Punjab State Board PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3) Important Questions and Answers.
PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਅਲੋਪ ਹੋਣਾ (Extinction) ਕੀ ਹੈ ?
ਉੱਤਰ-
ਕਿਸੇ ਵਿਸ਼ੇਸ਼ ਸਜੀਵ ਦਾ ਜਾਂ ਜੀਵਾਂ ਦੇ ਗਰੁੱਪ ਦਾ ਵਿਸ਼ਵ ਭਰ ਵਿਚੋਂ ਖ਼ਤਮ ਹੋ ਜਾਣਾ ਅਲੋਪ ਹੋਣਾ ਅਖਵਾਉਂਦਾ ਹੈ ।
ਪ੍ਰਸ਼ਨ 2.
ਜੰਗਲੀ ਜੀਵਾਂ ਦੇ ਅਲੋਪ ਹੋਣ ਦੇ ਪ੍ਰਮੁੱਖ ਕਾਰਨ ਕੀ ਹਨ ?
ਉੱਤਰ-
ਵਾਤਾਵਰਣ ਵਿਚ ਪੈਦਾ ਹੋਈ ਤਬਦੀਲੀ ।
- ਚੋਰੀ-ਛੁਪੇ ਜੰਗਲੀ ਜੀਵਾਂ ਦਾ ਸ਼ਿਕਾਰ ।
- ਜੰਗਲੀ ਜੀਵਨ ਦੇ ਨਿਵਾਸ ਸਥਾਨਾਂ ਦਾ ਨਸ਼ਟ ਹੋਣਾ ।
ਪ੍ਰਸ਼ਨ 3.
ਮਨੁੱਖ ਦੁਆਰਾ ਪੈਦਾ ਕੀਤਾ ਗਿਆ ਅਲੋਪਨ (Extinction) ਕੀ ਹੈ ?
ਉੱਤਰ-
ਮਨੁੱਖ ਦੁਆਰਾ ਜੀਵ ਅਨੇਕਰੂਪਤਾ ਦੀ ਕੀਤੀ ਗਈ ਹਾਨੀ ਜਾਂ ਕੀਤਾ ਗਿਆ ਖ਼ਾਤਮਾ ਮਨੁੱਖ ਦੁਆਰਾ ਰਚਿਤ ਅਲੋਪਨ ਅਖਵਾਉਂਦਾ ਹੈ ।
ਪ੍ਰਸ਼ਨ 4.
ਆਉਣ ਵਾਲੇ 20 ਤੋਂ 30 ਸਾਲਾਂ ਵਿਚ ਕਿੰਨੀਆਂ ਜਾਤੀਆਂ ਖ਼ਤਮ ਹੋ ਜਾਣਗੀਆਂ ?
ਉੱਤਰ-
ਦੁਨੀਆ ਭਰ ਦੀਆਂ ਕੁੱਲ ਜਾਤੀਆਂ ਦਾ 25% ਭਾਗ ਅਲੋਪ ਹੋ ਜਾਵੇਗਾ ।
ਪ੍ਰਸ਼ਨ 5.
ਐਮਾਜ਼ੋਨ ਦੇ ਵਰਖਾ ਵਣ (Amazon rainforests) ਦੀ ਕਟਾਈ ਕਿਉਂ ਕੀਤੀ ਜਾ ਰਹੀ ਹੈ ?
ਉੱਤਰ-
ਸੋਇਆਬੀਨ ਦੀ ਕਾਸ਼ਤ ਕਰਨ ਅਤੇ ਘਾਹ ਦੇ ਮੈਦਾਨਾਂ ਦੇ ਸੁਰੱਖਿਅਣ ਦੇ ਮੰਤਵ ਨਾਲ ਐਮਾਜ਼ੋਨ ਵਰਖਾ ਵਣਾਂ ਨੂੰ ਕੱਟਿਆ ਜਾ ਰਿਹਾ ਹੈ ।
ਪ੍ਰਸ਼ਨ 6.
ਜੰਗਲੀ ਜੀਵਨ ਦੇ ਅਲੋਪ ਹੋਣ ਦੇ ਕੁੱਝ ਕਾਰਨ ਦੱਸੋ ।
ਉੱਤਰ-
ਨਿਵਾਸ ਸਥਾਨਾਂ ਦਾ ਵਿਨਾਸ਼, ਅਨੇਵਾਹ ਸ਼ਿਕਾਰ ਕਰਨੇ, ਸੜਕਾਂ ਦਾ ਨਿਰਮਾਣ ਅਤੇ ਵਣ ਦੀ ਅੱਗ ।
ਪ੍ਰਸ਼ਨ 7.
ਹੁਣੇ ਜਿਹੇ ਅਲੋਪ ਹੋਈਆਂ ਦੋ ਜਾਤੀਆਂ ਦੇ ਨਾਮ ਦੱਸੋ ।
ਉੱਤਰ-
ਮਾਰੀਸ਼ੀਅਸ ਦਾ ਡੋਡੋ ਪੰਛੀ ਅਤੇ ਭਾਰਤੀ ਚੀਤਾ ।
ਪ੍ਰਸ਼ਨ 8.
ਵਿਸ਼ਾਲ ਪੱਧਰ ‘ਤੇ ਬੱਤਖਾਂ ਅਤੇ ਹੰਸਾਂ (Swan) ਅਤੇ ਕੇਨਾਂ ਦੀ ਮੌਤ ਦੇ ਕੀ ਕਾਰਨ ਹਨ ?
ਉੱਤਰ-
ਇਨ੍ਹਾਂ ਪੰਛੀਆਂ ਦੀ ਮੌਤ ਦਾ ਕਾਰਨ ਲੈਂਡ ਜ਼ਹਿਰੀਲਾਪਨ (Lead poisoning) ਹੈ ।
ਪ੍ਰਸ਼ਨ 9.
ਉਹ ਕਿਹੜੀਆਂ ਜਾਤੀਆਂ ਹਨ ਜਿਨ੍ਹਾਂ ਦਾ ਅਲੋਪਨ ਮਨੁੱਖਾਂ ਦੁਆਰਾ ਹੱਦ ਤੋਂ ਵੱਧ ਸ਼ਿਕਾਰ ਕਰਨ ਦੇ ਕਾਰਨ ਨਾਲ ਹੋਇਆ ਹੈ ?
ਉੱਤਰ-
ਡੋ-ਡੋ, ਅਮਰੀਕੀ ਜ਼ੈਬਰਾ ਅਤੇ ਤਸਮਾਨੀਆ ਭੇੜੀਆ (Tasmanian Wolf), ਭਾਰਤੀ ਚੀਤਾ ।
ਪ੍ਰਸ਼ਨ 10.
ਉੱਤਰੀ ਅਫ਼ਰੀਕਾ ਦੀ ਵਿਕਟੋਰੀਆ ਝੀਲ ਵਿਚ ਨੀਲ ਪਰਚ (Nile perch) ਦੇ ਦਾਖ਼ਲ ਕਰਨ ਦਾ ਕੀ ਅਸਰ ਪਿਆ ?
ਉੱਤਰ-
ਨੀਲ ਪਰਚ ਦੇ ਦਾਖ਼ਲ ਦੇ ਕਾਰਨ ਝੀਲ ਵਿਚਲੀਆਂ ਸਥਾਨਿਕ ਜਾਤੀਆਂ ਨਸ਼ਟ ਹੋ ਗਈਆਂ ।
ਪ੍ਰਸ਼ਨ 11.
ਉਨ੍ਹਾਂ ਉਤਪਾਦਾਂ ਦੇ ਨਾਮ ਦੱਸੋ ਜਿਨ੍ਹਾਂ ਦੇ ਵਪਾਰ ਕਰਨ ਦੀ ਵਜ੍ਹਾ ਨਾਲ ਕਈ ਜਾਨਵਰਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ।
ਉੱਤਰ-
ਇਤਰ (Perfumes), ਸ਼ਿੰਗਾਰ ਦਾ ਸਾਮਾਨ, ਫਰ (Fur), ਹੱਡੀਆਂ, ਹਾਥੀ ਦੰਦ (Tusks) ਅਤੇ ਸਿੰਗ ।
ਪ੍ਰਸ਼ਨ 12.
ਆਈ. ਯੂ. ਸੀ. ਐੱਨ. (IUCN) ਦਾ ਵਿਸਥਾਰ ਕਰੋ ।
ਉੱਤਰ-
ਕੁਦਰਤ ਅਤੇ ਕੁਦਰਤੀ ਸਾਧਨਾਂ ਦੇ ਸੁਰੱਖਿਅਣ ਲਈ ਅੰਤਰਰਾਸ਼ਟਰੀ ਯੂਨੀਅਨ
(IUCN = International Union for Conservation of Nature and Natural Resources)
ਪ੍ਰਸ਼ਨ 13.
ਰੈੱਡ ਡੈਟਾ ਬੁੱਕ (Red Data Book) ਕੀ ਹੁੰਦੀ ਹੈ ?
ਜਾਂ
ਰੈਡ ਡੈਟਾ ਕਿਤਾਬ (Red Data Book) ਕੀ ਹੈ ?
ਉੱਤਰ-
ਜਿਨ੍ਹਾਂ ਪੌਦੇ ਅਤੇ ਪਾਣੀਆਂ ਦੇ ਅਲੋਪ ਹੋਣ ਦਾ ਡਰ ਹੈ, ਇਹ ਪੁਸਤਕ ਅਜਿਹੇ ਪੌਦਿਆਂ ਅਤੇ ਪ੍ਰਾਣੀਆਂ ਦੀ ਫਰਿਸਤ (Catalogue) ਹੈ ।
ਪ੍ਰਸ਼ਨ 14.
ਰੈੱਡ ਡਾਟਾ ਬੁੱਕ ਦੇ ਅਨੁਸਾਰ ਖ਼ਤਰੇ ਵਿਚਲੀਆਂ ਦਰਜ ਕੀਤੀਆਂ ਕਿੰਨੀਆਂ ਜਾਤੀਆਂ ਹਨ ?
