Punjab State Board PSEB 6th Class Science Book Solutions Chapter 15 ਸਾਡੇ ਆਲੇ-ਦੁਆਲੇ ਹਵਾ Textbook Exercise Questions, and Answers.
PSEB Solutions for Class 6 Science Chapter 15 ਸਾਡੇ ਆਲੇ-ਦੁਆਲੇ ਹਵਾ
PSEB 6th Class Science Guide ਸਾਡੇ ਆਲੇ-ਦੁਆਲੇ ਹਵਾ Textbook Questions, and Answers
1. ਖ਼ਾਲੀ ਥਾਂਵਾਂ ਭਰੋ-
(i) ਹਰੇ ਪੌਦੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੌਰਾਨ ……………. ਬਾਹਰ ਕੱਢਦੇ ਹਨ ਤੇ ਅੰਦਰ ਲੈ ਕੇ ਜਾਂਦੇ ਹਨ ।
ਉੱਤਰ-
ਆਕਸੀਜਨ, ਕਾਰਬਨ-ਡਾਈਆਕਸਾਈਡ,
(ii) ……………. ਧਰਤੀ ਉੱਪਰ ਪਰਾਬੈਂਗਨੀ ਕਿਰਨਾਂ ਨੂੰ ਆਉਣ ਤੋਂ ਰੋਕਦੀ ਹੈ ।
ਉੱਤਰ-
ਓਜ਼ੋਨ ਗੈਸ,
(iii) ……………. ਸਿੱਧੇ ਤੌਰ ‘ਤੇ ਵਾਯੂਮੰਡਲ ਵਿਚੋਂ ਨਹੀਂ ਵਰਤੀ ਜਾਂਦੀ ।
ਉੱਤਰ-
ਨਾਈਟਰੋਜਨ,
(iv) ……………. ਜਲ ਚੱਕਰ ਲਈ ਬਹੁਤ ਜ਼ਰੂਰੀ ਹੈ ।
ਉੱਤਰ-
ਹਵਾ ।
2. ਸਹੀ ਜਾਂ ਗਲਤ –
(i) ਆਕਸੀਜਨ ਗੈਸ ਸਾਨੂੰ ਪਰਾਬੈਂਗਨੀ ਕਿਰਨਾਂ ਤੋਂ ਬਚਾਉਂਦੀ ਹੈ ।
ਉੱਤਰ-
ਗ਼ਲਤ,
(ii) ਕਾਰਬਨ-ਡਾਈਆਕਸਾਈਡ ਗੈਸ ਬਲਣ ਕਿਰਿਆ ਵਿੱਚ ਮਦਦ ਕਰਦੀ ਹੈ ।
ਉੱਤਰ-
ਗ਼ਲਤ,
(iii) ਹਵਾ ਦੀ ਸੰਰਚਨਾ ਹਮੇਸ਼ਾ ਇੱਕੋ ਜਿਹੀ ਰਹਿੰਦੀ ਹੈ ।
ਉੱਤਰ-
ਗ਼ਲਤ,
(iv) ਹਵਾ ਵਿੱਚ ਨਾਈਟਰੋਜਨ ਅਤੇ ਆਕਸੀਜਨ ਦੀ ਮਾਤਰਾ ਬਰਾਬਰ ਹੁੰਦੀ ਹੈ ।
ਉੱਤਰ-
ਗ਼ਲਤ,
(v) ਪਾਣੀ ਵਿੱਚ ਰਹਿਣ ਵਾਲੇ ਜੀਵ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਸਾਹ ਕਿਰਿਆ ਲਈ ਵਰਤਦੇ ਹਨ ।
ਉੱਤਰ-
ਸਹੀ ।
3. ਕਾਲਮ ‘ਉ’ ਅਤੇ ‘ਅ’ ਕਾਲਮ ਨੂੰ ਮਿਲਾਓ
ਕਾਲਮ ‘ਉ’ | ਕਾਲਮ ‘ਅ |
(ਉ) ਹਵਾ ਵਿੱਚ ਸਭ ਤੋਂ ਵੱਧ ਮਾਤਰਾ ਵਾਲੀ | (i) ਓਜ਼ੋਨ ਪੱਟੀ ਗੈਸ |
(ਅ) ਪ੍ਰਕਾਸ਼ ਸੰਸਲੇਸ਼ਣ ਲਈ ਜ਼ਰੂਰੀ ਗੈਸ | (ii) ਆਕਸੀਜਨ ਗੈਸ |
(ੲ) ਜੀਵਾਂ ਦੀ ਸਾਹ ਕਿਰਿਆ ਲਈ ਜ਼ਰੂਰੀ | (iii) ਨਾਈਟਰੋਜਨ ਗੈਸ ਗੈਸ |
(ਸ) ਹਵਾ ਵਿੱਚ ਪਾਣੀ ਦੇ ਰੂਪ ਵਿੱਚ ਮੌਜੂਦ | (iv) ਕਾਰਬਨ-ਡਾਈਆਕਸਾਈਡ ਗੈਸ ਹਨ। |
(ਹ) ਗੈਸ ਦੀ ਪਰਤ ਜਿਹੜੀ ਪਰਾਬੈਂਗਨੀ ਕਿਰਨਾਂ ਤੋਂ ਬਚਾਉਂਦੀ ਹੈ | (v) ਜਲ ਵਾਸ਼ਪ |
ਉੱਤਰ-
ਕਾਲਮ ‘ਉ’ | ਕਾਲਮ ‘ਅ’ |
(ਉ) ਹਵਾ ਵਿੱਚ ਸਭ ਤੋਂ ਵੱਧ ਮਾਤਰਾ ਵਾਲੀ ਗੈਸ | (iii) ਨਾਈਟਰੋਜਨ ਗੈਸ |
(ਅ) ਪ੍ਰਕਾਸ਼ ਸੰਸਲੇਸ਼ਣ ਲਈ ਜ਼ਰੂਰੀ ਗੈਸ | (iv) ਕਾਰਬਨ-ਡਾਈਆਕਸਾਈਡ ਗੈਸ |
(ਏ) ਜੀਵਾਂ ਦੀ ਸਾਹ ਕਿਰਿਆ ਲਈ ਜ਼ਰੂਰੀ | (ii) ਆਕਸੀਜਨ ਗੈਸ |
(ਸ) ਹਵਾ ਵਿੱਚ ਪਾਣੀ ਦੇ ਰੂਪ ਵਿੱਚ ਮੌਜੂਦ ਹਨ। | (v) ਜਲ ਵਾਸ਼ਪ. |
(ਹ) ਗੈਸ ਦੀ ਪਰਤ ਜਿਹੜੀ ਪਰਾਬੈਂ ਗਨੀ | (i) ਓਜ਼ੋਨ ਪੱਟੀ |
4. ਸਹੀ ਵਿਕਲਪ ਦੀ ਚੋਣ ਕਰੋ-
(i) ਹਵਾ ਵਿੱਚ ਕਿਸ ਗੈਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ?
