Punjab State Board PSEB 7th Class Punjabi Book Solutions Chapter 19 ਅਦਭੁਤ ਸੰਸਾਰ Textbook Exercise Questions and Answers.
PSEB Solutions for Class 7 Punjabi Chapter 19 ਅਦਭੁਤ ਸੰਸਾਰ (1st Language)
Punjabi Guide for Class 7 PSEB ਅਦਭੁਤ ਸੰਸਾਰ Textbook Questions and Answers
ਅਦਭੁਤ ਸੰਸਾਰ ਪਾਠ-ਅਭਿਆਸ
1. ਦੱਸੋ :
(ਉ) ਸਮੁੰਦਰ ਦੇ ਹੇਠਾਂ ਜੀਵ-ਜੰਤੂਆਂ ਦਾ ਸੰਸਾਰ ਕਿਹੋ-ਜਿਹਾ ਹੈ ?
ਉੱਤਰ :
ਅਦਭੁਤ॥
(ਆ) ਟੋਹ-ਸਿੰਗੀਆਂ ਜੀਵਾਂ ਲਈ ਕਿਵੇਂ ਲਾਹੇਵੰਦ ਹਨ ?
ਉੱਤਰ :
ਟੋਹ – ਸਿੰਗੀਆਂ ਜੀਵਾਂ ਦੇ ਇਕ ਪ੍ਰਕਾਰ ਦੇ ਐਂਟੀਨੇ ਹਨ, ਜਿਨ੍ਹਾਂ ਰਾਹੀਂ ਉਹ ਸਭ ਗੰਧਾਂ, ਸੁਗੰਧਾਂ ਤੇ ਤਰੰਗਾਂ ਦੀ ਆਹਟ ਨੂੰ ਜਾਣ ਲੈਂਦੇ ਹਨ। ਇਹ ਇਕ ਪ੍ਰਕਾਰ ਦੀਆਂ ਇਨ੍ਹਾਂ ਦੀਆਂ ਅੱਖਾਂ ਹਨ।
(ਈ) ਅਕਟੂਪਸ ਨਾਂ ਦੇ ਜੀਵ ਦੀ ਕੀ ਵਿਸ਼ੇਸ਼ਤਾ ਹੈ ?
ਉੱਤਰ :
ਆਕਤੂਪਸ ਅਦਭੁਤ ਤਰੀਕੇ ਨਾਲ ਆਪਣੇ ਰੰਗ ਬਦਲਦਾ ਰਹਿੰਦਾ ਹੈ। ਇਹ ਰੂਪ ਵਟਾ ਕੇ ਪੱਥਰਾਂ ਵਿਚ ਪੱਥਰ ਹੋਇਆ ਦਿਸਦਾ ਹੈ।
(ਸ) ਜੈਲੀਫਿਸ਼ ਮੱਛੀ ਕਿਹੋ-ਜਿਹੀ ਹੁੰਦੀ ਹੈ ?
ਉੱਤਰ :
ਜੈਲੀਫਿਸ਼ ਸੋਹਣੀ ਪਾਰਦਰਸ਼ੀ ਮੱਛੀ ਹੈ, ਪਰੰਤੂ ਇਹ ਜ਼ਹਿਰੀਲੀ ਹੈ।
(ਹ) ਡਾਲਫਿਨ ਮੱਛੀਆਂ ਮਨੁੱਖ ਦਾ ਮਨੋਰੰਜਨ ਕਿਵੇਂ ਕਰਦੀਆਂ ਹਨ ?
