PSEB 12th Class Environmental Education Important Questions Chapter 19 ਵਾਤਾਵਰਣੀ ਕਿਰਿਆ (ਭਾਗ-6)

Punjab State Board PSEB 12th Class Environmental Education Important Questions Chapter 19 ਵਾਤਾਵਰਣੀ ਕਿਰਿਆ (ਭਾਗ-6) Important Questions and Answers.

PSEB 12th Class Environmental Education Important Questions Chapter 19 ਵਾਤਾਵਰਣੀ ਕਿਰਿਆ (ਭਾਗ-6)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਵਣ-ਮਹਾਂਉਤਸਵ ਕਿਸ ਨੇ ਸ਼ੁਰੂ ਕੀਤਾ ?
ਉੱਤਰ-
ਵਣ-ਮਹਾਂਉਤਸਵ ਸ੍ਰੀ ਕੇ. ਐੱਮ. ਮੁਨਸ਼ੀ ਨੇ ਸੰਨ 1950 ਵਿਚ ਸ਼ੁਰੂ ਕੀਤਾ ।

ਪ੍ਰਸ਼ਨ 2.
ਵਣ-ਮਹਾਂਉਤਸਵ ਦਾ ਕੀ ਮੰਤਵ ਹੈ ?
ਜਾਂ
ਵਣ-ਮਹਾਂਉਤਸਵ ਤੋਂ ਕੀ ਭਾਵ ਹੈ ?
ਉੱਤਰ-
ਵਣ-ਮਹਾਂਉਤਸਵ ਦਾ ਮੰਤਵ ਵਣ ਸਾਧਨਾਂ ਦੀ ਸੁਰੱਖਿਆ ਅਤੇ ਮਿੱਟੀ ਖੁਰਣ ਨੂੰ ਰੋਕਣਾ ਹੈ ।

PSEB 12th Class Environmental Education Important Questions Chapter 19 ਵਾਤਾਵਰਣੀ ਕਿਰਿਆ (ਭਾਗ-6)

ਪ੍ਰਸ਼ਨ 3.
ਵਣ-ਮਹਾਂਉਤਸਵ ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
ਫ਼ਰਵਰੀ ਅਤੇ ਜੁਲਾਈ ਮਹੀਨਿਆਂ ਦੇ ਪਹਿਲੇ ਹਫ਼ਤੇ ਵਿਚ ਵਣ-ਮਹਾਂਉਤਸਵ ਮਨਾਇਆ ਜਾਂਦਾ ਹੈ ।

ਪ੍ਰਸ਼ਨ 4.
ਸਾਈਲੈਂਟ ਘਾਟੀ ਕਿੱਥੇ ਸਥਿਤ ਹੈ ?
ਉੱਤਰ-
ਸਾਈਲੈਂਟ ਘਾਟੀ ਕੇਰਲ ਰਾਜ ਦੇ ਪੱਛਮੀ ਘਾਟ ਵਿਖੇ ਸਥਿਤ ਹੈ ।

ਪ੍ਰਸ਼ਨ 5.
ਗੰਗਾ ਐਕਸ਼ਨ ਪਲੈਨ ਕਦੋਂ ਸ਼ੁਰੂ ਹੋਈ ? ਇਸਦਾ ਕੀ ਉਦੇਸ਼ ਹੈ ?
ਉੱਤਰ-
ਗੰਗਾ ਐਕਸ਼ਨ ਪਲੈਨ 1985 ਨੂੰ ਸ਼ੁਰੂ ਹੋਈ । ਇਸ ਯੋਜਨਾ ਦਾ ਉਦੇਸ਼ ਗੰਗਾ ਦੇ ਪਾਣੀ ਦੇ ਪ੍ਰਦੂਸ਼ਣ ਦੀ ਪੱਧਰ ਨੂੰ ਘਟਾਉਣਾ ਹੈ ।

ਪ੍ਰਸ਼ਨ 6.
ਸਾਈਲੈਂਟ ਘਾਟੀ ਦੀ ਵਿਸ਼ੇਸ਼ਤਾ ਕੀ ਹੈ ?
ਉੱਤਰ-
ਸਾਈਲੈਂਟ ਘਾਟੀ ਵਿਚ ਪੌਦਿਆਂ ਅਤੇ ਪਾਣੀਆਂ ਦੀਆਂ ਅਨੇਕਾਂ ਦੁਰਲੱਭ ਜਾਤੀਆਂ ਪਾਈਆਂ ਜਾਂਦੀਆਂ ਹਨ ।

ਪ੍ਰਸ਼ਨ 7.
ਗੰਗਾ ਐਕਸ਼ਨ ਯੋਜਨਾ ਕਾਮਯਾਬ ਕਿਉਂ ਨਾ ਹੋਈ ?
ਉੱਤਰ-
ਕਿਉਂਕਿ ਇਸ ਯੋਜਨਾ ਨੂੰ ਲੋਕਾਂ ਵੱਲੋਂ ਸਹਿਯੋਗ ਨਹੀਂ ਸੀ ਮਿਲਿਆ ।

PSEB 12th Class Environmental Education Important Questions Chapter 19 ਵਾਤਾਵਰਣੀ ਕਿਰਿਆ (ਭਾਗ-6)

ਪ੍ਰਸ਼ਨ 8.
ਚਿਪਕੋ ਅੰਦੋਲਨ ਦੀ ਅਗਵਾਈ ਕਿਨ੍ਹਾਂ ਨੇ ਕੀਤੀ ?
ਉੱਤਰ-
ਚਿਪਕੋ ਅੰਦੋਲਨ ਦੀ ਅਗਵਾਈ ਸ੍ਰੀ ਸੁੰਦਰ ਲਾਲ ਬਹੁਗੁਣਾ ਅਤੇ ਸ੍ਰੀ ਚੰਡੀ ਪ੍ਰਸ਼ਾਦ ਭੱਟ ਨੇ ਕੀਤੀ ।

ਪ੍ਰਸ਼ਨ 9.
ਸੰਯੁਕਤ ਵਣ ਪ੍ਰਬੰਧਣ ਦੀ ਕੀ ਭੂਮਿਕਾ ਹੈ ?”
ਉੱਤਰ-
ਸੰਯੁਕਤ ਵਣ ਪ੍ਰਬੰਧਣ ਦੇ ਪ੍ਰੋਗਰਾਮ ਵਿਚ ਵਣਾਂ ਦੀ ਰਾਖੀ ਅਤੇ ਵਿਕਾਸ ਦੇ ਲਈ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਨਾ ਹੈ ।

ਪ੍ਰਸ਼ਨ 10.
ਭਸਮੀਕਰਣ (Incineration) ਪਰਿਭਾਸ਼ਿਤ ਕਰੋ ।
ਉੱਤਰ-
ਬਹੁਤ ਉੱਚੇ ਤਾਪਮਾਨ ‘ਤੇ ਠੋਸ ਕਚਰੇ ਨੂੰ ਸਾੜਣ ਦੇ ਤਰੀਕੇ ਨੂੰ ਭਸਮੀਕਰਣ ਆਖਦੇ ਹਨ ।

ਪ੍ਰਸ਼ਨ 11.
ਟਾਈਗਰ ਪ੍ਰਾਜੈਕਟ (Tiger Project) ਦੇ ਦੋ ਸੁਰੱਖਿਅਤ ਖੇਤਰਾਂ ਦੇ ਨਾਮ ਦੱਸੋ |
ਉੱਤਰ-

  1. ਪੱਛਮੀ ਬੰਗਾਲ ਵਿਖੇ ਸਥਿਤ ਸ੍ਰੀ ਦਰਬਨ (Sundar Ban) ਅਤੇ
  2. ਉੱਤਰਾਖੰਡ ਵਿਖੇ ਸਥਿਤ ਜਿੰਮ ਕਾਰਬਿਟ ਰਾਸ਼ਟਰੀ ਪਾਰਕ ।

ਪ੍ਰਸ਼ਨ 12.
ਐ-ਫਾਰੈਸਟਰੀ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਜ਼ਮੀਨ ਦੇ ਇਕ ਹੀ ਖੰਡ ਨੂੰ ਖੇਤੀ ਕਰਨ ਦੇ ਲਈ, ਫਾਰੈਸਟਰੀ ਅਤੇ ਪਸ਼ੂ ਪਾਲਣ ਲਈ ਵਰਤੋਂ ਕਰਨ ਨੂੰ ਐਗੋ-ਫਾਰੈਸਟਰੀ ਆਖਦੇ ਹਨ ।

PSEB 12th Class Environmental Education Important Questions Chapter 19 ਵਾਤਾਵਰਣੀ ਕਿਰਿਆ (ਭਾਗ-6)

ਪ੍ਰਸ਼ਨ 13.
I.U.C.N. ਦਾ ਪੂਰਾ ਵਿਸਤਾਰ ਲਿਖੋ ।
ਉੱਤਰ-
I.U.C.N. = International Union of Conservation of Nature & Natural Resources.

ਪ੍ਰਸ਼ਨ 14.
ਸੋਸ਼ਲ ਫਾਰੈਸਟਰੀ ਦੇ ਤਿੰਨ ਮੁੱਖ ਵਰਗ ਕਿਹੜੇ ਹਨ ?
ਉੱਤਰ-

  1. ਫਾਰਮ ਫਾਰੈਸਟਰੀ,
  2. ਸਮੁਦਾਇ ਫਾਰੈਸਟਰੀ ਅਤੇ
  3. ਐਗਰੋ-ਫਾਰੈਸਟਰੀ ।

ਪ੍ਰਸ਼ਨ 15.
ਜੇ. ਐੱਫ. ਐੱਮ. (J.F.M.) ਦੀ ਕੀ ਭੂਮਿਕਾ ਹੈ ?
ਉੱਤਰ-
ਜੇ. ਐੱਫ. ਐੱਮ. ਦਾ ਮੁੱਖ ਉਦੇਸ਼ ਵਣਾਂ ਦੇ ਵਿਕਾਸ ਅਤੇ ਬਚਾਉ ਕਰਨਾ ਹੈ ।

ਪ੍ਰਸ਼ਨ 16.
ਸਮਾਜਿਕ ਫਾਰੈਸਟਰੀ (Social Forestry) ਦੇ ਤਿੰਨ ਮੁੱਖ ਵਰਗੇ ਕਿਹੜੇ ਹਨ ?
ਉੱਤਰ-
ਸਮਾਜਿਕ ਫਾਰੈਸਟਰੀ ਦੇ ਤਿੰਨ ਮੁੱਖ ਵਰਗ-

  1. ਫਾਰਮ ਫਾਰੈਸਟਰੀ,
  2. ਸਮੁਦਾਇ ਫਾਰੈਸਟਰੀ ਅਤੇ
  3. ਕ੍ਰਿਸ਼ੀ/ਐਗੋ ਫਾਰੈਸਟਰੀ ।

ਪ੍ਰਸ਼ਨ 17.
ਉਸ ਅੰਦੋਲਨ ਦਾ ਨਾਂ ਦੱਸੋ ਜਿਸ ਨੇ ਰੁੱਖਾਂ ਨੂੰ ਕਲਾਵੇ ਵਿਚ ਲੈ ਲਿਆ ।
ਉੱਤਰ-
ਚਿਪਕੋ ਅੰਦੋਲਨ ।

PSEB 12th Class Environmental Education Important Questions Chapter 19 ਵਾਤਾਵਰਣੀ ਕਿਰਿਆ (ਭਾਗ-6)

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਾਈਲੈਂਟ ਘਾਟੀ (Silent Valley) ਪ੍ਰਾਜੈਕਟ ਕੀ ਹੈ ? ਇਸ ‘ਤੇ ਕਿਉਂ ਇਤਰਾਜ਼ ਕੀਤਾ ਜਾ ਰਿਹਾ ਹੈ ?
ਉੱਤਰ-
ਸਾਈਲੈਂਟ ਘਾਟੀ ਪ੍ਰਾਜੈਕਟ (ਕੇਰਲ) ਪਣ-ਬਿਜਲੀ ਪੈਦਾ ਕਰਨ ਦੇ ਮੰਤਵ ਨਾਲ ਬਣਾਇਆ ਜਾਣ ਵਾਲਾ ਪ੍ਰਾਜੈਕਟ ਸੀ । ਇਸ ਪ੍ਰਾਜੈਕਟ ਦਾ ਮਕਸਦ ਵਧੇਰੇ ਬਿਜਲੀ ਪੈਦਾ ਕਰਨ ਅਤੇ ਸਿੰਜਾਈ ਦੀਆਂ ਸੁਵਿਧਾਵਾਂ ਵਿਚ ਵਾਧਾ ਕਰਨਾ ਸੀ ਤਾਂ ਜੋ ਖੇਤੀ ਤੋਂ ਜ਼ਿਆਦਾ ਉਤਪਾਦਨ ਪ੍ਰਾਪਤ ਕੀਤਾ ਜਾ ਸਕੇ ।

ਪਰ ਇਸ ਘਾਟੀ ਵਿਚ ਪਾਣੀਆਂ ਅਤੇ ਪੌਦਿਆਂ ਦੀਆਂ ਦੁਰਲੱਭ ਜਾਤੀਆਂ ਅਲੋਪ ਹੋ ਜਾਣ ਨੂੰ ਰੋਕਣ ਦੇ ਵਾਸਤੇ ਲੋਕਾਂ ਨੇ ਜ਼ਬਰਦਸਤ ਵਿਰੋਧ ਕੀਤਾ । ਇਸ ਜ਼ਬਰਦਸਤ ਵਿਰੋਧ ਦੇ ਕਾਰਨ ਕੇਰਲ ਸਰਕਾਰ ਨੂੰ ਇਹ ਪ੍ਰਾਜੈਕਟ ਤਿਆਗਣਾ ਪਿਆ ।

ਪ੍ਰਸ਼ਨ 2.
ਟਾਈਗਰ ਪ੍ਰਾਜੈਕਟ (Tiger Project) ਕੀ ਹੈ ? ਇਸ ਦੀ ਮਹੱਤਤਾ ਦੱਸੋ ।
ਉੱਤਰ-
ਟਾਈਗਰ ਪ੍ਰਾਜੈਕਟ (Tiger Project) – IUCN ਅਤੇ WWF-N ਦੀ ਸਹਾਇਤਾ ਨਾਲ ਟਾਈਗਰ ਪ੍ਰਾਜੈਕਟ ਦਾ ਆਰੰਭ ਇਕ ਅਪਰੈਲ ਸੰਨ 1973 ਨੂੰ ਕੀਤਾ ਗਿਆ । ਇਸ ਪ੍ਰਾਜੈਕਟ ਦਾ ਮੁੱਖ ਮੰਤਵ ਬਾਘਾਂ (Tigers) ਨੂੰ ਖ਼ਤਮ ਹੋਣ ਤੋਂ ਬਚਾਉਣਾ ਹੈ । ਇਸ ਕਾਰਨ ਭਾਰਤ ਵਿਚ ਲਗਪਗ 25 ਟਾਈਗਰ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ । ਇਸ ਪ੍ਰਾਜੈਕਟ ਦੇ ਅਧੀਨ ਭਾਰਤ ਦੇ ਉਨ੍ਹਾਂ ਸੰਵੇਦਨਸ਼ੀਲ ਖੇਤਰਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਬਾਘਾਂ ਦੀ ਸੰਖਿਆ ਵਿਚ ਵਾਧਾ ਕੀਤਾ ਜਾ ਸਕੇ । ਬਾਘ (Tiger) ਭੋਜਨ ਲੜੀ ਦੇ ਸਿਖਰ ਉੱਤੇ ਬੈਠਾ ਹੋਇਆ ਹੈ ਅਤੇ ਇਸ ਨੂੰ ਜੀਵ ਅਨੇਕਰੂਪਤਾ ਦੀ ਅਮੀਰੀ ਦੇ ਇਕ ਚਿੰਨ੍ਹ ਵਜੋਂ ਮੰਨਿਆ ਜਾਣ ਦੇ ਕਾਰਨ ਇਸ ਦੀ ਸੁਰੱਖਿਆ ਨੂੰ ਬੜੀ ਮਹੱਤਤਾ ਦਿੱਤੀ ਗਈ ਹੈ ।

ਪ੍ਰਸ਼ਨ 3.
ਗੰਗਾ ਐਕਸ਼ਨ ਪਲੈਨ (Ganga Action Plan) ਕੀ ਹੈ ?
ਉੱਤਰ-
ਗੰਗਾ ਐਕਸ਼ਨ ਪਲੈਨ ਦਾ ਆਰੰਭ ਸੰਨ 1985 ਨੂੰ ਕੀਤਾ ਗਿਆ । ਇਸ ਯੋਜਨਾ ਦਾ ਉਦੇਸ਼ ਗੰਗਾ ਦੇ ਪਾਣੀ ਦੇ ਕੀਤੇ ਜਾ ਰਹੇ ਪ੍ਰਦੂਸ਼ਣ ਨੂੰ ਰੋਕਣਾ ਸੀ । ਇਹ ਯੋਜਨਾ ਗੰਗਾ
ਪ੍ਰਾਜੈਕਟ ਨਿਰਦੇਸ਼ਾਲਿਆ (Ganga Project Directorate) ਦੇ ਅਧੀਨ ਸ਼ੁਰੂ ਕੀਤੀ ਗਈ। ਇਸ ਯੋਜਨਾ ਦੇ ਅਧੀਨ ਗੰਗਾ ਦਰਿਆ ਦੇ ਕਿਨਾਰਿਆਂ ‘ਤੇ ਵਸੇ ਹੋਏ ਕਸਬਿਆਂ ਅਤੇ ਸ਼ਹਿਰਾਂ ਵਿਚ ਮਲ ਨਿਰੂਪਣ ਪਲਾਂਟ (Sewage Treatment Plants) ਨੂੰ ਸਥਾਪਿਤ ਕਰਨ ਦੀ ਯੋਜਨਾ ਸੀ ਅਤੇ ਇਨ੍ਹਾਂ ਨਿਰੂਪਣ ਪਲਾਂਟਾਂ ਦੁਆਰਾ ਲਗਪਗ 1,000 ਮਿਲੀਅਨ ਲਿਟਰ (1,000 Million Litre) ਪਾਣੀ ਦਾ ਹਰ ਰੋਜ਼ ਨਿਰੂਪਣ ਕੀਤਾ ਜਾਣਾ ਸੀ । ਪਰ ਲੋਕਾਂ ਦੇ ਸਹਿਯੋਗ ਨਾ ਦੇਣ ਦੇ ਕਾਰਨ ਇਹ ਯੋਜਨਾ ਸਿਰੇ ਨਾ ਚੜ੍ਹ ਸਕੀ ।

ਪ੍ਰਸ਼ਨ 4.
ਚਿਪਕੋ ਅੰਦੋਲਨ (Chipko Movement) ਦੇ ਮੁੱਖ ਲੱਛਣ ਦੱਸੋ ।
ਉੱਤਰ-

  1. ਚਿਪਕੋ ਅੰਦੋਲਨ ਗਾਂਧੀ ਜੀ ਦੀ ਵਿਚਾਰਧਾਰਾ ਉੱਤੇ ਨਿਰਧਾਰਿਤ ਹੈ ਅਤੇ ਇਹ ਅੰਦੋਲਨ ਪੂਰਨ ਤੌਰ ‘ਤੇ ਗੈਰ ਸਿਆਸੀ ਹੈ ।
  2. ਇਸ ਅੰਦੋਲਨ ਉੱਤੇ ਕੁੱਝ ਬੁਨਿਆਦੀ ਪ੍ਰਸ਼ਨ ਉਠਾ ਦਿੱਤੇ ਕਿ ਕੁਦਰਤੀ ਖੂਬਸੂਰਤੀ ਨੂੰ ਨਸ਼ਟ ਕਰ ਕੇ ਹੀ ਵਿਕਾਸ ਕੀਤਾ ਜਾ ਸਕਦਾ ਹੈ ।
  3. ਚਿਪਕੋ ਅੰਦੋਲਨ ਮੁਕੰਮਲ ਤੌਰ ‘ਤੇ ਸਵੈਇੱਛਤ ਅੰਦੋਲਨ ਹੈ ਅਤੇ ਲੋਕਾਂ ਦੇ ਪ੍ਰੇਰਨਾ ਅਤੇ ਵਣ ਸੰਪੱਤੀ ਨੂੰ ਸੁਰੱਖਿਅਤ ਰੱਖਣ ‘ਤੇ ਆਧਾਰਿਤ ਹੈ ।
  4. ਇਸ ਅੰਦੋਲਨ ਦਾ ਮੰਤਵ ਕੁਦਰਤੀ ਪਰਿਸਥਿਤੀ ਵਿਚ ਸੰਤੁਲਨ ਨੂੰ ਕਾਇਮ ਰੱਖਣਾ ਹੈ ।
  5. ਚਿਪਕੋ ਅੰਦੋਲਨ ਦਾ ਮੁੱਖ ਉਦੇਸ਼ 5 Fs (ਪੰਜ ਐਫਾਂ) ਦਾ ਨਾਅਰਾ ਦੇਣਾ ਵੀ ਸੀ ।

ਇਹ ਪੰਜF ਹਨ-

  • F = Food ਭੋਜਨ/ਖ਼ੁਰਾਕ,
  • F = Fodder (ਚਾਰਾ),
  • F = Fuel (ਈਂਧਨ),
  • F = Fibre (ਰੇਸ਼ੇ) ਅਤੇ
  • Fertilizers Trees (ਖਾਦਾਂ ਦੇਣ ਵਾਲੇ ਰੁੱਖ) ਤੇ ਸਮੁੱਚੀ ਸਮੁਦਾਇ ਨੂੰ ਉਨ੍ਹਾਂ ਦੀਆਂ ਬੁਨਿਆਦੀ ਜ਼ਰੂਰਤਾਂ ਸੰਬੰਧੀ ਸਵੈ-ਨਿਰਭਰ (Self-sufficient) ਬਣਾਉਣਾ ਵੀ ਹੈ ।

ਪ੍ਰਸ਼ਨ 5.
ਦਰੱਖ਼ਤਾਂ ਨੂੰ ਬਚਾਉਣ ਦੇ ਮੰਤਵ ਨਾਲ ਪੇਂਡੂ ਲੋਕਾਂ ਵਲੋਂ ਸ਼ੁਰੂ ਕੀਤੇ ਗਏ ਦੋ ਪ੍ਰੋਗਰਾਮਾਂ ਦੇ ਨਾਂ ਦੱਸੋ ।
ਉੱਤਰ-

  1. ਚਿਪਕੋ ਅੰਦੋਲਨ
  2. ਐਪੀਕੋ ਅੰਦੋਲਨ-ਇਹ ਅੰਦੋਲਨ ਕੁਮਵਾਰ ਉੱਤਰਾਖੰਡ ਪੁਰਾਣੀ ਯੂ.ਪੀ.) ਅਤੇ ਕਰਨਾਟਕ ਵਿਚ ਸ਼ੁਰੂ ਕੀਤੇ ਗਏ ।

 

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਸੰਯੁਕਤ ਵਣ-ਪ੍ਰਬੰਧਣ (Joint Forest Management) ਦੇ ਮੁੱਖ ਲੱਛਣਾਂ ਦਾ ਵਰਣਨ ਕਰੋ ।
ਉੱਤਰ-
ਸੰਯੁਕਤ ਵਣ ਪ੍ਰਬੰਧਣ (JFM) ਦੀ ਭਾਗੀਦਾਰੀ ਪਹੁੰਚ (Participatory Approach) ਸਿਧਾਂਤ ਦਾ ਇਕ ਉਦਾਹਰਨ ਹੈ । ਇਸ ਨੂੰ ਸੰਨ 1988 ਦੀ ਰਾਸ਼ਟਰੀ ਵਣ ਪਾਲਿਸੀ (National Forest Policy) ਦੇ ਆਧਾਰ ‘ਤੇ ਸੰਨ 1990 ਨੂੰ ਸ਼ੁਰੂ ਕੀਤਾ ਗਿਆ । ਸੰਯੁਕਤ ਵਣ ਪ੍ਰਬੰਧਣ ਕਮੇਟੀਆਂ ਨੂੰ ਸਰਕਾਰ ਅਤੇ ਸਥਾਨਿਕ ਸਮੁਦਾਇ ਦੀ ਆਪਸੀ ਭਾਗੀਦਾਰੀ ਦੇ ਆਧਾਰ ‘ਤੇ ਸਥਾਪਿਤ ਕੀਤਾ ਗਿਆ, ਤਾਂ ਜੋ ਨਸ਼ਟ ਹੋਏ ਵਣਾਂ ਦੀ ਥਾਂ ਨਵੇਂ ਰੁੱਖ ਉਗਾ ਕੇ ਵਣ ਤਿਆਰ ਕੀਤੇ ਜਾ ਸਕਣ । ਸੰਯੁਕਤ ਵਣ-ਪ੍ਰਬੰਧਣ ਦੇ ਮੁਤਾਬਿਕ, ਲੋਕਾਂ ਦਾ ਫ਼ਰਜ਼, ਵਣਾਂ ਦਾ ਵਿਕਾਸ ਅਤੇ ਇਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ | ਅਜੇ ਤਕ ਦੇਸ਼ ਦੇ 17 ਰਾਜਾਂ ਨੇ JFM ਸੰਬੰਧੀ ਆਪਣੇ ਮਤੇ ਪਾਸ ਕੀਤੇ ਹਨ ।

ਵਣਾਂ ਦੇ ਸੁਰੱਖਿਅਣ ਦੇ ਲਈ JFM ਵਲੋਂ ਦਿੱਤੇ ਗਏ ਸੁਝਾਅ ਹਨ-

  1. ਜੇ ਐੱਫ਼ ਐੱਮ ਪ੍ਰੋਗਰਾਮ ਨੂੰ ਪੂਰਾ ਕਰਨ ਦੇ ਵਾਸਤੇ ਗੈਰ-ਸਰਕਾਰੀ ਸੰਗਠਨ, ਵਣਵਿਭਾਗ ਅਤੇ ਸਥਾਨਿਕ ਸਮੁਦਾਇ ਰਲ-ਮਿਲ ਕੇ ਕੰਮ ਕਰਨ ।
  2. ਸਥਾਨਿਕ ਸਮੁਦਾਇ ਜਿਹੜੇ ਕਿ ਲਾਭ ਪਾਤਰ (Beneficiary) ਹਨ, ਨੂੰ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਰਾਸ਼ੀ ਦਾ ਹਿੱਸਾ ਪ੍ਰਾਪਤ ਕਰਨ ਦੇ ਹੱਕਦਾਰ ਹਨ ।
  3. ਲਾਭ ਪਾਤਰਾਂ ਨੂੰ ਮਲਕੀਅਤ ਦਾ ਹੱਕ ਨਹੀਂ ਦਿੱਤਾ ਗਿਆ ਹੈ ।
  4. ਲਾਭ ਪਾਤਰ ਘਾਹ, ਸ਼ਾਖਾਵਾਂ/ਟਹਿਣੀਆਂ ਦੇ ਉੱਪਰਲੇ ਭਾਗ (Top of branches) ਅਤੇ ਵਣ ਤੋਂ ਪ੍ਰਾਪਤ ਹੋਣ ਵਾਲੇ ਛੋਟੇ-ਮੋਟੇ ਪਦਾਰਥਾਂ ਦੀ ਵਰਤੋਂ ਕਰ ਸਕਦੇ ਹਨ । ਵਣਾਂ ਦੇ ਕਾਮਯਾਬੀ ਨਾਲ ਤਿਆਰ ਹੋ ਜਾਣ ਉਪਰੰਤ ਲਾਭ ਪਾਤਰ ਦਰੱਖ਼ਤਾਂ ਨੂੰ ਵੇਚ ਕੇ ਲਾਭ ਉਠਾ ਸਕਦੇ ਹਨ ।
  5. ਲਾਭ ਪਾਤਰਾਂ ਦੀ ਸਲਾਹ ਨਾਲ ਕਾਰਜ ਸੰਬੰਧੀ ਸਕੀਮਾਂ (Working Schemes) ਤਿਆਰ ਕੀਤੀਆਂ ਜਾਣ ।
  6. ਨਰਸਰੀ ਤਿਆਰ (Nurseries) ਕਰਨ ਵਾਲਿਆਂ ਨੂੰ ਤੋਂ ਠੀਕ ਕਰਨ ਅਤੇ ਪੌਦਿਆਂ ਦੀ ਸੁਰੱਖਿਆ ਕਰਨ ਬਦਲੇ ਢੁੱਕਵੀਆਂ ਗ੍ਰਾਂਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ।
  7. JFM ਦੇ ਅਧਿਕਾਰ ਖੇਤਰ ਵਿਚ ਡੰਗਰਾਂ ਆਦਿ ਦੇ ਚਾਰਨ ਦੀ ਆਗਿਆ ਨਹੀਂ ਹੈ ।

PSEB 12th Class Environmental Education Important Questions Chapter 19 ਵਾਤਾਵਰਣੀ ਕਿਰਿਆ (ਭਾਗ-6)

ਪ੍ਰਸ਼ਨ 2.
ਸੰਖੇਪ ਨੋਟ ਲਿਖੋ-
1. ਸਾਈਲੈਂਟ ਘਾਟੀ ਪ੍ਰਾਜੈਕਟ (Silent Valley Project)
ਜਾਂ
ਸਾਈਲੈਂਟ ਘਾਟੀ ਦੀ ਕੀ ਮਹੱਤਤਾ ਹੈ ?
2. ਕ੍ਰਿਸ਼ੀ/ਐਗੋ-ਫਾਰੈਸਟਰੀ (Agro-forestry) ।
ਜਾਂ
ਖੇਤੀ ਫਾਰੈਸਟਰੀ ਤੋਂ ਕੀ ਭਾਵ ਹੈ ?
ਉੱਤਰ-
ਸਾਈਲੈਂਟ ਘਾਟੀ ਪ੍ਰਾਜੈਕਟ (Silent Valley Project)-
1. ਸਾਈਲੈਂਟ ਘਾਟੀ ਪਣ-ਬਿਜਲੀ ਪ੍ਰਾਜੈਕਟ (Silent Valley Hydro-electricity Project) ਦਾ ਮੁੱਖ ਉਦੇਸ਼ ਕੇਰਲ ਪ੍ਰਾਂਤ ਨੂੰ ਬਿਜਲੀ ਦੀ ਘਾਟ ਵਾਲੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਬਿਜਲੀ ਦੀ ਪੂਰਤੀ ਕਰਨ ਦੇ ਨਾਲ ਸਿੰਜਾਈ ਦੀ ਸਹੂਲਤ ਦੇਣਾ ਵੀ ਸੀ ਤਾਂ ਜੋ ਖੇਤੀ ਤੋਂ ਪਾਪਤ ਹੋਣ ਵਾਲੀ ਉਪਜ ਵਿਚ ਵਾਧਾ ਕੀਤਾ ਜਾ ਸਕੇ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਾਪਤ ਹੋ ਸਕਣ । ਪਰ ਪ੍ਰਾਜੈਕਟ ਦੇ ਕਾਰਨ ਸਾਈਲੈਂਟ ਘਾਟੀ ਦੇ ਵਿਸ਼ਾਲ ਖੇਤਰ ਵਿਚਲੇ ਜੰਗਲਾਂ ਦੀ ਵੱਡੀ ਪੱਧਰ ‘ਤੇ ਕਟਾਈ ਕਰਨੀ ਪੈਣੀ ਸੀ । ਇਨ੍ਹਾਂ ਜੰਗਲਾਂ ਵਿਚ ਫੁੱਲਦਾਰ ਪੌਦਿਆਂ ਦੀਆਂ 900 ਦੁਰਲੱਭ ਅਤੇ ਵੱਡਮੁੱਲੀਆਂ ਜਾਤੀਆਂ ਅਤੇ ਕਈ ਕਿਸਮਾਂ ਦੀਆਂ ਫਰਨਜ਼ (Ferms) ਮਿਲਦੀਆਂ ਹਨ । ਪ੍ਰਾਣੀਆਂ ਦੀਆਂ ਦੁਰਲੱਭ ਜਾਤੀਆਂ ਵੀ ਇਸ ਘਾਟੀ ਵਿਚ ਪਾਈਆਂ ਜਾਂਦੀਆਂ ਹਨ । ਇਹ ਘਾਟੀ ਦੁਨੀਆਂ ਦੀਆਂ ਜੈਵਿਕ ਅਤੇ ਜਣਨਿਕ ਵਿਰਾਸਤ ਵਾਲੀਆਂ ਥਾਂਵਾਂ ਵਿਚੋਂ ਇਕ ਥਾਂ ਹੈ ।

ਕੇਰਲ ਸ਼ਸਤਰ ਸਾਹਿਤ ਪ੍ਰੀਸ਼ਦ (Kerala Sastra Sahit Parashid) ਨੇ ਬਿਜਲੀ ਦੀ ਵੰਡ ਬਾਰੇ ਬਿਜਲੀ ਬੋਰਡ ਦੀਆਂ ਦੋਸ਼ਪੂਰਨ ਪਾਲੀਸੀਆਂ (Faulty Policies) ਨੂੰ ਉਜਾਗਰ ਕੀਤਾ ਅਤੇ ਸਿੰਜਾਈ ਦੇ ਦੁਸਰੇ, ਬਦਲਵੇਂ ਸਾਧਨਾਂ ਦੀ ਸਮਰੱਥਾ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ । ਵਾਤਾਵਰਣ ਪ੍ਰੇਮੀਆਂ ਨੇ ਬੜਾ ਜ਼ੋਰ ਦੇ ਕੇ ਆਖਿਆ ਕਿ ਸਾਈਲੈਂਟ ਘਾਟੀ ਬਾਕੀ ਰਹਿੰਦੇ ਵਰਖਾ ਵਣਾਂ ਦਾ ਕੇਰਲ ਦੇ ਪੱਛਮੀ ਘਾਟ ਇੱਥੇ ਸਥਿਤ ਇਕ ਸਥਾਨ ਹੈ ।

ਇਸ ਸੰਗਠਨ ਦੇ ਦਬਾਉ ਹੇਠ ਕੇਰਲ ਸਰਕਾਰ ਨੇ ਇਹ ਪ੍ਰਾਜੈਕਟ ਤਿਆਗ ਦਿੱਤਾ ਤੇ ਸਾਈਲੈਂਟ ਘਾਟੀ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰ ਨੂੰ ਜੀਵ ਮੰਡਲ ਰਿਜ਼ਰਵ (Biosphere Reserve) ਘੋਸ਼ਿਤ ਕਰ ਦਿੱਤਾ ।

2. ਕ੍ਰਿਸ਼ੀ/ਐਗੋ-ਫਾਰੈਸਟਰੀ (Agro-Forestry)-
ਪਰਿਭਾਸ਼ਾ (Definition) – ਖੇਤੀ ਫ਼ਸਲਾਂ ਦੇ ਉਗਾਉਣ ਦੇ ਨਾਲ-ਨਾਲ, ਖੇਤਾਂ ਦੀਆਂ ਸੀਮਾਵਾਂ/ਕਿਨਾਰਿਆਂ, ਰੇਲ ਪਟੜੀਆਂ ਦੇ ਲਾਗੇ ਅਤੇ ਪਿੰਡਾਂ ਦੇ ਆਲੇ-ਦੁਆਲੇ ਰੁੱਖ ਲਗਾਉਣ ਨੂੰ ਐਗਰੋ-ਫਾਰੈਸਟਰੀ ਆਖਿਆ ਜਾਂਦਾ ਹੈ ।

ਅਸਲ ਵਿਚ ਐਗੋ-ਫਾਰੈਸਟਰੀ, ਪੁਰਾਤਨ ਕਾਲ ਵਿਚ ਵਰਤੀ ਜਾਂਦੀ ਤਕਨੀਕ, ਜਿਸ ਵਿਚ ਤੋਂ ਦੀ ਵਰਤੋਂ ਖੇਤੀ-ਬਾੜੀ, ਫਾਰੈਸਟਰੀ ਅਤੇ ਪਸ਼ੂ ਪਾਲਣ ਦੇ ਰਿਵਾਜ ਦਾ ਆਧੁਨਿਕ ਨਾਮ ਹੀ ਹੈ । ਪਰੰਪਰਾਗਤ ਫਾਰੈਸਟਰੀ ਦੇ ਮੁਕਾਬਲੇ ਐਗਰੋ-ਫਾਰੈਸਟਰੀ ਨੂੰ ਜ਼ਿਆਦਾ ਲਾਹੇਵੰਦ ਮੰਨਿਆ ਜਾਂਦਾ ਹੈ ।

ਆਬਾਦੀ ਵਿਚ ਹੋਇਆ ਵਾਧਾ ਪਰੰਪਰਾਗਤ ਫਾਰੈਸਟਰੀ ਉੱਪਰ ਮਾੜਾ ਅਸਰ ਪਾਉਂਦਾ ਹੈ ਅਤੇ ਇਨ੍ਹਾਂ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਰੋਕਣ ਦੀ ਲੋੜ ਹੈ ਤਾਂ ਜੋ ਗੈਰ-ਕਾਨੂੰਨੀ ਤੇ ਪਸ਼ੂਆਂ ਦੇ ਚਰਨ ਨੂੰ ਰੋਕਿਆ ਜਾ ਸਕੇ ਅਤੇ ਦਰੱਖ਼ਤਾਂ ਦੀ ਗੈਰ-ਕਾਨੂੰਨੀ ਕਟਾਈ ਅਤੇ ਲਦਾਈ ਆਦਿ ਨੂੰ ਰੋਕਿਆ ਜਾ ਸਕੇ ।

ਦੂਜੇ ਪਾਸੇ ਐਗੋ-ਫਾਰੈਸਟਰੀ ਤੇ ਜਨਤਕ ਦਬਾਉ ਦੇ ਹੋਣ ਕਾਰਨ ਨਾ ਤਾਂ ਇਸ ਨੂੰ ਸੁਰੱਖਿਆ ਅਤੇ ਨਾ ਹੀ ਅਣਜਾਣੀ ਤਕਨਾਲੋਜੀ ਦੀ ਹੀ ਲੋੜ ਹੈ | ਐਗੋ-ਫਾਰੈਸਟਰੀ ਵਾਤਾਵਰਣੀ ਸੁਰੱਖਿਆ ਦੇ ਨਾਲ-ਨਾਲ ਇਸ ਸਕੀਮ ਤੋਂ ਚਾਰਾ, ਈਂਧਨ, ਫ਼ਸਲਾਂ ਅਤੇ ਇਮਾਰਤੀ ਲੱਕੜੀ ਵੀ ਪ੍ਰਾਪਤ ਕੀਤੀ ਜਾਂਦੀ ਹੈ । ਉਪਰੋਕਤ ਦੱਸੇ ਗਏ ਪ੍ਰੋਗਰਾਮ ਦੇ ਅਨੁਸਾਰ ਕਿੱਕਰ, ਅੰਬ, ਸਫ਼ੈਦਾ, ਪਾਪੂਲਰ ਅਤੇ ਸਰੀਂਹ ਆਦਿ ਰੁੱਖ ਲਗਾਏ ਜਾਂਦੇ ਹਨ ।

ਕ੍ਰਿਸ਼ੀ/ਐਸ਼ੋ-ਫਾਰੈਸਟਰੀ ਦੇ ਕੁੱਝ ਫ਼ਾਇਦੇ (Some Advantages of Agro-forestry)

  1. ਗੈਰ ਕਾਨੂੰਨੀ ਤੌਰ ‘ਤੇ ਰੁੱਖਾਂ ਦੀ ਕੀਤੀ ਜਾਂਦੀ ਕਟਾਈ, ਢੁਆਈ ਅਤੇ ਪਸ਼ੂਆਂ ਦੇ ਚਾਰਨ ਨੂੰ ਰੋਕਣ ਦੇ ਵਾਸਤੇ ਕਿਸੇ ਪ੍ਰਕਾਰ ਦਾ ਖ਼ਿਆਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ ।
  2. ਭੋਜਨ ਅਤੇ ਨਿਰ-ਭੋਜਨ ਪਦਾਰਥਾਂ (Non-food products) ਦੀਆਂ ਲੋੜਾਂ ਸੰਬੰਧੀ ਐਗੋ-ਫਾਰੈਸਟਰੀ ਦੀ ਪਹੁੰਚ ਜੁੜਨ ਸ਼ਕਤੀ (Conservative) ਵਾਲੀ ਹੈ ।

PSEB 12th Class Environmental Education Important Questions Chapter 18 ਵਾਤਾਵਰਣੀ ਕਿਰਿਆ (ਭਾਗ-5)

Punjab State Board PSEB 12th Class Environmental Education Important Questions Chapter 18 ਵਾਤਾਵਰਣੀ ਕਿਰਿਆ (ਭਾਗ-5) Important Questions and Answers.

PSEB 12th Class Environmental Education Important Questions Chapter 18 ਵਾਤਾਵਰਣੀ ਕਿਰਿਆ (ਭਾਗ-5)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਤਿਆਗੀਆਂ ਹੋਈਆਂ ਵਸਤਾਂ ਦੇ ਢੁੱਕਵੇਂ ਪ੍ਰਬੰਧਣ ਨੂੰ ਕੀ ਕਹਿੰਦੇ ਹਨ ?
ਉੱਤਰ-
ਤਿਆਗੇ ਹੋਏ ਪਦਾਰਥਾਂ (ਹਿੰਦ-ਖੂੰਹਦ/ਕਚਰੇ) ਦੇ ਢੁੱਕਵੇਂ ਪ੍ਰਬੰਧਣ ਨੂੰ ਫੋਕਟ ਪਦਾਰਥਾਂ ਦਾ ਪ੍ਰਬੰਧਣ (Waste Management) ਕਹਿੰਦੇ ਹਨ ।

ਪ੍ਰਸ਼ਨ 2.
ਉਹ ਕੁਦਰਤੀ ਸਾਧਨ ਕਿਹੜੇ ਹਨ, ਜਿਨ੍ਹਾਂ ਦੀ ਸੁਚੱਜੀ ਵਰਤੋਂ ਕਰਕੇ ਇਹਨਾਂ ਦਾ ਪ੍ਰਬੰਧਣ ਕੀਤਾ ਜਾ ਸਕਦਾ ਹੈ ?
ਉੱਤਰ-
ਪਾਣੀ, ਊਰਜਾ ਅਤੇ ਕਾਗਜ਼ ਆਦਿ ।

PSEB 12th Class Environmental Education Important Questions Chapter 18 ਵਾਤਾਵਰਣੀ ਕਿਰਿਆ (ਭਾਗ-5)

ਪ੍ਰਸ਼ਨ 3.
ਪੁਨਰ ਚੱਕਰਣ ਕੀਤੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਮ ਲਿਖੋ ।
ਉੱਤਰ-
ਪਲਾਸਟਿਕ, ਕੱਚ, ਰਸੋਈ ਘਰ ਦੀ ਰਹਿੰਦ-ਖੂੰਹਦ, ਕਾਗਜ਼ ਅਤੇ ਧਾਤਾਂ ਆਦਿ ।

ਪ੍ਰਸ਼ਨ 4.
ਉਨ੍ਹਾਂ ਚੀਜ਼ਾਂ ਦੇ ਨਾਮ ਲਿਖੋ ਜਿਨ੍ਹਾਂ ਨੂੰ ਥੋੜੇ ਜਿਹੇ ਪਰਿਵਰਤਨ ਪਿੱਛੋਂ ਮੁੜ ਵਰਤਿਆ ਜਾ ਸਕਦਾ ਹੈ ?
ਉੱਤਰ-
ਬਿਜਲੀ ਦਾ ਸਾਮਾਨ, ਫਰਨੀਚਰ, ਕੱਪੜੇ ਆਦਿ ।

ਪ੍ਰਸ਼ਨ 5.
ਇੱਕ ਵਿਅਕਤੀ ਹਰ ਰੋਜ਼ ਕਿੰਨੀ ਮਾਤਰਾ ਵਿੱਚ ਠੋਸ ਕਚਰਾ ਪੈਦਾ ਕਰਦਾ ਹੈ ?
ਉੱਤਰ-
ਤਕਰੀਬਨ 500 ਗ੍ਰਾਮ । (WHO ਦੀ ਰਿਪੋਰਟ ਦੇ ਅਨੁਸਾਰ)

ਪ੍ਰਸ਼ਨ 6.
ਮੁੜ ਵਰਤੋਂ ਕਰਨ ਦੇ ਦੋ ਉਦਾਹਰਨ ਦਿਓ ।
ਉੱਤਰ-

  1. ਮੁੜ ਭਰੇ ਜਾਣ ਵਾਲਾ ਪੈਨ (Fountain Pen)
  2. ਕਾਗਜ਼ ਦੇ ਦੋਹਾਂ ਪਾਸਿਆਂ ਦੀ ਵਰਤੋਂ ।

ਪ੍ਰਸ਼ਨ 7.
3R ਸਿਧਾਂਤ ਕੀ ਹੈ ?
ਉੱਤਰ-
3R ਸਿਧਾਂਤ-R=Reuse (ਮੁੜ ਵਰਤੋਂ), R=Recycling) ਪੁਨਰ-ਚੱਕਰਣ ਅਤੇ R=Reduce (ਘਟਾਉਣਾ/ਘੱਟ ਕਰਨਾ ।

ਪ੍ਰਸ਼ਨ 8.
ਸਬਜ਼ੀਆਂ ਦੀ ਰਹਿੰਦ-ਖੂੰਹਦ ਨੂੰ ਕਿਸ ਤਰ੍ਹਾਂ ਵਰਤਿਆ ਜਾ ਸਕਦਾ ਹੈ ?
ਉੱਤਰ-
ਪਸ਼ੂਆਂ ਦੀ ਖੁਰਾਕ (ਚਾਰਾ) ਵਜੋਂ ।

PSEB 12th Class Environmental Education Important Questions Chapter 18 ਵਾਤਾਵਰਣੀ ਕਿਰਿਆ (ਭਾਗ-5)

ਪ੍ਰਸ਼ਨ 9.
ਕਿਸ ਠੋਸ ਕਚਰੇ ਦਾ ਪੁਨਰ ਚੱਕਰਣ ਕਰਨਾ ਕਠਿਨ ਹੈ ?
ਉੱਤਰ-
ਪਲਾਸਟਿਕ ਦਾ ।

ਪ੍ਰਸ਼ਨ 10.
ਪੁਨਰ ਚੱਕਰਣ ਤੋਂ ਕੀ ਭਾਵ ਹੈ ?
ਉੱਤਰ-
ਪੁਰਾਣੀਆਂ ਚੀਜ਼ਾਂ ਨੂੰ ਨਵੀਆਂ ਚੀਜ਼ਾਂ ਵਿਚ ਬਦਲਣਾ ।

ਪ੍ਰਸ਼ਨ 11.
ਪੁਨਰ ਚੱਕਰਣ ਦਾ ਇਕ ਉਦਾਹਰਨ ਦਿਓ ।
ਉੱਤਰ-
ਵਰਤੇ ਗਏ ਪੁਰਾਣੇ ਕਾਗਜ਼ ਤੋਂ ਨਵਾਂ ਕਾਗਜ਼ ਤਿਆਰ ਕਰਨਾ ।

ਪ੍ਰਸ਼ਨ 12.
ਸਾਰੇ (Silt) ਵਰਗੇ ਕਚਰੇ ਦੀ ਵਰਤੋਂ ਕਿਸ ਲਈ ਕੀਤੀ ਜਾ ਸਕਦੀ ਹੈ ?
ਉੱਤਰ-
ਇੱਟਾਂ ਤਿਆਰ ਕਰਨ ਦੇ ਲਈ ।

ਪ੍ਰਸ਼ਨ 13.
ਅਜਿਹੀ ਚਾਰ ਉਦਯੋਗਿਕ ਕਿਰਿਆਵਾਂ ਦੇ ਨਾਮ ਦੱਸੋ ਜਿਹੜੇ ਠੋਸ ਕਚਰਾ ਪੈਦਾ ਕਰਦੇ ਹਨ ?
ਉੱਤਰ-

  1. ਖਾਣਾਂ ਦੀ ਖੁਦਾਈ
  2. ਕੱਪੜਾ ਉਦਯੋਗ
  3. ਭਵਨ ਨਿਰਮਾਣ ਅਤੇ
  4. ਸੀਮੇਂਟ ਦੇ ਕਾਰਖਾਨੇ ।

ਪ੍ਰਸ਼ਨ 14.
ਪਾਣੀ ਵਿੱਚ ਉੱਗਣ ਵਾਲੇ ਅਜਿਹੇ ਪੌਦੇ ਦਾ ਨਾਮ ਲਿਖੋ ਜਿਸ ਤੋਂ ਖਾਦਾਂ ਅਤੇ ਜਾਨਵਰਾਂ ਦੀ ਖ਼ੁਰਾਕ ਤਿਆਰ ਕੀਤੀ ਜਾਂਦੀ ਹੈ ।
ਉੱਤਰ-
ਇਸ ਪੌਦੇ ਦਾ ਨਾਮ ਜਲਕੁੰਭੀ (Water hyacinth) ਹੈ ।

PSEB 12th Class Environmental Education Important Questions Chapter 18 ਵਾਤਾਵਰਣੀ ਕਿਰਿਆ (ਭਾਗ-5)

ਪ੍ਰਸ਼ਨ 15.
ਗੰਨੇ ਤੋਂ ਪ੍ਰਾਪਤ ਹੋਣ ਵਾਲੀ ਰਹਿੰਦ-ਖੂੰਹਦ ਨੂੰ ਕਿਸ ਕੰਮ ਲਈ ਵਰਤਦੇ ਹਨ ?
ਉੱਤਰ-
ਕਾਗਜ਼ਾਂ ਜਾਂ ਗੱਤਾ ਤਿਆਰ ਕਰਨ ਦੇ ਲਈ ।

ਪ੍ਰਸ਼ਨ 16.
ਚੰਡੀਗੜ੍ਹ ਵਿਖੇ ਚੱਟਾਨ ਬਾਗ਼ (Rock Garden) ਕਿਸ ਨੇ ਤਿਆਰ ਕੀਤਾ ?
ਉੱਤਰ-
ਸ਼ੀ ਨੇਕ ਚੰਦ ਨੇ । ਇਸ ਨੇ ਬਾਗ਼ ਤਿਆਰ ਕਰਨ ਦੇ ਲਈ ਘਰੇਲੂ ਅਤੇ ਉਦਯੋਗਾਂ ਦੀ ਟੁੱਟ-ਭੱਜ ਦੀ ਵਰਤੋਂ ਕੀਤੀ ।

ਪ੍ਰਸ਼ਨ 17.
ਘਰੇਲੂ ਸਬਜ਼ੀਆਂ ਦੀ ਰਹਿੰਦ-ਖੂੰਹਦ ਨੂੰ ਕਿਸ ਤਰ੍ਹਾਂ ਵਰਤਿਆ ਜਾ ਸਕਦਾ
ਉੱਤਰ-
ਘਰੇਲੁ ਸਬਜ਼ੀਆਂ ਦੀ ਰਹਿੰਦ-ਖੂੰਹਦ ਨੂੰ ਬਨਸਪਤੀ ਖਾਦ/ਕੰਪੋਸਟ ਖਾਦ ਤਿਆਰ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਠੋਸ ਵਿਅਰਥ ਪਦਾਰਥ (ਕਚਰਾ) ਕਿਸ ਤਰ੍ਹਾਂ ਪੈਦਾ ਹੁੰਦੇ ਹਨ ?
ਉੱਤਰ-
ਠੋਸ ਕਚਰਾ ਕਾਰਖ਼ਾਨਿਆਂ ਆਦਿ ਤੋਂ ਪੈਦਾ ਹੁੰਦਾ ਹੈ-

1. ਤਾਪ ਬਿਜਲੀ ਘਰਾਂ ਤੋਂ ਪੈਦਾ ਹੋਣ ਵਾਲੀ ਉੱਡਣੀ/ਉਡਾਰੂ ਸੁਆਹ (Flyash) ਨੂੰ ਸੀਮਿੰਟ ਨਾਲ ਰਲਾ ਕੇ ਭਵਨ ਉਸਾਰੀ ਦੇ ਕੰਮਾਂ ਲਈ ਵਰਤਦੇ ਹਨ । ਇਸ ਸੁਆਹ ਦੇ ਸੰਘਟਕਾਂ ਵਿਚ ਸਿਲੀਕਾ (Silica), ਲੋਹਾ ਅਤੇ ਐਲੂਮੀਨੀਅਮ ਦੇ ਇਲਾਵਾ ਵਿਸ਼ੈਲੀਆਂ ਭਾਰੀ ਧਾਤਾਂ ਵੀ ਹੁੰਦੀਆਂ ਹਨ । ਇਸ ਸੁਆਹ ਨੂੰ ਨੀਵੀਆਂ ਥਾਂਵਾਂ ਅਤੇ ਟੋਏ ਆਦਿ ਦੀ ਭਰਾਈ ਕਰਨ ਲਈ ਵੀ ਵਰਤਦੇ ਹਨ । ਕੀ ਇਹ ਸੁਆਹ, ਮਿੱਟੀ ਦੇ ਭੌਤਿਕ ਗੁਣਾਂ ਨੂੰ ਬਦਲ ਸਕਦੀ ਹੈ ਅਤੇ ਮਿੱਟੀ ਸਿੱਲ੍ਹ ਨੂੰ ਸਮੋਈ ਰੱਖਣ ਵਿਚ ਕਾਮਯਾਬ ਹੁੰਦੀ ਹੈ ਕਿ ਨਹੀਂ, ਇਸ ਬਾਰੇ ਅਧਿਐਨ ਕੀਤੇ ਜਾ ਰਹੇ ਹਨ ।

2. ਧਾਤਾਂ ਦਾ ਉਤਪਾਦਨ ਕਰਨ ਵਾਲੇ, ਜੀਵਨਾਸ਼ਿਕ ਤਿਆਰ ਕਰਨ ਵਾਲੇ, ਕਾਗਜ਼, ਰਬੜ, ਰੰਗ ਅਤੇ ਰਸਾਇਣ ਤਿਆਰ ਕਰਨ ਵਾਲੇ ਉਦਯੋਗ ਵੀ ਠੋਸ ਵਿਅਰਥ ਪਦਾਰਥ ਪੈਦਾ ਕਰਦੇ ਹਨ । ਇਨ੍ਹਾਂ ਦੇ ਇਲਾਵਾ ਅਜਿਹੇ ਕਾਰਖ਼ਾਨਿਆਂ ਤੋਂ ਖ਼ਤਰਨਾਕ, ਠੋਸ ਪਦਾਰਥ, ਜਿਹੜੇ ਕਿ ਖੋਰਨ (Corrosive) ਵਜੋਂ ਕੰਮ ਕਰਦੇ ਹਨ ਅਤੇ ਬਹੁਤ ਛੇਤੀ ਅੱਗ ਫੜਦੇ ਹਨ ਵੀ ਇਨ੍ਹਾਂ ਉਦਯੋਗਾਂ ਵਿਚ ਪੈਦਾ ਹੁੰਦੇ ਹਨ ਅਤੇ ਇਹ ਉਤਪਾਦ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹਨ ।

3. ਹਸਪਤਾਲਾਂ ਆਦਿ ਤੋਂ ਜਿਹੜਾ ਠੋਸ ਕਚਰਾ ਨਿਕਲਦਾ ਹੈ, ਉਸ ਵਿਚ ਲਹੂ ਨਾਲ ਲਿਬੜੀਆਂ ਪੱਟੀਆਂ ਅਤੇ ਰੂੰ (Cotton), ਸੂਈਆਂ ਅਤੇ ਸਰਿੰਜਾਂ ਦੇ ਇਲਾਵਾ ਖ਼ਾਲੀ ਬੋਤਲਾਂ ਵੀ ਸ਼ਾਮਿਲ ਹਨ । ਇਸ ਕਚਰੇ ਵਿਚ ਰੋਗਜਨਕ ਸੂਖ਼ਮ ਜੀਵ ਵੀ ਮੌਜੂਦ ਹੋ ਸਕਦੇ ਹਨ । ਅਜਿਹੇ ਕਚਰੇ ਦਾ ਨਿਪਟਾਰਾ ਬੜੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ ।

4. ਉਹ ਸਮੁੰਦਰੀ ਜਹਾਜ਼ ਜਿਹੜੇ ਕਿ ਬਹੁਤ ਪੁਰਾਣੇ ਹੋ ਚੁੱਕੇ ਹਨ ਅਤੇ ਵਰਤੋਂ ਦੇ ਯੋਗ ਨਹੀਂ ਹਨ, ਵੀ ਠੋਸ ਕਚਰੇ ਦੇ ਸਰੋਤ ਹਨ ।

5. ਇਲੈਂਕਨਿਕ ਕਚਰਾ (E-Waste) – ਇਸ ਵਿਚ ਪੁਰਾਣੇ ਕੰਪਿਊਟਰ ਅਤੇ ਇਨ੍ਹਾਂ ਦੇ ਹਿੱਸੇ ਪੁਰਜ਼ੇ ਸ਼ਾਮਿਲ ਹਨ ।

PSEB 12th Class Environmental Education Important Questions Chapter 18 ਵਾਤਾਵਰਣੀ ਕਿਰਿਆ (ਭਾਗ-5)

ਪ੍ਰਸ਼ਨ 2.
ਮਿਊਂਸੀਪਲ (ਸ਼ਹਿਰੀ) ਠੋਸ ਕਚਰੇ ‘ਤੇ ਨੋਟ ਲਿਖੋ ।
ਉੱਤਰ-
ਘਰਾਂ, ਦਫ਼ਤਰਾਂ, ਸਟੋਰਾਂ ਅਤੇ ਸਕੂਲਾਂ ਆਦਿ ਵਿਚ ਪੈਦਾ ਹੋਣ ਵਾਲੇ ਸਖ਼ਤ ਪਦਾਰਥਾਂ ਨੂੰ ਠੋਸ ਕਚਰਾ ਆਖਦੇ ਹਨ । ਮਿਊਂਸੀਪਲ ਕਮੇਟੀ ਅਜਿਹੇ ਕਚਰੇ ਨੂੰ ਇਕੱਠਾ ਕਰਕੇ ਇਸ ਦਾ ਨਿਪਟਾਰਾ ਕਰਦੀ ਹੈ । ਇਸ ਕਚਰੇ ਦੇ ਘਟਕਾਂ ਵਿਚ ਕਾਗਜ਼ ਦੇ ਟੁਕੜੇ, ਬਚਿਆ ਹੋਇਆ ਭੋਜਨ, ਕੱਚ, ਰਬੜ, ਧਾਤਾਂ, ਵਸਤਾਂ ਦੀ ਟੁੱਟ-ਭੱਜ, ਚਮੜਾ ਅਤੇ ਫਟੇਪੁਰਾਣੇ ਕੱਪੜੇ ਸ਼ਾਮਿਲ ਹਨ । ਕਚਰੇ ਨੂੰ ਸਾੜਨ ਨਾਲ ਇਸ ਦਾ ਆਇਤਨ (Volume) ਘੱਟ ਜਾਂਦਾ ਹੈ । ਪਰ ਕਈ ਵਾਰੀ ਅਜਿਹਾ ਨਹੀਂ ਵੀ ਹੁੰਦਾ | ਕਚਰੇ ਦੇ ਅੰਸ਼ਕ ਸੜਣ ਦੇ ਫਲਸਰੂਪ ਜਿਹੜਾ ਕਚਰਾ ਬਾਕੀ ਰਹਿੰਦਾ ਹੈ, ਉਸ ਤੇ ਚੁਹੇ ਅਤੇ ਮੱਖੀਆਂ ਪਲਦੀਆਂ ਅਤੇ ਨਸਲਕਸ਼ੀ (Breeding) ਦੀ ਜਗ੍ਹਾ ਵਜੋਂ ਵਰਤੋਂ ਵਿਚ ਆਉਂਦੀਆਂ ਹਨ ।

ਪ੍ਰਸ਼ਨ 3.
ਕੁੱਝ ਅਜਿਹੇ ਵਿਅਰਥ ਪਦਾਰਥਾਂ ਦੇ ਉਦਾਹਰਨ ਦਿਓ, ਜਿਨ੍ਹਾਂ ਦਾ ਪੁਨਰ ਚੱਕਰਣ ਕੀਤਾ ਜਾ ਸਕਦਾ ਹੈ ।
ਉੱਤਰ-

  1. ਵਾਟਰ ਵਰਕਸ ਤੋਂ ਪ੍ਰਾਪਤ ਹੋਣ ਵਾਲੀ ਗਾਧ (Silt) ਅਤੇ ਤਾਪ ਬਿਜਲੀ ਘਰਾਂ ਤੋਂ ਪ੍ਰਾਪਤ ਹੋਣ ਵਾਲੀ ਉੱਡਣੀ ਸੁਆਹ ਦੀ ਵਰਤੋਂ ਮਕਾਨ ਉਸਾਰੀ ਲਈ ਵਰਤੀ ਜਾਂਦੀ ਸਮੱਗਰੀ, ਜਿਵੇਂ ਕਿ ਇੱਟਾਂ ਆਦਿ, ਤਿਆਰ ਕਰਨ ਲਈ ਕੀਤੀ ਜਾਂਦੀ ਹੈ ।
  2. ਗੰਨੇ ਦੀ ਰਹਿੰਦ-ਖੂੰਹਦ ਤੋਂ ਕਾਗਜ਼ ਅਤੇ ਗੱਤਾ ਤਿਆਰ ਕੀਤਾ ਜਾਂਦਾ ਹੈ ।
  3. ਜਾਨਵਰਾਂ ਦੀਆਂ ਖੱਲਾਂ (Hides) ਤੋਂ ਚਮੜਾ ਤਿਆਰ ਕੀਤਾ ਜਾਂਦਾ ਹੈ ।
  4. ਉਦਯੋਗਾਂ ਤੋਂ ਨਿਕਲਣ ਵਾਲੇ ਵਿਅਰਥ ਪਦਾਰਥਾਂ ਵਿਚ ਭਾਰੀ ਧਾਤਾਂ ਮੌਜੂਦ ਹੁੰਦੀਆਂ ਹਨ । ਇਨ੍ਹਾਂ ਧਾਤਾਂ ਨੂੰ ਜੀਵ-ਨਿਸ਼ਕਰਸ਼ਕ ਤਕਨਾਲੋਜੀ (Bio-extractive technology) ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 4.
ਵਿਅਰਥ ਪਦਾਰਥਾਂ ਦੀ ਵਰਤੋਂ ਸੰਬੰਧੀ ਜਾਗਰੂਕਤਾ ਪੈਦਾ ਕਰਨ ਦੇ ਲਈ ਅਧਿਆਪਕ ਦੀ ਭੂਮਿਕਾ ਬਾਰੇ ਚਰਚਾ ਕਰੋ ।
ਉੱਤਰ-
ਅਧਿਆਪਕ ਦੀ ਭੂਮਿਕਾ (Role of the teacher)
1. ਅਨਪੜ੍ਹ ਲੋਕਾਂ ਵਿਚ ਵਿਅਰਥ ਪਦਾਰਥਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਅਧਿਆਪਕ ਕਾਰਜਸ਼ਾਲਾ (Workshop) ਦਾ ਆਯੋਜਨ ਕਰ ਸਕਦਾ ਹੈ ।

2. ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਸਕੂਲ ਦੀ ਪੱਧਰ ਤੇ ਸਾਫ਼ ਅਤੇ ਹਰੀ-ਭਰੀ ਮੁਹਿੰਮ ਦਾ ਆਰੰਭ ਕਰੇ, ਤਾਂ ਜੋ ਠੋਸ ਕਚਰੇ ਦੇ ਯੋਗ ਪ੍ਰਬੰਧਣ ਨੂੰ ਕਾਮਯਾਬ ਕੀਤਾ ਜਾ ਸਕੇ ।

3. ਠੋਸ ਕਚਰੇ ਦੇ ਪ੍ਰਬੰਧਣ ਸੰਬੰਧੀ ਗਤੀਵਿਧੀਆਂ ਵਿਚ ਵਿਦਿਆਰਥੀਆਂ ਦੇ ਭਾਗ ਲੈਣ ਨੂੰ ਜ਼ਰੂਰੀ ਬਣਾਇਆ ਜਾਵੇ ਅਤੇ ਇਸ ਸੰਬੰਧੀ ਵਿਦਿਆਰਥੀਆਂ ਨੂੰ ਪ੍ਰਸ਼ਨ ਸੂਚੀ ਵੀ ਦਿੱਤੀ ਜਾਵੇ ।

4. ਜੀਵ ਵਿਘਟਣਸ਼ੀਲ ਕਾਰਬਨੀ ਪਦਾਰਥਾਂ ਨੂੰ ਬਨਸਪਤੀ ਖਾਦ (Compost) ਵਿਚ ਤਬਦੀਲ ਕਰਨ ਦੇ ਲਈ ਗੰਡੋਇਆਂ (Earthwom) ਦੀ ਵਰਤੋਂ ਕੀਤੀ ਜਾਂਦੀ ਹੈ । ਕਾਰਬਨੀ ਰਹਿੰਦ-ਖੂੰਹਦ ਤੋਂ ਰੀਡੋਇਆਂ ਦੀ ਸਹਾਇਤਾ ਨਾਲ ਖਾਦ ਤਿਆਰ ਕਰਨ ਦੇ ਇਸ ਤਰੀਕੇ ਨੂੰ ਕਿਰਮ ਕੰਪੋਸਟਿੰਗ (Vermi composting) ਜਾਂ ਕਿਰਮ ਬਨਸਪਤੀ ਖਾਦ ਤਿਆਰ ਕਰਨਾ ਆਖਦੇ ਹਨ । ਕਿਰਮ ਕੰਪੋਸਟਿੰਗ ਇਕ ਜੈਵਿਕ ਕਿਰਿਆ ਹੈ । ਬਨਸਪਤੀ ਖਾਦ ਤਿਆਰ ਕਰਨ ਦੇ ਇਸ ਤਰੀਕੇ ਵਿਚ, ਕਾਰਬਨੀ ਰਹਿੰਦ-ਖੂੰਹਦ ਦਾ ਇਕ ਟੋਏ ਵਿਚ ਢੇਰ ਲਗਾ ਦਿੱਤਾ ਜਾਂਦਾ ਹੈ । ਵਿਸ਼ੇਸ਼ ਕਿਸਮ ਦੇ ਇਨ੍ਹਾਂ ਟੋਇਆਂ ਨੂੰ ਕਿਰਮ ਟੋਏ (Vermipits) ਆਖਦੇ ਹਨ । ਇਨ੍ਹਾਂ ਟੋਇਆਂ ਵਿਚ ਗੰਡੋਇਆਂ ਨੂੰ ਛੱਡ ਦਿੱਤਾ ਜਾਂਦਾ ਹੈ । 4 ਤੋਂ 45 ਦਿਨਾਂ ਦੇ ਅੰਦਰ ਗੰਡੋਏ ਇਸ ਕਾਰਬਨੀ ਰਹਿੰਦ-ਖੂੰਹਦ ਨੂੰ ਕਾਰਬਨੀ ਖਾਦ, ਜਿਸ ਨੂੰ ਬਨਸਪਤੀ ਖਾਦ ਜਾਂ ਕੰਪੋਸਟ ਵੀ ਕਹਿੰਦੇ ਹਨ, ਤਿਆਰ ਹੋ ਜਾਂਦੀ ਹੈ । ਇਸ ਵਿਧੀ ਨਾਲ ਤਿਆਰ ਕੀਤੀ ਗਈ ਖਾਦ ਪੌਸ਼ਟਿਕ ਪਦਾਰਥਾਂ ਦੀ ਮੌਜੂਦਗੀ ਦੇ ਕਾਰਨ ਬੜੀ ਅਮੀਰ ਮੰਨੀ ਜਾਂਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਕਚਰੇ ਦੇ ਪ੍ਰਬੰਧਣ ਦਾ ਸਭ ਤੋਂ ਚੰਗਾ ਤਰੀਕਾ 3-R ਪਹੁੰਚ ਹੈ । ਇਸ ਤੇ ਟਿੱਪਣੀ ਕਰੋ ।
ਉੱਤਰ-
ਕਚਰੇ ਦੇ ਪ੍ਰਬੰਧਣ ਲਈ 3-R ਪਹੁੰਚ (3-R approach) ਸਭ ਤੋਂ ਵਧੀਆ ਤਰੀਕਾ ਹੈ ਅਤੇ ਇਸ ਵਿਚ ਸ਼ਾਮਿਲ ਹਨ-
R = Reduce ਭਾਵ ਘਟਾਓ-ਵਿਅਰਥ ਪਦਾਰਥਾਂ ਦੇ ਪ੍ਰਬੰਧਣ ਦੀ ਇਸ ਵਿਧੀ ਵਿਚ ਕੁਦਰਤੀ ਸਾਧਨਾਂ ਦੀ ਜ਼ਿਆਦਾ ਵਰਤੋਂ ਕਰਨ ਦਾ ਸੁਝਾ ਦਿੱਤਾ ਗਿਆ ਹੈ, ਤਾਂ ਜੋ ਵਿਅਰਥ ਪਦਾਰਥ ਅਤੇ ਤਿਆਗ ਦਿੱਤੇ ਪਦਾਰਥਾਂ ਦਾ ਘੱਟ ਤੋਂ ਘੱਟ ਉਤਪਾਦਨ ਹੋ ਸਕੇ । ਇਸ ਵਿਧੀ ਅਨੁਸਾਰ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਵੀ ਘਟਾਈ ਜਾਣੀ ਚਾਹੀਦੀ ਹੈ ।

ਮੁੜ ਵਰਤੋਂ ਕੀਤੇ ਜਾਣ ਵਾਲੇ ਪਦਾਰਥਾਂ ਦੀ ਵਰਤੋਂ (Use of Reusable Materials) ਜਿਵੇਂ ਕਿ ਹੰਡਣਸਾਰ ਭਾਂਡੇ (ਬਰਤਨ), ਕੱਪੜੇ ਦੇ ਨੈਪਕਿਨ, ਮੁੜ ਭਰੇ ਜਾਣ ਵਾਲੇ ਪੈਂਨ ਅਤੇ ਮੁਰੰਮਤ ਯੋਗ ਫ਼ਰਨੀਚਰ ਆਦਿ ।

ਵਿਅਰਥ ਪਦਾਰਥਾਂ ਦਾ ਪੁਨਰ ਚੱਕਰਣ (Recycling of Wastes) – ਵਿਅਰਥ ਪਦਾਰਥਾਂ ਆਦਿ ਤੋਂ ਨਵੀਆਂ ਵਸਤਾਂ ਪ੍ਰਾਪਤ ਕਰਨੀਆਂ, ਤਾਂ ਜੋ ਸਮਾਜ ਕਾਇਮ ਰਹਿ ਸਕੇ । ਜਿਵੇਂ ਕਿ ਉੱਡਦੀ ਸੁਆਹ ਅਤੇ ਗਾਰ ਤੋਂ ਇੱਟਾਂ ਬਣਾਉਣੀਆਂ, ਗੰਨਿਆਂ ਦੀ ਰਹਿੰਦ-ਖੂੰਹਦ ਤੋਂ ਕਾਗਜ਼ ਅਤੇ ਗੱਤਾ ਤਿਆਰ ਕਰਨਾ, ਖੇਤੀਬਾੜੀ ਦੀ ਰਹਿੰਦ-ਖੂੰਹਦ ਤੋਂ ਉਰਜਾ ਪ੍ਰਾਪਤ ਕਰਨਾ, ਪਲਾਸਟਿਕ ਦੀ ਰਹਿੰਦ-ਖੂੰਹਦ ਤੋਂ ਬਿਜਲੀ ਤਿਆਰ ਕਰਨਾ ਅਤੇ ਰੇਸ਼ਮ ਦੇ ਉਦਯੋਗਾਂ ਦੇ ਤਿਆਗੇ ਹੋਏ ਪਿਉ (Pupae) ਤੋਂ ਜਾਨਵਰਾਂ ਦੇ ਵਾਸਤੇ ਖ਼ੁਰਾਕ ਤਿਆਰ ਕਰਨਾ ਆਦਿ ।

PSEB 12th Class Environmental Education Important Questions Chapter 18 ਵਾਤਾਵਰਣੀ ਕਿਰਿਆ (ਭਾਗ-5)

ਪ੍ਰਸ਼ਨ 2.
ਘਰੇਲੂ, ਮਿਊਂਸੀਪਲ ਅਤੇ ਸਿਹਤ ਸੰਭਾਲ ਵਲੋਂ ਪੈਦਾ ਕੀਤੇ ਜਾਣ ਵਾਲੇ ਤਿੰਨ ਪ੍ਰਕਾਰ ਦੇ ਫੋਕਟ ਪਦਾਰਥਾਂ ਬਾਰੇ ਲਿਖੋ ।
ਉੱਤਰ-
ਘਰੇਲੂ, ਮਿਊਂਸੀਪਲ ਅਤੇ ਸਿਹਤ-ਸੰਭਾਲ ਵਲੋਂ ਪੈਦਾ ਕੀਤੇ ਜਾਣ ਵਾਲੇ ਫੋਕਟ ਪਦਾਰਥ ।

ਗਤੀਵਿਧੀਆਂ (Activities) ਪੈਦਾ ਕੀਤੇ ਜਾਂਦੇ ਠੋਸ ਫੋਕਟ ਪਦਾਰਥ (Solid wastes generated)
ਘਰੇਲੂ (Domestic) ਕਾਗ਼ਜ਼, ਪਲਾਸਟਿਕ, ਟੁੱਟਿਆ ਹੋਇਆ ਕੱਚ ਅਤੇ ਕੱਚ ਦੇ ਗਲਾਸ ਆਦਿ, ਫਟੇ-ਪੁਰਾਣੇ ਕੱਪੜੇ, ਫਲ, ਸਬਜ਼ੀਆਂ ਦੇ ਛਿਲਕੇ ਆਦਿ ।
ਮਿਊਂਸੀਪਲ (Municipal) ਗਲੀਆਂ/ਬਾਜ਼ਾਰਾਂ ਵਿੱਚੋਂ ਇਕੱਠਾ ਕੀਤਾ ਗਿਆ ਠੋਸ ਕਚਰਾ, ਸੜਕਾਂ, ਸਕੂਲਾਂ, ਕਾਲਜਾਂ, ਦਫ਼ਤਰਾਂ, ਉਦਯੋਗਾਂ, ਦੁਕਾਨਾਂ ਆਦਿ ਤੋਂ ਪ੍ਰਾਪਤ ਹੋਣ ਵਾਲਾ ਠੋਸ ਕਚਰਾ ।
ਸਿਹਤ ਸੰਭਾਲ (Health Care) ਸਰਿੰਜਾਂ, ਤੂੰ, ਬੋਤਲਾਂ, ਲਹੂ ਭਿੱਜੀਆਂ ਪੱਟੀਆਂ, ਖਾਲੀ ਸ਼ੀਸ਼ੀਆਂ ਆਦਿ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

Punjab State Board PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4) Important Questions and Answers.

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਪ੍ਰਦੂਸ਼ਣ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਪਾਣੀ, ਹਵਾ ਅਤੇ ਮਿੱਟੀ ਦੇ ਭੌਤਿਕ, ਰਸਾਇਣਿਕ ਅਤੇ ਜੈਵਿਕ ਗੁਣਾਂ ਵਿਚ ਪੈਦਾ ਹੋਈ ਅਣਚਾਹੀ ਤਬਦੀਲੀ ਨੂੰ ਪ੍ਰਦੂਸ਼ਣ ਆਖਦੇ ਹਨ ।

ਪ੍ਰਸ਼ਨ 2.
ਪ੍ਰਦੂਸ਼ਕ (Pollutants) ਕੀ ਹਨ ?
ਉੱਤਰ-
ਜਿਹੜੇ ਪਦਾਰਥ ਪ੍ਰਦੂਸ਼ਣ ਪੈਦਾ ਕਰਨ, ਉਨ੍ਹਾਂ ਪਦਾਰਥਾਂ ਨੂੰ ਪ੍ਰਦੂਸ਼ਕ ਕਹਿੰਦੇ ਹਨ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 3.
ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਕਿਹੜੀਆਂ ਹਨ ?
ਉੱਤਰ-

  1. ਜਲ ਪ੍ਰਦੂਸ਼ਣ
  2. ਵਾਯੂ/ਹਵਾ ਪ੍ਰਦੂਸ਼ਣ ਅਤੇ
  3. ਮਿੱਟੀ ਪ੍ਰਦੂਸ਼ਣ ।

ਪ੍ਰਸ਼ਨ 4.
ਉਤਪੱਤੀ ਦੇ ਆਧਾਰ ‘ਤੇ ਪ੍ਰਦੂਸ਼ਣਾਂ ਦਾ ਵਰਗੀਕਰਨ ਕਰੋ ।
ਉੱਤਰ-

  1. ਕੁਦਰਤੀ ਪ੍ਰਦੂਸ਼ਣ
  2. ਮਨੁੱਖ ਦੁਆਰਾ ਰਚਿਆ ਗਿਆ ਪ੍ਰਦੂਸ਼ਣ ।

ਪ੍ਰਸ਼ਨ 5.
(i) ਕੁਦਰਤੀ ਪ੍ਰਦੂਸ਼ਣ ਅਤੇ
(i) ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ ਦੇ ਉਦਾਹਰਣ ਦਿਓ ।
ਉੱਤਰ-
(i) ਕੁਦਰਤੀ ਪ੍ਰਦੂਸ਼ਣ (Natural Pollution) – ਜਵਾਲਾ ਮੁਖੀਆਂ ਦਾ ਫਟਣਾ, ਹਨੇਰੀਆਂ ਆਦਿ ।
(ii) ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ (Anthropogenic Pollutionਉਦਯੋਗ, ਸਵੈਚਲਿਤ ਵਾਹਨ, ਰਸਾਇਣਿਕ ਖਾਦਾਂ ਦੀ ਵਰਤੋਂ ਆਦਿ ।

ਪ੍ਰਸ਼ਨ 6.
ਭੌਤਿਕ ਗੁਣਾਂ ਦੇ ਆਧਾਰ ‘ਤੇ ਪ੍ਰਦੂਸ਼ਣ ਦਾ ਵਰਗੀਕਰਨ ਕਰੋ ।
ਉੱਤਰ-

  1. ਗੈਸੀ ਪ੍ਰਦੂਸ਼ਣ (Gaseous Pollution)
  2. ਧੂੜ ਪ੍ਰਦੂਸ਼ਣ (Dust Pollution)
  3. ਤਾਪ ਪ੍ਰਦੂਸ਼ਣ (Thermal Pollution)
  4. ਸ਼ੋਰ ਪ੍ਰਦੂਸ਼ਣ (Noise Pollution) ਅਤੇ
  5. ਰੇਡੀਓ ਐਕਟਿਵ ਪ੍ਰਦੂਸ਼ਣ (Radio Active Pollution) ।

ਪ੍ਰਸ਼ਨ 7.
ਏਰੋਸੋਲਜ਼ (Aerosols) ਦੇ ਕਿਹੜੇ ਸਰੋਤ ਹਨ ?
ਉੱਤਰ-
ਜੈਂਟ (Jet) ਹਵਾਈ ਜਹਾਜ਼ ।

ਪ੍ਰਸ਼ਨ 8.
ਕਿਹੜੇ ਪ੍ਰਕਾਸ਼-ਰਸਾਇਣਿਕ ਆਕਸੀਕਾਰਕ (Photo Chemical Oxident) ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ ?
ਉੱਤਰ-
ਪਿਰਾਕਸੀ ਏਸਿਲ ਨਾਈਟ੍ਰੇਟ, ਓਜ਼ੋਨ ਅਤੇ ਐਲਡੀਹਾਈਡ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 9.
ਸਲਫਰ ਡਾਈਆਕਸਾਈਡ ਦੁਆਰਾ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਕਿਵੇਂ ਰੋਕਿਆ ਜਾਂ ਸਕਦਾ ਹੈ ?
ਉੱਤਰ-
ਸਲਫਰ ਮੁਕਤ ਕੋਲੇ ਦੀ ਵਰਤੋਂ ਕਰਨ ਨਾਲ ਸਲਫਰ ਡਾਈਆਕਸਾਈਡ ਦੁਆਰਾ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕਦਾ ਹੈ ।

ਪ੍ਰਸ਼ਨ 10.
ਵਾਤਾਵਰਣੀ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਕੇਂਦਰੀ ਸਰਕਾਰ ਨੇ ਕਿਹੜਾ ਕਾਨੂੰਨ ਬਣਾਇਆ ਹੈ ?
ਉੱਤਰ-
ਵਾਤਾਵਰਣ (ਸੁਰੱਖਿਆ) ਐਕਟ 1986 (Environment Protection Act-1986) ।

ਪ੍ਰਸ਼ਨ 11.
ਉਹ ਕਿਹੜੇ ਕਾਰਕ ਹਨ, ਜਿਨ੍ਹਾਂ ‘ਤੇ ਪ੍ਰਦੂਸ਼ਕਾਂ ਦੇ ਮਾੜੇ ਪ੍ਰਭਾਵ ਨਿਰਭਰ ਕਰਦੇ ਹਨ ?
ਉੱਤਰ-

  1. ਪ੍ਰਦੂਸ਼ਕਾਂ ਦੀ ਸੰਘਣਤਾ (Concentration of Pollutants)
  2. ਪ੍ਰਦੂਸ਼ਕਾਂ ਦੇ ਨਾਲ ਸੰਪਰਕ ਦਾ ਸਮਾਂ ।

ਪ੍ਰਸ਼ਨ 12.
ਪੌਦਿਆਂ ਉੱਤੇ ਪ੍ਰਭਾਵ ਪਾਉਣ ਵਾਲੇ ਪ੍ਰਦੂਸ਼ਕਾਂ ਦੇ ਦੋ ਦੁਸ਼ਟ ਪ੍ਰਭਾਵ ਲਿਖੋ ।
ਉੱਤਰ-

  1. ਪ੍ਰਦੂਸ਼ਕਾਂ ਦੇ ਮਾੜੇ ਪ੍ਰਭਾਵਾਂ ਦੇ ਕਾਰਨ ਪੌਦਿਆਂ ਦਾ ਵਾਧਾ ਰੁਕ ਜਾਂਦਾ ਹੈ ।
  2. ਫ਼ਸਲਾਂ ਦੇ ਉਤਪਾਦਨ ਵਿਚ ਕਮੀ ਆ ਜਾਂਦੀ ਹੈ ।

ਪ੍ਰਸ਼ਨ 13.
ਕਣਮਈ ਪ੍ਰਦੂਸ਼ਕਾਂ ਨੂੰ ਹਟਾਉਣ ਦੇ ਤਰੀਕਿਆਂ ਦਾ ਵਰਣਨ ਕਰੋ ।
ਉੱਤਰ-
ਇਲੈੱਕਟਰੋਸਟੈਟਿਕ ਪੈਸੀਪੀਟੇਟਰਜ਼ ਦੀ ਵਰਤੋਂ ਕਰਨ ਨਾਲ 98% ਠੋਸ ਕਣ ਮਾਦਾ ਨੂੰ ਕੱਢਿਆ ਜਾ ਸਕਦਾ ਹੈ । ਇਸ ਯੰਤਰ ਦੀ ਵਰਤੋਂ ਤਾਪ ਬਿਜਲੀ ਘਰਾਂ ਵਿਚ ਕੀਤੀ ਜਾਂਦੀ ਹੈ ।

ਪ੍ਰਸ਼ਨ 14.
ਕਾਰਖਾਨਿਆਂ ਵਿਚ ਉੱਚੀਆਂ ਚਿਮਨੀਆਂ ਲਗਾਉਣ ਦੀ ਸਿਫਾਰਸ਼ ‘ ਕਿਉਂ ਕੀਤੀ ਜਾਂਦੀ ਹੈ ?
ਉੱਤਰ-
ਤਾਂ ਜੋ ਧਰਤੀ ਦੇ ਨੇੜੇ ਪ੍ਰਦੂਸ਼ਣ ਨਾ ਫੈਲੇ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 15.
ਵੱਡੇ ਸ਼ਹਿਰਾਂ ਵਿਚ ਪ੍ਰਦੂਸ਼ਣ ਦਾ ਮੁੱਖ ਕਾਰਨ ਦੱਸੋ ।
ਉੱਤਰ-
ਸਵੈ ਚਲਿਤ ਵਾਹਨ ।

ਪ੍ਰਸ਼ਨ 16.
ਵਾਹਨਾਂ ਤੋਂ ਨਿਕਲਣ ਵਾਲੇ ਪਦਾਰਥਾਂ ਵਿਚ ਸਭ ਤੋਂ ਵੱਧ ਕਿਹੜਾ ਪ੍ਰਦੂਸ਼ਕ ਹੈ ?
ਉੱਤਰ-
ਲੈਂਡ (Lead) ।

ਪ੍ਰਸ਼ਨ 17.
ਥਾਂਵੇਂ ਨਾਲ ਹਟਾਇਆ ਜਾਣ ਵਾਲਾ ਪ੍ਰਦੂਸ਼ਕ ਕਿਹੜਾ ਹੈ ?
ਉੱਤਰ-
ਸਲਫਰ ਡਾਈਆਕਸਾਈਡ ।

ਪ੍ਰਸ਼ਨ 18.
ਉਤਪ੍ਰੇਰਕ ਪਰਿਵਰਤਕ ਵਜੋਂ ਕੰਮ ਕਰਨ ਲਈ ਕਿਹੜੀਆਂ ਧਾਤਾਂ ਹਨ ਜਿਹੜੀਆਂ ਉਤਪ੍ਰੇਰਕ ਵਜੋਂ ਕੰਮ ਕਰਦੀਆਂ ਹਨ ?
ਉੱਤਰ-
ਪਲੈਟੀਨਮ, ਪੇਲੇਡੀਅਮ ਅਤੇ ਰੇਡੀਅਮ ।

ਪ੍ਰਸ਼ਨ 19.
ਧਾਨ ਦੇ ਖੇਤਾਂ ਵਿਚੋਂ ਕਿਹੜਾ ਪਸ਼ਕ ਨਿਕਲਦਾ ਹੈ ?
ਉੱਤਰ-
ਮੀਥੇਨ (Methane) ਗੈਸ ।

ਪ੍ਰਸ਼ਨ 20.
ਉਹ ਚਲਿਤ ਸਾਧਨ ਕਿਹੜੇ ਹਨ, ਜਿਹੜੇ ਸ਼ੋਰ ਦੇ ਸਰੋਤ ਹਨ ?
ਉੱਤਰ-
ਰੇਲਵੇ ਇੰਜਣ ਅਤੇ ਹਵਾਈ ਜਹਾਜ਼ ਅਤੇ ਵਾਹਨ ਆਦਿ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 21.
ਜੀਵਨ ਵਿਘਟਣਸ਼ੀਲ ਪ੍ਰਦੂਸ਼ਕ ਦਾ ਨਾਮ ਲਵੋ ।
ਉੱਤਰ-
ਘਰੇਲੂ ਸੀਵੇਜ/ਮਲ-ਮੂਤਰ (Domestic sewage) ।

ਪ੍ਰਸ਼ਨ 22.
ਸੀ. ਐੱਨ. ਜੀ. (CNG) ਡੀਜ਼ਲ ਨਾਲੋਂ ਕਿਸ ਤਰ੍ਹਾਂ ਬਿਹਤਰ ਹੈ ?
ਉੱਤਰ-
CNG ਘੱਟ ਪ੍ਰਦੂਸ਼ਣ ਪੈਦਾ ਕਰਨ ਦੇ ਕਾਰਨ ਡੀਜ਼ਲ ਨਾਲੋਂ ਬਿਹਤਰ ਹੈ ।

ਪ੍ਰਸ਼ਨ 23.
ਇਨਫਰਾਰੈੱਡ ਅਤੇ ਅਲਟਾਸਾਊਂਡ ਦੀ ਫੀਕੁਐਂਸੀ (Frequency) ਕੀ ਹੈ ?
ਉੱਤਰ-
ਇਨਫਰਾਰੈੱਡ ਦੀ ਫੀਕੁਐਂਸੀ 50 Hz ਤੋਂ ਥੱਲੇ ਹੈ ਅਤੇ ਅਲਟ੍ਰਾਸਾਊਂਡ ਦੀ ਵੀ ਕੁਐਂਸੀ 15000 Hz ਤੋ ਵੱਧ ਹੈ (Hz = Hertz) ।

ਪ੍ਰਸ਼ਨ 24.
ਸ਼ੋਰ ਦੇ ਕਾਰਨ ਮਨੁੱਖਾਂ ਉੱਪਰ ਪੈਣ ਵਾਲੇ ਦੋ ਮਾੜੇ ਪ੍ਰਭਾਵ ਕਿਹੜੇ ਹਨ ?
ਉੱਤਰ-

  1. ਨੀਂਦ ਨਾ ਆਉਣਾ
  2. ਦਿਲ ਦੀ ਧੜਕਣ ਵਿਚ ਵਾਧਾ
  3. ਸਿਰਦਰਦ ਆਦਿ ।

ਪ੍ਰਸ਼ਨ 25.
ਪਿਠ ਭੂਮੀ (Back ground) ਰੇਡੀਏਸ਼ਨ ਦੁਆਰਾ ਪੈਣ ਵਾਲੇ ਦੁਸ਼ਟ ਪ੍ਰਭਾਵ ਕਿਹੜੇ ਹਨ ?
ਉੱਤਰ-
ਕੈਂਸਰ ਦਾ ਰੋਗ ਪੈਦਾ ਹੋ ਜਾਂਦਾ ਹੈ, ਖੂਨ ਦਾ ਕੈਂਸਰ ਅਤੇ ਉਤਪਰਿਵਰਤਨ (Mutations)

ਪ੍ਰਸ਼ਨ 26.
ਉਨ੍ਹਾਂ ਦੋ ਰੇਡੀਓ ਐਕਟਿਵ ਪ੍ਰਦੂਸ਼ਕਾਂ ਦੇ ਨਾਮ ਦੱਸੋ, ਜਿਹੜੇ ਵਾਤਾਵਰਣੀ ਪ੍ਰਦੂਸ਼ਣ ਪੈਦਾ ਕਰਦੇ ਹਨ ?
ਉੱਤਰ-
ਰੇਡੀਅਮ ਅਤੇ ਸਟੂਸ਼ੀਅਮ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 27.
ਫੋਕਟ ਪਦਾਰਥਾਂ ਦੇ ਪੁਨਰ-ਚੱਕਰਣ ਕਰਕੇ ਪ੍ਰਾਪਤ ਹੋਣ ਵਾਲੀਆਂ ਧਾਤਾਂ ਦੇ ਨਾਮ ਦੱਸੋ ।
ਉੱਤਰ-
ਤਾਂਬਾ, ਲੋਹਾ, ਨਿਕਲ, ਸਿਲੀਕਾਨ ਅਤੇ ਸੋਨਾ ।

ਪ੍ਰਸ਼ਨ 28.
ਰੇਡੀਓ ਐਕਟਿਵੀਟੀ (Radio activity) ਦੇ ਨਿਰਧਾਰਿਤ ਰੇਡੀਓ ਐਕਟਿਵ ਕਚਰੇ ਦੀਆਂ ਤਿੰਨ ਕਿਸਮਾਂ ਦੇ ਨਾਮ ਦੱਸੋ ।
ਉੱਤਰ-
ਨੀਵੀਂ ਪੱਧਰ (Low level), ਦਰਮਿਆਨੀ ਪੱਧਰ (Intermediate level) ਅਤੇ ਉੱਚੀ ਪੱਧਰ (High level) ।

ਪ੍ਰਸ਼ਨ 29.
ਸੰਨ 2100 ਤਕ ਵਿਸ਼ਵਤਾਪਨ ਦੇ ਤਾਪਮਾਨ ਵਿਚ ਕਿੰਨਾ ਕੁ ਵਾਧਾ ਹੋਵੇਗਾ ?
ਉੱਤਰ-
1.4 ਤੋਂ ਲੈ ਕੇ 5.8°C ਤਕ ।

ਪ੍ਰਸ਼ਨ 30.
ਈ-ਕਚਰਾ ਜਾਂ ਈ-ਰਹਿੰਦ-ਖੂੰਹਦ (e-waste) ਕੀ ਹਨ ?
ਉੱਤਰ-
ਮੁਰੰਮਤ ਨਾ ਹੋ ਸਕਣ ਵਾਲੇ ਕੰਪਿਊਟਰ ਅਤੇ ਹੋਰ ਇਲੈੱਕਟ੍ਰਾਨਿਕ ਯੰਤਰ ।

ਪ੍ਰਸ਼ਨ 31.
ਸੀ. ਐਫ. ਸੀ. (CFC) ਅਤੇ ਡੀ. ਯੂ. (DU) ਦਾ ਵਿਸ਼ਾਲ ਰੂਪ ਲਿਖੋ ।
ਉੱਤਰ-
CFC = ਕਲੋਰੋਫਲੋਰੋ ਕਾਰਬਨਜ਼
DU = ਡੱਬਸਨ ਇਕਾਈ (Dobson unit)

ਪ੍ਰਸ਼ਨ 32.
ਡੱਬਸਨ ਇਕਾਈ ਕੀ ਹੈ ?
ਉੱਤਰ-
ਜ਼ਮੀਨ ਦੀ ਪੱਧਰ ਤੋਂ ਲੈ ਕੇ ਵਾਯੂਮੰਡਲ ਦੇ ਸਿਰੇ ਤਕ ਓਜ਼ੋਨ ਦੀ ਮੋਟਾਈ ਨੂੰ ਮਾਪਣ ਦੀ ਇਕਾਈ ਨੂੰ ਡੱਬਸਨ ਇਕਾਈ ਆਖਦੇ ਹਨ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 33.
ਪਰਾਬੈਂਗਣੀ/ਅਲਟਾ ਵਾਇਲੈਂਟ B ਵਿਕੀਰਣਾਂ ਦੇ ਕਾਰਨ ਅੱਖ ਦੇ ਕੋਰਨੀਆ (Cornea of eye) ਦੇ ਸੱਜਣ ਨੂੰ ਕੀ ਆਖਦੇ ਹਨ ?
ਉੱਤਰ-
ਬਰਫ ਅੰਧਰਾਤਾ (Snow blindness) ।

ਪ੍ਰਸ਼ਨ 34.
ਮਥਰਾ ਦੇ ਤੇਲ ਸੋਧ ਕਾਰਖਾਨੇ ਤੋਂ ਨਿਕਲਣ ਵਾਲਾ ਕਿਹੜਾ ਪ੍ਰਦੂਸ਼ਕ ਹੈ, ਜਿਸ ਤੋਂ ਤਾਜ ਮਹੱਲ ਨੂੰ ਖ਼ਤਰਾ ਹੈ ?
ਉੱਤਰ-
ਸਲਫਰ ਡਾਈਆਕਸਾਈਡ ।

ਪ੍ਰਸ਼ਨ 35.
ਓਜ਼ੋਨ ਮੰਡਲ (Ozone sphere) ਦੇ ਪਤਲਾ ਹੋਣ ਵਾਸਤੇ ਕਿਹੜੇ ਪਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਓਜ਼ੋਨ ਪ੍ਰਭਾਵ (Ozone effect) ।

ਪ੍ਰਸ਼ਨ 36.
ਧੁੰਦ-ਆਂ/ਸਮੋਗ (Smog) ਕੀ ਹੈ ?
ਉੱਤਰ-
ਧੂੰਏਂ ਅਤੇ ਧੁੰਦ ਦੇ ਆਪਸੀ ਸੁਮੇਲ ਕਾਰਨ ਪੈਦਾ ਹੋਣ ਵਾਲੀ ਰਚਨਾ ਨੂੰ ਸਮੋਗ ਜਾਂ ਧੁੰਦ-ਧੀਆਂ ਆਖਦੇ ਹਨ ।

ਪ੍ਰਸ਼ਨ 37.
ਪ੍ਰਾਰੰਭ ਦੇ ਆਧਾਰ ‘ਤੇ ਜਲ ਪ੍ਰਦੂਸ਼ਣ ਦੇ ਸਰੋਤਾਂ ਦਾ ਵਰਗੀਕਰਣ ਕਰੋ ।
ਉੱਤਰ-
ਬਿੰਦੂ ਸਰੋਤ ਅਤੇ ਅਣ-ਬਿੰਦੂ ਸਰੋਤ (Non-point sources) ।

ਪ੍ਰਸ਼ਨ 38.
ਪਾਣੀ ਦੇ ਪ੍ਰਦੂਸ਼ਣ ਦੇ ਅਣ-ਬਿੰਦੁ ਸਰੋਤ ਦਾ ਉਦਾਹਰਣ ਦਿਉ ।
ਉੱਤਰ-
ਖੇਤਾਂ ਤੋਂ ਵਹਿਣ ਵਾਲਾ ਪਾਣੀ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 39.
ਪਾਣੀ ਦੇ ਜੈਵਿਕ ਪ੍ਰਦੂਸ਼ਕਾਂ ਦੇ ਨਾਮ ਦੱਸੋ ।
ਉੱਤਰ-
ਬੈਕਟੀਰੀਆ, ਪ੍ਰੋਟੋਜ਼ੋਆ ਅਤੇ ਕਿਰਮ (Helminths) ।

ਪ੍ਰਸ਼ਨ 40.
ਪਾਣੀ ਦੇ ਭੌਤਿਕ ਪ੍ਰਦੂਸ਼ਕ (Physical pollutants) ਕਿਹੜੇ ਹਨ ?
ਉੱਤਰ-
ਤਾਪ ਅਤੇ ਗੰਧਲਾਪਨ (Turbidity) ।

ਪ੍ਰਸ਼ਨ 41.
ਪਾਣੀ ਦਾ ਸਭ ਤੋਂ ਭੈੜਾ ਪ੍ਰਦੂਸ਼ਕ ਕਿਹੜਾ ਹੈ ?
ਉੱਤਰ-
ਕਾਰਖਾਨਿਆਂ ਤੋਂ ਆਉਣ ਵਾਲਾ ਵਹਿਣ ।

ਪ੍ਰਸ਼ਨ 42.
ਤਾਪ ਪ੍ਰਦੂਸ਼ਣ ਦੇ ਮੁੱਖ ਕਾਰਕ ਕਿਹੜੇ ਹਨ ?
ਉੱਤਰ-
ਥਰਮਲ ਪਲਾਂਟਾਂ ਅਤੇ ਤੇਲ ਸੋਧਕ ਕਾਰਖਾਨਿਆਂ ਤੋਂ ਨਿਕਲਣ ਵਾਲੇ ਗਰਮ ਪਾਣੀ/ਵਹਿਣ ।

ਪ੍ਰਸ਼ਨ 43.
ਤਾਪ ਪ੍ਰਦੂਸ਼ਣ ਦੇ ਮੁੱਖ ਪ੍ਰਭਾਵ ਕਿਹੜੇ ਹਨ ?
ਉੱਤਰ-
ਤਾਪ ਪ੍ਰਦੂਸ਼ਣ ਦੇ ਕਾਰਨ ਪਾਣੀ ਵਿਚਲੀ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ ਜਿਸ ਕਾਰਨ ਜਲੀ ਜੀਵ ਮਰ ਜਾਂਦੇ ਹਨ ।

ਪ੍ਰਸ਼ਨ 44.
ਮੈਲ ਜਾਂ ਚਿੱਕੜ (Sludge) ਕੀ ਹੈ ?
ਉੱਤਰ-
ਬੈਕਟੀਰੀਆ ਅਤੇ ਐਲਗੀ ਦੇ ਸੁਮੇਲ ਕਾਰਨ ਪੈਦਾ ਹੋਈ ਰਚਨਾ ਨੂੰ ਮੈਲ ਜਾਂ ਚਿੱਕੜ ਆਖਦੇ ਹਨ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 45.
ਮਿੱਟੀ ਦੇ ਮੁੱਖ ਪਦੁਸ਼ਕ ਕਿਹੜੇ ਹਨ ?
ਉੱਤਰ-
ਪਲਾਸਟਿਕ ਪਦਾਰਥ ਅਤੇ ਕੀਟਨਾਸ਼ਕ ਤੇ ਰਸਾਇਣਿਕ ਖਾਦਾਂ ।

ਪ੍ਰਸ਼ਨ 46.
ਮਨੁੱਖੀ ਸਰੀਰ ਵਿਚ ਨਾਈਟੇਟਸ ਦੇ ਇਕੱਠੇ ਹੋਣ ਕਾਰਨ ਪੈਦਾ ਹੋਣ ਵਾਲੇ ਰੋਗ ਦਾ ਨਾਮ ਲਿਖੋ ।
ਉੱਤਰ-
ਸਾਇਆਨੋਸਿਸ (Cyanosis) ਇਸ ਨੂੰ Blue Baby Syndrome ਵੀ ਆਖਦੇ ਹਨ ।

ਪ੍ਰਸ਼ਨ 47.
ਪੈਨਟਰੋਪੀਕਲ ਨਦੀਨ (Pantropical weed) ਦਾ ਨਾਮ ਦੱਸੋ ।
ਉੱਤਰ-
ਪਾਰਥੀਨੀਅਮ (Parthenium) ।

ਪ੍ਰਸ਼ਨ 48.
ਸ਼ੋਰ ਪ੍ਰਦੂਸ਼ਣ ਦੀਆਂ ਇਕਾਈਆਂ ਕਿਹੜੀਆਂ ਹਨ ?
ਉੱਤਰ-
ਡੈਸੀਬਲਜ਼ (Decibels) ।

ਪ੍ਰਸ਼ਨ 49.
ਦਰਮਿਆਨੀ ਗੱਲਬਾਤ ਕਰਨ ਦੇ ਸਮੇਂ ਸ਼ੋਰ ਦਾ ਮਾਨ ਕਿੰਨਾ ਹੁੰਦਾ ਹੈ ?
ਉੱਤਰ-
30-60 dB (ਡੈਸੀਬਲ) ।