(1) ਆਕਸੀਜਨ
(2) ਨਾਈਟਰੋਜਨ!
(3) ਕਾਰਬਨ
(4) ਓਜ਼ੋਨ |
ਉੱਤਰ-
(2) ਨਾਈਟਰੋਜਨ
(ii) ਬਲਣ ਕਿਰਿਆ ਲਈ ਕਿਹੜੀ ਗੈਸ ਮਦਦ ਕਰਦੀ ਹੈ ?
(1) ਨਾਈਟਰੋਜਨ
(2) ਕਾਰਬਨ
(3) ਆਕਸੀਜਨ
(4) ਸਲਫਰ ।
ਉੱਤਰ-
(3) ਆਕਸੀਜਨ ।
(iii) ਗਤੀਸ਼ੀਲ ਹਵਾ ਨੂੰ ਕੀ ਕਹਿੰਦੇ ਹਨ ?
(1) ਪੌਣ
(2) ਵਾਸ਼ਪ ਕਣ
(3) ਗੈਸ
(4) ਪੌਣ ਚੱਕੀ ।
ਉੱਤਰ-
(1) ਪੌਣ ॥
(iv) ਗੰਡੋਏ ਮਿੱਟੀ ਵਿਚੋਂ ਬਾਹਰ ਆਉਂਦੇ ਹਨ ।
(1) ਭਾਰੀ ਵਰਖਾ ਕਾਰਨ
(2) ਠੰਡੇ ਮੌਸਮ ਵਿੱਚ
(3) ਬਰਫ਼ ਕਾਰਨ
(4) ਗਰਮ ਮੌਸਮ ਕਾਰਨ ।
ਉੱਤਰ-
(1) ਭਾਰੀ ਵਰਖਾ ਕਾਰਨ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਜੰਤੂਆਂ ਦੇ ਸਾਹ ਲੈਣ ਲਈ ਕਿਹੜੀ ਗੈਸ ਜ਼ਰੂਰੀ ਹੁੰਦੀ ਹੈ ?
ਉੱਤਰ-
ਆਕਸੀਜਨ ਗੈਸ ।
ਪ੍ਰਸ਼ਨ (ii)
ਹਵਾ ਦੇ ਉਸ ਅੰਸ਼ ਦਾ ਨਾਂ ਦੱਸੋ ਜਿਹੜਾ ਬਲਣ ਵਿੱਚ ਮਦਦ ਨਹੀਂ ਕਰਦਾ ?
ਉੱਤਰ-
ਕਾਰਬਨ-ਡਾਈਆਕਸਾਈਡ ਗੈਸ ।
ਪ੍ਰਸ਼ਨ (iii)
ਹਵਾ ਦੇ ਵੱਖ-ਵੱਖ ਅੰਸ਼ਾਂ ਦੇ ਨਾਮ ਲਿਖੋ ।
ਉੱਤਰ-
ਹਵਾ ਦੇ ਅੰਸ਼-ਨਾਈਟਰੋਜਨ, ਆਕਸੀਜਨ, ਕਾਰਬਨ-ਡਾਈਆਕਸਾਈਡ ।
6. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਤੁਸੀਂ ਇਹ ਕਿਸ ਤਰ੍ਹਾਂ ਸਿੱਧ ਕਰੋਗੇ ਕਿ ਹਵਾ ਬਲਣ ਕਿਰਿਆ ਵਿੱਚ ਸਹਾਇਕ ਹੁੰਦੀ ਹੈ ।
ਉੱਤਰ-
ਦੋ ਮੋਮਬੱਤੀਆਂ ਲਓ ਤੇ ਦੋਵਾਂ ਨੂੰ ਜਲਾ ਦੇਵੋ । ਇੱਕ ਮੋਮਬੱਤੀ ਉੱਤੇ ਗਲਾਸ ਉਲਟਾ ਕਰਕੇ ਰੱਖ ਦਿਓ । ਤੁਸੀਂ ਦੇਖੋਗੇ ਕਿ ਕੁੱਝ ਸਮੇਂ ਬਾਅਦ ਮੋਮਬੱਤੀ ਬੁਝੀ ਹੋਵੇਗੀ ਤੇ ਪਹਿਲੀ ਜਲਦੀ ਹੋਵੇਗੀ । ਗਲਾਸ ਅੰਦਰ ਪੁਰੀ ਹਵਾ ਵਰਤ ਹੋਣ ਤੋਂ ਬਾਅਦ ਮੋਮਬੱਤੀ ਬੁੱਝ ਗਈ । ਇਸ ਤੋਂ ਸਿੱਧ ਹੁੰਦਾ ਹੈ ਕਿ ਹਵਾ ਜਲਣ ਵਿੱਚ ਸਹਾਇਕ ਹੁੰਦੀ ਹੈ ।
ਪ੍ਰਸ਼ਨ (ii)
ਵਾਯੂਮੰਡਲ ਵਿੱਚ ਕਾਰਬਨ-ਡਾਈਆਕਸਾਈਡ ਅਤੇ ਆਕਸਜੀਨ ਦਾ ਸੰਤੁਲਨ ਕਿਸ ਤਰ੍ਹਾਂ ਬਣਿਆ ਰਹਿੰਦਾ ਹੈ ?
