PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

Punjab State Board PSEB 11th Class Environmental Education Book Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ Textbook Exercise Questions and Answers.

PSEB Solutions for Class 11 Environmental Education Chapter 12 ਉਰਜਾ ਦੇ ਰਵਾਇਤੀ ਸ੍ਰੋਤ

Environmental Education Guide for Class 11 PSEB ਉਰਜਾ ਦੇ ਰਵਾਇਤੀ ਸ੍ਰੋਤ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਰਜਾ ਦੇ ਪ੍ਰਮੁੱਖ ਰਵਾਇਤੀ ਸ੍ਰੋਤ (Conventional Sources) ਕਿਹੜੇ-ਕਿਹੜੇ ਹਨ ?
ਉੱਤਰ-
ਕੋਲਾ, ਖਣਿਜ ਤੇਲ, ਕੁਦਰਤੀ ਗੈਸ, ਬਾਲਣ ਵਾਲੀ ਲੱਕੜੀ।

ਪ੍ਰਸ਼ਨ 2.
ਕੋਲੇ ਦੀ ਸਭ ਤੋਂ ਜ਼ਿਆਦਾ ਤਾਪ ਪੈਦਾ ਕਰਨ ਵਾਲੀ ਕਿਸਮ ਕਿਹੜੀ ਹੈ ?
ਉੱਤਰ-
ਕੋਲੇ ਦੀ ਸਭ ਤੋਂ ਵੱਧ ਤਾਪ ਪੈਦਾ ਕਰਨ ਵਾਲੀ ਕਿਸਮ ਐਨਥਰਾਸਾਈਟ ਹੈ।

ਪ੍ਰਸ਼ਨ 3.
ਕੁਦਰਤ ਵਿੱਚ ਕਿਹੜਾ ਪਥਰਾਟ ਬਾਲਣ ਸਭ ਤੋਂ ਵੱਧ ਮਿਲਦਾ ਹੈ ?
ਉੱਤਰ-
ਕੋਲਾ ਸਭ ਤੋਂ ਜ਼ਿਆਦਾ ਪਾਇਆ ਜਾਣ ਵਾਲਾ ਪਥਰਾਟ ਬਾਲਣ ਹੈ।

ਪ੍ਰਸ਼ਨ 4.
ਭਾਰਤ ਵਿੱਚ ਕੋਲੇ ਦੇ ਪ੍ਰਮੁੱਖ ਭੰਡਾਰ ਕਿੱਥੇ-ਕਿੱਥੇ ਸਥਿਤ ਹਨ ?
ਉੱਤਰ-
ਭਾਰਤ ਵਿਚ ਜ਼ਿਆਦਾ ਕੋਲੇ ਦੇ ਭੰਡਾਰ ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਚ ਸਥਿਤ ਹਨ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 5.
ਪੈਟਰੋਲੀਅਮ ਦੀ ਰਚਨਾ ਦੱਸੋ ।
ਉੱਤਰ-
ਹਾਈਡਰੋਕਾਰਬਨ ਅਤੇ ਕੁੱਝ ਮਾਤਰਾ ਵਿਚ ਸਲਫਰ, ਨਾਈਟ੍ਰੋਜਨ ਅਤੇ ਆਕਸੀਜਨ ਦੇ ਯੌਗਿਕ ਪੈਟਰੋਲੀਅਮ ਦੇ ਮੁੱਖ ਤੱਤ ਹਨ।

ਪ੍ਰਸ਼ਨ 6.
ਪੈਟਰੋਲੀਅਮ ਦੀ ਸੁਧਾਈ (Refining of Petroleum) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਕੁਦਰਤੀ ਤੇਲਾਂ ਤੋਂ ਉਪਯੋਗੀ ਚੀਜ਼ਾਂ ਨੂੰ ਵੱਖ ਕਰਨ ਦੀ ਕਿਰਿਆ ਨੂੰ ਪੈਟਰੋਲੀਅਮ ਦਾ ਸ਼ੁੱਧੀਕਰਨ ਜਾਂ ਪੈਟਰੋਲੀਅਮ ਦੀ ਸੁਧਾਈ ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਢੋਆ-ਢੁਆਈ ਖੇਤਰ ਵਿੱਚ ਵਰਤੇ ਜਾਂਦੇ ਦੋ ਪ੍ਰਮੁੱਖ ਪੈਟਰੋਲੀਅਮ ਉਤਪਾਦਾਂ ਦੇ ਨਾਮ ਦੱਸੋ।
ਉੱਤਰ-
ਪੈਟਰੋਲ ਅਤੇ ਡੀਜ਼ਲ ।

ਪ੍ਰਸ਼ਨ 8.
ਕੁਦਰਤੀ ਗੈਸ ਵਿੱਚ ਮੌਜੂਦ ਪ੍ਰਮੁੱਖ ਹਾਈਡ੍ਰੋਕਾਰਬਨਜ਼ ਦੇ ਨਾਮ ਲਿਖੋ ।
ਉੱਤਰ-
ਕੁਦਰਤੀ ਗੈਸ ਵਿਚ ਪਾਏ ਜਾਣ ਵਾਲੇ ਤੱਤਾਂ ਵਿਚ ਮੁੱਖ ਤੌਰ ‘ਤੇ ਮਿਥੇਨ, ਕੁੱਝ ਮਾਤਰਾ ਵਿਚ ਪ੍ਰੋਪੇਨ ਅਤੇ ਬਿਊਟੇਨ ਸ਼ਾਮਿਲ ਹੁੰਦੇ ਹਨ।

ਪ੍ਰਸ਼ਨ 9.
ਸਭ ਤੋਂ ਵੱਧ ਸਾਫ਼-ਸੁਥਰਾ ਤੇ ਵਧੇਰੇ ਤਾਪ ਪੈਦਾ ਕਰਨ ਵਾਲਾ ਪਥਰਾਟ ਬਾਲਣ ਕਿਹੜਾ ਹੈ ?
ਉੱਤਰ-
ਕੁਦਰਤੀ ਗੈਸ ਨੂੰ ਸਭ ਤੋਂ ਵਧੀਆ, ਸੁਰੱਖਿਅਤ ਅਤੇ ਵਧੇਰੇ ਤਾਪ ਪੈਦਾ ਕਰਨ ਵਾਲਾ ਪਥਰਾਟ ਬਾਲਣ ਮੰਨਿਆ ਜਾਂਦਾ ਹੈ।

ਪ੍ਰਸ਼ਨ 10.
ਬਾਲਣ ਵਾਲੀ ਲੱਕੜੀ (Fire Wood) ਦਾ ਮੁੱਖ ਸ੍ਰੋਤ ਕੀ ਹੈ ?
ਉੱਤਰ-
ਬਾਲਣ ਵਾਲੀ ਲੱਕੜੀ (Fire Wood) ਦਾ ਮੁੱਖ ਸਰੋਤ ਜੰਗਲ ਹਨ ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

(ਅ) ਛੋਟੀ ਉੱਤਰਾਂ ਵਾਲੇ ਸਨ (Type I)

ਪ੍ਰਸ਼ਨ 1.
ਪਥਰਾਟ ਬਾਲਣਾਂ ਨੂੰ ਊਰਜਾ ਦੇ ਨਾ-ਨਵਿਆਉਣ ਯੋਗ ਸ੍ਰੋਤ (Non-renewable source) ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਜੀਵਾਂ ਤੋਂ ਪੈਦਾ ਹੋਣ ਵਾਲੇ ਉਰਜਾ ਸਾਧਨ ਇਸ ਤਰ੍ਹਾਂ ਦੇ ਸਾਧਨ ਮੰਨੇ ਜਾਂਦੇ ਹਨ ਜਿਨ੍ਹਾਂ ਨੂੰ ਦੁਬਾਰਾ ਪ੍ਰਾਪਤ ਕਰਨਾ ਬਹੁਤ ਔਖਾ ਹੈ। ਇਸ ਤਰ੍ਹਾਂ ਇਹ ਊਰਜਾ ਦੇ ਨਾ-ਨਵਿਆਉਣਯੋਗ ਸਾਧਨ ਹਨ। ਇਹਨਾਂ ਦੀ ਕੁਦਰਤ ਵਿਚ ਇਕ ਸੀਮਤ ਮਾਤਰਾ ਪਾਈ ਜਾਂਦੀ ਹੈ। ਇਹਨਾਂ ਦਾ ਨਿਰਮਾਣ ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਬਣੀਆਂ ਪਰਿਸਥਿਤੀਆਂ ਦੇ ਕਾਰਨ ਹੋਇਆ ਹੈ। ਇਹਨਾਂ ਨੂੰ ਹੋਰ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਇਹਨਾਂ ਦੇ ਨਿਰਮਾਣ ਲਈ ਲੱਖਾਂ ਸਾਲ ਚਾਹੀਦੇ ਹਨ। ਅਸੀਂ ਜੀਵਾਂ ਤੋਂ ਬਣੇ ਪਥਰਾਟ ਬਾਲਣਾਂ ਦਾ ਪ੍ਰਯੋਗ ਬੜੇ ਵੱਡੇ ਪੈਮਾਨੇ ਤੇ ਕਰ ਰਹੇ ਹਾਂ ਅਤੇ ਇਹਨਾਂ ਦੇ ਖ਼ਤਮ ਹੋਣ ਦਾ ਖ਼ਤਰਾ ਵੱਧ ਗਿਆ ਹੈ।