ਉੱਤਰ :
ਡਾਲਫਿਨ ਮੱਛੀਆਂ ਬਹੁਤ ਸਿਆਣੀਆਂ ਤੇ ਮਿਲਣਸਾਰ ਹੁੰਦੀਆਂ ਹਨ। ਇਹ ਮਨੁੱਖ ਨਾਲ ਛੇੜੀ ਘੁਲ – ਮਿਲ ਜਾਂਦੀਆਂ ਹਨ। ਇਹ ਹਮੇਸ਼ਾ ਮੁਸਕਰਾਉਂਦੀਆਂ ਜਾਪਦੀਆਂ ਹਨ। ਇਨ੍ਹਾਂ ਨੂੰ ਕਈ ਤਰ੍ਹਾਂ ਦੇ ਕਰਤੱਬ ਦਿਖਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਉੱਚੀ ਛਾਲ ਮਾਰਦੀਆਂ ਹਨ। ਬੱਚੇ ਇਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ। ਇਸ ਤਰ੍ਹਾਂ ਇਹ ਮਨੁੱਖ ਦਾ ਬਹੁਤ ਮਨੋਰੰਜਨ ਕਰਦੀਆਂ ਹਨ।
2. ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :
(ਉ) ਦੁਨੀਆ ਦੇ ਵਿੱਚ,
ਅਜਬ ਪਸਾਰਾ।
ਤੇ ਜੰਗਲਾਂ ਦਾ,
(ਅ) ਸਾਗਰ ਹੇਠਾਂ,
ਕੋਈ ਜਿੱਤੇ,
ਸੁੱਚੇ ਮੋਤੀ ਰਚਦੀਆਂ,
ਉੱਤਰ :
(ੳ) ਦੁਨੀਆਂ ਦੇ ਵਿਚ
ਜੀਵਾਂ ਦਾ ਏ
ਅਜਬ ਪਸਾਰਾ॥
ਰੁੱਖਾਂ ਬਿਰਖਾਂ
ਜੰਗਲਾਂ ਦਾ
ਅਜਬ ਨਜ਼ਾਰਾ !
(ਅ) ਸਾਗਰ ਹੇਠਾਂ
ਅਜਬ ਨਜ਼ਾਰੇ
ਕੋਈ ਜਿੱਤੇ
ਕੋਈ ਹਾਰੇ !
ਸੁੱਚੇ ਮੋਤੀ ਰਚਦੀਆਂ।
ਸੋਹਣੀਆਂ ਸਿੱਪੀਆਂ।
3. ਔਖੇ ਸ਼ਬਦਾਂ ਦੇ ਅਰਥ :
- ਸਾਗਰ : ਸਮੁੰਦਰ
- ਅਦਭੁਤ : ਅਨੋਖਾ, ਅਜੀਬ
- ਪਸਾਰਾ : ਖਿਲਾਰਾ
- ਨਜ਼ਾਰਾ : ਦ੍ਰਿਸ਼
- ਪਾਣੀ : ਜੀਵ, ਜੰਤੂ
- ਆਹਟ : ਅਵਾਜ਼, ਖੜਕਾ
- ਪਾਰਦਰਸ਼ੀ : ਆਰ-ਪਾਰ ਦਿਸਣ ਵਾਲੀ
- ਵਿਸ਼ੈਲੀ : ਜ਼ਹਿਰੀਲੀ
- ਉੱਡਣ-ਤਸ਼ਤਰੀ : ਕੋਈ ਅਨਜਾਣ ਉੱਡਦੀ ਸ਼ੈ
- ਗਹਿਰੇ : ਡੂੰਘੇ
- ਟੋਹ-ਸਿੰਗੀਆਂ : ਛੁਹਣ ਨਾਲ ਆਲੇ-ਦੁਆਲੇ ਨੂੰ ਪਰਖਣ ਵਾਲੇ ਅੰਗ