ਉੱਤਰ-
ਵਾਯੂਮੰਡਲ ਵਿੱਚ ਆਕਸੀਜਨ ਤੇ ਕਾਰਬਨ-ਡਾਈਆਕਸਾਈਡ ਗੈਸਾਂ ਦਾ ਸੰਤੁਲਨ ਹਰੇ ਪੌਦਿਆਂ ਦੀ ਪ੍ਰਕਾਸ਼ ਸੰਸਲੇਸ਼ਨ ਕਿਰਿਆ ਤੇ ਜੀਵਾਂ ਦੀ ਸਾਹ ਕਿਰਿਆ ਨਾਲ ਬਣਿਆ ਹੁੰਦਾ ਹੈ । ਜਿਵੇਂ ਕਿ ਪੌਦੇ ਪ੍ਰਕਾਸ਼ ਸੰਸਲੇਸ਼ਨ ਕਿਰਿਆ ਕਰਨ ਲਈ ਕਾਰਬਨ ਡਾਈਆਕਸਾਈਡ ਦੀ ਵਰਤੋਂ ਕਰਦੇ ਹਨ ਤੇ ਆਕਸੀਜਨ ਛੱਡਦੇ ਹਨ । ਉਸੇ ਤਰ੍ਹਾਂ ਜੀਵ ਸਾਹ ਕਿਰਿਆ ਨਾਲ ਆਕਸੀਜਨ ਲੈਂਦੇ ਹਨ ਜੋ ਕਿ ਪੌਦੇ ਛੱਡਦੇ ਹਨ ਤੇ ਕਾਰਬਨ-ਡਾਈਆਕਸਾਈਡ ਛੱਡਦੇ ਹਨ ਜੋ ਕਿ ਪੌਦੇ ਲੈਂਦੇ ਹਨ।
PSEB Solutions for Class 6 Science ਸਾਡੇ ਆਲੇ-ਦੁਆਲੇ ਹਵਾ Important Questions and Answers
1. ਖ਼ਾਲੀ ਥਾਂਵਾਂ ਭਰੋ ਭਰ
(i) ਪੌਦਿਆਂ ਦੁਆਰਾ ………….. ਸੋਕ ਲਈ ਜਾਂਦੀ ਹੈ ।
ਉੱਤਰ-
ਕਾਰਬਨ-ਡਾਈਆਕਸਾਈਡ,
(ii) ਧੂਆਂ ਹਵਾ ਵਿੱਚ ………….. ਫੈਲਾਉਂਦਾ ਹੈ ।
ਉੱਤਰ-
ਪ੍ਰਦੂਸ਼ਣ,
(iii) ਬਾਲਣ ਕਿਰਿਆ ਲਈ ………….. ਜ਼ਰੂਰੀ ਹੁੰਦੀ ਹੈ ।
ਉੱਤਰ-
ਆਕਸਜੀਨ,
(iv) ਹਵਾ ………….. ਚੱਕੀਆਂ ਚਲਾਉਣ ਲਈ ਵਰਤੀ ਜਾਂਦੀ ਹੈ ।
ਉੱਤਰ-
ਪੌਣ,
(v) ਗੰਡੋਏ ………….. ਵਿੱਚ ਬਾਹਰ ਨਿਕਲ ਆਉਂਦੇ ਹਨ ।
ਉੱਤਰ-
ਬਰਸਾਤਾਂ ।
2. ਸਹੀ ਜਾਂ ਗ਼ਲਤ ਲਿਖੋ-
(i) ਵਾਯੂਮੰਡਲ ਨੇ ਧਰਤੀ ਨੂੰ ਘੇਰਿਆ ਹੈ ।
ਉੱਤਰ-
ਸਹੀ,
(ii) ਨਾਈਟਰੋਜਨ ਸਭ ਤੋਂ ਘੱਟ ਗੈਸ ਹੈ ।
ਉੱਤਰ-
ਗ਼ਲਤ,
(iii) ਹਵਾ ਦਾ ਕੋਈ ਕੰਮ ਨਹੀਂ ।
ਉੱਤਰ-
ਗ਼ਲਤ,
(iv) ਜੀਵ ਆਕਸੀਜਨ ਤੋਂ ਬਿਨਾਂ ਰਹਿ ਸਕਦੇ ਹਨ ।
ਉੱਤਰ-
ਗ਼ਲਤ,
(v) ਹਵਾ ਵੀ ਜਗ੍ਹਾ ਘੇਰਦੀ ਹੈ ।
ਉੱਤਰ-
ਸਹੀ ।
3. ਮਿਲਾਨ ਕਰੋ-
ਕਾਲਮ ‘ਉ’ | ਕਾਲਮ ‘ਅ’ |
(i) ਆਕਸਜੀਨ | (ਉ) ਜਲਣ ਵਿੱਚ ਮਦਦ ਨਹੀਂ ਕਰਦੀ |
(ii) ਕਾਰਬਨ-ਡਾਈਆਕਸਾਈਡ | (ਅ) ਵਗਦੀ ਹਵਾ |
(iii) ਨਾਈਟਰੋਜਨ | (ੲ) ਪ੍ਰਦੂਸ਼ਣ |
(iv) ਪੌਣ | (ਸ) ਹਵਾ ਦਾ ਸਭ ਤੋਂ ਵੱਡਾ ਘੱਟਕ |
(v) ਧੂੰਆਂ | (ਹ) ਸਾਹ ਲੈਣ ਲਈ ਜੀਵਾਂ ਵਲੋਂ ਵਰਤੀ ਜਾਂਦੀ ਹੈ। |
ਉੱਤਰ –
ਕਾਲਮ ‘ਉ’ | ਕਾਲਮ ‘ਅ’ |
(i) ਆਕਸਜੀਨ | (ਹ) ਸਾਹ ਲੈਣ ਲਈ ਜੀਵਾਂ ਵਲੋਂ ਵਰਤੀ ਜਾਂਦੀ ਹੈ। |
(ii) ਕਾਰਬਨ-ਡਾਈਆਕਸਾਈਡ | (ਉ) ਜਲਣ ਵਿੱਚ ਮਦਦ ਨਹੀਂ ਕਰਦੀ |
(iii) ਨਾਈਟਰੋਜਨ | (ਸ) ਹਵਾ ਦਾ ਸਭ ਤੋਂ ਵੱਡਾ ਘੱਟਕ |
(iv) ਪੌਣ | (ਅ) ਵਗਦੀ ਹਵਾ |
(v) ਧੂੰਆਂ | (ੲ) ਪ੍ਰਦੂਸ਼ਣ |
4. ਸਹੀ ਉੱਤਰ ਚੁਣੋ-
(i) ਪ੍ਰਕਾਸ਼ ਸੰਸਲੇਸ਼ਨ ਕਿਰਿਆ ਲਈ ਕੀ ਜ਼ਰੂਰੀ ਹੈ ?
(ਉ) ਘੱਟਾ .
(ਅ) ਬਰਫ਼
(ਈ) ਕਾਰਬਨ ਡਾਈਆਕਸਾਈਡ
(ਸ) ਸੋਕਾ ॥
ਉੱਤਰ-
(ੲ) ਕਾਰਬਨ ਡਾਈਆਕਸਾਈਡ ।
(ii) ਕਿਹੜੀ ਗੈਸ ਪੌਦੇ ਤੇ ਜਾਨਵਰ ਸਿੱਧੀ ਵਰਤ ਨਹੀਂ ਸਕਦੇ ?