ਉੱਤਰ-
ਇਸ ਪੁਸਤਕ ਵਿਚ ਪੌਦਿਆਂ ਦੀਆਂ ਖ਼ਤਰੇ ਵਿਚਲੀਆਂ ਜਾਤੀਆਂ ਦੀ ਸੰਖਿਆ 561 ਅਤੇ ਜਾਨਵਰਾਂ ਦੀਆਂ ਖ਼ਤਰੇ ਵਿਚਲੀਆਂ ਜਾਤੀਆਂ ਦੀ ਸੰਖਿਆ 5485 ਹੈ । ਭਾਰਤ ਵਿਚ 224 ਪੌਦਿਆਂ ਦੀਆਂ ਜਾਤੀਆਂ ਅਤੇ ਜਾਨਵਰਾਂ ਦੀਆਂ 215 ਜਾਤੀਆਂ ਖ਼ਤਰੇ ਵਿਚ ਹਨ ।
ਪ੍ਰਸ਼ਨ 15.
ਉਨ੍ਹਾਂ ਦੇ ਪ੍ਰਾਈਮੇਟਸ (Primates) ਦੇ ਨਾਮ ਦੱਸੋ ਜਿਹੜੇ ਖ਼ਤਰੇ ਵਿਚ ਹਨ ।
ਉੱਤਰ-
ਲੰਮੀ ਪੂਛ ਵਾਲਾ ਮੈਕਾਕੇ ਬਾਂਦਰ [Lion tailed macaque (Monkey)] ਅਤੇ ਸੂਰ ਦੀ ਪੂਛ ਵਰਗੇ ਮੇਕਾਕੇ (Pigtailed macaque)
ਪ੍ਰਸ਼ਨ 16.
ਭਾਰਤ ਵਿਚ ਬੱਬਰ ਸ਼ੇਰਾਂ ਅਤੇ ਬਾਘਾਂ ਦੀ ਸੰਖਿਆ ਕਿਉਂ ਘੱਟ ਹੋ ਰਹੀ ਹੈ ?
ਉੱਤਰ-
ਇਨ੍ਹਾਂ ਪ੍ਰਾਣੀਆਂ ਦਾ ਚੋਰੀ-ਛੁਪੇ ਸ਼ਿਕਾਰ, ਇਨ੍ਹਾਂ ਦੀ ਸੰਖਿਆ ਦੇ ਘਟਣ ਦਾ ਮੁੱਖ ਕਾਰਨ ਹੈ ।
ਪ੍ਰਸ਼ਨ 17.
ਪੰਜਾਬ ਦੀਆਂ ਅਜਿਹੀਆਂ ਦੋ ਆਮ ਮੱਛੀਆਂ ਦੇ ਨਾਮ ਦੱਸੋ ਜਿਨ੍ਹਾਂ ਦੀ ਹੋਂਦ ਨੂੰ ਬਾਹਰੀ ਮੱਛੀਆਂ ਦੇ ਦਾਖ਼ਲੇ ਕਾਰਨ ਖ਼ਤਰਾ ਹੈ ?
ਉੱਤਰ-
- Carbeo roluta,
- Wallano attu.
ਪ੍ਰਸ਼ਨ 18.
ਉਨ੍ਹਾਂ ਦੋ ਬਾਹਰਲੀਆਂ ਮੱਛੀਆਂ ਦੇ ਨਾਮ ਦੱਸੋ ਜਿਨ੍ਹਾਂ ਨੇ ਪੰਜਾਬ ਵਿਚ ਪ੍ਰਵੇਸ਼ ਪਾਇਆ ਹੈ ।
ਉੱਤਰ-
- Cyprinus Carbio ਅਤੇ
- Catlacatla.
ਪ੍ਰਸ਼ਨ 19.
ਯੂ. ਐਨ. ਈ. ਪੀ. (UNEP) ਦਾ ਵਿਸਥਾਰ ਕਰੋ ।
ਉੱਤਰ-
ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (United Nation Environment Programme) ।
ਪ੍ਰਸ਼ਨ 20.
ਡਬਲਯੂ. ਆਰ. ਆਈ. (WRI) ਅਤੇ ਡਬਲਯੂ. ਡਬਲਯੂ. ਐੱਫ. (WWF) ਦਾ ਵਿਸਥਾਰ ਕਰੋ ।
ਉੱਤਰ-
ਡਬਲਯੂ. ਆਰ. ਆਈ. = ਵਿਸ਼ਵ ਸਾਧਨ ਸੰਸਥਾ
(WRI = World Resources Institute)
ਡਬਲਯੂ. ਡਬਲਯੂ. ਐਫ. = ਵਿਸ਼ਵ ਜੰਗਲੀ ਜੀਵਨ ਫੰਡ ਕੁਦਰਤ ਲਈ
(WWF = Worldwildlife Fund for Nature)
ਪ੍ਰਸ਼ਨ 21.
ਬਰਫਾਨੀ ਤੇਂਦੂਏ (Snow leopard) ਦਾ ਨਿਵਾਸ ਸਥਾਨ ਕਿਹੜਾ ਹੈ ?
ਉੱਤਰ-
ਮਹਾਨ ਹਿਮਾਲਿਆਈ (Great Himalayan) ਰਾਸ਼ਟਰੀ ਪਾਰਕ ।
ਪ੍ਰਸ਼ਨ 22.
ਆਸਾਮ ਦੀ ਕਾਜ਼ੀ ਰੰਗਾ ਰਾਸ਼ਟਰੀ ਪਾਰਕ ਕਿਸ ਲਈ ਮਸ਼ਹੂਰ ਹੈ ?
ਉੱਤਰ-
ਕਾਜ਼ੀ ਰੰਗਾ ਨੈਸ਼ਨਲ ਪਾਰਕ ਇਕ ਸਿੰਗ ਵਾਲੇ ਗੈਂਡੇ (One hormed Rhino) ਦਾ ਨਿਵਾਸ ਸਥਾਨ ਹੋਣ ਦੇ ਕਾਰਨ ਮਸ਼ਹੂਰ ਹੈ ।
ਪ੍ਰਸ਼ਨ 23.
ਕਾਰਬੈਟ ਨੈਸ਼ਨਲ ਪਾਰਕ (Corbett National Park) ਕਿੱਥੇ ਸਥਿਤ ਹੈ ਅਤੇ ਇਸ ਥਾਂ ‘ਤੇ ਪਾਇਆ ਜਾਣ ਵਾਲਾ ਮਸ਼ਹੂਰ ਪ੍ਰਾਣੀ ਕਿਹੜਾ ਹੈ ?
ਉੱਤਰ-
ਇਹ ਨੈਸ਼ਨਲ ਪਾਰਕ ਨੈਨੀਤਾਲ (ਉਤਰਾਖੰਡ) ਵਿਖੇ ਸਥਿਤ ਹੈ ਅਤੇ ਬਾਘ (Tiger) ਉੱਥੋਂ ਦਾ ਮਸ਼ਹੂਰ ਪ੍ਰਾਣੀ ਹੈ ।
ਪ੍ਰਸ਼ਨ 24.
ਵਿਸ਼ਵ ਵਾਤਾਵਰਣ ਦਿਵਸ (World Environment Day) ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
ਇਹ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ ।
ਪ੍ਰਸ਼ਨ 25.
ਭਾਰਤ ਵਿਚ ਕਿੰਨੇ ਜੀਵ ਮੰਡਲ (Biospheres) ਹਨ ?
ਉੱਤਰ-
ਭਾਰਤ ਵਿਚ 14 ਜੀਵ ਮੰਡਲ ਹਨ ।
ਪ੍ਰਸ਼ਨ 26.
ਬਨਸਪਤੀ ਸਮੂਹ (Flora) ਅਤੇ ਪਾਣੀ ਸਮੁਹ (Fauna) ਦੇ ਪੱਖ ਤੋਂ ਭਾਰਤ ਦਾ ਕਿਹੜਾ ਪੁੱਤ ਸਭ ਤੋਂ ਜ਼ਿਆਦਾ ਅਮੀਰ ਹੈ ?
ਉੱਤਰ-
ਬਨਸਪਤੀ ਸਮੂਹ ਅਤੇ ਪਾਣੀ ਸਮੂਹ ਦੇ ਪੱਖ ਤੋਂ ਮੱਧ ਪ੍ਰਦੇਸ਼ ਸਭ ਤੋਂ ਜ਼ਿਆਦਾ ਅਮੀਰ ਹੈ ।
ਪ੍ਰਸ਼ਨ 27.
ਭਾਰਤ ਵਿਚ ਕਿੰਨੇ ਜੀਵ-ਭੂਗੋਲਿਕ (Bio-geographical) ਖੰਡਾਂ ਦੀ ਪਛਾਣ ਕੀਤੀ ਗਈ ਹੈ ?
ਉੱਤਰ-
ਹਿਮਾਲਿਆ (42,000 ਜਾਤੀਆਂ) ਪ੍ਰਾਇਦੀਪ ਭਾਰਤ (Peninsular India) (2,600 ਜਾਤੀਆਂ) ਭਾਰਤ ਦੇ ਦੋ ਜੀਵ-ਭੂਗੋਲਿਕ ਖੰਡ ਹਨ ।
ਪ੍ਰਸ਼ਨ 28.
ਸਫੈਦ ਬਾਘਾਂ (White tigers) ਲਈ ਕਿਹੜਾ ਚਿੜੀਆ ਘਰ ਮਸ਼ਹੂਰ ਹੈ ?
ਉੱਤਰ-
ਉੜੀਸਾ ਵਿਖੇ ਸਥਿਤ ਨਾਨਾਡਾਕਨ ਚਿੜੀਆ ਘਰ (Nanadakan Zoo) ।
ਪ੍ਰਸ਼ਨ 29.
