ ਕਿ ਤਾਰਕਿਕ ਉਦੇਸ਼ ਪੂਰਨ ਸਮਾਜਿਕ ਵਿਵਹਾਰ ਤੋਂ ਮਤਲਬ ਅਜਿਹੇ ਸਮਾਜਿਕ ਵਿਵਹਾਰ ਤੋਂ ਹੁੰਦਾ ਹੈ ਜੋ ਉਪਯੋਗਿਤਾ ਨੂੰ ਧਿਆਨ ਵਿਚ ਰੱਖਦੇ ਹੋਏ ਅਨੇਕਾਂ ਉਦੇਸ਼ਾਂ ਦੀ ਵੱਧ ਤੋਂ ਵੱਧ ਪ੍ਰਾਪਤੀ ਦੇ ਲਈ ਤਾਰਕਿਕ ਰੂਪ ਨਾਲ ਨਿਰਦੇਸ਼ਿਤ ਹੋਵੇ । ਇਸ ਵਿਚ ਸਾਧਨਾਂ ਦੀ ਚੋਣ ਵਿਚ ਸਿਰਫ਼ ਉਨ੍ਹਾਂ ਦੀ ਵਿਸ਼ੇਸ਼ ਤਰ੍ਹਾਂ ਦੀ ਕਾਰਜਕੁਸ਼ਲਤਾ ਦੇ ਵੱਲ ਹੀ ਧਿਆਨ ਨਹੀਂ ਦਿੱਤਾ ਜਾਂਦਾ ਬਲਕਿ ਮੁੱਲ ਤੇ ਵੀ ਧਿਆਨ ਦਿੱਤਾ ਜਾਂਦਾ ਹੈ । ਟੀਚੇ ਤੇ ਸਾਧਨਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ ਤੇ ਉਸੇ ਦੇ ਆਧਾਰ ਤੇ ਕਿਰਿਆ ਸੰਪਾਦਿਤ ਹੁੰਦੀ ਹੈ ।

2. ਮੁੱਲਾਤਮਕ ਵਿਵਹਾਰ (Wertrational) – ਮੁੱਲਾਤਮਕ ਵਿਵਹਾਰ ਦੇ ਵਿਚ ਕਿਸੇ ਵਿਸ਼ੇਸ਼ ਤੇ ਸੱਪਸ਼ਟ ਮੁੱਲ ਨੂੰ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਉਪਲੱਬਧ ਸਾਧਨ ਦੁਆਰਾ ਸਥਾਨ ਦਿੱਤਾ ਜਾਂਦਾ ਹੈ ਤੇ ਦੂਜੇ ਮੁੱਲਾਂ ਦੀ ਕੀਮਤ ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਹੈ । ਇਸ ਵਿਚ ਤਾਰਕਿਕ ਆਧਾਰ ਨਹੀਂ ਹੋ ਸਕਦਾ ਬਲਕਿ ਨੈਤਿਕ, ਧਾਰਮਿਕ ਜਾਂ ਸੁੰਦਰਤਾ ਦੇ ਆਧਾਰ ਤੇ ਹੀ ਮੰਨ ਲਈ ਜਾਂਦੀ ਹੈ । ਨੈਤਿਕ ਤੇ ਧਾਰਮਿਕ ਮਾਨਤਾਵਾਂ ਨੂੰ ਬਣਾਈ ਰੱਖਣ ਲਈ ਮੁੱਲਾਤਮਕ ਕ੍ਰਿਆਵਾਂ ਕੀਤੀਆਂ ਜਾਂਦੀਆਂ ਹਨ । ਇਨ੍ਹਾਂ ਕਿਰਿਆਵਾਂ ਦੇ ਮੰਨਣ ਵਿਚ ਕਿਸੇ ਪ੍ਰਕਾਰ ਦੇ ਤਰਕ ਦੀ ਸਹਾਇਤਾ ਨਹੀਂ ਲਈ ਜਾਂਦੀ ਹੈ । ਬੱਸ ਇਸੇ ਤਰ੍ਹਾਂ ਹੀ ਮੰਨ ਲਈਆਂ ਜਾਂਦੀਆਂ ਹਨ ਕਿਉਂਕਿ ਇਨ੍ਹਾਂ ਦੇ ਕਰਨ ਵਿਚ ਸਮਾਜਿਕ ਮਾਣ ਵੀ ਵੱਧਦਾ ਹੈ ਤੇ ਆਤਮਿਕ ਸੰਤੋਸ਼ ਵੀ ਮਿਲਦਾ ਹੈ ।

3. ਸੰਵੇਦਾਤਮਕ ਵਿਵਹਾਰ (Affectual behaviour) – ਅਜਿਹੀਆਂ ਕਿਰਿਆਵਾਂ ਮਨੁੱਖੀ ਭਾਵਨਾਵਾਂ, ਸੰਵੇਗਾਂ ਅਤੇ ਸਥਾਈ ਭਾਵਾਂ ਦੇ ਕਾਰਨ ਹੁੰਦੀਆਂ ਹਨ । ਸਮਾਜ ਵਿਚ ਰਹਿੰਦੇ ਹੋਏ ਸਾਨੂੰ ਪ੍ਰੇਮ, ਨਫ਼ਰਤ, ਗੁੱਸਾ ਆਦਿ ਭਾਵਨਾਵਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ । ਇਸ ਦੇ ਕਾਰਨ ਹੀ ਸਮਾਜ ਵਿਚ ਸ਼ਾਂਤੀ ਜਾਂ ਅਸ਼ਾਂਤੀ ਦੀ ਅਵਸਥਾ ਪੈਦਾ ਹੋ ਜਾਂਦੀ ਹੈ । ਇਨ੍ਹਾਂ ਵਿਵਹਾਰਾਂ ਦੇ ਕਰਨ ਵਿਚ ਪਰੰਪਰਾ ਤੇ ਤਰਕ ਦਾ ਥੋੜ੍ਹਾ ਜਿਹਾ ਵੀ ਸਹਾਰਾ ਨਹੀਂ ਲਿਆ ਜਾਂਦਾ ।

4. ਪਰੰਪਰਾਗਤ ਵਿਵਹਾਰ (Traditional behaviour) – ਪਰੰਪਰਾਗਤ ਕਿਰਿਆਵਾਂ ਪਹਿਲਾਂ ਤੋਂ ਨਿਸ਼ਚਿਤ ਪ੍ਰਤੀਮਾਨਾਂ ਦੇ ਆਧਾਰ ਉੱਤੇ ਕੀਤੀਆਂ ਜਾਂਦੀਆਂ ਹਨ । ਸਮਾਜਿਕ ਜੀਵਨ ਨੂੰ ਸਰਲ ਤੇ ਸ਼ਾਂਤੀ ਵਾਲਾ ਰੱਖਣ ਲਈ ਪਰੰਪਰਾਗਤ ਕਿਰਿਆਵਾਂ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ । ਸੰਭਵ ਹੈ ਕਦੀ ਉਹ ਸਥਿਤੀ ਪੈਦਾ ਹੋ ਜਾਵੇ ਕਿ ਇਨ੍ਹਾਂ ਕਿਰਿਆਵਾਂ ਦੁਆਰਾ ਸਮਾਜ ਵਿਚ ਸੰਘਰਸ਼ ਪੈਦਾ ਹੋ ਜਾਵੇ ਪਰ ਵੈਸੇ ਇਨ੍ਹਾਂ ਕਿਰਿਆਵਾਂ ਵਿਚ ਤਰਕ, ਕਾਰਜਕੁਸ਼ਲਤਾ ਤੇ ਕਿਸੇ ਹੋਰ ਪ੍ਰਭਾਵ ਦਾ ਸਹਾਰਾ ਲੈਣ ਦੀ ਜ਼ਰੂਰਤ ਨਹੀਂ ਰਹਿੰਦੀ ਹੈ । ਸਮਾਜ ਦੀਆਂ ਪ੍ਰਥਾਵਾਂ ਹੀ ਇਨ੍ਹਾਂ ਕਿਰਿਆਵਾਂ ਨੂੰ ਸੰਚਾਲਿਤ ਤੇ ਨਿਯੰਤਰਿਤ ਕਰਦੀਆਂ ਹਨ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 5.
ਸਮਾਜਿਕ ਤੱਥ ਕੀ ਹਨ ? ਵਿਸਤਾਰ ਨਾਲ ਵਿਆਖਿਆ ਕਰੋ ।
ਉੱਤਰ-
ਦੁਰਖੀਮ ਨੇ ਵਿਸ਼ੇ ਸੰਮੱਗਰੀ ਅਤੇ ਅਧਿਐਨ ਪੱਧਤੀ ਦੋਨਾਂ ਹੀ ਨਜ਼ਰਾਂ ਤੋਂ ਸਮਾਜ-ਸ਼ਾਸਤਰ ਨੂੰ ਇੱਕ ਸੁਤੰਤਰ ਸਮਾਜਿਕ ਵਿਗਿਆਨ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ । ਦੁਰਖੀਮ ਨੇ ਸਮਾਜ ਸ਼ਾਸਤਰ ਦੀ ਵਿਸ਼ੇ ਸਮੱਗਰੀ ਦੇ ਰੂਪ ਵਿੱਚ ਸਮਾਜਿਕ ਤੱਥਾਂ ਨੂੰ ਪੇਸ਼ ਕੀਤਾ ਹੈ । ਦੁਰਖੀਮ ਦਾ ਸਪੱਸ਼ਟ ਮੰਨਣਾ ਹੈ ਕਿ ਸਮਾਜ ਸ਼ਾਸਤਰ ਸਾਰੀਆਂ ਮਨੁੱਖੀ ਗਤੀਵਿਧੀਆਂ ਦਾ ਅਧਿਐਨ ਨਹੀਂ ਕਰਦਾ ਬਲਕਿ ਆਪਣੇ ਆਪ ਨੂੰ ਸਿਰਫ਼ ਸਮਾਜਿਕ ਤੱਥਾਂ ਦੇ ਅਧਿਐਨ ਤੱਕ ਹੀ ਸੀਮਿਤ ਰੱਖਦਾ ਹੈ ।

ਦੁਰਖੀਮ ਨੇ ਆਪਣੇ ਇਸ ਅਧਿਆਇ ਵਿੱਚ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸਲ ਵਿੱਚ ਕਿਹੜੇ ਤੱਥਾਂ ਨੂੰ ਸਮਾਜਿਕ ਤੱਥ ਕਿਹਾ ਜਾਵੇਗਾ ? ਸਮਾਜਿਕ ਤੱਥਾਂ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਹਨ ਤੇ ਉਨ੍ਹਾਂ ਦਾ ਅਧਿਐਨ ਕਿਸ ਤਰ੍ਹਾਂ ਕੀਤਾ ਜਾਵੇ ?

ਸਮਾਜਿਕ ਤੱਥਾਂ ਦੇ ਅਰਥ ਸਪੱਸ਼ਟ ਕਰਦੇ ਹੋਏ ਦੁਰਖੀਮ ਕਹਿੰਦੇ ਹਨ ਕਿ ਸਮਾਜਿਕ ਤੱਥਾਂ ਬਾਰੇ ਅਨੇਕ ਸ਼ੰਕਾਲੂ ਵਿਚਾਰ ਪ੍ਰਚਲਿਤ ਹਨ ਤੇ ਇਹੀ ਕਾਰਨ ਹੈ ਕਿ ਮਨੋਵਿਗਿਆਨ, ਪ੍ਰਾਣੀ ਸ਼ਾਸਤਰ (Biology) ਤੇ ਸਮਾਜ ਸ਼ਾਸਤਰ ਦੇ ਵਿਸ਼ੇ ਵਸਤੂ ਦੇ ਸੰਬੰਧ ਵਿੱਚ ਬਹੁਤ ਭਰਮ ਵੀ ਪੈਦਾ ਹੋ ਜਾਂਦੇ ਹਨ । ਆਪ ਦੁਰਖੀਮ ਨੇ ਲਿਖਿਆ ਹੈ, “ਸਮਾਜਿਕ ਤੱਥਾਂ ਦੀ ਪੱਦਤੀ ਬਾਰੇ ਜਾਣਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੇ ਤੱਤਾਂ ਨੂੰ ਆਮ ਤੌਰ ਉੱਤੇ ਸਮਾਜਿਕ` ਕਿਹਾ ਜਾਂਦਾ ਹੈ । ਇਹ ਸੂਚਨਾ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ‘ਸਮਾਜਿਕ’ ਸ਼ਬਦ ਦਾ ਪ੍ਰਯੋਗ ਜ਼ਿਆਦਾ ਅਨਿਸਚਿਤ ਰੂਪ ਵਿੱਚ ਹੁੰਦਾ ਹੈ । ਵਰਤਮਾਨ ਵਿੱਚ ਇਸ ਸ਼ਬਦ ਦਾ ਪ੍ਰਯੋਗ ਸਮਾਜ ਵਿੱਚ ਹੋਣ ਵਾਲੀ ਕਿਸੇ ਵੀ ਘਟਨਾ ਦੇ ਲਈ ਕੀਤਾ ਜਾਂਦਾ ਹੈ । ਚਾਹੇ ਉਸਦੀ ਸਮਾਜਿਕ ਰੁਚੀ ਕਿੰਨੀ ਹੀ ਘੱਟ ਕਿਉਂ ਨਾ ਹੋਵੇ ਪਰ ਅਜਿਹੀ ਕੋਈ ਵੀ ਮਨੁੱਖੀ ਘਟਨਾ ਨਹੀਂ ਹੈ ਜਿਸਨੂੰ ਸਮਾਜਿਕ ਨਾ ਕਿਹਾ ਜਾ ਸਕੇ । ਹਰ ਆਦਮੀ ਸੌਂਦਾ ਹੈ, ਖਾਂਦਾ ਹੈ, ਪੀਂਦਾ ਹੈ ਤੇ ਵਿਚਾਰ ਕਰਦਾ ਹੈ ਤੇ ਇਹ ਸਮਾਜ ਦੇ ਹਿੱਤ ਵਿਚ ਹੁੰਦਾ ਹੈ ਕਿ ਇਹ ਸਾਰੇ ਕੰਮ ਇੱਕ ਵਿਵਸਥਿਤ ਢੰਗ ਨਾਲ ਕੀਤਾ ਜਾਵੇ । ਜੇ ਇਨ੍ਹਾਂ ਸਾਰਿਆਂ ਨੂੰ ਸਮਾਜਿਕ ਤੱਥ ਮੰਨ ਲਿਆ ਜਾਵੇ ਤਾਂ ਫਿਰ ਸਮਾਜ ਸ਼ਾਸਤਰ ਦੀ ਅਲੱਗ ਰੂਪ ਨਾਲ ਕੋਈ ਆਪਣੀ ਵਿਸ਼ਾ-ਵਸਤੂ ਨਹੀਂ ਹੋਵੇਗੀ ਤੇ ਇਸਦੇ ਵਿੱਚ ਤੇ ਜੀਵ ਵਿਗਿਆਨ ਤੇ ਮਨੋ ਵਿਗਿਆਨ ਵਿੱਚ ਭਰਮ ਪੈਦਾ ਹੋ ਜਾਵੇਗਾ ।

ਸਮਾਜਿਕ ਤੱਥ ਦੇ ਅਰਥ ਦੀ ਵਿਵੇਚਨਾ ਕਰਦੇ ਹੋਏ ਦੁਰਖੀਮ ਨੇ ਸਭ ਤੋਂ ਪਹਿਲਾਂ ਇਹ ਨਿਰਣਾ ਦਿੱਤਾ ਕਿ, ਸਮਾਜਿਕ ਤੱਥਾਂ ਨੂੰ ਵਸਤੁਆਂ ਦੇ ਸਮਾਨ ਸਮਝਿਆ ਜਾਣਾ ਚਾਹੀਦਾ ਹੈ । ਭਾਵੇਂ ਦੁਰਖੀਮ ਨੇ ਵਸਤੂ’ ਸ਼ਬਦ ਦਾ ਅਸਲੀ ਅਰਥ ਕਿਤੇ ਵੀ ਸਪੱਸ਼ਟ ਨਹੀਂ ਕੀਤਾ ਹੈ । ਦੁਰਖੀਮ ਨੇ “ਵਸਤੁ ਸ਼ਬਦ ਨੂੰ ਚਾਰ ਅਲੱਗ-ਅਲੱਗ ਅਰਥਾਂ ਵਿੱਚ ਵਰਤਿਆ ਹੈ, ਉਹ ਹਨ-

  1. ਸਮਾਜਿਕ ਤੱਥ ਇੱਕ ਅਜਿਹੀ ਵਸਤੂ ਹੈ, ਜਿਸ ਵਿਚ ਕੁੱਝ ਵਿਸ਼ੇਸ਼ ਗੁਣ ਹੁੰਦੇ ਹਨ, ਜਿਸਨੂੰ ਬਾਹਰੀ ਰੂਪ ਨਾਲ ਦੇਖਿਆ ਜਾ ਸਕਦਾ ਹੈ ।
  2. ਸਮਾਜਿਕ ਤੱਥ ਇੱਕ ਅਜਿਹੀ ਵਸਤੁ ਹੈ ਜਿਸਨੂੰ ਸਿਰਫ਼ ਅਨੁਭਵ ਦੁਆਰਾ ਹੀ ਜਾਣਿਆ ਜਾ ਸਕਦਾ ਹੈ ।
  3. ਸਮਾਜਿਕ ਤੱਥ ਇੱਕ ਅਜਿਹੀ ਵਸਤੂ ਹੈ ਜਿਸਦੀ ਹੋਂਦ ਮਨੁੱਖਾਂ ਉੱਪਰ ਬਿਲਕੁਲ ਨਿਰਭਰ ਨਹੀਂ ਹੈ ।
  4. ਸਮਾਜਿਕ ਤੱਥ ਇੱਕ ਅਜਿਹੀ ਵਸਤੂ ਹੈ ਜਿਸਨੂੰ ਸਿਰਫ਼ ਬਾਹਰੀ ਤੌਰ ਤੇ ਦੇਖ ਕੇ ਹੀ ਜਾਣਿਆ ਜਾ ਸਕਦਾ ਹੈ । ਪਰ ਉਕਿ ਸਮਾਜਿਕ ਤੱਥ ‘ਵਸਤੁ’ ਸਮਾਨ ਹੈ ਅੰਤ ਇਹ ਕੋਈ ਸਥਿਰ ਧਾਰਨਾਵਾਂ ਨਹੀਂ ਹਨ, ਬਲਕਿ ਇੱਕ ਗਤੀਸ਼ੀਲ ਧਾਰਨਾ ਦੇ ਰੂਪ ਵਿੱਚ ਸਮਝੇ ਜਾਣੇ ਚਾਹੀਦੇ ਹਨ ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਹਰ ਪ੍ਰਕਾਰ ਦੇ ਸਮਾਜ ਵਿਚ ਕੁੱਝ ਅਜਿਹੇ ਤੱਥ ਹੁੰਦੇ ਹਨ, ਜੋ ਭੌਤਿਕ, ਪਾਣੀ ਸ਼ਾਸਤਰੀ ਤੇ ਮਨੋਵਿਗਿਆਨਿਕ ਤੱਥਾਂ ਤੋਂ ਅਲੱਗ ਹੁੰਦੇ ਹਨ । ਦੁਰਖੀਮ ਇਸ ਪ੍ਰਕਾਰ ਦੇ ਤੱਥਾਂ ਨੂੰ ਸਮਾਜਿਕ ਤੱਥ ਮੰਨਦਾ ਹੈ । ਦੁਰਖੀਮ ਨੇ ਸਮਾਜਿਕ ਤੱਥਾਂ ਦੀਆਂ ਕੁੱਝ ਪਰਿਭਾਸ਼ਾਵਾਂ ਪੇਸ਼ ਕੀਤੀਆਂ ਹਨ । ਇੱਕ ਥਾਂ ਉੱਤੇ ਦੁਰਖੀਮ ਲਿਖਦੇ ਹਨ, “ਸਮਾਜਿਕ ਤੱਥ ਕੰਮ ਕਰਨ, ਸੋਚਣ ਅਤੇ ਅਨੁਭਵ ਕਰਨ ਦੇ ਉਹ ਤਰੀਕੇ ਹਨ, ਜਿਸ ਵਿੱਚ ਵਿਅਕਤੀਗਤ ਚੇਤਨਾ ਤੋਂ ਬਾਹਰ ਵੀ ਹੋਂਦ ਨੂੰ ਬਣਾਏ ਰੱਖਣ ਦੀ ਖ਼ਾਸ ਵਿਸ਼ੇਸ਼ਤਾ ਹੁੰਦੀ ਹੈ ।”

ਇਕ ਹੋਰ ਥਾਂ ਤੇ ਦੁਰਖੀਮ ਨੇ ਲਿਖਿਆ ਹੈ, “ਸਮਾਜਿਕ ਤੱਥਾਂ ਵਿੱਚ ਕੰਮ ਕਰਨ, ਸੋਚਣ, ਅਨੁਭਵ ਕਰਨ ਦੇ ਤਰੀਕੇ ਸ਼ਾਮਲ ਹਨ ਜੋ ਵਿਅਕਤੀ ਦੇ ਲਈ ਬਾਹਰੀ ਹੁੰਦੇ ਹਨ ਅਤੇ ਜੋ ਆਪਣੀ ਦਬਾ ਸ਼ਕਤੀ ਦੇ ਮਾਧਿਅਮ ਨਾਲ ਵਿਅਕਤੀ ਨੂੰ ਨਿਯੰਤਰਿਤ ਕਰਦੇ ਹਨ ।”

ਆਪਣੀ ਕਿਤਾਬ ਦੇ ਪਹਿਲੇ ਅਧਿਆਇ ਦੀਆਂ ਆਖ਼ਰੀ ਲਾਈਨਾਂ ਵਿਚ ਇਸਦੀ ਵਿਸਤਾਰ ਨਾਲ ਪਰਿਭਾਸ਼ਾ ਪੇਸ਼ ਕਰਦੇ ਹੋਏ ਲਿਖਿਆ ਹੈ, “ਇੱਕ ਸਮਾਜਿਕ ਤੱਥ ਕਿਆ ਕਰਨ ਦਾ ਹਰ ਸਥਾਈ-ਅਸਥਾਈ ਤਰੀਕਾ ਹੈ, ਜੋ ਆਦਮੀ ਉੱਤੇ ਬਾਹਰੀ ਦਬਾਅ ਪਾਉਣ ਵਿੱਚ ਸਮਰੱਥ ਹੁੰਦਾ ਹੈ ਜਾਂ ਦੁਬਾਰਾ ਕ੍ਰਿਆ ਕਰਨ ਦਾ ਹਰ ਤਰੀਕਾ ਹੈ ਜੋ ਕਿਸੇ ਸਮਾਜ ਵਿਚ ਆਮ ਰੂਪ ਵਿਚ ਪਾਇਆ ਜਾਂਦਾ ਹੈ ਪਰ ਨਾਲ ਹੀ ਨਾਲ ਵਿਅਕਤੀਗਤ ਵਿਚਾਰਾਂ ਤੋਂ ਸੁਤੰਤਰ ਅਲੱਗ ਹੋਂਦ ਰੱਖਦਾ ਹੈ ।”

ਦੁਰਖੀਮ ਦੀਆਂ ਉੱਪਰਲੀਆਂ ਪਰਿਭਾਸ਼ਾਵਾਂ ਤੋਂ ਸਪੱਸ਼ਟ ਹੈ ਕਿ, “ਕਿਰਿਆ ਕਰਨ ਦੇ ਤਰੀਕੇ’’ ਸਮਾਜਿਕ ਤੱਥ ਹਨ ਕਿਰਿਆ ਕਰਨ ਦੇ ਤਰੀਕਿਆਂ ਵਿੱਚ ਮਨੁੱਖੀ ਵਿਵਹਾਰ ਦੇ ਸਾਰੇ ਪੱਖ ਸ਼ਾਮਲ ਹਨ ਜੋ ਉਸਦੇ ਵਿਚਾਰ, ਅਨੁਭਵ, ਕਿਰਿਆ ਨਾਲ ਸੰਬੰਧ ਰੱਖਦੇ ਹਨ । ਇਹ ਸਮਾਜਿਕ ਅਸਲੀਅਤਾਂ ਦੇ ਅੰਗ ਹਨ | ਅਜਿਹੀ ਸਮਾਜਿਕ ਘਟਨਾ ਸਥਾਈ ਵੀ ਹੋ ਸਕਦੀ ਹੈ ਤੇ ਅਸਥਾਈ ਵੀ । ਉਦਾਹਰਨ ਲਈ ਕਿਸੇ ਸਮਾਜ ਵਿੱਚ ਆਤਮ-ਹੱਤਿਆਵਾਂ ਦੀ, ਵਿਆਹਾਂ ਦੀ, ਮਰੇ ਆਦਮੀਆਂ ਦੀ ਸੰਖਿਆਂ ਵਿਚ ਥੋੜਾ ਬਹੁਤ ਫਰਕ ਹੁੰਦਾ ਹੈ ਅਰਥਾਤ ਇਨ੍ਹਾਂ ਦੀ ਵਾਰਸ਼ਿਕ ਦਰ ਆਮ ਤੌਰ ਤੇ ਸਥਿਰ ਰਹਿੰਦੀ ਹੈ । ਅੰਤ ਇਨ੍ਹਾਂ ਨੂੰ ਸਮਾਜਿਕ ਤੱਥ ਕਿਹਾ ਜਾ ਸਕਦਾ ਹੈ । ਇਸ ਤਰ੍ਹਾਂ ‘ਰੱਬ` ਨੂੰ ਸਮਾਜਿਕ ਤੱਥ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਉਹ ਵਾਸਤਵਿਕ ਨਿਰੀਖਣ ਤੋਂ ਪਰੇ ਹੈ ।

ਇਸ ਤਰ੍ਹਾਂ ਮਨ ਹੀ ਮਨ ਸੋਚਿਆ ਗਿਆ ਕੋਈ ਵਿਚਾਰ ਵੀ ਸਮਾਜਿਕ ਤੱਥ ਦੀ ਸ਼੍ਰੇਣੀ ਵਿੱਚ ਨਹੀਂ ਆਵੇਗਾ ਕਿਉਂਕਿ ਉਸਦਾ ਸਾਫ਼ ਰੂਪ ਸਪੱਸ਼ਟ ਨਹੀਂ ਹੈ ਪਰ ਕਿਸੇ ਵਿਦਵਾਨ ਦੁਆਰਾ ਦਿੱਤਾ ਕੋਈ ਵੀ ਸਿਧਾਂਤ ਜਾਂ ਨਿਯਮ ਜਾਂ ਰੱਬ ਸੰਬੰਧੀ ਪੂਜਾ, ਪ੍ਰਾਰਥਨਾ ਜਾਂ ਅਰਾਧਨਾ, ਜਿਸ ਵਿਚ ਟੋਟਮਵਾਦ ਵੀ ਸ਼ਾਮਲ ਹੈ, ਨੂੰ ਸਮਾਜਿਕ ਤੱਥ ਮੰਨਿਆ ਜਾਵੇਗਾ ਕਿਉਂਕਿ ਉਸਦਾ ਸਾਫ਼ ਨਿਰੀਖਣ ਸੰਭਵ ਹੈ । ਭਾਸ਼ਾ, ਲੋਕ-ਕਥਾਵਾਂ, ਧਾਰਮਿਕ ਵਿਸ਼ਵਾਸ, ਕਿਰਿਆਵਾਂ, ਵਪਾਰ ਦੇ ਨਿਯਮ, ਨੈਤਿਕ ਨਿਯਮ ਆਦਿ ਸਮਾਜਿਕ ਤੱਥਾਂ ਦੀਆਂ ਅਨੁਪਮ ਉਦਾਹਰਣਾਂ ਹਨ ਕਿਉਂਕਿ ਇਨ੍ਹਾਂ ਸਾਰਿਆਂ ਦਾ ਨਿਰੀਖਣਪਰੀਖਣ ਸੰਭਵ ਹੈ, ਤੇ ਇਹ ਵਿਅਕਤੀ ਨਾਲ ਜੁੜੇ ਹੁੰਦੇ ਹਨ ਤੇ ਵਿਅਕਤੀ ਉੱਪਰ ਦਬਾਅ ਪਾਉਣ ਦੀ ਤਾਕਤ ਰੱਖਦੇ ਹਨ ।

ਇਸ ਤਰ੍ਹਾਂ ਦੁਰਖੀਮ ਨੇ ਸਮਾਜਿਕ ਤੱਥਾਂ ਦੀ ਵਿਵੇਚਨਾ ਨੂੰ ਬਿਲਕੁਲ ਸਪੱਸ਼ਟ ਰੂਪ ਨਾਲ ਸਾਡੇ ਸਾਹਮਣੇ ਪੇਸ਼ ਕੀਤਾ ਹੈ, ਉੱਪਰਲੇ ਵਰਣਨ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਦੁਰਖੀਮ ਨੇ ਸਮਾਜਿਕ ਤੱਥਾਂ ਦੀ ਵਿਵੇਚਨਾ ਦੋ ਪ੍ਰਮੁੱਖ ਯਥਾਰਥਕ ਮਾਪਦੰਡਾਂ ਦੇ ਮਾਧਿਅਮ ਨਾਲ ਪੇਸ਼ ਕੀਤੀ ਹੈ । ਉਹ ਮਾਪਦੰਡ ਹਨ-

  1. ਉਹ ਵਿਗਿਆਨਿਕ ਦੇ ਦਿਮਾਗ ਦੇ ਵਿਚਾਰ ਤੋਂ ਬਾਹਰ ਹੋਣੇ ਚਾਹੀਦੇ ਹਨ ਅਤੇ
  2. ਉਸਦਾ ਵਿਗਿਆਨਿਕ ਉੱਪਰ ਜ਼ਰੂਰੀ ਜਾਂ ਮਜ਼ਬੂਰੀ ਦਾ ਪ੍ਰਭਾਵ ਹੋਣਾ ਚਾਹੀਦਾ ਹੈ ।

ਸਮਾਜਿਕ ਤੱਥਾਂ ਦੀਆਂ ਵਿਸ਼ੇਸ਼ਤਾਵਾਂ (Characteristics of Social Facts)

ਦੁਰਖੀਮ ਦੀ ਉੱਪਰਲੀ ਵਿਵੇਚਨਾ ਦੇ ਆਧਾਰ ਉੱਤੇ ਅਸੀਂ ਦੇਖਦੇ ਹਾਂ ਕਿ ਦੁਰਖੀਮ ਨੇ ਸਮਾਜਿਕ ਤੱਥਾਂ ਦੀ ਧਾਰਨਾ ਨੂੰ ਸਮਝਾਉਣ ਲਈ ਦੋ ਸ਼ਬਦਾਂ ‘ਬਾਹਰੀਪਨ (Exteriority) ਤੇ ‘ਮਜਬੂਰੀ’ (Constraint) ਦਾ ਸਹਾਰਾ ਲਿਆ ਹੈ । ਇਨ੍ਹਾਂ ਦੋਨਾਂ ਨੂੰ ਸਮਾਜਿਕ ਤੱਥਾਂ ਦੀਆਂ ਵਿਸ਼ੇਸ਼ਤਾਵਾਂ ਦੇ ਰੂਪ ਵਿਚ ਪੇਸ਼ ਕੀਤਾ ਜਾ ਸਕਦਾ ਹੈ-

1. ਬਾਹਰੀਪਨ (Exteriority) – ਸਮਾਜਿਕ ਤੱਥ ਦੀ ਸਭ ਤੋਂ ਪਹਿਲੀ ਤੇ ਮਹੱਤਵਪੂਰਨ ਵਿਸ਼ੇਸ਼ਤਾ ਉਸਦਾ ਬਾਹਰੀਪਨ ਹੈ । ਬਾਹਰੀਪਨ ਦਾ ਅਰਥ ਹੈ ਸਮਾਜਿਕ ਤੱਥਾਂ ਦਾ ਨਿਰਮਾਣ ਤਾਂ ਸਮਾਜ ਦੇ ਮੈਂਬਰਾਂ ਵਲੋਂ ਹੀ ਹੁੰਦਾ ਹੈ ਪਰ ਸਮਾਜਿਕ ਤੱਥ ਇੱਕ ਵਾਰ ਵਿਕਸਿਤ ਹੋਣ ਤੋਂ ਬਾਅਦ ਫਿਰ ਕਿਸੇ ਵਿਅਕਤੀ ਵਿਸ਼ੇਸ਼ ਦੇ ਨਹੀਂ ਰਹਿੰਦੇ ਅਤੇ ਉਹ ਇਸ ਅਰਥ ਵਿੱਚ ਇਸਨੂੰ ਇੱਕ ਸੁਤੰਤਰ ਅਸਲੀਅਤ ਦੇ ਰੂਪ ਵਿੱਚ ਅਨੁਭਵ ਕੀਤਾ ਜਾਂਦਾ ਹੈ ਅਰਥਾਤ ਵਿਗਿਆਨਿਕ ਦਾ ਉਸ ਨਾਲ ਕੋਈ ਅੰਦਰਲਾ ਸੰਬੰਧ ਨਹੀਂ ਹੁੰਦਾ ਤੇ ਨਾ ਹੀ ਸਮਾਜਿਕ ਤੱਥਾਂ ਦਾ ਵਿਅਕਤੀ ਵਿਸ਼ੇਸ਼ ਤੇ ਕੋਈ ਪ੍ਰਭਾਵ ਪੈਂਦਾ ਹੈ ।

ਸਮਾਜਿਕ ਤੱਥਾਂ ਦੇ ਬਾਹਰੀਪਨ ਨੂੰ ਸਪੱਸ਼ਟ ਕਰਨ ਦੇ ਲਈ ਦੁਰਖੀਮ ਨੇ ਇਸ ਨੂੰ ਵਿਅਕਤੀਗਤ ਚੇਤਨਾ ਤੇ ਸਮੂਹਿਕ ਚੇਤਨਾ ਦੇ ਅੰਤਰ ਜਾਂ ਭੇਦ ਦੇ ਅਧਾਰ ਉੱਤੇ ਸਪੱਸ਼ਟ ਕੀਤਾ ਹੈ । ਦੁਰਖੀਮ ਦੇ ਅਨੁਸਾਰ ਜੇ ਅਸੀਂ ਵਿਅਕਤੀਗਤ ਚੇਤਨਾ ਦੇ ਸਰੂਪ ਤੇ ਸੰਗਠਨ ਦਾ ਅਧਿਐਨ ਕਰੀਏ ਤਾਂ ਸਪੱਸ਼ਟ ਹੋ ਜਾਵੇਗਾ ਕਿ ਵਿਅਕਤੀਗਤ ਚੇਤਨਾਵਾਂ ਦਾ ਮੂਲ ਆਧਾਰ ਜਜ਼ਬਾਤ ਹਨ । ਸੰਵੇਦਨਾਵਾਂ ਅਲੱਗ-ਅਲੱਗ ਸੈਲਾਂ ਦੀਆਂ ਅੰਤਰ-ਛਿਆਵਾਂ ਦਾ ਪ੍ਰਤੀਫਲ ਹੈ ਪਰ ਅਲੱਗ ਸੈਲਾਂ ਦੁਆਰਾ ਪੈਦਾ ਹੋਣ ਵਾਲੀਆਂ ਸੰਵੇਦਨਾਵਾਂ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ, ਜੋ ਸੰਗਠਨ ਜਾਂ ਉਤਪੱਤੀ ਤੋਂ ਪਹਿਲਾਂ ਸੋਲਾਂ ਸੈਲ ਵਿੱਚੋਂ ਕਿਸੇ ਵਿੱਚ ਵੀ ਮੌਜੂਦ ਨਹੀਂ ਸੀ । ਇਕੱਠੇ ਹੋਣ ਨਾਲ ਇੱਕ ਨਵੀਂ ਵਸਤੂ ਦਾ ਜਨਮ ਹੁੰਦਾ ਹੈ । ਇਸ ਸਿਧਾਂਤ ਨੂੰ ਦੁਰਖੀਮ Synthesis and Suigeneris ਕਹਿੰਦੇ ਹਨ ਅਰਥਾਤ ਪ੍ਰਸਾਰ ਤੇ ਸੰਯੋਗ ਦੀ ਕਿਰਿਆ ਦੁਆਰਾ ਤੱਤ ਦਾ ਰੂਪ ਹੀ ਬਦਲ ਜਾਂਦਾ ਹੈ । ਦੁਰਖੀਮ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਵਿਅਕਤੀਗਤ ਵਿਚਾਰਾਂ ਦਾ ਮੂਲ ਆਧਾਰ ਸਨਾਯੂਮੰਡਲ ਦੇ ਅਲੱਗ ਕੋਸ਼ ਹਨ, ਉਸ ਤਰ੍ਹਾਂ ਸਮਾਜਿਕ ਵਿਚਾਰਾਂ ਦਾ ਮੂਲ ਆਧਾਰ ਸਮਾਜ ਦੇ ਮੈਂਬਰ ਹੁੰਦੇ ਹਨ । ਸਮੁਹਿਕ ਚੇਤਨਾ ਦਾ ਵਿਕਾਸ ਵਿਅਕਤੀਗਤ ਚੇਤਨਾ ਵਿੱਚ ਮਿਲਣ ਅਤੇ ਸੰਗਠਨ ਦੇ ਵਿਕਾਸ ਨਾਲ ਹੁੰਦਾ ਹੈ । ਇਸੇ ਤਰ੍ਹਾਂ ਦੁਰਖੀਮ ਦੇ ਸ਼ਬਦਾਂ ਵਿੱਚ, “ਇਹ ਵਿਅਕਤੀਗਤ ਚੇਤਨਾ ਤੋਂ ਬਾਹਰ ਰਹਿਣ ਵਾਲੇ ਵਿਸ਼ੇਸ਼ ਤੱਤਾਂ ਨੂੰ ਪੇਸ਼ ਕਰਦੇ ਹਨ ।”

2. ਵਿਵਸ਼ਤਾ (Constraint) – ਸਮਾਜਿਕ ਤੱਥਾ ਦੀ ਦੂਜੀ ਮੁੱਖ ਤੇ ਮਹੱਤਵਪੂਰਨ ਵਿਸ਼ੇਸ਼ਤਾ ਉਸਦੀ ਵਿਵਸ਼ਤਾ ਹੈ । ਦੂਜੇ ਸ਼ਬਦਾਂ ਵਿੱਚ ਵਿਅਕਤੀ ਉੱਪਰ ਸਮਾਜਿਕ ਤੱਥਾਂ ਦਾ ਇੱਕ ਦਬਾਅ ਜਾਂ ਵਿਵਸ਼ਤਾ ਦਾ ਪ੍ਰਭਾਵ ਪੈਂਦਾ ਹੈ । ਅਸਲ ਵਿਚ ਸਮਾਜਿਕ ਤੱਥਾਂ ਦਾ ਨਿਰਮਾਣ ਇੱਕ ਵਿਅਕਤੀ ਜਾਂ ਕੁੱਝ ਵਿਅਕਤੀਆਂ ਦੁਆਰਾ ਨਹੀਂ ਹੁੰਦਾ, ਬਲਕਿ ਅਨੇਕਾਂ ਵਿਅਕਤੀਆਂ ਦੁਆਰਾ ਹੁੰਦਾ ਹੈ । ਅੰਤ ਇਹ ਬਹੁਤ ਸ਼ਕਤੀਸ਼ਾਲੀ ਹੁੰਦੇ ਹਨ ਅਤੇ ਕਿਸੇ ਵਿਅਕਤੀ ਉੱਪਰ ਇਨ੍ਹਾਂ ਦੀ ਵਿਵਸ਼ਤਾ ਕਾਰਨ ਪ੍ਰਭਾਵ ਪੈਂਦਾ ਹੈ ।

ਦੁਰਖੀਮ ਦਾ ਮੰਨਣਾ ਹੈ ਕਿ ਸਮਾਜਿਕ ਤੱਤ ਸਿਰਫ਼ ਵਿਅਕਤੀ ਦੇ ਵਿਵਹਾਰ ਨੂੰ ਨਹੀਂ ਬਲਕਿ ਉਸਦੇ ਸੋਚਣ, ਵਿਚਾਰਨ ਆਦਿ ਦੇ ਤਰੀਕੇ ਨੂੰ ਵੀ ਪ੍ਰਭਾਵਿਤ ਕਰਦੇ ਹਨ । ਦੁਰਖੀਮ ਦੱਸਦੇ ਹਨ ਕਿ ਅਸੀਂ ਸਮਾਜਿਕ ਤੱਥਾਂ ਦੀ ਇਹ ਵਿਸ਼ੇਸ਼ਤਾ ਇਸ ਰੂਪ ਵਿਚ ਦੇਖ ਸਕਦੇ ਹਾਂ ਕਿ ਇਹ ਸਮਾਜਿਕ ਤੱਥ ਆਦਮੀ ਦੀ ਅਭਿਰੁਚੀ ਦੇ ਅਨੁਰੂਪ ਨਹੀਂ ਬਲਕਿ ਵਿਅਕਤੀ ਦਾ ਵਿਵਹਾਰ ਉਨ੍ਹਾਂ ਦੇ ਅਨੁਰੂਪ ਹੁੰਦਾ ਹੈ ।

ਦਰਖੀ ਸਮਾਜਿਕ ਤੱਥਾਂ ਦੀ ਇਸ ਵਿਸ਼ੇਸ਼ਤਾ ਦੀ ਵਿਵੇਚਨਾ ਵਿੱਚ ਅਨੇਕ ਉਦਾਹਰਨ ਪੇਸ਼ ਕਰਦੇ ਹਨ । ਆਪਦੇ ਅਨੁਸਾਰ ਸਮਾਜ ਵਿੱਚ ਪ੍ਰਚਲਿਤ ਅਨੇਕ ਸਮਾਜਿਕ ਤੱਥ ਜਿਵੇਂ ਨੈਤਿਕ ਨਿਯਮ, ਧਾਰਮਿਕ ਵਿਸ਼ਵਾਸ, ਵਿੱਤੀ ਵਿਵਸਥਾਵਾਂ ਆਦਿ ਸਾਰੇ ਮਨੁੱਖ ਦੇ ਵਿਵਹਾਰ ਤੇ ਤਰੀਕਿਆਂ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ । ਆਪ ਦੁਰਖੀਮ ਲਿਖਦੇ ਹਨ ਕਿ, “ਭਾਵੇਂ ਇਹ ਦਬਾਅ ਇਨ੍ਹਾਂ ਤੱਥਾਂ ਦੀਆਂ ਅੰਦਰਲੀਆਂ ਵਿਸ਼ੇਸ਼ਤਾਵਾਂ ਹੁੰਦੇ ਹਨ ਤੇ ਇਸ ਦਾ ਸਬੂਤ ਇਹ ਹੈ ਕਿ ਜਦ ਮੈਂ ਇਨ੍ਹਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਇਹ ਹੋਰ ਵੀ ਜ਼ਿਆਦਾ ਦਬਾਅ ਪਾਉਂਦੇ ਹਨ ।” ਉਹ ਅੱਗੇ ਲਿਖਦੇ ਹਨ ਕਿ, “ਜੇ ਮੈਂ ਸਮਾਜ ਦੇ ਨਿਯਮਾਂ ਨੂੰ ਨਹੀਂ ਮੰਨਦਾ, ਆਪਣੇ ਪਹਿਰਾਵੇ ਵਿੱਚ ਆਪਣੇ ਦੇਸ਼ ਤੇ ਆਪਣੇ ਪ੍ਰਚਲਿਤ ਰਿਵਾਜਾਂ ਨੂੰ ਨਹੀਂ ਮੰਨਦਾ ਤਾਂ ਜਿਸ ਮਜ਼ਾਕ ਦਾ ਪਾਤਰ ਮੈਨੂੰ ਬਣਾਇਆ ਜਾਂਦਾ ਹੈ ਜਾਂ ਜਿਸ ਤਰ੍ਹਾਂ ਮੈਨੂੰ ਸਮਾਜ ਤੋਂ ਅਲੱਗ ਰੱਖਿਆ ਜਾਂਦਾ ਹੈ ਇਹ ਅਸਲੀ ਅਰਥਾਂ ਵਿੱਚ ਇੱਕ ਪ੍ਰਕਾਰ ਦੇ ਦੰਡ ਜਾਂ ਸਜ਼ਾ ਦੀ ਤਰ੍ਹਾਂ ਪ੍ਰਭਾਵਕਾਰੀ ਹੈ । ਭਾਵੇਂ ਇਹ ਵਿਵਸ਼ਤਾ ਜਾਂ ਦਬਾਅ ਅਪ੍ਰਤੱਖ ਹੁੰਦੇ ਹੋਏ ਵੀ ਪ੍ਰਭਾਵਕਾਰੀ ਹਨ ।’’

ਦੁਰਖੀਮ ਕਹਿੰਦੇ ਹਨ ਕਿ ਕਦੇ-ਕਦੇ ਅਸੀਂ ਇਸ ‘ਵਿਵਸ਼ਤਾ’ ਨੂੰ ਪ੍ਰਤੱਖ ਰੂਪ ਵਿੱਚ ਦੇਖ ਨਹੀਂ ਸਕਦੇ । ਉਹ ਸਮਾਜੀਕਰਣ ਦੀ ਇੱਕ ਉਦਾਹਰਨ ਦੇ ਕੇ ਇਸ ਨੂੰ ਸਪੱਸ਼ਟ ਕਰਦੇ ਹਨ ਕਿ, ‘‘ਜੀਵਨ ਦੇ ਸ਼ੁਰੂਆਤੀ ਸਮੇਂ ਵੇਲੇ ਅਸੀਂ ਬੱਚੇ ਨੂੰ ਸਹੀ ਸਮੇਂ ਤੇ ਖਾਣ-ਪੀਣ ਤੇ ਸੌਣ ਨੂੰ ਵਿਸ਼ ਕਰਦੇ ਹਾਂ, ਅਸੀਂ ਉਸ ਨੂੰ ਸਫਾਈ, ਸ਼ਾਂਤੀ ਤੇ ਆਗਿਆਕਰਤਾ ਦੇ ਲਈ ਮਜਬੂਰ ਕਰਦੇ ਹਾਂ | ਬਾਅਦ ਵਿੱਚ ਅਸੀਂ ਉਸਨੂੰ ਦੂਜਿਆਂ ਪ੍ਰਤੀ ਉੱਚਿਤ ਭਾਵ, ਪ੍ਰਥਾਵਾਂ, ਰੀਤੀ-ਰਿਵਾਜਾਂ ਪ੍ਰਤੀ ਇੱਜ਼ਤ ਕਰਨਾ ਤੇ ਕੰਮ ਕਰਨ ਦੀ ਜ਼ਰੁਰਤ ਆਦਿ ਸਿਖਾਉਦੇਂ ਹਾਂ । ਇਹ ਵਿਵਸ਼ਤਾ ਅਨੁਭਵ ਨਾ ਹੋਣ ਦਾ ਕਾਰਨ ਇਹ ਹੁੰਦਾ ਹੈ ਕਿ ਹੌਲੀ-ਹੌਲੀ ਇਹ ਵਿਵਸ਼ਤਾ ਆਦਤਾਂ ਵਿੱਚ ਬਦਲ ਜਾਂਦੀ ਹੈ ।

ਇਸ ਤਰ੍ਹਾਂ ਦੁਰਖੀਮ ਅਨੁਸਾਰ ਸਮਾਜਿਕ ਤੱਥ ‘ਸਮੂਹਿਕ ਚੇਤਨਾ’ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ ਸਮੂਹਿਕ ਚੇਤਨਾ ਵਿਅਕਤੀਗਤ ਚੇਤਨਾ ਤੋਂ ਉੱਤਮ ਰੂਪ ਹੈ, ਕਿਉਂਕਿ ਸਮੁਹਿਕ ਚੇਤਨਾ ਵਿਅਕਤੀਗਤ ਚੇਤਨਾਵਾਂ ਦੀ ਹੋਂਦ ਤੇ ਵਿਸ਼ੇਸ਼ਤਾਵਾਂ ਦੀ ਸੰਗਠਿਤ (ਮਿਲੀ-ਜੁਲੀ ਹੋਈ ਚੇਤਨਾ ਹੈ । ਇਹ ਚੇਤਨਾਵਾਂ ਦੀ ਚੇਤਨਾ ਹੈ, ਦੁਰਖੀਮ ਲਿਖਦੇ ਹਨ, “ਇੱਕ ਸਮਾਜਿਕ ਵਿਅਕਤੀਗਤ ਉੱਤੇ ਪ੍ਰਯੋਗ ਕਰ ਸਕਣ ਯੋਗ ਹੈ ।”

3. ਵਿਆਪਕਤਾ (Generality) – ਸਮਾਜਿਕ ਤੱਥਾਂ ਦੀ ਤੀਜੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਮਾਜ ਵਿਸ਼ੇਸ਼ ਵਿੱਚ ਆਦਿਅੰਤ ਤਕ ਫੈਲੇ ਹੁੰਦੇ ਹਨ । ਇਹ ਸਾਂਝੇ ਹੁੰਦੇ ਹਨ । ਇਹ ਵਿਲੱਖਣ ਵਿਅਕਤੀਗਤ ਵਿਸ਼ੇਸ਼ਤਾਵਾਂ ਨਹੀਂ ਹੁੰਦੇ । ਇਹ ਵਿਆਪਕਤਾ ਅਨੇਕਾਂ ਵਿਅਕਤ ਤੱਥਾਂ ਦੇ ਸਿਰਫ਼ ਜੋੜਫਲ ਮਾਤਰ ਦਾ ਹੀ ਨਤੀਜਾ ਨਹੀਂ ਹੁੰਦੇ । ਇਹ ਤਾਂ ਸ਼ੁੱਧ ਰੂਪ ਵਿਚ ਆਪਣੇ ਸੁਭਾਅ ਤੋਂ ਹੀ ਸਮੂਹਿਕ ਹੁੰਦੇ ਹਨ ਅਤੇ ਵਿਅਕਤੀਆਂ ਉੱਪਰ ਇਨ੍ਹਾਂ ਦਾ ਪ੍ਰਭਾਵ ਇਨ੍ਹਾਂ ਦੀ ਸਮੂਹਿਕ ਵਿਸ਼ੇਸ਼ਤਾ ਦਾ ਨਤੀਜਾ ਹੁੰਦਾ ਹੈ ।

ਇਸ ਤਰਾਂ ਅਸੀਂ ਦੇਖਦੇ ਹਾਂ ਕਿ ਦਰਖੀਮ ਦੇ ਅਨੁਸਾਰ ਸਮਾਜਿਕ ਤੱਥਾਂ ਦੇ ਉੱਪਰ ਲਿਖੇ ਵਿਸ਼ਲੇਸ਼ਣ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਮਾਜਿਕ ਤੱਥਾਂ ਦੀਆਂ ਦੋ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੁੰਦੀਆਂ ਹਨ ।

  1. ਸਮਾਜਿਕ ਤੱਥ ਵਿਅਕਤੀਗਤ ਵਿਚਾਰਾਂ ਤੋਂ ਸੁਤੰਤਰ ਆਪਣੀ ਅਲੱਗ ਸੁਤੰਤਰ ਹੋਂਦ ਰੱਖਦੇ ਹਨ ਅਰਥਾਤ ਵਿਅਕਤੀ ਤੋਂ ਅਲੱਗ ਹੁੰਦੇ ਹਨ ।
  2. ਸਮਾਜਿਕ ਤੌਤਾਂ ਦਾ ਵਿਅਕਤੀ ਉੱਪਰ ਇੱਕ ਮਜਬੂਰੀ ਦਾ ਪ੍ਰਭਾਵ ਪੈਂਦਾ ਹੈ ਅਰਥਾਤ ਇਹ ਵਿਅਕਤੀ ਉੱਪਰ ਦਬਾਅ ਪਾਉਣ ਦੀ ਸ਼ਕਤੀ ਨਾਲ ਭਰੇ ਹੁੰਦੇ ਹਨ ।

ਉੱਪਰਲੀ ਵਿਵੇਚਨਾ ਦੇ ਆਧਾਰ ਤੇ ਹੀ ਦੁਰਖੀਮ ਨੇ ਆਪਣੇ ਪਹਿਲੇ ਅਧਿਆਇ ਦੀਆਂ ਆਖ਼ਰੀ ਲਾਈਨਾਂ ਵਿੱਚ ਸਮਾਜਿਕ ਤੱਥ ਨੂੰ ਪੇਸ਼ ਕਰਦੇ ਹੋਏ ਲਿਖਿਆ ਹੈ ਕਿ, “ਇੱਕ ਸਮਾਜਿਕ ਤੱਥ ਕੰਮ ਕਰਨ ਦਾ ਉਹ ਹਰ ਤਰੀਕਾ ਹੈ, ਚਾਹੇ ਨਿਸ਼ਚਿਤ ਹੋਵੇ ਜਾਂ ਨਹੀਂ, ਜੋ ਕਿ ਵਿਅਕਤੀ ਉੱਪਰ ਬਾਹਰੀ ਦਬਾਅ ਪਾਉਣ ਦੀ ਸ਼ਕਤੀ ਰੱਖਦਾ ਹੋਵੇ ਜਾਂ ਕੰਮ ਕਰਨ ਦਾ ਉਹ ਹਰ ਢੰਗ ਜਾਂ ਤਰੀਕਾ ਹੈ ਜੋ ਕਿ ਇੱਕ ਦਿੱਤੇ ਹੋਏ ਸਮਾਜ ਵਿੱਚ ਸਾਰੇ ਪਾਸੇ ਆਮ ਹੈ ਤੇ ਨਾਲ ਹੀ ਵਿਅਕਤੀਗਤ ਵਿਚਾਰਾਂ ਤੋਂ ਸੁਤੰਤਰ ਉਸਦੀ ਆਪਣੀ ਅਲੱਗ ਹੋਂਦ ਬਣੀ ਰਹਿੰਦੀ ਹੈ ।

ਬਹੁਤ ਸੰਖੇਪ ਵਿਚ ਦੁਰਖੀਮ ਅਨੁਸਾਰ ਸਮਾਜਿਕ ਤੱਥ ਕੰਮ ਕਰਨ ਦਾ ਉਹ ਹਰ ਤਰੀਕਾ ਹੈ ਜੋ ਵਿਅਕਤੀਆਂ ਤੋਂ ਮਜਬੂਰ ਹੈ ਅਤੇ ਵਿਅਕਤੀ ਉੱਪਰ ਦਬਾਅ ਪਾਉਣ ਦੀ ਸ਼ਕਤੀ ਰੱਖਦਾ ਹੈ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 6.
ਦੁਰਖੀਮ ਦੇ ਕਿਰਤ ਵੰਡ ਦੇ ਸਿਧਾਂਤ ਦੀ ਵਿਵੇਚਨਾ ਕਰੋ ।
ਉੱਤਰ-
ਦੁਰਖੀਮ ਨੇ 1893 ਈ: ਵਿਚ ਫਰੈਂਚ ਭਾਸ਼ਾ ਵਿਚ ਆਪਣੀ ਪਹਿਲੀ ਕਿਤਾਬ De La Division du Trovail Social ਦੇ ਨਾਮ ਨਾਲ ਪ੍ਰਕਾਸ਼ਿਤ ਕੀਤੀ । ਚਾਹੇ ਇਹ ਦੁਰਖੀਮ ਦਾ ਪਹਿਲਾ ਗੰਥ ਸੀ ਪਰ ਉਸਦੀ ਪ੍ਰਸਿੱਧੀ ਦੀ ਇਹ ਇਕ ਆਧਾਰਸ਼ਿਲਾ ਸੀ । ਇਸੇ ਗੰਥ ਉੱਤੇ ਦੁਰਖੀਮ ਨੂੰ 1893 ਵਿਚ ਪੈਰਿਸ ਵਿਸ਼ਵ ਵਿਦਿਆਲੇ ਵਿਚ ਡਾਕਟਰੇਟ ਦੀ ਉਪਾਧੀ ਪ੍ਰਦਾਨ ਕੀਤੀ ਗਈ ਸੀ । ਇਸ ਮਹਾਨ ਗ੍ਰੰਥ ਵਿਚ ਦੁਰਖੀਮ ਨੇ ਸਮਾਜਿਕ ਕਿਰਤ ਵੰਡ ਦਾ ਖੁੱਲਾ ਸਿਧਾਂਤ ਪੇਸ਼ ਕੀਤਾ ਹੈ । ਦੁਰਖੀਮ ਦੀ ਇਹ ਕਿਤਾਬ ਤਿੰਨ ਭਾਗਾਂ ਵਿਚ ਵੰਡੀ ਹੋਈ ਹੈ । ਹਰ ਭਾਗ ਵਿਚ ਦੁਰਖੀਮ ਨੇ ਕਿਰਤ ਵੰਡ ਦੇ ਵੱਖਵੱਖ ਪੱਖਾਂ ਦੀ ਵਿਵੇਚਨਾ ਕੀਤੀ ਹੈ । ਇਹ ਤਿੰਨ ਖੰਡ ਹਨ-

  1. ਕਿਰਤ ਵੰਡ ਦੇ ਕੰਮ (The Functions of Division of Labours)
  2. ਕਾਰਨ ਅਤੇ ਦਸ਼ਾਵਾਂ (Causes and Conditions)
  3. ਕਿਰਤ ਵੰਡ ਦੇ ਅਸਾਧਾਰਨ ਸਰੂਪ (Abnormal forms of Division of Labour) ।

ਦੁਰਖੀਮ ਨੇ ਆਪਣੀ ਕਿਤਾਬ ਦੇ ਪਹਿਲੇ ਹਿੱਸੇ ‘ਕਿਰਤ ਵੰਡ ਦੇ ਕੰਮ’ ਵਿਚ ਕਿਰਤ ਵੰਡ ਨੂੰ ਸਮਾਜਿਕ ਏਕਤਾ (Social Solidarity) ਦਾ ਆਧਾਰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ । ਨਾਲ ਹੀ ਉਸਦੇ ਵਿਗਿਆਨਿਕ ਅਧਿਐਨ ਦੀ ਨਜ਼ਰ ਤੋਂ ਕਾਨੂੰਨਾਂ ਦੇ ਸਰੂਪ, ਏਕਤਾ ਦੇ ਰੂਪ, ਮਨੁੱਖੀ ਸੰਬੰਧਾਂ ਦੇ ਸਰੂਪ, ਅਪਰਾਧ, ਦੰਡ, ਸਮਾਜਿਕ ਵਿਕਾਸ ਆਦਿ ਅਨੇਕਾਂ ਮੁਸ਼ਕਿਲਾਂ ਅਤੇ ਧਾਰਨਾਵਾਂ ਦੀ ਵਿਆਖਿਆ ਪੇਸ਼ ਕੀਤੀ ਹੈ । ਦੂਜੇ ਹਿੱਸੇ ਵਿਚ ਕਿਰਤ ਵੰਡ ਦੇ ਕਾਰਨਾਂ ਅਤੇ ਦਸ਼ਾਵਾਂ ਨਤੀਜਿਆਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਪੇਸ਼ ਕੀਤਾ ਹੈ । ਤੀਜੇ ਖੰਡ ਵਿਚ ਦੁਰਖੀਮ ਨੇ ਕਿਰਤ ਵੰਡ ਦੇ ਅਸਾਧਾਰਨ ਸਰੂਪਾਂ ਦੀ ਵਿਵੇਚਨਾ ਦਿੱਤੀ ਹੈ ।

ਹੁਣ ਅਸੀਂ ਦੁਰਖੀਮ ਦੇ ਤਿੰਨਾਂ ਹਿੱਸਿਆਂ ਦੀ ਵਿਵੇਚਨਾ ਦੀ ਮੱਦਦ ਨਾਲ ਸਮਾਜਿਕ ਕਿਰਤ ਵੰਡ ਦੇ ਸਿਧਾਂਤ ਦੀ ਵਿਵੇਚਨਾ ਕਰਾਂਗੇ ।

ਕਿਰਤ ਵੰਡ ਦੇ ਕੰਮ (Functions of Division of Labour)

ਦੁਰਖੀਮ ਹਰੇਕ ਸਮਾਜਿਕ ਤੱਥ ਨੂੰ ਇਕ ਨੈਤਿਕ ਤੱਥ ਦੇ ਰੂਪ ਵਿਚ ਸਵੀਕਾਰ ਕਰਦੇ ਹਨ । ਕੋਈ ਵੀ ਸਮਾਜਿਕ ਪ੍ਰਤੀਮਾਨ ਨੈਤਿਕ ਆਧਾਰ ਉੱਤੇ ਹੀ ਸੁਰੱਖਿਅਤ ਰਹਿੰਦਾ ਹੈ । ਇਕ ਕਾਰਜਵਾਦੀ ਦੇ ਰੂਪ ਵਿਚ ਸਭ ਤੋਂ ਪਹਿਲਾਂ ਦੁਰਖੀਮ ਨੇ ਕਿਰਤ ਵੰਡ ਦੇ ਕੰਮ ਦੀ ਖੋਜ ਕੀਤੀ ਹੈ । ਦੁਰਖੀਮ ਨੇ ਸਭ ਤੋਂ ਪਹਿਲਾਂ ‘ਕੰਮ’ ਸ਼ਬਦ ਦਾ ਅਰਥ ਸਪੱਸ਼ਟ ਕੀਤਾ ਹੈ । ਕੰਮ ਦੇ ਉਨ੍ਹਾਂ ਨੇ ਦੋ ਅਰਥ ਦੱਸੇ ਹਨ ।

  1. ਕੰਮ ਦਾ ਮਤਲਬ ਗਤੀ ਵਿਵਸਥਾ ਤੋਂ ਹੈ ਅਰਥਾਤ ਕ੍ਰਿਆ ਤੋਂ ਹੈ ਅਤੇ
  2. ਕੰਮ ਦਾ ਦੂਜਾ ਅਰਥ ਇਸ ਕ੍ਰਿਆ ਜਾਂ ਗਤੀ ਅਤੇ ਉਸਦੇ ਅਨੁਰੂਪ ਜ਼ਰੂਰਤਾਂ ਦੇ ਆਪਸੀ ਸੰਬੰਧਾਂ ਤੋਂ ਹੈ ਅਰਥਾਤ ਕਿਆ ਦੇ ਦੁਆਰਾ ਪੂਰੀ ਹੋਣ ਵਾਲੀ ਜ਼ਰੂਰਤ ਤੋਂ ਹੈ ।

ਦੁਰਖੀਮ ‘ਕੰਮ’ ਦਾ ਪ੍ਰਯੋਗ ਦੁਜੇ ਅਰਥਾਂ ਵਿਚ ਕਰਦੇ ਹਨ । ਇਸ ਤਰ੍ਹਾਂ ਕਿਰਤ ਵੰਡ ਦੇ ਕੰਮ ਤੋਂ ਉਨ੍ਹਾਂ ਦਾ ਮਤਲਬ ਇਹ ਹੈ ਕਿ ਕਿਰਤ ਵੰਡ ਦੀ ਪ੍ਰਕ੍ਰਿਆ ਸਮਾਜ ਦੀ ਹੋਂਦ ਦੇ ਲਈ ਕਿਹੜੀ ਮੌਲਿਕ ਜ਼ਰੂਰਤ ਪੂਰੀ ਕਰਦੀ ਹੈ । ਕੰਮ ਤਾਂ ਉਹ ਹੈ ਜਿਸਦੀ ਅਣਹੋਂਦ ਵਿਚ ਉਸਦੇ ਤੱਤਾਂ ਦੀ ਮੌਲਿਕ ਜ਼ਰੂਰਤ ਦੀ ਪੂਰਤੀ ਨਹੀਂ ਹੋ ਸਕਦੀ ।

ਆਮ ਤੌਰ ਉੱਤੇ ਇਹ ਕਿਹਾ ਜਾਂਦਾ ਹੈ ਕਿ ਕਿਰਤ ਵੰਡ ਦਾ ਕੰਮ ਸਭਿਅਤਾ ਦਾ ਵਿਕਾਸ ਕਰਨਾ ਹੈ ਕਿਉਂਕਿ ਇਹ ਸਪੱਸ਼ਟ ਸੱਚ ਹੈ ਕਿ ਕਿਰਤ ਵੰਡ ਦੇ ਵਿਕਾਸ ਦੇ ਨਾਲ-ਨਾਲ ਵਿਸ਼ੇਸ਼ੀਕਰਨ ਦੇ ਨਤੀਜੇ ਵਜੋਂ ਸਮਾਜਾਂ ਵਿਚ ਸੱਭਿਅਤਾ ਵੱਧਦੀ ਹੈ । ਕਿਰਤ ਵੰਡ ਦੇ ਨਤੀਜੇ ਵਜੋਂ ਉਤਪਾਦਨ ਸ਼ਕਤੀ ਵਿਚ ਵਾਧਾ ਹੁੰਦਾ ਹੈ, ਭੌਤਿਕ ਅਤੇ ਬੌਧਿਕ ਵਿਕਾਸ ਹੁੰਦਾ ਅਤੇ ਸਾਧਾਰਨ ਜੀਵਨ ਵਿਚ ਸੁੱਖ ਦੇ ਉਪਭੋਗ ਅਤੇ ਗਿਆਨ ਦਾ ਪ੍ਰਸਾਰ ਹੁੰਦਾ ਹੈ । ਇਸ ਲਈ ਆਮ ਤੌਰ ਉੱਤੇ ਕਿਰਤ ਵੰਡ ਨੂੰ ਸਭਿਅਤਾ ਦਾ ਸਰੋਤ ਕਿਹਾ ਜਾਂਦਾ ਹੈ ।

ਦੁਰਖੀਮ ਨੇ ਇਸਦਾ ਵਿਰੋਧ ਕੀਤਾ ਹੈ । ਉਨ੍ਹਾਂ ਨੇ ਸਭਿਅਤਾ ਦੇ ਵਿਕਾਸ ਨੂੰ ਕਿਰਤ ਵੰਡ ਦਾ ਕੰਮ ਨਹੀਂ ਮੰਨਿਆ ਹੈ । ਦੁਰਖੀਮ ਦੇ ਅਨੁਸਾਰ ਸਰੋਤ ਦਾ ਅਰਥ ਕੰਮ ਨਹੀਂ ਹੈ । ਸੁੱਖਾਂ ਵਿਚ ਵਾਧਾ ਜਾਂ ਬੌਧਿਕ ਅਤੇ ਭੌਤਿਕ ਵਿਕਾਸ ਕਿਰਤ ਵੰਡ ਦੇ ਨਤੀਜੇ ਵਜੋਂ ਉਤਪੰਨ ਹੁੰਦੇ ਹਨ । ਇਸ ਲਈ ਇਹ ਇਸ ਪ੍ਰਕ੍ਰਿਆ ਦੇ ਨਤੀਜੇ ਹਨ, ਕੰਮ ਨਹੀਂ । ਕੰਮ ਦਾ ਅਰਥ ਨਤੀਜੇ ਨਹੀਂ ਹੁੰਦਾ ।

ਸੱਭਿਅਤਾ ਦੇ ਵਿਕਾਸ ਵਿਚ ਤਿੰਨ ਪ੍ਰਕਾਰ ਦਾ ਵਿਕਾਸ ਸ਼ਾਮਲ ਹੈ ਅਤੇ ਇਹ ਤਿੰਨ ਪ੍ਰਕਾਰ ਹੇਠਾਂ ਲਿਖੇ ਹਨ-

  1. ਉਦਯੋਗਿਕ ਜਾਂ ਆਰਥਿਕ ਪੱਖ
  2. ਕਲਾਤਮਕ ਪੱਖ
  3. ਵਿਗਿਆਨਿਕ ਪੱਖ ।

ਦੁਰਖੀਮ ਨੇ ਸੱਭਿਅਤਾ ਦੇ ਇਨ੍ਹਾਂ ਤਿੰਨਾਂ ਹੀ ਪੱਖਾਂ ਦੇ ਵਿਕਾਸ ਨੂੰ ਨੈਤਿਕ ਤੱਤਾਂ ਤੋਂ ਵਿਹੀਨ ਦੱਸਿਆ ਹੈ । ਉਸਦੇ ਵਿਚਾਰ ਨਾਲ ਉਦਯੋਗਿਕ, ਕਲਾਤਮਕ ਅਤੇ ਵਿਗਿਆਨਿਕ ਵਿਕਾਸ ਦੇ ਨਾਲ-ਨਾਲ ਸਮਾਜਾਂ ਵਿਚ ਅਪਰਾਧ, ਆਤਮ ਹੱਤਿਆ ਆਦਿ ਅਨੈਤਿਕ ਘਟਨਾਵਾਂ ਵਿਚ ਵਾਧਾ ਹੁੰਦਾ ਹੈ | ਅੰਤ ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਕੰਮ ਸੱਭਿਅਤਾ ਦਾ ਵਿਕਾਸ ਨਹੀਂ ਹੈ ।

ਪਰ ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਕੰਮ ਕੀ ਹੈ ? ਦੁਰਖੀਮ ਦੇ ਅਨੁਸਾਰ ‘ਨਵੇਂ ਸਮੂਹਾਂ ਦਾ ਨਿਰਮਾਣ ਅਤੇ ਉਨ੍ਹਾਂ ਦੀ ਏਕਤਾ’ ਹੀ ਕਿਰਤ ਵੰਡ ਦੇ ਕੰਮ ਹਨ । ਦੁਰਖੀਮ ਨੇ ਸਮਾਜ ਦੀ ਹੋਂਦ ਨਾਲ ਸੰਬੰਧਿਤ ਕਿਸੇ ਨੈਤਿਕ ਜ਼ਰੁਰਤ ਨੂੰ ਹੀ ਕਿਰਤ ਵੰਡ ਦੇ ਕੰਮ ਦੇ ਰੂਪ ਵਿਚ ਖੋਜਣ ਦੀ ਕੋਸ਼ਿਸ਼ ਕੀਤੀ ਹੈ । ਉਸਦੇ ਵਿਚਾਰ ਅਨੁਸਾਰ ਸਮਾਜ ਦੇ ਮੈਂਬਰਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਆਪਸੀ ਸੰਬੰਧਾਂ ਵਿਚ ਵਾਧਾ ਹੋਣ ਨਾਲ ਹੌਲੀ-ਹੌਲੀ ਕਿਰਤ ਵੰਡ ਦੀ ਪ੍ਰਕ੍ਰਿਆ ਦਾ ਵਿਕਾਸ ਹੋਇਆ ਹੈ । ਇਸ ਪ੍ਰਕ੍ਰਿਆ ਵਿਚ ਬਹੁਤ ਸਾਰੇ ਨਵੇਂ-ਨਵੇਂ ਵਿਵਸਾਇਕ ਅਤੇ ਸਮਾਜਿਕ ਸਮੂਹਾਂ ਦਾ ਨਿਰਮਾਣ ਹੋਇਆ ਹੈ । ਇਨ੍ਹਾਂ ਵੱਖ-ਵੱਖ ਸਮੂਹਾਂ ਦੀ ਏਕਤਾ ਦਾ ਪ੍ਰਸ਼ਨ ਸਮਾਜ ਦੀ ਹੋਂਦ ਦੇ ਲਈ ਬਹੁਤ ਜ਼ਰੂਰੀ ਹੈ । ਇਨ੍ਹਾਂ ਦੀ ਆਪਸੀ ਏਕਤਾ ਦੀ ਅਣਹੋਂਦ ਵਿਚ ਸਮਾਜਿਕ ਵਿਵਸਥਾ ਅਤੇ ਸੰਤੁਲਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ । ਇਸ ਲਈ ਇਨ੍ਹਾਂ ਵੱਖ-ਵੱਖ ਸਮੂਹਾਂ ਦੇ ਵਿਚ ਏਕਤਾ ਇਕ ਨੈਤਿਕ ਜ਼ਰੂਰਤ ਹੈ ।

ਦੁਰਖੀਮ ਦੇ ਅਨੁਸਾਰ ਸਮਾਜ ਦੀ ਕਿਸੇ ਜ਼ਰੂਰਤ ਦੀ ਪੂਰਤੀ ਕਿਰਤ ਵੰਡ ਵਲੋਂ ਕੀਤੀ ਜਾਂਦੀ ਹੈ । ਜਿੱਥੇ ਇਕ ਪਾਸੇ ਕਿਰਤ ਵੰਡ ਨਾਲ ਨਵੇਂ ਸਮਾਜਿਕ ਸਮੂਹਾਂ ਦਾ ਨਿਰਮਾਣ ਹੁੰਦਾ ਹੈ ਉੱਥੇ ਦੂਜੇ ਪਾਸੇ ਇਨ੍ਹਾਂ ਸਮੂਹਾਂ ਦੀ ਆਪਸੀ ਏਕਤਾ ਅਤੇ ਸਮੂਹਿਕਤਾ ਬਣੀ ਰਹਿੰਦੀ ਹੈ ।

ਅੰਤ ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਕੰਮ ਸਮਾਜ ਵਿਚ ਏਕਤਾ ਸਥਾਪਿਤ ਕਰਨਾ ਹੈ । ਕਿਰਤ ਵੰਡ ਮਨੁੱਖਾਂ ਦੀਆਂ ਕ੍ਰਿਆਵਾਂ ਦੀ ਭਿੰਨਤਾ ਨਾਲ ਸੰਬੰਧਿਤ ਹੈ ਪਰ ਇਹ ਭਿੰਨਤਾ ਵੀ ਸਮਾਜ ਦੀ ਏਕਤਾ ਦਾ ਆਧਾਰ ਹੈ । ਇਸ ਸਮਾਜਿਕ ਸੱਚ ਬਾਰੇ ਦੁਰਖੀਮ ਨੇ ਤੱਥਾਤਮਕ ਆਧਾਰ ਉੱਤੇ ਦੱਸਿਆ ਹੈ ।ਉਨ੍ਹਾਂ ਨੇ ਕਿਹਾ ਕਿ ਆਪਸੀ ਖਿੱਚ ਦੇ ਦੋ ਵਿਰੋਧੀ ਆਧਾਰ ਹੋ ਸਕਦੇ ਹਨ | ਅਸੀਂ ਉਨ੍ਹਾਂ ਵਿਅਕਤੀਆਂ ਦੇ ਪ੍ਰਤੀ ਵੀ ਨੇੜਤਾ ਅੰਨੁਭਵ ਕਰਦੇ ਹਾਂ ਜਿਹੜੇ ਸਾਡੀ ਤਰ੍ਹਾਂ ਹਨ ਅਤੇ ਉਨ੍ਹਾਂ ਦੇ ਵੱਲ ਵੀ ਖਿੱਚੇ ਜਾ ਸਕਦੇ ਹਨ ਜਿਹੜੇ ਸਾਡੇ ਤੋਂ ਭਿੰਨ ਹਨ ਪਰ ਪੂਰੀ ਤਰ੍ਹਾਂ ਦੀ ਭਿੰਨਤਾ ਇਕ-ਦੂਜੇ ਨੂੰ ਆਪਣੇ ਵੱਲ ਨਹੀਂ ਖਿੱਚਦੀ । ਈਮਾਨਦਾਰ ਬੇਈਮਾਨਾਂ ਨੂੰ ਅਤੇ ਖ਼ਰਚੀਲੇ ਕੰਜੂਸਾਂ ਨੂੰ ਪਸੰਦ ਨਹੀਂ ਕਰਦੇ । ਸਿਰਫ਼ ਇਹ ਭਿੰਨਤਾ ਇਨ੍ਹਾਂ ਦੋਹਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਂਦੀ ਹੈ ਜਿਹੜੀ ਇਕ-ਦੂਜੇ ਦੀ ਪੂਰਕ ਹੈ । ਇਕ ਦੋਸਤ ਵਿਚ ਕਿਸੇ ਚੀਜ਼ ਦੀ ਕਮੀ ਹੁੰਦੀ ਹੈ ਅਤੇ ਉਹੀ ਚੀਜ਼ ਦੂਜੇ ਵਿਚ ਹੁੰਦੀ ਹੈ ਜਿਸ ਕਾਰਨ ਦੋਹਾਂ ਦੇ ਸੰਬੰਧ ਬਣਦੇ ਹਨ ਅਤੇ ਇਕ-ਦੂਜੇ ਵੱਲ ਖਿੱਚੇ ਜਾਂਦੇ ਹਨ ।

ਦੁਰਖੀਮ ਕਹਿੰਦੇ ਹਨ ਕਿਰਤ ਵੰਡ ਦਾ ਸਭ ਤੋਂ ਮਹੱਤਵਪੂਰਨ ਨਤੀਜਾ ਇਹ ਨਹੀਂ ਕਿ ਇਹ ਵੰਡੇ ਹੋਏ ਕੰਮਾਂ ਨਾਲ ਉਤਪਾਦਨ ਵਿਚ ਵਾਧਾ ਕਰਦਾ ਹੈ ਬਲਕਿ ਇਹ ਹੈ ਕਿ ਇਹ ਉਨ੍ਹਾਂ ਨੂੰ ਸੰਗਠਿਤ ਕਰਦਾ ਹੈ । ਅੰਤ ਦੁਰਖੀਮ ਦੇ ਅਨੁਸਾਰ ਕਿਰਤਵੰਡ ਸਮੂਹਾਂ ਦਾ ਨਿਰਮਾਣ ਕਰਦਾ ਹੈ ਅਤੇ ਉਨ੍ਹਾਂ ਵਿਚ ਏਕਤਾ ਪੈਦਾ ਕਰਦਾ ਹੈ ।

1. ਕਾਨੂੰਨ ਅਤੇ ਏਕਤਾ (Law and Solidarity)

ਦੁਰਖੀਮ ਨੇ ਕਿਰਤ ਵੰਡ ਦਾ ਕੰਮ ਸਮਾਜ ਵਿਚ ਏਕਤਾ ਪੈਦਾ ਕਰਨਾ ਦੱਸਿਆ ਹੈ । ਸਮਾਜਿਕ ਏਕਤਾ ਇਕ ਨੈਤਿਕ ਤੱਥ ਹੈ । ਦੁਰਖੀਮ ਕਿਰਤ ਵੰਡ ਤੋਂ ਪੈਦਾ ਸਮਾਜਿਕ ਏਕਤਾ ਨੂੰ ਸਪੱਸ਼ਟ ਕਰਨ ਦੇ ਲਈ ਕਾਨੂੰਨ ਦਾ ਵਰਗੀਕਰਣ ਕਰਦੇ ਹਨ । ਇਸੇ ਕਾਨੂੰਨ ਦੇ ਵਰਗੀਕਰਨ ਦੇ ਅਨੁਰੂਪ ਉਨ੍ਹਾਂ ਨੇ ਸਮਾਜਿਕ ਏਕਤਾ ਦੇ ਪ੍ਰਕਾਰ ਨਿਰਧਾਰਿਤ ਕਰਦੇ ਹਨ । ਦੁਰਖੀਮ ਨੇ ਦੋ ਪ੍ਰਕਾਰਾਂ ਦੇ ਕਾਨੂੰਨਾਂ ਬਾਰੇ ਦੱਸਿਆ ਹੈ, ਉਹ ਹਨ-
(a) ਦਮਨਕਾਰੀ ਕਾਨੂੰਨ (Repressive Law)
(b) ਪ੍ਰਤੀਕਾਰੀ ਕਾਨੂੰਨ (Restitutive Law) ।

(a) ਦਮਨਕਾਰੀ ਕਾਨੂੰਨ (Repressive Law) – ਦਮਨਕਾਰੀ ਕਾਨੂੰਨਾਂ ਨੂੰ ਇਕ ਪ੍ਰਕਾਰ ਨਾਲ ਸਰਵਜਨਿਕ ਕਾਨੂੰਨ (Public Law) ਕਿਹਾ ਜਾ ਸਕਦਾ ਹੈ । ਦੁਰਖੀਮ ਦੇ ਅਨੁਸਾਰ ਇਹ ਦੋ ਪ੍ਰਕਾਰ ਦੇ ਹੁੰਦੇ ਹਨ-

(i) ਦੰਡ ਸੰਬੰਧੀ ਕਾਨੂੰਨ (Penal Law) – ਜਿਨ੍ਹਾਂ ਦਾ ਸੰਬੰਧ ਕਸ਼ਟ ਦੇਣਾ, ਹਾਨੀ ਪਹੁੰਚਾਉਣਾ, ਹੱਤਿਆ ਕਰਨਾ ਜਾਂ ਸੁਤੰਤਰਤਾ ਨਾ ਦੇਣ ਨਾਲ ਹੈ । ਇਨ੍ਹਾਂ ਨੂੰ ਸੰਗਠਿਤ ਦਮਨਕਾਰੀ ਕਾਨੂੰਨ (Organized Repressive Law) ਕਿਹਾ ਜਾ ਸਕਦਾ ਹੈ ।

(ii) ਵਿਆਪਤ ਕਾਨੂੰਨ (Diffused Law) – ਕੁਝ ਦਮਨਕਾਰੀ ਕਾਨੂੰਨ ਅਜਿਹੇ ਹੁੰਦੇ ਹਨ ਜੋ ਪੂਰੇ ਸਮੂਹ ਵਿਚ ਨੈਤਿਕਤਾ ਦੇ ਆਧਾਰ ਉੱਤੇ ਫੈਲੇ ਹੁੰਦੇ ਹਨ । ਇਸ ਲਈ ਦੁਰਖੀਮ ਇਨ੍ਹਾਂ ਨੂੰ ਵਿਆਪਤ ਕਾਨੂੰਨ ਕਹਿੰਦਾ ਹੈ । ਦੁਰਖੀਮ ਦੇ ਅਨੁਸਾਰ ਦਮਨਕਾਰੀ ਕਾਨੂੰਨ ਦਾ ਸੰਬੰਧ ਅਪਰਾਧੀ ਕੰਮਾਂ ਨਾਲ ਹੁੰਦਾ ਹੈ । ਇਹ ਕਾਨੂੰਨ ਅਪਰਾਧ ਅਤੇ ਦੰਡ ਦੀ ਵਿਆਖਿਆ ਕਰਦੇ ਹਨ । ਇਹ ਕਾਨੂੰਨ ਸਮਾਜ ਦੇ ਸਮੂਹਿਕ ਜੀਵਨ ਦੀਆਂ ਮੌਲਿਕ ਦਸ਼ਾਵਾਂ ਦਾ ਵਰਣਨ ਕਰਦੇ ਹਨ | ਹਰੇਕ ਸਮਾਜ ਦੇ ਆਪਣੇ ਮੌਲਿਕ ਹਾਲਾਤ ਹੁੰਦੇ ਹਨ । ਇਸ ਲਈ ਵੱਖ-ਵੱਖ ਸਮਾਜਾਂ ਵਿਚ ਦਮਨਕਾਰੀ ਕਾਨੂੰਨ ਵੱਖ-ਵੱਖ ਹੁੰਦੇ ਹਨ । ਇਨ੍ਹਾਂ ਦਮਨਕਾਰੀ ਕਾਨੂੰਨਾਂ ਦੀ ਸ਼ਕਤੀ ਸਮੂਹਿਕ ਮਨ ਵਿਚ ਹੁੰਦੀ ਹੈ ਅਤੇ ਸਮੂਹਿਕ ਮਨ ਸਮਾਨਤਾਵਾਂ ਤੋਂ ਸ਼ਕਤੀ ਪ੍ਰਾਪਤ ਕਰਦਾ ਹੈ ।

(b) ਪ੍ਰਤੀਕਾਰੀ ਕਾਨੂੰਨ (Restitutive Law) – ਕਾਨੂੰਨ ਦਾ ਦੂਜਾ ਪ੍ਰਕਾਰ ਪ੍ਰਤੀਕਾਰੀ ਕਾਨੂੰਨ ਵਿਵਸਥਾ ਹੈ । ਇਹ ਕਾਨੂੰਨ ਵਿਅਕਤੀਆਂ ਦੇ ਸੰਬੰਧਾਂ ਵਿਚ ਪੈਦਾ ਹੋਣ ਵਾਲੇ ਅਸੰਤੁਲਨ ਨੂੰ ਸਾਧਾਰਨ ਸਥਿਤੀ ਪ੍ਰਦਾਨ ਕਰਦੇ ਹਨ । ਇਸ ਵਰਗ ਦੇ ਅੰਤਰਗਤ ਦੀਵਾਨੀ (Civil) ਕਾਨੂੰਨ, ਵਪਾਰਿਕ ਕਾਨੂੰਨ, ਸੰਵਿਧਾਨਿਕ ਕਾਨੂੰਨ, ਪ੍ਰਸ਼ਾਸਨਿਕ ਕਾਨੂੰਨ ਆਦਿ ਆ ਜਾਂਦੇ ਹਨ । ਇਨ੍ਹਾਂ ਦਾ ਸੰਬੰਧ ਪੂਰੇ ਸਮਾਜ ਦੇ ਸਮੂਹਿਕ ਰੂਪ ਨਾਲ ਨਾ ਹੋ ਕੇ ਵਿਅਕਤੀਆਂ ਨਾਲ ਹੁੰਦਾ ਹੈ । ਇਹ ਕਾਨੂੰਨ ਸਮਾਜ ਦੇ ਮੈਂਬਰਾਂ ਦੇ ਵਿਅਕਤੀਗਤ ਸੰਬੰਧਾਂ ਵਿਚ ਪੈਦਾ ਹੋਣ ਵਾਲੇ ਅਸੰਤੁਲਨ ਨੂੰ ਦੁਬਾਰਾ ਸੰਤੁਲਿਤ ਅਤੇ ਵਿਵਸਥਿਤ ਕਰਦੇ ਹਨ । ਦੁਰਖੀਮ ਕਹਿੰਦੇ ਹਨ ਕਿ ਪ੍ਰਤੀਕਾਰੀ ਕਾਨੂੰਨ ਵਿਅਕਤੀਆਂ ਅਤੇ ਸਮਾਜ ਨੂੰ ਕੁੱਝ ਵਿਚਲੀਆਂ ਸੰਸਥਾਵਾਂ ਨਾਲ ਜੋੜਦਾ ਹੈ ।

ਕਾਨੂੰਨ ਦੇ ਉੱਪਰਲੇ ਦੋ ਪ੍ਰਕਾਰਾਂ ਦੇ ਆਧਾਰ ਉੱਤੇ ਦੁਰਖੀਮ ਦੇ ਅਨੁਸਾਰ ਦੋ ਵੱਖ-ਵੱਖ ਪ੍ਰਕਾਰ ਦੀਆਂ ਸਮਾਜਿਕ ਏਕਤਾਵਾਂ (Social Solidarity) ਦਾ ਨਿਰਮਾਣ ਹੁੰਦਾ ਹੈ । ਇਹ ਦੋ ਪ੍ਰਕਾਰ ਸਮਾਜ ਦੀਆਂ ਦੋ ਵੱਖ-ਵੱਖ ਜੀਵਨ ਸ਼ੈਲੀਆਂ ਦੇ ਨਤੀਜੇ ਹਨ । ਦਮਨਕਾਰੀ ਕਾਨੂੰਨ ਦਾ ਸੰਬੰਧ ਵਿਅਕਤੀਆਂ ਦੀ ਸਾਧਾਰਨ ਪ੍ਰਵਿਰਤੀ ਨਾਲ ਹੈ, ਸਮਾਨਤਾਵਾਂ ਨਾਲ ਹੈ, ਜਦਕਿ ਤੀਕਾਰੀ ਕਾਨੂੰਨ ਦਾ ਸੰਬੰਧ ਵਿਭਿੰਨਤਾਵਾਂ ਜਾਂ ਕਿਰਤ ਵੰਡ ਨਾਲ ਹੈ । ਦਮਨਕਾਰੀ ਕਾਨੂੰਨ ਦੇ ਦੁਆਰਾ ਜਿਸ ਪ੍ਰਕਾਰ ਦੀ ਸਮਾਜਿਕ ਏਕਤਾ ਬਣਦੀ ਹੈ ਉਸਨੂੰ ਦੁਰਖੀਮ ਯੰਤਰਿਕ ਏਕਤਾ (Mechanical Solidarity) ਕਹਿੰਦੇ ਹਨ ਅਤੇ ਪ੍ਰਤੀਕਾਰੀ ਕਾਨੂੰਨ ਆਂਗਿਕ ਏਕਤਾ (Organic Solidarity) ਦੇ ਪ੍ਰਤੀਕ ਹਨ ਜਿਸਦਾ ਆਧਾਰ ਕਿਰਤ ਵੰਡ ਹਨ । ਅੰਤ ਦੁਰਖੀਮ ਦੇ ਅਨੁਸਾਰ ਸਮਾਜ ਵਿਚ ਦੋ ਪ੍ਰਕਾਰ ਦੀ ਸਮਾਜਿਕ ਏਕਤਾ ਮਿਲਦੀ ਹੈ ।

1. ਯਾਂਤਰਿਕ ਏਕਤਾ (Mechanical Solidarity) – ਦੁਰਖੀਮ ਦੇ ਅਨੁਸਾਰ ਯਾਂਤਰਿਕ ਏਕਤਾ ਸਮਾਜ ਦੀ ਵੰਡ ਸੰਹਿਤਾ ਵਿਚ ਅਰਥਾਤ ਦਮਨਕਾਰੀ ਕਾਨੂੰਨਾਂ ਕਾਰਨ ਹੁੰਦੀ ਹੈ । ਸਮੂਹ ਦੇ ਮੈਂਬਰਾਂ ਵਿਚ ਮਿਲਣ ਵਾਲੀਆਂ ਸਮਾਨਤਾਵਾਂ ਇਸ ਏਕਤਾ ਦਾ ਆਧਾਰ ਹਨ । ਜਿਸ ਸਮਾਜ ਦੇ ਮੈਂਬਰਾਂ ਵਿਚ ਸਮਾਨਤਾਵਾਂ ਨਾਲ ਭਰਪੂਰ ਜੀਵਨ ਹੁੰਦਾ ਹੈ, ਜਿੱਥੇ ਵਿਚਾਰਾਂ, ਵਿਸ਼ਵਾਸਾਂ, ਕੰਮਾਂ ਅਤੇ ਜੀਵਨ ਸ਼ੈਲੀ ਦੇ ਸਾਧਾਰਨ ਤੀਮਾਨ ਅਤੇ ਆਦਰਸ਼ ਪ੍ਰਚਲਿਤ ਹੁੰਦੇ ਹਨ ਅਤੇ ਜਿਹੜੇ ਸਮਾਜ ਇਨ੍ਹਾਂ ਸਮਾਨਤਾਵਾਂ ਦੇ ਨਤੀਜੇ ਵਜੋਂ ਇਕ ਸਮੂਹਿਕ ਇਕਾਈ ਦੇ ਰੂਪ ਵਿਚ ਸੋਚਦਾ ਅਤੇ ਕ੍ਰਿਆ ਕਰਦਾ ਹੈ, ਉਹ ਯਾਂਤਰਿਕ ਏਕਤਾ ਵਿਖਾਉਂਦਾ ਹੈ ਅਰਥਾਤ ਉਸਦੇ ਮੈਂਬਰ ਮਸ਼ੀਨ ਦੇ ਵੱਖ-ਵੱਖ ਪੁਰਜਿਆਂ ਦੀ ਤਰ੍ਹਾਂ ਸੰਗਠਿਤ ਰਹਿੰਦੇ ਹਨ । ਦੁਰਖੀਮ ਨੇ ਅਪਰਾਧੀ ਕੰਮਾਂ ਨੂੰ ਦਮਨਕਾਰੀ ਕਾਨੂੰਨ ਅਤੇ ਯਾਂਤਰਿਕ ਏਕਤਾ ਦੀ ਅਨੁਰੂਪਤਾ ਦਾ ਮਾਧਿਅਮ ਦੱਸਿਆ ਹੈ ।

2. ਆਂਗਿਕ ਏਕਤਾ (Organic Solidarity) – ਦੁਰਖੀਮ ਦੇ ਅਨੁਸਾਰ ਦੂਜੀ ਏਕਤਾ ਆਂਗਿਕ ਏਕਤਾ ਹੈ । ਦਮਨਕਾਰੀ ਕਾਨੂੰਨ ਦੀ ਸ਼ਕਤੀ ਸਮੂਹਿਕ ਚੇਤਨਾ ਵਿਚ ਹੁੰਦੀ ਹੈ | ਸਮੁਹਿਕ ਚੇਤਨਾ ਸਮਾਨਤਾਵਾਂ ਤੋਂ ਸ਼ਕਤੀ ਪ੍ਰਾਪਤ ਕਰਦੀ ਹੈ । ਆਂਗਿਕ ਸਮਾਜਾਂ ਵਿਚ ਦਮਨਕਾਰੀ ਕਾਨੂੰਨਾਂ ਦੀ ਪ੍ਰਧਾਨਤਾ ਹੁੰਦੀ ਹੈ ਕਿਉਂਕਿ ਉਨ੍ਹਾਂ ਵਿਚ ਸਮਾਨਤਾਵਾਂ ਸਮਾਜਿਕ ਜੀਵਨ ਦਾ ਆਧਾਰ ਹਨ । ਦੁਰਖੀਮ ਦੇ ਅਨੁਸਾਰ ਆਧੁਨਿਕ ਸਮਾਜ ਕਿਰਤ ਵੰਡ ਅਤੇ ਵਿਸ਼ੇਸ਼ੀਕਰਣ ਤੋਂ ਪ੍ਰਭਾਵਿਤ ਹਨ । ਜਿਸ ਵਿਚ ਸਮਾਨਤਾਵਾਂ ਦੀ ਥਾਂ ਵਿਭਿੰਨਤਾਵਾਂ ਪ੍ਰਮੁੱਖ ਹਨ । ਸਮੂਹਿਕ ਜੀਵਨ ਦੀ ਇਹ ਵਿਭਿੰਨਤਾ ਵਿਅਕਤੀਗਤ ਚੇਤਨਾ ਨੂੰ ਪ੍ਰਮੁੱਖਤਾ ਦਿੰਦੀ ਹੈ ।

ਆਧੁਨਿਕ ਸਮਾਜ ਵਿਚ ਵਿਅਕਤੀ ਪ੍ਰਤੱਖ ਰੂਪ ਨਾਲ ਸਮੂਹ ਨਾਲ ਬੰਨਿਆਂ ਨਹੀਂ ਰਹਿੰਦਾ । ਇਸ ਸਮਾਜ ਵਿਚ ਮਨੁੱਖਾਂ ਦੇ ਆਪਸੀ ਸੰਬੰਧਾਂ ਦਾ ਮਹੱਤਵ ਜ਼ਿਆਦਾ ਹੁੰਦਾ ਹੈ । ਇਹੀ ਕਾਰਨ ਹੈ ਕਿ ਦੁਰਖੀਮ ਨੇ ਆਧੁਨਿਕ ਸਮਾਜਾਂ ਵਿਚ ਦਮਨਕਾਰੀ ਕਾਨੂੰਨ ਦੀ ਥਾਂ ਤੀਕਾਰੀ ਕਾਨੂੰਨ ਦੀ ਪ੍ਰਧਾਨਤਾ ਦੱਸੀ ਹੈ । ਵਿਭਿੰਨਤਾਪੂਰਨ ਜੀਵਨ ਵਿਚ ਮਨੁੱਖਾਂ ਨੂੰ ਇਕ-ਦੂਜੇ ਉੱਥੇ ਨਿਰਭਰ ਰਹਿਣਾ ਪੈਂਦਾ ਹੈ । ਹਰੇਕ ਵਿਅਕਤੀ ਸਿਰਫ਼ ਇਕ ਕੰਮ ਵਿਚ ਵਿਸ਼ੇਸ਼ ਯੋਗਤਾ ਪ੍ਰਾਪਤ ਕਰ ਸਕਦਾ ਹੈ ਅਤੇ ਬਾਕੀ ਸਾਰੇ ਕੰਮਾਂ ਦੇ ਲਈ ਉਸਨੂੰ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਸਮੂਹ ਦੇ ਮੈਂਬਰਾਂ ਦੀ ਇਹ ਆਪਸੀ ਨਿਰਭਰਤਾ, ਉਨ੍ਹਾਂ ਦੀ ਵਿਅਕਤੀਗਤ ਅਸਮਾਨਤਾ ਉਨ੍ਹਾਂ ਨੂੰ ਇਕ-ਦੂਜੇ ਦੇ ਨੇੜੇ ਆਉਣ ਲਈ ਮਜ਼ਬੂਰ ਕਰਦੀ ਹੈ ਜਿਸਦੇ ਆਧਾਰ ਉੱਤੇ ਸਮਾਜ ਵਿਚ ਏਕਤਾ ਦੀ ਸਥਾਪਨਾ ਹੁੰਦੀ ਹੈ । ਇਸ ਏਕਤਾ ਨੂੰ ਦੁਰਖੀਮ ਨੇ ਆਂਗਿਕ ਏਕਤਾ (Organic Solidarity) ਕਿਹਾ ਹੈ । ਇਹ ਤੀਕਾਰੀ ਕਾਨੂੰਨ ਵਿਵਸਥਾ ਵਿਚ ਦਿਖਾਈ ਦਿੰਦਾ ਹੈ ।

ਦੁਰਖੀਮ ਦੇ ਅਨੁਸਾਰ ਇਹ ਏਕਤਾ ਸਰੀਰਕ ਏਕਤਾ ਦੇ ਸਮਾਨ ਹੈ । ਹੱਥ, ਪੈਰ, ਨੱਕ, ਕੰਨ, ਅੱਖ ਆਦਿ ਆਪਣੇ-ਆਪਣੇ ਵਿਸ਼ੇਸ਼ ਕੰਮਾਂ ਦੇ ਆਧਾਰ ਉੱਤੇ ਸੁਤੰਤਰ ਅੰਗਾਂ ਦੇ ਰੂਪ ਵਿਚ ਹੋਂਦ ਰੱਖਦੇ ਹਨ ਪਰ ਉਨ੍ਹਾਂ ਦੇ ਇਹ ਕੰਮ ਤਾਂ ਹੀ ਸੰਭਵ ਹਨ ਜਦੋਂ ਤਕ ਉਹ ਇਕ-ਦੂਜੇ ਨਾਲ ਮਿਲੇ ਹੋਏ ਹਨ, ਹੱਥ ਸਰੀਰ ਤੋਂ ਵੱਖ ਹੋ ਕੇ ਕੋਈ ਕੰਮ ਨਹੀਂ ਕਰ ਸਕਦਾ । ਦੂਜੇ ਸ਼ਬਦਾਂ ਵਿਚ ਸਰੀਰ ਦੇ ਵੱਖ-ਵੱਖ ਅੰਗਾਂ ਵਿਚ ਏਕਤਾ ਤਾਂ ਹੈ ਪਰ ਉਹ ਆਪਸੀ ਨਿਰਭਰਤਾ ਉੱਤੇ ਟਿਕੀ ਹੋਈ ਹੈ ।

ਦੁਰਖੀਮ ਦੇ ਅਨੁਸਾਰ ਜਨਸੰਖਿਆ ਵੱਧਣ ਨਾਲ ਜ਼ਰੂਰਤਾਂ ਵੀ ਵਧਦੀਆਂ ਹਨ । ਇਨ੍ਹਾਂ ਵਧੀਆ ਹੋਈਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕਿਰਤ ਵੰਡ ਅਤੇ ਵਿਸ਼ੇਸ਼ੀਕਰਨ ਹੋ ਜਾਂਦਾ ਹੈ । ਇਸ ਲਈ ਆਧੁਨਿਕ ਸਮਾਜਾਂ ਵਿਚ ਆਂਗਿਕ ਏਕਤਾ ਵਿਖਾਈ ਦਿੰਦੀ ਹੈ ।

ਸਮਾਜ ਨੂੰ ਬਣਾਏ ਰੱਖਣ ਦੇ ਲਈ ਸਮਾਜਿਕ ਏਕਤਾ ਬਹੁਤ ਮਹੱਤਵਪੂਰਨ ਹੁੰਦੀ ਹੈ । ਆਦਿਮ ਸਮਾਜਾਂ ਵਿਚ ਸਮੂਹ ਦੇ ਮੈਂਬਰਾਂ ਵਿਚ ਪੂਰੀ ਸਮਾਨਤਾ ਹੁੰਦੀ ਹੈ ।ਉੱਥੇ ਸਮੂਹਿਕ ਚੇਤਨਾ ਜ਼ਿਆਦਾ ਤੇਜ਼ ਹੁੰਦੀ ਹੈ । ਉਹ ਇਕ-ਦੂਜੇ ਉੱਤੇ ਕਾਰਜਾਤਮਕ ਦਿਸ਼ਟੀ ਤੋਂ ਹੀ ਨਿਰਭਰ ਨਹੀਂ ਹੁੰਦੇ ਬਲਕਿ ਇੰਨੇ ਜੁੜੇ ਰਹਿੰਦੇ ਹਨ ਕਿ ਉਨ੍ਹਾਂ ਵਿਚ ਹਮੇਸ਼ਾਂ ਸੁਭਾਵਿਕ ਏਕਤਾ ਬਣੀ ਰਹਿੰਦੀ ਹੈ । ਇਹ ਏਕਤਾ ਦੁਰਖੀਮ ਦੇ ਸ਼ਬਦਾਂ ਵਿਚ ਠੀਕ ਵੈਸੀ ਹੀ ਹੁੰਦੀ ਹੈ ਜਿਹੋ ਜਿਹੀ ਕਿਸੇ ਯੰਤਰ ਦੀ ਏਕਤਾ ਹੁੰਦੀ ਹੈ । ਯੰਤਰ ਦੇ ਇਕ ਭਾਗ ਨੂੰ ਹਿਲਾਉਣ ਨਾਲ ਪੂਰੇ ਯੰਤਰ ਵਿਚ ਹਰਕਤ ਹੁੰਦੀ ਹੈ, ਇਸ ਲਈ ਸਮਾਨਤਾਵਾਂ ਉੱਤੇ ਆਧਾਰਿਤ ਇਸ ਏਕਤਾ ਨੂੰ ਦੁਰਖੀਮ ਯੰਤਰਿਕ ਏਕਤਾ ਕਹਿੰਦੇ ਹਨ ।

ਦੂਜੇ ਪਾਸੇ ਆਧੁਨਿਕ ਸਮਾਜਾਂ ਵਿਚ ਵਿਸ਼ੇਸ਼ੀਕਰਣ ਵੱਧਣ ਨਾਲ ਕੰਮਾਂ ਦੀ ਵੰਡ ਹੋ ਗਈ ਹੈ ਅਤੇ ਉਸਦੇ ਨਤੀਜੇ ਸਰੂਪ ਸਮਾਜਿਕ ਵਿਭਿੰਨਤਾ ਵੱਧ ਗਈ ਹੈ । ਇਸ ਕਿਰਤ ਵੰਡ ਦੇ ਨਤੀਜੇ ਵਜੋਂ ਸਮੂਹ ਦੇ ਮੈਂਬਰ ਇਕ-ਦੂਜੇ ਉੱਤੇ ਨਿਰਭਰ ਹੋ ਗਏ ਹਨ । ਕਿਸੇ ਜੀਵ ਦੀ ਏਕਤਾ ਦੀ ਤਰ੍ਹਾਂ ਸਮਾਜਿਕ ਏਕਤਾ ਦੇ ਵੱਖ-ਵੱਖ ਅੰਗਾਂ ਵਿਚ ਕਾਰਜਾਤਮਕ ਵਿਸ਼ੇਸ਼ੀਕਰਣ ਤੋਂ ਪੈਦਾ ਜ਼ਰੂਰੀ ਸਹਿਯੋਗ ਇਸ ਪੂਰੀ ਏਕਤਾ ਦੀ ਕ੍ਰਿਆਸ਼ੀਲਤਾ ਦਾ ਆਧਾਰ ਹੈ । ਇਸ ਲਈ ਕਿਰਤ ਵੰਡ ਤੋਂ ਪੈਦਾ ਸਮਾਜ ਵਿਚ ਜੋ ਏਕਤਾ ਮਿਲਦੀ ਹੈ ਉਸ ਨੂੰ ਦੁਰਖੀਮ ਆਂਗਿਕ ਏਕਤਾ ਕਹਿੰਦੇ ਹਨ ।

3. ਸੰਵਿਦਾਤਮਕ ਏਕਤਾ (Contractual Solidarity) – ਆਂਗਿਕ ਅਤੇ ਯਾਂਤਰਿਕ ਏਕਤਾ ਦੇ ਅਧਿਐਨ ਤੋਂ ਬਾਅਦ ਦੁਰਖੀਮ ਨੇ ਇਕ ਹੋਰ ਏਕਤਾ ਬਾਰੇ ਦੱਸਿਆ ਹੈ ਜਿਸ ਨੂੰ ਉਸ ਨੇ ਸੰਵਿਦਾਤਮਕ ਏਕਤਾ (Contractual Solidarity) ਜਾਂ ਸਮਝੌਤੇ ਵਾਲੀ ਏਕਤਾ ਕਿਹਾ ਹੈ ।

ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦੀ ਪ੍ਰਕਿਰਿਆ ਸਮਝੌਤੇ ਉੱਤੇ ਆਧਾਰਿਤ ਸੰਬੰਧਾਂ ਨੂੰ ਜਨਮ ਦਿੰਦੀ ਹੈ । ਸਮੂਹ ਦੇ ਲੋਕ ਆਪਸੀ ਸਮਝੌਤਿਆਂ ਦੇ ਆਧਾਰ ਉੱਤੇ ਇਕ-ਦੂਜੇ ਦੀਆਂ ਸੇਵਾਵਾਂ ਨੂੰ ਪ੍ਰਾਪਤ ਕਰਦੇ ਹਨ ਅਤੇ ਪਰਸਪਰ ਸਹਿਯੋਗ ਕਰਦੇ ਹਨ । ਇਹ ਸੱਚ ਹੈ ਕਿ ਆਧੁਨਿਕ ਸਮਾਜਾਂ ਵਿਚ ਸਮਝੌਤਿਆਂ ਦੇ ਆਧਾਰ ਤੇ ਲੋਕਾਂ ਵਿਚ ਸਹਿਯੋਗ ਅਤੇ ਏਕਤਾ ਸਥਾਪਿਤ ਹੁੰਦੀ ਹੈ ਪਰ ਕਿਰਤ ਵੰਡ ਦਾ ਕੰਮ ਸੰਵਿਦਾਤਮਕ ਏਕਤਾ ਦੀ ਉਤਪੱਤੀ ਕਰਨਾ ਹੀ ਨਹੀਂ ਹੈ । ਦੁਰਖੀਮ ਦੇ ਵਿਚਾਰ ਨਾਲ ਸੰਵਿਦਾਤਮਕ ਏਕਤਾ ਇਕ ਵਿਅਕਤੀਗਤ ਤੱਥ ਹੈ ਚਾਹੇ ਇਹ ਸਮਾਜ ਦੁਆਰਾ ਹੀ ਚਲਦੀ ਹੈ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

2. ਕਾਰਨ ਅਤੇ ਦਸ਼ਾਵਾਂ (Causes and Conditions)

ਦੁਰਖੀਮ ਦੀ ਕਿਤਾਬ The division of Labour in Society ਦਾ ਦੂਜਾ ਭਾਗ ਕਿਰਤ ਵੰਡ ਦੇ ਕਾਰਨਾਂ, ਦਸ਼ਾਵਾਂ ਅਤੇ ਨਤੀਜਿਆਂ ਨਾਲ ਸੰਬੰਧਿਤ ਹੈ । ਕਿਰਤ ਵੰਡ ਦੇ ਕਾਰਨਾਂ ਅਤੇ ਦਸ਼ਾਵਾਂ ਦੀ ਵਿਆਖਿਆ ਪੇਸ਼ ਕਰਦੇ ਸਮੇਂ ਦਰਖੀਮ ਇਹ ਕਹਿੰਦੇ ਹਨ, ਕਿ ਕਿਰਤ ਵੰਡ ਦੇ ਵਿਕਾਸ ਦੇ ਪ੍ਰੇਰਕ ਤੱਤ ਸੁਖ ਵਿਚ ਵਾਧੇ ਦੀ ਇੱਛਾ ਜਾਂ ਆਨੰਦ ਪ੍ਰਾਪਤੀ ਨਹੀਂ ਹੈ ਕਿਉਂਕਿ ਸੁੱਖ ਵਿਚ ਵਿਅਕਤੀਗਤ ਤੱਥ ਹੈ ਅਤੇ ਸੁੱਖ ਦੀ ਇੱਛਾ ਮਨੋਵਿਗਿਆਨਿਕ ਵਿਸ਼ਲੇਸ਼ਣ ਦਾ ਵਿਸ਼ਾ ਹੈ । ਸਮਾਜ ਸ਼ਾਸਤਰੀ ਵਿਵੇਚਨਾ ਦਾ ਨਹੀਂ ਜਦਕਿ ਕਿਰਤ ਵੰਡ ਨੂੰ ਦੁਰਖੀਮ ਨੇ ਸਮਾਜਿਕ ਤੱਥ ਮੰਨਿਆ ਹੈ ।

ਕਿਰਤ ਵੰਡ ਦੇ ਕਾਰਨ (Causes of Division of Labour) – ਦੁਰਖੀਮ ਨੇ ਕਿਰਤ ਵੰਡ ਦੀ ਵਿਆਖਿਆ ਸਮਾਜ ਸ਼ਾਸਤਰੀ ਆਧਾਰ ਉੱਤੇ ਕੀਤੀ ਹੈ । ਉਸਨੇ ਕਿਰਤ ਵੰਡ ਦੇ ਕਾਰਨਾਂ ਦੀ ਖੋਜ ਸਮਾਜਿਕ ਜੀਵਨ ਦੀਆਂ ਦਸ਼ਾਵਾਂ ਤੇ ਉਨ੍ਹਾਂ ਤੋਂ ਪੈਦਾ ਸਮਾਜਿਕ ਜ਼ਰੂਰਤਾਂ ਵਿਚ ਕੀਤੀ ਹੈ । ਇਸ ਨਜ਼ਰ ਤੋਂ ਉਸਨੇ ਕਿਰਤ ਵੰਡ ਦੇ ਕਾਰਨਾਂ ਨੂੰ ਦੋ ਭਾਗਾਂ ਵਿਚ ਵੰਡਿਆ ਹੈ । ਪਹਿਲਾ ਹੈ ਪ੍ਰਾਥਮਿਕ ਕਾਰਕ ਅਤੇ ਦੂਜਾ ਹੈ ਦੁਤੀਆ ਕਾਰਕ | ਪ੍ਰਾਥਮਿਕ ਕਾਰਕ ਦੇ ਰੂਪ ਵਿਚ ਦੁਰਖੀਮ ਨੇ ਜਨਸੰਖਿਆ ਵਿਚ ਵਾਧਾ ਅਤੇ ਉਸ ਤੋਂ ਪੈਦਾ ਨਤੀਜਿਆਂ ਨੂੰ ਮਾਨਤਾ ਦਿੱਤੀ ਹੈ ਜਦਕਿ ਦੁਤੀਆ ਕਾਰਕਾਂ ਨੂੰ ਉਹ ਦੋ ਭਾਗਾਂ ਵਿਚ ਰੱਖਦਾ ਹੈ । ਉਹ ਹਨ-ਆਮ ਚੇਤਨਾ ਦੀ ਵੱਧਦੀ ਹੋਈ ਅਸਪੱਸ਼ਟਤਾ ਅਤੇ ਪੈਤਿਕਤਾ ਦਾ ਘਟਦਾ ਹੋਇਆ ਪ੍ਰਭਾਵ ।

ਹੁਣ ਅਸੀਂ ਇਨ੍ਹਾਂ ਕਾਰਕਾਂ ਦੀ ਵਿਸਤਾਰ ਨਾਲ ਵਿਆਖਿਆ ਕਰਾਂਗੇ-

(i) ਜਨਸੰਖਿਆ ਦੇ ਆਕਾਰ ਅਤੇ ਘਣਤਾ ਵਿਚ ਵਾਧਾ (Increase in Density and Size of Populationਦੁਰਖੀਮ ਦੇ ਅਨੁਸਾਰ ਜਨਸੰਖਿਆ ਦੇ ਆਕਾਰ ਅਤੇ ਘਣਤਾ ਵਿਚ ਵਾਧਾ ਹੀ ਕਿਰਤ ਵੰਡ ਦਾ ਕੇਂਦਰੀ ਅਤੇ ਪ੍ਰਾਥਮਿਕ ਕਾਰਨ ਹੈ । ਦੁਰਖੀਮ ਦੇ ਅਨੁਸਾਰ, “ਕਿਰਤ ਵੰਡ ਸਮਾਜਾਂ ਵਿਚ ਜਟਿਲਤਾ ਅਤੇ ਘਣਤਾ ਦੇ ਨਾਲ ਸਿੱਧੇ ਅਨੁਪਾਤ ਵਿਚ ਰਹਿੰਦਾ ਹੈ ਅਤੇ ਜੇਕਰ ਸਮਾਜਿਕ ਵਿਕਾਸ ਦੇ ਦੌਰਾਨ ਇਹ ਲਗਾਤਾਰ ਵੱਧਦਾ ਹੈ ਤਾਂ ਇਸਦਾ ਕਾਰਨ ਇਹ ਹੈ ਕਿ ਸਮਾਜ ਲਗਾਤਾਰ ਜ਼ਿਆਦਾ ਘਣਤਾ ਅਤੇ ਜ਼ਿਆਦਾ ਜਟਿਲ ਹੋ ਜਾਂਦੇ ਹਨ ।’’ ਦੁਰਖੀਮ ਦੇ ਅਨੁਸਾਰ ਜਨਸੰਖਿਆ ਵਿਚ ਵਾਧੇ ਦੇ ਦੋ ਪੱਖ ਹਨਜਨਸੰਖਿਆ ਦੇ ਆਕਾਰ ਵਿਚ ਵਾਧਾ ਅਤੇ ਜਨਸੰਖਿਆ ਦੀ ਘਣਤਾ ਵਿਚ ਵਾਧਾ । ਇਹ ਦੋਵੇਂ ਪੱਖ ਕਿਰਤ ਵੰਡ ਨੂੰ ਜਨਮ ਦਿੰਦੇ ਹਨ । ਜਨਸੰਖਿਆ ਵਿਚ ਵਾਧਾ ਹੋਣ ਦੇ ਨਾਲ ਸਰਲ ਸਮਾਜ ਖ਼ਤਮ ਹੋਣ ਲੱਗ ਜਾਂਦੇ ਹਨ ਅਤੇ ਮਿਸ਼ਰਿਤ ਸਮਾਜ ਬਣਨ ਲੱਗ ਜਾਂਦੇ ਹਨ । ਜਨਸੰਖਿਆ ਵਿਸ਼ੇਸ਼ ਕੇਂਦਰਾਂ ਤੇ ਇਕੱਠੀ ਹੋਣ ਲੱਗ ਜਾਂਦੀ ਹੈ । ਜਨਸੰਖਿਆ ਦੀ ਘਣਤਾ ਨੂੰ ਵੀ ਦੁਰਖੀਮ ਨੇ ਦੋ ਭਾਗਾਂ ਵਿਚ ਵੰਡਿਆ ਹੈ-
(a) ਭੌਤਿਕ ਘਣਤਾ (Material Density) – ਸਰੀਰਕ ਨਜ਼ਰ ਤੋਂ ਲੋਕਾਂ ਦਾ ਇਕ ਥਾਂ ਤੇ ਇਕੱਤਰ ਹੋਣਾ ਭੌਤਿਕ ਘਣਤਾ ਹੈ ।
(b) ਨੈਤਿਕ ਘਣਤਾ (Moral Density) – ਭੌਤਿਕ ਘਣਤਾ ਦੇ ਨਤੀਜੇ ਵਜੋਂ ਲੋਕਾਂ ਦੇ ਆਪਸੀ ਸੰਬੰਧ ਵਧਦੇ ਹਨ ਜਿਸ ਨਾਲ ਉਨ੍ਹਾਂ ਦੀਆਂ ਕ੍ਰਿਆਵਾਂ ਅਤੇ ਪ੍ਰਤਿਕ੍ਰਿਆਵਾਂ ਵਿਚ ਵਾਧਾ ਹੁੰਦਾ ਹੈ । ਇਨ੍ਹਾਂ ਆਪਸੀ ਸੰਬੰਧਾਂ ਅਤੇ ਅੰਤਰਕ੍ਰਿਆਵਾਂ ਵਿਚ ਵਾਧੇ ਤੋਂ ਪੈਦਾ ਜਟਿਲਤਾ ਨੂੰ ਦੁਰਖੀਮ ਨੇ ਨੈਤਿਕ ਘਣਤਾ ਕਿਹਾ ਹੈ ।

(ii) ਸਮੂਹਿਕ ਚੇਤਨਾ ਦਾ ਘਟਣਾ ਜਾਂ ਪਤਨ-ਦੁਰਖੀਮ ਨੇ ਕਿਰਤ ਵੰਡ ਦੇ ਦੁਤੀਆ ਕਾਰਕਾਂ ਬਾਰੇ ਵੀ ਦੱਸਿਆ ਹੈ । ਇਸ ਵਿਚ ਉਸਨੇ ਸਮੂਹਿਕ ਚੇਤਨਾ ਦੇ ਪਤਨ ਨੂੰ ਸਭ ਤੋਂ ਪਹਿਲਾਂ ਰੱਖਿਆ ਹੈ । ਸਮਾਨਤਾਵਾਂ ਉੱਤੇ ਆਧਾਰਿਤ ਸਮਾਜਾਂ ਵਿਚ ਸਮੂਹਿਕ ਚੇਤਨਾ ਪ੍ਰਬਲ ਜਾਂ ਤਾਕਤਵਰ ਹੁੰਦੀ ਹੈ ਜਿਸ ਕਾਰਨ ਸਮੂਹ ਦੇ ਮੈਂਬਰ ਵਿਅਕਤੀਗਤ ਭਾਵਨਾਵਾਂ ਤੋਂ ਪ੍ਰੇਮ੍ਰਿਤ ਨਹੀਂ ਹੁੰਦੇ । ਸਮੁਹਿਕ ਭਾਵਨਾਵਾਂ ਹੀ ਉਨ੍ਹਾਂ ਨੂੰ ਰਸਤਾ ਵਿਖਾਉਂਦੀਆਂ ਹਨ । ਦੁਰਖੀਮ ਦੇ ਅਨੁਸਾਰ ਕਿਰਤ ਵੰਡ ਤਾਂ ਹੀ ਸੰਭਵ ਹੈ ਜਦੋਂ ਸਮੁਹਿਕ ਦ੍ਰਿਸ਼ਟੀਕੋਣ ਦੀ ਥਾਂ ਵਿਅਕਤੀਗਤ ਦ੍ਰਿਸ਼ਟੀਕੋਣ ਦਾ ਵਿਕਾਸ ਹੋ ਜਾਵੇ ਅਤੇ ਵਿਅਕਤੀਗਤ ਚੇਤਨਾ ਸਮੂਹਿਕ ਚੇਤਨਾ ਨੂੰ ਦਬਾ ਦੇਵੇ । ਅੰਤ ਦੁਰਖੀਮ ਦੇ ਅਨੁਸਾਰ, “ਕਿਰਤ ਵੰਡ ਦੀ ਪ੍ਰਗਤੀ ਉੱਨੀ ਹੀ ਜ਼ਿਆਦਾ ਔਖੀ ਅਤੇ ਹੌਲੀ ਹੋਵੇਗੀ ਜਿੰਨੀ ਸਮੂਹਿਕ ਚੇਤਨਾ ਨਿਸ਼ਚਿਤ ਤੇ ਮਜ਼ਬੂਤ ਹੋਵੇਗੀ । ਇਸਦੇ ਉਲਟ ਇਹ ਉੱਨੀ ਹੀ ਜ਼ਿਆਦਾ ਤੇਜ਼ ਹੋਵੇਗੀ ਜਿੰਨਾ ਵਿਅਕਤੀ ਆਪਣੇ ਵਿਅਕਤੀਗਤ ਵਾਤਾਵਰਨ ਨਾਲ ਸਮਝੌਤਾ ਕਰਨ ਵਿਚ ਸਮਰੱਥ ਹੋਵੇਗਾ ।

(iii) ਪੈਤਿਕਤਾ ਅਤੇ ਕਿਰਤ ਵੰਡ-ਦੁਰਖੀਮ ਨੇ ਦੁਤੀਆ ਕਾਰਕ ਦੇ ਦੂਜੇ ਪ੍ਰਕਾਰ ਨੂੰ ਪੈਤਿਕਤਾ ਦੇ ਘੱਟਦੇ ਪ੍ਰਭਾਵ ਨੂੰ ਕਾਰਨ ਮੰਨਿਆ ਹੈ । ਚਾਹੇ ਦੁਰਖੀਮ ਨੇ ਸਮਾਜਿਕ ਘਟਨਾਵਾਂ ਦੀ ਵਿਆਖਿਆ ਦੇ ਲਈ ਸਮਾਜਿਕ ਕਾਰਕਾਂ ਨੂੰ ਹੀ ਪ੍ਰਾਥਮਿਕਤਾ ਦਿੱਤੀ ਹੈ ਪਰ ਕਿਰਤ ਵੰਡ ਦੇ ਵਿਕਾਸ ਵਿਚ ਉਸਨੇ ਕੁੱਝ ਮਨੋ-ਸਰੀਰਕ ਕਾਰਕਾਂ ਨੂੰ ਵੀ ਉੱਤਰਦਾਈ ਮੰਨਿਆ ਹੈ । ਦੁਰਖੀਮ ਦੇ ਵਿਚਾਰ ਨਾਲ ਪੈਤਿਕਤਾ ਦਾ ਪ੍ਰਭਾਵ ਜਿੰਨਾ ਵੀ ਜ਼ਿਆਦਾ ਹੁੰਦਾ ਹੈ, ਪਰਿਵਰਤਨ ਦੇ ਮੌਕੇ ਉੱਨੇ ਹੀ ਘੱਟ ਹੁੰਦੇ ਹਨ । | ਹੋਰ ਸ਼ਬਦਾਂ ਵਿਚ ਕਿਰਤ ਵੰਡ ਦੇ ਵਿਕਾਸ ਦੇ ਲਈ ਇਹ ਜ਼ਰੂਰੀ ਹੈ ਕਿ ਪੈਤਿਕ ਗੁਣਾਂ ਨੂੰ ਮਹੱਤਵ ਨਾ ਦਿੱਤਾ ਜਾਵੇ । ਕਿਰਤ ਵੰਡ ਦਾ ਵਿਕਾਸ ਤਾਂ ਹੀ ਸੰਭਵ ਹੈ ਜਦੋਂ ਲੋਕਾਂ ਦੀ ਪ੍ਰਕਿਰਤੀ ਅਤੇ ਸੁਭਾਅ ਵਿਚ ਭਿੰਨਤਾ ਹੋਵੇ ।

ਪੈਤਿਕਤਾ ਤੋਂ ਪ੍ਰਾਪਤ ਯੋਗਤਾਵਾਂ ਦੇ ਆਧਾਰ ਤੇ ਮਨੁੱਖਾਂ ਦਾ ਵਰਗੀਕਰਨ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਜਾਤਾਂ ਨਾਲ ਸੰਬੰਧਿਤ ਕਰਕੇ, ਉਨ੍ਹਾਂ ਦੇ ਪੂਰਵਜਾਂ ਅਤੇ ਅਤੀਤ ਨਾਲ ਕਠੋਰਤਾ ਨਾਲ ਬੰਨ੍ਹ ਦੇਣ ਦੀ ਪ੍ਰਕ੍ਰਿਆ ਦਾ ਨਤੀਜਾ ਇਹ ਹੁੰਦਾ ਹੈ ਕਿ ਅਸੀਂ ਆਪਣੀਆਂ ਵਿਸ਼ੇਸ਼ ਰੁਚੀਆਂ ਦਾ ਵਿਕਾਸ ਨਹੀਂ ਕਰ ਸਕਦੇ ਅਤੇ ਪਰਿਵਰਤਨ ਨਹੀਂ ਕਰ ਸਕਦੇ । ਇਸ ਤਰ੍ਹਾਂ ਪੈਤਿਕਤਾ ਦੇ ਆਧਾਰ ਤੇ ਕੰਮਾਂ ਦੀ ਵੰਡ ਵੀ ਕਿਰਤ ਵੰਡ ਵਿਚ ਰੁਕਾਵਟ ਹੈ । ਦੁਰਮ ਦੇ ਅਨੁਸਾਰ ਸਮੇਂ ਦੀ ਗਤੀ ਅਤੇ ਸਮਾਜਿਕ ਵਿਕਾਸ ਦੇ ਨਾਲ ਲਗਾਤਾਰ ਹੋਣ ਵਾਲੇ ਪਰਿਵਰਤਨ ਪੈਤਿਕਤਾ ਵਿਚ ਲਚਕ ਪੈਦਾ ਕਰ ਦਿੰਦੇ ਹਨ ਅਰਥਾਤ ਪੈਤਿਕ ਗੁਣ ਕਮਜ਼ੋਰ ਪੈਣ ਲੱਗ ਜਾਂਦੇ ਹਨ । ਨਤੀਜੇ ਵਜੋਂ ਵਿਅਕਤੀਆਂ ਦੀਆਂ ਵਿਭਿੰਨਤਾਵਾਂ ਵਿਕਸਿਤ ਹੋ ਜਾਂਦੀਆਂ ਹਨ ਅਤੇ ਕਿਰਤ ਵੰਡ ਵਿਚ ਵਾਧਾ ਹੁੰਦਾ ਹੈ ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਦੁਰਖੀਮ ਨੇ ਜਨਸੰਖਿਆ ਵਿਚ ਵਾਧਾ, ਸਮੂਹਿਕ ਚੇਤਨਾ ਦਾ ਪਤਨ ਅਤੇ ਪੈਤਿਕਤਾ ਦੇ ਘੱਟਦੇ ਪ੍ਰਭਾਵ ਨੂੰ ਕਿਰਤ ਵੰਡ ਦਾ ਕਾਰਕ ਮੰਨਿਆ ਹੈ ।

3. ਕਿਰਤ ਵੰਡ ਦੇ ਨਤੀਜੇ (Consequences of Division of Labour)

ਕਿਰਤ ਵੰਡ ਦੇ ਪ੍ਰਾਥਮਿਕ ਅਤੇ ਦੁਤੀਆ ਕਾਰਕਾਂ ਤੋਂ ਬਾਅਦ ਦੁਰਖੀਮ ਨੇ ਇਸ ਦੇ ਵਿਕਾਸ ਦੇ ਨਤੀਜੇ ਵਜੋਂ ਪੈਦਾ ਹੋਣ ਵਾਲੇ ਨਤੀਜਿਆਂ ਉੱਤੇ ਚਾਨਣਾ ਪਾਇਆ ਹੈ । ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ‘ਕੰਮ’ ਅਤੇ ‘ਨਤੀਜੇ’ ਦੋ ਵੱਖਵੱਖ ਸ਼ਬਦ ਹਨ । ਅਜਿਹੇ ਬਹੁਤ ਸਾਰੇ ਤੱਥ, ਜਿਹੜੇ ਆਮ ਆਦਮੀ ਦੀ ਨਜ਼ਰ ਤੋਂ ਕਿਰਤ ਵੰਡ ਦੇ ਕੰਮ ਦਿਖਦੇ ਹਨ, ਉਹ ਅਸਲ ਵਿਚ ਉਸਦੇ ਨਤੀਜੇ ਹਨ । ਦੁਰਖੀਮ ਨੇ ਕਿਰਤ ਵੰਡ ਦੇ ਬਹੁਤ ਸਾਰੇ ਨਤੀਜਿਆਂ ਦੇ ਵੱਲ ਸਾਡਾ ਧਿਆਨ ਖਿੱਚਿਆ ਹੈ । ਉਨ੍ਹਾਂ ਵਿਚੋਂ ਕੁੱਝ ਹੇਠਾਂ ਲਿਖੇ ਹਨ-
(i) ਕਾਰਜਾਤਮਕ ਸੁਤੰਤਰਤਾ ਅਤੇ ਵਿਸ਼ੇਸ਼ੀਕਰਨ-ਦੁਰਖੀਮ ਨੇ ਸਰੀਰਕ ਕਿਰਤ ਵੰਡ ਅਤੇ ਸਮਾਜਿਕ ਕਿਰਤ ਵੰਡ ਵਿਚ ਫ਼ਰਕ ਦੱਸਿਆ ਹੈ ਅਤੇ ਸਮਾਜਿਕ ਕਿਰਤ ਵੰਡ ਦੇ ਨਤੀਜੇ ਦੱਸੇ ਹਨ | ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਇਕ ਨਤੀਜਾ ਇਹ ਹੁੰਦਾ ਹੈ ਕਿ ਜਿਵੇਂ ਹੀ ਕੰਮ ਜ਼ਿਆਦਾ ਵੰਡਿਆ ਜਾਂਦਾ ਹੈ ਉਸ ਤਰ੍ਹਾਂ ਹੀ ਕੰਮ ਕਰਨ ਦੀ ਸੁਤੰਤਰਤਾ ਅਤੇ ਗਤੀਸ਼ੀਲਤਾ ਵਿਚ ਵਾਧਾ ਹੁੰਦਾ ਹੈ । ਕਿਰਤ ਵੰਡ ਦੇ ਕਾਰਨ ਮਨੁੱਖ ਆਪਣੀਆਂ ਕੁੱਝ ਵਿਸ਼ੇਸ਼ ਯੋਗਤਾਵਾਂ ਨੂੰ ਵਿਸ਼ੇਸ਼ ਕੰਮ ਵਿਚ ਲਾ ਦਿੰਦਾ ਹੈ । ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦੇ ਵਿਕਾਸ ਦਾ ਇਕ ਨਤੀਜਾ ਇਹ ਵੀ ਹੁੰਦਾ ਹੈ ਕਿ ਵਿਅਕਤੀਆਂ ਦੇ ਕੰਮ ਉਨ੍ਹਾਂ ਦੇ ਸਰੀਰਕ ਲੱਛਣਾਂ ਤੋਂ ਸੁਤੰਤਰ ਹੋ ਜਾਂਦੇ ਹਨ । ਦੂਜੇ ਸ਼ਬਦਾਂ ਵਿਚ ਮਨੁੱਖਾਂ ਦੀਆਂ ਸੰਰਚਨਾਤਮਕ ਵਿਸ਼ੇਸ਼ਤਾਵਾਂ ਉਨ੍ਹਾਂ ਦੀਆਂ ਕਾਰਜਾਤਮਕ ਪ੍ਰਵਿਰਤੀਆਂ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰਦੀਆਂ ।

(ii) ਸੱਭਿਅਤਾ ਦਾ ਵਿਕਾਸ-ਦੁਰਖੀਮ ਨੇ ਸ਼ੁਰੂ ਵਿਚ ਹੀ ਇਹ ਸਪੱਸ਼ਟ ਕੀਤਾ ਹੈ ਕਿ ਸੱਭਿਅਤਾ ਦਾ ਵਿਕਾਸ ਕਰਨਾ ਕਿਰਤ ਵੰਡ ਦਾ ਕੰਮ ਨਹੀਂ ਹੈ ਕਿਉਂਕਿ ਕਿਰਤ ਵੰਡ ਇਕ ਨੈਤਿਕ ਤੱਥ ਹੈ ਅਤੇ ਸੱਭਿਅਤਾ ਦੇ ਤਿੰਨ ਅੰਗ ਉਦਯੋਗਿਕ ਜਾਂ ਆਰਥਿਕ, ਕਲਾਤਮਕ ਅਤੇ ਵਿਗਿਆਨਿਕ ਵਿਕਾਸ ਨੈਤਿਕ ਵਿਕਾਸ ਨਾਲ ਸੰਬੰਧ ਨਹੀਂ ਰੱਖਦੇ ।

ਦੁਰਖੀਮ ਨੇ ਕਿਰਤ ਵੰਡ ਦੇ ਨਤੀਜੇ ਦੇ ਰੂਪ ਵਿਚ ਸੱਭਿਅਤਾ ਦੇ ਵਿਕਾਸ ਦੀ ਵਿਆਖਿਆ ਕੀਤੀ ਹੈ । ਆਪ ਦਾ ਕਹਿਣਾ ਸੀ ਕਿ ਜਨਸੰਖਿਆ ਦੇ ਆਕਾਰ ਅਤੇ ਘਣਤਾ ਵਿਚ ਵਾਧਾ ਹੋਣ ਦੇ ਨਾਲ ਸੱਭਿਅਤਾ ਦਾ ਵਿਕਾਸ ਵੀ ਜ਼ਰੂਰੀ ਹੋ ਜਾਂਦਾ ਹੈ । ਕਿਰਤ ਵੰਡ ਅਤੇ ਸੱਭਿਅਤਾ ਦੋਵੇਂ ਨਾਲ-ਨਾਲ ਪ੍ਰਗਤੀ ਕਰਦੇ ਹਨ ਪਰ ਕਿਰਤ ਵੰਡ ਦਾ ਵਿਕਾਸ ਪਹਿਲਾਂ ਹੁੰਦਾ ਹੈ ਅਤੇ ਉਸ ਦੇ ਨਤੀਜੇ ਵਜੋਂ ਸੱਭਿਅਤਾ ਵਿਕਸਿਤ ਹੁੰਦੀ ਹੈ । ਇਸ ਲਈ ਦੁਰਖੀਮ ਦਾ ਮੰਨਣਾ ਹੈ ਕਿ ਸੱਭਿਅਤਾ ਨਾ ਤਾਂ ਕਿਰਤ ਵੰਡ ਦਾ ਉਦੇਸ਼ ਹੈ ਅਤੇ ਨਾ ਹੀ ਉਸਦਾ ਕੰਮ ਹੈ ਬਲਕਿ ਇਕ ਜ਼ਰੂਰੀ ਨਤੀਜਾ ਹੈ ।

(iii) ਸਮਾਜਿਕ ਪ੍ਰਤੀ – ਪ੍ਰਤੀ ਪਰਿਵਰਤਨ ਦਾ ਨਤੀਜਾ ਹੈ । ਕਿਰਤ ਵੰਡ ਵੀ ਪਰਿਵਰਤਨਾਂ ਨੂੰ ਜਨਮ ਦਿੰਦੀ ਹੈ । ਪਰਿਵਰਤਨ ਸਮਾਜ ਵਿਚ ਇਕ ਨਿਰੰਤਰ ਪ੍ਰਕ੍ਰਿਆ ਹੈ, ਇਸ ਲਈ ਪ੍ਰਤੀ ਵੀ ਸਮਾਜ ਵਿਚ ਨਿਰੰਤਰ ਹੁੰਦੀ ਰਹਿੰਦੀ ਹੈ । ਦੁਰਖੀਮ ਦੇ ਅਨੁਸਾਰ ਇਸ ਪਰਿਵਰਤਨ ਦਾ ਮੁੱਖ ਕਾਰਨ ਕਿਰਤ ਵੰਡ ਹੈ । ਕਿਰਤ ਵੰਡ ਦੇ ਕਾਰਨ ਪਰਿਵਰਤਨ ਹੁੰਦਾ ਹੈ। ਅਤੇ ਪਰਿਵਰਤਨ ਦੇ ਕਾਰਨ ਪ੍ਰਤੀ ਹੁੰਦੀ ਹੈ । ਇਸ ਤਰ੍ਹਾਂ ਸਮਾਜਿਕ ਪ੍ਰਗਤੀ ਕਿਰਤ ਵੰਡ ਦਾ ਇਕ ਨਤੀਜਾ ਹੈ । ਦੁਰਖੀਮ ਦੇ ਵਿਚਾਰ ਨਾਲ ਪ੍ਰਗਤੀ ਦਾ ਪ੍ਰਮੁੱਖ ਕਾਰਕ ਸਮਾਜ ਹੈ । ਅਸੀਂ ਇਸ ਲਈ ਬਦਲ ਜਾਂਦੇ ਹਾਂ ਕਿਉਂਕਿ ਸਮਾਜ ਬਦਲ ਜਾਂਦਾ ਹੈ । ਪ੍ਰਗਤੀ ਤਾਂ ਹੀ ਰੁਕ ਸਕਦੀ ਹੈ ਜਦੋਂ ਸਮਾਜ ਰੁਕ ਜਾਵੇ ਪਰ ਵਿਗਿਆਨਿਕ ਨਜ਼ਰ ਨਾਲ ਇਹ ਸੰਭਵ ਨਹੀਂ ਹੈ । ਇਸ ਲਈ ਦੁਰਖੀਮ ਦੇ ਅਨੁਸਾਰ ਪ੍ਰਤੀ ਵੀ ਸਮਾਜਿਕ ਜੀਵਨ ਦਾ ਨਤੀਜਾ ਹੈ ।

(iv) ਸਮਾਜਿਕ ਪਰਿਵਰਤਨ ਅਤੇ ਵਿਅਕਤੀਗਤ ਪਰਿਵਰਤਨ – ਦੁਰਖੀਮ ਨੇ ਸਮਾਜਿਕ ਪਰਿਵਰਤਨ ਦੀ ਵਿਆਖਿਆ ਵੀ ਕਿਰਤ ਵੰਡ ਦੇ ਆਧਾਰ ਉੱਤੇ ਕੀਤੀ ਹੈ । ਵਿਅਕਤੀਆਂ ਵਿਚ ਹੋਣ ਵਾਲਾ ਪਰਿਵਰਤਨ ਸਮਾਜ ਵਿਚ ਹੋਣ ਵਾਲੇ ਪਰਿਵਰਤਨ ਦਾ ਨਤੀਜਾ ਹੈ । ਦੁਰਖੀਮ ਦਾ ਮੰਨਣਾ ਹੈ ਕਿ ਸਮਾਜ ਵਿਚ ਹੋਣ ਵਾਲੇ ਪਰਿਵਰਤਨ ਦਾ ਮੂਲ ਕਾਰਨ ਜਨਸੰਖਿਆ ਦੇ ਆਕਾਰ, ਵਿਤਰਣ ਅਤੇ ਘਣਤਾ ਵਿਚ ਹੋਣ ਵਾਲਾ ਪਰਿਵਰਤਨ ਹੈ ਜੋ ਮਨੁੱਖਾਂ ਵਿਚ ਕਿਰਤ ਵੰਡ ਕਰ ਦਿੰਦਾ ਹੈ ਅਤੇ ਸਾਰੇ ਵਿਅਕਤੀਗਤ ਪਰਿਵਰਤਨ ਇਸੇ ਸਮਾਜਿਕ ਪਰਿਵਰਤਨ ਦੇ ਪਰਿਣਾਮਸਰੂਪ ਹੁੰਦੇ ਹਨ ।

(v) ਨਵੇਂ ਸਮੂਹਾਂ ਦੀ ਉਤਪੱਤੀ ਅਤੇ ਅੰਤਰ ਨਿਰਭਰਤਾ – ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਇਕ ਨਤੀਜਾ ਇਹ ਹੁੰਦਾ ਹੈ ਕਿ ਵਿਸ਼ੇਸ਼ ਕੰਮਾਂ ਵਿਚ ਲੱਗੇ ਵਿਅਕਤੀਆਂ ਦੇ ਵਿਸ਼ੇਸ਼ ਹਿੱਤਾਂ ਦਾ ਵਿਕਾਸ ਹੋ ਜਾਂਦਾ ਹੈ । ਇਸ ਤਰ੍ਹਾਂ ਜਿੰਨਾ ਜ਼ਿਆਦਾ ਕਿਰਤ ਵੰਡ ਹੁੰਦੀ ਹੈ ਉੱਨੀ ਹੀ ਜ਼ਿਆਦਾ ਅੰਤਰ ਨਿਰਭਰਤਾ ਵਧਦੀ ਹੈ । ਅੰਤਰ ਨਿਰਭਰਤਾ ਸਹਿਯੋਗ ਨੂੰ ਜਨਮ ਦਿੰਦੀ ਹੈ । ਇਸ ਲਈ ਕਿਰਤ ਵੰਡ ਸਹਿਯੋਗ ਦੀ ਪ੍ਰਕਿਰਿਆ ਨੂੰ ਸਮਾਜਿਕ ਜੀਵਨ ਦੇ ਲਈ ਜ਼ਰੂਰੀ ਬਣਾ ਦਿੰਦੀ ਹੈ ।

(vi) ਵਿਅਕਤੀਵਾਦੀ ਵਿਚਾਰਧਾਰਾ-ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦੇ ਨਤੀਜੇ ਵਜੋਂ ਵਿਅਕਤੀਗਤ ਚੇਤਨਾ ਵੱਧਦੀ ਹੈ । ਸਮੂਹਿਕ ਚੇਤਨਾ ਦਾ ਨਿਯੰਤਰਨ ਘੱਟ ਹੋ ਜਾਂਦਾ ਹੈ । ਵਿਅਕਤੀਗਤ ਸੁਤੰਤਰਤਾ ਅਤੇ ਵਿਸ਼ੇਸ਼ਤਾ ਵਿਅਕਤੀਵਾਦੀ ਵਿਚਾਰਧਾਰਾ ਨੂੰ ਜਨਮ ਦਿੰਦੀ ਹੈ । ਇਸ ਤਰ੍ਹਾਂ ਕਿਰਤ ਵੰਡ ਦੇ ਨਤੀਜੇ ਵਜੋਂ ਵਿਅਕਤੀਵਾਦੀ ਵਿਚਾਰਧਾਰਾ ਨੂੰ ਬਲ ਮਿਲਦਾ ਹੈ ।

(vii) ਤੀਕਾਰੀ ਕਾਨੂੰਨ ਅਤੇ ਨੈਤਿਕ ਦਬਾਓ – ਦੁਰਖੀਮ ਦੇ ਅਨੁਸਾਰ ਕਿਰਤ ਵੰਡ ਕਾਨੂੰਨੀ ਵਿਵਸਥਾ ਵਿਚ ਵੀ ਬਦਲਾਓ ਕਰ ਦਿੰਦੀ ਹੈ । ਕਿਰਤ ਵੰਡ ਦੇ ਨਤੀਜੇ ਵਜੋਂ ਆਪਸੀ ਸੰਬੰਧਾਂ ਦਾ ਵਿਸਥਾਰ ਹੁੰਦਾ ਹੈ ਅਤੇ ਜਟਿਲਤਾ ਅਤੇ ਕਾਰਜਾਤਮਕ ਸੰਬੰਧਾਂ ਦੇ ਕਾਰਨ ਵਿਅਕਤੀਗਤ ਸਮਝੌਤਿਆਂ ਦਾ ਮਹੱਤਵ ਘੱਟ ਜਾਂਦਾ ਹੈ । ਮਨੁੱਖਾਂ ਦੇ ਸੰਵਿਦਾਤਮਕ ਜਾਂ ਸਮਝੌਤੇ ਵਾਲੇ ਸੰਬੰਧਾਂ ਨੂੰ ਸੰਤੁਲਿਤ ਕਰਨ ਦੇ ਲਈ ਪ੍ਰਤੀਕਾਰੀ ਜਾਂ ਸਹਿਕਾਰੀ ਕਾਨੂੰਨਾਂ ਦਾ ਵਿਕਾਸ ਹੋ ਜਾਂਦਾ ਹੈ । ਕਿਰਤ ਵੰਡ ਜਿੱਥੇ ਇਕ ਪਾਸੇ ਵਿਅਕਤੀਵਾਦ ਨੂੰ ਉਤਸ਼ਾਹ ਦਿੰਦੀ ਹੈ, ਉੱਥੇ ਦੂਜੇ ਪਾਸੇ ਇਹ ਵਿਅਕਤੀਆਂ ਵਿਚ ਵਿਸ਼ੇਸ਼ ਆਚਰਨ ਨਾਲ ਸੰਬੰਧਿਤ ਅਤੇ ਸਮੁਹਿਕ ਕਲਿਆਣ ਨਾਲ ਸੰਬੰਧਿਤ ਨੈਤਿਕ ਜਾਗਰੁਕਤਾ ਦਾ ਵੀ ਨਿਰਮਾਣ ਕਰਦੀ ਹੈ । ਦੁਰਖੀਮ ਦੇ ਵਿਚਾਰ ਨਾਲ ਵਿਅਕਤੀਵਾਦ ਮਨੁੱਖਾਂ ਦੀ ਇੱਛਾ ਦਾ ਫਲ ਨਹੀਂ ਬਲਕਿ ਕਿਰਤ ਵੰਡ ਤੋਂ ਪੈਦਾ ਸਮਾਜਿਕ ਹਾਲਾਤਾਂ ਦਾ ਜ਼ਰੂਰੀ ਨਤੀਜਾ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

Punjab State Board PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ Important Questions and Answers.

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਦੀ ਕ੍ਰਿਤੀ ਕਿਸ ਪ੍ਰਕਾਰ ਦੀ ਹੁੰਦੀ ਹੈ ?
(a) ਵਿਅਕਤੀਗਤ
(b) ਸਮੂਹਿਕ
(c) ਸਮਾਜਿਕ
(d) ਸੰਸਕ੍ਰਿਤਿਕ ।
ਉੱਤਰ-
(c) ਸਮਾਜਿਕ ।

ਪ੍ਰਸ਼ਨ 2.
ਕਿਸੇ ਵਿਸ਼ੇਸ਼ ਸਮਾਜ ਦੀ ਸੰਸਕ੍ਰਿਤੀ ਵਿੱਚ ਹੋਣ ਵਾਲੇ ਪਰਿਵਰਤਨ ਨੂੰ ਕੀ ਕਹਿੰਦੇ ਹਨ ?
(a) ਸਮਾਜਿਕ ਪਰਿਵਰਤਨ
(b) ਸਮੂਹਿਕ ਪਰਿਵਰਤਨ
(c) ਸੰਸਕ੍ਰਿਤਿਕ ਪਰਿਵਰਤਨ
(d) ਕੋਈ ਨਹੀਂ ।
ਉੱਤਰ-
(c) ਸੰਸਕ੍ਰਿਤਿਕ ਪਰਿਵਰਤਨ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 3.
ਜਦੋਂ ਸਮਾਜ ਦੇ ਜ਼ਿਆਦਾਤਰ ਲੋਕਾਂ ਦੇ ਜੀਵਨ ਵਿੱਚ ਪਰਿਵਰਤਨ ਆਉਂਦਾ ਹੈ, ਤਾਂ ਉਸਨੂੰ ਕੀ ਕਹਿੰਦੇ ਹਨ ?
(a) ਸਮਾਜਿਕ ਪਰਿਵਰਤਨ
(b) ਸਮੁਹਿਕ ਪਰਿਵਰਤਨ
(c) ਸੰਸਕ੍ਰਿਤਿਕ ਪਰਿਵਰਤਨ
(d) ਕੋਈ ਨਹੀਂ ।
ਉੱਤਰ-
(a) ਸਮਾਜਿਕ ਪਰਿਵਰਤਨ ।

ਪ੍ਰਸ਼ਨ 4.
ਉਸ ਪਰਿਵਰਤਨ ਨੂੰ ਕੀ ਕਹਿੰਦੇ ਹਨ ਜਿਹੜਾ ਸਮਾਜਿਕ ਵਿਵਸਥਾ ਨੂੰ ਬਦਲਣ ਦੇ ਲਈ ਇੱਕਦਮ ਅਤੇ ਅਚਨਚੇਤ ਹੋ ਜਾਏ ?
(a) ਪ੍ਰਗਤੀ
(b) ਵਿਕਾਸ
(c) ਕ੍ਰਾਂਤੀ
(d) ਉਦਵਿਕਾਸ ।
ਉੱਤਰ-
(c) ਕ੍ਰਾਂਤੀ ।

ਪ੍ਰਸ਼ਨ 5.
ਉਸ ਪਰਿਵਰਤਨ ਨੂੰ ਕੀ ਕਹਿੰਦੇ ਹਨ ਜਿਹੜਾ ਸਾਡੀਆਂ ਇੱਛਾਵਾਂ ਦੇ ਅਨੁਸਾਰ ਹੋਵੇ ਅਤੇ ਹਮੇਸ਼ਾ ਲਾਭਦਾਇਕ ਸਥਿਤੀ ਪੈਦਾ ਕਰੇ ?
(a) ਉਦਵਿਕਾਸ
(b) ਪ੍ਰਗਤੀ
(c) ਸ਼ਾਂਤੀ
(d) ਵਿਕਾਸ ।
ਉੱਤਰ-
(b) ਪ੍ਰਗਤੀ ।

ਪ੍ਰਸ਼ਨ 6.
ਜਦੋਂ ਪਰਿਵਰਤਨ ਇੱਕ ਨਿਸ਼ਚਿਤ ਦਿਸ਼ਾ ਵਿੱਚ ਹੋਵੇ ਅਤੇ ਤੱਥ ਦੇ ਗੁਣਾਂ ਅਤੇ ਰਚਨਾ ਵਿੱਚ ਵੀ ਪਰਿਵਰਤਨ ਆ ਜਾਵੇ ਤਾਂ ਉਸਨੂੰ ਕੀ ਕਹਿੰਦੇ ਹਨ ?
(a) ਉਦਵਿਕਾਸ
(b) ਕ੍ਰਾਂਤੀ
(c) ਵਿਕਾਸ
(d) ਪ੍ਰਗਤੀ ।
ਉੱਤਰ-
(a) ਉਦਵਿਕਾਸ ।

ਪ੍ਰਸ਼ਨ 7.
ਸੰਸਕ੍ਰਿਤਿਕ ਪਿਛੜੇਪਨ ਦਾ ਸਿਧਾਂਤ ਕਿਸਨੇ ਦਿੱਤਾ ਸੀ ?
(a) ਮੈਕਾਈਵਰ
(b) ਜਿੰਸਬਰਗ
(c) ਆਗਬਰਨ
(d) ਵੈਬਰ ।
ਉੱਤਰ-
(c) ਆਗਬਰਨ ।

ਪ੍ਰਸ਼ਨ 8.
ਕ੍ਰਾਂਤੀ ਦੀ ਵਿਸ਼ੇਸ਼ਤਾ ਦੱਸੋ ।
(a) ਅਚਾਨਕ ਨਤੀਜੇ
(b) ਸ਼ਕਤੀ ਦਾ ਪ੍ਰਤੀਕ
(c) ਤੇਜ਼ ਪਰਿਵਰਤਨ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

II. ਖ਼ਾਲੀ ਥਾਂਵਾਂ ਭਰੋ Fill in the blanks :

1. ……………………….. ਪ੍ਰਕ੍ਰਿਤੀ ਦਾ ਨਿਯਮ ਹੈ ।
ਉੱਤਰ-
ਪਰਿਵਰਤਨ

2. ……………………. ਦਾ ਅਰਥ ਹੈ ਅੰਦਰੂਨੀ ਤੌਰ ਉੱਤੇ ਕ੍ਰਮਵਾਰ ਪਰਿਵਰਤਨ ।
ਉੱਤਰ-
ਉਦਵਿਕਾਸ

3. ……………………… ਨਾਲ ਸਮਾਜ ਵਿੱਚ ਅਚਾਨਕ ਅਤੇ ਤੇਜ਼ ਪਰਿਵਰਤਨ ਆਉਂਦੇ ਹਨ ।
ਉੱਤਰ-
ਕ੍ਰਾਂਤੀ

4. …………………. , …………….. ਅਤੇ ………………….. ਸਮਾਜਿਕ ਪਰਿਵਰਤਨ ਦੇ ਮੁੱਢਲੇ ਸੋਮੇਂ ਹਨ ।
ਉੱਤਰ-
ਕਾਢ, ਖੋਜ, ਪ੍ਰਸਾਰ

5. ………………….. ਉਹ ਪ੍ਰਕ੍ਰਿਆ ਹੈ ਜਿਸ ਨਾਲ ਸੰਸਕ੍ਰਿਤਿਕ ਤੱਤ ਇੱਕ ਸੰਸਕ੍ਰਿਤੀ ਤੋਂ ਦੂਜੀ ਤੱਕ ਫੈਲ ਜਾਂਦੇ ਹਨ ।
ਉੱਤਰ-
ਪ੍ਰਸਾਰ

6. ਜਦੋਂ ਅਸੀ ਆਪਣੇ ਇੱਛਤ ਉਦੇਸ਼ ਦੀ ਪ੍ਰਾਪਤੀ ਦੇ ਰਸਤੇ ਵੱਲ ਵੱਧਦੇ ਹਾਂ ਤਾਂ ਇਸ ਨੂੰ …………………….. ਕਹਿੰਦੇ ਹਨ ।
ਉੱਤਰ-
ਪ੍ਰਗਤੀ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

III. ਸਹੀ/ਗ਼ਲਤ True/False :

1. ਕ੍ਰਾਂਤੀ ਤੇਜ਼ ਪਰਿਵਰਤਨ ਲਿਆਉਂਦੀ ਹੈ ।
ਉੱਤਰ-
ਸਹੀ

2. ਪਸਾਰ ਨਾਲ ਸੰਸਕ੍ਰਿਤਿਕ ਤੱਤ ਨਹੀਂ ਫੈਲਦੇ ।
ਉੱਤਰ-
ਗ਼ਲਤ

3. ਕਾਢ ਨਾਲ ਸਮਾਜਿਕ ਪਰਿਵਰਤਨ ਨਹੀਂ ਆਉਂਦਾ ।
ਉੱਤਰ-
ਗ਼ਲਤ

4. ਜਨਸੰਖਿਆ ਦੇ ਘੱਟਣ-ਵੱਧਣ ਨਾਲ ਸਮਾਜਿਕ ਪਰਿਵਰਤਨ ਆਉਂਦਾ ਹੈ ।
ਉੱਤਰ-
ਸਹੀ

5. ਕ੍ਰਾਂਤੀ ਸਮਾਜਿਕ ਪਰਿਵਰਤਨ ਦਾ ਪ੍ਰਕਾਰ ਨਹੀਂ ਹੈ ।
ਉੱਤਰ-
ਗ਼ਲਤ

6. ਕ੍ਰਾਂਤੀ ਨਾਲ ਸਾਰੀ ਸਮਾਜਿਕ ਸੰਰਚਨਾ ਬਦਲ ਜਾਂਦੀ ਹੈ ।
ਉੱਤਰ-
ਸਹੀ

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਕੀ ਹੁੰਦਾ ਹੈ ?
ਉੱਤਰ-
ਸਮਾਜਿਕ ਸੰਬੰਧਾਂ ਵਿੱਚ ਹੋਣ ਵਾਲਾ ਪਰਿਵਰਤਨ ਸਮਾਜਿਕ ਪਰਿਵਰਤਨ ਹੁੰਦਾ ਹੈ ।

ਪ੍ਰਸ਼ਨ 2.
ਸਮਾਜਿਕ ਪਰਿਵਰਤਨ ਦਾ ਕੋਈ ਕਾਰਨ ਦੱਸੋ ।
ਉੱਤਰ-
ਭੂਗੋਲਿਕ ਕਾਰਕ; ਜਿਵੇਂ ਕਿ-ਭੂਚਾਲ, ਹੜ੍ਹ ਆਦਿ ਨਾਲ ਸਮਾਜਿਕ ਪਰਿਵਰਤਨ ਹੋ ਜਾਂਦਾ ਹੈ ।

ਪ੍ਰਸ਼ਨ 3.
ਕੀ ਸਮਾਜਿਕ ਪਰਿਵਰਤਨ ਦੇ ਬਾਰੇ ਵਿੱਚ ਪਹਿਲਾਂ ਦੱਸਿਆ ਜਾ ਸਕਦਾ ਹੈ ?
ਉੱਤਰ-
ਜੀ ਨਹੀਂ, ਸਮਾਜਿਕ ਪਰਿਵਰਤਨ ਬਾਰੇ ਪਹਿਲਾਂ ਨਹੀਂ ਦੱਸਿਆ ਜਾ ਸਕਦਾ ।

ਪ੍ਰਸ਼ਨ 4.
ਸਮਾਜਿਕ ਪਰਿਵਰਤਨ ਦੇ ਕਾਰਕਾਂ ਨੂੰ ਕਿੰਨੇ ਭਾਗਾਂ ਵਿੱਚ ਵੰਡ ਸਕਦੇ ਹਾਂ ?
ਉੱਤਰ-
ਸਮਾਜਿਕ ਪਰਿਵਰਤਨ ਦੇ ਕਾਰਕਾਂ ਨੂੰ ਦੋ ਭਾਗਾਂ-ਪ੍ਰਾਕ੍ਰਿਤਕ ਕਾਰਕਾਂ ਅਤੇ ਮਨੁੱਖੀ ਕਾਰਕਾਂ ਵਿੱਚ ਵੰਡ ਸਕਦੇ ਹਾਂ ।

ਪ੍ਰਸ਼ਨ 5.
ਸਮਾਜਿਕ ਪਰਿਵਰਤਨ ਦੀ ਪ੍ਰਕਿਰਤੀ ਕਿਸ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਸਮਾਜਿਕ ਪਰਿਵਰਤਨ ਦੀ ਪ੍ਰਕਿਰਤੀ ਸਮਾਜਿਕ ਹੁੰਦੀ ਹੈ ।

ਪ੍ਰਸ਼ਨ 6.
ਸੰਸਕ੍ਰਿਤਕ ਪਰਿਵਰਤਨ ਕੀ ਹੁੰਦਾ ਹੈ ?
ਉੱਤਰ-
ਕਿਸੇ ਵਿਸ਼ੇਸ਼ ਸਮਾਜ ਦੀ ਸੰਸਕ੍ਰਿਤੀ ਵਿੱਚ ਹੋਣ ਵਾਲੇ ਪਰਿਵਰਤਨ ਨੂੰ ਸੰਸਕ੍ਰਿਤਕ ਪਰਿਵਰਤਨ ਕਹਿੰਦੇ ਹਨ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 7.
ਉਦਵਿਕਾਸ ਕੀ ਹੁੰਦਾ ਹੈ ?
ਉੱਤਰ-
ਜਦੋਂ ਪਰਿਵਰਤਨ ਇੱਕ ਨਿਸ਼ਚਿਤ ਦਿਸ਼ਾ ਵਿੱਚ ਹੋਵੇ ਅਤੇ ਤੱਥ ਦੇ ਗੁਣਾਂ ਤੇ ਰਚਨਾ ਵਿੱਚ ਵੀ ਪਰਿਵਰਤਨ ਹੋਵੇ ਤਾਂ ਉਸਨੂੰ ਉਦਵਿਕਾਸ ਕਹਿੰਦੇ ਹਨ ।

ਪ੍ਰਸ਼ਨ 8.
ਪ੍ਰਤੀ ਕੀ ਹੈ ?
ਉੱਤਰ-
ਅਜਿਹੇ ਪਰਿਵਰਤਨ ਜੋ ਸਾਡੀਆਂ ਇੱਛਾਵਾਂ ਅਤੇ ਲੱਛਣਾਂ ਦੇ ਅਨੁਸਾਰ ਹੋਣ ਅਤੇ ਹਮੇਸ਼ਾਂ ਲਾਭਦਾਇਕ ਸਥਿਤੀ ਪੈਦਾ ਕਰਨ ਉਸਨੂੰ ਪ੍ਰਗਤੀ ਕਹਿੰਦੇ ਹਨ ।

ਪ੍ਰਸ਼ਨ 9.
ਕ੍ਰਾਂਤੀ ਕੀ ਹੈ ?
ਉੱਤਰ-
ਜਦੋਂ ਸਮਾਜਿਕ ਵਿਵਸਥਾ ਨੂੰ ਬਦਲਣ ਦੇ ਲਈ ਅਚਾਨਕ ਅਤੇ ਇਕਦਮ ਪਰਿਵਤਰਨ ਹੋ ਜਾਵੇ, ਤਾਂ ਇਸਨੂੰ ਕ੍ਰਾਂਤੀ ਕਹਿੰਦੇ ਹਨ ।

ਪ੍ਰਸ਼ਨ 10.
ਮਾਰਕਸ ਦੇ ਅਨੁਸਾਰ ਸਮਾਜਿਕ ਪਰਿਵਰਤਨ ਦਾ ਕੀ ਕਾਰਨ ਹੈ ?
ਉੱਤਰ-
ਮਾਰਕਸ ਦੇ ਅਨੁਸਾਰ ਸਮਾਜਿਕ ਪਰਿਵਰਤਨ ਦਾ ਕਾਰਨ ਆਰਥਿਕ ਕਾਰਨ ਹੈ ।

ਪ੍ਰਸ਼ਨ 11.
ਕ੍ਰਾਂਤੀ ਦੀ ਇੱਕ ਵਿਸ਼ੇਸ਼ਤਾ ਦੱਸੋ ।
ਉੱਤਰ-
ਕ੍ਰਾਂਤੀ ਨਾਲ ਤੇਜ਼ ਪਰਿਵਰਤਨ ਆਉਂਦਾ ਹੈ ਜਿਸਦੇ ਅਚਾਨਕ ਨਤੀਜੇ ਨਿਕਲਦੇ ਹਨ ।

ਪ੍ਰਸ਼ਨ 12.
ਸਮਾਜਿਕ ਪਰਿਵਰਤਨ ਦੇ ਕਿਹੜੇ ਕਾਰਕ ਹੁੰਦੇ ਹਨ ?
ਉੱਤਰ-
ਭੂਗੋਲਿਕ ਕਾਰਕ, ਜਨਸੰਖਿਆਤਮਕ ਕਾਰਕ, ਜੈਵਿਕ ਕਾਰਕ, ਤਕਨੀਕੀ ਆਦਿ ਸਮਾਜਿਕ ਪਰਿਵਰਤਨ ਦੇ ਕਾਰਨ ਹਨ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਦੀ ਪਰਿਭਾਸ਼ਾ ਦਿਉ ।
ਉੱਤਰ-
ਜੋਂਸ (Jones) ਦੇ ਅਨੁਸਾਰ, “ਸਮਾਜਿਕ ਪਰਿਵਰਤਨ ਉਹ ਸ਼ਬਦ ਹੈ ਜਿਸਨੂੰ ਅਸੀਂ ਸਮਾਜਿਕ ਕ੍ਰਿਆਵਾਂ, ਸਮਾਜਿਕ ਢੰਗਾਂ, ਸਮਾਜਿਕ ਅੰਤਰਕ੍ਰਿਆਵਾਂ ਜਾਂ ਸਮਾਜਿਕ ਸੰਗਠਨ ਆਦਿ ਵਿੱਚ ਪਾਏ ਗਏ ਪਰਿਵਰਤਨਾਂ ਦੇ ਵਰਣਨ ਕਰਨ ਦੇ ਲਈ ਹੈ ।”

ਪ੍ਰਸ਼ਨ 2.
ਸਮਾਜਿਕ ਪਰਿਵਰਤਨ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਸਮਾਜਿਕ ਪਰਿਵਰਤਨ ਸਰਵਵਿਆਪਕ ਹੁੰਦਾ ਹੈ ਕਿਉਂਕਿ ਕੋਈ ਵੀ ਸਮਾਜ ਪੂਰੀ ਤਰਾਂ ਸਥਿਰ ਨਹੀਂ ਹੁੰਦਾ ਅਤੇ ਪਰਿਵਰਤਨ ਕਿਰਿਤੀ ਦਾ ਨਿਯਮ ਹੈ ।
  2. ਸਮਾਜਿਕ ਪਰਿਵਰਤਨ ਵਿੱਚ ਕਿਸੇ ਪ੍ਰਕਾਰ ਦੀ ਨਿਸ਼ਚਿਤ ਭੱਵਿਖਬਾਣੀ ਨਹੀਂ ਹੋ ਸਕਦੀ ਕਿਉਂਕਿ ਸਮਾਜਿਕ ਸੰਬੰਧਾਂ ਵਿੱਚ ਕੋਈ ਵੀ ਨਿਸ਼ਚਿਤਤਾ ਨਹੀਂ ਹੁੰਦੀ ।

ਪ੍ਰਸ਼ਨ 3.
ਸਮਾਜਿਕ ਪਰਿਵਰਤਨ ਤੁਲਨਾਤਮਕ ਕਿਵੇਂ ਹੈ ?
ਉੱਤਰ-
ਜਦੋਂ ਅਸੀਂ ਕਿਸੇ ਪਰਿਵਰਤਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਵਰਤਮਾਨ ਸਥਿਤੀ ਦੀ ਤੁਲਨਾ ਪ੍ਰਾਚੀਨ ਸਥਿਤੀ ਨਾਲ ਕਰਦੇ ਹਾਂ ਕਿ ਪ੍ਰਾਚੀਨ ਸਥਿਤੀ ਅਤੇ ਵਰਤਮਾਨ ਸਥਿਤੀ ਵਿੱਚ ਕੀ ਅੰਤਰ ਹੈ । ਇਹ ਅੰਤਰ ਸਿਰਫ਼ ਦੋ ਸਥਿਤੀਆਂ ਦੀ ਤੁਲਨਾ ਕਰਕੇ ਹੀ ਪਤਾ ਕੀਤਾ ਜਾ ਸਕਦਾ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਪਰਿਵਰਤਨ ਤੁਲਨਾਤਮਕ ਹੁੰਦਾ ਹੈ ।

ਪ੍ਰਸ਼ਨ 4.
ਉਦਵਿਕਾਸ ਨੂੰ ਸਮਝਣ ਦਾ ਸੂਤਰ ਦੱਸੋ ।
ਉੱਤਰ-
ਉਦਵਿਕਾਸ ਨੂੰ ਅਸੀਂ ਹੇਠਾਂ ਲਿਖੇ ਸਤਰ ਨਾਲ ਸਮਝ ਸਕਦੇ ਹਾਂ-
ਉਦਵਿਕਾਸ = ਗੁਣਾਤਮਕ ਪਰਿਵਰਤਨ + ਰਚਨਾ ਵਿੱਚ ਪਰਿਵਰਤਨ + ਨਿਰੰਤਰਤਾ + ਦਿਸ਼ਾ ।

ਪ੍ਰਸ਼ਨ 5.
ਸਮਾਜਿਕ ਪਰਿਵਰਤਨ ਦੇ ਕਿਹੜੇ ਕਾਰਕ ਹੁੰਦੇ ਹਨ ?
ਉੱਤਰ-

  1. ਭੂਗੋਲਿਕ ਕਾਰਕਾਂ ਦੇ ਕਾਰਨ ਸਮਾਜਿਕ ਪਰਿਵਰਤਨ ਆਉਂਦਾ ਹੈ ।
  2. ਜੈਵਿਕ ਕਾਰਕ ਵੀ ਸਮਾਜਿਕ ਪਰਿਵਰਤਨ ਲਿਆਉਂਦੇ ਹਨ ।
  3. ਜਨਸੰਖਿਆਤਮਕ ਕਾਰਕਾਂ ਨਾਲ ਵੀ ਸਮਾਜਿਕ ਪਰਿਵਰਤਨ ਆਉਂਦਾ ਹੈ ।
  4. ਸੰਸਕ੍ਰਿਤਕ ਅਤੇ ਤਕਨੀਕੀ ਕਾਰਕ ਵੀ ਸਮਾਜਿਕ ਪਰਿਵਰਤਨ ਦਾ ਕਾਰਨ ਬਣਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਦਾ ਅਰਥ ।
ਉੱਤਰ-
ਪਰਿਵਰਤਨ ਪ੍ਰਕਿਰਤੀ ਦਾ ਨਿਯਮ ਹੈ । ਇਸ ਦੁਆਰਾ ਸਾਨੂੰ ਭਿੰਨਤਾ ਦਾ ਗਿਆਨ ਹੁੰਦਾ ਹੈ । ਸਮਾਜਿਕ ਪਰਿਵਰਤਨ ਦਾ ਸੰਬੰਧ ਸਮਾਜ ਵਿਚ ਪਾਏ ਗਏ ਸਾਰੇ ਪਰਿਵਰਤਨਾਂ ਨਾਲ ਨਹੀਂ ਹੁੰਦਾ ਬਲਕਿ ਸਮਾਜਿਕ ਪਰਿਵਰਤਨ ਦਾ ਅਰਥ ਉਸ ਪਰਿਵਰਤਨ ਤੋਂ ਹੈ ਜਿਹੜਾ ਸਾਡੀ ਸਮਾਜਿਕ ਵਿਵਸਥਾ, ਸਮਾਜਿਕ ਸੰਸਥਾਵਾਂ, ਪ੍ਰਕ੍ਰਿਆਵਾਂ, ਸੰਬੰਧਾਂ, ਵਿਵਹਾਰਾਂ, ਸਮਾਜਿਕ ਢਾਂਚੇ, ਆਦਿ ਵਿਚ ਪਾਇਆ ਜਾਂਦਾ ਹੈ । ਇਸ ਪ੍ਰਕਾਰ ਸਮਾਜਿਕ ਪਰਿਵਰਤਨ ਦਾ ਸੰਬੰਧ ਸਮਾਜਿਕ ਵਿਅਕਤੀ ਦੇ ਸਮਾਜਿਕ ਜੀਵਨ ਨਾਲ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 2.
ਸਮਾਜਿਕ ਪਰਿਵਰਤਨ ਦੀਆਂ ਵਿਸ਼ੇਸ਼ਤਾਵਾਂ ।
ਉੱਤਰ-

  • ਸਮਾਜਿਕ ਪਰਿਵਰਤਨ ਸਰਬਵਿਆਪਕ ਹੈ (Social Change is Universal) – ਸਮਾਜਿਕ ਪਰਿਵਰਤਨ ਹਰ ਸਮਾਜ ਦੀ ਜ਼ਰੂਰਤ ਹੈ । ਇਸ ਕਰਕੇ ਹਰ ਸਮਾਜ ਦੇ ਵਿਚ ਪਰਿਵਰਤਨ ਦੀ ਪ੍ਰਕ੍ਰਿਆ ਨਿਰੰਤਰ ਚਲਦੀ ਰਹਿੰਦੀ ਹੈ । ਇਤਿਹਾਸ ਦੇ ਵਿਚ ਕੋਈ ਵੀ ਸਮਾਜ ਅਜਿਹਾ ਨਹੀਂ ਜਿੱਥੇ ਪਰਿਵਰਤਨ ਨਾ ਪਾਇਆ ਗਿਆ ਹੋਵੇ । ਪਾਚੀਨ ਸਮਾਜ ਤੇ ਆਧੁਨਿਕ ਸਮਾਜ ਦੋਨਾਂ ਵਿਚ ਹੀ ਪਰਿਵਰਤਨ ਪਾਇਆ ਗਿਆ ਹੈ ।
  • ਸਮਾਜਿਕ ਪਰਿਵਰਤਨ ਦੀ ਗਤੀ ਅਸਮਾਨ ਹੁੰਦੀ ਹੈ (Rate of Social Change is not uniform) – ਭਾਵੇਂ ਸਮਾਜਿਕ ਪਰਿਵਰਤਨ ਸਰਬ-ਵਿਆਪਕ ਹੈ ਪਰੰਤੂ ਇਸ ਦੀ ਗਤੀ ਵਿਭਿੰਨ ਸਮਾਜਾਂ ਦੇ ਵਿਚ ਬਦਲਦੀ ਰਹਿੰਦੀ ਹੈ । ਕਿਤੇ ਇਸ ਦੀ ਰਫ਼ਤਾਰ ਹੌਲੀ ਹੁੰਦੀ ਹੈ ਤੇ ਕਿਤੇ ਤੇਜ਼ । ਜਿਵੇਂ ਪਿੰਡਾਂ ਦੇ ਵਿਚ ਇਸ ਦੀ ਰਫ਼ਤਾਰ ਸ਼ਹਿਰਾਂ ਦੇ ਮੁਕਾਬਲੇ ਕਾਫ਼ੀ ਧੀਮੀ ਹੈ ।
  • ਸਮਾਜਿਕ ਪਰਿਵਰਤਨ ਕੋਈ ਨਿਸ਼ਚਿਤ ਭਵਿੱਖਬਾਣੀ ਨਹੀਂ ਹੋ ਸਕਦੀ ਕਿਉਂਕਿ ਸਮਾਜ ਦੇ ਵਿਚ ਪਾਏ ਜਾਣ ਵਾਲੇ ਸਮਾਜਿਕ ਸੰਬੰਧਾਂ ਵਿਚ ਕੋਈ ਨਿਸ਼ਚਿਤਤਾ ਨਹੀਂ ਹੁੰਦੀ ।
  • ਸਮਾਜਿਕ ਪਰਿਵਰਤਨ ਕਈ ਕਾਰਕਾਂ ਦੇ ਆਕਰਸ਼ਣ ਦੇ ਨਤੀਜਿਆਂ ਕਰਕੇ ਹੁੰਦਾ ਹੈ । ਇਸ ਪਿੱਛੇ ਸਿਰਫ ਇਕ ਹੀ ਕਾਰਕ ਨਹੀਂ ਹੁੰਦਾ ਕਿਉਂਕਿ ਸਾਡਾ ਸਮਾਜ ਗੁੰਝਲਦਾਰ ਪ੍ਰਵਿਰਤੀ ਦਾ ਹੈ ।
  • ਸਮਾਜਿਕ ਪਰਿਵਰਤਨ ਕੁਦਰਤ ਦਾ ਨਿਯਮ ਹੈ ਕਿਉਂਕਿ ਅਸੀਂ ਪ੍ਰਾਕ੍ਰਿਤਿਕ ਸ਼ਕਤੀਆਂ ਉੱਤੇ ਨਿਯੰਤਰਨ ਨਹੀਂ ਰੱਖ ਸਕਦੇ ਤੇ ਇਹ ਆਪਣੇ ਨਾਲ ਪਰਿਵਰਤਨ ਲੈ ਕੇ ਆਉਂਦੇ ਹਨ ।

ਪ੍ਰਸ਼ਨ 3.
ਸਮਾਜਿਕ ਪਰਿਵਰਤਨ ਵਿਚ ਭਵਿੱਖਬਾਣੀ ਸੰਭਵ ਨਹੀਂ ।
ਉੱਤਰ-
ਸਮਾਜਿਕ ਪਰਿਵਰਤਨ ਦੇ ਸੰਬੰਧ ਵਿਚ ਨਿਸ਼ਚਿਤ ਭਵਿੱਖਬਾਣੀ ਕਰਨੀ ਅਸੰਭਵ ਹੁੰਦੀ ਹੈ । ਜਦੋਂ ਵੀ ਅਸੀਂ ਕਿਸੇ ਸਮੱਸਿਆ ਦੇ ਹੱਲ ਬਾਰੇ ਨਿਸ਼ਚਿਤ ਵਿਚਾਰ ਦੇ ਦਿੰਦੇ ਹਾਂ ਤਾਂ ਸਮਾਜਿਕ ਸੰਬੰਧਾਂ ਦੀ ਵਿਵਸਥਾ ਨੂੰ ਅਸੀਂ ਨਿਸ਼ਚਿਤ ਨਹੀਂ ਰੱਖ ਸਕਦੇ । ਉਦਾਹਰਨ ਦੇ ਤੌਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਵਿਚੋਂ ਜਾਤੀ ਪ੍ਰਥਾ ਖ਼ਤਮ ਹੋ ਜਾਵੇਗੀ ਜਾਂ ਬੇਰੁਜ਼ਗਾਰੀ ਖ਼ਤਮ ਹੋ ਜਾਵੇਗੀ । ਪਰੰਤੂ ਸਮਾਜਿਕ ਸੰਬੰਧਾਂ ਦੀ ਅਸਥਿਰ ਪ੍ਰਵਿਰਤੀ ਕਾਰਨ ਇਹ ਜ਼ਰੂਰੀ ਨਹੀਂ ਕਿ ਕੀਤੀ ਹੋਈ ਭਵਿੱਖਬਾਣੀ ਠੀਕ ਸਿੱਧ ਹੋ ਸਕੇ ਜਿਵੇਂ ਅਸੀਂ ਵੇਖ ਹੀ ਰਹੇ ਹਾਂ ਕਿ ਪੂਰੀ ਤਰ੍ਹਾਂ ਨਾਲ ਜਾਤੀ ਪ੍ਰਥਾ ਦਾ ਪ੍ਰਭਾਵ ਅਜੇ ਤਕ ਸਮਾਜ ਵਿਚ ਖ਼ਤਮ ਨਹੀਂ ਹੋਇਆ ।

ਪ੍ਰਸ਼ਨ 4.
ਸਮਾਜਿਕ ਪਰਿਵਰਤਨ ਦੇ ਮੁੱਖ ਕਾਰਕ ।
ਉੱਤਰ-
ਸਮਾਜਿਕ ਪਰਿਵਰਤਨ ਦੇ ਮੁੱਖ ਕਾਰਕ ਹਨ-

  1. ਤਕਨੀਕੀ ਕਾਰਕ (Technological Factor)
  2. ਸੰਸਕ੍ਰਿਤਕ ਕਾਰਕ (Cultural Factor)
  3. ਜੀਵ ਵਿਗਿਆਨਿਕ ਕਾਰਕ (Biological Factor)
  4. ਜਨਸੰਖਿਆਤਮਕ ਕਾਰਕ (Demographic Factor)
  5. ਮਨੋਵਿਗਿਆਨਿਕ ਕਾਰਕ (Psychological Factor)
  6. ਸਿੱਖਿਅਕ ਕਾਰਕ (Educational Factor)
  7. ਆਰਥਿਕ ਕਾਰਕ (Economic Factor) ।

ਪ੍ਰਸ਼ਨ 5.
ਸਮਾਜਿਕ ਕੁਮ ਵਿਕਾਸ ।
ਉੱਤਰ-
ਸਮਾਜਿਕ ਕੂਮ ਵਿਕਾਸ ਸਮਾਜਿਕ ਪਰਿਵਰਤਨ ਦੀਆਂ ਕਿਸਮਾਂ ਵਿਚੋਂ ਇਕ ਹੈ । ਸ਼ਬਦ ਕ੍ਰਮਵਿਕਾਸ ਅੰਗਰੇਜ਼ੀ ਭਾਸ਼ਾ ਦੇ ਸ਼ਬਦ (Evolution) ਤੋਂ ਨਿਕਲਿਆ ਹੈ ਜੋ ਕਿ ਲਾਤੀਨੀ ਭਾਸ਼ਾ ਦੇ ਸ਼ਬਦ (Evolvere) ਤੋਂ ਨਿਕਲਿਆ ਹੈ । ਜਿਸਦਾ ਅਰਥ ਹੈ ਬਾਹਰ ਵੱਲ ਫੈਲਣਾ । ਕ੍ਰਮ ਵਿਕਾਸੀ ਪਰਿਵਰਤਨ ਨਾਲ ਨਾ ਸਿਰਫ਼ ਵਾਧਾ ਹੁੰਦਾ ਹੈ ਬਲਕਿ ਉਸ ਪਰਿਵਰਤਨ ਦੇ ਨਾਲ ਸੰਰਚਨਾਤਮਕ ਵਾਧੇ ਦਾ ਗਿਆਨ ਹੁੰਦਾ ਹੈ । ਇਸ ਤਰ੍ਹਾਂ ਗ਼ਮ ਵਿਕਾਸੀ ਪਰਿਵਰਤਨ ਅਜਿਹਾ ਪਰਿਵਰਤਨ ਹੁੰਦਾ ਹੈ ਜਿਸ ਵਿਚ ਨਿਰੰਤਰ ਪਰਿਵਰਤਨ ਨਿਸ਼ਚਿਤ ਦਿਸ਼ਾ ਵੱਲ ਹੁੰਦਾ ਹੈ । ਇਹ ਸਧਾਰਨ ਤੋਂ ਜਟਿਲ ਵੱਲ ਜਾਣ ਦੀ ਪ੍ਰਕ੍ਰਿਆ ਹੈ ।

ਪ੍ਰਸ਼ਨ 6.
ਕੁਮਵਿਕਾਸ ਦੀਆਂ ਤਿੰਨ ਵਿਸ਼ੇਸ਼ਤਾਵਾਂ ।
ਉੱਤਰ-

  1. ਸਮਾਜਿਕ ਕ੍ਰਮ ਵਿਕਾਸ ਨਿਰੰਤਰ ਪਾਇਆ ਜਾਣ ਵਾਲਾ ਪਰਿਵਰਤਨ ਹੁੰਦਾ ਹੈ ਤੇ ਇਹ ਪਰਿਵਰਤਨ ਲਗਾਤਾਰ ਹੁੰਦਾ ਰਹਿੰਦਾ ਹੈ ।
  2. ਨਿਰੰਤਰਤਾ ਦੇ ਨਾਲ-ਨਾਲ ਸਮਾਜਿਕ ਕੂਮ ਵਿਕਾਸੀ ਪਰਿਵਰਤਨ ਵਿਚ ਨਿਸ਼ਚਿਤ ਦਿਸ਼ਾ ਵੀ ਪਾਈ ਜਾਂਦੀ ਹੈ ਕਿਉਂਕਿ ਇਹ ਸਿਰਫ ਆਕਾਰ ਵਿਚ ਨਹੀਂ, ਬਣਤਰ ਵਿਚ ਵੀ ਪਾਈ ਜਾਂਦੀ ਹੈ ।
  3. ਸਮਾਜਿਕ ਕੁਮਵਿਕਾਸ ਉੱਪਰ ਕਿਸੇ ਕਿਸਮ ਦਾ ਕੋਈ ਬਾਹਰੀ ਦਬਾਅ ਨਹੀਂ ਹੁੰਦਾ, ਬਲਕਿ ਇਸ ਵਿਚ ਅੰਦਰੂਨੀ ਗੁਣ ਬਾਹਰ ਨਿਕਲਦੇ ਹਨ ।
  4. ਕੁਮਵਿਕਾਸੀ ਪਰਿਵਰਤਨ ਹਮੇਸ਼ਾ ਸਾਧਾਰਨ ਤੋਂ ਜਟਿਲਤਾ ਵੱਲ ਪਾਇਆ ਜਾਂਦਾ ਹੈ ਤੇ ਨਿਸ਼ਚਿਤ ਦਿਸ਼ਾ ਵਿਚ ਪਾਇਆ ਜਾਂਦਾ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 7.
ਕ੍ਰਾਂਤੀ ।
ਉੱਤਰ-
ਭਾਂਤੀ ਵੀ ਸਮਾਜਿਕ ਪਰਿਵਰਤਨ ਦੀ ਇਕ ਕਿਸਮ ਹੈ । ਇਸ ਦੇ ਦੁਆਰਾ ਸਮਾਜ ਵਿਚ ਇਸ ਤਰ੍ਹਾਂ ਦਾ ਪਰਿਵਰਤਨ ਹੁੰਦਾ ਹੈ ਕਿ ਜਿਸ ਦਾ ਪ੍ਰਭਾਵ ਵਰਤਮਾਨ ਸਮੇਂ ਉੱਤੇ ਤਾਂ ਪੈਂਦਾ ਹੀ ਹੈ ਪਰ ਭਵਿੱਖ ਤੱਕ ਵੀ ਇਸ ਦਾ ਅਸਰ ਰਹਿੰਦਾ ਹੈ । ਅਸਲ ਵਿਚ ਸਮਾਜ ਵਿਚ ਕਈ ਵਾਰੀ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਜਿਸ ਦੇ ਦੁਆਰਾ ਸਮਾਜ ਵਿਘਟਨ ਦੇ ਰਸਤੇ ਉੱਤੇ ਤੁਰ ਪੈਂਦਾ ਹੈ । ਅਜਿਹੇ ਹਾਲਾਤਾਂ ਨੂੰ ਖਤਮ ਕਰਨ ਦੇ ਲਈ ਸਮਾਜ ਵਿਚ ਕ੍ਰਾਂਤੀਕਾਰੀ ਪਰਿਵਰਤਨ ਪੈਦਾ ਹੋ ਜਾਂਦੇ ਹਨ । ਇਹ ਭਾਂਤਿਕ ਪਰਿਵਰਤਨ ਅਚਾਨਕ ਤੇ ਇਕਦਮ ਵਾਪਰਦਾ ਹੈ । ਇਸ ਉੱਤੇ ਬਾਹਰੀ ਸ਼ਕਤੀਆਂ ਦਾ ਵੀ ਪ੍ਰਭਾਵ ਪੈਂਦਾ ਹੈ । ਕ੍ਰਾਂਤੀ ਨਾਲ ਇਕੱਦਮ ਪਰਿਵਰਤਨ ਆਉਂਦਾ ਹੈ ਜਿਸ ਨਾਲ ਸਮਾਜ ਦਾ ਢਾਂਚਾ ਹੀ ਬਦਲ ਜਾਂਦਾ ਹੈ ।

ਪ੍ਰਸ਼ਨ 8.
ਕ੍ਰਾਂਤੀ ਦੀਆਂ ਤਿੰਨ ਵਿਸ਼ੇਸ਼ਤਾਵਾਂ ।
ਉੱਤਰ-

  1. ਕ੍ਰਾਂਤੀ ਵਿਚ ਸਮਾਜਿਕ ਵਿਵਸਥਾ ਵਿਚ ਇਕਦਮ ਪਰਿਵਰਤਨ ਆ ਜਾਂਦਾ ਹੈ ਜਿਸ ਕਾਰਨ ਅਚਨਚੇਤ ਸਿੱਟੇ ਨਿਕਲਦੇ ਹਨ ।
  2. ਭਾਂਤੀ ਨਾਲ ਸੰਸਕ੍ਰਿਤੀ ਦੇ ਦੋਵੇਂ ਭਾਗਾਂ, ਚਾਹੇ ਉਹ ਭੌਤਿਕ ਹੋਵੇ ਜਾਂ ਅਭੌਤਿਕ ਵਿਚ ਤੇਜ਼ੀ ਨਾਲ ਪਰਿਵਰਤਨ ਆਉਂਦਾ ਹੈ ਜਿਸ ਨਾਲ ਸਮਾਜ ਪੂਰੀ ਤਰ੍ਹਾਂ ਬਦਲ ਜਾਂਦਾ ਹੈ ।
  3. ਕ੍ਰਾਂਤੀ ਇਕ ਚੇਤਨ ਪ੍ਰਕ੍ਰਿਆ ਹੈ ਅਚੇਤਨ ਨਹੀਂ ਜਿਸ ਵਿਚ ਚੇਤਨ ਤੌਰ ਉੱਤੇ ਕਾਫ਼ੀ ਸਮੇਂ ਤੋਂ ਕੋਸ਼ਿਸ਼ਾਂ ਚਲਦੀਆਂ ਹਨ ਤੇ ਰਾਜ ਸੱਤਾ ਨੂੰ ਬਦਲਿਆ ਜਾਂਦਾ ਹੈ ।
  4. ਕ੍ਰਾਂਤੀ ਵਿਚ ਹਿੰਸਕ ਜਾਂ ਅਹਿੰਸਕ ਤਰੀਕੇ ਨਾਲ ਪੁਰਾਣੀ ਵਿਵਸਥਾ ਨੂੰ ਉਖਾੜ ਸੁੱਟਿਆ ਜਾਂਦਾ ਹੈ ਤੇ ਨਵੀਂ ਵਿਵਸਥਾ ਨੂੰ ਕਾਇਮ ਕੀਤਾ ਜਾਂਦਾ ਹੈ ।

ਪ੍ਰਸ਼ਨ 9.
ਕ੍ਰਾਂਤੀ ਦਾ ਸਮਾਜਿਕ ਕਾਰਨ ।
ਉੱਤਰ-
ਬਹੁਤ ਸਾਰੇ ਸਮਾਜਿਕ ਕਾਰਨ ਸ਼ਾਂਤੀ ਲਈ ਜ਼ਿੰਮੇਵਾਰ ਹੁੰਦੇ ਹਨ । ਸਮਾਜ ਸ਼ਾਸਤਰੀਆਂ ਅਨੁਸਾਰ ਜੇਕਰ ਸਮਾਜ ਵਿਚ ਪ੍ਰਚੱਲਿਤ ਰੀਤੀ ਰਿਵਾਜ, ਪਰੰਪਰਾਵਾਂ ਠੀਕ ਨਹੀਂ ਹਨ ਤਾਂ ਉਹ ਕ੍ਰਾਂਤੀ ਦਾ ਕਾਰਨ ਬਣ ਸਕਦੇ ਹਨ | ਹਰੇਕ ਸਮਾਜ ਵਿਚ ਕੁੱਝ ਪ੍ਰਥਾਵਾਂ, ਪਰੰਪਰਾਵਾਂ ਹੁੰਦੀਆਂ ਹਨ, ਜਿਹੜੀਆਂ ਸਮਾਜ ਦੀ ਏਕਤਾ ਤੇ ਅਖੰਡਤਾ ਦੇ ਵਿਰੁੱਧ ਹੁੰਦੀਆਂ ਹਨ । ਤੀ ਕਈ ਵਾਰ ਇਹਨਾਂ ਪਰੰਪਰਾਵਾਂ ਨੂੰ ਖ਼ਤਮ ਕਰਨ ਵਾਸਤੇ ਕੀਤੀ ਜਾਂਦੀ ਹੈ । ਕਈ ਵਾਰ ਇਹਨਾਂ ਪਰੰਪਰਾਵਾਂ ਕਰਕੇ ਸਮਾਜ ਵਿਚ ਵਿਘਟਨ ਪੈਦਾ ਹੋ ਜਾਂਦਾ ਹੈ ਜਿਸ ਕਾਰਨ ਇਸ ਵਿਘਟਨ ਨੂੰ ਖ਼ਤਮ ਕਰਨ ਵਾਸਤੇ ਕ੍ਰਾਂਤੀ ਕਰਨੀ ਪੈਂਦੀ ਹੈ । ਜਿਵੇਂ 20ਵੀਂ ਸਦੀ ਵਿਚ ਭਾਰਤ ਵਿਚ ਕਈ ਬੁਰਾਈਆਂ ਸਤੀ ਪ੍ਰਥਾ, ਬਾਲ ਵਿਆਹ, ਛੂਤ-ਛਾਤ ਆਦਿ ਕਰਕੇ ਸਮਾਜਿਕ ਵਿਘਟਨ ਪੈਦਾ ਹੁੰਦਾ ਸੀ ।