(ਉ) ਨਾਈਟਰੋਜਨ
(ਅ) ਕਾਰਬਨ ਡਾਈਆਕਸਾਈਡ
(ਈ) ਆਕਸੀਜਨ
(ਸ) ਕੋਈ ਨਹੀਂ ।
ਉੱਤਰ-
(ਉ) ਨਾਈਟਰੋਜਨ ॥
(iii) ਧੂੰਆਂ ਕੀ ਕਰਦਾ ਹੈ
(ਉ) ਸਫ਼ਾਈ
(ਅ) ਹਰਾ-ਭਰਾ
(ਈ) ਪ੍ਰਦੂਸ਼ਣ
(ਸ) ਹੜ੍ਹ ॥
ਉੱਤਰ-
(ੲ) ਪ੍ਰਦੂਸ਼ਣ ।
(iv) ਕਿਸ ਨੇ ਆਕਸੀਜਨ ਤੇ ਕਾਰਬਨ-ਡਾਈਆਕਸਾਈਡ ਦਾ ਸੰਤੁਲਨ ਵਿਗਾੜਿਆ ਹੈ ?
(ਉ) ਦਰੱਖਤਾਂ ਦਾ ਕੱਟਣਾ
(ਅ) ਨਾਈਟ੍ਰੋਜਨ ਨੇ
(ਇ) ਹੜ ਨੇ
(ਸ) ਕੋਈ ਨਹੀਂ ।
ਉੱਤਰ-
(ਉ) ਦਰੱਖਤਾਂ ਦਾ ਕੱਟਣਾ ।
(v) ਕਾਰਬਨ-ਡਾਈਆਕਸਾਈਡ ਦਾ ਰਸਾਇਣਿਕ ਫਾਰਮੂਲਾ ਕੀ ਹੈ ?
(ਉ) NO2
(ਅ) CO2
(ਇ) CO
(ਸ) O2
ਉੱਤਰ-
(ਅ) CO2
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹਵਾ ਕੀ ਹੈ ?
ਉੱਤਰ-
ਹਵਾ-ਹਵਾ ਗੈਸਾਂ ਦਾ ਮਿਸ਼ਰਨ ਹੈ ਜੋ ਧਰਤੀ ‘ਤੇ ਸਭ ਜਗ੍ਹਾ ਮੌਜੂਦ ਹੈ ਅਤੇ ਸਾਰੇ ਜੀਵਾਂ ਦੇ ਜੀਵਨ ਲਈ ਅਤੀ ਜ਼ਰੂਰੀ ਹੈ ।
ਪ੍ਰਸ਼ਨ 2.
ਹਵਾ ਵਿੱਚ ਦੋ ਮੁੱਖ ਗੈਸਾਂ ਕਿਹੜੀਆਂ ਹਨ ?
ਉਤਰ-
ਨਾਈਟਰੋਜਨ ਅਤੇ ਆਕਸੀਜਨ ।
ਪ੍ਰਸ਼ਨ 3.
ਹਵਾ ਦੀ ਰਚਨਾ ਦੱਸੋ ।
ਉੱਤਰ-
ਨਾਈਟਰੋਜਨ = 787
ਆਕਸੀਜਨ = 21% ਹੋਰ ਗੈਸਾਂ,
ਧੂਲ ਕਣ ਅਤੇ ਜਲਵਾਸ਼ਪ = 1%.
ਪ੍ਰਸ਼ਨ 4.
ਵਾਯੂਮੰਡਲ ਵਿੱਚ ਮੌਜੂਦ ਕਿਹੜੀ ਗੈਸ ਜੀਵਨ ਲਈ ਜ਼ਰੂਰੀ ਹੈ ?
ਉੱਤਰ-
ਆਕਸੀਜਨ ।
ਪ੍ਰਸ਼ਨ 5.
ਹਵਾ ਵਿੱਚ ਸੂਖ਼ਮ ਗੈਸਾਂ ਕਿਹੜੀਆਂ ਹਨ ?
ਉੱਤਰ-
ਆਰਗਾਨ, ਜਲਵਾਸ਼ਪ ਅਤੇ ਕਾਰਬਨ-ਡਾਈਆਕਸਾਈਡ ।
ਪ੍ਰਸ਼ਨ 6.
ਹਵਾ ਵਿੱਚ ਕਿੰਨਾ ਭਾਗ ਆਕਸੀਜਨ ਹੈ ?
ਉੱਤਰ-
ਲਗਭਗ ਤੇ ਭਾਗ ।
ਪ੍ਰਸ਼ਨ 7.
ਹਵਾ ਵਿੱਚ ਕਿੰਨਾ ਭਾਗ ਨਾਈਟਰੋਜਨ ਹੈ ?
ਉੱਤਰ-
ਲਗਭਗ 1 ਭਾਗ ॥
ਪ੍ਰਸ਼ਨ 8.
ਹਵਾ ਵਿੱਚ ਕਾਰਬਨ-ਡਾਈਆਕਸਾਈਡ ਦੀ ਮਾਤਰਾ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
0.03%.
ਪ੍ਰਸ਼ਨ 9.
ਹਵਾ ਵਿੱਚ ਨਾਈਟਰੋਜਨ ਦੀ ਪ੍ਰਤੀਸ਼ਤ ਮਾਤਰਾ ਕਿੰਨੀ ਹੈ ?
ਉੱਤਰ-
78.084%.
ਪ੍ਰਸ਼ਨ 10.
ਹਵਾ ਵਿੱਚ ਆਕਸੀਜਨ ਦੀ ਪ੍ਰਤੀਸ਼ਤ ਮਾਤਰਾ ਲਿਖੋ ।
ਉੱਤਰ-
20.946%.
ਪ੍ਰਸ਼ਨ 11.
ਧਰਤੀ ਦੀ ਸਤ੍ਹਾ ਦੇ ਨੇੜੇ ਕਾਰਬਨ-ਡਾਈਆਕਸਾਈਡ ਦੀ ਮਾਤਰਾ ਵਧੇਰੇ ਕਿਉਂ ਹੁੰਦੀ ਹੈ ?
ਉੱਤਰ-
ਕਿਉਂਕਿ ਕਾਰਬਨ-ਡਾਈਆਕਸਾਈਡ ਹਵਾ ਤੋਂ ਭਾਰੀ ਹੈ ।
ਪ੍ਰਸ਼ਨ 12.
ਪੌਦੇ ਆਪਣੀ ਸਤ੍ਹਾ ਤੋਂ ਕਿਸ ਪ੍ਰਕਿਰਿਆ ਦੁਆਰਾ ਜਲ ਵਾਸ਼ਪਿਤ ਕਰਦੇ ਹਨ ?
