PSEB 4th Class Punjabi Solutions Chapter 19 ਬਾਬੇ ਭਕਨੇ ਦੀਆਂ ਪਿਆਰੀਆਂ ਗੱਲਾਂ

Punjab State Board PSEB 4th Class Punjabi Book Solutions Chapter 19 ਬਾਬੇ ਭਕਨੇ ਦੀਆਂ ਪਿਆਰੀਆਂ ਗੱਲਾਂ Textbook Exercise Questions and Answers.

PSEB Solutions for Class 4 Punjabi Chapter 19 ਬਾਬੇ ਭਕਨੇ ਦੀਆਂ ਪਿਆਰੀਆਂ ਗੱਲਾਂ

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਬਾਬਾ ਸੋਹਣ ਸਿੰਘ ਭਕਨਾ ਕੌਣ ਸਨ ?
ਉੱਤਰ:
ਬਾਬਾ ਸੋਹਣ ਸਿੰਘ ਭਕਨਾ ਪ੍ਰਸਿੱਧ ਦੇਸ਼ਭਗਤ ਸਨ । ਆਪ ਅਮਰੀਕਾ ਵਿਚ ਭਾਰਤੀਆਂ ਵਲੋਂ ਦੇਸ਼ ਦੀ ਅਜ਼ਾਦੀ ਲਈ ਬਣਾਈ ਗ਼ਦਰ ਪਾਰਟੀ ਦੇ ਪਹਿਲੇ ਪ੍ਰਧਾਨ ਸਨ ਆਪ 26 ਸਾਲ ਜੇਲ੍ਹ ਵਿਚ ਰਹੇ ।

ਪ੍ਰਸ਼ਨ 2.
ਬਾਬਾ ਸੋਹਣ ਸਿੰਘ ਭਕਨਾ ਨੇ ਕਿਹੜਾ ਆਸ਼ਰਮ ਖੋਲ੍ਹਿਆ ਤੇ ਕਿਉਂ ?
ਉੱਤਰ:
ਬਾਬਾ ਸੋਹਣ ਸਿੰਘ ਭਕਨਾ ਨੇ ਆਪਣੇ ਪਿੰਡ ਵਿਚ ਦੇਸ਼-ਭਗਤਾਂ ਦੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਕਿਰਤੀ-ਕਿਸਾਨ ਆਸ਼ਰਮ ਖੋਲ੍ਹਿਆ ।

ਪ੍ਰਸ਼ਨ 3.
ਰਾਜਦੂਤ ਨੇ ਬਾਬਾ ਜੀ ਤੋਂ ਕੀ ਪੁੱਛਿਆ ਅਤੇ ਬਾਬਾ ਜੀ ਨੇ ਕੀ ਉੱਤਰ ਦਿੱਤਾ ?
ਉੱਤਰ:
ਰਾਜਦੂਤ ਨੇ ਬਾਬਾ ਜੀ ਨੂੰ ਉਨ੍ਹਾਂ ਦੀ ਸੰਤਾਨ ਬਾਰੇ ਪੁੱਛਿਆ ਬਾਬਾ ਜੀ ਨੇ ਸਕੂਲ ਵਿਚ ਪੜ੍ਹਦੇ ਤਿੰਨ ਸੌ ਬੱਚਿਆਂ ਨੂੰ ਆਪਣੀ ਸੰਤਾਨ ਦੱਸਿਆ ।

PSEB 4th Class Punjabi Solutions Chapter 19 ਬਾਬੇ ਭਕਨੇ ਦੀਆਂ ਪਿਆਰੀਆਂ ਗੱਲਾਂ

ਪ੍ਰਸ਼ਨ 4.
ਬਾਬਾ ਜੀ ਨੇ ਲੇਖ ਦੇ ਸੇਵਾ-ਫਲ ਦੇ ਪੈਸੇ ਕਿੱਥੇ ਖ਼ਰਚ ਕੀਤੇ ?
ਉੱਤਰ:
ਬਾਬਾ ਜੀ ਨੂੰ ਲੇਖ ਦੇ ਸੇਵਾ-ਫਲ ਦੇ ਪੈਸੇ ਗਰੀਬ ਬੱਚਿਆਂ ਦੀਆਂ ਵਰਦੀਆਂ ਅਤੇ ਬੂਟਾਂ ਉੱਤੇ ਖ਼ਰਚ ਕੀਤੇ ।

ਪ੍ਰਸ਼ਨ: 5.
ਲੋਹੜੀ ਦੇ ਮੌਕੇ ‘ਤੇ ਮੱਝ ਦਾਨ ਕਰਨ ਸਮੇਂ ਬਾਬਾ ਜੀ ਨੇ ਮਾਤਾ ਜੀ ਨੂੰ ਕੀ ਕਿਹਾ ?
ਉੱਤਰ:
ਮੱਝ ਦਾਨ ਕਰਨ ਸਮੇਂ ਬਾਬਾ ਜੀ ਨੇ ਮਾਤਾ ਜੀ ਨੂੰ ਕਿਹਾ, “ਘਰ ਦੀ ਕਿਸੇ ਵੀ ਚੀਜ਼ ਨਾਲੋਂ ਸਕੂਲ ਕਿਤੇ ਚੰਗਾ ਹੁੰਦਾ ਹੈ, ਜਿੱਥੇ ਬੱਚਿਆਂ ਦੀ ਜ਼ਿੰਦਗੀ ਬਣਦੀ ਏ । ਇਹ ਮੱਝ ਸਕੂਲ ਨੂੰ ਦਾਨ ਦੇ ਦਿਓ।”

ਪ੍ਰਸ਼ਨ 6.
ਅੰਤਲੇ ਪਲਾਂ ਤਕ ਬਾਬਾ ਜੀ ਝੁੱਗੀਆਂ ਜਿਹੇ ਘਰ ਵਿਚ ਹੀ ਕਿਉਂ ਰਹੇ. ?
ਉੱਤਰ:
ਬਾਬਾ ਜੀ ਜਦ ਆਪਣਾ ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣ ਲਈ ਸ਼ਹਿਰੋਂ ਗਾਡਰ ਲੈਣ ਗਏ, ਤਾਂ ਰਸਤੇ ਵਿਚ ਟੱਪਰੀਵਾਸਾਂ ਦੀਆਂ ਝੁੱਗੀਆਂ ਦੇਖ ਕੇ ਉਨ੍ਹਾਂ ਦਾ ਮਨ ਪਿਘਲ ਗਿਆ ਉਹ ਸ਼ਹਿਰੋਂ ਗਾਡਰਾਂ ਦੀ ਥਾਂ ਬਾਂਸ ਤੇ ਸਿਰਕੀਆਂ ਲਿਆ ਕੇ ਭੁੱਗੀਆਂ ਜਿਹਾ ਘਰ ਬਣਾ ਕੇ ਰਹਿਣ ਲੱਗੇ ।

ਪ੍ਰਸ਼ਨ 7.
ਬਾਬਾ ਜੀ ਅਤੇ ਬੱਚਿਆਂ ਨੂੰ ਕਿਹੜੀ ‘ਸਾਂਝੀ-ਵੰਡ ਕਰ ਕੇ ਖੁਸ਼ੀ ਹੋਈ ?
ਉੱਤਰ:
ਬਾਬਾ ਜੀ ਵਲੋਂ ਲਾਏ ਆਤੂ ਦੇ ਬੂਟੇ ‘ਤੇ ਇਕ ਆਤੂ ਲੱਗਾ ਪੱਕ ਜਾਣ ਤੇ ਬਾਬਾ ਜੀ ਨੇ ਉਸ ਆਤੂ ਨੂੰ ਬੱਚਿਆਂ ਵਿਚ ਭੋਰਾ-ਭੋਰਾ ਕਰ ਕੇ ਵੰਡਿਆ । ਇਸ “ਸਾਂਝੀ ਵੰਡ” ਵਿਚ ਬਾਬਾ ਜੀ ਤੇ ਬੱਚਿਆਂ ਨੂੰ ਬਹੁਤ ਖੁਸ਼ੀ ਹੋਈ ।

ਪ੍ਰਸ਼ਨ 8.
ਬੈਕਟਾਂ ਵਿੱਚੋਂ ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ-
(ਅਰਪਣ, ਮਕਾਨ, ਦਾਨ, ਗੰਨੇ, ਪ੍ਰਧਾਨ )
(ੳ) ਬਾਬਾ ਜੀ ਗ਼ਦਰ-ਪਾਰਟੀ ਦੇ ਪਹਿਲੇ . ……. ਸਨ |
(ਅ) ਸਾਰੇ ਬੱਚਿਆਂ ਨੂੰ ਕਮਾਦ ਦੇ ਖੇਤ ਵਿਚ ਜਾ ਕੇ ………….. ਚੂਪਣ ਲ਼ਈ ਕਿਹਾ ।
(ਇ) ਇਹ ਮੱਝ ਸਕੂਲ ਨੂੰ ……. ਦੇਣ ਲਈ ਖੋਲ੍ਹ ਦਿਓ ।
(ਸ) ਮਾਤਾ ਜੀ ਵੀ ਬੱਚਿਆਂ ਦੀ ਭਲਾਈ ਲਈ ਸਭ ਕੁੱਝ ………….. ਨੂੰ ਲਈ ਤਿਆਰ ਰਹਿੰਦੇ ਸਨ ।
(ਹ) ਮੇਰੇ ਦੇਸ਼ ਦੀ ਜਨਤਾ ਨੂੰ ਚੱਜ ਨਾਲ ਰਹਿਣ ਜੋਗੇ ………… ਨਹੀਂ ਜੁੜੇ ।
ਉੱਤਰ:
(ੳ) ਬਾਬਾ ਜੀ ਗ਼ਦਰ ਪਾਰਟੀ ਦੇ ਪਹਿਲੇ ਪ੍ਰਧਾਨ ਸਨ ।
(ਅ) ਸਾਰੇ ਬੱਚਿਆਂ ਨੂੰ ਕੰਮਾਦ ਦੇ ਖੇਤ ਵਿਚ ਜਾ ਕੇ ਗੰਨੇ ਚੂਪਣ ਲਈ ਕਿਹਾ ।
(ਇ) ਇਹ ਮੱਝ ਸਕੂਲ ਨੂੰ ਦਾਨ ਦੇਣ ਲਈ ਖੋਲ੍ਹ ਦਿਓ ।
(ਸ) ਮਾਤਾ ਜੀ ਵੀ ਬੱਚਿਆਂ ਦੀ ਭਲਾਈ ਲਈ ਸਭ ਕੁੱਝ ਅਰਪਣ ਕਰਨ ਲਈ ਤਿਆਰ ਰਹਿੰਦੇ ਸਨ ।
(ਹ) ਮੇਰੇ ਦੇਸ਼ ਦੀ ਜਨਤਾ ਨੂੰ ਚੱਜ ਨਾਲ ਰਹਿਣ ਜੋਗੇ ਮਕਾਨ ਨਹੀਂ ਜੁੜੇ ।

ਪ੍ਰਸ਼ਨ 9.
ਪੜੋ, ਸਮਝੋ ਤੇ ਲਿਖੋ-
ਆਸ਼ਰਮ – ਅਸਥਾਨ, ਰਹਿਣ ਦਾ, ਡੇਰਾ ।
ਮੋਹ –
ਕਮਾਦ –
ਸੰਤਾਨ –
ਸੇਵਾ-ਵਲ –
ਆਮਦਨ –
ਅਰਪਣ –
ਆਲੀਸ਼ਾਨ –
ਹਮਦਰਦ –
ਸਿਹਤਮੰਦ –
ਉੱਤਰ:
ਆਸ਼ਰਮ – ਅਸਥਾਨ, ਰਹਿਣ ਦਾ ਡੇਰਾ ।
ਮੋਹ – ਪਿਆਰ ।
ਕਮਾਦ – ਗੰਨੇ ਦੀ ਫ਼ਸਲ ।
ਸੰਤਾਨ – ਔਲਾਦ, ਬਾਲ-ਬੱਚਾ ।
ਸੇਵਾ-ਫਲ – ਮਿਹਨਤਾਨਾ (ਕੰਮ ਕਰਨ ਬਦਲੇ ਮਿਲੇ ਰੁਪਏ) ।
ਆਮਦਨ – ਕਮਾਈ, ਮੁਨਾਫ਼ਾ ।
ਅਰਪਣ – ਭੇਟਾ, ਦਾਨ ।
ਆਲੀਸ਼ਾਨ – ਸ਼ਾਨਦਾਰ ।
ਹਮਦਰਦ – ਦੁੱਖ ਵੰਡਾਉਣ ਵਾਲਾ ।
ਸਿਹਤਮੰਦ – ਅਰੋਗ, ਰਾਜ਼ੀ ।

PSEB 4th Class Punjabi Solutions Chapter 19 ਬਾਬੇ ਭਕਨੇ ਦੀਆਂ ਪਿਆਰੀਆਂ ਗੱਲਾਂ

ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਦੇਸ਼-ਭਗਤ, ਕਿਰਤੀ-ਕਿਸਾਨ, ਮੁੱਖ ਅਧਿਆਪਕ, ਸਕੂਲ-ਵੰਡ, ਸਾਂਝੀ-ਵੰਡ, ਸੇਵਾ-ਫਲ, ਅਰਪਣ, ਗ਼ਦਰ ਪਾਰਟੀ !
ਉੱਤਰ:

  1. ਦੇਸ਼-ਭਗਤ (ਦੇਸ਼ ਨੂੰ ਪਿਆਰ ਕਰਨ ਵਾਲਾ)-ਸ਼ਹੀਦ ਭਗਤ ਸਿੰਘ ਪ੍ਰਸਿੱਧ ਦੇਸ਼-ਭਗਤ ਸੀ ।
  2. ਕਿਰਤੀ-ਕਿਸਾਨ (ਮਜ਼ਦੂਰਾਂ ਤੇ ਕਿਸਾਨਾਂ ਨਾਲ ਸੰਬੰਧਿਤ)-ਕਮਿਊਨਿਸਟ ਪਾਰਟੀ ਵਿਚ ਆਮ ਕਰਕੇ ਕਿਰਤੀ-ਕਿਸਾਨ ਲੋਕ ਸ਼ਾਮਿਲ ਹੁੰਦੇ ਹਨ ।
  3. ਮੁੱਖ ਅਧਿਆਪਕ (ਸਕੂਲ ਦਾ ਸਭ ਤੋਂ ਵੱਡਾ ਅਧਿਆਪਕ)-ਸਾਡੇ ਮੁੱਖ ਅਧਿਆਪਕ ਸਾਹਿਬ ਦਾ ਨਾਂ ਸ: ਬਖ਼ਸ਼ਿੰਦਰ ਸਿੰਘ ਹੈ ।
  4. ਸਕੂਲ-ਫੰਡ (ਸਕੂਲ ਦੇ ਕੰਮ ਆਉਣ ਵਾਲਾ ਪੈਸਾ)-ਮੈਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਸਹਾਇਤਾ ਲਈ 3000 ਰੁ: ਸਕੂਲ-ਫੰਡ ਵਜੋਂ ਦਿੱਤੇ ।
  5. ਸਾਂਝੀ-ਵੰਡ (ਸਾਂਝਾ ਵੰਡਣ ਦਾ ਕੰਮ-ਬਾਬਾ ਜੀ ਨੇ ਸਾਂਝੀ-ਵੰਡ ਕਰਦਿਆਂ ਇੱਕੋ ਆਤੂ ਭੋਰਾ-ਭੋਰਾ ਕਰ ਕੇ ਸਾਰੇ ਬੱਚਿਆਂ ਵਿਚ ਵੰਡ ਦਿੱਤਾ ।
  6. ਸੇਵਾ-ਫਲ (ਸੇਵਾ ਕਰਨ ਦੇ ਬਦਲੇ ਪੈਸੇ ਆਦਿ ਮਿਲਣਾ)-ਮੈਂ ਕਾਲਜ ਵਿਚ ਐੱਨ. ਐੱਸ. ਐੱਸ. ਦੀ ਅਗਵਾਈ ਕਰਦਾ ਹਾਂ ਤੇ ਮੈਨੂੰ ਸੇਵਾ-ਫਲ ਵਜੋਂ 600 ਰੁ: ਮਹੀਨਾ ਮਿਲਦੇ ਹਨ ।
  7. ਅਰਪਣ (ਭੇਟ ਕਰਨਾ)-ਕਰਤਾਰ ਸਿੰਘ ਸਰਾਭੇ ਨੇ ਆਪਣੀ ਜ਼ਿੰਦਗੀ ਦੇਸ਼ ਲਈ ਅਰਪਣ ਕਰ ਦਿੱਤੀ ।
  8. ਗ਼ਦਰ ਪਾਰਟੀ (1913-1914 ਵਿਚ ਹਿੰਦੁਸਤਾਨ ਦੀ ਅਜ਼ਾਦੀ ਲਈ ਅਮਰੀਕਾ ਵਿਚ ਬਣੀ ਪਾਰਟੀ)1913-1914 ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਗ਼ਦਰ ਪਾਰਟੀ ਦਾ ਪ੍ਰਸਿੱਧ ਇਨਕਲਾਬੀ ਦੇਸ਼ ਭਗਤ ਸੀ ।

ਪ੍ਰਸ਼ਨ 11.
ਇਸ ਪਾਠ ਵਿਚ ਆਏ ਹੇਠ ਲਿਖੇ ਸ਼ਬਦਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਗ਼ਦਰ ਪਾਰਟੀ, ਰਾਜਦੂਤ, ਸਿਰਕੀਆਂ ।
ਉੱਤਰ:

  1. ਗ਼ਦਰ ਪਾਰਟੀ-ਭਾਰਤ ਤੇ ਅਮਰੀਕਾ ਆਦਿ ਮੁਲਕਾਂ ਵਿਚ ਰਹਿਣ ਵਾਲੇ ਹਿੰਦੁਸਤਾਨੀ ਦੇਸ਼ ਭਗਤਾਂ ਦੀ ਇੱਕ ਜਥੇਬੰਦੀ, ਜਿਸ ਦਾ ਪ੍ਰੋਗਰਾਮ . ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣਾ ਸੀ ।
  2. ਰਾਜਦੂਤ-ਕਿਸੇ ਦੇਸ਼ ਦੀ ਸਰਕਾਰ ਵਲੋਂ ਕਿਸੇ ਹੋਰ ਦੇਸ਼ ਦੀ ਸਰਕਾਰ ਵਲ ਕਿਸੇ ਵਿਸ਼ੇਸ਼ ਮੰਤਵ ਲਈ ਭੇਜਿਆ ਗਿਆ ਸਥਾਈ ਪ੍ਰਤਿਨਿਧ, ਦੁਤ ।
  3. ਸਿਰਕੀਆਂ-ਕਾਨਿਆਂ ਦੀਆਂ ਤੀਜ਼ਾਂ ਨੂੰ ਨਾਲਨਾਲ ਜੋੜ ਕੇ ਤੇ ਵਿਚ ਦੀ ਰੱਸੀ ਲੰਘਾ ਕੇ ਬਣਾਇਆ ਤੱਡਾ ਜੋ ਛੱਤ ਪਾਉਣ ਲਈ ਵਰਤਿਆ ਜਾਂਦਾ ਹੈ ।

ਪ੍ਰਸ਼ਨ 12.
ਅਧਿਆਪਕ ਹੇਠ ਲਿਖੇ ਵਾਕ ਬੋਲ ਕੇ ਵਿਦਿਆਰਥੀਆਂ ਨੂੰ ਲਿਖਾਉਣ
(ਉ) ਸਕੂਲ ਵਿੱਚ ਸਾਰੇ ਰਲ ਕੇ ਕੰਮ ਕਰਦੇ ਸਨ ।
(ਅ) ਬਾਬਾ ਜੀ ਨੇ ਪਿੰਡ ਵਿੱਚ ਸਕੂਲ ਦੀ ਉਸਾਰੀ ਕਰਵਾਈ ।
(ਇ) ਰਾਜਦੂਤ ਬੜਾ ਹੈਰਾਨ ਹੋਇਆ ।
(ਸ) ਸਕੂਲ ਵਿੱਚ ਬੱਚਿਆਂ ਦੀ ਜ਼ਿੰਦਗੀ ਬਣਦੀ ਹੈ ।
(ਹ) ਸਾਂਝੀ ਵੰਡ ਤੋਂ ਬੱਚਿਆਂ ਨੂੰ ਬਹੁਤ ਖੁਸ਼ੀ ਹੋਈ ।
ਉੱਤਰ:
(ਨੋਟ-ਅਧਿਆਪਕ ਵਿਦਿਆਰਥੀਆਂ ਨੂੰ ਇਸਦਾ ਅਭਿਆਸ ਕਰਾਉਣ ।)

PSEB 4th Class Punjabi Solutions Chapter 19 ਬਾਬੇ ਭਕਨੇ ਦੀਆਂ ਪਿਆਰੀਆਂ ਗੱਲਾਂ

ਪ੍ਰਸ਼ਨ 13.
ਬਾਬਾ ਸੋਹਣ ਸਿੰਘ ਭਕਨਾ ਦੇ ਜੀਵਨ ਨਾਲ ਸੰਬੰਧਿਤ ਗੱਲਾਂ ਦਿੱਤੇ ਗੋਲ ਚੱਕਰਾਂ ਵਿਚ ਲਿਖੋ :-
PSEB 4th Class Punjabi Solutions Chapter 19 ਬਾਬੇ ਭਕਨੇ ਦੀਆਂ ਪਿਆਰੀਆਂ ਗੱਲਾਂ 1
ਉੱਤਰ:
PSEB 4th Class Punjabi Solutions Chapter 19 ਬਾਬੇ ਭਕਨੇ ਦੀਆਂ ਪਿਆਰੀਆਂ ਗੱਲਾਂ 2

ਪ੍ਰਸ਼ਨ 14.
‘ਠੰਢ (ਸਰਦੀ) ਦਾ ਇਕ ਦਿਨ ਵਿਸ਼ੇ ਉੱਤੇ ਲੇਖ ਲਿਖੋ ।
ਉੱਤਰ:
(ਨੋਟ-ਇਹ ਲੇਖ ਲਿਖਣ ਲਈ ਦੇਖੋ ਅਗਲੇ ਸਫ਼ਿਆਂ ਵਿਚ ਲੇਖ-ਰਚਨਾ’ ਵਾਲਾ ਭਾਗ ।)

PSEB 4th Class Punjabi Solutions Chapter 18 ਬਾਲ-ਬੋਲੀਆਂ

Punjab State Board PSEB 4th Class Punjabi Book Solutions Chapter 18 ਬਾਲ-ਬੋਲੀਆਂ Textbook Exercise Questions and Answers.

PSEB Solutions for Class 4 Punjabi Chapter 18 ਬਾਲ-ਬੋਲੀਆਂ

ਕਾਵਿ-ਟੋਟਿਆਂ ਦੇ ਸਰਲ ਅਰਥ

(ਉ) ਤੜਕੇ ਉੱਠਣ ………. ਘੰਟੀ ਸਕੂਲ ।
ਸਰਲ-ਅਰਥ-ਇਕ ਬੱਚਾ ਕਹਿੰਦਾ ਹੈ ਕਿ ਮੇਰਾ ਸਵੇਰੇ-ਸਵੇਰੇ ਮੂੰਹ-ਹਨ੍ਹੇਰੇ ਉੱਠਣ ਨੂੰ ਦਿਲ ਨਹੀਂ ਕਰਦਾ, ਕਿਉਂਕਿ ਨੀਂਦ ਨੇ ਬੁਰੀ ਤਰ੍ਹਾਂ ਘੇਰਾ ਪਾਇਆ ਹੁੰਦਾ ਹੈ । ਫਿਰ ਸੂਰਜ ਚੜ੍ਹ ਪੈਂਦਾ ਹੈ ।ਉਸਦੀਆਂ ਕਿਰਨਾਂ ਚਮਕਣ ਲੱਗ ਪੈਂਦੀਆਂ ਹਨ ਤੇ ਲੋਕਾਂ ਦੇ ਜਾਗਣ ਨਾਲ ਚਾਰੇ ਪਾਸੇ ਰੌਣਕ ਲਗ ਜਾਂਦੀ ਹੈ । ਮੰਮੀ ਮੈਨੂੰ ਅਵਾਜ਼ਾਂ ਮਾਰ-ਮਾਰ ਕੇ ਕਹਿੰਦੀ ਹੈ ਕਿ ਹੇ ਮੇਰੇ ਪਿਆਰੇ, ਉੱਠ ਪੈ । ਸਕੂਲ ਦੀ ਘੰਟੀ ਵੱਜ ਗਈ ਹੈ ਤੇ ਤੇਰੇ ਸਾਥੀ ਸਕੂਲ ਜਾਣ ਲਈ ਤੇਰੀ ਉਡੀਕ ਕਰ ਰਹੇ ਹਨ ।

(ਅ) ਸੁਣ ਵੇ ਰਾਣਿਆ ….. ਪੰਗਤਾਂ ਲਾਈਏ ।
ਸਰਲ-ਅਰਥ-ਸਕੂਲ ਜਾ ਕੇ ਮੈਂ ਆਪਣੇ ਸਾਥੀਆਂ ਨੂੰ ਕਹਿੰਦਾ ਹਾਂ, ‘ਰਾਣਿਆ, ਇੰਦਿਆ ਸੁਣੋ ! ਆਪਾਂ ਜੱਸੇ ਨੂੰ ਵੀ ਬੁਲਾ ਲਈਏ । ਸਕੂਲ ਵਿਚ ਅੱਧੀ ਛੁੱਟੀ ਦਾ ਸਮਾਂ ਹੋ ਗਿਆ ਹੈ ਤੇ ਆਪਾਂ ਸਾਰੇ ਰਲ ਕੇ ਇਕੱਠੇ ਹੋ ਕੇ ਖਾਣਾ ਖਾਈਏ । ਸਾਨੂੰ ਇਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਖਾਣਾ ਖਾਂਦੇ ਸਮੇਂ ਇਕ-ਦੂਜੇ ਨਾਲ ਗੱਲ ਨਾ ਕਰੀਏ ਤੇ ਨਾ ਹੀ ਕੋਈ ਜਠ ਛੱਡੀਏ । ਖਾਣਾ ਖਾਣ ਤੋਂ ਪਹਿਲਾਂ ਸਾਨੂੰ ਹੱਥ ਧੋ ਲੈਣੇ ਚਾਹੀਦੇ ਹਨ ਤੇ ਫਿਰ ਪੰਗਤਾਂ ਵਿਚ ਬੈਠ ਕੇ ਖਾਣਾ-ਖਾਣਾ ਚਾਹੀਦਾ ਹੈ ।

(ਇ) ਸੁਣ ਵੇ ਦੀਪਿਆ ….. ਅੱਖਾਂ ਦੀ ਘਟਗੀ ।
ਸਰਲ-ਅਰਥ-ਮੈਂ ਆਪਣੇ ਸਾਥੀ ਦੀਪੇ ਨੂੰ ਕਹਿੰਦਾ ਹਾਂ ਕਿ ਤੂੰ ਚੌਥੀ ਵਿਚ ਪੜ੍ਹਨ ਲੱਗ ਪਿਆ ਹੈ, ਪਰ ਤੇਰੀ ਇਕ ਗੱਲ ਬਹੁਤ ਮਾੜੀ ਹੈ । ਤੂੰ ਸਕੂਲੋਂ ਘਰ ਜਾ ਕੇ ਬਿਲਕੁਲ ਵੀ ਪੜ੍ਹਦਾ ਨਹੀਂ ਤੇ ਸਾਰਾ ਦਿਨ ਤੇਰੇ ਘਰ ਟੀ. ਵੀ. ਚਲਦਾ ਰਹਿੰਦਾ ਹੈ । ਫਿਰ ਨਾਲ ਹੀ ਤੇਰੀ ਮੋਬਾਈਲ ਉੱਤੇ ਗੇਮਾਂ ਖੇਡਣ ਦੀ ਭੈੜੀ ਆਦਤ ਨਹੀਂ ਹਟਦੀ । ਕੁੱਝ ਸਮਾਂ ਠਹਿਰ ਕੇ ਤੈਨੂੰ ਪਛਤਾਉਣਾ ਪਵੇਗਾ, ਜਦੋਂ ਤੇਰੀਆਂ ਅੱਖਾਂ ਦੀ ਨਜ਼ਰ ਘਟ ਗਈ ।

(ਸ) ਪਾਲੀ ਕਹਿੰਦੀ …….. ਨਾ ਜਾਈਏ । ਸਰਲ-ਅਰਥ-ਪਾਲੀ ਆਪਣੀ ਸਾਥਣ ਲੱਭੀ ਨੂੰ ਕਹਿੰਦੀ ਹੈ ਕਿ ਉਹ ਉਸਦੀ ਗੱਲ ਧਿਆਨ ਨਾਲ ਸੁਣੇ । ਉਹ ਉਸਨੂੰ ਸੱਚੀ ਗੱਲ ਕਹਿੰਦੀ ਹੈ । ਸਾਨੂੰ ਸਭ ਨੂੰ ਚਾਹ ਥੋੜ੍ਹੀ ਤੇ ਦੁੱਧ ਬਹੁਤਾ ਪੀਣਾ ਚਾਹੀਦਾ ਹੈ । ਨਾਲ ਹੀ ਘਰ ਦੀ ਰੋਟੀ ਖਾਣੀ ਚਾਹੀਦੀ ਹੈ । ਸਾਨੂੰ ਬਰਗਰਾਂ ਤੇ ਪੀਜ਼ਿਆਂ ਦੇ ਨੇੜੇ ਬਿਲਕੁਲ ਨਹੀਂ ਜਾਣਾ ਚਾਹੀਦਾ ਤੇ ਘਰ ਵਿਚ ਦਾਦੀ ਮਾਂ ਦੀ ਬਣਾਈ ਖੀਰ ਬਾਟੇ ਭਰਭਰ ਕੇ ਖਾਣੀ ਚਾਹੀਦੀ ਹੈ ।

(ਹ) ਪੰਜ ਦਿਨ ਕਰੀਆਂ ….. ਨਹੀਂ ਆਇਆ ।
ਸਰਲ-ਅਰਥ-ਸਾਰੇ ਬੱਚਿਆਂ ਨੇ ਪੰਜ ਦਿਨ ਸਕੂਲ ਵਿਚ ਖੂਬ ਪੜ੍ਹਾਈਆਂ ਕੀਤੀਆਂ ਤੇ ਫਿਰ ਸਨਿਚਰਵਾਰ ਦਾ ਦਿਨ ਆ ਗਿਆ । ਇਸ ਦਿਨ ਸਾਰੇ ਬੱਚਿਆਂ ਨੇ ਇਕੱਠੇ ਹੋ ਕੇ ਇਸ ਥਾਂ ਮਜ਼ਮਾ ਲਾ ਲਿਆ ਤੇ ਉਹ ਗੀਤ ਗਾ ਕੇ, ਚੁਟਕਲੇ ਸੁਣਾ ਕੇ, ਗਿੱਧਾ ਤੇ ਭੰਗੜਾ ਪਾ ਕੇ ਖੂਬ ਦਿਲ-ਪਰਚਾਵਾ ਕਰਨ ਲੱਗੇ । ਉਸ ਬੱਚੇ ਨੂੰ ਪਛਤਾਉਂਣਾ ਪੈਂਦਾ ਹੈ, ਜਿਹੜਾ ਸਨਿਚਰਵਾਰ ਨੂੰ ਸਕੂਲ ਨਹੀਂ ਆਇਆ ।

PSEB 4th Class Punjabi Solutions Chapter 18 ਬਾਲ-ਬੋਲੀਆਂ

ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

1. ਤੜਕੇ ਉੱਠਣ ਨੂੰ ਚਿੱਤ ਨਹੀਂ ਕਰਦਾ,
ਨੀਂਦ ਨੇ ਪਾਏ ਘੇਰੇ ।
ਚੜਿਆ ਸੂਰਜ, ਚਮਕੀਆਂ ਕਿਰਨਾਂ,
ਰੌਣਕੇ ਚਾਰ ਚੁਫ਼ੇਰੇ ।

ਪ੍ਰਸ਼ਨ

  1. ਤੜਕੇ ਉੱਠਣ ਨੂੰ ਕਿਉਂ ਚਿੱਤ ਨਹੀਂ ਕਰਦਾ ?
  2. ਸੂਰਜ ਚੜ੍ਹਨ ਨਾਲ ਕੀ ਹੋਇਆ ਹੈ ?