ਪ੍ਰਸ਼ਨ 10.
ਕ੍ਰਾਂਤੀ ਦਾ ਰਾਜਨੀਤਿਕ ਕਾਰਨ ।
ਉੱਤਰ-
ਜੇਕਰ ਅਸੀਂ ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਆਮ ਤੌਰ ਉੱਤੇ ਸਾਰੀਆਂ ਹੀ ਕ੍ਰਾਂਤੀਆਂ ਦੇ ਕਾਰਨ ਰਾਜਨੀਤਿਕ ਰਹੇ ਹਨ ਤੇ ਇਹ ਕਾਰਨ ਵਰਤਮਾਨ ਰਾਜ ਦੀ ਸੱਤਾ ਦੇ ਵਿਰੁੱਧ ਹੁੰਦੇ ਹਨ । ਬਹੁਤ ਵਾਰੀ ਰਾਜ ਦੀ ਸੱਤਾ ਇੰਨੀ ਜ਼ਿਆਦਾ ਨਿਰੰਕੁਸ਼ ਹੋ ਜਾਂਦੀ ਹੈ ਕਿ ਆਪਣੀ ਮਨਮਰਜ਼ੀ ਕਰਨ ਲੱਗ ਜਾਂਦੀ ਹੈ । ਉਸ ਨੂੰ ਲੋਕਾਂ ਦੀਆਂ ਇੱਛਾਵਾਂ ਦਾ ਖਿਆਲ ਵੀ ਨਹੀਂ ਰਹਿੰਦਾ | ਆਮ ਜਨਤਾ ਦੀਆਂ ਇੱਛਾਵਾਂ ਨੂੰ ਦਬਾ ਦਿੱਤਾ ਜਾਂਦਾ ਹੈ । ਇੱਛਾਵਾਂ ਦੇ ਦੱਬਣ ਕਾਰਨ ਜਨਤਾ ਵਿਚ ਅਸੰਤੋਸ਼ ਫੈਲ ਜਾਂਦਾ ਹੈ । ਹੌਲੀ-ਹੌਲੀ ਇਹ ਅਸੰਤੋਸ਼ ਸਾਰੇ ਸਮਾਜ ਵਿਚ ਫੈਲ ਜਾਂਦਾ ਹੈ ਤੇ ਇਹੀ ਅਸੰਤੋਸ਼ ਸਮਾਂ ਆਉਣ ਉੱਤੇ ਕ੍ਰਾਂਤੀ ਬਣ ਜਾਂਦਾ ਹੈ ।

ਪ੍ਰਸ਼ਨ 11.
ਕ੍ਰਾਂਤੀ ਦਾ ਆਰਥਿਕ ਕਾਰਨ ।
ਉੱਤਰ-
ਕਈ ਵਾਰੀ ਆਰਥਿਕ ਕਾਰਨ ਵੀ ਸ਼ਾਂਤੀ ਲਈ ਜ਼ਿੰਮੇਵਾਰ ਹੁੰਦੇ ਹਨ । ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਮਨੁੱਖੀ ਸਮਾਜ ਦਾ ਇਤਿਹਾਸ ਵਰਗ ਸੰਘਰਸ਼ ਦਾ ਇਤਿਹਾਸ ਰਿਹਾ ਹੈ । ਮਾਰਕਸ ਦੇ ਅਨੁਸਾਰ ਹਰੇਕ ਸਮਾਜ ਵਿਚ ਦੋ ਵਰਗ ਰਹੇ ਹਨ । ਪੂੰਜੀਵਾਦੀ ਵਰਗ ਆਪਣੇ ਪੈਸੇ ਤੇ ਰਾਜਨੀਤਿਕ ਸੱਤਾ ਦੇ ਬਲ ਉੱਤੇ ਹਮੇਸ਼ਾ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦਾ ਆਇਆ ਹੈ । ਇਸ ਸ਼ੋਸ਼ਣ ਕਰਕੇ ਮਜ਼ਦੂਰ ਵਰਗ ਨੂੰ ਦੋ ਵੇਲੇ ਦੀ ਰੋਟੀ ਵੀ ਨਹੀਂ ਮਿਲਦੀ ਹੈ । ਮਜ਼ਦੂਰਾਂ ਤੇ ਪੂੰਜੀਪਤੀਆਂ ਵਿਚ ਬਹੁਤ ਜ਼ਿਆਦਾ ਆਰਥਿਕ ਅੰਤਰ ਆ ਜਾਂਦਾ ਹੈ । ਪੂੰਜੀਪਤੀ ਐਸ਼ੋ ਇਸ਼ਰਤ ਦਾ ਜੀਵਨ ਬਤੀਤ ਕਰਦਾ ਹੈ ਤੇ ਮਜ਼ਦੂਰ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਹੈ । ਮਜ਼ਦੂਰ ਵਰਗ ਇਸ ਗਰੀਬੀ ਦੇ ਜੀਵਨ ਤੋਂ ਛੁਟਕਾਰਾ ਪਾਉਣਾ ਚਾਉਂਦਾ ਹੈ । ਇਸ ਕਰਕੇ ਹੌਲੀ-ਹੌਲੀ ਮਜ਼ਦੂਰ ਵਰਗ ਵਿਚ ਅਸੰਤੋਸ਼ ਫੈਲ ਜਾਂਦਾ ਹੈ । ਇਸ ਕਰਕੇ ਉਹ ਕਾਂਤੀ ਕਰ ਦਿੰਦੇ ਹਨ ਤੇ ਪੂੰਜੀਪਤੀ ਵਰਗ ਨੂੰ ਉਖਾੜ ਸੁੱਟਦੇ ਹਨ । ਇਸ ਤਰ੍ਹਾਂ ਆਰਥਿਕ ਕਾਰਨ ਵੀ ਲੋਕਾਂ ਨੂੰ ਸ਼ਾਂਤੀ ਕਰਨ ਲਈ ਮਜਬੂਰ ਕਰ ਦਿੰਦੇ ਹਨ ।

ਪ੍ਰਸ਼ਨ 12.
ਵਿਕਾਸ ।
ਉੱਤਰ-
ਸਮਾਜਿਕ ਵਿਕਾਸ ਇੱਕ ਅਜਿਹੀ ਪ੍ਰਕ੍ਰਿਆ ਹੈ । ਜਿਸ ਵਿਚ ਕਈ ਚੀਜ਼ਾਂ ਆਪਣੇ ਵੱਡੇ ਅਤੇ ਖੱਲੇ ਆਕਾਰ ਵੱਲ ਵੱਧਦੀਆਂ ਹਨ । ਇਸ ਦਾ ਅਰਥ ਇਹ ਹੁੰਦਾ ਹੈ ਵਿਕਾਸ ਅਜਿਹਾ ਪਰਿਵਰਤਨ ਹੈ ਜਿਸ ਵਿਚ ਵਿਸ਼ੇਸ਼ੀਕਰਨ ਤੇ ਵਿਭੇਦੀਕਰਨ ਵਿਚ ਵਾਧਾ ਹੁੰਦਾ ਹੈ ਤੇ ਉਹ ਚੀਜ਼ ਜਿਸਦਾ ਅਸੀਂ ਮੁੱਲਾਂਕਣ ਕਰ ਰਹੇ ਹਾਂ, ਹਮੇਸ਼ਾਂ ਉੱਨਤੀ ਵੱਲ ਵੱਧਦੀ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 13.
ਵਿਕਾਸ ਦੀਆਂ ਵਿਸ਼ੇਸ਼ਤਾਵਾਂ ।
ਉੱਤਰ-

  1. ਵਿਕਾਸ ਇੱਕ ਸਰਵ-ਵਿਆਪਕ ਪ੍ਰਕ੍ਰਿਆ ਹੈ ।
  2. ਵਿਕਾਸ ਵਿਚ ਇੱਕ ਚੀਜ਼ ਇੱਕ ਸਥਿਤੀ ਤੋਂ ਦੂਜੀ ਸਥਿਤੀ ਵਿਚ ਪਰਿਵਰਤਿਤ ਹੋ ਜਾਂਦੀ ਹੈ ।
  3. ਵਿਕਾਸ ਸਰਲਤਾ ਤੋਂ ਜਟਿਲਤਾ ਵੱਲ ਵੱਧਣ ਦੀ ਪ੍ਰਕ੍ਰਿਆ ਹੈ । (iv) ਵਿਕਾਸ ਜੀਵਨ ਦੇ ਸਾਰੇ ਪੱਖਾਂ ਵਿਚ ਹੁੰਦਾ ਹੈ ।
  4. ਵਿਕਾਸ ਕਰਨ ਦੀਆਂ ਕੋਸ਼ਿਸ਼ਾਂ ਹਮੇਸ਼ਾਂ ਚਲਦੀਆਂ ਰਹਿੰਦੀਆਂ ਹਨ ।

ਪ੍ਰਸ਼ਨ 14.
ਸਮਾਜਿਕ ਵਿਕਾਸ ਦੇ ਤਿੰਨ ਮਾਪਦੰਡ ਦੱਸੋ ।
ਉੱਤਰ-

  1. ਜਦੋਂ ਕਾਨੂੰਨ ਦੀਆਂ ਨਜ਼ਰਾਂ ਵਿਚ ਸਮਾਨਤਾ ਜਾਂ ਬਰਾਬਰੀ ਵੱਧ ਜਾਂਦੀ ਹੈ ਤਾਂ ਇਹ ਵਿਕਾਸ ਦਾ ਪ੍ਰਤੀਕ ਹੁੰਦਾ ਹੈ ।
  2. ਜਦੋਂ ਦੇਸ਼ ਦੇ ਸਾਰੇ ਬਾਲਗਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੋ ਜਾਵੇ ਤੇ ਦੇਸ਼ ਵਿਚ ਲੋਕਤੰਤਰ ਸਥਾਪਿਤ ਹੋ ਜਾਵੇ ਤਾਂ ਇਹ ਰਾਜਨੀਤਿਕ ਵਿਕਾਸ ਦਾ ਸੂਚਕ ਹੈ ।
  3. ਜਦੋਂ ਔਰਤਾਂ ਤੇ ਹੋਰ ਸਾਰੇ ਲੋਕਾਂ ਨੂੰ ਸਮਾਜ ਵਿਚ ਬਰਾਬਰ ਅਧਿਕਾਰ ਪ੍ਰਾਪਤ ਹੋ ਜਾਣ ਤਾਂ ਇਹ ਸਮਾਜਿਕ ਵਿਕਾਸ ਦਾ ਸੂਚਕ ਹੈ ।
  4. ਜਦੋਂ ਸਮਾਜ ਵਿਚ ਪੈਸੇ ਜਾਂ ਪੂੰਜੀ ਦੀ ਬਰਾਬਰ ਵੰਡ ਹੋਵੇ ਤਾਂ ਇਹ ਆਰਥਿਕ ਪ੍ਰਗਤੀ ਦਾ ਸੂਚਕ ਮੰਨਿਆ ਜਾਂਦਾ ਹੈ ।

ਪ੍ਰਸ਼ਨ 15.
ਪਰਿਵਰਤਨ ਦੇ ਤਕਨੀਕੀ ਕਾਰਕ ਦੀ ਪਰਿਭਾਸ਼ਾ ।
ਉੱਤਰ-
ਆਗਬਰਨ (Ogbum) ਦੇ ਅਨੁਸਾਰ, “ਤਕਨੀਕ ਵਾਤਾਵਰਨ ਨੂੰ ਬਦਲ ਕੇ, ਜਿਸ ਨਾਲ ਅਸੀਂ ਅਨੁਕੂਲਣ ਕਰਦੇ ਹਾਂ, ਸਾਡੇ ਸਮਾਜ ਨੂੰ ਬਦਲਦੀ ਹੈ । ਇਹ ਪਰਿਵਰਤਨ ਆਮ ਤੌਰ ‘ਤੇ ਭੌਤਿਕ ਵਾਤਾਵਰਨ ਵਿਚ ਹੁੰਦਾ ਹੈ ਅਤੇ ਅਸੀਂ ਇਹਨਾਂ ਪਰਿਵਰਤਨਾਂ ਨਾਲ ਜੋ ਅਨੁਕੂਲਣ ਕਰਦੇ ਹਾਂ ਉਸ ਨਾਲ ਅਕਸਰ ਪਰੰਪਰਾਵਾਂ ਤੇ ਸਮਾਜਿਕ ਸੰਸਥਾਵਾਂ ਪਰਿਵਰਤਿਤ ਹੋ ਜਾਂਦੀਆਂ ਹਨ ।’’

ਪ੍ਰਸ਼ਨ 16.
ਤਕਨੀਕ ਅਤੇ ਸ਼ਹਿਰੀਕਰਨ ।
ਉੱਤਰ-
ਤਕਨੀਕ ਕਰਕੇ ਵੱਡੇ-ਵੱਡੇ ਉਦਯੋਗ ਖੁੱਲ੍ਹ ਗਏ ਹਨ ਜਿਸ ਨਾਲ ਦੇਸ਼ਾਂ ਦਾ ਉਦਯੋਗੀਕਰਨ ਹੋ ਗਿਆ ਹੈ । ਉਦਯੋਗੀਕਰਨ ਕਰਕੇ ਵੱਡੇ-ਵੱਡੇ ਸ਼ਹਿਰ ਉਹਨਾਂ ਉਦਯੋਗਾਂ ਦੇ ਆਲੇ-ਦੁਆਲੇ ਵੱਸ ਗਏ ਹਨ । ਸ਼ੁਰੂ ਵਿਚ ਪਿੰਡਾਂ ਤੋਂ ਕਾਰਖ਼ਾਨਿਆਂ ਵਿਚ ਕੰਮ ਕਰਨ ਲਈ ਆਉਣ ਵਾਲੇ ਮਜ਼ਦੂਰਾਂ ਵਾਸਤੇ ਉਦਯੋਗਾਂ ਦੇ ਆਲੇ-ਦੁਆਲੇ ਬਸਤੀਆਂ ਵਸੀਆਂ । ਫਿਰ ਉਹਨਾਂ ਬਸਤੀਆਂ ਨੂੰ ਜੀਵਨ ਜੀਣ ਦੇ ਲਈ ਚੀਜ਼ਾਂ ਮੁਹੱਈਆ ਕਰਵਾਉਣ ਲਈ ਦੁਕਾਨਾਂ ਤੇ ਬਜ਼ਾਰ ਖੁੱਲ ਗਏ । ਫਿਰ ਜਨਸੰਖਿਆ ਲਈ ਹੋਟਲ ਖੁੱਲ੍ਹ ਗਏ, ਸਕੂਲ ਖੁੱਲ੍ਹ ਗਏ, ਵਪਾਰਕ ਕੰਪਨੀਆਂ ਖੁੱਲ੍ਹ ਗਈਆਂ, ਦਫ਼ਤਰ ਬਣ ਗਏ । ਇਸ ਤਰ੍ਹਾਂ ਹੌਲੀ-ਹੌਲੀ ਇਹਨਾਂ ਕਰਕੇ ਸ਼ਹਿਰਾਂ ਦਾ ਵਿਕਾਸ ਹੋਇਆ ਤੇ ਸ਼ਹਿਰੀਕਰਨ ਵੱਧ ਗਿਆ । ਇਸ ਤਰ੍ਹਾਂ ਸ਼ਹਿਰੀਕਰਨ ਨੂੰ ਵਧਾਉਣ ਵਿਚ ਤਕਨੀਕ ਦਾ ਸਭ ਤੋਂ ਵੱਡਾ ਹੱਥ ਹੈ ।

ਪ੍ਰਸ਼ਨ 17.
ਤਕਨੀਕ ਦਾ ਔਰਤਾਂ ਦੀ ਸਥਿਤੀ ਉੱਤੇ ਪ੍ਰਭਾਵ ।
ਉੱਤਰ-
ਤਕਨੀਕ ਨੇ ਔਰਤਾਂ ਦੀ ਦਸ਼ਾ ਸੁਧਾਰਨ ਵਿਚ ਕਾਫੀ ਵੱਡਾ ਹਿੱਸਾ ਪਾਇਆ ਹੈ । ਤਕਨੀਕ ਦੇ ਵੱਧਣ ਕਰਕੇ ਵਿੱਦਿਆ ਦਾ ਪ੍ਰਸਾਰ ਹੋਇਆ ਤੇ ਔਰਤਾਂ ਨੇ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ । ਸਿੱਖਿਆ ਲੈ ਕੇ ਉਹ ਆਰਥਿਕ ਖੇਤਰ ਵਿਚ ਮਰਦਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੀਆਂ ਹਨ ! ਉਹ ਦਫ਼ਤਰਾਂ, ਫੈਕਟਰੀਆਂ ਵਿਚ ਜਾ ਕੇ ਕੰਮ ਕਰ ਰਹੀਆਂ ਹਨ ਤੇ ਪੈਸੇ ਕਮਾ ਰਹੀਆਂ ਹਨ । ਮਸ਼ੀਨਾਂ ਦੇ ਵੱਧਣ ਨਾਲ ਔਰਤਾਂ ਉੱਤੇ ਪਰਿਵਾਰ ਦੇ ਕੰਮ ਕਰਨ ਦਾ ਬੋਝ ਕਾਫ਼ੀ ਘੱਟ ਗਿਆ ਹੈ । ਅੱਜ-ਕਲ੍ਹ ਹਰ ਕੰਮ ਕਰਨ ਵਿਚ ਮਸ਼ੀਨਾਂ ਦਾ ਪ੍ਰਯੋਗ ਹੋ ਰਿਹਾ ਹੈ ਜਿਵੇਂ ਕੱਪੜੇ ਧੋਣ, ਘਰ ਦੀ ਸਫਾਈ ਕਰਨ, ਬਰਤਨ ਸਾਫ਼ ਕਰਨ ਇੱਥੋਂ ਤੱਕ ਕਿ ਆਟਾ ਗੁੰਨਣ ਦੀਆਂ ਵੀ ਮਸ਼ੀਨਾਂ ਆ ਗਈਆਂ ਹਨ ਜਿਸ ਨਾਲ ਔਰਤਾਂ ਦਾ ਕੰਮ ਕਾਫੀ ਘੱਟ ਗਿਆ ਹੈ । ਇਹ ਸਭ ਕੁੱਝ ਤਕਨੀਕ ਕਰਕੇ ਹੀ ਮੁਮਕਿਨ ਹੋਇਆ ਹੈ ।

ਪ੍ਰਸ਼ਨ 18.
ਤਕਨੀਕ ਦਾ ਵਿਆਹ ਉੱਤੇ ਪ੍ਰਭਾਵ ।
ਉੱਤਰ-
ਪੁਰਾਣੇ ਸਮਿਆਂ ਵਿਚ ਵਿਆਹ ਇਕ ਧਾਰਮਿਕ ਸੰਸਕਾਰ ਹੁੰਦਾ ਸੀ ਪਰੰਤੂ ਤਕਨੀਕ ਦੇ ਵੱਧਣ ਕਰਕੇ ਆਧੁਨਿਕ ਸਮਾਜ ਅੱਗੇ ਆਏ ਹਨ ਜਿੱਥੇ ਵਿਆਹ ਇਕ ਧਾਰਮਿਕ ਸੰਸਕਾਰ ਨਾ ਰਹਿ ਕਿ ਇਕ ਸਮਾਜਿਕ ਸਮਝੌਤੇ ਦੇ ਰੂਪ ਵਿਚ ਮੰਨਿਆ ਜਾਣ ਲੱਗ ਪਿਆ ਹੈ । ਵਿਆਹ ਦੀ ਨੀਂਹ ਸਮਝੌਤੇ ਉੱਤੇ ਆਧਾਰਿਤ ਹੁੰਦੀ ਹੈ ਤੇ ਸਮਝੌਤਾ ਨਾ ਹੋਣ ਦੀ ਸੂਰਤ ਵਿਚ ਵਿਆਹ ਟੁੱਟ ਵੀ ਜਾਂਦਾ ਹੈ । ਹੁਣ ਵਿਆਹ ਦੀ ਚੋਣ ਦਾ ਖੇਤਰ ਵੀ ਵੱਧ ਗਿਆ ਹੈ । ਵਿਅਕਤੀ ਆਪਣੀ ਮਰਜ਼ੀ ਨਾਲ ਕਿਸੇ ਵੀ ਜਾਤ ਵਿਚ ਵਿਆਹ ਕਰਵਾ ਸਕਦਾ ਹੈ । ਜੇਕਰ ਪਤੀ-ਪਤਨੀ ਦੇ ਵਿਚਾਰ ਨਹੀਂ ਮਿਲਦੇ ਤਾਂ ਉਹ ਵੱਖ ਵੀ ਹੋ ਸਕਦੇ ਹਨ । ਔਰਤਾਂ ਆਰਥਿਕ ਖੇਤਰ ਵਿਚ ਵੀ ਆ ਗਈਆਂ ਹਨ ਤੇ ਆਪਣੇ ਆਪ ਨੂੰ ਆਦਮੀਆਂ ਤੋਂ ਘੱਟ ਨਹੀਂ ਸਮਝਦੀਆਂ । ਉਹ ਹੁਣ ਆਦਮੀਆਂ ਉੱਤੇ ਬਿਲਕੁਲ ਵੀ ਨਿਰਭਰ ਨਹੀਂ ਹਨ ਅਤੇ ਇਹ ਸਭ ਕੁੱਝ ਤਕਨੀਕ ਕਰਕੇ ਹੀ ਹੁੰਦਾ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 19.
ਤਕਨੀਕ ਦਾ ਜਾਤ ਵਿਵਸਥਾ ਉੱਤੇ ਪ੍ਰਭਾਵ ।
ਉੱਤਰ-
ਪੁਰਾਣੇ ਸਮੇਂ ਵਿਚ ਜਾਤ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ ਕਿ ਵਿਅਕਤੀ ਆਪਣੀ ਜਾਤ ਤੋਂ ਬਾਹਰ ਕੋਈ ਕੰਮ ਨਹੀਂ ਕਰ ਸਕਦਾ ਸੀ ਤੇ ਵਿਅਕਤੀ ਨੂੰ ਸਮਾਜ ਵਿਚ ਸਥਿਤੀ ਜਾਤ ਦੇ ਆਧਾਰ ਉੱਤੇ ਹੀ ਪ੍ਰਾਪਤ ਹੁੰਦੀ ਸੀ । ਪਰ ਤਕਨੀਕੀ ਖੇਤਰ ਵਿਚ ਹੋਈ ਪ੍ਰਤੀ ਨੇ ਜਾਤ ਵਿਵਸਥਾ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ ਹੈ । ਹੁਣ ਸਮਾਜ ਦੀ ਵੰਡ ਜਾਤ ਦੇ ਆਧਾਰ ਉੱਤੇ ਨਾ ਹੋ ਕੇ ਵਰਗ ਦੇ ਆਧਾਰ ਉੱਤੇ ਹੁੰਦੀ ਹੈ । ਹੁਣ ਸਮਾਜ ਵਿਚ ਕਾਰਖ਼ਾਨਿਆਂ ਤੇ ਮਸ਼ੀਨਾਂ ਕਰਕੇ ਘਰੇਲੂ ਉਤਪਾਦਨ ਕਾਰਖ਼ਾਨਿਆਂ ਕੋਲ ਚਲਾ ਗਿਆ ਹੈ । ਹੁਣ ਸਾਰੀਆਂ ਜਾਤਾਂ ਦੇ ਲੋਕ ਇਕੱਠੇ ਮਿਲ ਕੇ ਕੰਮ ਕਰਨ ਲੱਗ ਪਏ ਹਨ ਜਿਸ ਕਰਕੇ ਛੂਤ-ਛਾਤ ਤੇ ਜਾਤ ਦਾ ਆਧਾਰ ਬਿਲਕੁਲ ਹੀ ਖਤਮ ਹੋ ਗਿਆ ਹੈ । ਹੁਣ ਵਿਅਕਤੀ ਨੂੰ ਕੋਈ ਕੰਮ ਉਸਦੀ ਯੋਗਤਾ ਦੇ ਆਧਾਰ ਉੱਤੇ ਪ੍ਰਾਪਤ ਹੁੰਦਾ ਹੈ । ਸਾਰੇ ਧਰਮਾਂ ਤੇ ਜਾਤਾਂ ਦੇ ਲੋਕਾਂ ਦੇ ਵਿਚਕਾਰ ਬਰਾਬਰੀ ਦੇ ਸੰਬੰਧ ਸਥਾਪਿਤ ਹੋ ਗਏ ਹਨ । ਇਸ ਤਰ੍ਹਾਂ ਜਾਤ ਵਿਵਸਥਾ ਦਾ ਆਧਾਰ ਬਿਲਕੁਲ ਹੀ ਬਦਲ ਗਿਆ ਹੈ ਜੋ ਕਿ ਤਕਨੀਕ ਕਰਕੇ ਹੀ ਹੁੰਦਾ ਹੈ ।

ਪ੍ਰਸ਼ਨ 20.
ਜਨ-ਸੰਖਿਆਤਮਕ ਕਾਰਕ ।
ਉੱਤਰ-
ਸਮਾਜਿਕ ਸੰਗਠਨ, ਪਰੰਪਰਾਵਾਂ, ਸੰਸਥਾਵਾਂ, ਥਾਵਾਂ ਆਦਿ ਉੱਪਰ ਜਨ-ਸੰਖਿਆਤਮਕ ਕਾਰਕ ਦਾ ਪ੍ਰਭਾਵ ਪੈਂਦਾ ਹੈ । ਜਨ-ਸੰਖਿਆ ਦਾ ਵੱਧਣਾ, ਘੱਟਣਾ, ਆਦਮੀ ਤੇ ਔਰਤ ਦੀ ਅਨੁਪਾਤ ਵਿਚ ਪਾਏ ਗਏ ਪਰਿਵਰਤਨ ਦਾ ਸਮਾਜਿਕ ਸੰਬੰਧਾਂ ਉੱਪਰ ਵੀ ਪ੍ਰਭਾਵ ਪੈਂਦਾ ਹੈ । ਜਨ-ਸੰਖਿਆ ਵਿਚ ਪਾਇਆ ਗਿਆ ਪਰਿਵਰਤਨ ਸਮਾਜ ਦੀ ਆਰਥਿਕ ਪ੍ਰਗਤੀ ਵਿਚ ਰੁਕਾਵਟ ਦਾ ਕਾਰਨ ਵੀ ਬਣਦਾ ਹੈ ਅਤੇ ਕਈ ਤਰ੍ਹਾਂ ਦੀਆਂ ਸਮਾਜਿਕ ਸਮੱਸਿਆਵਾਂ ਪੈਦਾ ਕਰਦਾ ਹੈ ।

ਪ੍ਰਸ਼ਨ 21.
ਜਨ-ਸੰਖਿਆਤਮਕ ਕਾਰਕ ਦੇ ਕੋਈ ਦੋ ਪ੍ਰਭਾਵ ।
ਉੱਤਰ-

  • ਆਰਥਿਕ ਹਾਲਤਾਂ ਉੱਪਰ ਪ੍ਰਭਾਵ (Effect on economic life) – ਜਨ-ਸੰਖਿਆਤਮਕ ਕਾਰਕ ਦਾ ਉਤਪਾਦਨ ਦੇ ਢੰਗ, ਜਾਇਦਾਦ ਦੀ ਮਲਕੀਅਤ, ਆਰਥਿਕ ਪ੍ਰਗਤੀ ਉੱਪਰ ਵੀ ਪ੍ਰਭਾਵ ਪੈਂਦਾ ਹੈ । ਜਿਵੇਂ ਜਨ-ਸੰਖਿਆ ਦੇ ਵਧਣ ਕਾਰਨ ਖੇਤੀ ਦੇ ਉਤਪਾਦਨ ਨੂੰ ਵਧਾਉਣਾ ਵੀ ਜ਼ਰੂਰੀ ਹੋ ਜਾਂਦਾ ਹੈ ।
  • ਸਮਾਜਿਕ ਜੀਵਨ ਉੱਪਰ ਪ੍ਰਭਾਵ (Effect on social life) – ਵੱਧ ਰਹੀ ਜਨ-ਸੰਖਿਆ ਬੇਰੁਜ਼ਗਾਰੀ, ਭੁੱਖਮਰੀ ਦੀ ਸਥਿਤੀ ਪੈਦਾ ਕਰਦੀ ਹੈ, ਜਿਸ ਨਾਲ ਸਮਾਜ ਵਿਚ ਅਸ਼ਾਂਤੀ, ਭ੍ਰਿਸ਼ਟਾਚਾਰ ਆਦਿ ਵਿਚ ਵਾਧਾ ਹੁੰਦਾ ਹੈ ।

ਪ੍ਰਸ਼ਨ 22.
ਸਿੱਖਿਆਤਮਕ ਕਾਰਕ ।
ਉੱਤਰ-
ਸਿੱਖਿਆ ਦੇ ਦੁਆਬਾ ਵਿਅਕਤੀ ਦਾ ਸਮਾਜੀਕਰਨ ਵੀ ਹੁੰਦਾ ਹੈ, ਤੇ ਉਸਦੇ ਵਿਚਾਰਾਂ, ਆਦਰਸ਼ਾਂ, ਕੀਮਤਾਂ ਆਦਿ ਉੱਪਰ ਵੀ ਪ੍ਰਭਾਵ ਪੈਂਦਾ ਹੈ । ਮਨੁੱਖ ਦੀ ਪ੍ਰਗਤੀ ਵੀ ਸਿੱਖਿਆ ਉੱਪਰ ਹੀ ਆਧਾਰਿਤ ਹੁੰਦੀ ਹੈ । ਇਹ ਵਿਅਕਤੀ ਨੂੰ ਵਹਿਮਾਂ-ਭਰਮਾਂ, ਅਗਿਆਨਤਾ ਆਦਿ ਤੋਂ ਛੁਟਕਾਰਾ ਦਿਵਾਉਂਦੀ ਹੈ । ਵਿਅਕਤੀਆਂ ਵਿਚ ਹਰ ਪੱਖੋਂ ਪਰਿਵਰਤਨ ਲਿਆਉਣ ਦੇ ਲਈ ਸਿੱਖਿਆਤਮਕ ਕਾਰਕ ਮਹੱਤਵਪੂਰਨ ਹੈ ।

ਪ੍ਰਸ਼ਨ 23.
ਸਿੱਖਿਆਤਮਕ ਕਾਰਕ ਦੇ ਕੋਈ ਦੋ ਪ੍ਰਭਾਵ ।
ਉੱਤਰ-

  • ਜਾਤੀ ਪ੍ਰਥਾ ਉਪਰ ਪ੍ਰਭਾਵ (Change in caste system) – ਅਨਪੜ੍ਹਤਾ, ਵਿਅਕਤੀਆਂ ਨੂੰ ਗਤੀਹੀਣ ਬਣਾ ਦਿੰਦੀ ਹੈ ਤੇ ਵਿਅਕਤੀ ਵਹਿਮਾਂ-ਭਰਮਾਂ, ਪਰੰਪਰਾਵਾਂ ਵਿਚ ਫਸੇ ਰਹਿੰਦੇ ਹਨ । ਆਧੁਨਿਕ ਸਿੱਖਿਆ ਦੇ ਦੁਆਰਾ ਜਾਤੀ ਪ੍ਰਥਾ ਨੂੰ ਕਾਫ਼ੀ ਕਮਜ਼ੋਰ ਕਰ ਦਿੱਤਾ ਗਿਆ ਹੈ । ਇਹ ਸਿੱਖਿਆ ਧਰਮ-ਨਿਰਪੱਖ ਹੁੰਦੀ ਹੈ । ਇਸਦੇ ਦੁਆਰਾ ਆਜ਼ਾਦੀ, ਸਮਾਨਤਾ, ਭਾਈਚਾਰੇ ਆਦਿ ਵਰਗੀਆਂ ਕੀਮਤਾਂ ਉੱਪਰ ਜ਼ੋਰ ਦਿੱਤਾ ਜਾਂਦਾ ਹੈ ।
  • ਇਸਤਰੀਆਂ ਦੀ ਸਥਿਤੀ ਉੱਪਰ ਪ੍ਰਭਾਵ (Change in status of women) – ਸਿੱਖਿਆਤਮਕ ਕਾਰਕਾਂ ਦੇ ਦੁਆਰਾ ਔਰਤਾਂ ਦੀ ਦਸ਼ਾ ਵਿਚ ਕਾਫ਼ੀ ਸੁਧਾਰ ਹੋਇਆ ।ਉਹ ਘਰਾਂ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਦੇ ਪ੍ਰਤੀ ਜਾਗਰੂਕ ਹੋਈਆਂ । ਆਰਥਿਕ ਤੌਰ ‘ਤੇ ਸਵੈ-ਨਿਰਭਰਤਾ ਵਲ ਵੀ ਪ੍ਰੇਰਿਤ ਹੋਈਆਂ ।

ਪ੍ਰਸ਼ਨ 24.
ਸਿੱਖਿਆ ।
ਉੱਤਰ-
ਸਿੱਖਿਆ ਅੰਗਰੇਜ਼ੀ ਦੇ ਸ਼ਬਦ Education ਦਾ ਪੰਜਾਬੀ ਰੁਪਾਂਤਰ ਹੈ । Education ਲਾਤੀਨੀ ਭਾਸ਼ਾ ਦੇ ਸ਼ਬਦ Educere ਤੋਂ ਨਿਕਲਿਆ ਹੈ ਜਿਸਦਾ ਅਰਥ ਹੁੰਦਾ ਹੈ to bring up ਸਿੱਖਿਆ ਦਾ ਅਰਥ ਵਿਅਕਤੀ ਨੂੰ ਸਿਰਫ਼ ਕਿਤਾਬੀ ਗਿਆਨ ਦੇਣ ਨਾਲ ਹੀ ਸੰਬੰਧਿਤ ਨਹੀਂ ਬਲਕਿ ਵਿਅਕਤੀ ਵਿਚ ਚੰਗੀਆਂ ਆਦਤਾਂ ਦਾ ਨਿਰਮਾਣ ਕਰਕੇ ਉਸ ਨੂੰ ਭਵਿੱਖ ਲਈ ਤਿਆਰ ਕਰਨ ਤੋਂ ਵੀ ਹੁੰਦਾ ਹੈ । ਐਂਡਰਸਨ (Anderson) ਦੇ ਅਨੁਸਾਰ, “ਸਿੱਖਿਆ ਇਕ ਸਮਾਜਿਕ ਪ੍ਰਕ੍ਰਿਆ ਹੈ ਜਿਸ ਦੇ ਦੁਆਰਾ ਵਿਅਕਤੀ ਉਹਨਾਂ ਚੀਜ਼ਾਂ ਦੀ ਸਿਖਲਾਈ ਪ੍ਰਾਪਤ ਕਰਦਾ ਹੈ ਜਿਹੜੀਆਂ ਉਸਨੂੰ ਸਮਾਜ ਵਿਚ ਜ਼ਿੰਦਗੀ ਬਿਤਾਉਣ ਲਈ ਤਿਆਰ ਕਰਦੀਆਂ ਹਨ ।”

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 25.
ਸਿੱਖਿਆ ਦਾ ਪਰਿਵਾਰ ਉੱਤੇ ਪ੍ਰਭਾਵ ।
ਉੱਤਰ-
ਸਿੱਖਿਅਕ ਕਾਰਕ ਦਾ ਪਰਿਵਾਰ ਉੱਤੇ ਗਹਿਰਾ ਪ੍ਰਭਾਵ ਪਿਆ ਹੈ । ਸਿੱਖਿਆ ਵਿਚ ਪ੍ਰਗਤੀ ਦੇ ਨਾਲ ਲੋਕਾਂ ਵਿਚ ਜਾਗਿਤੀ ਆਈ ਤੇ ਉਹਨਾਂ ਨੇ ਨਵੀਆਂ ਕਦਰਾਂ-ਕੀਮਤਾਂ ਦੇ ਅਨੁਸਾਰ ਰਹਿਣਾ ਸ਼ੁਰੂ ਕਰ ਦਿੱਤਾ । ਹੁਣ ਉਹ ਆਪਣੀ ਇੱਛਾ ਤੇ ਯੋਗਤਾ ਮੁਤਾਬਿਕ ਵੱਖ-ਵੱਖ ਕੰਮ ਕਰਨ ਲਗ ਪਏ ਜਿਸ ਨਾਲ ਸੰਯੁਕਤ ਪਰਿਵਾਰਾਂ ਦੀ ਥਾਂ ਕੇਂਦਰੀ ਪਰਿਵਾਰ ਹੋਂਦ ਵਿਚ ਆਏ । ਹੁਣ ਵਿਅਕਤੀ ਪਿੰਡਾਂ ਤੋਂ ਨਿਕਲ ਕੇ ਸ਼ਹਿਰਾਂ ਵਿਚ ਨੌਕਰੀ ਕਰਨ ਲਈ ਜਾਣ ਲੱਗ ਪਏ । ਲੋਕ ਹੁਣ ਵਿਅਕਤੀਵਾਦੀ ਤੇ ਪਦਾਰਥਵਾਦੀ ਹੋ ਗਏ । ਬੱਚਿਆਂ ਨੇ ਰਸਮੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਜਿਸ ਕਰਕੇ ਉਹਨਾਂ ਨੇ ਸਕੂਲ, ਕਾਲਜ, ਯੂਨੀਵਰਸਿਟੀ ਜਾਣਾ ਸ਼ੁਰੂ ਕਰ ਦਿੱਤਾ | ਹੁਣ ਸਿੱਖਿਆ ਕਰਕੇ ਹੀ ਛੋਟੇ ਪਰਿਵਾਰ ਨੂੰ ਸਹੀ ਮੰਨਿਆ ਜਾਣ ਲੱਗ ਪਿਆ ਹੈ । ਹੁਣ ਬੱਚੇ ਦੇ ਸਮਾਜੀਕਰਨ ਵਿਚ ਸਿੱਖਿਆ ਦਾ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਕਿਉਂਕਿ ਬੱਚਾ ਆਪਣੇ ਜੀਵਨ ਦਾ ਸ਼ੁਰੂਆਤੀ ਸਮਾਂ ਸਿੱਖਿਅਕ ਸੰਸਥਾਵਾਂ ਵਿਚ ਬਿਤਾਉਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਕੁਮ-ਵਿਕਾਸ ਦੀ ਪਰਿਭਾਸ਼ਾ ਦਿਉ ਅਤੇ ਇਸ ਦੇ ਲੱਛਣਾਂ ਦੀ ਵਿਆਖਿਆ ਕਰੋ ।
ਜਾਂ
ਕੁਮ-ਵਿਕਾਸ ਨੂੰ ਪਰਿਭਾਸ਼ਿਤ ਕਰੋ । ਇਸ ਦੀਆਂ ਵਿਸ਼ੇਸ਼ਤਾਵਾਂ ਉੱਤੇ ਚਾਨਣਾ ਪਾਉ ।
ਉੱਤਰ-
ਸਮਾਜਿਕ ਭੂਮ-ਵਿਕਾਸ ਸਮਾਜਿਕ ਪਰਿਵਰਤਨ ਦੀਆਂ ਕਿਸਮਾਂ ਵਿਚੋਂ ਇਕ ਹੈ । ਭੂਮ-ਵਿਕਾਸ ਅੰਗਰੇਜ਼ੀ ਭਾਸ਼ਾ ਦੇ ਸ਼ਬਦ EVOLUTION ਦਾ ਪੰਜਾਬੀ ਰੂਪਾਂਤਰ ਹੈ ਜੋ ਕਿ ਲਾਤੀਨੀ ਭਾਸ਼ਾ ਦੇ ਸ਼ਬਦ EVOLVERE ਵਿਚੋਂ ਨਿਕਲਿਆ ਹੈ । ਕ੍ਰਮ ਵਿਕਾਸ ਕਿਸੇ ਚੀਜ਼ ਦਾ ਛੋਟੀ ਤੋਂ ਵੱਡੀ ਹੋਣ ਤਕ ਦਾ ਪਰਿਵਰਤਨ ਹੈ । ਇਸ ਪਰਿਵਰਤਨ ਨਾਲ ਵਾਧਾ ਤਾਂ ਹੁੰਦਾ ਹੀ ਹੈ ਪਰ ਇਸਦੇ ਨਾਲ ਸੰਰਚਨਾਤਮਕ ਗਿਆਨ ਵੀ ਵੱਧਦਾ ਹੈ । ਇਸ ਤਰ੍ਹਾਂ ਕੂਮ-ਵਿਕਾਸ ਇਕ ਅਜਿਹਾ ਪਰਿਵਰਤਨ ਹੈ। ਜਿਸ ਵਿਚ ਪਰਿਵਰਤਨ ਲਗਾਤਾਰ ਇਕ ਨਿਸ਼ਚਿਤ ਦਿਸ਼ਾ ਦੇ ਵੱਲ ਹੁੰਦਾ ਹੈ । ਮੈਕਾਈਵਰ ਅਤੇ ਪੇਜ ਦਾ ਕਹਿਣਾ ਹੈ ਕਿ “ਪਰਿਵਰਤਨ ਵਿਚ ਗਤੀਸ਼ੀਲਤਾ ਨਹੀਂ ਹੁੰਦੀ ਬਲਕਿ ਪਰਿਵਰਤਨ ਦੀ ਇਕ ਦਿਸ਼ਾ ਹੁੰਦੀ ਹੈ ਤਾਂ ਅਜਿਹੇ ਪਰਿਵਰਤਨ ਨੂੰ ਭ੍ਰਮ ਵਿਕਾਸ ਕਹਿੰਦੇ ਹਨ ।”

ਇਕ ਹੋਰ ਥਾਂ ਉੱਤੇ ਮੈਕਾਈਵਰ (MacIver) ਨੇ ਕਿਹਾ ਹੈ ਕਿ, “ਜਿਵੇਂ-ਜਿਵੇਂ ਵਿਅਕਤੀ ਦੀਆਂ ਜ਼ਰੂਰਤਾਂ ਵੱਧਦੀਆਂ ਹਨ ਉਸੇ ਤਰ੍ਹਾਂ ਸਮਾਜਿਕ ਸੰਰਚਨਾ ਵੀ ਉਸਦੇ ਅਨੁਸਾਰ ਬਦਲਦੀ ਰਹਿੰਦੀ ਹੈ ਜਿਸ ਨਾਲ ਇਨ੍ਹਾਂ ਜ਼ਰੂਰਤਾਂ ਦੀ ਪੂਰਤੀ ਵੀ ਹੁੰਦੀ ਹੈ ਅਤੇ ਇਹ ਹੀ ਕੂਮ ਵਿਕਾਸ ਦਾ ਅਰਥ ਹੁੰਦਾ ਹੈ ।”

ਹਰਬਰਟ ਸਪੈਂਸਰ (Herbert Spencer) ਦੇ ਅਨੁਸਾਰ, ‘ਕੁਮ-ਵਿਕਾਸ ਵਿਚ ਵਾਧਾ ਤੱਤਾਂ ਦਾ ਏਕੀਕਰਨ ਅਤੇ ਉਸ ਨਾਲ ਸੰਬੰਧਿਤ ਉਹ ਗਤੀ ਹੈ ਜਿਸ ਦੇ ਦੌਰਾਨ ਕੋਈ ਤੱਤ ਇਕ ਅਨਿਸ਼ਚਿਤ ਅਤੇ ਅਸੰਬੰਧਿਤ ਸਮਾਨਤਾ ਤੋਂ ਨਿਸ਼ਚਿਤ ਸੰਬੰਧਿਤ ਭਿੰਨਤਾ ਵਿਚ ਬਦਲ ਜਾਂਦੀ ਹੈ ।” (“Evolution is the integration of matter and concomitant dissipation of motion during which matter passes from an indefinite in-coherent homogeneity to a definite coherent heterogeneity.”)

ਇਸ ਤਰ੍ਹਾਂ ਇਨ੍ਹਾਂ ਪਰਿਭਾਸ਼ਾਵਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸਮਾਜਿਕ ਕੁਮ-ਵਿਕਾਸ ਬਾਹਰੀ ਦਬਾਅ ਦੇ ਕਾਰਨ ਨਹੀਂ ਬਲਕਿ ਅੰਦਰੁਨੀ ਸ਼ਕਤੀਆਂ ਦੇ ਕਾਰਨ ਹੋਣ ਵਾਲਾ ਪਰਿਵਰਤਨ ਹੈ । ਅਗਸਤੇ ਕਾਮਤੇ ਦੇ ਅਨੁਸਾਰ ਹਰੇਕ ਸਮਾਜ ਕੁਮਵਿਕਾਸ ਦੇ ਤਿੰਨ ਹਿੱਸਿਆਂ ਵਿਚੋਂ ਹੋ ਕੇ ਲੰਘਦਾ ਹੈ ਤੇ ਉਹ ਹਨ-

  1. ਧਾਰਮਿਕ ਪੱਧਰ (Theological Stage)
  2. ਅਰਧਭੌਤਿਕ ਪੱਧਰ (Metaphysical Stage)
  3. ਵਿਗਿਆਨਿਕ ਪੱਧਰ (Scientific Stage) ।

ਸਪੈਂਸਰ (Spencer) ਨੇ ਕ੍ਰਮਵਿਕਾਸ ਦੇ ਚਾਰ ਹੇਠ ਲਿਖੇ ਨਿਯਮ ਦੱਸੇ ਹਨ-

  1. ਸਮਾਜਿਕ ਕੁਮ-ਵਿਕਾਸ ਕ੍ਰਿਮੰਡ ਦੇ ਵਿਕਾਸ ਦੇ ਨਿਯਮ ਦਾ ਇਕ ਸੰਸਕ੍ਰਿਤਕ ਅਤੇ ਮਨੁੱਖੀ ਰੂਪ ਹੁੰਦਾ ਹੈ ।
  2. ਸਮਾਜਿਕ ਭੂਮ-ਵਿਕਾਸ ਉਸੇ ਤਰ੍ਹਾਂ ਹੁੰਦਾ ਹੈ ਜਿਵੇਂ ਦੁਨੀਆਂ ਦੇ ਹੋਰ ਵਾਧੇ ।
  3. ਸਮਾਜਿਕ ਕੁਮ-ਵਿਕਾਸ ਦੀ ਪ੍ਰਕ੍ਰਿਆ ਬਹੁਤ ਹੀ ਹੌਲੀ ਹੁੰਦੀ ਹੈ ।
  4. ਸਮਾਜਿਕ ਕੁਮ-ਵਿਕਾਸ ਤਰੱਕੀ ਵਾਲਾ ਹੁੰਦਾ ਹੈ ।

ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਅੰਦਰੂਨੀ ਛੁਪੀਆਂ ਹੋਈਆਂ ਚੀਜ਼ਾਂ ਵਲੋਂ ਲਿਆਇਆ ਗਿਆ ਪਰਿਵਰਤਨ ਕੂਮਵਿਕਾਸ ਹੁੰਦਾ ਹੈ ।

ਸਮਾਜਿਕ ਕੁਮ-ਵਿਕਾਸ ਦੀਆਂ ਵਿਸ਼ੇਸ਼ਤਾਵਾਂ (Characteristics of Social Evolution)

  • ਕੂਮ-ਵਿਕਾਸ ਜਿਉਂਦੀਆਂ ਵਸਤਾਂ ਜਾਂ ਮਨੁੱਖਾਂ ਵਿਚ ਹੋਣ ਵਾਲੇ ਪਰਿਵਰਤਨਾਂ ਨਾਲ ਸੰਬੰਧਿਤ ਹੁੰਦਾ ਹੈ । ਸਪੈਂਸਰ ਦੇ ਅਨੁਸਾਰ ਇਹ ਜੈਵਿਕ ਵਿਕਾਸ ਹੈ ਅਤੇ ਇਹ ਵਿਕਾਸ ਹਰੇਕ ਸਮਾਜ ਵਿਚ ਸਮਾਨ ਰੂਪ ਨਾਲ ਚਲਦਾ ਰਹਿੰਦਾ ਹੈ । ਜਿਵੇਂ ਕਿ ਅਮੀਬਾ (Amoeba) ਇਕ ਅਜਿਹਾ ਜੀਵ ਹੈ ਜਿਸ ਦੇ ਸਰੀਰ ਦੇ ਪੂਰੇ ਕੰਮ ਸਿਰਫ ਸੈਲ (Cell) ਦੇ ਵਲੋਂ ਹੀ ਪੂਰੇ ਕੀਤੇ ਜਾਂਦੇ ਹਨ | ਮਨੁੱਖਾਂ ਦਾ ਸਰੀਰ ਵੱਧ ਵਿਕਸਿਤ ਰੂਪ ਦਾ ਹੁੰਦਾ ਹੈ ਜਿਸਦੇ ਵੱਖ-ਵੱਖ ਕੰਮ ਵੱਖ-ਵੱਖ ਅੰਗ ਕਰਦੇ ਹਨ । ਜਿਵੇਂਜਿਵੇਂ ਜੈਵਿਕ ਵਿਕਾਸ ਵੱਧਦਾ ਜਾਂਦਾ ਹੈ, ਉਸ ਦੇ ਨਾਲ ਹੀ ਉਸਦੀ ਪ੍ਰਕ੍ਰਿਤੀ ਵਿਚ ਵੀ ਜਟਿਲਤਾ ਆ ਜਾਂਦੀ ਹੈ ।
  • ਸਮਾਜਿਕ ਕੁਮ-ਵਿਕਾਸ ਇਕ ਅਜਿਹਾ ਪਰਿਵਰਤਨ ਹੈ ਜੋ ਲਗਾਤਾਰ ਹੁੰਦਾ ਰਹਿੰਦਾ ਹੈ ਅਤੇ ਨਿਰੰਤਰਤਾ ਇਸਦਾ ਪ੍ਰਮੁੱਖ ਗੁਣ ਹੈ ।
  • ਸਮਾਜਿਕ ਭੂਮ-ਵਿਕਾਸ ਵਿਚ ਨਿਰੰਤਰਤਾ ਤਾਂ ਹੁੰਦੀ ਹੈ ਪਰ ਇਸ ਤਰ੍ਹਾਂ ਦੇ ਪਰਿਵਰਤਨ ਵਿਚ ਨਿਸ਼ਚਿਤ ਦਿਸ਼ਾ ਵੀ ਹੁੰਦੀ ਹੈ । ਇਸਦਾ ਕਾਰਨ ਹੈ ਕਿ ਕੂਮ ਵਿਕਾਸ ਸਿਰਫ਼ ਆਕਾਰ ਵਿਚ ਹੀ ਨਹੀਂ ਬਲਕਿ ਸੰਰਚਨਾ ਵਿਚ ਵੀ ਹੁੰਦਾ ਹੈ । ਕੁਮ ਵਿਕਾਸ ਵਿਚ ਸਾਨੂੰ ਨਿਸ਼ਚਿਤ ਦਿਸ਼ਾ ਦਾ ਪਤਾ ਚਲ ਜਾਂਦਾ ਹੈ ।
  • ਸਮਾਜਿਕ ਕੁਮ-ਵਿਕਾਸ ਵਿਚ ਹਮੇਸ਼ਾਂ ਉਸ ਚੀਜ਼ ਦੇ ਅੰਦਰ ਛੁਪੇ ਹੋਏ ਗੁਣ ਬਾਹਰ ਨਿਕਲ ਕੇ ਆਉਂਦੇ ਹਨ ਅਤੇ ਇਸਦੇ ਉੱਪਰ ਕਿਸੇ ਤਰ੍ਹਾਂ ਦਾ ਬਾਹਰੀ ਦਬਾਵ ਨਹੀਂ ਹੁੰਦਾ ਹੈ । ਪਰਿਵਰਤਿਤ ਹੋਈ ਚੀਜ਼ ਦੇ ਅੰਦਰ ਹੀ ਕਈ ਤੱਤ ਮੌਜੂਦ ਹੁੰਦੇ ਹਨ ਅਤੇ ਇਸ ਕਾਰਨ ਹੀ ਪਰਿਵਰਤਨ ਇਨ੍ਹਾਂ ਅੰਦਰੁਨੀ ਚੀਜ਼ਾਂ ਦੇ ਬਾਹਰ ਆਉਣ ਦੇ ਨਤੀਜੇ ਦੇ ਕਾਰਨ ਹੀ ਹੁੰਦਾ ਹੈ ।
  • ਉਦਵਿਕਾਸ ਵਿਚ ਅੰਦਰੂਨੀ ਤੱਤ ਤਾਂ ਬਾਹਰ ਨਿਕਲਦੇ ਹਨ ਪਰ ਇਨ੍ਹਾਂ ਅੰਦਰੂਨੀ ਤੱਤਾਂ ਦੇ ਦੁਆਰਾ ਲਿਆਇਆ ਗਿਆ ਪਰਿਵਰਤਨ ਕਾਫੀ ਘੱਟ ਗਤੀ ਨਾਲ ਹੁੰਦਾ ਹੈ । ਇਸਦਾ ਕਾਰਨ ਇਹ ਹੈ ਕਿ ਅਸੀਂ ਚੀਜ਼ ਦੇ ਅੰਦਰ ਛੁਪੇ ਹੋਏ ਗੁਣਾਂ ਦੇ ਬਾਰੇ ਵਿਚ ਅਸਾਨੀ ਨਾਲ ਪਤਾ ਨਹੀਂ ਲਗਾ ਸਕਦੇ ਅਤੇ ਹਰੇਕ ਪਰਿਵਰਤਿਤ ਹੋਣ ਵਾਲੀ ਚੀਜ਼ ਦੇ ਵਿਚ ਬਹੁਤ ਸਾਰੇ ਅੰਦਰੂਨੀ ਤੱਤ ਛੁਪੇ ਹੋਏ ਹੁੰਦੇ ਹਨ ।
  • ਕੁਮ-ਵਿਕਾਸ ਵਿਚ ਪਰਿਵਰਤਨ ਹਮੇਸ਼ਾਂ ਹੀ ਸਾਧਾਰਨ ਤੋਂ ਜਟਿਲ ਦੇ ਵੱਲ ਹੀ ਹੁੰਦਾ ਹੈ । ਉਦਾਹਰਨ ਦੇ ਤੌਰ ਉੱਤੇ ਪ੍ਰਾਚੀਨ ਸਮੇਂ ਵਿਚ ਮਨੁੱਖਾਂ ਦਾ ਸਮਾਜ ਸਰਲ ਹੁੰਦਾ ਸੀ ਪਰ ਸਮੇਂ ਦੇ ਨਾਲ-ਨਾਲ ਸਮਾਜ ਵਿਚ ਕਿਰਤ ਵੰਡ ਵੱਧਦਾ ਗਿਆ ਅਤੇ ਮਨੁੱਖਾਂ ਦਾ ਸਮਾਜ ਸਰਲਤਾ ਤੋਂ ਜਟਿਲਤਾ ਦੇ ਵੱਲ ਵੱਧਦਾ ਗਿਆ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਭੂਮ-ਵਿਕਾਸ ਵਿਚ ਸਾਧਾਰਨਤਾ ਤੋਂ ਜਟਿਲਤਾ ਦੇ ਵੱਲ ਜਾਂ ਅਸਪੱਸ਼ਟਤਾ ਤੋਂ ਸਪੱਸ਼ਟਤਾ ਦੇ ਵੱਲ ਪਰਿਵਰਤਨ ਹੁੰਦਾ ਹੈ । ਪਰਿਵਰਤਨ ਦੀ ਇਸ ਕਿਸਮ ਵਿਚ ਪਰਿਵਰਤਨ ਦੀ ਦਿਸ਼ਾ ਹਮੇਸ਼ਾਂ ਨਿਸਚਿਤ ਹੁੰਦੀ ਹੈ ਅਤੇ ਇਹ ਪਰਿਵਰਤਨ ਉਸ ਵਿਸ਼ੇਸ਼ ਚੀਜ਼ ਦੇ ਅੰਦਰ ਛੁਪੇ ਹੋਏ ਗੁਣਾਂ ਦੇ ਕਾਰਨ ਹੁੰਦਾ ਹੈ ਨਾ ਕਿ ਕਿਸੇ ਬਾਹਰੀ ਦਬਾਅ ਦੇ ਕਾਰਨ ।

ਪ੍ਰਸ਼ਨ 2.
ਸਮਾਜਿਕ ਪਰਿਵਰਤਨ ਦੇ ਇਕ ਪ੍ਰਕਾਰ ਦੇ ਰੂਪ ਵਿਚ ਪ੍ਰਗਤੀ ਦਾ ਵਰਣਨ ਕਰੋ ।
ਉੱਤਰ-
ਪ੍ਰਤੀ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ PROGRESS ਦਾ ਪੰਜਾਬੀ ਰੂਪਾਂਤਰ ਹੈ ਜੋ ਕਿ ਲਾਤੀਨੀ ਭਾਸ਼ਾ ਦੇ ਸ਼ਬਦ PROGREDIOR ਤੋਂ ਲਿਆ ਗਿਆ ਹੈ ਜਿਸ ਦਾ ਅਰਥ ਅੱਗੇ ਵੱਧਣਾ ਹੈ । ਪ੍ਰਤੀ ਨਾਲ ਨਾ ਸਿਰਫ ਭੌਤਿਕ ਵਿਕਾਸ ਹੁੰਦਾ ਹੈ ਬਲਕਿ ਇਸ ਨਾਲ ਗਿਆਨ ਵੀ ਵੱਧਦਾ ਹੈ ਅਤੇ ਨਵੇਂ ਵਿਚਾਰ ਵੀ ਸਾਹਮਣੇ ਆਉਂਦੇ ਹਨ । ਪ੍ਰਗਤੀ ਹਮੇਸ਼ਾਂ ਇੱਛਕ ਦਿਸ਼ਾ ਦੇ ਵੱਲ ਅੱਗੇ ਵੱਧਦੀ ਹੈ ਅਤੇ ਅਸੀਂ ਸਿਰਫ਼ ਤੁਲਨਾ ਕਰਕੇ ਹੀ ਪ੍ਰਗਤੀ ਦੇ ਬਾਰੇ ਪਤਾ ਕਰ ਸਕਦੇ ਹਾਂ । ਜੇਕਰ ਅਸੀਂ ਕਹੀਏ ਕਿ ਪਰਿਵਾਰ, ਸਮਾਜ ਜਾਂ ਦੇਸ਼ ਅੱਗੇ ਵੱਧ ਰਿਹਾ ਹੈ ਤਾਂ ਸਾਨੂੰ ਇਸ ਗੱਲ ਦਾ ਸਿਰਫ਼ ਉਸ ਸਮੇਂ ਹੀ ਪਤਾ ਚਲ ਸਕੇਗਾ ਜਦੋਂ ਸਾਨੂੰ ਇਹ ਪਤਾ ਚਲੇਗਾ ਕਿ ਉਹ ਕਿਸ ਦਿਸ਼ਾ ਦੇ ਵੱਲ ਵੱਧ ਰਿਹਾ ਹੈ ।

ਜੇਕਰ ਪਰਿਵਾਰ, ਸਮਾਜ ਜਾਂ ਦੇਸ਼ ਅਮੀਰੀ ਤੋਂ ਗਰੀਬੀ ਦੇ ਵੱਲ ਵੱਧ ਰਿਹਾ ਹੈ ਜਾਂ ਉਹ ਗਰੀਬ ਹੋ ਰਿਹਾ ਹੈ ਤਾਂ ਉਹ ਪ੍ਰਗਤੀ ਨਹੀਂ ਬਲਕਿ ਵਿਨਾਸ਼ ਹੋਵੇਗਾ । ਪਰ ਜੇਕਰ ਉਹ ਗ਼ਰੀਬੀ ਤੋਂ ਅਮੀਰੀ ਦੇ ਵੱਲ ਵਧ ਰਿਹਾ ਹੈ ਤੇ ਐਸ਼ੋ ਇਸ਼ਰਤ ਦੇ ਸਮਾਨ ਉਸਦੇ ਕੋਲ ਆ ਰਹੇ ਹਨ ਤਾਂ ਉਹ ਨਿਸ਼ਚੇ ਹੀ ਪ੍ਰਗਤੀ ਕਰ ਰਿਹਾ ਹੈ । ਉਦਾਹਰਨ ਦੇ ਤੌਰ ਉੱਤੇ ਜੇਕਰ ਕਿਸੇ ਵਪਾਰੀ ਨੂੰ ਆਪਣੇ ਵਪਾਰ ਵਿਚ ਘਾਟਾ ਪੈ ਜਾਂਦਾ ਹੈ ਅਤੇ ਉਹ ਅਮੀਰ ਤੋਂ ਗ਼ਰੀਬ ਹੋ ਜਾਂਦਾ ਹੈ ਤਾਂ ਨਿਸ਼ਚੇ ਹੀ ਇਸਨੂੰ ਪ੍ਰਗਤੀ ਨਹੀਂ ਕਿਹਾ ਜਾਵੇਗਾ ਕਿਉਂਕਿ ਜਦੋਂ ਵਿਅਕਤੀ ਆਪਣੇ ਇੱਛੁਕ ਉਦੇਸ਼ਾਂ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਹੀ ਪ੍ਰਗਤੀ ਹੁੰਦੀ ਹੈ । ਇਸ ਤਰ੍ਹਾਂ ਪ੍ਰਤੀ ਹਮੇਸ਼ਾਂ ਨਿਸਚਿਤ ਉਦੇਸ਼ ਨੂੰ ਪ੍ਰਾਪਤ ਕਰਨ ਨਾਲ ਸੰਬੰਧਿਤ ਹੁੰਦੀ ਹੈ । ਇਸ ਤਰ੍ਹਾਂ ਜਦੋਂ ਵਿਅਕਤੀ ਆਪਣੇ ਇੱਛੁਕ ਉਦੇਸ਼ਾਂ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਇਸ ਨੂੰ ਪ੍ਰਤੀ ਕਿਹਾ ਜਾਂਦਾ ਹੈ ।

  1. ਆਗਬਰਨ ਅਤੇ ਨਿਮਕਾਫ (Ogburn and Nimkof) ਦੇ ਅਨੁਸਾਰ, “ਪ੍ਰਗਤੀ ਦਾ ਅਰਥ ਕਲਿਆਣ ਦੇ ਲਈ ਹੋਣ ਵਾਲਾ ਪਰਿਵਰਤਨ ਹੈ ਜਿਸ ਵਿਚ ਮੁੱਲ ਨਿਰਧਾਰਨ ਦਾ ਜ਼ਰੂਰੀ ਤੱਤ ਹੈ ।”
  2. ਗਰੂਵਜ਼ ਅਤੇ ਮੂਰ (Groves and Moore) ਦੇ ਅਨੁਸਾਰ, “ਪ੍ਰਤੀ ਸਵੀਕ੍ਰਿਤ ਕੀਮਤਾਂ ਦੇ ਆਧਾਰ ਉੱਤੇ ਇੱਛੁਕ ਦਿਸ਼ਾ ਦੇ ਵੱਲ ਗਤੀਸ਼ੀਲ ਹੋਣ ਨੂੰ ਕਹਿੰਦੇ ਹਨ ।”
  3. ਫੇਅਰਚਾਈਲਡ (Fairchild) ਦੇ ਅਨੁਸਾਰ, “ਕਿਸੇ ਸਵੀਕ੍ਰਿਤ ਅਤੇ ਇੱਛੁਕ ਟੀਚੇ ਜਾਂ ਉਦੇਸ਼ ਦੇ ਵੱਲ ਵੱਧਣਾ ਹੀ ਪ੍ਰਤੀ ਹੈ ।”

ਪ੍ਰਗਤੀ ਦੀਆਂ ਵਿਸ਼ੇਸ਼ਤਾਵਾਂ (Characteristics of Progress)

1. ਪ੍ਰਤੀ ਹਮੇਸ਼ਾਂ ਤੁਲਨਾਤਮਕ ਹੁੰਦੀ ਹੈ (Progress is always comparative) – ਪ੍ਰਗਤੀ ਹਮੇਸ਼ਾਂ ਤੁਲਨਾਤਮਕ ਹੁੰਦੀ ਹੈ । ਦੋ ਸਥਿਤੀਆਂ ਦੀ ਤੁਲਨਾ ਕਰਕੇ ਹੀ ਸਾਨੂੰ ਪਤਾ ਚਲ ਸਕਦਾ ਹੈ ਕਿ ਪ੍ਰਗਤੀ ਹੋਈ ਹੈ ਜਾਂ ਨਹੀਂ । ਉਦਾਹਰਨ ਦੇ ਤੌਰ ਉੱਤੇ ਜੇਕਰ ਅਸੀਂ ਪਤਾ ਕਰਨਾ ਹੋਵੇ ਕਿ ਕਿਸੇ ਵਿਅਕਤੀ ਨੇ ਪ੍ਰਤੀ ਕੀਤੀ ਹੈ ਜਾਂ ਘਾਟਾ ਖਾਇਆ ਹੈ ਤਾਂ ਸਾਨੂੰ ਉਸ ਵਿਅਕਤੀ ਦੀ ਵਰਤਮਾਨ ਸਥਿਤੀ ਅਤੇ ਕੁੱਝ ਸਾਲ ਪਹਿਲਾਂ ਦੀ ਸਥਿਤੀ ਦੀ ਤੁਲਨਾ ਕਰਨੀ ਪਵੇਗੀ । ਜੇਕਰ ਉਸ ਦੀ ਵਰਤਮਾਨ ਸਥਿਤੀ ਪਹਿਲਾਂ ਦੀ ਸਥਿਤੀ ਤੋਂ ਚੰਗੀ ਹੋਈ ਹੈ ਅਤੇ ਉਸਦੇ ਕੋਲ ਚੰਗਾ ਜੀਵਨ ਜੀਉਣ ਦੇ ਸਾਰੇ ਸਾਧਨ ਆ ਰਹੇ ਹਨ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਵਿਅਕਤੀ ਪ੍ਰਤੀ ਕਰ ਰਿਹਾ ਹੈ । ਪਰ ਜੇਕਰ ਉਸਦੀ ਵਰਤਮਾਨ ਸਥਿਤੀ ਪਹਿਲਾਂ ਦੀ ਸਥਿਤੀ ਤੋਂ ਵੀ ਖ਼ਰਾਬ ਹੋ ਗਈ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਪ੍ਰਗਤੀ ਨਹੀਂ ਕਰ ਰਿਹਾ ਬਲਕਿ ਪਿੱਛੇ ਜਾ ਰਿਹਾ ਹੈ ।

2.ਪ੍ਰਤੀ ਇੱਛੁਕ ਪਰਿਵਰਤਨ ਹੁੰਦਾ ਹੈ (Progress is desired change) – ਪ੍ਰਤੀ ਵਿਚ ਹਮੇਸ਼ਾਂ ਇੱਛੁਕ ਪਰਿਵਰਤਨ ਹੁੰਦਾ ਹੈ । ਇਹ ਕਦੇ ਵੀ ਆਪਣੇ ਆਪ ਨਹੀਂ ਆਉਂਦੇ ਹਨ | ਹਰੇਕ ਵਿਅਕਤੀ ਪ੍ਰਗਤੀ ਕਰਨਾ ਚਾਹੁੰਦਾ ਹੈ ਅਤੇ ਇਸਦੇ ਲਈ ਉਹ ਆਪਣੀ ਇੱਛਾ ਦੇ ਅਨੁਸਾਰ ਕੁੱਝ ਉਦੇਸ਼ ਰੱਖਦਾ ਹੈ । ਉਹ ਇਨ੍ਹਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਕੋਸ਼ਿਸ਼ ਕਰਦਾ ਹੈ । ਇਸ ਵਿਚ ਅਸੀਂ ਜਦੋਂ ਚਾਹੀਏ ਤਾਂ ਜੀਵਨ ਵਿਚ ਪਰਿਵਰਤਨ ਲਿਆ ਸਕਦੇ ਹਾਂ । ਇੱਛੁਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਜੋ ਪਰਿਵਰਤਨ ਵਿਅਕਤੀ ਦੇ ਜੀਵਨ ਜਾਂ ਸਮਾਜ ਵਿਚ ਆਉਂਦਾ ਹੈ ਉਸ ਨੂੰ ਪ੍ਰਗਤੀ ਦਾ ਹੀ ਨਾਮ ਦਿੱਤਾ ਜਾਂਦਾ ਹੈ ।

3. ਪ੍ਰਤੀ ਵਿਚ ਚੇਤਨ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ (Conscious efforts are being done in progress) – ਪ੍ਰਤੀ ਹਮੇਸ਼ਾਂ ਆਪਣੇ ਆਪ ਨਹੀਂ ਆਉਂਦੀ ਹੈ । ਇਸਨੂੰ ਪ੍ਰਾਪਤ ਕਰਨ ਦੇ ਲਈ ਸਮਾਜ ਅਤੇ ਵਿਅਕਤੀ ਚੇਤਨ ਰੂਪ ਨਾਲ ਕੋਸ਼ਿਸ਼ ਕਰਦੇ ਹਨ | ਹਰੇਕ ਸਮਾਜ ਅਤੇ ਵਿਅਕਤੀ ਆਪਣੀ ਪ੍ਰਗਤੀ ਕਰਨ ਦੇ ਲਈ ਕੁੱਝ ਟੀਚੇ ਰੱਖਦਾ ਹੈ ਅਤੇ ਉਹ ਲਕਸ਼ ਆਪਣੇ ਆਪ ਹੀ ਪ੍ਰਾਪਤ ਨਹੀਂ ਹੁੰਦੇ ਬਲਕਿ ਇਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਵਿਅਕਤੀ ਚੇਤਨ ਰੂਪ ਨਾਲ ਕੋਸ਼ਿਸ਼ਾਂ ਕਰਦਾ ਹੈ । ਇਸ ਤਰ੍ਹਾਂ ਵਿਅਕਤੀ ਆਪਣੇ ਨਿਰਧਾਰਤ ਉਦੇਸ਼ਾਂ ਨੂੰ ਪ੍ਰਾਪਤ ਕਰ ਲੈਂਦਾ ਹੈ । ਉਦਾਹਰਨ ਦੇ ਤੌਰ ਉੱਤੇ ਹਰੇਕ ਦੇਸ਼ ਉਦਯੋਗਿਕ ਖੇਤਰ ਵਿਚ ਪ੍ਰਗਤੀ ਕਰਨਾ ਚਾਹੁੰਦਾ ਹੈ । ਇਸਦੇ ਲਈ ਉਸਦੀ ਸਰਕਾਰ ਕੁੱਝ ਟੀਚੇ ਰੱਖਦੀ ਹੈ ਅਤੇ ਉਸਦੇ ਲਈ ਕੁੱਝ ਨੀਤੀਆਂ ਵੀ ਬਣਾਈਆਂ ਜਾਂਦੀਆਂ ਹਨ । ਇਸਨੂੰ ਪ੍ਰਾਪਤ ਕਰਨ ਦੇ ਲਈ ਸਰਕਾਰ, ਉਦਯੋਗਪਤੀਆਂ ਅਤੇ ਜਨਤਾ ਵਲੋਂ ਚੇਤੰਨ ਰੂਪ ਨਾਲ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ।

4. ਪ੍ਰਗਤੀ ਵਿਚ ਲਾਭ ਵੱਧ ਹੁੰਦਾ ਹੈ (More progress is there in progress) – ਚਾਹੇ ਕੁੱਝ ਵਿਸ਼ੇਸ਼ ਸਥਿਤੀਆਂ ਵਿਚ ਪ੍ਰਗਤੀ ਵਿਚ ਨੁਕਸਾਨ ਵੀ ਹੁੰਦਾ ਹੈ ਪਰ ਪ੍ਰਗਤੀ ਵਿਚ ਨੁਕਸਾਨ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੁੰਦੀ ਹੈ ਅਤੇ ਇਸ ਵਿਚ ਲਾਭ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ । ਜੇਕਰ ਵੱਧ ਨੁਕਸਾਨ ਦੀ ਮਾਤਰਾ ਹੋਵੇ ਤਾਂ ਉਸਨੂੰ ਪ੍ਰਗਤੀ ਨਹੀਂ ਬਲਕਿ ਅਵਨਤੀ ਕਿਹਾ ਜਾਵੇਗਾ ।

5. ਪ੍ਰਗਤੀ ਵਿਚ ਪਰਿਵਰਤਨ ਹੋ ਸਕਦਾ ਹੈ (Progress could be changed) – ਪ੍ਰਤੀ ਦੀ ਧਾਰਣਾ ਹਮੇਸ਼ਾਂ ਇੱਕੋ ਜਿਹੀ ਨਹੀਂ ਰਹਿੰਦੀ ਹੈ ਬਲਕਿ ਇਹ ਤਾਂ ਵੱਖ-ਵੱਖ ਕਾਲਾਂ, ਸਮਾਜਾਂ ਅਤੇ ਦੇਸ਼ਾਂ ਨਾਲ ਸੰਬੰਧਿਤ ਹੁੰਦੀ ਹੈ । ਹੋ ਸਕਦਾ ਹੈ ਕਿ ਅੱਜ-ਕਲ੍ਹ ਅਸੀਂ ਜਿਸ ਚੀਜ਼ ਨੂੰ ਪ੍ਰਤੀ ਦਾ ਸੂਚਕ ਮੰਨ ਰਹੇ ਹਾਂ ਉਹ ਆਉਣ ਵਾਲੇ ਸਮੇਂ ਵਿਚ ਪ੍ਰਤੀ ਦਾ ਸੂਚਕ ਨਾ ਰਹਿ ਕੇ ਘਾਟੇ ਦਾ ਸੂਚਕ ਮੰਨਿਆ ਜਾਵੇ । ਉਦਾਹਰਨ ਦੇ ਤੌਰ ਉੱਤੇ ਪ੍ਰਾਚੀਨ ਸਮੇਂ ਵਿਚ ਵਿਅਕਤੀ ਅਧਿਆਤਮਿਕ ਗਿਆਨ ਪ੍ਰਾਪਤ ਕਰ ਲੈਂਦਾ ਸੀ ਤਾਂ ਇਹ ਸਮਝਿਆ ਜਾਂਦਾ ਸੀ ਕਿ ਉਸਨੇ ਪ੍ਰਗਤੀ ਕਰ ਲਈ ਹੈ ਅਤੇ ਭੌਤਿਕ ਪ੍ਰਗਤੀ ਕਰਨ ਵਾਲੇ ਨੂੰ ਨੀਵੀਂ ਨਜ਼ਰ ਨਾਲ ਵੇਖਿਆ ਜਾਂਦਾ ਸੀ । ਪਰ ਅੱਜ-ਕਲ ਦੇ ਸਮੇਂ ਵਿਚ ਅਧਿਆਤਮਿਕ ਪ੍ਰਗਤੀ ਦਾ ਕੋਈ ਮਹੱਤਵ ਨਹੀਂ ਹੈ ਬਲਕਿ ਭੌਤਿਕ ਚੀਜ਼ਾਂ ਨੂੰ ਪ੍ਰਾਪਤ ਕਰਨ ਵਾਲੇ ਵਿਅਕਤੀ ਅਤੇ ਸਮਾਜ ਦੇ ਬਾਰੇ ਵਿਚ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਪ੍ਰਤੀ ਕਰ ਲਈ ਹੈ । ਇਸ ਤਰ੍ਹਾਂ ਪ੍ਰਤੀ ਦੇ ਸੂਚਕ ਵੱਖ-ਵੱਖ ਸਮਾਜਾਂ ਵਿਚ ਵੱਖ-ਵੱਖ ਹੁੰਦੇ ਹਨ ਅਤੇ ਪ੍ਰਤੀ ਦੇ ਸੂਚਕਾਂ ਵਿਚ ਸਮੇਂ ਦੇ ਨਾਲ ਪਰਿਵਰਤਨ ਆਉਂਦੇ ਰਹਿੰਦੇ ਹਨ ।

6. ਪ੍ਰਤੀ ਹਮੇਸ਼ਾਂ ਸਮੂਹਿਕ ਹੁੰਦੀ ਹੈ (Progress is always collective) – ਪ੍ਰਗਤੀ ਹਮੇਸ਼ਾਂ ਸਮੂਹਿਕ ਹੁੰਦੀ ਹੈ। ਵਿਅਕਤੀਗਤ ਨਹੀਂ । ਜੇਕਰ ਸਮਾਜ ਦੇ ਕੁੱਝ ਵਿਅਕਤੀ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰ ਲੈਂਦੇ ਹਨ ਤਾਂ ਉਸਨੂੰ ਸਮਾਜਿਕ ਪ੍ਰਤੀ ਨਹੀਂ ਕਿਹਾ ਜਾਵੇਗਾ ਬਲਕਿ ਵਿਅਕਤੀਗਤ ਪ੍ਰਤੀ ਕਿਹਾ ਜਾਵੇਗਾ । ਸਮਾਜਿਕ ਪ੍ਰਤੀ ਵਿਚ ਤਾਂ ਜੇਕਰ ਪੂਰਾ ਸਮਾਜ ਹੀ ਨਹੀਂ ਤਾਂ ਘੱਟੋ-ਘੱਟ ਸਮਾਜ ਦੀ ਬਹੁਸੰਖਿਆ ਆਪਣੇ ਇੱਛੁਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿਚ ਸਫਲ ਹੋ ਜਾਂਦੀ ਹੈ । ਇਸ ਤਰ੍ਹਾਂ ਜਦੋਂ ਸਮਾਜ ਦੀ ਬਹੁਸੰਖਿਆ ਆਪਣੇ ਇੱਛੁਕ ਉਦੇਸ਼ਾਂ ਨੂੰ ਪ੍ਰਾਪਤ ਕਰ ਲੈਂਦੀ ਹੈ ਤਾਂ ਸਿਰਫ ਉਸਨੂੰ ਹੀ ਪ੍ਰਗਤੀ ਕਿਹਾ ਜਾਂਦਾ ਹੈ । ਜਦੋਂ ਪੁਰਾ ਸਮੁਹ ਕਿਸੇ ਇੱਛੁਕ ਦਿਸ਼ਾ ਵੱਲ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਅੱਗੇ ਵੱਧਦਾ ਹੈ। ਤਾਂ ਉਸਨੂੰ ਪ੍ਰਗਤੀ ਦਾ ਨਾਮ ਦਿੱਤਾ ਜਾਂਦਾ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 3.
ਕ੍ਰਾਂਤੀ ਕਿਸ ਨੂੰ ਕਹਿੰਦੇ ਹਨ ? ਵਿਸਥਾਰ ਨਾਲ ਵਰਣਨ ਕਰੋ ।
ਉੱਤਰ-
ਸਮਾਜਿਕ ਪਰਿਵਰਤਨ ਦੀ ਇਕ ਕਿਸਮ ਦੇ ਰੂਪ ਵਿਚ ਸ਼ਾਂਤੀ ਦਾ ਬਹੁਤ ਮਹੱਤਵ ਹੈ । ਇਸ ਦਾ ਕਾਰਨ ਇਹ ਹੈ ਕਿ ਕੂਮ-ਵਿਕਾਸ ਅਤੇ ਪ੍ਰਤੀ ਵਰਗੇ ਪਰਿਵਰਤਨ ਤਾਂ ਹੌਲੀ-ਹੌਲੀ ਆਉਂਦੇ ਹਨ ਪਰ ਕ੍ਰਾਂਤੀ ਇਕ ਅਜਿਹਾ ਪਰਿਵਰਤਨ ਹੈ ਜੋ ਇਕਦਮ ਅਚਾਨਕ ਅਤੇ ਤੇਜ਼ੀ ਨਾਲ ਆਉਂਦਾ ਹੈ । ਇਸ ਨਾਲ ਨਾ ਸਿਰਫ਼ ਵਰਤਮਾਨ ਪ੍ਰਭਾਵਿਤ ਹੁੰਦਾ ਹੈ ਬਲਕਿ ਇਸਦਾ ਤਾਂ ਭਵਿੱਖ ਉੱਤੇ ਵੀ ਕਾਫ਼ੀ ਡੂੰਘਾ ਪ੍ਰਭਾਵ ਪੈਂਦਾ ਹੈ । ਸਮਾਜ ਵਿਚ ਕਈ ਵਾਰ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਨਾਲ ਸਮਾਜ ਵਿਚ ਅਵਿਵਸਥਾ ਪੈਦਾ ਹੋ ਜਾਂਦੀ ਹੈ ਅਤੇ ਸਮਾਜ ਵਿਚ ਵਿਘਟਨ ਆਉਣਾ ਸ਼ੁਰੂ ਹੋ ਜਾਂਦਾ ਹੈ । ਅਜਿਹੀ ਸਥਿਤੀ ਤੋਂ ਬਚਣ ਦੇ ਲਈ ਅਤੇ ਇਸ ਨੂੰ ਖ਼ਤਮ ਕਰਨ ਦੇ ਲਈ ਸਮਾਜ ਵਿਚ ਅਚਾਨਕ ਪਰਿਵਰਤਨ ਲਿਆਇਆ ਜਾਂਦਾ ਹੈ ਅਤੇ ਵਰਤਮਾਨ ਸੱਤਾ ਨੂੰ ਉਖਾੜ ਕੇ ਸੁੱਟ ਦਿੱਤਾ ਜਾਂਦਾ ਹੈ । ਇਸ ਨੂੰ ਹੀ ਕ੍ਰਾਂਤੀ ਦਾ ਨਾਮ ਦਿੱਤਾ ਜਾਂਦਾ ਹੈ । ਇਸਦੇ ਉੱਪਰ ਨਾ ਸਿਰਫ ਅੰਦਰੁਨੀ ਸ਼ਕਤੀਆਂ ਦਾ ਬਲਕਿ ਬਾਹਰੀ ਸ਼ਕਤੀਆਂ ਦਾ ਵੀ ਪ੍ਰਭਾਵ ਪੈਂਦਾ ਹੈ । ਕ੍ਰਾਂਤੀ ਇਕਦਮ ਅਤੇ ਅਚਾਨਕ ਆਉਂਦੀ ਹੈ ।

ਕ੍ਰਾਂਤੀਕਾਰੀ ਪਰਿਵਰਤਨ ਅਚਾਨਕ ਹੁੰਦਾ ਹੈ ਜਿਸ ਨਾਲ ਸਮਾਜ ਦੀ ਪੂਰੀ ਸੰਰਚਨਾ ਹੀ ਬਦਲ ਜਾਂਦੀ ਹੈ ਅਤੇ ਵਰਤਮਾਨ ਸੱਤਾ ਦੀ ਥਾਂ ਨਵੀਂ ਸੱਤਾ ਸਾਹਮਣੇ ਆਉਂਦੀ ਹੈ । ਮਾਰਕਸ ਦਾ ਕਹਿਣਾ ਸੀ ਕਿ ਕ੍ਰਾਂਤੀ ਦੇ ਸਮੇਂ ਸਮਾਜ ਵੱਖ-ਵੱਖ ਅਵਸਥਾਵਾਂ ਵਿਚੋਂ ਲੰਘਦਾ ਹੈ ਜਿਸ ਕਾਰਨ ਇਕ ਸਮਾਜ ਦੀ ਵਿਵਸਥਾ ਦੀ ਥਾਂ ਨਵੀਂ ਸਮਾਜਿਕ ਵਿਵਸਥਾ ਸਾਹਮਣੇ ਆਉਂਦੀ ਹੈ ਕ੍ਰਾਂਤੀਕਾਰੀ ਪਰਿਵਰਤਨ ਦੀ ਗਤੀ ਇੰਨੀ ਤੇਜ਼ ਹੁੰਦੀ ਹੈ ਕਿ ਕਿਸੇ ਨੂੰ ਪਤਾ ਹੀ ਨਹੀਂ ਚਲਦਾ ਕਿ ਕੀ ਹੋ ਰਿਹਾ ਹੈ ਅਤੇ ਅੱਗੇ ਕੀ ਹੋਵੇਗਾ । ਇਸ ਨਾਲ ਸਾਡਾ ਸਮਾਜਿਕ ਸੰਗਠਨ ਵੀ ਬਦਲ ਜਾਂਦਾ ਹੈ ਅਤੇ ਸਮਾਜ ਇਕ ਸਥਿਤੀ ਵਿਚੋਂ ਨਿਕਲ ਕੇ ਦੂਜੀ ਸਥਿਤੀ ਵਿਚ ਪ੍ਰਵੇਸ਼ ਕਰਦਾ ਹੈ ।

  1. ਆਗਬਰਨ ਅਤੇ ਨਿਕਾਫ (Ogburn and Nimkoff) ਦੇ ਅਨੁਸਾਰ, “ਕ੍ਰਾਂਤੀ ਸੰਸਕ੍ਰਿਤੀ ਵਿਚ ਮਹੱਤਵਪੂਰਨ ਅਤੇ ਤੇਜ਼ ਪਰਿਵਰਤਨ ਨੂੰ ਕਹਿੰਦੇ ਹਨ ।”
  2. ਗਾਏ ਰੋਸ਼ਰ ਦੇ ਅਨੁਸਾਰ, “ਸ਼ਾਂਤੀ ਇਕ ਖ਼ਤਰਨਾਕ ਅਤੇ ਜ਼ਬਰਦਸਤ ਲੋਕਾਂ ਦੀ ਬਗਾਵਤ ਹੁੰਦੀ ਹੈ ਜਿਸਦਾ ਉਦੇਸ਼ ਸੱਤਾ ਜਾਂ ਸ਼ਾਸਨ, ਉਖਾੜ ਦੇਣਾ ਅਤੇ ਸਥਿਤੀ ਵਿਸ਼ੇਸ਼ ਵਿਚ ਪਰਿਵਰਤਨ ਕਰਨਾ ਹੁੰਦਾ ਹੈ।”
  3. ਕਿੰਬਲ ਯੰਗ (Kimball Young) ਦੇ ਅਨੁਸਾਰ, “ਰਾਜ ਸ਼ਕਤੀ ਦਾ ਰਾਸ਼ਟਰੀ ਰਾਜ ਦੇ ਅਧੀਨ ਨਵੇਂ ਤਰੀਕਿਆਂ ਨਾਲ ਸੱਤਾ ਨੂੰ ਖੋਹ ਲੈਣਾ ਹੀ ਕਾਂਤੀ ਹੈ।”
  4. ਕਰੇਨ ਬਿਨਟਨ (Crene Brintidton) ਦੇ ਅਨੁਸਾਰ, “ਸਮਾਜ ਸ਼ਾਸਤਰੀ ਸ਼ਬਦਾਂ ਵਿਚ ਸਮਾਜਿਕ ਕ੍ਰਾਂਤੀ, ਸਮਾਜਿਕ ਸੰਰਚਨਾ ਦੇ ਅਧੀਨ ਵਿਅਕਤੀਆਂ ਦੀਆਂ ਆਦਤਾਂ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਨਵਾਂ ਮੁਲਾਂਕਨ ਹੈ ।”

ਇਸ ਤਰ੍ਹਾਂ ਇਨ੍ਹਾਂ ਪਰਿਭਾਸ਼ਾਵਾਂ ਨੂੰ ਵੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਸ਼ਾਂਤੀ ਸਮਾਜਿਕ ਬਣਤਰ ਵਿੱਚ ਹੋਣ ਵਾਲੀ ਅਚਨਚੇਤ ਪੜਿਆ ਅਤੇ ਤੇਜ਼ੀ ਨਾਲ ਹੋਣ ਵਾਲਾ ਪਰਿਵਰਤਨ ਹੈ । ਇਸ ਵਿਚ ਵਰਤਮਾਨ ਸੱਤਾ ਨੂੰ ਉਖਾੜ ਸੁੱਟਿਆ ਜਾਂਦਾ ਹੈ ਅਤੇ ਨਵੀਂ ਸੱਤਾ ਨੂੰ ਕਾਬਿਜ਼ ਕੀਤਾ ਜਾਂਦਾ ਹੈ । ਭਾਂਤੀ ਖ਼ੂਨ-ਖ਼ਰਾਬੇ ਵਾਲੀ ਵੀ ਹੋ ਸਕਦੀ ਹੈ ਅਤੇ ਇਸ ਵਿਚ ਹਿੰਸਾ ਦਾ ਪ੍ਰਯੋਗ ਲਾਜ਼ਮੀ ਹੁੰਦਾ ਹੈ । ਜਿਹੜੀ ਸ਼ਕਤੀ ਹਿੰਸਾ ਨਾਲ ਪ੍ਰਾਪਤ ਹੁੰਦੀ ਹੈ ਉਹ ਕਈ ਵਾਰੀ ਹਿੰਸਾ ਨਾਲ ਖ਼ਤਮ ਹੋ ਜਾਂਦੀ ਹੈ ।

ਕ੍ਰਾਂਤੀ ਦੀਆਂ ਵਿਸ਼ੇਸ਼ਤਾਵਾਂ (Characteristics of Revolution)

1. ਅਚਨਚੇਤ ਸਿੱਟੇ (Contingency Results) – ਭਾਂਤੀ ਇੱਕ ਅਜਿਹਾ ਸਾਧਨ ਹੈ ਜਿਸ ਵਿਚ ਹਿੰਸਾ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਕਿਸੇ ਵੀ ਸਰੂਪ ਚਾਹੇ ਉਹ ਧਾਰਮਿਕ, ਆਰਥਿਕ ਜਾਂ ਰਾਜਨੀਤਿਕ ਨੂੰ ਧਾਰਨ ਕਰ ਸਕਦੀ ਹੈ । ਇਸ ਕ੍ਰਾਂਤੀ ਦਾ ਨਤੀਜਾ ਨਿਕਲਦਾ ਹੈ ਕਿ ਸਮਾਜਿਕ ਵਿਵਸਥਾ ਦੇ ਢਾਂਚੇ ਵਿੱਚ ਇੱਕਦਮ ਪਰਿਵਰਤਨ ਆ ਜਾਂਦਾ ਹੈ । ਇਸੇ ਕਰਕੇ ਸਮਾਜਿਕ ਕ੍ਰਾਂਤੀ ਸਮਾਜਿਕ ਕਦਰਾਂ-ਕੀਮਤਾਂ ਵਿੱਚ ਪਰਿਵਰਤਨ ਕਰਨ ਦਾ ਮੁੱਖ ਸਾਧਨ ਹੈ ।

2. ਤੇਜ਼ ਪਰਿਵਰਤਨ (Rapid Change) – ਕ੍ਰਾਂਤੀ ਦੀ ਇੱਕ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਸ ਦੇ ਨਤੀਜੇ ਵਜੋਂ ਸੰਸਕ੍ਰਿਤੀ ਦੇ ਦੋਵੇਂ ਭਾਗਾਂ, ਚਾਹੇ ਉਹ ਭੌਤਿਕ ਹੋਵੇ ਜਾਂ ਅਭੌਤਿਕ, ਵਿੱਚ ਪਰਿਵਰਤਨ ਆ ਜਾਂਦਾ ਹੈ ਅਤੇ ਸ਼ਾਂਤੀ ਦੇ ਕਾਰਨ ਜਿਹੜੇ ਵੀ ਪਰਿਵਰਤਨ ਹੁੰਦੇ ਹਨ ਉਹ ਬਹੁਤ ਤੇਜ਼ ਗਤੀ ਨਾਲ ਹੁੰਦੇ ਹਨ । ਇਸ ਕਰਕੇ ਸਮਾਜ ਪੂਰੀ ਤਰ੍ਹਾਂ ਬਦਲ ਜਾਂਦਾ ਹੈ ।

3. ਖੋਜ ਦਾ ਸਾਧਨ (Means of Invention) – ਭਾਂਤੀ ਇੱਕ ਸਾਧਨ ਹੈ ਜਿਸ ਨਾਲ ਸਮਾਜਿਕ ਵਿਵਸਥਾ ਨੂੰ ਤੋੜ ਦਿੱਤਾ ਜਾਂਦਾ ਹੈ । ਇਸ ਸਮਾਜਿਕ ਵਿਵਸਥਾ ਦੇ ਟੁੱਟਣ ਕਰਕੇ ਬਹੁਤ ਸਾਰੇ ਨਵੇਂ ਵਰਗ ਹੋਂਦ ਵਿਚ ਆ ਜਾਂਦੇ ਹਨ । ਇਨ੍ਹਾਂ ਨਵੇਂ ਵਰਗਾਂ ਦੀ ਹੋਂਦ ਕਾਇਮ ਰੱਖਣ ਲਈ ਬਹੁਤ ਸਾਰੇ ਨਵੇਂ ਨਿਯਮ ਬਣਾਏ ਜਾਂਦੇ ਹਨ । ਇਸ ਤਰ੍ਹਾਂ ਸ਼ਾਂਤੀ ਕਰਕੇ ਬਹੁਤ ਸਾਰੇ ਨਵੇਂ ਵਰਗ ਤੇ ਨਿਯਮ ਹੋਂਦ ਵਿੱਚ ਆ ਜਾਂਦੇ ਹਨ ।

4. ਸ਼ਕਤੀ ਦਾ ਪ੍ਰਤੀਕ (Symbol of Power) – ਭਾਂਤੀ ਵਿਚ ਤਾਕਤ ਦੀ ਵਰਤੋਂ ਜ਼ਰੂਰੀ ਤੌਰ ‘ਤੇ ਹੁੰਦੀ ਹੈ । ਰਾਜਨੀਤਿਕ ਕ੍ਰਾਂਤੀ ਤਾਂ ਖ਼ੂਨ-ਖ਼ਰਾਬੇ ਤੇ ਕਤਲੇਆਮ ਉੱਤੇ ਆਧਾਰਿਤ ਹੁੰਦੀ ਹੈ, ਜਿਵੇਂ 1789 ਦੀ ਫਰਾਂਸੀਸੀ ਕ੍ਰਾਂਤੀ ਅਤੇ 1917 ਦੀ ਰੂਸੀ ਕ੍ਰਾਂਤੀ । ਰਾਜ ਦੀ ਸੱਤਾ ਨੂੰ ਪਲਟਣ ਲਈ ਹਿੰਸਾ ਨੂੰ ਸਾਧਨ ਬਣਾਇਆ ਜਾਂਦਾ ਹੈ ਜਿਸ ਕਰਕੇ ਲੁੱਟਮਾਰ, ਖੂਨ-ਖਰਾਬਾ, ਕਤਲੇਆਮ ਹੁੰਦਾ ਹੈ । ਕ੍ਰਾਂਤੀ ਦੇ ਸਫਲ ਜਾਂ ਅਸਫਲ ਹੋਣ ਵਿਚ ਵੀ ਤਾਕਤ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ । ਜੇਕਰ ਕਾਂਤੀ ਕਰਨ ਵਾਲਿਆਂ ਦੀ ਤਾਕਤ ਜ਼ਿਆਦਾ ਹੋਵੇਗੀ ਤਾਂ ਰਾਜਸੱਤਾ ਪਲਟ ਦਿੰਦੇ ਹਨ ਨਹੀਂ ਤਾਂ ਰਾਜ ਉਨ੍ਹਾਂ ਦੀ ਸ਼ਾਂਤੀ ਨੂੰ ਅਸਫਲ ਕਰ ਦੇਵੇਗਾ ।

5. ਕ੍ਰਾਂਤੀ ਇੱਕ ਚੇਤਨ ਪ੍ਰਕ੍ਰਿਆ ਹੈ (Revolution is a conscious process) – ਭਾਂਤੀ ਇੱਕ ਚੇਤਨ ਪ੍ਰਕ੍ਰਿਆ ਹੈ । ਅਚੇਤਨ ਨਹੀਂ । ਇਸ ਵਿੱਚ ਚੇਤਨ ਤੌਰ ‘ਤੇ ਕੋਸ਼ਿਸ਼ਾਂ ਹੁੰਦੀਆਂ ਹਨ ਤੇ ਰਾਜ ਸੱਤਾ ਨੂੰ ਪਲਟਿਆ ਜਾਂਦਾ ਹੈ । ਕ੍ਰਾਂਤੀ ਦੀਆਂ ਕੋਸ਼ਿਸ਼ਾਂ ਕਾਫ਼ੀ ਸਮੇਂ ਤੋਂ ਸ਼ੁਰੂ ਹੋ ਜਾਂਦੀਆਂ ਹਨ ਤੇ ਸਮਾਂ ਆਉਣ ‘ਤੇ ਉਹ ਪੂਰੇ ਵੇਗ ਨਾਲ ਕ੍ਰਾਂਤੀ ਕਰ ਦਿੰਦੇ ਹਨ । ਕ੍ਰਾਂਤੀਕਾਰੀਆਂ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਉਨ੍ਹਾਂ ਦੇ ਕ੍ਰਾਂਤੀ ਕਰਨ ਦੇ ਕੀ ਨਤੀਜੇ ਨਿਕਲਣਗੇ ।

6. ਕ੍ਰਾਂਤੀ ਸਮਾਜਿਕ ਅਸੰਤੋਸ਼ ਕਰਕੇ ਹੁੰਦੀ ਹੈ (Revolution is because of Social dissatisfaction) – ਕ੍ਰਾਂਤੀ ਸਮਾਜਿਕ ਅਸੰਤੋਸ਼ ਦਾ ਹੀ ਸਿੱਟਾ ਹੁੰਦੀ ਹੈ । ਜਦੋਂ ਸਮਾਜ ਵਿੱਚ ਅਸੰਤੋਸ਼ ਸ਼ੁਰੂ ਹੁੰਦਾ ਹੈ ਤਾਂ ਸ਼ੁਰੂ ਵਿਚ ਇਹ ਹੌਲੀ-ਹੌਲੀ ਉਬਲਦਾ ਹੈ । ਸਮਾਂ ਪੈਣ ਉੱਤੇ ਇਹ ਤੇਜ਼ ਹੋ ਜਾਂਦਾ ਤੇ ਜਦੋਂ ਅਸੰਤੋਸ਼ ਬੇਕਾਬੂ ਹੋ ਜਾਂਦਾ ਹੈ ਤਾਂ ਇਹ ਕ੍ਰਾਂਤੀ ਦਾ ਰੂਪ ਧਾਰਨ ਕਰ ਲੈਂਦਾ ਹੈ । ਸਮਾਜ ਦਾ ਜ਼ਿਆਦਾ ਹਿੱਸਾ ਵਰਤਮਾਨ ਸੱਤਾ ਦੇ ਵਿਰੁੱਧ ਹੋ ਜਾਂਦਾ ਹੈ ਅਤੇ ਇਹ ਅਸੰਤੋਸ਼ ਕ੍ਰਾਂਤੀ ਦਾ ਰੂਪ ਧਾਰਨ ਕਰਕੇ ਸੱਤਾ ਨੂੰ ਉਖਾੜ ਸੁੱਟਦਾ ਹੈ ।

7. ਨਵੀਂ ਵਿਵਸਥਾ ਦੀ ਸਥਾਪਨਾ (Establishment of new System) – ਭਾਂਤੀ ਵਿੱਚ ਹਿੰਸਕ ਜਾਂ ਅਹਿੰਸਕ ਤਰੀਕੇ ਨਾਲ ਪੁਰਾਣੀ ਵਿਵਸਥਾ ਨੂੰ ਉਖਾੜ ਸੁੱਟਿਆ ਜਾਂਦਾ ਹੈ ਤੇ ਨਵੀਂ ਵਿਵਸਥਾ ਨੂੰ ਕਾਇਮ ਕੀਤਾ ਜਾਂਦਾ ਹੈ । ਅਸੀਂ ਕਈ ਉਦਾਹਰਨਾਂ ਦੇਖ ਸਕਦੇ ਹਾਂ । ਜਿਵੇਂ 1789 ਦੀ ਫਰਾਂਸੀਸੀ ਕ੍ਰਾਂਤੀ ਵਿੱਚ ਲੂਈ 16ਵੇਂ ਦੀ ਸੱਤਾ ਉਖਾੜ ਕੇ ਨੈਸ਼ਨਲ ਅਸੈਂਬਲੀ ਸਰਕਾਰ ਬਣਾਈ ਗਈ ਸੀ ਅਤੇ 1917 ਦੀ ਰੂਸੀ ਕ੍ਰਾਂਤੀ ਵਿਚ ਜ਼ਾਰ ਦੀ ਸੱਤਾ ਉਖਾੜ ਕੇ ਬੋਲਸ਼ੇਵਿਕ ਪਾਰਟੀ ਦੀ ਸੱਤਾ ਸਥਾਪਿਤ ਕੀਤੀ ਗਈ ਸੀ । ਇਸ ਤਰ੍ਹਾਂ ਸ਼ਾਂਤੀ ਨਾਲ ਪੁਰਾਣੀ ਵਿਵਸਥਾ ਦਾ ਖ਼ਾਤਮਾ ਹੋ ਜਾਂਦਾ ਹੈ ਤੇ ਨਵੀਂ ਵਿਵਸਥਾ ਬਣ ਜਾਂਦੀ ਹੈ ।

ਪ੍ਰਸ਼ਨ 4.
ਕ੍ਰਾਂਤੀ ਦੇ ਕਾਰਨਾਂ ਦਾ ਵਰਣਨ ਕਰੋ ।
ਉੱਤਰ-
1. ਸਮਾਜਿਕ ਕਾਰਨ (Social Causes) – ਬਹੁਤ ਸਾਰੇ ਸਮਾਜਿਕ ਕਾਰਨ ਸ਼ਾਂਤੀ ਲਈ ਜ਼ਿੰਮੇਵਾਰ ਹੁੰਦੇ ਹਨ । ਸਮਾਜ ਸ਼ਾਸਤਰੀਆਂ ਅਨੁਸਾਰ ਜੇਕਰ ਸਮਾਜ ਵਿਚ ਪ੍ਰਚਲਿਤ ਰੀਤੀ-ਰਿਵਾਜ ਪਰੰਪਰਾਵਾਂ ਠੀਕ ਨਹੀਂ ਹਨ ਤਾਂ ਉਹ ਕ੍ਰਾਂਤੀ ਦਾ ਕਾਰਨ ਬਣ ਸਕਦੇ ਹਨ । ਹਰ ਇੱਕ ਸਮਾਜ ਵਿਚ ਕੁਝ ਅਜਿਹੀਆਂ ਪ੍ਰਥਾਵਾਂ, ਪਰੰਪਰਾਵਾਂ ਪ੍ਰਚਲਿਤ ਹੁੰਦੀਆਂ ਹਨ ਜਿਹੜੀਆਂ ਸਮਾਜ ਦੀ ਏਕਤਾ ਤੇ ਅਖੰਡਤਾ ਦੇ ਵਿਰੁੱਧ ਹੁੰਦੀਆਂ ਹਨ । ਜਿਵੇਂ ਭਾਰਤ ਵਿੱਚ 19ਵੀਂ ਸਦੀ ਵਿੱਚ ਸਤੀ-ਪ੍ਰਥਾ, ਬਾਲ ਵਿਆਹ, ਵਿਧਵਾ ਵਿਆਹ ਨਾ ਹੋਣਾ ਤੇ 20ਵੀਂ ਸਦੀ ਵਿਚ ਦਹੇਜ ਪ੍ਰਥਾ, ਛੂਤ-ਛਾਤ ਆਦਿ । ਕਈ ਵਾਰੀ ਕਾਂਤੀ ਕਰਨ ਦਾ ਉਦੇਸ਼ ਹੀ ਸਮਾਜ ਵਿਚ ਇਨ੍ਹਾਂ ਪ੍ਰਭਾਵਾਂ ਨੂੰ ਖ਼ਤਮ ਕਰਨਾ ਹੁੰਦਾ ਹੈ ।

ਇਸੇ ਤਰ੍ਹਾਂ ਸਮਾਜ ਵਿੱਚ ਫੈਲੀਆਂ ਕੁਝ ਪ੍ਰਥਾਵਾਂ ਵਿਘਟਨ ਨੂੰ ਵੀ ਉਤਪੰਨ ਕਰਦੀਆਂ ਹਨ । ਵੇਸਵਾਵਿਤੀ, ਜੂਆ, ਸ਼ਰਾਬ ਆਦਿ ਕਰ ਕੇ ਵਿਅਕਤੀ ਦੀ ਨੈਤਿਕਤਾ ਖ਼ਤਮ ਹੋ ਜਾਂਦੀ ਹੈ । ਉਸ ਨੂੰ ਇਨ੍ਹਾਂ ਦੇ ਚੱਕਰ ਸਮਾਜ ਦੀਆਂ ਮਾਨਤਾ, ਕਦਰਾਂ-ਕੀਮਤਾਂ, ਨੈਤਿਕਤਾ ਆਦਿ ਦਾ ਖ਼ਿਆਲ ਹੀ ਨਹੀਂ ਰਹਿੰਦਾ । ਇਸ ਤਰ੍ਹਾਂ ਇਨ੍ਹਾਂ ਨਾਲ ਹੌਲੀ-ਹੌਲੀ ਸਮਾਜ ਵਿਚ ਵਿਘਟਨ ਫੈਲ ਜਾਂਦਾ ਹੈ । ਜਦੋਂ ਇਹ ਵਿਘਟਨ ਆਪਣੀ ਹੱਦ ਪਾਰ ਕਰ ਜਾਂਦਾ ਹੈ ਤਾਂ ਸਮਾਜ ਵਿੱਚ ਕ੍ਰਾਂਤੀ ਆ ਜਾਂਦੀ ਹੈ । ਇਸ ਤਰ੍ਹਾਂ ਬਹੁਤ ਸਾਰੇ ਸਮਾਜਿਕ ਕਾਰਨ ਹੁੰਦੇ ਹਨ ਜਿਨ੍ਹਾਂ ਕਰਕੇ ਸਮਾਜ ਵਿਚ ਕ੍ਰਾਂਤੀ ਆ ਜਾਂਦੀ ਹੈ ।

2. ਮਨੋਵਿਗਿਆਨਿਕ ਕਾਰਨ (Psychological Causes) – ਬਹੁਤ ਵਾਰੀ ਮਨੋਵਿਗਿਆਨਿਕ ਕਾਰਨ ਵੀ ਕ੍ਰਾਂਤੀ ਦਾ ਮੁੱਖ ਕਾਰਨ ਬਣ ਜਾਂਦੇ ਹਨ । ਕਈ ਵਾਰੀ ਵਿਅਕਤੀ ਦੀਆਂ ਜਾਂ ਵਿਅਕਤੀਆਂ ਦੀਆਂ ਮੌਲਿਕ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ । ਉਹ ਇਨ੍ਹਾਂ ਇੱਛਾਵਾਂ ਨੂੰ ਆਪਣੇ ਅੰਦਰ ਹੀ ਖ਼ਤਮ ਕਰ ਲੈਂਦੇ ਹਨ ਪਰ ਇੱਛਾ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਕਦੇ ਵੀ ਖ਼ਤਮ ਨਹੀਂ ਹੁੰਦੀ । ਇਹ ਵਿਅਕਤੀ ਦੇ ਮਨ ਵਿੱਚ ਸੁਲਗਦੀ ਹੋਈ ਚਿੰਗਾਰੀ ਵਾਂਗ ਸੁਲਗਦੀਆਂ ਰਹਿੰਦੀਆਂ ਹਨ । ਕੁੱਝ ਸਮੇਂ ਬਾਅਦ ਕਿਸੇ ਦੇ ਇਸ ਚਿੰਗਾਰੀ ਨੂੰ ਹਵਾ ਦੇਣ ਤੇ ਅੱਗ ਵਾਂਗ ਜਲ ਪੈਂਦੀਆਂ ਹਨ ਤੇ ਅੱਗ ਦਾ ਰੂਪ ਧਾਰਨ ਕਰ ਲੈਂਦੀਆਂ ਹਨ । ਇਸ ਤਰ੍ਹਾਂ ਇਹ ਦਬੀਆਂ ਹੋਈਆਂ ਇੱਛਾਵਾਂ ਸ਼ਾਂਤੀ ਨੂੰ ਉਤਪੰਨ ਕਰਦੀਆਂ ਹਨ ।

ਕੁੱਝ ਸਮਾਜ ਵਿਗਿਆਨੀਆਂ ਦਾ ਵਿਚਾਰ ਹੈ ਕਿ ਵਿਅਕਤੀਆਂ ਵਿੱਚ ਆਵੇਗ ਇਕੱਠੇ ਹੁੰਦੇ ਰਹਿੰਦੇ ਹਨ ਮਤਲਬ ਵਿਅਕਤੀਆਂ ਦੀਆਂ ਸਾਰੀਆਂ ਇੱਛਾਵਾਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ।ਉਹ ਵਿਅਕਤੀ ਦੇ ਮਨ ਵਿੱਚ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ । ਸਮਾਂ ਆਉਣ ‘ਤੇ ਇਹ ਆਵੇਗ ਬਣ ਜਾਂਦੀਆਂ ਹਨ | ਅੰਤ ਇਹ ਆਵੇਗ ਇਕੱਠੇ ਹੋ ਕੇ ਕ੍ਰਾਂਤੀ ਦਾ ਕਾਰਨ ਬਣਦੇ ਹਨ ।

ਇਨ੍ਹਾਂ ਤੋਂ ਇਲਾਵਾ ਵਿਅਕਤੀਆਂ ਅੰਦਰ ਕੁੱਝ ਦੋਸ਼, ਕੁੱਝ ਸਮੱਸਿਆਵਾਂ ਅਚੇਤਨ ਰੂਪ ਵਿੱਚ ਪੈਦਾ ਹੋ ਜਾਂਦੇ ਹਨ ਤੇ ਸਮਾਂ ਆਉਣ ‘ਤੇ ਇਹ ਦੋਸ਼ ਆਪਣਾ ਪ੍ਰਭਾਵ ਵਿਖਾਉਂਦੇ ਹਨ । ਹਰ ਇੱਕ ਵਿਅਕਤੀ ਵਿੱਚ ਹਿੰਸਾ ਦੀ ਪ੍ਰਵਿਰਤੀ ਹੁੰਦੀ ਹੈ ਜਿਹੜੀ ਅਚੇਤਨ ਰੂਪ ਵਿਚ ਹੀ ਵਿਅਕਤੀ ਦੇ ਮਨ ਅੰਦਰ ਪਨਪਦੀ ਰਹਿੰਦੀ ਹੈ । ਜਦੋਂ ਸਮਾਂ ਆਉਂਦਾ ਹੈ ਤਾਂ ਇਹ ਹਿੰਸਾ ਧਮਾਕੇ ਨਾਲ ਵਿਅਕਤੀ ਦੇ ਵਿਚੋਂ ਨਿਕਲਦੀ ਹੈ । ਜਦੋਂ ਸ਼ਾਂਤੀ ਹੁੰਦੀ ਹੈ ਤਾਂ ਲੋਕ ਹਿੰਸਾ ਤੇ ਉਤਾਰੂ ਹੋ ਜਾਂਦੇ ਹਨ । ਇਸ ਤਰ੍ਹਾਂ ਵਿਅਕਤੀ ਦੇ ਅਚੇਤਨ ਮਨ ਵਿੱਚ ਵੀ ਕ੍ਰਾਂਤੀ ਦੇ ਕਾਰਨ ਪੈਦਾ ਹੋ ਸਕਦੇ ਹਨ ।

3. ਰਾਜਨੀਤਿਕ ਕਾਰਨ (Political Causes) – ਜੇਕਰ ਅਸੀਂ ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਚਲੇਗਾ। ਕਿ ਆਮ ਤੌਰ ‘ਤੇ ਸਾਰੀਆਂ ਹੀ ਕਾਂਤੀਆਂ ਦੇ ਕਾਰਨ ਰਾਜਨੀਤਿਕ ਰਹੇ ਹਨ ਅਤੇ ਖ਼ਾਸ ਕਰਕੇ ਇਹ ਕਾਰਨ ਵਰਤਮਾਨ ਰਾਜ ਦੀ ਸੱਤਾ ਦੇ ਵਿਰੁੱਧ ਹੁੰਦੇ ਹਨ । ਬਹੁਤ ਵਾਰੀ ਰਾਜ ਦੀ ਸੱਤਾ ਇੰਨੀ ਜ਼ਿਆਦਾ ਨਿਰੰਕੁਸ਼ ਹੋ ਜਾਂਦੀ ਹੈ ਕਿ ਆਪਣੀ ਮਨਮਰਜ਼ੀ ਕਰਨ ਲੱਗ ਜਾਂਦੀ ਹੈ । ਉਸ ਨੂੰ ਲੋਕਾਂ ਦੀਆਂ ਇੱਛਾਵਾਂ ਦਾ ਖ਼ਿਆਲ ਵੀ ਨਹੀਂ ਰਹਿੰਦਾ । ਆਮ ਜਨਤਾ ਦੀਆਂ ਇੱਛਾਵਾਂ ਨੂੰ ਦਬਾ ਦਿੱਤਾ ਜਾਂਦਾ ਹੈ । ਇੱਛਾਵਾਂ ਦੇ ਦਬਣ ਕਰਕੇ ਜਨਤਾ ਵਿੱਚ ਅਸੰਤੋਸ਼ ਫੈਲ ਜਾਂਦਾ ਹੈ । ਹੌਲੀ-ਹੌਲੀ ਇਹ ਅਸੰਤੋਸ਼ ਸਾਰੇ ਸਮਾਜ ਵਿਚ ਫੈਲ ਜਾਂਦਾ ਹੈ ਤੇ ਇਹੀ ਅਸੰਤੋਸ਼ ਸਮਾਂ ਆਉਣ ਤੇ ਕ੍ਰਾਂਤੀ ਬਣ ਜਾਂਦਾ ਹੈ ।

ਇਸੇ ਤਰ੍ਹਾਂ ਬਹੁਤ ਵਾਰੀ ਅਜਿਹਾ ਹੁੰਦਾ ਹੈ ਕਿ ਸਰਕਾਰੀ ਅਧਿਕਾਰੀਆਂ ਵਿੱਚ ਭ੍ਰਿਸ਼ਟਾਚਾਰ ਫੈਲ ਜਾਂਦਾ ਹੈ । ਉਹ ਆਪਣੀ ਪਦਵੀ ਦਾ ਫ਼ਾਇਦਾ ਆਪਣੀ ਜੇਬਾਂ ਭਰਨ ਵਿੱਚ ਲਗਾਉਂਦੇ ਹਨ ਤੇ ਆਮ ਜਨਤਾ ਦੀਆਂ ਤਕਲੀਫਾਂ ਵੱਲ ਕੋਈ ਧਿਆਨ ਨਹੀਂ ਦਿੰਦੇ | ਆਮ ਜਨਤਾ ਵਿਚ ਉਨ੍ਹਾਂ ਸਰਕਾਰੀ ਅਧਿਕਾਰੀਆਂ ਵਿਰੁੱਧ ਅਸੰਤੋਸ਼ ਫੈਲ ਜਾਂਦਾ ਹੈ ਤੇ ਉਹ ਇਨ੍ਹਾਂ ਅਧਿਕਾਰੀਆਂ ਨੂੰ ਉਨ੍ਹਾਂ ਦੀ ਪਦਵੀ ਤੋਂ ਉਤਾਰਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਸਨ ਤੇ ਇਹ ਕੋਸ਼ਿਸ਼ਾਂ ਕ੍ਰਾਂਤੀ ਦਾ ਰੂਪ ਧਾਰਨ ਕਰ ਲੈਂਦੀਆਂ ਹਨ ।

ਕਈ ਦੇਸ਼ਾਂ ਵਿਚ ਸਰਕਾਰ ਕਿਸੇ ਵਿਸ਼ੇਸ਼ ਧਰਮ ਉੱਤੇ ਆਧਾਰਿਤ ਹੁੰਦੀ ਹੈ ਤੇ ਉਸ ਧਰਮ ਦੇ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਦਿੰਦੀ ਹੈ । ਕਈ ਵਾਰੀ ਇਸ ਕਰਕੇ ਹੋਰ ਧਰਮਾਂ ਦੇ ਲੋਕਾਂ ਵਿੱਚ ਅਸੰਤੋਸ਼ ਪੈਦਾ ਹੋ ਜਾਂਦਾ ਹੈ ਜਿਸ ਕਰਕੇ ਲੋਕ ਅਜਿਹੀ ਸਰਕਾਰ ਤੋਂ ਮੁਕਤੀ ਪ੍ਰਾਪਤ ਕਰਨ ਬਾਰੇ ਸੋਚਣ ਲੱਗ ਜਾਂਦੇ ਹਨ । ਉਨ੍ਹਾਂ ਦਾ ਇਹ ਸੋਚਣਾ ਹੀ ਕ੍ਰਾਂਤੀ ਦਾ ਰੂਪ ਧਾਰਨ ਕਰ ਲੈਂਦਾ ਹੈ । ਇਸੇ ਦੇ ਨਾਲ ਹੀ ਜੇਕਰ ਸਰਕਾਰ ਆਮ ਜਨਤਾ ਦੇ ਰੀਤੀ-ਰਿਵਾਜਾਂ ਪਰੰਪਰਾਵਾਂ ਵਿੱਚ ਦਖ਼ਲ ਦੇਣ ਲੱਗ ਜਾਵੇ ਤਾਂ ਲੋਕ ਆਪਣੀਆਂ ਪਰੰਪਰਾਵਾਂ ਨੂੰ ਬਚਾਉਣ ਦੀ ਖ਼ਾਤਰ ਸਰਕਾਰ ਵਿਰੁੱਧ ਵਿਦਰੋਹ ਕਰ ਦਿੰਦੇ ਹਨ । 1857 ਈ: ਦਾ ਵਿਦਰੋਹ ਇਨ੍ਹਾਂ ਹੀ ਕੁਝ ਕਾਰਨਾਂ ਉੱਤੇ ਆਧਾਰਿਤ ਸੀ ।

ਅੱਜ-ਕਲ੍ਹ ਦੇ ਸਮਾਜ ਵਿਚ ਲੋਕਤੰਤਰ ਦਾ ਯੁੱਗ ਹੈ । ਲੋਕਤੰਤਰ ਵਿੱਚ ਇੱਕ ਪਾਰਟੀ ਸੱਤਾ ਵਿੱਚ ਹੁੰਦੀ ਹੈ ਤੇ ਦੂਜੀ ਸੱਤਾ ਤੋਂ ਬਾਹਰ । ਜਿਹੜੀ ਪਾਰਟੀ ਸੱਤਾ ਤੋਂ ਬਾਹਰ ਹੁੰਦੀ ਹੈ ਉਹ ਆਮ ਜਨਤਾ ਨੂੰ ਸੱਤਾਧਾਰੀ ਪਾਰਟੀ ਵਿਰੁੱਧ ਭੜਕਾਉਂਦੀ ਹੈ। ਤੇ ਕਈ ਵਾਰੀ ਇਹ ਭੜਕਾਉਣਾ ਹੀ ਕ੍ਰਾਂਤੀ ਦਾ ਰੂਪ ਧਾਰਨ ਕਰ ਲੈਂਦਾ ਹੈ ।

4. ਆਰਥਿਕ ਕਾਰਨ (Economic Causes) – ਕਈ ਵਾਰੀ ਆਰਥਿਕ ਕਾਰਨ ਵੀ ਕ੍ਰਾਂਤੀ ਲਈ ਜ਼ਿੰਮੇਵਾਰ ਹੁੰਦੇ ਹਨ । ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਮਨੁੱਖੀ ਸਮਾਜ ਦਾ ਇਤਿਹਾਸ ਵਰਗ ਸੰਘਰਸ਼ ਦਾ ਇਤਿਹਾਸ ਰਿਹਾ ਹੈ । ਮਾਰਕਸ ਦੇ ਅਨੁਸਾਰ ਹਰ ਇੱਕ ਸਮਾਜ ਵਿੱਚ ਦੋ ਵਰਗ ਰਹੇ ਹਨ । ਪੂੰਜੀਵਾਦੀ ਵਰਗ ਯਾਨਿ ਕਿ ਸ਼ੋਸ਼ਕ ਵਰਗ ਅਤੇ ਮਜ਼ਦੂਰ ਵਰਗ ਯਾਨਿ ਕਿ ਸ਼ੋਸ਼ਿਤ ਵਰਗ । ਪੂੰਜੀਪਤੀ ਵਰਗ ਆਪਣੇ ਪੈਸੇ ਤੇ ਰਾਜਨੀਤਿਕ ਸੱਤਾ ਦੇ ਬਲ ਉੱਤੇ ਹਮੇਸ਼ਾ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦਾ ਆਇਆ ਹੈ । ਇਸ ਸ਼ੋਸ਼ਣ ਕਰਕੇ ਮਜ਼ਦੂਰ ਵਰਗ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਮਿਲਦੀ । ਮਜ਼ਦੂਰਾਂਪੂੰਜੀਪਤੀਆਂ, ਮਜ਼ਦੂਰਾਂ-ਜ਼ਿਮੀਂਦਾਰਾਂ ਵਿਚ ਬਹੁਤ ਜ਼ਿਆਦਾ ਆਰਥਿਕ ਫ਼ਰਕ ਆ ਜਾਂਦਾ ਹੈ ।

ਸ਼ੋਸ਼ਕ ਵਰਗ ਯਾਨਿ ਕਿ ਪੂੰਜੀਪਤੀ ‘ਤੇ ਜ਼ਿਮੀਂਦਾਰ ਵਰਗ ਐਸ਼ੋ-ਇਸ਼ਰਤ ਦਾ ਜੀਵਨ ਬਤੀਤ ਕਰਦਾ ਹੈ ਅਤੇ ਮਜ਼ਦੂਰ ਭਾਵ ਸ਼ੋਸ਼ਿਤ ਵਰਗ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ । ਉਹ ਇਸ ਜੀਵਨ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ । ਇਸ ਕਰਕੇ ਹੌਲੀ-ਹੌਲੀ ਮਜ਼ਦੂਰ ਵਰਗ ਵਿਚ ਅਸੰਤੋਸ਼ ਫੈਲ ਜਾਂਦਾ ਹੈ ਜਿਸ ਕਰਕੇ ਉਹ ਕ੍ਰਾਂਤੀ ਕਰ ਦਿੰਦੇ ਹਨ ਤੇ ਪੂੰਜੀਪਤੀ ਵਰਗ ਨੂੰ ਉਖਾੜ ਸੁੱਟਦੇ ਹਨ । ਇਸ ਤਰ੍ਹਾਂ ਆਰਥਿਕ ਕਾਰਨ ਵੀ ਲੋਕਾਂ ਨੂੰ ਸ਼ਾਂਤੀ ਕਰਨ ਲਈ ਮਜਬੂਰ ਕਰ ਦਿੰਦੇ ਹਨ ।

ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਕਾਂਤੀ ਇਕਦਮ ਹੋਣ ਵਾਲੀ ਪ੍ਰਕ੍ਰਿਆ ਹੈ ਜਿਸ ਨਾਲ ਸਾਰੇ ਸਮਾਜ ਦਾ ਢਾਂਚਾ ਤੇ ਵਿਵਸਥਾ ਇਕਦਮ ਬਦਲ ਜਾਂਦਾ ਹੈ । ਭਾਂਤੀ ਸਿਰਫ਼ ਇੱਕ ਕਾਰਨ ਕਰਕੇ ਨਹੀਂ ਹੁੰਦੀ ਬਲਕਿ ਬਹੁਤ ਸਾਰੇ ਕਾਰਨਾਂ ਕਰਕੇ ਆਉਂਦੀ ਹੈ । ਆਮ ਤੌਰ ‘ਤੇ ਰਾਜਨੀਤਿਕ ਕਾਰਨ ਹੀ ਕ੍ਰਾਂਤੀ ਲਈ ਜ਼ਿੰਮੇਵਾਰ ਹੁੰਦੇ ਹਨ ਪਰ ਹੋਰ ਕਾਰਨਾਂ ਦਾ ਵੀ ਇਸ ਵਿਚ ਮਹੱਤਵਪੂਰਨ ਹਿੱਸਾ ਹੁੰਦਾ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 5.
ਸਮਾਜਿਕ ਵਿਕਾਸ ਕੀ ਹੁੰਦਾ ਹੈ ? ਵਿਸਤਾਰ ਨਾਲ ਲਿਖੋ ।
ਉੱਤਰ-
ਸਮਾਜਿਕ ਪਰਿਵਰਤਨ ਦੇ ਅਨੇਕ ਰੂਪ ਹੁੰਦੇ ਹਨ, ਜਿਵੇਂ-ਕੂਮ-ਵਿਕਾਸ, ਪ੍ਰਤੀ, ਕਾਂਤੀ, ਵਿਕਾਸ ਆਦਿ । ਇਸ ਤਰ੍ਹਾਂ ਵਿਕਾਸ ਵੀ ਪਰਿਵਰਤਨ ਦੇ ਅਨੇਕਾਂ ਰੂਪਾਂ ਵਿੱਚੋਂ ਇੱਕ ਸੀ । ਇਹ ਸਾਰੀਆਂ ਕਿਰਿਆਵਾਂ ਆਪਸ ਵਿੱਚ ਐਨੀਆਂ ਰਲਗੱਡ ਹੁੰਦੀਆਂ ਹਨ ਕਿ ਇਨ੍ਹਾਂ ਨੂੰ ਵੱਖਰਾ ਕਰਨਾ ਬਹੁਤ ਔਖਾ ਹੈ ।

ਅੱਜ-ਕਲ੍ਹ ਦੇ ਸਮੇਂ ਵਿੱਚ ਵਿਕਾਸ ਸ਼ਬਦ ਨੂੰ ਆਰਥਿਕ ਵਿਕਾਸ ਦੇ ਲਈ ਵਰਤਿਆ ਜਾਂਦਾ ਹੈ । ਵਿਅਕਤੀ ਦੀ ਆਮਦਨੀ ਵਿੱਚ ਵਾਧਾ, ਪੂੰਜੀ ਵਿੱਚ ਵਾਧਾ, ਕੁਦਰਤੀ ਸਾਧਨਾਂ ਦੀ ਜ਼ਿਆਦਾ ਵਰਤੋਂ, ਉਤਪਾਦਨ ਵਿੱਚ ਵਾਧਾ, ਉਦਯੋਗਾਂ ਵਿਚ ਵਾਧਾ, ਆਦਿ ਕੁਝ ਅਜਿਹੇ ਸੰਕਲਪ ਹਨ ਜਿਨ੍ਹਾਂ ਦੇ ਵਾਧੇ ਨੂੰ ਪੂਰੇ ਵਿਕਾਸ ਲਈ ਵਰਤਿਆ ਜਾਂਦਾ ਹੈ । ਪਰ ਸਿਰਫ ਇਨ੍ਹਾਂ ਸੰਕਲਪਾਂ ਵਿੱਚ ਵਾਧੇ ਨੂੰ ਹੀ ਅਸੀਂ ਵਿਕਾਸ ਨਹੀਂ ਕਹਿ ਸਕਦੇ । ਸਮਾਜ ਵਿੱਚ ਪਰੰਪਰਾਵਾਂ, ਸੰਸਥਾਵਾਂ, ਬਣਤਰ, ਧਰਮ, ਸੰਸਕ੍ਰਿਤੀ ਆਦਿ ਵੀ ਹੁੰਦੇ ਹਨ । ਇਨ੍ਹਾਂ ਵਿੱਚ ਵੀ ਵਿਕਾਸ ਹੁੰਦਾ ਹੈ । ਜੇਕਰ ਸਮਾਜਿਕ ਸੰਬੰਧਾਂ ਵਿਚ ਵਿਸਤਾਰ ਹੁੰਦਾ ਹੈ, ਪੁਰਾਣੀ ਸਮਾਜਿਕ ਬਣਤਰ, ਆਦਤਾਂ, ਕਦਰਾਂ-ਕੀਮਤਾਂ, ਵਿਚਾਰਾਂ ਵਿੱਚ ਬਦਲਾਓ ਆਦਿ ਵਿੱਚ ਵੀ ਵਾਧਾ ਤੇ ਵਿਕਾਸ ਹੁੰਦਾ ਹੈ । ਵਿਅਕਤੀ ਦੀ ਸੁਤੰਤਰਤਾ ਸਮੂਹ ਦੀ ਆਮਦਨੀ, ਨੈਤਿਕਤਾ, ਸਹਿਯੋਗ ਆਦਿ ਵਿੱਚ ਵੀ ਵਾਧਾ ਹੁੰਦਾ ਹੈ । ਇਸ ਤਰ੍ਹਾਂ ਆਰਥਿਕ ਵਿਕਾਸ ਨੂੰ ਹੀ ਸਮਾਜਿਕ ਵਿਕਾਸ ਮੰਨਿਆ ਜਾਂਦਾ ਹੈ ਤੇ ਇਸ ਆਧਾਰ ਉੱਤੇ ਵੱਖ-ਵੱਖ ਆਧਾਰਾਂ ਨੂੰ ਵੇਖਣਾ ਆਸਾਨ ਹੁੰਦਾ ਹੈ ।

ਬੋਟੋਮੋਰ (Botomore) ਦੇ ਅਨੁਸਾਰ, “ਆਧੁਨਿਕ ਯੁੱਗ ਵਿਚ ਵਿਕਾਸ ਸ਼ਬਦ ਦੀ ਵਰਤੋਂ ਦੋ ਤਰ੍ਹਾਂ ਦੇ ਸਮਾਜਾਂ ਵਿਚਕਾਰ ਅੰਤਰ ਦਰਸਾਉਣ ਦੀ ਨਜ਼ਰ ਤੋਂ ਕੀਤੀ ਜਾਂਦੀ ਹੈ । ਇੱਕ ਪਾਸੇ ਤਾਂ ਅਜੋਕੇ ਉਦਯੋਗਿਕ ਸਮਾਜ ਹਨ ਤੇ ਦੂਜੇ ਪਾਸੇ ਉਹ ਸਮਾਜ ਹਨ ਜੋ ਪੂਰੀ ਤਰ੍ਹਾਂ ਪੇਂਡੂ ਹਨ ਤੇ ਜਿਨ੍ਹਾਂ ਦੀ ਆਮਦਨ ਕਾਫ਼ੀ ਘੱਟ ਹੈ।”

ਹਾਬਹਾਊਸ (Hobhouse) ਦੇ ਅਨੁਸਾਰ, “ਸਮੁਦਾਇ ਦਾ ਵਿਕਾਸ ਉਸ ਸਮੇਂ ਮੰਨਿਆ ਜਾਂਦਾ ਹੈ ਜਦੋਂ ਕਿ ਕਿਸੇ ਵਸਤੂ ਦੀ ਮਾਤਰਾ, ਕਾਰਜ ਸਮਰੱਥਾ ਤੇ ਸੇਵਾ ਦੀ ਨੇੜਤਾ ਵਿੱਚ ਵਾਧਾ ਹੁੰਦਾ ਹੈ ।”

Oxford Dictionary ਦੇ ਅਨੁਸਾਰ, “ਆਮ ਵਰਤੋਂ ਵਿਚ ਵਿਕਾਸ ਦਾ ਅਰਥ ਹੈ ਭੂਮਿਕਾ ਪ੍ਰਗਟਾਵਾ, ਕਿਸੇ ਵਸਤੂ ਦੀ ਵੱਧ ਤੋਂ ਵੱਧ ਜਾਣਕਾਰੀ ਤੇ ਜੀਵਨ ਦਾ ਵਿਕਾਸ ।”

ਇਸ ਤਰ੍ਹਾਂ ਜੇਕਰ ਅਸੀਂ ਇਨ੍ਹਾਂ ਪਰਿਭਾਸ਼ਾਵਾਂ ਨੂੰ ਗੌਰ ਨਾਲ ਵੇਖੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਵਿਦਵਾਨਾਂ ਦੇ ਵਿਕਾਸ ਬਾਰੇ ਅਰਥ ਅਸਪੱਸ਼ਟ ਹਨ ਤੇ ਸਾਨੂੰ ਇਸ ਬਾਰੇ ਕਾਫ਼ੀ ਘੱਟ ਜਾਣਕਾਰੀ ਮਿਲਦੀ ਹੈ । ਪਰੰਤੂ ਸਮਾਜ ਵਿਗਿਆਨ ਦੀ ਭਾਸ਼ਾ ਵਿਚ ਵਿਕਾਸ ਸ਼ਬਦ ਅਜਿਹੀ ਸਥਿਤੀ ਨੂੰ ਦਰਸਾਉਂਦਾ ਹੈ ਜਿਸ ਵਿਚ ਮਨੁੱਖ ਆਪਣੇ ਲਗਾਤਾਰ ਵੱਧਦੇ ਗਿਆਨ ‘ਤੇ ਤਕਨੀਕੀ ਕੁਸ਼ਲਤਾ ਨਾਲ ਕੁਦਰਤੀ ਵਾਤਾਵਰਨ ਉੱਤੇ ਜ਼ਿਆਦਾ ਤੋਂ ਜ਼ਿਆਦਾ ਨਿਯੰਤਰਨ ਕਰਦਾ ਜਾਂਦਾ ਹੈ ਤੇ ਸਮਾਜਿਕ ਜੀਵਨ ਦੇ ਹਰੇਕ ਖੇਤਰ ਵਿੱਚ ਅੱਗੇ ਵੱਧਦਾ ਜਾਂਦਾ ਹੈ । ਦੂਜੇ ਸ਼ਬਦਾਂ ਵਿੱਚ ਉਹ ਹਰੇਕ ਖੇਤਰ ਵਿਚ ਪਿਛਲੇ ਜੀਵਨ ਨਾਲੋਂ ਉੱਨਤੀ ਕਰਦਾ ਹੈ ਤੇ ਬੇਹਤਰ ਹੁੰਦਾ ਜਾਂਦਾ ਹੈ ।

ਵਿਕਾਸ ਦੀਆਂ ਵਿਸ਼ੇਸ਼ਤਾਵਾਂ (Characteristics of Development)

  • ਵਿਕਾਸ ਇੱਕ ਸਰਵਵਿਆਪਕ ਪ੍ਰਕ੍ਰਿਆ ਹੈ ਜਿਹੜੀ ਹਰ ਇੱਕ ਸਮਾਜ ਵਿਚ ਪਾਈ ਜਾਂਦੀ ਹੈ । ਵਿਕਾਸ ਨਾਮ ਦੀ ਪ੍ਰਕ੍ਰਿਆ ਆਧੁਨਿਕ ਸਮਾਜਾਂ ਵਿੱਚ ਵੀ ਚਲ ਰਹੀ ਹੈ । ਅੱਜ ਦਾ ਆਧੁਨਿਕ ਸਮਾਜ ਪੁਰਾਤਨ ਸਮਾਜਾਂ ਦੇ ਵਿਚ ਹੋਣ ਵਾਲੇ ਵਿਕਾਸ ਦਾ ਹੀ ਨਤੀਜਾ ਹੈ । ਪੁਰਾਤਨ ਸਮਾਜਾਂ ਵਿੱਚ ਵਿਕਾਸ ਹੋਇਆ ਹੈ ਤਾਂ ਹੀ ਅੱਜ ਦਾ ਆਧੁਨਿਕ ਸਮਾਜ ਸਾਡੇ ਸਾਹਮਣੇ ਆਇਆ ਹੈ । ਜ਼ਿਮੀਂਦਾਰੀ ਸਮਾਜ ਤੋਂ ਉਦਯੋਗਿਕ ਸਮਾਜ ਵਿੱਚ ਪਹੁੰਚਣਾ ਵਿਕਾਸ ਕਰਕੇ ਹੀ ਹੋਇਆ ਹੈ ।
  • ਵਿਕਾਸ ਵਿੱਚ ਇੱਕ ਚੀਜ਼ ਇੱਕ ਸਥਿਤੀ ਤੋਂ ਦੂਜੀ ਸਥਿਤੀ ਵਿੱਚ ਪਰਿਵਰਤਿਤ ਹੋ ਜਾਂਦੀ ਹੈ । ਇਹ ਪਰਿਵਰਤਨ ਸਹੀ ਜਾਂ ਗ਼ਲਤ ਵੀ ਹੋ ਸਕਦਾ ਹੈ । ਇਸੇ ਕਰਕੇ ਕਹਿੰਦੇ ਹਨ ਕਿ ਮਨੁੱਖੀ ਵਿਕਾਸ ਦਾ ਸੰਬੰਧ ਦਿਨ-ਪ੍ਰਤੀ-ਦਿਨ ਬਦਲਾਓ ਕਰਨ ਤੇ ਇੱਕ ਸਥਿਤੀ ਤੋਂ ਦੂਜੀ ਸਥਿਤੀ ਵੱਲ ਵੱਧਣਾ ਹੈ ।
  • ਵਿਕਾਸ ਵਿੱਚ ਸਿਰਫ਼ ਚੰਗਿਆਈ ਨਹੀਂ ਹੁੰਦੀ ਬਲਕਿ ਬੁਰਾਈ ਵੀ ਹੋ ਸਕਦੀ ਹੈ । ਇਸ ਤਰ੍ਹਾਂ ਵਿਕਾਸ ਵਿੱਚ ਚੰਗਿਆਈ ਤੇ ਬੁਰਾਈ ਦੋਹਾਂ ਦੀ ਹੋਂਦ ਹੁੰਦੀ ਹੈ ।
  • ਵਿਕਾਸ ਸਰਲਤਾ ਤੋਂ ਜਟਿਲਤਾ ਵੱਲ ਵੱਧਣ ਦੀ ਪ੍ਰਕ੍ਰਿਆ ਹੈ । ਜੇਕਰ ਕਿਸੇ ਚੀਜ਼ ਦਾ ਵਿਕਾਸ ਹੋਵੇਗਾ ਤਾਂ ਹੀ ਉਹ ਸਰਲਤਾ ਤੋਂ ਜਟਿਲਤਾ ਵੱਲ ਵਧੇਗੀ । ਇਸ ਤਰ੍ਹਾਂ ਵਿਕਾਸ ਇੱਕ ਜਟਿਲ ਪ੍ਰਕ੍ਰਿਆ ਹੈ ।
  • ਵਿਕਾਸ ਵਿੱਚ ਇੱਕ ਬਦਲੀ ਹੋਈ ਰੂਪ-ਰੇਖਾ ਨੂੰ ਬਣਾਉਣਾ ਪੈਂਦਾ ਹੈ । ਇਸ ਵਿਚ ਉਨ੍ਹਾਂ ਸਾਰੇ ਸਾਧਨਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਿਹੜੇ ਵਿਕਾਸ ਦੀ ਪ੍ਰਕ੍ਰਿਆ ਵਿੱਚ ਮੱਦਦ ਕਰ ਸਕਦੇ ਹਨ । ਇਸ ਲਈ ਇਸ ਰੂਪ-ਰੇਖਾ ਦੇ ਨਿਰਮਾਣ ਲਈ ਵਿਕਾਸ ਦੇ ਕਾਰਜਕ੍ਰਮ ਨੂੰ ਨਿਰਧਾਰਿਤ ਕਰਨਾ ਪੈਂਦਾ ਹੈ । ਜੇਕਰ ਅਸੀਂ ਕਾਰਜਕ੍ਰਮ ਨੂੰ ਨਿਰਧਾਰਿਤ ਨਹੀਂ ਕਰਾਂਗੇ ਤਾਂ ਵਿਕਾਸ ਅਸਫਲ ਹੋ ਕੇ ਉਲਟੀ ਦਿਸ਼ਾ ਵਿੱਚ ਵੀ ਜਾ ਸਕਦਾ ਹੈ ।
  • ਵਿਕਾਸ ਸਿਰਫ਼ ਆਰਥਿਕ ਵਿਕਾਸ ਨਹੀਂ ਹੁੰਦਾ ਬਲਕਿ ਇਹ ਜੀਵਨ ਦੇ ਸਾਰੇ ਪੱਖਾਂ ਚਾਹੇ ਉਹ ਸਮਾਜਿਕ ਹੋਵੇ, ਰਾਜਨੀਤਿਕ, ਨੈਤਿਕ ਪੱਖ ਹੋਵੇ, ਸਾਰਿਆਂ ਵਿੱਚ ਹੁੰਦਾ ਹੈ ।
  • ਵਿਕਾਸ ਦੀ ਪ੍ਰਕ੍ਰਿਆ ਅਜਿਹੀ ਪ੍ਰਕ੍ਰਿਆ ਹੈ ਜਿਸ ਵਿੱਚ ਸਮਾਜਿਕ ਤੇ ਲੈਂਗਿਕ ਪਰਿਵਰਤਨਾਂ ਦੀ ਪੂਰੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ।
  • ਵਿਕਾਸ ਕਰਨ ਦੀਆਂ ਕੋਸ਼ਿਸ਼ਾਂ ਹਮੇਸ਼ਾ ਚਲਦੀਆਂ ਰਹਿੰਦੀਆਂ ਹਨ ਪਰ ਕਈ ਵਾਰੀ ਅਜਿਹਾ ਵੀ ਹੁੰਦਾ ਹੈ । ਇਸ ਪ੍ਰਕ੍ਰਿਆ ਦੇ ਕਾਰਨ ਸਮਾਜ ਦੇ ਵਿਕਾਸ ਦੇ ਨਾਲ-ਨਾਲ ਵਿਅਕਤੀਆਂ ਦਾ ਆਪਣਾ ਵਿਕਾਸ ਯਾਨਿ ਕਿ ਆਤਮ ਵਿਕਾਸ ਵੀ ਹੋ ਜਾਂਦਾ ਹੈ ।

ਸਮਾਜਿਕ ਵਿਕਾਸ ਦੇ ਮਾਪਦੰਡ (Measurement of Social Development)

ਕਈ ਸਮਾਜ ਵਿਗਿਆਨੀਆਂ ਨੇ ਸਮਾਜਿਕ ਵਿਕਾਸ ਦੇ ਕਈ ਮਾਪਦੰਡ ਦਿੱਤੇ ਹਨ । ਇਨ੍ਹਾਂ ਦਾ ਮਿਲਿਆ-ਜੁਲਿਆ ਰੂਪ ਇਸ ਪ੍ਰਕਾਰ ਹੈ-

  1. ਜਦੋਂ ਕਾਨੂੰਨ ਦੀਆਂ ਨਜ਼ਰਾਂ ਵਿਚ ਲੋਕਾਂ ਦੀ ਸਮਾਨਤਾ ਜਾਂ ਬਰਾਬਰੀ ਵੱਧ ਜਾਂਦੀ ਹੈ ਤਾਂ ਇਹ ਵਿਕਾਸ ਦਾ ਪ੍ਰਤੀਕ ਹੁੰਦਾ ਹੈ ।
  2. ਜਦੋਂ ਲੋਕਾਂ ਨੂੰ ਪੜ੍ਹਾਉਣ-ਲਿਖਾਉਣ ਲਈ ਜਾਂ ਅਨਪੜ੍ਹਤਾ ਦੂਰ ਕਰਨ ਲਈ ਕੋਈ ਅੰਦੋਲਨ ਚਲਾਇਆ ਜਾਵੇ ਤਾਂ ਇਹ ਸੰਸਕ੍ਰਿਤਕ ਵਿਕਾਸ ਦਾ ਮਾਪਦੰਡ ਹੈ ।
  3. ਜਦੋਂ ਦੇਸ਼ ਦੇ ਸਾਰੇ ਬਾਲਗਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੋ ਜਾਵੇ ਤੇ ਦੇਸ਼ ਵਿੱਚ ਲੋਕਤੰਤਰ ਸਥਾਪਿਤ ਹੋ ਜਾਵੇ ਤਾਂ ਇਹ ਰਾਜਨੀਤਿਕ ਵਿਕਾਸ ਦਾ ਸੂਚਕ ਹੈ ।
  4. ਜੇਕਰ ਔਰਤਾਂ ਨੂੰ ਸਮਾਨ ਅਧਿਕਾਰ ਦਿੱਤੇ ਜਾਣ ਤੇ ਉਨ੍ਹਾਂ ਨੂੰ ਬਰਾਬਰ ਦਾ ਸਾਥੀ ਸਮਝਿਆ ਜਾਵੇ ਤੇ ਸਾਰੇ ਲੋਕਾਂ ਨੂੰ ਸਮਾਜ ਵਿਚ ਬਰਾਬਰ ਅਧਿਕਾਰ ਪ੍ਰਾਪਤ ਹੋ ਜਾਣ ਤਾਂ ਇਹ ਸਮਾਜਿਕ ਵਿਕਾਸ ਦਾ ਸੂਚਕ ਹੈ ।
  5. ਜਦੋਂ ਸਮਾਜ ਵਿਚ ਪੈਸੇ ਜਾਂ ਪੂੰਜੀ ਦੀ ਬਰਾਬਰ ਵੰਡ ਹੋਵੇ ਤਾਂ ਇਹ ਆਰਥਿਕ ਪ੍ਰਗਤੀ ਦਾ ਸੂਚਕ ਮੰਨਿਆ ਜਾਂਦਾ ਹੈ |
  6. ਜਦੋਂ ਸਮੂਹ ਜਾਂ ਸਮੁਦਾਇ ਦੇ ਹਰ ਇੱਕ ਮੈਂਬਰ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਕੋਈ ਵੀ ਕੰਮ ਕਰਨ ਦਾ ਅਧਿਕਾਰ ਪ੍ਰਾਪਤ ਹੋ ਜਾਵੇ ਤਾਂ ਉਹ ਸਮਾਜਿਕ ਸੁਤੰਤਰਤਾ ਦਾ ਸੂਚਕ ਹੈ ।
  7. ਜਦੋਂ ਲੋਕਾਂ ਵਿਚ ਸੇਵਾ ਦੀ ਭਾਵਨਾ ਅਤੇ ਸਹਿਯੋਗ ਦੀ ਭਾਵਨਾ ਵਧੇ ਤਾਂ ਇਹ ਸਮਾਜਿਕ ਨੈਤਿਕਤਾ ਦਾ ਸੂਚਕ ਹੈ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

Punjab State Board PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ Important Questions and Answers.

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਜਾਤੀਆਂ ਦੇ ਸਤਰੀਕਰਨ ਦਾ ਕੀ ਅਰਥ ਹੈ ?
(a) ਸਮਾਜ ਦੀ ਅੱਡ-ਅੱਡ ਹਿੱਸਿਆਂ ਵਿੱਚ ਵੰਡ
(b) ਸਮਾਜ ਨੂੰ ਇਕੱਠਾ ਕਰਨਾ
(c) ਸਮਾਜ ਨੂੰ ਅੱਡ ਕਰਨਾ
(d) ਸਮਾਜ ਨੂੰ ਕਦੇ ਅੱਡ ਤੇ ਕਦੇ ਇਕੱਠਾ ਕਰਨਾ ।
ਉੱਤਰ-
(a) ਸਮਾਜ ਦੀ ਅੱਡ-ਅੱਡ ਹਿੱਸਿਆਂ ਵਿੱਚ ਵੰਡ ।

ਪ੍ਰਸ਼ਨ 2.
ਜਾਤੀ ਪ੍ਰਥਾ ਨਾਲ ਸਾਡੇ ਸਮਾਜ ਦਾ ਕੀ ਨੁਕਸਾਨ ਹੋਇਆ ਹੈ ?
(a) ਸਮਾਜ ਦੀ ਵੰਡ
(b) ਸਮਾਜ ਦੇ ਵਿਕਾਸ ਵਿੱਚ ਰੁਕਾਵਟ
(c) ਸਮਾਜ ਸੁਧਾਰ ਵਿੱਚ ਰੁਕਾਵਟ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 3.
ਆਪਣੀ ਹੀ ਜਾਤੀ ਜਾਂ ਉਪਜਾਤੀ ਵਿੱਚ ਵਿਆਹ ਕਰਨ ਨੂੰ ਕੀ ਕਹਿੰਦੇ ਹਨ ?
(a) ਅਨੁਲੋਮ
(b) ਪ੍ਰਤੀਲੋਮ
(c) ਅੰਤਰ ਵਿਆਹ
(d) ਬਾਹਰ ਵਿਆਹ ।
ਉੱਤਰ-
(c) ਅੰਤਰ ਵਿਆਹ ।

ਪ੍ਰਸ਼ਨ 4.
ਇਹਨਾਂ ਵਿੱਚੋਂ ਜਾਤੀ ਵਿਵਸਥਾ ਕੀ ਹੈ ?
(a) ਰਾਜ
(b) ਸਮਾਜਿਕ ਸੰਸਥਾ
(c) ਸੰਪੱਤੀ
(d) ਸਰਕਾਰ ।
ਉੱਤਰ-
(b) ਸਮਾਜਿਕ ਸੰਸਥਾ ।

ਪ੍ਰਸ਼ਨ 5.
ਪ੍ਰਾਚੀਨ ਭਾਰਤੀ ਸਮਾਜ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀ ?
(a) ਚਾਰ
(b) ਪੰਜ
(c) ਛੇ
(d) ਸੱਤ ।
ਉੱਤਰ-
(a) ਚਾਰ ।

ਪ੍ਰਸ਼ਨ 6.
ਜਾਤੀ ਪ੍ਰਥਾ ਦਾ ਕੀ ਕੰਮ ਹੈ ?
(a) ਵਿਵਹਾਰ ਉੱਤੇ ਨਿਯੰਤਰਣ
(b) ਕੰਮ ਦੇਣਾ
(c) ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 7.
ਵਰਗ ਵਿਵਸਥਾ ਦਾ ਸਮਾਜ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ ?
(a) ਜਾਤੀ ਪ੍ਰਥਾ ਕਮਜ਼ੋਰ ਹੋ ਰਹੀ ਹੈ
(b) ਹੇਠਲੀਆਂ ਜਾਤਾਂ ਦੇ ਲੋਕ ਉੱਚ ਪੱਧਰ ਉੱਤੇ ਪਹੁੰਚ ਰਹੇ ਹਨ
(c) ਵਿਅਕਤੀ ਨੂੰ ਆਪਣੀ ਯੋਗਤਾ ਵਿਖਾਉਣ ਦਾ ਮੌਕਾ ਮਿਲਦਾ ਹੈ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 8.
ਇਹਨਾਂ ਵਿੱਚੋਂ ਕਿਹੜੀ ਵਰਗ ਦੀ ਵਿਸ਼ੇਸ਼ਤਾ ਨਹੀਂ ਹੈ ?
(a) ਪੂਰੀ ਤਰ੍ਹਾਂ ਅਰਜਿਤ
(b) ਸਮੂਹਾਂ ਦੀ ਸਥਿਤੀ ਵਿੱਚ ਉਤਾਰ-ਚੜਾਅ
(c) ਮੈਂਬਰਸ਼ਿਪ ਜਨਮ ਉੱਤੇ ਆਧਾਰਿਤ
(d) ਖੁੱਲ੍ਹਾ ਧਨ ।
ਉੱਤਰ-
(c) ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ।

ਪ੍ਰਸ਼ਨ 9.
ਵਰਗ ਅਤੇ ਜਾਤੀ ਵਿੱਚ ਕੀ ਅੰਤਰ ਹੈ ?
(a) ਜਾਤੀ ਜਨਮ ਉੱਤੇ ਅਤੇ ਵਰਗ ਯੋਗਤਾ ਉੱਤੇ ਆਧਾਰਿਤ ਹੁੰਦਾ ਹੈ
(b) ਵਿਅਕਤੀ ਵਰਗ ਨੂੰ ਬਦਲ ਸਕਦਾ ਹੈ ਪਰ ਜਾਤੀ ਨੂੰ ਨਹੀਂ
(c) ਜਾਤੀ ਵਿੱਚ ਕਈ ਪ੍ਰਕਾਰ ਦੇ ਪ੍ਰਤੀਬੰਧ ਹੁੰਦੇ ਹਨ ਪਰ ਵਰਗ ਵਿੱਚ ਨਹੀਂ ।
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 10.
ਵਰਗ ਦੀ ਵਿਸ਼ੇਸ਼ਤਾ ਕੀ ਹੈ ?
(a) ਉੱਚ-ਨੀਚ ਦੀ ਭਾਵਨਾ
(b) ਸਮਾਜਿਕ ਗਤੀਸ਼ੀਲਤਾ
(c) ਉਪ-ਵਰਗਾਂ ਦਾ ਵਿਕਾਸ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 11.
ਉਸ ਵਿਵਸਥਾ ਨੂੰ ਕੀ ਕਹਿੰਦੇ ਹਨ ਜਿਸ ਵਿੱਚ ਸਮਾਜ ਵਿਚ ਵਿਅਕਤੀਆਂ ਨੂੰ ਅੱਡ-ਅੱਡ ਆਧਾਰਾਂ ਉੱਤੇ ਵਿਸ਼ੇਸ਼
ਸਮਾਜਿਕ ਸਥਿਤੀ ਪ੍ਰਾਪਤ ਹੁੰਦੀ ਹੈ ?
(a) ਜਾਤੀ ਵਿਵਸਥਾ
(b) ਵਰਗ ਵਿਵਸਥਾ
(c) ਸਮੁਦਾਇਕ ਵਿਵਸਥਾ
(d) ਸਮਾਜਿਕ ਵਿਵਸਥਾ ।
ਉੱਤਰ-
(b) ਵਰਗ ਵਿਵਸਥਾ ।

II. ਖ਼ਾਲੀ ਥਾਂਵਾਂ ਭਰੋ Fill in the blanks :

1. ਸਮਾਜ ਨੂੰ ਅੱਡ-ਅੱਡ ਸਤਰਾਂ ਵਿੱਚ ਵੰਡੇ ਜਾਣ ਦੀ ਪ੍ਰਕ੍ਰਿਆ ਨੂੰ ……………………………… ਕਹਿੰਦੇ ਹਨ ।
ਉੱਤਰ-
ਸਮਾਜਿਕ ਸਤਰੀਕਰਨ

2. ਜਾਤੀ ਇੱਕ ………………………… ਵਿਆਹਕ ਸਮੂਹ ਹੈ ।
ਉੱਤਰ-
ਅੰਤਰ

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

3. ਘੁਰੀਏ ਨੇ ਜਾਤੀ ਦੇ ………………….. ਲੱਛਣ ਦਿੱਤੇ ਹਨ ।
ਉੱਤਰ-
ਛੇ

4. ਵਰਨ ਵਿਵਸਥਾ …………………….. ਉੱਤੇ ਆਧਾਰਿਤ ਹੁੰਦੀ ਸੀ ।
ਉੱਤਰ-
ਪੇਸ਼ੇ

5. ਜਾਤੀ ਵਿਵਸਥਾ ……………….. ਉੱਤੇ ਆਧਾਰਿਤ ਹੁੰਦੀ ਹੈ ।
ਉੱਤਰ-
ਜਨਮ

6. …………………….. ਨੇ ਪੂੰਜੀਪਤੀ ਅਤੇ ਮਜ਼ਦੂਰ ਵਰਗ ਬਾਰੇ ਦੱਸਿਆ ਸੀ ।
ਉੱਤਰ-
ਕਾਰਲ ਮਾਰਕਸ

7. ਜਾਤੀ ਪ੍ਰਥਾ ਵਿੱਚ ……………………… ਪ੍ਰਮੁੱਖ ਜਾਤੀਆਂ ਹੁੰਦੀਆਂ ਸਨ ।
ਉੱਤਰ-
ਚਾਰ ।

III. ਸਹੀ/ਗ਼ਲਤ True/False :

1. ਜਾਤੀ ਬਾਹਰ ਵਿਆਹੀ ਸਮੂਹ ਹੈ ।
ਉੱਤਰ-
ਗ਼ਲਤ

2. ਘੁਰੀਏ ਨੇ ਜਾਤੀ ਦੀਆਂ ਛੇ ਵਿਸ਼ੇਸ਼ਤਾਵਾਂ ਦਿੱਤੀਆਂ ਸਨ ।
ਉੱਤਰ-
ਸਹੀ

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

3. ਜਾਤੀ ਵਿਵਸਥਾ ਕਰਕੇ ਛੂਤਛਾਤ ਦੀ ਧਾਰਨਾ ਸਾਹਮਣੇ ਆਈ ।
ਉੱਤਰ-
ਸਹੀ

4. ਜਯੋਤੀਬਾ ਫੁਲੇ ਨੇ ਜਾਤੀ ਵਿਵਸਥਾ ਵਿੱਚ ਸੁਧਾਰ ਲਿਆਉਣ ਲਈ ਕੰਮ ਕੀਤਾ ।
ਉੱਤਰ-
ਸਹੀ

IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :

ਪ੍ਰਸ਼ਨ 1.
ਕਿਸ ਵਿਵਸਥਾ ਨੇ ਸਾਡੇ ਸਮਾਜ ਨੂੰ ਵੰਡ ਦਿੱਤਾ ਹੈ ?
ਉੱਤਰ-
ਜਾਤੀ ਵਿਵਸਥਾ ਨੇ ਸਾਡੇ ਸਮਾਜ ਨੂੰ ਵੰਡ ਦਿੱਤਾ ਹੈ ।

ਪ੍ਰਸ਼ਨ 2.
ਸ਼ਬਦ Caste ਕਿਸ ਭਾਸ਼ਾ ਦੇ ਸ਼ਬਦ ਤੋਂ ਨਿਕਲਿਆ ਹੈ ?
ਉੱਤਰ-
ਸ਼ਬਦ Caste ਪੁਰਤਗਾਲੀ ਭਾਸ਼ਾ ਦੇ ਸ਼ਬਦ ਤੋਂ ਨਿਕਲਿਆ ਹੈ ।

ਪ੍ਰਸ਼ਨ 3.
ਜਾਤੀ ਕਿਸ ਪ੍ਰਕਾਰ ਦਾ ਵਰਗ ਹੈ ?
ਉੱਤਰ-
ਜਾਤੀ ਬੰਦ ਵਰਗ ਹੈ ।

ਪ੍ਰਸ਼ਨ 4.
ਜਾਤੀ ਪ੍ਰਥਾ ਵਿੱਚ ਸਭ ਤੋਂ ਵੱਧ ਪ੍ਰਤਿਸ਼ਠਾ ਕਿਸ ਨੂੰ ਪ੍ਰਾਪਤ ਸੀ ?
ਉੱਤਰ-
ਜਾਤੀ ਪ੍ਰਥਾ ਵਿੱਚ ਸਭ ਤੋਂ ਵੱਧ ਪ੍ਰਤਿਸ਼ਠਾ ਪਹਿਲੇ ਵਰਣ ਨੂੰ ਪ੍ਰਾਪਤ ਸੀ ।

ਪ੍ਰਸ਼ਨ 5.
ਜਾਤੀ ਪ੍ਰਥਾ ਵਿੱਚ ਕਿਸ ਜਾਤੀ ਦਾ ਸ਼ੋਸ਼ਣ ਹੁੰਦਾ ਸੀ ?
ਉੱਤਰ-
ਜਾਤੀ ਪ੍ਰਥਾ ਵਿੱਚ ਨਿਮਨ ਜਾਤਾਂ ਦਾ ਸ਼ੋਸ਼ਣ ਹੁੰਦਾ ਸੀ ।

ਪ੍ਰਸ਼ਨ 6.
ਅੰਤਰੀ ਵਿਆਹ ਦਾ ਕੀ ਅਰਥ ਹੈ ?
ਉੱਤਰ-
ਜਦੋਂ ਵਿਅਕਤੀ ਨੂੰ ਆਪਣੀ ਹੀ ਜਾਤੀ ਵਿੱਚ ਵਿਆਹ ਕਰਵਾਉਣਾ ਪੈਂਦਾ ਹੈ ਤਾਂ ਉਸ ਨੂੰ ਅੰਤਰੀ ਵਿਆਹ ਕਹਿੰਦੇ ਹਨ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 7.
ਜਾਤੀ ਵਿੱਚ ਵਿਅਕਤੀ ਦਾ ਪੇਸ਼ਾ ਕਿਸ ਤਰ੍ਹਾਂ ਦਾ ਹੁੰਦਾ ਹੈ ?
ਉੱਤਰ-
ਜਾਤੀ ਵਿੱਚ ਵਿਅਕਤੀ ਦਾ ਪੇਸ਼ਾ ਜਨਮ ਉੱਤੇ ਆਧਾਰਿਤ ਹੁੰਦਾ ਹੈ ਅਰਥਾਤ ਵਿਅਕਤੀ ਨੂੰ ਆਪਣੇ ਪਰਿਵਾਰ ਦਾ ਪਰੰਪਰਾਗਤ ਪੇਸ਼ਾ ਅਪਨਾਉਣਾ ਪੈਂਦਾ ਹੈ ।

ਪ੍ਰਸ਼ਨ 8.
ਡਾ: ਘੁਰਿਏ ਨੇ ਜਾਤੀ ਦੀਆਂ ਕਿੰਨੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਹਨ ?
ਉੱਤਰ-
ਡਾ: ਰਿਏ ਨੇ ਜਾਤੀ ਦੀਆਂ ਛੇ ਵਿਸ਼ੇਸ਼ਤਾਵਾਂ ਦਿੱਤੀਆਂ ਹਨ ।

ਪ੍ਰਸ਼ਨ 9.
ਛੂਤਛਾਤ ਅਪਰਾਧ ਕਾਨੂੰਨ ਕਦੋਂ ਪਾਸ ਹੋਇਆ ਸੀ ?
ਉੱਤਰ-
ਛੂਤਛਾਤ ਅਪਰਾਧ ਕਾਨੂੰਨ 1955 ਵਿੱਚ ਪਾਸ ਹੋਇਆ ਸੀ ।

ਪ੍ਰਸ਼ਨ 10.
ਨਾਗਰਿਕ ਅਧਿਕਾਰ ਸੁਰੱਖਿਅਣ ਕਾਨੂੰਨ ਕਦੋਂ ਪਾਸ ਹੋਇਆ ਸੀ ?
ਉੱਤਰ-
ਨਾਗਰਿਕ ਅਧਿਕਾਰ ਸੁਰੱਖਿਅਣ ਕਾਨੂੰਨ 1976 ਵਿੱਚ ਪਾਸ ਹੋਇਆ ਸੀ ।

ਪ੍ਰਸ਼ਨ 11.
ਹਿੰਦੂ ਵਿਆਹ ਕਾਨੂੰਨ ਕਦੋਂ ਪਾਸ ਹੋਇਆ ਸੀ ?
ਉੱਤਰ-
ਹਿੰਦੂ ਵਿਆਹ ਕਾਨੂੰਨ 1955 ਵਿੱਚ ਪਾਸ ਹੋਇਆ ਸੀ ।

ਪ੍ਰਸ਼ਨ 12.
ਛੂਤਛਾਤ ਅਪਰਾਧ ਕਾਨੂੰਨ, 1955 ਵਿੱਚ ਕਿਸ ਗੱਲ ਉੱਤੇ ਪ੍ਰਤੀਬੰਧ ਲਗਾ ਦਿੱਤਾ ਸੀ ?
ਉੱਤਰ-
ਛੂਤਛਾਤ ਅਪਰਾਧ ਕਾਨੂੰਨ, 1955 ਵਿੱਚ ਕਿਸੇ ਨੂੰ ਵੀ ਅਛੂਤ ਕਹਿਣ ਉੱਤੇ ਪ੍ਰਤੀਬੰਧ ਲਗਾ ਦਿੱਤਾ ਗਿਆ ਸੀ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 13.
ਜਾਤੀ ਵਿਵਸਥਾ ਦਾ ਕੀ ਲਾਭ ਸੀ ?
ਉੱਤਰ-
ਇਸ ਨੇ ਹਿੰਦੂ ਸਮਾਜ ਦੀ ਰੱਖਿਆ ਕੀਤੀ, ਸਮਾਜ ਨੂੰ ਸਥਿਰਤਾ ਪ੍ਰਦਾਨ ਕੀਤੀ ਅਤੇ ਲੋਕਾਂ ਨੂੰ ਇੱਕ ਨਿਸ਼ਚਿਤ ਪੇਸ਼ਾ ਪ੍ਰਦਾਨ ਕੀਤਾ ਸੀ ।

ਪ੍ਰਸ਼ਨ 14.
ਜਾਤੀ ਪ੍ਰਥਾ ਵਿੱਚ ਕਿਸ ਪ੍ਰਕਾਰ ਦਾ ਪਰਿਵਰਤਨ ਆ ਰਿਹਾ ਹੈ ?
ਉੱਤਰ-
ਜਾਤੀ ਪ੍ਰਥਾ ਵਿੱਚ ਬ੍ਰਾਹਮਣਾਂ ਦੀ ਪ੍ਰਤਿਸ਼ਠਾ ਖ਼ਤਮ ਹੋ ਰਹੀ, ਛੂਤਛਾਤ ਖ਼ਤਮ ਹੋ ਗਈ ਹੈ ਅਤੇ ਪਰੰਪਰਾਗਤ ਪੇਸ਼ੇ ਖ਼ਤਮ ਹੋ ਰਹੇ ਹਨ ।

ਪ੍ਰਸ਼ਨ 15.
ਜਾਤੀ ਦੀ ਮੁੱਖ ਵਿਸ਼ੇਸ਼ਤਾ ਕੀ ਹੈ ?
ਉੱਤਰ-
ਜਾਤੀ ਦੀ ਮੈਂਬਰਸ਼ਿਪ ਸਾਰੀ ਉਮਰ ਰਹਿੰਦੀ ਹੈ, ਸਮਾਜ ਦੀ ਖੰਡਾਤਮਕ ਵੰਡ ਹੁੰਦੀ ਹੈ ਅਤੇ ਵਿਅਕਤੀ ਨੂੰ ਪਰੰਪਰਾਗਤ ਪੇਸ਼ਾ ਅਪਨਾਉਣਾ ਪੈਂਦਾ ਹੈ ।

ਪ੍ਰਸ਼ਨ 16.
ਜਾਤੀ ਪ੍ਰਥਾ ਤੋਂ ਕੀ ਹਾਨੀ ਹੁੰਦੀ ਸੀ ?
ਉੱਤਰ-
ਜਾਤੀ ਪ੍ਰਥਾ ਨਾਲ ਨੀਵੀਆਂ ਜਾਤਾਂ ਦਾ ਸ਼ੋਸ਼ਣ ਹੁੰਦਾ ਸੀ, ਛੂਤਛਾਤ ਵਧਦੀ ਸੀ ਅਤੇ ਵਿਅਕਤਿੱਤਵ ਦਾ ਵਿਕਾਸ ਨਹੀਂ ਹੁੰਦਾ ਸੀ ।

ਪ੍ਰਸ਼ਨ 17.
ਜਾਤੀ ਦੀ ਮੈਂਬਰਸ਼ਿਪ ਦਾ ਆਧਾਰ ਕੀ ਹੈ ?
ਉੱਤਰ-
ਜਾਤੀ ਦੀ ਮੈਂਬਰਸ਼ਿਪ ਦਾ ਆਧਾਰ ਜਨਮ ਹੈ ।

ਪ੍ਰਸ਼ਨ 18.
ਸਤਰੀਕਰਨ ਦਾ ਸਥਾਈ ਰੂਪ ਕੀ ਹੈ ?
ਉੱਤਰ-
ਸਤਰੀਕਰਨ ਦਾ ਸਥਾਈ ਰੂਪ ਜਾਤੀ ਹੈ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 19.
ਕਿਸ ਸੰਸਥਾ ਨੇ ਭਾਰਤੀ ਸਮਾਜ ਨੂੰ ਬੁਰੀ ਤਰ੍ਹਾਂ ਵਿਘਟਿਤ ਕੀਤਾ ਹੈ ?
ਉੱਤਰ-
ਜਾਤੀ ਵਿਵਸਥਾ ਨੇ ਭਾਰਤੀ ਸਮਾਜ ਨੂੰ ਬੁਰੀ ਤਰ੍ਹਾਂ ਵਿਘਟਿਤ ਕੀਤਾ ਹੈ ।

ਪ੍ਰਸ਼ਨ 20.
ਜਾਤੀ ਵਿੱਚ ਪੇਸ਼ਾ ਕਿਵੇਂ ਨਿਸ਼ਚਿਤ ਹੁੰਦਾ ਸੀ ?
ਉੱਤਰ-
ਜਾਤੀ ਵਿੱਚ ਪੇਸ਼ਾ ਪਰੰਪਰਾਗਤ ਹੁੰਦਾ ਸੀ ਅਰਥਾਤ ਵਿਅਕਤੀ ਨੂੰ ਪਰਿਵਾਰ ਦਾ ਪੇਸ਼ਾ ਅਪਨਾਉਣਾ ਪੈਂਦਾ ਸੀ ।

ਪ੍ਰਸ਼ਨ 21.
ਜਾਤੀ ਕਿਵੇਂ ਇੱਕ ਬੰਦ ਵਰਗ ਹੈ ?
ਉੱਤਰ-
ਜਾਤੀ ਇੱਕ ਬੰਦ ਵਰਗ ਹੈ ਕਿਉਂਕਿ ਵਿਅਕਤੀ ਯੋਗਤਾ ਹੁੰਦੇ ਹੋਏ ਵੀ ਇਸ ਨੂੰ ਬਦਲ ਨਹੀਂ ਸਕਦਾ ਹੈ ।

ਪ੍ਰਸ਼ਨ 22.
ਕਿਹੜੇ ਦੋ ਕਾਨੂੰਨਾਂ ਕਰਕੇ ਜਾਤੀ ਪ੍ਰਥਾ ਕਮਜ਼ੋਰ ਹੋਈ ਹੈ ?
ਉੱਤਰ-
(i) ਹਿੰਦੂ ਵਿਆਹ ਕਾਨੂੰਨ, 1955
(ii) ਛੂਤਛਾਤ ਅਪਰਾਧ ਕਾਨੂੰਨ, 1955.