ਉੱਤਰ-
ਵਾਸ਼ਪ ਉਤਸਰਜਨ ਕਿਰਿਆ ਦੁਆਰਾ ।
ਪ੍ਰਸ਼ਨ 13. ਧੂੰਆਂ ਕੀ ਹੈ ?
ਉੱਤਰ-
ਧੂੰਆਂ-ਇਹ ਬਾਲਣ ਦੇ ਪੂਰੀ ਤਰ੍ਹਾਂ ਨਾ ਜਲਣ ਕਾਰਨ ਪ੍ਰਾਪਤ ਕਾਰਬਨ, ਰਾਖ ਅਤੇ ਤੇਲ ਦੇ ਕਣਾਂ ਤੋਂ ਬਣਿਆ ਹੁੰਦਾ ਹੈ ।
ਪ੍ਰਸ਼ਨ 14.
ਵਾਯੂਮੰਡਲ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਾਯੂਮੰਡਲ-ਧਰਤੀ ਨੂੰ ਚਾਰੋਂ ਪਾਸੇ ਤੋਂ ਹਵਾ ਨੇ ਘੇਰਿਆ ਹੋਇਆ ਹੈ ਇਸ ਨੂੰ ਵਾਯੂਮੰਡਲ ਕਹਿੰਦੇ ਹਨ ।
ਪ੍ਰਸ਼ਨ 15.
ਵਾਸ਼ਪ-ਉਤਸਰਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੌਦਿਆਂ ਦੇ ਵੱਖ-ਵੱਖ ਭਾਗਾਂ ਤੋਂ ਜਲ ਦੇ ਵਾਸ਼ਪਿਤ ਹੋਣ ਦੀ ਪ੍ਰਕਿਰਿਆ ਨੂੰ ਵਾਪ-ਉਤਸਰਜਨ ਕਿਹਾ ਜਾਂਦਾ ਹੈ ।
ਪ੍ਰਸ਼ਨ 16.
ਵਾਤ-ਸੂਚਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਾਰ-ਸੂਚਕ-ਹਵਾ ਦੀ ਦਿਸ਼ਾ ਗਿਆਤ ਕਰਨ ਵਾਲੀ ਜੁਗਤ ਨੂੰ ਵਾਤ-ਸੂਚਕ ਕਹਿੰਦੇ ਹਨ ।
ਪ੍ਰਸ਼ਨ 17.
ਹਵਾ ਮਿਸ਼ਰਣ ਹੈ ਕਿ ਯੌਗਿਕ ?
ਉੱਤਰ-
ਹਵਾ ਮਿਸ਼ਰਣ ਹੈ ।
ਪ੍ਰਸ਼ਨ 18.
ਜੰਤੂ ਸਾਹ ਕਿਰਿਆ ਵਿੱਚ ਕਿਹੜੀ ਗੈਸ ਦੀ ਵਰਤੋਂ ਕਰਦੇ ਹਨ ?
ਉੱਤਰ-
ਆਕਸੀਜਨ |
ਪ੍ਰਸ਼ਨ 19.
ਜਲਣ ਲਈ ਕਿਹੜੀ ਗੈਸ ਦੀ ਵਰਤੋਂ ਹੁੰਦੀ ਹੈ ?
ਉੱਤਰ-
ਆਕਸੀਜਨ ॥
ਪ੍ਰਸ਼ਨ 20.
ਅਸੀਂ ਸਾਹ ਕਿਰਿਆ ਵਿੱਚ ਕਿਹੜੀ ਗੈਸ ਛੱਡਦੇ ਹਾਂ ?
ਉੱਤਰ-
ਕਾਰਬਨ-ਡਾਈਆਕਸਾਈਡ ਗੈਸ ।
ਪ੍ਰਸ਼ਨ 21.
ਪੌਦੇ ਪ੍ਰਕਾਸ਼-ਸੰਸ਼ਲੇਸ਼ਣ ਦੇ ਸਮੇਂ ਕਿਹੜੀ ਗੈਸ ਵਰਤਦੇ ਹਨ ?
ਉੱਤਰ-
ਕਾਰਬਨ-ਡਾਈਆਕਸਾਈਡ ਗੈਸ ।
ਪ੍ਰਸ਼ਨ 22.
ਪੌਦੇ ਪ੍ਰਕਾਸ਼-ਸੰਸ਼ਲੇਸ਼ਣ ਦੇ ਸਮੇਂ ਕਿਹੜੀ ਗੈਸ ਪੈਦਾ ਕਰਦੇ ਹਨ ?
ਉੱਤਰ-
ਆਕਸੀਜਨ ਗੈਸ ।
ਪ੍ਰਸ਼ਨ 23.
ਕਾਰਖਾਨਿਆਂ ਵਿੱਚ ਚਿਮਨੀਆਂ ਕਿਉਂ ਲਗਾਈਆਂ ਜਾਂਦੀਆਂ ਹਨ ?
ਉੱਤਰ-
ਚਿਮਨੀਆਂ ਹਾਨੀਕਾਰਕ ਧੂੰਏਂ ਅਤੇ ਗੈਸਾਂ ਨੂੰ ਸਾਡੀ ਨੱਕ ਤੋਂ ਦੂਰ ਲੈ ਜਾਂਦੀਆਂ ਹਨ ।
ਪ੍ਰਸ਼ਨ 24.
ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਆਕਸੀਜਨ ਕਿਵੇਂ ਮਿਲਦੀ ਹੈ ?
ਉੱਤਰ-
ਪਾਣੀ ਵਿੱਚ ਰਹਿਣ ਵਾਲੇ ਜੀਵ ਪਾਣੀ ਵਿੱਚੋਂ ਘੁਲੀ ਹੋਈ ਆਕਸੀਜਨ ਦੀ ਵਰਤੋਂ ਕਰਦੇ ਹਨ ।
ਪ੍ਰਸ਼ਨ 25.
ਵਾਯੂਮੰਡਲ ਵਿੱਚ ਆਕਸੀਜਨ ਕਿੱਥੋਂ ਆਉਂਦੀ ਹੈ ?
ਉੱਤਰ-
ਵਾਯੂਮੰਡਲ ਵਿੱਚ ਆਕਸੀਜਨ ਪੌਦਿਆਂ ਵਿੱਚ ਹੋ ਰਹੀ ਪ੍ਰਕਾਸ਼-ਸੰਸ਼ਲੇਸ਼ਣ ਕਿਰਿਆ ਰਾਹੀਂ ਪੈਦਾ ਹੁੰਦੀ ਹੈ ।
ਪ੍ਰਸ਼ਨ 26.
ਪਵਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਗਦੀ ਹਵਾ ਨੂੰ ਪਵਨ ਕਹਿੰਦੇ ਹਨ ।
ਪ੍ਰਸ਼ਨ 27.