ਡਬਲਯੂ. ਡਬਲਯੂ. ਐੱਫ. (WWF) ਦੇ ਜੰਗਲੀ ਜੀਵਨ ਦਾ ਕੀ ਚਿੰਨ੍ਹ ਹੈ ?
ਉੱਤਰ-
ਲਾਲ ਪਾਂਡਾ (Red Panda) ।
ਪ੍ਰਸ਼ਨ 30.
ਨੈਸ਼ਨਲ ਪਾਰਕ ਤੋਂ ਕੀ ਭਾਵ ਹੈ ?
ਉੱਤਰ-
ਨੈਸ਼ਨਲ ਪਾਰਕ ਇਕ ਅਜਿਹਾ ਖੇਤਰ ਹੁੰਦਾ ਹੈ ਜਿਸਨੂੰ ਕਿ ਕੇਵਲ ਜੰਗਲੀ ਜੀਵਨ ਦੇ ਲਈ ਹੀ ਰਾਖਵਾਂ ਕੀਤਾ ਗਿਆ ਹੁੰਦਾ ਹੈ । ਕੌਮੀ ਪਾਰਕ ਇਕ ਅਜਿਹੇ ਖੇਤਰ ਹਨ ਜਿੱਥੇ ਵ-ਵਿਗਿਆਨ (Forestry), ਪਸ਼ੂਆਂ ਨੂੰ ਚਾਰਨ ਅਤੇ ਫਸਲਾਂ ਦੀ ਕਾਸ਼ਤ ਕਰਨ ਦੀ ਮਨਾਹੀ ਹੁੰਦੀ ਹੈ ।
ਪ੍ਰਸ਼ਨ 31.
ਜੀਵ ਮੰਡਲ ਸੁਰੱਖਿਅਤ ਸਥਾਨ (Biosphere reserve) ਕੀ ਹੈ ?
ਉੱਤਰ-
ਜੀਵ ਮੰਡਲ ਸੁਰੱਖਿਅਤ ਸਥਾਨ ਇਕ ਵਿਸ਼ੇਸ਼ ਅਤੇ ਨਿਸ਼ਚਿਤ ਸਥਾਨ ਹੁੰਦਾ ਹੈ ਜਿਸ ਨੂੰ ਖ਼ਾਸ ਕੰਮਾਂ ਦੇ ਵਾਸਤੇ ਛੋਟੇ-ਛੋਟੇ ਖੰਡਾਂ ਵਿਚ ਵੰਡਿਆ ਹੋਇਆ ਹੁੰਦਾ ਹੈ । ਹਰੇਕ ਖੰਡ ਵਿਚ ਭਾਂਤ-ਭਾਂਤ ਤਰ੍ਹਾਂ ਦੇ ਕੰਮ-ਕਾਜ ਕਰਨ ਦੀ ਆਗਿਆ ਹੁੰਦੀ ਹੈ । ਹਰੇਕ ਖੰਡ ਨੂੰ ਵਿਸ਼ੇਸ਼ ਕਿਸਮ ਦੀਆਂ ਗਤੀਵਿਧੀਆਂ ਲਈ ਨਿਸ਼ਚਿਤ ਕੀਤਾ ਗਿਆ ਹੁੰਦਾ ਹੈ ।
ਪ੍ਰਸ਼ਨ 32.
ਜੀਵ-ਅਨੇਕਪੂਰਤਾ ਦੀ ਸਾਂਭ-ਸੰਭਾਲ ਦੀਆਂ ਦੋ ਵਿਧੀਆਂ ਦੇ ਨਾਮ ਲਿਖੋ ।
ਉੱਤਰ-
- ਮੌਕੇ-ਉੱਪਰ (in-situ) ਸੁਰੱਖਿਅਣ
- ਸਥਾਨ-ਬਾਹਰ (ex-situ) ਸੁਰੱਖਿਅਣ ।
ਪ੍ਰਸ਼ਨ 33.
ਮੌਕੇ ਉੱਪਰ ਜਾਂ ਸਵੈ-ਸਥਾਨ (In-situ) ਸੁਰੱਖਿਅਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਕਿਸੇ ਜਾਤੀ ਨੂੰ ਉਸਦੇ ਕੁਦਰਤੀ ਨਿਵਾਸ ਸਥਾਨ ਵਿਚ ਕੀਤੇ ਜਾਂਦੇ ਸੁਰੱਖਿਅਣ ਨੂੰ ਸਵੈ-ਸਥਾਨ ਸੁਰੱਖਿਅਣ ਆਖਦੇ ਹਨ ।
ਪ੍ਰਸ਼ਨ 34.
ਸਥਾਨ ਬਾਹਰ (Ex-situ) ਸੁਰੱਖਿਅਣ ਕੀ ਹੈ ?
ਉੱਤਰ-
ਕਿਸੇ ਜਾਤੀ ਦੇ ਉਸਦੇ ਕੁਦਰਤੀ ਨਿਵਾਸ ਸਥਾਨਾਂ ਤੋਂ ਬਾਹਰ ਕੀਤੇ ਜਾਂਦੇ ਸੁਰੱਖਿਅਣ ਨੂੰ ਸਥਾਨ ਬਾਹਰ ਸੁਰੱਖਿਅਣ ਆਖਦੇ ਹਨ ।
ਪ੍ਰਸ਼ਨ 35.
ਵਿਸ਼ਵ ਭਰ ਦੇ ਸਭ ਤੋਂ ਵੱਡੇ ਫੁੱਲ ਦਾ ਕੀ ਨਾਮ ਹੈ ?
ਉੱਤਰ-
ਰੈਫਲੀਸੀਆ ਆਰਨਾਲਡਾਈ (Rafflesia arnoldii) । ਇਸ ਨੂੰ ਫਲੈਸ਼ ਫਲਾਵਰ (Flesh flower) ਵੀ ਕਹਿੰਦੇ ਹਨ ।
ਪ੍ਰਸ਼ਨ 36.
ਖ਼ਤਰੇ ਵਿਚਲੀਆਂ ਜਾਤੀਆਂ ਕੀ ਹੁੰਦੀਆਂ ਹਨ ?
ਉੱਤਰ-
ਜਿਨ੍ਹਾਂ ਜਾਤੀਆਂ ਦੇ ਲੁਪਤ ਹੋਣ ਦਾ ਡਰ ਹੋਵੇ ਅਤੇ ਜਿਨ੍ਹਾਂ ਜਾਤੀਆਂ ਦੇ ਨਿਵਾਸ ਸਥਾਨ ਨਸ਼ਟ ਹੋ ਜਾਣ ਦਾ ਡਰ ਬਣਿਆ ਰਹੇ ਤਾਂ ਅਜਿਹੀਆਂ ਜਾਤੀਆਂ ਨੂੰ ਖ਼ਤਰੇ ਵਿਚਲੀਆਂ ਜਾਤੀਆਂ ਆਖਦੇ ਹਨ ।
ਪ੍ਰਸ਼ਨ 37.
ਯੂ. ਐੱਨ.ਈ. ਪੀ. (UNEP ਅਤੇ MAB) ਦਾ ਵਿਸਥਾਰ ਲਿਖੋ ।
ਉੱਤਰ-
ਯੂ. ਐੱਨ. ਈ. ਪੀ. = ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ।
(United nations Environment Programme)
ਪ੍ਰਸ਼ਨ 38.
ਕੋਈ ਦੋ ਵਿਦੇਸ਼ੀ ਪੌਦਿਆਂ ਦੇ ਨਾਂ ਦੱਸੋ ਜਿਹੜੇ ਭਾਰਤ ਵਿਚ ਉੱਗ ਰਹੇ ਹਨ ।
ਉੱਤਰ-
ਗਾਜਰ ਬੂਟੀ (Parthenium) ਅਤੇ ਸਫੈਦਾ, ਜਲ ਕੁੰਬੀ ਅਤੇ ਲੈਟਿਨਾ ।
ਪ੍ਰਸ਼ਨ 39.