ਪ੍ਰਸ਼ਨ 23.
ਉਦਯੋਗੀਕਰਨ ਨੇ ਜਾਤੀ ਪ੍ਰਥਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਹੈ ? ‘
ਜਾਂ
ਉਦਯੋਗੀਕਰਨ ਦਾ ਜਾਤੀ ਵਿਵਸਥਾ ‘ਤੇ ਪ੍ਰਭਾਵ ।
ਉੱਤਰ-
ਉਦਯੋਗਾਂ ਵਿੱਚ ਅੱਡ-ਅੱਡ ਜਾਤਾਂ ਦੇ ਲੋਕ ਮਿਲ ਕੇ ਕੰਮ ਕਰਨ ਲੱਗ ਪਏ ਜਿਸ ਕਾਰਨ ਊਚ-ਨੀਚਤਾ ਦੇ ਸੰਬੰਧ ‘ ਖ਼ਤਮ ਹੋਣੇ ਸ਼ੁਰੂ ਹੋ ਗਏ ।

ਪ੍ਰਸ਼ਨ 24.
ਆਧੁਨਿਕ ਸਿੱਖਿਆ ਅਤੇ ਜਾਤੀ ।
ਉੱਤਰ-
ਆਧੁਨਿਕ ਸਿੱਖਿਆ ਪ੍ਰਾਪਤ ਕਰਨ ਨਾਲ ਲੋਕਾਂ ਨੂੰ ਜਾਤੀ ਵਿਵਸਥਾ ਦੇ ਅਵਗੁਣਾਂ ਦਾ ਪਤਾ ਚਲ ਗਿਆ ਹੈ । ਜਿਸ ਕਾਰਨ ਉਨ੍ਹਾਂ ਨੇ ਜਾਤੀ ਦੀਆਂ ਪਾਬੰਦੀਆਂ ਨੂੰ ਮੰਨਣਾ ਬੰਦ ਕਰ ਦਿੱਤਾ ਹੈ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 25.
ਅੰਤਰਜਾਤੀ ਵਿਆਹ ।
ਉੱਤਰ-
ਜਦੋਂ ਦੋ ਅਲੱਗ-ਅਲੱਗ ਜਾਤਾਂ ਦੇ ਵਿਅਕਤੀ ਆਪਸ ਵਿਚ ਵਿਆਹ ਕਰਦੇ ਹਨ ਤਾਂ ਇਸਨੂੰ ਅੰਤਰਜਾਤੀ ਵਿਆਹ ਦਾ ਨਾਮ ਦਿੱਤਾ ਜਾਂਦਾ ਹੈ ।

ਪ੍ਰਸ਼ਨ 26.
ਕੀ ਜਾਤ ਬਦਲ ਰਹੀ ਹੈ ?
ਉੱਤਰ-
ਜੀ ਹਾਂ, ਬਹੁਤ ਜਿਹੇ ਕਾਰਨ ਜਿਵੇਂ ਸਿੱਖਿਆ, ਉਦਯੋਗੀਕਰਨ, ਸ਼ਹਿਰੀਕਰਨ, ਕਾਨੂੰਨਾਂ ਆਦਿ ਦੇ ਕਾਰਨ ਜਾਤੀ ਬਦਲ ਰਹੀ ਹੈ ।

ਪ੍ਰਸ਼ਨ 27.
ਅੰਤਰ-ਵਿਆਹ ।
ਉੱਤਰ-
ਜਦੋਂ ਵਿਅਕਤੀ ਆਪਣੀ ਹੀ ਜਾਤ ਸਮੂਹ ਆਦਿ ਵਿਚ ਹੀ ਵਿਆਹ ਕਰਵਾਉਂਦਾ ਹੈ ਤਾਂ ਉਸਨੂੰ ਅੰਤਰ-ਵਿਆਹ ਕਿਹਾ ਜਾਂਦਾ ਹੈ ।

ਪ੍ਰਸ਼ਨ 28.
ਵਰਗ ਦਾ ਆਧਾਰ ਕੀ ਹੈ ?
ਉੱਤਰ-
ਵਰਗ ਦਾ ਆਧਾਰ ਪੈਸਾ, ਪ੍ਰਤਿਸ਼ਠਾ, ਪੜ੍ਹਾਈ, ਪੇਸ਼ਾ ਆਦਿ ਹੁੰਦੇ ਹਨ ।

ਪ੍ਰਸ਼ਨ 29.
ਜਾਤੀ ਪ੍ਰਣਾਲੀ ਦਾ ਮੂਲ ਆਧਾਰ ਕੀ ਹੈ ?
ਉੱਤਰ-
ਜਾਤੀ ਪ੍ਰਣਾਲੀ ਦਾ ਮੂਲ ਆਧਾਰ ਕੁੱਝ ਜਾਤਾਂ ਦੀ ਉੱਚਤਾ ਅਤੇ ਕੁੱਝ ਜਾਤਾਂ ਦੀ ਨਿਮਰਤਾ ਸੀ ।

ਪ੍ਰਸ਼ਨ 30.
ਜਾਤੀ ਵਿੱਚ ਖਾਣ-ਪੀਣ ਅਤੇ ਸਮਾਜਿਕ ਸੰਬੰਧਾਂ ਤੇ ਪ੍ਰਤੀਬੰਧ ।
ਉੱਤਰ-
ਜਾਤੀ ਪ੍ਰਥਾ ਵਿੱਚ ਅੱਡ-ਅੱਡ ਜਾਤੀਆਂ ਵਿੱਚ ਖਾਣ-ਪੀਣ ਦੇ ਸੰਬੰਧਾਂ ਅਤੇ ਸਮਾਜਿਕ ਸੰਬੰਧ ਰੱਖਣ ਦੀ ਮਨਾਹੀ ਹੁੰਦੀ ਹੈ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 31.
ਵਰਗ ਦਾ ਆਧਾਰ ਕੀ ਹੈ ।
ਉੱਤਰ-
ਅੱਜ ਦੇ ਸਮੇਂ ਵਿੱਚ ਵਰਗ ਦਾ ਆਧਾਰ ਪੈਸਾ, ਵਪਾਰ, ਕਿੱਤਾ ਆਦਿ ਹੈ ।

ਪ੍ਰਸ਼ਨ 32.
ਹੁਣ ਤੱਕ ਕਿਹੜੇ ਵਰਗ ਹੋਂਦ ਵਿੱਚ ਆਏ ਹਨ ?
ਉੱਤਰ-
ਹੁਣ ਤੱਕ ਅੱਡ-ਅੱਡ ਆਧਾਰਾਂ ਉੱਤੇ ਹਜ਼ਾਰਾਂ ਵਰਗ ਹੋਂਦ ਵਿੱਚ ਆਏ ਹਨ ।

ਪ੍ਰਸ਼ਨ 33.
ਭਾਰਤੀ ਨਾਗਰਿਕਾਂ ਨੂੰ ਕਿੰਨੇ ਕਿਸਮ ਦੇ ਮੌਲਿਕ ਅਧਿਕਾਰ ਪ੍ਰਾਪਤ ਹਨ ?
ਉੱਤਰ-
ਭਾਰਤੀ ਨਾਗਰਿਕਾਂ ਨੂੰ ਛੇ ਪ੍ਰਕਾਰ ਦੇ ਮੌਲਿਕ ਅਧਿਕਾਰ ਪ੍ਰਾਪਤ ਹਨ ।

ਪ੍ਰਸ਼ਨ 34.
ਵਰਗ ਦੀ ਮੈਂਬਰਸ਼ਿਪ ਕਿਸ ਉੱਤੇ ਨਿਰਭਰ ਕਰਦੀ ਹੈ ?
ਉੱਤਰ-
ਵਰਗ ਦੀ ਮੈਂਬਰਸ਼ਿਪ ਵਿਅਕਤੀ ਦੀ ਯੋਗਤਾ ਉੱਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 35.
ਅੱਜ-ਕਲ੍ਹ ਵਰਗ ਅੰਤਰ ਦਾ ਨਿਰਧਾਰਨ ਕਿਸ ਆਧਾਰ ਉੱਤੇ ਹੁੰਦਾ ਹੈ ?
ਉੱਤਰ-
ਸਿੱਖਿਆ, ਪੈਸਾ, ਪੇਸ਼ਾ, ਰਿਸ਼ਤੇਦਾਰੀ ਆਦਿ ਦੇ ਆਧਾਰ ਉੱਤੇ ।

ਪ੍ਰਸ਼ਨ 36.
ਵਰਗ ਸੰਘਰਸ਼ ਦਾ ਸਿਧਾਂਤ ਕਿਸਨੇ ਦਿੱਤਾ ਸੀ ?
ਉੱਤਰ-
ਵਰਗ ਸੰਘਰਸ਼ ਦਾ ਸਿਧਾਂਤ ਕਾਰਲ ਮਾਰਕਸ ਨੇ ਦਿੱਤਾ ਸੀ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 37.
ਕੀ ਹਰੇਕ ਵਰਗ ਵਿਚ ਉਪਵਰਗ ਪਾਏ ਜਾਂਦੇ ਹਨ ?
ਉੱਤਰ-
ਜੀ ਹਾਂ, ਹਰੇਕ ਵਰਗ ਵਿਚ ਉਪਵਰਗ ਪਾਏ ਜਾਂਦੇ ਹਨ ।

ਪ੍ਰਸ਼ਨ 38.
ਪੈਸੇ ਦੇ ਆਧਾਰ ਉੱਤੇ ਅਸੀਂ ਲੋਕਾਂ ਨੂੰ ਕਿੰਨੇ ਵਰਗਾਂ ਵਿਚ ਵੰਡ ਸਕਦੇ ਹਾਂ ?
ਉੱਤਰ-
ਪੈਸੇ ਦੇ ਆਧਾਰ ਉੱਤੇ ਅਸੀਂ ਲੋਕਾਂ ਨੂੰ ਉੱਚ ਵਰਗ, ਮੱਧ ਵਰਗ ਅਤੇ ਨਿਮਨ ਵਰਗ ਵਿਚ ਵੰਡ ਸਕਦੇ ਹਾਂ ।

ਪ੍ਰਸ਼ਨ 39.
ਪਿੰਡਾਂ ਵਿਚ ਸਾਨੂੰ ਕਿਹੜੇ ਵਰਗ ਦੇਖਣ ਨੂੰ ਮਿਲਦੇ ਹਨ ?
ਉੱਤਰ-
ਪਿੰਡਾਂ ਵਿਚ ਸਾਨੂੰ ਜ਼ਿਮੀਂਦਾਰ ਵਰਗ, ਕਿਸਾਨ ਵਰਗ ਅਤੇ ਮਜ਼ਦੂਰ ਵਰਗ ਮਿਲ ਜਾਂਦੇ ਹਨ ।

ਪ੍ਰਸ਼ਨ 40.
ਵੰਸ਼ ਉੱਤੇ ਆਧਾਰਿਤ ਵਰਗ ਨੂੰ ਕੀ ਕਹਿੰਦੇ ਹਨ ?
ਉੱਤਰ-
ਵੰਸ਼ ਉੱਤੇ ਆਧਾਰਿਤ ਵਰਗ ਨੂੰ ਜਾਤੀ ਕਹਿੰਦੇ ਹਨ ।

ਪ੍ਰਸ਼ਨ 41.
ਵਰਗ ਕਿਸ ਪ੍ਰਕਾਰ ਦਾ ਸਮੂਹ ਹੈ ?
ਉੱਤਰ-
ਵਰਗ ਇਕ ਖੁੱਲ੍ਹਾ ਸਮੂਹ ਹੁੰਦਾ ਹੈ, ਜਿਸ ਦੀ ਮੈਂਬਰਸ਼ਿਪ ਵਿਅਕਤੀ ਦੀ ਯੋਗਤਾ ਉੱਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 42.
ਵਰਗ ਵਿਚ ਕਿਸ ਪ੍ਰਕਾਰ ਦੇ ਸੰਬੰਧ ਪਾਏ ਜਾਂਦੇ ਹਨ ?
ਉੱਤਰ-
ਵਰਗ ਵਿਚ ਰਸਮੀ, ਸਥਾਈ ਅਤੇ ਅਸਥਾਈ ਸੰਬੰਧ ਪਾਏ ਜਾਂਦੇ ਹਨ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 43.
ਸਤਰੀਕਰਨ ਕੀ ਹੁੰਦਾ ਹੈ ?
ਉੱਤਰ-
ਜਦੋਂ ਸਮਾਜ ਨੂੰ ਉੱਚ ਅਤੇ ਨਿਮਨ ਵਰਗਾਂ ਵਿਚ ਵੰਡ ਦਿੱਤਾ ਜਾਂਦਾ ਹੈ ਤਾਂ ਇਸ ਪ੍ਰਕ੍ਰਿਆ ਨੂੰ ਸਤਰੀਕਰਨ ਕਹਿੰਦੇ ਹਨ ।

ਪ੍ਰਸ਼ਨ 44.
ਮਾਰਕਸ ਅਨੁਸਾਰ ਵਰਗ ਦਾ ਆਧਾਰ ਕੀ ਹੁੰਦਾ ਹੈ ?
ਉੱਤਰ-
ਮਾਰਕਸ ਦੇ ਅਨੁਸਾਰ ਵਰਗ ਦਾ ਆਧਾਰ ਆਰਥਿਕ ਅਰਥਾਤ ਪੈਸਾ ਹੁੰਦਾ ਹੈ ।

ਪ੍ਰਸ਼ਨ 45.
ਕੀ ਜਾਤੀ ਬਦਲ ਰਹੀ ਹੈ ?
ਉੱਤਰ-
ਜੀ ਹਾਂ, ਜਾਤੀ ਵਰਗ ਵਿਚ ਬਦਲ ਰਹੀ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਜਾਤੀਆਂ ਦਾ ਸਤਰੀਕਰਨ ਕੀ ਹੈ ?
ਜਾਂ
ਜਾਤੀ ਵਿਚ ਪਦਮ ।
ਉੱਤਰ-
ਸਮਾਜ ਅੱਡ-ਅੱਡ ਜਾਤਾਂ ਵਿੱਚ ਵੰਡਿਆ ਹੋਇਆ ਸੀ ਤੇ ਸਮਾਜ ਵਿੱਚ ਇਸ ਕਾਰਨ ਉਚ-ਨੀਚ ਦੀ ਇੱਕ ਨਿਸ਼ਚਿਤ ਵਿਵਸਥਾ ਹੁੰਦੀ ਸੀ । ਇਸੇ ਨੂੰ ਹੀ ਜਾਤੀਆਂ ਦਾ ਸਤਰੀਕਰਨ ਕਹਿੰਦੇ ਹਨ ।

ਸ਼ਨ 2.
ਵਿਅਕਤੀ ਦੀ ਸਮਾਜਿਕ ਸਥਿਤੀ ਕਿਵੇਂ ਨਿਰਧਾਰਤ ਹੁੰਦੀ ਹੈ ?
ਉੱਤਰ-
ਜਾਤੀ ਪ੍ਰਥਾ ਵਿੱਚ ਵਿਅਕਤੀ ਦੀ ਸਮਾਜਿਕ ਸਥਿਤੀ ਉਸਦੀ ਜਾਤੀ ਉੱਤੇ ਨਿਰਭਰ ਕਰਦੀ ਹੈ ਜਦਕਿ ਵਰਗ ਵਿਵਸਥਾ ਵਿੱਚ ਉਸ ਦੀ ਸਥਿਤੀ ਉਸ ਦੀ ਵਿਅਕਤੀਗਤ ਯੋਗਤਾ ਉੱਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 3.
ਜਾਤੀ ਸਹਿਯੋਗ ਦੀ ਭਾਵਨਾ ਵਿਕਸਿਤ ਕਰਦੀ ਹੈ ।
ਉੱਤਰ-
ਇਹ ਸੱਚ ਹੈ ਕਿ ਜਾਤੀ ਸਹਿਯੋਗ ਦੀ ਭਾਵਨਾ ਵਿਕਸਿਤ ਕਰਦੀ ਹੈ । ਇਕ ਹੀ ਜਾਤ ਦੇ ਮੈਂਬਰਾਂ ਦਾ ਇਕ ਹੀ ਕਿੱਤਾ ਹੋਣ ਦੇ ਕਾਰਨ ਉਹ ਆਪਸ ਵਿਚ ਮਿਲ-ਜੁਲ ਕੇ ਕੰਮ ਕਰਦੇ ਹਨ ਅਤੇ ਸਹਿਯੋਗ ਕਰਦੇ ਹਨ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 4.
ਕੱਚਾ ਭੋਜਨ ਕੀ ਹੈ ?
ਉੱਤਰ-
ਜਿਸ ਭੋਜਨ ਨੂੰ ਬਣਾਉਣ ਵਿਚ ਪਾਣੀ ਦਾ ਪ੍ਰਯੋਗ ਹੋ ਸਕੇ ਉਸਨੂੰ ਕੱਚਾ ਭੋਜਨ ਕਿਹਾ ਜਾਂਦਾ ਹੈ । ਜਾਤੀ ਵਿਵਸਥਾ ਵਿਚ ਕਈ ਜਾਤੀਆਂ ਤੋਂ ਕੱਚਾ ਭੋਜਨ ਹਿਣ ਕਰ ਲਿਆ ਜਾਂਦਾ ਹੈ ।

ਪ੍ਰਸ਼ਨ 5.
ਆਧੁਨਿਕ ਸਿੱਖਿਆ ਅਤੇ ਜਾਤੀ ।
ਉੱਤਰ-
ਆਧੁਨਿਕ ਸਿੱਖਿਆ ਪ੍ਰਾਪਤ ਕਰਨ ਨਾਲ ਲੋਕਾਂ ਨੂੰ ਜਾਤੀ ਵਿਵਸਥਾ ਦੇ ਅਵਗੁਣਾਂ ਦਾ ਪਤਾ ਚਲ ਗਿਆ ਹੈ, ਜਿਸ ਕਾਰਨ ਉਨ੍ਹਾਂ ਨੇ ਜਾਤੀ ਦੀਆਂ ਪਾਬੰਦੀਆਂ ਨੂੰ ਮੰਨਣਾ ਬੰਦ ਕਰ ਦਿੱਤਾ ਹੈ ।

ਪ੍ਰਸ਼ਨ 6.
ਜਾਤ ਵਿਚ ਸਮਾਜਿਕ ਸੁਰੱਖਿਆ ।
ਉੱਤਰ-
ਜੇਕਰ ਕਿਸੇ ਵਿਅਕਤੀ ਦੇ ਸਾਹਮਣੇ ਕੋਈ ਸਮੱਸਿਆ ਆ ਜਾਂਦੀ ਹੈ ਤਾਂ ਜਾਤ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਉਸ ਸਮੱਸਿਆ ਨੂੰ ਹੱਲ ਕਰਦੇ ਹਨ । ਇਸ ਪ੍ਰਕਾਰ ਜਾਤ ਵਿਚ ਵਿਅਕਤੀ ਨੂੰ ਸਮਾਜਿਕ ਸੁਰੱਖਿਆ ਮਿਲਦੀ ਹੈ ।

ਪ੍ਰਸ਼ਨ 7.
ਪੱਕਾ ਭੋਜਨ ਕੀ ਹੈ ?
ਉੱਤਰ-
ਜਿਸ ਭੋਜਨ ਨੂੰ ਬਣਾਉਣ ਵਿਚ ਘਿਓ ਦਾ ਪ੍ਰਯੋਗ ਕੀਤਾ ਜਾਂਦਾ ਹੈ ਉਸਨੂੰ ਪੱਕਾ ਭੋਜਨ ਕਿਹਾ ਜਾਂਦਾ ਹੈ । ਜਾਤੀ ਵਿਵਸਥਾ ਵਿਚ ਕਿਸੇ ਵਿਸ਼ੇਸ਼ ਜਾਤੀ ਤੋਂ ਹੀ ਪੱਕਾ ਭੋਜਨ ਲਿਆ ਜਾਂਦਾ ਹੈ ।

ਪ੍ਰਸ਼ਨ 8.
ਜਾਤ ਦੀ ਮੈਂਬਰਸ਼ਿਪ ਜਨਮ ਤੇ ਆਧਾਰਿਤ ।
ਉੱਤਰ-
ਇਹ ਸੱਚ ਹੈ ਕਿ ਵਿਅਕਤੀ ਦੀ ਮੈਂਬਰਸ਼ਿਪ ਜਨਮ ਤੇ ਆਧਾਰਿਤ ਹੁੰਦੀ ਹੈ ਕਿਉਂਕਿ ਵਿਅਕਤੀ ਜਿਸ ਜਾਤ ਵਿਚ ਜਨਮ ਲੈਂਦਾ ਹੈ ਉਹ ਯੋਗਤਾ ਹੋਣ ਤੇ ਵੀ ਉਸ ਦੇ ਮੈਂਬਰਾਂ ਨੂੰ ਨਹੀਂ ਛੱਡ ਸਕਦਾ ।

ਪ੍ਰਸ਼ਨ 9.
ਖੂਨ ਦੀ ਸ਼ੁੱਧਤਾ ਬਣਾਏ ਰੱਖਣਾ ।
ਉੱਤਰ-
ਜਦੋਂ ਵਿਅਕਤੀ ਆਪਣੀ ਹੀ ਜਾਤ ਵਿਚ ਵਿਆਹ ਕਰਵਾਉਂਦਾ ਹੈ ਤਾਂ ਇਸ ਨਾਲ ਜਿੱਤ ਦੀ ਖੂਨ ਦੀ ਸ਼ੁੱਧਤਾ ਬਣੀ ਰਹਿੰਦੀ ਹੈ ਅਤੇ ਹੋਰ ਜਾਤੀਆਂ ਦਾ ਖੂਨ ਉਨ੍ਹਾਂ ਵਿਚ ਸ਼ਾਮਿਲ ਨਹੀਂ ਹੁੰਦਾ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 10.
ਜਾਤ ਦੀ ਇਕ ਪਰਿਭਾਸ਼ਾ ਦਿਓ ।
ਉੱਤਰ-
ਰਾਬਰਟ ਬੀਅਰਸਟੇਟ ਦੇ ਅਨੁਸਾਰ, “ਜਦੋਂ ਵਰਗ ਵਿਵਸਥਾ ਦੀ ਸੰਰਚਨਾ ਇਕ ਅਤੇ ਇਕ ਤੋਂ ਜ਼ਿਆਦਾ ਵਿਸ਼ਿਆਂ ਉੱਪਰ ਪੂਰਨ ਅਤੇ ਬੰਦ ਹੁੰਦੀ ਹੈ, ਤਾਂ ਉਸਨੂੰ ਜਾਤ ਵਿਵਸਥਾ ਕਹਿੰਦੇ ਹਨ ।

ਪ੍ਰਸ਼ਨ 11.
ਨੀਵੀ ਜਾਤ ਦਾ ਸ਼ੋਸ਼ਣ ।
ਉੱਤਰ-
ਜਾਤ ਵਿਵਸਥਾ ਵਿਚ ਉੱਚ ਜਾਤਾਂ ਦੁਆਰਾ ਨੀਵੀਆਂ ਜਾਤਾਂ ਦਾ ਕਾਫ਼ੀ ਸ਼ੋਸ਼ਣ ਕੀਤਾ ਜਾਂਦਾ ਸੀ । ਉਨ੍ਹਾਂ ਨਾਲ ਕਾਫ਼ੀ ਬੁਰਾ ਸਲੂਕ ਕੀਤਾ ਜਾਂਦਾ ਸੀ ਅਤੇ ਨਾਲ ਹੀ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੇ ਅਧਿਕਾਰ ਨਹੀਂ ਦਿੱਤੇ ਜਾਂਦੇ ਸਨ ।

ਪ੍ਰਸ਼ਨ 12.
ਜਾਤੀ ਵਿਵਸਥਾ ਵਿੱਚ ਦੋ ਤਬਦੀਲੀਆਂ ਦਾ ਵਰਨਣ ਕਰੋ ।
ਉੱਤਰ-

  1. ਅੱਡ-ਅੱਡ ਕਾਨੂੰਨਾਂ ਦੇ ਪਾਸ ਹੋਣ ਨਾਲ ਜਾਤੀ ਪ੍ਰਥਾ ਦੇ ਛੂਤ-ਛਾਤ ਦੇ ਭੇਦ-ਭਾਵ ਦਾ ਖ਼ਾਤਮਾ ਹੋ ਰਿਹਾ ਹੈ ।
  2. ਅੱਡ-ਅੱਡ ਪੇਸ਼ਿਆਂ ਦੇ ਅੱਗੇ ਆਉਣ ਕਾਰਨ ਅੱਡ-ਅੱਡ ਜਾਤਾਂ ਦੇ ਪਦਮ ਅਤੇ ਉਹਨਾਂ ਦੀ ਉੱਚਤਾ ਵਿੱਚ ਤਬਦੀਲੀ ਆ ਰਹੀ ਹੈ ।

ਪ੍ਰਸ਼ਨ 13.
ਜਾਤੀ ਸਮਾਜ ਦੀ ਖੰਡਾਤਮਕ ਵੰਡ ।
ਜਾਂ
ਜਾਤੀਆਂ ਦੀ ਸੰਖਿਆ ਅਤੇ ਨਾਂ ਦੱਸੋ ।
ਉੱਤਰ-
ਜਾਤੀ ਵਿਵਸਥਾ ਵਿੱਚ ਸਮਾਜ ਅੱਡ-ਅੱਡ ਹਿੱਸਿਆਂ ਵਿੱਚ ਵੰਡਿਆ ਹੁੰਦਾ ਸੀ । ਪਹਿਲੇ ਹਿੱਸੇ ਵਿੱਚ ਬ੍ਰਾਹਮਣ, ਦੂਜੇ ਹਿੱਸੇ ਵਿੱਚ ਕਸ਼ੱਤਰੀ, ਤੀਜੇ ਹਿੱਸੇ ਵਿੱਚ ਵੈਸ਼ ਅਤੇ ਚੌਥੇ ਹਿੱਸੇ ਵਿੱਚ ਹੇਠਲੀਆਂ ਜਾਤਾਂ ਦੇ ਵਿਅਕਤੀ ਆਉਂਦੇ ਸਨ ।

ਪ੍ਰਸ਼ਨ 14.
ਵਿਆਹ ਸੰਬੰਧੀ ਜਾਤੀ ਵਿੱਚ ਬਦਲਾਵ (ਤਬਦੀਲੀ ।
ਉੱਤਰ-
ਹੁਣ ਲੋਕ ਇਕੱਠੇ ਕੰਮ ਕਰਦੇ ਹਨ ਤੇ ਨਜ਼ਦੀਕ ਆਉਂਦੇ ਹਨ । ਇਸ ਨਾਲ ਅੰਤਰਜਾਤੀ ਵਿਆਹ ਵੱਧ ਰਹੇ ਹਨ । ਲੋਕ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਲੱਗ ਪਏ ਹਨ | ਬਾਲ ਵਿਆਹ ਖ਼ਤਮ ਹੋ ਰਹੇ ਹਨ, ਵਿਧਵਾ ਵਿਆਹ ਹੋ । ਰਹੇ ਹਨ ਤੇ ਵਿਆਹ ਸੰਬੰਧੀ ਪ੍ਰਤੀਬੰਧ ਖ਼ਤਮ ਹੋ ਗਏ ਹਨ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਾਰਕਸ ਨੇ ਮਨੁੱਖ ਦੇ ਇਤਿਹਾਸ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਹੈ ?
ਉੱਤਰ-
ਮਾਰਕਸ ਨੇ ਮਨੁੱਖ ਦੇ ਇਤਿਹਾਸ ਨੂੰ ਚਾਰ ਭਾਗਾਂ ਵਿਚ ਵੰਡਿਆ ਹੈ ।

  1. ਪ੍ਰਾਚੀਨ ਸਾਮਵਾਦੀ ਯੁੱਗ
  2. ਪ੍ਰਾਚੀਨ ਸਮਾਜ
  3. ਸਾਮੰਤਵਾਦੀ ਸਮਾਜ
  4. ਪੂੰਜੀਵਾਦੀ ਸਮਾਜ ।

ਪ੍ਰਸ਼ਨ 2.
ਮਾਰਕਸ ਦੇ ਅਨੁਸਾਰ ਸਤਰੀਕਰਨ ਦਾ ਨਤੀਜਾ ਕੀ ਹੈ ?
ਉੱਤਰ-
ਮਾਰਕਸ ਦਾ ਕਹਿਣਾ ਹੈ ਕਿ ਸਮਾਜ ਵਿਚ ਦੋ ਵਰਗ ਹੁੰਦੇ ਹਨ । ਪਹਿਲਾ ਵਰਗ ਉਤਪਾਦਨ ਦੇ ਸਾਧਨਾਂ ਦਾ ਮਾਲਕ ਹੁੰਦਾ ਹੈ ਤੇ ਦੂਜਾ ਵਰਗ ਉਤਪਾਦਨ ਦੇ ਸਾਧਨਾਂ ਦਾ ਮਾਲਕ ਨਹੀਂ ਹੁੰਦਾ । ਇਸ ਮਾਲਕੀ ਦੇ ਆਧਾਰ ਉੱਤੇ ਹੀ ਮਾਲਕ ਵਰਗ ਦੀ ਸਥਿਤੀ ਉੱਚੀ ਤੇ ਗੈਰ ਮਾਲਕ ਵਰਗ ਦੀ ਸਥਿਤੀ ਨੀਵੀਂ ਹੁੰਦੀ ਹੈ । ਮਾਲਕ ਵਰਗ ਨੂੰ ਮਾਰਕਸ ਪੂੰਜੀਪਤੀ ਵਰਗ ਤੇ ਗੈਰ ਮਾਲਕ ਵਰਗ ਨੂੰ ਮਜ਼ਦੂਰ ਵਰਗ ਕਹਿੰਦਾ ਹੈ । ਪੂੰਜੀਪਤੀ ਵਰਗ ਮਜ਼ਦੂਰ ਵਰਗ ਦਾ ਆਰਥਿਕ ਰੂਪ ਨਾਲ ਸ਼ੋਸ਼ਣ ਕਰਦਾ ਹੈ ਅਤੇ ਮਜ਼ਦੂਰ ਵਰਗ ਆਪਣੇ ਅਧਿਕਾਰ ਪ੍ਰਾਪਤ ਕਰਨ ਲਈ ਪੂੰਜੀਪਤੀ ਵਰਗ ਨਾਲ ਸੰਘਰਸ਼ ਕਰਦਾ ਹੈ । ਇਹ ਹੀ ਸਤਰੀਕਰਨ ਦਾ ਨਤੀਜਾ ਹੈ ।

ਪ੍ਰਸ਼ਨ 3.
ਵਰਗਾਂ ਵਿਚ ਆਪਸੀ ਸੰਬੰਧ ਕਿਸ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਮਾਰਕਸ ਦੇ ਅਨੁਸਾਰ ਵਰਗਾਂ ਵਿਚ ਆਪਸੀ ਸੰਬੰਧ ਆਪਸੀ ਨਿਰਭਰਤਾ ਤੇ ਸੰਘਰਸ਼ ਵਾਲੇ ਹੁੰਦੇ ਹਨ । ਪੂੰਜੀਪਤੀ ਤੇ ਮਜ਼ਦੂਰ ਦੋਵੇਂ ਆਪਣੀ ਹੋਂਦ ਲਈ ਇਕ ਦੂਜੇ ਉੱਤੇ ਨਿਰਭਰ ਕਰਦੇ ਹਨ । ਮਜ਼ਦੂਰ ਵਰਗ ਨੂੰ ਰੋਟੀ ਕਮਾਉਣ ਲਈ ਆਪਣੀ ਕਿਰਤ ਵੇਚਣੀ ਪੈਂਦੀ ਹੈ । ਉਹ ਪੂੰਜੀਪਤੀ ਨੂੰ ਆਪਣੀ ਕਿਰਤ ਵੇਚਦੇ ਹਨ ਤੇ ਰੋਟੀ ਕਮਾਉਣ ਲਈ ਉਸ ਉੱਪਰ ਨਿਰਭਰ ਕਰਦੇ ਹਨ । ਉਸਦੀ ਮਜ਼ਦੂਰੀ ਦੇ ਬਦਲੇ ਪੂੰਜੀਪਤੀ ਉਹਨਾਂ ਨੂੰ ਮਜ਼ਦੂਰੀ ਦਾ ਕਿਰਾਇਆ ਦਿੰਦੇ ਹਨ । ਪੂੰਜੀਪਤੀ ਵੀ ਮਜ਼ਦੂਰਾਂ ਉੱਤੇ ਨਿਰਭਰ ਕਰਦਾ ਹੈ ਕਿਉਂਕਿ ਮਜ਼ਦੂਰ ਦੇ ਕੰਮ ਕੀਤੇ ਬਿਨਾਂ ਉਸ ਦਾ ਨਾ ਤਾਂ ਉਤਪਾਦਨ ਹੋ ਸਕਦਾ ਹੈ ਤੇ ਨਾ ਹੀ ਉਸ ਕੋਲ ਪੂੰਜੀ ਇਕੱਠੀ ਹੋ ਸਕਦੀ ਹੈ । ਪਰ ਨਿਰਭਰਤਾ ਦੇ ਨਾਲ ਸੰਘਰਸ਼ ਵੀ ਚਲਦਾ ਰਹਿੰਦਾ ਹੈ ਕਿਉਂਕਿ ਮਜ਼ਦੂਰ ਆਪਣੇ ਅਧਿਕਾਰ ਪ੍ਰਾਪਤ ਕਰਨ ਲਈ ਉਸ ਨਾਲ ਸੰਘਰਸ਼ ਕਰਦਾ ਰਹਿੰਦਾ ਹੈ ।

ਪ੍ਰਸ਼ਨ 4.
ਮਾਰਕਸ ਦੇ ਸਤਰੀਕਰਨ ਦੇ ਸਿਧਾਂਤ ਵਿਚ ਕਿਹੜੀਆਂ ਗੱਲਾਂ ਮੁੱਖ ਹਨ ?
ਉੱਤਰ-

  1. ਸਭ ਤੋਂ ਪਹਿਲਾਂ ਹਰੇਕ ਪ੍ਰਕਾਰ ਦੇ ਸਮਾਜ ਵਿਚ ਮੁੱਖ ਤੌਰ ਉੱਤੇ ਦੋ ਵਰਗ ਹੁੰਦੇ ਹਨ । ਇਕ ਵਰਗ ਕੋਲ ਉਤਪਾਦਨ ਦੇ ਸਾਧਨ ਹੁੰਦੇ ਤੇ ਦੂਜੇ ਕੋਲ ਨਹੀਂ ।
  2. ਮਾਰਕਸ ਅਨੁਸਾਰ ਸਮਾਜ ਵਿਚ ਸਤਰੀਕਰਨ ਉਤਪਾਦਨ ਦੇ ਸਾਧਨਾਂ ਉੱਤੇ ਅਧਿਕਾਰ ਦੇ ਆਧਾਰ ਉੱਤੇ ਹੁੰਦਾ ਹੈ । ਜਿਸ ਵਰਗ ਕੋਲ ਉਤਪਾਦਨ ਦੇ ਸਾਧਨ ਹੁੰਦੇ ਹਨ ਉਸ ਦੀ ਸਥਿਤੀ ਉੱਚੀ ਹੁੰਦੀ ਹੈ ਤੇ ਜਿਸ ਕੋਲ ਸਾਧਨ ਨਹੀਂ ਹੁੰਦੇ ਉਸ ਦੀ ਸਥਿਤੀ ਨੀਵੀਂ ਹੁੰਦੀ ਹੈ ।
  3. ਸਮਾਜਿਕ ਸਤਰੀਕਰਨ ਦਾ ਸਰੂਪ ਉਤਪਾਦਨ ਦੀ ਵਿਵਸਥਾ ਉੱਤੇ ਨਿਰਭਰ ਕਰਦਾ ਹੈ ।
  4. ਮਾਰਕਸ ਦੇ ਅਨੁਸਾਰ ਮਨੁੱਖੀ ਇਤਿਹਾਸ ਵਰਗ ਸੰਘਰਸ਼ ਦਾ ਇਤਿਹਾਸ ਰਿਹਾ ਹੈ । ਵਰਗ ਸੰਘਰਸ਼ ਕਿਸੇ ਨਾ ਕਿਸੇ ਰੂਪ ਵਿਚ ਹਰੇਕ ਸਮਾਜ ਵਿਚ ਮੌਜੂਦ ਰਿਹਾ ਹੈ ।

ਪ੍ਰਸ਼ਨ 5.
ਵਰਗ ਸੰਘਰਸ਼ ।
ਉੱਤਰ-
ਕਾਰਲ ਮਾਰਕਸ ਨੇ ਹਰੇਕ ਸਮਾਜ ਵਿੱਚ ਦੋ ਵਰਗਾਂ ਦੀ ਵਿਵੇਚਨਾ ਕੀਤੀ ਹੈ । ਉਸਦੇ ਅਨੁਸਾਰ ਹਰੇਕ ਸਮਾਜ ਵਿੱਚ ਦੋ ਵਿਰੋਧੀ-ਵਰਗ-ਇੱਕ ਸ਼ੋਸ਼ਣ ਕਰਨ ਵਾਲਾ ਅਤੇ ਦੂਜਾ ਸ਼ੋਸ਼ਿਤ ਹੋਣ ਵਾਲਾ ਵਰਗ ਹੁੰਦੇ ਹਨ । ਇਹਨਾਂ ਵਿੱਚ ਸੰਘਰਸ਼ ਹੁੰਦਾ ਹੈ ਜਿਸ ਨੂੰ ਮਾਰਕਸ ਵਰਗ ਸੰਘਰਸ਼ ਕਹਿੰਦਾ ਹੈ । ਸ਼ੋਸ਼ਣ ਕਰਨ ਵਾਲਾ ਪੂੰਜੀਪਤੀ ਵਰਗ ਹੁੰਦਾ ਹੈ ਜਿਸਦੇ ਕੋਲ ਉਤਪਾਦਨ ਦੇ ਸਾਧਨ ਹੁੰਦੇ ਹਨ ਅਤੇ ਉਹ ਇਹਨਾਂ ਉਤਪਾਦਨ ਦੇ ਸਾਧਨਾਂ ਨਾਲ ਹੋਰ ਵਰਗਾਂ ਨੂੰ ਦਬਾਉਂਦਾ ਹੈ । ਦੂਜਾ ਵਰਗ ਮਜ਼ਦੂਰ ਵਰਗ ਹੁੰਦਾ ਹੈ ਜਿਸ ਕੋਲ ਉਤਪਾਦਨ ਦੇ ਕੋਈ ਸਾਧਨ ਨਹੀਂ ਹੁੰਦੇ । ਉਸਦੇ ਕੋਲ ਰੋਟੀ ਕਮਾਉਣ ਲਈ ਆਪਣੀ ਮਿਹਨਤ ਵੇਚਣ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹੁੰਦਾ ਹੈ । ਇਹ ਵਰਗ ਪਹਿਲੇ ਵਰਗ ਤੋਂ ਹਮੇਸ਼ਾ ਸ਼ੋਸ਼ਿਤ ਹੁੰਦਾ ਹੈ ਜਿਸ ਕਾਰਨ ਦੋਹਾਂ ਵਰਗਾਂ ਵਿਚਕਾਰ ਸੰਘਰਸ਼ ਚਲਦਾ ਰਹਿੰਦਾ ਹੈ । ਇਸੇ ਸੰਘਰਸ਼ ਨੂੰ ਹੀ ਮਾਰਕਸ ਨੇ ਵਰਗ ਸੰਘਰਸ਼ ਦਾ ਨਾਮ ਦਿੱਤਾ ਹੈ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 6.
ਉਤਪਾਦਨ ਦੇ ਸਾਧਨ ।
ਉੱਤਰ-
ਉਤਪਾਦਨ ਦੇ ਸਾਧਨ ਉਹ ਸਾਧਨ ਹਨ ਜਿਨ੍ਹਾਂ ਦੀ ਮੱਦਦ ਨਾਲ ਕੰਮ ਕਰਕੇ ਪੈਸਾ ਕਮਾਇਆ ਜਾਂਦਾ ਹੈ ਅਤੇ ਚੰਗਾ ਜੀਵਨ ਬਤੀਤ ਕੀਤਾ ਜਾਂਦਾ ਹੈ । ਮਨੁੱਖ ਉਤਪਾਦਨ ਦੇ ਸਾਧਨਾਂ ਦਾ ਪ੍ਰਯੋਗ ਕਰਕੇ ਆਪਣੇ ਉਤਪਾਦਨ ਕੌਸ਼ਲ ਦੇ ਆਧਾਰ ਉੱਤੇ ਹੀ ਭੌਤਿਕ ਵਸਤੂਆਂ ਦਾ ਉਤਪਾਦਨ ਕਰਦਾ ਹੈ ਅਤੇ ਇਹ ਸਾਰੇ ਤੱਤ ਇਕੱਠੇ ਮਿਲ ਕੇ ਉਤਪਾਦਨ ਸ਼ਕਤੀਆਂ ਦਾ ਨਿਰਮਾਣ ਕਰਦੇ ਹਨ । ਉਤਪਾਦਨ ਦੇ ਤਰੀਕਿਆਂ ਉੱਤੇ ਪੂੰਜੀਪਤੀ ਦਾ ਅਧਿਕਾਰ ਹੁੰਦਾ ਹੈ ਅਤੇ ਉਹ ਇਹਨਾਂ ਦੀ ਮੱਦਦ ਨਾਲ ਫਾਲਤੂ ਮੂਲ ਦਾ ਨਿਰਮਾਣ ਕਰਕੇ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦਾ ਹੈ । ਇਸ ਉਤਪਾਦਨ ਦੇ ਤਰੀਕੇ ਦੀ ਮਦਦ ਨਾਲ ਹੀ ਉਹ ਹੋਰ ਅਮੀਰ ਹੁੰਦਾ ਜਾਂਦਾ ਹੈ ਜਿਸ ਦਾ ਪ੍ਰਯੋਗ ਉਹ ਮਜ਼ਦੂਰ ਵਰਗ ਨੂੰ ਦਬਾਉਣ ਲਈ ਕਰਦਾ ਹੈ ।

ਪ੍ਰਸ਼ਨ 7.
ਜਾਤੀ ਦਾ ਅਰਥ ।
ਜਾਂ
ਜਾਤੀ ।
ਉੱਤਰ-
ਹਿੰਦੂ ਸਮਾਜਿਕ ਪ੍ਰਣਾਲੀ ਵਿੱਚ ਇੱਕ ਬੜੀ ਗੁੰਝਲਦਾਰ ਅਤੇ ਦਿਲਚਸਪ ਸੰਸਥਾ ਹੈ ਜਿਸ ਦਾ ਨਾਂ ਹੈ ਜਾਤ ਪ੍ਰਣਾਲੀ । Caste ਪੁਰਤਗਾਲੀ ਸ਼ਬਦ Casta ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਜਨਮ 1 ਜਾਤ ਇਕ ਅੰਤਰ ਵਿਆਹੀ ਸਮੂਹ ਹੁੰਦਾ ਹੈ, ਜਿਸਦੀ ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਹੈ, ਪੇਸ਼ਾ ਜੱਦੀ ਅਤੇ ਪਰੰਪਰਾਗਤ ਹੁੰਦਾ ਹੈ, ਰਹਿਣ ਸਹਿਣ, ਖਾਣ-ਪੀਣ, ਸੰਬੰਧਾਂ ਉੱਤੇ ਕਈ ਪ੍ਰਕਾਰ ਦੇ ਬੰਧਨ ਹੁੰਦੇ ਹਨ ਅਤੇ ਵਿਆਹ ਸੰਬੰਧੀ ਕਈ ਪ੍ਰਕਾਰ ਦੀਆਂ ਕਠੋਰ ਪਾਬੰਦੀਆਂ ਹੁੰਦੀਆਂ ਹਨ ।

ਪ੍ਰਸ਼ਨ 8.
ਜਾਤ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਜਾਤ ਦੀ ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਹੈ ।
  2. ਜਾਤ ਵਿੱਚ ਸਮਾਜਿਕ ਸੰਬੰਧਾਂ ਉੱਪਰ ਪ੍ਰਤੀਬੰਧ ਹੁੰਦਾ ਹੈ ।
  3. ਜਾਤ ਵਿੱਚ ਖਾਣ-ਪੀਣ ਸੰਬੰਧੀ ਪ੍ਰਤੀਬੰਧ ਹੁੰਦੇ ਹਨ ।
  4. ਜਾਤ ਵਿੱਚ ਕਿੱਤਾ ਜੱਦੀ ਹੁੰਦਾ ਹੈ ਮਤਲਬ ਕੋਈ ਮਨਮਰਜ਼ੀ ਦਾ ਕਿੱਤਾ ਨਹੀਂ ਅਪਣਾ ਸਕਦਾ ।
  5. ਜਾਤ ਇੱਕ ਅੰਤਰ ਵਿਆਹੀ ਸਮੂਹ ਹੁੰਦਾ ਹੈ ਮਤਲਬ ਵਿਆਹ ਸੰਬੰਧੀ ਵੀ ਪਾਬੰਦੀਆਂ ਹੁੰਦੀਆਂ ਹਨ ।
  6. ਸਮਾਜ ਦੀ ਵੱਖ-ਵੱਖ ਹਿੱਸਿਆਂ ਵਿੱਚ ਵੰਡ ਹੁੰਦੀ ਹੈ ।
  7. ਜਾਤ ਪ੍ਰਣਾਲੀ ਵਿੱਚ ਇੱਕ ਨਿਸ਼ਚਿਤ ਪਦਮ ਹੁੰਦਾ ਹੈ ।

ਪ੍ਰਸ਼ਨ 9.
ਪਦਮ (Hierarchy) ਕੀ ਹੁੰਦਾ ਹੈ ?
ਉੱਤਰ-
ਜਾਤ ਪ੍ਰਣਾਲੀ ਵਿੱਚ ਇੱਕ ਨਿਸ਼ਚਿਤ ਪਦਮ ਹੁੰਦਾ ਸੀ । ਭਾਰਤ ਦੇ ਬਹੁਤ ਸਾਰੇ ਭਾਗਾਂ ਵਿੱਚ ਬਾਹਮਣ ਵਰਣ ਦੀਆਂ ਜਾਤਾਂ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਸੀ । ਦੂਜੇ ਸਥਾਨ ਉੱਤੇ ਕਸ਼ੱਤਰੀ ਆਉਂਦੇ ਹਨ । ਤੀਜਾ ਸਥਾਨ ਵੈਸ਼ਾਂ ਦਾ ਹੁੰਦਾ ਸੀ । ਚੌਥਾ ਅਤੇ ਸਭ ਤੋਂ ਨੀਵਾਂ ਸਥਾਨ ਨਿਮਨ ਜਾਤਾਂ ਨੂੰ ਦਿੱਤਾ ਗਿਆ ਸੀ । ਸਮਾਜ ਵਿੱਚ ਕਿਸੇ ਵੀ ਵਿਅਕਤੀ ਦੀ ਸਮਾਜਿਕ ਸਥਿਤੀ ਇਸੇ ਪਦਮ ਅਨੁਸਾਰ ਨਿਸ਼ਚਿਤ ਕੀਤੀ ਜਾਂਦੀ ਸੀ ।

ਪ੍ਰਸ਼ਨ 10.
ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ।
ਉੱਤਰ-
ਜਾਤ ਦੀ ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਹੈ । ਕੋਈ ਵੀ ਆਪਣੀ ਮਰਜ਼ੀ ਨਾਲ ਜਾਤ ਦਾ ਨਿਰਧਾਰਨ ਨਹੀਂ ਕਰ ਸਕਦਾ ਸੀ । ਜਿਸ ਜਾਤ ਵਿੱਚ ਵਿਅਕਤੀ ਜਨਮ ਲੈਂਦਾ ਸੀ ਉਸ ਦਾ ਸਮਾਜਿਕ ਦਰਜਾ ਉਸੇ ਜਾਤ ਦੇ ਅਨੁਸਾਰ ਹੀ. ਨਿਸ਼ਚਿਤ ਹੋ ਜਾਂਦਾ ਸੀ । ਚਾਹੇ ਵਿਅਕਤੀ ਵਿੱਚ ਕਿੰਨੀ ਹੀ ਯੋਗਤਾ ਕਿਉਂ ਨਾ ਹੋਵੇ ਉਹ ਆਪਣੀ ਜਾਤ ਨਹੀਂ ਬਦਲ ਸਕਦਾ ਸੀ । ਇਸ ਤਰਾਂ ਜਿਸ ਜਾਤ ਵਿਚ ਜਨਮ ਹੋਵੇਗਾ ਉਸੇ ਦੇ ਹਿਸਾਬ ਨਾਲ ਹੀ ਸਮਾਜਿਕ ਰੁਤਬਾ ਹਾਸਿਲ ਹੁੰਦਾ ਸੀ, ਵਿਅਕਤੀਗਤ ਯੋਗਤਾ ਉੱਪਰ ਨਹੀਂ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 11.
ਜਾਤ ਵਿੱਚ ਖਾਣ-ਪੀਣ ਸੰਬੰਧੀ ਕਿਸ ਤਰ੍ਹਾਂ ਦੇ ਪ੍ਰਤੀਬੰਧ ਹੁੰਦੇ ਹਨ ?
ਉੱਤਰ
-ਜਾਤ ਵਿਵਸਥਾ ਵਿੱਚ ਕੁਝ ਅਜਿਹੇ ਸਪੱਸ਼ਟ ਨਿਯਮ ਹੁੰਦੇ ਹਨ ਜਿਹੜੇ ਇਹ ਦੱਸਦੇ ਹਨ ਕਿ ਕਿਹੜੀ ਜਾਤ ਨਾਲ ਕਿਸ ਤਰ੍ਹਾਂ ਦੇ ਖਾਣ-ਪੀਣ ਦੇ ਸੰਬੰਧ ਸਥਾਪਿਤ ਕਰਨੇ ਹਨ । ਸਾਰੇ ਭੋਜਨ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਕੱਚਾ ਭੋਜਨ ਅਤੇ ਪੱਕਾ ਭੋਜਨ । ਕੱਚਾ ਭੋਜਨ ਉਹ ਹੁੰਦਾ ਹੈ ਜਿਸ ਨੂੰ ਬਣਾਉਣ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਪੱਕਾ ਭੋਜਨ ਉਹ ਹੁੰਦਾ ਹੈ ਜਿਸ ਨੂੰ ਬਣਾਉਣ ਲਈ ਘਿਉ ਦੀ ਵਰਤੋਂ ਕੀਤੀ ਜਾਂਦੀ ਹੈ । ਆਮ ਨਿਯਮ ਇਹ ਹੈ ਕਿ ਕੋਈ ਵੀ ਵਿਅਕਤੀ ਕੱਚਾ ਭੋਜਨ ਉਸ ਸਮੇਂ ਤਕ ਨਹੀਂ ਖਾਂਦਾ ਜਦੋਂ ਤਕ ਕਿ ਉਹ ਉਸਦੀ ਆਪਣੀ ਹੀ ਜਾਤ ਦੇ ਵਿਅਕਤੀ ਦੁਆਰਾ ਤਿਆਰ ਨਾ ਕੀਤਾ ਗਿਆ ਹੋਵੇ । ਪੱਕੇ ਭੋਜਨ ਨੂੰ ਬ੍ਰਾਹਮਣ ਕਿਸੇ ਖ਼ਾਸ ਜਾਤੀ ਯਾਨੀ ਕਿ ਕਸ਼ੱਤਰੀ ਅਤੇ ਵੈਸ਼ਾਂ ਤੋਂ ਹੀ ਸਵੀਕਾਰ ਕਰਦੇ ਹਨ ।

ਪ੍ਰਸ਼ਨ 12.
ਵੰਸ਼ ਨਾਲ ਜੁੜੇ ਕਿੱਤੇ ।
ਉੱਤਰ-
ਜਾਤੀ ਪ੍ਰਣਾਲੀ ਦੇ ਨਿਯਮਾਂ ਅਨੁਸਾਰ ਜਾਤਾਂ ਦੇ ਵਿਸ਼ੇਸ਼ ਪਰੰਪਰਾਗਤ ਅਤੇ ਜੱਦੀ ਕਿੱਤੇ ਹੁੰਦੇ ਹਨ । ਜਿਸ ਜਾਤ ਦਾ ਜਿਹੜਾ ਕਿੱਤਾ ਹੁੰਦਾ ਹੈ ਉਸ ਨੂੰ ਉਹੀ ਕਿੱਤਾ ਅਪਨਾਉਣਾ ਪੈਂਦਾ ਸੀ ਚਾਹੇ ਹੋਰ ਕੋਈ ਕਿੱਤਾ ਜਿੰਨਾ ਮਰਜ਼ੀ ਲਾਭਦਾਇਕ ਕਿਉਂ ਨਾ ਹੋਵੇ । ਵਿਅਕਤੀ ਕੋਲ ਆਪਣੇ ਪਰੰਪਰਾਗਤ ਕਿੱਤੇ ਤੋਂ ਇਲਾਵਾ ਹੋਰ ਕੋਈ Choice ਨਹੀਂ ਹੁੰਦੀ ਸੀ । ਬਾਹਮਣ ਦਾ ਮੁੱਖ ਕੰਮ ਧਾਰਮਿਕ ਕੰਮਾਂ ਨੂੰ ਪੂਰਾ ਕਰਨਾ ਸੀ ਅਤੇ ਲੋਕਾਂ ਨੂੰ ਸਿੱਖਿਆ ਦੇਣਾ ਸੀ | ਕਸ਼ੱਤਰੀ ਦੇਸ਼ ਦੀ ਸੁਰੱਖਿਆ ਕਰਦੇ ਸਨ ਅਤੇ ਰਾਜ ਕਰਦੇ ਸਨ । ਵੈਸ਼ ਲੋਕ ਵਪਾਰ ਅਤੇ ਖੇਤੀ ਕਰਦੇ ਸਨ । ਹੇਠਲੀਆਂ ਜਾਤਾਂ ਦਾ ਕੰਮ ਉੱਪਰਲੀਆਂ ਤਿੰਨਾਂ ਜਾਤਾਂ ਦੀ ਸੇਵਾ ਕਰਨਾ ਹੁੰਦਾ ਸੀ । ਇਨ੍ਹਾਂ ਸਾਰਿਆਂ ਨੂੰ ਆਪਣੇ ਪਰੰਪਰਾਗਤ ਕੰਮ ਕਰਨੇ ਪੈਂਦੇ ਸਨ ।

ਪ੍ਰਸ਼ਨ 13.
ਜਾਤ ਦੇ ਕੰਮਾਂ ਦਾ ਵਰਣਨ ਕਰੋ ।
ਉੱਤਰ-

  1. ਜਾਤ ਕਿੱਤੇ ਦਾ ਨਿਰਧਾਰਨ ਕਰਦੀ ਹੈ ।
  2. ਜਾਤ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ ।
  3. ਜਾਤ ਮਾਨਸਿਕ ਸੁਰੱਖਿਆ ਦਿੰਦੀ ਹੈ ।
  4. ਜਾਤ ਖੂਨ ਦੀ ਸ਼ੁੱਧਤਾ ਬਣਾਏ ਰੱਖਦੀ ਹੈ ।
  5. ਜਾਤ ਰਾਜਨੀਤਿਕ ਸਥਾਈਤਵ ਪ੍ਰਦਾਨ ਕਰਦੀ ਹੈ ।
  6. ਜਾਤ ਤਕਨੀਕੀ ਭੇਦਾਂ ਨੂੰ ਗੁਪਤ ਰੱਖਦੀ ਹੈ ।
  7. ਜਾਤ ਸਿੱਖਿਆ ਸੰਬੰਧੀ ਨਿਯਮਾਂ ਦਾ ਨਿਸ਼ਚਾ ਕਰਦੀ ਹੈ ।

ਪ੍ਰਸ਼ਨ 14.
ਜਾਤ ਇੱਕ ਬੰਦ ਸਮੂਹ ।
ਉੱਤਰ-
ਜੀ ਹਾਂ, ਜਾਤ ਇੱਕ ਬੰਦ ਸਮੂਹ ਹੈ । ਬੰਦ ਸਮੂਹ ਦਾ ਅਰਥ ਹੈ ਕਿ ਜਾਤ ਦੀ ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਹੈ । ਵਿਅਕਤੀ ਜਿਸ ਜਾਤ ਵਿੱਚ ਜਨਮ ਲੈਂਦਾ ਸੀ ਉਸੇ ਨਾਲ ਉਸ ਦੀ ਸਮਾਜਿਕ ਸਥਿਤੀ ਨਿਸ਼ਚਿਤ ਹੋ ਜਾਂਦੀ ਸੀ । ਵਿਅਕਤੀ ਆਪਣੀ ਜਾਤ ਨੂੰ ਛੱਡ ਨਹੀਂ ਸਕਦਾ ਅਤੇ ਨਾ ਹੀ ਬਦਲ ਸਕਦਾ ਹੈ । ਵਿਅਕਤੀ ਵਿੱਚ ਚਾਹੇ ਜਿੰਨੀ ਮਰਜ਼ੀ ਯੋਗਤਾ ਕਿਉਂ ਨਾ ਹੋਵੇ, ਚਾਹੇ ਉਹ ਜਿੰਨਾ ਮਰਜ਼ੀ ਉੱਚਾ ਅਤੇ ਅਮੀਰ ਕਿਉਂ ਨਾ ਹੋ ਜਾਵੇ ਉਹ ਆਪਣੀ ਜਾਤ ਨਹੀਂ ਬਦਲ ਸਕਦਾ । ਇਸ ਦੀ ਮੈਂਬਰਸ਼ਿਪ ਇੱਛੁਕ ਅਤੇ ਯੋਗਤਾ ਉੱਪਰ ਆਧਾਰਿਤ ਨਹੀਂ ਬਲਕਿ ਜਨਮ ਉੱਪਰ ਆਧਾਰਿਤ ਹੁੰਦੀ ਹੈ । ਇਸ ਤਰ੍ਹਾਂ ਇਹ ਇੱਕ ਬੰਦ ਸਮੂਹ ਹੈ ।

ਪ੍ਰਸ਼ਨ 15.
ਜਾਤ ਦੇ ਗੁਣ ਦੱਸੋ ।
ਜਾਂ
ਜਾਤ ਦੇ ਤਿੰਨ ਸਕਾਰਾਤਮਕ ਕੰਮ ।
ਉੱਤਰ-

  1. ਜਾਤ ਕਿਰਤ ਦੀ ਵੰਡ ਕਰਦੀ ਹੈ ।
  2. ਜਾਤ ਸਮਾਜਿਕ ਏਕਤਾ ਬਣਾਏ ਰੱਖਦੀ ਹੈ ।
  3. ਜਾਤ ਰਕਤ ਸ਼ੁੱਧਤਾ ਬਣਾਏ ਰੱਖਦੀ ਹੈ ।
  4. ਜਾਤ ਸਿੱਖਿਆ ਦੇ ਨਿਯਮ ਬਣਾਉਂਦੀ ਹੈ ।
  5. ਜਾਤ ਸਮਾਜ ਵਿੱਚ ਸਹਿਯੋਗ ਪੈਦਾ ਕਰਦੀ ਹੈ ।
  6. ਜਾਤ ਮਾਨਸਿਕ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 16.
ਜਾਤ ਚੇਤੰਨਤਾ ।
ਉੱਤਰ-
ਜਾਤ ਵਿਵਸਥਾ ਵਿੱਚ ਆਪਣੀ ਜਾਤ ਪ੍ਰਤੀ ਚੇਤਨਤਾ ਦੀ ਘਾਟ ਹੁੰਦੀ ਸੀ । ਇਹ ਤਾਂ ਵਰਗ ਵਿਵਸਥਾ ਵਿੱਚ ਪਾਈ ਜਾਂਦੀ ਸੀ । ਹਰੇਕ ਵਿਅਕਤੀ ਦੀ ਸਮਾਜਿਕ ਸਥਿਤੀ ਉਸਦੀ ਜਾਤ ਦੇ ਉੱਪਰ ਨਿਰਭਰ ਕਰਦੀ ਸੀ ਅਤੇ ਉਸ ਨੂੰ ਇਸ ਗੱਲ ਦਾ ਪਤਾ ਹੁੰਦਾ ਸੀ ਕਿ ਜਾਤ ਉਸ ਨੂੰ ਜਨਮ ਤੋਂ ਹੀ ਪ੍ਰਾਪਤ ਹੋ ਗਈ ਸੀ } ਜੇਕਰ ਕੋਈ ਉੱਚੀ ਜਾਤ ਵਿੱਚ ਪੈਦਾ ਹੋਇਆ ਸੀ ਤਾਂ ਉਸਦਾ ਸਤਿਕਾਰ ਕੀਤਾ ਜਾਂਦਾ ਸੀ ਅਤੇ ਜੇਕਰ ਕੋਈ ਨੀਵੀਂ ਜਾਤ ਵਿੱਚ ਪੈਦਾ ਹੋਇਆ ਸੀ ਤਾਂ ਉਸ ਨਾਲ ਮਾੜਾ ਸਲੂਕ ਕੀਤਾ ਜਾਂਦਾ ਸੀ । ਕੋਈ ਆਪਣੀ ਯੋਗਤਾ ਨਾਲ ਜਾਤ ਬਦਲਣ ਦੀ ਕੋਸ਼ਿਸ਼ ਨਹੀਂ ਕਰਦਾ ਇਸ ਲਈ ਆਪਣੀ ਜਾਤ ਚੇਤਨਾ ਦੀ ਘਾਟ ਹੁੰਦੀ ਸੀ ਜਾਂ

ਪ੍ਰਸ਼ਨ 17.
ਜਾਤ ਵਿੱਚ ਤਬਦੀਲੀ ਦੇ ਕਾਰਨ ।
ਉੱਤਰ-

  1. ਸਮਾਜਿਕ ਸੁਧਾਰ ਲਹਿਰਾਂ ।
  2. ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਕਾਨੂੰਨਾਂ ਦਾ ਬਣਨਾ ।
  3. ਅੰਗਰੇਜ਼ਾਂ ਦਾ ਤਬਦੀਲੀ ਵਿੱਚ ਯੋਗਦਾਨ ।
  4. ਉਦਯੋਗੀਕਰਨ ਕਰਕੇ ਜਾਤ ਵਿੱਚ ਤਬਦੀਲੀ ।
  5. ਸਿੱਖਿਆ ਦੇ ਪ੍ਰਸਾਰ ਕਰਕੇ ।
  6. ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਵਿੱਚ ਸੁਧਾਰ ਕਰਕੇ ।

ਪ੍ਰਸ਼ਨ 18.
ਕੀ ਜਾਤ ਬਦਲ ਰਹੀ ਹੈ ?
ਜਾਂ
ਜਾਤ ਦਾ ਭਵਿੱਖ ।
ਉੱਤਰ-
ਜੀ ਹਾਂ, ਜਾਤ ਬਦਲ ਰਹੀ ਹੈ । ਹੁਣ ਜਾਤ ਦੀ ਥਾਂ ਪੈਸੇ ਨੂੰ ਮਹੱਤਵ ਦਿੱਤਾ ਜਾਂਦਾ ਹੈ । ਨੌਕਰੀਆਂ ਵਿੱਚ ਪੱਛੜੀਆਂ ਜਾਤਾਂ ਲਈ ਰਾਖਵੇਂਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ । ਹੁਣ ਵਿਅਕਤੀ ਕੋਈ ਵੀ ਕਿੱਤਾ ਅਪਣਾ ਸਕਦਾ ਹੈ । ਅੰਤਰ-ਜਾਤੀ ਵਿਆਹ ਸ਼ੁਰੂ ਹੋ ਗਏ ਹਨ । ਹੁਣ ਖਾਣ-ਪੀਣ ਦੇ ਨਿਯਮਾਂ ਵਿੱਚ ਕਾਫ਼ੀ ਤਬਦੀਲੀ ਆ ਗਈ ਹੈ । ਹੁਣ ਚੋਣਾਂ ਜਾਤ ਦੇ ਨਾਮ ਉੱਤੇ ਲੜੀਆਂ ਜਾਂਦੀਆਂ ਹਨ । ਇਸ ਤਰ੍ਹਾਂ ਇਨ੍ਹਾਂ ਨੂੰ ਵੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਜਾਤ ਬਦਲ ਰਹੀ ਹੈ ।

ਪ੍ਰਸ਼ਨ 19.
ਜਾਤ ਦੇ ਔਗੁਣ ।
ਉੱਤਰ-

  1. ਜਾਤ ਪ੍ਰਥਾ ਵਿੱਚ ਔਰਤਾਂ ਦੀ ਨੀਵੀਂ ਸਥਿਤੀ ਹੁੰਦੀ ਹੈ ।
  2. ਜਾਤ ਪ੍ਰਥਾ ਛੂਤਛਾਤ ਨੂੰ ਵਧਾਉਂਦੀ ਹੈ ।
  3. ਜਾਤ ਪ੍ਰਥਾ ਜਾਤੀਵਾਦ ਨੂੰ ਵਧਾਉਂਦੀ ਹੈ ।
  4. ਜਾਤ ਪ੍ਰਥਾ ਸੰਸਕ੍ਰਿਤਕ ਸੰਘਰਸ਼ ਵਧਾਉਂਦੀ ਹੈ ।
  5. ਜਾਤ ਪ੍ਰਥਾ ਸਮਾਜਿਕ ਏਕਤਾ ਅਤੇ ਗਤੀਸ਼ੀਲਤਾ ਨੂੰ ਰੋਕਦੀ ਹੈ ।
  6. ਜਾਤ ਵਿਵਸਥਾ ਕਾਰਜ ਕੁਸ਼ਲਤਾ ਵਿੱਚ ਰੁਕਾਵਟ ਪੈਦਾ ਕਰਦੀ ਹੈ ।
  7. ਹਿੰਦੂ ਸਮਾਜ ਵਿੱਚ ਗਿਰਾਵਟ ਜਾਤ ਪ੍ਰਥਾ ਕਰਕੇ ਆਈ ।

ਪ੍ਰਸ਼ਨ 20.
ਜਾਤ ਅਤੇ ਵਰਗ ਵਿੱਚ ਅੰਤਰ ।
ਉੱਤਰ-

  1. ਜਾਤ ਜਨਮ ਉੱਤੇ ਆਧਾਰਿਤ ਹੈ ਪਰ ਵਰਗ ਪੈਸੇ ਉੱਤੇ ਆਧਾਰਿਤ ਹੈ ।
  2. ਜਾਤ ਬਦਲੀ ਨਹੀਂ ਜਾ ਸਕਦੀ ਪਰ ਵਰਗ ਬਦਲਿਆ ਜਾ ਸਕਦਾ ਹੈ ।
  3. ਜਾਤ ਬੰਦ ਵਿਵਸਥਾ ਹੈ ਪਰ ਵਰਗ ਖੁੱਲ੍ਹੀ ਵਿਵਸਥਾ ਹੈ ।
  4. ਜਾਤ ਲੋਕਤੰਤਰ ਦੇ ਵਿਰੁੱਧ ਹੈ ਪਰ ਵਰਗੁ ਲੋਕਤੰਤਰ ਦੇ ਅਨੁਸਾਰ ਹੈ ।
  5. ਜਾਤ ਵਿੱਚ ਕਈ ਪਾਬੰਦੀਆਂ ਹੁੰਦੀਆਂ ਹਨ ਪਰ ਵਰਗ ਵਿੱਚ ਕੋਈ ਪਾਬੰਦੀਆਂ ਨਹੀਂ ਹਨ ।
  6. ਜਾਤ ਵਿੱਚ ਚੇਤਨਾ ਨਹੀਂ ਹੁੰਦੀ ਪਰ ਵਰਗ ਵਿੱਚ ਵਰਗ ਚੇਤਨਾ ਹੁੰਦੀ ਹੈ ।

ਪ੍ਰਸ਼ਨ 21.
ਵਰਗ ਵਿਵਸਥਾ ।
ਉੱਤਰ-
ਸ਼੍ਰੇਣੀ ਵਿਵਸਥਾ ਅਜਿਹੇ ਵਿਅਕਤੀਆਂ ਦਾ ਸਮੂਹ ਹੈ ਜਿਹੜੇ ਇਕ ਦੂਸਰੇ ਨੂੰ ਸਮਾਨ ਸਮਝਦੇ ਹਨ ਅਤੇ ਹਰ ਇਕ ਸ਼੍ਰੇਣੀ ਦੀ ਸਥਿਤੀ ਸਮਾਜ ਵਿਚ ਆਪਣੀ ਹੀ ਹੁੰਦੀ ਹੈ । ਇਸ ਦੇ ਅਨੁਸਾਰ ਸ਼੍ਰੇਣੀ ਦੇ ਹਰ ਇਕ ਮੈਂਬਰ ਨੂੰ ਕੁੱਝ ਵਿਸ਼ੇਸ਼ ਜ਼ਿੰਮੇਵਾਰੀਆਂ, ਅਧਿਕਾਰ ਅਤੇ ਸ਼ਕਤੀਆਂ ਵੀ ਪ੍ਰਾਪਤ ਹੁੰਦੀਆਂ ਹਨ । ਵਰਗ ਚੇਤਨਤਾ ਹੀ ਵਰਗ ਦੀ ਮੁੱਖ ਜ਼ਰੂਰਤ ਹੁੰਦੀ ਹੈ । ਵਰਗ ਦੇ ਵਿਚ ਵਿਅਕਤੀ ਆਪਣੇ ਆਪ ਨੂੰ ਕੁਝ ਹੋਰ ਮੈਂਬਰਾਂ ਕੋਲੋਂ ਉੱਚਾ ਅਤੇ ਨੀਵਾਂ ਸਮਝਦਾ ਹੈ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 22.
ਧਨ ਅਤੇ ਆਮਦਨ-ਵਰਗ ਵਿਵਸਥਾ ਦੇ ਨਿਰਧਾਰਣ ।
ਉੱਤਰ-
ਸਮਾਜ ਦੇ ਵਿਚ ਉੱਚੀ ਸ਼੍ਰੇਣੀ ਦੀ ਸਥਿਤੀ ਦਾ ਮੈਂਬਰ ਬਣਨ ਦੇ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ । ਪਰੰਤੁ ਪੈਸੇ ਦੇ ਨਾਲ ਵਿਅਕਤੀ ਆਪ ਉੱਚੀ ਸਥਿਤੀ ਪ੍ਰਾਪਤ ਨਹੀਂ ਕਰਦਾ ਪਰੰਤੂ ਉਸਦੀ ਅਗਲੀ ਪੀੜ੍ਹੀ ਲਈ ਉੱਚੀ ਸਥਿਤੀ ਯਕੀਨੀ ਹੋ ਜਾਂਦੀ ਹੈ । ਆਮਦਨ ਦੇ ਨਾਲ ਵੀ ਵਿਅਕਤੀ ਨੂੰ ਸਮਾਜ ਵਿਚ ਉੱਚੀ ਸਥਿਤੀ ਪ੍ਰਾਪਤ ਹੁੰਦੀ ਹੈ । ਪਰੰਤੂ ਇਸ ਲਈ ਇਹ ਵੇਖਣਾ ਜ਼ਰੂਰੀ ਹੈ ਕਿ ਵਿਅਕਤੀ ਦੀ ਆਮਦਨ ਇਮਾਨਦਾਰੀ ਦੀ ਹੈ ਜਾਂ ਕਾਲੇ ਧੰਦੇ ਦੁਆਰਾ ਪ੍ਰਾਪਤ ਹੈ ।

ਪ੍ਰਸ਼ਨ 23.
ਵਰਗ ਦੀ ਵੰਡ ਦੇ ਆਧਾਰ ।
ਉੱਤਰ-

  1. ਪਰਿਵਾਰ ਤੇ ਨਾਤੇਦਾਰੀ
  2. ਸੰਪੱਤੀ ਆਮਦਨੀ ਤੇ ਪੈਸਾ
  3. ਕਿੱਤਾ
  4. ਰਹਿਣ ਦੇ ਸਥਾਨ ਦੀ ਦਿਸ਼ਾ
  5. ਸਿੱਖਿਆ
  6. ਸ਼ਕਤੀ
  7. ਧਰਮ
  8. ਨਸਲ
  9. ਜਾਤ
  10. ਸਥਿਤੀ ਚਿੰਨ੍ਹ ।

ਪ੍ਰਸ਼ਨ 24.
ਜਾਤ ਤੇ ਵਰਗ ਵਿਚ ਅੰਤਰ ।
ਉੱਤਰ-

  1. ਜਾਤ ਜਨਮ ਉੱਤੇ ਆਧਾਰਿਤ ਹੁੰਦੀ ਹੈ ਪਰ ਵਰਗ ਦਾ ਆਧਾਰ ਕਰਮ ਹੁੰਦਾ ਹੈ ।
  2. ਜਾਤ ਦਾ ਕਿੱਤਾ ਨਿਸ਼ਚਿਤ ਹੁੰਦਾ ਹੈ ਪਰ ਵਰਗ ਦਾ ਨਹੀਂ ।
  3. ਜਾਤ ਮੈਂਬਰਸ਼ਿਪ ਤ ਹੁੰਦੀ ਹੈ ਪਰ ਵਰਗ ਦੀ ਮੈਂਬਰਸ਼ਿਪ ਅਰਜਿਤ ਹੁੰਦੀ ਹੈ ।
  4. ਜਾਤ ਬੰਦ ਵਿਵਸਥਾ ਹੈ ਪਰ ਵਰਗ ਖੁੱਲੀ ਵਿਵਸਥਾ ਹੈ ।
  5. ਜਾਤ ਵਿਚ ਕਈ ਪਾਬੰਦੀਆਂ ਹੁੰਦੀਆਂ ਹਨ ਪਰ ਵਰਗ ਵਿਚ ਨਹੀਂ ।
  6. ਜਾਤ ਵਿਚ ਚੇਤਨਤਾ ਨਹੀਂ ਹੁੰਦੀ ਪਰ ਵਰਗ ਵਿਚ ਚੇਤਨਤਾ ਹੁੰਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਸਮਾਜਿਕ ਸਤਰੀਕਰਨ ਦੇ ਪ੍ਰਮੁੱਖ ਆਧਾਰਾਂ ਦਾ ਵਰਣਨ ਕਰੋ ।
ਉੱਤਰ-
ਹਰ ਇੱਕ ਸਮਾਜ ਵਿੱਚ ਸਤਰੀਕਰਨ ਦੇ ਵੱਖ-ਵੱਖ ਲੱਛਣ ਹੁੰਦੇ ਹਨ ਕਿਉਂਕਿ ਇਹ ਸਮਾਜਿਕ ਕੀਮਤਾਂ ਤੇ ਪ੍ਰਮੁੱਖ ਵਿਚਾਰਧਾਰਾਵਾਂ ਉੱਤੇ ਆਧਾਰਿਤ ਹੁੰਦੀਆਂ ਹਨ, ਇਸ ਲਈ ਸਤਰੀਕਰਨ ਦੇ ਆਧਾਰ ਵੀ ਵੱਖ-ਵੱਖ ਹੁੰਦੇ ਹਨ ।

ਸਮਾਜਿਕ ਸਤਰੀਕਰਨ ਦੀ ਪ੍ਰਕਿਰਿਆ ਦਾ ਸਰੂਪ ਵੱਖ-ਵੱਖ ਸਮਾਜਾਂ ਵਿੱਚ ਵੱਖੋ ਵੱਖਰਾ ਪਾਇਆ ਜਾਂਦਾ ਹੈ । ਇਹ ਹਰ ਸਮਾਜ ਵਿੱਚ ਪਾਈਆਂ ਜਾਣ ਵਾਲੀਆਂ ਸਮਾਜਿਕ ਕੀਮਤਾਂ ਨਾਲ ਸੰਬੰਧਿਤ ਹੁੰਦਾ ਹੈ । ਇਸੇ ਕਰਕੇ ਸਮਾਜਿਕ ਸਤਰੀਕਰਨ ਦੇ ਆਧਾਰ ਵੀ ਕਈ ਹੁੰਦੇ ਹਨ । ਪਰੰਤੂ ਆਧਾਰਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ-

  1. ਜੈਵਿਕ ਆਧਾਰ (Biological Basis)
  2. ਸਮਾਜਿਕ-ਸੰਸਕ੍ਰਿਤਕ ਆਧਾਰ (Socio-Cultural Basis) ।

ਹੁਣ ਅਸੀਂ ਸਮਾਜਿਕ ਸਤਰੀਕਰਨ ਦੇ ਦੋਨੋਂ ਪ੍ਰਮੁੱਖ ਆਧਾਰਾਂ ਦਾ ਵਿਸਥਾਰਪੂਰਵਕ ਵਰਣਨ ਕਰਾਂਗੇ ਜੋ ਹੇਠ ਲਿਖੇ ਅਨੁਸਾਰ ਹੈ-

1. ਜੈਵਿਕ ਆਧਾਰ (Biological Basis) – ਜੈਵਿਕ ਆਧਾਰ ਉੱਤੇ ਸਮਾਜ ਵਿੱਚ ਵਿਅਕਤੀਆਂ ਨੂੰ ਉਨ੍ਹਾਂ ਦੇ ਜਨਮ ਦੇ ਆਧਾਰ ਉੱਤੇ ਉੱਚ ਤੇ ਨੀਚ ਸਥਾਨ ਦਿੱਤੇ ਜਾਂਦੇ ਹਨ । ਉਨ੍ਹਾਂ ਦੀ ਵਿਅਕਤੀਗਤ ਯੋਗਤਾ ਦਾ ਕੋਈ ਮੁੱਲ ਨਹੀਂ ਹੁੰਦਾ | ਆਮ ਸ਼ਬਦਾਂ ਵਿੱਚ ਸਮਾਜ ਦੇ ਵੱਖ-ਵੱਖ ਵਿਅਕਤੀਆਂ ਤੇ ਸਮੂਹਾਂ ਵਿੱਚ ਮਿਲਣ ਵਾਲੇ ਉਚ-ਨੀਚ ਦੇ ਸੰਬੰਧ ਜੀਵ-ਵਿਗਿਆਨਕ ਆਧਾਰਾਂ ਉੱਤੇ ਨਿਰਧਾਰਿਤ ਹੋ ਸਕਦੇ ਹਨ ।

ਸਮਾਜਿਕ ਸਤਰੀਕਰਨ ਦੇ ਜੈਵਿਕ ਆਧਾਰਾਂ ਦਾ ਸੰਬੰਧ ਵਿਅਕਤੀ ਦੇ ਜਨਮ ਨਾਲ ਹੁੰਦਾ ਹੈ । ਵਿਅਕਤੀ ਨੂੰ ਸਮਾਜ ਦੇ ਵਿੱਚ ਕਈ ਵਾਰੀ ਉੱਚੀ ਤੇ ਨੀਵੀਂ ਸਥਿਤੀ ਜਨਮ ਦੇ ਆਧਾਰ ਤੇ ਪ੍ਰਾਪਤ ਹੁੰਦੀ ਹੈ । ਹੇਠ ਲਿਖੇ ਕੁੱਝ ਜੈਵਿਕ ਆਧਾਰਾਂ ਦਾ ਵਰਣਨ ਵਿਸਥਾਰ ਨਾਲ ਕੀਤਾ ਜਾ ਰਿਹਾ ਹੈ-

(i) ਜਨਮ (Birth) – ਸਮਾਜ ਦੇ ਵਿੱਚ ਵਿਅਕਤੀ ਦੇ ਜਨਮ ਦੇ ਆਧਾਰ ਤੇ ਵੀ ਸਤਰੀਕਰਨ ਪਾਇਆ ਜਾਂਦਾ ਹੈ । ਜੇਕਰ ਅਸੀਂ ਪ੍ਰਾਚੀਨ ਭਾਰਤੀ ਹਿੰਦੂ ਸਮਾਜ ਦੀ ਸਮਾਜਿਕ ਪ੍ਰਣਾਲੀ ਉੱਪਰ ਧਿਆਨ ਮਾਰੀਏ ਤਾਂ ਅਸੀਂ ਕੀ ਵੇਖਦੇ ਹਾਂ ਕਿ ਜਨਮ ਦੇ ਆਧਾਰ ਤੇ ਹੀ ਸਮਾਜ ਵਿੱਚ ਵਿਅਕਤੀ ਨੂੰ ਉੱਚੀ-ਨੀਵੀਂ ਸਥਿਤੀ ਪ੍ਰਾਪਤ ਹੁੰਦੀ ਸੀ । ਜਿਹੜਾ ਵਿਅਕਤੀ ਜਿਸ ਜਾਤ ਵਿੱਚ ਜਨਮ ਲੈਂਦਾ ਸੀ, ਉਸ ਨੂੰ ਉਸੇ ਜਾਤੀ ਨਾਲ ਜੋੜ ਦਿੱਤਾ ਜਾਂਦਾ ਸੀ ਅਤੇ ਇਸ ਜਨਮ ਤੇ ਆਧਾਰ ‘ਤੇ ਹੀ ਵਿਅਕਤੀ ਨੂੰ ਸਥਿਤੀ ਪ੍ਰਾਪਤ ਹੁੰਦੀ ਸੀ । ਵਿਅਕਤੀ ਆਪਣੀ ਮਿਹਨਤ ਅਤੇ ਯੋਗਤਾ ਦੇ ਆਧਾਰ ਤੇ ਵੀ ਆਪਣੀ ਜਾਤੀ ਨੂੰ ਬਦਲ ਨਹੀਂ ਸੀ ਸਕਦਾ । ਇਸ ਪ੍ਰਕਾਰ ਜਾਤੀ ਪ੍ਰਥਾ ਵਿੱਚ ਪਦਕੂਮ ਬਣਿਆਂ ਰਹਿੰਦਾ ਸੀ । ਇਸ ਵਿਵਰਣ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਵਿਅਕਤੀ ਨੂੰ ਸਮਾਜ ਦੇ ਵਿੱਚ ਸਥਿਤੀ ਉਸ ਦੀ ਇੱਛਾ ਜਾਂ ਯੋਗਤਾ ਮੁਤਾਬਿਕ ਨਹੀਂ ਪ੍ਰਾਪਤ ਹੁੰਦੀ ਸੀ । ਜਾਤੀ ਪ੍ਰਥਾ ਵਿੱਚ ਸਮਾਜਿਕ ਸਤਰੀਕਰਨ ਦੀ ਵਿਵਸਥਾ ਦਾ ਮੁੱਖ ਆਧਾਰ ਜਨਮ ਹੁੰਦਾ ਸੀ । ਇਸ ਜਨਮ ਦੇ ਆਧਾਰ ਤੇ ਹੀ ਵਿਅਕਤੀ ਨੂੰ ਉੱਚਾ ਤੇ ਨੀਵਾਂ ਸਥਾਨ ਸਮਾਜ ਵਿੱਚ ਪ੍ਰਾਪਤ ਹੁੰਦਾ ਸੀ ।

ਇਸ ਵਿੱਚ ਵਿਅਕਤੀ ਦੀ ਨਿੱਜੀ ਯੋਗਤਾ ਦਾ ਕੋਈ ਮਹੱਤਵ ਨਹੀਂ ਹੁੰਦਾ ਸੀ । ਨਿੱਜੀ ਯੋਗਤਾ ਨਾ ਤਾਂ ਜਾਤ ਬਦਲਣ ਵਿੱਚ ਸਹਾਇਕ ਹੋ ਸਕਦੀ ਸੀ ਤੇ ਨਾ ਹੀ ਆਪਣੀ ਸਥਿਤੀ ਨੂੰ ਉੱਚਾ ਚੁੱਕਣ ਲਈ । ਹੱਦ ਤੋਂ ਹੱਦ ਨਿੱਜੀ ਯੋਗਤਾ ਵਿਅਕਤੀ ਨੂੰ ਆਪਣੀ ਜਾਤੀ ਵਿੱਚ ਉੱਚਾ ਕਰ ਸਕਦੀ ਸੀ । ਆਪਣੀ ਜਾਤੀ ਵਿੱਚ ਉੱਚਾ ਹੋਣ ਦੇ ਬਾਵਜੂਦ ਵੀ ਉਹ ਆਪਣੇ ਤੋਂ ਉੱਪਰਲੀ ਜਾਤੀ ਤੋਂ ਨੀਵਾਂ ਹੀ ਰਹੇਗਾ । ਜਾਤ ਸਤਰੀਕਰਨ ਵਿੱਚ ਵਿਅਕਤੀ ਦੀ ਸਮਾਜਿਕ ਸਥਿਤੀ ਉਨ੍ਹਾਂ ਦੀ ਯੋਗਤਾ ਉੱਪਰ ਨਿਰਧਾਰਿਤ ਨਹੀਂ ਹੁੰਦੀ ਬਲਕਿ ਵਿਅਕਤੀ ਦੇ ਜਨਮ ਦੇ ਆਧਾਰ ਉੱਤੇ ਨਿਰਧਾਰਿਤ ਹੁੰਦਾ ਹੈ । ਅੱਜ ਵੀ ਭਾਰਤੀ ਪੇਂਡੂ ਸਮਾਜਾਂ ਵਿੱਚ ਜਾਤ ਦੇ ਆਧਾਰ ਉੱਤੇ ਸਤਰੀਕ੍ਰਿਤ ਜੀਵਨ ਮਿਲਦਾ ਹੈ ।

(ii) ਉਮਰ (Age) – ਜਾਨਸਨ ਤੋਂ ਬਾਅਦ ਉਮਰ ਦੇ ਆਧਾਰ ਉੱਤੇ ਸਮਾਜਿਕ ਸਤਰੀਕਰਨ ਵੀ ਪਾਇਆ ਜਾਂਦਾ ਹੈ । ਪ੍ਰਸਿੱਧ ਸਮਾਜ ਵਿਗਿਆਨੀ ਹੈ. ਐਮ. ਜਾਨਸਨ ਨੇ ਆਪਣੀ ਕਿਤਾਬ ‘ਸਮਾਜ-ਵਿਗਿਆਨ’ (Sociology) ਵਿੱਚ ਵਿਅਕਤੀ ਦੀ ਉਮਰ ਦੀਆਂ ਵੱਖ-ਵੱਖ ਅਵਸਥਾਵਾਂ ਦਿੱਤੀਆਂ ਹਨ-

  • ਬਾਲ ਅਵਸਥਾ (Childhood Stage)
  • ਕਿਸ਼ੋਰ ਅਵਸਥਾ (Adolscence Stage)
  • ਜਵਾਨ ਅਵਸਥਾ (Adult Stage)
  • ਬਜ਼ੁਰਗ ਅਵਸਥਾ (Old Stage)

ਹੋਰ ਕਈ ਵਿਗਿਆਨੀਆਂ ਨੇ ਵੀ ਉਮਰ ਦੇ ਆਧਾਰ ਤੇ ਵਿਅਕਤੀ ਦੀਆਂ ਵੱਖ-ਵੱਖ ਅਵਸਥਾਵਾਂ ਦਿੱਤੀਆਂ ਹਨ । ਕਿਸੇ ਵੀ ਸਮਾਜ ਦੇ ਵਿੱਚ ਛੋਟੇ ਬੱਚੇ ਦੀ ਸਥਿਤੀ ਉੱਚੀ ਨਹੀਂ ਹੁੰਦੀ, ਕਿਉਂਕਿ ਉਸ ਦੀ ਬੁੱਧੀ ਦਾ ਵਿਕਾਸ ਨਹੀਂ ਹੋਇਆ ਹੁੰਦਾ । ਬੱਚਾ ਜਿਵੇਂ-ਜਿਵੇਂ ਵੱਡਾ ਹੁੰਦਾ ਹੈ ਤਿਵੇਂ-ਤਿਵੇਂ ਉਸ ਦੀ ਬੁੱਧੀ ਦਾ ਵਿਕਾਸ ਹੋਇਆ ਹੁੰਦਾ ਹੈ । ਬੁੱਧੀ ਦੇ ਵਿਕਾਸ ਦੇ ਨਾਲ ਉਸ ਵਿੱਚ Maturity ਆਉਂਦੀ ਹੈ । ਇਸੇ ਕਰਕੇ ਉਸ ਨੂੰ ਪਹਿਲ ਦਿੱਤੀ ਜਾਂਦੀ ਹੈ । ਭਾਰਤ ਸਰਕਾਰ ਵਿੱਚ ਵੀ ਜੇਕਰ ਅਸੀਂ ਦੇਖੀਏ ਤਾਂ ਵਧੇਰੇ ਗਿਣਤੀ ਵੱਡੀ ਉਮਰ ਦੇ ਲੋਕਾਂ ਦੀ ਹੈ । ਰਾਸ਼ਟਰਪਤੀ ਬਣਨ ਦੇ ਲਈ ਵੀ ਸੰਵਿਧਾਨ ਨੇ ਉਮਰ ਨਿਸ਼ਚਿਤ ਕੀਤੀ ਹੁੰਦੀ ਹੈ । ਭਾਰਤ ਵਿੱਚ ਇਹ ਉਮਰ 35 ਸਾਲਾਂ ਦੀ ਹੈ । ਜੇਕਰ ਅਸੀਂ ਪ੍ਰਾਚੀਨ ਭਾਰਤੀ ਸਮਾਜ ਦੀ ਪਰਿਵਾਰਿਕ ਪ੍ਰਣਾਲੀ ਵੱਲ ਧਿਆਨ ਕਰੀਏ ਤਾਂ ਅਸੀਂ ਕੀ ਮਹਿਸੂਸ ਕਰਦੇ ਹਾਂ ਕਿ ਵੱਡੀ ਉਮਰ ਦੇ ਵਿਅਕਤੀਆਂ ਦਾ ਹੀ ਪਰਿਵਾਰ ਉੱਪਰ ਨਿਯੰਤਰਣ ਹੁੰਦਾ ਸੀ ।

ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ 18 ਸਾਲ ਦੇ ਵਿਅਕਤੀ ਨੂੰ ਹੀ ਪ੍ਰਾਪਤ ਹੈ । ਪਰੰਤੂ ਆਧੁਨਿਕ ਸਮਾਜ ਦੇ ਵਿੱਚ ਭਾਰਤ ਸਰਕਾਰ ਨੇ ਕੁਝ ਉਮਰ ਦੇ ਸੰਬੰਧ ਵਿੱਚ ਪਰਿਵਰਤਨ ਲਿਆਂਦੇ ਹਨ । ਜਿਵੇਂ ਆਸਾਮ ਦੇ ਵਿੱਚ ਮੁੱਖ ਮੰਤਰੀ ਬਹੁਤ ਹੀ ਛੋਟੀ ਉਮਰ ਦੇ ਵਿੱਚ ਬਣੇ । ਵੋਟਾਂ ਦੇ ਸੰਬੰਧ ਵਿੱਚ ਵੀ ਭਾਰਤ ਸਰਕਾਰ ਨੇ ਪੁਰਾਣੀ 21 ਸਾਲ ਦੀ ਉਮਰ ਨੂੰ ਘਟਾ ਕੇ 18 ਸਾਲ ਤੱਕ ਦੀ ਕੀਤੀ ਹੈ । ਉਂਝ ਵੀ ਲੋਕ ਬਜ਼ੁਰਗ ਵਿਅਕਤੀ ਨਾਲੋਂ ਜਵਾਨ ਵਿਅਕਤੀ ਨੂੰ ਰਾਜਨੀਤੀ ਵਿੱਚ ਲਿਆਉਣ ਲੱਗ ਪਏ ਹਨ ।

ਪਰੰਤੁ ਰਾਜਨੀਤੀ ਚਲਾਉਣ ਲਈ ਬਜ਼ੁਰਗ ਲੋਕ ਇੱਕ ਥੰਮ ਹਨ । ਇਹ ਹੀ ਜਵਾਨ ਪੀੜੀ ਨੂੰ ਤਿਆਰ ਕਰਦੇ ਹਨ । ਇਸ ਪ੍ਰਕਾਰ ਸਰਕਾਰ ਨੇ ਵਿਆਹ ਦੀ ਸੰਸਥਾ ਵਿੱਚ ਪ੍ਰਵੇਸ਼ ਕਰਨ ਦੇ ਲਈ ਵਿਅਕਤੀ ਦੀ ਉਮਰ ਨਿਸ਼ਚਿਤ ਕਰ ਦਿੱਤੀ ਹੈ। ਤਾਂ ਕਿ ਬਾਲ ਵਿਆਹ ਦੀ ਪ੍ਰਥਾ ਨੂੰ ਰੋਕਿਆ ਜਾ ਸਕੇ ! ਐਲ. ਸਾਈਮਨਸ ਦੇ ਅਨੁਸਾਰ, ਲਗਭਗ ਸੰਸਾਰ ਦੇ ਸਾਰੇ ਸਮਾਜਾਂ ਵਿੱਚ ਵੱਡੀ ਉਮਰ ਦੇ ਲੋਕਾਂ ਦੀ ਸਥਿਤੀ ਇੱਜ਼ਤ ਵਾਲੀ ਹੁੰਦੀ ਹੈ | ਕਈ ਕਬੀਲਿਆਂ ਵਿੱਚ ਜ਼ਿਆਦਾ ਉਮਰ ਦੇ ਲੋਕਾਂ ਦੀ ਕੌਂਸਲ ਬਣਾਈ ਜਾਂਦੀ ਹੈ, ਜਿਸ ਦੇ ਦੁਆਰਾ ਸਮਾਜ ਵਿੱਚ ਮਹੱਤਵਪੂਰਨ ਫ਼ੈਸਲੇ ਲਏ ਜਾਂਦੇ ਹਨ । ਆਸਟ੍ਰੇਲੀਆ ਦੇ ਕਬੀਲਿਆਂ ਦੇ ਵਿੱਚ ਪ੍ਰਸ਼ਾਸਨੀ ਅਧਿਕਾਰ ਵੱਡੀ ਉਮਰ ਦੇ ਵਿਅਕਤੀਆਂ ਦਾ ਹੀ ਸਵੀਕਾਰ ਕੀਤਾ ਜਾਂਦਾ ਹੈ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵੱਖ-ਵੱਖ ਪਦਾਂ ਤੇ ਜ਼ਿੰਮੇਵਾਰੀਆਂ ਨੂੰ ਨਿਰਧਾਰਿਤ ਕਰਨ ਲਈ ਉਮਰ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ । ਕਿਸੇ ਵੀ ਬਹੁਤ ਜ਼ਿਆਦਾ ਜ਼ਿੰਮੇਵਾਰੀ ਵਾਲੇ ਕੰਮ ਨੂੰ ਨਾ ਤਾਂ ਬੱਚੇ ਨੂੰ ਦਿੱਤਾ ਜਾਵੇਗਾ ਤੇ ਨਾ ਹੀ ਜਵਾਨ ਨੂੰ । ਉਹ ਤਾਂ ਕਿਸੇ ਤਜਰਬੇਕਾਰ ਵਿਅਕਤੀ ਨੂੰ ਹੀ ਦਿੱਤਾ ਜਾਵੇਗਾ ਤੇ ਤਜ਼ਰਬਾ ਉਮਰ ਦੇ ਨਾਲ-ਨਾਲ ਹੀ ਆਉਂਦਾ ਹੈ । ਇਸੇ ਵਾਸਤੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਐਮ.ਪੀ. ਬਣਨ ਵਾਸਤੇ ਅਤੇ ਇੱਥੋਂ ਤੱਕ ਕਿ ਵੋਟ ਦੇਣ ਵਾਸਤੇ ਵੀ ਉਮਰ ਨਿਸ਼ਚਿਤ ਕਰ ਦਿੱਤੀ ਗਈ ਹੈ ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਉਮਰ ਵੱਧਣ ਦੇ ਨਾਲ-ਨਾਲ ਸਿਆਣਪ ਵੀ ਵੱਧਦੀ ਹੈ ਅਤੇ ਤਜਰਬਾ ਵੀ ਵੱਧਦਾ ਹੈ ।

(iii) ਲਿੰਗ (Sex) – ਲਿੰਗ ਵੀ ਸਤਰੀਕਰਨ ਦਾ ਆਧਾਰ ਹੁੰਦਾ ਹੈ । ਲਿੰਗ ਦੇ ਆਧਾਰ ਤੇ ਭੇਦ-ਆਦਮੀ ਅਤੇ ਔਰਤ ਦਾ ਹੀ ਹੁੰਦਾ ਹੈ । ਜੇਕਰ ਅਸੀਂ ਸ਼ੁਰੂ ਦੇ ਸਮਾਜਾਂ ਦਾ ਜ਼ਿਕਰ ਕਰੀਏ ਤਾਂ ਉਨ੍ਹਾਂ ਸਮਾਜਾਂ ਦੀ ਵੰਡ ਕੇਵਲ ਲਿੰਗ ਦੇ ਆਧਾਰ ਤੇ ਹੀ ਹੁੰਦੀ ਸੀ । ਔਰਤਾਂ ਘਰ ਦਾ ਕੰਮ ਕਰਦੀਆਂ ਅਤੇ ਆਦਮੀ ਘਰੋਂ ਬਾਹਰ ਜਾ ਕੇ ਖਾਣ-ਪੀਣ ਲਈ ਵਸਤਾਂ ਇਕੱਠੀਆਂ ਕਰਦੇ ਸਨ ।

ਸੱਤਾ ਦੇ ਆਧਾਰ ਤੇ ਪਰਿਵਾਰਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ-

  • ਪਿੱਤਰਸਾਤਮਕ ਪਰਿਵਾਰ (Patriarchal family)
  • ਮਾਤਰਸੜਾਤਮਕ ਪਰਿਵਾਰ (Matriarchal family) ।

ਇਹ ਦੋਨੋਂ ਤਰ੍ਹਾਂ ਦੇ ਪਰਿਵਾਰਾਂ ਦੀ ਕਿਸਮ ਲਿੰਗ ਦੇ ਆਧਾਰ ‘ਤੇ ਹੀ ਪਾਈ ਜਾਂਦੀ ਸੀ । ਪਿੱਤਰਸੜਾਤਮਕ ਪਰਿਵਾਰ ਵਿੱਚ ਪਿਤਾ ਦੀ ਸੜਾ ਮਹੱਤਵਪੂਰਨ ਸੀ । ਪਰਿਵਾਰ ਪਿਤਾ ਦੇ ਨਿਯੰਤਰਣ ਹੇਠ ਰਹਿੰਦਾ ਸੀ । ਪਰ ਮਾਤਰ ਸੜਾਤਮਕ ਪਰਿਵਾਰ ਵਿੱਚ ਪਰਿਵਾਰ ਉੱਪਰ ਨਿਯੰਤਰਣ ਮਾਤਾ ਦਾ ਹੀ ਹੁੰਦਾ ਸੀ । ਜੇਕਰ ਅਸੀਂ ਵੈਸੇ ਪ੍ਰਾਚੀਨ ਹਿੰਦੂ ਸਮਾਜ ਦਾ ਵਰਣਨ ਕਰੀਏ ਤਾਂ ਲਿੰਗ ਦੇ ਆਧਾਰ ਤੇ ਆਦਮੀ ਦੀ ਸਥਿਤੀ ਸਮਾਜ ਵਿੱਚ ਉੱਚੀ ਹੁੰਦੀ ਸੀ । ਲਿੰਗ ਦੇ ਆਧਾਰ ਤੇ ਆਦਮੀ ਅਤੇ ਔਰਤ ਦੇ ਕੰਮਾਂ ਵਿੱਚ ਵੀ ਭਿੰਨਤਾ ਪਾਈ ਜਾਂਦੀ ਸੀ । ਲਿੰਗ ਦੇ ਆਧਾਰ ਤੇ ਪਾਈ ਜਾਣ ਵਾਲੀ ਭਿੰਨਤਾ ਅਜੇ ਵੀ ਆਧੁਨਿਕ ਸਮਾਜਾਂ ਵਿੱਚ ਕੁਝ ਹੱਦ ਤੱਕ ਵਿਕਸਿਤ ਹੈ । ਭਾਵੇਂ ਸਰਕਾਰ ਨੇ ਯਤਨ ਕਰਕੇ ਔਰਤਾਂ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਹਨ ।

ਸਿੱਖਿਆ ਦੇ ਖੇਤਰ ਵਿੱਚ ਵੀ ਔਰਤਾਂ ਨੂੰ ਕੁੱਝ ਰਾਜਾਂ ਵਿੱਚ ਮੁਫਤ ਸਿੱਖਿਆ ਪ੍ਰਾਪਤ ਹੋ ਰਹੀ ਹੈ । ਪਰੰਤੂ ਕੁੱਝ ਕੁ ਫ਼ਰਕ ਅਜੇ ਵੀ ਨਜ਼ਰ ਆਉਂਦਾ ਹੈ । ਪੱਛਮੀ ਦੇਸ਼ਾਂ ਵਿੱਚ ਭਾਵੇਂ ਔਰਤ ਤੇ ਆਦਮੀ ਨੂੰ ਹਰ ਖੇਤਰ ਵਿੱਚ ਬਰਾਬਰ ਸਮਝਿਆ ਜਾਂਦਾ ਰਿਹਾ ਹੈ ਪਰੰਤੁ ਅਮਰੀਕਾ ਵਿਚ ਰਾਸ਼ਟਰਪਤੀ ਦੀ ਪਦਵੀ ਔਰਤ ਨਹੀਂ ਸੰਭਾਲ ਸਕਦੀ ( ਆਦਮੀ ਅਤੇ ਔਰਤ ਦੀਆਂ ਕੁਝ ਭੂਮਿਕਾਵਾਂ ਤਾਂ ਕੁਦਰਤੀ ਤੌਰ ਤੇ ਹੀ ਵੱਖਰੀਆਂ ਹੁੰਦੀਆਂ ਹਨ, ਜਿਵੇਂ ਬੱਚੇ ਨੂੰ ਜਨਮ ਦੇਣ ਦਾ ਕੰਮ ਔਰਤ ਦਾ ਹੀ ਹੁੰਦਾ ਹੈ, ਆਦਿ । ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਲਿੰਗ ਵੀ ਸਤਰੀਕਰਨ ਦਾ ਬਹੁਤ ਹੀ ਪੁਰਾਣਾ ਆਧਾਰ ਰਿਹਾ ਹੈ ਜਿਸ ਦੇ ਦੁਆਰਾ ਸਮਾਜ ਵਿੱਚ ਆਦਮੀ ਅਤੇ ਔਰਤ ਦੀ ਸਥਿਤੀ ਨੂੰ ਨਿਸ਼ਚਿਤ ਕੀਤਾ ਜਾਂਦਾ ਹੈ ।

(iv) ਨਸਲ (Race) – ਸਮਾਜਿਕ ਸਤਰੀਕਰਨ ਦੀ ਪ੍ਰਕਿਰਿਆ ਦਾ ਆਧਾਰ ਨਸਲ ਵੀ ਰਹੀ ਹੈ । ਨਸਲ ਦੇ ਆਧਾਰ ਤੇ ਸਮਾਜ ਨੂੰ ਵਿਭਿੰਨ ਸਮੂਹਾਂ ਵਿੱਚ ਵੰਡਿਆ ਹੁੰਦਾ ਹੈ । ਮੁੱਖ ਤੌਰ ਉੱਤੇ ਮਨੁੱਖੀ ਜਾਤੀ ਦੀਆਂ ਤਿੰਨ ਨਸਲਾਂ ਪਾਈਆਂ ਗਈਆਂ ਹਨ-

  • ਕਾਕੇਸ਼ੀਅਨ (Caucasion)
  • ਮੰਗੋਲਾਈਡ (Mangoloid)
  • ਨੀਗਰੋਆਈਡ (Negroid)

ਇਨ੍ਹਾਂ ਤਿੰਨੋਂ ਨਸਲਾਂ ਵਿੱਚ ਪਦਮ (Hierarchy) ਦੀ ਵਿਵਸਥਾ ਪਾਈ ਜਾਂਦੀ ਹੈ । ਚਿੱਟੀ ਨਸਲ ਕਾਕੇਸ਼ੀਅਨ ਨੂੰ ਸਮਾਜ ਵਿੱਚ ਸਭ ਤੋਂ ਉੱਚਾ ਸਥਾਨ ਪ੍ਰਾਪਤ ਹੁੰਦਾ ਹੈ ਤੇ ਪੀਲੀ ਨਸਲ ਮੰਗੋਲਾਈਡ ਦਾ ਸਥਾਨ ਮੱਧਮ ਤੇ ਕਾਲੀ ਨਸਲ ਨੀਗਰੋਆਈਡ ਦੀ ਸਮਾਜ ਵਿੱਚ ਸਭ ਤੋਂ ਨੀਵੀਂ ਸਥਿਤੀ ਹੁੰਦੀ ਸੀ । ਅਮਰੀਕਾ ਦੇ ਵਿੱਚ ਅਜੇ ਵੀ ਕਾਲੀ ਨਸਲ ਦੀ ਤੁਲਨਾ ਵਿੱਚ ਚਿੱਟੀ ਨਸਲ ਦੇ ਲੋਕਾਂ ਨੂੰ ਉੱਤਮ ਮੰਨਿਆ ਜਾਂਦਾ ਹੈ । ਚਿੱਟੀ ਨਸਲ ਦੇ ਵਿਅਕਤੀ ਆਪਣੇ ਬੱਚਿਆਂ ਨੂੰ ਅਲੱਗ ਸਕੂਲਾਂ ਵਿੱਚ ਪੜ੍ਹਨ ਲਈ ਭੇਜਦੇ ਸਨ । ਇੱਥੋਂ ਤੱਕ ਇਹ ਉਪਰੋਕਤ ਨਸਲਾਂ ਦੇ ਵਿਅਕਤੀ ਆਪਸ ਵਿੱਚ ਵਿਆਹ ਸ਼ਾਦੀਆਂ ਵੀ ਨਹੀਂ ਸਨ ਕਰਦੇ ਆਧੁਨਿਕ ਸਮਾਜ ਦੇ ਵਿੱਚ ਵਿਭਿੰਨ ਨਸਲਾਂ ਵਿੱਚ ਪਾਈ ਜਾਣ ਵਾਲੀ ਭਿੰਨਤਾ ਵਿੱਚ ਕੁਝ ਪਰਿਵਰਤਨ ਆ ਗਏ ਹਨ ਪਰੰਤੂ ਫਿਰ ਵੀ ਨਸਲ ਸਮਾਜਿਕ ਸਤਰੀਕਰਨੇ ਦਾ ਇੱਕ ਆਧਾਰ ਬਣੀ ਹੋਈ ਹੈ ।

ਨਸਲ ਸ਼ੇਸ਼ਟਤਾ ਦੇ ਆਧਾਰ ਉੱਤੇ ਗੋਰੇ ਕਾਲਿਆਂ ਨਾਲ ਵਿਆਹ ਨਹੀਂ ਕਰਵਾਉਂਦੇ 1 ਕਾਲਿਆਂ ਨਾਲ ਗੋਰੇ ਬਹੁਤ ਸਾਰੇ ਭੇਦਭਾਵ ਕਰਦੇ ਹਨ । ਇਸ ਤਰ੍ਹਾਂ ਸਪੱਸ਼ਟ ਹੈ ਕਿ ਨਸਲ ਦੇ ਆਧਾਰ ਉੱਤੇ ਗੋਰੇ ਤੇ ਕਾਲੇ ਲੋਕਾਂ ਦੇ ਰਹਿਣ-ਸਹਿਣ, ਸੁਵਿਧਾਵਾਂ ਤੇ ਵਿਸ਼ੇਸ਼ ਅਧਿਕਾਰਾਂ ਵਿੱਚ ਭੇਦ ਪਾਇਆ ਜਾਂਦਾ ਹੈ । ਅੱਜ ਹੀ ਅਸੀਂ ਪੱਛਮੀ ਦੇਸ਼ਾਂ ਦੇ ਆਧਾਰ ਉੱਤੇ ਭੇਦ ਦੇਖ ਸਕਦੇ ਹਾਂ । ਗੋਰੇ ਲੋਕ ਏਸ਼ੀਅਨ ਲੋਕਾਂ ਨਾਲ ਇਸੇ ਆਧਾਰ ਉੱਤੇ ਬਹੁਤ ਵਿਤਕਰਾ ਕਰਦੇ ਹਨ ਕਿਉਂਕਿ ਉਹ ਆਪਣੇ ਆਪ ਨੂੰ ਕਾਲਿਆਂ ਤੋਂ ਉੱਚਾ ਸਮਝਦੇ ਹਨ ।

2. ਸਮਾਜਿਕ ਸੰਸਕ੍ਰਿਤਕ ਆਧਾਰ (Socio Cultural basis) – ਸਿਰਫ਼ ਜੈਵਿਕ ਆਧਾਰ ਉੱਤੇ ਹੀ ਨਹੀਂ ਬਲਕਿ ਸਮਾਜਿਕ ਸੰਸਕ੍ਰਿਤਕ ਆਧਾਰਾਂ ਉੱਤੇ ਵੀ ਸਮਾਜ ਵਿੱਚ ਸਤਰੀਕਰਨ ਪਾਇਆ ਜਾਂਦਾ ਹੈ । ਸਮਾਜਿਕ ਸੰਸਕ੍ਰਿਤਕ ਆਧਾਰ ਕਈ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦਾ ਵਰਣਨ ਹੇਠਾਂ ਲਿਖਿਆ ਹੈ-

(i) ਕਿੱਤੇ ਦਾ ਆਧਾਰ (Basis of Occupation) – ਕਿੱਤੇ ਦੇ ਆਧਾਰ ਤੇ ਸਮਾਜ ਨੂੰ ਵਿਭਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ । ਕੁਝ ਕਿੱਤੇ ਸਮਾਜ ਵਿੱਚ ਮਹੱਤਵਪੂਰਨ ਸਮਝੇ ਜਾਂਦੇ ਹਨ ਤੇ ਕੁਝ ਘੱਟ ਮਹੱਤਵਪੂਰਨ । ਵਰਣ ਵਿਵਸਥਾ ਵਿੱਚ ਸਮਾਜ ਵਿੱਚ ਸਤਰੀਕਰਨ ਕਿੱਤੇ ਦੇ ਆਧਾਰ ‘ਤੇ ਹੀ ਹੁੰਦਾ ਸੀ । ਵਿਅਕਤੀ ਜਿਹੜੇ ਕਿੱਤੇ ਨੂੰ ਅਪਣਾਉਂਦਾ ਸੀ ਉਸ ਨੂੰ ਉਸੀ ਕਿੱਤੇ ਮੁਤਾਬਿਕ ਸਮਾਜ ਵਿੱਚ ਸਥਿਤੀ ਪ੍ਰਾਪਤ ਹੋ ਜਾਂਦੀ ਸੀ । ਜਿਵੇਂ ਜਿਹੜਾ ਵਿਅਕਤੀ ਵੇਦਾਂ ਆਦਿ ਦੀ ਸਿੱਖਿਆ ਪ੍ਰਾਪਤ ਕਰਕੇ ਲੋਕਾਂ ਨੂੰ ਸਿੱਖਿਅਤ ਕਰਨ ਦਾ ਕਿੱਤਾ ਅਪਨਾਉਣਾ ਸ਼ੁਰੂ ਕਰ ਦਿੰਦਾ ਸੀ ਤਾਂ ਉਸ ਨੂੰ ਬ੍ਰਾਹਮਣ ਵਰਣ ਵਿੱਚ ਸ਼ਾਮਲ ਕਰ ਲਿਆ ਜਾਂਦਾ ਸੀ । ਕਿੱਤਾ ਅਪਨਾਉਣ ਦੀ ਇੱਛਾ ਵਿਅਕਤੀ ਦੀ ਆਪਣੀ ਹੁੰਦੀ ਸੀ । ਕਿੰਗਸਲੇ ਡੇਵਿਸ ਦੇ ਅਨੁਸਾਰ ਵਿਸ਼ੇਸ਼ ਕਿੱਤੇ ਲਈ ਯੋਗ ਵਿਅਕਤੀਆਂ ਦੀ ਪ੍ਰਾਪਤੀ ਉਸ ਕਿੱਤੇ ਦੀ ਸਥਿਤੀ ਨੂੰ ਪ੍ਰਭਾਵਿਤ ਕਰਦੀ ਹੈ । ਕਈ ਸਮਾਜ ਵਿਗਿਆਨੀਆਂ ਨੇ ਕਿੱਤੇ ਨੂੰ ਹੀ ਸਮਾਜਿਕ ਸਤਰੀਕਰਨ ਦਾ ਮੁੱਖ ਆਧਾਰ ਮੰਨਿਆ ਹੈ ।

ਆਧੁਨਿਕ ਸਮਾਜ ਦੇ ਵਿੱਚ ਵਿਅਕਤੀ ਜਿਸ ਪ੍ਰਕਾਰ ਦੀ ਯੋਗਤਾ ਰੱਖਦਾ ਹੈ ਉਹ ਉਸੇ ਤਰ੍ਹਾਂ ਦਾ ਕਿੱਤਾ ਅਪਣਾ ਲੈਂਦਾ ਹੈ । ਉਦਾਹਰਨ ਦੇ ਤੌਰ ਤੇ ਆਧੁਨਿਕ ਭਾਰਤੀ ਸਮਾਜ ਦੇ ਵਿੱਚ ਡਾਕਟਰ, ਇੰਜੀਨੀਅਰ, ਪ੍ਰੋਫੈਸਰ ਆਦਿ ਦੇ ਕਿੱਤੇ ਨੂੰ ਕਲਰਕ, ਸੁਪਰਡੈਂਟ ਆਦਿ ਦੇ ਕਿੱਤੇ ਨਾਲੋਂ ਉੱਤਮ ਸਥਾਨ ਪ੍ਰਾਪਤ ਹੁੰਦਾ ਹੈ । ਜਿਹੜੇ ਕਿੱਤੇ ਸਮਾਜ ਦੇ ਲਈ ਨਿਯੰਤਰਣ ਰੱਖਣ ਲਈ ਬਹੁਤ ਮਹੱਤਵਪੂਰਨ ਸਮਝੇ ਜਾਂਦੇ ਹਨ, ਉਨ੍ਹਾਂ ਕਿੱਤਿਆਂ ਨੂੰ ਵੀ ਸਮਾਜ ਵਿੱਚ ਉੱਚੀ ਸਮਾਜਿਕ ਸਥਿਤੀ ਪ੍ਰਾਪਤ ਹੁੰਦੀ ਹੈ । ਇਸ ਪ੍ਰਕਾਰ ਵਿਭਿੰਨ ਕਿੱਤਿਆਂ, ਗੁਣਾਂ ਜਾਂ ਔਗੁਣਾਂ ਆਦਿ ਨੂੰ ਪਰਖ ਕੇ ਸਮਾਜ ਵਿੱਚ ਉਨ੍ਹਾਂ ਨੂੰ ਸਥਿਤੀ ਪ੍ਰਾਪਤ ਹੁੰਦੀ ਹੈ ।

(i) ਰਾਜਨੀਤਿਕ ਆਧਾਰ (Political base) – ਰਾਜਨੀਤਿਕ ਆਧਾਰ ਤੇ ਤਾਂ ਹਰ ਸਮਾਜ ਵਿਚ ਵੱਖੋ ਵੱਖਰਾ ਸਤਰੀਕਰਨ ਪਾਇਆ ਜਾਂਦਾ ਹੈ । ਭਾਰਤੀ ਸਮਾਜ ਵਿੱਚ ਵੀ ਰਾਜਨੀਤਿਕ ਸਤਰੀਕਰਨ ਦਾ ਆਧਾਰ ਪਾਇਆ ਜਾਂਦਾ ਹੈ । ਭਾਰਤ ਵਿੱਚ ਵੰਸ਼ ਦੇ ਆਧਾਰ ਤੇ ਰਾਜਨੀਤਿਕ ਵਿਵਸਥਾ ਮਹੱਤਵਪੂਰਨ ਰਹੀ ਹੈ । ਭਾਰਤ ਇੱਕ ਲੋਕਤੰਤਰੀ ਸਮਾਜ ਹੈ । ਇਸ ਵਿੱਚ ਰਾਜਨੀਤੀ ਦੀ ਮੁੱਖ ਸ਼ਕਤੀ ਰਾਸ਼ਟਰਪਤੀ ਕੋਲ ਹੁੰਦੀ ਹੈ । ਉਪ ਰਾਸ਼ਟਰਪਤੀ ਦੀ ਸਥਿਤੀ ਉਸ ਤੋਂ ਨੀਵੀਂ ਹੁੰਦੀ ਹੈ । ਹਰ ਇਕ ਸਮਾਜ ਦੇ ਵਿੱਚ ਦੋ ਵਰਗ ਪਾਏ ਜਾਂਦੇ ਹਨ-

  • ਸ਼ਾਸਕ ਵਰਗ (Ruling Class)
  • ਸ਼ਾਸਿਤ ਵਰਗ (Supressed Class) ।

ਸ਼ਾਸਕ ਵਰਗ ਦੀ ਸਥਿਤੀ ਸ਼ਾਸਿਤ ਵਰਗ ਤੋਂ ਉੱਚੀ ਹੁੰਦੀ ਹੈ । ਪ੍ਰਸ਼ਾਸਨਿਕ ਵਿਵਸਥਾ ਦੇ ਵਿੱਚ ਵਿਭਿੰਨ ਅਫ਼ਸਰਾਂ ਨੂੰ ਉਨ੍ਹਾਂ ਦੀ ਨੌਕਰੀ ਦੇ ਸਰੂਪ ਅਨੁਸਾਰ ਹੀ ਸਥਿਤੀ ਪ੍ਰਾਪਤ ਹੁੰਦੀ ਹੈ । ਪ੍ਰਸਿੱਧ ਸਮਾਜ ਵਿਗਿਆਨੀ ਸੋਰੋਕਿਨ (Sorokin) ਦੇ ਅਨੁਸਾਰ, ਜੇਕਰ ਰਾਜਨੀਤੀ ਸੰਗਠਨ ਵਿੱਚ ਵਿਸਥਾਰ ਹੁੰਦਾ ਹੈ ਤਾਂ ਰਾਜਨੀਤਿਕ ਸਤਰੀਕਰਨ ਵਿੱਚ ਵਾਧਾ ਹੋ ਜਾਂਦਾ ਹੈ । ਰਾਜਨੀਤਿਕ ਵਿਵਸਥਾ ਦੇ ਨਾਲ-ਨਾਲ ਸਮਾਜਿਕ ਸਤਰੀਕਰਨ ਵਿੱਚ ਵੀ ਗੁੰਝਲਤਾ ਵੱਧਦੀ ਜਾਂਦੀ ਹੈ । ਜੇਕਰ ਕਿਸੇ ਕ੍ਰਾਂਤੀ ਦੇ ਕਾਰਨ ਰਾਜਨੀਤਿਕ ਵਿਵਸਥਾ ਵਿੱਚ ਇੱਕ ਦਮ ਪਰਿਵਰਤਨ ਵੀ ਆ ਜਾਂਦਾ ਹੈ ਤਾਂ ਰਾਜਨੀਤਕ ਸਤਰੀਕਰਨ ਵੀ ਬਦਲੇ ਜਾਂਦਾ ਹੈ । ਭਾਰਤ ਵਿੱਚ ਉਂਝ ਤਾਂ ਰਾਜਨੀਤਿਕ ਪਾਰਟੀਆਂ ਪਾਈਆਂ ਜਾਂਦੀਆਂ ਹਨ ਪਰੰਤੂ ਜਿਹੜੀ ਰਾਜਨੀਤਿਕ ਪਾਰਟੀ ਦੀ ਸਥਿਤੀ ਉੱਚੀ ਹੁੰਦੀ ਹੈ ਉਹ ਹੀ ਦੇਸ਼ ਉੱਪਰ ਸ਼ਾਸਨ ਕਰਦੀ ਹੈ । ਪ੍ਰਾਚੀਨ ਕਬਾਇਲੀ ਸਮਾਜਾਂ ਦੇ ਵਿੱਚ ਹਰ ਕਬੀਲੇ ਦਾ ਇੱਕ ਮੁਖੀਆ ਹੁੰਦਾ ਸੀ ਜਿਹੜਾ ਆਪਣੇ ਕਬੀਲੇ ਦੀਆਂ ਸਮੱਸਿਆਵਾਂ ਨੂੰ ਸੁਲਝਾਉਂਦਾ ਸੀ ਅਤੇ ਆਪਣੇ ਕਬੀਲੇ ਪਤੀ ਵਫ਼ਾਦਾਰ ਵੀ ਹੁੰਦਾ ਸੀ । ਰਾਜੇ ਮਹਾਰਾਜਿਆਂ ਦੇ ਸਮੇਂ ਰਾਜੇ ਦੇ ਹੱਥ ਵਿੱਚ ਸ਼ਾਸਨ ਹੁੰਦਾ ਸੀ, ਉਹ ਜਿਵੇਂ ਚਾਹੁੰਦਾ ਸੀ, ਉਸੇ ਤਰ੍ਹਾਂ ਆਪਣੇ ਰਾਜ ਨੂੰ ਚਲਾਉਂਦਾ ਸੀ ।

ਪਰਿਵਾਰ ਵਿੱਚ ਰਾਜਨੀਤੀ ਹੁੰਦੀ ਹੈ । ਪਿਤਾ ਦੀ ਸਥਿਤੀ ਸਭ ਤੋਂ ਉੱਚੀ ਹੁੰਦੀ ਹੈ । ਦੇਸ਼ ਦੇ ਪ੍ਰਸ਼ਾਸਨ ਵਿੱਚ ਸਭ ਤੋਂ ਉੱਚੀ ਸਥਿਤੀ ਰਾਸ਼ਟਰਪਤੀ ਦੀ ਹੁੰਦੀ ਹੈ । ਫਿਰ ਉਪ-ਰਾਸ਼ਟਰਪਤੀ, ਪ੍ਰਧਾਨਮੰਤਰੀ, ਕੈਬਿਨੇਟ ਮੰਤਰੀ, ਰਾਜ ਮੰਤਰੀ, ਉਪਮੰਤਰੀ ਆਦਿ ਦੀ ਵਾਰੀ ਆਉਂਦੀ ਹੈ । ਹਰੇਕ ਰਾਜਨੀਤਿਕ ਪਾਰਟੀ ਵਿੱਚ ਕੁਝ ਨੇਤਾ ਉੱਚੇ ਕੱਦ ਦੇ ਹੁੰਦੇ ਹਨ, ਕੁਝ ਨੀਵੇਂ ਕੱਦ ਦੇ ਕੁਝ ਨੇਤਾ ਰਾਸ਼ਟਰੀ ਪੱਧਰ ਦੇ ਹੁੰਦੇ ਹਨ ਅਤੇ ਕੁਝ ਪ੍ਰਾਦੇਸ਼ਿਕ ਪੱਧਰ ਦੇ । ਕੁਝ ਰਾਜਨੀਤਿਕ ਪਾਰਟੀਆਂ ਵੀ ਰਾਸ਼ਟਰੀ ਪੱਧਰ ਦੀਆਂ ਹੁੰਦੀਆਂ ਤੇ ਕੁਝ ਪ੍ਰਾਦੇਸ਼ਿਕ ਪੱਧਰ ਦੀਆਂ ਹੁੰਦੀਆਂ ਹਨ । ਉਸ ਪਾਰਟੀ ਦੀ ਸਥਿਤੀ ਉੱਚੀ ਹੋਵੇਗੀ ਜਿਸ ਦੇ ਹੱਥ ਵਿੱਚ ਰਾਜਨੀਤਿਕ ਸੱਤਾ ਹੁੰਦੀ ਹੈ ਤੇ ਉਸ ਪਾਰਟੀ ਦੀ ਸਥਿਤੀ ਨੀਵੀਂ ਰਹੇਗੀ ਜਿਸ ਕੋਲ ਸੱਤਾ ਨਹੀਂ ਹੁੰਦੀ । ਉਦਾਹਰਨ ਤੌਰ ਤੇ ਅੱਜ ਬੀ.ਜੇ.ਪੀ. ਦੀ ਕੇਂਦਰ ਵਿੱਚ ਸਰਕਾਰ ਹੋਣ ਕਰਕੇ ਉਸ ਦੀ ਸਥਿਤੀ ਉੱਚੀ ਹੈ ਤੇ ਕਾਂਗਰਸ ਕੋਲ ਸੱਤਾ ਨਹੀਂ ਹੈ ਇਸ ਲਈ ਉਸ ਦੀ ਸਥਿਤੀ ਨੀਵੀਂ ਹੈ ।

(iii) ਆਰਥਿਕ ਆਧਾਰ (Economic basis) – ਸਿੱਧ ਸਮਾਜ ਵਿਗਿਆਨੀ ਕਾਰਲ ਮਾਰਕਸ ਨੇ ਆਰਥਿਕ ਆਧਾਰ ਨੂੰ ਹੀ ਸਮਾਜਿਕ ਸਤਰੀਕਰਨ ਦਾ ਮੁੱਖ ਆਧਾਰ ਮੰਨਿਆ ਹੈ । ਉਸ ਦੇ ਅਨੁਸਾਰ ਸਮਾਜ ਵਿੱਚ ਹਮੇਸ਼ਾਂ ਦੋ ਹੀ ਵਰਗ ਪਾਏ ਗਏ ਹਨ-

  • ਉਤਪਾਦਨ ਦੇ ਸਾਧਨਾਂ ਦੇ ਮਾਲਕ : (Owners of means of Production)
  • ਉਤਪਾਦਨ ਦੇ ਸਾਧਨਾਂ ਤੋਂ ਵਾਂਝੇ (Those who does not on the means of Production)

ਜਿਹੜੇ ਵਿਅਕਤੀ ਉਤਪਾਦਨ ਦੇ ਸਾਧਨਾਂ ਦੇ ਮਾਲਕ ਹੁੰਦੇ ਹਨ, ਉਨ੍ਹਾਂ ਦੀ ਸਥਿਤੀ ਸਮਾਜ ਵਿੱਚ ਉੱਚੀ ਹੁੰਦੀ ਹੈ । ਇਨ੍ਹਾਂ ਨੂੰ ਪੂੰਜੀਪਤੀ ਵਰਗ (Captalist Class) ਦਾ ਕਾਰਲ ਮਾਰਕਸ ਨੇ ਨਾਮ ਦਿੱਤਾ ਹੈ । ਦੂਸਰੇ ਪਾਸੇ ਮਜ਼ਦੂਰ ਵਰਗ (Proletarial Class) ਹੁੰਦਾ ਹੈ ਜਿਹੜਾ ਪੂੰਜੀਪਤੀ ਲੋਕਾਂ ਦੇ ਅਧੀਨ ਕੰਮ ਕਰਦਾ ਹੈ । ਪੂੰਜੀਪਤੀ ਵਰਗ, ਮਜ਼ਦੂਰ ਵਰਗ ਉੱਪਰ ਪੂਰਾ ਸ਼ੋਸ਼ਣ (exploitation) ਕਰਦਾ ਹੈ । ਸਮਾਜ ਦੇ ਵਿੱਚ ਪੈਸੇ ਦੇ ਆਧਾਰ ‘ਤੇ ਸਮਾਜ ਨੂੰ ਮੁੱਖ ਤਿੰਨ ਭਾਗਾਂ ਵਿੱਚ ਵੰਡਿਆ ਹੈ-

  • ਉੱਚ ਵਰਗ (Higher Class)
  • ਮੱਧ ਵਰਗੀ (Middle Class)
  • ਨਿਮਨ ਵਰਗ (Lower Class) ।

ਇਸ ਪ੍ਰਕਾਰ ਇਨ੍ਹਾਂ ਵਰਗਾਂ ਦੇ ਵਿੱਚ ਸ਼ੇਸ਼ਟਤਾ ਅਤੇ ਹੀਣਤਾ (Superiority) ਵਾਲੇ ਸੰਬੰਧ ਪਾਏ ਜਾਂਦੇ ਹਨ । ਸੋਰੋਕਿਨ ਦੇ ਅਨੁਸਾਰ ਸਤਰੀਕਰਨ ਦੇ ਆਧਾਰ ਦੇ ਰੂਪ ਵਿੱਚ ਆਰਥਿਕ ਤੱਤਾਂ ਵਿੱਚ ਉਤਾਰ-ਚੜ੍ਹਾਅ ਹੁੰਦਾ ਰਹਿੰਦਾ ਹੈ । ਮੁੱਖ ਉਤਾਰਚੜਾਅ ਦੋ ਤਰ੍ਹਾਂ ਦਾ ਹੁੰਦਾ ਹੈ-ਆਰਥਿਕ ਖੇਤਰ ਵਿੱਚ ਕਿਸੇ ਵੀ ਸਮੂਹ ਦੀ ਤਰੱਕੀ ਅਤੇ ਗਿਰਾਵਟ ਸਤਰੀਕਰਨ ਦੀ ਪ੍ਰਕਿਰਿਆ ਵਿਚ ਆਰਥਿਕ ਤੱਤ ਦੀ ਮਹੱਤਤਾ ਦਾ ਘੱਟ ਜਾਂ ਜ਼ਿਆਦਾ ਹੋਣਾ । ਇਸਦੇ ਨਤੀਜੇ ਵਜੋਂ ਆਰਥਿਕ ਪਿਰਾਮਿਡ ਦੀ ਉਚਾਈ ਵੱਲ ਵਧਣਾ ਅਤੇ ਇੱਕ ਪੱਧਰ ਤੇ ਪਹੁੰਚ ਕੇ ਚੌੜਾਈ ਵਿੱਚ ਵਧਣਾ ਅਤੇ ਉਚਾਈ ਤੇ ਵਧਣ ਤੋਂ ਰੁਕ ਜਾਣਾ ।

ਸੰਖੇਪ ਵਿਚ ਅਸੀਂ ਆਧੁਨਿਕ ਸਮਾਜ ਨੂੰ ਉਦਯੋਗਿਕ ਸਮਾਜ ਦਾ ਨਾਮ ਦਿੰਦੇ ਹਾਂ । ਇਸ ਸਮਾਜ ਵਿਚ ਵਿਅਕਤੀ ਦਾ ਆਮਦਨ ਉੱਪਰ ਅਧਿਕਾਰ ਹੋਵੇ ਜਾਂ ਨਾ ਹੋਵੇ ਦੇ ਆਧਾਰ ਤੇ ਊਚ-ਨੀਚ ਦਾ ਸਤਰੀਕਰਨ ਪਾਇਆ ਜਾਂਦਾ ਹੈ । ਇਸ ਪ੍ਰਕਾਰ ਆਰਥਿਕ ਆਧਾਰ ਵੀ ਸਤਰੀਕਰਨ ਦੇ ਆਧਾਰਾਂ ਵਿੱਚੋਂ ਮੁੱਖ ਮੰਨਿਆ ਗਿਆ ਹੈ ।

(iv) ਸਿੱਖਿਆ ਦੇ ਆਧਾਰ ਉੱਤੇ On the Basis of Education) – ਸਿੱਖਿਆ ਦੇ ਆਧਾਰ ਤੇ ਵੀ ਅਸੀਂ ਸਮਾਜ ਨੂੰ ਸਤਰੀਕ੍ਰਿਤ ਕਰ ਸਕਦੇ ਹਾਂ । ਸਿੱਖਿਆ ਦੇ ਆਧਾਰ ‘ਤੇ ਸਮਾਜ ਨੂੰ ਦੋ ਹਿੱਸਿਆਂ ਵਿੱਚ ਸਤਰੀਕ੍ਰਿਤ ਕੀਤਾ ਜਾਂਦਾ ਹੈ-ਇੱਕ ਤਾਂ ਪੜਿਆ ਲਿਖਿਆ ਵਰਗ ਤੇ ਦੁਸਰਾ ਅਨਪੜ ਵਰਗ । ਇਸ ਪ੍ਰਕਾਰ ਪੜੇ ਲਿਖੇ ਵਰਗ ਦੀ ਸਥਿਤੀ ਅਨਪੜ ਵਰਗ ਤੋਂ ਉੱਚੀ ਹੁੰਦੀ ਹੈ । ਜਿਹੜੇ ਵਿਅਕਤੀ ਮਿਹਨਤ ਕਰਕੇ ਉੱਚੀ ਵਿੱਦਿਆ ਪ੍ਰਾਪਤ ਕਰ ਲੈਂਦੇ ਹਨ ਤਾਂ ਸਮਾਜ ਵਿੱਚ ਵੀ ਉਨ੍ਹਾਂ ਨੂੰ ਵਧੇਰੇ ਇੱਜ਼ਤ ਪ੍ਰਾਪਤ ਹੋ ਜਾਂਦੀ ਹੈ । ਆਧੁਨਿਕ ਸਮਾਜ ਦੇ ਵਿੱਚ ਸਤਰੀਕਰਨ ਦਾ ਇਹ ਆਧਾਰ ਵੀ ਮਹੱਤਵਪੂਰਨ ਹੁੰਦਾ ਹੈ । ਸਮਾਜ ਵਿੱਚ ਪੜੇ-ਲਿਖੇ ਵਿਅਕਤੀ ਦੀ ਇੱਜ਼ਤ ਤੇ ਸਨਮਾਨ ਅਨਪੜ੍ਹ ਨਾਲੋਂ ਜ਼ਿਆਦਾ ਹੁੰਦਾ ਹੈ । ਹੁਣ ਇੱਕ ਪ੍ਰੋਫ਼ੈਸਰ ਦੀ ਸਥਿਤੀ ਜਿਸ ਨੇ ਕਿ ਪੀ. ਐੱਚ. ਡੀ. ਕੀਤੀ ਹੈ ਪੱਕੇ ਤੌਰ ਤੇ ਮੈਟਿਕ ਪਾਸ ਵਿਅਕਤੀ ਤੋਂ ਉੱਚੀ ਹੋਵੇਗੀ । ਇੱਕ ਇੰਜੀਨੀਅਰ, ਡਾਕਟਰ, ਅਧਿਆਪਕ ਦੀ ਸਥਿਤੀ ਚਪੜਾਸੀ ਨਾਲੋਂ ਉੱਚੀ ਹੋਵੇਗੀ ਕਿਉਂਕਿ ਉਨ੍ਹਾਂ ਨੇ ਚਪੜਾਸੀ ਤੋਂ ਜ਼ਿਆਦਾ ਪੜ੍ਹਾਈ ਕੀਤੀ ਹੁੰਦੀ ਹੈ । ਇਸ ਤਰ੍ਹਾਂ ਸਿੱਖਿਆ ਦੇ ਆਧਾਰ ਉੱਤੇ ਵੀ ਸਮਾਜਾਂ ਵਿੱਚ ਸਤਰੀਕਰਨ ਹੁੰਦਾ ਹੈ ।

(v) ਧਾਰਮਿਕ ਆਧਾਰ (Religious basis) – ਧਾਰਮਿਕ ਆਧਾਰ ਉੱਤੇ ਵੀ ਸਮਾਜ ਨੂੰ ਸਤਰੀਕ੍ਰਿਤ ਕੀਤਾ ਜਾਂਦਾ ਹੈ । ਪ੍ਰਾਚੀਨ ਹਿੰਦੂ ਭਾਰਤੀ ਸਮਾਜ ਵਿੱਚ ਧਾਰਮਿਕ ਵਿਵਸਥਾ ਅਨੁਸਾਰ ਬਾਹਮਣਾਂ ਨੂੰ ਸਮਾਜ ਵਿਚ ਉੱਚੀ ਸਥਿਤੀ ਪ੍ਰਾਪਤ ਹੁੰਦੀ ਸੀ । ਕਿਉਂਕਿ ਉਹ ਧਾਰਮਿਕ ਵੇਦਾਂ ਦਾ ਗਿਆਨ ਪ੍ਰਾਪਤ ਕਰਦੇ ਸਨ ਤੇ ਉਸ ਗਿਆਨ ਨੂੰ ਅੱਗੇ ਪਹੁੰਚਾਉਂਦੇ ਸਨ । ਭਾਰਤੀ ਸਮਾਜ ਵਿੱਚ ਕਈ ਧਰਮ ਪਾਏ ਜਾਂਦੇ ਹਨ | ਹਰ ਇੱਕ ਧਰਮ ਨੂੰ ਮੰਨਣ ਵਾਲੇ ਵਿਅਕਤੀ ਆਪਣੇ ਆਪ ਨੂੰ ਦੁਸਰੇ ਧਾਰਮਿਕ ਸਮੂਹਾਂ ਨਾਲੋਂ ਉੱਚਾ ਸਮਝਣ ਲੱਗ ਪੈਂਦੇ ਹਨ । ਇਸ ਪ੍ਰਕਾਰ ਧਰਮ ਦੇ ਆਧਾਰ ‘ਤੇ ਵੀ ਸਮਾਜਿਕ ਸਤਰੀਕਰਨ ਪਾਇਆ ਜਾਂਦਾ ਹੈ । ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਭਾਰਤ ਵਿੱਚ ਬਹੁਤ ਸਾਰੇ ਧਰਮ ਹਨ ਜਿਹੜੇ ਆਪਣੇ ਆਪ ਨੂੰ ਹੋਰਾਂ ਧਰਮਾਂ ਤੋਂ ਸ੍ਰੇਸ਼ਠ ਸਮਝਦੇ ਹਨ ਹਰ ਇੱਕ ਧਰਮ ਦੇ ਵਿਅਕਤੀ ਇਹ ਕਹਿੰਦੇ ਹਨ ਕਿ ਉਨ੍ਹਾਂ ਦਾ ਧਰਮ ਹੋਰਾਂ ਧਰਮਾਂ ਨਾਲੋਂ ਜ਼ਿਆਦਾ ਵਧੀਆ ਹੈ । ਇੱਕ ਧਰਮ ਜਿਨ੍ਹਾਂ ਦੇ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੈ ਪੱਕੇ ਤੌਰ ਤੇ ਦੂਜੇ ਧਰਮ ਨਾਲੋਂ ਉੱਚਾ ਕਹਾਇਆ ਜਾਵੇਗਾ ਜਿਸ ਦੇ ਮੈਂਬਰਾਂ ਦੀ ਗਿਣਤੀ ਘੱਟ ਹੈ । ਇਸ ਤਰ੍ਹਾਂ ਧਰਮ ਦੇ ਆਧਾਰ ‘ਤੇ ਵੀ ਸਤਰੀਕਰਨ ਪਾਇਆ ਜਾਂਦਾ ਹੈ ।

(vi) ਰਕਤ ਸੰਬੰਧੀ ਆਧਾਰ (Basis of Blood Relations) – ਵਿਅਕਤੀ ਜਿਸ ਵੰਸ਼ ਵਿੱਚ ਜਨਮ ਲੈਂਦਾ ਹੈ, ਉਸ ਦੇ ਆਧਾਰ ਉੱਤੇ ਵੀ ਸਮਾਜ ਵਿੱਚ ਉਸ ਨੂੰ ਉੱਚਾ ਤੇ ਨੀਵਾਂ ਸਥਾਨ ਪ੍ਰਾਪਤ ਹੁੰਦਾ ਹੈ । ਜਿਵੇਂ ਰਾਜੇ ਦੇ ਪੁੱਤਰ ਨੂੰ ਵੱਡਾ ਹੋ ਕੇ ਰਾਜੇ ਦੀ ਪਦਵੀ ਤੇ ਬਿਰਾਜਮਾਨ ਕਰ ਦਿੱਤਾ ਜਾਂਦਾ ਸੀ । ਇਸ ਪ੍ਰਕਾਰ ਵਿਅਕਤੀ ਨੂੰ ਸਮਾਜ ਵਿੱਚ ਕਈ ਵਾਰੀ ਸਮਾਜਿਕ ਸਥਿਤੀ ਖ਼ਾਨਦਾਨ ਦੇ ਆਧਾਰ ਉੱਤੇ ਵੀ ਪ੍ਰਾਪਤ ਹੁੰਦੀ ਹੈ । ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਸਮਾਜਿਕ ਸਤਰੀਕਰਨ ਦੇ ਵੀ ਵੱਖ-ਵੱਖ ਆਧਾਰ ਮਹੱਤਵਪੂਰਨ ਹਨ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 2.
ਜਾਤੀ ਵਿਵਸਥਾ ਕੀ ਹੁੰਦੀ ਹੈ ? ਯੂਰੀਏ ਵੱਲੋਂ ਦਿੱਤੀਆਂ ਜਾਤੀ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਵੈਸੇ ਤਾਂ ਪ੍ਰਾਚੀਨ ਸਮੇਂ ਤੋਂ ਹੀ ਭਾਰਤੀ ਸਮਾਜ ਵਿਚ ਬਹੁਤ ਸਾਰੀਆਂ ਸੰਸਥਾਵਾਂ ਚਲੀਆਂ ਆ ਰਹੀਆਂ ਹਨ ਪਰ ਜਾਤੀ ਵਿਵਸਥਾ ਉਨ੍ਹਾਂ ਸਾਰਿਆਂ ਵਿਚੋਂ ਸਭ ਤੋਂ ਮਹੱਤਵਪੂਰਨ ਸੰਸਥਾ ਹੈ ਜਿਸ ਨੇ ਨਾ ਸਿਰਫ਼ ਭਾਰਤੀ ਸਮਾਜ ਨੂੰ ਵਿਘਟਿਤ ਹੋਣ ਤੋਂ ਬਚਾਇਆ ਬਲਿਕ ਇਸਨੇ ਭਾਰਤੀ ਸਮਾਜ ਨੂੰ ਇਕ ਸੂਤਰ ਵਿਚ ਵੀ ਬੰਨ੍ਹ ਕੇ ਰੱਖਿਆ । ਜਾਤੀ ਵਿਵਸਥਾ ਵਿਚ ਹਰੇਕ ਵਿਅਕਤੀ ਦੀ ਭੂਮਿਕਾ ਅਤੇ ਸਥਿਤੀ ਉਸ ਦੀ ਜਾਤੀ ਦੇ ਅਨੁਸਾਰ ਨਿਸ਼ਚਿਤ ਹੋ ਜਾਂਦੀ ਸੀ । ਇਹ ਮੰਨਿਆ ਜਾਂਦਾ ਹੈ ਕਿ ਪਾਚੀਨ ਸਮੇਂ ਵਿਚ ਮੌਜੂਦ ਵਰਣ ਵਿਵਸਥਾ ਵਿਚੋਂ ਹੀ ਜਾਤੀ ਵਿਵਸਥਾ ਦੀ ਉਤਪੱਤੀ ਹੋਈ । ਵਰਣ ਵਿਵਸਥਾ ਵਿਚ ਹਰੇਕ ਵਿਅਕਤੀ ਦਾ ਕੰਮ ਨਿਸ਼ਚਿਤ ਹੁੰਦਾ ਸੀ ਅਤੇ ਸਾਰਾ ਸਮਾਜ ਚਾਰ ਭਾਗਾਂ ਵਿਚ ਵੰਡਿਆ ਹੋਇਆ ਸੀ । ਹੌਲੀ-ਹੌਲੀ ਵਰਣ ਵਿਵਸਥਾ ਵਿਚ ਕੱਟੜਤਾ ਆ ਗਈ ਅਤੇ ਇਸ ਨੇ ਜਾਤੀ ਵਿਵਸਥਾ ਦਾ ਰੂਪ ਲੈ ਗਿਆ । ਵਿਅਕਤੀ ਦੀ ਸਥਿਤੀ ਅਤੇ ਭੂਮਿਕਾ ਉਸ ਦੀ ਜਾਤੀ ਦੇ ਅਨੁਸਾਰ ਨਿਸ਼ਚਿਤ ਹੋ ਗਈ ਅਤੇ ਸਮਾਜਿਕ ਵਿਵਸਥਾ ਠੀਕ ਤਰੀਕੇ ਨਾਲ ਚੱਲਣ ਲੱਗ ਪਈ ।

ਸ਼ਬਦ ਜਾਤ ਅੰਗਰੇਜ਼ੀ ਭਾਸ਼ਾ ਦੇ ਸ਼ਬਦ Caste ਦਾ ਪੰਜਾਬੀ ਰੂਪਾਂਤਰ ਹੈ । ਸ਼ਬਦ Caste ਪੁਰਤਗਾਲੀ ਭਾਸ਼ਾ ਦੇ ਸ਼ਬਦ Casta ਵਿਚੋਂ ਨਿਕਲਿਆ ਹੈ ਜਿਸਦਾ ਮਤਲਬ ‘ਨਸਲ’ ਹੈ । ਸ਼ਬਦ Caste ਲਾਤੀਨੀ ਭਾਸ਼ਾ ਦੇ ਸ਼ਬਦ Castus ਨਾਲ ਵੀ ਸੰਬੰਧਿਤ ਹੈ ਜਿਸ ਦਾ ਅਰਥ ‘ਸ਼ੁੱਧ ਨਸਲ ਹੈ । ਪ੍ਰਾਚੀਨ ਸਮੇਂ ਤੋਂ ਚਲੀ ਆ ਰਹੀ ਜਾਤੀ ਵਿਵਸਥਾ ਜਨਮ ਉੱਤੇ ਆਧਾਰਿਤ ਹੁੰਦੀ ਸੀ ਅਤੇ ਵਿਅਕਤੀ ਜਿਸ ਜਾਤੀ ਵਿਚ ਪੈਦਾ ਹੁੰਦਾ ਸੀ । ਉਹ ਉਸ ਨੂੰ ਸਾਰੀ ਉਮਰ ਬਦਲ ਨਹੀਂ ਸਕਦਾ ਸੀ । ਪ੍ਰਾਚੀਨ ਸਮੇਂ ਵਿਚ ਤਾਂ ਵਿਅਕਤੀ ਦੇ ਜਨਮ ਦੇ ਨਾਲ ਹੀ ਉਸਦਾ ਕੰਮ, ਉਸਦੀ ਸਮਾਜਿਕ ਸਥਿਤੀ ਨਿਸ਼ਚਿਤ ਹੋ ਜਾਂਦੇ ਸਨ ਕਿਉਂਕਿ ਉਸ ਨੂੰ ਆਪਣੀ ਜਾਤੀ ਦਾ ਪਰੰਪਰਾਗਤ ਪੇਸ਼ਾ ਅਪਨਾਉਣਾ ਪੈਂਦਾ ਸੀ ਅਤੇ ਉਸਦੀ ਜਾਤੀ ਦੀ ਸਮਾਜਿਕ ਸਥਿਤੀ ਦੇ ਅਨੁਸਾਰ ਹੀ ਉਸਦੀ ਸਮਾਜਿਕ ਸਥਿਤੀ ਨਿਸ਼ਚਿਤ ਹੋ ਜਾਂਦੀ ਸੀ । ਜਾਤੀ ਵਿਵਸਥਾ ਆਪਣੇ ਮੈਂਬਰਾਂ ਦੇ ਜੀਵਨ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਉਂਦੀ ਸੀ ਅਤੇ ਹਰੇਕ ਵਿਅਕਤੀ ਲਈ ਇਨ੍ਹਾਂ ਪਾਬੰਦੀਆਂ ਨੂੰ ਮੰਨਣਾ ਜ਼ਰੂਰੀ ਹੁੰਦਾ ਸੀ ।

ਪਰਿਭਾਸ਼ਾਵਾਂ (Definitions) – ਜਾਤ ਵਿਵਸਥਾ ਦੀਆਂ ਕੁਝ ਪਰਿਭਾਸ਼ਾਵਾਂ ਪ੍ਰਮੁੱਖ ਸਮਾਜ ਵਿਗਿਆਨੀਆਂ ਅਤੇ ਮਾਨਵ ਵਿਗਿਆਨੀਆਂ ਨੇ ਦਿੱਤੀਆਂ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-

  • ਰਾਬਰਟ ਬੀਅਰਸਟੇਡ (Robert Bierstdt) ਦੇ ਅਨੁਸਾਰ, “ਜਦੋਂ ਵਰਗ ਪ੍ਰਥਾ ਦਾ ਢਾਂਚਾ ਇਕ ਜਾਂ ਵੱਧ ਵਿਸ਼ਿਆਂ ਉੱਤੇ ਪੂਰੀ ਤਰ੍ਹਾਂ ਬੰਦ ਹੁੰਦਾ ਹੈ ਤਾਂ ਉਸਨੂੰ ਜਾਤੀ ਪ੍ਰਥਾ ਕਹਿੰਦੇ ਹਨ ।
  • ਰਿਜ਼ਲੇ (Risley) ਦੇ ਅਨੁਸਾਰ, “ਜਾਤ ਪਰਿਵਾਰਾਂ ਜਾਂ ਪਰਿਵਾਰਾਂ ਦੇ ਸਮੂਹ ਦਾ ਸੰਕਲਨ ਹੈ ਜਿਸਦਾ ਇਕ ਸਮਾਨ ਨਾਮ ਹੁੰਦਾ ਹੈ ਅਤੇ ਜੋ ਕਾਲਪਨਿਕ ਪੁਰਵਜ-ਮਨੁੱਖ ਜਾਂ ਦੇਵੀ ਦੇ ਵੰਸ਼ਜ ਹੋਣ ਦਾ ਦਾਵਾ ਕਰਦੇ ਹਨ, ਜੋ ਸਮਾਨ ਪੈਤਿਕ ਕੰਮ ਅਪਣਾਉਂਦੇ ਹਨ ਅਤੇ ਉਹ ਵਿਚਾਰਕ ਜੋ ਇਸ ਵਿਸ਼ੇ ਵਿਚ ਰਾਇ ਦੇਣ ਯੋਗ ਹਨ, ਇਸਨੂੰ ਸਮਜਾਤੀ ਸਮੂਹ ਮੰਨਦੇ ਹਨ ।”
  • ਬਲੰਟ (Blunt) ਦੇ ਅਨੁਸਾਰ, “ਜਾਤ ਇਕ ਅੰਤਰ ਵਿਆਹੀ ਸਮੂਹ ਜਾਂ ਅੰਤਰ ਵਿਆਹੀ ਸਮੂਹਾਂ ਦਾ ਇਕੱਠ ਹੈ ਜਿਸਦਾ ਇਕ ਨਾਮ ਹੈ ਜਿਸਦੀ ਮੈਂਬਰਸ਼ਿਪ ਵੰਸ਼ਾਨੁਗਤ ਹੈ, ਜੋ ਆਪਣੇ ਮੈਂਬਰਾਂ ਉੱਤੇ ਸਮਾਜਿਕ ਸਹਿਵਾਸ ਦੇ ਸੰਬੰਧ ਵਿਚ ਕੁੱਝ ਪ੍ਰਤੀਬੰਧ ਲਗਾਉਂਦੀ ਹੈ, ਇਕ ਆਮ ਪਰੰਪਰਾਗਤ ਪੇਸ਼ੇ ਨੂੰ ਅਪਣਾਉਂਦੀ ਹੈ ਜਾਂ ਇਕ ਆਮ ਉਤਪੱਤੀ ਦਾ ਦਾਵਾ ਕਰਦੀ ਹੈ ਅਤੇ ਆਮ ਤੌਰ ਉੱਤੇ ਇਕ ਸਮਰੂਪ ਸਮੁਦਾਇ ਨੂੰ ਬਣਾਉਣ ਵਾਲੀ ਸਮਝੀ ਜਾਂਦੀ ਹੈ ।”

ਇਸੇ ਤਰ੍ਹਾਂ ਜਾਤੀ ਵਿਵਸਥਾ ਦੇ ਵਧੇਰੇ ਸਵੀਕ੍ਰਿਤ ਲੱਛਣ ਜੀ. ਐੱਸ. ਘੁਰੀਏ ਨੇ ਦਿੱਤੇ ਹਨ-
(i) ਸਮਾਜ ਦੀ ਵੱਖ-ਵੱਖ ਹਿੱਸਿਆਂ ਵਿਚ ਵੰਡ
(ii) ਵੱਖ-ਵੱਖ ਹਿੱਸਿਆਂ ਵਿਚ ਪਦਮ
(iii) ਸਮਾਜਿਕ ਮੇਲਜੋਲ ਅਤੇ ਖਾਣ-ਪੀਣ ਸੰਬੰਧੀ ਪਾਬੰਦੀਆਂ
(iv) ਭਿੰਨ-ਭਿੰਨ ਜਾਤਾਂ ਦੀਆਂ ਨਾਗਰਿਕ ਅਤੇ ਧਾਰਮਿਕ ਅਸਥਾਵਾਂ ਅਤੇ ਵਿਸ਼ੇਸ਼ਾਧਿਕਾਰ
(v) ਮਨਮਰਜ਼ੀ ਦਾ ਕਿੱਤਾ ਅਪਨਾਉਣ ਉੱਤੇ ਪਾਬੰਦੀ
(vi) ਵਿਆਹ ਸੰਬੰਧੀ ਪਾਬੰਦੀਆਂ । ਹੁਣ ਅਸੀਂ ਘੁਰੀਏ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਵਿਸਤਾਰ ਨਾਲ ਕਰਾਂਗੇ

(i) ਸਮਾਜ ਦੀ ਵੱਖ-ਵੱਖ ਹਿੱਸਿਆਂ ਵਿਚ ਵੰਡ (Segmental division of Society) – ਜਾਤੀ ਵਿਵਸਥਾ ਹਿੰਦੂ ਸਮਾਜ ਨੂੰ ਕਈ ਭਾਗਾਂ ਵਿਚ ਵੰਡ ਦਿੰਦੀ ਹੈ, ਜਿਸ ਵਿਚ ਹਰ ਇਕ ਹਿੱਸੇ ਦੇ ਮੈਂਬਰਾਂ ਦਾ ਦਰਜਾ, ਸਥਾਨ ਅਤੇ ਕੰਮ ਨਿਸ਼ਚਿਤ ਕਰ ਦਿੰਦੀ ਹੈ । ਇਸੇ ਵਜਾ ਕਰਕੇ ਮੈਂਬਰਾਂ ਦੇ ਵਿਚ ਕਿਸੇ ਖ਼ਾਸ ਸਮੂਹ ਦਾ ਹਿੱਸਾ ਹੋਣ ਕਰਕੇ ਚੇਤਨਾ ਹੁੰਦੀ ਹੈ ਅਤੇ ਇਸੇ ਕਰਕੇ ਹੀ ਉਹ ਆਪਣੇ ਆਪ ਨੂੰ ਉਸ ਸਮੂਹ ਦਾ ਅਟੁੱਟ ਅੰਗ ਸਮਝਣ ਲੱਗ ਜਾਂਦਾ ਹੈ । ਸਮਾਜ ਦੀ ਇਸ ਤਰ੍ਹਾਂ ਹਿੱਸਿਆਂ ਵਿਚ ਵੰਡ ਦੇ ਕਾਰਨ ਇਕ ਜਾਤੀ ਦੇ ਮੈਂਬਰਾਂ ਦੇ ਅੰਤਰ ਕਾਰਜਾਂ ਦਾ ਦਾਇਰਾ ਆਪਣੀ ਜਾਤ ਤੱਕ ਹੀ ਸੀਮਿਤ ਹੋ ਜਾਂਦਾ ਹੈ । ਇਹ ਵੀ ਦੇਖਣ ਵਿਚ ਆਇਆ ਹੈ ਕਿ ਵੱਖ-ਵੱਖ ਜਾਤਾਂ ਦੇ ਰਹਿਣ-ਸਹਿਣ ਦੇ ਤਰੀਕੇ ਅਤੇ ਰਸਮੋ-ਰਿਵਾਜ ਵੱਖ-ਵੱਖ ਹੁੰਦੇ ਹਨ । ਇਕ ਜਾਤੀ ਦੇ ਲੋਕ ਜ਼ਿਆਦਾਤਰ ਆਪਣੀ ਜਾਤੀ ਦੇ ਲੋਕਾਂ ਨਾਲ ਹੀ ਅੰਤਰ ਕਾਰਜ ਕਰਦੇ ਹਨ । ਇਸ ਤਰ੍ਹਾਂ ਘੁਰੀਏ ਅਨੁਸਾਰ ਹਰੇਕ ਜਾਤੀ ਆਪਣੇ ਆਪ ਵਿਚ ਪੂਰਾ ਸਮਾਜਿਕ ਜੀਵਨ ਬਿਤਾਉਣ ਵਾਲੀ ਸਮਾਜਿਕ ਇਕਾਈ ਹੁੰਦੀ ਹੈ ।

(ii) ਪਦਮ (Hierarchy) – ਭਾਰਤ ਦੇ ਜ਼ਿਆਦਾਤਰ ਭਾਗਾਂ ਵਿਚ ਬਾਹਮਣ ਵਰਣ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਸੀ । ਜਾਤੀ ਵਿਵਸਥਾ ਵਿਚ ਇਕ ਨਿਸ਼ਚਿਤ ਪਦਮ ਵੇਖਣ ਨੂੰ ਮਿਲਦਾ ਹੈ । ਸਾਰੀਆਂ ਜਾਤਾਂ ਨੂੰ ਨਿਸ਼ਚਿਤ ਪਦਮ ਵਿਚ ਰੱਖਿਆ ਗਿਆ ਹੈ । ਇਸ ਤਰਤੀਬ ਵਿਚ ਉੱਪਰਲੀਆਂ ਅਤੇ ਨਿਮਨ ਜਾਤੀਆਂ ਦਾ ਦਰਜਾ ਤਾਂ ਲਗਭਗ ਨਿਸ਼ਚਿਤ ਹੀ ਹੁੰਦਾ ਹੈ ਪਰ ਵਿਚਲੀਆਂ ਜਾਤਾਂ ਵਿਚ ਕੁਝ ਅਸਪੱਸ਼ਟਤਾ ਹੈ ਪਰ ਫਿਰ ਵੀ ਦੂਜੇ ਸਥਾਨ ਉੱਤੇ ਕਸ਼ੱਤਰੀ ਅਤੇ ਤੀਜੇ ਸਥਾਨ ਉੱਤੇ ਵੈਸ਼ ਆਉਂਦੇ ਸਨ ।

(iii) ਸਮਾਜਿਕ ਮੇਲ-ਜੋਲ ਅਤੇ ਖਾਣ-ਪੀਣ ਸੰਬੰਧੀ ਪਾਬੰਦੀਆਂ (Restrictions on feeding and Social Intercourse) – ਜਾਤੀ ਵਿਵਸਥਾ ਵਿਚ ਕੁਝ ਅਜਿਹੇ ਸਪੱਸ਼ਟ ਅਤੇ ਵਿਸਤ੍ਰਿਤ ਨਿਯਮ ਮਿਲਦੇ ਹਨ ਜਿਹੜੇ ਇਹ ਦੱਸਦੇ ਹਨ ਕਿ ਕੋਈ ਵਿਅਕਤੀ ਕਿਹੜੀ ਜਾਤੀ ਨਾਲ ਸਮਾਜਿਕ ਮੇਲ-ਜੋਲ ਰੱਖ ਸਕਦਾ ਹੈ ਅਤੇ ਕਿਹੜੀਆਂ ਜਾਤਾਂ ਨਾਲ ਖਾਣ-ਪੀਣ ਦੇ ਸੰਬੰਧ ਸਥਾਪਿਤ ਕਰ ਸਕਦਾ ਹੈ । ਸਾਰੇ ਭੋਜਨ ਨੂੰ ਕੱਚੇ ਅਤੇ ਪੱਕੇ ਭੋਜਨ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ । ਕੱਚੇ ਭੋਜਨ ਨੂੰ ਪਕਾਉਣ ਵਿਚ ਪਾਣੀ ਦੀ ਵਰਤੋਂ ਅਤੇ ਪੱਕੇ ਭੋਜਨ ਨੂੰ ਪਕਾਉਣ ਵਿਚ ਘਿਉ ਦਾ ਪ੍ਰਯੋਗ ਹੁੰਦਾ ਹੈ । ਜਾਤੀ ਪ੍ਰਥਾ ਦੇ ਵਿਚ ਵੱਖ-ਵੱਖ ਜਾਤਾਂ ਨਾਲ ਖਾਣ-ਪੀਣ ਦੇ ਸੰਬੰਧ ਵਿਚ ਪ੍ਰਤੀਬੰਧ ਲੱਗੇ ਹੁੰਦੇ ਹਨ ।

(iv) ਵੱਖ-ਵੱਖ ਜਾਤਾਂ ਦੀਆਂ ਨਾਗਰਿਕ ਅਤੇ ਧਾਰਮਿਕ ਅਵਸਥਾਵਾਂ ਅਤੇ ਵਿਸ਼ੇਸ਼ ਅਧਿਕਾਰ (Civil and religious disabilities and priviledges of various Castes) – ਵੱਖ-ਵੱਖ ਜਾਤਾਂ ਦੇ ਵਿਸ਼ੇਸ਼ ਨਾਗਰਿਕ ਅਤੇ ਧਾਰਮਿਕ ਅਧਿਕਾਰ ਤੇ ਨਿਰਯੋਗਤਾਵਾਂ ਹੁੰਦੀਆਂ ਸਨ । ਕੁਝ ਜਾਤਾਂ ਨਾਲ ਕਿਸੇ ਵੀ ਪ੍ਰਕਾਰ ਦੇ ਮੇਲ-ਜੋਲ ਉੱਤੇ ਪਾਬੰਦੀ ਸੀ । ਉਹ ਮੰਦਰਾਂ ਵਿਚ ਵੀ ਨਹੀਂ ਜਾ ਸਕਦੇ ਸਨ ਅਤੇ ਖੂਹਾਂ ਤੋਂ ਪਾਣੀ ਵੀ ਨਹੀਂ ਭਰ ਸਕਦੇ ਸਨ । ਉਨ੍ਹਾਂ ਨੂੰ ਧਾਰਮਿਕ ਗ੍ਰੰਥ ਪੜ੍ਹਨ ਦੀ ਮਨਾਹੀ ਸੀ । ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਲੈਣ ਦਾ ਅਧਿਕਾਰ ਪ੍ਰਾਪਤ ਨਹੀਂ ਸੀ ! ਪਰ ਕੁਝ ਜਾਤਾਂ ਅਜਿਹੀਆਂ ਵੀ ਸਨ ਜਿਨ੍ਹਾਂ ਨੂੰ ਹੋਰ ਜਾਤਾਂ ਉੱਪਰ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ ।

(v) ਮਨਮਰਜ਼ੀ ਦਾ ਕਿੱਤਾ ਅਪਨਾਉਣ ਉੱਤੇ ਪਾਬੰਦੀ (Lack of unrestricted choice of Occupation) – ਜਾਤੀ ਵਿਵਸਥਾ ਦੇ ਨਿਯਮਾਂ ਦੇ ਅਨੁਸਾਰ ਕੁਝ ਜਾਤਾਂ ਦੇ ਵਿਸ਼ੇਸ਼, ਪਰੰਪਰਾਗਤ ਅਤੇ ਜੱਦੀ ਕਿੱਤੇ ਹੁੰਦੇ ਸਨ । ਜਾਤੀ ਦੇ ਮੈਂਬਰਾਂ ਨੂੰ ਪਰੰਪਰਾਗਤ ਕਿੱਤਾ ਅਪਨਾਉਣਾ ਪੈਂਦਾ ਸੀ ਭਾਵੇਂ ਦੁਜੇ ਕਿੱਤੇ ਕਿੰਨੇ ਵੀ ਲਾਭ ਵਾਲੇ ਕਿਉਂ ਨਾ ਹੋਣ । ਪਰ ਕੁਝ ਕਿੱਤੇ ਅਜਿਹੇ ਵੀ ਸਨ ਜਿਨ੍ਹਾਂ ਨੂੰ ਕੋਈ ਵੀ ਕਰ ਸਕਦਾ ਸੀ । ਇਸ ਦੇ ਨਾਲ ਬਹੁਤ ਸਾਰੀਆਂ ਜਾਤਾਂ ਦੇ ਕਿੱਤੇ ਨਿਸ਼ਚਿਤ ਹੁੰਦੇ ਸਨ ।

(vi) ਵਿਆਹ ਸੰਬੰਧੀ ਪਾਬੰਦੀਆਂ (Restrictions on Marriage) – ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿਚ ਜਾਤਾਂ ਦੀ ਉਪਜਾਤਾਂ ਵਿਚ ਵੰਡ ਕੀਤੀ ਮਿਲਦੀ ਹੈ । ਇਹ ਉਪਜਾਤ ਸਮੂਹ ਆਪਣੇ ਮੈਂਬਰਾਂ ਨੂੰ ਆਪਣੇ ਸਮੂਹ ਤੋਂ ਬਾਹਰ ਦੇ ਵਿਅਕਤੀਆਂ ਨਾਲ ਵਿਆਹ ਕਰਨ ਤੋਂ ਰੋਕਦੇ ਸਨ । ਜਾਤੀ ਵਿਵਸਥਾ ਦੀ ਵਿਸ਼ੇਸ਼ਤਾ ਉਸ ਦਾ ਅੰਤਰ ਵਿਆਹੀ ਹੋਣਾ ਹੈ । ਵਿਅਕਤੀ ਨੂੰ ਆਪਣੀ ਉਪਜਾਤੀ ਤੋਂ ਬਾਹਰ ਹੀ ਵਿਆਹ ਕਰਵਾਉਣਾ ਪੈਂਦਾ ਸੀ : ਵਿਆਹ ਸੰਬੰਧੀ ਨਿਯਮ ਨੂੰ ਤੋੜਨ ਵਾਲੇ ਵਿਅਕਤੀ ਨੂੰ ਉਸ ਦੀ ਜਾਤੀ ਵਿਚੋਂ ਕੱਢ ਦਿੱਤਾ ਜਾਂਦਾ ਸੀ ।

ਇਸ ਤਰ੍ਹਾਂ ਇਸ ਵਿਆਖਿਆ ਨੂੰ ਵੇਖਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਇਕ ਜਾਤੀ ਇਕ ਅੰਤਰ ਵਿਆਹੀ ਸਮੂਹ ਹੁੰਦਾ ਹੈ ਜਿਸ ਦੀ ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਹੈ । ਪੇਸ਼ਾ ਜੱਦੀ ਅਤੇ ਪਰੰਪਰਾਗਤ ਹੁੰਦਾ ਹੈ, ਹੋਰ ਜਾਤਾਂ ਨਾਲ ਖਾਣ-ਪੀਣ ਅਤੇ ਰਹਿਣ-ਸਹਿਣ ਦੀਆਂ ਪਾਬੰਦੀਆਂ ਹੁੰਦੀਆਂ ਹਨ ਅਤੇ ਵਿਆਹ ਸੰਬੰਧੀ ਕਠੋਰ ਪਾਬੰਦੀਆਂ ਹੁੰਦੀਆਂ ਹਨ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 3.
ਜਾਤੀ ਪ੍ਰਥਾ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
1. ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਸੀ (Membership was based on birth) – ਜਾਤੀ ਵਿਵਸਥਾ ਦੀ ਸਭ ਤੋਂ ਪਹਿਲੀ ਵਿਸ਼ੇਸ਼ਤਾ ਇਹ ਸੀ ਕਿ ਇਸ ਦੀ ਮੈਂਬਰਸ਼ਿਪ ਵਿਅਕਤੀ ਦੀ ਵਿਅਕਤੀਗਤ ਯੋਗਤਾ ਉੱਪਰ ਨਹੀਂ ਬਲਕਿ ਉਸਦੇ ਜਨਮ ਉੱਤੇ ਆਧਾਰਿਤ ਹੁੰਦੀ ਸੀ । ਕੋਈ ਵੀ ਵਿਅਕਤੀ ਆਪਣੀ ਜਾਤੀ ਦਾ ਨਿਰਧਾਰਨ ਨਹੀਂ ਕਰ ਸਕਦਾ । ਵਿਅਕਤੀ ਜਿਸ ਜਾਤੀ ਵਿਚ ਜਨਮ ਲੈਂਦਾ ਸੀ ਉਸਦੀ ਸਥਿਤੀ ਉਸੇ ਅਨੁਸਾਰ ਨਿਸ਼ਚਿਤ ਹੋ ਜਾਂਦੀ ਸੀ । ਵਿਅਕਤੀ ਵਿਚ ਜਿੰਨੀ ਮਰਜ਼ੀ ਯੋਗਤਾ ਕਿਉਂ ਨਾ ਹੋਵੇ ਉਹ ਆਪਣੀ ਜਾਤੀ ਬਦਲ ਨਹੀਂ ਸਕਦਾ ਸੀ ।

2. ਸਮਾਜਿਕ ਸੰਬੰਧਾਂ ਉੱਪਰ ਪ੍ਰਤੀਬੰਧ (Restrictions on Social relations) – ਪ੍ਰਾਚੀਨ ਸਮੇਂ ਵਿਚ ਸਮਾਜ ਨੂੰ ਵੱਖਵੱਖ ਵਰਨਾਂ ਦੇ ਰੂਪ ਵਿਚ ਵੰਡਿਆ ਹੋਇਆ ਸੀ ਅਤੇ ਹੌਲੀ-ਹੌਲੀ ਇਨ੍ਹਾਂ ਵਰਣਾਂ ਨੇ ਜਾਤਾਂ ਦਾ ਰੂਪ ਲੈ ਲਿਆ । ਸਮਾਜਿਕ ਸੰਸਤਰਣ ਵਿਚ ਕਿਸੇ ਵਰਣ ਦੀ ਸਥਿਤੀ ਹੋਰਨਾਂ ਵਰਣਾਂ ਨਾਲੋਂ ਚੰਗੀ ਸੀ ਅਤੇ ਕਿਸੇ ਵਰਣ ਦੀ ਸਥਿਤੀ ਹੋਰਨਾਂ ਵਰਣਾਂ ਨਾਲੋਂ ਨਿਮਨ ਸੀ । ਇਸ ਤਰ੍ਹਾਂ ਸਮਾਜਿਕ ਸੰਸਤਰਣ ਦੇ ਅਨੁਸਾਰ ਉਨ੍ਹਾਂ ਦੇ ਵਿਚ ਸਮਾਜਿਕ ਸੰਬੰਧ ਵੀ ਨਿਸ਼ਚਿਤ ਹੋ ਗਏ । ਇਸੇ ਕਾਰਨ ਹੀ ਵੱਖ-ਵੱਖ ਵਰਣਾਂ ਵਿਚ ਉਚ-ਨੀਚ ਦੀ ਭਾਵਨਾ ਪਾਈ ਜਾਂਦੀ ਸੀ । ਇਨ੍ਹਾਂ ਵੱਖ-ਵੱਖ ਜਾਤਾਂ ਉੱਪਰ ਇਕ-ਦੂਜੇ ਨਾਲ ਸਮਾਜਿਕ ਸੰਬੰਧ ਰੱਖਣ ਉੱਤੇ ਪ੍ਰਤੀਬੰਧ ਸਨ ਅਤੇ ਉਹ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਦੇ ਸਨ । ਕੁਝ ਜਾਤਾਂ ਨੂੰ ਤਾਂ ਪੜ੍ਹਨਲਿਖਣ, ਖੂਹਾਂ ਤੋਂ ਪਾਣੀ ਭਰਨ ਅਤੇ ਮੰਦਰਾਂ ਵਿਚ ਜਾਣ ਦੀ ਵੀ ਆਗਿਆ ਨਹੀਂ ਸੀ । ਪ੍ਰਾਚੀਨ ਸਮਿਆਂ ਵਿਚ ਬ੍ਰਹਮਚਾਰੀਆ ਆਸ਼ਰਮ ਵਿਚ ਪ੍ਰਵੇਸ਼ ਕਰਨ ਲਈ ਉਪਨਯਾਨ ਸੰਸਕਾਰ ਪੂਰਾ ਕਰਨਾ ਪੈਂਦਾ ਸੀ । ਕੁਝ ਵਰਣਾਂ ਲਈ ਤਾਂ ਇਸ ਸੰਸਕਾਰ ਨੂੰ ਪੂਰਾ ਕਰਨ ਦੀ ਉਮਰ ਨਿਸ਼ਚਿਤ ਕੀਤੀ ਗਈ ਸੀ ਪਰ ਕੁਝ ਨੂੰ ਤਾਂ ਇਹ ਸੰਸਕਾਰ ਪੂਰਾ ਕਰਨ ਦੀ ਆਗਿਆ ਹੀ ਨਹੀਂ ਸੀ । ਇਸ ਤਰ੍ਹਾਂ ਵੱਖ-ਵੱਖ ਜਾਤੀਆਂ ਵਿਚ ਸਮਾਜਿਕ ਸੰਬੰਧਾਂ ਉੱਤੇ ਕਈ ਪ੍ਰਕਾਰ ਦੇ ਪ੍ਰਤੀਬੰਧ ਸਨ ।

3. ਖਾਣ-ਪੀਣ ਉੱਤੇ ਪ੍ਰਤੀਬੰਧ (Restrictions on Eatables) – ਜਾਤੀ ਵਿਵਸਥਾ ਵਿਚ ਕੁੱਝ ਅਜਿਹੇ ਸਪੱਸ਼ਟ ਨਿਯਮ ਮਿਲਦੇ ਹਨ ਜਿਹੜੇ ਇਹ ਦੱਸਦੇ ਸਨ ਕਿ ਕਿਸ ਵਿਅਕਤੀ ਨੇ ਕਿਸ ਨਾਲ ਸੰਬੰਧ ਰੱਖਣੇ ਸਨ ਜਾਂ ਨਹੀਂ ਅਤੇ ਉਹ ਕਿਹੜੀਆਂ ਜਾਤਾਂ ਨਾਲ ਖਾਣ-ਪੀਣ ਦੇ ਸੰਬੰਧ ਸਥਾਪਿਤ ਕਰ ਸਕਦੇ ਸਨ | ਸਾਰੇ ਭੋਜਨ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਸੀ ਅਤੇ ਉਹ ਸੀ ਕੱਚਾ ਭੋਜਨ ਅਤੇ ਪੱਕਾ ਭੋਜਨ । ਕੱਚਾ ਭੋਜਨ ਉਹ ਹੁੰਦਾ ਸੀ ਜਿਸ ਨੂੰ ਬਣਾਉਣ ਦੇ ਲਈ ਪਾਣੀ ਦਾ ਪ੍ਰਯੋਗ ਹੁੰਦਾ ਸੀ ਅਤੇ ਪੱਕਾ ਭੋਜਨ ਉਹ ਹੁੰਦਾ ਸੀ ਜਿਸ ਨੂੰ ਬਣਾਉਣ ਦੇ ਲਈ ਘਿਉ ਜਾਂ ਤੇਲ ਦੀ ਵਰਤੋਂ ਹੁੰਦੀ ਸੀ । ਆਮ ਨਿਯਮ ਇਹ ਹੁੰਦਾ ਸੀ ਕਿ ਕੋਈ ਵਿਅਕਤੀ ਕੱਚਾ ਭੋਜਨ ਉਸ ਸਮੇਂ ਤੱਕ ਨਹੀਂ ਖਾਂਦਾ ਸੀ ਜਦੋਂ ਤੱਕ ਕਿ ਉਹ ਉਸਦੀ ਆਪਣੀ ਹੀ ਜਾਤੀ ਦੇ ਵਿਅਕਤੀ ਵਲੋਂ ਤਿਆਰ ਨਾ ਕੀਤਾ ਗਿਆ ਹੋਵੇ । ਇਸ ਲਈ ਬਹੁਤ ਸਾਰੀਆਂ ਜਾਤਾਂ ਬ੍ਰਾਹਮਣ ਵਲੋਂ ਕੱਚਾ ਭੋਜਨ ਸਵੀਕਾਰ ਕਰ ਲੈਂਦੀਆਂ ਸਨ ਪਰ ਇਸਦੇ ਉਲਟ ਬਾਹਮਣ ਕਿਸੇ ਦੂਜੀ ਜਾਤੀ ਦੇ ਆਦਮੀ ਤੋਂ ਕੱਚਾ ਭੋਜਨ ਸਵੀਕਾਰ ਨਹੀਂ ਕਰਦੇ ਸਨ । ਪੱਕੇ ਭੋਜਨ ਨੂੰ ਵੀ ਕਿਸੇ ਵਿਸ਼ੇਸ਼ ਜਾਤੀ ਦੇ ਵਿਅਕਤੀ ਦੇ ਵੱਲੋਂ ਹੀ ਸਵੀਕਾਰ ਕੀਤਾ ਜਾਂਦਾ ਸੀ । ਇਸ ਤਰ੍ਹਾਂ 283 ਜਾਤੀ ਵਿਵਸਥਾ ਨੇ ਵੱਖ-ਵੱਖ ਜਾਤੀਆਂ ਵਿਚਕਾਰ ਖਾਣ-ਪੀਣ ਦੇ ਸੰਬੰਧਾਂ ਉੱਤੇ ਵੀ ਪ੍ਰਤੀਬੰਧ ਲਗਾਏ ਹੋਏ ਸਨ ਅਤੇ ਸਾਰਿਆਂ ਲਈ ਇਨ੍ਹਾਂ ਦੀ ਪਾਲਣਾ ਕਰਨੀ ਜ਼ਰੂਰੀ ਹੁੰਦੀ ਸੀ ।

4. ਮਨਮਰਜ਼ੀ ਦਾ ਕਿੱਤਾ ਅਪਨਾਉਣ ਲਈ ਪਾਬੰਦੀ (Restriction on Occupation) – ਜਾਤੀ ਵਿਵਸਥਾ ਦੇ ਨਿਯਮਾਂ ਅਨੁਸਾਰ ਹਰੇਕ ਜਾਤੀ ਦਾ ਕੋਈ ਨਾ ਕੋਈ ਜੱਦੀ ਅਤੇ ਪਰੰਪਰਾਗਤ ਪੇਸ਼ਾ ਹੁੰਦਾ ਸੀ ਅਤੇ ਵਿਅਕਤੀ ਜਿਸ ਜਾਤੀ ਵਿਚ ਜਨਮ ਲੈਂਦਾ ਸੀ ਉਸ ਨੂੰ ਉਸੇ ਹੀ ਜਾਤੀ ਦਾ ਪਰੰਪਰਾਗਤ ਪੇਸ਼ਾ ਅਪਨਾਉਣਾ ਪੈਂਦਾ ਸੀ । ਵਿਅਕਤੀ ਕੋਲ ਇਸ ਤੋਂ ਇਲਾਵਾ ਕੋਈ ਹੋਰ choice ਨਹੀਂ ਹੁੰਦੀ ਸੀ । ਉਸ ਨੂੰ ਬਚਪਨ ਤੋਂ ਹੀ ਆਪਣੇ ਪਰੰਪਰਾਗਤ ਪੇਸ਼ੇ ਦੀ ਸਿੱਖਿਆ ਮਿਲਣੀ ਸ਼ੁਰੂ ਹੋ ਜਾਂਦੀ ਸੀ ਅਤੇ ਜਵਾਨ ਹੁੰਦੇ ਉਹ ਉਸ ਕੰਮ ਵਿਚ ਨਿਪੁੰਨ ਹੋ ਜਾਂਦਾ ਸੀ । ਚਾਹੇ ਕੁੱਝ ਕੰਮ ਅਜਿਹੇ ਵੀ ਸਨ ਜਿਨ੍ਹਾਂ ਨੂੰ ਕੋਈ ਵੀ ਵਿਅਕਤੀ ਕਰ ਸਕਦਾ ਸੀ ਜਿਵੇਂ ਕਿ ਵਪਾਰ, ਖੇਤੀਬਾੜੀ, ਮਜ਼ਦੂਰੀ, ਸੈਨਾ ਵਿਚ ਨੌਕਰੀ ਆਦਿ ਪਰ ਫਿਰ ਵੀ ਜ਼ਿਆਦਾਤਰ ਲੋਕ ਆਪਣੀ ਹੀ ਜਾਤੀ ਦਾ ਪੇਸ਼ਾ ਅਪਣਾਉਂਦੇ ਸਨ । ਉਸ ਸਮੇਂ ਚਾਰ ਮੁੱਖ ਵਰਣ ਹੁੰਦੇ ਸਨ । ਪਹਿਲੇ ਵਰਣ ਦਾ ਕੰਮ ਪੜਨਾ, ਪੜਾਉਣਾ ਅਤੇ ਧਾਰਮਿਕ ਕੰਮਾਂ ਨੂੰ ਪੂਰਾ ਕਰਵਾਉਣਾ ਸੀ । ਦੂਜੇ ਵਰਣ ਦਾ ਕੰਮ ਦੇਸ਼ ਦੀ ਰੱਖਿਆ ਕਰਨਾ ਅਤੇ ਰਾਜਕਾਜ ਚਲਾਉਣਾ ਸੀ । ਤੀਜੇ ਵਰਣ ਦਾ ਕੰਮ ਵਪਾਰ ਕਰਨਾ, ਖੇਤੀਬਾੜੀ ਕਰਨਾ ਆਦਿ ਸੀ । ਚੌਥੇ ਅਤੇ ਆਖਰੀ ਵਰਣ ਦਾ ਕੰਮ ਉੱਪਰਲੇ ਤਿੰਨਾਂ ਵਰਣਾਂ ਦੀ ਸੇਵਾ ਕਰਨਾ ਸੀ ਅਤੇ ਇਨ੍ਹਾਂ ਨੂੰ ਆਪਣੇ ਪਰੰਪਰਾਗਤ ਕੰਮ ਕਰਨੇ ਹੀ ਪੈਂਦੇ ਸਨ ।

5. ਜਾਤੀ ਅੰਤਰ ਵਿਆਹੀ ਹੁੰਦੀ ਹੈ (Caste is endogamous) – ਜਾਤੀ ਵਿਵਸਥਾ ਦੀ ਸਭ ਤੋਂ ਪ੍ਰਮੁੱਖ ਵਿਸ਼ੇਸ਼ਤਾ ਇਹ ਸੀ ਕਿ ਇਹ ਇਕ ਅੰਤਰ ਵਿਆਹੀ ਸਮੂਹ ਹੁੰਦਾ ਸੀ ਅਰਥਾਤ ਵਿਅਕਤੀ ਨੂੰ ਆਪਣੀ ਜਾਤੀ ਦੇ ਵਿਚ ਹੀ ਵਿਆਹ ਕਰਵਾਉਣਾ ਪੈਂਦਾ ਸੀ । ਜਾਤੀ ਵਿਵਸਥਾ ਬਹੁਤ ਸਾਰੀਆਂ ਜਾਤਾਂ ਅਤੇ ਉਪਜਾਤਾਂ ਵਿਚ ਵੰਡੀ ਹੁੰਦੀ ਸੀ । ਇਹ ਉਪਜਾਤਾਂ ਆਪਣੇ ਮੈਂਬਰਾਂ ਨੂੰ ਆਪਣੇ ਸਮੁਹ ਤੋਂ ਬਾਹਰ ਵਿਆਹ ਕਰਨ ਦੀ ਆਗਿਆ ਨਹੀਂ ਦਿੰਦੀਆਂ ਜੇਕਰ ਕੋਈ ਇਸ ਨਿਯਮ ਨੂੰ ਤੋੜਦਾ ਸੀ ਤਾਂ ਉਸ ਨੂੰ ਜਾਤੀ ਜਾਂ ਉਪਜਾਤੀ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਪਰ ਅੰਤਰ ਵਿਆਹੀ ਦੇ ਨਿਯਮ ਵਿਚ ਕੁੱਝ ਛੁੱਟ ਵੀ ਮੌਜੂਦ ਸੀ । ਕਿਸੇ ਵਿਸ਼ੇਸ਼ ਸਥਿਤੀ ਵਿਚ ਆਪਣੀ ਜਾਤੀ ਤੋਂ ਬਾਹਰ ਵਿਆਹ ਕਰਵਾਉਣ ਦੀ ਆਗਿਆ ਸੀ । ਪਰ ਆਮ ਨਿਯਮ ਇਹ ਸੀ ਕਿ ਵਿਅਕਤੀ ਨੂੰ ਆਪਣੀ ਜਾਤੀ ਦੇ ਵਿਚ ਹੀ ਵਿਆਹ ਕਰਵਾਉਣਾ ਪੈਂਦਾ ਸੀ । ਇਸ ਤਰ੍ਹਾਂ ਸਾਰੀਆਂ ਜਾਤਾਂ ਦੇ ਲੋਕ ਆਪਣੇ-ਆਪਣੇ ਸਮੂਹਾਂ ਦੇ ਵਿਚ ਹੀ ਵਿਆਹ ਕਰਵਾਉਂਦੇ ਸਨ ।

6. ਸਮਾਜ ਦੀ ਵੱਖ-ਵੱਖ ਹਿੱਸਿਆਂ ਵਿਚ ਵੰਡ (Sagmental division of Society) – ਜਾਤੀ ਵਿਵਸਥਾ ਦੁਆਰਾ ਹਿੰਦੂ ਸਮਾਜ ਨੂੰ ਕਈ ਭਾਗਾਂ ਵਿਚ ਵੰਡ ਦਿੱਤਾ ਗਿਆ ਸੀ ਅਤੇ ਹਰ ਇਕ ਹਿੱਸੇ ਦੇ ਮੈਂਬਰਾਂ ਦਾ ਦਰਜਾ, ਸਥਾਨ ਅਤੇ ਕੰਮ ਨਿਸ਼ਚਿਤ ਕਰ ਦਿੱਤੇ ਗਏ ਸਨ । ਇਸ ਕਰਕੇ ਮੈਂਬਰਾਂ ਵਿਚ ਆਪਣੇ ਸਮੂਹ ਦਾ ਇਕ ਹਿੱਸਾ ਹੋਣ ਦੀ ਚੇਤਨਾ ਪੈਦਾ ਹੁੰਦੀ ਸੀ ਅਰਥਾਤ ਉਹ ਆਪਣੇ ਆਪ ਨੂੰ ਉਸ ਸਮੂਹ ਦਾ ਇਕ ਅਭਿੰਨ ਅੰਗ ਸਮਝਣ ਲੱਗ ਪੈਂਦੇ ਸਨ । ਸਮਾਜ ਦੀ ਇਸ ਤਰ੍ਹਾਂ ਹਿੱਸਿਆਂ ਵਿਚ ਵੰਡ ਦੀ ਵਜਾ ਕਰਕੇ ਇਕ ਜਾਤੀ ਦੇ ਮੈਂਬਰਾਂ ਦੀ ਸਮਾਜਿਕ ਅੰਤਰਕਿਰਿਆ ਦਾ ਦਾਇਰਾ ਆਪਣੀ ਜਾਤੀ ਤੱਕ ਹੀ ਸੀਮਿਤ ਹੋ ਜਾਂਦਾ ਸੀ । ਜਾਤੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਜਾਤੀ ਪੰਚਾਇਤ ਵਲੋਂ ਵੰਡ ਦਿੱਤਾ ਜਾਂਦਾ ਸੀ । ਵੱਖਵੱਖ ਜਾਤਾਂ ਦੇ ਰਹਿਣ-ਸਹਿਣ ਦੇ ਤਰੀਕੇ ਅਤੇ ਰਸਮੋ-ਰਿਵਾਜ ਵੀ ਵੱਖ-ਵੱਖ ਹੀ ਹੁੰਦੇ ਸਨ | ਹਰੇਕ ਜਾਤ ਆਪਣੇ ਆਪ ਵਿਚ ਇਕ ਸੰਪੁਰਨ ਸਮਾਜਿਕ ਜੀਵਨ ਬਿਤਾਉਣ ਵਾਲੀ ਸਮਾਜਿਕ ਇਕਾਈ ਹੁੰਦੀ ਸੀ ।

7. ਪਦਮ (Hierarchy) – ਜਾਤੀ ਵਿਵਸਥਾ ਵਿਚ ਵੱਖ-ਵੱਖ ਜਾਤਾਂ ਦੇ ਵਿਚਕਾਰ ਇਕ ਨਿਸ਼ਚਿਤ ਪਦਮ ਮਿਲਦਾ ਸੀ ਜਿਸ ਅਨੁਸਾਰ ਇਹ ਪਤਾ ਚਲਦਾ ਸੀ ਕਿ ਕਿਸ ਜਾਤੀ ਦੀ ਸਮਾਜਿਕ ਸਥਿਤੀ ਕਿਸ ਪ੍ਰਕਾਰ ਦੀ ਸੀ ਅਤੇ ਉਨ੍ਹਾਂ ਵਿਚ ਕਿਸ ਪ੍ਰਕਾਰ ਦੇ ਸੰਬੰਧ ਪਾਏ ਜਾਂਦੇ ਸਨ । ਚਾਰੋਂ ਜਾਤੀਆਂ ਦੀ ਇਸ ਵਿਵਸਥਾ ਵਿਚ ਇਕ ਨਿਸ਼ਚਿਤ ਸਥਿਤੀ ਹੁੰਦੀ ਸੀ ਅਤੇ ਉਨ੍ਹਾਂ ਦੇ ਕੰਮ ਵੀ ਉਸੇ ਸੰਸਤਰਣ ਅਤੇ ਸਥਿਤੀ ਦੇ ਅਨੁਸਾਰ ਨਿਸ਼ਚਿਤ ਹੁੰਦੇ ਸਨ । ਕੋਈ ਵੀ ਇਸ ਵਿਵਸਥਾ ਉੱਪਰ ਉਂਗਲੀ ਨਹੀਂ ਚੁੱਕਦਾ ਸੀ ਕਿਉਂਕਿ ਇਹ ਵਿਵਸਥਾ ਤਾਂ ਪ੍ਰਾਚੀਨ ਸਮੇਂ ਤੋਂ ਚਲਦੀ ਆ ਰਹੀ ਸੀ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 4.
ਜਾਤੀ ਪ੍ਰਥਾ ਦੇ ਕੰਮਾਂ ਦਾ ਵਰਣਨ ਕਰੋ |
ਉੱਤਰ-
ਵੱਖ-ਵੱਖ ਸਮਾਜਸ਼ਾਸਤਰੀਆਂ ਅਤੇ ਮਾਨਵ ਵਿਗਿਆਨੀਆਂ ਨੇ ਭਾਰਤੀ ਜਾਤੀ ਵਿਵਸਥਾ ਦਾ ਅਧਿਐਨ ਕੀਤਾ ਅਤੇ ਆਪਣੇ-ਆਪਣੇ ਤਰੀਕੇ ਨਾਲ ਇਸ ਦੀ ਵਿਆਖਿਆ ਕੀਤੀ ਹੈ । ਉਨ੍ਹਾਂ ਨੇ ਜਾਤੀ ਪ੍ਰਥਾ ਦੇ ਵੱਖ-ਵੱਖ ਕੰਮਾਂ ਦਾ ਵੀ ਵਰਣਨ ਕੀਤਾ ਹੈ । ਉਨ੍ਹਾਂ ਸਾਰਿਆਂ ਦੇ ਜਾਤੀ ਪ੍ਰਥਾ ਦੇ ਦਿੱਤੇ ਕੰਮਾਂ ਦੇ ਅਨੁਸਾਰ ਜਾਤੀ ਪ੍ਰਥਾ ਦੇ ਕੁਝ ਮਹੱਤਵਪੂਰਨ ਕੰਮਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਕਿੱਤੇ ਦਾ ਨਿਰਧਾਰਨ (Fixation of Occupation) – ਜਾਤੀ ਵਿਵਸਥਾ ਹਰ ਕਿਸੇ ਦੇ ਲਈ ਵਿਸ਼ੇਸ਼ ਕੰਮ ਦਾ ਨਿਰਧਾਰਨ ਕਰਦੀ ਸੀ । ਇਹ ਕੰਮ ਉਸਦੇ ਵੰਸ਼ ਦੇ ਅਨੁਸਾਰ ਹੁੰਦਾ ਸੀ ਅਤੇ ਪੀੜ੍ਹੀ ਦਰ ਪੀੜ੍ਹੀ ਇਸ ਦਾ ਹਸਤਾਂਤਰਨ ਹੁੰਦਾ · ਰਹਿੰਦਾ ਸੀ । ਹਰੇਕ ਬੱਚੇ ਵਿਚ ਆਪਣੇ ਪੈਤ੍ਰਿਕ ਗੁਣਾਂ ਵਾਲੀ ਨਿਪੁੰਨਤਾ ਆਪਣੇ ਆਪ ਹੀ ਪੈਦਾ ਹੋ ਜਾਂਦੀ ਸੀ ਕਿਉਂਕਿ ਜਿਸ ਪਰਿਵਾਰ ਵਿਚ ਉਹ ਪੈਦਾ ਹੁੰਦਾ ਹੈ ਉਸ ਤੋਂ ਕਿੱਤੇ ਸੰਬੰਧੀ ਵਾਤਾਵਰਣ ਉਸਨੂੰ ਆਪਣੇ ਆਪ ਹੀ ਪ੍ਰਾਪਤ ਹੋ ਜਾਂਦਾ ਹੈ । ਇਸ ਤਰ੍ਹਾਂ ਬਿਨਾਂ ਕੋਈ ਰਸਮੀ ਸਿੱਖਿਆ ਲਏ ਉਸਦਾ ਵਿਸ਼ੇਸ਼ੀਕਰਣ ਹੋ ਜਾਂਦਾ ਹੈ । ਇਸ ਤੋਂ ਇਲਾਵਾ ਇਹ ਪ੍ਰਥਾ ਸਮਾਜ ਵਿਚ ਹੋਣ ਵਾਲੀ ਪਤੀਯੋਗਿਤਾ ਨੂੰ ਵੀ ਰੋਕਦੀ ਹੈ ਅਤੇ ਆਰਥਿਕ ਸੁਰੱਖਿਆ ਪ੍ਰਦਾਨ ਕਰਦੀ ਹੈ । ਇਸ ਤਰ੍ਹਾਂ ਜਾਤੀ ਪ੍ਰਥਾ ਵਿਅਕਤੀ ਦੇ ਕੰਮ ਦਾ ਨਿਰਧਾਰਨ ਕਰਦੀ ਹੈ ।

2. ਸਮਾਜਿਕ ਸੁਰੱਖਿਆ (Social Security) – ਜਾਤੀ ਆਪਣੇ ਮੈਂਬਰਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ । ਹਰੇਕ ਜਾਤੀ ਦੇ ਮੈਂਬਰ ਆਪਣੀ ਜਾਤੀ ਦੇ ਹੋਰ ਮੈਂਬਰਾਂ ਦੀ ਮੱਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ । ਇਸ ਲਈ ਕਿਸੇ ਵਿਅਕਤੀ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉਸ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਜੇਕਰ ਉਸ ਉੱਪਰ ਕਿਸੇ ਤਰ੍ਹਾਂ ਦਾ ਆਰਥਿਕ ਜਾਂ ਕਿਸੇ ਹੋਰ ਪ੍ਰਕਾਰ ਦਾ ਸੰਕਟ ਆਵੇਗਾ ਤਾਂ ਉਸਦੀ ਜਾਤੀ ਹਮੇਸ਼ਾਂ ਉਸਦੀ ਮੱਦਦ ਕਰੇਗੀ । ਜਾਤੀ ਪ੍ਰਥਾ ਦੋ ਤਰ੍ਹਾਂ ਨਾਲ ਮੈਂਬਰਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ । ਪਹਿਲੀ ਤਾਂ ਇਹ ਮੈਂਬਰਾਂ ਦੀ ਸਮਾਜਿਕ ਸਥਿਤੀ ਨੂੰ ਨਿਸ਼ਚਿਤ ਕਰਦੀ ਹੈ ਅਤੇ ਦੂਜੀ ਇਹ ਉਨ੍ਹਾਂ ਦੀ ਹਰੇਕ ਪ੍ਰਕਾਰ ਦੇ ਸੰਕਟ ਤੋਂ ਰੱਖਿਆ ਕਰਦੀ ਹੈ । ਇਸ ਤਰ੍ਹਾਂ ਜਾਤੀ ਆਪਣੇ ਮੈਂਬਰਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ ।

3. ਮਾਨਸਿਕ ਸੁਰੱਖਿਆ (Mental Security) – ਜਾਤੀ ਵਿਵਸਥਾ ਵਿਚ ਹਰੇਕ ਵਿਅਕਤੀ ਦੀ ਸਥਿਤੀ ਅਤੇ ਭੂਮਿਕਾ ਨਿਰਧਾਰਿਤ ਹੁੰਦੀ ਹੈ । ਉਸਨੇ ਕਿਹੜਾ ਪੇਸ਼ਾ ਅਪਨਾਉਣਾ ਹੈ, ਕਿਹੋ ਜਿਹੀ ਸਿੱਖਿਆ ਲੈਣੀ ਹੈ, ਜਿੱਥੇ ਵਿਆਹ ਸੰਬੰਧ ਸਥਾਪਿਤ ਕਰਨੇ ਹਨ ਅਤੇ ਕਿਸ ਜਾਤੀ ਨਾਲ ਕਿਸ ਪ੍ਰਕਾਰ ਦਾ ਵਿਵਹਾਰ ਕਰਨਾ ਹੈ ਇਹ ਸਭ ਕੁੱਝ ਜਾਤੀ ਦੇ ਨਿਯਮਾਂ ਨਾਲ ਹੀ ਨਿਸ਼ਚਿਤ ਕੀਤਾ ਜਾਂਦਾ ਹੈ । ਇਸ ਨਾਲ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਅਨਿਸ਼ਚਿਤ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ । ਉਸਦੇ ਅਧਿਕਾਰ ਅਤੇ ਕਰਤੱਵ ਚੰਗੀ ਤਰ੍ਹਾਂ ਸਪੱਸ਼ਟ ਹੁੰਦੇ ਹਨ । ਜਾਤੀ ਹੀ ਸਾਰੇ ਨਿਯਮਾਂ ਦਾ ਨਿਸ਼ਚਾ ਕਰਦੀ ਹੈ । ਇਸ ਤਰ੍ਹਾਂ ਵਿਅਕਤੀ ਦੇ ਜੀਵਨ ਦੀਆਂ ਜੋ ਸਮੱਸਿਆਵਾਂ ਜਾਂ ਮੁਸ਼ਕਿਲਾਂ ਹੁੰਦੀਆਂ ਹਨ ਉਨ੍ਹਾਂ ਨੂੰ ਜਾਤੀ ਬੜੀ ਆਸਾਨੀ ਨਾਲ ਸੁਲਝਾ ਦਿੰਦੀ ਹੈ । ਇਸ ਨਾਲ ਵਿਅਕਤੀ ਨੂੰ ਦਿਮਾਗੀ ਅਤੇ ਮਾਨਸਿਕ ਸੁਰੱਖਿਆ ਪ੍ਰਾਪਤ ਹੋ ਜਾਂਦੀ ਹੈ ।

4. ਖੂਨ ਦੀ ਸ਼ੁੱਧਤਾ (Purity of Blood) – ਚਾਹੇ ਵਿਗਿਆਨਿਕ ਆਧਾਰ ਉੱਤੇ ਇਹ ਮੰਨਣਾ ਔਖਾ ਹੈ ਪਰ ਇਹ ਕਿਹਾ ਜਾਂਦਾ ਹੈ ਕਿ ਜਾਤੀ ਖੁਨ ਦੀ ਸ਼ੁੱਧਤਾ ਬਣਾ ਕੇ ਰੱਖਦੀ ਹੈ ਕਿਉਂਕਿ ਇਹ ਇਕ ਅੰਤਰ ਵਿਆਹੀ ਸਮੁਹ ਹੁੰਦਾ ਹੈ । ਅੰਤਰ ਵਿਆਹੀ ਹੋਣ ਕਰਕੇ ਇਕ ਜਾਤੀ ਦੇ ਮੈਂਬਰ ਕਿਸੇ ਹੋਰ ਜਾਤੀ ਦੇ ਨਾਲ ਵਿਆਹਕ ਸੰਬੰਧ ਸਥਾਪਿਤ ਨਹੀਂ ਕਰਦੇ ਤੇ ਉਨ੍ਹਾਂ ਦਾ ਖੂਨ ਉਨ੍ਹਾਂ ਵਿਚ ਹੀ ਸ਼ੁੱਧ ਰਹਿ ਜਾਂਦਾ ਹੈ । ਹੋਰ ਸਮਾਜਾਂ ਵਿਚ ਵੀ ਖੂਨ ਦੀ ਸ਼ੁੱਧਤਾ ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਅਤੇ ਸੰਘਰਸ਼ ਪੈਦਾ ਹੋ ਗਏ ਹਨ ਫਿਰ ਵੀ ਭਾਰਤ ਵਿਚ ਇਹ ਨਿਯਮ ਪੂਰੀ ਸਫਲਤਾ ਨਾਲ ਚੱਲਿਆ ਸੀ । ਜਾਤੀ ਵਿਚ ਵਿਆਹ ਸੰਬੰਧੀ ਸਖ਼ਤ ਪਾਬੰਦੀਆਂ ਸਨ । ਕੋਈ ਵੀ ਆਪਣੀ ਜਾਤੀ ਤੋਂ ਬਾਹਰ ਵਿਆਹ ਨਹੀਂ ਕਰਵਾ ਸਕਦਾ ਸੀ । ਇਸੇ ਕਾਰਨ ਜਾਤੀ ਦੇ ਵਿਆਹ ਜਾਤੀ ਵਿਚ ਹੀ ਹੁੰਦੇ ਸਨ । ਇਸ ਦੀ ਉਲੰਘਣਾ ਕਰਨ ਵਾਲੇ ਨੂੰ ਜਾਤੀ ਵਿਚੋਂ ਕੱਢ ਦਿੱਤਾ ਜਾਂਦਾ ਸੀ । ਇਸ ਤਰ੍ਹਾਂ ਖੂਨ ਦੀ ਸ਼ੁੱਧਤਾ ਬਣੀ ਰਹਿੰਦੀ ਸੀ ।

5. ਰਾਜਨੀਤਿਕ ਸਥਾਈਤਵ (Political Stability) – ਜਾਤੀ ਵਿਵਸਥਾ ਹਿੰਦੂ ਰਾਜਨੀਤਿਕ ਵਿਵਸਥਾ ਦਾ ਮੁੱਖ ਆਧਾਰ ਰਹੀ ਸੀ । ਰਾਜਨੀਤਿਕ ਖੇਤਰ ਵਿਚ ਹਰੇਕ ਵਿਅਕਤੀ ਦੇ ਅਧਿਕਾਰ ਅਤੇ ਕਰਤੱਵ ਉਸਦੀ ਜਾਤੀ ਨਿਰਧਾਰਿਤ ਕਰਦੀ ਸੀ ਕਿਉਂਕਿ ਲੋਕਾਂ ਦਾ ਜਾਤੀ ਦੇ ਨਿਯਮਾਂ ਉੱਤੇ ਵਿਸ਼ਵਾਸ ਦੈਵੀ ਸ਼ਕਤੀਆਂ ਤੋਂ ਵੀ ਵੱਧ ਹੁੰਦਾ ਸੀ । ਇਸੇ ਕਾਰਨ ਜਾਤੀ ਦੇ ਨਿਯਮਾਂ ਨੂੰ ਮੰਨਣਾ ਹਰੇਕ ਵਿਅਕਤੀ ਦਾ ਪ੍ਰਮੁੱਖ ਕਰਤੱਵ ਸੀ । ਅੱਜ-ਕੱਲ੍ਹ ਤਾਂ ਵੱਖ-ਵੱਖ ਜਾਤਾਂ ਨੇ ਆਪਣੇ-ਆਪਣੇ ਰਾਜਨੀਤਿਕ ਸੰਗਠਨ ਬਣਾ ਲਏ ਹਨ ਜਿਹੜੇ ਚੋਣਾਂ ਵਿਚ ਆਪਣੇ ਮੈਂਬਰਾਂ ਦੀ ਸਹਾਇਤਾ ਕਰਦੇ ਹਨ ਅਤੇ ਜਿੱਤਣ ਤੋਂ ਬਾਅਦ ਆਪਣੀ ਜਾਤੀ ਦੇ ਲੋਕਾਂ ਦਾ ਧਿਆਨ ਰੱਖਦੇ ਹਨ । ਇਸ ਤਰ੍ਹਾਂ ਜਾਤੀ ਦੇ ਮੈਂਬਰਾਂ ਨੂੰ ਲਾਭ ਹੁੰਦਾ ਹੈ । ਇਸ ਪ੍ਰਕਾਰ ਇਹ ਜਾਤੀ ਦਾ ਰਾਜਨੀਤਿਕ ਕੰਮ ਹੁੰਦਾ ਹੈ ।

6. ਸਿੱਖਿਆ ਸੰਬੰਧੀ ਨਿਯਮਾਂ ਦਾ ਨਿਸ਼ਚਾ (Fixing rules of Education) – ਜਾਤੀ ਵਿਵਸਥਾ ਵੱਖ-ਵੱਖ ਜਾਤਾਂ ਦੇ ਲਈ ਵਿਸ਼ੇਸ਼ ਪ੍ਰਕਾਰ ਦੀ ਸਿੱਖਿਆ ਦਾ ਨਿਰਧਾਰਨ ਕਰਦੀ ਸੀ । ਇਸ ਪ੍ਰਕਾਰ ਦੀ ਸਿੱਖਿਆ ਦਾ ਆਧਾਰ ਧਰਮ ਸੀ । ਸਿੱਖਿਆ ਵਿਅਕਤੀ ਨੂੰ ਆਤਮ ਨਿਯੰਤਰਨ ਅਤੇ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀ ਹੈ । ਸਿੱਖਿਆ ਵਿਅਕਤੀ ਨੂੰ ਪੇਸ਼ੇ ਸੰਬੰਧੀ ਜਾਣਕਾਰੀ ਵੀ ਦਿੰਦੀ ਹੈ । ਸਿੱਖਿਆ ਵਿਅਕਤੀ ਨੂੰ ਕੰਮ ਸੰਬੰਧੀ ਅਤੇ ਦੈਨਿਕ ਜੀਵਨ ਸੰਬੰਧੀ ਗਿਆਨ ਪ੍ਰਦਾਨ ਕਰਦੀ ਹੈ । ਇਸ ਤਰ੍ਹਾਂ ਜਾਤੀ ਵਿਵਸਥਾ ਵਿਅਕਤੀ ਨੂੰ ਸਿਧਾਂਤਕ ਅਤੇ ਦੈਨਿਕ ਜੀਵਨ ਸੰਬੰਧੀ ਗਿਆਨ ਪ੍ਰਦਾਨ ਕਰਦੀ ਸੀ । ਜਾਤੀ ਵਿਵਸਥਾ ਹਰੇਕ ਜਾਤੀ ਦੇ ਲਈ ਸਿੱਖਿਆ ਲੈਣ ਦੇ ਨਿਯਮ ਬਣਾਉਂਦੀ ਸੀ । ਜਾਤੀ ਹੀ ਇਹ ਨਿਸ਼ਚਿਤ ਕਰਦੀ ਸੀ ਕਿ ਕਿਹੜੀ ਜਾਤੀ ਦਾ ਵਿਅਕਤੀ ਕਿੰਨੇ ਸਮੇਂ ਲਈ ਸਿੱਖਿਆ ਪ੍ਰਾਪਤ ਕਰੇਗਾ ਅਤੇ ਕਿਹੜੇ-ਕਿਹੜੇ ਨਿਯਮਾਂ ਦੀ ਪਾਲਣਾ ਕਰੇਗਾ । ਇਸ ਤਰ੍ਹਾਂ ਜਾਤੀ ਵਿਵਸਥਾ ਹਰੇਕ ਜਾਤੀ ਦੇ ਮੈਂਬਰਾਂ ਲਈ ਉਸ ਜਾਤੀ ਦੀ ਸਮਾਜਿਕ ਸਥਿਤੀ ਦੇ ਅਨੁਸਾਰ ਉਨ੍ਹਾਂ ਦੀ ਸਿੱਖਿਆ ਦਾ ਪ੍ਰਬੰਧ ਕਰਦੀ ਸੀ ।