ਪ੍ਰਸ਼ਨ 2.
ਕੁਦਰਤ ਵਿਚ ਕੋਲਾ ਕਿਵੇਂ ਬਣਿਆ ?
ਉੱਤਰ-
ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਜੰਗਲ ਹੀ ਜੰਗਲ ਸਨ । ਧਰਤੀ ਦੀ ਹਲਚਲ ਨਾਲ ਵੱਡੇ ਭੂਚਾਲ ਆਉਣ ਦੇ ਕਾਰਨ ਇਹ ਸਾਰੇ ਜੰਗਲ ਧਰਤੀ ਦੇ ਹੇਠਾਂ ਦੱਬੇ ਗਏ । ਧਰਤੀ ਦੀ ਅੰਦਰੂਨੀ ਗਰਮੀ ਅਤੇ ਉੱਪਰੀ ਦਬਾਅ ਦੇ ਕਾਰਨ ਇਹ ਦੱਬੀ ਹੋਈ ਬਨਸਪਤੀ ਹੌਲੀ-ਹੌਲੀ ਕੋਲੇ ਵਿਚ ਬਦਲ ਗਈ । ਇਸ ਲਈ ਕੋਲਾ ਪਰਤਦਾਰ ਚੱਟਾਨਾਂ ਦੇ ਰੂਪ ਵਿਚ ਮਿਲਦਾ ਹੈ । ਕੋਲੇ ਵਿਚ ਮੁੱਖ ਤੱਤ, ਕਾਰਬਨ ਹੁੰਦਾ ਹੈ ਅਤੇ ਇਸ ਵਿਚ ਹਾਈਡੋਜਨ, ਆਕਸੀਜਨ ਅਤੇ ਸਲਫਰ ਆਦਿ ਵੀ ਮਿਲੇ ਹੁੰਦੇ ਹਨ ।

ਪ੍ਰਸ਼ਨ 3.
ਕੋਲੇ ਦੇ ਦੋ ਲਾਭ ਲਿਖੋ ।
ਉੱਤਰ-
ਕੋਲੇ ਦੇ ਦੋ ਲਾਭ ਹੇਠ ਲਿਖੇ ਹਨ’

  • ਉਦਯੋਗਾਂ ਵਿਚ ਕੋਲੇ ਦੀ ਵਰਤੋਂ ਈਂਧਨ/ਬਾਲਣ ਵਜੋਂ ਕੀਤੀ ਜਾਂਦੀ ਹੈ ।
  • ਕੋਲੇ ਤੋਂ ਕੋਲਗੈਸ, ਸੰਸਲਿਸ਼ਟ ਪੈਟਰੋਲੀਅਮ ਅਤੇ ਕਈ ਪ੍ਰਕਾਰ ਦੇ ਕਾਰਬਨਿਕ ਯੋਗਿਕ ਤਿਆਰ ਕੀਤੇ ਜਾਂਦੇ ਹਨ ।

ਪ੍ਰਸ਼ਨ 4.
ਕੁਦਰਤ ਵਿੱਚ ਪੈਟਰੋਲੀਅਮ ਦੀ ਉਤਪੱਤੀ ਕਿਵੇਂ ਹੋਈ ?
ਉੱਤਰ-
ਪੈਟਰੋਲੀਅਮ ਜੀਵ ਪਦਾਰਥਾਂ ਤੋਂ ਬਣਦਾ ਹੈ। ਕਈ ਸਾਲ ਪਹਿਲਾਂ ਸੂਖ਼ਮ ਜੀਵਾਂ ਅਤੇ ਪੌਦਿਆਂ ਦੇ ਭਾਗ ਸਮੁੰਦਰ ਹੇਠਾਂ ਜਮਾਂ ਹੋ ਰਹੇ ਸਨ। ਭੂਗੋਲਿਕ ਪਰਿਵਰਤਨਾਂ ਦੇ ਕਾਰਨ ਇਹ ਹੇਠਾਂ ਦੱਬੇ ਗਏ ਅਤੇ ਚਿੱਕੜ ਅਤੇ ਮਿੱਟੀ ਦੀਆਂ ਪਰਤਾਂ ਇਹਨਾਂ ਉੱਪਰ ਜਮਾਂ ਹੋ ਗਈਆਂ। ਧਰਤੀ ਦੀ ਗਰਮੀ ਅਤੇ ਰਸਾਇਣਿਕ ਪਰਿਵਰਤਨਾਂ ਦੇ ਕਾਰਨ ਪੌਦਿਆਂ ਅਤੇ ਜੀਵਾਂ ਦੇ ਸੂਖ਼ਮ ਤੱਤਾਂ ਤੋਂ ਪੈਟਰੋਲੀਅਮ ਬਣ ਗਿਆ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

(ਏ) ਛਟੋ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਕੋਲੇ ਦੀਆਂ ਵੱਖ-ਵੱਖ ਕਿਸਮਾਂ ਉੱਪਰ ਇਕ ਨੋਟ ਲਿਖੋ ।
ਉੱਤਰ-
ਕੋਲਾ ਧਰਤੀ ਅੰਦਰ ਦੱਬੀ ਹੋਈ ਬਨਸਪਤੀ ਦਾ ਪਰਿਵਰਤਿਤ ਰੂਪ ਹੈ। ਕੋਲੇ ਵਿਚ ਮੁੱਖ ਤੱਤ ਕਾਰਬਨ ਹੁੰਦਾ ਹੈ ਅਤੇ ਇਸ ਦੇ ਨਾਲ ਆਕਸੀਜਨ, ਹਾਈਡੋਜਨ ਅਤੇ ਸਵਾਹ ਆਦਿ ਮਿਲੇ ਹੁੰਦੇ ਹਨ। ਬਾਲਣ ਤੋਂ ਬਾਅਦ ਤਾਪਮਾਨ ਦੀਆਂ ਵੱਖ-ਵੱਖ ਹਾਲਤਾਂ ਤੋਂ ਬਾਅਦ ਵੱਖਵੱਖ ਤਰ੍ਹਾਂ ਦਾ ਕੋਲਾ ਬਣਦਾ ਹੈ। ਕਾਰਬਨ ਦੀ ਮਾਤਰਾ ਦੇ ਅਨੁਸਾਰ ਕੋਲੇ ਦੀਆਂ ਵੱਖ-ਵੱਖ ਕਿਸਮਾਂ ਹੇਠ ਲਿਖੇ ਅਨੁਸਾਰ ਹਨ –

  1. ਲਿਗਨਾਈਟ (Lignite) -ਇਹ ਭੂਰਾ ਜਾਂ ਕਾਲੇ ਭੂਰੇ ਰੰਗ ਦਾ ਹੁੰਦਾ ਹੈ। ਇਹ ਕੋਲੇ ਦੀਆਂ ਕਿਸਮਾਂ ਦੇ ਅਨੁਸਾਰ ਘਟ ਗਰਮੀ ਪੈਦਾ ਕਰਦਾ ਹੈ।
    ਇਸ ਵਿਚ ਕਾਰਬਨ ਦੀ ਮਾਤਰਾ 45% ਤੋਂ 70% ਭਾਗ ਤਕ ਹੁੰਦੀ ਹੈ।
  2. ਬਿਮਿਨਸ (Bituminus)-ਇਹ ਕੋਲੇ ਦਾ ਸਭ ਤੋਂ ਪ੍ਰਸਿੱਧ ਰੂਪ ਹੈ । ਇਹ ਬਿਲਕੁਲ ਕਾਲੇ ਰੰਗ ਦਾ ਹੁੰਦਾ ਹੈ ਅਤੇ ਸਖ਼ਤ ਹੁੰਦਾ ਹੈ। ਇਸ ਵਿਚ ਸਲਫਰ ਹੁੰਦਾ ਹੈ ਅਤੇ ਕਾਰਬਨ ਦੀ ਮਾਤਰਾ 75% ਤੋਂ 90% ਭਾਗ ਤਕ ਹੁੰਦੀ ਹੈ।
  3. ਐੱਥਰਾਈਟ (Anthracite) -ਇਹ ਸਭ ਤੋਂ ਵਧੀਆ ਕੁਆਲਟੀ ਦਾ ਕੋਲਾ ਹੁੰਦਾ ਹੈ। ਇਸ ਵਿਚ ਕਾਰਬਨ ਦੀ ਮਾਤਰਾ 95% ਤਕ ਹੁੰਦੀ ਹੈ। ਇਹ ਬਹੁਤ ਸਖ਼ਤ ਹੁੰਦਾ ਹੈ ਅਤੇ ਬਾਲਣ ਵੇਲੇ ਬਹੁਤ ਗਰਮੀ ਪੈਦਾ ਕਰਦਾ ਹੈ। ਇਹ ਬਹੁਤ ਸਾਫ਼ ਬਲਦਾ ਹੈ ਅਤੇ ਪ੍ਰਦੂਸ਼ਣ ਵੀ ਘੱਟ ਫੈਲਾਉਂਦਾ ਹੈ :