ਉਸ ਏਜੰਸੀ ਦਾ ਨਾਂ ਕੀ ਹੈ ਜਿਹੜੀ ਲਾਲ ਡੈਟਾ ਬੁੱਕ ਨੂੰ ਕਾਇਮ ਰੱਖਦੀ ਹੈ।
ਉੱਤਰ-
IUCN (International Union for Conservation of Nature and Natural Resource)
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਆਵਾਸ-ਵਿਭਿੰਨਤਾ ਜਾਂ ਈਕੋ ਵਿਭਿੰਨਤਾ (Eco-diversity) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਆਵਾਸ ਵਿਭਿੰਨਤਾ ਜਾਂ ਈਕੋ ਵਿਭਿੰਨਤਾ-ਆਵਾਸ ਵਿਭਿੰਨਤਾ ਉਹ ਵਿਭਿੰਨਤਾ ਹੈ ਜਿਹੜੀ ਪਰਿਸਥਿਤਿਕ ਜਟਿਲਤਾ (Ecological complexity) ਨੂੰ ਦਰਸਾਉਂਦਾ ਹੈ । ਇਸ ਵਿਚ ਆਹਾਰੀ ਬਣਤਰਾਂ (Trophic structure), ਭੋਜਨ ਜਾਲ (Food Web) ਅਤੇ ਪੌਸ਼ਟਿਕ ਪਦਾਰਥਾਂ ਦੇ ਚੱਕਰਣ ਆਦਿ ਸ਼ਾਮਲ ਹਨ । ਸਿੱਲ੍ਹ, ਤਾਪਮਾਨ, ਉੱਚਾਈ Attitude), ਵਰਖਾ ਆਦਿ ਬਿੰਦੂ ਪ੍ਰਮਾਣਾਂ ਦੇ ਕਾਰਨ ਪਰਿਸਥਿਤਿਕ ਪ੍ਰਣਾਲੀਆਂ ਵਿਚ ਵਿਭਿੰਨਤਾਵਾਂ ਪੈਦਾ ਹੋ ਜਾਂਦੀਆਂ ਹਨ । ਵੱਖ-ਵੱਖ ਤਰ੍ਹਾਂ ਦੀਆਂ ਵਿਭਿੰਨਤਾਵਾਂ ਜਿਨ੍ਹਾਂ ਆਵਾਸ ਪ੍ਰਣਾਲੀਆਂ ਵਿਚ ਪਾਈਆਂ ਜਾਂਦੀਆਂ ਹਨ, ਉਹ ਹੇਠ ਲਿਖੀਆਂ ਹਨ-
- ਸਥਲੀ (Terrestrial) ਜਿਵੇਂ ਕਿ ਵਣ, ਘਾਹ ਦੇ ਮੈਦਾਨ ਅਤੇ ਮਾਰੂਥਲ ਆਵਾਸ ਪ੍ਰਣਾਲੀ ।
- ਜਲ-ਜਲੀ (Aquatic) ਜਿਵੇਂ ਕਿ ਤਾਜ਼ੇ ਪਾਣੀ ਅਤੇ ਸਮੁੰਦਰੀ ਆਵਾਸ ਪ੍ਰਣਾਲੀ ।
- ਸੇਜ਼ਲ ਜ਼ਮੀਨ/ਜਲਗਾਹਾਂ (Wet lands) ਜਿਵੇਂ ਕਿ ਮੈਂਗੋਵਜ ਅਤੇ ਮੁਹਾਣਿਆਂ ਦੀਆਂ ਆਵਾਸ ਪ੍ਰਣਾਲੀਆਂ ।
ਕੁੱਝ ਆਵਾਸ ਪ੍ਰਣਾਲੀਆਂ ਦਾ ਵਰਗੀਕਰਨ ਉਨ੍ਹਾਂ ਦੀ ਭੌਤਿਕ ਦਿੱਖ ਅਤੇ ਉੱਥੇ ਮੌਜੂਦ ਜੀਵਤ ਅਤੇ ਨਿਰਜੀਵ ਅੰਸ਼ਾਂ ਦੇ ਆਧਾਰ ‘ਤੇ ਕੀਤਾ ਗਿਆ ਹੈ । ਆਵਾਸ ਵਿਭਿੰਨਤਾ ਤੋਂ ਸਾਨੂੰ ਅਨੁਵਰਤੀ (Tropic) ਪੱਧਰਾਂ, ਉਰਜਾ ਸੰਚਾਰ ਅਤੇ ਪੌਸ਼ਟਿਕ ਪਦਾਰਥਾਂ ਦੇ ਚੱਕਰਣ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ।
ਪ੍ਰਸ਼ਨ 2.
ਰਾਸ਼ਟਰੀ ਪਾਰਕਾਂ (National Parks) ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
ਰਾਸ਼ਟਰੀ ਜਾਂ ਕੌਮੀ ਪਾਰਕ ਇਕ ਅਜਿਹਾ ਖੇਤਰ ਹੈ ਜਿਹੜਾ ਕਿ ਕੇਵਲ ਜੰਗਲੀ ਜੀਵਨ ਲਈ ਹੀ ਰਾਖਵਾਂ ਕੀਤਾ ਗਿਆ ਹੁੰਦਾ ਹੈ ਅਤੇ ਇਸ ਖੇਤਰ ਵਿਚ ਵਣ-ਵਿਗਿਆਨ,
ਪਸ਼ੂਆਂ ਨੂੰ ਚਾਰਨ ਅਤੇ ਫ਼ਸਲਾਂ ਦੀ ਕਾਸ਼ਤ ਕਰਨ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੁੰਦੀ ਹੈ ।
ਕੌਮੀ (ਰਾਸ਼ਟਰੀ ਪਾਰਕਾਂ ਵਿਚ ਨਿੱਜੀ (ਪ੍ਰਾਈਵੇਟ) ਮਲਕੀਅਤ ਦੇ ਹੱਕਾਂ ਦੀ ਆਗਿਆ ਵੀ ਨਹੀਂ ਹੈ ।
ਭਾਰਤ ਵਿਚ ਸੰਨ 1988 ਵਿਚ ਕੌਮੀ (ਰਾਸ਼ਟਰੀ) ਪਾਰਕਾਂ ਦੀ ਸੰਖਿਆ 66 ਸੀ, ਅਤੇ ਇਹ ਪਾਰਕ 33,98,814 ਵਰਗ ਕਿਲੋਮੀਟਰ ਦੇ ਖੇਤਰਫਲ ਵਿਚ ਫੈਲੇ ਹੋਏ ਹਨ ਜਿਹੜਾ ਕਿ ਭਾਰਤ ਦੇ ਕੁੱਲ ਭੂਗੋਲਿਕ ਖੇਤਰਫਲ ਦਾ ਕੇਵਲ 1% ਭਾਗ ਹੀ ਬਣਦਾ ਹੈ । ਹੁਣ ਭਾਰਤ ਵਿਚ ਇਨ੍ਹਾਂ ਰਾਸ਼ਟਰੀ ਪਾਰਕਾਂ ਦੀ ਸੰਖਿਆ 89 ਹੈ ।
ਪ੍ਰਸ਼ਨ 3.
ਨੈਸ਼ਨਲ ਪਾਰਕ (National Park) ਅਤੇ ਰੁੱਖਾਂ (Sanctuary) ਵਿਚ ਅੰਤਰ ਦੱਸੋ ।
ਉੱਤਰ-
ਨੈਸ਼ਨਲ ਪਾਰਕ ਅਤੇ ਰੁੱਖਾਂ ਵਿਚ ਅੰਤਰ-
ਵਿਸ਼ੇਸ਼ ਗੁਣ (Characters) | ਨੈਸ਼ਨਲ ਪਾਰਕ (National Park) | ਰੱਖਾਂ (Sanctuary) |
1. ਮੰਤਵ (Aim) | ਸਮੱਚੇ ਜੰਗਲੀ ਜੀਵਨ ਦੀ ਭਲਾਈ ਲਈ ਰਾਖਵੀਂ ਜਗ੍ਹਾ । | ਕੇਵਲ ਪਾਣੀਆਂ ਦੀ ਭਲਾਈ ਲਈ ਰਾਖਵੀਂ ਜਗ੍ਹਾ । |
2. ਰੇਂਜ ਦਾ ਆਕਾਰ (Size of the range) | 0.04 ਵਰਗ ਕਿ. ਮੀ. ਤੋਂ ਲੈ ਕੇ 3162 ਵਰਗ ਕਿ. ਮੀ. ਤਕ । | 0.6 ਵਰਗ ਕਿ. ਮੀ. ਤੋਂ ਲੈ ਕੇ 7818 ਵਰਗ ਕਿ. ਮੀ. (ਆਮ ਤੌਰ ‘ਤੇ 100-500 ਵਰਗ ਕਿ. ਮੀ. ਘੇਰੇ ਵਿਚ) |
3. ਮਨੁੱਖੀ ਦਖ਼ਲ (Human-interference) | ਵਣ-ਵਿਗਿਆਨ, ਪਸ਼ੂਆਂ ਦੇ ਚਾਰਨ ਅਤੇ ਖੇਤੀ ਕਰਨ ਦੀ ਬਿਲਕੁਲ ਆਗਿਆ ਨਹੀਂ । | ਇਮਾਰਤੀ ਲੱਕੜੀ ਦੀ ਕਟਾਈ, ਮਾਮੂਲੀ ਕਿਸਮਾਂ ਦੇ ਜੰਗਲੀ ਪਦਾਰਥਾਂ ਨੂੰ ਚੁਗਣ ਆਦਿ ਵਰਗੀਆਂ ਗਤੀ-ਵਿਧੀਆਂ ਦੀ ਆਗਿਆ ਹੈ । |
4. ਸੰਖਿਆ (Number) | 1992 ਵਿਚ ਸੰਖਿਆ 392, 1993 ਵਿਚ ਸੰਖਿਆ 421 ਵਿਚ) । | 1998 ਵਿਚ ਸੰਖਿਆ 368, ਹੁਣ ਸੰਖਿਆ 500 (ਭਾਰਤ ਭਾਰਤ ਵਿਚ) । |
5. ਕੱਜਿਆ ਖੇਤਰਫਲ (Covered area) | ਦੇਸ਼ ਦੇ ਕੁੱਲ ਭੂਗੋਲਿਕ ਖੇਤਰਫਲ ਦਾ ਕੇਵਲ 1 ਪ੍ਰਤੀਸ਼ਤ । | ਦੇਸ਼ ਦੇ ਕੁੱਲ ਖੇਤਰਫਲ ਦਾ ਕੇਵਲ 3.2% |
ਪ੍ਰਸ਼ਨ 4.
ਮੌਕੇ ਤੋਂ ਪਰੇ/ਸਥਾਨ ਬਾਹਰੀ (Ex-situ) ਸਾਂਭ-ਸੰਭਾਲ ਜੁਗਤਾਂ ਕਿਹੜੀਆਂ ਹਨ ?