ਉੱਤਰ:

  1. ਕਿਉਂਕਿ ਅੱਖਾਂ ਵਿਚ ਨੀਂਦ ਚੜ੍ਹੀ ਹੁੰਦੀ ਹੈ ।
  2. ਸੂਰਜ ਚੜ੍ਹਨ ਨਾਲ ਚਾਨਣ ਹੋ ਗਿਆ ਹੈ ਤੇ । ਲੋਕਾਂ ਦੇ ਜਾਗਣ ਨਾਲ ਚਾਰ-ਚੁਫ਼ੇਰੇ ਰੌਣਕ ਹੋ ਗਈ ਹੈ ।

2. ਮੰਮੀ ਮੈਨੂੰ ਮਾਰੇ ‘ਵਾਜਾਂ,
ਉੱਠ ਲਾਡਲੇ ਮੇਰੇ ।
ਘੰਟੀ ਸਕੂਲ ਦੀ ਵੱਜੀ,
ਸਾਥੀ ਉਡੀਕਣ ਤੇਰੇ ।

ਪ੍ਰਸ਼ਨ

  1. ਮੰਮੀ ਮੈਨੂੰ ਕੀ ਕਹਿ ਰਹੀ ਹੈ ?
  2. ਸਾਥੀ ਕਿਉਂ ਉਡੀਕ ਰਹੇ ਹਨ ?
  3. ਕਿੱਥੋਂ ਦੀ ਘੰਟੀ ਵੱਜੀ ਹੈ ?

ਉੱਤਰ:

  1. ਮੰਮੀ ਮੈਨੂੰ ਕਹਿ ਰਹੀ ਹੈ ਕਿ ਹੈ ਮੇਰੇ ਪਿਆਰੇ ਪੁੱਤਰ ਉੱਠ । ਸਕੂਲ ਜਾਣ ਦਾ ਸਮਾਂ ਹੋ ਗਿਆ ਹੈ ਤੇ ਤੇਰੇ ਸਕੂਲ ਜਾ ਰਹੇ ਸਾਥੀ ਤੇਰੀ ਉਡੀਕ ਕਰ ਰਹੇ ਹਨ ।
  2. ਸਾਥੀ ਸਕੂਲ ਜਾਣ ਲਈ ਉਡੀਕ ਕਰ ਰਹੇ ਹਨ ।
  3. ਸਕੂਲ ਦੀ ।

3. ਸੁਣ ਵੇ ਰਾਣਿਆਂ, ਸੁਣ ਵੇ ਇੰਦਿਆ,
ਜੱਸੇ ਨੂੰ ਬੁਲਾਈਏ ।
ਅੱਧੀ ਛੁੱਟੀ ਦਾ ਟਾਈਮ ਹੋ ਗਿਆ,
ਕੱਠਿਆਂ ਖਾਣਾ ਖਾਈਏ ।

ਪ੍ਰਸ਼ਨ

  1. ਇਨ੍ਹਾਂ ਸਤਰਾਂ ਵਿਚ ਕਿਸ-ਕਿਸ ਮੁੰਡੇ ਦਾ ਨਾਂ ਆਇਆ ਹੈ ?
  2. ਅੱਧੀ ਛੁੱਟੀ ਵੇਲੇ ਬੱਚੇ ਕਿਹੜਾ ਕੰਮ ਇਕੱਠੇ ਕਰਨਾ ਚਾਹੁੰਦੇ ਹਨ ?

ਉੱਤਰ:

  1. ਰਾਣੇ, ਇੰਦੇ ਤੇ ਜੱਸੇ ਦਾ ।
  2. ਖਾਣਾ ਖਾਣ ਦਾ ।

4. ਖਾਣਾ ਖਾਂਦੇ ਗੱਲ ਨਾ ਕਰੀਏ,
ਜੂਠਾ ਨਾ ਬਚਾਈਏ ।
ਪਹਿਲਾਂ ਹੱਥ ਧੋਈਏ,
ਫੇਰ ਪੰਗਤਾਂ ਲਾਈਏ ।

ਪ੍ਰਸ਼ਨ

  1. ਖਾਣਾ ਖਾਂਦੇ ਸਮੇਂ ਕੀ ਨਹੀਂ ਕਰਨਾ ਚਾਹੀਦਾ ?
  2. ਖਾਣਾ ਖਾਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ

ਉੱਤਰ:

  1. ਖਾਣਾ ਖਾਂਦੇ ਸਮੇਂ ਨਾ ਗੱਲਾਂ ਕਰਨੀਆਂ ਚਾਹੀਦੀਆਂ ਹਨ ਤੇ ਨਾ ਹੀ ਜੂਠ ਛੱਡਣੀ ਚਾਹੀਦੀ ਹੈ ।
  2. ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਚਾਹੀਦੇ ਹਨ ।

5. ਸੁਣ ਵੇ ਦੀਪਿਆ ਚੌਥੀ ਪੜ੍ਹਦਿਆ,
ਇਹ ਗੱਲ ਤੇਰੀ ਮਾੜੀ ।
ਘਰੇ ਜਾ ਕੇ ਤੂੰ ਰਤਾ ਨੀ ਪੜਦਾ,
ਚੱਲੇ ਟੀ. ਵੀ. ਸਾਰੀ ਦਿਹਾੜੀ ।

ਪ੍ਰਸ਼ਨ

  1. ਦੀਪਾ ਕਿਹੜੀ ਜਮਾਤ ਵਿਚ ਪੜ੍ਹਦਾ ਹੈ ?
  2. ਦੀਪੇ ਦੇ ਸੁਭਾ ਵਿਚ ਮਾੜੀ ਗੱਲ ਕਿਹੜੀ ਹੈ ?

ਉੱਤਰ:

  1. ਦੀਪਾ ਚੌਥੀ ਵਿੱਚ ਪੜ੍ਹਦਾ ਹੈ ।
  2. ਦੀਪੇ ਦੇ ਸੁਭਾ ਦੀ ਮਾੜੀ ਗੱਲ ਇਹ ਹੈ ਕਿ ਉਹ ਘਰ ਜਾ ਕੇ ਸਕੂਲ ਦਾ ਕੰਮ ਨਹੀਂ ਕਰਦਾ ਤੇ ਸਾਰਾ ਦਿਨ ਟੀ.ਵੀ. ਦੇਖਦਾ ਰਹਿੰਦਾ ਹੈ ।

PSEB 4th Class Punjabi Solutions Chapter 18 ਬਾਲ-ਬੋਲੀਆਂ

6. ਮੋਬਾਈਲ ਨਾਲ ਗੇਮਾਂ ਖੇਡਣ ਦੀ
ਆਦਤ ਤੇਰੀ ਨੀ ਹਟਦੀ ।
ਫਿਰ ਪਛਤਾਵੇਂਗਾ,
ਜਦੋਂ ਨਿਗਾ ਅੱਖਾਂ ਦੀ ਘਟਗੀ ।

ਪ੍ਰਸ਼ਨ

  1. ਕਿਹੜੀ ਆਦਤ ਹਟਦੀ ਨਹੀਂ ?
  2. ਕਦੋਂ ਪਛਤਾਉਣਾ ਪਵੇਗਾ ?
  3. ਅੱਖਾਂ ਦੀ ਨਿਗਾ ਕਿਉਂ ਘਟਣ ਦਾ ਡਰ ਹੈ ?

ਉੱਤਰ:

  1. ਮੋਬਾਈਲ ਉੱਤੇ ਗੇਮਾਂ ਖੇਡਣ ਦੀ ।
  2. ਜਦੋਂ ਅੱਖਾਂ ਦੀ ਨਿਗ੍ਹਾ ਘਟ ਗਈ ।
  3. ਮੋਬਾਈਲ ਦੀ ਬਹੁਤੀ ਵਰਤੋਂ ਕਾਰਨ ।

7. ਪਾਲੀ ਕਹਿੰਦੀ ਸੁਣ ਨੀ ਲੱਭੀਏ,
ਸੱਚੀ ਆਖ ਸੁਣਾਈਏ ।
‘ਚਾਹ ਥੋੜ੍ਹੀ ਦੁੱਧ ਬਹੁਤਾ ਪੀਈਏ,
ਘਰ ਦੀ ਰੋਟੀ ਖਾਈਏ ।

ਪ੍ਰਸ਼ਨ

  1. ਪਾਲੀ ਲੱਭੀ ਨੂੰ ਕਿਹੋ ਜਿਹੀ ਗੱਲ ਸੁਣਾ ਰਹੀ ਹੈ ?
  2. ਕੀ ਘੱਟ ਤੇ ਕੀ ਵੱਧ ਪੀਣਾ ਚਾਹੀਦਾ ਹੈ ?

ਉੱਤਰ:

  1. ਸੱਚੀ ।
  2. ਚਾਹ ਥੋੜ੍ਹੀ ਤੇ ਦੁੱਧ ਬਹੁਤਾ ਪੀਣਾ ਚਾਹੀਦਾ ਹੈ ।

8. ਦਾਦੀ ਮਾਂ ਨੇ ਖੀਰ ਬਣਾਈ,
ਬਾਟੇ ਭਰ-ਭਰ ਖਾਈਏ,
ਬਰਗਰ ਪੀਜ਼ਿਆਂ ਦੇ
ਰਤਾ ਨੇੜੇ ਨਾ ਜਾਈਏ ।

ਪ੍ਰਸ਼ਨ

  1. ਖੀਰ ਕਿਸ ਨੇ ਬਣਾਈ ਹੈ ?
  2. ਕਿਹੜੀ ਚੀਜ਼ ਦੇ ਨੇੜੇ ਨਹੀਂ ਜਾਣਾ ਚਾਹੀਦਾ ?

ਉੱਤਰ:

  1. ਦਾਦੀ ਮਾਂ ਨੇ ।
  2. ਪੀਜ਼ਿਆਂ, ਬਰਗਰਾਂ ਦੇ ।

9. ਪੰਜ ਦਿਨ ਕਰੀਆਂ ਖੂਬ ਪੜ੍ਹਾਈਆਂ,
ਸ਼ਨੀਵਾਰ ਦਿਨ ਆਇਆ ।
ਸਾਰੇ ਬੱਚਿਆਂ ‘ਕੱਠਿਆਂ ਹੋ ਕੇ,
ਇਕ ਥਾਂ ਮਜ਼ਮਾ ਲਾਇਆ ।

ਪ੍ਰਸ਼ਨ

  1. ਸ਼ਨੀਵਾਰ ਹਫ਼ਤੇ ਦਾ ਕਿੰਨਵਾਂ ਦਿਨ ਹੁੰਦਾ ਹੈ ?
  2. ਮਜ਼ਮਾ ਕਿਵੇਂ ਲੱਗਾ ?

ਉੱਤਰ:

  1. ਛੇਵਾਂ ।
  2. ਸਾਰੇ ਬੱਚਿਆਂ ਦੇ ਇਕੱਠੇ ਹੋਣ ਨਾਲ ।

10. ਗੀਤ, ਚੁਟਕਲੇ ਖੂਬ ਸੁਣਾਏ,
ਗਿੱਧਾ ਭੰਗੜਾ ਪਾਇਆ ।
ਉਹ ਪਛਤਾਊਗਾ,
ਜੋ ਅੱਜ ਸਕੂਲ ਨੌਹੀਂ ਆਇਆ ।

ਪ੍ਰਸ਼ਨ

  1. ਕੀ ਸੁਣਾਇਆ ਗਿਆ ?
  2. ਕਿਸਨੂੰ ਪਛਤਾਉਣਾ ਪਵੇਗਾ ?

ਉੱਤਰ:

  1. ਗੀਤ ਤੇ ਚੁਟਕਲੇ
  2. ਜਿਹੜਾ ਅੱਜ ਸਕੂਲ ਨਹੀਂ ਆਇਆ ।

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਹੇਠ ਲਿਖੇ ਸ਼ਬਦ ਕਿਹੜੇ ਸ਼ਬਦਾਂ ਦਾ ਸੰਖੇਪ ਰੂਪ ਹੈ ।
‘ਵਾਜ਼ਾਂ, `ਕੱਠਿਆਂ, ’ਵਾਂ
ਉੱਤਰ:
’ਵਾਜ਼ਾਂ – ਅਵਾਜ਼ਾਂ
‘ਕੱਠਿਆਂ – ਇਕੱਠਿਆਂ
’ ਵਾ – ਹਵਾ ।

PSEB 4th Class Punjabi Solutions Chapter 18 ਬਾਲ-ਬੋਲੀਆਂ

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ : ਮਜ਼ਮਾ, ਬਾਟਾ, ਚਿੱਤ, ਲਾਡਲੇ, ਪੰਗਤਾਂ ।
ਉੱਤਰ:
ਮਜ਼ਮਾ – ਇਕੱਠ, ਦਿਲ ਪਰਚਾਵੇ ਲਈ ਹੋਇਆ ਇਕੱਠ ।
ਬਾਟਾ – ਵੱਡੀ ਬਾਟੀ ।
ਚਿੱਤ – ਮਨ ।
ਲਾਡਲੇ – ਪਿਆਰੇ ।
ਪੰਗਤਾਂ – ਕਤਾਰਾਂ ।

ਪ੍ਰਸ਼ਨ 3.
ਹੇਠ ਲਿਖੀਆਂ ਸਤਰਾਂ ਨੂੰ ਪੂਰਾ ਕਰੋ- :

(ਉ) ਮੰਮੀ ਮੈਨੂੰ ਮਾਰੇ ’ਵਾਜ਼ਾਂ,
…………………….
(ਅ) ਪਹਿਲਾਂ ਹੱਥ ਧੋਈਏ,
…………………….
(ਈ) ਚਾਹ ਥੋੜੀ, ਦੁੱਧ ਬਹੁਤਾ ਪੀਈਏ,
…………………………..
(ਸ) ਗੀਤ, ਚੁਟਕਲੇ ਖੂਬ ਸੁਣਾਏ,
…………………………..
ਉੱਤਰ:
(ਉ) ਮੰਮੀ ਮੈਨੂੰ ਮਾਰੇ ’ਵਾਜ਼ਾਂ,
ਉੱਠ ਲਾਡਲੇ ਮੇਰੇ ।
(ਅ) ਪਹਿਲਾਂ ਹੱਥ ਧੋਈਏ,
ਫੇਰ ਪੰਗਤਾਂ ਲਾਈਏ ।
(ਇ) ਚਾਹ ਥੋੜੀ, ਦੁੱਧ ਬਹੁਤਾ ਪੀਈਏ,
ਘਰ ਦੀ ਰੋਟੀ ਖਾਈਏ ।
(ਸ) ਗੀਤ, ਚੁਟਕਲੇ ਖੂਬ ਸੁਣਾਏ,
ਗਿੱਧਾ, ਭੰਗੜਾ ਪਾਇਆ ।

ਪ੍ਰਸ਼ਨ 4.
ਸਕੂਲ ਲੱਗਣ ਦਾ ਕਿਵੇਂ ਪਤਾ ਲੱਗਦਾ ਹੈ ?
ਉੱਤਰ:
ਸਕੂਲ ਦੀ ਘੰਟੀ ਵੱਜਣ ਨਾਲ ਸਕੂਲ ਲੱਗਣ ਦਾ ਪਤਾ ਲਗਦਾ ਹੈ ।

ਪ੍ਰਸ਼ਨ 5.
ਖਾਣਾ ਖਾਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ?
ਉੱਤਰ:
ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਚਾਹੀਦੇ ਹਨ |

ਪ੍ਰਸ਼ਨ 6.
ਬੋਲੀਆਂ ਵਿੱਚ ਕਿਹੋ-ਜਿਹੀਆਂ ਚੀਜ਼ਾਂ ਨਾ ਖਾਣ ਦੀ ਗੱਲ ਕੀਤੀ ਗਈ ਹੈ ?
ਉੱਤਰ:
ਬੋਲੀਆਂ ਵਿਚ ਪੀਜ਼ੇ-ਬਰਗਰ ਨਾ ਖਾਣ ਤੇ ਚਾਹ ਘੱਟ ਪੀਣ ਦੀ ਗੱਲ ਕੀਤੀ ਗਈ ਹੈ ।

ਪ੍ਰਸ਼ਨ 7.
ਬਾਲ-ਸਭਾ ਵਿੱਚ ਬੱਚੇ ਕੀ ਕਰਦੇ ਹਨ ?
ਉੱਤਰ:
ਬਾਲ ਸਭਾ ਵਿਚ ਬੱਚੇ ਮਜ਼ਮਾ ਲਾ ਕੇ ਆਪਣਾ ਦਿਲ-ਪਰਚਾਵਾ ਕਰਨ ਲਈ ਗੀਤ ਅਤੇ ਚੁਟਕਲੇ ਸੁਣਾਉਂਦੇ ਹਨ ਤੇ ਨਾਲ ਹੀ ਗਿੱਧਾ ਤੇ ਭੰਗੜਾ ਪਾਉਂਦੇ ਹਨ ।

ਪ੍ਰਸ਼ਨ 8.
ਪੜ੍ਹੋ, ਸਮਝੋ ਅਤੇ ਲਿਖੋ –
PSEB 4th Class Punjabi Solutions Chapter 18 ਬਾਲ-ਬੋਲੀਆਂ 1
ਉੱਤਰ:
PSEB 4th Class Punjabi Solutions Chapter 18 ਬਾਲ-ਬੋਲੀਆਂ 2

ਪ੍ਰਸ਼ਨ 9.
ਢੁੱਕਵੇਂ ਮਿਲਾਣ ਕਰੋ-
PSEB 4th Class Punjabi Solutions Chapter 18 ਬਾਲ-ਬੋਲੀਆਂ 3
ਉੱਤਰ:
PSEB 4th Class Punjabi Solutions Chapter 18 ਬਾਲ-ਬੋਲੀਆਂ 4

PSEB 4th Class Punjabi Solutions Chapter 18 ਬਾਲ-ਬੋਲੀਆਂ

ਪ੍ਰਸ਼ਨ 10.
ਨਿਮਨ ਅਨੁਸਾਰ ਲਿਖੋ-
PSEB 4th Class Punjabi Solutions Chapter 18 ਬਾਲ-ਬੋਲੀਆਂ 5
ਉੱਤਰ:
PSEB 4th Class Punjabi Solutions Chapter 18 ਬਾਲ-ਬੋਲੀਆਂ 6

ਪ੍ਰਸ਼ਨ 11.
ਆਪਣੇ ਸਕੂਲ ਦੀ ਬਾਲ-ਸਭਾ ਵਿੱਚ ਇਸ ਪਾਠ ਵਿਚ ਆਈਆਂ ਬੋਲੀਆਂ ਪਾਓ ।
ਉੱਤਰ:
ਨੋਟ-ਵਿਦਿਆਂਰਥੀ ਆਪ ਕਰਨ ਦਾ
ਅਧਿਆਪਕ : ਲਈ-ਅਧਿਆਪਕ ਮਲਵਈ ਗਿੱਧੇ ਦੇ ਰੂਪ ਵਿੱਚ ਇਹ ਪਾਠ ਪੜ੍ਹ ਸਕਦਾ ਹੈ । ਇਸ ਤਰ੍ਹਾਂ ਵਿਦਿਆਰਥੀ ਵਧੇਰੇ ਅਨੰਦ ਮਾਣਨਗੇ ।

PSEB 4th Class Punjabi Solutions Chapter 17 ਮਾਤਾ ਗੁਜਰੀ ਜੀ

Punjab State Board PSEB 4th Class Punjabi Book Solutions Chapter 17 ਮਾਤਾ ਗੁਜਰੀ ਜੀ Textbook Exercise Questions and Answers.

PSEB Solutions for Class 4 Punjabi Chapter 17 ਮਾਤਾ ਗੁਜਰੀ ਜੀ

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਮਾਤਾ ਗੁਜਰੀ ਜੀ ਕੌਣ ਸਨ ?
ਉੱਤਰ:
ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਸਨ |

ਪ੍ਰਸ਼ਨ 2.
ਗੁਰੂ ਤੇਗ ਬਹਾਦਰ ਜੀ ਨੇ ਕਿੱਥੇ ਤਪ ਕੀਤਾ ?
ਉੱਤਰ:
ਗੁਰੂ ਤੇਗ਼ ਬਹਾਦਰ ਜੀ ਨੇ ਤਪ ਬਾਬੇ ਬਕਾਲੇ ਵਿਚ ਕੀਤਾ ।

ਪ੍ਰਸ਼ਨ 3.
ਮਾਤਾ ਗੁਜਰੀ ਜੀ ਦਾ ਜਨਮ ਕਿੱਥੇ ਤੇ ਕਦੋਂ ਹੋਇਆ ?
ਉੱਤਰ:
ਮਾਤਾ ਗੁਜਰੀ ਜੀ ਦਾ ਜਨਮ 1627 ਈ: ਵਿਚ ਕਰਤਾਰਪੁਰ ਵਿਖੇ ਹੋਇਆ

PSEB 4th Class Punjabi Solutions Chapter 17 ਮਾਤਾ ਗੁਜਰੀ ਜੀ

ਪ੍ਰਸ਼ਨ 4.
ਮਾਤਾ ਗੁਜਰੀ ਜੀ ਨੇ ਪਟਨਾ ਸਾਹਿਬ ਵਿਚ ਰਹਿ ਕੇ ਕੀ ਕੀਤਾ ?
ਉੱਤਰ:
ਪਟਨੇ ਵਿਚ ਰਹਿ ਕੇ ਮਾਤਾ ਗੁਜਰੀ ਜੀ ਨੇ ਇਕੱਲਿਆਂ ਸੱਤ ਸਾਲਾਂ ਤਕ ਬਾਲ ਗੋਬਿੰਦ ਰਾਏ ਦਾ ਪਾਲਣ-ਪੋਸ਼ਣ ਕੀਤਾ ।

ਪ੍ਰਸ਼ਨ 5.
ਸਰਸਾ ਨਦੀ ਦੇ ਕੰਢੇ, ਜਦੋਂ ਸਾਰਾ ਪਰਿਵਾਰ ਵਿਛੜ ਗਿਆ, ਤਾਂ ਛੋਟੇ ਸਾਹਿਬਜ਼ਾਦੇ ਕਿੱਥੇ ਗਏ ?
ਉੱਤਰ:
ਇਸ ਸਮੇਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਗੰਗੂ ਰਸੋਈਏ ਨਾਲ ਉਸ ਦੇ ਪਿੰਡ ਸਹੇੜੀ ਪਹੁੰਚੇ ।

ਪ੍ਰਸ਼ਨ 6.
ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫ਼ਤਾਰੀ ਕਿਸ ਤਰ੍ਹਾਂ ਹੋਈ ?
ਉੱਤਰ:
ਗੰਗੂ ਰਸੋਈਏ ਨੇ ਲਾਲਚ ਵਿਚ ਆ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਖ਼ਬਰ ਸੂਬਾ ਸਰਹੰਦ ਨੂੰ ਪੁਚਾ ਦਿੱਤੀ, ਜਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਸਰਹੰਦ ਲੈ ਆਂਦਾ ।

ਪ੍ਰਸ਼ਨ 7.
ਸੂਬਾ ਸਰਹੰਦ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨਾਲ ਕੀ ਸਲੂਕ ਕੀਤਾ ?
ਉੱਤਰ:
ਸੂਬਾ ਸਰਹੰਦ ਨੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਡੁਲਾਉਣ ਲਈ ਬਹੁਤ ਸਾਰੇ ਤਸੀਹੇ ਤੇ ਲਾਲਚ ਦਿੱਤੇ ਅਤੇ ਉਨ੍ਹਾਂ ਨੂੰ ਅਤਿ ਦੀ ਸਰਦੀ ਵਿਚ ਠੰਢੇ ਬੁਰਜ ਵਿਚ ਕੈਦ ਕਰ ਦਿੱਤਾ । ਉਸ ਨੇ ਬੱਚਿਆਂ ਨੂੰ ਜਿਉਂਦਿਆਂ ਨੀਂਹਾਂ ਵਿਚ ਚਿਣਵਾ ਦਿੱਤਾ ਤੇ ਮਾਤਾ ਜੀ ਨੇ ਇਸ ਘਟਨਾ ਦੀ ਖ਼ਬਰ ਪਾ ਕੇ ਖਾਣ ਤਿਆਗ ਦਿੱਤੇ ।

ਪ੍ਰਸ਼ਨ.8.
ਸਰਹਿੰਦ ਦਾ ਅੱਜ-ਕਲ੍ਹ ਕੀ ਨਾਂ ਹੈ ?
ਉੱਤਰ:
ਫ਼ਤਿਹਗੜ੍ਹ ਸਾਹਿਬ ।

ਪ੍ਰਸ਼ਨ 9.
ਬੈਕਟਾਂ ਵਿੱਚੋਂ ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ
(ਸਰਸਾ, ਠੰਢੇ ਬੁਰਜ, ਨੀਂਹਾਂ, ਸੁਨਹਿਰੀ, ਧਰਮ)

(ਉ) ਮਾਤਾ ਗੁਜਰੀ ਜੀ ਦਾ ਨਾਂ ਸਾਡੇ ਇਤਿਹਾਸ ਵਿਚ ………… ਅੱਖਰਾਂ ਵਿਚ ਲਿਖਿਆ ਹੋਇਆ ਹੈ ।
(ਅ) ਆਪ ਦਾ ਸਾਰਾ ਜੀਵਨ ਲਈ ਕੀਤੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ।
(ਇ) ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲਾਂ ਨਾਲ ਲੜਦਿਆਂ ਅਨੰਦਪੁਰ ਸਾਹਿਬ ਛੱਡਿਆ, ਤਾਂ …………. ਨਦੀ ਦੇ ਕੰਢੇ ਸਾਰਾ ਪਰਿਵਾਰ ਵਿਛੜ ਗਿਆ |
(ਸ) ਜ਼ਾਲਮਾਂ ਨੇ ਸਾਹਿਬਜ਼ਾਦਿਆਂ ਨੂੰ ਜਿਊਂਦਿਆਂ, ਹੀ ………… ਵਿਚ ਚਿਣਵਾ ਦਿੱਤਾ ।
(ਹੀ) ਮਾਤਾ ਜੀ ਨੇ ………….. ਵਿਚ ਹੀ ਪ੍ਰਾਣ ਤਿਆਗ ਦਿੱਤੇ ।
ਉੱਤਰ:
(ੳ) ਮਾਤਾ ਗੁਜਰੀ ਜੀ ਦਾ ਨਾਂ ਸਾਡੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੋਇਆ ਹੈ ।
(ਅ) ਆਪ ਦਾ ਸਾਰਾ ਜੀਵਨ ਧਰਮ ਲਈ ਕੀਤੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ।
(ਈ) ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲਾਂ ਨਾਲ ਲੜਦਿਆਂ ਆਨੰਦਪੁਰ ਸਾਹਿਬ ਛੱਡਿਆ, ਤਾਂ ਸਰਸਾ । ਨਦੀ ਦੇ ਕੰਢੇ ਸਾਰਾ ਪਰਿਵਾਰ ਵਿਛੜ ਗਿਆ ।
(ਸ) ਜ਼ਾਲਮਾਂ ਨੇ ਸਾਹਿਬਜ਼ਾਦਿਆਂ ਨੂੰ ਜਿਊਂਦਿਆਂ ਹੀ ਨੀਂਹਾਂ ਵਿਚ ਚਿਣਵਾ ਦਿੱਤਾ ।
(ਹੀ) ਮਾਤਾ ਜੀ ਨੇ ਠੰਢੇ ਬੁਰਜ ਵਿਚ ਹੀ ਪ੍ਰਾਣ ਤਿਆਗ ਦਿੱਤੇ ।

ਪ੍ਰਸ਼ਨ 10.
ਪੜੋ, ਸਮਝੋ ਤੇ ਲਿਖੋ-
ਸਰਬੰਸ – ਪਰਿਵਾਰ
ਧਰਮ – ………
ਕਲਿਆਣ – ………
ਤਿਆਗ – …..
ਗਿਫ਼ਤਾਰ – ………
ਹੌਸਲਾ – ………
ਜ਼ੁਲਮ – ……….
ਦ੍ਰਿੜ੍ਹਤਾ – ………
ਤਪ – ……..
ਉੱਤਰ:
ਸਰਬੰਸ – ਪਰਿਵਾਰ ।
ਧਰਮ – ਅਸੂਲ, ਫ਼ਰਜ਼ ।
ਕਲਿਆਣ – ਭਲਾ ।
ਤਿਆਗ – ਛੱਡਣਾ ।
ਗ੍ਰਿਫ਼ਤਾਰ – ਪੁਲਿਸ ਦੁਆਰਾ ਦੋਸ਼ੀ ਨੂੰ ਫੜ ਲੈਣਾ
ਹੌਸਲਾ – ਹਿੰਮਤ, ਦਲੇਰੀ ।
ਜ਼ੁਲਮ – ਬੇਦਰਦੀ ਨਾਲ ਮਾਰਨਾ ।
ਦ੍ਰਿੜ੍ਹਤਾ – ਪਕਿਆਈ, ਮਜ਼ਬੂਤੀ
ਤਪ – ਸਰੀਰ ਨੂੰ ਦੁੱਖ ਦੇ ਕੇ ਕੀਤੀ ਭਗਤੀ ।

PSEB 4th Class Punjabi Solutions Chapter 17 ਮਾਤਾ ਗੁਜਰੀ ਜੀ

ਪ੍ਰਸ਼ਨ 11.
ਪੜੋ ਅਤੇ ਸਮਝੋ-

ਜੋਤੀ-ਜੋਤ ਸਮਾਉਣਾ – ਦੇਹ ਤਿਆਗਣਾ
ਪਾਲਣ-ਪੋਸਣ ਕਰਨਾ – ……..
ਤਸੀਹੇ ਦੇਣਾ – ……….
ਪ੍ਰਾਣ ਤਿਆਗਣਾ – ………..
ਸ਼ਹੀਦੀ ਦੇਣਾ – ……..
ਤਪੱਸਿਆ ਕਰਨੀ – …………
ਸਰਬੰਸ ਵਾਰਨਾ – ………..
ਉੱਤਰ:
ਜੋਤੀ-ਜੋਤ ਸਮਾਉਣਾ -ਦੇਹ ਤਿਆਗਣਾ ।
ਪਾਲਣ-ਪੋਸਣ ਕਰਨਾ – ਪਰਵਰਸ਼ ਕਰਨਾ, ਪਾਲਣਾ ਕਰਨੀ ।
ਤਸੀਹੇ ਦੇਣਾ – ਦੁੱਖ ਦੇਣਾ ।
ਪ੍ਰਾਣ ਤਿਆਗਣਾ – ਮਰਨਾ ।
ਸ਼ਹੀਦੀ ਦੇਣਾ – ਦੇਸ਼ ਜਾਂ ਧਰਮ ਦੀ ਖ਼ਾਤਰ ਮਾਰਿਆ ਜਾਣਾ ।
ਤਪੱਸਿਆ ਕਰਨੀ – ਸਰੀਰਿਕ ਸੁਖਾਂ ਨੂੰ ਤਿਆਗ ਕੇ ਭਗਤੀ ਕਰਨੀ ।
ਸਰਬੰਸ ਵਾਰਨਾ – ਸਾਰਾ ਟੱਬਰ ਕੁਰਬਾਨ ਕਰ ਦੇਣਾ ।

ਪ੍ਰਸ਼ਨ 12.
ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ-
PSEB 4th Class Punjabi Solutions Chapter 17 ਮਾਤਾ ਗੁਜਰੀ ਜੀ 1
ਉੱਤਰ:
PSEB 4th Class Punjabi Solutions Chapter 17 ਮਾਤਾ ਗੁਜਰੀ ਜੀ 2

ਪ੍ਰਸ਼ਨ 13.
ਮਾਤਾ ਗੁਜਰੀ ਜੀ ਦਾ ਨਾਂ ਸਾਡੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੋਇਆ ਹੈ । ਆਪ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਕਸਬੇ ਕਰਤਾਰਪੁਰ ਵਿਖੇ 1627 ਈਸਵੀ ਨੂੰ ਹੋਇਆ । ਆਪ ਦੇ ਪਿਤਾ ਦਾ ਨਾਂ ਭਾਈ ਲਾਲ ਚੰਦ ਅਤੇ ਮਾਤਾ ਦਾ ਨਾਂ ਬਿਸ਼ਨ ਕੌਰ ਸੀ ਆਪ “ਹਿੰਦ ਦੀ ਚਾਦਰ ਕਹੇ ਜਾਣ ਵਾਲੇ ਮਹਾਨ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਸਨ ਆਪ ਸਰਬੰਸ ਵਾਰਨ ਵਾਲੇ ਗੁਰੁ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਸਨ ।
ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ

  1. ਕਿਸ ਦਾ ਨਾਂ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੋਇਆ ਹੈ ?
  2. ਮਾਤਾ ਗੁਜਰੀ ਜੀ ਦਾ ਜਨਮ ਕਦੋਂ ਹੋਇਆ ?
  3. ਮਾਤਾ ਗੁਜਰੀ ਜੀ ਦਾ ਜਨਮ ਕਿੱਥੇ ਹੋਇਆ ?
  4. ਮਾਤਾ ਗੁਜਰੀ ਜੀ ਦੇ ਮਾਤਾ-ਪਿਤਾ ਦਾ ਨਾਂ ਕੀ ਸੀ ?
  5. ‘ਹਿੰਦ ਦੀ ਚਾਦਰ’ ਕਿਹੜੇ ਗੁਰੂ ਜੀ ਨੂੰ ਕਿਹਾ ਜਾਂਦਾ ਹੈ ?
  6. ਸਰਬੰਸ ਕਿਸ ਨੇ ਵਾਰਿਆ ਸੀ ?