ਪ੍ਰਸ਼ਨ 2.
ਕੋਲੇ ਦੀ ਖੁਦਾਈ ਦੇ ਬੁਰੇ ਪ੍ਰਭਾਵ (III Effects of Coal Minning) ਦੱਸੋ ।
ਉੱਤਰ-
ਕੋਲਾ ਕੱਢਣਾ ਇਕ ਬਹੁਤ ਹੀ ਖ਼ਤਰੇ ਵਾਲਾ ਕੰਮ ਹੈ। ਕੋਲੇ ਦੀਆਂ ਖਾਣਾਂ ਵਿਚ ਦੁਰਘਟਨਾ ਹੋਣ ਦੇ ਕਾਰਨ ਜਾਨ-ਮਾਲ ਦੀ ਹਾਨੀ ਆਮ ਗੱਲ ਹੈ। ਕੋਲਾ ਕੱਢਣ ਨਾਲ ਬਨਸਪਤੀ ਦੀ ਉੱਪਰੀ ਤਹਿ ਹਟ ਜਾਂਦੀ ਹੈ ਜਿਸ ਦੇ ਨਾਲ ਜੰਗਲੀ ਜੀਵਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਦਾ ਹੈ। ਕੋਲਾ ਖ਼ਾਣਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਛਾਤੀ, ਚਮੜੀ, ਸਾਹ ਆਦਿ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਤਰ੍ਹਾਂ ਕੋਲਾ ਕੱਢਣਾ ਵਾਤਾਵਰਣ ਅਤੇ ਸਿਹਤ ਦੋਨਾਂ ਲਈ ਹਾਨੀਕਾਰਕ ਹੈ। ਖਾਣ ਖੁਦਾਈ ਦੇ ਸਮੇਂ ਮੀਥੇਨ (Methane) ਗੈਸ ਪੈਦਾ ਹੋ ਜਾਂਦੀ ਹੈ ਅਤੇ ਕਈ ਵਾਰ ਇਸ ਨੂੰ ਅੱਗ ਲੱਗਣ ਦੇ ਕਾਰਨ ਨਾ-ਕੇਵਲ ਹਾਨੀਕਾਰਕ ਗੈਸਾਂ ਜਿਵੇਂ ਕਿ CO2, SO2, ਅਤੇ NO2 ਹੀ ਪੈਦਾ ਹੁੰਦੀਆਂ ਹਨ, ਸਗੋਂ ਖਾਣ ਹੇਠਾਂ ਕੰਮ ਕਰ ਰਹੇ ਲੋਕ ਵੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ । ਖਾਣ ਖੁਦਾਈ ਸਮੇਂ ਕੋਲੇ ਦੇ ਮਹੀਨੇ ਕਣ ਮਨੁੱਖਾਂ ਅਤੇ ਸਾਹ ਦੀਆਂ ਬੀਮਾਰੀਆਂ ਵੀ ਪੈਦਾ ਕਰ ਦਿੰਦੇ ਹਨ ।

ਪ੍ਰਸ਼ਨ 3.
ਕੋਲੇ ਦੇ ਬਲਣ ਨਾਲ ਵਾਤਾਵਰਣ ਕਿਵੇਂ ਪ੍ਰਭਾਵਿਤ ਹੁੰਦਾ ਹੈ ?
ਉੱਤਰ-
ਕੋਲੇ ਦੇ ਬਲਣ ਨਾਲ ਕਾਰਬਨ ਡਾਈਆਕਸਾਈਡ (CO2), ਸਲਫਰ ਡਾਈਆਕਸਾਈਡ (SO2), ਨਾਈਟ੍ਰੋਜਨ ਡਾਈਆਕਸਾਈਡ (NO2,) ਵਰਗੀਆਂ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ। ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਣ ਨਾਲ ਫ਼ਸਲਾਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਸੰਸਾਰ ਦੇ ਤਾਪਮਾਨ ਵਿਚ ਵਾਧਾ ਹੁੰਦਾ ਹੈ। ਇਸ ਦੇ ਨਾਲ-ਨਾਲ ਸਲਫਰ ਅਤੇ ਨਾਈਟ੍ਰੋਜਨ ਆਕਸਾਈਡ ਜਲਵਾਸ਼ਪ ਨਾਲ ਮਿਲ ਕੇ ਤੇਜ਼ਾਬੀ ਵਰਖਾ ਪੈਦਾ ਕਰਦੀਆਂ ਹਨ, ਜਿਸ ਦੇ ਨਾਲ ਬਨਸਪਤੀ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਦਾ ਹੈ। ਕੋਲੇ ਦੇ ਬਲਣ ਨਾਲ ਧੂੰਆਂ ਪੈਦਾ ਹੁੰਦਾ ਹੈ ਜਿਸ ਨਾਲ ਹਵਾ ਦੂਸ਼ਿਤ ਹੁੰਦੀ ਹੈ। ਕੋਲੇ ਦੇ ਬਲਣ ਨਾਲ ਜ਼ਹਿਰੀਲੀਆਂ ਚੀਜ਼ਾਂ ਜਿਸ ਤਰ੍ਹਾਂ ਪਾਰਾ, ਕੈਲਸ਼ੀਅਮ, ਸੀਸਾ, ਜ਼ਿੰਕ ਆਦਿ ਤੱਤ ਗੈਸ ਦੇ ਰੂਪ ਵਿਚ ਨਿਕਲਦੇ ਹਨ ਜੋ ਮਨੁੱਖ ਦੇ ਅਨੇਕਾਂ ਰੋਗਾਂ ਦਾ ਕਾਰਨ ਬਣਦੇ ਹਨ।