ਪਵਨ ਚੱਕੀ ਕਿਸ ਨਾਲ ਚਲਦੀ ਹੈ ?
ਉੱਤਰ-
ਪਵਨ ਚੱਕੀ ਪਵਨ ਨਾਲ ਘੁੰਮਦੀ ਹੈ ।
ਪ੍ਰਸ਼ਨ 28.
ਪਵਨ ਚੱਕੀ ਦਾ ਇੱਕ ਉਪਯੋਗ ਲਿਖੋ ।
ਉੱਤਰ-
ਇਸਦਾ ਉਪਯੋਗ ਟਿਉਬਵੈੱਲ ਦਾ ਪਾਣੀ ਕੱਢਣ ਲਈ ਕੀਤਾ ਜਾਂਦਾ ਹੈ ।
ਪ੍ਰਸ਼ਨ 29.
ਪੰਛੀਆਂ ਨੂੰ ਉੱਡਣ ਵਿੱਚ ਕੌਣ ਸਹਾਇਤਾ ਕਰਦਾ ਹੈ ?
ਉੱਤਰ-
ਹਵਾ, ਪੰਛੀਆਂ ਨੂੰ ਉੱਡਣ ਵਿੱਚ ਸਹਾਇਤਾ ਕਰਦੀ ਹੈ ।
ਪ੍ਰਸ਼ਨ 30.
ਜੰਤੂ ਨਾਈਟਰੋਜਨ ਕਿੱਥੋਂ ਲੈਂਦੇ ਹਨ ?
ਉੱਤਰ-
ਜੰਤੂ ਪੌਦਿਆਂ ਨੂੰ ਖਾ ਕੇ ਨਾਈਟਰੋਜਨ ਪ੍ਰਾਪਤ ਕਰਦੇ ਹਨ ।
ਪ੍ਰਸ਼ਨ 31.
ਕਿਸ ਗੈਸ ਨੂੰ ਹਰਾ ਹਿ ਪ੍ਰਭਾਵ ਕਿਹਾ ਜਾਂਦਾ ਹੈ ?
ਉੱਤਰ-
ਕਾਰਬਨ ਡਾਈਆਕਸਾਈਡ (CO2) |
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਤੁਸੀਂ ਹਵਾ ਦਾ ਅਨੁਭਵ ਕਿਵੇਂ ਕਰ ਸਕਦੇ ਹੋ ?
ਉੱਤਰ-
ਅਸੀਂ ਕਦੇ ਹਵਾ ਨੂੰ ਨਹੀਂ ਦੇਖ ਸਕਦੇ ਪਰ ਹਵਾ ਦੀ ਮੌਜੂਦਗੀ ਨੂੰ ਕਈ ਤਰੀਕਿਆਂ ਨਾਲ ਮਹਿਸੂਸ ਕਰ ਸਕਦੇ ਹਾਂ । ਇਸ ਨੂੰ ਅਸੀਂ ਉਸ ਸਮੇਂ ਮਹਿਸੂਸ ਕਰਦੇ ਹਾਂ ਜਦੋਂ ਦਰੱਖਤਾਂ ਦੀਆਂ ਪੱਤੀਆਂ ਖੜਖੜਾਉਂਦੀਆਂ ਹਨ ਜਾਂ ਕੱਪੜੇ ਸੁਕਾਉਣ ਵਾਲੀ ਤਾਰ ਦੇ ਲਟਕਦੇ ਕੱਪੜੇ ਹੌਲੀ-ਹੌਲੀ ਹਿੱਲਦੇ ਹਨ । ਪੱਖੇ ਦੇ ਚੱਲਣ ਨਾਲ ਖੁੱਲ੍ਹੀ ਕਿਤਾਬ ਦੇ ਪੰਨੇ ਆਵਾਜ਼ ਕਰਦੇ ਹਨ । ਹਵਾ ਦੇ ਵਗਣ ਕਾਰਨ ਹੀ ਤੁਹਾਡੀ ਪਤੰਗ ਉੱਡ ਸਕਦੀ ਹੈ ।
ਪ੍ਰਸ਼ਨ 2.
ਨਿਸ਼ਪਾਵਨ ਕਿਰਿਆ ਕੀ ਹੈ ? ਇਹ ਕਿੱਥੇ ਵਰਤੀ ਜਾਂਦੀ ਹੈ ? ਇਸਦਾ ਅਸਰ ਕਦੋਂ ਤੱਕ ਵਧੇਰੇ ਹੁੰਦਾ ਹੈ ?
ਉੱਤਰ-
ਕਣਕ ਵਿੱਚ ਤੁੜੀ ਅਤੇ ਦਾਣੇ ਵੱਖ ਕਰਨ ਨੂੰ ਨਿਸ਼ਪਾਵਨ ਕਿਰਿਆ ਕਹਿੰਦੇ ਹਨ । ਨਿਸ਼ਪਾਵਨ ਕਿਰਿਆ ਵਗਦੀ ਹਵਾ ਵਿੱਚ ਵਧੇਰੇ ਅਸਰ ਕਾਰਕ ਹੁੰਦੀ ਹੈ ।
ਪ੍ਰਸ਼ਨ 3.
ਇੱਕ ਕਿਰਿਆ ਦੁਆਰਾ ਫਿਰਕੀ ਬਣਾਓ ।
ਉੱਤਰ-
ਚਿੱਤਰ ਵਿੱਚ ਦਿੱਤੇ ਨਿਰਦੇਸ਼ਾਂ ਦੇ ਅਨੁਸਾਰ ਤੁਸੀਂ ਇੱਕ ਫਿਰਕੀ ਬਣਾ ਸਕਦੇ ਹੋ । ਫਿਰਕੀ ਦੀ ਡੰਡੀ ਨੂੰ ਫੜੋ ਅਤੇ ਖੁੱਲ੍ਹੇ ਖੇਤਰ ਵਿੱਚ ਵੱਖ-ਵੱਖ ਦਿਸ਼ਾ ਵਿੱਚ ਰੱਖੋ । ਇੱਕ ਥੋੜ੍ਹਾ ਅੱਗੇ-ਪਿੱਛੇ ਕਰੋ, ਤੁਸੀਂ ਦੇਖੋਗੇ ਕਿ ਫਿਰਕੀ ਘੁੰਮਦੀ ਹੈ । ਫਿਰਕੀ ਨੂੰ ਹਵਾ ਘੁਮਾਉਂਦੀ ਹੈ ।
ਪ੍ਰਸ਼ਨ 4.