ਉੱਤਰ:

  1. ਮਾਤਾ ਗੁਜਰੀ ਜੀ ਦਾ ।
  2. 1627 ਈ: ਵਿਚ ।
  3. ਕਰਤਾਰਪੁਰ, ਜ਼ਿਲ੍ਹਾ ਜਲੰਧਰ ਵਿਚ ।
  4. ਮਾਤਾ ਗੁਜਰੀ ਜੀ ਦੇ ਪਿਤਾ ਦਾ ਨਾਂ ਭਾਈ ਲਾਲ ਚੰਦ ਅਤੇ ਮਾਤਾ ਦਾ ਨਾਂ ਬਿਸ਼ਨ ਕੌਰ ਸੀ ।
  5. ਗੁਰੂ ਤੇਗ਼ ਬਹਾਦਰ ਜੀ ਨੂੰ ।
  6. ਗੁਰੂ ਗੋਬਿੰਦ ਸਿੰਘ ਜੀ ਨੂੰ ।

ਪ੍ਰਸ਼ਨ 14.
ਪੜੋ, ਸਮਝੋ ਅਤੇ ਲਿਖੋ :
ਖੇਡ : ਖੇਡਾਂ ਦੇਸ : ………
ਸ਼ਹਿਰ:’ …… ਸੂਬਾ : ……..
ਮੇਲਾ : …… ਇਮਾਰਤ : …….
ਉੱਤਰ:
ਖੇਡ-ਖੇਡਾਂ
ਸ਼ਹਿਰ-ਸ਼ਹਿਰਾਂ
ਮੇਲਾ-ਮੇਲੇ
ਦੇਸ-ਦੇਸਾਂ
ਸੂਬਾ-ਸੂਬੇ
ਇਮਾਰਤ-ਇਮਾਰਤਾਂ ।

PSEB 4th Class Punjabi Solutions Chapter 17 ਮਾਤਾ ਗੁਜਰੀ ਜੀ

ਪ੍ਰਸ਼ਨ 15.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਸਰਬੰਸ, ਤਪ, ਕਲਿਆਣ, ਬਾਲ, ਬਿਰਧ, ਅਵਸਥਾ, ਤਸੀਹੇ, ਨੀਂਹਾਂ, ਪ੍ਰਾਣ ਤਿਆਗ ਦਿੱਤੇ, ਦ੍ਰਿੜ੍ਹਤਾ, ਸਸਕਾਰ, ਕੁਰਬਾਨੀ, ਗਰਿਫ਼ਤਾਰ, ਹੌਸਲਾ, ਜ਼ੁਲਮ, ਧਰਮ, ਸੇਵਾ, ਸ਼ਾਂਤੀ, ਤਿਆਗ, ਸ਼ਹੀਦੀ ।
ਉੱਤਰ:

  1. ਸਰਬੰਸ (ਸਾਰਾ ਟੱਬਰ)-ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਖ਼ਾਤਰ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ।
  2. ਤਪ (ਤਪੱਸਿਆ-ਗੁਰੂ ਤੇਗ ਬਹਾਦਰ ਜੀ ਨੇ ਬਾਬੇ ਬਕਾਲੇ ਵਿਚ ਤੀਹ ਸਾਲ ਤਪ ਕੀਤਾ |
  3. ਕਲਿਆਣ (ਭਲਾਈ)-ਭਗਤ ਪੂਰਨ ਸਿੰਘ ਨੇ ਸਾਰੀ ਉਮਰ ਦੁਖੀਆਂ ਤੇ ਰੋਗੀਆਂ ਦੇ ਕਲਿਆਣ ਲਈ ਕੰਮ ਕੀਤਾ ।
  4. ਬਾਲ (ਬੱਚਾ)-ਮਾਂ ਬਾਲ ਨੂੰ ਗੋਦੀ ਵਿਚ ਲੈ ਕੇ ਬੈਠੀ ਹੈ ।
  5. ਬਿਰਧ (ਬੁੱਢਾ)-ਉਸਦਾ ਬਾਬਾ 100 ਸਾਲਾਂ ਦਾ ਬਿਰਧ ਹੈ ।
  6. ਅਵਸਥਾ (ਹਾਲਤ)-ਬਿਰਧ ਅਵਸਥਾ ਵਿਚ ਪੁੱਜੇ ਮਾਪਿਆਂ ਦੀ ਉਨ੍ਹਾਂ ਦੇ ਬੱਚੇ ਹੀ ਦੇਖ-ਭਾਲ ਕਰਦੇ ਹਨ ।
  7. ਤਸੀਹੇ (ਕਿਸ਼ਟ)-ਮੁਗ਼ਲ ਹਾਕਮਾਂ ਨੇ ਸਿੱਖਾਂ ਨੂੰ, ਅਕਹਿ ਤਸੀਹੇ ਦੇ ਕੇ ਮਾਰਿਆ ।
  8. ਨੀਂਹਾਂ (ਮਕਾਨ ਦਾ ਅਧਾਰ)-ਇਸ ਮਕਾਨ ਦੀਆਂ ਨੀਂਹਾਂ ਬਹੁਤ ਡੂੰਘੀਆਂ ਹਨ ।
  9. ਪ੍ਰਾਣ ਤਿਆਗ ਦਿੱਤੇ (ਜਾਨ ਦੇ ਦਿੱਤੀ)-ਲੰਮੀ ਬਿਮਾਰੀ ਪਿੱਛੋਂ ਬਿਰਧ ਨੇ ਪ੍ਰਾਣ ਤਿਆਗ ਦਿੱਤੇ ।
  10. ਦ੍ਰਿੜਤਾ (ਪਕਿਆਈ ਨਾਲ)-ਸਫਲਤਾ ਪ੍ਰਾਪਤ ਕਰਨ ਲਈ ਦ੍ਰਿੜ੍ਹਤਾ ਨਾਲ ਮਿਹਨਤ ਕਰੋ ।
  11. ਸਸਕਾਰ (ਚਿਖਾ ਵਿਚ ਜਲਾਉਣ ਦੀ ਰਸਮ) – ਹਿੰਦੂ, ਮੁਰਦੇ ਨੂੰ ਚਿਖਾ ਵਿਚ ਜਲਾ ਕੇ ਉਸਦਾ ਅੰਤਮ ਸਸਕਾਰ ਕਰਦੇ ਹਨ ।
  12. ਕੁਰਬਾਨੀ (ਬਲੀਦਾਨ)-ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣੇ ਸੀਸ ਦੀ ਕੁਰਬਾਨੀ ਦਿੱਤੀ ।
  13. ਗਰਿਫ਼ਤਾਰ (ਪੁਲਿਸ ਦੁਆਰਾ ਦੋਸ਼ੀ ਨੂੰ ਫੜ ਲੈਣਾ)-ਪੁਲਿਸ ਨੇ ਸਾਰੇ ਸਮਗਲਰ ਗਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤੇ ।
  14. ਹੌਸਲਾ (ਦਲੇਰੀ, ਹਿੰਮਤ)-ਭਾਵੇਂ ਕਿੰਨੀਆਂ ਵੀ ਮੁਸ਼ਕਿਲਾਂ ਆਉਣ, ਬੰਦੇ ਨੂੰ ਕਦੇ ਹੌਂਸਲਾ ਨਹੀਂ ਹਾਰਨਾ ਚਾਹੀਦਾ |
  15. ਜੁਲਮ (ਬੇਦਰਦੀ ਨਾਲ ਮਾਰਨਾ)-ਅੰਗਰੇਜ਼ਾਂ ਨੇ ਅਜ਼ਾਦੀ ਲਈ ਲੜ ਰਹੇ ਯੋਧਿਆਂ ਉੱਤੇ ਬਹੁਤ ਜ਼ੁਲਮ ਢਾਹਿਆ ।
  16. ਧਰਮ (ਫ਼ਰਜ਼, ਮਜ਼ਹਬ)-ਆਪਣੇ ਬੁੱਢੇ ਮਾਂ-ਬਾਪ ਦੀ ਸੇਵਾ ਕਰਨਾ ਬੱਚਿਆਂ ਦਾ ਧਰਮ ਹੈ ।
  17. ਸੇਵਾ (ਦੇਖ-ਭਾਲ)-ਆਪਣੇ ਬਜ਼ੁਰਗ ਮਾਤਾਪਿਤਾ ਦੀ ਸੇਵਾ ਕਰੋ ।
  18. ਸ਼ਾਂਤੀ (ਟਿਕਾਓ, ਅਮਨ)-ਵਿਸ਼ਵ ਸ਼ਾਂਤੀ ਲਈ ਹਥਿਆਰਾਂ ਦਾ ਖ਼ਾਤਮਾ ਜ਼ਰੂਰੀ ਹੈ ।
  19. ਤਿਆਗ (ਛੱਡ ਦੇਣਾ)-ਮਹਾਤਮਾ ਬੁੱਧ ਨੇ ਘਰ ਦਾ ਤਿਆਗ ਕਰ ਦਿੱਤਾ ਸੀ ।
  20. ਸ਼ਹੀਦੀ (ਕੁਰਬਾਨ ਹੋਣਾ)-ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਖ਼ਾਤਿਰ ਸ਼ਹੀਦੀ ਦਿੱਤੀ ।

ਪ੍ਰਸ਼ਨ 16.
ਦਸ ਗੁਰੂ ਸਹਿਬਾਨ ਦੇ ਨਾਂ ਲਿਖੋ ।
ਉੱਤਰ:

  1. ਸ੍ਰੀ ਗੁਰੂ ਨਾਨਕ ਦੇਵ ਜੀ ।
  2. ਸ੍ਰੀ ਗੁਰੂ ਅੰਗਦ ਦੇਵ ਜੀ ।
  3. ਸ੍ਰੀ ਗੁਰੂ ਅਮਰਦਾਸ ਜੀ ।
  4. ਸ੍ਰੀ ਗੁਰੂ ਰਾਮਦਾਸ ਜੀ ।
  5. ਸੀ ਗੁਰੂ ਅਰਜਨ ਦੇਵ ਜੀ
  6. ਸ੍ਰੀ ਗੁਰੂ ਹਰਿਗੋਬਿੰਦ ਜੀ ।
  7. ਸ੍ਰੀ ਗੁਰੂ ਹਰਿਰਾਇ ਜੀ ।
  8. ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ।
  9. ਸ੍ਰੀ ਗੁਰੂ ਤੇਗ਼ ਬਹਾਦਰ ਜੀ ।
  10. ਸੀ ਗੁਰੂ ਗੋਬਿੰਦ ਸਿੰਘ ਜੀ ।

PSEB 4th Class Punjabi Solutions Chapter 16 ਆਓ ਤੇ ਜਾਓ

Punjab State Board PSEB 4th Class Punjabi Book Solutions Chapter 16 ਆਓ ਤੇ ਜਾਓ Textbook Exercise Questions and Answers.

PSEB Solutions for Class 4 Punjabi Chapter 16 ਆਓ ਤੇ ਜਾਓ

ਕਾਵਿ-ਟੋਟਿਆਂ ਦੇ ਸਰਲ ਅਰਥ

(ੳ) ਰਹਿੰਦੇ ਸਨ ਇਕ ……………………….. ਸੁਰਗ ਸਿਧਾਇਆ ।
ਸਰਲ ਅਰਥ-ਇਕ ਪਿੰਡ ਵਿੱਚ ਦੋ ਭਰਾ ਰਹਿੰਦੇ ਸਨ । ਉਨ੍ਹਾਂ ਦੇ ਪਿਤਾ ਨੇ ਬਹੁਤ ਸਾਰੀ ਜਾਇਦਾਦ ਬਣਾਈ ਹੋਈ ਸੀ । ਇਕ ਦਿਨ ਰੱਬ ਦੀ ਮਰਜ਼ੀ ਨਾਲ ਉਹ ਦਿਨ ਆਇਆ, ਜਦੋਂ ਪਿਤਾ ਸਭ ਕੁੱਝ ਛੱਡ ਕੇ ਇਸ ਦੁਨੀਆ ਤੋਂ ਚਲਾਣਾ ਕਰ ਗਿਆ ।

(ਅ) ਕੁਝ ਦਿਨ ਲੰਘੇ ……………………….. ਦੋਹਾਂ ਹਵੇਲੀ ।
ਸਰਲ ਅਰਥ-ਦੋਹਾਂ ਭਰਾਵਾਂ ਦੇ ਪਿਓ ਦੇ ਮਰਨ ਮਗਰੋਂ ਕੁੱਝ ਦਿਨ ਅਫ਼ਸੋਸ ਵਿਚ ਲੰਘ ਗਏ । ਲੋਕ ਮੁਕਾਣਾਂ ਲੈ ਕੇ ਆਏ । ਫ਼ਿਰ ਦੋਹਾਂ ਭਰਾਵਾਂ ਨੇ ਪਿਓ ਦੀ ਜਾਇਦਾਦ ਨੂੰ ਆਪਸ ਵਿਚ ਵੰਡ ਲਿਆ । ਇਸ ਦੇ ਨਾਲ ਹੀ ਦੋਹਾਂ ਨੇ ਹਵੇਲੀ ਨੂੰ ਵੀ ਅੱਧੋ-ਅੱਧ ਵੰਡ ਲਿਆ ।

(ਇ) ਵੱਡੇ ਭਾਈ ਸੋਚਿਆ, …………….. ਦੇ ਵਾਕਰ ।
ਸਰਲ ਅਰਥ-ਜਾਇਦਾਦ ਵੰਡਣ ਪਿੱਛੋਂ ਵੱਡੇ ਭਰਾ ਨੇ ਸੋਚਿਆ ਕਿ ਪਿਤਾ ਦਾ ਜੋੜਿਆਂ ਧਨ ਬਥੇਰਾ ਮਿਲ ਗਿਆ ਹੈ, ਇਸ ਕਰਕੇ ਮੈਨੂੰ ਆਪ ਕੰਮ ਕਰਨ ਦੀ ਕੋਈ ਲੋੜ ਨਹੀਂ ! ਕੰਮ ਤੋਂ ਬਿਨਾਂ ਮੇਰਾ ਕੁੱਝ ਥੁੜਿਆ ਹੋਇਆ ਨਹੀਂ ਇਹ ਸੋਚ ਕੇ ਉਸ ਨੇ ਕੰਮ ਕਰਨ ਲਈ ਕੁੱਝ ਨੌਕਰ ਰੱਖ ਲਏ ਅਤੇ ਆਪ ਸ਼ਾਹੂਕਾਰਾਂ ਵਾਂਗ ਠਾਠ-ਬਾਠ ਨਾਲ ਰਹਿਣ ਲੱਗ ਪਿਆ ।

(ਸ) ਛੋਟਾ ਭਾਈ ਬਹੁਤ ………………. ਜਾਣਨ ਕੰਮ-ਧੰਦੇ ।
ਸਰਲ ਅਰਥ-ਛੋਟਾ ਭਰਾ ਕੰਮ ਕਰਨ ਵਿਚ ਬੜਾ ਮਿਹਨਤੀ ਅਤੇ ਸਿਆਣਾ ਸੀ । ਉਹ ਸਭ ਨਾਲ ਮਿੱਠਾ ਬੋਲਦਾ ਸੀ ਅਤੇ ਸਾਰਿਆਂ ਦੇ ਮਨ ਨੂੰ ਭਾਉਂਦਾ ਸੀ । ਉਸ ਨੇ ਵੀ ਦੋ ਤਕੜੇ ਬੰਦੇ ਨੌਕਰ ਰੱਖ ਲਏ, ਜਿਹੜੇ ਕਿ ਉਸ ਵਰਗੇ ਹੀ ਮਿਹਨਤੀ ਅਤੇ ਕੰਮ-ਧੰਦੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ ।

(ਹ) ਦੋਵੇਂ ਕਾਮੇ ……………….. ਖਾ ਮੁਕਾਇਆ ।
ਸਰਲ, ਅਰਥ-ਛੋਟੇ ਭਰਾ ਦੇ ਦੋਵੇਂ ਕਾਮੇ ਬੜੇ ਮਿਹਨਤੀ ਸਨ । ਉਨ੍ਹਾਂ ਦੋਹਾਂ ਦੇ ਨਾਲ ਤੀਜਾ ਉਹ ਆਪ ਲੱਗਾ ਰਹਿੰਦਾ ਸੀ । ਤਿੰਨਾਂ ਨੇ ਸਖ਼ਤ ਮਿਹਨਤ ਕੀਤੀ ਅਤੇ ਬਹੁਤ ਕਮਾਈ ਕੀਤੀ ਪਰ ਦੂਜੇ ਪਾਸੇ ਨੌਕਰਾਂ ਦੇ ਸਿਰ ‘ਤੇ ਐਸ਼ ਕਰਨ ਦਾ ਰਾਹ ਫੜਨ ਵਾਲੇ ਵੱਡੇ ਭਰਾ ਦਾ ਸਾਰਾ ਧਨ ਕੁੱਝ ਸਮੇਂ ਵਿਚ ਹੀ ਉੱਜੜ ਗਿਆ ।ਉਸ ਦੇ ਘਰ ਖੇਤਾਂ ਵਿਚੋਂ ਕੁੱਝ ਨਾ ਆਇਆ ਅਤੇ ਜੋ ਕੁੱਝ ਉਸ ਦੇ ਘਰ ਵਿਚ ਸੀ, ਉਹ ਸਭ ਖਾ ਕੇ ਮੁਕਾ ਦਿੱਤਾ ।

(ਕ) ਇਕ ਦਿਨ ਤਿੰਨੇ ………… ……….. ਗੋਡੀ ਨਾ ਛੱਡੀ ।
ਸਰਲ ਅਰਥ-ਇਕ ਦਿਨ ਛੋਟਾ ਭਰਾ ਤੇ ਉਸ ਦੇ ਦੋਵੇਂ ਕਾਮੇ ਮਿਲ ਕੇ ਮੱਕੀ ਦੀ ਗੋਡੀ ਕਰ ਰਹੇ ਸਨ । ਇੰਨੇ ਨੂੰ ਹੱਥ ਵਿਚ ਸੋਟੀ ਫੜੀ ਬਾਬਾ ਸੰਤੁ ਆ ਗਿਆ । ਉਸ ਨੇ ਦੇਖਿਆ ਕਿ ਉਸ ਦਿਨ ਬੜਾ ਵੱਟ ਸੀ ਅਤੇ ਫ਼ਸਲ ਵੀ ਗੋਡਿਆਂ ਤੋਂ ਉੱਚੀ-ਉੱਚੀ ਸੀ, ਪਰ ਤਿੰਨਾਂ ਜਣਿਆਂ ਨੇ ਗੋਡੀ ਨਹੀਂ ਸੀ ਛੱਡੀ ।

(ਖ) ਬਾਬਾ ਸੰਤੂ ਬੋਲਿਆ, ………………………… ਅੱਜ ਤੇਰਾ ਭਾਈ ।
ਸਰਲ ਅਰਥ-ਬਾਬਾ ਸੰਤੁ ਛੋਟੇ ਭਰਾ ਨੂੰ ਕਹਿਣ ਲੱਗਾ, ਬਹਾਦਰਾ ! ਮੈਨੂੰ ਇਕ ਗੱਲ ਦੱਸ । ਰੱਬ ਨੇ ਤੈਨੂੰ ਸੁਖ ਨਾਲ ਬਥੇਰਾ ਦਿੱਤਾ ਹੈ, ਪਰ ਮੈਨੂੰ ਇਸ ਗੱਲ ਦੀ ਬਿਲਕੁਲ ਸਮਝ ਨਹੀਂ ਆਈ ਕਿ ਅੱਜ-ਕਲ੍ਹ ਤੇਰਾ ਵੱਡਾ ਭਰਾ ਕਿਉਂ ਭੁੱਖਾ ਮਰ ਰਿਹਾ ਹੈ ?”

(ਗ) ਛੋਟੇ ਆਖਿਆ, ………………………….. ਮੇਰੇਂ ਲਈ ਪੂਜਾ ।
ਸਰਲ ਅਰਥ-ਛੋਟੇ ਭਰਾ ਨੇ ਬਾਬੇ ਸੰਤੂ ਨੂੰ ਕਿਹਾ ਕਿ ਉਹ ਆਪ ਸਿਆਣਾ ਹੈ ਤੇ ਉਹ ਗੱਲ ਨੂੰ ਸਮਝ ਸਕਦਾ ਹੈ ਕਿ ਕਦੇ ਕਿਸੇ ਨੂੰ ਘਰ ਵਿਚ ਬੈਠੇ ਨੂੰ ਰੱਬ ਨੇ ਦਾਣੇ ਨਹੀਂ ਭੇਜੇ । ਬੱਸ ਇਹੋ ਇਕ ਗੱਲ ਹੈ ਅਤੇ ਹੋਰ ਕੋਈ ਫ਼ਰਕ ਨਹੀਂ । ਉਹ ਵੱਡਾ ਭਰਾ ਕੰਮ ਕਰਨ ਨੂੰ ਪਾਪ ਸਮਝਦਾ ਹੈ, ਪਰ ਮੈਂ ਕੰਮ ਨੂੰ ਭਗਤੀ ਸਮਝਦਾ ਹਾਂ । ਉਹ ਆਪ ਕੰਮ ਨਹੀਂ ਕਰਦਾ, ਪਰ ਮੈਂ ਕੰਮ ਵਿਚ ਜੁਟਿਆ ਰਹਿੰਦਾ ਹਾਂ ।

(ਘ) ਉਹ ਕਾਮਿਆਂ ਨੂੰ ……………………… ਕੰਮ ਨਬੇੜੇ ।
ਸਰਲ ਅਰਥ-ਛੋਟੇ ਭਰਾ ਨੇ ਬਾਬੇ ਸੰਤੂ ਨੂੰ ਉੱਤਰ ਦਿੱਤਾ ਕਿ ਉਸ ਦਾ ਵੱਡਾ ਭਰਾ ਆਪ ਕੰਮ ਨਹੀਂ ਕਰਦਾ, ਸਗੋਂ ਕਾਮਿਆਂ ਨੂੰ ਕੰਮ ‘ਤੇ ਜਾਣ ਲਈ ਕਹਿੰਦਾ ਹੈ, ਪਰ ਮੈਂ ਕਾਮਿਆਂ ਨੂੰ ਆਪ ਕੰਮ ‘ਤੇ ਨਾਲ ਲੈ ਕੇ ਤੁਰਦਾ ਹਾਂ । ਉਹ ਆਪ ਕਦੇ ਵੀ ਖੇਤਾਂ ਵਿਚ ਆ ਕੇ ਗੇੜਾ ਨਹੀਂ ਮਾਰਦਾ ਤੇ ਫ਼ਸਲ ਦੀ ਦੇਖ-ਭਾਲ ਨਹੀਂ ਕਰਦਾ, ਪਰ ਮੈਂ ਉੱਨਾ ਸਮਾਂ ਕਦੇ ਖੇਤ ਵਿੱਚੋਂ ਘਰ . ਨਹੀਂ ਜਾਂਦਾ, ਜਿੰਨਾ ਚਿਰ ਖੇਤਾਂ ਦਾ ਕੰਮ ਮੁੱਕ ਨਾ ਜਾਵੇ !

PSEB 4th Class Punjabi Solutions Chapter 16 ਆਓ ਤੇ ਜਾਓ

ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

1. ਰਹਿੰਦੇ ਸਨ ਇਕ ਪਿੰਡ ਵਿਚ, ਦੋ ਭਾਈ ਭਾਈ ।
ਜਾਇਦਾਦ ਜਿਨ੍ਹਾਂ ਦੇ ਬਾਪ ਨੇ ਸੀ, ਬਹੁਤ ਬਣਾਈ ।
ਇਕ ਦਿਨ ਭਾਣਾ ਵਰਤਿਆ, ਉਹ ਦਿਨ ਵੀ ਆਇਆ ।
ਸਭ ਕੁਝ ਏਥੋਂ ਛੱਡ ਕੇ, ਉਹ ਸੁਰਗ ਸਿਧਾਇਆ ।

ਪ੍ਰਸ਼ਨ

  1. ਇਕ ਪਿੰਡ ਵਿਚ ਕੌਣ ਰਹਿੰਦਾ ਸੀ ?
  2. ਇਕ ਦਿਨ ਕੀ ਹੋਇਆ ?

ਉੱਤਰ:

  1. ਇਕ ਪਿੰਡ ਵਿਚ ਦੋ ਭਰਾ ਰਹਿੰਦੇ ਸਨ ।
  2. ਇਕ ਦਿਨ ਦੋਹਾਂ ਭਰਾਵਾਂ ਦਾ ਅਮੀਰ ਬਾਪ ਮਰ ਗਿਆ ।

2. ਕੁਝ ਦਿਨ ਲੰਘੇ ਸੋਗ ਦੇ, ਮੁਕਾਣਾਂ ਆਈਆਂ ।
ਵੰਡ ਲਈ ਜਾਇਦਾਦ, ਫਿਰ ਆਪਸ ਵਿਚ ਭਾਈਆਂ ।
ਪੈਲੀ ਡੰਗਰ ਵੰਡ ਲਏ, ਸਭ ਪੈਸਾ-ਧੇਲੀ ।
ਅੱਧੀ-ਅੱਧੀ ਵੰਡ ਲਈ, ਫਿਰ ਦੋਹਾਂ ਹਵੇਲੀ ।

ਪ੍ਰਸ਼ਨ

  1. ਕੁੱਝ ਦਿਨ ਕਿਸ ਤਰ੍ਹਾਂ ਲੰਘੇ ?
  2. ਪਿਓ ਦੇ ਮਰਨ ਪਿੱਛੋਂ ਦੋਹਾਂ ਭਰਾਵਾਂ ਨੇ ਕੀ ਕੀਤਾ ?