ਪ੍ਰਸ਼ਨ 4.
ਅੰਸ਼ਕ-ਕਸ਼ੀਦਣ (Fractional Distillation) ਕਿਰਿਆ ਦੀ ਵਿਆਖਿਆ ਕਰੋ ।
ਉੱਤਰ-
ਪੈਟਰੋਲੀਅਮ ਇਕ ਸੂਖ਼ਮ ਜੀਵ ਜੰਤੂਆਂ ਤੋਂ ਪੈਦਾ ਹੋਣ ਵਾਲਾ ਬਾਲਣ ਹੈ ਜਿਸ ਦਾ ਨਿਰਮਾਣ ਧਰਤੀ ਹੇਠਾਂ ਕਰੋੜਾਂ ਸਾਲ ਪਹਿਲਾਂ ਦੱਬੀ ਹੋਈ ਬਨਸਪਤੀ ਤੋਂ ਹੋਇਆ ਹੈ। ਧਰਤੀ ਦੇ ਹੇਠ ਪਾਇਆ ਜਾਣ ਵਾਲਾ ਤੇਲ, ਖੂਹਾਂ ਵਿਚੋਂ ਪੰਪਾਂ ਦੁਆਰਾ ਕੱਢਿਆ ਜਾਂਦਾ ਹੈ, ਜਿਸ ਵਿਚ ਪਾਣੀ, ਮਿੱਟੀ ਅਤੇ ਲੂਣ ਮਿਲੇ ਹੁੰਦੇ ਹਨ। ਇਸ ਨੂੰ ਕੱਚਾ ਤੇਲ (Crude oil) ਵੀ ਕਿਹਾ ਜਾਂਦਾ ਹੈ। ਇਸ ਨੂੰ ਅਸੀਂ ਕੁਦਰਤੀ ਰੂਪ ਵਿਚ ਬਾਲਣ ਵਜੋਂ ਨਹੀਂ ਵਰਤ ਸਕਦੇ। ਆਖ਼ਿਰ ਇਸ ਵਿਚ ਲੋੜ ਵਾਲੀਆਂ ਚੀਜ਼ਾਂ ਨੂੰ ਵੱਖ ਕਰਨ ਲਈ ਉੱਚ ਤਾਪ ’ਤੇ ਸੋਧਣ ਕੀਤਾ ਜਾਂਦਾ ਹੈ। ਪੈਟਰੋਲੀਅਮ ਦੇ ਸੋਧਣ ਦੀ ਕਿਰਿਆ ਲਈ ਇਸ ਨੂੰ ਗਰਮ ਕਰਨ ਦੀ ਜ਼ਰੂਰਤ ਪੈਂਦੀ ਹੈ।
ਇਸ ਕਿਰਿਆ ਨਾਲ ਪੈਟਰੋਲੀਅਮ ਵਿਚੋਂ ਵੱਖ-ਵੱਖ ਤੱਤਾਂ ਨੂੰ ਅਲੱਗ ਕੀਤਾ ਜਾਂਦਾ ਹੈ। ਵੱਖਵੱਖ ਤੱਤ ਵਾਸ਼ਪ ਬਣ ਕੇ ਜਾਂਦੇ ਹਨ ਜਿਨ੍ਹਾਂ ਨੂੰ ਅਲੱਗ-ਅਲੱਗ ਤਾਪਮਾਨ ਤੇ ਇਕੱਠਾ ਕੀਤਾ ਜਾਂਦਾ ਹੈ। ਪੈਟਰੋਲੀਅਮ ਦੇ ਬਾਲਣ ਨਾਲ ਹੇਠ ਲਿਖੇ ਤੱਤ ਮਿਲਦੇ ਹਨ –
PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ 1
ਡੀਜ਼ਲ ਤੇਲ ਐਫ਼ੋਲਟ –

  1. ਪੈਟਰੋਲ
  2. ਡੀਜ਼ਲ
  3. ਮਿੱਟੀ ਦਾ ਤੇਲ
  4. ਬਗਣ ਤੇਲ
  5. ਪਲਾਸਟਿਕ
  6. ਪੈਰਾਫਿਨ ਅਤੇ ਸ੍ਰੀਸ।

ਪ੍ਰਸ਼ਨ 5.
ਪੈਟਰੋਲੀਅਮ ਦੀ ਵਰਤੋਂ ਦੇ ਕੀ-ਕੀ ਨਤੀਜੇ ਹਨ ?
ਉੱਤਰ-
ਪੈਟਰੋਲ ਦੀ ਵਰਤੋਂ ਦੇ ਹੇਠ ਲਿਖੇ ਸਿੱਟੇ ਨਿਕਲਦੇ ਹਨ –

  1. ਪੈਟਰੋਲੀਅਮ ਪਦਾਰਥਾਂ ਨੂੰ ਸਾੜਨ ‘ਤੇ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ, ਧੂੰਆਂ ਅਤੇ ਹਾਈਡੋਕਾਰਬਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜੋ ਮਨੁੱਖ ਅਤੇ ਬਾਕੀ ਜੀਵ-ਜੰਤੂਆਂ ਲਈ ਬਹੁਤ ਹਾਨੀਕਾਰਕ ਹਨ। ਇਹਨਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ; ਜਿਵੇਂ-ਸਾਹ ਦਾ ਰੋਗ, ਚਮੜੀ ਦਾ ਰੋਗ, ਅੰਨ੍ਹਾਪਣ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਹਨ।
  2. ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਵਰਗੀਆਂ ਗੈਸਾਂ ਅਕਾਸ਼ ਵਿਚ ਜਲਵਾਸ਼ਪਾਂ ਨਾਲ ਮਿਲ ਕੇ ਤੇਜ਼ਾਬੀ ਵਰਖਾ ਕਰਦੀਆਂ ਹਨ ਜਿਸ ਨਾਲ ਫ਼ਸਲਾਂ, ਬਨਸਪਤੀ ਅਤੇ ਇਮਾਰਤਾਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।
  3. ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਜਿਸ ਦੇ ਨਾਲ ਵਿਸ਼ਵ ਤਾਪਮਾਨ ਦੇ ਵਾਧੇ ਦੀ ਸਮੱਸਿਆ ਪੈਦਾ ਹੋ ਗਈ ਹੈ।
  4. ਤੇਲ ਦੇ ਖੂਹਾਂ ਵਿਚੋਂ ਅਤੇ ਸਮੁੰਦਰੀ ਜਹਾਜ਼ਾਂ ਵਿਚ ਹੋਣ ਵਾਲੇ ਤੇਲ ਦੇ ਰਿਸਾਅ ਨਾਲ ਕਈ ਗੰਭੀਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਵੇਂ-ਸਮੁੰਦਰੀ ਪਾਣੀ ਅਤੇ ਧਰਤੀ ਪ੍ਰਦੂਸ਼ਿਤ ਹੁੰਦੇ ਹਨ ਜਿਹਨਾਂ ਨਾਲ ਵੱਡੀ ਗਿਣਤੀ ਵਿਚ ਜੀਵ-ਜੰਤੂਆਂ ਦੀ ਮੌਤ ਹੋ ਜਾਂਦੀ ਹੈ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 6.
ਕੁਦਰਤੀ ਗੈਸ (Natural Gas) ਦੇ ਪ੍ਰਮੁੱਖ ਫਾਇਦੇ ਕਿਹੜੇ-ਕਿਹੜੇ ਹਨ ?
ਉੱਤਰ-
ਕੁਦਰਤੀ ਗੈਸ ਦੇ ਫਾਇਦੇ ਹੇਠ ਲਿਖੇ ਹਨ –

  • ਕੁਦਰਤੀ ਗੈਸ ਸ਼ਕਤੀ ਸਾਧਨਾਂ ਲਈ, ਬਿਜਲੀ ਪੈਦਾ ਕਰਨ ਲਈ ਵਰਤੀ ਜਾਂਦੀ ਹੈ।
  • ਇਸ ਦੀ ਵਰਤੋਂ ਸੀਮੇਂਟ, ਕੱਚ, ਇੱਟਾਂ ਅਤੇ ਖਾਦ ਬਣਾਉਣ ਦੇ ਸੰਬੰਧਿਤ ਉਦਯੋਗਾਂ ਵਿਚ ਬਾਲਣ ਦੇ ਰੂਪ ਵਿਚ ਕੀਤੀ ਜਾਂਦੀ ਹੈ ।
  • ਕੁਦਰਤੀ ਗੈਸ ਵਿਚ ਪਾਏ ਜਾਣ ਵਾਲੇ ਪੈਟਰੋਲੀਅਮ ਰਸਾਇਣਾਂ ਨੂੰ ਪਲਾਸਟਿਕ, ਦਵਾਈਆਂ, ਡਿਟਰਜੈਂਟ ਆਦਿ ਦੇ ਉਤਪਾਦਨ ਵਿਚ ਉਪਯੋਗ ਕੀਤਾ ਜਾਂਦਾ ਹੈ।
  • ਵੱਧ ਦਬਾਅ ਪਾ ਕੇ ਕੁਦਰਤੀ ਗੈਸ ਨੂੰ C.N.G. ਗੈਸ ਵਿਚ ਬਦਲਿਆ ਜਾਂਦਾ ਹੈ। C.N.G. ਗੈਸ ਦੀ ਵਰਤੋਂ ਗੱਡੀਆਂ ਦੇ ਬਾਲਣ ਦੇ ਰੂਪ ਵਿਚ ਕੀਤੀ ਜਾਂਦੀ ਹੈ।
  • ਵਿਕਾਸਸ਼ੀਲ ਦੇਸ਼ਾਂ ਵਿਚ C.N.G. ਦਾ ਪ੍ਰਯੋਗ ਘਰਾਂ ਅਤੇ ਕਾਰਖ਼ਾਨਿਆਂ ਦੀਆਂ ਇਮਾਰਤਾਂ ਨੂੰ ਗਰਮ ਰੱਖਣ ਲਈ ਕੀਤਾ ਜਾਂਦਾ ਹੈ।