ਉੱਤਰ-
ਸਥਾਨ ਬਾਹਰੀ ਸੁਰੱਖਿਅਣ ਵਿਚ ਕਿਹੜੀਆਂ ਜੁਗਤਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਨ੍ਹਾਂ ਵਿਚ ਬਨਸਪਤੀ ਬਾਗਾਂ (Botanical gardens), ਚਿੜੀਆ ਘਰਾਂ ਦੀ ਸਥਾਪਨਾ, ਡੀ. ਐੱਨ. ਏ. ਰੇਸ਼ੇ (DNA Strands) ਅਤੇ ਜੀਨ (Gene), ਪਰਾਗ (Polten), ਬੀਜ, ਪੌਦ (Seedlings), ਟਿਸ਼ੂ ਕਲਚਰ ਅਤੇ ਡੀ. ਐੱਨ. ਏ. ਬੈਂਕ (DNA Banks) ਸ਼ਾਮਿਲ ਹਨ । ਸਥਾਨ ਬਾਹਰੀ ਸੁਰੱਖਿਅਣ ਦੇ ਨੋਟ ਕਰਨ ਯੋਗ ਕੁੱਝ ਬਿੰਦੂ ਇਹ ਹਨ-
- ਬੀਜ ਜੀਨ ਬੈਂਕ (Seed gene banks) – ਘੱਟ ਤਾਪਮਾਨ ‘ਤੇ ਬੀਜਾਂ ਦੇ ਜਣਨ ਪਦਾਰਥ (Germ plasm) ਨੂੰ ਸਟੋਰ ਕਰਨ ਦਾ ਇਹ ਸਭ ਤੋਂ ਆਸਾਨ ਤਰੀਕਾ ਹੈ ।
- ਫੀਲਡ ਜੀਨ ਬੈਂਕ (Field gene bank) – ਵਧਣਸ਼ੀਲ ਦੀਆਂ ਆਮ ਹਾਲਤਾਂ ਵਿਚ ਜਣਨਿਕ ਪਰਿਵਰਤਨਸ਼ੀਲਤਾ (Genetic variability) ਨੂੰ ਫੀਲਡ ਜੀਨ ਬੈਂਕਾਂ ਦੁਆਰਾ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।
- ਭਾਇਓ ਸੁਰੱਖਿਅਣ (Cryp-Conservation) – ਸੁਰੱਖਿਅਣ ਦੀ ਇਸ ਵਿਧੀ ਵਿਚ ਤਰਲ ਨਾਈਟ੍ਰੋਜਨ (Liquid Nitrogen) ਜਿਸ ਦਾ ਤਾਪਮਾਨ ਬਹੁਤ ਹੀ ਘੱਟ, – 196°C ( 196°C) ਹੁੰਦਾ ਹੈ, ਦੀ ਵਰਤੋਂ ਕੀਤੀ ਜਾਂਦੀ ਹੈ ।
- ਬਨਸਪਤੀ ਬਾਗ਼ (Botanical Gardens) – ਦੁਨੀਆਂ ਭਰ ਵਿਚ ਆਰਬੋਰੇਟਾ ਅਤੇ ਬਨਸਪਤੀ ਬਾਗਾਂ ਦੀ ਸੰਖਿਆ 1500 ਦੇ ਲਗਪਗ ਹੈ । ਬਹੁਤ ਸਾਰੇ ਬਨਸਪਤੀ ਬਾਗਾਂ ਵਿਚ ਬੀਜ ਬੈਂਕਾਂ, ਟਿਸ਼ੁ ਕਲਚਰ ਅਤੇ ਆਧੁਨਿਕ ਤਕਨਾਲੋਜੀ ਦੀਆਂ ਸੁਵਿਧਾਵਾਂ ਮੌਜੂਦ ਹਨ ।
ਆਰਬੋਰੇਟਾ (Arborata) – ਉਹ ਬਨਸਪਤੀ ਬਾਗ ਜਿਸ ਵਿਚ ਕੇਵਲ ਝਾੜੀਆਂ ਅਤੇ ਰੁੱਖ ਹੀ ਉਗਾਏ ਜਾਣ, ਆਰਬੋਰੇਟਾ ਅਖਵਾਉਂਦੇ ਹਨ । ਇਨ੍ਹਾਂ ਬਾਗਾਂ ਵਿਚ 80,000 ਦੇ ਲਗਪਗ ਜਾਤੀਆਂ ਹਨ । - ਦੁਨੀਆਂ ਭਰ ਵਿਚ ਚਿੜੀਆ ਘਰ (Zoos in the World) – ਦੁਨੀਆਂ ਭਰ ਵਿਚ 800 ਦੇ ਲਗਪਗ ਚਿੜੀਆ ਘਰ ਹਨ । ਇਨ੍ਹਾਂ ਚਿੜੀਆ ਘਰਾਂ ਵਿਚ 3000 ਦੇ ਲਗਪਗ ਰੀਧਾਰੀ (Vertebrates) ਜਾਨਵਰਾਂ ਦੀਆਂ ਜਾਤੀਆਂ ਮੌਜੂਦ ਹਨ । ਕੁੱਝ ਇਕ ਚਿੜੀਆ ਘਰਾਂ ਵਿਚ ਪਾਣੀਆਂ ਦੇ ਬੰਦੀ ਨਸ਼ਲਕਸ਼ੀ (Captive breeding) ਦੇ ਕੰਮ ਵੀ ਸ਼ੁਰੂ ਕੀਤੇ ਗਏ ਹਨ, ।
ਪ੍ਰਸ਼ਨ 5.
ਜੀਵ ਮੰਡਲ ਸੁਰੱਖਿਅਤ ਸਥਾਨ (Biosphere reserve) ਦੀ ਕੀ ਮਹੱਤਤਾ ਹੈ ?
ਉੱਤਰ-
ਦੇਸ਼ ਵਿਚ ਮੌਜੂਦ ਬਨਸਪਤੀ ਸਮੂਹ ਅਤੇ ਪਾਣੀ ਸਮੂਹ ਦੇ ਜੀਨ ਸੰਹਿ (Gene pool) ਸਾਧਨਾਂ ਦਾ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਅਧਿਐਨ ਸੰਬੰਧੀ ਜੀਵ ਮੰਡਲੀ ਸੁਰੱਖਿਅਤ ਸਥਾਨ ਦੀ ਧਾਰਨਾ ਬੜੀ ਮਹੱਤਤਾ ਵਾਲੀ ਹੈ । ਜੀਵ ਮੰਡਲ ਧਾਰਨਾ ਦੇ ਉਦੇਸ਼ ਹੇਠ ਲਿਖੇ ਹਨ-
(ਉ) ਮਨੁੱਖ ਜਾਤੀ ਦੀਆਂ ਮੌਜੂਦਾ ਅਤੇ ਆਉਣ ਵਾਲੀਆਂ ਨਸਲਾਂ (Races) ਦੀ ਪੌਦਿਆਂ ਅਤੇ ਪਾਣੀਆਂ ਦੀਆਂ ਪਰਿਸਥਿਤਿਕ ਪ੍ਰਣਾਲੀਆਂ ਵਿਚ ਮੌਜੂਦ ਜਾਤੀਆਂ ਦੀ ਜੈਵਿਕ ਸਮਦਾਇ ਦੀ ਵਿਭਿੰਨਤਾ ਅਤੇ ਜਾਤੀਆਂ ਦੀ ਜਣਨਿਕ ਵਿਭਿੰਨਤਾ ਦੇ ਬਚਾਉ ਲਈ ਜੀਵ ਮੰਡਲ ਰਿਜ਼ਰਵ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਅਤੇ ਜੈਵਿਕ ਵਿਭਿੰਨਤਾ ਦਾ ਵਿਕਾਸ (Evolution) ਇਸੇ ਧਾਰਨਾ ਉੱਤੇ ਹੀ ਨਿਰਭਰ ਕਰਦਾ ਹੈ ।
(ਅ) ਪਰਿਸਥਿਤਿਕ (Ecological) ਅਤੇ ਵਾਤਾਵਰਣ ਸੰਬੰਧੀ ਖੋਜ ਲਈ ਖੇਤਰਾਂ ਨੂੰ ਉਪਲੱਬਧ ਕਰਾਉਣਾ ।
(ੲ) ਸਿੱਖਿਆ ਅਤੇ ਟ੍ਰੇਨਿੰਗ ਲਈ ਮੌਕੇ ਦੇਣਾ ।
(ਸ) ਆਰਥਿਕ ਵਿਕਾਸ ਦੀ ਤਰੱਕੀ ।
ਪ੍ਰਸ਼ਨ 6.