ਉੱਤਰ:

  1. ਕੁੱਝ ਦਿਨ ਪਿਓ ਦੀ ਮੌਤ ਦੇ ਸੋਗ ਵਿਚ ਲੰਘੇ ਤੇ ਮੁਕਾਣਾਂ ਆਉਂਦੀਆਂ ਰਹੀਆਂ ।
  2. ਦੋਹਾਂ ਭਰਾਵਾਂ ਨੇ ਅੱਡ ਹੋਣ ਸਮੇਂ ਆਪਸ ਵਿਚ ਪਿਓ ਦੀ ਜਾਇਦਾਦ ਵੰਡ ਲਈ, ਜਿਸ ਵਿਚ । ਜ਼ਮੀਨ, ਪਸ਼ੂ, ਧਨ ਤੇ ਹਵੇਲੀ ਸ਼ਾਮਿਲ ਸਨ ।

3. ਵੱਡੇ ਭਾਈ ਸੋਚਿਆ, ਹੈਂ ਧਨ ਬਥੇਰਾ ।
ਕਰਾ ਕੰਮ ਮੈਂ ਕਿਸ ਲਈ, ਕੀ ਥੁੜਿਆ ਮੇਰਾ ।
ਕੰਮ ਲਈ ਉਸ ਰੱਖ ਲਏ, ਕੁਝ ਨੌਕਰ ਚਾਕਰ ।
ਆਪ ਰਹਿਣ ਉਹ ਲੱਗ ਪਿਆ, ਸਾਹਾਂ ਦੇ ਵਾਕਰ ।

ਪ੍ਰਸ਼ਨ

  1. ਵੱਡੇ ਭਰਾ ਨੇ ਕੀ ਸੋਚਿਆ ?
  2. ਵੱਡੇ ਭਰਾ ਨੇ ਕੰਮ ਕਰਨ ਲਈ ਕੀ ਕੀਤਾ ?
  3. ਵੱਡਾ ਭਰਾ ਕਿਸ ਤਰ੍ਹਾਂ ਰਹਿਣ ਲੱਗ ਪਿਆ ?

ਉੱਤਰ:

  1. ਵੱਡੇ ਭਰਾ ਨੇ ਸੋਚਿਆ ਕਿ ਉਸ ਕੋਲ ਧਨ ਬਥੇਰਾ ਹੈ, ਇਸ ਕਰਕੇ ਉਸ ਨੂੰ ਕੰਮ ਦੀ ਲੋੜ ਨਹੀਂ ।
  2. ਵੱਡੇ ਭਰਾ ਨੇ ਕੰਮ ਲਈ ਨੌਕਰ ਰੱਖ ਲਏ ਤੇ ਆਪ ਸ਼ਾਹਾਂ ਵਾਂਗ ਰਹਿਣ ਲੱਗਾ ।
  3. ਵੱਡਾ ਭਰਾ ਕੰਮ ਕਰਨਾ ਛੱਡ ਕੇ ਸ਼ਾਹਾਂ ਵਾਂਗ ਰਹਿਣ ਲੱਗ ਪਿਆ ।

PSEB 4th Class Punjabi Solutions Chapter 16 ਆਓ ਤੇ ਜਾਓ

4. ਛੋਟਾ ਭਾਈ ਬਹੁਤ ਸੀ, ਕਾਮਾ ਤੇ ਸਿਆਣਾ ।
ਮਿੱਠਾ ਸਭ ਨੂੰ ਬੋਲਦਾ, ਸਭ ਦੇ ਮਨ-ਭਾਣਾ ।
ਨੌਕਰ ਉਸ ਵੀ ਰੱਖ ਲਏ, ਦੋ ਤਕੜੇ ਬੰਦੇ ।
ਉਸ ਦੇ ਵਾਂਗ ਹੀ ਮਿਹਨਤੀ, ਜਾਣਨ ਕੰਮ- ਧੰਦੇ ।

ਪ੍ਰਸ਼ਨ

  1. ਛੋਟਾ ਭਰਾ ਕਿਹੋ ਜਿਹਾ ਬੰਦਾ ਸੀ ?
  2. ਛੋਟੇ ਭਰਾ ਨੇ ਕੀ ਕੀਤਾ ?

ਉੱਤਰ:

  1. ਛੋਟਾ ਭਰਾ ਕੰਮ ਕਰਨ ਵਿਚ ਬੜਾ ਮਿਹਨਤੀ ਅਤੇ ਸਿਆਣਾ ਸੀ । ਉਹ ਸਭ ਨਾਲ ਮਿੱਠਾ ਬੋਲਦਾ ਸੀ ਅਤੇ ਸਾਰਿਆਂ ਦੇ ਮਨ ਨੂੰ ਭਾਉਂਦਾ ਸੀ ।
  2. ਛੋਟੇ ਭਰਾ ਨੇ ਕੰਮ ਕਰਨ ਲਈ ਦੋ ਤਕੜੇ ਬੰਦੇ ਰੱਖ ਲਏ ।

5. ਦੋਵੇਂ ਕਾਮੇ ਮਿਹਨਤੀ, ਤੇ ਤੀਜਾ ਭਾਈ ।
ਜਾਨ ਤੋੜ ਕੇ ਤਿਹਾਂ ਨੇ, ਕਰੀ ਬਹੁਤ ਕਮਾਈ ।
ਓਧਰ ਵੱਡੇ ਭਾਈ ਦਾ, ਹੋ ਗਿਆ ਸਫ਼ਾਇਆ ।
ਖੇਤੋਂ ਕੁੱਝ ਨਾ ਆਇਆ, ਘਰ ਖਾ ਮੁਕਾਇਆ ।

ਪ੍ਰਸ਼ਨ

  1. ਛੋਟੇ ਭਰਾ ਦੇ ਖੇਤਾਂ ਵਿਚ ਕਿਸਨੇ ਮਿਹਨਤ ਕੀਤੀ ?
  2. ਵੱਡੇ ਭਰਾ ਦਾ ਕੀ ਹਾਲ ਹੋਇਆ ?

ਉੱਤਰ:

  1. ਛੋਟੇ ਭਰਾ ਦੇ ਦੋਵੇਂ ਕਾਮੇ ਬੜੇ ਮਿਹਨਤੀ ਸਨ । ਉਸਨੇ ਦੋਹਾਂ ਕਾਮਿਆਂ ਨਾਲ ਮਿਲ ਕੇ ਸਖ਼ਤ ਮਿਹਨਤ ਕੀਤੀ, ਜਿਸਦਾ ਫਲ ਬਹੁਤ ਚੰਗਾ ਮਿਲਿਆ ।
  2. ਵੱਡੇ ਭਰਾ ਦੇ ਖੇਤਾਂ ਵਿਚੋਂ ਕੋਈ ਕਮਾਈ ਨਾ ਆਈ ਤੇ ਜੋ ਉਸ ਦੇ ਘਰ ਵਿਚ ਸੀ, ਉਸ ਨੇ ਖਾ ਕੇ ਮੁਕਾ ਦਿੱਤਾ ।

6. ਇਕ ਦਿਨ ਤਿੰਨੇ ਜਣੇ ਸਨ, ਪਏ ਗੁੰਡਦੇ ਮੱਕੀ ।
ਬਾਬਾ ਸੰਤੂ ਆ ਗਿਆ, ਹੱਥ ਸੋਟੀ ਚੱਕੀ ।
ਉੱਤੋਂ ਹੁੰਮਸ, ਫ਼ਸਲ ਭੀ, ਸੀ ਗੋਡਿਓ ਵੱਡੀ ।
ਤਿੰਨਾਂ ਜਣਿਆਂ ਫੇਰ ਵੀ, ਗੋਡੀ ਨਾ ਛੱਡੀ ।

ਪ੍ਰਸ਼ਨ

  1. ਤਿੰਨੇ ਜਣੇ ਕੌਣ-ਕੌਣ ਸਨ ?
  2. ਤਿੰਨੇ ਜਣੇ ਕਿਹੋ-ਜਿਹੇ ਮੌਸਮ ਵਿਚ ਗੋਡੀ ” ਕਰ ਰਹੇ ਸਨ ?

ਉੱਤਰ:

  1. ਛੋਟਾ ਭਰਾ ਤੇ ਦੋ ਕਾਮੇ ।
  2. ਤਿੰਨੇ ਜਣੇ ਹੁੰਮਸ ਭਰੇ ਮੌਸਮ ਵਿਚ ਗੋਡੀ ਕਰ ਰਹੇ ਸਨ ।

7. ਬਾਬਾ ਸੰਤੂ ਬੋਲਿਆ, ਗੱਲ ਦੱਸ ਇਕ ਸ਼ੇਰਾ ।
ਦਿੱਤਾ ਤੈਨੂੰ ਰੱਬ ਨੇ ਸੁਖ ਨਾਲ ਬਥੇਰਾ ।
ਇਕ ਗੱਲ ਦੀ ਅੱਜ ਤਕ, ਮੈਨੂੰ ਸਮਝ ਨਾ ਆਈ ।
ਭੁੱਖਾ ਕਾਹਤੋਂ ਮਰ ਰਿਹੈ, ਅੱਜ ਤੇਰਾ ਭਾਈ ।

ਪ੍ਰਸ਼ਨ

  1. ਬਾਬੇ ਸੰਤੂ ਨੇ “ਸ਼ੇਰਾ ਕਿਸ ਨੂੰ ਕਿਹਾ ?
  2. ਬਾਬੇ ਸੰਤੂ ਨੇ ਛੋਟੇ ਭਾਈ ਨੂੰ ਕੀ ਪੁੱਛਿਆ ?

ਉੱਤਰ:

  1. ਛੋਟੇ ਭਰਾ ਨੂੰ ।
  2. ਬਾਬੇ ਸੰਤੂ ਨੇ ਛੋਟੇ ਭਾਈ ਨੂੰ ਪੁੱਛਿਆ ਕਿ ਉਸ ਦਾ ਵੱਡਾ ਭਰਾ ਭੁੱਖਾ ਕਿਉਂ ਮਰ ਰਿਹਾ ਹੈ ।

8. ਛੋਟੇ ਆਖਿਆ, “ਬਾਬਾ ਜੀ ! ਤੁਸੀਂ ਆਪ ਸਿਆਣੇ ।
ਘਰੇ ਬੈਠਿਆਂ ਰੱਬ ਨੇ, ਕਦ ਘੱਲੇ ਦਾਣੇ ।
ਬੱਸ ਇੱਕੋ ਹੀ ਗੱਲ ਹੈ, ਹੋਰ ਫ਼ਰਕ ਨਾ , ਦੂਜਾ ।
ਉਸ ਲਈ ਕੰਮ ਹਰਾਮ ਹੈ, ਮੇਰੇ ਲਈ ਪੂਜਾ ।

ਪ੍ਰਸ਼ਨ

  1. ਛੋਟੇ ਭਰਾ ਨੇ ਰੱਬ ਬਾਰੇ ਕੀ ਕਿਹਾ ?
  2. ਛੋਟਾ ਭਰਾ ਕੰਮ ਨੂੰ ਕੀ ਸਮਝਦਾ ਸੀ ਤੇ ਵੱਡਾ ਭਰਾ ਕੀ ?

ਉੱਤਰ:

  1. ਛੋਟੇ ਭਰਾ ਨੇ ਕਿਹਾ ਕਿ ਰੱਬ ਕਿਸੇ ਵਿਹਲੇ ਨੂੰ ਰਿਜ਼ਕ ਨਹੀਂ ਦਿੰਦਾ ।
  2. ਛੋਟਾ ਭਰਾ ਕੰਮ ਨੂੰ ਪੂਜਾ (ਭਗਤੀ) ਸਮਝਦਾ। ਸੀ, ਪਰ ਵੱਡਾ ਭਰਾ ਕੰਮ ਨੂੰ ‘ਹਰਾਮ’ ਸਮਝਦਾ ਸੀ ।

PSEB 4th Class Punjabi Solutions Chapter 16 ਆਓ ਤੇ ਜਾਓ

9. ਉਹ ਕਾਮਿਆਂ ਨੂੰ ਆਖਦੈ, ਬਈ ਕੰਮ ‘ਤੇ ਜਾਓ ।
ਮੈਂ ਕਾਮਿਆਂ ਨੂੰ ਆਂਖਦੇ, ਬਈ ਕੰਮ ‘ਤੇ ਆਓ ।
ਕਦੇ ਨਾ ਆਇਆ ਖੇਤ ਵਿਚ, ਉਹ ਮਾਰਨ ਗੇੜੇ ।
ਮੈਂ ਪਰ ਖੇਤੋਂ ਗਿਆ ਨਹੀਂ, ਬਿਨਾਂ ਕੰਮ ਨਬੇੜੇ ।

ਪ੍ਰਸ਼ਨ

  1. ਛੋਟਾ ਭਰਾ ਤੇ ਵੱਡਾ ਭਰਾ ਕਾਮਿਆਂ ਤੋਂ ਕਿਸ ਤਰ੍ਹਾਂ ਕੰਮ ਲੈਂਦੇ ਹਨ ?
  2. ਛੋਟਾ ਭਰਾ ਖੇਤਾਂ ਵਿਚੋਂ ਕਦੋਂ ਮੁੜਦਾ ਸੀ ?

ਉੱਤਰ:

  1. ਛੋਟਾ ਭਰਾ ਕਾਮਿਆਂ ਨੂੰ ਕਹਿੰਦਾ ਸੀ ਕਿ ਉਹ ਉਸ ਨਾਲ ਕੰਮ ਉੱਤੇ ਚੱਲਣ, ਪਰ ਵੱਡਾ ਕਾਮਿਆਂ ਨੂੰ ਕਹਿੰਦਾ ਸੀ ਕਿ ਉਹ ਕੰਮ ਉੱਤੇ ਜਾਣ ।
  2. ਛੋਟਾ ਭਰਾ ਕੰਮ ਤੋਂ ਉਦੋਂ ਮੁੜਦਾ ਸੀ, ਜਦੋਂ ਸਾਰਾ ਕੰਮ ਨਿੱਬੜ ਜਾਂਦਾ ਸੀ ।

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਦੋਹਾਂ ਭਰਾਵਾਂ ਨੇ ਅੱਡ ਹੋ ਕੇ ਕੀ ਕੁੱਝ ਵੰਡਿਆ ?
ਉੱਤਰ:
ਦੋਹਾਂ ਭਰਾਵਾਂ ਨੇ ਅੱਡ ਹੋਣ ਸਮੇਂ ਆਪਸ ਵਿਚ ਪਿਓ ਦੀ ਜਾਇਦਾਦ ਵੰਡ ਲਈ, ਜਿਸ ਵਿਚ ਜ਼ਮੀਨ, ਪਸ਼ੂ, ਧਨ ਤੇ ਹਵੇਲੀ ਸ਼ਾਮਲ ਸਨ ।

ਪ੍ਰਸ਼ਨ 2.
ਜਾਇਦਾਦ ਵੰਡਣ ਪਿੱਛੋਂ ਵੱਡੇ ਭਰਾ ਨੇ ਕੀ ਸੋਚਿਆ ?
ਉੱਤਰ:
ਜਾਇਦਾਦ ਵੰਡਣ ਪਿੱਛੋਂ ਵੱਡੇ ਭਰਾ ਨੇ ਸੋਚਿਆ ਕਿ ਉਸ ਕੋਲ ਬਥੇਰਾ ਧਨ ਹੈ ਤੇ ਉਸ ਨੂੰ ਕੰਮ ਕਰਨ ਦੀ ਲੋੜ ਨਹੀਂ । ਇਸ ਲਈ ਉਸ ਨੇ ਕੰਮ ਕਰਨ ਲਈ ਨੌਕਰ ਰੱਖ ਲਏ ।

ਪ੍ਰਸ਼ਨ 3.
ਛੋਟਾ ਭਰਾ ਕਿਹੋ ਜਿਹਾ ਸੀ ?
ਉੱਤਰ:
ਛੋਟਾ ਭਰਾ ਬੜਾ ਸਿਆਣਾ ਤੇ ਮਿਹਨਤੀ ਕਾਮਾ ਸੀ । ਉਹ ਹਰ ਇਕ ਨਾਲ ਇੰਨਾ ਮਿੱਠਾ ਬੋਲਦਾ ਸੀ ਕਿ ਸਾਰਿਆਂ ਦੇ ਦਿਲ ਨੂੰ ਚੰਗਾ ਲੱਗਦਾ ਸੀ ।

ਪ੍ਰਸ਼ਨ 4.
ਬਾਬੇ ਸੰਤੂ ਨੇ ਛੋਟੇ ਭਰਾ ਤੋਂ ਕੀ ਪੁੱਛਿਆ ?
ਉੱਤਰ:
ਬਾਬੇ ਸੰਤੂ ਨੇ ਛੋਟੇ ਭਰਾ ਤੋਂ ਪੁੱਛਿਆ ਸੀ ਕਿ ਉਸ ਨੂੰ ਇਹ ਸਮਝ ਨਹੀਂ ਆਈ ਕਿ ਰੱਬ ਨੇ ਉਸ ਨੂੰ ਤਾਂ ਬਥੇਰਾ ਦਿੱਤਾ ਹੈ, ਪਰ ਉਸ ਦਾ ਵੱਡਾ ਭਰਾ ਕਿਉਂ ਭੁੱਖਾ ਮਰ ਰਿਹਾ ਹੈ ?

ਪ੍ਰਸ਼ਨ 5.
ਛੋਟੇ ਭਰਾ ਨੇ ਬਾਬੇ ਸੰਤੂ ਨੂੰ ਕੀ ਉੱਤਰ ਦਿੱਤਾ ?
ਉੱਤਰ:
ਛੋਟੇ ਭਰਾ ਨੇ ਬਾਬੇ ਸੰਤੁ ਨੂੰ ਕਿਹਾ ਕਿ ਉਹ ਜਾਣਦਾ ਹੈ ਕਿ ਰੱਬ ਕਿਸੇ ਵਿਹਲੇ ਬੈਠੇ ਦੀ ਮੱਦਦ ਨਹੀਂ ਕਰਦਾ । ਉਸ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਕੰਮ ਨੂੰ ਪਾਪ ਸਮਝਦਾ ਹੈ, ਜਿਸ ਕਰਕੇ ਉਹ ਕੰਮ ਨੂੰ ਨੌਕਰਾਂ-ਚਾਕਰਾਂ ਦੇ ਹਵਾਲੇ ਕਰ ਕੇ ਆਪ ਵਿਹਲਾ ਬੈਠਾ ਰਹਿੰਦਾ ਹੈ । ਦੂਜੇ ਪਾਸੇ ਉਹ ਛੋਟਾ ਕੰਮ ਨੂੰ ਭਗਤੀ ਸਮਝਦਾ ਹੈ । ਉਸ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਕਾਮਿਆਂ ਦੀ ਨਿਗਰਾਨੀ ਨਹੀਂ ਕਰਦਾ, ਜਦੋਂ ਕਿ ਉਹ (ਛੋਟਾ) ਕਾਮਿਆਂ ਨੂੰ ਆਪ ਨਾਲ ਲੈ ਕੇ ਖੇਤਾਂ ਵਿਚ ਆਉਂਦਾ ਹੈ ਤੇ ਜਦੋਂ ਤਕ ਕੰਮ ਮੁੱਕ ਨਾ । ਜਾਵੇ, ਉਹ ਵਾਪਸ ਘਰ ਨਹੀਂ ਮੁੜਦਾ |

ਪ੍ਰਸ਼ਨ 6.
ਹੇਠ ਲਿਖੀਆਂ ਪੰਕਤੀਆਂ ਦੇ ਅਰਥ ਸਪੱਸ਼ਟ ਕਰੋ-
“ਉਹ ਕਾਮਿਆਂ ਨੂੰ ਆਖਦੈ, “ਬਈ ਕੰਮ ‘ਤੇ ਜਾਓ । ਮੈਂ ਕਾਮਿਆਂ ਨੂੰ ਆਖਦਾਂ, “ਬਈ ਕੰਮ ’ਤੇ ਆਓ।
ਉੱਤਰ:
ਵੱਡਾ ਭਰਾ ਕਾਮਿਆਂ ਨੂੰ ਖੇਤਾਂ ਵਿਚ ਕੰਮ |’ ਕਰਨ ਲਈ ਜਾਣ ਲਈ ਕਹਿੰਦਾ ਹੈ, ਪਰ ਆਪ ਘਰ ਵਿਚ ਵਿਹਲਾ ਬੈਠਾ ਰਹਿੰਦਾ ਹੈ । ਇਸਦੇ ਉਲਟ ਉਹ ਛੋਟਾ ਭਰਾ), ਕਾਮਿਆਂ ਨੂੰ ਕਹਿੰਦਾ ਹੈ ਕਿ ਚਲੋਂ ਕੰਮ ਉੱਤੇ ਚੱਲੀਏ । ਇਸ ਤਰ੍ਹਾਂ ਉਹ ਖੇਤਾਂ ਵਿਚ ਆਪ ਉਨ੍ਹਾਂ ਤੋਂ ਕੰਮ ਲੈਂਦਾ ਹੈ ।

ਪ੍ਰਸ਼ਨ 7.
ਹੇਠ ਲਿਖੇ ਮੁਹਾਵਰਿਆਂ ਤੇ ਸ਼ਬਦਾਂ ਨੂੰ ਆਪਣੇ ਵਾਕਾਂ ਵਿਚ ਵਰਤੋ-
ਭਾਣਾ ਵਰਤਣਾ, ਸੁਰਗ ਸਿਧਾਉਣਾ, ਸਫ਼ਾਇਆ ਹੋਣਾ, ਜਾਨ ਤੋੜਨਾ, ਜਾਇਦਾਦ, ਚਾਕਰ, ਮੁਕਾਣ, ਸੋਗ ।
ਉੱਤਰ:

  1. ਭਾਣਾ ਵਰਤਣਾ (ਰੱਬ ਦੀ ਮਰਜ਼ੀ ਨਾਲ ਕੁੱਝ ਦੁੱਖਦਾਇਕ ਵਾਪਰਨਾ)-ਰੱਬ ਦਾ ਐਸਾ ਭਾਣਾ ਵਰਤਿਆ ਕਿ ਪੱਕੀਆਂ ਕਣਕਾਂ ‘ਤੇ ਗੜੇ ਪੈ ਗਏ ।
  2. ਸੁਰਗ ਸਿਧਾਉਣਾ ਮਰ ਜਾਣਾ)-ਬੁੱਢਾ ਕੁੱਝ ਦਿਨ ਬਿਮਾਰ ਰਹਿ ਕੇ ਸੁਰਗ ਸਿਧਾਰ ਗਿਆ ।
  3. ਸਫ਼ਾਇਆ ਹੋਣਾ ਖ਼ਾਤਮਾ ਹੋ ਜਾਣਾ)ਪਿਛਲੀਆਂ ਆਮ ਚੋਣਾਂ ਵਿਚ ਹੁਕਮਰਾਨ ਪਾਰਟੀ ਦੇ ਸਾਰੇ ਵਿਰੋਧੀਆਂ ਦਾ ਸਫ਼ਾਇਆ ਹੋ ਗਿਆ ।
  4. ਜਾਨ ਤੋੜਨਾ ਬਹੁਤ ਮਿਹਨਤ ਕਰਨੀ-ਕਿਸਾਨ ਖੇਤਾਂ ਵਿਚ ਜਾਨ ਤੋੜ ਕੇ ਕੰਮ ਕਰਦੇ ਹਨ ।
  5. ਜਾਇਦਾਦ ਧਨ-ਸੰਪੱਤੀ)-ਸਾਡੇ ਪਿੰਡ ਦਾ ਸਰਪੰਚ ਵੱਡੀ ਜਾਇਦਾਦ ਦਾ ਮਾਲਕ ਹੈ ।
  6. ਚਾਕਰ ਨੌਕਰ)-ਉਸਦੇ ਘਰ ਬਥੇਰੇ ਨੌਕਰਚਾਕਰ ਹਨ ।
  7. ਮੁਕਾਣ (ਅਫ਼ਸੋਸ ਕਰਨ ਵਾਲਿਆਂ ਦੀ ਟੋਲੀ)ਜੀਤੇ ਹੋਰਾਂ ਦਾ ਭਰਾ ਮਰ ਗਿਆ ਹੈ । ਇਸ ਕਰਕੇ ਰਿਸ਼ਤੇਦਾਰ ਉਨ੍ਹਾਂ ਦੇ ਘਰ ਮੁਕਾਣਾਂ ਲੈ ਕੇ ਆ ਰਹੇ ਹਨ ।
  8. ਸੋਗ ਦੁੱਖ-ਟੱਬਰ ਦੇ ਜਵਾਨ ਬੰਦੇ ਦੇ ਮਰ ਜਾਣ ਨਾਲ ਘਰ ਵਿਚ ਸੋਗ ਵਰਤ ਗਿਆ ।

PSEB 4th Class Punjabi Solutions Chapter 16 ਆਓ ਤੇ ਜਾਓ

ਪ੍ਰਸ਼ਨ 8.
ਸਮਝੋ ਤੇ ਲਿਖੋ-
ਬਥੇਰਾ – ਬਹੁਤ
ਕਾਹਤੋਂ – ………..
ਘੱਲੇ – ………….
ਫ਼ਰਕ – ………..
ਉੱਤਰ:
ਬਥੇਰਾ – ਬਹੁਤ
ਕਾਹਤੋਂ – ਕਿਉਂ
ਘੱਲੇ’ – ਭੇਜੇ
ਫ਼ਰਕ – ਭਿੰਨਤਾ ।

ਪ੍ਰਸ਼ਨ 9.
ਲਿੰਗ ਬਦਲੋ-
ਦਾਦਾ, ਭਾਈ, ਨੌਕਰ, ਸ਼ੇਰ, ਭੈਣ ।
ਉੱਤਰ:
PSEB 4th Class Punjabi Solutions Chapter 16 ਆਓ ਤੇ ਜਾਓ 1

ਪ੍ਰਸ਼ਨ 10.
ਵਿਰੋਧੀ ਸ਼ਬਦ ਲਿਖੋਸੋਗ, ਮਿਠਾਸ, ਤਕੜੇ, ਮਿਹਨਤੀ, ਛੋਟਾ, ਸੁਖ, ਭੁੱਖਾ ॥
ਉੱਤਰ:

  1. ਸੋਗ ਖ਼ੁਸ਼ੀ
  2. ਮਿਠਾਸ ਕੁੜੱਤਣ
  3. ਤਕੜੇ ਮਾੜੇ
  4. ਮਿਹਨਤੀ ਕੰਮ-ਚੋਰ
  5. ਛੋਟਾ ਵੱਡਾ
  6. ਸੁਖ ਦੁੱਖ
  7. ਭੁੱਖਾ ਰੱਜਿਆ !

ਪ੍ਰਸ਼ਨ 11.
‘ਪਾਣੀ ਹੀ ਜੀਵਨ ਹੈ ਇਸ ਵਿਸ਼ੇ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ ।
ਉੱਤਰ:
(ਉੱਤਰ ਲਈ ਦੇਖੋ ਪਾਠ 15 ਦੇ ਅੰਤ ਵਿਚ ‘ਜੇ ਪਾਣੀ ਨਾ ਹੁੰਦਾ ਤਾਂ ਕੀ ਹੁੰਦਾ’ ਵਿਸ਼ੇ ਸੰਬੰਧੀ: ਪ੍ਰਗਟ ਕੀਤੇ ਵਿਚਾਰ ।)

PSEB 4th Class Punjabi Solutions Chapter 15 ਪਾਣੀ

Punjab State Board PSEB 4th Class Punjabi Book Solutions Chapter 15 ਪਾਣੀ Textbook Exercise Questions and Answers.