ਪ੍ਰਸ਼ਨ 7.
ਬਾਲਣ-ਲੱਕੜੀ (Firewood) ਦੀਆਂ ਕੁਝ ਹਾਨੀਆਂ ਦੱਸੋ ।
ਉੱਤਰ-
ਜਲਾਉਣ ਵਾਲੀ ਲੱਕੜੀ ਦਾ ਪ੍ਰਯੋਗ ਪੁਰਾਣੇ ਸਮੇਂ ਤੋਂ ਬਾਲਣ ਦੇ ਰੂਪ ਵਿਚ ਕੀਤਾ ਜਾਂਦਾ ਹੈ। ਸੰਸਾਰ ਦੀ ਕੁੱਲ ਜਨਸੰਖਿਆ ਦਾ ਅੱਧਾ ਹਿੱਸਾ ਇਸ ਨੂੰ ਬਾਲਣ ਦੇ ਰੂਪ ਵਿਚ ਉਪਯੋਗ ਕਰਦਾ ਹੈ। ਪਰੰਤੂ ਹੇਠ ਲਿਖੀਆਂ ਹਾਨੀਆਂ ਦੇ ਕਾਰਨ ਇਸ ਨੂੰ ਬਾਲਣ ਦਾ ਵਧੀਆ ਸੋਮਾ ਨਹੀਂ ਕਿਹਾ ਜਾ ਸਕਦਾ –

  1. ਲੱਕੜੀ ਵਿਚ ਉਰਜਾ ਤੱਤ ਘੱਟ ਹੁੰਦੇ ਹਨ ਅਤੇ ਭਾਰ ਅਤੇ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ।
  2. ਲੱਕੜੀ ਦੀ ਪ੍ਰਾਪਤੀ ਲਈ ਜੰਗਲਾਂ ਨੂੰ ਕੱਟਣਾ ਪੈਂਦਾ ਹੈ ਜਿਸ ਨਾਲ ਵਾਤਾਵਰਣ ਸੰਤੁਲਨ ਖ਼ਰਾਬ ਹੋ ਜਾਂਦਾ ਹੈ।
  3. ਬਾਲਣ ਵਾਲੀ ਲੱਕੜੀ ਬਲਣ ਵੇਲੇ ਵੱਡੀ ਮਾਤਰਾ ਵਿਚ ਧੂੰਆਂ ਪੈਦਾ ਕਰਦੀ ਹੈ ਜਿਸ ਨਾਲ ਔਰਤਾਂ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।
  4. ਲੱਕੜੀ ਦੇ ਬਲਣ ਨਾਲ ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡ ਵਾਯੂਮੰਡਲ ਵਿਚ ਫੈਲ ਜਾਂਦੇ ਹਨ ਜਿਸ ਨਾਲ ਹਵਾ ਦੂਸ਼ਿਤ ਹੋ ਜਾਂਦੀ ਹੈ।

(ਸ) ਵੱਡ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਕੋਲੇ ਦੀ ਉਤਪੱਤੀ, ਪਾਪਤੀ, ਕਿਸਮਾਂ ਅਤੇ ਵਰਤੋਂ ਬਾਰੇ ਲਿਖੋ।
ਉੱਤਰ-
ਇਹ ਜੀਵ-ਜੰਤੂਆਂ ਤੋਂ ਪੈਦਾ ਹੋਣ ਵਾਲਾ ਬਾਲਣ ਹੈ। ਇਹ ਊਰਜਾ ਦਾ ਇਕ ਮਹੱਤਵਪੂਰਨ ਸਾਧਨ ਹੈ। ਕੋਲਾ ਧਰਤੀ ਦੇ ਅੰਦਰ ਦੱਬੀ ਪਈ ਬਨਸਪਤੀ ਤੋਂ ਬਣਿਆ ਹੋਇਆ ਕੋਲੇ ਦੀ ਉਤਪੱਤੀ ਅਤੇ ਪ੍ਰਾਪਤੀ (Formation and Extraction of Coal)- ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਜੰਗਲ ਹੀ ਜੰਗਲ ਸਨ |
ਧਰਤੀ ਦੀ ਹਲਚਲ ਦੇ ਕਾਰਨ ਇਹ ਸਾਰੇ ਜੰਗਲ ਧਰਤੀ ਦੇ ਹੇਠਾਂ ਦੱਬੇ ਗਏ। ਧਰਤੀ ਦੀ ਅੰਦਰੂਨੀ ਗਰਮੀ ਅਤੇ ਉੱਪਰੀ ਦਬਾਅ ਦੇ ਕਾਰਨ ਇਹ ਦੱਬੀ ਹੋਈ ਬਨਸਪਤੀ ਹੌਲੀ-ਹੌਲੀ ਕੋਲੇ ਵਿਚ ਬਦਲ ਗਈ। ਇਸ ਲਈ ਕੋਲਾ ਪਰਤਦਾਰ ਚੱਟਾਨਾਂ ਦੇ ਰੂਪ ਵਿਚ ਮਿਲਦਾ ਹੈ। ਕੋਲੇ ਵਿਚ ਮੁੱਖ ਤੱਤ ਕਾਰਬਨ ਹੁੰਦਾ ਹੈ ਅਤੇ ਇਸ ਵਿਚ ਹਾਈਡੋਜਨ, ਆਕਸੀਜਨ ਅਤੇ ਸਵਾਹ ਆਦਿ ਵੀ ਮਿਲੇ ਹੁੰਦੇ ਹਨ। ਕੋਲੇ ਦੀਆਂ ਵੱਖ-ਵੱਖ ਕਿਸਮਾਂ (Different Types of Coal)-

ਕਾਰਬਨ ਦੀ ਮਾਤਰਾ ਦੇ ਅਨੁਸਾਰ ਕੋਲੇ ਦੀਆਂ ਵੱਖ-ਵੱਖ ਕਿਸਮਾਂ ਹੁੰਦੀਆਂ ਹਨ –

  • ਲਿਗਨਾਈਟ (Lignite)-ਇਹ ਭੂਰਾ ਜਾਂ ਕਾਲੇ ਭੂਰੇ ਰੰਗ ਦਾ ਹੁੰਦਾ ਹੈ। ਇਸ ਕਿਸਮ ਦਾ ਕੋਲਾ ਬਾਕੀ ਕੋਲੇ ਦੀਆਂ ਕਿਸਮਾਂ ਤੋਂ ਘੱਟ ਗਰਮੀ ਪੈਦਾ ਕਰਦਾ ਹੈ। ਇਸ ਵਿਚ ਕਾਰਬਨ ਦੀ ਮਾਤਰਾ 45 ਤੋਂ 70% ਭਾਗ ਤਕ ਹੁੰਦੀ ਹੈ।
  • ਬਿਟੂਮਿਨਸ (Bituminous)-ਇਹ ਕੋਲੇ ਦਾ ਸਭ ਤੋਂ ਮਸ਼ਹੂਰ ਰੂਪ ਹੈ। ਇਹ ਬਿਲਕੁਲ ਕਾਲੇ ਰੰਗ ਦਾ ਹੁੰਦਾ ਹੈ। ਇਸ ਵਿਚ ਬਨਸਪਤੀ ਦੇ ਰੇਸ਼ੇ ਹੁੰਦੇ ਹਨ। ਇਸ ਵਿਚ ਸਲਫਰ ਦੀ ਮਾਤਰਾ ਪਾਈ ਜਾਂਦੀ ਹੈ ਅਤੇ ਇਸ ਨੂੰ ਜਲਾਉਣ ‘ਤੇ ਬਹੁਤ ਜ਼ਿਆਦਾ ਗਰਮੀ ਪੈਦਾ ਹੁੰਦੀ ਹੈ। ਇਸ ਵਿਚ ਕਾਰਬਨ ਦੀ ਮਾਤਰਾ 75 ਤੋਂ 90% ਭਾਗ ਤਕ ਹੁੰਦੀ ਹੈ।
  • ਐੱਥਰਾਸਾਈਟ (Anthracite-ਇਹ ਸਭ ਤੋਂ ਵਧੀਆ ਕਿਸਮ ਦਾ ਕੋਲਾ ਹੁੰਦਾ ਹੈ। ਇਸ ਵਿਚ ਕਾਰਬਨ ਦੀ ਮਾਤਰਾ 95% ਤਕ ਹੁੰਦੀ ਹੈ। ਇਹ ਬਹੁਤ ਸਖ਼ਤ ਹੁੰਦਾ ਹੈ ਅਤੇ ਜਲਾਉਣ ‘ਤੇ ਬਹੁਤ ਜ਼ਿਆਦਾ ਉਰਜਾ ਤਾਪ ਪੈਦਾ ਕਰਦਾ ਹੈ। ਇਹ ਬਹੁਤ ਸਾਫ਼ ਤਰੀਕੇ ਨਾਲ ਬਲਦਾ ਹੈ ਅਤੇ ਇਸ ਤੋਂ ਪ੍ਰਦੂਸ਼ਣ ਵੀ ਬਹੁਤ ਘੱਟ ਹੁੰਦਾ ਹੈ।