ਪ੍ਰਸ਼ਨ 50.
ਕਿਹੜੀ ਅਵਾਜ਼ ਸ਼ੋਰ ਪੈਦਾ ਕਰਦੀ ਹੈ ?
ਉੱਤਰ-
ਜਿਸ ਸ਼ੋਰ ਦੇ ਡੈਸੀਬਲ ਦਾ ਮਾਨ 80 DB ਤੋਂ ਵੱਧ ਹੋਵੇ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 51.
ਸ਼ੋਰ ਦੁਆਰਾ ਪੈਦਾ ਕੀਤੇ ਜਾਂਦੇ ਖੜਾਕ ਜਾਂ ਸੋਨਿਕ ਬੂਮਜ਼ (Sonic booms) ਕੀ ਹਨ ?
ਉੱਤਰ-
ਉੱਚੇ ਸ਼ੋਰ ਕਾਰਨ ਦਰਵਾਜ਼ਿਆਂ, ਖਿੜਕੀਆਂ ਦਾ ਖੜਕਣਾ, ਇਸਦਾ ਕਾਰਨ ਉਹ ਸੈੱਟ ਹਵਾਈ ਜਹਾਜ਼ ਹਨ, ਜਿਹੜੇ ਆਵਾਜ਼ ਦੇ ਵੇਗ ਨਾਲੋਂ ਤੇਜ਼ ਉੱਡਦੇ ਹਨ । ਵਧਿਆ ਹੋਇਆ ਰਕਤ ਦਬਾਓ ।

ਪ੍ਰਸ਼ਨ 52.
ਸ਼ੋਰ ਪ੍ਰਦੂਸ਼ਣ ਦੇ ਦੋ ਦੁਸ਼ਟ ਪ੍ਰਭਾਵ ਲਿਖੋ ।
ਉੱਤਰ-
ਨੀਂਦ ਨਾ ਆਉਣਾ ਅਤੇ ਦਿਲ ਦਾ ਤੇਜ਼ੀ ਨਾਲ ਧੜਕਣਾ ।

ਪ੍ਰਸ਼ਨ 53.
ਪਰਾਬੈਂਗਣੀ-ਬੀ (Ultra violet-B) ਰੇਡੀਏਸ਼ਨ ਦਾ ਪੌਦਿਆਂ ਉੱਤੇ ਕੀ ਮਾੜਾ ਅਸਰ ਹੁੰਦਾ ਹੈ ?
ਉੱਤਰ-
ਪਰਾਵੈਂਗਣੀ-B ਰੇਡੀਏਸ਼ਨ ਦਾ ਪੌਦਿਆਂ ਦੇ ਨਿਊਕਲੀਕ ਐਸਿਡਾਂ ਅਤੇ ਪ੍ਰਕਾਸ਼ ਸੰਸਲੇਸ਼ਣ ਪ੍ਰਕਿਰਿਆ ਉੱਤੇ ਮਾੜਾ ਅਸਰ ਪੈਂਦਾ ਹੈ ।

ਪ੍ਰਸ਼ਨ 54.
ਪ੍ਰਦੂਸ਼ਕਾਂ ਦੇ ਪ੍ਰਭਾਵ ਕਿਹੜੇ ਕਾਰਨਾਂ ਨਾਲ ਸੰਬੰਧਿਤ ਹਨ ?
ਉੱਤਰ-
ਪ੍ਰਦੂਸ਼ਕਾਂ ਦੀ ਸੰਘਣਤਾ, ਪ੍ਰਦੂਸ਼ਕਾਂ ਦੇ ਪ੍ਰਭਾਵ ਦਾ ਸਮਾਂ ।

ਪ੍ਰਸ਼ਨ 55.
ਪ੍ਰਾਈਵੇਟ (ਨਿੱਜੀ) ਵਾਹਨਾਂ ਦੀ ਵਰਤੋਂ ਨੂੰ ਤਿਆਗਣ ਉਪਰੰਤ ਸਾਨੂੰ ਕਿਸ ਨੂੰ ਤਰਜੀਹ ਦੇਣੀ ਚਾਹੀਦੀ ਹੈ ?
ਉੱਤਰ-
ਰਾਜਕੀ (Public) ਸਪੋਰਟ ਸਿਸਟਮ (Public Transport System) ਨੂੰ ਤਰਜੀਹ ਦੇਣੀ ਚਾਹੀਦੀ ਹੈ ।

ਪ੍ਰਸ਼ਨ 56.
ਈ-ਕਚਰਾ (e-wastes) ਕੀ ਹੈ ?
ਉੱਤਰ-
ਮੁਰੰਮਤ ਨਾ ਹੋ ਸਕਣ ਵਾਲੇ ਕੰਪਿਊਟਰਾਂ ਅਤੇ ਹੋਰਨਾਂ ਇਲੈਕਟ੍ਰੋਨਿਕ ਫੋਕਟ ਪਦਾਰਥਾਂ ਤੋਂ ਪ੍ਰਾਪਤ ਹੋਣ ਵਾਲੇ ਨਾ-ਵਰਤਣਯੋਗ ਪਦਾਰਥਾਂ ਨੂੰ ਈ-ਕਚਰਾ ਆਖਦੇ ਹਨ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 57.
ਕਿਸ ਗੈਸ ਦਾ ਵਿਕਾਸ ਚਿੰਤਾਜਨਕ ਹਦ ਤਕ ਵੱਧ ਰਿਹਾ ਹੈ ।
ਉੱਤਰ-
CO2 ਦਾ ਵਿਕਾਸ ਚਿੰਤਾਜਨਕ ਹਦ ਤਕ ਵੱਧ ਰਿਹਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਪ੍ਰਦੂਸ਼ਣ ਨੂੰ ਪਰਿਭਾਸ਼ਿਤ ਕਰੋ । ਜੀਵ ਵਿਘਟਨਸ਼ੀਲ ਅਤੇ ਅਜੀਵ-ਵਿਘਟਨਸ਼ੀਲ ਪ੍ਰਦੂਸ਼ਕਾਂ ਵਿਚ ਅੰਤਰ ਲਿਖੋ ।
ਉੱਤਰ-
ਪਾਣੀ, ਹਵਾ ਅਤੇ ਮਿੱਟੀ ਦੇ ਭੌਤਿਕ, ਰਸਾਇਣਿਕ ਅਤੇ ਜੈਵਿਕ ਗੁਣਾਂ ਵਿਚ ਪੈਦਾ ਹੋਈ ਅਣਚਾਹੀ ਤਬਦੀਲੀ ਨੂੰ ਪ੍ਰਦੂਸ਼ਣ ਆਖਦੇ ਹਨ | ਪ੍ਰਦੂਸ਼ਣ ਦੀ ਮੁੱਖ ਵਜ਼ਾ ਮਨੁੱਖੀ ਪ੍ਰਤੱਖ ਜਾਂ ਅਪ੍ਰਤੱਖ ਗਤੀਵਿਧੀਆਂ ਹਨ ।

ਜੀਵ ਵਿਘਟਨਸ਼ੀਲ ਅਤੇ ਅਜੀਵ ਵਿਘਟਨਸ਼ੀਲ ਪ੍ਰਦੂਸ਼ਕਾਂ ਵਿਚ ਅੰਤਰ

ਜੀਵ ਵਿਘਟਨਸ਼ੀਲ ਪ੍ਰਦੂਸ਼ਕ ਅਜੀਵ ਵਿਘਟਨਸ਼ੀਲ ਪ੍ਰਦੂਸ਼ਕ
1. ਇਨ੍ਹਾਂ ਪ੍ਰਦੂਸ਼ਕਾਂ ਦਾ ਵਿਘਟਨ ਸੂਖ਼ਮ ਜੀਵ ਕਰ ਸਕਦੇ ਹਨ । 1. ਇਨ੍ਹਾਂ ਪ੍ਰਦੂਸ਼ਕਾਂ ਦਾ ਵਿਘਟਨ ਸੂਖਮ ਜੀਵ ਨਹੀਂ ਕਰ ਸਕਦੇ ।
2. ਜੀਵ ਵਿਘਟਨਸ਼ੀਲ ਪਦੁਸ਼ਕਾਂ ਦਾ ਨਿਪਟਾਰਾ ਆਸਾਨੀ ਨਾਲ ਹੋ ਜਾਂਦਾ ਹੈ । 2. ਇਨ੍ਹਾਂ ਪ੍ਰਦੂਸ਼ਕਾਂ ਦਾ ਨਿਪਟਾਰਾ ਆਸਾਨੀ ਨਾਲ ਨਹੀਂ ਹੋ ਸਕਦਾ ।
3. ਇਹ ਪ੍ਰਦੂਸ਼ਕ ਵਿਘਟਨ ਪਿੱਛੋਂ ਵਾਤਾਵਰਣ ਵਿਚ ਸੰਤੁਲਨ ਕਾਇਮ ਰੱਖਦੇ ਹਨ ।

ਉਦਾਹਰਣ-ਪਸ਼ੂਆਂ ਦਾ ਗੋਬਰ ।

3. ਇਹ ਪ੍ਰਦੂਸ਼ਕ ਵਾਤਾਵਰਣ ਵਿਚ ਸੰਤੁਲਨ ਨੂੰ ਕਾਇਮ ਨਹੀਂ ਰੱਖਦੇ ।

ਉਦਾਹਰਣ-ਡੀ.ਡੀ.ਟੀ., ਪਲਾਸਟਿਕ ਆਦਿ ।

ਪ੍ਰਸ਼ਨ 2.
ਪ੍ਰਦੂਸ਼ਕ ਦੀ ਪਰਿਭਾਸ਼ਾ ਲਿਖੋ । ਪਰਿਸਥਿਤਿਕ ਪ੍ਰਣਾਲੀ ਦੇ ਦ੍ਰਿਸ਼ਟੀਕੋਣ ਤੋਂ ਪ੍ਰਦੂਸ਼ਕਾਂ ਦੀਆਂ ਕਿੰਨੀਆਂ ਕਿਸਮਾਂ ਹਨ ? ਹਰੇਕ ’ਤੇ ਸੰਖੇਪ ਨੋਟ ਲਿਖੋ ।
ਉੱਤਰ-
ਪ੍ਰਦੂਸ਼ਕ (Pollutant) – ਜਿਹੜੇ ਪਦਾਰਥ ਵਾਯੂਮੰਡਲ ਨੂੰ ਦੂਸ਼ਿਤ ਕਰਨ ਦੇ ਇਲਾਵਾ ਪ੍ਰਾਣੀਆਂ ਅਤੇ ਪੌਦਿਆਂ ਨੂੰ ਨੁਕਸਾਨ ਪਹੁੰਚਾਉਣ, ਉਨ੍ਹਾਂ ਪਦਾਰਥਾਂ ਨੂੰ ਪ੍ਰਦੂਸ਼ਕ ਆਖਦੇ ਹਨ । ਜਿਵੇਂ ਕਿ ਆਂ, ਧੂੜ, ਰਸਾਇਣ (ਸਲਫਰ ਡਾਈਆਕਸਾਈਡ) ਅਤੇ ਸ਼ੋਰ ਆਦਿ ।

ਪ੍ਰਦੂਸ਼ਕਾਂ ਦੀਆਂ ਕਿਸਮਾਂ (Types of Pollutants)

  • ਜੀਵ ਵਿਘਟਨਸ਼ੀਲ (Biodegradable) – ਇਹ ਪ੍ਰਦੂਸ਼ਕ ਕੁਦਰਤੀ ਕਿਸਮ ਦੇ ਹਨ ਅਤੇ ਸੂਖ਼ਮ ਜੀਵ ਇਨ੍ਹਾਂ ਦਾ ਆਸਾਨੀ ਨਾਲ ਵਿਘਟਨ ਕਰ ਦਿੰਦੇ ਹਨ ।
  • ਅਜੀਵ ਵਿਘਟਨਸ਼ੀਲ (Non-biodegradable) – ਇਹ ਪ੍ਰਦੂਸ਼ਕ ਇਸ ਕਿਸਮ ਦੇ ਹਨ ਜਿਨ੍ਹਾਂ ਦਾ ਵਿਘਟਨ ਸੁਖਮਜੀਵ ਨਹੀਂ ਕਰ ਸਕਦੇ ਅਤੇ ਨਾ ਹੀ ਇਨ੍ਹਾਂ ਦਾ ਵਿਘਟਨ ਕੁਦਰਤੀ ਤਰੀਕਿਆਂ ਦੁਆਰਾ ਹੀ ਹੋ ਸਕਦਾ ਹੈ । ਡੀ.ਡੀ.ਟੀ., ਪਲਾਸਟਿਕ, ਕੱਚ, ਧਾਤਾਂ ਅਤੇ ਬਨਾਉਣੀ ਸਾਜ-ਸਾਮਾਨ ਇਸ ਪ੍ਰਦੂਸ਼ਕ ਦੇ ਉਦਾਹਰਣ ਹਨ ।

ਪ੍ਰਸ਼ਨ 3.
ਪ੍ਰਦੂਸ਼ਕ ਦੇ ਭੌਤਿਕ ਗੁਣਾਂ ਦੇ ਆਧਾਰ ‘ਤੇ ਪੈਦਾ ਕੀਤੇ ਜਾਦੇ ਪ੍ਰਦੂਸ਼ਣ ਦਾ ਵਰਗੀਕਰਨ ਕਰੋ ।
ਉੱਤਰ-
ਪ੍ਰਦੂਸ਼ਕਾਂ ਦੇ ਉਨ੍ਹਾਂ ਦੇ ਭੌਤਿਕ ਗੁਣਾਂ ਦੇ ਆਧਾਰ ‘ਤੇ ਵਰਗੀਕਰਨ-ਗੈਸਾਂ, ਠੋਸ ਕਣ, ਪਦਾਰਥ, ਤਾਪਮਾਨ, ਸ਼ੋਰ, ਅਤੇ ਰੇਡੀਓਐਕਟਿਵੀਟੀ ਆਦਿ । ਇਨ੍ਹਾਂ ਪਦੁਸ਼ਕਾਂ ਨੂੰ ਗੈਸੀ ਪ੍ਰਦੂਸ਼ਕ, ਸ਼ੋਰ ਪ੍ਰਦੂਸ਼ਕ, ਥਰਮਲਤਾਪ ਪ੍ਰਦੂਸ਼ਕ ਅਤੇ ਰੇਡੀਓ ਐਕਟਿਵ ਪ੍ਰਦੂਸ਼ਕ ਆਖਦੇ ਹਨ ।

ਪ੍ਰਸ਼ਨ 4.
ਵਾਤਾਵਰਣ ਦੇ ਘਟਕਾਂ ਦੇ ਆਧਾਰ ‘ਤੇ ਪ੍ਰਦੂਸ਼ਕ ਦੀਆਂ ਕਿਸਮਾਂ ਦੱਸੋ ।
ਉੱਤਰ-

  1. ਹਵਾ ਪ੍ਰਦੂਸ਼ਣ/ਵਾਯੂਮੰਡਲ ਪ੍ਰਦੂਸ਼ਣ
  2. ਜਲ ਪ੍ਰਦੂਸ਼ਣ/ਜਲ ਮੰਡਲ ਪ੍ਰਦੂਸ਼ਣ
  3. ਤੋਂ (ਮਿੱਟੀ) ਪ੍ਰਦੂਸ਼ਣ/ਥਲ ਮੰਡਲ ਪ੍ਰਦੂਸ਼ਣ
  4. ਸ਼ੋਰ ਪ੍ਰਦੂਸ਼ਣ
  5. ਰੇਡੀਏਸ਼ਨ ਪ੍ਰਦੂਸ਼ਣ ।

ਪ੍ਰਸ਼ਨ 5.
ਆਰੰਭ ਹੋਣ ਦੇ ਆਧਾਰ ‘ਤੇ ਪ੍ਰਦੂਸ਼ਣ ਦੀ ਵਰਗ ਵੰਡ ਕਰੋ ।
ਉੱਤਰ-
ਪ੍ਰਾਰੰਭ ਦੇ ਆਧਾਰ ‘ਤੇ ਪ੍ਰਦੂਸ਼ਣ ਦੀ ਵਰਗ ਵੰਡ

  1. ਕੁਦਰਤੀ ਪ੍ਰਦੂਸ਼ਣ (ਜਿਵੇਂ ਕਿ ਜਵਾਲਾ ਮੁਖੀ ਦਾ ਫਟਣਾ)
  2. ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ (ਜਿਵੇਂ ਕਿ ਉਦਯੋਗਾਂ ਦੁਆਰਾ ਪੈਦਾ ਕੀਤਾ ਜਾਂਦਾ ਪ੍ਰਦੂਸ਼ਣ) ।

ਪ੍ਰਸ਼ਨ 6.
ਹਵਾ ਪ੍ਰਦੂਸ਼ਣ ਕੀ ਹੈ ? ਵੱਖ-ਵੱਖ ਤਰ੍ਹਾਂ ਦੇ ਹਵਾ ਪ੍ਰਦੂਸ਼ਕਾਂ ਦੀ ਸੂਚੀ ਦਿਓ ।
ਉੱਤਰ-
ਹਵਾ ਵਿਚ ਨੁਕਸਾਨ ਪਹੁੰਚਾਉਣ ਵਾਲੀਆਂ ਹਾਨੀਕਾਰਕ ਵਸਤਾਂ ਦੇ ਹਵਾ ਵਿਚ ਰਲਣ ਨੂੰ ਹਵਾ ਪ੍ਰਦੂਸ਼ਣ ਆਖਦੇ ਹਨ । ਪ੍ਰਦੂਸ਼ਣ ਦੇ ਕਾਰਨ ਹਵਾ ਦੀ ਗੁਣਵੱਤਾ ਦੇ ਘੱਟ ਜਾਣ ਨਾਲ ਮਨੁੱਖਾਂ ਵਿਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲ ਜਾਂਦੀਆਂ ਹਨ ਅਤੇ ਵਾਤਾਵਰਣ ਦਾ ਪਤਨ ਵੀ ਹੋ ਜਾਂਦਾ ਹੈ । ਰਸਾਇਣਿਕ ਗੈਸਾਂ, ਮਿੱਟੀ/ਧੂੜ ਦੇ ਕਣ ਅਤੇ ਰੇਡੀਓਐਕਟਿਵ ਰਹਿੰਦ-ਖੂੰਹਦ ਹਵਾ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ ।

(ੳ) ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਗੈਸੀ ਪਦਾਰਥ – ਇਨ੍ਹਾਂ ਗੈਸੀ ਪਦਾਰਥਾਂ ਵਿਚ ਸਲਫਰ ਡਾਈਆਕਸਾਈਡ, ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਅਤੇ ਨਾਈਟ੍ਰੋਜਨ ਦੇ ਆਕਸਾਈਡ ਸ਼ਾਮਿਲ ਹਨ । ਹਾਈਡ੍ਰੋਕਾਰਬਨਜ਼, ਫਲੋਰਾਈਡਜ਼ ਅਤੇ ਪੀਰੌਕਸੀ ਏਸਿਲ ਨਾਈਟ (PAN) ਪ੍ਰਕਾਸ਼-ਰਸਾਇਣਿਕ ਆਕਸੀ ਕਾਰਕ ਅਤੇ ਐੱਲਡੀ ਹਾਈਡਜ ਵੀ ਹਵਾ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ । ਹਵਾ ਵਿਚ ਮੌਜੂਦ ਹਾਈਡ੍ਰੋਕਾਰਬਨਜ਼ ਅਤੇ ਨਾਈਟਰੋਜਨ ਆਕਸਾਈਡਜ਼ ਦੀਆਂ ਆਪਸੀ ਅੰਤਰ ਪ੍ਰਤਿਕਿਰਿਆ ਜਿਹੜੀਆਂ ਕਿ ਸੂਰਜੀ ਪ੍ਰਕਾਸ਼ ਦੀ ਮੌਜੂਦਗੀ ਵਿਚ ਹੁੰਦੀਆਂ ਹਨ, ਦੇ ਕਾਰਨ ਪੀਰੋਕਸੀ ਏਸਿਲ ਨਾਈਟ੍ਰੇਟ (PAN) ਪੈਦਾ ਹੁੰਦਾ ਹੈ । ਪ੍ਰਾਇਮਰੀ ਪ੍ਰਦੂਸ਼ਕਾਂ ਨਾਲੋਂ ਇਹ ਪਦੁਸ਼ਕ ਵਧੇਰੇ ਜ਼ਹਿਰੀਲਾ ਹੈ । ਪਦੁਸ਼ਕਾਂ ਵਿਚ ਵਿਸ਼ੈਲੇ ਪਨ ਦੀ ਉਤਪੱਤੀ ਨੂੰ ਸਾਈਨਿਰਜਿਜ਼ਮ (Synergism) ਆਖਦੇ ਹਨ ।

(ਅ) ਉਦਯੋਗਾਂ, ਪੱਥਰ ਕੁੱਟਣ ਵਾਲੇ ਉਦਯੋਗਾਂ ਅਤੇ ਸਵੈਚਲਿਤ ਵਾਹਨਾਂ ਤੋਂ ਨਿਕਲਣ ਵਾਲੇ ਠੋਸ ਕਣ, ਹਵਾ ਦੇ ਪ੍ਰਦੁਸ਼ਕ ਹਨ । ਮਹੀਨ ਹੋਣ ਦੇ ਕਰਕੇ ਇਹ ਕਣ ਹਵਾ ਵਿਚ ਲਟਕੇ ਰਹਿੰਦੇ ਹਨ । ਇਨ੍ਹਾਂ ਕਣਮਈ (Particulate) ਪ੍ਰਦੂਸ਼ਕਾਂ ਵਿਚ ਕਪਾਹ ਦੇ ਮਹੀਨ ਰੇਸ਼ੇ, ਐੱਸਬੈਸਟੋਜ਼, ਰੇਸ਼ੇ, ਲੈਂਡ, ਏਰੀਸੋਲਜ਼ (ਕਲੋਰੋਫਲੋਰੋਕਾਰਬਨਜ਼), ਪਾਲੀਕਲੋਰੀਨੇਟਿਡ ਬਾਈਫਿਨਾਈਲਜ਼ (Polychlorinated biphenyles), ਤੰਮਾਕੂ ਦਾ ਧੂੰਆਂ, ਸਮੋਗ ਅਤੇ ਪਰਾਗਕਣ ਆਦਿ ਸ਼ਾਮਿਲ ਹਨ ।

(ੲ) ਰੇਡੀਓ ਐਕਟਿਵ ਪਦਾਰਥ ਸਮੋਗ ਇਹ ਪ੍ਰਦੂਸ਼ਕ ਨਿਊਕਲੀ ਵਿਸਫੋਟਕਾਂ ਜਾਂ ਨਿਊਕਲੀ ਬੰਬਾਂ ਦੇ ਫਟਣ ਕਾਰਨ ਪੈਦਾ ਹੁੰਦੇ ਹਨ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 7.
ਹਵਾ ਪ੍ਰਦੂਸ਼ਣ ਦੇ ਦੋ ਮੁੱਖ ਸਰੋਤ ਕਿਹੜੇ ਹਨ ?
ਉੱਤਰ-
ਹਵਾ ਪ੍ਰਦੂਸ਼ਣ ਦੇ ਦੋ ਮੁੱਖ ਸਰੋਤ-

  1. ਨਿਸ਼ਚਿਤ ਸਰੋਤ (Fixed Sources) – ਵੱਡੇ-ਵੱਡੇ ਕਾਰਖ਼ਾਨੇ, ਬਿਜਲੀ ਪੈਦਾ ਕਰਨ ਵਾਲੇ ਪਲਾਂਟ, ਧਾਤਾਂ ਪਿਘਲਾਉਣ ਵਾਲੀਆਂ ਭੱਠੀਆਂ ਅਤੇ ਛੋਟੇ-ਮੋਟੇ ਉਦਯੋਗ ।
  2. ਚਲਦੇ-ਫਿਰਦੇ ਸਰੋਤ (Mobile Sources) – ਇਸ ਵਿਚ ਢੋਆ-ਢੁਆਈ ਕਰਨ ਵਾਲੇ ਸਾਰੇ ਸਾਧਨ ਸ਼ਾਮਿਲ ਹਨ ।

ਪ੍ਰਸ਼ਨ 8.
ਕਾਰਬਨ ਮੋਨੋਆਕਸਾਈਡ (Carbon monoxide) ਦੇ (ਦੁਸ਼ਟ) ਕੀ ਪ੍ਰਭਾਵ ਹਨ ?
ਉੱਤਰ-
ਕਾਰਬਨ ਮੋਨੋਆਕਸਾਈਡ (CO), ਜਦੋਂ ਪਥਰਾਟ ਈਂਧਨ ਦਾ ਦਹਿਨ ਹਵਾ ਦੀ ਘਾਟ ਕਾਰਨ ਅਪੂਰਣ ਹੁੰਦਾ ਹੈ ਤਾਂ, ਇਹ ਹਾਨੀਕਾਰਕ ਗੈਸ ਪੈਦਾ ਹੁੰਦੀ ਹੈ । ਪੈਦਾ ਹੋਣ ‘ ਵਾਲੀ ਇਸ ਗੈਸ ਦਾ 50% ਸਵੈਚਲਿਤ ਵਾਹਨਾਂ ਦੀ ਦੇਣ ਹੈ । ਵਾਤਾਵਰਣ ਵਿਚ ਇਹ ਗੈਸ ਜ਼ਿਆਦਾ ਦੇਰ ਤਕ ਨਹੀਂ ਠਹਿਰ ਸਕਦੀ ਅਤੇ ਇਸ ਦਾ ਆਕਸੀਕਰਨ ਹੋਣ ਦੇ ਫਲਸਰੂਪ, ਇਹ ਗੈਸ CO2 ਵਿੱਚ ਪਰਿਵਰਤਿਤ ਹੋ ਜਾਂਦੀ ਹੈ । ਕਾਰਬਨ ਮੋਨੋਆਕਸਾਈਡ ਗੈਸ ਪਾਣੀਆਂ ਦੇ ਲਈ ਬੜੀ ਵਿਸ਼ੈਲੀ ਹੈ । ਜੇਕਰ ਇਹ ਗੈਸ ਸੁੰਘ ਲਈ ਜਾਵੇ, ਤਾਂ ਹੀਮੋਗਲੋਬਿਨ ਵਰੋਣਕ ਦੀ ਆਕਸੀਜਨ ਲਿਜਾਣ ਦੀ ਸਮਰੱਥਾ ਘੱਟ ਜਾਂਦੀ ਹੈ ਅਤੇ ਕਈ ਵਾਰੀ ਇਹ ਗੈਸ ਮਨੁੱਖਾਂ ਦੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ ।

ਪ੍ਰਸ਼ਨ 9.
ਉਨ੍ਹਾਂ ਚਾਰ ਗੈਸਾਂ ਦੇ ਨਾਮ ਦੱਸੋ ਜਿਹੜੀਆਂ ਹਵਾ ਨੂੰ ਦੂਸ਼ਿਤ ਕਰਦੀਆਂ ਹਨ ।
ਉੱਤਰ-
ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਆਦਿ ।

ਪ੍ਰਸ਼ਨ 10.
ਹਵਾ ਪ੍ਰਦੂਸ਼ਣ ਦੇ ਕੀ ਪ੍ਰਭਾਵ ਹਨ ? ਇਨ੍ਹਾਂ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ?
ਉੱਤਰ-
ਹਵਾ ਪ੍ਰਦੂਸ਼ਣ ਦੇ ਪ੍ਰਭਾਵ (Effects of Air Pollution) – ਹਵਾ ਦੇ ਪ੍ਰਦੂਸ਼ਣ ਕਾਰਨ ਮਨੁੱਖ ਨੂੰ ਸਾਹ ਅਤੇ ਹਿਰਦੇ (ਦਿਲ) ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ । ਜਾਨਵਰਾਂ ਨੂੰ ਇਸ ਵਾਯੂ ਪ੍ਰਦੂਸ਼ਣ ਦੇ ਕਾਰਨ ਫਲੋਰੋਸਿਸ (Fluorosis) ਨਾਮ ਦੀ ਬੀਮਾਰੀ ਲੱਗ ਜਾਂਦੀ ਹੈ ।

ਪੌਦਿਆਂ ਉੱਤੇ ਵੀ ਵਾਯੂ ਪ੍ਰਦੂਸ਼ਣ ਦਾ ਬੜਾ ਮਾੜਾ ਅਸਰ ਹੁੰਦਾ ਹੈ । ਵਾਯੂ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਭਵਨ ਵੀ ਸੁਰੱਖਿਅਤ ਨਹੀਂ ਹਨ ਅਤੇ ਵਾਤਾਵਰਣ ਵੀ ਖ਼ਰਾਬ ਹੋ ਜਾਂਦਾ ਹੈ ।

ਹਵਾ ਪ੍ਰਦੂਸ਼ਣ ‘ਤੇ ਕੰਟਰੋਲ (Control of Air Pollution) – ਹਵਾ ਦੇ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਨ ਦੇ ਵਾਸਤੇ, ਨਾ-ਨੁਕਸਾਨ ਕਰਨ ਵਾਲੀਆਂ ਗੈਸਾਂ (Harmless gases) ਤੋਂ ਪ੍ਰਦੂਸ਼ਕਾਂ ਨੂੰ ਵੱਖਰਿਆ ਕਰਨਾ ਚਾਹੀਦਾ ਹੈ । ਤੇਲ ਸੋਧਣ ਦੇ ਤਰੀਕਿਆਂ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ । ਲੈਂਡ ਰਹਿਤ ਡੀਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 11.
ਸਥਿਰ ਬਿਜਲਈ ਅਵਖੇਪਕ Electrostatic precipitator) ’ਤੇ ਨੋਟ ਲਿਖੋ ।
ਉੱਤਰ-
ਸਥਿਰ ਬਿਜਲਈ ਅਵਖੇਪਕ (Electrostatic precipitator) – ਇਹ ਯੰਤਰ ਤਾਪ ਘਰਾਂ ਵਿਚੋਂ ਨਿਕਲਣ ਵਾਲੇ 99% ਕਣਮਈ ਪ੍ਰਦੂਸ਼ਕਾਂ ਨੂੰ ਹਟਾ ਦਿੰਦਾ ਹੈ । ਇਸ ਅਵਖੇਪ ਵਿੱਚ ਇਕ ਇਲੈੱਕਟੋਡ ਤਾਰ (Electrode wire) ਦੇ ਇਲਾਵਾ ਇਕੱਠਾ ਕਰਨ ਵਾਲੀਆਂ ਪਲੇਟਾਂ (Collecting plates) ਦੀ ਇਕ ਸਟੇਜ ਵੀ ਹੁੰਦੀ ਹੈ । (ਚਿੱਤਰ 17.1)
PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4) 1
ਇਲੈੱਕਟ੍ਰੋਡ ਦੀਆਂ ਤਾਰਾਂ ਨੂੰ ਕਈ ਹਜ਼ਾਰ ਵੋਲਟਸ (Volts) ਉੱਪਰ ਕਾਇਮ ਰੱਖਿਆ ਜਾਂਦਾ ਹੈ ਜਿਸ ਕਾਰਨ ਇਲੈੱਕਨਜ਼ (Electrons) ਨੂੰ ਮੁਕਤ ਕਰਨ ਵਾਲਾ ਕਾਰੋਨਾ (Carona) ਉਤਪੰਨ ਹੋ ਜਾਂਦਾ ਹੈ ।

ਕੇਵਲ ਇਕ ਸਕਿੰਟ ਤੋਂ ਘੱਟ ਸਮੇਂ ਦੇ ਵਿਚ ਇਲੈੱਕਟ੍ਰਾਨ ਚੇਲੇਰਣ ਰਿਣ (Negative) ਚਾਰਜ ਕਰ ਦਿੰਦੇ ਹਨ । ਇਕੱਤਰ ਕਰਨ ਵਾਲੀਆਂ ਖੁਰਦ ਪਲੇਟਾਂ ਧੂੜ ਦੇ ਕਣਾਂ ਨੂੰ ਆਪਣੇ ਵਲ ਆਕਰਸ਼ਿਤ ਕਰ ਲੈਂਦੀਆਂ ਹਨ । ਧੂੜ ਦੇ ਕਣਾਂ ਦਾ ਵੇਗ ਭਾਵੇਂ ਥੋੜ੍ਹਾ ਹੀ ਹੁੰਦਾ ਹੈ ਪਰ ਫਿਰ ਵੀ ਪਲੇਟਾਂ ਧੂੜ ਦੇ ਕਣਾਂ ਨੂੰ ਹੇਠਾਂ ਡਿਗਣ ਨਹੀਂ ਦਿੰਦੀਆਂ ਹਨ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 12.
ਥਾਂਵਾਂ (Scrubber) ਕਿਵੇਂ ਕਾਰਜ ਕਰਦਾ ਹੈ ?
ਉੱਤਰ-
ਥਾਂਵਾਂ (Scrubber) – ਸਲਫਰ ਡਾਈ-ਆਕਸਾਈਡ ਵਰਗੀਆਂ ਨੁਕਸਾਨਦਾਇਕ ਗੈਸਾਂ ਨੂੰ ਹਟਾਉਣ ਦੇ ਲਈ ਥਾਂਵੇਂ ਦੀ ਵਰਤੋਂ ਕੀਤੀ ਜਾਂਦੀ ਹੈ । ਮੁਕਤ ਹੋਏ ਪਦਾਰਥ ਨੂੰ ਜਿਸ ਵਿਚ ਸਲਫਰ ਡਾਈਆਕਸਾਈਡ ਮਿਲੀ ਹੋਈ ਹੁੰਦੀ ਹੈ, ਭਾਂਵੇਂ ਵਿਚੋਂ ਦੀ ਗੁਜ਼ਾਰਦਿਆਂ ਹੋਇਆਂ ਇਸ ਪਦਾਰਥ ਉੱਤੇ ਪਾਣੀ ਦੀ ਫੁਹਾਰ ਛੱਡੀ ਜਾਂਦੀ ਹੈ ਜਾਂ ਚੁਨੇ ਦੀ ਵਰਤੋਂ ਕੀਤੀ ਜਾਂਦੀ ਹੈ ।
PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4) 2
ਸਲਫਰ ਡਾਈਆਕਸਾਈਡ ਪਾਣੀ ਵਿਚ ਘੁਲਣਸ਼ੀਲ ਹੋਣ ਕਰਕੇ ਇਹ ਪਾਣੀ ਵਿੱਚ ਘੁਲ ਜਾਂਦੀ ਹੈ ਜਾਂ ਇਹ ਗੈਸ ਚੁਨੇ (Lime) ਨਾਲ ਪ੍ਰਤਿਕਿਰਿਆ ਕਰਨ ਦੇ ਨਾਲ ਕੈਲਸ਼ੀਅਮ ਸਲਫੇਟ ਜਾਂ ਕੈਲਸ਼ੀਅਮ ਸਲਫਾਈਟ ਦਾ ਅਵਖੇਪਣ ਬਣ ਜਾਂਦਾ ਹੈ ।

ਪ੍ਰਸ਼ਨ 13.
ਹਵਾ ਪ੍ਰਦੂਸ਼ਣ ਦੇ ਪ੍ਰਾਇਮਰੀ ਅਤੇ ਸੈਕੰਡਰੀ ਪ੍ਰਦੂਸ਼ਕਾਂ ਵਿਚ ਅੰਤਰ ਲਿਖੋ ।
ਉੱਤਰ-

ਹਵਾ ਦੇ ਪ੍ਰਾਇਮਰੀ ਪ੍ਰਦੂਸ਼ਕ, ਹਵਾ ਦੇ ਸੈਕੰਡਰੀ ਪ੍ਰਦੂਸ਼ਕ
1. ਹਵਾ ਵਿਚ ਮਿਲਣ ਤੋਂ ਪਹਿਲਾਂ ਜੋ ਹਾਲਤ ਪ੍ਰਦੂਸ਼ਕਾਂ ਦੀ ਉਸ ਵੇਲੇ ਹੁੰਦੀ ਹੈ, ਉਹੀ ਹਾਲਤ ਅੰਤ ਤਕ ਕਾਇਮ ਰਹਿੰਦੀ ਹੈ । 1. ਹਵਾ ਦੇ ਇਹ ਪ੍ਰਦੂਸ਼ਕ ਆਪਣੇ-ਆਪ ਨੂੰ ਦੁਸਰੀਆਂ ਕਿਸਮਾਂ ਦੇ ਪ੍ਰਦੂਸ਼ਕਾਂ ਵਿਚ ਬਦਲ ਲੈਂਦੇ ਹਨ ।
2. ਉਦਾਹਰਣ-ਡੀ.ਡੀ.ਟੀ., ਬੀ ਐਸ. ਜੀ., ਨਾਈਟਰੋਜਨ ਆਕਸਾਈਡ, ਕਾਰਬਨ ਮੋਨੋਕਸਾਈਡ ਅਤੇ ਹਾਈਕ੍ਰੋਕਾਰਬਨਜ਼ ਆਦਿ । 2. ਉਦਾਹਰਣ-ਓਜ਼ੋਨ, ਪੀਰੋਸੀਏਸਿਲ ਨਾਈਟ੍ਰੇਟ (PAN) ਪ੍ਰਕਾਸ਼-ਰਸਾਇਣ ਧੁੰਦ-ਧੂੰਆਂ (Smog) ।

ਪ੍ਰਸ਼ਨ 14.
ਪ੍ਰਕਾਸ਼-ਰਸਾਇਣ ਧੁੰਦ-ਧੂੰਆਂ (Photo-cliemical Smog) ਕੀ ਹੈ ? ਇਸ ਦਾ ਜੈਵਿਕ ਸੰਸਾਰ (Biological world) ’ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਪ੍ਰਕਾਸ਼-ਰਸਾਇਣ-ਧੁੰਦ-ਧੂੰਆਂ (Photo-Chemical Smog) – ਇਹ ਸੈਕੰਡਰੀ ਦੂਸਰੀ ਕਿਸਮ ਦਾ ਪ੍ਰਦੂਸ਼ਕ ਹੈ । ਇਹ ਧੁੰਦ ਧੂੰਆਂ ਉਨ੍ਹਾਂ ਵੱਡੇ-ਵੱਡੇ ਸ਼ਹਿਰਾਂ ਵਿਚ ਪੈਦਾ ਹੁੰਦਾ ਹੈ ਜਿੱਥੇ ਆਕਸੀਕਰਨ ਦੇ ਹਾਲਾਤ ਠੀਕ ਹੋਣ ਦੇ ਨਾਲ-ਨਾਲ ਤਾਪਮਾਨ ਵੀ ਉੱਚਾ ਹੁੰਦਾ ਹੋਵੇ । ਅਜਿਹੇ ਸ਼ਹਿਰਾਂ ਵਿਚ ਨਾਈਟ੍ਰੋਜਨ ਦੇ ਆਕਸਾਈਡਾਂ ਅਤੇ ਹਾਈਡਰੋਕਾਰਬਨਜ਼ ਦੀ । ਉਤਪੱਤੀ ਵਧੇਰੇ ਹੁੰਦੀ ਹੈ । ਇਨ੍ਹਾਂ ਦੋਵਾਂ ਪਦਾਰਥਾਂ ਦੇ ਆਪਸੀ ਸੁਮੇਲ ਦੇ ਕਾਰਨ ਪੀਲੀ ਭੂਰੀ ਰੰਗਤ ਵਾਲਾ ਧੂੰਦ-ਬੂੰਆਂ ਪੈਦਾ ਹੁੰਦਾ ਹੈ । ਜਦੋਂ ਹਵਾ ਨਹੀਂ ਚਲਦੀ ਹੁੰਦੀ ਹੈ ਅਤੇ ਸਥਿਰ ਰਹਿੰਦੀ ਹੈ, ਤਾਂ ਇਸ ਹਾਲਤ ਵਿਚ ਦੋਵੇਂ ਪਦਾਰਥ ਇਕ-ਦੂਜੇ ਨਾਲ ਪ੍ਰਕਾਸ਼-ਰਸਾਇਣੀ ਪ੍ਰਤਿਕਿਰਿਆ ਕਰਕੇ, ਪ੍ਰਕਾਸ਼-ਰਸਾਇਣੀ ਆਕਸੀਕਾਰਕ ਪੈਦਾ ਕਰਦੇ ਹਨ, ਜਿਸਨੂੰ PAN ਆਖਦੇ ਹਨ । ਇਸ ਪਦਾਰਥ (PAN) ਦਾ ਅਸਰ ਓਜ਼ੋਨ ‘ਤੇ ਮਾੜਾ ਹੁੰਦਾ ਹੈ । PAN ਦੇ ਇਲਾਵਾ ਐਲਡੀਹਾਈਡ ਅਤੇ ਫਿਨੋਲਜ਼ ਵੀ ਬਣਦੇ ਹਨ | ਪ੍ਰਕਾਸ਼ ਰਸਾਇਣਿਕ ਧੁੰਦ ਧੁੰਏਂ ਦੇ ਵਿਚ ਪ੍ਰਾਇਮਰੀ ਪ੍ਰਦੂਸ਼ਕਾਂ ਦੀ ਮਾਤਰਾ ਕੋਈ ਜ਼ਿਆਦਾ ਨਹੀਂ ਹੁੰਦੀ । ਇਸ ਧੁੰਦ ਧੂੰਏ ਨੂੰ ਲਾਂਸ ਏਂਜਲਜ (Los Angeles) ਧੁੰਦ-ਧੁਆਂ ਵੀ ਆਖਿਆ ਜਾਂਦਾ ਹੈ ।

ਜੈਵਿਕ ਦੁਨੀਆਂ ‘ ਤੇ ਪ੍ਰਭਾਵ (Effect on Biological World) – ਇਸ ਧੁੰਦ-ਧੂੰਏਂ ਦੇ ਕਾਰਨ ਪੱਤਿਆਂ ਦੀ ਰੰਗਤ ਬਦਲ ਜਾਂਦੀ ਹੈ । ਪੱਤੇ ਸਫੈਦ ਪੈ ਜਾਂਦੇ ਹਨ ਅਤੇ ਚਮਕੀਲੇ ਵੀ ਬਣ ਜਾਂਦੇ ਹਨ | ਪੱਤਿਆਂ ਦੇ ਵਿਚ ਜ਼ਖਮ ਬਣ ਜਾਂਦੇ ਹਨ ।

ਪ੍ਰਸ਼ਨ 15.
ਤੇਜ਼ਾਬੀ ਵਰਖਾ ਕੀ ਹੈ ? ਪੌਦਿਆਂ ਉੱਪਰ ਇਸ ਦੇ ਕੀ ਅਸਰ ਹੁੰਦੇ ਹਨ ?
ਉੱਤਰ-
ਤੇਜ਼ਾਬੀ ਵਰਖਾ (Acid rain) – ਪਥਰਾਟ ਈਧਨਾਂ ਦੇ ਦਹਿਨ ਦੇ ਕਾਰਨ ਸਲਫਰ ਡਾਈਆਕਸਾਈਡ ਅਤੇ ਸਲਫਰ ਟਾਈਆਕਸਾਈਡ ਗੈਸਾਂ ਪੈਦਾ ਹੁੰਦੀਆਂ ਹਨ । ਹਵਾ ਵਿਚ ਮੌਜੂਦ ਪਾਣੀ ਦੇ ਵਾਸ਼ਪਾਂ ਵਿਚ ਘੁਲ ਕੇ ਇਨ੍ਹਾਂ ਤੋਂ ਕ੍ਰਮਵਾਰ ਸਲਫਿਊਰਸ ਤੇਜ਼ਾਬ (Sulphurous acid) ਅਤੇ ਸਲਫਿਊਰਿਕ ਤੇਜ਼ਾਬ (Sulphuric acid) ਬਣ ਜਾਂਦੇ ਹਨ । ਜਦੋਂ ਇਹ ਪਦਾਰਥ ਮੀਂਹ ਜਾਂ ਬਰਫ਼ ਦੀ ਸ਼ਕਲ ਵਿਚ ਧਰਤੀ ‘ਤੇ ਡਿੱਗਦੇ ਹਨ, ਤਾਂ ਇਸ ਨੂੰ ਤੇਜ਼ਾਬੀ ਮੀਂਹ ਜਾਂ ਤੇਜ਼ਾਬੀ ਵਰਖਾ (Precipitation) ਆਖਦੇ ਹਨ । ਇਸ ਤੇਜ਼ਾਬੀ ਮੀਂਹ ਦਾ pH = 5 – 6 ਤੋਂ ਘੱਟ ਹੁੰਦਾ ਹੈ ਅਤੇ pH4 ਤੋਂ ਘੱਟ ਵੀ ਹੋ ਸਕਦਾ ਹੈ ।

ਤੇਜ਼ਾਬੀ ਵਰਖਾ ਦੇ ਕਾਰਨ ਪੱਤਿਆਂ ਦਾ ਕਲੋਰੋਫਿਲ ਨਸ਼ਟ ਹੋ ਜਾਂਦਾ ਹੈ ਅਤੇ ਪੱਤਿਆਂ ਦੀ ਹਰੀ ਦਿਖ ਬਦਲ ਜਾਂਦੀ ਹੈ । ਪੱਤਿਆਂ ਉੱਪਰ ਜ਼ਖਮ ਵੀ ਬਣ ਜਾਂਦੇ ਹਨ ।

ਪ੍ਰਸ਼ਨ 16.
ਏਰੋਸੋਲਜ਼ (Aerosoles) ਕੀ ਹਨ ? ਇਸ ਦੇ ਸਰੋਤ ਕੀ ਹਨ ਅਤੇ ਇਨ੍ਹਾਂ ਦੇ ਪ੍ਰਭਾਵਾਂ ਬਾਰੇ ਦੱਸੋ ।
ਉੱਤਰ-
ਏਰੋਸੋਲਜ਼ (Aerosols) – ਇਹ ਕੈਮੀਕਲ ਪਦਾਰਥ ਹਨ, ਜਿਹੜੇ ਹਵਾਈ ਜਹਾਜ਼ਾਂ ਦੁਆਰਾ ਵਾਸ਼ਪਾਂ ਦੇ ਰੂਪ ਵਿਚ ਵਾਯੂ ਮੰਡਲ ਵਿਚ ਭੇਜੇ ਜਾਂਦੇ ਹਨ । ਏਰੋਸੋਲਜ਼ ਨੂੰ ਹਵਾ ਤਰਲ ਵੀ ਆਖਦੇ ਹਨ ।
ਸਰੋਤ (Sources) – ਜੈਂਟ ਹਵਾਈ ਜਹਾਜ਼ਾਂ ਦੁਆਰਾ ਮੁਕਤ ਕੀਤੇ ਜਾਂਦੇ ਕਲੋਰੋ ਫਲੋਰੋਕਾਰਬਨਜ਼ ।
ਦੁਸ਼ਟ ਪ੍ਰਭਾਵ (Harmful effects) – ਏਰੋਸੋਲਜ਼ ਵਿਚ ਮੌਜੂਦ ਕਲੋਰੇ ਫਲੋਰੋਕਾਰਬਨਜ਼ ਓਜ਼ੋਨ ਦੀ ਪਰਤ ਨੂੰ ਪਤਲਾ ਕਰਦੇ ਹਨ, ਜਿਸ ਕਾਰਨ ਪਰਾਂ-ਵੈਂਗਣੀ ਕਿਰਨਾਂ ਬਿਨਾਂ ਕਿਸੇ ਪ੍ਰਕਾਰ ਦੀ ਰੁਕਾਵਟ ਦੇ ਧਰਤੀ ਤਕ ਪਹੁੰਚ ਜਾਂਦੀਆਂ ਹਨ ਅਤੇ ਗ੍ਰਹਿ ਉੱਪਰ ਮੌਜੂਦ ਜੀਵਨ ਲਈ ਕਸ਼ਟ ਅਤੇ ਮੁਸ਼ਕਿਲਾਂ ਪੈਦਾ ਕਰ ਦਿੰਦੀਆਂ ਹਨ । ਮਨੁੱਖੀ ਸਰਗਰਮੀਆਂ ਦੇ ਕਾਰਨ ਪੈਦਾ ਹੋਣ ਵਾਲਾ ਕਾਰਬਨ ਟੈਕਲੋਰਾਈਡ ਵੀ ਵਾਯੂ ਮੰਡਲ ਲਈ ਹਾਨੀਕਾਰਕ ਹੈ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 17.
ਸਵੈਚਲਿਤ ਵਾਹਨਾਂ ਵਿਚੋਂ ਨਿਕਲਣ ਵਾਲੇ ਹਾਨੀਕਾਰਕ ਪਦਾਰਥਾਂ ਨੂੰ ਨਿਯੰਤਰਿਤ ਕਰਨ ਦੇ ਵਾਸਤੇ ਤੁਸੀਂ ਕੀ ਸੁਝਾ ਦਿੰਦੇ ਹੋ ?
ਉੱਤਰ-
ਸਵੈਚਲਿਤ ਵਾਹਨਾਂ ਤੋਂ ਨਿਕਲਣ ਵਾਲੇ ਪਦਾਰਥਾਂ ‘ਤੇ ਨਿਯੰਤਰਣ-

  1. ਠੀਕ ਹਾਲਤ ਵਾਲੇ ਇੰਜਣ ਅਣ-ਜਲੇ (Unburnt) ਹਾਈਡ੍ਰੋਕਾਰਬਨਜ਼ ਦੀ ਉਤਪੱਤੀ ਨੂੰ ਘਟਾ ਸਕਦੇ ਹਨ ।
  2. ਮੋਟਰਾਂ ਆਦਿ ਵਰਗੇ ਵਾਹਨਾਂ ਵਿਚ ਉਤਪ੍ਰੇਰਕ ਪਰਿਵਰਤਕਾਂ ਦੀ ਵਰਤੋਂ ਕਰਨ ਨਾਲ ਨਾਈਟਰੋਜਨ ਆਕਸਾਈਡਜ਼ ਦੇ ਗੁਣਾਂ ਵਿਚ ਤਬਦੀਲੀ ਪੈਦਾ ਕੀਤੀ ਜਾ ਸਕਦੀ ਹੈ ।
  3. ਚੰਗੀ ਕਿਸਮ ਦੇ ਈਂਧਨ ਦੀ ਵਰਤੋਂ ਕਰਨੀ ਚਾਹੀਦੀ ਹੈ |
  4. ਲੈਂਡ ਰਹਿਤ (Unleaded) ਪੈਟਰੋਲ ਦੀ ਵਰਤੋਂ ਕਰਨ ਨਾਲ ਲੈੱਡ ਦੁਆਰਾ ਫੈਲਣ ਵਾਲਾ ਪ੍ਰਦੂਸ਼ਣ ਨਿਯੰਤਰਿਤ ਕੀਤਾ ਜਾ ਸਕਦਾ ਹੈ ।
  5. ਨਿਪੀੜਤ ਕੁਦਰਤੀ ਗੈਸ ਦੀ ਵਰਤੋਂ ਕਰਨ ਨਾਲ ਨਿਕਾਸੀ ਗੈਸਾਂ ਵਿਚ ਵਿਸ਼ੈਲੇ ਪਦਾਰਥ ਘੱਟ ਹੁੰਦੇ ਹਨ ।

ਪ੍ਰਸ਼ਨ 18.
ਸੰਖੇਪ ਵਿਚ ਸ਼ੋਰ ਪ੍ਰਦੂਸ਼ਣ (Noise Pollution) ‘ਤੇ ਚਰਚਾ ਕਰੋ ।
ਜਾਂ
ਸ਼ੋਰ ਪ੍ਰਦੂਸ਼ਣ ਦੇ ਦੋ ਮਾੜੇ ਪ੍ਰਭਾਵਾਂ ਬਾਰੇ ਲਿਖੋ ।
ਉੱਤਰ-
ਸ਼ੋਰ ਪ੍ਰਦੂਸ਼ਣ (Noise Pollution) – ਨਾ ਸਹਾਰੀ ਜਾਣ ਵਾਲੀ ਆਵਾਜ਼ ਨੂੰ ਸ਼ੋਰ ਆਖਦੇ ਹਨ । ਜਦੋਂ ਨਾ ਸਹਾਰੀ ਜਾਣ ਵਾਲੀ ਆਵਾਜ਼ ਪੈਦਾ ਹੋ ਜਾਵੇ, ਤਾਂ ਅਜਿਹੀ ਆਵਾਜ਼ ਨੂੰ ਸ਼ੋਰ ਪ੍ਰਦੂਸ਼ਣ ਕਹਿੰਦੇ ਹਨ । 60-70B ਡੈਸੀਬਲਜ਼ ਤੋਂ ਵੱਧ ਆਵਾਜ਼ ਨੂੰ ਸ਼ੋਰ ਆਖਦੇ ਹਨ । ਸ਼ੋਰ ਪ੍ਰਦੂਸ਼ਣ ਸ਼ਹਿਰੀ ਕਲਚਰ ਅਤੇ ਉਦਯੋਗਾਂ ਦੀ ਦੇਣ ਹੈ । ਲਾਊਡਸਪੀਕਰ, ਜਨ ਐੱਡਰੈੱਸ ਪ੍ਰਣਾਲੀ, ਰੇਡੀਓ, ਟੈਲੀਵਿਜ਼ਨ, ਦਬਾਉ ਨਾਲ ਵੱਜਣ ਵਾਲੇ ਹਾਰਨ ਅਤੇ ਹਵਾ ਦੀ ਰਫ਼ਤਾਰ ਨਾਲੋਂ ਤੇਜ਼ ਚੱਲਣ ਵਾਲੇ ਹਵਾਈ ਜਹਾਜ਼ ਸ਼ੋਰ ਪ੍ਰਦੂਸ਼ਣ ਦੇ ਮੁੱਖ ਸਰੋਤ ਹਨ ।

ਦਿਮਾਗੀ ਤਣਾਓ ਦਾ ਇਕ ਕਾਰਨ ਸ਼ੋਰ ਵੀ ਹੈ । ਸ਼ੋਰ ਪ੍ਰਦੂਸ਼ਣ ਦੇ ਕਾਰਨ ਸਰੀਰਕ ਥਕਾਵਟ ਮਹਿਸੂਸ ਹੁੰਦਾ ਹੈ, ਯਾਦ ਸ਼ਕਤੀ ਅਤੇ ਸਿੱਖਣ ਦੀ ਸ਼ਕਤੀ ਵਿਚ ਖਰਾਬੀ ਪੈਦਾ ਹੋ ਸਕਦੀ ਹੈ, ਅਤੇ ਕਈ ਵਾਰ ਆਦਮੀ ਪੂਰਨ ਤੌਰ ‘ਤੇ ਬੋਲਾ ਵੀ ਹੋ ਜਾਂਦਾ ਹੈ । ਸ਼ੋਰ ਪ੍ਰਦੂਸ਼ਣ ਤੋਂ ਬਚਣ ਦੇ ਲਈ ਵੱਡੇ-ਵੱਡੇ ਸ਼ਹਿਰਾਂ ਵਿਚ ਹਰੀਆਂ-ਪੱਟੀਆਂ (Green belts) ਵੀ ਉਸਾਰੀਆਂ ਜਾਣੀਆਂ ਚਾਹੀਦੀਆਂ ਹਨ ।

ਪ੍ਰਸ਼ਨ 19.
ਸ਼ੋਰ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਨ ਦੇ ਵੱਖ-ਵੱਖ ਉਪਾਅ ਦੱਸੋ ।
ਉੱਤਰ-
ਸ਼ੋਰ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਨ ਦੇ ਉਪਾ-

  1. ਸ਼ੋਰ-ਰੋਧਕ ਕਮਰਿਆਂ ਦੀ ਉਸਾਰੀ ਕੀਤੀ ਜਾਵੇ, ਤਾਂ ਜੋ ਉਦਯੋਗਾਂ ਵਿਚ ਵਰਤੀਆਂ ਜਾਂਦੀਆਂ ਮਸ਼ੀਨਾਂ ਦਾ ਸ਼ੋਰ ਘੱਟ ਸੁਣਾਈ ਦੇਵੇ ।
  2. ਰੇਡੀਓ ਅਤੇ ਟਾਂਜਿਸਟਰ ਦੀ ਆਵਾਜ਼ ਧੀਮੀ ਰੱਖੀ ਜਾਵੇ ।
  3. ਉੱਚੀ ਆਵਾਜ਼ ਵਾਲੇ ਹਾਰਨ ਵਜਾਉਣ ‘ਤੇ ਰੋਕ ਲਗਾਈ ਜਾਵੇ ।
  4. ਜਿਹੜੀਆਂ ਫੈਕਟਰੀਆਂ ਆਦਿ ਤੋਂ ਸ਼ੋਰ ਪੈਣ ਦੀ ਸੰਭਾਵਨਾ ਹੋਵੇ, ਉਨ੍ਹਾਂ ਫੈਕਟਰੀਆਂ ਨੂੰ ਵਸੋਂ ਵਾਲੇ ਇਲਾਕਿਆਂ ਤੋਂ ਕਾਫ਼ੀ ਦੂਰੀ ‘ਤੇ ਸਥਾਪਿਤ ਕੀਤਾ ਜਾਵੇ ।
  5. ਲਾਊਡ ਸਪੀਕਰ ਦੇ ਵਜਾਉਣ ਸੰਬੰਧੀ ਬਣਾਏ ਗਏ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ ।
  6. ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੇ ਨੇੜੇ ਦੇ ਕੁੱਝ ਖੇਤਰ ਨੂੰ ਚੁੱਪ ਖੇਤਰ (Silent Zone) ਵਜੋਂ ਘੋਸ਼ਿਤ ਕੀਤਾ ਜਾਵੇ ।
  7. ਸ਼ੋਰ ਨੂੰ ਸੋਖਣ ਵਾਲੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ।
  8. ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦਾ ਮੂੰਹ ਦੂਸਰੇ ਪਾਸੇ ਵੱਲ ਫੇਰਨ ਨਾਲ ਸ਼ੋਰ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ ।
  9. ਸੜਕਾਂ ਦੇ ਆਲੇ-ਦੁਆਲੇ ਹਰਾ ਕੱਜਣ (Green muffer) ਦੀ ਵਰਤੋਂ ਕਰਨ ਨਾਲ ਵਾਹਨਾਂ ਦੁਆਰਾ ਪੈਦਾ ਕੀਤਾ ਜਾਂਦਾ ਸ਼ੋਰ ਪ੍ਰਦੂਸ਼ਣ ਨਿਯੰਤਰਿਤ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 20.
ਸ਼ੋਰ ਦੇ ਪੱਧਰ ਦੀ ਪ੍ਰਮਾਣਿਤ ਪੱਧਰ ਨੂੰ ਸਾਰਣੀ ਦੇ ਰੂਪ ਵਿਚ ਦਰਸਾਓ ।
ਉੱਤਰ-
ਸਾਰਣੀ (Table) ਸ਼ੋਰ ਦੀ ਪ੍ਰਮਾਣਿਤ ਪੱਧਰ (ਖੰਡ ‘ਤੇ ਆਧਾਰਿਤ)

ਖੰਡ ਦਿਨ

(6.00 – 21.00 hrs)

ਰਾਤ

(21.00 – 6.00 hrs)

1. ਉਦਯੋਗ (Industry) 75 dB 70 dB
2. ਵਪਾਰਕ (Commercial) 65 dB 55 dB
3. ਰਿਹਾਇਸ਼ੀ (Residential) 55 dB 45 dB
4. ਚੁੱਪ ਖੰਡ (Silence zone) 50 dB 40 dB

ਪ੍ਰਸ਼ਨ 21.
ਪਾਣੀ ਪ੍ਰਦੂਸ਼ਣ (Water Pollution) ਕੀ ਹੈ ?
ਉੱਤਰ-
ਪਾਣੀ ਪ੍ਰਦੂਸ਼ਣ (Water Pollution) – ਕਾਰਬਨੀ, ਅਕਾਰਬਨੀ, ਜੈਵਿਕ ਪਦਾਰਥਾਂ ਦੇ ਪਾਣੀ ਅੰਦਰ ਜਮਾਂ ਹੋ ਜਾਣ ਕਾਰਨ ਪਾਣੀ ਦੇ ਗੁਣਾਂ ਵਿੱਚ ਆਈਆਂ ਤਬਦੀਲੀਆਂ ਪਾਣੀ ਨੂੰ ਵਰਤੋਂ ਕਰਨ ਦੇ ਕਾਬਿਲ ਨਾ ਰਹਿਣ ਦੇਣ ਤਾਂ ਅਜਿਹੇ ਪ੍ਰਦੂਸ਼ਣ ਨੂੰ ਪਾਣੀ ਪ੍ਰਦੂਸ਼ਣ ਆਖਦੇ ਹਨ । ਪ੍ਰਦੂਸ਼ਣ ਦੇ ਕਰਕੇ ਪਾਣੀ ਦੀ ਗੁਣਵੱਤਾ ਵਿਚ ਪਰਿਵਰਤਨ ਹੋ ਜਾਂਦਾ ਹੈ । ਪਾਣੀ ਨੂੰ ਰੋਗ ਤਾਪ ਅਤੇ ਖਣਿਜ ਵੀ ਦੂਸ਼ਿਤ ਕਰ ਦਿੰਦੇ ਹਨ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 22.
ਧਰਤੀ ਦੀ ਸਤ੍ਹਾ ਤੋਂ ਰੁੜ੍ਹ ਕੇ ਆਇਆ ਪਾਣੀ, ਪਾਣੀ ਨੂੰ ਪ੍ਰਦੂਸ਼ਿਤ ਕਰ ਦਿੰਦਾ ਹੈ, ਵਿਆਖਿਆ ਕਰੋ ।
ਉੱਤਰ-
ਧਰਤੀ ਤੋਂ ਆਏ ਰੋੜ੍ਹ ਕਾਰਨ ਪਾਣੀ ਦਾ ਪ੍ਰਦੂਸ਼ਣ-ਜ਼ਮੀਨ ਦੀ ਸਤ੍ਹਾ ਤੋਂ ਰੁੜ੍ਹ ਕੇ ਆਉਣ ਵਾਲੇ ਪਾਣੀਆਂ ਦੇ ਗੁਣ ਭੋਂ ਦੇ ਸੁਭਾਅ, ਜਿੱਥੋਂ ਇਹ ਪਾਣੀ ਰੁੜ੍ਹ ਕੇ ਆਉਂਦਾ ਹੈ, ਉੱਪਰ ਨਿਰਭਰ ਕਰਦੇ ਹਨ । ਜਿਹੜਾ ਪਾਣੀ ਖੇਤਾਂ ਤੋਂ ਰੁੜ੍ਹ ਕੇ ਆਉਂਦਾ ਹੈ, ਉਸ ਵਿਚ ਜੀਵ ਨਾਸ਼ਕ ਅਤੇ ਰਸਾਇਣਿਕ ਖਾਦਾਂ ਮੌਜੂਦ ਹੁੰਦੇ ਹਨ | ਸ਼ਹਿਰੀ ਖੇਤਰਾਂ ਤੋਂ ਰੁੜ ਕੇ ਆਉਣ ਵਾਲੇ ਪਾਣੀ ਵਿਚ ਜੀਵ ਵਿਘਟਨਸ਼ੀਲ ਕਾਰਬਨੀ ਪਦਾਰਥ ਮੌਜੂਦ ਹੁੰਦੇ ਹਨ । ਉਦਯੋਗਾਂ ਦੇ ਨਿਕਾਸੀ ਪਦਾਰਥਾਂ ਦੇ ਵਿਚ ਭਾਰੀ ਧਾਤਾਂ, ਤੇਜ਼ਾਬ ਅਤੇ ਕਈ ਤਰ੍ਹਾਂ ਦੇ ਅਕਾਰਬਨੀ ਪਦਾਰਥ ਹੁੰਦੇ ਹਨ । ਰੁੜ ਕੇ ਆਉਣ ਵਾਲੇ ਇਹ ਸਾਰੇ ਪ੍ਰਦੁਸ਼ਕ ਜਲ ਸਰੋਤਾਂ ਵਿਚ ਪ੍ਰਦੂਸ਼ਣ ਪੈਦਾ ਕਰਦੇ ਹਨ ।

ਪ੍ਰਸ਼ਨ 23.
ਪਾਣੀ ਪ੍ਰਦੂਸ਼ਣ ਦੇ ਦੁਸ਼ਟ ਕੀ ਪ੍ਰਭਾਵ ਹਨ ?
ਉੱਤਰ-
ਪਾਣੀ ਪ੍ਰਦੂਸ਼ਣ ਦੇ ਦੁਸ਼ਟ ਪ੍ਰਭਾਵ (Ill Effects of Water Pollution) – ਸਮੁੰਦਰ ਦੇ ਤਟ ਉੱਤੇ ਵਸੇ ਸ਼ਹਿਰਾਂ ਵਿਚ ਪੈਦਾ ਹੋਣ ਵਾਲੇ ਪ੍ਰਦੂਸ਼ਕ ਪ੍ਰਤੱਖ ਤੌਰ ‘ਤੇ ਸਮੁੰਦਰ ਦੇ ਪਾਣੀ ਤਕ ਪਹੁੰਚ ਜਾਂਦੇ ਹਨ । ਦਰਿਆਈ ਪਾਣੀ ਵੀ ਵਹਿੰਦਿਆਂ ਹੋਇਆਂ ਆਪਣੇ ਨਾਲ ਲਿਆਂਦੇ ਹੋਏ ਫੋਕਟ ਪਦਾਰਥਾਂ ਨੂੰ ਸਮੁੰਦਰ ਦੇ ਹਵਾਲੇ ਕਰ ਦਿੰਦੇ ਹਨ । ਤੇਲ ਵਾਹਕ ਜਹਾਜ਼ਾਂ ਵਿਚੋਂ ਕਈ ਵਾਰੀ ਤੇਲ ਲੀਕ ਰਿਸ) ਕਰ ਜਾਂਦਾ ਹੈ, ਜਿਸ ਕਾਰਨ ਸਮੁੰਦਰ ਦਾ ਪਾਣੀ ਦੂਸ਼ਿਤ ਹੋ ਜਾਂਦਾ ਹੈ । ਇਸ ਪ੍ਰਕਾਰ ਦਾ ਪ੍ਰਦੂਸ਼ਣ ਬੇਹੱਦ ਖਤਰਨਾਕ ਮੰਨਿਆ ਗਿਆ ਹੈ ।

ਕਈ ਦੁਸ਼ਕ ਪਾਣੀ ਦਾ ਰੰਗ ਬਦਲ ਦਿੰਦੇ ਹਨ, ਪਾਣੀ ਵਿਚ ਗੰਧਲਾਪਨ (Turbidity) ਪੈਦਾ ਕਰ ਦਿੰਦੇ ਹਨ । ਪਾਣੀ ਵਿਚ ਬਦਬੂ ਦਾ ਕਾਰਨ ਵੀ ਕਈ ਪ੍ਰਦੂਸ਼ਕ ਬਣ ਜਾਂਦੇ ਹਨ । ਪ੍ਰਦੂਸ਼ਿਤ ਪਾਣੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਕਰਦੇ ਹਨ । ਕਈ ਪ੍ਰਦੂਸ਼ਕ ਪਾਣੀ ਨੂੰ ਏਨਾ ਜ਼ਿਆਦਾ ਵਿਸ਼ੈਲਾ ਬਣਾ ਦਿੰਦੇ ਹਨ ਕਿ ਪਾਣੀ ਵਿਚ ਰਹਿਣ ਵਾਲੇ ਜੀਵ-ਜੰਤੂਆਂ ਦੀ ਮੌਤ ਵੀ ਹੋ ਜਾਂਦੀ ਹੈ ।

ਪ੍ਰਸ਼ਨ 24.
ਪ੍ਰਦੂਸ਼ਿਤ ਪਾਣੀ ਦੁਆਰਾ ਫੈਲਣ ਵਾਲੀਆਂ ਕੁੱਝ ਬੀਮਾਰੀਆਂ ਨੂੰ ਸੂਚੀਬੱਧ ਕਰੋ ।
ਉੱਤਰ-
ਪ੍ਰਦੂਸ਼ਿਤ ਪਾਣੀ ਦੁਆਰਾ ਫੈਲਣ ਵਾਲੀਆਂ ਬੀਮਾਰੀਆਂ-
1. ਬੈਕਟੀਰੀਆਲ ਰੋਗ (Bacterial Diseases) – ਹੈਜ਼ਾ, ਟਾਈਫਾਇਡ ਬੁਖਾਰ ਆਦਿ ।

2. ਵਾਇਰਲ ਰੋਗ (Viral Diseases) – ਪੀਲੀਆ (Jaundice) ਅਤੇ ਪੋਲੀਓ ਆਦਿ ।

3. ਪ੍ਰੋਟੋਜ਼ੋਅਲ ਜਾਂ ਪ੍ਰੋਟੋਜ਼ੋਈ ਰੋਗ (Prototoal Diseases) – ਅਮੀਬੀ ਪੇਚਸ, ਜਿਆਰਡੀਏਸਿਸ । ਇਨ੍ਹਾਂ ਰੋਗਾਂ ਦਾ ਸੰਬੰਧ ਪਾਚਨ ਪ੍ਰਣਾਲੀ ਨਾਲ ਹੈ ।

4. ਕਿਰਮ ਰੋਗ (Helminthic Diseases) – ਜਿਹੜੇ ਰੋਗ ਕਿਰਮਾਂ (Worms) ਦੁਆਰਾ ਲੱਗਣ ਉਨ੍ਹਾਂ ਨੂੰ ਕਿਰਮ ਰੋਗ ਆਖਦੇ ਹਨ । ਐਸਕੈਰਿਸ ਲੰਬੀਕੋਇਡੀਜ਼ (Ascaris lumbricoides) ਨਾਮ ਵਾਲਾ ਇਹ ਕਿਰਮ ਦੂਸ਼ਿਤ ਪਾਣੀ ਦੇ-ਪੀਣ ਨਾਲ ਸਾਡੀ ਪਾਚਨ ਪ੍ਰਣਾਲੀ ਵਿਚ ਦਾਖ਼ਲ ਹੋ ਕੇ ਪਾਚਨ ਪ੍ਰਣਾਲੀ ਵਿਚ ਗੜਬੜ ਪੈਦਾ ਕਰਦਾ ਹੈ । ਗਿਨੀਵਰਮ ਰੋਗ (Guinea worm) ਰੋਗ ਪਾਣੀ ਵਿਚ ਮੌਜੂਦ ਕੀਟ, ਸਾਈਕਲੋਪਸ (Cyclops) ਦੁਆਰਾ ਫੈਲਦਾ ਹੈ । ਇਹ ਰੋਗ ਜਨਕ ਲਾਗ ਵਾਲੇ ਪਾਣੀ ਰਾਹੀਂ ਵਿਅਕਤੀਆਂ ਅੰਦਰ ਦਾਖਲ ਹੋ ਜਾਂਦੇ ਹਨ ।

ਪ੍ਰਸ਼ਨ 25.
ਭੂਮੀ ਪ੍ਰਦੂਸ਼ਣ (Soil Pollution) ਦਾ ਕੀ ਮਤਲਬ ਹੈ ?
ਉੱਤਰ-
ਭੂਮੀ ਪ੍ਰਦੂਸ਼ਣ (Soil Pollution)-
ਪਰਿਭਾਸ਼ਾ (Definition) – ਭੂਮੀ (ਮਿੱਟੀ) ਦੀ ਗੁਣਵੱਤਾ ਵਿਚ ਆਈ ਤਬਦੀਲੀ ਨੂੰ ਭੂਮੀ ਪ੍ਰਦੂਸ਼ਣ ਆਖਦੇ ਹਨ । ਭੂਮੀ ਦੇ ਪ੍ਰਦੂਸ਼ਣ ਦੇ ਕਾਰਨ ਇਸ ਦੀ ਉਤਪਾਦਿਕਤਾ ਵਿਚ ਕਮੀ ਆ ਜਾਂਦੀ ਹੈ । ਮਿੱਟੀ ਦੇ ਪ੍ਰਦੂਸ਼ਣ ਲਈ ਜਿਹੜੇ ਪ੍ਰਦੂਸ਼ਕ ਜ਼ਿੰਮੇਵਾਰ ਹਨ, ਉਨ੍ਹਾਂ ਵਿੱਚ ਰਸਾਇਣ, ਬਨਾਉਟੀ ਖਾਦਾਂ, ਕਾਰਬਨੀ ਰੁੜੀ, ਜੀਵਨਾਸ਼ਕ, ਰੇਡੀਓ ਐਕਟਿਵ ਰਹਿੰਦ-ਖੂੰਹਦ ਅਤੇ ਘਰਾਂ ਤੋਂ ਸੁੱਟੇ ਹੋਏ ਠੋਸ਼ ਪਦਾਰਥ ਸ਼ਾਮਿਲ ਹਨ । ਮਨੁੱਖੀ ਅਤੇ ਡੰਗਰਾਂ ਦੇ ਮਲ-ਮੂਤਰ ਨਾਲ ਮਿੱਟੀ ਦਾ ਪ੍ਰਦੂਸ਼ਣ ਖਤਰਨਾਕ ਹੋ ਸਕਦਾ ਹੈ । ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਪੈਦਾ ਕਰਨ ਵਾਲੇ ਪ੍ਰਦੂਸ਼ਕ ਮਿੱਟੀ ਵਿਚ ਪਹੁੰਚ ਕੇ ਇਸ ਨੂੰ ਦੂਸ਼ਿਤ ਕਰ ਦਿੰਦੇ ਹਨ ।

ਪ੍ਰਸ਼ਨ 26.
ਠੋਸ ਕਚਰਾ ਕਿਵੇਂ ਪੈਦਾ ਹੁੰਦਾ ਹੈ ?
ਉੱਤਰ-
ਉਦਯੋਗਾਂ ਵਿਚ ਪੈਦਾ ਹੋਣ ਵਾਲਾ ਠੋਸ ਕਚਰਾ-

1. ਤਾਪ ਬਿਜਲੀ ਘਰਾਂ ਵਿਚ ਉਡਣੀ/ਉਡਾਰੂ ਰਾਖ ਬੜੀ ਵੱਡੀ ਮਾਤਰਾ ਵਿਚ ਪੈਦਾ ਹੁੰਦੀ ਹੈ । ਇਸ ਰਾਖ ਵਿਚ ਸਿਲੀਕਾ ਦੇ ਆਕਸਾਈਡਜ਼, ਲੋਹਾ ਅਤੇ ਐਲੂਮੀਨੀਅਮ ਮੌਜੂਦ ਹੁੰਦੇ ਹਨ ਅਤੇ ਬਹੁਤ ਥੋੜ੍ਹੀ ਸੰਘਣਤਾ ਵਿਚ ਭਾਰੀ ਧਾਤਾਂ ਵੀ ਹੁੰਦੀਆਂ ਹਨ । ਉਡਣੀ ਰਾਖ ਦੀ ਮਕਾਨ-ਸਾਜੀ ਵਿਚ ਵਰਤੀਆਂ ਜਾਣ ਵਾਲੀਆਂ ਵਸਤਾਂ ਤਿਆਰ ਕਰਕੇ ਵਰਤੋਂ ਕੀਤੀ ਜਾ ਸਕਦੀ ਹੈ । ਫਲਾਈ ਰਾਖ ਤੋਂ ਸੀਮਿੰਟ ਵੀ ਤਿਆਰ ਕੀਤਾ ਜਾ ਸਕਦਾ ਹੈ, ਅਤੇ ਇਸ ਦੀ ਵਰਤੋਂ ਨੀਵੀਆਂ ਥਾਂਵਾਂ ਦੀ ਭਰਾਈ ਕਰਨ ਲਈ ਵੀ ਕੀਤੀ ਜਾ ਸਕਦੀ ਹੈ । ਇਸ ਰਾਖ ਨੂੰ ਜ਼ਮੀਨ ਨੂੰ ਠੀਕ ਕਰਨ ਦੇ ਵਾਸਤੇ ਵੀ ਵਰਤਿਆ ਜਾ ਸਕਦਾ ਹੈ, ਕਿਉਂਕਿ ਇਹ ਰਾਖ, ਮਿੱਟੀ ਦੀ ਪਾਣੀ ਨੂੰ ਜਕੜ ਕੇ ਰੱਖਣ ਦੀ ਸਮਰੱਥਾ ਵਿਚ ਵਾਧਾ ਕਰਦੀ ਹੈ ।

2. ਜਿਨ੍ਹਾਂ ਕਾਰਖ਼ਾਨਿਆਂ ਵਿਚ ਧਾਤਾਂ, ਜੀਵਨਾਸ਼ਕ, ਕਾਗਜ਼, ਰਬੜ, ਰੰਗ, ਰਸਾਇਣ, ਆਦਿ ਤਿਆਰ ਕੀਤੇ ਜਾਂਦੇ ਹਨ, ਤੋਂ ਕਈ ਤਰ੍ਹਾਂ ਦੇ ਨੁਕਸਾਨਦਾਇਕ ਪਦਾਰਥ ਵੀ ਪੈਦਾ ਹੁੰਦੇ ਹਨ । ਕਈ ਉਦਯੋਗਾਂ ਤੋਂ ਰੋਗਜਨਕ ਬੈਕਟੀਰੀਆ ਵੀ ਪੈਦਾ ਹੁੰਦੇ ਹਨ । ਅਜਿਹੇ ਕਚਰੇ ਦਾ ਨਿਪਟਾਰਾ ਅਤੇ ਨਿਰੂਪਣ ਬੜੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ ।

3. ਹਸਪਤਾਲਾਂ ਆਦਿ ਤੋਂ ਨਿਕਲਣ ਵਾਲੇ ਕਚਰੇ ਵਿਚ ਲਹੂ ਭਿੱਜੀਆਂ ਪੱਟੀਆਂ ਅਤੇ ਰੂੰ (Cotton), ਖਤਰਨਾਕ ਰਸਾਇਣ, ਸਰਿੰਜਾਂ, ਸੂਈਆਂ ਆਦਿ ਹਰ ਰੋਜ਼ ਵੱਡੀ ਮਾਤਰਾ ਵਿਚ ਵਿਅਰਥ/ਕਚਰੇ ਵਜੋਂ ਪੈਦਾ ਕੀਤੇ ਜਾਂਦੇ ਹਨ । ਅਜਿਹੇ ਕਚਰੇ ਦਾ ਨਿਪਟਾਰਾ ਬੜੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ, ਕਿਉਂਕਿ ਇਸ ਕਚਰੇ ਵਿਚ ਰੋਗ ਜਨਕ (Pathogens) ਵੀ ਹੋ ਸਕਦੇ ਹਨ ।

4. ਨਾਕਾਮ ਹੋਏ ਸਮੁੰਦਰੀ ਜਹਾਜ਼ ਵੀ ਠੋਸ ਕਚਰੇ ਦੀ ਉਤਪੱਤੀ ਦੇ ਸਰੋਤ ਹਨ ।

5. ਇਲੈੱਕਟਾਨਿਕ ਰਹਿੰਦ-ਖੂੰਹਦ, ਜਿਵੇਂ ਕਿ ਨਾਕਾਮ ਹੋਏ ਕੰਪਿਊਟਰ ਆਦਿ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 27.
ਵਿਸ਼ਵ ਤਾਪਨ (Global Warming) ਦੇ ਕਾਰਨ ਅਤੇ ਅਸਰਾਂ ਬਾਰੇ ਚਰਚਾ ਕਰੋ ।
ਉੱਤਰ-
ਵਿਸ਼ਵ ਤਾਪਨ (Global Warming)-
ਪਰਿਭਾਸ਼ਾ (Definition) – ਧਰਤੀ ਦੇ ਵਾਤਾਵਰਣ ਵਿਚ ਸ੍ਰੀਨ ਹਾਊਸ ਗੈਸਾਂ (GHG.) ਦੀ ਵੱਧਦੀ ਹੋਈ ਮਾਤਰਾ ਦੇ ਕਾਰਨ ਵਾਤਾਵਰਣ ਦੇ ਵੱਧੇ ਹੋਏ ਤਾਪਮਾਨ ਨੂੰ ਵਿਸ਼ਵ ਤਾਪਨ ਆਖਦੇ ਹਨ ।

ਕਾਰਨ (Causes) – ਵਿਸ਼ਵ ਤਾਪਨ ਦੀ ਵਜਾ ਗ੍ਰੀਨ ਹਾਊਸ ਗੈਸਾਂ ਦੀ ਉਤਪੱਤੀ ਹੈ । ਇਨ੍ਹਾਂ ਗੈਸਾਂ ਵਿਚ ਕਾਰਬਨ ਡਾਈਆਕਸਾਈਡ ਅਤੇ ਮੀਥੇਨ ਵਰਣਨ ਯੋਗ ਹਨ । ਕਾਰਬਨ ਡਾਈਆਕਸਾਈਡ ਧਰਤੀ ਦੇ ਤਾਪਮਾਨ ਨੂੰ ਵਾਯੂ ਮੰਡਲ ਵਿਚ ਜਾਣ ਤੋਂ ਰੋਕਦੀ ਹੈ, ਜਿਸ ਕਾਰਨ ਵਿਸ਼ਵ ਦੇ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ | ਕਲੋਰੋਫਲੋਰੋਕਾਰਬਨ ਤੇ ਨਾਈਟ੍ਰੋਜਨ ਦੇ ਆਕਸਾਈਡ ਵੀ ਵਿਸ਼ਵ ਤਾਪਨ ਵਿੱਚ ਆਪਣਾ-ਆਪਣਾ ਯੋਗਦਾਨ ਪਾਉਂਦੇ ਹਨ ।

1. ਮੌਸਮ ਅਤੇ ਪੌਣ ਪਾਣੀ ‘ਤੇ ਦੁਸ਼ਟ ਪ੍ਰਭਾਵ (Ill Effects on Weather and Climate)-

  • ਇਕ ਅਨੁਮਾਨ ਦੇ ਅਨੁਸਾਰ ਸੰਨ 2100 ਤਕ ਵਿਸ਼ਵ ਭਰ ਦੇ ਤਾਪਮਾਨ ਵਿਚ 1.4°C ਤੋਂ ਲੈ ਕੇ 5.8°C ਤਕ ਦਾ ਵਾਧਾ ਸੰਭਵ ਹੈ ।
  • ਨੀਵੀਆਂ ਉੱਚਾਈਆਂ ‘ਤੇ ਪਾਣੀ ਦਾ ਵਹਾਉ ਘੱਟ ਸਕਦਾ ਹੈ ।
  • ਹੜਾਂ ਅਤੇ ਸੋਕੇ ਦੇ ਮੌਕੇ ਵੱਧ ਸਕਦੇ ਹਨ ।
  • ਵਿਸ਼ਵ ਤਾਪਨ ਦੇ ਕਾਰਨ ਪੈਦਾ ਹੋਣ ਵਾਲੇ ਜਲਵਾਯੂ ਦੇ ਹਾਲਾਤ ਮਨੁੱਖੀ ਸਿਹਤ ਲਈ ਸਾਜ਼ਗਾਰ ਨਹੀਂ ਹੋਣਗੇ ।

2. ਸਮੁੰਦਰ ਦੇ ਤਲ ਵਿਚ ਤਬਦੀਲੀ (Sea Level Change) – ਵਿਸ਼ਵ ਤਾਪਨ ਦੇ ਕਾਰਨ 20ਵੀਂ ਸਦੀ ਦੇ ਦੌਰਾਨੇ ਸਮੁੰਦਰ ਦੇ ਪਾਣੀ ਦੇ ਪੱਧਰ ਵਿਚ 1-2 ਮਿਲੀ ਮੀਟਰ ਦੀ ਦਰ ਨਾਲ ਹਰ ਸਾਲ ਵਾਧਾ ਹੁੰਦਾ ਰਿਹਾ ਹੈ । ਇਹ ਭਵਿੱਖਬਾਣੀ ਕੀਤੀ ਗਈ ਹੈ ਕਿ 2100 ਸੰਨ ਤਕ ਵਿਸ਼ਵ ਪੱਧਰ ‘ਤੇ ਸਮੁੰਦਰੀ ਪਾਣੀ ਵਿੱਚ 1990 ਦੀ ਪਾਣੀ ਦੀ ਪੱਧਰ ਦੇ ਮੁਕਾਬਲੇ 0.88 ਮੀਟਰ ਤਕ ਪੱਧਰ ਦਾ ਲੈਵਲ ਹੋ ਜਾਵੇਗਾ । ਸਮੁੰਦਰੀ ਪਾਣੀ ਦੀ ਪੱਧਰ ਵਿਚ ਹੋ ਰਹੇ ਵਾਧੇ ਕਦੀ ਨਾ ਕਦੀ ਤਬਾਹੀ ਦਾ ਕਾਰਣ ਬਣ ਸਕਦੇ ਹਨ ।

3. ਜਾਤੀਆਂ ਦੀ ਵੰਡ ਉੱਪਰ ਅਸਰ (Effects on the Species Distribution) – ਵਿਸ਼ਵ ਪੱਧਰ ‘ਤੇ ਜੇਕਰ ਤਾਪਮਾਨ ਵਿੱਚ 5°C ਤਕ ਵਾਧਾ ਹੋ ਜਾਂਦਾ ਹੈ, ਤਾਂ ਇਸ ਦੇ ਫਲਸਰੂਪ ਬਨਸਪਤੀ ਦਾ 21ਵੀਂ ਸਦੀ ਤਕ ਵਿਸਤਾਰ 250 – 600 ਕਿ. ਮੀ. ਤਕ ਹੋ ਸਕਦਾ ਹੈ ।

4. ਖਾਧ ਪਦਾਰਥਾਂ ਦੇ ਉਤਪਾਦਨ ‘ਤੇ ਅਸਰ (Effect on Food Production) – ਤਾਪਮਾਨ ਦੇ ਵੱਧ ਜਾਣ ਦੇ ਕਾਰਨ ਪੌਦਿਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਵਿਚ ਵਾਧਾ ਹੋ ਜਾਣ ਦੇ ਸਿੱਟੇ ਵਜੋਂ ਉਤਪਾਦਨ ਵਿਚ ਕਮੀ ਪੈਦਾ ਹੋ ਜਾਵੇਗੀ ।

ਪ੍ਰਸ਼ਨ 28.
ਮੱਟੀ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ ਲੋੜ ਕਿਉਂ ਹੈ ?
ਉੱਤਰ-
ਮਿੱਟੀ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ ਲੋੜ ਹੈ, ਕਿਉਂਕਿ :

  1. ਮਿੱਟੀ ਵਿੱਚ ਹੀ ਪੌਦੇ ਉੱਗਦੇ ਹਨ ।
  2. ਮਿੱਟੀ ਕਈ ਪ੍ਰਕਾਰ ਦੇ ਜੀਵਾਂ ਦਾ ਨਿਵਾਸ ਸਥਾਨ ਹੈ ।
  3. ਮਿੱਟੀ ਤੋਂ ਹੀ ਪੌਦਿਆਂ ਨੂੰ ਪੌਸ਼ਟਿਕ ਪਦਾਰਥ ਪ੍ਰਾਪਤ ਹੁੰਦੇ ਹਨ ।
  4. ਮਿੱਟੀ ਦੇ ਬਣਨ ਵਿੱਚ ਹਜ਼ਾਰਾਂ ਸਾਲ ਲੱਗ ਜਾਂਦੇ ਹਨ । ਜੇਕਰ ਮਿੱਟੀ ਨਸ਼ਟ ਹੋ ਗਈ ਤਾਂ ਇਹ ਦੋਬਾਰਾ ਪ੍ਰਾਪਤ ਨਹੀਂ ਹੋ ਸਕੇਗੀ । ਇਸ ਲਈ ਮਿੱਟੀ ਨੂੰ ਨਸ਼ਟ ਹੋਣ ਤੋਂ ਬਚਾਉਣਾ ਜ਼ਰੂਰੀ ਹੋ ਜਾਂਦਾ ਹੈ ।

ਪ੍ਰਸ਼ਨ 29.
ਮਿੱਟੀ ਖੁਰਣ ਦੇ ਕੋਈ ਦੋ ਪ੍ਰਭਾਵਾਂ ਬਾਰੇ ਲਿਖੋ ।
ਉੱਤਰ-
ਮਿੱਟੀ ਖੁਰਣ ਦੇ ਦੋ ਮਾੜੇ ਪ੍ਰਭਾਵ :

  1. ਮਿੱਟੀ ਖੁਰਣ ਦੇ ਨਾਲ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ ।
  2. ਪੌਦਿਆਂ ਵਿਚ ਪੌਸ਼ਟਿਕ ਪਦਾਰਥਾਂ ਦੀ ਘਾਟ ਪੈਦਾ ਹੋ ਜਾਂਦੀ ਹੈ ।
  3. ਤੋਂ ਦੀ ਪਾਣੀ ਨੂੰ ਜਕੜਣ ਦੀ ਸ਼ਕਤੀ ਘੱਟ ਜਾਂਦੀ ਹੈ ।
  4. ਮਿੱਟੀ ਦੇ ਖੁਰਣ ਕਾਰਨ ਉੱਥੇ ਰਹਿਣ ਵਾਲੇ ਜੀਵਾਂ ਦੇ ਨਿਵਾਸ ਸਥਾਨ ਨਸ਼ਟ ਹੋ ਜਾਂਦੇ ਹਨ ।

ਪ੍ਰਸ਼ਨ 30.
ਵਾਤਾਵਰਣ ਸੰਬੰਧੀ ਕਿਹੜੇ ਫ਼ਰਜ਼ਾਂ ਨੂੰ ਪਵਿੱਤਰ ਸਮਝ ਕੇ ਸਾਡੇ ਸੰਵਿਧਾਨ ਵਿਚ ਸ਼ਾਮਿਲ ਕੀਤਾ ਗਿਆ ?
ਉੱਤਰ-
ਵਾਤਾਵਰਣ ਸੰਬੰਧੀ ਪਵਿੱਤਰ ਫ਼ਰਜ਼ ਜਿਹੜੇ ਸੰਵਿਧਾਨ ਵਿੱਚ ਸ਼ਾਮਿਲ ਕੀਤੇ ਗਏ ਹਨ : ਉਹ ਹਨ :

  1. ਭਾਰਤੀ ਸੰਵਿਧਾਨ ਦੀ ਧਾਰਾ 21 (Article 21) ਦੇ ਅਨੁਸਾਰ ਸੁਆਸਥ ਵਾਤਾਵਰਣ ਨੂੰ ਮਾਨਣ ਦਾ ਹਰੇਕ ਨੂੰ ਹੱਕ ਹੈ।
  2. ਰਾਜ ਸਰਕਾਰ ਸਾਡੇ ਕੁਦਰਤੀ ਸਾਧਨਾਂ ਦੀ ਨਿਆਸੀ ਹੈ ।
  3. ਪ੍ਰਦੂਸ਼ਣ ਪੈਦਾ ਕਰਤਾ ਦੇਵੇ (Polluterpayer) – ਅਸੂਲ ਦੇਸ਼ ਦੇ ਵਾਤਾਵਰਣੀ ਕਾਨੂੰਨ ਦਾ ਮੁੱਢਲਾ/ਬੁਨਿਆਦੀ ਹਿੱਸਾ ਹੈ ।
  4. ਭਾਰਤੀ ਸੰਵਿਧਾਨ ਦੀ 42ਵੀਂ ਸੋਧ (42-Amendment) ਦੇ ਅਨੁਸਾਰ ਵਾਤਾਵਰਣ ਸੁਰੱਖਿਆ ਹਰੇਕ ਭਾਰਤੀ ਦੀ ਸੰਵਿਧਾਨਿਕ ਜ਼ਿੰਮੇਵਾਰੀ ਹੈ ।

ਪ੍ਰਸ਼ਨ 31.
ਹਵਾ ਪ੍ਰਦੂਸ਼ਣ ਕੀ ਹੈ ? ਵੱਖ-ਵੱਖ ਤਰ੍ਹਾਂ ਦੇ ਹਵਾ ਪ੍ਰਦੂਸ਼ਕਾਂ ਦੀ ਸੂਚੀ ਬਣਾਉ।
ਉੱਤਰ-
ਹਵਾ ਪ੍ਰਦੂਸ਼ਣ (Air Pollution) – ਹਵਾ ਵਿੱਚ ਉੱਪਰੇ ਕਣਾਂ ਜਾਂ ਓਪਰੀਆਂ ਗੈਸਾਂ, ਜਿਹੜੀਆਂ ਕਿ ਮਨੁੱਖਾਂ, ਪਾਣੀਆਂ, ਬਨਸਪਤੀ ਅਤੇ ਭਵਨਾਂ ਲਈ ਹਾਨੀਕਾਰਕ ਹਨ, ਦੀ ਮੌਜੂਦਗੀ ਨੂੰ ਹਵਾ ਪ੍ਰਦੂਸ਼ਣ ਆਖਦੇ ਹਨ ।
PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4) 3

ਪ੍ਰਸ਼ਨ 32.
ਜਲ ਪ੍ਰਦੂਸ਼ਣ ਨੂੰ ਅਸੀਂ ਕਿਵੇਂ ਕੰਟਰੋਲ ਕਰ ਸਕਦੇ ਹਾਂ ?
ਉੱਤਰ-
ਜਲ ਪ੍ਰਦੂਸ਼ਣ ਨੂੰ ਨਿਯੰਤਰਿਤ/ਕੰਟਰੋਲ ਕਰਨ ਦੇ ਤਰੀਕੇ :-

  1. ਕਾਰਖਾਨਿਆਂ ਆਦਿ ਤੋਂ ਨਿਕਲਣ ਵਾਲੇ ਵਹਿਣ ਨੂੰ ਪਾਣੀ ਅੰਦਰ ਪਾਉਣ ਤੋਂ ਪਹਿਲਾਂ ਵਹਿਣ (Effluents) ਦਾ ਨਿਰੂਪਣ (Treatment) ਕਰ ਲੈਣ ਨਾਲ ਤਾਜ਼ਾ ਪਾਣੀ ਪ੍ਰਦੂਸ਼ਿਤ ਨਹੀਂ ਹੋਵੇਗਾ ।
  2. ਖੇਤੀ ਕਾਰਜਾਂ ਆਦਿ ਲਈ ਵਰਤੀਆਂ ਜਾਂਦੀਆਂ ਰਸਾਇਣਿਕ ਖਾਦਾਂ ਅਤੇ ਜੀਵਨਨਾਸ਼ਕਾਂ ਦੀ ਵਰਤੋਂ ਸਮਝਦਾਰੀ ਨਾਲ ਕਰਨ ਨਾਲ ਜਲ ਪ੍ਰਦੂਸ਼ਣ ‘ਤੇ ਕੰਟਰੋਲ ਕੀਤਾ ਜਾ ਸਕਦਾ ਹੈ ।
  3. ਤਾਜ਼ੇ ਪਾਣੀ ਦੇ ਸਰੋਤਾਂ ਵਿੱਚ ਡੰਗਰਾਂ ਨੂੰ ਨਹਾਉਣਾ ਅਤੇ ਮੈਲੇ ਕੱਪੜੇ ਧੋਣੇ ਵਰਜਿਤ ਹੋਣੇ ਚਾਹੀਦੇ ਹਨ ।
  4. ਨਦੀਆਂ, ਨਹਿਰਾਂ ਅਤੇ ਦਰਿਆਵਾਂ ਵਿੱਚ ਕੁੜਾ-ਕਰਕਟ ਅਤੇ ਹੋਰ ਕਿਸਮ ਦੇ ਫੋਕਟ ਪਦਾਰਥਾਂ ਦੇ ਸੁੱਟਣ ‘ਤੇ ਪੂਰਨ ਤੌਰ ‘ਤੇ ਰੋਕ ਲਗਾਉਣ ਨਾਲ ਤਾਜ਼ੇ ਪਾਣੀ ਦਾ ਪ੍ਰਦੂਸ਼ਣ ਰੋਕਿਆ ਜਾ ਸਕਦਾ ਹੈ ।
  5. ਤਾਪ ਬਿਜਲੀ ਘਰਾਂ ਤੋਂ ਨਿਕਲਣ ਵਾਲਾ ਗਰਮ ਪਾਣੀ, ਤਾਜ਼ੇ ਪਾਣੀ ਦੇ ਸਰੋਤਾਂ ਵਿੱਚ ਨਹੀਂ ਪਾਇਆ ਜਾਣਾ ਚਾਹੀਦਾ । ਅਜਿਹਾ ਕਰਨ ਨਾਲ ਜਲ-ਜੀਵਾਂ ਦਾ ਨੁਕਸਾਨ ਹੁੰਦਾ ਹੈ ।
  6. ਪਾਣੀ ਵਿਚ ਮੌਜੂਦ ਹਾਨੀਕਾਰਕ ਅਤੇ ਵਿਸ਼ੈਲੇ ਤੱਤਾਂ ਜਿਵੇਂ ਕਿ ਪਾਰਾ, ਲੈਡ ਅਤੇ ਕੈਡਮੀਅਮ ਆਦਿ ਨੂੰ ਸਾਫ਼ ਕਰਨ ਦੇ ਮੰਤਵ ਨਾਲ ਜਲ ਕੁੰਭੀ (Water hyacinth) ਨਾਂ ਦੇ ਪੌਦੇ ਦੇ ਵਾਧੇ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 33.
ਮਿੱਟੀ ਦਾ ਸੁਰੱਖਿਅਣ (Soil Conservation) ਕਿਉਂ ਜ਼ਰੂਰੀ ਹੈ ?
ਉੱਤਰ-
ਮਿੱਟੀ ਦਾ ਸੁਰੱਖਿਅਣ ਹੇਠ ਲਿਖੇ ਕਾਰਨਾਂ ਕਰਕੇ ਜ਼ਰੂਰੀ ਹੈ :-

  1. ਪੌਦਿਆਂ ਦੇ ਵੱਧਣ-ਫੁੱਲਣ ਅਤੇ ਉੱਗਣ ਦੇ ਲਈ ਮਿੱਟੀ ਜ਼ਰੂਰੀ ਹੈ ।
  2. ਪੌਦਿਆਂ ਦੇ ਪੌਸ਼ਟਿਕ ਪਦਾਰਥਾਂ ਦੀ ਉਪਲੱਬਧੀ ਲਈ ਮਿੱਟੀ ਜ਼ਰੂਰੀ ਹੈ ।
  3. ਮਿੱਟੀ ਅਨੇਕਾਂ ਪ੍ਰਕਾਰ ਦੇ ਜੀਵ-ਜੰਤੂਆਂ ਆਦਿ ਦੇ ਰਹਿਣ ਦਾ ਮੁੱਖ ਮਾਧਿਅਮ ਹੈ ।
  4. ਮਿੱਟੀ ਪਾਣੀ ਨੂੰ ਆਪਣੇ ਅੰਦਰ ਸੋਖਣ ਦੀ ਸਮਰੱਥਾ ਰੱਖਦੀ ਹੈ, ਜਿਸ ਦੇ ਕਾਰਨ ਪੌਦਿਆਂ ਨੂੰ ਪਾਣੀ ਅਤੇ ਇਸ ਪਾਣੀ ਵਿੱਚ ਘੁਲਣਸ਼ੀਲ ਲੂਣ ਪ੍ਰਾਪਤ ਹੁੰਦੇ ਹਨ ।
  5. ਬੀਜਾਂ ਦੇ ਪੁੰਗਰਨ ਦੇ ਵਾਸਤੇ ਵੀ ਮਿੱਟੀ ਦੀ ਲੋੜ ਹੈ । ਉਪਰੋਕਤ ਵਜ਼ਾਗਤ ਕਰਕੇ ਮਿੱਟੀ ਦਾ ਸੁਰੱਖਿਅਣ ਬਹੁਤ ਜ਼ਰੂਰੀ ਹੋ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੇ ਪ੍ਰਮੁੱਖ ਪ੍ਰਦੂਸ਼ਕਾਂ ਅਤੇ ਉਨ੍ਹਾਂ ਦੇ ਸਰੋਤਾਂ ਦੇ ਨਾਮ ਦੱਸੋ ।
ਉੱਤਰ-
ਵਾਤਾਵਰਣ ਪ੍ਰਦੂਸ਼ਕ ਅਤੇ ਸਰੋਤ