PSEB Solutions for Class 4 Punjabi Chapter 15 ਪਾਣੀ

ਕਾਵਿ-ਟੋਟਿਆਂ ਦੇ ਸਰਲ ਅਰਥ

(ਉ) ਬਰਫ਼ ਪਰਬਤੀਂ …….. ਬੁਝਾਉਂਦਾ ਹਾਂ ।
ਸਰਲ ਅਰਥ-ਪਾਣੀ ਕਹਿੰਦਾ ਹੈ ਕਿ ਮੈਂ ਪਹਾੜਾਂ ਉੱਤੇ ਪਈਆਂ ਬਰਫ਼ਾਂ ਵਿਚੋਂ ਖੁਰ-ਖੁਰ ਕੇ ਆਉਂਦਾ ਹਾਂ ਮੈਂ ਰਾਹ ਵਿਚ ਠੰਢ ਤੇ ਕੱਕਰਾਂ ਵਿਚ ਬੁਰੀ ਤਰ੍ਹਾਂ ਠਰ ਜਾਂਦਾ ਹਾਂ । ਇਸ ਹਾਲਤ ਵਿਚ ਮੈਂ ਬੂੰਦ-ਬੂੰਦ ਬਣ ਕੇ ਤੁਰਦਾ ਹੋਇਆ ਦਰਿਆਵਾਂ ਵਿਚ ਆਉਂਦਾ ਹਾਂ ਤੇ ਸਾਰਿਆਂ ਦੀ ਪਿਆਸ ਬੁਝਾਉਂਦਾ ਹਾਂ ।

(ਅ) ਮੈਥੋਂ ਹੀ ਬੱਦਲ …….. ਸਮਾਉਂਦਾ ਹਾਂ ।
ਸਰਲ ਅਰਥ-ਪਾਣੀ ਕਹਿੰਦਾ ਹੈ ਕਿ ਉਸ ਦੇ ਭਾਫ਼ ਬਣਨ ਨਾਲ ਹੀ ਬੱਦਲ ਬਣਦੇ ਹਨ ਤੇ ਉਹ ਧਰਤੀ ਦੇ ਕਣ-ਕਣ ਉੱਤੇ ਮੀਂਹ ਪਾਉਂਦੇ ਹਨ ਮੀਂਹ ਦਾ ਪਾਣੀ ਜਦੋਂ ਧਰਤੀ ਵਿਚ ਰਚ ਜਾਂਦਾ ਹੈ, ਤਾਂ ਉਸ ਨਾਲ ਸਾਰੇ ਰੁੱਖ-ਬੂਟੇ ਹਰੇ-ਭਰੇ ਹੁੰਦੇ ਹਨ ।

(ਈ) ਕਦੇ ਕੱਸੀਆਂ …….. ਆਉਂਦਾ ਹਾਂ ।
ਸਰਲ ਅਰਥ-ਪਾਣੀ ਕਹਿੰਦਾ ਹੈ ਕਿ ਵਗਦਾ ਹੋਇਆ ਮੈਂ ਕਦੇ ਨਾਲਿਆਂ ਵਿਚੋਂ ਦੀ ਚਲ ਰਿਹਾ ਹੁੰਦਾ ਹਾਂ ਤੇ ਗੁਫਾਵਾਂ ਵਿਚ ਵੜ ਜਾਂਦਾ ਹਾਂ ਕਦੇ ਮੈਂ ਨਦੀਆਂ ਵਿਚੋਂ ਵਹਿੰਦਾ ਹਾਂ ਤੇ ਕਦੇ ਸਮੁੰਦਰ ਵਿਚ ਰਲ ਜਾਂਦਾ ਹਾਂ ਕਦੀ ਮੈਂ ਪਹਾੜਾਂ ਤੋਂ ਝਰਨੇ ਦੇ ਰੂਪ ਵਿਚ ਝਰ-ਝਰ ਕੇ ਥੱਲੇ ਆ ਜਾਂਦਾ ਹਾਂ ।’

(ਸ) ਕਦੇ ਚਸ਼ਮਿਆਂ …….. ਆਉਂਦਾ ਹਾਂ ।
ਸਰਲ ਅਰਥ-ਪਾਣੀ ਕਹਿੰਦਾ ਹੈ ਕਿ ਮੈਂ ਕਦੇ ਚਸ਼ਮਿਆਂ ਵਿੱਚ ਵਹਿੰਦਾ ਹਾਂ ਤੇ ਕਦੇ ਖੂਹਾਂ ਵਿਚ ਹੁੰਦਾ ਹਾਂ ਕਦੇ ਮੈਂ ਹਰੇ-ਭਰੇ ਜੰਗਲਾਂ ਵਿਚ ਘੁੰਮ ਰਿਹਾ ਹੁੰਦਾ ਹਾਂ । ਕਦੇ ਮੈਂ ਧਰਤੀ ਵਿਚੋਂ ਨਿਕਲ ਕੇ ਫਲ, ਫੁੱਲ ਤੇ ਫ਼ਸਲਾਂ ਪੈਦਾ ਕਰਦਾ ਹਾਂ ।

(ਹ) ਮੇਰੇ ਸਦਕੇ ਹੀ ……. ਬੁਝਾਉਂਦਾ ਹਾਂ । ਸਰਲ ਅਰਥ-ਪਾਣੀ ਕਹਿੰਦਾ ਹੈ ਕਿ ਮੇਰੇ ਕਾਰਨ ਹੀ ਸਾਰੇ ਜੀਵਾਂ ਦਾ ਜੀਵਨ ਹੈ । ਮੇਰੀ ਜੀਵਨ ਨਾਲ ਸਾਂਝ ਬਹੁਤ ਪੁਰਾਣੀ ਹੈ । ਜਦੋਂ ਮੈਂ ਕਿਸੇ ਦੀਆਂ ਅੱਖਾਂ ਵਿਚੋਂ ਵਗਦਾ ਹਾਂ, ਤਾਂ ਮੈਂ ਲੂਣਾ ਤੇ ਗਰਮ ਹੋ ਜਾਂਦਾ ਹਾਂ । ਮੈਂ ਸਭ ਦੇ ਜੀਵਨ ਦੀ ਲੋ ਨੂੰ ਜਗਾਉਂਦਾ ਹਾਂ ਤੇ ਸਾਰਿਆਂ ਦੀ ਪਿਆਸ ਬੁਝਾਉਂਦਾ ਹਾਂ । ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

1. ਬਰਫ਼ ਪਰਬਤੀਂ ਖੁਰ-ਖੁਰ ਕੇ,
ਠੰਢ, ਕੱਕਰ ਵਿਚ ਠੁਰ-ਠੁਰ ਕੇ ।
ਬੂੰਦ-ਬੂੰਦ ਬਣ ਤੁਰ-ਤੁਰ ਕੇ,
ਵਿੱਚ ਦਰਿਆਵਾਂ ਆਉਂਦਾ ਹਾਂ,
ਮੈਂ ਸਭ ਦੀ ਪਿਆਸ ਬੁਝਾਉਂਦਾ ਹਾਂ ।

ਪ੍ਰਸ਼ਨ

  1. ਪਾਣੀ ਕਿੱਥੋਂ ਆਉਂਦਾ ਹੈ ?
  2. ਬੂੰਦ-ਬੂੰਦ ਤੁਰ ਕੇ ਪਾਣੀ ਕਿੱਥੇ ਆਉਂਦਾ ਹੈ ?
  3. ਪਾਣੀ ਕਿਸ ਦੀ ਪਿਆਸ ਬੁਝਾਉਂਦਾ ਹੈ ?
  4. “ਪਾਣੀ ਕਵਿਤਾ ਦੀਆਂ ਚਾਰ-ਪੰਜ ਸਤਰਾਂ ਜ਼ਬਾਨੀ ਲਿਖੋ ।

ਉੱਤਰ:

  1. ਪਾਣੀ ਬਰਫ਼ਾਂ ਲੱਦੇ ਪਹਾੜਾਂ ਤੋਂ ਆਉਂਦਾ ਹੈ ।
  2. ਬੂੰਦ-ਬੂੰਦ ਤੁਰ ਕੇ ਪਾਣੀ ਦਰਿਆਵਾਂ ਵਿਚ ਆਉਂਦਾ ਹੈ ।
  3. ਪਾਣੀ ਸਭ ਦੀ ਪਿਆਸ ਬੁਝਾਉਂਦਾ ਹੈ ।
  4. ਨੋਟ–ਉੱਪਰ ਦਿੱਤੀਆਂ ਸਤਰਾਂ ਨੂੰ ਜ਼ਬਾਨੀ ਯਾਦ ਕਰੋ ਤੇ ਲਿਖੋ ।

PSEB 4th Class Punjabi Solutions Chapter 15 ਪਾਣੀ

2. ਮੈਥੋਂ ਹੀ ਬੱਦਲ ਬਣ-ਬਣ ਕੇ,
ਮੀਂਹ ਵਰਸਾਉਂਦੇ ਕਣ-ਕਣ ‘ਤੇ ।
ਬਨਸਪਤੀ ਹੋਵੇ ਹਰੀ-ਭਰੀ,
ਜਦ ਧਰਤੀ ਵਿੱਚ ਸਮਾਉਂਦਾ ਹਾਂ ।

ਪ੍ਰਸ਼ਨ

  1. ਬੱਦਲ ਕਿਸ ਤੋਂ ਬਣਦੇ ਹਨ ?
  2. ਬਨਸਪਤੀ ਕਿਸ ਦੇ ਨਾਲ ਹਰੀ-ਭਰੀ ਹੁੰਦੀ ਹੈ ?

ਉੱਤਰ:

  1. ਬੱਦਲ ਪਾਣੀ ਤੋਂ ਬਣਦੇ ਹਨ ।
  2. ਬਨਸਪਤੀ ਧਰਤੀ ਵਿਚ ਸਮਾਏ ਪਾਣੀ ਨਾਲ ਹਰੀ-ਭਰੀ ਹੁੰਦੀ ਹੈ ।

3. ਕਦੇ ਕੱਸੀਆਂ ਵਿਚ, ਕਦੇ ਕੰਦਰਾਂ ਵਿਚ,
ਕਦੇ ਨਦੀਆਂ ਦੇ ਸਮੁੰਦਰਾਂ ਵਿਚ ।
ਕਦੇ ਝਰਨੇ ਵਿਚ ਪਹਾੜਾਂ ਦੇ,
ਮੈਂ ਝਰ-ਝਰ ਕਰਦਾ ਆਉਂਦਾ ਹਾਂ ?

ਪਸ਼ਨ

  1. ਪਾਣੀ ਕਿੱਥੇ-ਕਿੱਥੇ ਜਾਂਦਾ ਹੈ ।
  2. ਝਰਨਾ ਕਿੱਥੇ ਹੁੰਦਾ ਹੈ ?

ਉੱਤਰ:

  1. ਪਾਣੀ ਕੱਸੀਆਂ, ਕੰਦਰਾਂ, ਨਦੀਆਂ, ਸਮੁੰਦਰਾਂ ਤੇ ਝਰਨਿਆਂ ਵਿਚ ਜਾਂਦਾ ਹੈ ।
  2. ਝਰਨਾ ਪਹਾੜਾਂ ਵਿਚ ਹੁੰਦਾ ਹੈ ।

4. ਕਦੇ ਚਸ਼ਮਿਆਂ ਵਿਚ, ਕਦੇ ਖੁਹਾਂ ਵਿਚ,
ਕਿਤੇ ਹਰੀਆਂ-ਭਰੀਆਂ ਜੂਹਾਂ ਵਿੱਚ ।
ਫਲ, ਫੁੱਲ, ਫ਼ਸਲਾਂ ਉਪਜਾਵਣ ਲੇਈ .
ਮੈਂ ਧਰਤੀ ਵਿੱਚੋਂ ਆਉਂਦਾ ਹਾਂ ।

ਪ੍ਰਸ਼ਨ

  1. ਖੂਹਾਂ ਵਿਚ ਕੀ ਹੁੰਦਾ ਹੈ ?
  2. ਪਾਣੀ ਧਰਤੀ ‘ਤੇ ਕਿਉਂ ਆਉਂਦਾ ਹੈ ?

ਉੱਤਰ:

  1. ਖੂਹਾਂ ਵਿਚ ਪਾਣੀ ਹੁੰਦਾ ਹੈ ।
  2. ਪਾਣੀ ਧਰਤੀ ਉੱਤੇ ਫੁੱਲ, ਫਲ ਤੇ ਫ਼ਸਲਾਂ ਪੈਦਾ ਕਰਨ ਲਈ ਆਉਂਦਾ ਹੈ ।

5. ਮੇਰੇ ਸਦਕੇ ਹੀ ਇਹ ਪਾਣੀ ਹੈ,
ਜੀਵਨ ਨਾਲ ਸਾਂਝ ਪੁਰਾਣੀ ਹੈ ।
ਉਦੋਂ ਖ਼ਾਰਾ ਤੱਤਾ ਹੋ ਜਾਵਾਂ,
ਜਦੋਂ ਨੈਣਾਂ ਦੇ ਵਿੱਚ ਆਉਂਦਾ ਹਾਂ ।
ਮੈਂ ਸਭ ਦੀ ਲੋਅ ਜਗਾਉਂਦਾ ਹਾਂ,
ਮੈਂ ਸਭ ਦੀ ਪਿਆਸ ਬੁਝਾਉਂਦਾ ਹਾਂ ।

ਪ੍ਰਸ਼ਨ

  1. ਪਾਣੀ ਕਿਸ ਦੇ ਆਸਰੇ ਹਨ ?
  2. ਪਾਣੀ ਖ਼ਾਰਾ ਤੱਤਾ ਕਦੋਂ ਹੁੰਦਾ ਹੈ ?
  3. ਉਪਰੋਕਤ ਸਤਰਾਂ ਨੂੰ ਸੋਹਣੀ ਲਿਖਾਈ ਕਰ ਕੇ ਲਿਖੋ :

ਉੱਤਰ:

  1. ਪਾਣੀ ਪਾਣੀ ਦੇ ਆਸਰੇ ਹਨ ।
  2. ਪਾਣੀ ਜਦੋਂ ਅੱਖਾਂ ਵਿੱਚੋਂ ਵਹਿੰਦਾ ਹੈ, ਤਾਂ ਉਹ ਖ਼ਰਾ-ਤੱਤਾ ਹੋ ਜਾਂਦਾ ਹੈ ।
  3. ਨੋਟ-ਵਿਦਿਆਰਥੀ ਆਪ ਹੀ ਸੋਹਣੀ ਲਿਖਾਈ ਕਰ ਕੇ ਲਿਖਣ ।

PSEB 4th Class Punjabi Solutions Chapter 15 ਪਾਣੀ

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ-
(ਉ) ਵਿੱਚ ਦਰਿਆਵਾਂ ਆਉਂਦਾ ਹਾਂ,
…………………………. ।
(ਅ) ਬਨਸਪਤੀ ਹੋਵੇ ਰੀ-ਭਰੀ,
…………………………. ।
(ਈ) ਕਦੇ ਝਰਨੇ ਵਿਚ ਪਹਾੜਾਂ ਦੇ,
…………………………. ।
(ਸ) ਫਲ, ਫੁੱਲ, ਫ਼ਸਲਾਂ ਉਪਜਾਵਣ ਲਈ,
…………………………. ।
ਉੱਤਰ:
(ਉ) ਵਿੱਚ ਦਰਿਆਵਾਂ ਆਉਂਦਾ ਹਾਂ,
ਮੈਂ ਸਭ ਪਿਆਸ ਬੁਝਾਉਂਦਾ ਹਾਂ ।
(ਅ) ਬਨਸਪਤੀ ਹੋਵੇ ਹਰੀ-ਭਰੀ,
ਜਦ ਧਰਤੀ ਵਿਚ ਸਮਾਉਂਦਾ ਹਾਂ ।
(ਇ) ਕਦੇ ਝਰਨੇ ਵਿਚ ਪਹਾੜਾਂ ਦੇ,
ਮੈਂ ਝਰ ਝਰ ਕਰਦਾ ਆਉਂਦਾ ਹਾਂ ।
(ਸ) ਫਲ, ਫੁੱਲ, ਫ਼ਸਲਾਂ ਉਪਜਾਵਣ ਲਈ,
ਮੈਂ ਧਰਤੀ ਵਿੱਚੋਂ ਆਉਂਦਾ ਹਾਂ ।

ਪ੍ਰਸ਼ਨ 2.
ਪੜੋ, ਸਮਝੋ ਤੇ ਲਿਖੋ-
ਉੱਤਰ:
ਪਰਬਤ – ਪਹਾੜ
ਕੱਕਰ –
ਬਨਸਪਤੀ –
ਕੱਸੀ –
ਕੰਦਰ –
ਜੂਹ –
ਪਾਣੀ –
ਸਾਂਝ –
कैठां –
ਲੋਅ –
ਉੱਤਰ:
ਪਰਬਤ – ਪਹਾੜ ।
ਕੱਕਰ – ਠੰਢ, ਜੰਮੀ ਹੋਈ ਤ੍ਰਿਲ ।
ਬਨਸਪਤੀ – ਬਿਛ-ਬੂਟੇ, ਹਰਿਆਵਲ ।
ਕੱਸੀ – ਨਹਿਰ ਵਿੱਚੋਂ ਕੱਢਿਆ ਵੱਡਾ ਖਾਲ ਜਾਂ ਸੁਆ, ਜਿਸ ਨਾਲ ਖੇਤਾਂ ਨੂੰ ਪਾਣੀ ਪੁਚਾਇਆ ਜਾਂਦਾ ਹੈ ।
ਕੰਦਰ – ਗੁਫਾ, ਪਹਾੜ ਵਿਚਲਾ ਖੱਪਾ ।
ਜੂਹ – ਚਰਾਂਦ, ਘਰਾਂ ਦੇ ਕੋਲ ਰੂੜੀ ਥਾਂ, ਡੰਗਰਾਂ ਦੇ ਚਰਨ ਦੀ ਥਾਂ ।
ਪਾਣੀ – ਜੀਵ, ਮਨੁੱਖ ।
ਸਾਂਝ – ਭਿਆਲੀ, ਭਾਈਵਾਲੀ, ਹਿੱਸੇਦਾਰੀ ।
ਨੈਣਾਂ – ਅੱਖਾਂ ।
ਲੋਅ – ਚਾਨਣ, ਨਜ਼ਰ ।

ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ
ਪਿਆਸ, ਬੱਦਲ, ਮੀਂਹ, ਧਰਤੀ, ਜੀਵਨ, ਜੂਹ, ਨੈਣਾਂ ।.
ਉੱਤਰ:

  1. ਪਿਆਸ (ਤੇਹ-ਪਿਆਸ ਪਾਣੀ ਪੀ ਕੇ ਹੀ ਬੁਝਦੀ ਹੈ ।
  2. ਬੱਦਲ ਘਟਾ, ਅਸਮਾਨ ਵਿਚ ਇਕੱਠੀ ਹੋਈ ਸੰਘਣੀ ਭਾਫ਼-ਬੱਦਲ ਹੋ ਗਏ ਹਨ, ਸ਼ਾਇਦ ਮੀਂਹ ਪਵੇ ।
  3. ਮੀਂਹ (ਵਰਖਾ)-ਅੱਜ ਮੀਂਹ ਪਵੇਗਾ ।
  4. ਧਰਤੀ (ਜ਼ਮੀਨ)-ਧਰਤੀ ਗੋਲ ਹੈ ।
  5. ਜੀਵਨ (ਜ਼ਿੰਦਗੀ)-ਧਰਤੀ ਉਤਲਾ ਜੀਵਨ ਪਾਣੀ ਦੇ ਆਸਰੇ ਹੀ ਹੈ ,
  6. ਜੂਹ (ਚਰਾਂਦ)-ਪਸ਼ੂ ਪਿੰਡ ਦੀ ਜੂਹ ਵਿਚ ਚਰ ਰਹੇ ਹਨ |
  7. ਨੈਣਾਂ (ਅੱਖਾਂ)-ਕਸ਼ਮੀਰ ਦੀ ਸੁੰਦਰਤਾ ਨੈਣਾਂ ਨੂੰ ਮੋਹ ਲੈਂਦੀ ਹੈ ।

ਪ੍ਰਸ਼ਨ 4.
ਇਸ ਕਵਿਤਾ ਵਿਚ ਆਏ ਜੋੜੇ ਸ਼ਬਦ ਲਿਖੋ; ਜਿਵੇਂ ਉਦਾਹਰਨ ਵਿਚ ਦੱਸਿਆ ਗਿਆ ਹੈ:ਝਰ-ਝਰ ।
ਉੱਤਰ:
ਖ਼ਰ-ਖ਼ਰ, ਠੁਰ-ਠੁਰ, ਬੂੰਦ-ਬੂੰਦ, ਤੁਰਤੁਰ, ਬਣ-ਬਣ, ਕਣ-ਕਣ, ਹਰੀ-ਭਰੀ, ਝ-ਝਰ, ਹਰੀਆਂ-ਭਰੀਆਂ ।

PSEB 4th Class Punjabi Solutions Chapter 15 ਪਾਣੀ

ਪ੍ਰਸ਼ਨ 5.
‘ਜੇ ਪਾਣੀ ਨਾ ਹੁੰਦਾ, ਤਾਂ ਕੀ ਹੁੰਦਾ ? ਇਸ ਵਿਸ਼ੇ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰੋ ।
ਉੱਤਰ:
ਗੁਰਬਾਣੀ ਦਾ ਕਥਨ ਹੈ, “ਪਹਿਲਾਂ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ । ਅਰਥਾਤ ਧਰਤੀ ਉੱਤੇ ਸਾਰੇ ਜੀਵਨ ਦਾ ਆਧਾਰ ਪਾਣੀ ਹੀ ਹੈ । ਜੇਕਰ ਧਰਤੀ ਉੱਤੇ ਪਾਣੀ ਨਾ ਹੁੰਦਾ, ਤਾਂ ਮਨੁੱਖਾਂ ਸਮੇਤ ਧਰਤੀ ਉੱਤੇ ਕੋਈ ਜੀਵ-ਜੰਤੂ ਨਾ ਹੁੰਦਾ ਤੇ ਨਾ ਹੀ ਹਰੀ-ਭਰੀ ਤੇ ਫੁੱਲਾਂ-ਫਲਾਂ ਨਾਲ ਭਰੀ ਬਨਸਪਤੀ । ਵਿਗਿਆਨ ਦੀਆਂ ਖੋਜਾਂ ਨੇ ਵੀ ਇਹੋ ਹੀ ਸਿੱਧ ਕੀਤਾ ਹੈ ਕਿ ਧਰਤੀ ਉੱਤੇ ਜੀਵਨ ਦਾ ਮੁੱਢਲਾ ਅੰਸ਼ ਪਾਣੀ ਵਿਚ ਹੀ ਉਪਜਿਆ ਤੇ ਸਮੁੱਚਾ ਵਿਕਾਸ ਪਾਣੀ ਨਾਲ ਹੀ ਹੋਇਆ । ਇਸੇ ਕਰਕੇ ਕੁਦਰਤ ਨੇ ਧਰਤੀ ਨੂੰ ਇਸਦੇ ਤਿੰਨ ਹਿੱਸੇ ਪਾਣੀ ਨਾਲ ਹੀ ਮਾਲਾਮਾਲ ਕੀਤਾ ਹੈ । ਮਨੁੱਖੀ ਸਰੀਰ ਵਿਚ 65-70% ਪਾਣੀ ਹੀ ਹੈ ਤੇ ਪਾਣੀ ਤੋਂ ਬਿਨਾਂ ਇਹ ਜਿਉਂਦਾ ਹੀ ਨਹੀਂ ਰਹਿ ਸਕਦਾ । ਜੇਕਰ ਪਾਣੀ ਨਾ ਹੁੰਦਾ ਤਾਂ ਕੁਦਰਤ ਇੰਨੀ ਸੁੰਦਰ ਹੋ ਹੀ ਨਹੀਂ ਸੀ ਸਕਦੀ ।

ਅੱਜ ਜਦੋਂ ਧਰਤੀ ਉੱਤੇ ਮਨੁੱਖ ਦੀਆਂ ਉਦਯੋਗਿਕ ਤੇ ਫ਼ਸਲੀ ਗਤੀਵਿਧੀਆਂ ਨੇ ਉਸਦੀ ਪਾਣੀ ਦੀ ਲੋੜ ਵਧਾ ਦਿੱਤੀ ਹੈ ਤੇ ਉਹ ਧਰਤੀ ਹੇਠਲੇ ਪਾਣੀ ਦੀ ਬੇਦਰਦੀ ਨਾਲ ਵਰਤੋਂ ਕਰ ਰਿਹਾ ਹੈ, ਤਾਂ ਇਸ ਦਾ ਪੱਧਰ ਦਿਨੋਂ-ਦਿਨ ਨੀਵਾਂ ਹੁੰਦਾ ਜਾ ਰਿਹਾ ਹੈ । ਰਹਿੰਦੀ ਕਸਰ ਧਰਤੀ ਉੱਤੇ ਕੀਟਨਾਸ਼ਕਾਂ, ਰਸਾਇਣਾਂ ਤੇ ਹਵਾ ਪ੍ਰਦੂਸ਼ਣ ਨੇ ਕੱਢ ਦਿੱਤੀ ਹੈ, ਜਿਸ ਕਾਰਨ ਸਮੁੰਦਰਾਂ, ਦਰਿਆਵਾਂ, ਝਰਨਿਆਂ, ਝੀਲਾਂ ਤੇ ਬਰਫ਼ਾਂ ਦਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ, ਜਿਸਦੇ ਸਿੱਟੇ ਵਜੋਂ ਧਰਤੀ ਉੱਤੇ ਜੀਵਾਂ ਤੇ ਬਨਸਪਤੀ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਹੈ । ਇਸ ਕਰਕੇ ਸਾਡੇ ਲਈ ਪਾਣੀ ਦੀ ਬੱਚਤ ਕਰਨੀ ਤੇ ਇਸਨੂੰ ਸ਼ੁੱਧ ਰੱਖਣਾ ਬਹੁਤ ਜ਼ਰੂਰੀ ਹੈ ।

ਪ੍ਰਸ਼ਨ 6.
ਬਿਮਾਰੀ ਕਾਰਨ ਸਕੂਲੋਂ ਛੁੱਟੀ ਲੈਣ ਲਈ ਇਕ ਅਰਜ਼ੀ ਲਿਖੋ ।
ਉੱਤਰ:
(ਨੋਟ-ਇਹ ਅਰਜ਼ੀ ਲਿਖਣ ਲਈ ਦੇਖੋ ਅਗਲੇ ਸਫ਼ਿਆਂ ਵਿਚ ਚਿੱਠੀ-ਪੱਤਰ’ ਵਾਲਾ ਭਾਗ ।)

PSEB 4th Class Punjabi Solutions Chapter 14 ਮੇਰਾ ਪੰਜਾਬ

Punjab State Board PSEB 4th Class Punjabi Book Solutions Chapter 14 ਮੇਰਾ ਪੰਜਾਬ Textbook Exercise Questions and Answers.

PSEB Solutions for Class 4 Punjabi Chapter 14 ਮੇਰਾ ਪੰਜਾਬ

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਪੰਜਾਬ ਦਾ ਇਹ ਨਾਂ ਕਿਵੇਂ ਪਿਆ ?
ਉੱਤਰ:
“ਪੰਜਾਬ’ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਜਿਸ ਤੋਂ ਭਾਵ ਹੈ-ਪੰਜ ਪਾਣੀਆਂ ਦੀ ਧਰਤੀ । ਪੰਜਾਬ ਵਿਚ ਵਗਦੇ ਪੰਜ ਦਰਿਆਵਾ ਤੋਂ ਇਸਦਾ ਇਹ ਨਾਂ ਪਿਆ ਹੈ !

ਪ੍ਰਸ਼ਨ 2.
“ਪੰਜਾਬ” ਸ਼ਬਦ ਦਾ ਕੀ ਅਰਥ ਹੈ ?
ਉੱਤਰ:
“ਪੰਜਾਬ” ਸ਼ਬਦ ਦਾ ਅਰਥ ਹੈ-ਪੰਜ ਪਾਣੀਆਂ ਦੀ ਧਰਤੀ ।

PSEB 4th Class Punjabi Solutions Chapter 14 ਮੇਰਾ ਪੰਜਾਬ

ਪ੍ਰਸ਼ਨ 3.
ਅੱਜ-ਕਲ੍ਹ ਪੰਜਾਬ ਵਿਚ ਵਗਦੇ ਤਿੰਨ ਦਰਿਆਵਾਂ ਦੇ ਨਾਂ ਲਿਖੋ ।
ਉੱਤਰ;
ਸਤਲੁਜ, ਬਿਆਸ ਅਤੇ ਰਾਵੀ ।

ਪ੍ਰਸ਼ਨ 4.
ਪੰਜਾਬ ਦੇ ਕਿਹੜੇ-ਕਿਹੜੇ ਦੋ ਪ੍ਰਮੁੱਖ ਨਾਚ ਹਨ ?
ਉੱਤਰ:
ਗਿੱਧਾ ਤੇ ਭੰਗੜਾ ।

ਪ੍ਰਸ਼ਨ 5.
ਪੰਜਾਬ ਦੀਆਂ ਵਿਰਾਸਤੀ ਖੇਡਾਂ ਦੇ ਨਾਂ ਲਿਖੋ ।
ਉੱਤਰ;
ਲੂਣ-ਮਿਆਣੀ, ਬਾਂਦਰ-ਕਿੱਲਾ, ਭੰਡਾਭੰਡਾਰੀਆ, ਕੋਟਲਾ-ਛਪਾਕੀ, ਈਂਗਣ-ਮੀਂਗਣ, ਪਿੱਠੂ, ਗੁੱਲੀ-ਡੰਡਾ ਆਦਿ ਪੰਜਾਬ ਦੀਆਂ ਵਿਰਾਸਤੀ ਖੇਡਾਂ ਹਨ ।

ਪ੍ਰਸ਼ਨ 6.
ਪੰਜਾਬ ਦੀ ਧਰਤੀ ਬੰਜਰ ਕਿਉਂ ਹੋ ਰਹੀ ਹੈ ?
ਉੱਤਰ:
ਪੰਜਾਬ ਦੀ ਧਰਤੀ ਦੇ ਬੰਜਰ ਹੋਣ ਦਾ ਇਕ ਕਾਰਨ ਤਾਂ ਝੋਨੇ ਦੀ ਬਿਜਾਈ ਕਾਰਨ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਡੂੰਘਾ ਹੁੰਦਾ ਜਾਣਾ ਹੈ ਤੇ ਦੂਸਰਾ ਕੀਟ-ਨਾਸ਼ਕਾਂ ਅਤੇ ਰਸਾਇਣਾਂ ਦੀ ਜ਼ਿਆਦਾ ਵਰਤੋਂ ਹੈ ।

ਪ੍ਰਸ਼ਨ 7.
ਪੰਜਾਬ ਵਿਚ ਕਿੰਨੇ ਜ਼ਿਲ੍ਹੇ ਹਨ ?
ਉੱਤਰ:
22.

ਪ੍ਰਸ਼ਨ 8.
ਪੰਜਾਬ ਦੀ ਰਾਜਧਾਨੀ ਦਾ ਕੀ ਨਾਂ ਹੈ ?
ਉੱਤਰ:
ਚੰਡੀਗੜ੍ਹ ।

ਪ੍ਰਸ਼ਨ 9.
ਅਸੀਂ ਪੰਜਾਬੀ ਭਾਸ਼ਾ ਨੂੰ ਕਿਹੜੀ ਲਿਪੀ ਵਿਚ ਲਿਖਦੇ ਹਾਂ ?
ਉੱਤਰ:
ਗੁਰਮੁਖੀ ।

PSEB 4th Class Punjabi Solutions Chapter 14 ਮੇਰਾ ਪੰਜਾਬ

ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ
ਪ੍ਰਸਿੱਧ, ਨਾਮਕਰਨ, ਫ਼ੀਸਦੀ, ਰਕਬਾ, ਖੜਗ, ਐਬ, ਸੁਬਾ, ਬਟਵਾਰਾ ।
ਉੱਤਰ:
(ੳ) ਸਿੱਧ – ਮਸ਼ਹੂਰ ।
(ਅ) ਨਾਮਕਰਨ – ਨਾਂ ਰੱਖਣ ਦੀ ਰਸਮ ।
(ਇ) ਫ਼ੀਸਦੀ – ਪ੍ਰਤਿਸ਼ਤ ।
(ਸ) ਰਕਬਾ – ਜ਼ਮੀਨ ਦਾ ਖੇਤਰ, ਖੇਤਰਫਲ ।
(ਹ) ਖੜਗ – ਤਲਵਾਰ ।
(ਕ) ਐਬ – ਬੁਰਾਈ ।
(ਖ) ਸੁਬਾ – ਪਾਂਤ ਜਾਂ ਰਾਜ ।
(ਗ) ਬਟਵਾਰਾ – ਵੰਡ ।

ਪ੍ਰਸ਼ਨ 11.
ਪੰਜਾਬ ਨੂੰ ਭੂਗੋਲਿਕ ਆਧਾਰ ‘ਤੇ ਮੁੱਖ ਰੂਪ ਵਿੱਚ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ : ਮਾਝਾ, ਦੁਆਬਾ ਅਤੇ ਮਾਲਵਾ । ਬਿਆਸ ਦਰਿਆ ਤੋਂ ਪਾਕਿਸਤਾਨ ਦੀ ਹੱਦ ਤੱਕ ਫੈਲੇ ਖੇਤਰ ਨੂੰ “ਮਾਝਾ’ ਕਿਹਾ ਜਾਂਦਾ ਹੈ । ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ‘ਦੁਆਬਾ’ ਕਹਿੰਦੇ ਹਨ । ਸਤਲੁਜ ਦਰਿਆ ਤੋਂ ਹਰਿਆਣਾ ਅਤੇ ਰਾਜਸਥਾਨ ਦੀ ਹੱਦ ਤੱਕ ਫੈਲਿਆ ਖੇਤਰ ‘ਮਾਲਵਾ ਅਖਵਾਉਂਦਾ ਹੈ । ਪੰਜਾਬ ਦੇ ਕੁੱਲ 22 ਜ਼ਿਲ੍ਹੇ ਹਨ ।

ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ । ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਜਲੰਧਰ, ਬਠਿੰਡਾ ਆਦਿ ਪੰਜਾਬ ਦੇ ਪ੍ਰਮੁੱਖ ਸ਼ਹਿਰ ਹਨ, ਜਿਨ੍ਹਾਂ ਦੇ ਨਾਂ ਵੱਖ-ਵੱਖ ਕਾਰਨਾਂ ਕਰਕੇ ਦੇਸ਼ ਅਤੇ ਸੰਸਾਰ ਵਿਚ ਪ੍ਰਸਿੱਧ ਹਨ । ਅੰਮ੍ਰਿਤਸਰ ਸਿੱਖ ਧਰਮ ਦਾ ਪਵਿੱਤਰ ਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਹੀ ਸਥਿਤ ਹੈ ਪਟਿਆਲਾ ਪੰਜਾਬ ਦਾ ਇੱਕ ਪ੍ਰਸਿੱਧ ਇਤਿਹਾਸਿਕ ਸ਼ਹਿਰ ਹੈ । ਇੱਥੇ ਬਹੁਤ ਸਾਰੀਆਂ ਇਤਿਹਾਸਿਕ ਇਮਾਰਤਾਂ ਹਨ । ਇਸ ਰਾਜ ਦਾ ਮੁੱਖ ਉਦਯੋਗਿਕ ਸ਼ਹਿਰ ਲੁਧਿਆਣਾ ਹੈ । ਜਲੰਧਰ ਖੇਡਾਂ ਅਤੇ ਲੁਧਿਆਣਾ ਹੌਜ਼ਰੀ ਦਾ ਸਮਾਨ ਤਿਆਰ ਕਰਨ ਲਈ ਦੁਨੀਆ ਭਰ ਵਿਚ ਪ੍ਰਸਿੱਧ ਹੈ । ਬਠਿੰਡਾ ਵਿੱਚ ਇੱਕ ਇਤਿਹਾਸਿਕ ਕਿਲ੍ਹਾ ਹੈ । ਇੱਥੇ ਏਸ਼ੀਆ ਮਹਾਂਦੀਪ ਦੀ ਸਭ ਤੋਂ ਵੱਡੀ ਛਾਉਣੀ ਅਤੇ ਇੱਕ ਵੱਡਾ ਰੇਲਵੇ ਜੰਕਸ਼ਨ ਹੈ ।

ਪ੍ਰਸ਼ਨ

  1. ਇਸ ਪੈਰੇ ਵਿੱਚ ਕਿਹੜੇ-ਕਿਹੜੇ ਸ਼ਹਿਰਾਂ ਦੇ ਨਾਂ ਆਏ ਹਨ ?
  2. ਪੰਜਾਬ ਦੀ ਰਾਜਧਾਨੀ ਦਾ ਨਾਂ ਲਿਖੋ ।
  3. ਜਲੰਧਰ ਕਿਸ ਕਾਰਨ ਸੰਸਾਰ ਪ੍ਰਸਿੱਧ ਸ਼ਹਿਰ ਹੈ ?