ਕੋਲੇ ਦੀਆਂ ਤਿੰਨੇ ਕਿਸਮਾਂ ਭੂਮੀ ਹੇਠਾਂ ਪਰਤਾਂ ਦੇ ਰੂਪ ਵਿਚ ਹੁੰਦੀਆਂ ਹਨ। ਖ਼ਾਨਾਂ ਵਿਚੋਂ ਕੱਢਿਆ ਜਾਣ ਵਾਲਾ ਕੋਲਾ ਸਭ ਤੋਂ ਵੱਧ ਬਾਲਣ ਦੇ ਰੂਪ ਵਿਚ ਵਰਤਿਆ ਜਾਂਦਾ ਹੈ ਜਿਸ ਦੇ ਮੁੱਖ ਭੰਡਾਰ ਅਮਰੀਕਾ, ਭੂਤਪੂਰਵ ਸੋਵੀਅਤ ਯੂਨੀਅਨ ਅਤੇ ਚੀਨ ਵਿਚ ਹਨ। ਭਾਰਤ ਵਿਚ ਜ਼ਿਆਦਾ ਕੋਲੇ ਦੇ ਭੰਡਾਰ ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਚ ਸਥਿਤ ਹਨ।

ਵੱਖ-ਵੱਖ ਪ੍ਰਕਾਰ ਦੇ ਕੋਲੇ ਦੀ ਕਢਾਈ (Extraction of different Grades of coals) -ਕੋਲੇ ਦੀਆਂ ਸਾਰੀਆਂ ਤਿੰਨੇ ਕਿਸਮਾਂ ਧਰਤੀ ਦੇ ਹੇਠ ਤਲਛੱਟਾਂ ਦੀ ਸ਼ਕਲ ਵਿੱਚ ਦੱਬੀਆਂ ਹੋਈਆਂ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਖਾਣ ਖੁਦਾਈ ਵਿਧੀ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ।

ਕੋਲੇ ਦੇ ਉਪਯੋਗ (Uses of Coal) –

  1. ਕੋਲਾ ਉਦਯੋਗ ਦੀ ਰੀੜ੍ਹ ਦੀ ਹੱਡੀ ਹੈ। ਇਸ ਦੀ ਵਰਤੋਂ ਬਾਲਣ ਵਾਲੀ ਲੱਕੜੀ ਦੇ ਥਾਂ ‘ਤੇ ਕੀਤੀ ਜਾਂਦੀ ਹੈ। ਕੋਲਾ ਉਦਯੋਗਾਂ ਵਿਚ ਊਰਜਾ ਦੇ ਰੂਪ ਵਿਚ ਵਰਤਿਆ ਜਾਂਦਾ ਹੈ।
  2. ਕੋਲੇ ਦਾ ਉਪਯੋਗ ਕੋਕ, ਕੋਲਾ ਗੈਸ, ਬਨਾਵਟੀ ਰੰਗ, ਕੋਲਤਾਰ, ਬਨਾਵਟੀ ਪੈਟਰੋਲ ਅਤੇ ਵੱਖ-ਵੱਖ ਤਰ੍ਹਾਂ ਦੇ ਤੱਤ; ਜਿਵੇਂ-ਬੈਨਜ਼ੀਨ, ਟਾਈਲਿਨ, ਐਨੀਲਿਨ, ਐਨਥਰਾਸਿਨ, ਅਮੋਨੀਆ, ਨੈਪਥਲੀਨ ਆਦਿ ਦੇ ਬਣਾਉਣ ਵਿਚ ਕੀਤਾ ਜਾਂਦਾ ਹੈ।
  3. ਕੋਲੇ ਦਾ 60% ਭਾਗ ਉਤਪਾਦਨ ਉਰਜਾ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਊਰਜਾ ਨਿਰਮਾਣ ਕੋਲੇ ਦਾ ਮਹੱਤਵਪੂਰਨ ਖ਼ਪਤਕਾਰ ਹੈ।
  4. ਲੋਹਾ ਇਸਪਾਤ ਉਦਯੋਗ ਦਾ ਮੁੱਖ ਅਧਾਰ ਕੋਲਾ ਹੀ ਹੈ। ਕੋਲੇ ਦੀ ਸ਼ਕਤੀ ਨਾਲ ਹੀ ਉਦਯੋਗਿਕ ਵਿਕਾਸ ਸੰਭਵ ਹੈ। ਹੁਣ ਸੰਸਾਰ ਵਿਚ ਖਣਿਜ ਤੇਲ ਦੀ ਜ਼ਿਆਦਾ ਵਰਤੋਂ ਕੀਤੀ ਜਾਣ ਲੱਗ ਪਈ ਹੈ।

ਪਰੰਤੂ ਫਿਰ ਵੀ ਕੋਲੇ ਦੀ ਮਹੱਤਤਾ ਵਿਚ ਕੋਈ ਕਮੀ ਨਹੀਂ ਆਈ ਹੈ। ਖਣਿਜ ਤੇਲਾਂ ਦਾ ਭੰਡਾਰ ਸੀਮਤ ਹੈ। ਜਦੋਂ ਤਕ ਸੰਸਾਰ ਵਿਚ ਉਰਜਾ ਦਾ ਭੰਡਾਰ ਖ਼ਤਮ ਨਹੀਂ ਹੋ ਜਾਂਦਾ ਉਸ ਵੇਲੇ ਤਕ ਕੋਲੇ ਦੀ ਵਰਤੋਂ ਉਰਜਾ ਦੇ ਸਾਧਨ ਵਜੋਂ ਹੁੰਦੀ ਰਹੇਗੀ।

ਪ੍ਰਸ਼ਨ 2.
ਪੈਟਰੋਲੀਅਮ ਦੀ ਉਤਪੱਤੀ, ਪ੍ਰਾਪਤੀ, ਸੁਧਾਈ ਅਤੇ ਵਰਤੋਂ ਬਾਰੇ ਚਰਚਾ ਕਰੋ ।
ਉੱਤਰ-
ਪੈਟਰੋਲੀਅਮ ਦੀ ਉਤਪੱਤੀ (Formation of Petroleum)-ਪੈਟਰੋਲ ਚੱਟਾਨਾਂ ਤੋਂ ਪ੍ਰਾਪਤ ਹੁੰਦਾ ਹੈ। ਵਿਗਿਆਨਿਕਾਂ ਦੇ ਅਨੁਸਾਰ ਪੈਟਰੋਲੀਅਮ ਦੀ ਉਤਪੱਤੀ ਸਮੁੰਦਰੀ ਬਨਸਪਤੀ, ਜੀਵਾਣੁਆਂ ਆਦਿ ਦੇ ਸੜਨ, ਬਨਸਪਤੀ ਅਤੇ ਜੀਵਾਂ ਦੇ ਪਿੰਜਰਾਂ ਦੇ ਸਮੁੰਦਰੀ ਤਲ ‘ਤੇ ਦੱਬ ਜਾਣ ਦੇ ਬਾਅਦ ਭੂਮੀ ਹੇਠ ਹੋਈ ਹੈ। ਤਾਪ, ਬੈਕਟੀਰੀਆ ਅਤੇ ਰਸਾਇਣਿਕ ਕਿਰਿਆਵਾਂ ਦੇ ਕਾਰਨ, ਮਰੇ ਹੋਏ ਜੀਵਾਂ, ਪੌਦਿਆਂ ਦੇ ਪਿੰਜਰਾਂ ਤੋਂ ਲੱਖਾਂ ਸਾਲ ਬਾਅਦ ਪੈਟਰੋਲੀਅਮ ਬਣਿਆ ਹੈ।

ਪੈਟਰੋਲੀਅਮ ਦੀ ਪ੍ਰਾਪਤੀ (Extraction of Petroleum) -ਪੈਟਰੋਲੀਅਮ ਦੇ, ਭੰਡਾਰ ਦੀ ਖੋਜ ਇਕ ਖ਼ਾਸ ਕਿਸਮ ਦੀਆਂ ਚੱਟਾਨਾਂ ਨੂੰ ਲੱਭਣ ਨਾਲ ਹੁੰਦੀ ਹੈ ਜਿਹਨਾਂ ਦਾ ਖਣਿਜ ਤੇਲਾਂ ਦੁਆਲੇ ਇਕ ਜਾਲ ਵਿਛਿਆ ਹੁੰਦਾ ਹੈ। ਸੰਭਾਵਿਤ ਸਥਾਨਾਂ ‘ਤੇ ਖੂਹ ਪੁੱਟ ਕੇ ਪੈਟਰੋਲੀਅਮ ਨੂੰ ਬਾਹਰ ਕੱਢ ਲਿਆ ਜਾਂਦਾ ਹੈ|