- ਐਂਟੀਨੇ : ਤਰੰਗਾਂ ਫੜਨ ਵਾਲੇ ਯੰਤਰ
4. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਅਜਬ, ਰੋਸ਼ਨੀ, ਰੰਗ-ਬਰੰਗੀਆਂ, ਜਾਦੂਗਰੀਆਂ, ਫ਼ੈਸ਼ਨ-ਸ਼ੇਅ, ਲਹਿਰਾਂ, ਬਾਗ਼-ਬਗੀਚੇ
ਉੱਤਰ :
- ਅਜਬ (ਅਦਭੁਤ) – ਸਮੁੰਦਰ ਵਿਚ ਬੜੇ ਅਜਬ ਨਜ਼ਾਰੇ ਹਨ।
- ਰੋਸ਼ਨੀ ਚਾਨਣ – ਖਿੜਕੀ ਵਿਚੋਂ ਸੂਰਜ ਦੀ ਰੋਸ਼ਨੀ ਆ ਰਹੀ ਹੈ।
- ਰੰਗ – ਬਰੰਗੀਆਂ ਕਈ ਰੰਗਾਂ ਦੀਆਂ – ਸਮੁੰਦਰ ਵਿਚ ਬਹੁਤ ਸਾਰੀਆਂ ਰੰਗ – ਬਰੰਗੀਆਂ ਮੱਛੀਆਂ ਹੁੰਦੀਆਂ ਹਨ।
- ਜਾਦੂਗਰੀਆਂ (ਜਾਦੂਗਰਾਂ ਵਾਲੇ ਹੈਰਾਨ ਕਰਨ ਵਾਲੇ ਕੰਮ – ਕੁਦਰਤ ਪਰਮਾਤਮਾ ਦੀਆਂ ਜਾਦੂਗਰੀਆਂ ਨਾਲ ਭਰਪੂਰ ਹੈ।
- ਸੋਹਣੀ (ਸੁੰਦਰ) – ਜੈਲੀਫਿਸ਼ ਬਹੁਤ ਸੋਹਣੀ ਹੁੰਦੀ ਹੈ।
- ਪਰੀ – ਦੇਸ ਪਰੀਆਂ ਦਾ ਅਦਭੁਤ ਦੇਸ) – ਇਹ ਪੁਸਤਕ ਪਰੀ – ਦੇਸ ਦੀਆਂ ਕਹਾਣੀਆਂ ਨਾਲ ਭਰਪੂਰ ਹੈ।
- ਫ਼ੈਸ਼ਨ – ਸ਼ੋ ਫ਼ੈਸ਼ਨ ਦਾ ਪ੍ਰਦਰਸ਼ਨ) – ਅੱਜ ਸਾਡੇ ਕਾਲਜ ਵਿਚ ਇਕ ਫ਼ੈਸ਼ਨ – ਸ਼ੋ ਦਾ ਆਯੋਜਨ ਕੀਤਾ ਗਿਆ।
- ਲਹਿਰਾਂ (ਤਰੰਗਾਂ) – ਵੱਟਾ ਮਾਰਨ ਨਾਲ ਤਲਾ ਦੇ ਪਾਣੀ ਵਿਚ ਲਹਿਰਾਂ ਉੱਠ ਪਈਆਂ।
- ਬਾਗ਼ – ਬਗੀਚੇ ਬਹੁਤ ਸਾਰੇ ਛੋਟੇ – ਵੱਡੇ ਬਾਗ਼ – ਸਾਡੇ ਸ਼ਹਿਰ ਵਿਚ ਬਹੁਤ ਸਾਰੇ ਬਾਗ਼ – ਬਗੀਚੇ ਹਨ।
- ਵਿਸ਼ੈਲੀ (ਜ਼ਹਿਰੀਲੀ) – ਜੈਲੀਫਿਸ਼ ਬਹੁਤ ਵਿਸ਼ੈਲੀ ਹੁੰਦੀ ਹੈ।
ਅਧਿਆਪਕ ਲਈ :
ਵਿਦਿਆਰਥੀਆਂ ਨੂੰ ਸਮੁੰਦਰ ਸੰਬੰਧੀ ਹੋਰ ਜਾਣਕਾਰੀ ਪ੍ਰਦਾਨ ਕਰਨ ਲਈ ਕਿਸੇ ਚੈਨਲ/ਪ੍ਰੋਗ੍ਰਾਮ/ਪੁਸਤਕ/ ਫ਼ਿਲਮ ਬਾਰੇ ਦੱਸਿਆ ਜਾਵੇ।