ਉੱਤਰ:

  1. ਚੰਡੀਗੜ੍ਹ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਜਲੰਧਰ ਤੇ ਬਠਿੰਡਾ ।
  2. ਚੰਡੀਗੜ੍ਹ ।
  3. ਖੇਡਾਂ ਦੇ ਸਮਾਨ ਕਰਕੇ ।

ਪ੍ਰਸ਼ਨ 12.
ਖ਼ਾਲੀ ਥਾਂਵਾਂ ਭਰੋ
(ਉ) ਬਠਿੰਡੇ ਵਿੱਚ ……….. ਦੀ ਸਭ ਤੋਂ ਵੱਡੀ ਛਾਉਣੀ ਹੈ ।
(ਅ) ਪੰਜਾਬ ਦੇ ਤਿੰਨ ਭਾਗ ……….. ਅਤੇ ਸਭ ਮਾਲਵਾ ਹਨ ।
ਉੱਤਰ;
(ਉ) ਬਠਿੰਡੇ ਵਿਚ ਏਸ਼ੀਆ ਮਹਾਂਦੀਪ ਦੀ ਤੋਂ ਵੱਡੀ ਛਾਉਣੀ ਹੈ ।
(ਅ) ਪੰਜਾਬ ਦੇ ਤਿੰਨ ਭਾਗ ਮਾਝਾ, ਦੁਆਬਾ ਤੇ ਮਾਲਵਾ ਹਨ ।

PSEB 4th Class Punjabi Solutions Chapter 14 ਮੇਰਾ ਪੰਜਾਬ

ਪ੍ਰਸ਼ਨ 13.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕਾਂ ਵਿਚ ਵਰਤੋਂ-
(ਕੁਦਰਤ, ਸੰਸਾਰ, ਸਤਿਕਾਰ, ਪੰਜਾਬੀ, ਧਰਤੀ)
ਉੱਤਰ:

  1. ਕੁਦਰਤ ਪ੍ਰਕਿਰਤੀ, ਸਾਡਾ ਆਲਾਦੁਆਲਾ)-ਕੁਦਰਤ ਦੇ ਪਸਾਰੇ ਦਾ ਕੋਈ ਅੰਤ ਨਹੀਂ ।
  2. ਸੰਸਾਰ (ਦੁਨੀਆ)-ਇਸ ਸਮੇਂ ਸੰਸਾਰ ਦੀ ਅਬਾਦੀ ਸਵਾ ਸੱਤ ਅਰਬ ਹੈ ।
  3. ਸਤਿਕਾਰ (ਇੱਜ਼ਤ)-ਸਾਨੂੰ ਆਪਣੇ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ।
  4.  ਪੰਜਾਬੀ ਪੰਜਾਬ ਦੇ ਰਹਿਣ ਵਾਲਾ)-ਪੰਜਾਬੀ ਲੋਕ ਅਣਖੀਲੇ ਤੇ ਬਹਾਦਰ ਹੁੰਦੇ ਹਨ ।
  5. ਧਰਤੀ (ਜ਼ਮੀਨ)-ਧਰਤੀ ਗੋਲ ਹੈ ।

ਪ੍ਰਸ਼ਨ 14.
ਮਿਲਾਨ ਕਰੋ-
PSEB 4th Class Punjabi Solutions Chapter 14 ਮੇਰਾ ਪੰਜਾਬ 1
ਉੱਤਰ:
PSEB 4th Class Punjabi Solutions Chapter 14 ਮੇਰਾ ਪੰਜਾਬ 2

ਪ੍ਰਸ਼ਨ 15.
ਨਕਸ਼ੇ ਵਿਚ ਪੰਜਾਬ ਦੇ ਤਿੰਨ ਖੇਤਰਾਂ ਬਾਰੇ ਜਾਣਕਾਰੀ ਦਿਓ-
ਉੱਤਰ:
PSEB 4th Class Punjabi Solutions Chapter 14 ਮੇਰਾ ਪੰਜਾਬ 3

ਪ੍ਰਸ਼ਨ 16.
ਪੰਜਾਬ ਦੇ ਨਕਸ਼ੇ ਵਿਚ ਜ਼ਿਲ੍ਹਿਆਂ ਅਤੇ ਗੁਆਂਢੀ ਦੇਸ਼/ਸੂਬਿਆਂ ਬਾਰੇ ਜਾਣਕਾਰੀ ਦਿਓ ।
ਉੱਤਰ:
PSEB 4th Class Punjabi Solutions Chapter 14 ਮੇਰਾ ਪੰਜਾਬ 4

PSEB 4th Class Punjabi Solutions Chapter 13 ਮੱਘੂ ਮਗਰਮੱਛ ਤੇ ਪੰਛੀ

Punjab State Board PSEB 4th Class Punjabi Book Solutions Chapter 13 ਮੱਘੂ ਮਗਰਮੱਛ ਤੇ ਪੰਛੀ Textbook Exercise Questions and Answers.

PSEB Solutions for Class 4 Punjabi Chapter 13 ਮੱਘੂ ਮਗਰਮੱਛ ਤੇ ਪੰਛੀ

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਚਿੜੀ ਨੇ ਮੱਧੂ ਨੂੰ ਕੀ ਕਿਹਾ ?
ਉੱਤਰ;
ਚਿੜੀ ਨੇ ਮੱਧੂ ਨੂੰ ਕਿਹਾ ਕਿ ਉਸ ਨੂੰ ਸਾਫ਼-ਸੁਥਰਾ ਰਹਿਣਾ ਚਾਹੀਦਾ ਹੈ ਤੇ ਉਸਨੂੰ ਵੀ ਭੋਜਨ ਖਾਣ ਮਗਰੋਂ ਆਪਣੇ ਦੰਦ ਸਾਫ਼ ਕਰਨੇ ਚਾਹੀਦੇ ਹਨ ।

ਪ੍ਰਸ਼ਨ 2.
ਚਿੜੀ ਨੇ ਮੱਧੂ ਮਗਰਮੱਛ ਨੂੰ ਮੂੰਹ ਸਾਫ਼ ਕਰਨ ਦੇ ਕੀ-ਕੀ ਲਾਭ ਦੱਸੇ ?
ਉੱਤਰ:
ਚਿੜੀ ਨੇ ਮੱਘੂ ਨੂੰ ਦੱਸਿਆ ਕਿ ਮੂੰਹ ਸਾਫ਼, ਕਰਨ ਨਾਲ ਇਕ ਤਾਂ ਉਹ ਸਾਫ਼-ਸੁਥਰਾ ਹੋ ਜਾਵੇਗਾ, ਦੂਸਰਾ ਉਹ ਸੋਹਣਾ ਦਿਸੇਗਾ, ਤੀਸਰਾ ਉਸ ਕੋਲੋਂ ਬਦਬੂ ਨਹੀਂ ਆਵੇਗੀ ਤੇ ਚੌਥਾ ਉਹ ਅਰੋਗ ਰਹੇਗਾ ।

PSEB 4th Class Punjabi Solutions Chapter 13 ਮੱਘੂ ਮਗਰਮੱਛ ਤੇ ਪੰਛੀ

ਪ੍ਰਸ਼ਨ 3.
ਗੁਟਾਰ ਨੇ ਮੱਧੂ ਮਗਰਮੱਛ ਨੂੰ ਕੀ ਕਿਹਾ ?
ਉੱਤਰ:
ਗੁਟਾਰ ਨੇ ਮੱਧੂ ਮਗਰਮੱਛ ਨੂੰ ਕਿਹਾ ਕਿ ਉਨ੍ਹਾਂ ਨੂੰ ਉਸ ਦੇ ਦੰਦ ਸਾਫ਼ ਕਰਨ ਦਾ ਕੰਮ ਨਹੀਂ ਪੁੱਗਣਾ, ਕਿਉਂਕਿ ਉਹੋ ਵੇਲਾ ਹੀ ਉਨ੍ਹਾਂ ਦੇ ਚੁਗਣ ਦਾ ਹੁੰਦਾ ਹੈ ਤੇ ਉਹੋ ਹੀ ਉਸਦੋਂ ਦੰਦ ਸਾਫ਼ ਕਰਨ ਦਾ ।

ਪ੍ਰਸ਼ਨ 4.
ਮੱਧੂ ਮਗਰਮੱਛ ਨੇ ਪੰਛੀਆਂ ਨੂੰ ਕੀ ਸਮਝਾਇਆ ?
ਉੱਤਰ:
ਮੱਘੂ ਨੇ ਪੰਛੀਆਂ ਨੂੰ ਸਮਝਾਇਆ ਕਿ ਜੇਕਰ ਉਹ ਉਸ ਦੇ ਦੰਦ ਸਾਫ਼ ਕਰਨਗੇ, ਤਾਂ ਉਨ੍ਹਾਂ ਨੂੰ ਉਸ ਦੇ ਦੰਦਾਂ ਵਿਚ ਫਸਿਆ ਭੋਜਨ ਵੀ ਲੱਭੇਗਾ । ਉਸ ਦੇ ਦੰਦ ਸਾਫ਼ ਕਰਨਾ ਤਾਂ ਉਨ੍ਹਾਂ ਲਈ ਫ਼ਾਇਦੇ ਦੀ ਗੱਲ ਹੈ ।

ਪ੍ਰਸ਼ਨ 5.
ਮੱਘੂ ਮਗਰਮੱਛ ਨੇ ਪੰਛੀਆਂ ਨਾਲ ਕੀ ਵਾਅਦਾ ਕੀਤਾ ?
ਉੱਤਰ:
ਮੱ ਮਗਰਮੱਛ ਨੇ ਪੰਛੀਆਂ ਨਾਲ ਵਾਅਦਾ ਕੀਤਾ ਕਿ ਜਦੋਂ ਉਹ ਉਸ ਦੇ ਦੰਦ ਸਾਫ਼ ਕਰਿਆ ਕਰਨਗੇ, ਤਾਂ ਉਹ ਆਪਣਾ ਮੂੰਹ ਖੁੱਲਾ ਹੀ ਰੱਖੇਗਾ । ਇਸ ਤਰ੍ਹਾਂ ਉਨ੍ਹਾਂ ਨੂੰ ਉਸ ਤੋਂ ਕੋਈ ਖ਼ਤਰਾ ਨਹੀਂ ।

ਪ੍ਰਸ਼ਨ 6.
ਬੈਕਟਾਂ ਵਿੱਚੋਂ ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ
(ਪਿੱਠ, ਚੁੰਝਾਂ, ਦੰਦ, ਭੋਜਨ, ਚਿੱਕੜ)
(ਉ) ਨਦੀ ਦੇ ਪਾਣੀ ਨੇ ਉਹਦੇ ਮੂੰਹ ਦਾ ……… ਧੋ ਦਿੱਤਾ ।
(ਅ) ਪੰਛੀਆਂ ਨੂੰ ……….. ਦੀ ਭਾਲ ਵਿਚ ਦੂਰ-ਦੂਰ ਤਕ ਉਡਾਰੀਆਂ ਭਰਨੀਆਂ ਪੈਂਦੀਆਂ ਸਨ ।
(ਇ) ਨਿੱਕੀ ਚਿੜੀ ਮੱਘਾ ਮਗਰਮੱਛ ਦੀ। …………. ਉੱਤੇ ਬੈਠ ਕੇ ਕਈ ਵਾਰ ਨਦੀ ਵਿਚ ਦੂਰ-ਦੂਰ ਤਕ ਸੈਰ ਕਰ ਆਉਂਦੀ ਸੀ ।
(ਸ) ਚਿੜੀ ਉਹਦੇ ਮੂੰਹ ਵਿਚ ਵੜ ਕੇ …….. ਮਾਰਨ ਲੱਗ ਪਈ ।
(ਹ) ਪੰਛੀਆਂ ਨੇ ਭਰ-ਪੇਟ ਭੋਜਨ ਵੀ ਖਾਧਾ ਅਤੇ ਮੱਘੁ ਮਗਰਮੱਛ ਦੇ ……. ਵੀ ਸਾਫ਼ ਹੋ ਗਏ ।
ਉੱਤਰ:
(ਉ) ਨਦੀ ਦੇ ਪਾਣੀ ਨੇ ਉਹਦੇ ਮੂੰਹ ਦਾ ਚਿੱਕੜ ਧੋ ਦਿੱਤਾ |
(ਅ) ਪੰਛੀਆਂ ਨੂੰ ਭੋਜਨ ਦੀ ਭਾਲ ਵਿਚ ਦੂਰ-ਦੂਰ ਤਕ ਉਡਾਰੀਆਂ ਭਰਨੀਆਂ ਪੈਂਦੀਆਂ ਸਨ ।
(ਇ) ਨਿੱਕੀ ਚਿੜੀ ਮੱਘੂ ਮਗਰਮੱਛ ਦੀ ਪਿੱਠ ਉੱਤੇ ਬੈਠ ਕੇ ਕਈ ਵਾਰ ਨਦੀ ਵਿਚ ਦੂਰ-ਦੂਰ ਤਕ ਸੈਰ ਕਰ ਆਉਂਦੀ ਸੀ ।
(ਸ) ਚਿੜੀ ਉਹਦੇ ਮੂੰਹ ਵਿਚ ਵੜ ਕੇ ਚੁੰਝਾਂ ਮਾਰਨ ਲੱਗ ਪਈ ।
(ਹ) ਪੰਛੀਆਂ ਨੇ ਭਰ ਪੇਟ ਭੋਜਨ ਵੀ ਖਾਧਾ ਅਤੇ ਮੱਘੁ ਮਗਰਮੱਛ ਦੇ ਦੰਦ ਵੀ ਸਾਫ਼ ਹੋ ਗਏ ।

ਪ੍ਰਸ਼ਨ 7.
ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ ?
(ਉ) ਸਾਨੂੰ ਹਮੇਸ਼ਾਂ ਸਾਫ਼-ਸੁਥਰੇ ਬਣ ਕੇ ਰਹਿਣਾ ਚਾਹੀਦੈ । ਤੂੰ ਵੀ ਭੋਜਨ ਖਾਣ ਤੋਂ ਪਿੱਛੋਂ ਮੂੰਹ ਸਾਫ਼ ਕਰਿਆ ਕਰ ।
(ਅ) ‘‘ਤੇਰਾ ਤਾਂ ਮੂੰਹ ਵੱਡਾ ਸਾਰਾ ਏ ਤੇ ਦੰਦ ਕਿੰਨੇ ਸਾਰੇ । ਏਨਾ ਕੰਮ ਮੈਂ ਇਕੱਲੀ ਕਿਸ ਤਰ੍ਹਾਂ ਕਰੂੰ ?”
(ਇ) “ਇਹ ਕੰਮ ਨਹੀਂ ਸਾਨੂੰ ਪੁੱਗਣਾ ।ਉਹੋ ਵੇਲਾ ਚੋਗਾ ਚੁਗਣ ਦਾ ਤੇ ਉਹ ਵੇਲਾ ਤੇਰੇ ਦੰਦ ਸਾਫ਼ ਕਰਨ ਦਾ ।”
(ਸ) ‘‘ਮੇਰਾ ਪੱਕਾ ਵਾਅਦਾ ਰਿਹਾ, ਦੰਦਾਂ ਦੀ ਸਫ਼ਾਈ ਵੇਲੇ ਮੂੰਹ ਖੁੱਲ੍ਹਾ ਹੀ ਰੱਖਿਆ ਕਰੂੰ. ।”
ਉੱਤਰ:
(ੳ) ਇਹ ਸ਼ਬਦ ਚਿੜੀ ਨੇ ਮੱਧੂ ਮਗਰਮੱਛ ਨੂੰ ਕਹੇ ।
(ਆ) ਇਹ ਸ਼ਬਦ ਚਿੜੀ ਨੇ ਮੱਘੁ ਮਗਰਮੱਛ ਨੂੰ ਕਹੇ ।
(ਈ) ਇਹ ਸ਼ਬਦ ਗੁਟਾਰ ਨੇ ਮੱਘੂ ਮਗਰਮੱਛ ਨੂੰ ਕਹੇ ।
(ਸ) ਇਹ ਸ਼ਬਦ ਮੱਘੂ ਮਗਰਮੱਛ ਨੇ ਪੰਛੀਆਂ ਨੂੰ ਕਹੇ ।

PSEB 4th Class Punjabi Solutions Chapter 13 ਮੱਘੂ ਮਗਰਮੱਛ ਤੇ ਪੰਛੀ

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ
ਕੋਸ਼ਿਸ਼, ਸਹਾਇਤਾ, ਸਾਫ਼-ਸੁਥਰੇ, ਜ਼ਿੰਮੇਵਾਰੀ, ਭਰੋਸਾ, ਬੂਥੀ, ਬਦਬੂ ।
ਉੱਤਰ:

  1. ਕੋਸ਼ਿਸ਼ (ਯਤਨ) – ਸਫਲਤਾ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰਨੀ ਜ਼ਰੂਰੀ ਹੈ ।
  2. ਸਹਾਇਤਾ (ਮੱਦਦ) – ਉਸ ਨੇ ਮੇਰੀ ਔਖੇ ਵੇਲੇ ਸਹਾਇਤਾ ਕੀਤੀ ।
  3. ਸਾਫ਼-ਸੁਥਰੇ (ਸਾਫ਼) – ਦਾਤਣ ਕਰਨ ਨਾਲ ਦੰਦ ਸਾਫ਼-ਸੁਥਰੇ ਰਹਿੰਦੇ ਹਨ ।
  4. ਜ਼ਿੰਮੇਵਾਰੀ (ਸਿਰ ਲੈਣਾ) – ਇਹ ਕੰਮ ਕਰਨਾ ਹੁਣ ਤੇਰੀ ਜ਼ਿੰਮੇਵਾਰੀ ਹੈ ।
  5. ਭਰੋਸਾ (ਯਕੀਨ) – ਮੈਨੂੰ ਤੇਰੀ ਗੱਲ ਉੱਤੇ ਪੂਰਾ ਭਰੋਸਾ ਹੈ ।
  6. ਬੂਥੀ (ਮੂੰਹ)-ਕੁੱਤਾ ਬੂਥੀ ਚੁੱਕ ਕੇ ਮੇਰੀ ਵਲ ਦੇਖ ਰਿਹਾ ਸੀ !
  7. ਬਦਬੂ (ਭੈੜੀ ਬੂ-ਗੰਦਗੀ ਦੇ ਢੇਰ ਆਲੇਦੁਆਲੇ ਵਿਚ ਬਦਬੂ ਫੈਲਾਉਂਦੇ ਹਨ ।

ਪ੍ਰਸ਼ਨ 9.
ਕਿਸੇ ਮਨ-ਪਸੰਦ ਪੰਛੀ ਦੀ ਤਸਵੀਰ ਬਣਾਓ
ਉੱਤਰ:
ਨੋਟ-ਵਿਦਿਆਰਥੀ ਆਪੇ ਬਣਾਉਣ ਦਾ ਯਤਨ ਕਰਨ ॥

ਪ੍ਰਸ਼ਨ 10.
ਦੰਦਾਂ ਦੀ ਸੰਭਾਲ ਕਿਵੇਂ ਕਰੀਏ ?
PSEB 4th Class Punjabi Solutions Chapter 13 ਮੱਘੂ ਮਗਰਮੱਛ ਤੇ ਪੰਛੀ 1
ਉੱਤਰ:
PSEB 4th Class Punjabi Solutions Chapter 13 ਮੱਘੂ ਮਗਰਮੱਛ ਤੇ ਪੰਛੀ 2

ਪ੍ਰਸ਼ਨ 11.
‘ਦੀਵਾਲੀ ਵਿਸ਼ੇ ਉੱਤੇ ਇਕ ਲੇਖ ਲਿਖੋ ।
ਉੱਤਰ:
(ਨੋਟ-ਇਹ ਲੇਖ ਲਿਖਣ ਲਈ ਦੇਖੋ ਅਗਲੇ ਸਫ਼ਿਆਂ ਵਿਚ “ਲੇਖ-ਰਚਨਾ ਵਾਲਾ ਭਾਗ ।)

PSEB 4th Class Punjabi Solutions Chapter 6 ਗੁਟਰ-ਗੂੰ ……. ਗੁਟਰ-ਗੂੰ

Punjab State Board PSEB 4th Class Punjabi Book Solutions Chapter 6 ਗੁਟਰ-ਗੂੰ ……. ਗੁਟਰ-ਗੂੰ Textbook Exercise Questions and Answers.

PSEB Solutions for Class 4 Punjabi Chapter 6 ਗੁਟਰ-ਗੂੰ ……. ਗੁਟਰ-ਗੂੰ

ਕਾਵਿ-ਟੋਟਿਆਂ ਦੇ ਸਰਲ ਅਰਥ

(ਉ) ਗੁਟਰ-ਗੂੰ ……………… ਗੁਟਰ ਗੂੰ’।
ਸਰਲ ਅਰਥ-ਕਬੂਤਰ ਕਹਿੰਦਾ ਹੈ, “ਮੈਂ ਗੁਟਰਗੂੰ, ਗੁਟਰ-ਗੂੰ’ ਕਰਦਾ ਹੋਇਆ ਬੋਲਦਾ ਹਾਂ । ਲੋਕ ਮੈਨੂੰ ਚੀਨਾ ਜਾਂ ਗੋਲਾ ਕਹਿੰਦੇ ਹਨ । ਮੇਰਾ ਸਰੀਰ ਰੰਗ-ਬਰੰਗਾ ਹੈ । ਤੂੰ ਆਪ ਬੁੱਝ ਲੈ, ਮੈਂ ਕੌਣ ਹਾਂ ?”
‘‘ਮੇਰੇ ਖੰਭ ਕਈ ਰੰਗਾਂ ਦੇ ਬਣੇ ਹੋਏ ਹਨ । ਮੇਰੇ ਖੰਭ ਚਿੱਟੇ ਵੀ ਹਨ ਤੇ ਕਾਲੇ ਵੀ, ਜੋ ਕਿ ਲੋਕਾਂ ਨੂੰ ਚੰਗੇ ਲੱਗਦੇ ਹਨ । ਮੇਰੇ ਇਨ੍ਹਾਂ ਰੰਗਾਂ ਕਰਕੇ ਹੀ ਕੋਈ ਮੈਨੂੰ ਲਾਲਬਿੰਦਾ ਕਹਿੰਦਾ ਹੈ, ਕੋਈ ਲੋਟਣ ਤੇ ਕੋਈ ਗੋਲਾ । ਇਸ ਤਰ੍ਹਾਂ ਮੇਰੇ ਕਿੰਨੇ ਹੀ ਨਾਂ ਹਨ । ਮੈਂ ‘ਗੁਟਰ-ਗੂੰ, ਗੁਟਰ-ਗੂੰ ਕਰਦਾ ਹੋਇਆ ਬੋਲਦਾ ਹਾਂ।”

(ਅ) ਮੌਜਾਂ ਨਾਲ……….. ਗੁਟਰ-ਗੂੰ ।
ਸਰਲ ਅਰਥ-ਕਬੂਤਰ ਕਹਿੰਦਾ ਹੈ ਕਿ ਮੈਨੂੰ ਜਦੋਂ ਵੀ ਬੱਚੇ ਚੋਗਾ ਪਾਉਂਦੇ ਹਨ, ਤਾਂ ਮੈਂ ਬੜੀ ਮੌਜ ਨਾਲ ‘ ਚੁਗਣ ਲੱਗ ਪੈਂਦਾ ਹਾਂ । ਮੈਂ ਚੋਗਾ ਪਾਉਣ ਵਾਲੇ ਤੇ ਤੋਤਲੀ ਬੋਲੀ ਬੋਲਣ ਵਾਲੇ ਬੱਚਿਆਂ ਨਾਲ ਗੱਲਾਂ ਕਰਦਾ ਹਾਂ ਤੇ ਉਨ੍ਹਾਂ ਦੇ ਖਿਲਾਰੇ ਚੋਗੇ ਵਲ ਵੀ ਮੂੰਹ ਰੱਖਦਾ ਹਾਂ ਤੇ ‘ਗੁਟਰ-ਗੂੰ, ਗੁਟਰ-ਗੂੰ ਕਰ ਕੇ ਵੀ ਬੋਲਦਾ ਹਾਂ |

(ਈ) ਅੰਬਰੀਂ ਜਦੋਂ ……… ਗੁਟਰ-ਗੂੰ ।
ਸਰਲ ਅਰਥ-ਕਬੂਤਰ ਕਹਿੰਦਾ ਹੈ ਕਿ ਜਦੋਂ ਮੈਂ ਅਸਮਾਨਾਂ ਵਿਚ ਉਡਾਰੀ ਮਾਰਦਾ ਹਾਂ, ਤਾਂ ਬੱਦਲਾਂ ਤੋਂ
ਵੀ ਉੱਚਾ ਉੱਡ ਜਾਂਦਾ ਹਾਂ, ਪਰ ਮੈਂ ਘਰ ਦਾ ਰਾਹ ਕਦੇ ਵੀ ਨਹੀਂ ਭੁੱਲਦਾ । ਇਸੇ ਕਰਕੇ ਮੈਂ ਤਿਰਕਾਲਾਂ ਵੇਲੇ ਆਪਣੇ ਘਰ ਵਾਪਸ ਪਰਤ ਆਉਂਦਾ ਹਾਂ । ਮੈਂ “ਗੁਟਰ-ਗੂੰ, ਗੁਟਰ-ਗੂੰ’ ਕਰ ਕੇ ਬੋਲਦਾ ਰਹਿੰਦਾ ਹਾਂ ।

(ਸ) ਕਦੇ ਕਿਸੇ ਢੋਲ………….. ਗੁਟਰਗੂੰ ।
ਸਰਲ ਅਰਥ-ਕਬੂਤਰ ਕਹਿੰਦਾ ਹੈ ਕਿ ਮੈਂ ਕਦੇ ਕਿਸੇ ਪ੍ਰੇਮੀ ਜਾਂ ਪਤੀ ਦੀ ਚਿੱਠੀ ਇਕ ਥਾਂ ਤੋਂ ਦੂਜੀ ਥਾਂ ਉੱਤੇ ਪਹੁੰਚਾਉਂਦਾ ਹਾਂ । ਕਦੇ ਚਿੱਠੀ ਕਿਸੇ ਮੌਤ ਦੇ ਸੁਨੇਹੇ ਜਾਂ ਵਿਆਹ ਦੇ ਸੱਦੇ ਦੀ ਹੁੰਦੀ ਹੈ । ਇਸ ਤਰ੍ਹਾਂ ਮੈਂ ਇਕ ਥਾਂ ਤੋਂ ਦੂਜੀ ਥਾਂ ਖ਼ੁਸ਼ੀ ਜਾਂ ਗ਼ਮੀ ਭਰੀਆਂ ਖ਼ਬਰਾਂ ਪਹੁੰਚਾਉਂਦਾ ਰਹਿੰਦਾ ਹਾਂ ਤੇ ਇਹ ਕੰਮ ਕਰਨ ਲਈ ਮੈਂ ਕਦੇ ਵੀ ਕੋਈ ਹਿਚਕਚਾਹਟ ਨਹੀਂ ਕਰਦਾ । ਨਾਲ-ਨਾਲ ਮੈਂ ‘ਗੁਟਰ-ਗੂੰ, ਗੁਟਰ-ਗੂੰ ਕਰ ਕੇ ਬੋਲਦਾ ਰਹਿੰਦਾ ਹਾਂ ।

(ਹ) ਮੈਂ ਕਬੂਤਰ ………….. ਗੁਟਰ-ਗੂੰ ।
ਸਰਲ ਅਰਥ-ਕਬੂਤਰ ਕਹਿੰਦਾ ਹੈ ਕਿ ਉਹ ਅਮਨ ਦਾ ਗੀਤ ਗਾਉਂਦਾ ਹੈ । ਉਹ ਸਭ ਦਾ ਭਲਾ ਮੰਗਦਾ ਹੈ । ਉਹ ਕਹਿੰਦਾ ਹੈ ਕਿ ਮਨੁੱਖੋ, ਤੁਸੀਂ ਮੇਰੇ ਕੋਲੋਂ ਰਲ ਕੇ ਰਹਿਣਾ ਸਿੱਖੋ ਤੇ ਆਪਣੇ ਮਨਾਂ ਵਿਚੋਂ ਨਫ਼ਰਤ ਨੂੰ ਕੱਢ ਦੇਵੋ । ਮੈਂ “ਗੁਟਰ-ਗੂੰ, ਗੁਟਰ ਗੂੰ’ ਕਰਦਾ ਤੁਹਾਨੂੰ ਇਹੋ ਗੱਲ ਕਹਿੰਦਾ ਹਾਂ ।

PSEB 4th Class Punjabi Solutions Chapter 6 ਗੁਟਰ-ਗੂੰ ....... ਗੁਟਰ-ਗੂੰ

ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

1. ਗੁਟਰ-ਗੂੰ……
ਗੁਟਰ-ਗੂੰ…………
ਲੋਕ ਕਹਿਣ ਮੈਨੂੰ ਚੀਨਾ, ਗੋਲਾ
ਰੰਗ-ਬਰੰਗਾ, ਬੁੱਝ ਲੈ ਤੂੰ …….।

ਪ੍ਰਸ਼ਨ

  1. ‘ਗੁਟਰ-ਗੂ ਕਿਸ ਪੰਛੀ ਦੀ ਅਵਾਜ਼ ਵਲ ਸੰਕੇਤ ਹੈ ?
  2. ਲੋਕ ਕਿਸ ਨੂੰ ਕੀ ਕਹਿੰਦੇ ਹਨ ?
  3. ਤੁਸੀਂ ਇਨ੍ਹਾਂ ਸਤਰਾਂ ਤੋਂ ਕੀ ਬੁੱਝਦੇ ਹੋ ਕਿ ਇਹ ਕਿਸ ਬਾਰੇ ਹਨ ?