ਪੈਟਰੋਲੀਅਮ ਦੀ ਸੁਧਾਈ (Refining of Petroleum)-ਪੈਟਰੋਲੀਅਮ ਨੂੰ ਖੁਹਾਂ ਵਿਚੋਂ ਪੰਪ ਦੁਆਰਾ ਕੱਢ ਲਿਆ ਜਾਂਦਾ ਹੈ ਜਿਸ ਵਿਚ ਪਾਣੀ, ਮਿੱਟੀ ਅਤੇ ਖਣਿਜ ਲੂਣ ਮਿਲੇ ਹੁੰਦੇ ਹਨ ਜਿਸ ਨੂੰ ਕੱਚਾ ਤੇਲ ਕਿਹਾ ਜਾਂਦਾ ਹੈ। ਪੈਟਰੋਲੀਅਮ ਨੂੰ ਉਸਦੇ ਅਸਲੀ ਰੂਪ ਵਿਚ ਵਰਤਿਆ ਨਹੀਂ ਜਾ ਸਕਦਾ। ਖਣਿਜ ਤੇਲ ਤੋਂ ਉਪਯੋਗੀ ਵਸਤਾਂ ਨੂੰ ਅਲੱਗ ਕਰ ਲਿਆ ਜਾਂਦਾ ਹੈ। ਇਸ ਨੂੰ ਪੈਟਰੋਲੀਅਮ ਦੀ ਸੁਧਾਈ ਕਿਹਾ ਜਾਂਦਾ ਹੈ। ਪੈਟਰੋਲੀਅਮ ਦੀ ਸੁਧਾਈ ਕਰਨ ਲਈ ਇਸਨੂੰ ਉੱਚੇ ਤਾਪਮਾਨ ‘ਤੇ ਗਰਮ ਕੀਤਾ ਜਾਂਦਾ ਹੈ ਜਿਸ ਨਾਲ ਵੱਖ-ਵੱਖ ਚੀਜ਼ਾਂ ਦਾ ਆਪਣੇਆਪਣੇ ਉਬਲਣ ਬਿੰਦੂ ‘ਤੇ ਵਾਸ਼ਪੀਕਰਨ ਹੋ ਜਾਂਦਾ ਹੈ। ਇਸ ਕਿਰਿਆ ਵਿਚੋਂ ਵੱਖ-ਵੱਖ ਤੱਤ ਵਾਸ਼ਪ ਦੇ ਰੂਪ ਵਿਚ ਉੱਪਰ ਉੱਠਦੇ ਹਨ ਅਤੇ ਇਹਨਾਂ ਨੂੰ ਅਲੱਗ-ਅਲੱਗ ਪੱਧਰਾਂ ਤੇ ਇਕੱਠਾ ਕਰ ਲਿਆ ਜਾਂਦਾ ਹੈ। ਕੁਦਰਤੀ ਤੇਲ ਦਾ ਸ਼ੁੱਧੀਕਰਨ ਸਾਨੂੰ ਉਪਯੋਗੀ ਵਸਤਾਂ ਪ੍ਰਦਾਨ ਕਰਦਾ ਹੈ। ਪੈਟਰੋਲੀਅਮ ਦੇ ਸ਼ੁੱਧੀਕਰਨ ਤੋਂ ਸਾਨੂੰ ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ, ਪਲਾਸਟਿਕ, ਅਸਫਾਲਟ, ਪੈਰਾਫਿਨ, ਗਰੀਸ ਆਦਿ ਪ੍ਰਾਪਤ ਹੁੰਦੇ ਹਨ।
PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ 2

ਪੈਟਰੋਲੀਅਮ ਦੇ ਉਪਯੋਗ (Uses of Petroleum)-ਪੈਟਰੋਲੀਅਮ ਨੂੰ ਸਾਫ਼ ਕਰਨ ਤੋਂ ਬਾਅਦ ਬਹੁਤ ਉਪਯੋਗੀ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ। ਉਹਨਾਂ ਵਸਤਾਂ ਦੇ ਉਪਯੋਗ ਹੇਠ ਲਿਖੇ ਹਨ –

  1. ਡੀਜ਼ਲ ਦਾ ਉਪਯੋਗ ਮੁੱਖ ਤੌਰ ‘ਤੇ ਵੱਡੀਆਂ ਗੱਡੀਆਂ ਦੇ ਇੰਜਣਾਂ ਲਈ ਵਰਤਿਆ ਜਾਂਦਾ ਹੈ।
  2. ਪੈਟਰੋਲ ਆਵਾਜਾਈ ਦੇ ਸਾਧਨਾਂ ਵਿਚ ਵਰਤਿਆ ਜਾਂਦਾ ਹੈ, ਇਹ ਸਕੂਟਰਾਂ, ਕਾਰਾਂ ਵਰਗੇ ਵਾਹਨਾਂ ਨੂੰ ਚਲਾਉਣ ਵਾਸਤੇ ਵਰਤਿਆ ਜਾਂਦਾ ਹੈ।
  3. ਮਿੱਟੀ ਦਾ ਤੇਲ ਘਰਾਂ ਵਿਚ ਸਟੋਵ, ਲੈਂਪ ਜਗਾਉਣ ਦੇ ਕੰਮ ਆਉਂਦਾ ਹੈ। ਇਸ ਨੂੰ ਸਾਫ਼ ਕਰਕੇ ਹਵਾਈ ਜਹਾਜ਼ਾਂ ਨੂੰ ਵੀ ਚਲਾਉਣ ਲਈ ਵਰਤਦੇ ਹਨ ।
  4. ਵਿਤ ਪੈਟਰੋਲੀਅਮ ਗੈਸ (L.PG) ਪੈਟਰੋਲੀਅਮ ਨੂੰ ਸਾਫ਼ ਕਰਨ ਵੇਲੇ ਇਕੱਠੀ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਖਾਣਾ ਬਣਾਉਣ ਅਤੇ ਗਰਮੀ ਪੈਦਾ ਕਰਨ ਲਈ ਊਰਜਾ ਦੇ ਮੁੱਖ ਸੋਮੇ ਵਜੋਂ ਕੀਤੀ ਜਾਂਦੀ ਹੈ।
  5. ਕੁਦਰਤੀ ਤੇਲ ਤੋਂ ਪ੍ਰਾਪਤ ਰਸਾਇਣਾਂ ਦਾ ਪ੍ਰਯੋਗ ਖਾਦ, ਬਨਾਵਟੀ ਰੰਗ, ਪਲਾਸਟਿਕ, ਕੀਟਨਾਸ਼ਕ, ਬਨਾਵਟੀ ਰੇਸ਼ੇ ਅਤੇ ਦਵਾਈਆਂ ਆਦਿ ਬਣਾਉਣ ਲਈ ਕੀਤਾ ਜਾਂਦਾ ਹੈ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 3.
ਪਥਰਾਟ ਬਾਲਣਾਂ (Fossil Fuels) ਦੀਆਂ ਸੀਮਾਵਾਂ ਅਤੇ ਸੰਬੰਧਿਤ ਵਾਤਾਵਰਣਿਕ ਪ੍ਰਭਾਵਾਂ ਨੂੰ ਬਿਆਨ ਕਰੋ ।
ਉੱਤਰ-
ਪਥਰਾਟ ਬਾਲਣ ਅਤੇ ਲੱਕੜੀ ਦੋਵੇਂ ਊਰਜਾ ਦੇ ਮੁੱਖ ਸੋਮੇ ਹਨ ਕਿਉਂਕਿ ਮਨੁੱਖ ਇਨ੍ਹਾਂ ਦਾ ਉਪਯੋਗ ਬਹੁਤ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਹੈ। ਪਥਰਾਟ ਬਾਲਣ; ਜਿਵੇਂ ਕੋਲਾ, ਕੁਦਰਤੀ ਗੈਸ, ਪੈਟਰੋਲੀਅਮ ਪਦਾਰਥ ਆਦਿ ਉਰਜਾ ਦੇ ਉਹ ਸਾਧਨ ਹਨ ਜੋ ਧਰਤੀ ‘ਤੇ ਇਕ ਸੀਮਤ ਮਾਤਰਾ ਵਿਚ ਪਾਏ ਜਾਂਦੇ ਹਨ ਅਤੇ ਜਿਹਨਾਂ ਨੂੰ ਮੁੜ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੁਦਰਤੀ ਤੌਰ ‘ਤੇ ਇਨ੍ਹਾਂ ਦੇ ਭੰਡਾਰ ਸੀਮਤ ਹਨ। ਇਨ੍ਹਾਂ ਦੀ ਹੋਂਦ ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਬਣੀਆਂ ਕੁੱਝ ਖ਼ਾਸ ਵਿਧੀਆਂ ਨਾਲ ਹੋਈ ਸੀ। ਅੱਜ-ਕਲ੍ਹ ਇਨ੍ਹਾਂ ਨੂੰ ਬਣਾਉਣਾ ਔਖਾ ਹੈ ਕਿਉਂਕਿ ਇਨ੍ਹਾਂ ਨੂੰ ਬਣਾਉਣ ਲਈ ਲੱਖਾਂ ਸਾਲਾਂ ਦਾ ਸਮਾਂ ਲੱਗਦਾ ਹੈ, ਇਨ੍ਹਾਂ ਦੀ ਜ਼ਿਆਦਾ ਵਰਤੋਂ ਕਾਰਨ ਇਨ੍ਹਾਂ ਦੇ ਖ਼ਤਮ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਪਥਰਾਟ ਬਾਲਣਾਂ ਦੇ ਉਪਯੋਗ ਅਤੇ ਵਾਤਾਵਰਣ ‘ਤੇ ਪ੍ਰਭਾਵ (Adverse Effects on Environment Due to use of Fossil Fuels)-ਲੱਕੜੀ ਅਤੇ ਪਥਰਾਟ ਬਾਲਣ ਦਾ ਪ੍ਰਯੋਗ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ ਜਿਹੜਾ ਵਾਤਾਵਰਣ ਲਈ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ। ਇਸ ਦੇ ਉਪਯੋਗ ਨਾਲ ਵਾਤਾਵਰਣ ਵਿਚ ਅਸੰਤੁਲਨ ਪੈਦਾ ਹੋ ਗਿਆ ਹੈ।