7. ਤਕਨੀਕੀ ਭੇਦਾਂ ਨੂੰ ਗੁਪਤ ਰੱਖਣਾ (To preserve technical Secrets) – ਹਰੇਕ ਜਾਤੀ ਦੇ ਕੁਝ ਪਰੰਪਰਾਗਤ ਕੰਮ ਹੁੰਦੇ ਸਨ । ਉਸ ਪਰੰਪਰਾਗਤ ਕੰਮ ਦੇ ਕੁੱਝ ਤਕਨੀਕੀ ਭੇਦ ਵੀ ਹੁੰਦੇ ਸਨ ਜਿਹੜੇ ਸਿਰਫ਼ ਉਸ ਨੂੰ ਕਰਨ ਵਾਲਿਆਂ ਨੂੰ ਹੀ ਪਤਾ ਹੁੰਦੇ ਸਨ । ਇਸ ਤਰ੍ਹਾਂ ਜਦੋਂ ਇਹ ਕੰਮ ਪੀੜੀ ਦਰ ਪੀੜੀ ਹਸਤਾਂਤਰਿਤ ਹੁੰਦੇ ਸਨ ਤਾਂ ਇਹ ਤਕਨੀਕੀ ਭੇਦ ਵੀ ਅਗਲੀ ਪੀੜੀ ਕੋਲ ਚਲੇ ਜਾਂਦੇ ਸਨ । ਕਿਉਂਕਿ ਇਹ ਕੰਮ ਸਿਰਫ਼ ਉਸ ਜਾਤੀ ਨੇ ਕਰਨੇ ਹੁੰਦੇ ਸਨ ਇਸ ਲਈ ਇਹ ਭੇਦ ਵੀ ਜਾਤੀ ਤੱਕ ਹੀ ਰਹਿੰਦੇ ਸਨ । ਇਨ੍ਹਾਂ ਦਾ ਭੇਦ ਨਹੀਂ ਖੁੱਲ੍ਹਦਾ ਸੀ । ਇਸ ਤਰ੍ਹਾਂ ਜਾਤੀ ਤਕਨੀਕੀ ਭੇਦਾਂ ਨੂੰ ਗੁਪਤ ਰੱਖਣ ਦਾ ਵੀ ਕੰਮ ਕਰਦੀ ਸੀ ।

8. ਸਮਾਜਿਕ ਏਕਤਾ (Social Unity) – ਹਿੰਦੂ ਸਮਾਜ ਨੂੰ ਏਕਤਾ ਵਿਚ ਬੰਨ੍ਹ ਕੇ ਰੱਖਣ ਵਿਚ ਜਾਤੀ ਵਿਵਸਥਾ ਨੇ ਕਾਫ਼ੀ ਮਹੱਤਵਪੂਰਨ ਕੰਮ ਕੀਤਾ ਸੀ । ਜਾਤੀ ਵਿਵਸਥਾ ਨੇ ਸਮਾਜ ਨੂੰ ਚਾਰ ਭਾਗਾਂ ਵਿਚ ਵੰਡ ਦਿੱਤਾ ਸੀ ਅਤੇ ਹਰੇਕ ਭਾਗ ਦੇ ਕੰਮ ਵੀ ਵੱਖ-ਵੱਖ ਹੀ ਸਨ ! ਜਿਵੇਂ ਕਿਰਤ ਵੰਡ ਵਿਚ ਕੰਮ ਵੱਖ-ਵੱਖ ਹੁੰਦੇ ਹਨ ਉਸੇ ਤਰ੍ਹਾਂ ਜਾਤੀ ਵਿਵਸਥਾ ਨੇ ਵੀ ਸਾਰਿਆਂ ਨੂੰ ਵੱਖ-ਵੱਖ ਕੰਮ ਦੇ ਦਿੱਤੇ । ਇਸ ਤਰ੍ਹਾਂ ਸਾਰੇ ਭਾਗ ਵੱਖ-ਵੱਖ ਕੰਮ ਕਰਦੇ ਹੋਏ ਵੀ ਇੱਕ ਦੂਜੇ ਦੀ ਮਦਦ ਕਰਦੇ ਅਤੇ ਆਪਸੀ ਜ਼ਰੂਰਤਾਂ ਪੂਰੀਆਂ ਕਰਦੇ ਸਨ । ਇਸ ਕਰਕੇ ਹੀ ਵੱਖ-ਵੱਖ ਸਮੂਹਾਂ ਦੇ ਵਿਚ ਵੰਡੇ ਹੋਣ ਦੇ ਬਾਵਜੂਦ ਵੀ ਸਾਰੇ ਸਮੂਹ ਇਕ ਦੂਜੇ ਨਾਲ ਏਕਤਾ ਵਿਚ ਬੰਨ੍ਹੇ ਰਹਿੰਦੇ ਹਨ ।

9. ਵਿਵਹਾਰ ਉੱਤੇ ਨਿਯੰਤਰਣ (Control on behaviour) – ਜਾਤੀ ਵਿਵਸਥਾ ਨੇ ਹਰੇਕ ਜਾਤੀ ਅਤੇ ਉਸਦੇ ਮੈਂਬਰਾਂ ਲਈ ਨਿਯਮ ਬਣਾਏ ਹੋਏ ਸਨ ਕਿ ਕਿਸ ਵਿਅਕਤੀ ਨੇ ਕਿਸ ਪ੍ਰਕਾਰ ਦਾ ਵਿਵਹਾਰ ਕਰਨਾ ਹੈ । ਜਾਤੀ ਪ੍ਰਥਾ ਦੇ ਨਿਯਮਾਂ ਕਾਰਨ ਹੀ ਵਿਅਕਤੀ ਆਪਣੀਆਂ ਵਿਅਕਤੀਗਤ ਭਾਵਨਾਵਾਂ ਨੂੰ ਨਿਯੰਤਰਣ ਵਿਚ ਰੱਖਦਾ ਸੀ ਅਤੇ ਉਨ੍ਹਾਂ ਨਿਯਮਾਂ ਦੇ ਅਨੁਸਾਰ ਹੀ ਜੀਵਨ ਬਤੀਤ ਕਰਦਾ ਸੀ । ਸਿੱਖਿਆ, ਵਿਆਹ, ਖਾਣ-ਪੀਣ, ਸਮਾਜਿਕ ਸੰਬੰਧਾਂ ਆਦਿ ਵਰਗੇ ਪੱਖਾਂ ਲਈ ਜਾਤੀ ਪ੍ਰਥਾ ਦੇ ਨਿਯਮ ਹੁੰਦੇ ਸਨ ਜਿਸ ਕਾਰਨ ਵਿਅਕਤੀਗਤ ਵਿਵਹਾਰ ਨਿਯੰਤਰਣ ਵਿਚ ਰਹਿੰਦੇ ਸਨ ।

10. ਵਿਆਹ ਸੰਬੰਧੀ ਕੰਮ (Function of Marriage) – ਹਰੇਕ ਜਾਤੀ ਅੰਤਰ ਵਿਆਹੀ ਹੁੰਦੀ ਸੀ ਅਰਥਾਤ ਵਿਅਕਤੀ ਨੂੰ ਆਪਣੀ ਹੀ ਜਾਤੀ ਜਾਂ ਉਪਜਾਤੀ ਦੇ ਅੰਦਰ ਹੀ ਵਿਆਹ ਕਰਵਾਉਣਾ ਪੈਂਦਾ ਸੀ । ਜਾਤੀ ਪ੍ਰਥਾ ਦਾ ਇਹ ਸਭ ਤੋਂ ਮਹੱਤਵਪੂਰਨ ਨਿਯਮ ਸੀ ਕਿ ਵਿਅਕਤੀ ਆਪਣੇ ਕੁੱਲ ਜਾਂ ਪਰਿਵਾਰ ਤੋਂ ਬਾਹਰ ਵਿਆਹ ਕਰਵਾਏਗਾ | ਪਰ ਉਹ ਆਪਣੀ ਜਾਤੀ ਦੇ ਵਿਚ ਹੀ ਵਿਆਹ ਕਰਵਾਏਗਾ । ਜੇਕਰ ਕੋਈ ਆਪਣੀ ਜਾਤੀ ਜਾਂ ਉਪਜਾਤੀ ਤੋਂ ਬਾਹਰ ਵਿਆਹ ਕਰਵਾਉਂਦਾ ਸੀ ਤਾਂ ਉਸ ਨੂੰ ਜਾਤੀ ਤੋਂ ਬਾਹਰ ਕੱਢ ਦਿੱਤਾ ਜਾਂਦਾ ਸੀ । ਇਸ ਤਰ੍ਹਾਂ ਜਾਤੀ ਵਿਅਕਤੀ ਦਾ ਵਿਆਹ ਸੰਬੰਧੀ ਕੰਮ ਵੀ ਪੂਰਾ ਕਰਦੀ ਸੀ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 5.
ਜਾਤੀ ਪ੍ਰਥਾ ਦੇ ਗੁਣਾਂ ਅਤੇ ਔਗੁਣਾਂ ਦਾ ਵਰਣਨ ਕਰੋ ।
ਉੱਤਰ-
ਜਾਤੀ ਆਪਣੇ ਆਪ ਵਿਚ ਇੱਕ ਅਜਿਹਾ ਸਮੂਹ ਹੈ ਜਿਸ ਨੇ ਹਿੰਦੂ ਸਮਾਜ ਅਤੇ ਭਾਰਤ ਵਿਚ ਬਹੁਤ ਮਹੱਤਵਪੂਰਨ ਰੋਲ ਅਦਾ ਕੀਤਾ ਹੈ । ਜਿੰਨੇ ਕੰਮ ਇਕੱਲੀ ਜਾਤੀ ਵਿਵਸਥਾ ਨੇ ਮਿਲ ਕੇ ਕੀਤੇ ਹਨ ਸ਼ਾਇਦ ਉੱਨੇ ਕੰਮ ਹੋਰ ਸਾਰੀਆਂ ਸੰਸਥਾਵਾਂ ਅਤੇ ਵਿਵਸਥਾਵਾਂ ਨੇ ਮਿਲ ਕੇ ਵੀ ਨਹੀਂ ਕੀਤੇ ਹੋਣਗੇ । ਇਸ ਨਾਲ ਅਸੀਂ ਵੇਖਦੇ ਹਾਂ ਕਿ ਜਾਤੀ ਵਿਵਸਥਾ ਦੇ ਬਹੁਤ ਸਾਰੇ ਗੁਣ ਹਨ । ਪਰ ਇਨ੍ਹਾਂ ਗੁਣਾਂ ਦੇ ਨਾਲ-ਨਾਲ ਕੁਝ ਔਗੁਣ ਵੀ ਹਨ ਜਿਨ੍ਹਾਂ ਦਾ ਵਰਣਨ ਹੇਠਾਂ ਦਿੱਤਾ ਜਾ ਰਿਹਾ ਹੈ ।

ਜਾਤ ਵਿਵਸਥਾ ਦੇ ਗੁਣ ਜਾਂ ਲਾਭ (Merits or Advantages of Caste System)

1. ਸਮਾਜਿਕ ਸੁਰੱਖਿਆ ਦੇਣਾ (To Give Social Security) – ਜਾਤੀ ਪ੍ਰਥਾ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਹ ਆਪਣੇ ਮੈਂਬਰਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ । ਹਰੇਕ ਜਾਤੀ ਦੇ ਮੈਂਬਰ ਆਪਣੀ ਜਾਤੀ ਦੇ ਮੈਂਬਰਾਂ ਦੀ ਮੱਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ । ਇਸ ਲਈ ਕਿਸੇ ਵਿਅਕਤੀ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਜੇਕਰ ਉਨ੍ਹਾਂ ਉੱਪਰ ਕਿਸੇ ਪ੍ਰਕਾਰ ਦੀ ਸਮੱਸਿਆ ਆਵੇਗੀ ਤਾਂ ਉਸਦੀ ਜਾਤੀ ਹਮੇਸ਼ਾਂ ਉਸਦੀ ਮੱਦਦ ਕਰੇਗੀ 1 ਜਾਤੀ ਪ੍ਰਥਾ ਮੈਂਬਰਾਂ ਦੀ ਸਮਾਜਿਕ ਸਥਿਤੀ ਵੀ ਨਿਸ਼ਚਿਤ ਕਰਦੀ ਸੀ ਅਤੇ ਪ੍ਰਤੀਯੋਗਿਤਾ ਦੀ ਸੰਭਾਵਨਾ ਨੂੰ ਵੀ ਘੱਟ ਕਰਦੀ ਸੀ ।

2. ਕੰਮ ਦਾ ਨਿਰਧਾਰਣ (Fixation of Occupation) – ਜਾਤੀ ਵਿਵਸਥਾ ਦਾ ਇੱਕ ਹੋਰ ਗੁਣ ਇਹ ਸੀ ਕਿ ਇਹ ਹਰੇਕ ਵਿਅਕਤੀ ਦੇ ਲਈ ਵਿਸ਼ੇਸ਼ ਕਿੱਤੇ ਜਾਂ ਕੰਮ ਦਾ ਨਿਰਧਾਰਣ ਕਰਦੀ ਸੀ । ਇਹ ਕੰਮ ਉਸਦੇ ਵੰਸ਼ ਦੇ ਅਨੁਸਾਰ ਹੁੰਦਾ ਸੀ ਅਤੇ ਪੀੜ੍ਹੀ ਦਰ ਪੀੜ੍ਹੀ ਇਸ ਦਾ ਹਸਤਾਂਤਰਨ ਹੁੰਦਾ ਰਹਿੰਦਾ ਸੀ । ਹਰੇਕ ਬੱਚੇ ਵਿਚ ਆਪਣੇ ਪਰਿਵਾਰਿਕ ਕੰਮ ਪ੍ਰਤੀ ਗੁਣ ਆਪਣੇ ਆਪ ਹੀ ਪੈਦਾ ਹੋ ਜਾਂਦੇ ਸਨ । ਜਿਸ ਪਰਿਵਾਰ ਵਿਚ ਬੱਚਾ ਪੈਦਾ ਹੁੰਦਾ ਸੀ ਉਸ ਤੋਂ ਕੰਮ ਸੰਬੰਧੀ ਵਾਤਾਵਰਣ ਉਸ ਨੂੰ ਆਪਣੇ ਆਪ ਹੀ ਪ੍ਰਾਪਤ ਹੋ ਜਾਂਦਾ ਸੀ । ਇਸ ਤਰ੍ਹਾਂ ਬਿਨਾਂ ਕਿਸੇ ਰਸਮੀ ਸਿੱਖਿਆ ਦੇ ਵਿਸ਼ੇਸ਼ੀਕਰਨ ਹੋ ਜਾਂਦਾ ਸੀ । ਇਸ ਦੇ ਨਾਲ ਹੀ ਜਾਤੀ ਵਿਵਸਥਾ ਸਮਾਜ ਵਿਚ ਕੰਮ ਲਈ ਹੋਣ ਵਾਲੀ ਪ੍ਰਤੀਯੋਗਿਤਾ ਨੂੰ ਵੀ ਰੋਕਦੀ ਸੀ ਅਤੇ ਆਰਥਿਕ ਸੁਰੱਖਿਆ ਪ੍ਰਦਾਨ ਕਰਦੀ ਸੀ । ਇਸ ਤਰ੍ਹਾਂ ਜਾਤੀ ਵਿਵਸਥਾ ਦਾ ਇਹ ਗੁਣ ਕਾਫ਼ੀ ਮਹੱਤਵਪੂਰਨ ਸੀ ।

3. ਖੂਨ ਦੀ ਸ਼ੁੱਧਤਾ (Purity of Blood) – ਜਾਤੀ ਪ੍ਰਥਾ ਇੱਕ ਅੰਤਰ ਵਿਆਹੀ ਸਮੂਹ ਹੈ। ਅੰਤਰ ਵਿਆਹੀ ਦਾ ਅਰਥ ਹੈ ਕਿ ਵਿਅਕਤੀ ਨੂੰ ਵਿਆਹ ਆਪਣੀ ਜਾਤੀ ਦੇ ਵਿਚ ਹੀ ਕਰਵਾਉਣਾ ਪੈਂਦਾ ਸੀ ਅਤੇ ਜੇਕਰ ਕੋਈ ਇਸ ਨਿਯਮ ਨੂੰ ਨਹੀਂ ਮੰਨਦਾ ਸੀ ਤਾਂ ਉਸ ਨੂੰ ਜਾਤੀ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ । ਅਜਿਹਾ ਕਰਨ ਦਾ ਇਹ ਫ਼ਾਇਦਾ ਹੁੰਦਾ ਸੀ ਕਿ ਬਾਹਰਲੀ ਕਿਸੇ ਜਾਤੀ ਦੇ ਖੂਨ ਨਾਲ ਮੇਲ ਨਹੀਂ ਹੁੰਦਾ ਸੀ ਅਤੇ ਆਪਣੀ ਜਾਤੀ ਦੇ ਖੂਨ ਦੀ ਸ਼ੁੱਧਤਾ ਬਣਾਈ ਰਹਿੰਦੀ ਸੀ । ਇਸ ਤਰ੍ਹਾਂ ਜਾਤੀ ਦਾ ਇੱਕ ਗੁਣ ਇਹ ਵੀ ਸੀ ਕਿ ਇਹ ਖੂਨ ਦੀ ਸ਼ੁੱਧਤਾ ਬਣਾਏ ਰੱਖਣ ਵਿਚ ਮੱਦਦ ਕਰਦੀ ਸੀ ।

4. ਕਿਰਤ ਵੰਡ (Division of Labour) – ਜਾਤੀ ਵਿਵਸਥਾ ਦਾ ਇਕ ਹੋਰ ਮਹੱਤਵਪੂਰਨ ਗੁਣ ਇਹ ਸੀ ਕਿ ਇਹ ਸਾਰੇ ਵਿਅਕਤੀਆਂ ਵਿਚ ਆਪਣੇ ਕਰਤੱਵ ਪ੍ਰਤੀ ਪ੍ਰੇਮ ਵਿਚ ਨਿਸ਼ਠਾ ਦੀ ਭਾਵਨਾ ਪੈਦਾ ਕਰਦੀ ਸੀ । ਛੋਟੀ ਕਿਸਮ ਦੇ ਕੰਮ ਵੀ ਵਿਅਕਤੀ ਆਪਣਾ ਕਰਤੱਵ ਸਮਝ ਕੇ ਚੰਗੀ ਤਰ੍ਹਾਂ ਕਰਦੇ ਸਨ । ਜਾਤੀ ਵਿਵਸਥਾ ਆਪਣੇ ਮੈਂਬਰਾਂ ਦੇ ਵਿਚ ਇਹ ਭਾਵਨਾ ਭਰ ਦਿੰਦੀ ਸੀ ਕਿ ਹਰੇਕ ਮੈਂਬਰ ਨੂੰ ਆਪਣੇ ਪਿਛਲੇ ਜਨਮ ਦੇ ਕੰਮਾਂ ਦੇ ਅਨੁਸਾਰ ਹੀ ਇਸ ਜਨਮ ਵਿਚ ਪੇਸ਼ਾ ਮਿਲਿਆ ਹੈ । ਉਸ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਜਾਂਦਾ ਸੀ ਕਿ ਵਰਤਮਾਨ ਕਰਤੱਵਾਂ ਨੂੰ ਪੂਰਾ ਕਰਨ ਨਾਲ ਹੀ ਅਗਲੇ ਜਨਮ ਵਿਚ ਉੱਚੀ ਸਥਿਤੀ ਪ੍ਰਾਪਤ ਹੋਵੇਗੀ ।

ਇਸਦਾ ਲਾਭ ਇਹ ਸੀ ਕਿ ਨਿਰਾਸ਼ਾ ਖ਼ਤਮ ਹੋ ਗਈ ਅਤੇ ਸਾਰੇ ਆਪਣਾ ਕੰਮ ਚੰਗੀ ਤਰ੍ਹਾਂ ਕਰਦੇ ਸਨ । ਜਾਤੀ ਵਿਵਸਥਾ ਨੇ ਸਮਾਜ ਨੂੰ ਚਾਰ ਭਾਗਾਂ ਵਿਚ ਵੰਡਿਆ ਹੋਇਆ ਸੀ ਅਤੇ ਇਨ੍ਹਾਂ ਚਾਰਾਂ ਭਾਗਾਂ ਨੂੰ ਆਪਣੇ ਕੰਮਾਂ ਦਾ ਚੰਗੀ ਤਰ੍ਹਾਂ ਪਤਾ ਸੀ । ਇਹ ਸਾਰੇ ਆਪਣੇ ਕੰਮ ਚੰਗੀ ਤਰ੍ਹਾਂ ਕਰਦੇ ਸਨ ਅਤੇ ਸਮੇਂ ਦੇ ਨਾਲ-ਨਾਲ ਆਪਣੇ ਕੰਮ ਦੇ ਭੇਦ ਆਪਣੀ ਅਗਲੀ ਪੀੜੀ ਨੂੰ ਦੇ ਦਿੰਦੇ ਸਨ । ਇਸ ਤਰ੍ਹਾਂ ਸਮਾਜ ਵਿਚ ਕੰਮ ਦੇ ਪ੍ਰਤੀ ਸਥਿਰਤਾ ਰਹਿੰਦੀ ਸੀ ਅਤੇ ਕਿਰਤ ਵੰਡ ਦੇ ਨਾਲ ਵਿਸ਼ੇਸ਼ੀਕਰਨ ਵੀ ਹੋ ਜਾਂਦਾ ਸੀ ।

5. ਸਿੱਖਿਆ ਦੇ ਨਿਯਮ ਬਨਾਉਣਾ (To make rules of Education) – ਜਾਤੀ ਵਿਵਸਥਾ ਦਾ ਇੱਕ ਹੋਰ ਗੁਣ ਸੀ ਕਿ ਇਸਨੇ ਸਿੱਖਿਆ ਲੈਣ ਸੰਬੰਧੀ ਨਿਸ਼ਚਿਤ ਨਿਯਮ ਬਣਾਏ ਹੋਏ ਸਨ ਅਤੇ ਧਰਮ ਨੂੰ ਸਿੱਖਿਆ ਦਾ ਆਧਾਰ ਬਣਾਇਆ ਹੋਇਆ ਸੀ । ਸਿੱਖਿਆ ਵਿਅਕਤੀ ਨੂੰ ਆਤਮ ਨਿਯੰਤਰਣ, ਪੇਸ਼ੇ ਸੰਬੰਧੀ ਜਾਣਕਾਰੀ ਅਤੇ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀ ਹੈ । ਸਿੱਖਿਆ ਵਿਅਕਤੀ ਨੂੰ ਕੰਮ ਸੰਬੰਧੀ ਅਤੇ ਦੈਨਿਕ ਜੀਵਨ ਸੰਬੰਧੀ ਜਾਣਕਾਰੀ ਵੀ ਦਿੰਦੀ ਹੈ । ਜਾਤੀ ਵਿਵਸਥਾ ਹੀ ਇਹ ਨਿਸ਼ਚਿਤ ਕਰਦੀ ਸੀ ਕਿ ਕਿਸ ਜਾਤੀ ਦੇ ਵਿਅਕਤੀ ਨੇ ਕਿੰਨੀ ਸਿੱਖਿਆ ਲੈਣੀ ਹੈ ਅਤੇ ਕਿਹੜੇ ਨਿਯਮਾਂ ਦਾ ਪਾਲਣ ਕਰਨਾ ਹੈ । ਇਸ ਤਰ੍ਹਾਂ ਜਾਤੀ ਵਿਵਸਥਾ ਹੀ ਹਰੇਕ ਮੈਂਬਰ ਦੇ ਲਈ ਉਸਦੀ ਜਾਤੀ ਦੀ ਸਮਾਜਿਕ ਸਥਿਤੀ ਅਨੁਸਾਰ ਸਿੱਖਿਆ ਦਾ ਪ੍ਰਬੰਧ ਕਰਦੀ ਸੀ ।

6. ਸਮਾਜਿਕ ਏਕਤਾਂ ਨੂੰ ਬਣਾਈ ਰੱਖਣਾ (To maintain social Unity) – ਜਾਤੀ ਵਿਵਸਥਾ ਦਾ ਇੱਕ ਹੋਰ ਗੁਣ ਇਹ ਸੀ ਕਿ ਇਸਨੇ ਹਿੰਦੂ ਸਮਾਜ ਨੂੰ ਏਕਤਾ ਵਿਚ ਬੰਨ ਕੇ ਰੱਖਿਆ । ਜਾਤੀ ਵਿਵਸਥਾ ਨੇ ਸਮਾਜ ਨੂੰ ਚਾਰ ਭਾਗਾਂ ਵਿਚ ਵੰਡ ਦਿੱਤਾ। ਸੀ ਅਤੇ ਹਰੇਕ ਭਾਗ ਨੂੰ ਵੱਖ-ਵੱਖ ਕੰਮ ਦੇ ਦਿੱਤੇ ਸਨ । ਜਿਸ ਤਰ੍ਹਾਂ ਕਿਰਤ ਵੰਡ ਵਿਚ ਹਰ ਕਿਸੇ ਦਾ ਕੰਮ ਵੱਖ-ਵੱਖ ਹੁੰਦਾ ਹੈ ਉਸੇ ਤਰ੍ਹਾਂ ਜਾਤੀ ਵਿਵਸਥਾ ਨੇ ਵੀ ਸਮਾਜ ਵਿੱਚ ਕਿਰਤ ਵੰਡ ਪੈਦਾ ਕਰ ਦਿੱਤੀ ਸੀ । ਇਹ ਸਾਰੇ ਭਾਗ ਵੱਖ-ਵੱਖ ਕੰਮ ਕਰਦੇ ਸਨ ਪਰ ਇੱਕ ਦੂਜੇ ਦੀ ਮੱਦਦ ਵੀ ਕਰਦੇ ਸਨ ਅਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਸਨ । ਇਸ ਤਰ੍ਹਾਂ ਵੱਖ-ਵੱਖ ਸਮੂਹਾਂ ਦੇ ਵਿਚ ਵੰਡੇ ਹੋਣ ਦੇ ਬਾਵਜੂਦ ਵੀ ਸਾਰੇ ਸਮੂਹ ਇਕ ਦੂਜੇ ਨਾਲ ਏਕਤਾ ਵਿਚ ਬੰਨ੍ਹੇ ਰਹਿੰਦੇ ਸਨ ।

7. ਮਾਨਸਿਕ ਸੁਰੱਖਿਆ (Mental Security) – ਜਾਤੀ ਵਿਵਸਥਾ ਦਾ ਇੱਕ ਹੋਰ ਗੁਣ ਇਹ ਸੀ ਕਿ ਜਾਤੀ ਵਲੋਂ ਸਮਾਜਿਕ ਸੁਰੱਖਿਆ ਪ੍ਰਾਪਤ ਹੋਣ ਨਾਲ ਹਰੇਕ ਮੈਂਬਰ ਮਾਨਸਿਕ ਰੂਪ ਨਾਲ ਸੁਰੱਖਿਅਤ ਰਹਿੰਦਾ ਸੀ । ਹਰੇਕ ਵਿਅਕਤੀ ਨੂੰ ਜਾਤੀ ਦੇ ਨਿਯਮਾਂ ਤੋਂ ਇਹ ਪਤਾ ਚੱਲ ਜਾਂਦਾ ਸੀ ਕਿ ਉਸਨੇ ਕਿਸ ਸਮੁਹ ਵਿਚ ਵਿਆਹ ਕਰਨਾ ਹੈ, ਧਾਰਮਿਕ ਯੁੱਗਾਂ ਵਿਚ ਭਾਗ ਲੈਣਾ ਹੈ ਜਾਂ ਕਿਹੜੇ ਵਿਅਕਤੀਆਂ ਨਾਲ ਸਮਾਜਿਕ ਸੰਬੰਧ ਸਥਾਪਿਤ ਕਰਨੇ ਹਨ । ਇਸ ਤਰ੍ਹਾਂ ਜਦੋਂ ਲੋਕਾਂ ਨੂੰ ਕਿੱਤੇ, ਵਿਆਹ, ਸਮੱਸਿਆਵਾਂ ਆਦਿ ਸਮੇਂ ਜਾਤੀ ਵਲੋਂ ਮਦਦ ਦਾ ਭਰੋਸਾ ਹੁੰਦਾ ਸੀ ਤਾਂ ਉਹ ਮਾਨਸਿਕ ਤੌਰ ਉੱਤੇ ਸੁਰੱਖਿਅਤ ਮਹਿਸੂਸ ਕਰਦੇ ਸਨ ।

ਜਾਤੀ ਵਿਵਸਥਾ ਦੇ ਔਗਣ (Demerits of Caste System) – ਚਾਹੇ ਜਾਤੀ ਵਿਵਸਥਾ ਦੇ ਬਹੁਤ ਸਾਰੇ ਗੁਣ ਸਨ ਅਤੇ ਇਸ ਨੇ ਸਮਾਜਿਕ ਏਕਤਾ ਰੱਖਣ ਵਿਚ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਪਰ ਫਿਰ ਵੀ ਇਸ ਵਿਵਸਥਾ ਕਾਰਨ ਸਮਾਜ ਵਿਚ ਕਈ ਬੁਰਾਈਆਂ ਵੀ ਪੈਦਾ ਹੋ ਗਈਆਂ | ਜਾਤੀ ਵਿਵਸਥਾ ਦੇ ਔਗੁਣਾਂ ਦਾ ਵਰਣਨ ਹੇਠ ਲਿਖਿਆ ਹੈ-

1. ਔਰਤਾਂ ਦੀ ਨੀਵੀਂ ਸਥਿਤੀ (Lower Status of Women) – ਜਾਤੀ ਵਿਵਸਥਾ ਦੇ ਕਾਰਨ ਔਰਤਾਂ ਦੀ ਸਮਾਜਿਕ ਸਥਿਤੀ ਨੀਵੀਂ ਹੋ ਗਈ ਸੀ । ਜਾਤੀ ਵਿਵਸਥਾ ਦੇ ਨਿਯੰਤਰਣਾਂ ਦੇ ਕਾਰਨ ਹੀ ਹਿੰਦੂ ਔਰਤਾਂ ਦੀ ਸਥਿਤੀ ਪਰਿਵਾਰ ਵਿਚ ਨੌਕਰਾਣੀ ਤੋਂ ਵੱਧ ਨਹੀਂ ਸੀ । ਜਾਤੀ ਅੰਤਰ ਵਿਆਹੀ ਸਮੂਹ ਸੀ ਜਿਸ ਕਾਰਨ ਲੋਕਾਂ ਨੇ ਆਪਣੀ ਜਾਤੀ ਵਿਚ ਵਰ ਲੱਭਣ ਲਈ ਬਾਲ ਵਿਆਹ ਦਾ ਸਮਰਥਨ ਕੀਤਾ । ਇਸ ਨਾਲ ਬਹੁ ਵਿਆਹ ਅਤੇ ਬੇ-ਮੇਲ ਵਿਆਹ ਨੂੰ ਸਮਰਥਨ ਮਿਲਿਆ । ਕੁਲੀਨ ਵਿਆਹ ਦੀ ਪ੍ਰਥਾ ਨੇ ਵੀ ਬਾਲ ਵਿਆਹ, ਬੇ-ਮੇਲ ਵਿਆਹ, ਬਹੁ-ਵਿਆਹ ਅਤੇ ਦਹੇਜ ਪ੍ਰਥਾ ਵਰਗੀਆਂ ਸਮੱਸਿਆਵਾਂ ਨੂੰ ਜਨਮ ਦਿੱਤਾ । ਔਰਤਾਂ ਸਿਰਫ਼ ਘਰ ਵਿਚ ਹੀ ਕੰਮ ਕਰਦੀਆਂ ਰਹਿੰਦੀਆਂ ਸਨ । ਉਨ੍ਹਾਂ ਨੂੰ ਕਿਸੇ ਪ੍ਰਕਾਰ ਦੇ ਅਧਿਕਾਰ ਨਹੀਂ ਸਨ । ਇਸ ਤਰ੍ਹਾਂ ਔਰਤਾਂ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੀ ਜਾਤੀ ਵਿਵਸਥਾ ਸੀ । ਜਾਤੀ ਵਿਵਸਥਾ ਨੇ ਹੀ ਔਰਤਾਂ ਦੀ ਤਰੱਕੀ ਉੱਤੇ ਪਾਬੰਦੀ ਲਾਈ ਅਤੇ ਬਾਲ ਵਿਆਹ ਉੱਤੇ ਜ਼ੋਰ ਦਿੱਤਾ । ਵਿਧਵਾ ਵਿਆਹ ਨੂੰ ਮੰਜੂਰੀ ਨਾ ਦਿੱਤੀ । ਔਰਤ ਸਿਰਫ਼ ਪਰਿਵਾਰ ਦੀ ਸੇਵਾ ਕਰਨ ਵਾਸਤੇ ਹੀ ਰਹਿ ਗਈ ਸੀ ।

2. ਛੂਤਛਾਤ (Untouchability) – ਛੂਤ-ਛਾਤ ਵਰਗੀ ਸਮੱਸਿਆ ਦਾ ਜਨਮ ਵੀ ਜਾਤੀ ਪ੍ਰਥਾ ਦੀ ਵੰਡ ਦੀ ਨੀਤੀ ਦੇ ਕਾਰਨ ਹੀ ਹੋਇਆ ਸੀ । ਕੁੱਲ ਜਨਸੰਖਿਆ ਦੇ ਬਹੁਤ ਵੱਡੇ ਭਾਗ ਨੂੰ ਅਪਵਿੱਤਰ ਮੰਨ ਕੇ ਇਸ ਲਈ ਅਪਮਾਨਿਤ ਕੀਤਾ ਜਾਂਦਾ ਸੀ ਕਿਉਂਕਿ ਉਹ ਜਿਹੜਾ ਕੰਮ ਕਰਦੇ ਸਨ ਉਸਨੂੰ ਅਪਵਿੱਤਰ ਮੰਨਿਆ ਜਾਂਦਾ ਸੀ । ਉਨ੍ਹਾਂ ਦੀ ਸਥਿਤੀ ਬਹੁਤ ਮਾੜੀ ਸੀ ਅਤੇ ਉਨ੍ਹਾਂ ਉੱਪਰ ਬਹੁਤ ਸਾਰੇ ਪ੍ਰਤੀਬੰਧ ਲੱਗੇ ਹੋਏ ਸਨ ।ਉਹ ਆਰਥਿਕ ਖੇਤਰ ਵਿਚ ਭਾਗ ਨਹੀਂ ਲੈ ਸਕਦੇ ਸਨ । ਇਸ ਤਰ੍ਹਾਂ ਜਾਤੀ ਵਿਵਸਥਾ ਦੇ ਕਾਰਨ ਜਨਸੰਖਿਆ ਦਾ ਇੱਕ ਵੱਡਾ ਭਾਗ ਸਮਾਜ ਉੱਤੇ ਬੋਝ ਬਣ ਕੇ ਰਹਿ ਗਿਆ ਸੀ । ਇਸੇ ਕਾਰਨ ਸਮਾਜ ਵਿਚ ਗ਼ਰੀਬੀ ਆ ਗਈ । ਵੱਖ-ਵੱਖ ਜਾਤਾਂ ਵਿਚ ਇਕ-ਦੂਜੇ ਪ੍ਰਤੀ ਨਫ਼ਰਤ ਪੈਦਾ ਹੋ ਗਈ ਅਤੇ ਜਾਤੀਵਾਦ ਵਰਗੀ ਸਮੱਸਿਆ ਸਾਡੇ ਸਾਹਮਣੇ ਆਈ ।

3. ਜਾਤੀਵਾਦ (Casteism) – ਜਾਤੀ ਵਿਵਸਥਾ ਕਾਰਨ ਹੀ ਲੋਕਾਂ ਦੀ ਮਨੋਵਿਤੀ ਵੀ ਛੋਟੀ ਹੋ ਗਈ । ਲੋਕ ਵਿਆਹ ਸੰਬੰਧਾਂ ਲਈ ਅਤੇ ਹੋਰ ਸਮਾਜਿਕ ਸੰਬੰਧਾਂ ਦੇ ਲਈ ਜਾਤੀ ਦੇ ਨਿਯਮਾਂ ਉੱਤੇ ਨਿਰਭਰ ਹੁੰਦੇ ਸਨ । ਜਿਸ ਕਾਰਨ ਜਾਤੀਵਾਦ ਦੀ ਭਾਵਨਾ ਵੱਧ ਗਈ । ਉੱਚੀ ਅਤੇ ਨਿਮਨ ਸਥਿਤੀ ਦੇ ਕਾਰਨ ਲੋਕਾਂ ਵਿਚ ਗਰਵ ਅਤੇ ਹੀਨਤਾ ਦੀ ਭਾਵਨਾ ਪੈਦਾ ਹੋ ਗਈ । ਪਵਿੱਤਰ ਅਤੇ ਅਪਵਿੱਤਰ ਦੀ ਧਾਰਣਾਂ ਨੇ ਉਨ੍ਹਾਂ ਵਿਚ ਦੂਰੀਆਂ ਪੈਦਾ ਕਰ ਦਿੱਤੀਆਂ । ਇਸੇ ਕਰਕੇ ਸਾਡੇ ਦੇਸ਼ ਵਿਚ ਜਾਤੀਵਾਦ ਦੀ ਸਮੱਸਿਆ ਸਾਹਮਣੇ ਆਈ । ਜਾਤੀਵਾਦ ਕਾਰਨ ਲੋਕ ਆਪਣੇ ਦੇਸ਼ ਦੇ ਬਾਰੇ ਨਹੀਂ ਸੋਚਦੇ ਤੇ ਇਸ ਸਮੱਸਿਆ ਨੂੰ ਵਧਾਉਂਦੇ ਹਨ ।

4. ਸੰਸਕ੍ਰਿਤਕ ਸੰਘਰਸ਼ (Cultural Conflict) – ਜਾਤੀ ਇੱਕ ਬੰਦ ਸਮੂਹ ਹੈ ਅਤੇ ਵੱਖ-ਵੱਖ ਜਾਤਾਂ ਵਿਚ ਇਕ-ਦੂਜੇ ਨਾਲ ਸੰਬੰਧ ਰੱਖਣ ਉੱਤੇ ਪ੍ਰਤੀਬੰਧ ਹੁੰਦੇ ਸਨ । ਇਸ ਵਿਚ ਸਾਰੀਆਂ ਜਾਤਾਂ ਦੇ ਰਹਿਣ ਸਹਿਣ ਦੇ ਢੰਗ ਵੱਖ-ਵੱਖ ਸਨ : ਇਸ ਸਮਾਜਿਕ ਅਲੱਗਪਣ ਨੇ ਸੰਸਕ੍ਰਿਤਕ ਸੰਘਰਸ਼ ਦੀ ਸਮੱਸਿਆ ਨੂੰ ਜਨਮ ਦਿੱਤਾ । ਵੱਖ-ਵੱਖ ਜਾਤਾਂ ਵੱਖ-ਵੱਖ ਸੰਸਕ੍ਰਿਤਕ ਸਮੂਹਾਂ ਵਿਚ ਵੰਡੀਆਂ ਗਈਆਂ । ਇਨ੍ਹਾਂ ਸਮੂਹਾਂ ਵਿਚ ਕਈ ਪ੍ਰਕਾਰ ਦੇ ਸੰਘਰਸ਼ ਵੇਖਣ ਨੂੰ ਮਿਲਦੇ ਸਨ । ਕੁੱਝ ਜਾਤਾਂ ਆਪਣੀ ਸੰਸਕ੍ਰਿਤੀ ਨੂੰ ਉੱਚਾ ਮੰਨਦੀਆਂ ਸਨ ਜਿਸ ਕਾਰਨ ਉਹ ਹੋਰ ਸਮੂਹਾਂ ਤੋਂ ਦੂਰੀ ਬਣਾ ਕੇ ਰੱਖਦੀਆਂ ਸਨ । ਇਸ ਕਾਰਨ ਉਨ੍ਹਾਂ ਵਿਚ ਸੰਘਰਸ਼ ਦੇ ਮੌਕੇ ਪੈਦਾ ਹੁੰਦੇ ਰਹਿੰਦੇ ਸਨ ।

5. ਸਮਾਜਿਕ ਗਤੀਸ਼ੀਲਤਾ ਨੂੰ ਰੋਕਣਾ (To stop social mobility) – ਜਾਤੀ ਵਿਵਸਥਾ ਵਿਚ ਸਥਿਤੀ ਦੀ ਵੰਡ ਜਨਮ ਦੇ ਆਧਾਰ ਉੱਤੇ ਹੁੰਦੀ ਸੀ ! ਕੋਈ ਵੀ ਵਿਅਕਤੀ ਆਪਣੀ ਜਾਤੀ ਬਦਲ ਨਹੀਂ ਸਕਦਾ ਸੀ । ਹਰੇਕ ਮੈਂਬਰ ਨੂੰ ਆਪਣੀ ਸਮਾਜਿਕ ਸਥਿਤੀ ਬਾਰੇ ਪਤਾ ਹੁੰਦਾ ਸੀ ਕਿ ਇਹ ਬਦਲ ਨਹੀਂ ਸਕਦੀ, ਇਸੇ ਤਰ੍ਹਾਂ ਹੀ ਰਹੇਗੀ । ਇਸ ਭਾਵਨਾ ਨੇ ਆਲਸ ਨੂੰ ਵਧਾਇਆ । ਇਸ ਵਿਵਸਥਾ ਵਿਚ ਉਹ ਪ੍ਰੇਰਣਾ ਨਹੀਂ ਹੁੰਦੀ ਸੀ ਜਿਸ ਵਿਚ ਲੋਕ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਹੁੰਦੇ ਸਨ ਕਿਉਂਕਿ ਉਹ ਮਿਹਨਤ ਨਾਲ ਵੀ ਆਪਣੀ ਸਮਾਜਿਕ ਸਥਿਤੀ ਨਹੀਂ ਬਦਲ ਸਕਦੇ ਸਨ । ਇਹ ਗੱਲ ਆਰਥਿਕ ਪ੍ਰਗਤੀ ਵਿਚ ਵੀ ਰੁਕਾਵਟ ਬਣਦੀ ਸੀ । ਯੋਗਤਾ ਹੋਣ ਦੇ ਬਾਵਜੂਦ ਵੀ ਲੋਕ ਨਵੀਂ ਕਾਢ ਨਹੀਂ ਕੱਢ ਸਕਦੇ ਸਨ ਕਿਉਂਕਿ ਉਨ੍ਹਾਂ ਨੂੰ ਆਪਣਾ ਪੈਤਿਕ ਕੰਮ ਅਪਨਾਉਣਾ ਪੈਂਦਾ ਸੀ । ਪਵਿੱਤਰਤਾ ਅਤੇ ਅਪਵਿੱਤਰਤਾ ਦੀ ਧਾਰਨਾ ਦੇ ਕਾਰਨ ਭਾਰਤ ਵਿਚ ਕਈ ਪ੍ਰਕਾਰ ਦੇ ਉਦਯੋਗ ਧੰਦੇ ਇਸੇ ਕਰਕੇ ਪਿਛੜੇ ਹੋਏ ਸਨ ਕਿਉਂਕਿ ਜਾਤੀ ਵਿਵਸਥਾ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ ।

6. ਕਾਰਜ ਕੁਸ਼ਲਤਾ ਵਿਚ ਰੁਕਾਵਟ (Obstacle in efficiency) – ਪ੍ਰਾਚੀਨ ਸਮਿਆਂ ਵਿਚ ਵਿਅਕਤੀਆਂ ਵਿਚ ਕਾਰਜ ਕੁਸ਼ਲਤਾ ਵਿਚ ਕਮੀ ਹੋਣ ਦਾ ਮੁੱਖ ਕਾਰਨ ਜਾਤੀ ਵਿਵਸਥਾ ਅਤੇ ਜਾਤੀ ਦਾ ਨਿਯੰਤਰਣ ਸੀ । ਸਾਰੀਆਂ ਜਾਤਾਂ ਦੇ ਮੈਂਬਰ ਇੱਕ-ਦੂਜੇ ਨਾਲ ਮਿਲ ਕੇ ਕੰਮ ਨਹੀਂ ਕਰਦੇ ਸਨ ਬਲਕਿ ਇੱਕ-ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ । ਇਸਦੇ ਨਾਲ ਹੀ ਜਾਤਾਂ ਧਾਰਮਿਕ ਸੰਸਕਾਰਾਂ ਉੱਤੇ ਇੰਨਾ ਜ਼ੋਰ ਦਿੰਦੀਆਂ ਸਨ ਕਿ ਲੋਕਾਂ ਦਾ ਜ਼ਿਆਦਾਤਰ ਸਮਾਂ ਇਨ੍ਹਾਂ ਸੰਸਕਾਰਾਂ ਨੂੰ ਪੂਰਾ ਕਰਨ ਵਿਚ ਹੀ ਲੱਗ ਜਾਂਦਾ ਸੀ । ਜਾਤਾਂ ਵਿਚ ਕਿੱਤਾ ਵੰਸ਼ ਦੇ ਅਨੁਸਾਰ ਹੁੰਦਾ ਸੀ ਅਤੇ ਲੋਕਾਂ ਨੂੰ ਆਪਣਾ ਪਰੰਪਰਾਗਤ ਪੇਸ਼ਾ ਅਪਨਾਉਣਾ ਹੀ ਪੈਂਦਾ ਸੀ ਚਾਹੇ ਉਨ੍ਹਾਂ ਵਿਚ ਉਸ ਕੰਮ ਨੂੰ ਕਰਨ ਦੀ ਯੋਗਤਾ ਹੁੰਦੀ ਸੀ ਜਾਂ ਨਹੀਂ । ਇਸ ਕਾਰਨ ਉਨ੍ਹਾਂ ਵਿਚ ਕੰਮ ਪ੍ਰਤੀ ਉਦਾਸੀਨਤਾ ਆ ਜਾਂਦੀ ਸੀ ।

7. ਜਾਤੀ ਵਿਵਸਥਾ ਅਤੇ ਪ੍ਰਜਾਤੰਤਰ (Caste system and democracy)-ਜਾਤੀ ਪ੍ਰਥਾ ਆਧੁਨਿਕ ਪ੍ਰਜਾਤੰਤਰੀ ਸ਼ਾਸਨ ਦੇ ਵਿਰੁੱਧ ਹੈ । ਸਮਾਨਤਾ, ਸੁਤੰਤਰਤਾ ਅਤੇ ਸਮਾਜਿਕ ਚੇਤਨਾ ਪ੍ਰਜਾਤੰਤਰ ਦੇ ਤਿੰਨ ਆਧਾਰ ਹਨ ਪਰ ਜਾਤੀ ਵਿਵਸਥਾ ਇਨ੍ਹਾਂ ਸਿਧਾਂਤਾਂ ਦੇ ਵਿਰੁੱਧ ਜਾ ਕੇ ਕਿਸਮਤ ਦੇ ਸਹਾਰੇ ਰਹਿਣ ਵਾਲੇ ਸਮਾਜ ਦਾ ਨਿਰਮਾਣ ਕਰਦੀ ਸੀ । ਇਹ ਵਿਵਸਥਾ ਅਸਮਾਨਤਾ ਉੱਤੇ ਆਧਾਰਿਤ ਸੀ । ਜਾਤੀ ਵਿਅਕਤੀ ਨੂੰ ਆਪਣੇ ਨਿਯਮਾਂ ਦੇ ਅਨੁਸਾਰ ਜੀਵਨ ਜੀਣ ਦਾ ਹੁਕਮ ਦਿੰਦੀ ਸੀ ਜੋ ਕਿ ਪ੍ਰਜਾਤੰਤਰੀ ਸਿਧਾਂਤਾਂ ਦੇ ਵਿਰੁੱਧ ਹੈ । ਕੁੱਝ ਜਾਤਾਂ ਉੱਤੇ ਬਹੁਤ ਸਾਰੇ ਪ੍ਰਤੀਬੰਧ ਲਗਾ ਦਿੱਤੇ ਗਏ ਸਨ ਜਿਸ ਨਾਲ ਯੋਗਤਾ ਹੁੰਦੇ ਹੋਏ ਵੀ ਉਹ ਸਮਾਜ ਵਿਚ ਉੱਪਰ ਨਹੀਂ ਉਠ ਸਕਦੇ ਸਨ । ਇਨ੍ਹਾਂ ਲੋਕਾਂ ਦੀ ਸਥਿਤੀ ਨੌਕਰਾਂ ਵਰਗੀ ਹੁੰਦੀ ਸੀ ਜੋ ਕਿ ਪ੍ਰਜਾਤੰਤਰ ਦੇ ਸਮਾਨਤਾ ਦੇ ਸਿਧਾਂਤ ਦੇ ਵਿਰੁੱਧ ਹੈ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 6.
ਜਾਤੀ ਪ੍ਰਥਾ ਵਿਚ ਕੀ ਪਰਿਵਰਤਨ ਆ ਰਹੇ ਹਨ ? ਵਰਣਨ ਕਰੋ ।
ਉੱਤਰ-
ਪ੍ਰਾਚੀਨ ਸਮੇਂ ਤੋਂ ਹੀ ਜਾਤੀ ਪ੍ਰਥਾ ਭਾਰਤੀ ਸਮਾਜ ਦਾ ਮਹੱਤਵਪੂਰਨ ਆਧਾਰ ਰਹੀ ਹੈ । ਬਹੁਤ ਸਾਰੀਆਂ ਸੰਸਥਾਵਾਂ ਉਤਪੰਨ ਹੋਈਆਂ ਅਤੇ ਹੌਲੀ-ਹੌਲੀ ਖ਼ਤਮ ਹੋ ਗਈਆਂ ਪਰ ਜਾਤੀ ਪ੍ਰਥਾ ਦਾ ਮਹੱਤਵ ਘੱਟ ਨਾ ਹੋਇਆ । ਇਸ ਦਾ ਪ੍ਰਭਾਵ ਉਸੇ ਤਰ੍ਹਾਂ ਹੀ ਕਾਇਮ ਰਿਹਾ | ਪਰ ਅੰਗਰੇਜ਼ਾਂ ਦੇ ਭਾਰਤ ਆਉਣ ਨਾਲ ਇਸ ਦੇ ਪ੍ਰਭਾਵ ਵਿਚ ਕਮੀ ਆਉਣੀ ਸ਼ੁਰੂ ਹੋ ਗਈ । ਇਸ ਦੇ ਨਾਲ-ਨਾਲ ਹੋਰ ਕਾਰਕਾਂ ਨੇ ਵੀ ਇਸ ਦਾ ਪ੍ਰਭਾਵ ਘਟਾਉਣ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਜਿਵੇਂ ਕਿ ਸ਼ਹਿਰੀਕਰਨ, ਪੱਛਮੀ ਸਿੱਖਿਆ ਦਾ ਪ੍ਰਸਾਰ, ਪੱਛਮੀਕਰਨ, ਸਰਕਾਰੀ ਕੋਸ਼ਿਸ਼ਾਂ, ਸਮਾਜ ਸੁਧਾਰਕ ਲਹਿਰਾਂ ਆਦਿ । ਬਹੁਤ ਸਾਰੇ ਕਾਰਕਾਂ ਦੇ ਕਾਰਨ ਜਾਤੀ ਵਿਵਸਥਾ ਵਿਚ ਕਈ ਪਰਿਵਰਤਨ ਆਏ ਅਤੇ ਇਨ੍ਹਾਂ ਪਰਿਵਰਤਨਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਛੂਤਛਾਤ ਦੇ ਭੇਦ-ਭਾਵ ਦਾ ਖ਼ਾਤਮਾ (Abolition of discrimination of Untouchability) – ਪ੍ਰਾਚੀਨ ਸਮੇਂ ਤੋਂ ਹੀ ਸਾਡੇ ਦੇਸ਼ ਵਿਚ ਛੂਤ-ਛਾਤ ਦੀ ਪ੍ਰਥਾ ਚਲੀ ਆ ਰਹੀ ਸੀ ਜਿਸ ਅਨੁਸਾਰ ਕੁਝ ਵਿਸ਼ੇਸ਼ ਜਾਤਾਂ ਨੂੰ ਹੋਰ ਜਾਤਾਂ ਨੂੰ ਛੂਹਣ ਦੀ ਮਨਾਹੀ ਸੀ । ਪਰ ਅਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ 1955 ਵਿਚ ਛੂਤ-ਛਾਤ ਅਪਰਾਧ ਐਕਟ (Untouchability Offence Act) ਪਾਸ ਕੀਤਾ । ਇਸ ਕਾਨੂੰਨ ਦੇ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਅਛੂਤ ਕਹਿਣਾ ਅਪਰਾਧ ਘੋਸ਼ਿਤ ਕਰ ਦਿੱਤਾ ਗਿਆ । ਹੁਣ ਕੋਈ ਵੀ ਕਿਸੇ ਨੂੰ ਕਿਸੇ ਸਥਾਨ ਉੱਤੇ ਜਾਣ ਤੋਂ ਰੋਕ ਨਹੀਂ ਸਕਦਾ, ਮੰਦਰ, ਮਾਰਕੀਟ ਆਦਿ ਵਿਚ ਜਾਣ ਦੀ ਪੂਰੀ ਛੂਟ ਹੈ ਅਤੇ ਖੂਹਾਂ ਤੋਂ ਪਾਣੀ ਭਰਨ ਦੀ ਪੂਰੀ ਛੂਟ ਹੈ ।

ਜੇਕਰ ਕੋਈ ਕਿਸੇ ਨੂੰ ਅਜਿਹਾ ਕਰਨ ਤੋਂ ਰੋਕੇਗਾ ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ । ਕੁੱਝ ਜਾਤਾਂ ਦੀ ਸਮਾਜਿਕ ਸਥਿਤੀ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਲਈ ਰਾਖਵੇਂਕਰਨ ਦੀ ਨੀਤੀ ਅਪਣਾਈ ਗਈ । ਇਸ ਨੀਤੀ ਦੇ ਅਨੁਸਾਰ ਅਨੁਸੂਚਿਤ ਜਾਤੀਆਂ/ਜਨਜਾਤੀਆਂ, ਉ. ਬੀ. ਸੀ. ਵਰਗਾਂ ਲਈ ਵਿੱਦਿਅਕ ਸੰਸਥਾਵਾਂ ਅਤੇ ਨੌਕਰੀਆਂ ਵਿਚ ਕੁੱਝ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਤਾਂਕਿ ਉਹ ਪੜ੍ਹ ਲਿਖ ਕੇ ਅਤੇ ਨੌਕਰੀਆਂ ਕਰਕੇ ਆਪਣੀ ਸਮਾਜਿਕ ਸਥਿਤੀ ਨੂੰ ਉੱਚਾ ਚੁੱਕ ਸਕਣ । ਇਨ੍ਹਾਂ ਕੋਸ਼ਿਸ਼ਾਂ ਦੇ ਕਾਰਨ ਅੱਜ-ਕੱਲ੍ਹ ਜਾਤੀ ਪ੍ਰਥਾ ਦਾ ਪ੍ਰਭਾਵ ਲਗਭਗ ਖ਼ਤਮ ਹੀ ਹੋ ਗਿਆ ਹੈ । ਸਾਰੀਆਂ ਜਾਤਾਂ ਦੇ ਲੋਕ ਮਿਲ-ਜੁਲ ਕੇ ਕੰਮ ਕਰਦੇ ਹਨ । ਇਨ੍ਹਾਂ ਲੋਕਾਂ ਨੂੰ ਆਰਥਿਕ ਮੱਦਦ ਵੀ ਦਿੱਤੀ ਜਾਂਦੀ ਹੈ ਤਾਂਕਿ ਇਹ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਸਕਣ । ਇਸ ਤਰ੍ਹਾਂ ਸਰਕਾਰੀ ਕੋਸ਼ਿਸ਼ਾਂ ਕਾਰਨ ਸਮਾਜ ਵਿਚੋਂ ਛੂਤ-ਛਾਤ ਦੀ ਭਾਵਨਾਂ ਤਾਂ ਖ਼ਤਮ ਹੀ ਹੋ ਗਈ ਹੈ ।

2. ਜਾਤੀ ਸੰਸਤਰਣ ਦਾ ਖ਼ਾਤਮਾਂ (End of caste hierarchy) – ਪ੍ਰਾਚੀਨ ਸਮੇਂ ਵਿਚ ਵੱਖ-ਵੱਖ ਜਾਤੀਆਂ ਵਿਚ ਇੱਕ ਵਿਸ਼ੇਸ਼ ਪਦਮ ਜਾਂ ਸੰਸਕਰਣ ਵੇਖਣ ਨੂੰ ਮਿਲਦਾ ਸੀ ਜਿਸ ਅਨੁਸਾਰ ਹਰੇਕ ਜਾਤੀ ਦੀ ਸਮਾਜਿਕ ਸਥਿਤੀ ਨਿਸ਼ਚਿਤ ਹੁੰਦੀ ਸੀ । ਪਰ ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਬਾਅਦ ਇਸ ਜਾਤੀ ਸੰਸਤਰਣ ਵਿਚ ਕਮੀ ਆਉਣੀ ਸ਼ੁਰੂ ਹੋ ਗਈ | ਅੰਗਰੇਜ਼ ਆਪਣੇ ਨਾਲ ਕਈ ਪ੍ਰਕ੍ਰਿਆਵਾਂ ਵੀ ਲੈ ਕੇ ਆਏ ਜਿਵੇਂ ਕਿ ਉਦਯੋਗੀਕਰਨ, ਸ਼ਹਿਰੀਕਰਨ, ਪੱਛਮੀਕਰਨ, ਆਧੁਨਿਕੀਕਰਨ ਆਦਿ । ਇਨ੍ਹਾਂ ਕ੍ਰਿਆਵਾਂ ਕਾਰਨ ਲੋਕ ਇੱਕ-ਦੂਜੇ ਦੇ ਨੇੜੇ ਆਉਣ ਲੱਗੇ ਅਤੇ ਉਨ੍ਹਾਂ ਵਿਚ ਜਾਤੀ ਵਾਲੇ ਭੇਦ-ਭਾਵ ਖ਼ਤਮ ਹੋਣ ਲੱਗ ਪਏ । ਸਮਾਜਿਕ ਸੰਸਤਰਣ ਵਿਚ ਹੇਠਲੇ ਸਥਾਨ ਵਾਲੀਆਂ ਜਾਤਾਂ ਦੀ ਸਮਾਜਿਕ ਸਥਿਤੀ ਉੱਪਰ ਉੱਠਣੀ ਸ਼ੁਰੂ ਹੋ ਗਈ । ਸਰਕਾਰ ਨੇ ਕਾਨੂੰਨ ਬਣਾ ਕੇ ਅੰਤਰ ਜਾਤੀ ਵਿਆਹਾਂ ਨੂੰ ਮਾਨਤਾ ਦੇ ਦਿੱਤੀ ਜਿਸ ਨਾਲ ਵੱਖ-ਵੱਖ ਜਾਤਾਂ ਇੱਕ ਦੂਜੇ ਦੇ ਹੋਰ ਨੇੜੇ ਆ ਗਈਆਂ । ਅੱਜ-ਕੱਲ੍ਹ ਜਾਤੀ ਵਿਵਸਥਾ ਦਾ ਸਥਾਨ ਵਰਗ ਵਿਵਸਥਾ ਨੇ ਲੈ ਲਿਆ ਹੈ ਜਿਸ ਅਨੁਸਾਰ ਵਿਅਕਤੀ ਦੀ ਸਮਾਜਿਕ ਸਥਿਤੀ ਉਸਦੇ ਜਨਮ ਉੱਤੇ ਨਹੀਂ ਬਲਕਿ ਉਸਦੀ ਵਿਅਕਤੀਗਤ ਯੋਗਤਾ ਉੱਤੇ ਨਿਰਭਰ ਕਰਦੀ ਹੈ । ਇਸ ਤਰ੍ਹਾਂ ਅੱਜ ਦੇ ਆਧੁਨਿਕ ਸਮੇਂ ਵਿਚ ਜਾਤੀ ਸੰਸਕਰਣ ਦਾ ਲਗਪਗ ਖ਼ਾਤਮਾ ਹੀ ਹੋ ਗਿਆ ਹੈ ।

3. ਖਾਣ-ਪੀਣ ਦੀਆਂ ਪਾਬੰਦੀਆਂ ਦਾ ਖ਼ਾਤਮਾ (End of restrictions related to feeding) – ਪੁਰਾਣੇ ਸਮਿਆਂ ਵਿਚ ਜਾਤੀ ਵਿਵਸਥਾ ਨੇ ਵੱਖ-ਵੱਖ ਜਾਤੀਆਂ ਦੇ ਵਿਚਕਾਰ ਖਾਣ-ਪੀਣ ਦੇ ਸੰਬੰਧਾਂ ਉੱਤੇ ਪਾਬੰਦੀਆਂ ਲਗਾਈਆਂ ਹੋਈਆਂ ਸਨ ਕਿ ਕਿਸ ਜਾਤੀ ਨਾਲ ਇਸ ਪ੍ਰਕਾਰ ਦੇ ਸੰਬੰਧ ਰੱਖਣੇ ਹਨ ਜਾਂ ਨਹੀਂ । ਪਰ ਅੱਜ-ਕੱਲ੍ਹ ਦੇ ਸਮੇਂ ਵਿਚ ਜਾਤੀ ਪ੍ਰਥਾ ਦੀਆਂ ਇਸ ਪ੍ਰਕਾਰ ਦੀਆਂ ਪਾਬੰਦੀਆਂ ਦੀ ਪਾਲਣਾ ਕਰਨਾ ਸੰਭਵ ਨਹੀਂ ਹੈ । ਉਦਯੋਗੀਕਰਨ ਦੇ ਵਧਣ ਕਾਰਨ ਫ਼ੈਕਟਰੀਆਂ ਵਿਚ ਸਾਰੇ ਮਿਲ ਕੇ ਕੰਮ ਕਰਦੇ ਹਨ ਅਤੇ ਇਕੱਠੇ ਮਿਲ ਕੇ ਖਾਂਦੇ ਹਨ । ਉਹ ਇੱਕ ਦੂਜੇ ਤੋਂ ਇਹ ਨਹੀਂ ਪੁੱਛਦੇ ਕਿ ਉਹ ਕਿਸ ਜਾਤੀ ਦਾ ਹੈ | ਸ਼ਹਿਰੀਕਰਨ ਦੇ ਕਾਰਨ ਵੱਖ-ਵੱਖ ਜਾਤਾਂ ਦੇ ਲੋਕ ਇੱਕ ਦੂਜੇ ਦੇ ਸੰਪਰਕ ਵਿਚ ਆਏ ਅਤੇ ਉਨ੍ਹਾਂ ਨੇ ਖਾਣ-ਪੀਣ ਸੰਬੰਧੀ ਪਾਬੰਦੀਆਂ ਨੂੰ ਮੰਨਣਾ ਤਾਂ ਬਿਲਕੁਲ ਹੀ ਛੱਡ ਦਿੱਤਾ | ਅਸੀਂ ਹੋਟਲਾਂ ਵਿਚ ਰੋਟੀ ਖਾਣ ਜਾਂਦੇ ਹਾਂ ਜਾਂ ਬਾਹਰੋਂ ਕੁੱਝ ਖਾਣ ਲਈ ਲਿਆਉਂਦੇ ਹਾਂ ਤਾਂ ਅਸੀਂ ਇਹ ਨਹੀਂ ਪੁੱਛਦੇ ਕਿ ਖਾਣਾ ਕਿਸ ਜਾਤੀ ਦੇ ਵਿਅਕਤੀ ਨੇ ਬਣਾਇਆ ਹੈ । ਇਸ ਤਰ੍ਹਾਂ ਆਧੁਨਿਕ ਸਮੇਂ ਵਿਚ ਜਾਤੀ ਪ੍ਰਥਾ ਦੀਆਂ ਖਾਣ-ਪੀਣ ਦੀਆਂ ਪਾਬੰਦੀਆਂ ਤਾਂ ਖ਼ਤਮ ਹੀ ਹੋ ਗਈਆਂ ਹਨ ।

4. ਉੱਚੀਆਂ ਜਾਤਾਂ ਦੀ ਉੱਚਤਾ ਵਿਚ ਕਮੀ (Decline in upper status of upper castes) – ਪ੍ਰਾਚੀਨ ਭਾਰਤੀ ਸਮਾਜ ਕਈ ਜਾਤਾਂ ਵਿਚ ਵੰਡਿਆ ਹੋਇਆ ਸੀ ਅਤੇ ਜਾਤਾਂ ਦੇ ਸੰਸਕਰਣ ਵਿਚ ਕੁੱਝ ਜਾਤਾਂ ਦੀ ਸਥਿਤੀ ਉੱਚੀ ਅਤੇ ਕੁੱਝ ਜਾਤਾਂ ਦੀ ਸਥਿਤੀ ਨਿਮਨ ਹੁੰਦੀ ਸੀ । ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਬਾਅਦ ਇਸ ਸੰਸਕਰਣ ਵਿਚ ਪਰਿਵਰਤਨ ਆਉਣਾ ਸ਼ੁਰੂ ਹੋ ਗਿਆ | ਅੰਗਰੇਜ਼ੀ ਸਰਕਾਰ ਨੇ ਜਾਤੀ ਪ੍ਰਥਾ ਵੱਲ ਕੋਈ ਧਿਆਨ ਨਾਂ ਦਿੱਤਾ ਬਲਕਿ ਉਨ੍ਹਾਂ ਨੇ ਸਾਰਿਆਂ ਨੂੰ ਭਾਰਤੀ ਹੀ ਸਮਝਿਆ ਅਤੇ ਸਾਰਿਆਂ ਨਾਲ ਸਮਾਨਤਾ ਵਾਲਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ।

ਉਨ੍ਹਾਂ ਨੇ ਇੱਥੇ ਪੱਛਮੀ ਸਿੱਖਿਆ ਦੀ ਸ਼ੁਰੂਆਤ ਕੀਤੀ ਜਿਸ ਦਾ ਆਧਾਰ ਧਾਰਮਿਕ ਨਹੀਂ ਬਲਕਿ ਵਿਗਿਆਨ ਸੀ । ਉਨ੍ਹਾਂ ਨੇ ਇੱਥੇ ਸਕੂਲ, ਕਾਲਜ, ਯੂਨੀਵਰਸਿਟੀਆਂ ਖੋਲ੍ਹੇ ਜਿੱਥੇ ਸਾਰੇ ਭਾਰਤੀ ਹੀ ਸਿੱਖਿਆ ਲੈ ਸਕਦੇ ਸਨ । ਇਸ ਤਰ੍ਹਾਂ ਉਨ੍ਹਾਂ ਨੇ ਜਾਤੀ ਸੰਸਤਰਣ ਵਿਚ ਉੱਚੇ ਸਥਾਨ ਉੱਤੇ ਮੌਜੂਦ ਜਾਤਾਂ ਦੀ ਉੱਚਤਾ ਖ਼ਤਮ ਕਰ ਦਿੱਤੀ । ਹੇਠਲੀਆਂ ਜਾਤਾਂ ਦੇ ਲੋਕ ਪੜ੍ਹ ਲਿਖ ਕੇ ਉੱਪਰ ਉੱਠਣ ਲੱਗ ਪਏ ਅਤੇ ਆਪਣੀਆਂ ਜਾਤਾਂ ਦੇ ਲੋਕਾਂ ਨੂੰ ਵੀ ਉੱਪਰ ਉਠਾਉਣ ਲੱਗ ਪਏ । ਹੁਣ ਲੋਕਾਂ ਨੂੰ ਸਮਾਜਿਕ ਸਥਿਤੀ ਉਨ੍ਹਾਂ ਦੇ ਜਨਮ ਦੇ ਆਧਾਰ ਉੱਤੇ ਨਹੀਂ ਬਲਕਿ ਉਨ੍ਹਾਂ ਦੀ ਵਿਅਕਤੀਗਤ ਯੋਗਤਾ ਦੇ ਆਧਾਰ ਉੱਤੇ ਪ੍ਰਾਪਤ ਹੋਣ ਲੱਗ ਪਈ ।

ਦੇਸ਼ ਦੀ ਸੁਤੰਤਰਤਾ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਕਈ ਕਾਨੂੰਨ ਬਣਾ ਕੇ ਹੇਠਲੀਆਂ ਜਾਤਾਂ ਦੀਆਂ ਨਿਰਯੋਗਤਾਵਾਂ ਖ਼ਤਮ ਕਰ ਦਿੱਤੀਆਂ | ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਅਧਿਕਾਰ ਦਿੱਤੇ ਤਾਕਿ ਉਹ ਆਪਣੀ ਸਥਿਤੀ ਨੂੰ ਉੱਚਾ ਕਰ ਸਕਣ । ਹੁਣ ਧਰਮ ਜਾਂ ਜਾਤੀ ਦੀ ਥਾਂ ਪੈਸੇ ਨੂੰ ਵੱਧ ਮਹੱਤਤਾ ਪ੍ਰਾਪਤ ਹੁੰਦੀ ਹੈ । ਕਿਸੇ ਵੀ ਜਾਤੀ ਦਾ ਵਿਅਕਤੀ ਹੁਣ ਪੈਸੇ ਕਮਾ ਕੇ ਵਰਗ ਵਿਵਸਥਾ ਵਿਚ ਆਪਣੀ ਸਥਿਤੀ ਉੱਚੀ ਕਰ ਸਕਦਾ ਹੈ । ਇਸ ਤਰ੍ਹਾਂ ਉੱਚੀਆਂ ਜਾਤਾਂ ਦੀ ਉੱਚਤਾ ਖ਼ਤਮ ਹੋਣੀ ਸ਼ੁਰੂ ਹੋ ਗਈ ।

5. ਪੇਸ਼ਾ ਚੁਣਨ ਦੀ ਆਜ਼ਾਦੀ (Freedom to select the occupation) – ਪ੍ਰਾਚੀਨ ਭਾਰਤੀ ਸਮਾਜ ਵਿਚ ਵੱਖ-ਵੱਖ ਜਾਤੀਆਂ ਦੇ ਵੱਖ-ਵੱਖ ਪੇਸ਼ੇ ਨਿਸਚਿਤ ਹੁੰਦੇ ਹਨ ਅਤੇ ਹਰੇਕ ਵਿਅਕਤੀ ਲਈ ਆਪਣੀ ਜਾਤੀ ਦਾ ਨਿਸ਼ਚਿਤ ਪੇਸ਼ਾ ਹੀ ਅਪਨਾਉਣਾ ਪੈਂਦਾ ਸੀ । ਵਿਅਕਤੀ ਨੂੰ ਨਾ ਚਾਹੁੰਦੇ ਹੋਏ ਅਤੇ ਯੋਗਤਾ ਹੁੰਦੇ ਹੋਏ ਵੀ ਆਪਣੇ ਪਰਿਵਾਰ ਦਾ ਪੇਸ਼ਾ ਹੀ ਅਪਨਾਉਣਾ ਪੈਂਦਾ ਸੀ । ਉਹ ਇਸ ਨੂੰ ਬਦਲ ਨਹੀਂ ਸਕਦਾ ਸੀ । ਜੇਕਰ ਕੋਈ ਅਜਿਹਾ ਕਰਦਾ ਸੀ ਤਾਂ ਉਸ ਨੂੰ ਜਾਤੀ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ।

ਪਰ ਅੱਜ ਦੇ ਸਮੇਂ ਵਿਚ ਅਜਿਹਾ ਨਹੀਂ ਹੈ । ਅੱਜ-ਕੱਲ੍ਹ ਲੋਕ ਪੱਛਮੀ ਤਰੀਕੇ ਨਾਲ ਵਿੱਦਿਆ ਪ੍ਰਾਪਤ ਕਰ ਰਹੇ ਹਨ । ਹਜ਼ਾਰਾਂ ਪ੍ਰਕਾਰ ਦੇ ਪੇਸ਼ੇ ਸਾਹਮਣੇ ਆ ਗਏ ਹਨ ਅਤੇ ਉਨ੍ਹਾਂ ਨੂੰ ਅਪਨਾਉਣ ਦੀ ਲੋਕਾਂ ਨੂੰ ਪੂਰੀ ਛੂਟ ਹੁੰਦੀ ਹੈ । ਲੋਕ ਹੁਣ ਆਪਣੀ ਮਰਜ਼ੀ ਦਾ ਪੇਸ਼ਾ ਅਪਨਾਉਂਦੇ ਹਨ । ਵਿਅਕਤੀ ਵਿਚ ਜਿਸ ਪ੍ਰਕਾਰ ਦੀ ਯੋਗਤਾ ਹੁੰਦੀ ਹੈ, ਉਹ ਉਸੇ ਤਰ੍ਹਾਂ ਦਾ ਪੇਸ਼ਾ ਅਪਨਾਉਂਦਾ ਹੈ । ਹੁਣ ਲੋਕ ਸਿਰਫ਼ ਉਹੀ ਪੇਸ਼ਾ ਅਪਣਾਉਂਦੇ ਹਨ ਜਿਸ ਵਿਚ ਉਨ੍ਹਾਂ ਨੂੰ ਜ਼ਿਆਦਾ ਲਾਭ ਪ੍ਰਾਪਤ ਹੁੰਦਾ ਹੈ । ਲੋਕ ਉਦਯੋਗਾਂ ਵਿਚ ਇਕੱਠੇ ਮਿਲ ਕੇ ਕੰਮ ਕਰਦੇ ਹਨ । ਕਿੱਤਾ ਹੁਣ ਵਿਸ਼ੇਸ਼ੀਕਰਣ ਅਤੇ ਕਿਰਤ ਵੰਡ ਉੱਤੇ ਆਧਾਰਿਤ ਹੋ ਗਿਆ ਹੈ । ਜਨਮ ਉੱਤੇ ਆਧਾਰਿਤ ਪੇਸ਼ਿਆ ਦਾ ਤਾਂ ਲਗਪਗ ਖ਼ਾਤਮਾ ਹੀ ਹੋ ਗਿਆ ਹੈ ।

6. ਔਰਤਾਂ ਦੀ ਉੱਚੀ ਹੁੰਦੀ ਸਥਿਤੀ (Growing status of Women) – ਪ੍ਰਾਚੀਨ ਸਮਿਆਂ ਵਿਚ ਔਰਤਾਂ ਦੀ ਸਮਾਜਿਕ ਸਥਿਤੀ ਕਾਫ਼ੀ ਨੀਵੀਂ ਸੀ । ਉਨ੍ਹਾਂ ਨੂੰ ਕਿਸੇ ਪ੍ਰਕਾਰ ਦੇ ਅਧਿਕਾਰ ਪ੍ਰਾਪਤ ਨਹੀਂ ਸਨ । ਔਰਤਾਂ ਤਾਂ ਆਪਣਾ ਪੂਰਾ ਜੀਵਨ ਘਰ ਦੀ ਚਾਰ-ਦੀਵਾਰੀ ਵਿਚ ਹੀ ਬਤੀਤ ਕਰ ਦਿੰਦੀਆਂ ਸਨ । ਉਹ ਨਾਂ ਤਾਂ ਸਿੱਖਿਆ ਲੈ ਸਕਦੀਆਂ ਸਨ ਅਤੇ ਨਾ ਹੀ ਘਰੋਂ ਬਾਹਰ ਨਿਕਲ ਸਕਦੀਆਂ ਸਨ । ਪਰ ਅੰਗਰੇਜ਼ਾਂ ਨੇ ਲੜਕੀਆਂ ਲਈ ਵਿਸ਼ੇਸ਼ ਸਕੂਲ ਅਤੇ ਕਾਲਜ ਖੋਲ੍ਹੇ । ਬਹੁਤ ਸਾਰੇ ਸਮਾਜ ਸੁਧਾਰਕਾਂ ਨੇ ਵੀ ਔਰਤਾਂ ਦੀ ਸਥਿਤੀ ਉੱਪਰ ਚੁੱਕਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ।

ਆਜ਼ਾਦੀ ਤੋਂ ਬਾਅਦ ਸਰਕਾਰ ਨੇ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ । ਇਨ੍ਹਾਂ ਸਾਰਿਆਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹੀ ਔਰਤਾਂ ਦੀ ਸਥਿਤੀ ਵਿਚ ਸੁਧਾਰ ਆਉਣਾ ਸ਼ੁਰੂ ਹੋ ਗਿਆ । ਹੁਣ ਔਰਤਾਂ ਪੜ੍ਹਾਈ ਕਰ ਰਹੀਆਂ ਹਨ, ਚੰਗੀਆਂ ਨੌਕਰੀਆਂ ਕਰ ਰਹੀਆਂ ਹਨ, ਸਰਕਾਰੀ ਅਫ਼ਸਰ ਬਣ ਕੇ ਦੇਸ਼ ਵਿਚ ਮਹੱਤਵਪੂਰਨ ਕੰਮ ਕਰ ਰਹੀਆਂ ਹਨ । ਹੁਣ ਲੜਕੇ ਲੜਕੀ ਵਿਚ ਫ਼ਰਕ ਨਹੀਂ ਸਮਝਿਆ ਜਾਂਦਾ । ਹੁਣ ਲੜਕੀਆਂ ਨੂੰ ਵੀ ਲੜਕਿਆਂ ਵਾਂਗ ਪੜ੍ਹਾਇਆ ਜਾਂਦਾ ਹੈ ਅਤੇ ਆਪਣੇ ਪੈਰਾਂ ਉੱਤੇ ਖੜ੍ਹਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ । ਹੁਣ ਇਨ੍ਹਾਂ ਲਈ ਲੋਕਲ ਬਾਡੀਜ਼ ਵਿਚ ਇੱਕ ਤਿਹਾਈ ਥਾਂਵਾਂ ਰਾਖਵੀਆਂ ਹਨ । ਹੁਣ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਂਦੀਆਂ ਹਨ ਅਤੇ ਆਪਣੇ ਫ਼ੈਸਲੇ ਆਪ ਲੈਂਦੀਆਂ ਹਨ । ਇਸ ਤਰ੍ਹਾਂ ਸਮਾਜ ਵਿਚ ਉਨ੍ਹਾਂ ਦੀ ਸਥਿਤੀ ਉੱਚੀ ਹੁੰਦੀ ਜਾ ਰਹੀ ਹੈ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 7.
ਵਰਗ ਦੇ ਅਲੱਗ-ਅਲੱਗ ਆਧਾਰਾਂ ਦਾ ਵਰਣਨ ਕਰੋ ।
ਉੱਤਰ-
ਵਰਗ ਦੇ ਕੁੱਝ ਆਧਾਰਾਂ ਦਾ ਵਰਣਨ ਹੇਠਾਂ ਦਿੱਤਾ ਗਿਆ ਹੈ-

1. ਪਰਿਵਾਰ ਅਤੇ ਨਾਤੇਦਾਰੀ (Family and Kinship) – ਪਰਿਵਾਰ ਅਤੇ ਨਾਤੇਦਾਰੀ ਵੀ ਵਰਗ ਦੀ ਸਥਿਤੀ ਨਿਰਧਾਰਿਤ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ । ਬੀਅਰਸਟਡ ਦੇ ਅਨੁਸਾਰ, ਸਮਾਜਿਕ ਵਰਗ ਦੀ ਕਸਵੱਟੀ ਦੇ ਰੂਪ ਵਿਚ ਪਰਿਵਾਰ ਅਤੇ ਨਾਤੇਦਾਰੀ ਦਾ ਮਹੱਤਵ ਸਾਰੇ ਸਮਾਜਾਂ ਦੇ ਵਿਚ ਬਰਾਬਰ ਨਹੀਂ ਹੁੰਦਾ, ਬਲਕਿ ਇਹ ਤਾਂ ਅਨੇਕ ਆਧਾਰਾਂ ਵਿਚੋਂ ਇੱਕ ਵਿਸ਼ੇਸ਼ ਆਧਾਰ ਹੈ ਜਿਸਦਾ ਉਪਯੋਗ ਸੰਪੂਰਨ ਵਿਵਸਥਾ ਵਿਚ ਇਕ ਅੰਗ ਦੇ ਰੂਪ ਵਿਚ ਕੀਤਾ ਜਾ ਸਕਦਾ ਹੈ । ਪਰਿਵਾਰ ਦੇ ਦੁਆਰਾ ਪ੍ਰਾਪਤ ਸਥਿਤੀ ਪੀੜ੍ਹੀ ਦਰ ਪੀੜ੍ਹੀ ਚਲਦੀ ਰਹਿੰਦੀ ਹੈ । ਜਿਵੇਂ ਟਾਟਾ, ਬਿਰਲਾ ਆਦਿ ਦੇ ਪਰਿਵਾਰ ਵਿਚ ਪੈਦਾ ਹੋਈ ਸੰਤਾਨ ਪੂੰਜੀਪਤੀ ਹੀ ਰਹਿੰਦੀ ਹੈ ਕਿਉਂਕਿ ਉਨ੍ਹਾਂ ਦੇ ਬਜ਼ੁਰਗਾਂ ਨੇ ਇੰਨਾ ਪੈਸਾ ਕਮਾਇਆ ਹੁੰਦਾ ਹੈ ਕਿ ਕਈ ਪੀੜ੍ਹੀਆਂ ਜੇਕਰ ਨਾ ਵੀ ਮਿਹਨਤ ਕਰਨ ਤਾਂ ਵੀ ਖਾ ਸਕਦੀਆਂ ਹਨ । ਇਸ ਪ੍ਰਕਾਰ ਅਮੀਰ ਪਰਿਵਾਰ ਵਿਚ ਪੈਦਾ ਹੋਏ ਵਿਅਕਤੀ ਨੂੰ ਵੀ ਵਰਗ ਵਿਵਸਥਾ ਵਿਚ ਉੱਚੀ ਸਥਿਤੀ ਪ੍ਰਾਪਤ ਹੁੰਦੀ ਹੈ । ਇਸ ਪ੍ਰਕਾਰ ਪਰਿਵਾਰ ਤੇ ਰਿਸ਼ਤੇਦਾਰੀ ਦੀ ਸਥਿਤੀ ਦੇ ਆਧਾਰ ਤੇ ਵੀ ਵਿਅਕਤੀ ਨੂੰ ਵਰਗ ਵਿਵਸਥਾ ਵਿਚ ਉੱਚੀ ਸਥਿਤੀ ਪ੍ਰਾਪਤ ਹੁੰਦੀ ਹੈ ।

2. ਸੰਪੱਤੀ, ਆਮਦਨੀ ਤੇ ਪੈਸਾ (Property, Income and Money) – ਵਰਗ ਦੇ ਆਧਾਰ ਤੇ ਸੰਪੱਤੀ, ਪੈਸੇ ਤੇ ਆਮਦਨ ਨੂੰ ਹਰ ਇੱਕ ਸਮਾਜ ਦੇ ਵਿਚ ਮਹੱਤਵਪੂਰਨ ਜਗ਼ਾ ਪ੍ਰਾਪਤ ਹੁੰਦੀ ਹੈ | ਆਧੁਨਿਕ ਸਮਾਜ ਨੂੰ ਇਸੀ ਕਰਕੇ ਪੂੰਜੀਵਾਦੀ ਸਮਾਜ ਕਿਹਾ ਗਿਆ ਹੈ | ਪੈਸਾ ਇਕ ਅਜਿਹਾ ਸੋਮਾ ਹੈ ਜਿਹੜਾ ਵਿਅਕਤੀ ਨੂੰ ਸਮਾਜ ਵਿਚ ਬਹੁਤ ਤੇਜ਼ੀ ਨਾਲ ਉੱਚੀ ਸਮਾਜਿਕ ਸਥਿਤੀ ਵੱਲ ਲੈ ਜਾਂਦਾ ਹੈ । ਮਾਰਟਿਨੋਡਲ ਅਤੇ ਮੋਨਾਢੇਸੀ (Martindal and Monachesi) ਦੇ ਅਨੁਸਾਰ, ‘‘ਉਤਪਾਦਨ ਦੇ ਸਾਧਨਾਂ ਅਤੇ ਉਤਪਾਦਿਤ ਪਦਾਰਥਾਂ ਤੇ ਵਿਅਕਤੀ ਦਾ ਕਾਬੁ ਜਿੰਨਾ ਵਧੇਰਾ ਹੋਵੇਗਾ ਉਸ ਨੂੰ ਉੱਨੀ ਹੀ ਉੱਚੇ ਵਰਗ ਵਾਲੀ ਸਥਿਤੀ ਪ੍ਰਾਪਤ ਹੁੰਦੀ ਹੈ ।’’ ਪ੍ਰਸਿੱਧ ਸਮਾਜ ਵਿਗਿਆਨੀ ਕਾਰਲ ਮਾਰਕਸ ਨੇ ਪੈਸੇ ਨੂੰ ਹੀ ਵਰਗ ਨਿਰਧਾਰਣ ਲਈ ਮੁੱਖ ਮੰਨਿਆ ।

ਵਧੇਰੇ ਪੈਸਾ ਹੋਣ ਦਾ ਮਤਲਬ ਇਹ ਨਹੀਂ ਕਿ ਵਿਅਕਤੀ ਅਮੀਰ ਹੈ ਬਲਕਿ ਇੱਥੇ ਇਸ ਗੱਲ ਦਾ ਵਰਣਨ ਕਰਨਾ ਵੀ ਜ਼ਰੂਰੀ ਹੈ ਕਿ ਪੈਸਾ ਕਿਸ ਤਰੀਕੇ ਨਾਲ ਕਮਾਇਆ ਹੈ ? ਕਈ ਲੋਕ ਸਮਗਲਿੰਗ, ਚੋਰੀ ਆਦਿ ਕਰਦੇ ਹਨ ਤਾਂ ਅਜਿਹੇ ਢੰਗ ਨਾਲ ਕਮਾਏ ਹੋਏ ਪੈਸੇ ਵਾਲੇ ਵਿਅਕਤੀ ਦੀ ਸਮਾਜ ਵਿਚ ਇੰਨੀ ਇੱਜ਼ਤ ਨਹੀਂ ਹੁੰਦੀ ਜਿੰਨੀ ਕਿ ਸਹੀ ਢੰਗ ਨਾਲ ਕਮਾਏ ਪੈਸੇ ਦੀ ਹੁੰਦੀ ਹੈ । ਵੇਸ਼ਵਾਵਾਂ ਕੋਲ ਵੀ ਪੈਸਾ ਬਹੁਤ ਹੁੰਦਾ ਹੈ ਪਰੰਤੂ ਇਸ ਪੈਸੇ ਦੇ ਦੁਆਰਾ ਉਨ੍ਹਾਂ ਨੂੰ ਸਮਾਜ ਵਿਚ ਉੱਚੀ ਸਥਿਤੀ ਪ੍ਰਾਪਤ ਨਹੀਂ ਹੁੰਦੀ । ਜਿਹੜੇ ਵੀ ਲੋਕ ਵੱਡੇ ਪੈਮਾਨੇ ਦਾ ਉਤਪਾਦਨ ਸ਼ੁਰੂ ਕਰਦੇ ਹਨ, ਉਸ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਬਹੁਤ ਅਮੀਰ ਹਨ । ਉਨ੍ਹਾਂ ਦੀ ਆਮਦਨ ਵੀ ਵਧੇਰੇ ਹੁੰਦੀ ਹੈ । ਇਸ ਪ੍ਰਕਾਰ ਧਨ, ਸੰਪੱਤੀ ਤੇ ਆਮਦਨ ਦੇ ਆਧਾਰ ਤੇ ਵੀ ਵਰਗ ਨਿਰਧਾਰਿਤ ਹੁੰਦਾ ਹੈ ।

3. ਕਿੱਤਾ (Occupation) – ਸਮਾਜਿਕ ਵਰਗ ਦਾ ਨਿਰਧਾਰਕ ਕਿੱਤਾ ਵੀ ਮੰਨਿਆ ਜਾਂਦਾ ਹੈ । ਵਿਅਕਤੀ ਸਮਾਜ ਵਿਚ ਕਿਸ ਤਰ੍ਹਾਂ ਦਾ ਕਿੱਤਾ ਕਰ ਰਿਹਾ ਹੈ, ਇਹ ਵੀ ਵਰਗ ਵਿਵਸਥਾ ਨਾਲ ਸੰਬੰਧਿਤ ਹੈ । ਕਿਉਂਕਿ ਸਾਡੀ ਵਰਗ ਵਿਵਸਥਾ ਦੇ ਵਿਚ ਕੁੱਝ ਕਿੱਤੇ ਬਹੁਤ ਹੀ ਮਹੱਤਵਪੂਰਨ ਪਾਏ ਗਏ ਹਨ ਤੇ ਕੁੱਝ ਕਿੱਤੇ ਘੱਟ ਮਹੱਤਵਪੂਰਨ । ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਡਾਕਟਰ, ਇੰਜੀਨੀਅਰ, ਪ੍ਰੋਫੈਸਰ ਆਦਿ ਦੀ ਪਰਿਵਾਰਿਕ ਸਥਿਤੀ ਭਾਵੇਂ ਕਿਹੋ ਜਿਹੀ ਹੋਵੇ ਪਰੰਤੂ ਕਿੱਤੇ ਦੇ ਆਧਾਰ ‘ਤੇ ਉਨ੍ਹਾਂ ਦੀ ਸਮਾਜਿਕ ਸਥਿਤੀ ਉੱਚੀ ਹੀ ਰਹਿੰਦੀ ਹੈ । ਲੋਕ ਉਨ੍ਹਾਂ ਦਾ ਆਦਰ-ਸਤਿਕਾਰ ਵੀ ਪੂਰਾ ਕਰਦੇ ਹਨ । ਇਸ ਪ੍ਰਕਾਰ ਘੱਟ ਪੜ੍ਹੇ-ਲਿਖੇ ਵਿਅਕਤੀ ਦਾ ਕਿੱਤਾ ਸਮਾਜ ਦੇ ਵਿਚ ਨੀਵਾਂ ਰਹਿੰਦਾ ਹੈ ।

ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਕਿੱਤਾ ਵੀ ਵਰਗ ਵਿਵਸਥਾ ਦਾ ਮਹੱਤਵਪੂਰਨ ਨਿਰਧਾਰਕ ਹੁੰਦਾ ਹੈ । ਹਰ ਵਿਅਕਤੀ ਨੂੰ ਜ਼ਿੰਦਗੀ ਜਿਉਣ ਲਈ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਹੈ । ਇਸ ਪ੍ਰਕਾਰ ਇਹ ਕੰਮ ਵਿਅਕਤੀ ਆਪਣੀ ਯੋਗਤਾ ਅਨੁਸਾਰ ਕਰਦਾ ਹੈ । ਉਹ ਜਿਸ ਤਰ੍ਹਾਂ ਦਾ ਕਿੱਤਾ ਕਰਦਾ ਹੈ ਸਮਾਜ ਦੇ ਵਿਚ ਉਸੀ ਤਰ੍ਹਾਂ ਦੀ ਸਥਿਤੀ ਪ੍ਰਾਪਤ ਹੋ ਜਾਂਦੀ ਹੈ । ਇਸ ਦੇ ਉਲਟ ਜੇਕਰ ਕੋਈ ਵਿਅਕਤੀ ਗਲਤ ਕਿੱਤੇ ਨੂੰ ਅਪਣਾ ਕੇ ਪੈਸਾ ਇਕੱਠਾ ਕਰ ਵੀ ਲੈਂਦਾ ਹੈ ਤਾਂ ਉਸ ਦੀ ਸਮਾਜ ਵਿਚ ਕੋਈ ਇੱਜ਼ਤ ਨਹੀਂ ਹੁੰਦੀ । ਆਧੁਨਿਕ ਭਾਰਤੀ ਸਮਾਜ ਵਿਚ ਸਿੱਖਿਆ ਨਾਲ ਸੰਬੰਧਿਤ ਕਿੱਤਿਆਂ ਦੀ ਵਧੇਰੇ ਮਹੱਤਤਾ ਪਾਈ ਜਾਂਦੀ ਹੈ ।

4. ਰਹਿਣ ਦੇ ਸਥਾਨ ਦੀ ਦਿਸ਼ਾ (Location of Residence)-ਵਿਅਕਤੀ ਕਿਸ ਜਗਾ ਤੇ ਰਹਿੰਦਾ ਹੈ, ਇਹ ਵੀ ਉਸ ਦੀ ਵਰਗ ਸਥਿਤੀ ਨੂੰ ਨਿਰਧਾਰਿਤ ਕਰਦਾ ਹੈ । ਸ਼ਹਿਰਾਂ ਦੇ ਵਿਚ ਅਸੀਂ ਆਮ ਵੇਖਦੇ ਹਾਂ ਕਿ ਲੋਕ ਆਪਣੀ ਵਰਗ ਸਥਿਤੀ ਨੂੰ ਵੇਖਦੇ ਹੋਏ, ਰਹਿਣ ਦੇ ਸਥਾਨ ਦੀ ਚੋਣ ਕਰਦੇ ਹਨ । ਜਿਵੇਂ ਅਸੀਂ ਸਮਾਜ ਵਿਚ ਕੁੱਝ ਸਥਾਨਾਂ ਲਈ ਸ਼ਬਦ ‘Posh areas’ ਵੀ ਵਰਤਦੇ ਹਾਂ । ਵਾਰਨਰ ਦੇ ਅਨੁਸਾਰ ਜਿਹੜੇ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਸ਼ਹਿਰ ਦੇ ਕਾਲ ਵਿਚ ਜੱਦੀ ਪੁਸ਼ਤੀ ਘਰ ਵਿਚ ਰਹਿੰਦੇ ਹਨ ਉਨ੍ਹਾਂ ਦੀ ਸਥਿਤੀ ਵੀ ਉੱਚੀ ਹੁੰਦੀ ਹੈ । ਕਹਿਣ ਤੋਂ ਭਾਵ ਇਹ ਕਿ ਕੁੱਝ ਲੋਕ ਪੁਰਾਣੇ ਸਮੇਂ ਤੋਂ ਆਪਣੇ ਵੱਡੇ-ਵੱਡੇ ਪੁਸ਼ਤੈਨੀ ਘਰਾਂ ਵਿਚ ਹੀ ਰਹੀ ਜਾਂਦੇ ਹਨ । ਇਸੀ ਕਰਕੇ ਵਰਗ ਵਿਵਸਥਾ ਵਿਚ ਉਨ੍ਹਾਂ ਦੀ ਸਥਿਤੀ ਉੱਚੀ ਹੀ ਬਣੀ ਰਹਿੰਦੀ ਹੈ । ਵੱਡੇ-ਵੱਡੇ ਸ਼ਹਿਰਾਂ ਵਿਚ ਵਿਅਕਤੀਆਂ ਦੇ ਨਿਵਾਸ ਸਥਾਨ ਬਾਰੇ ਵੱਖ-ਵੱਖ ਕਾਲੋਨੀਆਂ ਬਣੀਆਂ ਹੁੰਦੀਆਂ ਹਨ । ਮਜ਼ਦੂਰ ਵਰਗ ਦੇ ਲੋਕਾਂ ਦੇ ਰਹਿਣ ਦੀ ਥਾਂ ਅਲੱਗ ਹੁੰਦੀ ਹੈ ਅਤੇ ਉੱਥੇ ਵਧੇਰੇ ਗੰਦਗੀ ਵੀ ਪਾਈ ਜਾਂਦੀ ਹੈ । ਅਮੀਰ ਲੋਕ ਵੱਡੇ ਘਰਾਂ ਵਿਚ ਤੇ ਸਾਫ਼ ਸੁਥਰੀਆਂ ਜਗਾ ਤੇ ਰਹਿੰਦੇ ਹਨ ਜਦੋਂ ਕਿ ਗ਼ਰੀਬ ਲੋਕ ਝੌਪੜੀਆਂ ਜਾਂ ਗੰਦੀਆਂ ਬਸਤੀਆਂ ਦੇ ਵਿਚ ।

5. ਸਿੱਖਿਆ (Education) – ਆਧੁਨਿਕ ਸਮਾਜ ਸਿੱਖਿਆ ਦੇ ਆਧਾਰ ‘ਤੇ ਦੋ ਵਰਗਾਂ ਵਿਚ ਵੰਡਿਆ ਹੋਇਆ ਹੁੰਦਾ

  • ਪੜ੍ਹਿਆ-ਲਿਖਿਆ ਵਰਗ (Literate Class)
  • ਅਨਪੜ੍ਹ ਵਰਗ (Illiterate Class) ।

ਸਿੱਖਿਆ ਦੀ ਮਹੱਤਤਾ ਹਰ ਸਮਾਜ ਦੇ ਵਿਚ ਪਾਈ ਜਾਂਦੀ ਹੈ । ਆਮ ਤੌਰ ‘ਤੇ ਅਸੀਂ ਵੇਖਦੇ ਹਾਂ ਕਿ ਪੜੇ-ਲਿਖੇ ਵਿਅਕਤੀ ਨੂੰ ਸਮਾਜ ਦੇ ਵਿਚ ਇੱਜ਼ਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਭਾਵੇਂ ਉਨ੍ਹਾਂ ਕੋਲ ਪੈਸਾ ਵੀ ਨਾ ਹੋਵੇ । ਇਸ ਕਰਕੇ ਹਰ ਵਿਅਕਤੀ ਵਰਤਮਾਨ ਸਮਾਜਿਕ ਸਥਿਤੀ ਅਨੁਸਾਰ ਸਿੱਖਿਆ ਦੀ ਪ੍ਰਾਪਤੀ ਨੂੰ ਜ਼ਰੂਰੀ ਸਮਝਣ ਲੱਗ ਪਿਆ ਹੈ । ਸਿੱਖਿਆ ਦੀ ਪ੍ਰਕਿਰਤੀ ਵੀ ਵਿਅਕਤੀ ਦੀ ਵਰਗ ਸਥਿਤੀ ਦੇ ਨਿਰਧਾਰਨ ਲਈ ਜ਼ਿੰਮੇਵਾਰ ਹੁੰਦੀ ਹੈ । ਉਦਯੋਗੀਕ੍ਰਿਤ ਸਮਾਜਾਂ ਦੇ ਵਿਚ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੀ ਸਮਾਜਿਕ ਸਥਿਤੀ ਕਾਫ਼ੀ ਉੱਚੀ ਹੁੰਦੀ ਹੈ ।

6. ਸ਼ਕਤੀ (Power – ਅੱਜ-ਕਲ੍ਹ ਉਦਯੋਗੀਕਰਨ ਦੇ ਵਿਕਾਸ ਕਾਰਨ ਤੇ ਲੋਕਤੰਤਰ ਦੇ ਆਉਣ ਨਾਲ ਸ਼ਕਤੀ ਵੀ ਵਰਗ ਸੰਰਚਨਾ ਦਾ ਆਧਾਰ ਬਣ ਗਈ ਹੈ। ਜ਼ਿਆਦਾ ਸ਼ਕਤੀ ਦਾ ਹੋਣਾ ਜਾਂ ਨਾ ਹੋਣਾ ਵਿਅਕਤੀ ਦੇ ਵਰਗ ਦਾ ਨਿਰਧਾਰਨ ਕਰਦੀ ਹੈ । ਸ਼ਕਤੀ ਦੇ ਨਾਲ ਵਿਅਕਤੀ ਦੀ ਸਮਾਜਿਕ, ਆਰਥਿਕ ਤੇ ਰਾਜਨੀਤਿਕ ਸਥਿਤੀ ਦਾ ਵੀ ਨਿਰਧਾਰਨ ਹੁੰਦਾ ਹੈ । ਸ਼ਕਤੀ ਕੁੱਝ ਪ੍ਰੇਸ਼ਟ ਲੋਕਾਂ ਦੇ ਹੱਥ ਵਿਚ ਹੁੰਦੀ ਹੈ ਤੇ ਉਹ ਸ਼੍ਰੇਸ਼ਠ ਲੋਕ ਨੇਤਾ, ਅਧਿਕਾਰੀ, ਸੈਨਿਕ ਅਧਿਕਾਰੀ, ਅਮੀਰ ਲੋਕ ਹੁੰਦੇ ਹਨ । ਅਸੀਂ ਉਦਾਹਰਨ ਲਈਏ ਅੱਜ ਦੀ ਭਾਰਤ ਸਰਕਾਰ ਦੀ । ਸ੍ਰੀ ਨਰਿੰਦਰ ਮੋਦੀ ਦੀ ਸਥਿਤੀ ਨਿਸ਼ਚੇ ਹੀ ਰਾਹੁਲ ਗਾਂਧੀ ਤੋਂ ਉੱਚੀ ਹੋਵੇਗੀ ਕਿਉਂਕਿ ਉਨ੍ਹਾਂ ਕੋਲ ਸ਼ਕਤੀ ਹੈ, ਸੱਤਾ ਉਨ੍ਹਾਂ ਦੇ ਹੱਥ ਵਿੱਚ ਹੈ । ਇਸੇ ਤਰ੍ਹਾਂ ਅੱਜ ਭਾਜਪਾ ਦੀ ਸਥਿਤੀ ਕਾਂਗਰਸ ਪਾਰਟੀ ਤੋਂ ਉੱਚੀ ਹੈ ਕਿਉਂਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ।

7. ਧਰਮ (Religion)-ਰਾਬਰਟ ਬੀਅਰਸਟਡ ਨੇ ਧਰਮ ਨੂੰ ਵੀ ਸਮਾਜਿਕ ਸਥਿਤੀ ਦਾ ਮਹੱਤਵਪੂਰਨ ਨਿਰਧਾਰਨ ਮੰਨਿਆ ਹੈ । ਕਈ ਸਮਾਜ ਅਜਿਹੇ ਹਨ ਜਿੱਥੇ ਪਰੰਪਰਾਵਾਦੀ ਰੂੜੀਵਾਦੀ ਵਿਚਾਰਾਂ ਦਾ ਵਧੇਰੇ ਪ੍ਰਭਾਵ ਪਾਇਆ ਜਾਂਦਾ ਹੈ । ਉੱਚੇ ਧਰਮ ਦੇ ਆਧਾਰ ਤੇ ਸਥਿਤੀ ਨਿਰਧਾਰਨ ਹੁੰਦੀ ਹੈ । ਆਧੁਨਿਕ ਸਮੇਂ ਦੇ ਵਿਚ ਸਮਾਜ ਤਰੱਕੀ ਦੇ ਰਸਤੇ ਤੇ ਚਲ ਰਿਹਾ ਹੈ ਜਿਸ ਕਰਕੇ ਧਰਮ ਦੀ ਮਹੱਤਤਾ ਉੱਨੀ ਨਹੀਂ ਰਹੀ ਜਿੰਨੀ ਕਿ ਪਹਿਲਾਂ ਸੀ । ਪ੍ਰਾਚੀਨ ਭਾਰਤੀ ਸਮਾਜ ਦੇ ਵਿਚ ਬਾਹਮਣਾਂ ਦੀ ਸਥਿਤੀ ਉੱਚੀ ਹੁੰਦੀ ਸੀ ਪਰੰਤੂ ਅੱਜ-ਕਲ੍ਹ ਨਹੀਂ । ਪਾਕਿਸਤਾਨ ਵਿਚ ਮੁਸਲਮਾਨਾਂ ਦੀ ਸਥਿਤੀ ਪੱਕੇ ਤੌਰ ‘ਤੇ ਹਿੰਦੂਆਂ ਤੇ ਈਸਾਈਆਂ ਤੋਂ ਵਧੀਆ ਹੈ ਕਿਉਂਕਿ ਉੱਥੇ ਰਾਜ ਦਾ ਧਰਮ ਹੀ ਇਸਲਾਮ ਹੈ । ਇਸ ਤਰ੍ਹਾਂ ਕਈ ਵਾਰੀ ਧਰਮ ਵੀ ਵਰਗ ਸਥਿਤੀ ਨਿਰਧਾਰਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

8. ਨਸਲ (Race) – ਦੁਨੀਆਂ ਦੇ ਕਈ ਸਮਾਜਾਂ ਵਿਚ ਨਸਲ ਵੀ ਵਰਗ ਨਿਰਮਾਣ ਜਾਂ ਵਰਗ ਦੀ ਸਥਿਤੀ ਦੱਸਣ ਵਿਚ ਸਹਾਇਕ ਹੁੰਦੀ ਹੈ । ਗੋਰੇ ਲੋਕਾਂ ਨੂੰ ਉੱਚ ਵਰਗ ਦਾ ਅਤੇ ਕਾਲੇ ਲੋਕਾਂ ਨੂੰ ਨੀਵੇਂ ਵਰਗ ਦਾ ਸਮਝਿਆ ਜਾਂਦਾ ਹੈ । ਅਮਰੀਕਾ, ਇੰਗਲੈਂਡ ਆਦਿ ਦੇਸ਼ਾਂ ਵਿਚ ਏਸ਼ੀਆ ਦੇ ਦੇਸ਼ਾਂ ਦੇ ਲੋਕਾਂ ਨੂੰ ਬਰੀ ਨਿਗਾਹ ਨਾਲ ਵੇਖਿਆ ਜਾਂਦਾ ਹੈ । ਇਨ੍ਹਾਂ ਦੇਸ਼ਾਂ ਵਿਚ ਨਸਲੀ ਹਿੰਸਾ ਆਮ ਦੇਖਣ ਨੂੰ ਮਿਲਦੀ ਹੈ । ਦੱਖਣੀ ਅਫ਼ਰੀਕਾ ਵਿੱਚ ਰੰਗਭੇਦ ਦੀ ਨੀਤੀ ਕਾਫ਼ੀ ਸਮਾਂ ਚੱਲੀ ਹੈ ।

9. ਜਾਤ (Caste) – ਭਾਰਤ ਵਰਗੇ ਦੇਸ਼ ਵਿਚ ਜਿੱਥੇ ਜਾਤ ਪ੍ਰਥਾ ਸਦੀਆਂ ਤੋਂ ਭਾਰਤੀ ਸਮਾਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਆ ਰਹੀ ਸੀ, ਜਾਤ ਵਰਗ ਨਿਰਧਾਰਨ ਦਾ ਬਹੁਤ ਮਹੱਤਵਪੂਰਨ ਆਧਾਰ ਰਹੀ ਸੀ । ਜਾਤ ਜਨਮ ਉੱਤੇ ਆਧਾਰਿਤ ਹੁੰਦੀ ਸੀ । ਜਿਸ ਜਾਤ ਵਿਚ ਤੁਸੀਂ ਜਨਮ ਲੈ ਲਿਆ ਤੁਸੀਂ ਆਪਣੀ ਯੋਗਤਾ ਨਾਲ ਵੀ ਉਸਨੂੰ ਬਦਲ ਨਹੀਂ ਸਕਦੇ । ਬਾਹਮਣ, ਖੱਤਰੀ, ਵੈਸ਼ ਤੇ ਚੌਥੀ ਜਾਤੀ ਵੱਖ-ਵੱਖ ਵਰਣ ਸਨ ਜਿਨ੍ਹਾਂ ਨੂੰ ਵੱਖ-ਵੱਖ ਜਾਤਾਂ ਦਾ ਨਾਮ ਦਿੱਤਾ ਗਿਆ ਸੀ । ਉੱਚੀ ਜਾਤ ਵਿਚ ਪੈਦਾ ਹੋਣ ਕਰਕੇ ਵਿਅਕਤੀ ਦਾ ਵਰਗ ਵੀ ਉੱਚਾ ਹੋ ਜਾਂਦਾ ਸੀ ।

10. ਸਥਿਤੀ ਚਿੰਨ੍ਹ (Status Symbol) – ਸਥਿਤੀ ਚਿੰਨ੍ਹ ਲਗਪਗ ਹਰ ਇੱਕ ਸਮਾਜ ਦੇ ਵਿਚ ਵਿਅਕਤੀ ਦੀ ਵਰਗ ਵਿਵਸਥਾ ਨੂੰ ਨਿਰਧਾਰਿਤ ਕਰਦਾ ਹੈ । ਅੱਜ-ਕਲ੍ਹ ਦੇ ਸਮੇਂ ਕੋਠੀ, ਕਾਰ, ਟੀ. ਵੀ., ਟੈਲੀਫੋਨ, ਫਰਿਜ਼ ਆਦਿ ਦਾ ਹੋਣਾ ਵਿਅਕਤੀ ਦੀ ਸਥਿਤੀ ਨੂੰ ਨਿਰਧਾਰਿਤ ਕਰਦਾ ਹੈ । ਇਸ ਪ੍ਰਕਾਰ ਕਿਸੇ ਵਿਅਕਤੀ ਕੋਲ ਚੰਗੀ ਜ਼ਿੰਦਗੀ ਨੂੰ ਬਿਤਾਉਣ ਵਾਲੀਆਂ ਕਿੰਨੀਆਂ ਸਹੂਲਤਾਂ ਹਨ, ਇਹ ਸਭ ਸਥਿਤੀ ਚਿੰਨ੍ਹਾਂ ਵਿਚ ਸ਼ਾਮਿਲ ਹੁੰਦਾ ਹੈ, ਜਿਹੜੇ ਵਿਅਕਤੀ ਦੀ ਸਥਿਤੀ ਨੂੰ ਨਿਰਧਾਰਿਤ ਕਰਦੇ ਹਨ ।

ਇਸ ਵਿਵਰਣ ਦੇ ਆਧਾਰ ਉੱਤੇ ਅਸੀਂ ਇਸ ਨਤੀਜੇ ਉੱਤੇ ਪਹੁੰਚੇ ਹਾਂ ਕਿ ਵਿਅਕਤੀ ਦੇ ਵਰਗ ਦੇ ਨਿਰਧਾਰਨ ਵਿਚ ਸਿਰਫ਼ ਇਕ ਕਾਰਕ ਹੀ ਜ਼ਿੰਮੇਵਾਰ ਨਹੀਂ ਹੁੰਦਾ ਬਲਕਿ ਕਈ ਕਾਰਨ ਜ਼ਿੰਮੇਵਾਰ ਹੁੰਦੇ ਹਨ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 8.
ਜਾਤ ਅਤੇ ਵਰਗ ਵਿੱਚ ਅੰਤਰ ਦੱਸੋ ।
ਉੱਤਰ-
ਸਮਾਜਿਕ ਦਰਜਾਬੰਦੀ ਦੇ ਦੋ ਮੁੱਖ ਆਧਾਰ ਜਾਤ ਅਤੇ ਵਰਗ ਹਨ ਜਿਸ ਕਰਕੇ ਕਿਸੇ ਵੀ ਸਮਾਜ ਵਿਗਿਆਨੀ ਲਈ ਇਨ੍ਹਾਂ ਦੋਹਾਂ ਦਾ ਅਧਿਐਨ ਬਹੁਤ ਮਹੱਤਵਪੂਰਨ ਹੈ । ਜਾਤ ਨੂੰ ਇੱਕ ਬੰਦ ਵਿਵਸਥਾ ਅਤੇ ਵਰਗ ਨੂੰ ਇੱਕ ਖੁੱਲੀ ਵਿਵਸਥਾ ਕਿਹਾ ਜਾਂਦਾ ਹੈ ਪਰ ਵਰਗ ਜ਼ਿਆਦਾ ਖੁੱਲ੍ਹੀ ਅਵਸਥਾ ਨਹੀਂ ਹੈ ਕਿਉਂਕਿ ਕਿਸੇ ਵੀ ਵਰਗ ਅੰਦਰ ਜਾਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਤੇ ਉਸ ਵਰਗ ਦੇ ਮੈਂਬਰ ਰਸਤੇ ਵਿੱਚ ਕਾਫ਼ੀ ਰੋੜੇ ਅਟਕਾਉਂਦੇ ਹਨ । ਕਈ ਵਿਦਵਾਨ ਇਹ ਕਹਿੰਦੇ ਹਨ ਕਿ ਜਾਤ ਤੇ ਵਰਗ ਵਿੱਚ ਕੋਈ ਖ਼ਾਸ ਅੰਤਰ ਨਹੀਂ ਹੈ ਪਰੰਤੂ ਜੇਕਰ ਦੋਹਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਜਾਵੇ ਤਾਂ ਇਹ ਪਤਾ ਚਲੇਗਾ ਕਿ ਦੋਹਾਂ ਵਿਚ ਕਾਫ਼ੀ ਅੰਤਰ ਹੈ । ਇਨ੍ਹਾਂ ਦਾ ਵਰਣਨ ਹੇਠ ਲਿਖਿਆ ਹੈ-

1. ਜਾਤ ਜਨਮ ਉੱਤੇ ਆਧਾਰਿਤ ਹੁੰਦੀ ਹੈ ਪਰ ਵਰਗ ਦਾ ਆਧਾਰ ਕਰਮ ਹੁੰਦਾ ਹੈ (Caste is based on birth but Class is based on action) – ਜਾਤੀ ਵਿਵਸਥਾ ਵਿਚ ਵਿਅਕਤੀ ਦੀ ਮੈਂਬਰਸ਼ਿਪ ਜਨਮ ਉੱਪਰ ਆਧਾਰਿਤ ਹੁੰਦੀ ਸੀ । ਵਿਅਕਤੀ ਜਿਸ ਜਾਤ ਵਿਚ ਜਨਮ ਲੈਂਦਾ ਸੀ ਅਤੇ ਸਾਰੀ ਹੀ ਜ਼ਿੰਦਗੀ ਉਸੇ ਜਾਤ ਨਾਲ ਹੀ ਜੁੜਿਆ ਰਹਿੰਦਾ ਸੀ ।

ਵਰਗ ਵਿਵਸਥਾ ਵਿਚ ਵਿਅਕਤੀ ਦੀ ਮੈਂਬਰਸ਼ਿਪ ਆਮਦਨ, ਸਿੱਖਿਆ, ਕਿੱਤਾ ਅਤੇ ਯੋਗਤਾ ਆਦਿ ਉੱਪਰ ਆਧਾਰਿਤ ਹੁੰਦੀ ਹੈ । ਵਿਅਕਤੀ ਜਦੋਂ ਚਾਹੇ ਆਪਣੀ ਮੈਂਬਰਸ਼ਿਪ ਬਦਲ ਸਕਦਾ ਹੈ । ਇਕ ਗ਼ਰੀਬ ਵਰਗ ਨਾਲ ਸੰਬੰਧਿਤ ਵਿਅਕਤੀ ਮਿਹਨਤ ਕਰਕੇ ਆਪਣੀ ਮੈਂਬਰਸ਼ਿਪ ਅਮੀਰ ਵਰਗ ਨਾਲ ਵੀ ਜੋੜ ਸਕਦਾ ਹੈ । ਵਰਗ ਦੀ ਮੈਂਬਰਸ਼ਿਪ ਯੋਗਤਾ ਉੱਤੇ ਆਧਾਰਿਤ ਹੁੰਦੀ ਹੈ । ਜੇਕਰ ਵਿਅਕਤੀ ਵਿੱਚ ਯੋਗਤਾ ਨਹੀਂ ਹੈ ਤੇ ਉਹ ਕਰਮ ਨਹੀਂ ਕਰਦਾ ਹੈ ਤਾਂ ਉਹ ਉੱਚੀ ਸਥਿਤੀ ਤੋਂ ਨੀਵੀਂ ਸਥਿਤੀ ਵਿਚ ਵੀ ਜਾ ਸਕਦਾ ਹੈ ਤੇ ਜੇਕਰ ਉਹ ਕਰਮ ਕਰਦਾ ਹੈ ਤਾਂ ਉਹ ਨੀਵੀਂ ਸਥਿਤੀ ਤੋਂ ਉੱਚੀ ਸਥਿਤੀ ਵਿਚ ਵੀ ਜਾ ਸਕਦਾ ਹੈ । ਇਸ ਤਰ੍ਹਾਂ ਜਾਤ ਜਨਮ ਉੱਤੇ ਆਧਾਰਿਤ ਹੈ ਪਰ ਵਰਗ ਕਰਮ ਉੱਤੇ ਆਧਾਰਿਤ ਹੁੰਦਾ ਹੈ ।

2. ਜਾਤ ਦਾ ਕਿੱਤਾ ਨਿਸ਼ਚਿਤ ਹੁੰਦਾ ਹੈ ਪਰ ਵਰਗ ਦਾ ਨਹੀਂ (Occupation of Caste is determined but not of Class)-ਜਾਤੀ ਪ੍ਰਥਾ ਦੇ ਵਿਚ ਕਿੱਤੇ ਦੀ ਵਿਵਸਥਾ ਵੀ ਵਿਅਕਤੀ ਦੇ ਜਨਮ ਉੱਪਰ ਹੀ ਆਧਾਰਿਤ ਹੁੰਦੀ ਸੀ । ਭਾਵ ਕਿ ਵਿਭਿੰਨ ਜਾਤਾਂ ਨਾਲ ਸੰਬੰਧਿਤ ਕਿੱਤੇ ਹੁੰਦੇ ਹਨ । ਵਿਅਕਤੀ ਜਿਸ ਜਾਤੀ ਵਿਚ ਜਨਮ ਲੈਂਦਾ ਸੀ ਉਸ ਨੇ ਉਸ ਜਾਤੀ ਨਾਲ ਸੰਬੰਧਿਤ ਕਿੱਤਾ ਕਰਨਾ ਹੁੰਦਾ ਸੀ । ਉਹ ਸਾਰੀ ਉਮਰ ਉਸ ਕਿੱਤੇ ਨੂੰ ਬਦਲ ਕੇ ਕੋਈ ਦੂਸਰਾ ਕਿੱਤਾ ਵੀ ਨਹੀਂ ਸੀ ਅਪਣਾ ਸਕਦਾ । ਇਸ ਪ੍ਰਕਾਰ ਨਾ ਚਾਹੁੰਦੇ ਹੋਏ ਵੀ ਉਸ ਨੂੰ ਆਪਣੀ ਜਾਤੀ ਦੇ ਕਿੱਤੇ ਨੂੰ ਹੀ ਅਪਨਾਉਣਾ ਪੈਂਦਾ ਸੀ ।

ਵਰਗ ਵਿਵਸਥਾ ਦੇ ਵਿਚ ਕਿੱਤੇ ਦੀ ਚੋਣ ਦਾ ਖੇਤਰ ਬਹੁਤ ਵਿਸ਼ਾਲ ਸੀ । ਵਿਅਕਤੀ ਦੀ ਆਪਣੀ ਇੱਛਾ ਹੁੰਦੀ ਸੀ ਕਿ ਉਹ ਕਿਸੇ ਵੀ ਕਿੱਤੇ ਨੂੰ ਅਪਣਾ ਲਵੇ । ਵਿਸ਼ੇਸ਼ ਤੌਰ ਤੇ ਵਿਅਕਤੀ ਜਿਸ ਕਿੱਤੇ ਵਿਚ ਮਾਹਿਰ ਹੁੰਦਾ ਸੀ ਉਹ ਉਸੇ ਕਿੱਤੇ ਨੂੰ ਅਪਣਾਉਂਦਾ ਸੀ ਕਿਉਂਕਿ ਉਸ ਦਾ ਵਿਸ਼ੇਸ਼ ਉਦੇਸ਼ ਲਾਭ ਪ੍ਰਾਪਤੀ ਵੱਲ ਹੁੰਦਾ ਸੀ ਅਤੇ ਕਈ ਵਾਰੀ ਜੇਕਰ ਉਹ ਇਕ ਕਿੱਤੇ ਨੂੰ ਕਰਦੇ ਹੋਏ ਤੰਗ ਪੈ ਜਾਂਦਾ ਸੀ ਤਾਂ ਉਹ ਦੂਸਰੇ ਕਿਸੇ ਹੋਰ ਕਿੱਤੇ ਨੂੰ ਵੀ ਅਪਣਾ ਸਕਦਾ ਸੀ । ਇਸ ਪ੍ਰਕਾਰ ਕਿੱਤੇ ਨੂੰ ਅਪਨਾਉਣਾ ਵਿਅਕਤੀ ਦੀ ਯੋਗਤਾ ਉੱਪਰ ਆਧਾਰਿਤ ਹੁੰਦਾ ਸੀ ।

3. ਜਾਤ ਦੀ ਮੈਂਬਰਸ਼ਿਪ ਪ੍ਰਦੱਤ ਹੁੰਦੀ ਹੈ ਪਰ ਵਰਗ ਦੀ ਮੈਂਬਰਸ਼ਿਪ ਅਰਜਿਤ ਹੁੰਦੀ ਹੈ (Membership of Caste is ascribed but membership of Class is achieved) – ਜਾਤੀ ਵਿਵਸਥਾ ਦੇ ਵਿਚ ਵਿਅਕਤੀ ਦੀ ਸਥਿਤੀ ਉਸ ਦੀ ਜਾਤ ਨਾਲ ਸੰਬੰਧਿਤ ਹੁੰਦੀ ਸੀ ਅਰਥਾਤ ਸਥਿਤੀ ਉਹ ਖ਼ੁਦ ਪ੍ਰਾਪਤ ਨਹੀਂ ਸੀ ਕਰਦਾ ਬਲਕਿ ਜਨਮ ਨਾਲ ਹੀ ਸੰਬੰਧਿਤ ਹੁੰਦੀ ਸੀ । ਇਸੇ ਕਰਕੇ ਵਿਅਕਤੀ ਦੀ ਸਥਿਤੀ ਲਈ ‘ਤ’ (ascribed) ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ । ਇਸੇ ਕਾਰਨ ਜਾਤੀ ਵਿਵਸਥਾ ਵਿਚ ਸਥਿਰਤਾ ਬਣੀ ਰਹਿੰਦੀ ਸੀ । ਵਿਅਕਤੀ ਦਾ ਪਦ ਉਹ ਹੀ ਹੁੰਦਾ ਸੀ ਜੋ ਉਸਦੇ ਪਰਿਵਾਰ ਦਾ ਹੋਵੇ । . ਵਰਗ ਵਿਵਸਥਾ ਦੇ ਵਿਚ ਵਿਅਕਤੀ ਦੀ ਸਥਿਤੀ ‘ਅਰਜਿਤ’ (achieved) ਹੁੰਦੀ ਹੈ ਭਾਵ ਕਿ ਉਸ ਨੂੰ ਸਮਾਜ ਦੇ ਵਿਚ ਆਪਣੀ ਸਥਿਤੀ ਆਪ ਪਾਪਤ ਕਰਨੀ ਪੈਂਦੀ ਹੈ । ਇਸੇ ਕਰਕੇ ਵਿਅਕਤੀ ਸ਼ੁਰੂ ਤੋਂ ਹੀ ਮਿਹਨਤ ਕਰਨੀ ਸ਼ੁਰੂ ਕਰ ਦਿੰਦਾ ਹੈ । ਵਿਅਕਤੀ ਆਪਣੀ ਯੋਗਤਾ ਦੇ ਆਧਾਰ ‘ਤੇ ਨੀਵੀਂ ਸਥਿਤੀ ਤੋਂ ਉੱਚੀ ਸਥਿਤੀ ਵੀ ਪ੍ਰਾਪਤ ਕਰ ਲੈਂਦਾ ਹੈ । ਇਸ ਵਿੱਚ ਵਿਅਕਤੀ ਦੇ ਜਨਮ ਦਾ ਕੋਈ ਮਹੱਤਵ ਨਹੀਂ ਹੁੰਦਾ । ਵਿਅਕਤੀ ਦੀ ਮਿਹਨਤ ਤੇ ਯੋਗਤਾ ਉਸਦੇ ਵਰਗ ਤੇ ਸਥਿਤੀ ਨੂੰ ਬਦਲਣ ਵਿਚ ਮਹੱਤਵਪੂਰਨ ਹੁੰਦੀ ਹੈ ।

4. ਜਾਤ ਬੰਦ ਵਿਵਸਥਾ ਹੈ ਤੇ ਵਰਗ ਖੁੱਲ੍ਹੀ ਵਿਵਸਥਾ ਹੈ (Caste is a closed system but Class is an open system) – ਜਾਤੀ ਪ੍ਰਥਾ ਸਤਰੀਕਰਨ ਦਾ ਬੰਦ ਸਮੁਹ ਹੁੰਦਾ ਹੈ ਕਿਉਂਕਿ ਵਿਅਕਤੀ ਨੂੰ ਸਾਰੀ ਉਮਰ ਸੀਮਾਵਾਂ ਵਿਚ ਬੱਝ ਕੇ ਰਹਿਣਾ ਪੈਂਦਾ ਹੈ । ਨਾ ਤਾਂ ਉਹ ਜਾਤ ਬਦਲ ਸਕਦਾ ਹੈ ਤੇ ਨਾ ਹੀ ਕਿੱਤਾ ਆਦਿ । ਸ਼੍ਰੇਣੀ ਵਿਵਸਥਾ ਸਤਰੀਕਰਨ ਦਾ ਖੁੱਲ੍ਹਾ ਸਮੂਹ ਹੁੰਦਾ ਹੈ । ਇਸ ਵਿਚ ਵਿਅਕਤੀ ਨੂੰ ਹਰ ਕਿਸਮ ਦੀ ਆਜ਼ਾਦੀ ਹੁੰਦੀ ਹੈ। ਉਹ ਕਿਸੇ ਵੀ ਖੇਤਰ ਵਿਚ ਮਿਹਨਤ ਕਰਕੇ ਅੱਗੇ ਵੱਧ ਸਕਦਾ ਹੈ । ਉਸ ਨੂੰ ਸਮਾਜ ਵਿਚ ਆਪਣੀ ਨੀਵੀਂ ਸਥਿਤੀ ਤੋਂ ਉੱਪਰਲੀ ਸਥਿਤੀ ਵੱਲ ਵਧਣ ਦੇ ਪੂਰੇ ਮੌਕੇ ਵੀ ਪ੍ਰਾਪਤ ਹੁੰਦੇ ਹਨ । ਵਰਗ ਦਾ ਦਰਵਾਜ਼ਾ ਹਰ ਇੱਕ ਲਈ ਖੁੱਲ੍ਹਿਆ ਹੁੰਦਾ ਹੈ । ਵਿਅਕਤੀ ਆਪਣੀ ਯੋਗਤਾ, ਸੰਪੱਤੀ, ਮਿਹਨਤ ਦੇ ਅਨੁਸਾਰ ਕਿਸੇ ਵੀ ਵਰਗ ਦਾ ਮੈਂਬਰ ਹੋ ਸਕਦਾ ਹੈ ਅਤੇ ਉਹ ਆਪਣੀ ਸਾਰੀ ਉਮਰ ਵਿਚ ਕਈ ਵਰਗਾਂ ਦਾ ਮੈਂਬਰ ਬਣਦਾ ਹੈ ।

5. ਜਾਤ ਵਿਵਸਥਾ ਵਿੱਚ ਕਈ ਪਾਬੰਦੀਆਂ ਹੁੰਦੀਆਂ ਹਨ ਪਰੰਤੁ ਵਰਗ ਵਿੱਚ ਕੋਈ ਪਾਬੰਦੀ ਨਹੀਂ ਹੁੰਦੀ (There are many restrictions in Caste system but not in any Class) – ਜਾਤੀ ਪ੍ਰਥਾ ਦੁਆਰਾ ਆਪਣੇ ਮੈਂਬਰਾਂ ਉੱਪਰ ਕਈ ਪਾਬੰਦੀਆਂ ਲਗਾਈਆਂ ਜਾਂਦੀਆਂ ਸਨ । ਖਾਣ-ਪੀਣ ਸੰਬੰਧੀ, ਵਿਆਹ, ਸਮਾਜਿਕ ਸੰਬੰਧ ਸਥਾਪਿਤ ਕਰਨ ਆਦਿ ਸੰਬੰਧੀ ਬਹੁਤ ਪਾਬੰਦੀਆਂ ਸਨ । ਵਿਅਕਤੀ ਦੀ ਜ਼ਿੰਦਗੀ ਉੱਪਰ ਜਾਤੀ ਦਾ ਪੂਰਾ ਨਿਯੰਤਰਣ ਹੁੰਦਾ ਸੀ । ਉਹ ਇਨ੍ਹਾਂ ਪਾਬੰਦੀਆਂ ਨੂੰ ਤੋੜ ਵੀ ਨਹੀਂ ਸੀ ਸਕਦਾ ।

ਵਰਗ ਵਿਵਸਥਾ ਦੇ ਵਿਚ ਵਿਅਕਤੀਗਤ ਆਜ਼ਾਦੀ ਹੁੰਦੀ ਸੀ । ਭੋਜਨ, ਵਿਆਹ ਆਦਿ ਸੰਬੰਧੀ ਕਿਸੀ ਕਿਸਮ ਦਾ ਕੋਈ ਨਿਯੰਤਰਣ ਨਹੀਂ ਸੀ ਹੁੰਦਾ । ਕਿਸੀ ਵੀ ਵਰਗ ਦਾ ਵਿਅਕਤੀ, ਕਿਸੀ ਵੀ ਦੂਸਰੇ ਵਰਗ ਦੇ ਵਿਅਕਤੀ ਨਾਲ ਸਮਾਜਿਕ ਸੰਬੰਧ ਸਥਾਪਿਤ ਕਰ ਸਕਦਾ ਸੀ ।

6. ਜਾਤ ਵਿੱਚ ਚੇਤੰਨਤਾ ਨਹੀਂ ਹੁੰਦੀ ਪਰ ਵਰਗ ਵਿਚ ਚੇਤੰਨਤਾ ਹੁੰਦੀ ਹੈ (There is no Caste consciousness but there is Class consciousness) – ਜਾਤੀ ਵਿਵਸਥਾ ਵਿਚ ਜਾਤ-ਚੇਤੰਨਤਾ ਨਹੀਂ ਸੀ ਪਾਈ ਜਾਂਦੀ । ਇਸ ਦਾ ਇਕ ਕਾਰਨ ਤਾਂ ਇਹ ਸੀ ਕਿ ਭਾਵੇਂ ਨੀਵੀਂ ਜਾਤੀ ਦੇ ਵਿਅਕਤੀ ਨੂੰ ਪਤਾ ਸੀ ਕਿ ਬਾਹਮਣਾਂ ਦੀ ਸਥਿਤੀ ਉੱਚੀ ਹੈ ਪਰੰਤੂ ਫਿਰ ਵੀ ਉਹ ਇਸ ਸੰਬੰਧੀ ਕੁੱਝ ਨਹੀਂ ਸੀ ਕਰ ਸਕਦਾ । ਇਸੀ ਕਰਕੇ ਉਹ ਮਿਹਨਤ ਕਰਨੀ ਵੀ ਬੰਦ ਕਰ ਦਿੰਦਾ ਸੀ । ਉਸ ਨੂੰ ਆਪਣੀ ਯੋਗਤਾ ਮੁਤਾਬਿਕ ਸਮਾਜ ਵਿਚ ਕੁੱਝ ਵੀ ਪ੍ਰਾਪਤ ਨਹੀਂ ਸੀ ਹੁੰਦਾ ।

ਵਰਗ ਦੇ ਮੈਂਬਰਾਂ ਵਿਚ ਵਰਗ ਚੇਤੰਨਤਾ ਪਾਈ ਜਾਂਦੀ ਸੀ । ਇਸੀ ਚੇਤੰਨਤਾ ਦੇ ਆਧਾਰ ‘ਤੇ ਤਾਂ ਵਰਗ ਦਾ ਨਿਰਮਾਣ ਹੁੰਦਾ ਸੀ । ਵਿਅਕਤੀ ਇਸ ਸੰਬੰਧੀ ਪੂਰਾ ਚੇਤੰਨ ਹੁੰਦਾ ਸੀ ਕਿ ਉਹ ਕਿੰਨੀ ਮਿਹਨਤ ਕਰੇ ਤਾਂ ਕਿ ਉੱਚੀ ਵਰਗ ਸਥਿਤੀ ਨੂੰ ਪ੍ਰਾਪਤ ਕਰ ਸਕੇ । ਇਸੀ ਪ੍ਰਕਾਰ ਉਹ ਹਮੇਸ਼ਾਂ ਆਪਣੀ ਯੋਗਤਾ ਨੂੰ ਵਧਾਉਣ ਵੱਲ ਹੀ ਲੱਗਿਆ ਰਹਿੰਦਾ ਸੀ ।

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

Punjab State Board PSEB 11th Class Sociology Important Questions Chapter 9 ਸਮਾਜਿਕ ਸੰਰਚਨਾ Important Questions and Answers.

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਇਹਨਾਂ ਵਿੱਚੋਂ ਕਿਹੜੀ ਸਮਾਜਿਕ ਸੰਰਚਨਾ ਦੀ ਵਿਸ਼ੇਸ਼ਤਾ ਹੈ ?
(a) ਸੰਰਚਨਾ ਕਿਸੇ ਚੀਜ਼ ਦੇ ਬਾਹਰੀ ਢਾਂਚੇ ਬਾਰੇ ਦੱਸਦੀ ਹੈ ।
(b) ਸਮਾਜਿਕ ਸੰਰਚਨਾ ਦੇ ਕਈ ਤੱਤ ਹੁੰਦੇ ਹਨ ।
(c) ਅੱਡ-ਅੱਡ ਸਮਾਜਾਂ ਦੀ ਅੱਡ-ਅੱਡ ਸੰਰਚਨਾ ਹੁੰਦੀ ਹੈ ।
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 2.
ਸਮਾਜਿਕ ਸੰਰਚਨਾ ਕਿਸ ਪ੍ਰਕਾਰ ਦੀ ਹੁੰਦੀ ਹੈ ?
(a) ਸਥਿਰ
(b) ਗਤੀਸ਼ੀਲ
(c) ਰੁਕ-ਰੁਕ ਕੇ ਚਲਣ ਵਾਲੀ
(d) ਚਲ-ਚਲ ਕੇ ਰੁਕਣ ਵਾਲੀ ।
ਉੱਤਰ-
(b) ਗਤੀਸ਼ੀਲ ।

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 3.
ਸਮਾਜਿਕ ਸੰਰਚਨਾ ਇੱਕ ………………………
(a) ਸਥਾਈ ਧਾਰਨਾ ਹੈ
(b) ਅਸਥਾਈ ਧਾਰਨਾ ਹੈ।
(c) ਟੁੱਟਣ ਵਾਲੀ ਧਾਰਨਾ ਹੈ
(d) ਬਦਲਣ ਵਾਲੀ ਧਾਰਨਾ ਹੈ ।
ਉੱਤਰ-
(a) ਸਥਾਈ ਧਾਰਨਾ ਹੈ ।

ਪ੍ਰਸ਼ਨ 4.
ਸਭ ਤੋਂ ਪਹਿਲਾਂ ਸਮਾਜਿਕ ਸੰਰਚਨਾ ਸ਼ਬਦ ਦਾ ਪ੍ਰਯੋਗ ਕਿਸਨੇ ਕੀਤਾ ਸੀ ?
(a) ਨੈਡਲ
(b) ਹਰਬਰਟ ਸਪੈਂਸਰ
(c) ਟਾਲਕਟ ਪਾਰਸੰਜ਼
(d) ਮੈਨੋਵਸਕੀ ।
ਉੱਤਰ-
(b) ਹਰਬਰਟ ਸਪੈਂਸਰ ।

ਪ੍ਰਸ਼ਨ 5.
ਸਮਾਜਿਕ ਸੰਰਚਨਾ ਦੀ ਉਸਾਰੀ ਕੌਣ ਕਰਦਾ ਹੈ ?
(a) ਸਮੁਦਾਇ
(b) ਧਰਮ
(c) ਮੁੱਲ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 6.
ਅੱਡ-ਅੱਡ ਇਕਾਈਆਂ ਦੇ ਕੁਮਬੱਧ ਰੂਪ ਨੂੰ ਕੀ ਕਹਿੰਦੇ ਹਨ ?
(a) ਅੰਤਰੜਿਆ
(b) ਵਿਵਸਥਾ
(c) ਸੰਰਚਨਾ
(d) ਕੋਈ ਨਹੀਂ ।
ਉੱਤਰ-
(c) ਸੰਰਚਨਾ ।

ਪ੍ਰਸ਼ਨ 7.
ਆਧੁਨਿਕ ਸਮਾਜਾਂ ਦੀ ਸੰਰਚਨਾ ਕਿਸ ਪ੍ਰਕਾਰ ਦੀ ਹੁੰਦੀ ਹੈ ?
(a) ਸਾਧਾਰਣ
(b) ਜਟਿਲ
(c) ਵਿਵਸਥਿਤ
(d) ਆਧੁਨਿਕ ।
ਉੱਤਰ-
(b) ਜਟਿਲ ।

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 8.
ਭੂਮਿਕਾ ਦੀ ਇੱਕ ਵਿਸ਼ੇਸ਼ਤਾ ਦੱਸੋ ।
(a) ਇੱਕ ਵਿਅਕਤੀ ਦੀਆਂ ਕਈ ਭੂਮਿਕਾਵਾਂ ਹੁੰਦੀਆਂ ਹਨ
(b) ਭੂਮਿਕਾ ਸਾਡੀ ਸੰਸਕ੍ਰਿਤੀ ਵਲੋਂ ਨਿਯਮਿਤ ਹੁੰਦੀ ਹੈ
(c) ਭੁਮਿਕਾ ਕਾਰਜਾਤਮਕ ਹੁੰਦੀ ਹੈ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 9.
ਸਮਾਜਿਕ ਪਦ ਦੀ ਵਿਸ਼ੇਸ਼ਤਾ ਦੱਸੋ ।
(a) ਹਰੇਕ ਪਦ ਦਾ ਸਮਾਜ ਵਿੱਚ ਸਥਾਨ ਹੁੰਦਾ ਹੈ
(b) ਪਦ ਦੇ ਕਾਰਨ ਭੂਮਿਕਾ ਨਿਸ਼ਚਿਤ ਹੁੰਦੀ ਹੈ
(c) ਪਦ ਸਮਾਜ ਦੀ ਸੰਸਕ੍ਰਿਤੀ ਵੱਲੋਂ ਨਿਰਧਾਰਿਤ ਹੁੰਦਾ ਹੈ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 10.
ਵਿਅਕਤੀ ਨੂੰ ਸਮਾਜ ਵਿੱਚ ਰਹਿ ਕੇ ਮਿਲੀ ਸਥਿਤੀ ਨੂੰ ਕੀ ਕਹਿੰਦੇ ਹਨ ?
(a) ਪਦ
(b) ਰੋਲ
(c) ਭੂਮਿਕਾ
(d) ਜ਼ਿੰਮੇਦਾਰੀ ।
ਉੱਤਰ-
(a) ਪਦ ।

ਪ੍ਰਸ਼ਨ 11.
ਜਿਹੜਾ ਪਦ ਵਿਅਕਤੀ ਨੂੰ ਜਨਮ ਦੇ ਆਧਾਰ ਉੱਤੇ ਪ੍ਰਾਪਤ ਹੁੰਦਾ ਹੈ ਉਸਨੂੰ ਕੀ ਕਹਿੰਦੇ ਹਨ ?
(a) ਅਰਜਿਤ ਪਦ
(b) ਪ੍ਰਾਪਤ ਪਦ
(c) ਪ੍ਰਦਤ ਪਦ
(d) ਭੂਮਿਕਾ ਪਦ ।
ਉੱਤਰ-
(c) ਪ੍ਰਦਤ ਪਦ ।

ਪ੍ਰਸ਼ਨ 12.
ਜਿਹੜਾ ਪਦ ਵਿਅਕਤੀ ਯੋਗਤਾ ਨਾਲ ਪ੍ਰਾਪਤ ਕਰਦਾ ਹੈ ਉਸਨੂੰ ਕੀ ਕਹਿੰਦੇ ਹਨ ?
(a) ਪ੍ਰਾਪਤ ਪਦ
(b) ਭੂਮਿਕਾ ਪਦ
(c) ਪ੍ਰਦਤ ਪਦ
(d) ਅਰਜਿਤ ਪਦ ।
ਉੱਤਰ-
(d) ਅਰਜਿਤ ਪਦ ।

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 13.
ਪ੍ਰਦਤ ਪਦ ਦਾ ਆਧਾਰ ਕੀ ਹੁੰਦਾ ਹੈ ?
(a) ਜਨਮ
(b) ਉਮਰ
(c) ਲਿੰਗ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 14.
ਅਰਜਿਤ ਪਦ ਦਾ ਆਧਾਰ ਕੀ ਹੁੰਦਾ ਹੈ ?
(a) ਸਿੱਖਿਆ
(b) ਪੈਸਾ
(c) ਵਿਅਕਤੀਗਤ ਯੋਗਤਾ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

II. ਖ਼ਾਲੀ ਥਾਂਵਾਂ ਭਰੋ Fill in the blanks :

1. ਸਮਾਜ ਦੇ ਅੱਡ-ਅੱਡ ਅੰਤਰ ਸੰਬੰਧਿਤ ਭਾਗਾਂ ਦੇ ਵਿਵਸਥਿਤ ਰੂਪ ਨੂੰ …………………… ਕਹਿੰਦੇ ਹਨ ।
ਉੱਤਰ-
ਸਮਾਜਿਕ ਸੰਰਚਨਾ

2. ਜਦੋਂ ਇੱਕ ਵਿਅਕਤੀ ਨੂੰ ਬਹੁਤ ਸਾਰੀਆਂ ਭੂਮਿਕਾਵਾਂ ਪ੍ਰਾਪਤ ਹੋ ਜਾਣ, ਤਾਂ ਇਸਨੂੰ ………………….. ਕਹਿੰਦੇ ਹਨ ।
ਉੱਤਰ-
ਭੂਮਿਕਾ ਪ੍ਰਤੀਮਾਨ

3. ……………………. ਉਹ ਸਥਿਤੀ ਹੈ ਜਿਹੜੀ ਵਿਅਕਤੀ ਨੂੰ ਮਿਲਦੀ ਹੈ ਅਤੇ ਨਿਭਾਉਣੀ ਪੈਂਦੀ ਹੈ ।
ਉੱਤਰ-
ਪ੍ਰਸਥਿਤੀ

4. ………………………. ਪ੍ਰਸਥਿਤੀ ਜਨਮ ਦੇ ਆਧਾਰ ਉੱਤੇ ਪ੍ਰਾਪਤ ਹੁੰਦੀ ਹੈ ।
ਉੱਤਰ-
ਪ੍ਰਦਤ

5. ……………………… ਪ੍ਰਸਥਿਤੀ ਵਿਅਕਤੀ ਆਪਣੀ ਮਿਹਨਤ ਨਾਲ ਪ੍ਰਾਪਤ ਕਰਦਾ ਹੈ ।
ਉੱਤਰ-
ਅਰਜਿਤ

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

6. ……………………….. ਅਤੇ ……………………… ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ |
ਉੱਤਰ-
ਪ੍ਰਸਥਿਤੀ ਅਤੇ ‘ ਭੂਮਿਕਾ ।

III. ਸਹੀ/ਗ਼ਲਤ True/False :

1. ਸਭ ਤੋਂ ਪਹਿਲਾਂ ਸ਼ਬਦ ਸਮਾਜਿਕ ਸੰਰਚਨਾ ਦਾ ਪ੍ਰਯੋਗ ਹਰਬਰਟ ਸਪੈਂਸਰ ਨੇ ਕੀਤਾ ਸੀ ।
ਉੱਤਰ-
ਸਹੀ

2. ਸਮਾਜ ਦੇ ਸਾਰੇ ਭਾਗ ਅੰਤਰ ਸੰਬੰਧਿਤ ਹੁੰਦੇ ਹਨ ।
ਉੱਤਰ-
ਸਹੀ

3. ਸਪੈਂਸਰ ਨੇ ਕਿਤਾਬ The Principle of Sociology ਲਿਖੀ ਸੀ ।
ਉੱਤਰ-
ਸਹੀ

4. ਪ੍ਰਸਥਿਤੀ ਤਿੰਨ ਪ੍ਰਕਾਰ ਦੀ ਹੁੰਦੀ ਹੈ ।
ਉੱਤਰ-
ਗ਼ਲਤ

5. ਪ੍ਰਦਤ ਪ੍ਰਸਥਿਤੀ ਵਿਅਕਤੀ ਮਿਹਨਤ ਨਾਲ ਪ੍ਰਾਪਤ ਕਰਦਾ ਹੈ ।
ਉੱਤਰ-
ਗ਼ਲਤ

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

6. ਅਰਜਿਤ ਪ੍ਰਸਥਿਤੀ ਵਿਅਕਤੀ ਨੂੰ ਜਨਮ ਨਾਲ ਹੀ ਪ੍ਰਾਪਤ ਹੋ ਜਾਂਦੀ ਹੈ ।
ਉੱਤਰ-
ਗ਼ਲਤ

IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :

ਪ੍ਰਸ਼ਨ 1.
ਸਮਾਜਿਕ ਸੰਰਚਨਾ ਸਮਾਜ ਦੇ ਕਿਹੜੇ ਭਾਗ ਬਾਰੇ ਦੱਸਦੀ ਹੈ ?
ਉੱਤਰ-
ਸਮਾਜਿਕ ਸੰਰਚਨਾ ਸਮਾਜ ਦੇ ਬਾਹਰੀ ਭਾਗ ਬਾਰੇ ਦੱਸਦੀ ਹੈ ।

ਪ੍ਰਸ਼ਨ 2.
ਸਮਾਜਿਕ ਸੰਰਚਨਾ ਦਾ ਨਿਰਮਾਣ ਸਮਾਜ ਦੀਆਂ ਕਿਹੜੀਆਂ ਇਕਾਈਆਂ ਕਰਦੀਆਂ ਹਨ ?
ਉੱਤਰ-
ਸਮਾਜ ਦੀਆਂ ਮਹੱਤਵਪੂਰਨ ਇਕਾਈਆਂ ; ਜਿਵੇਂ ਕਿ-ਸੰਸਥਾਵਾਂ, ਸਮੂਹ, ਵਿਅਕਤੀ ਆਦਿ ਸਮਾਜਿਕ ਸੰਰਚਨਾ ਦਾ ਨਿਰਮਾਣ ਕਰਦੇ ਹਨ ।

ਪ੍ਰਸ਼ਨ 3.
ਸੰਰਚਨਾ ਦੀਆਂ ਇਕਾਈਆਂ ਤੋਂ ਸਾਨੂੰ ਕੀ ਮਿਲਦਾ ਹੈ ?
ਉੱਤਰ-
ਸੰਰਚਨਾ ਦੀਆਂ ਇਕਾਈਆਂ ਤੋਂ ਸਾਨੂੰ ਕੂਮਬੱਧਤਾ ਮਿਲਦੀ ਹੈ ।

ਪਸ਼ਨ 4.
ਸਮਾਜਿਕ ਸੰਰਚਨਾ ਕਿਸ ਪ੍ਰਕਾਰ ਦੀ ਧਾਰਨਾ ਹੈ ?
ਉੱਤਰ-
ਸਮਾਜਿਕ ਸੰਰਚਨਾ ਇੱਕ ਸਥਾਈ ਧਾਰਨਾ ਹੈ ਜੋ ਹਮੇਸ਼ਾ ਮੌਜੂਦ ਰਹਿੰਦੀ ਹੈ ।

ਪ੍ਰਸ਼ਨ 5.
ਸਮਾਜਿਕ ਸੰਰਚਨਾ ਦਾ ਮੂਲ ਆਧਾਰ ਕੀ ਹੈ ?
ਉੱਤਰ-
ਸਮਾਜਿਕ ਸੰਰਚਨਾ ਦਾ ਮੂਲ ਆਧਾਰ ਆਦਰਸ਼ ਪ੍ਰਣਾਲੀ ਹੈ ।

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 6.
ਟਾਲਕਟ ਪਾਰਸਨਜ਼ ਨੇ ਕਿੰਨੇ ਪ੍ਰਕਾਰ ਦੀਆਂ ਸਮਾਜਿਕ ਸੰਰਚਨਾਵਾਂ ਬਾਰੇ ਦੱਸਿਆ ਹੈ ?
ਉੱਤਰ-
ਪਾਰਸਨਜ਼ ਨੇ ਚਾਰ ਪ੍ਰਕਾਰ ਦੀਆਂ ਸਮਾਜਿਕ ਸੰਰਚਨਾਵਾਂ ਬਾਰੇ ਦੱਸਿਆ ਹੈ ।

ਪ੍ਰਸ਼ਨ 7.
ਕਿਸ ਸਮਾਜ-ਸ਼ਾਸਤਰੀ ਨੇ ਸਮਾਜਿਕ ਸੰਰਚਨਾ ਨੂੰ ਮਨੁੱਖੀ ਸਰੀਰ ਦੇ ਆਧਾਰ ਉੱਤੇ ਸਮਝਾਇਆ ਹੈ ?
ਉੱਤਰ-
ਹਰਬਰਟ ਸਪੈਂਸਰ ਨੇ ਸਮਾਜਿਕ ਸੰਰਚਨਾ ਨੂੰ ਮਨੁੱਖੀ ਸਰੀਰ ਦੇ ਆਧਾਰ ਉੱਤੇ ਸਮਝਾਇਆ ਹੈ ?

ਪ੍ਰਸ਼ਨ 8.
ਕੀ ਸਾਰੇ ਸਮਾਜਾਂ ਦੀ ਸੰਰਚਨਾਂ ਇੱਕੋ ਜਿਹੀ ਹੁੰਦੀ ਹੈ ?
ਉੱਤਰ-
ਜੀ ਨਹੀਂ, ਵੱਖ-ਵੱਖ ਸਮਾਜਾਂ ਦੀ ਸੰਰਚਨਾ ਵੱਖ-ਵੱਖ ਹੁੰਦੀ ਹੈ ।

ਪ੍ਰਸ਼ਨ 9.
ਸਮਾਜਿਕ ਸੰਰਚਨਾ ਦੇ ਕਿਹੜੇ ਦੋ ਤੱਤ ਹੁੰਦੇ ਹਨ ?
ਉੱਤਰ-
ਸਮਾਜਿਕ ਸੰਰਚਨਾ ਦੇ ਦੋ ਪ੍ਰਮੁੱਖ ਤੱਤ ਆਦਰਸ਼ਾਤਮਕ ਪ੍ਰਣਾਲੀ ਅਤੇ ਪਦ ਪ੍ਰਣਾਲੀ ਹੁੰਦੇ ਹਨ ।

ਪ੍ਰਸ਼ਨ 10.
ਆਧੁਨਿਕ ਸਮਾਜਾਂ ਦੀ ਸੰਰਚਨਾ ਕਿਸ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਆਧੁਨਿਕ ਸਮਾਜਾਂ ਦੀ ਸੰਰਚਨਾ ਜਟਿਲ ਹੁੰਦੀ ਹੈ ।

ਪ੍ਰਸ਼ਨ 11.
ਪੁਰਾਣੇ ਸਮਾਜਾਂ ਦੀ ਸੰਰਚਨਾ ਕਿਸ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਪੁਰਾਣੇ ਸਮਾਜਾਂ ਦੀ ਸੰਰਚਨਾ ਸਾਧਾਰਨ ਅਤੇ ਸਰਲ ਸੀ ।

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਸੰਰਚਨਾ ਕੀ ਹੁੰਦੀ ਹੈ ?
ਉੱਤਰ-
ਵੱਖ-ਵੱਖ ਇਕਾਈਆਂ ਦੇ ਕੂਮਬੱਧ ਰੂਪ ਨੂੰ ਸੰਰਚਨਾ ਕਿਹਾ ਜਾਂਦਾ ਹੈ । ਇਸ ਦਾ ਅਰਥ ਹੈ ਕਿ ਜੇਕਰ ਵੱਖ-ਵੱਖ ਇਕਾਈਆਂ ਨੂੰ ਇੱਕ ਕੂਮ ਵਿੱਚ ਲਗਾ ਦਿੱਤਾ ਜਾਵੇ ਤਾਂ ਇੱਕ ਵਿਵਸਥਿਤ ਰੂਪ ਸਾਡੇ ਸਾਹਮਣੇ ਆਉਂਦਾ ਹੈ ਜਿਸਨੂੰ ਅਸੀਂ ਸੰਰਚਨਾ ਕਹਿੰਦੇ ਹਾਂ ।

ਪ੍ਰਸ਼ਨ 2.
ਸਮਾਜਿਕ ਸੰਰਚਨਾ ਦਾ ਨਿਰਮਾਣ ਕੌਣ ਕਰਦਾ ਹੈ ?
ਉੱਤਰ-
ਸਮਾਜਿਕ ਸੰਰਚਨਾ ਦਾ ਨਿਰਮਾਣ ਪਰਿਵਾਰ, ਧਰਮ, ਸਮੁਦਾਇ, ਸੰਗਠਨ, ਸਮੂਹ, ਮੁੱਲ ਪਦ ਆਦਿ ਵਰਗੀਆਂ ਸਮਾਜਿਕ ਸੰਸਥਾਵਾਂ ਅਤੇ ਪਤੀਮਾਨ ਕਰਦੇ ਹਨ । ਇਸ ਤੋਂ ਇਲਾਵਾ ਆਦਰਸ਼ਾਤਮਕ ਪ੍ਰਣਾਲੀ, ਕਾਰਜਾਤਮਕ ਵਿਵਸਥਾ, ਪ੍ਰਵਾਨਗੀ ਵਿਵਸਥਾ ਆਦਿ ਵੀ ਇਸ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ ।

ਪ੍ਰਸ਼ਨ 3.
ਕੀ ਸਮਾਜਿਕ ਸੰਰਚਨਾ ਅਮੂਰਤ ਹੁੰਦੀ ਹੈ ?
ਉੱਤਰ-
ਜੀ ਹਾਂ, ਸਮਾਜਿਕ ਸੰਰਚਨਾ ਅਮੂਰਤ ਹੁੰਦੀ ਹੈ ਕਿਉਂਕਿ ਸਮਾਜਿਕ ਸੰਰਚਨਾ ਦਾ ਨਿਰਮਾਣ ਕਰਨ ਵਾਲੀਆਂ ਸੰਸਥਾਵਾਂ, ਪ੍ਰਤੀਮਾਨ, ਆਦਰਸ਼ ਆਦਿ ਅਮੂਰਤ ਹੁੰਦੇ ਹਨ ਅਤੇ ਅਸੀਂ ਇਹਨਾਂ ਨੂੰ ਦੇਖ ਨਹੀਂ ਸਕਦੇ । ਇਸ ਲਈ ਸਮਾਜਿਕ ਸੰਰਚਨਾ ਵੀ ਅਮੂਰਤ ਹੁੰਦੀ ਹੈ ।

ਪ੍ਰਸ਼ਨ 4.
ਟਾਲਕਟ ਪਾਰਸਨਜ਼ ਨੇ ਸਮਾਜਿਕ ਸੰਰਚਨਾ ਦੇ ਕਿਹੜੇ ਪੁਕਾਰ ਦਿੱਤੇ ਹਨ ?
ਉੱਤਰ-
ਪਾਰਸਨਜ਼ ਨੇ ਸਮਾਜਿਕ ਸੰਰਚਨਾ ਦੇ ਚਾਰ ਪ੍ਰਕਾਰ ਦਿੱਤੇ ਹਨ ਅਤੇ ਉਹ ਇਸ ਤਰ੍ਹਾਂ ਹਨ-

  1. ਸਰਵਵਿਆਪਕ ਅਰਜਿਤ ਪ੍ਰਤੀਮਾਨ
  2. ਸਰਵਵਿਆਪਕ ਪ੍ਰਦਤ ਪ੍ਰਤੀਮਾਨ
  3. ਵਿਸ਼ੇਸ਼ ਅਰਜਿਤ ਪ੍ਰਤੀਮਾਨ
  4. ਵਿਸ਼ੇਸ਼ ਪ੍ਰਦਤ ਤੀਮਾਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਮਾਜਿਕ ਸੰਰਚਨਾ ।
ਉੱਤਰ-
ਸਾਡਾ ਸਮਾਜ ਕਈ ਇਕਾਈਆਂ ਦੇ ਸਹਿਯੋਗ ਦੇ ਨਤੀਜੇ ਵਜੋਂ ਪਾਇਆ ਜਾਂਦਾ ਹੈ । ਇਹ ਇਕਾਈਆਂ ਸੰਸਥਾਵਾਂ, ਸਭਾਵਾਂ, ਸਮੂਹ, ਪਦ, ਭੂਮਿਕਾ ਆਦਿ ਹੁੰਦੇ ਹਨ । ਇਨ੍ਹਾਂ ਇਕਾਈਆਂ ਦੇ ਇਕੱਠ ਨਾਲ ਸਮਾਜ ਦਾ ਨਿਰਮਾਣ ਨਹੀਂ ਹੁੰਦਾ ਬਲਕਿ ਇਨ੍ਹਾਂ ਇਕਾਈਆਂ ਵਿਚ ਪਾਏ ਗਏ ਵਿਸ਼ੇਸ਼ ਤਰਤੀਬ ਦੇ ਵਿਵਸਥਿਤ ਹੋਣ ਨਾਲ ਹੁੰਦਾ ਹੈ । ਉਦਾਹਰਣ ਦੇ ਤੌਰ ‘ਤੇ ਲੱਕੜਾਂ, ਕਿੱਲਾਂ, ਫੈਵੀਕੋਲ, ਪਾਲਿਸ਼ ਆਦਿ ਜੇਕਰ ਇਕ ਜਗਾ ਕੇ ਰੱਖ ਦੇਈਏ ਤਾਂ ਇਨ੍ਹਾਂ ਨੂੰ ਅਸੀਂ ਕੁਰਸੀ ਨਹੀਂ ਕਹਿ ਸਕਦੇ ! ਬਲਕਿ ਜਦੋਂ ਇਨ੍ਹਾਂ ਸਾਰਿਆਂ ਨੂੰ ਵਿਸ਼ੇਸ਼ ਤਰਤੀਬ ਵਿਚ ਜੋੜਦੇ ਹਾਂ, ਵਿਵਸਥਿਤ ਕਰਦੇ ਹਾਂ ਤਾਂ ਹੀ ਅਸੀਂ ਇਸ ਨੂੰ ਕੁਰਸੀ ਦਾ ਢਾਂਚਾ ਕਹਿ ਸਕਦੇ ਹਾਂ । ਇਸੇ ਤਰ੍ਹਾਂ ਨਾਲ ਸਾਡੇ ਸਮਾਜ ਦੀਆਂ ਇਕਾਈਆਂ ਜਿਨ੍ਹਾਂ ਨੂੰ ਭਾਵੇਂ ਅਸੀਂ ਕੇਵਲ ਮਹਿਸੂਸ ਕਰਦੇ ਹਾਂ, ਇਨ੍ਹਾਂ ਵਿੱਚ ਨਿਸ਼ਚਿਤ ਤਰੀਕੇ ਨਾਲ ਵਿਵਸਥਾ ਦਾ ਪਾਇਆ ਜਾਣਾ ਹੀ ਸਮਾਜਿਕ ਸੰਰਚਨਾ ਕਹਾਉਂਦਾ ਹੈ ।

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 2.
ਸਮਾਜਿਕ ਸੰਰਚਨਾ ਦੇ ਤੱਤ ।
ਉੱਤਰ-ਪਾਲਕਟ ਪਾਰਸਨਜ਼ (Talcott Parson) ਅਤੇ ਹੈਰੀ ਐੱਮ. ਜੌਨਸਨ (Harry M. Johnson) ਅਨੁਸਾਰ ਸਮਾਜਿਕ ਸੰਰਚਨਾ ਦੇ ਚਾਰ ਮੁੱਖ ਤੱਤ ਅੱਗੇ ਲਿਖੇ ਅਨੁਸਾਰ ਹਨ-

  1. ਉਪ ਸਮੂਹ (Sub Groups)
  2. ਭੂਮਿਕਾਵਾਂ (Roles)
  3. ਸਮਾਜਿਕ ਪਰਿਮਾਪ (Social Norms)
  4. ਸਮਾਜਿਕ ਕੀਮਤਾਂ (Social Values) ।

ਪ੍ਰਸ਼ਨ 3.
ਟਾਲਕਟ ਪਾਰਸਨਜ਼ ਵਲੋਂ ਦਿੱਤੀ ਸਮਾਜਿਕ ਸੰਰਚਨਾ ਦੀ ਪਰਿਭਾਸ਼ਾ ।
ਉੱਤਰ-
ਟਾਲਕਟ ਪਾਰਸਨਜ਼ ਦੇ ਅਨੁਸਾਰ, “ਸਮਾਜਿਕ ਸੰਰਚਨਾ ਸ਼ਬਦ ਨੂੰ ਅੰਤਰ-ਸੰਬੰਧਿਤ ਸੰਸਥਾਵਾਂ, ਏਜੰਸੀਆਂ ਅਤੇ ਸਮਾਜਿਕ ਪ੍ਰਤੀਮਾਨਾਂ ਅਤੇ ਨਾਲ ਹੀ ਸਮੂਹ ਵਿਚ ਹਰ ਇਕ ਮੈਂਬਰ ਦੇ ਦੁਆਰਾ ਹਿਣ ਕੀਤੇ ਪਦਾਂ ਅਤੇ ਭੂਮਿਕਾਵਾਂ ਦੀ ਵਿਸ਼ੇਸ਼ ਭੂਮਬੱਧਤਾ ਲਈ ਵਰਤਿਆ ਜਾਂਦਾ ਹੈ ।’’

ਪ੍ਰਸ਼ਨ 4.
ਉਪ-ਸਮੁਹ ।
ਉੱਤਰ-
ਸਮਾਜਿਕ ਸੰਰਚਨਾ ਵਿਚ ਪਾਏ ਗਏ ਵੱਖੋ-ਵੱਖਰੇ ਅੰਗ ਉਪ-ਸਮੂਹ ਹੁੰਦੇ ਹਨ । ਭਾਵ ਕਿ ਇਕ ਵੱਡੇ ਸਮੂਹ ਜਿਵੇਂ ਸਮੁਦਾਇ ਆਦਿ ਦੇ ਵਿਚ ਕਈ ਉਪ-ਸਮੂਹ ਜਿਵੇਂ ਕਾਲਜ, ਸਕੂਲ, ਪਰਿਵਾਰ ਆਦਿ ਪਾਏ ਜਾਂਦੇ ਹਨ । ਉਪ-ਸਮੂਹਾਂ ਦੀ ਸੰਰਚਨਾ ਇਨ੍ਹਾਂ ਦੇ ਮੈਂਬਰਾਂ ਦੇ ਪਦਾਂ ਅਤੇ ਭੂਮਿਕਾਵਾਂ ਦੁਆਰਾ ਨਿਰਧਾਰਿਤ ਹੁੰਦੀ ਹੈ । ਉਪ-ਸਮੂਹ ਮੈਂਬਰਾਂ ਦੇ ਨਾਲੋਂ ਵਧੇਰੇ ਲੰਬੇ ਸਮੇਂ ਤਕ ਵਿਕਸਿਤ ਰਹਿੰਦੇ ਹਨ । ਉਦਾਹਰਨ ਵਜੋਂ ਸਕੂਲ ਵਿਚ ਅਧਿਆਪਕ ਦਾ ਨਿਸ਼ਚਿਤ ਪਦ ਅਤੇ ਰੋਲ ਹੁੰਦਾ ਹੈ, ਪਰੰਤੂ ਇਹ ਪਦ ਅਤੇ ਭੂਮਿਕਾ ਉਸ ਦੇ ਮਰਨ ਤੋਂ ਬਾਅਦ ਖ਼ਤਮ ਨਹੀਂ ਹੋ ਜਾਂਦੇ ਹਨ । ਬਲਕਿ ਇਹ ਪਦ ਤੇ ਭੂਮਿਕਾ ਨੂੰ ਦੂਸਰਾ ਵਿਅਕਤੀ ਕਿਸੇ ਵੀ ਸਮੇਂ ਹਿਣ ਕਰ ਲੈਂਦਾ ਹੈ । ਇਸ ਪ੍ਰਕਾਰ ਭਾਵੇਂ ਕਿੰਨੇ ਹੀ ਲੋਕ ਮਰ ਕਿਉਂ ਨਾ ਜਾਣ, ਪਰੰਤੂ ਇਨ੍ਹਾਂ ਦੇ ਮਰਨ ਪਿੱਛੋਂ ਵੀ ਇਹ ਉਪ-ਸਮੂਹ ਕਾਇਮ ਰਹਿੰਦੇ ਹਨ ।

ਪ੍ਰਸ਼ਨ 5.
ਕੁਮਬੱਧਤਾ ।
ਉੱਤਰ-
ਸਮਾਜ ਵਿਚ ਸੰਸਥਾ, ਜਾਤ, ਪਰਿਮਾਪ, ਕੀਮਤਾਂ ਆਦਿ ਕਈ ਇਕਾਈਆਂ ਪਾਈਆਂ ਜਾਂਦੀਆਂ ਹਨ । ਇਨਾਂ ਇਕਾਈਆਂ ਦੇ ਮੇਲ ਨਾਲ ਹੀ ਕੇਵਲ ਸਮਾਜਿਕ ਸੰਰਚਨਾ ਦਾ ਨਿਰਮਾਣ ਨਹੀਂ ਹੁੰਦਾ ਬਲਕਿ ਇਨ੍ਹਾਂ ਇਕਾਈਆਂ ਵਿਚ ਇੱਕ ਨਿਸ਼ਚਿਤ ਤਰੀਕੇ ਦਾ ਕੂਮ ਪਾਇਆ ਜਾਂਦਾ ਹੈ । ਇਹ ਭੂਮਬੱਧਤਾ ਹੀ ਹੁੰਦੀ ਹੈ ਜਿਸ ਦੇ ਨਤੀਜੇ ਵਜੋਂ ਸਾਨੂੰ ਕਿਸੇ ਦਾ ਆਕਾਰ ਜਾਂ ਰੂਪ ਨਜ਼ਰ ਆਉਂਦਾ ਹੈ । ਜਿਵੇਂ ਮਕਾਨ ਬਣਾਉਣ ਦੇ ਲਈ ਇੱਟਾਂ, ਮਿੱਟੀ, ਸੀਮਿੰਟ, ਰੇਤਾ, ਲੋਹਾ ਆਦਿ ਦਾ ਤਰਤੀਬ ਵਿਚ ਪਾਇਆ ਜਾਣਾ ਹੀ ਮਕਾਨ ਦਾ ਰੂਪ ਪ੍ਰਗਟ ਕਰਦਾ ਹੈ । ਇਸ ਨੂੰ ਹੀ ਕੁਮਬੱਧਤਾ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਪਦ ਦੇ ਕੋਈ ਦੋ ਜ਼ਰੂਰੀ ਤੱਤ ।
ਉੱਤਰ-

  • ਸਮਾਜ ਦੀ ਸੰਸਕ੍ਰਿਤਕ ਸਥਿਤੀ ਦੁਆਰਾ ਪਦ ਨਿਰਧਾਰਿਤ ਕੀਤਾ ਜਾਂਦਾ ਹੈ ਕਿਉਂਕਿ ਸਮਾਜ ਦੀਆਂ ਜ਼ਰੂਰਤਾਂ ਨਾਲ ਸੰਬੰਧਿਤ ਕੰਮ ਪਾਏ ਜਾਂਦੇ ਹਨ ਜਿਸ ਨਾਲ ਸਮਾਜ ਦੀ ਸਥਿਰਤਾ ਬਣੀ ਰਹਿੰਦੀ ਹੈ ਉਦਾਹਰਣ ਵਜੋਂ ਕਿਸੇ ਸਮੇਂ ਬਾਹਮਣਾਂ ਦੀ ਸ਼ਕਤੀ ਉੱਚੀ ਸੀ ਭਾਵ ਕਿ ਜਾਤੀ ਪ੍ਰਣਾਲੀ ਵਿਵਸਥਾ ਦੇ ਵਿਚ, ਪਰ ਅੱਜ-ਕਲ੍ਹ ਦੀ ਸੰਸਕ੍ਰਿਤੀ ਮੁਤਾਬਿਕ ਪੈਸੇ ਵਾਲੇ ਦੀ ਸ਼ਕਤੀ ਉੱਚੀ ਹੁੰਦੀ ਹੈ ।
  • ਹਰ ਇਕ ਵਿਅਕਤੀ ਨੂੰ ਉਸ ਦੇ ਆਪਣੇ ਪਦ ਦੇ ਅਨੁਸਾਰ ਹੀ ਭੁਮਿਕਾ ਨਿਭਾਉਣੀ ਪੈਂਦੀ ਹੈ ਭਾਵ ਕਿ ਹਰ ਪਦ ਨਾਲ ਭੁਮਿਕਾ ਸੰਬੰਧਿਤ ਹੁੰਦੀ ਹੈ ।

ਪ੍ਰਸ਼ਨ 7.
ਲਿੰਟਨ ਨੇ ਸਮਾਜਿਕ ਪਦ ਨਿਰਧਾਰਨ ਕਰਨ ਲਈ ਕਾਰਨ ।
ਉੱਤਰ-

  1. ਉਮਰ ਅਤੇ ਲਿੰਗ (Age and Sex)
  2. ਪੇਖ਼ਾ (Occupation)
  3. ਪ੍ਰਤਿਸ਼ਠਾ (Prestige)
  4. ਪਰਿਵਾਰ (Family)
  5. ਸਭਾਵੀ ਸਮੂਹ (Association Group)

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 8.
ਰਾਲਫ਼ ਲਿੰਟਨ ਅਨੁਸਾਰ ਪਦ ਦੀਆਂ ਕਿਸਮਾਂ ।
ਉੱਤਰ-
ਲਿੰਟਨ ਦੇ ਅਨੁਸਾਰ ਪਦ ਦੋ ਤਰ੍ਹਾਂ ਦੇ ਹੁੰਦੇ ਹਨ-

  1. ਪ੍ਰਦਤ (Ascribed Status)
  2. ਅਰਜਿਤ ਪਦ (Achieved Status)

ਪ੍ਰਸ਼ਨ 9.
ਭੂਮਿਕਾ ।
ਉੱਤਰ-
ਹਰੇਕ ਸਮਾਜਿਕ ਪਦ ਦੇ ਨਾਲ ਸੰਬੰਧਿਤ ਕੰਮ ਨਿਸ਼ਚਿਤ ਹੁੰਦੇ ਹਨ । ਇਸ ਵਿਚ ਵਿਅਕਤੀ ਆਪਣੀ ਸਥਿਤੀ ਨਾਲ ਸੰਬੰਧਿਤ ਕੰਮਾਂ ਨੂੰ ਪੂਰਾ ਕਰਦਾ ਹੈ ਤੇ ਆਪਣੇ ਅਧਿਕਾਰਾਂ ਦਾ ਪ੍ਰਯੋਗ ਕਰਦਾ ਹੈ । ਕਿੰਗਸਲੇ ਡੇਵਿਸ ਅਨੁਸਾਰ ਵਿਅਕਤੀ ਆਪਣੇ ਪਦ ਦੀਆਂ ਲੋੜਾਂ ਜਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਤਰੀਕੇ ਅਪਣਾਉਂਦਾ ਹੈ ਇਸ ਨੂੰ ਰੋਲ ਕਿਹਾ ਜਾਂਦਾ ਹੈ । ਸੋ ਰੋਲ ਤੋਂ ਭਾਵ ਵਿਅਕਤੀ ਦਾ ਸੰਪੂਰਨ ਵਿਵਹਾਰ ਨਹੀਂ ਬਲਕਿ ਵਿਸ਼ੇਸ਼ ਸਥਿਤੀ ਵਿਚ ਕਰਨ ਵਾਲੇ ਵਿਵਹਾਰ ਤਕ ਹੀ ਸੀਮਿਤ ਹੈ ।

ਪ੍ਰਸ਼ਨ 10.
ਭੂਮਿਕਾ ਦੀਆਂ ਕੋਈ ਦੋ ਵਿਸ਼ੇਸ਼ਤਾਈਆਂ ।
ਉੱਤਰ-

  • ਇਹ ਸਮਾਜਿਕ ਪ੍ਰਵਾਨਗੀ ਦੁਆਰਾ ਨਿਰਧਾਰਿਤ ਹੁੰਦੇ ਹਨ ਕਿਉਂਕਿ ਇਹ ਸੰਸਕ੍ਰਿਤੀ ਦਾ ਆਧਾਰ ਹਨ । ਸਮਾਜਿਕ ਕਦਰਾਂ-ਕੀਮਤਾਂ ਦੇ ਵਿਰੁੱਧ ਕੀਤੇ ਜਾਣ ਵਾਲੇ ਰੋਲ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ।
  • ਸਮਾਜ ਦੇ ਵਿਚ ਪਰਿਮਾਪਾਂ ਅਤੇ ਕੀਮਤਾਂ ਪਰਿਵਰਤਨਸ਼ੀਲ ਹੁੰਦੀਆਂ ਹਨ ਜਿਸ ਦੇ ਨਤੀਜੇ ਵਜੋਂ ਰੋਲ ਵੀ ਬੱਦਲ ਜਾਂਦੇ ਹਨ | ਅਲੱਗ-ਅਲੱਗ ਸਮਿਆਂ ਦੇ ਵਿਚ ਅਲੱਗ-ਅਲੱਗ ਭੂਮਿਕਾ ਦੀ ਮਹੱਤਤਾ ਹੁੰਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਸਮਾਜਿਕ ਸੰਰਚਨਾ ਬਾਰੇ ਵੱਖ-ਵੱਖ ਸਮਾਜਸ਼ਾਸਤਰੀਆਂ ਦੇ ਵਿਚਾਰਾਂ ਦਾ ਵਿਸਤਾਰ ਨਾਲ ਵਰਣਨ ਕਰੋ ।
ਉੱਤਰ-
1. ਹਰਬਰਟ ਸਪੈਂਸਰ (Herbert Spencer) ਦੇ ਵਿਚਾਰ – ਹਰਬਰਟ ਸਪੈਂਸਰ ਪਹਿਲਾ ਸਮਾਜਸ਼ਾਸਤਰੀ ਸੀ ਜਿਸਨੇ ਸਮਾਜਿਕ ਸੰਰਚਨਾ ਬਾਰੇ ਆਪਣੇ ਵਿਚਾਰ ਦਿੱਤੇ ਸਨ । ਪਰ ਉਸਨੇ ਸਮਾਜਿਕ ਸੰਰਚਨਾ ਦੀ ਕੋਈ ਪਰਿਭਾਸ਼ਾ ਨਹੀਂ ਦਿੱਤੀ ਸੀ ।ਉਸਨੇ ਇਕ ਕਿਤਾਬ ਲਿਖੀ Principles of Sociology ਜਿਸ ਵਿਚ ਉਸਨੇ ਜੈਵਿਕ ਆਧਾਰ ਉੱਤੇ ਸਮਾਜਿਕ ਸੰਰਚਨਾ ਦੇ ਅਰਥ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ । ਸਪੈਂਸਰ ਨੇ ਸਮਾਜਿਕ ਸੰਰਚਨਾ ਦੇ ਅਰਥਾਂ ਨੂੰ ਸਰੀਰਕ ਸੰਰਚਨਾ ਦੇ ਆਧਾਰ ਉੱਤੇ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ।

ਸਪੈਂਸਰ ਦਾ ਕਹਿਣਾ ਸੀ ਕਿ ਮਨੁੱਖ ਦੇ ਸਰੀਰ ਦੀ ਬਣਤਰ ਦੇ ਕਈ ਭਾਗ ਹੁੰਦੇ ਹਨ ਜਿਵੇਂ ਕਿ ਕੰਨ, ਨੱਕ, ਹੱਥ, ਮੂੰਹ, ਲੱਤਾਂ, ਬਾਹਾਂ ਆਦਿ । ਇਹਨਾਂ ਸਾਰੇ ਭਾਗਾਂ ਵਿਚ ਇਕ ਸੰਗਠਿਤ ਤਰੀਕਾ ਮੌਜੂਦ ਹੁੰਦਾ ਹੈ ਜਿਸ ਅਨੁਸਾਰ ਇਹ ਸਾਰੇ ਕੰਮ ਕਰਦੇ ਹਨ ਅਤੇ ਸਰੀਰਕ ਕਿਰਿਆ ਨੂੰ ਪੂਰਾ ਕਰਦੇ ਹਨ । ਇਹ ਸਾਰੇ ਭਾਗ ਅੰਤਰ-ਨਿਰਭਰ ਅਤੇ ਅੰਤਰ ਸੰਬੰਧਿਤ ਹੁੰਦੇ ਹਨ ਜਿਸ ਕਰਕੇ ਹੀ ਸਾਡਾ ਸਰੀਰ ਸੁਚਾਰੂ ਰੂਪ ਨਾਲ ਕੰਮ ਕਰਨ ਯੋਗ ਬਣਦਾ ਹੈ । ਚਾਹੇ ਮਨੁੱਖੀ ਸੰਰਚਨਾ ਵਿਚ ਸਰੀਰਕ ਸੰਰਚਨਾ ਦੇ ਸਾਰੇ ਭਾਗ ਇਕੋ-ਜਿਹੇ ਹੁੰਦੇ ਹਨ, ਪਰ ਇਹਨਾਂ ਦੀ ਪ੍ਰਕਾਰ ਵੱਖ-ਵੱਖ ਹੁੰਦੀ ਹੈ । ਜਿਵੇਂ ਕੋਈ ਲੰਬੇ ਕੱਦ ਦਾ ਹੈ, ਕੋਈ ਛੋਟੇ ਕੱਦ ਦਾ ਹੈ, ਕੋਈ ਮੋਟਾ ਹੈ ਜਾਂ ਪਤਲਾ ਹੈ ਆਦਿ । ਇਸੇ ਤਰੀਕੇ ਨਾਲ ਸਮਾਜਿਕ ਸੰਰਚਨਾ ਦੇ ਵੀ ਵੱਖਵੱਖ ਅੰਤਰ-ਨਿਰਭਰ ਅਤੇ ਅੰਤਰ-ਸੰਬੰਧਿਤ ਭਾਗ ਹੁੰਦੇ ਹਨ ਜਿਨ੍ਹਾਂ ਨਾਲ ਸੰਰਚਨਾ ਸੁਚਾਰੂ ਰੂਪ ਨਾਲ ਕੰਮ ਕਰਦੀ ਹੈ ।

ਇਸੇ ਤਰ੍ਹਾਂ ਹੀ ਸਮਾਜਿਕ ਸੰਰਚਨਾ ਦੇ ਹਿੱਸੇ ਜਾਂ ਇਕਾਈਆਂ ਤਾਂ ਸਾਰੇ ਸਮਾਜਾਂ ਵਿਚ ਇਕੋ ਜਿਹੀਆਂ ਹੁੰਦੀਆਂ ਹਨ । ਉਹਨਾਂ ਦੀ ਪ੍ਰਕਾਰ ਵਿਚ ਅੰਤਰ ਹੁੰਦਾ ਹੈ । ਇਹੀ ਕਾਰਨ ਹੈ ਕਿ ਇਕ ਸਮਾਜ ਦੀ ਸੰਰਚਨਾ ਦੂਜੇ ਸਮਾਜ ਤੋਂ ਵੱਖ ਹੁੰਦੀ ਹੈ । ਇਸ ਤਰ੍ਹਾਂ ਹਰਬਰਟ ਸਪੈਂਸਰ ਨੇ ਸੰਰਚਨਾ ਨੂੰ ਵੱਖ-ਵੱਖ ਇਕਾਈਆਂ ਦੇ ਕੰਮ ਕਰਨ ਦੇ ਆਧਾਰ ਨਾਲ ਸੰਬੰਧਿਤ ਰੱਖਿਆ ਸੀ । ਪਰ ਕੰਮ ਦੇ ਨਾਲ ਇਹਨਾਂ ਇਕਾਈਆਂ ਦੀ ਆਪਸੀ ਸੰਬੰਧਤਾ ਵੀ ਹੋਣੀ ਚਾਹੀਦੀ ਹੈ । ਸਪੈਂਸਰ ਨੇ ਸੰਰਚਨਾ ਸ਼ਬਦ ਦੇ ਅਰਥ ਬਹੁਤ ਹੀ ਆਸਾਨ ਤਰੀਕੇ ਨਾਲ ਦਿੱਤੇ ਸਨ ਜਿਸ ਕਰਕੇ ਉਹ ਸਮਾਜਿਕ ਸੰਰਚਨਾ ਦਾ ਸਪੱਸ਼ਟ ਅਰਥ ਨਾ ਦੇ ਸਕੇ ।

2. ਐੱਸ. ਐੱਫ਼. ਨੈਡਲ (S.F. Nadal) ਦੇ ਵਿਚਾਰ – ਐੱਸ. ਐੱਫ਼. ਨੈਡਲ ਦੇ ਅਨੁਸਾਰ ਸੰਰਚਨਾ ਵੱਖ-ਵੱਖ ਇਕਾਈਆਂ ਦਾ ਤਰਤੀਬਾਤਮਕ ਪ੍ਰਬੰਧ ਹੈ । ਇਹ ਸਮਾਜ ਦੇ ਕਾਰਜਾਤਮਕ ਹਿੱਸੇ ਤੋਂ ਬਿਲਕੁਲ ਹੀ ਵੱਖ ਹੈ ਅਤੇ ਸਮਾਜ ਦੇ ਸਿਰਫ਼ ਬਾਹਰਲੇ ਹਿੱਸੇ ਨਾਲ ਸੰਬੰਧਿਤ ਹੈ । ਨੈਡਲ ਦੇ ਅਨੁਸਾਰ ਸਮਾਜ ਦੇ ਤਿੰਨ ਤੱਤ ਹਨ ਤੇ ਉਹ ਹਨ-ਲੋਕਾਂ ਦਾ ਸਮੂਹ, ਸੰਰਚਨਾਤਮਕ ਨਿਯਮ ਜਿਨ੍ਹਾਂ ਨਾਲ ਸਮੂਹ ਦੇ ਮੈਂਬਰਾਂ ਵਿਚ ਆਕਰਸ਼ਣ ਹੁੰਦਾ ਹੈ ਅਤੇ ਸੰਸਥਾਤਮਕ ਤਰੀਕੇ ਜਾਂ ਇਨ੍ਹਾਂ ਆਕਰਸ਼ਣਾਂ ਦਾ ਪ੍ਰਭਾਵ । ਨੈਡਲ ਦੇ ਅਨੁਸਾਰ, “ਮੁਰਤ ਜਨਸੰਖਿਆ ਸਾਡੇ ਸਮਾਜ ਦੇ ਮੈਂਬਰਾਂ ਵਿਚਕਾਰ ਇਕ-ਦੂਜੇ ਪ੍ਰਤੀ ਆਪਣਾ ਰੋਲ ਨਿਭਾਉਂਦਿਆਂ ਹੋਇਆਂ ਸੰਬੰਧਾਂ ਦੇ ਜਿਹੜੇ ਵਿਵਹਾਰਿਕ ਪ੍ਰਤੀਬੰਧਿਤ ਤਰੀਕੇ ਜਾਂ ਵਿਵਸਥਾ ਹੋਂਦ ਵਿਚ ਆਉਂਦੀ ਹੈ, ਉਸ ਨੂੰ ਅਸੀਂ ਸਮਾਜ ਦੀ ਸੰਰਚਨਾ ਕਹਿੰਦੇ ਹਾਂ ।”

ਨੈਡਲ ਦੇ ਸੰਰਚਨਾ ਦੇ ਸੰਕਲਪ ਨੂੰ ਸਮਝਣ ਲਈ ਨੈਡਲ ਦੁਆਰਾ ਦਿੱਤੇ ‘ਇਕ ਸਮਾਜ’ ਦੇ ਸੰਕਲਪ ਦੀ ਵਿਆਖਿਆ ਨੂੰ ਸਮਝਣਾ ਜ਼ਰੂਰੀ ਹੈ । ਨੈਡਲ ਦੇ ਅਨੁਸਾਰ ਇਕ ਸਮਾਜ ਵਿਅਕਤੀਆਂ ਦਾ ਉਹ ਸਮੂਹ ਹੈ ਜਿਸ ਵਿਚ ਵੱਖ-ਵੱਖ ਵਿਅਕਤੀ ਸੰਸਥਾਗਤ ਆਧਾਰ ਉੱਤੇ ਇਕ-ਦੂਜੇ ਨਾਲ ਇਸ ਤਰ੍ਹਾਂ ਸੰਬੰਧਿਤ ਰਹਿੰਦੇ ਹਨ ਕਿ ਸਮਾਜਿਕ ਨਿਯਮ, ਲੋਕਾਂ ਦੇ ਵਿਵਹਾਰਾਂ ਨੂੰ ਨਿਰਦੇਸ਼ਿਤ ਅਤੇ ਨਿਯੰਤਰਿਤ ਕਰਦੇ ਹਨ । ਇਸ ਤਰ੍ਹਾਂ ਨੈਡਲ ਦੇ ਇਕ ਸਮਾਜ ਦੇ ਅਨੁਸਾਰ ਇਸ ਵਿਚ ਤਿੰਨ ਤੱਤ ਹਨ ਤੇ ਉਹ ਹਨ-ਵਿਅਕਤੀ, ਉਨ੍ਹਾਂ ਵਿਚ ਹੋਣ ਵਾਲੀਆਂ ਅੰਤਰ ਕਿਰਿਆਵਾਂ ਅਤੇ ਅੰਤਰ ਕਿਰਿਆਵਾਂ ਦੇ ਕਾਰਨ ਪੈਦਾ ਹੋਣ ਵਾਲੇ ਸਮਾਜਿਕ ਸੰਬੰਧ ।

ਨੈਡਲ ਦਾ ਕਹਿਣਾ ਸੀ ਕਿ ਵਿਵਸਥਿਤ ਤਰਤੀਬ ਕਿਸੇ ਚੀਜ਼ ਦੀ ਰਚਨਾ ਨਾਲ ਸੰਬੰਧਿਤ ਹੁੰਦੀ ਹੈ ਨਾ ਕਿ ਉਸ ਚੀਜ਼ ਦੇ ਕਾਰਜਾਤਮਕ ਪੱਖ ਨਾਲ । ਨੈਡਲ ਅਨੁਸਾਰ ਸਮਾਜ ਵਿਅਕਤੀਆਂ ਦਾ ਸਮੂਹ ਹੈ ਜਿਸ ਵਿਚ ਵੱਖ-ਵੱਖ ਵਿਅਕਤੀ, ਸੰਸਥਾਤਮਕ ਸਮਾਜਿਕ ਨਿਯਮ ਉਨ੍ਹਾਂ ਦੇ ਵਿਵਹਾਰਾਂ ਨੂੰ ਨਿਯਮਿਤ ਅਤੇ ਨਿਰਦੇਸ਼ਿਤ ਕਰਦੇ ਹਨ । ਨੈਡਲ ਦਾ ਕਹਿਣਾ ਸੀ ਕਿ ਸਮੂਹ ਦੇ ਮੈਂਬਰਾਂ ਦੀ ਵਿਵਸਥਾ ਹੋਣੀ ਜ਼ਰੂਰੀ ਨਹੀਂ ਹੈ ਬਲਕਿ ਉਹਨਾਂ ਵਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਵੀ ਵਿਵਸਥਿਤ ਅਤੇ ਨਿਯਮਿਤ ਹੋਣਾ ਜ਼ਰੂਰੀ ਹੈ । ਸੋ ਸਮਾਜ ਦੇ ਵੱਖ-ਵੱਖ ਹਿੱਸਿਆਂ ਦੀ ਆਪਸੀ ਸੰਬੰਧ ਜਾਂ ਨਿਯਮਿਤ ਕੁਮਬੱਧਤਾ ਨੂੰ ਹੀ ਸਮਾਜਿਕ ਸੰਰਚਨਾ ਕਿਹਾ ਜਾਂਦਾ ਹੈ ।

ਨੈਡਲ ਅਨੁਸਾਰ ਸੰਰਚਨਾ ਦੇ ਲਈ ਸੰਬੰਧਾਂ ਦਾ ਵਿਵਸਥਿਤ ਹੋਣਾ ਨਹੀਂ ਬਲਕਿ ਵਿਅਕਤੀਆਂ ਦੀਆਂ ਭੂਮਿਕਾਵਾਂ ਦਾ ਵਿਵਸਥਿਤ ਹੋਣਾ ਜ਼ਰੂਰੀ ਹੈ । ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਨੈਡਲ ਨੇ ਕਿਹਾ ਹੈ ਕਿ, “ਮੂਰਤ ਜਨਸੰਖਿਆ ਅਤੇ ਉਸ ਦੇ ਵਿਵਹਾਰਾਂ ਤੋਂ ਅਲੱਗ ਕੱਢ ਕੇ ਦੂਜੇ ਵਿਅਕਤੀਆਂ ਨਾਲ ਸੰਬੰਧਿਤ ਰਹਿੰਦੇ ਹੋਏ ਭੂਮਿਕਾ ਨਿਭਾਉਣ ਦੀ ਸਥਿਤੀ ਵਿਚ ਕਰਤਿਆਂ ਦੇ ਵਿਚ ਪਾਏ ਜਾਣ ਵਾਲੇ ਸੰਬੰਧਾਂ ਦੇ ਪ੍ਰਤਿਮਾਨ, ਜਾਲ ਜਾਂ ਵਿਵਸਥਾ ਨੂੰ ਇਕ ਸਮਾਜ ਦੀ ਸੰਰਚਨਾ ਕਹਿੰਦੇ ਹਨ ।”