ਭਾਰਤ ਵਿਚਲੇ ਜੀਵ ਮੰਡਲੀ ਰਿਜ਼ਰਵਜ਼ ਦਾ ਵਰਣਨ ਕਰੋ ।
ਉੱਤਰ-
ਭਾਰਤ ਵਿਚ ਜੀਵ ਮੰਡਲੀ ਰੱਖਾਂ (Biosphere reserves) ਦੀ ਸੰਖਿਆ 14 ਹੈ । ਮਈ, 2002 ਤਕ ਵਿਸ਼ਵ ਭਰ ਦੇ 94 ਦੇਸ਼ਾਂ ਵਿਚ ਮੌਜੂਦ ਜੀਵ ਮੰਡਲੀ ਰੱਖਾਂ ਦੀ ਸੰਖਿਆ 94 ਸੀ । ਭਾਰਤ ਵਿਚ ਸਭ ਤੋਂ ਪਹਿਲਾਂ ਸਥਾਪਿਤ ਕੀਤੀ ਗਈ ਜੀਵ ਮੰਡਲੀ ਰੱਖ ਨੀਲਗਿਰੀ ਜੀਵ ਮੰਡਲ ਰੱਖ (1986) (Nilgiri Biosphere Reserve) ਸੀ ।
ਨੰਦਾ ਦੇਵੀ ਜੀਵ ਮੰਡਲੀ ਰੱਖ (Nanda Devi Biosphere Reserve) ਦੀ ਸਥਾਪਨਾ 1988 ਨੂੰ ਕੀਤੀ ਗਈ ।
ਉੱਤਰਾਖੰਡ ਜੀਵ ਮੰਡਲੀ ਰੱਖ (Uttrakhand Biosphere Reserve) ਦੀ ਸਥਾਪਨਾ ਹੁਣੇ ਜਿਹੇ ਹੀ ਕੀਤੀ ਗਈ ਹੈ ਅਤੇ ਇਸ ਰੱਖ ਵਿਚ ਉੱਤਰ-ਪੱਛਮੀ ਹਿਮਾਲਿਆ ਵਿਖੇ ਸਥਿਤ ਫੁੱਲਾਂ ਦੀ ਘਾਟੀ (Valley of flowers) ਸ਼ਾਮਿਲ ਹੈ ।
ਭਾਰਤ ਵਿਚ ਜੀਵ ਮੰਡਲੀ ਰੱਖਾਂ
(Biosphere Reserves In India)
ਜੀਵ ਮੰਡਲ ਰਿਜ਼ਰਵਜ਼ | ਰਾਜ (ਪ੍ਰੀਤ) |
1. ਨੀਲਗਿਰੀ (Nilgiri) | ਕੇਰਲ, ਕਰਨਾਟਕ ਅਤੇ ਤਾਮਿਲਨਾਡੂ |
2. ਨਮਡਾਫਾ (Namdapha) | ਅਰੁਨਾਚਲ ਪ੍ਰਦੇਸ਼ |
3. ਨੰਦਾ ਦੇਵੀ (Nanda Devi) | ਉੱਤਰਾਖੰਡ |
4. ਉਤਰਾਖੰਡ ਫੁੱਲਾਂ ਦੀ ਘਾਟੀ) (Uttrakhand, Valley of flowers) | ਉੱਤਰਾਖੰਡ |
5. ਅੰਡੇਮਾਨ ਦੇ ਉੱਤਰੀ ਟਾਪੂ | ਅੰਡੇਮਾਨ ਅਤੇ ਨਿਕੋਬਾਰ |
6. ਮਾਨਾਰ ਦੀ ਖਲੀਜ (Gulf of Manar) | ਤਾਮਿਲਨਾਡੂ |
7. ਕਾਜ਼ੀਰੰਗਾ (Kaziranga) | ਆਸਾਮ |
8. ਸੁੰਦਰਬੰਨ (Sundarbans) | ਪੱਛਮੀ ਬੰਗਾਲ |
9. ਥਾਰ ਮਾਰੂਥਲ (Thar Desert) | ਰਾਜਸਥਾਨ |
10. ਮਾਨਾਸ (Manas) | ਆਸਾਮ |
11. ਕਾਨ੍ਹ (Kanha) | ਮੱਧ ਪ੍ਰਦੇਸ਼ |
12. ਨਾਂਕਰੈਕ (Nokrek) (ਟੂਰਾ ਰੇਂਜ) | ਮੇਘਾਲਿਆ |
13. ਗੇਟ ਨਿਕੋਬਾਰ (Great Nicobar) | ਅੰਡੇਮਾਨ ਤੇ ਨਿਕੋਬਾਰ |
14. ਛੋਟਾ ਰਣ ਆਫ਼ ਕੱਛ (Little Rann of Kuchchh) | ਗੁਜਰਾਤ |
ਪ੍ਰਸ਼ਨ 7.
ਜੰਗਲੀ ਜੀਵਾਂ ਦੇ ਅਲੋਪ ਹੋਣ ਦੇ ਕਾਰਨ ਦੱਸੋ ।
ਉੱਤਰ-
ਜੰਗਲੀ ਜੀਵਾਂ ਦੇ ਅਲੋਪ ਹੋਣ ਦੇ ਕਾਰਨ-
- ਜੰਗਲੀ ਜੀਵਾਂ ਦੇ ਨਿਵਾਸ ਸਥਾਨਾਂ ਦਾ ਵਿਨਾਸ਼ ।
- ਡੈਮਾਂ ਦੀ ਉਸਾਰੀ ।
- ਪਹਾੜੀ ਇਲਾਕਿਆਂ ਵਿਚ ਸੜਕਾਂ ਦਾ ਨਿਰਮਾਣ ।
- ਜੰਗਲੀ ਜੀਵਾਂ ਦਾ ਅਵੈਧ ਸ਼ਿਕਾਰ ਆਦਿ ।
- ਵਾਤਾਵਰਣੀ ਪਦੁਸ਼ਣ ।
- ਜੰਗਲੀ ਜਾਨਵਰਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਵਸਤਾਂ ਦਾ ਵਪਾਰ ।
ਪ੍ਰਸ਼ਨ 8.
ਭਾਰਤ ਵਿਚ ਬੱਬਰ ਸ਼ੇਰ ਅਤੇ ਬਾਘਾਂ ਦੀ ਸੰਖਿਆ ਕਿਉਂ ਘੱਟ ਹੋ ਰਹੀ ਹੈ ?
ਉੱਤਰ-
ਭਾਰਤ ਵਿਚ ਬੱਬਰ ਸ਼ੇਰ ਅਤੇ ਬਾਘਾਂ ਦੀ ਸੰਖਿਆ ਘੱਟ ਹੋਣ ਦੇ ਹੇਠ ਲਿਖੇ ਕਾਰਨ ਹਨ-
- ਨਿਵਾਸ ਸਥਾਨਾਂ ਦਾ ਹੋ ਰਿਹਾ ਵਿਖੰਡਨ ਅਤੇ ਪਤਨ
- ਪ੍ਰਦੂਸ਼ਣ ਅਤੇ ਬਦਲ ਰਹੀਆਂ ਵਾਤਾਵਰਣੀ ਹਾਲਤਾਂ ਦੇ ਕਾਰਨ
- ਵਧ ਰਹੇ ਸ਼ਿਕਾਰਿਆਂ ਦੀ ਗਿਣਤੀ ।
ਪ੍ਰਸ਼ਨ 9.
ਮਨੁੱਖ ਜਾਤੀ ਅਤੇ ਜੰਗਲੀ ਜੀਵਾਂ ਦੇ ਸੰਘਰਸ਼ ਨੂੰ ਰੋਕਣ ਦੇ ਕੁੱਝ ਉਪਾਅ ਦੱਸੋ ।
ਉੱਤਰ-
ਮਨੁੱਖ ਜਾਤੀ ਅਤੇ ਜੰਗਲੀ ਜੀਵਾਂ ਦੇ ਸੰਘਰਸ਼ ਨੂੰ ਰੋਕਣ ਦੇ ਉਪਾਅ :-
- ਜੰਗਲੀ ਜੀਵਾਂ ਦੇ ਨਿਵਾਸ ਸਥਾਨਾਂ ਦੀ ਸੁਰੱਖਿਆ ।
- ਜੰਗਲਾਂ ਵਿਚ ਮੁਵੈਸ਼ੀਆਂ ਆਦਿ ਦੇ ਤੁਰਨ-ਫਿਰਨ ਵਾਲੇ ਇਲਾਕੇ ਨਿਸ਼ਚਿਤ ਕਰਨਾ ।
- ਆਦਿਵਾਸੀਆਂ ਦੇ ਲਈ ਨਿਵਾਸ ਸਥਾਨ ਮੁਹੱਈਆ ਕਰਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਪਸ਼ੂਆਂ ਦੇ ਚਾਰਨ ਵਾਸਤੇ ਥਾਂ-ਟਿਕਾਣੇ ਨਿਸ਼ਚਿਤ ਕੀਤੇ ਜਾਣੇ ਚਾਹੀਦੇ ਹਨ । ‘
- ਇਸ ਸੰਘਰਸ਼ ਨੂੰ ਘੱਟ ਕਰਨ ਦੇ ਵਾਸਤੇ ਸਥਾਨਿਕ ਵਸਨੀਕ ਇਸ ਦਿਸ਼ਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ । ਉਨ੍ਹਾਂ ਨੂੰ ਇਸ ਅਮਲ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ।
ਪ੍ਰਸ਼ਨ 10.