ਵਾਯੂਮੰਡਲੀ ਪ੍ਰਦੂਸ਼ਕਾਂ ਦੇ ਨਾਮ ਸਰੋਤ
1. ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਦੇ ਆਕਸਾਈਡਜ਼ । 1. ਘਰਾਂ ਵਿਚ ਪਥਰਾਟ ਈਂਧਨਾਂ ਦਾ ਬਲਣਾ ਅਤੇ ਤਾਪ ਬਿਜਲੀ ਘਰ ।
2. ਕਾਰਬਨ ਮੋਨੋਕਸਾਈਡ, ਲੈਂਡ, ਧੂੰਆਂ, ਕਾਰਬਨੀ ਵਾਸ਼ਪ ਅਤੇ ਗੰਧ (Odours) । 2. ਕਾਰ, ਟਰੱਕ, ਹਵਾਈ ਜਹਾਜ਼ ਅਤੇ ਰੇਲਵੇ ਇੰਜਨ ।
3. ਉਡਣੀ ਰਾਖ ਅਤੇ ਕਣਮਈ ਪਦਾਰਥ । 3. ਖੁੱਲ੍ਹੀਆਂ ਥਾਂਵਾਂ ‘ਤੇ ਸੜਦੇ ਢੇਰ ।
4. ਹਾਈਡਰੋਜਨ ਸਲਫਾਈਡ, ਸਲਫਰ ਡਾਈਆਕਸਾਈਡ, ਫਲੋਰਾਈਡਜ਼, ਕਾਰਬਨੀ ਵਾਸ਼ਪ ਅਤੇ ਧੂੜ ਆਦਿ । 4. ਪੈਟਰੋਲ ਸਾਫ਼ ਕਰਨ ਵਾਲੇ ਕਾਰਖ਼ਾਨੇ, ਫਰਟੀਲਾਈਜਰਜ਼, ਸੀਮੇਂਟ, ਕਾਗਜ਼ ਤਿਆਰ ਕਰਨ ਵਾਲੀਆਂ ਫੈਕਟਰੀਆਂ, ਚੀਨੀ (ਮਿੱਟੀ) ਦਾ ਸਾਮਾਨ ਤਿਆਰ ਕਰਨ ਵਾਲੇ ਉਦਯੋਗ ਅਤੇ ਕੱਚ ਤਿਆਰ ਕਰਨ ਵਾਲੇ ਉਦਯੋਗ ।
5. ਧਾਤਾਂ ਦੇ ਫਿਊਮਜ਼ (Metallic Fumes), ਫਲੋਰਾਈਡਜ਼ ਅਤੇ ਕਣਮਈ ਪਦਾਰਥ । 5. ਐਲੂਮੀਨੀਅਮ ਸਾਫ਼ ਕਰਨ ਵਾਲੇ ਕਾਰਖ਼ਾਨੇ ਅਤੇ ਸਟੀਲ ਪਲਾਂਟ ।
6. ਧੰਆਂ, ਧੁਆਂਖ (Soot), ਗੰਧ, ਧਾਤਾਂ ਦੇ ਫਿਊਮਜ਼ । 6. ਧਾਤਾਂ ਦੀ ਟੁੱਟ-ਭੱਜ ਨੂੰ ਠੀਕ ਕਰਨ ਵਾਲੇ ਹਾਤੇ ਆਦਿ ।
7. ਕਾਰਬਨੀਫਾਸਫੇਟ, ਕਲੋਰੀਨ ਯੁਕਤ ਹਾਈਡ੍ਰੋਕਾਰਬਨਜ਼, ਲੈਂਡ, ਆਰ-ਸੈਨਿਕ ਆਦਿ । 7. ਫ਼ਸਲਾਂ ਉੱਪਰ ਛਿੜਕਾਉ ਕਰਨਾ ।
8. ਧੂੰਆਂ, ਫਲੈਸ਼, ਧੁਆਂਖ, ਸਲਫਰ ਡਾਈ-ਆਕਸਾਈਡ, ਕਾਰਬਨੀ ਵਾਸ਼ਪ । 8. ਖੇਤਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣਾਂ ।
9. ਹਾਈਡ੍ਰੋਕਾਰਬਨ ਅਤੇ ਦੁਸਰੇ ਕਾਰਬਨੀ ਵਾਸ਼ਪ । 9. ਛਿੜਕਾਅ, ਰੰਗ ਕਰਨਾ, ਘੋਲਕਾਂ ਦਾ ਨਿਸ਼ਕਰਸ਼ਨ ।
10. ਰੇਡੀਓ ਐਕਟਿਵ ਕੇਰਾ (Radio active fallout)

Sr-99, C-137, C-14, ਆਦਿ ।

10. ਨਿਊਕਲੀ ਯੰਤਰਾਂ ਦਾ ਪ੍ਰੀਖਣ, ਈਂਧਨ ਨੂੰ ਵਰਤੇ ਗਏ ਤਰੀਕੇ ਆਦਿ ।

ਪ੍ਰਸ਼ਨ 2.
ਦਹਿਨ ਦੇ ਕਾਰਨ ਪੈਦਾ ਹੋਣ ਵਾਲੇ ਵਾਯੂ ਪ੍ਰਦੂਸ਼ਣ ਤੇ ਨੋਟ ਲਿਖੋ ।
ਉੱਤਰ-
ਦਹਿਨ ਦੇ ਤੁਰਦੇ-ਫਿਰਦੇ ਸਰੋਤ ਵਾਯੂ, ਪ੍ਰਦੂਸ਼ਣ ਦੇ ਮੁੱਖ ਕਾਰਨ ਹਨ ਅਤੇ ਵੱਡੇ ਸ਼ਹਿਰਾਂ ਵਿਚ ਇਨ੍ਹਾਂ ਚਲਦੇ-ਫਿਰਦੇ ਕਾਰਕਾਂ, ਜਿਵੇਂ ਕਿ ਟਰੱਕ, ਬੱਸਾਂ, ਕਾਰਾਂ, ਸਕੂਟਰ ਅਤੇ ਟ੍ਰੈਕਟਰ ਆਦਿ ਵਰਣਨਯੋਗ ਹਨ । ਰੇਲਵੇ ਇੰਜਨ ਅਤੇ ਹਵਾਈ ਜਹਾਜ਼ ਵੀ ਇਨ੍ਹਾਂ ਕਾਰਕਾਂ ਵਿਚ ਸ਼ਾਮਿਲ ਹਨ ।

ਉਪਰੋਕਤ ਸਰੋਤਾਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਕ
1. (i) ਕਾਰਬਨ ਮੋਨੋਕਸਾਈਡ, (ii) ਸਲਫਰ ਡਾਈਆਕਸਾਈਡ ਅਤੇ (iii) ਹਾਈਝੋਕਾਰਬਨਜ਼ ਦਾ ਮਿਸ਼ਰਣ ।

2. ਈਂਧਨ ਵਜੋਂ ਵਰਤੇ ਜਾਂਦੇ ਪੈਟਰੋਲੀਅਮ ਵਿਚ ਲੈਂਡ ਇਕ ਅਸ਼ੁੱਧੀ (Impurity) ਵਜੋਂ ਮੌਜੂਦ ਹੈ । ਲੈਂਡ ਦੀਆਂ ਅਸ਼ੁੱਧੀਆਂ ਟੈਬ੍ਰਾਈਥਲ ਲੈੱਡ (Pb. (C2H5)4 ਅਤੇ ਟੈਮੀਥਲ ਲੈਂਡ (Tetra methyl lead) Pb (CH3)4, ਦੀ ਸ਼ਕਲ ਵਿਚ ਮੌਜੂਦ ਹਨ । ਜਿਸ ਗੈਸੀ ਨਿਕਾਸੀ ਪਦਾਰਥਾਂ ਬਾਰੇ ਵਰਣਨ ਕੀਤਾ ਗਿਆ ਹੈ, ਉਸ ਵਿਚ ਲੈਂਡ ਦੇ ਕਣਮਈ ਯੌਗਿਕ (Particulate lead compounds) ਹੁੰਦੇ ਹਨ ।

ਜਦ ਲੈਂਡ ਦੇ ਯੌਗਿਕਾਂ ਨੂੰ ਸਾਹ ਰਾਹੀਂ ਭਾਵੇਂ ਸਰੀਰ ਅੰਦਰ ਨਾ ਵੀ ਲਿਜਾਇਆ ਜਾਵੇ ਤਾਂ ਵੀ ਸਰੀਰ ਲੈਂਡ ਨੂੰ ਆਪਣੇ ਅੰਦਰ ਸੋਖ ਲੈਂਦਾ ਹੈ, ਜਿਸ ਦੇ ਫਲਸਰੂਪ ਸਰੀਰ ਦੇ ਊਤਕਾਂ (Tissues) ਦਾ ਭਾਰੀ ਨੁਕਸਾਨ ਹੋ ਜਾਂਦਾ ਹੈ । ਲੈਂਡ ਦਾ ਜ਼ਹਿਰੀਲਾਪਨ ਹੀਮੋਗਲੋਬਿਨ ਦੇ ਬਣਨ ਵਿਚ ਰੁਕਾਵਟ ਪਾਉਂਦਾ ਹੈ ।

3. ਧੁੰਦ-ਧੂੰਆਂ (Smog) – ਸਵੈਚਲਿਤ ਵਾਹਨਾਂ ਵਿਚ ਈਂਧਨ ਦੇ ਦਹਿਨ ਕਾਰਨ ਪੈਦਾ ਹੋਏ ਅਣਜਲੇ ਹਾਈਡ੍ਰੋਕਾਰਬਨਜ਼ (Unburnt hydrocarbon) ਨਾਈਟ੍ਰੋਜਨ ਦੇ ਆਕਸਾਈਡਜ਼ (Oxides of Nitrogens) ਨਾਲ ਪ੍ਰਤੀਕਿਰਿਆ ਕਰਕੇ ਓਜ਼ੋਨ, ਪਿਰੋਕਸੀ ਏਸਿਲ ਨਾਈਟ੍ਰੇਟਸ Peroxyacyl nitrates) ਅਤੇ ਐੱਲਡੀਹਾਈਡਜ਼ (Aldehydes) ਪੈਦਾ ਕਰਦੇ ਹਨ । ਇਨ੍ਹਾਂ ਨੂੰ ਪ੍ਰਕਾਸ਼-ਰਸਾਇਣੀ ਆਕਸੀ ਕਾਰਕ (Photo Chemical Oxidants) ਕਹਿੰਦੇ ਹਨ । ਇਹ ਪਦਾਰਥ ਧੂੰਏਂ ਅਤੇ ਧੁੰਦ ਨਾਲ ਮਿਲ ਕੇ ਧੁੰਦ-ਧੂੰਆਂ (Smog) ਉਤਪੰਨ ਕਰਦੇ ਹਨ । ਧੁੰਦਧੂੰਏਂ ਦੇ ਦੁਸ਼ਟ ਪ੍ਰਭਾਵ ਮਨੁੱਖ ਦੀ ਸਾਹ ਪ੍ਰਣਾਲੀ ਅਤੇ ਨਾੜੀ ਪ੍ਰਣਾਲੀ ਉੱਤੇ ਪੈਂਦੇ ਹਨ । ਧੁੰਦ-ਧੂੰਏਂ ਦੇ ਦੁਸ਼ਟ ਅਸਰਾਂ ਤੋਂ ਪੌਦੇ ਵੀ ਸੁਰੱਖਿਅਤ ਨਹੀਂ ਹਨ ।

4. ਏਰੋਸੋਲਜ਼ (Aerosoles-ਏਰੋਸੋਲਜ਼ ਵਿਸ਼ੇਸ਼ ਕਿਸਮ ਦੇ ਰਸਾਇਣ ਹਨ ਜਿਹੜੇ ਵਾਯੂ ਮੰਡਲ ਵਿਚ ਫੁਹਾਰਾਂ ਜਾਂ ਵਾਸ਼ਪਾਂ ਦੀ ਸ਼ਕਲ ਵਿਚ ਛੱਡੇ ਜਾਂਦੇ ਹਨ । ਸੈੱਟ ਹਵਾਈ ਜਹਾਜ਼ ਏਰੋਸੋਲਜ਼ ਦੇ ਪ੍ਰਮੁੱਖ ਸੋਮੇ ਹਨ ।

ਏਰੋਸੋਲਜ਼ ਵਿਚ ਕਲੋਰੋਫਲੋਰੋ ਕਾਰਬਨਜ਼ ਮੌਜੂਦ ਹੁੰਦੇ ਹਨ ਜਿਹੜੇ ਓਜ਼ੋਨ ਦੇ ਸਖਣਿਆਉਣ ਲਈ ਕਾਰਜ ਕਰਦੇ ਹਨ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 3.
ਹਵਾ ਪ੍ਰਦੂਸ਼ਣ (Air Pollution) ਕੀ ਹੈ ? ਇਸ ਦੇ ਮੁੱਖ ਸਰੋਤਾਂ ਅਤੇ ਰੋਕਥਾਮ ਦੇ ਉਪਾਵਾਂ ਬਾਰੇ ਲਿਖੋ ।
ਉੱਤਰ-
ਹਵਾ ਪ੍ਰਦੂਸ਼ਣ (Air Pollution) – ਹਵਾ ਵਿਚ ਓਪਰੇ ਕਣਾਂ ਜਾਂ ਹਾਨੀਕਾਰਕ ਗੈਸਾਂ ਦੀ ਮੌਜੂਦਗੀ, ਜਿਹੜੀ ਮਨੁੱਖ ਜਾਤੀ, ਬਨਸਪਤੀ ਅਤੇ ਭਵਨਾਂ ਅਤੇ ਜੰਤੂਆਂ ਦੀ ਸਿਹਤ ਲਈ ਹਾਨੀਕਾਰਕ ਹੋਵੇ, ਨੂੰ ਹਵਾ ਪ੍ਰਦੂਸ਼ਣ ਆਖਦੇ ਹਨ ।

ਮੁੱਖ ਸਰੋਤ (Main Sources) – ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਸਰੋਤ ਬੜੇ ਵਿਸ਼ਾਲ ਅਤੇ ਕਈ ਪ੍ਰਕਾਰ ਦੇ ਹਨ । ਇਨ੍ਹਾਂ ਨੂੰ ਦੋ ਵਰਗਾਂ ਵਿਚ ਵੰਡਿਆ ਜਾਂਦਾ ਹੈ-

  1. ਕੁਦਰਤੀ ਸਰੋਤ (Natural Sources)
  2. ਮਨੁੱਖ ਦੁਆਰਾ ਰਚਿਤ ਸਰੋਤ (Manmade Sources)

ਪਥਰਾਟ ਈਂਧਨ ਪੈਟਰੋਲੀਅਮ ਅਤੇ ਕੋਲਾ) ਅਤੇ ਕਾਰਖ਼ਾਨੇ ਵਾਯੂ ਪ੍ਰਦੂਸ਼ਣ ਦੇ ਪ੍ਰਮੁੱਖ ਸਰੋਤ ਹਨ ।

  1. ਕੁਦਰਤੀ ਸਰੋਤ (Natural Sources) – ਜਵਾਲਾ ਮੁਖੀਆਂ ਦਾ ਫਟਣਾ ਆਦਿ ।
  2. ਮਨੁੱਖ ਦੁਆਰਾ ਰਚਿਤ ਸਰੋਤ (Manmade Sources) – ਮਨੁੱਖੀ ਸਰਗਰਮੀਆਂ ਵੀ ਹਵਾ ਦੇ ਪ੍ਰਦੂਸ਼ਿਤ ਹੋਣ ਵਿਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ ।

ਇਨ੍ਹਾਂ ਗਤੀਵਿਧੀਆਂ ਨੂੰ ਹੇਠ ਲਿਖੇ ਵਰਗਾਂ ਵਿਚ ਵੰਡਿਆ ਗਿਆ ਹੈ-

  1. ਜਲਣ ਦਹਿਣੀ ਗਤੀਵਿਧੀਆਂ (Combustion activities)
  2. ਉਦਯੋਗਿਕ ਗਤੀਵਿਧੀਆਂ (Industrial Activities)
  3. ਖੇਤੀਬਾੜੀ ਕਾਰਜ (Agricultural Activities)
  4. ਘੋਲਕਾਂ ਦੀ ਵਰਤੋਂ (Use of Solvents)
  5. ਪ੍ਰਮਾਣੂ ਊਰਜਾ ਨਾਲ ਸੰਬੰਧਿਤ ਗਤੀਵਿਧੀਆਂ ।

ਪ੍ਰਦੂਸ਼ਣ ਦੀ ਰੋਕਥਾਮ ਦੇ ਉਪਾਅ (Preventive Measures of Pollution) –
ਹਵਾ ਦੇ ਪ੍ਰਦੂਸ਼ਣ ਦੀ ਰੋਕਥਾਮ ਦੇ ਲਈ ਦੋ ਤਰ੍ਹਾਂ ਦੇ ਤਰੀਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।

  1. ਬਹੁਤ ਸਾਰੇ ਪ੍ਰਦੂਸ਼ਕਾਂ ਨਾਲ ਭਰੀਆਂ ਹੋਈਆਂ ਗੈਸਾਂ ਨੂੰ ਮੁਕਤ ਕਰਨ ਤੋਂ ਪਹਿਲਾਂ ਉਨ੍ਹਾਂ ਵਿਚਲੇ ਜ਼ਹਿਰੀਲੇ ਘਟਕਾਂ ਨੂੰ ਸਾਫ਼ ਕਰ ਦੇਣਾ ਚਾਹੀਦਾ ਹੈ ਜਾਂ ਨਸ਼ਟ ਕਰ ਦੇਣਾ ਚਾਹੀਦਾ ਹੈ ।
  2. ਨੁਕਸਾਨਦਾਇਕ ਪ੍ਰਦੂਸ਼ਕਾਂ ਨੂੰ ਹਾਨੀ ਰਹਿਤ (Harmless) ਪਦਾਰਥਾਂ ਵਿਚ ਬਦਲਣ ਦੇ ਬਾਅਦ ਹੀ ਵਾਯੂਮੰਡਲ ਵਿਚ ਛੱਡਣਾ ਚਾਹੀਦਾ ਹੈ ।

ਪ੍ਰਸ਼ਨ 4.
ਹਵਾ ਪ੍ਰਦੂਸ਼ਣ ਨੂੰ ਨਿਊਨਤਮ ਪੱਧਰ ‘ਤੇ ਲਿਆਉਣ ਦੇ ਵਾਸਤੇ ਕੰਟਰੋਲ ਉਪਾਵਾਂ ਦੀ ਸੂਚੀ ਬਣਾਓ ।
ਉੱਤਰ-

  • ਜਲਣ ਯੋਗ ਠੋਸ ਕਚਰੇ ਨੂੰ ਭਸਮੀਕਰਨ ਵਾਲੀਆਂ ਭੱਠੀਆਂ ਵਿਚ ਸਾੜਿਆ ਜਾਵੇ ।
  • ਵਾਹਨਾਂ ਵਿਚ ਗੈਸੋਲੀਨ (Gasoline) ਦੀ ਵਰਤੋਂ ਨੂੰ ਜਾਂ ਤਾਂ ਖ਼ਤਮ ਕਰ ਦਿੱਤਾ ਜਾਵੇ ਜਾਂ ਇਨ੍ਹਾਂ ਨੂੰ ਪੂਰਨ ਤੌਰ ‘ਤੇ ਦਹਿਨ ਕੀਤੇ ਜਾਣ ਦੇ ਯਤਨ ਕੀਤੇ ਜਾਣ ਤਾਂ ਜੋ ਨੁਕਸਾਨਦਾਇਕ ਪਦਾਰਥ ਪੈਦਾ ਨਾ ਹੋ ਸਕਣ ।
  • ਫਸਲਾਂ ਉੱਤੇ ਛਿੜਕਾਅ ਕਰਨ ਵਾਲੇ ਜੀਵ ਨਾਸ਼ਕਾਂ ਦੀ ਵਰਤੋਂ ਨੂੰ ਘੱਟ ਕੀਤਾ ਜਾਵੇ ।
  • ਖੇਤੀ ਦੀ ਰਹਿੰਦ-ਖੂੰਹਦ ਨੂੰ ਸਾੜਣ ਤੇ ਪਾਬੰਦੀ ਲਗਾਈ ਜਾਵੇ ਅਤੇ ਅਜਿਹਾ ਕਰਨ ਵਾਲਿਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ।
  • ਤੰਮਾਕੂ ਪੀਣਾ ਬਿਲਕੁਲ ਬੰਦ ਕੀਤਾ ਜਾਵੇ ।
  • ਸਥਿਰ ਬਿਜਲਈ ਅਵਖੇਪਣਾਂ ਅਤੇ ਫਿਲਟਰਾਂ ਨੂੰ ਕਾਰਖ਼ਾਨਿਆਂ ਵਿਚ ਸਥਾਪਿਤ ਕੀਤਾ ਜਾਵੇ, ਤਾਂ ਜੋ ਹਵਾ ਦਾ ਪ੍ਰਦੂਸ਼ਣ ਨੀਵੀਂ ਪੱਧਰ ‘ਤੇ ਹੋ ਸਕੇ ।
  • ਉੱਚੀਆਂ ਚਿਮਨੀਆਂ ਧਰਤੀ ਨੇੜੇ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਕਾਫ਼ੀ ਹੱਦ ਤਕ ਘੱਟ ਕਰ ਸਕਦੀਆਂ ਹਨ ।
  • ਮੌਸਮ ਬਾਰੇ ਭਵਿੱਖਬਾਣੀ ਵੀ ਹਵਾ ਦੇ ਪ੍ਰਦੂਸ਼ਣ ਨੂੰ ਘਟਾਉਣ ਵਿਚ ਸਹਾਈ ਸਿੱਧ ਹੋ ਸਕਦੀ ਹੈ । ਕਿਉਂਕਿ ਮੌਸਮੀ ਹਾਲਤ ਫੈਕਟਰੀਆਂ ਦੇ ਕਾਰਜ ਪ੍ਰੋਗਰਾਮ ਸੰਬੰਧੀ ਜਾਣਕਾਰੀ ਦੇ ਸਕਦੇ ਹਨ । ਜਿਵੇਂ ਕਿ ਮੌਸਮੀ ਭਵਿੱਖਬਾਣੀ ਦੇ ਅਨੁਸਾਰ ਹਵਾ ਨੇ ਬੰਦ ਰਹਿਣਾ ਹੈ, ਤਾਂ ਊਰਜਾ ਪਲਾਂਟਾਂ ਵਿਚ ਕੋਲੇ ਨੂੰ ਛੱਡ ਕੇ ਗੈਸ ਦੀ ਵਰਤੋਂ ਕਰਨੀ ਆਰੰਭ ਕਰ ਦੇਣੀ ਚਾਹੀਦੀ ਹੈ ।
  • ਹਾਨੀ ਰਹਿਤ ਗੈਸਾਂ ਨਾਲੋਂ ਹਾਨੀਕਾਰਕ ਗੈਸਾਂ ਨੂੰ ਅਲੱਗ ਕਰ ਦੇਣਾ ਚਾਹੀਦਾ ਹੈ ।
  • ਵਾਯੂ ਮੰਡਲ ਵਿਚ ਛੱਡਣ ਤੋਂ ਪਹਿਲਾਂ ਪ੍ਰਦੂਸ਼ਕਾਂ ਨੂੰ ਹਾਨੀਰਹਿਤ ਪਦਾਰਥਾਂ ਵਿਚ ਬਦਲ ਦੇਣਾ ਚਾਹੀਦਾ ਹੈ ।

ਪ੍ਰਸ਼ਨ 5.
ਪਾਣੀ ਪ੍ਰਦੂਸ਼ਣ (Water Pollution) ਕੀ ਹੈ ? ਵੱਖ-ਵੱਖ ਪ੍ਰਕਾਰ ਦੇ ਪਾਣੀ ਪ੍ਰਦੂਸ਼ਕਾਂ ਦੀ ਸੂਚੀ ਤਿਆਰ ਕਰੋ ।
ਉੱਤਰ-
ਪਰਿਭਾਸ਼ਾ (Definition) – ਪਾਣੀ ਦੇ ਸਰੋਤਾਂ ਵਿਚ ਹਾਨੀਕਾਰਕ ਪਦਾਰਥਾਂ ਦੇ ਰਲਣ ਨੂੰ ਪਾਣੀ ਪ੍ਰਦੂਸ਼ਣ ਆਖਦੇ ਹਨ । ਪਾਣੀ ਦੇ ਪ੍ਰਦੂਸ਼ਣ ਲਈ ਮਨੁੱਖੀ ਸਮੁਦਾਇ ਵਿਅਰਥ ਪਾਣੀ {ਘਰੇਲੂ ਮਲ ਅਤੇ ਕਾਰਖ਼ਾਨਿਆਂ ਤੋਂ ਬਾਹਰ ਆਉਣ ਵਾਲੇ ਵਹਿਣ ਅਤੇ ਖੇਤੀ ਬਾੜੀ ਕੰਮ-ਕਾਜ ਜ਼ਿੰਮੇਵਾਰ ਹਨ ।

ਜਲ ਪ੍ਰਦੂਸ਼ਕਾਂ ਵਿਚ ਕਾਰਬਨੀ, ਅਕਾਰਬਨੀ ਮਾਦੇ, ਰੋਗਜਨਕ, ਰਸਾਇਣ ਅਤੇ ਫੋਕਟ ਪਦਾਰਥਾਂ, ਠੋਸ ਕਣ ਅਤੇ ਰੇਡੀਓ ਐਕਟਿਵ ਰਹਿੰਦ-ਖੂੰਹਦ ਅਤੇ ਗਰਮੀ (ਤਾਪ, ਸ਼ਾਮਿਲ ਹਨ ।

  • ਕਾਰਖ਼ਾਨਿਆਂ ਅਤੇ ਖਾਸ ਕਿਸਮਾਂ ਦੇ ਉਦਯੋਗਾਂ ਤੋਂ ਕਾਰਬਨੀ ਵਹਿਣ ਅਤੇ ਸੀਵੇਜ਼ ਪਾਣੀ ਦਾ ਪ੍ਰਦੁਸ਼ਣ ਕਰਦੇ ਹਨ ।
  • ਰੋਗਜਨਕ ਵੀ ਸੀਵੇਜ਼ (ਸ਼ਹਿਰੀ ਮਲ ਦੁਆਰਾ ਹੀ ਪਾਣੀ ਵਿਚ ਪਹੁੰਚਦੇ ਹਨ ।
  • ਪਾਣੀ ਦੇ ਪ੍ਰਦੂਸ਼ਣ ਵਿਚ ਖੇਤਾਂ ਤੋਂ ਪਾਣੀ ਤਕ ਪਹੁੰਚਣ ਵਾਲੇ ਰਸਾਇਣ, ਕਾਰਬਨੀ ਪਦਾਰਥਾਂ, ਖਣਿਜ, ਬਨਾਉਟੀ ਖਾਦਾਂ ਅਤੇ ਖੇਤਾਂ ਤੋਂ ਵਹਿ ਕੇ ਆਉਣ ਵਾਲੇ ਜੀਵਨਾਸ਼ਕ, ਗੁਸਲਖਾਨਿਆਂ ਤੋਂ ਬਾਹਰ ਆਉਣ ਵਾਲੇ ਪਾਣੀ ਵਿਚ ਘੁਲੇ ਹੋਏ ਮੈਲ ਨਿਵਾਰਕ (Detergents) ਵੀ ਸ਼ਾਮਿਲ ਹਨ । ਜਿਹੜੀਆਂ ਧਾਤਾਂ ਪਾਣੀ ਨੂੰ ਦੂਸ਼ਿਤ ਕਰਦੀਆਂ ਹਨ, ਉਹ ਧਾਤਾਂ ਹਨ ਕੈਡਮੀਅਮ, ਲੈਂਡ, ਜ਼ਿੰਕ, ਤਾਂਬਾ (Copper), ਪਾਰਾ ਅਤੇ ਸਾਇਆਨਾਈਡਜ਼ ਅਤੇ ਆਰਸੈਨਿਕ ਇਹ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।
  • ਪਾਣੀ ਵਿਚ ਪਾਏ ਜਾਣ ਵਾਲੇ ਰੋਗਜਨਕ ਦਾ ਸਰੋਤ ਜਲ-ਮਲ (Sewage) ਹੀ ਹੈ ।
  • ਪਾਣੀ ਵਿਚ ਚੀਕਣੀ ਮਿੱਟੀ ਦੇ ਕਣ, ਧੂੜ ਦੇ ਪ੍ਰਵੇਸ਼ ਕਰਨ ਵਿਚ ਹਵਾ ਵੀ ਸਹਾਇਤਾ ਕਰਦੀ ਹੈ । ਇਹ ਠੋਸ ਕਣ ਪ੍ਰਕਾਸ਼ ਨੂੰ ਹਰੇ ਜਲ ਪੌਦਿਆਂ ਤਕ ਪਹੁੰਚਣ ਵਿਚ ਰੁਕਾਵਟ ਪਾਉਂਦੇ ਹਨ, ਜਿਸ ਕਾਰਨ ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਉੱਪਰ ਮਾੜਾ ਅਸਰ ਹੁੰਦਾ ਹੈ ਅਤੇ ਇਸ ਤਰ੍ਹਾਂ ਭੋਜਨ ਦੇ ਸੰਸ਼ਲੇਸ਼ਣ ਵਿਚ ਵਿਘਨ ਪੈ ਜਾਂਦਾ ਹੈ । ਜਿਸ ਕਾਰਨ ਪਾਣੀ ਵਿਚ ਰਹਿਣ ਵਾਲੇ ਜੀਵਨ ਦੀ ਹੋਂਦ ਖ਼ਤਰੇ ਵਿਚ ਪੈ ਜਾਂਦੀ ਹੈ ।
  • ਯੂਰੇਨੀਅਮ ਦੀਆਂ ਖਾਣਾਂ ਤੋਂ ਰੇਡੀਓ ਐਕਟਿਵ ਧੂੜ ਵੀ ਪਾਣੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ ।
  • ਤਾਪ ਬਿਜਲੀ ਘਰਾਂ ਅਤੇ ਤੇਲ ਸੋਧਕ ਕਾਰਖ਼ਾਨਿਆਂ ਤੋਂ ਨਿਕਲਣ ਵਾਲਾ ਗਰਮ ਪਾਣੀ ਵੀ ਪਾਣੀ ਨੂੰ ਦੂਸ਼ਿਤ ਕਰਦਾ ਹੈ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 6.
ਘਰੇਲੂ ਜਲ-ਮਲ ਪਦਾਰਥਾਂ (Domestic Sewage) ਦੇ ਵੱਖ-ਵੱਖ ਅੰਸ਼ ਕਿਹੜੇਕਿਹੜੇ ਹਨ ? ਦਰਿਆਈ ਪਾਣੀਆਂ ਵਿਚ ਮਲ ਪਦਾਰਥਾਂ ਦੇ ਪਾਉਣ ਦੇ ਕੀ ਨੁਕਸਾਨ/ਪ੍ਰਭਾਵ
ਹਨ ?
ਉੱਤਰ-
ਘਰੇਲੂ ਜਲ-ਮਲ ਪਦਾਰਥਾਂ (Domestic Sewage) ਦੇ ਅੰਸ਼-

  1. ਘਰੇਲੁ ਮਲ ਪਦਾਰਥਾਂ ਵਿਚ ਆਮ ਕਰਕੇ ਕਾਰਬਨੀ ਪਦਾਰਥਾਂ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ ।
  2. ਕਾਰਬਨੀ ਅੰਸ਼ਾਂ ਦੀ ਬਹੁਤਾਤ ਹੋਣ ਦੇ ਕਾਰਨ ਸੁਪੋਸ਼ਣ ਹੋ ਜਾਂਦਾ ਹੈ ਜਿਹੜਾ ਕਿ ਪਾਣੀ ਵਿਚ ਰਹਿਣ ਵਾਲੇ ਜੰਤੂਆਂ ਲਈ ਖ਼ਤਰਨਾਕ ਸਿੱਧ ਹੋ ਸਕਦਾ ਹੈ ।
  3. ਨਿਲੰਬਿਤ ਠੋਸ ਪਦਾਰਥ (Suspended Solids) – ਪਾਣੀ ਵਿਚ ਪਾਏ ਜਾਣ ਵਾਲੇ ਲੰਬਿਤ ਕਣ ਕਾਰਬਨੀ ਅਤੇ ਅਕਾਰਬਨੀ ਦੋਵੇਂ ਹੀ ਤਰ੍ਹਾਂ ਦੇ ਹੋ ਸਕਦੇ ਹਨ ਜਿਵੇਂ ਕਿ ਗਾਧ (Silt), ਚੀਕਣੀ ਮਿੱਟੀ (Clay) ਅਤੇ ਰੇਤ ਆਦਿ ।
  4. ਕੋਲਾਇਡੀ ਪਦਾਰਥ (Colloidal Material) – ਇਹ ਪਦਾਰਥ ਕਾਰਬਨੀ ਅਤੇ ਅਕਰਾਨੀ ਦੋਵੇਂ ਹੀ ਤਰ੍ਹਾਂ ਦੇ ਹੋ ਸਕਦੇ ਹਨ । ਜਿਵੇਂ ਕਿ ਜੀਵਾਣੁ, ਕੱਪੜੇ ਦੇ ਅਤੇ ਕਾਗਜ਼ ਦੇ ਰੇਸ਼ੇ ਆਦਿ ।
  5. ਘੁਲੇ ਹੋਏ ਪਦਾਰਥ, ਜਿਵੇਂ ਪੌਸ਼ਟਿਕ ਪਦਾਰਥ (ਨਾਈਟ੍ਰੇਟ, ਫਾਸਫੇਟ ਅਤੇ ਅਮੋਨੀਆ) ਆਦਿ ਦੇ ਇਲਾਵਾ ਸੋਡੀਅਮ ਅਤੇ ਕੈਲਸ਼ੀਅਮ ।

ਘਰੇਲੂ ਜਲ-ਮਲ (Sewage) ਛੱਡਣ ਦੇ ਦਰਿਆਵਾਂ ਉੱਤੇ ਪ੍ਰਭਾਵ (Effects of Domestic Sewage on Rivers)

1. ਜਲ ਮਾਰਗ ਜੈਵਿਕ ਪੱਖੋਂ ਬੰਜਰ ਹੋ ਜਾਂਦੇ ਹਨ (Water ways become Biologically Barren) – ਪਾਣੀ ਵਿਚ ਪਾਏ ਜਾਣ ਵਾਲੇ ਜੀਵ-ਜੰਤੁ ਪਦੁਸ਼ਕਾਂ ਦੀ ਕੁੱਝ ਮਾਤਰਾ ਨੂੰ ਸਥਾਨਕ ਹਾਲਤਾਂ ਵਿਚ ਸਹਿਣ ਕਰ ਸਕਦੇ ਹਨ । ਪਰ ਆਮ ਤੌਰ ‘ਤੇ ਇਹ ਪਦੁਸ਼ਕ ਮਾਰੂ ਹੀ ਸਿੱਧ ਹੁੰਦੇ ਹਨ । ਵੱਖ-ਵੱਖ ਕਿਸਮਾਂ ਦੇ ਸਜੀਵਾਂ ਵਿਚ ਵਹਿਣ ਨਾਲ ਰੁੜ੍ਹ ਕੇ ਪਾਣੀ ਵਿਚ ਆਏ ਵਿਸ਼ੈਲੇ ਪਦਾਰਥਾਂ ਨੂੰ ਸਹਾਰਨ ਦੀ ਸਮਰੱਥਾ ਅਲੱਗ-ਅਲੱਗ ਹੁੰਦੀ ਹੈ । ਇਹ ਵਿਸ਼ੈਲਾਪਣ ਵਾਤਾਵਰਣੀ ਕਾਰਕਾਂ ਉੱਤੇ ਨਿਰਭਰ ਕਰਦਾ ਹੈ । ਇਨ੍ਹਾਂ ਕਾਰਕਾਂ ਵਿਚ pH, ਆਕਸੀਜਨ ਦੀ ਮਾਤਰਾ ਅਤੇ ਕੈਲਸ਼ੀਅਮ ਦੀ ਮਾਤਰਾ ਸ਼ਾਮਿਲ ਹਨ । ਜ਼ਿੰਕ ਅਤੇ ਲੈਂਡ ਦੇ ਕਾਰਨ ਜਿਹੜੇ ਜਲ ਮਾਰਗ ਦੂਸ਼ਿਤ ਹੋ ਜਾਂਦੇ ਹਨ, ਉਹ ਜਲ ਮਾਰਗ ਬੰਜਰ ਹੋ ਜਾਂਦੇ ਹਨ ।

2. ਦੂਸ਼ਿਤ ਪਾਣੀ ਦੁਆਰਾ ਫੈਲਣ ਵਾਲੇ ਰੋਗ (Diseases caused by Polluted Water)

  • ਬੈਕਟੀਰੀਆਈ ਰੋਗ (Bacterial diseases) – ਜਿਵੇਂ ਕਿ ਹੈਜ਼ਾ, ਟਾਈਫਾਇਡ ਬੁਖਾਰ, ਦਸਤ ਤੇ ਪੇਚਸ਼ ।
  • ਵਾਇਰਲ ਰੋਗ (Viral diseases) – ਜਿਵੇਂ ਪੀਲੀਆ ਅਤੇ ਪੋਲੀਓ ।
  • ਪ੍ਰੋਟੋਜ਼ੋਨਲ ਰੋਗ (Protozonal diseases) – ਜਿਵੇਂ ਕਿ ਅਮੀਬੀ ਪੇਚਸ਼, ਗਿਆਰਡੀ- ਐਸਿਸ ਆਦਿ ।
  • ਹੈਲਮਿੰਥ ਰੋਗ (Helminth diseases) – ਐਸਕੈਰਿਸ ਲੁਬਾਰਕਾਇਡੀਜ਼ (Ascaris lumbrricoides) ਨਾਮਕ ਗੋਲਕਰਮ ਦੂਸ਼ਿਤ ਪਾਣੀ ਦੁਆਰਾ ਮਨੁੱਖ ਦੀ ਪਾਚਨ ਪ੍ਰਣਾਲੀ ਵਿਚ ਦਾਖਲ ਹੋ ਕੇ, ਇਕ ਪਰਜੀਵੀ ਦੀ ਤਰ੍ਹਾਂ ਰਹਿੰਦਾ ਹੈ । ਗਿਨੀਕਿਰਮ (Guinea worm) ਪਾਣੀ ਵਿਚ ਮੌਜੂਦ ਸਾਈਕਲੋਪਸ (Cyclops) ਦੁਆਰਾ ਆਦਮੀ ਦੇ ਸਰੀਰ ਅੰਦਰ ਪ੍ਰਵੇਸ਼ ਪਾ ਕੇ ਦੋਸ਼ ਉਤਪੰਨ ਕਰਦਾ ਹੈ । ਇਹ ਕਿਰਮ ਪਾਣੀ ਰਾਹੀਂ ਇਕ ਪੋਸ਼ੀ ਤੋਂ ਦੂਜੇ ਪੋਸ਼ੀ (Host) ਤਕ ਪਹੁੰਚਦੇ ਹਨ ।

ਪ੍ਰਸ਼ਨ 7.
ਜਿਹੜੇ ਫੋਕਟ ਪਦਾਰਥ ਤੁਸੀਂ ਆਪਣੇ ਘਰ, ਸਕੂਲ ਜਾਂ ਟੂਰ ਤੇ ਗਏ ਸਥਾਨਾਂ ਤੇ ਪੈਦਾ ਕਰਦੇ ਹੋ, ਉਨ੍ਹਾਂ ਪਦਾਰਥਾਂ ਨੂੰ ਸੂਚੀਬੱਧ ਕਰੋ ਅਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਘਟਾਇਆ ਜਾ ਸਕਦਾ ਹੈ ? ਇਨ੍ਹਾਂ ਵਿਚੋਂ ਅਜਿਹੇ ਕਿਹੜੇ ਪਦਾਰਥ ਹਨ ਜਿਨ੍ਹਾਂ ਨੂੰ ਘਟਾਇਆ ਜਾਣਾ ਮੁਸ਼ਕਿਲ ਹੈ, ਜਾਂ ਘਟਾਉਣਾ ਅਸੰਭਵ ਹੈ ?
ਉੱਤਰ-
1. ਫੋਕਟ ਪਦਾਰਥਾਂ ਦੀ ਸੂਚੀ-

  • ਕਾਗਜ਼,
  • ਤਿਆਗਣਯੋਗ ਚੀਨੀ ਦੇ ਬਰਤਨ (Crockery),
  • ਐਲੂਮੀਨੀਅਮ ਦਾ ਪੱਤਰਾ (Aiuminium foil)
  • ਬਚੇ ਹੋਏ ਖਾਧ ਪਦਾਰਥ ਆਦਿ ।

2. ਘਟਾਇਆ ਜਾਣ ਵਾਲਾ ਕਚਰਾ-

  • ਕਾਗਜ਼
  • ਬਚੀ ਹੋਈ ਖੁਰਾਕ ।

3. ਕਚਰਾ ਜਿਸ ਨੂੰ ਘਟਾਇਆ ਨਹੀਂ ਜਾ ਸਕਦਾ ।

  • ਐਲੂਮੀਨੀਅਮ ਪੱਤਰੀ
  • ਸੁੱਟਣ ਯੋਗ ਕੂਕਰੀ ।

ਪ੍ਰਸ਼ਨ 8.
ਆਲੋਚਨਾਤਮਕ ਨੋਟ ਲਿਖੋ-
(ੳ) ਸੁਪੋਸ਼ਣ ।
(ਅ) ਜੈਵਿਕ ਵਿਸ਼ਾਲੀਕਰਨ ।
(ੲ) ਭੂਮੀਗਤ ਪਾਣੀ ਦੀ ਸਖਣਿਆਉਣਾ ਅਤੇ ਇਸ ਦੀ ਪੁਨਰ ਸੁਰਜੀਤੀ ਦੇ ਉਪਾਅ ।
ਉੱਤਰ-
(ੳ) ਸੁਪੋਸ਼ਣ (Eutrophication) – ਸੁਪੋਸ਼ਣ ਇਕ ਅਜਿਹੀ ਵਿਧੀ ਹੈ ਜਿਸ ਵਿਚ ਜਲ ਭੰਡਾਰਾਂ ਵਿਚ ਘੁਲੇ ਹੋਏ ਪੌਸ਼ਟਿਕ ਪਦਾਰਥਾਂ ਦੀ ਭਰਮਾਰ ਹੋਣ ਦੇ ਕਾਰਨ ਜਾਂ ਤਾਂ ਇਹ ਜਲ ਭੰਡਾਰ ਮਨੁੱਖੀ ਗਤੀਵਿਧੀਆਂ ਕਰਕੇ ਜਾਂ ਕੁਦਰਤੀ ਤੌਰ ਤੇ ਬੰਜਰ ਹੋ ਜਾਂਦੇ ਹਨ । ਸੁਪੋਸ਼ਣ ਦੇ ਕਾਰਨ ਪ੍ਰਾਇਮਰੀ ਉਤਪਾਦਕਤਾ ਵਿਚ ਵਾਧਾ ਹੋ ਜਾਣ ਦੇ ਨਾਲ-ਨਾਲ ਪਾਣੀ ਵਿਚ ਘੁਲੀ ਹੋਈ ਆਕਸੀਜਨ ਦੀ ਘਾਟ ਪੈਦਾ ਹੋ ਜਾਂਦੀ ਹੈ ।

ਪਾਣੀ ਵਿਚ ਘੁਲੇ ਹੋਏ ਫਾਸਫੇਟ ਅਤੇ ਨਾਈਟਰੇਟ ਦੀ ਮੌਜੂਦਗੀ ਦੇ ਕਾਰਨ, ਪਾਣੀ ਵਿਚ ਐਲਗੀ ਦੀ ਸੰਖਿਆ ਵਿਚ ਬਹੁਤ ਜ਼ਿਆਦਾ ਵਾਧਾ ਹੋ ਜਾਂਦਾ ਹੈ ਅਤੇ ਵਧੀ ਹੋਈ ਇਹ ਐਲਗੀ ਪਾਣੀ ਦੀ ਸਤਾ ‘ਤੇ ਇਕ ਮੋਟੀ ਤਹਿ ਜਿਹੀ ਪੈਦਾ ਕਰ ਦਿੰਦੀ ਹੈ । ਰਾਤ ਦੇ ਸਮੇਂ ਇਸ ਐਲਗੀ ਦੁਆਰਾ ਵਰਤੀ ਜਾਂਦੀ ਆਕਸੀਜਨ ਦੇ ਕਾਰਨ ਪਾਣੀ ਵਿਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਦੇ ਫਲਸਰੂਪ ਪਾਣੀ ਵਿਚ ਰਹਿਣ ਵਾਲੇ ਜੀਵ ਮਰ ਜਾਂਦੇ ਹਨ । ਪਾਣੀ ਦੀ ਸਤ੍ਹਾ ਉੱਤੇ ਐਲਗੀ ਦੁਆਰਾ ਬਣਾਈ ਗਈ ਪਰਤ ਦੇ ਕਾਰਨ ਪਾਣੀ ਅੰਦਰ ਤਕ ਸੂਰਜ ਦੀ ਰੋਸ਼ਨੀ ਨਹੀਂ ਪਹੁੰਚ ਸਕਦੀ, ਜਿਸ ਦੇ ਕਾਰਨ ਪਾਣੀ ਵਿਚ ਡੁੱਬੇ ਹੋਏ ਪੌਦਿਆਂ ਦੀ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਪ੍ਰਭਾਵਿਤ ਹੋਣ ਦੇ ਕਾਰਨ ਇਹ (ਹਰੇ) ਪੌਦੇ ਵੀ ਮਰਨ ਲੱਗਦੇ ਹਨ ।

ਐਲਗੀ ਵੀ ਮਰਨ ਲੱਗ ਪੈਂਦੀ ਹੈ ਅਤੇ ਇਸ ਦੇ ਮਿਤ ਅੰਸ਼ ਜਲ ਭੰਡਾਰ ਦੇ ਥੱਲੇ ਤਕ ਪਹੁੰਚ ਜਾਂਦੇ ਹਨ । ਸੂਖ਼ਮ ਜੀਵ ਇਨ੍ਹਾਂ ਪਦਾਰਥਾਂ ਦੀ ਵਰਤੋਂ ਕਰਦੇ ਹਨ । ਮਰੀ ਹੋਈ ਐਲਗੀ ਦੇ ਕੁੱਝ ਹਿੱਸੇ ਹਵਾ ਦੇ ਕਾਰਨ ਜਲ ਭੰਡਾਰਾਂ ਦੇ ਕਿਨਾਰਿਆਂ ਨੇੜੇ ਆ ਜਾਂਦੇ ਹਨ, ਜਿੱਥੇ ਉਨ੍ਹਾਂ ਦੇ ਵਿਘਟਨ ਨਾਲ ਦੁਰਗੰਧ ਪੈਦਾ ਹੋ ਜਾਂਦੀ ਹੈ । ਗਾਧ ਅਤੇ ਐਲਗੀ ਆਦਿ ਦੇ ਗਲਣ-ਸੜਣ ਦੇ ਫਲਸਰੂਪ ਜਲ ਭੰਡਾਰ ਹੌਲੀ-ਹੌਲੀ ਖ਼ਤਮ ਵੀ ਹੋ ਸਕਦੇ ਹਨ । ਇਸ ਵਿਧੀ ਨੂੰ ਬੁਢੇਪਾ (Serescence) ਆਖਦੇ ਹਨ । ਇਸ ਵਿਧੀ ਦੇ ਹੌਲੀ-ਹੌਲੀ ਜਾਰੀ ਰਹਿਣ ਦੇ ਕਾਰਨ ਪਾਣੀ ਵਾਲੀ ਜਗਾ ਖੁਸ਼ਕ ਜ਼ਮੀਨ ਵਿਚ ਬਦਲ ਜਾਂਦੀ ਹੈ ।

(ਅ) Afea fenotaso (Biological Magnification)
ਜੈਵਿਕ ਵਿਸ਼ਾਲੀਕਰਨ ਇਕ ਅਜਿਹੀ ਪ੍ਰਕਿਰਿਆ ਹੈ, ਜਿਸ ਵਿਚ ਵਿਸ਼ੈਲੇ ਪਦਾਰਥ ਭੋਜਨ ਲੜੀ ਵਿਚ ਸ਼ਾਮਿਲ ਹੋ ਕੇ ਭੋਜਨ ਲੜੀ ਦੇ ਹਰੇਕ ਪੜਾਅ ਤੇ ਆਪਣੀ ਮਾਤਰਾ ਵਿਚ ਵਾਧਾ ਕਰਦਿਆਂ ਹੋਇਆਂ, ਆਪਣੀ ਸੰਘਣਤਾ ਵਿਚ ਵਾਧਾ ਕਰ ਲੈਂਦੇ ਹਨ । ਹਰੇਕ ਪੋਸ਼ਕ ਪੜਾਅ ਤੇ ਇਸ ਤਰ੍ਹਾਂ ਨਾਲ ਹੋਏ ਵਾਧੇ ਨੂੰ ਜੈਵਿਕ ਵਿਸ਼ਾਲੀਕਰਨ ਆਖਦੇ ਹਨ ।

ਪਾਰਾ ਅਤੇ DDT ਹੀ ਅਜਿਹੇ ਦੋ ਵਿਸ਼ੈਲੇ ਪਦਾਰਥ ਹਨ, ਜਿਨ੍ਹਾਂ ਦਾ ਜੈਵਿਕ ਵਿਸ਼ਾਲੀਕਰਨ ਹੁੰਦਾ ਹੈ । ਅੱਗੇ ਦਿੱਤੇ ਗਏ ਚਿੱਤਰ (17.3) ਨੂੰ ਵੇਖਣ ‘ਤੇ ਪਤਾ ਲੱਗਦਾ ਹੈ ਕਿ ਭੋਜਨ ਲੜੀ ਵਿਚ ਦਾਖਲ ਹੋ ਚੁੱਕੀ DDT ਦਾ ਵਿਸ਼ਾਲੀਕਰਨ ਕਿਵੇਂ ਹੁੰਦਾ ਹੈ । ਪਾਣੀ ਦੀ ਸੜਾ ਉੱਪਰ ਤੈਰਨ ਵਾਲੇ ਛੋਟੇ-ਛੋਟੇ ਆਕਾਰ ਵਾਲੇ ਪ੍ਰਾਣੀ, ਜਿਨ੍ਹਾਂ ਨੂੰ ਚੂਪਲੈਂਕਟਨਜ਼ (Zooplanktons) ਆਖਦੇ ਹਨ, ਦੇ ਸਰੀਰ ਅੰਦਰ ਡੀ.ਡੀ.ਟੀ ਥੋੜ੍ਹੀ ਜਿਹੀ ਮਾਤਰਾ ਇਕੱਠੀ ਹੋ ਜਾਂਦੀ ਹੈ । ਭੋਜਨ ਲੜੀ ਦੀ ਅਗਲੀ ਸਟੇਜ ਵਿਚ ਛੋਟੇ ਆਕਾਰ ਵਾਲੀਆਂ ਮੱਛੀਆਂ ਆਉਂਦੀਆਂ ਹਨ ਅਤੇ ਇਹ ਜੀਵ ਜ਼ੁਪਲੈਂਕਟਨਜ਼ ਨੂੰ ਖਾਂਦੇ ਹਨ । ਇਸ ਤਰ੍ਹਾਂ ਛੋਟੀਆਂ ਮੱਛੀਆਂ ਦੇ ਸਰੀਰ ਅੰਦਰ DDT ਦੀ ਮਾਤਰਾ ਹੌਲੀ-ਹੌਲੀ ਵੱਧਦੀ ਰਹਿੰਦੀ ਹੈ । ਆਰੰਭ ਵਿਚ ਪਾਣੀ ਅੰਦਰ ਡੀ.ਡੀ.ਟੀ. ਦੀ ਮਾਤਰਾ 0.003 Parts ਪ੍ਰਤੀ ਬਿਲੀਅਨ ਹੁੰਦੀ ਹੈ ।
PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4) 4
ਪਲੈਂਕਟਨਜ਼ ਦੇ ਸਰੀਰ ਅੰਦਰ ਡੀ.ਡੀ.ਟੀ. ਦੀ ਮਾਤਰਾ 0.04 ppm· ਹੁੰਦੀ ਹੈ | ਜੂਪਲੈਂਕਟਨਜ਼ ਨੂੰ ਖਾਣ ਵਾਲੀਆਂ ਛੋਟੇ ਆਕਾਰ ਵਾਲੀਆਂ ਮੱਛੀਆਂ ਦੇ ਸਰੀਰ ਅੰਦਰ ਡੀ.ਡੀ.ਟੀ. ਦੀ ਮਾਤਰਾ ਵੱਧ ਕੇ 0.5 ppm ਹੋ ਜਾਂਦੀ ਹੈ ਅਤੇ ਇਨ੍ਹਾਂ ਮੱਛੀਆਂ ਨੂੰ ਖਾਣ ਵਾਲੀਆਂ ਵੱਡੀਆਂ ਮੱਛੀਆਂ ਦੇ ਸਰੀਰ ਵਿਚ ਡੀ.ਡੀ.ਟੀ. ਦੀ ਮਾਤਰਾ 2ppm ਹੋ ਜਾਂਦੀ ਹੈ । ਜਿਹੜੇ ਪੰਛੀ ਇਨ੍ਹਾਂ ਮੱਛੀਆਂ ਨੂੰ ਖਾਂਦੇ ਹਨ, ਉਨ੍ਹਾਂ ਦੇ ਸਰੀਰ ਵਿੱਚ ਡੀ.ਡੀ.ਟੀ. ਦੀ ਮਾਤਰਾ ਵੱਧ ਕੇ ਸਭ ਤੋਂ ਅਧਿਕ 25 ppm ਹੋ ਜਾਂਦੀ ਹੈ, ।
ਭੋਜਨ ਲੜੀ ਦੇ ਹਰੇਕ ਪੜਾਅ ਤੇ ਡੀ.ਡੀ.ਟੀ. ਦੀ ਵੱਧ ਰਹੀ ਮਾਤਰਾ ਨੂੰ ਜੈਵਿਕ ਵਿਸ਼ਾਲੀਕਰਨ ਆਖਦੇ ਹਨ ।
ਇਸ ਵਿਸ਼ਾਲੀਕਰਨ ਦਾ ਸਭ ਤੋਂ ਦੁਸ਼ਟ ਪ੍ਰਭਾਵ ਪੰਛੀਆਂ ਉੱਤੇ ਪੈਂਦਾ ਹੈ ਅਤੇ ਹੌਲੀਹੌਲੀ ਇਨ੍ਹਾਂ ਪੰਛੀਆਂ ਦੀ ਨਸਲ ਖ਼ਤਮ ਹੁੰਦੀ ਜਾਂਦੀ ਹੈ ।

(ੲ) ਭੂਮੀਗਤ ਪਾਣੀ ਦਾ ਸਖਣਿਆਉਣ ਅਤੇ ਇਸ ਦੀ ਪੁਨਰ ਸੁਰਜੀਤੀ ਦੇ ਉਪਾਅ (Ground Water Depletion and ways for its replenishment)
ਭੂਮੀਗਤ ਪਾਣੀ ਸ਼ੁੱਧ ਅਤੇ ਪੀਣ ਦੇ ਯੋਗ ਹੈ । ਪਰ ਉਦਯੋਗਿਕ ਸ਼ਹਿਰਾਂ ਦੇ ਨੇੜਲਾ ਭੂਮੀਗਤ ਪਾਣੀ ਪ੍ਰਦੂਸ਼ਣ ਦੁਆਰਾ ਪ੍ਰਭਾਵਿਤ ਹੋ ਰਿਹਾ ਹੈ । ਸ਼ਹਿਰੀ ਜਲ-ਮਲ (Municipal sewage) ਅਤੇ ਉਦਯੋਗਾਂ ਤੋਂ ਨਿਕਲਣ ਵਾਲੇ ਵਹਿਣ (Effluents) ਭੂਮੀਗਤ ਪਾਣੀ ਦੇ ਪ੍ਰਦੂਸ਼ਣ ਦੇ ਮੁੱਖ ਦੋਸ਼ੀ ਹਨ । ਖੇਤਾਂ ਵਿਚ ਵਰਤੇ ਜਾਂਦੇ ਕੀਟਨਾਸ਼ਕ, ਉੱਲੀਨਾਸ਼ਕ ਅਤੇ ਫਰਟੀਲਾਈਜ਼ਰਜ਼ ਵੀ ਭੂਮੀਗਤ ਪਾਣੀ ਦੇ ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਹਨ । ਕਚਰੇ ਅਤੇ ਰਾਤਰੀਗੰਦ (Night soil) ਤੋਂ ਰਿਸਣ ਵਾਲੇ ਪਾਣੀ ਵੀ ਭੂਮੀਗਤ ਪਾਣੀ ਨੂੰ ਦੂਸ਼ਿਤ ਕਰ ਦਿੰਦੇ ਹਨ । ਭੂਮੀਗਤ ਪਾਣੀ ਵਿਚ ਪ੍ਰਦੂਸ਼ਣ ਪੈਦਾ ਕਰਨ ਵਿਚ ਸੈਪਟਿਕ ਟੈਂਕ (Septic tanks) ਅਤੇ ਰਿਸਾਉ ਟੋਏ (Seepage Pits) ਵੀ ਸਹਾਇਤਾ ਕਰਦੇ ਹਨ ।

ਕੰਟਰੋਲ ਕਰਨ ਦੇ ਉਪਾਅ (Control Measures)-
ਕਾਰਖ਼ਾਨਿਆਂ ਅਤੇ ਮਲ ਪਦਾਰਥ (Sewage) ਨੂੰ ਮੁਕਤ ਕਰਨ ਅਤੇ ਜਲ ਸਰੋਤਾਂ ਵਿਚ ਛੱਡਣ ਤੋਂ ਪਹਿਲਾਂ ਇਨ੍ਹਾਂ ਦਾ ਨਿਰੂਪਣ ਕਰਨਾ ਚਾਹੀਦਾ ਹੈ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 9.
ਵਣਾਂ ਦੀ ਸੁਰੱਖਿਆ ਅਤੇ ਦੇਖਭਾਲ ਵਿਚ ਔਰਤਾਂ ਅਤੇ ਸਮੁਦਾਇ ਦੀ ਭੂਮਿਕਾ ਉੱਤੇ ਚਰਚਾ ਕਰੋ ।
ਉੱਤਰ-
1. ਔਰਤਾਂ ਅਤੇ ਸਮੁਦਾਇ ਦੀ ਭੂਮਿਕਾ (Role of women and Community) – ਬਿਸ਼ਨੋਈ ਸਮੁਦਾਇ (Bishnoi Community) ਦੀ ਇਕ ਔਰਤ ਨੇ ਸੰਨ 1731 ਨੂੰ, ਦਰੱਖ਼ਤ ਕੱਟਣ ਵਾਲਿਆਂ ਨੂੰ ਰੁੱਖਾਂ ਦੀ ਕਟਾਈ ਕਰਨ ਤੋਂ ਰੋਕ ਦਿੱਤਾ । ਅਜਿਹਾ ਕਰਨ ਵਾਸਤੇ ਉਸ ਨੇ ਦਰੱਖ਼ਤ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਅਤੇ ਰਾਜੇ ਦੇ ਕਰਿੰਦਿਆਂ ਨੂੰ ਆਖਿਆ ਕਿ ਦਰੱਖ਼ਤ ਕੱਟਣ ਤੋਂ ਪਹਿਲਾਂ, ਤੁਹਾਨੂੰ ਮੈਨੂੰ ਕੱਟਣਾ ਹੋਵੇਗਾ । ਬਾਅਦ ਵਿਚ ਇਸ ਕੰਮ ਵਿਚ ਉਸ ਦੀਆਂ ਤਿੰਨ ਲੜਕੀਆਂ ਅਤੇ ਅਨੇਕਾਂ ਲੋਕ ਸ਼ਾਮਿਲ ਹੋ ਗਏ । ਇਸ ਔਰਤ ਦਾ ਨਾਮ ਸ੍ਰੀਮਤੀ ਅਮ੍ਰਿਤਾ ਦੇਵੀ ਸੀ ।

2. ਸਮੁਦਾਇ ਦੀ ਭੂਮਿਕਾ (Role of Community) – ਸ੍ਰੀ ਸੁੰਦਰ ਲਾਲ ਬਹੁਗੁਣਾ ਅਤੇ ਸੀ ਚੰਦੀ ਪਸਾਦ ਭੱਟ ਵਲੋਂ ਚਲਾਏ ਗਏ ਅੰਦੋਲਨ ਨੇ ਟੀਹਰੀ ਗੜਵਾਲ ਦੇ ਖੇਤਰ ਵਿਚ ਆਏ ਠੇਕੇਦਾਰ ਦੇ ਬੰਦਿਆਂ ਨੂੰ ਰੁੱਖ ਕੱਟਣ ਤੋਂ ਵਰਜ ਦਿੱਤਾ । ਇਸ ਕੰਮ ਵਿਚ ਸਥਾਨਕ ਲੋਕਾਂ ਨੇ ਰੁੱਖਾਂ ਨਾਲ ਜੱਫੀਆਂ ਪਾ ਕੇ ਰੁੱਖਾਂ ਦੀ ਕਟਾਈ ਨੂੰ ਰੋਕ ਦਿੱਤਾ ।

ਪ੍ਰਸ਼ਨ 10.
ਇਕ ਵਿਅਕਤੀ ਦੇ ਤੌਰ ‘ ਤੇ ਵਾਤਾਵਰਣ ਪ੍ਰਦੂਸ਼ਣ ਰੋਕਣ ਲਈ ਤੁਸੀਂ ਕੀ ਉਪਾਅ ਕਰੋਗੇ ?
ਉੱਤਰ-
ਵਾਤਾਵਰਣੀ ਪ੍ਰਦੂਸ਼ਣ ਨੂੰ ਰੋਕਣ ਲਈ ਵਿਅਕਤੀਗਤ ਭੂਮਿਕਾ-

  1. ਲੈਂਡ ਰਹਿਤ ਪੈਟਰੋਲ, ਡੀਜ਼ਲ ਅਤੇ ਨਪੀੜਤ ਕੁਦਰਤੀ ਗੈਸ ਦੀ ਵਰਤੋਂ ।
  2. ਪੁਨਰ ਸਮੀਕ੍ਰਿਤ (Reformulated) ਗੈਸੋਲੀਨ ਦੀ ਵਰਤੋਂ, ਤਾਂ ਜੋ ਓਜ਼ੋਨ ਨੂੰ ਬਚਾਇਆ ਜਾ ਸਕੇ ।
  3. ਰਿਹਾਇਸ਼ੀ ਖੇਤਰਾਂ ਵਿਚ ਜੈਨਰੇਟਰਜ਼ ਦੀ ਵਰਤੋਂ ਨਾ ਕੀਤੀ ਜਾਵੇ ।
  4. ਰੁੱਖ ਉਗਾਏ ਜਾਣ ।
  5. ਰਸਾਇਣਕ ਖਾਦਾਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਨਾ ਕੀਤੀ ਜਾਵੇ ਅਤੇ ਇਨ੍ਹਾਂ ਖਾਦਾਂ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾਵੇ ।
  6. ਅਜਿਹੇ ਪਦਾਰਥਾਂ ਦੀ ਵਰਤੋਂ ਕੀਤੀ ਜਾਵੇ, ਜਿਹੜੇ ਜੀਵ-ਵਿਘਟਨਸ਼ੀਲ ਹੋਣ ।
  7. ਕੰਨ ਖਾਣ ਵਾਲੀ ਆਵਾਜ਼ ਪੈਦਾ ਕਰਨ ਤੋਂ ਪ੍ਰਹੇਜ਼ ਕੀਤਾ ਜਾਵੇ ।
  8. ਰੇਡੀਓ, ਜਿਸਟਰਜ਼, ਟੀ.ਵੀ. ਅਤੇ ਸੰਗੀਤ ਦੇ ਯੰਤਰਾਂ (Music Instruments) ਦੀ ਆਵਾਜ਼ ਧੀਮੀ ਰੱਖੀ ਜਾਵੇ ।

ਪ੍ਰਸ਼ਨ 11.
ਹੇਠ ਲਿਖੇ ਦਾ ਸੰਖੇਪ ਵਿਚ ਵਰਣਨ ਕਰੋ : ਰੇਡੀਓ ਐਕਟਿਵ ਕਚਰਾ (Radio Active Waste) ।
ਉੱਤਰ-
ਰੇਡੀਓ ਐਕਟਿਵ ਕਚਰਾ ਜਾਂ ਰੇਡੀਓ ਐਕਟਿਵ ਰਹਿੰਦ – ਖੂੰਹਦ-ਨਿਊਕਲੀ ਊਰਜਾ ਦੀ ਵਰਤੋਂ ਕਰਨ ਦੀਆਂ ਦੋ ਮੁੱਖ ਸਮੱਸਿਆਵਾਂ ਹਨ ।
ਪਹਿਲੀ ਸਮੱਸਿਆ (First Problem) – ਰੇਡੀਓ ਐਕਟਿਵ ਪਦਾਰਥਾਂ ਦਾ ਰਿਸਣਾ ਜਾਂ ਲੀਕ ਹੋਣਾ ਪਹਿਲੀ ਸਮੱਸਿਆ ਹੈ । ਜਦਕਿ ਦੂਸਰੀ ਸਮੱਸਿਆ (Second Problem) ਰੇਡੀਓ ਐਕਟਿਵ ਕਚਰੇ ਦਾ ਬੜੇ ਧਿਆਨ ਨਾਲ ਨਿਪਟਾਰਾ ਕਰਨ ਤੋਂ ਹੈ । ਐਟਮੀ ਊਰਜਾ ਪਲਾਂਟਾਂ ਤੋਂ ਯੂਰੇਨੀਅਮ ਅਤੇ ਪਲੂਟੋਨੀਅਮ ਦਾ ਜਿਹੜਾ ਕਚਰਾ ਨਿਕਲਦਾ ਹੈ, ਉਹ ਵਰਤੇ ਗਏ ਈਂਧਨਾਂ ਦੀ ਸ਼ਕਲ ਵਿਚ ਹੁੰਦਾ ਹੈ । ਜਿਹੜੇ ਲੋਕ ਨਿਊਕਲੀ ਰਿਐਕਟਰਾਂ, ਨਿਊਕਲੀ ਊਰਜਾ ਪਲਾਂਟਾਂ ਅਤੇ ਈਂਧਨ ਪ੍ਰੋਸੈਸਰਜ਼ (Fuel processors) ਵਿਚ ਕੰਮ ਕਰਦੇ ਹਨ, ਉਹ ਇਨ੍ਹਾਂ ਨਿਊਕਲੀ ਹਾਨੀਕਾਰਕ ਫੋਕਟ ਪਦਾਰਥਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ । ਅਜਿਹੇ ਕਾਮਿਆਂ ਦੇ ਸਰੀਰ ਅੰਦਰ ਰੇਡੀਓ ਐਕਟਿਵ ਕਚਰੇ ਦਾ ਵਿਸ਼ਾਲੀਕਰਨ, ਡੀ.ਡੀ.ਟੀ. ਦੇ ਵਿਸ਼ਾਲੀਕਰਨ ਨਾਲੋਂ 75,000 ਗੁਣਾ ਵੱਧ ਹੁੰਦਾ ਹੈ ।

ਪ੍ਰਸ਼ਨ 12.
ਮਿਉਂਸੀਪਲ ਸੀਵੇਜ ਜਲ-ਮਲ ਦੇ ਮੁਕਾਬਲੇ ਉਦਯੋਗਿਕ ਵਹਿਣ ਦਾ ਪ੍ਰਬੰਧ ਕਰਨਾ ਮੁਸ਼ਕਿਲ ਕਿਉਂ ਹੁੰਦਾ ਹੈ ? ਭਾਰੀ ਧਾਤਾਂ ਦੀ ਲਾਗ ਦੇ ਕਾਰਨ ਪੈਦਾ ਹੋਣ ਵਾਲੇ ਰੋਗਾਂ ਦੇ ਨਾਮ ਦੱਸੋ ।
ਉੱਤਰ-ਉਦਯੋਗਾਂ ਤੋਂ ਜਿਹੜੇ ਵਹਿਣ ਨਿਕਲਦੇ ਹਨ, ਉਨ੍ਹਾਂ ਵਿਚ ਤਾਂਬਾ, ਆਰਸੈਨਿਕ, ਕੈਡਮੀਅਮ, ਜ਼ਿੰਕ, ਪਾਰਾ ਅਤੇ ਸਾਇਨਾਈਡਜ਼ ਵਰਗੇ ਜ਼ਹਿਰੀਲੇ ਸੰਘਟਕ ਮੌਜੂਦ ਹੁੰਦੇ ਹਨ ।

ਇਨ੍ਹਾਂ ਧਾਤਾਂ ਦੇ ਇਲਾਵਾ ਇਨ੍ਹਾਂ ਵਹਿਣਾਂ ਵਿਚ ਕੁੱਝ ਕਿਸਮਾਂ ਦੇ ਲੂਣ (Salts), ਤੇਜ਼ਾਬ ਅਤੇ ਖਾਰਾਂ (Alkalies) ਵੀ ਹੁੰਦੀਆਂ ਹਨ | ਸਾਰੇ ਦੇ ਸਾਰੇ ਇਹ ਪਦਾਰਥ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹਨ ।

ਨਿਰੂਪਣ (Treatment) – ਉਦਯੋਗਾਂ ਵਿਚੋਂ ਨਿਕਲਣ ਵਾਲੇ ਵਹਿਣਾਂ ਨੂੰ ਬਾਹਰ ਆਉਣ ਤੋਂ ਪਹਿਲਾਂ ਅਜਿਹੇ ਉਪਾਅ ਕਰਨੇ ਚਾਹੀਦੇ ਹਨ ਜਿਹੜੇ ਕਿ ਇਨ੍ਹਾਂ ਵਹਿਣਾਂ ਵਿਚਲੇ ਹਾਨੀਕਾਰਕ ਪਦਾਰਥਾਂ ਨੂੰ ਕੱਢ ਸਕਣ । ਅਜਿਹਾ ਕਰਨ ਦੇ ਲਈ ਉਦਯੋਗਾਂ ਵਿਚ ਨਿਰੂਪਣ ਪਲਾਂਟ (Treatment plants) ਲਗਾਉਣੇ ਜ਼ਰੂਰੀ ਹੋ ਜਾਂਦੇ ਹਨ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 13.
ਤੋਂ ਮਿੱਟੀ ਪ੍ਰਦੂਸ਼ਣ ਨੂੰ ਨਿਯੰਤਰਿਤ ਰੱਖਣ ਵਾਲੇ ਉਪਾਵਾਂ ਦਾ ਵਰਣਨ ਕਰੋ ।
ਉੱਤਰ-
ਠੋਸ ਪਦਾਰਥਾਂ ਦੇ ਕਾਰਨ ਭੂਮੀ ਦੇ ਪ੍ਰਦੂਸ਼ਣ ਨੂੰ ਅੱਗੇ ਲਿਖੀਆਂ ਵਿਧੀਆਂ ਦੁਆਰਾ ਨਿਯੰਤਰਿਤ ਕੀਤਾ ਜਾ ਸਕਦਾ ਹੈ- ‘

  • ਮੁੜ ਪ੍ਰਾਪਤ ਕਰਨਾ ਜਾਂ ਕੱਢਣਾ (Salvage) – ਫੋਕਟ ਪਦਾਰਥਾਂ ਦੇ ਢੇਰਾਂ ਵਿਚੋਂ ਉਹ ਚੀਜ਼ਾਂ ਕੱਢ ਲੈਣੀਆਂ ਚਾਹੀਦੀਆਂ ਹਨ, ਜਿਨ੍ਹਾਂ ਦਾ ਪੁਨਰ ਚੱਕਰਣ ਹੋ ਸਕਦਾ ਹੋਵੇ । ਇਨ੍ਹਾਂ ਚੀਜ਼ਾਂ ਵਿਚ ਕੱਚ, ਕਾਗਜ਼, ਧਾਤਾਂ, ਪਲਾਸਟਿਕ, ਪਾਲੀਥੀਨ ਅਤੇ ਫਟੇ-ਪੁਰਾਣੇ ਕੱਪੜੇ ਸ਼ਾਮਿਲ ਹਨ । ਇਸ ਵਿਧੀ ਨੂੰ ਪ੍ਰਕਾਰ ਵੰਡ ਜਾਂ ਵਰਗੀਕਰਨ (Categorization) ਆਖਦੇ ਹਨ ।
  • ਟ੍ਰਾਂਸਫਰ ਸਟੇਸ਼ਨ/ਬਦਲਵੇਂ ਸਥਾਨ (Transfer Stations) – ਇਹ ਸਥਾਨ ਕਚਰੇ ਨੂੰ ਅਸਥਾਈ ਤੌਰ ‘ਤੇ ਇਕੱਠਾ ਕਰਨ ਲਈ ਵਰਤੇ ਜਾਂਦੇ ਹਨ, ਜਿੱਥੋਂ ਫੋਕਟ-ਪਦਾਰਥਾਂ ਨੂੰ ਅੰਤਿਮ ਨਿਪਟਾਰੇ ਲਈ ਕਿਸੇ ਹੋਰ ਥਾਂ ‘ਤੇ ਢੋਇਆ ਜਾਂਦਾ ਹੈ ।
  • ਜਲਾਉਣਾ/ਹਿਨ – ਵੱਡੀ ਮਾਤਰਾ ਵਿਚ ਮੌਜੂਦ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨ ਦਾ ਇਹ ਤਰੀਕਾ ਸਭ ਤੋਂ ਸੌਖਾ ਹੈ । ਕੁੜਾ-ਕਰਕਟ ਅਤੇ ਗੰਦ-ਮੰਦ ਨੂੰ ਖੁੱਲ੍ਹੀਆਂ ਥਾਂਵਾਂ ਤੇ ਅੱਗ ਲਗਾ ਦਿੱਤੀ ਜਾਂਦੀ ਹੈ । ਪਰ ਕਚਰੇ ਦਾ ਇਸ ਤਰ੍ਹਾਂ ਨਿਪਟਾਰਾ ਕਰਨ ਨਾਲ ਬਦਬੂ ਪੈਦਾ ਹੋਣ ਦੇ ਇਲਾਵਾ ਵਾਤਾਵਰਣ ਵੀ ਦੂਸ਼ਿਤ ਹੋ ਜਾਂਦਾ ਹੈ ।
  • ਭਸਮੀਕਰਨ (Incineration) – ਇਸ ਵਿਧੀ ਵਿਚ ਠੋਸ ਕਚਰੇ ਨੂੰ 900-1000°C ਦੇ ਤਾਪਮਾਨ ਤੇ ਆਕਸੀਜਨ ਦੀ ਮੌਜੂਦਗੀ ਵਿਚ ਜਲਾਇਆ ਜਾਂਦਾ ਹੈ । ਇਸ ਵਿਧੀ ਦੌਰਾਨ ਪੈਦਾ ਹੋਣ ਵਾਲੇ ਧੁੰਏਂ ਅਤੇ ਗੈਸਾਂ ਨੂੰ ਇਕ ਚੈਂਬਰ (Chamber) ਜਿਸ ਦਾ ਤਾਪਮਾਨ 1300°C ਹੁੰਦਾ ਹੈ, ਵਿਚੋਂ ਦੀ ਗੁਜ਼ਾਰਿਆ ਜਾਂਦਾ ਹੈ । ਇੱਥੇ ਧੂੰਏਂ ਦੇ ਕਣ ਸਾੜੇ ਜਾਂਦੇ ਹਨ ।
  • ਸੀਵੇਜ਼, ਗਾੜਾ ਚਿੱਕੜ (Sludge) ਆਦਿ ਦੀ ਵਰਤੋਂ ਉਸਾਰੀ ਦੀ ਸਮੱਗਰੀ ਤਿਆਰ ਕਰਨ ਵਜੋਂ ਕੀਤੀ ਜਾਂਦੀ ਹੈ ।
  • ਕਚਰੇ ਦਾ ਪੁਨਰ ਚੱਕਰਣ (Recycling of Waste) – ਕਾਗਜ਼, ਪਲਾਸਟਿਕ, ਕੱਚ ਅਤੇ ਪਾਲੀਥੀਨ ਦਾ ਪੁਨਰ ਚੱਕਰਣ ਕਰਕੇ ਇਨ੍ਹਾਂ ਨੂੰ ਨਵਾਂ ਰੂਪ ਦੇ ਕੇ, ਮੁੜ ਵਰਤੋਂ ਕਰਨ ਦੇ ਯੋਗ ਬਣਾਇਆ ਜਾ ਸਕਦਾ ਹੈ । ਕਾਗਜ਼ ਆਦਿ ਦਾ ਪੁਨਰ ਚੱਕਰਣ ਭਾਵੇਂ ਥੋੜ੍ਹਾ ਜਿਹਾ ਮਹਿੰਗਾ ਹੈ, ਪਰ ਅਜਿਹਾ ਕਰਨ ਨਾਲ ਕੀਮਤੀ ਲੱਕੜੀ ਨੂੰ ਬਚਾਇਆ ਜਾ ਸਕਦਾ ਹੈ । ਜੇਕਰ ਇਕ ਟਨ ਕਾਗਜ਼ ਦਾ ਪੁਨਰ ਚੱਕਰਣ ਕੀਤਾ ਜਾਵੇ ਤਾਂ ਦਰਮਿਆਨੇ ਕੱਦ ਵਾਲੇ 17 ਰੁੱਖ ਬਚਾਏ ਜਾ ਸਕਦੇ ਹਨ ।

ਠੋਸ ਕਚਰੇ ਦੇ ਪੁਨਰ ਚੱਕਰਣ ਕਰਨ ਨਾਲ ਨਾ ਕੇਵਲ ਘੱਟ ਰਹੇ ਕੁਦਰਤੀ ਸਰੋਤਾਂ ਅਤੇ ਸਾਧਨਾਂ ਨੂੰ ਹੀ ਬਚਾਇਆ ਜਾ ਸਕਦਾ ਹੈ, ਸਗੋਂ ਇਹ ਵਿਧੀ ਸਸਤੀ ਵੀ ਹੈ ਅਤੇ ਪ੍ਰਦੂਸ਼ਣ ਵੀ ਘੱਟ ਹੀ ਪੈਦਾ ਹੁੰਦਾ ਹੈ ।

ਪ੍ਰਸ਼ਨ 14.
ਰੇਡਿਓ ਐਕਟਿਵ ਪ੍ਰਦੂਸ਼ਣ ਤੋਂ ਕੀ ਭਾਵ ਹੈ ? ਇਸ ਨੂੰ ਰੋਕਣ ਅਤੇ ਕੰਟਰੋਲ ਕਰਨ ਦੇ ਕੋਈ ਚਾਰ ਤਰੀਕੇ ਲਿਖੋ ।
ਉੱਤਰ-
ਪਰਿਭਾਸ਼ਾ (Definition) – ਜਿਹੜਾ ਪ੍ਰਦੂਸ਼ਣ ਪ੍ਰਮਾਣ ਭੱਠੀਆਂ, ਪ੍ਰਮਾਣੂ ਬਿਜਲੀ ਘਰਾਂ ਅਤੇ ਪ੍ਰਮਾਣੂ ਬੰਬਾਂ ਆਦਿ ਦੇ ਫੱਟਣ ਉਪਰੰਤ ਪੈਦਾ ਹੋਈ ਰਹਿੰਦ-ਖੂੰਹਦ ਦੇ ਕਾਰਨ ਪੈਦਾ ਹੁੰਦਾ ਹੋਵੇ, ਉਸ ਪ੍ਰਦੂਸ਼ਣ ਨੂੰ ਰੇਡੀਓ ਐਕਟਿਵ (Radio Active) ਪ੍ਰਦੂਸ਼ਣ ਆਖਦੇ ਹਨ ।

ਰੋਕਥਾਮ ਅਤੇ ਕੰਟਰੋਲ ਕਰਨ ਦੇ ਤਰੀਕੇ-

  1. ਨਿਊਕਲੀ ਕਾਰਖ਼ਾਨਿਆਂ ਵਿਚ ਕੰਮ ਕਰਨ ਵਾਲਿਆਂ ਦੇ ਵਾਸਤੇ ਵਿਸ਼ੇਸ਼ ਪ੍ਰਕਾਰ ਦੀਆਂ ਵਰਦੀਆਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਉੱਪਰ ਰੇਡੀਓ ਐਕਟਿਵ ਪਦਾਰਥਾਂ ਦਾ ਕੋਈ ਅਸਰ ਨਾ ਹੋਵੇ ।
  2. ਨਿਊਕਲੀ ਸ਼ਕਤੀ ਪਲਾਟਾਂ ਵਿਚ ਦੁਰਘਟਨਾਵਾਂ ਤੋਂ ਬਚਣ ਅਤੇ ਇਨ੍ਹਾਂ ਨੂੰ ਵਾਪਰਨ ਤੋਂ ਰੋਕਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ।
  3. ਰੇਡੀਓ ਐਕਟਿਵ ਫੋਕਟ ਪਦਾਰਥਾਂ ਦਾ ਨਿਪਟਾਰਾ ਕਰਨ ਸਮੇਂ ਬੜੀਆਂ ਸਾਵਧਾਨੀਆਂ ਵਰਤਣੀਆਂ ਜਾਣੀਆਂ ਚਾਹੀਦੀਆਂ ਹਨ ।
  4. ਰੇਡੀਓ ਐਕਟਿਵ ਪਦਾਰਥਾਂ ਦਾ ਨਿਪਟਾਰਾ ਕਰਨ ਤੋਂ ਪਹਿਲਾਂ ਇਨ੍ਹਾਂ ਦੁਆਰਾ ਕੀਤੇ ਜਾਂਦੇ ਨੁਕਸਾਨਾਂ ਨੂੰ ਘੱਟ ਕਰਨ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ।
  5. ਰੇਡੀਓ ਐਕਟਿਵ ਰਹਿੰਦ-ਖੂੰਹਦ ਨੂੰ ਸਮੁੰਦਰੀ ਤਹਿ ਦੇ ਹੇਠਾਂ ਕਾਫ਼ੀ ਡੂੰਘਾਈ ਤੇ ਦੱਬਿਆ ਜਾਣਾ ਚਾਹੀਦਾ ਹੈ ।
  6. ਨਿਊਕਲੀ ਧਮਾਕਿਆਂ ਅਤੇ ਨਿਊਕਲੀ ਬੰਬਾਂ ਆਦਿ ਦੀ ਵਰਤੋਂ ਕਰਨ ਤੇ ਅੰਤਰ ਰਾਸ਼ਟਰੀ ਪੱਧਰ ਤੇ ਬੰਦਸ਼/ਰੋਕ ਲਗਾਈ ਜਾਣੀ ਚਾਹੀਦੀ ਹੈ ।

ਪ੍ਰਸ਼ਨ 15.
ਸ਼ੋਰ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ‘ਤੇ ਚਰਚਾ ਕਰੋ ।
ਉੱਤਰ-
ਸ਼ੋਰ ਪ੍ਰਦੂਸ਼ਣ ਦੇ ਭੈੜੇ ਪ੍ਰਭਾਵ –

  1. ਸ਼ੁਣਨ ਸ਼ਕਤੀ ਵਿੱਚ ਵਿਘਨ – ਜੇਕਰ ਸ਼ੋਰ ਦੀ ਤੀਬਰਤਾ 80 db ਤੋਂ ਵੱਧ ਹੋਵੇ ਤਾਂ ਵੱਡੇਰੀ ਉਮਰ ਵਾਲਿਆਂ ਦੇ ਕੰਨਾਂ ਦੀ ਸੁਣਨ ਸ਼ਕਤੀ ਵਿੱਚ ਵਿਘਨ ਪੈ ਜਾਂਦਾ ਹੈ ਅਤੇ 90100 db ਦੀ ਸ਼ਕਤੀ ਵਾਲੀ ਆਵਾਜ਼ ਕਾਰਨ ਸੁਣਨ ਸ਼ਕਤੀ ਬਹੁਤ ਹੀ ਖ਼ਰਾਬ ਹੋ ਜਾਂਦੀ ਹੈ ।
  2. ਕੰਨ ਦੇ ਪਰਦੇ ਅਤੇ ਕੰਨਾਂ ਦੀਆਂ ਹੱਡੀਆਂ ਦੀ ਹਾਨੀ – ਬਹੁਤ ਉੱਚੀ ਆਵਾਜ਼ ਵਿਸ਼ੇਸ਼ ਕਰਕੇ ਪਟਾਕਿਆਂ ਆਦਿ ਦੇ ਫਟਣ ਨਾਲ ਪੈਦਾ ਹੋਣ ਵਾਲੇ ਸ਼ੋਰ ਨਾਲ ਕੰਨਾਂ ਦੇ ਪਰਦਿਆਂ ਅਤੇ ਕੰਨਾਂ ਦੀਆਂ ਹੱਡੀਆਂ ਦਾ ਨੁਕਸਾਨ ਹੋ ਸਕਦਾ ਹੈ ਅਤੇ ਮਨੁੱਖ ਬੋਲਾ ਵੀ ਹੋ ਸਕਦਾ ਹੈ ।
  3. ਗੱਲਬਾਤ ਕਰਨ ਅਤੇ ਸੁਣਨ ਵਿਚ ਦਖਲ-ਅੰਦਾਜ਼ੀ – ਜਿਹੜੇ ਸਕੂਲ ਸੜਕਾਂ ਦੇ ਨੇੜੇ ਹਨ, ਉੱਥੇ ਅਧਿਆਪਕ ਨੂੰ ਪੜ੍ਹਾਉਣ ਦੇ ਸਮੇਂ ਦਖ਼ਲ-ਅੰਦਾਜ਼ੀ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ।
  4. ਚਿੰਤਾ ਅਤੇ ਖਿਚਾਅ (ਦਬਾਉ) – 80 db ਤੋਂ ਵਧੇਰੇ ਤੀਬਰਤਾ ਦੇ ਘੇਰੇ ਵਿਚ ਆਉਣ ਵਾਲੇ ਲੋਕਾਂ ਵਿਚ ਚਿੰਤਾ ਅਤੇ ਖਿਚਾਅ ਵੱਧ ਜਾਂਦਾ ਹੈ ।
  5. ਅਤਿ ਲਹੂ ਦਾ ਵਹਾਉ – ਸ਼ੋਰ ਪ੍ਰਦੂਸ਼ਣ ਦੇ ਕਾਰਨ ਲਹੂ ਦਾ ਦਬਾਅ ਵੱਧ ਜਾਂਦਾ ਹੈ । ਜਿਸ ਕਾਰਨ ਸਰੀਰ ਦੀਆਂ ਧਮਣੀਆਂ ਵਿੱਚ ਸਿਵਾਏ ਦਿਮਾਗ਼ ਨਾੜੀ ਧਮਣੀਆਂ ਸੁੰਗੜ ਜਾਂਦੀਆਂ ਹਨ ।
  6. ਨੀਂਦ ਨਾ ਆਉਣਾ – ਗੁਆਂਢ ਵਿੱਚ ਵਜ ਰਹੇ ਉੱਚੀ ਆਵਾਜ਼ ਵਾਲੇ ਯੰਤਰਾਂ ਕਾਰਨ ਨੀਂਦ ਨਹੀਂ ਆਉਂਦੀ ਅਤੇ ਬਿਮਾਰ ਲੋਕ ਬੇਚੈਨੀ ਮਹਿਸੂਸ ਕਰਦੇ ਹਨ ।
  7. ਨਜ਼ਰ – ਵਧੇਰੇ ਜ਼ੋਰ ਦੇ ਕਾਰਨ ਅੱਖਾਂ ਦੀਆਂ ਪੁਤਲੀਆਂ ਫੈਲ ਜਾਂਦੀਆਂ ਹਨ ਅਤੇ ਰਾਤ ਦੇ ਸਮੇਂ ਵੇਖਣ ਵਿਚ ਕਠਿਨਾਈ ਆਉਂਦੀ ਹੈ ।

PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)

Punjab State Board PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3) Important Questions and Answers.

PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਜਿਸ ਵਿਧੀ ਦੁਆਰਾ ਵਸਤਾਂ ਦੀ ਖਪਤ ਕੀਤੀ ਜਾਂਦੀ ਹੈ ਉਸਨੂੰ ………………. ਕਹਿੰਦੇ ਹਨ ?
ਉੱਤਰ-
ਖਪਤ ਢਾਂਚਾ (Consumption Patterm) ।

ਪ੍ਰਸ਼ਨ 2.
ਪੈਟਰੋਲ ਵਰਗੇ ਪਥਰਾਟ ਈਂਧਨ ਦੀ ਵਰਤੋਂ ਕਰਨ ਦੇ ਬਜਾਏ ਕਿਸੇ ਬਦਲ ਦਾ ਨਾਂ ਲਿਖੋ ।
ਉੱਤਰ-
ਬਾਇਓਗੈਸ ਜਾਂ ਬਾਇਓ ਡੀਜ਼ਲ, ਸੀ. ਐੱਨ. ਜੀ. ।

PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 3.
ਸੀ. ਐੱਨ. ਜੀ. (CNG) ਕੀ ਹੈ ?
ਉੱਤਰ-
CNG = Compressed Natural Gas.
(ਸੀ. ਐੱਨ. ਜੀ. = ਨਿਪੀੜਤ ਕੁਦਰਤੀ ਗੈਸ) ਨਿਪੀੜਤ ਕੁਦਰਤੀ ਗੈਸ ਨਾ ਨਵਿਆਉਣਯੋਗ ਕੁਦਰਤੀ ਸਾਧਨ ਹੈ । ਇਸਦੀ ਵਰਤੋਂ ਕਰਨ ਨਾਲ ਪ੍ਰਦੂਸ਼ਣ ਬਹੁਤ ਹੀ ਘੱਟ ਫੈਲਦਾ ਹੈ ।

ਪ੍ਰਸ਼ਨ 4.
ਸੀ. ਐੱਫ. ਸੀ. ਕੀ ਹਨ ?
ਉੱਤਰ-
ਸੀ. ਐੱਫ. ਸੀ. = ਕਲੋਰੋਫਲੋਰੋ ਕਾਰਬਨਜ਼ ।

ਪ੍ਰਸ਼ਨ 5.
ਸਾਡਾ ਖਪਤ ਦਾ ਢਾਂਚਾ ਮੁੱਖ ਤੌਰ ‘ਤੇ ਕਿਸ ਉੱਪਰ ਨਿਰਭਰ ਕਰਦਾ ਹੈ ?
ਉੱਤਰ-
ਸਾਡੀ ਆਮਦਨੀ ’ਤੇ ।

ਪ੍ਰਸ਼ਨ 6.
ਵਿਸ਼ਵ ਦੇ ਤਾਪਮਾਨ ਵਿੱਚ ਹੋਏ ਵਾਧੇ ਦੇ ਲਈ ਕਿਸ ਪਦ (Term) ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਵਿਸ਼ਵ ਤਾਪਨ (Global Warming) ।

ਪ੍ਰਸ਼ਨ 7.
ਖਪਤ ਦੇ ਢਾਂਚੇ ਵਿਚ ਆਈ ਤਬਦੀਲੀ ਦੇ ਦੋ ਕਾਰਨ ਲਿਖੋ ।
ਉੱਤਰ-

  1. ਵਰਤੋ ਅਤੇ ਸੁੱਟੋ ਦੀ ਪਾਲਿਸੀ
  2. ਜੀਵਨ ਸ਼ੈਲੀ ਵਿਚ ਆਇਆ ਪਰਿਵਰਤਨ ।

ਪ੍ਰਸ਼ਨ 8.
ਖਪਤਵਾਦ ਨਾਲ ਸੰਬੰਧਿਤ ਦੋ ਸਮੱਸਿਆਵਾਂ ਦੱਸੋ ।
ਉੱਤਰ-

  1. ਉਰਜਾ ਸੰਕਟ
  2. ਪਾਣੀ, ਹਵਾ ਅਤੇ ਮਿੱਟੀ ਦਾ ਪ੍ਰਦੂਸ਼ਣ ।

PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 9.
ਕੋਈ ਦੋ ਅਜਿਹੇ ਮਾਡਰਨ ਯੰਤਰਾਂ (Gadgets) ਦੇ ਨਾਂ ਲਿਖੋ ਜਿਨ੍ਹਾਂ ਦੇ ਕਾਰਨ ਊਰਜਾ ਦੀ ਖਪਤ ਵਿੱਚ ਵਾਧਾ ਹੋਇਆ ਹੈ ?
ਉੱਤਰ-

  1. ਵਾਯੂ ਅਨੁਕੂਲਕ (Air Conditioner/A.C.)
  2. ਮਾਈਕ੍ਰੋਵੇਵ ਓਵਨ (ਭੱਠੀ)
  3. ਫੂਡ ਪ੍ਰੋਸੈਸਰਜ਼ ਆਦਿ ।

ਪ੍ਰਸ਼ਨ 10.
ਫੋਕਟ ਪਦਾਰਥਾਂ ਦੀਆਂ ਸਮੱਸਿਆਵਾਂ ………………… ਨਾਲ ਸੰਬੰਧਿਤ ਹਨ ।
ਉੱਤਰ-
ਖਪਤਵਾਦ ਵਿੱਚ ਹੋਏ ਵਾਧੇ ਨਾਲ ।

ਪ੍ਰਸ਼ਨ 11.
ਪਰੰਪਰਾਗਤ ਚੁੱਲ੍ਹਿਆਂ ਦਾ ਬਦਲ ਕਿਹੜਾ ਹੈ ?
ਉੱਤਰ-
ਸੌਰ/ਸੋਲਰ ਚੁੱਲ੍ਹਾ (Solar Chullah) ।

ਪ੍ਰਸ਼ਨ 12.
ਵਾਹਨਾਂ ਵਿੱਚ ਵਰਤੀ ਜਾਣ ਵਾਲੀ ਗੈਸ ਕਿਹੜੀ ਹੈ, ਜਿਸ ਕਾਰਨ ਪ੍ਰਦੂਸ਼ਣ ਘੱਟ ਫੈਲਦਾ ਹੈ ?
ਉੱਤਰ-
ਸੀ. ਐਨ. ਜੀ. ਨਿਪੀੜਤ ਕੁਦਰਤੀ ਗੈਸ ।

ਪ੍ਰਸ਼ਨ 13.
ਡੀ. ਡੀ. ਟੀ. ਕਿਉਂ ਨਹੀਂ ਵਰਤਦੇ ?
ਉੱਤਰ-
ਭੋਜਨ ਲੜੀ ਵਿਚ ਦਾਖ਼ਲ ਹੋ ਕੇ ਡੀ. ਡੀ. ਟੀ. ਮਨੁੱਖਾਂ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਪੈਦਾ ਕਰਦੀ ਹੈ ।

ਪ੍ਰਸ਼ਨ 14.
ਚਮੜੇ ਨੂੰ ਬਚਾਉਣ ਦੇ ਲਈ ਬਦਲਵੇਂ ਸਾਧਨਾਂ ਦੇ ਨਾਂ ਲਿਖੋ ।
ਉੱਤਰ-

  1. ਪਾਲੀਵਿਨਾਇਲ ਕਲੋਰਾਈਡ (Polyvenyl chloride)
  2. ਅਣ ਬੁਣੇ ਧਾਗੇ ਫੈਬ੍ਰਿਕ (Non-woven-fabrics) ।

PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 15.
ਕੋਈ ਇੱਕ ਤਰੀਕਾ ਦੱਸੋ ਜਿਸ ਨਾਲ ਕਚਰੇ ਨੂੰ ਨਿਊਨਤਮ ਪੱਧਰ ‘ਤੇ ਰੱਖਿਆ ਜਾ ਸਕਦਾ ਹੈ ?
ਉੱਤਰ-
ਸ਼ਰਬਤ/ਜੂਸ/ਰਸ ਅਤੇ ਸੋਡੇ ਦੇ ਡੱਬਿਆਂ (Cans) ਦੀ ਬਜਾਏ ਸ਼ੀਸ਼ੇ ਦੀਆਂ ਬੋਤਲਾਂ ਦੀ ਵਰਤੋਂ ਕਰਨਾ ।

ਪ੍ਰਸ਼ਨ 16.
ਅਮਰੀਕਾ ਵਿਚ ਸੀ. ਐਚ. ਦੀ ਉਤਪੱਤੀ ਦੀ ਮਾਤਰਾ ਕਿੰਨੀ ਹੈ ?
ਉੱਤਰ-
25% .

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਖਪਤਵਾਦ ਦੇ ਵਿਚ ਹੋਏ ਵਾਧੇ ਦੇ ਦੋ ਮੁੱਖ ਕਾਰਨ ਕਿਹੜੇ ਹਨ ?
ਉੱਤਰ-
ਖਪਤਵਾਦ ਵਿਚ ਵਾਧੇ ਦੇ ਕਾਰਨ-

1. ਜੀਵਨ ਸ਼ੈਲੀ ਵਿਚ ਪਰਿਵਰਤਨ (Change in Life Style) – ਪ੍ਰਾਚੀਨ ਮਨੁੱਖ ਦੀ ਜੀਵਨ ਸ਼ੈਲੀ ਬੜੀ ਸਰਲ ਜਿਹੀ ਸੀ । ਪਰ ਵਿਗਿਆਨ ਅਤੇ ਟਕਨਾਲੋਜੀ ਵਿਚ ਹੋਈ ਪ੍ਰਤੀ ਦੇ ਕਾਰਨ ਅੱਜ-ਕਲ੍ਹ ਦੇ ਮਨੁੱਖਾਂ ਦੀ ਜੀਵਨ ਸ਼ੈਲੀ ਵਿਚ ਕਾਫ਼ੀ ਜ਼ਿਆਦਾ ਤਬਦੀਲੀ ਆ ਗਈ ਹੈ । ਬਿਜਲੀ ਦੇ ਆਧੁਨਿਕ ਯੰਤਰਾਂ ਜਿਵੇਂ ਕਿ ਏ.ਸੀ. ਅਤੇ ਮਾਈਕ੍ਰੋਵੇਵਜ਼ ਦੀ ਵਰਤੋਂ ਊਰਜਾ ਦੀ ਲੋੜ ਨਾਲੋਂ ਵੱਧ ਵਰਤੋਂ ਲਈ ਜ਼ਿੰਮੇਵਾਰ ਹੈ ।

2. ਵਰਤੋ ਅਤੇ ਸੁੱਟੋ ਪਾਲਿਸੀ (Use and Throw policy) – ਅੱਜ-ਕਲ੍ਹ ਦਾ ਆਦਮੀ ਵਰਤੋ ਅਤੇ ਸੁੱਟੋ ਦੀ ਪਾਲਿਸੀ ‘ਤੇ ਅਮਲ ਕਰ ਰਿਹਾ ਹੈ । ਜੇਕਰ ਅਸੀਂ ਕਿਸੇ ਪੈਂਨ ਦੀ ਸਿਆਹੀ ਖ਼ਤਮ ਹੋ ਗਈ ਹੈ ਤਾਂ ਨਵਾਂ ਰਿਫਿਲ (Refill) ਲੈਣ ਦੀ ਬਜਾਏ ਪੈਂਨ ਨੂੰ ਹੀ ਸੁੱਟ ਦਿੰਦੇ ਹਾਂ ਅਤੇ ਨਵਾਂ ਖਰੀਦ ਲੈਂਦੇ ਹਾਂ । ਇਹ ਤਰੀਕਾ ਵਸਤਾਂ ਦੇ ਤਿਆਰ ਕਰਨ ਦੇ ਪੱਖ ਤੋਂ ਤਾਂ ਭਾਵੇਂ ਠੀਕ ਹੈ ਪਰ ਇਹ ਮੁਰੰਮਤ ਕਰਕੇ ਵਰਤਣ ਦੇ ਉਲਟ ਹੈ ।

ਤਕਨੀਕੀ ਤੌਰ ‘ਤੇ ਅਸੀਂ ਬੜੀ ਤੇਜ਼ੀ ਨਾਲ ਤਰੱਕੀ ਕਰ ਰਹੇ ਹਾਂ ਅਤੇ ਹਰ ਛੇ ਮਹੀਨਿਆਂ ਬਾਅਦ ਨਵੀਆਂ-ਨਵੀਆਂ ਵਸਤਾਂ ਬਾਜ਼ਾਰ ਵਿਚ ਆ ਰਹੀਆਂ ਹਨ । ਇਨ੍ਹਾਂ ਨਵੇਂ-ਨਵੇਂ ਮਾਡਲਾਂ ਵਲ ਆਕਰਸ਼ਿਤ ਹੋ ਕੇ ਅਸੀਂ ਪੁਰਾਣੀਆਂ ਵਸਤਾਂ ਦੀ ਵਰਤੋਂ ਨੂੰ ਤਿਆਗਦੇ ਜਾਂਦੇ ਹਾਂ ।
ਪੁਰਾਣੀਆਂ ਤਿਆਗੀਆਂ ਹੋਈਆਂ ਵਸਤਾਂ ਦਾ ਛੇਤੀ ਪਤਨ ਨਾ ਹੋਣਾ ਹਵਾ ਅਤੇ ਮਿੱਟੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ ।

ਪ੍ਰਸ਼ਨ 2.
ਪੁਨਰ ਚੱਕਰਣ (Recycling) ਕੀਤੇ ਜਾਣ ਵਾਲੇ ਕੁੱਝ ਫੋਕਟ ਪਦਾਰਥਾਂ ਦੇ ਉਦਾਹਰਣ ਦਿਓ ।
ਉੱਤਰ-

  1. ਵਾਟਰ ਵਰਕਸ (Water works) ਤੋਂ ਪ੍ਰਾਪਤ ਹੋਣ ਵਾਲੀ ਗਾਧ (Silt) ਅਤੇ ਤਾਪ ਬਿਜਲੀ ਘਰਾਂ ਤੋਂ ਨਿਕਲਣ ਵਾਲੀ ਉਡਣੀ ਰਾਖ (Fly ash) ਦੀ ਵਰਤੋਂ ਨਿਰਮਾਣ ਕਰਨ ਵਾਲੇ ਕਾਰਜ਼ਾਂ ਵਿਚ ਵਰਤੀ ਜਾ ਸਕਦੀ ਹੈ ।
  2. ਰਸ ਕੱਢਣ ਦੇ ਬਾਅਦ ਗੰਨੇ ਦੇ ਫੋਕ, ਜਿਸ ਨੂੰ ਬਾਗਾਸੀ (Bagasse) ਆਖਦੇ ਹਨ, ਤੋਂ ਕਾਗ਼ਜ਼ ਅਤੇ ਗੱਤੇ ਤਿਆਰ ਕੀਤੇ ਜਾ ਸਕਦੇ ਹਨ ।
  3. ਮਰੇ ਹੋਏ ਪਸ਼ੂਆਂ ਆਦਿ ਦੀਆਂ ਖੱਲਾਂ (Hides) ਅਤੇ ਚਮੜੀ (Skin) ਤੋਂ ਚਮੜਾ ਤਿਆਰ ਕੀਤਾ ਜਾ ਸਕਦਾ ਹੈ ।
  4. ਉਦਯੋਗਾਂ ਤੋਂ ਪ੍ਰਾਪਤ ਹੋਣ ਵਾਲੇ ਕਚਰੇ ਵਿਚੋਂ ਭਾਰੀ ਧਾਤਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 3.
ਕਾਰਬਨੀ ਖੇਤੀ ਦਾ ਕੀ ਲਾਭ ਹੈ ?
ਉੱਤਰ-
ਕਾਰਬਨੀ ਖੇਤੀ ਵਿਚ ਅਕਾਰਬਨੀ ਖਾਦਾਂ ਦੀ ਵਰਤੋਂ ਬਿਲਕੁਲ ਹੀ ਨਹੀਂ ਕੀਤੀ ਜਾਂਦੀ ਅਤੇ ਇਸ ਖੇਤੀ ਵਿਚ ਕਿਸੇ ਵੀ ਤਰ੍ਹਾਂ ਦੇ ਜੀਵਨਾਸ਼ਕ ਅਤੇ ਐਂਟੀਬਾਇਓਟਿਕਸ (Antibiotics) ਵੀ ਨਹੀਂ ਵਰਤੇ ਜਾਂਦੇ । ਇਹ ਵੇਖਿਆ ਗਿਆ ਹੈ ਕਿ ਜਿਹੜੀਆਂ ਫ਼ਸਲਾਂ ਲਈ ਕਾਰਬਨ ਖਾਦਾਂ ਵਰਤੀਆਂ ਗਈਆਂ ਹਨ, ਉਨ੍ਹਾਂ ਫ਼ਸਲਾਂ ਵਿਚ ਪੌਸ਼ਟਿਕ ਪਦਾਰਥਾਂ ਦੀ ਮਾਤਰਾ ਵਿਚ 40% ਦਾ ਵਾਧਾ ਹੋ ਗਿਆ ਹੈ । ਇਨ੍ਹਾਂ ਪੌਸ਼ਟਿਕ ਪਦਾਰਥਾਂ ਵਿਚ ਮੈਕੋ (Macro) ਅਤੇ ਮਾਈਕ੍ਰੋ (Micro) ਦੋਵੇਂ ਕਿਸਮਾਂ ਦੇ ਪੌਸ਼ਟਿਕ ਪਦਾਰਥ ਸ਼ਾਮਿਲ ਹਨ । ਕਾਰਬਨ ਖੇਤੀ ਕਰਨ ਨਾਲ ਪ੍ਰਾਪਤ ਹੋਈਆਂ ਫ਼ਸਲਾਂ ਮਨੁੱਖੀ ਸਿਹਤ ਲਈ ਲਾਹੇਵੰਦ ਹਨ ।

PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 4.
ਕਚਰੇ ਦੀ ਉਤਪੱਤੀ ਦੇ ਕੁੱਝ ਉਦਾਹਰਣ ਦਿਓ ।
ਉੱਤਰ-
ਕਚਰੇ ਦੀ ਉਤਪੱਤੀ (Waste Generation)-

  • ਹਰੇਕ ਵਿਅਕਤੀ ਹਰ ਰੋਜ਼ ਤਕਰੀਬਨ 400-500 ਗ੍ਰਾਮ ਦੇ ਕਰੀਬ ਠੋਸ ਕਚਰਾ ਪੈਦਾ, ਕਰਦਾ ਹੈ ਅਤੇ ਇਹ ਦਰ ਬੜੀ ਡਰਾਉਣੀ ਹੈ ।
  • ਸੰਨ 1991 ਵਿਚ ਭਾਰਤ ਅੰਦਰ ਜਿਹੜਾ ਸ਼ਹਿਰੀ ਕਚਰਾ ਪੈਦਾ ਹੋਇਆ, ਉਸਦੀ ਮਾਤਰਾ 20.7 ਮਿਲੀਅਨ ਟਨ ਸੀ । ਜਿਹੜੀ ਕਿ ਸੰਨ 2001 ਤਕ ਵੱਧ ਕੇ 39.38 ਮਿਲੀਅਨ ਟਨ ਹੋ ਗਈ ਅਤੇ ਇਕ ਅਨੁਮਾਨ ਦੇ ਅਨੁਸਾਰ ਸੰਨ 2011 ਤਕ ਕਚਰੇ ਦੀ ਮਾਤਰਾ ਵੱਧ ਕੇ 56.33 ਮਿਲੀਅਨ ਟਨ ਤਕ ਪੁੱਜ ਜਾਵੇਗੀ ।
  • ਪਾਣੀ ਇਕ ਕੁਦਰਤੀ ਸਾਧਨ ਹੈ | ਕਾਗਜ਼ ਦੀ ਇਕ ਇਕਾਈ (One Unit) ਨੂੰ ਤਿਆਰ ਕਰਨ ਦੇ ਵਾਸਤੇ 250-300 ਘਣ ਮੀਟਰ (Cubic meter) ਪਾਣੀ ਦੀ ਲੋੜ ਹੁੰਦੀ ਹੈ ।
  • ਕਾਗ਼ਜ਼ ਦੀਆਂ 5 ਸ਼ੀਟਾਂ ਨੂੰ ਬਣਾਉਣ ਦੇ ਵਾਸਤੇ ਜਿੰਨੀ ਉਰਜਾ ਵਰਤੀ ਜਾਂਦੀ ਹੈ, ਉਸਦੀ ਮਾਤਰਾ ਉੱਨੀ ਹੀ ਖਰਚ ਹੁੰਦੀ ਹੈ, ਜਿੰਨੀ ਕਿ 80 ਵਾਟ ਦੇ ਇਕ ਬਲਬ ਨੂੰ ਇਕ ਘੰਟੇ ਤਕ ਜਗਾਉਣ ਸਮੇਂ ਖਰਚ ਹੁੰਦੀ ਹੈ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

Punjab State Board PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2) Important Questions and Answers.