ਉੱਤਰ:

  1. ਇਹ ਸੰਕੇਤ ਕਬੂਤਰ ਦੀ ਅਵਾਜ਼ ਵਲ ਹੈ ।
  2. ਲੋਕ ਕਬੂਤਰ ਨੂੰ ਚੀਨਾ, ਗੋਲਾ ਆਦਿ ਕਹਿੰਦੇ ਹਨ ।
  3. ਇਹ ਸਤਰਾਂ ਕਬੂਤਰ ਬਾਰੇ ਹਨ ।

2. ਖੰਭ ਨੇ ਮੇਰੇ ਰੰਗ-ਬਰੰਗੇ
ਚਿੱਟੇ, ਕਾਲੇ, ਲੱਗਦੇ ਚੰਗੇ
ਲਾਲ ਬਿੰਦਾ ਤੇ ਲੋਟਣ, ਗੋਲਾ
ਕਿੰਨੇ ਹੀ ਮੇਰੇ ਨਾਂ ਨੂੰ ਉੱ…
ਗੁਟਰ-ਗੂੰ ……. ਗੁਟਰ-ਗੂੰ ।

ਪ੍ਰਸ਼ਨ

  1. ਕਿਸ ਦੇ ਖੰਭ ਰੰਗ-ਬਰੰਗੇ ਹਨ ?
  2. ਮੇਰੇ ਨਾਂ ਕਿੰਨੇ ਹਨ ?
  3. “ਗੁਟਰ-ਗੂੰ…… ਗੁਟਰ-ਗੂੰ’ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਲਿਖੋ ।

ਉੱਤਰ:

  1. ਕਬੂਤਰ ਏਂ, ਖੰਭ ਰੰਗ-ਬਰੰਗੇ ਹਨ |
  2. ਮੇਰੇ ਨਾਂ ਲਾਲਬਿੰਦਾ, ਲੋਟਣ ਤੇ ਗੋਲਾ ਹਨ ।
  3. (ਨੋਟ-ਉੱਪਰ ਦਿੱਤੀਆਂ ਸਤਰਾਂ ਨੂੰ ਯਾਦ ਕਰੋ ।)

3. ਮੌਜਾਂ ਨਾਲ ਮੈਂ ਚੁਗਦਾ ਦਾਣੇ ,
ਚੋਗਾ ਜਦ ਵੀ ਪਾਉਣ ਨਿਆਣੇ
ਤੋਤਲਿਆਂ ਨਾਲ ਗੱਲਾਂ ਕਰਦਾ
ਚੋਗੇ ਵਲ ਵੀ ਰੱਖਦਾ ਮੂੰਹ ….
ਗੁਟਰ-ਗੂੰ…… ਗੁਟਰ-ਗੂੰ ।

ਪ੍ਰਸ਼ਨ

  1. ਮੌਜਾਂ ਨਾਲ ਦਾਣੇ ਕੌਣ ਚੁਗਦਾ ਹੈ ?
  2. ਚੋਗਾ ਕੌਣ ਪਾਉਂਦਾ ਹੈ ?
  3. ਤੋਤਲੇ ਕੌਣ ਹਨ ?
  4. ਚੋਗੇ ਵਲ ਮੂੰਹ ਕੌਣ ਰੱਖਦਾ ਹੈ ?

ਉੱਤਰ:

  1. ਮੌਜਾਂ ਨਾਲ ਦਾਣੇ ਕਬੂਤਰ ਚੁਗਦਾ ਹੈ ।
  2. ਚੋਗਾ ਨਿਆਣੇ ਪਾਉਂਦੇ ਹਨ ।
  3. ਨਿਆਣੇ ।
  4. ਕਬੂਤਰ ।

PSEB 4th Class Punjabi Solutions Chapter 6 ਗੁਟਰ-ਗੂੰ ....... ਗੁਟਰ-ਗੂੰ

4. ਅੰਬਰੀਂ ਜਦੋਂ ਉਡਾਰੀ ਲਾਵਾਂ
ਬੱਦਲਾਂ ਤੋਂ ਉੱਚਾ ਉੱਡ ਜਾਵਾਂ
ਘਰ ਦਾ ਮੈਂ ਰਾਹ ਨਹੀਂ ਭੁੱਲਦਾ
ਮੁੜ ਆਵਾਂ ਆਥਣ ਨੂੰ…….
ਗੁਟਰ-ਗੂੰ ……… ਗੁਟਰ-ਗੂੰ ।

ਪ੍ਰਸ਼ਨ

  1. ਅੰਬਰਾਂ ਵਿਚ ਉਡਾਰੀ ਕੌਣ ਮਾਰਦਾ ਹੈ ?
    ਜਾਂ
    ਬੱਦਲਾਂ ਤੋਂ ਉੱਚਾ ਕੌਣ ਉੱਡਦਾ ਹੈ ।
  2. ਮੈਂ ਕਦੋਂ ਘਰ ਮੁੜਦਾ ਹਾਂ ?

ਉੱਤਰ:

  1. ਕਬੂਤਰ ।
  2. ਮੈਂ ਆਥਣ ਵੇਲੇ ਘਰ ਮੁੜਦਾ ਹਾਂ ।

5. ਕਦੇ ਕਿਸੇ ਢੋਲ, ਦੀ ਚਿੱਠੀ
ਮਰਗ, ਵਿਆਹ ਦੀ ਕੌੜੀ-ਮਿੱਠੀ
ਖ਼ਬਰਾਂ ਮੈਂ ਹੀ ਪਹੁੰਚਾਂਦਾ ਸੀ
ਕਦੇ ਨਾ ਕਰਦਾ ਚੂ, ਚਾਂ, ਊਂ…
ਗੁਟਰ-ਗੂੰ…. ਗੁਟਰ-ਗੂੰ ।

ਪ੍ਰਸ਼ਨ

  1. ਕਿਸ-ਕਿਸ ਦੀ ਚਿੱਠੀ ਦੀ ਗੱਲ ਕੀਤੀ ਗਈ ਹੈ ?
  2. ਚੂੰ-ਚਾਂ ਕੌਣ ਨਹੀਂ ਕਰਦਾ ?
    ਜਾਂ
    ਖ਼ਬਰਾਂ ਕੌਣ ਪੁਚਾਉਂਦਾ ਹੈ ?

ਉੱਤਰ:

  1. ਢੋਲ ਪ੍ਰੇਮੀ, ਮਰਗ ਤੇ ਵਿਆਹ ਦੀ ਚਿੱਠੀ ਦੀ ਗੱਲ ਕੀਤੀ ਗਈ ਹੈ ।
  2. ਕਬੂਤਰ ।

6. ਮੈਂ ਗਾਵਾਂ ਗੀਤ ਅਮਨ ਦਾ
ਭਲਾ ਲੋੜਦਾ ਸਭਨਾਂ ਦਾ
ਰਲ਼ ਕੇ ਰਹਿਣਾ ਮੈਥੋਂ ਸਿੱਖੋ
ਮਨ ਚੋਂ ਕੱਢੋ ਨਫ਼ਰਤ ਨੂੰ…
ਗੁਟਰ-ਗੂੰ……. ਗੁਟਰ-ਗੂੰ ।

ਪ੍ਰਸ਼ਨ

  1. ਕਬੂਤਰ ਕਿਸ ਦਾ ਗੀਤ ਗਾਉਂਦਾ ਹੈ ?
  2. ਕਬੂਤਰ ਕਿਸ ਦਾ ਭਲਾ ਚਾਹੁੰਦਾ ਹੈ ?
  3. ਸਾਨੂੰ ਕਿਸ ਤਰ੍ਹਾਂ ਰਹਿਣਾ ਸਿੱਖਣਾ ਚਾਹੀਦਾ ਹੈ ?

ਉੱਤਰ:

  1. ਕਬੂਤਰ ਅਮਨ ਦਾ ਗੀਤ ਗਾਉਂਦਾ ਹੈ ।
  2. ਕਬੂਤਰ ਸਭ ਦਾ ਭਲਾ ਚਾਹੁੰਦਾ ਹੈ ।
  3. ਸਾਨੂੰ ਰਲ ਕੇ ਰਹਿਣਾ ਸਿੱਖਣਾ ਚਾਹੀਦਾ ਹੈ ਤੇ ਮਨ ਵਿਚੋਂ ਨਫ਼ਰਤ ਕੱਢ ਦੇਣੀ ਚਾਹੀਦੀ ਹੈ ।

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
‘ਗੁਟਰ-ਗੂੰ….ਗੁਟਰ-ਗੂੰ ਕਿਹੜਾ ਪੰਛੀ ਬੋਲਦਾ ਹੈ ?
ਉੱਤਰ:
“ਗੁਟਰ-ਗੂੰ … ਗੁਟਰ-ਗੂੰ’ ਕਬੂਤਰ ਬੋਲਦਾ ਹੈ ।

ਪ੍ਰਸ਼ਨ 2.
ਕਬੂਤਰ ਦੇ ਖੰਭ ਕਿਹੜੇ-ਕਿਹੜੇ ਰੰਗਾਂ ਦੇ ਹੁੰਦੇ ਹਨ ?
ਉੱਤਰ:
ਕਬੂਤਰ ਦੇ ਖੰਭ ਰੰਗ-ਬਰੰਗੇ ਹੁੰਦੇ ਹਨ । ਉਹ ਚਿੱਟੇ ਵੀ ਹੁੰਦੇ ਹਨ ਤੇ ਕਾਲੇ ਵੀ ।

ਪ੍ਰਸ਼ਨ 3.
ਕਬੂਤਰ ਦੇ ਹੋਰ ਨਾਂ ਲਿਖੋ ।
ਉੱਤਰ:
ਚੀਨਾ, ਲਾਲਬਿੰਦਾ, ਗੋਲਾ, ਲੋਟਣ ।

ਪ੍ਰਸ਼ਨ 4.
ਕਬੂਤਰ ਤੋਂ ਕੀ ਕੰਮ ਲਿਆ ਜਾਂਦਾ ਸੀ ?
ਉੱਤਰ:
ਕਬੂਤਰ ਤੋਂ ਇਕ ਥਾਂ ਤੋਂ ਦੂਜੀ ਥਾਂ ਚਿੱਠੀਆਂ ਭੇਜਣ ਦਾ ਕੰਮ ਲਿਆ ਜਾਂਦਾ ਸੀ ।

ਪ੍ਰਸ਼ਨ 5.
ਕਬੂਤਰ ਕਿਹੜਾ ਗੀਤ ਗਾਉਂਦਾ ਹੈ ?
ਉੱਤਰ:
ਕਬੂਤਰ ਅਮਨ ਦਾ ਗੀਤ ਗਾਉਂਦਾ ਹੈ ।

PSEB 4th Class Punjabi Solutions Chapter 6 ਗੁਟਰ-ਗੂੰ ....... ਗੁਟਰ-ਗੂੰ

ਪ੍ਰਸ਼ਨ 6.
ਸਤਰਾਂ ਪੂਰੀਆਂ ਕਰੋ-
……… ਬਰੰਗੇ ।
……. ਚੰਗੇ ।
ਉੱਤਰ:
ਖੰਭ ਨੇ ਮੇਰੇ ਰੰਗ-ਬਰੰਗੇ ।
ਚਿੱਟੇ ਕਾਲੇ ਲਗਦੇ ਚੰਗੇ ।

ਪ੍ਰਸ਼ਨ 7.
ਸੋਹਣਾ ਕਰਕੇ ਲਿਖੋ
ਮੈਂ ਗਾਵਾਂ ਗੀਤ ਅਮਨ ਦਾ.
ਭਲਾ ਲੋੜਦਾ ਸਭਨਾਂ ਦਾ
ਰਲ ਕੇ ਰਹਿਣਾ, ਮੈਥੋਂ ਸਿੱਖੋ
ਮਨ ਚੋਂ ਕੱਢੋ ਨਫ਼ਰਤ ਨੂੰ
ਗੁਟਰ-ਗੂੰ…… ਗੁਟਰ-ਗੂੰ ।
ਉੱਤਰ:
(ਨੋਟ-ਵਿਦਿਆਰਥੀ ਆਪ ਹੀ ਸੋਹਣੀ ਲਿਖਾਈ ਕਰ ਕੇ ਲਿਖਣ ।)

ਪ੍ਰਸ਼ਨ 8.
ਪੜੋ, ਸਮਝੋ ਤੇ ਲਿਖੋ
ਨਿਆਣੇ : ਸਿਆਣੇ
ਉੱਚਾ : ………
ਆਥਣ : …….
ਕੌੜੀ : …….
ਕਾਲੇ : …….
ਭਲਾ : ………
ਚੰਗੇ : ……..
ਉੱਤਰ:
ਨਿਆਣੇ : ਸਿਆਣੇ
ਉੱਚਾ : ਨੀਵਾਂ
ਆਥਣ : ਉੱਗਣ (ਉਗਮਣੀ)
ਕੌੜੀ : ਮਿੱਠੀ
ਕਾਲੇ : ਚਿੱਟੇ
ਭਲਾ : ਚੰਗੇ
ਮੰਦੇ : ਮੰਦੇ ।

ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ-ਮਰਗ, ਆਥਣ |
ਉੱਤਰ:
ਮਰਗ ਦਾ ਅਰਥ ਹੈ ‘ਮਿਤ` । ਇਸ ਲਈ ‘ਤ’ ਤੇ ‘ਕਾਲ’ ਸ਼ਬਦ ਵੀ ਵਰਤੇ ਜਾਂਦੇ ਹਨ ।
ਆਥਣ ਦਾ ਅਰਥ ਹੈ “ਸੰਝ’ |ਇਸ ਲਈ ‘ਤਿਕਾਲਾਂ ਵੇਲਾ’ ਤੇ ‘ਸ਼ਾਮ’ ਸ਼ਬਦ ਵੀ ਵਰਤੇ ਜਾਂਦੇ ਹਨ ।

ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਲੋਕ, ਰੰਗ-ਬਰੰਗਾ, ਬੁੱਝ, ਦਾਣੇ, ਅੰਬਰ, ਬੱਦਲ, ਵਿਆਹ, ਕੌੜੀ-ਮਿੱਠੀ, ਪ੍ਰਤੀਕ, ਨਫ਼ਰਤ, ਮਰਗ !
ਉੱਤਰ:

  1. ਲੋਕ ਬੰਦੇ)-ਮੇਲਾ ਅਣਗਿਣਤ ਲੋਕਾਂ । ਨਾਲ ਭਰਿਆ ਹੋਇਆ ਹੈ ।
  2. ਰੰਗ-ਬਰੰਗਾ (ਬਹੁਤ ਸਾਰੇ ਰੰਗਾਂ ਵਾਲਾ)ਤੇਰਾ ਕੁੜਤਾ ਬੜਾ ਰੰਗ-ਬਰੰਗਾ ਹੈ ।
  3. ਬੁੱਝ (ਜਾਣ)-ਉਸ ਤੋਂ ਮੇਰੀ ਬਾਤ ਨਾ ਬੁੱਝ ਹੋਈ ।
  4. ਦਾਣੇ (ਬਨਸਪਤੀ ਦੇ ਬੀਜ)-ਇਹ ਦਾਣੇ ਪੀਹਣ ਦੀ ਚੱਕੀ ਹੈ ।
  5. ਅੰਬਰ (ਅਸਮਾਨ)-ਨੀਲੇ ਅੰਬਰ ਵਿਚ ਸੂਰਜ ਚਮਕ ਰਿਹਾ ਹੈ ।
  6. ਬੱਦਲ (ਮੇਘ-ਅਸਮਾਨ ਵਿਚ ਬੱਦਲ ਛਾ ਗਏ ਤੇ ਮੀਂਹ ਪੈਣ ਲੱਗਾ ।
  7. ਵਿਆਹ ਸ਼ਾਦੀ)-ਕੱਲ੍ਹ ਨੂੰ ਮੇਰੀ ਭੈਣ ਦਾ ਵਿਆਹ ਹੈ ।
  8. ਕੌੜੀ-ਮਿੱਠੀ ਮਾੜੀ-ਚੰਗੀ)-ਗੁਆਂਢੀਆਂ ਨਾਲ ਕਿਤੇ-ਕਿਤੇ ਕੌੜੀ-ਮਿੱਠੀ ਗੱਲ ਹੋ ਹੀ ਜਾਂਦੀ ਹੈ ।
  9. ਤੀਕ ਚਿੰਨ੍ਹ)-ਕਬੂਤਰ ਅਮਨ ਦਾ ਪ੍ਰਤੀਕ ਹੈ ।
  10. ਨਫ਼ਰਤ (ਘਿਣਾ)-ਕਦੇ ਵੀ ਕਿਸੇ ਨਾਲ ਨਫ਼ਰਤ ਨਾ ਕਰੋ ।
  11. ਮਰਗ (ਮੌਤ-ਇਕ ਦੁਕਾਨਦਾਰ ਦੀ ਮਰਗ ਹੋਣ ਕਰਕੇ ਸਾਰਾ ਬਜ਼ਾਰ ਬੰਦ ਹੋ ਗਿਆ ।

ਪ੍ਰਸ਼ਨ 11.
ਹੇਠ ਲਿਖੇ ਚੱਕਰਾਂ ਵਿਚ ਕਬੂਤਰ ਨਾਲ ਸੰਬੰਧਿਤ ਗੱਲਾਂ ਲਿਖੋ ।
PSEB 4th Class Punjabi Solutions Chapter 6 ਗੁਟਰ-ਗੂੰ ਗੁਟਰ-ਗੂੰ 32

ਉੱਤਰ:
PSEB 4th Class Punjabi Solutions Chapter 6 ਗੁਟਰ-ਗੂੰ ਗੁਟਰ-ਗੂੰ 33

ਪ੍ਰਸ਼ਨ 12.
ਦਸ ਪੰਛੀਆਂ ਦੇ ਨਾਂ ਲਿਖੋ ।
ਉੱਤਰ:
ਕਾਂ, ਚਿੜੀ, ਘੁੱਗੀ, ਛਾਰਕ, ਇੱਲ, ਬਾਜ਼, ਚੱਕੀਰਾਹਾ, ਕਬੂਤਰ, ਤਿੱਤਰ, ਬਟੇਰਾ ।

 

PSEB 4th Class Punjabi Solutions Chapter 12 ਸਾਡੇ ਰੁੱਖ

Punjab State Board PSEB 4th Class Punjabi Book Solutions Chapter 12 ਸਾਡੇ ਰੁੱਖ Textbook Exercise Questions and Answers.

PSEB Solutions for Class 4 Punjabi Chapter 12 ਸਾਡੇ ਰੁੱਖ

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਪੰਜਾਬ ਦਾ ਰਾਜ-ਰੁੱਖ ਕਿਹੜਾ ਹੈ ?
ਉੱਤਰ:
ਟਾਹਲੀ ।

ਪ੍ਰਸ਼ਨ 2.
ਟਾਹਲੀ ਦੀ ਲੱਕੜ ਕਿਹੋ ਜਿਹੀ ਹੁੰਦੀ ਹੈ ?
ਉੱਤਰ:
ਟਾਹਲੀ ਦੀ ਲੱਕੜ ਮਜ਼ਬੂਤੇ ਤੇ ਰੇਸ਼ੇਦਾਰ ਹੁੰਦੀ ਹੈ ।

ਪ੍ਰਸ਼ਨ 3.
ਨਿੰਮ ਦੇ ਰੁੱਖ ਉੱਤੇ ਲਗਣ ਵਾਲੇ ਫ਼ਲ ਦਾ ਨਾਂ ਲਿਖੋ ।
ਉੱਤਰ:
ਨਿਮੋਲੀਆਂ ।

PSEB 4th Class Punjabi Solutions Chapter 12 ਸਾਡੇ ਰੁੱਖ

ਪ੍ਰਸ਼ਨ 4.
ਪਿੱਪਲ ਦੇ ਰੁੱਖ ਨੂੰ ਕੱਟਿਆ ਕਿਉਂ ਨਹੀਂ ਜਾਂਦਾ ?
ਉੱਤਰ:
ਪਿੱਪਲ ਦੇ ਰੁੱਖ ਨੂੰ ਧਾਰਮਿਕ ਸੰਸਕਾਰਾਂ ਕਰਕੇ ਕੱਟਿਆ ਨਹੀਂ ਜਾਂਦਾ

ਪ੍ਰਸ਼ਨ 5.
ਬੋਹੜ ਦੀ ਉਮਰ ਕਿੰਨੀ ਹੁੰਦੀ ਹੈ ?
ਉੱਤਰ:
ਸੈਂਕੜੇ ਸਾਲ |

ਪ੍ਰਸ਼ਨ 6.
ਬੋਹੜ ਦਾ ਰੁੱਖ ਸਾਡੇ ਕੀ ਕੰਮ ਆਉਂਦਾ ਹੈ ?
ਉੱਤਰ:
ਬੋਹੜ ਦਾ ਰੁੱਖ ਸਾਨੂੰ ਛਾਂ ਤੇ ਬਾਲਣ ਲਈ ਲੱਕੜ ਦਿੰਦਾ ਹੈ । ਇਸਦੀ ਛਿੱਲ, ਪੱਤੇ ਤੇ ਦੁੱਧ ਨੂੰ ਕਈ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ । ਬੱਚੇ ਇਸਦੀ ਦਾੜ੍ਹੀ ਨੂੰ ਫੜ ਕੇ ਝੂਟੇ ਲੈਂਦੇ , ਹਨ ।

ਪ੍ਰਸ਼ਨ 7.
ਪਿੱਪਲ ਦੀ ਲਾਖ ਤੋਂ ਕੀ ਕੁੱਝ ਬਣਦਾ ਹੈ ?
ਉੱਤਰ:
ਪਿੱਪਲ ਦੀ ਲਾਖ ਤੋਂ ਬਟਨ, ਬਿਜਲੀ ਦੀਆਂ ਤਾਰਾਂ ਤੇ ਪਲਾਸਟਿਕ ਬਣਦਾ ਹੈ ।

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ-
ਲੋਪ, ਸਦੀ, ਸੱਖਣੇ, ਸੈਂਕੜੇ, ਜੁੱਸਿਆਂ, ਤਨ, ਲੱਖਣ, ਲਾਖ
ਉੱਤਰ:
ਲੋਪ – ਦਿਖਾਈ ਨਾ ਦੇਣਾ, ਖ਼ਤਮ !
ਸਦੀ – ਇਕ ਸੌ ਸਾਲ ਦਾ ਸਮਾਂ ।
ਸੱਖਣੇ – ਖ਼ਾਲੀ ।
ਸੈਂਕੜੇ – ਸੌ ।
ਜੁੱਸਿਆਂ – ਸਰੀਰਾਂ
ਤਨ – ਸਰੀਰਾਂ |
ਲੱਖਣ – ਅੰਦਾਜ਼ਾ ।
ਲਾਖ – ਬੇਰੀ ਜਾਂ ਪਿੱਪਲ ਦੇ ਰਸ ਵਿਚੋਂ ਟਹਿਣੀਆਂ ਉੱਤੇ ਪੈਦਾ ਹੋਣ ਵਾਲਾ ਪਦਾਰਥ ।

ਪ੍ਰਸ਼ਨ 9.
ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ-
(ਦਾਤਣ, ਪੇਟ, ਆਲ੍ਹਣੇ, ਰੁੱਖ, ‘ਘੋਟਣੇ ।)
(ੳ) ਕੋਈ ਸਮਾਂ ਸੀ, ਜਦੋਂ ਹਰੇਕ ਘਰ ਵਿੱਚ ਕੋਈ ਨਾ ਕੋਈ ……… ਜ਼ਰੂਰ ਹੁੰਦਾ ਸੀ ।
(ਅ) ਨਿੰਮ ਦੀ ………… ਦੰਦਾਂ ਨੂੰ ਰੋਗ-ਰਹਿਤ ਰੱਖਦੀ ਹੈ ।
(ਈ) ਘਰਾਂ ਵਿਚ ਮਸਾਲੇ ਰਗੜਨ ਲਈ ਵਰਤੇ ਜਾਂਦੇ ……… ਜ਼ਿਆਦਾਤਰ ਨਿੰਮ ਦੇ ਰੁੱਖ ਦੇ ਬਣੇ · ਹੁੰਦੇ ਸਨ ।
(ਸ) ਪਿੱਪਲ ਦੀ ਜੜ੍ਹ ਅਤੇ ਛਿੱਲ ਨੂੰ …… ਦੀਆਂ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ ।
(ਹ) ਬੋਹੜ ਦੇ ਵੱਡੇ ਆਕਾਰ ਉੱਤੇ ਸੰਘਣੇ ਪੱਤਿਆਂ ਕਰਕੇ ਬਹੁਤ ਸਾਰੇ ਪੰਛੀ ਇਸ ਉੱਤੇ ਆਪਣੇ ……… ਪਾਉਂਦੇ ਹਨ ।
ਉੱਤਰ:
(ੳ) ਕੋਈ ਸਮਾਂ ਸੀ, ਜਦੋਂ ਹਰੇਕ ਘਰ ਵਿੱਚ ਕੋਈ ਨਾ ਕੋਈ ਰੁੱਖ ਜ਼ਰੂਰ ਹੁੰਦਾ ਸੀ ।
(ਅ) ਨਿੰਮ ਦੀ ਦਾਤਣ ਦੰਦਾਂ ਨੂੰ ਰੋਗ-ਰਹਿਤ ਰੱਖਦੀ ਹੈ ।
(ਈ) ਘਰਾਂ ਵਿਚ ਮਸਾਲੇ ਰਗੜਨ ਲਈ ਵਰਤੇ ਜਾਂਦੇ ਘੋਟਣੇ ਜ਼ਿਆਦਾਤਰ ਨਿੰਮ ਦੇ ਰੁੱਖ ਦੇ ਬਣੇ ਹੁੰਦੇ ਸਨ |
(ਸ) ਪਿੱਪਲ ਦੀ ਜੜ੍ਹ ਅਤੇ ਛਿੱਲ ਨੂੰ ਪੇਟ ਦੀਆਂ । ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ ।
(ਹ) ਬੋਹੜ ਦੇ ਵੱਡੇ ਆਕਾਰ ਉੱਤੇ ਸੰਘਣੇ ਪੱਤਿਆਂ ਕਰਕੇ ਬਹੁਤ ਸਾਰੇ ਪੰਛੀ ਇਸ ਉੱਤੇ ਆਪਣੇ ਆਲ੍ਹਣੇ ਪਾਉਂਦੇ ਹਨ ।

PSEB 4th Class Punjabi Solutions Chapter 12 ਸਾਡੇ ਰੁੱਖ

ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਰੁੱਖ, ਲੱਕੜ, ਉਮਰ, ਝੂਟੇ, ਛਾਂ ।
ਉੱਤਰ:

  1. ਰੁੱਖ (ਦਰੱਖ਼ਤ, ਬਿਰਛ)-ਵਾਤਾਵਰਨ ਦੇ ਬਚਾਓ ਲਈ ਸਾਨੂੰ ਭੁੱਖ ਨਹੀਂ ਵੱਢਣੇ ਚਾਹੀਦੇ ।
  2. ਲੱਕੜ ਰੁੱਖ ਦਾ ਅੰਦਰਲਾ ਸਖ਼ਤ ਭਾਗਟਾਹਲੀ ਦੀ ਲੱਕੜ ਬੜੀ ਮਜ਼ਬੂਤ ਤੇ ਰੇਸ਼ੇਦਾਰ ਹੁੰਦੀ ਹੈ ।
  3. ਉਮਰ ਆਯੂ, ਜੀਵਨ ਦਾ ਸਮਾਂ-ਬੋਹੜ ਦੇ ਰੁੱਖ ਦੀ ਉਮਰ ਬਹੁਤ ਲੰਮੀ ਹੁੰਦੀ ਹੈ ।
  4. ਝੂਟੇ ਹਿਲੋਰੇ)-ਕੁੜੀਆਂ ਪਿੱਪਲ ਤੇ ਪੀਂਘ ਪਾ ਕੇ ਝੂਟੇ ਲੈ ਰਹੀਆਂ ਹਨ ।
  5. ਛਾਂ ਧੁੱਪ ਦੇ ਉਲਟ ਸ਼ਬਦ-ਗਰਮੀਆਂ ਵਿਚ ਦਰੱਖ਼ਤਾਂ ਦੀ ਛਾਂ ਬੜੀ ਪਿਆਰੀ ਲਗਦੀ ਹੈ ।

ਪ੍ਰਸ਼ਨ 11.
ਢੁੱਕਵੇਂ ਮਿਲਾਨ ਕਰੋ-
PSEB 4th Class Punjabi Solutions Chapter 12 ਸਾਡੇ ਰੁੱਖ 1
ਉੱਤਰ:
PSEB 4th Class Punjabi Solutions Chapter 12 ਸਾਡੇ ਰੁੱਖ 2

ਪ੍ਰਸ਼ਨ 12.
ਵੱਖ-ਵੱਖ ਰੁੱਖਾਂ ਬਾਰੇ ਗੀਤਾਂ ਦੀਆਂ ਕੁੱਝ ਸਤਰਾਂ ਸੁੰਦਰ ਕਰ ਕੇ ਲਿਖੋ ।
ਉੱਤਰ:

  1. ਟਾਹਲੀ-ਉੱਚੀਆਂ ਲੰਮੀਆਂ ਟਾਹਲੀਆਂ, ਵਿਚ ਗੁਜਰੀ ਦੀ ਪੀਂਘ ਵੇ ਮਾਹੀਆ ।
  2. ਕਿੱਕਰ-ਮੁੰਡਾ ਰੋਹੀ ਦੇ ਕਿੱਕਰ ਤੋਂ ਕਾਲਾ, ਬਾਪੂ ਦੇ ਪਸੰਦ ਆ ਗਿਆ ।
  3. ਪਿੱਪਲ-ਸਾਉਣ ਮਹੀਨੇ ਤੀਆਂ ਦੀ ਰੁੱਤ, ਪਿੱਪਲੀਂ ਪੀਘਾਂ ਪਈਆਂ |
  4. ਨਿੰਮ-ਕੌੜੀ ਨਿੰਮ ਨੂੰ ਪਤਾਸੇ ਲਗਦੇ, ਜਿੱਥੋਂ ਮੇਰਾ ਵੀਰ ਲੰਘ ਜੇ ।
  5. ਚੰਦਨ-ਬੇਟੀ ਚੰਨਣ ਦੇ ਓਹਲੇ ਓਹਲੇ ਕਿਉਂ ‘ ਖੜੀ ? ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਪਾਸ ਬਾਬਲ ਵਰ ਲੋੜੀਏ ।
  6. ਕਰੀਰ-ਸਾਉਣ ਮਹੀਨੇ ਮੀਂਹ ਪੈ ਜਾਂਦਾ,ਲਗਦਾ ਕਰੀਰੀਂ ਬਾਟਾ ।

ਪ੍ਰਸ਼ਨ 13.
ਆਪਣੇ ਚਾਚਾ ਜੀ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਸਕੂਲ ਵਿਚੋਂ ਛੁੱਟੀ ਲੈਣ ਲਈ ਇਕ ਅਰਜ਼ੀ ਲਿਖੋ ।
ਉੱਤਰ;
(ਨੋਟ-ਇਹ ਅਰਜ਼ੀ ਲਿਖਣ ਲਈ ਦੇਖੋ ਅਗਲੇ ਸਫ਼ਿਆਂ ਵਿਚ ਵੱਡੇ ਭਰਾ ਦੇ ਵਿਆਹ ਉੱਤੇ ਸਕੂਲੋਂ ਛੁੱਟੀ ਲੈਣ ਦੀ ਅਰਜ਼ੀ )

PSEB 4th Class Punjabi Solutions Chapter 11 ਮੇਰੇ ਨਿਸ਼ਾਨੇ

Punjab State Board PSEB 4th Class Punjabi Book Solutions Chapter 11 ਮੇਰੇ ਨਿਸ਼ਾਨੇ Textbook Exercise Questions and Answers.