ਉਹਨਾਂ ਉਤਪਾਦਾਂ ਦੇ ਨਾਂ ਲਿਖੋ ਜਿਨ੍ਹਾਂ ਦੇ ਵਪਾਰ ਕਾਰਨ ਕਈ ਜਾਨਵਰਾਂ ਦੀ ਹਾਨੀ ਹੋ ਰਹੀ ਹੈ ।
ਉੱਤਰ-
- ਚੀਤਾ-ਇਸ ਦੀ ਚਮੜੀ (Skin) ਦੇ ਲਈ
- ਗੈਂਡਾ-ਇਸ ਦੇ ਸਿੰਗ ਦੇ ਲਈ
- ਹਾਥੀ-ਇਸ ਦੇ ਦੰਦਾਂ ਦੇ ਲਈ
- ਕਸਤੂਰੀ ਹਿਰਨ-ਕਸਤੂਰੀ ਦੀ ਪ੍ਰਾਪਤੀ ਦੇ ” ਲਈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਜੀਵ ਮੰਡਲ ਰਾਖਵੇਂ ਸਥਾਨ (Biosphere Reserves) ਕੀ ਹਨ ? ਜੀਵ ਮੰਡਲ ਰਿਜ਼ਰਵ ਦੇ ਖੰਡਾਂ ਦਾ ਵਰਣਨ ਕਰੋ ।
ਉੱਤਰ-
ਜੀਵ ਮੰਡਲ ਰਾਖਵੇਂ ਸਥਾਨਾਂ (Biosphere Reserves-ਮਨੁੱਖ ਅਤੇ ਜੀਵ ਮੰਡਲ ਪ੍ਰੋਗਰਾਮ (Man and Biosphere Programme) ਦੇ ਅਧੀਨ ਯੂਨੈਸਕੋ (UNESCO) ਨੇ ਦੁਨੀਆਂ ਭਰ ਵਿਚ ਕਾਫ਼ੀ ਗਿਣਤੀ ਅੰਦਰ ਜੀਵ ਮੰਡਲ ਰਾਖਵੇਂ ਸਥਾਨ ਸਥਾਪਿਤ ਕੀਤੇ ਗਏ ਹਨ ।
( MAB = MAN AND BIOSPHERE PROGRAMME)
ਜੀਵ ਮੰਡਲ ਰਾਖਵੇਂ ਸਥਾਨਾਂ ਦੀ ਧਾਰਨਾ MAB (Man and Biosphere Programme) ਵੱਲੋਂ 1975 ਵਿਚ ਆਰੰਭੀ ਗਈ । ਇਸ ਪ੍ਰੋਗਰਾਮ ਦਾ ਮੰਤਵ ਆਵਾਸ ਪ੍ਰਣਾਲੀਆਂ (Eco system) ਅਤੇ ਜਣਨਿਕ ਸਾਧਨਾਂ (Genetic resources) (ਜਿਹੜੇ ਕਿ ਪਰਿਸਥਿਤਿਕ/ ਆਵਾਸ ਪ੍ਰਣਾਲੀ ਵਿਚ ਮੌਜੂਦ ਹਨ ) ਦਾ ਸੁਰੱਖਿਅਣ ਹੈ । MAB ਪ੍ਰੋਗਰਾਮ ਦੇ ਅਧੀਨ ਯੂਨੈਸਕੋ ਨੇ ਇਸ ਬਾਰੇ ਇਹ ਜਾਣਕਾਰੀ ਪ੍ਰਾਪਤ ਕੀਤੀ ਕਿ ਜੀਵਤ (Biotic) ਅਤੇ ਨਿਰਜੀਵ (Abiotic) ਵਾਤਾਵਰਣ ਦੇ ਪ੍ਰਦੂਸ਼ਣ ਅਤੇ ਮਨੁੱਖੀ ਦਖ਼ਲਅੰਦਾਜ਼ੀ ਦਾ ਸੁਰੱਖਿਅਣ ਉਪਾਵਾਂ ਦੀ ਹੁਣ ਅਤੇ ਭਵਿੱਖ ਵਿਚ ਕੀ ਅਸਰ ਪਵੇਗਾ ।
(MAB = ਮਨੁੱਖ ਅਤੇ ਜੀਵ ਮੰਡਲ ਪ੍ਰੋਗਰਾਮ)
1. ਪਰਿਭਾਸ਼ਾ (Definition) ਜੀਵ ਮੰਡਲ ਰਾਖਵੇਂ ਸਥਾਨ – ਇਕ ਵਿਸ਼ੇਸ਼, ਇਕ ਨਿਸ਼ਚਿਤ ਖੇਤਰ ਹੁੰਦਾ ਹੈ, ਜਿਸ ਵਿਚ ਜ਼ਮੀਨ ਨੂੰ ਛੋਟੇ-ਛੋਟੇ ਖੰਡਾਂ ਵਿਚ ਵੰਡ ਕੇ, ਇਨ੍ਹਾਂ ਹਿੱਸਿਆਂ ਵਿਚ ਭਾਂਤ-ਭਾਂਤ ਦੇ ਕੰਮ ਕਰਨ ਦੀ ਆਗਿਆ ਹੁੰਦੀ ਹੈ ਅਤੇ ਹਰੇਕ ਹਿੱਸੇ ਨੂੰ ਖ਼ਾਸ ਕਿਸਮ ਦੀਆਂ ‘ ਗਤੀਵਿਧੀਆਂ ਲਈ ਨਿਸ਼ਚਿਤ ਕੀਤਾ ਗਿਆ ਹੁੰਦਾ ਹੈ ।
2. ਜੀਵ ਮੰਡਲ ਰਾਖਵੇਂ ਸਥਾਨ ਦੇ ਖੰਡ (Zones of a Biosphere Reserve) – ਜੀਵ ਮੰਡਲ ਰਾਖਵੇਂ ਸਥਾਨ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ ।
- ਕੁਦਰਤੀ ਜਾਂ ਕੋਰ ਜੋਨ (Core Zone)ਜੀਵ ਮੰਡਲ ਰਿਜ਼ਰਵ ਦੇ ਸਭ ਤੋਂ ਅੰਦਰਲੇ ਇਸ ਹਿੱਸੇ ਵਿਚ ਕਿਸੇ ਵੀ ਪ੍ਰਕਾਰ ਦੀਆਂ ਗਤੀਵਿਧੀਆਂ ਕਰਨ ਦੀ ਇਜ਼ਾਜਤ ਨਹੀਂ ਹੁੰਦੀ ।
- ਨਿਰਪੱਖ ਜਾਂ ਬਫ਼ਰ ਖੰਡ (Buffer Zone) – ਇਸ ਖੇਤਰ ਨੇ ਕੇਂਦਰੀ ਖੰਡ ਨੂੰ ਘੇਰਿਆ ਹੋਇਆ ਹੁੰਦਾ ਹੈ । ਇਸ ਖੰਡ ਵਿਚ ਸੀਮਾ ਬੁੱਧ (Limited) ਗਤੀਵਿਧੀਆਂ ਕਰਨ ਦੀ ਆਗਿਆ ਹੁੰਦੀ ਹੈ ।
- ਅੰਤਰਕਾਲੀ ਖੰਡ (Munipulative) ਜਾਂ ਪਰਿਵਰਤਨੀ ਖੰਡ (Transitional Zone) – ਇਸ ਖੰਡ ਵਿਚ ਮਨੁੱਖਾਂ ਨੂੰ ਬਹੁਪੱਖੀ (Multiple), ਗਤੀਵਿਧੀਆਂ ਕਰਨ ਦੀ ਆਗਿਆ ਹੁੰਦੀ ਹੈ, ਪਰ ਪਰਿਸਥਿਤੀ ਨਾਲ ਕਿਸੇ ਵੀ ਤਰ੍ਹਾਂ ਦੀ ਛੇੜ-ਛਾੜ ਕਰਨ ਦੀ ਮੁਕੰਮਲ ਤੌਰ ‘ਤੇ ਪਾਬੰਦੀ ਹੈ । ਜੀਵ ਮੰਡਲ ਰਿਜ਼ਰਵ ਦਾ ਇਹ ਸਭ ਤੋਂ ਬਾਹਰੀ ਭਾਗ ਹੈ ।
ਪ੍ਰਸ਼ਨ 2.
ਜੈਵਿਕ ਵਿਭਿੰਨਤਾ ਦੇ ਸੁਰੱਖਿਅਣ ਬਾਰੇ ਉਠਾਏ ਜਾਂਦੇ ਉਪਾਵਾਂ ‘ਤੇ ਚਰਚਾ ਕਰੋ ।
ਜਾਂ
ਜੈਵਿਕ/ਜੀਵ ਵਿਭਿੰਨਤਾ/ਅਨੇਕਰੂਪਤਾ ਦੀ ਸਾਂਭ-ਸੰਭਾਲ ਵਿੱਚ ਮੌਕੇ ਤੇ ਹੀ ਤਰਕੀਬ ਕਿਵੇਂ ਸਹਾਈ ਹੁੰਦੀ ਹੈ ?
ਉੱਤਰ-
ਜੀਵ ਵਿਭਿੰਨਤਾ ਦੇ ਸੁਰੱਖਿਅਣ ਦੇ ਉਪਾਅ-
- ਸੁਰੱਖਿਆ ਜਾਂ ਰਾਖੀ (Protection) – ਲਾਹੇਵੰਦ ਪੌਦਿਆਂ ਅਤੇ ਜਾਨਵਰਾਂ ਅਤੇ ਉਨ੍ਹਾਂ ਦੇ ਜੰਗਲੀ ਸੰਬੰਧੀਆਂ ਦੀ ਰੱਖਿਆ ਕਰਨਾ, ਭਾਵੇਂ ਇਹ ਸਜੀਵ ਪੌਦੇ ਤੇ ਪ੍ਰਾਣੀ) ਆਪਣੇ ਕੁਦਰਤੀ ਨਿਵਾਸ ਸਥਾਨ ‘ਤੇ ਹੋਣ ਜਾਂ ਬਨਸਪਤੀ ਬਾਗਾਂ ਜਾਂ ਚਿੜੀਆ ਘਰਾਂ ਵਿਚ ।
- ਨਾਜੁਕ ਨਿਵਾਸ ਸਥਾਨਾਂ ਦਾ ਸੁਰੱਖਿਅਣ (Conservation of Critical habitats) – ਇਨ੍ਹਾਂ ਨਾਜ਼ੁਕ ਸਥਾਨਾਂ ਵਿਚ ਉਹ ਸਥਾਨ ਸ਼ਾਮਿਲ ਹਨ, ਜਿਨ੍ਹਾਂ ਦੀ ਵਰਤੋਂ ਸਜੀਵ ਆਪਣੇ ਰਹਿਣ ਅਤੇ ਭੋਜਨ ਪ੍ਰਾਪਤੀ ਲਈ ਕਰਦੇ ਹਨ। ਅਜਿਹੇ ਨਿਵਾਸ ਸਥਾਨਾਂ ਦੀ ਸੁਰੱਖਿਆ ਕਰਨਾ ਪੌਦਿਆਂ ਅਤੇ ਜਾਨਵਰਾਂ ਦੇ ਵਾਧੇ ਅਤੇ ਜਨ ਸੰਖਿਆ ਦੇ ਵਾਧੇ ਲਈ ਜ਼ਰੂਰੀ ਹੈ ।
- ਪਹਿਲ ਜਾਂ ਪ੍ਰਾਥਮਿਕਤਾ (Priority) – ਜੰਗਲੀ ਜੀਵਨ ਦੇ ਸੁਰੱਖਿਅਣ ਨੂੰ ਪਹਿਲ ਜਾਂ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ ।
- ਜੰਗਲੀ ਜੀਵਨ ਨੂੰ ਜਿਊਂਦੇ ਰਹਿਣ ਦੇ ਲਈ ਸਹਾਰਾ ਦੇਣ ਵਾਲੀਆਂ ਪ੍ਰਣਾਲੀਆਂ ਜਿਵੇਂ ਕਿ ਹਵਾ, ਪਾਣੀ ਅਤੇ ਮਿੱਟੀ ਦਾ ਸੁਰੱਖਿਅਣ ।
- ਜੰਗਲੀ ਜੀਵਾਂ ਦੇ ਸ਼ਿਕਾਰ ਨੂੰ ਨਿਯੰਤਰਿਤ ਕਰਨਾ ਚਾਹੀਦਾ ਹੈ ।
- ਪਰਵਾਸੀ ਪੰਛੀਆਂ ਦੇ ਨਿਵਾਸ ਸਥਾਨਾਂ ਦੀ ਸੁਰੱਖਿਆ ਕੀਤੀ ਜਾਵੇ ।
- ਪੌਦਿਆਂ ਅਤੇ ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਲਾਹੇਵੰਦ ਪਦਾਰਥਾਂ ਬਾਰੇ ਲੋਕਾਂ ਨੂੰ ਸਿੱਖਿਅਤ ਕਰਨਾ ।
- ਜੰਗਲੀ ਜੀਵਨ ਦੇ ਸੁਰੱਖਿਅਣ ਅਤੇ ਮਹੱਤਤਾ ਬਾਰੇ ਲੋਕਾਂ ਨੂੰ ਸਿੱਖਿਅਤ ਕਰਨਾ ।
- ਜੰਗਲੀ ਜੀਵਨ ਤੋਂ ਪ੍ਰਾਪਤ ਹੋਣ ਵਾਲੇ ਲਾਹੇਵੰਦ ਪਦਾਰਥਾਂ ਦੇ ਬਹੁਤ ਅਧਿਕ ਸ਼ੋਸ਼ਣ ਤੋਂ ਬਚਿਆ ਜਾਵੇ ।
- ਜੰਗਲੀ ਜੀਵਨ ਦੀ ਸੁਰੱਖਿਆ ਦੇ ਲਈ ਨੈਸ਼ਨਲ ਪਾਰਕਾਂ ਅਤੇ ਰੁੱਖਾਂ ਦੀ ਸਥਾਪਨਾ ਕੀਤੀ ਜਾਵੇ ।
- ਭਾਰਤੀ ਜੰਗਲੀ ਜੀਵਨ ਐਕਟ 1992 ਵਿਚ ਜੰਗਲੀ ਜੀਵਨ ਦੇ ਬਚਾਉ ਲਈ ਕਾਨੂੰਨੀ ਉਪਾਅ ਦਿੱਤੇ ਹੋਏ ਹਨ ।
ਪ੍ਰਸ਼ਨ 3.
ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ ਵਿੱਚ ਮੌਕੇ ਤੇ ਹੀ ਤਰਤੀਬ ਕਿਵੇਂ ਸਹਾਈ ਹੁੰਦੀ ਹੈ ?
ਉੱਤਰ-
ਜੈਵਿਕ ਵਿਭਿੰਨਤਾ ਦੀ ਮੌਕੇ ਤੇ ਹੀ ਸਾਂਭ-ਸੰਭਾਲ ਨੂੰ ਸਵੈ-ਸਥਾਨ ਸੁਰੱਖਿਅਣ (Insitu Conservation) ਵੀ ਆਖਦੇ ਹਨ | ਭਾਰਤ ਵਿੱਚ ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ ਵਾਸਤੇ ਹੇਠ ਲਿਖੀਆਂ ਕਿਸਮਾਂ ਦੇ ਸੁਰੱਖਿਅਤ ਸਥਾਨ ਕਾਇਮ ਕੀਤੇ ਗਏ ਹਨ ।
- ਰਾਸ਼ਟਰੀ ਪਾਰਕਾਂ
- ਜੰਗਲੀ ਜੀਵਨ ਰੱਖਿਆਂ
- ਜੀਵ ਮੰਡਲ ਰਿਜ਼ਰਵ ਅਥਵਾ ਜੀਵਨ ਮੰਡਲ ਮੁੱਖ ਰਾਖਵੇ ਸਥਾਨ ।
I ਰਾਸ਼ਟਰੀ ਪਾਰਕਾਂ (National Parks) – ਰਾਸ਼ਟਰੀ ਪਾਰਕ ਇਕ ਅਜਿਹਾ ਸੁਰੱਖਿਆ ਖੇਤਰ ਹੈ ਜਿਹੜਾ ਕਿ ਕੇਵਲ ਜੰਗਲੀ ਜੀਵਾਂ ਦੇ ਵਾਸਤੇ ਹੀ ਸੁਰੱਖਿਆ ਕੀਤਾ ਗਿਆ ਹੁੰਦਾ ਹੈ । ਮਨੁੱਖਾਂ ਨੂੰ ਇਸ ਖੇਤਰ ਵਿੱਚ ਕਿਸੇ ਵੀ ਪ੍ਰਕਾਰ ਦੀਆਂ ਗਤੀਵਿਧੀਆਂ ਕਰਨ ਦੀ ਆਗਿਆ ਨਹੀਂ ਹੈ । ਪਸ਼ੂਆਂ ਨੂੰ ਚਾਰਨਾ, ਫੋਰੈਸਟਰੀ ਵਣ-ਵਿਗਿਆਨ ਅਤੇ ਖੇਤੀ ਕਰਨਾ ਸ਼ਾਮਿਲ ਹਨ । ਰਾਸ਼ਟਰੀ ਪਾਰਕ ਵਿੱਚ ਕਿਸੇ ਨੂੰ ਨਿੱਜੀ ਮਲਕੀਅਤ ਦੇ ਹੱਕ ਵੀ ਪ੍ਰਾਪਤ ਨਹੀਂ ਹਨ ।
ਭਾਰਤ ਵਿੱਚ ਰਾਸ਼ਟਰੀ ਪਾਰਕਾਂ ਦੀ ਸੰਖਿਆ 89 ਹੈ । ਦਾ ਗੇਟ ਹਿਮਾਲਿਆਈ ਪਾਰਕ (The Great Himalayan Park) ਬਰਫਾਨੀ ਚੀਤੇ ਦੇ ਲਈ ਰਿਜ਼ਰਵ ਕੀਤੀ ਗਈ ਹੈ ।
II. ਜੰਗਲੀ ਜੀਵਨ ਰੱਖਾਂ (wild Life Sanctuaries) – ਭਾਵੇਂ ਇਹ ਰੱਖਾਂ, ਜੰਗਲੀ ਜੀਵਨ ਦੀ ਸੁਰੱਖਿਆ ਲਈ ਕੀਤੀਆਂ ਗਈਆਂ ਹਨ, ਪਰ ਇਸ ਖੇਤਰ ਵਿੱਚ ਲੋਕਾਂ ਨੂੰ ਲੱਕੜੀ ਇਕੱਠੀ ਕਰਨ, ਕਟਾਈ ਕਰਨ ਦੇ ਨਾਲ-ਨਾਲ ਵਣਾਂ ਵਿੱਚ ਨਿੱਕੀਆਂ-ਮੋਟੀਆਂ ਚੀਜ਼ਾਂ ਇਕੱਠਾ ਕਰਨ ਦੀ ਖੁੱਲ੍ਹ ਹੈ । ਪਰ ਇਨ੍ਹਾਂ ਗਤੀਵਿਧੀਆਂ ਦੇ ਦੁਸ਼ਟ ਪ੍ਰਭਾਵ ਨਹੀਂ ਪੈਣੇ ਚਾਹੀਦੇ । ਇੱਥੇ ਵਸਣ ਵਾਲਿਆਂ ਨੂੰ ਥੋੜ੍ਹੇ ਜਿਹੇ ਜਾਤੀ ਮਲਕੀਅਤ ਦੇ ਅਧਿਕਾਰ ਵੀ ਪ੍ਰਦਾਨ ਕੀਤੇ ਗਏ ਹਨ ।
ਪੱਛਮੀ ਬੰਗਾਲ ਦੀ ਸੁੰਦਰ ਬਨ ਰੱਖ (Sundar Ban Sanctuary) ਬਾਘਾਂ ਦੇ ਕਾਰਨ ਸੁਪ੍ਰਸਿੱਧ ਹੈ ।
III. ਜੀਵ ਮੰਡਲ ਰਿਜ਼ਰਵ (Biosphere Reserves) – ਜੀਵ ਮੰਡਲ ਰਿਜ਼ਰਵ ਜਾਂ ਜੀਵ ਮੰਡਲ ਸੁਰੱਖਿਅਤ ਸਥਾਨ ਵਿਸ਼ੇਸ਼ ਅਤੇ ਨਿਸ਼ਚਿਤ ਸਥਾਨ ਤੇ ਹਨ ਜਿਨ੍ਹਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਇਨ੍ਹਾਂ ਖੰਡਾਂ ਦੀ ਬਹੁ-ਵਿਕਲਪੀ ਵਰਤੋਂ ਕਰਨ ਦੀ ਆਗਿਆ ਹੈ । ਹਰੇਕ ਖੰਡ ਨੂੰ ਖ਼ਾਸ ਕਿਸਮ ਦੀਆਂ ਗਤੀਵਿਧੀਆਂ ਲਈ ਨਿਸ਼ਚਿਤ ਕੀਤਾ ਗਿਆ ਹੈ । ਇਸ ਲਈ ਰਿਜ਼ਰਵ ਦੇ ਕੇਂਦਰੀ ਭਾਗ (Core Zone) ਵਿੱਚ ਕਿਸੇ ਵੀ ਪ੍ਰਕਾਰ ਦੀਆਂ ਮਨੁੱਖੀ ਗਤੀਵਿਧੀਆਂ ਤੇ ਪੂਰਨ ਤੌਰ ‘ਤੇ ਵਰਜਿਤ ਹਨ । ਭਾਰਤ ਵਿੱਚ 14 ਜੀਵ ਮੰਡਲ ਰਿਜ਼ਰਵ ਹਨ ।
ਨੀਲਗਿਰੀ ਜੀਵ ਮੰਡਲ ਰਿਜ਼ਰਵ (Nelgiri Biospheric Reserve) ਜਿਹੜਾ ਕਿ ਪੱਛਮੀ ਪਾਸੇ ਵਿਖੇ ਹੈ, ਭਾਰਤ ਵਿੱਚ ਕਾਇਮ ਹੋਣ ਵਾਲਾ ਪਲੇਠਾ ਜੀਵ ਮੰਡਲ ਰਿਜ਼ਰਵ ਹੈ ।