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਮਨੁੱਖ ਕਦੋਂ ਪ੍ਰਗਟ ਹੋਇਆ ?
ਉੱਤਰ-
ਅੱਜ ਤੋਂ ਤਕਰੀਬਨ 50,000 ਸਾਲ ਪਹਿਲਾਂ ।

ਪ੍ਰਸ਼ਨ 2.
ਕਿਹੜੇ-ਕਿਹੜੇ ਸਾਲਾਂ ਵਿਚ ਮਨੁੱਖੀ ਵਸੋਂ ਇਕ ਬਿਲੀਅਨ, ਦੋ ਬਿਲੀਅਨ ਅਤੇ ਛੇ ਬਿਲੀਅਨ ਤੱਕ ਪਹੁੰਚੀ ?
ਉੱਤਰ-
ਇਕ ਬਿਲੀਅਨ ਸੰਨ 1850 ਵਿਚ, ਦੋ ਬਿਲੀਅਨ ਸੰਨ 1990 ਵਿਚ ਅਤੇ ਛੇ ਬਿਲੀਅਨ ਸੰਨ 2000 ਵਿਚ ਕ੍ਰਮਵਾਰ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 3.
ਜਨਸੰਖਿਆ ਦੀਆਂ ਦੋ ਕਿਸਮਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-

  1. ਇਕਹਿਰੀ ਜਾਤੀ ਵਾਲੀ ਵਸੋਂ (Single species population)
  2. ਮਿਸ਼ਰਿਤ ਜਾਂ ਬਹੁਜਾਤੀ ਜਨਸੰਖਿਆ (Mixed or Multiple population)।

ਪ੍ਰਸ਼ਨ 4.
ਜਨਸੰਖਿਆ ਦੇ ਵਾਧੇ ਨੂੰ ਕਿਸ ਤਰ੍ਹਾਂ ਦਰਸਾਇਆ ਜਾਂਦਾ ਹੈ ?
ਉੱਤਰ-
ਜਨਸੰਖਿਆ ਦੇ ਵਾਧੇ ਨੂੰ ਧੀ ਵਕਰਾਂ (Growth Curves) ਦੁਆਰਾ ਦਰਸਾਇਆ ਜਾਂਦਾ ਹੈ । ਇਨ੍ਹਾਂ ਵਕਰਾਂ ਵਿਚ ਵਸੋਂ ਨੂੰ ਸਮੇਂ ਦੇ ਸਾਹਮਣੇ ਪਲਾਟ ਕੀਤਾ ਜਾਂਦਾ ਹੈ ।

ਪ੍ਰਸ਼ਨ 5.
ਜਨਸੰਖਿਆ ਵਿਸਫੋਟ ਕੀ ਹੈ ?
ਉੱਤਰ-
ਜਨਸੰਖਿਆ ਵਿਚ ਥੋੜੇ ਸਮੇਂ ਵਿਚ ਬਹੁਤ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਜਨਸੰਖਿਆ ਧਮਾਕਾ ਜਾਂ ਜਨਸੰਖਿਆ ਵਿਸਫੋਟ ਆਖਦੇ ਹਨ ।

ਪ੍ਰਸ਼ਨ 6.
ਜਨਸੰਖਿਆ ਸੰਘਣਤਾ ਕੀ ਹੈ ?
ਉੱਤਰ-
ਕਿਸੇ ਜਾਤੀ ਦੇ ਮੈਂਬਰਾਂ ਦੀ ਕਿਸੇ ਖੇਤਰ ਦੀ ਪ੍ਰਤੀ ਇਕਾਈ ਵਿਚ ਮੌਜੂਦ ਜਾਤੀ ਦੇ ਮੈਂਬਰਾਂ ਦੀ ਸੰਖਿਆ ਦੀ ਮੌਜੂਦਗੀ ।

ਪ੍ਰਸ਼ਨ 7.
ਵਾਧਾ ਕਰ (Growth Curve) ਕੀ ਹੈ ?
ਉੱਤਰ-
ਜਨਸੰਖਿਆ ਕਈ ਪ੍ਰਕਾਰ ਦੇ ਪੈਟਰਨ ਦਰਸਾਉਂਦੀ ਹੈ । ਇਸ ਪੈਟਰਨ ਨੂੰ ਗਰਾਫ਼ ਦੀ ਸ਼ਕਲ ਵਿਚ ਦਰਸਾਉਣ ਨੂੰ ਵਾਧਾ ਕਰ ਆਖਦੇ ਹਨ ।

ਪ੍ਰਸ਼ਨ 8.
ਦੋ ਤਰ੍ਹਾਂ ਦੀਆਂ ਵਾਧਾ ਵਕਰਾਂ (Growth Curves) ਦੇ ਨਾਮ ਦੱਸੋ ।
ਉੱਤਰ-

  1. J ਰੂਪੀ ਵਕਰ ਅਤੇ
  2. S ਰੂਪੀ ਵਕਰ । S ਰੂਪੀ ਵਕਰ ਨੂੰ ਸਿਗਮੋਇਡ ਵਕਰ (Sigmoid Curve) ਵੀ ਕਹਿੰਦੇ ਹਨ ।

ਪ੍ਰਸ਼ਨ 9.
S ਰੂਪੀ ਵਕਰ ਦਾ ਉੱਪਰਲਾ ਏਸਿੰਪਟ (Asymptote) ਕੀ ਹੈ ?
ਉੱਤਰ-
S ਰੂਪੀ ਵਕਰ ਦੀ ਉੱਚੀ ਪੱਧਰ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਸ ਤੋਂ ਅੱਗੇ ਵਸੋਂ ਵਿਚ ਵਾਧਾ ਨਹੀਂ ਹੋ ਸਕਦਾ । ਉੱਪਰਲੇ ਇਸ ਭਾਗ ਨੂੰ ਏਸਿੰਪਟੋਟ ਆਖਦੇ ਹਨ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 10.
ਜਨਮ ਕੰਟਰੋਲ (Birth Control) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਕਿਸੇ ਵੀ ਤਰ੍ਹਾਂ ਦੀਆਂ ਵਿਧੀਆਂ ਦੀ ਵਰਤੋਂ ਕਰਦਿਆਂ ਹੋਇਆਂ ਬੱਚਿਆਂ ਦੀ ਪੈਦਾਇਸ਼ ਉੱਤੇ ਨਿਯੰਤਰਣ ਕਰਨ ਨੂੰ ਜਨਮ ਕੰਟਰੋਲ ਆਖਦੇ ਹਨ ।

ਪ੍ਰਸ਼ਨ 11.
ਜਨਮ ਕੰਟਰੋਲ ਦੀਆਂ ਮੁੱਖ ਵਿਧੀਆਂ ਨੂੰ ਸਾਰਨੀਬੱਧ ਕਰੋ ।
ਉੱਤਰ-
(ੳ) ਯੰਤਰਿਕ ਵਿਧੀਆਂ,
(ਅ) ਸਰਜੀਕਲ (ਚੀਰ-ਫਾੜ) ਦੀਆਂ ਵਿਧੀਆਂ,
(ੲ) ਰਸਾਇਣਿਕ ਵਿਧੀਆਂ ਅਤੇ ਹਾਰਮੋਨਜ਼ ਵਿਧੀਆਂ ਅਤੇ
(ਸ) ਕੁਦਰਤੀ ਵਿਧੀਆਂ ।

ਪ੍ਰਸ਼ਨ 12.
ਜਨਸੰਖਿਆ ਦਾ ਕਿੰਨਾ ਹਿੱਸਾ
(i) ਗ਼ਰੀਬੀ ਵਿੱਚ ਅਤੇ
(ii) ਕੁਪੋਸ਼ਣ ਵਾਲੀਆਂ ਹਾਲਤਾਂ ਵਿੱਚ ਰਹਿੰਦਾ ਹੈ ?
ਉੱਤਰ-
(i) 2011 ਦੀ ਮਰਦਮ-ਸ਼ੁਮਾਰੀ ਦੀ ਰਿਪੋਰਟ ਵਿਚ ਦਿੱਤੇ ਆਂਕੜੇ ਅਨੁਸਾਰ 363 ਮਿਲੀਅਨ (Million) ਲਗਪਗ 29.5% ਮਨੁੱਖ ਗ਼ਰੀਬੀ ਵਿਚ ਰਹਿੰਦੇ ਹਨ ।
(ii) UNO ਦੀ ਫੂਡ ਅਤੇ ਐਗਰੀਕਲਚਰ ਰਿਪੋਰਟ ਅਨੁਸਾਰ ਭਾਰਤ ਵਿਚ 195 ਮਿਲੀਅਨ (Million) ਮਨੁੱਖ ਕੁਪੋਸ਼ਣ ਵਾਲੀਆਂ ਹਾਲਤਾਂ ਵਿੱਚ ਰਹਿੰਦੇ ਹਨ ।

ਪ੍ਰਸ਼ਨ 13.
ਜਨਸੰਖਿਆ ਦੇ ਨਿਯੰਤਰਣ ਰੱਖਣ ਵਾਲੇ ਸਕਾਰਾਤਮਿਕ (Positive) ਰੋਕ ਕਿਹੜੇ ਹਨ ?
ਉੱਤਰ-
ਭੁੱਖ, ਜੰਗ (ਯੁੱਧ), ਕੁਦਰਤੀ ਆਫਤਾਂ ਅਤੇ ਮਹਾਂਮਾਰੀਆਂ ।

ਪ੍ਰਸ਼ਨ 14.
ਮੌਜੂਦਾ ਸਮੇਂ ਵਿਚ ਵਾਤਾਵਰਣ ਦੇ ਪਤਨ ਹੋਣ ਦੋ ਕਾਰਨ ਦੱਸੋ ।
ਉੱਤਰ-
ਜਨਸੰਖਿਆ ਵਿਸਫੋਟ ਅਤੇ ਵੱਖ-ਵੱਖ ਦੇਸ਼ਾਂ ਵਿਚ ਜਨਸੰਖਿਆ ਦੀ ਸੰਘਣਤਾ ।

ਪ੍ਰਸ਼ਨ 15.
ਆਜ਼ਾਦੀ ਮਿਲਣ ਸਮੇਂ ਅਤੇ ਮਈ 2000 ਤਕ ਦੇਸ਼ ਦੀ ਜਨਸੰਖਿਆ ਕਿੰਨੀ ਸੀ ?
ਉੱਤਰ-
ਆਜ਼ਾਦੀ ਪ੍ਰਾਪਤੀ ਦੇ ਵਕਤ ਦੇਸ਼ ਦੀ ਆਬਾਦੀ 350 ਮਿਲੀਅਨ ਸੀ ਅਤੇ ਮਈ 2000 ਵਿਚ ਦੇਸ਼ ਦੀ ਆਬਾਦੀ ਇਕ ਬਿਲੀਅਨ ਸੀ ।

ਪ੍ਰਸ਼ਨ 16.
2001 ਦੀ ਮਰਦਮ ਸ਼ੁਮਾਰੀ ਅਨੁਸਾਰ ਸਾਡੇ ਦੇਸ਼ ਦੀ ਜਨਸੰਖਿਆ ਦੇ ਵਾਧੇ ਦਰ ਕਿੰਨੀ ਹੈ ?
ਉੱਤਰ-
1.7 ਪ੍ਰਤੀਸ਼ਤ (17/1000 ਪ੍ਰਤੀ ਸਾਲ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 17.
ਦੋਹਰਨ ਸਮਾਂ (Doubling Time) ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਵਸੋਂ ਦੇ ਦੁੱਗਣੇ ਹੋਣ ਲਈ ਲੱਗੇ ਸਮੇਂ ਨੂੰ ਦੋਹਰਨ ਸਮਾਂ ਆਖਦੇ ਹਨ ।

ਪ੍ਰਸ਼ਨ 18.
ਭਾਰਤ ਵਿਚ ਜਨਸੰਖਿਆ ਦੇ ਵਾਧੇ ਦੀ ਦਰ ਕਿੰਨੀ ਹੈ ?
ਉੱਤਰ-
16.7%.

ਪ੍ਰਸ਼ਨ 19.
ਜਨਸੰਖਿਆ ਦੇ ਵਾਧੇ ਦੀ ਦਰ ਨੂੰ ਕਿਸ ਤਰ੍ਹਾਂ ਨਾਪਿਆ ਜਾਂਦਾ ਹੈ ?
ਉੱਤਰ-
ਹਰ ਵਰੇ ਜਨਸੰਖਿਆ ਵਿਚ ਹੋਈ ਔਸਤ ਦਰ ਦੇ ਆਧਾਰ ਤੇ ।

ਪ੍ਰਸ਼ਨ 20.
ਅੱਜ-ਕਲ੍ਹ ਦੇ ਸਮੇਂ ਵਿਚ ਆਬਾਦੀ ਦੇ ਵਾਧੇ ਨੂੰ ਕਿਸ ਤਰ੍ਹਾਂ ਮਾਲੂਮ ਕੀਤਾ ਜਾਂਦਾ ਹੈ ?
ਉੱਤਰ-
ਜਣਨ ਸਮਰੱਥਾ ਦੇ ਆਧਾਰ ਤੇ ।

ਪ੍ਰਸ਼ਨ 21.
ਜਣਨ ਸਮਰੱਥਾ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਕਿਸੇ ਮਦੀਨ ਦੀ ਔਲਾਦ ਪੈਦਾ ਕਰ ਸਕਣ ਦੀ ਸਮਰੱਥਾ ਨੂੰ ਜਣਨ ਸਮਰੱਥਾ (Fertility) ਆਖਦੇ ਹਨ ।

ਪ੍ਰਸ਼ਨ 22.
ਅਸਥਾਈ ਜਨਮ ਕੰਟਰੋਲ ਦੇ ਦੋ ਤਰੀਕੇ ਲਿਖੋ ।
ਉੱਤਰ-
ਸੁਰੱਖਿਅਤ ਕਾਲ ਅਤੇ ਵਿਘਨਕਾਰੀ ਮੈਥੂਨ (ਸੰਭੋਗ) ਜਾਂ ਬਾਹਰ ਸੰਕਲਨ (Outside ejaculation) ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 23.
ਜਨਮ ਕੰਟਰੋਲ ਦੀਆਂ ਦੋ ਯੰਤਰਿਕ ਵਿਧੀਆਂ ਲਿਖੋ ।
ਉੱਤਰ-
ਨਿਰੋਧ (Condoms) ਅਤੇ ਡਾਇਆਫ੍ਰਾਮ ।

ਪ੍ਰਸ਼ਨ 24.
IUCD ਦਾ ਵਿਸ਼ਾਲੀਕਰਨ ਕਰੋ ।
ਉੱਤਰ-
UCD = Intra Uterine Contraceptive Devices.

ਪ੍ਰਸ਼ਨ 25.
ਵੱਧਦੀ ਹੋਈ ਆਬਾਦੀ ਨਾਲ ਹੋਣ ਵਾਲੀਆਂ ਦੋ ਹਾਨੀਆਂ ਲਿਖੋ ।
ਉੱਤਰ-
ਹਾਨੀਆਂ-

  1. ਖ਼ੁਰਾਕ, ਪਾਣੀ ਅਤੇ ਰਿਹਾਇਸ਼ ਦੀ ਕਮੀ ।
  2. ਬੇਰੋਜ਼ਗਾਰੀ ਵਿਚ ਵਾਧਾ,
  3. ਜੀਅ-ਪ੍ਰਤੀ ਆਮਦਨੀ ਵਿਚ ਘਾਟ ।

ਪ੍ਰਸ਼ਨ 26.
ਅਜੋਕੇ ਦਿਨਾਂ ਵਿਚ ਵਾਤਾਵਰਣ ਦੇ ਪਤਨ ਦੇ ਦੋ ਕਾਰਨ ਲਿਖੋ ।
ਉੱਤਰ-

  1. ਵੱਧਦੀ ਹੋਈ ਆਬਾਦੀ ਅਤੇ
  2. ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਆਬਾਦੀ ਦੀ ਘਣਤਾ ।

ਪ੍ਰਸ਼ਨ 27.
ਵਿਸ਼ਵ ਦੀ ਹੁਣ ਆਬਾਦੀ ਨੇ ਕਿੰਨਾ ਅੰਕ ਲੰਘਿਆ ਹੈ ?
ਉੱਤਰ-
6 ਬਿਲੀਅਨ ।

ਪ੍ਰਸ਼ਨ 28.
ਕੀ ਜਨਸੰਖਿਆ ਵਾਤਾਵਰਣ ਦੀ ਭਲਾਈ ਉੱਤੇ ਪ੍ਰਭਾਵ ਪਾਉਂਦੀ ਹੈ ?
ਉੱਤਰ-
ਹਾਂ, ਜਨਸੰਖਿਆ ਵਾਤਾਵਰਣ ਦੀ ਭਲਾਈ ਉੱਤੇ ਮਾੜੇ ਪ੍ਰਭਾਵ ਪਾਉਂਦੀ ਹੈ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 29.
ਜਨਸੰਖਿਆ ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਵਿਸ਼ੇਸ਼ ਸਥਾਨ ਅਤੇ ਵਿਸ਼ੇਸ਼ ਸਮੇਂ ‘ਤੇ ਰਹਿਣ ਵਾਲੇ ਜੀਵਾਂ ਦੀ ਜਾਤੀ (Species) ਵੱਲੋਂ ਬਣਾਲੀ ਗਈ ਬਣਤਰ ਨੂੰ ਜਨਸੰਖਿਆ ਜਾਂ ਆਬਾਦੀ ਆਖਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
‘S’ ਰੂਪੀ ਅਤੇ ‘J’ ਰੂਪੀ ਵਾਧੇ ਦੀਆਂ ਵਕਰਾਂ ਵਿਚਲੇ ਅੰਤਰਾਂ ਨੂੰ ਸਾਰਨੀ ਦੇ ਰੂਪ ਵਿਚ ਦਰਸਾਓ ।
ਸਾਰਨੀ 14.1 ‘S’ ਰੂਪੀ ਅਤੇ J ਰੂਪੀ ਵਕਰਾਂ ਵਿਚ ਅੰਤਰ ।
ਉੱਤਰ-

S ਰੁਪੀ ਵਾਧਾ ਕਰ ‘J’ ਰੂਪੀ ਵਾਧਾ ਕਰ
1. ਇਸ ਵਕਰ ਦੇ ਤਿੰਨ ਪੜਾਅ ਹਨ ਜਿਵੇਂ ਕਿ ਨਾ ਧੀ ਹੋਣ ਵਾਲਾ ਆਰਥਿੰਕ ਪੜਾਅ, ਦਰਮਿਆਨਾ ਪੜਾਅ, ਜਿਸ ਵਿਚ ਵਾਧਾ ਬੜੀ ਤੇਜ਼ੀ ਨਾਲ ਹੁੰਦਾ ਹੈ ਅਤੇ ਅੰਤਿਮ ਪੜਾਅ, ਜਿੱਥੇ ਵਾਧਾ ਸਿਫ਼ਰ ਹੁੰਦਾ ਹੈ । ਭਾਵ ਵਾਧਾ ਹੋਣ ਤੋਂ ਰੁਕ ਜਾਂਦਾ ਹੈ । 1. ਇਸ ਵਕਰ ਦੇ ਵੀ ਤਿੰਨ ਪੜਾਅ ਹੀ ਹਨ । ਆਰਥਿੰਕ ਪੜਾਅ ਵਿਚ ਕੋਈ ਵਾਧਾ ਨਹੀਂ ਹੁੰਦਾ, ਦਰਮਿਆਨਾ ਪੜਾਅ ਵਿਚ ਵਾਧਾ ਤੇਜ਼ੀ ਨਾਲ ਹੁੰਦਾ ਹੈ ਅਤੇ ਅੰਤਿਮ ਪੜਾਅ ਵਿਚ ਵਾਧੇ ਅੰਦਰ ਖੜੋਤ ਯਕਦਮ ਆ ਜਾਂਦੀ ਹੈ । ਇਸ ਦੀ ਵਜ਼ਾ ਖਾਧ ਪਦਾਰਥਾਂ ਦੀ ਕਮੀ ਅਤੇ ਮ੍ਰਿਤੂ ਦਰ ਹਨ ।
2. ਵਾਧੇ ਦੇ ਅੰਤਿਮ ਪੜਾਅ ਵਿਚ ਨਵੇਂ ਬਣੇ ਸੈੱਲ ਦੀ ਸੰਖਿਆ ਮਰਨ ਵਾਲੇ ਸੈੱਲਾਂ ਦੇ ਬਰਾਬਰ ਹੀ ਹੁੰਦੀ ਹੈ । 2. ਵਾਧੇ ਦੇ ਅੰਤਿਮ ਪੜਾਅ ਵਿਚ ਵਾਧੇ ਦੇ ਰੁਕਣ ਦਾ ਕਾਰਨ ਭੋਜਨ ਦੀ ਸਪਲਾਈ ਦਾ ਬੰਦ ਹੋਣਾ ਹੈ ।
3. ਇਸ ਵਾਧੇ ਦਾ ਵਕਰ ਸੂਖਮ ਜੀਵਾਂ, ਪੌਦਿਆਂ ਅਤੇ ਪ੍ਰਾਣੀਆਂ ਉੱਪਰ ਲਾਗੂ ਹੁੰਦਾ ਹੈ । 3. ਇਹ ਵਕਰ ਕਈ ਪ੍ਰਕਾਰ ਦੇ ਸੂਖਮ-ਜੀਵਾਂ ਅਤੇ ਜਾਨਵਰਾਂ ਉੱਤੇ ਲਾਗੂ ਨਹੀਂ ਹੁੰਦਾ ।

ਪ੍ਰਸ਼ਨ 2.
ਤੁਸੀਂ ਨਿਰਭਰਤਾ (Dependency) ਅਨੁਪਾਤ ਨੂੰ ਕਿਸ ਤਰ੍ਹਾਂ ਪ੍ਰਗਟ ਕਰੋਗੇ ?
ਉੱਤਰ-
PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2) 1

ਪ੍ਰਸ਼ਨ 3.
ਅਜੋਕੇ ਸਮੇਂ ਵਿਚ ਮਨੁੱਖੀ ਜਨਸੰਖਿਆ ਵਿਚ ਏਨਾ ਵਾਧਾ ਕਿਸ ਤਰ੍ਹਾਂ ਹੋਇਆ, ਜਿਸ ਨੂੰ ਸੰਭਾਲਨਾ ਕਠਿਨ ਹੋ ਰਿਹਾ ਹੈ ? ਕੋਈ ਦੋ ਵਜ਼ਾ ਲਿਖੋ ।
ਜਾਂ
ਮਨੁੱਖੀ ਵਸੋਂ ਵਿਚ ਹੋਏ ਵਾਧੇ ਦੇ ਦੋ ਕਾਰਨ ਲਿਖੋ ।
ਉੱਤਰ-

  1. ਉਮਰ (ਆਯੂ) ਦੇ ਕਾਲ ਵਿਚ ਵਾਧਾ, ਜਨਸੰਖਿਆ ਦੇ ਧਮਾਕੇ ਲਈ ਜ਼ਿੰਮੇਵਾਰ ਹੈ ।
  2. ਡਾਕਟਰੀ ਸੁਵਿਧਾਵਾਂ ਅਤੇ ਸਰਜੀਕਲ (ਚੀਰ-ਫਾੜ) ਦੀਆਂ ਤਕਨੀਕਾਂ ਵਿਚ ਹੋਈ ਪ੍ਰਗਤੀ ਦੇ ਕਾਰਨ ਹਜ਼ਾਰਾਂ ਲੋਕਾਂ ਨੂੰ ਮਰਨ ਤੋਂ ਬਚਾਇਆ ਜਾਂਦਾ ਹੈ ।

ਪ੍ਰਸ਼ਨ 4.
ਵਾਧੇ ਦੀਆਂ ‘J’ ਰੂਪੀ ਅਤੇ ‘S’ ਰੂਪੀ ਵਕਰ ਕੀ ਦਰਸਾਉਂਦੀਆਂ ਹਨ ?
ਉੱਤਰ-
‘J’ ਰੂਪੀ ਵਕਰ-ਜਦੋਂ ਜਨਸੰਖਿਆ ਦੇ ਮੁਕਾਬਲੇ ਭੋਜਨ ਪਦਾਰਥਾਂ ਦੀ ਉਪਲੱਬਧੀ ਘੱਟ ਜਾਂਦੀ ਹੈ ਤਾਂ ਭੁੱਖਮਰੀ ਦੇ ਕਾਰਨ ਆਬਾਦੀ ਘੱਟ ਜਾਂਦੀ ਹੈ । ਅਜਿਹੀ ਹਾਲਤ ਵਿਚ ਵਾਧਾ ਕਰ ਅੰਗਰੇਜ਼ੀ ਦੇ J ਦੀ ਸ਼ਕਲ ਧਾਰਨ ਕਰ ਲੈਂਦਾ ਹੈ ।

‘S’ ਰੂਪੀ ਵਕਰ-ਜਦੋਂ ਆਬਾਦੀ ਦੇ ਵਿਚ ਕੋਈ ਵਾਧਾ ਨਹੀਂ ਹੁੰਦਾ ਅਤੇ ਮੌਜੂਦਾ ਵਸੋਂ ਨੂੰ ਵਾਤਾਵਰਣ ਝੱਲਣ ਦੇ ਸਮਰੱਥ ਹੋ ਜਾਂਦਾ ਹੈ ਤਾਂ ਵਕਰ ਅੰਗਰੇਜ਼ੀ ਦੇ ਅੱਖਰ “S’ ਦੀ ਸ਼ਕਲ ਧਾਰਨ ਕਰ ਲੈਂਦਾ ਹੈ । ‘S’ ਰੂਪੀ ਵਕਰ ਨੂੰ ਸਿਗਮੌਇਡ ਵਕਰ (Sigmoid Curve) ਵੀ ਆਖਦੇ ਹਨ ।

ਪ੍ਰਸ਼ਨ 5.
ਹੇਠ ਲਿਖਿਆਂ ਦਾ ਨਾਮਕਰਨ ਕਰੋ-
(i) ਵਿਗਿਆਨ ਦੀ ਉਹ ਸ਼ਾਖ ਜਿਸ ਦਾ ਸੰਬੰਧ ਮਨੁੱਖੀ ਵਸੋਂ ਨਾਲ ਹੈ ।
(ii) ਮੌਜੂਦਾ ਪਰਿਸਥਿਤੀਆਂ ਵਿਚ ਅਸਲੀ ਜਨਮ ਦਰ ।
(iii) ਮੌਜੂਦਾ ਪਰਿਸਥਿਤੀਆਂ ਵਿਚ ਮੌਤ ਦਰ ।.
(iv) ਕਿਸੇ ਵਿਸ਼ੇਸ਼ ਖੇਤਰ ਵਿਚ ਮੌਜੂਦ ਜਾਤੀ ਦੇ ਮੈਂਬਰਾਂ ਦੀ ਸੰਖਿਆ ਇਸ ਖੇਤਰ ਵਿਚ ਸਮੁੱਚੀ ਦੁਨੀਆਂ ਜਾਂ ਮਹਾਂਦੀਪ ਸ਼ਾਮਿਲ ਹਨ ।
(v) ਖੇਤਰ ਦੀ ਇਕਾਈ ਵਿਚ ਰਹਿਣ ਵਾਲੇ ਲੋਕਾਂ ਦੀ ਸੰਖਿਆ ।
ਉੱਤਰ-
(i) ਜਨਸੰਖਿਆ ਅੰਕੜਾ ਵਿਗਿਆਨ (ਡੀਮੋਗ੍ਰਾਫੀ)
(ii) ਜਨਮ ਦਰ (Natality rate)
(iii) ਮੌਤ ਦਰ,
(iv) ਜਨਸੰਖਿਆ
(v) ਵਲੋਂ ਸੰਘਣਤਾ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 6.
ਹੇਠ ਲਿਖਿਆਂ ਦੇ ਨਾਮ ਦੱਸੋ ।
(i) ਕਿਸੇ ਵਸੋਂ ਵਿਚ ਮੌਤ ਦੇ ਕਾਰਨ, ਲਿੰਗ ਅਨੁਪਾਤ, ਆਯੂ ਗਰੁੱਪਾਂ ਆਦਿ ਕਾਰਨ ਉਤਪੰਨ ਹੋਏ ਪਰਿਵਰਤਨ ।
(ii) ਆਬਾਦੀ ਵਿਚ ਬਹੁਤ ਅਧਿਕ ਵਾਧਾ ।
(iii) ਨਰਾਂ ਵਿਚ ਜਣਨਸ਼ਕਤੀ ‘ਤੇ ਕੰਟਰੋਲ ਕਰਨ ਦੀ ਵਿਧੀ ।
(iv) ਮਾਦਾ (ਔਰਤਾਂ) ਵਿਚ ਜਨਸ਼ਕਤੀ ਨੂੰ ਕੰਟਰੋਲ ਕਰਨ ਦੀ ਵਿਧੀ ।
(v) ਕਿਸੇ ਵਸੋਂ ਵਿਚ ਜਨਮ ਦਰ ਅਤੇ ਮੌਤ ਦਰ ਵਿਚ ਅੰਤਰ ਦਰਸਾਉਣ ਵਾਲੇ ਪਦ (Term) ਦੀ ਵਰਤੋਂ ਕਰਨਾ ।
ਉੱਤਰ-
(i) ਜਨਸੰਖਿਆ ਇੰਡੈਕਸ
(ii) ਜਨਸੰਖਿਆ ਧਮਾਕਾ,
(iii) ਨਸਬੰਦੀ,
(iv) ਨਲਬੰਦੀ
(v) ਨਟੈਲਿਟੀ ।

ਪ੍ਰਸ਼ਨ 7.
ਮਨੁੱਖੀ ਵਸੋਂ ਦੇ ਹੋਏ ਵਾਧੇ ਦੋ ਪ੍ਰਾਇਮਰੀ ਕਾਰਨਾਂ ਦੇ ਨਾਮ ਦੱਸੋ ।
ਉੱਤਰ-

  1. ਮ੍ਰਿਤੂ ਦਰ ਵਿਚ ਆਈ ਕਮੀ,
  2. ਉਮਰਦਰਾਜੀ (Longavity),
  3. ਡਾਕਟਰੀ ਸਹੂਲਤਾਂ ਵਿੱਚ ਵਾਧਾ ਅਤੇ
  4. ਰੋਗਾਂ ਦੀ ਬਹੁਤ ਜ਼ਿਆਦਾ ਘਾਟ ।

ਪ੍ਰਸ਼ਨ 8.
ਜਨਮ ਦਰ ਨੂੰ ਘਟਾਉਣ ਦੇ ਲਈ ਕੀਤੇ ਜਾਂਦੇ ਉਪਾਵਾਂ ਬਾਰੇ ਲਿਖੋ ।
ਉੱਤਰ-

  1. ਜਣਨ ਕਰ ਸਕਣ ਵਾਲੇ ਆਯੂ ਗਰੁੱਪ ਦੇ ਮੈਂਬਰਾਂ ਵਿਚ ਛੋਟੇ ਪਰਿਵਾਰ ਦੀ ਮਹੱਤਤਾ ਬਾਰੇ ਜਾਗਰੂਕਤਾ ਅਤੇ ਵੱਧਦੀ ਹੋਈ ਆਬਾਦੀ ਦੇ ਦੁਸ਼ਟ ਪ੍ਰਭਾਵ ਬਾਰੇ ਜਾਣਕਾਰੀ ।
  2. ਵਿਆਹ ਦੀ ਉਮਰ ਵਿਚ ਕਾਨੂੰਨੀ ਤੌਰ ‘ਤੇ ਕੀਤਾ ਗਿਆ ਵਾਧਾ ।
  3. ਪਰਿਵਾਰ ਨਿਯੋਜਨ ਪ੍ਰੋਗਰਾਮਾਂ ਦੁਆਰਾ ਸੰਤਾਨ ਸੰਜਮ ਦੇ ਉਪਾਵਾਂ ਬਾਰੇ ਜਾਣਕਾਰੀ ।

ਪ੍ਰਸ਼ਨ 9.
ਵਿਆਹ ਕਰਾਉਣ ਦੀ ਕਾਨੂੰਨ ਤੌਰ ‘ਤੇ ਕਿੰਨੀ ਉਮਰ ਹੈ ?
ਉੱਤਰ-
ਲੜਕਿਆਂ ਦੇ ਲਈ 21 ਸਾਲ ਅਤੇ ਲੜਕੀਆਂ ਦੇ ਲਈ 18 ਸਾਲ ।

ਪ੍ਰਸ਼ਨ 10.
ਜਨਮ ਕੰਟਰੋਲ ਦੀਆਂ ਯੰਤਰਿਕ ਵਿਧੀਆਂ ਦੀ ਸੂਚੀ ਦਿਓ ।
ਉੱਤਰ-
ਨਿਰੋਧ ਦੀ ਵਰਤੋਂ ਡਾਇਆਕਾਮ ਅਤੇ ਬੱਚੇਦਾਨੀ ਦੇ ਮੂੰਹ ਅੱਗੇ ਫਿੱਟ ਕਰਨ ਵਾਲੀ ਟੋਪੀ (Cervical Cap) ਅਤੇ ਕਾਪਰ ਟੀ ਅਤੇ ਛੱਲੇ ਵਰਗੀਆਂ ਬੱਚੇਦਾਨੀ ਦੇ ਅੰਦਰ ਫਿਟ ਕਰਨ ਵਾਲੀਆਂ ਵਿਧੀਆਂ (Intra Uterine Devices) ਆਦਿ ।

ਪ੍ਰਸ਼ਨ 11.
ਜਨਮ ਕੰਟਰੋਲ ਗੋਲੀਆਂ (Birth Control Pills) ਜਨਮ ਕੰਟਰੋਲ ਵਿਚ ਕਿਸ ਤਰ੍ਹਾਂ ਸਹਾਇਤਾ ਕਰਦੀਆਂ ਹਨ ?
ਉੱਤਰ-
ਇਨ੍ਹਾਂ ਜਨਮ ਕੰਟਰੋਲ ਗੋਲੀਆਂ ਵਿਚ ਪ੍ਰੋਜੈਂਸਟਿਨ (Progestin) ਵਰਗੇ ਹਾਰਮੋਨਜ਼ (Hormones) ਹੁੰਦੇ ਹਨ, ਜਿਹੜੇ ਅੰਡੇਦਾਨੀ ਤੋਂ ਅੰਡੇ ਦੇ ਵਿਸਰਜਨ ਨੂੰ ਰੋਕਦੇ ਹਨ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 12.
ਨਸਬੰਦੀ (Vasectomy) ਅਤੇ ਨਲਬੰਦੀ (Tubectomy) ਵਿੱਚ ਅੰਤਰ ਲਿਖੋ।
ਉੱਤਰ-
ਨਸਬੰਦੀ (Vasectomy) ਦੁਆਰਾ ਆਦਮੀਆਂ ਦੀਆਂ ਸ਼ੁਕਰਾਣੂ ਨਲੀਆਂ (Vasa deferentia) ਨੂੰ ਆਪ੍ਰੇਸ਼ਨ ਕਰਕੇ ਕੱਟ ਦਿੱਤਾ ਜਾਂਦਾ ਹੈ । ਜਦ ਕਿ ਨਲਬੰਦੀ (Tubectomy) ਵਿਚ ਔਰਤਾਂ ਦੀਆਂ ਫੈਲੋਪੀਅਨ ਨਲੀਆਂ (Fallopian tubes) ਨੂੰ ਆਪ੍ਰੇਸ਼ਨ ਦੁਆਰਾ ਕੱਟ ਦਿੱਤਾ ਜਾਂਦਾ ਹੈ ।

ਪ੍ਰਸ਼ਨ 13.
ਜਨਮ ਕੰਟਰੋਲ ਦੀਆਂ ਸਥਾਈ ਵਿਧੀਆਂ ਕਿਹੜੀਆਂ ਹਨ ?
ਉੱਤਰ-
ਨਰ (ਆਦਮੀ) ਨੂੰ ਪਤਾਲੂ ਕੱਢ ਕੇ ਜਾਂ ਨਸਬੰਦੀ ਕਰਕੇ ਬੇਪੈਦ ਕਰ ਦੇਣਾ । ਮਦੀਨਾਂ (ਔਰਤਾਂ) ਦਾ ਆਪ੍ਰੇਸ਼ਨ ਕਰਕੇ ਅੰਡਕੋਸ਼ ਨੂੰ ਕੱਢ ਦੇਣਾ ਅਤੇ ਨਲਬੰਦੀ ਦੁਆਰਾ ਫੈਲੋਪੀਅਨ ਨਲੀਆਂ ਨੂੰ ਕੱਟ ਦੇਣਾ ।

ਪ੍ਰਸ਼ਨ 14.
IUCD ਕੀ ਹਨ ? ਇਹ ਜਨਮ ਕੰਟਰੋਲ ਵਿਚ ਕਿਸ ਤਰ੍ਹਾਂ ਸਹਾਇਤਾ ਕਰਦੇ
ਹਨ ?
ਉੱਤਰ-
IUCD = Intra Uterine Contraceptive Devices)
ਇਹ ਵਿਧੀਆਂ, ਜਿਵੇਂ ਕਿ ਕਾਪਰ T, ਲੁਪ, ਸਪਰਿੰਗ ਵਾਲੇ ਛੱਲੇ ਅਤੇ ਕਮਾਨ ਸ਼ੀਲਡ (Bow Shield) ਵਰਗੀਆਂ ਜੁਗਤਾਂ ਔਰਤਾਂ ਦੀਆਂ ਬੱਚੇਦਾਨੀਆਂ (Uterus) ਵਿਚ ਫਿਟ ਕਰ ਦਿੱਤੀਆਂ ਜਾਂਦੀਆਂ ਹਨ । ਅਜਿਹਾ ਕਰਨ ਨਾਲ ਅੰਡੇ ਦਾ ਨਿਸ਼ੇਚਨ ਨਹੀਂ ਹੁੰਦਾ ਅਤੇ ਗਰਭ ਨਹੀਂ ਠਹਿਰਦਾ ।

ਪ੍ਰਸ਼ਨ 15.
ਪਰਿਵਾਰ ਨਿਯੋਜਨ ਦੇ ਤਰੀਕੇ ਲਿਖੋ ।
ਉੱਤਰ-
ਪਰਿਵਾਰ ਨਿਯੋਜਨ ਦੇ ਤਰੀਕੇ-

  1. ਜਵਾਨ ਮੁੰਡਿਆਂ ਅਤੇ ਕੁੜੀਆਂ ਦੀ ਦੇਰ ਨਾਲ ਸ਼ਾਦੀ ਹੈ ।
  2. ਲਿੰਗੀ ਕਿਰਿਆਵਾਂ ਵਲ ਖ਼ਿਆਲ ਜਾਣ ਨੂੰ ਘਟਾਉਣ ਦੇ ਮੰਤਵ ਨਾਲ ਦਿਲ-ਪਰਚਾਵੇ ਦੇ ਸਾਧਨਾਂ ਵਿੱਚ ਵਾਧਾ ਕਰਨਾ ।
  3. ਮਾਹਵਾਰੀ ਚੱਕਰ (Menstrual Cycle) ਤੋਂ 8ਵੇਂ ਤੋਂ 15 ਦਿਨਾਂ ਦੇ ਦਰਮਿਆਨ ਦੋਵੇਂ ਸੰਭੋਗ ਨਾ ਕਰਨ ।
  4. ਗਰਭ ਨਿਰੋਧ ਪਦਾਰਥਾਂ ਦੀ ਵਰਤੋਂ ।
  5. ਬੇ-ਪੈਦ ਕਰਨਾ (Sterilization) ।
  6. ਦਵਾਈਆਂ ਦੀ ਵਰਤੋਂ ।
  7. ਗਰਭਪਾਤ (Abortion) ।
  8. ਕੁੰਬੇ ਨੂੰ ਦੋ ਬੱਚਿਆਂ ਤਕ ਸੀਮਤ ਰੱਖਣਾ ।

ਪ੍ਰਸ਼ਨ 16.
ਜਨਸੰਖਿਆ ਵਾਧੇ ਦੇ ਕੋਈ ਦੋ ਮੁੱਖ ਕਾਰਨ ਲਿਖੋ ।
ਉੱਤਰ-
ਜਨਸੰਖਿਆ ਵਾਧੇ ਦੇ ਦੋ ਮੁੱਖ ਕਾਰਨ-

  • ਮੌਤ ਦਰ ਵਿਚ ਤੇਜ਼ੀ ਨਾਲ ਆਈ ਕਮੀ ਸੰਨ 1891 ਤੋਂ ਲੈ ਕੇ ਸੰਨ 1901 ਤਕ ਮੌਤ ਦੀ ਦਰ 4.4 ਪ੍ਰਤੀਸ਼ਤ ਸੀ ਜਿਹੜੀ 2001 ਤਕ ਘੱਟ ਕੇ ਕੇਵਲ 8.4% ਰਹਿ ਗਈ ।
  • ਉਮਰ ਵਿਚ ਵਾਧਾ-ਡਾਕਟਰੀ ਵਿਗਿਆਨ ਵਿਚ ਹੋਏ ਵਾਧੇ ਦੇ ਫਲਸਰੂਪ ਹੈਜ਼ਾ ਅਤੇ ਪਲੇਗ ਵਰਗੀਆਂ ਮਾਰੂ ਬੀਮਾਰੀਆਂ ਤੇ ਕੀਤਾ ਗਿਆ ਕੰਟਰੋਲ ਜਨਸੰਖਿਆ ਵਿਚ ਹੋਏ ਵਾਧੇ ਦਾ ਕਾਰਨ ਹੈ । ਇਸ ਨਿਯੰਤਰਨ ਦੀ ਵਜ਼ਾ ਆਧੁਨਿਕ ਅਸਰਦਾਰ ਦਵਾਈਆਂ ਅਤੇ ਅਪ੍ਰੇਸ਼ਨ ਕਰਨ ਦੇ ਆਧੁਨਿਕ ਤਰੀਕੇ ਕਾਫ਼ੀ ਹੱਦ ਤਕ ਜ਼ਿੰਮੇਵਾਰ ਹਨ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 17.
ਭਾਰਤ ਦੀ ਮਨੁੱਖੀ ਜਨਸੰਖਿਆ ‘ਤੇ ਨੋਟ ਲਿਖੋ । ਵੱਧਦੀ ਹੋਈ ਜਨਸੰਖਿਆ ਦਾ ਸਾਡੇ ਦੇਸ਼ ਉੱਤੇ ਕੀ ਪ੍ਰਭਾਵ ਹੈ ?
ਉੱਤਰ-
ਭਾਰਤ ਦੀ ਜਨਸੰਖਿਆ-ਦੁਨੀਆਂ ਭਰ ਦੀ ਵਸੋਂ ਦੇ ਮੁਕਾਬਲੇ ਭਾਰਤ ਦੀ ਵਸੋਂ ਦੁਨੀਆਂ ਦੀ ਵਸੋਂ ਦਾ 17% ਹੈ । ਜਦਕਿ ਭਾਰਤ ਦਾ ਕੁੱਲ ਖੇਤਰਫਲ (ਵਿਸ਼ਵ ਦੇ ਮੁਕਾਬਲੇ) ਕੇਵਲ 2.4% ਹੀ ਹੈ । ਭਾਰਤ ਦੀ ਕੁੱਲ ਵਸੋਂ ਦਾ 73% ਭਾਗ ਪਿੰਡਾਂ ਵਿੱਚ ਰਹਿ ਰਿਹਾ ਹੈ । ਸਾਡੇ ਸ਼ਹਿਰਾਂ ਦੀ ਵਸੋਂ ਤਕਰੀਬਨ 27% ਹੈ ।

ਸੰਨ 1921 ਵਿਚ ਭਾਰਤ ਦੀ ਆਬਾਦੀ 25 ਕਰੋੜ ਹੀ ਸੀ ਜਿਹੜੀ ਸੰਨ 1991 ਤਕ ਵੱਧ ਕੇ 84 ਕਰੋੜ ਹੋ ਗਈ ਅਤੇ ਸੰਨ 2001 ਦੀ ਜਨਗਣਨਾ ਦੇ ਅਨੁਸਾਰ ਇਹ ਆਬਾਦੀ 103 ਕਰੋੜ ਹੋ ਗਈ ਅਤੇ 2011 ਵਿਚ ਕੀਤੀ ਗਈ ਮਰਦਮ ਸੁਮਾਰੀ ਦੇ ਅਨੁਸਾਰ ਇਹ ਆਬਾਦੀ 1 ਅਰਬ ਤੋਂ ਵੱਧ ਹੋ ਗਈ ਹੈ ।

ਅਧਿਕ ਆਬਾਦੀ ਦੇ ਨਤੀਜੇ-

  1. ਕੁਦਰਤੀ ਸਾਧਨਾਂ ਦੀ ਵੱਧਦੀ ਹੋਈ ਘਾਟ ।
  2. ਵਾਤਾਵਰਣ ਦੇ ਪ੍ਰਦੂਸ਼ਣ ਵਿੱਚ ਵਾਧਾ ।
  3. ਆਰਥਿਕ ਅਤੇ ਸਮਾਜੀ ਸਮੱਸਿਆਵਾਂ ਦਾ ਪੈਦਾ ਹੋਣਾ ।
  4. ਘਰੇਲੂ ਅਤੇ ਦੇਸ਼ ਦੀ ਪੱਧਰ ਤੇ ਸਮੱਸਿਆਵਾਂ ਦੀ ਉਤਪੱਤੀ ।
  5. ਬੇਰੋਜ਼ਗਾਰੀ ਵਿੱਚ ਵਾਧਾ ।
  6. ਜੀਅ ਪ੍ਰਤੀ ਆਮਦਨੀ ਦਾ ਘੱਟ ਜਾਣਾ ।
  7. ਜੀਵਨ ਦੀਆਂ ਲੋੜਾਂ ਦੀ ਪ੍ਰਾਪਤੀ ਵਿੱਚ ਔਕੜਾਂ । ‘
  8. ਗ਼ਰੀਬੀ ।
  9. ਖਾਧ ਪਦਾਰਥਾਂ ਦੀ ਘਾਟ ।
  10. ਸਿੱਖਿਆ ਦੇ ਸਟੈਂਡਰਡ ਵਿੱਚ ਨਿਘਾਰ ।
  11. ਕੀਮਤਾਂ ਵਿੱਚ ਵਾਧਾ ।
  12. ਉਰਜਾ ਸੰਕਟ ।

ਪ੍ਰਸ਼ਨ 18.
ਵੱਧਦੀ ਹੋਈ ਆਬਾਦੀ ਨਾਲ ਹੋਣ ਵਾਲੀਆਂ ਦੋ ਹਾਨੀਆਂ ਲਿਖੋ ।
ਉੱਤਰ-
ਵੱਧਦੀ ਆਬਾਦੀ ਨਾਲ ਹੋਣ ਵਾਲੀਆਂ ਹਾਨੀਆਂ ।

  1. ਖਾਧ ਪਦਾਰਥਾਂ ਦੀ ਘਾਟ ।
  2. ਮਕਾਨ ਉਸਾਰੀ ਲਈ ਜ਼ਮੀਨ ਦੀ ਘੱਟ ਉਪਲੱਬਧੀ ।
  3. ਬੇਰੋਜ਼ਗਾਰੀ ।
  4. ਪ੍ਰਤੀ ਜੀਅ ਆਮਦਨੀ ਵਿੱਚ ਕਮੀ ਆਉਂਦੀ ਹੈ ।
  5. ਵੱਧਦੀ ਹੋਈ ਆਬਾਦੀ ਦੇ ਕਾਰਨ ਪਰਿਸਥਿਤਕੀ ਅਵਸਥਾ ਦਾ ਪਤਨ ਹੁੰਦਾ ਹੈ ।
  6. ਸਾਫ਼-ਸਫ਼ਾਈ ਦੀ ਅਵਸਥਾ ‘ਤੇ ਦੁਸ਼ਟ ਪ੍ਰਭਾਵ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਜਨਸੰਖਿਆ ਨੂੰ ਪਰਿਭਾਸ਼ਿਤ ਕਰੋ । ਜਨਸੰਖਿਆ ਦੇ ਅਧਿਐਨ ਦੇ ਕੀ ਉਦੇਸ਼ ਹਨ ?
ਉੱਤਰ-
ਜਨਸੰਖਿਆ (Population) – ਕਿਸੇ ਵਿਸ਼ੇਸ਼ ਖੇਤਰ ਵਿਚ ਕਿਸੇ ਜਾਤੀ ਦੇ ਮੈਂਬਰਾਂ ਦੀ ਮੌਜੂਦ ਸਮੁੱਚੀ ਸੰਖਿਆ ਨੂੰ ਵਸੋਂ ਜਾਂ ਆਬਾਦੀ ਆਖਦੇ ਹਨ । ਜਨਸੰਖਿਆ ਦੇ ਮੈਂਬਰਾਂ ਵਿਚ ਕਈ ਸਾਂਝਾਂ ਹੁੰਦੀਆਂ ਹਨ ਜਿਵੇਂ ਕਿ ਸਾਂਝੇ ਲੱਛਣ, ਸਾਂਝਾ ਜੀਨ ਸੰਗ੍ਰਹਿ ਅਤੇ ਇਹ ਮੈਂਬਰ ਆਪਸ ਵਿਚ ਨਸਲ ਕਸ਼ੀ (Breeding) ਕਰਕੇ ਜਣਨ ਸਮਰੱਥਾ ਵਾਲੀ ਔਲਾਦ ਪੈਦਾ ਕਰਦੇ ਹਨ ।

ਜਨਸੰਖਿਆ ਦੇ ਅਧਿਐਨ ਦਾ ਉਦੇਸ਼ (Aim of Population Study) – ਮਨੁੱਖ ਜਾਤੀ ਦੀ ਸੰਖਿਆ ਵਿਚ ਚੌਕਾ ਦੇਣ ਵਾਲੇ ਵਾਧੇ ਨੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ । ਇਸ ਲਈ ਜਨਸੰਖਿਆ ਸੰਬੰਧੀ ਸਿੱਖਿਆ ਦੇਣਾ ਬੜਾ ਜ਼ਰੂਰੀ ਹੋ ਗਿਆ ਹੈ । ਇਸ ਸਮੱਸਿਆ ਬਾਰੇ ਜਾਣਕਾਰੀ ਦੇਣ ਦੇ ਮੰਤਵ ਨਾਲ ਪਰਿਵਾਰ ਨਿਯੋਜਨ ਨੂੰ ਸਕੂਲਾਂ ਅਤੇ ਕਾਲਜਾਂ ਦੇ ਪਾਠਕ੍ਰਮ ਵਿਚ ਸ਼ਾਮਿਲ ਕੀਤਾ ਗਿਆ ਹੈ । ਜਨਸੰਖਿਆ ਬਾਰੇ ਸਿੱਖਿਆ ਦੇਣ ਦੇ ਮੰਤਵ ਇਹ ਹਨ-

  1. ਕੰਟਰੋਲ ਰਹਿਤ ਵਸੋਂ ਵਿਚ ਵਾਧੇ ਦੇ ਨੁਕਸਾਨ, ਅੰਤ ਵਿਚ ਨਿਕਲਣ ਵਾਲੇ ਸਿੱਟੇ, ਕੁਦਰਤੀ ਸਾਧਨਾਂ ਦੇ ਸਰੋਤਾਂ ਦਾ ਨੁਕਸ5 ਅਤੇ ਸਖਣਾਪਨ ਅਤੇ ਜਾਤੀਆਂ ਦੇ ਅਲੋਪ ਹੋਣ ਦੇ ਨਤੀਜਿਆਂ ਬਾਰੇ ਜਾਣਕਾਰੀ ਦੇਣਾ ।
  2. ਜਨਸੰਖਿਆ ਦੇ ਘਟਾਉਣ ਦੇ ਕਾਰਨ ਜੈਵ ਵਿਭਿੰਨਤਾ ਨੂੰ ਪਹੁੰਚਣ ਵਾਲੇ ਲਾਭ ।
  3. ਛੋਟੇ ਪਰਿਵਾਰ ਦੇ ਫਾਇਦੇ ਅਤੇ ਵੱਡੇ ਪਰਿਵਾਰ ਦੇ ਨੁਕਸਾਨ ।
  4. ਜਨਸੰਖਿਆ ਦਾ ਵਾਧਾ, ਵੰਡ ਅਤੇ ਘਣਤਾ ।
  5. ਜਨਸੰਖਿਆ ਦਾ ਜੀਵਨ ਸ਼ੈਲੀ ਨਾਲ ਸੰਬੰਧ ।

ਪ੍ਰਸ਼ਨ 2.
ਜਨ-ਅੰਕੜਾ ਵਿਗਿਆਨ (Demography) ਦੇ ਪੱਖਾਂ ਦੀ ਵਿਆਖਿਆ ਕਰੋ ।
ਉੱਤਰ-
ਜਨ-ਅੰਕੜਾ ਵਿਗਿਆਨ (Demography) – ਮਨੁੱਖੀ ਵਸੋਂ ਦੇ ਵਿਗਿਆਨ ਅਧਿਐਨ ਨੂੰ ਜਨ-ਅੰਕੜਾ ਵਿਗਿਆਨ ਜਾਂ ਡੀਮੋਗੈਫੀ ਆਖਦੇ ਹਨ । ਇਸ ਅਧਿਐਨ ਦਾ ਨਿਮਨਲਿਖਿਤ ਸੰਬੰਧ ਹੈ-

  1. ਜਨਸੰਖਿਆ ਵਿਚ ਹੋਈਆਂ ਤਬਦੀਲੀਆਂ, ਜਿਵੇਂ ਕਿ ਵਸੋਂ ਵਿਚ ਹੋਇਆ ਵਾਧਾ ਜਾਂ ਆਈ ਕਮੀ ।
  2. ਆਬਾਦੀ ਦੀ ਬਣਤਰ ਵਿਚਲੇ ਆਯੂ ਗਰੁੱਪ, ਲਿੰਗ ਅਨੁਪਾਤ ।
  3. ਜਨਸੰਖਿਆ ਦੀ ਸਪੇਸ (ਥਾਂ) ਵਿਚ ਵੰਡ ।

ਜਨ-ਅੰਕੜਾ ਵਿਗਿਆਨ ਦਾ ਅਧਿਐਨ ਮਰਦਮ ਸ਼ੁਮਾਰੀ (Census) ਦੁਆਰਾ ਕੀਤਾ ਜਾਂਦਾ ਹੈ । ਇਸ ਵਿਚ ਪੈਦਾ ਹੋਏ ਬੱਚਿਆਂ ਦਾ ਰਜਿਸਟ੍ਰੇਸ਼ਨ ਅਤੇ ਮਰਨ ਵਾਲਿਆਂ ਦੇ ਨਾਮ ਰਜਿਸਟਰ ਕੀਤੇ ਜਾਂਦੇ ਹਨ ।

ਪ੍ਰਸ਼ਨ 3.
ਜਨਸੰਖਿਆ ਘਣਤਾ (Population density) ਤੋਂ ਕੀ ਭਾਵ ਹੈ ? ਜਨਸੰਖਿਆ ਦੀ ਉੱਚੀ ਸੰਘਣਤਾ ਦੇ ਕੀ ਨਤੀਜੇ ਹਨ ?
ਉੱਤਰ-
ਜਨਸੰਖਿਆ ਘਣਤਾ (Population density) – ਕਿਸੇ ਜਾਤੀ ਦੇ ਵਿਅਕਤੀਆਂ ਦੀ ਕਿਸੇ ਖੇਤਰ ਜਾਂ ਆਇਤਨ (Volume) ਦੀ ਪ੍ਰਤੀ ਇਕਾਈ ਵਿਚ ਮੌਜੂਦ ਮੈਂਬਰਾਂ ਦੀ ਸੰਖਿਆ ਨੂੰ ਵਸੋਂ ਸੰਘਣਤਾ ਆਖਦੇ ਹਨ । ਭਾਵ ਇਕ ਵਰਗ ਕਿਲੋਮੀਟਰ ਵਿਚ ਕਿੰਨੇ ਵਿਅਕਤੀ ਰਹਿ ਰਹੇ ਹਨ ਜਾਂ ਵਣ ਦੇ ਪ੍ਰਤੀ ਏਕੜ ਰਕਬੇ ਵਿਚ ਕਿੰਨੇ ਦਰੱਖ਼ਤ ਮੌਜੂਦ ਹਨ । ਮੌਜੂਦ ਵਿਅਕਤੀਆਂ ਦੀ ਕੁੱਲ ਸੰਖਿਆ ਨੂੰ ਅੰਗਰੇਜ਼ੀ ਦੇ ਅੱਖਰ ‘N’ ਦੁਆਰਾ ਦਰਸਾਇਆ ਜਾਂਦਾ ਹੈ ਜਦਕਿ ਥਾਂ (Space) ਦੀ ਇਕਾਈ (Unit) ਨੂੰ ਦਰਸਾਉਣ ਲਈ ਅੰਗਰੇਜ਼ੀ ਦੇ ਅੱਖਰ ‘S’ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ‘D’ ਜਨਸੰਖਿਆ) ਦੀ ਸੰਘਣਤਾ ਜਾਣਨ ਦੇ ਲਈ ਵਰਤਿਆ ਜਾਂਦਾ ਸੂਤਰ ਇਹ ਹੈ-
PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2) 2
ਉਚੇਰੀ ਜਨਸੰਖਿਆ ਘਣਤਾ ਦੇ ਨਤੀਜੇ (Consequences of higher population density-ਜੇਕਰ ਕਿਸੇ ਦੇਸ਼ ਦੀ ਜਨਸੰਖਿਆ ਘਣਤਾ ਵੱਧ ਜਾਵੇ ਤਾਂ ਇਸ ਦੇ ਜਿਹੜੇ ਨਤੀਜੇ ਹੁੰਦੇ ਹਨ, ਉਹ ਹੇਠਾਂ ਦਿੱਤੇ ਜਾਂਦੇ ਹਨ-

  1. ਜੀਅ-ਪ੍ਰਤੀ ਆਮਦਨ ਹੇਠਾਂ ਆ ਜਾਂਦੀ ਹੈ ਭਾਵ ਘੱਟ ਜਾਂਦੀ ਹੈ ।
  2. ਪਾਣੀ, ਲੱਕੜੀ, ਈਂਧਨ ਆਦਿ ਵਰਗੇ ਪਦਾਰਥ ਘੱਟ ਜਾਂਦੇ ਹਨ ।
  3. ਲੋਕਾਂ ਦੀ ਆਮ ਸਿਹਤ ਵਿਚ ਗਿਰਾਵਟ ਆ ਜਾਂਦੀ ਹੈ ।

ਕਿਸੇ ਦੇਸ਼ ਦੀ ਜ਼ਿਆਦਾ ਆਬਾਦੀ ਉਸ ਦੇਸ਼ ਦੀ ਘਰਾਂ ਵਿਚ ਬੱਚਿਆਂ ਦੀ ਸੰਖਿਆ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਜੀਵਨ ਸ਼ੈਲੀ ਵਿਚ ਨਿਘਾਰ ਆ ਜਾਂਦਾ ਹੈ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 4.
ਪਰਿਵਾਰ ਨਿਯੋਜਨ Family Planning) ਕੀ ਹੈ ? ਪਰਿਵਾਰ ਨਿਯੋਜਨ ਦੀਆਂ ਵਿਧੀਆਂ ਨੂੰ ਸੂਚੀਬੱਧ ਕਰੋ । .
ਉੱਤਰ-
ਪਰਿਵਾਰ ਨਿਯੋਜਨ (Family Planning) – ਪਰਿਵਾਰ ਨਿਯੋਜਨ ਜਾਂ ਪਰਿਵਾਰ ਭਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਅੰਡੇ (Ovum) ਦੇ ਨਿਸ਼ੇਚਨ (Fertilization) ਨੂੰ ਰੋਕਣਾ ਹੈ ਤਾਂ ਜੋ ਵੱਧਦੀ ਹੋਈ ਵਸੋਂ ਨੂੰ ਕਈ ਤਰ੍ਹਾਂ ਦੀ ਵਿਧੀਆਂ, ਜਿਵੇਂ ਕਿ ਗਰਭ ਨਿਰੋਧਕਾਂ ਦੀ ਵਰਤੋਂ (Contraceptics), ਬੱਚੇਦਾਨੀ ਦੇ ਅੰਦਰ ਰੱਖੀਆਂ ਜਾਣ ਵਾਲੀਆਂ ਜੁਗਤਾਂ (IUCD), ਨਸਬੰਦੀ ਅਤੇ ਨਲਬੰਦੀ ਨਾਲ ਰੋਕਿਆ ਜਾ ਸਕੇ ! ਗਰਭ ਨੂੰ ਰੋਕਣ ਦੇ ਵਾਸਤੇ ਲੁਪ ਅਤੇ ਸਪਰਿੰਗ ਵਾਲੇ ਛੱਲੇ ਵੀ ਵਰਤੇ ਜਾਂਦੇ ਹਨ । ਆਦਮੀਆਂ ਵਿਚ ਨਸਬੰਦੀ ਕਰਕੇ ਸ਼ੁਕਰਾਣੁ ਨਲੀਆਂ ਨੂੰ ਕੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਇਸੇ ਹੀ ਤਰ੍ਹਾਂ ਔਰਤਾਂ ਦੀਆਂ ਫੈਲੋਪੀਅਨ ਨਲੀਆਂ ਨੂੰ ਆਪੇਸ਼ਨ ਦੁਆਰਾ ਕੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ । ਇਸ ਵਿਧੀ ਨੂੰ ਨਲਬੰਦੀ ਆਖਦੇ ਹਨ । ਪਰਿਵਾਰ ਭਲਾਈ ਦੇ ਲਈ ਜਿਹੜੇ ਵੀ ਤਰੀਕੇ ਵਰਤੇ ਜਾਣ, ਇਹ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਸੰਬੰਧਿਤ ਵਿਅਕਤੀ ਦੀ ਸਿਹਤ ਉੱਤੇ ਮਾੜੇ ਪ੍ਰਭਾਵ ਨਾ ਪੈਣ ।

ਭਾਰਤ ਵਿਚ ਪਰਿਵਾਰ ਭਲਾਈ ਦੇ ਪ੍ਰੋਗਰਾਮ ਅਪਨਾਉਣ ਨਾਲ ਵਸੋਂ ਦੇ ਵਾਧੇ ਵਿਚ ਕੁੱਝ ਸੀਮਾ ਤਕ ਘਾਟ ਆਈ ਹੈ । ਜਿਹੜੇ ਲੋਕ ਪਰਿਵਾਰ ਨਿਯੋਜਨ ਨੂੰ ਅਪਣਾਉਂਦੇ ਹਨ, ਸਰਕਾਰ ਵੱਲੋਂ ਉਨ੍ਹਾਂ ਨੂੰ ਕੁੱਝ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ ।

ਪਰਿਵਾਰ ਨਿਯੋਜਨ ਦੇ ਤਰੀਕੇ (Ways of Family Planning)-

  1. ਯੁਵਕਾਂ ਨੂੰ ਵਿਆਹ ਦੇਰ ਨਾਲ ਕਰਾਉਣਾ ਚਾਹੀਦਾ ਹੈ ।
  2. ਮਨਪ੍ਰਚਾਵੇ ਦੇ ਸਾਧਨਾਂ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਯੁਵਕਾਂ ਦਾ ਲਿੰਗ ਵਲੋਂ ਧਿਆਨ ਹਟਾਇਆ ਜਾ ਸਕੇ ।
  3. ਦੰਪਤੀ ਨੂੰ ਸੁਰੱਖਿਅਤ ਸਮੇਂ ਵਿਚ ਹੀ ਸੰਭੋਗ ਕਰਨਾ ਚਾਹੀਦਾ ਹੈ । ਇਹ ਸੁਰੱਖਿਅਤ ਸਮਾਂ ਮਾਹਵਾਰੀ ਚੱਕਰ ਦੇ ਸ਼ੁਰੂ ਹੋਣ ਤੋਂ ਲੈ ਕੇ 8-18 ਦਿਨਾਂ ਦੇ ਦਰਮਿਆਨ ਹੁੰਦਾ ਹੈ ।
  4. ਗਰਭ ਨਿਰੋਧਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
  5. ਗਰਭ ਰੋਕਣ ਦੇ ਵਾਸਤੇ ਦਵਾਈਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  6. ਗਰਭ ਗਿਰਾਉਣਾ (ਗਰਭ ਪਾਤ) ।
  7. ਦੋ ਬੱਚਿਆਂ ਤਕ ਹੀ ਸੀਮਿਤ ਰਹਿਣਾ ਚਾਹੀਦਾ ਹੈ ।
  8. ਅਸੀਂ ਦੋ ਸਾਡੇ ਦੋ ਦੇ ਨਾਅਰੇ ਨੂੰ ਅਪਣਾਉਣਾ ਚਾਹੀਦਾ ਹੈ ।

ਪ੍ਰਸ਼ਨ 5.
ਜਨਸੰਖਿਆ ਵਿਸਫੋਟ (Population explosion) ਕੀ ਹੈ ? ਇਸਦੇ ਕਾਰਨਾਂ ਅਤੇ ਅਸਰਾਂ ‘ਤੇ ਚਰਚਾ ਕਰੋ !
ਉੱਤਰ-
ਜਨਸੰਖਿਆ ਧਮਾਕਾ/ਜਨਸੰਖਿਆ ਵਿਸਫੋਟ (Pollution explosion)-ਵੀਹਵੀਂ ਸ਼ਤਾਬਦੀ ਵਿੱਚ ਮਨੁੱਖੀ ਵਸੋਂ/ਆਬਾਦੀ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ । ਸੰਨ 1950 ਤੋਂ ਲੈ ਕੇ ਸੰਨ 1990 ਦੇ 40 ਸਾਲਾਂ ਦੇ ਵਕਫੇ ਦੇ ਦੌਰਾਨ ਵਿਸ਼ਵ ਭਰ ਦੀ ਆਬਾਦੀ 5 ਬਿਲੀਅਨ ਦੇ ਅੰਕ ਨੂੰ ਪਾਰ ਕਰ ਗਈ ਹੈ ਅਤੇ ਵਸੋਂ ਵਿੱਚ ਹਰ ਵਰਸ਼ ਹੋਣ ਵਾਲੇ ਵਾਧੇ ਦੀ ਦਰ 92 ਮਿਲੀਅਨ ਹੈ ਭਾਵ ਹਰ ਸਾਲ ਇਕ ਨਵਾਂ ਮੈਕਸੀਕੋ (Mexico) ਪੈਦਾ ਹੋ ਜਾਂਦਾ ਹੈ । ਸੰਨ 2000 ਵਿਚ ਵਿਸ਼ਵ ਦੀ ਆਬਾਦੀ 6.3 ਬਿਲੀਅਨ ਹੋ ਗਈ ਹੈ ਅਤੇ ਇਸ ਅਨੁਸਾਰ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ 100 ਸੌ ਸਾਲਾਂ ਵਿਚ ਇਹ ਜਨਸੰਖਿਆ 4 ਗੁਣਾ (4 times) ਹੋ ਜਾਵੇਗੀ । ਮਨੁੱਖੀ ਜਨਸੰਖਿਆ ਵਿਚ ਹੋ ਰਹੇ ਇਸ ਚਿੰਤਾਜਨਕ ਵਾਧੇ ਨੂੰ ਜਨਸੰਖਿਆ ਵਿਸਫੋਟ ਜਾਂ ਜਨਸੰਖਿਆ ਧਮਾਕਾ ਆਖਿਆ ਜਾਂਦਾ ਹੈ ।

ਕਾਰਨ (Causes)-

  1. ਬੀਮਾਰੀਆਂ ਉੱਤੇ ਵਿਜੈ
  2. ਭੋਜਨ ਦੀ ਉਤਪੱਤੀ ਅਤੇ ਚੰਗੀ ਵੰਡ
  3. ਬੱਚਿਆਂ ਦਾ ਨਿਯੰਤਰਣ ਰਹਿਤ ਜਨਮ

ਪ੍ਰਭਾਵ (Effects)

  1. ਸਿੱਖਿਆ ‘ਤੇ ਦੁਸ਼ਟ ਪ੍ਰਭਾਵ
  2. ਸੀਮਿਤ ਕੁਦਰਤੀ ਸਾਧਨਾਂ ਦਾ ਸਖਣਿਆਉਣਾ ਅਤੇ ਸ਼ੋਸ਼ਣ
  3. ਵਾਤਾਵਰਣ ਦਾ ਪਤਨ
  4. ਨਵਿਆਉਣ ਸਾਧਨਾਂ ਦੀ ਹਾਨੀ
  5. ਹਵਾ, ਪਾਣੀ ਤੇ ਮਿੱਟੀ ਪ੍ਰਦੂਸ਼ਣ
  6. ਜ਼ਹਿਰੀਲੇ ਪਦਾਰਥਾਂ ਦੀ ਉਤਪੱਤੀ ਆਦਿ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 6.
ਮਨੁੱਖ ਜਾਤੀ ਦੀ ਵਧਦੀ ਹੋਈ ਆਬਾਦੀ ਦੇ ਪ੍ਰਭਾਵਾਂ ‘ਤੇ ਚਰਚਾ ਕਰੋ ।
ਉੱਤਰ-
ਵੱਧਦੀ ਹੋਈ ਆਬਾਦੀ ਦੇ ਕਾਰਨ ਕਿਸੇ ਵੀ ਦੇਸ਼ ਦੀਆਂ ਆਰਥਿਕ ਅਤੇ ਸਮਾਜਿਕ ਕਠਿਨਾਈਆਂ ਪੈਦਾ ਹੋ ਜਾਂਦੀਆਂ ਹਨ ।

ਵੱਧਦੀ ਹੋਈ ਜਨਸੰਖਿਆ ਦੇ ਮਾੜੇ ਪ੍ਰਭਾਵ ਸਿਰਫ਼ ਕਿਸੇ ਦੇਸ਼ ਦੇ ਉੱਪਰ ਹੀ ਪੈਂਦੇ, ਸਗੋਂ ਘਰੇਲੂ ਸਮੱਸਿਆਵਾਂ ਵੀ ਉਤਪੰਨ ਹੋ ਜਾਂਦੀਆਂ ਹਨ । ਵੱਧਦੀ ਹੋਈ ਆਬਾਦੀ ਦੇ ਕਾਰਨ ਹਰ ਪ੍ਰਕਾਰ ਦੇ ਖੇਤਰਾਂ ’ਤੇ ਦੁਸ਼ਟ ਪ੍ਰਭਾਵ ਪੈਂਦੇ ਹਨ । ਪ੍ਰਤੀ ਜੀ ਆਮਦਨੀ ਵੀ ਘੱਟ ਜਾਂਦੀ ਹੈ । ਸੰਖਿਆ ਵਿੱਚ ਨਿਘਾਰ ਆ ਜਾਂਦਾ ਹੈ, ਪ੍ਰਦੂਸ਼ਣ ਅਤੇ ਬੇਰੋਜ਼ਗਾਰੀ ਵਿੱਚ ਵਾਧਾ ਹੁੰਦਾ ਹੈ । ਜ਼ੁਰਮ ਵੱਧ ਜਾਂਦੇ ਹਨ ।

ਵੱਧਦੀ ਹੋਈ ਆਬਾਦੀ ਦੇ ਕਾਰਨ ਪੈਦਾ ਹੋਣ ਵਾਲੇ ਮਾੜੇ ਪ੍ਰਭਾਵ ਇਸ ਪ੍ਰਕਾਰ ਹਨ-

  • ਥਾਂ (Space) – ਵੱਧਦੀ ਹੋਈ ਜਨਸੰਖਿਆ ਦੇ ਰਹਿਣ ਵਾਸਤੇ ਥਾਂ ਦੀ ਉਪਲੱਬਧੀ ਕਰਨ ਦੇ ਲਈ ਜ਼ਰਾਇਤੀ ਜ਼ਮੀਨ ‘ਤੇ ਮਕਾਨ ਉਸਾਰੀ ਕਰਨੀ ਪੈਂਦੀ ਹੈ । ਵਣ ਕੱਟਣੇ ਪੈਂਦੇ ਹਨ । ਵਣਾਂ ਦੇ ਨਸ਼ਟ ਹੋਣ ਨਾਲ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਗੁੰਝਲਾਂ ਜਿਵੇਂ ਕਿ ਜਲ-ਚੱਕਰ ਵਿਚ ਕਮੀ, ਭੋਂ-ਮੂਰਨ ਆਦਿ ਪੈਦਾ ਹੋ ਜਾਂਦੀਆਂ ਹਨ ।
  • ਖਾਧ ਪਦਾਰਥਾਂ ਦੀ ਸਪਲਾਈ (Food Supply)ਵੱਧਦੀ ਹੋਈ ਜਨਸੰਖਿਆ ਦੇ ਢਿੱਡ ਭਰਨ ਦੇ ਲਈ ਭੋਜਨ ਦੀ ਉਤਪੱਤੀ ਦੀ ਦੇਰ ਉਸ ਦਰ ‘ਤੇ ਨਹੀਂ ਹੁੰਦੀ, ਜਿਸ ਦਰ ‘ਤੇ ਆਬਾਦੀ ਵੱਧਦੀ ਹੈ | ਇਸ ਘਾਟ ਦੇ ਕਾਰਨ ਲੋਕ ਵਿਸ਼ੇਸ਼ ਕਰਕੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ । ਲੋਕ ਦੁਰਬਲ ਹੋਣ ਦੇ ਨਾਲ-ਨਾਲ ਉਹਨਾਂ ਅੰਦਰ ਖੂਨ ਦੀ ਘਾਟ ਵੀ ਪੈਦਾ ਹੋ ਜਾਂਦੀ ਹੈ ।
  • ਬੇਰੋਜ਼ਗਾਰੀ (Unemployment) – ਬਹੁਤੇ ਲੋਕ ਨੌਕਰੀ ਦੇ ਘੱਟ ਮੌਕੇ ਹੋਣ ਦੇ ਕਾਰਨ, ਬੇਰੋਜ਼ਗਾਰ ਹੋ ਜਾਂਦੇ ਹਨ ਅਤੇ ਬੇਰੋਜ਼ਗਾਰੀ ਦੇ ਕਾਰਨ ਕਈ ਪ੍ਰਕਾਰ ਦੀਆਂ ਮੁਜ਼ਰਮਾਨਾਂ ਗਤੀਵਿਧੀਆਂ ਜਿਵੇਂ ਕਿ ਲੁਟ-ਮਾਰ, ਡਾਕੇ ਅਤੇ ਕਤਲ ਆਦਿ ਵਿੱਚ ਵਾਧਾ ਹੋ ਜਾਂਦਾ ਹੈ । | ਭਾਰਤ ਵਿੱਚ ਸਾਲ 1990 (ਮਈ) ਵਿੱਚ ਬੇਰੋਜ਼ਗਾਰ ਕਾਰੀਗਰਾਂ ਦੀ ਸੰਖਿਆ 13 ਮਿਲੀਅਨ ਸੀ ।
  • ਸਿੱਖਿਆ (Education) – ਵੱਧਦੀ ਹੋਈ ਆਬਾਦੀ ਦੇ ਕਾਰਨ ਸਿੱਖਿਆ ਸਾਧਨਾਂ ਵਿਚ ਦਾਖ਼ਲਾ ਲੈਣ ਵਾਲਿਆਂ ਦੀ ਸੰਖਿਆ ਏਨੀ ਵੱਧ ਜਾਂਦੀ ਹੈ ਕਿ ਹਰੇਕ ਨੂੰ ਦਾਖ਼ਲ ਕਰਨਾ ਸੰਭਵ ਨਹੀਂ ਹੁੰਦਾ । ਵਧਦੀ ਹੋਈ ਆਬਾਦੀ ਦੇ ਕਾਰਨ ਸਿੱਖਿਆ ਦਾ ਮਿਆਰ ਡਿੱਗ ਜਾਂਦਾ ਹੈ । ਵਿਦਿਆਰਥੀ ਅਧਿਆਪਕ ਦੀ ਆਪਸੀ ਨੇੜਤਾ ਵਿੱਚ ਨਿਘਾਰ ਆ ਜਾਂਦਾ ਹੈ । ਸਕੂਲ ਛੱਡਣ ਵਾਲਿਆਂ ਦੀ ਗਿਣਤੀ ਵੱਧ ਜਾਂਦੀ ਹੈ ।
  • ਸਾਫ਼-ਸਫ਼ਾਈ ਦਾ ਨਾਕਿਸ ਪ੍ਰਬੰਧ (Unhygienic Condition) – ਥੋੜ੍ਹੀ ਜਿਹੀ ਜਗ੍ਹਾ ‘ਤੇ ਬਹੁਤ ਸਾਰਿਆਂ ਦੇ ਰਹਿਣ ਕਾਰਨ ਸਾਫ਼-ਸਫ਼ਾਈ ਦਾ ਇੰਤਜ਼ਾਮ ਅਤੇ ਸੁਵਿਧਾਵਾਂ ਦੇ ਠੀਕ ਨਾ ਹੋਣ ਕਾਰਨ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ ।
  • ਪ੍ਰਦੂਸ਼ਣ (Pollution) – ਵੱਧਦੀ ਹੋਈ ਆਬਾਦੀ ਦੇ ਕਾਰਨ ਉਦਯੋਗੀਕਰਨ ਵਿੱਚ ਹੋਏ ਵਾਧੇ ਦੇ ਕਾਰਨ ਪਦੁਸ਼ਣ ਫੈਲਦਾ ਹੈ, ਜਿਸ ਦੇ ਕਾਰਨ ਹਵਾ, ਪਾਣੀ ਅਤੇ ਮਿੱਟੀ ਪ੍ਰਦੂਸ਼ਿਤ ਹੋ ਜਾਂਦੇ ਹਨ ।
  • ਕੀਮਤਾਂ ਵਿੱਚ ਵਾਧਾ (Price Rise) – ਵੱਧਦੀ ਹੋਈ ਜਨਸੰਖਿਆ ਦੇ ਕਾਰਨ ਉਪਜ ਵਿੱਚ ਆਈ ਘਾਟ ਦੇ ਕਾਰਨ, ਕੀਮਤਾਂ ਵਿੱਚ ਵਾਧਾ ਹੋਣ ਨਾਲ ਕਈ ਪ੍ਰਕਾਰ ਦੀਆਂ ਉਲਝਣਾਂ ਪੈਦਾ ਹੋ ਜਾਂਦੀਆਂ ਹਨ ।
  • ਉਰਜਾ ਸੰਕਟ (Energy Crisis) – ਉਰਜਾ ਦੀ ਉਤਪੱਤੀ ਉਸ ਦਰ ਅਤੇ ਤੇਜ਼ੀ ਨਾਲ ਨਹੀਂ ਪੈਦਾ ਹੁੰਦੀ ਜਿਸ ਦਰ ਨਾਲ ਇਸ ਦੀ ਮੰਗ ਵਿੱਚ ਵਾਧਾ ਹੋ ਜਾਂਦਾ ਹੈ । ਇਸ ਦੇ ਫ਼ਲਸਰੂਪ ਉਰਜਾ ਸੰਕਟ ਪੈਦਾ ਹੋ ਜਾਂਦਾ ਹੈ ।
  • ਪਰਿਸਥਿਤਿਕ ਪਤਨ (Eco-degradation) – ਵੱਧਦੀ ਹੋਈ ਆਬਾਦੀ ਦੇ ਕਾਰਨ ਹਵਾ, ਪਾਣੀ, ਸ਼ੋਰ ਅਤੇ ਮਿੱਟੀ ਪ੍ਰਦੂਸ਼ਿਤ ਹੋ ਜਾਂਦੇ ਹਨ, ਜਿਸ ਦੇ ਕਾਰਨ ਪਰਿਸਥਿਤੀ ਦਾ ਪਤਨ ਹੋ ਜਾਂਦਾ ਹੈ । ਵਣਾਂ ਦੀ ਕਟਾਈ ਕਰਨ ਦੇ ਫਲਸਰੂਪ ਹੜ੍ਹ ਆਉਂਦੇ ਹਨ, ਤੋਂ ਖੁਰਦੀ ਹੈ ਅਤੇ ਜੰਗਲੀ ਜੀਵਨ ਦੇ ਨਿਵਾਸ ਸਥਾਨ ਨਸ਼ਟ ਹੋ ਜਾਂਦੇ ਹਨ । ਉਪਰੋਕਤ ਕਾਰਨਾਂ ਕਰਕੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਵਸੋਂ ਦੇ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਰੋਕਿਆ ਜਾਵੇ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

Punjab State Board PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1) Important Questions and Answers.

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਮਨੁੱਖ ਦੀਆਂ ਮੁੱਢਲੀਆਂ/ਬੁਨਿਆਦੀ ਲੋੜਾਂ ਨੂੰ ਸੂਚੀਬੱਧ ਕਰੋ ।
ਉੱਤਰ-

  1. ਵਾਤਾਵਰਣ ਤੋਂ ਭੋਜਨ ਅਤੇ ਪਾਣੀ ਦੀ ਉਪਲੱਬਧੀ
  2. ਉਰਜਾ ਲਈ ਸੂਰਜ ਦੀ ਰੋਸ਼ਨੀ ।
  3. ਆਵਾਸ ਲਈ ਜ਼ਮੀਨ
  4. ਕੱਪੜਾ ।

ਪ੍ਰਸ਼ਨ 2.
ਕੁਦਰਤੀ ਸਰੋਤਾਂ ਦੀ ਵੱਧਦੀ ਮੰਗ ਦੇ ਕੀ ਕਾਰਨ ਹਨ ?
ਉੱਤਰ-
ਕਾਰਨ-

  1. ਵਸੋਂ ਵਿਚ ਵਾਧਾ ।
  2. ਮਨੁੱਖੀ ਇੱਛਾਵਾਂ (Human desires) ।

ਪ੍ਰਸ਼ਨ 3.
ਮਨੁੱਖਾਂ ਦੀਆਂ ਮੰਗਾਂ ਦੀ ਪੂਰਤੀ ਦੇ ਵਾਸਤੇ ਦੋਂ ਨੀਤੀਆਂ ਦੱਸੋ ।
ਉੱਤਰ-

  1. ਵਸੋਂ ਦੇ ਵਾਧੇ ਉੱਤੇ ਕੰਟਰੋਲ
  2. ਉਰਜਾ ਅਤੇ ਪਦਾਰਥਾਂ (Matter) ਦੀ ਵਰਤੋਂ ਨੂੰ ਘਟਾਉਣਾ ।

ਪ੍ਰਸ਼ਨ 4.
3R-ਸਿਧਾਂਤ ਕੀ ਹੈ ?
ਜਾਂ
3R ਦਾ ਕੀ ਅਰਥ ਹੈ ?
ਉੱਤਰ-
3R-ਸਿਧਾਂਤ (3R-Principle)
R = Reuse (ਮੁੜ ਵਰਤੋਂ), R = Recycle (ਪੁਨਰ ਚੱਕਰ) ਅਤੇ R = Repair ਮੁਰੰਮਤ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 5.
ਭੋਜਨ ਦੇ ਮੁੱਖ ਅੰਸ਼ ਕਿਹੜੇ ਹਨ ?
ਉੱਤਰ-
ਕਾਰਬੋਹਾਈਡੇਟ, ਪ੍ਰੋਟੀਨ, ਚਰਬੀ (Fat), ਵਿਟਾਮਿਨਜ਼, ਕਾਰਬਨੀ ਤੇਜ਼ਾਬ ਅਤੇ ਖਣਿਜ ।

ਪ੍ਰਸ਼ਨ 6.
ਕੁਪੋਸ਼ਣ ਦੀ ਕੀ ਵਜਾ ਹੈ ?
ਉੱਤਰ-
ਸੰਤੁਲਿਤ ਭੋਜਨ ਦੀ ਪ੍ਰਾਪਤੀ ਦਾ ਨਾ ਹੋਣਾ ਅਤੇ ਗ਼ਰੀਬੀ ।

ਪ੍ਰਸ਼ਨ 7.
ਕੁਪੋਸ਼ਣ ਦੀ ਪਰਿਭਾਸ਼ਾ ਲਿਖੋ ।
ਉੱਤਰ-
ਕੁਪੋਸ਼ਣ (Malnutrition) – ਮਨੁੱਖੀ ਸਰੀਰ ਦੀ ਉਹ ਅਵਸਥਾ, ਜਿਹੜੀ ਲੋੜੀਂਦੀ ਮਾਤਰਾ ਵਿਚ ਸੰਤੁਲਿਤ ਭੋਜਨ ਦੀ ਉਪਲੱਬਧੀ ਨਾ ਹੋਣ ਦੇ ਕਾਰਨ ਪੈਦਾ ਹੋ ਜਾਵੇ, ਉਸ ਨੂੰ ਕੁਪੋਸ਼ਣ ਆਖਦੇ ਹਨ ।

ਪ੍ਰਸ਼ਨ 8.
ਕੁਪੋਸ਼ਣ ਦੇ ਦੋ ਦੁਸ਼ਟ ਪ੍ਰਭਾਵ ਲਿਖੋ ।
ਉੱਤਰ-
ਕੁਪੋਸ਼ਣ ਦੇ ਦੋ ਦੁਸ਼ਟ ਪ੍ਰਭਾਵ-

  1. ਬੱਚਿਆਂ ਦੀ ਮੌਤ ਦਰ ਵਿਚ ਵਾਧਾ
  2. ਮਾਤਰੀ ਮੌਤ ਦਰ ਵਿਚ ਵਾਧਾ ।

ਪ੍ਰਸ਼ਨ 9.
ਸਮੁੰਦਰਾਂ ਤੋਂ ਪ੍ਰਾਪਤ ਹੋਣ ਵਾਲੇ ਦੋ ਲਾਹੇਵੰਦ ਉਤਪਾਦਾਂ ਦੇ ਨਾਮ ਲਿਖੋ ।
ਉੱਤਰ-

  1. ਅਗਰ (Agar),
  2. ਮੋਤੀ (Pearls),
  3. ਮੱਛੀਆਂ ਆਦਿ ।

ਪ੍ਰਸ਼ਨ 10.
ਆਦਮੀ ਨੂੰ ਭੋਜਨ ਦੀ ਲੋੜ ਕਿਉਂ ਹੈ ?
ਉੱਤਰ-
ਉਰਜਾ ਪ੍ਰਾਪਤੀ ਲਈ, ਸਰੀਰਕ ਟੁੱਟ-ਭੱਜ ਨੂੰ ਸੰਵਾਰਨ ਦੇ ਲਈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 11.
ਮਨੁੱਖ ਨੂੰ ਬਾਲਣ ਕਿਉਂ ਚਾਹੀਦਾ ਹੈ ?
ਉੱਤਰ-
ਮਨੁੱਖ ਨੂੰ ਈਂਧਨ ਖਾਣਾ ਪਕਾਉਣ ਅਤੇ ਊਰਜਾ ਪ੍ਰਾਪਤ ਕਰਨ ਦੇ ਲਈ ਚਾਹੀਦਾ ਹੈ ।

ਪ੍ਰਸ਼ਨ 12.
ਪਥਰਾਟ ਬਾਲਣਾਂ ਦੀ ਸੂਚੀ ਦਿਓ ।
ਜਾਂ
ਦੋ ਪਥਰਾਟ ਈਂਧਨਾਂ ਦੇ ਨਾਮ ਲਿਖੋ ।
ਉੱਤਰ-
ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ।

ਪ੍ਰਸ਼ਨ 13.
ਪ੍ਰੰਪਰਾਗਤ ਤੌਰ ਤੇ ਕਿਹੜਾ ਬਾਲਣ ਵਰਤਿਆ ਜਾਂਦਾ ਹੈ ?
ਉੱਤਰ-
ਕੋਲਾ (Coal) ।

ਪ੍ਰਸ਼ਨ 14.
ਕੋਲੇ ਦੇ ਘਾਟਕ (Components) ਕਿਹੜੇ-ਕਿਹੜੇ ਹਨ ?
ਜਾਂ
ਕੋਲੇ ਦੇ ਮੁੱਖ ਅੰਸ਼ ਲਿਖੋ ।
ਉੱਤਰ-
ਕੋਲੇ ਦੇ ਘਾਟਕ-ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਹਨ ।

ਪ੍ਰਸ਼ਨ 15.
ਕੋਲੇ ਤੋਂ ਤਿਆਰ ਕੀੜੇ ਜਾਂਦੇ ਦੋ ਉਤਪਾਦਾਂ ਦੇ ਨਾਮ ਲਿਖੋ !
ਜਾਂ
ਕੋਲੇ ਦੇ ਕੋਈ ਦੋ ਲਾਭ ਲਿਖੋ ।
ਉੱਤਰ-

  1. ਸੰਸਲਿਸ਼ਟ ਪੈਟਰੋਲ (Synthetic Petrol) ਅਤੇ
  2. ਸੰਸਲਿਸ਼ਟ ਕੁਦਰਤੀ ਗੈਸ (Synthetic Natural Gas)
  3. ਕੋਲ ਗੈਸ
  4. ਕੋਕ

ਪ੍ਰਸ਼ਨ 16.
ਕੋਲੇ ਦੇ ਮੁਕਾਬਲੇ ਕੋਕ ਕਿਉਂ ਚੰਗਾ ਬਾਲਣ (Fuel) ਹੈ ?
ਉੱਤਰ-
ਕੋਲੇ ਨਾਲੋਂ ਕੋਕ ਦਾ ਕੈਲੋਰੀਅਨ ਬਹੁਤ ਜ਼ਿਆਦਾ ਹੋਣ ਦੇ ਕਾਰਨ, ਕੋਕ ਇਕ . ਚੰਗਾ ਈਂਧਨ ਹੈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 17.
ਜ਼ਿਆਦਾ ਤੌਰ ਤੇ ਵਰਤੇ ਜਾਂਦੇ ਬਾਲਣਾਂ ਦੇ ਨਾਮ ਲਿਖੋ ।
ਉੱਤਰ-

  1. ਕੋਲਾ,
  2. ਪੈਟਰੋਲੀਅਮ ਅਤੇ
  3. ਕੁਦਰਤੀ ਗੈਸ
  4. ਲੱਕੜੀ ।

ਪ੍ਰਸ਼ਨ 18.
ਕੋਲੇ ਦੀਆਂ ਦੋ ਕਿਸਮਾਂ ਦੇ ਨਾਮ ਲਿਖੋ ।
ਉੱਤਰ-
ਕੋਲੇ ਦੀਆਂ ਕਿਸਮਾਂ-

  1. ਪੀਟ (Peat)
  2. ਲਿਗਨਾਈਟ (Lignite)
  3. ਐਂਬ੍ਰਾਸਾਈਟ (Anthracite) ।

ਪ੍ਰਸ਼ਨ 19.
ਦੋ ਪਥਰਾਟ ਈਂਧਨਾਂ ਦੇ ਨਾਮ ਲਿਖੋ ।
ਉੱਤਰ-
ਪਥਰਾਟ ਈਂਧਨਾਂ ਦੇ ਨਾਮ-ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸੇ ।

ਪ੍ਰਸ਼ਨ 20.
CNG ਦਾ ਵਿਸਥਾਰ ਲਿਖੋ ।
ਉੱਤਰ-
CNG = Compressed Natural Gas (ਨਿਪੀੜਤ ਕੁਦਰਤੀ ਗੈਸ) ।

ਪ੍ਰਸ਼ਨ 21.
ਕੋਲੇ ਦੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪੀਟ (Peat) ਐਂਬ੍ਰਾਸਾਈਟ (Anthracite) ਅਤੇ ਬੌਕਸਾਈਟ (Bauxcite) ਹਨ ।

ਪ੍ਰਸ਼ਨ 22.
ਮਨੁੱਖ ਨੂੰ ਹਰ ਰੋਜ਼ ਊਰਜਾ ਦੀਆਂ ਕਿੰਨੀਆਂ ਕੈਲੋਰੀਜ਼ ਚਾਹੀਦੀਆਂ ਹਨ ?
ਉੱਤਰ-
25,000 ਕੈਲੋਰੀਜ਼ ਪ੍ਰਤੀਦਿਨ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਨੁੱਖ ਜਾਤੀ ਦੀਆਂ ਲੋੜਾਂ ਨੂੰ ਪੂਰਿਆਂ ਕਰਨ ਵਾਲੀਆਂ ਜੁਗਤਾਂ ਦੀ ਸੂਚੀ ਬਣਾਓ ।
ਉੱਤਰ-
ਜੁਗਤਾਂ (Strategies)-

  1. ਵਸੋਂ ਦੇ ਵਾਧੇ ਨੂੰ ਨਿਯੰਤਰਿਤ ਕਰੋ ।
  2. ਊਰਜਾ ਸਰੋਤਾਂ ਨੂੰ ਜਾਇਆ ਹੋਣ ਤੋਂ ਬਚਾਓ ।
  3. ਪਦਾਰਥ ਨਾ ਜ਼ਾਇਆ ਹੋਣ ਤੋਂ ਬਚਾਓ ।
  4. ਪਾਣੀ, ਜੰਗਲ, ਮਿੱਟੀ ਅਤੇ ਜੈਵਿਕ ਵਿਭਿੰਨਤਾ ਦੀ ਸੁਰੱਖਿਆ ਕਰ ।
  5. ਜੰਗਲੀ ਜਾਨਵਰਾਂ ਦੇ ਲਈ ਉਨ੍ਹਾਂ ਦੇ ਨਿਵਾਸ ਸਥਾਨਾਂ ਦੀ ਸੁਰੱਖਿਆ ਕਰੋ ।
  6. ਪਾਣੀ, ਤੋਂ ਅਤੇ ਬਾਲਣਾਂ ਦੀ ਸੋਚ-ਸਮਝਦਾਰੀ ਨਾਲ ਵਰਤੋਂ ਕਰੋ
  7. ਉਨ੍ਹਾਂ ਚੀਜ਼ਾਂ ਨੂੰ ਤਿਆਰ ਕੀਤਾ ਜਾਣਾ ਚਾਹੀਦਾ, ਜਿਹੜੀਆਂ ਕਿ ਆਸਾਨੀ ਨਾਲ ਮੁੜ ਵਰਤੀਆਂ ਜਾ ਸਕਣ, ਆਸਾਨੀ ਨਾਲ ਜਿਨ੍ਹਾਂ ਦਾ ਪੁਨਰ ਚੱਕਰਣ ਹੋ ਸਕੇ ਅਤੇ ਮੁਰੰਮਤ ਹੋ ਸਕੇ ।

ਪ੍ਰਸ਼ਨ 2.
ਕੁਪੋਸ਼ਣ ਦੇ ਨਕਾਰਾਤਮਕ ਪ੍ਰਭਾਵ ਕੀ ਹਨ ?
ਉੱਤਰ-
ਕੁਪੋਸ਼ਣ ਦੇ ਨਕਾਰਾਤਮਕ ਪ੍ਰਭਾਵ (Negative effects of Malnutrition)-

  1. ਛੋਟੇ ਬੱਚਿਆਂ ਦੀ ਮੌਤ ਦਰ ਵਿਚ ਵਾਧਾ
  2. ਮਾਤਰੀ ਮੌਤ ਦਰ ਵਿਚ ਵਾਧਾ
  3. ਪੰਜ ਸਾਲ ਦੀ ਉਮਰ ਦੇ ਬੱਚਿਆਂ ਵਿਚ ਮੈਰਾਸਮਸ ਅਤੇ ਕਵਾਸ਼ਕੀਓਰਕਾਰ ਰੋਗ ।
  4. ਕਦਾਚਾਰੀ ਬੱਚੇ
  5. ਛੋਟੇ ਉਮਰੇ ਬੱਚਿਆਂ ਦੀ ਮੌਤ
  6. ਸਕੂਲੀ ਮਾੜਾ ਪ੍ਰਚਲਣ ।

ਪ੍ਰਸ਼ਨ 3.
ਪਾਣੀ ਦੀ ਮਹੱਤਤਾ ਦਾ ਵਰਣਨ ਕਰੋ ।
ਜਾਂ
ਪਾਣੀ ਦੀ ਸਾਡੇ ਜੀਵਨ ਵਿਚ ਕੀ ਮਹੱਤਤਾ ਹੈ ?
ਉੱਤਰ-
ਪਾਣੀ ਦੀ ਮਹੱਤਤਾ-