3. ਰੈਡਕਲਿਫ਼ ਬਰਾਊਨ (Redcliff Brown) ਦੇ ਵਿਚਾਰ ਰੈਡਕਲਿਫ਼ ਬਰਾਉਨ ਪ੍ਰਸਿੱਧ ਸਮਾਜਿਕ ਮਾਨਵ ਵਿਗਿਆਨੀ ਸੀ ਜਿਹੜਾ ਸਮਾਜ ਸ਼ਾਸਤਰ ਦੇ ਸੰਰਚਨਾਤਮਕ ਕਾਰਜਾਤਮਕ ਸਕੂਲ ਨਾਲ ਸੰਬੰਧਿਤ ਸੀ । ਬਰਾਊਨ ਦੇ ਅਨੁਸਾਰ, “ਸਮਾਜਿਕ ਸੰਰਚਨਾ ਦੇ ਤੱਤ ਮਨੁੱਖ ਹਨ, ਸੰਰਚਨਾ ਆਪਣੇ ਆਪ ਵਿਚ ਵਿਅਕਤੀਆਂ ਦੇ ਸੰਸਥਾਤਮਕ ਪਰਿਭਾਸ਼ਿਤ ਤੇ ਨਿਯਮਿਤ ਸੰਬੰਧਾਂ ਦੇ ਪ੍ਰਬੰਧ ਦੀ ਵਿਵਸਥਾ ਹੈ ।”

ਬਰਾਊਨ ਦੇ ਅਨੁਸਾਰ, “ਮਨੁੱਖ ਸਮਾਜਿਕ ਸੰਬੰਧਾਂ ਦੇ ਗੁੰਝਲਦਾਰ ਘੇਰੇ ਨਾਲ ਸੰਬੰਧਿਤ ਹੁੰਦੇ ਹਨ । ਮੈਂ ਇਸ ਦੇ ਲਈ ਸ਼ਬਦ ਸਮਾਜਿਕ ਸੰਰਚਨਾ ਨੂੰ ਪ੍ਰਯੋਗ ਕਰ ਰਿਹਾ ਹਾਂ ਜਿਸ ਨਾਲ ਅਸਲ ਵਿਚ ਪਾਏ ਗਏ ਸੰਬੰਧਾਂ ਦੇ ਘੇਰੇ ਦਾ ਜ਼ਿਕਰ ਹੈ ।”

ਬਰਾਊਨ ਦੇ ਅਨੁਸਾਰ ਸਮਾਜਿਕ ਸੰਰਚਨਾ ਸਥਿਰ ਨਹੀਂ ਹੁੰਦੀ ਬਲਕਿ ਇਕ ਗਤੀਸ਼ੀਲ ਨਿਰੰਤਰਤਾ ਹੈ । ਜਿਵੇਂ ਮਨੁੱਖ ਦੇ ਸਰੀਰਕ ਢਾਂਚੇ ਵਿਚ ਬਦਲਾਵ ਆਉਂਦੇ ਰਹਿੰਦੇ ਹਨ, ਉਸੇ ਤਰ੍ਹਾਂ ਸਮਾਜਿਕ ਸੰਰਚਨਾ ਵਿਚ ਵੀ ਬਦਲਾਵ ਆਉਂਦੇ ਰਹਿੰਦੇ ਹਨ ਪਰ ਸੰਰਚਨਾ ਦੇ ਮੌਲਿਕ ਤੱਤ ਨਹੀਂ ਬਦਲਦੇ | ਸਮਾਜਿਕ ਸੰਰਚਨਾ ਨੂੰ ਬਣਾਉਣ ਵਾਲੇ ਭਾਗਾਂ ਵਿਚ ਬਦਲਾਵ ਤਾਂ ਆ ਜਾਂਦੇ ਹਨ ਪਰ ਸੰਰਚਨਾ ਦੇ ਮੌਲਿਕ ਤੱਤਾਂ ਵਿਚ ਬਦਲਾਵ ਨਹੀਂ ਆਉਂਦੇ । ਸੰਰਚਨਾ ਤਾਂ ਬਣੀ ਰਹਿੰਦੀ ਹੈ ਪਰ ਕਈ ਵਾਰੀ ਆਮ ਸੰਰਚਨਾ ਦੇ ਸਰੂਪ ਵਿਚ ਬਦਲਾਵ ਆ ਜਾਂਦੇ ਹਨ ।

4. ਦਾਲਕਟ ਪਾਰਸਨਜ਼ (Talcot Parsons) ਦੇ ਵਿਚਾਰ – ਪਾਰਸਨਜ਼ ਦੇ ਅਨੁਸਾਰ ਸਮਾਜਿਕ ਸੰਰਚਨਾ ਅਮੂਰਤ ਹੈ । ਉਸ ਦਾ ਕਹਿਣਾ ਸੀ ਕਿ, “ਸਮਾਜਿਕ ਸੰਰਚਨਾ ਸ਼ਬਦ ਨੂੰ ਪਰਸਪਰ ਸੰਬੰਧਿਤ ਸੰਸਥਾਵਾਂ, ਏਜੰਸੀਆਂ ਅਤੇ ਸਮਾਜਿਕ ਪ੍ਰਤੀਮਾਨਾਂ ਅਤੇ ਨਾਲ ਹੀ ਸਮੁਹ ਵਿਚ ਹਰੇਕ ਮੈਂਬਰਾਂ ਵਲੋਂ ਗ੍ਰਹਿਣ ਕੀਤੇ ਗਏ ਪਦਾਂ ਅਤੇ ਰੋਲਾਂ ਦੀ ਵਿਸ਼ੇਸ਼ ਤਰਤੀਬ ਜਾਂ ਕੁਮਬੱਧਤਾ ਲਈ ਵਰਤਿਆ ਜਾਂਦਾ ਹੈ ।”

ਪਾਰਸਨਜ਼ ਦਾ ਕਹਿਣਾ ਸੀ ਕਿ ਜਿਸ ਤਰੀਕੇ ਨਾਲ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਆਪਸੀ ਸੰਬੰਧ ਹੁੰਦਾ ਹੈ, ਉਸੇ ਤਰੀਕੇ ਨਾਲ ਸਮਾਜਿਕ ਸੰਰਚਨਾ ਦੇ ਵੱਖ-ਵੱਖ ਹਿੱਸਿਆਂ ਵਿਚ ਵੀ ਪਰਸਪਰ ਸੰਬੰਧ ਹੁੰਦਾ ਹੈ । ਇਸ ਨਾਲ ਇਕ ਵਿਸ਼ੇਸ਼ ਪ੍ਰਕਾਰ ਦੀ ਵਿਵਸਥਾ ਸਥਾਪਿਤ ਹੁੰਦੀ ਹੈ । ਇਸ ਵਿਵਸਥਾ ਵਿਚ ਹੀ ਹਰੇਕ ਵਿਅਕਤੀ ਆਪਣਾ ਪਦ ਗ੍ਰਹਿਣ ਕਰਦਾ ਹੈ ਅਤੇ ਭੂਮਿਕਾ ਵੀ ਅਦਾ ਕਰਦਾ ਹੈ ਕਿਉਂਕਿ ਸਮਾਜਿਕ ਸੰਬੰਧ ਅਮੂਰਤ ਹੁੰਦੇ ਹਨ, ਇਸ ਲਈ ਸਮਾਜਿਕ ਸੰਰਚਨਾ ਵੀ ਅਮੂਰਤ ਹੁੰਦੀ ਹੈ । ਅਸੀਂ ਨਾ ਤਾਂ ਸਮਾਜਿਕ ਸੰਬੰਧਾਂ ਨੂੰ ਦੇਖ ਸਕਦੇ ਹਾਂ ਅਤੇ ਨਾ ਹੀ ਛੂਹ ਸਕਦੇ ਹਾਂ, ਸਿਰਫ਼ ਮਹਿਸੂਸ ਕਰ ਸਕਦੇ ਹਾਂ । ਪਾਰਸਨਜ਼ ਦੇ ਅਨੁਸਾਰ, ਕਿਸੇ ਵੀ ਸਮਾਜ ਦੇ ਰਿਵਾਜਾਂ, ਪਰੰਪਰਾਵਾਂ, ਵਿਸ਼ਵਾਸਾਂ ਆਦਿ ਨਾਲ ਹੀ ਪਦ ਅਤੇ ਭੂਮਿਕਾਵਾਂ ਨਿਸ਼ਚਿਤ ਹੁੰਦੀਆਂ ਹਨ । ਇਹਨਾਂ ਪਦਾਂ ਕਾਰਨ ਹੀ ਵੱਖ-ਵੱਖ ਸੰਸਥਾਵਾਂ ਅਤੇ ਏਜੰਸੀਆਂ ਸਾਹਮਣੇ ਆਉਂਦੀਆਂ ਹਨ । ਜਦੋਂ ਇਹਨਾਂ ਸਾਰੀਆਂ ਸੰਸਥਾਵਾਂ ਜਾਂ ਏਜੰਸੀਆਂ ਵਿਚ ਵਿਸ਼ੇਸ਼ ਤਰਤੀਬ ਸਥਾਪਿਤ ਹੋ ਜਾਂਦੀ ਹੈ ਅਤੇ ਇਹ ਸਾਰੇ ਪਰਸਪਰ ਸੰਬੰਧਿਤ ਹੋ ਜਾਂਦੇ ਹਨ ਤਾਂ ਸਮਾਜਿਕ ਸੰਰਚਨਾ ਕਾਇਮ ਹੋ ਜਾਂਦੀ ਹੈ ।

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 2.
ਰੁਤਬੇ ਜਾਂ ਪਦਾਂ ਦੀਆਂ ਕਿਸਮਾਂ ਦਾ ਵਰਣਨ ਕਰੋ । (Explain different types of Status.)
ਉੱਤਰ-
ਰੁਤਬੇ ਜਾਂ ਪਦ ਦੀਆਂ ਪ੍ਰਮੁੱਖ ਕਿਸਮਾਂ ਹੁੰਦੀਆਂ ਹਨ । ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-

  1. ਪ੍ਰਦਤ ਪਦ (Ascribed Status
  2. ਅਰਜਿਤ ਪਦ (Achieved Status) ।

ਪਦੰਤ ਪਦ ਅਤੇ ਅਰਜਿਤ ਪਦ ਇਨ੍ਹਾਂ ਦੋਵਾਂ ਪ੍ਰਕਾਰ ਦੇ ਪਦਾਂ ਦਾ ਪ੍ਰਯੋਗ ਸਾਰੇ ਸਮਾਜਾਂ ਵਿਚ ਪਾਇਆ ਜਾਂਦਾ ਹੈ । ਸਮਾਜ ਵਿਚ ਕੋਈ ਵੀ ਵਿਅਕਤੀ ਦੂਜੇ ਵਿਅਕਤੀ ਦੇ ਸਮਾਨ ਨਹੀਂ ਹੁੰਦਾ ਭਾਵੇਂ ਉਹ ਸਾਰੇ ਭਰਾ ਹੋਣ ਜਾਂ ਭਾਵੇਂ ਜੁੜਵਾਂ ਬੱਚੇ । ਇਸ ਤਰ੍ਹਾਂ ਹੀ ਸਮਾਜ ਵਿਚ ਵਿਅਕਤੀ ਨੂੰ ਪ੍ਰਾਪਤ ਕੀਤੇ ਜਾਂ ਜਨਮ ਤੋਂ ਮਿਲੇ ਪਦਾਂ ਦੀ ਸਥਿਤੀ ਹੁੰਦੀ ਹੈ ਜੋ ਕਿ ਹਰੇਕ ਵਿਅਕਤੀ ਦੀ ਵੱਖਵੱਖ ਹੁੰਦੀ ਹੈ । ਸਮਾਜ ਵਿਚ ਜਨਮ ਲੈਣ ਤੋਂ ਬਾਅਦ ਵਿਅਕਤੀ ਆਪਣੀਆਂ ਯੋਗਤਾਵਾਂ, ਸਮਰੱਥਾਵਾਂ ਦੁਆਰਾ ਸਮਾਜ ਵਿਚ ਉੱਚਾ ਜਾਂ ਨੀਵਾਂ ਸਥਾਨ ਪ੍ਰਾਪਤ ਕਰਦਾ ਹੈ । ਇਸ ਤਰ੍ਹਾਂ ਪ੍ਰਾਪਤ ਕੀਤੇ ਸਥਾਨ ਨੂੰ ਉਸਦਾ ਪਦ ਕਿਹਾ ਜਾਂਦਾ ਹੈ । ਇਹ ਸਥਿਤੀ ਉਸਨੂੰ ਆਪਣੇ ਗੁਣਾਂ ਅਤੇ ਸਮਾਜ ਦੁਆਰਾ ਪ੍ਰਦਾਨ ਕੀਤੇ ਪਦਾਂ ਤੋਂ ਪ੍ਰਾਪਤ ਹੁੰਦੀ ਹੈ । ਪਦ ਦੀਆਂ ਸਾਰੇ ਸਮਾਜ ਵਿਚ ਉੱਪਰ ਦਿੱਤੀਆਂ ਦੋ ਕਿਸਮਾਂ ਪ੍ਰਚਲਿਤ ਹਨ ਜਿਨ੍ਹਾਂ ਦਾ ਵਿਸਥਾਰ ਨਾਲ ਵਰਣਨ ਹੇਠ ਲਿਖਿਆ ਹੈ-

ਪ੍ਰਦਤ ਪਦ (Ascribed States) – ਪ੍ਰਦਤ ਪਦ ਉਸ ਪਦ ਨੂੰ ਕਿਹਾ ਜਾਂਦਾ ਹੈ ਜਿਸਦੀ ਪ੍ਰਾਪਤੀ ਵਿਅਕਤੀ ਨੂੰ ਬਿਨਾਂ ਕੋਈ ਮਿਹਨਤ ਕੀਤਿਆਂ ਜਨਮ ਤੋਂ ਹੀ ਪ੍ਰਾਪਤ ਹੋ ਜਾਂਦੀ ਹੈ । ਵਿਅਕਤੀ ਜਿਸ ਪਰਿਵਾਰ, ਜਾਤ ਵਿੱਚ ਜਨਮ ਲੈਂਦਾ ਹੈ ਉਸਦੀਆਂ ਪਰੰਪਰਾਵਾਂ, ਪ੍ਰਥਾਵਾਂ ਆਦਿ ਉਸ ਨੂੰ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀਆਂ ਹਨ । ਉਦਾਹਰਣ ਦੇ ਤੌਰ ਉੱਤੇ ਜੇਕਰ ਕੋਈ ਵਿਅਕਤੀ ਉੱਚੇ ਵਰਗ ਵਿਚ ਪੈਦਾ ਹੁੰਦਾ ਹੈ ਉਸਨੂੰ ਅਮੀਰ ਦਾ ਪਦ ਜਨਮ ਲੈਂਦੇ ਸਾਰ ਹੀ ਪ੍ਰਾਪਤ ਹੋ ਜਾਂਦਾ ਹੈ । ਇਸ ਤੋਂ ਬਾਅਦ ਉਸਨੂੰ ਲਿੰਗ ਅਨੁਸਾਰ ਮੁੰਡੇ ਜਾਂ ਕੁੜੀ ਦਾ ਪਦ ਦਿੱਤਾ ਜਾਂਦਾ ਹੈ । ਅਜਿਹੀ ਸਥਿਤੀ ਵਿਅਕਤੀ ਨੂੰ ਉਦੋਂ ਦਿੱਤੀ ਜਾਂਦੀ ਹੈ ਜਦੋਂ ਸਮਾਜ ਨੂੰ ਉਸਦੇ ਗੁਣਾਂ, ਯੋਗਤਾਵਾਂ ਆਦਿ ਬਾਰੇ ਪਤਾ ਨਹੀਂ ਹੁੰਦਾ । ਪ੍ਰਾਚੀਨ ਸਮਾਜ ਵਿੱਚ ਵਿਅਕਤੀ ਨੂੰ ਕੇਵਲ ਪ੍ਰਦਤ ਪਦ ਹੀ ਪ੍ਰਾਪਤ ਹੁੰਦੇ ਹਨ ਉਹ ਆਪਣੀ ਸਾਰੀ ਉਮਰ ਇਸੇ ਪਦ ਵਿੱਚ ਹੀ ਗੁਜ਼ਾਰ ਦਿੰਦਾ ਹੈ । ਪਰੰਤੂ ਹੁਣ ਅਜਿਹਾ ਨਹੀਂ ਹੁੰਦਾ । ਵਿਅਕਤੀ ਨੂੰ ਉਸ ਦੀ ਮਿਹਨਤ ਅਤੇ ਕੁੱਝ ਨਿਯਮਾਂ ਦੇ ਆਧਾਰ ਉੱਤੇ ਸਮਾਜ ਵਿੱਚ ਕੁਝ ਪਦ ਪ੍ਰਦਾਨ ਕੀਤੇ ਜਾਂਦੇ ਹਨ ਜੋ ਹੇਠ ਲਿਖੇ ਅਨੁਸਾਰ ਹਨ-

(i) ਲਿੰਗ (Sex) – ਸਮਾਜ ਵਿਚ ਜਨਮ ਲੈਂਦੇ ਸਾਰ ਹੀ ਵਿਅਕਤੀਆਂ ਨੂੰ ਲਿੰਗ ਦੇ ਆਧਾਰ ਤੇ ਵੱਖਰਾ ਕੀਤਾ ਜਾਂਦਾ ਹੈ । ਕਿਸੇ ਵੀ ਵਿਅਕਤੀ ਨੂੰ ਲਿੰਗ ਦੇ ਆਧਾਰ ਤੇ ਵੱਖਰਾ ਦਿਖਾਉਣ ਲਈ ਮੁੰਡਾ-ਕੁੜੀ, ਆਦਮੀ-ਔਰਤ, ਬੁੱਢਾ-ਬੁੱਢੀ ਵਰਗੇ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਹਨਾਂ ਲਿੰਗਾਂ ਵਿਚ ਕੁੱਝ ਭਿੰਨਤਾਵਾਂ ਜੀਵ ਵਿਗਿਆਨਿਕ ਪੱਖੋਂ ਵੀ ਦੇਖਣ ਨੂੰ ਮਿਲਦੀਆਂ ਹਨ । ਪੁਰਾਣੇ ਸਮਿਆਂ ਵਿਚ ਲਿੰਗ ਦੇ ਆਧਾਰ ਉੱਤੇ ਹੀ ਕੰਮ ਦੀ ਵੰਡ ਹੁੰਦੀ ਸੀ । ਔਰਤਾਂ ਨੂੰ ਘਰ-ਬਾਰ ਦੀ ਦੇਖ-ਭਾਲ, ਚੁੱਲਾ ਚੌਕੇ ਦਾ ਕੰਮ ਹੀ ਸੌਂਪਿਆ ਜਾਂਦਾ ਸੀ ਅਤੇ ਆਦਮੀ ਜੰਗਲਾਂ ਵਿਚ ਜਾ ਕੇ ਕੰਦ ਮੂਲ ਲਿਆਉਂਦੇ ਸਨ ਅਤੇ ਖੇਤੀ-ਬਾੜੀ ਆਦਿ ਘਰ ਤੋਂ ਬਾਹਰ ਦੇ ਕੰਮ ਕਰਦੇ ਸਨ । ਅਜੋਕੇ ਯੁੱਗ ਵਿਚ ਭਾਵੇਂ ਔਰਤ ਅਤੇ ਆਦਮੀ ਨੂੰ ਸਮਾਨ ਦਰਜਾ ਪ੍ਰਾਪਤ ਹੈ, ਪਰੰਤੂ ਫਿਰ ਵੀ ਲਿੰਗ ਦੇ ਆਧਾਰ ਉੱਤੇ ਦੋਵਾਂ ਵਿਚ ਅਜੇ ਤੱਕ ਪੂਰੀ ਅਸਮਾਨਤਾ ਖ਼ਤਮ ਨਹੀਂ ਹੋਈ ਕਿਉਂਕਿ ਸਰੀਰਕ ਬਣਤਰ ਕਰਕੇ ਦੋਵੇਂ ਲਿੰਗਾਂ ਵਿਚ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ ।

(ii) ਉਮਰ ਦੇ ਆਧਾਰ ਤੇ ਸਥਿਤੀ (Status on the basis of Age) – ਵਿਅਕਤੀ ਦੀ ਉਮਰ ਨੂੰ ਵੀ ਵੱਖਰੇ-ਵੱਖਰੇ ਸਮਾਜ ਵਿਚ ਉਸਦੇ ਪਦ ਨੂੰ ਦਰਸਾਉਣ ਲਈ ਮਹੱਤਵਪੂਰਨ ਕਾਰਕ ਮੰਨਿਆ ਗਿਆ ਹੈ । ਇਸ ਸਥਿਤੀ ਨੂੰ ਜੀਵ ਵਿਗਿਆਨ ਆਧਾਰ ਮੰਨਿਆ ਗਿਆ ਹੈ ਕਿਉਂਕਿ ਇਸ ਨੂੰ ਵਿਅਕਤੀ ਬਿਨਾਂ ਮਿਹਨਤ ਕੀਤਿਆਂ ਹੀ ਪ੍ਰਾਪਤ ਕਰਦਾ ਹੈ । ਉਮਰ ਦੇ ਆਧਾਰ ਉੱਤੇ ਵਿਅਕਤੀ ਦੀਆਂ ਚਾਰ ਅਵਸਥਾਵਾਂ ਹਨ ।

ਇਹਨਾਂ ਅਵਸਥਾਵਾਂ ਨਾਲ ਹਰੇਕ ਸਮਾਜ ਦੀਆਂ ਸੰਸਕ੍ਰਿਤੀਆਂ ਵੀ ਜੁੜੀਆਂ ਹੁੰਦੀਆਂ ਹਨ । ਪ੍ਰਾਚੀਨ ਸਮਾਜਾਂ ਵਿਚ ਸਮਾਜ ਉੱਪਰ ਨਿਯੰਤਰਣ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਦਾ ਹੀ ਹੁੰਦਾ ਸੀ ਅਤੇ ਸਾਰੇ ਉਸਦੀ ਆਗਿਆ ਦਾ ਪਾਲਣ ਕਰਦੇ ਸਨ । ਭਾਰਤ ਵਿਚ ਵੋਟ ਪਾਉਣ, ਲਾਇਸੈਂਸ ਬਣਾਉਣ, ਵਿਆਹ ਆਦਿ ਕਰਾਉਣ ਲਈ ਉਮਰ ਵੀ ਨਿਸ਼ਚਿਤ ਕੀਤੀ ਹੋਈ ਹੈ । ਇਸੇ ਤਰ੍ਹਾਂ ਸਮਾਜ ਵਿਚ ਸ਼ਕਤੀ ਵੀ ਵਿਅਕਤੀ ਨੂੰ ਉਸਦੀ ਉਮਰ ਦੇ ਹਿਸਾਬ ਨਾਲ ਵੱਖ-ਵੱਖ ਤਰੀਕਿਆਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ ।ਉਦਾਹਰਣ ਦੇ ਲਈ ਪਰਿਵਾਰ ਵਿਚ ਬੱਚੇ ਨੂੰ ਉਮਰ ਦੇ ਕਾਰਣ ਛੋਟਾ ਜਾਂ ਵੱਡਾ ਸਮਝਿਆ ਜਾਂਦਾ ਹੈ ।

ਛੋਟੇ ਬੱਚੇ ਦੀ ਗੱਲ ਨੂੰ ਮਜ਼ਾਕ ਵਿਚ ਹੀ ਉੜਾ ਦਿੱਤਾ ਜਾਂਦਾ ਹੈ । ਪਰ ਜਦੋਂ ਉਹ ਵੱਡਾ ਹੁੰਦਾ ਹੈ ਤਾਂ ਉਸ ਦੀ ਹਰ ਹਰਕਤ ਹਰ ਗੱਲ ਨੂੰ ਧਿਆਨ ਨਾਲ ਦੇਖਿਆ, ਸੁਣਿਆ ਜਾਂਦਾ ਹੈ । ਉਸ ਤੋਂ ਚੰਗੇ ਕੰਮਾਂ ਦੀ ਆਸ ਕੀਤੀ ਜਾਂਦੀ ਹੈ ਤੇ ਉਸਨੂੰ ਸਮਝਾਇਆ ਜਾਂਦਾ ਹੈ ਕਿ ਹੁਣ ਤੂੰ ਵੱਡਾ ਹੋ ਗਿਆ ਹੈ, ਸੋਚ-ਸਮਝ ਕੇ ਬੋਲਿਆ ਕਰ ਆਦਿ । ਸਮਾਜ ਵਿਚ ਜਿਹੜੇ ਕਾਨੂੰਨ ਬਣਾਏ ਗਏ ਹਨ ਉਹਨਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਸਜ਼ਾ ਵੀ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਹੀ ਦਿੱਤੀ ਜਾਂਦੀ ਹੈ । ਆਧੁਨਿਕ ਸਮਾਜ ਵਿਚ ਉਮਰ ਦੇ ਆਧਾਰ ਤੇ ਪਾਏ ਗਏ ਪਦ-ਕ੍ਰਮ ਵਿਚ ਕਾਫ਼ੀ ਪਰਿਵਰਤਨ ਆ ਗਿਆ ਹੈ ।

(iii) ਰਿਸ਼ਤੇਦਾਰੀ (Kinship) – ਪ੍ਰਾਚੀਨ ਸਮਾਜ ਵਿੱਚ ਰਿਸ਼ਤੇਦਾਰੀ ਨੂੰ ਬਹੁਤ ਮਹੱਤਵਪੂਰਣ ਮੰਨਿਆ ਜਾਂਦਾ ਸੀ । ਕਿਸੇ ਵੀ ਵਿਅਕਤੀ ਨੂੰ ਉੱਚੀ ਜਾਂ ਨੀਵੀਂ ਸਥਿਤੀ ਉਸਦੇ ਰਿਸ਼ਤੇਦਾਰਾਂ ਨਾਲ ਸੰਬੰਧਿਤ ਦੇ ਆਧਾਰ ਤੇ ਹੀ ਦਿੱਤੀ ਜਾਂਦੀ ਸੀ । ਬੱਚੇ ਦੀ ਪਛਾਣ ਉਸਦੇ ਪਰਿਵਾਰ ਜਾਂ ਰਿਸ਼ਤੇਦਾਰੀ ਦੇ ਆਧਾਰ ਤੇ ਕੀਤੀ ਜਾਂਦੀ ਸੀ । ਰਾਜੇ ਦੇ ਬੱਚੇ ਨੂੰ ਰਾਜਕੁਮਾਰ ਕਿਹਾ ਜਾਂਦਾ ਸੀ ਤੇ ਉਸਨੂੰ ਹੀ ਉਹੀ ਸਨਮਾਨ ਦਿੱਤਾ ਜਾਂਦਾ ਸੀ ਜੋ ਰਾਜੇ ਨੂੰ ਦਿੱਤਾ ਜਾਂਦਾ ਸੀ । ਇਸਦੇ ਉਲਟ ਨੀਵੇਂ ਪਰਿਵਾਰ ਜਾਂ ਰਿਸ਼ਤੇਦਾਰੀ ਨਾਲ ਸੰਬੰਧ ਰੱਖਣ ਵਾਲੇ ਬੱਚੇ ਨੂੰ ਨੀਵਾਂ ਹੀ ਸਮਝਿਆ ਜਾਂਦਾ ਸੀ । ਜਾਤ ਪ੍ਰਥਾ ਵਿੱਚ ਵਿਅਕਤੀ ਜਿਸ ਜਾਤ ਵਿੱਚ ਜਨਮ ਲੈਂਦਾ ਸੀ ਉਸਨੂੰ ਉਸ ਜਾਤ ਅਤੇ ਰਿਸ਼ਤੇਦਾਰੀ ਨਾਲ ਸੰਬੰਧ ਰੱਖਣੇ ਪੈਂਦੇ ਸਨ । ਪਰੰਤੂ ਅਜੋਕੇ ਸਮਾਜ ਵਿੱਚ ਬੱਚਾ ਜੇਕਰ ਅਮੀਰ ਪਰਿਵਾਰ ਵਿੱਚ ਜਨਮ ਲੈਂਦਾ ਹੈ ਤਾਂ ਉਸਨੂੰ ਵਧੇਰੇ ਆਦਰ-ਸਤਿਕਾਰ ਦਿੱਤਾ ਜਾਂਦਾ ਹੈ ਚਾਹੇ ਉਹ ਕਿਸੇ ਵੀ ਜਾਤ ਦਾ ਕਿਉਂ ਨਾ ਹੋਵੇ । ਗ਼ਰੀਬ ਪਰਿਵਾਰ ਵਿੱਚ ਪੈਦਾ ਹੋਏ ਬੱਚੇ ਨੂੰ ਦਇਆ ਦੀ ਭਾਵੈਨਾ ਨਾਲ ਹੀ ਦੇਖਿਆ ਜਾਂਦਾ ਹੈ । ਇਸ ਤਰ੍ਹਾਂ ਪਰਿਵਾਰ ਦੀ ਸਮਾਜਿਕ ਸਥਿਤੀ ਦੁਆਰਾ ਹੀ ਵਿਅਕਤੀ ਦੀ ਪਛਾਣ ਕੀਤੀ ਜਾਂਦੀ ਹੈ ।

(iv) ਸਮਾਜਿਕ ਕਾਰਕ (Social Factors) – ਵੱਖਰੇ-ਵੱਖਰੇ ਸਮਾਜਾਂ ਵਿਚ ਵਿਅਕਤੀਆਂ ਨੂੰ ਵੱਖ-ਵੱਖ ਸਮੂਹਾਂ ਵਿਚ ਵੰਡ ਕੇ ਉਹਨਾਂ ਦਾ ਵਰਗੀਕਰਨ ਕੀਤਾ ਜਾਂਦਾ ਸੀ । ਹਰੇਕ ਸਮੂਹ ਵਿਚ ਪਦਕੂਮ ਦੀ ਵਿਵਸਥਾ ਪਾਈ ਜਾਂਦੀ ਸੀ । ਕਿਸੇ ਸਮੂਹ ਨੂੰ ਉੱਚਾ ਤੇ ਕਿਸੇ ਨੂੰ ਨੀਵਾਂ ਮੰਨਿਆ ਜਾਂਦਾ ਸੀ । ਸਮੂਹਾਂ ਦਾ ਇਹ ਵਰਗੀਕਰਣ ਉਹਨਾਂ ਦੀਆਂ ਯੋਗਤਾਵਾਂ, ਕਿੱਤਿਆਂ ਆਦਿ ਦੇ ਆਧਾਰ ਤੇ ਕੀਤਾ ਜਾਂਦਾ ਸੀ । ਜਿਵੇਂ ਡਾਕਟਰ, ਪ੍ਰੋਫੈਸਰ, ਅਫਸਰ ਆਦਿ । ਇਹਨਾਂ ਸਮੂਹ ਦੇ ਮੈਂਬਰਾਂ ਭਾਵ ਲੋਕਾਂ ਦਾ ਆਪਣੇ ਸਮੂਹ ਦੇ ਲੋਕਾਂ ਨਾਲ ਹੀ ਮੇਲ-ਜੋਲ ਹੁੰਦਾ ਸੀ ।

ਅਰਜਿਤ ਪਦ (Achieved Status) – ਸਮਾਜ ਵਿਚ ਜੰਮੇ ਬੱਚੇ ਦੇ ਸਮਾਜੀਕਰਣ ਦੀ ਪ੍ਰਕ੍ਰਿਆ ਪ੍ਰਦਤ ਪਦ ਨਾਲ ਹੀ ਸ਼ੁਰੂ ਹੋ ਜਾਂਦੀ ਹੈ । ਜਿਉਂ-ਜਿਉਂ ਉਹ ਵੱਡਾ ਹੁੰਦਾ ਜਾਂਦਾ ਹੈ ਉਸਦੇ ਵਿਚ ਕੁਝ ਕਰਨ ਦੀਆਂ ਭਾਵਨਾਵਾਂ ਵੱਧਦੀਆਂ ਜਾਂਦੀਆਂ ਹਨ ਜੇਕਰ ਉਸਨੂੰ ਪ੍ਰਦਤ ਪਦ ਤੱਕ ਹੀ ਸੀਮਿਤ ਰੱਖਿਆ ਜਾਵੇ ਤਾਂ ਉਸਦਾ ਵਿਕਾਸ ਨਹੀਂ ਹੋ ਪਾਏਗਾ । ਇਸਦੇ ਨਾਲ ਹੀ ਸਮਾਜ ਵੀ ਤਰੱਕੀ ਨਹੀਂ ਕਰ ਸਕੇਗਾ ।ਇਸ ਤੋਂ ਇਲਾਵਾ ਆਧੁਨਿਕ ਸਮਾਜ ਇੰਨਾ ਗੁੰਝਲਦਾਰ ਹੈ ਕਿ ਇਸਨੂੰ ਪਦਤ ਪਦ ਤੱਕ ਹੀ ਸੀਮਿਤ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਸਮਾਜ ਵਿਚ ਜੰਮਿਆ ਹਰ ਵਿਅਕਤੀ ਦੁਸਰੇ ਵਿਅਕਤੀ ਤੋਂ ਵੱਖਰੀ ਯੋਗਤਾ ਰੱਖਦਾ ਹੈ । ਅਜਿਹੀ ਸਥਿਤੀ ਵਿਚ ਜੇਕਰ ਵਿਅਕਤੀ ਨੂੰ ਪ੍ਰਦਤ ਪਦ ਤਕ ਹੀ ਸੀਮਤ ਰੱਖਿਆ ਜਾਵੇ ਤਾਂ ਨਾ ਤਾਂ ਉਹ ਤਰੱਕੀ ਕਰ ਸਕਦਾ ਹੈ ਤੇ ਨਾ ਸਮਾਜ | ਅਰਜਿਤ ਪਦ ਦੁਆਰਾ ਸਮਾਜ ਹਰੇਕ ਵਿਅਕਤੀ ਨੂੰ ਆਪਣੀ ਯੋਗਤਾ ਅਨੁਸਾਰ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਦਾ ਹੈ । ਉਸਨੂੰ ਇਸ ਪਦ ਨਾਲ ਸਮਾਜ ਵਿੱਚ ਵੱਖਰੀ ਸਥਿਤੀ ਪ੍ਰਾਪਤ ਹੁੰਦੀ ਹੈ ਜਿਸ ਤੋਂ ਉਹ ਖ਼ੁਸ਼ ਵੀ ਹੁੰਦਾ ਹੈ ।

ਪ੍ਰਾਚੀਨ ਸਮਾਜਾਂ ਵਿਚ ਕੇਵਲ ਪ੍ਰਦਤ ਪਦ ਹੀ ਵਿਅਕਤੀ ਨੂੰ ਪ੍ਰਾਪਤ ਹੁੰਦੇ ਸਨ । ਇਹ ਸਮਾਜ ਸ਼ੇਣੀ ਰਹਿਤ ਤੇ ਸਾਧਾਰਨ ਹੁੰਦੇ ਹਨ ਜਿਸ ਵਿਚ ਵਿਅਕਤੀ ਦਾ ਮਕਸਦ ਕੇਵਲ ਜਿਉਂਦੇ ਰਹਿਣ ਤਕ ਸੀਮਤ ਹੀ ਹੁੰਦਾ ਸੀ । ਇਸ ਲਈ ਉਹ ਜਿਸ ਜਾਤ, ਧਰਮ ਵਿਚ ਜਨਮ ਲੈਂਦਾ ਸੀ ਉਸ ਨਾਲ ਸੰਬੰਧਿਤ ਕੰਮ ਹੀ ਕਰਦਾ ਸੀ ਤੇ ਸਾਰੀ ਉਮਰ ਪ੍ਰਦਤ ਪਦ ਉੱਪਰ ਰਹਿ ਕੇ ਹੀ ਬਤੀਤ ਕਰ ਦਿੰਦਾ ਸੀ । ਆਧੁਨਿਕ ਯੁੱਗ ਵਿਚ ਸਮਾਜ ਗੁੰਝਲਦਾਰ ਹੋ ਗਏ ਹਨ ਤੇ ਕਈ ਵਰਗਾਂ ਵਿਚ ਇਨ੍ਹਾਂ ਨੂੰ ਵੰਡਿਆ ਗਿਆ ਹੈ ਜਿਸ ਕਾਰਨ ਵਿਅਕਤੀ ਵਿੱਚ ਮੈਂ ਦੀ ਇੱਛਾ ਵੱਧ ਗਈ । ਹਰੇਕ ਵਿਅਕਤੀ ਆਪਣੀ ਰੁਚੀ ਤੇ ਯੋਗਤਾ ਅਨੁਸਾਰ ਕਿੱਤਾ ਅਪਣਾਉਣਾ ਚਾਹੁੰਦਾ ਹੈ ਜਿਸ ਕਾਰਨ ਸਮਾਜ ਵਿਚ ਅਰਜਿਤ ਪਦ ਦਾ ਜਨਮ ਹੋਇਆ | ਅਰਜਿਤ ਪਦ ਵਿਚ ਵਿਅਕਤੀ ਦੀਆਂ ਯੋਗਤਾਵਾਂ ਨੂੰ ਸਮਾਜਿਕ ਕੀਮਤਾਂ ਦੇ ਆਧਾਰ ਤੇ ਪਰਖਿਆ ਜਾਂਦਾ ਹੈ । ਸਮਾਜ ਵਿਚ ਪਰਿਵਰਤਨ ਹੋਣ ਦੇ ਨਾਲ-ਨਾਲ ਅਰਜਿਤ ਪਦ ਵਿਚ ਵੀ ਪਰਿਵਰਤਨ ਹੁੰਦੇ ਰਹਿੰਦੇ ਹਨ ।

ਪਦਾਂ ਨੂੰ ਸਮਾਜ ਦੀਆਂ ਜ਼ਰੂਰਤਾਂ ਅਨੁਸਾਰ ਸੀਮਿਤ ਕੀਤਾ ਜਾ ਸਕਦਾ ਹੈ । ਜਿਵੇਂ ਕਿਸੇ ਨੌਕਰੀ ਨੂੰ 60 ਸਾਲ ਤੱਕ ਵਿਅਕਤੀ ਕਰ ਸਕਦਾ ਹੈ ਉਸ ਤੋਂ ਬਾਅਦ ਉਸ ਨੂੰ ਰਿਟਾਇਰ ਹੋਣਾ ਪੈਂਦਾ ਹੈ । ਉਸ ਤੋਂ ਬਾਅਦ ਉਸ ਦਾ ਉਹੀ ਪਦ ਹੋਰ ਕਿਸੇ ਵਿਅਕਤੀ ਨੂੰ ਨਿਸ਼ਚਿਤ ਸਮੇਂ ਲਈ ਪ੍ਰਦਾਨ ਕੀਤਾ ਜਾਂਦਾ ਹੈ ਜਿਸ ਵਿੱਚ ਉਸ ਪਦ ਨੂੰ ਪ੍ਰਾਪਤ ਕਰਨ ਸੰਬੰਧਿਤ ਯੋਗਤਾਵਾਂ ਹੋਣ । ਇਸ ਤਰ੍ਹਾਂ ਸਮਾਜ ਵਿਅਕਤੀ ਨੂੰ ਹਰੇਕ ਪਦ ਨੂੰ ਪ੍ਰਾਪਤ ਕਰਨ ਦੇ ਵਿਸ਼ੇਸ਼ ਅਵਸਰ ਪ੍ਰਦਾਨ ਕਰਦਾ ਹੈ ਜੋ ਕਿ ਪ੍ਰਾਚੀਨ ਸਮਾਜਾਂ ਵਿਚ ਨਹੀਂ ਸਨ । ਆਧੁਨਿਕ ਸਮਾਜ ਵਿਚ ਪੈਸੇ ਦੀ ਮਹੱਤਤਾ ਦਿਨ ਪਤੀ ਦਿਨ ਵੱਧਦੀ ਜਾ ਰਹੀ ਹੈ । ਜਿਸ ਵਿਅਕਤੀ ਕੋਲ ਜਿੰਨਾ ਜ਼ਿਆਦਾ ਪੈਸਾ ਹੁੰਦਾ ਹੈ ਜਾਂ ਜਿੰਨੇ ਵੱਡੇ ਪਦ ਨਾਲ ਉਹ ਜੁੜਿਆ ਹੁੰਦਾ ਹੈ ਉਸਦੀ ਸਥਿਤੀ ਨੂੰ ਉਸਦੇ ਅਨੁਸਾਰ ਹੀ ਜਾਣਿਆ ਜਾਂਦਾ ਹੈ । ਹੁਣ ਵਿਅਕਤੀ ਦਾ ਸਮਾਜ ਵਿੱਚ ਪਦ ਉਸਦੀ ਜਾਤ ਨਹੀਂ ਬਲਕਿ ਉਸਦੀ ਅਮੀਰੀ-ਗ਼ਰੀਬੀ ਤੋਂ ਵੇਖਿਆ ਜਾਂਦਾ ਹੈ । ਉਦਯੋਗੀਕਰਨ ਦੇ ਅਜੋਕੇ ਸਮਾਜ ਵਿਚ ਕਿੱਤੇ ਤਕਨੀਕੀ ਪ੍ਰਕਿਰਤੀ ਦੇ ਹੋਣ ਕਰਕੇ ਇਹਨਾਂ ਦੀ ਵੰਡ ਪ੍ਰਦਤ ਦੇ ਆਧਾਰ ਉੱਪਰ ਨਹੀਂ ਕੀਤੀ ਜਾ ਸਕਦੀ ਕਿਉਂਕਿ ਜੋ ਵਿਅਕਤੀ ਜਿਸ ਤਕਨੀਕ ਵਿਚ ਮਾਹਿਰਤਾ ਪ੍ਰਾਪਤ ਕਰ ਲੈਂਦਾ ਹੈ ਉਹ ਪਦ ਉਸੇ ਨੂੰ ਹੀ ਦਿੱਤਾ ਜਾ ਸਕਦਾ ਹੈ ।

ਇਸ ਪ੍ਰਕਾਰ ਅਰਜਿਤ ਪਦ ਉਹ ਹੁੰਦਾ ਹੈ ਜਿਸਦੀ ਪ੍ਰਾਪਤੀ ਵਿਅਕਤੀ ਆਪਣੀ ਮਿਹਨਤ ਨਾਲ ਕਰਦਾ ਹੈ ਇਸ ਪਦ ਧਨ, ਯੋਗਤਾ, ਸਿੱਖਿਆ ਅਤੇ ਪੇਸ਼ੇ ਆਦਿ ਨਾਲ ਸੰਬੰਧਿਤ ਹੁੰਦਾ ਹੈ । ਇਸ ਪਦ ਨਾਲ ਵਿਅਕਤੀ ਆਪਣੀ ਸ਼ਖ਼ਸੀਅਤ ਦਾ ਪੂਰਨ ਵਿਕਾਸ ਕਰਦਾ ਹੈ ਜਿਸ ਨਾਲ ਉਹ ਮਾਨਸਿਕ ਤੌਰ ਤੇ ਵੀ ਸੰਤੁਸ਼ਟ ਰਹਿੰਦਾ ਹੈ । ਜੇਕਰ ਉਹ ਕਿਸੇ ਕੰਮ ਨਾਲ ਸੰਤੁਸ਼ਟ ਨਹੀਂ ਹੈ ਤਾਂ ਉਹ ਵਧੇਰੇ ਮਿਹਨਤ ਕਰਕੇ ਉਸਨੂੰ ਬਦਲ ਵੀ ਸਕਦਾ ਹੈ । ਇਸ ਤਰ੍ਹਾਂ ਅਰਜਿਤ ਪਦ ਵਿਚ ਵਿਅਕਤੀਵਾਦੀ ਪ੍ਰਵਿਰਤੀ ਨੂੰ ਪੂਰਾ ਉਤਸ਼ਾਹ ਪ੍ਰਾਪਤ ਹੁੰਦਾ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

Punjab State Board PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ Important Questions and Answers.

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਰਾਜ ਦੀਆਂ ਕਿੰਨੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੁੰਦੀਆਂ ਹਨ ?
(a) ਇੱਕ
(b) ਦੋ
(c) ਤਿੰਨ
(d) ਚਾਰ ।
ਉੱਤਰ-
d) ਚਾਰ ।

ਪ੍ਰਸ਼ਨ 2.
ਰਾਜ ਦੇ ਉਦੇਸ਼ਾਂ ਨੂੰ ਪੂਰਾ ਕਰਨ ਦਾ ਸਾਧਨ ਕਿਹੜਾ ਹੈ ?
(a) ਸਰਕਾਰ
(b) ਸਮਾਜ
(c) ਲੋਕ
(d) ਜਾਤੀ ।
ਉੱਤਰ-
(a) ਸਰਕਾਰ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 3.
ਸਰਕਾਰ ਨੂੰ ਕੌਣ ਚੁਣਦਾ ਹੈ ?
(a) ਰਾਜ
(b) ਸਮਾਜ
(c) ਲੋਕ
(d) ਜਾਤੀ ।
ਉੱਤਰ-
(c) ਲੋਕ ।

ਪ੍ਰਸ਼ਨ 4.
ਇਹਨਾਂ ਵਿੱਚੋਂ ਕਿਹੜਾ ਸਰਕਾਰ ਦਾ ਅੰਗ ਹੈ ?
(a) ਕਾਰਜਪਾਲਿਕਾ
(b) ਵਿਧਾਨਪਾਲਿਕਾ
(c) ਨਿਆਂਪਾਲਿਕਾ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 5.
ਦੇਸ਼ ਦੀ ਅਰਥਵਿਵਸਥਾ ਨੂੰ ਕੌਣ ਮਜ਼ਬੂਤ ਕਰਦਾ ਹੈ ?
(a) ਰਾਜ
(b) ਸਮਾਜ
(c) ਜਾਤੀ
(d) ਸਰਕਾਰ ।
ਉੱਤਰ-
(d) ਸਰਕਾਰ ।

ਪ੍ਰਸ਼ਨ 6.
ਇਹਨਾਂ ਵਿੱਚੋਂ ਕਿਹੜੀ ਆਰਥਿਕ ਸੰਸਥਾ ਹੈ ?
(a) ਨਿੱਜੀ ਸੰਪੱਤੀ
(b) ਕਿਰਤ ਵੰਡ
(c) ਲੈਣ-ਦੇਣ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 7.
ਉਸ ਵਰਗ ਨੂੰ ਕੀ ਕਹਿੰਦੇ ਹਨ ਜਿਸਦੇ ਕੋਲ ਉਤਪਾਦਨ ਦੇ ਸਾਰੇ ਸਾਧਨ ਹੁੰਦੇ ਹਨ ਅਤੇ ਜਿਹੜਾ ਮਜ਼ਦੂਰਾਂ ਨੂੰ ਕੰਮ ਦੇ ਕੇ ਉਹਨਾਂ ਦਾ ਸ਼ੋਸ਼ਣ ਕਰਦਾ ਹੈ ?
(a) ਮਜ਼ਦੂਰ ਵਰਗ
(b) ਪੂੰਜੀਪਤੀ ਵਰਗ
(c) ਮੱਧ ਵਰਗ
(d) ਨੀਵਾਂ ਵਰਗ ।
ਉੱਤਰ-
(b) ਪੂੰਜੀਪਤੀ ਵਰਗ ।

ਪ੍ਰਸ਼ਨ 8.
ਧਰਮ ਦੀ ਉੱਤਪਤੀ ਕਿੱਥੋਂ ਹੋਈ ?
(a) ਮਨੁੱਖ ਦੇ ਵਿਸ਼ਵਾਸ ਤੋਂ
(b) ਭਗਵਾਨ ਤੋਂ
(c) ਆਤਮਾ ਤੋਂ
(d) ਦੈਵੀ ਸ਼ਕਤੀ ਤੋਂ ।
ਉੱਤਰ-
(a) ਮਨੁੱਖ ਦੇ ਵਿਸ਼ਵਾਸ ਤੋਂ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 9.
ਇਹ ਸ਼ਬਦ ਕਿਸਨੇ ਕਹੇ ਸਨ ? “ਧਰਮ ਅਧਿਆਤਮਿਕ ਸ਼ਕਤੀ ਵਿੱਚ ਵਿਸ਼ਵਾਸ ਹੈ ।”
(a) ਟੇਲਰ
(b) ਦੁਰਖੀਮ
(c) ਲਾਸਕੀ
(d) ਫਰੇਜ਼ਰ ।
ਉੱਤਰ-
(a) ਟੇਲਰ ।

ਪ੍ਰਸ਼ਨ 10.
Elementary Forms of Religious Life ਕਿਤਾਬ ਕਿਸਨੇ ਲਿਖੀ ਸੀ ?
(a) ਦੁਰਖੀਮ
(b) ਟੇਲਰ
(c) ਵੈਬਰ
(d) ਮੈਲਿਨੋਵਸਕੀ ।
ਉੱਤਰ-
(a) ਦੁਰਖੀਮ ।

ਪ੍ਰਸ਼ਨ 11.
ਧਰਮ ਦਾ ਕੀ ਕੰਮ ਹੈ ?
(a) ਸਮਾਜ ਨੂੰ ਤੋੜਨ
(b) ਸਮਾਜਿਕ ਏਕਤਾ ਬਣਾ ਕੇ ਰੱਖਣਾ
(c) ਸਮਾਜ ਨੂੰ ਨਿਯੰਤਰਣ ਵਿੱਚ ਨਾ ਰੱਖਣਾ
(d) ਕੋਈ ਨਹੀਂ ।
ਉੱਤਰ-
(b) ਸਮਾਜਿਕ ਏਕਤਾਂ ਨੂੰ ਬਣਾ ਕੇ ਰੱਖਣਾ ।

ਪ੍ਰਸ਼ਨ 12.
ਜਿਹੜਾ ਧਰਮ ਵਿੱਚ ਵਿਸ਼ਵਾਸ ਰੱਖਦਾ ਹੈ ਉਸਨੂੰ ਕੀ ਕਹਿੰਦੇ ਹਨ ?
(a) ਆਸਤਿਕ
(b) ਨਾਸਤਿਕ
(c) ਧਾਰਮਿਕ
(d) ਅਧਾਰਮਿਕ ।
ਉੱਤਰ-
(a) ਆਸਤਿਕ ।

ਪ੍ਰਸ਼ਨ 13.
ਜਿਹੜਾ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦਾ ਉਸਨੂੰ ਕੀ ਕਹਿੰਦੇ ਹਨ ?
(a) ਧਾਰਮਿਕ
(b) ਧਾਰਮਿਕ
(c) ਆਮਤਿਕ
(d) ਨਾਸਤਿਕ ।
ਉੱਤਰ-
(d) ਨਾਸਤਿਕ ।

ਪ੍ਰਸ਼ਨ 14.
ਭਾਰਤ ਵਿੱਚ ਸਿੱਖਿਅਕ ਵਿਅਕਤੀ ਕਿਸ ਨੂੰ ਕਹਿੰਦੇ ਹਨ ?
(a) ਜਿਹੜਾ ਕਿਸੇ ਵੀ ਭਾਰਤੀ ਭਾਸ਼ਾ ਵਿੱਚ ਪੜ੍ਹ-ਲਿਖ ਸਕਦਾ ਹੋਵੇ
(b) ਜਿਹੜਾ ਅੱਠਵੀਂ ਪਾਸ ਹੋਵੇ
(c) ਜਿਹੜਾ ਦਸਵੀਂ ਪਾਸ ਹੋਵੇ
(d) ਜਿਸਨੇ ਬੀ. ਏ. ਪਾਸ ਕੀਤੀ ਹੋਵੇ ।
ਉੱਤਰ-
(a) ਜਿਹੜਾ ਕਿਸੇ ਵੀ ਭਾਰਤੀ ਭਾਸ਼ਾ ਵਿੱਚ ਪੜ੍ਹ-ਲਿਖ ਸਕਦਾ ਹੋਵੇ ।

ਪ੍ਰਸ਼ਨ 15.
ਭਾਰਤ ਵਿੱਚ ਸਕੂਲਾਂ ਲਈ ਸਿਲੇਬਸ ਕੌਣ ਤਿਆਰ ਕਰਦਾ ਹੈ ?
(a) U.G.C.
(b) ਯੂਨਿਵਰਸਿਟੀ
(c) NCERT
(d) ਰਾਜ ਦਾ ਸਿੱਖਿਆ ਬੋਰਡ ।
ਉੱਤਰ-
(c) NCERT.

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 16.
ਪ੍ਰਾਚੀਨ ਭਾਰਤੀ ਸਿੱਖਿਆ ਪ੍ਰਣਾਲੀ ਕਿਸ ਉੱਤੇ ਆਧਾਰਿਤ ਸੀ ?
(a) ਧਰਮ
(b) ਵਿਗਿਆਨ
(c) ਤਰਕ
(d) ਪੱਛਮੀ ਸਿੱਖਿਆ ।
ਉੱਤਰ-
(a) ਧਰਮ

ਪ੍ਰਸ਼ਨ 17.
ਨੂੰ ਭਾਰਤ ਵਿੱਚ ਆਧੁਨਿਕ ਸਿੱਖਿਆ ਪ੍ਰਣਾਲੀ ਕਿਸ ਉੱਤੇ ਆਧਾਰਿਤ ਹੈ ?
(a) ਧਰਮ
(b) ਪੱਛਮੀ ਸਿੱਖਿਆ
(c) ਸੰਸਕ੍ਰਿਤੀ
(d) ਸਮਾਜਿਕ ਸਿੱਖਿਆ ।
ਉੱਤਰ-
(b) ਪੱਛਮੀ ਸਿੱਖਿਆ

ਪ੍ਰਸ਼ਨ 18.
ਭਾਰਤ ਵਿੱਚ 2011 ਵਿੱਚ ਸਿੱਖਿਆ ਦਰ ਕਿੰਨੀ ਸੀ ?
(a) 52%
(b) 79%
(c) 74%
(d) 70%.
ਉੱਤਰ-
(d) 74%.

II. ਖ਼ਾਲੀ ਥਾਂਵਾਂ ਭਰੋ Fill in the blanks :

1. ਵੈਬਰ ਨੇ ……………………… ਦੇ ਤਿੰਨ ਪ੍ਰਕਾਰ ਦੱਸੇ ਹਨ ।
ਉੱਤਰ-
ਸੱਤਾ

2. ………………………….. ਦੇ ਚਾਰ ਤੱਤ ਹੁੰਦੇ ਹਨ ।
ਉੱਤਰ-
ਰਾਜ

3. ………………………….. ਨੇ ਜੀਵਵਾਦ ਦਾ ਸਿਧਾਂਤ ਦਿੱਤਾ ਸੀ ।
ਉੱਤਰ-
ਈ. ਬੀ. ਟਾਈਲਰ

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

4. ………………….. ਨੇ ਪਵਿੱਤਰ ਅਤੇ ਸਾਧਾਰਨ ਵਸਤੂਆਂ ਵਿੱਚ ਅੰਤਰ ਦੱਸਿਆ ਸੀ ।
ਉੱਤਰ-
ਦੁਰਘੀਮ

5. ਕਿਰਤੀਵਾਦ ਦਾ ਸਿਧਾਂਤ ………………………. ਨੇ ਦਿੱਤਾ ਸੀ ।
ਉੱਤਰ-
ਮੈਕਸ ਮੂਲਰ

6. ਮਾਰਕਸ ਨੇ ਦੋ ਵਰਗਾਂ ………………………. ਅਤੇ ………………… ਬਾਰੇ ਦੱਸਿਆ ਸੀ ।
ਉੱਤਰ-
ਪੂੰਜੀਪਤੀ, ਮਜ਼ਦੂਰ

7. ……………………… ਸਿੱਖਿਆ ਉਹ ਹੁੰਦੀ ਹੈ, ਜਿਹੜੀ ਅਸੀਂ ਸਕੂਲ, ਕਾਲਜ ਵਿੱਚ ਪ੍ਰਾਪਤ ਕਰਦੇ ਹਾਂ ।
ਉੱਤਰ-
ਰਸਮੀ ।

III. ਸਹੀ/ਗ਼ਲਤ True/False :

1. ਭਾਰਤ ਦੀ ਜਨਤਾ ਨੂੰ ਅੱਠ ਮੌਲਿਕ ਅਧਿਕਾਰ ਦਿੱਤੇ ਗਏ ਹਨ ।
ਉੱਤਰ-
ਗ਼ਲਤ

2. ਪੰਚਾਇਤਾਂ ਵਿਚ ਅੱਧੀਆਂ ਸੀਟਾਂ ਔਰਤਾਂ ਲਈ ਰਾਖਵੀਆਂ ਹਨ :
ਉੱਤਰ-
ਗ਼ਲਤ

3. ਭਾਰਤੀ ਸੰਵਿਧਾਨ 26 ਨਵੰਬਰ, 1949 ਨੂੰ ਲਾਗੂ ਹੋਇਆ ਸੀ ।
ਉੱਤਰ-
ਗ਼ਲਤ

4. ਭਾਰਤ ਇੱਕ ਧਾਰਮਿਕ ਦੇਸ਼ ਹੈ ।
ਉੱਤਰ-
ਗ਼ਲਤ

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

5. ਜਨਸੰਖਿਆ, ਭੂਗੋਲਿਕ ਖੇਤਰ, ਸਰਕਾਰ ਅਤੇ ਪ੍ਰਭੂਸੱਤਾ ਰਾਜ ਦੇ ਜ਼ਰੂਰੀ ਤੱਤ ਹੁੰਦੇ ਹਨ ।
ਉੱਤਰ-
ਸਹੀ

6. ਸਾਮਵਾਦੇ ਅਤੇ ਸਮਾਜਵਾਦ ਦੇ ਵਿਚਾਰ ਦੁਰਮ ਨੇ ਦਿੱਤੇ ਸਨ ।
ਉੱਤਰ-
ਗ਼ਲਤ

7. 2011 ਵਿੱਚ ਭਾਰਤ ਦੀ ਸਿੱਖਿਆ ਦਰ 74% ਸੀ ।
ਉੱਤਰ-
ਸਹੀ

V. ਇੱਕ ਸ਼ਬਦਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :

ਪ੍ਰਸ਼ਨ 1.
ਭਾਰਤੀ ਸੰਵਿਧਾਨ ਕਦੋਂ ਪਾਸ ਹੋਇਆ ਸੀ ?
ਉੱਤਰ-
ਇਹ 26 ਨਵੰਬਰ, 1949 ਨੂੰ ਪਾਸ ਹੋਇਆ ਸੀ ਪਰ 26 ਜਨਵਰੀ, 1950 ਨੂੰ ਲਾਗੂ ਹੋਇਆ ਸੀ ।

ਪ੍ਰਸ਼ਨ 2.
ਸੰਵਿਧਾਨ ਵਿੱਚ ਕਿੰਨੇ ਮੌਲਿਕ ਅਧਿਕਾਰ ਦਿੱਤੇ ਗਏ ਹਨ ?
ਉੱਤਰ-
ਸੰਵਿਧਾਨ ਵਿੱਚ ਛੇ ਮੌਲਿਕ ਅਧਿਕਾਰ ਦਿੱਤੇ ਗਏ ਹਨ ।

ਪ੍ਰਸ਼ਨ 3.
ਪੰਚਾਇਤੀ ਰਾਜ ਯੋਜਨਾ ਕਦੋਂ ਪਾਸ ਹੋਈ ਸੀ ?
ਉੱਤਰ-
ਪੰਚਾਇਤੀ ਰਾਜ ਯੋਜਨਾ 1959 ਵਿੱਚ ਪਾਸ ਹੋਈ ਸੀ ।

ਪ੍ਰਸ਼ਨ 4.
ਪੰਚਾਇਤੀ ਰਾਜ ਵਿੱਚ ਔਰਤਾਂ ਲਈ ਕਿੰਨਾ ਰਾਖਵਾਂਕਰਨ ਹੈ ?
ਉੱਤਰ-
ਪੰਚਾਇਤੀ ਰਾਜ ਵਿੱਚ ਔਰਤਾਂ ਲਈ ਇੱਕ ਤਿਹਾਈ ਸਥਾਨ ਰਾਖਵੇਂ ਰੱਖੇ ਗਏ ਹਨ ।

ਪ੍ਰਸ਼ਨ 5.
ਗਾਂਧੀ ਜੀ ਅਨੁਸਾਰ ਕਿਹੜਾ ਰਾਜ ਠੀਕ ਨਹੀਂ ਹੈ ?
ਉੱਤਰ-
ਗਾਂਧੀ ਜੀ ਅਨੁਸਾਰ ਜਿਹੜਾ ਰਾਜ ਸ਼ਕਤੀ ਜਾਂ ਬਲ ਦਾ ਪ੍ਰਯੋਗ ਕਰੇ ਜਾਂ ਜਿਹੜਾ ਰਾਜ ਸ਼ਕਤੀ ਦੀ ਮੱਦਦ ਨਾਲ ਬਣਿਆ ਹੋਵੇ ਉਹ ਰਾਜ ਠੀਕ ਨਹੀਂ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 6.
ਗਾਂਧੀ ਜੀ ਦੇਸ਼ ਵਿੱਚ ਕਿਸ ਪ੍ਰਕਾਰ ਦੀ ਪ੍ਰਣਾਲੀ ਚਾਹੁੰਦੇ ਸਨ ?
ਉੱਤਰ-
ਗਾਂਧੀ ਜੀ ਦੇਸ਼ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਚਾਹੁੰਦੇ ਸਨ ਤਾਂਕਿ ਹੇਠਲੇ ਪੱਧਰ ਤੱਕ ਸ਼ਕਤੀਆਂ ਵੰਡ ਦਿੱਤੀਆਂ ਜਾਣ ।

ਪ੍ਰਸ਼ਨ 7.
ਰਾਜ ਕਿਸ ਤਰ੍ਹਾਂ ਬਣਦਾ ਹੈ ?
ਉੱਤਰ-
ਰਾਜ ਸੋਚ-ਸਮਝ ਕੇ ਚੇਤਨ ਕੋਸ਼ਿਸ਼ਾਂ ਨਾਲ ਬਣਦਾ ਹੈ ਤਾਂਕਿ ਰਾਜਨੀਤਿਕ ਉਦੇਸ਼ਾਂ ਲਈ ਇਸਦਾ ਪ੍ਰਯੋਗ ਕੀਤਾ ਜਾ ਸਕੇ ।

ਪ੍ਰਸ਼ਨ 8.
ਰਾਜ ਦੇ ਉਦੇਸ਼ਾਂ ਦੀ ਪੂਰਤੀ ਕੌਣ ਕਰਦਾ ਹੈ ?
ਉੱਤਰ-
ਰਾਜ ਦੇ ਉਦੇਸ਼ਾਂ ਦੀ ਪੂਰਤੀ ਸਰਕਾਰ ਕਰਦੀ ਹੈ ।

ਪ੍ਰਸ਼ਨ 9.
ਰਾਜ ਦਾ ਜ਼ਰੂਰੀ ਕੰਮ ਕੀ ਹੈ ?
ਉੱਤਰ-
ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਹਮਲਿਆਂ ਤੋਂ ਰੱਖਿਆ ਰਾਜ ਦਾ ਸਭ ਤੋਂ ਜ਼ਰੂਰੀ ਕੰਮ ਹੈ ।

ਪ੍ਰਸ਼ਨ 10.
ਸਮਾਜ ਦੇ ਲਈ ਨਿਆਂ ਦੀ ਵਿਵਸਥਾ ਕੌਣ ਕਰਦਾ ਹੈ ?
ਉੱਤਰ-
ਸਮਾਜ ਦੇ ਲਈ ਨਿਆਂ ਦੀ ਵਿਵਸਥਾ ਰਾਜ ਨਿਆਂਪਾਲਿਕਾ ਦੁਆਰਾ ਕਰਦਾ ਹੈ ।

ਪ੍ਰਸ਼ਨ 11.
ਰਾਜ ਕਿਸ ਪ੍ਰਕਾਰ ਦੀ ਵਿਵਸਥਾ ਨੂੰ ਪੈਦਾ ਕਰਦਾ ਹੈ ?
ਉੱਤਰ-
ਰਾਜ ਰਾਜਨੀਤਿਕ ਵਿਵਸਥਾ ਨੂੰ ਜਨਮ ਦਿੰਦਾ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 12.
ਰਾਜ ਦੇ ਕਿਹੜੇ ਜ਼ਰੂਰੀ ਤੱਤ ਹੁੰਦੇ ਹਨ ?
ਉੱਤਰ-
ਰਾਜ ਦੇ ਚਾਰ ਤੱਤ-ਜਨਸੰਖਿਆ, ਭੂਗੋਲਿਕ ਖੇਤਰ, ਸਰਕਾਰ ਅਤੇ ਪ੍ਰਭੂਸੱਤਾ ਹੁੰਦੇ ਹਨ ।

ਪ੍ਰਸ਼ਨ 13.
ਆਰਥਿਕ ਸੰਸਥਾਵਾਂ ਕੀ ਹੁੰਦੀਆਂ ਹਨ ?
ਉੱਤਰ-
ਕਿਹੜੀਆਂ ਸੰਸਥਾਵਾਂ ਆਰਥਿਕ ਕ੍ਰਿਆਵਾਂ ਵਿੱਚ ਉਤਪਾਦਨ, ਵੰਡ, ਉਪਭੋਗ ਆਦਿ ਦਾ ਧਿਆਨ ਰੱਖਦੀਆਂ ਹਨ ।

ਪ੍ਰਸ਼ਨ 14.
ਆਰਥਿਕ ਵਿਵਸਥਾਵਾਂ ਦੀ ਕੋਈ ਉਦਾਹਰਣ ਦਿਉ ।
ਉੱਤਰ-
ਪੂੰਜੀਵਾਦ, ਸਾਮਵਾਦ, ਸਮਾਜਵਾਦ ਆਰਥਿਕ ਵਿਵਸਥਾਵਾਂ ਦੀਆਂ ਉਦਾਹਰਣਾਂ ਹਨ ।

ਪ੍ਰਸ਼ਨ 15.
ਆਰਥਿਕ ਸੰਸਥਾਵਾਂ ਦੀਆਂ ਉਦਾਹਰਣਾਂ ਦਿਉ ।
ਉੱਤਰ-
ਨਿੱਜੀ ਸੰਪੱਤੀ, ਕਿਰਤ ਵੰਡ, ਲੈਣ ਦੇਣ ਆਦਿ ਆਰਥਿਕ ਸੰਸਥਾਵਾਂ ਦੀਆਂ ਉਦਾਹਰਣਾਂ ਹਨ ।

ਪ੍ਰਸ਼ਨ 16.
ਪੂੰਜੀਵਾਦ ਵਿੱਚ ਮੁੱਖ ਤੌਰ ਉੱਤੇ ਕਿੰਨੇ ਵਰਗ ਹੁੰਦੇ ਹਨ ?
ਉੱਤਰ-
ਪੂੰਜੀਵਾਦ ਵਿੱਚ ਮੁੱਖ ਤੌਰ ਉੱਤੇ ਦੋ ਵਰਗ ਹੁੰਦੇ ਹਨ-ਪੂੰਜੀਪਤੀ ਵਰਗ ਅਤੇ ਮਜ਼ਦੂਰ ਵਰਗ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 17.
ਸਾਮਵਾਦੀ ਵਿਵਸਥਾ ਵਿੱਚ ਉਤਪਾਦਨ ਦੇ ਸਾਧਨਾਂ ਉੱਤੇ ਕਿਸਦਾ ਅਧਿਕਾਰ ਹੁੰਦਾ ਹੈ ?
ਉੱਤਰ-
ਇਸ ਵਿਵਸਥਾ ਵਿੱਚ ਉਤਪਾਦਨ ਦੇ ਸਾਧਨਾਂ ਉੱਤੇ ਰਾਜ ਜਾਂ ਸਮਾਜ ਦਾ ਅਧਿਕਾਰ ਹੁੰਦਾ ਹੈ ।

ਪ੍ਰਸ਼ਨ 18.
ਸਾਮਵਾਦ ਅਤੇ ਸਮਾਜਵਾਦ ਦੇ ਵਿਚਾਰ ਕਿਸਦੇ ਹਨ ?
ਉੱਤਰ-
ਸਾਮਵਾਦ ਅਤੇ ਸਮਾਜਵਾਦ ਦੇ ਵਿਚਾਰ ਕਾਰਲ ਮਾਰਕਸ ਦੇ ਹਨ ।

ਪ੍ਰਸ਼ਨ 19.
ਸਾਮਵਾਦੀ ਕਿਸ ਚੀਜ਼ ਦੇ ਵਿਰੁੱਧ ਹੁੰਦੇ ਹਨ ?
ਉੱਤਰ-
ਸਾਮਵਾਦੀ ਪੈਤ੍ਰਿਕ ਸੰਪੱਤੀ ਅਤੇ ਨਿੱਜੀ ਸੰਪੱਤੀ ਦੇ ਵਿਰੁੱਧ ਹੁੰਦੇ ਹਨ ।

ਪ੍ਰਸ਼ਨ 20.
ਕੀ ਭਾਰਤ ਇੱਕ ਧਾਰਮਿਕ ਦੇਸ਼ ਹੈ ?
ਉੱਤਰ-
ਜੀ ਨਹੀਂ, ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਜਿੱਥੇ ਕਈ ਧਰਮਾਂ ਦੇ ਲੋਕ ਮਿਲ-ਜੁਲ ਕੇ ਰਹਿੰਦੇ ਹਨ ।

ਪ੍ਰਸ਼ਨ 21.
ਧਰਮ ਕੀ ਹੈ ?
ਉੱਤਰ-
ਧਰਮ ਵਿਸ਼ਵਾਸਾਂ ਅਤੇ ਸੰਸਕਾਰਾਂ ਦਾ ਸੰਗਠਨ ਹੈ ਜਿਹੜਾ ਸਮਾਜਿਕ ਜੀਵਨ ਨੂੰ ਨਿਯਮਿਤ ਕਰਕੇ ਨਿਯੰਤਰਿਤ ਕਰਦਾ ਹੈ ।

ਪ੍ਰਸ਼ਨ 22.
ਧਰਮ ਦੀ ਉੱਤਪਤੀ ਕਿਸਨੇ ਕੀਤੀ ?
ਉੱਤਰ-
ਧਰਮ ਦੀ ਉੱਤਪਤੀ ਮਨੁੱਖ ਨੇ ਕੀਤੀ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 23.
ਕਿਹੜੇ ਸਮਾਜ ਸ਼ਾਸਤਰੀਆਂ ਨੇ ਧਰਮ ਦਾ ਅਧਿਐਨ ਕੀਤਾ ਹੈ ?
ਉੱਤਰ-
ਦੂਰਖੀਮ, ਵੈਬਰ, ਟੇਲਰ ਆਦਿ ਨੇ ਧਰਮ ਦਾ ਅਧਿਐਨ ਕੀਤਾ ਹੈ ।

ਪ੍ਰਸ਼ਨ 24.
ਭਾਰਤ ਵਿੱਚ ਪੜ੍ਹੇ ਲਿਖੇ ਵਿਅਕਤੀ ਦਾ ਕੀ ਅਰਥ ਹੈ ?
ਉੱਤਰ-
ਭਾਰਤ ਵਿੱਚ ਜਿਹੜਾ ਵਿਅਕਤੀ ਕਿਸੇ ਵੀ ਭਾਸ਼ਾ ਵਿੱਚ ਪੜ੍ਹ ਲਿਖ ਸਕਦਾ ਹੈ, ਉਹ ਪੜਿਆ ਲਿਖਿਆ ਹੈ ।

ਪ੍ਰਸ਼ਨ 25.
ਭਾਰਤ ਵਿੱਚ ਸਕੂਲਾਂ ਲਈ ਪਾਠਕ੍ਰਮ ਕੌਣ ਤਿਆਰ ਕਰਦਾ ਹੈ ?
ਉੱਤਰ-
ਭਾਰਤ ਵਿੱਚ ਸਕੂਲਾਂ ਲਈ ਪਾਠਕ੍ਰਮ N.C.E.R.T. ਤਿਆਰ ਕਰਦਾ ਹੈ ।

ਪ੍ਰਸ਼ਨ 26.
ਭਾਰਤੀ ਆਧੁਨਿਕ ਸਿੱਖਿਆ ਪ੍ਰਣਾਲੀ ਕਿਸ ਉੱਤੇ ਆਧਾਰਿਤ ਹੈ ?
ਉੱਤਰ-
ਭਾਰਤੀ ਆਧੁਨਿਕ ਸਿੱਖਿਆ ਪ੍ਰਣਾਲੀ ਪੱਛਮੀ ਸਿੱਖਿਆ ਉੱਤੇ ਆਧਾਰਿਤ ਹੈ ।

ਪ੍ਰਸ਼ਨ 27.
ਪ੍ਰਾਚੀਨ ਭਾਰਤੀ ਸਿੱਖਿਆ ਪ੍ਰਣਾਲੀ ਕਿਸ ਉੱਤੇ ਆਧਾਰਿਤ ਹੈ ?
ਉੱਤਰ-
ਪ੍ਰਾਚੀਨ ਭਾਰਤੀ ਸਿੱਖਿਆ ਪ੍ਰਣਾਲੀ ਧਰਮ ਜਾਂ ਧਾਰਮਿਕ ਗ੍ਰੰਥਾਂ ਉੱਤੇ ਆਧਾਰਿਤ ਹੈ ।

ਪ੍ਰਸ਼ਨ 28.
ਸਭ ਤੋਂ ਪਹਿਲਾਂ ਬੱਚੇ ਨੂੰ ਕਿੱਥੇ ਸਿੱਖਿਆ ਪ੍ਰਾਪਤ ਹੁੰਦੀ ਹੈ ?
ਉੱਤਰ-
ਬੱਚੇ ਨੂੰ ਸਭ ਤੋਂ ਪਹਿਲਾਂ ਪਰਿਵਾਰ ਵਿੱਚ ਸਿੱਖਿਆ ਪ੍ਰਾਪਤ ਹੁੰਦੀ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 29.
ਭਾਰਤ ਵਿੱਚ ਆਧੁਨਿਕ ਸਿੱਖਿਆ ਦੀ ਨੀਂਹ ਕਿਸਨੇ ਰੱਖੀ ਸੀ ?
ਉੱਤਰ-
ਭਾਰਤ ਵਿੱਚ ਆਧੁਨਿਕ ਸਿੱਖਿਆ ਦੀ ਨੀਂਹ ਅੰਗਰੇਜ਼ਾਂ ਨੇ ਰੱਖੀ ।

ਪ੍ਰਸ਼ਨ 30.
2011 ਵਿੱਚ ਭਾਰਤ ਦੀ ਸਿੱਖਿਆ ਦਰ ਕਿੰਨੀ ਸੀ ?
ਉੱਤਰ-
2011 ਵਿੱਚ ਭਾਰਤ ਦੀ ਸਿੱਖਿਆ ਦਰ 74% ਸੀ ।

ਪ੍ਰਸ਼ਨ 31.
ਰਸਮੀ ਸਿੱਖਿਆ ਕੀ ਹੁੰਦੀ ਹੈ ?
ਉੱਤਰ-
ਜਿਹੜੀ ਸਿੱਖਿਆ ਵਿਅਕਤੀ ਸਕੂਲ, ਕਾਲਜ, ਵਿਸ਼ਵਵਿਦਿਆਲੇ ਵਿੱਚ ਪ੍ਰਾਪਤ ਕਰਦਾ ਹੈ ਉਸਨੂੰ ਰਸਮੀ ਸਿੱਖਿਆ ਕਹਿੰਦੇ ਹਨ ।

ਪ੍ਰਸ਼ਨ 32.
ਗੈਰ ਰਸਮੀ ਸਿੱਖਿਆ ਕੀ ਹੁੰਦੀ ਹੈ ?
ਉੱਤਰ-
ਉਹ ਸਿੱਖਿਆ ਜਿਹੜੀ ਆਪਣੇ ਰੋਜ਼ਾਨਾ ਦੇ ਕੰਮਾਂ, ਅਨੁਭਵਾਂ ਆਦਿ ਤੋਂ ਪ੍ਰਾਪਤ ਕਰਦਾ ਹੈ, ਗੈਰ ਰਸਮੀ ਸਿੱਖਿਆ ਹੁੰਦੀ ਹੈ ।

ਦਾ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਗਾਂਧੀ ਜੀ ਦੇ ਰਾਜ ਦੀਆਂ ਸ਼ਕਤੀਆਂ ਬਾਰੇ ਕੀ ਵਿਚਾਰ ਸਨ ?
ਉੱਤਰ-
ਗਾਂਧੀ ਜੀ ਦੇ ਅਨੁਸਾਰ ਰਾਜ ਦੀਆਂ ਸ਼ਕਤੀਆਂ ਦਾ ਵਿਕੇਂਦਰੀਕਰਣ ਅਰਥਾਤ ਸ਼ਕਤੀਆਂ ਵੰਡ ਦਿੱਤੀਆਂ ਜਾਣ ਤਾਂਕਿ ਸ਼ਕਤੀਆਂ ਇਕ ਸਥਾਨ ਉੱਤੇ ਹੀ ਕੇਂਦਰਿਤ ਨਾ ਹੋਣ ਅਤੇ ਜੇਕਰ ਇਹਨਾਂ ਨੂੰ ਅੱਡ-ਅੱਡ ਪੱਧਰਾਂ ਵਿੱਚ ਵੰਡ ਦਿੱਤਾ ਜਾਵੇ ਤਾਂ ਸ਼ਕਤੀ ਦਾ ਗ਼ਲਤ ਪ੍ਰਯੋਗ ਨਹੀਂ ਹੋਵੇਗਾ ।

ਪ੍ਰਸ਼ਨ 2.
ਰਾਜ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ?
ਉੱਤਰ-

  1. ਰਾਜ ਆਪਣੀ ਜਨਤਾ ਦੇ ਕਲਿਆਣ ਦੇ ਕੰਮ ਕਰਦਾ ਰਹਿੰਦਾ ਹੈ ।
  2. ਜੇਕਰ ਜ਼ਰੂਰਤ ਪਵੇ ਤਾਂ ਰਾਜ ਸ਼ਕਤੀ ਦਾ ਪ੍ਰਯੋਗ ਵੀ ਕਰਦਾ ਹੈ ।
  3. ਰਾਜ ਦਾ ਆਪਣਾ ਭੂਗੋਲਿਕ ਖੇਤਰ ਹੁੰਦਾ ਹੈ, ਜਨਸੰਖਿਆ ਅਤੇ ਪ੍ਰਭੂਸੱਤਾ ਵੀ ਹੁੰਦੀ ਹੈ ।

ਪ੍ਰਸ਼ਨ 3.
ਰੂਸੋ ਅਤੇ ਪਲੈਟੋ ਦੇ ਅਨੁਸਾਰ ਰਾਜ ਦੀ ਜਨਸੰਖਿਆ ਕਿੰਨੀ ਹੁੰਦੀ ਹੈ ?
ਉੱਤਰ-
ਵੈਸੇ ਤਾਂ ਅਲੱਗ-ਅਲੱਗ ਵਿਦਵਾਨਾਂ ਨੇ ਰਾਜ ਦੀ ਜਨਸੰਖਿਆ ਬਾਰੇ ਅਲੱਗ-ਅਲੱਗ ਵਿਚਾਰ ਦਿੱਤੇ ਹਨ ਪਰ ਰੂਸੋ ਦੇ ਅਨੁਸਾਰ ਰਾਜ ਦੀ ਜਨਸੰਖਿਆ ਘੱਟ ਤੋਂ ਘੱਟ 10,000 ਹੋਣੀ ਚਾਹੀਦੀ ਹੈ ਅਤੇ ਪਲੈਟੋ ਦੇ ਅਨੁਸਾਰ ਆਦਰਸ਼ ਰਾਜ ਦੀ ਜਨਸੰਖਿਆ 5040 ਹੋਣੀ ਚਾਹੀਦੀ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 4.
ਪੂੰਜੀਪਤੀ ਵਰਗ ਕਿਹੜਾ ਹੁੰਦਾ ਹੈ ?
ਉੱਤਰ-
ਪੂੰਜੀਪਤੀ ਵਰਗ ਉਹ ਹੁੰਦਾ ਜਿਸਦੇ ਕੋਲ ਉਤਪਾਦਨ ਦੇ ਸਾਰੇ ਸਾਧਨ ਅਤੇ ਪੈਸਾ ਹੁੰਦਾ ਹੈ ਅਤੇ ਜਿਹੜਾ ਮਜ਼ਦੂਰਾਂ ਨੂੰ ਕੰਮ ਦੇ ਕੇ ਉਹਨਾਂ ਦਾ ਸ਼ੋਸ਼ਣ ਕਰਦਾ ਹੈ । ਪੂੰਜੀਪਤੀ ਵਰਗ ਆਪਣੇ ਪੈਸੇ ਦਾ ਨਿਵੇਸ਼ ਕਰਕੇ ਹੋਰ ਮੁਨਾਫਾ ਕਮਾਉਂਦਾ ਹੈ ।

ਪ੍ਰਸ਼ਨ 5.
ਮਜੂਦਰ ਵਰਗ ਕਿਹੜਾ ਹੁੰਦਾ ਹੈ ?
ਉੱਤਰ-
ਉਹ ਵਰਗ ਜਿਸਦੇ ਕੋਲ ਉਤਪਾਦਨ ਦੇ ਸਾਧਨ ਨਹੀਂ ਹੁੰਦੇ ਅਤੇ ਪੂੰਜੀਪਤੀ ਵਰਗ ਜਿਸਦਾ ਹਮੇਸ਼ਾ ਸ਼ੋਸ਼ਣ ਕਰਦਾ ਹੈ ਅਤੇ ਜਿਹੜਾ ਵਰਗ ਸਿਰਫ਼ ਆਪਣੀ ਕਿਰਤ ਵੇਚ ਕੇ ਆਪਣਾ ਪੇਟ ਪਾਲਦਾ ਹੈ ਉਸਨੂੰ ਮਜ਼ਦੂਰ ਵਰਗ ਕਹਿੰਦੇ ਹਨ । ਇਸਦੇ ਕੋਲ ਉਤਪਾਦਨ ਦਾ ਕੋਈ ਸਾਧਨ ਨਹੀਂ ਹੁੰਦਾ ਹੈ ।

ਪ੍ਰਸ਼ਨ 6.
ਸਾਮਵਾਦੀ ਵਿਵਸਥਾ ਕੀ ਹੁੰਦੀ ਹੈ ?
ਉੱਤਰ-
ਜਿਸ ਵਿਵਸਥਾ ਦਾ ਮੁੱਖ ਉਦੇਸ਼ ਸਮਾਜ ਨੂੰ ਵਰਗ ਰਹਿਤ ਬਣਾਉਣਾ ਅਰਥਾਤ ਉਸ ਤਰਾਂ ਦੇ ਸਮਾਜ ਦਾ ਨਿਰਮਾਣ ਕਰਨਾ ਹੈ ਜਿਸ ਵਿੱਚ ਕੋਈ ਵਰਗ ਨਾ ਹੋਵੇ, ਉਸਨੂੰ ਸਾਮਵਾਦੀ ਵਿਵਸਥਾ ਕਹਿੰਦੇ ਹਨ । ਇਸ ਵਿੱਚ ਉਤਪਾਦਨ ਦੇ ਸਾਰੇ ਸਾਧਨਾਂ ਉੱਤੇ ਰਾਜ ਦਾ ਅਧਿਕਾਰ ਹੁੰਦਾ ਹੈ ।

ਪ੍ਰਸ਼ਨ 7.
ਸਮਾਜਵਾਦ ਕੀ ਹੁੰਦਾ ਹੈ ?
ਉੱਤਰ-
ਮਾਰਕਸ ਦੇ ਅਨੁਸਾਰ ਉਹ ਵਿਵਸਥਾ, ਜਿੱਥੇ ਸਾਰਿਆਂ ਦੀ ਜਰੂਰਤ ਦੇ ਅਨੁਸਾਰ ਅਤੇ ਉਸਦੀ ਯੋਗਤਾ ਦੇ .. ਅਨੁਸਾਰ ਮਿਲੇਗਾ, ਉਹ ਵਿਵਸਥਾ ਸਮਾਜਵਾਦ ਦੀ ਹੋਵੇਗੀ । ਇਸ ਵਿੱਚ ਸਮਾਜ ਵਿੱਚ ਸਮਾਨਤਾ ਵਿਆਪਤ ਹੋ ਜਾਵੇਗੀ ਅਤੇ ਸਾਰਿਆਂ ਨੂੰ ਸਮਾਨ ਰੂਪ ਵਿੱਚ ਰਾਜ ਵੱਲੋਂ ਮਿਲੇਗਾ ।

ਪ੍ਰਸ਼ਨ 8.
ਧਰਮ ਕਿਵੇਂ ਵਿਅਕਤੀ ਨੂੰ ਆਲਸੀ ਬਣਾ ਦਿੰਦਾ ਹੈ ?
ਉੱਤਰ-
ਧਾਰਮਿਕ ਵਿਅਕਤੀ ਵਿੱਚ ਕਿਸਮਤ ਅਤੇ ਕਰਮ ਦੀ ਵਿਚਾਰਧਾਰਾ ਆ ਜਾਂਦੀ ਹੈ । ਇਸ ਕਾਰਨ ਉਹ ਕੰਮ ਕਰਨ ਦੇ ਸਥਾਨ ਉੱਤੇ ਉਸਨੂੰ ਕਰਨਾ ਹੀ ਛੱਡ ਦਿੰਦਾ ਹੈ ਕਿ ਜੋ ਕੁੱਝ ਕਿਸਮਤ ਵਿੱਚ ਹੋਵੇਗਾ ਉਸਨੂੰ ਮਿਲ ਜਾਵੇਗਾ । ਇਸ ਤਰਾਂ ਉਹ ਆਲਸੀ ਬਣ ਜਾਂਦਾ ਹੈ ।

ਪ੍ਰਸ਼ਨ 9.
ਧਰਮ ਸਮਾਜਿਕ ਨਿਯੰਤਰਣ ਕਿਵੇਂ ਕਰਦਾ ਹੈ ?
ਉੱਤਰ-
ਧਰਮ ਕਿਸੇ ਅਲੌਕਿਕ ਸ਼ਕਤੀ ਦੇ ਵਿਸ਼ਵਾਸ ਉੱਤੇ ਆਧਾਰਿਤ ਹੈ ਜਿਸਨੂੰ ਕਿਸੇ ਨੇ ਵੇਖਿਆ ਨਹੀਂ ਹੈ । ਵਿਅਕਤੀ ਇਸ ਸ਼ਕਤੀ ਤੋਂ ਡਰਦਾ ਹੈ ਅਤੇ ਅਜਿਹਾ ਕੋਈ ਕੰਮ ਨਹੀਂ ਕਰਦਾ ਜੋ ਇਸਦੀ ਇੱਛਾ ਦੇ ਵਿਰੁੱਧ ਹੋਵੇ । ਇਸ ਤਰ੍ਹਾਂ ਵਿਅਕਤੀ ਆਪਣੇ ਆਪ ਨੂੰ ਨਿਯੰਤਰਿਤ ਕਰ ਲੈਂਦਾ ਹੈ । ਇਸ ਤਰੀਕੇ ਨਾਲ ਧਰਮ ਸਮਾਜਿਕ ਨਿਯੰਤਰਣ ਕਰਦਾ ਹੈ ।

ਪ੍ਰਸ਼ਨ 10.
ਸਿੱਖਿਆ ਕੀ ਹੁੰਦੀ ਹੈ ?
ਉੱਤਰ-
ਸਿੱਖਿਆ ਵਿਅਕਤੀ ਦੇ ਅੰਦਰ ਸਮਾਜ ਅਤੇ ਹਾਲਾਤਾਂ ਦੇ ਨਾਲ ਤਾਲਮੇਲ ਬਿਠਾਉਣ ਦੀ ਸਮਰੱਥਾ ਵਿਕਸਿਤ ਕਰਕੇ ਉਸਦਾ ਸਮਾਜੀਕਰਣ ਕਰਦੀ ਹੈ । ਸਿੱਖਿਆ ਉਹ ਪ੍ਰਭਾਵ ਹੈ ਜਿਸਨੂੰ ਜਾ ਰਹੀ ਪੀੜ੍ਹੀ ਉਹਨਾਂ ਉੱਤੇ ਪ੍ਰਯੋਗ ਕਰਦੀ ਹੈ ਜੋ ਹਾਲੇ ਬਾਲਿਗ ਨਹੀਂ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 11.
ਸਿੱਖਿਆ ਬੱਚਿਆਂ ਦੇ ਵਿਕਾਸ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਸਿੱਖਿਆ ਬੱਚਿਆਂ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ ਕਿਉਂਕਿ ਸਿੱਖਿਆ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ । ਸਿੱਖਿਆ ਪ੍ਰਾਪਤ ਕਰਨ ਦੇ ਕਾਰਨ ਹੀ ਬੱਚੇ ਨੂੰ ਚੰਗਾ ਜੀਵਨ ਮਿਲਦਾ ਹੈ ਅਤੇ ਭਵਿੱਖ ਬਣਾਉਣ ਵਿੱਚ ਮੱਦਦ ਮਿਲਦੀ ਹੈ ।

ਪ੍ਰਸ਼ਨ 12.
ਸਿੱਖਿਆ ਦੇ ਕੋਈ ਦੋ ਕੰਮ ਦੱਸੋ ।
ਉੱਤਰ-

  1. ਸਿੱਖਿਆ ਸਾਡੇ ਜੀਵਨ ਨੂੰ ਵਿਵਸਥਿਤ ਅਤੇ ਨਿਯੰਤਰਿਤ ਕਰਦੀ ਹੈ ।
  2. ਸਿੱਖਿਆ ਸਾਨੂੰ ਸਮਾਜ ਨਾਲ ਅਨੁਕੂਲਨ ਕਰਨਾ ਸਿਖਾਉਂਦੀ ਹੈ ।
  3. ਸਿੱਖਿਆ ਵਿਅਕਤੀ ਦੇ ਵਿੱਚ ਨੈਤਿਕ ਗੁਣਾਂ ਦਾ ਵਿਕਾਸ ਕਰਦੀ ਹੈ ।

ਪ੍ਰਸ਼ਨ 13.
ਰਾਜ ਕੀ ਹੁੰਦਾ ਹੈ ?
ਉੱਤਰ-
ਰਾਜ ਲੋਕਾਂ ਦਾ ਅਜਿਹਾ ਸਮੂਹ ਹੁੰਦਾ ਹੈ ਜਿਸਦਾ ਇੱਕ ਨਿਸ਼ਚਿਤ ਭੂ-ਭਾਗ ਹੁੰਦਾ ਹੈ, ਜਿਸਦੀ ਆਪਣੀ ਜਨਸੰਖਿਆ ਹੁੰਦੀ ਹੈ, ਆਪਣੀ ਸਰਕਾਰ ਹੁੰਦੀ ਹੈ ਅਤੇ ਪ੍ਰਭੂਸੱਤਾ ਹੁੰਦੀ ਹੈ । ਉਸ ਕੋਲ ਨਿਯੰਤਰਣ ਕਰਨ ਦੀ ਭੌਤਿਕ ਸ਼ਕਤੀ ਵੀ ਹੁੰਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਰਾਜ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-

  1. ਰਾਜ ਸਰਵਜਨਕ ਹਿੱਤਾਂ ਦੀ ਰੱਖਿਆ ਕਰਦਾ ਹੈ ।
  2. ਰਾਜ ਅਮੂਰਤ ਹੁੰਦਾ ਹੈ ।
  3. ਰਾਜ ਦੀ ਮੈਂਬਰਸ਼ਿਪ ਜ਼ਰੂਰੀ ਹੁੰਦੀ ਹੈ ।
  4. ਰਾਜ ਕੋਲ ਅਸਲੀ ਸ਼ਕਤੀਆਂ ਅਤੇ ਪ੍ਰਭੂਸੱਤਾ ਹੁੰਦੀ ਹੈ ।
  5. ਰਾਜ ਦੀ ਇੱਕ ਸਰਕਾਰ ਹੁੰਦੀ ਹੈ ।

ਪ੍ਰਸ਼ਨ 2.
ਰਾਜ ਦੇ ਕੋਈ ਚਾਰ ਜ਼ਰੂਰੀ ਕੰਮ ਦੱਸੋ ।
ਉੱਤਰ-

  1. ਰਾਜ ਅੰਦਰੂਨੀ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਦਾ ਹੈ ।
  2. ਰਾਜ ਨਾਗਰਿਕ ਅਧਿਕਾਰਾਂ ਦੀ ਰੱਖਿਆ ਕਰਦਾ ਹੈ ।
  3. ਰਾਜ ਨਿਆਂ ਪ੍ਰਦਾਨ ਕਰਦਾ ਹੈ ।
  4. ਰਾਜ ਪਰਿਵਾਰ ਦੇ ਸੰਬੰਧਾਂ ਨੂੰ ਸਥਿਰ ਰੱਖਦਾ ਹੈ ।
  5. ਰਾਜ ਬਾਹਰੀ ਹਮਲੇ ਤੋਂ ਰੱਖਿਆ ਕਰਦਾ ਹੈ ।

ਪ੍ਰਸ਼ਨ 3.
ਰਾਜ ਦੇ ਕੋਈ ਚਾਰ ਇੱਛੁਕ ਕੰਮ ਦੱਸੋ ।
ਉੱਤਰ-

  1. ਰਾਜ ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਦੀ ਵਿਵਸਥਾ ਕਰਦਾ ਹੈ ।
  2. ਰਾਜ ਕੁਦਰਤੀ ਸਾਧਨਾਂ ਦਾ ਉਪਯੋਗ ਦੇਸ਼ ਦੀ ਭਲਾਈ ਲਈ ਕਰਦਾ ਹੈ ।
  3. ਰਾਜ ਸਿੱਖਿਆ ਦੇਣ ਦਾ ਪ੍ਰਬੰਧ ਕਰਦਾ ਹੈ ।
  4. ਰਾਜੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਦਾ ਹੈ ।
  5. ਰਾਜ ਵਪਾਰ ਅਤੇ ਉਦਯੋਗ ਦਾ ਸੰਚਾਲਨ ਕਰਦਾ ਹੈ ।

ਪ੍ਰਸ਼ਨ 4.
ਸਰਕਾਰ ।
ਉੱਤਰ-
ਸਰਕਾਰ ਇੱਕ ਅਜਿਹਾ ਸੰਗਠਨ ਹੈ ਜਿਸ ਕੋਲ ਆਦੇਸ਼ਾਤਮਕ ਕੰਟਰੋਲ ਹੁੰਦਾ ਹੈ ਜੋ ਕਿ ਰਾਜ ਵਿੱਚ ਸ਼ਾਂਵਿਵਸਥਾ ਬਣਾਏ ਰੱਖਣ ਵਿੱਚ ਮੱਦਦ ਕਰਦਾ ਹੈ । ਸਰਕਾਰ ਨੂੰ ਵੈਧਤਾ ਪ੍ਰਾਪਤ ਹੁੰਦੀ ਹੈ ਕਿਉਂਕਿ ਸਰਕਾਰ ਕੋਲ ਬਹੁਮਤ ਦਾ ਸਮਰਥਨ ਹੁੰਦਾ ਹੈ । ਸਰਕਾਰ ਤਾਂ ਰਾਜ ਦੇ ਮੰਤਵਾਂ ਨੂੰ ਪੂਰਾ ਕਰਨ ਦਾ ਇੱਕ ਸਾਧਨ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 5.
ਸਰਕਾਰ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਸਰਕਾਰ ਲੋਕਾਂ ਦੁਆਰਾ ਚੁਣੀ ਜਾਂਦੀ ਹੈ ।
  2. ਸਰਕਾਰ ਮੂਰਤ ਹੁੰਦੀ ਹੈ ।
  3. ਸਰਕਾਰ ਕਈ ਅੰਗਾਂ ਤੋਂ ਮਿਲ ਕੇ ਬਣਦੀ ਹੈ ।
  4. ਸਰਕਾਰ ਅਸਥਾਈ ਹੁੰਦੀ ਹੈ ।
  5. ਸਰਕਾਰ ਰਾਜ ਦਾ ਸਾਧਨ ਹੈ ।

ਪ੍ਰਸ਼ਨ 6.
ਸਰਕਾਰ ਦੇ ਕਿੰਨੇ ਅੰਗ ਹੁੰਦੇ ਹਨ ?
ਉੱਤਰ-
ਸਰਕਾਰ ਦੇ ਤਿੰਨ ਅੰਗ ਹੁੰਦੇ ਹਨ-ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਮਤਲਬ ਸਰਕਾਰ ਦੇ ਪ੍ਰਧਾਨ ਮੰਤਰੀ ਅਤੇ ਮੰਤਰੀ ਆਦਿ ਜਿਹੜੇ ਕਾਰਜ ਜਾਂ ਕੰਮ ਕਰਦੇ ਹਨ । ਵਿਧਾਨਪਾਲਿਕਾ ਮਤਲਬ ਸੰਸਦ ਜਾਂ ਵਿਧਾਨ ਸਭਾ ਜਿਹੜੀ ਕਿ ਵਿਧਾਨ ਜਾਂ ਕਾਨੂੰਨ ਬਣਾਉਂਦੀ ਹੈ ਅਤੇ ਨਿਆਂਪਾਲਿਕਾ ਅਰਥਾਤ ਅਦਾਲਤਾਂ, ਜੱਜ ਆਦਿ ਜਿਹੜੇ ਕਾਨੂੰਨਾਂ ਨੂੰ ਲਾਗੂ ਕਰਦੇ ਹਨ ।

ਪ੍ਰਸ਼ਨ 7.
ਸਰਕਾਰ ਦੇ ਕੋਈ ਚਾਰ ਕੰਮ ਦੱਸੋ ।
ਜਾਂ
ਸਰਕਾਰ ਦੇ ਦੋ ਕਾਰਜ ।
ਉੱਤਰ-

  1. ਸਰਕਾਰ ਸਿੱਖਿਆ ਦਾ ਪ੍ਰਸਾਰ ਕਰਦੀ ਹੈ ।
  2. ਸਰਕਾਰ ਗ਼ਰੀਬੀ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹੈ ।
  3. ਸਰਕਾਰ ਸਰਵਜਨਕ ਸਿਹਤ ਦਾ ਧਿਆਨ ਰੱਖਦੀ ਹੈ ।
  4. ਸਰਕਾਰ ਵਪਾਰ ਅਤੇ ਉਦਯੋਗਾਂ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਉਨ੍ਹਾਂ ਲਈ ਨਿਯਮ ਬਣਾਉਂਦੀ ਹੈ ।
  5. ਸਰਕਾਰ ਦੇਸ਼ ਦੀ ਅਰਥ-ਵਿਵਸਥਾ ਨੂੰ ਮਜ਼ਬੂਤ ਕਰਦੀ ਹੈ ।
  6. ਸਰਕਾਰ ਨਿਯੁਕਤੀਆਂ ਕਰਦੀ ਹੈ ।
  7. ਸਰਕਾਰ ਕਾਨੂੰਨ ਬਣਾਉਂਦੀ ਹੈ ।

ਪ੍ਰਸ਼ਨ 8.
ਰਾਜਨੀਤਿਕ ਦਲ ਕੀ ਹੁੰਦਾ ਹੈ ?
ਉੱਤਰ-
ਰਾਜਨੀਤਿਕ ਦਲ ਇੱਕ ਸਮੂਹ ਹੁੰਦਾ ਹੈ ਜਿਹੜਾ ਕੁੱਝ ਨਿਯਮਾਂ ਨਾਲ ਬੰਨ੍ਹਿਆ ਹੁੰਦਾ ਹੈ । ਇਹ ਲੋਕਾਂ ਦੀ ਸਭਾ ਹੈ ਜਿਨ੍ਹਾਂ ਦਾ ਇੱਕੋ-ਇਕ ਮੰਤਵ ਰਾਜਨੀਤਿਕ ਸੱਤਾ ਹਾਸਲ ਕਰਨਾ ਹੁੰਦਾ ਹੈ ਜਿਸ ਲਈ ਉਹ ਸਾਰੇ ਮਿਲ ਕੇ ਉਪਰਾਲਾ ਕਰਦੇ ਹਨ । ਇਸਦੇ ਮੈਂਬਰਾਂ ਦੇ ਵਿਚਾਰ ਸਾਂਝੇ ਹੁੰਦੇ ਹਨ ਕਿਉਂਕਿ ਉਹ ਸਾਰੇ ਇੱਕ ਹੀ ਦਲ ਨਾਲ ਵਾਸਤਾ ਰੱਖਦੇ ਹਨ ।

ਪ੍ਰਸ਼ਨ 9.
ਰਾਜਨੀਤਿਕ ਦਲ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਹਰ ਰਾਜਨੀਤਿਕ ਦਲ ਦੀਆਂ ਨੀਤੀਆਂ ਵੱਖ-ਵੱਖ ਹੁੰਦੀਆਂ ਹਨ ।
  2. ਹਰ ਦਲ ਦੇ ਮੈਂਬਰ ਚੰਗੀ ਤਰ੍ਹਾਂ ਸੰਗਠਿਤ ਹੁੰਦੇ ਹਨ ਅਤੇ ਉਹ ਦਲ ਚੰਗੀ ਤਰ੍ਹਾਂ ਨਿਯੰਤਰਿਤ ਅਤੇ ਸੰਗਠਿਤ ਹੁੰਦਾ ਹੈ ।
  3. ਇਸ ਦੇ ਸਾਰੇ ਮੈਂਬਰ ਇੱਕੋ ਜਿਹੀਆਂ ਨੀਤੀਆਂ ਉੱਪਰ ਵਿਸ਼ਵਾਸ ਕਰਦੇ ਹਨ ।
  4. ਇਸ ਦੇ ਮੈਂਬਰਾਂ ਦਾ ਇੱਕ ਸਾਂਝਾ ਕਾਰਜਕ੍ਰਮ ਹੁੰਦਾ ਹੈ ।
  5. ਹਰ ਚੰਗਾ ਰਾਜਨੀਤਿਕ ਦਲ ਦੇਸ਼ ਦੇ ਹਿੱਤਾਂ ਦਾ ਧਿਆਨ ਰੱਖਦਾ ਹੈ ।

ਪ੍ਰਸ਼ਨ 10.
ਰਾਜਨੀਤਿਕ ਦਲਾਂ ਦੇ ਕੋਈ ਚਾਰ ਕੰਮ ਦੱਸੋ ।
ਉੱਤਰ-

  1. ਇਹ ਲੋਕ ਮਤ ਬਣਾਉਂਦੇ ਹਨ ।
  2. ਇਹ ਰਾਜਨੀਤਿਕ ਸਿੱਖਿਆ ਦਿੰਦੇ ਹਨ ।
  3. ਇਹ ਉਮੀਦਵਾਰ ਚੁਣਨ ਵਿੱਚ ਮੱਦਦ ਕਰਦੇ ਹਨ ।
  4. ਇਹ ਲੋਕਾਂ ਦੀਆਂ ਮੁਸ਼ਕਲਾਂ ਸਰਕਾਰ ਤਕ ਪਹੁੰਚਾਉਂਦੇ ਹਨ ।
  5. ਇਹ ਰਾਸ਼ਟਰੀ ਹਿੱਤਾਂ ਨੂੰ ਮਹੱਤਤਾ ਦਿੰਦੇ ਹਨ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 11.
ਪ੍ਰਭੂਸੱਤਾ (Sovereignty) ।
ਉੱਤਰ-
ਪ੍ਰਭੂਸੱਤਾ ਦਾ ਅਰਥ ਹੈ ਰਾਜ ਉੱਤੇ ਕਿਸੇ ਤਰ੍ਹਾਂ ਦਾ ਅੰਦਰੂਨੀ ਜਾਂ ਬਾਹਰੀ ਦਬਾਵ ਨਾ ਹੋਵੇ ।ਉਹ ਆਪਣੇ ਫ਼ੈਸਲੇ ਲੈਣ ਲਈ ਪੂਰੀ ਤਰ੍ਹਾਂ ਆਜ਼ਾਦ ਹੋਵੇ । ਇਹ ਦੋ ਪ੍ਰਕਾਰ ਦੀ ਹੁੰਦੀ ਹੈ-ਅੰਦਰੂਨੀ ਅਤੇ ਬਾਹਰਲੀ ਪ੍ਰਭੂਸੱਤਾ । ਅੰਦਰਲੀ ਪ੍ਰਭੂਸੱਤਾ ਦਾ ਅਰਥ ਹੁੰਦਾ ਹੈ ਕਿ ਰਾਜ ਹੋਰ ਸਾਰੀਆਂ ਸੰਸਥਾਵਾਂ ਤੋਂ ਉੱਚਾ ਹੁੰਦਾ ਹੈ ਅਤੇ ਉਸਦੀ ਸੀਮਾ ਦੇ ਅੰਦਰ ਰਹਿਣ ਵਾਲੀਆਂ ਹੋਰ ਸੰਸਥਾਵਾਂ ਲਈ ਉਸਦੇ ਆਦੇਸ਼ ਮੰਨਣੇ ਜ਼ਰੂਰੀ ਹਨ । ਹੋਰ ਸੰਸਥਾਵਾਂ ਦੀ ਹੋਂਦ ਰਾਜ ਉੱਤੇ ਨਿਰਭਰ ਕਰਦੀ ਹੈ । ਬਾਹਰਲੀ ਪ੍ਰਭੂਸੱਤਾ ਦਾ ਅਰਥ ਹੈ ਕਿ ਰਾਜ ਦੇਸ਼ ਤੋਂ ਬਾਹਰ ਦੀ ਕਿਸੇ ਵੀ ਤਾਕਤ ਦੇ ਅਧੀਨ ਨਹੀਂ ਹੈ । ਉਹ ਆਪਣੀ ਵਿਦੇਸ਼ੀ ਅਤੇ ਘਰੇਲੂ ਨੀਤੀ ਬਣਾਉਣ ਲਈ ਆਪ ਸੁਤੰਤਰ ਤੇ ਆਜ਼ਾਦ ਹੈ ।

ਪ੍ਰਸ਼ਨ 12.
ਰਾਜ ਦੇ ਕੰਮਾਂ ਦੇ ਵੱਧਣ ਦੇ ਕਾਰਨ ।
ਉੱਤਰ-

  1. ਸਮਾਜਿਕ ਪਰਿਵਰਤਨ ਤੇਜ਼ੀ ਨਾਲ ਹੋ ਰਹੇ ਹਨ ਜਿਸ ਕਰਕੇ ਰਾਜ ਦੇ ਕੰਮ ਵੱਧ ਰਹੇ ਹਨ ।
  2. ਸਮਾਜਿਕ ਜਟਿਲਤਾ ਦੇ ਵੱਧਣ ਕਾਰਨ ਵੀ ਰਾਜ ਦੇ ਕੰਮ ਵੱਧ ਰਹੇ ਹਨ ।
  3. ਦੇਸ਼ ਦੀ ਜਨਸੰਖਿਆ ਦੇ ਤੇਜ਼ੀ ਨਾਲ ਵੱਧਣ ਕਾਰਨ ਤੇ ਉਨ੍ਹਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਰਾਜ ਦੇ ਕੰਮਾਂ ਵਿੱਚ ਵਾਧਾ ਹੋ ਰਿਹਾ ਹੈ ।
  4. ਕਲਿਆਣਕਾਰੀ ਰਾਜ ਦੀ ਧਾਰਣਾ ਕਰਕੇ ਵੀ ਰਾਜ ਦੇ ਕੰਮ ਵੱਧ ਗਏ ਹਨ ।

ਪ੍ਰਸ਼ਨ 13.
ਸਰਕਾਰ ਦੇ ਤਿੰਨ ਅੰਗ ।
ਉੱਤਰ-

  1. ਵਿਧਾਨਪਾਲਿਕਾ – ਇਹ ਸਰਕਾਰ ਦਾ ਵਿਧਾਨਿਕ ਅੰਗ ਹੈ ਜਿਸ ਦਾ ਮੁੱਖ ਕੰਮ ਕਾਨੂੰਨ ਬਣਾਉਣਾ ਤੇ ਕਾਰਜਪਾਲਿਕਾ ਤੇ ਨਿਯੰਤਰਣ ਰੱਖਣਾ ਹੈ । ਇਹ ਸੰਸਦ ਹੈ ।
  2. ਕਾਰਜਪਾਲਿਕਾ – ਇਸਦਾ ਮੁੱਖ ਕੰਮ ਸੰਸਦ ਜਾਂ ਵਿਧਾਨਪਾਲਿਕਾ ਦੁਆਰਾ ਬਣਾਏ ਗਏ ਕਾਨੂੰਨਾਂ ਨੂੰ ਲਾਗੂ ਕਰਨਾ ਤੇ ਪ੍ਰਸ਼ਾਸਨ ਚਲਾਉਣਾ ਹੈ । ਇਹ ਸਰਕਾਰ ਹੈ ।
  3. ਨਿਆਂਪਾਲਿਕਾ – ਇਸਦਾ ਮੁੱਖ ਕੰਮ ਸੰਸਦ ਦੁਆਰਾ ਪਾਸ ਅਤੇ ਸਰਕਾਰ ਦੁਆਰਾ ਲਾਗੂ ਕੀਤੇ ਕਾਨੂੰਨਾਂ ਅਨੁਸਾਰ ਨਿਆਂ ਕਰਨਾ ਹੈ । ਇਹ ਅਦਾਲਤਾਂ ਹੁੰਦੀਆਂ ਹਨ ।

ਪ੍ਰਸ਼ਨ 14.
ਲੋਕਤੰਤਰ ।
ਉੱਤਰ-
ਲੋਕਤੰਤਰ ਸਰਕਾਰ ਦਾ ਹੀ ਇਕ ਪ੍ਰਕਾਰ ਹੈ ਜਿਸ ਵਿੱਚ ਜਨਤਾ ਦਾ ਸ਼ਾਸਨ ਚਲਦਾ ਹੈ । ਇਸ ਵਿੱਚ ਜਨਤਾ ਦੇ ਪ੍ਰਤੀਨਿਧੀ ਆਮ ਜਨਤਾ ਵਿੱਚ ਬਾਲਗਾਂ ਦੇ ਵੋਟ ਦੇਣ ਦੇ ਅਧਿਕਾਰ ਨਾਲ ਚੁਣੇ ਜਾਂਦੇ ਹਨ ਅਤੇ ਇਹ ਪ੍ਰਤੀਨਿਧੀ ਹੀ ਜਨਤਾ ਦਾ ਪ੍ਰਤੀਨਿਧੀਤਵ ਕਰਕੇ ਉਹਨਾਂ ਦੇ ਵੱਲੋਂ ਬੋਲਦੇ ਹਨ । ਇਹ ਕਈ ਸੰਕਲਪਾਂ ਜਿਵੇਂ ਕਿ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਇਹ ਹੀ ਇਸਦਾ ਕਾਰਜਵਾਹਕ ਆਧਾਰ ਹੈ । ਇਸ ਦੇ ਪਿੱਛੇ ਮੁਲ ਵਿਚਾਰ ਇਹ ਹੈ ਕਿ ਸਮਾਜ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸਮਾਨਤਾ ਹੋਣੀ ਚਾਹੀਦੀ ਹੈ । ਇਸ ਵਿੱਚ ਹਰੇਕ ਵਿਅਕਤੀ ਨੂੰ ਸੰਵਿਧਾਨ ਦੇ ਅਨੁਸਾਰ ਬੋਲਣ ਅਤੇ ਸੰਗਠਨ ਬਣਾਉਣ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ ।

ਪ੍ਰਸ਼ਨ 15.
ਸ਼ਕਤੀ ।
ਉੱਤਰ-
ਸਮਾਜ ਆਮ ਤੌਰ ਉੱਤੇ ਵਰਗਾਂ ਵਿੱਚ ਵੰਡਿਆ ਹੁੰਦਾ ਹੈ ਅਤੇ ਇਹਨਾਂ ਵਰਗਾਂ ਦੇ ਹਿਸਾਬ ਨਾਲ ਵਿਅਕਤੀਆਂ ਨੂੰ ਰੁਤਬਾ ਅਤੇ ਭੂਮਿਕਾ ਵੀ ਪ੍ਰਾਪਤ ਹੁੰਦੀ ਹੈ । ਹਰੇਕ ਵਿਅਕਤੀ ਦਾ ਰੁਤਬਾ ਅਤੇ ਭੂਮਿਕਾ ਵੱਖ-ਵੱਖ ਹੁੰਦੀ ਹੈ । ਸਮਾਜ ਦੀ ਵੱਖ-ਵੱਖ ਵਰਗਾਂ ਵਿੱਚ ਵੰਡ ਨੂੰ ਸਤਰੀਕਰਣ ਦਾ ਨਾਮ ਦਿੱਤਾ ਜਾਂਦਾ ਹੈ । ਜਦੋਂ ਵਿਅਕਤੀ ਸਮਾਜ ਵਿਚ ਰਹਿੰਦੇ ਹੋਏ ਆਪਣੇ ਰੁਤਬੇ ਅਤੇ ਭੂਮਿਕਾ ਨੂੰ ਨਿਭਾਉਂਦੇ ਹੋਏ ਕਿਸੇ ਨਾ ਕਿਸੇ ਸਥਿਤੀ ਨੂੰ ਪ੍ਰਾਪਤ ਕਰਦਾ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਉਸਨੇ ਸ਼ਕਤੀ ਜਾਂ ਤਾਕਤ ਪ੍ਰਾਪਤ ਕਰ ਲਈ ਹੈ । ਇਸ ਤਰ੍ਹਾਂ ਸ਼ਕਤੀ ਸਮਝੌਤੇ ਅਤੇ ਸੌਦਾ ਕਰਨ ਦੀ ਪ੍ਰਕ੍ਰਿਆ ਹੈ ਜਿਸ ਵਿੱਚ ਪਹਿਲ ਰੱਖ ਕੇ ਸੰਬੰਧਾਂ ਲਈ ਫੈਸਲੇ ਲਏ ਜਾਂਦੇ ਹਨ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 16.
ਯਾਂਤਰਿਕ ਏਕਤਾ (Mechanical Solidarity) ਕੀ ਹੁੰਦੀ ਹੈ ?
ਉੱਤਰ-
ਦੁਰਖੀਮ ਦੇ ਅਨੁਸਾਰ ਸਮਾਜ ਦੇ ਮੈਂਬਰਾਂ ਵਿੱਚ ਮਿਲਣ ਵਾਲੀਆਂ ਸਮਾਨਤਾਵਾਂ ਕਾਰਨ ਯਾਂਤਰਿਕ ਏਕਤਾ ਆਉਂਦੀ ਹੈ । ਜਿਸ ਸਮਾਜ ਦੇ ਮੈਂਬਰਾਂ ਦਾ ਜੀਵਨ ਸਮਾਨਤਾਵਾਂ ਨਾਲ ਭਰਪੂਰ ਹੁੰਦਾ ਹੈ ਅਤੇ ਜਿੱਥੇ ਵਿਚਾਰਾਂ, ਪ੍ਰਤੀਮਾਨਾਂ, ਆਦਰਸ਼ਾਂ ਦੇ ਪ੍ਰਤੀਮਾਨ ਪ੍ਰਚਲਿਤ ਹੁੰਦੇ ਹਨ ਉੱਥੇ ਇਨ੍ਹਾਂ ਸਮਾਨਤਾਵਾਂ ਦੇ ਫਲਸਰੂਪ ਇੱਕ ਏਕਤਾ ਹੋ ਜਾਂਦੀ ਹੈ ਜਿਸ ਨੂੰ ਦੁਰਖੀਮ ਨੇ ਯਾਂਤਰਿਕ ਏਕਤਾ ਆਖਿਆ ਹੈ ! ਇੱਥੇ ਮੈਂਬਰ ਇੱਕ ਯੰਤਰ ਜਾਂ ਮਸ਼ੀਨ ਵਾਂਗ ਕੰਮ ਕਰਦੇ ਹਨ । ਇਸ ਨੂੰ ਦਮਨਕਾਰੀ ਕਾਨੂੰਨ ਵਿਅਕਤ ਕਰਦਾ ਹੈ । ਇਹ ਆਦਿਮ ਸਮਾਜਾਂ ਵਿੱਚ ਹੁੰਦੀ ਹੈ ।

ਪ੍ਰਸ਼ਨ 17.
ਆਂਗਿਕ ਏਕਤਾ (Organic Solidarity) ਕੀ ਹੁੰਦੀ ਹੈ ?
ਉੱਤਰ-
ਆਧੁਨਿਕ ਸਮਾਜ ਵਿਅਕਤੀ ਪ੍ਰਤੱਖ ਰੂਪ ਨਾਲ ਇਕ-ਦੂਜੇ ਨਾਲ ਬੰਨਿਆ ਨਹੀਂ ਰਹਿੰਦਾ । ਇੱਥੇ ਆਪਸੀ ਸੰਬੰਧਾਂ ਦਾ ਕਾਫ਼ੀ ਮਹੱਤਵ ਹੁੰਦਾ ਹੈ । ਵਿਅਕਤੀਆਂ ਵਿੱਚ ਕਿਰਤ ਵੰਡ ਅਤੇ ਵਿਸ਼ੇਸ਼ੀਕਰਣ ਆਉਣ ਕਾਰਨ ਕਾਫ਼ੀ ਭਿੰਨਤਾਵਾਂ ਆ ਜਾਂਦੀਆਂ ਹਨ । ਜਿਸ ਕਰਕੇ ਵਿਅਕਤੀਆਂ ਨੂੰ ਇੱਕ ਦੂਜੇ ਉੱਪਰ ਕਾਫ਼ੀ ਨਿਰਭਰ ਰਹਿਣਾ ਪੈਂਦਾ ਹੈ । ਵਿਅਕਤੀ ਕਿਸੇ ਖ਼ਾਸ ਕੰਮ ਵਿੱਚ ਹੀ ਯੋਗਤਾ ਪ੍ਰਾਪਤ ਕਰ ਸਕਦਾ ਹੈ ਅਤੇ ਸਾਰੇ ਇਸ ਕਰਕੇ ਇੱਕ-ਦੂਜੇ ਉੱਪਰ ਨਿਰਭਰ ਕਰਦੇ ਹਨ । ਸਾਰੇ ਮਜਬੂਰੀ ਵਿੱਚ ਇਕ-ਦੂਜੇ ਦੇ ਨੇੜੇ ਆਉਂਦੇ ਹਨ ਅਤੇ ਇੱਕ ਏਕਤਾ ਵਿੱਚ ਬੰਨ੍ਹੇ ਜਾਂਦੇ ਹਨ ਜਿਸ ਨੂੰ ਦੁਰਖੀਮ ਨੇ ਆਂਗਿਕ ਏਕਤਾ ਦਾ ਨਾਂ ਦਿੱਤਾ ਹੈ ।

ਪ੍ਰਸ਼ਨ 18.
ਉਤਪਾਦਨ ।
ਉੱਤਰ-
ਉਤਪਾਦਨ ਦਾ ਅਰਥ ਅਜਿਹੀ ਕਿਰਿਆ ਤੋਂ ਹੈ ਜਿਹੜੀ ਵਿਅਕਤੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕਿਸੇ ਚੀਜ਼ ਦਾ ਨਿਰਮਾਣ ਕਰਦੀ ਹੈ । ਇਸ ਨੂੰ ਕਿਸੇ ਚੀਜ਼ ਨੂੰ ਉਪਯੋਗ ਕਰਨ ਦੇ ਰੂਪ ਵਿੱਚ ਵੀ ਪਰਿਭਾਸ਼ਿਤ ਕਰ ਸਕਦੇ ਹਨ । ਕਿਸੇ ਚੀਜ਼ ਦੇ ਨਿਰਮਾਣ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ; ਜਿਵੇਂ-ਕੁਦਰਤੀ ਸਾਧਨ, ਮਨੁੱਖੀ ਤਾਕਤ, ਮਜ਼ਦੁਰੀ, ਟੈਕਨਾਲੋਜੀ, ਉੱਦਮੀ ਆਦਿ । ਇਸ ਤਰ੍ਹਾਂ ਉਤਪਾਦਨ ਅਜਿਹੀ ਕਿਰਿਆ ਹੈ ਜਿਸ ਵਿੱਚ ਵਿਅਕਤੀ ਆਪਣੀ ਜ਼ਰੂਰਤ ਦੀ ਪੂਰਤੀ ਲਈ ਕਿਸੇ ਚੀਜ਼ ਨੂੰ ਬਣਾਉਂਦਾ ਹੈ ਅਤੇ ਉਸ ਚੀਜ਼ ਦਾ ਉਪਯੋਗ ਕਰਦਾ ਹੈ ।

ਪ੍ਰਸ਼ਨ 19.
ਖਪਤ ।
ਜਾਂ
ਉਪਭੋਗ ।
ਉੱਤਰ-
ਕਿਸੇ ਚੀਜ਼ ਦੇ ਉਤਪਾਦਨ ਦੇ ਨਾਲ-ਨਾਲ ਖਪਤ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਬਗ਼ੈਰ ਖਪਤ ਦੇ ਉਤਪਾਦਨ ਨਹੀਂ ਹੋ ਸਕਦਾ ! ਖਪਤ ਦਾ ਅਰਥ ਹੁੰਦਾ ਹੈ ਕਿਸੇ ਚੀਜ਼ ਦਾ ਉਪਭੋਗ ਕਰਨਾ ਤੇ ਉਪਯੋਗ ਦਾ ਅਰਥ ਹੈ ਉਹ ਗੁਣ ਜੋ ਕਿਸੇ ਚੀਜ਼ ਨੂੰ ਮਨੁੱਖ ਦੀ ਜ਼ਰੂਰਤ ਪੂਰਾ ਕਰਨ ਦੇ ਯੋਗ ਬਣਾਉਂਦੀ ਹੈ । ਇਹ ਹਰੇਕ ਸਮਾਜ ਦਾ ਮੁੱਖ ਕੰਮ ਹੁੰਦਾ ਹੈ ਕਿ ਉਹ ਖਪਤ ਨੂੰ ਸਮਾਜ ਲਈ ਨਿਯਮਿਤ ਤੇ ਨਿਯੰਤਰਿਤ ਕਰੇ ।

ਪ੍ਰਸ਼ਨ 20.
ਵਟਾਂਦਰਾ ।
ਜਾਂ
ਵੰਡ ।
ਉੱਤਰ-
ਕਿਸੇ ਚੀਜ਼ ਦੇ ਲੈਣ-ਦੇਣ ਨੂੰ ਵਟਾਂਦਰਾ ਕਹਿੰਦੇ ਹਨ । ਇਸਦਾ ਅਰਥ ਹੈ ਕਿਸੇ ਵਸਤੂ ਦੀ ਥਾਂ ਦੂਜੀ, ਵਸਤੂ ਨੂੰ ਦੇਣਾ । ਵਟਾਂਦਰਾ ਅੱਜ-ਕਲ੍ਹ ਦਾ ਨਹੀਂ ਬਲਕਿ ਪੁਰਾਤਨ ਸਮਾਜਾਂ ਤੋਂ ਹੀ ਚਲਿਆ ਆ ਰਿਹਾ ਹੈ । ਵਟਾਂਦਰਾ ਕਈ ਤਰੀਕੇ ਦਾ ਹੁੰਦਾ ਹੈ ; ਜਿਵੇਂ-ਚੀਜ਼ ਦੇ ਬਦਲੇ ਚੀਜ਼, ਸੇਵਾ ਦੇ ਬਦਲੇ ਚੀਜ਼, ਸੇਵਾ ਦੇ ਬਦਲੇ ਸੇਵਾ, ਚੀਜ਼ ਦੇ ਬਦਲੇ ਪੈਸਾ, ਸੇਵਾ ਦੇ ਬਦਲੇ ਪੈਸਾ, ਪੈਸੇ ਦੇ ਬਦਲੇ ਪੈਸਾ ! ਵਟਾਂਦਰਾ ਦੋ ਤਰ੍ਹਾਂ ਦਾ ਹੁੰਦਾ ਹੈ ਪ੍ਰਤੱਖ ਤੇ ਅਪ੍ਰਤੱਖ । ਵਟਾਂਦਰਾ ਸਭ ਤੋਂ ਪਹਿਲਾਂ ਚੀਜ਼ਾਂ ਦੀ ਚੀਜ਼ਾਂ ਨਾਲ, ਸੇਵਾ ਬਦਲੇ ਚੀਜ਼ਾਂ ਨਾਲ ਤੇ ਸੇਵਾ ਬਦਲੇ ਸੇਵਾ ਦਾ ਲੈਣ-ਦੇਣ ਹੁੰਦਾ ਹੈ । ਅਖ ਵਟਾਂਦਰੇ ਵਿੱਚ ਤੋਹਫ਼ੇ ਦਾ ਵਟਾਂਦਰਾ ਸਭ ਤੋਂ ਆਮ ਰੂਪ ਹੈ ।

ਪ੍ਰਸ਼ਨ 21.
ਵੰਡ ।
ਉੱਤਰ-
ਆਮ ਵਿਅਕਤੀ ਲਈ ਵੰਡ ਦਾ ਮਤਲਬ ਚੀਜ਼ਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਲੈ ਕੇ ਜਾਣਾ ਤੇ ਉਸ ਨੂੰ ਵੇਚਣ ਤੋਂ ਹੈ । ਪਰ ਅਰਥ ਸ਼ਾਸਤਰ ਵਿਚ ਵੰਡ ਉਹ ਪ੍ਰਕਿਰਿਆ ਹੈ ਜਿਸ ਨਾਲ ਕਿਸੇ ਆਰਥਿਕ ਚੀਜ਼ ਦਾ ਕੁੱਲ ਮੁੱਲ ਉਨ੍ਹਾਂ ਵਿਅਕਤੀਆਂ ਵਿੱਚ ਵੰਡਿਆ ਜਾਂਦਾ ਹੈ ਜਿਨ੍ਹਾਂ ਨੇ ਉਸ ਚੀਜ਼ ਦੇ ਉਤਪਾਦਨ ਵਿੱਚ ਹਿੱਸਾ ਪਾਇਆ ਹੈ । ਵੱਖ-ਵੱਖ ਲੋਕਾਂ ਤੇ ਸਮੂਹਾਂ ਦਾ ਆਪਣਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ । ਇਸ ਤਰ੍ਹਾਂ ਉਨ੍ਹਾਂ ਨੂੰ ਦਿੱਤਾ ਪੈਸਾ ਜਾਂ ਮੁਆਵਜ਼ਾ ਵੰਡ ਹੁੰਦੀ ਹੈ ; ਜਿਵੇਂ-ਜ਼ਮੀਨ ਦੇ ਮਾਲਕ ਨੂੰ ਕਿਰਾਇਆ, ਮਜ਼ਦੂਰ ਨੂੰ ਮਜ਼ਦੂਰੀ, ਪੈਸੇ ਲਗਾਣ ਵਾਲੇ ਨੂੰ ਵਿਆਜ, ਸਰਕਾਰ ਨੂੰ ਟੈਕਸ ਆਦਿ ਦੇ ਰੂਪ ਵਿੱਚ ਇਸ ਵੰਡ ਦਾ ਹਿੱਸਾ ਪ੍ਰਾਪਤ ਹੁੰਦਾ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 22.
ਧਰਮ ।
ਉੱਤਰ-
ਧਰਮ ਮਨੁੱਖੀ ਜੀਵ ਦੀ ਸਰਵ-ਸ਼ਕਤੀਮਾਨ ਪਰਮਾਤਮਾ ਦੇ ਪ੍ਰਤੀ ਸ਼ਰਧਾ ਦਾ ਨਾਮ ਹੈ ਜਾਂ ਧਰਮ ਦਾ ਅਰਥ ਹੈ। ਪਰਮਾਤਮਾ ਦੇ ਸਾਹਮਣੇ ਹੋਣ ਦਾ ਅਨੁਭਵ । ਧਰਮ ਵਿੱਚ ਵਿਅਕਤੀ ਆਪਣੇ ਆਪ ਨੂੰ ਅਲੌਕਿਕ ਸ਼ਕਤੀ ਨਾਲ ਸੰਬੰਧ ਸਥਾਪਿਤ ਕਰਨਾ ਮੰਨਦਾ ਹੈ ।

ਪ੍ਰਸ਼ਨ 23.
ਧਰਮ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਧਰਮ ਵਿੱਚ ਅਲੌਕਿਕ ਸ਼ਕਤੀਆਂ ਵਿੱਚ ਵਿਸ਼ਵਾਸ ਹੁੰਦਾ ਹੈ ।
  2. ਧਰਮ ਵਿੱਚ ਬਹੁਤ ਸਾਰੇ ਸੰਸਕਾਰ ਹੁੰਦੇ ਹਨ ।
  3. ਧਰਮ ਵਿੱਚ ਧਾਰਮਿਕ ਕਾਰਜ ਵਿਧੀਆਂ ਵੀ ਹੁੰਦੀਆਂ ਹਨ ।
  4. ਧਰਮ ਵਿੱਚ ਧਾਰਮਿਕ ਪ੍ਰਤੀਕ ਅਤੇ ਚਿੰਨ੍ਹ ਵੀ ਹੁੰਦੇ ਹਨ ।

ਪ੍ਰਸ਼ਨ 24.
ਧਰਮ ਦੇ ਕੰਮ ।
ਉੱਤਰ-

  1. ਧਰਮ ਸਮਾਜਿਕ ਸੰਗਠਨ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ ।
  2. ਧਰਮ ਸਮਾਜਿਕ ਜੀਵਨ ਨੂੰ ਨਿਸ਼ਚਿਤ ਰੂਪ ਪ੍ਰਦਾਨ ਕਰਦਾ ਹੈ ।
  3. ਧਰਮ ਪਰਿਵਾਰਕ ਜੀਵਨ ਨੂੰ ਸੰਗਠਿਤ ਕਰਦਾ ਹੈ ।
  4. ਧਰਮ ਸਮਾਜਿਕ ਨਿਯੰਤਰਣ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।
  5. ਧਰਮ ਭੇਦਭਾਵ ਨੂੰ ਦੂਰ ਕਰਨ ਵਿੱਚ ਮੱਦਦ ਕਰਦਾ ਹੈ ।
  6. ਧਰਮ ਸਮਾਜ ਕਲਿਆਣ ਦੇ ਕੰਮਾਂ ਲਈ ਉਤਸ਼ਾਹਿਤ ਕਰਦਾ ਹੈ ।
  7. ਧਰਮ ਵਿਅਕਤੀ ਦਾ ਵਿਕਾਸ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।
  8. ਧਰਮ ਵਿਅਕਤੀ ਦਾ ਸਮਾਜੀਕਰਣ ਕਰਨ ਵਿਚ ਮੱਦਦ ਕਰਦਾ ਹੈ ।

ਪ੍ਰਸ਼ਨ 25.
ਧਰਮ ਦੇ ਦੋਸ਼ ।
ਉੱਤਰ-

  1. ਧਰਮ ਸਮਾਜਿਕ ਉੱਨਤੀ ਦੇ ਰਸਤੇ ਵਿੱਚ ਰੁਕਾਵਟ ਬਣਦਾ ਹੈ ।
  2. ਧਰਮ ਕਰਕੇ ਵਿਅਕਤੀ ਕਿਸਮਤ ਦੇ ਸਹਾਰੇ ਰਹਿ ਜਾਂਦਾ ਹੈ ।
  3. ਧਰਮ ਰਾਸ਼ਟਰੀ ਏਕਤਾ ਦਾ ਵਿਰੋਧੀ ਹੁੰਦਾ ਹੈ ।
  4. ਧਰਮ ਸਮਾਜਿਕ ਸਮੱਸਿਆਵਾਂ ਨੂੰ ਵਧਾਉਂਦਾ ਹੈ ।
  5. ਧਰਮ ਪਰਿਵਰਤਨ ਦੇ ਰਸਤੇ ਵਿੱਚ ਰੁਕਾਵਟ ਬਣਦਾ ਹੈ ।
  6. ਧਰਮ ਸਮਾਜ ਨੂੰ ਵੰਡ ਦਿੰਦਾ ਹੈ ।

ਪ੍ਰਸ਼ਨ 26.
ਧਰਮ ਸਮਾਜਿਕ ਜੀਵਨ ਨੂੰ ਨਿਸ਼ਚਿਤ ਰੂਪ ਦਿੰਦਾ ਹੈ ।
ਉੱਤਰ-
ਕੋਈ ਵੀ ਧਰਮ ਰੀਤੀ-ਰਿਵਾਜਾਂ, ਰੂੜ੍ਹੀਆਂ ਦਾ ਇਕੱਠ ਹੁੰਦਾ ਹੈ । ਇਹ ਰੀਤੀ ਰਿਵਾਜ ਤੇ ਰੂੜ੍ਹੀਆਂ ਸੰਸਕ੍ਰਿਤੀ ਦਾ ਵੀ ਹਿੱਸਾ ਹੁੰਦੇ ਹਨ । ਇਸ ਤਰ੍ਹਾਂ ਧਰਮ ਕਾਰਨ ਸਮਾਜਿਕ ਵਾਤਾਵਰਣ ਤੇ ਸੰਸਕ੍ਰਿਤੀ ਵਿੱਚ ਸੰਤੁਲਨ ਬਣ ਜਾਂਦਾ ਹੈ । ਇਸ ਸੰਤੁਲਨ ਕਰਕੇ ਸਮਾਜਿਕ ਜੀਵਨ ਨੂੰ ਨਿਸ਼ਚਿਤ ਰੂਪ ਮਿਲ ਜਾਂਦਾ ਹੈ । ਧਰਮ ਕਰਕੇ ਲੋਕ ਰੀਤੀ-ਰਿਵਾਜਾਂ, ਰੁੜੀਆਂ ਦਾ ਆਦਰ ਕਰਦੇ ਹਨ ਤੇ ਹੋਰ ਲੋਕਾਂ ਨਾਲ ਸੰਤੁਲਨ ਬਣਾ ਕੇ ਚਲਦੇ ਹਨ । ਇਸ ਤਰ੍ਹਾਂ ਦੇ ਸੰਤੁਲਨ ਨਾਲ ਹੀ ਸਮਾਜਿਕ ਜੀਵਨ ਸਹੀ ਤਰੀਕੇ ਚਲਦਾ ਰਹਿੰਦਾ ਹੈ ਤੇ ਇਹ ਸਭ ਕੁਝ ਧਰਮ ਕਰਕੇ ਹੀ ਹੁੰਦਾ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 27.
ਧਰਮ ਅਤੇ ਸਮਾਜਿਕ ਨਿਯੰਤਰਣ ।
ਉੱਤਰ-
ਧਰਮ ਸਮਾਜਿਕ ਨਿਯੰਤਰਣ ਦੇ ਪ੍ਰਮੁੱਖ ਸਾਧਨਾਂ ਵਿੱਚੋਂ ਇੱਕ ਹੈ । ਧਰਮ ਦੇ ਪਿੱਛੇ ਸਾਰੇ ਸਮੁਦਾਇ ਦੀ ਅਨੁਮਤੀ ਹੁੰਦੀ ਹੈ । ਵਿਅਕਤੀ ਉੱਤੇ ਨਾ ਚਾਹੁੰਦੇ ਹੋਏ ਵੀ ਧਰਮ ਜ਼ਬਰਦਸਤੀ ਪ੍ਰਭਾਵ ਪਾਉਂਦਾ ਹੈ ਤੇ ਉਹ ਇਸਦਾ ਪ੍ਰਭਾਵ ਵੀ ਮਹਿਸੂਸ ਕਰਦਾ ਹੈ ਕਿ ਧਰਮ ਦਾ ਉਨ੍ਹਾਂ ਦੇ ਜੀਵਨ ਉੱਤੇ ਜ਼ਬਰਦਸਤ ਪ੍ਰਭਾਵ ਹੁੰਦਾ ਹੈ । ਧਰਮ ਆਪਣੇ ਮੈਂਬਰਾਂ ਦੇ ਜੀਵਨ ਨੂੰ ਇਸ ਤਰ੍ਹਾਂ ਨਿਯੰਤਰਿਤ ਤੇ ਨਿਰਦੇਸ਼ਿਤ ਕਰਦਾ ਹੈ ਕਿ ਵਿਅਕਤੀ ਨੂੰ ਧਰਮ ਦੇ ਅੱਗੇ ਝੁਕਣਾ ਤੇ ਉਸਦਾ ਕਿਹਾ ਮੰਨਣਾ ਹੀ ਪੈਂਦਾ ਹੈ । ਧਰਮ ਅਲੌਕਿਕ ਸ਼ਕਤੀ ਉੱਤੇ ਵਿਸ਼ਵਾਸ ਹੈ ਤੇ ਲੋਕ ਉਸ ਅਲੌਕਿਕ ਸ਼ਕਤੀ ਦੇ ਕ੍ਰੋਧ ਤੋਂ ਬਚਣ ਲਈ ਕੋਈ ਅਜਿਹਾ ਕੰਮ ਨਹੀਂ ਕਰਦੇ ਜਿਹੜਾ ਕਿ ਉਸ ਦੀਆਂ ਇੱਛਾਵਾਂ ਦੇ ਵਿਰੁੱਧ ਹੋਵੇ । ਇਸ ਤਰ੍ਹਾਂ ਲੋਕਾਂ ਦੇ ਵਿਵਹਾਰ ਤੇ ਕਿਰਿਆ ਕਰਨ ਦੇ ਤਰੀਕੇ ਧਰਮ ਦੁਆਰਾ ਨਿਯੰਤਰਿਤ ਹੁੰਦੇ ਹਨ ।

ਧਰਮ ਵਿੱਚ ਪਾਪ-ਪੁੰਨ, ਪਵਿੱਤਰ-ਅਪਵਿੱਤਰ ਦੀ ਧਾਰਨਾ ਹੁੰਦੀ ਹੈ ਜਿਹੜੀ ਵਿਅਕਤੀ ਨੂੰ ਧਰਮ ਦੇ ਵਿਰੁੱਧ ਕੰਮ ਕਰਨ ਤੋਂ ਰੋਕਦੀ ਹੈ । ਇਹ ਮਾਨਤਾ ਹੈ ਕਿ ਧਰਮ ਦੇ ਵਿਰੁੱਧ ਕੰਮ ਕਰਨਾ ਪਾਪ ਹੈ ਜੋ ਵਿਅਕਤੀ ਨੂੰ ਨਰਕ ਵਿੱਚ ਲੈ ਕੇ ਜਾਂਦਾ ਹੈ ਅਤੇ ਧਰਮ ਦੇ ਅਨੁਸਾਰ ਕੰਮ ਕਰਨ ਵਾਲੇ ਨੂੰ ਸਵਰਗ ਵਿੱਚ ਜਗ੍ਹਾ ਮਿਲ ਜਾਂਦੀ ਹੈ । ਇਸੇ ਤਰ੍ਹਾਂ ਦਾਨ ਦੇਣਾ, ਸਹਿਯੋਗ ਕਰਨਾ, ਸਹਿਣਸ਼ੀਲਤਾ ਦਿਖਾਉਣਾ ਵੀ ਧਰਮ ਹੀ ਸਿਖਾਉਂਦਾ ਹੈ | ਧਰਮ ਲੋਕਾਂ ਨੂੰ ਗਲਤ ਕੰਮ ਕਰਨ ਦੇ ਵਿਰੁੱਧ ਵੀ ਜਾਣ ਨੂੰ ਕਹਿੰਦਾ ਹੈ । ਇਸ ਤਰ੍ਹਾਂ ਧਰਮ ਸਮਾਜ ਉੱਪਰ ਇੱਕ ਨਿਯੰਤਰਣ ਰੱਖਣ ਦਾ ਕੰਮ ਕਰਦਾ ਹੈ ।

ਪ੍ਰਸ਼ਨ 28.
ਪਵਿੱਤਰ ।
ਜਾਂ
ਪਾਵਨ ।
ਉੱਤਰ-
ਦੁਰਖੀਮ ਅਨੁਸਾਰ ਸਾਰੇ ਧਾਰਮਿਕ ਵਿਸ਼ਵਾਸ ਆਦਰਸ਼ਾਤਮਕ ਵਸਤੂ ਜਗਤ ਨੂੰ ਪਵਿੱਤਰ (Sacred) ਅਤੇ ਸਧਾਰਨ (Profane) ਦੇ ਵਰਗਾਂ ਵਿਚ ਵੰਡਦੇ ਹਨ । ਪਵਿੱਤਰ ਵਸਤੂਆਂ ਵਿਚ ਦੇਵਤਾਵਾਂ ਅਤੇ ਅਧਿਆਤਮਿਕ ਸ਼ਕਤੀਆਂ ਜਾਂ ਆਤਮਾਵਾਂ ਤੋਂ ਇਲਾਵਾ ਗੁਫ਼ਾਵਾਂ, ਰੁੱਖ, ਪੱਥਰ, ਨਦੀ ਆਦਿ ਸ਼ਾਮਲ ਹੋ ਸਕਦੇ ਹਨ । ਸਧਾਰਨ ਵਸਤੂਆਂ ਦੀ ਤੁਲਨਾ ਵਿਚ ਪਵਿੱਤਰ ਵਸਤੂਆਂ ਜ਼ਿਆਦਾ ਸ਼ਕਤੀ ਅਤੇ ਮਾਨ ਰੱਖਦੀਆਂ ਹਨ । ਦੁਰਖੀਮ ਅਨੁਸਾਰ, “ਧਰਮ ਪਵਿੱਤਰ ਵਸਤੂਆਂ ਅਰਥਾਤ ਅਲੱਗ ਅਤੇ ਪ੍ਰਤੀਬੰਧਿਤ ਵਸਤਾਂ ਨਾਲ ਸੰਬੰਧਿਤ ਵਿਸ਼ਵਾਸਾਂ ਅਤੇ ਕ੍ਰਿਆਵਾਂ ਦੀ ਸੰਹਿਤ ਵਿਵਸਥਾ ਹੈ ।

ਪ੍ਰਸ਼ਨ 29.
ਪੰਚਾਇਤ ਸੰਸਥਾਵਾਂ ਦੇ ਕੋਈ ਬਾਰ ਕੰਮ ਦੱਸੋ ।
ਉੱਤਰ-

  1. ਡੇਅਰੀ, ਪਸ਼ੂ ਪਾਲਣ ਤੇ ਮੁਰਗੀ ਪਾਲਣ ਸੰਬੰਧੀ ਕੰਮ
  2. ਛੋਟੀਆਂ ਸਿੰਜਾਈ ਯੋਜਨਾਵਾਂ ।
  3. ਖੇਤੀਬਾੜੀ ਨਾਲ ਸੰਬੰਧਿਤ ਕੰਮ
  4. ਲਘੂ ਉਦਯੋਗਾਂ ਸੰਬੰਧੀ ਕੰਮ ।

ਪ੍ਰਸ਼ਨ 30.
ਪੰਚਾਇਤੀ ਰਾਜ ਦੇ ਤਿੰਨ ਪੱਧਰ ਦੱਸੋ ।
ਉੱਤਰ-

  1. ਗਰਾਮ ਪੰਚਾਇਤ (Gram Panchayat)
  2. ਪੰਚਾਇਤ ਸੰਮਤੀ (Panchayati Samti)
  3. ਜ਼ਿਲ੍ਹਾ ਪਰਿਸ਼ਦ (Zila Parishad) ।

ਪ੍ਰਸ਼ਨ 31.
ਗਰਾਮ ਪੰਚਾਇਤ ਦੇ ਤਿੰਨ ਕੰਮਾਂ ਦੇ ਨਾਂ ਦੱਸੋ ।
ਉੱਤਰ-

  1. ਗਰਾਮ ਪੰਚਾਇਤ, ਗਰਾਮ ਸਭਾ ਦੇ ਪ੍ਰਸ਼ਾਸਕੀ ਕੰਮ ਕਰਦੀ ਹੈ ।
  2. ਪੈਸੇ ਸੰਬੰਧਿਤ ਕੰਮਾਂ ਲਈ ਵੀ ਗਰਾਮ ਪੰਚਾਇਤ ਜ਼ਿੰਮੇਵਾਰ ਹੁੰਦੀ ਹੈ ।
  3. ਸਰਪੰਚ ਦੇ ਦੁਆਰਾ ਸਾਰਾ ਰਿਕਾਰਡ ਸੰਭਾਲ ਕੇ ਰੱਖਿਆ ਜਾਂਦਾ ਹੈ ।

ਪ੍ਰਸ਼ਨ 32.
ਗਰਾਮ ਸਭਾ ਦੇ ਕੰਮ । ਉੱਤਰ-ਗਰਾਮ ਸਭਾ ਦੇ ਮੁੱਖ ਕਾਰਜ ਹੇਠ ਲਿਖੇ ਹਨ-

  1. ਗਰਾਮ ਸਭਾ ਦਾ ਸਭ ਤੋਂ ਮਹੱਤਵਪੂਰਨ ਕੰਮ ਪੰਚਾਇਤ ਦੇ ਮੈਂਬਰਾਂ ਦੀ ਚੋਣ ਕਰਨਾ ਹੈ ।
  2. ਇਹ ਪੰਚਾਇਤ ਦੁਆਰਾ ਕੀਤੇ ਗਏ ਕਾਰਜਾਂ ਦਾ ਪੁਨਰ ਨਿਰੀਖਣ ਕਰਦੀ ਹੈ ।
  3. ਇਹ ਪੰਚਾਇਤ ਦੁਆਰਾ ਬਣਾਏ ਗਏ ਬਜਟ ਉੱਤੇ ਵਿਚਾਰ ਕਰਦੀ ਹੈ ਅਤੇ ਉਸ ਨੂੰ ਪ੍ਰਵਾਨ ਕਰਦੀ ਹੈ ।
  4. ਪੰਚਾਇਤ ਦੇ ਬਜਟ ਅਤੇ ਲੇਖਾ ਪ੍ਰੀਖਣ ਦੀ ਰਿਪੋਰਟ ਤੇ ਵਿਚਾਰ ਕਰਦੀ ਹੈ ।
  5. ਗਰਾਮ ਸਭਾ ਦੇ ਖੇਤਰ ਦੇ ਵਿਕਾਸ ਲਈ ਯੋਜਨਾਵਾਂ ਬਣਾਉਣ ਲਈ ਸੁਝਾਉ ਦਿੰਦੀ ਹੈ ।
  6. ਗਰਾਮ ਸਭਾ ਦੇ ਖੇਤਰ ਦੇ ਲਈ ਪੰਚਾਇਤ ਦੁਆਰਾ ਕੀਤੇ ਗਏ ਕੰਮਾਂ ਦਾ ਮੁੱਲਾਂਕਣ ਕਰਦੀ ਹੈ ਅਤੇ ਪੰਚਾਇਤ ਦੀਆਂ ਕਾਰਵਾਈਆਂ ਤੇ ਪ੍ਰੋਗਰਾਮਾਂ ਨੂੰ ਨਿਪੁੰਨਤਾਪੂਰਨ ਲਾਗੂ ਕਰਨ ਲਈ ਸਹਿਯੋਗ ਕਰਦੀ ਹੈ ।

ਪ੍ਰਸ਼ਨ 33.
ਪੰਚਾਇਤ ਦੀ ਰਚਨਾ ।
ਉੱਤਰ-
ਪੰਚਾਇਤ ਦੇ ਮੈਂਬਰਾਂ ਨੂੰ ਪੰਚ ਅਤੇ ਇਸ ਦੇ ਪ੍ਰਧਾਨ ਨੂੰ ਸਰਪੰਚ ਕਿਹਾ ਜਾਂਦਾ ਹੈ । ਇਸ ਵਿੱਚ ਪੰਚਾਇਤ ਦੇ ਮੈਂਬਰਾਂ ਦੀ ਚੋਣ ਗਰਾਮ ਸਭਾ ਦੇ ਬਾਲਗ ਮੈਂਬਰਾਂ ਅਰਥਾਤ 18 ਸਾਲ ਦੇ ਹਰ ਇੱਕ ਮਰਦ ਤੇ ਔਰਤ ਜਿਨ੍ਹਾਂ ਦਾ ਨਾਮ ਰਾਜ ਵਿਧਾਨ ਸਭਾ ਦੀ ਚੋਣ ਲਈ ਬਣਾਈ ਗਈ ਵੋਟਰ ਸੂਚੀ ਵਿੱਚ ਦਰਜ ਹੈ, ਉਹ ਗਰਾਮ ਪੰਚਾਇਤ ਦੇ ਮੈਂਬਰਾਂ ਦੀ ਚੋਣ ਸਮੇਂ ਵੋਟ ਦੇਣ ਦੇ ਹੱਕਦਾਰ ਹੁੰਦੇ ਹਨ । ਇਸ ਤਰ੍ਹਾਂ ਪੰਚਾਇਤ ਦੇ ਮੈਂਬਰਾਂ ਤੇ ਸਰਪੰਚ ਦੀ ਚੋਣ ਸਿੱਧੇ ਤੌਰ ਤੇ ਕੀਤੀ ਜਾਂਦੀ ਹੈ । ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਗਰਾਮ ਸਭਾ ਦੀ ਆਬਾਦੀ ਉੱਤੇ ਨਿਰਭਰ ਕਰਦੀ ਹੈ । ਇਨ੍ਹਾਂ ਤੋਂ ਇਲਾਵਾ ਅਨੁਸੂਚਿਤ ਜਾਤਾਂ ਤੇ ਕਬੀਲਿਆਂ ਲਈ, ਪੱਛੜੀਆਂ ਸ਼੍ਰੇਣੀਆਂ ਲਈ ਵੀ ਸੀਟਾਂ ਦਾ ਰਾਖਵਾਂਕਰਨ ਹੈ । ਇਸ ਦੇ ਨਾਲ ਕੁੱਲ ਸੀਟਾਂ ਦਾ ਇੱਕ ਤਿਹਾਈ ਔਰਤਾਂ ਲਈ ਵੀ ਰਾਖਵਾਂ ਹੁੰਦਾ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 34.
ਪੰਚਾਇਤ ਸਮਿਤੀ ਦੀ ਰਚਨਾ ।
ਉੱਤਰ-
ਪੰਚਾਇਤ ਸਮਿਤੀ ਦੇ ਮੈਂਬਰ ਇਸ ਦੇ ਖੇਤਰ ਦੇ ਵੋਟਰਾਂ ਦੁਆਰਾ ਪ੍ਰਤੱਖ ਚੁਣੇ ਜਾਂਦੇ ਹਨ । ਪੰਚਾਇਤ ਸਮਿਤੀ ਦੇ ਮੈਂਬਰਾਂ ਦੀ ਗਿਣਤੀ ਇਸ ਦੇ ਖੇਤਰ ਦੀ ਆਬਾਦੀ ਉੱਤੇ ਨਿਰਭਰ ਕਰਦੀ ਹੈ ਤੇ ਇਹ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਹੈ । ਕੁੱਝ ਰਾਜਾਂ ਵਿੱਚ ਇਸ ਦੇ ਮੈਂਬਰਾਂ ਦੀ ਗਿਣਤੀ ਨਿਸ਼ਚਿਤ ਹੈ ਤੇ ਕੁੱਝ ਵਿੱਚ ਨਹੀਂ ਹੈ । ਜਿਵੇਂ ਕਰਨਾਟਕ ਵਿੱਚ 10,000 ਲੋਕਾਂ ਪਿੱਛੇ ਇੱਕ, ਹਿਮਾਚਲ ਵਿੱਚ 3000 ਪਿੱਛੇ ਇਕ, ਹਰਿਆਣਾ ਵਿੱਚ 4000 ਪਿੱਛੇ ਇਕ ਮੈਂਬਰ ਚੁਣਿਆ ਜਾਂਦਾ ਹੈ । ਇਨ੍ਹਾਂ ਤੋਂ ਇਲਾਵਾ ਉਸ ਖੇਤਰ ਦੇ ਸਾਰੇ ਐੱਮ. ਪੀ. (M.P.), ਐੱਮ. ਐੱਲ. ਏ. (M.L.A.) ਵੀ ਇਸਦੇ ਮੈਂਬਰ ਹੁੰਦੇ ਹਨ । ਅਨੁਸੂਚਿਤ ਜਾਤਾਂ, ਕਬੀਲਿਆਂ ਆਦਿ ਲਈ ਰਾਖਵੀਆਂ ਸੀਟਾਂ ਦੀ ਗਿਣਤੀ ਪੰਚਾਇਤ ਸਮਿਤੀ ਵਿੱਚ ਸੀਟਾਂ ਦੀ ਕੁੱਲ ਗਿਣਤੀ ਦੇ ਲਗਭਗ ਉਸੇ ਅਨੁਪਾਤ ਵਿੱਚ ਹੋਵੇਗੀ ਜਿਸ ਅਨੁਪਾਤ ਵਿੱਚ ਉਸ ਖੇਤਰ ਵਿੱਚ ਉਨ੍ਹਾਂ ਦੀ ਆਬਾਦੀ ਹੈ । ਇਨ੍ਹਾਂ ਵਿੱਚੋਂ 1/3 ਸੀਟਾਂ ਔਰਤਾਂ ਲਈ ਰਾਖਵੀਆਂ ਰੱਖੀਆਂ ਜਾਂਦੀਆਂ ਹਨ ।

ਪ੍ਰਸ਼ਨ 35.
ਜ਼ਿਲ੍ਹਾ ਪਰਿਸ਼ਦ ਦੇ ਕੰਮ ।
ਉੱਤਰ-

  1. ਇਹ ਜ਼ਿਲ੍ਹੇ ਦੀਆਂ ਪੰਚਾਇਤ ਸਮਿਤੀਆਂ ਦੇ ਬਜਟ ਨੂੰ ਮਨਜ਼ੂਰੀ ਦਿੰਦੀ ਹੈ ।
  2. ਇਹ ਪੰਚਾਇਤ ਸਮਿਤੀਆਂ ਵੱਲੋਂ ਤਿਆਰ ਕੀਤੀਆਂ ਵਿਕਾਸ ਯੋਜਨਾਵਾਂ ਦਾ ਸੁਮੇਲ ਕਰਦੀ ਹੈ ।
  3. ਇਹ ਦੋ ਜਾਂ ਦੋ ਤੋਂ ਵੱਧ ਸਮਿਤੀਆਂ ਜਾਂ ਬਲਾਕਾਂ ਨਾਲ ਸੰਬੰਧਿਤ ਯੋਜਨਾਵਾਂ ਨੂੰ ਨੇਪਰੇ ਚੜ੍ਹਾਉਂਦੀ ਹੈ ।
  4. ਜ਼ਿਲ੍ਹਾ ਪਰਿਸ਼ਦ ਸਰਕਾਰ ਨੂੰ ਪੰਚਾਇਤ ਸਮਿਤੀਆਂ ਦੇ ਕੰਮਾਂ ਦੀ ਵੰਡ ਤੇ ਤਾਲ-ਮੇਲ ਦੇ ਸੰਬੰਧ ਵਿੱਚ ਸਲਾਹ ਦਿੰਦੀ ਹੈ ।
  5. ਉਹ ਸਰਕਾਰ ਦੀ ਮਨਜ਼ੂਰੀ ਨਾਲ ਪੰਚਾਇਤ ਸਮਿਤੀਆਂ ਤੋਂ ਕੁੱਝ ਧਨ ਵੀ ਵਸੂਲ ਕਰ ਸਕਦੀ ਹੈ ।
  6. ਰਾਜ ਸਰਕਾਰ ਜ਼ਿਲ੍ਹਾ ਪਰਿਸ਼ਦ ਨੂੰ ਪੰਚਾਇਤ ਦਾ ਨਿਰੀਖਣ ਤੇ ਕੰਟਰੋਲ ਕਰਨ ਦੀ ਸ਼ਕਤੀ ਵੀ ਦੇ ਸਕਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਆਰਥਿਕ ਸੰਸਥਾਵਾਂ ਦੇ ਮੁੱਖ ਕੰਮਾਂ ਦਾ ਵਰਣਨ ਕਰੋ ।
ਉੱਤਰ-
ਆਰਥਿਕ ਸੰਸਥਾਵਾਂ ਦੇ ਮੁੱਖ ਕੰਮਾਂ ਦਾ ਵਰਣਨ ਇਸ ਪ੍ਰਕਾਰ ਹੈ-
(a) ਉਤਪਾਦਨ (Production) – ਉਤਪਾਦਨ ਦਾ ਅਰਥ ਅਜਿਹੀ ਕ੍ਰਿਆ ਤੋਂ ਹੈ ਜਿਹੜੀ ਵਿਅਕਤੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕਿਸੇ ਚੀਜ਼ ਦਾ ਨਿਰਮਾਣ ਕਰਦੀ ਹੈ । ਇਸ ਨੂੰ ਕਿਸੇ ਚੀਜ਼ ਨੂੰ ਉਪਯੋਗ ਕਰਨ ਦੇ ਰੂਪ ਵਿੱਚ ਵੀ ਪਰਿਭਾਸ਼ਿਤ ਕਰ ਸਕਦੇ ਹਨ । ਕਿਸੇ ਚੀਜ਼ ਦੇ ਨਿਰਮਾਣ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਜਿਨ੍ਹਾਂ ਦਾ ਵਰਣਨ ਹੇਠਾਂ ਦਿੱਤਾ ਹੈ ।

(1) ਸਭ ਤੋਂ ਪਹਿਲਾਂ ਕਿਸੇ ਚੀਜ਼ ਦੇ ਉਤਪਾਦਨ ਲਈ ਕੁਦਰਤੀ ਸਾਧਨਾਂ ਦੀ ਜ਼ਰੂਰਤ ਪੈਂਦੀ ਹੈ ਜਿਸ ਤੋਂ ਚੀਜ਼ ਦਾ ਨਿਰਮਾਣ ਹੁੰਦਾ ਹੈ ਅਤੇ ਆਮ ਤੌਰ ‘ਤੇ ਕੁਦਰਤੀ ਸਾਧਨ ਸੀਮਿਤ ਮਾਤਰਾ ਵਿੱਚ ਹੁੰਦੇ ਹਨ । ਉਹ ਸਾਰੀਆਂ ਚੀਜ਼ਾਂ ਜੋ ਕਿਸੇ ਵੀ ਚੀਜ਼ ਦੇ ਨਿਰਮਾਣ ਲਈ ਜ਼ਰੂਰੀ ਹੁੰਦੀਆਂ ਹਨ, ਸਾਧਨ ਕਹਾਉਂਦੀਆਂ ਹਨ । ਸਾਧਨਾਂ ਵਿਚ ਭੌਤਿਕ ਵਸਤੂਆਂ ਤੇ ਉਹਨਾਂ ਲਈ ਪ੍ਰਯੋਗ ਹੋਣ ਵਾਲੀ ਮਨੁੱਖੀ ਤਾਕਤ ਵੀ ਸ਼ਾਮਲ ਹਨ । ਭੌਤਿਕ ਚੀਜ਼ਾਂ ਦੇ ਉਤਪਾਦਨ ਲਈ ਵਧੀਆ ਜ਼ਮੀਨ ਤੇ ਜਲਵਾਯੂ ਦੀ ਲੋੜ ਹੁੰਦੀ ਹੈ । ਇਸਪਾਤ ਬਣਾਉਣ ਲਈ ਕੱਚਾ ਲੋਹਾ ਤੇ ਬਿਜਲੀ ਬਣਾਉਣ ਲਈ ਕੋਲੇ ਜਾਂ ਪਾਣੀ ਦੀ ਲੋੜ ਪੈਂਦੀ ਹੈ ਤਾਂ ਕਿ ਮਸ਼ੀਨਾਂ ਚੱਲ ਸਕਣ । ਇਸ ਤਰ੍ਹਾਂ ਵਸਤੂ ਦੇ ਉਤਪਦਾਨ ਲਈ ਕੁਦਰਤੀ ਸਾਧਨਾਂ ਦੀ ਜ਼ਰੂਰਤ ਹੁੰਦੀ ਹੈ ।

(2) ਕੁਦਰਤੀ ਸਾਧਨਾਂ ਤੋਂ ਬਾਅਦ ਵਾਰੀ ਆਉਂਦੀ ਹੈ ਮਨੁੱਖੀ ਤਾਕਤ ਦੀ । ਮਨੁੱਖੀ ਮਜ਼ਦੂਰੀ ਧਨ ਦੇ ਉਤਪਾਦਨ ਲਈ ਪਯੋਗ ਕੀਤੀ ਜਾਂਦੀ ਹੈ । ਵਿਅਕਤੀ ਜਦੋਂ ਕਿਸੇ ਵੀ ਚੀਜ਼ ਦਾ ਨਿਰਮਾਣ ਕਰਦਾ ਹੈ ਤਾਂ ਉਹ ਆਪਣੀ ਮਿਹਨਤ ਲਗਾਉਂਦਾ ਹੈ ਤੇ ਇਹੀ ਮਿਹਨਤ ਕਿਸੇ ਵੀ ਚੀਜ਼ ਦੀ ਉਪਯੋਗਿਤਾ ਵਧਾ ਦਿੰਦੀ ਹੈ । ਮਜ਼ਦੂਰ ਨੂੰ ਉਸਦੀ ਮਿਹਨਤ ਦਾ ਕਿਸ ਤਰ੍ਹਾਂ ਦਾ ਫਲ ਮਿਲੇ, ਉਹ ਅਰਥ-ਵਿਵਸਥਾ ਉੱਤੇ ਨਿਰਭਰ ਕਰਦਾ ਹੈ । ਜਿਵੇਂ ਪੁਰਾਣੇ ਸਮਿਆਂ ਵਿਚ ਪਿੰਡਾਂ ਵਿਚ ਕੰਮ ਕਰਵਾ ਕੇ ਉਸ ਨੂੰ ਦਾਣੇ, ਅਨਾਜ ਆਦਿ ਦਿੱਤਾ ਜਾਂਦਾ ਸੀ ਪਰ ਅੱਜ-ਕਲ੍ਹ ਉਸ ਨੂੰ ਤਨਖ਼ਾਹ ਜਾਂ ਦਿਹਾੜੀ ਪੈਸੇ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ । ਇਸ ਤਰ੍ਹਾਂ ਮਜ਼ਦੂਰੀ ਤਾਂ ਮਨੁੱਖ ਦੀ ਕਿਰਤ ਦਾ ਵੀ ਉਤਪਾਦਨ ਵਿੱਚ ਬਹੁਤ ਵੱਡਾ ਹੱਥ ਹੁੰਦਾ ਹੈ ।

(3) ਕਿਸੇ ਵੀ ਚੀਜ਼ ਦੇ ਉਤਪਾਦਨ ਦੇ ਲਈ ਸਾਧਨਾਂ ਤੇ ਮਜ਼ਦੂਰੀ ਦੀ ਜ਼ਰੂਰਤ ਹੁੰਦੀ ਹੈ । ਇਹਨਾਂ ਵਿੱਚੋਂ ਕਿਸੇ ਇੱਕ ਦੀ ਗੈਰ ਮੌਜੂਦਰੀ ਨਾਲ ਚੀਜ਼ ਨਹੀਂ ਬਣ ਸਕਦੀ । ਇਹਨਾਂ ਦੋਹਾਂ ਦੀ ਮੱਦਦ ਨਾਲ ਅਤੇ ਮਸ਼ੀਨਾਂ, ਉਦਯੋਗ ਤੇ ਹੋਰ ਚੀਜ਼ਾਂ ਜਿਨ੍ਹਾਂ ਦੀ ਮੱਦਦ ਨਾਲ ਚੀਜ਼ਾਂ ਦਾ ਉਤਪਾਦਨ ਹੁੰਦਾ ਹੈ, ਨੂੰ ਪੂੰਜੀ ਕਿਹਾ ਜਾਂਦਾ ਹੈ । ਇਸ ਤਰ੍ਹਾਂ ਪੂੰਜੀ ਉਹ ਚੀਜ਼ ਹੈ ਜਿਸ ਦਾ ਨਿਰਮਾਣ ਕੁਦਰਤੀ ਸਾਧਨਾਂ ਉੱਤੇ ਮਿਹਨਤ ਕਰਕੇ ਹੁੰਦਾ ਹੈ ਅਤੇ ਜਿਸ ਨੂੰ ਅੱਗੇ ਹੋਰ ਪੂੰਜੀ ਦੇ ਉਤਪਾਦਨ ਵਿੱਚ ਪ੍ਰਯੋਗ ਕੀਤਾ ਜਾ ਸਕਦਾ ਹੈ |

(4) ਕੁਦਰਤੀ ਸਾਧਨਾਂ, ਮਜ਼ਦੂਰੀ ਤੇ ਪੂੰਜੀ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਹਨ ਜਿਹੜੇ ਉਤਪਾਦਨ ਵਿੱਚ ਮੱਦਦ ਕਰਦੇ ਹਨ । ਸਭ ਤੋਂ ਪਹਿਲਾਂ ਟੈਕਨਾਲੌਜੀ ਹੁੰਦੀ ਹੈ । ਟੈਕਨਾਲੌਜੀ ਸਮਾਜ ਦੇ ਪੂਰੇ ਹੁਨਰ ਤੇ ਗਿਆਨ ਦਾ ਇਕੱਠ ਹੈ । ਜਿਸ ਸਮਾਜ ਦਾ ਗਿਆਨ ਤੇ ਹੁਨਰ ਜਿੰਨਾ ਵੀ ਵਧੀਆ ਹੋਵੇਗਾ, ਉਹ ਸਮਾਜ ਉੱਨੀ ਹੀ ਵਧੀਆ ਚੀਜ਼ ਦਾ ਨਿਰਮਾਣ ਕਰੇਗਾ । ਇਸ ਨਾਲ ਹੁੰਦਾ ਹੈ ਸਮਾਂ ਜਿਹੜਾ ਕਿ ਕਿਸੇ ਵੀ ਚੀਜ਼ ਦੇ ਨਿਰਮਾਣ ਵਿਚ ਮਹੱਤਵਪੂਰਨ ਹੁੰਦਾ ਹੈ । ਜੇਕਰ ਅਸੀਂ ਕਿਸੇ ਚੀਜ਼ ਦਾ ਨਿਰਮਾਣ ਕਰਨਾ ਹੈ ਤਾਂ ਉਹ ਨਿਸ਼ਚਿਤ ਸਮੇਂ ਦੇ ਅੰਦਰ ਹੋਣਾ ਜ਼ਰੂਰੀ ਹੈ ਨਹੀਂ ਤਾਂ ਉਸ ਚੀਜ਼ ਦੇ ਨਿਰਮਾਣ ਦੀ ਲਾਗਤ ਵੱਧ ਜਾਵੇਗੀ । ਫਿਰ ਵਾਰੀ ਆਉਂਦੀ ਹੈ ਕੰਮ ਕਰਨ ਦੇ ਤਰੀਕੇ ਦੀ ਕਿਉਂਕਿ ਘੱਟ ਸਮੇਂ ਵਿਚ ਸਾਧਨਾਂ ਦੇ ਇਕੱਠ ਨਾਲ ਚੀਜ਼ਾਂ ਦਾ ਵੱਧ ਤੋਂ ਵੱਧ ਮਾਤਰਾ ਵਿਚ ਪ੍ਰਾਪਤ ਕਰਨ ਦਾ ਤਰੀਕਾ ਹੈ । ਕੰਮ ਕਰਨ ਦਾ ਤਰੀਕਾ ਉਹ ਹੈ ਜਿਸ ਨਾਲ ਘੱਟ ਤੋਂ ਘੱਟ ਸਮੇਂ ਵਿਚ ਜ਼ਿਆਦਾ ਤੋਂ ਜ਼ਿਆਦਾ ਚੀਜ਼ ਬਣਾਈ ਜਾ ਸਕੇ ।

(5) ਅੰਤ ਵਿਚ ਜਿਹੜੀ ਚੀਜ਼ ਉਤਪਾਦਨ ਵਿਚ ਜ਼ਰੂਰੀ ਹੁੰਦੀ ਹੈ ਉਹ ਹੈ ਉਦਯੋਗਪਤੀ । ਹਰ ਇਕ ਉਤਪਾਦਨ ਦੇ ਪ੍ਰਕਿਰਿਆ ਵਿਚ ਕੋਈ ਦਿਸ਼ਾ ਤੇ ਕਿਸੇ ਨਾ ਕਿਸੇ ਯੋਜਨਾ ਦੀ ਜ਼ਰੂਰਤ ਹੁੰਦੀ ਹੈ । ਅੱਜ-ਕਲ੍ਹ ਵੱਡੇ-ਵੱਡੇ ਉਦਯੋਗਾਂ ਤੋਂ ਸਮੂਹਾਂ ਦੀ ਦੇਖ-ਰੇਖ ਕੁਝ ਖਾਸ ਵਿਅਕਤੀ ਜਾਂ ਮਾਲਕ ਕਰਦੇ ਹਨ । ਉਤਪਾਦਨ ਦੀ ਪ੍ਰਕਿਰਿਆ ਵਿਚ ਵੱਖ-ਵੱਖ ਵਿਅਕਤੀ ਆਪਣਾ ਯੋਗਦਾਨ ਪਾਉਂਦੇ ਹਨ । ਕੁਝ ਲੋਕਾਂ ਕੋਲ ਕੁਦਰਤੀ ਸਾਧਨ ਹੁੰਦੇ ਹਨ । ਕਿਸੇ ਕੋਲ ਮਜ਼ਦੂਰੀ ਹੁੰਦੀ ਹੈ, ਕਿਸੇ ਕੋਲ ਪੈਸਾ ਤੇ ਕਿਸੇ ਕੋਲ ਸੰਦ । ਉੱਦਮੀ ਵਿਅਕਤੀ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਚੀਜ਼ ਦਾ ਉਤਪਾਦਨ ਕਰਦਾ ਹੈ ਤੇ ਆਪਣਾ ਮੁਨਾਫ਼ਾ ਕਮਾਉਂਦਾ ਹੈ । ਇਸ ਉਤਪਾਦਨ ਦੀ ਪ੍ਰਕ੍ਰਿਆ ਵਿਚ ਮੁਨਾਫ਼ਾ ਸਾਰਿਆਂ ਵਿੱਚ ਵੰਡਿਆ ਜਾਂਦਾ ਹੈ । ਉਦਯੋਗਪਤੀ ਦੇ ਨਾਲ-ਨਾਲ ਸਰਕਾਰੀ ਨੀਤੀਆਂ, ਕਾਨੂੰਨਾਂ, ਮਜ਼ਦੂਰਾਂ ਦੀਆਂ ਤਨਖਾਹਾਂ, ਉਹਨਾਂ ਦੇ ਝਗੜਿਆਂ ਦਾ ਨਿਪਟਾਰਾ, ਵਪਾਰ ਤੇ ਵਣਜ ਨੂੰ ਨਿਯਮਿਤ ਕਰਨਾ, ਕੰਮ ਦੇ ਨਾਲ ਸੰਬੰਧਿਤ ਕਾਨੂੰਨਾਂ ਦਾ ਨਿਰਮਾਣ ਆਦਿ ਵੀ ਇਸ ਵਿੱਚ ਜ਼ਰੂਰੀ ਹਨ । ਇਸ ਤਰ੍ਹਾਂ ਇਹਨਾਂ ਸਾਰਿਆਂ ਕਾਰਨਾਂ ਕਰਕੇ ਉਤਪਾਦਨ ਹੁੰਦਾ ਹੈ । ਇਸ ਤਰ੍ਹਾਂ ਆਰਥਿਕ ਸੰਸਥਾਵਾਂ ਦਾ ਸਭ ਤੋਂ ਪਹਿਲਾ ਕੰਮ ਉਤਪਾਦਨ ਕਰਨਾ ਹੁੰਦਾ ਹੈ ।

(b) ਖਪਤ (Consumption) – ਉਤਪਾਦਨ ਦੇ ਨਾਲ-ਨਾਲ ਖ਼ਪਤ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਬਗੈਰ ਖਪਤ ਦੇ ਉਤਪਾਦਨ ਨਹੀਂ ਹੋ ਸਕਦਾ । ਖਪਤ ਦਾ ਅਰਥ ਹੁੰਦਾ ਹੈ ਕਿਸੇ ਚੀਜ਼ ਦਾ ਉਪਭੋਗ ਕਰਨਾ ਅਤੇ ਉਪਭੋਗ ਦਾ ਅਰਥ ਹੈ ਉਹ ਗੁਣ ਜੋ ਕਿਸੇ ਚੀਜ਼ ਨੂੰ ਮਨੁੱਖ ਦੀ ਜ਼ਰੂਰਤ ਪੂਰਾ ਕਰਨ ਦੇ ਯੋਗ ਬਣਾਉਂਦੀ ਹੈ । ਆਮ ਸਮਾਜਾਂ ਵਿਚ ਤਾਂ ਖਪਤ ਦੀ ਕੋਈ ਮੁਸ਼ਕਿਲ ਨਹੀਂ ਹੁੰਦੀ ਕਿਉਂਕਿ ਜਿਹੜੀ ਵੀ ਚੀਜ਼ ਉਤਪਾਦਿਤ ਹੁੰਦੀ ਹੈ ਉਸ ਦੀ ਵੰਡ ਤੇ ਖਪਤ ਅਰਾਮ ਨਾਲ ਹੋ ਜਾਂਦੀ ਹੈ ਜਿਵੇਂ ਆਦਿਮ ਸਮਾਜਾਂ ਵਿਚ ਹੁੰਦਾ ਸੀ । ਵਿਅਕਤੀ ਭੋਜਨ ਦਾ ਉਤਪਾਦਨ ਕਰਦੇ ਸਨ ਅਤੇ ਉਸ ਦਾ ਉਪਭੋਗ ਕਰ ਲੈਂਦੇ ਸਨ । ਪਰੰਤੁ ਮੁਸ਼ਕਿਲ ਤਾਂ ਜਟਿਲ ਸਮਾਜਾਂ ਵਿਚ ਹੁੰਦੀ ਹੈ । ਜਿੱਥੇ ਵਿਅਕਤੀ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਤੋਂ ਇਲਾਵਾ ਹੋਰ ਚੀਜ਼ਾਂ ਤੇ ਜ਼ਰੂਰਤਾਂ ਵਿਕਸਿਤ ਕਰ ਲੈਂਦੇ ਹਨ ਜਿਹੜੀਆਂ ਕਿ ਜੀਵਨ ਜੀਉਣ ਲਈ ਕੋਈ ਖ਼ਾਸ ਜ਼ਰੂਰੀ ਨਹੀਂ ਹਨ ; ਜਿਵੇਂ-ਟੀ.ਵੀ., ਵਧੀਆ ਮਕਾਨ, ਕਾਰਾਂ, ਐਸ਼ ਦੇ ਸਮਾਨ ! ਜਟਿਲ ਸਮਾਜਾਂ ਵਿਚ ਇਹਨਾਂ ਚੀਜ਼ਾਂ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਇਸ ਨਾਲ ਅਰਥ-ਵਿਵਸਥਾ ਵੱਧਦੀ ਹੈ ।

ਹਰੇਕ ਸਮਾਜ ਦਾ ਮੁੱਖ ਕੰਮ ਹੁੰਦਾ ਹੈ ਕਿ ਉਹ ਖਪਤ ਨੂੰ ਸਮਾਜ ਲਈ ਨਿਯਮਿਤ ਕਰੇ । ਖਪਤ ਨੂੰ ਨਿਯਮਿਤ ਕਈ ਤਰੀਕੇ ਨਾਲ ਕੀਤਾ ਜਾ ਸਕਦਾ ਹੈ । ਜਿਵੇਂ ਉਤਪਾਦਨ ਉੱਤੇ ਨਿਯੰਤਰਣ ਕਰਕੇ ਉਤਪਦਨ ਉੱਤੇ ਨਿਯੰਤਰਣ ਕਈ ਤਰੀਕਿਆਂ ਨਾਲ ਹੋ ਸਕਦਾ ਹੈ ਜਿਵੇਂ ਕੁਦਰਤੀ ਸਾਧਨਾਂ ਦੇ ਭੰਡਾਰ ਨੂੰ ਬਚਾ ਕੇ ਰੱਖਣ ਤੇ ਤੇਜ਼ ਉਤਪਾਦਨ ਵਿਚ ਵੀ ਉਹਨਾਂ ਦਾ ਘੱਟ ਪ੍ਰਯੋਗ ਕਰਨਾ । ਇਸੇ ਤਰ੍ਹਾਂ Export ਜਾਂ ਨਿਰਯਾਤ ਵੀ ਇਸਨੂੰ ਕੰਟਰੋਲ ਕਰ ਸਕਦਾ ਹੈ । ਖ਼ਪਤ ਨੂੰ ਅਸੀਂ advertise ਕਰਕੇ ਵੀ ਪ੍ਰਭਾਵਿਤ ਕਰ ਸਕਦੇ ਹਾਂ ਜਿਵੇਂ ਜੇਕਰ ਕਿਸੇ ਚੀਜ਼ ਦਾ ਨਿਰਮਾਣ ਹੋਇਆ ਹੈ ਤਾਂ ਉਸ ਚੀਜ਼ ਬਾਰੇ ਟੀ.ਵੀ., ਅਖ਼ਬਾਰ ਆਦਿ ਵਿਚ advertise ਕਰਕੇ ਲੋਕਾਂ ਨੂੰ ਉਸ ਬਾਰੇ ਦੱਸ ਸਕਦੇ ਹਾਂ ।

ਇਸ ਤਰ੍ਹਾਂ ਕਿਸੇ ਚੀਜ਼ ਦੀ ਖਪਤ ਇਸੇ ਕਰਕੇ ਘੱਟਵੱਧ ਸਕਦੀ ਹੈ । ਇਸ ਤੋਂ ਇਲਾਵਾ ਸਰਕਾਰ ਵੀ ਕਾਨੂੰਨੀ ਪਾਬੰਦੀ ਲਗਾ ਕੇ ਖਪਤ ਨੂੰ ਪ੍ਰਭਾਵਿਤ ਕਰ ਸਕਦੀ ਹੈ । ਜਿਵੇਂ ਕਿਸੇ ਚੀਜ਼ ਦੇ ਖਤਰਨਾਕ ਨਤੀਜਿਆਂ ਕਰਕੇ ਉਸ ਉੱਪਰ ਪ੍ਰਤੀਬੰਧ ਲਗਾਉਣਾ, ਕਿਸੇ ਚੀਜ਼ ਨੂੰ ਰਿਆਇਤ ਦੇਣਾ ਜਿਸ ਕਰਕੇ ਖਪਤ ਘੱਟ-ਵੱਧ ਸਕਦੀ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹਰ ਇਕ ਵਿਵਸਥਾ ਇੱਕ ਸੰਸਥਾਗਤ ਨਿਯਮਾਂ ਦੀ ਪ੍ਰਣਾਲੀ ਦੇ ਵਿੱਚ ਕੰਮ ਕਰਦੀ ਹੈ ਜਿਵੇਂ ਜਾਇਦਾਦ ਦੀ ਪਰਿਭਾਸ਼ਾ ਤੇ ਅਧਿਕਾਰਾਂ ਦੀ ਵੰਡ, ਕਿਰਤ ਦੀ ਵੰਡ ਦੀ ਪ੍ਰਣਾਲੀ, ਉਤਪਾਦਨ ਤੇ ਖੱਪਤ ਦੀਆਂ ਪ੍ਰਣਾਲੀਆਂ, ਉੱਪਰ ਨਿਯੰਤਰਣ ਆਦਿ ਇਸ ਤਰ੍ਹਾਂ ਖਪਤ ਨੂੰ ਨਿਯਮਿਤ ਕਰਨਾ ਆਰਥਿਕ ਸੰਸਥਾਵਾਂ ਦਾ ਮੁੱਖ ਕੰਮ ਹੈ ।

(c) ਵਟਾਂਦਰਾ (Exchange) – ਕਿਸੇ ਚੀਜ਼ ਦੇ ਲੈਣ-ਦੇਣ ਨੂੰ ਵਟਾਂਦਰਾ ਕਹਿੰਦੇ ਹਨ । ਇਸਦਾ ਅਰਥ ਹੈ ਕਿਸੇ ਆਰਥਿਕ ਵਸਤੂ ਦੀ ਥਾਂ ਦੂਜੀ ਵਸਤੂ ਨੂੰ ਦੇਣਾਂ | ਅੱਜ-ਕੱਲ੍ਹ ਦਾ ਨਹੀਂ ਬਲਕਿ ਪੁਰਾਤਨ ਸਮਾਜਾਂ ਤੋਂ ਹੀ ਚਲਿਆ ਆ ਰਿਹਾ ਹੈ । ਵਟਾਂਦਰਾ ਕਈ ਤਰੀਕੇ ਦਾ ਹੁੰਦਾ ਹੈ ਜਿਵੇਂ ਚੀਜ਼ ਦੇ ਬਦਲੇ ਚੀਜ਼, ਸੇਵਾ ਦੇ ਬਦਲੇ ਚੀਜ਼, ਸੇਵਾ ਦੇ ਬਦਲੇ ਸੇਵਾ, ਚੀਜ਼ ਦੇ ਬਦਲੇ ਪੈਸਾ, ਸੇਵਾ ਦੇ ਬਦਲੇ ਪੈਸਾ, ਪੈਸੇ ਬਦਲੇ ਪੈਸਾ ! ਵਟਾਂਦਰੇ ਨੂੰ ਜਾਨਸਨ ਦੋ ਸ਼੍ਰੇਣੀਆਂ ਵਿਚ ਰੱਖਦਾ ਹੈ । ਪ੍ਰਤੱਖ ਅਤੇ ਅਪ੍ਰਤੱਖ ।

ਪਤੱਖ ਵਟਾਂਦਰੇ ਸਭ ਤੋਂ ਪਹਿਲਾਂ ਚੀਜ਼ਾਂ ਦੀ ਚੀਜ਼ਾਂ ਨਾਲ, ਸੇਵਾ ਬਦਲੇ ਚੀਜ਼ਾਂ ਨਾਲ ਤੇ ਸੇਵਾ ਬਦਲੇ ਸੇਵਾ ਦਾ ਲੈਣਦੇਣ ਹੁੰਦਾ ਹੈ । ਇਸ ਵਿੱਚ ਵਿਵਸਥਿਤ ਵਪਾਰ ਵੀ ਹੁੰਦਾ ਹੈ ਤੇ ਉਸ ਸਮੇਂ ਹੁੰਦਾ ਹੈ ਜਦੋਂ ਚੀਜ਼ਾਂ ਦੀਆਂ ਕੀਮਤਾਂ ਨੂੰ ਰਾਜਨੀਤਿਕ ਸੱਤਾ ਦੁਆਰਾ ਨਿਸ਼ਚਿਤ ਕੀਤਾ ਜਾਂਦਾ ਹੈ । ਪਰ ਸਮੇਂ-ਸਮੇਂ ਉੱਤੇ ਬਦਲ ਦਿੱਤਾ ਜਾਂਦਾ ਹੈ । ਇਸ ਵਿੱਚ ਪੈਸੇ ਦਾ ਲੈਣ-ਦੇਣ ਵੀ ਹੁੰਦਾ ਹੈ । ਅਸੀਂ ਕਹਿ ਸਕਦੇ ਹਾਂ ਕਿ ਪੈਸਾ ਦੇ ਕੇ ਚੀਜ਼ ਲਈ ਜਾਂਦੀ ਹੈ । ਇਸ ਵਟਾਂਦਰੇ ਕਰਕੇ ਲੋਕਾਂ ਵਿਚ ਵਟਾਂਦਰੇ ਦੀ ਸਹੂਲੀਅਤ ਪੈਦਾ ਹੁੰਦੀ ਹੈ ।

ਅਪ੍ਰਤੱਖ ਵਟਾਂਦਰੇ ਵਿਚ ਤੋਹਫ਼ੇ ਦਾ ਵਟਾਂਦਰਾ ਸਭ ਤੋਂ ਆਮ ਰੂਪ ਹੈ ਜਿਸ ਵਿਚ ਇੱਕ ਪੱਖ ਦੂਜੇ ਪੱਖ ਤੋਂ ਕਿਸੇ ਖ਼ਾਸ ਪਕਾਰ ਦਾ ਲਾਭ ਲੈਣ ਲਈ ਕੋਈ ਸਮਝੌਤਾ ਕਰਦਾ ਹੈ ਤੇ ਬਗੈਰ ਕਿਸੇ ਚੀਜ਼ ਜਾਂ ਸੇਵਾ ਦੇ ਤੋਹਫੇ ਦਾ ਲੈਣ-ਦੇਣ ਹੁੰਦਾ ਹੈ । ਇਸ ਤੋਂ ਇਲਾਵਾ ਸਮੂਹ ਦੁਆਰਾ ਉਤਪਾਦਿਤ ਚੀਜ਼ ਨੂੰ ਇਕੱਠਾ ਕਰਕੇ ਮੈਂਬਰਾਂ ਵਿਚ ਦੁਬਾਰਾ ਵੰਡ ਦਿੱਤਾ ਜਾਂਦਾ ਹੈ ।

ਵਟਾਂਦਰੇ ਦੇ ਕਾਰਨ ਉਤਪਾਦਨ ਵਿੱਚ ਵਾਧਾ ਹੁੰਦਾ ਹੈ । ਜਦੋਂ ਲੋਕਾਂ ਨੂੰ ਹੋਰ ਲੋਕਾਂ ਤੋਂ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਵਿਚ ਕੋਈ ਮੁਸ਼ਕਿਲ ਹੁੰਦੀ ਹੈ ਤਾਂ ਉਹ ਉਸ ਚੀਜ਼ ਵੱਲੋਂ ਆਤਮ ਨਿਰਭਰ ਬਣਨ ਲਈ ਵੱਖ-ਵੱਖ ਚੀਜ਼ਾਂ ਦਾ ਨਿਰਮਾਣ ਕਰਦੇ ਹਨ । ਦੂਜੇ ਪਾਸੇ ਜਦੋਂ ਵਟਾਂਦਰਾ ਬਹੁਤ ਜ਼ਿਆਦਾ ਵਿਕਸਿਤ ਹੋ ਜਾਂਦਾ ਹੈ ਅਤੇ ਹਰ ਇੱਕ ਵਿਅਕਤੀ ਲਈ ਆਪਣੇ ਸਰੋਤਾਂ ਤੋਂ ਜ਼ਿਆਦਾ ਚੀਜ਼ ਲੈਣੀ ਆਸਾਨ ਹੋਵੇ ਤਾਂ ਹਰ ਵਿਅਕਤੀ ਉਤਪਾਦਨ ਵਿਚ ਉਸਤਾਦ ਹੋ ਜਾਂਦਾ ਹੈ ਤੇ ਆਪਣੀਆਂ ਫਾਲਤੂ ਚੀਜ਼ਾਂ ਦਾ ਉਹਨਾਂ ਚੀਜ਼ਾਂ ਨਾਲ ਵਟਾਂਦਰਾ ਕਰ ਲੈਂਦਾ ਹੈ ਜਿਨ੍ਹਾਂ ਦਾ ਉਤਪਾਦਨ ਹੋਰ ਲੋਕ ਕਰ ਰਹੇ ਹੁੰਦੇ ਹਨ ।

(d) ਵੰਡ (Distribution) – ਆਮ ਵਿਅਕਤੀ ਲਈ ਵੰਡ ਦਾ ਅਰਥ ਚੀਜ਼ਾਂ ਨੂੰ ਇੱਕ ਤੋਂ ਦੂਜੀ ਥਾਂ ਉੱਤੇ ਲੈ ਕੇ ਜਾਣਾ ਅਤੇ ਉਸ ਨੂੰ ਵੇਚਣ ਤੋਂ ਹੈ । ਉਸਦੇ ਅਨੁਸਾਰ ਅਸੀਂ ਚੀਜ਼ਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਲਿਜਾ ਕੇ ਵੇਚ ਦਿੰਦੇ ਹਾਂ । ਪਰ ਅਰਥ-ਸ਼ਾਸਤਰ ਵਿਚ ਲਿਆਉਣ ਲਿਜਾਣ ਦੇ ਵਿਚ ਇਸਨੂੰ ਇਕ ਕਿਸਮ ਦੇ ਉਤਪਾਦਨ ਦੇ ਰੂਪ ਵਿਚ ਲਿਆ ਜਾਂਦਾ ਹੈ ਕਿਉਂਕਿ ਇਹ ਚੀਜ਼ਾਂ ਲਈ ਥਾਂ ਦਾ ਪ੍ਰਯੋਗ ਤੇ ਵਟਾਂਦਰੇ ਦੀ ਕ੍ਰਿਆ ਦੇ ਰੂਪ ਵਿੱਚ ਵਪਾਰ ਦੀ ਸਹੂਲਤ ਦਿੰਦਾ ਹੈ ਕਿਉਂਕਿ ਇਸ ਵਿਚ ਚੀਜ਼ਾਂ ਦੀ ਮਲਕੀਅਤ ਹੈ ।