PSEB 7th Class Punjabi Guide ਅਦਭੁਤ ਸੰਸਾਰ Important Questions and Answers
1. ਟੋਟਿਆਂ ਦੇ ਸਰਲ ਅਰਥE
ਪ੍ਰਸ਼ਨ 1.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਉ) ਦੁਨੀਆਂ ਦੇ ਵਿਚ
ਜੀਵਾਂ ਦਾ ਏ,
ਅਜਬ ਪਸਾਰਾ॥
ਰੁੱਖਾਂ, ਬਿਰਖਾਂ।
ਤੇ ਜੰਗਲਾਂ ਦਾ,
ਅਜਬ ਨਜ਼ਾਰਾ
ਸਾਗਰ ਹੇਠਾਂ ਵੀ ਨੇ ਜੰਗਲ।
ਫੁੱਲ ਪੱਤਿਆਂ ਜੇਹੇ।
ਅਜਬ ਪਾਣੀ,
ਸਾਗਰ – ਘੋੜੇ,
ਭੋਲੇ – ਭਾਲੇ ਸੰਖ, ਕੇਕੜੇ,
ਤਾਰਾ – ਮੱਛੀਆਂ।
ਗਹਿਰੇ ਨੇਰੇ,
ਸਾਗਰ ਅੰਦਰ,
ਆਪਣਾ ਆਪ ਜਗਾ ਕੇ।
ਕਰਨ ਰੋਸ਼ਨੀ,
ਜਗ – ਮਗ, ਜਗ – ਮਗ ਤੈਰਨ,
ਵੇਖੋ ਮੱਛੀਆਂ।
ਉੱਤਰ :
ਦੁਨੀਆ ਵਿਚ ਜੀਵ – ਜੰਤੂਆਂ ਦਾ ਹੈਰਾਨ ਕਰਨ ਵਾਲਾ ਪਸਾਰਾ ਹੈ। ਇੱਥੇ ਰੁੱਖਾਂ, ਬਿਰਛਾਂ ਤੇ ਜੰਗਲਾਂ ਦਾ ਅਦਭੁਤ ਨਜ਼ਾਰਾ ਹੈ। ਸਾਗਰ ਦੇ ਹੇਠਾਂ ਜੰਗਲ, ਫੁੱਲ ਅਤੇ ਪੱਤੇ ਹਨ। ਸਮੁੰਦਰ ਵਿਚ ਅਦਭੁਤ ਜੀਵ, ਸਮੁੰਦਰੀ – ਘੋੜੇ, ਭੋਲੇ – ਭਾਲੇ ਸੰਖ, ਕੇਕੜੇ ਹਨ ਅਤੇ ਤਾਰਾ – ਮੱਛੀਆਂ ਹਨ, ਜੋ ਸਮੁੰਦਰ ਦੇ ਡੂੰਘੇ ਹਨੇਰੇ ਵਿਚ ਆਪਣਾ ਆਪ ਜਗਾ ਕੇ ਰੌਸ਼ਨੀ ਕਰਦੀਆਂ ਹਨ। ਤੁਸੀਂ ਹਨੇਰੇ ਸਮੁੰਦਰ ਵਿਚ ਜਗ – ਮਗ, ਜਗ – ਮਗ ਕਰਦੀਆਂ ਤਾਰਾ – ਮੱਛੀਆਂ ਨੂੰ ਤਰਦੀਆਂ ਵੇਖ ਸਕਦੇ ਹੋ।
ਪ੍ਰਸ਼ਨ 2.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਆ) ਟੋਹ – ਸਿੰਗੀਆਂ ਦੇ
ਲਾ ਐਂਟੀਨੇ,