  • ਪਾਣੀ ਜੀਵ ਪਦਾਰਥ (Protoplasm) ਦਾ ਮੁੱਖ ਅੰਸ਼ ਹੈ ।
  • ਪਾਣੀ ਇਕ ਅੱਛਾ ਘੋਲਕ (Solvent) ਹੈ । ਸਾਰੇ ਘੁਲਣਸ਼ੀਲ ਪਦਾਰਥ ਪਾਣੀ ਵਿਚ ਘਲ ਕੇ, ਘੋਲ ਦੀ ਸ਼ਕਲ ਵਿਚ ਹੀ ਪੌਦਿਆਂ ਦੇ ਸਾਰੇ ਹਿੱਸਿਆਂ ਤਕ ਪਹੁੰਚਦੇ ਹਨ ।
  • ਪ੍ਰਕਾਸ਼ ਸੰਸ਼ਲਣ ਪ੍ਰਕਿਰਿਆ ਲਈ ਪਾਣੀ ਦੀ ਬੜੀ ਮਹੱਤਤਾ ਹੈ, ਕਿਉਂਕਿ ਇਸ ਪ੍ਰਕਿਰਿਆ ਵਿਚ ਪਾਣੀ ਇਕ ਅੰਸ਼ ਵਜੋਂ ਕਾਰਜ ਕਰਦਾ ਹੈ ।
  • ਸਜੀਵਾਂ ਦੇ ਸਰੀਰ ਅੰਦਰ ਹੋਣ ਵਾਲੀਆਂ ਸਾਰੀਆਂ ਕਿਰਿਆਵਾਂ ਪਾਣੀ ਦੀ ਮੌਜੂਦਗੀ ਵਿੱਚ ਹੀ ਹੁੰਦੀਆਂ ਹਨ ।
  • ਵੱਧ ਰਹੇ ਪੌਦਿਆਂ ਦੇ ਸੈੱਲਾਂ ਦੇ ਤਣਾਉ (Turgidity) ਦੀ ਉਤਪੱਤੀ ਲਈ ਪਾਣੀ ਬੜਾ ਜ਼ਰੂਰੀ ਹੈ । ਸੈੱਲਾਂ ਦੀ ਇਸ ਸਥਿਤੀ ਦੇ ਬਗੈਰ ਪੌਦਿਆਂ ਵਿੱਚ ਵਾਧਾ ਨਹੀਂ ਹੋ ਸਕਦਾ ।
  • ਪੌਦਿਆਂ ਦੀਆਂ ਕਈ ਪ੍ਰਕਾਰ ਦੀਆਂ ਗਤੀਆਂ (Movements) ਦੇ ਵਾਸਤੇ ਪਾਣੀ ਦੀ ਲੋੜ ਹੁੰਦੀ ਹੈ । ਜਿਵੇਂ ਕਿ ਲਾਜਵੰਤੀ (Touch-me-not) ਪੌਦੇ ਦੀਆਂ ਟਹਿਣੀਆਂ ਅਤੇ ਪੱਤਿਆਂ ਨੂੰ ਛੇੜਣ ਉੱਪਰ ਵਿਖਾਈ ਜਾਂਦੀ ਗਤੀ ।
  • ਪਾਣੀ ਸਿੰਚਾਈ ਲਈ ਬੜਾ ਜ਼ਰੂਰੀ ਹੈ ।

ਪ੍ਰਸ਼ਨ 4.
ਸਮੁੰਦਰ ਦੇ ਪਾਣੀ ਦੀ ਕੀ ਮਹੱਤਤਾ ਹੈ ?
ਉੱਤਰ-
ਸਮੁੰਦਰ ਦੇ ਪਾਣੀ ਦੀ ਮਹੱਤਤਾ

  1. ਸਮੁੰਦਰਾਂ ਵਿਚੋਂ ਕਈ ਪ੍ਰਕਾਰ ਦੇ ਮਹੱਤਵਪੂਰਨ ਪਦਾਰਥ ਜਿਵੇਂ ਕਿ ਐੱਲਜਿਨ (Algin), ਅਗਰ (Agar) ਆਦਿ ਪ੍ਰਾਪਤ ਕੀਤੇ ਜਾਂਦੇ ਹਨ ।
  2. ਸਮੁੰਦਰਾਂ ਤੋਂ ਖਾਣਯੋਗ ਬਨਸਪਤੀ ਜਿਵੇਂ ਕਿ ਕੈਲਪਸ (Kelps) ਆਦਿ ਵੀ ਪ੍ਰਾਪਤ ਹੁੰਦੇ ਹਨ ।
  3. ਸਮੁੰਦਰਾਂ ਦੀ ਸੜਾ ਉੱਪਰ ਤੈਰਦੇ ਹੋਏ ਸ਼ਹਿਰ ਤਿਆਰ/ਬਣਾਏ ਜਾ ਸਕਦੇ ਹਨ ।
  4. ਪਲ ਔਸਟਰਜ਼ (Pearl Oysters) ਤੋਂ ਮੋਤੀ, ਜਿਨ੍ਹਾਂ ਦੀ ਵਰਤੋਂ ਗਹਿਣੇ ਆਦਿ ਤਿਆਰ ਕਰਨ ਲਈ ਕੀਤੀ ਜਾਂਦੀ ਹੈ ) ਵੀ ਪ੍ਰਾਪਤ ਹੁੰਦੇ ਹਨ ।
  5. ਸਮੁੰਦਰ ਦੇ ਪਾਣੀ ਨੂੰ ਸੁਕਾ ਕੇ ਨਮਕ (Table Salt) ਪ੍ਰਾਪਤ ਕੀਤਾ ਜਾਂਦਾ ਹੈ ।
  6. ਸਮੁੰਦਰ ਦੇ ਪਾਣੀ ਦੀਆਂ ਲਹਿਰਾਂ ਅਤੇ ਜਵਾਰਭਾਟੇ ਤੋਂ ਉਰਜਾ ਪ੍ਰਾਪਤ ਕੀਤੀ ਜਾਂਦੀ ਹੈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 5.
ਜ਼ਮੀਨੀ ਸਾਧਨਾਂ ਦੀ ਸਮਝਦਾਰੀ ਨਾਲ ਵਰਤੋਂ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਜ਼ਮੀਨੀ ਸਾਧਨਾਂ ਦੀ ਸਮਝਦਾਰੀ ਨਾਲ ਵਰਤੋਂ-ਨਿਵਾਸ ਜਾਂ ਪਨਾਹ ਜਾਂ ਆਵਾਸ (Shelter) ਮਨੁੱਖ ਦੀਆਂ ਬੁਨਿਆਦੀ ਲੋੜਾਂ ਵਿਚ ਇਕ ਲੋੜ ਹੈ ਅਤੇ ਇਸ ਕੰਮ ਦੇ ਵਾਸਤੇ ਜ਼ਮੀਨ (Land) ਦੇ ਲੋੜ ਹੈ । ਸਾਨੂੰ ਪਤਾ ਹੈ ਕਿ ਵਿਸ਼ਵ ਦੀ ਆਬਾਦੀ 6-ਬਿਲੀਅਨ ਨੂੰ ਪਹਿਲਾਂ ਹੀ ਪਾਰ ਚੁੱਕੀ ਹੈ ਅਤੇ ਇਸ ਵਾਧੇ ਦੀ ਮੁੱਖ ਵਜ਼ਾ ਜਨਸੰਖਿਆ ਵਿਸਫੋਟ ਹੈ । ਵਸੋਂ ਵਿਚ ਹੋ ਰਹੇ ਇਸ ਵਾਧੇ ਦੇ ਕਾਰਨ ਲੋਕਾਂ ਲਈ ਰਿਹਾਇਸ਼ ਦਾ ਪ੍ਰਬੰਧ ਕਰਨ ਦੇ ਵਾਸਤੇ ਜ਼ਮੀਨ (Land) ਚਾਹੀਦੀ ਹੈ ਅਤੇ ਇਸ ਮੰਤਵ ਲਈ ਜ਼ਮੀਨ ਦੀ ਮੰਗ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ ।

ਪਰ ਵੱਧਦੀ ਹੋਈ ਵਸੋਂ ਦੀਆਂ ਖੁਰਾਕ ਸੰਬੰਧੀ ਲੋੜਾਂ ਨੂੰ ਪੂਰਿਆਂ ਕਰਨ ਦੇ ਵਾਸਤੇ ਖੇਤੀ ਯੋਗ ਜ਼ਮੀਨ ਚਾਹੀਦੀ ਹੈ ਅਤੇ ਲੋਕਾਂ ਦੀਆਂ ਲੋੜਾਂ ਅਤੇ ਐਸ਼-ਆਰਾਮ ਦੇ ਲਈ ਉਦਯੋਗ ਲਗਾਉਣੇ ਵੀ ਜ਼ਰੂਰੀ ਹੋ ਗਏ ਹਨ , ਪਰ ਜ਼ਮੀਨ ਦੀ ਉਪਲੱਬਧੀ ਦੀ ਮਾਤਰਾ ਤਾਂ ਸੀਮਿਤ ਹੀ ਹੈ ਅਤੇ ਖਾਲੀ ਜ਼ਮੀਨ ਘੱਟਦੀ ਜਾ ਰਹੀ ਹੈ । ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜੇਕਰ ਲੋਕਾਂ ਦੀਆਂ ਆਵਾਸ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨਾ ਹੈ, ਤਾਂ ਸਾਨੂੰ ਜ਼ਮੀਨ ਦੀ ਵਰਤੋਂ ਬੜੀ ਸਮਝਦਾਰੀ ਨਾਲ ਕਰਨੀ ਹੋਵੇਗੀ, ਨਹੀਂ ਤਾਂ ਕਈ ਸਮੱਸਿਆਵਾਂ ਅਤੇ ਉਲਝਨਾਂ ਪੈਦਾ ਹੋ ਜਾਣਗੀਆਂ ।

ਪ੍ਰਸ਼ਨ 6.
ਕੋਲੇ ਦੀਆਂ ਕਿੰਨੀਆਂ ਕਿਸਮਾਂ ਹਨ ?
ਉੱਤਰ-ਕੋਲੇ (Coal) ਦੀਆਂ ਕਿਸਮਾਂ (Types of Coal-ਅਸੀਂ ਜਾਣਦੇ ਹਾਂ ਕਿ ਕੋਲਾ ਪੌਦਿਆਂ ਅਤੇ ਪ੍ਰਾਣੀਆਂ ਦੇ ਅਵਸ਼ੇਸ਼ਾਂ ਦੇ ਪਥਰਾਟੀਕਰਣ (Fossilization) ਕਾਰਨ ਬਣਿਆ ਹੈ । ਕੋਲੇ ਵਿਚ ਕਾਰਬਨ ਦੀ ਮਾਤਰਾ ਦੀਆਂ ਮੌਜੂਦਗੀ ਦੇ ਹਿਸਾਬ ਨਾਲ, ਇਸ ਦਾ ਵਰਗੀਕਰਨ ਕੀਤਾ ਜਾਂਦਾ ਹੈ । ਕੋਲੇ ਦੀ ਵੱਖ-ਵੱਖ ਕਿਸਮਾਂ ਵਿੱਚ ਕਾਰਬਨ ਦੀ ਮਾਤਰਾ ਵੀ ਅਲੱਗ-ਅਲੱਗ ਹੀ ਹੈ ਅਤੇ ਕੋਲੇ ਦੀ ਮਹੱਤਤਾ ਇਸ ਵਿਚ ਕਾਰਬਨ ਦੀ ਮੌਜੂਦ ਮਾਤਰਾ ਉੱਪਰ ਹੀ ਨਿਰਭਰ ਹੁੰਦੀ ਹੈ । ਕੋਲੇ ਦੀਆਂ ਤਿੰਨ ਕਿਸਮਾਂ ਹਨ-

  1. ਪੀਟ (Peat) – ਕੋਲੇ ਦੀ ਇਹ ਕਿਸਮ, ਬਾਕੀ ਦੀਆਂ ਦੋ ਕਿਸਮਾਂ ਨਾਲੋਂ ਸਭ ਤੋਂ ਘਟੀਆ ਕਿਸਮ ਹੈ । ਇਸ ਦੀ ਰੰਗਤ ਭਰੀ ਹੁੰਦੀ ਹੈ ।
  2. ਲਿਗਨਾਈਟ (Lignite) – ਕੋਲੇ ਦੀ ਇਹ ਕਿਸਮ ਪੀਟ ਦੀਆਂ ਤੈਹਾਂ ਦੇ ਇਕ-ਦੂਸਰੇ ਦੇ ਉੱਪਰ ਜੰਮਣ ਉਪਰੰਤ ਸਖ਼ਤ ਹੋ ਜਾਣ ਦੇ ਕਾਰਨ ਬਣੀ ਹੈ ਅਤੇ ਗੁਣਾਂ ਵਿਚ ਇਹ ਪੀਟ ਨਾਲੋਂ ਵਧੀਆ ਹੈ ।
  3. ਐਂਬ੍ਰਾਸਾਈਟ (Anthracite) – ਕੋਲੇ ਦੀ ਸਭ ਤੋਂ ਵਧੀਆ ਕਿਸਮ ਹੈ ਅਤੇ ਇਹ ਕਾਫ਼ੀ ਜ਼ਿਆਦਾ ਕਠੋਰ ਵੀ ਹੈ । ਇਸ ਵਿਚ ਕਾਰਬਨ ਦੀ ਮਾਤਰਾ ਦੂਸਰੀਆਂ ਕਿਸਮਾਂ ਦੇ ਮੁਕਾਬਲੇ ਬਹੁਤ ਅਧਿਕ ਹੁੰਦੀ ਹੈ ।

ਪ੍ਰਸ਼ਨ 7.
ਕੋਲੇ ਦੇ ਕੀ ਲਾਭ ਹਨ ?
ਉੱਤਰ-
ਕੋਲੇ ਦੇ ਲਾਭ-

  1. ਕੋਲੇ ਨੂੰ ਬਾਲਣ ਵਜੋਂ ਵਰਤਦੇ ਹਨ ।
  2. ਕੋਲੇ ਨੂੰ ਕੋਲ ਗੈਸ (Coal Gas) ਵਰਗੇ ਉਰਜਾ ਸਰੋਤਾਂ ਵਿਚ ਬਦਲਿਆ ਜਾ ਸਕਦਾ ਹੈ । ਕੋਲੇ ਦੀ ਵਰਤੋਂ ਬਿਜਲੀ ਪੈਦਾ ਕਰਨ ਅਤੇ ਤੇਲ ਤਿਆਰ ਕਰਨ ਲਈ ਵੀ ਕੀਤੀ ਜਾਂਦੀ ਹੈ ।
  3. ਕੋਲੇ ਤੋਂ ਬਣਾਉਟੀ ਪੈਟਰੋਲ ਅਤੇ ਬਣਾਉਟੀ ਕੁਦਰਤੀ ਗੈਸ ਵੀ ਤਿਆਰ ਕੀਤੇ ਜਾਂਦੇ ਹਨ ।
  4. ਕੋਲੇ ਤੋਂ ਬੈਂਨਜ਼ੀਨ, ਟੋਇਨ (Teluene), ਫਿਨੌਲ, ਐਨੀਲੀਨ, ਨੈਪਥੀਲੀਨ ਅਤੇ ਐੱਥਰਾਸੀਨ ਆਦਿ ਪਦਾਰਥ ਵੀ ਤਿਆਰ ਕੀਤੇ ਜਾਂਦੇ ਹਨ ।
  5. ਕਈ ਤਰ੍ਹਾਂ ਦੇ ਉਦਯੋਗਾਂ ਵਿਚ ਕੋਲੇ ਦੀ ਵਰਤੋਂ ਕੱਚੇ ਮਾਲ ਤੋਂ ਧਾਤਾਂ ਪ੍ਰਾਪਤ ਕਰਨ ਦੇ ਲਈ ਵੀ ਕਰਦੇ ਹਨ । ਇਸ ਪ੍ਰਕਿਰਿਆ ਵਿੱਚ ਕੋਲਾ ਇਕ ਲਘੂਕਾਰਕ (Reducing agent) ਵਜੋਂ ਕਾਰਜ ਕਰਦਾ ਹੈ ।
  6. ਕੋਲੇ ਦੀ ਵਰਤੋਂ ਕੋਕ ਤਿਆਰ ਕਰਨ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 8.
ਕੋਕ (Coke) ਕੀ ਹੈ ?
ਉੱਤਰ-
ਕੋਕ (Coke) ਕੋਲੇ ਦੇ ਭੰਜਕ ਕਸ਼ੀਦਣ (Destructive distillation) ਕਰਨ ਦੇ ਬਾਅਦ ਜਿਹੜਾ ਪਦਾਰਥ ਬਚਦਾ ਹੈ, ਉਸ ਨੂੰ ਕੋਕ ਆਖਦੇ ਹਨ । ਕੋਕ ਦਾ ਮੁੱਖ ਅੰਸ਼ ਕਾਰਬਨ ਹੈ ਅਤੇ ਕੋਕ ਵਿੱਚ ਇਸ ਦੀ ਮਾਤਰਾ 99.8% ਹੈ । ਕੋਕ ਇਕ ਬੜਾ ਫਾਇਦੇਮੰਦ ਈਂਧਨ ਹੈ । ਕੋਕ ਦੇ ਕੁੱਝ ਮਹੱਤਵਪੂਰਨ ਲਾਭ ਇਹ ਹਨ-

  1. ਇਸ ਨੂੰ ਬਾਲਣ ਵਜੋਂ ਵਰਤਦੇ ਹਨ ।
  2. ਕੋਕ ਤੋਂ ਪਾਣੀ/ਜਲ ਗੈਸ (Water gas) ਅਤੇ ਪ੍ਰੋਡਿਊਸਰ ਗੈਸ (Producer Gas) ਤਿਆਰ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਬਾਲਣ ਵਜੋਂ ਕੋਕ ਦੀ ਕੀ ਮਹੱਤਤਾ ਹੈ ?
ਉੱਤਰ-
ਬਾਲਣ ਵਜੋਂ ਕੋਕ ਦੀ ਮਹੱਤਤਾ-

  • ਕੋਕ ਨੂੰ ਪ੍ਰਥਮ ਕਿਸਮ ਦਾ ਬਾਲਣ ਮੰਨਿਆ ਗਿਆ ਹੈ ਕਿਉਂਕਿ ਜਦੋਂ ਇਹ ਬਲਦਾ ਹੈ, ਤਾਂ ਧੂੰਆਂ ਪੈਦਾ ਨਹੀਂ ਹੁੰਦਾ । ਇਸ ਲਈ ਇਹ ਬਾਲਣ ਹਵਾ ਵਿਚ ਪ੍ਰਦੂਸ਼ਣ ਨਹੀਂ ਫੈਲਾਉਂਦਾ, ਜਦਕਿ ਕੋਲੇ ਦੇ ਬਲਣ ਨਾਲ ਬਹੁਤ ਜ਼ਿਆਦਾ ਮਾਤਰਾ ਵਿੱਚ ਧੀਆਂ ਪੈਦਾ ਹੁੰਦਾ ਹੈ, ਜਿਸ ਦੇ ਕਾਰਨ ਵਾਤਾਵਰਣ ਦੂਸ਼ਿਤ ਹੋ ਜਾਂਦਾ ਹੈ ।
  • ਕੋਲੇ ਦੇ ਮੁਕਾਬਲੇ ਕੋਕ ਦਾ ਕੈਲੋਰੀਮਾਨ ਵਧੇਰੇ ਹੁੰਦਾ ਹੈ, ਇਸ ਕਾਰਨ ਕੋਕ ਨੂੰ ਚੰਗਾ ਬਾਲਣ ਮੰਨਿਆ ਗਿਆ ਹੈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 10.
ਕੋਲੇ (Coal) ਅਤੇ ਕੋਕ (Coke) ਵਿੱਚ ਅੰਤਰ ਲਿਖੋ ।
ਉੱਤਰ-
ਕੋਲੇ ਅਤੇ ਕੋਕ ਵਿੱਚ ਅੰਤਰ (ਸਾਰਨੀ)-

ਕੋਲਾ (Coal) ਕੋਕ (Coke)
1. ਕੋਲਾ ਧਰਤੀ ਵਿੱਚੋਂ ਪ੍ਰਾਪਤ ਕੀਤਾ ਜਾਂਦਾ ਹੈ । 1. ਕੋਕ ਕੋਲੇ ਦੇ ਭੰਜਕ ਕਸ਼ੀਦਣ ਦੁਆਰਾ ਤਿਆਰ ਕੀਤਾ ਜਾਂਦਾ ਹੈ ।
2. ਕੋਲੇ ਵਿੱਚ ਕਾਰਬਨ ਦੀ ਮਾਤਰਾ ਬਹੁਤ ਥੋੜ੍ਹੀ ਹੈ । 2. ਕੋਕ ਵਿੱਚ ਕਾਰਬਨ ਦੀ ਮਾਤਰਾ 98% ਹੈ ।
3. ਕੋਲੇ ਦੇ ਦਹਿਨ (ਜਲਣ) ਤੇ ਧੂਆਂ ਬਹੁਤ ਅਧਿਕ ਪੈਦਾ ਹੋਣ ਕਾਰਨ ਵਾਯੂਮੰਡਲ ਪ੍ਰਦੂਸ਼ਿਤ ਹੁੰਦਾ ਹੈ । 3. ਕੋਕ ਦੇ ਦਹਿਨ (ਜਲਣ) ਤੇ ਧੂੰਆ ਪੈਦਾ ਨਾ ਹੋਣ ਕਾਰਨ ਵਾਯੂਮੰਡਲ ਪ੍ਰਦੂਸ਼ਿਤ ਨਹੀਂ ਹੁੰਦਾ ।
4. ਕੋਲੇ ਦਾ ਤਾਪਮਾਨ ਬਹੁਤ ਜ਼ਿਆਦਾ ਨਹੀਂ ਹੈ । 4. ਕੋਕ ਦਾ ਤਾਪਮਾਨ ਕਾਫ਼ੀ ਅਧਿਕ ਹੈ ।
5. ਕੋਲੇ ਤੋਂ ਕੋਲ ਗੈਸ ਆਦਿ ਤਿਆਰ ਕੀਤੀ ਜਾਂਦੀ ਹੈ । 5. ਕੋਕ ਤੋਂ ਪਾਣੀ ਗੈਸ (Water gas) ਅਤੇ ਪ੍ਰੋਡਿਊਸਰ ਗੈਸ (Producer gas) ਤਿਆਰ ਕੀਤੀਆਂ ਜਾਂਦੀਆਂ ਹਨ ।

ਪ੍ਰਸ਼ਨ 11.
ਕੁਦਰਤੀ ਸਰੋਤਾਂ ਦੀ ਵਧਦੀ ਹੋਈ ਮੰਗ ਦੇ ਕੀ ਕਾਰਨ ਹਨ ?
ਉੱਤਰ-
ਕਾਰਨ-

  1. ਵੱਧਦੀ ਹੋਈ ਆਬਾਦੀ
  2. ਲਾਲਚ
  3. ਮਨੁੱਖ ਦੀਆਂ ਨਾ ਖ਼ਤਮ ਹੋਣ ਵਾਲੀਆਂ ਇੱਛਾਵਾਂ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਵੱਖ-ਵੱਖ ਕਿਸਮਾਂ ਦੇ ਬਾਲਣਾਂ ਦਾ ਵਰਣਨ ਕਰੋ ।
ਉੱਤਰ-
ਵੱਖ-ਵੱਖ ਕਿਸਮਾਂ ਦੇ ਬਾਲਣ (Different types of fuels)-ਮਨੁੱਖ ਨੂੰ ਬਾਲਣ ਦੀ ਜ਼ਰੂਰਤ ਅੱਗੇ ਲਿਖਿਤ ਕੰਮਾਂ ਲਈ ਹੁੰਦੀ ਹੈ- .

  1. ਖਾਣਾ ਤਿਆਰ ਕਰਨ ਦੇ ਲਈ
  2. ਉਰਜਾ ਦੇ ਸਰੋਤ ਵਜੋਂ ।

ਬਾਲਣ (Firewood) – ਭਾਰਤ ਵਿੱਚ ਬਾਲਣ ਲਈ ਲੱਕੜੀ ਨੂੰ ਜੰਗਲਾਂ ਨੂੰ ਕੱਟ ਕੇ ਪ੍ਰਾਪਤ ਕਰਨ ਦੀ ਰੁਚੀ ਬੜੀ ਪੁਰਾਣੀ ਹੈ । ਭਾਰਤ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਬਾਲਣ ਵਾਲੀ ਲੱਕੜੀ ਪ੍ਰਾਪਤ ਕਰਨ ਦਾ ਇਹੀ ਤਰੀਕਾ ਪ੍ਰਚਲਿਤ ਹੈ ਅਤੇ ਇਨ੍ਹਾਂ ਥਾਂਵਾਂ ਤੇ ਲੱਕੜੀ ਹੀ ਉਰਜਾ ਦਾ ਮੁੱਖ ਸਰੋਤ ਹੈ ।ਉਰਜਾ ਪ੍ਰਾਪਤੀ ਦੇ ਇਸ ਸਰੋਤ ਨੂੰ ਸਭ ਤੋਂ ਸਸਤਾ ਮੰਨਿਆ ਜਾਂਦਾ ਹੈ । ਲੋਕਾਂ ਵਿਚ ਜੰਗਲਾਂ ਦੀ ਕਟਾਈ ਕਰਕੇ ਬਾਲਣ ਲਈ ਲੱਕੜੀ ਦੀ ਪ੍ਰਾਪਤ ਕਰਨ ਦੀ ਰੁਚੀ ਨੂੰ ਗੈਰ-ਪ੍ਰੰਪਰਾਗਤ ਊਰਜਾ ਸਰੋਤ (Non-conventional energy sources) ਦੀ ਥਾਂ ਲੋਕਾਂ ਨੂੰ ਬਾਇਓ ਗੈਸ ਅਤੇ ਸੌਰ ਊਰਜਾ ਦੀ ਉਪਲੱਬਧੀ ਕਰਾਉਣੀ ਚਾਹੀਦੀ ਹੈ, ਤਾਂ ਜੋ ਵਣਾਂ ਦੇ ਨਸ਼ਟ ਹੋਣ ਨੂੰ ਰੋਕਿਆ ਜਾ ਸਕੇ । ਜਿਸ ਦਰ ਨਾਲ ਵਣਾਂ ਦੇ ਰੁੱਖਾਂ ਦੀ ਕਟਾਈ ਹੋ ਰਹੀ ਹੈ, ਉਸੇ ਹੀ ਦਰ ‘ਤੇ ਵਣ ਰੋਪਣ ਨਹੀਂ ਹੋ ਰਿਹਾ ।

ਪਥਰਾਟ ਈਂਧਨ (Fossil fuels) – ਜਿਨ੍ਹਾਂ ਪਥਰਾਟ ਬਾਲਣ ਦੀ ਬਹੁਤ ਵਿਸ਼ਾਲ ਪੱਧਰ ਤੇ ਵਰਤੋਂ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਸ਼ਾਮਿਲ ਹਨ । ਪਥਰਾਟ ਬਾਲਣ ਜ਼ਮੀਨ ਹੇਠੋਂ ਜਾਂ ਸਮੁੰਦਰਾਂ ਦੀ ਤਹਿ ਤੋਂ ਪ੍ਰਾਪਤ ਕੀਤੇ ਜਾਂਦੇ ਹਨ । ਪਰ ਇਨ੍ਹਾਂ ਪਥਰਾਟ ਬਾਲਣਾਂ ਦੀ ਅਣ-ਨਿਯੰਤਿਤ ਵਰਤੋਂ ਕਰਨ ਦੇ ਕਾਰਨ, ਇਹ ਪਦਾਰਥ ਦਿਨੋ-ਦਿਨ ਘੱਟ ਹੁੰਦੇ ਜਾ ਰਹੇ ਹਨ ਅਤੇ ਜੇਕਰ ਇਸੇ ਹੀ ਗਤੀ ਨਾਲ ਇਨ੍ਹਾਂ ਬਾਲਣਾਂ ਦੀ ਵਰਤੋਂ ਹੁੰਦੀ ਰਹੀ, ਤਾਂ ਇਹ ਨਿਕਟ ਭਵਿੱਖ ਵਿੱਚ ਖ਼ਤਮ ਹੋ ਜਾਣਗੇ । ਵਿਸ਼ਵ ਭਰ ਵਿੱਚ ਉਰਜਾ ਦੀਆਂ ਜ਼ਰੂਰਤਾਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਤੋਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ।

ਕੋਲਾ (Coal) – ਕਾਰਬਨ, ਹਾਈਡੋਜਨ ਅਤੇ ਆਕਸੀਜਨ ਕੋਲੇ ਦੇ ਮੁੱਖ ਘਟਕ ਹਨ । ਪਰੰਪਰਗਾਤ ਈਂਧਨ ਵਜੋਂ ਕੋਲੇ ਦੀ ਵਰਤੋਂ ਬੜੀ ਵੱਡੀ ਪੱਧਰ ਤੇ ਕੀਤੀ ਜਾ ਰਹੀ ਹੈ । ਕੋਲੇ ਦੇ ਬਲਣ ਤੇ ਬੜੀ ਵੱਡੀ ਮਾਤਰਾ ਵਿੱਚ ਉਰਜਾ ਪੈਦਾ ਹੁੰਦੀ ਹੈ । ਕੋਲਾ ਇਕ ਜਲਣਸ਼ੀਲ ਕਾਰਬਨੀ ਪਦਾਰਥ ਹੈ, ਜਿਸ ਦੀ ਵਰਤੋਂ ਅਸਪਾਤ (Steel), ਬਨਾਉਟੀ ਖਾਦਾਂ (Fertilizers) ਜੀਵਨਾਸ਼ਕ ਹਾਰ-ਸ਼ਿੰਗਾਰ ਦਾ ਸਾਮਾਨ ਤਿਆਰ ਕਰਨ ਦੇ ਵਾਸਤੇ ਕੀਤੀ ਜਾਂਦੀ ਹੈ । | ਕੋਲੇ ਦੀਆਂ ਤਿੰਨ ਕਿਸਮਾਂ ਹਨ-

  1. ਪੈਟ (Peat) – ਕੋਲੇ ਦੀ ਇਹ ਸਭ ਤੋਂ ਘਟੀਆ ਕਿਸਮ ਹੈ । ਪੌਦਿਆਂ ਅਤੇ ਪ੍ਰਾਣੀਆਂ ਦੇ ਅਵਸ਼ੇਸ਼ ਕੋਲੇ ਵਿਚ ਬਦਲਣ ਤੋਂ ਪਹਿਲਾਂ, ਗਾੜ੍ਹੇ-ਭੂਰੇ ਰੰਗ ਵਿਚ ਬਦਲਦੇ ਹਨ, ਉਸ ਨੂੰ ਪੀਟ ਆਖਦੇ ਹਨ ।
  2. ਲਿਗਨਾਈਟ (Lignite) – ਕੋਲੇ ਦੀ ਇਹ ਦੂਸਰੀ ਕਿਸਮ ਹੈ । ਇਹ ਪੀਟ ਨਾਲੋਂ ਵਧੇਰੇ ਚੰਗੀ ਹੈ ।
  3. ਐੱਥਾਸਾਈਟ (Anthratite) – ਕੋਲੇ ਦੀ ਇਹ ਤੀਸਰੀ ਕਿਸਮ ਹੈ, ਜਿਸ ਨੂੰ ਬਾਕੀ ਦੀਆਂ ਦੋਵਾਂ ਕਿਸਮਾਂ ਨਾਲੋਂ ਵਧੇਰੇ ਚੰਗਾ ਮੰਨਿਆ ਜਾਂਦਾ ਹੈ । ਇਸ ਵਿਚ ਕਾਰਬਨ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ । ਇਸ ਦਾ ਕੈਲੋਰੀਮਾਨ ਲਿਗਨਾਈਟ ਦੇ ਮੁਕਾਬਲੇ ‘ਦੋ ਗੁਣਾ ਜ਼ਿਆਦਾ ਹੈ ।

ਪ੍ਰਸ਼ਨ 2.
ਭਾਰਤ ਵਿਚ ‘ਭੋਜਨ ਸਮੱਸਿਆ’ ਦੇ ਕਾਰਨਾਂ ਦਾ ਸੰਖੇਪ ਵਿੱਚ ਵਰਣਨ ਕਰੋ ।
ਉੱਤਰ-
ਭਾਰਤ ਵਿਚ ਭੋਜਨ ਸਮੱਸਿਆ ਦੇ ਕਾਰਨ-
(i) ਵੱਧਦੀ ਆਬਾਦੀ – ਭਾਰਤ ਦੀ ਵਸੋਂ ਵਿਚ ਹੋ ਰਿਹਾ ਹਰ ਸਾਲ ਵਾਧਾ ਭੋਜਨ ਸੰਕਟ ਦਾ ਮੁੱਖ ਕਾਰਨ ਹੈ । ਜਨਸੰਖਿਆ ਵਿਚ ਹੋਣ ਵਾਲੀ ਵਾਧੇ ਦੀ ਦਰ ਤਕਰੀਬਨ 2% ਪ੍ਰਤੀ ਵਰਸ਼ ਹੈ ।

ਮਾਲਸ (Malthus) ਆਰਥਿਕ ਸਿਧਾਂਤ ਦੇ ਅਨੁਸਾਰ ਵਸੋਂ ਵਿਚ ਵਾਧਾ ਰੇਖਾ ਗਣਿਤ ਦੇ ਅਨੁਪਾਤ ਵਿਚ (Geometrically) ਹੈ । ਜਦਕਿ ਸਾਧਨਾਂ ਵਿਚ ਇਸ ਵਾਧੇ ਦੀ ਦਰ ਗਣਿਤ ਅਨਪਾਤ ਅਨੁਸਾਰ ਹੈ । ਭਾਵ ਰੇਖਾ ਗਣਿਤ ਦੇ ਅਨੁਸਾਰ ਇਹ ਵਾਧਾ 2, 4, 8, 16, 32…… ਆਦਿ ਦੀ ਦਰ ਨਾਲ ਅਤੇ ਗਣਿਤ ਅਨੁਪਾਤ ਅਨੁਸਾਰ ਇਸ ਵਾਧੇ ਦੀ ਦਰ 2, 4, 6, 8, 10, 12, 14……. ਹੈ ।
ਸਾਨੂੰ ਭੋਜਨ ਦੇ ਸੰਕਟ ‘ਤੇ ਕਾਬੂ ਪਾਉਣ ਦੇ ਲਈ ਵੱਧਦੀ ਹੋਈ ਜਨਸੰਖਿਆ ਤੇ ਕੰਟਰੋਲ ਕਰਨਾ ਹੋਵੇਗਾ ।

(ii) ਭੰਡਾਰਨ ਦੀ ਸਮੱਸਿਆ – ਜਿਹੜਾ ਭੋਜਨ ਪਦਾਰਥ ਦੇਸ਼ ਵਿਚ ਕਿਸਾਨ ਪੈਦਾ ਕਰਦੇ ਹਨ, ਉਸਦੇ ਭੰਡਾਰਨ ਵਿਚ ਕਈ ਪ੍ਰਕਾਰ ਦੀਆਂ ਤਰੁੱਟੀਆਂ ਹੋਣ ਦੇ ਕਾਰਨ ਹਰ ਸਾਲ ਲੱਖਾਂ ਟਨ ਭੋਜਨ ਭੰਡਾਰਨ ਦੇ ਖਰਾਬ ਤਰੀਕਿਆਂ ਕਾਰਨ ਨਸ਼ਟ ਹੋ ਰਿਹਾ ਹੈ ਅਤੇ ਇਸ ਵਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ ।

(iii) ਹਾਨੀਕਾਰਕ ਜੀਵ/ਪੈਸਟਸ – ਭੰਡਾਰਨ ਦੌਰਾਨ ਜਮਾਂ ਕੀਤੇ ਹੋਏ ਖਾਧ ਪਦਾਰਥ ਕੀਟਾਂ, ਬੀਮਾਰੀਆਂ, ਉੱਲੀਆਂ, ਪੰਛੀਆਂ ਅਤੇ ਚੂਹਿਆਂ ਦੀ ਭੇਂਟ ਚੜ੍ਹ ਜਾਂਦੇ ਹਨ, ਜਿਸ ਕਾਰਨ ਦੇਸ਼ ਅੰਦਰ ਭੋਜਨ ਸੰਕਟ ਬਣਿਆ ਰਹਿੰਦਾ ਹੈ । ਭੰਡਾਰਨ ਦੇ ਤਰੀਕੇ ਵਿਚ ਸੋਧਨ ਨਾਲ ਅਤੇ ਸਮੇਂਸਮੇਂ ਸਿਰ ਗੋਦਾਮਾਂ ਦੀ ਚੈਕਿੰਗ ਕਰਨ ਨਾਲ ਭੋਜਨ ਸੰਕਟ ਨੂੰ ਦੂਰ ਕੀਤਾ ਜਾ ਸਕਦਾ ਹੈ ।

(iv) ਗ਼ਰੀਬੀ – ਭਾਰਤ ਵਿਚ ਭੋਜਨ ਦੀ ਕਮੀ ਦਾ ਕਾਰਨ ਗ਼ਰੀਬੀ ਹੈ । ਕਿਉਂਕਿ ਇਨ੍ਹਾਂ ਲੋਕਾਂ ਕੋਲ ਭੋਜਨ ਖਰੀਦਣ ਲਈ ਪੈਸਿਆਂ ਦੀ ਕਮੀ ਹੈ ।

(v) ਘੱਟ ਉਤਪਾਦਨ – ਭਾਰਤ ਵਿਚ ਫ਼ਸਲਾਂ ਦੀ ਉਪਜ ਵਰਖਾ ਦੇ ਪੈਣ ਜਾਂ ਨਾ ਪੈਣ ’ਤੇ ਨਿਰਭਰ ਹੈ । ਜੇਕਰ ਮੀਂਹ ਨਹੀਂ ਪੈਂਦਾ ਤਾਂ ਉਪਜ ਘੱਟ ਹੁੰਦੀ ਹੈ ਅਤੇ ਜੇ ਮੀਂਹ ਬਹੁਤ ਜ਼ਿਆਦਾ ਪੈ ਜਾਵੇ ਤਾਂ ਫ਼ਸਲ ਬਰਬਾਦ ਹੋ ਜਾਂਦੀ ਹੈ ।

(vi) ਵਿਸ਼ਵ ਤਾਪਨ – ਭੋਜਨ ਦੀ ਉਤਪੱਤੀ ‘ਤੇ ਵਿਸ਼ਵ ਤਾਪਨ ਦੇ ਦੁਸ਼ਟ ਪ੍ਰਭਾਵ ਪੈਣ ਕਾਰਨ ਫ਼ਸਲਾਂ ਦੇ ਝਾੜ ‘ਤੇ ਮਾੜਾ ਪ੍ਰਭਾਵ ਪੈਣ ਦੇ ਕਾਰਨ ਵੀ ਘੱਟ ਝਾੜ ਪ੍ਰਾਪਤ ਹੋਣ ਦੇ ਕਰਕੇ ਭੋਜਨ ਸੰਕਟ ਹੈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 3.
ਜਲ-ਸੰਕਟ ਤੋਂ ਕੀ ਭਾਵ ਹੈ ? ਇਸ ਦੇ ਦੋ ਕਾਰਨ ਦੱਸੋ । ਪਾਣੀ ਦੇ ਸੰਕਟ ਨੂੰ ਹੱਲ ਕਰਨ ਦੇ ਕੋਈ ਛੇ ਉਪਾਅ ਦੱਸੋ ।
ਉੱਤਰ-
ਨਵਿਆਉਣਯੋਗ ਕੁਦਰਤੀ ਸਰੋਤ ਵਜੋਂ ਪਾਣੀ ਦੀ ਬੜੀ ਮਹੱਤਤਾ ਹੈ । ਪਰ ਮਨੁੱਖ ਦੁਆਰਾ ਇਸ ਦੀ ਨਾ-ਸਮਝੀ ਨਾਲ ਕੀਤੀ ਜਾਂਦੀ ਵਰਤੋਂ ਦੇ ਕਾਰਨ ਦਿਨੋ-ਦਿਨ ਪਾਣੀ ਦੀ ਮਾਤਰਾ ਵਿਚ ਕਮੀ ਆ ਰਹੀ ਹੈ | ਪਾਣੀ ਦੀ ਮਾਤਰਾ ਵਿਚ ਆ ਰਹੀ ਇਸ ਘਾਟ ਦੇ ਕਾਰਨ ਜਿਹੜੀ ਸਥਿਤੀ ਉਤਪੰਨ ਹੋ ਰਹੀ ਹੈ, ਉਸਨੂੰ ਜਲ-ਸੰਕਟ ਆਖਦੇ ਹਨ । ਜਲ-ਸੰਕਟ ਦੇ ਕਈ ਕਾਰਨ ਹਨ ।

ਕਾਰਨ-

  1. ਵੱਧਦੀ ਹੋਈ ਜਨ-ਸੰਖਿਆ,
  2. ਉਦਯੋਗੀਕਰਨ । ਹੱਲ ਕਰਨ ਦੇ ਸੁਝਾਉ
  3. ਜਨ-ਸੰਖਿਆ ਤੇ ਕੰਟਰੋਲ ।
  4. ਸੇਜਲ ਜ਼ਮੀਨਾਂ/ਜਲਗਾਹਾਂ ਦਾ ਵਿਕਾਸ ਤਾਂ ਜੋ ਭੂਮੀਗਤ ਪਾਣੀ ਦੀ ਹਾਲਤ ਵਿਚ ਸੁਧਾਰ ਆ ਸਕੇ ।
  5. ਕਾਰਖ਼ਾਨਿਆਂ ਤੋਂ ਨਿਕਲਣ ਵਾਲੇ ਪਾਣੀਆਂ/ਵਹਿਣਾਂ ਦਾ ਨਿਰੂਪਣ (Treatment) ।
  6. ਜਲ ਸਾਧਨਾਂ ਦੀ ਸਾਂਭ-ਸੰਭਾਲ ਕਰਨੀ ।
  7. ਸ਼ਹਿਰੀਕਰਨ ਨੂੰ ਵੀ ਜਲ-ਸੰਕਟ ਲਈ ਜੁੰਮੇਵਾਰ ਮੰਨਿਆ ਗਿਆ ਹੈ ।
  8. ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਕਰਨ ਨਾਲ ਜਲ-ਸੰਕਟ ਤੇ ਕਾਬੂ ਪਾਇਆ ਜਾ ਸਕਦਾ ਹੈ ।
  9. ਭੂਮੀਗਤ ਪਾਣੀ ਦੀ ਵਰਤੋਂ ਸੂਝ-ਬੂਝ ਨਾਲ ਕੀਤੀ ਜਾਵੇ ।
  10. ਸਿੰਚਾਈ ਕਰਨ ਸਮੇਂ ਪਾਣੀ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾਣ ਨਾਲ ਜਲਸੰਕਟ ਤੋਂ ਬਚਿਆ ਜਾ ਸਕਦਾ ਹੈ ।
  11. ਜਲ ਬੋਚ ਖੇਤਰਾਂ ਵਿਚ ਸੁਧਾਰ ਲਿਆ ਕੇ ਜਲ-ਸੰਕਟ ਘਟਾਇਆ ਜਾ ਸਕਦਾ ਹੈ ।

ਪ੍ਰਸ਼ਨ 4.
ਪਾਣੀ ਦੀ ਸੰਭਾਲ ‘ਤੇ ਨੋਟ ਲਿਖੋ ।
ਉੱਤਰ-
ਪਾਣੀ ਕੁਦਰਤ ਵਲੋਂ ਦਿੱਤਾ ਹੋਇਆ ਨਵਿਆਉਣਯੋਗ ਸਾਧਨ ਹੈ ਜਿਹੜਾ ਕਿ ਸਜੀਵਾਂ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ । ਵੱਧਦੀ ਹੋਈ ਆਬਾਦੀ ਦੇ ਕਾਰਨ ਪਾਣੀ ਦੀ ਵਰਤੋਂ ਨਾ ਕੇਵਲ ਅੰਨੇਵਾਹ ਹੀ ਕੀਤੀ ਜਾ ਰਹੀ ਹੈ, ਸਗੋਂ ਇਸ ਨੂੰ ਬਹੁਤ ਜ਼ਿਆਦਾ ਜ਼ਾਇਆ ਜਾਣ ਦਿੱਤਾ ਜਾਂਦਾ ਹੈ । ਵੱਧਦੀ ਹੋਈ ਜਨਸੰਖਿਆ ਦੇ ਕਾਰਨ ਵਿਸ਼ਵ ਭਰ ਲਈ ਪਾਣੀ ਇਕ ਸਮੱਸਿਆ ਬਣ ਚੁੱਕਾ ਹੈ । ਇਸ ਲਈ ਪਾਣੀ ਦੀ ਸੰਭਾਲ ਕਰਨਾ ਮਨੁੱਖੀ ਜੀਵਨ ਦੇ ਲਈ ਜ਼ਰੂਰੀ ਹੋ ਗਿਆ ਹੈ । ਪਾਣੀ ਦੀ ਸੰਭਾਲ ਕਰਨ ਦੇ ਲਈ ਕੁੱਝ ਕੁ ਸੁਝਾਅ ਹੇਠ ਲਿਖੇ ਹਨ ।

  1. ਪਾਣੀ ਦੀ ਵਰਤੋਂ ਬੜੀ ਸਮਝਦਾਰੀ ਨਾਲ ਕੀਤੀ ਜਾਵੇ ।
  2. ਘਰ ਦੀਆਂ ਟੂਟੀਆਂ ਨੂੰ ਐਵੇਂ ਹੀ ਖੁੱਲਿਆ ਨਾ ਛੱਡਿਆ ਜਾਵੇ ।
  3. ਨਹਾਉਣ ਅਤੇ ਕੱਪੜੇ ਧੋਣ ਆਦਿ ਲਈ ਪਾਣੀ ਦੀ ਵਰਤੋਂ ਬੜੀ ਸਮਝਦਾਰੀ ਨਾਲ ਕੀਤੀ ਜਾਵੇ ।
  4. ਘਰੇਲੂ ਬਗੀਚੀਆਂ ਦੀ ਸਿੰਚਾਈ ਕਰਨ ਲਈ ਰਸੋਈ ਘਰ ਅਤੇ ਗੁਸਲਖ਼ਾਨੇ ਤੋਂ ਨਿਕਲਣ ਵਾਲੇ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  5. ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਕਰਕੇ, ਪੀਣ ਵਾਲੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ਅਤੇ ਮੀਂਹ ਦਾ ਸਾਂਭਿਆ ਹੋਇਆ ਪਾਣੀ ਫ਼ਸਲਾਂ ਦੀ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ ।
  6. ਭੂਮੀਗਤ ਪਾਣੀ ਦੀ ਵਰਤੋਂ ਬੜੀ ਸਮਝਦਾਰੀ ਨਾਲ ਕੀਤੇ ਜਾਣ ਦੀ ਲੋੜ ਹੈ ।
  7. ਜਲਗਾਹਾਂ, ਝੀਲਾਂ ਅਤੇ ਛੱਪੜਾਂ ਆਦਿ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ । ਅਜਿਹਾ ਕਰਨ ਨਾਲ ਭੂਮੀਗਤ ਪਾਣੀ ਮੁੜ ਸੁਰਜੀਤ ਹੋ ਜਾਵੇਗਾ ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

Punjab State Board PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3) Important Questions and Answers.

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਮਿਸ਼ਰਿਤ ਕਿਰਸਾਣੀ (Mixed Farming) ਕੀ ਹੈ ?
ਉੱਤਰ-
ਫ਼ਸਲਾਂ ਦੀ ਕਾਸ਼ਤ ਕਰਨ ਦੇ ਨਾਲ-ਨਾਲ ਦੁਧਾਰੂ ਪਸ਼ੂਆਂ ਜਿਵੇਂ ਕਿ ਮੱਝਾਂ, ਗਾਈਆਂ ਅਤੇ ਬੱਕਰੀਆਂ ਤੇ ਮੁਰਗੀਆਂ ਆਦਿ ਦੇ ਪਾਲਣ ਨੂੰ ਮਿਸ਼ਰਿਤ ਕਿਰਸਾਣੀ ਆਖਦੇ ਹਨ ।

ਪ੍ਰਸ਼ਨ 2.
ਫ਼ਸਲਾਂ ਦਾ ਹੇਰ-ਫੇਰ ਜਾਂ ਫ਼ਸਲੀ ਚੱਕਰ ਕੀ ਹੈ ?
ਉੱਤਰ-
ਇੱਕੋ ਹੀ ਖੇਤ ਵਿੱਚ ਵੱਖ-ਵੱਖ ਕਿਸਮਾਂ ਦੀਆਂ ਫ਼ਸਲਾਂ ਦੇ ਨਿਯਮਿਤ ਤੌਰ ਤੇ ਅੱਗੜ-ਪਿੱਛੜ ਜਾਂ ਬਦਲ-ਬਦਲ ਕੇ ਬੀਜਣ ਨੂੰ ਫ਼ਸਲਾਂ ਦਾ ਹੇਰ-ਫੇਰ ਜਾਂ ਫ਼ਸਲੀ ਚੱਕਰ ਆਖਦੇ ਹਨ ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 3.
ਭਾਰਤ ਵਿਚ ਉਗਾਈਆਂ ਜਾਂਦੀਆਂ ਦੋ ਮਿਸ਼ਰਿਤ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-

  1. ਮੂੰਗਫਲੀ ਅਤੇ ਸੂਰਜਮੁਖੀ
  2. ਗੰਨਾ ਅਤੇ ਗੁਆਰਾ
  3. ਕਣਕ ਅਤੇ ਸਰੋਂ ।

ਪ੍ਰਸ਼ਨ 4.
ਮਿਸ਼ਰਿਤ ਫ਼ਸਲੀ ਕਰਦਿਆਂ ਕਣਕ ਨਾਲ ਕਿਹੜੀਆਂ ਦੋ ਫ਼ਸਲਾਂ ਨੂੰ ਬੀਜਿਆ ਜਾਂਦਾ ਹੈ ?
ਉੱਤਰ-

  1. ਸਰੋਂ
  2. ਮਸਰ (Chick pea) ।

ਪ੍ਰਸ਼ਨ 5.
ਮਿਸ਼ਰਿਤ ਫ਼ਸਲੀ (Mixed Cropping) ਦਾ ਕੀ ਲਾਭ ਹੈ ?
ਉੱਤਰ-
ਬਹੁ ਫ਼ਸਲੀ ਕਾਸ਼ਤ ਜਾਂ ਮਿਸ਼ਰਿਤ ਖੇਤੀ ਕਰਨ ਦੇ ਨਾਲ ਸਮੇਂ ਅਤੇ ਕਿਰਤ (Labour) ਦੀ ਬੱਚਤ ਹੁੰਦੀ ਹੈ ।

ਪਸ਼ਨ 6.
ਅੰਤਰ ਖੇਤੀ (Inter-cropping) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਕਿਸੇ ਵੀ ਖੇਤ ਵਿਚ ਦੋ ਜਾਂ ਦੋ ਤੋਂ ਜ਼ਿਆਦਾ ਫ਼ਸਲਾਂ ਨੂੰ ਖ਼ਾਸ ਲਾਈਨਾਂ ਵਿਚ ਬੀਜਣ ਨੂੰ ਅੰਤਰ ਖੇਤੀ ਆਖਦੇ ਹਨ ।

ਪ੍ਰਸ਼ਨ 7.
ਆਈ. ਪੀ. ਐੱਮ. (I.P.M.) ਕੀ ਹੈ ?
ਉੱਤਰ-
IPM = Integrated Pest Management.

ਪ੍ਰਸ਼ਨ 8.
ਜੈਵ ਖਾਦਾਂ (Bio-fertilizers) ਦੀ ਪਰਿਭਾਸ਼ਾ ਲਿਖੋ ।
ਉੱਤਰ-
ਜੈਵ ਖਾਦਾਂ ਉਹ ਸਜੀਵ ਹਨ ਜਿਹੜੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਪੌਸ਼ਟਿਕ ਤੱਤਾਂ ਦੁਆਰਾ ਵਾਧਾ ਕਰਦੇ ਹਨ, ਵਾਤਾਵਰਣੀ ਸੰਕਟਾਂ ਅਤੇ ਪਰਿਸਥਿਤੀ ਨੂੰ ਪਹੁੰਚਣ ਵਾਲੀਆਂ ਹਾਨੀਆਂ ਨੂੰ ਨਿਊਨਤਮ ਪੱਧਰ ‘ਤੇ ਰੱਖਦੇ ਹਨ ।

ਪ੍ਰਸ਼ਨ 9.
ਜੈਵ ਕੀਟਨਾਸ਼ਕਾਂ (Bio-pesticides) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਜੈਵ ਕੀਟਨਾਸ਼ਕਾਂ (Bio-pesticides) – ਕੀਟਨਾਸ਼ਕਾਂ ਉੱਤੇ ਕੰਟਰੋਲ ਕਰਨ ਦੇ ਲਈ ਜੀਵਾਂ ਤੋਂ ਪ੍ਰਾਪਤ ਨਸ਼ਟ ਕਰਨ ਵਾਲੇ ਰਸਾਇਣਾਂ ਨੂੰ ਜੈਵ ਕੀਟਨਾਸ਼ਕਾਂ ਆਖਦੇ ਹਨ ।

ਪ੍ਰਸ਼ਨ 10.
ਬਾਈਓ ਨਦੀਨਨਾਸ਼ਕ (Bio herbicides) ਦੀ ਪਰਿਭਾਸ਼ਾ ਲਿਖੋ ।
ਉੱਤਰ-
ਜੈਵਿਕ ਸਰੋਤਾਂ ਤੋਂ ਪ੍ਰਾਪਤ ਹੋਣ ਵਾਲੇ ਪਦਾਰਥਾਂ ਜਿਨ੍ਹਾਂ ਦੀ ਵਰਤੋਂ ਫ਼ਸਲਾਂ ਨਾਲ ਉੱਗੇ ਹੋਏ ਨਦੀਨਾਂ ਨੂੰ ਨਸ਼ਟ ਕਰਨ ਲਈ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਬਾਇਓ ਨਦੀਨਨਾਸ਼ਕ ਆਖਦੇ ਹਨ ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 11.
ਨਾਈਟ੍ਰੋਜਨ ਦੇ ਸਥਿਰੀਕਰਨ ਵਾਲੇ ਦੋ ਬੈਕਟੀਰੀਆ ਦੇ ਨਾਂ ਲਿਖੋ ।
ਉੱਤਰ-

  1. ਅਜ਼ੋਟੋਬੈਕਟਰ (Azotobacter),
  2. ਬਾਈਜਰਇਨਕੀਆ (Beijerinckia) ।

ਪ੍ਰਸ਼ਨ 12.
ਐਢੋਲਾ (Azolla) ਦੇ ਨਾਲ ਰਲ-ਮਿਲ ਕੇ ਕਿ ਨਾਈਟ੍ਰੋਜਨ ਸਥਿਰੀਕਰਨ ਵਾਲਾ ਕਿਹੜਾ ਸਾਇਨੋਬੈਕਟੀਰੀਅਮ (Cyanobacterium) ਹੈ ?
ਉੱਤਰ-
ਐਨਾਬੀਨਾ ਐਜੋਲੀ (Anabaena azollae) ।

ਪ੍ਰਸ਼ਨ 13.
ਵੀ. ਏ. ਐੱਮ. (V.A.M.) ਦਾ ਵਿਸ਼ਾਲ ਰੂਪ ਲਿਖੋ ।
ਉੱਤਰ-
V.A.M. = Vascular-arbuscular Mycorrhizae

ਪ੍ਰਸ਼ਨ 14.
ਹਰੀ ਖੇਤੀ ਲਈ ਵਰਤੇ ਜਾਣ ਵਾਲੇ ਦੋ ਪੌਦਿਆਂ ਦੇ ਨਾਂ ਲਿਖੋ ।
ਉੱਤਰ-
ਸਣ (Crotolariajuncea, Sun Hemp) ਅਤੇ ਸੇਂਜੀ (Melilotus parviflora) ।

ਪ੍ਰਸ਼ਨ 15.
ਕੀਟਨਾਸ਼ਕਾਂ ਦੇ ਜ਼ਹਿਰੀਲੇਪਨ ਦੇ ਕਾਰਨ ਕੁੱਝ ਰੋਗਾਂ ਦੇ ਨਾਂ ਦੱਸੋ ।
ਉੱਤਰ-
ਦਮਾ (Asthma), ਚਮੜੀ ਦੇ ਰੋਗ, ਜਿਗਰ ਦੀਆਂ ਬਿਮਾਰੀਆਂ, ਦਿਮਾਗੀ ਪਰੇਸ਼ਾਨੀ ਅਤੇ ਅਧਰੰਗ (Paralysis) ਆਦਿ ।

ਪ੍ਰਸ਼ਨ 16.
ਡੈਰਿਸ ਇਲਿਪਟੀਕਾ (Derris elliptica) ਤੋਂ ਕਿਹੜਾ ਕੀਟਨਾਸ਼ਕ ਪ੍ਰਾਪਤ ਹੁੰਦੇ ਹਨ ?
ਉੱਤਰ-
ਰੋਟੀਨੋਨਜ਼ (Rotenones) ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 17.
ਐਜ਼ਾਡਾਇਰੈੱਕਟਿਨ (Azadiractin) ਕਿਸ ਪੌਦੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ ?
ਉੱਤਰ-
ਇਹ ਨਿੰਮ (Azadirachtindica, Neem) ਤੋਂ ਪ੍ਰਾਪਤ ਕੀਤਾ ਜਾਂਦਾ ਹੈ ।

ਪ੍ਰਸ਼ਨ 18.
ਉਸ ਬੈਕਟੀਰੀਅਮ ਦਾ ਨਾਂ ਦੱਸੋ ਜਿਸ ਦੇ ਵਿਚ ਰਵਿਆਂ ਦੀ ਸ਼ਕਲ ਵਿਚ ਪ੍ਰੋਟੀਨ, ਜਿਹੜੀ ਕਈ ਪ੍ਰਕਾਰ ਦੇ ਕੀਟਾਂ ਨੂੰ ਨਸ਼ਟ ਕਰਦੀ ਹੈ ?
ਉੱਤਰ-
ਬੈਸੀਲੱਸ ਬਿਊਰੈਂਜੀਐੱਸਿਸ (Bacillus thuringiensis) ।

ਪਸ਼ਨ 19.
ਸੰਗਠਿਤ ਪੈਸਟ ਪ੍ਰਬੰਧਣ (Integrated Pest Management, IPM) ਕੀ ਹੈ ?
ਉੱਤਰ-
ਸੰਗਠਿਤ (ਏਕੀਕ੍ਰਿਤ) ਪੈਸਟ ਹਾਨੀਕਾਰਕ ਸਜੀਵ) ਪ੍ਰਬੰਧਣ ਸੰਬੰਧੀ ਭਾਰਤ ਸਰਕਾਰ ਵੱਲੋਂ ਉਠਾਇਆ ਗਿਆ ਇਹ ਕਦਮ ਸ਼ਲਾਘਾਯੋਗ ਹੈ । ਇਸ ਕਦਮ ਦੀ ਮਹੱਤਤਾ ਵੱਖ-ਵੱਖ ਤਰ੍ਹਾਂ ਦੇ ‘‘ਕਲਚਰਲ ਕੰਟਰੋਲ’ ਨੂੰ ਲਾਗੂ ਕਰਨ ਤੋਂ ਹੈ, ਤਾਂ ਜੋ ਵਾਤਾਵਰਣੀ ਪ੍ਰਦੂਸ਼ਣ ਨਿਊਨਤਮ ਹੋਵੇ ਅਤੇ ਪਰਿਸਥਿਤਿਕ ਸੰਤੁਲਨ ਵੀ ਕਾਇਮ ਰਹੇ ।

ਪ੍ਰਸ਼ਨ 20.
ਜੀ. ਐੱਮ. ਸੀ. (G.M.C.) ਅਤੇ ਜੀ. ਆਈ. ਪੀਜ਼ (G.I.Ps) ਦਾ ਵਿਸ਼ਾਲ ਰੂਪ ਲਿਖੋ ।
ਉੱਤਰ-
G.M.C. = Genetically modified crops.
ਜੀ. ਐਮ. ਸੀ. : ਜਣਨਿਕ ਪੱਖੋਂ ਸੋਧੀਆਂ ਹੋਈਆਂ ਫ਼ਸਲਾਂ ।
G.I.P.s = Genetically Improved Plants
(ਜੀ. ਆਈ. ਪੀਜ਼ = ਜਣਨਿਕ ਪੱਖੋਂ ਸੋਧੇ ਹੋਏ ਪੌਦੇ ) ।

ਪ੍ਰਸ਼ਨ 21.
ਫੈਰੋਮੋਨਜ਼ ਕੀ ਹਨ ?
ਉੱਤਰ-
ਫੈਰੋਮੋਨਜ਼ (Pheromones) – ਮਦੀਨ ਕੀਟਾਂ ਦੁਆਰਾ ਬਹੁਤ ਤੇਜ਼ੀ ਨਾਲ ਉੱਡਣ ਵਾਲੇ ਰਸਾਇਣਿਕ ਪਦਾਰਥ ਜਿਹੜੇ ਨਾ ਕੇਵਲ ਸੰਚਾਰਨ ਦਾ ਹੀ ਕੰਮ ਕਰਦੇ ਹਨ, ਸਗੋਂ ਨਰ ਕੀਟਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦਾ ਕਾਰਜ ਵੀ ਕਰਦੇ ਹਨ ਨੂੰ ਫੈਰੋਮੋਨਜ਼ ਕਹਿੰਦੇ ਹਨ ।

ਪ੍ਰਸ਼ਨ 22.
ਜੀ. ਈ. ਸੀ. (G.E.C.) ਦਾ ਵੱਡਾ ਰੂਪ ਲਿਖੋ ।
ਉੱਤਰ-
G.E.C. = Genetically Engineered Crop.
(ਜੀ. ਈ. ਸੀ. = ਜਨਿਕ ਤੌਰ ਤੇ ਇੰਜੀਨੀਅਰਿੰਗ ਕੀਤੀ ਗਈ ਫ਼ਸਲ) ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 23.
ਭਾਰਤ ਵਿਚ ਕਿਹੜੀ ਜੀ. ਐੱਮ. ਫ਼ਸਲ ਸਭ ਤੋਂ ਪਹਿਲਾਂ ਸ਼ਾਮਿਲ ਕੀਤੀ ਗਈ ?
ਉੱਤਰ-
Bt cotton (Bt-ਕਪਾਹ) ।

ਪ੍ਰਸ਼ਨ 24.
Bt-ਕਪਾਹ (Bt cotton) ਕੀ ਹੈ ?
ਉੱਤਰ-
ਕਪਾਹ ਦੀ ਜਣਨਿਕ ਪੱਖ ਤੋਂ ਸੋਧੀ ਹੋਈ ਕਿਸਮ, ਜਿਹੜੀ ਕਿ ਅਮਰੀਕਨ ਟਾਂਡਾ ਛੇਦਕ (American Bool Borer) ਜਿਹੜਾ ਕਿ ਕਪਾਹ ਦੀ ਜਾਂ ਫ਼ਸਲ ਦਾ 50% ਨੁਕਸਾਨ ਕਰਦਾ ਹੈ, ਦਾ ਵਿਰੋਧ ਕਰਨ ਵਾਲੀ ਫ਼ਸਲ ਹੈ ।

ਪ੍ਰਸ਼ਨ 25.
ਬੈਕੂਲੋਵਾਇਰਸਾਂ (Baculoviruses) ਦੀ ਕੀ ਮਹੱਤਤਾ ਹੈ ? ”
ਉੱਤਰ-
ਬੈਕੂਲੋਵਾਇਰਸਿਜ਼, ਵਾਇਰਸਾਂ ਦਾ ਇਕ ਅਜਿਹਾ ਸਮੂਹ ਹੈ ਜਿਹੜਾ ਐਂਟੀਵਾਸ਼ਪਸ ਅਤੇ ਐਂਟੀ-ਮਧੂਮੱਖੀਆਂ ਵਰਗੇ ਹਾਨੀਕਾਰਕ ਕੀਟਾਂ ਨੂੰ ਉਹਨਾਂ ਦੀ ਸੁੰਡੀ ਸਟੇਜ (Larval stage) ਤੇ ਹੀ ਖ਼ਤਮ ਕਰ ਦਿੰਦਾ ਹੈ ।

ਪ੍ਰਸ਼ਨ 26.
ਭਾਰਤ ਵਿਚ ਕਾਸ਼ਤ ਕੀਤੀਆਂ ਜਾਣ ਵਾਲੀਆਂ ਦੋ ਮਿਸ਼ਰਤ ਫ਼ਸਲਾਂ ਦੇ ਨਾਮ ਦੱਸੋ ।
ਉੱਤਰ-

  1. ਮੂੰਗਫਲੀ ਅਤੇ ਸੂਰਜਮੁਖੀ
  2. ਕਣਕ ਅਤੇ ਸਰੋਂ । ਪ੍ਰਸ਼ਨ 27. ਉਨ੍ਹਾਂ ਕੀਟਨਾਸ਼ਕਾਂ ਦਾ ਦੂਸਰਾ ਨਾਮ ਕੀ ਹੈ, ਜਿਨ੍ਹਾਂ ਦਾ ਆਰੰਭ ਜੈਵਿਕ ਹੈ ? ਉੱਤਰ-ਬਾਇਓ ਪੈਸਟੀਸਾਈਡਜ਼ ।

ਪ੍ਰਸ਼ਨ 28.
ਉਸ ਰਸਾਇਣ ਦਾ ਨਾਮ ਦੱਸੋ ਜਿਹੜਾ ਕੀਟਾਂ ਵਿਚਾਲੇ ਸੰਚਾਰਨ ਅਤੇ ਇਸ਼ਾਰਿਆਂ ਨੂੰ ਸਮਝਣ ਦਾ ਕੰਮ ਕਰਦਾ ਹੈ ?
ਉੱਤਰ-
ਫੈਰੋਮਾਂਨਜ਼ (Pheromones) ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 29.
ਕਪਾਹ ਦੀ ਉਸ ਕਿਸਮ ਦਾ ਕੀ ਨਾਮ ਹੈ ਜਿਸ ਨੂੰ ਜਣਨਕ ਪੱਖ ਤੋਂ ਕੀਟਾਂ ਦਾ ਟਾਕਰਾ ਕਰਨ ਦੇ ਲਈ ਸੁਧਾਰਿਆ ਗਿਆ ਹੈ ।
ਉੱਤਰ-
Bt-ਕਪਾਹ (Bt-Cotton) ।

ਪ੍ਰਸ਼ਨ 30.
ਕਿਸ ਪ੍ਰਕਾਰ ਦੇ ਕੀਟ ਫੀਰੋਮੋਨਜ਼ ਪੈਦਾ ਕਰਦੇ ਹਨ ?
ਉੱਤਰ-
ਮਾਦਾ ਕੀਟ (Female Insects) ਨਰ ਕੀਟਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਫੀਰੋਮੋਨਜ਼ ਪੈਦਾ ਕਰਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਿਸ਼ਰਿਤ ਖੇਤੀ (Mixed Cropping) ਕੀ ਹੈ ? ਇਸ ਖੇਤੀ ਦੀ ਮਹੱਤਤਾ ਲਿਖੋ ।
ਜਾਂ
ਮਿਸ਼ਰਿਤ ਖੇਤੀ ਦੇ ਦੋ ਲਾਭ ਲਿਖੋ ।
ਉੱਤਰ-
ਇਕ ਹੀ ਖੇਤ ਵਿਚ ਇੱਕੋ ਹੀ ਸਮੇਂ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਦੀ ਕਾਸ਼ਤ ਕਰਨ ਨੂੰ ਮਿਸ਼ਰਿਤ ਖੇਤੀ ਆਖਦੇ ਹਨ ।
ਲਾਭ (Advantages)-

  1. ਮਿਸ਼ਰਿਤ ਖੇਤੀ ਨਾਲ ਕਿਸਾਨਾਂ ਦਾ ਸਮਾਂ ਅਤੇ ਮਹਿਨਤਾਨਾ ਬਚਦਾ ਹੈ ।
  2. ਮਿਸ਼ਰਿਤ ਖੇਤੀ ਨਾਲ ਵੱਖ-ਵੱਖ ਪ੍ਰਕਾਰ ਦੇ ਖਾਧ ਪਦਾਰਥ ਪ੍ਰਾਪਤ ਹੁੰਦੇ ਹਨ ।
  3. ਮਿਸ਼ਰਿਤ ਖੇਤੀ ਉਗਾਉਣ ਨਾਲ ਮੂੰਹ ਦੇ ਘੱਟ ਪੈਣ ਜਾਂ ਨਾ ਪੈਣ ਦੇ ਲਈ ਇਕ ਸੁਰੱਖਿਅਤ ਕਦਮ ਹੈਂ ।
  4. ਮਿਸ਼ਰਿਤ ਖੇਤੀ ਉਗਾਉਣ ਨਾਲ ਮਿੱਟੀ ਵਿਚੋਂ ਪੌਸ਼ਟਿਕ ਪਦਾਰਥਾਂ ਦਾ ਸਖਣਿਆਉਣਾ ਘੱਟ ਹੁੰਦਾ ਹੈ ।
  5. ਕਿਸਾਨ ਅਤੇ ਉਸਦੇ ਘਰ ਵਾਲਿਆਂ ਨੂੰ ਸੰਤੁਲਿਤ ਭੋਜਨ ਪ੍ਰਾਪਤ ਹੁੰਦਾ ਹੈ ।

ਪ੍ਰਸ਼ਨ 2.
ਮਿਸ਼ਰਿਤ ਖੇਤੀ ਦੀਆਂ ਆਮ ਵਿਧੀਆਂ ਨੂੰ ਸੂਚੀਬੱਧ ਕਰੋ ।
ਉੱਤਰ-
ਮਿਸ਼ਰਿਤ ਖੇਤੀ ਦੀਆਂ ਕੁੱਝ ਵਿਧੀਆਂ-

  1. ਮੱਕੀ ਅਤੇ ਗੁਆਰਾ
  2. ਕਪਾਹ ਅਤੇ ਮੂੰਗੀ
  3. ਮੂੰਗਫਲੀ ਅਤੇ ਸੂਰਜਮੁਖੀ
  4. ਕਣਕ ਅਤੇ ਮਸਰ
  5. ਕਣਕ ਅਤੇ ਸਰੋਂ ।

ਪ੍ਰਸ਼ਨ 3.
ਇਕ ਸਾਲਾ, ਦੋ ਸਾਲਾ ਅਤੇ ਤਿੰਨ ਸਾਲਾ ਫ਼ਸਲੀ ਚੱਕਰ ਲਈ ਵਰਤੀਆਂ ਜਾਂਦੀਆਂ ਫ਼ਸਲਾਂ ਨੂੰ ਸੂਚੀਬੱਧ ਕਰੋ ।
ਉੱਤਰ-

ਸਮਾਂ ਫ਼ਸਲੀ ਚੱਕਰ
1. ਇਕ ਸਾਲਾ ਫ਼ਸਲੀ ਚੱਕਰ (i) ਮੱਕੀ-ਤੋਰੀਆ/ਮਸਟਰਡ

(ii) ਚਾਵਲ ਅਤੇ ਕਣਕ

2. ਦੋ ਸਾਲਾ ਫ਼ਸਲੀ ਚੱਕਰ (i) ਮੱਕੀ-ਸਰੋਂ-ਗੰਨਾ-ਮੇਥੀ

(ii) ਮੱਕੀ-ਆਲੂ-ਗੰਨਾ-ਮਟਰ

3. ਤਿੰਨ ਸਾਲਾ ਫ਼ਸਲੀ ਚੱਕਰ (i) ਚਾਵਲ, ਕਣਕ, ਮੂੰਗੀ, ਸਰੋਂ, -ਗੰਨਾ-ਬਰਸੀਮ

(ii) ਕਪਾਹ-ਗੰਨਾ-ਮਟਰ-ਮੱਕੀ-ਕਣਕ ।

ਪ੍ਰਸ਼ਨ 4.
ਅੰਤਰ ਖੇਤੀ (Inter Cropping) ਕੀ ਹੈ ? ਇਸ ਦੇ ਫਾਇਦਿਆਂ ਨੂੰ ਸੂਚੀਬੱਧ ਕਰੋ ।
ਉੱਤਰ-
ਪਰਿਭਾਸ਼ਾ (Definition)-ਇੱਕੋ ਹੀ ਖੇਤ ਵਿਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਦੀ ਇੱਕ ਹੀ ਸਮੇਂ, ਕਤਾਰਾਂ ਵਿਚ ਲਗਾਉਣ ਦੇ ਤਰੀਕੇ ਨੂੰ ਅੰਤਰ ਖੇਤੀ ਜਾਂ ਇੰਟਰ ਖੇਤੀ (Inter Cropping) ਆਖਦੇ ਹਨ | ਕਤਾਰਾ ਨੂੰ 1 : 1, 1:2 ਜਾਂ 1 : 3 ਦੇ ਨਮੂਨਿਆਂ ਦੀ ਸ਼ਕਲ ਵਿਚ ਅਪਣਾਇਆ ਜਾਂਦਾ ਹੈ । ਇਨ੍ਹਾਂ ਕਤਾਰਾਂ ਵਿਚੋਂ ਇਕ ਕਤਾਰ ਨੂੰ ਮੁੱਖ ਫ਼ਸਲ ਦੇ ਲਈ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਬਾਕੀ ਦੀਆਂ ਕਤਾਰਾਂ ਨੂੰ ਅੰਤਰ ਫ਼ਸਲਾਂ ਲਈ ਸੁਰੱਖਿਅਤ ਰੱਖਿਆ ਜਾਂਦਾ ਹੈ । ਅੰਤਰ ਫ਼ਸਲੀ ਨੂੰ ਪਰਸਪਰ ਫ਼ਸਲੀ ਵੀ ਆਖਦੇ ਹਨ ।

ਅੰਤਰ ਖੇਤੀ ਲਗਾਉਣ ਦੇ ਲਾਭ (Advantages of Inter Cropping)-

  1. ਅੰਤਰ ਖੇਤੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਦੀ ਹੈ ।
  2. ਇਹ ਖੇਤੀ ਉਤਪਾਦਕਤਾ ਵਿਚ ਵਾਧਾ ਕਰਦੀ ਹੈ ।
  3. ਇਹ ਖੇਤੀ ਇਕ ਤੋਂ ਜ਼ਿਆਦਾ ਫ਼ਸਲਾਂ ਦੇ ਬੀਜਣ ਕਾਰਨ ਥਾਂ ਅਤੇ ਸਮੇਂ ਦੀ ਬੱਚਤ ਕਰਨ ਵਿਚ ਭੂਮਿਕਾ ਨਿਭਾਉਂਦੀ ਹੈ ।
  4. ਅਜਿਹਾ ਕਰਨ ਨਾਲ ਮਜ਼ਦੂਰੀ ਅਤੇ ਸਮੇਂ ਦੀ ਬੱਚਤ ਹੁੰਦੀ ਹੈ ।
  5. ਅੰਤਰ ਖੇਤੀ ਕਰਨ ਨਾਲ ਹਾਨੀਕਾਰਕ ਜੀਵਾਂ ‘ਤੇ ਕੰਟਰੋਲ ਹੋ ਸਕਦਾ ਹੈ । ਕਿਉਂਕਿ ਨਦੀਨਾਂ ਅਤੇ ਹਾਨੀਕਾਰਕ ਜੀਵਾਂ ਨੂੰ ਉਹਨਾਂ ਦੀ ਪਸੰਦ ਦੀਆਂ ਫ਼ਸਲਾਂ ਪ੍ਰਾਪਤ ਨਹੀਂ ਹੁੰਦੀਆਂ ।
  6. ਉਤਪਾਦਨਾਂ ਦੀ ਗੁਣਵੱਤਾ ਵੱਧਦੀ ਹੈ ।
  7. ਅਜਿਹਾ ਕਰਨ ਨਾਲ ਫ਼ਸਲਾਂ ਦੀ ਅਦਲਾ-ਬਦਲੀ ਹੁੰਦੀ ਹੈ ।
  8. ਫ਼ਸਲੀ ਚੱਕਰ ਦੇ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਕਾਇਮ ਰਹਿੰਦੀ ਹੈ ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 5.
ਅੰਤਰ ਖੇਤੀ ਅਤੇ ਮਿਸ਼ਰਿਤ ਖੇਤੀ ਵਿਚ ਤਿੰਨ ਅੰਤਰ ਲਿਖੋ ।
ਉੱਤਰ-
ਅੰਤਰ ਖੇਤੀ ਅਤੇ ਮਿਸ਼ਰਿਤ ਖੇਤੀ ਵਿਚ ਅੰਤਰ-

ਲੱਛਣ ਮਿਸ਼ਰਿਤ ਫਸਲੀ ਅੰਤਰ ਫਸਲੀ
1. ਉਦੇਸ਼ (Aim) ਫ਼ਸਲਾਂ ਦੇ ਫੇਲ੍ਹ ਹੋਣ ਦੇ ਮੌਕੇ ਘਟਾਉਣਾ । ਪਤੀ ਇਕਾਈ ਦੇ ਹਿਸਾਬ ਨਾਲ ਫ਼ਸਲਾਂ ਤੋਂ ਵੱਧ ਉਪਜ ਪ੍ਰਾਪਤ ਕਰਨਾ ।
2. ਪੈਟਰਨ (Pattern) ਕਤਾਰਾਂ ਦੀ ਕੋਈ ਵਿਸ਼ੇਸ਼ ਬੁਣਤ ਨਹੀਂ ਹੁੰਦੀ । ਫ਼ਸਲਾਂ ਨੂੰ 1 : 1, 1 : 2 ਅਤੇ 1 : 3 ਦੇ ਅਨੁਪਾਤ ਵਿਚ ਬੀਜਾਂ ਨੂੰ ਬੀਜਿਆ ਜਾਂਦਾ ਹੈ ।
3. ਬੀਜਾਂ ਨੂੰ ਇਕ-ਦੂਜੇ ਵਿਚ ਰਲਾਉਣਾ (Mixing of seeds) ਬੀਜਾਂ ਨੂੰ ਬੀਜਣ ਤੋਂ ਪਹਿਲਾਂ ਆਪਸ ਵਿਚ ਰਲਾਇਆ ਜਾਂਦਾ ਹੈ । ਬੀਜਣ ਤੋਂ ਪਹਿਲਾਂ ਬੀਜ ਆਪਸ ਵਿਚ ਰਲਾਏ ਨਹੀਂ ਜਾਂਦੇ ।
4. ਕਟਾਈ ਅਤੇ ਛਟਾਈ (Harvesting & Thrashing) ਫ਼ਸਲਾਂ ਦੀ ਕਟਾਈ ਅਤੇ ਛਟਾਈ ਵੱਖ-ਵੱਖ ਨਹੀਂ ਕੀਤੀ ਜਾ ਜਾਂਦੀ । ਫ਼ਸਲਾਂ ਦੀ ਕਟਾਈ ਅਤੇ ਛਟਾਈ ਵੱਖ-ਵੱਖ ਕੀਤੀ ਸਕਦੀ ਹੈ ।
5. ਵਿਕਾਸਕਾਰੀ ਜੀਵਾਂ ਉੱਤੇ ਨਾਸ਼ਕਾਂ ਦੀ ਵਰਤੋਂ (Application of pesticides) ਵਿਨਾਸ਼ਕਾਰੀਆਂ ਨੂੰ ਨਸ਼ਟ ਕਰਨ ਦੇ ਲਈ ਵੱਖ-ਵੱ ਖਫ਼ਸਲਾਂ ਦੇ ਜੀਵ ਨਾਸ਼ਕਾਂ ਦੀ ਵਰਤੋਂ ਸੰਭਵ ਨਹੀਂ । ਜੀਵ ਨਾਸ਼ਕਾਂ ਦੀ ਵਰਤੋਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 6.
ਫ਼ਸਲੀ ਚੱਕਰ (Crop rotation) ਦੇ ਕੀ ਲਾਭ ਹਨ ?
ਉੱਤਰ-
ਫ਼ਸਲੀ ਚੱਕਰ ਜਾਂ ਫ਼ਸਲੀ ਹੇਰ-ਫੇਰ ਦੇ ਲਾਭ-

  1. ਜੇਕਰ ਇੱਕੋ ਹੀ ਖੇਤ ਵਿਚ ਫ਼ਸਲਾਂ ਦੀ ਕਾਸ਼ਤ ਬਦਲ-ਬਦਲ ਕੇ ਕੀਤੀ ਜਾਵੇ ਤਾਂ ਇੱਕੋ ਹੀ ਫ਼ਸਲ ਦੇ ਹਰ ਸਾਲ ਬੀਜਣ ਕਾਰਨ ਹੋਈ ਪੈਦਾਵਾਰ ਦੇ ਮੁਕਾਬਲੇ ਬਦਲ-ਬਦਲ ਕੇ ਬੀਜੀ ਗਈ ਫ਼ਸਲ ‘ਤੇ ਵਧੇਰੇ ਝਾੜ ਪ੍ਰਾਪਤ ਹੁੰਦਾ ਹੈ ।
  2. ਹਰੇਕ ਫ਼ਸਲ ਨੂੰ ਪੌਸ਼ਟਿਕ ਪਦਾਰਥਾਂ ਇੱਕੋ ਜਿਹੀ ਲੋੜ ਨਹੀਂ ਹੁੰਦੀ । ਫ਼ਸਲਾਂ ਨੂੰ ਬਦਲਬਦਲ ਕੇ ਬੀਜਣ ਨਾਲ ਭਾਂ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ਅਤੇ ਤੋਂ ਕਿਸੇ ਨਿਸ਼ਚਿਤ ਪੌਸ਼ਟਿਕ ਪਦਾਰਥ ਤੋਂ ਖਾਲੀ ਨਹੀਂ ਹੁੰਦੀ ।
  3. ਫ਼ਸਲੀ ਚੱਕਰ ਦੇ ਕਾਰਨ ਰੋਗ ਅਤੇ ਹਾਨੀਕਾਰਕ ਕੀਟ ਆਦਿ ਘੱਟ ਜਾਂਦੇ ਹਨ ।
  4. ਜਦੋਂ ਬਦਲ-ਬਦਲ ਕੇ ਫ਼ਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ ਤਾਂ ਫ਼ਸਲ ਦੀ ਬੀਜਾਈ ਕਰਨ ਨਾਲ ਸੰਬੰਧਿਤ ਗਤੀਵਿਧੀਆਂ ਸਾਲ ਵਿਚ ਖਿਲਰ ਜਾਂਦੀਆਂ ਹਨ । ਇਸ ਤਰ੍ਹਾਂ ਕਿਸੇ ਖਾਸ ਵਕਤ ‘ਤੇ ਕੰਮ ਕਰਨ ਦਾ ਭਾਰ ਘੱਟ ਜਾਂਦਾ ਹੈ ।
  5. ਫ਼ਸਲੀ ਚੱਕਰ ਦੇ ਕਾਰਨ ਡੰਗਰਾਂ ਲਈ ਮੋਟਾ ਆਹਾਰ ਅਤੇ ਚਾਰਾ ਆਸਾਨੀ ਨਾਲ ਉਪਲੱਬਧ ਹੁੰਦਾ ਰਹਿੰਦਾ ਹੈ ।

ਪ੍ਰਸ਼ਨ 7.
ਰੂੜੀ ਦੀ ਖਾਦ (Manure) ਅਤੇ ਜੈਵਿਕ ਖਾਦ (Bio-fertilizers) ਵਿਚ ਅੰਤਰ ਲਿਖੋ ।
ਉੱਤਰ-
PSEB 12th Class Environmental Education Important Questions Chapter 13 ਕਾਇਮ ਰਹਿਣਯੋਗ ਝੱਲਣਯੋਗ ਟਿਕਾਊ ਖੇਤੀਬਾੜੀ (ਭਾਗ-3) 1

ਪ੍ਰਸ਼ਨ 8.
ਜੈਵ ਫਰਟੀਲਾਈਜ਼ਰਜ਼ (Bio fertilizers) ਦੇ ਖੇਤੀਬਾੜੀ ਨੂੰ ਕੀ ਫਾਇਦੇ ਹਨ ?
ਉੱਤਰ-
ਜੈਵ ਖਾਦ ਦੇ ਖੇਤੀਬਾੜੀ ਨੂੰ ਫਾਇਦੇ-

  • ਅਜ਼ੋਟੋਬੈਕਟਰ (Azotobacter) ਅਤੇ ਨਾਈਟੋ-ਫਾਸ ਖਾਦਾਂ ਦੀ ਵਰਤੋਂ ਕਰਨ ਨਾਲ 15-35 ਪ੍ਰਤੀਸ਼ਤ ਵਾਧੂ ਉਪਜ ਪ੍ਰਾਪਤ ਹੋ ਜਾਂਦੀ ਹੈ ਅਤੇ ਉਪਜ ਵਿਚ ਇਹ ਵਾਧਾ ਸਬਜ਼ੀਆਂ ਵਿਚ ਖਾਸ ਹੈ ।
  • ਨਾਈਟ੍ਰੋਜਨ ਨੂੰ ਸਥਿਰੀਕਰਨ ਤੋਂ ਪਹਿਲਾਂ, ਸਾਇਐਲੋਬੈਕਟੀਰੀਆ ਕਈ ਪ੍ਰਕਾਰ ਦੇ ਵਾਧਾ ਕਰਨ ਵਾਲੇ ਹਾਰਮੋਨਜ਼ ਪੈਦਾ ਕਰਦੇ ਹਨ (ਜਿਵੇਂ ਕਿ ਆਕਸਿਨ ਅਤੇ ਐਨਕਾਰਬਿਕ ਤੇਜ਼ਾਬ) ਅਤੇ ਵਿਟਾਮਿਨ B-12 ਆਦਿ । ਇਹ ਸ਼ਹਿ ਉਪਜਾਂ ਬੀਜਾਂ ਦੇ ਪੁੰਗਰਨ ਅਤੇ ਪੌਦਿਆਂ ਦੇ ਵਧਣ ਵਿਚ ਸਹਾਇਤਾ ਕਰਦੀਆਂ ਹਨ ।
  • ਕਈ ਪ੍ਰਕਾਰ ਦੀਆਂ ਜੈਵ ਖਾਦਾਂ, ਭੈੜੀਆਂ ਪਰਿਸਥਿਤੀਆਂ ਵਿਚ ਵੀ ਫ਼ਸਲਾਂ ਦੀ ਉਪਜ ਵਿਚ ਵਾਧਾ ਕਰਦੀਆਂ ਹਨ । ਇਸ ਹਾਲਤ ਵਿਚ ਰਸਾਇਣਿਕ ਖਾਦਾਂ ਤੋਂ ਵਿਸ਼ੇਸ਼ ਲਾਭ ਪ੍ਰਾਪਤ ਨਹੀਂ ਹੁੰਦਾ ।
  • ਇਹ ਖਾਦਾਂ ਵਾਤਾਵਰਣ ਨੂੰ ਦੂਸ਼ਿਤ ਨਹੀਂ ਕਰਦੀਆਂ ।
  • ਇਹ ਖਾਦਾਂ ਸਸਤੀਆਂ ਹਨ । ਇਨ੍ਹਾਂ ਖਾਦਾਂ ਨੂੰ ਗਰੀਬ ਕਿਸਾਨ ਵੀ ਵਰਤ ਸਕਦੇ ਹਨ ।
  • ਕਈ ਜੈਵ ਖਾਦਾਂ ਜੀਵਨਰੋਧੀ (Antibiotics) ਵੀ ਹਨ ਅਤੇ ਇਹ ਜੀਵਨਾਸ਼ਕਾਂ ਵਜੋਂ ਕਾਰਜ ਵੀ ਕਰ ਸਕਦੀਆਂ ਹਨ ।
  • ਜੈਵ ਖਾਦਾਂ ਤੋਂ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਵਿਚ ਤਬਦੀਲੀ ਕਰ ਸਕਦੀਆਂ ਹਨ । ਇਨ੍ਹਾਂ ਤਬਦੀਲੀਆਂ ਵਿਚ ਪਾਣੀ ਨੂੰ ਜਕੜਨ ਦੀ ਸਮਰੱਥਾ ਅਤੇ ਬਫਰ ਸਮਰੱਥਾ (Bufer Capacity) ਸ਼ਾਮਿਲ ਹਨ ।

ਪ੍ਰਸ਼ਨ 9.
ਜੈਵ ਕੀਟਨਾਸ਼ਿਕ (Bio pesticides) ਕੀ ਹਨ ?
ਉੱਤਰ-
ਜੈਵ ਕੀਟਨਾਸ਼ਿਕ (Bio pesticides) – ਜਿਨ੍ਹਾਂ ਜ਼ਹਿਰੀਲੇ ਪਦਾਰਥਾਂ ਦੀ ਵਰਤੋਂ ਲਾਹੇਵੰਦ ਪੌਦਿਆਂ ਅਤੇ ਹੋਰਨਾ ਸਜੀਵਾਂ ਨੂੰ ਹਾਨੀਕਾਰਕ ਜੀਵਾਂ ਤੋਂ ਬਚਾਉਣ ਲਈ ਵਰਤਦੇ ਹਨ ਉਨ੍ਹਾਂ ਪਦਾਰਥਾਂ ਨੂੰ ਪ੍ਰੈੱਸਟ ਨਾਸ਼ਿਕ (Pesticides) ਆਖਦੇ ਹਨ । ਇਹ ਜ਼ਹਿਰੀਲੇ ਪਦਾਰਥ ਜਿਸ ਪ੍ਰਕਾਰ ਦੇ ਰੋਗ ਜਨਕ ਜਾਂ ਸਜੀਵ ਨੂੰ ਨਸ਼ਟ ਕਰਦੇ ਹਨ, ਉਸਦੇ ਆਧਾਰ ਤੇ ਹੀ ਇਨ੍ਹਾਂ ਪੈਸਟੀਸਾਈਡਜ਼ ਦਾ ਨਾਮ ਕਰਨ ਕੀਤਾ ਜਾਂਦਾ ਹੈ । ਜਿਵੇਂ ਕਿ ਪੂਰਬੀ ਸਾਈਡਜ ਜਾਂ ਹਰਬਨਾਸ਼ਕ ਜਿਹੜੇ ਰਸਾਇਣਿਕ ਪਦਾਰਥ ਨਦੀਨਾਂ ਨੂੰ ਨਸ਼ਟ ਕਰਨ, ਉਨ੍ਹਾਂ ਨੂੰ ਨਦੀਨ ਨਾਸ਼ਕ ਆਖਦੇ ਹਨ ।

ਫੌਜੀਸਾਈਡਜ ਜਾਂ ਉੱਲੀ ਨਾਸ਼ਿਕ-ਉੱਲੀਆਂ ਨੂੰ ਨਸ਼ਟ ਕਰਨ ਵਾਲੇ ਪਦਾਰਥ, ਬੈਕਟੀਰੀਆ ਨਾਸ਼ਿਕ (Bacteriocides) ਬੈਕਟੀਰੀਆ ਦਾ ਵਿਨਾਸ਼ ਕਰਨ ਵਾਲੇ ਪਦਾਰਥ, ਕੀਟਨਾਸ਼ਕ (Insecticides) ਕੀਟਾਂ ਨੂੰ ਨਸ਼ਟ ਕਰਨ ਵਾਲੇ ਪਦਾਰਥ, ਕਿਰਮ/ਨਿਮੈਟੋਨਾਸ਼ਕ (Nematocides) ਨੈਮਾਟੋਡਜ਼ ਨੂੰ ਨਸ਼ਟ ਕਰਨ ਵਾਲੇ ਨਾਸ਼ਕ, ਕੁਤਰਾ ਕਰਨ ਵਾਲੇ ਪ੍ਰਾਣੀਆਂ ਦਾ ਨਾਸ਼ ਕਰਨ ਵਾਲੇ ਪਦਾਰਥ (Rodenticides) ਅਤੇ ਐਕੋਰੀਨਾਸ਼ਿਕ (Acricides) ਚਿਚੜਾਂ । ਅਤੇ ਮਾਈਟਸ ਨੂੰ ਨਸ਼ਟ ਕਰਨ ਵਾਲੇ ਜ਼ਹਿਰੀਲੇ ਪਦਾਰਥ ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 10.
ਆਦਰਸ਼ਕ ਕੀਟਨਾਸ਼ਿਕ (Ideal pesticides) ਦੇ ਲੱਛਣਾਂ ਨੂੰ ਸੂਚੀਬੱਧ ਕਰੋ ।
ਉੱਤਰ-
ਆਦਰਸ਼ਕ ਕੀਟਨਾਸ਼ਿਕ ਹਾਨੀਕਾਰਕ ਜੀਵਾਂ ਦੇ ਨਾਸ਼ਕ ਦੇ ਲੱਛਣ-

  1. ਇਕ ਆਦਰਸ਼ਕ ਕੀਟਨਾਸ਼ਕ ਛੇਤੀ ਨਾਲ ਉਪਲੱਬਧ ਹੋਣਾ ਚਾਹੀਦਾ ਹੈ ਅਤੇ ਇਹ ਮਹਿੰਗਾ ਵੀ ਨਹੀਂ ਹੋਣਾ ਚਾਹੀਦਾ ।
  2. ਇਸ ਨਾਸ਼ਿਕ ਦਾ ਨਿਸ਼ਾਨਾਂ ਨਿਸ਼ਚਿਤ ਕੀਤੇ ਹੋਏ ਹਾਨੀਕਾਰਕ ਜੀਵ ਉੱਤੇ ਹੀ ਹੋਣਾ ਚਾਹੀਦਾ ਹੈ ।
  3. ਇਸ ਨਾਸ਼ਿਕ ਦੇ ਕਿਸੇ ਦੂਸਰੇ ਹੋਰ ਜੀਵ ਉੱਪਰ ਮਾੜੇ ਪ੍ਰਭਾਵ ਨਹੀਂ ਪੈਣੇ ਚਾਹੀਦੇ ।
  4. ਇਹ ਜੀਵ-ਵਿਘਟਨਸ਼ੀਲ ਹੋਣਾ ਚਾਹੀਦਾ ਹੈ ।

ਪ੍ਰਸ਼ਨ 11.
ਦਾਣਿਆਂ ਦੇ ਭੰਡਾਰਨ ਦੀ ਕੀ ਲੋੜ ਹੈ ?
ਉੱਤਰ-
ਦਾਣਿਆਂ ਦੇ ਸੁਰੱਖਿਅਤ ਭੰਡਾਰਨ ਦੀਆਂ ਲੋੜਾਂ-

  1. ਸਟੋਰ ਕੀਤੇ ਹੋਏ ਦਾਣੇ ਸਾਰਾ ਸਾਲ ਉਪਲੱਬਧ ਹੋਣੇ ਚਾਹੀਦੇ ਹਨ ।
  2. ਭੰਡਾਰ . ਕੀਤੇ ਹੋਏ ਦਾਣੇ ਦੁਰ ਵਾਲੇ ਇਲਾਕਿਆਂ ਵਿਚ ਆਸਾਨੀ ਨਾਲ ਉਪਲੱਬਧ ਕਰਵਾਏ ਜਾ ਸਕਦੇ ਹਨ ।
  3. ਦਾਣੇਦਾਰ ਫ਼ਸਲਾਂ ਦੀ ਕਟਾਈ ਸਾਲ ਵਿਚ ਇਕ ਵਾਰ ਹੀ ਕੀਤੀ ਜਾਂਦੀ ਹੈ ਪਰ ਇਨ੍ਹਾਂ ਦੀ ਲੋੜ ਸਾਰਾ ਸਾਲ ਹੀ ਪੈਂਦੀ ਰਹਿੰਦੀ ਹੈ ਅਤੇ ਇਸ ਲੋੜ ਨੂੰ ਭੰਡਾਰਨ ਕੀਤੇ ਹੋਏ ਦਾਣਿਆਂ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ ।
  4. ਜੇਕਰ ਕਿਸੇ ਕਾਰਨ ਦਾਣਿਆਂ ਦੀ ਲੋੜ ਛੇਤੀ ਪੈ ਜਾਵੇ ਤਾਂ ਇਨ੍ਹਾਂ ਸਟੋਰ ਕੀਤੇ ਹੋਏ ਦਾਣਿਆਂ ਨਾਲ ਇਸ ਲੋੜ ਦੀ ਪੂਰਤੀ ਕੀਤੀ ਜਾ ਸਕਦੀ ਹੈ ।
  5. ਸਟੋਰ ਕੀਤੇ ਹੋਏ ਦਾਣੇ ਇਕ ਬਫਰ ਸਟਾਕ ਵਜੋਂ ਕਾਰਜ ਕਰਦੇ ਹਨ ਅਤੇ ਸੰਕਟ ਦੀ ਹਾਲਤ ਉਤਪੰਨ ਹੋਣ ਤੇ ਇਨ੍ਹਾਂ ਦਾਣਿਆਂ ਨੂੰ ਵਰਤਿਆ ਜਾ ਸਕਦਾ ਹੈ ।
  6. ਵਾਧੂ ਫ਼ਸਲਾਂ ਦੇ ਭੰਡਾਰਨ ਦੀ ਜ਼ਰੂਰਤ ਪੈਂਦੀ ਹੈ ।

ਪ੍ਰਸ਼ਨ 12.
ਸਟੋਰੇਜ ਕਰਨ ਵਾਲੀਆਂ ਬਣਤਰਾਂ ਦੇ ਵਿਸ਼ੇਸ਼ ਲੱਛਣ ਕੀ ਹਨ ?
ਉੱਤਰ-
ਭਾਰਤ ਵਿਚ ਹਰ ਸਾਲ ਕੁੱਲ ਪੈਦਾ ਹੋਏ ਖਾਧ ਪਦਾਰਥਾਂ ਦਾ 10% ਭਾਗ ਜ਼ਾਇਆ ਹੋ ਜਾਂਦਾ ਹੈ । ਇਸ ਦੀ ਮੁੱਖ ਵਜ਼ਾ ਭੰਡਾਰਨ ਕਰਨ ਦੇ ਤਰੀਕਿਆਂ ਅਤੇ ਵਰਤੇ ਜਾਂਦੇ ਢੰਗਾਂ ਵਿਚ ਤਰੁੱਟੀਆਂ ਹਨ । ਕਣਕ, ਚੌਲ ਅਤੇ ਦਾਲਾਂ ਆਦਿ ਨੂੰ ਸਟੋਰ ਕਰਨ ਦੇ ਲਈ ਸਟੋਰ ਕਰਨ ਵਾਲੇ ਸਾਧਨ ਹੇਠ ਲਿਖੇ ਤਰ੍ਹਾਂ ਦੇ ਹੋਣੇ ਚਾਹੀਦੇ ਹਨ-

  1. ਸਟੋਰ ਕਰਨ ਵਾਲੀਆਂ ਬਣਤਰਾਂ ਅਜਿਹੀ ਕਿਸਮਾਂ ਦੀਆਂ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਉਨ੍ਹਾਂ ਨੂੰ ਆਸਾਨੀ ਨਾਲ ਸਾਫ਼ ਕੀਤਾ ਜਾ ਸਕੇ ।
  2. ਇਹ ਬਣਤਰਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਕਿ ਇਨ੍ਹਾਂ ਵਿਚ ਸਟੋਰ ਕੀਤੇ ਗਏ ਦਾਣਿਆਂ ਨੂੰ ਆਸਾਨੀ ਨਾਲ ਸਮੇਂ ਸਿਰ ਚੈੱਕ ਕੀਤਾ ਜਾ ਸਕੇ ।

ਪ੍ਰਸ਼ਨ 13.
ਫ਼ਸਲਾਂ ਦੀ ਅਦਲਾ-ਬਦਲੀ ਦੀ ਜ਼ਰੂਰਤ ਦੇ ਤਿੰਨ ਕਾਰਨ ਲਿਖੋ ਅਤੇ ਇਸ ਦੇ ਤਿੰਨ ਲਾਭ ਵੀ ਲਿਖੋ ।
ਉੱਤਰ-
ਫ਼ਸਲਾਂ ਦੀ ਅਦਲਾ-ਬਦਲੀ ਦੀ ਜ਼ਰੂਰਤ ਅੱਗੇ ਕਾਰਨਾਂ ਕਰਕੇ ਹੈ-

  1. ਜਿਸ ਖੇਤਰ ਵਿਚ ਫ਼ਸਲਾਂ ਦੀ ਅਦਲਾ-ਬਦਲੀ ਕੀਤੀ ਜਾਣੀ ਹੋਵੇ, ਉਹ ਖੇਤਰ ਓਨਾ ਹੀ ਹੋਣਾ ਚਾਹੀਦਾ ਹੈ ।
  2. ਫ਼ਸਲਾਂ ਦੀ ਅਦਲਾ-ਬਦਲੀ ਤੋਂ ਡੰਗਰਾਂ ਲਈ ਮੋਟੇ ਆਹਾਰ ਦੀ ਉਪਲੱਬਧੀ ਹੋਣੀ ਚਾਹੀਦੀ ਹੈ ।
  3. ਅਦਲਾ-ਬਦਲੀ ਲਈ ਉਨ੍ਹਾਂ ਫ਼ਸਲਾਂ ਦੀ ਅਕਲਮੰਦੀ ਨਾਲ ਚੋਣ ਕੀਤੀ ਜਾਵੇ, ਜਿਨ੍ਹਾਂ ਫ਼ਸਲਾਂ ਤੋਂ ਰੋਕੜ/ਪੈਸਾ ਪ੍ਰਾਪਤ ਹੋ ਸਕੇ ।
  4. ਅਦਲਾ-ਬਦਲੀ ਹੋਈਆਂ (Rotated Crops) ਦੀ ਦੇਖ-ਭਾਲ ਚੰਗੀ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ ।
  5. ਜਿਹੜੀਆਂ ਫ਼ਸਲਾਂ ਨਦੀਨਾਂ ਦੇ ਵਿਨਾਸ਼ ਕਰਨ ਦੇ ਯੋਗ ਹੋਣ ਉਨ੍ਹਾਂ ਫ਼ਸਲਾਂ ਦੀ ਹੀ ਅਦਲਾ-ਬਦਲੀ ਕੀਤੀ ਜਾਣੀ ਚਾਹੀਦੀ ਹੈ ।