ਵੰਡ ਉਹ ਪ੍ਰਕ੍ਰਿਆ ਹੈ ਜਿਸ ਨਾਲ ਕਿਸੇ ਆਰਥਿਕ ਚੀਜ਼ ਦਾ ਕੁੱਲ ਮੁੱਲ ਉਹਨਾਂ ਵਿਅਕਤੀਆਂ ਵਿਚ ਵੰਡਿਆ ਜਾਂਦਾ ਹੈ ਜਿਨ੍ਹਾਂ ਨੇ ਉਸ ਚੀਜ਼ ਦੇ ਉਤਪਾਦਨ ਵਿੱਚ ਹਿੱਸਾ ਪਾਇਆ ਹੈ । ਵੱਖ-ਵੱਖ ਲੋਕਾਂ ਦੇ ਸਮੂਹਾਂ ਦਾ ਆਪਣਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ਜਿਸ ਕਰਕੇ ਉਹਨਾਂ ਨੂੰ ਇਨਾਮ ਜਾਂ ਮੁਆਵਜ਼ਾ ਮਿਲਣਾ ਚਾਹੀਦਾ ਹੈ । ਜਿਹੜੇ ਲੋਕਾਂ ਕੋਲ ਜ਼ਮੀਨ ਹੁੰਦੀ ਹੈ ਉਹਨਾਂ ਨੂੰ ਆਰਥਿਕ ਕਿਰਾਇਆ ਪ੍ਰਾਪਤ ਹੁੰਦਾ ਹੈ । ਮਜ਼ਦੂਰ ਨੂੰ ਮਜ਼ਦੂਰੀ ਜਾਂ ਤਨਖਾਹ ਪ੍ਰਾਪਤ ਹੁੰਦੀ ਹੈ । ਜਿਹੜਾ ਵਿਅਕਤੀ ਕਾਰਖਾਨੇ ਬਣਾਉਂਦਾ ਹੈ, ਉਸ ਵਿੱਚ ਸੰਦ ਲਗਾਉਣ ਤੇ ਉਸ ਨੂੰ ਚਲਾਉਣ ਲਈ ਪੈਸਾ ਦਿੰਦਾ ਹੈ, ਉਸ ਨੂੰ ਉੱਦਮੀ ਕਹਿੰਦੇ ਹਨ । ਉਸ ਨੂੰ ਪੈਸਾ ਲਗਾਉਣ ਦਾ ਮੁਆਵਜ਼ਾ ਵਿਆਜ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ । ਸਰਕਾਰ ਦਾ ਵੀ ਉਤਪਾਦਨ ਦੇ ਵਿਚ ਪ੍ਰਤੱਖ ਰੂਪ ਨਾਲ ਹਿੱਸਾ ਹੁੰਦਾ ਹੈ ਤੇ ਉਹ ਆਪਣਾ ਮੁਆਵਜ਼ਾ ਕਰ ਦੇ ਰੂਪ ਵਿੱਚ ਲੈ ਲੈਂਦੀ ਹੈ । ਇਹਨਾਂ ਸਭ ਕੁੱਝ ਦੇਣ ਤੋਂ ਬਾਅਦ ਜੋ ਕੁਝ ਬੱਚਦਾ ਹੈ, ਉਸ ਨੂੰ ਉੱਦਮੀ ਜਾਂ ਪ੍ਰਬੰਧਕ ਬੋਰਡ ਲਾਭ ਦੇ ਰੂਪ ਵਿੱਚ ਰੱਖ ਲੈਂਦਾ ਹੈ ।

ਛੋਟਾ ਵਪਾਰ ਚਲਾਉਣਾ ਕਾਫ਼ੀ ਸਧਾਰਨ ਮਾਮਲਾ ਹੈ । ਜੇਕਰ ਛੋਟਾ ਵਪਾਰੀ ਹੀ ਕੁਦਰਤੀ ਸਾਧਨਾਂ, ਪੂੰਜੀ ਤੇ ਮਜ਼ਦੂਰੀ ਦਾ ਆਪ ਹੀ ਪ੍ਰਬੰਧ ਕਰਦਾ ਹੈ ਤਾਂ ਕਰ ਨੂੰ ਛੱਡ ਕੇ ਬਾਕੀ ਸਾਰੀ ਆਮਦਨ ਉਸ ਦੀ ਹੁੰਦੀ ਹੈ । ਇਸ ਤਰ੍ਹਾਂ ਦੇ ਮਾਮਲੇ ਵਿੱਚ ਕਿਰਾਇਆ, ਤਨਖਾਹ, ਲਾਭ ਤੇ ਵਿਆਜ ਉਹੀ ਛੋਟਾ ਵਪਾਰੀ ਹੀ ਪ੍ਰਾਪਤ ਕਰਦਾ ਹੈ । ਇਸ ਗੱਲ ਦਾ ਇੱਥੇ ਕੋਈ ਵੀ ਮਹੱਤਵ ਨਹੀਂ ਹੁੰਦਾ ਕਿ ਉਹ ਵਿਅਕਤੀ ਆਪਣੀ ਆਮਦਨ ਦੇ ਕਿਸ ਹਿੱਸੇ ਨੂੰ ਲਾਭ, ਤਨਖਾਹ ਜਾਂ ਵਿਆਜ ਦੇ ਰੂਪ ਵਿੱਚ ਮੰਨਦਾ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 2.
ਪੂੰਜੀਵਾਦ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਸਤਾਰ ਨਾਲ ਲਿਖੋ ।
ਉੱਤਰ-
ਪੂੰਜੀਵਾਦ ਇੱਕ ਆਰਥਿਕ ਵਿਵਸਥਾ ਹੈ ਜਿਸ ਵਿਚ ਨਿੱਜੀ ਸੰਪੱਤੀ ਦੀ ਬਹੁਤ ਮਹੱਤਤਾ ਹੁੰਦੀ ਹੈ । ਪੂੰਜੀਵਾਦ ਇਕ ਦਮ ਹੀ ਇਸੇ ਪੱਧਰ ਉੱਤੇ ਨਹੀਂ ਪਹੁੰਚਿਆ ਬਲਕਿ ਇਸਦਾ ਹੌਲੀ-ਹੌਲੀ ਵਿਕਾਸ ਹੋਇਆ ਹੈ । ਇਸਦੇ ਵਿਕਾਸ ਨੂੰ ਦੇਖਣ ਲਈ ਸਾਨੂੰ ਇਸਦਾ ਅਧਿਐਨ ਆਦਿਮ ਸਮਾਜਾਂ ਤੋਂ ਕਰਨਾ ਪਵੇਗਾ ।

ਆਦਿਮ ਸਮਾਜ ਵਿਚ ਚੀਜ਼ਾਂ ਦੇ ਲੈਣ-ਦੇਣ ਦੀ ਵਿਵਸਥਾ ਵਟਾਂਦਰੇ ਦੀ ਵਿਵਸਥਾ ਸੀ ਉਸ ਸਮੇਂ ਲਾਭ (Profit) ਦਾ ਵਿਚਾਰ ਹੋਂਦ ਵਿਚ ਨਹੀਂ ਆਇਆ ਸੀ । ਲੋਕ ਚੀਜ਼ਾਂ ਨੂੰ ਲਾਭ ਲਈ ਇਕੱਠਾ ਨਹੀਂ ਕਰਦੇ ਸਨ । ਉਹਨਾਂ ਦਿਨਾਂ ਲਈ ਇਕੱਠਾ ਕਰਦੇ ਸਨ ਜਦੋਂ ਚੀਜ਼ਾਂ ਦੀ ਘਾਟ ਹੁੰਦੀ ਸੀ ਜਾਂ ਫਿਰ ਸਮਾਜਿਕ ਪ੍ਰਸਿੱਧੀ ਲਈ ਇਕੱਠਾ ਕਰਦੇ ਸਨ । ਵਪਾਰਕ ਵਿਵਸਥਾ ਆਮ ਤੌਰ ਤੇ ਸੇਵਾ ਅਤੇ ਚੀਜ਼ਾਂ ਦੇ ਦੇਣ ਉੱਤੇ ਨਿਰਭਰ ਕਰਦੀ ਸੀ । ਆਰਥਿਕ ਕਾਰਕ; ਜਿਵੇਂ ਕਿ-ਮਜ਼ਦੂਰੀ, ਨਿਵੇਸ਼, ਵਿਆਜ ਤੇ ਲਾਭ ਦੇ ਬਾਰੇ ਆਦਿਮ ਸਮਾਜਾਂ ਨੂੰ ਪਤਾ ਨਹੀਂ ਸੀ ।

ਮੱਧ ਵਰਗੀ ਸਮਾਜਾਂ ਵਿੱਚ ਵਪਾਰ ਤੇ ਵਣਜ ਥੋੜੇ ਜਿਹੇ ਉੱਨਤ ਹੋ ਗਏ । ਚਾਹੇ ਸ਼ੁਰੂ ਵਿੱਚ ਵਪਾਰ ਵਟਾਂਦਰੇ ਦੀ ਵਿਵਸਥਾ ਉੱਤੇ ਆਧਾਰਿਤ ਸੀ ਪਰ ਹੌਲੀ-ਹੌਲੀ ਪੈਸਾ ਵਪਾਰ ਕਰਨ ਦਾ ਇਕ ਮਧਿਅਮ ਬਣ ਗਿਆ । ਇਸ ਨੇ ਵਪਾਰ ਤੇ ਵਣਜ ਨੂੰ ਇੱਕ ਤਰ੍ਹਾਂ ਦਾ ਉਤਸ਼ਾਹ ਦਿੱਤਾ ਜਿਸ ਕਰਕੇ ਪੈਸੇ, ਸੋਨੇ, ਚਾਂਦੀ ਅਤੇ ਟੋਕਨ ਦੀ ਮਹੱਤਤਾ ਵੱਧ ਗਈ 1 ਪੈਸਾ ਚਾਹੇ ਸੰਪੱਤੀ ਨਹੀਂ ਸੀ, ਪਰ ਇਹ ਸੰਪੱਤੀ ਦਾ ਸੂਚਕ ਸੀ । ਇਸ ਦਾ ਉਤਪਾਦਕ ਸ਼ਕਤੀਆਂ ਦੇ ਲੱਛਣ ਉੱਤੇ ਪੂਰਾ ਪ੍ਰਭਾਵ ਸੀ । ਸਿੱਮਲ ਦੇ ਅਨੁਸਾਰ ਪੈਸੇ ਦੀ ਸੰਸਥਾ ਦੇ ਆਧੁਨਿਕ ਪੱਛਮੀ ਸਮਾਜ ਵਿੱਚ ਵਿਵਸਥਿਤ ਹੋਣ ਕਾਰਨ ਜ਼ਿੰਦਗੀ ਦੇ ਹਰ ਹਿੱਸੇ ਉੱਤੇ ਬਹੁਤ ਡੂੰਘੇ ਪ੍ਰਭਾਵ ਪਏ । ਇਸ ਨੇ ਮਾਲਕ ਤੇ ਨੌਕਰ ਨੂੰ ਅਜ਼ਾਦੀ ਦਿੱਤੀ ਅਤੇ ਚੀਜ਼ਾਂ ਤੇ ਸੇਵਾਵਾਂ ਦੇ ਵੇਚਣ ਤੇ ਖਰੀਦਣ ਵਾਲੇ ਉੱਤੇ ਵੀ ਅਸਰ ਪਾਇਆ ਕਿਉਂਕਿ ਇਸ ਨਾਲ ਵਪਾਰ ਦੇ ਦੋਵੇਂ ਪਾਸਿਆਂ ਵਿਚ ਰਸਮੀ ਰਿਸਤੇ ਪੈਦਾ ਹੋ ਗਏ । ਸਿੰਮਲ ਦੇ ਅਨੁਸਾਰ ਪੈਸੇ ਨੇ ਸਾਡੀ ਜ਼ਿੰਦਗੀ ਦੀ ਫ਼ਿਲਾਸਫੀ ਵਿਚ ਬਹੁਤ ਪਰਿਵਰਤਨ ਲਿਆ ਦਿੱਤੇ । ਇਸ ਨੇ ਸਾਨੂੰ Practical ਬਣਾ ਦਿੱਤਾ ਕਿਉਂਕਿ ਹੁਣ ਅਸੀਂ ਹਰੇਕ ਚੀਜ਼ ਨੂੰ ਪੈਸੇ ਵਿਚ ਤੋਲਣ ਲੱਗ ਪਏ । ਸਮਾਜ ਸੰਪਰਕ ਤੇ ਸੰਬੰਧ ਗੈਰ ਰਸਮੀ ਅਤੇ ਅਵਿਅਕਤਕ ਹੋ ਗਏ । ਮਨੁੱਖੀ ਰਿਸ਼ਤੇ ਵੀ ਠੰਢੇ ਹੋਏ ।

ਆਧੁਨਿਕ ਸਮੇਂ ਦੇ ਸ਼ੁਰੂਆਤੀ ਦੌਰ ਵਿਚ ਆਰਥਿਕ ਗਤੀਵਿਧੀਆਂ ਆਮ ਤੌਰ ‘ਤੇ ਸਰਕਾਰੀ ਤਾਕਤਾਂ ਦੁਆਰਾ ਸੰਚਾਲਿਤ ਹੁੰਦੀਆਂ ਸਨ । ਇਸ ਨਾਲ ਸਾਨੂੰ ਯੂਰਪੀ ਲੋਕਾਂ ਦੇ ਰਾਜਤੰਤਰੀ ਸਰਕਾਰਾਂ ਅਧੀਨ ਇਕੱਠੇ ਹੋ ਕੇ ਅੱਗੇ ਵੱਧਣ ਦਾ ਪ੍ਰਤਿਬਿੰਬ ਦਿੱਸਦਾ ਹੈ । ਇਸ ਸਮੇਂ ਵਿਚ ਆਰਥਿਕ ਗਤੀਵਿਧੀਆਂ ਰਾਜਨੀਤਿਕ ਸੱਤਾ ਦੁਆਰਾ ਸੰਚਾਲਿਤ ਸਨ ਤਾਂ ਕਿ ਰਾਜੇ ਦਾ ਲਾਭ ਤੇ ਖਜ਼ਾਨਾ ਵੱਧ ਸਕੇ । ਦੇਸ਼ ਵਪਾਰੀਆਂ ਦੀ ਦੇਖ-ਰੈੱਖ ਵਿਚ ਚਲਦਾ ਸੀ ਤੇ ਵਪਾਰੀ ਇਕ ਆਰਥਿਕ ਸੰਗਠਨ ਦੀ ਤਰ੍ਹਾਂ ਲਾਭ ਕਮਾਉਣ ਵਿੱਚ ਲੱਗੇ ਹੋਏ ਸਨ । ਉਤਪਾਦਕ ਸ਼ਕਤੀਆਂ ਵੀ ਵਪਾਰਕ ਕਾਨੂੰਨਾਂ ਦੁਆਰਾ ਸੰਚਾਲਿਤ ਹੁੰਦੀਆਂ ਹਨ ।

ਇਸ ਤੋਂ ਬਾਅਦ ਉਦਯੋਗਿਕ ਕ੍ਰਾਂਤੀ ਆਈ ਜਿਸ ਨੇ ਉਤਪਾਦਨ ਦੇ ਤਰੀਕਿਆਂ ਨੂੰ ਬਦਲ ਦਿੱਤਾ । ਵਪਾਰਕ ਨੀਤੀਆਂ ਲੋਕਾਂ ਦਾ ਭਲਾ ਕਰਨ ਵਿੱਚ ਅਸਫਲ ਰਹੀਆਂ । ਜ਼ਿਆਦਾ ਚੀਜ਼ਾਂ ਦੇ ਉਤਪਾਦਨ ਕਰਨ ਲਈ Laissez faire ਦੀ ਨੀਤੀ ਅਪਣਾਈ ਗਈ । ਇਸ ਨੀਤੀ ਅਨੁਸਾਰ ਆਰਥਿਕ ਮਾਮਲਿਆਂ ਵਿੱਚ ਕੋਈ ਦਖਲ ਨਹੀਂ ਹੋਵੇਗਾ । ਇਸ ਨੀਤੀ ਦੇ ਅਨੁਸਾਰ ਕੋਈ ਵੀ ਵਿਅਕਤੀ ਆਪਣੇ ਵਿਅਕਤੀਗਤ ਹਿੱਤ ਦੇਖ ਸਕਦਾ ਸੀ । ਉਸ ਉੱਤੇ ਕੋਈ ਬੰਧਨ ਨਹੀਂ ਸੀ । ਰਾਜ ਨੇ ਆਰਥਿਕ ਕੰਮਾਂ ਵਿਚ ਦਖ਼ਲ ਦੇਣਾ ਬੰਦ ਕਰ ਦਿੱਤਾ | ਸਮਰ ਦੇ ਅਨੁਸਾਰ ਰਾਜ ਨੂੰ ਵਪਾਰ ਤੇ ਵਣਜ ਉੱਤੇ ਲੱਗੇ ਸਾਰੇ ਪ੍ਰਤੀਬੰਧ ਹਟਾ ਲੈਣੇ ਚਾਹੀਦੇ ਹਨ ਅਤੇ ਉਤਪਾਦਨ, ਵਟਾਂਦਰੇ ਤੇ ਪੈਸੇ ਨੂੰ ਇਕੱਠਾ ਕਰਨ ਉੱਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾ ਲੈਣੀਆਂ ਚਾਹੀਦੀਆਂ ਹਨ । ਐਡਮ ਸਮਿਥ ਨੇ ਇਸ ਸਮੇਂ ਚਾਰ ਸਿਧਾਂਤਾਂ ਦਾ ਵਰਣਨ ਕੀਤਾ ।

  1. ਵਿਅਕਤੀਗਤ ਹਿੱਤ ਦੀ ਨੀਤੀ
  2. ਦਖ਼ਲ ਨਾ ਦੇਣ ਦੀ ਨੀਤੀ ।
  3. ਪ੍ਰਤੀਯੋਗਤਾ ਦਾ ਸਿਧਾਂਤ ਅਤੇ
  4. ਲਾਭ ਨੂੰ ਦੇਖਣਾ ।

ਇਹਨਾਂ ਸਿਧਾਂਤਾਂ ਦਾ ਉਸ ਸਮੇਂ ਉੱਤੇ ਕਾਫ਼ੀ ਪ੍ਰਭਾਵ ਪਿਆ । ਇਹਨਾਂ ਨਿਯਮਾਂ ਦੇ ਪ੍ਰਭਾਵ ਅਧੀਨ ਅਤੇ ਉਦਯੋਗਿਕ ਕ੍ਰਾਂਤੀ ਕਰਕੇ ਸੰਪੱਤੀ ਤੇ ਉਤਪਾਦਨ ਦੀ ਮਲਕੀਅਤ ਦੀ ਨਵੀਂ ਵਿਵਸਥਾ ਹੋਂਦ ਵਿਚ ਆਈ ਜਿਸ ਨੂੰ ਪੂੰਜੀਵਾਦ ਦਾ ਨਾਮ ਦਿੱਤਾ ਗਿਆ । ਉਦਯੋਗਿਕ ਸ਼ਾਂਤੀ ਕਰਕੇ ਘਰੇਲੂ ਉਤਪਾਦਨ ਕਾਰਖਾਨਿਆਂ ਵਿਚ ਉਤਪਾਦਨ ਵਿਚ ਬਦਲ ਗਿਆ । ਕਾਰਖਾਨਿਆਂ ਵਿਚ ਕੰਮ ਛੋਟੇ-ਛੋਟੇ ਹਿੱਸਿਆਂ ਵਿਚ ਵੰਡਿਆ ਹੁੰਦਾ ਸੀ ਤੇ ਹਰੇਕ ਮਜਦੂਰ ਥੋੜਾ ਜਾਂ ਛੋਟਾ ਜਿਹਾ ਕੰਮ ਕਰਦਾ ਸੀ । ਇਸ ਨਾਲ ਉਤਪਾਦਨ ਵੱਧ ਗਿਆ | ਸਮੇਂ ਦੇ ਨਾਲ-ਨਾਲ ਵੱਡੇ-ਵੱਡੇ ਕਾਰਖਾਨੇ ਲੱਗ ਗਏ । ਇਹਨਾਂ ਵੱਡੇ ਕਾਰਖਾਨਿਆਂ ਦੇ ਮਾਲਕ, ਨਿਗਮ ਹੋਂਦ ਵਿਚ ਆ ਗਏ । ਪੂੰਜੀਵਾਦ ਦੇ ਨਾਲ-ਨਾਲ ਕਿਰਤ ਵੰਡ, ਵਿਸ਼ੇਸ਼ੀਕਰਣ ਤੇ ਲੈਣ-ਦੇਣ ਵੀ ਹੋਂਦ ਵਿਚ ਆਇਆ ।

ਇਸ ਉਤਪਾਦਨ ਤੇ ਲੈਣ-ਦੇਣ ਦੀ ਨਵੀਂ ਵਿਵਸਥਾ ਵਿੱਚ ਉਤਪਾਦਨ ਦੇ ਸਾਧਨ ਦੇ ਮਾਲਕ ਵਿਅਕਤੀਗਤ ਲੋਕ ਸਨ ਤੇ ਉਹਨਾਂ ਉੱਤੇ ਕੋਈ ਸਮਾਜਿਕ ਜ਼ਿੰਮੇਵਾਰੀ ਨਹੀਂ ਸੀ । ਸੰਪੱਤੀ ਬਿਲਕੁੱਲ ਨਿੱਜੀ ਸੀ ਅਤੇ ਉਹ ਰਾਜ, ਧਰਮ, ਪਰਿਵਾਰ ਤੇ ਹੋਰ ਸੰਸਥਾਵਾਂ ਦੀਆਂ ਪਾਬੰਦੀਆਂ ਤੋਂ ਅਜ਼ਾਦ ਸੀ । ਫੈਕਟਰੀਆਂ ਦੇ ਮਾਲਕ ਕੁੱਝ ਵੀ ਕਰਨ ਨੂੰ ਅਜ਼ਾਦ ਸਨ । ਉਹਨਾਂ ਦਾ ਮੁੱਖ ਮੰਤਵ ਲਾਭ ਸੀ । ਉਹਨਾਂ ਉੱਤੇ ਬਗੈਰ ਲਾਭ ਦੀਆਂ ਚੀਜ਼ਾਂ ਦਾ ਉਤਪਾਦਨ ਕਰਨ ਦਾ ਕੋਈ ਬੰਧਨ ਨਹੀਂ ਸੀ । ਉਤਪਾਦਨ ਦਾ ਤਰੀਕਾ ਲਾਭ ਵਾਲਾ ਸੀ ਅਤੇ ਸਰਕਾਰ ਨੇ ਦਖ਼ਲ ਨਾ ਦੇਣ ਦੀ ਨੀਤੀ ਅਪਣਾਈ ਅਤੇ ਇਸ ਦਿਸ਼ਾ ਵਿਚ ਮਾਲਕ ਦਾ ਸਾਥ ਦਿੱਤਾ ।

ਪੂੰਜੀਵਾਦ ਦੇ ਲੱਛਣ (Features of Capitalism)

(i) ਵੱਡੇ ਪੱਧਰ ਉੱਤੇ ਉਤਪਾਦਨ (Large Scale Production) – ਪੂੰਜੀਵਾਦ ਦਾ ਇੱਕ ਮਹੱਤਵਪੂਰਨ ਲੱਛਣ ਹੈ ਉਤਪਾਦਨ ਦਾ ਵੱਧਣਾ । ਉਦਯੋਗਾਂ ਦੇ ਲੱਗਣ ਨਾਲ ਉਤਪਾਦਨ ਵੱਡੇ ਪੈਮਾਨੇ ਤੇ ਹੋਣ ਲੱਗ ਪਿਆ । ਪੂੰਜੀਵਾਦ ਉਦਯੋਗਿਕ ਕ੍ਰਾਂਤੀ ਕਰਕੇ ਅੱਗੇ ਆਇਆ ਜਿਸ ਕਰਕੇ ਵੱਡੇ ਪੱਧਰ ਉੱਤੇ ਉਤਪਾਦਨ ਮੁਮਕਿਨ ਹੋਇਆ । ਵੱਡੇ-ਵੱਡੇ ਕਾਰਖਾਨਿਆਂ ਅਤੇ ਕਿਰਤ ਵੰਡ ਤੇ ਵਿਵੇਸ਼ੀਕਰਣ ਦੇ ਵੱਧਣ ਨਾਲ ਉਤਪਾਦਨ ਵੀ ਵੱਧ ਗਿਆ । ਜ਼ਿਆਦਾ ਉਤਪਾਦਨ ਦਾ ਅਰਥ ਸੀ ਪੂੰਜੀਵਾਦ ਅਤੇ ਵੱਡੇ ਪੱਧਰ ਉੱਤੇ ਉਪਭੋਗ ਅਤੇ ਬਹੁਤ ਜ਼ਿਆਦਾ ਮੁਨਾਫ਼ਾ ।

(ii) ਨਿੱਜੀ ਸੰਪੱਤੀ (Private Property) – ਨਿੱਜੀ ਸੰਪੱਤੀ ਆਧੁਨਿਕ ਸਮਾਜਾਂ ਤੇ ਆਧੁਨਿਕ ਆਰਥਿਕ ਜੀਵਨ ਦਾ ਆਧਾਰ ਹੈ । ਇਹ ਪੂੰਜੀਵਾਦ ਦਾ ਵੀ ਆਧਾਰ ਹੈ । ਪੂੰਜੀਵਾਦ ਵਿੱਚ ਹਰੇਕ ਵਿਅਕਤੀ ਨੂੰ ਕਮਾਉਣ ਦਾ ਹੱਕ ਅਤੇ ਸੰਪੱਤੀ ਨੂੰ ਰੱਖਣ ਦਾ ਅਧਿਕਾਰ ਹੈ । ਸੰਪੱਤੀ ਰੱਖਣ ਦੇ ਹੱਕ ਨੂੰ ਵਿਅਕਤੀਗਤ ਅਧਿਕਾਰ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ । ਨਿੱਜੀ ਸੰਪੱਤੀ ਕਰਕੇ ਹੀ ਵੱਡੇ-ਵੱਡੇ ਕਾਰਖਾਨੇ, ਉਦਯੋਗ, ਨਿਗਮ ਹੋਂਦ ਵਿਚ ਆਏ ਅਤੇ ਪੂੰਜੀਵਾਦ ਵਧਿਆ ।

(iii) ਪ੍ਰਤਿਯੋਗਿਤਾ (Competition) – ਪੂੰਜੀਵਾਦ ਵਿਵਸਥਾ ਵਿਚ ਪ੍ਰਤੀਯੋਗਿਤਾ ਇੱਕ ਜ਼ਰੂਰੀ ਤੱਤ ਤੇ ਨਤੀਜਾ ਹੈ । ਪੂੰਜੀਵਾਦ ਵਿੱਚ ਵੱਖ-ਵੱਖ ਪੂੰਜੀਪਤੀਆਂ ਵਿੱਚ ਬਹੁਤ ਜ਼ਿਆਦਾ ਮੁਕਾਬਲਾ ਵੇਖਣ ਨੂੰ ਮਿਲਦਾ ਹੈ । ਮੰਗ ਨੂੰ ਨਕਲੀ ਤੌਰ ਉੱਤੇ ਵਧਾ ਕੇ ਅਤੇ Supply ਨੂੰ ਘਟਾ ਦਿੱਤਾ ਜਾਂਦਾ ਹੈ ਤੇ ਪੂੰਜੀਵਾਦ ਵਿੱਚ ਬਹੁਤ ਜ਼ਿਆਦਾ ਮੁਕਾਬਲਾ ਹੁੰਦਾ ਹੈ । ਇਸ ਮੁਕਾਬਲੇ ਵਿਚ ਵੱਡੇ ਪੂੰਜੀਪਤੀ ਜਿੱਤ ਜਾਂਦੇ ਹਨ ਅਤੇ ਛੋਟੇ ਪੁੰਜੀਪਤੀ ਹਾਰ ਜਾਂਦੇ ਹਨ ।

(iv) ਲਾਭ (Profit) – ਮਾਰਕਸ ਦੇ ਅਨੁਸਾਰ ਲਾਭ ਤੋਂ ਬਿਨਾਂ ਪੂੰਜੀਵਾਦ ਨਹੀਂ ਟਿੱਕ ਸਕਦਾ । ਪੂੰਜੀਪਤੀ ਵੱਡੇ ਪੈਮਾਨੇ ਉੱਤੇ ਪੂੰਜੀ ਦਾ ਨਿਵੇਸ਼ ਕਰਦਾ ਹੈ ਤਾਂ ਕਿ ਲਾਭ ਕਮਾਇਆ ਜਾ ਸਕੇ । ਪੂੰਜੀਵਾਦ ਵਿੱਚ ਉਤਪਾਦਨ ਲਾਭ ਦੇ ਲਈ ਕੀਤਾ ਜਾਂਦਾ ਹੈ ਨਾ ਕਿ ਸਮਾਜ ਕਲਿਆਣ ਜਾਂ ਸਮਾਜ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ।

(v) ਕੀਮਤ ਪ੍ਰਣਾਲੀ (Price System) – ਪੂੰਜੀਵਾਦ ਵਿਚ ਮੁੱਖ ਮੰਤਵ ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਕਰਨਾ ਹੁੰਦਾ ਹੈ । ਕਿਸੇ ਚੀਜ਼ ਦੀ ਕੀਮਤ ਉਸ ਉੱਪਰ ਲੱਗੀ ਲਾਗਤ ਦੇ ਆਧਾਰ ਉੱਤੇ ਨਹੀਂ, ਸਗੋਂ ਉਸ ਚੀਜ਼ ਦੀ ਮੰਗ ਦੇ ਆਧਾਰ ਉੱਤੇ ਨਿਰਧਾਰਿਤ ਹੁੰਦੀ ਹੈ । ਇਸੇ ਤਰ੍ਹਾਂ ਮਜ਼ਦੂਰਾਂ ਦੀ ਮਜ਼ਦੂਰੀ ਵੀ ਉਹਨਾਂ ਦੀ ਮੰਗ ਦੇ ਅਨੁਸਾਰ ਨਿਸ਼ਚਿਤ ਹੁੰਦੀ ਹੈ । ਉਸ ਕੰਮ ਦੀ ਕੀਮਤ ਜ਼ਿਆਦਾ ਹੁੰਦੀ ਹੈ ਜਿਸਦੀ ਬਜ਼ਾਰ ਵਿਚ ਮੰਗ ਜ਼ਿਆਦਾ ਹੁੰਦੀ ਹੈ । ਚੀਜ਼ ਦੀ ਕੀਮਤ ਉਸ ਦੀ ਬਜ਼ਾਰ ਵਿੱਚ ਮੰਗ ਦੇ ਆਧਾਰ ਉੱਤੇ ਨਿਰਧਾਰਿਤ ਹੁੰਦੀ ਹੈ । ਇਸੇ ਤਰ੍ਹਾਂ ਕਿਰਤ ਦੀ ਕੀਮਤ ਵੀ ਉਹਨਾਂ ਦੀ ਮੰਗ ਦੇ ਅਨੁਸਾਰ ਕਾਰਖਾਨੇ ਵਿਚ ਹੀ ਨਿਰਧਾਰਿਤ ਹੁੰਦੀ ਹੈ ।

(vi) ਮੁਦਰਾ ਤੇ ਉਧਾਰ (Money and Credit) – ਪੂੰਜੀਵਾਦ ਅਰਥ-ਵਿਵਸਥਾ ਵਿੱਚ ਪੈਸੇ ਤੇ ਉਧਾਰ ਦੀ ਬਹੁਤ ਮਹੱਤਤਾ ਹੁੰਦੀ ਹੈ । ਪੂੰਜੀਪਤੀ ਕਰਜ਼ੇ ਲੈਂਦੇ ਹਨ ਅਤੇ ਆਪਣੇ ਉਤਪਾਦਨ ਅਤੇ ਵਪਾਰ ਨੂੰ ਵਧਾਉਂਦੇ ਹਨ । ਇਹ ਉਧਾਰ ਸਾਹੂਕਾਰਾਂ, ਬੈਂਕਾਂ ਆਦਿ ਤੋਂ ਲਏ ਜਾਂਦੇ ਹਨ । ਇਸ ਕਰਜ਼ੇ ਨਾਲ ਉਹ ਉਤਪਾਦਨ ਵਧਾਉਂਦੇ ਹਨ ਅਤੇ ਲਾਭ ਤੇ ਪੂੰਜੀ ਨੂੰ ਵਧਾਉਂਦੇ ਹਨ । ਇਸ ਕਰਜ਼ੇ ਦਾ ਉਹਨਾਂ ਨੂੰ ਵਿਆਜ ਵੀ ਦੇਣਾ ਪੈਂਦਾ ਹੈ ।

(vii) ਮਜ਼ਦੂਰੀ (wages) – ਪੂੰਜੀਵਾਦ ਵਿੱਚ ਮਜ਼ਦੂਰ ਦੀ ਦਸ਼ਾ ਬਹੁਤ ਹੀ ਤਰਸਯੋਗ ਹੁੰਦੀ ਹੈ । ਪੂੰਜੀਵਾਦ ਦਾ ਮਜ਼ਦੂਰਾਂ ਪਤੀ ਇੱਕੋ ਹੀ ਮੰਤਵ ਹੁੰਦਾ ਹੈ ਤੇ ਉਹ ਹੈ ਘੱਟ ਤੋਂ ਘੱਟ ਪੈਸੇ ਦੇ ਕੇ ਵੱਧ ਤੋਂ ਵੱਧ ਕੰਮ ਲਿਆ ਜਾ ਸਕੇ । ਮਜ਼ਦੂਰਾਂ ਦਾ ਪੂੰਜੀਵਾਦ ਵਿਚ ਸ਼ੋਸ਼ਣ ਹੁੰਦਾ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 3.
ਰਾਜ ਦਾ ਕੀ ਅਰਥ ਹੁੰਦਾ ਹੈ ? ਪਰਿਭਾਸ਼ਾ ਸਹਿਤ ਵਰਣਨ ਕਰੋ ।
ਉੱਤਰ-
ਰਾਜਨੀਤੀ ਸ਼ਾਸਤਰ ਦਾ ਮੁੱਖ ਵਿਸ਼ਾ ਰਾਜ ਹੈ ਪਰ ਰਾਜ ਦੀ ਵਰਤੋਂ ਕਈ ਰੂਪਾਂ ਵਿਚ ਕੀਤੀ ਜਾਂਦੀ ਹੈ। ਜਿਸ ਕਾਰਨ ਇਕ ਆਮ ਆਦਮੀ ਨੂੰ ਰਾਜ ਦੇ ਅਰਥ ਦਾ ਪੂਰਾ ਗਿਆਨ ਨਹੀਂ ਹੋ ਸਕਦਾ । ਆਮ ਤੌਰ ਉੱਤੇ ਰਾਜ, ਸਮਾਜ, ਸਰਕਾਰ ਤੇ ਰਾਸ਼ਟਰ ਵਿਚ ਅੰਤਰ ਨਹੀਂ ਕੀਤਾ ਜਾਂਦਾ ਤੇ ਇਨ੍ਹਾਂ ਸ਼ਬਦਾਂ ਦਾ ਅਰਥ ਇਹ ਹੀ ਲਿਆ ਜਾਂਦਾ ਹੈ । ਆਮ ਨਾਗਰਿਕ ਲਈ ਰਾਜ ਤੇ ਸਰਕਾਰ ਵਿਚ ਕੋਈ ਅੰਤਰ ਨਹੀਂ ਹੈ । ਇਸੇ ਤਰ੍ਹਾਂ ਰਾਜ ਦੀ ਵਰਤੋਂ ਰਾਸ਼ਟਰ ਦੀ ਥਾਂ ‘ਤੇ ਕੀਤੀ ਜਾਂਦੀ ਹੈ ਪਰ ਰਾਜਨੀਤੀ ਸ਼ਾਸਤਰ ਦੀ ਦ੍ਰਿਸ਼ਟੀ ਤੋਂ ਇਹ ਗਲਤ ਹੈ । ਇਨ੍ਹਾਂ ਸ਼ਬਦਾਂ ਦਾ ਅਰਥ ਰਾਜਨੀਤੀ ਸ਼ਾਸਤਰ ਵਿਚ ਅਲੱਗ-ਅਲੱਗ ਹੈ । ਕਈ ਵਾਰੀ ਇਕ ਸੰਘ (Federation) ਤੇ ਉਸ ਦੀਆਂ ਇਕਾਈਆਂ ਲਈ ਵੀ ਰਾਜ ਸ਼ਬਦ ਵਰਤਿਆ ਜਾਂਦਾ ਹੈ । ਜਿਵੇਂ ਕਿ ਸੰਯੁਕਤ ਰਾਜ ਅਮਰੀਕਾ ਨੂੰ ਵੀ ਰਾਜ ਕਿਹਾ ਜਾਂਦਾ ਹੈ ਅਤੇ ਉਸ ਦੀਆਂ ਇਕਾਈਆਂ ਲਈ ਵੀ ਰਾਜ ਸ਼ਬਦ ਵਰਤਿਆ ਜਾਂਦਾ ਹੈ । ਇਸੇ ਤਰ੍ਹਾਂ ਭਾਰਤ ਨੂੰ ਵੀ ਰਾਜ ਕਿਹਾ ਜਾਂਦਾ ਹੈ ਅਤੇ ਇਸ ਦੀਆਂ ਇਕਾਈਆਂ-ਪੰਜਾਬ, ਬੰਗਾਲ, ਤਾਮਿਲਨਾਡੂ, ਕੇਰਲ, ਮੱਧ ਪ੍ਰਦੇਸ਼ ਨੂੰ ਵੀ ਰਾਜ ਹੀ ਕਿਹਾ ਜਾਂਦਾ ਹੈ ਪਰ ਅਸਲੀਅਤ ਇਹ ਹੈ ਕਿ ਸੰਘ ਦੀਆਂ ਇਕਾਈਆਂ ਰਾਜ ਨਹੀਂ ਹਨ ਤੇ ਉਨ੍ਹਾਂ ਲਈ ਰਾਜ ਸ਼ਬਦ ਵਰਤਣਾ ਗ਼ਲਤ ਹੈ । ਇਸ ਲਈ ਰਾਜ ਸ਼ਬਦ ਦਾ ਠੀਕ-ਠਾਕ ਅਰਥ ਜਾਣਨਾ ਜ਼ਰੂਰੀ ਹੈ ।

ਰਾਜ ਸ਼ਬਦ ਦੀ ਉਤਪੱਤੀ (Etymology of the World ‘State’) – ਰਾਜ ਸ਼ਬਦ ਨੂੰ ਅੰਗਰੇਜ਼ੀ ਵਿਚ ਸਟੇਟ (State) ਕਿਹਾ ਜਾਂਦਾ ਹੈ । ਸਟੇਟ (State) ਸ਼ਬਦ ਲਾਤੀਨੀ ਭਾਸ਼ਾ ਦੇ ਸਟੇਟਸ (Status) ਸ਼ਬਦ ਤੋਂ ਲਿਆ ਗਿਆ ਹੈ । ਸਟੇਟਸ (Status) ਸ਼ਬਦ ਦਾ ਅਰਥ ਹੈ ਕਿਸੇ ਵਿਅਕਤੀ ਦਾ ਸਮਾਜਿਕ ਪੱਧਰ 1 ਪ੍ਰਾਚੀਨ ਕਾਲ ਵਿਚ ਰਾਜ ਤੇ ਸਮਾਜ ਵਿਚ ਕੋਈ ਅੰਤਰ ਨਹੀਂ ਸੀ ਸਮਝਿਆ ਜਾਂਦਾ । ਇਸ ਲਈ ਰਾਜ ਸ਼ਬਦ ਦੀ ਵਰਤੋਂ ਸਮਾਜਿਕ ਦਰਜੇ ਨੂੰ ਦੱਸਣ ਲਈ ਕੀਤੀ ਜਾਂਦੀ ਸੀ ਪਰ ਹੌਲੀਹੌਲੀ ਇਸ ਦਾ ਅਰਥ ਬਦਲ ਗਿਆ ਤੇ ਇਸ ਦਾ ਅਰਥ ਸਿਸਰੋ (Cicero) ਦੇ ਸਮੇਂ ਤੱਕ ਸਾਰੇ ਸਮਾਜ ਦੇ ਦਰਜੇ ਨਾਲ ਹੋ ਗਿਆ । ਆਧੁਨਿਕ ਅਰਥ ਵਿਚ ਇਸ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਇਟਲੀ ਦੇ ਪ੍ਰਸਿੱਧ ਰਾਜਨੀਤਿਕ ਮੈਕਿਆਵਲੀ (Machiaveli) ਨੇ ਕੀਤੀ । ਉਸ ਨੇ ‘ਰਾਜ’ ਸ਼ਬਦ ਦੀ ਵਰਤੋਂ ‘ਰਾਸ਼ਟਰ ਰਾਜ’ ਲਈ ਕੀਤੀ ।

ਮੈਕਿਆਵਲੀ (Machiaveli) ਨੇ ਆਪਣੀ ਕਿਤਾਬ ‘The Prince’ ਵਿਚ ਲਿਖਿਆ ਹੈ, “ਇਹ ਸਭ ਸ਼ਕਤੀਆਂ ਜਿਨ੍ਹਾਂ ਨੂੰ ਲੋਕਾਂ ਉੱਤੇ ਅਧਿਕਾਰ ਸੀ ਤੇ ਰਾਜ (State) ਹੁੰਦੇ ਹਨ ਤੇ ਉਹ ਰਾਜਤੰਤਰੀ ਜਾਂ ਗਣਤੰਤਰੀ ਹੁੰਦੇ ਹਨ ।” ਪ੍ਰੋ: ਬਾਰਕਰ (Prof. Barker) ਨੇ ਲਿਖਿਆ ਹੈ, “ਰਾਜ ਸ਼ਬਦ ਜਦੋਂ ਸੋਲ੍ਹਵੀਂ ਸਦੀ ਵਿਚ ਚਾਲੂ ਹੋਇਆ ਤਾਂ ਇਟਲੀ ਤੋਂ ਆਪਣੇ ਨਾਲ ਮਹਾਨ-ਰਾਜ ਜਾਂ ਮਹਾਨਤਾ ਦਾ ਭਾਵ ਵੀ ਲਿਆਇਆ ਜੋ ਕਿਸੇ ਵਿਅਕਤੀ ਜਾਂ ਸਮੁਦਾਇ ਵਿਚ ਲੁਕਿਆ ਹੁੰਦਾ ਹੈ ।”

ਰਾਜ ਇਕ ਸੰਪੂਰਨ ਸਮਾਜ ਦਾ ਹਿੱਸਾ ਹੈ । ਬੇਸ਼ਕ ਇਹ ਸਮਾਜਿਕ ਜੀਵਨ ਦੇ ਸਾਰੇ ਪੱਖਾਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਫਿਰ ਵੀ ਇਹ ਸਮਾਜ ਦੀ ਥਾਂ ਨਹੀਂ ਲੈ ਸਕਦਾ । ਰਾਜ ਇਕ ਅਜਿਹੀ ਏਜੰਸੀ ਹੈ ਜੋ ਸਮਾਜਿਕ ਸਮਿਤੀਆਂ ਨੂੰ ਕੰਟਰੋਲ ਕਰਦੀ ਹੈ । ਰਾਜ ਸਮਾਜ ਦੇ ਸਾਰੇ ਪੱਖਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉਨ੍ਹਾਂ ਵਿਚ ਤਾਲਮੇਲ ਬਿਠਾ ਕੇ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

ਰਾਜ ਦੀ ਹੋਂਦ ਆਦਿ ਕਾਲ ਤੋਂ ਰਹੀ ਹੈ, ਚਾਹੇ ਸਮੇਂ-ਸਮੇਂ ਉੱਤੇ ਇਸ ਦੇ ਰੂਪ ਬਦਲਦੇ ਰਹੇਂ ਹਨ | ਰਾਜ ਦੀ ਪ੍ਰਕ੍ਰਿਤੀ ਅਤੇ ਪਰਿਭਾਸ਼ਾਵਾਂ ਬਾਰੇ ਵੱਖ-ਵੱਖ ਵਿਦਵਾਨਾਂ ਦੇ ਵਿਚਾਰ ਵੱਖ-ਵੱਖ ਹਨ ਜਿਨ੍ਹਾਂ ਦਾ ਵਰਣਨ ਹੇਠਾਂ ਲਿਖਿਆ ਹੈ-

  • ਮੈਕਾਈਵਰ (Maclver) ਦੇ ਅਨੁਸਾਰ, “ਰਾਜ ਇਕ ਅਜਿਹੀ ਸਮਿਤੀ ਹੈ ਜੋ ਕਾਨੂੰਨ ਦੁਆਰਾ ਸ਼ਾਸਨ ਵਿਵਸਥਾ ਨੂੰ ਚਲਾਉਂਦੀ ਹੈ ਅਤੇ ਜਿਸ ਨੂੰ ਇਕ ਨਿਸਚਿਤ ਭੂ-ਭਾਗ ਵਿਚ ਸਮਾਜਿਕ ਵਿਵਸਥਾ ਬਣਾਈ ਰੱਖਣ ਦਾ ਸਰਵ ਉੱਚ ਅਧਿਕਾਰ ਪ੍ਰਾਪਤ ਹੁੰਦਾ ਹੈ ।”
  • ਮੈਕਸ ਵੈਬਰ (Max Weber) ਦੇ ਅਨੁਸਾਰ, “ਰਾਜ ਇਕ ਮਨੁੱਖੀ ਸਮੁਦਾਇ ਹੈ ਜਿਸ ਦਾ ਇਕ ਨਿਸਚਿਤ ਭੂ-ਭਾਗ ਵਿਚ ਭੌਤਿਕ ਜ਼ੋਰ ਦੇ ਵਿਧਾਨਿਕ ਵਰਤੋਂ ਤੇ ਏਕਾਧਿਕਾਰ ਹੁੰਦਾ ਹੈ ਅਤੇ ਨਾਲ ਹੀ ਇਸ ਅਧਿਕਾਰ ਨੂੰ ਸਫਲਤਾ ਪੂਰਵਕ ਲਾਗੂ ਕਰਦਾ ਹੈ ।”
  • ਹਾਲੈਂਡ (Holland) ਦੇ ਅਨੁਸਾਰ, “ਰਾਜ ਮਨੁੱਖਾਂ ਦੇ ਉਸ ਸਮੂਹ ਨੂੰ ਕਹਿੰਦੇ ਹਨ ਜੋ ਆਮ ਲੋਕਾਂ ਕਰਕੇ ਕਿਸੇ ਨਿਸਚਿਤ ਦੇਸ਼ ਤੇ ਵੱਸਿਆ ਹੋਵੇ, ਜਿਸ ਵਿੱਚ ਬਹੁ-ਸੰਖਿਅਕ ਦਲ ਜਾਂ ਕਿਸੇ ਨਿਸਚਿਤ ਵਰਗ ਦਾ ਫ਼ੈਸਲਾ ਉਸ ਵਰਗ ਜਾਂ ਦਲ ਦੀ ਸ਼ਕਤੀ ਦੁਆਰਾ ਸਮੂਹ ਦੇ ਉਨ੍ਹਾਂ ਵਿਅਕਤੀਆਂ ਤੋਂ ਵੀ ਸਵੀਕਾਰ ਕਰਾਇਆ ਜਾ ਸਕੇ ਜੋ ਇਸਦਾ ਵਿਰੋਧ ਕਰਦੇ ਹਨ ।”

ਇਸ ਤਰ੍ਹਾਂ ਇਨ੍ਹਾਂ ਪਰਿਭਾਸ਼ਾਵਾਂ ਦੇ ਅਧਿਐਨ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਰਾਜ ਇਕ ਅਜਿਹਾ ਲੋਕਾਂ ਦਾ ਸਮੂਹ ਹੈ ਜੋ ਕਿ ਨਿਸਚਿਤ ਭੂ-ਭਾਗ ਵਿਚ ਹੁੰਦਾ ਹੈ, ਅਰਥਾਤ ਉਸਦਾ ਆਪਣਾ ਭੂਗੋਲਿਕ ਖੇਤਰ ਹੁੰਦਾ ਹੈ, ਜਿਸਦੀ ਕਿ ਸਰਕਾਰ ਹੁੰਦੀ ਹੈ, ਜਿਸਦੀ ਮੱਦਦ ਨਾਲ ਰਾਜ ਆਪਣੇ ਕੰਮ ਕਰਦਾ ਹੈ, ਆਪਣੇ ਹੁਕਮ ਮਨਵਾਉਂਦਾ ਹੈ ਅਤੇ ਜਨਸੰਖਿਆ ਉੱਤੇ ਨਿਯੰਤਰਨ ਰੱਖਦਾ ਹੈ ਅਤੇ ਜਿਸਦੀ ਆਪਣੀ ਪ੍ਰਭੂਸੱਤਾ ਹੁੰਦੀ ਹੈ । ਪ੍ਰਭੂਸੱਤਾ ਦਾ ਅਰਥ ਹੈ ਕਿ ਉਹ ਕਿਸੇ ਬਾਹਰੀ ਦਬਾਉ ਤੋਂ ਮੁਕਤ ਹੁੰਦਾ ਹੈ । ਉਸ ਉੱਤੇ ਕਿਸੇ ਕਿਸਮ ਦਾ ਦਬਾਅ ਨਹੀਂ ਹੁੰਦਾ । ਰਾਜ ਆਪਣੀਆਂ ਸੀਮਾਵਾਂ ਦੀ ਬਾਹਰੀ ਹਮਲੇ ਤੋਂ ਰੱਖਿਆ ਕਰਦਾ ਹੈ ਅਤੇ ਜੇਕਰ ਉਸਦੇ ਅੰਦਰ ਹੀ ਬਗ਼ਾਵਤ ਹੁੰਦੀ ਹੈ ਤਾਂ ਉਹ ਉਸ ਨੂੰ ਦਬਾਉਣ ਲਈ ਭੌਤਿਕ ਸ਼ਕਤੀ, ਜੋ ਉਸ ਪਾਸ ਹੁੰਦੀ ਹੈ ਸਰਕਾਰ ਪੁਲਿਸ ਦੇ ਰੂਪ ਵਿਚ, ਦਾ ਵੀ ਪ੍ਰਯੋਗ ਕਰਦਾ ਹੈ ।

ਪ੍ਰਸ਼ਨ 1.
ਰਾਜ ਦੇ ਵੱਖ-ਵੱਖ ਤੱਤਾਂ ਦਾ ਵਰਣਨ ਕਰੋ ।
ਉੱਤਰ-
ਡਾ: ਗਾਰਨਰ ਅਨੁਸਾਰ ਰਾਜ ਦੇ ਚਾਰ ਤੱਤ ਹਨ-

  1. ਮਨੁੱਖਾਂ ਦਾ ਇਕ ਸਮੁਦਾਇ,
  2. ਇਕ ਦੇਸ ਜਿਸ ਵਿਚ ਉਹ ਸਥਾਈ ਰੂਪ ਨਾਲ ਰਹਿੰਦੇ ਹੋਣ,
  3. ਅੰਦਰਲੀ ਅਤੇ ਬਾਹਰਲੀ ਪ੍ਰਭੂਸੱਤਾ,
  4. ਰਾਜਨੀਤਿਕ ਸੰਗਠਨ । ਗੈਟੇਲ ਨੇ ਵੀ ਰਾਜ ਦੇ ਚਾਰ ਤੱਤ ਦੱਸੇ ਹਨ ।

ਉਹ ਚਾਰ ਤੱਤ ਹੇਠ ਲਿਖੇ ਹਨ-

  1. ਜਨਸੰਖਿਆ (Population)
  2. ਨਿਸਚਿਤ ਭੂਮੀ (Fixed territory)
  3. ਸਰਕਾਰ (Government)
  4. ਪ੍ਰਭੂਸੱਤਾ (Sovereignty) ।

1. ਜਨਸੰਖਿਆ (Population) – ਰਾਜ ਦਾ ਮੁੱਖ ਤੱਤ ਜਨਸੰਖਿਆ ਹੈ। ਰਾਜ ਪਸ਼ੂ-ਪੰਛੀਆਂ ਦਾ ਸਮੂਹ ਨਹੀਂ ਹੈ । ਉਹ ਮਨੁੱਖਾਂ ਦੀ ਇਕ ਰਾਜਨੀਤਿਕ ਸੰਸਥਾ ਹੈ । ਬਿਨਾਂ ਜਨਸੰਖਿਆ ਦੇ ਰਾਜ ਦੀ ਸਥਾਪਨਾ ਦੀ ਤਾਂ ਦੂਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਜਿਸ ਤਰ੍ਹਾਂ ਬਿਨਾਂ ਪਤੀ-ਪਤਨੀ ਦੇ ਪਰਿਵਾਰ, ਮਿੱਟੀ ਦੇ ਬਿਨਾਂ ਘੜਾ ਤੇ ਸੂਤ ਦੇ ਬਿਨਾਂ ਕੱਪੜਾ ਨਹੀਂ ਬਣ ਸਕਦਾ, ਉਸੇ ਤਰਾਂ ਬਿਨਾਂ ਆਦਮੀਆਂ ਦੇ ਸਮੂਹ ਦੇ ਰਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਰਾਜ ਵਿਚ ਕਿੰਨੀ ਜਨਸੰਖਿਆ ਹੋਣੀ ਚਾਹੀਦੀ ਹੈ ਇਸ ਵਾਸਤੇ ਕੋਈ ਨਿਸਚਿਤ ਨਿਯਮ ਨਹੀਂ ਹੈ ਪਰ ਰਾਜ ਵਾਸਤੇ ਕਾਫੀ ਜਨਸੰਖਿਆ ਹੋਣੀ ਚਾਹੀਦੀ ਹੈ । ਦਸ ਵੀਹ ਆਦਮੀ ਰਾਜ ਨਹੀਂ ਬਣਾ ਸਕਦੇ ।

ਵਰਤਮਾਨ ਰਾਜਾਂ ਦੀ ਜਨਸੰਖਿਆ ਨੂੰ ਵੇਖਦੇ ਹੋਏ ਅਸੀਂ ਇਹ ਆਖ ਸਕਦੇ ਹਾਂ ਕਿ ਰਾਜ ਦੀ ਜਨਸੰਖਿਆ ਨਿਸਚਿਤ ਕਰਨੀ ਕਠਿਨ ਨਹੀਂ ਸਗੋਂ ਅਸੰਭਵ ਵੀ ਹੈ ਪਰ ਫੇਰ ਵੀ ਅਸੀਂ ਅਰਸਤੂ (Aristotle) ਦੇ ਇਸ ਵਿਚਾਰ ਨਾਲ ਸਹਿਮਤ ਹਾਂ ਕਿ ਰਾਜ ਦੀ ਜਨਸੰਖਿਆ ਇੰਨੀ ਹੋਣੀ ਚਾਹੀਦੀ ਹੈ ਕਿ ਰਾਜ ਆਤਮ-ਨਿਰਭਰ ਹੋ ਸਕੇ ਤੇ ਦੇਸ਼ ਦਾ ਸ਼ਾਸਨ ਵੀ ਚੰਗੀ ਤਰ੍ਹਾਂ ਨਾਲ ਚਲਾਇਆ ਜਾ ਸਕੇ | ਅਸਲ ਵਿਚ ਰਾਜ ਦੀ ਜਨਸੰਖਿਆ ਇੰਨੀ ਹੋਣੀ ਚਾਹੀਦੀ ਹੈ ਕਿ ਉੱਥੋਂ ਦੀ ਜਨਤਾ ਸੁਖੀ ਤੇ ਖੁਸ਼ਹਾਲ ਜੀਵਨ ਬਿਤਾ ਸਕੇ । ਉਸ ਉੱਤੇ ਚੰਗੇ ਢੰਗ ਦੇ ਸ਼ਾਸਨ ਦੀ ਸਥਾਪਨਾ ਕੀਤੀ ਜਾ ਸਕੇ ਤੇ ਉਹ ਇਸ ਵਿਚ ਇਕ ਸਥਾਈ ਸਰਕਾਰ ਕਾਇਮ ਹੋ ਸਕੇ ।

2. ਨਿਸਚਿਤ ਭੂਮੀ (Fixed Territory) – ਜਿਸ ਤਰ੍ਹਾਂ ਰਾਜ ਦੇ ਵਾਸਤੇ ਆਬਾਦੀ ਦਾ ਹੋਣਾ ਜ਼ਰੂਰੀ ਹੈ ਉਸੇ ਤਰ੍ਹਾਂ ਨਿਸਚਿਤ ਭੂਮੀ ਦਾ ਹੋਣਾ ਵੀ ਜ਼ਰੂਰੀ ਹੈ ਪਰ ਕਈ ਪ੍ਰਕਾਰ ਲੇਖਕਾਂ ਨੇ ਇਸ ਨੂੰ ਰਾਜ ਦਾ ਲਾਜ਼ਮੀ ਤੱਤ ਨਹੀਂ ਮੰਨਿਆ } ਜੇਲਿਨੇਕ (Jellinek) ਨੇ ਲਿਖਿਆ ਹੈ, “ਉਨੀਵੀਂ ਸਦੀ ਤੋਂ ਪਹਿਲਾਂ ਕਿਸੇ ਵੀ ਲੇਖਕ ਨੇ ਰਾਜ ਦੀ ਪਰਿਭਾਸ਼ਾ ਵਿਚ ਭੂਮੀ ਜਾਂ ਦੇਸ਼ ਦਾ ਜ਼ਿਕਰ ਨਹੀਂ ਕੀਤਾ ਹੈ ਤੇ ਕਲੂਥਰ ਪਹਿਲਾ ਲੇਖਕ ਸੀ ਜਿਸ ਨੇ 1817 ਵਿਚ ਰਾਜ ਵਾਸਤੇ ਨਿਸਚਿਤ ਭੂਮੀ ਦਾ ਹੋਣਾ ਜ਼ਰੂਰੀ ਮੰਨਿਆ ” ਲੇਖਕਾਂ ਦੇ ਵਿਚਾਰ ਅਨੁਸਾਰ ਨਿਸਚਿਤ ਭੂਮੀ ਦੇ ਬਿਨਾਂ ਰਾਜ ਨਹੀਂ ਬਣ ਸਕਦਾ । ਜੇ ਜਨਤਾ ਰਾਜ ਦੀ ਆਤਮਾ ਹੈ ਤਾਂ ਭੂਮੀ ਉਸ ਦਾ ਸਰੀਰ ਹੈ ।

ਆਦਮੀਆਂ ਦਾ ਸਮੂਹ ਜਦੋਂ ਤੱਕ ਕਿਸੇ ਨਿਸਚਿਤ ਭੂ-ਭਾਗ ਉੱਤੇ ਨਹੀਂ ਵੱਸ ਜਾਂਦਾ ਉਸ ਵੇਲੇ ਤੱਕ ਰਾਜ ਦੀ ਸਥਾਪਨਾ ਨਹੀਂ ਹੋ ਸਕਦੀ । ਘੁਮੰਤੂ ਕਬੀਲੇ (Nomedic tribes), ਜੋ ਇਕ ਥਾਂ ਤੋਂ ਦੂਜੀ ਥਾਂ ਘੁੰਮਦੇ ਰਹਿੰਦੇ ਹਨ ਰਾਜ ਦੀ ਸਥਾਪਨਾ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਕੋਲ ਨਿਸਚਿਤ ਭੂ-ਭਾਗ ਨਹੀਂ ਹੁੰਦਾ । ਸੰਨ 1948 ਤੋਂ ਪਹਿਲਾਂ ਯਹੂਦੀ ਸਾਰੇ ਸੰਸਾਰ ਵਿੱਚ ਫੈਲੇ ਹੋਏ ਸਨ ਪਰ ਉਨ੍ਹਾਂ ਦਾ ਆਪਣਾ ਕੋਈ ਰਾਜ ਨਹੀਂ ਸੀ ਕਿਉਂਕਿ ਉਹ ਨਿਸਚਿਤ ਭੂ-ਭਾਗ ਉੱਤੇ ਨਹੀਂ ਸਨ ਰਹਿ ਰਹੇ । ਜਦੋਂ ਉਨ੍ਹਾਂ ਨੇ ਇਜ਼ਰਾਈਲ ਦੇ ਨਿਸਚਿਤ ਭੂ-ਭਾਗ ਉੱਤੇ ਰਹਿਣਾ ਸ਼ੁਰੂ ਕਰ ਦਿੱਤਾ ਤਾਂ ਇਜ਼ਰਾਈਲ ਰਾਜ ਬਣ ਗਿਆ । ਅਸਲ ਵਿਚ ਰਾਜ ਦਾ ਇਹ ਤੱਤ ਰਾਜ ਨੂੰ ਦੂਜੇ ਸਮੁਦਾਵਾਂ ਤੋਂ ਅਲੱਗ ਕਰਦਾ ਹੈ ।

3. ਸਰਕਾਰ (Government) – ਆਬਾਦੀ ਦੀ ਭੂਮੀ ਤੋਂ ਮਗਰੋਂ ਰਾਜ ਦੀ ਸਥਾਪਨਾ ਵਾਸਤੇ ਸਰਕਾਰ ਦੀ ਲੋੜ ਹੁੰਦੀ ਹੈ । ਕਿਸੇ ਨਿਸਚਿਤ ਇਲਾਕੇ ਉੱਤੇ ਬਣਿਆ ਆਦਮੀਆਂ ਦਾ ਸਮੁਦਾਇ ਉਸ ਵੇਲੇ ਤੱਕ ਰਾਜ ਨਹੀਂ ਕਿਹਾ ਜਾ ਸਕਦਾ, ਜਦ ਤੱਕ ਉਹ ਰਾਜਸੀ ਦਿਸ਼ਟੀ ਤੋਂ ਸੰਗਠਿਤ ਨਾ ਹੋਵੇ । ਸਰਕਾਰ ਹੀ ਇਕ ਅਜਿਹਾ ਸੰਗਠਨ ਹੈ। ਸਰਕਾਰ ਉਹ ਸੰਸਥਾ (Agency) ਹੈ ਜਿਸ ਰਾਹੀਂ ਰਾਜ ਦੀ ਇੱਛਾ ਪ੍ਰਗਟ ਹੁੰਦੀ ਹੈ ਤੇ ਅਮਲ ਵਿਚ ਲਿਆਂਦੀ ਜਾਂਦੀ ਹੈ । ਸਰਕਾਰ ਦੇ ਬਿਨਾਂ ਜਨਸਮੁਹ ਸੰਗਠਿਤ ਨਹੀਂ ਹੋ ਸਕਦਾ ਹੈ । ਸਰਕਾਰ ਦੁਆਰਾ ਹੀ ਲੋਕਾਂ ਦੇ ਆਪਸੀ ਸੰਬੰਧਾਂ ਨੂੰ ਨਿਯਮਿਤ ਬਣਾਇਆ ਜਾਂਦਾ ਹੈ । ਸ਼ਾਂਤੀ ਅਤੇ ਵਿਵਸਥਾ ਨੂੰ ਲਾਗੂ ਕੀਤਾ ਜਾਂਦਾ ਹੈ ਅਤੇ ਬਾਹਰਲੇ ਹਮਲਿਆਂ ਤੋਂ ਲੋਕਾਂ ਦੀ ਰੱਖਿਆ ਕੀਤੀ ਜਾਂਦੀ ਹੈ ਅਤੇ ਦੂਜੇ ਦੇਸ਼ਾਂ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਦੀ ਹੈ । ਸਰਕਾਰ ਦੇ ਬਿਨਾਂ ਜਨਤਾ ਵਿਚ ਅਸ਼ਾਂਤੀ ਰਹੇਗੀ । ਇਸ ਲਈ ਰਾਜ ਇਕ ਅਮੂਰਤ ਸੰਸਥਾ ਹੈ ਤੇ ਸਰਕਾਰ ਉਸ ਅਮੂਰਤ ਸੰਸਥਾ ਦਾ ਮੂਰਤ ਰੂਪ ਨੂੰ ਸਰਕਾਰ ਦੇ ਮਾਧਿਅਮ ਰਾਹੀਂ ਹੀ ਅਸੀਂ ਰਾਜ ਨਾਲ ਸੰਬੰਧ ਕਾਇਮ ਕਰ ਸਕਦੇ ਹਾਂ ਜਾਂ ਰਾਜ ਤੱਕ ਪਹੁੰਚ ਸਕਦੇ ਹਾਂ ।

ਰਾਜ ਵਿਚ ਸਰਕਾਰ ਕਿਸੇ ਵੀ ਕਿਸਮ ਦੀ ਹੋ ਸਕਦੀ ਹੈ । ਭਾਰਤ, ਅਮਰੀਕਾ, ਇੰਗਲੈਂਡ, ਸਵਿਟਜ਼ਰਲੈਂਡ, ਕੈਨੇਡਾ, ਫਰਾਂਸ, ਜਰਮਨੀ, ਨਿਊਜ਼ੀਲੈਂਡ ਆਦਿ ਦੇਸ਼ਾਂ ਵਿਚ ਲੋਕਰਾਜ (Democracy) ਹੈ ਜਦੋਂ ਕਿ ਚੀਨ, ਉੱਤਰੀ ਕੋਰੀਆ, ਵੀਅਤਨਾਮ, ਕਯੂਬਾ ਆਦਿ ਦੇਸ਼ਾਂ ਵਿਚ ਕਮਿਊਨਿਸਟ ਪਾਰਟੀ ਦੀ ਤਾਨਾਸ਼ਾਹੀ (Dictatorship) ਹੈ । ਕੁਵੈਤ, ਸਾਊਦੀ ਅਰਬ ਆਦਿ ਵਿਚ ਰਾਜਤੰਤਰ (Monarchy) ਹੈ । ਕਈ ਦੇਸ਼ਾਂ ਵਿਚ ਸੰਸਦੀ ਸਰਕਾਰ (Parliamentary Government) ਹੈ ਤੇ ਕਈ ਦੇਸ਼ਾਂ ਵਿਚ ਅਧਿਅਕਸ਼ਾਤਮਕ ਸਰਕਾਰ (Presidential Government) ਹੈ । ਜਾਪਾਨ, ਇੰਗਲੈਂਡ, ਭਾਰਤ ਆਦਿ ਦੇਸ਼ਾਂ ਵਿਚ ਸੰਸਦੀ ਸਰਕਾਰ ਹੈ ਜਦੋਂ ਕਿ ਅਮਰੀਕਾ ਵਿਚ ਅਧਿਕਸ਼ਾਤਮਕ ਸਰਕਾਰ ਹੈ । ਕੁੱਝ ਦੇਸ਼ਾਂ ਵਿਚ ਸੰਘਾਤਮਕ ਸਰਕਾਰ ਹੈ ਜਦੋਂ ਕਿ ਕੁੱਝ ਦੇਸ਼ਾਂ ਵਿਚ ਏਕਾਤਮਕ ਸਰਕਾਰ (Unitary Government) ਹੈ ।

ਅਮਰੀਕਾ, ਸਵਿਟਜ਼ਰਲੈਂਡ ਤੇ ਭਾਰਤ ਵਿਚ ਸੰਘਾਤਮਕ ਸਰਕਾਰ ਹੈ ਜਦੋਂ ਕਿ ਜਾਪਾਨ, ਇੰਗਲੈਂਡ ਵਿਚ ਸਰਕਾਰ ਏਕਾਤਮਕ ਹੈ । ਕਿਸੇ ਰਾਜ ਵਿਚ ਕਿਸ ਕਿਸਮ ਦੀ ਸਰਕਾਰ ਹੈ ਇਸ ਵਿਚ ਕੋਈ ਫ਼ਰਕ ਨਹੀਂ ਪੈਂਦਾ । ਕਿਉਂਕਿ ਸਰਕਾਰਾਂ ਤਾਂ ਬਦਲ ਸਕਦੀਆਂ ਹਨ ਤੇ ਬਦਲਦੀਆਂ ਰਹਿੰਦੀਆਂ ਹਨ । ਜਿਸ ਤਰ੍ਹਾਂ ਭੂ-ਭਾਗ ‘ਤੇ ਆਬਾਦੀ ਦੇ ਘੱਟ ਜਾਂ ਵੱਧ ਹੋਣ ਕਾਰਨ ਰਾਜ ਉੱਤੇ ਅੰਤਰ ਨਹੀਂ ਉਸੇ ਤਰ੍ਹਾਂ ਸਰਕਾਰ ਦੇ ਸਰੂਪ ਵਿਚ ਪਰਿਵਰਤਨ ਆਉਣ ਨਾਲ ਹੀ ਰਾਜ ਦੀ ਪੱਧਰ ਉੱਤੇ ਅਸਰ ਨਹੀਂ ਪੈਂਦਾ ਕਿਉਂਕਿ ਸਰਕਾਰ ਦੇ ਕੰਮ ਤਾਂ ਕਾਨੂੰਨ ਬਣਾਉਣ, ਉਨ੍ਹਾਂ ਦੀ ਪਾਲਣਾ ਕਰਵਾਉਣਾ, ਲੋਕਾਂ ਦੀ ਰਖਵਾਲੀ ਦਾ ਪ੍ਰਬੰਧ ਆਦਿ ਕਰਨਾ ।

4. ਪ੍ਰਭੂਸੱਤਾ (Sovereignty) – ਪ੍ਰਭੂਸੱਤਾ ਰਾਜ ਵਾਸਤੇ ਚੌਥਾ ਜ਼ਰੂਰੀ ਤੱਤ ਹੈ । ਜਨਤਾ ਦੇ ਸਮੂਹ ਵਾਸਤੇ ਇਕ ਨਿਸਚਿਤ ਭੂ-ਭਾਗ ਭਾਗ ਰਹਿਣ ਤੇ ਸਰਕਾਰ ਦਾ ਹੋਣਾ ਹੀ ਰਾਜ ਦੇ ਵਾਸਤੇ ਜ਼ਰੂਰੀ ਨਹੀਂ ਹੈ । ਪ੍ਰਭੂਸੱਤਾ ਦੇ ਬਿਨਾਂ ਰਾਜ ਦੀ ਸਥਾਪਨਾ ਨਹੀਂ ਹੋ ਸਕਦੀ । ਪ੍ਰਭੂਸੱਤਾ ਨੂੰ ਅੰਗਰੇਜ਼ੀ ਵਿਚ Sovereignty’ ਕਹਿੰਦੇ ਹਨ ਜੋ ਕਿ ਲਾਤੀਨੀ ਭਾਸ਼ਾ ਦੇ ਸ਼ਬਦ ਸੁਪਰੇਸ (Superanus) ਤੋਂ ਨਿਕਲਿਆ ਹੈ ਤੇ ਜਿਸ ਦਾ ਅਰਥ ਹੈ “ਸਰਵਉੱਚ’ (Supreme) । ਇਸ ਤਰ੍ਹਾਂ ਪ੍ਰਭੂਸੱਤਾ (Sovereignty). ਦਾ ਅਰਥ ਹੋਇਆ ਰਾਜ ਦੀ ਸਰਵ-ਉੱਚ ਸ਼ਕਤੀ । ਰਾਜ ਕੋਲ ਸਰਵ-ਉੱਚ ਅਧਿਕਾਰ ਹੁੰਦੇ ਹਨ, ਕੋਈ ਵੀ ਉਸ ਦੇ ਵਿਰੁੱਧ ਆਵਾਜ਼ ਨਹੀਂ ਉਠਾ ਸਕਦਾ । ਪ੍ਰਭੂਸੱਤਾ ਦਾ ਕਾਰਨ ਹੀ ਰਾਜ ਦਾ ਆਪਣੇ ਸਾਰੇ ਨਾਗਰਿਕਾਂ ਤੇ ਉਨ੍ਹਾਂ ਦੀਆਂ ਸੰਸਥਾਵਾਂ ਉੱਤੇ ਉਸ ਦਾ ਪੂਰਾ ਕੰਟਰੋਲ ਹੁੰਦਾ ਹੈ ਤੇ ਭੂ-ਭਾਗ ਤੋਂ ਬਾਹਰ ਦੀ ਕਿਸੇ ਵੀ ਸ਼ਕਤੀ ਦੇ ਅਧੀਨ ਨਹੀਂ ਰਹਿੰਦਾ ।

ਇਸ ਤਰ੍ਹਾਂ ਰਾਜ ਦੀ ਸਥਾਪਨਾ ਲਈ ਚਾਰ ਤੱਤਾਂ ਦੀ ਲੋੜ ਹੈ ਤੇ ਇਨ੍ਹਾਂ ਚੌਹਾਂ ਤੱਤਾਂ ਵਿਚੋਂ ਕੋਈ ਇਕ ਤੱਤ ਨਾ ਹੋਵੇ ਤਾਂ ਰਾਜ ਦੀ ਸਥਾਪਨਾ ਨਹੀਂ ਹੋ ਸਕਦੀ । ਇਨ੍ਹਾਂ ਚੌਹਾਂ ਤੱਤਾਂ ਤੋਂ ਬਿਨਾਂ ਪ੍ਰੋ: ਲੋਬੀ (Willoughby) ਅਨੁਸਾਰ, “ਰਾਜ ਦੇ ਵਾਸਤੇ ਇਹ ਹੋਰ ਜ਼ਰੂਰੀ ਤੱਤ ਪਰਜਾ ਦੁਆਰਾ ਆਗਿਆ ਪਾਲਣਾ ਦੀ ਭਾਵਨਾ ਹੈ, ਪਰ ਸਾਡੇ ਵਿਚਾਰ ਅਨੁਸਾਰ ਜਦੋਂ ਰਾਜ ਵਿਚ ਚਾਰ ਤੱਤ ਹੋਣ ਤਾਂ ਪਰਜਾ ਵਿਚ ਆ ਗਿਆ ਪਾਲਣ ਦੀ ਭਾਵਨਾ ਜ਼ਰੂਰ ਹੁੰਦੀ ਹੈ ਤੇ ਕਿਸੇ ਰਾਜ ਦੇ ਲੋਕਾਂ ਵਿਚ ਆਗਿਆ ਪਾਲਣ ਦੀ ਭਾਵਨਾ ਨਹੀਂ ਹੈ ਤਾਂ ਉਹ ਰਾਜ ਛੇਤੀ ਹੀ ਨਸ਼ਟ ਹੋ ਜਾਂਦਾ ਹੈ ।”

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 4.
ਰਾਜ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
1. ਸਥਿਰਤਾ (Permanence) – ਇਸ ਦਾ ਅਰਥ ਇਹ ਹੈ ਕਿ ਰਾਜ ਵਿਚ ਸਥਾਈ ਸੰਗਠਨ ਹੈ । ਇਸ ਦਾ ਭਾਵ ਗਾਰਨਰ (Garmer) ਦੇ ਸ਼ਬਦਾਂ ਵਿਚ ਇਹ ਹੈ, “ਜੋ ਲੋਕ ਇਕ ਵਾਰੀ ਰਾਜ ਦੇ ਤੌਰ ਤੇ ਸੰਗਠਿਤ ਹੋ ਜਾਂਦੇ ਹਨ, ਸਦਾ ਕਿਸੇ ਨਾ ਕਿਸੇ ਰਾਜ ਸੰਗਠਨ ਦੇ ਅਧੀਨ ਹੁੰਦੇ ਹਨ ।” ਜੇ ਕਿਸੇ ਕਾਰਨ ਇਕ ਰਾਜ ਵਿਚ ਦੂਜੇ ਰਾਜ ਦਾ ਹਿੱਸਾ ਸ਼ਾਮਿਲ ਹੋ ਜਾਵੇ ਜਾਂ ਕੱਟ ਜਾਵੇ ਤਾਂ ਇਸਦੇ ਕਾਰਨ ਰਾਜ ਦੀ ਕਾਨੂੰਨੀ ਹਸਤੀ ਉੱਤੇ ਕੋਈ ਅਸਰ ਨਹੀਂ ਪੈਂਦਾ । ਯੁੱਧ ਤੇ ਕਿਸੇ ਸੰਧੀ ਦੇ ਕਾਰਨ ਕਈ ਵਾਰੀ ਕਈ ਰਾਜ ਖ਼ਤਮ ਹੋ ਜਾਂਦੇ ਹਨ ਜਾਂ ਕਿਸੇ ਹੋਰ ਰਾਜ ਵਿਚ ਸ਼ਾਮਿਲ ਕਰ ਲਏ ਜਾਂਦੇ ਹਨ, ਪਰ ਅਜਿਹਾ ਹੋਣ ਉੱਤੇ ਪ੍ਰਭੂਸੱਤਾ ਦਾ ਪਰਿਵਰਤਨ ਹੁੰਦਾ ਹੈ ਅਰਥਾਤ ਪ੍ਰਭੂਸੱਤਾ ਇਕ ਰਾਜ ਤੋਂ ਦੂਸਰੇ ਰਾਜ ਕੋਲ ਚਲੀ ਜਾਂਦੀ ਹੈ ਪਰ ਜਨਤਾ ਰਾਜ ਵਿਚ ਹੀ ਰਹਿੰਦੀ ਹੈ, ਭਾਵੇਂ ਉਹ ਦੂਜਾ ਰਾਜ ਹੀ ਹੋਵੇ ।

2. ਨਿਰੰਤਰਤਾ (Continuity) – ਰਾਜ ਦਾ ਸਿਲਸਿਲਾ ਨਿਰੰਤਰ ਬਣਿਆ ਰਹਿੰਦਾ ਹੈ । ਰਾਜ ਦੀ ਸਰਕਾਰ ਦੇ ਰੂਪ ਵਿਚ ਪਰਿਵਰਤਨ ਆਉਣ ਉੱਤੇ ਰਾਜ ਉੱਤੇ ਕੋਈ ਅਸਰ ਨਹੀਂ ਪੈਂਦਾ । ਇਕ ਰਾਜ ਦੀ ਸਰਕਾਰ ਰਾਜਤੰਤਰ ਤੋਂ ਬਦਲ ਕੇ ਗਣਤੰਤਰ ਬਣ ਜਾਵੇ ਤਾਂ ਨਿਰੰਕੁਸ਼ ਸ਼ਾਸਨ ਤੋਂ ਲੋਕ-ਰਾਜ ਬਣ ਜਾਵੇ ਤਾਂ ਇਨ੍ਹਾਂ ਪਰਿਵਰਤਨਾਂ ਕਾਰਨ ਰਾਜ ਦੀ ਇਕਰੂਪਤਾ ਜਾਂ ਉਸ ਦੀ ਅੰਤਰ-ਰਾਸ਼ਟਰੀ ਜ਼ਿੰਮੇਵਾਰੀ ਉੱਤੇ ਕੋਈ ਅਸਰ ਨਹੀਂ ਪੈਂਦਾ । ਇਹ ਸਿਧਾਂਤ ਰਾਜ ਦੀ ਨਿਰੰਤਰਤਾ ਦਾ ਸਿਧਾਂਤ ਹੈ ਤੇ ਇਸੇ ਸਿਧਾਂਤ ਕਾਰਨ ਰਾਜ ਦੀ ਵਿਰਾਸਤ ਦੇ ਸਿਧਾਂਤ ਦਾ ਜਨਮ ਹੋਇਆ ਹੈ ।

3. ਸਰਵ-ਵਿਆਪਕਤਾ (All Comprehensiveness) – ਸਰਵ-ਵਿਆਪਕਤਾ ਦਾ ਅਰਥ ਹੈ ਕਿ ਰਾਜ ਦੀ ਪ੍ਰਭੂਸੱਤਾ ਆਪਣੇ ਭੂ-ਭਾਗ ਉੱਤੇ ਰਹਿਣ ਵਾਲੇ ਵਿਅਕਤੀ, ਸੰਸਥਾ ਤੇ ਚੀਜ਼ ਉੱਤੇ ਲਾਗੂ ਹੁੰਦੀ ਹੈ । ਕੋਈ ਵੀ ਵਿਅਕਤੀ, ਸਮੁਦਾਇ ਜਾਂ ਸੰਸਥਾ ਰਾਜ ਦੇ ਕੰਟਰੋਲ ਤੋਂ ਨਹੀਂ ਬਚ ਸਕਦੀ । ਇਹ ਗੱਲ ਅਲੱਗ ਹੈ ਕਿ ਅੰਤਰ-ਰਾਸ਼ਟਰੀ ਸ਼ਿਸ਼ਟਾਚਾਰ ਦੇ ਨਾਤੇ ਜਾਂ ਅੰਤਰ-ਰਾਸ਼ਟਰੀ ਕਾਨੂੰਨ ਦੇ ਸਰਵ-ਮਾਨਿਆ ਸਿਧਾਂਤਾਂ ਦਾ ਆਦਰ ਕਰਦੇ ਹੋਏ ਰਾਜ ਆਪਣੇ ਆਦੇਸ਼ਾਂ ਨੂੰ ਕੁੱਝ ਵਿਅਕਤੀਆਂ ਉੱਤੇ ਲਾਗੂ ਨਾ ਕਰ ਸਕੇ । ਇਹ ਲੱਛਣ ਅਸਲ ਵਿਚ ਅੰਦਰੂਨੀ ਪ੍ਰਭੂਸੱਤਾ ਵਿਚ ਲੁਕਿਆ ਹੋਇਆ ਹੈ ।

4. ਰਾਜ ਸਮਾਜ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਹੈ (It is an powerful institution of Society) – ਰਾਜੋ ਸਮਾਜ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਹੈ ਕਿਉਂਕਿ ਇਸ ਕੋਲ ਆਪਣੀ ਆਗਿਆ ਮੰਨਵਾਉਣ ਦੇ ਸਾਧਨ ਹੁੰਦੇ ਹਨ ਚਾਹੇ ਇਹ ਸਾਧਨ ਰਸਮੀ ਹੁੰਦੇ ਹਨ, ਜਿਵੇਂ ਪੁਲਿਸ, ਕਾਨੂੰਨ, ਸਰਕਾਰ ਆਦਿ, ਪਰ ਇਨ੍ਹਾਂ ਦੀ ਮੱਦਦ ਨਾਲ ਰਾਜ ਸਮਾਜ ਦੀਆਂ ਸਾਰੀਆਂ ਹੋਰ ਸੰਸਥਾਵਾਂ ਉੱਪਰ ਨਿਯੰਤਰਨ ਰੱਖਦਾ ਹੈ ਅਤੇ ਸਾਰਿਆਂ ਨੂੰ ਆਗਿਆ ਦੇ ਕੇ ਸੂਤਰ ਵਿੱਚ ਬੰਨ੍ਹ ਕੇ ਰੱਖਦਾ ਹੈ ।

5. ਰਾਜ ਸਰਵਜਨਿਕ ਹਿੱਤਾਂ ਦੀ ਰੱਖਿਆ ਕਰਦਾ ਹੈ (State takes care of Public Interest) – ਰਾਜ ਦਾ ਇੱਕ ਪ੍ਰਮੁੱਖ ਲੱਛਣ ਹੈ ਉਸਦੀ ਜਨਸੰਖਿਆ । ਇਹ ਰਾਜ ਲਈ ਜ਼ਰੂਰੀ ਹੈ ਕਿ ਉਸਦੀ ਜਨਸੰਖਿਆ ਹੋਵੇ ਅਤੇ ਉਹ ਜਨਸੰਖਿਆ ਸੁਖੀ ਹੋਵੇ । ਜੇ ਜਨਸੰਖਿਆ ਸੁਖੀ ਨਹੀਂ ਹੈ ਤਾਂ ਉਸ ਰਾਜ ਦਾ ਹੋਣਾ ਨਾ ਹੋਣਾ ਇੱਕ ਬਰਾਬਰ ਹੈ । ਇਸ ਦੇ ਲਈ ਇਹ ਜ਼ਰੂਰੀ ਹੈ ਕਿ ਰਾਜ ਲੋਕਾਂ ਦੇ ਭਲੇ ਲਈ ਕੰਮ ਕਰੇ ਅਤੇ ਰਾਜ ਕਰਦਾ ਵੀ ਹੈ । ਰਾਜ ਕਿਸੇ ਖ਼ਾਸ ਵਿਅਕਤੀ ਜਾਂ ਸਮੂਹ ਦੇ ਹਿੱਤਾਂ ਵਲ ਧਿਆਨ ਨਹੀਂ ਦਿੰਦਾ ਬਲਕਿ ਆਮ ਜਨਤਾ ਦੇ ਹਿੱਤਾਂ ਦੀ ਰੱਖਿਆ ਕਰਦਾ ਹੈ ਅਤੇ ਉਨ੍ਹਾਂ ਦਾ ਭਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ।

6. ਰਾਜ ਅਮੂਰਤ ਹੁੰਦਾ ਹੈ (State is abstract) – ਰਾਜ ਇੱਕ ਅਮੂਰਤ ਸ਼ਬਦ ਹੈ । ਅਸੀਂ ਰਾਜ ਨੂੰ ਵੇਖ ਜਾਂ ਛੁਹ ਨਹੀਂ ਸਕਦੇ ਪਰ ਅਸੀਂ ਰਾਜ ਨੂੰ ਅਤੇ ਰਾਜ ਦੀ ਸ਼ਕਤੀ ਨੂੰ ਮਹਿਸੂਸ ਕਰ ਸਕਦੇ ਹਾਂ | ਅਸੀਂ ਇਸ ਦੀ ਕਲਪਨਾ ਵੀ ਨਹੀਂ ਕਰ ਸਕਦੇ ਕਿ ਇਹ ਕਿਸ ਤਰ੍ਹਾਂ ਦਾ ਹੋਵੇਗਾ । ਉਦਾਹਰਨ ਦੇ ਤੌਰ ‘ਤੇ ਭਾਰਤ ਮਾਤਾ ਦੀ ਅਸੀਂ ਕਲਪਨਾ ਕਰ ਸਕਦੇ ਹਾਂ ਪਰ ਅਸੀਂ ਇਸ ਨੂੰ ਵੇਖਿਆ ਨਹੀਂ ਹੈ ਅਸੀਂ ਇਸ ਨੂੰ ਛੂਹ ਨਹੀਂ ਸਕਦੇ । ਇਸੇ ਤਰ੍ਹਾਂ ਹੀ ਰਾਜ ਵੀ ਅਮੂਰਤ ਹੁੰਦਾ ਹੈ ।

7. ਰਾਜ ਦੀ ਮੈਂਬਰਸ਼ਿਪ ਜ਼ਰੂਰੀ ਹੈ (Membership of State is must) – ਰਾਜ ਦੀ ਮੈਂਬਰਸ਼ਿਪ ਇੱਛੁਕ ਨਹੀਂ ਹੈ ਜੋ ਕਿ ਵਿਅਕਤੀ ਦੀ ਇੱਛਾ ਉੱਤੇ ਨਿਰਭਰ ਹੋਵੇ । ਉਹ ਸਾਰੇ ਲੋਕ ਜੋ ਇਸਦੇ ਭੂਗੋਲਿਕ ਖੇਤਰ ਵਿੱਚ ਰਹਿੰਦੇ ਹਨ ਇਸ ਦੇ ਮੈਂਬਰ ਹਨ । ਕੋਈ ਵੀ ਵਿਅਕਤੀ ਇੱਕ ਹੀ ਸਮੇਂ ਵਿੱਚ ਇੱਕ ਤੋਂ ਜ਼ਿਆਦਾ ਰਾਜਾਂ ਦਾ ਮੈਂਬਰ ਨਹੀਂ ਬਣ ਸਕਦਾ । ਇੱਥੋਂ ਤਕ ਅਰਸਤੂ ਨੇ ਵੀ ਕਿਹਾ ਸੀ ਕਿ, “ਜੋ ਵਿਅਕਤੀ ਰਾਜ ਵਿੱਚ ਨਹੀਂ ਰਹਿੰਦਾ ਉਹ ਜਾਂ ਤਾਂ ਪਸ਼ੂ ਹੈ ਜਾਂ ਫਿਰ ਦੇਵਤਾ ।” ਰਾਜ ਦੇ ਬਿਨਾਂ ਵਿਅਕਤੀਆਂ ਦੀਆਂ ਲੋੜਾਂ ਦੀ ਪੂਰਤੀ ਸੰਭਵ ਨਹੀਂ ਹੈ । ਰਾਜ ਬਿਨਾਂ ਸਮਾਜ ਕਦੇ ਵੀ ਇੱਕ ਅਸਲੀਅਤ ਨਹੀਂ ਸੀ, ਇਹ ਇੱਕ ਕੋਰੀ ਕਲਪਨਾ ਮਾਤਰ ਹੈ ।

8. ਰਾਜ ਕੋਲ ਅਸਲੀ ਸ਼ਕਤੀਆਂ ਅਤੇ ਪ੍ਰਭੂਸੱਤਾ ਹੈ (State has Original Powers and sovereignity – ਇਹ ਰਾਜ ਹੀ ਹੈ ਜਿਸ ਕੋਲ ਅਸਲੀ ਸ਼ਕਤੀਆਂ ਹੁੰਦੀਆਂ ਹਨ ਚਾਹੇ ਇਹ ਸ਼ਕਤੀਆਂ ਅੱਗੇ ਵੰਡੀਆਂ ਹੁੰਦੀਆਂ ਹਨ । ਪਰ ਇਹ ਹੁੰਦੀਆਂ ਰਾਜ ਦੀਆਂ ਹਨ । ਅਸਲ ਵਿੱਚ ਰਾਜ ਦੀਆਂ ਸਾਰੀਆਂ ਸ਼ਕਤੀਆਂ ਸਰਕਾਰ ਇਸਤੇਮਾਲ ਕਰਦੀਆਂ ਹਨ ਪਰ ਕਰਦੀ ਰਾਜ ਦੇ ਨਾਂ ਤੇ ਹੈ । ਸਰਕਾਰ ਅਜਿਹਾ ਕੁੱਝ ਨਹੀਂ ਕਰ ਸਕਦੀ ਜੋ ਰਾਜ ਦੇ ਵਿਰੁੱਧ ਜਾਵੇ । ਰਾਜ ਕੋਲ ਆਪਣੀ ਪ੍ਰਭੂਸੱਤਾ ਹੁੰਦੀ ਹੈ । ਸਰਕਾਰ ਵੀ ਆਜ਼ਾਦ ਹੁੰਦੀ ਹੈ ਪਰ ਅਸਲ ਵਿੱਚ ਰਾਜ ਆਪਣੇ ਆਪ ਵਿੱਚ ਆਜ਼ਾਦ ਹੁੰਦਾ ਹੈ ਅਤੇ ਇਹ ਕਿਸੇ ਦੇ ਅਧੀਨ ਰਹਿ ਕੇ ਕੰਮ ਨਹੀਂ ਕਰਦਾ ।

ਪ੍ਰਸ਼ਨ 5.
ਰਾਜ ਦੇ ਕੰਮਾਂ ਦਾ ਵਰਣਨ ਕਰੋ ।
ਉੱਤਰ-
ਆਧੁਨਿਕ ਰਾਜ ਦਾ ਉਦੇਸ਼ ਵਿਅਕਤੀ ਦੀ ਭਲਾਈ ਕਰਨਾ ਹੈ । ਰਾਜ ਵਿਅਕਤੀ ਦੇ ਵਿਕਾਸ ਦੇ ਲਈ ਕਈ ਕੰਮ ਕਰਦਾ ਹੈ । ਪ੍ਰੋ: ਗੈਟੇਲ ਅਤੇ ਵਿਲੋਭੀ ਨੇ ਰਾਜ ਦੇ ਕੰਮਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੈ-ਜ਼ਰੂਰੀ ਕੰਮ ਅਤੇ ਇੱਛੁਕ ਕੰਮ ।

(ਉ) ਜ਼ਰੂਰੀ ਕੰਮ (Compulsory Functions)

1. ਜੀਵਨ ਅਤੇ ਸੰਪੱਤੀ ਦੀ ਰੱਖਿਆ ਕਰਨਾ (Protection of Life and Property) – ਲੋਕਾਂ ਦੇ ਜੀਵਨ ਅਤੇ ਸੰਪੱਤੀ ਦੀ ਰੱਖਿਆ ਕਰਨਾ ਰਾਜ ਦਾ ਜ਼ਰੂਰੀ ਕੰਮ ਹੈ । ਰਾਜ ਨੂੰ ਅਜਿਹੀ ਵਿਵਸਥਾ ਕਰਨੀ ਚਾਹੀਦੀ ਹੈ ਜਿਸ ਨਾਲ ਕਿਸੇ ਵੀ ਵਿਅਕਤੀ ਨੂੰ ਆਪਣੀ ਜਾਨ ਦਾ ਖਤਰਾ ਨਾ ਹੋਵੇ । ਰਾਜ ਨੂੰ ਸੰਪੱਤੀ ਦੇ ਬਾਰੇ ਵਿਚ ਵੀ ਨਿਸਚਿਤ ਕਾਨੂੰਨ ਬਣਾਉਣੇ ਚਾਹੀਦੇ ਹਨ 1 ਜੀਵਨ ਅਤੇ ਸੰਪੱਤੀ ਦੀ ਰੱਖਿਆ ਲਈ ਰਾਜ ਪੁਲਿਸ ਦਾ ਪ੍ਰਬੰਧ ਕਰਦਾ ਹੈ ਜੋ ਚੋਰਾਂ, ਡਾਕੂਆਂ ਅਤੇ ਅਪਰਾਧੀਆਂ ਤੋਂ ਵਿਅਕਤੀਆਂ ਦੀ ਰੱਖਿਆ ਕਰਦੀ ਹੈ ।

2. ਕਾਨੂੰਨ ਅਤੇ ਵਿਵਸਥਾ ਦੀ ਸਥਾਪਨਾ ਕਰਨਾ (Maintenance of Law and Order) – ਦੇਸ਼ ਵਿਚ ਕਾਨੂੰਨ ਅਤੇ ਵਿਵਸਥਾ ਦੀ ਸਥਾਪਨਾ ਕਰਨਾ ਰਾਜ ਦਾ ਮਹੱਤਵਪੂਰਨ ਜ਼ਰੂਰੀ ਕੰਮ ਹੈ । ਅਪਰਾਧਾਂ ਨੂੰ ਰੋਕਣਾ, ਅਪਰਾਧੀਆਂ ਨੂੰ ਦੰਡ ਦੇਣਾ, ਜੀਵਨ ਅਤੇ ਸੰਪੱਤੀ ਦੀ ਰੱਖਿਆ ਕਰਨ ਦੇ ਲਈ ਰਾਜ ਕਾਨੂੰਨਾਂ ਦਾ ਨਿਰਮਾਣ ਕਰਦਾ ਹੈ ਅਤੇ ਕਾਨੂੰਨਾਂ ਨੂੰ ਲਾਗੂ ਕਰਦਾ ਹੈ । ਪੁਲਿਸ ਦੀ ਵਿਵਸਥਾ ਕੀਤੀ ਜਾਂਦੀ ਹੈ ਤਾਂ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਫੜਿਆ ਜਾ ਸਕੇ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਸਕੇ ।

3. ਬਾਹਰੀ ਹਮਲਿਆਂ ਤੋਂ ਸੁਰੱਖਿਆ (Protection from External Aggression) – ਰਾਜ ਆਪਣੇ ਨਾਗਰਿਕਾਂ ਦੀ ਬਾਹਰੀ ਹਮਲਿਆਂ ਤੋਂ ਰੱਖਿਆ ਕਰਦਾ ਹੈ, ਜੋ ਰਾਜ ਬਾਹਰੀ ਹਮਲਿਆਂ ਤੋਂ ਰੱਖਿਆ ਨਹੀਂ ਕਰ ਸਕਦਾ ਉਹ ਰਾਜ ਖਤਮ ਹੋ ਜਾਂਦਾ ਹੈ । ਜੇਕਰ ਨਾਗਰਿਕਾਂ ਦਾ ਜੀਵਨ ਬਾਹਰੀ ਹਮਲਿਆਂ ਤੋਂ ਸੁਰੱਖਿਅਤ ਨਹੀਂ ਹੈ ਤਾਂ ਨਾਗਰਿਕ ਆਪਣੇ ਜੀਵਨ ਦਾ ਵਿਕਾਸ ਕਰਨ ਲਈ ਯਤਨ ਨਹੀਂ ਕਰਨਗੇ । ਰਾਜ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਸੈਨਾ ਦਾ ਪ੍ਰਬੰਧ ਕਰਦਾ ਹੈ । ਅੰਦਰੁਨੀ ਸ਼ਾਂਤੀ ਦੀ ਸਥਾਪਨਾ ਲਈ ਵੀ ਸੈਨਾ ਦੀ ਸਹਾਇਤਾ ਲਈ ਜਾ ਸਕਦੀ ਹੈ ।

4. ਨਿਆਂ ਦਾ ਪ੍ਰਬੰਧ (Administration of Judiciary) – ਜਿਸ ਰਾਜ ਵਿਚ ਨਿਆਂ ਦੀ ਵਿਵਸਥਾ ਸਰਵੋਤਮ ਹੁੰਦੀ ਹੈ, ਉਸੇ ਰਾਜ ਨੂੰ ਸਰਵ ਸ੍ਰੇਸ਼ਟ ਮੰਨਿਆ ਜਾਂਦਾ ਹੈ । ਉੱਤਮ ਨਿਆਂ ਵਿਵਸਥਾ ਦਾ ਅਰਥ ਹੈ ਕਿ ਗ਼ਰੀਬ-ਅਮੀਰ, ਨਿਰਬਲਸ਼ਕਤੀਸ਼ਾਲੀ, ਅਨਪੜ ਅਤੇ ਪੜ੍ਹੇ-ਲਿਖੇ ਵਿਚ ਕਿਸੇ ਤਰ੍ਹਾਂ ਦਾ ਅੰਤਰ ਨਾ ਹੋਣਾ ਅਰਥਾਤ ਕਾਨੂੰਨ ਦੇ ਸਾਹਮਣੇ ਸਭ ਵਿਅਕਤੀ ਸਮਾਨ ਹੋਣੇ ਚਾਹੀਦੇ ਹਨ । ਹਰੇਕ ਰਾਜ ਨਿਆਂਪਾਲਿਕਾ ਦੀ ਸਥਾਪਨਾ ਕਰਦਾ ਹੈ । ਨਿਆਂਪਾਲਿਕਾ ਦਾ ਸੁਤੰਤਰ ਹੋਣਾ ਅਤੀ ਜ਼ਰੂਰੀ ਹੈ । ਸੁਤੰਤਰ ਨਿਆਂਪਾਲਿਕਾ ਹੀ ਨਿਰਪੱਖ ਫ਼ੈਸਲਾ ਦੇ ਸਕਦੀ ਹੈ । ਇਸ ਲਈ ਸੁਤੰਤਰ ਨਿਆਂਪਾਲਿਕਾ ਦੀ ਸਥਾਪਨਾ ਕਰਨਾ ਰਾਜ ਦਾ ਜ਼ਰੂਰੀ ਤੱਤ ਹੈ ।

5. ਦੂਜੇ ਰਾਜਾਂ ਨਾਲ ਸੰਬੰਧ ਸਥਾਪਤ ਕਰਨਾ (Maintenance of Relations with other States) – ਜਿਸ ਤਰ੍ਹਾਂ ਵਿਅਕਤੀ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਦੂਜੇ ਵਿਅਕਤੀਆਂ ‘ਤੇ ਨਿਰਭਰ ਕਰਨਾ ਪੈਂਦਾ ਹੈ, ਉਸੇ ਤਰ੍ਹਾਂ ਹਰੇਕ ਰਾਜ ਆਪਣੀਆਂ ਲੋੜਾਂ ਦੀ ਪੂਰਤੀ ਲਈ ਦੂਜੇ ਰਾਜਾਂ ‘ਤੇ ਨਿਰਭਰ ਕਰਦਾ ਹੈ । ਕੋਈ ਵੀ ਰਾਜ ਆਤਮ-ਨਿਰਭਰ ਨਹੀਂ ਹੈ । ਹਰੇਕ ਰਾਜ ਦੂਜੇ ਰਾਜਾਂ ਨਾਲ ਵਪਾਰਕ, ਸਮਾਜਿਕ ਅਤੇ ਰਾਜਨੀਤਿਕ ਸੰਬੰਧਾਂ ਦੀ ਸਥਾਪਨਾ ਕਰਦਾ ਹੈ । ਵਿਸ਼ਵ ਵਿਚ ਸ਼ਾਂਤੀ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਹਰੇਕ ਦੇਸ਼ ਦੇ ਦੂਜੇ ਦੇਸ਼ਾਂ ਨਾਲ ਦੋਸਤਾਨਾ ਸੰਬੰਧ ਹੋਣ । ਰਾਜ ਆਪਣੇ ਰਾਜਦੂਤਾਂ ਨੂੰ ਦੂਜੇ ਦੇਸ਼ਾਂ ਵਿਚ ਭੇਜਦਾ ਹੈ ਅਤੇ ਦੂਜੇ ਦੇਸ਼ਾਂ ਦੇ ਰਾਜਦੂਤਾਂ ਨੂੰ ਆਪਣੇ ਦੇਸ਼ ਵਿਚ ਰਹਿਣ ਦੀ ਆਗਿਆ ਦਿੰਦਾ ਹੈ । ਉੱਨਤ ਦੇਸ਼ ਪਿਛੜੇ ਹੋਏ ਦੇਸ਼ਾਂ ਦੀ ਉੱਨਤੀ ਲਈ ਬਹੁਤ ਸਹਾਇਤਾ ਕਰਦੇ ਹਨ ।

6. ਟੈਕਸ ਲਾਉਣਾ (Taxation) – ਗੈਟੇਲ ਦੇ ਅਨੁਸਾਰ ਮੁਦਰਾ ਨਿਸਚਿਤ ਕਰਨਾ, ਟੈਕਸ ਲਾਉਣਾ ਅਤੇ ਇਕੱਠਾ ਕਰਨਾ ਰਾਜ ਦਾ ਜ਼ਰੂਰੀ ਕੰਮ ਹੈ । ਬਿਨਾਂ ਟੈਕਸ ਲਾਏ ਰਾਜ ਦਾ ਕੰਮ ਨਹੀਂ ਚਲ ਸਕਦਾ । ਜਿਸ ਰਾਜ ਦੀ ਆਮਦਨ ਘੱਟ ਹੋਵੇਗੀ, ਉਹ ਨਾਗਰਿਕਾਂ ਦੀ ਸਹੂਲਤਾਂ ਦੇ ਲਈ ਉੱਨੇ ਹੀ ਘੱਟ ਕੰਮ ਕਰੇਗਾ । ਇਕ ਚੰਗੇ ਰਾਜ ਦੀ ਆਮਦਨ ਕਾਫ਼ੀ ਹੋਣੀ ਚਾਹੀਦੀ ਹੈ ਪਰ ਟੈਕਸ ਉਹੀ ਲਾਉਣੇ ਚਾਹੀਦੇ ਹਨ ਜੋ ਉੱਚਿਤ ਹੋਣ ।

7.ਨਾਗਰਿਕ ਅਧਿਕਾਰਾਂ ਦੀ ਰੱਖਿਆ (Protection of Civil Rights) – ਹਰੇਕ ਰਾਜ ਦੇ ਨਾਗਰਿਕਾਂ ਨੂੰ ਕੁੱਝ ਮੌਲਿਕ ਅਧਿਕਾਰ ਮਿਲੇ ਹੁੰਦੇ ਹਨ, ਜਿਵੇਂ-ਜੀਉਣ ਦਾ ਅਧਿਕਾਰ, ਰੋਟੀ ਕਮਾਉਣ ਦਾ ਅਧਿਕਾਰ, ਸੰਪੱਤੀ ਰੱਖਣ ਦਾ ਅਧਿਕਾਰ, ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਆਦਿ ਇਸ ਤਰ੍ਹਾਂ ਦੇ ਅਧਿਕਾਰਾਂ ਦੀ ਵਕਾਲਤ ਤਾਂ ਸੰਯੁਕਤ ਰਾਸ਼ਟਰ (United Nation) ਵੀ ਕਰਦਾ ਹੈ । ਜੇਕਰ ਵਿਅਕਤੀ ਕੋਲ ਇਹ ਅਧਿਕਾਰ ਨਾ ਹੋਣ ਤਾਂ ਉਸ ਦਾ ਜੀਵਨ ਨਰਕ ਬਣ ਜਾਏ । ਇਸ ਤਰ੍ਹਾਂ ਇਹ ਰਾਜ ਦਾ ਕਰਤੱਵ ਹੈ ਕਿ ਉਹ ਨਾਗਰਿਕਾਂ ਦੇ ਇਨ੍ਹਾਂ ਅਧਿਕਾਰਾਂ ਦੀ ਰੱਖਿਆ ਕਰੇ ਅਤੇ ਇਸ ਲਈ ਉਚਿਤ ਕਾਨੂੰਨ ਬਣਾਵੇ । ਜਿਹੜਾ ਇਨ੍ਹਾਂ ਅਧਿਕਾਰਾਂ ਨੂੰ ਕਿਸੇ ਤੋਂ ਖੋਹਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਸਜ਼ਾ ਦਿਵਾਉਣਾ ਵੀ ਸਰਕਾਰ ਦਾ ਹੀ ਕੰਮ ਹੁੰਦਾ ਹੈ ।

(ਅ) ਇੱਛੁਕ ਕੰਮ (Optional Functions)

1. ਸਿੱਖਿਆ ਦਾ ਪ੍ਰਸਾਰ (Spread of Education) – ਵਰਤਮਾਨ ਰਾਜ ਦਾ ਮਹੱਤਵਪੂਰਨ ਕੰਮ ਸਿੱਖਿਆ ਦਾ ਪ੍ਰਸਾਰ ਕਰਨਾ ਹੈ । ਪ੍ਰਾਚੀਨ ਕਾਲ ਵਿਚ ਸਿੱਖਿਆ ਦਾ ਪ੍ਰਸਾਰ ਧਾਰਮਿਕ ਸੰਸਥਾਵਾਂ ਕਰਦੀਆਂ ਸਨ । ਪਰੰਤੁ ਕੋਈ ਵੀ ਰਾਜ ਸਿੱਖਿਆ ਨੂੰ ਧਰਮ ਪ੍ਰਚਾਰਕਾਂ ਦੀ ਇੱਛਾ ’ਤੇ ਛੱਡਣ ਦੇ ਲਈ ਤਿਆਰ ਨਹੀਂ ਹੋ ਸਕਦਾ । ਸਿੱਖਿਆ ਨਾਲ ਮਨੁੱਖ ਨੂੰ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਦਾ ਗਿਆਨ ਹੁੰਦਾ ਹੈ । ਸਿੱਖਿਆ ਦੇ ਬਿਨਾਂ ਨਾਗਰਿਕ ਆਦਰਸ਼ ਨਾਗਰਿਕ ਨਹੀਂ ਬਣ ਸਕਦਾ ਅਤੇ ਨਾ ਹੀ ਆਪਣੀ ਸ਼ਖ਼ਸੀਅਤ ਦਾ ਵਿਕਾਸ ਕਰ ਸਕਦਾ ਹੈ । ਲੋਕਤੰਤਰੀ ਰਾਜਾਂ ਵਿਚ ਸਿੱਖਿਆ ਦਾ ਮਹੱਤਵ ਹੋਰ ਵੀ ਜ਼ਿਆਦਾ ਹੈ । ਕਿਉਂਕਿ ਪਰਜਾਤੰਤਰ ਸਰਕਾਰ ਦੀ ਸਫਲਤਾ ਨਾਗਰਿਕਾਂ ‘ਤੇ ਨਿਰਭਰ ਕਰਦੀ ਹੈ । ਹਰੇਕ ਰਾਜ ਸਿੱਖਿਆ ਦੇ ਪਸਾਰ ਦੇ ਲਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਸਥਾਪਨਾ ਕਰਦਾ ਹੈ । ਗ਼ਰੀਬ ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੱਤੇ ਜਾਂਦੇ ਹਨ ਅਤੇ ਸਿੱਖਿਆ ਦੇ ਲਈ ਸਹੂਲਤਾਂ ਪ੍ਰਦਾਨ ਕੀਤੀਆਂ ।

2. ਸਮਾਜਿਕ ਅਤੇ ਨੈਤਿਕ ਸੁਧਾਰ (Social and Moral Reforms) – ਵਰਤਮਾਨ ਰਾਜ ਆਪਣੇ ਨਾਗਰਿਕਾਂ ਦੇ ਸਮਾਜਿਕ ਅਤੇ ਨੈਤਿਕ ਪੱਧਰ ਨੂੰ ਉੱਚਾ ਕਰਨ ਦੇ ਲਈ ਕੰਮ ਕਰਦਾ ਹੈ । ਭਾਰਤ ਵਿਚ ਸਤੀ ਪ੍ਰਥਾ, ਬਾਲ-ਵਿਆਹ ਪ੍ਰਥਾ, ਛੂਆ-ਛੂਤ ਆਦਿ ਅਨੇਕ ਬਿਮਾਰੀਆਂ ਸਨ, ਜਿਨ੍ਹਾਂ ਨੂੰ ਕਾਨੂੰਨਾਂ ਦੁਆਰਾ ਸਮਾਪਤ ਕੀਤਾ ਗਿਆ ਹੈ | ਅਫ਼ੀਮ ਖਾਣਾ ਅਤੇ ਸ਼ਰਾਬ ਪੀਣ ਨੂੰ ਚੰਗਾ ਨਹੀਂ ਸਮਝਿਆ ਜਾਂਦਾ । ਕਿਉਂਕਿ ਇਸ ਨਾਲ ਸਿਹਤ ਖਰਾਬ ਹੋ ਜਾਂਦੀ ਹੈ । ਇਸ ਲਈ ਕਈ ਰਾਜਾਂ ਵਿਚ ਸ਼ਰਾਬ ਪੀਣ ਅਤੇ ਅਫ਼ੀਮ ਖਾਣ ਦੀ ਮਨਾਹੀ ਹੈ । ਚੀਨ ਦੇ ਲੋਕ ਪਹਿਲਾ ਅਫ਼ੀਮ ਖਾਣ ਦੇ ਬਹੁਤ ਆਦੀ ਸਨ, ਪਰੰਤੁ ਹੁਣ ਇਸ ਦੀ ਵਰਤੋਂ ਘੱਟ ਹੋ ਗਈ ਹੈ ਕਿਉਂਕਿ ਰਾਜ ਨੇ ਅਨੇਕ ਪਾਬੰਦੀਆਂ ਲਾਈਆਂ ਹਨ ।

3. ਖੇਤੀ ਦੀ ਉੱਨਤੀ (Development of Agriculture) – ਵਰਤਮਾਨ ਰਾਜ ਖੇਤੀ ਦੀ ਉੱਨਤੀ ਲਈ ਕੰਮ ਕਰਦਾ ਹੈ । ਜਿਸ ਦੇਸ਼ ਵਿਚ ਅੰਨ ਦੀ ਸਮੱਸਿਆ ਰਹਿੰਦੀ ਹੈ ਉਸ ਰਾਜ ਨੂੰ ਦੂਸਰੇ ਦੇਸ਼ਾਂ ‘ਤੇ ਨਿਰਭਰ ਰਹਿਣਾ ਪੈਂਦਾ ਹੈ, ਜਿਸ ਨਾਲ ਕਈ ਵਾਰ ਉਨ੍ਹਾਂ ਨੂੰ ਵਿਦੇਸ਼ੀ ਰਾਜਾਂ ਦੀਆਂ ਅਣਉਚਿਤ ਮੰਗਾਂ ਨੂੰ ਵੀ ਮੰਨਣਾ ਪੈਂਦਾ ਹੈ । ਸਰਕਾਰ ਕਿਸਾਨਾਂ ਨੂੰ ਚੰਗੇ ਬੀਜ, ਖਾਦ, ਟਰੈਕਟਰ ਅਤੇ ਕਰਜ਼ਾ ਦੇਣ ਦੀ ਸਹੂਲਤ ਪ੍ਰਦਾਨ ਕਰਦੀ ਹੈ । ਸਿੰਜਾਈ ਦੇ ਸਾਧਨਾਂ ਦਾ ਉੱਚਿਤ ਪ੍ਰਬੰਧ ਕਰਨਾ ਰਾਜ ਦਾ ਕੰਮ ਹੈ ।

4. ਸੰਚਾਰ ਦੇ ਸਾਧਨਾਂ ਦੀ ਉੱਨਤੀ (Development of the means of Communications) – ਨਾਗਰਿਕ ਖੁਦ ਸੰਚਾਰ ਦੇ ਸਾਧਨਾਂ ਦਾ ਵਿਕਾਸ ਨਹੀਂ ਕਰ ਸਕਦਾ । ਸੰਚਾਰ ਦੇ ਸਾਧਨਾਂ ਦਾ ਵਿਕਾਸ ਰਾਜ ਦੁਆਰਾ ਹੀ ਕੀਤਾ ਜਾਂਦਾ ਹੈ । ਰਾਜ ਰੇਲਵੇ, ਸੜਕਾਂ, ਤਾਰ-ਘਰ, ਡਾਕ ਘਰ, ਰੇਡੀਓ ਆਦਿ ਦੀ ਸਥਾਪਨਾ ਕਰਦਾ ਹੈ ।

5. ਮਨੋਰੰਜਨ ਦੇ ਸਾਧਨਾਂ ਦਾ ਪ੍ਰਬੰਧ ਕਰਨਾ (To Provide Recreational Facilities) – ਵਰਤਮਾਨ ਰਾਜ ਨਾਗਰਿਕਾਂ ਦੇ ਮਨੋਰੰਜਨ ਦਾ ਪ੍ਰਬੰਧ ਕਰਦਾ ਹੈ । ਇਸ ਦੇ ਲਈ ਰਾਜ ਸਿਨੇਮਾ, ਨਾਟਕ ਘਰਾਂ, ਕਲਾ ਕੇਂਦਰਾਂ, ਤਲਾਬਾਂ, ਪਾਰਕਾਂ, ਹੋਟਲਾਂ ਆਦਿ ਦੀ ਸਥਾਪਨਾ ਕਰਦਾ ਹੈ । ਰਾਜ ਚੰਗੇ ਕਲਾਕਾਰਾਂ ਅਤੇ ਸਾਹਿਤਕਾਰਾਂ ਨੂੰ ਪੁਰਸਕਾਰ ਵੀ ਦਿੰਦਾ ਹੈ ।

6. ਸਰਵਜਨਕ ਉਪਯੋਗੀ ਕੰਮ (Public Utility Works) – ਵਰਤਮਾਨ ਰਾਜ ਸਰਵਜਨਕ ਉਪਯੋਗੀ ਕੰਮ ਵੀ ਕਰਦਾ ਹੈ । ਰਾਜ ਨਵੀਆਂ ਸੜਕਾਂ ਦਾ ਨਿਰਮਾਣ ਕਰਦਾ ਹੈ ਅਤੇ ਪੁਰਾਣੀਆਂ ਸੜਕਾਂ ਦੀ ਮੁਰੰਮਤ ਕਰਦਾ ਹੈ । ਬਿਜਲੀ ਦਾ ਪ੍ਰਬੰਧ ਵੀ ਇਸ ਦੁਆਰਾ ਹੀ ਕੀਤਾ ਜਾਂਦਾ ਹੈ । ਹਵਾਈ ਜਹਾਜ਼ ਅਤੇ ਸਮੁੰਦਰੀ ਜਹਾਜ਼ ਦਾ ਪ੍ਰਬੰਧ ਆਮ ਤੌਰ ‘ਤੇ ਰਾਜ ਹੀ ਕਰਦਾ ਹੈ । ਟੈਲੀਫ਼ੋਨ ਦੀ ਵਿਵਸਥਾ ਰਾਜ ਦੁਆਰਾ ਹੀ ਕੀਤੀ ਜਾਂਦੀ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 6.
ਪੰਚਾਇਤ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਸਤਾਰ ਨਾਲ ਲਿਖੋ ।
ਉੱਤਰ-
ਪੰਚਾਇਤ ਭਾਰਤ ਵਿੱਚ ਸਥਾਨਕ ਸਵੈ-ਸ਼ਾਸਨ ਦੀ ਪੁਰਾਤਨ ਸੰਸਥਾਂ ਹੈ, ਜੋ ਦੇਸ਼ ਵਿੱਚ ਬਹੁਤ ਸਾਰੀਆਂ ਸਮਾਜਿਕ ਅਤੇ ਰਾਜਨੀਤਿਕ ਕ੍ਰਾਂਤੀਆਂ ਅਤੇ ਪਰਿਵਰਤਨਾਂ ਦੇ ਹੁੰਦੇ ਹੋਏ ਵੀ ਸਥਿਰ ਰਹੀ ਹੈ । ਚਾਰਲਸ ਮੈਟਕਾਫ(Charles Metcalf) ਦੇ ਸ਼ਬਦਾਂ ਵਿੱਚ, ‘ਦਿਹਾਤੀ ਭਾਈਚਾਰੇ ਛੋਟੇ ਗਣਤੰਤਰ ਹੁੰਦੇ ਹਨ । ਜੋ ਆਪਣੀਆਂ ਹੱਦਾਂ ਵਿੱਚ ਰਹਿੰਦੇ ਹੋਏ, ਆਪਣੀ ਇੱਛਾ ਦੇ ਅਨੁਸਾਰ ਜੋ ਚਾਹੁੰਣ ਕਰ ਸਕਦੇ ਹਨ ਅਤੇ ਬਾਹਰੀ ਦਖਲ-ਅੰਦਾਜ਼ੀ ਤੋਂ ਸੁਤੰਤਰ ਹੁੰਦੇ ਹਨ । ਉਹ ਨਿਰੰਤਰ ਸਥਿਰ ਚੱਲੇ ਆ ਰਹੇ ਹਨ । ਖ਼ਾਨਦਾਨ ਦੇ ਬਾਅਦ ਖ਼ਾਨਦਾਨ ਦਾ ਖਾਤਮਾ ਹੋਇਆ, ਕ੍ਰਾਂਤੀਆਂ ਦੇ ਬਾਅਦ ਕਾਂਤੀਆਂ ਆਈਆਂ, ਪਰ ਦਿਹਾਤੀ ਭਾਈਚਾਰਿਆਂ (Village Communities) ਨੇ ਵੱਖਰੇ ਰਾਜ ਦੇ ਰੂਪ ਵਿੱਚ ਸਮਾਜ ਅਤੇ ਸੰਸਕ੍ਰਿਤੀ ਨੂੰ ਬਣਾਈ ਰੱਖਣ ਲਈ ਦੇਸ਼ ਦੀ ਬਹੁਤ ਸਹਾਇਤਾ ਕੀਤੀ ਹੈ ।”

ਪੰਚਾਇਤ ਦੀ ਰਚਨਾ (Composition of Panchayat) – ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਅਤੇ ਚੋਣ (Number and Election of Members of Panchayat) – ਪੰਚਾਇਤ ਦੇ ਮੈਂਬਰਾਂ ਨੂੰ ਪੰਚ ਅਤੇ ਇਸ ਦੇ ਪ੍ਰਧਾਨ ਨੂੰ ਸਰਪੰਚ ਕਿਹਾ ਜਾਂਦਾ ਹੈ । ਹਰੇਕ ਰਾਜ ਵਿੱਚ ਪੰਚਾਇਤ ਦੇ ਮੈਂਬਰਾਂ ਦੀ ਚੋਣ ਗਰਾਮ ਸਭਾ ਦੇ ਬਾਲਗ਼ ਮੈਂਬਰਾਂ ਅਰਥਾਤ 18 ਸਾਲ ਦੇ ਹਰੇਕ ਪੁਰਸ਼ ਅਤੇ ਇਸਤਰੀ ਜਿਨ੍ਹਾਂ ਦਾ ਨਾਂ ਰਾਜ ਵਿਧਾਨ ਸਭਾ ਦੀ ਚੋਣ ਲਈ ਬਣਾਈ ਗਈ ਵੋਟਰ ਸੂਚੀ ਵਿੱਚ ਦਰਜ ਹੈ, ਉਹ ਗਰਾਮ ਪੰਚਾਇਤ ਦੇ ਮੈਂਬਰਾਂ ਦੀ ਚੋਣ ਸਮੇਂ ਵੋਟ ਦੇਣ ਦੇ ਹੱਕਦਾਰ ਹੁੰਦੇ ਹਨ ਤੇ ਇਸ ਤਰ੍ਹਾਂ ਪੰਚਾਇਤ ਦੇ ਮੈਂਬਰਾਂ ਦੀ ਚੋਣ ਸਿੱਧੇ ਤੌਰ ‘ਤੇ ਕੀਤੀ ਜਾਂਦੀ ਹੈ । ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਗਰਾਮ ਸਭਾ ਦੀ ਅਬਾਦੀ ਤੇ ਨਿਰਭਰ ਕਰਦੀ ਹੈ । ਭਿੰਨ-ਭਿੰਨ ਰਾਜਾਂ ਵਿੱਚ ਗਰਾਮ ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਭਿੰਨ-ਭਿੰਨ ਹੈ ।

ਸੀਟਾਂ ਦਾ ਰਾਖਵਾਂਕਰਨ (Reservation of Seats) – 73ਵੇਂ ਸੰਵਧਾਨਿਕ ਸੋਧ ਐਕਟ, 1992 ਦੇ ਅੰਤਰਗਤ ਸਾਰੇ ਰਾਜਾਂ ਨੇ ਆਪਣੇ ਰਾਜ ਐਕਟਾਂ ਦੁਆਰਾ, ਪੰਚਾਇਤ ਰਾਜ ਦੀਆਂ ਸਾਰੀਆਂ ਸੰਸਥਾਵਾਂ ਵਿੱਚ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ, ਪੱਛੜੀਆਂ ਸ਼੍ਰੇਣੀਆਂ ਅਤੇ ਇਸਤਰੀਆਂ ਲਈ ਕੁੱਝ ਸੀਟਾਂ ਰਾਖਵੀਆਂ ਰੱਖਣ ਲਈ ਵਿਵਸਥਾ ਕੀਤੀ ਹੈ ।

ਪੰਚਾਇਤ ਦੇ ਮੈਂਬਰਾਂ ਲਈ ਯੋਗਤਾਵਾਂ (Qualifications for the Members of a, Panchayat) :-

  1. ਉਹ ਭਾਰਤ ਦਾ ਨਾਗਰਿਕ ਹੋਵੇ, ਉਸ ਨੂੰ ਵਿਧਾਨ ਸਭਾ ਦਾ ਮੈਂਬਰ ਚੁਣੇ ਜਾਣ ਲਈ ਲੋੜੀਂਦੀਆਂ ਮਾਰੀਆਂ ਯੋਗਤਾਵਾਂ ਪ੍ਰਾਪਤ ਹੋਣ ।
  2. ਉਹ ਉਸ ਪੰਚਾਇਤ ਖੇਤਰ ਦਾ ਵਸਨੀਕ ਹੋਵੇ ।
  3. ਉਸ ਦੀ ਉਮਰ 25 ਸਾਲ ਤੋਂ ਘੱਟ ਨਾ ਹੋਵੇ ।
  4. ਇਹ ਸਥਾਨਕ ਸਰਕਾਰ ਜਾਂ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਦਾ ਕਰਮਚਾਰੀ ਨਾ ਹੋਵੇ ।
  5. ਉਸ ਦੇ ਦਿਵਾਲੀਆ ਹੋਣ ਦਾ ਐਲਾਨ ਕਿਸੇ ਅਦਾਲਤ ਦੁਆਰਾ ਨਾ ਕੀਤਾ ਗਿਆ ਹੋਵੇ ।
  6. ਉਹ ਕਿਸੇ ਅਪਰਾਧ ਵਿੱਚ ਸਜ਼ਾ ਨਾ ਪਾ ਚੁੱਕਿਆ ਹੋਵੇ ਜਾਂ ਜਿਸ ਦੀ ਸਜ਼ਾ ਨੂੰ ਖਤਮ ਹੋਏ ਸਾਲ ਦਾ ਸਮਾਂ ਬੀਤ ਚੁੱਕਿਆ ਹੋਵੇ ।

ਸਰਪੰਚ ਜਾਂ ਚੇਅਰਪਰਸਨ (Sarpanch or Chairperson) – ਗਰਾਮ ਪੰਚਾਇਤ ਦੇ ਮੁਖੀ ਨੂੰ ਸਰਪੰਚ ਜਾਂ ਚੇਅਰਪਰਸਨ ਕਿਹਾ ਜਾਂਦਾ ਹੈ ।

ਸਰਪੰਚ ਦੀ ਚੋਣ ਪ੍ਰਣਾਲੀ ਵੀ ਇੱਕੋ ਜਿਹੀ ਨਹੀਂ ਹੈ । ਜ਼ਿਆਦਾਤਰ ਰਾਜਾਂ ਵਿੱਚ ਇਸ ਦੀ ਚੋਣ ਸਿੱਧੇ ਤੌਰ ਤੇ ਕੀਤੀ ਜਾਂਦੀ ਹੈ ਅਰਥਾਤ ਗਰਾਮ ਸਭਾ ਦੇ ਮੈਂਬਰ ਜਿਨ੍ਹਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੈ ਅਤੇ ਜੋ ਗਰਾਮ ਪੰਚਾਇਤ ਦੇ ਮੈਂਬਰਾਂ ਦੀ ਚੋਣ ਕਰਦੇ ਹਨ, ਉਹ ਹੀ ਵੋਟਰ ਗਰਾਮ ਪੰਚਾਇਤ ਦੇ ਸਰਪੰਚ ਦੀ ਚੋਣ ਵੀ ਕਰਦੇ ਹਨ । ਇਹ ਪ੍ਰਣਾਲੀ ਬਿਹਾਰ, ਗੁਜਰਾਤ, ਗੋਆ, ਮੱਧ ਪ੍ਰਦੇਸ਼, ਆਸਾਮ, ਮਣੀਪੁਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪ੍ਰਚਲਿਤ ਹੈ । ਕੁਝ ਰਾਜਾਂ ਵਿੱਚ ਸਰਪੰਚ ਦੀ ਚੋਣ ਅਸਿੱਧੇ ਤੌਰ ਤੇ ਕੀਤੀ ਜਾਂਦੀ ਹੈ ਅਰਥਾਤ ਗਰਾਮ ਪੰਚਾਇਤ ਦੇ ਮੈਂਬਰ ਆਪਣੇ ਵਿੱਚੋਂ ਇੱਕ ਵਿਅਕਤੀ ਨੂੰ ਸਰਪੰਚ ਚੁਣ ਲੈਂਦੇ ਹਨ | ਅਜਿਹੀ ਪ੍ਰਣਾਲੀ ਕਰਨਾਟਕ, ਕੇਰਲ, ਸਿੱਕਿਮ, ਮਹਾਂਰਾਸ਼ਟਰ, ਪੱਛਮੀ ਬੰਗਾਲ, ਤ੍ਰਿਪੁਰਾ, ਉੜੀਸਾ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਪ੍ਰਚਲਿਤ ਹੈ । ਹਰੇਕ ਜ਼ਿਲ੍ਹੇ ਦੀਆਂ ਪੰਚਾਇਤਾਂ ਵਿੱਚ ਸਰਪੰਚਾਂ ਲਈ ਕੁੱਝ ਸੀਟਾਂ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਦੇ ਵਿਅਕਤੀਆਂ ਲਈ, ਜ਼ਿਲ੍ਹੇ ਵਿੱਚ ਇਹਨਾਂ ਜਾਤਾਂ ਅਤੇ ਕਬੀਲਿਆਂ ਦੀ ਆਬਾਦੀ ਦੇ ਅਨੁਪਾਤ ਦੇ ਅਨੁਸਾਰ ਰਾਖਵੀਆਂ ਰੱਖੀਆਂ ਜਾਂਦੀਆਂ ਹਨ । ਇਸ ਦੇ ਇਲਾਵਾ ਹਰੇਕ ਜ਼ਿਲ੍ਹੇ ਦੀਆਂ ਪੰਚਾਇਤਾਂ ਦੇ ਸਰਪੰਚਾਂ ਦੀਆਂ ਸੀਟਾਂ ਵਿੱਚੋਂ ਇੱਕ-ਤਿਹਾਈ ਸੀਟਾਂ ਇਸਤਰੀਆਂ ਲਈ ਰਾਖਵੀਆਂ ਰੱਖੀਆਂ ਜਾਂਦੀਆਂ ਹਨ । ਕੁੱਝ ਰਾਜਾਂ ਵਿੱਚ ਸਰਪੰਚਾਂ ਦੀਆਂ ਕੁੱਝ ਸੀਟਾਂ ਪੱਛੜੀਆਂ ਸ਼੍ਰੇਣੀਆਂ ਲਈ ਵੀ ਰਾਖਵੀਆਂ ਰੱਖਣ ਦੀ ਵਿਵਸਥਾ ਕੀਤੀ ਗਈ ਹੈ ।

ਗਰਾਮ ਪੰਚਾਇਤ ਦੇ ਕੰਮ (Functions of Gram Panchayat) – ਗਰਾਮ ਪੰਚਾਇਤ ਦੇ ਕਈ ਕੰਮ ਹੁੰਦੇ ਹਨ ਜਿਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਹੈ-
1. ਸਰਵਜਨਕ ਕਾਰਜ (Public Functions)-ਪੰਚਾਇਤ ਦੇ ਸਰਵਜਨਕ ਕਾਰਜ ਇਸ ਪ੍ਰਕਾਰ ਹਨ-

  • ਆਪਣੇ ਖੇਤਰ ਦੀਆਂ ਸੜਕਾਂ ਦੀ ਦੇਖ-ਭਾਲ ਕਰਨਾ, ਉਨ੍ਹਾਂ ਦੀ ਮੁਰੰਮਤ ਕਰਨਾ ।
  • ਪਿੰਡ ਦੀ ਸਫ਼ਾਈ ਕਰਨਾ }
  • ਖੂਹਾਂ, ਨਲਾਂ, ਤਲਾਬਾਂ ਆਦਿ ਦੀ ਵਿਵਸਥਾ ਕਰਨਾ ।
  • ਗਲੀਆਂ ਅਤੇ ਬਜ਼ਾਰਾਂ ਵਿੱਚ ਰੌਸ਼ਨੀ ਦਾ ਪ੍ਰਬੰਧ ਕਰਨਾ ।
  • ਸ਼ਮਸ਼ਾਨਾਂ ਅਤੇ ਕਬਰਸਤਾਨਾਂ ਦੀ ਨਿਗਰਾਨੀ ਕਰਨਾ ।
  • ਜਨਮ ਅਤੇ ਮੌਤ ਦਾ ਹਿਸਾਬ ਰੱਖਣਾ ।
  • ਪ੍ਰਾਇਮਰੀ ਸਿੱਖਿਆ ਲਈ ਯਤਨ ਕਰਨਾ ।
  • ਗਰਾਮ ਸਭਾ ਨਾਲ ਸੰਬੰਧਿਤ ਕਿਸੇ ਵੀ ਇਮਾਰਤ ਦੀ ਸੁਰੱਖਿਆ ਕਰਨਾ ।
  • ਪਸ਼ੂਆਂ ਦੀਆਂ ਮੰਡੀਆਂ ਲਗਵਾਉਣਾ ਅਤੇ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਕਰਨਾ ।
  • ਮੇਲਿਆਂ ਅਤੇ ਤਿਉਹਾਰਾਂ ਦੇ ਇਲਾਵਾ ਸਮਾਜਿਕ ਤਿਉਹਾਰਾਂ ਨੂੰ ਮਨਾਉਣਾ ।
  • ਨਵੇਂ ਮਕਾਨ ਦਾ ਨਿਰਮਾਣ ਅਤੇ ਬਣੀਆਂ ਹੋਈਆਂ ਇਮਾਰਤਾਂ ਵਿੱਚ ਪਰਿਵਰਤਨ ਜਾਂ ਵਿਸਥਾਰ ਕਰਨ ਤੇ ਕੰਟਰੋਲ ਕਰਨਾ ।
  • ਖੇਤੀ, ਵਪਾਰ ਅਤੇ ਗਰਾਮ ਉਦਯੋਗ ਦੇ ਵਿਕਾਸ ਵਿੱਚ ਸਹਾਇਤਾ ਦੇਣਾ ।
  • ਸਰਵਜਨਕ ਇਮਾਰਤਾਂ ਦੀ ਸਥਾਪਨਾ ਅਤੇ ਉਨ੍ਹਾਂ ਦੀ ਦੇਖਭਾਲ ਅਤੇ ਮੁਰੰਮਤ ਕਰਵਾਉਣਾ ।
  • ਇਸਤਰੀਆਂ ਅਤੇ ਬੱਚਿਆਂ ਦੇ ਕਲਿਆਣ ਕੇਂਦਰਾਂ ਦੀ ਸਥਾਪਨਾ ਕਰਨਾ ।
  • ਜਾਨਵਰਾਂ ਦੇ ਹਸਪਤਾਲਾਂ ਦੀ ਸਥਾਪਨਾ ਕਰਨਾ ।
  • ਖਾਦ ਇਕੱਠਾ ਕਰਨ ਲਈ ਸਥਾਨ ਨਿਸ਼ਚਿਤ ਕਰਨਾ ।
  • ਅੱਗ ਬੁਝਾਉਣ ਵਿਚ ਸਹਾਇਤਾ ਕਰਨਾ ਅਤੇ ਅੱਗ ਲੱਗ ਜਾਣ ਤੇ ਜੀਵਨ ਅਤੇ ਸੰਪੱਤੀ ਦੀ ਰੱਖਿਆ ਕਰਨ ਲਈ ਯਤਨ ਕਰਨਾ |
  • ਲਾਇਬਰੇਰੀਆਂ, ਰੀਡਿੰਗ ਰੂਮਾਂ (Reading Rooms) ਅਤੇ ਖੇਡ ਦੇ ਮੈਦਾਨਾਂ ਦੀ ਵਿਵਸਥਾ ਕਰਨਾ ।
  • ਸੜਕਾਂ ਦੇ ਕਿਨਾਰੇ ਦਰੱਖਤ ਲਗਵਾਉਣਾ ।
  • ਲੋੜ ਅਨੁਸਾਰ ਪੁੱਲਾਂ ਦੀ ਸਥਾਪਨਾ ਕਰਨਾ ।
  • ਗਰੀਬਾਂ ਨੂੰ ਸਹਾਇਤਾ (Relief) ਦੇਣਾ ।

2. ਪ੍ਰਸ਼ਾਸਕੀ ਕਾਰਜ (Administrative Functions) – ਪ੍ਰਸ਼ਾਸਕੀ ਖੇਤਰ ਵਿੱਚ ਗਰਾਮ ਪੰਚਾਇਤ ਦਾ ਕਰਤੱਵ ਹੈ ਕਿ ਉਹ-

  • ਆਪਣੇ ਖੇਤਰ ਵਿੱਚ ਅਪਰਾਧਾਂ ਦੀ ਰੋਕਥਾਮ ਅਤੇ ਅਪਰਾਧੀਆਂ ਦੀ ਖੋਜ ਵਿੱਚ ਪੁਲਿਸ ਦੀ ਸਹਾਇਤਾ ਕਰੇ ।
  • ਜੇ ਦਿਹਾਤੀ ਖੇਤਰ ਵਿੱਚ ਕੰਮ ਕਰਨ ਵਾਲੇ ਕਿਸੇ ਸਰਕਾਰੀ ਕਰਮਚਾਰੀ, ਸਿਪਾਹੀ, ਪਟਵਾਰੀ, ਵਣ-ਵਿਭਾਗ ਦੇ ਵਿਅਕਤੀ, ਚੌਕੀਦਾਰ, ਚਪੜਾਸੀ ਆਦਿ ਦੇ ਵਿਰੁੱਧ ਕੋਈ ਸ਼ਿਕਾਇਤ ਹੋਵੇ ਤਾਂ ਡਿਪਟੀ ਕਮਿਸ਼ਨਰ ਜਾਂ ਕਿਸੇ ਹੋਰ ਅਧਿਕਾਰੀ ਨੂੰ ਸੂਚਿਤ ਕਰੇ । ਪੰਚਾਇਤ ਦੀ ਰਿਪੋਰਟ ਦੇ ਅਨੁਸਾਰ ਡਿਪਟੀ ਕਮਿਸ਼ਨਰ ਜਾਂ ਕਿਸੇ ਹੋਰ ਅਧਿਕਾਰੀ ਦੁਆਰਾ ਜੋ ਕਾਰਵਾਈ ਕੀਤੀ ਗਈ ਹੋਵੇ, ਉਸ ਦੀ ਸੂਚਨਾ ਲਿਖਤੀ ਰੂਪ ਵਿੱਚ ਗਰਾਮ ਪੰਚਾਇਤ ਨੂੰ ਭੇਜੇ ।
  • ਪਿੰਡਾਂ ਵਿੱਚ ਸ਼ਰਾਬ ਦੇ ਠੇਕਿਆਂ ਅਤੇ ਸ਼ਰਾਬ ਵੇਚਣ ਦਾ ਵਿਰੋਧ ਕਰੇ ।
  • ਆਸਾਮ, ਬਿਹਾਰ, ਉੱਤਰ-ਪ੍ਰਦੇਸ਼ ਅਤੇ ਉੜੀਸਾ ਵਿੱਚ ਗਰਾਮ ਪੰਚਾਇਤਾਂ ਨੂੰ ਚੌਕੀਦਾਰਾਂ ਦਾ ਪ੍ਰਬੰਧ ਕਰਨ ਦੀ ਸ਼ਕਤੀ ਵੀ ਪ੍ਰਦਾਨ ਕੀਤੀ ਗਈ ਹੈ ।

3. ਵਿਕਾਸਵਾਦੀ ਕਾਰਜ (Developmental Functions) – ਕਿਉਂਕਿ ਦਿਹਾਤੀ ਖੇਤਰ ਦੇ ਵਿਕਾਸ ਦੀ ਜ਼ਿੰਮੇਵਾਰੀ ਪੰਚਾਇਤਾਂ ਤੇ ਹੈ, ਇਸ ਲਈ ਇਸ ਨੂੰ ਕੁੱਝ ਵਿਕਾਸਵਾਦੀ ਕਾਰਜ ਵੀ ਦਿੱਤੇ ਗਏ ਹਨ । ਇਹ ਵਿਕਾਸਵਾਦੀ ਯੋਜਨਾਵਾਂ ਨੂੰ ਲਾਗੂ ਕਰਦੀ ਹੈ ਅਤੇ ਪੰਜ ਸਾਲਾ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਸਹਿਯੋਗ ਦੇਂਦੀ ਹੈ । ਇਹ ਖੇਤੀ-ਬਾੜੀ ਅਤੇ ਉਦਯੋਗ ਦੇ ਵਿਕਾਸ ਲਈ ਯਤਨ ਕਰਦੀ ਹੈ ।

4. ਨਿਆਇਕ ਕਾਰਜ (Judicial Functions) – ਪੰਚਾਇਤਾਂ ਨੂੰ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮੇ ਸੁਣਨ ਦਾ ਅਧਿਕਾਰ ਦਿੱਤਾ ਗਿਆ ਹੈ। ਫ਼ੌਜਦਾਰੀ ਮੁਕੱਦਮੇ ਵਿੱਚ ਗਾਲੀ-ਗਲੋਚ, 50 ਰੁਪਏ ਤਕ ਦੀ ਚੋਰੀ, ਮਾਰਕੁੱਟ ਅਤੇ ਇਸਤਰੀ ਅਤੇ ਸਰਕਾਰੀ ਕਰਮਚਾਰੀ ਦਾ ਅਪਮਾਨ, ਪਸ਼ੂਆਂ ਨੂੰ ਬੇਰਹਿਮੀ ਨਾਲ ਮਾਰਨਾ, ਇਮਾਰਤਾਂ, ਤਲਾਬਾਂ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਾਉਣਾ ਆਦਿ ਸ਼ਾਮਿਲ ਹੈ । ਇਸ ਦੇ ਇਲਾਵਾ ਕੁੱਝ ਰਾਜਾਂ ਵਿੱਚ ਕੁੱਝ ਪੰਚਾਇਤਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ। ਉਹ ਹਮਲੇ, ਰਾਜ ਕਰਮਚਾਰੀ ਦਾ ਅਪਮਾਨ, ਦੂਜਿਆਂ ਦੇ ਮਾਲ ਤੇ ਕਬਜ਼ਾ ਕਰਨ ਆਦਿ ਦੇ ਵਿਸ਼ਿਆਂ ਦੇ ਸੰਬੰਧ ਵਿੱਚ ਮੁਕੱਦਮਾ ਸੁਣ ਸਕਦੀ ਹੈ । ਇਨ੍ਹਾਂ ਮੁਕੱਦਮਿਆਂ ਵਿੱਚ ਸਾਧਾਰਨ ਅਧਿਕਾਰਾਂ ਵਾਲੀਆਂ ਪੰਚਾਇਤਾਂ ਨੂੰ 100 ਰੁਪਏ ਅਤੇ ਵਿਸ਼ੇਸ਼ ਅਧਿਕਾਰਾਂ ਵਾਲੀਆਂ ਪੰਚਾਇਤਾਂ ਨੂੰ 200 ਰੁਪਏ ਤਕ ਜੁਰਮਾਨਾ ਕਰਨ ਦਾ ਅਧਿਕਾਰ ਪ੍ਰਾਪਤ ਹੈ । ਕੁੱਝ ਰਾਜਾਂ ਵਿੱਚ ਵਿਸ਼ੇਸ਼ ਅਧਿਕਾਰਾਂ ਵਾਲੀਆਂ ਪੰਚਾਇਤਾਂ ਨੂੰ ਸੁਧਾਰਨ ਕੈਦ ਦੀ ਸਜ਼ਾ ਦੇਣ ਦੀ ਸ਼ਕਤੀ ਵੀ ਪ੍ਰਦਾਨ ਕੀਤੀ ਗਈ ਹੈ । ਪੰਚਾਇਤਾਂ ਕਿਸੇ ਅਪਰਾਧੀ ਨੂੰ ਸਜ਼ਾ ਵੀ ਦੇ ਸਕਦੀਆਂ ਹਨ ਅਤੇ ਚਿਤਾਵਨੀ ਦੇ ਕੇ ਜ਼ਮਾਨਤ ਲੈ ਕੇ ਛੱਡ ਵੀ ਸਕਦੀਆਂ ਹਨ । ਪੰਚਾਇਤਾਂ ਦੇ ਨਿਰਣਿਆਂ ਦੇ ਵਿਰੁੱਧ ਜ਼ਿਲਾ ਅਦਾਲਤ ਵਿੱਚ ਅਪੀਲ ਕੀਤੀ ਜਾ ਸਕਦੀ ਹੈ । ਦੀਵਾਨੀ-ਸਾਧਾਰਨ ਪੰਚਾਇਤਾਂ 200 ਰੁਪਏ ਦੀ ਰਕਮ ਤਕ ਅਤੇ ਵਿਸ਼ੇਸ਼ ਅਧਿਕਾਰਾਂ ਵਾਲੀਆਂ ਪੰਚਾਇਤਾਂ 500 ਰੁ. ਦੀ ਰਕਮ ਤੱਕ ਮੁਕੱਦਮਾ ਸੁਣ ਸਕਦੀਆਂ ਹਨ, ਪਰ ਉਹ ਹੇਠ ਲਿਖੇ ਮੁਕੱਦਮੇ ਨਹੀਂ ਸੁਣ ਸਕਦੀਆਂ-

  • ਭਾਈਵਾਲੀ ਦੇ ਮੁਕੱਦਮੇ ।
  • ਵਸੀਅਤ ਸੰਬੰਧੀ ਮੁਕੱਦਮੇ ।
  • ਨਾਬਾਲਗ਼ ਅਤੇ ਬਾਲ ਵਿਅਕਤੀ ਦੇ ਵਿਰੁੱਧ ਮੁਕੱਦਮਾ ।
  • ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੇ ਵਿਰੁੱਧ ਮੁਕੱਦਮਾ ।
  • ਦਿਵਾਲੀਏ ਦੇ ਵਿਰੁੱਧ ਮੁਕੱਦਮਾ ।
  • ਅਦਾਲਤ ਦੇ ਵਿਚਾਰ ਅਧੀਨ ਮੁਕੱਦਮੇ ਆਦਿ ।

ਪੰਚਾਇਤ ਦੇ ਫ਼ੈਸਲੇ ਦੇ ਵਿਰੁੱਧ ਅਪੀਲ ਕੀਤੀ ਜਾ ਸਕਦੀ ਹੈ । ਪੰਚਾਇਤ ਦੇ ਸਾਹਮਣੇ ਕਿਸੇ ਵੀ ਵਕੀਲ ਨੂੰ ਪੇਸ਼ ਨਹੀਂ ਕੀਤਾ ਜਾ ਸਕਦਾ ।

ਆਮਦਨ ਦੇ ਸਾਧਨ (Sources of Income)

ਪੰਚਾਇਤਾਂ ਦੀ ਆਮਦਨ ਦੇ ਸਾਧਨ ਹੇਠ ਲਿਖੇ ਹਨ-

  • ਟੈਕਸ (Tax) – ਪੰਚਾਇਤ ਦੀ ਆਮਦਨ ਦਾ ਪਹਿਲਾ ਸਾਧਨ ਟੈਕਸ ਹਨ । ਪੰਚਾਇਤ ਰਾਜ ਸਰਕਾਰ ਦੁਆਰਾ ਪ੍ਰਵਾਨ ਕੀਤੇ ਗਏ ਟੈਕਸ ਲਗਾ ਸਕਦੀ ਹੈ, ਜਿਵੇਂ-ਸੰਪੱਤੀ ਟੈਕਸ, ਪਸ਼ੂ ਟੈਕਸ, ਕਿੱਤਾ ਟੈਕਸ, ਟੋਕਨ ਟੈਕਸ, ਮਾਰਗ ਟੈਕਸ, ਚੰਗੀ ਟੈਕਸ ਆਦਿ ।
  • ਫ਼ੀਸ ਅਤੇ ਜੁਰਮਾਨਾ ਟੈਕਸ (Tee and Fine Tax) – ਪੰਚਾਇਤ ਦੀ ਆਮਦਨ ਦਾ ਦੂਜਾ ਸਾਧਨ ਇਸ ਦੇ ਦੁਆਰਾ ਕੀਤੇ ਗਏ ਜੁਰਮਾਨੇ ਅਤੇ ਹੋਰ ਪ੍ਰਕਾਰ ਦੀਆਂ ਫ਼ੀਸਾਂ (Fees) ਹਨ, ਜਿਵੇਂ-ਪੰਚਾਇਤ ਆਰਾਮ ਘਰ ਦੀ ਵਰਤੋਂ ਲਈ ਫ਼ੀਸ, ਗਲੀਆਂ ਅਤੇ ਬਾਜ਼ਾਰਾਂ ਵਿੱਚ ਰੌਸ਼ਨੀ ਕਰਨ ਦਾ ਟੈਕਸ, ਪਾਣੀ ਟੈਕਸ ਆਦਿ । ਇਨ੍ਹਾਂ ਦੀ ਵਰਤੋਂ ਸਿਰਫ਼ ਉਨ੍ਹਾਂ ਪੰਚਾਇਤਾਂ ਦੁਆਰਾ ਹੀ ਕੀਤੀ ਜਾਂਦੀ ਹੈ, ਜੋ ਇਹ ਸਹੂਲਤਾਂ ਪ੍ਰਦਾਨ ਕਰਦੀਆਂ ਹਨ ।
  • ਸਰਕਾਰੀ ਗਰਾਂਟਾਂ (Government Grants) – ਪੰਚਾਇਤ ਦੀ ਆਮਦਨ ਦਾ ਮੁੱਖ ਸਾਧਨ ਸਰਕਾਰੀ ਗਰਾਂਟਾਂ Grants) ਹਨ । ਸਰਕਾਰ ਪੰਚਾਇਤਾਂ ਦੀਆਂ ਵਿਕਾਸ ਸੰਬੰਧੀ ਯੋਜਨਾਵਾਂ ਨੂੰ ਲਾਗੂ ਕਰਨ ਲਈ ਭਿੰਨ-ਭਿੰਨ ਪ੍ਰਕਾਰ ਦੀਆਂ ਗਰਾਂਟਾਂ ਦਿੰਦੀ ਹੈ । ਆਮ ਤੌਰ ਤੇ ਹਰ ਰਾਜ ਦੇ ਖੇਤਰ ਵਿੱਚ ਇਕੱਠੇ ਹੋਣ ਵਾਲੇ ਜ਼ਮੀਨ ਦੇ ਮਾਲੀਏ ਦਾ ਕੁੱਝ ਭਾਗ ਪੰਚਾਇਤਾਂ ਨੂੰ ਦਿੱਤਾ ਜਾਂਦਾ ਹੈ ਜਿਵੇਂ ਪੰਜਾਬ ਵਿੱਚ 15%, ਉੱਤਰ ਪ੍ਰਦੇਸ਼ ਵਿੱਚ 12%, ਆਦਿ । ਬਿਹਾਰ, ਮਹਾਂਰਾਸ਼ਟਰ ਅਤੇ ਗੁਜਰਾਤ ਵਿੱਚ ਪੰਚਾਇਤਾਂ ਹੀ ਸਰਕਾਰ ਦੇ ਆਧਾਰ ਤੇ ਭੂਮੀ ਦੇ ਮਾਲੀਏ (Land Revenue) ਨੂੰ ਇਕੱਠਾ ਕਰਦੀਆਂ ਹਨ ।
  • ਮਿਲੇ-ਜੁਲੇ ਸਾਧਨ-ਪੰਚਾਇਤਾਂ ਦੀ ਆਮਦਨ ਦੇ ਹੋਰ ਸਾਧਨ ਹਨ ; ਜਿਵੇਂ-ਪੰਚਾਇਤ ਦੀ ਸੀਮਾ ਵਿੱਚ ਕੁੜੀਕਰਕਟ, ਗੋਬਰ, ਗੰਦਗੀ ਆਦਿ ਨੂੰ ਵੇਚਣ ਤੋਂ ਆਮਦਨ, ਸ਼ਾਮਲਾਟ ਤੋਂ ਆਮਦਨ, ਮੇਲਿਆਂ ਤੋਂ ਆਮਦਨ, ਪੰਚਾਇਤ ਦੀ ਸੰਪੱਤੀ ਤੋਂ ਆਮਦਨ ਆਦਿ | ਆਂਧਰਾ ਪ੍ਰਦੇਸ਼, ਉੜੀਸਾ ਅਤੇ ਪੰਜਾਬ ਵਿੱਚ ਪੰਚਾਇਤਾਂ ਨੂੰ ਮੱਛੀਆਂ ਪਾਲਣ ਅਤੇ ਉਨ੍ਹਾਂ ਨੂੰ ਵੇਚਣ ਨਾਲ ਵਿਸ਼ੇਸ਼ ਆਮਦਨ ਹੁੰਦੀ ਹੈ ।
  • ਕਰਜ਼ੇ (Borrowing) – ਉਪਰੋਕਤ ਸਾਧਨਾਂ ਦੇ ਇਲਾਵਾ ਰਾਜ ਸਰਕਾਰ ਦੀ ਪ੍ਰਵਾਨਗੀ ਨਾਲ ਪੰਚਾਇਤ ਕਰਜ਼ੇ ਵੀ ਲੈ ਸਕਦੀ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 7.
ਪੰਚਾਇਤ ਸਮਿਤੀ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਸਥਾਰ ਨਾਲ ਲਿਖੋ ।
ਉੱਤਰ-
ਪੰਚਾਇਤ ਸਮਿਤੀ ਤਿੰਨ-ਪੱਧਰੀ ਪੰਚਾਇਤੀ ਰਾਜ ਦੀ ਸਭ ਤੋਂ ਮਹੱਤਵਪੂਰਨ ਸੰਸਥਾ ਹੈ । ਇਹ ਪੰਚਾਇਤੀ ਰਾਜ ਤਿੰਨ-ਪੱਧਰੀ ਪ੍ਰਣਾਲੀ ਦਾ ਵਿਚਕਾਰਲਾ ਪੱਧਰ (Intermediate Tier) ਹੈ । ਇਸ ਦੀ ਸਥਾਪਨਾ ਬਲਾਕ (Block) ਪੱਧਰ ਤੇ ਕੀਤੀ ਗਈ ਹੈ ਅਤੇ ਇਹ ਪੰਚਾਇਤ ਅਤੇ ਜ਼ਿਲ੍ਹਾ ਪਰਿਸ਼ਦ ਵਿਚਕਾਰ ਕੁੜੀ ਦੇ ਰੂਪ ਵਿੱਚ ਕਾਰਜ ਕਰਦੀ ਹੈ । ਗੁਜਰਾਤ, ਮਹਾਂਰਾਸ਼ਟਰ ਅਤੇ ਕਰਨਾਟਕ ਵਿੱਚ ਇਸ ਦੀ ਵਿਵਸਥਾ ਤਾਲੁਕ (Taluk) ਦੇ ਪੱਧਰ ਤੇ ਕੀਤੀ ਗਈ ਹੈ । ਭਿੰਨ-ਭਿੰਨ ਰਾਜਾਂ ਵਿੱਚ ਇਸ ਨੂੰ ਭਿੰਨ-ਭਿੰਨ ਨਾਂਵਾਂ ਨਾਲ ਪੁਕਾਰਿਆ ਜਾਂਦਾ ਹੈ । ਆਂਧਰਾ-ਪ੍ਰਦੇਸ਼, ਬਿਹਾਰ, ਉੜੀਸਾ, ਮਹਾਂਰਾਸ਼ਟਰ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਇਸ ਨੂੰ ਪੰਚਾਇਤ ਸਮਿਤੀ ਕਹਿੰਦੇ ਹਨ । ਆਸਾਮ ਵਿੱਚ ਆਂਚਲਿਕ ਪੰਚਾਇਤ (Anchalik Panchayat), ਤਾਮਿਲਨਾਡੂ ਵਿੱਚ ਪੰਚਾਇਤੀ ਸੰਘ ਸਮਿਤੀ (Panchayat Union Council), ਉੱਤਰਪ੍ਰਦੇਸ਼ ਵਿੱਚ ਖੇਤਰ ਸਮਿਤੀ (Keshetra Samiti), ਗੁਜਰਾਤ ਵਿੱਚ ਤਾਲੁਕ ਪੰਚਾਇਤ (Taluk Panchayat) ਅਤੇ ਕਰਨਾਟਕ ਵਿੱਚ ਤਾਲੁਕ ਵਿਕਾਸ ਬੋਰਡ (Talak Development Board) ਕਹਿੰਦੇ ਹਨ ।

ਇਸ ਤਰ੍ਹਾਂ ਪੰਚਾਇਤ ਸਮਿਤੀ ਦੇ ਪ੍ਰਧਾਨ ਨੂੰ ਵੀ ਭਿੰਨ-ਭਿੰਨ ਨਾਂਵਾਂ ਨਾਲ ਪੁਕਾਰਿਆ ਜਾਂਦਾ ਹੈ । ਆਂਧਰਾ-ਪਦੇਸ਼, ਆਸਾਮ, ਗੁਜਰਾਤ, ਮੱਧ-ਪ੍ਰਦੇਸ਼ ਅਤੇ ਕਰਨਾਟਕ ਵਿੱਚ ਪ੍ਰੈਜ਼ੀਡੈਂਟ (President), ਮਹਾਂਰਾਸ਼ਟਰ, ਤਾਮਿਲਨਾਡੂ, ਉੜੀਸਾ, ਹਰਿਆਣਾ ਅਤੇ ਪੰਜਾਬ ਵਿੱਚ ਚੇਅਰਮੈਨ (Chairman), ਰਾਜਸਥਾਨ ਵਿੱਚ ਪ੍ਰਧਾਨ (Pardhan) ਅਤੇ ਉੱਤਰ-ਪ੍ਰਦੇਸ਼ ਅਤੇ ਬਿਹਾਰ ਵਿੱਚ ਪ੍ਰਮੁੱਖ (Parmukha) ਕਹਿੰਦੇ ਹਨ ।

ਪੰਚਾਇਤ ਸਮਿਤੀ ਦੀ ਰਚਨਾ (Composition of Panchayat Samiti-ਚੁਣੇ ਹੋਏ ਮੈਂਬਰ (Elected Members-ਪੰਚਾਇਤ ਸਮਿਤੀ ਦੇ ਮੈਂਬਰ ਇਸ ਦੇ ਖੇਤਰ ਦੇ ਵੋਟਰਾਂ ਦੁਆਰਾ ਪ੍ਰਤੱਖ ਚੋਣ ਦੁਆਰਾ ਚੁਣੇ ਜਾਂਦੇ ਹਨ । ਪੰਚਾਇਤ ਸਮਿਤੀ ਦੇ ਮੈਂਬਰਾਂ ਦੀ ਗਿਣਤੀ ਇਸ ਦੇ ਖੇਤਰ ਦੀ ਆਬਾਦੀ ਤੇ ਨਿਰਭਰ ਕਰਦੀ ਹੈ ਅਤੇ ਇਹ ਭਿੰਨ-ਭਿੰਨ ਰਾਜਾਂ ਵਿਚ ਭਿੰਨਭਿੰਨ ਹੁੰਦੀ ਹੈ । ਕੁੱਝ ਰਾਜਾਂ ਵਿੱਚ ਇਸ ਦੇ ਮੈਂਬਰਾਂ ਦੀ ਗਿਣਤੀ ਨਿਸਚਿਤ ਹੈ ਅਤੇ ਕੁੱਝ ਰਾਜਾਂ ਵਿੱਚ ਅਜਿਹਾ ਨਹੀਂ ਹੈ । ਕਰਨਾਟਕ ਵਿੱਚ ਹਰੇਕ 10,000 ਦੀ ਆਬਾਦੀ ਪਿੱਛੇ ਇੱਕ ਮੈਂਬਰ ਚੁਣਿਆ ਜਾਂਦਾ ਹੈ । ਜਦ ਕਿ ਬਿਹਾਰ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਵਿੱਚ ਹਰੇਕ 5000 ਦੀ ਆਬਾਦੀ ਪਿੱਛੇ ਇੱਕ ਮੈਂਬਰ ਚੁਣਿਆ ਜਾਂਦਾ ਹੈ ।ਤਿਪੁਰਾ ਵਿੱਚ ਇੱਕ ਮੈਂਬਰ 8000 ਦੀ ਆਬਾਦੀ ਲਈ, ਆਂਧਰਾ ਪ੍ਰਦੇਸ਼ ਵਿੱਚ 3000 ਤੋਂ 4000 ਤਕ ਦੀ ਆਬਾਦੀ ਲਈ, ਹਿਮਾਚਲ ਪ੍ਰਦੇਸ਼ ਵਿੱਚ 3000 ਦੀ ਆਬਾਦੀ ਲਈ, ਉੱਤਰ ਪ੍ਰਦੇਸ਼ ਵਿੱਚ 2000 ਦੀ ਆਬਾਦੀ ਲਈ ਅਤੇ ਪੰਜਾਬ ਵਿੱਚ 15,000 ਦੀ ਆਬਾਦੀ ਲਈ ਚੁਣਿਆ ਜਾਂਦਾ ਹੈ । ਹਰਿਆਣਾ ਵਿੱਚ ਜੇਕਰ ਪੰਚਾਇਤ ਸਮਿਤੀ ਖੇਤਰ ਦੀ ਆਬਾਦੀ 40,000 ਹੋਵੇ ਤਾਂ ਹਰੇਕ 4000 ਪਿੱਛੇ ਇੱਕ ਮੈਂਬਰ ਚੁਣਿਆ ਜਾਂਦਾ ਹੈ । ਪਰ ਜੇਕਰ ਆਬਾਦੀ 40,000 ਤੋਂ ਜ਼ਿਆਦਾ ਹੋਵੇ ਤਾਂ ਹਰੇਕ 5000 ਦੀ ਆਬਾਦੀ ਲਈ ਇੱਕ ਮੈਂਬਰ ਚੁਣਿਆ ਜਾਂਦਾ ਹੈ ।

ਗੁਜਰਾਤ ਵਿੱਚ ਪੰਚਾਇਤ ਸਮਿਤੀ ਦੇ ਮੈਂਬਰਾਂ ਦੀ ਗਿਣਤੀ 15 ਨਿਰਧਾਰਿਤ ਕੀਤੀ ਗਈ ਹੈ । ਮੱਧ ਪ੍ਰਦੇਸ਼ ਵਿੱਚ 10 ਤੋਂ 15 ਤੱਕ ਅਤੇ ਕੇਰਲ ਵਿੱਚ 8 ਤੋਂ 15 ਤਕ ਮੈਂਬਰ ਇੱਕ ਪੰਚਾਇਤ ਸਮਿਤੀ ਵਿੱਚ ਹੁੰਦੇ ਹਨ । ਪੰਜਾਬ ਵਿੱਚ ਪੰਚਾਇਤ ਸਮਿਤੀ ਦੇ ਮੈਂਬਰਾਂ ਦੀ ਗਿਣਤੀ 6 ਤੋਂ 10 ਤਕ ਹੁੰਦੀ ਹੈ । ਰਾਜਸਥਾਨ ਵਿੱਚ ਇੱਕ ਲੱਖ ਆਬਾਦੀ ਵਾਲੀ ਪੰਚਾਇਤ ਸਮਿਤੀ ਨੂੰ 15 ਚੋਣ ਖੇਤਰਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਜੇਕਰ ਆਬਾਦੀ ਇੱਕ ਲੱਖ ਤੋਂ ਜ਼ਿਆਦਾ ਹੋਵੇ ਤਾਂ ਹਰੇਕ ਵਾਧੂ 15,000 ਦੀ ਆਬਾਦੀ ਪਿੱਛੇ 2 ਮੈਂਬਰਾਂ ਨੂੰ ਚੁਣਿਆ ਜਾਂਦਾ ਹੈ । ਆਸਾਮ ਵਿੱਚ ਹਰੇਕ ਗਰਾਮ ਪੰਚਾਇਤ ਵਿੱਚੋਂ ਇੱਕ ਮੈਂਬਰ ਆਂਚਲਿਕ ਪੰਚਾਇਤ ਲਈ ਚੁਣਿਆ ਜਾਂਦਾ ਹੈ ।ਉੜੀਸਾ ਅਤੇ ਮਹਾਂਰਾਸ਼ਟਰ ਵਿੱਚ ਪੰਚਾਇਤ ਸਮਿਤੀ ਦੇ ਮੈਂਬਰਾਂ ਦੀ ਗਿਣਤੀ ਨਿਸਚਿਤ ਨਹੀਂ ਹੈ ।

ਰਾਖਵੀਆਂ ਸੀਟਾਂ (Reserved Seats) – ਹਰੇਕ ਰਾਜ ਵਿੱਚ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਅਤੇ ਇਸਤਰੀਆਂ ਲਈ ਪੰਚਾਇਤ ਸਮਿਤੀ ਵਿੱਚ ਕੁੱਝ ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਹਨ । ਅਨੁਸੂਚਿਤ ਜਾਤਾਂ ਤੇ ਕਬੀਲਿਆਂ ਲਈ ਰਾਖਵੀਆਂ ਸੀਟਾਂ ਦੀ ਗਿਣਤੀ ਪੰਚਾਇਤ ਸਮਿਤੀ ਵਿੱਚ ਸੀਟਾਂ ਦੀ ਕੁੱਲ ਗਿਣਤੀ ਦੇ ਲਗਪਗ ਉਸੇ ਅਨੁਪਾਤ ਵਿੱਚ ਹੋਵੇਗੀ, ਜਿਸ ਅਨੁਪਾਤ ਵਿੱਚ ਉਸ ਖੇਤਰ ਵਿੱਚ ਉਹਨਾਂ ਦੀ ਆਬਾਦੀ ਹੈ । ਇਹਨਾਂ ਵਿਚੋਂ 1/3 ਸੀਟਾਂ ਔਰਤਾਂ ਲਈ ਰਾਖਵੀਆਂ ਰੱਖੀਆਂ ਜਾਣਗੀਆਂ ।

ਚੇਅਰਮੈਨ (Chairman) – ਪੰਚਾਇਤ ਸਮਿਤੀ ਦੇ ਚੁਣੇ ਹੋਏ ਮੈਂਬਰ ਆਪਣੇ ਵਿੱਚੋਂ ਇੱਕ ਚੇਅਰਮੈਨ ਅਤੇ ਇੱਕ ਉਪਚੇਅਰਮੈਨ ਦੀ ਚੋਣ ਕਰਦੇ ਹਨ । ਇਹ ਚੋਣ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਂ ਉਸ ਦੇ ਦੁਆਰਾ ਨਿਯੁਕਤ ਕੀਤੇ ਗਏ ਅਧਿਕਾਰੀ ਦੀ ਨਿਗਰਾਨੀ ਵਿੱਚ ਹੁੰਦੀ ਹੈ । ਕਿਉਂਕਿ ਪੰਚਾਇਤ ਸਮਿਤੀ ਦਾ ਕਾਰਜਕਾਲ ਪੰਜ ਸਾਲ ਹੈ ਇਸ ਲਈ ਇਸ ਦੇ ਚੇਅਰਮੈਨ ਅਤੇ ਉਪ-ਚੇਅਰਮੈਨ ਦਾ ਕਾਰਜਕਾਲ ਵੀ ਪੰਜ ਸਾਲ ਹੁੰਦਾ ਹੈ ।

ਪੰਚਾਇਤ ਸਮਿਤੀ ਦੇ ਚੇਅਰਮੈਨਾਂ ਵਿੱਚ ਵੀ ਆਬਾਦੀ ਦੇ ਆਧਾਰ ਤੇ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਲਈ ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਹਨ ਅਤੇ ਕੁੱਲ ਸੀਟਾਂ ਵਿਚੋਂ ਇਕ-ਤਿਹਾਈ ਸੀਟਾਂ ਇਸਤਰੀਆਂ ਲਈ ਰਾਖਵੀਆਂ ਹੁੰਦੀਆਂ ਹਨ ।

ਪੰਚਾਇਤ ਸਮਿਤੀ ਦੇ ਕਾਰਜ (Functions of Panchayat Samiti)

1. ਸਮੂਹਿਕ ਵਿਕਾਸ (Community Development) – ਸਭ ਰਾਜਾਂ ਵਿਚ ਪੰਚਾਇਤ ਸਮਿਤੀਆਂ ਨੂੰ ਵਿਕਾਸਵਾਦੀ ਕਾਰਜਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । ਉਹ ਸਮੂਹਿਕ ਵਿਕਾਸ ਯੋਜਨਾ ਨੂੰ ਲਾਗੂ ਕਰਦੀਆਂ ਹਨ । ਉਹ ਬਲਾਕ ਪੱਧਰ ਦੀਆਂ ਯੋਜਨਾਵਾਂ ਨੂੰ ਤਿਆਰ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਲਾਗੂ ਵੀ ਕਰਦੀਆਂ ਹਨ ।

2. ਖੇਤੀ-ਬਾੜੀ ਅਤੇ ਸਿੰਜਾਈ ਸੰਬੰਧੀ ਕਾਰਜ (Functions Regarding Irrigation and Agriculture) – ਆਂਧਰਾ-ਦੇਸ਼, ਬਿਹਾਰ, ਗੁਜਰਾਤ, ਮੱਧ-ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਆਦਿ ਸਭ ਰਾਜਾਂ ਨੂੰ ਖੇਤੀ-ਬਾੜੀ ਦੇ ਵਿਕਾਸ ਦੇ ਸੰਬੰਧ ਵਿੱਚ ਪੰਚਾਇਤ ਸਮਿਤੀ ਨੂੰ ਵਿਸ਼ੇਸ਼ ਸ਼ਕਤੀ ਦਿੱਤੀ ਗਈ ਹੈ । ਉਹ ਚੰਗੇ ਬੀਜ ਅਤੇ ਖਾਦ ਵੰਡਦੀ ਹੈ । ਖੇਤੀਬਾੜੀ ਦੇ ਵਿਗਿਆਨਿਕ ਤਰੀਕਿਆਂ ਨੂੰ ਪ੍ਰਚੱਲਿਤ ਕਰਨ ਲਈ ਯਤਨ ਕਰਦੀ ਹੈ । ਭੂਮੀ ਬਚਾਉ (Soil Conservation) ਭੂਮੀ ਨੂੰ ਉਪਜਾਊ ਬਣਾਉਣ ਲਈ ਪ੍ਰਬੰਧ ਕਰਦੀ ਹੈ । ਹਰੀ ਖਾਦ ਅਤੇ ਖਾਦਾਂ ਵਿਚ ਆਤਮ-ਨਿਰਭਰਤਾ ਪ੍ਰਾਪਤ ਕਰਨ ਦਾ ਯਤਨ ਕਰਦੀ ਹੈ । ਸਬਜ਼ੀਆਂ ਅਤੇ ਫਲਾਂ ਨੂੰ ਜ਼ਿਆਦਾ ਉਗਾਉਣ ਲਈ ਉਤਸ਼ਾਹ ਦੇਂਦੀ ਹੈ । ਸਿੰਜਾਈ ਲਈ ਖੂਹਾਂ, ਤਾਲਾਬਾਂ ਅਤੇ ਸਿੰਜਾਈ ਦੇ ਹੋਰ ਛੋਟੇ ਸਾਧਨਾਂ ਦੀ ਵਿਵਸਥਾ ਕਰਦੀ ਹੈ ।

3. ਪਸ਼ੂ ਪਾਲਣ ਅਤੇ ਮੱਛੀ ਪਾਲਣ (Animal Husbandry and Fisheries) – ਪੰਚਾਇਤ ਸਮਿਤੀ ਪਸ਼ੂ ਪਾਲਣ ਦੇ ਚੰਗੇ ਢੰਗਾਂ ਦਾ ਪ੍ਰਚਾਰ ਅਤੇ ਉਨ੍ਹਾਂ ਦੀ ਬਿਮਾਰੀਆਂ ਤੋਂ ਰੱਖਿਆ ਕਰਨ ਲਈ ਅਤੇ ਉਨ੍ਹਾਂ ਦੇ ਇਲਾਜ ਲਈ ਵਿਵਸਥਾ ਕਰਦੀ ਹੈ । ਪਸ਼ੂਆਂ ਦੀ ਨਸਲ ਸੁਧਾਰਨ ਦਾ ਯਤਨ ਕਰਦੀ ਹੈ, ਬਲਾਕ ਵਿਚ ਮੱਛੀ ਪਾਲਣ ਦਾ ਪ੍ਰਸਾਰ ਕਰਦੀ ਹੈ ਅਤੇ ਮੱਛੀ ਪਾਲਣ ਦੇ ਲਈ ਸਥਾਨ ਨਿਸਚਿਤ ਕਰਦੀ ਹੈ ।

4. ਪ੍ਰਾਇਮਰੀ ਸਿੱਖਿਆ (Primary Education) – ਆਂਧਰਾ ਪ੍ਰਦੇਸ਼, ਬਿਹਾਰ, ਗੁਜਰਾਤ, ਮੱਧ ਪ੍ਰਦੇਸ਼, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਆਦਿ ਰਾਜਾਂ ਵਿਚ ਪ੍ਰਾਇਮਰੀ ਸਿੱਖਿਆ ਦੀ ਜ਼ਿੰਮੇਵਾਰੀ ਪੰਚਾਇਤ ਸਮਿਤੀ ਨੂੰ ਸੌਂਪੀ ਗਈ ਹੈ । ਇਸ ਦੇ ਇਲਾਵਾ ਪੰਚਾਇਤ ਸਮਿਤੀ ਸੂਚਨਾ ਕੇਂਦਰ (Information Centre), ਮਨੋਰੰਜਨ, ਯੁਵਕ ਸੰਗਠਨ, ਇਸਤਰੀ ਮੰਡਲ, ਕਿਸਾਨ ਸੰਘ, ਨੁਮਾਇਸ਼ਾਂ, ਮੇਲਿਆਂ ਅਤੇ ਉਦਯੋਗਿਕ ਸਮਾਰੋਹਾਂ ਆਦਿ ਦਾ ਪ੍ਰਬੰਧ ਕਰਦੀ ਹੈ ।

5. ਸਿਹਤ ਅਤੇ ਸਫਾਈ ਸੰਬੰਧੀ ਕਾਰਜ (Functions Regarding Health and Sanitation) – ਆਮ ਤੌਰ ‘ਤੇ ਸਭ ਰਾਜਾਂ ਵਿਚ ਸਿਹਤ ਸੰਬੰਧੀ ਕਾਰਜ ਪੰਚਾਇਤ ਸਮਿਤੀਆਂ ਨੂੰ ਸੌਂਪੇ ਗਏ ਹਨ । ਇਹ ਛੂਤ-ਛਾਤ ਦੀਆਂ ਬਿਮਾਰੀਆਂ ਦੀ ਰੋਕਥਾਮ ਦੇ ਉਪਾਅ ਕਰਦੀ ਹੈ । ਚੇਚਕ, ਹੈਜ਼ੇ, ਮਲੇਰੀਆ ਆਦਿ ਤੇ ਟੀਕੇ ਲਗਾਉਣ ਦਾ ਪ੍ਰਬੰਧ ਕਰਦੀ ਹੈ । ਬਲਾਕ ਵਿਚ ਹਸਪਤਾਲ, ਇਸਤਰੀਆਂ ਅਤੇ ਬੱਚਿਆਂ ਦੇ ਕਲਿਆਣ ਕੇਂਦਰਾਂ ਆਦਿ ਦੀ ਸਥਾਪਨਾ ਦੀ ਦੇਖ-ਭਾਲ ਕਰਦੀ ਹੈ । ਪੀਣ ਲਈ ਪਾਣੀ, ਗੰਦੇ ਨਾਲੇ ਤੇ ਗਲੀਆਂ ਦੀ ਸਫ਼ਾਈ ਆਦਿ ਦਾ ਪ੍ਰਬੰਧ ਕਰਦੀ ਹੈ । ਟਿੱਡੀਆਂ, ਚੂਹਿਆਂ ਅਤੇ ਹੋਰ ਕੀੜਿਆਂ ਆਦਿ ਦੇ ਖਾਤਮੇ ਲਈ ਉਪਾਅ ਕਰਦੀ ਹੈ ।

6. ਮਿਉਂਸਪਲ ਕਾਰਜ (Municipal Functions) – ਪੰਚਾਇਤੀ ਸਮਿਤੀ ਬਲਾਕ ਵਿਚ ਸੜਕਾਂ ਦਾ ਨਿਰਮਾਣ, ਮੁਰੰਮਤ ਅਤੇ ਦੇਖ-ਭਾਲ ਕਰਦੀ ਹੈ | ਪੀਣ ਦੇ ਪਾਣੀ, ਗੰਦਗੀ ਦੇ ਨਿਕਾਸ, ਸਫ਼ਾਈ ਆਦਿ ਦਾ ਪ੍ਰਬੰਧ ਕਰਦੀ ਹੈ ।

7. ਸਹਿਕਾਰਤਾ (Co-operation) – ਪੰਚਾਇਤ ਸਮਿਤੀ ਉਦਯੋਗਿਕ ਅਤੇ ਖੇਤੀ-ਬਾੜੀ ਵਿਚ ਸਹਿਕਾਰੀ ਸਮਿਤੀਆਂ (Co-operative Societies) ਦੀ ਸਥਾਪਨਾ ਕਰਨ ਲਈ ਹੌਸਲਾ ਅਫਜ਼ਾਈ ਅਤੇ ਸਹਾਇਤਾ ਪ੍ਰਦਾਨ ਕਰਦੀ ਹੈ ।

8. ਨਿਯੋਜਨ ਅਤੇ ਉਦਯੋਗ (Planning and Industries) – ਕੁੱਝ ਰਾਜਾਂ ਵਿਚ ਪੰਚਾਇਤ ਸਮਿਤੀ ਨੂੰ ਬਲਾਕ ਪੱਧਰ ਤੇ ਨਿਯੋਜਨ ਦਾ ਅਧਿਕਾਰ ਦਿੱਤਾ ਗਿਆ ਹੈ । ਉਹ ਛੋਟੇ ਪੈਮਾਨੇ ਦੇ ਅਤੇ ਘਰੇਲੂ ਉਦਯੋਗਾਂ ਦੀ ਸਥਾਪਨਾ ਵਿਚ ਸਹਾਇਤਾ ਕਰਦੀ ਹੈ ।

ਪੰਚਾਇਤ ਸਮਿਤੀ ਦੀ ਆਮਦਨ ਦੇ ਸਰੋਤ (Sources of income of Panchayat Samiti)

  • ਪੰਚਾਇਤ ਸਮਿਤੀ ਦੁਆਰਾ ਲਗਾਏ ਗਏ ਟੈਕਸ – ਪੰਚਾਇਤ ਸਮਿਤੀ ਅਤੇ ਜ਼ਿਲਾ ਪਰਿਸ਼ਦ ਐਕਟ ਦੀਆਂ ਧਾਰਾਵਾਂ ਦੇ ਅੰਤਰਗਤ ਭਿੰਨ-ਭਿੰਨ ਪ੍ਰਕਾਰ ਦੇ ਟੈਕਸ ਲਗਾ ਸਕਦੀ ਹੈ । ਕਿੱਤਾ ਟੈਕਸ, ਸੰਪੱਤੀ ਟੈਕਸ, ਮਾਰਗ ਟੈਕਸ (Toll Tax), ਟੋਕਨ ਟੈਕਸ ਆਦਿ ਤੋਂ ਹੋਣ ਵਾਲੀ ਆਮਦਨ ।
  • ਸੰਪੱਤੀ ਤੋਂ ਆਮਦਨ – ਪੰਚਾਇਤ ਸਮਿਤੀ ਦੇ ਅਧਿਕਾਰ ਵਿਚ ਰੱਖੀ ਗਈ ਸੰਪੱਤੀ ਤੋਂ ਆਮਦਨ ।
  • ਫ਼ੀਸ (Fees) – ਪੰਚਾਇਤ ਸਮਿਤੀ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਤੋਂ ਆਮਦਨ । ਪੰਚਾਇਤ ਸਮਿਤੀ ਜ਼ਿਲ੍ਹਾ ਪਰਿਸ਼ਦ ਦੀ ਪ੍ਰਵਾਨਗੀ ਨਾਲ ਕਈ ਪ੍ਰਕਾਰ ਦੀਆਂ ਫ਼ੀਸਾਂ ਲਗਾ ਸਕਦੀ ਹੈ ; ਜਿਵੇਂ-ਮੇਲਿਆਂ, ਖੇਤੀ-ਬਾੜੀ ਦੀਆਂ ਨੁਮਾਇਸ਼ਾਂ ਤੇ ਫ਼ੀਸ ਆਦਿ ।
  • ਸਰਕਾਰੀ ਗਰਾਂਟਾਂ (Government Grants) – ਰਾਜ ਸਰਕਾਰ ਪੰਚਾਇਤ ਸਮਿਤੀ ਨੂੰ ਸਮੂਹਿਕ ਵਿਕਾਸ ਯੋਜਨਾ ਅਤੇ ਹੋਰ ਕਾਰਜਾਂ ਲਈ ਕਈ ਪ੍ਰਕਾਰ ਦੀਆਂ ਗਰਾਂਟਾਂ ਦਿੰਦੀ ਹੈ ।
  • ਭੂਮੀ ਮਾਲੀਏ (Land Revenue) ਤੋਂ ਆਮਦਨ-ਲਗਪਗ ਸਭ ਰਾਜਾਂ ਵਿਚ ਬਲਾਕ ਖੇਤਰ ਤੋਂ ਪ੍ਰਾਪਤ ਹੋਣ ਵਾਲੀ ਭੂਮੀ ਮਾਲੀਏ (Land Revenue) ਦਾ ਕੁੱਝ ਭਾਗ ਪੰਚਾਇਤ ਸਮਿਤੀ ਨੂੰ ਦਿੱਤਾ ਜਾਂਦਾ ਹੈ, ਜਿਵੇਂ ਪੰਜਾਬ ਵਿਚ ਸਰਕਾਰ ਦੁਆਰਾ ਭੂਮੀ ਮਾਲੀਏ ਦਾ 10% ਭਾਗ ਪੰਚਾਇਤ ਸਮਿਤੀ ਨੂੰ ਦਿੱਤਾ ਜਾਂਦਾ ਹੈ ।
  • ਕਰਜ਼ੇ (Loans) – ਪੰਚਾਇਤ ਸਮਿਤੀ ਜ਼ਿਲ੍ਹਾ ਪਰਿਸ਼ਦ ਅਤੇ ਸਰਕਾਰ ਦੀ ਪ੍ਰਵਾਨਗੀ ਨਾਲ ਸਰਕਾਰੀ ਅਤੇ ਗੈਰਸਰਕਾਰੀ ਸੰਸਥਾਵਾਂ ਤੋਂ ਕਰਜ਼ੇ ਲੈ ਸਕਦੀ ਹੈ । ਗੈਰ-ਸਰਕਾਰੀ ਸੰਸਥਾਵਾਂ ਤੋਂ 5 ਲੱਖ ਰੁਪਏ ਤੋਂ ਜ਼ਿਆਦਾ ਕਰਜ਼ਾ ਨਹੀਂ ਲਿਆ
    ਜਾ ਸਕਦਾ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 8.
ਜ਼ਿਲ੍ਹਾ ਪਰਿਸ਼ਦ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਸਤਾਰ ਨਾਲ ਲਿਖੋ ।
ਉੱਤਰ-
ਜ਼ਿਲਾ ਪਰਿਸ਼ਦ ਪੰਚਾਇਤੀ ਰਾਜ ਦੀ ਤੀਜੀ ਅਤੇ ਸਭ ਤੋਂ ਉਚੇਰੀ ਇਕਾਈ ਹੈ । ਇਸ ਦੀ ਸਥਾਪਨਾ ਸਾਰੇ ਰਾਜਾਂ ਵਿਚ ਜ਼ਿਲ੍ਹਾ ਪੱਧਰ ਤੇ ਕੀਤੀ ਗਈ ਹੈ । ਆਂਧਰਾ ਪ੍ਰਦੇਸ਼, ਬਿਹਾਰ, ਪੰਜਾਬ, ਸਿੱਕਿਮ, ਉੜੀਸਾ, ਆਸਾਮ, ਰਾਜਸਥਾਨ, ਹਰਿਆਣਾ, ਮਣੀਪੁਰ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਤਿਪੁਰਾ, ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼ ਅਤੇ ਅਰੁਣਾਚਲ ਪ੍ਰਦੇਸ਼ ਵਿਚ ਇਸ ਨੂੰ ਜ਼ਿਲ੍ਹਾ ਪਰਿਸ਼ਦ ਕਹਿੰਦੇ ਹਨ । ਕਰਨਾਟਕ, ਗੋਆ ਅਤੇ ਉੱਤਰ ਪ੍ਰਦੇਸ਼ ਵਿਚ ਜ਼ਿਲ੍ਹਾ ਪੰਚਾਇਤ ਜਦ ਕਿ ਗੁਜਰਾਤ, ਤਾਮਿਲਨਾਡੂ ਅਤੇ ਕੇਰਲ ਵਿਚ ਇਸ ਨੂੰ ਡਿਸਟਰਿਕਟ ਪੰਚਾਇਤ (District Panchayat) ਕਹਿੰਦੇ ਹਨ ।

ਰਚਨਾ (Composition) – ਜ਼ਿਲ੍ਹਾ ਪਰਿਸ਼ਦ ਵਿਚ ਚੁਣੇ ਹੋਏ ਅਤੇ ਕੁੱਝ ਹੋਰ ਮੈਂਬਰ ਹੁੰਦੇ ਹਨ । ਚੁਣੇ ਹੋਏ ਮੈਂਬਰਾਂ ਨੂੰ ਜ਼ਿਲ੍ਹੇ ਦੇ ਵੋਟਰਾਂ ਦੁਆਰਾ ਸਿੱਧੀ ਚੋਣ ਰਾਹੀਂ ਚੋਣ ਹਲਕੇ ਬਣਾ ਕੇ ਚੁਣਿਆ ਜਾਂਦਾ ਹੈ । ਪਰ ਚੁਣੇ ਹੋਏ ਮੈਂਬਰਾਂ ਦੀ ਗਿਣਤੀ, ਰਾਜਾਂ ਵਿਚ ਭਿੰਨ-ਭਿੰਨ ਹੈ । ਤ੍ਰਿਪੁਰਾ, ਸਿੱਕਿਮ, ਉੜੀਸਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਦੇ ਪੰਚਾਇਤੀ ਰਾਜ ਐਕਟਾਂ ਵਿਚ ਚੁਣੇ ਹੋਏ ਮੈਂਬਰਾਂ ਦੀ ਗਿਣਤੀ ਨਿਰਧਾਰਿਤ ਨਹੀਂ ਕੀਤੀ ਗਈ ਹੈ । ਬਿਹਾਰ, ਪੰਜਾਬ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ 50,000 ਦੀ ਆਬਾਦੀ ਲਈ ਇਕ ਮੈਂਬਰ ਚੁਣਿਆ ਜਾਂਦਾ ਹੈ । ਜਦ ਕਿ ਆਸਾਮ, ਹਰਿਆਣਾ, ਕਰਨਾਟਕ ਵਿਚ 40,000 ਦੀ ਆਬਾਦੀ ਲਈ ਇਕ ਮੈਂਬਰ ਚੁਣਿਆ ਜਾਂਦਾ ਹੈ । ਹਿਮਾਚਲ ਪ੍ਰਦੇਸ਼ ਵਿਚ 20,000 ਦੀ ਆਬਾਦੀ ਅਤੇ ਮਣੀਪੁਰ ਵਿਚ 15,000 ਦੀ ਆਬਾਦੀ ਲਈ ਇਕ ਮੈਂਬਰ ਦੀ ਚੋਣ ਕੀਤੀ ਜਾਂਦੀ ਹੈ ।

ਗੁਜਰਾਤ ਵਿਚ ਘੱਟ ਤੋਂ ਘੱਟ 17 ਅਤੇ ਗੋਆ ਵਿਚ 20 ਮੈਂਬਰ ਜ਼ਿਲਾ ਪਰਿਸ਼ਦ ਲਈ ਚੁਣੇ ਜਾਂਦੇ ਹਨ । ਜ਼ਿਲਾ ਪਰਿਸ਼ਦ ਵਿਚ ਚੁਣੇ ਹੋਏ ਮੈਂਬਰਾਂ ਦੀ ਗਿਣਤੀ ਮੱਧ ਪ੍ਰਦੇਸ਼ ਵਿਚ 10 ਤੋਂ 35 ਤਕ, ਮਹਾਂਰਾਸ਼ਟਰ ਵਿਚ 40 ਤੋਂ 60 ਤੱਕ, ਕੇਰਲ ਵਿਚ 10 ਤੋਂ 20 ਤਕ, ਪੰਜਾਬ ਵਿਚ 10 ਤੋਂ 35 ਤਕ ਅਤੇ ਹਰਿਆਣਾ ਵਿਚ 10 ਤੋਂ 30 ਤਕ ਨਿਰਧਾਰਿਤ ਕੀਤੀ ਗਈ ਹੈ । ਰਾਜਸਥਾਨ ਵਿਚ ਜੇ ਕਰ ਜ਼ਿਲ੍ਹਾ ਪਰਿਸ਼ਦ ਦੀ ਆਬਾਦੀ 4 ਲੱਖ ਹੋਵੇ ਤਾਂ 17 ਮੈਂਬਰ ਚੁਣੇ ਜਾਂਦੇ ਹਨ । ਜੇਕਰ ਆਬਾਦੀ 4 ਲੱਖ ਤੋਂ ਜ਼ਿਆਦਾ ਹੋਵੇ ਤਾਂ ਹਰੇਕ ਵਾਧੂ ਇਕ ਲੱਖ ਦੀ ਆਬਾਦੀ ਪਿੱਛੇ 2 ਮੈਂਬਰਾਂ ਦਾ ਵਾਧਾ ਕੀਤਾ ਜਾਂਦਾ ਹੈ ।

ਮਹਾਂਰਾਸ਼ਟਰ ਦੇ ਇਲਾਵਾ ਸਭ ਰਾਜਾਂ ਵਿਚ ਜ਼ਿਲ੍ਹੇ ਵਿਚੋਂ ਚੁਣੇ ਗਏ ਸੰਸਦ ਦੇ ਮੈਂਬਰ (M.P) ਅਤੇ ਰਾਜ ਵਿਧਾਨ ਸਭਾ ਦੇ ਮੈਂਬਰ (M.L.A.) ਜ਼ਿਲ੍ਹਾ ਪਰਿਸ਼ਦ ਦੇ ਪਦਵੀ-ਵਜੋਂ ਮੈਂਬਰ ਹੁੰਦੇ ਹਨ । ਗੁਜਰਾਤ ਵਿਚ ਵਿਧਾਨ ਸਭਾ ਦੇ ਮੈਂਬਰ ਸਥਾਈ ਰੂਪ ਵਿੱਚ ਜ਼ਿਲ੍ਹਾ ਪਰਿਸ਼ਦ ਵਿਚ ਸੱਦੇ ਜਾਂਦੇ ਹਨ, ਪਰ ਉਹਨਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਨਹੀਂ ਹੈ ।

ਆਂਧਰਾ ਪ੍ਰਦੇਸ਼ ਵਿਚ ਮੰਡਲ ਪੰਚਾਇਤਾਂ ਦੇ ਚੇਅਰਮੈਨ, ਵਿਧਾਨ ਸਭਾ ਅਤੇ ਸੰਸਦ ਦੇ ਮੈਂਬਰਾਂ ਦੇ ਇਲਾਵਾ ਜ਼ਿਲ੍ਹੇ ਦੇ ਘੱਟ ਗਿਣਤੀਆਂ ਦੇ ਲੋਕਾਂ ਦੇ ਦੋ ਪ੍ਰਤੀਨਿਧੀ ਸਹਿਵਰਤ (Co-opt) ਕੀਤੇ ਜਾਂਦੇ ਹਨ । ਇਹਨਾਂ ਦੇ ਇਲਾਵਾ ਜ਼ਿਲਾ ਸਹਿਕਾਰੀ ਮਾਰਕੀਟਿੰਗ ਸੁਸਾਇਟੀ (District Co-operative Marketing Society) ਦਾ ਪ੍ਰਧਾਨ, ਜ਼ਿਲ੍ਹਾ ਸਹਿਕਾਰੀ ਕੇਂਦਰੀ ਬੈਂਕ ਦਾ ਪ੍ਰਧਾਨ, ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਗਾਨਧਾਲਿਆ ਸੰਸਥਾ (Zila Grandhalaya Sanstha) ਦਾ ਪ੍ਰਧਾਨ ਜ਼ਿਲ੍ਹਾ ਪਰਿਸ਼ਦ ਦੇ ਪਦਵੀ ਵਜੋਂ ਮੈਂਬਰ ਹੁੰਦੇ ਹਨ । ਇਸੇ ਤਰ੍ਹਾਂ ਮੱਧ ਪ੍ਰਦੇਸ਼ ਵਿਚ ਸੰਸਦ ਅਤੇ ਵਿਧਾਨ ਸਭਾ ਦੇ ਮੈਂਬਰਾਂ ਦੇ ਇਲਾਵਾ ਜ਼ਿਲ੍ਹਾ ਸਹਿਕਾਰੀ ਬੈਂਕ ਅਤੇ ਜ਼ਿਲ੍ਹਾ ਸਹਿਕਾਰੀ ਅਤੇ ਵਿਕਾਸ ਬੈਂਕ ਦੇ ਪ੍ਰਧਾਨ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਹੁੰਦੇ ਹਨ । ਜੇਕਰ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਦਾ ਉਪਰੋਕਤ ਮੈਂਬਰਾਂ ਵਿਚੋਂ ਕੋਈ ਵੀ ਮੈਂਬਰ ਨਾ ਹੋਵੇ, ਤਾਂ ਜ਼ਿਲ੍ਹਾ ਪਰਿਸ਼ਦ ਇਹਨਾਂ ਜਾਤਾਂ ਤੋਂ ਇਕ ਮੈਂਬਰ ਸਹਿਵਰਤ (Co-opt) ਕਰ ਸਕਦੀ ਹੈ ।

ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਅਤੇ ਇਸਤਰੀਆਂ ਲਈ ਸੀਟਾਂ ਦਾ ਰਾਖਵਾਂਕਰਨ (Reservation of seats for Scheduled Castes, Scheduled Tribes and Women) – ਜ਼ਿਲ੍ਹਾ ਪਰਿਸ਼ਦ ਵਿਚ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਅਤੇ ਇਸਤਰੀਆਂ ਲਈ ਸੀਟਾਂ ਰਾਖਵੀਆਂ ਰੱਖਣ ਲਈ ਉਪਬੰਧ ਕੀਤੇ ਗਏ ਹਨ । ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਲਈ ਰਾਖਵੀਆਂ ਸੀਟਾਂ ਦੀ ਗਿਣਤੀ ਦਾ ਅਨੁਪਾਤ ਸਿੱਧੀ ਚੋਣ ਰਾਹੀਂ ਭਰੀਆਂ ਜਾਣ ਵਾਲੀਆਂ ਕੁੱਲ ਸੀਟਾਂ ਦੀ ਗਿਣਤੀ ਨਾਲ ਉਹ ਹੀ ਹੋਵੇਗਾ, ਜੋ ਜ਼ਿਲ੍ਹੇ ਵਿਚ ਇਹਨਾਂ ਜਾਤਾਂ ਦੀ ਆਬਾਦੀ ਦਾ ਜ਼ਿਲ੍ਹੇ ਦੀ ਕੁੱਲ ਆਬਾਦੀ ਨਾਲ ਹੈ । ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਲਈ ਰਾਖਵੀਆਂ ਸੀਟਾਂ ਵਿਚੋਂ ਘੱਟ ਤੋਂ ਘੱਟ ਇਕ-ਤਿਹਾਈ ਸੀਟਾਂ ਇਹਨਾਂ ਜਾਤਾਂ ਅਤੇ ਕਬੀਲਿਆਂ ਦੀਆਂ ਇਸਤਰੀਆਂ ਲਈ ਰਾਖਵੀਆਂ ਰੱਖੀਆਂ ਜਾਂਦੀਆਂ ਹਨ ।

ਹਰੇਕ ਜ਼ਿਲਾ ਪਰਿਸ਼ਦ ਵਿਚ ਇਕ-ਤਿਹਾਈ ਸੀਟਾਂ ਇਸਤਰੀਆਂ ਲਈ ਰਾਖਵੀਆਂ ਰੱਖਣ ਦੀ ਵਿਵਸਥਾ ਕੀਤੀ ਗਈ ਹੈ । ਇਸ ਵਿਚ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਦੀਆਂ ਇਸਤਰੀਆਂ ਲਈ ਰਾਖਵੀਆਂ ਰੱਖੀਆਂ ਗਈਆਂ ਸੀਟਾਂ ਦੀ ਗਿਣਤੀ ਵੀ ਸ਼ਾਮਿਲ ਕੀਤੀ ਜਾਂਦੀ ਹੈ ।

ਪਛੜੀਆਂ ਸ਼੍ਰੇਣੀਆਂ ਲਈ ਸੀਟਾਂ ਦਾ ਰਾਖਵਾਂਕਰਨ (Reservation of Seats for Backward Classes) – ਲਗਪਗ ਸਾਰੇ ਰਾਜਾਂ ਵਿਚ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਲਈ ਵੀ ਕੁੱਝ ਸੀਟਾਂ ਜ਼ਿਲ੍ਹਾ ਪਰਿਸ਼ਦ ਵਿਚ ਰਾਖਵੀਆਂ ਰੱਖਣ ਲਈ ਵਿਵਸਥਾ ਕੀਤੀ ਗਈ ਹੈ । ਪਰ ਅਜਿਹਾ ਕਰਨਾ ਰਾਜ ਸਰਕਾਰ ਦੀ ਮਰਜ਼ੀ ਤੇ ਨਿਰਭਰ ਕਰਦਾ ਹੈ, ਜਿਵੇਂ-ਬਿਹਾਰ, ਕਰਨਾਟਕ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਆਂਧਰ ਪ੍ਰਦੇਸ਼, ਗੁਜਰਾਤ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ, ਗੋਆ ਆਦਿ ਰਾਜਾਂ ਵਿਚ ਪਛੜੇ ਵਰਗ ਦੇ ਲੋਕਾਂ ਲਈ ਉਹਨਾਂ ਦੀ ਆਬਾਦੀ ਦੇ ਅਨੁਸਾਰ ਜ਼ਿਲ੍ਹਾ ਪਰਿਸ਼ਦ ਸੀਟਾਂ ਰਾਖਵੀਆਂ ਰੱਖਣ ਲਈ ਵਿਵਸਥਾ ਕੀਤੀ ਗਈ ਹੈ ।

ਕਾਰਜਕਾਲ (Term) – ਜ਼ਿਲ੍ਹਾ ਪਰਿਸ਼ਦ ਦਾ ਕਾਰਜਕਾਲ ਪੰਜ ਸਾਲ ਹੁੰਦਾ ਹੈ । ਜੇਕਰ ਇਸ ਤੋਂ ਪਹਿਲਾਂ ਇਸ ਨੂੰ ਭੰਗ ਕੀਤਾ ਜਾਂਦਾ ਹੈ ਤਾਂ 6 ਮਹੀਨੇ ਦੇ ਅੰਦਰ-ਅੰਦਰ ਇਸ ਦੇ ਮੈਂਬਰਾਂ ਦੀ ਨਵੀਂ ਚੋਣ ਕਰਵਾਉਣਾ ਲਾਜ਼ਮੀ ਹੁੰਦਾ ਹੈ ।

ਚੇਅਰਮੈਨ (Chairman) – ਹਰੇਕ ਜ਼ਿਲ੍ਹਾ ਪਰਿਸ਼ਦ ਵਿਚ ਇਕ ਚੇਅਰਮੈਨ ਅਤੇ ਇਕ ਵਾਇਸ ਚੇਅਰਮੈਨ ਹੁੰਦਾ ਹੈ । ਉਹਨਾਂ ਦੀ ਚੋਣ ਸਿੱਧੀ ਚੋਣ ਰਾਹੀਂ ਚੁਣੇ ਗਏ ਜ਼ਿਲ੍ਹਾ ਪਰਿਸ਼ਦ ਦੇ ਮੈਂਬਰਾਂ ਦੁਆਰਾ ਆਪਣੇ ਵਿਚੋਂ ਹੀ ਕੀਤੀ ਜਾਂਦੀ ਹੈ ।

ਪਰ ਮੱਧ ਪ੍ਰਦੇਸ਼ ਵਿਚ ਇਹਨਾਂ ਦੀ ਚੋਣ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਮੈਂਬਰਾਂ ਦੁਆਰਾ ਆਪਣੇ ਵਿਚੋਂ ਕੀਤੀ ਜਾਂਦੀ ਹੈ । ਜ਼ਿਲਾ ਪਰਿਸ਼ਦ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਨੂੰ ਭਿੰਨ-ਭਿੰਨ ਰਾਜਾਂ ਵਿਚ ਭਿੰਨ-ਭਿੰਨ ਨਾਵਾਂ ਨਾਲ ਸੰਬੋਧਤ ਕੀਤਾ ਜਾਂਦਾ ਹੈ ।

ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਅਤੇ ਇਸਤਰੀਆਂ ਲਈ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਦੇ ਅਹੁਦੇ ਨੂੰ ਰਾਖਵਾਂ ਰੱਖਣ ਲਈ ਵਿਵਸਥਾ ਕੀਤੀ ਗਈ ਹੈ । ਮੈਂਬਰਾਂ ਦੀ ਤਰ੍ਹਾਂ ਇਹਨਾਂ ਦੀ ਆਬਾਦੀ ਦੇ ਅਨੁਪਾਤ ਵਿਚ ਕੀਤਾ ਗਿਆ ਹੈ ਅਤੇ ਰਾਜ ਵਿਚ ਕੁੱਲ ਸੀਟਾਂ ਵਿਚੋਂ ਇਕ-ਤਿਹਾਈ ਚੇਅਰਮੈਨ ਦਾ ਕਾਰਜਕਾਲ਼ ਪੰਜ ਸਾਲ ਹੁੰਦਾ ਹੈ ।

ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਅਤੇ ਉਪ-ਚੇਅਰਮੈਨ ਨੂੰ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਉਹਨਾਂ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ । ਅਵਿਸ਼ਵਾਸ ਪ੍ਰਸਤਾਵ ਪਾਸ ਕਰਨ ਲਈ ਰਾਜਾਂ ਵਿਚ ਸਥਿਤੀ ਭਿੰਨ-ਭਿੰਨ ਹੈ । ਕਰਨਾਟਕ, ਬਿਹਾਰ, ਤ੍ਰਿਪੁਰਾ, ਸਿੱਕਿਮ, ਮਹਾਂਰਾਸ਼ਟਰ, ਗੋਆ, ਮਣੀਪੁਰ, ਪੱਛਮੀ ਬੰਗਾਲ ਅਤੇ ਹਿਮਾਚਲ ਪ੍ਰਦੇਸ਼ ਵਿਚ ਚੁਣੇ ਹੋਏ ਮੈਂਬਰਾਂ ਦਾ ਬਹੁਮਤ ਜੇਕਰ ਅਵਿਸ਼ਵਾਸ ਪ੍ਰਸਾਤਵ ਪਾਸ ਕਰ ਦੇਵੇ ਤਾਂ ਚੇਅਰਮੈਨ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ । ਇਸੇ ਤਰ੍ਹਾਂ ਗੁਜਰਾਤ, ਉੜੀਸਾ, ਕੇਰਲ, ਆਸਾਮ, ਆਂਧਰਾ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਅਰੁਣਾਚਲ ਪ੍ਰਦੇਸ਼ ਵਿਚ ਅਵਿਸ਼ਵਾਸ ਪ੍ਰਸਤਾਵ ਪਾਸ ਕਰਨ ਲਈ ਚੁਣੇ ਹੋਏ ਮੈਂਬਰਾਂ ਦਾ ਦੋ-ਤਿਹਾਈ ਇਸ ਦੇ ਪੱਖ ਵਿਚ ਹੋਣਾ ਜ਼ਰੂਰੀ ਹੁੰਦਾ ਹੈ । ਮੱਧ ਦੇਸ਼ ਵਿਚ ਤਿੰਨ-ਚੌਥਾਈ ਅਤੇ ਉੱਤਰ ਪ੍ਰਦੇਸ਼ ਵਿੱਚ 50% ਮੈਂਬਰਾਂ ਦੁਆਰਾ ਜੇ ਕਰ ਵਿਸ਼ਵਾਸ ਪ੍ਰਸਤਾਵ ਪਾਸ ਕਰ ਦਿੱਤਾ ਜਾਵੇ ਤਾਂ ਚੇਅਰਮੈਨ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ।

ਜ਼ਿਲ੍ਹਾ ਪਰਿਸ਼ਦ ਦੇ ਕੰਮ (Functions of Zila Parishad)

ਭਾਵੇਂ ਜ਼ਿਲ੍ਹਾ ਪਰਿਸ਼ਦ ਦੇ ਕੰਮਾਂ ਵਿਚ ਭਿੰਨ-ਭਿੰਨ ਰਾਜਾਂ ਵਿਚ ਭਿੰਨਤਾ ਮਿਲਦੀ ਹੈ ਤਾਂ ਵੀ ਇਸ ਦਾ ਮੁੱਖ ਉਦੇਸ਼ ਪੰਚਾਇਤ ਸਮਿਤੀਆਂ ਦੇ ਕੰਮਾਂ ਦਾ ਸੁਮੇਲ ਅਤੇ ਨਿਰੀਖਣ ਕਰਨਾ ਹੈ । ਇਸ ਸਥਿਤੀ ਵਿਚ ਉਹ ਹੇਠ ਲਿਖੇ ਕੰਮ ਕਰਦੀ ਹੈ-

  1. ਜ਼ਿਲ੍ਹੇ ਦੀਆਂ ਪੰਚਾਇਤਾਂ ਮਿਤੀਆਂ ਦੇ ਬਜਟ ਨੂੰ ਪ੍ਰਵਾਨ ਕਰਦੀਆਂ ਹਨ ।
  2. ਪੰਚਾਇਤ ਸਮਿਤੀਆਂ ਨੂੰ ਸਮਰੱਥਾਪੂਰਵਕ ਕੰਮ ਕਰਨ ਲਈ ਨਿਰਦੇਸ਼ ਜਾਰੀ ਕਰ ਸਕਦੀ ਹੈ ।
  3. ਇਹ ਪੰਚਾਇਤ ਸਮਿਤੀਆਂ ਨੂੰ ਆਪਣੀ ਇੱਛਾ ਜਾਂ ਸਰਕਾਰ ਦੇ ਆਦੇਸ਼ ਦੇ ਅਨੁਸਾਰ ਜਾਂ ਪੰਚਾਇਤ ਸਮਿਤੀ ਦੀ ਬੇਨਤੀ ਤੇ ਕਿਸੇ ਖ਼ਾਸ ਵਿਸ਼ੇ ਤੇ ਸਲਾਹ ਵੀ ਦੇ ਸਕਦੀ ਹੈ ।
  4. ਇਹ ਪੰਚਾਇਤ ਸਮਿਤੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਵਿਕਾਸ ਯੋਜਨਾਵਾਂ ਦਾ ਸੁਮੇਲ ਕਰਦੀ ਹੈ ।
  5. ਦੋ ਜਾਂ ਦੋ ਤੋਂ ਵੱਧ ਸਮਿਤੀਆਂ ਜਾਂ ਬਲਾਕਾਂ ਨਾਲ ਸੰਬੰਧਿਤ ਯੋਜਨਾਵਾਂ ਨੂੰ ਨੇਪਰੇ ਚੜ੍ਹਾਉਂਦੀ ਹੈ ।
  6. ਸਰਕਾਰ ਵਿਸ਼ੇਸ਼ ਅਧਿਸੂਚਨਾ ਦੁਆਰਾ ਕਿਸੇ ਵੀ ਵਿਕਾਸ ਯੋਜਨਾ ਨੂੰ ਨੇਪਰੇ ਚਾੜ੍ਹਨ ਦਾ ਕੰਮ ਜ਼ਿਲ੍ਹਾ ਪਰਿਸ਼ਦ ਨੂੰ ਸੌਂਪ ਸਕਦੀ ਹੈ ।
  7. ਜ਼ਿਲ੍ਹਾ ਪਰਿਸ਼ਦ ਸਰਕਾਰ ਨੂੰ ਜ਼ਿਲ੍ਹੇ ਦੇ ਪੱਧਰ ਤੇ ਜਾਂ ਸਥਾਨਕ ਵਿਕਾਸ ਦੇ ਸਾਰੇ ਕੰਮਾਂ ਦੇ ਸੰਬੰਧ ਵਿਚ ਸਲਾਹ ਦਿੰਦੀ ਹੈ ।
  8. ਸਰਕਾਰ ਨੂੰ ਪੰਚਾਇਤ ਸਮਿਤੀਆਂ ਦੇ ਕੰਮਾਂ ਦੀ ਵੰਡ ਅਤੇ ਤਾਲ-ਮੇਲ ਦੇ ਸੰਬੰਧ ਵਿਚ ਸਲਾਹ ਦਿੰਦੀ ਹੈ ।
  9. ਜ਼ਿਲ੍ਹਾ ਪਰਿਸ਼ਦ ਨੂੰ ਸਰਕਾਰ ਦੁਆਰਾ ਦਿੱਤੀਆਂ ਗਈਆਂ ਵਿਧਾਨਿਕ ਅਤੇ ਕਾਰਜਕਾਰੀ ਸ਼ਕਤੀਆਂ ਨੂੰ ਕਾਰਜ ਸੁਯੋਗ ਢੰਗ ਨਾਲ ਕਰਨ ਲਈ ਸਰਕਾਰ ਨੂੰ ਸਲਾਹ ਦਿੰਦੀ ਹੈ ।
  10. ਉਹ ਸਰਕਾਰ ਦੀ ਮਨਜ਼ੂਰੀ ਨਾਲ ਪੰਚਾਇਤ ਸਮਿਤੀਆਂ ਤੋਂ ਕੁੱਝ ਧਨ ਵੀ ਵਸੂਲ ਕਰ ਸਕਦੀ ਹੈ ।
  11. ਰਾਜ ਸਰਕਾਰ ਜ਼ਿਲ੍ਹਾ ਪਰਿਸ਼ਦਾਂ ਨੂੰ ਪੰਚਾਇਤਾਂ ਦਾ ਨਿਰੀਖਣ ਅਤੇ ਕੰਟਰੋਲ ਕਰਨ ਦੀ ਸ਼ਕਤੀ ਵੀ ਦੇ ਸਕਦੀ ਹੈ ।

ਆਮਦਨ ਦੇ ਸਾਧਨ (Financial Resources)-ਜ਼ਿਲ੍ਹਾ ਪਰਿਸ਼ਦ ਦੀ ਆਮਦਨ ਦੇ ਸਾਧਨ ਹੇਠ ਲਿਖੇ ਹਨ-

  1. ਕੇਂਦਰੀ ਜਾਂ ਰਾਜ ਸਰਕਾਰ ਦੁਆਰਾ ਜ਼ਿਲ੍ਹਾ ਪਰਿਸ਼ਦ ਦੇ ਲਈ ਨਿਸਚਿਤ ਕੀਤੇ ਗਏ ਫੰਡ (Funds) ।
  2. ਵੱਡੇ ਅਤੇ ਛੋਟੇ ਉਦਯੋਗਾਂ ਦੀ ਉੱਨਤੀ ਦੇ ਲਈ ਸਰਵ ਭਾਰਤੀ ਸੰਸਥਾਵਾਂ ਦੁਆਰਾ ਦਿੱਤੀਆਂ ਗਰਾਂਟਾਂ ।
  3. ਭੂਮੀ ਕਰ ਅਤੇ ਦੂਸਰੇ ਰਾਜ ਕਰਾਂ ਵਿਚੋਂ ਰਾਜ ਸਰਕਾਰ ਦੁਆਰਾ ਦਿੱਤਾ ਗਿਆ ਹਿੱਸਾ ।
  4. ਜ਼ਿਲ੍ਹਾ ਪਰਿਸ਼ਦ ਦੀ ਆਪਣੀ ਸੰਪੱਤੀ ਤੋਂ ਆਮਦਨ ।
  5. ਰਾਜ ਸਰਕਾਰ ਦੁਆਰਾ ਨਿਰਧਾਰਿਤ ਕੀਤੇ ਗਏ ਆਮਦਨ ਦੇ ਦੂਸਰੇ ਸਾਧਨ ।
  6. ਜਨਤਾ ਅਤੇ ਪੰਚਾਇਤ ਸਮਿਤੀਆਂ ਦੁਆਰਾ ਦਿੱਤੀਆਂ ਗਈਆਂ ਗਰਾਂਟਾਂ ।
  7. ਪੰਚਾਇਤ ਸਮਿਤੀਆਂ ਤੋਂ ਰਾਜ ਸਰਕਾਰ ਦੀ ਮਨਜ਼ੂਰੀ ਨਾਲ ਜ਼ਿਲ੍ਹਾ ਪਰਿਸ਼ਦ ਦੁਆਰਾ ਲਈ ਗਈ ਧਨ ਰਾਸ਼ੀ ।
  8. ਵਿਕਾਸ ਯੋਜਨਾਵਾਂ ਦੇ ਸੰਬੰਧ ਵਿਚ ਰਾਜ ਸਰਕਾਰ ਦੁਆਰਾ ਦਿੱਤੀਆਂ ਗਈਆਂ ਗਰਾਂਟਾਂ ।
  9. ਕੁਝ ਰਾਜਾਂ ਵਿਚ ਜ਼ਿਲ੍ਹਾ ਪਰਿਸ਼ਦ ਨੂੰ ਖ਼ਾਸ ਤਰ੍ਹਾਂ ਦੇ ਟੈਕਸ ਲਗਾਉਣ ਅਤੇ ਪੰਚਾਇਤ ਸਮਿਤੀ ਦੁਆਰਾ ਲਗਾਏ ਗਏ ਟੈਕਸਾਂ ਵਿਚ ਵਾਧਾ ਕਰਨ ਦੀ ਸ਼ਕਤੀ ਵੀ ਦਿੱਤੀ ਗਈ ਹੈ।

ਉਪਰੋਕਤ ਸਰੋਤਾਂ ਤੋਂ ਇਲਾਵਾ ਜ਼ਿਲ੍ਹਾ ਪਰਿਸ਼ਦ ਸਰਕਾਰੀ ਅਤੇ ਗੈਰ-ਸਰਕਾਰੀ ਏਜੰਸੀਆਂ ਤੋਂ ਕਰਜ਼ੇ ਵੀ ਲੈ ਸਕਦੀ ਹੈ । ਪਰ ਅਜਿਹਾ ਕਰਦੇ ਸਮੇਂ ਉਸ ਨੂੰ ਰਾਜ ਸਰਕਾਰ ਤੋਂ ਅਗੇਤਰੀ ਪ੍ਰਵਾਂਗੀ ਜ਼ਰੂਰ ਲੈਣੀ ਪੈਂਦੀ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

Punjab State Board PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ Important Questions and Answers.