ਗੰਧ – ਸੁਗੰਧ, ਤਰੰਗਾਂ।
ਤੇ ਹਰ ਆਹਟ ਫੜਦੇ,
ਇਹਨਾਂ ਜੀਵਾਂ ਦੀਆਂ,
ਏਹੋ ਅੱਖੀਆਂ।
ਤੁਰਦੇ – ਫਿਰਦੇ ਜੰਗਲ,
ਬਾਗ਼ – ਬਗੀਚੇ,
ਰੰਗ – ਰੰਗੀਲੇ,
ਪਰ ਜ਼ਹਿਰੀਲੇ।
ਵਿਚ – ਵਿਚ ਰੰਗ – ਬਰੰਗੀਆਂ,
ਖੇਡਣ ਮੱਛੀਆਂ।
ਉੱਤਰ :
ਸਮੁੰਦਰੀ ਜੀਵ ਟੋਹ – ਸਿੰਗੀਆਂ ਦੇ ਐਂਟੀਨੇ ਲਾ ਕੇ ਗੰਧ – ਸੁਗੰਧ ਤੇ ਰੰਗਾਂ ਨਾਲ ਨੇੜੇ ਆਉਣ ਵਾਲੀ ਹਰ ਚੀਜ਼ ਦੀ ਹਲਕੀ ਜਿਹੀ ਹਿਲਜੁਲ ਨੂੰ ਵੀ ਜਾਣ ਜਾਂਦੇ ਹਨ। ਇਨ੍ਹਾਂ ਜੀਵਾਂ ਦੀਆਂ ਇਹੋ ਹੀ ਅੱਖਾਂ ਹਨ। ਸਮੁੰਦਰ ਵਿਚ ਤੁਰਦੇ ਫਿਰਦੇ ਜੰਗਲ ਤੇ ਰੰਗ – ਬਿਰੰਗੇ ਪਰ ਜ਼ਹਿਰੀਲੇ ਬਾਗ਼ – ਬਗੀਚੇ ਹਨ, ਜਿਨ੍ਹਾਂ ਵਿਚ ਰੰਗ – ਬਰੰਗੀਆਂ ਮੱਛੀਆਂ ਖੇਡਦੀਆਂ ‘ ਰਹਿੰਦੀਆਂ ਹਨ।
ਔਖੇ ਸ਼ਬਦਾਂ ਦੇ ਅਰਥ – ਆਹਟ – ਚੱਲਣ ਦੀ ਅਵਾਜ਼।
ਪ੍ਰਸ਼ਨ 3.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਕਰੋ
(ਈ) ਰੰਗ ਬਦਲਦਾ ਵੇਖੋ,
“ਅਕਟੂਪਸ’ ਕਿਵੇਂ ਆਪਣਾ
ਪੱਥਰਾਂ ਵਿਚ ਪੱਥਰ ਹੋ ਜਾਵੇ,
ਰੂਪ ਵਟਾਵੇ,
ਵਾਹ ! ਅਕਤੂਪਸ ਤੇਰੀਆਂ,
ਇਹ ਜਾਦੂਗਰੀਆਂ।
ਪਰੀ – ਦੇਸ ਤੋਂ ਉੱਤਰੀ
‘ਜੈਲੀਫਿਸ਼ ਕੋਈ ਤਰਦੀ,
ਪਾਰਦਰਸ਼ੀ ਅਤਿ ਸੋਹਣੀ,
ਤੇ ਬੇਹੱਦ ਵਿਸ਼ੈਲੀ।
ਉੱਡਣ – ਤਸ਼ਤਰੀਆਂ ਸਾਗਰ ਵਿਚ,
ਜਿਉਂ ਉੱਤਰੀਆਂ।
ਉੱਤਰ :
ਸਮੁੰਦਰ ਵਿਚ ਤੁਸੀਂ ਆਕਟੁਪਸ ਨੂੰ ਕਈ ਰੰਗ ਬਦਲਦਾ ਦੇਖੋਗੇ।