ਲਾਭ-

  1. ਫ਼ਸਲੀ ਅਦਲਾ-ਬਦਲੀ ਦੇ ਕਾਰਨ ਤੋਂ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ, ਜਿਸ ਕਾਰਨ ਉਪਜ ਜ਼ਿਆਦਾ ਪ੍ਰਾਪਤ ਹੋ ਜਾਂਦੀ ਹੈ ।
  2. ਫ਼ਸਲੀ ਚੱਕਰ ਨਾਈਟਰੋਜਨੀ ਖਾਦਾਂ ਦੀ ਵਰਤੋਂ ਘਟਾਉਂਦਾ ਹੈ ।
  3. ਫ਼ਸਲਾਂ ਦੀ ਅਦਲਾ-ਬਦਲੀ ਦੇ ਕਾਰਨ ਇਨ੍ਹਾਂ ਦੀ ਗੁਣਵੱਤਾ ਵੱਧਦੀ ਹੈ ।
  4. ਫ਼ਸਲਾਂ ਦੀ ਅਦਲਾ-ਬਦਲੀ ਖੇਤੀ ਨੂੰ ਕੂਮਬੱਧ ਕਰਦੀ ਹੈ ।
  5. ਫ਼ਸਲਾਂ ਦੀ ਅਦਲਾ-ਬਦਲੀ ਦੇ ਕਾਰਨ ਤੋਂ ਕਾਫ਼ੀ ਸਮੇਂ ਲਈ ਫ਼ਸਲਾਂ ਨਾਲ ਰੁੱਝੀ ਰਹਿੰਦੀ ਹੈ ।
  6. ਫ਼ਸਲਾਂ ਦੀ ਅਦਲਾ-ਬਦਲੀ ਦੇ ਕਾਰਨ ਫ਼ਸਲਾਂ ਦਾ ਬਦਲਾਉ (Crop alteration) ਹੋ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਮਿਸ਼ਰਿਤ ਖੇਤੀ ਦੇ ਕੀ ਲਾਭ ਹਨ ?
ਉੱਤਰ-
ਮਿਸ਼ਰਿਤ ਖੇਤੀ ਉਗਾਉਣ ਦੇ ਲਾਭ-

  • ਮਿਸ਼ਰਿਤ ਖੇਤੀ ਉਗਾਉਣ ਸਮੇਂ ਅਤੇ ਮਿਹਨਤ ਦੀ ਬੱਚਤ ਹੁੰਦੀ ਹੈ ।
  • ਮਿਸ਼ਰਿਤ ਖੇਤੀ ਉਗਾਉਣ ਨਾਲ ਚੋਂ ਦੀ ਆਪਣੀ ਵਰਤੋਂ ਕੀਤੀ ਜਾ ਸਕਦੀ ਹੈ ।
  • ਮਿਸ਼ਰਿਤ ਖੇਤੀ ਕਰਨ ਨਾਲ ਮਿੱਟੀ ਵਿਚਲੇ ਪੌਸ਼ਟਿਕ ਪਦਾਰਥਾਂ ਦਾ ਸੁਣਿਆਉਣਾ ਰੁਕ ਜਾਂਦਾ ਹੈ, ਕਿਉਂਕਿ ਬੀਜੀ ਗਈ ਹਰੇਕ ਫ਼ਸਲ ਦੀ ਪੌਸ਼ਟਿਕ ਪਦਾਰਥਾਂ ਦੀ ਜ਼ਰੂਰਤ ਵੱਖਵੱਖ ਹੁੰਦੀ ਹੈ ।
  • ਮਿਸ਼ਰਿਤ ਖੇਤੀ ਨਾਲ ਇਕ ਫ਼ਸਲ ਦੇ ਫੋਕਟ ਪਦਾਰਥ ਦੂਸਰੀ ਫ਼ਸਲ ਦੇ ਕੰਮ ਆ ਸਕਦੇ ਹਨ ।
  • ਜਦੋਂ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਬੀਜੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਸੁਭਾ ਵੱਖਰੇਵੱਖਰੇ ਹੋਣ ਦੇ ਕਾਰਨ ਜੇਕਰ ਮੀਂਹ ਨਾ ਵੀ ਪਵੇ ਤਾਂ ਫ਼ਸਲਾਂ ਦੇ ਨੁਕਸਾਨ ਦੇ ਮੌਕੇ ਘੱਟ ਜਾਂਦੇ ਹਨ ।
  • ਮਿਸ਼ਰਿਤ ਖੇਤੀ ਕਰਨ ਕਿਸਾਨ ਨੂੰ ਵੱਖ-ਵੱਖ ਪ੍ਰਕਾਰ ਦੇ ਉਤਪਾਦ ਪ੍ਰਾਪਤ ਹੋ ਜਾਂਦੇ ਹਨ । ਜਿਵੇਂ ਕਿ ਦਾਣੇ ਅਤੇ ਸਬਜ਼ੀਆਂ ਅਤੇ ਡੰਗਰਾਂ ਲਈ ਚਾਰਾ ਆਦਿ ।
  • ਜੇਕਰ ਦਾਣੇ ਵਾਲੀਆਂ ਫ਼ਸਲਾਂ ਦੇ ਨਾਲ ਫਲੀਦਾਰ ਫ਼ਸਲਾਂ ਬੀਜੀਆਂ ਜਾਣ ਤਾਂ ਦਾਣੇਦਾਰ ਫ਼ਸਲਾਂ ਦੀ ਉਪਜ ਵਿਚ ਵਾਧਾ ਹੀ ਹੋਵੇਗਾ, ਸਗੋਂ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵੱਧ ਜਾਵੇਗੀ ।
  • ਵੱਖ-ਵੱਖ ਪ੍ਰਕਾਰ ਦੀਆਂ ਫ਼ਸਲਾਂ ਇਕੱਠਿਆਂ ਬੀਜਣ ਦੇ ਕਾਰਨ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀਟਾਂ ਆਦਿ ਦੀ ਕਰੋਪੀ ਵੀ ਘੱਟ ਜਾਵੇਗੀ ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 2.
ਮਿਸ਼ਰਿਤ ਖੇਤੀ (Mixed Cropping) ਦੇ ਕੀ ਨੁਕਸਾਨ ਹਨ ?
ਉੱਤਰ-
ਮਿਸ਼ਰਿਤ ਖੇਤੀ ਦੇ ਨੁਕਸਾਨ-

  1. ਲੋੜ ਪੈਣ ‘ਤੇ ਅਜਿਹੀ ਖੇਤੀ ਵਿਚ ਨਾ ਤਾਂ ਮਸ਼ੀਨ ਹੀ ਚਲਾਈ ਜਾ ਸਕਦੀ ਹੈ ਅਤੇ ਨਾ ਹੀ ਮਜ਼ਦੂਰੀ ਦੇ ਖ਼ਰਚੇ ਨੂੰ ਬਚਾਉਣ ਲਈ ਕਿਸੇ ਸੰਦ ਨੂੰ ਹੀ ਵਰਤਿਆ ਜਾ ਸਕਦਾ ਹੈ ।
  2. ਪੱਕੀ ਫ਼ਸਲ ਦੇ ਤਿਆਰ ਹੋਣ ਉਪਰੰਤ ਇਸ ਫ਼ਸਲ ਦੀ ਕਟਾਈ ਕਰਨ ਦੇ ਬਾਅਦ ਖੇਤੀ ਨੂੰ ਅਗਲੀ ਫ਼ਸਲ ਦੀ ਬੀਜਾਈ ਕਰਨ ਲਈ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਦੂਸਰੀਆਂ ਫ਼ਸਲਾਂ ਅਜੇ ਕਟਾਈ ਕਰਨ ਦੇ ਕਾਬਿਲ ਨਹੀਂ ਹੁੰਦੀਆਂ ।
  3. ਕਈ ਵਾਰ ਮਿਸ਼ਰਿਤ ਫ਼ਸਲੀ ਕਰਨ ਨਾਲ ਨੁਕਸਾਨ ਵਧੇਰੇ ਹੁੰਦਾ ਹੈ ਜੇਕਰ ਕਸਟੈਰ ਅਰਿੰਡਾ ਅਤੇ ਮੂੰਗਫਲੀ ਨੂੰ ਇਕੱਠਿਆਂ ਬੀਜਿਆ ਜਾਵੇ, ਤਾਂ ਕੈਸਟਰ ਸੈਮੀ ਲੂਪਰ ਪੈਸਟ (Caster Semi-looper pest) ਦੇ ਕਾਰਨ ਮੂੰਗਫਲੀ ਦੀ ਹਾਨੀ ਹੋ ਜਾਂਦੀ ਹੈ ।

ਪ੍ਰਸ਼ਨ 3.
ਮਿਸ਼ਰਿਤ ਕਿਰਸਾਣੀ (Mixed Farming) ਕੀ ਹੈ ? ਇਸਦੇ ਲਾਭ ਅਤੇ ਹਾਨੀਆਂ ਬਾਰੇ ਵਰਣਨ ਕਰੋ ।
ਉੱਤਰ-
ਮਿਸ਼ਰਿਤ ਕਿਰਸਾਣੀ (Mixed Farming) – ਭਾਰਤ ਵਿਚ ਆਮ ਤੌਰ ‘ਤੇ ਖੇਤੀ ਕਰਨਾ (Farming) ਕੇਵਲ ਫ਼ਸਲਾਂ ਦੀ ਕਾਸ਼ਤ ਕਰਨ ਤਕ ਹੀ ਸੀਮਾਂਤ ਰਹਿ ਗਿਆ ਹੈ । ਇਕ ਫ਼ਸਲ ਪਾਲਣ (Single Crop husbandary) ਦੇ ਕਈ ਨੁਕਸਾਨ ਹਨ ।

ਪਰਿਭਾਸ਼ਾ (Definition) – ਫ਼ਸਲਾਂ ਦੀ ਕਾਸ਼ਤ ਕਰਨ ਦੇ ਨਾਲ-ਨਾਲ ਦੁਧਾਰੂ ਪਸ਼ੂਆਂ, ਜਿਵੇਂ ਕਿ ਮੱਝ, ਗਾਂ, ਬੱਕਰੀਆਂ ਆਦਿ ਡੰਗਰਾਂ ਦੇ ਇਲਾਵਾ ਮੁਰਗੀ ਅਤੇ ਸੂਰਾਂ ਆਦਿ ਦੇ ਪਾਲਣ ਨੂੰ ਮਿਸ਼ਰਿਤ ਕਿਰਸਾਣੀ ਆਖਦੇ ਹਨ ।

ਇਸ ਵਿਧੀ ਨੂੰ ਅਪਣਾ ਕੇ ਕਿਸਾਨ ਗਾਈਆਂ, ਮੱਝਾਂ ਅਤੇ ਬੱਕਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵੇਚ ਕੇ ਆਪਣੀ ਆਮਦਨੀ ਵਿਚ ਚੋਖਾ ਵਾਧਾ ਕਰ ਸਕਦਾ ਹੈ । ਇਸਦੇ ਇਲਾਵਾ ਉਸ ਨੂੰ ਖਾਧ ਪਦਾਰਥਾਂ ਦੀ ਸ਼ਕਲ ਵਿਚ ਦੁੱਧ, ਦਹੀਂ, ਲੱਸੀ, ਮੱਖਣ ਅਤੇ ਦੇਸੀ ਘਿਓ ਆਦਿ ਵੀ ਪ੍ਰਾਪਤ ਹੋ ਜਾਂਦੇ ਹਨ । ਖਾਣ ਦੇ ਲਈ ਆਂਡੇ ਅਤੇ ਮੁਰਗੀਆਂ ਦਾ ਮਾਸ ਵੀ ਮਿਲ ਜਾਂਦਾ ਹੈ ।

(ੳ) ਮਿਸ਼ਰਿਤ ਕਿਰਸਾਣੀ ਦੇ ਫਾਇਦੇ (Advantages of Mixed Farming) –

  1. ਮਵੇਸ਼ੀਆਂ ਤੋਂ ਵਾੜੇ ਦੀ ਖਾਦ ਪ੍ਰਾਪਤ ਹੋ ਜਾਂਦੀ ਹੈ ਜਿਸ ਨੂੰ ਖੇਤੀ ਕਾਰਜਾਂ ਲਈ ਵਰਤ ਲਿਆ ਜਾਂਦਾ ਹੈ ।
  2. ਪਸ਼ੂਆਂ ਲਈ ਕਿਰਸਾਣੀ ਤੋਂ ਉਪਲੱਬਧ ਚਾਰੇ ਦੀ ਮਾਤਰਾ ਦੀ ਉਪਲੱਬਧੀ ਦੇ ਆਧਾਰ ‘ਤੇ ਡੰਗਰਾਂ ਦੀ ਸੰਖਿਆ ਵਧਾਈ ਜਾ ਸਕਦੀ ਹੈ ।
  3. ਮਿਸ਼ਰਿਤ ਕਿਰਸਾਣੀ ਵਿਚ ਜੇਕਰ ਮੁਰਗੀ ਪਾਲਣ ਵੀ ਸ਼ੁਰੂ ਕੀਤਾ ਜਾਵੇ, ਤਾਂ ਆਂਡੇ ਅਤੇ ਮਾਸ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ।
  4. ਮਿਸ਼ਰਿਤ ਕਿਰਸਾਣੀ ਘਰ ਦੇ ਸਾਰੇ ਮੈਂਬਰਾਂ ਦੇ ਲਈ ਸਾਲ ਭਰ ਵਾਸਤੇ ਕੰਮ ਕਰਨ ਦੇ ਮੌਕੇ ਉਪਲੱਬਧ ਕਰਾਉਂਦੀ ਹੈ । ਇਸ ਤਰ੍ਹਾਂ ਘਰ ਦੇ ਮੈਂਬਰਾਂ ਦੇ ਲਈ ਕੰਮ ਕਾਜ ਕਰਨ ਦੇ ਸੈਕੰਡਰੀ ਮੌਕੇ ਉਪਲੱਬਧ ਹੋ ਜਾਂਦੇ ਹਨ ।

(ਅ) ਮਿਸ਼ਰਿਤ ਕਿਰਸਾਣੀ ਦੀਆਂ ਖਾਮੀਆਂ-

  1. ਜਿੱਥੇ ਕਿਸਾਨ ਆਪਣੀਆਂ ਜ਼ਮੀਨਾਂ ਭਾਵ ਖੇਤਾਂ ਵਿਚ ਨਿਵਾਸ ਨਹੀਂ ਕਰਦੇ, ਉੱਥੇ ਮਿਸ਼ਰਿਤ ਖੇਤੀ ਕਾਮਯਾਬ ਨਹੀਂ ਹੈ ਅਤੇ ਨਾ ਹੀ ਇਹ ਖੇਤੀ ਲੋਕ ਪ੍ਰਿਯ ਹੀ ਹੈ ।
  2. ਪਿੰਡਾਂ ਵਿਚ ਰਹਿੰਦਿਆਂ ਹੋਇਆਂ, ਕਿਸਾਨਾਂ ਨੂੰ ਘਰਾਂ ਦੀ ਦੇਖ-ਭਾਲ ਅਤੇ ਸਫਾਈ ਆਦਿ ਦੇ ਕਾਰਨ ਮਿਸ਼ਰਿਤ ਕਿਰਸਾਣੀ ਦੀ ਦੇਖ-ਭਾਲ ਕਰਨੀ ਮੁਸ਼ਕਿਲ ਹੋ ਜਾਂਦੀ ਹੈ ।
  3. ਜੇਕਰ ਕਿਸਾਨ ਨੂੰ ਖੇਤਾਂ ਤੋਂ ਦੂਰ ਰਹਿਣਾ ਪੈ ਵੀ ਜਾਵੇ, ਤਾਂ ਉਹ ਘਰ ਵਿਚ ਮੁਵੈਸ਼ੀ ਰੱਖ ਕੇ ਮਿਸ਼ਰਿਤ ਕਿਰਸਾਣੀ ਦਾ ਮਹੱਤਵ ਪੂਰਾ ਕਰ ਸਕਦਾ ਹੈ ।

ਪ੍ਰਸ਼ਨ 4.
ਫ਼ਸਲਾਂ ਦੀ ਅਦਲਾ-ਬਦਲੀ (Crop-rotation) ਕੀ ਹੈ ? ਫ਼ਸਲਾਂ ਦੀ ਅਦਲਾਬਦਲੀ ਦੀਆਂ ਜ਼ਰੂਰਤਾਂ ਅਤੇ ਫਾਇਦਿਆਂ ਦਾ ਵਰਣਨ ਕਰੋ ।
ਉੱਤਰ-
ਫ਼ਸਲਾਂ ਦੀ ਅਦਲਾ-ਬਦਲੀ (Crop-rotation – ਇੱਕੋ ਹੀ ਖੇਤ ਵਿਚ ਵੱਖਵੱਖ ਫ਼ਸਲਾਂ ਦੇ ਨਿਯਮਿਤ ਪੁਨਰ ਵਰਣਨ, ਅਨੁਕਰਮਣ (Succession) ਜਾਂ ਅੱਗੜ-ਪਿੱਛੜ ਬੀਜਣ ਨੂੰ ਫ਼ਸਲਾਂ ਦਾ ਚੱਕਰ ਆਖਦੇ ਹਨ ।
ਫ਼ਸਲਾਂ ਦੀ ਅਦਲਾ-ਬਦਲੀ ਲਈ ਲੋੜਾਂ (Requirements of Crop-rotation)

  • ਜਿਸ ਖੇਤਰ ਵਿਚ ਫ਼ਸਲਾਂ ਦੀ ਬਦਲ-ਬਦਲ ਕੇ ਕਾਸ਼ਤ ਕੀਤੀ ਜਾਣੀ ਹੈ, ਉਹ ਖੇਤਰ ਹਰ ਸਾਲ ਉੱਨਾ ਹੀ ਹੋਣਾ ਚਾਹੀਦਾ ਹੈ ।
  • ਫ਼ਸਲਾਂ ਦੀ ਅਦਲਾ-ਬਦਲੀ ਤੋਂ ਮੁਵੈਸ਼ੀਆਂ ਦੇ ਲਈ ਮੋਟਾ ਆਹਾਰ ਅਤੇ ਚਰਾਗਾਹਾਂ ਦੀ ਉਪਲੱਬਧੀ ਹੋਣੀ ਚਾਹੀਦੀ ਹੈ ।
  • ਫ਼ਸਲਾਂ ਦੀ ਅਦਲਾ-ਬਦਲੀ ਲਈ ਕੇਵਲ ਉਨ੍ਹਾਂ ਹੀ ਫ਼ਸਲਾਂ ਦੀ ਚੋਣ ਕੀਤੀ ਜਾਵੇ, ਜਿਨ੍ਹਾਂ ਫ਼ਸਲਾਂ ਤੋਂ ਰੋਕੜ/ਨਕਦੀ ਪ੍ਰਾਪਤ ਹੋ ਸਕੇ ।
  • ਅਦਲ-ਬਦਲ ਹੋਈਆਂ ਫ਼ਸਲਾਂ ਦੀ ਸਾਂਭ-ਸੰਭਾਲ ਚੰਗੀ ਤਰ੍ਹਾਂ ਕੀਤੀ ਜਾਵੇ ।
  • ਫ਼ਸਲਾਂ ਦੀ ਅਦਲਾ-ਬਦਲੀ ਕਰਦੇ ਸਮੇਂ ਇਸ ਗੱਲ ਨੂੰ ਧਿਆਨ ਵਿਚ ਰੱਖਿਆ ਜਾਵੇ ਕਿ ਅਜਿਹੀ ਫ਼ਸਲ ਹੀ ਬੀਜੀ ਜਾਵੇ ਜਿਹੜੀ ਨਦੀਨਾਂ ਦੇ ਵਿਕਾਸ ਦੀ ਹਿੱਸੇਦਾਰ ਨਾ ਬਣੇ ।
  • ਫ਼ਸਲੀ ਚੱਕਰ ਅਤੇ ਲੋੜ ਪੂਰੀ ਕਰਨ ਦੀ ਪ੍ਰਣਾਲੀ ਦੇ ਕਾਰਨ ਖੇਤਾਂ ਵਿਚ ਕਾਰਬਨੀ ਪਦਾਰਥਾਂ ਦੀ ਮਾਤਰਾ ਦਾ ਵਧੇਰੇ ਹੋਣਾ ਜ਼ਰੂਰੀ ਹੈ । ਅਜਿਹਾ ਕਰਨ ਦੇ ਵਾਸਤੇ ਫਲੀਦਾਰ ਪੌਦਿਆਂ ਦੀ ਬਦਲ-ਬਦਲ ਕੇ ਕਾਸ਼ਤ ਕਰਨੀ ਚਾਹੀਦੀ ਹੈ ਤਾਂ ਜੋ ਖੇਤਾਂ ਵਿਚ ਨਾਈਟ੍ਰੋਜਨ ਦੀ ਮਾਤਰਾ ਵਿਚ ਕਿਸੇ ਕਿਸਮ ਦੀ ਘਾਟ ਨਾ ਆਵੇ ।

ਫ਼ਸਲਾਂ ਦੀ ਅਦਲਾ-ਬਦਲੀ ਦੇ ਫਾਇਦੇ (Advantages of Crop rotation)-

  • ਫ਼ਸਲਾਂ ਦੀ ਅਦਲਾ-ਬਦਲੀ ਦੁਆਰਾ ਤੋਂ ਵਿਚ ਹੋਏ ਵਾਧੇ ਦੇ ਫਲਸਰੂਪ ਫ਼ਸਲਾਂ ਤੋਂ ਵਧੇਰੀ ਮਾਤਰਾ ਵਿਚ ਉਪਜ ਪ੍ਰਾਪਤ ਕੀਤੀ ਜਾ ਸਕਦੀ ਹੈ ।
  • ਫ਼ਸਲਾਂ ਦੀ ਅਦਲਾ-ਬਦਲੀ ਨਾਈਟ੍ਰੋਜਨ ਖਾਦਾਂ ਦੀ ਵਰਤੋਂ ਨੂੰ ਘਟਾਉਂਦੀ ਹੈ । ਕਿਉਂਕਿ ਫ਼ਸਲੀ ਚੱਕਰ ਦੇ ਦੌਰਾਨ ਫਲੀਦਾਰ ਪੌਦੇ ਵਾਯੂ ਮੰਡਲੀ ਨਾਈਟ੍ਰੋਜਨ ਦਾ ਸਥਿਰੀਕਰਨ ਕਰਕੇ ਜ਼ਮੀਨ ਵਿਚ ਨਾਈਟ੍ਰੇਟ ਦੀ ਮਾਤਰਾ ਵਧਾ ਦਿੰਦੇ ਹਨ ।
  • ਫ਼ਸਲਾਂ ਦੀ ਅਦਲਾ-ਬਦਲੀ ਹਾਨੀਕਾਰਕ ਜੀਵਾਂ ‘ਤੇ ਨਿਯੰਤਰਣ ਰੱਖਣ ਵਿਚ ਸਹਾਈ ਸਿੱਧ ਹੁੰਦਾ ਹੈ ਕਿਉਂਕਿ ਨਦੀਨਾਂ ਅਤੇ ਵਿਨਾਸ਼ਕਾਰੀ ਕੀਟਾਂ ਨੂੰ ਅਗਲੇ ਮੌਸਮ ਵਿਚ ਓਹੀ ਫ਼ਸਲ ਉਪਲੱਬਧ ਨਹੀਂ ਹੁੰਦੀ ਅਤੇ ਅਜਿਹੀਆਂ ਹਾਲਤਾਂ ਵਿਚ ਨਦੀਨਾਂ ਅਤੇ ਵਿਨਾਸ਼ਕਾਰੀ ਕੀਟਾਂ ਲਈ ਜਿਊਂਦੇ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ ।
  • ਬਦਲਵੀਂ ਖੇਤੀ ਕਰਨ ਨਾਲ ਫ਼ਸਲਾਂ ਦੀ ਗੁਣਵੱਤਾ ਵਿਚ ਵਾਧਾ ਹੁੰਦਾ ਹੈ ।
  • ਫ਼ਸਲਾਂ ਦੀ ਅਦਲਾ-ਬਦਲੀ ਖੇਤੀ ਨੂੰ ਮਬੱਧ ਰੱਖਦੀ ਹੈ ।
  • ਫ਼ਸਲਾਂ ਦੀ ਅਦਲਾ-ਬਦਲੀ ਦੇ ਕਾਰਨ ਪੈਲੀ ਕਾਫ਼ੀ ਸਮੇਂ ਤਕ ਰੁੱਝੀ ਰਹਿੰਦੀ ਹੈ ।
  • ਫ਼ਸਲਾਂ ਦੀ ਅਦਲਾ-ਬਦਲੀ ਦੇ ਕਾਰਨ ਫ਼ਸਲਾਂ ਦਾ ਬਦਲਾਉ (Rotation) ਹੋ ਜਾਂਦਾ ਹੈ ।
  • ਫ਼ਸਲਾਂ ਦੀ ਅਦਲਾ-ਬਦਲੀ ਤੋਂ ਵਿਚ ਮੌਜੂਦ ਪੌਦਿਆਂ ਲਈ ਮੌਜੂਦ ਪੌਸ਼ਟਿਕ ਪਦਾਰਥਾਂ ਨੂੰ ਨਿਯਮਿਤ ਕਰਦਾ ਹੈ ।

ਪ੍ਰਸ਼ਨ 5.
ਦਾਣਿਆਂ (Grains) ਨੂੰ ਸਟੋਰ ਕਰਨ ਵਾਲੀਆਂ ਬਣਤਰਾਂ ਦੇ ਜ਼ਰੂਰੀ ਲੱਛਣ ਕੀ ਹੋਣੇ ਚਾਹੀਦੇ ਹਨ ? ਦਾਣਿਆਂ ਦੇ ਵਿਗਿਆਨਿਕ ਢੰਗਾਂ ਨਾਲ ਭੰਡਾਰਣ ਕਰਨ ਦੇ ਤਰੀਕਿਆਂ ਦਾ ਵਰਣਨ ਕਰੋ ।
ਉੱਤਰ-
ਭੰਡਾਰਨ ਕਰਨ ਵਾਲੀਆਂ ਬਣਤਰਾਂ ਦੇ ਜ਼ਰੂਰੀ ਲੱਛਣ-ਭਾਰਤ ਵਿਚ ਪੈਦਾ ਹੋਣ ਵਾਲੀਆਂ ਦਾਣੇਦਾਰ ਫ਼ਸਲਾਂ ਦਾ 10% ਭਾਗ ਹਰ ਸਾਲ ਜਾਇਆ ਚਲਿਆ ਜਾਂਦਾ ਹੈ । ਇਸ ਦੀ ਮੁੱਖ ਵਜ਼ਾ ਦਾਣਿਆਂ ਦੇ ਸਟੋਰ ਕਰਨ ਦੀ ਵਿਧੀਆਂ ਦਾ ਅਢੁੱਕਵਿਆਂ ਹੋਣਾ ਹੈ । ਦਾਣਿਆਂ ਨੂੰ ਸਟੋਰ ਕਰਨ ਵਾਲੀਆਂ ਬਣਤਰਾਂ ਦੇ ਲੱਛਣ ਹੇਠ ਲਿਖੇ ਹਨ-

  • ਦਾਣਿਆਂ ਨੂੰ ਸਟੋਰ ਕਰਨ ਵਾਲੀਆਂ ਬਣਤਰਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੂੰ ਛੇਤੀ ਅਤੇ ਆਸਾਨੀ ਨਾਲ ਸਾਫ਼ ਕੀਤਾ ਜਾ ਸਕੇ ।
  • ਸਟੋਰ ਕਰਨ ਵਾਲੀਆਂ ਬਣਤਰਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਦੀ ਆਸਾਨੀ ਨਾਲ ਚੈਕਿੰਗ ਹੋ ਸਕਦੀ ਹੋਵੇ ।
  • ਇਹ ਬਣਤਰਾਂ ਜਲ ਰੋਧੀ (Water proof) ਅਤੇ ਸਿੱਲ੍ਹ ਰੋਧੀ (Moisture proof) ਹੋਣੀਆਂ ਚਾਹੀਦੀਆਂ ਹਨ ।
  • ਇਹ ਬਣਤਰਾਂ ਚੂਹਿਆਂ, ਪੰਛੀਆਂ ਅਤੇ ਹੋਰਨਾਂ ਜਾਨਵਰਾਂ ਤੋਂ ਸੁਰੱਖਿਅਤ ਹੋਣੀਆਂ ਚਾਹੀਦੀਆਂ ਹਨ ।
  • ਭੰਡਾਰ ਕਰਨ ਵਾਲੇ ਖਾਧ ਪਦਾਰਥ ਰੋਗ ਮੁਕਤ ਹੋਣੇ ਚਾਹੀਦੇ ਹਨ ਅਤੇ ਇਹ ਕੀਟਾਂ ਆਦਿ ਤੋਂ ਵੀ ਮੁਕਤ ਹੋਣੇ ਚਾਹੀਦੇ ਹਨ ।
  • ਖਾਧ ਪਦਾਰਥਾਂ ਨੂੰ ਅਜਿਹੀਆਂ ਥਾਂਵਾਂ ਤੇ ਸਟੋਰ ਕਰਨਾ ਚਾਹੀਦਾ ਹੈ, ਜਿੱਥੋਂ ਇਨ੍ਹਾਂ ਦੀ ਢੋਆ-ਢੁਆਈ ਆਸਾਨੀ ਨਾਲ ਹੋ ਸਕਦੀ ਹੋਵੇ ।
  • ਸਟੋਰ ਕਰਨ ਵਾਲੇ ਯੰਤਰ/ਵਸਤਾਂ ਅਜਿਹੀਆਂ ਥਾਂਵਾਂ ‘ਤੇ ਹੋਣੀਆਂ ਚਾਹੀਦੀਆਂ ਹਨ, ਜਿੱਥੇ ਇਨ੍ਹਾਂ ਦਾ ਧੂਣੀਕਰਣ (Funrigation) ਆਸਾਨੀ ਨਾਲ ਹੋ ਸਕੇ ਅਤੇ ਵਿਨਾਸ਼ਕਾਰੀ ਜੀਵ ਨਾਸ਼ਕਾਂ ਦੀ ਵਰਤੋਂ ਆਸਾਨੀ ਨਾਲ ਹੋ ਸਕੇ ਅਤੇ ਅਜਿਹਾ ਕਰਦਿਆਂ ਹੋਇਆਂ ਕਿਸੇ ਪ੍ਰਕਾਰ ਦੀ ਕਠਿਨਾਈ ਪੇਸ਼ ਨਾ ਆਵੇ ।
  • ਸਟੋਰ ਕਰਨ ਵਾਲੇ ਸਥਾਨ ਲਾਗ਼ ਲਗਣ ਵਾਲੇ ਸਰੋਤਾਂ (Infection sources) ਜਿਵੇਂ ਕਿ ਗੰਦ ਦੇ ਢੇਰ ਇਕੱਠਾ ਕਰਨ ਵਾਲੇ ਸਥਾਨ, ਬੁੱਚੜ ਖਾਨੇ (Slaughter houses) ਅਤੇ ਆਟੇ ਦੀਆਂ ਮਿੱਲਾਂ ਤੋਂ ਕਾਫ਼ੀ ਹਟਵੇਂ ਹੋਣੇ ਚਾਹੀਦੇ ਹਨ ।
  • ਭੰਡਾਰਨ ਕਰਨ ਵਾਲੇ ਢੋਲ (Bin) ਆਦਿ ਅਜਿਹੀਆਂ ਧਾਤਾਂ ਤੇ ਬਣੇ ਹੋਣੇ ਚਾਹੀਦੇ ਹਨ, ਜਿਨ੍ਹਾਂ ਦੀਆਂ ਧਾਤਾਂ ਜ਼ਹਿਰੀਲੀਆਂ ਨਾ ਹੋਣ ਅਤੇ ਨਾ ਹੀ ਇਹ ਧਾਤਾਂ ਸਟੋਰ ਕੀਤੇ ਗਏ ਖਾਧ ਪਦਾਰਥਾਂ ਨਾਲ ਕਿਸੇ ਕਿਸਮ ਦੀਆਂ ਪ੍ਰਤਿਕਿਰਿਆਵਾਂ ਹੀ ਕਰ ਸਕਣ ।

ਦਾਣਿਆਂ ਦੇ ਸੁਰੱਖਿਅਤ ਭੰਡਾਰਨ ਦੇ ਵਿਗਿਆਨਿਕ ਤਰੀਕੇ (Methods of scientific storage of grains) – ਦਾਣਿਆਂ ਦਾ ਭੰਡਾਰਨ ਉਨ੍ਹਾਂ ਦੇ ਚਿਰ ਸਥਾਈ ਰਹਿਣ ਉੱਤੇ ਨਿਰਭਰ ਕਰਦਾ ਹੈ । · ਕਣਕ, ਚੌਲ, ਮੱਕੀ ਅਤੇ ਦਾਲਾਂ ਆਦਿ ਨੂੰ ਨਾ-ਖਰਾਬ ਹੋਣੀਆਂ ਫ਼ਸਲਾਂ ਦੇ ਵਰਗ ਵਿਚ ਰੱਖਿਆ ਗਿਆ ਹੈ । ਅਜਿਹੇ ਪਦਾਰਥਾਂ ਨੂੰ ਜੇਕਰ ਕਮਰਾ, ਤਾਪਮਾਨ ਉੱਤੇ ਕਾਫ਼ੀ ਲੰਮੇ ਸਮੇਂ ਲਈ ਸਟੋਰ ਕੀਤਾ ਜਾਵੇ ਤਾਂ ਵੀ ਇਹ ਖਰਾਬ ਨਹੀਂ ਹੁੰਦੇ ।

ਮੱਛੀ, ਮੀਟ, ਸਬਜ਼ੀਆਂ ਅਤੇ ਫਲ ਛੇਤੀ ਖਰਾਬ ਹੋਣ ਵਾਲੇ ਵਰਗ ਵਿਚ ਆਉਂਦੇ ਹਨ । ਅਜਿਹੇ ਖਾਧ ਪਦਾਰਥ ਕਮਰਾ ਤਾਪਮਾਨ ਤੇ ਛੇਤੀ ਖਰਾਬ ਹੋ ਜਾਂਦੇ ਹਨ । ਇਨ੍ਹਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਘੱਟ ਤਾਪਮਾਨ ‘ਤੇ ਫ਼ਰਿਜ਼ ਆਦਿ ਵਿਚ ਸਟੋਰ ਕੀਤਾ ਜਾਂਦਾ ਹੈ ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 6.
ਹਾਨੀਕਾਰਕ ਜੀਵਾਂ (Pests) ਦੀ ਮੌਜੂਦਗੀ ਬਾਰੇ ਕਿਵੇਂ ਪਤਾ ਚਲਦਾ ਹੈ ?
ਉੱਤਰ-
ਭੰਡਾਰ ਕੀਤੇ ਹੋਏ ਖਾਧ ਪਦਾਰਥਾਂ ਨੂੰ ਕੁਤਰਾ ਕਰਨ ਵਾਲੇ ਜਾਨਵਰ (ਚੂਹੇ), ਅਤੇ ਕੀਟ ਆਦਿ ਖਰਾਬ ਕਰਦੇ ਹਨ । ਭਾਵੇਂ ਸਟੋਰ ਕੀਤੇ ਹੋਏ ਖਾਧ ਪਦਾਰਥਾਂ ਦੀ ਸਾਂਭ-ਸੰਭਾਲ ਜਿੰਨੀ ਵੀ ਸੂਝ-ਬੂਝ ਨਾਲ ਕੀਤੀ ਜਾਵੇ, ਤਾਂ ਵੀ ਇਨ੍ਹਾਂ ਦੀ ਪੂਰਨ ਤੌਰ ਤੇ ਸੁਰੱਖਿਆ ਕਰਨੀ ਅਸੰਭਵ ਹੁੰਦੀ ਹੈ । ਕਈ ਵਾਰ ਚੂਹਿਆਂ ਦੁਆਰਾ ਕੀਤਾ ਗਿਆ ਨੁਕਸਾਨ ਆਸਾਨੀ ਨਹੀਂ ਜਾਣਿਆ ਜਾਂਦਾ ਅਤੇ ਇਹ ਬਗੈਰ ਕਿਸੇ ਪ੍ਰਕਾਰ ਦੀ ਜਾਣਕਾਰੀ ਦੀ ਪ੍ਰਾਪਤੀ ਕੀਤੀਆਂ ਬਗ਼ੈਰ ਹੀ ਪਿਆ ਰਹਿੰਦਾ ਹੈ । ਜੇਕਰ ਸਟੋਰ ਕੀਤੇ ਗਏ ਦਾਣਿਆਂ ਦੀ ਸਮੇਂ-ਸਮੇਂ ਸਿਰ ਚੈਕਿੰਗ ਨਾ ਕੀਤੀ ਜਾਵੇ ਤਾਂ ਸਾਰੇ ਦਾ ਸਾਰਾ ਸਟੋਰ ਕੀਤਾ ਹੋਇਆ ਪਦਾਰਥ ਪੂਰਨ ਤੌਰ ਤੇ ਨਸ਼ਟ ਹੋ ਸਕਦਾ ਹੈ । ਇਸ ਲਈ ਸਟੋਰ ਕੀਤੇ ਹੋਏ ਪਦਾਰਥਾਂ ਦੀ ਸਮੇਂ-ਸਮੇਂ ਸਿਰ ਚੈਕਿੰਗ ਕਰਨੀ ਜ਼ਰੂਰੀ ਹੋ ਜਾਂਦੀ ਹੈ; ਜਿਵੇਂ ਕਿ-

ਚੈਕਿੰਗ ਕਰਨ ਦੇ ਵਾਸਤੇ ਨਮੂਨੇ ਸਟੋਰ ਕੀਤੀਆਂ ਹੋਈਆਂ ਥਾਂਵਾਂ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਾਪਤ ਕਰਨੇ ਚਾਹੀਦੇ ਹਨ ਅਤੇ ਇਨ੍ਹਾਂ ਦੀ ਚੈਕਿੰਗ ਇਹ ਵੇਖਣ ਦੇ ਲਈ ਕਿ ਕਿਤੇ ਇਸ ਪਦਾਰਥ ਵਿਚ ਕੀਟ ਤਾਂ ਮੌਜੂਦ ਨਹੀਂ ਹਨ, ਪੜਤਾਲ ਬੜੀ ਗੌਹ ਅਤੇ ਹੁਸ਼ਿਆਰੀ ਨਾਲ ਕਰਨੀ ਚਾਹੀਦੀ ਹੈ । ਸਟੋਰ ਕੀਤੇ ਗਏ ਦਾਣਿਆਂ ਆਦਿ ਨੂੰ ਲਾਗ਼ ਲੱਗਣ (Infestation) ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਵਾਸਤੇ ਹੇਠ ਲਿਖੇ ਤਰੀਕਿਆਂ ਨੂੰ ਵਰਤਿਆ ਜਾ ਸਕਦਾ ਹੈ-

(ਉ) ਕੀਟਾਂ ਦੀ ਮੌਜੂਦਗੀ ਬਾਰੇ ਸੰਕੇਤ-

  1. ਦਾਣਿਆਂ ਵਿਚ ਜਾਲੇ, ਕੋਕੂਨਜ਼ (Cocoons), ਮਰੇ ਹੋਏ ਜਾਂ ਜੀਵਤ ਕੀਟਾਂ ਦੀ ਮੌਜੂਦਗੀ ।
  2. ਛੇਦ ਕੀਤੇ ਹੋਏ (Weevilled) ਦਾਣਿਆਂ ਦੀ ਮੌਜੂਦਗੀ ।
  3. ਬੋਰੀਆਂ ਆਦਿ ਦੇ ਉੱਪਰ ਜਾਂ ਫਰਸ਼ ਦੇ ਉੱਪਰ ਸਫੈਦ ਰੰਗਤ ਦੇ ਪਾਊਡਰ ਦੀ ਸ਼ਕਲ ਵਾਲੇ ਪਦਾਰਥਾਂ ਦੀ ਹੋਂਦ ।
  4. ਤਾਪਮਾਨ ਵਿਚ ਵਾਧਾ ।

(ਅ) ਚੂਹਿਆਂ (ਕੁਤਰਾ ਕਰਨ ਵਾਲੇ ਪ੍ਰਾਣੀ ਦੀ ਮੌਜੂਦਗੀ ਦੇ ਸੰਕੇਤ-

  1. ਦਾਣਿਆਂ ਵਾਲੀਆਂ ਬੋਰੀਆਂ ਵਿਚ ਕੀਤੇ ਗਏ ਛੇਦ ।
  2. ਗੁਦਾਮ ਦੇ ਫਰਸ਼ ‘ਤੇ ਕੁਤਰੇ ਗਏ ਦਾਣਿਆਂ ਦੇ ਛੋਟੇ-ਛੋਟੇ ਟੁਕੜੇ ਅਤੇ ਬੋਰੀ ਦੇ ਰੇਸ਼ਿਆਂ ਦੀ ਮੌਜੂਦਗੀ ।
  3. ਗੁਦਾਮ ਦੇ ਫਰਸ਼ ਅਤੇ ਬੋਰੀਆਂ ਦੇ ਉੱਪਰ ਮੇਂਗਣਾਂ ਦੀ ਮੌਜੂਦਗੀ ।
  4. ਗੋਦਾਮਾਂ ਵਿਚ ਅਤੇ ਬੋਰੀਆਂ ਦੇ ਉੱਤੇ ਚੂਹਿਆਂ ਦੇ ਵਾਲਾਂ ਦੀ ਹੋਂਦ ।

ਇਕ ਵਾਰ ਜੇਕਰ ਇਹ ਸਾਫ਼ ਅਤੇ ਸਪੱਸ਼ਟ ਹੋ ਜਾਵੇ ਕਿ ਗੁਦਾਮ ਵਿਚ ਚੂਹੇ ਅਤੇ ਕੀਟ ਆਦਿ ਮੌਜੂਦ ਹਨ, ਤਾਂ ਇਨ੍ਹਾਂ ਨੂੰ ਨਸ਼ਟ ਕਰਨ ਦੇ ਤੁਰੰਤ ਉਪਾਅ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਉੱਤੇ ਨਿਯੰਤਰਣ ਕਾਇਮ ਕੀਤਾ ਜਾ ਸਕੇ ।

PSEB 12th Class Environmental Education Important Questions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

Punjab State Board PSEB 12th Class Environmental Education Important Questions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2) Important Questions and Answers.

PSEB 12th Class Environmental Education Important Questions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਸਿੰਚਾਈ (Irrigation) ਕੀ ਹੈ ?
ਜਾਂ
ਸਿੰਚਾਈ ਸ਼ਬਦ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਿੰਚਾਈ ਜਾਂ ਸਿੰਜਣਾ (Irrigation) – ਉੱਗਦੀ ਹੋਈ ਫ਼ਸਲ ਦੀ ਸਹਾਇਤਾ ਲਈ ਬਨਾਉਟੀ ਢੰਗ-ਤਰੀਕੇ ਨਾਲ ਖੇਤ ਨੂੰ ਪਾਣੀ ਲਾਉਣ ਨੂੰ ਸਿੰਚਾਈ ਕਰਨਾ ਜਾਂ ਸਿੰਜਣਾ ਕਹਿੰਦੇ ਹਨ ।

ਪ੍ਰਸ਼ਨ 2.
ਸਿੰਚਾਈ ਕਰਨ ਦੇ ਕੀ ਲਾਭ ਹਨ ?
ਉੱਤਰ-
ਘੱਟ ਬਾਰਸ਼ਾਂ ਹੋਣ ਦੇ ਕਾਰਨ ਪੈਦਾ ਹੋਈ ਪਾਣੀ ਦੀ ਸਮੱਸਿਆ ਨੂੰ ਸਿੰਚਾਈ ਨਾ ਕੇਵਲ ਹੱਲ ਹੀ ਕਰਦੀ ਹੈ, ਸਗੋਂ ਭੂਮੀ ਵਿਚਲੇ ਪਾਣੀ ਨੂੰ ਕਾਇਮ ਰੱਖਦਿਆਂ ਹੋਇਆਂ ਉਤਪਾਦਕਤਾ ਵਿਚ ਵਾਧਾ ਵੀ ਕਰਦੀ ਹੈ ।

PSEB 12th Class Environmental Education Important Questions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 3.
ਸਿੰਚਾਈ ਕਰਨ ਦੇ ਵਾਸਤੇ ਕਿਹੜੇ ਜਲ-ਸਰੋਤਾਂ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-

  1. ਸਈ ਪਾਣੀ (Surface water)
  2. ਧਰਤੀ ਹੇਠਲਾ ਪਾਣੀ (Under ground water)

ਪ੍ਰਸ਼ਨ 4.
ਸਿੰਚਾਈ ਕਿਹੜੇ-ਕਿਹੜੇ ਕਾਰਕਾਂ (Factors) ਉੱਪਰ ਨਿਰਭਰ ਕਰਦੀ ਹੈ ?
ਉੱਤਰ-

  1. ਫਸਲ ਦੀ ਕਿਸਮ,
  2. ਭੂਮੀ ਦੀ ਕਿਸਮ ਉੱਤੇ ਸਿੰਚਾਈ ਨਿਰਭਰ ਕਰਦੀ ਹੈ ।

ਪ੍ਰਸ਼ਨ 5.
ਮੀਂਹ ਪੈਣ ਨੂੰ ਛੱਡ ਕੇ ਸਿੰਚਾਈ ਦੇ ਕੋਈ ਚਾਰ ਸੋਤਾਂ ਬਾਰੇ ਦੱਸੋ ।
ਉੱਤਰ-

  1. ਖੂਹ,
  2. ਤਾਲਾਬ,
  3. ਨਹਿਰਾਂ,
  4. ਦਰਿਆ ।

ਪ੍ਰਸ਼ਨ 6.
ਸਿੰਚਾਈ ਪ੍ਰਣਾਲੀ ਦੀਆਂ ਕੋਈ ਦੋ ਕਿਸਮਾਂ ਦੱਸੋ ।
ਉੱਤਰ-

  1. ਸਿਆੜ/ਖਾਲ ਸਿੰਚਾਈ (Furrow Irrigation)
  2. ਫੁਹਾਰਾ ਸਿੰਚਾਈ ।

ਪ੍ਰਸ਼ਨ 7.
ਸਿੰਚਾਈ ਦੀਆਂ ਦੋ-ਦੋ ਸਮੱਸਿਆਵਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-

  1. ਸਈ ਪਾਣੀ ਦੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਅਤੇ
  2. ਧਰਤੀ ਹੇਠਲੇ ਪਾਣੀ ਦਾ ਸਖਣਿਆਉਣਾ (Depletion) ।

ਪ੍ਰਸ਼ਨ 8.
ਤੁਪਕਾ ਸਿੰਚਾਈ (Trickle Irrigation) ਕੀ ਹੈ ?
ਉੱਤਰ-
ਸਿੰਚਾਈ ਕਰਨ ਦੀ ਉਹ ਪ੍ਰਣਾਲੀ, ਜਿਸ ਵਿਚ ਪੌਦਿਆਂ ਨੂੰ ਸਿੰਜਣ ਦੇ ਲਈ ਪਾਣੀ ਕਤਰਿਆਂ (Drops) (ਤੁਪਕਿਆਂ) ਦੀ ਸ਼ਕਲ ਵਿੱਚ ਜੜ੍ਹਾਂ ਦੇ ਨਜ਼ਦੀਕ ਮੁਹੱਈਆ ਕੀਤਾ ਜਾਂਦਾ ਹੈ ।

PSEB 12th Class Environmental Education Important Questions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 9.
ਭਾਰਤ ਵਿਚ ਸਿੰਚਾਈ ਕਰਨ ਦੀਆਂ ਕਿਹੜੀਆਂ-ਕਿਹੜੀਆਂ ਪ੍ਰਣਾਲੀਆਂ ਨੂੰ ਅਪਣਾਇਆ ਜਾਂਦਾ ਹੈ ?
ਉੱਤਰ-
(ੳ) ਨਹਿਰੀ ਪ੍ਰਣਾਲੀ,
(ਅ) ਤਾਲਾਬ,
(ੲ) ਖੂਹ,
(ਸ) ਦਰਿਆ ਘਾਟੀ ਪ੍ਰਣਾਲੀ (River Valley System),
(ਹ) ਦਰਿਆ ਤੋਂ ਪਾਣੀ ਚੁੱਕ ਪ੍ਰਣਾਲੀ (River Lift System) ।

ਪ੍ਰਸ਼ਨ 10.
ਰੂੜੀ ਖਾਦਾਂ ਕੀ ਹਨ ?
ਉੱਤਰ-
ਬਨਸਪਤੀ ਦੀ ਰਹਿੰਦ-ਖੂੰਹਦ ਅਤੇ ਜਾਨਵਰਾਂ ਦੇ ਮਲ-ਮੂਤਰ ਉੱਪਰ ਸੂਖਮ ਜੀਵਾਂ ਦੁਆਰਾ ਵਿਘਟਨ ਕੀਤੇ ਜਾਣ ਉਪਰੰਤ ਪ੍ਰਾਪਤ ਹੋਣ ਵਾਲੇ ਪਦਾਰਥ ਨੂੰ ਰੂੜੀ ਦੀ ਖਾਦ ਜਾਂ ਡੰਗਰਾਂ ਦੇ ਵਾੜੇ ਦੀ ਖਾਦ (ਰੂੜੀ) ਆਖਦੇ ਹਨ ।

ਪ੍ਰਸ਼ਨ 11.
ਰੂੜੀ ਖਾਦ ਦੀ ਵਰਤੋਂ ਕਰਨ ਦੇ ਕੀ ਲਾਭ ਹਨ ?
ਉੱਤਰ-
ਰੂੜੀ ਖਾਦ ਤੋਂ ਤੋਂ ਮਿੱਟੀ ਨੂੰ ਮੱਲ੍ਹੜ ਪ੍ਰਾਪਤ ਹੋ ਜਾਂਦਾ ਹੈ । ਮੱਲ੍ਹੜ ਮਿੱਟੀ ਤੋਂ ਦੀ ਭੌਤਿਕ ਅਤੇ ਰਸਾਇਣਿਕ ਗਠਿਤਤਾ (Texture) ਵਿਚ ਸੁਧਾਰ ਲਿਆਉਂਦਾ ਹੈ ।

ਪ੍ਰਸ਼ਨ 12.
ਡੰਗਰਾਂ ਦੇ ਵਾੜੇ ਵਾਲੀ ਖਾਦ ਦਾ ਕੀ ਮਤਲਬ ਹੈ ?
ਉੱਤਰ-
ਬਨਸਪਤੀ ਦੀ ਰਹਿੰਦ-ਖੂੰਹਦ ਅਤੇ ਡੰਗਰਾਂ ਦੇ ਮਲ-ਮੂਤਰ ਦੇ ਮਿਸ਼ਰਣ ਤੋਂ ਜਿਹੜੀ ਖਾਦ ਤਿਆਰ ਹੁੰਦੀ ਹੈ, ਉਹ ਡੰਗਰਾਂ ਦੇ ਵਾੜੇ ਵਾਲੀ (Farm Yard Manure) ਅਖਵਾਉਂਦੀ ਹੈ ।

ਪ੍ਰਸ਼ਨ 13.
ਯਕੀਨੀ ਸਿੰਚਾਈ (Assured Irrigation) ਤੋਂ ਕੀ ਭਾਵ ਹੈ ?
ਉੱਤਰ-
ਜਿਸ ਇਲਾਕੇ ਵਿਚ ਸਾਲ ਭਰ ਦੇ ਲਈ ਸਿੰਚਾਈ ਕਰਨ ਦੇ ਵਾਸਤੇ ਪਾਣੀ ਉਪਲੱਬਧ ਹੋਵੇ, ਤਾਂ ਅਜਿਹੀ ਸਿੰਚਾਈ ਯਕੀਨੀ ਸਿੰਚਾਈ ਅਖਵਾਉਂਦੀ ਹੈ ।

ਪ੍ਰਸ਼ਨ 14.
ਹਾਨੀਕਾਰਕ ਜਾਂ ਨੁਕਸਾਨ ਕਰਨ ਵਾਲੇ ਜੀਵ (Pests) ਕੀ ਹਨ ? ‘
ਉੱਤਰ-
ਜਿਹੜੇ ਜੀਵ ਜਿਵੇਂ ਕਿ ਬੈਕਟੀਰੀਆ, ਉੱਲੀਆਂ, ਕੀਟ, ਚੂਹੇ ਅਤੇ ਮਾਈਟ (Mite) ਪੌਦਿਆਂ ਆਦਿ ਦਾ ਨੁਕਸਾਨ ਕਰਨ ਜਾਂ ਰੋਗ ਉਤਪੰਨ ਕਰਨ, ਉਨ੍ਹਾਂ ਜੀਵਾਂ ਨੂੰ ਹਾਨੀਕਾਰਕ ਜੀਵ ਪੈਂਸਟ (Pests) ਆਖਿਆ ਜਾਂਦਾ ਹੈ ।

PSEB 12th Class Environmental Education Important Questions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 15.
ਕੋਈ ਦੋ ਅਜਿਹੇ ਫਰਟੇਲਾਈਜ਼ਰਜ਼ ਦੇ ਨਾਮ ਦੱਸੋ ਜਿਨ੍ਹਾਂ ਵਿਚ ਨਾਈਟ੍ਰੋਜਨ, ਫਾਸਫੇਟ ਅਤੇ ਪੋਟਾਸ਼ੀਅਮ (NPK) ਹੁੰਦੇ ਹਨ ।
ਉੱਤਰ-
ਨਾਈਟ੍ਰੋਫਾਸਫੇਟ (Nitrophosphate) ਅਤੇ ਪੋਟਾਸ਼ੀਅਮ ਸਲਫੇਟ (Potassium Sulphate)।

ਪ੍ਰਸ਼ਨ 16.
ਪੌਦਿਆਂ ਦੀਆਂ ਕੋਈ ਦੋ ਬੀਮਾਰੀਆਂ ਦੇ ਨਾਮ ਦੱਸੋ । (P.S.E.B. 2011)
ਉੱਤਰ-
ਆਲੂ ਦਾ ਪਛੇਤਾ ਝੁਲਸ ਰੋਗ (Late Blight of Potato) ਅਤੇ ਚੌਲਾਂ ਦਾ ਬਲਾਸਟ ਰੋਗ (Blast of Rice), ਚੌਲਾਂ ਦਾ ਭੁਰਾ ਧੱਬਾ ਰੋਗ (Brown spot of rice) ।

ਪ੍ਰਸ਼ਨ 17.
ਭਾਰਤ ਵਿਚ ਚੌਲਾਂ ਦੀਆਂ ਕੋਈ ਦੋ ਬਿਮਾਰੀਆਂ ਦੇ ਨਾਮ ਦੱਸੋ ।
ਉੱਤਰ-

  1. ਚੌਲਾਂ ਦਾ ਬਲਾਸਟ ਰੋਗ ।
  2. ਚੌਲਾਂ ਦੇ ਭੂਰੇ ਧੱਬੇ ।

ਪ੍ਰਸ਼ਨ 18.
ਜੈਵਿਕ ਵਧਾਅ ਜਾਂ ਜੈਵਿਕ ਵਿਸ਼ਾਲੀਕਰਨ (Biomagnification) ਕੀ ਹੈ ?
ਉੱਤਰ-
ਭੋਜਨ ਲੜੀ ਨਾਲ ਸੰਬੰਧਿਤ ਉੱਚ-ਕੋਟੀ ਦੇ ਖਪਤਕਾਰਾਂ ਦੇ ਸਰੀਰ ਅੰਦਰ ਜ਼ਹਿਰੀਲੇ ਪਦਾਰਥਾਂ ਦੀ ਸੰਘਣਤਾ ਦਾ ਵੱਧ ਜਾਣਾ, ਜੈਵਿਕ ਵਧਾਅ ਅਖਵਾਉਂਦਾ ਹੈ ।

ਪ੍ਰਸ਼ਨ 19.
ਕੀਟਨਾਸ਼ਕ (Insecticides) ਕੀ ਹਨ ?
ਉੱਤਰ-
ਜਿਹੜੇ ਰਸਾਇਣ ਕੀਟਾਂ ਦਾ ਵਿਨਾਸ਼ ਕਰਨ, ਉਨ੍ਹਾਂ ਰਸਾਇਣਾਂ ਨੂੰ ਕੀਟਨਾਸ਼ਕ ਕਹਿੰਦੇ ਹਨ ।

ਪ੍ਰਸ਼ਨ 20.
ਈ. ਡੀ. ਬੀ. (EDB) ਦਾ ਵਿਸਥਾਰ ਕਰੋ ।
ਉੱਤਰ-
ਈ. ਡੀ.ਬੀ. (EDB) = ਐਥਲੀਨ ਡਾਈਬੋਮਾਈਡ (Ethylene dibromide) ।

PSEB 12th Class Environmental Education Important Questions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 21.
ਮਿੱਟੀ ਖੁਰਣ ਦੇ ਦੋ ਭੈੜੇ ਪ੍ਰਭਾਵਾਂ ਬਾਰੇ ਲਿਖੋ ।
ਉੱਤਰ-
ਮਿੱਟੀ ਦੇ ਖੁਰਣ ਦੇ ਕਾਰਨ ਇਸ ਵਿਚਲੇ ਪੌਸ਼ਟਿਕ ਪਦਾਰਥ ਨਿਕਲ ਜਾਂਦੇ ਹਨ ।
ਮਿੱਟੀ ਦੀ ਮੋਟਾਈ ਘੱਟ ਜਾਣ ਦੇ ਫਲਸਰੂਪ, ਮਿੱਟੀ ਦੀ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਘੱਟ ਜਾਂਦੀ ਹੈ ।

ਪ੍ਰਸ਼ਨ 22.
ਦੋ ਤਰ੍ਹਾਂ ਦੇ ਫਰਟੇਲਾਈਜ਼ਰਜ਼ ਦੇ ਨਾਮ ਦੱਸੋ ।
ਉੱਤਰ-

  1. ਖਣਿਜੀ ਜਾਂ ਰਸਾਇਣਿਕ ਫਰਟੇਲਾਈਜ਼ਰ,
  2. ਜੈਵਿਕ ਫਰਟੇਲਾਈਜ਼ਰ (Biological fertilizer) ।

ਪ੍ਰਸ਼ਨ 23.
ਤਿੰਨ ਪ੍ਰਕਾਰ ਦੇ ਰਸਾਇਣਿਕ ਫਰਟੇਲਾਈਜ਼ਰਜ਼ ਦੇ ਨਾਮ ਦੱਸੋ ।
ਉੱਤਰ-

  1. ਨਾਈਟ੍ਰੋਜਨੀ ਖਾਦ (Nitrogenous fertilizer)
  2. ਫਾਸਫੇਟੀ ਖਾਦ (Phosphatic fertilizers)
  3. ਪੋਟਾਸ਼ੀਅਮ ਫਰਟੇਲਾਈਜ਼ਰ (Potassium fertilizer) ।

ਪ੍ਰਸ਼ਨ 24.
ਮੁਰਝਾਉਣਾ (wilt) ਅਤੇ ਕੈਂਕਰ (Canker) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਕਮਲਾਉਣਾ (Wilt) – ਪੌਦੇ ਦੇ ਫੈਲਾਉ ਵਿਚ ਕਮੀ ਆ ਜਾਣ ਦੇ ਕਾਰਨ ਸਮੁੱਚੇ ਪੌਦੇ ਦਾ ਨੀਵਾਂ ਹੋ ਜਾਣਾ, ਮੁਰਝਾਉਣਾ ਅਖਵਾਉਂਦਾ ਹੈ ।
ਕੈਂਕਰ (Canker) – ਟਿਸ਼ੂਆਂ ਦੇ ਸਥਾਨਕ ਗਲਣ-ਸੜਣ ਦੇ ਕਾਰਨ ਕਈ ਵਾਰੀ ਖੁੱਲ੍ਹੇ ਜ਼ਖ਼ਮ (Open wounds), ਜਿਹੜੇ ਕਿ ਜੀਵਿਤ ਟਿਸ਼ੂਆਂ ਦੁਆਰਾ ਘਿਰੇ ਹੋਏ ਹੋਣ, ਪੈਦਾ ਹੋ . ਜਾਂਦੇ ਹਨ । ਅਜਿਹੀਆਂ ਨਿਸ਼ਾਨੀਆਂ (Symptoms) ਨੂੰ ਕੈਂਕਰ ਆਖਿਆ ਜਾਂਦਾ ਹੈ ।

ਪ੍ਰਸ਼ਨ 25.
ਆਲੂ ਦੇ ਪਛੇਤੇ ਝੁਲਸ ਰੋਗ ਦੇ ਰੋਗਜਨਕ ਦਾ ਨਾਮ ਦੱਸੋ ।
ਉੱਤਰ-
ਆਲੂ ਦੇ ਪਛੇਤੇ ਝੁਲਸ ਰੋਗ ਦੇ ਰੋਗਜਨਕ ਦਾ ਨਾਮ ਫਾਈਟੌਪਥੋਰਾ ਇੰਟੈਂਸਟੈਂਸ (Phytophthora infestans) ਹੈ ।

ਪ੍ਰਸ਼ਨ 26.
ਪੌਦਿਆਂ ਦੀਆਂ ਬੀਮਾਰੀਆਂ ਦਾ ਪੱਤਣ ਰੋਕ ਉਪਾਅ (Quarantine measures) ਕੀ ਹੈ ?
ਉੱਤਰ-
ਰੋਗ ਪ੍ਰਭਾਵਿਤ ਇਲਾਕਿਆਂ ਤੋਂ ਰੋਗ ਰਹਿਤ ਇਲਾਕਿਆਂ ਵਿਚ ਰੋਗ ਜੇਨਕਾਂ ਦੇ ਦਾਖ਼ਲੇ ਉੱਤੇ ਲਗਾਈ ਗਈ ਕਾਨੂੰਨੀ ਰੋਕ ਨੂੰ ਪੱਤਣ ਰੋਕ ਉਪਾਅ ਆਖਦੇ ਹਨ ।

PSEB 12th Class Environmental Education Important Questions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 27.
ਪੌਦਿਆਂ ਦੇ ਵਾਧੇ ਉੱਪਰ ਨਮਕੀਨੀਕਰਨ (Salinity) ਦਾ ਕੀ ਅਸਰ ਪੈਂਦਾ ਹੈ ?
ਉੱਤਰ-
ਖਾਰੇਪਨ ਦੇ ਕਾਰਨ ਪੌਦਿਆਂ ਦਾ ਕੱਦ ਛੋਟਾ ਰਹਿ ਜਾਂਦਾ ਹੈ ਅਤੇ ਫ਼ਸਲ ਦਾ ਝਾੜ ਵੀ ਘੱਟ ਜਾਂਦਾ ਹੈ ।

ਪ੍ਰਸ਼ਨ 28.
ਰਸਾਇਣਿਕ ਨਦੀਨਨਾਸ਼ਕਾਂ ਦੀ ਵਰਤੋਂ ਦੇ ਕੀ ਨੁਕਸਾਨ ਹਨ ?
ਉੱਤਰ-

  1. ਨਦੀਨਨਾਸ਼ਕਾਂ ਦੀ ਅਢੁੱਕਵੀਂ ਵਰਤੋਂ ਪੌਦਿਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ।
  2. ਨਦੀਨਨਾਸ਼ਕਾਂ ਦੀ ਵਰਤੋਂ ਕਰਨ ਦੇ ਫਲਸਰੂਪ ਨਦੀਨਨਾਸ਼ਕਾਂ ਦਾ ਵਿਰੋਧ ਕਰਨ ਵਾਲੀਆਂ ਕਿਸਮਾਂ ਪੈਦਾ ਹੋ ਸਕਦੀਆਂ ਹਨ ।

ਪ੍ਰਸ਼ਨ 29.
ਕੁੱਝ ਜ਼ਰੂਰੀ ਧੂਣੀ ਪਦਾਰਥਾਂ (Fumigants) ਦੇ ਨਾਮ ਦੱਸੋ ।
ਉੱਤਰ-
ਕੁੱਝ ਧੂਣੀ ਪਦਾਰਥ (Some Fumigants)-

  1. ਐੱਥਲੀਨ ਡਾਈਬੋਮਾਂਈਡ (Ethylene Dibromide, EDB)
  2. ਅਮੋਨੀਅਮ ਫਾਂਸਫਾਈਡ (Ammonium Phosphide) ਇਸ ਨੂੰ ਸਲਫਾਂਸ (Celphos) ਵੀ ਆਖਦੇ ਹਨ ।
  3. ਮੈਥਿਲਬੋਮਾਈਡ (Methyl bromide) (CH,Br) ।

ਪ੍ਰਸ਼ਨ 30.
ਕੁੰਗੀ (Rust) ਅਤੇ ਕਾਂਗਿਆਰੀ (Smut) ਦੀ ਪਰਿਭਾਸ਼ਾ ਲਿਖੋ ।
ਉੱਤਰ-
ਕੁੰਗੀ (Rust) – ਪੋਸ਼ੀ (Host) ਦੀ ਸੜਾ ‘ਤੇ ਧੂੜ ਦੀ ਸ਼ਕਲ ਵਿਚ ਦਿਸਣ ਵਾਲੇ ਅਤੇ ਥੋੜ੍ਹੀਆਂ ਥਾਂਵਾਂ ਤੇ ਪਾਏ ਜਾਣ ਵਾਲੇ ਪੀਲੇ, ਲਾਲ, ਭੂਰੇ ਜਾਂ ਕਾਲੇ ਰੰਗ ਵਾਲੇ ਧੱਬਿਆਂ ਵਾਲੀ ਬੀਮਾਰੀ ਨੂੰ ਕੁੰਗੀ ਆਖਦੇ ਹਨ ।

ਕਾਂਗਿਆਰੀ (Smut)-ਕਾਲੇ ਰੰਗ ਦੀਆਂ ਧੂੰਆਂਖ ਦੀਆਂ ਨਿਸ਼ਾਨੀਆਂ ਵਾਲਾ ਰੋਗ, ਜਿਸ ਵਿਚ ਰੋਗ ਫੈਲਾਉਣ ਵਾਲੇ ਬੀਜਾਣੁ (Spores) ਸਮੂਹਾਂ ਦੀ ਸ਼ਕਲ ਵਿਚ ਪੈਦਾ ਹੋਣ, ਉਸ ਰੋਗ ਨੂੰ ਕਾਂਗਿਆਰੀ ਆਖਦੇ ਹਨ । ਜਿਵੇਂ ਕਿ ਕਣਕ ਦਾ ਕਾਂਗਿਆਰੀ ਰੋਗ ।

ਪ੍ਰਸ਼ਨ 31.
ਸਕੈਬ (Scab) ਅਤੇ ਕੈਂਕਰ (Canker) ਰੋਗਾਂ ਦੀ ਇੱਕ-ਇੱਕ ਉਦਾਹਰਣ ਦਿਉ ।
ਉੱਤਰ-
ਸੇਬ (ਦਾ) ਸਕੈਬ (Apple Scab) ਅਤੇ ਸਿਟਰਸ ਕੈਂਕਰ (Citrus Canker) ।

ਪ੍ਰਸ਼ਨ 32.
ਡੀ. ਡੀ.ਟੀ. (DDT) ਦਾ ਵਿਸਥਾਰ ਕਰੋ ।
ਉੱਤਰ-
ਡੀ.ਡੀ.ਟੀ. (DDT) = Dichloro Diphenyl Trichloromethane.

PSEB 12th Class Environmental Education Important Questions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 33.
ਰਸਾਇਣਿਕ ਖਾਦ ਦੀ ਵਰਤੋਂ ਦੇ ਦੋ ਪ੍ਰਭਾਵਾਂ ਬਾਰੇ ਦੱਸੋ ।
ਉੱਤਰ-
ਰਸਾਇਣਿਕ ਖਾਦ ਦੇ ਦੋ ਪ੍ਰਭਾਵ-

  1. ਧਰਤੀ ਹੇਠਲੇ ਪਾਣੀ ਦਾ ਪ੍ਰਦੂਸ਼ਣ
  2. ਸਤੱਈ ਪਾਣੀ ਦਾ ਪ੍ਰਦੂਸ਼ਣ ।

ਪ੍ਰਸ਼ਨ 34.
ਚਾਰ ਪੈਂਸਟੀਸਾਈਡਜ਼ ਦੀ ਸੂਚੀ ਦਿਉ ।
ਉੱਤਰ-
ਚਾਰ ਸਟੀਸਾਈਡਜ਼ ਦੀ ਸੂਚੀ-

  1. ਬੀ. ਐੱਚ. ਸੀ. (BAC),
  2. ਡੀ.ਡੀ.ਟੀ. (DDT),
  3. ਐੱਚ. ਸੀ. ਐੱਚ. (HCH),
  4. ਐਂਡੋਸਲਫਾਨ (Endosulphan) ।

ਪ੍ਰਸ਼ਨ 35.
ਰਸਾਇਣਿਕ ਖਾਦਾਂ ਅਤੇ ਪੈਸਟੀਸਾਈਡਜ਼ ਦੀ ਜ਼ਿਆਦਾ ਵਰਤੋਂ ਕਰਨ ਨਾਲ ਪੈਣ ਵਾਲੇ ਵਿਗਾੜਾਂ ਬਾਰੇ ਦੱਸੋ ।
ਉੱਤਰ-
ਰਸਾਇਣਿਕ ਖਾਦਾਂ ਅਤੇ ਜੀਵਨਾਸ਼ਕਾਂ ਦੀ ਜ਼ਿਆਦਾ ਵਰਤੋਂ ਕਰਨ ਦੇ ਵਿਗਾੜ ਹਨ-

  1. ਅੰਤਰ-ਰਿਸਾਵੀ ਗ੍ਰੰਥੀਆਂ (Endocrineglands) ਵਿਚ ਵਿਕਾਰ ।
  2. ਕੈਂਸਰ (Cancer) ।
  3. ਦਮਾ (Asthma) ।
  4. ਗੁਰਦਿਆਂ ਵਿਚ ਵਿਗਾੜ ।

ਪ੍ਰਸ਼ਨ 36.
ਕੀਟਨਾਸ਼ਕਾਂ ਦੇ ਜ਼ਹਿਰੀਲੇਪਨ ਕਾਰਨ ਹੋਣ ਵਾਲੇ ਕੁਝ ਰੋਗਾਂ ਦੇ ਨਾਂ ਲਿਖੋ ।
ਉੱਤਰ-

  1. ਕੈਂਸਰ,
  2. ਦਮਾ (Asthma),
  3. ਗੁਰਦੇ ਦੇ ਰੋਗ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵਰਖਾ ਨੂੰ ਛੱਡ ਕੇ ਸਿੰਚਾਈ ਕਰਨ ਦੀਆਂ ਪ੍ਰਣਾਲੀਆਂ ਦਾ ਸੰਖੇਪ ਵਿਚ ਵਰਣਨ ਕਰੋ ।
ਉੱਤਰ-
ਵਰਖਾ ਨੂੰ ਛੱਡ ਕੇ ਭਾਰਤ ਵਿਚ ਵਰਤੇ ਜਾਂਦੇ ਸਿੰਚਾਈ ਕਰਨ ਦੇ ਤਰੀਕੇ ਹਨ-

  • ਖੂਹ (Wells) – ਖੂਹ ਦੋ ਤਰ੍ਹਾਂ ਦੇ ਹਨ-
    (i) ਪੁੱਟੇ ਹੋਏ ਖੂਹ (Dugwells) ਅਤੇ (ii) ਟਿਊਬਵੈੱਲ ਜਾਂ ਬੰਬੀਆਂ (Tubewells)। ਪੁੱਟੇ ਹੋਏ ਖੂਹਾਂ ਦੇ ਮੁਕਾਬਲੇ ਬੰਬੀਆਂ ਬਹੁਤ ਸਸਤੀਆਂ ਹਨ । ਖੂਹਾਂ ਜਾਂ ਬੰਬੀਆਂ ਦੇ ਰਾਹੀਂ ਜ਼ਮੀਨ ਵਿਚੋਂ ਪਾਣੀ ਨੂੰ ਕਈ ਤਰੀਕਿਆਂ ਨਾਲ ਚੁੱਕਿਆ ਜਾਂਦਾ ਹੈ । ਪਾਣੀ ਨੂੰ ਖਿੱਚਣ ਦੇ ਲਈ ਜਾਂ ਤਾਂ ਹੱਥਾਂ ਨਾਲ (Manually) ਜਾਂ ਬਿਜਲੀ ਦੇ ਪੰਪਾਂ ਦੀ ਸਹਾਇਤਾ ਨਾਲ ਕੱਢਿਆ ਜਾਂਦਾ ਹੈ ।
  • ਤਾਲਾਬ (Tanks) – ਤਾਲਾਬ ਮੀਂਹ ਦੇ ਪਾਣੀ ਦੇ ਇਲਾਵਾ ਪਾਣੀ ਬੋਚ ਖੇਤਰਾਂ (Catchment Areas) ਤੋਂ ਵਹਿੰਦੇ ਪਾਣੀ ਨੂੰ ਇਕੱਠਾ ਕਰਨ ਵਾਲੇ ਛੋਟੇ-ਛੋਟੇ ਹੌਜ਼ ਹੁੰਦੇ ਹਨ । ਸਟੋਰ ਕੀਤੇ ਹੋਏ ਇਸ ਪਾਣੀ ਦੀ ਸਿੰਚਾਈ ਕਰਨ ਲਈ ਵਰਤੋਂ ਕੀਤੀ ਜਾਂਦੀ ਹੈ ।
  • ਨਹਿਰਾਂ (Canals) – ਹਿਰਾਂ ਵੱਡੀ ਅਤੇ ਵਿਸ਼ਾਲ ਪੱਧਰ ਤੇ ਸਿੰਚਾਈ ਕਰਨ ਵਾਲੀਆਂ ਪ੍ਰਣਾਲੀਆਂ ਹਨ । ਨਹਿਰਾਂ ਤੋਂ ਨਿਕਲਣ ਵਾਲੀਆਂ ਸ਼ਾਖਾਵਾਂ ਨੂੰ ਸੂਏ (Branch Canals) ਅਤੇ ਸੂਇਆਂ ਤੋਂ ਨਿਕਲਣ ਵਾਲੀਆਂ ਸ਼ਾਖਾਵਾਂ ਨੂੰ ਖਾਲੇ ਜਾਂ ਖਾਲ ਆਖਦੇ ਹਨ । ਇਹ ਖਾਲਾਂ ਲਗਪਗ ਸਾਰੇ, ਖੇਤਾਂ ਤਕ ਪਾਣੀ ਪਹੁੰਚਾਉਂਦੀਆਂ ਹਨ ।
  • ਦਰਿਆ (Rivers) – ਸਾਡੇ ਦੇਸ਼ ਵਿਚ ਦਰਿਆਈ ਸਿੰਚਾਈ ਦੇ ਕਈ ਪ੍ਰਾਜੈਂਕਟ ਕੰਮ ਕਰ ਰਹੇ ਹਨ । ਦਰਿਆਵਾਂ ਉੱਤੇ ਬੰਨ੍ਹ (Barages), ਡੈਮਾਂ ਅਤੇ ਮੋੜਾਂ (Bends) ਦਾ ਨਿਰਮਾਣ ਕਰਕੇ ਪਾਣੀ ਦੇ ਵਹਿਣ ਦਾ ਰੁਖ ਮੋੜਿਆ ਜਾਂਦਾ ਹੈ । ਇਨ੍ਹਾਂ ਬੰਨ੍ਹਾਂ ਅਤੇ ਡੈਮਾਂ ਆਦਿ ਤੇ ਸਲਾਇਸ ਵਾਲਵ (Slice valve) ਲਗਾ ਕੇ ਪਾਣੀ ਦੇ ਹੇਠਲੇ ਪਾਸੇ ਵਲ ਵੱਗਣ ਨੂੰ ਨਿਯੰਤਰਿਤ ਕੀਤਾ ਜਾਂਦਾ ਹੈ । ਇਹ ਵਾਲਵ ਉੱਪਰੋਂ ਆਉਣ ਵਾਲੇ ਪਾਣੀ ਦੇ ਵਹਾਉ ਨੂੰ ਵੀ ਕੰਟਰੋਲ ਕਰਦੇ ਹਨ ।

ਪ੍ਰਸ਼ਨ 2.
ਉਚਿਤ ਸਿੰਚਾਈ ਲਈ ਪਾਣੀ ਦੀਆਂ ਕੀ ਲੋੜਾਂ ਹਨ ? ਨੋਟ ਲਿਖੋ ।
ਉੱਤਰ-
ਚਿਤ ਸਿੰਚਾਈ ਲਈ ਪਾਣੀ ਦੀਆਂ ਲੋੜਾਂ-ਜੇਕਰ ਵੱਖ-ਵੱਖ ਫ਼ਸਲਾਂ ਨੂੰ ਠੀਕ ਸਮੇਂ ਸਿਰ, ਠੀਕ ਮਾਤਰਾ ਵਿਚ ਪਾਣੀ ਦਿੱਤਾ ਜਾਂਦਾ ਰਹੇ ਤਾਂ ਪਦਾਰਥਾਂ ਦੇ ਉਤਪਾਦਨ ਵਿਚ ਚੋਖਾ ਵਾਧਾ ਕੀਤਾ ਜਾ ਸਕਦਾ ਹੈ । ਸਿੰਚਾਈ ਲਈ ਵਰਤੇ ਜਾਂਦੇ ਪਾਣੀ ਤੋਂ ਹੇਠ ਲਿਖੇ ਲਾਭ ਹੋ ਸਕਦੇ ਹਨ-

  1. ਮਿੱਟੀ ਵਿੱਚ ਹਵਾ ਦਾ ਵਧੀਆ ਸੰਚਾਰਨ ।
  2. ਪੌਸ਼ਟਿਕ ਪਦਾਰਥਾਂ ਦੇ ਰਿਸਣ ਦੁਆਰਾ ਹੋਣ ਵਾਲੇ ਨੁਕਸਾਨ ਵਿਚ ਕਮੀ ।
  3. ਫ਼ਸਲਾਂ ਦੁਆਰਾ ਪਾਣੀ ਦੀ ਕੀਤੀ ਜਾਂਦੀ ਵਰਤੋਂ ਵਿਚ ਨਿਪੁੰਨਤਾ ।

ਪ੍ਰਸ਼ਨ 3.
ਸਿੰਚਾਈ ਕੀ ਹੈ ? ਸਿੰਚਾਈ ਦੀ ਮਹੱਤਤਾ ਦਾ ਵਰਣਨ ਕਰੋ ।
ਉੱਤਰ-
ਨਹਿਰਾਂ, ਪਾਣੀ ਦੇ ਹੌਜ਼ਾਂ (Water Reservoirs), ਖੂਹਾਂ, ਬੰਬੀਆਂ ਆਦਿ ਦੁਆਰਾ ਖੇਤਾਂ ਵਿਚ ਉੱਗ ਰਹੀਆਂ ਫ਼ਸਲਾਂ ਨੂੰ ਪਾਣੀ ਦੇਣ ਦੀ ਵਿਧੀ ਸਿੰਚਾਈ ਅਖਵਾਉਂਦੀ ਹੈ ।
ਸਿੰਚਾਈ ਦੀ ਮਹੱਤਤਾ (Importance of Irrigation)-

  1. ਜ਼ਰੂਰੀ ਤੱਤਾਂ ਦੀ ਸਪਲਾਈ (Supply of Essential Elements) – ਸਿੰਚਾਈ ਦੁਆਰਾ ਦਿੱਤੇ ਗਏ ਪਾਣੀ ਤੋਂ ਪੌਦਿਆਂ ਨੂੰ ਹਾਈਡ੍ਰੋਜਨ ਅਤੇ ਆਕਸੀਜਨ ਦੋ ਮਹੱਤਵਪੂਰਨ ਤੱਤ ਪ੍ਰਾਪਤ ਹੁੰਦੇ ਹਨ ।
  2. ਬੀਜਾਂ ਦਾ ਪੁੰਗਰਨਾ (Germination of Seeds) – ਸਿੰਚਾਈ ਕਾਰਨ ਖੇਤ ਦੀ ਮਿੱਟੀ ਵਿਚ ਮੌਜੂਦ ਸਿੱਲ੍ਹ ਨਮੀ) ਬੀਜਾਂ ਦੇ ਪੁੰਗਰਨ ਲਈ ਸਹਾਈ ਹੁੰਦੀ ਹੈ ।
  3. ਵਾਧਾ (Growth) – ਜ਼ਮੀਨ ਵਿਚ ਪਾਣੀ ਦੀ ਹੋਂਦ ਦੇ ਕਾਰਨ ਪੌਦਿਆਂ ਦੀਆਂ ਜੜ੍ਹਾਂ ਅਤੇ ਪੌਦੇ ਵੱਧਦੇ ਹਨ ।
  4. ਪੌਸ਼ਟਿਕ ਤੱਤਾਂ ਦਾ ਸੋਖਣ (Absorption of Nutrients) – ਸਿੰਜਣ ਸਮੇਂ ਖੇਤਾਂ ਨੂੰ ਦਿੱਤੇ ਗਏ ਪਾਣੀ ਵਿਚ ਘੁਲਣਸ਼ੀਲ ਪੌਸ਼ਟਿਕ ਪਦਾਰਥ ਘੁਲ ਕੇ ਘੋਲ ਬਣਾ ਦਿੰਦੇ ਹਨ ਅਤੇ ਪੌਦਿਆਂ ਦੀਆਂ ਜੜਾਂ ਇਨ੍ਹਾਂ ਘੋਲਾਂ ਨੂੰ ਆਸਾਨੀ ਨਾਲ ਸੋਖ ਲੈਂਦੀਆਂ ਹਨ ।

PSEB 12th Class Environmental Education Important Questions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 4.
ਸਿੰਚਾਈ (Irrigation) ਨੂੰ ਨਿਯੰਤ੍ਰਿਤ ਕਰਨ ਵਾਲੇ ਕਾਰਕਾਂ ਦਾ ਵਰਣਨ ਕਰੋ ।
ਉੱਤਰ-
ਸਿੰਚਾਈ ਨੂੰ ਕੰਟਰੋਲ ਕਰਨ ਵਾਲੇ ਕਾਰਕ (Factors Controlling Irrigation)-

(i) ਫ਼ਸਲ ਦੀ ਕਿਸਮ (Nature of Crop) – ਹਰੇਕ ਫ਼ਸਲ ਨੂੰ ਉਸ ਦੇ ਵਾਧੇ ਦੇ ਪੜਾਅ ਤੇ ਪਾਣੀ ਦੀ ਨਿਸ਼ਚਿਤ ਮਾਤਰਾ ਦੀ ਲੋੜ ਹੁੰਦੀ ਹੈ । ਕੁੱਝ ਫ਼ਸਲਾਂ ਨੂੰ ਦੂਸਰੀਆਂ ਫ਼ਸਲਾਂ ਦੇ ਮੁਕਾਬਲੇ ਜ਼ਿਆਦਾ ਮਾਤਰਾ ਵਿਚ ਪਾਣੀ ਦੀ ਲੋੜ ਹੁੰਦੀ ਹੈ । ਇਸ ਸੰਬੰਧ ਵਿਚ ਕੁਝ ਉਦਾਹਰਨ ਇਹ ਹਨ-
(ਉ) ਝੋਨੇ (Paddy) ਦੀ ਫ਼ਸਲ ਨੂੰ ਪਾਣੀ ਦੀ ਜ਼ਰੂਰਤ ਬਹੁਤ ਜ਼ਿਆਦਾ ਹੁੰਦੀ ਹੈ । ਇਸ ਦੀ ਪਨੀਰੀ ਨੂੰ ਖੇਤਾਂ ਵਿਚ ਖੜ੍ਹੇ ਪਾਣੀ ਵਿਚ ਲਗਾਇਆ ਜਾਂਦਾ ਹੈ । ਫ਼ਸਲ ਨੂੰ ਪਾਣੀ ਦੀ ਲਗਾਤਾਰ ਪੂਰਤੀ ਕਰਦੇ ਰਹਿਣ ਦੀ ਲੋੜ ਹੁੰਦੀ ਹੈ ।
(ਅ) ਕਣਕ, ਮੱਕੀ, ਕਪਾਹ ਅਤੇ ਛੋਲਿਆਂ ਦੀਆਂ ਫ਼ਸਲਾਂ ਨੂੰ ਝੋਨੇ ਦੀ ਫ਼ਸਲੈ ਦੇ ਮੁਕਾਬਲੇ ਬਹੁਤ ਘੱਟ ਮਾਤਰਾ ਵਿਚ ਪਾਣੀ ਦੀ ਜ਼ਰੂਰਤ ਹੁੰਦੀ ਹੈ ।

(ii) ਮਿੱਟੀ ਦੀ ਕਿਸਮ (Nature of Soil) – ਰੇਤਲੀਆਂ ਜ਼ਮੀਨਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ । ਇਹ ਜ਼ਮੀਨਾਂ ਛਿਦਰੀਆਂ (Prous) ਹੋਣ ਕਾਰਨ ਇਨ੍ਹਾਂ ਅੰਦਰ ਪਾਣੀ ਜ਼ਿਆਦਾ ਦੇਰ ਤਕ ਨਹੀਂ ਠਹਿਰਦਾ । ਇਸ ਕਰਕੇ ਰੇਤਲੀਆਂ ਜ਼ਮੀਨਾਂ ਨੂੰ ਅਕਸਰ ਜਲਦੀਜਲਦੀ ਪਾਣੀ ਦੇਣ ਦੀ ਜ਼ਰੂਰਤ ਪੈਂਦੀ ਹੈ । ਚੀਕਣੀ ਮਿੱਟੀ ਵਾਲੀਆਂ ਜ਼ਮੀਨਾਂ ਆਪਣੇ ਅੰਦਰ ਸਮੋਏ ਹੋਏ ਪਾਣੀ ਨੂੰ ਲੰਮੇ ਸਮੇਂ ਤਕ ਰੋਕ ਕੇ ਰੱਖ ਸਕਦੀਆਂ ਹਨ ।

ਪ੍ਰਸ਼ਨ 5.
ਉੱਚਿਤ ਸਿੰਚਾਈ ਦੇ ਲਈ ਪਾਣੀ ਦੀ ਜ਼ਰੂਰਤ ਦਾ ਵਰਣਨ ਕਰੋ ।
ਉੱਤਰ-
ਉੱਚਿਤ ਸਿੰਚਾਈ ਦੇ ਲਈ ਪਾਣੀ ਦੀ ਜ਼ਰੂਰਤ (Water requirement for Proper Irrigation) – ਠੀਕ ਸਮੇਂ ਤੇ ਕੀਤੀ ਗਈ ਸਿੰਚਾਈ ਅਤੇ ਸਿੰਚਾਈ ਕਰਦੇ ਸਮੇਂ ਪਾਣੀ ਦੀ ਠੀਕ ਮਾਤਰਾ ਵਿਚ ਵਰਤੋਂ ਕਰਦਿਆਂ ਹੋਇਆਂ ਅਸੀਂ ਉਪਜ ਵਧੇਰੇ ਮਾਤਰਾ ਵਿਚ ਪ੍ਰਾਪਤ ਕਰ ਸਕਦੇ ਹਾਂ । ਵੱਖ-ਵੱਖ ਫ਼ਸਲਾਂ ਦੀ ਸਿੰਚਾਈ ਕਰਨ ਸਮੇਂ ਲੋੜੀਂਦੀ ਮਾਤਰਾ ਵਿਚ ਵਰਤੇ ਜਾਂਦੇ ਪਾਣੀ ਤੋਂ ਹੇਠ ਲਿਖੇ ਲਾਭ ਹੁੰਦੇ ਹਨ-

  1. ਪੌਦਿਆਂ ਦੁਆਰਾ ਪਾਣੀ ਦੇ ਵਰਤਣ ਵਿਚ ਨਿਪੁੰਨਤਾਂ ।
  2. ਖੁਰਣ (Leaching) ਦੁਆਰਾ ਖਣਿਜ ਤੱਤਾਂ ਦੀ ਹਾਨੀ ਨੂੰ ਘੱਟ ਕਰਨਾ ।
  3. ਤੋਂ ਵਿਚ ਹਵਾ ਦੀ ਵਧੀਆ ਆਵਾਜਾਈ ।

ਪ੍ਰਸ਼ਨ 6.
ਰਸਾਇਣਿਕ ਖਾਦਾਂ (Chemical Fertilizers) ਦੇ ਕੀ ਮਾੜੇ ਪ੍ਰਭਾਵ ਹਨ ?
ਉੱਤਰ-
ਰਸਾਇਣਿਕ ਖਾਦਾਂ ਦੇ ਮਾੜੇ ਪ੍ਰਭਾਵ-

  1. ਇਹ ਬਹੁਤ ਮਹਿੰਗੇ ਹਨ ।
  2. ਇਨ੍ਹਾਂ (ਖਾਦਾਂ) ਦਾ ਨਿਰਮਾਣ ਘੱਟ ਰਹੀ ਊਰਜਾ ਜਿਵੇਂ ਕਿ ਪੈਟਰੋਲੀਅਮ ਅਤੇ ਕੋਲਾ ਆਦਿ ਦੇ ਸਰੋਤਾਂ ਦੀ ਉਪਲੱਬਧੀ ਉੱਤੇ ਨਿਰਭਰ ਕਰਦਾ ਹੈ ।
  3. ਇਹ ਖਾਦਾਂ ਪਾਣੀ ਦੇ ਸਰੋਤਾਂ ਅਤੇ ਮਿੱਟੀ ਵਿਚ ਪ੍ਰਦੂਸ਼ਣ ਪੈਦਾ ਕਰਦੀਆਂ ਹਨ ।
  4. ਫਰਟੇਲਾਈਜ਼ਰਜ਼ ਦੀ ਲਗਾਤਾਰ ਕੀਤੀ ਜਾਂਦੀ ਵਰਤੋਂ ਦੇ ਫਲਸਰੂਪ ਮਿੱਟੀ ਦੇ ਰਸਾਇਣਿਕ ਸੁਭਾਅ ਵਿਚ ਤਬਦੀਲੀ ਆ ਜਾਂਦੀ ਹੈ, ਜਿਸ ਕਾਰਨ ਤੋਂ ਜਾਂ ਤਾਂ ਖਾਰੀ (Alkaline) ਬਣ ਜਾਂਦੀ ਹੈ ਜਾਂ ਇਹ ਤੇਜ਼ਾਬੀ (Acidic) ਹੋ ਜਾਂਦੀ ਹੈ ।
  5. ਇਨ੍ਹਾਂ ਖਾਦਾਂ ਦੀ ਤਿਆਰੀ ਸਮੇਂ ਪ੍ਰਦੂਸ਼ਣ ਫੈਲਦਾ ਹੈ ।
  6. ਖੇਤਾਂ ਵਿਚੋਂ ਪਾਣੀ ਦੇ ਰੁੜ੍ਹਣ ਨਾਲ ਇਹ ਜ਼ਾਇਆ ਹੋ ਜਾਂਦੀਆਂ ਹਨ ।

ਪ੍ਰਸ਼ਨ 7.
ਦੇਸੀ ਖਾਦ/ਰੂੜੀ ਦੀ ਖਾਦ (Manure) ਦੇ ਕੀ ਗੁਣ ਹਨ ?
ਉੱਤਰ-

  1. ਰੂੜੀ ਖਾਦਾਂ ਕੁਦਰਤੀ ਕਾਰਬਨੀ ਪਦਾਰਥ ਹਨ ਜਿਨ੍ਹਾਂ ਦੀ ਖੇਤਾਂ ਵਿਚ ਵਰਤੋਂ ਕਰਨ ਦੇ ਨਾਲ ਫ਼ਸਲਾਂ ਦੀ ਉਤਪਾਦਕਤਾ ਵਿਚ ਵਾਧਾ ਹੋ ਜਾਂਦਾ ਹੈ । ਇਹ ਖਾਦਾਂ ਕਾਰਬਨੀ ਪਦਾਰਥਾਂ ਦੇ ਵਿਘਟਨ ਕਾਰਨ ਬਣਦੀਆਂ ਹਨ ।
  2. ਰੂੜੀ ਦੀ ਖਾਦ ਤੋਂ ਦੀ ਭੌਤਿਕ ਹਾਲਤ ਵਿਚ ਸੁਧਾਰ ਪੈਦਾ ਕਰਦੀ ਹੈ ਅਤੇ ਪੌਦਿਆਂ ਨੂੰ ਲੋੜ ਵੇਲੇ ਤਕਰੀਬਨ ਸਾਰੇ ਪੌਸ਼ਟਿਕ ਪਦਾਰਥਾਂ ਦੀ ਪੂਰਤੀ ਕਰਦੀ ਹੈ ।

ਪ੍ਰਸ਼ਨ 8.
ਕੰਪੋਸਟ (Compost) ਤਿਆਰ ਕਰਨ ਦੇ ਤਰੀਕਿਆਂ ਬਾਰੇ ਲਿਖੋ ।
ਜਾਂ
ਬਨਸਪਤੀ ਖਾਦ ਕਿਵੇਂ ਤਿਆਰ ਕੀਤੀ ਜਾਂਦੀ ਹੈ ? ਵਿਸਥਾਰ ਸਹਿਤ ਵਰਣਨ ਕਰੋ ।
ਉੱਤਰ-
ਕੰਪੋਸਟ ਤਿਆਰ ਕਰਨ ਦੇ ਤਰੀਕੇ-

  1. ਕੰਪੋਸਟ ਤਿਆਰ ਕਰਨ ਦੇ ਲਈ 4-5 ਮੀਟਰ ਲੰਮੀ, 1.5 ਤੋਂ 1.8 ਮੀਟਰ ਚੌੜੀ ਅਤੇ ਅੰਦਰੋਂ 1.0-1.8 ਮੀਟਰ ਡੂੰਘੀ ਖਾਈ (Trench) ਪੁੱਟੀ ਜਾਂਦੀ ਹੈ ।
  2. ਇਸ ਖਾਈ ਵਿਚ ਚੰਗੀ ਤਰ੍ਹਾਂ ਮਿਲਾਇਆ ਗਿਆ ਰਹਿੰਦ-ਖੂੰਹਦ ਜਿਸ ਦੀ ਮੋਟਾਈ 30 ਸੈਂਟੀਮੀਟਰ ਹੁੰਦੀ ਹੈ, ਪਾ ਕੇ ਚੰਗੀ ਤਰ੍ਹਾਂ ਵਿਛਾ ਦਿੱਤਾ ਜਾਂਦਾ ਹੈ ।
  3. ਇਸ ਤਹਿ ‘ਤੇ ਗੋਬਰ ਤੋਂ ਤਿਆਰ ਕੀਤੀ ਗਈ ਸਲੱਰੀ (Slurry) ਦਾ ਛਿੜਕਾਅ ਕੀਤਾ ਜਾਂਦਾ ਹੈ ।
  4. ਰਲੀ ਹੋਈ ਰਹਿੰਦ-ਖੂੰਹਦ ਦੀ ਇਕ ਹੋਰ ਤਹਿ ਪਹਿਲੀ ਤਹਿ ਦੇ ਉੱਪਰ ਇਸ ਤਰ੍ਹਾਂ ਵਿਛਾਈ ਜਾਂਦੀ ਹੈ ਜਿਸ ਦੀ ਕੁੱਲ ਉੱਚਾਈ (ਸਮੇਤ ਪਹਿਲੀ ਪਰਤ ਦੀ ਉੱਚਾਈ ਦੇ 50-60 ਸੈਂਟੀਮੀਟਰ ਤਕ ਹੋ ਜਾਣੀ ਚਾਹੀਦੀ ਹੈ ।
  5. ਇਨ੍ਹਾਂ ਦੋਵਾਂ ਪਰਤਾਂ ਦਾ ਸਿਖਰ ਮਿੱਟੀ ਦੀ ਇਕ ਮਹੀਨ ਪਰਤ ਨਾਲ ਢੱਕ ਦਿੱਤਾ ਜਾਂਦਾ ਹੈ ।
  6. ਤਿੰਨ ਮਹੀਨਿਆਂ ਦੇ ਬਾਅਦ ਇਸ ਪਦਾਰਥ ਨੂੰ ਖਾਈ ਵਿਚੋਂ ਕੱਢ ਕੇ ਇਸ ਵਿਚ ਪਾਣੀ ਮਿਲਾ ਕੇ ਮਿੱਟੀ ਨਾਲ ਢੱਕ ਦਿੱਤਾ ਜਾਂਦਾ ਹੈ ।
  7. ਇਕ-ਦੋ ਮਹੀਨਿਆਂ ਦੇ ਅੰਤਰ ਕਾਲ ਦੇ ਬਾਅਦ ਇਹ ਕੰਪੋਸਟ ਵਰਤੋਂ ਦੇ ਕਾਬਿਲ ਹੋ ਜਾਂਦੀ ਹੈ ।

ਪ੍ਰਸ਼ਨ 9.
ਜਟਿਲ ਫਰਟੇਲਾਈਜ਼ਰਜ਼ (Complex Fertilizers) ਕੀ ਹਨ ?
ਉੱਤਰ-
ਜਿਸ ਖਾਦ ਵਿਚ ਦੋ ਜਾਂ ਦੋ ਤੋਂ ਵੱਧ ਪੌਸ਼ਟਿਕ ਪਦਾਰਥ ਮੌਜੂਦ ਹੋਣ, ਉਹ ਜਟਿਲ ਖਾਦ ਅਖਵਾਉਂਦੀ ਹੈ; ਜਿਵੇਂ ਕਿ N, P2O5 ਅਤੇ K2O ।

ਜਟਿਲ ਖਾਦਾਂ ਦੀਆਂ ਉਦਾਹਰਣਾਂ (Examples of Complex Fertilizers-
ਨਾਈਟ੍ਰੋਫਾਸਫੇਟ (Nitrophosphate), ਅਮੋਨੀਅਮ ਫਾਸਫੇਟ (Ammonium Phosphate) ਅਤੇ ਯੂਰੀਆ ਅਮੋਨੀਆ ਫਾਸਫੇਟ (Urea-Ammonia Phosphate) ।

ਜਿਹਨਾਂ ਖਾਦਾਂ ਵਿਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਮੌਜੂਦ ਹੋਣ, ਉਨ੍ਹਾਂ ਖਾਦਾਂ ਨੂੰ ਸੰਪੂਰਨ ਖਾਦਾਂ ਜਾਂ ਮੁਕੰਮਲ ਖਾਦਾਂ (Complete Fertilizers) ਆਖਦੇ ਹਨ ।

PSEB 12th Class Environmental Education Important Questions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 10.
ਰੂੜੀ ਦੀ ਖਾਦ (Manure) ਅਤੇ ਜੈਵ ਖਾਦ (Bio-fertilizers) ਵਿਚ ਅੰਤਰ ਦੱਸੋ ।
ਉੱਤਰ-
ਰੂੜੀ ਦੀ ਖਾਦ ਅਤੇ ਜੈਵ ਖਾਦ ਵਿਚ ਅੰਤਰ-

ਲੜੀ ਨੰ: ਲੱਛਣ ਰੂੜੀ ਦੀ ਖਾਦ ਜੈਵ-ਖਾਦ
1. ਪਰਿਭਾਸ਼ਾ (Definition) ਆਮ ਤੌਰ ‘ਤੇ ਅਪ-ਘਟਿਤ ਰਹਿੰਦ-ਖੂੰਹਦ, ਜਿਹੜੀ ਕਿ ਭੋ ਵਿਚ ਰਲਾਈ ਜਾਣੀ ਹੈ । ਜਿਹੜੇ ਜੀਵ ਆਪਣੀਆਂ ਕਿਰਿਆਵਾਂ ਦੁਆਰਾ ਤੋਂ ਵਿਚ ਪੌਸ਼ਟਿਕ ਪਦਾਰਥ ਰਲਾ ਕੇ, ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਨ, ਉਹ ਜੈਵ ਖਾਦਾਂ ਵਿਚ ਸ਼ਾਮਿਲ ਹਨ ।
2. ਭਰਪੂਰਤਾ (Enrichment) ਇਹ ਖਾਦਾਂ ਤੋਂ ਦੀ ਹਵਾ ਦੀ ਆਵਾਜਾਈ ਸੰਚਾਰਨ ਨੂੰ ਠੀਕ ਕਰਨ ਦੇ ਨਾਲ-ਨਾਲ ਤੋਂ ਦੀ ਉਪਜਾਊ ਸ਼ਕਤੀ ਵਧਾਉਣ ਦੇ ਨਾਲ-ਨਾਲ ਪਾਣੀ ਜਕੜਨ ਦੀ ਸਮਰੱਥਾ ਵਿਚ ਵਾਧਾ ਕਰਦੀਆਂ ਹਨ । ਇਹ ਖਾਦਾਂ ਤੋਂ ਦੇ ਰੂਪ ਨੂੰ ਕਾਇਮ ਰਹਿਣ ਜਾਂ ਨਾ ਕਾਇਮ ਰਹਿਣ ਵਿਚ ਹਿੱਸਾ ਪਾਉਂਦੀਆਂ ਹਨ ।
3. ਪੌਸ਼ਟਿਕ ਪਦਾਰਥਾਂ ਦੀ ਸੰਖਿਆ (Number of Nutrients) ਹਰੀ ਖਾਦ ਦੀ ਵਰਤੋਂ ਕਰਨ ਦੇ ਨਾਲ ਭੋਂ ਵਿਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਜਮਾਂ ਹੋ ਜਾਂਦੇ ਹਨ । ਰਸਾਇਣਿਕ ਖਾਦਾਂ ਪਾਉਣ ਦੀ ਲੋੜ ਪੈਂਦੀ ਹੈ । ਜੈਵ ਖਾਦਾਂ ਤੋਂ ਬਹੁਤ ਹੀ ਘੱਟ ਪੌਸ਼ਕ ਤੱਤ ਉਪਲੱਬਧ ਹੁੰਦੇ ਹਨ । ਇਹ ਖਾਦ ਤੋਂ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਨ ਦੇ ਨਾਲ, ਰਸਾਇਣਿਕ ਖਾਦਾਂ ਦੀ ਮੰਗ ਨੂੰ ਘਟਾਉਂਦੇ ਹਨ ।

ਪ੍ਰਸ਼ਨ 11.