ਸਿੱਧ ਕਰੋ ਕਿ ਖਾਲੀ ਬੋਤਲ (ਬਰਤਨ) ਵਿੱਚ ਹਵਾ ਹੁੰਦੀ ਹੈ ਜਾਂ ਸਿੱਧ ਕਰੋ ਕਿ ਹਵਾ ਸਥਾਨ ਘੇਰਦੀ ਹੈ ?
ਉੱਤਰ-
ਕੱਚ ਦੀ ਇੱਕ ਖਾਲੀ ਬੋਤਲ ਲਓ । ਹੁਣ ਇਸ ਨੂੰ ਉਲਟਾ ਕੇ ਇਸ ਦੇ ਖੁੱਲ੍ਹੇ ਮੂੰਹ ਨੂੰ ਪਾਣੀ ਦੀ ਭਰੀ ਹੋਈ ਬਾਲਟੀ ਵਿੱਚ ਚਿੱਤਰ ਅਨੁਸਾਰ ਡੁਬੋ ਦਿਓ । ਬੋਤਲ ਨੂੰ ਧਿਆਨ ਨਾਲ ਦੇਖੋ । ਤੁਸੀਂ ਵੇਖੋਗੇ ਕਿ ਪਾਣੀ ਬੋਤਲ ਅੰਦਰ ਨਹੀਂ ਜਾਂਦਾ ਹੈ । ਹੁਣ ਬੋਤਲ ਨੂੰ ਥੋੜਾ ਜਿਹਾ ਤਿਰਛਾ ਕਰੋ । ਹੁਣ ਪਾਣੀ ਬੋਤਲ ਵਿੱਚ ਪ੍ਰਵੇਸ਼ ਕਰ ਜਾਵੇਗਾ । ਤੁਸੀਂ ਦੇਖੋਗੇ ਕਿ ਬੋਤਲ ਵਿੱਚੋਂ ਕੁੱਝ ਬੁਲਬੁਲੇ ਬਾਹਰ ਆਉਂਦੇ ਹਨ ਜਾਂ ਬੁਦਬੁਦਾਹਟ ਸੁਣਾਈ ਦਿੰਦੀ ਹੈ । ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ ਬੋਤਲ ਅੰਦਰ ਕੀ ਸੀ । ਇਸ ਤੋਂ ਸਿੱਧ ਹੁੰਦਾ ਹੈ ਕਿ ਬੋਤਲ ਵਿੱਚ ਹਵਾ ਮੌਜੂਦ ਸੀ । ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਹਵਾ ਜਗ੍ਹਾ ਘੇਰਦੀ ਹੈ ।
ਪ੍ਰਸ਼ਨ 5.
ਵਾਯੂਮੰਡਲ ਕਿਸ ਨੂੰ ਕਹਿੰਦੇ ਹਨ ? ਵਾਯੂਮੰਡਲ ਵਿੱਚ ਕਿਹੜੀਆਂ-ਕਿਹੜੀਆਂ ਗੈਸਾਂ ਹਨ ?
ਉੱਤਰ-
ਵਾਯੂਮੰਡਲ-ਪ੍ਰਿਥਵੀ ਦੇ ਆਲੇ-ਦੁਆਲੇ ਹਵਾ ਦੀ ਪਤਲੀ ਪਰਤ ਨੂੰ ਵਾਯੂਮੰਡਲ ਕਹਿੰਦੇ ਹਨ । ਇਸ ਪਰਤ ਦਾ ਵਿਸਥਾਰ ਪ੍ਰਿਥਵੀ ਦੀ ਸਤ੍ਹਾ ਤੋਂ ਕਈ ਕਿਲੋਮੀਟਰ ਉੱਪਰ ਤੱਕ ਹੈ । ਵਾਯੂਮੰਡਲ ਵਿੱਚ ਮੁੱਖ ਤੌਰ ‘ਤੇ ਨਾਈਟਰੋਜਨ, ਆਕਸੀਜਨ, ਜਲਵਾਸ਼ਪ, ਕਾਰਬਨ ਡਾਈਆਕਸਾਈਡ ਧੁਲ ਕਣ ਅਤੇ ਹੋਰ ਗੈਸਾਂ ਵੀ ਹਨ । ਇਨ੍ਹਾਂ ਵਿੱਚ ਨਾਈਟਰੋਜਨ ਅਤੇ ਆਕਸੀਜਨ ਮੁੱਖ ਗੈਸਾਂ ਹਨ ਜੋ ਹਵਾ ਵਿੱਚ 99% ਹੁੰਦੀਆਂ ਹਨ । 1% ਬਾਕੀ ਗੈਸਾਂ ਅਤੇ ਜਲ ਕਣ ਹੁੰਦੇ ਹਨ ।
ਪ੍ਰਸ਼ਨ 6.
ਪਰਬਤਾਰੋਹੀ ਉੱਚੇ ਪਰਬਤਾਂ ‘ਤੇ ਚੜ੍ਹਦੇ ਸਮੇਂ ਆਕਸੀਜਨ ਦਾ ਸਿਲੰਡਰ ਆਪਣੇ ਨਾਲ ਕਿਉਂ ਲੈ ਜਾਂਦੇ ਹਨ ?
ਉੱਤਰ-
ਉੱਚੇ ਪਰਬਤਾਂ ਤੇ ਹਵਾ ਵਿੱਚ ਆਕਸੀਜਨ ਦੀ ਕਮੀ ਹੁੰਦੀ ਹੈ ਅਤੇ ਪਰਬਤਾਰੋਹੀਆਂ ਨੂੰ ਉੱਚੇ ਪਰਬਤਾਂ ‘ਤੇ ਸਾਹ ਲੈਣ ਵਿੱਚ ਮੁਸ਼ਕਲ ਹੁੰਦੀ ਹੈ । ਇਸ ਲਈ ਪਰਬਤਾਰੋਹੀ ਉੱਚੇ ਪਰਬਤਾਂ ‘ਤੇ ਚੜ੍ਹਦੇ ਸਮੇਂ ਆਕਸੀਜਨ ਦੇ ਸਿਲੰਡਰ ਆਪਣੇ ਨਾਲ ਲੈ ਕੇ ਜਾਂਦੇ ਹਨ ।
ਪ੍ਰਸ਼ਨ 7.
ਇਕ ਕਿਰਿਆ ਦੁਆਰਾ ਦਰਸਾਓ ਕਿ ਹਵਾ ਵਿੱਚ ਧੂੜ ਕਣ ਹੁੰਦੇ ਹਨ ?