ਉਹ ਆਪਣਾ ਰੂਪ ਵਟਾ ਕੇ ਪੱਥਰਾਂ ਵਿਚ ਪੱਥਰ ਹੋ ਜਾਂਦਾ ਹੈ। ਵਾਹ ! ਆਕਟੋਪਸ ਇਹ ਤੇਰੀਆਂ ਜਾਦੂਗਰੀਆਂ ਹਨ। ਇਕ ਪਾਸੇ ਪਰੀ ਦੇਸ਼ ਤੋਂ ਉੱਤਰੀ ਕੋਈ ਜੈਲੀਫਿਸ਼ ਤਰਦੀ ਦਿਖਾਈ ਦਿੰਦੀ ਹੈ, ਜੋ ਕਿ ਬਹੁਤ ਹੀ ਪਾਰਦਰਸ਼ੀ ਤੇ ਸੋਹਣੀ ਹੈ, ਪਰ ਉਹ ਬਹੁਤ ਹੀ ਜ਼ਹਿਰੀਲੀ ਹੈ। ਇੰਝ ਜਾਪਦਾ ਹੈ, ਜਿਵੇਂ ਸਮੁੰਦਰ ਵਿਚ ਉੱਡਣ ਤਸ਼ਤਰੀਆਂ ਉੱਤਰੀਆਂ ਹੋਣ।
ਔਖੇ ਸ਼ਬਦਾਂ ਦੇ ਅਰਥ – ਪਾਰਦਰਸ਼ੀ – ਜਿਸ ਦੇ ਆਰ – ਪਾਰ ਦਿਸਦਾ ਹੋਵੇ। ਵਿਸ਼ੈਲੀ – ਜ਼ਹਿਰੀਲੀ।
ਪ੍ਰਸ਼ਨ 4.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਕਰੋ
(ਸ) , ਸਾਗਰ ਅੰਦਰ ਵੇਖੋ,
ਫੈਸ਼ਨ ਸ਼ੋਅ ਜੀਵਾਂ ਦਾ।
ਹਰ ਕੋਈ ਸੋਹਣਾ,
ਦਿਸਣਾ ਚਾਹਵੇ।
‘ਡਾਲਫਿਨਾਂ’ ਜਦ ਲੰਘੀਆਂ,
ਲਹਿਰਾਂ ਉੱਛਲੀਆਂ।
ਸਾਗਰ ਹੇਠਾਂ,
ਅਜਬ ਨਜ਼ਾਰੇ।
ਕੋਈ ਜਿੱਤੇ,
ਕੋਈ ਹਾਰੇ।
ਸੁੱਚੇ ਮੋਤੀ ਰਚਦੀਆਂ,
ਸੋਹਣੀਆਂ ਸਿੱਧੀਆਂ !
ਉੱਤਰ :
ਤੁਸੀਂ ਸਮੁੰਦਰ ਵਿਚ ਜੀਵਾਂ ਦਾ ਫੈਸ਼ਨ ਸ਼ੋ ਦੇਖ ਸਕਦੇ ਹੋ। ਇੱਥੇ ਹਰ ਕੋਈ ਸੋਹਣਾ ਦਿਸਣਾ ਚਾਹੁੰਦਾ ਹੈ। ਜਦੋਂ ਡਾਲਫਿਨਾਂ ਇਧਰ ਲੰਘਦੀਆਂ ਹਨ, ਤਾਂ ਲਹਿਰਾਂ ਉੱਛਲਦੀਆਂ ਹਨ। ਸਾਗਰ ਦੇ ਹੇਠਾਂ ਅਦਭੁਤ ਨਜ਼ਾਰੇ ਹਨ। ਕੋਈ ਜਿੱਤ ਰਿਹਾ ਹੈ, ਕੋਈ ਹਾਰ ਰਿਹਾ ਹੈ। ਸੋਹਣੀਆਂ ਸਿੱਪੀਆਂ ਸੁੱਚੇ ਮੋਤੀ ਬਣਾ ਰਹੀਆਂ ਹਨ।
2. ਰਚਨਾਤਮਕ ਕਾਰਜ
ਪ੍ਰਸ਼ਨ –
ਸਮੁੰਦਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਸਾਧਨ ਕਿਹੜਾ ਹੈ ?
ਉੱਤਰ :
ਨੋਟ – ਵਿਦਿਆਰਥੀ ਇਹ ਜਾਣਕਾਰੀ ਟੈਲੀਵਿਜ਼ਨ ਉੱਤੇ ‘ਨੈਸ਼ਨਲ ਜਿਊਫ਼ੀਕਲ ਚੈਨਲ ਤੋਂ ਪ੍ਰਾਪਤ ਕਰ ਸਕਦੇ ਹਨ।