ਵੱਖ-ਵੱਖ ਤਰ੍ਹਾਂ ਦੇ ਜੀਵਨਾਸ਼ਕਾਂ (Pesticides) ਦੇ ਨਾਮ ਲਿਖੋ ।
ਉੱਤਰ-
ਪੈਸਟੀਸਾਈਡਜ਼ ਨੂੰ ਉਨ੍ਹਾਂ ਦੁਆਰਾ ਨਸ਼ਟ ਕੀਤੇ ਜਾਂਦੇ ਜੀਵਾਂ ਦੀਆਂ ਕਿਸਮਾਂ ਦੇ ਆਧਾਰ ‘ਤੇ ਹੇਠ ਲਿਖੀਆਂ ਕਿਸਮਾਂ ਵਿਚ ਵੰਡਿਆ ਗਿਆ ਹੈ –
(ੳ) ਉੱਲੀਨਾਸ਼ਕ (Fungicides) – ਉੱਲੀਆਂ ਨੂੰ ਮਾਰਦੇ ਹਨ ।
(ਅ) ਨਦੀਨਨਾਸ਼ਕ (Weedicides) – ਨਦੀਨਾਂ ਦਾ ਵਿਨਾਸ਼ ਕਰਦੇ ਹਨ ।
(ੲ) ਕੀਟਨਾਸ਼ਕ (Insecticides) – ਕੀਟਾਂ ਨੂੰ ਮਾਰਦੇ ਹਨ ।
(ਸ) ਨਿਮੈਟੀਸਾਈਡ
ਜਾਂ
ਗੋਲ ਕਿਰਮ ਨਾਸ਼ਕ ——————- ਗੋਲ ਕਿਰਮਾਂ (Nematodes) ਨੂੰ ਖ਼ਤਮ ਕਰਦੇ ਹਨ ।
(ਹ) ਕੁਤਰਾ ਕਰਨ ਵਾਲੇ —————– ਕੁਤਰਾ ਕਰਨ ਵਾਲੇ ਜੀਵਾਂ ਨੂੰ ਮਾਰਦੇ ਹਨ । ਜੀਵਾਂ ਦੇ ਨਾਸ਼ਕ (Rodenticides) ਜਿਵੇਂ ਕਿ ਚੂਹੇ ਆਦਿ ।

ਜੀਵਨਾਸ਼ਕਾਂ ਦੀ ਵਰਤੋਂ ਪਾਊਡਰ, ਘੋਲ, ਮਹੀਨ ਧੂੜ ਧੁੰਦ (Fine Mist) ਦੀ ਸ਼ਕਲ ਵਿਚ ਛਿੜਕਾਅ ਕੀਤਾ ਜਾਂਦਾ ਹੈ । ਇਹ ਰਸਾਇਣ ਪੌਦਿਆਂ, ਪ੍ਰਾਣੀਆਂ ਅਤੇ ਮਨੁੱਖਾਂ ‘ਤੇ ਅਸਰ ਕਰਨ ਵਾਲੇ ਖੁੱਲ੍ਹੇ ਸਪੈਕਟਰਮ (Broad Spectrum) ਵਾਲੇ ਪਦਾਰਥ ਹਨ । ਇਸ ਤਰ੍ਹਾਂ ਇਨ੍ਹਾਂ ਜੀਵਨਾਸ਼ਕਾਂ ਨੂੰ ਬਾਇਓਸਾਈਡਜ਼ ਭਾਵ ਜੀਵਨਾਸ਼ਕ (Biocides) ਵੀ ਆਖਿਆ ਜਾਂਦਾ ਹੈ ।

ਪ੍ਰਸ਼ਨ 12.
ਜੀਵਨਾਸ਼ਕਾਂ ਦੇ ਕਿਰਿਆ ਕਰਨ ਦਾ ਕੀ ਤਰੀਕਾ ਹੈ ?
ਉੱਤਰ-
ਪੈਸਟੀਸਾਈਡਜ਼ ਦੇ ਕਿਰਿਆ ਕਰਨ ਦਾ ਤਰੀਕਾ (Mode of action of Pesticides)

  1. ਕੀਟਨਾਸ਼ਕ ਸਜੀਵਾਂ ਦੀਆਂ ਢਾਹ-ਉਸਾਰੂ ਕਿਰਿਆਵਾਂ ਨੂੰ ਰੋਕਦੇ ਹਨ ।
  2. ਕੀਟਨਾਸ਼ਕ ਪ੍ਰਕਾਸ਼ ਸੰਸ਼ਲੇਸ਼ਣ ਦੇ ਦੂਜੇ ਪੜਾਅ (Photosynthesis-II) ਤੇ ਅਸਰ ਕਰਕੇ ਪ੍ਰਕਾਸ਼ ਸੰਸ਼ਲੇਸ਼ਣ ਪ੍ਰਤੀਕਿਰਿਆ ਦੀ ਦਰ ਨੂੰ ਘਟਾਉਂਦੇ ਹਨ । ਇਸ ਦੇ ਕਾਰਨ ਪੌਦਿਆਂ ਨੂੰ ਖ਼ੁਰਾਕ ਨਾ ਮਿਲਣ ਦੇ ਕਾਰਨ ਇਹ ਮਰ ਜਾਂਦੇ ਹਨ ।
  3. ਕੁੱਝ ਕੀਟਨਾਸ਼ਕ ਪੌਦਿਆਂ ਦੀਆਂ ਸੀਵ ਨਲੀਆਂ (Sieve Tubes) ਵਿਚ ਰੁਕਾਵਟਾਂ ਪਾ ਕੇ ਕਾਰਬਨੀ ਘੁਲਣਸ਼ੀਲ ਪਦਾਰਥਾਂ ਦੇ ਸਥਾਨਾਂਤਰਨ ਵਿਚ ਵਿਘਨ ਪਾਉਂਦੇ ਹਨ |
  4. ਕੁੱਝ ਕੀਟਨਾਸ਼ਕ ਜਾਨਵਰਾਂ ਕੀਟਾਂ ਆਦਿ ਦੀਆਂ ਨਾੜੀਆਂ ਰਾਹੀਂ ਗੁਜ਼ਰਨ ਵਾਲੀਆਂ ਉਤੇਜਨਾਵਾਂ ਵਿਚ ਰੁਕਾਵਟ ਪਾਉਂਦੇ ਹਨ | ਅਜਿਹਾ ਹੋਣ ਦੇ ਕਾਰਨ ਜਾਨਵਰ ਆਪਣੇ ਸਰੀਰ ਦਾ ਸੰਤੁਲਨ ਕਾਇਮ ਨਹੀਂ ਰੱਖ ਸਕਦੇ ਅਤੇ ਆਖਰਕਾਰ ਇਹ ਜੀਵ ਮਰ ਜਾਂਦੇ ਹਨ ।
  5. ਕੁੱਝ ਕੀਟਨਾਸ਼ਕ ਕੀਟਾਂ ਦੀ ਸਾਹ ਕਿਰਿਆ ਵਿਚ ਵਿਘਨ ਪਾਉਂਦੇ ਹਨ, ਜਿਸ ਦੇ ਫਲਸਰੂਪ ਕੀਟ ਮਰ ਜਾਂਦੇ ਹਨ ।

ਪ੍ਰਸ਼ਨ 13.
ਕ੍ਰਿਸ਼ੀ ਰਸਾਇਣਾਂ/ਐਗਰੋ ਕੈਮੀਕਲਜ਼ (Agro Chemicals) ਦਾ ਵਾਤਾਵਰਣ ਉੱਪਰ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਡੀ.ਡੀ.ਟੀ. (DDT) ਵਰਗੇ ਕੀਟਨਾਸ਼ਕਾਂ ਦੇ ਦੁਸ਼ਟ ਪ੍ਰਭਾਵ (Side effects of DDT) ਹਨ-
(ਉ) ਅਤਿਉੱਤਮ ਹਾਨੀਕਾਰਕਾਂ ਦੀ ਉਤਪੱਤੀ (Creation of Super Pests) – ਡੀ.ਡੀ.ਟੀ. ਆਦਿ ਵਰਗੇ ਨਾਸ਼ਕਾਂ ਦੀ ਵਰਤੋਂ ਕਰਨ ਦੇ ਨਾਲ ਅਜਿਹੇ ਅਤਿ ਉੱਤਮ ਹਾਨੀਕਾਰਕ ਪੈਦਾ ਹੋ ਜਾਂਦੇ ਹਨ, ਜਿਨ੍ਹਾਂ ਉੱਪਰ ਪੈਸਟੀਸਾਈਡਜ਼ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਇਨ੍ਹਾਂ ਵਿਚ ਕੀਟਨਾਸ਼ਕਾਂ ਦਾ ਟਾਕਰਾ ਕਰਨ ਦੀ ਸ਼ਕਤੀ ਹੁੰਦੀ ਹੈ ।

(ਅ) ਹੋਰਨਾਂ ਸਜੀਵਾਂ ਦੀ ਮੌਤ (Death of other Organisms) – ਕੀਟਨਾਸ਼ਕਾਂ ਦੀ ਵਰਤੋਂ ਕਰਦਿਆਂ ਹੋਇਆਂ ਅਜਿਹੇ ਸਜੀਵ ਮਾਰੇ ਜਾਂਦੇ ਹਨ, ਜਿਨ੍ਹਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੁੰਦਾ ।

(ੲ) ਜੈਵਿਕ ਵਿਸ਼ਾਲੀਕਰਨ (Bio-magnification) – ਭੋਜਨ ਲੜੀ ਦੀਆਂ ਪੋਸ਼ਕ ਪੱਧਰਾਂ (Trophic level) ਨਾਲ ਸੰਬੰਧਿਤ ਉੱਚ-ਕੋਟੀ ਦੇ ਖਪਤਕਾਰਾਂ ਦੇ ਸਰੀਰ ਅੰਦਰ ਵਿਸ਼ੈਲੇ ਪਦਾਰਥਾਂ ਦੀ ਮਾਤਰਾ ਵੱਧ ਜਾਣ ਕਾਰਨ ਅਜਿਹੇ ਖਪਤਕਾਰਾਂ ਦੀ ਸਿਹਤ ਉੱਤੇ ਮਾੜੇ ਅਸਰ ਪੈਂਦੇ ਹਨ । ਜੈਵਿਕ ਵਧਾਅ ਨੂੰ ਜੈਵਿਕ ਸੰਘਣਤਾ (Biological Concentration) ਵੀ ਆਖਦੇ ਹਨ ।

ਪ੍ਰਸ਼ਨ 14.
ਭੋਂ ਦਾ ਨਮਕੀਨੀਕਰਨ ਅਤੇ ਸੇਮ ਕੀ ਹਨ ?
ਉੱਤਰ-
ਸੇਮ (Water Logging) – ਪਾਣੀ ਦਾ ਚੰਗੀ ਤਰ੍ਹਾਂ ਨਿਕਾਸ ਨਾ ਹੋਣ ਕਾਰਨ ਜ਼ਮੀਨ ਦੇ ਗਿੱਲੇਪਨ ਨੂੰ ਸੋਮ ਆਖਦੇ ਹਨ ।

ਨਮਕੀਨੀਕਰਨ ਜਾਂ ਖਾਰਾਪਨ (Salinization) – ਜਦੋਂ ਜ਼ਮੀਨ ਵਿਚ ਲੂਣਾਂ (Salts) ਦਾ ਭਾਰੀ ਮਾਤਰਾ ਵਿਚ ਜਮਾਉ ਹੋ ਜਾਵੇ ਤਾਂ ਵੱਧ ਮਾਤਰਾ ਵਿਚ ਮੌਜੂਦ ਲੁਣਾਂ ਵਾਲੀ ਜ਼ਮੀਨ ਦਾ ਨਮਕੀਨੀਕਰਨ ਹੋਣਾ ਆਖਦੇ ਹਨ । ਝੋ ਵਿਚ ਜਮਾਂ ਹੋਣ ਵਾਲੇ ਲੂਣ (Salts) ਹਨ ; ਸੋਡੀਅਮ ਕਲੋਰਾਈਡ, ਸੋਡੀਅਮ ਸਲਫੇਟ ਅਤੇ ਕੈਲਸ਼ੀਅਮ ਕਲੋਰਾਈਡ ਆਦਿ । ਇਹ ਲੂਣ ਤੋਂ ਦੇ ਪਾਸਾ-ਚਿੱਤਰ (Profile) ਵਿਚ ਪਾਏ ਜਾਂਦੇ ਹਨ ।

PSEB 12th Class Environmental Education Important Questions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 15.
ਬਣਾਉਟੀ ਖਾਦਾਂ (Fertilizers) ਦੇ ਕੀ ਗੁਣ ਹਨ ?
ਉੱਤਰ-
ਬਣਾਉਟੀ ਖਾਦਾਂ ਦੇ ਗੁਣ (Properties of fertilizers)-

  1. ਫਰਟੇਲਾਈਜ਼ਰ ਅਕਾਰਬਨੀ ਜਾਂ ਕਾਰਬਨੀ ਖਾਦਾਂ ਹਨ, ਜਿਨ੍ਹਾਂ ਵਿਚ ਪੌਦਿਆਂ ਲਈ ਲੋੜੀਂਦੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ।
  2. ਫਰਟੇਲਾਈਜ਼ਰਜ਼ ਵਿਚ ਰੂੜੀ ਦੀ ਖਾਦ ਦੇ ਮੁਕਾਬਲੇ ਪੌਸ਼ਕ ਤੱਤਾਂ ਦੀ ਮਾਤਰਾ ਕਾਫ਼ੀ ਜ਼ਿਆਦਾ ਹੋਣ ਦੇ ਕਾਰਨ ਇਨ੍ਹਾਂ ਦੀ ਥੋੜ੍ਹੀ ਮਾਤਰਾ ਵਿਚ ਵਰਤੋਂ ਕੀਤੀ ਜਾਂਦੀ ਹੈ ।
  3. ਵਪਾਰਿਕ ਪੱਖੋਂ ਇਹਨਾਂ ਦਾ ਨਿਰਮਾਣ ਵੱਡੀ ਮਾਤਰਾ ਵਿਚ ਕੀਤਾ ਜਾਂਦਾ ਹੈ ਅਤੇ ਸੰਘਣਤਾ (Concentration) ਦੀ ਸ਼ਕਲ ਵਿਚ ਇਨ੍ਹਾਂ ਨੂੰ ਵੇਚਿਆ ਜਾਂਦਾ ਹੈ ।
  4. ਪਾਣੀ ਵਿਚ ਘੁਲਣਸ਼ੀਲ ਹੋਣ ਦੇ ਕਾਰਨ, ਇਹ ਪੌਦਿਆਂ ਨੂੰ ਛੇਤੀ ਉਪਲੱਬਧ ਹੋ ਜਾਂਦੇ ਹਨ ।
  5. ਪੋਸ਼ਕ ਤੱਤਾਂ ਦੇ ਪੱਖ ਤੋਂ ਫਰਟੇਲਾਈਜ਼ਰਜ਼ ਨਿਸ਼ਚਿਤ ਹੁੰਦੇ ਹਨ ਭਾਵ ਇਹ ਖਾਦਾਂ ਇਕ ਜਾਂ ਜ਼ਿਆਦਾ ਨਿਸ਼ਚਿਤ ਪੋਸ਼ਕ ਤੱਤਾਂ ਦੀ ਪੂਰਤੀ ਕਰਦੀਆਂ ਹਨ |
  6. ਇਨ੍ਹਾਂ ਖਾਦਾਂ ਨੂੰ ਵਰਤਣਾ, ਸਟੋਰ ਕਰਨਾ ਅਤੇ ਢੋਣਾ ਆਸਾਨ ਹੁੰਦਾ ਹੈ ।

ਪ੍ਰਸ਼ਨ 16.
ਜੈਵ ਖਾਦਾਂ (Bio-fertilizers) ਕੀ ਹਨ ? ਆਮ ਵਰਤੀਆਂ ਜਾਂਦੀਆਂ ਕੁੱਝ ਜੈਵ ਖਾਦਾਂ ਦੇ ਨਾਮ ਦੱਸੋ ।
ਉੱਤਰ-
ਜੈਵ ਖਾਦਾਂ, ਜਿਵੇਂ ਕਿ ਐਲਗੀ, ਉੱਲੀਆਂ ਅਤੇ ਸੁਖਮਜੀਵ ਜਾਂ ਜੈਵਿਕ ਤੌਰ ਤੇ ਸੁਕਿਰਿਆਵੀ (Biological active) ਵਸਤਾਂ, ਜਿਨ੍ਹਾਂ ਨੂੰ ਛੋਂ ਦੀ ਉਤਪਾਦਨ ਸ਼ਕਤੀ ਵਧਾਉਣ ਦੇ ਲਈ ਵਰਤਿਆ ਜਾਂਦਾ ਹੈ, ਉਨ੍ਹਾਂ ਨੂੰ ਜੈਵ ਖਾਦਾਂ ਆਖਦੇ ਹਨ ।

ਆਮ ਵਰਤੋਂ ਵਿਚ ਆਉਣ ਵਾਲੀਆਂ ਜੈਵ ਖਾਦਾਂ :

  1. ਫ਼ਲੀਦਾਰ ਪੌਦਿਆਂ ਅਤੇ ਰਾਈਜ਼ੋਬੀਅਮ ਸਹਿਜੀਵਨ (Legume Rhizobium symbiosis) ।
  2. ਐਜ਼ੋਲਾ-ਐਨਾਨਾ ਸਹਿਜੀਵਨ (Azolla-Anabaena symbiosis) ।
  3. ਮੁਕਤ ਰਹਿ ਰਹੇ ਬੈਕਟੀਰੀਆ, ਤੋਂ ਵਿਚ ਸਹਿਜੀ ਜੀਵਨ ਗੁਜ਼ਾਰਦੇ ਬੈਕਟੀਰੀਆ (Free living bacteria living in soil symbiotically) ।
  4. ਸਾਇਨੋਬੈਕਟੀਰੀਆ (Cyanobacteria) ਮਾਈਕੋਰਾਈਜ਼ਾ (ਉੱਲੀਆਂ ਅਤੇ ਉੱਚ-ਕੋਟੀ ਦੇ ਪੌਦਿਆਂ ਦੀਆਂ ਜੜਾਂ ਵਿਚਾਲੇ ਸਹਿਜੀਵੀ ਸੰਬੰਧ) Mycorrhiza (Symbiotic association of Fungi with roots of higher plants) ।

ਪ੍ਰਸ਼ਨ 17.
ਰੋਗਾਂ ਦੇ ਫੈਲਣ ਦੇ ਤਰੀਕਿਆਂ ਦੀ ਸੂਚੀ ਬਣਾਓ ।
ਉੱਤਰ-
ਰੋਗਾਂ ਦੇ ਫੈਲਣ ਦੇ ਤਰੀਕੇ-

  1. ਪਾਣੀ ਸੰਬੰਧਿਤ ਰੋਗ (Water borne Diseases) – ਸਿੰਚਾਈ ਕਰਨ ਸਮੇਂ ਵਰਤੇ ਜਾਂਦੇ ਪਾਣੀ ਦੇ ਰਾਹੀਂ ਫੈਲਣ ਵਾਲੇ ਰੋਗ ਜਲ ਸੰਬੰਧਿਤ ਰੋਗ ਅਖਵਾਉਂਦੇ ਹਨ ।
  2. ਬੀਜ ਸੰਬੰਧਿਤ ਰੋਗ (Seed borne Diseases) – ਲਾਗ ਲੱਗੇ ਹੋਏ ਬੀਜਾਂ (Contaminated seeds) ਰਾਹੀਂ ਫੈਲਣ ਵਾਲੇ ਰੋਗ ।
  3. ਤੋਂ ਸੰਬੰਧਿਤ ਰੋਗ (Soil borne Diseases) – ਭਾਂ ਵਿਚ ਮੌਜੂਦ ਰੋਗਨਕਾਂ ਦੇ ਕਾਰਨ ਪੈਦਾ ਹੋਣ ਵਾਲੀਆਂ ਬੀਮਾਰੀਆਂ ।
  4. ਹਵਾ ਸੰਬੰਧਿਤ ਰੋਗ (Air borne Diseases) – ਹਵਾ ਦੁਆਰਾ ਫੈਲਣ ਨਾਲ ਹੋਣ ਵਾਲੇ ਰੋਗ-ਜਨਕ ।

ਪ੍ਰਸ਼ਨ 18.
ਰਸਾਇਣਿਕ ਖਾਦਾਂ ਅਤੇ ਪੈਸਟੀਸਾਈਡਜ਼ ਦੀ ਵਰਤੋਂ ਦੇ ਮਨੁੱਖੀ ਸਿਹਤ ਉੱਪਰ ਕੀ ਪ੍ਰਭਾਵ ਪੈਂਦੇ ਹਨ ?
ਉੱਤਰ-
ਮਨੁੱਖੀ ਸਿਹਤ ਉੱਪਰ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੇ ਅਸਰ (Effect of Chemical Fertilizers and Pesticides) – ਪਟਿਆਲਾ ਵਿਖੇ ਸਥਿਤ ਖੇਤੀ ਵਿਰਾਸਤ (Kheti-Virasat) ਨਾਮ ਵਾਲੀ ਗੈਰ ਸਰਕਾਰੀ ਸੰਸਥਾ ਵੱਲੋਂ ਕੀਤੇ ਗਏ ਅਧਿਐਨ ਦੇ ਮੁਤਾਬਿਕ ਕੀਟਨਾਸ਼ਕਾਂ ਦੇ ਮਨੁੱਖੀ ਸਿਹਤ ਉੱਤੇ ਬੜੇ ਮਾੜੇ ਅਸਰ ਹੋਏ ਹਨ । ਡੀ.ਪੀ.ਕੇ. (DPK) ਅਤੇ ਐੱਨ.ਪੀ.ਕੇ. (NPK) ਵਰਗੀਆਂ ਰਸਾਇਣਿਕ ਫਰਟੀਲਾਈਜ਼ਰਜ਼ ਦੀ ਲੋੜ ਨਾਲੋਂ ਵੱਧ ਵਰਤੋਂ ਕਰਨ ਦੇ ਫਲਸਰੂਪ ਥਾਈਰਾਇਡ (Thyroid), ਪੈਰਾਥਾਈਰਾਇਡ (Parathyroid) , ਪਿਚੂਟਰੀ (Pituitary), ਗੁਰਦਿਆਂ ਅਤੇ ਐਡਰੀਨਲ (Adrenal) ਅੰਤਰ ਰਿਸਾਵੀ ਗਲੈਂਡਜ਼ ਉੱਤੇ ਬੜੇ ਮਾੜੇ ਅਸਰ ਹੋਏ ਹਨ ।

ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਆਦਿ ਦੀ ਜ਼ਿਆਦਾ ਵਰਤੋਂ ਕਰਨ ਨਾਲ ਕੈਂਸਰ, ਦਮਾ, ਗੁਰਦਿਆਂ ਦੇ ਦੋਸ਼, ਚਮੜੀ ਅਤੇ ਪਾਚਨ ਪ੍ਰਣਾਲੀ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਵਿਚ 20-25% ਵਾਧਾ ਹੋਇਆ ਹੈ । 25-30 ਸਾਲਾਂ ਦੀ ਉਮਰ ਦੇ ਜਵਾਨਾਂ ਵਿਚ ਦਿਲ ਦੀਆਂ ਬੀਮਾਰੀਆਂ ਅਤੇ ਨਪੁੰਸਕਤਾ ਵਿਚ ਵਾਧਾ ਹੋਇਆ ਹੈ । ਜਿਹੜਾ ਭੋਜਨ ਅਸੀਂ ਖਾਂਦੇ ਹਾਂ, ਜਿਹੜਾ ਦੁੱਧ ਅਸੀਂ ਪੀਂਦੇ ਹਾਂ, ਇਕ ਜਾਂ ਦੂਜੀ ਕਿਸਮ ਦੇ ਨੁਕਸਾਨਦਾਇਕ ਰਸਾਇਣਾਂ ਨਾਲ ਪ੍ਰਭਾਵਿਤ ਹੋਇਆ ਹੁੰਦਾ ਹੈ । BHC, ਐਂਡੋਸਲਫਾਨ (Endosulphan), ਡੀ.ਡੀ.ਟੀ. ਅਤੇ ਐੱਚ.ਸੀ.ਐੱਚ (HCH) ਵਰਗੇ ਜੀਵਨਾਸ਼ਕ, ਜਿਨ੍ਹਾਂ ਤੇ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ, ਦੀ ਬਹੁਤ ਥੋੜ੍ਹੀ ਮਾਤਰਾ ਸਭ ਤੋਂ ਸੁਰੱਖਿਅਤ ਸਮਝੇ ਜਾਣ ਵਾਲੇ ਮਾਤਾ ਦੇ ਦੁੱਧ ਵਿਚ ਵੀ ਪਾਈ ਗਈ ਹੈ ਅਤੇ ਇਹ ਜਾਣਕਾਰੀ ਪੰਜਾਬ ਵਿਚੋਂ ਪ੍ਰਾਪਤ ਹੋਈ ਹੈ ।

ਪ੍ਰਸ਼ਨ 19.
ਜੈਵ ਖਾਦਾਂ ਕੀ ਹਨ ?
ਉੱਤਰ-
ਜੈਵ ਖਾਦਾਂ, ਖਾਦਾਂ ਦੇ ਉਹ ਸਾਧਨ ਹਨ ਜਿਹੜੇ ਸਜੀਵਾਂ ਤੋਂ ਪ੍ਰਾਪਤ ਹੁੰਦੇ ਹਨ । ਇਹ ਖਾਦਾਂ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਦੀਆਂ ਹਨ । ਬੈਕਟੀਰੀਆ, ਸਾਇਨੋਬੈਕਟੀਰੀਆ ਨੀਲੀ-ਹਰੀ ਕਾਈ) ਅਤੇ ਉੱਲੀਆਂ ਜੀਵ-ਖਾਦਾਂ ਦੇ ਉਦਾਹਰਨ ਹਨ ।

ਰਾਈਜ਼ੋਬੀਅਮ-ਇਹ ਜੀਵਾਣੂ ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ‘ਤੇ ਮੌਜੂਦ ਗੰਢਾਂ (Nodeles) ਵਿਖੇ ਮੌਜੂਦ ਹੁੰਦੇ ਹਨ ਅਤੇ ਇਹ ਜੀਵਾਣੂ ਵਾਤਾਵਰਣੀ ਨਾਈਟ੍ਰੋਜਨ ਦਾ ਯੋਗਿਕੀਕਰਨ ਕਰਕੇ ਨਾਈਟ੍ਰੇਟਸ ਤਿਆਰ ਕਰਦੇ ਹਨ ।

ਸਹਿਜੀਵੀ ਸਾਇਨੋਬੈਕਟੀਰੀਆ (Symbiotic Cyanobacteria) – ਇਨ੍ਹਾਂ ਪੌਦਿਆਂ ਐਲਗੀ) ਨੂੰ ਨੀਲੀ-ਹਰੀ ਕਾਈ ਵੀ ਆਖਦੇ ਹਨ । ਐਨਾਬੀਨਾ (Anabaena) ਇਕ ਅਜਿਹੀ

ਪ੍ਰਜਾਤੀ ਹੈ ਜਿਹੜੀ ਵਾਤਾਵਰਣੀ ਨਾਈਟ੍ਰੋਜਨ ਦਾ ਯੋਗਿਕੀਕਰਨ ਕਰ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਦੀ ਹੈ ।

ਕਈ ਉੱਲੀਆਂ ਉੱਚ-ਕੋਟੀ ਦੇ ਪੌਦਿਆਂ ਦੀਆਂ ਜੜ੍ਹਾਂ ਨਾਲ ਸੰਪਰਕ ਕਰਦੀਆਂ ਹਨ ਅਤੇ ਇਸ ਸੰਪਰਕ ਨੂੰ ਮਾਈਕੋਰਾਈਜ਼ੀ (Mycorrhizae) ਆਖਦੇ ਹਨ । ਇਹ ਉੱਲੀਆਂ (Fungi) ਧਰਤੀ ਵਿੱਚੋਂ ਖਣਿਜ ਪ੍ਰਾਪਤ ਕਰਕੇ ਪੌਦਿਆਂ ਨੂੰ ਪਹੁੰਚਾਉਂਦੀਆਂ ਹਨ ।

PSEB 12th Class Environmental Education Important Questions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 20.
ਰਸਾਇਣਿਕ ਖਾਦਾਂ ਦੇ ਕੀ ਮਾੜੇ ਪ੍ਰਭਾਵ ਹਨ ?
ਉੱਤਰ-
ਰਸਾਇਣਿਕ ਖਾਦਾਂ ਦੇ ਮਾੜੇ ਪ੍ਰਭਾਵ-

  1. ਰਸਾਇਣਿਕ ਖਾਦਾਂ ਬਹੁਤ ਮਹਿੰਗੀਆਂ ਹੁੰਦੀਆਂ ਹਨ ।
  2. ਰਸਾਇਣਿਕ ਖਾਦਾਂ ਦਾ ਉਤਪਾਦਨ ਪੈਟਰੋਲੀਅਮ ਅਤੇ ਕੋਇਲੇ ਵਰਗੇ ਘਟ ਰਹੇ ਕੁਦਰਤੀ ਸਾਧਨਾਂ ‘ਤੇ ਨਿਰਭਰ ਕਰਦਾ ਹੈ ।
  3. ਇਨ੍ਹਾਂ ਖਾਦਾਂ ਦੇ ਉਤਪਾਦਨ ਨਾਲ ਪ੍ਰਦੂਸ਼ਣ ਫੈਲਦਾ ਹੈ ।
  4. ਜਦੋਂ ਇਨ੍ਹਾਂ ਖਾਦਾਂ ਦੀ ਵਰਤੋਂ ਖੇਤਾਂ ਵਿੱਚ ਕੀਤੀ ਜਾਂਦੀ ਹੈ, ਤਾਂ ਇਹ ਰਸਾਇਣਿਕ ਵਹਿੰਦੇ ਪਾਣੀ ਨਾਲ ਬੜੀ ਛੇਤੀ ਵਹਿ ਜਾਂਦੇ ਹਨ ।
  5. ਰਸਾਇਣਿਕ ਖਾਦਾਂ ਦੀ ਵਰਤੋਂ ਦੇ ਕਾਰਨ, ਪਾਣੀ ਅਤੇ ਮਿੱਟੀ ਪ੍ਰਦੂਸ਼ਿਤ ਹੋ ਜਾਂਦੇ ਹਨ ।
  6. ਇਨ੍ਹਾਂ ਖਾਦਾਂ ਦੇ ਲਗਾਤਾਰ ਵਰਤਣ ਨਾਲ ਮਿੱਟੀ ਦੇ ਰਸਾਇਣਿਕ ਗੁਣ ਬਦਲ ਜਾਂਦੇ ਹਨ ਅਤੇ ਅਜਿਹੀ ਮਿੱਟੀ ਤੇਜ਼ਾਬੀ ਜਾਂ ਖ਼ਾਰੀ (Alkaline) ਹੋ ਜਾਂਦੀ ਹੈ ।

ਪ੍ਰਸ਼ਨ 21.
ਰੂੜੀ ਖਾਦਾਂ ਦੀ ਵਰਤੋਂ ਦੇ ਕੀ ਲਾਭ ਹਨ ?
ਉੱਤਰ-
ਰੂੜੀ ਖਾਦਾਂ ਦੇ ਲਾਭ-

  1. ਰਸਾਇਣਿਕ ਖਾਦਾਂ ਦੇ ਮੁਕਾਬਲੇ ਇਹ ਸਸਤੀਆਂ ਹੁੰਦੀਆਂ ਹਨ ।
  2. ਇਹ ਖਾਦ ਕਿਸੇ ਪ੍ਰਕਾਰ ਦੀ ਹਾਨੀ ਨਹੀਂ ਪਹੁੰਚਾਉਂਦੀ ।
  3. ਇਹ ਖਾਦ ਮਿੱਟੀ ਦੀ ਪਾਣੀ ਨੂੰ ਜਕੜਣ ਦੀ ਸ਼ਕਤੀ ਵਿਚ ਵਾਧਾ ਕਰਨ ਦੇ ਨਾਲ-ਨਾਲ ਤੋਂ ਨੂੰ ਸਿੱਲਿਆ ਰੱਖਦੀ ਹੈ ।
  4. ਰੂੜੀ ਖਾਦ ਦੀ ਵਰਤੋਂ ਕਰਦਿਆਂ ਹੋਇਆਂ ਕਿਸਾਨ ਭਾਰਤ ਦੀ ਆਰਥਿਕਤਾ ਨੂੰ ਸਥਿਰ ਰੱਖ ਸਕਦਾ ਹੈ ।

ਪ੍ਰਸ਼ਨ 22.
ਚੰਗੀ ਮਿੱਟੀ ਦੇ ਲੱਛਣ ਲਿਖੋ ।
ਉੱਤਰ-
ਚੰਗੀ ਮਿੱਟੀ ਦੇ ਲੱਛਣ :-

  1. ਮਿੱਟੀ ਵਿਚ ਪੌਸ਼ਟਿਕ ਪਦਾਰਥਾਂ ਦੀ ਮੌਜੂਦਗੀ ।
  2. ਮਿੱਟੀ ਦੀ ਜਲ ਸੋਖਣ ਦੀ ਚੰਗੀ ਸਮਰੱਥਾ ।
  3. ਮਿੱਟੀ ਭੁਰ-ਭੁਰੀ ਹੋਣੀ ਚਾਹੀਦੀ ਹੈ, ਤਾਂ ਜੋ ਜੜਾਂ ਚੰਗੀ ਤਰ੍ਹਾਂ ਵੱਧ-ਫੁੱਲ ਸਕਣ ।
  4. ਮਿੱਟੀ ਵਿਚ ਵਾਯੂ-ਸੰਚਾਰਨ (Ventilation) ਠੀਕ ਹੋਣਾ ਚਾਹੀਦਾ ਹੈ ਤਾਂ ਜੋ ਜੜ੍ਹਾਂ ਨੂੰ ਆਕਸੀਜਨ ਪ੍ਰਾਪਤ ਹੋ ਸਕੇ ।
  5. ਮਿੱਟੀ ਵਿਚ ਗੰਡੋਏ (Earthworms) ਅਤੇ ਭੂੰਡੀਆਂ (Beetles) ਅਤੇ ਸੂਖ਼ਮ ਜੀਵਾਂ ਦੀ ਮੌਜੂਦਗੀ ਵੀ ਚੰਗੀ ਮਿੱਟੀ ਦਾ ਲੱਛਣ ਹੈ ।

ਪ੍ਰਸ਼ਨ 23.
ਹਰੀ ਖਾਦ (Green manure) ਦੇ ਤਿੰਨ ਲਾਭ ਲਿਖੋ ।
ਉੱਤਰ-
ਹਰੀ ਖਾਦ ਦੇ ਲਾਭ :-

  • ਹਰੀ ਖਾਦ ਤਿਆਰ ਕਰਨ ਲਈ ਫਲਦਾਰ ਪੌਦਿਆਂ ਜਿਵੇਂ ਕਿ-ਚਾ, ਸੇਂਜੀ ਅਤੇ ਬਰਸੀਮ, ਜਿਨ੍ਹਾਂ ਦੀਆਂ ਜੜ੍ਹਾਂ ਉੱਤੇ ਮੌਜੂਦ ਗੰਢਾਂ (Nodeles) ਅੰਦਰ ਨਾਈਟ੍ਰੋਜਨ ਯੋਗਿਕੀਕਰਨ ਬੈਕਟੀਰੀਆ ਹੁੰਦੇ ਹਨ । ਇਹ ਜੀਵਾਣੂ ਵਾਯੂ-ਮੰਡਲ ਨਾਈਟ੍ਰੋਜਨ ਨੂੰ ਨਾਈਟ੍ਰੇਟਸ ਵਿਚ ਪਰਿਵਰਤਿਤ ਕਰਕੇ ਭਾਂ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਦੇ ਹਨ ।
  • ਹਰੀ ਖਾਦ ਦੀ ਵਰਤੋਂ ਕਰਨ ਵਾਲੇ ਪੌਦਿਆਂ ਤੋਂ ਮਿੱਟੀ ਵਿਚ ਕਾਰਬਨੀ ਪਦਾਰਥ, ਜਿਸ ਨੂੰ ਮੱਲ੍ਹੜ (Humus) ਆਖਦੇ ਹਨ, ਸ਼ਾਮਿਲ ਹੋ ਜਾਂਦਾ ਹੈ ।
  • ਹਰੀ ਖਾਦ ਦੀ ਰਹਿੰਦ-ਖੂੰਹਦ ਮਿੱਟੀ ਨੂੰ ਖੁਰਨ ਤੋਂ ਸੁਰੱਖਿਅਤ ਰੱਖਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਫਰਟੇਲਾਈਜ਼ਰਜ਼ ਦਾ ਵਿਸਤ੍ਰਿਤ ਵਰਗੀਕਰਨ ਲਿਖੋ ।
ਉੱਤਰ-
PSEB 12th Class Environmental Education Important Questions Chapter 12 ਕਾਇਮ ਰਹਿਣਯੋਗ ਝੱਲਣਯੋਗ ਟਿਕਾਊ ਖੇਤੀਬਾੜੀ (ਭਾਗ-2) 1

PSEB 12th Class Environmental Education Important Questions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 2.
ਕਣਕ ਅਤੇ ਚੌਲਾਂ ਦੀਆਂ ਬੀਮਾਰੀਆਂ, ਰੋਗਨਕਾਂ ਦੇ ਨਾਮ ਅਤੇ ਕੰਟਰੋਲ ਕਰਨ ਦੇ ਤਰੀਕਿਆਂ ਬਾਰੇ ਦੱਸੋ ।
ਉੱਤਰ-
I. ਕਣਕ ਦੀਆਂ ਬੀਮਾਰੀਆਂ (Diseases of Wheat)-
(ਉ) ਕਣਕ ਦਾ ਕੁੰਗੀ ਰੋਗ (Rust of Wheat) ਚਿੱਤਰ 12.2
PSEB 12th Class Environmental Education Important Questions Chapter 12 ਕਾਇਮ ਰਹਿਣਯੋਗ ਝੱਲਣਯੋਗ ਟਿਕਾਊ ਖੇਤੀਬਾੜੀ (ਭਾਗ-2) 2
ਰੋਗਜਨਕ ਦਾ ਨਾਮ (Name of Pathogen) – ਪਸੀਨੀਆ ਮਿਨਿਸ ਗ੍ਰਿਟੀਸਾਈ (Puccinia Gramministritici)
ਰੋਗ ਦੇ ਚਿੰਨ੍ਹ (Symptoms of the disease)-
ਪੱਤਾ ਸ਼ੀਥ (Leaf sheath) ਉੱਪਰ ਭੂਰੀ, ਕਾਲੀ ਜਾਂ ਪੀਲੀ ਰੰਗਤ ਦੀਆਂ ਧਾਰੀਆਂ । (ਚਿੱਤਰ 12.2)
PSEB 12th Class Environmental Education Important Questions Chapter 12 ਕਾਇਮ ਰਹਿਣਯੋਗ ਝੱਲਣਯੋਗ ਟਿਕਾਊ ਖੇਤੀਬਾੜੀ (ਭਾਗ-2) 3
ਨਿਯੰਤਰਣ ਦੇ ਉਪਾਅ (Control Measures) – ਰੋਗ ਦਾ ਟਾਕਰਾ ਕਰ ਸਕਣ ਵਾਲੀਆਂ ਕਿਸਮਾਂ ਦੀ ਕਾਸ਼ਤ, ਅਗੇਤੀ ਬਿਜਾਈ, ਡਾਇਆ ਜੇਨ M-45 ਦਾ 2g ਵਾਲੇ ਘੋਲ ਦਾ ਛਿੜਕਾਅ (10-15 ਦਿਨਾਂ ਦੇ ਵਕਫੇ ਦੇ ਬਾਅਦ ।

ਨਿਯੰਤਰਣ ਦੇ ਉਪਾਅ
(i) ਬੀਮਾਰੀਆਂ ਦਾ ਟਾਕਰਾ ਕਰਨ ਵਾਲੀਆਂ ਜਾਤੀਆਂ ਦੀ ਬੀਜਾਈ ਕਰਨਾ ।
(ii) ਪ੍ਰਮਾਣਿਤ ਸਮੇਂ ਤੋਂ ਹਟ ਕੇ ਬੀਜਾਈ ਕਰਨਾ ਭਾਵ ਦੇਰ ਨਾਲ ਬੀਜਾਈ ਕਰਨਾ ।
(iii) ਰਸਾਇਣਿਕ ਖਾਦਾਂ ਦੀ ਘੱਟ ਵਰਤੋਂ ਕਰਨਾ ।
(iv) ਉੱਲੀਨਾਸ਼ਕਾਂ ਦੀ ਵਰਤੋਂ ਕਰਨਾ ਆਦਿ ।

(ਅ) ਕਣਕ ਦੀ ਕਾਂਗਿਆਰੀ (Smut of Wheat) (ਚਿੱਤਰ 12.3)
ਰੋਗਜਨਕ ਦਾ ਨਾਮ (Name of the Pathogen) : ਅਸਟੀਲੈਗੋ ਟੀਸਾਈ (ustilago tritici)
ਰੋਗ ਦੇ ਚਿੰਨ੍ਹ (Symptoms of the disease)-
ਬੀਜ ਦਾਨੀ ਵਿਚ ਦਾਣਿਆਂ ਦੀ ਥਾਂ ਧੁਆਂਖ ਦੇ ਰੰਗ ਵਰਗੇ ਬੀਜਾਣੂ ਸਮੂਹ (Spore mass) । ਬੀਜਾਣੂਆਂ ਦੇ ਖਿੰਡਣ ਉਪਰੰਤ ਨੰਗੀ ਰੇਕਸ (Naked Rachis)

ਨਿਯੰਤਰਣ ਦੇ ਉਪਾਅ (Control measures)-

  1. ਅਗੇਤੀ ਕਾਸ਼ਤ ।
  2. ਰੋਗਾਂ ਦਾ ਟਾਕਰਾ ਕਰ ਸਕਣ ਵਾਲੀਆਂ ਕਿਸਮਾਂ ਦੀ ਕਾਸ਼ਤ ।
  3. ਸਮੇਂ-ਸਮੇਂ ਸਿਰ ਉੱਲੀਨਾਸ਼ਕਾਂ ਦਾ ਛਿੜਕਾਅ ।
  4. ਸਖ਼ਤ ਗਰਮੀ ਦੇ ਦਿਨਾਂ ਵਿਚ ਬੀਜ ਦੀ ਸੋਧ ।

II. ਚੌਲਾਂ ਦੀਆਂ ਬੀਮਾਰੀਆਂ (Diseases of Rice)-
(ਉ) ਚੌਲਾਂ (ਝੋਨੇ) ਦਾ ਬਲਾਸਟ ਰੋਗ (Blast of Rice)
ਰੋਗ ਦੇ ਚਿੰਨ੍ਹ (Symptoms of the disease) – ਪੱਤਾ ਗਿਲਾਫ਼ (Leaf Sheath) ਅਤੇ ਪੱਤਿਆਂ ਉੱਪਰ ਬੇੜੀ ਦੀ ਸ਼ਕਲ ਦੇ ਭੁਰੀ ਰੰਗਤ ਵਾਲੇ ਜ਼ਖ਼ਮ ਪੈਦਾ ਹੋ ਜਾਂਦੇ ਹਨ। ਪੱਤੇ ਝੁਲਸੇ ਹੋਏ ਜਾਪਦੇ ਹਨ ।
ਰੋਗਜਨਕ ਦਾ ਨਾਮ (Name of the Pathogen) – ਪਾਇਰੀਕੂਲੇਰੀਆ ਓਰਾਇਜ਼ੀ (Pyricularia Oryzae)

ਕੰਟਰੋਲ ਦੇ ਉਪਾਅ (Control measures) :

  1. ਬੀਜਣ ਤੋਂ ਪਹਿਲਾਂ ਬੀਜਾਂ ਦੀ ਸੁਧਾਈ ਕਰਨ ਦੇ ਲਈ ਥੀਰਮ (Thiram) ਨਾਮ ਦੇ ਰਸਾਇਣ ਦੀ 2g/1 ਦੇ ਹਿਸਾਬ ਨਾਲ ਵਰਤੋਂ ।
  2. ਹਰ 10-15 ਦਿਨਾਂ ਦੇ ਅੰਤਰ ਦੇ ਬਾਅਦ 2g/1 ਦੇ ਹਿਸਾਬ ਨਾਲ ਬਾਵੀਸਟਿਨ (Bavistin) ਦਾ ਛਿੜਕਾਅ ਕੀਤਾ ਜਾਵੇ ।

(ਅ) ਚੌਲਾਂ ‘ ਤੇ ਭੂਰੇ ਦਾਗ਼ (Brown Spot of Rice)-
ਰੋਗ ਦੇ ਚਿੰਨ੍ਹ (Symptoms of the disease) – ਪੱਤਿਆਂ ਉੱਪਰ ਭੂਰੀ ਰੰਗਤ ਵਾਲੇ ਨਿਸ਼ਾਨ ।
ਰੋਗਜਨਕ – ਇਕ ਪ੍ਰਕਾਰ ਦੀ ਉੱਲੀ । ਕੰਟਰੋਲ ਦੇ ਉਪਾਅ (Control measures) :

  1. ਬੀਜਾਂ ਨੂੰ 2g/1 ਦੇ ਹਿਸਾਬ ਨਾਲ ਥੀਰਮ ਦੁਆਰਾ ਸੋਧ ਬੀਜਣ ਤੋਂ ਪਹਿਲਾਂ)
  2. ਬਾਵੀਸਟਿਨ ਦਾ 2g/1 ਦੀ ਦਰ ਨਾਲ 10-12 ਦਿਨਾਂ ਬਾਅਦ ਛਿੜਕਾਅ ਕੀਤਾ ਜਾਵੇ ।

ਪ੍ਰਸ਼ਨ 3.
ਕਪਾਹ (Cotton), ਗੰਨੇ (Sugarcane) ਅਤੇ ਆਲੂ (Potato) ਦੀਆਂ ਬੀਮਾਰੀਆਂ ਪੈਦਾ ਕਰਨ ਵਾਲੇ ਰੋਗਨਨਕਾਂ ਦੇ ਨਾਮ ਅਤੇ ਰੋਗਾਂ ਦੇ ਕੰਟਰੋਲ ਦੇ ਉਪਾਵਾਂ ਬਾਰੇ ਵਰਣਨ ਕਰੋ ।
ਉੱਤਰ-
1. ਕਪਾਹ ਦੀਆਂ ਬੀਮਾਰੀਆਂ (Diseases of Cotton)-
ਕਪਾਹ ਦਾ ਜੜ੍ਹ ਰੋਗ (Cotton root disease) :
ਰੋਗਜਨਕ (Pathogen) – ਮਿੱਟੀ ਵਿਚ ਮੌਜੂਦ ਉੱਲੀ ।
ਚਿੰਨ੍ਹ (Symptoms) – ਬਗੈਰ ਕਿਸੇ ਰੰਗ ਦੀ ਤਬਦੀਲੀ ਦੇ ਪੌਦੇ ਦੇ ਉੱਪਰਲੇ ਹਿੱਸੇ ਵਾਲੇ ਪੱਤਿਆਂ ਦਾ ਮੁਰਝਾਉਣਾ ।
PSEB 12th Class Environmental Education Important Questions Chapter 12 ਕਾਇਮ ਰਹਿਣਯੋਗ ਝੱਲਣਯੋਗ ਟਿਕਾਊ ਖੇਤੀਬਾੜੀ (ਭਾਗ-2) 4
ਕੰਟਰੋਲ ਦੇ ਉਪਾਅ (Control measures)

  1. 3-4 ਸਾਲਾਂ ਦੇ ਲਈ ਫ਼ਸਲਾਂ ਦੀ ਅਦਲਾ-ਬਦਲੀ (Crop Rotation) ।
  2. 5kg ਦਰ ਦੇ ਹਿਸਾਬ ਨਾਲ ਬੀਜਾਂ ਦੀ ਸੋਧ ਕਰਨ ਦੇ ਵਾਸਤੇ ਬੈਸੀਕਲ (Brassicol) ਦੀ ਵਰਤੋਂ । ਬੈਸੀਕਲ ਨੂੰ ਤੋਂ ਵਿਚ ਵੀ ਪਾ ਕੇ ਮਿੱਟੀ ਵਿਚ ਰਲਾਇਆ ਜਾ ਸਕਦਾ ਹੈ ।

2. ਆਲਟਰਨੇਰੀਆ ਪੱਤਾ ਧੱਬਾ (Alternaria Leaf Spot)-
ਰੋਗਜਨਕ (Pathogen) – ਉੱਲੀ (Fungus)
ਚਿੰਨ੍ਹ (Symptoms) – ਬੀਮਾਰੀ ਦੇ ਕਾਰਨ ਪੱਤੇ, ਸਹਿ ਪੱਤਰ (Bracts) ਅਤੇ ਕਪਾਹ ਦੇ ਟੰਡੇ (Cotton Bolls) ਪ੍ਰਭਾਵਿਤ ਹੁੰਦੇ ਹਨ । ਰੋਗ ਸ਼ੁਰੂ ਹੋਣ ਦੀ ਆਰੰਭਿਕ ਅਵਸਥਾ ਵਿਚ, ਬਾਅਦ ਦੀ ਅਵਸਥਾ ਦੇ ਮੁਕਾਬਲੇ ਭਾਰੀ ਨੁਕਸਾਨ ਹੁੰਦਾ ਹੈ ।

ਕੰਟਰੋਲ ਦੇ ਉਪਾਅ (Control measures) – ਰੋਗ ਨੂੰ ਫੈਲਣ ਤੋਂ ਰੋਕਣ ਦੇ ਲਈ ਅਤੇ ਇਸ ਤੇ ਕੰਟਰੋਲ ਕਰਨ ਦੇ ਲਈ ਕਿਸੇ ਵੀ ਕਿਸਮ ਦੇ ਉੱਲੀ ਨਾਸ਼ਕ ਦੀ ਵਰਤੋਂ ਕੀਤੀ ਜਾ ਸਕਦੀ ਹੈ ।

ਦੰਡਾਵਿ ਗਲ-ਸੜਨ (Boll Rot)-
ਰੋਗਜਨਕ (Pathogen) – ਉੱਲੀ ਅਤੇ ਜੀਵਾਣੁ ਦੋਵੇਂ ਹੀ ।
ਚਿੰਨ੍ਹ (Symptoms) – ਰੋਗ ਦੇ ਕਾਰਨ ਟੀਡੇ ਗਲ-ਸੜ ਜਾਂਦੇ ਹਨ ਜਿਸ ਦੇ ਕਾਰਨ ਬੀਜਾਂ ਅਤੇ ਰੇਸ਼ਿਆਂ ਦੀ ਗੁਣਵੱਤਾ ਘੱਟ ਜਾਂਦੀ ਹੈ ।
ਕੰਟਰੋਲ ਦੇ ਉਪਾਅ (Control measures) – ਟਾਂਡਿਆਂ (Bolls) ਦੇ ਬਣਨ ਸਮੇਂ ਪੌਦਿਆਂ ਉੱਤੇ ਕਾਪਰ ਆਕਸੀਕਲੋਰਾਈਡ (Copper oxychloride) ਦਾ ਛਿੜਕਾਓ ਕਰਨਾ ।

3. ਗੰਨੇ ਦੀਆਂ ਬੀਮਾਰੀਆਂ (Diseases of Sugar cane)
ਗੰਨੇ ਦਾ ਲਾਲ ਧਾਰੀ ਸੜਣ ਰੋਗ (Red rot of Sugar Cane)-
ਰੋਗਜਨਕ (Pathogen) – ਇਹ ਉੱਲੀ ਰੋਗ (Fungal disease) ਹੈ ।
ਉੱਲੀ ਦਾ ਨਾਂ Colletotricam falcatus
PSEB 12th Class Environmental Education Important Questions Chapter 12 ਕਾਇਮ ਰਹਿਣਯੋਗ ਝੱਲਣਯੋਗ ਟਿਕਾਊ ਖੇਤੀਬਾੜੀ (ਭਾਗ-2) 5

ਅਸਰਵੁਲਾਈ ਚਿੰਨ੍ਹ (Symptoms) – ਆਰੰਭ ਵਿਚ ਪੱਤਿਆਂ ਦੀ ਮੱਧ ਸ਼ਿਰਾ (Midrib) ਉੱਤੇ ਛੋਟੇ ਆਕਾਰ
ਤਣਾਵਾਲੇ ਲਾਲ ਧੱਬੇ ਪੈਦਾ ਹੁੰਦੇ ਹਨ, ਗੰਨੇ ਦੀਆਂ ਪੋਰੀਆਂ ਵਿਚਲਾ ਗੁੱਦੇ (Peth) ਦਾ ਰੰਗ ਲਾਲ ਹੋ ਜਾਂਦਾ ਹੈ ਅਤੇ ਪੋਰੀਆਂ ਦੀ ਸਤ੍ਹਾ ਤੇ ਲਾਲ ਰੰਗ ਦੇ ਚੀਰ ਪੈਦਾ ਹੋ ਜਾਂਦੇ ਹਨ । ਗੰਨੇ ਦੇ ਰਸ ਚਿੱਤਰ ਵਿਚੋਂ ਦੁਰਗੰਧ ਵੀ ਆਉਣ ਲਗਦੀ ਹੈ ।

ਕੰਟਰੋਲ ਦੇ ਉਪਾਅ (Control measures)-

  • ਫ਼ਸਲੀ ਚੱਕਰ ਜਾਂ ਫ਼ਸਲਾਂ ਦੀ ਬਦਲ-ਬਦਲ ਕੇ ਕਾਸ਼ਤ
  • ਪ੍ਰਭਾਵਿਤ ਗੰਨਿਆਂ ਦੀ ਰਹਿੰਦ-ਖੂੰਹਦ ਦਾ ਨਿਪਟਾਰਾ ।
  • ਬੀਜ ਵਜੋਂ ਵਰਤੇ ਜਾਣ ਵਾਲੇ ਗੰਨੇ ਦੇ ਟੁਕੜਿਆਂ ਨੂੰ 0.25% ਐਗਾਲੋਲ ਘੋਲ (Agallal Solution) ਵਿਚ ਡੁਬਾਉਣਾ, ਬੀਜਣ ਤੋਂ ਪਹਿਲਾਂ ਇਨ੍ਹਾਂ ਪੋਰੀਆਂ ਨੂੰ 5 ਮਿੰਟਾਂ ਦੇ ਲਈ ਘੋਲ ਵਿਚ ਡੁੱਬੇ ਰਹਿਣ ਦਿਓ ।

4. ਆਲੂ ਦਾ ਪਛੇਤਾ ਝੁਲਸ ਰੋਗ (Late Blight of Potato)-
ਰੋਗਜਨਕ (Pathogen) – ਫਾਈਟੋਪਥੋਰਾ ਇੰਟੈਂਸਟੈਂਸ (Phytophthora infestans) – ਇਹ ਉੱਲੀ ਰੋਗ (Fungal disease) ਹੈ ।
PSEB 12th Class Environmental Education Important Questions Chapter 12 ਕਾਇਮ ਰਹਿਣਯੋਗ ਝੱਲਣਯੋਗ ਟਿਕਾਊ ਖੇਤੀਬਾੜੀ (ਭਾਗ-2) 6

ਚਿੰਨ੍ਹ (Symptoms)-

  1. ਬੀਮਾਰੀ ਦੇ ਆਰੰਭ ਵਿਚ ਪੱਤਿਆਂ ਦੇ ਸਿਰਿਆਂ ‘ਤੇ ਜ਼ਖ਼ਮ ਬਣਨ ਲਗਦੇ ਹਨ ਜਿਹੜੇ ਬਾਅਦ ਵਿਚ ਟਿਸ਼ੂ ਖਈ (Necrotic) ਬਣ ਜਾਂਦੇ ਹਨ ।
  2. ਟਿਸ਼-ਖਈ ਵਾਲੇ ਖੇਤਰਾਂ ਦੀ ਰੰਗਤ ਭਰੀ ਤੋਂ ਕਾਲੀ ਵਿਚ ਬਦਲ ਜਾਂਦੀ ਹੈ ।
  3. ਸਿੱਲ੍ਹੇ ਮੌਸਮ ਵਿਚ ਸਾਰੇ ਦਾ ਸਾਰਾ ਪੱਤਾ ਰੋਗ ਗ੍ਰਸਤ ਹੋ ਜਾਂਦਾ ਹੈ ।
  4. ਕੁੱਝ ਸਮੇਂ ਬਾਅਦ ਜ਼ਮੀਨ ਹੇਠਲਾ ਆਲੂ ਵੀ ਰੋਗ ਨਾਲ ਪੀੜਤ ਹੋ ਜਾਂਦਾ ਹੈ ਅਤੇ ਗਲਣ ਲੱਗ ਪੈਂਦਾ ਹੈ ।

ਕੰਟਰੋਲ ਦੇ ਉਪਾਅ (Control Measures)-

  1. ਬੀਮਾਰੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾਵੇ ।
  2. 15 ਦਿਨਾਂ ਦੇ ਅੰਤਰਕਾਲ ਦੇ ਬਾਅਦ ਫ਼ਸਲਾਂ ‘ਤੇ ਬਾਵੇਸਟਿਨ (Bavesten) ਨਾਮ ਦੀ ਦਵਾਈ ਦੇ 0.05% ਘੋਲ ਦਾ ਛਿੜਕਾਓ ਕਰਨਾ ।
  3. ਫ਼ਸਲੀ ਚੱਕਰ (Crop Rotation)

ਪ੍ਰਸ਼ਨ 4.
ਜੈਵਿਕ-ਖਾਦ ਦੇ ਕਿਸੇ ਪੰਜ ਲਾਤਾਂ ਦਾ ਵਰਣਨ ਕਰੋ ।
ਉੱਤਰ-
ਜੈਵਿਕ-ਖਾਦ (Bio-Fertilizers) – ਜਿਹੜੇ ਖਾਦ ਸਜੀਵਾਂ ਤੋਂ ਪ੍ਰਾਪਤ ਹੋਣ, ਉਨ੍ਹਾਂ ਨੂੰ ਜੈਵਿਕ-ਖਾਦ ਆਖਦੇ ਹਨ ।

ਲਾਭ (Advantages)-
(i) ਜਿਹੜੇ ਬੈਕਟੀਰੀਆ ਜੈਵਿਕ ਖਾਦਾਂ ਵਜੋਂ ਕਾਰਜ ਕਰਦੇ ਹਨ ਉਨ੍ਹਾਂ ਵਿਚੋਂ ਰਾਈਜ਼ੋਬੀਅਮ (Rhizobium) ਨਾਂ ਵਾਲਾ ਬੈਕਟੀਰੀਆ ਪਮੁੱਖ ਹੈ । ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ‘ਤੇ ਪਾਈਆਂ ਜਾਂਦੀਆਂ ਜੜ੍ਹਾਂ ਤੇ ਮੌਜੂਦ ਗੰਢਾਂ (Nodules) ਅੰਦਰ ਇਹ ਬੈਕਟੀਰੀਆ ਰਹਿੰਦਿਆਂ ਹੋਇਆਂ ਵਾਤਾਵਰਣੀ ਨਾਈਟ੍ਰੋਜਨ ਨੂੰ ਨਾਈਟ੍ਰੇਟ ਵਿੱਚ ਸਥਿਰੀਕਰਨ ਕਰਦੇ ਹਨ ਅਤੇ ਇਹ ਨਾਈਟ੍ਰੇਟ ਮਿੱਟੀ ਅੰਦਰ ਮਿਲ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੇ ਹਨ ।

(ii) ਅਜੋਟੋ ਬੈਕਟਰ (Azotobacter) ਨਾਂ ਦਾ ਬੈਕਟੀਰੀਆ ਨਾਈਟ੍ਰੋਫਾਸ ਖਾਦਾਂ ਨਾਲ ਮਿਲ ਕੇ ਕੰਮ ਕਰਨ ਉਪਰੰਤ ਫ਼ਸਲਾਂ ਦੇ ਝਾੜ ਵਿਚ 15-35% ਦਾ ਵਾਧਾ ਹੋ ਜਾਂਦਾ ਹੈ ਅਤੇ ਇਹ ਵਾਧਾ ਸਬਜ਼ੀਆਂ ਵਿਚ ਆਮ ਹੈ ।

(iii) ਸੰਜੀਵੀ ਸਾਇਨੋਬੈਕਟੀਰੀਆ (Symbiotic Cyanobacteria) – ਇਨ੍ਹਾਂ ਬੈਕਟੀਰੀਆ . ਨੂੰ ਨੀਲੀ-ਹਰੀ ਐਲਗੀ ਵੀ ਆਖਦੇ ਹਨ । ਨਾਈਟ੍ਰੋਜਨ ਨੂੰ ਸਥਿਰੀਕਰਨ ਵਿਚ ਐਨਾਬੀਨਾ (Anabaena) ਨਾਂ ਦਾ ਨੀਲਾ-ਹਰਾ ਐਲਗਾ ਵਿਸ਼ੇਸ਼ ਹੈਂ । ਨਾਈਟ੍ਰੋਜਨ ਦਾ ਸਥਿਰੀਕਰਨ ਤੋਂ ਪਹਿਲਾਂ ਇਹ ਬੈਕਟੀਰੀਆ ਆਕਸਿਨ (Auxin), ਐਨਕਾਰਬਿਕ ਤੇਜ਼ਾਬ ਅਤੇ ਵਿਟਾਮਿਨ B ਪੈਦਾ ਕਰਦਾ ਹੈ ਅਤੇ ਇਹ ਹਾਰਮੋਨਜ਼ ਫ਼ਸਲਾਂ ਦੇ ਵਾਧੇ ਵਿਚ ਅਤੇ ਝੜ ਦੇ ਵਧਣ ਲਈ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ । ਅਜ਼ੋਲਾ (Azolla) ਨਾਂ ਦਾ ਜਲ-ਜਲੀ ਪੌਦਾ ਵੀ ਨਾਈਟ੍ਰੋਜਨ ਦਾ ਸਥਿਰੀਕਰਨ ਕਰਦਿਆਂ ਹੋਇਆਂ ਪਾਣੀ ਅੰਦਰ ਉੱਗਣ ਵਾਲੀ ਬਨਸਪਤੀ ਦੇ ਵਾਧੇ ਅਤੇ ਵਿਕਾਸ ਲਈ ਜੁੰਮੇਵਾਰ ਹੈ । ਇਸ ਦੀਆਂ ਜੜਾਂ ਵਿਚ ਐਨਾਬੀਨਾ ਹੁੰਦਾ ਹੈ ।

(iv) ਮਾਈਕੋਰਾਈਜ਼ੀ (Mycorrhizae) ਫੰਜਾਈ ਦੇ ਹਾਇਫਿਆ (Hyphae) ਅਤੇ ਉੱਚਕੋਟੀ ਦੇ ਪੌਦਿਆਂ ਦੀਆਂ ਜੜ੍ਹਾਂ ਵਿਚਾਲੇ ਦੇ ਇਸ ਸੰਬੰਧ ਨੂੰ ਸਹਿਜੀਵਨ (Synbiosis) ਆਖਦੇ ਹਨ । ਉੱਲੀ ਦੇ ਹਾਈਕੇ ਜ਼ਮੀਨ ਤੋਂ ਪਾਣੀ ਤੇ ਖਣਿਜ ਸੋਖ ਕੇ ਰੁੱਖ ਦੀਆਂ ਜੜ੍ਹਾਂ ਨੂੰ ਸਪਲਾਈ ਕਰਦੇ ਹਨ ਅਤੇ ਇਸ ਤਰ੍ਹਾਂ ਜੜ੍ਹ ਰੋਗਾਂ (Root hairs) ਦੀ ਘਾਟ ਨੂੰ ਪੂਰਿਆਂ ਕਰਦੇ ਹਨ । ਉੱਚ-ਕੋਟੀ ਦੇ ਪੌਦਿਆਂ ਨੂੰ ਉੱਲੀ ਨੂੰ ਭੋਜਨ ਪ੍ਰਾਪਤ ਹੋਣ ਦੇ ਇਲਾਵਾ ਨਿਕਾਸ ਵੀ ਉਪਲੱਬਧ ਹੁੰਦਾ ਹੈ ।

(v) ਜੈਵਿਕ ਖਾਦਾਂ ਵਾਤਾਵਰਣ ਨੂੰ ਪ੍ਰਦੂਸ਼ਿਤ ਨਹੀਂ ਕਰਦੀਆਂ ।

(vi) ਜੈਵਿਕ ਖਾਦਾਂ ਜੀਵਨਰੋਧੀ (Antibiotic) ਵੀ ਹਨ ਅਤੇ ਇਹ ਹਾਨੀਕਾਰਕ ਜੀਵਾਂ ਨੂੰ ਨਸ਼ਟ ਵੀ ਕਰਦੀਆਂ ਹਨ ।

(vii) ਜੈਵਿਕ ਖਾਦਾਂ ਤੋਂ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਵਿਚ ਤਬਦੀਲੀ ਕਰ ਸਕਦੀਆਂ ਹਨ ਅਤੇ ਇਨ੍ਹਾਂ ਤਬਦੀਲੀਆਂ ਦੇ ਕਾਰਨ ਮਿੱਟੀ ਦੀ ਪਾਣੀ ਨੂੰ ਜਕੜਨ ਦੀ ਸ਼ਕਤੀ ਵਿਚ ਵਾਧਾ ਹੋ ਜਾਂਦਾ ਹੈ ।

PSEB 12th Class Environmental Education Important Questions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 5.
ਭਾਰਤ ਵਿਚ ਜੈਵਿਕ ਪੈਸਟ ਕੰਟਰੋਲ ਦੇ ਆਮ ਤਰੀਕੇ ਕਿਹੜੇ ਹਨ ?
ਉੱਤਰ-
ਭਾਰਤ ਵਿੱਚ ਵਾਤਾਵਰਣ ਸ਼ੁੱਧ ਰੱਖਣ ਦੇ ਮੰਤਵ ਲਈ ਪੈਸਟਾਂ ਉੱਤੇ ਕੰਟਰੋਲ ਕਰਨ ਦੇ ਕਈ ਤਰ੍ਹਾਂ ਦੇ ਤਰੀਕੇ ਵਰਤੇ ਜਾਂਦੇ ਹਨ-ਉਨ੍ਹਾਂ ਵਿਚੋਂ ਕੁਝ ਕੁ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ-
I. ਰੋਗਜਨਕ (Pathogens), ਪਰਜੀਵੀ (Parasites) ਅਤੇ ਸ਼ਿਕਾਰੀ (Predators) ਰੋਗਜਨਕਾਂ, ਪਰਜੀਵੀਆਂ ਅਤੇ ਸ਼ਿਕਾਰੀਆਂ ਨੂੰ ਨਸ਼ਟ ਕਰਨ ਦੇ ਲਈ ਉਨ੍ਹਾਂ ਦੇ ਕੁਦਰਤੀ ਪਰਜੀਵੀਆਂ ਅਤੇ ਸ਼ਿਕਾਰੀਆਂ ਦੀ ਵਰਤੋਂ ਕੀਤੀ ਜਾਣੀ ਹੈ । ਇਨ੍ਹਾਂ ਨਾਸ਼ਕਾਂ ਦੇ ਕੁੱਝ ਉਦਾਹਰਨ ਹੇਠਾਂ ਦਿੱਤੇ ਜਾਂਦੇ ਹਨ-
(1) ਬੈਕੁਲੋਵਾਇਰਸਿਜ਼ (Baculoviruses) – ਵਾਇਰਸਿਜ਼ ਦਾ ਇਹ ਇਕ ਅਜਿਹਾ ਗਰੁੱਪ ਹੈ ਜਿਸ ਦੀ ਵਰਤੋਂ ਕੀੜੀਆਂ (Ants), ਭਿੰਡਾਂ (Wasps) ਅਤੇ ਬੀਟਲਜ਼ ਨੂੰ ਇਹਨਾਂ ਦੀ ਲਾਰਵਾ ਅਵਸਥਾ (arval stage) ਤੇ ਨਸ਼ਟ ਕਰਨ ਲਈ ਕੀਤੀ ਜਾਂਦੀ ਹੈ । ਇਹ ਵਾਇਰਸਿਜ਼ ਉਪਰੋਕਤ ਵਿਨਾਸ਼ਕਾਰੀਆਂ ਨੂੰ ਨਸ਼ਟ ਕਰਨ ਦੇ ਲਈ ਕਾਰਆਮਦ ਹਨ ਸਗੋਂ ਇਨ੍ਹਾਂ ਦੀ ਵਰਤੋਂ ਕਰਨ ਨਾਲ ਹੋਰ ਕਿਸੇ ਵੀ ਪ੍ਰਕਾਰ ਦੇ ਸਜੀਵਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ।

(2) ਭੰਬਣ (Moths), ਮੱਖੀਆਂ (Flies), ਬੀਟਲਜ਼ (Beetles) ਅਤੇ ਮੱਛਰਾਂ ਨੂੰ ਨਸ਼ਟ ਕਰਨ ਦੇ ਵਾਸਤੇ ਬੈਸੀਲਸ ਬੂਰੈਨਜੀਐਨਸਿਸ (Bacillus thuringiensis) ਜਿਸਦਾ ਸੰਖੇਪ BT ਹੈ , ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਕੀਟਾਣੂ ਦੀਆਂ ਕੁਝ ਕਿਸਮਾਂ ਵਿਚ ਪਾਣੀਆਂ ਅਤੇ ਪੌਦਿਆਂ ਦੇ ਪਰਜੀਵੀਆਂ ਨੂੰ ਨਸ਼ਟ ਕਰਨ ਦੀ ਸ਼ਕਤੀ ਵੀ ਹੈ । ਇਨ੍ਹਾਂ ਹਾਨੀਕਾਰਕ ਜੀਵਾਂ ਵਿੱਚ ਨੈਮਾਟੋਡਜ਼ (Nemotodes), ਸਨੇਲਜ਼ (Snails), ਪ੍ਰੋਟੇਚੂਓਨਜ਼ (Protozoans) ਅਤੇ ਤਲਛੱਟੇ (Cockroaches) ਸ਼ਾਮਿਲ ਹਨ ।

ਤੇਲੇ (Aphids) ਨੂੰ ਕੰਟਰੋਲ ਕਰਨ ਦੇ ਲਈ ਲੇਡੀ ਬੱਗ (Lady bug) ਜਾਂ ਇੰਗ ਮੈਟਿਸ (Preying Mantis) ਤੋਂ ਕੰਮ ਲਿਆ ਜਾਂਦਾ ਹੈ ।

II. ਬਾਂਝ ਜਾਂ ਬੇ-ਪੈਦ ਕਰਨ ਦੀ ਵਿਧੀ (Sterilisation strategy) – ਲਰ ਕੀਟਾਂ ਨੂੰ ਬਾਂਝ ਕਰਨ ਜਾਂ ਬੇ-ਪੈਦ ਕਰਨ ਦੇ ਵਾਸਤੇ ਕਿਰਣਨ/ਰੇਡੀਏਸ਼ਨ (Irridiation) ਦਾ ਤਰੀਕਾ ਅਪਣਾਇਆ ਜਾਂਦਾ ਹੈ । ਇਨ੍ਹਾਂ ਨਰ ਕੀਟਾਂ ਨੂੰ ਪ੍ਰਯੋਗਸ਼ਾਲਾ ਵਿਚ ਪਾਲ ਕੇ, ਕਿਰਣਨ ਕਰਨ ਉਪਰੰਤ ਪ੍ਰਜਣਨ ਦੇ ਸਮੇਂ ਛੱਡ ਦਿੱਤਾ ਜਾਂਦਾ ਹੈ | ਮਦੀਨ ਕੀਟ ਅਜਿਹੇ ਬੇ-ਪੈਦ ਨਰਾਂ ਨਾਲ ਸੰਭੋਗ ਤਾਂ ਕਰਦੇ ਹਨ ਪਰ ਉਹ ਨਸਲ (ਬੱਚੇ) ਪੈਦਾ ਕਰਨ ਦੇ ਸਮਰੱਥ ਨਹੀਂ ਹੁੰਦੇ ਅਤੇ ਇਸ ਤਰ੍ਹਾਂ ਹਾਨੀਕਾਰਕ ਕੀਟਾਂ ਦੀ ਸੰਖਿਆ ਤੇ ਕੰਟਰੋਲ ਕੀਤਾ ਜਾਂਦਾ ਹੈ ।

II. ਵੀਰੋਮੋਨਜ਼ (Pheromones) – ਇਹ ਉੱਚ-ਕੋਟੀ ਦੇ ਉੱਡਣਸ਼ੀਲ (Volatile) ਰਸਾਇਣ ਹਨ, ਜਿਹੜੇ ਕੀਟਾਂ ਨੂੰ ਇਕ-ਦੂਸਰੇ ਵਲ ਨਾ ਸਿਰਫ਼ ਆਕਰਸ਼ਿਤ ਹੀ ਕਰਦੇ ਹਨ, ਸਗੋਂ ਉਨ੍ਹਾਂ ਵਿਚਾਲੇ ਸੁਨੇਹੇ ਪਹੁੰਚਾਉਣ ਦਾ ਕੰਮ ਵੀ ਕਰਦੇ ਹਨ । ਇਹ ਰਸਾਇਣ ਮਦੀਨ ਕੀਟਾਂ ਦੁਆਰਾ ਪੈਦਾ ਕੀਤੇ ਜਾਂਦੇ ਹਨ ਅਤੇ ਨਰ ਕੀਟ ਇਨ੍ਹਾਂ ਰਸਾਇਣਾਂ ਦੀ ਸੂਹ (Detect) ਲਗਾ ਲੈਂਦੇ ਹਨ । ਇਹ ਰਸਾਇਣ ਜਾਤੀ ਵਿਸ਼ੇਸ਼ ਹਨ । ਬਨਾਉਟੀ ਫੀਰੋਮੋਨਜ਼ ਦੀ ਵਰਤੋਂ ਕਰਦਿਆਂ ਹੋਇਆਂ ਕੀਟਾਂ ਦੀ ਉਤਪੱਤੀ ਉੱਪਰ ਨਿਯੰਤਰਨ ਕੀਤਾ ਜਾ ਸਕਦਾ ਹੈ ।

IV. ਕੁਦਰਤੀ/ਕਿਰਤਿਕ ਕੀਟਨਾਸ਼ਕ (Natural Insecticides) – ਇਹ ਕੀਟਨਾਸ਼ਕ ਜੈਵਿਕ ਸਰੋਤਾਂ ਤੋਂ ਤਿਆਰ ਕੀਤੇ ਜਾਂਦੇ ਹਨ । ਇਹ ਕੀਟ ਨਾਸ਼ਕ ਪੌਦਿਆਂ ਅਤੇ ਅਕਸਰ ਸੂਖਮ ਜੀਵਾਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ । ਪੌਦਿਆਂ ਤੋਂ ਪ੍ਰਾਪਤ ਹੋਣ ਵਾਲੇ ਇਹ ਪਦਾਰਥ ਚਿਰਜੀਵੀ ਨਹੀਂ ਹੁੰਦੇ ਸਗੋਂ ਇਹ ਕੁਦਰਤੀ ਹਨ । ਇਹ ਘੱਟ ਵਿਸ਼ੈਲੇ ਹੋਣ ਕਾਰਨ ਥਣਧਾਰੀ ਪ੍ਰਾਣੀਆਂ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਪਹੁੰਚਾਉਂਦੇ । ਇਹ ਕੀਟਨਾਸ਼ਕ ਜੀਵ-ਵਿਘਟਨਸ਼ੀਲ ਹਨ । ਇਨ੍ਹਾਂ ਕੁਦਰਤੀ ਕੀਟਨਾਸ਼ਕਾਂ ਦੀ ਸੰਖਿਆ ਕਾਫ਼ੀ ਜ਼ਿਆਦਾ ਹੈ ।

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

Punjab State Board PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1) Important Questions and Answers.

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਖੇਤੀਬਾੜੀ (Agriculture) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਖੇਤੀਬਾੜੀ (Agriculture) ਮਨੁੱਖ ਜਾਤੀ ਦੇ ਫਾਇਦੇ ਲਈ ਪੌਦਿਆਂ ਦੀ ਕਾਸ਼ਤ ਅਤੇ ਜਾਨਵਰਾਂ ਦੇ ਪਾਲਣ ਨੂੰ ਖੇਤੀਬਾੜੀ ਆਖਦੇ ਹਨ ।

ਪ੍ਰਸ਼ਨ 2.
ਤੁਸੀਂ (i) ਖੇਤ (Field) – ਅਤੇ ਫ਼ਸਲੀ ਪੌਦੇ (Crop plant) ਦੇ ਸ਼ਬਦਾਂ ਦਾ ਕੀ ਭਾਵ ਲੈਂਦੇ ਹੋ ?
ਉੱਤਰ-
ਖੇਤ (Field) – ਉਹ ਜ਼ਮੀਨ, ਜਿੱਥੇ ਫ਼ਸਲਾਂ ਬੀਜੀਆਂ ਜਾਂਦੀਆਂ ਹੋਣ, ਉਸ ਜ਼ਮੀਨ ਨੂੰ ਖੇਤ ਆਖਦੇ ਹਨ ।
ਫ਼ਸਲੀ-ਪੌਦੇ (Crop plant) – ਜਿਨ੍ਹਾਂ ਪੌਦਿਆਂ ਦੀ ਖੇਤ ਵਿਚ ਕਾਸ਼ਤ ਕੀਤੀ ਜਾਂਦੀ ਹੋਵੇ ਅਤੇ ਖਿਆਲ ਰੱਖਿਆ ਜਾਵੇ, ਉਹਨਾਂ ਪੌਦਿਆਂ ਨੂੰ ਫ਼ਸਲੀ ਪੌਦੇ ਆਖਿਆ ਜਾਂਦਾ ਹੈ ।

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 3.
ਕਾਇਮ ਰਹਿਣਯੋਗ/ਬੁੱਲਣਯੋਗ ਖੇਤੀਬਾੜੀ (Sustainable Agriculture) ਕੀ ਹੈ ?
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ ਖੇਤੀਬਾੜੀ (Sustainable Agriculture) – ਜੇਕਰ ਖੇਤੀਬਾੜੀ ਪਰਿਸਥਿਤਿਕ ਪੱਖ ਤੋਂ ਨਰੋਈ, ਵਿਵਹਾਰਿਕ, ਸਮਾਜਿਕ ਪੱਖ ਤੋਂ ਠੀਕ, ਸਭਿਆਚਾਰਕ ਪੱਖ ਤੋਂ ਢੁੱਕਵੀਂ ਅਤੇ ਰਚਨਾਤਮਕ ਅਤੇ ਵਿਗਿਆਨਿਕ ਪਹੁੰਚ ਤੇ ਆਧਾਰਿਤ ਹੋਵੇ ਤਾਂ ਅਜਿਹੀ ਖੇਤੀਬਾੜੀ ਨੂੰ ਕਾਇਮ ਰਹਿਣਯੋਗ/ਝੱਲਣਯੋਗ ਖੇਤੀਬਾੜੀ ਆਖਦੇ ਹਨ ।

ਪ੍ਰਸ਼ਨ 4.
ਕਾਇਮ ਰਹਿਣਯੋਗ/ਬੁੱਲਣਯੋਗ ਖੇਤੀਬਾੜੀ ਦੇ ਤਿੰਨ ਟੀਚਿਆਂ ਦੀ ਲਿਸਟ ਦਿਓ ।
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ ਖੇਤੀਬਾੜੀ ਦੇ ਤਿੰਨ ਟੀਚੇ ਹਨ-

  1. ਵਾਤਾਵਰਣ ਦਾ ਨਰੋਆਪਨ ਜਾਂ ਸਿਹਤ
  2. ਆਰਥਿਕ ਪੱਖ ਤੋਂ ਲਾਹੇਵੰਦ
  3. ਸਮਾਜਿਕ ਅਤੇ ਆਰਥਿਕ ਨਿਆਇ ਸੰਗਤੀ (Equity) ।

ਪ੍ਰਸ਼ਨ 5.
ਹਰੇ ਇਨਕਲਾਬ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ ?
ਉੱਤਰ-
ਹਰੇ ਇਨਕਲਾਬ ਦਾ ਪਿਤਾਮਾ ਐੱਮ. ਐੱਸ. ਸਵਾਮੀਨਾਥਨ ਨੂੰ ਮੰਨਿਆ ਜਾਂਦਾ ਹੈ ।

ਪ੍ਰਸ਼ਨ 6.
ਆਈ. ਪੀ. ਐੱਮ. (IPM) ਦਾ ਵਿਸਥਾਰ ਕਰੋ ।
ਉੱਤਰ-
ਆਈ. ਪੀ. ਐੱਮ. = ਹਾਨੀਕਾਰਕ ਜੀਵਾਂ ਦਾ ਏਕੀਕ੍ਰਿਤ ਬੰਧਣ (IPM = Integrated Pest Management) /

ਪ੍ਰਸ਼ਨ 7.
ਪੌਦਿਆਂ ਦੁਆਰਾ ਵਰਤੇ ਜਾਣ ਵਾਲੇ ਕੁੱਝ ਲਘੂ ਪੌਸ਼ਟਿਕ ਪਦਾਰਥਾਂ (Micro nutrients) ਦੇ ਨਾਮ ਦੱਸੋ ।
ਉੱਤਰ-
ਜ਼ਿੰਕ, ਲੋਹਾ, ਤਾਂਬਾ, ਮੈਂਗਨੀਜ਼, ਮੈਗਨੀਸ਼ੀਅਮ, ਮੋਲਿਬਡੇਨਮ ਅਤੇ ਬੋਰਾਂਨ ।

ਪ੍ਰਸ਼ਨ 8.
ਲੂਣ ਦੁਆਰਾ ਪੈਦਾ ਹੋਣ ਵਾਲੇ ਮਿੱਟੀ ਦੇ ਪ੍ਰਦੂਸ਼ਣ ਦਾ ਕੀ ਨਾਮ ਹੈ ?
ਉੱਤਰ-
ਨਮਕੀਨੀਕਰਨ (Salinization) ।

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 9.
ਮਿੱਟੀ ਵਿਚ ਸੂਖ਼ਮ ਪੌਸ਼ਟਿਕਾਂ ਦੀ ਘਾਟ ਨੂੰ ਕਿਸ ਤਰ੍ਹਾਂ ਪੂਰਿਆਂ ਕੀਤਾ ਜਾ ਸਕਦਾ ਹੈ ?
ਉੱਤਰ-
ਮਿੱਟੀ ਵਿਚ ਰਸਾਇਣਿਕ ਖਾਦਾਂ ਜਾਂ ਗੋਹਾ ਪਾ ਕੇ ।

ਪ੍ਰਸ਼ਨ 10.
ਭਾਰਤ ਵਿਚ ਹਰਾ ਇਨਕਲਾਬ ਕਿਸ ਨੇ ਸ਼ੁਰੂ ਕੀਤਾ ਸੀ ?
ਉੱਤਰ-
ਐੱਮ. ਐੱਸ. ਸਵਾਮੀਨਾਥਨ ।

ਪ੍ਰਸ਼ਨ 11.
ਵਿਚ ਪਾਏ ਜਾਂਦੇ ਅਕਾਰਬਨੀ ਪਦਾਰਥ ਕਿਹੜੇ ਹਨ ?
ਉੱਤਰ-
ਤੋਂ ਵਿਚ ਪਾਏ ਜਾਂਦੇ ਅਕਾਰਬਨੀ ਪਦਾਰਥ-ਚੀਕਣੀ ਮਿੱਟੀ (clay) ਲੂਣ, ਰੇਤ, ਕੰਕਰੀ/ਬਜਰੀ (Gravel) ਅਤੇ ਚੱਟਾਨ ਆਦਿ ।

ਪ੍ਰਸ਼ਨ 12.
ਭੋਂ ਵਿਚ ਮਿਲਣ ਵਾਲੇ ਕੁੱਝ ਜੀਵਿਤ ਜੀਵਾਂ ਦੇ ਨਾਂ ਦੱਸੋ ।
ਉੱਤਰ-
ਛਾਂ ਵਿਚ ਮਿਲਣ ਵਾਲੇ ਕੁੱਝ ਜੀਵਿਤ ਜੀਵ-ਰੀਡੋਏ, ਕੀਟ ਅਤੇ ਭਾਰੀ ਸੰਖਿਆ ਵਿਚ ਪਾਏ ਜਾਣ ਵਾਲੇ ਸੂਖ਼ਮ ਜੀਵ ।

ਪ੍ਰਸ਼ਨ 13.
ਤੋਂ ਦੀਆਂ ਸਮੱਸਿਆਵਾਂ ਦਾ ਕੇਵਲ ਇੱਕੋ ਹੀ ਹੱਲ ਕੀ ਹੈ ?
ਉੱਤਰ-
ਗੋਬਰ (Dung) ।

ਪ੍ਰਸ਼ਨ 14.
ਜੈਵਿਕ ਖਾਦਾਂ (Biological fertilizers) ਦੀ ਪਰਿਭਾਸ਼ਾ ਦਿਓ ।
ਉੱਤਰ-
ਜੈਵਿਕ ਖਾਦਾਂ (Biological fertilizers) – ਜਿਨ੍ਹਾਂ ਖਾਦਾਂ ਵਿਚ ਜੈਵਿਕ ਸਰੋਤਾਂ ਤੋਂ ਪੈਦਾ ਹੋਣ ਵਾਲੇ ਕਾਰਬਨੀ ਪਦਾਰਥ ਮੌਜੂਦ ਹੋਣ, ਅਜਿਹੀਆਂ ਖਾਦਾਂ ਜੈਵਿਕ ਖਾਦਾਂ ਅਖਵਾਉਂਦੀਆਂ ਹਨ ।

ਪ੍ਰਸ਼ਨ 15.
ਫ਼ਸਲਾਂ ਦਾ ਹੇਰ-ਫੇਰ ਜਾਂ ਫ਼ਸਲ ਚੱਕਰ (Crop Rotation) ਕੀ ਹੈ ?
ਜਾਂ
ਫ਼ਸਲ ਚੱਕਰ ਕੀ ਹੈ ?
ਉੱਤਰ-
ਇੱਕੋ ਹੀ ਖੇਤ ਵਿਚ ਵੱਖ-ਵੱਖ ਪ੍ਰਕਾਰ ਦੀਆਂ ਫ਼ਸਲਾਂ ਨੂੰ ਬਦਲ-ਬਦਲ ਕੇ ਕਾਸ਼ਤ ਕਰਨ ਨੂੰ ਫ਼ਸਲ ਚੱਕਰ ਜਾਂ ਫ਼ਸਲਾਂ ਦਾ ਹੇਰ-ਫੇਰ ਆਖਦੇ ਹਨ ।

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 16.
ਰਸਾਇਣਿਕ/ਬਨਾਉਟੀ ਖਾਦ (Chemical fertilizers) ਦੀ ਪਰਿਭਾਸ਼ਾ ਦਿਓ ।
ਉੱਤਰ-
ਰਸਾਇਣਿਕ ਖਾਦਾਂ ਉਹ ਪਦਾਰਥ ਹਨ ਜਿਹੜੇ ਤੋਂ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਨ ਦੇ ਨਾਲ-ਨਾਲ ਪੌਦਿਆਂ ਨੂੰ ਵੱਧਣ-ਫੁੱਲਣ ਵਿਚ ਸਹਾਇਤਾ ਕਰਨ ਦੇ ਨਾਲ-ਨਾਲ ਉਪਜ ਵਿਚ ਵੀ ਵਾਧਾ ਕਰਦੇ ਹਨ ।

ਪ੍ਰਸ਼ਨ 17.
ਸਿੰਚਾਈ (Irrigation) ਸ਼ਬਦ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਨਹਿਰਾਂ, ਹੌਜ਼ਾਂ (Reservoirs) ਅਤੇ ਬੰਬੀਆਂ ਆਦਿ ਦੁਆਰਾ ਖੇਤਾਂ ਵਿਚ ਉੱਗਦੀਆਂ ਹੋਈਆਂ ਫ਼ਸਲਾਂ ਨੂੰ ਪਾਣੀ ਲਾਉਣ ਨੂੰ ਸਿੰਜਾਈਆਬਪਾਸ਼ੀ ਆਖਦੇ ਹਨ ।

ਪ੍ਰਸ਼ਨ 18.
ਮਿਸ਼ਰਿਤ ਖੇਤੀ/ਮਿਸ਼ਰਿਤ ਕਾਸ਼ਤ (Mixed Cropping) ਕੀ ਹੈ ?
ਜਾਂ
ਮਿਸ਼ਰਤ ਖੇਤੀ ਕਿਸ ਨੂੰ ਕਹਿੰਦੇ ਹਨ ?
ਉੱਤਰ-
ਕਾਸ਼ਤ ਕਰਨ ਦੀ ਉਹ ਵਿਧੀ ਜਿਸ ਵਿਚ ਇੱਕੋ ਹੀ ਸਮੇਂ, ਇਕ ਹੀ ਪੈਲੀ ਵਿਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਬੀਜੀਆਂ ਜਾਣ, ਮਿਸ਼ਰਿਤ ਖੇਤੀ/ਮਿਸ਼ਰਿਤ ਕਾਸ਼ਤ ਅਖਵਾਉਂਦੀ ਹੈ ।

ਪ੍ਰਸ਼ਨ 19.
ਮਿਸ਼ਰਤ ਕਿਰਸਾਣੀ (Mixed farming) ਕੀ ਹੈ ?
ਉੱਤਰ-
ਮਿਸ਼ਰਿਤ ਕਿਰਸਾਣੀ (Mixed farming) – ਫ਼ਸਲਾਂ ਉਗਾਉਣ ਦੇ ਨਾਲ-ਨਾਲ ਦੁਧਾਰੂ ਪਸ਼ੂਆਂ ਦੇ ਪਾਲਣ ਨੂੰ ਮਿਸ਼ਰਿਤ ਕਿਰਸਾਣੀ ਆਖਿਆ ਜਾਂਦਾ ਹੈ ।

ਪ੍ਰਸ਼ਨ 20.
ਰੂੜੀ ਖਾਦ/ਦੇਸੀ ਖਾਦ (Manure) ਦੀ ਪਰਿਭਾਸ਼ਾ ਦਿਓ ।
ਜਾਂ
ਡੰਗਰਾਂ ਦੇ ਵਾੜੇ ਵਾਲੀ ਖਾਦ ਦਾ ਕੀ ਮਤਲਬ ਹੈ ?
ਉੱਤਰ-
ਰੂੜੀ ਖਾਦ (Manure) – ਜਿਹੜੀ ਖਾਦ ਪੌਦਿਆਂ ਦੀ ਰਹਿੰਦ-ਖੂੰਹਦ ਅਤੇ ਜਾਨਵਰਾਂ , ਵਿਸ਼ੇਸ਼ ਕਰਕੇ ਡੰਗਰਾਂ ਦੇ ਮਲ ਮੂਤਰ ਤੋਂ ਪ੍ਰਾਪਤ ਕੀਤੀ ਜਾਂਦੀ ਹੈ, ਉਸ ਨੂੰ ਰੂੜੀ ਖਾਦ ਆਖਦੇ ਹਨ । ਇਸ ਖਾਦ ਦੀ ਤਿਆਰੀ ਵਿਚ ਸੂਖ਼ਮ ਜੀਵਾਂ ਦੀ ਭੂਮਿਕਾ ਵੀ ਸ਼ਾਮਲ ਹੈ ।

ਪ੍ਰਸ਼ਨ 21.
ਤੋਂ (ਮਿੱਟੀ) ਕੀ ਹੈ ?
ਉੱਤਰ-
ਝੋ (ਮਿੱਟੀ) (Soil) – ਧਰਤੀ ਦੀ ਸਭ ਤੋਂ ਉੱਪਰਲੀ ਪਰਤ-ਪੇਪੜੀ (Crust) ਦੇ ਖੁਰਨ ਦੇ ਕਾਰਨ ਪੈਦਾ ਹੋਣ ਵਾਲੀ ਸਭ ਤੋਂ ਉੱਪਰਲੀ ਪਰਤ ਨੂੰ ਭੋ ਜਾਂ ਮਿੱਟੀ ਆਖਦੇ ਹਨ ।

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 22.
N.P.K. ਸਪਲਾਈ ਕਰਨ ਵਾਲੇ ਦੋ ਫਰਟੇਲਾਈਜ਼ਰਜ਼ ਦੇ ਨਾਂ ਦੱਸੋ ।
ਉੱਤਰ-
ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਸਪਲਾਈ ਕਰਨ ਵਾਲੇ ਫਰਟੇਲਾਈਜ਼ਰਜ਼ਨਾਈਟ੍ਰੋਫਾਸਫੇਟ, ਪੋਟਾਸ਼ੀਅਮ ਸਲਫੇਟ ।

ਪ੍ਰਸ਼ਨ 23.
ਦੇਸੀ ਖਾਦ/ਰੂੜੀ ਖਾਦ (Manure) ਦੀ ਵਰਤੋਂ ਕਰਨ ਦੇ ਕੀ ਲਾਭ ਹਨ ?
ਉੱਤਰ-
ਰੂੜੀ ਖਾਦ ਤੋਂ ਭਾਂ ਨੂੰ ਮੱਲ੍ਹੜ (Humus) ਪ੍ਰਾਪਤ ਹੁੰਦਾ ਹੈ । ਮੱਲ੍ਹੜ ਤੋਂ ਦੀ ਭੌਤਿਕ ਅਤੇ ਰਸਾਇਣਿਕ ਗਠਤਾ (Texture) ਵਿਚ ਸੁਧਾਰ ਕਰਦਾ ਹੈ ।

ਪ੍ਰਸ਼ਨ 24.
ਉਹਨਾਂ ਕਾਰਕਾਂ ਦੇ ਨਾਂ ਦੱਸੋ ਜਿਨ੍ਹਾਂ ‘ਤੇ ਸਿੰਚਾਈ ਦੀਆਂ ਜ਼ਰੂਰਤਾਂ ਨਿਰਭਰ ਕਰਦੀਆਂ ਹਨ ।
ਉੱਤਰ-

  1. ਫ਼ਸਲਾਂ ਦਾ ਸੁਭਾਅ ।
  2. ਜਿੱਥੇ ਫ਼ਸਲ ਉਗਾਈ ਜਾਂਦੀ ਹੈ, ਉਸ ਤੋਂ ਮਿੱਟੀ ਦਾ ਸੁਭਾਅ ।

ਪ੍ਰਸ਼ਨ 25.
ਕੋਈ ਦੋ ਨਾਈਟਰੋਜਨੀ ਖਾਦਾਂ ਦੇ ਨਾਮ ਲਿਖੋ ।
ਜਾਂ
ਚਾਰ ਨਾਈਟਰੋਜਨੀ ਖ਼ਾਦਾਂ ਦੇ ਨਾਂ ਲਿਖੋ ।
ਉੱਤਰ-ਨਾਈਟ੍ਰੋਜਨੀ ਖਾਦਾਂ-

  1. ਅਮੋਨੀਅਮ ਸਲਫੇਟ (Ammonium sulphate, [(NH4)2 SO4]
  2. ਅਮੋਨੀਅਮ ਨਾਈਟਰੇਟ (Ammonium nitrate) [\(\mathrm{NI}_{4}^{+}\) NO3.
  3. ਸੋਡੀਅਮ ਨਾਈਟਰੇਟ (Sodium nitrate) [Na NO3]
  4. ਕੈਲਸ਼ੀਅਮ ਅਮੋਨੀਅਮ ਨਾਈਟਰੇਟ (Calcium ammonium nitrate) [Ca (NO3)2 NH4 NO3]

ਪ੍ਰਸ਼ਨ 26.
ਕੋਈ ਦੋ ਫਾਸਫੇਟੀ ਖਾਦਾਂ ਦੇ ਨਾਮ ਲਿਖੋ ।
ਉੱਤਰ-
ਫਾਸਫੇਟੀ ਖਾਦਾਂ-

  1. ਸੁਪਰਫਾਸਫੇਟ (Super-phosphate (Calcium dihydrogen phosphate)] Ca (H2PO4)2
  2. ਅਮੋਨੀਅਮ ਫਾਸਫੇਟ (Ammonium Phosphate [(NH4)3PO4]
  3. ਐਮੋਫਾਸ ਜਾਂ ਅਮੋਨੀਅਮ ਹਾਈਡ੍ਰੋਜਨ ਫਾਸਫੇਟ (Ammophos or Ammonium hydrogen phosphate) (NH4 H2PO4]

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 27.
ਨਕਦੀ ਫ਼ਸਲਾਂ (Cash Crops) ਤੋਂ ਕੀ ਭਾਵ ਹੈ ?
ਉੱਤਰ-
ਉਹ ਫ਼ਸਲ ਜਿਹੜੀ ਉਸ ਦੀ ਵਪਾਰਿਕ ਮੁੱਲ ਵਜੋਂ ਬੀਜੀ ਜਾਂਦੀ ਹੈ, ਉਸ ਨੂੰ ਨਕਦੀ ਫ਼ਸਲਾਂ ਕਹਿੰਦੇ ਹਨ । ਉਦਾਹਰਣ-ਕਾਫ਼ੀ ਅਤੇ ਚਾਹ ।

ਪ੍ਰਸ਼ਨ 28
ਕੌਂ ਦੀ ਸਾਂਭ-ਸੰਭਾਲ ਦਾ ਇਕ ਢੰਗ ਲਿਖੋ ।
ਉੱਤਰ-
ਦਰਖਤਾਂ ਦੀ ਕਾਸ਼ਤ ਕਰਨਾ । ਇਸ ਨਾਲ ਦਰਖਤ ਦੀਆਂ ਜੜ੍ਹਾਂ ਤੌਂ ਨੂੰ ਬੰਨ੍ਹ ਕੇ ਰੱਖਦੀਆਂ ਹਨ ।

ਪ੍ਰਸ਼ਨ 29.
ਕੋਈ ਦੋ ਪੋਟਾਸ਼ੀਅਮ ਖਾਦਾਂ ਦੇ ਨਾਂ ਲਿਖੋ ।
ਉੱਤਰ-

  1. ਪੋਟਾਸ਼ੀਅਮ ਸਲਫੇਟ ।
  2. ਪੋਟਾਸ਼ੀਅਮ ਨਾਈਟਰੇਟ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਖੇਤੀਬਾੜੀ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਪੱਧਤੀਆਂ (Practices) ਦੀ ਸੂਚੀ ਦੁਆਰਾ ਦਰਸਾਓ ।
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਖੇਤੀਬਾੜੀ ਦੀਆਂ ਪੱਧਤੀਆਂ, (Agriculture Practices)-

  1. ਭੂਮੀ ਦੀ ਤਿਆਰੀ
  2. ਬਿਜਾਈ (Sowing)
  3. ਖਾਦਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ
  4. ਸਿੰਜਾਈ/ਆਬਪਾਸ਼ੀ
  5. ਨਦੀਨਾਂ ‘ਤੇ ਕਾਬੂ
  6. ਫ਼ਸਲਾਂ ਦੀ ਸੁਰੱਖਿਆ
  7. ਫ਼ਸਲ ਦੀ ਕਟਾਈ, ਗਹਾਈ, ਦਾਣੇ ਕੱਢਣਾ (Winnowing) ਅਤੇ ਭੰਡਾਰਨ ।
  8. ਫ਼ਸਲਾਂ ਦਾ ਸੁਧਾਰ (Crop improvement) ਅਤੇ ਫ਼ਸਲ ਗੇੜ ।
  9. ਮਿਸ਼ਰਿਤ ਫ਼ਸਲੀ ਅਤੇ ਬਹੁ-ਫ਼ਸਲੀ ਖੇਤੀ (Multiple Cropping) ।

ਪ੍ਰਸ਼ਨ 2.
ਕਾਇਮ ਰਹਿਣਯੋਗ/ਬੁੱਲਣਯੋਗ/ਟਿਕਾਊ ਖੇਤੀਬਾੜੀ ਦੇ ਤਿੰਨ ਮੁੱਖ ਮੰਤਵ ਕੀ ਹਨ ?
ਉੱਤਰ-
ਕਾਇਮ ਰਹਿਣਯੋਗ/ਬੁੱਲਣਯੋਗ/ਟਿਕਾਊ ਖੇਤੀਬਾੜੀ (Sustainable Agriculture) ।