ਵਾਤਾਵਰਣ ਤੇ ਪੈਣ ਵਾਲੇ ਪ੍ਰਭਾਵ ਹੇਠ ਲਿਖੇ ਅਨੁਸਾਰ ਹਨ –

  1. ਪਥਰਾਟ ਬਾਲਣ ਤੋਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਵਰਗੀਆਂ ਘਾਤਕ ਗੈਸਾਂ ਪੈਦਾ ਹੁੰਦੀਆਂ ਹਨ ਜੋ ਮਨੁੱਖ ਅਤੇ ਪ੍ਰਾਣੀਆਂ ਲਈ ਬਹੁਤ ਹਾਨੀਕਾਰਕ ਹਨ। ਇਸ ਨਾਲ ਕਈ ਤਰ੍ਹਾਂ ਦੇ ਸਾਹ ਰੋਗ, ਚਮੜੀ ਰੋਗ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ।
  2. ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧਣ ਨਾਲ ਵਾਤਾਵਰਣ ਦੀ ਬਨਸਪਤੀ ‘ਤੇ ਭੈੜਾ ਅਸਰ ਪੈਂਦਾ ਹੈ ਜਿਸ ਦੇ ਨਾਲ ਵਿਸ਼ਵ ਤਾਪਮਾਨ ਵੱਧਣ ਲੱਗਦਾ ਹੈ ਜੋ ਕਿ ਚਿੰਤਾ ਦਾ ਕਾਰਨ ਹੈ।
  3. ਬਨਸਪਤੀ ਜਲਾਉਣ ਵੇਲੇ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਅਤੇ ਆਕਸਾਈਡ ਪੈਦਾ ਹੁੰਦੇ ਹਨ ਜੋ ਜਲਵਾਯੂ ਵਿਚ ਮੌਜੂਦ ਵਾਸ਼ਪ ਕਣਾਂ ਨਾਲ ਮਿਲ ਕੇ ਤੇਜ਼ਾਬ ਬਣਾਉਂਦੇ ਹਨ ਅਤੇ ਤੇਜ਼ਾਬੀ ਵਰਖਾ ਕਰਦੇ ਹਨ ਜਿਹੜੀ ਫ਼ਸਲਾਂ, ਜੀਵ-ਜੰਤੂਆਂ ਅਤੇ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੀ ਹੈ।
  4. ਕੋਲੇ ਵਿਚ ਪਾਏ ਜਾਣ ਵਾਲੇ ਪਦਾਰਥ ਬਲਣ ‘ਤੇ ਕਾਫ਼ੀ ਮਾਤਰਾ ਵਿਚ ਧੁੰਆਂ ਪੈਦਾ ਕਰਦੇ ਹਨ ਜਿਸ ਨਾਲ ਹਵਾ ਵਿਚ ਪ੍ਰਦੂਸ਼ਣ ਫੈਲਦਾ ਹੈ। ਇਸ ਤੋਂ ਇਲਾਵਾ ਜ਼ਹਿਰੀਲੇ ਤੱਤ; ਜਿਵੇਂ-ਪਾਰਾ, ਜ਼ਿੰਕ, ਸੀਸਾ ਆਦਿ ਪੈਦਾ ਹੁੰਦੇ ਹਨ ਜੋ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਕਰਦੇ ਹਨ।
  5. ਤੇਲ ਦੇ ਖੂਹਾਂ ਅਤੇ ਸਮੁੰਦਰੀ ਜਹਾਜ਼ਾਂ ਤੋਂ ਬਾਹਰ ਡਿੱਗਣ ਵਾਲੇ ਤੇਲ ਨਾਲ ਗੰਭੀਰ . ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਸ ਨਾਲ ਸਮੁੰਦਰੀ ਪਾਣੀ, ਜ਼ਮੀਨ (ਭੂਮੀ ਖ਼ਰਾਬ ਹੋ ਜਾਂਦੇ ਹਨ, ਜਿਸ ਕਾਰਨ ਭਾਰੀ ਗਿਣਤੀ ਵਿਚ ਜੀਵ-ਜੰਤੂਆਂ ਦੀ ਮੌਤ ਹੋ ਜਾਂਦੀ ਹੈ।
  6. ਕੋਲੇ ਨੂੰ ਖ਼ਾਣਾਂ ਵਿਚੋਂ ਬਾਹਰ ਕੱਢਣਾ ਵੀ ਕਾਫ਼ੀ ਮੁਸ਼ਕਿਲ ਹੈ। ਖ਼ਾਣਾਂ ਵਿਚ ਦੁਰਘਟਨਾ ਹੋਣ ਦੇ ਕਾਰਨ ਜਾਨੀ-ਮਾਲੀ ਨੁਕਸਾਨ ਹੁੰਦਾ ਹੈ। ਖ਼ਾਨਾਂ ਵਿਚੋਂ ਖਣਿਜ ਤੇਲ ਕੱਢਣ ਵੇਲੇ ਉੱਪਰੀ ਤਹਿ ‘ਤੇ ਪਾਈ ਜਾਣ ਵਾਲੀ ਬਨਸਪਤੀ ਅਤੇ ਮਿੱਟੀ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ ਜਿਸ ਦੇ ਕਾਰਨ ਜੀਵ-ਜੰਤੂਆਂ ਦੇ ਕੁਦਰਤੀ ਘਰ ਨਸ਼ਟ ਹੋ ਜਾਂਦੇ ਹਨ।
  7. ਕੋਲੇ ਦੀਆਂ ਖ਼ਾਣਾਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਛਾਤੀ, ਚਮੜੀ ਅਤੇ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਪਿੱਛੇ ਕੀਤੀ ਵਿਆਖਿਆ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਪਥਰਾਟ ਬਾਲਣ ਦੀ ਵਰਤੋਂ ਵਾਤਾਵਰਣ ਦੇ ਨਾਲ-ਨਾਲ ਮਨੁੱਖੀ ਸਿਹਤ ਲਈ ਵੀ ਹਾਨੀਕਾਰਕ ਹੈ। ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਇਹਨਾਂ ਦੇ ਭੰਡਾਰ ਖ਼ਤਮ ਹੋਣ ਦਾ ਖ਼ਤਰਾ ਹੈ। ਇਸ ਲਈ ਆਉਣ ਵਾਲੀ ਪੀੜ੍ਹੀ ਨੂੰ ਇਨ੍ਹਾਂ ਸਾਧਨਾਂ ਦੀ ਵਰਤੋਂ ਬਹੁਤ ਹੀ ਧਿਆਨ ਨਾਲ ਕਰਨੀ ਪਵੇਗੀ।

Leave a Comment