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਸਮਾਜ ਦੀ ਅਧਾਰਭੂਤ ਇਕਾਈ ਕਿਹੜੀ ਹੁੰਦੀ ਹੈ ?
(a) ਪਰਿਵਾਰ
(b) ਵਿਆਹ
(c) ਨਾਤੇਦਾਰੀ
(d) ਸਰਕਾਰ ।
ਉੱਤਰ-
(a) ਪਰਿਵਾਰ ।

ਪ੍ਰਸ਼ਨ 2.
ਯੌਨ ਇੱਛਾਵਾਂ ਦੀ ਪੂਰਤੀ ਦੇ ਲਈ ਸਮਾਜ ਨੇ ਇੱਕ ਸੰਸਥਾ ਨੂੰ ਮਾਨਤਾ ਦਿੱਤੀ ਹੈ, ਜਿਸ ਨੂੰ ……………………… ਹਨ ।
(a) ਵਿਆਹ
(b) ਪਰਿਵਾਰ
(c) ਸਰਕਾਰ
(d) ਨਾਤੇਦਾਰੀ ।
ਉੱਤਰ-
(a) ਵਿਆਹ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 3.
ਬੱਚੇ ਦਾ ਸਮਾਜੀਕਰਨ ਕੌਣ ਸ਼ੁਰੂ ਕਰਦਾ ਹੈ ?
(a) ਸਰਕਾਰ
(b) ਪਰਿਵਾਰ
(c) ਗੁਆਂਢ
(d) ਖੇਡ ਸਮੂਹ ।
ਉੱਤਰ-
(b) ਪਰਿਵਾਰ ।

ਪ੍ਰਸ਼ਨ 4.
ਕੌਣ ਸੰਸਕ੍ਰਿਤੀ ਨੂੰ ਅਗਲੀ ਪੀੜੀ ਤੱਕ ਹਸਤਾਂਤਰਿਤ ਕਰਦਾ ਹੈ ?
(a) ਗੁਆਂਢ
(b) ਸਰਕਾਰ
(c) ਪਰਿਵਾਰ
(d) ਸਮਾਜ ।
ਉੱਤਰ-
(c) ਪਰਿਵਾਰ ।

ਪ੍ਰਸ਼ਨ 5.
ਯੌਨ ਇੱਛਾ ਨੇ ਕਿਸ ਸੰਸਥਾ ਨੂੰ ਜਨਮ ਦਿੱਤਾ ?
(a) ਪਰਿਵਾਰ
(b) ਸਮਾਜ
(c) ਸਰਕਾਰ
(d) ਵਿਆਹ ।
ਉੱਤਰ-
(d) ਵਿਆਹ ।

ਪ੍ਰਸ਼ਨ 6.
ਮਾਤੁਲੇਅ ਪਰਿਵਾਰਾਂ ਵਿੱਚ ਕਿਹੜੇ ਰਿਸ਼ਤੇਦਾਰ ਨੇੜੇ ਹੁੰਦੇ ਹਨ ?
(a) ਮਾਮਾ-ਭਾਣਜਾ
(b) ਮਾਂ-ਧੀ
(c) ਪਿਤਾ-ਪੁੱਤਰ
(d) ਚਾਚਾ-ਭਤੀਜਾ ।
ਉੱਤਰ-
a) ਮਾਮਾ-ਭਾਣਜਾ ।

ਪ੍ਰਸ਼ਨ 7.
ਰਕਤ ਸੰਬੰਧੀ …………………………. ਸੰਬੰਧੀ ਹੁੰਦੇ ਹਨ ।
(a) ਪ੍ਰਥਮਿਕ
(b) ਦੂਤੀਆ
(c) ਤੀਜੇ
(d) ਚੌਥੇ ।
ਉੱਤਰ-
(a) ਪ੍ਰਾਥਮਿਕ ।

ਪ੍ਰਸ਼ਨ 8.
ਜਿਹੜੇ ਸੰਬੰਧ ਸਾਡੇ ਮਾਂ-ਬਾਪ ਲਈ ਪ੍ਰਾਥਮਿਕ ਹੁੰਦੇ ਹਨ, ਉਹ ਸਾਡੇ ਲਈ ਕੀ ਹੁੰਦੇ ਹਨ ?
(a) ਪ੍ਰਾਥਮਿਕ ਸੰਬੰਧੀ
(b) ਦੂਤੀਆ ਸੰਬੰਧੀ
(c) ਤੀਜੇ ਸੰਬੰਧੀ
(d) ਚੌਥੇ ਸੰਬੰਧੀ ।
ਉੱਤਰ-
(b) ਦੂਤੀਆ ਸੰਬੰਧੀ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 9.
ਜਿਹੜੇ ਸੰਬੰਧ ਦੂਤੀਆ ਸੰਬੰਧਾਂ ਨਾਲ ਬਣਦੇ ਹਨ, ਉਹ ਸਾਡੇ …………………….. ਸੰਬੰਧੀ ਹੁੰਦੇ ਹਨ ।
(a) ਪ੍ਰਾਥਮਿਕ
(b) ਦੂਤੀਆ
(c) ਤੀਜੇ
(d) ਚੌਥੇ ।
ਉੱਤਰ-
(c) ਤੀਜੇ ।

ਪ੍ਰਸ਼ਨ 10.
ਉਸ ਪਰਿਵਾਰ ਨੂੰ ਕੀ ਕਹਿੰਦੇ ਹਨ ਜਿਸ ਵਿਚ ਪਤੀ ਪਤਨੀ ਅਤੇ ਉਹਨਾਂ ਦੇ ਅਣ-ਵਿਆਹੇ ਬੱਚੇ ਹੁੰਦੇ ਹਨ ?
(a) ਕੇਂਦਰੀ ਪਰਿਵਾਰ
(b) ਸੰਯੁਕਤ ਪਰਿਵਾਰ
(c) ਵਿਸਤ੍ਰਿਤ ਪਰਿਵਾਰ
(d) ਨਵਸਥਾਨੀ ਪਰਿਵਾਰ ।
ਉੱਤਰ-
(a) ਕੇਂਦਰੀ ਪਰਿਵਾਰ ।

ਪ੍ਰਸ਼ਨ 11.
ਇਹਨਾਂ ਵਿੱਚੋਂ ਕਿਹੜਾ ਪਰਿਵਾਰ ਦਾ ਕੰਮ ਹੈ ?
(a) ਬੱਚੇ ਦਾ ਸਮਾਜੀਕਰਨ
(b) ਬੱਚੇ ਉੱਤੇ ਨਿਯੰਤਰਣ
(c) ਬੱਚੇ ਦਾ ਪਾਲਣ-ਪੋਸ਼ਣ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 12.
ਨਾਤੇਦਾਰੀ ਦੇ ਕਿੰਨੇ ਪ੍ਰਕਾਰ ਹੁੰਦੇ ਹਨ ?
(a) ਇੱਕ
(b) ਦੋ
(c) ਤਿੰਨ
(d) ਚਾਰ ।
ਉੱਤਰ-
(b) ਦੋ ।

ਪ੍ਰਸ਼ਨ 13.
ਅੱਜ ਦੇ ਸਮੇਂ ਵਿੱਚ ਨਾਤੇਦਾਰੀ ਦਾ ਕੀ ਮਹੱਤਵ ਹੈ ?
(a) ਸਥਿਤੀ ਨਿਰਧਾਰਣ ਵਿੱਚ ਸਹਾਇਕ
(b) ਵੰਸ਼ ਅਤੇ ਉਤਰਾਧਿਕਾਰ ਦਾ ਨਿਰਧਾਰਣ
(c) ਬੱਚਿਆਂ ਦੇ ਸਮਾਜੀਕਰਨ ਵਿੱਚ ਸਹਾਇਕ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

II. ਖ਼ਾਲੀ ਥਾਂਵਾਂ ਭਰੋ Fill in the blanks :

1. …………………….. ਪਰਿਵਾਰ ਵਿੱਚ ਪਿਤਾ ਦੀ ਸੱਤਾ ਚਲਦੀ ਹੈ ।
ਉੱਤਰ-
ਪਿੱਤਰ ਸੱਤਾਤਮਕ

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

2. …………………….. ਪਰਿਵਾਰ ਵਿੱਚ ਮਾਤਾ ਦੀ ਸੱਤਾ ਚਲਦੀ ਹੈ ।
ਉੱਤਰ-
ਮਾਤਰ ਸੱਤਾਤਮਕ

3. ………………………… ਵਿਆਹ ਆਪਣੇ ਸਮੂਹ ਵਿੱਚ ਹੀ ਵਿਆਹ ਕਰਵਾਇਆ ਜਾਂਦਾ ਹੈ ।
ਉੱਤਰ-
ਅੰਤਰੀ

4. ਪਰਿਵਾਰ ਵਿੱਚ ਦੋ ਜਾਂ ਵੱਧ ਪੀੜੀਆਂ ਦੇ ਪਰਿਵਾਰ ਇਕੱਠੇ ਰਹਿੰਦੇ ਹਨ ।
ਉੱਤਰ-
ਸੰਯੁਕਤ

5. ਬਹੁ-ਪਤੀ ਵਿਆਹ ……………………….. ਪ੍ਰਕਾਰ ਦਾ ਹੁੰਦਾ ਹੈ ।
ਉੱਤਰ-
ਦੋ

6. ਆਕਾਰ ਦੇ ਆਧਾਰ ਉੱਤੇ ਪਰਿਵਾਰ ……………………… ਪ੍ਰਕਾਰ ਦੇ ਹੁੰਦੇ ਹਨ ।
ਉੱਤਰ-
ਤਿੰਨ

7. ਸੱਤਾ ਦੇ ਆਧਾਰ ਉੱਤੇ ਪਰਿਵਾਰ ………………………. ਪ੍ਰਕਾਰ ਦੇ ਹੁੰਦੇ ਹਨ ।
ਉੱਤਰ-
ਦੋ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

III. ਸਹੀ/ਗ਼ਲਤ True/False :

1. ਇਕਾਈ ਪਰਿਵਾਰ ਵਿੱਚ ਸਾਰਾ ਨਿਯੰਤਰਣ ਪਿਤਾ ਦੇ ਹੱਥ ਵਿੱਚ ਹੁੰਦਾ ਹੈ ।
ਉੱਤਰ-
ਗ਼ਲਤ

2. ਔਰਤਾਂ ਦੀ ਸੰਖਿਆ ਘੱਟ ਹੋਣ ਕਾਰਨ ਬਹੁ-ਪਤੀ ਵਿਆਹ ਹੁੰਦੇ ਹਨ ।
ਉੱਤਰ-
ਸਹੀ

3. ਬਹੁ-ਵਿਆਹ ਸੰਸਾਰ ਵਿੱਚ ਸਭ ਤੋਂ ਵੱਧ ਪ੍ਰਚਲਿਤ ਹੈ ।
ਉੱਤਰ-
ਗ਼ਲਤ

4. ਨਾਤੇਦਾਰੀ ਦੇ ਦੋ ਪ੍ਰਕਾਰ ਹੁੰਦੇ ਹਨ ।
ਉੱਤਰ-
ਸਹੀ

5. ਪਰਿਵਾਰ ਸੰਸਕ੍ਰਿਤੀ ਦੇ ਵਾਹਕ ਦੇ ਰੂਪ ਵਿੱਚ ਕੰਮ ਕਰਦਾ ਹੈ ।
ਉੱਤਰ-
ਸਹੀ

6. ਮਾਤਰਵੰਸ਼ੀ ਪਰਿਵਾਰ ਵਿੱਚ ਸੰਪੱਤੀ ਪੁੱਤਰੀ ਨੂੰ ਨਹੀਂ ਮਿਲਦੀ ਹੈ ।
ਉੱਤਰ-
ਗ਼ਲਤ

7. ਪਰਿਵਾਰ ਦੇ ਮੈਂਬਰਾਂ ਵਿੱਚ ਖੂਨ ਦੇ ਸੰਬੰਧ ਹੁੰਦੇ ਹਨ ।
ਉੱਤਰ-
ਸਹੀ

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Wordline Question Answers :

ਪ੍ਰਸ਼ਨ 1.
ਇੱਕ ਵਿਆਹ ਦਾ ਕੀ ਅਰਥ ਹੈ ?
ਉੱਤਰ-
ਜਦੋਂ ਇੱਕ ਆਦਮੀ ਇੱਕ ਹੀ ਔਰਤ ਨਾਲ ਵਿਆਹ ਕਰਦਾ ਹੈ ਉਸਨੂੰ ਇੱਕ ਵਿਆਹ ਕਹਿੰਦੇ ਹਨ ।

ਪ੍ਰਸ਼ਨ 2.
ਬਹੁ-ਵਿਆਹ ਦੇ ਕਿੰਨੇ ਪ੍ਰਕਾਰ ਹਨ ?
ਉੱਤਰ-
ਬਹੁ-ਵਿਆਹ ਦੇ ਤਿੰਨ ਪ੍ਰਕਾਰ ਹਨ ।

ਪ੍ਰਸ਼ਨ 3.
ਦੋ-ਵਿਆਹ ਵਿੱਚ ਇੱਕ ਆਦਮੀ ਦੀਆਂ ਕਿੰਨੀਆਂ ਪਤਨੀਆਂ ਹੁੰਦੀਆਂ ਹਨ ?
ਉੱਤਰ-
ਦੋ ਵਿਆਹ ਵਿੱਚ ਇੱਕ ਆਦਮੀ ਦੀਆਂ ਦੋ ਪਤਨੀਆਂ ਹੁੰਦੀਆਂ ਹਨ ।

ਪ੍ਰਸ਼ਨ 4.
ਬਹੁ-ਪਤੀ ਵਿਆਹ ਵਿੱਚ ਇੱਕ ਔਰਤ ਦੇ ਕਿੰਨੇ ਪਤੀ ਹੋ ਸਕਦੇ ਹਨ ?
ਉੱਤਰ-
ਬਹੁ-ਪਤੀ ਵਿਆਹ ਵਿੱਚ ਇੱਕ ਔਰਤ ਦੇ ਕਈ ਪਤੀ ਹੋ ਸਕਦੇ ਹਨ ।

ਪ੍ਰਸ਼ਨ 5.
ਅੰਤਰੀ ਵਿਆਹ ਦਾ ਕੀ ਅਰਥ ਹੈ ?
ਉੱਤਰ-
ਜਦੋਂ ਕੋਈ ਵਿਅਕਤੀ ਕੇਵਲ ਆਪਣੀ ਹੀ ਜਾਤੀ ਅੰਦਰ ਵਿਆਹ ਕਰਵਾ ਕੇ ਉਸਨੂੰ ਅੰਤਰੀ ਵਿਆਹ ਕਹਿੰਦੇ ਹਨ ।

ਪ੍ਰਸ਼ਨ 6.
ਬਾਹਰੀ ਵਿਆਹ ਦਾ ਅਰਥ ਦੱਸੋ ।
ਉੱਤਰ-
ਜਦੋਂ ਵਿਅਕਤੀ ਨੂੰ ਆਪਣੇ ਗੋਤਰ ਦੇ ਬਾਹਰ, ਪਰੰਤੂ ਆਪਣੀ ਜਾਤ ਦੇ ਅੰਦਰ ਵਿਆਹ ਕਰਵਾਉਣਾ ਪਵੇ, ਤਾਂ ਉਸਨੂੰ ਬਾਹਰੀ ਵਿਆਹ ਕਹਿੰਦੇ ਹਨ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 7.
ਇਹ ਸ਼ਬਦ ਕਿਸਦੇ ਹਨ, “ਵਿਆਹ ਇੱਕ ਸਮਝੌਤਾ ਹੈ ਜਿਸ ਵਿੱਚ ਬੱਚੇ ਦਾ ਪਾਲਣ-ਪੋਸ਼ਣ ਅਤੇ ਦੇਖ-ਭਾਲ ਹੁੰਦੀ ਹੈ ?”
ਉੱਤਰ-
ਇਹ ਸ਼ਬਦ ਮੈਲਿਨੋਵਸਕੀ ਦੇ ਹਨ ।

ਪ੍ਰਸ਼ਨ 8.
ਸੰਸਾਰ ਵਿੱਚ ਵਿਆਹ ਦੀ ਕਿਹੜੀ ਕਿਸਮ ਵਧੇਰੇ ਪ੍ਰਚੱਲਿਤ ਹੈ ?
ਉੱਤਰ-
ਸੰਸਾਰ ਵਿੱਚ ਵਿਆਹ ਦੀ ਸਭ ਤੋਂ ਵਧੇਰੇ ਪ੍ਰਚੱਲਿਤ ਕਿਸਮ ਇੱਕ ਵਿਆਹ ਹੈ ।

ਪ੍ਰਸ਼ਨ 9.
ਬਹੁ-ਪਤਨੀ ਵਿਆਹ ਦਾ ਅਰਥ ।
ਉੱਤਰ-
ਜਦੋਂ ਇੱਕ ਆਦਮੀ ਕਈ ਔਰਤਾਂ ਨਾਲ ਵਿਆਹ ਕਰਵਾਏ, ਤਾਂ ਉਸਨੂੰ ਬਹੁ-ਪਤਨੀ ਵਿਆਹ ਕਹਿੰਦੇ ਹਨ ।

ਪ੍ਰਸ਼ਨ 10.
ਬਹੁ-ਪਤੀ ਵਿਆਹ ਦਾ ਅਰਥ ।
ਉੱਤਰ-
ਜਦੋਂ ਕਈ ਆਦਮੀ ਮਿਲ ਕੇ ਇੱਕ ਔਰਤ ਨਾਲ ਵਿਆਹ ਕਰਵਾਉਣ, ਤਾਂ ਉਸਨੂੰ ਬਹੁ-ਪਤੀ ਵਿਆਹ ਕਹਿੰਦੇ ਹਨ ।

ਪ੍ਰਸ਼ਨ 11.
ਕਾਮ-ਇੱਛਾ ਨੇ ਕਿਸ ਨੂੰ ਜਨਮ ਦਿੱਤਾ ?
ਉੱਤਰ-
ਕਾਮ-ਇੱਛਾ ਨੇ ਵਿਆਹ ਨਾਮਕ ਪ੍ਰਥਾ ਨੂੰ ਜਨਮ ਦਿੱਤਾ ।

ਪ੍ਰਸ਼ਨ 12.
ਵਿਆਹ ਕੀ ਹੁੰਦਾ ਹੈ ?
ਉੱਤਰ-
ਯੌਨ ਸੰਬੰਧਾਂ ਨੂੰ ਸਮਾਜ ਨੇ ਇੱਕ ਪ੍ਰਥਾ ਦੇ ਦੁਆਰਾ ਮਾਨਤਾ ਦਿੱਤੀ ਹੈ ਜਿਸਨੂੰ ਵਿਆਹ, ਕਿਹਾ ਜਾਂਦਾ ਹੈ !

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 13.
ਕੁਲੀਨ ਵਿਆਹ ਕੀ ਹੁੰਦਾ ਹੈ ?
ਉੱਤਰ-
ਜਦੋਂ ਇੱਕ ਹੀ ਜਾਤੀ ਵਿੱਚ ਉੱਚੇ ਕੁਲਾਂ ਨਾਲ ਸੰਬੰਧਿਤ ਮੁੰਡੇ-ਕੁੜੀ ਦਾ ਵਿਆਹ ਹੁੰਦਾ ਹੈ, ਤਾਂ ਉਸ ਨੂੰ ਕੁਲੀਨ ਵਿਆਹ ਕਹਿੰਦੇ ਹਨ ।

ਪ੍ਰਸ਼ਨ 14.
ਪ੍ਰਾਥਮਿਕ ਸੰਬੰਧੀ ਕਿਹੜੇ ਹੁੰਦੇ ਹਨ ।
ਉੱਤਰ-
ਖੂਨ ਸੰਬੰਧੀ ਜਾਂ ਸਿੱਧੇ ਸੰਬੰਧ ਪ੍ਰਾਥਮਿਕ ਸੰਬੰਧ ਹੁੰਦੇ ਹਨ, ਜਿਵੇਂ ਕਿ ਪਿਤਾ, ਮਾਤਾ, ਭਾਈ, ਭੈਣ ਆਦਿ ।

ਪ੍ਰਸ਼ਨ 15.
ਦੁੱਤੀਆਂ ਸੰਬੰਧੀ ਕਿਹੜੇ ਹੁੰਦੇ ਰਨ ?
ਉੱਤਰ-
ਜੋ ਸਾਡੇ ਮਾਤਾ-ਪਿਤਾ ਦੇ ਪ੍ਰਾਥਮਿਕ ਸੰਬੰਧੀ ਹੁੰਦੇ ਹਨ ਉਹ ਸਾਡੇ ਲਈ ਦੁੱਤੀਆਂ ਸੰਬੰਧੀ ਹੁੰਦੇ ਹਨ ; ਜਿਵੇਂ-ਮਾਮਾ, ਚਾਚਾ, ਤਾਇਆ, ਭੂਆ ਆਦਿ ।

ਪ੍ਰਸ਼ਨ 16.
ਤੀਜੇ ਪ੍ਰਕਾਰ ਦੇ ਸੰਬੰਧੀ ਕਿਹੜੇ ਹੁੰਦੇ ਹਨ ?
ਉੱਤਰ-
ਜੋ ਸੰਬੰਧ ਉੱਤੀਆਂ ਸੰਬੰਧਾਂ ਤੋਂ ਬਣਦੇ ਹਨ ਉਹ ਸਾਡੇ ਲਈ ਤੀਜੇ ਪ੍ਰਕਾਰ ਦੇ ਸੰਬੰਧ ਹੁੰਦੇ ਹਨ । ਜਿਵੇਂ ਪਿਤਾ ਦੀ ਭੈਣ ਦਾ ਪਤੀ, ਮਾਂ ਦੇ ਭਰਾ ਦੀ ਪਤਨੀ ਆਦਿ ।

ਪ੍ਰਸ਼ਨ 17.
ਬਹੁ-ਪਤਨੀ ਵਿਆਹ ਦਾ ਅਰਥ ‘ਦੱਸੋ ।
ਉੱਤਰ-
ਜਦੋਂ ਇੱਕ ਵਿਅਕਤੀ ਇੱਕ ਤੋਂ ਜ਼ਿਆਦਾ ਔਰਤਾਂ ਨਾਲ ਵਿਆਹ ਕਰਵਾਏ ਤਾਂ ਉਸਨੂੰ ਬਹੁ-ਪਤਨੀ ਵਿਆਹ ਕਹਿੰਦੇ ਹਨ ।

ਪ੍ਰਸ਼ਨ 18.
ਬਹੁ-ਪਤਨੀ ਵਿਆਹ ਦਾ ਇੱਕ ਕਾਰਣ ਦੱਸੋ ।
ਉੱਤਰ-
ਇੱਕ ਤੋਂ ਜ਼ਿਆਦਾ ਪਤਨੀਆਂ ਰੱਖਣਾ ਉੱਚੀ ਸਮਾਜਿਕ ਸਥਿਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 19.
ਬਹੁ-ਪਤਨੀ ਵਿਆਹ ਦਾ ਇੱਕ ਲਾਭ ਦੱਸੋ ।
ਉੱਤਰ-
ਪਰਿਵਾਰ ਵਿੱਚ ਬੱਚਿਆਂ ਦਾ ਪਾਲਣ-ਪੋਸ਼ਣ ਠੀਕ ਢੰਗ ਨਾਲ ਹੋ ਜਾਂਦਾ ਹੈ ।

ਪ੍ਰਸ਼ਨ 20.
ਬਹੁ-ਪਤੀ ਵਿਆਹ ਦਾ ਅਰਥ ਦੱਸੋ ।
ਉੱਤਰ-
ਜਦੋਂ ਕਿਸੇ ਇੱਕ ਔਰਤ ਦੇ ਬਹੁਤ ਸਾਰੇ ਪਤੀ ਹੋਣ ਤਾਂ ਉਸਨੂੰ ਬਹੁ-ਪਤੀ ਵਿਆਹ ਕਹਿੰਦੇ ਹਨ ।

ਪ੍ਰਸ਼ਨ 21.
ਬਹੁ-ਪਤੀ ਵਿਆਹ ਦੇ ਕਿੰਨੇ ਪ੍ਰਕਾਰ ਹੁੰਦੇ ਹਨ ?
ਉੱਤਰ-
ਬਹੁ-ਪਤੀ ਵਿਆਹ ਦੇ ਦੋ ਪ੍ਰਕਾਰ ਹੁੰਦੇ ਹਨ-ਭਰਾਤਰੀ ਬਹੁ-ਪਤੀ ਵਿਆਹ ਅਤੇ ਗੈਰ ਭਰਾਤਰੀ ਬਹੁ-ਪਤੀ ਵਿਆਹ ।

ਪ੍ਰਸ਼ਨ 22.
ਬਹੁ-ਪਤੀ ਵਿਆਹ ਦਾ ਇੱਕ ਕਾਰਣ ਦੱਸੋ ।
ਉੱਤਰ-
ਔਰਤਾਂ ਦੀ ਸੰਖਿਆ ਪੁਰਸ਼ਾਂ ਤੋਂ ਘੱਟ ਹੋਣਾ ।

ਪ੍ਰਸ਼ਨ 23.
ਕਬਾਇਲੀ ਅੰਤਰ ਵਿਆਹ ਦਾ ਕੀ ਅਰਥ ਹੈ ?
ਉੱਤਰ-
ਆਪਣੇ ਹੀ ਕਬੀਲੇ ਦੇ ਅੰਦਰ ਵਿਆਹ ਕਰਵਾਉਣ ਨੂੰ ਕਬਾਇਲੀ ਅੰਤਰ-ਵਿਆਹ ਕਹਿੰਦੇ ਹਨ ।

ਪ੍ਰਸ਼ਨ 24.
ਜਾਤੀ-ਅੰਤਰ ਵਿਆਹ ਦਾ ਕੀ ਅਰਥ ਹੈ ?
ਉੱਤਰ-
ਆਪਣੀ ਹੀ ਜਾਤ ਦੇ ਅੰਦਰ ਵਿਆਹ ਕਰਵਾਉਣ ਨੂੰ ਜਾਤੀ-ਅੰਤਰ ਵਿਆਹ ਕਿਹਾ ਜਾਂਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 25.
ਬਾਹਰੀ ਵਿਆਹ ਦੇ ਕੋਈ ਦੋ ਪ੍ਰਕਾਰ ਦੱਸੋ ।
ਉੱਤਰ-
ਗੋਤਰ ਬਾਹਰੀ ਵਿਆਹ ਤੇ ਪ੍ਰਵਰ ਬਾਹਰੀ ਵਿਆਹ ।

ਪ੍ਰਸ਼ਨ 26.
ਵਿਆਹ ਕਿਸ ਪ੍ਰਕਾਰ ਦੀ ਸੰਸਥਾ ਹੈ ?
ਉੱਤਰ-
ਵਿਆਹ ਇੱਕ ਸਮਾਜਿਕ ਸੰਸਕ੍ਰਿਤਿਕ ਪ੍ਰਕਾਰ ਦੀ ਸੰਸਥਾ ਹੈ ।

ਪ੍ਰਸ਼ਨ 27.
ਵਿਆਹ ਨਾਮਕ ਸੰਸਥਾ ਦੀ ਉਤਪੱਤੀ ਕਿਉਂ ਹੋਈ ?
ਉੱਤਰ-
ਦੋ ਵਿਰੋਧੀ ਲਿੰਗਾਂ ਦੇ ਯੌਨ ਸੰਬੰਧਾਂ ਨੂੰ ਨਿਯਮਿਤ ਕਰਨ ਦੇ ਲਈ ਵਿਆਹ ਨਾਮਕ ਸੰਸਥਾ ਦੀ ਉਤਪੱਤੀ ਹੋਈ ।

ਪ੍ਰਸ਼ਨ 28.
ਵੰਸ਼ ਸਮੂਹ ਦਾ ਅਰਥ ਦੱਸੋ ।
ਉੱਤਰ-
ਮਾਤਾ ਤੇ ਪਿਤਾ ਦੇ ਖੂਨ ਸੰਬੰਧੀਆਂ ਨੂੰ ਮਿਲਾ ਕੇ ਵੰਸ਼ ਸਮੂਹ ਬਣਦਾ ਹੈ ।

ਪ੍ਰਸ਼ਨ 29.
ਗੋਤਰ ……………….. ਵਿਸਤਰਿਤ ਰੂਪ ਹੈ ।
ਉੱਤਰ-
ਗੋਤਰ ਵੰਸ਼ ਸਮੂਹ ਦਾ ਵਿਸਤਰਿਤ ਰੂਪ ਹੈ ।

ਪ੍ਰਸ਼ਨ 30.
ਮੈਂਬਰਾਂ ਦੇ ਆਧਾਰ ਤੇ ਪਰਿਵਾਰ ਦੇ ਕਿੰਨੇ ਤੇ ਕਿਹੜੇ ਪ੍ਰਕਾਰ ਹੁੰਦੇ ਹਨ ?
ਉੱਤਰ-
ਮੈਂਬਰਾਂ ਦੇ ਆਧਾਰ ਤੇ ਪਰਿਵਾਰ ਦੇ ਤਿੰਨ ਪ੍ਰਕਾਰ-ਕੇਂਦਰੀ ਪਰਿਵਾਰ, ਸੰਯੁਕਤ ਪਰਿਵਾਰ ਅਤੇ ਵਿਸਤਰਿਤ ਪਰਿਵਾਰ ਹੁੰਦੇ ਹਨ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 31.
ਵਿਆਹ ਦੇ ਆਧਾਰ ‘ਤੇ ਪਰਿਵਾਰ ਦੇ ਕਿੰਨੇ ਤੇ ਕਿਹੜੇ ਪ੍ਰਕਾਰ ਹੁੰਦੇ ਹਨ ?
ਉੱਤਰ-
ਵਿਆਹ ਦੇ ਆਧਾਰ ‘ਤੇ ਪਰਿਵਾਰ ਦੇ ਦੋ ਪ੍ਰਕਾਰ ਹੁੰਦੇ ਹਨ । ਇਕ ਵਿਆਹੀ ਪਰਿਵਾਰ ਅਤੇ ਬਹੁ-ਵਿਆਹੀ ਪਰਿਵਾਰ ।

ਪ੍ਰਸ਼ਨ 32.
ਵੰਸ਼ ਦੇ ਆਧਾਰ ਤੇ ਕਿੰਨੇ ਪ੍ਰਕਾਰ ਦੇ ਪਰਿਵਾਰ ਹੁੰਦੇ ਹਨ ?
ਉੱਤਰ-
ਚਾਰ ਪ੍ਰਕਾਰ ਦੇ ।

ਪ੍ਰਸ਼ਨ 33.
ਕੇਂਦਰੀ ਪਰਿਵਾਰ ਦਾ ਅਰਥ ਦੱਸੋ ।
ਉੱਤਰ-
ਉਹ ਪਰਿਵਾਰ ਜਿਸ ਵਿਚ ਪਤੀ-ਪਤਨੀ ਤੇ ਉਹਨਾਂ ਦੇ ਕੁਆਰੇ ਬੱਚੇ ਰਹਿੰਦੇ ਹਨ । ਉਸਨੂੰ ਕੇਂਦਰੀ ਪਰਿਵਾਰ ਕਹਿੰਦੇ ਹਨ ।

ਪ੍ਰਸ਼ਨ 34.
ਮਾਤਾ-ਪਿਤਾ, ਭਾਈ-ਭੈਣ, ਮਾਂ-ਬੇਟਾ (ਪੁੱਤਰ), ਪਿਤਾ-ਪੁੱਤਰੀ ਦਾ ਸੰਬੰਧ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਇਹਨਾਂ ਸਭ ਦਾ ਸੰਬੰਧ ਖੂਨ ਦਾ ਸੰਬੰਧ ਹੁੰਦਾ ਹੈ ।

ਪ੍ਰਸ਼ਨ 35.
ਮਾਤਰਵੰਸ਼ੀ ਪਰਿਵਾਰ ਵਿਚ ਸੰਪੱਤੀ ਕਿਸ ਨੂੰ ਮਿਲਦੀ ਹੈ ?
ਉੱਤਰ-
ਮਾਤਰਵੰਸ਼ੀ ਪਰਿਵਾਰ ਵਿਚ ਸੰਪੱਤੀ ਪੁੱਤਰੀ ਨੂੰ ਮਿਲਦੀ ਹੈ ।

ਪ੍ਰਸ਼ਨ 36.
ਪਤੀ-ਪਤਨੀ, ਜਵਾਈ-ਸਹੁਰਾ/ਜੀਜਾ-ਸਾਲਾ ਆਦਿ ਕਿਸ ਪ੍ਰਕਾਰ ਦੇ ਸੰਬੰਧ ਹਨ ?
ਉੱਤਰ-
ਵਿਆਹ ਸੰਬੰਧੀ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 37.
ਸਭ ਤੋਂ ਪਹਿਲਾਂ ਬੱਚੇ ਦਾ ਸਮਾਜੀਕਰਨ ਕਿੱਥੋਂ ਸ਼ੁਰੂ ਹੁੰਦਾ ਹੈ ?
ਉੱਤਰ-
ਸਭ ਤੋਂ ਪਹਿਲਾਂ ਬੱਚੇ ਦਾ ਸਮਾਜੀਕਰਨ ਪਰਿਵਾਰ ਤੋਂ ਸ਼ੁਰੂ ਹੁੰਦਾ ਹੈ ।

ਪ੍ਰਸ਼ਨ 38.
ਮਾਤਰਵੰਸ਼ੀ ਪਰਿਵਾਰ ਦਾ ਅਰਥ ਦੱਸੋ ।
ਉੱਤਰ-
ਅਜਿਹੇ ਪਰਿਵਾਰ ਜਿਸ ਵਿਚ ਵੰਸ਼ ਪਰੰਪਰਾ ਮਾਂ ਦੇ ਨਾਂ ਨਾਲ ਚੱਲਦੀ ਹੈ, ਉਸ ਨੂੰ ਮਾਤਰਵੰਸ਼ੀ ਪਰਿਵਾਰ ਕਹਿੰਦੇ ਹਨ ।

ਪ੍ਰਸ਼ਨ 39.
ਕੇਂਦਰੀ ਪਰਿਵਾਰ ਕੀ ਹੁੰਦਾ ਹੈ ?
ਉੱਤਰ-
ਉਹ ਪਰਿਵਾਰ ਜਿੱਥੇ ਪਤੀ-ਪਤਨੀ ਅਤੇ ਉਹਨਾਂ ਦੇ ਬਿਨਾਂ ਵਿਆਹੇ ਬੱਚੇ ਰਹਿੰਦੇ ਹਨ ਉਸਨੂੰ ਕੇਂਦਰੀ ਪਰਿਵਾਰ ਕਹਿੰਦੇ ਹਨ ।

ਪ੍ਰਸ਼ਨ 40.
ਪਰਿਵਾਰ ਦੇ ਕੋਈ ਦੋ ਕੰਮ ਦੱਸੋ ।
ਉੱਤਰ-

  1. ਵਿਆਹ ਦੇ ਬਾਅਦ ਹੀ ਪਰਿਵਾਰ ਦਾ ਨਿਰਮਾਣ ਹੁੰਦਾ ਹੈ ।
  2. ਪਰਿਵਾਰ ਬੱਚੇ ਦਾ ਸਮਾਜੀਕਰਨ ਤੇ ਪਾਲਣ-ਪੋਸ਼ਣ ਕਰਦਾ ਹੈ ।

ਪ੍ਰਸ਼ਨ 41.
ਪਰਿਵਾਰ ਦੇ ਮੈਂਬਰਾਂ ਵਿਚ ਕਿਸ ਪ੍ਰਕਾਰ ਦੇ ਸੰਬੰਧ ਹੁੰਦੇ ਹਨ ?
ਉੱਤਰ-
ਪਰਿਵਾਰ ਦੇ ਮੈਂਬਰਾਂ ਵਿਚ ਖੂਨ ਦੇ ਸੰਬੰਧ ਹੁੰਦੇ ਹਨ ।

ਪ੍ਰਸ਼ਨ 42.
ਸਮਾਜ ਵਿਚ ਪਰਿਵਾਰ ਦਾ ਕਿਸ ਪ੍ਰਕਾਰ ਦਾ ਸਥਾਨ ਹੁੰਦਾ ਹੈ ?
ਉੱਤਰ-
ਸਮਾਜ ਵਿਚ ਪਰਿਵਾਰ ਦਾ ਕੇਂਦਰੀ ਸਥਾਨ ਹੁੰਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 43.
ਭਾਰਤ ਵਿਚ ਪਰਿਵਾਰ ਦਾ ਨਾਮ ਆਮ ਤੌਰ ਉੱਤੇ ਕਿਸਦੇ ਨਾਮ ਨਾਲ ਚਲਦਾ ਹੈ ?
ਉੱਤਰ-
ਭਾਰਤ ਵਿਚ ਪਰਿਵਾਰ ਦਾ ਨਾਮ ਆਮ ਤੌਰ ਉੱਤੇ ਪਿਤਾ ਦੇ ਨਾਮ ਨਾਲ ਚਲਦਾ ਹੈ ।

ਪ੍ਰਸ਼ਨ 44.
ਪ੍ਰਾਚੀਨ ਪਰਿਵਾਰ ਕਿਸ ਪ੍ਰਕਾਰ ਦੇ ਸਨ ?
ਉੱਤਰ-
ਪ੍ਰਾਚੀਨ ਪਰਿਵਾਰ ਪਿੱਤਰ ਸਤਾਤਮਕ ਪਰਿਵਾਰ ਸਨ ।

ਪ੍ਰਸ਼ਨ 45.
ਕਿਹੜੀ ਸੰਸਥਾ ਸੰਸਕ੍ਰਿਤੀ ਦੇ ਵਾਹਕ ਦੇ ਰੂਪ ਵਿਚ ਕੰਮ ਕਰਦੀ ਹੈ ?
ਉੱਤਰ-
ਪਰਿਵਾਰ ਨਾਮਕ ਸੰਸਥਾ ਸੰਸਕ੍ਰਿਤੀ ਦੇ ਵਾਹਕ ਦੇ ਰੂਪ ਵਿਚ ਕੰਮ ਕਰਦੀ ਹੈ ।

ਪ੍ਰਸ਼ਨ 46.
ਪਰਿਵਾਰ ਕਿਸ ਪ੍ਰਕਾਰ ਦੀ ਸਿੱਖਿਆ ਦਿੰਦਾ ਹੈ ?
ਉੱਤਰ-
ਪਰਿਵਾਰ ਬੱਚਿਆਂ ਨੂੰ ਸੰਸਕਾਰਾਂ, ਪ੍ਰਥਾਵਾਂ, ਰਹਿਣ-ਸਹਿਣ ਦੇ ਢੰਗਾਂ ਦੀ ਸਿੱਖਿਆ ਦਿੰਦਾ ਹੈ ।

ਪ੍ਰਸ਼ਨ 47.
ਪਰਿਵਾਰ ਦੀ ਉਤਪੱਤੀ ਦੇ ਕੋਈ ਦੋ ਸਿਧਾਂਤ ਦੱਸੋ ।
ਉੱਤਰ-
ਇਕ ਵਿਆਹੀ ਸਿਧਾਂਤ ਅਤੇ ਪਿੱਤਰ ਪ੍ਰਧਾਨ ਸਿਧਾਂਤ ।

ਪ੍ਰਸ਼ਨ 48.
ਇਕ ਵਿਆਹੀ ਪਰਿਵਾਰ ਦਾ ਕੀ ਅਰਥ ਹੈ ?
ਉੱਤਰ-
ਉਹ ਪਰਿਵਾਰ ਜਿਸ ਵਿਚ ਇਕ ਆਦਮੀ ਇਕ ਹੀ ਔਰਤ ਨਾਲ ਵਿਆਹ ਕਰਵਾਏ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 49.
ਬਹੁ-ਪਤੀ ਪਰਿਵਾਰ ਦਾ ਕੀ ਅਰਥ ਹੈ ?
ਉੱਤਰ-
ਉਹ ਪਰਿਵਾਰ ਜਿਸ ਵਿਚ ਇਕ ਔਰਤ ਦੇ ਕਈ ਪਤੀ ਹੁੰਦੇ ਹਨ ।

ਪ੍ਰਸ਼ਨ 50.
ਬਹੁ-ਪਤਨੀ ਪਰਿਵਾਰ ਦਾ ਅਰਥ ਦੱਸੋ ।
ਉੱਤਰ-
ਉਹ ਪਰਿਵਾਰ ਜਿਸ ਵਿਚ ਇਕ ਆਦਮੀ ਦੀਆਂ ਕਈ ਪਤਨੀਆਂ ਹੁੰਦੀਆਂ ਹਨ ।

ਪ੍ਰਸ਼ਨ 51.
ਸੰਗਠਨ ਦੇ ਆਧਾਰ ਉੱਤੇ ਪਰਿਵਾਰ ਦੇ ਪ੍ਰਕਾਰ ਦੱਸੋ ।
ਉੱਤਰ-

  1. ਵਿਸਤ੍ਰਿਤ ਪਰਿਵਾਰ,
  2. ਸੰਯੁਕਤ ਪਰਿਵਾਰ,
  3. ਕੇਂਦਰੀ ਪਰਿਵਾਰ ।

ਪ੍ਰਸ਼ਨ 52.
ਨਾਤੇਦਾਰੀ ਕੀ ਹੁੰਦੀ ਹੈ ?
ਉੱਤਰ-
ਨਾਤੇਦਾਰੀ ਸਮਾਜ ਤੋਂ ਮਾਨਤਾ ਪ੍ਰਾਪਤ ਸੰਬੰਧ ਹੈ ਜੋ ਅਨੁਮਾਨਿਤ ਜਾਂ ਅਮਲੀ ਵੰਸ਼ਾਵਲੀ ਸੰਬੰਧਾਂ ਉੱਤੇ ਅਧਾਰਿਤ ਹੈ ।

ਪ੍ਰਸ਼ਨ 53.
ਨਾਤੇਦਾਰੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਨਾਤੇਦਾਰੀ ਦੋ ਪ੍ਰਕਾਰ ਦੀ ਹੁੰਦੀ ਹੈ-ਰਕਤ ਸੰਬੰਧੀ ਨਾਤੇਦਾਰੀ ਅਤੇ ਵਿਆਹ ਸੰਬੰਧੀ ਨਾਤੇਦਾਰੀ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਅਨੁਲੋਮ ਵਿਆਹ ਕੀ ਹੁੰਦਾ ਹੈ ?
ਉੱਤਰ-
ਜਦੋਂ ਇੱਕ ਉੱਚ ਜਾਤੀ ਦਾ ਲੜਕਾ ਕਿਸੇ ਨੀਵੀਂ ਜਾਤੀ ਦੀ ਲੜਕੀ ਨਾਲ ਵਿਆਹ ਕਰਦਾ ਹੈ, ਤਾਂ ਉਸਨੂੰ ਅਨੁਲੋਮ ਵਿਆਹ ਕਹਿੰਦੇ ਹਨ । ਇਸ ਪ੍ਰਕਾਰ ਦੇ ਵਿਆਹ ਨੂੰ ਸਮਾਜਿਕ ਮਾਨਤਾ ਪ੍ਰਾਪਤ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 2.
ਵਿਆਹ ਦੇ ਪ੍ਰਤੀਬੰਧ ।
ਉੱਤਰ-
ਕਈ ਸਮਾਜਾਂ ਵਿੱਚ ਵਿਆਹ ਕਰਵਾਉਣ ਉੱਤੇ ਕਈ ਪ੍ਰਕਾਰ ਦੇ ਪ੍ਰਤੀਬੰਧ ਹੁੰਦੇ ਹਨ ਕਿ ਕਿਸ ਸਮੂਹ ਵਿੱਚ ਵਿਆਹ ਕਰਵਾਉਣਾ ਹੈ ਅਤੇ ਕਿਸ ਵਿੱਚ ਨਹੀਂ | ਆਮ ਤੌਰ ਉੱਤੇ ਰਕਤ ਸੰਬੰਧੀ, ਇੱਕੋ ਗੋਤਰ ਵਾਲੇ ਆਪਸ ਵਿੱਚ ਵਿਆਹ ਨਹੀਂ ਕਰਵਾ ਸਕਦੇ ।

ਪ੍ਰਸ਼ਨ 3.
ਗੈਰ ਭਰਾਤਰੀ ਬਹੁ-ਪਤੀ ਵਿਆਹ ।
ਉੱਤਰ-
ਬਹੁ-ਪਤੀ ਵਿਆਹ ਦਾ ਉਹ ਪ੍ਰਕਾਰ ਜਿਸ ਵਿੱਚ ਪਤਨੀ ਦੇ ਸਾਰੇ ਪਤੀ ਆਪਸ ਵਿੱਚ ਭਰਾ ਨਹੀਂ ਹੁੰਦੇ ਗੈਰ ਭਰਾਤਰੀ ਬਹੁ-ਪਤੀ ਵਿਆਹ ਹੁੰਦਾ ਹੈ ।

ਪ੍ਰਸ਼ਨ 4.
ਇੱਕ ਵਿਆਹ ਦੀ ਪਰਿਭਾਸ਼ਾ ।
ਉੱਤਰ-
ਹੈਮਿਲਟਨ ਦੇ ਅਨੁਸਾਰ, “ਇੱਕ ਵਿਆਹ, ਵਿਆਹ ਦੀ ਉਹ ਕਿਸਮ ਹੈ ਜਿਸ ਵਿਚ ਕੋਈ ਵੀ ਆਦਮੀ ਇੱਕ ਤੋਂ ਜ਼ਿਆਦਾ ਔਰਤਾਂ ਨਾਲ ਇੱਕ ਹੀ ਸਮੇਂ ਵਿਆਹ ਸੰਬੰਧ ਸਥਾਪਿਤ ਨਹੀਂ ਕਰ ਸਕਦਾ ।”

ਪ੍ਰਸ਼ਨ 5.
ਬਹੁ-ਪਤਨੀ ਵਿਆਹ ਦਾ ਅਰਥ ।
ਉੱਤਰ-
ਇਹ ਵਿਆਹ ਦੀ ਉਹ ਕਿਸਮ ਹੈ ਜਿਸ ਵਿੱਚ ਇੱਕ ਵਿਅਕਤੀ ਦੀਆਂ ਇੱਕ ਤੋਂ ਵੱਧ ਪਤਨੀਆਂ ਹੁੰਦੀਆਂ ਹਨ । ਇਹ ਦੋ ਪ੍ਰਕਾਰ ਦਾ ਹੁੰਦਾ ਹੈ ਪ੍ਰਤਿਬੰਧਿਤ ਅਤੇ ਪ੍ਰਤੀਬੰਧਤ ਬਹੁ-ਪਤਨੀ ਵਿਆਹ ।

ਪ੍ਰਸ਼ਨ 6.
ਅਤੀਬੰਧਤ ਬਹੁ-ਪਤਨੀ ਵਿਆਹ ।
ਉੱਤਰ-
ਇਸ ਪ੍ਰਕਾਰ ਦੇ ਵਿਆਹ ਵਿੱਚ ਇਕ ਵਿਅਕਤੀ ਜਿੰਨੀਆਂ ਚਾਹੇ ਮਰਜ਼ੀ ਪਤਨੀਆਂ ਰੱਖ ਸਕਦਾ ਹੈ । ਪੁਰਾਣੇ ਸਮਿਆਂ ਵਿੱਚ ਰਾਜੇ ਇਸ ਤਰ੍ਹਾਂ ਕਰਦੇ ਸਨ ।

ਪ੍ਰਸ਼ਨ 7.
ਬਹੁ-ਪਤੀ ਵਿਆਹ ਵਿੱਚ ਇਸਤਰੀਆਂ ਦੀ ਸਥਿਤੀ ।
ਉੱਤਰ-
ਬਹੁ-ਪਤੀ ਵਿਆਹ ਵਿੱਚ ਇਸਤਰੀਆਂ ਦੀ ਸਥਿਤੀ ਕਾਫ਼ੀ ਨੀਵੀਂ ਹੁੰਦੀ ਹੈ ਕਿਉਂਕਿ ਉਸ ਨੂੰ ਕਈ ਮਰਦਾਂ ਨਾਲ ਵਿਆਹ ਤੇ ਸੰਬੰਧ ਰੱਖਣੇ ਪੈਂਦੇ ਹਨ । ਇਸ ਦਾ ਔਰਤ ਦੀ ਸਿਹਤ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 8.
ਮਨੂੰ ਨੇ ਤੀਲੋਮ ਵਿਆਹ ਦੇ ਬਾਰੇ ਵਿੱਚ ਕਿਹੜੇ ਵਿਚਾਰ ਪ੍ਰਗਟ ਕੀਤੇ ਹਨ ?
ਉੱਤਰ-
ਮਨੂੰ ਦੇ ਅਨੁਸਾਰ ਨੀਵੀਂ ਜਾਤੀ ਦੇ ਆਦਮੀ ਦਾ ਉੱਚੀ ਜਾਤੀ ਦੀ ਔਰਤ ਨਾਲ ਵਿਆਹ ਕਰਨਾ ਪਾਪ ਹੈ । ਇਸਨੂੰ ਉਸਨੇ ਨਿਸ਼ੇਧ ਕਰਾਰ ਦਿੱਤਾ ਹੈ ਅਤੇ ਇਸ ਪ੍ਰਕਾਰ ਦੇ ਵਿਆਹ ਤੋਂ ਉਤਪੰਨ ਹੋਈ ਸੰਤਾਨ ਨੂੰ ਉਸਨੇ ਚੰਡਾਲ ਕਿਹਾ ਹੈ ।

ਪ੍ਰਸ਼ਨ 9.
ਵਿਆਹ ਦੇ ਕੋਈ ਤਿੰਨ ਉਦੇਸ਼ ਦੱਸੋ ।
ਉੱਤਰ-

  1. ਯੌਨ ਸੰਬੰਧਾਂ ਨੂੰ ਨਿਯਮਿਤ ਕਰਨਾ ।
  2. ਪਰਿਵਾਰ ਦੀ ਸਥਾਪਨਾ ਕਰਨੀ ।
  3. ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ।

ਪ੍ਰਸ਼ਨ 10.
ਵਿਆਹ ਤੋਂ ਵਿਅਕਤੀ ਦੀ ਸਮਾਜਿਕ ਸਥਿਤੀ ਨਿਸਚਿਤ ਹੋ ਜਾਂਦੀ ਹੈ । ਸਪੱਸ਼ਟ ਕਰੋ ।
ਉੱਤਰ-
ਵਿਆਹ ਦੇ ਕਾਰਨ ਵਿਅਕਤੀ ਨੂੰ ਸਮਾਜ ਵਿੱਚ ਬਹੁਤ ਸਾਰੇ ਪਦ ਮਿਲ ਜਾਂਦੇ ਹਨ, ਜਿਵੇਂ-ਪਤੀ, ਪਿਤਾ, ਜੀਜਾ, ਦਾਮਾਦ ਆਦਿ । ਇਨ੍ਹਾਂ ਸਾਰੇ ਪਦਾਂ ਵਿੱਚ ਜ਼ਿੰਮੇਵਾਰੀ ਹੁੰਦੀ ਹੈ । ਵਿਆਹ ਤੋਂ ਵਿਅਕਤੀ ਦੀ ਸਮਾਜਿਕ ਸਥਿਤੀ ਨਿਸਚਿਤ ਹੋ ਜਾਂਦੀ ਹੈ ।

ਪ੍ਰਸ਼ਨ 11.
ਇੱਕ ਵਿਆਹ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਜਦੋਂ ਇੱਕ ਹੀ ਔਰਤ ਨਾਲ ਇੱਕ ਹੀ ਆਦਮੀ ਵਿਆਹ ਕਰਵਾਉਂਦਾ ਹੈ ਤਾਂ ਉਸ ਵਿਆਹ ਨੂੰ ਇੱਕ ਵਿਆਹ ਕਹਿੰਦੇ ਹਨ । ਜਦੋਂ ਤੱਕ ਦੋਵੇਂ ਜਿਉਂਦੇ ਹਨ ਜਾਂ ਇੱਕ ਦੂਜੇ ਤੋਂ ਤਲਾਕ ਨਹੀਂ ਲੈ ਲੈਂਦੇ, ਉਹ ਦੂਜਾ ਵਿਆਹ ਨਹੀਂ ਕਰਵਾ ਸਕਦੇ ।

ਪ੍ਰਸ਼ਨ 12.
ਬਹੁ-ਪਤੀ ਵਿਆਹ ਦੇ ਦੋ ਔਗੁਣ ।
ਉੱਤਰ-

  1. ਇਸ ਪ੍ਰਕਾਰ ਦੇ ਵਿਆਹ ਵਿੱਚ ਔਰਤ ਦੀ ਸਿਹਤ ਮਾੜੀ ਹੋ ਜਾਂਦੀ ਹੈ ਕਿਉਂਕਿ ਉਸ ਨੂੰ ਕਈ ਪਤੀਆਂ ਦੀ ਲਿੰਗਕ ਇੱਛਾ ਨੂੰ ਪੂਰਾ ਕਰਨਾ ਪੈਂਦਾ ਹੈ ।
  2. ਇਸ ਪ੍ਰਕਾਰ ਦੇ ਵਿਆਹ ਵਿੱਚ ਇਸਤਰੀ ਲਈ ਪਤੀਆਂ ਵਿੱਚ ਲੜਾਈ ਝਗੜੇ ਹੁੰਦੇ ਹਨ ।

ਪ੍ਰਸ਼ਨ 13.
ਇੱਕ ਵਿਆਹ ਦੇ ਦੋ ਗੁਣ ।
ਉੱਤਰ-

  1. ਇੱਕ ਵਿਆਹ ਵਿੱਚ ਪਤੀ ਪਤਨੀ ਦੇ ਸੰਬੰਧ ਜ਼ਿਆਦਾ ਡੂੰਘੇ ਹੁੰਦੇ ਹਨ ।
  2. ਇਸ ਵਿਆਹ ਵਿੱਚ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਹੋ ਜਾਂਦਾ ਹੈ ।
  3. ਇਸ ਪ੍ਰਕਾਰ ਦੇ ਵਿਆਹ ਵਿੱਚ ਪਰਿਵਾਰਿਕ ਝਗੜੇ ਘੱਟ ਹੁੰਦੇ ਹਨ ।
  4. ਇਸ ਵਿਚ ਪਤੀ ਪਤਨੀ ਵਿੱਚ ਤਾਲਮੇਲ ਰਹਿੰਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 14.
ਬਹੁਪਤਨੀ ਵਿਆਹ ਦੇ ਮੁੱਖ ਕਾਰਨ ਦੱਸੋ ।
ਉੱਤਰ-

  1. ਪੁਰਸ਼ਾਂ ਦੀ ਵਧੇਰੇ ਯੌਨ ਸੰਬੰਧਾਂ ਦੀ ਇੱਛਾ ਕਰਕੇ ਬਹੁਪਤਨੀ ਵਿਆਹ ਸਾਹਮਣੇ ਆਏ ।
  2. ਲੜਕੀਆਂ ਪੈਦਾ ਹੋਣ ਕਾਰਨ ਅਤੇ ਲੜਕੇ ਹੋਣ ਦੀ ਇੱਛਾ ਕਰਕੇ ਇਹ ਵਿਆਹ ਵੱਧ ਗਏ ।
  3. ਰਾਜੇ-ਮਹਾਰਾਜਿਆਂ ਦੇ ਵੱਧ ਪਤਨੀਆਂ ਰੱਖਣ ਦੇ ਸ਼ੌਕ ਕਰਕੇ ਵੀ ਇਸ ਤਰ੍ਹਾਂ ਦੇ ਵਿਆਹ ਸਾਹਮਣੇ ਆਏ ।

ਪ੍ਰਸ਼ਨ 15.
ਪਰਿਵਾਰ ਕੀ ਹੁੰਦਾ ਹੈ ?
ਉੱਤਰ-
ਪਰਿਵਾਰ ਉਸ ਸਮੂਹ ਨੂੰ ਕਿਹਾ ਜਾਂਦਾ ਹੈ ਜੋ ਕਾਮ ਸੰਬੰਧਾਂ ਦੇ ਆਧਾਰ ‘ਤੇ ਇੰਨਾ ਛੋਟਾ ਤੇ ਸਥਾਈ ਹੁੰਦਾ ਹੈ। ਕਿ ਜਿਸ ਵਿਚ ਬੱਚੇ ਦੀ ਉਤਪੱਤੀ ਤੇ ਉਸਦਾ ਪਾਲਣ-ਪੋਸ਼ਣ ਹੋ ਸਕੇ ।

ਪ੍ਰਸ਼ਨ 16.
ਸੰਯੁਕਤ ਪਰਿਵਾਰ ਕੀ ਹੁੰਦਾ ਹੈ ?
ਉੱਤਰ-
ਉਹ ਪਰਿਵਾਰ ਜਿਸ ਵਿਚ ਦੋ ਜਾਂ ਜ਼ਿਆਦਾ ਪੀੜ੍ਹੀਆਂ ਦੇ ਲੋਕ ਇਕ ਹੀ ਜਗ੍ਹਾ ਤੇ ਰਹਿੰਦੇ ਹਨ ਅਤੇ ਇਕ ਹੀ ਜਗਾ ਖਾਣਾ ਖਾਂਦੇ ਹੋਣ ਉਸਨੂੰ ਸੰਯੁਕਤ ਪਰਿਵਾਰ ਕਹਿੰਦੇ ਹਨ ।

ਪ੍ਰਸ਼ਨ 17.
ਪਿੱਤਰ-ਸਤਾਤਮਕ ਪਰਿਵਾਰ ।
ਉੱਤਰ-
ਉਹ ਪਰਿਵਾਰ ਜਿਸ ਵਿਚ ਸਾਰੇ ਅਧਿਕਾਰ ਪਿਤਾ ਦੇ ਹੱਥ ਵਿਚ ਹੋਣ, ਪਰਿਵਾਰ ਪਿਤਾ ਦੇ ਨਾਮ ਤੇ ਚਲਦਾ ਹੋਵੇ । ਅਤੇ ਪਰਿਵਾਰ ਉੱਪਰ ਪਿਤਾ ਦਾ ਪੂਰਾ ਨਿਯੰਤਰਨ ਹੋਵੇ, ਉਸਨੂੰ ਪਿੱਤਰ-ਸਤਾਤਮਕ ਪਰਿਵਾਰ ਕਹਿੰਦੇ ਹਨ ।

ਪ੍ਰਸ਼ਨ 18.
ਮਾਤਰ-ਸਤਾਤਮਕ ਪਰਿਵਾਰ ।
ਉੱਤਰ-
ਉਹ ਪਰਿਵਾਰ ਜਿੱਥੇ ਸਾਰੇ ਅਧਿਕਾਰ ਮਾਤਾ ਦੇ ਹੱਥ ਵਿਚ ਹੋਣ ਅਤੇ ਪਰਿਵਾਰ ਮਾਤਾ ਦੇ ਨਾਮ ਉੱਪਰ ਚਲਦਾ ਹੋਵੇ ਅਤੇ ਪਰਿਵਾਰ ਉੱਪਰ ਮਾਤਾ ਦਾ ਨਿਯੰਤਰਨ ਹੋਵੇ, ਉਸਨੂੰ ਮਾਤਰ-ਸਤਾਤਮਕ ਪਰਿਵਾਰ ਕਹਿੰਦੇ ਹਨ ।

ਪ੍ਰਸ਼ਨ 19.
ਵਿਆਹ ਦੇ ਆਧਾਰ ‘ਤੇ ਪਰਿਵਾਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਵਿਆਹ ਦੇ ਆਧਾਰ ‘ਤੇ ਪਰਿਵਾਰ ਤਿੰਨ ਪ੍ਰਕਾਰ ਦੇ ਹੁੰਦੇ ਹਨ-

  1. ਇਕ ਵਿਆਹੀ ਪਰਿਵਾਰ
  2. ਬਹੁ-ਵਿਆਹੀ ਪਰਿਵਾਰ
  3. ਸਮੂਹ ਵਿਆਹੀ ਪਰਿਵਾਰ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 20.
ਪਰਿਵਾਰ ਦੀ ਕੇਂਦਰੀ ਸਥਿਤੀ ।
ਉੱਤਰ-
ਪਰਿਵਾਰ ਦੀ ਸਮਾਜ ਵਿੱਚ ਕੇਂਦਰੀ ਸਥਿਤੀ ਹੈ ਕਿਉਂਕਿ ਪਰਿਵਾਰ ਤੋਂ ਬਿਨਾਂ ਸਮਾਜ ਹੋਂਦ ਵਿੱਚ ਨਹੀਂ ਆ ਸਕਦਾ ਅਤੇ ਹਰ ਕੋਈ ਸਮਾਜ ਵਿੱਚ ਹੀ ਰਹਿਣਾ ਪਸੰਦ ਕਰਦਾ ਹੈ ।

ਪ੍ਰਸ਼ਨ 21.
ਬੱਚਿਆਂ ਦਾ ਪਾਲਣ-ਪੋਸ਼ਣ ।
ਉੱਤਰ-
ਬੱਚਿਆਂ ਦਾ ਪਾਲਣ-ਪੋਸ਼ਣ ਪਰਿਵਾਰ ਦਾ ਇੱਕ ਮਹੱਤਵਪੂਰਨ ਕੰਮ ਹੈ ਕਿਉਂਕਿ ਪਰਿਵਾਰ ਹੀ ਬੱਚਿਆਂ ਦੀਆਂ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ । ਪਰਿਵਾਰ ਉਸ ਨੂੰ ਚੰਗਾ ਨਾਗਰਿਕ ਬਣਾਉਣ ਲਈ ਹਰੇਕ ਚੀਜ਼ ਮੁਹੱਈਆ ਕਰਵਾਉਂਦਾ ਹੈ ।

ਪ੍ਰਸ਼ਨ 22.
ਘਰ ਦੀ ਵਿਵਸਥਾ ।
ਉੱਤਰ-
ਪਰਿਵਾਰ ਆਪਣੇ ਮੈਂਬਰਾਂ ਲਈ ਘਰ ਦੀ ਵਿਵਸਥਾ ਕਰਦਾ ਹੈ | ਘਰ ਤੋਂ ਬਿਨਾਂ ਪਰਿਵਾਰ ਨਾ ਤਾਂ ਬਣ ਸਕਦਾ ਹੈ ਤੇ ਨਾ ਹੀ ਪ੍ਰਗਤੀ ਕਰ ਸਕਦਾ ਹੈ । ਇਸ ਤਰ੍ਹਾਂ ਪਰਿਵਾਰ ਘਰ ਦੀ ਵਿਵਸਥਾ ਕਰਕੇ ਮੈਂਬਰਾਂ ਦੀ ਸ਼ਖ਼ਸੀਅਤ ਦਾ ਵਿਕਾਸ ਵੀ ਕਰਦਾ ਹੈ ।

ਪ੍ਰਸ਼ਨ 23.
ਪਰਿਵਾਰ ਵਿੱਚ ਸਹਿਯੋਗ ।
ਉੱਤਰ-
ਪਤੀ ਅਤੇ ਪਤਨੀ ਇੱਕ ਦੂਜੇ ਨਾਲ ਸਹਿਯੋਗ ਕਰਦੇ ਹਨ ਤਾਂ ਕਿ ਪਰਿਵਾਰ ਦਾ ਭਲਾ ਹੋ ਸਕੇ । ਉਹ ਆਪਣੇ ਬੱਚਿਆਂ ਤੇ ਪਰਿਵਾਰ ਨੂੰ ਚੰਗਾ ਜੀਵਨ ਦੇਣ ਲਈ ਇਕ-ਦੂਜੇ ਨਾਲ ਸਹਿਯੋਗ ਕਰਦੇ ਹਨ ।

ਪ੍ਰਸ਼ਨ 24.
ਪਰਿਵਾਰ ਦੇ ਦੋ ਕੰਮਾਂ ਦਾ ਵਰਣਨ ਕਰੋ ।
ਉੱਤਰ-

  1. ਪਰਿਵਾਰ ਦੇ ਵਿੱਚ ਵਿਅਕਤੀ ਦੀ ਜਾਇਦਾਦ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚ ਜਾਂਦੀ ਹੈ ਤੇ ਕਿਸੇ ਤੀਜੇ ਵਿਅਕਤੀ ਕੋਲ ਨਹੀਂ ਜਾਂਦੀ ।
  2. ਬੱਚਿਆਂ ਦੇ ਪਾਲਣ-ਪੋਸ਼ਣ ਤੇ ਸੁਰੱਖਿਆ ਦਾ ਕੰਮ ਪਰਿਵਾਰ ਦਾ ਹੀ ਹੁੰਦਾ ਹੈ ਤੇ ਉਹਨਾਂ ਦਾ ਸਹੀ ਵਿਕਾਸ ਪਰਿਵਾਰ ਵਿੱਚ ਹੀ ਹੋ ਸਕਦਾ ਹੈ ।

ਪ੍ਰਸ਼ਨ 25.
ਪਰਿਵਾਰ ਦੇ ਕੰਮਾਂ ਵਿੱਚ ਕੋਈ ਦੋ ਤਬਦੀਲੀਆਂ ਦੱਸੋ ।
ਉੱਤਰ-

  1. ਅੱਜ ਕੱਲ੍ਹ ਪਰਿਵਾਰ ਵਧੇਰੇ ਪ੍ਰਗਤੀਸ਼ੀਲ ਹੋ ਰਹੇ ਹਨ ।
  2. ਔਰਤਾਂ ਕੰਮ ਕਰਨ ਘਰ ਤੋਂ ਬਾਹਰ ਜਾਂਦੀਆਂ ਹਨ, ਇਸ ਲਈ ਉਹਨਾਂ ਦੇ ਕੰਮ ਬਦਲ ਰਹੇ ਹਨ ।
  3. ਪਰਿਵਾਰ ਦੇ ਮੁਖੀ ਦਾ ਨਿਯੰਤਰਣ ਬਹੁਤ ਘੱਟ ਹੋ ਗਿਆ ਹੈ ਅਤੇ ਸਾਰੇ ਆਪਣੀ ਮਰਜ਼ੀ ਨਾਲ ਕੰਮ ਕਰਦੇ ਹਨ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 26.
ਨਵ ਸਥਾਨੀ ਪਰਿਵਾਰ ।
ਉੱਤਰ-
ਇਸ ਪ੍ਰਕਾਰ ਦੇ ਪਰਿਵਾਰ ਵਿਚ ਵਿਆਹ ਤੋਂ ਬਾਅਦ ਪਤੀ-ਪਤਨੀ ਆਪਣੇ ਮਾਤਾ-ਪਿਤਾ ਦੇ ਘਰ ਵਿਚ ਜਾ ਕੇ ਨਹੀਂ ਰਹਿੰਦੇ ਬਲਕਿ ਆਪਣਾ ਨਵਾਂ ਘਰ ਵਸਾਉਂਦੇ ਹਨ ਅਤੇ ਬਿਨਾਂ ਰੋਕ-ਟੋਕ ਦੇ ਰਹਿੰਦੇ ਹਨ । ਅੱਜ-ਕਲ੍ਹ ਇਸ ਤਰ੍ਹਾਂ ਦੇ ਪਰਿਵਾਰ ਆਮ ਪਾਏ ਜਾਂਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਮਾਜਿਕ ਸੰਸਥਾ ਦਾ ਕੀ ਅਰਥ ਹੈ ?
ਜਾਂ
ਸਮਾਜਿਕ ਸੰਸਥਾ ।
ਉੱਤਰ-
ਸੰਸਥਾ ਨਾ ਤਾਂ ਲੋਕਾਂ ਦਾ ਸਮੂਹ ਹੈ ਅਤੇ ਨਾ ਹੀ ਸੰਗਠਨ ਹੈ । ਸਮਾਜਿਕ ਸੰਸਥਾ ਤਾਂ ਕਿਸੇ ਕੰਮ ਜਾਂ ਉਦੇਸ਼ ਨੂੰ ਪ੍ਰਾਪਤ ਕਰਨ ਲਈ ਪਰਿਮਾਪਾਂ ਦੀ ਵਿਵਸਥਾ ਹੈ । ਸੰਸਥਾ ਤਾਂ ਕਿਸੇ ਵਿਸ਼ੇਸ਼ ਮਹੱਤਵਪੂਰਨ ਮਨੁੱਖੀ ਕਿਰਿਆ ਦੁਆਲੇ ਕੇਂਦਰਿਤ ਰੂੜੀਆਂ ਅਤੇ ਲੋਕ ਗੀਤਾਂ ਦਾ ਗੁੱਛਾ ਹੈ । ਸੰਸਥਾਵਾਂ ਤਾਂ ਸੰਰਚਿਤ ਪ੍ਰਕਿਰਿਆਵਾਂ ਹਨ ਜਿਨ੍ਹਾਂ ਰਾਹੀਂ ਵਿਅਕਤੀ ਆਪਣੇ ਕਾਰਜ ਕਰਦਾ ਹੈ ।

ਪ੍ਰਸ਼ਨ 2.
ਸੰਸਥਾ ਦੇ ਦੋ ਮਹੱਤਵਪੂਰਨ ਤੱਤ ਦੱਸੋ ।
ਉੱਤਰ-

  1. ਨਿਸਚਿਤ ਉਦੇਸ਼ – ਸੰਸਥਾ ਵਿਸ਼ੇਸ਼ ਮਨੁੱਖੀ ਜ਼ਰੂਰਤ ਲਈ ਵਿਕਸਿਤ ਹੁੰਦੀ ਹੈ । ਬਿਨਾਂ ਉਦੇਸ਼ ਦੇ ਸੰਸਥਾ ਨਹੀਂ ਹੁੰਦੀ । ਇਸ ਤਰ੍ਹਾਂ ਸੰਸਥਾ ਕਿਸੇ ਨਿਸਚਿਤ ਉਦੇਸ਼ ਲਈ ਬਣਦੀ ਹੈ ।
  2. ਇੱਕ ਵਿਚਾਰ – ਵਿਚਾਰ ਵੀ ਸੰਸਥਾ ਦਾ ਜ਼ਰੂਰੀ ਤੱਤ ਹੈ । ਕਿਸੇ ਜ਼ਰੂਰਤ ਨੂੰ ਪੂਰਾ ਕਰਨ ਲਈ ਇੱਕ ਵਿਚਾਰ ਦੀ ਸ਼ੁਰੂਆਤ ਹੁੰਦੀ ਹੈ ਜਿਸਨੂੰ ਸਮੁਹ ਆਪਣੇ ਲਈ ਜ਼ਰੂਰੀ ਸਮਝਦਾ ਹੈ । ਇਸ ਕਾਰਨ ਇਸ ਦੀ ਰੱਖਿਆ ਲਈ ਸੰਸਥਾ ਨੂੰ ਵਿਕਸਿਤ ਕਰਦਾ ਹੈ ।

ਪ੍ਰਸ਼ਨ 3.
ਸੰਸਥਾ ਦੀਆਂ ਚਾਰ ਵਿਸ਼ੇਸ਼ਤਾਵਾਂ ।
ਉੱਤਰ-

  1. ਸੰਸਥਾ ਵਿਵਸਥਾ ਵਿੱਚ ਇੱਕ ਇਕਾਈ ਹੈ ।
  2. ਸੰਸਥਾ ਜ਼ਿਆਦਾਤਰ ਸਥਾਈ ਹੁੰਦੀ ਹੈ ।
  3. ਸੰਸਥਾ ਦੇ ਸਪੱਸ਼ਟ ਤੌਰ ਅਤੇ ਪਰਿਭਾਸ਼ਿਤ ਉਦੇਸ਼ ਹੁੰਦੇ ਹਨ ।
  4. ਸੰਸਥਾ ਅਮੂਰਤ ਹੁੰਦੀ ਹੈ ।
  5. ਸੰਸਥਾ ਦੀ ਇੱਕ ਪਰੰਪਰਾ ਅਤੇ ਪ੍ਰਤੀਕ ਹੁੰਦਾ ਹੈ ।

ਪ੍ਰਸ਼ਨ 4.
ਸੰਸਥਾ ਦੇ ਕੋਈ ਚਾਰ ਕੰਮ ।
ਉੱਤਰ-

  1. ਸੰਸਥਾ ਸਮਾਜ ਉੱਤੇ ਨਿਯੰਤਰਣ ਰੱਖਦੀ ਹੈ ।
  2. ਸੰਸਥਾ ਵਿਅਕਤੀ ਨੂੰ ਪਦ ਅਤੇ ਭੂਮਿਕਾ ਪ੍ਰਦਾਨ ਕਰਦੀ ਹੈ ।
  3. ਸੰਸਥਾ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਮੱਦਦ ਕਰਦੀ ਹੈ ।
  4. ਸੰਸਥਾ ਸੰਸਕ੍ਰਿਤਕ ਇਕਰੂਪਤਾ ਪ੍ਰਦਾਨ ਕਰਦੀ ਹੈ ।
  5. ਸੰਸਥਾ ਸੰਸਕ੍ਰਿਤੀ ਦੀ ਵਾਹਕ ਹੈ ।

ਪ੍ਰਸ਼ਨ 5.
ਸੰਸਥਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਉਂਝ ਤਾਂ ਸੰਸਥਾਵਾਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ । ਪਰ ਆਮ ਤੌਰ ਤੇ ਸੰਸਥਾਵਾਂ ਚਾਰ ਪ੍ਰਕਾਰ ਦੀਆਂ ਹੁੰਦੀਆਂ ਹਨ-

  1. ਸਮਾਜਿਕ ਸੰਸਥਾਵਾਂ (Social Institutions)
  2. ਰਾਜਨੀਤਿਕ ਸੰਸਥਾਵਾਂ (Political Institutions)
  3. ਆਰਥਿਕ ਸੰਸਥਾਵਾਂ (Economic Institutions)
  4. ਧਾਰਮਿਕ ਸੰਸਥਾਵਾਂ (Religious Institutions) ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 6.
ਵਿਆਹ ਦਾ ਅਰਥ ਸਮਝਾਉ ।
ਉੱਤਰ-
ਹਰ ਸਮਾਜ ਵਿੱਚ ਪਰਿਵਾਰ ਦੀ ਸਥਾਪਨਾ ਦੇ ਲਈ ਔਰਤ ਅਤੇ ਮਰਦ ਦੇ ਲਿੰਗੀ ਸੰਬੰਧਾਂ ਨੂੰ ਸਥਾਪਿਤ ਕਰਨ ਦੀ ਮਾਨਤਾ ਵਿਆਹ ਦੁਆਰਾ ਦਿੱਤੀ ਗਈ ਹੈ । ਇਸ ਤਰ੍ਹਾਂ ਲਿੰਗ ਸੰਬੰਧਾਂ ਨੂੰ ਨਿਸ਼ਚਿਤ ਕਰਨ ਅਤੇ ਸੰਚਾਲਿਤ ਕਰਨ ਲਈ ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਨੂੰ ਨਿਰਧਾਰਿਤ ਕਰਨ ਅਤੇ ਪਰਿਵਾਰ ਨੂੰ ਸਥਾਈ ਰੂਪ ਦੇਣ ਲਈ ਬਣਾਏ ਗਏ ਨਿਯਮਾਂ ਨੂੰ ਵਿਆਹ ਕਹਿੰਦੇ ਹਨ । ਪਰਿਵਾਰ ਵਸਾਉਣ ਦੇ ਲਈ ਦੋ ਜਾਂ ਦੋ ਤੋਂ ਜ਼ਿਆਦਾ ਔਰਤਾਂ ਅਤੇ ਆਦਮੀਆਂ ਵਿਚਕਾਰ ਜ਼ਰੂਰੀ ਸੰਬੰਧ ਸਥਾਪਿਤ ਕਰਨ ਅਤੇ ਉਹਨਾਂ ਨੂੰ ਸਥਿਰ ਰੱਖਣ ਦੇ ਲਈ ਸੰਸਥਾਤਮਕ ਵਿਵਸਥਾ ਨੂੰ ਵਿਆਹ ਕਹਿੰਦੇ ਹਨ ਜਿਸਦੇ ਉਦੇਸ਼ ਘਰ ਦੀ ਸਥਾਪਨਾ, ਯੌਨ ਸੰਬੰਧਾਂ ਵਿੱਚ ਪ੍ਰਵੇਸ਼ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਹੈ ।

ਪ੍ਰਸ਼ਨ 7.
ਇੱਕ ਵਿਆਹ ।
ਉੱਤਰ-
ਅੱਜ-ਕਲ੍ਹ ਦੇ ਆਧੁਨਿਕ ਯੁੱਗ ਵਿੱਚ ਇੱਕ ਵਿਆਹ ਦਾ ਪ੍ਰਚਲਨ ਕਾਫ਼ੀ ਜ਼ਿਆਦਾ ਹੈ । ਇਸ ਤਰ੍ਹਾਂ ਦੇ ਵਿਆਹ ਵਿੱਚ ਇੱਕ ਆਦਮੀ ਇੱਕ ਸਮੇਂ ਇੱਕ ਹੀ ਔਰਤ ਨਾਲ ਵਿਆਹ ਕਰਵਾ ਸਕਦਾ ਹੈ । ਇੱਕ ਪਤੀ ਜਾਂ ਪਤਨੀ ਦੇ ਰਹਿੰਦੇ ਦੂਜਾ ਵਿਆਹ ਕਰਵਾਉਣਾ ਗੈਰ-ਕਾਨੂੰਨੀ ਹੁੰਦਾ ਹੈ । ਇਸ ਵਿੱਚ ਪਤੀ-ਪਤਨੀ ਦੇ ਸੰਬੰਧ ਜ਼ਿਆਦਾ ਸਥਾਈ, ਡੂੰਘੇ, ਪਿਆਰ ਅਤੇ ਹਮਦਰਦੀ ਵਾਲੇ ਹੁੰਦੇ ਹਨ । ਇਸ ਵਿੱਚ ਬੱਚਿਆਂ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਹੋ ਸਕਦਾ ਹੈ ਅਤੇ ਉਹਨਾਂ ਨੂੰ ਮਾਤਾਪਿਤਾ ਦਾ ਪੂਰਾ ਪਿਆਰ ਮਿਲਦਾ ਹੈ । ਪਤੀ-ਪਤਨੀ ਵਿੱਚ ਪੂਰਾ ਤਾਲਮੇਲ ਹੁੰਦਾ ਹੈ । ਇਸ ਵਿੱਚ ਇਸਤਰੀ ਅਤੇ ਪੁਰਸ਼ਾਂ ਦੇ ਸੰਬੰਧਾਂ ਵਿੱਚ ਬਰਾਬਰਤਾ ਪਾਈ ਜਾਂਦੀ ਹੈ ।

ਪ੍ਰਸ਼ਨ 8.
ਇੱਕ ਵਿਆਹ ਦੇ ਗੁਣ ।
ਉੱਤਰ-

  1. ਪਤੀ-ਪਤਨੀ ਦੇ ਸੰਬੰਧ ਜ਼ਿਆਦਾ ਡੂੰਘੇ ਹੁੰਦੇ ਹਨ ।
  2. ਇਸ ਵਿੱਚ ਬੱਚਿਆਂ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਹੋ ਜਾਂਦਾ ਹੈ ।
  3. ਪਤੀ-ਪਤਨੀ ਵਿੱਚ ਤਾਲਮੇਲ ਰਹਿੰਦਾ ਹੈ ।
  4. ਪਰਿਵਾਰਿਕ ਝਗੜੇ ਘੱਟ ਹੁੰਦੇ ਹਨ ।
  5. ਵਿਅਕਤੀ ਮਨੋਵਿਗਿਆਨਿਕ ਅਤੇ ਜੈਵਿਕੀ ਤਨਾਵਾਂ ਤੋਂ ਦੂਰ ਰਹਿੰਦਾ ਹੈ ।
  6. ਲੜਕਾ ਅਤੇ ਲੜਕੀ ਦੋਹਾਂ ਨੂੰ ਬਰਾਬਰ ਦਰਜਾ ਮਿਲਦਾ ਹੈ ।

ਪ੍ਰਸ਼ਨ 9.
ਇੱਕ ਵਿਆਹ ਦੇ ਔਗੁਣ ।
ਉੱਤਰ-

  1. ਬਿਮਾਰੀ ਜਾਂ ਗਰਭਾਵਸਥਾ ਸਮੇਂ ਪਤਨੀ-ਪਤੀ ਨਾਲ ਸੰਬੰਧ ਨਹੀਂ ਰੱਖ ਸਕਦੀ ਜਿਸ ਕਰਕੇ ਪਤੀ ਘਰ ਤੋਂ ਬਾਹਰ ਜਾਣਾ ਸ਼ੁਰੂ ਹੋ ਜਾਂਦਾ ਹੈ ।
  2. ਬਾਹਰੀ ਸੰਬੰਧਾਂ ਕਾਰਨ ਸਮਾਜ ਵਿੱਚ ਅਨੈਤਿਕਤਾ ਵੱਧਦੀ ਹੈ ।
  3. ਕਈ ਮਨੋਵਿਗਿਆਨਿਕ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ।
  4. ਪਤੀ ਜਾਂ ਪਤਨੀ ਦੇ ਬਿਮਾਰ ਹੋਣ ਕਾਰਨ ਕੰਮ ਰੁਕ ਜਾਂਦਾ ਹੈ ਅਤੇ ਬੱਚਿਆਂ ਦਾ ਸਹੀ ਪਾਲਣ-ਪੋਸ਼ਣ ਨਹੀਂ ਹੋ ਸਕਦਾ ।

ਪ੍ਰਸ਼ਨ 10.
ਬਾਹਰ ਵਿਆਹ ।
ਉੱਤਰ-
ਬਾਹਰ ਵਿਆਹ ਦਾ ਅਰਥ ਹੈ ਕਿ ਆਪਣੀ-ਆਪਣੀ ਗੋਤ, ਪਿੰਡ ਅਤੇ ਟੋਟਮ ਤੋਂ ਬਾਹਰ ਵਿਆਹ ਸੰਬੰਧ ਕਾਇਮ ਕਰਨਾ ਪੈਂਦਾ ਹੈ । ਇੱਕ ਹੀ ਗੋਤ, ਪਿੰਡ ਅਤੇ ਟੋਟਮ ਦੇ ਆਦਮੀ, ਔਰਤ ਆਪਸ ਵਿੱਚ ਭੈਣ ਭਰਾ ਮੰਨੇ ਜਾਂਦੇ ਹਨ । ਵੈਸਟਮਾਰਕ ਅਨੁਸਾਰ ਇਸ ਵਿਆਹ ਦਾ ਉਦੇਸ਼ ਨੇੜੇ ਦੇ ਸੰਬੰਧੀਆਂ ਵਿੱਚ ਯੌਨ ਸੰਬੰਧ ਨਾ ਹੋਣ ਦੇਣਾ ਹੈ । ਇਹ ਵਿਆਹ ਪ੍ਰਤੀਵਾਦ ਦਾ ਸੂਚਕ ਹੈ ਤੇ ਇਹ ਵੱਖ-ਵੱਖ ਸਮੂਹਾਂ ਵਿਚਕਾਰ ਸੰਪਰਕ ਵਧਾਉਂਦਾ ਹੈ । ਜੈਵਿਕ ਨਜ਼ਰੀਏ ਤੋਂ ਇਹ ਵਿਆਹ ਠੀਕ ਮੰਨਿਆ ਜਾਂਦਾ ਹੈ । ਇਸ ਵਿਆਹ ਵਿੱਚ ਸਭ ਤੋਂ ਵੱਡਾ ਔਗੁਣ ਇਹ ਹੈ ਕਿ ਵਰ ਤੇ ਕੰਨਿਆ ਨੂੰ ਇੱਕ-ਦੂਜੇ ਦੇ ਵਿਚਾਰਾਂ ਨੂੰ ਜਾਨਣ ਵਿੱਚ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਪ੍ਰਸ਼ਨ 11.
ਅੰਤਰ ਵਿਆਹ ।
ਉੱਤਰ-
ਅੰਤਰ ਵਿਆਹ ਵਿੱਚ ਵਿਅਕਤੀ ਨੂੰ ਆਪਣੀ ਹੀ ਜਾਤ ਵਿੱਚ ਵਿਆਹ ਕਰਵਾਉਣਾ ਪੈਂਦਾ ਸੀ । ਇਸ ਵਿੱਚ ਵਿਆਹ ਦਾ ਇੱਕ ਬੰਧਨ ਖੇਤਰ ਹੁੰਦਾ ਹੈ ਜਿਸ ਅਨੁਸਾਰ ਆਦਮੀ ਜਾਂ ਔਰਤ ਇੱਕ ਨਿਸ਼ਚਿਤ ਸਮਾਜਿਕ ਸਹੂ ਅਧੀਨ ਹੀ ਵਿਆਹ ਕਰਵਾ ਸਕਦੇ ਹਨ । ਇਸ ਨਾਲ ਸਮੂਹ ਦੀ ਏਕਤਾ ਕਾਇਮ ਰੱਖੀ ਜਾ ਸਕਦੀ ਹੈ ਅਤੇ ਸਮੂਹ ਦੀ ਸੰਪੱਤੀ ਸੁਰੱਖਿਅਤ ਰਹਿੰਦੀ ਹੈ । ਇਹ ਰਾਸ਼ਟਰੀ ਏਕਤਾ ਅਤੇ ਸਮਾਜਿਕ ਪ੍ਰਗਤੀ ਵਿੱਚ ਰੁਕਾਵਟ ਹੈ । ਇਸ ਨਾਲ ਜਾਤੀਵਾਦ ਦੀ ਭਾਵਨਾ ਨੂੰ ਉਤਸ਼ਾਹ ਮਿਲਦਾ ਹੈ ।

ਪ੍ਰਸ਼ਨ 12.
ਦੋ-ਪਤਨੀ ਵਿਆਹ ।
ਉੱਤਰ-
ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਪੁਰਸ਼ ਦਾ ਵਿਆਹ ਦੋ ਇਸਤਰੀਆਂ ਨਾਲ ਹੁੰਦਾ ਹੈ ਅਤੇ ਦੋਵੇਂ ਇਸਤਰੀਆਂ ਉਸ ਪੁਰਸ਼ ਦੀਆਂ ਪਤਨੀਆਂ ਹੁੰਦੀਆਂ ਹਨ । ਇਸ ਲਈ ਇਸ ਵਿਆਹ ਨੂੰ ਦੋ-ਪਤਨੀ ਵਿਆਹ ਕਹਿੰਦੇ ਹਨ । ਇਸ ਵਿੱਚ ਪੁਰਸ਼ ਨੂੰ ਦੋ-ਪਤਨੀਆਂ ਰੱਖਣ ਦੀ ਇਜਾਜ਼ਤ ਹੁੰਦੀ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 13.
ਬਹੁ-ਪਤਨੀ ਵਿਆਹ ।
ਉੱਤਰ-
ਇਹ ਬਹੁ-ਵਿਆਹ ਦਾ ਇੱਕ ਹੋਰ ਰੂਪ ਹੈ । ਇਸ ਤਰ੍ਹਾਂ ਦੇ ਵਿਆਹ ਵਿੱਚ ਵਿਅਕਤੀ ਇੱਕ ਤੋਂ ਜ਼ਿਆਦਾ ਔਰਤਾਂ ਨਾਲ ਵਿਆਹ ਕਰਵਾਉਂਦਾ ਹੈ ।ਰਿਉਟਰ ਦੇ ਅਨੁਸਾਰ, “ਬਹੁ-ਪਤਨੀ ਵਿਆਹ, ਵਿਆਹ ਦਾ ਉਹ ਰੂਪ ਹੈ ਜਿਸ ਵਿੱਚ ਵਿਅਕਤੀ ਇੱਕ ਹੀ ਸਮੇਂ ਵਿੱਚ ਇੱਕ ਤੋਂ ਵੱਧ ਪਤਨੀਆਂ ਰੱਖ ਸਕਦਾ ਹੈ ।” ਇਹ ਪ੍ਰਥਾ ਸੰਸਾਰ ਦੇ ਸਾਰੇ ਸਮਾਜਾਂ ਵਿੱਚ ਪਾਈ ਜਾਂਦੀ ਹੈ । ਪੁਰਸ਼ ਦੀ ਲਿੰਗਕ ਇੱਛਾ ਅਤੇ ਵੱਡੇ ਪਰਿਵਾਰ ਦੀ ਇੱਛਾ ਕਾਰਨ ਇਸ ਤਰ੍ਹਾਂ ਦੇ ਵਿਆਹ ਨੂੰ ਅਪਣਾਇਆ ਗਿਆ ।

ਪ੍ਰਸ਼ਨ 14.
ਬਹੁ-ਪਤਨੀ ਵਿਆਹ ਦੇ ਕਾਰਨ ।
ਉੱਤਰ-

  1. ਪੁਰਸ਼ਾਂ ਦੀ ਵਧੇਰੇ ਯੌਨ ਸੰਬੰਧਾਂ ਦੀ ਇੱਛਾ ਕਰਕੇ ।
  2. ਵੱਡੇ ਪਰਿਵਾਰਾਂ ਦੀ ਇੱਛਾ ਕਰਕੇ ।
  3. ਲੜਕੀਆਂ ਹੋਣ ਕਾਰਨ ਲੜਕੇ ਦੀ ਇੱਛਾ ਕਰਕੇ ।
  4. ਔਰਤਾਂ ਦੀ ਗਿਣਤੀ ਵੱਧਣ ਕਰਕੇ ।
  5. ਰਾਜੇ-ਮਹਾਰਾਜਿਆਂ ਦੇ ਜ਼ਿਆਦਾ ਪਤਨੀਆਂ ਰੱਖਣ ਦੇ ਸ਼ੌਕ ਕਰਕੇ ।

ਪ੍ਰਸ਼ਨ 15.
ਬਹੁ-ਪਤਨੀ ਵਿਆਹ ਦੇ ਗੁਣ ।
ਉੱਤਰ-

  1. ਬੱਚਿਆਂ ਦਾ ਵਧੀਆ ਪਾਲਣ-ਪੋਸ਼ਣ ਹੋ ਜਾਂਦਾ ਹੈ ।
  2. ਮਰਦਾਂ ਦੀ ਵਧੇਰੇ ਯੌਨ ਇੱਛਾਵਾਂ ਦੀ ਪੂਰਤੀ ।
  3. ਸੰਪੱਤੀ ਦਾ ਘਰ ਵਿੱਚ ਰਹਿਣਾ ।
  4. ਸੰਤਾਨ ਦਾ ਸ਼ਕਤੀਸ਼ਾਲੀ ਅਤੇ ਸਿਹਤਮੰਦ ਪੈਦਾ ਹੋਣਾ ।
  5. ਇੱਕ ਪਤਨੀ ਦੇ ਬਿਮਾਰ ਹੋਣ ਕਾਰਨ ਘਰ ਦੇ ਕੰਮ-ਕਾਜ ਦਾ ਚਲਦੇ ਰਹਿਣਾ ।
  6. ਲਿੰਗ ਸੰਬੰਧਾਂ ਦੀ ਪੂਰਤੀ ਕਰਕੇ ਅਨੈਤਿਕਤਾ ਨਹੀਂ ਫੈਲਦੀ

ਪ੍ਰਸ਼ਨ 16.
ਬਹੁ-ਪਤਨੀ ਵਿਆਹ ਦੇ ਔਗੁਣ ।
ਉੱਤਰ-

  1. ਇਸ ਨਾਲ ਔਰਤਾਂ ਦਾ ਦਰਜਾ ਨੀਵਾਂ ਹੁੰਦਾ ਹੈ ।
  2. ਇਸਤਰੀ ਦੀ ਲਿੰਗਕ ਇੱਛਾ ਦੀ ਪੂਰਤੀ ਨਹੀਂ ਹੁੰਦੀ ਜਿਸ ਲਈ ਉਹ ਬਾਹਰ ਜਾਂਦੀ ਹੈ ਅਤੇ ਅਨੈਤਿਕਤਾ ਫੈਲਦੀ ਹੈ ।
  3. ਜ਼ਿਆਦਾ ਪਤਨੀਆਂ ਕਰਕੇ ਉਹਨਾਂ ਵਿੱਚ ਲੜਾਈ ਝਗੜਾ ਰਹਿੰਦਾ ਹੈ ।
  4. ਪਰਿਵਾਰ ਵਿੱਚ ਅਸ਼ਾਂਤੀ ਰਹਿੰਦੀ ਹੈ ।
  5. ਪਰਿਵਾਰ ਉੱਤੇ ਆਰਥਿਕ ਬੋਝ ਪੈਂਦਾ ਹੈ ।

ਪ੍ਰਸ਼ਨ 17.
ਕੁਲੀਨ ਵਿਆਹ ।
ਉੱਤਰ-
ਜਦੋਂ ਹੇਠਲੀ ਜਾਤੀ ਦੀ ਲੜਕੀ ਦਾ ਵਿਆਹ ਉੱਚੀ ਜਾਤੀ ਦੇ ਲੜਕੇ ਨਾਲ ਹੁੰਦਾ ਹੈ ਤਾਂ ਉਹ ਕੁਲੀਨ ਵਿਆਹ ਹੈ । ਸਭ ਚਾਹੁੰਦੇ ਹਨ ਕਿ ਉਹਨਾਂ ਦੀਆਂ ਕੁੜੀਆਂ ਵੱਡੀ ਜਾਤ ਦੇ ਮੁੰਡਿਆਂ ਨਾਲ ਵਿਆਹ ਕਰਨ ਪਰ ਕੁਲੀਨ ਵਰਾਂ ਦੀ ਗਿਣਤੀ ਜ਼ਿਆਦਾ ਨਹੀਂ ਸੀ । ਇੱਕ-ਇੱਕ ਕੁਲੀਨ ਬਾਹਮਣ 100-100 ਕੁੜੀਆਂ ਨਾਲ ਵਿਆਹ ਕਰਵਾਉਂਦਾ ਸੀ । ਯੋਗ ਵਰ ਸੰਬੰਧੀ ਕਈ ਮੁਸ਼ਕਿਲਾਂ ਹੁੰਦੀਆਂ ਸਨ । ਇਸ ਕਾਰਨ ਦਹੇਜ ਪ੍ਰਥਾ ਵੱਧ ਗਈ ਅਤੇ ਸਮਾਜ ਵਿੱਚ ਅਨੈਤਿਕਤਾ ਵੀ ਵੱਧ ਗਈ ।

ਪ੍ਰਸ਼ਨ 18.
ਸਾਲੀ ਵਿਆਹ ।
ਉੱਤਰ-
ਇਸ ਵਿਆਹ ਵਿੱਚ ਪੁਰਸ਼ ਆਪਣੀ ਪਤਨੀ ਦੀ ਭੈਣ ਨਾਲ ਵਿਆਹ ਕਰਦਾ ਹੈ । ਸਾਲੀ ਵਿਆਹ ਦੋ ਤਰ੍ਹਾਂ ਦਾ ਹੁੰਦਾ ਹੈ । ਸੀਮਿਤ ਸਾਲੀ ਵਿਆਹ ਅਤੇ ਸਮਕਾਲੀ ਸਾਲੀ ਵਿਆਹ । ਸੀਮਿਤ ਸਾਲੀ ਵਿਆਹ ਵਿੱਚ ਪੁਰਸ਼ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਸਦੀ ਭੈਣ ਨਾਲ ਵਿਆਹ ਕਰਵਾਉਂਦਾ ਹੈ । ਸਮਕਾਲੀ ਸਾਲੀ ਵਿਆਹ ਵਿੱਚ ਪੁਰਸ਼ ਆਪਣੀ ਪਤਨੀ ਦੀਆਂ ਸਾਰੀਆਂ ਛੋਟੀਆਂ ਭੈਣਾਂ ਨੂੰ ਆਪਣੀਆਂ ਪਤਨੀਆਂ ਸਮਝ ਲੈਂਦਾ ਹੈ । ਪਹਿਲੀ ਕਿਸਮ ਦਾ ਪ੍ਰਚਲਨ ਜ਼ਿਆਦਾ ਹੈ । ਇਸ ਵਿੱਚ ਪਰਿਵਾਰ ਨਹੀਂ ਟੁੱਟਦਾ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਚੰਗਾ ਹੋ ਜਾਂਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 19.
ਦਿਉਰ ਵਿਆਹ ।
ਉੱਤਰ-
ਵਿਆਹ ਦੀ ਇਸ ਪ੍ਰਥਾ ਵਿੱਚ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਪਤਨੀ ਪਤੀ ਦੇ ਛੋਟੇ ਭਰਾ ਨਾਲ ਵਿਆਹ ਕਰਵਾ ਲੈਂਦੀ ਹੈ । ਇਸ ਨਾਲ ਪਰਿਵਾਰ ਦੀ ਜਾਇਦਾਦ ਸੁਰੱਖਿਅਤ ਰਹਿ ਜਾਂਦੀ ਹੈ, ਪਰਿਵਾਰ ਟੁੱਟਣ ਤੋਂ ਬਚ ਜਾਂਦਾ ਹੈ, ਬੱਚਿਆਂ ਦਾ ਪਾਲਣ-ਪੋਸ਼ਣ ਠੀਕ ਢੰਗ ਨਾਲ ਹੋ ਜਾਂਦਾ ਹੈ ਅਤੇ ਇਸ ਕਾਰਨ ਲੜਕੇ ਦੇ ਮਾਤਾ-ਪਿਤਾ ਨੂੰ ਲੜਕੀ ਵਾਲਿਆਂ ਨੂੰ ਲੜਕੀ ਦਾ ਮੁੱਲ ਵਾਪਸ ਨਹੀਂ ਕਰਨਾ ਪੈਂਦਾ ਸੀ ।

ਪ੍ਰਸ਼ਨ 20.
ਬਹੁ-ਪਤੀ ਵਿਆਹ ।
ਉੱਤਰ-
ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਔਰਤ ਅਨੇਕਾਂ ਆਦਮੀਆਂ ਨਾਲ ਵਿਆਹ ਕਰਵਾਉਂਦੀ ਹੈ ਅਤੇ ਇੱਕ ਹੀ ਸਮੇਂ ਵਿੱਚ ਉਹ ਸਾਰਿਆਂ ਦੀ ਪਤਨੀ ਹੁੰਦੀ ਹੈ । ਇਸ ਦੇ ਦੋ ਪ੍ਰਕਾਰ ਹਨ । ਭਰਾਤਰੀ ਬਹੁ-ਪਤੀ ਵਿਆਹ ਜਿਸ ਵਿੱਚ ਔਰਤ ਦੇ ਸਾਰੇ ਪਤੀ ਆਪਸ ਵਿੱਚ ਭਰਾ ਹੁੰਦੇ ਹਨ ਅਤੇ ਗੈਰ-ਭਰਾਤਰੀ ਬਹੁ-ਪਤੀ ਵਿਆਹ ਜਿਸ ਵਿੱਚ ਔਰਤ ਦੇ ਸਾਰੇ ਪਤੀ ਆਪਸ ਵਿੱਚ ਭਰਾ ਨਹੀਂ ਹੁੰਦੇ । ਗ਼ਰੀਬੀ, ਔਰਤਾਂ ਦੀ ਘੱਟ ਗਿਣਤੀ, ਅਸੁਰੱਖਿਆ ਦੀ ਭਾਵਨਾ ਕਰਕੇ ਇਹ ਪ੍ਰਥਾ ਵਧੀ ।

ਪ੍ਰਸ਼ਨ 21.
ਭਰਾਤਰੀ ਬਹੁ-ਪਤੀ ਵਿਆਹ ।
ਉੱਤਰ-
ਇਸ ਵਿਆਹ ਦੀ ਕਿਸਮ ਅਨੁਸਾਰ ਇਸਤਰੀ ਦੇ ਸਾਰੇ ਪਤੀ ਆਪਸ ਵਿੱਚ ਭਰਾ ਹੁੰਦੇ ਹਨ ਜਾਂ ਇੱਕ ਹੀ ਗੋਤ ਦੇ ਵਿਅਕਤੀ ਹੁੰਦੇ ਹਨ । ਇਸ ਵਿਆਹ ਦੀ ਪ੍ਰਥਾ ਵਿੱਚ ਸਭ ਤੋਂ ਵੱਡਾ ਭਰਾ ਇੱਕ ਇਸਤਰੀ ਨਾਲ ਵਿਆਹ ਕਰਦਾ ਹੈ ਅਤੇ ਉਸ ਦੇ ਸਭ ਭਰਾਵਾਂ ਦਾ ਉਸ ਉੱਪਰ ਪਤਨੀ ਦੇ ਰੂਪ ਵਿੱਚ ਅਧਿਕਾਰ ਹੁੰਦਾ ਹੈ ਅਤੇ ਸਾਰੇ ਉਸ ਨਾਲ ਲਿੰਗ ਸੰਬੰਧ ਰੱਖਦੇ ਹਨ । ਜੇਕਰ ਕੋਈ ਛੋਟਾ ਭਰਾ ਵਿਆਹ ਕਰਦਾ ਹੈ ਤਾਂ ਉਸ ਦੀ ਪਤਨੀ ਸਾਰੇ ਭਰਾਵਾਂ ਦੀ ਪਤਨੀ ਹੁੰਦੀ ਹੈ । ਜਿੰਨੇ ਬੱਚੇ ਹੁੰਦੇ ਹਨ ਉਹ ਸਾਰੇ ਵੱਡੇ ਭਰਾ ਦੇ ਮੰਨੇ ਜਾਂਦੇ ਹਨ ਅਤੇ ਸੰਪੱਤੀ ਉੱਤੇ ਅਧਿਕਾਰ ਵੀ ਸਭ ਤੋਂ ਜ਼ਿਆਦਾ ਵੱਡੇ ਭਰਾ ਦਾ ਹੁੰਦਾ ਹੈ ।

ਪ੍ਰਸ਼ਨ 22.
ਗੈਰ-ਭਰਾਤਰੀ ਬਹੁ-ਪਤੀ ਵਿਆਹ ।
ਉੱਤਰ-
ਬਹੁ-ਪਤੀ ਵਿਆਹ ਦੀ ਇਸ ਕਿਸਮ ਵਿੱਚ ਇੱਕ ਔਰਤ ਦੇ ਪਤੀ ਆਪਸ ਵਿੱਚ ਭਰਾ ਨਹੀਂ ਹੁੰਦੇ ਹਨ । ਇਹ
ਸਾਰੇ ਪਤੀ ਅਲੱਗ-ਅਲੱਗ ਥਾਂਵਾਂ ਉੱਤੇ ਰਹਿੰਦੇ ਹਨ । ਅਜਿਹੀ ਹਾਲਤ ਵਿੱਚ ਔਰਤ ਨਿਸ਼ਚਿਤ ਸਮੇਂ ਲਈ ਇੱਕ ਪਤੀ ਕੋਲ ਰਹਿੰਦੀ ਹੈ ਅਤੇ ਫਿਰ ਦੂਸਰੇ, ਤੀਸਰੇ, ਚੌਥੇ ਕੋਲ । ਇਸ ਤਰ੍ਹਾਂ ਸਾਰਾ ਸਾਲ ਉਹ ਅਲੱਗ-ਅਲੱਗ ਪਤੀਆਂ ਕੋਲ ਜੀਵਨ ਬਤੀਤ ਕਰਦੀ ਹੈ । ਜਿਸ ਸਮੇਂ ਵਿੱਚ ਇੱਕ ਇਸਤਰੀ ਇੱਕ ਪਤੀ ਕੋਲ ਰਹਿੰਦੀ ਹੈ । ਉਸ ਸਮੇਂ ਦੌਰਾਨ ਹੋਰ ਪਤੀਆਂ ਨੂੰ ਉਸ ਨਾਲ ਸੰਬੰਧ ਬਣਾਉਣ ਦਾ ਅਧਿਕਾਰ ਨਹੀਂ ਹੁੰਦਾ । ਬੱਚਾ ਹੋਣ ‘ਤੇ ਇੱਕ ਵਿਸ਼ੇਸ਼ ਸੰਸਕਾਰ ਨਾਲ ਪਤੀ ਉਸ ਦਾ ਪਿਤਾ ਬਣ ਜਾਂਦਾ ਹੈ । ਉਹ ਗਰਭ ਅਵਸਥਾ ਵਿੱਚ ਔਰਤ ਨੂੰ ਤੀਰ ਕਮਾਨ ਭੇਂਟ ਕਰਦਾ ਹੈ ਅਤੇ ਉਸ ਨੂੰ ਬੱਚੇ ਦਾ ਬਾਪ ਮੰਨ ਲਿਆ ਜਾਂਦਾ ਹੈ ।

ਪ੍ਰਸ਼ਨ 23.
ਵਿਆਹ ਦੀ ਸੰਸਥਾ ਵਿੱਚ ਪਰਿਵਰਤਨ ।
ਉੱਤਰ-
ਆਧੁਨਿਕ ਕਾਲ ਵਿੱਚ ਵਿਆਹ ਦੀ ਸੰਸਥਾ ਵਿੱਚ ਹੇਠ ਲਿਖੇ ਪਰਿਵਰਤਨ ਹੋਏ ਹਨ-

  1. ਹਿੰਦੂ ਮੈਰਿਜ ਐਕਟ 1955 ਦੇ ਅਨੁਸਾਰ ਬਹੁ-ਵਿਆਹ ਪ੍ਰਥਾ ‘ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਇੱਕ ਵਿਆਹ ਪ੍ਰਥਾ ਨੂੰ ਮਨਜ਼ੂਰੀ ਦਿੱਤੀ ਗਈ ।
  2. ਪਤੀ ਅਤੇ ਪਤਨੀ ਦੋਹਾਂ ਨੂੰ ਤਲਾਕ ਲੈਣ ਦਾ ਅਧਿਕਾਰ ਦਿੱਤਾ ਗਿਆ ।
  3. ਇਸਤਰੀਆਂ ਦੀ ਸਥਿਤੀ ਪਹਿਲਾਂ ਨਾਲੋਂ ਕਾਫ਼ੀ ਚੰਗੀ ਹੋ ਗਈ ਹੈ ।
  4. ਪ੍ਰੇਮ-ਵਿਆਹਾਂ ਦੇ ਪ੍ਰਚਲਨ ਵਿੱਚ ਵਾਧਾ ਹੋਇਆ ਹੈ ।
  5. ਸਿੱਖਿਆ ਅਤੇ ਉਦਯੋਗੀਕਰਨ ਦੇ ਪ੍ਰਸਾਰ ਨਾਲ ਵਿਆਹ ਦੀ ਸੰਸਥਾ ਵਿੱਚ ਮਹੱਤਵਪੂਰਨ ਪਰਿਵਰਤਨ ਹੋਏ ।

ਪ੍ਰਸ਼ਨ 24.
ਪਰਿਵਾਰ ਦਾ ਅਰਥ ।
ਉੱਤਰ-
ਪਰਿਵਾਰ ਇੱਕ ਅਜਿਹੀ ਸੰਸਥਾ ਹੈ ਜਿਸ ਵਿੱਚ ਔਰਤ ਅਤੇ ਆਦਮੀ ਦਾ ਸਮਾਜ ਤੋਂ ਮਾਨਤਾ ਪ੍ਰਾਪਤ ਲਿੰਗ ਸੰਬੰਧ ਸਥਾਪਿਤ ਰਹਿੰਦਾ ਹੈ । ਪਰਿਵਾਰ ਵਿਅਕਤੀਆਂ ਦਾ ਉਹ ਸਮੂਹ ਹੈ ਜੋ ਇੱਕ ਵਿਸ਼ੇਸ਼ ਨਾਮ ਨਾਲ ਪਛਾਣਿਆ ਜਾਂਦਾ ਹੈ । ਜਿਸ ਵਿੱਚ ਪਤੀ ਪਤਨੀ ਦੇ ਸਥਾਈ ਲਿੰਗ ਸੰਬੰਧ ਹੁੰਦੇ ਹਨ, ਜਿਸ ਵਿੱਚ ਮੈਂਬਰਾਂ ਦੇ ਪਾਲਣ-ਪੋਸ਼ਣ ਦੀ ਪੂਰੀ ਵਿਵਸਥਾ ਹੁੰਦੀ ਹੈ, ਜਿਸਦੇ ਮੈਂਬਰਾਂ ਵਿੱਚ ਖੂਨ ਦੇ ਸੰਬੰਧ ਹੁੰਦੇ ਹਨ ਅਤੇ ਇਸ ਦੇ ਮੈਂਬਰ ਇੱਕ ਖ਼ਾਸ ਨਿਵਾਸ ਅਸਥਾਨ ਉੱਤੇ ਰਹਿੰਦੇ ਹਨ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 25.
ਪਰਿਵਾਰ ਦੀਆਂ ਵਿਸ਼ੇਸ਼ਤਾਵਾਂ ।
ਉੱਤਰ-

  1. ਪਰਿਵਾਰ ਸਰਵ-ਵਿਆਪਕ ਹੈ ।
  2. ਪਰਿਵਾਰ ਲਿੰਗ ਸੰਬੰਧਾਂ ਤੋਂ ਪੈਦਾ ਹੋਇਆ ਸਮੂਹ ਹੈ ।
  3. ਪਰਿਵਾਰ ਦਾ ਸਮਾਜਿਕ ਬਣਤਰ ਵਿੱਚ ਕੇਂਦਰੀ ਸਥਾਨ ਹੁੰਦਾ ਹੈ ।
  4. ਪਰਿਵਾਰ ਵਿੱਚ ਰਕਤ ਸੰਬੰਧਾਂ ਦਾ ਬੰਧਨ ਹੁੰਦਾ ਹੈ ।
  5. ਪਰਿਵਾਰ ਵਿੱਚ ਮੈਂਬਰਾਂ ਦੀ ਜ਼ਿੰਮੇਵਾਰੀ ਹੋਰ ਮੈਂਬਰ ਚੁੱਕਦੇ ਹਨ ।
  6. ਪਰਿਵਾਰ ਸਮਾਜਿਕ ਨਿਯੰਤਰਨ ਦਾ ਆਧਾਰ ਹੁੰਦਾ ਹੈ ।

ਪ੍ਰਸ਼ਨ 26.
ਪਰਿਵਾਰ ਅਤੇ ਸਮਾਜਿਕ ਨਿਯੰਤਰਨ ।
ਉੱਤਰ-
ਪਰਿਵਾਰ ਹੀ ਬੱਚੇ ਉੱਤੇ ਨਿਯੰਤਰਨ ਰੱਖਦਾ ਹੈ ਅਤੇ ਉਸ ਨੂੰ ਨਿਯੰਤਰਨ ਵਿੱਚ ਰਹਿਣਾ ਸਿਖਾਉਂਦਾ ਹੈ । ਪਰਿਵਾਰ ਉਸ ਉੱਤੇ ਇਸ ਤਰ੍ਹਾਂ ਨਿਯੰਤਰਨ ਰੱਖਦਾ ਹੈ ਕਿ ਉਸ ਵਿੱਚ ਗਲਤ ਆਦਤਾਂ ਨਾ ਪੈਦਾ ਹੋ ਸਕਣ । ਪਰਿਵਾਰ ਆਪਣੇ ਮੈਂਬਰਾਂ ਦੇ ਹਰ ਤਰ੍ਹਾਂ ਦੇ ਵਿਵਹਾਰ ਅਤੇ ਕਿਰਿਆਵਾਂ ਤੇ ਨਿਯੰਤਰਨ ਰੱਖਦਾ ਹੈ । ਇਸ ਨਾਲ ਬੱਚਾ ਅਨੁਸ਼ਾਸਨ ਵਿੱਚ ਰਹਿਣਾ ਸਿੱਖ ਜਾਂਦਾ ਹੈ । ਪਰਿਵਾਰ ਵਿੱਚ ਹੀ ਬੱਚਾ ਚੰਗੀਆਂ ਆਦਤਾਂ ਸਿੱਖਦਾ ਹੈ ਅਤੇ ਬੁਰੀਆਂ ਆਦਤਾਂ ਤੋਂ ਦੂਰ ਹੋ ਜਾਂਦਾ ਹੈ । ਇਸ ਤਰ੍ਹਾਂ ਪਰਿਵਾਰ ਬੱਚੇ ਉੱਪਰ ਨਿਗਰਾਨੀ ਰੱਖ ਕੇ ਇੱਕ ਤਰ੍ਹਾਂ ਨਾਲ ਸਮਾਜਿਕ ਨਿਯੰਤਰਨ ਰੱਖਦਾ ਹੈ ।

ਪ੍ਰਸ਼ਨ 27.
ਪਰਿਵਾਰ ਅਤੇ ਸਮਾਜੀਕਰਨ ।
ਉੱਤਰ-
ਪਰਿਵਾਰ ਮਾਤਾ-ਪਿਤਾ ਅਤੇ ਬੱਚਿਆਂ ਦੀ ਸਥਾਈ ਸੰਸਥਾ ਹੈ ਜਿਸਦਾ ਮੁੱਢਲਾ ਕੰਮ ਬੱਚਿਆਂ ਦਾ ਸਮਾਜੀਕਰਨ ਕਰਨਾ ਹੈ । ਪਰਿਵਾਰ ਵਿੱਚ ਬੱਚਾ ਹਮਦਰਦੀ, ਪਿਆਰ ਅਤੇ ਜ਼ਿੰਮੇਵਾਰੀ ਦੀ ਪਾਲਣਾ ਕਰਨੀ ਸਿੱਖਦਾ ਹੈ । ਪਰਿਵਾਰ ਵਿੱਚ ਹੀ ਉਹ ਛੋਟੇ, ਬਰਾਬਰ ਦੇ ਅਤੇ ਵੱਡਿਆਂ ਪ੍ਰਤੀ ਵਿਵਹਾਰ ਕਰਨਾ ਸਿੱਖਦਾ ਹੈ । ਪਰਿਵਾਰ ਵਿੱਚ ਉਸ ਦੀਆਂ ਆਦਤਾਂ, ਅਨੁਭਵਾਂ, ਕੰਮਾਂ, ਵਿਧੀਆਂ ਨਾਲ ਹੀ ਅੱਗੇ ਜਾ ਕੇ ਸਮਾਜ ਵਿੱਚ ਉਸ ਦਾ ਕੰਮ ਅਤੇ ਆਚਰਨ ਨਿਸ਼ਚਿਤ ਹੁੰਦਾ ਹੈ । ਪਰਿਵਾਰ ਵਿੱਚ ਹੀ ਉਹ ਸਮਾਜਿਕ ਰੀਤੀ-ਰਿਵਾਜਾਂ, ਰਸਮਾਂ, ਆਚਰਨ ਨਿਯਮਾਂ, ਸਮਾਜਿਕ ਬੰਧਨਾਂ ਦੀ ਪਾਲਣਾ ਆਦਿ ਸਿੱਖਦਾ ਹੈ ! ਇਸ ਤਰ੍ਹਾਂ ਪਰਿਵਾਰ ਸਮਾਜੀਕਰਨ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ ।

ਪ੍ਰਸ਼ਨ 28.
ਇਕਾਈ ਪਰਿਵਾਰ
ਉੱਤਰ-
ਇਕਾਈ ਪਰਿਵਾਰ ਉਹ ਪਰਿਵਾਰ ਹੈ ਜਿਸ ਵਿੱਚ ਪਤੀ-ਪਤਨੀ ਅਤੇ ਉਹਨਾਂ ਦੇ ਅਣ-ਵਿਆਹੇ ਬੱਚੇ ਰਹਿੰਦੇ ਹਨ । ਵਿਆਹ ਤੋਂ ਬਾਅਦ ਬੱਚੇ ਆਪਣਾ ਵੱਖਰਾ ਘਰ ਕਾਇਮ ਕਰ ਲੈਂਦੇ ਹਨ । ਇਹ ਸਭ ਤੋਂ ਛੋਟੇ ਪਰਿਵਾਰ ਹੁੰਦੇ ਹਨ । ਇਹ ਪਰਿਵਾਰ ਵਧੇਰੇ ਪ੍ਰਗਤੀਸ਼ੀਲ ਹੁੰਦੇ ਹਨ ਅਤੇ ਫੈਸਲੇ ਤਰਕ ਦੇ ਆਧਾਰ ਉੱਤੇ ਕੀਤੇ ਜਾਂਦੇ ਹਨ । ਇਸ ਵਿੱਚ ਪਤੀ-ਪਤਨੀ ਨੂੰ ਬਰਾਬਰ ਦਾ ਦਰਜਾ ਹਾਸਲ ਹੁੰਦਾ ਹੈ । ਅੱਜ-ਕਲ੍ਹ ਇਕਾਈ ਪਰਿਵਾਰ ਹੀ ਚਲਦਾ ਹੈ ।

ਪ੍ਰਸ਼ਨ 29.
ਇਕਾਈ ਪਰਿਵਾਰ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਕੇਂਦਰੀ ਪਰਿਵਾਰ ਜਾਂ ਇਕਾਈ ਪਰਿਵਾਰ ਆਕਾਰ ਵਿੱਚ ਛੋਟਾ ਹੁੰਦਾ ਹੈ ।
  2. ਇਕਾਈ ਪਰਿਵਾਰ ਵਿੱਚ ਸੰਬੰਧ ਸੀਮਿਤ ਹੁੰਦੇ ਹਨ ।
  3. ਇੱਥੇ ਸੱਤਾ ਸਾਂਝੀ ਹੁੰਦੀ ਹੈ ।
  4. ਪਰਿਵਾਰ ਦੇ ਹਰ ਮੈਂਬਰ ਨੂੰ ਮਹੱਤਤਾ ਮਿਲਦੀ ਹੈ ।

ਪ੍ਰਸ਼ਨ 30.
ਇਕਾਈ ਪਰਿਵਾਰ ਦੇ ਤਿੰਨ ਗੁਣ ।
ਉੱਤਰ-

  1. ਇਕਾਈ ਪਰਿਵਾਰਾਂ ਵਿੱਚ ਔਰਤਾਂ ਦੀ ਸਥਿਤੀ ਉੱਚੀ ਹੁੰਦੀ ਹੈ ।
  2. ਇਸ ਵਿੱਚ ਰਹਿਣ-ਸਹਿਣ ਦਾ ਦਰਜਾ ਉੱਚਾ ਹੁੰਦਾ ਹੈ ।
  3. ਵਿਅਕਤੀ ਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ ।
  4. ਵਿਅਕਤੀ ਦੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ ।
  5. ਮੈਂਬਰਾਂ ਵਿੱਚ ਸਹਿਯੋਗ ਦੀ ਭਾਵਨਾ ਹੁੰਦੀ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 31.
ਇਕਾਈ ਪਰਿਵਾਰ ਦੇ ਔਗੁਣ ।
ਉੱਤਰ-

  1. ਜੇਕਰ ਮਾਂ-ਬਾਪ ਵਿੱਚੋਂ ਕੋਈ ਬਿਮਾਰ ਹੋ ਜਾਵੇ ਤਾਂ ਘਰ ਦੇ ਕੰਮ ਵਿੱਚ ਰੁਕਾਵਟ ਆ ਜਾਂਦੀ ਹੈ ।
  2. ਇਸ ਵਿੱਚ ਬੇਰੁਜ਼ਗਾਰ ਵਿਅਕਤੀ ਦਾ ਗੁਜ਼ਾਰਾ ਮੁਸ਼ਕਿਲ ਹੁੰਦਾ ਹੈ ।
  3. ਪਤੀ ਦੀ ਮੌਤ ਤੋਂ ਬਾਅਦ ਜੇਕਰ ਔਰਤ ਪੜ੍ਹੀ-ਲਿਖੀ ਨਾ ਹੋਵੇ ਤਾਂ ਪਰਿਵਾਰ ਖ਼ਤਮ ਹੋ ਜਾਂਦਾ ਹੈ ।
  4. ਕਈ ਵਾਰ ਆਰਥਿਕ ਮੁਸ਼ਕਿਲਾਂ ਕਰਕੇ ਪਤੀ-ਪਤਨੀ ਵਿੱਚ ਲੜਾਈ-ਝਗੜੇ ਹੁੰਦੇ ਹਨ ।

ਪ੍ਰਸ਼ਨ 32.
ਸਾਂਝਾ (ਸੰਯੁਕਤ ਪਰਿਵਾਰ ।
ਉੱਤਰ-
ਸੰਯੁਕਤ ਪਰਿਵਾਰ ਇੱਕ ਮੁਖੀ ਵਲੋਂ ਸ਼ਾਸਿਤ ਅਨੇਕਾਂ ਪੀੜ੍ਹੀਆਂ ਦੇ ਖੂਨ ਸੰਬੰਧੀਆਂ ਦਾ ਇੱਕ ਅਜਿਹਾ ਸਮੂਹ ਹੈ ਜਿਨ੍ਹਾਂ ਦਾ ਨਿਵਾਸ, ਚੁੱਲ੍ਹਾ ਅਤੇ ਸੰਪੱਤੀ ਸਾਂਝੇ ਹੁੰਦੇ ਹਨ ਅਤੇ ਜਿਹੜੇ ਕਰਤੱਵ ਨਿਭਾਉਣ ਦੇ ਬੰਧਨ ਵਿੱਚ ਬੰਨੇ ਰਹਿੰਦੇ ਹਨ । ਸਾਂਝੇ ਪਰਿਵਾਰ ਦੀਆਂ ਵਿਸ਼ੇਸ਼ਤਾਵਾਂ ਹਨ-

  1. ਸਾਂਝਾ ਚੁੱਲ੍ਹਾ
  2. ਸਾਂਝਾ ਨਿਵਾਸ
  3. ਸਾਂਝੀ ਸੰਪੱਤੀ
  4. ਮੁਖੀ ਦਾ ਸ਼ਾਸਨ
  5. ਵੱਡਾ ਆਕਾਰ ।
    ਅੱਜ-ਕਲ੍ਹ ਇਸ ਤਰ੍ਹਾਂ ਦੇ ਪਰਿਵਾਰ ਦੀ ਥਾਂ ਕੇਂਦਰੀ ਪਰਿਵਾਰ ਹੋਂਦ ਵਿੱਚ ਆ ਰਹੇ ਹਨ ।

ਪ੍ਰਸ਼ਨ 33.
ਸਾਂਝੀ ਜਾਇਦਾਦ ।
ਉੱਤਰ-
ਸੰਯੁਕਤ ਪਰਿਵਾਰ ਵਿੱਚ ਜਾਇਦਾਦ ਉੱਤੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਸਾਂਝਾ ਅਧਿਕਾਰ ਹੁੰਦਾ ਹੈ । ਹਰੇਕ ਮੈਂਬਰ ਆਪਣੀ ਸਮਰੱਥਾ ਅਨੁਸਾਰ ਇਸ ਸੰਪੱਤੀ ਵਿੱਚ ਯੋਗਦਾਨ ਪਾਉਂਦਾ ਹੈ । ਜਿਸ ਵਿਅਕਤੀ ਨੂੰ ਜਿੰਨੀ ਜ਼ਰੂਰਤ ਹੁੰਦੀ ਹੈ ਉਹ ਉੱਨੀ ਸੰਪੱਤੀ ਖ਼ਰਚ ਕਰ ਲੈਂਦਾ ਹੈ । ਪਰਿਵਾਰ ਦਾ ਕਰਤਾ ਸਾਂਝੀ ਜਾਇਦਾਦ ਦੀ ਦੇਖਭਾਲ ਕਰਦਾ ਹੈ ।

ਪ੍ਰਸ਼ਨ 34.
ਸਾਂਝੀ ਰਸੋਈ ।
ਉੱਤਰ-
ਸੰਯੁਕਤ ਪਰਿਵਾਰ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਸਾਰੇ ਮੈਂਬਰ ਸਾਂਝੀ ਰਸੋਈ ਦੀ ਵਰਤੋਂ ਕਰਦੇ ਹਨ ਭਾਵ ਇਹ ਕਿ ਉਹਨਾਂ ਦਾ ਖਾਣਾ ਇੱਕ ਥਾਂ ਤੇ ਬਣਦਾ ਹੈ ਅਤੇ ਉਹ ਇਕੱਠੇ ਮਿਲ ਕੇ ਬੈਠ ਕੇ ਇਸ ਨੂੰ ਖਾਂਦੇ ਹਨ । ਅਜਿਹਾ ਕਰਦੇ ਸਮੇਂ ਉਹ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰਦੇ ਹਨ ਅਤੇ ਉਹਨਾਂ ਦਾ ਇਸ ਨਾਲ ਆਪਸੀ ਪਿਆਰ ਅਤੇ ਹਮਦਰਦੀ ਬਣੀ ਰਹਿੰਦੀ ਹੈ ।

ਪ੍ਰਸ਼ਨ 35.
ਸਾਂਝੇ ਪਰਿਵਾਰ ਵਿੱਚ ਕਰਤਾ ।
ਉੱਤਰ-
ਸਾਂਝੇ ਪਰਿਵਾਰ ਵਿੱਚ ਘਰ ਦੇ ਮੁਖੀ ਦੀ ਮੁੱਖ ਭੂਮਿਕਾ ਹੁੰਦੀ ਹੈ ਜਿਸ ਨੂੰ ਕਰਤਾ ਕਹਿੰਦੇ ਹਨ । ਪਰਿਵਾਰ ਦਾ ਸਭ ਤੋਂ ਵੱਡਾ ਮੈਂਬਰ ਪਰਿਵਾਰ ਦਾ ਮੁਖੀ ਜਾਂ ਕਰਤਾ ਹੁੰਦਾ ਹੈ । ਪਰਿਵਾਰ ਨਾਲ ਸੰਬੰਧਿਤ ਸਾਰੇ ਮਹੱਤਵਪੂਰਨ ਫੈਸਲੇ ਉਸ ਦੁਆਰਾ ਲਏ ਜਾਂਦੇ ਹਨ । ਉਹ ਪਰਿਵਾਰ ਦੀ ਸਾਂਝੀ ਸੰਪੱਤੀ ਦੀ ਦੇਖ-ਭਾਲ ਕਰਦਾ ਹੈ । ਪਰਿਵਾਰ ਦੇ ਸਾਰੇ ਮੈਂਬਰ ਉਸ ਦੀ ਆਗਿਆ ਦੀ ਪਾਲਣਾ ਕਰਦੇ ਹਨ । ਕਰਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਉਸ ਦੇ ਸਭ ਤੋਂ ਵੱਡੇ ਪੁੱਤਰ ਉੱਤੇ ਆ ਜਾਂਦੀ ਹੈ ਅਤੇ ਉਹ ਪਰਿਵਾਰ ਦਾ ਕਰਤਾ ਬਣ ਜਾਂਦਾ ਹੈ ।

ਪ੍ਰਸ਼ਨ 36.
ਸੰਯੁਕਤ ਪਰਿਵਾਰ ਦੇ ਗੁਣ ।
ਉੱਤਰ-

  1. ਸੰਯੁਕਤ ਪਰਿਵਾਰ ਸੰਸਕ੍ਰਿਤੀ ਅਤੇ ਸਮਾਜ ਦੀ ਸੁਰੱਖਿਆ ਕਰਦਾ ਹੈ ।
  2. ਸੰਯੁਕਤ ਪਰਿਵਾਰ ਬੱਚਿਆਂ ਦਾ ਪਾਲਣ-ਪੋਸ਼ਣ ਕਰਦਾ ਹੈ ।
  3. ਸੰਯੁਕਤ ਪਰਿਵਾਰ ਸਮਾਜਿਕ ਨਿਯੰਤਰਨ ਅਤੇ ਮਨੋਰੰਜਨ ਦਾ ਕੇਂਦਰ ਹੁੰਦਾ ਹੈ ।
  4. ਸੰਯੁਕਤ ਪਰਿਵਾਰ ਸੰਪੱਤੀ ਦੀ ਵੰਡ ਨੂੰ ਰੋਕਦਾ ਹੈ, ਉਤਪਾਦਨ ਵਿੱਚ ਵਾਧਾ ਅਤੇ ਖਰਚ ਵਿੱਚ ਕਮੀ ਕਰਦਾ ਹੈ ।
  5. ਬਜ਼ੁਰਗ, ਬਿਮਾਰ ਮੈਂਬਰਾਂ ਦੀ ਮਦਦ ਕਰਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 37.
ਸਾਂਝੇ ਪਰਿਵਾਰ ਦੇ ਔਗੁਣ ।
ਉੱਤਰ-

  1. ਸਾਂਝੇ ਪਰਿਵਾਰ ਵਿੱਚ ਵਿਅਕਤੀ ਦੇ ਵਿਅਕਤਿੱਤਵ ਦਾ ਸਹੀ ਵਿਕਾਸ ਨਹੀਂ ਹੋ ਪਾਉਂਦਾ।
  2. ਸਾਂਝੇ ਪਰਿਵਾਰ ਵਿੱਚ ਔਰਤਾਂ ਦਾ ਦਰਜਾ ਨੀਵਾਂ ਹੁੰਦਾ ਹੈ ।
  3. ਇੱਥੇ ਵਿਅਕਤੀਆਂ ਨੂੰ ਵਿਹਲੇ ਰਹਿਣ ਦੀ ਆਦਤ ਪੈ ਜਾਂਦੀ ਹੈ ।
  4. ਚਿੰਤਾ ਨਾ ਹੋਣ ਕਰਕੇ ਵਧੇਰੇ ਸੰਤਾਨ ਉਤਪੱਤੀ ਹੁੰਦੀ ਹੈ ।
  5. ਲੜਾਈ-ਝਗੜੇ ਬਹੁਤ ਹੁੰਦੇ ਹਨ |
  6. ਪਤੀ-ਪਤਨੀ ਨੂੰ ਇਕਾਂਤ ਪ੍ਰਾਪਤ ਨਹੀਂ ਹੁੰਦਾ ।

ਪ੍ਰਸ਼ਨ 38.
ਸਾਂਝੇ ਪਰਿਵਾਰਾਂ ਦੇ ਟੁੱਟਣ ਦੇ ਕਾਰਨ ਦੱਸੋ ।
ਉੱਤਰ-
ਸਾਂਝੇ ਪਰਿਵਾਰਾਂ ਦੇ ਟੁੱਟਣ ਦੇ ਕਈ ਕਾਰਨ ਹਨ ; ਜਿਵੇਂ-

  1. ਪੈਸੇ ਦੀ ਵੱਧਦੀ ਮਹੱਤਤਾ
  2. ਆਵਾਜਾਈ ਦੇ ਸਾਧਨਾਂ ਦਾ ਵਿਕਾਸ
  3. ਪੱਛਮੀ ਪ੍ਰਭਾਵ
  4. ਜਨਸੰਖਿਆ ਵਿੱਚ ਵਾਧਾ
  5. ਉਦਯੋਗੀਕਰਨ
  6. ਸੁਤੰਤਰਤਾ ਤੇ ਸਮਾਨਤਾ ਦੇ ਆਦਰਸ਼
  7. ਸਮਾਜਿਕ ਗਤੀਸ਼ੀਲਤਾ
  8. ਔਰਤਾਂ ਦੀ ਆਧੁਨਿਕ ਸਿੱਖਿਆ ।
  9. ਕਾਨੂੰਨੀ ਕਾਰਨ ।

ਪ੍ਰਸ਼ਨ 39.
ਪਿੱਤਰ ਮੁਖੀ ਪਰਿਵਾਰ ਕੀ ਹੈ ?
ਜਾਂ
ਪਿੱਤਰ ਸੱਤਾਤਮਕ ਪਰਿਵਾਰ ।
ਉੱਤਰ-
ਜਿਵੇਂ ਕਿ ਨਾਮ ਤੋਂ ਹੀ ਪਤਾ ਚਲਦਾ ਹੈ ਕਿ ਇਸ ਪ੍ਰਕਾਰ ਦੇ ਪਰਿਵਾਰ ਦੀ ਸੱਤਾ ਜਾਂ ਸ਼ਕਤੀ ਪੂਰੀ ਤਰ੍ਹਾਂ ਪਿਤਾ ਦੇ ਹੱਥ ਵਿੱਚ ਹੁੰਦੀ ਹੈ । ਪਰਿਵਾਰ ਦੇ ਸਾਰੇ ਕੰਮ ਪਿਤਾ ਦੇ ਹੱਥ ਵਿੱਚ ਹੁੰਦੇ ਹਨ । ਉਹ ਹੀ ਪਰਿਵਾਰ ਦਾ ਕਰਤਾ ਹੁੰਦਾ ਹੈ । ਪਰਿਵਾਰ ਦੇ ਸਾਰੇ ਛੋਟੇ ਵੱਡੇ ਫੈਸਲਿਆਂ ਵਿੱਚ ਵੀ ਪਿਤਾ ਦਾ ਕਿਹਾ ਮੰਨਿਆ ਜਾਂਦਾ ਹੈ । ਪਰਿਵਾਰ ਦੇ ਸਾਰੇ ਮੈਂਬਰਾਂ ਉੱਤੇ ਪਿਤਾ ਦਾ ਹੀ ਨਿਯੰਤਰਨ ਹੁੰਦਾ ਹੈ । ਇਸ ਤਰ੍ਹਾਂ ਦਾ ਪਰਿਵਾਰ ਪਿਤਾ ਦੇ ਨਾਮ ਨਾਲ ਚਲਦਾ ਹੈ । ਪਿਤਾ ਦੇ ਵੰਸ਼ ਦਾ ਨਾਮ ਪੁੱਤਰ ਨੂੰ ਮਿਲਦਾ ਹੈ ਅਤੇ ਪਿਤਾ ਦੇ ਵੰਸ਼ ਦਾ ਮਹੱਤਵ ਹੁੰਦਾ ਹੈ । ਅੱਜ-ਕੱਲ੍ਹ ਇਸ ਪ੍ਰਕਾਰ ਦੇ ਪਰਿਵਾਰ ਮਿਲਦੇ ਹਨ ।

ਪ੍ਰਸ਼ਨ 40.
ਮਾਤਰਵੰਸ਼ੀ ਪਰਿਵਾਰ ।
ਉੱਤਰ-
ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਕਿ ਪਰਿਵਾਰ ਵਿੱਚ ਸੱਤਾ ਜਾਂ ਸ਼ਕਤੀ ਮਾਤਾ ਦੇ ਹੱਥ ਵਿੱਚ ਹੁੰਦੀ ਹੈ । ਬੱਚਿਆਂ ਉੱਤੇ ਮਾਤਾ ਦੇ ਰਿਸ਼ਤੇਦਾਰਾਂ ਦਾ ਅਧਿਕਾਰ ਜ਼ਿਆਦਾ ਹੁੰਦਾ ਹੈ ਨਾ ਕਿ ਪਿਤਾ ਦੇ ਰਿਸ਼ਤੇਦਾਰਾਂ ਦਾ । ਇਸਤਰੀ ਹੀ ਮੁਲ ਪੂਰਵਜ ਮੰਨੀ ਜਾਂਦੀ ਹੈ । ਸੰਪੱਤੀ ਦਾ ਵਾਰਸ ਪੁੱਤਰ ਨਹੀਂ ਬਲਕਿ ਮਾਂ ਦਾ ਭਰਾ ਜਾਂ ਭਾਣਜਾ ਹੁੰਦਾ ਹੈ । ਪਰਿਵਾਰ ਮਾਂ ਦੇ ਨਾਮ ਤੇ ਚਲਦਾ ਹੈ । ਜਿਸਦਾ ਮਤਲਬ ਹੈ ਕਿ ਬੱਚੇ ਦੇ ਨਾਮ ਦੇ ਨਾਲ ਮਾਤਾ ਦੇ ਵੰਸ਼ ਦਾ ਨਾਮ ਲਗਦਾ ਹੈ । ਇਸ ਪ੍ਰਕਾਰ ਦੇ ਪਰਿਵਾਰ ਭਾਰਤ ਦੇ ਕੁੱਝ ਕਬੀਲਿਆਂ ਜਿਵੇਂ ਗਾਰੋ, ਖਾਸੀ ਆਦਿ ਵਿੱਚ ਮਿਲ ਜਾਂਦੇ ਹਨ ।

ਪ੍ਰਸ਼ਨ 41.
ਪਰਿਵਾਰ ਦੇ ਮੁੱਖ ਕੰਮ ਦੱਸੋ ।
ਉੱਤਰ-

  1. ਲਿੰਗ ਸੰਬੰਧਾਂ ਦੀ ਪੂਰਤੀ ਕਰਦਾ ਹੈ ।
  2. ਸੰਤਾਨ ਪੈਦਾ ਕਰਨਾ ।
  3. ਮੈਂਬਰਾਂ ਦੀ ਸੁਰੱਖਿਆ ਅਤੇ ਪਾਲਣ-ਪੋਸ਼ਣ ਕਰਦਾ ਹੈ ।
  4. ਸੰਪੱਤੀ ਦੀ ਦੇਖ-ਭਾਲ ਅਤੇ ਆਮਦਨ ਦਾ ਪ੍ਰਬੰਧ ਕਰਦਾ ਹੈ ।
  5. ਧਰਮ ਦੀ ਸਿੱਖਿਆ ਦਿੰਦਾ ਹੈ ।
  6. ਬੱਚੇ ਦਾ ਸਮਾਜੀਕਰਨ ਕਰਦਾ ਹੈ ।
  7. ਸੰਸਕ੍ਰਿਤੀ ਦਾ ਸੰਚਾਰ ਅਤੇ ਵਿਕਾਸ ਕਰਦਾ ਹੈ ।
  8. ਪਰਿਵਾਰ ਸਮਾਜਿਕ ਨਿਯੰਤਰਨ ਵਿੱਚ ਮੱਦਦ ਕਰਦਾ ਹੈ ।

ਪ੍ਰਸ਼ਨ 42.
ਪਰਿਵਾਰ ਦੇ ਕੰਮਾਂ ਵਿੱਚ ਪਰਿਵਰਤਨ ।
ਉੱਤਰ-

  1. ਪਰਿਵਾਰ ਵਧੇਰੇ ਪ੍ਰਗਤੀਸ਼ੀਲ ਹੋ ਰਹੇ ਹਨ ।
  2. ਧਾਰਮਿਕ ਫ਼ਰਜ਼ਾਂ ਦੀ ਪਾਲਣਾ ਦੀ ਭਾਵਨਾ ਘੱਟ ਰਹੀ ਹੈ ।
  3. ਪਰਿਵਾਰਿਕ ਕਿੱਤੇ ਦਾ ਮਹੱਤਵ ਕਾਫੀ ਘੱਟ ਗਿਆ ਹੈ ।
  4. ਔਰਤਾਂ ਕੰਮ ਕਰਨ ਬਾਹਰ ਜਾਂਦੀਆਂ ਹਨ ਇਸ ਲਈ ਉਹਨਾਂ ਦੇ ਕੰਮ ਬਦਲ ਰਹੇ ਹਨ ।
  5. ਸੰਯੁਕਤ ਪਰਿਵਾਰ ਘੱਟ ਰਹੇ ਹਨ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 43.
ਮਾਤਰ ਸਥਾਨੀ ਪਰਿਵਾਰ ।
ਉੱਤਰ-
ਇਸ ਪ੍ਰਕਾਰ ਦੇ ਪਰਿਵਾਰ ਪਿੱਤਰ ਸਥਾਨੀ ਪਰਿਵਾਰਾਂ ਤੋਂ ਉਲਟ ਹਨ ਜਿੱਥੇ ਲੜਕੀ ਪਿਤਾ ਦਾ ਘਰ ਛੱਡ ਕੇ ਪਤੀ ਦੇ ਘਰ ਜਾਂਦੀ ਹੈ । ਇਸ ਵਿੱਚ ਲੜਕੀ ਵਿਆਹ ਪਿੱਛੋਂ ਆਪਣੇ ਪਿਤਾ ਦਾ ਘਰ ਛੱਡ ਕੇ ਨਹੀਂ ਜਾਂਦੀ ਬਲਕਿ ਉੱਥੇ ਹੀ ਰਹਿੰਦੀ ਹੈ । ਇਸ ਵਿੱਚ ਪਤੀ ਆਪਣੇ ਪਿਤਾ ਦਾ ਘਰ ਛੱਡ ਕੇ ਪਤਨੀ ਦੇ ਘਰ ਆ ਕੇ ਰਹਿਣ ਲੱਗ ਜਾਂਦਾ ਹੈ । ਇਸ ਨੂੰ ਮਾਤਰ ਸਥਾਨੀ ਪਰਿਵਾਰ ਕਹਿੰਦੇ ਹਨ । ਗਾਰੋ, ਖਾਸੀ ਕਬੀਲਿਆਂ ਵਿੱਚ ਇਸ ਪ੍ਰਕਾਰ ਦੇ ਪਰਿਵਾਰ ਪਾਏ ਜਾਂਦੇ ਹਨ ।

ਪ੍ਰਸ਼ਨ 44.
ਪਤੀ ਸਥਾਨਕ ਪਰਿਵਾਰ ।
ਉੱਤਰ-
ਇਸ ਪ੍ਰਕਾਰ ਦੇ ਪਰਿਵਾਰ ਵਿੱਚ ਲੜਕੀ ਵਿਆਹ ਪਿੱਛੋਂ ਆਪਣੇ ਪਿਤਾ ਦਾ ਘਰ ਛੱਡ ਕੇ ਆਪਣੇ ਪਤੀ ਦੇ ਘਰ ਜਾ ਕੇ ਰਹਿਣ ਲੱਗ ਜਾਂਦੀ ਹੈ ਅਤੇ ਪਤੀ ਦੇ ਮਾਪਿਆਂ ਅਤੇ ਪਤੀ ਨਾਲ ਉੱਥੇ ਹੀ ਘਰ ਵਸਾਉਂਦੀ ਹੈ । ਇਸ ਪ੍ਰਕਾਰ ਦੇ ਪਰਿਵਾਰ ਆਮ ਤੌਰ ਤੇ ਹਰ ਸਮਾਜ ਵਿੱਚ ਮਿਲ ਜਾਂਦੇ ਹਨ ।

ਪ੍ਰਸ਼ਨ 45.
ਨਵ-ਸਥਾਨੀ ਪਰਿਵਾਰ ।
ਉੱਤਰ-
ਇਸ ਪ੍ਰਕਾਰ ਦੇ ਪਰਿਵਾਰ ਪਤੀ ਸਥਾਨਕ ਅਤੇ ਪਤਨੀ ਸਥਾਨਕ ਤੋਂ ਵੱਖ ਹਨ । ਇਸ ਵਿੱਚ ਪਤੀ-ਪਤਨੀ ਕੋਈ ਵੀ ਇੱਕ-ਦੂਜੇ ਦੇ ਪਿਤਾ ਦੇ ਘਰ ਜਾ ਕੇ ਨਹੀਂ ਰਹਿੰਦਾ ਬਲਕਿ ਉਹ ਕਿਸੇ ਹੋਰ ਥਾਂ ਉੱਤੇ ਜਾ ਕੇ ਨਵਾਂ ਘਰ ਵਸਾਉਂਦੇ ਹਨ ਤਾਂ ਇਸ ਲਈ ਇਸ ਨੂੰ ਨਵ-ਸਥਾਨੀ ਪਰਿਵਾਰ ਕਹਿੰਦੇ ਹਨ । ਅੱਜ-ਕਲ੍ਹ ਦੇ ਉਦਯੋਗਿਕ ਸਮਾਜਾਂ ਵਿੱਚ ਇਸ ਤਰ੍ਹਾਂ ਦੇ ਪਰਿਵਾਰ ਆਮ ਪਾਏ ਜਾਂਦੇ ਹਨ ।

ਪ੍ਰਸ਼ਨ 46.
ਪ੍ਰਤੀਬੰਧਤ ਬਹੁ-ਪਤਨੀ ਵਿਆਹ ।
ਉੱਤਰ-
ਇਸ ਪ੍ਰਕਾਰ ਦੇ ਵਿਆਹ ਵਿੱਚ ਪਤਨੀਆਂ ਦੀ ਗਿਣਤੀ ਸੀਮਿਤ ਕਰ ਦਿੱਤੀ ਜਾਂਦੀ ਹੈ । ਉਹ ਇੱਕ ਬੰਨੀ ਹੋਈ ਸੀਮਾ ਤੋਂ ਵੱਧ ਪਤਨੀਆਂ ਨਹੀਂ ਰੱਖ ਸਕਦਾ । ਮੁਸਲਮਾਨਾਂ ਵਿੱਚ ਪ੍ਰਤੀਬੰਧਤ ਬਹੁ-ਪਤਨੀ ਵਿਆਹ ਅੱਜ ਵੀ ਪ੍ਰਚੱਲਿਤ ਹੈ ਜਿਸਦੇ ਅਨੁਸਾਰ ਇੱਕ ਵਿਅਕਤੀ ਲਈ ਪਤਨੀਆਂ ਦੀ ਗਿਣਤੀ ‘ਚਾਰ’ ਤਕ ਨਿਸ਼ਚਿਤ ਕਰ ਦਿੱਤੀ ਗਈ ਹੈ ।

ਪ੍ਰਸ਼ਨ 47.
ਅਪ੍ਰਤੀਬੰਧਤ ਬਹੁ-ਪਤਨੀ ਵਿਆਹ ।
ਉੱਤਰ-
ਇਸ ਪ੍ਰਕਾਰ ਦੇ ਵਿਆਹ ਵਿੱਚ ਪਤਨੀਆਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਵਿਅਕਤੀ ਜਿੰਨੀਆਂ ਮਰਜ਼ੀ ਚਾਹੇ ਪਤਨੀਆਂ ਰੱਖ ਸਕਦਾ ਹੈ । ਭਾਰਤ ਵਿੱਚ ਪ੍ਰਾਚੀਨ ਸਮੇਂ ਵਿੱਚ ਇਸ ਪ੍ਰਕਾਰ ਦਾ ਵਿਆਹ ਪ੍ਰਚੱਲਿਤ ਸੀ ਜਦੋਂ ਰਾਜੇ ਬਗੈਰ ਗਿਣਤੀ ਦੇ ਪਤਨੀਆਂ ਅਤੇ ਰਾਣੀਆਂ ਰੱਖ ਸਕਦੇ ਸਨ ।

ਪ੍ਰਸ਼ਨ 48.
ਸਾਕੇਦਾਰੀ (Kinship) ਕੀ ਹੁੰਦੀ ਹੈ ?
ਜਾਂ
ਨਾਤੇਦਾਰੀ ।
ਉੱਤਰ-
ਚਾਰਲਸ ਵਿਨਿਕ ਦੇ ਅਨੁਸਾਰ, ਸਾਕਾਦਾਰੀ ਵਿਵਸਥਾ ਵਿੱਚ ਉਹ ਸੰਬੰਧ ਸ਼ਾਮਲ ਕੀਤੇ ਜਾਂਦੇ ਹਨ ਜੋ ਕਲਪਿਤ ਜਾਂ ਵਾਸਤਵਿਕ ਵੰਸ਼ ਪਰੰਪਰਾਗਤ ਬੰਧਨਾਂ ਉੱਤੇ ਆਧਾਰਿਤ ਅਤੇ ਸਮਾਜ ਦੁਆਰਾ ਪ੍ਰਭਾਵਿਤ ਹੁੰਦੇ ਹਨ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 49.
ਸਾਕਾਦਾਰੀ ਨੂੰ ਕਿੰਨੇ ਪ੍ਰਕਾਰਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਤਿੰਨ ਪ੍ਰਕਾਰਾਂ ਵਿੱਚ ।

  1. ਵਿਵਾਹਿਕ ਸਾਕਾਦਾਰੀ
  2. ਸਗੋਤਰ ਸਾਕਾਦਾਰੀ
  3. ਕਲਪਿਤ ਜਾਂ ਰਸਮੀ ਸਾਕਾਦਾਰੀ ।

ਪ੍ਰਸ਼ਨ 50.
ਸਗੋਤਰ ਸਾਕਾਦਾਰੀ ਕੀ ਹੁੰਦੀ ਹੈ ?
ਉੱਤਰ-
ਉਹ ਸਭ ਵਿਅਕਤੀ ਜਿਨ੍ਹਾਂ ਵਿੱਚ ਰਕਤ ਦਾ ਬੰਧਨ ਹੈ ਸਗੋਤਰ ਸਾਕਾਦਾਰੀ ਦਾ ਹਿੱਸਾ ਹੁੰਦੇ ਹਨ । ਰਕਤ ਦਾ ਸੰਬੰਧ ਚਾਹੇ ਵਾਸਤਵਿਕ ਹੋਵੇ ਜਾਂ ਕਲਪਿਤ ਤਾਂ ਹੀ ਇਸ ਆਧਾਰ ਉੱਤੇ ਸੰਬੰਧਿਤ ਵਿਅਕਤੀਆਂ ਨੂੰ ਸਾਕਾਦਾਰੀ ਵਿਵਸਥਾ ਵਿੱਚ ਸਥਾਨ ਪ੍ਰਾਪਤ ਹੈ, ਜੇਕਰ ਇਸ ਨੂੰ ਸਮਾਜਿਕ ਮਾਨਤਾ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 51.
ਵੰਸ਼ ਸਮੂਹ (Lineage) ਕੀ ਹੁੰਦਾ ਹੈ ?
ਜਾਂ
ਵੰਸ਼ਾਵਲੀ ।
ਉੱਤਰ-
ਵੰਸ਼ ਸਮੂਹ ਮਾਤਾ ਜਾਂ ਪਿਤਾ ਵਿਚੋਂ ਕਿਸੇ ਇੱਕ ਦੇ ਰਕਤ ਸੰਬੰਧੀਆਂ ਤੋਂ ਮਿਲ ਕੇ ਬਣਦਾ ਹੈ । ਇਨ੍ਹਾਂ ਸਾਰੇ ਸੰਬੰਧੀਆਂ ਦੇ ਕਿਸੇ ਇੱਕ ਔਰਤ ਜਾਂ ਆਦਮੀ ਨਾਲ ਅਸਲੀ ਵੰਸ਼ ਪਰੰਪਰਾਗਤ (Ties) ਹੁੰਦੇ ਹਨ । ਸਾਰੇ ਮੈਂਬਰ ਵਾਸਤਵਿਕ ਸਾਂਝੇ ਪੂਰਵਜ ਦੀ ਸੰਤਾਨ ਹੋਣ ਕਾਰਨ ਆਪਣੇ ਵੰਸ਼ ਸਮੂਹ ਵਿੱਚ ਵਿਆਹ ਨਹੀਂ ਕਰਵਾਉਂਦੇ । ਇਸ ਤਰ੍ਹਾਂ ਵੰਸ਼ ਸਮੂਹ ਉਨ੍ਹਾਂ ਖ਼ਨ ਦੇ ਸੰਬੰਧੀਆਂ ਦਾ ਸਮੂਹ ਹੁੰਦਾ ਹੈ ਜਿਹੜੇ ਸਾਂਝੇ ਪੁਰਵਜ਼ ਦੀ ਇੱਕ ਰੇਖਕੀ ਸੰਤਾਨ ਹੁੰਦੇ ਹਨ ਅਤੇ ਜਿਨ੍ਹਾਂ ਦੀ ਪਹਿਚਾਣ ਨੂੰ ਅਨੁਰੇਖਿਤ ਕੀਤਾ ਜਾਂਦਾ ਹੈ ।

ਪ੍ਰਸ਼ਨ 52.
ਗੋਤ ਕੀ ਹੁੰਦੀ ਹੈ ?
ਉੱਤਰ-
ਗੋਤ ਵੰਸ਼ ਸਮੂਹ ਦਾ ਹੀ ਵਿਸਤ੍ਰਿਤ ਰੂਪ ਹੈ ਜੋ ਕਿ ਮਾਤਾ ਜਾਂ ਪਿਤਾ ਦੇ ਕਿਸੇ ਵਿਚੋਂ ਇੱਕ ਤੋਂ ਅਨੁਰੇਖਿਤ ਰਕਤ ਸੰਬੰਧੀਆਂ ਤੋਂ ਮਿਲ ਕੇ ਬਣਦਾ ਹੈ । ਇਸ ਤਰ੍ਹਾਂ ਗੋਤ ਰਿਸ਼ਤੇਦਾਰਾਂ ਦਾ ਸਮੂਹ ਹੁੰਦਾ ਹੈ ਜਿਹੜੇ ਕਿਸੇ ਸਾਂਝੇ ਪੂਰਵਜ ਦੀ ਇੱਕ ਰੇਖਕੀ ਸੰਤਾਨ ਹੁੰਦੇ ਹਨ । ਪੂਰਵਜ ਆਮ ਤੌਰ ਉੱਤੇ ਕਲਪਿਤ ਹੀ ਹੁੰਦੇ ਹਨ ਕਿਉਂਕਿ ਉਨ੍ਹਾਂ ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ ਹੁੰਦਾ । ਇਹ ਬਾਹਰ ਵਿਆਹੀ ਸਮੂਹ ਹੁੰਦੇ ਹਨ ।

ਪ੍ਰਸ਼ਨ 53.
ਵਿਆਹਕ ਸਾਕੇਦਾਰੀ ।
ਉੱਤਰ-
ਵਿਆਹਕ ਸਾਕੇਦਾਰੀ ਪਤੀ ਪਤਨੀ ਦੇ ਯੌਨ ਸੰਬੰਧਾਂ ਉੱਤੇ ਆਧਾਰਿਤ ਹੁੰਦੀ ਹੈ । ਚਾਹੇ ਉਨ੍ਹਾਂ ਵਿੱਚ ਕੋਈ ਰਕਤ ਸੰਬੰਧ ਨਹੀਂ ਹੁੰਦਾ ਪਰ ਉਨ੍ਹਾਂ ਵਿੱਚ ਵਿਆਹ ਤੋਂ ਬਾਅਦ ਸੰਬੰਧ ਸਥਾਪਿਤ ਹੋ ਜਾਂਦੇ ਹਨ । ਵਿਆਹ ਤੋਂ ਬਾਅਦ ਆਦਮੀ ਨੂੰ ਪਤੀ ਦੇ ਨਾਲ-ਨਾਲ ਜਵਾਈ, ਫੁੱਫੜ, ਜੀਜਾ, ਸਾਂਢੂ ਆਦਿ ਦੇ ਰੁਤਬੇ ਹਾਸਲ ਹੁੰਦੇ ਹਨ । ਇਸੇ ਤਰ੍ਹਾਂ ਔਰਤ ਨੂੰ ਪਤੀ ਦੇ ਨਾਲ-ਨਾਲ ਨੂੰਹ, ਦਰਾਣੀ, ਜੇਠਾਣੀ, ਭਾਬੀ, ਚਾਚੀ, ਤਾਈ ਆਦਿ ਦਾ ਰੁਤਬਾ ਪ੍ਰਾਪਤ ਹੁੰਦਾ ਹੈ । ਇਸ ਤਰ੍ਹਾਂ ਦੇ ਸੰਬੰਧਾਂ ਨੂੰ ਵਿਆਹਕ ਸਾਕੇਦਾਰੀ ਦਾ ਨਾਮ ਦਿੱਤਾ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਵਿਆਹ ਦੀਆਂ ਵਿਸ਼ਸ਼ੇਤਾਵਾਂ ਦਾ ਵਰਣਨ ਕਰੋ ।
ਉੱਤਰ-
1. ਵਿਆਹ ਇਕ ਸਰਵਵਿਆਪਕ ਸੰਸਥਾ ਹੈ (Marriage is a Universal Institution) – ਵਿਆਹ ਦੀ ਸੰਸਥਾ ਇਕ ਸਰਵਵਿਆਪਕ ਸੰਸਥਾ ਹੈ । ਸਮਾਜ ਚਾਹੇ ਪ੍ਰਾਚੀਨ ਸੀ ਤੇ ਚਾਹੇ ਆਧੁਨਿਕ ਹੈ, ਵਿਆਹ ਦੀ ਸੰਸਥਾ ਹਰੇਕ ਸਮਾਜ ਵਿਚ ਮੌਜੂਦ ਸੀ, ਹੈ ਅਤੇ ਰਹੇਗੀ | ਅਸੀਂ ਕਿਸੇ ਵੀ ਪ੍ਰਕਾਰ ਦੇ ਸਮਾਜ ਦੀ ਕਲਪਨਾ ਵਿਆਹ ਦੀ ਸੰਸਥਾ ਦੇ ਬਿਨਾਂ ਨਹੀਂ ਕਰ ਸਕਦੇ ਹਾਂ । ਜੇਕਰ ਸਮਾਜ ਵਿਚ ਇਹ ਸੰਸਥਾ ਹੀ ਨਹੀਂ ਹੋਵੇਗੀ ਤਾਂ ਸਮਾਜ ਵਿਚ ਅਨੈਤਿਕਤਾ ਫੈਲ ਜਾਵੇਗੀ । ਇਸ ਤਰ੍ਹਾਂ ਇਹ ਸਾਰੇ ਪ੍ਰਕਾਰ ਦੇ ਸਮਾਜਾਂ ਵਿਚ ਮੌਜੂਦ ਹੈ ।

2. ਸਮਾਜਿਕ ਮਾਨਤਾ (Social Sanctions) – ਵਿਆਹ ਦੀ ਸੰਸਥਾ ਨਾਲ ਆਦਮੀ ਅਤੇ ਔਰਤ ਦੇ ਵਿਚ ਲੈਂਗਿਕ ਸੰਬੰਧਾਂ ਨੂੰ ਸਮਾਜਿਕ ਮਾਨਤਾ ਪ੍ਰਾਪਤ ਹੋ ਜਾਂਦੀ ਹੈ । ਜੇਕਰ ਲੈਂਗਿਕ ਸੰਬੰਧਾਂ ਨੂੰ ਵਿਆਹ ਤੋਂ ਬਾਹਰ ਸਥਾਪਿਤ ਕੀਤਾ ਜਾਵੇ ਤਾਂ ਉਨ੍ਹਾਂ ਨੂੰ ਗੈਰ-ਕਾਨੂੰਨੀ ਜਾਂ ਨਜਾਇਜ਼ ਸੰਬੰਧ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਸੰਬੰਧਾਂ ਤੋਂ ਪੈਦਾ ਹੋਣ ਵਾਲੇ ਬੱਚਿਆਂ ਨੂੰ ਵੀ ਨਜਾਇਜ ਕਿਹਾ ਜਾਂਦਾ ਹੈ । ਇਸ ਤਰ੍ਹਾਂ ਵਿਆਹ ਨਾਲ ਹਰੇਕ ਪ੍ਰਕਾਰ ਦੇ ਸੰਬੰਧਾਂ ਨੂੰ ਸਮਾਜਿਕ ਮਾਨਤਾ ਪ੍ਰਾਪਤ ਹੋ ਜਾਂਦੀ ਹੈ ।

3. ਸੰਬੰਧਾਂ ਨੂੰ ਸੀਮਿਤ ਅਤੇ ਨਿਯੰਤਰਿਤ ਕਰਨਾ (To limit and control the relations) – ਵਿਆਹ ਦੀ ਸੰਸਥਾ ਨਾਲ ਸੰਬੰਧਾਂ ਨੂੰ ਸੀਮਿਤ ਕਰ ਦਿੱਤਾ ਜਾਂਦਾ ਹੈ । ਇਸਦਾ ਅਰਥ ਇਹ ਹੈ ਕਿ ਇਸ ਨਾਲ ਵਿਅਕਤੀ ਨੂੰ ਪਤਾ ਚਲ ਜਾਂਦਾ ਹੈ ਕਿ ਉਸਨੇ ਕਿਸਦੇ ਨਾਲ ਲੈਂਗਿਕ ਸੰਬੰਧ ਰੱਖਣੇ ਹਨ ਤੇ ਕਿਸਦੇ ਨਾਲ ਨਹੀਂ ਰੱਖਣੇ ਹਨ । ਇਸਦੇ ਨਾਲ ਹੀ ਇਸ ਸੰਸਥਾ ਦੀ ਮਦਦ ਨਾਲ ਵਿਅਕਤੀ ਨਿਯੰਤਰਣ ਵਿਚ ਆ ਜਾਂਦਾ ਹੈ ਕਿ ਉਸਨੇ ਸਿਰਫ ਆਪਣੀ ਪਤਨੀ ਨਾਲ ਹੀ ਸੰਬੰਧ ਰੱਖਣਾ ਹੈ ।

4. ਸਮਾਜਿਕ ਸਥਿਤੀ ਪ੍ਰਾਪਤ ਹੋਣਾ (Achievement of Social Status) – ਵਿਆਹ ਦੀ ਸੰਸਥਾ ਨਾਲ ਮਰਦ ਅਤੇ ਔਰਤ ਨੂੰ ਸਮਾਜਿਕ ਸਥਿਤੀ ਪ੍ਰਾਪਤ ਹੋ ਜਾਂਦੀ ਹੈ । ਵਿਆਹ ਦੇ ਬਾਅਦ ਹੀ ਆਦਮੀ ਨੂੰ ਪਤੀ, ਜਵਾਈ, ਜੀਜਾ ਆਦਿ ਦੀ ਸਥਿਤੀ ਪ੍ਰਾਪਤ ਹੋ ਜਾਂਦੀ ਹੈ ਅਤੇ ਔਰਤ ਨੂੰ ਪਤਨੀ, ਨੂੰਹ, ਭਾਭੀ ਆਦਿ ਦੀ ਸਥਿਤੀ ਪ੍ਰਾਪਤ ਹੋ ਜਾਂਦੀ ਹੈ । ਜਦੋਂ ਉਨ੍ਹਾਂ ਦੇ ਬੱਚਾ ਪੈਦਾ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਮਾਤਾ ਪਿਤਾ ਦੀ ਸਥਿਤੀ ਪ੍ਰਾਪਤ ਹੋ ਜਾਂਦੀ ਹੈ । ਇਸ ਤਰ੍ਹਾਂ ਉਨ੍ਹਾਂ ਦਾ ਪਰਿਵਾਰ ਸਥਾਪਿਤ ਹੋ ਕੇ ਪੂਰਾ ਹੋ ਜਾਂਦਾ ਹੈ । ਇਸ ਤਰ੍ਹਾਂ ਵਿਅਕਤੀ ਨੂੰ ਇਸ ਦੀ ਮੱਦਦ ਨਾਲ ਸਮਾਜਿਕ ਸਥਿਤੀ ਪ੍ਰਾਪਤ ਹੋ ਜਾਂਦੀ ਹੈ ।

5. ਵੱਖ-ਵੱਖ ਸਮਾਜਾਂ ਵਿਚ ਵੱਖ-ਵੱਖ ਪ੍ਰਕਾਰ (Different types in different Societies) – ਹਰੇਕ ਸਮਾਜ ਵਿਚ ਵਿਆਹ ਦੀ ਸੰਸਥਾ ਦੇ ਵੱਖ-ਵੱਖ ਪ੍ਰਕਾਰ ਹੁੰਦੇ ਹਨ । ਇਸ ਦਾ ਕਾਰਨ ਇਹ ਹੁੰਦਾ ਹੈ ਕਿ ਹਰੇਕ ਸਮਾਜ ਦੀ ਆਪਣੀ ਹੀ ਵੱਖ ਸੰਸਕ੍ਰਿਤੀ ਹੁੰਦੀ ਹੈ । ਹਰੇਕ ਸੰਸਕ੍ਰਿਤੀ ਨੇ ਆਪਣੀ ਸੁਰੱਖਿਆ ਦੇ ਲਈ ਕਈ ਸੰਸਥਾਵਾਂ ਦਾ ਨਿਰਮਾਣ ਕੀਤਾ ਹੁੰਦਾ ਹੈ ਅਤੇ ਹਰੇਕ ਸੰਸਕ੍ਰਿਤੀ ਨੇ ਆਪਣੇ ਸਮਾਜ ਦੇ ਅਨੁਸਾਰ ਹੀ ਸੰਸਥਾਵਾਂ ਦੇ ਵੱਖ-ਵੱਖ ਰੂਪ ਨਿਰਧਾਰਿਤ ਕੀਤੇ ਹੁੰਦੇ ਹਨ । ਇਸ ਲਈ ਵੱਖ-ਵੱਖ ਸਮਾਜਾਂ ਵਿਚ ਵਿਆਹ ਦੇ ਵੱਖ-ਵੱਖ ਪ੍ਰਕਾਰ ਹੁੰਦੇ ਹਨ । ਉਦਾਹਰਨ ਦੇ ਤੌਰ ਉੱਤੇ ਹਿੰਦੂਆਂ ਵਿਚ ਇਕ ਵਿਆਹ ਦੀ ਪ੍ਰਥਾ ਪ੍ਰਚਲਿਤ ਹੈ ਪਰ ਮੁਸਲਮਾਨਵਾਂ ਵਿਚ ਬਹੁ-ਵਿਆਹ ਦੀ ਪ੍ਰਥਾ ਪ੍ਰਚਲਿਤ ਹੈ । ਇਸਦੇ ਨਾਲ ਹੀ ਕਬਾਇਲੀ ਲੋਕਾਂ ਵਿਚ ਵੱਖ-ਵੱਖ ਪ੍ਰਕਾਰ ਦੇ ਹੀ ਵਿਆਹ ਪ੍ਰਚਲਿਤ ਹੁੰਦੀ ਹਨ ।