ਪਰਿਭਾਸ਼ਾ (Definition) – ਮਨੁੱਖ ਜਾਤੀ ਦੀਆਂ ਬਦਲ ਰਹੀਆਂ ਲੋੜਾਂ ਦੀ ਪੂਰਤੀ ਦੇ ਨਾਲ-ਨਾਲ ਵਾਤਾਵਰਣ ਦੀ ਗੁਣਵੱਤਾ ਦੀ ਸਾਂਭ-ਸੰਭਾਲ, ਸੁਧਾਰ ਅਤੇ ਖੇਤੀਬਾੜੀ ਨਾਲ ਸੰਬੰਧਿਤ ਕੁਦਰਤੀ ਸਾਧਨਾਂ ਦੇ ਸੁਰੱਖਿਅਣ ਨੂੰ ਝੱਲਣਯੋਗ ਖੇਤੀਬਾੜੀ ਕਹਿੰਦੇ ਹਨ ।

ਕਾਇਮ ਰਹਿਣਯੋਗ/ਬੁੱਲਣਯੋਗ/ਟਿਕਾਉ ਖੇਤੀਬਾੜੀ ਦੇ ਮੰਤਵ (Objective of Sustainable Agriculture) – ਝੱਲਣਯੋਗ ਜ਼ਰਾਇਤ ਪ੍ਰਣਾਲੀ ਦੀ ਵਰਤੋਂ ਦਾ ਇਕ ਅਜਿਹਾ ਤਰੀਕਾ ਹੈ ਜਿਹੜਾ ਹੇਠ ਲਿਖਿਆਂ ਨੂੰ ਜਾਂ ਤਾਂ ਕਾਇਮ ਰੱਖਦਾ ਹੈ ਜਾਂ ਇਨ੍ਹਾਂ ਵਿਚ ਵਾਧਾ ਕਰਦਾ ਹੈ-

  1. ਖੇਤੀਬਾੜੀ ਦੇ ਉਤਪਾਦਨ ਦੀ ਆਰਥਿਕ ਮਹੱਤਤਾ
  2. ਸਾਧਨਾਂ ਦੀ ਕੁਦਰਤੀ ਬੁਨਿਆਦ
  3. ਖੇਤੀਬਾੜੀ ਗਤੀਵਿਧੀਆਂ ਦੇ ਕਾਰਨ ਪ੍ਰਭਾਵਿਤ ਹੋਣ ਵਾਲੀਆਂ ਦੂਸਰੀਆਂ ਪਰਿਸਥਿਤਿਕ ਪ੍ਰਣਾਲੀਆਂ ।
  4. ਝੱਲਣਯੋਗ ਖੇਤੀਬਾੜੀ ਤਿੰਨ ਟੀਚਿਆਂ ਦਾ ਏਕੀਕਰਨ ਕਰਦੀ ਹੈ ।
    • ਵਾਤਾਵਰਣ ਦੀ ਸਿਹਤ
    • ਲਾਹੇਵੰਦ ਆਰਥਿਕਤਾ
    • ਸਮਾਜਿਕ ਅਤੇ ਪਲਰਨਯੋਗ (Viable) ਆਰਥਿਕਤਾ ।

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 3.
ਕਾਇਮ ਰਹਿਣਯੋਗ/ਬੁੱਲਣਯੋਗ/ਟਿਕਾਊ ਖੇਤੀਬਾੜੀ ਵਿਚ ਵਰਤੀਆਂ ਜਾਂਦੀਆਂ ਵਿਧੀਆਂ ਦੀ ਰੇਂਜ ਤੇ ਸੰਖਿਪਤ ਰੂਪ ਵਿਚ ਚਰਚਾ ਕਰੋ ।
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ ਖੇਤੀਬਾੜੀ ਵਿਚ ਵਰਤੀਆਂ ਜਾਂਦੀਆਂ ਵਿਧੀਆਂ ਹੇਠ ਲਿਖੀਆਂ ਹਨ-

  1. ਹਾਨੀਕਾਰਕ ਜੀਵਾਂ (Pests) ਦਾ ਏਕੀਕ੍ਰਿਤ ਪ੍ਰਬੰਧਣ ਪ੍ਰੋਗਰਾਮ (Integrated Pest Management)
  2. ਫ਼ਸਲਾਂ ਤੋਂ ਹਾਨੀਕਾਰਕ ਜੀਵਾਂ ਤੋਂ ਪੁੱਜਣ ਵਾਲੇ ਨੁਕਸਾਨ ਨੂੰ ਘਟਾਉਣ ਦੇ ਮੰਤਵ ਨਾਲ ਫ਼ਸਲ ਚੱਕਰ, ਫ਼ਸਲਾਂ ਦੀ ਸਿਹਤ ਵਿਚ ਸੁਧਾਰ, ਭੋਂ-ਖੁਰਨ ਨੂੰ ਘਟਾਉਣ ਅਤੇ ਨਾਈਟ੍ਰੋਜਨ ਦੇ ਯੋਗਿਕੀਕਰਨ ਦੇ ਮੰਤਵ ਨਾਲ ਫਲੀਦਾਰ ਫ਼ਸਲਾਂ ਦੀ ਕਾਸ਼ਤ ਕਰਨਾ ।
  3. ਭਾਂ ਨੂੰ ਖੁਰਣ ਤੋਂ ਬਚਾਉਣ ਦੇ ਲਈ ਵਾਹੀ ਕਰਨ ਅਤੇ ਪੌਦੇ ਲਗਾਉਣ ਦੀਆਂ ਵਿਧੀਆਂ ਵਿਚ ਪਰਿਵਰਤਨ ਅਤੇ ਜ਼ਿਆਦਾ ਪਾਣੀ ਲਗਾਉਣ ਤੇ ਰੋਕ ਲਗਾਉਣਾ ਅਤੇ ਜੇਕਰ ਖ਼ਤਮ ਕਰਨਾ ਸੰਭਵ ਨਾ ਹੋ ਸਕੇ ਤਾਂ ਫਰਟੇਲਾਈਜ਼ਰਜ਼ ਅਤੇ ਹਾਨੀਕਾਰਕ ਜੀਵਾਂ ਤੇ ਕੰਟਰੋਲ ।

ਪ੍ਰਸ਼ਨ 4.
1965 ਤੋਂ ਲੈ ਕੇ 1980 ਦੇ ਦਰਮਿਆਨ ਹਰੇ ਇਨਕਲਾਬ ਦੇ ਕੀ ਲਾਭ ਹਨ ?
ਉੱਤਰ-
1965 ਤੋਂ 1980 ਦੇ ਦਰਮਿਆਨ ਹਰੇ ਇਨਕਲਾਬ ਦੇ ਲਾਭ-

  1. ਚਾਵਲਾਂ ਦੇ ਉਤਪਾਦਨ ਵਿਚ 292 ਹਜ਼ਾਰ ਮੀਟ੍ਰਿਕ ਟਨ ਤੋਂ 3228 ਹਜ਼ਾਰ ਮੀਟ੍ਰਿਕ ਟਨ ਦਾ ਵਾਧਾ ।
  2. 1916 ਹਜ਼ਾਰ ਮੀਟ੍ਰਿਕ ਟਨ ਤੋਂ 7694 ਹਜ਼ਾਰ ਮੀਟ੍ਰਿਕ ਟਨ ਤਕ ਕਣਕ ਦੀ ਉਪਜ ਵਿਚ ਵਾਧਾ ।

ਪ੍ਰਸ਼ਨ 5.
1965 ਤੋਂ ਲੈ ਕੇ 1980 ਤਕ ਹਰੇ ਇਨਕਲਾਬ ਦਾ ਪੰਜਾਬ ‘ਤੇ ਕੀ ਅਸਰ ਹੋਇਆ ?
ਉੱਤਰ-

  1. ਦਾਲਾਂ ਦਾ ਉਤਪਾਦਨ 370 ਹਜ਼ਾਰ ਮੀਟ੍ਰਿਕ ਟਨ ਤੋਂ ਘੱਟ ਕੇ ਕੇਵਲ 150 ਹਜ਼ਾਰ ਮੀਟ੍ਰਿਕ ਟਨ ਤਕ ਰਹਿ ਗਿਆ ।
  2. ਤੇਲ ਵਾਲੇ ਬੀਜਾਂ ਵਿਚ ਕਮੀ ਹੋਈ, ਇਹ ਤੇਲ ਬੀਜਾਂ ਦਾ ਉਤਪਾਦਨ 214 ਹਜ਼ਾਰ ਮੀਟਿਕ ਟਨ ਤੋਂ ਘੱਟ ਕੇ 176 ਹਜ਼ਾਰ ਮੀਟਿਕ ਟਨ ਤਕ ਰਹਿ ਗਿਆ ।
  3. ਚਾਵਲਾਂ (Rice) ਅਤੇ ਕਣਕ ਦੀ ਇਸ ਫ਼ਸਲੀ ਖੇਤੀ ਕਰਨ ਦੇ ਕਾਰਨ ਜਨਿਕ ਵਿਭਿੰਨਤਾ ਤਬਾਹ ਹੋ ਗਈ ।
  4. ਚਾਵਲਾਂ ਦੀ ਇਕ ਫ਼ਸਲੀ ਖੇਤੀ ਦੇ ਕਾਰਨ ਹਾਨੀਕਾਰਕ ਕੀਟਾਂ ਦੀਆਂ 40 ਨਵੀਆਂ ਕਿਸਮਾਂ ਅਤੇ ਬਿਮਾਰੀਆਂ ਦੀਆਂ 12 ਨਵੀਆਂ ਕਿਸਮਾਂ ਪੈਦਾ ਹੋਈਆਂ ।
  5. ਤੋਂ ਵਿਚ ਖਾਰਾਪਣ, ਜ਼ਹਿਰੀਲਾਪਣ ਵਧਿਆ ਅਤੇ ਅਲਪ ਮਾਤਰੀ ਪੋਸ਼ਕ ਤੱਤਾਂ ਦੀ ਮਾਤਰਾ ਘੱਟ ਗਈ । 2.6 ਲੱਖ ਹੈਕਟੇਅਰਜ਼ ਭੂਮੀ ਸੇਮ ਨਾਲ ਪ੍ਰਭਾਵਿਤ ਹੋਈ ।

ਪ੍ਰਸ਼ਨ 6.
ਭੂਮੀ ਵਿਚਲੇ ਸੂਖਮ ਜੀਵਾਂ ਦੀ ਮਹੱਤਤਾ ‘ਤੇ ਟਿੱਪਣੀ ਕਰੋ ।
ਉੱਤਰ-
ਜੀਵਿਤ ਤੋਂ (The living soil) – ਜ਼ਮੀਨ ਵਿਚਲੇ ਸਜੀਵਾਂ ਦੀ ਮਹੱਤਤਾ (The Importance of Soil Organism) ਜੀਵਤ ਭੋਂ ਦੇ ਇਕ ਏਕੜ ਰਕਬੇ ਵਿਚ ਪਾਏ ਜਾਂਦੇ ਗੰਡੋਇਆਂ (Earth worm) ਦਾ ਭਾਰ 900 ਪੌਂਡਜ਼ ਦੇ ਕਰੀਬ ਹੈ । ਉੱਲੀਆਂ ਦਾ ਵਜ਼ਨ ਤਕਰੀਬਨ 2,400 ਪੌਂਡ, ਬੈਕਟੀਰੀਆ ਦਾ ਭਾਰ 1,500 ਪੌਂਡ, ਪੋਟੋਜ਼ੋਆ ਦਾ ਵਜ਼ਨ 133 ਪੌਂਡ, ਆਰਥੋਪੌਡਜ਼ (Arthropods) ਅਤੇ ਐਲਗੀ ਦਾ ਭਾਰ 890 ਪੌਂਡ ਦੇ ਕਰੀਬ ਹੈ । ਉਪਰੋਕਤ ਦੇ ਇਲਾਵਾ ਕਈ ਹਾਲਤਾਂ ਵਿਚ ਭੋ ਵਿਚ ਛੋਟੇ ਆਕਾਰ ਵਾਲੇ ਜੀਵ ਵੀ ਪਾਏ ਜਾਂਦੇ ਹਨ । ਇਸ ਕਾਰਨ ਤੋਂ ਨੂੰ ਜੀਵਿਤ ਸਮੁਦਾਇ ਵਜੋਂ ਮੰਨਿਆ ਜਾਂਦਾ ਹੈ ।

ਰਾਈਜ਼ੋਬੀਅਮ (Rhizobium) ਨਾਂ ਦਾ ਬੈਕਟੀਰੀਅਮ ਜਿਹੜਾ ਕਿ ਫਲੀਦਾਰ ਪੌਦਿਆਂ ਦੀਆਂ ਗੰਢਾਂ (Nodulas) ਅੰਦਰ ਨਿਵਾਸ ਕਰਦਾ ਹੈ, ਵਾਤਾਵਰਣੀ ਨਾਈਟ੍ਰੋਜਨ ਦਾ ਯੋਗਿਕੀਕਰਨ ਕਰਕੇ ਨਾਈਟ੍ਰੇਟ ਉਤਪੰਨ ਕਰਦਿਆਂ ਹੋਇਆਂ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਦਾ ਹੈ ।

ਮਿੱਟੀ ਅੰਦਰ ਪਾਇਆ ਜਾਣ ਵਾਲਾ ਨਾਈਟੋਸੋਮੋਨਾਸ (Nitrosomonas) ਦਾ ਬੈਕਟੀਰੀਅਮ, ਰਾਈਜ਼ੋਬੀਅਮ ਦੁਆਰਾ ਕੀਤੀ ਜਾਣ ਵਾਲੀ ਕਿਰਿਆ (ਯੋਗਿਕੀਕਰਨ) ਦੌਰਾਨ ਪੈਦਾ ਹੋਏ ਅਮੋਨੀਆ (Ammonia) ਦਾ ਵਿਘਟਨ (Reduction) ਕਰਦਿਆਂ ਹੋਇਆਂ ਅਮੋਨੀਆਂ ਨੂੰ ਨਾਈਟ ਵਿੱਚ ਤਬਦੀਲ ਕਰਦਿਆਂ ਹੋਇਆਂ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਨ ਵਿੱਚ ਭੂਮਿਕਾ ਨਿਭਾਉਂਦਾ ਹੈ ।

ਮਿੱਟੀ ਵਿੱਚ ਪਾਏ ਜਾਂਦੇ ਗੰਡੋਏ (Earth Warm) ਉੱਪਰਲੀ-ਹੇਠਲੀ ਮਿੱਟੀ ਨੂੰ ਆਪਸ ਵਿਚ ਰਲਾ-ਮਿਲਾ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਦੇ ਹਨ । ਗਤੀ ਕਰਦੇ ਸਮੇਂ ਜਿਹੜੀਆਂ ਮਹੀਨ ਨਲੀਆਂ ਗੰਡੋਏ ਬਣਾਉਂਦੇ ਹਨ, ਉਹ ਮਿੱਟੀ ਵਿਚਲੀ ਵਾਯੁ ਸੰਚਾਰਨ ਪ੍ਰਣਾਲੀ ਨੂੰ ਠੀਕ ਰੱਖਦੇ ਹਨ ਅਤੇ ਇਹ ਨਲੀਆਂ ਪਾਣੀ ਦੇ ਸੋਖਣ ਵਿੱਚ ਵੀ ਸਹਾਈ ਹੁੰਦੀਆਂ ਹਨ । ਇਸੇ ਲਈ ਗੰਡੋਇਆਂ ਨੂੰ ਕਿਸਾਨਾਂ ਦਾ ਮਿੱਤਰ ਆਖਦੇ ਹਨ ।

ਧਰਤੀ ਵਿਚ ਮੌਜੂਦ ਖੂੰਡੀਆਂ (Beetles) ਵਾੜੇ ਦੀ ਖਾਦ ਨੂੰ ਮੱਲੜ ਵਿੱਚ ਤਬਦੀਲ ਕਰਨ ਦੇ ਨਾਲ-ਨਾਲ ਹਾਨੀਕਾਰਕ ਜੀਵਾਂ ਨੂੰ ਵੀ ਨਸ਼ਟ ਕਰਦੇ ਹਨ ।

ਪ੍ਰਸ਼ਨ 7.
ਮਿੱਟੀ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ ਕੀ ਲੋੜ ਹੈ ?
ਉੱਤਰ-
ਮਿੱਟੀ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ ਲੋੜ ਹੈ, ਕਿਉਂਕਿ-

  1. ਮਿੱਟੀ ਤੋਂ ਪੌਦਿਆਂ ਨੂੰ ਖ਼ਰਾਕ ਮਿਲਦੀ ਹੈ ।
  2. ਮਿੱਟੀ ਪੌਦਿਆਂ ਦੇ ਲਈ ਪਾਣੀ ਅਤੇ ਖ਼ਣਿਜ ਪਦਾਰਥਾਂ ਦਾ ਸਰੋਤ ਹੈ ।
  3. ਮਿੱਟੀ, ਧਰਤੀ ਦੀ ਪੇਪੜੀ ਦੇ ਭੁਰਨ ਕਾਰਨ ਬਣਦੀ ਹੈ ਪਰ ਅਜਿਹਾ ਹੋਣ ਵਿਚ ਕਾਫ਼ੀ ਲੰਮਾ ਸਮਾਂ ਲੱਗਦਾ ਹੈ । ਇਸ ਕਾਰਨ ਮਿੱਟੀ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ ਲੋੜ ਹੈ ।
  4. ਮਿੱਟੀ ਆਪਣੇ ਅੰਦਰ ਮੀਂਹ ਆਦਿ ਦੇ ਪਾਣੀ ਨੂੰ ਸਮੋ ਕੇ ਰੱਖਦੀ ਹੈ ਅਤੇ ਇਹ ਪੌਦਿਆਂ ਲਈ ਪਾਣੀ ਦਾ ਇਕ ਮਹੱਤਵਪੂਰਨ ਸਰੋਤ ਹੈ ।
  5. ਮਿੱਟੀ ਵਿਚ ਕਈ ਪ੍ਰਕਾਰ ਦੇ ਲਾਹੇਵੰਦ ਬੈਕਟੀਰੀਆ ਅਤੇ ਹੋਰ ਸ਼ਖ਼ਮਜੀਵ ਨਿਵਾਸ ਕਰਦੇ ਹਨ ਅਤੇ ਜੇਕਰ ਮਿੱਟੀ ਦਾ ਵਿਨਾਸ਼ ਹੋ ਗਿਆ, ਤਾਂ ਇਹ ਜੀਵ ਵੀ ਨਸ਼ਟ ਹੋ ਜਾਣਗੇ।
  6. ਮਿੱਟੀ ਦੀ ਪਕੜ ਦੇ ਕਾਰਨ ਹੀ ਰੁੱਖ ਖੜੇ ਰਹਿੰਦੇ ਹਨ । ਉਪਰੋਕਤ ਕਾਰਨਾਂ ਕਰਕੇ ਮਿੱਟੀ ਨੂੰ ਨਸ਼ਟ ਹੋਣ ਤੋਂ ਬਚਾਉਣਾ ਬੜਾ ਜ਼ਰੂਰੀ ਹੋ ਜਾਂਦਾ ਹੈ ।

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 8.
ਮਿੱਟੀ ਖੁਰਣ ਦੇ ਕੋਈ ਦੋ ਮਾੜੇ ਪ੍ਰਭਾਵਾਂ ਬਾਰੇ ਲਿਖੋ ।
ਉੱਤਰ-
ਮਿੱਟੀ ਖੁਰਣ ਦੇ ਦੋ ਮਾੜੇ ਪ੍ਰਭਾਵ-

  1. ਉਪਜਾਊ ਮਿੱਟੀ ਦਾ ਜ਼ਾਇਆ ਹੋਣਾ ।
  2. ਮਿੱਟੀ ਵਿੱਚ ਰਹਿਣ ਵਾਲੇ ਜੀਵਾਂ ਦੇ ਨਿਵਾਸ ਸਥਾਨ ਦਾ ਨਸ਼ਟ ਹੋਣਾ ।
  3. ਪੌਦਿਆਂ ਨੂੰ ਪੌਸ਼ਟਿਕ ਪਦਾਰਥਾਂ ਦੀ ਸਪਲਾਈ ਵਿਚ ਵਿਘਨ ।
  4. ਮਿੱਟੀ ਦੇ ਖੁਰਣ ਨਾਲ ਪੌਦਿਆਂ ਦੇ ਵਾਧੇ ਅਤੇ ਵਿਕਾਸ ‘ਤੇ ਦੁਸ਼ਟ/ਮਾੜੇ-ਪ੍ਰਭਾਵ ।

ਪ੍ਰਸ਼ਨ 9.
ਹਰੀ ਕ੍ਰਾਂਤੀ (Green Revolution) ਦੀ ਸਫਲਤਾ ਦੇ ਕੀ ਕਾਰਨ ਹਨ ?
ਉੱਤਰ-
ਹਰੀ ਕ੍ਰਾਂਤੀ ਦੀ ਸਫਲਤਾ ਦੇ ਕਾਰਨ-

  1. ਵਧੀਆ ਬੀਜਾਂ ਅਤੇ ਸੁਧਰੀਆਂ ਹੋਈਆਂ ਕਿਸਮਾਂ ਦੀ ਵਰਤੋਂ ।
  2. ਸਿੰਜਣ ਦੇ ਉੱਨਤ ਤਰੀਕੇ ।
  3. ਕੀਟਨਾਸ਼ਕਾਂ ਅਤੇ ਨਦੀਨ ਨਾਸ਼ਕਾਂ ਦੀ ਸੁਚੱਜੀ ਵਰਤੋਂ ।
  4. ਉਪਜ ਦੇ ਭੰਡਾਰਨ ਦੇ ਸੁਚੱਜੇ ਢੰਗ-ਤਰੀਕੇ ।
  5. ਰਸਾਇਣਿਕ ਖਾਦਾਂ ਦੀ ਸੁਚੱਜੀ ਅਤੇ ਸੂਝ-ਬੂਝ ਨਾਲ ਕੀਤੀ ਜਾਂਦੀ ਵਰਤੋਂ ।
  6. ਭੂਮੀਗਤ ਪਾਣੀ ਦੀ ਪੱਧਰ ਦਾ ਨੀਵਾਂ ਹੋਣਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਤੋਂ ਮਿੱਟੀ ਕੀ ਹੈ ? ਦੇ ਕੋਈ ਤਿੰਨ ਕਾਰਜਾਂ ਦੀ ਸੂਚੀ ਦਿਓ ।
ਉੱਤਰ-
(Soil) – ਧਰਤੀ ਦੀ ਸਭ ਤੋਂ ਉੱਪਰਲੀ ਪਰਤ ਪੇਪੜੀ (Crust) ਦੇ ਖੁਰਣ ਕਾਰਨ ਪੈਦਾ ਹੋਣ ਵਾਲੀ ਸਭ ਤੋਂ ਉੱਪਰਲੀ ਪਰਤ ਜਿਸ ਵਿਚ ਜੀਵ ਅਤੇ ਮ੍ਰਿਤ ਜੀਵਾਂ ਦੇ ਗਲੇ-ਸੜੇ ਅੰਸ਼ ਮੌਜੂਦ ਹੁੰਦੇ ਹਨ, ਨੂੰ ਛੋਂ ਆਖਦੇ ਹਨ । ਝੋ ਕਾਰਬਨੀ ਅਤੇ ਅਕਾਰਬਨੀ ਮਾਦੇ ਦਾ ਮਿਸ਼ਰਣ ਹੈ ਜਿਸ ਵਿਚ ਪਾਣੀ ਅਤੇ ਹਵਾ ਵੱਖ-ਵੱਖ ਮਾਤਰਾ ਵਿਚ ਮੌਜੂਦ ਹੁੰਦੇ ਹਨ ।
ਥੋਂ ਦੇ ਜ਼ਰੂਰੀ ਕਾਰਜ (Important Functions of Soil)-

1. ਤੋਂ ਮਾਧਿਅਮ ਵਜੋਂ (Soil as a Medium) – ਥੋਂ ਦਾ ਸਭ ਤੋਂ ਮਹੱਤਵਪੂਰਨ ਕਾਰਜ ਜ਼ਰਾਇਤੀ ਅਤੇ ਬਾਗ਼ਬਾਨੀ ਵਾਲੀਆਂ ਫ਼ਸਲਾਂ ਉਗਾਉਣ ਅਤੇ ਇਹਨਾਂ ਫ਼ਸਲਾਂ ਵਿਚ ਵਾਧਾ ਕਰਨ ਦਾ ਹੈ । ਇਸ ਵਾਧੇ ਦੇ ਫਲਸਰੂਪ ਖ਼ੁਰਾਕ ਪੈਦਾ ਕਰਨ ਵਾਲੀਆਂ ਫ਼ਸਲਾਂ ਦੇ ਝਾੜ ਵਿਚ ਵਾਧਾ ਹੁੰਦਾ ਹੈ ।

2. ਪੌਸ਼ਟਿਕ ਤੱਤਾਂ ਦੀ ਪੂਰਤੀ (Provides Nutrientsਥੋਂ ਪ੍ਰਾਣੀ ਸਮੂਹ ਲਈ ਬੜੀ ਮਹੱਤਤਾ ਰੱਖਦਾ ਹੈ । ਭਾਂ ਵਿਚ ਮੌਜੂਦ ਬਨਸਪਤੀ ਸਮੂਹ ਅਤੇ ਪਾਣੀ ਸਮੂਹ ਚੱਕਰਾਂ ਵਿਚ ਬੜੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਇਹ ਚੱਕਰ ਕੁਦਰਤੀ ਅਤੇ ਅਰਧ-ਕੁਦਰਤੀ ਬਨਸਪਤੀ ਦੇ ਵੱਧਣ-ਫੁਲਣ ਅਤੇ ਪ੍ਰਫੁਲਿਤ ਹੋਣ ਵਿਚ ਰਸਾਇਣਿਕ ਖਾਦਾਂ ਦੀ ਵਰਤੋਂ ਕੀਤਿਆਂ ਬਗ਼ੈਰ, ਤੋਂ ਦੀ ਸਹਾਇਤਾ ਕਰਦੇ ਹਨ । ਇਹ ਸਮੂਹ ਰਹਿੰਦ-ਖੂੰਹਦ ਦਾ ਵਿਘਟਨ ਕਰਦੇ ਹਨ, ਵਾਯੂਮੰਡਲ ਤੋਂ ਅੰਸ਼ ਪ੍ਰਾਪਤ ਕਰਦੇ ਹਨ ਅਤੇ ਖੋਂ ਨੂੰ ਗਠਿਤ ਕਰਦੇ ਹਨ ।

3. ਪਾਣੀ ਦੀ ਪੂਰਤੀ (Supply of Water) – ਚੋਂ ਆਪਣੇ ਭੂ-ਦ੍ਰਿਸ਼ (Land Scape) ਅਤੇ ਇਸ ਤੋਂ ਦਿਸ਼) ਤੇ ਉੱਗਣ ਵਾਲੀ ਬਨਸਪਤੀ ਬਰਸਾਤ ਦੇ ਪਾਣੀ ਦੀ ਵੰਡ ਲਈ ਜ਼ਿੰਮੇਵਾਰ ਹਨ । ਕੀ ਮੀਂਹ ਦਾ ਪਾਣੀ ਤੋਂ ਦੀ ਸੜਾ ਤੋਂ ਰੁੜ੍ਹ ਕੇ ਪਾਣੀ ਦੇ ਸਤੱਈ ਜਲ ਭੰਡਾਰਾਂ, ਜਿਵੇਂ ਕਿ ਝੀਲਾਂ ਅਤੇ ਦਰਿਆ ਆਦਿ ਲਈ ਪੂਰਕ ਵਜੋਂ ਕਾਰਜ ਕਰੇਗਾ ਅਤੇ ਅੱਤ ਦੇ ਹਾਲਾਤ (Extreme Cases) ਵਿਚ ਇਹ ਪਾਣੀ ਤੇਜ਼ੀ ਨਾਲ ਹੜ੍ਹ ਲਿਆਵੇਗਾ ਜਾਂ ਰਿਸ ਕੇ ਇਹ ਪਾਣੀ ਜ਼ਮੀਨ ਹੇਠ ਇਕੱਠਾ ਹੋ ਜਾਵੇਗਾ ਜਾਂ ਰਿਸ ਕੇ ਇਹ ਪਾਣੀ, ਪੌਦਿਆਂ ਅਤੇ ਸੂਖ਼ਮ ਜੀਵਾਂ ਦੁਆਰਾ ਵਰਤੇ ਜਾਣ ਦੇ ਲਈ ਜ਼ਮੀਨ ਹੇਠਾਂ ਇਕੱਠਾ ਹੋ ਜਾਵੇਗਾ, ਇਹ ਸਾਰਾ ਕੁੱਝ ਤੋਂ ਦੀ ਗਠਿਤਾ ਉੱਪਰ ਨਿਰਭਰ ਕਰਦਾ ਹੈ । ਜਾਂ ਕੀ ਮੀਂਹ ਦਾ ਇਹ ਪਾਣੀ ਜ਼ਮੀਨਦੋਜ ਹੋ ਜਾਵੇਗਾ ਅਤੇ ਇਸ ਸਿੰਮਣ ਦੀ ਗਤੀ ਦੀ ਦਰ ਕੀ ਹੋਵੇਗੀ ।

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 2.
ਤੋਂ ਦੀ ਰਚਨਾ ਬਾਰੇ ਲਿਖੋ ।
ਜਾਂ
ਚੰਗੀ ਛਾਂ ਦੇ ਦੋ ਗੁਣ ਲਿਖੋ ।
ਉੱਤਰ-
ਤੋਂ ਦੀ ਰਚਨਾ (Structure of Soilਚੰਗੀ ਕਿਸਮ ਦੀ ਤੋਂ (Soil) – ਅਕਾਰਬਨੀ (Inorganic) ਅਤੇ ਕਾਰਬਨੀ (Organic) ਪਦਾਰਥਾਂ ਦਾ ਇਕ ਜਟਿਲ ਮਿਸ਼ਰਣ ਹੈ ਜਿਸ ਵਿਚ ਹਵਾ ਅਤੇ ਪਾਣੀ ਦੀ ਮਾਤਰਾ ਵਿਚ ਭਿੰਨਤਾਵਾਂ ਹਨ । ਇਹਨਾਂ ਪਦਾਰਥਾਂ ਦੀ ਪ੍ਰਤੀਸ਼ਤ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ ।

  1. ਖਣਿਜ ਪਦਾਰਥ (Mineral Matter) 50-60 ਪ੍ਰਤੀਸ਼ਤ
  2. ਕਾਰਬਨੀ ਪਦਾਰਥ (Organic Matter) 7-10 ਪ੍ਰਤੀਸ਼ਤ
  3. ਭੂਮੀ ਵਿਚਲਾ ਪਾਣੀ (Soil Water) 25-35 ਪ੍ਰਤੀਸ਼ਤ
  4. ਭੂਮੀ ਵਿਚਲੀ ਹਵਾ (Soil Air) 15-25 ਪ੍ਰਤੀਸ਼ਤ ।

ਅਕਾਰਬਨੀ ਪਦਾਰਥ (Inorganic substances) – ਚੀਕਣੀ ਮਿੱਟੀ (Clay), ਗਾਰ (Silt), ਕੰਕਰ (Gravel) ਅਤੇ ਚੱਟਾਨ (Rock) ਤੋਂ ਵਿਚ ਮਿਲਣ ਵਾਲੇ ਅਕਾਰਬਨੀ ਪਦਾਰਥ ਹਨ ।

ਕਾਰਬਨੀ ਪਦਾਰਥ (Organic Matter) – ਕਾਰਬਨੀ ਪਦਾਰਥ ਵਿਚ ਸਜੀਵ ਅਤੇ ਨਿਰਜੀਵ ਅਤੇ ਮਿਤ ਪੌਦਿਆਂ ਅਤੇ ਪਾਣੀਆਂ ਦੇ ਅੰਸ਼ ਸ਼ਾਮਿਲ ਹਨ । ਜੀਵਿਤ ਜੀਵਾਂ ਵਿਚ ਗੰਡੋਏ ਅਤੇ ਸੂਖ਼ਮ ਜੀਵ ਸ਼ਾਮਿਲ ਸਨ । ਪੌਦਿਆਂ ਅਤੇ ਪ੍ਰਾਣੀਆਂ ਦੀ ਰਹਿੰਦ-ਖੂੰਹਦ ਅਤੇ ਇਹਨਾਂ ਸਜੀਵਾਂ ਦੇ ਮਰਨ ਉਪਰੰਤ, ਅਪਰਦਨ ਦੇ ਵੱਖ-ਵੱਖ ਪੜਾਵਾਂ ਵਾਲਾ ਕਚਰਾ ਨਿਰਜੀਵ ਮਾਦਾ ਹੈ, ਜਿਹੜਾ ਕਿ ਤੋਂ ਵਿਚ ਪਾਇਆ ਜਾਂਦਾ ਹੈ ।

ਤੋਂ ਇਕ ਅਜਿਹਾ ਕੁਦਰਤੀ ਸਾਧਨ ਹੈ, ਜਿਹੜਾ ਕਿਸੇ ਰਾਸ਼ਟਰ ਦੀ ਕਾਮਯਾਬੀ ਵਿਚ ਬੜਾ ਯੋਗਦਾਨ ਪਾਉਂਦਾ ਹੈ । ਪਰ ਵਾਹੀ ਯੋਗ ਜ਼ਮੀਨ ਦਾ ਬੜੀ ਤੇਜ਼ੀ ਨਾਲ ਪਤਨ ਹੋ ਰਿਹਾ ਹੈ, ਜਿਸ ਦੇ ਕਾਰਨ ਕਾਇਮ ਰਹਿਣਯੋਗ ਖੇਤੀ ਦਾ ਭਵਿੱਖ ਖ਼ਤਰੇ ਵਿਚ ਜਾਪਦਾ ਹੈ ।

PSEB 12th Class Environmental Education Important Questions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

Punjab State Board PSEB 12th Class Environmental Education Important Questions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3) Important Questions and Answers.

PSEB 12th Class Environmental Education Important Questions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਵਾਤਾਵਰਣ ਸੰਬੰਧੀ ਕਿਹੜੇ ਫ਼ਰਜ਼ਾਂ ਨੂੰ ਪਵਿੱਤਰ ਸਮਝਦਿਆਂ ਹੋਇਆਂ ਸਾਡੇ ਸੰਵਿਧਾਨ ਵਿਚ ਸ਼ਾਮਿਲ ਕੀਤਾ ਗਿਆ ਹੈ ?
ਉੱਤਰ-
ਭਾਰਤ ਦੇ ਸੰਵਿਧਾਨ ਵਿਚ ਇਹ ਸਪੱਸ਼ਟ ਤੌਰ ‘ਤੇ ਦਰਜ ਕੀਤਾ ਹੋਇਆ ਹੈ ਕਿ ਵਾਤਾਵਰਣ, ਜਿਵੇਂ ਵਣ, ਝੀਲਾਂ ਅਤੇ ਜੰਗਲੀ ਜੀਵਨ ਤੇ ਦਰਿਆ ਸ਼ਾਮਿਲ ਹਨ, ਦੀ ਸੁਰੱਖਿਆ ਅਤੇ ਸੁਧਾਰ ਹਰੇਕ ਸ਼ਹਿਰੀ ਦਾ ਫਰਜ਼ ਹੈ ।

ਪ੍ਰਸ਼ਨ 2.
ਕੋਈ ਦੋ ਕਿਰਿਆਵਾਂ ਦੇ ਨਾਮ ਲਓ ਜਿਹੜਾ ਕੋਈ ਵਿਅਕਤੀ ਝੱਲਣਯੋਗ/ਟਿਕਾਉ ਵਿਕਾਸ ਦੇ ਲਈ ਅਮਲ ਵਿਚ ਲਿਆ ਸਕਦਾ ਹੈ ?
ਉੱਤਰ-

  1. ਵਾਤਾਵਰਣ ਗਰੁੱਪ ਜਾਂ ਆਵਾਸ ਕਲੱਬਾਂ (Eco-clubs) ਤਿਆਰ ਕਰਕੇ ।
  2. ਸਥਾਨਿਕ ਸ਼ਹਿਰੀਆਂ ਵਲੋਂ ਸ਼ੁਰੂ ਕੀਤੇ ਗਏ ਅੰਦੋਲਨਾਂ ਵਿਚ ਸਹਿਯੋਗ ਦੇ ਕੇ ।

ਪ੍ਰਸ਼ਨ 3.
ਊਰਜਾ ਨੂੰ ਬਚਾਉਣ ਦੇ ਲਈ ਵਿਅਕਤੀ ਦੀ ਕੀ ਭੂਮਿਕਾ ਹੈ ?
ਉੱਤਰ-

  1. ਉਰਜਾ ਦੀ ਖਪਤ ਨੂੰ ਘੱਟ ਕਰਨਾ ।
  2. ਊਰਜਾ ਦੇ ਜ਼ਾਇਆ ਹੋਣ ‘ਤੇ ਰੋਕ ਲਗਾਉਣਾ ।
  3. ਊਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ।

ਪ੍ਰਸ਼ਨ 4.
ਫੋਕਟ ਪਦਾਰਥਾਂ ਦੇ ਪ੍ਰਬੰਧਣ ਵਿਚ ਵਿਅਕਤੀ ਦੀ ਕੀ ਭੂਮਿਕਾ ਹੈ ?
ਉੱਤਰ-
ਫੋਕਟ ਪਦਾਰਥਾਂ ਦਾ ਪੁਨਰ ਚੱਕਰਣ ਅਤੇ ਬਨਸਪਤੀ ਖਾਦ ਤਿਆਰ ਕਰਨਾ, ਸਮੁਦਾਇ ਨੂੰ ਵਸਤਾਂ ਦਾਨ ਕਰਨਾ, ਫੋਕਟ ਪਦਾਰਥਾਂ ਨੂੰ ਵੱਖਰਿਆਂ ਕਰਕੇ ਇਨ੍ਹਾਂ ਦਾ ਸੁਚੱਜਾ ਨਿਪਟਾਰਾ ਕਰਨਾ ।

PSEB 12th Class Environmental Education Important Questions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

ਪ੍ਰਸ਼ਨ 5.
ਸੰਨ 1730 ਨੂੰ ਜਿਸ ਔਰਤ ਨੇ ਖੇਜਰਲੀ ਰੁੱਖਾਂ (Khejrli trees) ਦੇ ਕੱਟਣ ਦੇ ਵਿਰੁੱਧ ਮਹਾਰਾਜਾ ਅਭੈ ਸਿੰਘ ਦਾ ਵਿਰੋਧ ਕੀਤਾ ਸੀ, ਉਸ ਦਾ ਨਾਂ ਦੱਸੋ ।
ਉੱਤਰ-
ਉਸ ਔਰਤ ਦਾ ਨਾਂ ਅੰਮ੍ਰਿਤਾ ਦੇਵੀ ਸੀ, ਜਿਹੜੀ ਕਿ ਬਿਸ਼ਨੋਈ ਜਾਤ ਨਾਲ ਸੰਬੰਧਿਤ ਸੀ ।

ਪ੍ਰਸ਼ਨ 6.
ਉਸ ਅੰਦੋਲਨ ਦਾ ਨਾਮ ਦੱਸੋ, ਜਿਸ ਵਿਚ ਲੋਕਾਂ ਨੇ ਰੁੱਖਾਂ ਨੂੰ ਕਲਾਵੇ ਜੱਫੀ) ਵਿਚ ਲੈ ਗਿਆ ।
ਉੱਤਰ-
ਉਸ ਅੰਦੋਲਨ ਦਾ ਨਾਮ ਚਿਪਕੋ ਅੰਦੋਲਨ (Chipko Movement) ਹੈ ।

ਪ੍ਰਸ਼ਨ 7.
ਮਹਾਂਰਾਸ਼ਟਰ ਦੇ ਫੈਲੇਗਾਨ ਸਿੱਧੀ (Ralegon Siddi) ਪਿੰਡ ਨੂੰ ਮਾਡਲ ਸਮੁਦਾਇ (Model Community) ਵਿਚ ਤਬਦੀਲ ਕਰਨ ਵਾਲੇ ਵਿਅਕਤੀ ਦਾ ਨਾਮ ਦੱਸੋ ।
ਉੱਤਰ-
ਉਸ ਵਿਅਕਤੀ ਦਾ ਨਾਮ ਕਿਸ਼ਨ ਬਾਬੁਰਾਓ ਹਜ਼ਾਰੇ ਜਿਸ ਨੂੰ ਅੰਨਾ ਹਜ਼ਾਰੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ।

ਪ੍ਰਸ਼ਨ 8.
ਮੇਧਾ ਪਾਟੇਕਰ (Medha Patekar) ਦਾ ਨਾਮ ਕਿਸ ਪ੍ਰਾਜੈਕਟ ਨਾਲ ਜੁੜਿਆ ਹੋਇਆ ਹੈ ?
ਉੱਤਰ-
ਮੇਧਾ ਪਾਟੇਕਰ ਦਾ ਨਾਮ ਨਰਮਦਾ ਘਾਟੀ ਪ੍ਰਾਜੈਕਟ ਨਾਲ ਜੁੜਿਆ ਹੋਇਆ ਹੈ ।

ਪ੍ਰਸ਼ਨ 9.
ਐੱਮ. ਓ. ਈ. ਐਫ. (MOEF) ਦਾ ਵਿਸਥਾਰ ਕਰੋ ।
ਉੱਤਰ-
ਐੱਮ. ਓ. ਈ. ਐੱਫ. = ਵਾਤਾਵਰਣ ਅਤੇ ਵਣ ਮੰਤਰਾਲਾ
(MOEF = Ministry of Environment and Forests) ।

ਪ੍ਰਸ਼ਨ 10.
ਵਾਤਾਵਰਣ ਨਾਲ ਸੰਬੰਧਿਤ ਸੂਚਨਾਵਾਂ ਦੇ ਵਿਤਰਣ ਲਈ ਵਾਤਾਵਰਣ ਅਤੇ ਵਣ ਮੰਤਰਾਲਾ ਨੇ ਜਿਹੜਾ ਜਾਲ ਵਿਛਾਇਆ ਹੋਇਆ ਹੈ, ਉਸ ਦਾ ਨਾਮ ਦੱਸੋ ।
ਉੱਤਰ-
ENVIS = Environmental Information System)
ਉਸ ਜਾਲ ਨੂੰ ਕੌਮੀ (ਰਾਸ਼ਟਰੀ) ਵਾਤਾਵਰਣੀ ਸੂਚਨਾ ਪ੍ਰਣਾਲੀ ਆਖਦੇ ਹਨ ।

ਪ੍ਰਸ਼ਨ 11.
ਚਿਪਕੋ ਅੰਦੋਲਨ ਦਾ ਸੱਦਾ (Call) ਕਿਸ ਨੇ ਦਿੱਤਾ ?
ਉੱਤਰ-
ਸ੍ਰੀ ਚਾਂਦੀ ਪ੍ਰਸ਼ਾਦ ਭੱਟ ਨੇ ।

PSEB 12th Class Environmental Education Important Questions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

ਪ੍ਰਸ਼ਨ 12.
ਦਰੱਖ਼ਤਾਂ ਨੂੰ ਬਚਾਉਣ ਦੇ ਮੰਤਵ ਨਾਲ ਪੇਂਡੂ ਲੋਕਾਂ ਵਲੋਂ ਸ਼ੁਰੂ ਕੀਤੇ ਗਏ ਤਿੰਨ ਅੰਦੋਲਨਾਂ ਦੇ ਨਾਮ ਦੱਸੋ ।
ਉੱਤਰ-

  1. ਚਿਪਕੋ ਅੰਦੋਲਨ,
  2. ਉਤਰਾਖੰਡ ਸੰਘਰਸ਼ ਵਾਹਿਨੀ ਅਤੇ
  3. ਐਪੀਕੋ ਅੰਦੋਲਨ ।

ਪ੍ਰਸ਼ਨ 13.
ਮੱਧ ਪ੍ਰਦੇਸ਼ ਵਿਚ ਨਰਮਦਾ ਪ੍ਰਾਜੈਕਟ ਦਾ ਵਿਰੋਧ ਕਿਸ ਨੇ ਕੀਤਾ ?
ਉੱਤਰ-
ਮੇਧਾ ਪਾਟੇਕਰ, ਬਾਬਾ ਆਮਟੇ ਅਤੇ ਸੁੰਦਰ ਲਾਲ ਬਹੂਗੁਣਾ ਨੇ ।

ਪ੍ਰਸ਼ਨ 14.
TIFAC ਅਤੇ NPE ਦਾ ਵਿਸਥਾਰ ਰੂਪ ਲਿਖੋ ।
ਉੱਤਰ-
ਟੀ. ਆਈ. ਐੱਫ. ਏ. ਸੀ. = ਤਕਨਾਲੋਜੀ ਸੰਬੰਧੀ ਅਗਾਊਂ ਸੂਚਨਾ ਅਤੇ ਮੁੱਲਾਂਕਣ ਕੌਂਸਿਲ ।
(TIFAC) = Technology Information Forecasting and Assessment Council)
ਐੱਨ. ਪੀ. ਈ. = ਸਿੱਖਿਆ ਸੰਬੰਧੀ ਕੌਮੀ (ਰਾਸ਼ਟਰੀ) ਪਾਲਿਸੀ
(NPE = National Policy on Education)

ਪ੍ਰਸ਼ਨ 15.
ਸਮੁਦਾਇ ਦੀ ਭਾਗੀਦਾਰੀ ਅਤੇ ਜਾਗਰੂਕਤਾ ਪੈਦਾ ਕਰਨ ਦੇ ਲਈ ਕਿੰਨੀਆਂ ਗੈਰ-ਸਰਕਾਰੀ ਸੰਸਥਾਵਾਂ ਲੱਗੀਆਂ ਹੋਈਆਂ ਹਨ ?
ਉੱਤਰ-
ਇਸ ਕੰਮ ਵਿਚ ਲੱਗੀਆਂ ਹੋਈਆਂ ਗੈਰ-ਸਰਕਾਰੀ ਸੰਸਥਾਵਾਂ ਦੀ ਸੰਖਿਆ 10000 (ਦਸ ਹਜ਼ਾਰ) ਦੇ ਕਰੀਬ ਹੈ ।

ਪ੍ਰਸ਼ਨ 16.
ਪ੍ਰਿਥਵੀ ਸੰਬੰਧੀ ਦੋ ਉੱਚ-ਕੋਟੀ ਸੰਮੇਲਨਾਂ ਦਾ ਆਯੋਜਨ ਕਿੱਥੇ-ਕਿੱਥੇ ਕੀਤਾ ਗਿਆ ?
ਉੱਤਰ-

  1. ਸਟਾਕ ਹੋਮ (Stockhom ਸਵੀਡਨ) ਵਿਖੇ ਸੰਨ 1972 ਨੂੰ ਕੀਤਾ ਗਿਆ ਅਤੇ
  2. ਰਿਓ ਡੀ ਜੈਨੇਰੀਓ ਬ੍ਰਾਜ਼ੀਲ) ਵਿਖੇ ਸੰਨ 1999 ਨੂੰ ਕੀਤਾ ਗਿਆ ।

PSEB 12th Class Environmental Education Important Questions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

ਪ੍ਰਸ਼ਨ 17.
ਡਬਲਯੂ. ਐੱਸ. ਐੱਸ. ਡੀ. (WSSD) ਅਤੇ ਐੱਫ. ਸੀ. ਸੀ. ਸੀ. (FCCC) ਦਾ ਵਿਸਥਾਰ ਕਰੋ ।
ਉੱਤਰ-
ਡਬਲਯੂ. ਐੱਸ. ਐੱਸ. ਡੀ. = ਕਾਇਮ ਰਹਿਣਯੋਗ ਵਿਕਾਸ ਲਈ ਉੱਚ ਪੱਧਰੀ ਵਿਸ਼ਵ ਸੰਮੇਲਨ
WSSD = World Summit on Sustainable Development.
FCCC = Frame work Convention on Climate Change.

ਪ੍ਰਸ਼ਨ 18.
ਕਿਓਟੋ ਪ੍ਰੋਟੋਕਾਲ (Kyoto Protcol) ਦਾ ਕੀ ਸਿੱਟਾ ਨਿਕਲਿਆ ?
ਉੱਤਰ-
ਗੀਨ ਹਾਊਸ ਗੈਸਾਂ ਦੇ ਨਿਕਲਣ ਦੀ ਸੀਮਾ ਨਿਰਧਾਰਨ ਸੰਬੰਧੀ ਵਿਕਸਿਤ ਦੇਸ਼ ਰਾਜ਼ੀ ਹੋ ਗਏ ।

ਪ੍ਰਸ਼ਨ 19.
ਪਹਿਲਾ ਪ੍ਰਿਥਵੀ ਉੱਚ ਕੋਟੀ ਸੰਮੇਲਨ (Earth Summit) ਦਾ ਆਯੋਜਨ ਕਿੱਥੇ ਹੋਇਆ ?
ਉੱਤਰ-
ਇਸ ਸੰਮੇਲਨ ਦਾ ਆਯੋਜਨ ਸੰਨ 1972 ਨੂੰ ਸਵੀਡਨ ਦੀ ਰਾਜਧਾਨੀ ਸਟਾਕਹਾਮ (Stockhom) ਵਿਚ ਕੀਤਾ ਗਿਆ ।

ਪ੍ਰਸ਼ਨ 20.
ਦੂਜੀ ਪਿਥਵੀ ਉੱਚ ਕੋਟੀ ਮੀਟਿੰਗ ਦੀ ਕਾਰਜ ਸੂਚੀ (Agenda) ਕੀ ਸੀ ?
ਉੱਤਰ-
ਸੰਨ 1992 ਵਿਖੇ ਰਿਓ ਡੀ ਜੈਨੇਰੀਓ ਬ੍ਰਾਜ਼ੀਲ ਵਿਚ ਹੋਏ ਇਸ ਸੰਮੇਲਨ ਦਾ ਮੁੱਖ ਏਜੰਡਾ ਵਿਸ਼ਵ ਤਾਪਨ (Global Warming) ਸੀ ।

ਪ੍ਰਸ਼ਨ 21.
ਸੀ. ਐੱਫ., ਐੱਲ (CFL) ਦਾ ਵਿਸਥਾਰ ਲਿਖੋ ।
ਉੱਤਰ-
ਸੀ. ਐੱਫ. ਐੱਲ. = ਨਿਪੀੜਤ ਪ੍ਰਤਿਦੀਪਤ ਲੈਂਪ
(CFL = Compressed Fluorescent Lamp)

PSEB 12th Class Environmental Education Important Questions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

ਪ੍ਰਸ਼ਨ 22.
ਮੱਧ ਪ੍ਰਦੇਸ਼ ਵਿੱਚ ਨਰਮਦਾ ਪ੍ਰਾਜੈਕਟ ਦਾ ਵਿਰੋਧ ਕਿਸ ਨੇ ਕੀਤਾ ?
ਉੱਤਰ-
ਮੱਧ ਪ੍ਰਦੇਸ਼ ਦੇ ਨਰਮਦਾ ਬਚਾਉ ਅੰਦੋਲਨ ਦਾ ਵਿਰੋਧ ਮੇਧਾ ਪਾਟੇਕਰ ਨੇ ਕੀਤਾ ।

ਪ੍ਰਸ਼ਨ 23.
LIFE ਦਾ ਵਿਸਤਾਰ ਕਰੋ ।
ਉੱਤਰ-
LIFE = Life Initiative Faculty for Urban Environment.

ਪ੍ਰਸ਼ਨ 24.
S D N P ਦਾ ਵਿਸਤਾਰ ਕਰੋ ।
ਉੱਤਰ-
S D N P = Sustainable Development Network Programme.

ਪ੍ਰਸ਼ਨ 25.
ਕਿਸੇ ਦੋ ਆਧੁਨਿਕ ਬਿਜਲੀ ਯੰਤਰਾਂ ਦੇ ਨਾਂ ਦੱਸੋ, ਜਿਨ੍ਹਾਂ ਕਰਕੇ ਊਰਜਾ ਦੀ ਖ਼ਪਤ ਵਧੀ ਹੈ ?
ਉੱਤਰੇ-
ਵਾਯੂ ਅਨੁਕੂਲਿਨ ਯੰਤਰ (AC), ਟੈਲੀਵਿਜ਼ਨ, ਕਮਰਾ ਗਰਮ ਕਰਨ ਵਾਲਾ ਯੰਤਰ, ਫ਼ਰਿਜ਼ ਆਦਿ ।

PSEB 12th Class Environmental Education Important Questions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਉਹ ਕਿਹੜਾ ਸਥਾਨ ਹੈ ਜਿੱਥੋਂ ਕੁਦਰਤੀ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਦਾ ਆਰੰਭ ਕੀਤਾ ਜਾ ਸਕਦਾ ਹੈ ?
ਉੱਤਰ-
ਕੁਦਰਤੀ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਦੇ ਲਈ ਸਭ ਤੋਂ ਚੰਗੀ ਜਗਾ ਘਰ ਹੀ ਹੈ ਅਤੇ ਇਸ ਤੋਂ ਬਾਅਦ ਤੁਹਾਡਾ ਗੁਆਂਢ ਮੱਥਾ (Neighbourhood) ਆਉਂਦਾ ਹੈ । ਤੁਹਾਡੇ ਕੰਮ ਕਰਨ ਵਾਲੀ ਜਗਾ ਅਤੇ ਆਖ਼ਿਰ ਵਿਚ ਕੌਮੀ ਸਰਕਾਰ ਅਤੇ ਵਾਤਾਵਰਣ ਦੀ ਸੁਰੱਖਿਆ ਸੰਬੰਧੀ ਅੰਤਰ-ਰਾਸ਼ਟਰੀ ਸੰਧੀਆਂ (Agreements) ਦੀ ਵਾਰੀ ਆਉਂਦੀ ਹੈ ।

ਪ੍ਰਸ਼ਨ 2.
ਵਾਤਾਵਰਣ ਦੀ ਸੁਰੱਖਿਆ ਸੰਬੰਧੀ ਕੋਈ ਵਿਅਕਤੀ ਜਾਂ ਗਰੁੱਪ ਆਪਣਾ ਯੋਗਦਾਨ ਕਿਸ ਤਰ੍ਹਾਂ ਪਾ ਸਕਦਾ ਹੈ ? ਕੋਈ ਚਾਰ ਤਰੀਕਿਆਂ ਦੀ ਲਿਸਟ ਬਣਾਓ ।
ਉੱਤਰ-

  • ਆਵਾਸ ਕਲੱਬਾਂ (Eco-clubs) ਜਾਂ ਵਾਤਾਵਰਣੀ ਗਰੁੱਪ ਸਥਾਪਿਤ ਕਰਕੇ ਅਤੇ ਨਵੇਂ ਮੈਂਬਰਾਂ ਨੂੰ ਭਰਤੀ ਕਰਕੇ ।
  • ਸਥਾਨਕ ਪੱਧਰ ‘ਤੇ ਜਿਵੇਂ ਕਿ ਮਿਊਂਸੀਪਲ ਕਮੇਟੀ ਦੇ ਪ੍ਰਧਾਨ/ਕਮਿਸ਼ਨਰ, ਪੰਚਾਇਤ ਦੇ ਮੈਂਬਰ ਅਤੇ ਸਥਾਨਕ ਐੱਮ.ਐੱਲ.ਏ. ਨਾਲ ਅਤੇ ਫ਼ੈਸਲੇ ਲੈਣ ਵਾਲਿਆਂ ਨਾਲ ਸਲਾਹਮਸ਼ਵਰਾ ਅਤੇ ਵਿਚਾਰ-ਵਟਾਂਦਰਾ ਕਰਕੇ !
  • ਸ਼ੈ-ਇੱਛਿਤ ਕੰਮ (Voluntary work) ਨਾਲ ਸੰਬੰਧਿਤ ਅਗਾਊਂ ਸਮੇਂ ਲਈ ਲਾਹੇਵੰਦ ਕੈਰੀਅਰ ਅਪਣਾ ਕੇ । ਇਨ੍ਹਾਂ ਵਿਚ ਭਾਰਤੀ ਭਾਸ਼ਾਵਾਂ, ਆਰਥਿਕਤਾ, ਪਰਿਸਥਿਤੀ ਵਿਗਿਆਨ, ਗ੍ਰਾਮੀਣ/ਪੇਂਡੂ ਬੰਧਣ, ਸਮਾਜ ਸੇਵਾ, ਜਨ ਸਿਹਤ, ਕੁਦਰਤੀ ਸਾਧਨ ਪਾਲਿਸੀ, ਹਾਈਡੁਲੋਜੀ (Hydrology), ਮਾਨਵ-ਵਿਗਿਆਨ (Anthropology) ਆਦਿ ਸ਼ਾਮਿਲ ਹਨ ।
  • ਜੇਕਰ ਲੋੜ ਮਹਿਸੂਸ ਹੋਵੇ ਤਾਂ ਜਨਹਿੱਤ ਮੁਕੱਦਮੇਬਾਜ਼ੀ ਦੁਆਰਾ ਕਚਹਿਰੀ ਦੀ ਸਹਾਇਤਾ ਲਈ ਜਾ ਸਕਦੀ ਹੈ ।

ਪ੍ਰਸ਼ਨ 3.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਵਿਕਾਸ ਨਾਲ ਸੰਬੰਧਿਤ ਸਿੱਖਿਆ ਢੋਢੁਆਈ ਅਤੇ ਪ੍ਰਦੂਸ਼ਣ ਬਾਰੇ ਇਕ ਵਿਅਕਤੀ ਆਪਣੀ ਮਹੱਤਵਪੂਰਨ ਭੂਮਿਕਾ ਕਿਸ ਤਰ੍ਹਾਂ ਨਿਭਾ ਸਕਦਾ ਹੈ ?
ਉੱਤਰ-

  • ਸਿੱਖਿਆ ਅਤੇ ਵਿਅਕਤੀ ਦੀ ਭੂਮਿਕਾ – ਲੋਕਾਂ ਨੂੰ ਵਾਤਾਵਰਣ ਤੋਂ ਜਾਣੂ ਕਰਵਾਉਣਾ, ਤਾਂ ਜੋ ਲੋਕਾਂ ਨੂੰ ਉਹਨਾਂ ਦੁਆਰਾ ਕੀਤੀਆਂ ਜਾਂਦੀਆਂ ਗਤੀਵਿਧੀਆਂ ਦੇ ਪ੍ਰਭਾਵਾਂ ਬਾਰੇ ਗਿਆਨ ਹੋ ਸਕੇ ਅਤੇ ਵਾਤਾਵਰਣ ਦੀ ਸੁਰੱਖਿਆ ਸੰਬੰਧੀ ਜਾਣਕਾਰੀ ਮਿਲ ਸਕੇ ।
  • ਢੋਆ – ਢੁਆਈ ਅਤੇ ਵਿਅਕਤੀ ਦੀ ਭੂਮਿਕਾ-ਸਰਕਾਰੀ ਟ੍ਰਾਂਸਪੋਰਟ ਦੇ ਸਾਧਨਾਂ ਦੀ ਵਰਤੋਂ ਕਰਕੇ, ਆਪਣੇ ਦੋ ਪਹੀਆਂ ਅਤੇ ਚਾਰ ਪਹੀਆਂ ਵਾਹਨਾਂ ਨੂੰ ਠੀਕ-ਠਾਕ ਹਾਲਤ ਵਿੱਚ ਰੱਖ ਕੇ ਅਤੇ ਪੈਦਲ ਚਲ-ਫਿਰ ਕੇ ਝੱਲਣਯੋਗ ਵਿਕਾਸ ਲਈ ਯੋਗਦਾਨ ਪਾਇਆ ਜਾ ਸਕਦਾ ਹੈ ।
  • ਪ੍ਰਦੂਸ਼ਣ ਅਤੇ ਵਿਅਕਤੀ ਦੀ ਭੂਮਿਕਾ – ਪਾਣੀ, ਹਵਾ ਜਾਂ ਮਿੱਟੀ ਆਦਿ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਉਣ ਦੇ ਲਈ ਇਹਨਾਂ ਵਿਚ ਠੋਸ ਅਤੇ ਤਰਲ ਤੇ ਵਿਸ਼ੈਲੇ ਪਦਾਰਥਾਂ ਨੂੰ ਪਾਣੀ ਆਦਿ ਵਿਚ ਨਾ ਸੁੱਟਿਆ ਜਾਵੇ, ਪੱਤਿਆਂ ਅਤੇ ਖੇਤੀਬਾੜੀ ਦੇ ਕਚਰੇ ਨੂੰ ਨਾ ਸਾੜਿਆ ਜਾਵੇ ।

ਪ੍ਰਸ਼ਨ 4.
ਅੰਮ੍ਰਿਤਾ ਦੇਵੀ ਵੱਲੋਂ ਸ਼ੁਰੂ ਕੀਤੇ ਗਏ ਚਿਪਕੋ ਅੰਦੋਲਨ ਦੇ ਕੀ ਨਤੀਜੇ ਨਿਕਲੇ ? ਉੱਤਰ-ਬਿਸ਼ਨੋਈ ਸਮੁਦਾਇ ਦੀ ਹਿੰਮਤ ਦੀ ਤਾਰੀਫ਼ ਕਰਦਿਆਂ ਹੋਇਆਂ, ਮਹਾਰਾਜਾ ਅਭੈ ਸਿੰਘ ਨੇ ਆਪਣੇ ਆਦਮੀਆਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਲਈ, ਸਗੋਂ ਤਾਂਬੇ ਦੀ ਤਸ਼ਤਰੀ (Copper plate) ‘ਤੇ ਖੁਦਿਆ ਹੋਇਆ ਹੇਠਾਂ ਦਿੱਤਾ ਫਰਮਾਣ ਜਾਰੀ ਕਰ ਦਿੱਤਾ ।

  1. ਬਿਸ਼ਨੋਈ ਸਮੁਦਾਇ ਦੇ ਲਗਾਨ ਦੇਣ ਵਾਲੇ ਪਿੰਡਾਂ ਦੇ ਘੇਰੇ ਵਿਚ ਹਰੇ ਦਰੱਖ਼ਤਾਂ ਦੇ ਕੱਟਣ ਅਤੇ ਜਾਨਵਰਾਂ ਦਾ ਸ਼ਿਕਾਰ ਕਰਨ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ।
  2. ਜੇਕਰ ਕੋਈ ਮਨੁੱਖ ਗ਼ਲਤੀ ਨਾਲ ਇਸ ਹੁਕਮ ਦੀ ਉਲੰਘਣਾ ਕਰੇਗਾ ਤਾਂ ਰਾਜ ਉਸ ‘ਤੇ ਮੁਕੱਦਮਾ ਚਲਾ ਕੇ ਉਸ ਨੂੰ ਸਖ਼ਤ ਸਜ਼ਾ ਦੇਵੇਗਾ ।
  3. ਸ਼ਾਹੀ ਘਰਾਣੇ ਦਾ ਕੋਈ ਵੀ ਮੈਂਬਰ ਬਿਸ਼ਨੋਈ ਪਿੰਡਾਂ ਦੇ ਖੇਤਰ ਵਿਚ ਜਾਨਵਰਾਂ ਦਾ ਸ਼ਿਕਾਰ ਨਹੀਂ ਕਰੇਗਾ ।

ਪ੍ਰਸ਼ਨ 5.
700 ਕਿਲੋਮੀਟਰ ਦੀ ਪੈਦਲ ਯਾਤਰਾ ਦੇ ਦੌਰਾਨ ਸੁੰਦਰ ਲਾਲ ਬਹੂਗੁਣਾ ਨੇ ਕੀ ਨਾਅਰਾ ਦਿੱਤਾ ? ਉਸ ਬਾਰੇ ਲਿਖੋ ।
ਉੱਤਰ-
ਸੁੰਦਰ ਲਾਲ ਬਹੂਗੁਣਾ ਵੱਲੋਂ ਦਿੱਤੇ ਇਸ ਨਾਅਰੇ “ਦਰੱਖਤਾਂ ਨੂੰ ਚਿਪਕ ਜਾਓ ਅਤੇ ਉਹਨਾਂ ਨੂੰ ਕੱਟੇ ਜਾਣ ਤੋਂ ਬਚਾਓ, ਪਹਾੜਾਂ ਦੀ ਜਾਇਦਾਦ ਨੂੰ ਲੁੱਟੇ ਜਾਣ ਤੋਂ ਬਚਾਓ” ਨੂੰ ਗਾਉਂਦਿਆਂ ਹੋਇਆਂ ਗੜਵਾਲ ਅਤੇ ਕੁਮਾਉਂ ਦੇ ਯੁਵਕਾਂ ਨੇ 700 ਕਿ.ਮੀ. ਦੀ ਪੈਦਲ ਯਾਤਰਾ ਕੀਤੀ ।

PSEB 12th Class Environmental Education Important Questions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

ਪਸ਼ਨ 6.
ਅੰਨਾ ਹਜ਼ਾਰੇ (Anna Hazare) ਦੀ ਕੀ ਭੂਮਿਕਾ ਹੈ ?
ਉੱਤਰ-
ਅੰਨਾ ਹਜ਼ਾਰੇ ਦੀ ਭੂਮਿਕਾ (Role of Anna Hazare) – ਕਿਸ਼ਨ ਬਾਬੂਰਾਓ ਹਜ਼ਾਰੇ, ਜਿਹੜਾ ਕਿ ਆਮਟੇ (Amte) (ਵੱਡਾ ਭਰਾ) ਵਜੋਂ ਵਧੇਰੇ ਕਰਕੇ ਜਾਣਿਆ ਜਾਂਦਾ ਹੈ ਦੀ ਮਹਾਂਰਾਸ਼ਟਰ ਪ੍ਰਾਂਤ ਦੇ ਜ਼ਿਲ੍ਹਾ ਅਹਿਮਦਨਗਰ ਦੇ ਵਾਤਾਵਰਣੀ ਅਤੇ ਸਮਾਜੀ ਬਿਹਤਰੀ ਲਈ ਮੁੱਖ ਭੂਮਿਕਾ ਹੈ । ਇਸ ਕੰਮ ਵਿਚ ਬਹੁਤ ਵੱਡੀ ਗਿਣਤੀ ਵਿਚ ਰੁੱਖਾਂ ਨੂੰ ਲਗਾਉਣਾ ਅਤੇ ਮੀਂਹ ਦੇ ਪਾਣੀ ਦੀ ਪ੍ਰਭਾਵਸ਼ਾਲੀ ਸਾਂਭ-ਸੰਭਾਲ ਸ਼ਾਮਿਲ ਹਨ । 1975 ਤੋਂ ਸ਼ੁਰੂ ਕੀਤੇ ਗਏ ਨਿਗੂਣੇ ਜਿਹੇ ਆਰੰਭ ਦੇ ਫਲਸਰੂਪ ਗ਼ਰੀਬੀ ਨਾਲ ਭਰਿਆ ਹੋਇਆ ਰਾਲੇਗਨ ਸਿਧੀ (Rolegan Sidhi) ਨਾਮਕ ਪਿੰਡ ਨਮੂਨੇ ਦੇ ਇਕ ਪਿੰਡ ਵਿਚ ਤਬਦੀਲ ਹੋ ਚੁੱਕਿਆ ਹੈ ਜਿਹੜਾ ਕਿ ਹੋਰਨਾਂ ਦੇ ਵਾਸਤੇ ਪ੍ਰੇਰਨਾ ਸਰੋਤ ਅਤੇ ਉਮੀਦ ਦਾ ਸਰੋਤ ਬਣ ਗਿਆ ਹੈ । ਅੱਜ-ਕਲ੍ਹ ਸ੍ਰੀ ਅੰਨਾ ਹਜ਼ਾਰੇ ਜਨ ਲੋਕਪਾਲ ਬਿੱਲ ਬਾਰੇ ਬੜੇ ਸਰਗਰਮ ਹਨ ।

ਪ੍ਰਸ਼ਨ 7.
ਵਾਤਾਵਰਣ ਅਤੇ ਜੰਗਲਾਤ ਮੰਤਰਾਲਾ (Ministry of Environment and Forests) ਨੇ ਕਿਹੜੀਆਂ ਮੁੱਖ ਕਿਰਿਆਵਾਂ ਆਰੰਭੀਆਂ ਹਨ ? ਸੂਚੀਬੱਧ ਕਰੋ ।
ਉੱਤਰ-
ਵਾਤਾਵਰਣ ਅਤੇ ਜੰਗਲਾਤ ਮੰਤਰਾਲਾ (The Ministry of Environment and Forests) – ਵਾਤਾਵਰਣ ਅਤੇ ਜੰਗਲਾਤ ਮੰਤਰਾਲਾ ਕੇਂਦਰੀ ਸਰਕਾਰ ਦੀ ਪ੍ਰਬੰਧਕ ਪ੍ਰਣਾਲੀ ਦੀ ਇਕ ਕੇਂਦਰੀ ਏਜੰਸੀ (Nodal agency) ਹੈ । ਵਾਤਾਵਰਣ ਅਤੇ ਵਣਾਂ ਨਾਲ ਸੰਬੰਧਿਤ ਕਾਰਜਾਂ ਜਿਵੇਂ ਕਿ ਯੋਜਨਾਵਾਂ ਤਿਆਰ ਕਰਨੀਆਂ, ਤਰੱਕੀ, ਤਾਲ-ਮੇਲ ਅਤੇ ਇਹਨਾਂ ਪ੍ਰੋਗਰਾਮਾਂ ਦੀ ਦੇਖ-ਭਾਲ ਕਰਨਾ ਇਸ ਏਜੰਸੀ ਦੇ ਕਾਰਜ ਖੇਤਰ ਵਿਚ ਆਉਂਦੇ ਹਨ । ਭਾਰਤ ਵਿਚ ਇਹ ਏਜੰਸੀ, ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ (United Nations Environment Programme) ਦੀ ਕੇਂਦਰੀ ਏਜੰਸੀ ਵਜੋਂ ਵੀ ਕੰਮ ਕਰਦੀ ਹੈ ।
ਵਾਤਾਵਰਣ ਅਤੇ ਜੰਗਲਾਤ ਮੰਤਰਾਲਾ ਹੇਠ ਲਿਖੀਆਂ ਮੁੱਖ ਗਤੀਵਿਧੀਆਂ ਕਰਦਾ ਹੈ :-

  • ਬਨਸਪਤੀ ਸਮੂਹ, ਪਾਣੀ ਸਮੂਹ, ਵਣਾਂ ਅਤੇ ਜੰਗਲੀ ਜੀਵਨ ਦਾ ਸੁਰੱਖਿਅਣ ।
  • ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ ।

PSEB 12th Class Environmental Education Important Questions Chapter 10 ਕਾਇਮ ਰਹਿਣਯੋਗ ਝੱਲਣਯੋਗ ਟਿਕਾਊ ਵਿਕਾਸ (ਭਾਗ-3) 1

  • ਪਤਨ ਹੋਏ ਖੇਤਰਾਂ (Degraded areas) ਦੀ ਪੁਨਰ ਪ੍ਰਾਪਤੀ ਅਤੇ ਵਣ ਰੋਪਣ ਦੇ ਇਲਾਵਾ ਵਾਤਾਵਰਣ ਦੇ ਕਾਨੂੰਨ ਦੇ ਦਾਇਰੇ ਅੰਦਰ ਰਹਿੰਦਿਆਂ ਹੋਇਆਂ ਅਪਰਨ ਹੋਏ ਖੇਤਰਾਂ ਦੀ ਪੁਨਰ ਪ੍ਰਾਪਤੀ ਅਤੇ ਵਣ ਰੋਪਣ ਦੇ ਇਲਾਵਾ ਵਾਤਾਵਰਣ ਦੀ ਸੁਰੱਖਿਆ ।

ਕਾਫ਼ੀ ਸੰਖਿਆ ਵਿਚ ਮੰਡਲ, ਨਿਰਦੇਸ਼ਾਲਿਆ (Directorate) ਬੋਰਡ, ਅਧੀਨ ਦਫ਼ਤਰ (Subordinate offices), ਖ਼ੁਦਮੁਖਤਿਆਰ ਸੰਸਥਾਵਾਂ (Autonomous bodies) ਅਤੇ ਪਬਲਿਕ ਸੈਕਟਰ ਕਾਰੋਬਾਰ ਕਰਨ ਵਾਲੀਆਂ ਸੰਸਥਾਵਾਂ ਇਸ ਮੰਤਰਾਲਾ ਦੀ ਜੱਥੇਬੰਦਕ ਬਣਤਰ ਦੇ ਵਿਚ ਆਉਂਦੇ ਹਨ ।

ਵਾਤਾਵਰਣ ਅਤੇ ਵਣ ਮੰਤਰਾਲਾ ਵਲੋਂ ਕੀਤੇ ਗਏ ਕੰਮ ਹੇਠ ਲਿਖੇ ਹਨ-
(i) ਭਾਰਤ ਸਰਕਾਰ ਦਾ ਇਹ ਮੰਤਰਾਲਾ ਸਰਕਾਰ ਦੀ ਪ੍ਰਬੰਧਕੀ ਬਣਤਰ ਵਜੋਂ ਇਕ ਵਿਸ਼ੇਸ਼ ਏਜੰਸੀ ਵਜੋਂ ਕਾਰਜ ਕਰਦਾ ਹੈ ਅਤੇ ਇਹ ਮੰਤਰਾਲਾ ਸਰਕਾਰ ਦੇ ਵਾਤਾਵਰਣ ਅਤੇ ਵਣਾਂ ਸੰਬੰਧੀ ਪ੍ਰੋਗਰਾਮਾਂ ਨੂੰ ਲਾਗੂ ਕਰਨ, ਦੇਖਭਾਲ ਕਰਨ ਦਾ ਕਾਰਜ ਕਰਨ ਦੇ ਇਲਾਵਾ ਇਹ ਮੰਤਰਾਲਾ ਦੇਸ਼ ਵਿਚ (UNEP) (ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ) ਦੀ ਨੋਡਲ ਏਜੰਸੀ ਵਜੋਂ ਵੀ ਕਾਰਜ ਕਰਦਾ ਹੈ ।

ਪ੍ਰਸ਼ਨ 8.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਵਿਕਾਸ ਸੰਬੰਧੀ ਆਯੋਜਨ ਕੀਤੇ ਗਏ ਵਿਸ਼ਵ ਸੰਮੇਲਨ ਦੀ ਮੁੱਖ ਵਿਸ਼ਾ-ਵਸਤੂ (Main thenne) ਕੀ ਸੀ ?
ਉੱਤਰ-
2002 ਨੂੰ ਜੌਹਨਸਬਰਗ ਵਿਖੇ ਝੱਲਣਯੋਗ ਵਿਕਾਸ ਸੰਬੰਧੀ ਆਯੋਜਨ ਕੀਤੇ ਗਏ ਸੰਮੇਲਨ ਵਿਚ ਵਾਤਾਵਰਣ ਨਾਲ ਸੰਬੰਧਿਤ ਚਰਚਾ ਕੀਤੀ ਗਈ । ਇਸ ਚਰਚਾ ਵਿਚ ਨਵੀਂ ਕਿਸਮ ਦੀ ਵਿਧੀ, ਭਾਵ ਝੱਲਣਯੋਗਟਿਕਾਊ ਵਿਕਾਸ ਦੇ ਲਾਗੂ ਕਰਨ ਦੇ ਬਾਰੇ ਵਿਚਾਰਵਟਾਂਦਰਾ ਕੀਤਾ ਗਿਆ ।

ਪ੍ਰਸ਼ਨ 9.
ਵਾਤਾਵਰਣ ਦੇ ਪ੍ਰਬੰਧਣ ਅਤੇ ਕਾਇਮ ਰਹਿਣਯੋਗ/ਬੁੱਲਣਯੋਗ/ਟਿਕਾਊ ਵਿਕਾਸ ਬਾਰੇ ਗ਼ੈਰ-ਸਰਕਾਰੀ ਸੰਸਥਾਵਾਂ ਦੁਆਰਾ ਨਿਭਾਈ ਜਾਂਦੀ ਭੂਮਿਕਾ ਦਾ ਵਰਣਨ ਕਰੋ । ਉੱਤਰ-
ਗੈਰ-ਸਰਕਾਰੀ ਸੰਸਥਾਵਾਂ (Non Government Organisation) ਸੈ-ਇੱਛਿਤ ਏਜੰਸੀਆਂ ਹਨ, ਜਿਹੜੀਆਂ ਸਰਕਾਰ ਅਤੇ ਸਥਾਨਿਕ ਲੋਕਾਂ ਦੇ ਦਰਮਿਆਨ ਇਕ ਲੜੀ ਵਜੋਂ ਕੰਮ ਕਰਦੀਆਂ ਹਨ । ਇਹ ਸੰਸਥਾਵਾਂ ਕਿਰਿਆ ਗਰੁੱਪ (Action group) ਅਤੇ ਦਬਾਉ ਗਰੁੱਪ (Pressure gioup) ਦੋਵੇਂ ਹੀ ਤਰ੍ਹਾਂ ਕੰਮ ਕਰਦੇ ਹਨ । ਵਾਤਾਵਰਣ ਦੇ ਪ੍ਰਬੰਧਣ ਅਤੇ ਸੁਰੱਖਿਆ ਦੇ ਲਈ ਇਹ ਗਰੁੱਪ ਜਨ ਅੰਦੋਲਨ ਨੂੰ ਸ਼ੁਰੂ ਕਰਨ ਵਿੱਚ ਸਹਾਇਤਾ ਕਰਦੇ ਹਨ ।

ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਚਲਾਏ ਜਾਂਦੇ ਵਾਤਾਵਰਣ ਨਾਲ ਸੰਬੰਧਿਤ ਕੁੱਝ ਅੰਦੋਲਨ ਇਹ ਹਨ :

  • ਚਿਪਕੋ ਅੰਦੋਲਨ (Chipko Andolan) – ਟਿਹਰੀ-ਗੜਵਾਲ ਖੇਤਰ ਵਿਚ ਚਲਾਏ ਗਏ ਇਸ ਅੰਦੋਲਨ ਦਾ ਮੁੱਖ ਮੰਤਵ ਦਰੱਖ਼ਤਾਂ ਦੀ ਕਟਾਈ ਕਰਨ ਨੂੰ ਰੋਕਣਾ ਸੀ, ਤਾਂ ਜੋ ਜੀਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਿਆ ਜਾ ਸਕੇ ।
  • ਨਰਮਦਾ ਬਚਾਉ ਅੰਦੋਲਨ (Narmada Bachao Andolan, NBA) – ਇਸ ਅੰਦੋਲਨ ਦਾ ਆਰੰਭ ਕਲਪ ਵਿਕਿਸ਼ (Kalpa Viraksh) ਨਾਮ ਵਾਲੇ ਗੈਰ-ਸਰਕਾਰੀ ਸੰਗਠਨ ਵੱਲੋਂ ਕੀਤਾ ਗਿਆ । ਇਸ ਅੰਦੋਲਨ ਦੀ ਅਗਵਾਈ ਮੇਧਾ ਪਾਟੇਕਰ ਨੇ ਕੀਤੀ, ਤਾਂ ਜੋ ਸਰਦਾਰ ਸਰੋਵਰ ਦੇ ਬਣਨ ਦੇ ਫਲਸਰੂਪ ਸਥਾਨਿਕ ਲੋਕਾਂ ਦਾ ਸਥਾਨੰਤਰਨ ਰੋਕਿਆ ਜਾਵੇ ਅਤੇ ਪ੍ਰਭਾਵੀ ਖੇਤਰ ਨੂੰ ਸਰਦਾਰ ਸਰੋਵਰ ਵਿਚ ਡੁੱਬਣ ਤੋਂ ਬਚਾਇਆ ਜਾ ਸਕੇ ।
  • ਕੇਰਲਾ ਸ਼ਾਸਤਰ ਸਾਹਿਤਿਆ ਪਰਿਸ਼ਦ (Kerala Sastra Sahitya Parishad) – ਇਸ ਪਰਿਸ਼ਦ ਨੇ ਸਾਈਲੈਂਟ ਘਾਟੀ (Silent Valley) ਦੇ ਵੱਡਮੁੱਲੇ ਬਨਸਪਤੀ ਸਮੂਹ ਅਤੇ ਪ੍ਰਾਣੀ ਸਮੂਹ ਨੂੰ ਬਚਾਉਣ ਦੇ ਮੰਤਵ ਨਾਲ ਸਾਈਲੈਂਟ ਘਾਟੀ ਬਹੁਮੰਤਵੀ ਪ੍ਰਾਜੈਕਟ ਦਾ ਵਿਰੋਧ ਕੀਤਾ ।
  • ਸ਼ੁੱਧ ਅਤੇ ਸਾਫ਼ ਸੁਥਰੇ ਵਾਤਾਵਰਣ ਲਈ ਸੁਸਾਇਟੀ (Society for Clean Environment) – ਇਸ ਸੁਸਾਇਟੀ ਨੂੰ ਮੁੰਬਈ ਵਿਖੇ 1981 ਨੂੰ ਸ਼ੁਰੂ ਕੀਤਾ ਗਿਆ । ਇਸ ਸੁਸਾਇਟੀ ਦਾ ਮੁੱਖ ਉਦੇਸ਼ ਅੰਤਰ ਸਕੂਲੀ ਅਤੇ ਕਾਲਜਾਂ ਅੰਦਰ ਵਾਤਾਵਰਣ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਮੁਕਾਬਲਿਆਂ ਆਦਿ ਦਾ ਆਯੋਜਨ ਕਰਕੇ ਵਿਦਿਆਰਥੀਆਂ ਅੰਦਰ ਵਾਤਾਵਰਣ ਸੰਬੰਧੀ ਸੁਕਿਰਿਆਵੀ ਰੁਚੀ ਪੈਦਾ ਕਰਨਾ ਹੈ ।

ਪ੍ਰਸ਼ਨ 10.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਵਿਕਾਸ ਦੇ ਲਈ ਵਿਅਕਤੀਆਂ ਅਤੇ ਸਮੁਦਾਇ ਦੀ ਭੂਮਿਕਾ ਦਾ ਵਰਣਨ ਕਰੋ ।
ਉੱਤਰ-
ਕੁਦਰਤੀ ਸਾਧਨਾਂ ਦੀ ਸੁਰੱਖਿਆ, ਜ਼ਰੁਰੀ ਜੈਵਿਕ ਕਿਰਿਆਵਾਂ, ਧਰਤੀ ਦੀਆਂ ਜੀਵਨ ਸਹਾਇਕ ਪ੍ਰਣਾਲੀਆਂ ਨੂੰ ਕਾਇਮ ਰੱਖਦਿਆਂ ਹੋਇਆਂ ਸਾਧਨਾਂ ਦੀ ਉਪਲੱਬਧੀ ਅਤੇ ਕਾਇਮ ਰਹਿਣ ਯੋਗਤਾ (Sustainability) ਨੂੰ ਯਕੀਨੀ ਬਣਾਉਣਾ, ਜੀਵ ਵਿਭਿੰਨਤਾ ਦਾ ਸੁਰੱਖਿਅਣ, ਝੱਲਣਯੋਗ ਵਿਕਾਸ ਵਿੱਚ ਸ਼ਾਮਿਲ ਹਨ । ਇਸ ਸੰਬੰਧ ਵਿਚ ਵਿਅਕਤੀ ਅਤੇ ਸਮੁਦਾਇ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ-

  1. ਬਚਪਨ ਤੋਂ ਹੀ ਵਾਤਾਵਰਣੀ ਸਿੱਖਿਆ ਅਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਕੇ, ਬੱਚਿਆਂ ਦੇ ਦਿਲਾਂ/ਮਨਾਂ ਅੰਦਰ ਧਰਤੀ ਸੰਬੰਧੀ ਨੇਕ ਵਿਚਾਰਧਾਰਾ ਪੈਦਾ ਕੀਤੀ ਜਾ ਸਕਦੀ ਹੈ ।
  2. ਪਾਣੀ, ਹਵਾ, ਊਰਜਾ ਅਤੇ ਮਿੱਟੀ ਆਦਿ ਦੀ ਸੁਰੱਖਿਆ ਕਰਨ ਦੇ ਲਈ ਕਈ ਪ੍ਰਕਾਰ ਦੀਆਂ ਵਿਧੀਆਂ ਨੂੰ ਅਪਨਾਇਆ ਜਾ ਸਕਦਾ ਹੈ ।
  3. ਕੁਦਰਤੀ ਸਾਧਨ ਵਲ 3-R ਪਹੁੰਚ ਅਪਨਾਉਣਾ ।

PSEB 12th Class Environmental Education Important Questions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

ਪ੍ਰਸ਼ਨ 11.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਵਿਕਾਸ ਦੇ ਲਈ ਤਕਨੀਕੀ ਪ੍ਰਤੀ (Technological progress) ਦੀ ਕੀ ਭੂਮਿਕਾ ਹੈ ?
ਉੱਤਰ-

  • ਰਸਾਇਣਿਕ ਜੀਵਨਾਸ਼ਕ ਪਦਾਰਥਾਂ (Chemical pesticides) ਦੀ ਥਾਂ ਜੀਵ ਪੈਸਟੀਸਾਈਡਜ਼ (Bio-pesticides) ਲਏ ਜਾਣ ਦੇ ਫਲਸਰੂਪ ਮਨੁੱਖੀ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਅਤੇ ਪਾਣੀ ਦਾ ਦੂਸ਼ਿਤ ਹੋਣ ਤੋਂ ਬਚਾਅ ਹੋ ਗਿਆ ਹੈ ।
  • ਨਾਂਸਟੋਕ (Nostoc), ਐਨਾਬੀਨਾ (Anabaena) ਅਤੇ ਨਾਈਟ੍ਰੋਜਨ ਦਾ ਯੋਗਿਕੀਕਰਨ ਵਾਲੇ ਬੈਕਟੀਰੀਆ ਦੇ ਕਾਰਨ ਨਾ ਕੇਵਲ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਹੀ ਵਾਧਾ ਹੋਇਆ ਹੈ, ਸਗੋਂ ਫ਼ਸਲਾਂ ਦੀ ਉਪਜ ਵੀ ਕਾਫ਼ੀ ਵਧੀ ਹੈ ।
  • ਬਾਇਓਗੈਸ ਪ੍ਰੋਗਰਾਮਾਂ ਦੇ ਕਾਰਨ ਨਾ ਕੇਵਲ ਊਰਜਾ ਦੀ ਪ੍ਰਾਪਤੀ ਹੀ ਹੋਈ ਹੈ, ਸਗੋਂ ਖੇਤੀ ਲਈ ਕੀਮਤੀ ਕਾਰਬਨੀ ਖਾਦ ਵੀ ਪ੍ਰਾਪਤ ਹੁੰਦੀ ਹੈ ।
  • ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਦੇ ਸੁਧਰੇ ਹੋਏ ਤਰੀਕੇ, ਜਲ ਵਿਭਾਜਕ (Watersheds) ਅਤੇ ਜ਼ਮੀਨ ਹੇਠਲੇ ਪਾਣੀ ਦਾ ਢੁੱਕਵਾਂ ਪ੍ਰਬੰਧਣ, ਜਨਸੰਖਿਆ, ਪੈਦਾਇਸ਼ ਰੋਕਣ ਦੇ ਤਰੀਕੇ ਅਤੇ ਬੰਜਰ ਤੋਂ ਸੁਧਾਰ (Reclamation of soil) ਆਦਿ ਕਾਇਮ ਰਹਿਣਯੋਗ . ਵਿਕਾਸ ਦੇ ਪ੍ਰਫੁਲਿਤ ਹੋਣ ਦੇ ਮੌਕਿਆਂ ਵਿਚ ਵਾਧਾ ਕਰਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਵਿਗਿਆਨ ਅਤੇ ਤਕਨਾਲੋਜੀ (Science and Technology) ਵਿਭਾਗ ਦੀਆਂ ਮੁੱਖ ਗਤੀਵਿਧੀਆਂ ਕੀ ਹਨ ?
ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਨਾਲ ਸੰਬੰਧਿਤ ਕੁੱਝ ਕਿਰਿਆਵਾਂ ਦਾ ਵਰਣਨ ਕਰੋ ।
ਉੱਤਰ-
ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀਆਂ ਗਤੀਵਿਧੀਆਂ ਇਹ ਹਨ-

  1. ਖੋਜ ਅਤੇ ਵਿਕਾਸ ਪ੍ਰਾਜੈਕਟਾਂ, ਕੌਮੀ ਸੁਵਿਧਾਵਾਂ ਲਈ, ਵਿਸ਼ੇਸ਼ ਤਕਨਾਲੋਜੀ ਵਿਕਾਸ ਦੇ ਪ੍ਰੋਗਰਾਮਾਂ ਲਈ ਸਹਾਇਤਾ ਕਰਨਾ ।
  2. ਖੰਡ ਦੇ ਉਤਪਾਦਨ ਦੇ ਮਨੋਰਥ ਸੰਬੰਧੀ ਪ੍ਰਾਜੈਕਟ, ਪ੍ਰਤੀ ਕੰਪਾਜਿਟ ਸ਼ੈਲੀ (Composites) ਉੱਡਣੀ ਰਾਖ (Fly ash) ਦੀ ਵਰਤੋਂ ਅਤੇ ਨਿਪਟਾਰੇ ਸੰਬੰਧੀ ਨਵੀਆਂ ਤਕਨੀਕਾਂ ਨੂੰ ਸ਼ੁਰੂ ਕਰਨਾ ।
  3. ਅਗਾਊਂ ਸੂਚਨਾ ਅਤੇ ਮੁੱਲਾਂਕਣ ਤਕਨਾਲੋਜੀ ਕੌਂਸਿਲ (Technology Information Forecasting and Assessment Council) (TIFAC) ਦੁਆਰਾ ਸੂਚਨਾ ਸੰਬੰਧੀ ਤਕਨਾਲੋਜੀ ਅਤੇ ਘਰੇਲੂ ਪੱਧਰ ਤੇ ਤਿਆਰ ਕੀਤੀ ਗਈ ਤਕਨਾਲੋਜੀ ਨੂੰ ਉੱਨਤ ਕਰਨਾ ।
  4. ਅੰਤਰਰਾਸ਼ਟਰੀ ਪੱਧਰ ਤੇ ਵਿਗਿਆਨ ਅਤੇ ਤਕਨਾਲੋਜੀ ਵਿਚ ਸਹਿਯੋਗ ਅਤੇ ਵਿਕਸਿਤ ਦੇਸ਼ਾਂ ਨਾਲ ਸਾਂਝੇ ਪ੍ਰੋਗਰਾਮ ।
  5. ਸਮਾਜੀ-ਆਰਥਿਕ ਖੇਤਰ, ਵਿਸ਼ੇਸ਼ ਕਰਕੇ ਪੇਂਡੂ ਅਤੇ ਗ਼ਰੀਬ ਲੋਕਾਂ ਦੇ ਲਈ ਤਕਨੀਕਾਂ ਦਾ ਵਿਕਾਸ ।
  6. ਮੌਸਮ ਸੰਬੰਧੀ ਅਗਾਊਂ ਸੂਚਨਾਵਾਂ ਅਤੇ ਭੂਚਾਲ-ਵਿਗਿਅਨ ਸੰਬੰਧੀ ਨਿਰੀਖਣ ਦੇ ਲਈ ਸਹੂਲਤਾਂ ਵਿੱਚ ਵਾਧਾ ਕਰਨਾ ।

ਪ੍ਰਸ਼ਨ 2.
ਉਹਨਾਂ ਅੰਤਰਰਾਸ਼ਟਰੀ ਏਜੰਸੀਆਂ ਦੀ ਸੂਚੀ ਬਣਾਉ ਜਿਹੜੀਆਂ ਭਾਰਤ ਵਿਚ ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਵਿਕਾਸ ਦੇ ਕੰਮਾਂ ਨਾਲ ਸੰਬੰਧ ਰੱਖਦੀਆਂ ਹਨ ।
ਉੱਤਰ-
ਵਾਤਾਵਰਣ ਅਤੇ ਜੰਗਲਾਤ ਮੰਤਰਾਲਾ ਹੇਠ ਲਿਖਿਆਂ ਦੇ ਲਈ ਕੇਂਦਰੀ ਏਜੰਸੀ ਵਜੋਂ ਕਾਰਜ ਕਰਦਾ ਹੈ-

  • ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (United Nations Environment Programme UNEP)
  • ਦੱਖਣ-ਏਸ਼ੀਆਂ ਸਹਿਯੋਗ ਵਾਤਾਵਰਣ ਪ੍ਰੋਗਰਾਮ (South Asia Co-operation Programme SACEP)
  • ਪਹਾੜਾਂ ਦੇ ਏਕੀਕ੍ਰਿਤ ਵਿਕਾਸ ਲਈ ਅੰਤਰਰਾਸ਼ਟਰੀ ਕੇਂਦਰ (International Centre for Integrated Mountains Development ICIMOD)
  • ਕੁਦਰਤ ਅਤੇ ਕੁਦਰਤੀ ਸਾਧਨਾਂ ਦੇ ਲਈ ਅੰਤਰਰਾਸ਼ਟਰੀ ਯੂਨੀਅਨ (International Union for Conservation of Nature and Natural Resources IUCN) ਇਹਨਾਂ ਦੇ ਇਲਾਵਾ ਕਈ ਹੋਰ ਅੰਤਰਰਾਸ਼ਟਰੀ ਏਜੰਸੀਆਂ, ਖੇਤਰੀ ਬੋਰਡ (Regional boards) ਅਤੇ ਬਹੁਪੱਖੀ (Multilateral) ਸੰਸਥਾਵਾਂ ਵੀ ਸ਼ਾਮਿਲ ਹਨ ।

ਪ੍ਰਸ਼ਨ 3.
ਵਾਤਾਵਰਣ ਦੇ ਉਹਨਾਂ ਇਕਰਾਰਨਾਮਿਆਂ ਦੀ ਸੂਚੀ ਬਣਾਓ ਜਿਨ੍ਹਾਂ ‘ਤੇ ਭਾਰਤ ਸਰਕਾਰ ਨੇ ਦਸਤਖ਼ਤ ਕੀਤੇ ਹਨ ।
ਉੱਤਰ-
ਭਾਰਤ ਨੇ ਜਿਨ੍ਹਾਂ ਅੰਤਰਰਾਸ਼ਟਰੀ ਇਕਰਾਰਨਾਮਿਆਂ ਉੱਤੇ ਦਸਤਖ਼ਤ ਕੀਤੇ ਹਨ, ਉਹਨਾਂ ਦੀ ਸੂਚੀ ਹੇਠ ਦਿੱਤੀ ਜਾਂਦੀ ਹੈ-

  1. ਵੇਲ਼ ਦੇ ਪਕੜਣ/ਮਾਰਨ ਨੂੰ ਨਿਯਮਬੱਧ ਕਰਨ ਸੰਬੰਧੀ ਅੰਤਰਰਾਸ਼ਟਰੀ ਸੰਮੇਲਨ (International Convention for regulation of whalling)
  2. ਅੰਤਰਰਾਸ਼ਟਰੀ ਪੌਦਾ ਸੁਰੱਖਿਅਣ ਸੰਮੇਲਨ (International Plant Protection Convention)
  3. ਐਂਟਾਰਟਿਕਾ ਇਕਰਾਰਨਾਮਾ (The Antartic Treaty)
  4. ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਸੇਜਲ ਜ਼ਮੀਨਾਂ ਦਾ ਸੰਮੇਲਨ (Convention on Wetlands of international importance)
  5. ਵਿਸ਼ਵ ਭਰ ਦੇ ਜੰਗਲੀ ਬਨਸਪਤੀ ਸਮੂਹ ਅਤੇ ਪ੍ਰਾਣੀ ਸਮੂਹ ਦੀਆਂ ਖ਼ਤਰੇ ਵਿਚਲੀਆਂ ਜਾਤੀਆਂ ਦੇ ਅੰਤਰਰਾਸ਼ਟਰੀ ਵਪਾਰ ਸੰਬੰਧੀ ਸੰਮੇਲਨ (Convention on International trade in Endangered species of Wild Flora and Fauna)
  6. ਸਮੁੰਦਰੀ ਜਹਾਜ਼ਾਂ ਦੁਆਰਾ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਸੰਬੰਧੀ 1978 ਨੂੰ ਹੋਏ ਅੰਤਰਰਾਸ਼ਟਰੀ ਸੰਮੇਲਨ ਦਾ ਪ੍ਰੋਟੋਕਾਲ (Protocol of 1978 relating to the international convention for the prevention of pollution from ships)
  7. ਓਜ਼ੋਨ ਪਰਤ ਦੀ ਸੁਰੱਖਿਆ ਸੰਬੰਧੀ ਹੋਇਆ ਵੀਆਨਾ (Vienna) ਸੰਮੇਲਨ (Vienna Convention for the protection of the Ozone layor)
  8. ਪਲਾਇਨ ਕਰਨ ਵਾਲੀਆਂ ਜਾਤੀਆਂ ਦਾ ਸੁਰੱਖਿਅਣ (Conservation of migratory species)
  9. ਨੁਕਸਾਨਦਾਇਕ/ਖ਼ਤਰਨਾਕ ਪਦਾਰਥਾਂ ਦੇ ਸਰਹੱਦਾਂ ਤੋਂ ਪਾਰ ਗਤੀ (Movement) ਸੰਬੰਧੀ ਬੇਸਲ ਸੰਮੇਲਨ (Basel Convention on Transboundary Movement of Hazardous Substances)
  10. ਜਲਵਾਯੂ ਵਿਚ ਤਬਦੀਲੀ ਪਰਿਵਰਤਨ ਦੇ ਖਾਕੇ ਸੰਬੰਧੀ ਸੰਮੇਲਨ (Framework Convention on Climate Change)
  11. ਜੀਵ ਅਨੇਕਰੂਪਤਾ ਦੇ ਸੁਰੱਖਿਅਣ ਨਾਲ ਸੰਬੰਧਿਤ ਸੰਮੇਲਨ (Convention on Conservation of biodiversity)
  12. ਓਜ਼ੋਨ ਪਰਤ ਨੂੰ ਸੋਖਣਿਆਉਣ ਵਾਲੇ ਪਦਾਰਥਾਂ ਸੰਬੰਧੀ ਮਾਨਟ੍ਰੀਆਲ ਪ੍ਰੋਟੋਕਾਲ । (Montreal Protocal on the substances that deplete the Ozone Layer)
  13. ਮਾਰੂਥਲ ਦੀ ਉਤਪੱਤੀ ਦਾ ਮੁਕਾਬਲਾ ਕਰਨ ਦੇ ਲਈ ਅੰਤਰਰਾਸ਼ਟਰੀ ਸੰਮੇਲਨ (International Convention for Combating Desertification) ।

PSEB 12th Class Environmental Education Important Questions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

ਪ੍ਰਸ਼ਨ 4.
‘ਸਾਖਰਤਾ’ ਵਾਤਾਵਰਣ ਦੇ ਵਿਕਾਸ ਲਈ ਜ਼ਰੂਰੀ ਹੈ । ਵਿਆਖਿਆ ਕਰੋ ।
ਉੱਤਰ-
ਜਿਸ ਆਲੇ-ਦੁਆਲੇ ਵਿਚ ਅਸੀਂ ਰਹਿੰਦੇ ਹਾਂ, ਉਸ ਨੂੰ ਵਾਤਾਵਰਣ ਆਖਦੇ ਹਨ ! ਵਾਤਾਵਰਣ ਨੂੰ ਚੌਗਿਰਦਾ ਵੀ ਆਖਿਆ ਜਾਂਦਾ ਹੈ ਅਤੇ ਇਸ ਦੇ ਵਿਕਾਸ ਦੇ ਨਾਲ-ਨਾਲ ਵਾਤਾਵਰਣ ਦੇ ਹਰ ਪੱਖ ਦੇ ਨਾਲ-ਨਾਲ ਸਾਖਰਤਾ ਜ਼ਰੂਰੀ ਹੈ । ਇਸ ਨੂੰ ਅੱਗੇ ਲਿਖੇ ਉਦਾਹਰਨਾਂ ਦੁਆਰਾ ਦਰਸਾਇਆ ਗਿਆ ਹੈ-

  1. ਔਰਤਾਂ ਦੇ ਸਿੱਖਿਅਤ ਹੋਣ ਹੋਣ ਨਾਲ, ਜਣਨ ਸਮਰੱਥਾ ਘਟਦੀ ਹੈ ਅਤੇ ਵੱਧਦੀ ਹੋਈ ਆਬਾਦੀ ਦੇ ਕਾਰਨ ਵਾਤਾਵਰਣ ਉੱਤੇ ਪੈਣ ਵਾਲੇ ਭਾਰ ਵਿਚ ਕਮੀ ਆਉਂਦੀ ਹੈ ।
  2. ਗ਼ਰੀਬੀ ਨੂੰ ਦੂਰ ਕਰਨ ਦੇ ਵਾਸਤੇ ਸਾਖਰਤਾ ਜ਼ਰੂਰੀ ਹੈ ।
  3. ਸਾਖਰਤਾ ਮਨੁੱਖਾਂ ਨੂੰ ਬਦਲਦੀਆਂ ਤਕਨਾਲੋਜੀਜ਼ ਅਤੇ ਵਾਤਾਵਰਣ ਪ੍ਰਬੰਧਣ ਸੰਬੰਧੀ ਜਾਗਰੂਕ ਕਰਾਉਂਦਾ ਹੈ ।
  4. ਸਾਖਰਤਾ ਦੇ ਕਾਰਨ ਹਵਾ, ਵਣ, ਮਿੱਟੀ ਵਰਗੇ ਵਾਤਾਵਰਣੀ ਸਾਧਨਾਂ ਦੇ ਪ੍ਰਬੰਧਣ ਦੀ ਵਿਸ਼ੇਸ਼ਤਾ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ !
  5. ਸਾਖਰਤਾ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਸਹਾਈ ਹੁੰਦੀ ਹੈ ।