PSEB Solutions for Class 4 Punjabi Chapter 11 ਮੇਰੇ ਨਿਸ਼ਾਨੇ

‘ਕਾਵਿ-ਟੋਟਿਆਂ ਦੇ ਸਰਲ ਅਰਥ

(ੳ) ਮੈਂ ਭਾਰਤ ਦੀ …….. ਸ਼ਾਨ ਬਣਾਂਗਾ ।
ਸਰਲ ਅਰਥ-ਬੱਚਾ ਕਹਿੰਦਾ ਹੈ ਕਿ ਮੈਂ ਭਾਰਤ ਦੀ ਸ਼ਾਨ ਬਣਾਂਗਾ ਅਜੇ ਭਾਵੇਂ ਮੈਂ ਛੋਟਾ ਬੱਚਾ ਹਾਂ, ਪਰ ਕਿਸੇ ਵੇਲੇ ਮੈਂ ਮਹਾਨ ਮਨੁੱਖ ਬਣਾਂਗਾ। ਮੈਂ ਮਨ ਲਾ ਕੇ ਪੜ੍ਹਾਈ ਕਰਾਂਗਾ ਤੇ ਉੱਚੀ ਤੋਂ ਉੱਚੀ ਵਿੱਦਿਆ ਪ੍ਰਾਪਤ ਕਰਾਂਗਾ । ਮੈਂ ਸਖ਼ਤ ਮਿਹਨਤ ਕਰ ਕੇ, ਆਪਣੀ ਸੂਝ ਤੇ ਗਿਆਨ ਨੂੰ ਵਧਾ ਕੇ ਇਕ ਚੰਗਾ ਵਿਦਵਾਨ ਬਣਾਂਗਾ ਤੇ ਇਸ ਤਰ੍ਹਾਂ ਮੈਂ ਭਾਰਤ ਦੀ ਸ਼ਾਨ ਬਣਾਂਗਾ ।

(ਅ) ਮੇਰੀਆਂ ਅੱਖਾਂ ……… ਸ਼ਾਨ ਬਣਾਂਗਾ ।
ਸਰਲ ਅਰਥ-ਬੱਚਾ ਕਹਿੰਦਾ ਹੈ ਕਿ ਮੇਰੀਆਂ ਨਜ਼ਰਾਂ ਭਾਰਤ ਦੇ ਹੱਦਾਂ-ਬੰਨਿਆਂ ਉੱਤੇ ਟਿਕੀਆਂ ਰਹਿਣਗੀਆਂ । ਕੋਈ ਦੁਸ਼ਮਣ ਮੇਰੇ ਹੁੰਦਿਆਂ ਭਾਰਤ ਵਲ ਤਕ ਵੀ ਨਹੀਂ ਸਕੇਗਾ । ਮੈਂ ਫ਼ੌਜੀ ਕਪਤਾਨ ਬਣ ਕੇ ਭਾਰਤ ਦੀ ਰਾਖੀ ਕਰਾਂਗਾ ਤੇ ਇਸ ਤਰ੍ਹਾਂ ਮੈਂ ਭਾਰਤ ਦੀ ਸ਼ਾਨ ਬਣਾਂਗਾ ।

(ਈ) ਹਿੰਦੂ, ਮੁਸਲਿਮ ……. ਦਾ ਜਾਇਆ ।
ਸਰਲ ਅਰਥ-ਬੱਚਾ ਕਹਿੰਦਾ ਹੈ ਕਿ ਮੇਰੇ ਲਈ ਸਾਰੇ ਭਾਰਤ-ਵਾਸੀ ਇਕ ਸਮਾਨ ਹੋਣਗੇ । ਮੇਰੇ ਲਈ ਹਿੰਦੂ, ਮੁਸਲਿਮ, ਸਿੱਖ, ਈਸਾਈ ਵਿੱਚੋਂ ਕੋਈ ਵੀ ਪਰਾਇਆ ਨਹੀਂ ਹੋਵੇਗਾ । ਮੈਨੂੰ ਤਾਂ ਭਾਰਤ ਮਾਂ ਦਾ ਹਰ ਇਕ ਪੁੱਤਰ ਆਪਣਿਆਂ ਵਰਗਾ ਜਾਪਦਾ ਹੈ । ਮੈਂ ਭਾਰਤ ਦੀ ਜਿੰਦ-ਜਾਨ ਬਣਾਂਗਾ ਤੇ ਇਸ ਦੀ ਸ਼ਾਨ ਵਧਾਵਾਂਗਾ ।

(ਸ) ਸੌਂਪ ਦਏਗੀ ………………. ਸ਼ਾਨ ਬਣਾਂਗਾ । ਸਰਲ ਅਰਥ-ਬੱਚਾ ਕਹਿੰਦਾ ਹੈ ਕਿ ਭਾਰਤ ਮਾਤਾ ਮੈਨੂੰ ਯੋਗ ਬਣਾ ਕੇ ਜਿਹੜਾ ਵੀ ਕੰਮ ਸੌਂਪੇਗੀ, ਉਸ ਨੂੰ ਨਿਭਾਉਣਾ ਮੇਰਾ ਧਰਮ ਹੋਵੇਗਾ । ਮੈਂ ਉਸ ਕੰਮ ਨੂੰ ਤਨ-ਮਨ ਲਾ ਕੇ ਸਿਰੇ ਚੜ੍ਹਾਵਾਂਗਾ । ਇਸ ਤਰ੍ਹਾਂ ਮੈਂ ਭਾਰਤ ਦੀ ਚੰਗੀ ਸੰਤਾਨ ਬਣਾਂਗਾ ਤੇ ਇਸ ਦੀ ਸ਼ਾਨ ਵਧਾਵਾਂਗਾ ।

(ਹ) ਇੱਕੋ ਨੂਰ ਹੈ ………. ਸ਼ਾਨ ਬਣਾਂਗਾ ।
ਸਰਲ ਅਰਥ-ਬੱਚਾ ਕਹਿੰਦਾ ਹੈ ਕਿ ਸਾਰੇ ਮਨੁੱਖਾਂ ਵਿਚ ਇੱਕੋ ਰੱਬ ਦਾ ਨੂਰ ਹੈ । ਜਾਤਾਂ-ਪਾਤਾਂ ਦੇ ਸਾਰੇ ਫ਼ਰਕ ਝੂਠੇ ਹਨ । ਮੈਂ ਅਜਿਹਾ ਤੂਫ਼ਾਨ ਬਣਾਂਗਾ ਕਿ ਮੈਨੂੰ ਦੇਖ ਕੇ ਇੱਥੋਂ ਊਚ-ਨੀਚ ਤੇ ਛੂਤ-ਛਾਤ ਦੇ ਵਿਤਕਰੇ ਉੱਡ ਜਾਣਗੇ । ਇਸ ਤਰ੍ਹਾਂ ਮੈਂ ਭਾਰਤ ਦੀ ਸ਼ਾਨ ਬਣਾਂਗਾ ।

PSEB 4th Class Punjabi Solutions Chapter 11 ਮੇਰੇ ਨਿਸ਼ਾਨੇ

ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

1. ਮੈਂ ਭਾਰਤ ਦੀ ਸ਼ਾਨ ਬਣਾਂਗਾ,
ਭਾਵੇਂ ਅੱਜ ਹਾਂ ਛੋਟਾ ਬੱਚਾ
ਪਰ ਮੈਂ ਕਦੇ ਮਹਾਨ ਬਣਾਂਗਾ ।
ਮੈਂ ਭਾਰਤ ਦੀ ਸ਼ਾਨ ਬਣਾਂਗਾ ।

ਪ੍ਰਸ਼ਨ

  1. ਕੌਣ ਭਾਰਤ ਦੀ ਸ਼ਾਨ ਬਣਨਾ ਚਾਹੁੰਦਾ ਹੈ ?
  2. ਬੱਚਾ ਕਿਸ ਦੀ ਸ਼ਾਨ ਬਣਨਾ ਚਾਹੁੰਦਾ ਹੈ ?
  3. “ਮੇਰੇ ਨਿਸ਼ਾਨੇ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਲਿਖੋ ।

ਉੱਤਰ:

  1. ਛੋਟਾ ਬੱਚਾ ਭਾਰਤ ਦੀ ਸ਼ਾਨ ਬਣਨਾ ਚਾਹੁੰਦਾ ਹੈ ।
  2. ਬੱਚਾ ਭਾਰਤ ਦੀ ਸ਼ਾਨ ਬਣਨਾ ਚਾਹੁੰਦਾ ਹੈ ।
  3. ਨੋਟ-ਉਪਰੋਕਤ ਸਤਰਾਂ ਨੂੰ ਜ਼ਬਾਨੀ ਯਾਦ ਕਰੋ ਤੇ ਲਿਖੋ ।

2. ਕਰਕੇ ਮਨ ਦੇ ਨਾਲ ਪੜ੍ਹਾਈ,
ਉੱਚੀ-ਉੱਚੀ ਵਿੱਦਿਆ ਪਾ ਕੇ ।
ਪੂਰੀ ਭਰਵੀਂ ਮਿਹਨਤ ਕਰ ਕੇ
ਸੂਝ ਵਧਾ ਕੇ, ਗਿਆਨ ਵਧਾ ਕੇ ।
ਮੈਂ ਚੰਗਾ ਵਿਦਵਾਨ ਬਣਾਂਗਾ,
ਮੈਂ ਭਾਰਤ ਦੀ ਸ਼ਾਨ ਬਣਾਂਗਾ ।

ਪ੍ਰਸ਼ਨ

  1. ਛੋਟਾ ਬੱਚਾ ਕਿਸ ਤਰ੍ਹਾਂ ਪੜ੍ਹਾਈ ਕਰਨੀ ਚਾਹੁੰਦਾ ਹੈ ?
  2. ਬੱਚਾ ਕੀ ਬਣਨਾ ਚਾਹੁੰਦਾ ਹੈ ?

ਉੱਤਰ:

  1. ਛੋਟਾ ਬੱਚਾ ਸਖ਼ਤ ਮਿਹਨਤ ਕਰ ਕੇ ਪੜ੍ਹਾਈ ਕਰਨੀ ਚਾਹੁੰਦਾ ਹੈ ।
  2. ਬੱਚਾ ਵਿਦਵਾਨ ਬਣਨਾ ਚਾਹੁੰਦਾ ਹੈ ।

3. ਮੇਰੀਆਂ ਅੱਖਾਂ ਦੇ ਵਿਚ ਰਹਿਣ,
ਦੇਸ਼ ਮੇਰੇ ਦੇ ਹੱਦਾਂ-ਬੰਨੇ ।
ਤੱਕੇਗਾ ਨਾ ਮੇਰੇ ਹੁੰਦਿਆਂ,
ਕੋਈ ਮੇਰੇ ਭਾਰਤ ਵੰਨੇ ।
ਮੈਂ ਫ਼ੌਜੀ ਕਪਤਾਨ ਬਣਾਂਗਾ,
ਮੈਂ ਭਾਰਤ ਦੀ ਸ਼ਾਨ ਬਣਾਂਗਾ ।

ਪ੍ਰਸ਼ਨ

  1. ਬੱਚਾ ਆਪਣੀਆਂ ਅੱਖਾਂ ਅੱਗੇ ਕੀ ਰੱਖਣਾ ਚਾਹੁੰਦਾ ਹੈ ?
  2. ਬੱਚਾ ਫ਼ੌਜ ਵਿਚ ਕਿਹੜਾ ਅਹੁਦਾ ਪ੍ਰਾਪਤ ਕਰਨਾ ਚਾਹੁੰਦਾ ਹੈ ?

ਉੱਤਰ:

  1. ਬੱਚਾ ਭਾਰਤ ਦੇ ਹੱਦਾਂ-ਬੰਨਿਆਂ ਨੂੰ ਅੱਖਾਂ ਸਾਹਮਣੇ ਰੱਖਣਾ ਚਾਹੁੰਦਾ ਹੈ ।
  2. ਬੱਚਾ ਫ਼ੌਜ ਵਿਚ ਕਪਤਾਨ ਦਾ ਅਹੁਦਾ ਪ੍ਰਾਪਤ ਕਰਨਾ ਚਾਹੁੰਦਾ ਹੈ ।

PSEB 4th Class Punjabi Solutions Chapter 11 ਮੇਰੇ ਨਿਸ਼ਾਨੇ

4. ਹਿੰਦੂ, ਮੁਸਲਿਮ, ਸਿੱਖ, ਈਸਾਈ,
ਮੈਨੂੰ ਕੋਈ ਨਹੀਂ ਪਰਾਇਆ ।
ਲੱਗਦਾ ਮੈਨੂੰ ਆਪਣਿਆਂ ਵਾਂਗਰ,
ਹਰ ਇਕ ਭਾਰਤ ਮਾਂ ਦਾ ਜਾਇਆ ।
ਮੈਂ ਭਾਰਤ ਦੀ ਜਿੰਦ-ਜਾਨ ਬਣਾਂਗਾ,
ਮੈਂ ਭਾਰਤ ਦੀ ਸ਼ਾਨ ਬਣਾਂਗਾ ।

ਪ੍ਰਸ਼ਨ

  1. ਕਿਨ੍ਹਾਂ ਦੇ ਇਕ ਹੋਣ ਦੀ ਗੱਲ ਕੀਤੀ ਗਈ ਹੈ ?
  2. ਕਿਹੜਾ ਆਪਣਿਆਂ ਵਰਗਾ ਜਾਪਦਾ ਹੈ ?

ਉੱਤਰ:

  1. ਦੇਸ਼ ਦੇ ਹਰ ਇਕ ਵਾਸੀ ਹਿੰਦੂ, ਮੁਸਲਿਮ, ਸਿੱਖ, ਈਸਾਈ ਦੇ ਇਕ ਹੋਣ ਦੀ ਗੱਲ ਕੀਤੀ ਗਈ ਹੈ ।
  2. ਭਾਰਤ ਮਾਂ ਦਾ ਹਰ ਇਕ ਜਾਇਆ ਆਪਣਿਆਂ ਵਰਗਾ ਜਾਪਦਾ ਹੈ ।

5. ਸੌਂਪ ਦਏਗੀ ਜੋ ਕੰਮ ਮੈਨੂੰ,
ਭਾਰਤ ਮਾਤਾ ਯੋਗ ਬਣਾ ਕੇ ।
ਉਹੀ ਮੇਰਾ ਧਰਮ ਬਣੇਗਾ,
ਤੋੜ ਚੜ੍ਹਾਸਾ ਤਨ-ਮਨ ਲਾ ਕੇ ।
ਮੈਂ ਚੰਗੀ ਸੰਤਾਨ ਬਣਾਂਗਾ,
ਮੈਂ ਭਾਰਤ ਦੀ ਸ਼ਾਨ ਬਣਾਂਗਾ ।

ਪ੍ਰਸ਼ਨ

  1. ਬੱਚੇ ਦਾ ਧਰਮ ਕੀ ਹੋਵੇਗਾ ?
  2. ਕੌਣ ਚੰਗੀ ਸੰਤਾਨ ਬਣੇਗਾ ?

ਉੱਤਰ:

  1. ਜਿਹੜਾ ਕੰਮ ਵੀ ਭਾਰਤ ਮਾਤਾ ਉਸਨੂੰ ਸੌਂਪ ਦੇਵੇਗੀ, ਉਹ ਹੀ ਉਸ ਦਾ ਧਰਮ ਹੋਵੇਗਾ ।
  2. ਛੋਟਾ ਬੱਚਾ ।

6. ਇੱਕੋ – ਨੂਰ ਹੈ ਸਭਨਾਂ ਅੰਦਰ,
ਝੂਠੀਆਂ ਨੇ ਸਭ ਜਾਤਾਂ-ਪਾਤਾਂ ।
ਉੱਡ ਜਾਣੇ ਨੇ ਮੈਨੂੰ ਤੱਕ ਕੇ,
ਊਚ-ਨੀਚਤਾ, ਛੂਤਾਂ-ਛਾਤਾਂ ।
ਮੈਂ ਐਸਾ ਤੂਫ਼ਾਨ ਬਣਾਂਗਾ,
ਮੈਂ ਭਾਰਤ ਦੀ ਸ਼ਾਨ ਬਣਾਂਗਾ ।

ਪ੍ਰਸ਼ਨ

  1. ਸਭਨਾਂ ਅੰਦਰ ਕੀ ਹੈ ?
  2. ਕੀ ਉੱਡ ਜਾਵੇਗਾ ?

ਉੱਤਰ:

  1. ਇੱਕੋ ਨੂਰ ।
  2. ਊਚ-ਨੀਚ ਤੇ ਛੂਤ-ਛਾਤ ।

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ-

(ੳ) ਭਾਵੇਂ ਅੱਜ ਹਾਂ ਛੋਟਾ ਬੱਚਾ,
…………………………
(ਅ) ਤੱਕੇਗਾ ਨਾ ਮੇਰੇ ਹੁੰਦਿਆਂ,
…………………………
(ਈ) ਲੱਗਦਾ ਮੈਨੂੰ ਆਪਣਿਆਂ ਵਾਂਗਰ,
…………………………
(ਸ) ਇੱਕੋ ਨੂਰ ਹੈ ਸਭਨਾਂ ਅੰਦਰ,
…………………………
ਉੱਤਰ:
(ੳ) ਭਾਵੇਂ ਅੱਜ ਹਾਂ ਛੋਟਾ ਬੱਚਾ,
ਪਰ ਮੈਂ ਕਦੇ ਮਹਾਨ ਬਣਾਂਗਾ ।
(ਅ) ਤੱਕੇਗਾ ਨਾ ਮੇਰੇ ਹੁੰਦਿਆਂ,
ਕੋਈ ਮੇਰੇ ਭਾਰਤ ਵੰਨੇ ।
(ਇ) ਲੱਗਦਾ ਮੈਨੂੰ ਆਪਣਿਆਂ ਵਾਂਗਰ,
ਹਰ ਇਕ ਭਾਰਤ ਮਾਂ ਦਾ ਜਾਇਆ ।
(ਸ) ਇੱਕੋ ਨੂਰ ਹੈ ਸਭਨਾਂ ਅੰਦਰ,
ਝੂਠੀਆਂ ਨੇ ਸਭ ਜਾਤਾਂ-ਪਾਤਾਂ ।

PSEB 4th Class Punjabi Solutions Chapter 11 ਮੇਰੇ ਨਿਸ਼ਾਨੇ

ਪ੍ਰਸ਼ਨ 2.
ਇਸ ਕਵਿਤਾ ਵਿਚਲਾ ਵਿਦਿਆਰਥੀ ਕਿਹੜੇ-ਕਿਹੜੇ ਢੰਗਾਂ ਨਾਲ ਭਾਰਤ ਦੀ ਸ਼ਾਨ ਵਧਾਉਣੀ ਚਾਹੁੰਦਾ ਹੈ ?
ਉੱਤਰ:
ਵਿਦਿਆਰਥੀ ਸਖ਼ਤ ਮਿਹਨਤ ਨਾਲ ਵਿਦਵਾਨ ਬਣ ਕੇ, ਫ਼ੌਜੀ ਕਪਤਾਨ ਬਣ ਕੇ, ਧਰਮਾਂ ਤੇ ਜਾਤਾਂ-ਪਾਤਾਂ ਦੇ ਵਿਤਕਰੇ ਮਿਟਾ ਕੇ ਅਤੇ ਭਾਰਤ ਮਾਤਾ ਦੁਆਰਾ ਸੌਂਪੇ ਕੰਮ ਨੂੰ ਤਨ, ਮਨ, ਧਨ ਨਾਲ ਨਿਭਾ ਕੇ ਭਾਰਤ ਦੀ ਸ਼ਾਨ ਵਧਾਉਣੀ ਚਾਹੁੰਦਾ ਹੈ ।

ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ
ਸ਼ਾਨ, ਮਹਾਨ, ਗਿਆਨ, ਮਿਹਨਤ, ਪਰਾਇਆ, ਸੰਤਾਨ, ਜਾਤ-ਪਾਤ ।
ਉੱਤਰ:

  1. ਸ਼ਾਨ (ਵਡਿਆਈ)-ਮੈਂ ਤੇਰੀ ਸ਼ਾਨ ਦੇ ਖ਼ਿਲਾਫ਼ ਇਕ ਵੀ ਲਫ਼ਜ਼ ਨਹੀਂ ਬੋਲਿਆ ।
  2. ਮਹਾਨ (ਵਿੱਡਾ)-ਭਾਰਤ ਇਕ ਮਹਾਨ ਦੇਸ਼ ਹੈ ।
  3. ਗਿਆਨ (ਜਾਣਕਾਰੀ)-ਬੰਦੇ ਨੂੰ ਹਰ ਰੋਜ਼ ਆਪਣਾ ਗਿਆਨ ਵਧਾਉਣਾ ਚਾਹੀਦਾ ਹੈ ।
  4. ਮਿਹਨਤ (ਸਖ਼ਤ ਕੰਮ ਕਰਨਾ)-ਉਸਨੇ ਮਿਹਨਤ ਕੀਤੀ ਤੇ ਉਹ ਪਾਸ ਹੋ ਗਿਆ ।
  5. ਪਰਾਇਆ (ਬੇਗਾਨਾ)-ਤੁਹਾਨੂੰ ਕਿਸੇ ਪਰਾਏ ਨਾਲ ਸਾਂਝ ਨਹੀਂ ਪਾਉਣੀ ਚਾਹੀਦੀ ।
  6. ਸੰਤਾਨ (ਔਲਾਦ-ਉਸਦੇ ਵੱਡੇ ਭਰਾ ਦੀ ਕੋਈ ਸੰਤਾਨ ਨਹੀਂ ।
  7. ਜਾਤ-ਪਾਤ (ਸਮਾਜ ਦੇ ਉੱਚੀਆਂ-ਨੀਵੀਆਂ ਜਾਤਾਂ ਵਿਚ ਵੰਡੇ ਹੋਣ ਦੇ ਵਿਚਾਰ ਨੂੰ ਮੰਨਣਾ)-ਗੁਰੂ ਸਾਹਿਬ ਜਾਤ-ਪਾਤ ਵਿਚ ਵਿਸ਼ਵਾਸ ਨਹੀਂ ਸਨ ਕਰਦੇ, ਸਗੋਂ ਸਾਰੀ ਮਨੁੱਖਤਾ ਨੂੰ ਬਰਾਬਰ ਸਮਝਦੇ ਸਨ ।

ਪ੍ਰਸ਼ਨ 4.
ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ-
PSEB 4th Class Punjabi Solutions Chapter 11 ਮੇਰੇ ਨਿਸ਼ਾਨੇ 1
ਉੱਤਰ:
PSEB 4th Class Punjabi Solutions Chapter 11 ਮੇਰੇ ਨਿਸ਼ਾਨੇ 2

ਪ੍ਰਸ਼ਨ 5.
ਵਿਸਰਾਮ ਚਿੰਨ੍ਹ ਲਾਓ-
ਹਿੰਦੂ ਮੁਸਲਿਮ ਸਿੱਖ ਈਸਾਈ
ਮੈਨੂੰ ਕੋਈ ਨਹੀਂ ਪਰਾਇਆ
ਲਗਦਾ ਮੈਨੂੰ ਆਪਣਿਆਂ ਵਾਂਗਰ
ਹਰ ਇਕ ਭਾਰਤ ਮਾਂ ਦਾ ਜਾਇਆ
ਉੱਤਰ:
ਹਿੰਦੂ, ਮੁਸਲਿਮ, ਸਿੱਖ, ਈਸਾਈ,
ਮੈਨੂੰ ਕੋਈ ਨਹੀਂ ਪਰਾਇਆ ।
ਲਗਦਾ ਮੈਨੂੰ ਆਪਣਿਆਂ ਵਾਂਗਰ,
ਹਰ ਇਕ ਭਾਰਤ ਮਾਂ ਦਾ ਜਾਇਆ ।

PSEB 4th Class Punjabi Solutions Chapter 11 ਮੇਰੇ ਨਿਸ਼ਾਨੇ

ਪ੍ਰਸ਼ਨ 6.
ਵਿਸਰਾਮ ਚਿੰਨ੍ਹ ਕੀ ਹੁੰਦੇ ਹਨ ?
ਉੱਤਰ;
‘ਵਿਸਰਾਮ’ ਦਾ ਅਰਥ ਹੈ “ਅਰਾਮ ਜਾਂ “ਠਹਿਰਾਓ’ ਜਦੋਂ ਅਸੀਂ ਇਕ ਵਾਕ ਬੋਲਦੇ ਜਾਂ ਲਿਖਦੇ ਹਾਂ, ਤਾਂ ਉਸ ਤੋਂ ਪਿੱਛੋਂ ਜ਼ਰਾ ਰੁਕ ਕੇ ਅਗਲਾ ਵਾਕ ਬੋਲਦੇ ਜਾਂ ਲਿਖਦੇ ਹਾਂ । ਲਿਖਤ ਵਿਚ ਵਾਕ ਦੇ ਅੰਤ ਵਿਚ ਜਾਂ ਵਿਚਕਾਰ ਆਈ ਰੁਕਾਵਟ ਨੂੰ ਵਿਸਰਾਮ ਚਿੰਨ੍ਹਾਂ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ । ਇਸ ਤਰ੍ਹਾਂ ਹਰ ਸਧਾਰਨ ਵਾਕ ਦੇ ਅੰਤ ਵਿਚ ਡੰਡੀ (।) ਵਿਸਰਾਮ ਚਿੰਨ੍ਹ ਪਾਇਆ ਜਾਂਦਾ ਹੈ ਕਈ ਵਾਰੀ ਵਾਕ ਵਿਚ ਸਧਾਰਨ ਗੱਲ ਨਹੀਂ ਕਹੀ ਹੁੰਦੀ, ਸਗੋਂ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਹੈ, ਜਾਂ ਹੈਰਾਨੀ, ਖ਼ੁਸ਼ੀ, ਗ਼ਮੀ ਆਦਿ 1 ਦੇ ਪ੍ਰਗਟ ਕੀਤੇ ਜਾਂਦੇ ਹਨ । ਜਿਸ ਵਾਕ ਵਿਚ ਪ੍ਰਸ਼ਨ ਪੁੱਛਿਆ ਜਾਵੇ, ਉਸਦੇ ਅੰਤ ਵਿਚ ਪ੍ਰਸ਼ਨਿਕ ਚਿੰਨ੍ਹ (?) ਪਾਇਆ ਜਾਂਦਾ ਹੈ । ਹੈਰਾਂਨੀ, ਖੁਸ਼ੀ ਜਾਂ ਗ਼ਮੀ ਆਦਿ ਪ੍ਰਗਟ ਕਰਨ ਵਾਲੇ ਵਾਕ ਦੇ ਅੰਤ ਵਿਚ ਵਿਸਮਿਕ ਚਿੰਨ੍ਹ (!) ਪਾਇਆ ਜਾਂਦਾ ਹੈ; ਜਿਵੇਂ:

(ਉ) ਮੇਰੇ ਪਿਤਾ ਜੀ ਦਾ ਨਾਂ ਸ: ਹਰਨੇਕ ਸਿੰਘ ਹੈ ।
(ਅ) ਤੇਰੇ ਪਿਤਾ ਜੀ ਦਾ ਨਾਂ ਕੀ ਹੈ ?
(ਇ) ਵਾਹਵਾ ! ਸੋਹਣੀ ਖੇਡ ਹੈ ।
ਇਸੇ ਤਰ੍ਹਾਂ ਘੱਟ ਠਹਿਰਾਓ ਨੂੰ ਪ੍ਰਗਟ ਕਰਨ ਲਈ ਕਾਮੇ (,) ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ :
ਮੈਂ ਬਜ਼ਾਰੋਂ ਆਲੂ, ਗੰਢੇ, ਗਾਜਰਾਂ, ਮਟਰ ਤੇ ਟਮਾਟਰ ਲਿਆਂਦੇ ।

ਕਿਸੇ ਦੀ ਕਹੀ ਹੋਈ ਗੱਲ ਨੂੰ ਇੰਨ-ਬਿੰਨ ਲਿਖਣ ਲਈ ਦੋਹਰੇ ਪੁੱਠੇ. ਕਾਮਿਆਂ (” ”) ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ :-
ਅਧਿਆਪਕ ਨੇ ਕਿਹਾ, “ਧਰਤੀ ਸੂਰਜ ਦੁਆਲੇ ਘੁੰਮਦੀ ਹੈ ।
ਇਨ੍ਹਾਂ ਤੋਂ ਇਲਾਵਾ ਕੁੱਝ ਹੋਰ ਵਿਸਰਾਮ ਚਿੰਨ੍ਹ ਵੀ ਹਨ, ਜਿਨ੍ਹਾਂ ਦੀ ਲਿਖਤ ਵਿਚ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 7.
ਤੁਸੀਂ ਜ਼ਿੰਦਗੀ ਵਿਚ ਕੀ ਬਣਨਾ ਚਾਹੁੰਦੇ ਹੋ ?
ਉੱਤਰ:
ਮੈਂ ਜ਼ਿੰਦਗੀ ਵਿਚ ਇਕ ਇੰਜੀਨੀਅਰ ਬਣਨਾ ਚਾਹੁੰਦਾ ਹਾਂ ।