6. ਧਾਰਮਿਕ ਰੀਤੀ-ਰਿਵਾਜਾਂ ਦੀ ਸੁਰੱਖਿਆ (Security of religious customs) – ਚਾਹੇ ਅੱਜ-ਕੱਲ੍ਹ ਦੇ ਸਮੇਂ ਵਿਚ ਕੋਰਟ ਮੈਰਿਜ (Court marriage) ਪ੍ਰਚਲਿਤ ਹੋ ਚੁੱਕੀ ਹੈ ਪਰ ਫਿਰ ਵੀ ਵਿਆਹ ਦੀ ਸੰਸਥਾ ਧਾਰਮਿਕ ਰੀਤੀ-ਰਿਵਾਜਾਂ ਦੀ ਸੁਰੱਖਿਆ ਕਰਦੀ ਹੈ । ਕਿਸੇ ਵੀ ਧਰਮ ਵਿਚ ਵਿਆਹ ਦੇ ਸਮੇਂ ਬਹੁਤ ਸਾਰੇ ਰੀਤੀ-ਰਿਵਾਜ਼ਾਂ ਦੀ ਪਾਲਨਾ ਕੀਤੀ ਜਾਂਦੀ ਹੈ । ਇਨ੍ਹਾਂ ਦੇ ਬਿਨਾਂ ਵਿਆਹ ਪੁਰਾ ਨਹੀਂ ਸਮਝਿਆ ਜਾਂਦਾ ਹੈ । ਉਦਾਹਰਨ ਦੇ ਤੌਰ ਉੱਤੇ ਹਿੰਦੂਆਂ ਵਿਚ ਅੱਗ ਦੇ ਦੁਆਲੇ ਸੱਤ ਫੇਰੇ ਲੈਣਾ । ਇਸ ਤਰ੍ਹਾਂ ਸੰਸਥਾ ਨਾਲ ਗੰਭੀਰ ਧਾਰਮਿਕ ਰੀਤੀ-ਰਿਵਾਜ ਸੁਰੱਖਿਅਤ ਰਹਿੰਦੇ ਹਨ ।

7. ਸਮਾਜਿਕ ਸਮਝੌਤਾ (Social Contract) – ਪ੍ਰਾਚੀਨ ਸਮੇਂ ਵਿਚ ਵਿਆਹ ਨੂੰ ਧਾਰਮਿਕ ਸੰਸਕਾਰ ਸਮਝਿਆ ਜਾਂਦਾ ਸੀ ਕਿਉਂਕਿ ਇਸ ਨੂੰ ਧਾਰਮਿਕ ਰੀਤਾਂ ਦੇ ਨਾਲ ਕੀਤਾ ਜਾਂਦਾ ਸੀ ਅਤੇ ਧਰਮ ਦੇ ਅਨੁਸਾਰ ਇਸ ਨੂੰ ਜ਼ਰੂਰੀ ਸਮਝਿਆ ਜਾਂਦੀ ਸੀ । ਪਰ ਅੱਜ-ਕਲ੍ਹ ਦੇ ਸਮੇਂ ਵਿਚ ਇਸ ਨੂੰ ਧਾਰਮਿਕ ਸੰਸਕਾਰ ਨਹੀਂ ਬਲਕਿ ਇਕ ਸਮਝੌਤਾ ਸਮਝਿਆ ਜਾਂਦਾ ਹੈ ਕਿਉਂਕਿ ਇਸ ਨੂੰ ਕਦੇ ਵੀ ਤੋੜਿਆ ਜਾ ਸਕਦਾ ਹੈ । ਜੇਕਰ ਪਤਨੀ ਨਾਲ ਵਿਚਾਰ ਮਿਲ ਜਾਣ ਤਾਂ ਠੀਕ ਹੈ ਨਹੀਂ ਤਾਂ ਇਸ ਨੂੰ ਕਦੇ ਵੀ ਤੋੜਿਆ ਜਾ ਸਕਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 2.
ਇਕ ਵਿਆਹ ਦਾ ਕੀ ਅਰਥ ਹੈ ? ਇਸਦੇ ਕਾਰਨਾਂ, ਲਾਭਾਂ ਅਤੇ ਹਾਨੀਆਂ ਦਾ ਵਰਣਨ ਕਰੋ ।
ਉੱਤਰ-
ਸਾਡੇ ਸਮਾਜ ਵਿੱਚ ਅਤੇ ਹੋਰ ਬਹੁਤ ਸਾਰੇ ਸਮਾਜਾਂ ਵਿੱਚ ਸਭ ਤੋਂ ਜ਼ਿਆਦਾ ਪ੍ਰਚੱਲਿਤ ਵਿਆਹ ਦੀ ਕਿਸਮ ਹੈ ਇੱਕ ਵਿਆਹ । ਜਦੋਂ ਇੱਕ ਔਰਤ ਨਾਲ ਇੱਕ ਹੀ ਆਦਮੀ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਇੱਕ ਵਿਆਹ ਕਹਿੰਦੇ ਹਨ । ਜਦੋਂ ਤਕ ਆਦਮੀ ਜਾਂ ਔਰਤ ਜਿਉਂਦੇ ਹਨ ਉਸ ਸਮੇਂ ਤਕ ਉਹ ਦੂਜਾ ਵਿਆਹ ਨਹੀਂ ਕਰਵਾ ਸਕਦੇ । ਤਲਾਕ ਜਾਂ ਮੌਤ ਦੀ ਸੂਰਤ ਵਿੱਚ ਹੀ ਉਹ ਦੂਜਾ ਵਿਆਹ ਕਰਵਾ ਸਕਦੇ ਹਨ । ਹੈਮਿਲਟਨ ਦੇ ਅਨੁਸਾਰ, “ਇੱਕ ਵਿਆਹ, ਵਿਆਹ ਦੀ ਉਹ ਕਿਸਮ ਹੈ ਜਿਸ ਵਿੱਚ ਕੋਈ ਵੀ ਆਦਮੀ ਇੱਕ ਤੋਂ ਜ਼ਿਆਦਾ ਔਰਤਾਂ ਨਾਲ ਇੱਕ ਹੀ ਸਮੇਂ ਵਿਆਹ ਸੰਬੰਧ ਸਥਾਪਿਤ ਨਹੀਂ ਕਰ ਸਕਦਾ ।” ਇਸ ਪਰਿਭਾਸ਼ਾ ਅਨੁਸਾਰ ਵੀ ਇੱਕ ਆਦਮੀ ਇੱਕ ਔਰਤ ਨਾਲ ਅਤੇ ਇੱਕ ਔਰਤ ਇੱਕ ਸਮੇਂ ਇੱਕ ਆਦਮੀ ਨਾਲ ਵਿਆਹ ਕਰਵਾ ਸਕਦੀ ਹੈ ।

ਅੱਜ-ਕਲ੍ਹ ਦੇ ਆਧੁਨਿਕ ਅਤੇ ਜਟਿਲ ਸਮਾਜਾਂ ਵਿੱਚ ਇੱਕ ਵਿਆਹ ਦੀ ਕਿਸਮ ਪਾਈ ਜਾਂਦੀ ਹੈ । ਚਾਹੇ ਪੁਰਾਣੇ ਸਮੇਂ ਵਿੱਚ ਵੀ ਅਤੇ ਅੱਜ ਵੀ ਕੁੱਝ ਕਬੀਲਿਆਂ ਵਿੱਚ ਬਹੁ ਵਿਆਹ ਦੀ ਪ੍ਰਥਾ ਚਲਦੀ ਰਹੀ ਹੈ ਪਰ ਇੱਕ ਵਿਆਹ ਦੀ ਪ੍ਰਥਾ ਹਰ ਸਮਾਜ ਵਿੱਚ ਪਾਈ ਜਾਂਦੀ ਰਹੀ ਹੈ । ਭਾਰਤ ਵਿੱਚ ਸਰਕਾਰ ਨੇ ਵੀ ਬਹੁ-ਵਿਆਹ ਖ਼ਤਮ ਕਰ ਦਿੱਤਾ ਹੈ । 1955 ਦੇ ਹਿੰਦੂ ਮੈਰਿਜ ਐਕਟ ਦੇ ਰਾਹੀਂ ਭਾਰਤ ਸਰਕਾਰ ਨੇ ਇਸ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਇੱਕ ਵਿਆਹ ਦੀ ਪ੍ਰਵਾਨਗੀ ਦਿੱਤੀ ਹੈ । ਆਪਣੇ ਜੀਵਨ ਸਾਥੀ ਦੇ ਮੌਜੂਦ ਹੁੰਦੇ ਹੋਏ, ਜੇਕਰ ਤਲਾਕ ਨਹੀਂ ਹੋਇਆ ਹੈ, ਕੋਈ ਵੀ ਦੂਜਾ ਵਿਆਹ ਨਹੀਂ ਕਰਵਾ ਸਕਦਾ । ਜੇਕਰ ਉਹ ਕਰਦਾ ਹੈ ਤਾਂ ਉਹ ਗੈਰ-ਕਾਨੂੰਨੀ ਸਮਝਿਆ ਜਾਂਦਾ ਹੈ ।

ਪਿਡੀਗੰਟਨ (Piddington) ਦੇ ਅਨੁਸਾਰ, “ਇਕ ਵਿਆਹ, ਵਿਆਹ ਦਾ ਉਹ ਸਰੂਪ ਹੈ ਜਿਸਦੇ ਦੁਆਰਾ ਕੋਈ ਵੀ ਵਿਅਕਤੀ ਇਕ ਤੋਂ ਵੱਧ ਔਰਤਾਂ ਨਾਲ ਇਕ ਹੀ ਸਮੇਂ ਵਿਚ ਵਿਆਹਕ ਸੰਬੰਧ ਸਥਾਪਿਤ ਨਹੀਂ ਕਰ ਸਕਦਾ ਹੈ ।’’

ਮੈਲਿਨੈਵਸਕੀ (Malinowski) ਦੇ ਅਨੁਸਾਰ, “ਇਕ ਵਿਆਹ ਹੀ ਵਿਆਹ ਦਾ ਅਸਲੀ ਪ੍ਰਕਾਰ ਹੈ, ਜੋ ਪਾਇਆ ਜਾ ਰਿਹਾ ਹੈ ਅਤੇ ਪਾਇਆ ਜਾਂਦਾ ਰਹੇਗਾ ।”

ਇਸ ਤਰ੍ਹਾਂ ਇਨ੍ਹਾਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਵਿਅਕਤੀ ਇਕ ਸਮੇਂ ਵਿਚ ਇਕ ਹੀ ਔਰਤ ਦੇ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸਨੂੰ ਇਕ ਵਿਆਹ ਦਾ ਨਾਮ ਦਿੱਤਾ ਜਾਂਦਾ ਹੈ । ਕਾਨੂੰਨਨ ਕਿਸੇ ਵੀ ਵਿਅਕਤੀ ਨੂੰ ਇਕ ਹੀ ਸਮੇਂ ਵਿਚ ਇਕ ਤੋਂ ਵੱਧ ਪਤਨੀਆਂ ਰੱਖਣ ਦੀ ਆਗਿਆ ਨਹੀਂ ਹੈ । ਜੇਕਰ ਉਹ ਇਕ ਤੋਂ ਵੱਧ ਵਿਆਹ ਕਰਦਾ ਹੈ ਤਾਂ ਉਹ ਗੈਰ ਕਾਨੂੰਨੀ ਹੈ ਅਤੇ ਉਸਨੂੰ ਰਾਜ ਦੇ ਕਾਨੂੰਨ ਦੇ ਅਨੁਸਾਰ ਵੰਡ ਦਿੱਤਾ ਜਾਵੇਗਾ । ਚਾਹੇ ਮੁਸਲਮਾਨਾਂ ਵਿਚ ਇਕ ਵਿਆਹ ਦੇ ਸੰਕਲਪ ਨੂੰ ਵੱਧ ਮਹੱਤਵ ਪ੍ਰਾਪਤ ਨਹੀਂ ਹੈ ਅਤੇ ਉਨ੍ਹਾਂ ਨੇ ਇਕ ਵਿਆਹ ਨੂੰ ਅਸਥਾਈ ਕਰਾਰ ਦਿੱਤਾ ਹੈ । ਉਨ੍ਹਾਂ ਵਿਚ ਬਾਲ ਵਿਆਹ ਦੀ ਪ੍ਰਥਾ ਪ੍ਰਚਲਿਤ ਹੈ । ਮੁਸਲਮਾਨਾਂ ਵਿਚ ਚਾਰ ਵਿਆਹ ਤਕ ਕਰਵਾ ਸਕਦੇ ਹਨ ਪਰ ਉਨ੍ਹਾਂ ਨੂੰ ਛੱਡ ਕੇ ਬਾਕੀ ਸਾਰੇ ਲੋਕ ਸਿਰਫ ਇਕ ਹੀ ਵਿਆਹ ਕਰਵਾ ਸਕਦੇ ਹਨ ।

ਇਕ ਵਿਆਹ ਦੇ ਕਾਰਨ (Causes of Monogamy)

1. ਆਦਮੀਆਂ ਅਤੇ ਔਰਤਾਂ ਦੀ ਸਮਾਨ ਗਿਣਤੀ (Same Population of males and females) – ਜੇਕਰ ਅਸੀਂ ਜਨਸੰਖਿਆ ਦੇ ਅਨੁਸਾਰ ਵੇਖੀਏ ਤਾਂ ਮਰਦਾਂ ਅਤੇ ਔਰਤਾਂ ਦੀ ਜਨਸੰਖਿਆ ਬਰਾਬਰ ਮੰਨੀ ਜਾਂਦੀ ਹੈ । ਇਸ ਤਰ੍ਹਾਂ ਇਸ ਦੇ ਅਨੁਸਾਰ ਇੱਕ ਵਿਆਹ ਜ਼ਰੂਰੀ ਹੈ । ਜੇਕਰ ਇੱਕ ਵਿਆਹ ਦੀ ਥਾਂ ਬਹੁ-ਵਿਆਹ ਹੋ ਜਾਵੇ ਤਾਂ ਕੁਝ ਲੋਕਾਂ ਦੇ ਬਹੁ-ਵਿਆਹ ਹੋ ਜਾਣਗੇ ਅਤੇ ਕੁੱਝ ਲੋਕ ਕੁਆਰੇ ਹੀ ਰਹਿ ਜਾਣਗੇ । ਇਸ ਤਰ੍ਹਾਂ ਅਨੁਪਾਤ ਦੇ ਬਰਾਬਰ ਹੋਣ ਕਰਕੇ ਇੱਕ ਵਿਆਹ ਦੀ ਲੋੜ ਪੈਂਦੀ ਹੈ ।

2. ਏਕਾਧਿਕਾਰ ਅਤੇ ਈਰਖਾ (Monopoly and Jealousy) – ਮੁੱਢਲੇ ਸਮਾਜਾਂ ਵਿੱਚ ਇੱਕ ਵਿਆਹ ਪ੍ਰਚੱਲਿਤ ਸੀ ਕਿਉਂਕਿ ਆਦਮੀ ਔਰਤ ਉੱਤੇ ਸੰਪੱਤੀ ਵਾਂਗ ਪੂਰਨ ਅਧਿਕਾਰ ਰੱਖਣਾ ਚਾਹੁੰਦਾ ਸੀ । ਆਦਮੀ ਔਰਤ ਤੋਂ ਜ਼ਿਆਦਾ ਤਾਕਤਵਰ ਹੁੰਦਾ ਹੈ ਅਤੇ ਉਹ ਔਰਤ ਉੱਤੇ ਆਪਣਾ ਰੋਆਬ ਜਮਾਉਂਦਾ ਹੈ ਅਤੇ ਈਰਖਾ ਕਰਕੇ ਵੀ ਉਹ ਆਪਣੀ ਔਰਤ ਨੂੰ ਦੂਜੇ ਆਦਮੀ ਕੋਲ ਜਾਣ ਨਹੀਂ ਦਿੰਦਾ । ਸ਼ਕਤੀਸ਼ਾਲੀ ਹੋਣ ਕਰਕੇ ਵਿਅਕਤੀ ਔਰਤ ਉੱਤੇ ਆਪਣਾ ਅਧਿਕਾਰ ਜਮਾਉਣ ਵਿੱਚ ਸਫਲ ਹੋਇਆ ਅਤੇ ਹੌਲੀ-ਹੌਲੀ ਸਮੇਂ ਦੇ ਬੀਤਣ ਨਾਲ ਇਸ ਨੂੰ ਸਮਾਜ ਦੀ ਪ੍ਰਵਾਨਗੀ ਪ੍ਰਾਪਤ ਹੋ ਗਈ ।

3. ਆਰਥਿਕ ਸਹਿਯੋਗ (Economic Cooperation) – ਪੁਰਾਣੇ ਜ਼ਮਾਨੇ ਵਿੱਚ ਕਬੀਲੇ ਹੁੰਦੇ ਸਨ ਅਤੇ ਉਨ੍ਹਾਂ ਕਬੀਲਿਆਂ ਵਿੱਚ ਇਹ ਰਿਵਾਜ ਪ੍ਰਚਲਿਤ ਸੀ ਕਿ ਵਿਅਕਤੀ ਨੂੰ ਲੜਕੀ ਦੇ ਪਿਤਾ ਨੂੰ ਕੰਨਿਆ ਮੁੱਲ ਦੇਣਾ ਪਵੇਗਾ ਜੋ ਕਿ ਬਹੁਤ ਜ਼ਿਆਦਾ ਹੁੰਦਾ ਸੀ । ਇਸ ਮੁੱਲ ਦੇ ਜ਼ਿਆਦਾ ਹੋਣ ਕਰਕੇ ਇੱਕ ਵਿਆਹ ਪ੍ਰਚਲਿਤ ਹੋਇਆ ਹੋਵੇਗਾ । ਇਸ ਦੇ ਨਾਲ-ਨਾਲ ਆਦਮੀ ਅਤੇ ਔਰਤ ਦੇ ਸਹਿਯੋਗ ਨਾਲ ਹੀ ਜੀਵਨ ਚਲਦਾ ਹੈ ਚਾਹੇ ਉਹ ਕਿਸੇ ਪ੍ਰਕਾਰ ਦਾ ਸਹਿਯੋਗ ਹੀ ਕਿਉਂ ਨਾ ਹੋਵੇ | ਸਹਿਯੋਗ ਖ਼ਾਸ ਤੌਰ ‘ਤੇ ਆਰਥਿਕ ਵੇਖਿਆ ਜਾਂਦਾ ਹੈ । ਜੇਕਰ ਦੋ ਵਿਆਹ ਹੋਣਗੇ ਤਾਂ ਆਪਣੀ ਕਮਾਈ ਦੋ ਭਾਗਾਂ ਵਿੱਚ ਵੰਡਣੀ ਪਵੇਗੀ ਜਿਸ ਕਰਕੇ ਵਿਅਕਤੀ ਆਪ ਮੁਸ਼ਕਿਲ ਵਿੱਚ ਫਸ ਜਾਵੇਗਾ । ਇਸ ਤਰ੍ਹਾਂ ਆਰਥਿਕਤਾ ਵੀ ਇੱਕ ਵਿਆਹ ਦਾ ਕਾਰਨ ਬਣੀ ।

4. ਸਮਾਜਿਕ ਪ੍ਰਗਤੀ (Social Progress) – ਅੱਜ-ਕੱਲ੍ਹ ਦੇ ਸਮੇਂ ਵਿਚ ਸਾਰੇ ਸਮਾਜਾਂ ਵਿਚ ਇਕ ਵਿਆਹ ਦੀ ਪ੍ਰਥਾ ਪ੍ਰਚਲਿਤ ਹੈ ਅਤੇ ਇਸ ਵਿਆਹ ਦੇ ਕਾਰਨ ਹੀ ਸਮਾਜ ਪ੍ਰਤੀ ਦੇ ਵੱਲ ਵੱਧਿਆ ਹੈ । ਜਿਸ ਕਿਸੇ ਵੀ ਸਮਾਜ ਵਿਚ ਇਕ ਵਿਆਹ ਦੀ ਪ੍ਰਥਾ ਪਾਈ ਜਾਂਦੀ ਹੈ ਉੱਥੇ ਸਮਾਜਕ ਪ੍ਰਤੀ ਵੱਧ ਹੋਈ ਹੈ । ਇਸ ਲਈ ਵੀ ਇਕ ਵਿਆਹ ਦੀ ਪ੍ਰਥਾ ਨੂੰ ਸਮਾਜ ਦੇ ਲਈ ਜ਼ਰੂਰੀ ਸਮਝਿਆ ਗਿਆ ਹੈ ।

ਇਕ ਵਿਆਹ ਦੇ ਲਾਭ (Merits of Monogamy)

1. ਸਥਿਰਤਾ (Stability) – ਇੱਕ ਵਿਆਹ ਵਾਲੇ ਪਰਿਵਾਰਾਂ ਵਿੱਚ ਜ਼ਿਆਦਾ ਸਥਿਰਤਾ ਹੁੰਦੀ ਹੈ ਕਿਉਂਕਿ ਪਤੀ-ਪਤਨੀ ਆਪਸ ਵਿੱਚ ਹਰ ਗੱਲ ਸਾਂਝੀ ਕਰ ਸਕਦੇ ਹਨ । ਦੋਵੇਂ ਮਿਲ ਕੇ ਆਪਣੇ ਜੀਵਨ ਨੂੰ ਸਹੀ ਢੰਗ ਨਾਲ ਚਲਾ ਸਕਦੇ ਹਨ । ਇਸਦੇ ਨਾਲ ਹੀ ਨਾਲ ਦੋਹਾਂ ਵਿੱਚ ਲੜਾਈ ਝਗੜਾ ਘੱਟ ਹੁੰਦਾ ਹੈ ਅਤੇ ਭਾਵਨਾਤਮਕ ਰਿਸ਼ਤਾ ਜ਼ਿਆਦਾ ਹੁੰਦਾ ਹੈ । ਬਹੁਵਿਆਹ ਦੀ ਸੂਰਤ ਵਿੱਚ ਹਮੇਸ਼ਾ ਲੜਾਈ ਝਗੜਾ ਰਹਿੰਦਾ ਹੈ ਅਤੇ ਆਪਣੇਪਨ ਦੀ ਭਾਵਨਾ ਘੱਟ ਹੀ ਹੁੰਦੀ ਹੈ । ਇੱਕ ਵਿਆਹ ਵਿੱਚ ਆਪਣੇਪਨ ਦੀ ਭਾਵਨਾ ਜ਼ਿਆਦਾ ਹੁੰਦੀ ਹੈ । ਬਹੁ-ਵਿਆਹ ਵਿੱਚ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਲੜਾਈ ਝਗੜੇ ਜ਼ਿਆਦਾ ਹੁੰਦੇ ਹਨ ਅਤੇ ਸੰਬੰਧ ਗੁੜੇ ਨਹੀਂ ਹੁੰਦੇ ਅਤੇ ਰਸਮੀ ਹੁੰਦੇ ਹਨ ।

2. ਬੱਚਿਆਂ ਦੀ ਸਹੀ ਦੇਖ-ਭਾਲ (Good uppringing of children) – ਇੱਕ ਵਿਆਹ ਵਾਲੇ ਪਰਿਵਾਰਾਂ ਵਿੱਚ ਬੱਚਿਆਂ ਦੀ ਦੇਖ-ਭਾਲ ਸਹੀ ਹੋ ਸਕਦੀ ਹੈ ਕਿਉਂਕਿ ਪਤੀ-ਪਤਨੀ ਦੀ ਆਪਣੇ ਬੱਚਿਆਂ ਪਤੀ ਇੱਕੋ ਜਿਹੀ ਆਪਣੇਪਨ ਦੀ ਗੁੜੀ ਭਾਵਨਾ ਹੁੰਦੀ ਹੈ ਅਤੇ ਉਹ ਆਪਣੇ ਬੱਚਿਆਂ ਦੇ ਸਹੀ ਧਿਆਨ ਅਤੇ ਲੋੜਾਂ ਦਾ ਧਿਆਨ ਰੱਖਦੇ ਹਨ । ਬੱਚੇ ਦੇ ਹਰ ਪੱਖ ਪੜਾਈ, ਸਿਹਤ ਆਦਿ ਦਾ ਚੰਗੀ ਤਰ੍ਹਾਂ ਧਿਆਨ ਰੱਖਿਆ ਜਾਂਦਾ ਹੈ । ਬਹੁ-ਵਿਆਹੀ ਪਰਿਵਾਰ ਵਿੱਚ ਕਿਉਂਕਿ ਬੱਚੇ ਜ਼ਿਆਦਾ ਹੁੰਦੇ ਹਨ ਇਸ ਲਈ ਸਾਰੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਪਿਆਰ ਨਹੀਂ ਮਿਲਦਾ ।

3. ਸੰਪੱਤੀ ਦੀ ਸਹੀ ਵੰਡ (Correct distribution of wealth) – ਇੱਕ ਵਿਆਹ ਵਿੱਚ ਸੰਪੱਤੀ ਦੀ ਸਹੀ ਵੰਡ ਹੁੰਦੀ ਹੈ ਕਿਉਂਕਿ ਇਹ ਪਤਾ ਹੁੰਦਾ ਹੈ ਕਿ ਜੇਕਰ ਦੋ ਬੱਚੇ ਹਨ ਤਾਂ ਦੋਹਾਂ ਵਿੱਚ ਬਰਾਬਰ ਜਾਇਦਾਦ ਵੰਡੀ ਜਾਵੇਗੀ ਅਤੇ ਜੇਕਰ ਬਹੁਵਿਆਹ ਹੋਵੇਗਾ ਤਾਂ ਹਰ ਕੋਈ ਪਤੀ ਜਾਂ ਪਤਨੀ ਆਪਣੇ ਵੱਲ ਜ਼ਿਆਦਾ ਸੰਪੱਤੀ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਨਾਲ ਸੰਪੱਤੀ ਦਾ ਸਹੀ ਵਿਤਰਣ ਨਹੀਂ ਹੋ ਪਾਂਦਾ । ਇਕ ਵਿਆਹ ਵਿੱਚ ਪਰਿਵਾਰ ਦਾ ਮੁਖੀ ਚਾਹੇ ਮਾਤਾ ਹੋਵੇ ਜਾਂ ਪਿਤਾ ਅਜਿਹਾ ਕੋਈ ਵਿਵਾਦ ਪੈਦਾ ਨਹੀਂ ਹੁੰਦਾ ਅਤੇ ਸੰਪੱਤੀ ਦੀ ਵੰਡ ਸਹੀ ਹੋ ਜਾਂਦੀ ਹੈ ।

4. ਚੰਗਾ ਜੀਵਨ ਪੱਧਰ (Good status of living) – ਅੱਜ-ਕਲ੍ਹ ਮਹਿੰਗਾਈ ਕਾਫ਼ੀ ਜ਼ਿਆਦਾ ਹੈ ਅਤੇ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਇੱਕ ਵਿਆਹ ਹੀ ਠੀਕ ਹੈ ਕਿਉਂਕਿ ਅੱਜ-ਕਲ ਇੱਕ ਪਰਿਵਾਰ ਪਾਲਣਾ ਮੁਸ਼ਕਿਲ ਹੁੰਦਾ ਹੈ ਵਿਅਕਤੀ ਦੋ ਪਰਿਵਾਰ ਕਿਵੇਂ ਪਾਲੇਗਾ ? ਅੱਜ-ਕਲ੍ਹ ਪਰਿਵਾਰ ਦੀਆਂ ਜ਼ਰੂਰਤਾਂ ਇੰਨੀਆਂ ਵੱਧ ਗਈਆਂ ਹਨ ਕਿ ਬਹੁ-ਵਿਆਹੀ ਪਰਿਵਾਰਾਂ ਦਾ ਗੁਜ਼ਾਰਾ ਲਗਪਗ ਨਾਮੁਮਕਿਨ ਹੈ । ਜੇਕਰ ਇਹ ਹੋਣ ਤਾਂ ਆਰਥਿਕ ਸੰਕਟ ਵੱਧ ਜਾਵੇਗਾ ਅਤੇ ਵਿਅਕਤੀ ਉੱਨਾ ਜ਼ਿਆਦਾ ਰਿਸ਼ਤੇਦਾਰਾਂ ਦੀ ਸਹੀ ਦੇਖ-ਭਾਲ ਨਹੀਂ ਕਰ ਪਾਏਗਾ ।

5. ਸਮਾਨ ਸਥਿਤੀ (Same Status) – ਇੱਕ ਵਿਆਹ ਵਿੱਚ ਇਸਤਰੀ ਅਤੇ ਪੁਰਸ਼ ਦੀ ਸਥਿਤੀ ਪਿਆਰ ਅਤੇ ਹਮਦਰਦੀ ਦੇ ਰਿਸ਼ਤੇ ਉੱਤੇ ਆਧਾਰਿਤ ਹੁੰਦੀ ਹੈ । ਉਨ੍ਹਾਂ ਵਿੱਚ ਮਿੱਤਰਤਾ ਦਾ ਕਾਫ਼ੀ ਭਾਵ ਹੁੰਦਾ ਹੈ । ਇਸ ਵਿੱਚ ਦੋਹਾਂ ਦੀ ਸਥਿਤੀ ਸਮਾਨ ਹੁੰਦੀ ਹੈ । ਦੋਹਾਂ ਵਿੱਚ ਕੰਮਾਂ ਦੀ ਵੰਡ ਸਹੁਲਤ ਦੇ ਅਨੁਸਾਰ ਹੁੰਦੀ ਹੈ । ਇਸ ਤਰ੍ਹਾਂ ਪਰਿਵਾਰ ਵਿੱਚ ਆਦਮੀ ਅਤੇ ਔਰਤ ਦੀ ਸਥਿਤੀ ਸਮਾਨ ਹੁੰਦੀ ਹੈ ਅਤੇ ਪੁਰਸ਼ ਪਰਿਵਾਰ ਦੀ ਚੰਗੀ ਦੇਖ-ਭਾਲ ਕਰ ਸਕਦਾ ਹੈ ।

ਇੱਕ ਵਿਆਹ ਦੀਆਂ ਹਾਨੀਆਂ (Demerits of Monogamy)

1. ਮੈਂਬਰਾਂ ਦੀ ਘੱਟ ਸੁਰੱਖਿਆ (Less Protection of Members) – ਇੱਕ ਵਿਆਹ ਦੁਆਰਾ ਬਣੇ ਪਰਿਵਾਰਾਂ ਵਿੱਚ ਬਿਮਾਰੀ ਜਾਂ ਕਿਸੇ ਹੋਰ ਮੁਸੀਬਤ ਸਮੇਂ ਕਾਫ਼ੀ ਮੁਸ਼ਕਿਲ ਆ ਜਾਂਦੀ ਹੈ । ਜੇਕਰ ਔਰਤ ਬਿਮਾਰ ਹੋ ਜਾਵੇ ਤਾਂ ਘਰ ਵਿੱਚ ਹੋਰ ਕੋਈ ਕੰਮ ਕਰਨ ਵਾਲਾ ਨਹੀਂ ਹੁੰਦਾ ਅਤੇ ਨਾ ਹੀ ਕੋਈ ਬਿਮਾਰ ਨੂੰ ਸੰਭਾਲਣ ਵਾਲਾ ਹੁੰਦਾ ਹੈ ਕਿਉਂਕਿ ਆਦਮੀ ਨੇ ਤਾਂ ਬਾਹਰ ਨੌਕਰੀ ਜਾਂ ਵਪਾਰ ਕਰਨ ਜਾਣਾ ਹੁੰਦਾ ਹੈ । ਅਜਿਹੇ ਹਾਲਾਤਾਂ ਵਿੱਚ ਬੱਚਿਆਂ ਦਾ ਵੀ ਬੁਰਾ ਹਾਲ ਹੋ ਜਾਂਦਾ ਹੈ । ਆਦਮੀ ਦੇ ਮਰ ਜਾਣ ਦੀ ਸੂਰਤ ਵਿੱਚ ਜੀਵਨ ਬੋਝ ਬਣ ਜਾਂਦਾ ਹੈ ਕਿਉਂਕਿ ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਿਕ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ ।

2. ਲਿੰਗ ਅਨੁਕੂਲਨ ਦੀ ਸਮੱਸਿਆ (Problem of sexual Satisfaction) – ਅੱਜ-ਕਲ਼ ਲਿੰਗ ਵਾਸਨਾ ਦੀ ਤ੍ਰਿਪਤੀ ਉੱਤੇ ਕਾਫੀ ਜ਼ੋਰ ਦਿੱਤਾ ਜਾਂਦਾ ਹੈ । ਕੁਝ ਲੋਕ ਤਾਂ ਇੱਥੋਂ ਤਕ ਕਹਿੰਦੇ ਹਨ ਕਿ ਲਿੰਗ ਸੰਬੰਧਾਂ ਵਿੱਚ ਵਿਵਿਧਤਾ ਜ਼ਰੂਰੀ ਹੈ। ਜਿਸ ਕਾਰਨ ਵਿਆਹ ਤੋਂ ਬਾਹਰ (Extra Marital) ਲਿੰਗ ਸੰਬੰਧ ਵੱਧਦੇ ਜਾ ਰਹੇ ਹਨ ਜਿਸ ਨਾਲ ਸਮਾਜ ਵਿੱਚ ਅਨੈਤਿਕਤਾ ਵੱਧਦੀ ਹੈ । ਵੇਯਾਵਾਂ ਅਤੇ ਕਾਲ ਗਰਲਜ਼ ਦਾ ਚਲਨ ਸਾਡੇ ਸਮਾਜਾਂ ਵਿੱਚ ਇਸੇ ਕਰਕੇ ਕਾਫ਼ੀ ਵੱਧ ਗਿਆ ਹੈ ।

3. ਲਿੰਗਕ ਅਸੰਤੁਸ਼ਟੀ (Sexual dissatisfaction) – ਇੱਕ ਵਿਆਹ ਦੀ ਪ੍ਰਥਾ ਨਾਲ ਜਦੋਂ ਔਰਤ ਬਿਮਾਰ ਹੁੰਦੀ ਹੈ ਜਾਂ ਬਿਮਾਰ ਰਹਿੰਦੀ ਹੈ ਤਾਂ ਉਹ ਆਦਮੀ ਨੂੰ ਆਪਣਾ ਪੂਰਾ ਸਹਿਯੋਗ ਨਹੀਂ ਦੇ ਸਕਦੀ । ਆਦਮੀ ਆਪਣੀ ਲਿੰਗਕ ਇੱਛਾ ਦੀ ਪੂਰਤੀ ਲਈ ਘਰੋਂ ਬਾਹਰ ਜਾਣਾ ਸ਼ੁਰੂ ਹੋ ਗਿਆ । ਇਸ ਨਾਲ ਵੇਸ਼ਯਾਵਾਂ ਨੂੰ ਸਮਾਜ ਦੇ ਵਿੱਚ ਜਗ੍ਹਾ ਮਿਲ ਗਈ ਅਤੇ ਅਨੈਤਿਕਤਾ ਦਾ ਫੈਲਾਅ ਵੱਧ ਗਿਆ ।

4. ਘਰ ਦਾ ਬਿਖਰਨਾ (Scattered houses) – ਇੱਕ ਵਿਆਹ ਦੀ ਪ੍ਰਥਾ ਵਿੱਚ ਜੇਕਰ ਪਤੀ ਜਾਂ ਪਤਨੀ ਦੋਵਾਂ ਵਿੱਚੋਂ ਕੋਈ ਇੱਕ ਬਿਮਾਰ ਹੋ ਜਾਵੇ ਜਾਂ ਮਰ ਜਾਵੇ ਤਾਂ ਘਰ ਬਿਲਕੁਲ ਹੀ ਰੁਲ ਜਾਂਦਾ ਹੈ । ਬੱਚਿਆਂ ਨੂੰ ਖਾਣ-ਪੀਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਮਨੋਵਿਗਿਆਨਿਕ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਬਹੁ-ਵਿਆਹ (Polygamy)

ਪ੍ਰਸ਼ਨ 3.
ਬਹੁ-ਵਿਆਹ ਕਿਸਨੂੰ ਕਹਿੰਦੇ ਹਨ ? ਇਸਦੇ ਪ੍ਰਕਾਰਾਂ, ਕਾਰਨਾਂ, ਲਾਭਾਂ ਅਤੇ ਹਾਨੀਆਂ ਦਾ ਵਰਣਨ ਕਰੋ ।
ਉੱਤਰ-
ਬਹੁ-ਵਿਆਹ (Polygamy) – ਬਹੁ-ਵਿਆਹ ਇੱਕ ਵਿਆਹ ਦਾ ਬਿਲਕੁਲ ਉਲਟਾ ਹੈ । ਜਦੋਂ ਕੋਈ ਪੁਰਸ਼ ਜਾਂ ਇਸਤਰੀ ਇੱਕ ਤੋਂ ਜ਼ਿਆਦਾ ਵਿਆਹ ਕਰੇ ਜਾਂ ਇੱਕ ਤੋਂ ਜ਼ਿਆਦਾ ਵਿਆਹਕ ਸੰਬੰਧ ਸਥਾਪਤ ਕਰਨ ਤਾਂ ਉਸ ਨੂੰ ਬਹੁ-ਵਿਆਹ ਕਹਿੰਦੇ ਹਨ । ਇਸ ਤਰ੍ਹਾਂ ਜੇਕਰ ਇੱਕ ਪੁਰਸ਼ ਦੋ ਜਾਂ ਦੋ ਤੋਂ ਵੱਧ ਇਸਤਰੀਆਂ ਨਾਲ ਅਤੇ ਇੱਕ ਇਸਤਰੀ ਦੋ ਜਾਂ ਦੋ ਤੋਂ ਵੱਧ ਪੁਰਸ਼ਾਂ ਨਾਲ ਵਿਆਹਕ ਸੰਬੰਧ ਸਥਾਪਤ ਕਰੇ ਤਾਂ ਉਸ ਨੂੰ ਬਹੁ-ਵਿਆਹ ਕਹਿੰਦੇ ਹਨ । ਵੈਸਟਮਾਰਕ ਦੇ ਅਨੁਸਾਰ, “ਇਹ ਵਿਆਹ ਦੀ ਉਹ ਕਿਸਮ ਜਿਸ ਵਿੱਚ ਪਤੀਆਂ ਜਾਂ ਪਤਨੀਆਂ ਦੀ ਬਹੁਤਾਤ ਹੁੰਦੀ ਹੈ ।’’ ਬਹੁ-ਵਿਆਹ ਦੀਆਂ ਦੋ ਕਿਸਮਾਂ ਹੁੰਦੀਆਂ ਹਨ-ਦੋ-ਪਤਨੀ ਵਿਆਹ ਅਤੇ ਬਹੁ-ਪਤਨੀ ਵਿਆਹ ।

1. ਦੋ-ਪਤਨੀ ਵਿਆਹ (Bigamy) – ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਪੁਰਸ਼ ਦਾ ਵਿਆਹ ਦੋ ਇਸਤਰੀਆਂ ਨਾਲ ਹੁੰਦਾ ਹੈ । ਦੋਨੋਂ ਇਸਤਰੀਆਂ ਉਸ ਦੀਆਂ ਪਤਨੀਆਂ ਹੁੰਦੀਆਂ ਹਨ ਤਾਂ ਇਸ ਵਿਆਹ ਨੂੰ ਦੋ-ਪਤਨੀ ਵਿਆਹ ਕਹਿੰਦੇ ਹਨ ।

2. ਬਹੁ-ਪਤਨੀ ਵਿਆਹ (Polygyny) – ਬਹੁ-ਵਿਆਹ ਦਾ ਇੱਕ ਹੋਰ ਰੂਪ ਬਹੁ-ਪਤਨੀ ਵਿਆਹ ਹੈ । ਇਹ ਉਸ ਤਰ੍ਹਾਂ ਦਾ ਵਿਆਹ ਹੁੰਦਾ ਹੈ ਜਿਸ ਵਿੱਚ ਵਿਅਕਤੀ ਇੱਕ ਤੋਂ ਜ਼ਿਆਦਾ ਔਰਤਾਂ ਨਾਲ ਵਿਆਹ ਕਰਵਾਉਂਦਾ ਹੈ ਅਤੇ ਇੱਕੋ ਸਮੇਂ ਹੀ ਇੱਕ ਪਤੀ ਦੀਆਂ ਕਈ ਪਤਨੀਆਂ ਹੁੰਦੀਆਂ ਹਨ । ਰਿਉਟਰ ਦੇ ਅਨੁਸਾਰ, ”ਬਹੁ-ਪਤਨੀ ਵਿਆਹ, ਵਿਆਹ ਦਾ ਉਹ ਰੂਪ ਹੈ ਜਿਸ ਵਿੱਚ ਵਿਅਕਤੀ ਇੱਕ ਹੀ ਸਮੇਂ ਵਿੱਚ ਇੱਕ ਤੋਂ ਵੱਧ ਪਤਨੀਆਂ ਰੱਖ ਸਕਦਾ ਹੈ । ਇਸ ਤੋਂ ਸਾਫ਼ ਹੈ ਕਿ ਬਹੁਪਤਨੀ ਵਿਆਹ ਵਿੱਚ ਇੱਕ ਪਤੀ ਦੀਆਂ ਇੱਕੋ ਸਮੇਂ ਹੀ ਕਈ ਪਤਨੀਆਂ ਹੁੰਦੀਆਂ ਸਨ । ਇਹ ਪ੍ਰਥਾ ਸੰਸਾਰ ਦੇ ਹਰ ਪ੍ਰਕਾਰ ਦੇ ਸਮਾਜਾਂ ਵਿੱਚ ਪਾਈ ਜਾਂਦੀ ਰਹੀ ਹੈ ਅਤੇ ਅੱਜ ਵੀ ਕਈ ਸਮਾਜਾਂ ਵਿੱਚ ਇਹ ਪ੍ਰਥਾ ਪ੍ਰਚਲਿਤ ਹੈ ਜਿਵੇਂ ਪੰਜਾਬ ਦੇ ਜੱਟਾਂ ਵਿੱਚ ਇਹ ਪ੍ਰਥਾ ਪ੍ਰਚੱਲਿਤ ਸੀ । ਇਹ ਹਰ ਥਾਂ ਉੱਤੇ ਪਾਈ ਜਾਂਦੀ ਰਹੀ ਹੈ ਅਤੇ ਇਸ ਨੂੰ ਤਾਕਤਵਰ ਅਤੇ ਅਮੀਰ ਲੋਕਾਂ ਦਾ ਵਿਸ਼ੇਸ਼ਾਧਿਕਾਰ ਸਮਝਿਆ ਜਾਂਦਾ ਸੀ । ਰਾਜੇ-ਮਹਾਰਾਜੇ, ਵੱਡੇ-ਵੱਡੇ ਜਾਗੀਰਦਾਰ ਕਈ ਪਤਨੀਆਂ ਰੱਖਦੇ ਸਨ । ਇਸ ਨੂੰ ਸਮਾਜਿਕ ਪ੍ਰਤਿਸ਼ਠਾ ਦਾ ਪ੍ਰਤੀਕ ਮੰਨਿਆ ਜਾਂਦਾ ਸੀ । ਚੀਨ, ਯੁਗਾਂਡਾ ਆਦਿ ਦੇਸ਼ਾਂ ਵਿੱਚ ਅੱਜ ਵੀ ਇਹ ਪ੍ਰਥਾ ਪਾਈ ਜਾਂਦੀ ਹੈ । ਬਲਸੇਰਾ ਦੇ ਅਨੁਸਾਰ, “ਵਿਆਹ ਦੀ ਉਹ ਕਿਮ ਜਿਸ ਵਿੱਚ ਪਤਨੀਆਂ ਦੀ ਬਹੁਲਤਾ ਹੁੰਦੀ ਹੈ, ਬਹੁ-ਵਿਆਹ ਕਹਾਉਂਦਾ ਹੈ ।” ਇਸ ਤੋਂ ਵੀ ਸਪੱਸ਼ਟ ਹੈ ਕਿ ਪਤਨੀਆਂ ਜ਼ਿਆਦਾ ਗਿਣਤੀ ਵਿੱਚ ਹੁੰਦੀਆਂ ਸਨ ।

ਮਿਸ਼ੇਲ (Mitchell) ਦੇ ਅਨੁਸਾਰ, “ਇਕ ਆਦਮੀ ਜੇਕਰ ਇਕ ਤੋਂ ਵੱਧ ਔਰਤਾਂ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸਨੂੰ ਬਹੁਪਤਨੀ ਵਿਆਹ ਦਾ ਨਾਮ ਦਿੱਤਾ ਜਾਂਦਾ ਹੈ ।”

ਕਪਾੜੀਆ (Kapadia) ਦੇ ਅਨੁਸਾਰ, “ਬਹੁ ਪਤਨੀ ਵਿਆਹ, ਵਿਆਹ ਦਾ ਉਹ ਪ੍ਰਕਾਰ ਹੈ ਜਿਸ ਵਿਚ ਆਦਮੀ ਇਕ ਹੀ ਸਮੇਂ ਵਿਚ ਇਕ ਤੋਂ ਵੱਧ ਔਰਤਾਂ ਰੱਖ ਸਕਦਾ ਹੈ ।”

ਚਾਹੇ ਇਸ ਤਰ੍ਹਾਂ ਦੇ ਵਿਆਹ ਦੀ ਹੁਣ ਕਾਨੂੰਨੀ ਰੂਪ ਵਿੱਚ ਮਨਾਹੀ ਹੈ ਪਰ ਮੁਸਲਮਾਨਾਂ ਵਿੱਚ ਇਹ ਪ੍ਰਥਾ ਹਾਲੇ ਤਕ ਵੀ ਲਾਗੂ ਹੈ । ਬਹੁ-ਪਤਨੀ ਵਿਆਹ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ-

  1. ਪ੍ਰਤੀਬੰਧਤ ਬਹੁ-ਪਤਨੀ ਵਿਆਹ (Restricted Polygyny Marriage)
  2. ਅਪ੍ਰਤੀਬੰਧਤ ਬਹੁ-ਪਤਨੀ ਵਿਆਹ (Unrestricted Polygyny Marriage) ।

1. ਪ੍ਰਤੀਬੰਧਤ ਬਹੁ-ਪਤਨੀ ਵਿਆਹ (Restricted Polygyny Marriage) – ਇਸ ਪ੍ਰਕਾਰ ਦੇ ਵਿਆਹ ਵਿੱਚ ਪਤਨੀਆਂ ਦੀ ਗਿਣਤੀ ਸੀਮਿਤ ਕਰ ਦਿੱਤੀ ਜਾਂਦੀ ਹੈ । ਉਹ ਇੱਕ ਬੰਨ੍ਹੀ ਹੋਈ ਸੀਮਾ ਤੋਂ ਵੱਧ ਪਤਨੀਆਂ ਨਹੀਂ ਰੱਖ ਸਕਦਾ । ਮੁਸਲਮਾਨਾਂ ਵਿੱਚ ਪ੍ਰਤੀਬੰਧਤ ਬਹੁ ਪਤਨੀ ਵਿਆਹ ਅੱਜ ਵੀ ਪ੍ਰਚੱਲਿਤ ਹੈ ਜਿਸਦੇ ਅਨੁਸਾਰ ਇੱਕ ਵਿਅਕਤੀ ਲਈ ਪਤਨੀਆਂ ਦੀ ਗਿਣਤੀ ‘ਚਾਰ’ ਤਕ ਨਿਸ਼ਚਿਤ ਕਰ ਦਿੱਤੀ ਗਈ ਹੈ ।

2. ਅਪ੍ਰਤੀਬੰਧਤ ਬਹੁ-ਪਤਨੀ ਵਿਆਹ (Unrestricted Polygyny Marriage) – ਇਸ ਪ੍ਰਕਾਰ ਦੇ ਵਿਆਹ ਵਿੱਚ ਪਤਨੀਆਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਵਿਅਕਤੀ ਜਿੰਨੀਆਂ ਮਰਜ਼ੀ ਚਾਹੇ ਪਤਨੀਆਂ ਰੱਖ ਸਕਦਾ ਹੈ । ਭਾਰਤ ਵਿੱਚ ਪ੍ਰਾਚੀਨ ਸਮੇਂ ਵਿੱਚ ਇਸ ਪ੍ਰਕਾਰ ਦਾ ਵਿਆਹ ਪ੍ਰਚੱਲਿਤ ਸੀ ।

ਬਹੁ-ਪਤਨੀ ਵਿਆਹ ਦੇ ਕਾਰਨ (Causes of Polygyny)-
(1) ਆਦਮੀਆਂ ਵਿੱਚ ਵਧੇਰੇ ਯੌਨ ਸੰਬੰਧਾਂ ਦੀ ਇੱਛਾ ਨੇ ਇਸ ਪ੍ਰਕਾਰ ਦੇ ਵਿਆਹ ਨੂੰ ਪ੍ਰਚਲਿਤ ਕੀਤਾ । ਕਈ ਵਾਰੀ ਆਦਮੀਆਂ ਵੱਲੋਂ ਪਰਿਵਰਤਨ ਦੀ ਚਾਹ ਕਾਰਨ ਵੀ ਬਹੁ-ਪਤਨੀ ਵਿਆਹ ਵਿੱਚ ਵਾਧਾ ਹੋਇਆ ।

(2) ਪੁਰਾਣੇ ਸਮਿਆਂ ਵਿੱਚ ਵੱਡੇ ਪਰਿਵਾਰ ਨੂੰ ਚੰਗਾ ਦਰਜਾ ਪ੍ਰਾਪਤ ਹੁੰਦਾ ਸੀ । ਵੱਡੇ ਆਕਾਰ ਦੀ ਇੱਛਾ ਵੀ ਬਹੁ-ਪਤਨੀ ਵਿਆਹ ਨੂੰ ਪ੍ਰਭਾਵਿਤ ਕਰਦੀ ਸੀ ।

(3) ਔਰਤਾਂ ਦੇ ਆਦਮੀਆਂ ਦੇ ਨਾਲੋਂ ਛੇਤੀ ਬੁੱਢੀਆਂ ਹੋ ਜਾਣ ਕਾਰਨ ਬਹੁ-ਪਤਨੀ ਵਿਆਹ ਪ੍ਰਚਲਿਤ ਰਿਹਾ । ਬੱਚਾ ਪੈਦਾ ਹੋਣ ਤੋਂ ਬਾਅਦ ਔਰਤ ਦੀ ਸਿਹਤ ਵੀ ਕਮਜ਼ੋਰ ਹੋ ਜਾਂਦੀ ਸੀ ਜਿਸ ਕਰਕੇ ਇਹ ਵਿਆਹ ਪ੍ਰਚਲਿਤ ਰਿਹਾ ।

(4) ਪੁਰਾਣੇ ਕਬੀਲਿਆਂ ਦੇ ਸਮਾਜ ਵਿੱਚ ਸਨਮਾਨ ਅਤੇ ਇੱਜ਼ਤ ਪ੍ਰਾਪਤ ਕਰਨ ਲਈ ਕਬੀਲੇ ਦੇ ਸਰਦਾਰ ਇੱਕ ਤੋਂ ਜ਼ਿਆਦਾ ਵਿਆਹ ਕਰਵਾਉਣ ਵਿੱਚ ਵਿਸ਼ਵਾਸ ਰੱਖਦੇ ਸਨ ਕਿਉਂਕਿ ਲੋਕ ਉਸ ਨੂੰ ਵਧੇਰੇ ਅਮੀਰ ਪਰਿਵਾਰ ਨਾਲ ਸੰਬੰਧਿਤ ਕਰ ਦਿੰਦੇ ਸਨ ।

(5) ਪੁਰਾਣੇ ਅਤੇ ਅੱਜ-ਕਲ੍ਹ ਦੇ ਸਮਾਜਾਂ ਵਿੱਚ ਵੀ ਲੜਕੇ ਦੇ ਜਨਮ ਨੂੰ ਬਹੁਤ ਹੀ ਮਹੱਤਵਪੂਰਨ ਸਮਝਿਆ ਜਾਂਦਾ ਹੈ । ਵੇਦਾਂ ਦੇ ਅਨੁਸਾਰ ਮਰਨ ਤੋਂ ਬਾਅਦ ਜੇਕਰ ਲੜਕਾ ਅੱਗ ਨਹੀਂ ਦਿੰਦਾ ਤਾਂ ਸਵਰਗ ਵਿੱਚ ਨਹੀਂ ਜਾਇਆ ਜਾ ਸਕਦਾ ਅਤੇ ਨਾ ਹੀ ਮੁਕਤੀ ਪ੍ਰਾਪਤ ਹੁੰਦੀ ਹੈ । ਜਾਇਦਾਦ ਦਾ ਵਾਰਿਸ ਮੁੰਡੇ ਨੂੰ ਸਮਝਿਆ ਜਾਂਦਾ ਹੈ ਅਤੇ ਮੁੰਡੇ ਤੋਂ ਹੀ ਖਾਨਦਾਨ ਅੱਗੇ ਵੱਧਦਾ ਹੈ । ਜੇਕਰ ਇੱਕ ਪਤਨੀ ਤੋਂ ਮੁੰਡਾ ਨਾ ਹੋਵੇ ਤਾਂ ਲੋਕ ਦੂਜਾ ਵਿਆਹ ਕਰਵਾਉਂਦੇ ਹਨ । ਇਸ ਕਰਕੇ ਵੀ ਬਹੁਪਤਨੀ ਵਿਆਹ ਦੀ ਪ੍ਰਥਾ ਪ੍ਰਚਲਿਤ ਸੀ ।

ਬਹੁ-ਪਤਨੀ ਵਿਆਹ ਦੇ ਲਾਭ (Merits of Polygyny)-

  • ਬਹੁ-ਪਤਨੀ ਵਿਆਹ ਦੀ ਪ੍ਰਥਾ ਵਿੱਚ ਬੱਚਿਆਂ ਦਾ ਪਾਲਣ-ਪੋਸ਼ਣ ਬਹੁਤ ਵਧੀਆ ਢੰਗ ਨਾਲ ਹੋ ਜਾਂਦਾ ਸੀ ਕਿਉਂਕਿ ਕਈ ਪਤਨੀਆਂ ਦੇ ਹੋਣ ਕਰਕੇ ਉਹ ਸਾਰੀਆਂ ਹੀ ਬੱਚਿਆਂ ਦੀ ਦੇਖ-ਭਾਲ ਕਰ ਸਕਦੀਆਂ ਸਨ । ਜੇਕਰ ਇੱਕ ਔਰਤ ਬਿਮਾਰ ਹੋ ਜਾਵੇ ਜਾਂ ਉਸ ਨੂੰ ਕੋਈ ਤਕਲੀਫ਼ ਹੋ ਜਾਵੇ ਤਾਂ ਉਸ ਦੇ ਬੱਚਿਆਂ ਦੀ ਦੇਖ-ਭਾਲ ਆਰਾਮ ਨਾਲ ਹੋ ਜਾਂਦੀ ਸੀ ।
  • ਬਹੁ-ਪਤਨੀ ਵਿਆਹ ਨੂੰ ਆਮ ਤੌਰ ‘ਤੇ ਲਿੰਗਕ ਇੱਛਾਵਾਂ ਦੇ ਵਧੇਰੇ ਹੋਣ ਕਰਕੇ ਹੋਂਦ ਕਰਕੇ ਸਮਝਿਆ ਜਾਂਦਾ ਹੈ । ਇਸ ਤਰ੍ਹਾਂ ਇਸ ਵਿਆਹ ਦਾ ਲਾਭ ਇਹ ਵੀ ਸੀ ਕਿ ਵਿਅਕਤੀ ਨੂੰ ਵੇਸ਼ਯਾਵਾਂ ਕੋਲ ਜਾ ਕੇ ਪੈਸੇ ਅਤੇ ਸਰੀਰ ਖ਼ਰਾਬ ਕਰਨ ਦੀ ਜ਼ਰੂਰਤ ਨਹੀਂ । ਉਸ ਦੀਆਂ ਕਾਮ-ਇੱਛਾਵਾਂ ਦੀ ਪੂਰਤੀ ਅਤੇ ਉਨ੍ਹਾਂ ਸੰਬੰਧਾਂ ਵਿੱਚ ਨਵੀਨਤਾ ਘਰ ਵਿੱਚ ਹੀ ਪ੍ਰਾਪਤ ਹੋ ਜਾਂਦੀ ਸੀ ।
  • ਬਹੁ-ਪਤਨੀ ਵਿਆਹ ਦਾ ਇੱਕ ਹੋਰ ਲਾਭ ਇਹ ਸੀ ਕਿ ਸੰਪੱਤੀ ਘਰ ਦੀ ਘਰ ਵਿੱਚ ਹੀ ਰਹਿੰਦੀ ਸੀ । ਉਸ ਦੀ ਵੰਡ ਨਹੀਂ ਹੁੰਦੀ ਸੀ ਅਤੇ ਉਹ ਬਾਹਰ ਵੀ ਨਹੀਂ ਜਾਂਦੀ ਸੀ ।
  • ਇਸ ਨਾਲ ਬੱਚੇ ਵੀ ਸਿਹਤਮੰਦ ਅਤੇ ਸ਼ਕਤੀਸ਼ਾਲੀ ਪੈਦਾ ਹੁੰਦੇ ਸਨ ਕਿਉਂਕਿ ਇੱਕੋ ਹੀ ਔਰਤ ਨੂੰ ਬਹੁਤ ਸਾਰੇ ਬੱਚਿਆਂ ਨੂੰ ਜਨਮ ਨਹੀਂ ਦੇਣਾ ਪੈਂਦਾ ਸੀ ਅਤੇ ਔਰਤਾਂ ਦੀ ਸਿਹਤ ਵੀ ਚੰਗੀ ਰਹਿੰਦੀ ਸੀ ।
  • ਇਸ ਵਿਆਹ ਦਾ ਇੱਕ ਹੋਰ ਲਾਭ ਇਹ ਹੋਇਆ ਕਿ ਜਦੋਂ ਕੁਲੀਨ ਵਿਆਹ ਵਿੱਚ ਬਹੁ-ਪਤਨੀ ਵਿਆਹ ਹੋਣ ਲੱਗ ਪਿਆ ਤਾਂ ਨੀਵੀਂ ਜਾਤ ਦੀ ਲੜਕੀ ਉੱਚੀ ਜਾਤ ਦੇ ਲੜਕੇ ਨਾਲ ਵਿਆਹੀ ਜਾਣ ਲੱਗ ਪਈ ਜਿਸਦੇ ਨਤੀਜੇ ਕਾਰਨ ਸਮਾਜ ਦੇ ਵਿੱਚ ਭਾਈਚਾਰੇ ਦੀ ਭਾਵਨਾ ਵਧੇਰੇ ਜਾਗਿਤ ਹੋਈ ।

ਬਹੁ-ਪਤਨੀ ਵਿਆਹ ਦੇ ਨੁਕਸਾਨ (Demerits of Polygyny)-

  • ਬਹੁ-ਪਤਨੀ ਵਿਆਹ ਵਿੱਚ ਜਦੋਂ ਔਰਤਾਂ ਦੀਆਂ ਲਿੰਗਕ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ ਸੀ ਤਾਂ ਉਹ ਘਰ ਤੋਂ ਬਾਹਰ ਜਾ ਕੇ ਯੌਨ ਸੰਬੰਧ ਕਾਇਮ ਕਰਦੀਆਂ ਸਨ ਕਿਉਂਕਿ ਇੱਕ ਆਦਮੀ ਬਹੁ-ਪਤਨੀਆਂ ਨਾਲ ਵਿਆਹ ਕਰਕੇ ਆਪਣੀ ਸੰਤੁਸ਼ਟੀ ਤਾਂ ਕਰ ਸਕਦਾ ਹੈ ਪਰ ਉਨ੍ਹਾਂ ਸਾਰੀਆਂ ਔਰਤਾਂ ਦੀ ਸੰਤੁਸ਼ਟੀ ਨਹੀਂ ਹੋ ਸਕਦੀ ।
  • ਬਹੁ-ਪਤਨੀ ਵਿਆਹ ਕਰਕੇ ਪਰਿਵਾਰ ਦਾ ਆਕਾਰ ਵੱਡਾ ਅਤੇ ਵਿਸ਼ਾਲ ਹੋ ਜਾਂਦਾ ਹੈ ਜਿਸ ਕਰਕੇ ਕਈਂ ਪ੍ਰਕਾਰ ਦੀਆਂ ਮਨੋਵਿਗਿਆਨਿਕ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਸਨ ।
  • ਬਹੁ-ਪਤਨੀ ਵਿਆਹ ਕਰਕੇ ਪਰਿਵਾਰ ਦੇ ਮੁਖੀ ਉੱਪਰ ਆਰਥਿਕ ਬੋਝ ਹੁੰਦਾ ਸੀ ਕਿਉਂਕਿ ਪਰਿਵਾਰ ਵਿੱਚ ਕਮਾਉਣ ਵਾਲਾ ਤਾਂ ਇੱਕ ਹੁੰਦਾ ਸੀ ਪਰ ਖਾਣ ਵਾਲੇ ਬਹੁਤ ਹੁੰਦੇ ਸਨ ਅਤੇ ਪਰਿਵਾਰ ਦੇ ਸਾਰੇ ਮੈਂਬਰ ਉਸ ਉੱਤੇ ਨਿਰਭਰ ਹੁੰਦੇ ਸਨ । ਇਸ ਕਾਰਨ ਪਰਿਵਾਰ ਦੇ ਜੀਵਨ ਦਾ ਰਹਿਣ ਦਾ ਪੱਧਰ ਕਾਫ਼ੀ ਨੀਵਾਂ ਹੋ ਜਾਂਦਾ ਸੀ ।
  • ਇਸ ਪ੍ਰਥਾ ਕਾਰਨ ਪਰਿਵਾਰ ਦਾ ਮਾਹੌਲ ਕਾਫ਼ੀ ਅਣਸੁਖਾਵਾਂ ਹੁੰਦਾ ਸੀ ਕਿਉਂਕਿ ਬਹੁ-ਪਤਨੀਆਂ ਕਰਕੇ ਉਨ੍ਹਾਂ ਵਿੱਚ ਕਾਫ਼ੀ ਲੜਾਈ ਰਹਿੰਦੀ ਸੀ ਅਤੇ ਜਿਸ ਕਰਕੇ ਪਰਿਵਾਰ ਵਿੱਚ ਕਲੇਸ਼ ਰਹਿੰਦਾ ਸੀ । ਹਰ ਕੋਈ ਆਪਣੇ ਲਈ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਸੀ ਜਿਸ ਕਰਕੇ ਕਲੇਸ਼ ਤਾਂ ਹਮੇਸ਼ਾਂ ਚਲਦਾ ਰਹਿੰਦਾ ਸੀ ।
  • ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਵੀ ਕਾਫ਼ੀ ਕਮੀ ਹੋ ਜਾਂਦੀ ਸੀ ਕਿਉਂਕਿ ਕਈ ਪਤਨੀਆਂ ਦੇ ਹੋਣ ਕਰਕੇ ਲੜਾਈ ਝਗੜਾ ਰਹਿੰਦਾ ਸੀ । ਇੱਕ ਪਤਨੀ ਆਪਣੇ ਬੱਚਿਆਂ ਦਾ ਧਿਆਨ ਤਾਂ ਰੱਖਦੀ ਸੀ ਪਰ ਹੋਰਨਾਂ ਪਤਨੀਆਂ ਦੇ ਬੱਚਿਆਂ ਨਾਲ

ਨਫ਼ਰਤ ਕਰਦੀ ਸੀ । ਲੜਾਈ ਝਗੜੇ ਦਾ ਬੱਚਿਆਂ ਦੇ ਵਿਅਕਤਿੱਤਵ ਉੱਤੇ ਕਾਫ਼ੀ ਭੈੜਾ ਅਸਰ ਪੈਂਦਾ ਸੀ ਅਤੇ ਬੱਚੇ ਕਈ ਪ੍ਰਕਾਰ ਦੇ ਮਨੋਵਿਗਿਆਨਿਕ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਸਨ ਕਿਉਂਕਿ ਬੱਚੇ ਨੂੰ ਸਹੀ ਤਰੀਕੇ ਨਾਲ ਵੱਡਾ ਕਰਨ ਲਈ ਮਾਤਾਪਿਤਾ ਦੋਹਾਂ ਦੇ ਪਿਆਰ ਦੀ ਲੋੜ ਹੁੰਦੀ ਹੈ ਅਤੇ ਇਸ ਪ੍ਰਕਾਰ ਦੇ ਵਿਆਹ ਵਿੱਚ ਮਾਤਾ ਦਾ ਪਿਆਰ ਤਾਂ ਮਿਲ ਜਾਂਦਾ ਸੀ ਪਰ ਪਿਤਾ ਦੇ ਪਿਆਰ ਦੀ ਕੋਈ ਗਾਰੰਟੀ ਨਹੀਂ ਹੁੰਦੀ ਸੀ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 4.
ਬਹੁ-ਪਤੀ ਕਿਸ ਨੂੰ ਕਹਿੰਦੇ ਹਨ ? ਇਸਦੇ ਪ੍ਰਕਾਰਾਂ, ਕਾਰਨਾਂ, ਲਾਭਾਂ ਅਤੇ ਹਾਨੀਆਂ ਦਾ ਵਰਣਨ ਕਰੋ ।
ਉੱਤਰ-
ਆਮ ਤੌਰ ‘ਤੇ ਵੱਖ-ਵੱਖ ਤਰ੍ਹਾਂ ਦੇ ਸਮਾਜਾਂ ਵਿੱਚ ਸਾਨੂੰ ਇੱਕ ਵਿਆਹ ਅਤੇ ਬਹੁ-ਪਤਨੀ ਵਿਆਹ ਦੀ ਪ੍ਰਥਾ ਵੇਖਣ ਨੂੰ ਮਿਲਦੀ ਹੈ ਪਰ ਕਈ ਖ਼ਾਸ ਸਮਾਜਾਂ ਵਿੱਚ ਸਾਨੂੰ ਬਹੁ-ਪਤੀ ਵਿਆਹ ਦੀ ਪ੍ਰਥਾ ਵੇਖਣ ਨੂੰ ਵੀ ਮਿਲ ਜਾਂਦੀ ਹੈ ਚਾਹੇ ਇਹ ਪ੍ਰਥਾ ਘੱਟ ਵੇਖਣ ਨੂੰ ਮਿਲਦੀ ਹੈ । ਤਿੱਬਤ, ਵੈਨਜ਼ੁਏਲਾ, ਮਲਾਇਆ ਆਦਿ ਦੇਸ਼ਾਂ ਵਿੱਚ ਇਹ ਪ੍ਰਥਾ ਵੇਖਣ ਨੂੰ ਮਿਲ ਜਾਂਦੀ ਹੈ । ਭਾਰਤ ਵਿੱਚ ਇਹ ਪ੍ਰਥਾ ਕਈ ਕਬੀਲਿਆਂ ਜਿਵੇਂ ਕੇਰਲ ਦੇ ਕੋਟ, ਟਿਆਨ ਕਬੀਲੇ, ਦੇਹਰਾਦੂਨ ਦੇ ਖਸ ਕਬੀਲੇ ਵਿੱਚ, ਦੱਖਣੀ ਭਾਰਤ ਦਾ ਨਾਯਰ ਕਬੀਲਾ, ਮੱਧ ਭਾਰਤ ਦੇ ਟੋਡਾ ਕਬੀਲੇ ਵਿੱਚ ਇਹ ਪ੍ਰਥਾ ਵੀ ਪ੍ਰਚੱਲਿਤ ਹੈ । ਕਸ਼ਮੀਰ ਅਤੇ ਹਿਮਾਚਲ ਦੇ ਕਈ ਕਬੀਲਿਆਂ ਵਿੱਚ ਵੀ ਇਹ ਪ੍ਰਥਾ ਵੇਖਣ ਨੂੰ ਮਿਲ ਜਾਂਦੀ ਹੈ । ਪਰ ਜ਼ਿਆਦਾਤਰ ਇਹ ਪ੍ਰਥਾ ਖੁਸ਼ ਅਤੇ ਟੋਡਾ ਨਾਮਕ ਕਬੀਲਿਆਂ ਵਿੱਚ ਵੇਖਣ ਨੂੰ ਮਿਲਦੀ ਹੈ ।

ਬਹੁ-ਪਤੀ ਵਿਆਹ ਬਹੁ-ਵਿਆਹ ਦਾ ਇੱਕ ਹੋਰ ਰੂਪ ਹੈ । ਬਹੁ-ਪਤੀ ਵਿਆਹ ਦਾ ਅਰਥ ਹੈ ਇੱਕ ਹੀ ਸਮੇਂ ਵਿੱਚ ਇੱਕ ਔਰਤ ਦੇ ਇੱਕ ਤੋਂ ਜ਼ਿਆਦਾ ਪਤੀ ਹੋਣਾ । ਇਸ ਦੀਆਂ ਕੁੱਝ ਪਰਿਭਾਸ਼ਾਵਾਂ ਹੇਠਾਂ ਲਿਖੀਆਂ ਹਨ-

  1. ਕਪਾੜੀਆ (Kapadia) ਦੇ ਅਨੁਸਾਰ, ”ਬਹੁ-ਪਤੀ ਵਿਆਹ ਉਹ ਸੰਬੰਧ’ ਹੈ ਜਿਸ ਵਿੱਚ ਇਸਤਰੀ ਦੇ ਇੱਕ ਹੀ ਸਮੇਂ ਵਿੱਚ ਇੱਕ ਤੋਂ ਜ਼ਿਆਦਾ ਪਤੀ ਹੁੰਦੇ ਹਨ ਜਾਂ ਇਸ ਪ੍ਰਥਾ ਅਨੁਸਾਰ ਸਭ ਭਰਾਵਾਂ ਦੀ ਸਾਂਝੀ ਪਤਨੀ ਜਾਂ ਜ਼ਿਆਦਾ ਪਤਨੀਆਂ ਹੁੰਦੀਆਂ ਹਨ ।
  2. ਮਿਸ਼ੇਲ (Mitchell) ਦੇ ਅਨੁਸਾਰ, “ਇੱਕ ਇਸਤਰੀ ਦਾ ਇੱਕ ਪਤੀ ਦੇ ਜਿਉਂਦੇ ਹੋਏ ਹੋਰ ਆਦਮੀਆਂ ਨਾਲ ਵੀ ਵਿਆਹ ਕਰਨਾ ਜਾਂ ਇੱਕ ਹੀ ਸਮੇਂ ਦੋ ਜਾਂ ਦੋ ਤੋਂ ਅਧਿਕ ਆਦਮੀਆਂ ਨਾਲ ਵਿਆਹ ਕਰਨਾ ਬਹੁ-ਪਤੀ ਵਿਆਹ ਕਹਿਲਾਉਂਦਾ ਹੈ ।’’

ਇਸ ਤਰ੍ਹਾਂ ਇਹਨਾਂ ਪਰਿਭਾਸ਼ਾਵਾਂ ਤੋਂ ਸਪੱਸ਼ਟ ਹੈ ਕਿ ਬਹੁ-ਪਤੀ ਵਿਆਹ, ਵਿਆਹ ਦਾ ਉਹ ਰੂਪ ਹੈ ਜਿਸ ਵਿੱਚ ਇੱਕ ਪਤਨੀ ਦੇ ਕਈ ਪਤੀ ਹੁੰਦੇ ਹਨ ਅਤੇ ਉਸਦੇ ਉਹਨਾਂ ਸਾਰਿਆਂ ਨਾਲ ਵਿਆਹਕ ਅਤੇ ਲਿੰਗਕ ਸੰਬੰਧ ਹੁੰਦੇ ਹਨ । ਉਦਾਹਰਨ ਦੇ ਤੌਰ ‘ਤੇ ਮਹਾਂਭਾਰਤ ਵਿੱਚ ਦੋਪਦੀ ਦੇ ਪੰਜ ਪਤੀ ਸਨ । ਬਹੁ-ਪਤੀ ਵਿਆਹ ਦੀਆਂ ਦੋ ਕਿਸਮਾਂ ਹਨ-
(a) ਭਰਾਤਰੀ ਬਹੁ-ਪਤੀ ਵਿਆਹ (Fraternal Polyandry)
(b) ਅ-ਭਰਾਤਰੀ ਬਹੁ-ਪਤੀ ਵਿਆਹ (Non-Fraternal Polyandry) ।

(a) ਭਰਾਤਰੀ ਬਹੁ-ਪਤੀ ਵਿਆਹ (Fraternal Polyandry) – ਇਸ ਪ੍ਰਕਾਰ ਦੇ ਬਹੁ-ਪਤੀ ਵਿਆਹ ਵਿੱਚ ਔਰਤ ਦੇ ਸਾਰੇ ਪਤੀ ਭਰਾ ਹੁੰਦੇ ਹਨ । ਪਰ ਇੱਥੇ ਇੱਕ ਹੋਰ ਗੱਲ ਹੈ ਕਿ ਕਦੀ-ਕਦੀ ਇਹ ਭਰਾ ਨਾ ਹੋ ਕੇ ਇੱਕ ਹੀ ਗੋਤ ਦੇ ਹੁੰਦੇ ਹਨ । ਇਸ ਪ੍ਰਥਾ ਵਿੱਚ ਸਭ ਤੋਂ ਵੱਡਾ ਭਰਾ ਵਿਆਹ ਕਰਵਾਉਂਦਾ ਹੈ ਅਤੇ ਉਸ ਦੇ ਸਾਰੇ ਭਰਾ ਉਸ ਪਤਨੀ ਉੱਤੇ ਅਧਿਕਾਰ ਰੱਖਦੇ ਹਨ ਅਤੇ ਲਿੰਗ ਸੰਬੰਧ ਰੱਖਦੇ ਹਨ । ਜੇਕਰ ਕੋਈ ਛੋਟਾ ਭਰਾ ਵਿਆਹ ਕਰਦਾ ਹੈ ਤਾਂ ਉਸ ਦੀ ਪਤਨੀ ਵੀ ਹੋਰ ਸਾਰੇ ਭਰਾਵਾਂ ਦੀ ਪਤਨੀ ਹੁੰਦੀ ਹੈ । ਬੱਚੇ ਸਾਰੇ ਵੱਡੇ ਭਰਾ ਦੇ ਮੰਨੇ ਜਾਂਦੇ ਹਨ ਅਤੇ ਸੰਪੱਤੀ ਉੱਤੇ ਜ਼ਿਆਦਾ ਅਧਿਕਾਰ ਵੀ ਵੱਡੇ ਭਰਾ ਦਾ ਹੁੰਦਾ ਹੈ । ਘਰ ਨੂੰ ਚਲਾਉਣ ਦੀ ਜ਼ਿੰਮੇਦਾਰੀ ਵੱਡੇ ਭਾਈ ਦੀ ਹੁੰਦੀ ਹੈ ਅਤੇ ਘਰ ਵਿਚ ਵੱਡੇ ਭਰਾ ਦਾ ਹੁਕਮ ਹੀ ਚਲਦਾ ਹੈ । ਜੇਕਰ ਕੋਈ ਭਾਈ ਆਪਣੀ ਪਤਨੀ ਉੱਤੇ ਸਿਰਫ ਆਪਣਾ ਹੀ ਅਧਿਕਾਰ ਜਮਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਘਰ ਤੋਂ ਕੱਢ ਕੇ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਜਾਂਦਾ ਹੈ । ਸਾਡੇ ਦੇਸ਼ ਵਿਚ ਵਿਆਹ ਦੀ ਇਹ ਪ੍ਰਥਾ ਖਸ ਕਬੀਲੇ ਅਤੇ ਅਸਾਮ, ਨੀਲਗਿਰੀ, ਲੱਦਾਖ ਆਦਿ ਖੇਤਰਾਂ ਵਿਚ ਪਾਈ ਜਾਂਦੀ ਹੈ ।

(b) ਅ-ਭਰਾਤਰੀ ਬਹੁ-ਪਤੀ ਵਿਆਹ (Non-Fraternal Polyandry) – ਇਸ ਪ੍ਰਕਾਰ ਦੇ ਬਹੁ-ਪਤੀ ਵਿਆਹ ਵਿੱਚ ਇੱਕ ਇਸਤਰੀ ਦੇ ਪਤੀ ਤਾਂ ਕਈ ਹੁੰਦੇ ਹਨ ਪਰ ਉਹ ਆਪਸ ਵਿੱਚ ਭਰਾ ਜਾਂ ਇੱਕ ਹੀ ਗੋਤ ਦੇ ਨਹੀਂ ਹੁੰਦੇ । ਇਹ ਸਾਰੇ ਪਤੀ ਅੱਡ-ਅੱਡ ਥਾਂਵਾਂ ਉੱਤੇ ਰਹਿੰਦੇ ਹਨ । ਇਸ ਹਾਲਾਤ ਵਿੱਚ ਪਤਨੀ ਇੱਕ ਨਿਸ਼ਚਿਤ ਸਮੇਂ ਲਈ ਇੱਕ ਪਤੀ ਕੋਲ ਰਹਿੰਦੀ ਹੈ, ਫਿਰ ਵਾਰੀ-ਵਾਰੀ ਹੋਰਾਂ ਪਤੀਆਂ ਕੋਲ ਰਹਿੰਦੀ ਹੈ । ਇੱਕ ਪਤੀ ਕੋਲ ਰਹਿੰਦੇ ਹੋਏ ਹੋਰ ਪਤੀ ਉਸ ਨਾਲ ਲਿੰਗਕ ਸੰਬੰਧ ਨਹੀਂ ਰੱਖ ਸਕਦੇ । ਗਰਭਵਤੀ ਹੋਣ ‘ਤੇ ਜਿਹੜਾ ਪਤੀ ਔਰਤ ਨੂੰ ਤੀਰ ਕਮਾਨ ਭੇਂਟ ਕਰੇਗਾ ਉਸ ਨੂੰ ਬੱਚੇ ਦਾ ਪਿਤਾ ਮੰਨ ਲਿਆ ਜਾਂਦਾ ਹੈ । ਇਸ ਤਰ੍ਹਾਂ ਵਾਰੀ-ਵਾਰੀ ਸਾਰੇ ਪਤੀਆਂ ਨੂੰ ਇਹ ਅਧਿਕਾਰ ਮਿਲਦਾ ਹੈ । ਨਿਸ਼ਚਤ ਸਮਾਂ ਖਤਮ ਹੋਣ ਤੋਂ ਬਾਅਦ ਪਤਨੀ ਆਪਣੇ ਅਗਲੇ ਪਤੀ ਦੇ ਕੋਲ ਚਲੀ ਜਾਂਦੀ ਹੈ । ਜੇਕਰ ਪਤਨੀ ਦੀ ਕਿਸੇ ਕਾਰਨ ਮੌਤ ਹੋ ਜਾਵੇ ਤਾਂ ਸਾਰੇ ਪਤੀਆਂ ਨੂੰ ਬਿਨਾਂ ਪਤਨੀ ਦੇ ਹੀ ਜੀਵਨ ਬਤੀਤ ਕਰਨਾ ਪੈਂਦਾ ਹੈ । ਬੱਚਿਆਂ ਦਾ ਪਿਤਾ ਹੋਣ ਦਾ ਅਧਿਕਾਰ ਸਾਰਿਆਂ ਨੂੰ ਵਾਰਵਾਰ ਪ੍ਰਾਪਤ ਹੁੰਦਾ ਹੈ ।

ਬਹੁ-ਪਤੀ ਵਿਆਹ ਦੇ ਕਾਰਨ (Causes of Polyandry) –

(1) ਆਦਮੀਆਂ ਦੀ ਘੱਟ ਗਿਣਤੀ-ਇਸ ਤਰ੍ਹਾਂ ਦੀ ਵਿਆਹ ਦੀ ਪ੍ਰਥਾ ਦੇ ਹੋਣ ਦਾ ਇੱਕ ਕਾਰਨ ਇਹ ਹੈ ਕਿ ਆਦਮੀਆਂ ਦੀ ਗਿਣਤੀ ਔਰਤਾਂ ਨਾਲੋਂ ਘੱਟ ਹੋਣਾ ਹਰੇਕ ਆਦਮੀ ਵਿੱਚ ਲਿੰਗ ਸੰਬੰਧ ਸਥਾਪਿਤ ਕਰਨ ਦੀ ਇੱਛਾ ਹੁੰਦੀ ਹੈ । ਜੇਕਰ ਇਸਤਰੀਆਂ ਦੀ ਸੰਖਿਆ ਘੱਟ ਹੋਵੇਗੀ ਤਾਂ ਇਹ ਇੱਛਾ ਕਿਵੇਂ ਪੁਰੀ ਹੋਵੇਗੀ । ਇਸ ਲਈ ਇਹ ਪ੍ਰਥਾ ਪ੍ਰਚਲਿਤ ਹੋਈ । ਕਈ ਕਬੀਲਿਆਂ ਵਿੱਚ ਜੰਮਦੇ ਸਾਰ ਹੀ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਜਿਸ ਕਰਕੇ ਔਰਤਾਂ ਦੀ ਘਾਟ ਹੋ ਗਈ ਅਤੇ ਇਸ ਤਰ੍ਹਾਂ ਦੀ ਵਿਆਹ ਪ੍ਰਥਾ ਨੂੰ ਅਪਣਾਉਣਾ ਪਿਆ ।

(2) ਵੱਧ ਕੰਨਿਆ ਮੁੱਲ-ਕੁੱਝ ਕਬੀਲਿਆਂ ਵਿੱਚ ਢਿਆਹ ਕਰਨ ਲਈ ਕੰਨਿਆ ਮੁੱਲ (Bride Price) ਦੇਣਾ ਪੈਂਦਾ ਹੈ ਅਤੇ ਇਹ ਕੰਨਿਆ ਮੁੱਲ ਇੰਨਾ ਜ਼ਿਆਦਾ ਹੁੰਦਾ ਹੈ ਕਿ ਹਰ ਕੋਈ ਕੰਨਿਆ ਮੁੱਲ ਨਹੀਂ ਦੇ ਸਕਦਾ । ਇਸ ਲਈ ਸਾਰੇ ਭਰਾ ਇਕੱਠੇ ਹੋ ਕੇ ਕੰਨਿਆ ਦਾ ਮੁੱਲ ਦੇ ਦਿੰਦੇ ਹਨ ਅਤੇ ਉਹ ਲੜਕੀ ਉਹਨਾਂ ਸਾਰੇ ਭਰਾਵਾਂ ਦੀ ਪਤਨੀ ਬਣ ਜਾਂਦੀ ਹੈ ।

(3) ਗਰੀਬੀ-ਗ਼ਰੀਬੀ ਵੀ ਇਸ ਤਰ੍ਹਾਂ ਦੇ ਵਿਆਹ ਦਾ ਕਾਰਨ ਹੈ । ਕਈ ਥਾਂਵਾਂ ‘ਤੇ ਅਤੇ ਕਬੀਲਿਆਂ ਵਿੱਚ ਪੈਦਾਵਾਰ ਘੱਟ ਹੋਣ ਕਰਕੇ ਇੱਕ ਆਦਮੀ ਸਾਰੇ ਪਰਿਵਾਰ ਦਾ ਪਾਲਣ-ਪੋਸ਼ਣ ਨਹੀਂ ਕਰ ਸਕਦਾ । ਇਸ ਲਈ ਕਈ ਵਿਅਕਤੀ ਮਿਲ ਕੇ ਇੱਕ ਪਤਨੀ ਰੱਖਦੇ ਹਨ ਅਤੇ ਘਰ ਚਲਾਉਂਦੇ ਹਨ । ਆਦਿਵਾਸੀਆਂ ਲਈ ਜੀਵਿਕਾ ਕਮਾਉਣੀ ਮੁਸ਼ਕਿਲ ਹੁੰਦੀ ਹੈ ਜਿਸ ਕਰਕੇ ਉਹ ਇੱਕੱਠੇ ਮਿਲ ਕੇ ਇੱਕ ਪਤਨੀ ਰੱਖਦੇ ਹਨ ।

(4) ਵੱਧ ਜਨਸੰਖਿਆ-ਕਈ ਵਾਰ ਜਨਸੰਖਿਆ ਵੀ ਕਾਫ਼ੀ ਵੱਧ ਜਾਂਦੀ ਹੈ ਜਿਸ ਕਾਰਨ ਆਰਥਿਕ ਸਥਿਤੀ ਵਿੱਚ ਗਿਰਾਵਟ ਆ ਜਾਂਦੀ ਹੈ ਅਤੇ ਇਸ ਕਰਕੇ ਵੀ ਇਹ ਪ੍ਰਥਾ ਪ੍ਰਚੱਲਿਤ ਹੋ ਜਾਂਦੀ ਹੈ । ਇਸ ਪ੍ਰਕਾਰ ਦੀ ਪ੍ਰਥਾ ਵਿੱਚ ਜਨਸੰਖਿਆ ਘੱਟ ਰਹਿੰਦੀ ਹੈ ਕਿਉਂਕਿ ਬੱਚੇ ਘੱਟ ਪੈਦਾ ਹੁੰਦੇ ਹਨ । ਜਿਨ੍ਹਾਂ ਥਾਂਵਾਂ ਉੱਤੇ ਸੰਪੱਤੀ ਆਸਾਨੀ ਨਾਲ ਨਾ ਮਿਲਦੀ ਹੋਵੇ ਉੱਥੇ ਗ਼ਰੀਬੀ ਕਾਫ਼ੀ ਹੁੰਦੀ ਹੈ ਜਿਸ ਕਰਕੇ ਇਸ ਪ੍ਰਕਾਰ ਦੇ ਵਿਆਹ ਦੀ ਪ੍ਰਥਾ ਚਲਦੀ ਹੈ ।

(5) ਔਰਤਾਂ ਦੀ ਸੁਰੱਖਿਆ-ਕਈ ਵਾਰੀ ਇਸਤਰੀਆਂ ਦੀ ਸੁਰੱਖਿਆ ਕਰਨ ਦੇ ਕਾਰਨ ਵੀ ਇਹ ਪ੍ਰਥਾ ਪ੍ਰਚੱਲਿਤ ਹੋਈ । ਪਹਾੜੀ ਇਲਾਕਿਆਂ ਵਿੱਚ ਆਦਮੀਆਂ ਨੂੰ ਰੋਜ਼ੀ ਕਮਾਉਣ ਲਈ ਘਰ ਤੋਂ ਦੂਰ ਰਹਿਣਾ ਪੈਂਦਾ ਸੀ ਜਿਸ ਵਜ੍ਹਾ ਕਰਕੇ ਔਰਤਾਂ ਦੀ ਸੁਰੱਖਿਆ ਲਈ ਵੀ ਘਰ ਵਿੱਚ ਕੋਈ ਨਾ ਕੋਈ ਚਾਹੀਦਾ ਹੁੰਦਾ ਸੀ । ਇਸ ਤਰ੍ਹਾਂ ਕੋਈ ਨਾ ਕੋਈ ਪਤੀ ਘਰ ਰਹਿ ਕੇ ਪਤਨੀ ਦੀ ਰੱਖਿਆ ਕਰ ਸਕਦਾ ਸੀ ।

(6) ਸੰਪੱਤੀ ਨੂੰ ਬਚਾਉਣਾ – ਪੈਤ੍ਰਿਕ ਸੰਪੱਤੀ ਨੂੰ ਵੰਡਣ ਤੋਂ ਬਚਾਉਣ ਲਈ ਵੀ ਇਹ ਪ੍ਰਥਾ ਪ੍ਰਚੱਲਿਤ ਹੋਈ । ਜਿਨ੍ਹਾਂ ਕਬੀਲਿਆਂ ਵਿੱਚ ਇਹ ਪ੍ਰਥਾ ਪ੍ਰਚੱਲਿਤ ਹੈ ਉੱਥੇ ਪੈਤਿਕ ਸੰਪੱਤੀ ਦੀ ਵੰਡ ਨਹੀਂ ਹੁੰਦੀ । ਇਸ ਕਾਰਨ ਕਈ ਆਦਮੀ ਮਿਲ ਕੇ ਔਰਤ ਨਾਲ ਵਿਆਹ ਕਰਵਾਉਂਦੇ ਹਨ ਤਾਕਿ ਵੱਧ ਬੱਚਿਆਂ ਵਿਚ ਜਾਇਦਾਦ ਦੀ ਵੰਡ ਹੋਣ ਤੋਂ ਬਚ ਜਾਵੇ ।

ਬਹੁ-ਪਤੀ ਵਿਆਹ ਦੇ ਲਾਭ (Merits of Polyandry)-

1. ਉੱਚਾ ਜੀਵਨ ਪੱਧਰ – ਇਸ ਪ੍ਰਕਾਰ ਦੀ ਵਿਆਹ ਪ੍ਰਥਾ ਦਾ ਪਹਿਲਾ ਲਾਭ ਇਹ ਹੈ ਕਿ ਇੱਥੇ ਪਰਿਵਾਰ ਦਾ ਆਕਾਰ ਸੀਮਿਤ ਹੁੰਦਾ ਹੈ ਜਿਸ ਕਾਰਨ ਪਰਿਵਾਰ ਉੱਤੇ ਆਰਥਿਕ ਪੱਖੋਂ ਕੋਈ ਬੋਝ ਨਹੀਂ ਪੈਂਦਾ । ਇੱਕ ਪਤਨੀ ਦੇ ਕਈ ਪਤੀ ਹੁੰਦੇ ਹਨ ਜਿਸ ਕਰਕੇ ਪਰਿਵਾਰ ਵਿੱਚ ਕਮਾਉਣ ਵਾਲੇ ਬਹੁਤ ਹੁੰਦੇ ਹਨ ਪਰ ਖ਼ਰਚ ਇੰਨਾ ਜ਼ਿਆਦਾ ਨਹੀਂ ਹੁੰਦਾ ਕਿਉਂਕਿ ਬੱਚਿਆਂ ਦੀ ਸੰਖਿਆ ਸੀਮਿਤ ਹੁੰਦੀ ਹੈ । ਇਸ ਕਰਕੇ ਧਨ ਦੀ ਬੱਚਤ ਹੁੰਦੀ ਹੈ ਅਤੇ ਬਚੇ ਹੋਏ ਧਨ ਨਾਲ ਉਚੇਰਾ ਜੀਵਨ ਪੱਧਰ ਕਾਇਮ ਕੀਤਾ ਜਾ ਸਕਦਾ ਹੈ ।

2. ਸੀਮਿਤ ਜਨਸੰਖਿਆ – ਇਸ ਪ੍ਰਕਾਰ ਦੀ ਵਿਆਹ ਪ੍ਰਥਾ ਵਿੱਚ ਜਨਸੰਖਿਆ ਸੀਮਿਤ ਰਹਿੰਦੀ ਹੈ । ਇੱਕ ਪਤਨੀ ਇੱਕ ਸਮੇਂ ਵਿੱਚ ਇੱਕ ਪਤੀ ਕੋਲ ਰਹਿੰਦੀ ਹੈ ਅਤੇ ਇੱਕ ਸਮੇਂ ਵਿੱਚ ਇੱਕ ਹੀ ਬੱਚੇ ਨੂੰ ਜਨਮ ਦੇ ਸਕਦੀ ਹੈ ਜਿਸ ਕਰਕੇ ਬੱਚਿਆਂ ਦੀ ਸੰਖਿਆ ਸੀਮਿਤ ਰਹਿੰਦੀ ਹੈ । ਇਸ ਤਰ੍ਹਾਂ ਜਨਸੰਖਿਆ ਸੀਮਿਤ ਜਾਂ ਘੱਟ ਹੀ ਰਹਿੰਦੀ ਹੈ ।

3. ਪਰਿਵਾਰਿਕ ਸੰਘਰਸ਼ਾਂ ਦਾ ਘੱਟ ਹੋਣਾ – ਆਮ ਤੌਰ ‘ਤੇ ਵੇਖਣ ਵਿੱਚ ਆਇਆ ਹੈ ਕਿ ਜੇਕਰ ਕੋਈ ਭਰਾਵਾਂ ਦੀਆਂ ਕਈ ਪਤਨੀਆਂ ਹੁੰਦੀਆਂ ਹਨ (ਇੱਕ ਵਿਆਹ ਤਾਂ ਉਸ ਵਿੱਚ ਉਹ ਸਾਰੀਆਂ ਪਤਨੀਆਂ ਆਪਸ ਵਿੱਚ ਲੜਦੀਆਂ ਰਹਿੰਦੀਆਂ ਹਨ ਜਿਸ ਕਰਕੇ ਹਮੇਸ਼ਾ ਪਰਿਵਾਰ ਵਿੱਚ ਕਲੇਸ਼ ਚਲਦਾ ਰਹਿੰਦਾ ਹੈ । ਪਰ ਬਹੁ-ਪਤੀ ਵਿਆਹ ਪ੍ਰਥਾ ਵਿੱਚ ਪਤਨੀ ਤਾਂ ਸਿਰਫ਼ ਇੱਕ ਹੁੰਦੀ ਹੈ ਅਤੇ ਪਤੀਆਂ ਵਿੱਚ ਵੀ ਉਸ ਨੂੰ ਰੱਖਣ ਦੀ ਸਹਿਮਤੀ ਹੁੰਦੀ ਹੈ । ਇਸ ਲਈ ਪਰਿਵਾਰਿਕ ਸੰਘਰਸ਼ ਨਹੀਂ ਹੁੰਦਾ ਤੇ ਜੇਕਰ ਹੁੰਦਾ ਵੀ ਹੈ ਤਾਂ ਨਾਂ-ਮਾਤਰ ਹੁੰਦਾ ਹੈ ।

4. ਬੱਚਿਆਂ ਦੀ ਸਹੀ ਪਰਵਰਿਸ਼ – ਜੇਕਰ ਬੱਚੇ ਜ਼ਿਆਦਾ ਹੋਣਗੇ ਜਾਂ ਪਤਨੀਆਂ ਜ਼ਿਆਦਾ ਹੋਣਗੀਆਂ ਤਾਂ ਹਰੇਕ ਪਤਨੀ ਆਪਣੇ ਬੱਚਿਆਂ ਦਾ ਤਾਂ ਫਿਕਰ ਕਰੇਗੀ ਪਰ ਦੂਜੇ ਦੇ ਬੱਚਿਆਂ ਵੱਲ ਕੋਈ ਧਿਆਨ ਨਹੀਂ ਦੇਵੇਗੀ ਜਿਸ ਵਜ੍ਹਾ ਕਰਕੇ ਉਹਨਾਂ ਦੀ ਪਰਵਰਿਸ਼ ਠੀਕ ਢੰਗ ਨਾਲ ਨਹੀਂ ਹੋ ਸਕੇਗੀ । ਪਰ ਇਸ ਪ੍ਰਕਾਰ ਦੇ ਵਿਆਹ ਵਿੱਚ ਕਿਉਂਕਿ ਸਾਰੇ ਬੱਚਿਆਂ ਦੀ ਮਾਂ ਵੀ ਇੱਕ ਹੀ ਹੁੰਦੀ ਹੈ ਅਤੇ ਬੱਚੇ ਵੀ ਗਿਣਤੀ ਵਿੱਚ ਘੱਟ ਹੁੰਦੇ ਹਨ ਇਸ ਲਈ ਸਾਰੇ ਬੱਚਿਆਂ ਦੀ ਸਹੀ ਪਰਵਰਿਸ਼ ਹੋ ਜਾਂਦੀ ਹੈ ।

ਬਹੁ-ਪਤੀ ਵਿਆਹ ਦੀਆਂ ਹਾਨੀਆਂ (Demerits of Polyandry)-

1. ਅਨੈਤਿਕਤਾ – ਇਸ ਪ੍ਰਕਾਰ ਦੇ ਵਿਆਹ ਕਾਰਨ ਅਨੈਤਿਕਤਾ ਵੱਧਦੀ ਹੈ । ਇੱਕ ਸਮੇਂ ਵਿੱਚ ਇੱਕ ਪਤਨੀ ਸਿਰਫ ਇੱਕ ਹੀ ਪਤੀ ਕੋਲ ਰਹਿੰਦੀ ਹੈ । ਹੋਰ ਪਤੀਆਂ ਦਾ ਉਸ ਉੱਪਰ ਨਾ ਤਾਂ ਕੋਈ ਅਧਿਕਾਰ ਹੁੰਦਾ ਹੈ ਅਤੇ ਨਾ ਹੀ ਉਹ ਪਤਨੀ ਨਾਲ ਲਿੰਗਕ ਸੰਬੰਧ ਰੱਖ ਸਕਦੇ ਹਨ । ਹਰ ਆਦਮੀ ਦੀ ਲਿੰਗਕ ਇੱਛਾ ਹੁੰਦੀ ਹੈ ਜਿਹੜੀ ਇਸ ਵਿਆਹ ਕਰਕੇ ਪੂਰੀ ਨਹੀਂ ਹੁੰਦੀ ।ਉਹ ਅਧੂਰੀ ਹੀ ਰਹਿ ਜਾਂਦੀ ਹੈ । ਇਸ ਕਰਕੇ ਵਿਅਕਤੀ ਆਪਣੀ ਇਸ ਇੱਛਾ ਦੀ ਤ੍ਰਿਪਤੀ ਲਈ ਵਿਆਹ ਤੋਂ ਬਾਹਰ ਸੰਬੰਧ ਰੱਖਣ ਦੇ ਯਤਨ ਕਰਦਾ ਹੈ ਜਿਸ ਨਾਲ ਸਮਾਜ ਵਿੱਚ ਵੇਸ਼ਯਾਵਾਂ ਅਤੇ ਅਨੈਤਿਕਤਾ ਵੱਧ ਜਾਂਦੇ ਹਨ ।

2. ਬਿਮਾਰੀਆਂ – ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਹੀ ਔਰਤ ਨੂੰ ਅੱਡ-ਅੱਡ ਸਮੇਂ ਵਿੱਚ ਕਈ ਮਰਦਾਂ ਨਾਲ ਲਿੰਗਕ ਸੰਬੰਧ ਬਣਾ ਕੇ ਰੱਖਣੇ ਪੈਂਦੇ ਹਨ ਜਿਸ ਵਜ੍ਹਾ ਕਰਕੇ ਔਰਤਾਂ ਨੂੰ ਕਈ ਪ੍ਰਕਾਰ ਦੀਆਂ ਗੁਪਤ ਬਿਮਾਰੀਆਂ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ ਜਾਂ ਹੋ ਜਾਂਦੀਆਂ ਹਨ । ਏਡਜ਼ ਵੀ ਇਸ ਬਿਮਾਰੀ ਦਾ ਇੱਕ ਰੂਪ ਹੈ । ਔਰਤ ਦੀ ਸਿਹਤ ਉੱਤੇ ਇਸ ਦਾ ਕਾਫੀ ਮਾੜਾ ਪ੍ਰਭਾਵ ਪੈਂਦਾ ਹੈ ।

3. ਘੱਟ ਜਨਸੰਖਿਆ – ਇਸ ਪ੍ਰਕਾਰ ਦੇ ਵਿਆਹ ਵਿੱਚ ਬੱਚੇ ਘੱਟ ਪੈਦਾ ਹੁੰਦੇ ਹਨ ਜਿਸ ਵਜ਼ਾ ਕਰਕੇ ਜਨਮ ਦਰ ਵੀ ਘੱਟ ਜਾਂਦੀ ਹੈ । ਉਸ ਖੇਤਰ ਦੀ ਜਨਸੰਖਿਆ ਕਾਫ਼ੀ ਘੱਟ ਹੋ ਜਾਂਦੀ ਹੈ ।

4. ਲਿੰਗ ਅਨੁਪਾਤ ਵਿੱਚ ਅੰਤਰ – ਇਹ ਵੀ ਵੇਖਿਆ ਗਿਆ ਹੈ ਕਿ ਜਿੱਥੇ ਇਹ ਪ੍ਰਥਾ ਹੁੰਦੀ ਹੈ ਉੱਥੇ ਲੜਕਿਆਂ ਨਾਲੋਂ ਲੜਕੀਆਂ ਜ਼ਿਆਦਾ ਪੈਦਾ ਹੁੰਦੀਆਂ ਹਨ ਅਤੇ ਔਰਤ ਆਦਮੀ ਦੇ ਅਨੁਪਾਤ ਵਿੱਚ ਕਾਫੀ ਅੰਤਰ ਆ ਜਾਂਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 5.
ਵਿਆਹ ਦੀ ਸੰਸਥਾ ਵਿਚ ਆ ਰਹੇ ਪਰਿਵਰਤਨਾਂ ਦੇ ਬਾਰੇ ਵਿਚ ਦੱਸੋ ।
ਉੱਤਰ-
1. ਵਿਆਹ ਨੂੰ ਸਮਾਜਿਕ ਸਮਝੌਤਾ ਸਮਝਿਆ ਜਾਣ ਲੱਗਾ ਹੈ (Marriage is now considered as Social Contract) – ਪ੍ਰਾਚੀਨ ਸਮੇਂ ਵਿਚ ਵਿਆਹ ਨੂੰ ਇਕ ਧਾਰਮਿਕ ਸੰਸਕਾਰ ਸਮਝਿਆ ਜਾਂਦਾ ਸੀ ਜੋ ਪੁਰੀਆਂ ਧਾਰਮਿਕ ਕ੍ਰਿਆਵਾਂ ਦੇ ਨਾਲ ਕੀਤਾ ਜਾਂਦਾ ਸੀ ਅਤੇ ਜਿਸਨੂੰ ਕਦੀ ਵੀ ਨਹੀਂ ਤੋੜਿਆ ਜਾ ਸਕਦਾ ਸੀ । ਪਰ ਆਧੁਨਿਕ ਸਮੇਂ ਵਿਚ ਅਜਿਹਾ ਨਹੀਂ ਹੈ । ਹੁਣ ਵਿਆਹ ਨੂੰ ਸਮਾਜਿਕ ਸਮਝੌਤਾ ਸਮਝਿਆ ਜਾਣ ਲੱਗਿਆ ਹੈ । ਜੇਕਰ ਪਤੀ-ਪਤਨੀ ਵਿਚ ਬਣ ਜਾਵੇ ਤਾਂ ਠੀਕ ਹੈ ਨਹੀਂ ਤਾਂ ਇਸ ਸਮਝੌਤੇ ਨੂੰ ਕਿਸੇ ਵੀ ਸਮੇਂ ਤੋੜਿਆ ਜਾ ਸਕਦਾ ਹੈ । ਕਈ ਹਾਲਾਤਾਂ ਵਿਚ ਵਿਅਕਤੀ ਨੂੰ ਮਾਂ-ਬਾਪ ਦੇ ਕਾਰਨ ਜ਼ਬਰਦਸਤੀ ਵਿਆਹ ਕਰਵਾਉਣਾ ਪੈਂਦਾ ਹੈ ਪਰ ਜੇਕਰ ਵਿਅਕਤੀ ਇਸ ਨੂੰ ਅੱਗੇ ਨਾ ਵਧਾਉਣਾ ਚਾਹੇ ਤੇ ਖ਼ਤਮ ਕਰਨਾ ਚਾਹੇ ਤਾਂ ਉਸ ਨੂੰ ਕਦੇ ਵੀ ਖ਼ਤਮ ਕਰ ਸਕਦਾ ਹੈ । ਇਸ ਤਰ੍ਹਾਂ ਅੱਜ-ਕਲ੍ਹ ਦੇ ਸਮੇਂ ਵਿਚ ਵਿਆਹ ਨੂੰ ਮਜਬੂਰੀ ਨਹੀਂ ਬਲਕਿ ਵਿਅਕਤੀਗਤ ਖੁਸ਼ੀ ਨਾਲ ਸੰਬੰਧਿਤ ਕਰ ਦਿੱਤਾ ਗਿਆ ਹੈ । ਜੇਕਰ ਦੋਹਾਂ ਵਿਚ ਬਣ ਜਾਵੇ ਤਾਂ ਠੀਕ ਹੈ ਨਹੀਂ ਤਾਂ ਇਸ ਨੂੰ ਸਮਝੌਤੇ ਦੀ ਤਰ੍ਹਾਂ ਕਦੇ ਵੀ ਤੋੜਿਆ ਜਾ ਸਕਦਾ ਹੈ ।

2. ਕਾਨੂੰਨਾਂ ਵਲੋਂ ਲਿਆਂਦੇ ਗਏ ਪਰਿਵਰਤਨ (Changes brought about by laws) – ਪ੍ਰਾਚੀਨ ਸਮੇਂ ਵਿਚ ਵਿਆਹ ਦੀ ਸੰਸਥਾ ਨੂੰ ਸਮਾਜਿਕ ਸੰਸਥਾ ਦੇ ਰੂਪ ਵਿਚ ਮਾਨਤਾ ਪ੍ਰਦਾਨ ਕੀਤੀ ਗਈ । ਉਸ ਸਮੇਂ ਇਸਦਾ ਇਕ ਪਰੰਪਰਾਗਤ ਰੂਪ ਸਾਡੇ ਸਾਹਮਣੇ ਆਇਆ | ਪਰ ਸਮੇਂ ਦੇ ਨਾਲ-ਨਾਲ ਇਸ ਵਿਚ ਬਹੁਤ ਸਾਰੇ ਪਰਿਵਰਤਨ ਆ ਗਏ । ਵਿਆਹ ਦੇ ਪ੍ਰਕਾਰਾਂ ਵਿਚ ਪਰਿਵਰਤਨ ਲਿਆਉਣ ਦੇ ਲਈ ਕਈ ਪ੍ਰਕਾਰ ਦੇ ਕਾਨੂੰਨ ਬਣਾਏ ਗਏ । 1955 ਵਿਚ ਹਿੰਦੂ ਵਿਆਹ ਕਾਨੂੰਨ (Hindu Marriage Act, 1955) ਬਣਾਇਆ ਗਿਆ ਜਿਸ ਵਿਚ ਇਕ ਵਿਆਹ ਨੂੰ ਸਮਾਜਿਕ ਮਾਨਤਾ ਪ੍ਰਦਾਨ ਕੀਤੀ ਗਈ ।

ਬਹੁਵਿਆਹ ਉੱਤੇ ਕਾਨੂੰਨੀ ਤੌਰ ਉੱਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਇਕ ਵਿਆਹ ਨੂੰ ਹੀ ਆਦਰਸ਼ ਵਿਆਹ ਦਾ ਹੀ ਦਰਜਾ ਦਿੱਤਾ ਗਿਆ । ਇਸ ਕਾਨੂੰਨ ਨਾਲ ਪ੍ਰਾਚੀਨ ਸਮੇਂ ਤੋਂ ਚੱਲੀ ਆ ਰਹੀ ਬਾਲ ਵਿਆਹ ਦੀ ਪ੍ਰਥਾ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਅਤੇ ਵਿਆਹ ਦੇ ਲਈ ਉਮਰ ਨਿਸ਼ਚਿਤ ਕਰ ਦਿੱਤੀ ਗਈ । ਇਸ ਨਿਯਮ ਨੂੰ ਤੋੜਨ ਵਾਲੇ ਦੇ ਲਈ ਸਜਾ ਦਾ ਪ੍ਰਾਵਧਾਨ ਵੀ ਰੱਖਿਆ ਗਿਆ । ਇਸ ਤਰ੍ਹਾਂ ਕਾਨੂੰਨਾਂ ਦੇ ਕਾਰਨ ਬਹੁ-ਵਿਆਹ ਅਤੇ ਬਾਲ ਵਿਆਹ ਜਿਹੀਆਂ ਪ੍ਰਥਾਵਾਂ ਖ਼ਤਮ ਹੋ ਗਈਆਂ ਅਤੇ ਵਿਆਹ ਦੇ ਪਰੰਪਰਾਗਤ ਪ੍ਰਕਾਰਾਂ ਵਿਚ ਪਰਿਵਰਤਨ ਆ ਗਏ ।

3. ਤਲਾਕ ਦਾ ਅਧਿਕਾਰ (Right to Divorce) – ਸਰਕਾਰ ਨੇ ਬਹੁਤ ਸਾਰੇ ਕਾਨੂੰਨ ਪਾਸ ਕੀਤੇ ਹਨ ਜਿਸ ਨਾਲ ਤਲਾਕ ਦੇ ਸੰਬੰਧ ਵਿਚ ਕਾਨੂੰਨ ਪਾਸ ਕੀਤਾ ਗਿਆ | ਅਜਿਹਾ ਇਸ ਲਈ ਕੀਤਾ ਗਿਆ ਸੀ ਤਾਂਕਿ ਆਦਮੀ ਅਤੇ ਔਰਤ ਦੁੱਖੀ ਅਤੇ ਤਨਾਵ ਵਾਲਾ ਜੀਵਨ ਬਤੀਤ ਨਾ ਕਰ ਸਕਣ । ਪ੍ਰਾਚੀਨ ਸਮੇਂ ਵਿਚ ਔਰਤਾਂ ਦੀ ਸਥਿਤੀ ਬਹੁਤ ਨੀਵੀਂ ਸੀ । ਮਰਦ ਔਰਤ ਨਾਲ ਗਲਤ ਵਿਵਹਾਰ ਕਰਦਾ ਸੀ ਅਤੇ ਔਰਤ ਨੂੰ ਸਾਰੀ ਉਮਰ ਇਸ ਗ਼ਲਤ ਵਿਵਹਾਰੀ ਅਤੇ ਅੱਤਿਆਚਾਰੀ ਪਤੀ ਦੇ ਨਾਲ ਬਤੀਤ ਕਰਨੀ ਪੈਂਦੀ ਸੀ । ਅਜਿਹਾ ਇਸ ਲਈ ਸੀ ਕਿਉਂਕਿ ਔਰਤ ਆਪਣੇ ਪਤੀ ਉੱਤੇ ਕਈ ਪ੍ਰਕਾਰ ਨਾਲ ਆਰਥਿਕ ਤੌਰ ਉੱਤੇ ਨਿਰਭਰ ਸੀ । ਪਰ ਸਮੇਂ ਦੇ ਨਾਲ-ਨਾਲ ਔਰਤ ਆਰਥਿਕ ਤੌਰ ਉੱਤੇ ਸਵੈ ਨਿਰਭਰ ਹੋ ਗਈ ਅਤੇ ਕਾਨੂੰਨ ਨੇ ਉਸਨੂੰ ਤਲਾਕ ਦਾ ਅਧਿਕਾਰ ਦੇ ਦਿੱਤਾ ਤਾਕਿ ਉਹ ਤਨਾਵ ਵਾਲੇ ਜੀਵਨ ਤੋਂ ਦੂਰ ਹੋਕੇ ਅਤੇ ਤਲਾਕ ਲੈਕੇ ਸੁੱਖੀ ਜੀਵਨ ਬਤੀਤ ਕਰ ਸਕਣ ।

4. ਸਿੱਖਿਆ ਦੇ ਵਿਕਸਿਤ ਹੋਣ ਨਾਲ ਆਏ ਪਰਿਵਰਤਨ (Changes due to development of education) – ਪ੍ਰਾਚੀਨ ਸਮੇਂ ਵਿਚ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਸੀ । ਸਿੱਖਿਆ ਦੇ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾਂਦਾ ਸੀ । ਸਿਰਫ ਉੱਪਰ ਵਾਲੇ ਤਿੰਨ ਵਰਣ ਹੀ ਸਿੱਖਿਆ ਗ੍ਰਹਿਣ ਕਰ ਸਕਦੇ ਸਨ । ਨੀਵੇਂ ਵਰਣ ਅਤੇ ਔਰਤਾਂ ਨੂੰ ਸਿੱਖਿਆ ਲੈਣ ਦਾ ਅਧਿਕਾਰ ਪ੍ਰਾਪਤ ਨਹੀਂ ਸੀ । ਪਰ ਸਮੇਂ ਦੇ ਨਾਲ-ਨਾਲ ਅੰਗਰੇਜ਼ਾਂ ਨੇ ਭਾਰਤ ਵਿਚ ਪੱਛਮੀ ਸਿੱਖਿਆ ਦੀ ਸ਼ੁਰੂਆਤ ਕੀਤੀ ਅਤੇ ਸਿੱਖਿਅਕ ਸੰਸਥਾਵਾਂ ਦੇ ਦਰਵਾਜ਼ੇ ਸਾਰੀਆਂ ਜਾਤਾਂ ਅਤੇ ਦੋਹਾਂ ਗਾਂ ਦੇ ਲਈ ਖੋਲ ਦਿੱਤੇ । ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਔਰਤਾਂ ਦੀ ਸਥਿਤੀ ਵਿਚ ਪਰਿਵਰਤਨ ਆਉਣ ਲੱਗ ਪਿਆ । ਉਹ ਨੌਕਰੀ ਕਰਨ ਲੱਗ ਗਈ ਅਤੇ ਆਰਥਿਕ ਤੌਰ ਉੱਤੇ ਸਵੈ ਨਿਰਭਰ ਹੋਣ ਲੱਗ ਗਈ । ਇਸ ਨਾਲ ਵਿਆਹ ਦੀ ਉਮਰ ਵੱਧ ਗਈ ।ਉਹ ਵਿਆਹ ਦਾ ਫ਼ੈਸਲਾ । ਆਪ ਹੀ ਲੈਣ ਲੱਗ ਗਈ । ਹੁਣ ਤਾਂ ਪੜੇ ਲਿਖੇ ਬੱਚੇ ਆਪ ਹੀ ਵਿਆਹ ਦਾ ਫ਼ੈਸਲਾ ਲੈਂਦੇ ਹਨ ।

5. ਔਰਤਾਂ ਦੀ ਸਥਿਤੀ ਵਿਚ ਪਰਿਵਰਤਨ ਦੇ ਕਾਰਨ ਆਏ ਪਰਿਵਰਤਨ (Changes due to the change in the status of women) – ਪ੍ਰਾਚੀਨ ਸਮੇਂ ਵਿਚ ਔਰਤਾਂ ਦੀ ਸਥਿਤੀ ਬਹੁਤ ਨੀਵੀਂ ਸੀ ਅਤੇ ਉਸਨੂੰ ਕਿਸੇ ਪ੍ਰਕਾਰ ਦਾ ਅਧਿਕਾਰ ਪ੍ਰਾਪਤ ਨਹੀਂ ਸੀ । ਪਰ ਸਮੇਂ ਦੇ ਨਾਲ-ਨਾਲ ਔਰਤਾਂ ਨੇ ਸਿੱਖਿਆ ਗ੍ਰਹਿਣ ਕਰਨੀ ਸ਼ੁਰੂ ਕੀਤੀ ਅਤੇ ਉਨ੍ਹਾਂ ਨੇ ਸਮਾਜ ਦੇ ਹਰੇਕ ਪੱਖ ਵਿਚ ਆਪਣਾ ਯੋਗਦਾਨ ਦੇਣਾ ਸ਼ੁਰੂ ਕਰ ਦਿੱਤਾ । ਇਸ ਨਾਲ ਵਿਆਹ ਦੇ ਸਰੂਪ ਵਿਚ ਬਹੁਤ ਪਰਿਵਰਤਨ ਆਇਆ । ਪ੍ਰਾਚੀਨ ਸਮੇਂ ਵਿਚ ਔਰਤ ਆਰਥਿਕ ਅਤੇ ਹਰੇਕ ਪੱਖ ਤੋਂ ਆਦਮੀਆਂ ਉੱਤੇ ਨਿਰਭਰ ਹੁੰਦੀ ਸੀ ਜਿਸ ਕਾਰਨ ਉਸਨੂੰ ਆਦਮੀਆਂ ਦਾ ਹਰੇਕ ਪ੍ਰਕਾਰ ਦਾ ਜੁਲਮ ਸਹਿਣ ਕਰਨਾ ਪੈਂਦਾ ਸੀ । ਪਰ ਅੱਜ-ਕੱਲ੍ਹ ਦੇ ਸਮੇਂ ਵਿਚ ਉਹ ਆਰਥਿਕ ਤੌਰ ਉੱਤੇ ਸਵੈ ਨਿਰਭਰ ਹੋ ਗਈ ਅਤੇ ਸਮਾਜ ਦੇ ਹਰੇਕ ਪੱਖ ਵਿਚ ਆਪਣਾ ਯੋਗਦਾਨ ਦੇ ਰਹੀ ਹੈ ।

ਹੁਣ ਉਹ ਆਪਣੇ ਫ਼ੈਸਲੇ ਆਪ ਲੈਂਦੀ ਹੈ । ਉਸਨੂੰ ਤਲਾਕ ਦਾ ਅਧਿਕਾਰ ਪ੍ਰਾਪਤ ਹੋ ਗਿਆ ਹੈ ਜਿਸ ਕਾਰਨ ਹੁਣ ਉਹ ਪਤੀ ਦੇ ਅੱਤਿਆਚਾਰ ਨੂੰ ਸਹਿਣ ਕਰਨ ਦੀ ਥਾਂ ਉਸ ਤੋਂ ਵੱਖ ਹੋਣਾ ਪਸੰਦ ਕਰਦੀ ਹੈ । ਇਸ ਤਰ੍ਹਾਂ ਆਰਥਿਕ ਤੌਰ ਉੱਤੇ ਸਵੈ ਨਿਰਭਰ ਹੋਣ ਦੇ ਕਾਰਨ ਵਿਆਹ ਦੀ ਸੰਸਥਾ ਵਿਚ ਬਹੁਤ ਪਰਿਵਰਤਨ ਆ ਗਿਆ ਹੈ । ਵਿਆਹ ਦੀ ਉਮਰ ਕਾਫੀ ਵੱਧ ਗਈ ਹੈ । ਔਰਤਾਂ ਦੀ ਸਥਿਤੀ ਕਾਫੀ ਚੰਗੀ ਹੋ ਗਈ ਹੈ । ਤਲਾਕ ਦੀ ਦਰ ਵੱਧ ਗਈ ਹੈ । ਬਾਲ ਵਿਆਹ ਲਗਭਗ ਖ਼ਤਮ ਹੋ ਗਏ ਹਨ ।

6. ਪ੍ਰਬੰਧਿਤ ਵਿਆਹ ਦੇ ਪ੍ਰਤੀ ਲੋਕਾਂ ਦਾ ਬਦਲਿਆ ਹੋਇਆ ਨਜਰੀਆ (Changed point of view of people toward arranged marriage) – ਵੈਸੇ ਤਾਂ ਵਿਆਹ ਨੂੰ ਪਤੀ ਪਤਨੀ ਦੇ ਵਿਚ ਸੰਬੰਧਾਂ ਦੇ ਨਾਲ-ਨਾਲ ਦੋ ਪਰਿਵਾਰਾਂ ਦੇ ਵਿਚ ਸੰਬੰਧ ਮੰਨਿਆ ਜਾਂਦਾ ਹੈ ਕਿਉਂਕਿ ਪਰਿਵਾਰ ਦੇ ਵੱਡੇ ਬਜ਼ੁਰਗ ਹੀ ਵਿਆਹ ਨੂੰ ਪੱਕਾ ਕਰਦੇ ਹਨ | ਪ੍ਰਾਚੀਨ ਸਮੇਂ ਵਿਚ ਅਜਿਹਾ ਹੀ ਹੁੰਦਾ ਸੀ । ਵਿਆਹ ਦੇ ਲਈ ਮੁੰਡਾ ਜਾਂ ਕੁੜੀ ਨਿਸ਼ਚਿਤ ਕਰਦੇ ਸਮੇਂ ਉਨ੍ਹਾਂ ਨੂੰ ਪੁੱਛਿਆ ਵੀ ਨਹੀਂ ਜਾਂਦਾ ਸੀ । ਜੋ ਬਜੁਰਗਾਂ ਨੇ ਕਹਿ ਦਿੱਤਾ ਉਸੇ ਨੂੰ ਹੀ ਮੰਨਣਾ ਪੈਂਦਾ ਸੀ ਅਤੇ ਪਸੰਦ ਨਾ ਹੁੰਦੇ ਹੋਏ ਵੀ ਸਾਰੀ ਉਮਰ ਉਸ ਪਤੀ ਜਾਂ ਪਤਨੀ ਨਾਲ ਬਤੀਤ ਕਰਨੀ ਪੈਂਦੀ ਸੀ । ਪਰ ਆਧੁਨਿਕ ਸਮੇਂ ਵਿਚ ਲੋਕਾਂ ਦਾ ਇਹ ਨਜ਼ਰੀਆ ਬਦਲ ਗਿਆ ਹੈ । ਲੋਕ ਹੁਣ arranged marriage ਦੀ ਥਾਂ ਪ੍ਰੇਮ ਵਿਆਹ ਜਾਂ ਆਪਣੀ ਪਸੰਦ ਨੂੰ ਮਹੱਤਵ ਦਿੰਦੇ ਹਨ । ਅੱਜ-ਕੱਲ੍ਹ ਮੁੰਡਾ ਅਤੇ ਕੁੜੀ ਆਪਣੇ ਵਿਚਾਰਾਂ, ਆਦਰਸ਼ਾਂ ਤੇ ਨਜ਼ਰੀਏ ਨੂੰ ਵੱਧ ਮਹੱਤਵ ਦਿੰਦੇ ਹਨ । ਇਸ ਤਰ੍ਹਾਂ ਨਵੀਂ ਪੀੜੀ ਦਾ ਵਿਆਹ ਦੇ ਸੰਬੰਧ ਵਿਚ ਨਜ਼ਰੀਆ ਬਦਲ ਗਿਆ ਹੈ । ਕਈ ਵਾਰੀ ਉਨ੍ਹਾਂ ਦੇ ਫ਼ੈਸਲੇ ਚਾਹੇ ਸਹੀ ਵੀ ਨਹੀਂ ਹੁੰਦੇ ਸਨ, ਪਰ ਫਿਰ ਵੀ ਉਹ ਆਪਣੇ ਵਿਚਾਰਾਂ, ਆਦਰਸ਼ਾਂ, ਸੋਚ, ਨਜ਼ਰੀਏ ਆਦਿ ਨੂੰ ਵੱਧ ਮਹੱਤਵ ਦਿੰਦੇ ਹਨ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 6.
ਪਰਿਵਾਰ ਦੀ ਸੰਸਥਾ ਦੇ ਵੱਖ-ਵੱਖ ਕੰਮਾਂ ਦਾ ਵਰਣਨ ਕਰੋ ।
ਉੱਤਰ-
ਪਰਿਵਾਰ ਨਾਮ ਦੀ ਸੰਸਥਾ ਇਕ ਅਜਿਹੀ ਸੰਸਥਾ ਹੈ ਜੋ ਸਮਾਨ ਰੂਪ ਨਾਲ ਸਾਰੇ ਸਮਾਜਾਂ ਵਿਚ ਪਾਈ ਜਾਂਦੀ ਹੈ । ਇਕ ਨਵੇਂ ਜੰਮੇ ਬੱਚੇ ਦੇ ਪਾਲਣ-ਪੋਸ਼ਣ ਤੋਂ ਲੈ ਕੇ ਉਸਨੂੰ ਸਮਾਜਿਕ ਵਿਅਕਤੀ ਬਣਾਉਣ ਵਿਚ ਪਰਿਵਾਰ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ । ਇਸ ਲਈ ਪਰਿਵਾਰ ਵਿਅਕਤੀ ਦੇ ਲਈ ਸਭ ਤੋਂ ਮਹੱਤਵਪੂਰਨ ਕੰਮ ਕਰਦਾ ਹੈ । ਇਸ ਲਈ ਪਰਿਵਾਰ ਦੇ ਬਹੁਤ ਸਾਰੇ ਮਹੱਤਵਪੂਰਨ ਕੰਮ ਹੁੰਦੇ ਹਨ । ਬਹੁਤ ਸਾਰੇ ਸਮਾਜਸ਼ਾਸਤਰੀਆਂ ਨੇ ਆਪਣੇ-ਆਪਣੇ ਸਮਾਜਾਂ ਦੇ ਅਨੁਸਾਰ ਪਰਿਵਾਰ ਦੇ ਕੰਮਾਂ ਨੂੰ ਵੱਖ-ਵੱਖ ਭਾਗਾਂ ਵਿਚ ਵੰਡਿਆ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਜੈਵਿਕ ਕੰਮ (Biological Functions) – ਪਰਿਵਾਰ ਵਿਅਕਤੀ ਦੇ ਲਈ ਬਹੁਤ ਸਾਰੇ ਜੈਵਿਕ ਕੰਮ ਕਰਦਾ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ

(i) ਲੈਂਗਿਕ ਇੱਛਾਵਾਂ ਦੀ ਪੂਰਤੀ (Satisfaction of sexual desire) – ਪਰਿਵਾਰ ਦਾ ਸਭ ਤੋਂ ਪਹਿਲਾ ਕੰਮ ਹੀ ਲੈਂਗਿਕ ਇੱਛਾਵਾਂ ਦੀ ਪੂਰਤੀ ਹੈ । ਇਹ ਪਰਿਵਾਰ ਦਾ ਸਭ ਤੋਂ ਪਹਿਲਾ ਜ਼ਰੂਰੀ ਕੰਮ ਹੈ ਅਤੇ ਇਹ ਕੰਮ ਉਸ ਸਮੇਂ ਤੋਂ ਚਲਦਾ ਆ ਰਿਹਾ ਹੈ ਜਦੋਂ ਤੋਂ ਸਮਾਜ ਚਲਦਾ ਆ ਰਿਹਾ ਹੈ । ਪਰਿਵਾਰ ਦੇ ਇਸ ਉਦੇਸ਼ ਦੇ ਕਾਰਨ ਹੀ ਆਦਮੀ ਅਤੇ ਔਰਤ ਇਕ ਦੂਜੇ ਦੇ ਨਾਲ ਵੱਧ ਸਮੇਂ ਤਕ ਰਹਿੰਦੇ ਹਨ ਅਤੇ ਆਪਣੀਆਂ ਇੱਛਾਵਾਂ ਦੀ ਪੂਰਤੀ ਕਰਦੇ ਹਨ । ਜੇਕਰ ਇਨ੍ਹਾਂ ਇੱਛਾਵਾਂ ਦੀ ਪੂਰਤੀ ਨਾ ਹੋਵੇ ਤਾਂ ਵਿਅਕਤੀ ਨੂੰ ਕਈ ਪ੍ਰਕਾਰ ਦੀਆਂ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਨ੍ਹਾਂ ਸਮੱਸਿਆਵਾਂ ਦੇ ਕਾਰਨ ਕਈ ਵਾਰੀ ਸੰਬੰਧ ਵੀ ਟੁੱਟ ਜਾਂਦਾ ਹੈ । ਇੱਥੋਂ ਤਕ ਕਿ ਕਈ ਵਿਦਵਾਨਾਂ ਦੇ ਅਨੁਸਾਰ ਪਰਿਵਾਰ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਹੀ ਲੈਂਗਿਕ ਇੱਛਾਵਾਂ ਦੀ ਪੂਰਤੀ ਹੈ ।

(ii) ਬੱਚੇ ਪੈਦਾ ਕਰਨਾ (To produce children) – ਕਿਸੇ ਵੀ ਸਮਾਜ ਦੇ ਅੱਗੇ ਵੱਧਣ ਦੇ ਲਈ ਅਤੇ ਉਸਦੀ ਹੋਂਦ ਨੂੰ ਕਾਇਮ ਰੱਖਣ ਦੇ ਲਈ ਇਹ ਜ਼ਰੂਰੀ ਹੈ ਕਿ ਉਸ ਸਮਾਜ ਦੀ ਨਸਲ ਨੂੰ ਅੱਗੇ ਵਧਾਇਆ ਜਾਵੇ ਅਤੇ ਇਹ ਹੀ ਮਨੁੱਖਾਂ ਦੇ ਸਮਾਜ ਦੇ ਨਾਲ ਵੀ ਹੁੰਦਾ ਹੈ । ਵਿਆਹ ਤੋਂ ਬਾਅਦ ਪਰਿਵਾਰ ਤਾਂ ਹੀ ਪੂਰਾ ਹੁੰਦਾ ਹੈ ਜਦੋਂ ਬੱਚੇ ਪੈਦਾ ਹੁੰਦੇ ਹਨ । ਇਸਦੇ ਨਾਲ ਹੀ ਮਨੁੱਖ ਦਾ ਜੀਵਨ ਉਸ ਸਮੇਂ ਪੂਰਾ ਮੰਨਿਆ ਜਾਂਦਾ ਹੈ ਜਦੋਂ ਉਸਦੇ ਬੱਚੇ ਪੈਦਾ ਹੋਣ । ਵਿਅਕਤੀ ਧਾਰਮਿਕ ਕੰਮ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਹੀ ਪੂਰਾ ਕਰ ਸਕਦਾ ਹੈ ਅਤੇ ਉਸਨੂੰ ਉਸ ਸਮੇਂ ਤਕ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਜਦੋਂ ਤਕ ਬੱਚੇ ਨਾ ਹੋਣ । ਇਸ ਤਰ੍ਹਾਂ ਬੱਚੇ ਪੈਦਾ ਕਰਨਾ ਪਰਿਵਾਰ ਦਾ ਇਕ ਹੋਰ ਜੈਵਿਕ ਕੰਮ ਹੈ ।

(iii) ਰਹਿਣ ਦੀ ਵਿਵਸਥਾ ਕਰਨਾ (To arrange shelter to live) – ਪਰਿਵਾਰ ਹੀ ਵਿਅਕਤੀ ਦੇ ਰਹਿਣ ਦੀ ਵਿਵਸਥਾ ਕਰਦਾ ਹੈ ਤਾਂਕਿ ਉਹ ਸਾਰਾ ਦਿਨ ਘਰ ਤੋਂ ਬਾਹਰ ਕੰਮ ਕਰਕੇ ਵਾਪਸ ਆ ਕੇ ਅਰਾਮ ਕਰੇ ਅਤੇ ਪਰਿਵਾਰ ਦੇ ਨਾਲ ਰਹਿ ਸਕੇ । ਚਾਹੇ ਅੱਜ-ਕੱਲ੍ਹ ਧਰਮਸ਼ਾਲਾਵਾਂ, ਹੋਟਲਾਂ ਆਦਿ ਵਿਚ ਰਹਿਣ ਦੀ ਵਿਵਸਥਾ ਵੀ ਹੋ ਜਾਂਦੀ ਹੈ ਪਰ ਜੋ ‘ ਪਿਆਰ, ਹਮਦਰਦੀ ਵਿਅਕਤੀ ਨੂੰ ਘਰ ਤੋਂ ਪ੍ਰਾਪਤ ਹੁੰਦੀ ਹੈ ਉਹ ਹੋਟਲਾਂ, ਧਰਮਸ਼ਾਲਾਵਾਂ ਵਿਚ ਪ੍ਰਾਪਤ ਨਹੀਂ ਹੋ ਸਕਦੀ । ਘਰ ਤਾਂ ਵਿਅਕਤੀ ਦੇ ਲਈ ਇਕ ਸਵਰਗ ਵਰਗਾ ਹੁੰਦਾ ਹੈ ਕਿਉਂਕਿ ਵਿਅਕਤੀ ਨੂੰ ਜੋ ਆਰਾਮ ਘਰ ਵਿਚ ਪ੍ਰਾਪਤ ਹੋ ਸਕਦਾ ਹੈ ਉਹ ਕਿਤੇ ਹੋਰ ਤੋਂ ਪ੍ਰਾਪਤ ਨਹੀਂ ਹੋ ਸਕਦਾ । ਇਸ ਤਰ੍ਹਾਂ ਵਿਅਕਤੀ ਨੂੰ ਪਰਿਵਾਰ ਵਿਚ ਸੁਰੱਖਿਆ ਵੀ ਪ੍ਰਾਪਤ ਹੁੰਦੀ ਹੈ ।

(iv) ਭੋਜਨ, ਰਹਿਣ ਅਤੇ ਕੱਪੜੇ ਦੀ ਵਿਵਸਥਾ (Solution of meal, home and cloth) – ਪਰਿਵਾਰ ਵਿਅਕਤੀ ਦੀ ਸੁਰੱਖਿਆ ਦਾ ਪ੍ਰਬੰਧ ਵੀ ਕਰਦਾ ਹੈ । ਵਿਅਕਤੀ ਦੇ ਰਹਿਣ ਦੇ ਲਈ ਘਰ ਦੀ ਵਿਵਸਥਾ ਕੀਤੀ ਜਾਂਦੀ ਹੈ ਤਾਂ ਕਿ ਕੰਮ ਤੋਂ ਵਾਪਸ ਆ ਕੇ ਉਹ ਘਰ ਵਿੱਚ ਪਰਿਵਾਰ ਸਹਿਤ ਰਹਿ ਸਕੇ । ਚਾਹੇ ਵਿਅਕਤੀ ਹੋਟਲ ਵਿੱਚ ਵੀ ਰਹਿ ਸਕਦਾ ਹੈ ਪਰ ਉਸ ਲਈ ਘਰੇ ਸਵਰਗ ਸਮਾਨ ਹੁੰਦਾ ਹੈ ਕਿਉਂਕਿ ਉਸ ਨੂੰ ਜੋ ਆਰਾਮ ਘਰ ਵਿੱਚ ਮਿਲਦਾ ਹੈ ਉਹ ਕਿਤੇ ਹੋਰ ਨਹੀਂ ਮਿਲ ਸਕਦਾ । ਮਨੁੱਖ ਲਈ ਤਿੰਨ ਚੀਜ਼ਾਂ ਜਿਊਣ ਲਈ ਜ਼ਰੂਰੀ ਹਨ, ਉਹ ਹਨ ਭੋਜਨ, ਮਕਾਨ ਅਤੇ ਕੱਪੜੇ ਦਾ ਪ੍ਰਬੰਧ । ਇਨ੍ਹਾਂ ਸਾਰਿਆਂ ਦਾ ਪ੍ਰਬੰਧ ਪਰਿਵਾਰ ਵਲੋਂ ਕਮਾਉਣ ਵਾਲੇ ਮੈਂਬਰ ਰਾਹੀਂ ਕੀਤਾ ਜਾਂਦਾ ਹੈ ਤਾਂਕਿ ਵਿਅਕਤੀ ਦੇ ਜੀਵਨ ਜੀਉਣ ਲਈ ਮੌਲਿਕ ਜ਼ਰੂਰਤਾਂ ਪੂਰੀਆਂ ਹੋ ਸਕਣ ।

2. ਆਰਥਿਕ ਕਾਰਜ (Economical functions) – ਆਰਥਿਕ ਪਰਿਵਾਰ ਦਾ ਇੱਕ ਬਹੁਤ ਮਹੱਤਵਪੂਰਨ ਕੰਮ ਹੈ ! ਪਰਿਵਾਰ ਹੇਠ ਆਰਥਿਕ ਕਾਰਜ ਕਰਦਾ ਹੈ-

(i) ਸੰਪੱਤੀ ਦੀ ਦੇਖ-ਭਾਲ (Taking care of property) – ਪਰਿਵਾਰ ਦੇ ਵਿੱਚ ਵਿਅਕਤੀ ਦੀ ਜਾਇਦਾਦ ਇੱਕ ਪੀੜੀ ਤੋਂ ਦੂਜੀ ਪੀੜ੍ਹੀ ਤਕ ਪਹੁੰਚ ਜਾਂਦੀ ਹੈ । ਪ੍ਰਾਚੀਨ ਸਮੇਂ ਵਿੱਚ ਜਾਇਦਾਦ ਦੀ ਵੰਡ ਸਿਰਫ ਪੁੱਤਰਾਂ ਵਿੱਚ ਹੀ ਹੁੰਦੀ ਸੀ ਪਰ ਅੱਜ-ਕਲ੍ਹ ਦੇ ਆਧੁਨਿਕ ਸਮੇਂ ਵਿੱਚ ਜਾਇਦਾਦ ਦੀ ਵੰਡ ਮੁੰਡੇ ਅਤੇ ਕੁੜੀਆਂ ਦੇ ਵਿਚਕਾਰ ਹੋਣ ਲੱਗ ਪਈ ਹੈ । ਜੇਕਰ ਕੋਈ ਵਿਅਕਤੀ ਵਿਆਹ ਨਹੀਂ ਕਰਦਾ ਤਾਂ ਉਸ ਦੀ ਮੌਤ ਤੋਂ ਬਾਅਦ ਜਾਇਦਾਦ ਦੀ ਵੰਡ ਰਿਸ਼ਤੇਦਾਰਾਂ ਵਿਚਕਾਰ ਹੁੰਦੀ ਹੈ । ਇਹ ਵੰਡ ਪਰਿਵਾਰ ਦੇ ਮੁਖੀ ਅਨੁਸਾਰ ਉਸ ਦੀ ਇੱਛਾ ਅਨੁਸਾਰ ਹੋ ਜਾਂਦੀ ਹੈ । ਕਿਸੇ ਵੀ ਪਰਿਵਾਰ ਦੀ ਸੰਪੱਤੀ ਕਿਸ ਤਰ੍ਹਾਂ ਵੰਡਣੀ ਹੈ, ਕਿਸ-ਕਿਸ ਨੂੰ ਕਿੰਨੀ ਸੰਪੱਤੀ ਮਿਲੇਗੀ ਇਸ ਸਭ ਦਾ ਸਾਰਾ ਪ੍ਰਬੰਧ ਪਰਿਵਾਰ ਹੀ ਕਰਦਾ ਹੈ ।

(ii) ਆਮਦਨ ਦਾ ਪ੍ਰਬੰਧ (Provision of Income) – ਹਰ ਪ੍ਰਕਾਰ ਦੀ ਜ਼ਰੂਰਤ ਪੂਰੀ ਕਰਨ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ । ਇਸ ਕਰਕੇ ਪ੍ਰਾਚੀਨ ਸਮੇਂ ਤੋਂ ਹੀ ਪਰਿਵਾਰ ਲਈ ਪੈਸੇ ਦਾ ਪ੍ਰਬੰਧ ਪਰਿਵਾਰ ਦਾ ਮੁਖੀ ਕਰਦਾ ਹੈ । ਅੱਜ-ਕਲ੍ਹ ਚਾਹੇ ਪਤੀ ਅਤੇ ਪਤਨੀ ਦੋਵੇਂ ਮਿਲ ਕੇ ਪੈਸੇ ਦਾ ਪ੍ਰਬੰਧ ਕਰਦੇ ਹੋਣ ਪਰ ਪਰਿਵਾਰ ਹੀ ਪੈਸੇ ਦਾ ਪ੍ਰਬੰਧ ਕਰਦਾ ਹੈ । ਹਰ ਪ੍ਰਕਾਰ ਦੀ ਜ਼ਰੂਰਤ, ਖਾਣ, ਪੀਣ, ਰਹਿਣ, ਪਾਉਣ ਆਦਿ ਲਈ ਪੈਸੇ ਦੀ ਲੋੜ ਪਰਿਵਾਰ ਪੂਰੀ ਕਰਦਾ ਹੈ । ਇਸ ਤਰ੍ਹਾਂ ਪਰਿਵਾਰ ਆਰਥਿਕ ਕਿਰਿਆਵਾਂ ਦਾ ਕੇਂਦਰ ਹੈ ।

(iii) ਕਿਰਤ ਵੰਡ (Division of Labour-ਪਰਿਵਾਰ ਵਿੱਚ ਆਮ ਤੌਰ ਤੇ ਹਰ ਪ੍ਰਕਾਰ ਦੇ ਕੰਮ ਵੰਡੇ ਹੋਏ ਹੁੰਦੇ ਹਨ । ਔਰਤਾਂ ਪਰਿਵਾਰ ਸਾਂਭਣ ਦਾ ਕੰਮ ਕਰਦੀਆਂ ਹਨ, ਚਾਹੇ ਅੱਜ-ਕਲ੍ਹ ਔਰਤਾਂ ਵੀ ਬਾਹਰ ਪੈਸੇ ਕਮਾਉਣ ਜਾਂ ਨੌਕਰੀ ਕਰਨ ਜਾਂਦੀਆਂ ਹਨ ਅਤੇ ਆਦਮੀ ਪੈਸੇ ਕਮਾਉਣ ਅਤੇ ਪ੍ਰਬੰਧ ਕਰਨ ਦਾ ਕੰਮ ਕਰਦੇ ਹਨ । ਇਸ ਤਰ੍ਹਾਂ ਪਰਿਵਾਰ ਵਿੱਚ ਕੰਮਾਂ ਦੀ ਵੰਡ ਹੋ ਜਾਂਦੀ ਹੈ ਅਤੇ ਇੱਕ ਬੰਦੇ ਉੱਪਰ ਹੀ ਸਾਰੇ ਕੰਮਾਂ ਦਾ ਬੋਝ ਨਹੀਂ ਪੈਂਦਾ । ਪਰਿਵਾਰ ਦਾ ਕੰਮ ਸਹੀ ਤਰੀਕੇ ਚਲਦਾ ਰਹਿੰਦਾ ਹੈ । ਇਸ ਤਰ੍ਹਾਂ ਕਿਰਤ ਵੰਡ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਪਰਿਵਾਰ ਵਿੱਚ ਹੀ ਹੁੰਦੀ ਹੈ ।

3. ਮਨੋਵਿਗਿਆਨਿਕ ਕਾਰਜ (Psychological functions) – ਪਰਿਵਾਰ ਦਾ ਇੱਕ ਬਹੁਤ ਮਹੱਤਵਪੂਰਨ ਕਾਰਜ ਹੈ। ਮਨੋਵਿਗਿਆਨਿਕ ਕਾਰਜ । ਇਹ ਇੱਕ ਮੌਲਿਕ ਅਤੇ ਸਰਬਵਿਆਪਕ ਕਾਰਜ ਹੈ । ਕਈ ਸਮਾਜ ਵਿਗਿਆਨੀਆਂ ਨੇ ਵੀ ਪਿਆਰ, ਹਮਦਰਦੀ, ਸਨੇਹ, ਸਹਿਯੋਗ ਸੰਬੰਧੀ ਕਾਰਜਾਂ ਨੂੰ ਪਰਿਵਾਰ ਦੇ ਜ਼ਰੂਰੀ ਕਾਰਜਾਂ ਵਿੱਚੋਂ ਮੰਨਿਆ ਹੈ । ਪਰਿਵਾਰ ਹੀ ਇੱਕ ਅਜਿਹੀ ਸੰਸਥਾ ਨੂੰ ਗੁੜੇ ਅਤੇ ਨਿੱਘੇ ਬਣਾਉਣ ਦਾ ਪ੍ਰਬੰਧ ਕਰਦਾ ਹੈ । ਪਰਿਵਾਰ ਮਨੁੱਖ ਦੀਆਂ ਕਈ ਭਾਵਨਾਵਾਂ; ਜਿਵੇਂ ਪਿਆਰ, ਸਨੇਹ ਆਦਿ ਨੂੰ ਸੰਤੁਸ਼ਟ ਕਰਦਾ ਹੈ ।

ਪਰਿਵਾਰ ਹੀ ਵਿਅਕਤੀ ਨੂੰ ਪਿਆਰ, ਹਮਦਰਦੀ ਆਦਿ ਕਈ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਸੁਰੱਖਿਆ ਦਿੰਦਾ ਹੈ । ਪਰਿਵਾਰ ਵਿੱਚ ਪਤੀ-ਪਤਨੀ ਸਿਰਫ਼ ਲਿੰਗਕ ਸੰਬੰਧ ਹੀ ਸਥਾਪਤ ਨਹੀਂ ਕਰਦੇ ਬਲਕਿ ਉਹ ਇਕੱਠੇ ਰਹਿ ਕੇ ਆਪਣਾ ਸੁੱਖਦੁੱਖ ਵਟਾਉਂਦੇ ਹਨ ਅਤੇ ਆਪਸ ਵਿੱਚ ਪਿਆਰ, ਹਮਦਰਦੀ ਦੀ ਭਾਵਨਾ ਪੈਦਾ ਕਰਦੇ ਹਨ | ਜੇਕਰ ਪਰਿਵਾਰ ਵਿੱਚ ਪਿਆਰ ਦੀ ਘਾਟ ਹੋ ਜਾਵੇ ਤਾਂ ਬੱਚਿਆਂ ਦੇ ਵਿਅਕਤਿੱਤਵ ਦਾ ਸਹੀ ਵਿਕਾਸ ਨਹੀਂ ਹੁੰਦਾ ਕਿਉਂਕਿ ਪਰਿਵਾਰ ਹੀ ਵਿਅਕਤੀ ਦੇ ਵਿਅਕਤਿੱਤਵ ਨੂੰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਇੱਕ ਬੱਚੇ ਨੂੰ ਉਸ ਦੀਆਂ ਮੂਲ ਅਤੇ ਜ਼ਰੂਰੀ ਜ਼ਰੂਰਤਾਂ ਜਿਵੇਂ ਭੁੱਖ, ਪਿਆਸ ਆਦਿ ਦੀ ਹੀ ਲੋੜ ਨਹੀਂ ਹੁੰਦੀ ਬਲਕਿ ਇਸ ਦੇ ਨਾਲ-ਨਾਲ ਪਿਆਰ, ਹਮਦਰਦੀ ਅਤੇ ਸਹਿਯੋਗ ਜਿਹੀਆਂ ਭਾਵਨਾਵਾਂ ਦੀ ਵੀ ਲੋੜ ਹੁੰਦੀ ਹੈ ਅਤੇ ਇਹ ਸਭ ਵਿਅਕਤੀ ਦੇ ਮਨੋਵਿਗਿਆਨਿਕ ਵਿਕਾਸ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ । ਇਸ ਤੋਂ ਇਲਾਵਾ ਪਰਿਵਾਰ ਦੇ ਬੁੱਢੇ ਮੈਂਬਰਾਂ ਦੀ ਸੁਰੱਖਿਆ ਦਾ ਕੰਮ ਵੀ ਪਰਿਵਾਰ ਦਾ ਹੀ ਹੁੰਦਾ ਹੈ । ਇਸ ਤਰ੍ਹਾਂ ਪਰਿਵਾਰ ਦੇ ਮੈਂਬਰਾਂ ਵਿਚਕਾਰ ਸੁੱਖ ਸ਼ਾਂਤੀ ਰੱਖਣਾ ਪਰਿਵਾਰ ਦੇ ਮਹੱਤਵਪੂਰਨ ਕੰਮਾਂ ਵਿੱਚੋਂ ਇੱਕ ਹੈ ।

4. ਸਮਾਜਿਕ ਕੰਮ (Social Functions) – ਜੈਵਿਕ, ਆਰਥਿਕ ਅਤੇ ਮਨੋਵਿਗਿਆਨਿਕ ਕੰਮਾਂ ਦੇ ਨਾਲ-ਨਾਲ ਪਰਿਵਾਰ ਬਹੁਤ ਸਾਰੇ ਸਮਾਜਿਕ ਕੰਮ ਵੀ ਕਰਦਾ ਹੈ । ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-

(i) ਬੱਚਿਆਂ ਦਾ ਸਮਾਜੀਕਰਣ (Socialization of children) – ਬੱਚਿਆਂ ਦਾ ਸਮਾਜੀਕਰਣ ਕਰਨ ਵਿਚ ਪਰਿਵਾਰ ਸਭ ਤੋਂ ਮਹੱਤਵਪੂਰਨ ਸਾਧਨ ਹੈ । ਜੇਕਰ ਬੱਚਾ ਪਰਿਵਾਰ ਵਿਚ ਰਹਿ ਕੇ ਚੰਗੀਆਂ ਆਦਤਾਂ ਸਿੱਖਦਾ ਹੈ ਤਾਂ ਉਸ ਨਾਲ ਉਹ ਸਮਾਜ ਦਾ ਇਕ ਚੰਗਾ ਨਾਗਰਿਕ ਬਣਦਾ ਹੈ । ਬੱਚੇ ਦਾ ਸਮਾਜ ਦੇ ਨਾਲ ਸੰਪਰਕ ਵੀ ਪਰਿਵਾਰ ਦੇ ਕਾਰਨ ਹੀ ਸਥਾਪਿਤ ਹੁੰਦਾ ਹੈ | ਬੱਚਾ ਜਦੋਂ ਪੈਦਾ ਹੁੰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਉੱਤੇ ਨਿਰਭਰ ਹੁੰਦਾ ਹੈ ਕਿਉਂਕਿ ਉਸਦੀ ਭੁੱਖ-ਪਿਆਸ ਜਿਹੀਆਂ ਜ਼ਰੂਰਤਾਂ ਪਰਿਵਾਰ ਹੀ ਪੂਰੀਆਂ ਕਰਦਾ ਹੈ । ਵਿਅਕਤੀ ਨੂੰ ਪਰਿਵਾਰ ਤੋਂ ਹੀ ਸਮਾਜ ਵਿਚ ਸਥਿਤੀ ਅਤੇ ਭੁਮਿਕਾ ਪ੍ਰਾਪਤ ਹੁੰਦੀ ਹੈ। ਵਿਅਕਤੀ ਨੂੰ ਜੇਕਰ ਕੋਈ ਪਦ ਦਿੱਤਾ ਜਾਂਦਾ ਹੈ ਤਾਂ ਉਹ ਵੀ ਪਰਿਵਾਰ ਦੇ ਕਾਰਨ ਹੀ ਦਿੱਤਾ। ਜਾਂਦਾ ਹੈ । ਇਸ ਤਰ੍ਹਾਂ ਪਰਿਵਾਰ ਵਿਅਕਤੀ ਦੇ ਸਮਾਜੀਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

(ii) ਸੰਸਕ੍ਰਿਤੀ ਦੀ ਸੁਰੱਖਿਆ ਅਤੇ ਹਸਤਾਂਤਰਣ (Protection and transmission of culture) – ਜੋ ਕੁੱਝ ਵੀ ਅੱਜ ਤਕ ਮਨੁੱਖ ਨੇ ਪ੍ਰਾਪਤ ਕੀਤਾ ਹੈ ਉਹ ਉਸਦੀ ਸੰਸਕ੍ਰਿਤੀ ਹੈ ਅਤੇ ਇਹ ਸੰਸਕ੍ਰਿਤੀ ਪਰਿਵਾਰ ਦੇ ਕਾਰਨ ਹੀ ਸੁਰੱਖਿਅਤ ਰਹਿੰਦੀ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਹਸਤਾਂਤਰਿਤ ਕੀਤੀ ਜਾਂਦੀ ਹੈ । ਇਹ ਹਰੇਕ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੀ ਆਉਣ ਵਾਲੀ ਪੀੜੀ ਨੂੰ ਚੰਗੀਆਂ-ਚੰਗੀਆਂ ਆਦਤਾਂ, ਰੀਤੀ-ਰਿਵਾਜ, ਪਰੰਪਰਾਵਾਂ, ਮੁੱਲ, ਆਦਰਸ਼ ਆਦਿ ਸਿਖਾਵੇ । ਬੱਚੇ ਚੇਨਤ ਜਾਂ ਅਚੇਤਨ ਮਨ ਨਾਲ ਇਹ ਸਭ ਕੁੱਝ ਹੌਲੀ-ਹੌਲੀ ਹਿਣ ਕਰਦੇ ਹਨ । ਉਹ ਉਹੀ ਸਭ ਕੁੱਝ ਸਿੱਖਦੇ ਅਤੇ ਹਿਣ ਕਰਦੇ ਹਨ ਜੋ ਉਹ ਆਪਣੇ ਮਾਤਾ-ਪਿਤਾ ਨੂੰ ਕਰਦੇ ਹੋਏ ਦੇਖਦੇ ਹਨ । ਹਰੇਕ ਪਰਿਵਾਰ ਦੇ ਕੁੱਝ ਆਦਰਸ਼, ਪਰੰਪਰਾਵਾਂ ਅਤੇ ਰੀਤੀ-ਰਿਵਾਜ ਹੁੰਦੇ ਹਨ ਅਤੇ ਪਰਿਵਾਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਹੌਲੀ-ਹੌਲੀ ਬੱਚਿਆਂ ਨੂੰ ਪ੍ਰਦਾਨ ਕਰਦਾ ਜਾਂਦਾ ਹੈ । ਇਸ ਤਰ੍ਹਾਂ ਬੱਚਾ ਇਨ੍ਹਾਂ ਸਾਰਿਆਂ ਨੂੰ ਗ੍ਰਹਿਣ ਕਰਦਾ ਹੈ ਅਤੇ ਪਰਿਵਾਰ ਦੇ ਆਦਰਸ਼ਾਂ ਦੇ ਅਨੁਸਾਰ ਜੀਵਨ ਬਤੀਤ ਕਰਦਾ ਹੈ । ਇਸ ਤਰ੍ਹਾਂ ਪਰਿਵਾਰ ਸਮਾਜ ਦੀ ਸੰਸਕ੍ਰਿਤੀ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਉਸ ਨੂੰ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵੱਲ ਹਸਤਾਂਤਰਿਤ ਕਰਦਾ ਹੈ ।

(iii) ਵਿਅਕਤਿੱਤਵ ਦਾ ਵਿਕਾਸ (Development of personality) – ਪਰਿਵਾਰ ਵਿਚ ਰਹਿ ਕੇ ਬੱਚਾ ਬਹੁਤ ਸਾਰੀਆਂ ਨਵੀਆਂ ਆਦਤਾਂ ਸਿੱਖਦਾ ਹੈ, ਬਹੁਤ ਸਾਰੇ ਨਵੇਂ ਆਦਰਸ਼, ਮੁੱਲ ਆਦਿ ਹਿਣ ਕਰਦਾ ਹੈ ਜਿਸ ਨਾਲ ਉਸਦਾ ਸਮਾਜੀਕਰਣ ਹੁੰਦਾ ਰਹਿੰਦਾ ਹੈ । ਪਰਿਵਾਰ ਵਿਅਕਤੀ ਦੀਆਂ ਗਲਤ ਆਦਤਾਂ ਉੱਤੇ ਨਿਯੰਤਰਣ ਕਰਦਾ ਹੈ, ਉਸਨੂੰ ਕਈ ਪ੍ਰਕਾਰ ਦੀਆਂ ਜ਼ਿੰਮੇਵਾਰੀਆਂ ਦਿੰਦਾ ਹੈ, ਉਸ ਵਿਚ ਚੰਗੀਆਂ ਆਦਤਾਂ ਪਾਉਂਦਾ ਹੈ ਅਤੇ ਉਸ ਵਿਚ ਸਵੈ: ਦਾ ਵਿਕਾਸ ਕਰਨ ਵਿਚ ਮੱਦਦ ਕਰਦਾ ਹੈ । ਪਰਿਵਾਰ ਵਿਚ ਰਹਿ ਕੇ ਬੱਚੇ ਵਿਚ ਬਹੁਤ ਸਾਰੇ ਗੁਣਾਂ ਦਾ ਵਿਕਾਸ ਹੁੰਦਾ ਹੈ ਜਿਵੇਂ ਕਿ ਪਿਆਰ, ਸਹਿਯੋਗ, ਅਨੁਸ਼ਾਸਨ, ਹਮਦਰਦੀ ਆਦਿ ਅਤੇ ਇਹ ਸਭ ਕੁੱਝ ਉਸਦੇ ਵਿਅਕਤਿੱਤਵ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਬੱਚੇ ਨੂੰ ਪਰਿਵਾਰ ਵਿਚ ਰਹਿ ਕੇ ਕਈ ਪ੍ਰਕਾਰ ਦੀ ਸਿੱਖਿਆ ਪ੍ਰਾਪਤ ਹੁੰਦੀ ਹੈ ਜਿਸ ਨਾਲ ਉਸਦਾ ਵਿਅਕਤਿੱਤਵ ਹੋਰ ਵਿਕਸਿਤ ਹੋ ਜਾਂਦਾ ਹੈ ਅਤੇ ਉਹ ਸਮਾਜ ਵਿਚ ਰਹਿਣ ਦੇ ਤੌਰ-ਤਰੀਕੇ ਸਿੱਖਦਾ ਜਾਂਦਾ ਹੈ ।

(iv) ਵਿਅਕਤੀ ਨੂੰ ਸਥਿਤੀ ਪ੍ਰਦਾਨ ਕਰਨਾ (To provide status to Individual) – ਪਰਿਵਾਰ ਵਿਚ ਬੱਚੇ ਨੂੰ ਇਹ ਪਤਾ ਚਲ ਜਾਂਦਾ ਹੈ ਕਿ ਪਰਿਵਾਰ ਵਿਚ ਅਤੇ ਹੋਰ ਸਮਾਜ ਵਿਚ ਉਸਦੀ ਸਥਿਤੀ ਕੀ ਹੈ ਅਤੇ ਉਸਨੇ ਕਿਹੜੀ ਭੂਮਿਕਾ ਨਿਭਾਉਣੀ ਹੈ । ਪ੍ਰਾਚੀਨ ਸਮਾਜਾਂ ਵਿਚ ਤਾਂ ਬੱਚੇ ਨੂੰ ਪ੍ਰਤੀ ਸਥਿਤੀ ਪ੍ਰਾਪਤ ਹੋ ਜਾਂਦੀ ਸੀ ਅਰਥਾਤ ਜਿਸ ਪ੍ਰਕਾਰ ਦੇ ਪਰਿਵਾਰ ਵਿਚ ਉਹ ਜਨਮ ਲੈਂਦਾ ਸੀ ਉਸ ਨੂੰ ਉਸ ਦੀ ਹੀ ਸਥਿਤੀ ਪ੍ਰਾਪਤ ਹੋ ਜਾਂਦੀ ਸੀ । ਉਦਾਹਰਨ ਦੇ ਤੌਰ ਉੱਤੇ ਰਾਜੇ ਦੇ ਪਰਿਵਾਰ ਵਿਚ ਪੈਦਾ ਹੋਏ ਬੱਚੇ ਨੂੰ ਰਾਜੇ ਵਰਗੀ ਇੱਜਤ ਪ੍ਰਾਪਤ ਹੋ ਜਾਂਦੀ ਸੀ ਅਤੇ ਗ਼ਰੀਬ ਦੇ ਘਰ ਪੈਦਾ ਹੋਏ ਬੱਚੇ ਨੂੰ ਨਾਂ ਦੇ ਬਰਾਬਰ ਇੱਜਤ ਪ੍ਰਾਪਤ ਹੁੰਦੀ ਹੈ । ਗਰੀਬ ਵਿਅਕਤੀ ਦੇ ਬੱਚਿਆਂ ਦੀ ਸਥਿਤੀ ਹਮੇਸ਼ਾ ਨੀਵੀਂ ਹੁੰਦੀ ਸੀ । ਇਸ ਤਰ੍ਹਾਂ ਪਰਿਵਾਰ ਦੇ ਕਾਰਨ ਹੀ ਵਿਅਕਤੀ ਨੂੰ ਸਮਾਜ ਵਿਚ ਸਥਿਤੀ ਪ੍ਰਾਪਤ ਹੁੰਦੀ ਸੀ । ਚਾਹੇ ਆਧੁਨਿਕ ਸਮੇਂ ਵਿਚ ਵਿਅਕਤੀ ਸਥਿਤੀ ਨੂੰ ਅਰਜਿਤ ਕਰਨ ਲੱਗ ਗਏ ਹਨ ਪਰ ਫਿਰ ਵੀ ਪਰੰਪਰਾਗਤ ਸਮਾਜਾਂ ਵਿਚ ਅੱਜ ਵੀ ਵਿਅਕਤੀ ਨੂੰ ਪ੍ਰਦੂਤ ਸਥਿਤੀ ਪ੍ਰਾਪਤ ਹੁੰਦੀ ਹੈ । | ਇਸ ਤਰ੍ਹਾਂ ਪਰਿਵਾਰ ਵਿਅਕਤੀ ਨੂੰ ਸਥਿਤੀ ਪ੍ਰਦਾਨ ਕਰਦਾ ਹੈ ।

5. ਧਾਰਮਿਕ ਕੰਮ (Religious Functions) – ਪ੍ਰਾਚੀਨ ਸਮੇਂ ਤੋਂ ਹੀ ਬੱਚੇ ਨੂੰ ਧਰਮ ਦੇ ਬਾਰੇ ਵਿਚ ਸਿੱਖਿਆ ਦੇਣ ਦਾ ਕੰਮ ਪਰਿਵਾਰ ਹੀ ਕਰਦਾ ਆਇਆ ਹੈ । ਪਰਿਵਾਰ ਦਾ ਇਹ ਕੰਮ ਅੱਜ-ਕਲ੍ਹ ਦੇ ਆਧੁਨਿਕ ਸਮੇਂ ਵਿਚ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਅੱਜ-ਕਲ੍ਹ ਸਿੱਖਿਆ ਧਰਮ ਨਿਰਪੱਖ ਹੋ ਗਈ ਹੈ । ਵਿਅਕਤੀ ਨੂੰ ਪਰਿਵਾਰ ਤੋਂ ਹੀ ਧਾਰਮਿਕ ਸੰਸਕਾਰਾਂ ਦੇ ਬਾਰੇ ਵਿਚ ਜਾਣਕਾਰੀ ਪ੍ਰਾਪਤ ਹੁੰਦੀ ਹੈ । ਸਾਡੇ ਸਮਾਜ ਵਿਚ ਤਾਂ ਧਾਰਮਿਕ ਕ੍ਰਿਆਵਾਂ ਦਾ ਕੇਂਦਰ ਪਰਿਵਾਰ ਹੀ ਹੁੰਦਾ ਹੈ । ਸਾਡੇ ਸਮਾਜ ਵਿਚ ਤਾਂ ਵਿਆਹ ਵੀ ਧਾਰਮਿਕ ਸੰਸਕਾਰ ਕਿਹਾ ਜਾਂਦਾ ਹੈ । ਕਿਉਂਕਿ ਵਿਆਹ ਨੂੰ ਬਹੁਤ ਸਾਰੀਆਂ ਧਾਰਮਿਕ ਕ੍ਰਿਆਵਾਂ ਦੇ ਨਾਲ ਪੂਰਾ ਕੀਤਾ ਜਾ ਜਾਂਦਾ ਹੈ । ਜੇਕਰ ਵਿਅਕਤੀ ਕੋਈ ਯੱਗ ਕਰਦਾ ਹੈ ਤਾਂ ਉਸਨੂੰ ਪਤਨੀ ਦੇ ਨਾਲ ਹੀ ਪੁਰਾ ਕੀਤਾ ਸਕਦਾ ਹੈ ।

ਬੱਚੇ ਨੂੰ ਪੈਦਾ ਹੋਣ ਤੋਂ ਲੈ ਕੇ ਵਿਅਕਤੀ ਦੀ ਮੌਤ ਤਕ ਵਿਅਕਤੀ ਨੂੰ ਸੈਂਕੜੇ ਧਾਰਮਿਕ ਸੰਸਕਾਰ ਪੂਰੇ ਕਰਨੇ ਪੈਂਦੇ ਹਨ । ਧਰਮ ਵਿਅਕਤੀ ਨੂੰ ਨਿਯੰਤਰਣ ਵਿਚ ਵੀ ਰੱਖਦਾ ਹੈ । ਪਰਿਵਾਰ ਅਤੇ ਧਰਮ ਦੋਵੇਂ ਹੀ ਵਿਅਕਤੀ ਵਿਚ ਬਹੁਤ ਸਾਰੇ ਗੁਣਾਂ ਦਾ ਵਿਕਾਸ ਕਰਦੇ ਹਨ ਜਿਵੇਂ ਕਿ ਪਿਆਰ, ਅਨੁਸ਼ਾਸਨ, ਨੈਤਿਕਤਾ, ਤਿਆਗ, ਸਹਿਯੋਗ, ਹਮਦਰਦੀ ਆਦਿ । ਧਰਮ ਹੀ ਲੋਕਾਂ ਨੂੰ ਆਪਣੇ ਆਦਰਸ਼ਾਂ, ਨਿਯਮਾਂ ਆਦਿ ਦੇ ਬਾਰੇ ਵਿਚ ਦੱਸਦਾ ਹੈ । ਪਰਿਵਾਰ ਵਿਅਕਤੀ ਨੂੰ ਸਮੇਂ ਉੱਤੇ ਧਾਰਮਿਕ ਕ੍ਰਿਆਵਾਂ ਦੇ ਬਾਰੇ ਵਿਚ ਦੱਸਦਾ ਹੈ । ਵਿਅਕਤੀ ਪਰਿਵਾਰ ਵਿਚ ਹੋਣ ਵਾਲੀਆਂ ਧਾਰਮਿਕ ਕ੍ਰਿਆਵਾਂ ਨੂੰ ਦੇਖਦਾ ਹੈ ਜਿਸ ਤੋਂ ਉਹ ਬਹੁਤ ਕੁੱਝ ਸਿੱਖਦਾ ਹੈ । ਇਸ ਤਰ੍ਹਾਂ ਪਰਿਵਾਰ ਵਿਅਕਤੀ ਦੇ ਲਈ ਧਾਰਮਿਕ ਕੰਮ ਵੀ ਕਰਦਾ ਹੈ ।

6. ਰਾਜਨੀਤਿਕ ਕੰਮ (Political Functions) – ਪਰਿਵਾਰ ਰਾਜਨੀਤਿਕ ਸਿੱਖਿਆ ਦੇਣ ਵਿਚ ਵੀ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ । ਪ੍ਰਾਚੀਨ ਸਮਾਜਾਂ ਵਿਚ ਤਾਂ ਰਾਜਨੀਤਿਕ ਪੱਖ ਤੋਂ ਪਰਿਵਾਰ ਦਾ ਬਹੁਤ ਮਹੱਤਵ ਹੁੰਦਾ ਸੀ । ਸਮਾਜ ਬਹੁਤ ਸਾਰੇ ਸਮੂਹਾਂ ਵਿਚ ਵੰਡਿਆ ਹੁੰਦਾ ਸੀ ਅਤੇ ਸਮੂਹਾਂ ਵਿਚ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਨੂੰ ਸਮੂਹ ਦਾ ਮੁਖੀਆ ਬਣਾਇਆ ਜਾਂਦਾ ਸੀ । ਇਸੇ ਤਰ੍ਹਾਂ ਪੇਂਡੂ ਸਮਾਜਾਂ ਵਿਚ ਸੰਯੁਕਤ ਪਰਿਵਾਰ ਪਾਏ ਜਾਂਦੇ ਹਨ ਜਿਨ੍ਹਾਂ ਵਿਚ ਸਭ ਤੋਂ ਵੱਡੀ ਉਮਰ ਦਾ ਵਿਅਕਤੀ ਹੀ ਪਰਿਵਾਰ ਦਾ ਸਮਾਜ ਵਿਚ ਪ੍ਰਤੀਨਿਧੀ ਬਣਦਾ ਹੈ । ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੀ ਉਮਰ ਦੇ ਅਨੁਸਾਰ ਭੂਮਿਕਾ ਦਿੱਤੀ ਜਾਂਦੀ ਹੈ ਅਤੇ ਉਹ ਆਪਣੀ ਭੂਮਿਕਾ ਸਹੀ ਢੰਗ ਨਾਲ ਨਿਭਾਉਂਦੇ ਹਨ । ਇਹੀ ਕਾਰਨ ਸੀ ਕਿ ਪ੍ਰਾਚੀਨ ਸਮਾਜਾਂ ਵਿਚ ਪਰਿਵਾਰ ਸਥਿਰ ਸਨ ਅਤੇ ਆਧੁਨਿਕ ਸਮਾਜਾਂ ਵਿਚ ਪਰਿਵਾਰਾਂ ਦੇ ਅਸੰਗਠਿਤ ਹੋਣ ਵਿਚ ਰਾਜਨੀਤਿਕ ਕੰਮਾਂ ਦੇ ਘੱਟ ਹੋਣ ਦਾ ਸਭ ਤੋਂ ਵੱਡਾ ਹੱਥਾ ਹੈ । ਪਰਿਵਾਰ ਵਿਚ ਰਹਿ ਕੇ ਹੀ ਵਿਅਕਤੀ ਚੰਗਾ ਇਨਸਾਨ ਅਤੇ ਸਮਾਜ ਦਾ ਚੰਗਾ ਨਾਗਰਿਕ ਬਣਦਾ ਹੈ । ਇਸ ਤਰ੍ਹਾਂ ਵਿਅਕਤੀ ਨੂੰ ਸਮੇਂ-ਸਮੇਂ ਉੱਤੇ ਰਾਜਨੀਤੀ ਦੇ ਬਾਰੇ ਵਿਚ ਸਿੱਖਿਆ ਦੇਣ ਦਾ ਕੰਮ ਵੀ ਪਰਿਵਾਰ ਹੀ ਕਰਦਾ ਹੈ ।

7. ਮਨੋਰੰਜਨ ਦੇ ਕੰਮ (Recreational functions) – ਪਰਿਵਾਰ ਆਪਣੇ ਮੈਂਬਰਾਂ ਦੇ ਮਨੋਰੰਜਨ ਦਾ ਕੰਮ ਵੀ ਕਰਦਾ ਹੈ । ਵਿਅਕਤੀ ਸਾਰਾ ਦਿਨ ਕੰਮ ਕਰਕੇ ਘਰ ਆਉਂਦਾ ਹੈ ਤਾਂ ਬੱਚੇ ਉਸਦੇ ਨਾਲ ਖੇਡਦੇ ਹਨ, ਪਤਨੀ ਉਸ ਨਾਲ ਪਿਆਰ ਦੀਆਂ ਗੱਲਾਂ ਕਰਦੀ ਹੈ । ਇਸ ਨਾਲ ਉਸਦਾ ਮਨੋਰੰਜਨ ਹੋ ਜਾਂਦਾ ਹੈ ਅਤੇ ਥਕਾਵਟ ਵੀ ਦੂਰ ਹੋ ਜਾਂਦੀ ਹੈ | ਪ੍ਰਾਚੀਨ ਸਮੇਂ ਵਿਚ ਤਾਂ ਵਿਅਕਤੀ ਜੋ ਵੀ ਕਰਦੇ ਸਨ ਸਾਰਾ ਕੁੱਝ ਘਰ ਵਿਚ ਬੈਠ ਕੇ ਇਕ-ਦੂਜੇ ਨੂੰ ਦੱਸਦੇ ਸਨ । ਬੱਚੇ ਤਾਂ ਆਪਣੇ ਦਾਦਾਦਾਦੀ ਤੋਂ ਕਹਾਣੀਆਂ ਸੁਣ ਕੇ ਖੁਸ਼ ਹੁੰਦੇ ਸਨ ਤੇ ਆਪਣਾ ਮਨੋਰੰਜਨ ਕਰਦੇ ਸਨ । ਪ੍ਰਾਚੀਨ ਸਮੇਂ ਵਿਚ ਤਾਂ ਇਹ ਹੀ ਮਨੋਰੰਜਨ ਦਾ ਸਾਧਨ ਹੁੰਦਾ ਸੀ ਕਿਉਂਕਿ ਉਸ ਸਮੇਂ ਕੋਈ ਹੋਰ ਸਾਧਨ ਨਹੀਂ ਹੁੰਦੇ ਸਨ । ਚਾਹੇ ਅੱਜ-ਕਲ੍ਹ ਦੇ ਸਮੇਂ ਵਿਚ ਬਹੁਤ ਮਨੋਰੰਜਨ ਦੇ ਸਾਧਨ ਸਾਹਮਣੇ ਆ ਗਏ ਹਨ ਜਿਵੇਂ ਕਿ ਰੇਡੀਓ, ਟੀ.ਵੀ. ਸਿਨੇਮਾ ਆਦਿ ਪਰ ਫਿਰ ਵੀ ਪਰਿਵਾਰ ਅੱਜ ਵੀ ਆਪਣੇ ਮੈਂਬਰਾਂ ਦਾ ਮਨੋਰੰਜਨ ਕਰਦਾ ਹੀ ਰਹਿੰਦਾ ਹੈ ਅਤੇ ਉਨ੍ਹਾਂ ਦਾ ਮਨੋਰੰਜਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 7.
ਗੋਤਰ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਸਤਾਰ ਨਾਲ ਲਿਖੋ ।
ਉੱਤਰ-ਗੋਤ ਨੂੰ ਵੰਸ਼ ਸਮੂਹ ਦਾ ਵਿਸਤ੍ਰਿਤ ਰੂਪ ਕਹਿ ਸਕਦੇ ਹਾਂ । ਜਦੋਂ ਕੋਈ ਵੰਸ਼ ਸਮੂਹ ਵਿਕਾਸ ਕਰਕੇ ਵੱਧ ਜਾਂਦਾ ਹੈ ਤਾਂ ਉਹ ਗੋਤ ਦਾ ਰੂਪ ਧਾਰਨ ਕਰ ਲੈਂਦਾ ਹੈ । ਇਹ ਮਾਤਾ ਜਾਂ ਪਿਤਾ ਦੇ ਅਨੁਰੇਖਿਤ ਖੂਨ ਦੇ ਸੰਬੰਧੀਆਂ ਨੂੰ ਮਿਲਾ ਕੇ ਬਣਦਾ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਗੋਤ ਖੂਨ ਦੇ ਰਿਸ਼ਤੇਦਾਰਾਂ ਦਾ ਸਮੂਹ ਹੁੰਦਾ ਹੈ ਅਤੇ ਉਹ ਸਾਰੇ ਕਿਸੇ ਸਾਂਝੇ ਪਰਵਜ ਦੇ ਇਕ ਰੇਖਕੀ ਸੰਤਾਨ ਹੁੰਦੇ ਹਨ । ਇੱਥੇ ਇਕ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਸਾਂਝੇ ਪੁਰਵਜ ਕਾਲਪਨਿਕ ਹੁੰਦੇ ਹਨ ਕਿਉਂਕਿ ਉਹਨਾਂ ਦੇ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ ਹੈ ।

ਗੋਤ ਕਿਸੇ ਅਜਿਹੇ ਵਿਅਕਤੀ ਜਾਂ ਪੂਰਵਜ ਤੋਂ ਸ਼ੁਰੂ ਹੁੰਦਾ ਹੈ ਜਿਸ ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ ਹੁੰਦਾ । ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਉਸਨੇ ਹੀ ਪਰਿਵਾਰ ਨੂੰ ਜਾਂ ਉਸ ਗੋਤ ਨੂੰ ਸ਼ੁਰੂ ਕੀਤਾ ਸੀ ਇਸ ਲਈ ਉਸ ਨੂੰ ਸੰਸਥਾਪਕ ਮੰਨ ਲਿਆ ਜਾਂਦਾ ਹੈ । ਉਸ ਗੋਤ ਦਾ ਨਾਂ ਵੀ ਉਸ ਪੂਰਵਜ ਦੇ ਨਾਂ ਨਾਲ ਰੱਖ ਲਿਆ ਜਾਂਦਾ ਹੈ । ਗੋਤ ਹਮੇਸ਼ਾ ਇੱਕ ਪਾਸੇ ਨੂੰ ਚਲਦੀ ਹੈ ਮਤਲਬ ਕਿਸੇ ਬੱਚੇ ਦੇ ਮਾਤਾ-ਪਿਤਾ ਦੇ ਗੋਤ ਇੱਕ ਹੀ ਨਹੀਂ ਹੋ ਸਕਦੇ ਉਹ ਹਮੇਸ਼ਾ ਵੱਖ-ਵੱਖ ਹੋਣਗੇ । ਇਹ ਇੱਕ ਪੱਖੀ ਹੀ ਹੁੰਦਾ ਹੈ । ਇਸ ਦਾ ਇਹ ਅਰਥ ਹੈ ਕਿ ਮਾਤਾ ਦੀ ਗੋਤ ਅੱਡ ਪਰਿਵਾਰਾਂ ਦਾ ਇਕੱਠ ਹੈ ਅਤੇ ਪਿਤਾ ਦੀ ਗੋਤ ਵੱਖ ਪਰਿਵਾਰਾਂ ਦਾ ਇਕੱਠ ਹੈ । ਇਸ ਤਰ੍ਹਾਂ ਇਹ ਗੋਤ ਬਾਹਰ ਵਿਅਕਤੀ ਸਮੂਹ ਹੁੰਦਾ ਹੈ । ਇਕੋ ਹੀ ਗੋਤ ਦੇ ਵਿੱਚ ਵਿਆਹ ਨਹੀਂ ਹੋ ਸਕਦਾ ।

ਪਰਿਭਾਸ਼ਾਵਾਂ (Definitions)

ਰਿਵਰਜ਼ (Rivers) ਦੇ ਅਨੁਸਾਰ, “ਗੋਤ ਵਿੱਚ ਕਬੀਲੇ ਦਾ ਇੱਕ ਬਾਹਰ ਵਿਆਹੀ ਵਿਭਾਜਨ ਹੈ ਜਿਸ ਦੇ ਮੈਂਬਰ ਆਪਣੇ ਹੀ ਕੁੱਝ ਸਾਂਝੇ ਬੰਧਨਾਂ ਦੁਆਰਾ ਇੱਕ ਦੂਜੇ ਨਾਲ ਸੰਬੰਧਿਤ ਰਹਿੰਦੇ ਹਨ । ਇਸ ਬੰਧਨ ਦਾ ਆਕਾਰ ਇੱਕ ਸਾਂਝੇ ਪੂਰਵਜ ਦੀ ਸੰਤਾਨ ਜਾਂ ਵੰਸ਼ ਹੋਣ ਵਿੱਚ ਵਿਸ਼ਵਾਸ਼, ਇੱਕ ਸਾਂਝਾ ਟੋਟਮ ਜਾਂ ਇੱਕ ਸਾਂਝੇ ਭੂ-ਭਾਗ ਵਿੱਚ ਨਿਵਾਸ ਹੋ ਸਕਦਾ ਹੈ ।”

ਮਜੂਮਦਾਰ (Majumdar) ਦੇ ਅਨੁਸਾਰ, “ਇਕ ਕਲੈਨ ਜਾਂ ਸਿਬ ਅਕਸਰ ਕੁੱਝ ਵੰਸ਼ ਸਮੂਹਾਂ ਦਾ ਜੁੱਟ ਹੁੰਦਾ ਹੈ ਜੋ ਕਿ ਆਪਸੀ ਉਤਪੱਤੀ ਇੱਕ ਕਲਪਿਤ ਪੂਰਵਜ ਤੋਂ ਮੰਨਦੇ ਹਨ ਜੋ ਕਿ ਮਨੁੱਖ ਜਾਂ ਮਨੁੱਖ ਵਾਂਗ, ਪਸ਼ੂ, ਦਰੱਖ਼ਤ, ਪੌਦਾ ਜਾਂ ਨਿਰਜੀਵ ਵਸਤ ਹੋ ਸਕਦਾ ਹੈ ।”

ਇਹਨਾਂ ਪਰਿਭਾਸ਼ਾਵਾਂ ਨੂੰ ਵੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਗੋਤ ਇੱਕ ਕਾਫ਼ੀ ਵੱਡਾ ਖ਼ਨ ਸੰਬੰਧੀ ਸਮੂਹ ਹੁੰਦਾ ਹੈ ਜੋ ਕਿ ਇੱਕ ਵੰਸ਼ ਦੇ ਸਿਧਾਂਤ ਉੱਪਰ ਆਧਾਰਿਤ ਹੁੰਦਾ ਹੈ । ਗੋਤ ਆਪਣੇ ਆਪ ਵਿੱਚ ਇੱਕ ਪੂਰਾ ਸਮਾਜਿਕ ਸੰਗਠਨ ਹੈ ਜੋ ਕਿ ਇੱਕ ਸਮਾਜ ਦੀਆਂ ਵੱਖ-ਵੱਖ ਗੋਤਾਂ ਨੂੰ ਇੱਕ ਖ਼ਾਸ ਰੂਪ ਅਤੇ ਕੰਮ ਪ੍ਰਦਾਨ ਕਰਦੀ ਹੈ । ਗੋਤ ਜਾਂ ਤਾਂ ਮਾਤਰ ਵੰਸ਼ੀ ਹੁੰਦੀ ਹੈ ਜਾਂ ਫਿਰ ਪਿਤਰ ਵੰਸ਼ੀ, ਮਤਲਬ ਕਿ ਬੱਚੇ ਜਾਂ ਤਾਂ ਪਿਤਾ ਦੀ ਗੋਤ ਦੇ ਮੈਂਬਰ ਹੁੰਦੇ ਹਨ ਜਾਂ ਫਿਰ ਮਾਤਾ ਦੀ ਗੋਤ ਦੇ ਮੈਂਬਰ । ਇੱਕ ਗੋਤ ਬਾਹਰੀ ਸਮੂਹ ਹੁੰਦਾ ਹੈ ਮਤਲਬ ਵਿਆਹ ਗੋਤ ਤੋਂ ਬਾਹਰ ਹੋਣਾ ਚਾਹੀਦਾ ਹੈ । ਇਸ ਲਈ ਮਾਤਾ-ਪਿਤਾ ਦੇ ਗੋਤ ਵੱਖ-ਵੱਖ ਹੋਣੇ ਚਾਹੀਦੇ ਹਨ ।

ਗੋਤ ਦੀਆਂ ਵਿਸ਼ੇਸ਼ਤਾਵਾਂ (Characteristics of Clan)

1. ਇਕ ਪੱਖੀ (Unilateral) – ਗੋਤ ਹਮੇਸ਼ਾ ਇੱਕ ਪੱਖੀ ਹੁੰਦੀ ਹੈ । ਇਹ ਕਦੇ ਵੀ ਦੋ ਪੱਖੀ ਨਹੀਂ ਹੋ ਸਕਦੀ । ਇਸ ਦਾ ਮਤਲਬ ਇਹ ਹੋਇਆ ਕਿ ਗੋਤ ਜਾਂ ਪਿਤਰ ਵੰਸ਼ੀ ਸਮੂਹ ਹੋਵੇਗਾ ਜਾਂ ਮਾਤਰ ਵੰਸ਼ੀ ਸਮੂਹ । ਪਿਤਰ ਵੰਸ਼ੀ ਸਮੁਹ ਤੋਂ ਮਤਲਬ ਕਿ ਉਹ ਬੱਚਾ ਪਿਤਾ ਦੇ ਵੰਸ਼ ਦਾ ਮੈਂਬਰ ਹੋਵੇਗਾ ਅਤੇ ਮਾਤਰ ਵੰਸ਼ੀ ਤੋਂ ਮਤਲਬ ਹੈ ਕਿ ਉਹ ਮਾਤਾ ਦੇ ਵੰਸ਼ ਦਾ ਮੈਂਬਰ ਹੋਵੇਗਾ । ਇਸ ਤਰ੍ਹਾਂ ਇੱਕ ਸਿਰਫ਼ ਇੱਕ ਪੱਖੀ ਹੋਵੇਗਾ ਦੋਹਾਂ ਪਾਸਿਉਂ ਨਹੀਂ ।

2. ਸਾਂਝਾ ਪੂਰਵਜ (Common Ancestor) – ਗੋਤ ਦਾ ਇੱਕ ਸਾਂਝਾ ਪੂਰਵਜ ਹੁੰਦਾ ਹੈ ਚਾਹੇ ਉਸ ਪੂਰਵਜ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ । ਇਹ ਸਾਂਝਾ ਪੂਰਵਜ ਹਮੇਸ਼ਾ ਕਲਪਨਾ ਉੱਤੇ ਆਧਾਰਿਤ ਹੁੰਦਾ ਹੈ । ਚਾਹੇ ਉਹ ਪੁਰਵਜ ਅਸਲ ਵਿੱਚ ਵੀ ਹੋ ਸਕਦਾ ਹੈ ਪਰ ਇਹ ਆਮ ਤੌਰ ਤੇ ਕਲਪਿਤ ਵੀ ਹੋ ਸਕਦਾ ਹੈ ।

3. ਗੋਤ ਦੀ ਮੈਂਬਰਸ਼ਿਪ ਵੰਸ਼ ਤੇ ਆਧਾਰਿਤ ਹੁੰਦੀ ਹੈ (Membership of Clan depends upon Lineage) – ਗੋਤ ਦੀ ਮੈਂਬਰਸ਼ਿਪ ਵੰਸ਼ ਪਰੰਪਰਾ ਉੱਤੇ ਆਧਾਰਿਤ ਹੁੰਦੀ ਹੈ । ਇਹ ਚਾਹੇ ਪਿਤਰ ਵੰਸ਼ੀ ਜਾਂ ਮਾਤਰ ਵੰਸ਼ੀ ਹੋ ਸਕਦਾ ਹੈ ਜੋ ਕਿ ਉਸ ਸਮਾਜ ਉੱਤੇ ਨਿਰਭਰ ਕਰਦਾ ਹੈ । ਵਿਅਕਤੀ ਦੀ ਗੋਤ ਉਸਦੇ ਹੱਥ ਵਿੱਚ ਨਹੀਂ ਹੁੰਦੀ । ਇਹ ਉਸਦੀ ਇੱਛਾ ਉੱਤੇ ਵੀ ਆਧਾਰਿਤ ਨਹੀਂ ਹੁੰਦੀ । ਇਹ ਤਾਂ ਜਨਮ ਉੱਤੇ ਆਧਾਰਿਤ ਹੁੰਦਾ ਹੈ । ਵਿਅਕਤੀ ਜਿਸ ਗੋਤ ਵਿੱਚ ਜਨਮ ਲੈਂਦਾ ਹੈ ਉਸਦਾ ਦਾ ਮੈਂਬਰ ਬਣ ਜਾਂਦਾ ਹੈ । ਵਿਅਕਤੀ ਜਿਸ ਗੋਤ ਵਿੱਚ ਜਨਮ ਲੈਂਦਾ ਹੈ ਉਸੇ ਵਿੱਚ ਹੀ ਵੱਡਾ ਹੁੰਦਾ ਹੈ ਅਤੇ | ਉਸੇ ਵਿੱਚ ਹੀ ਮਰ ਜਾਂਦਾ ਹੈ ।

4. ਬਾਹਰ ਵਿਆਹੀ ਸਮੂਹ (Exogamous Group) – ਗੋਤ ਇੱਕ ਬਾਹਰ ਵਿਆਹੀ ਸਮੂਹ ਹੈ । ਇਸ ਦਾ ਮਤਲਬ ਹੈ ਕਿ ਕੋਈ ਵੀ ਇੱਕ ਹੀ ਗੋਤ ਵਿੱਚ ਵਿਆਹ ਨਹੀਂ ਕਰਵਾ ਸਕਦਾ । ਇਹ ਵਰਜਿਤ ਹੁੰਦਾ ਹੈ । ਇਹ ਇਸ ਵਜ੍ਹਾ ਕਰਕੇ ਹੁੰਦਾ ਹੈ ਕਿਉਂਕਿ ਗੋਤ ਦੇ ਸਾਰੇ ਮੈਂਬਰ ਇੱਕ ਸਾਂਝੇ ਅਸਲੀ ਜਾਂ ਕਲਪਿਤ ਪੁਰਵਜ ਦੀ ਪੈਦਾਵਾਰ ਹੁੰਦੇ ਹਨ ਅਤੇ ਉਹਨਾਂ ਸਾਰਿਆਂ ਵਿੱਚ ਰਕਤ ਸੰਬੰਧ ਹੁੰਦੇ ਹਨ । ਇਸ ਵਜ਼ਾ ਕਰਕੇ ਉਸ ਰਿਸ਼ਤੇ ਵਿੱਚ ਭੈਣ ਭਾਈ ਹੋਏ ਅਤੇ ਇਹਨਾਂ ਵਿੱਚ ਵਿਆਹ ਵਰਜਿਤ ਹੈ । ਵਿਆਹ ਆਪਣੀ ਗੋਤ ਤੋਂ ਬਾਹਰ ਹੀ ਕਰਵਾਇਆ ਜਾ ਸਕਦਾ ਹੈ ।

5. ਹਰ ਗੋਤ ਦਾ ਨਾਮ ਹੁੰਦਾ ਹੈ (Each Clan has a name) – ਹਰ ਗੋਤ ਦਾ ਇੱਕ ਖ਼ਾਸ ਨਾਮ ਹੁੰਦਾ ਹੈ । ਚਾਹੇ ਇਹ ਨਾਮ, ਪਸ਼ੂ, ਦਰੱਖ਼ਤ, ਕਿਸੇ ਪ੍ਰਾਕ੍ਰਿਤਕ ਵਸਤੂ ਆਦਿ ਤੋਂ ਵੀ ਲਿਆ ਜਾ ਸਕਦਾ ਹੈ । ਇਹ ਚਾਰ ਪ੍ਰਕਾਰ ਦੇ ਹੁੰਦੇ ਹਨਭੂ-ਭਾਗੀ ਨਾਮ, ਟੋਟਮ ਵਾਲੇ ਨਾਮ, ਉਪਨਾਮ, ਰਿਸ਼ੀ ਨਾਮ ।

6. ਗੋਤ ਦੇ ਮੈਂਬਰ ਇੱਕ ਥਾਂ ਉੱਤੇ ਨਹੀਂ ਰਹਿੰਦੇ (Member of a clan do not live at one place) – ਗੋਤ ਦੇ ਮੈਂਬਰਾਂ ਵਿੱਚ ਰਕਤ ਸੰਬੰਧ ਹੁੰਦਾ ਹੈ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਉਹ ਇੱਕੋ ਹੀ ਥਾਂ ਉੱਤੇ ਰਹਿੰਦੇ ਹੋਣ । ਇਹਨਾਂ ਦਾ ਨਿਵਾਸ ਸਥਾਨ ਸਾਂਝਾ ਨਹੀਂ ਹੁੰਦਾ ।