ਉੱਤਰ-
ਆਪਣੇ ਸਕੂਲ/ਘਰ ਵਿੱਚ ਧੁੱਪ ਵਾਲਾ ਇੱਕ ਕਮਰਾ ਲੱਭੋ । ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿਓ ਅਤੇ ਪਰਦੇ ਵੀ ਕਰ ਦਿਓ ਤਾਂ ਕਿ ਕਮਰੇ ਵਿੱਚ ਪੂਰਾ ਹਨੇਰਾ ਹੋ ਜਾਵੇ । ਜਿਸ ਦਿਸ਼ਾ ਵਿੱਚ ਸੁਰਜੀ ਪ੍ਰਕਾਸ਼ ਆ ਰਿਹਾ ਹੈ, ਉਸ ਪਾਸੇ ਦੇ ਦਰਵਾਜ਼ੇ ਜਾਂ ਖਿੜਕੀ ਨੂੰ ਥੋੜ੍ਹਾ ਜਿਹਾ ਖੋਲ਼ੋ, ਜਿਸ ਨਾਲ ਸੂਰਜ ਦੀ ਰੋਸ਼ਨੀ ਇਸ ਪਤਲੀ ਝਿਰੀ ਵਿੱਚੋਂ ਅੰਦਰ ਦਾਖ਼ਲ ਹੋ ਸਕੇ । ਸੂਰਜ ਦੀਆਂ ਕਿਰਨਾਂ ਨੂੰ ਧਿਆਨ ਪੂਰਵਕ ਦੇਖੋ, ਤੁਸੀਂ ਦੇਖੋਗੇ ਕਿ ਸੂਰਜ ਦੀਆਂ ਕਿਰਨਾਂ ਵਿੱਚ ਕੁੱਝ ਛੋਟੇ-ਛੋਟੇ ਚਮਕੀਲੇ ਕਣ ਤੇਜ਼ੀ ਨਾਲ ਘੁੰਮਦੇ, ਇੱਧਰ ਉੱਧਰ ਹੁੰਦੇ ਨਜ਼ਰ ਆਉਣਗੇ । ਇਹ ਕਣ ਧੂੜ ਦੇ ਕਣ ਹਨ ।
ਪ੍ਰਸ਼ਨ 8.
ਧੂੜ ਦੇ ਕਣਾਂ ਨੂੰ ਸਾਡੀ ਸਾਹ ਪ੍ਰਣਾਲੀ ਵਿੱਚ ਜਾਣ ਤੋਂ ਕੌਣ ਰੋਕਦਾ ਹੈ ?
ਉੱਤਰ-
ਜਦੋਂ ਅਸੀਂ ਨੱਕ ਨਾਲ ਸਾਹ ਲੈਂਦੇ ਹਾਂ ਤਾਂ ਅਸੀਂ ਹਵਾ ਅੰਦਰ ਲੈਂਦੇ ਹਾਂ | ਧੂੜ ਦੇ ਕਣਾਂ ਨੂੰ ਸਾਹ ਤੰਤਰ ਵਿੱਚ ਜਾਣ ਤੋਂ ਰੋਕਣ ਲਈ ਸਾਡੀ ਨੱਕ ਵਿੱਚ ਛੋਟੇ-ਛੋਟੇ ਵਾਲ ਅਤੇ ਸ਼ਲੇਸ਼ਮਾ ਲੀ ਹੁੰਦੀ ਹੈ, ਜੋ ਇਨ੍ਹਾਂ ਕਣਾਂ ਨੂੰ ਅੰਦਰ ਨਹੀਂ ਜਾਣ ਦਿੰਦੇ । ਇਸ ਲਈ ਸਾਨੂੰ ਨੱਕ ਰਾਹੀਂ ਸਾਹ ਲੈਣਾ ਚਾਹੀਦਾ ਹੈ | ਸਾਨੂੰ ਕਦੇ ਵੀ ਮੂੰਹ ਰਾਹੀਂ ਸਾਹ ਨਹੀਂ ਲੈਣਾ ਚਾਹੀਦਾ । ਜੇ ਅਸੀਂ ਮੁੰਹ ਰਾਹੀਂ ਸਾਹ ਲੈਂਦੇ ਹਾਂ ਤਾਂ ਧੂੜ ਦੇ ਕਣ ਸਾਡੇ ਸਰੀਰ ਅੰਦਰ ਚਲੇ ਜਾਂਦੇ ਹਨ ।
ਪ੍ਰਸ਼ਨ 9.
ਭੀੜ ਭਰੇ ਚੌਰਾਹੇ ‘ਤੇ ਖੜ੍ਹਾ ਇੱਕ ਪੁਲਿਸ-ਕਰਮੀ ਆਪਣੇ ਮੂੰਹ ਉੱਤੇ ਮੁਖੌਟਾ ਪਾ ਕੇ ਆਵਾਜਾਈ ਨੂੰ ਕੰਟਰੋਲ ਕਿਉਂ ਕਰਦਾ ਹੈ ?
ਉੱਤਰ-
ਕਿਉਂਕਿ ਵਾਹਨਾਂ ਦੁਆਰਾ ਧੂੰਆਂ ਅਤੇ ਕਈ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ । ਇਸ ਧੁੰਏਂ ਅਤੇ ਜ਼ਹਿਰੀਲੀਆਂ ਗੈਸਾਂ ਤੋਂ ਬਚਾਅ ਲਈ ਭੀੜ ਭਰੇ ਚੌਰਾਹੇ ‘ਤੇ ਖੜ੍ਹਾ ਪੁਲਿਸ-ਕਰਮੀ ਆਪਣੇ ਮੂੰਹ ਉੱਤੇ ਮੁਖੌਟਾ ਪਾ ਕੇ ਆਵਾਜਾਈ ਕੰਟਰੋਲ ਕਰਦਾ ਹੈ ।
ਪ੍ਰਸ਼ਨ 10.
ਜੇ ਪਾਰਦਰਸ਼ੀ ਸ਼ੀਸ਼ੇ ਦੀਆਂ ਖਿੜਕੀਆਂ ਨੂੰ ਨਿਯਮਿਤ ਰੂਪ ਵਿੱਚ ਸਾਫ਼ ਨਾ ਕੀਤਾ ਜਾਵੇ ਤਾਂ ਇਹ ਧੁੰਦਲੀਆਂ ਕਿਉਂ ਹੋ ਜਾਂਦੀਆਂ ਹਨ ?
ਉੱਤਰ-
ਕਿਉਂਕਿ ਧੂੜ ਦੇ ਕਣ ਸ਼ੀਸ਼ੇ ਦੀਆਂ ਖਿੜਕੀਆਂ ‘ਤੇ ਲੱਗ ਜਾਂਦੇ ਹਨ । ਦੂਜਾ ਕਈ ਵਾਰ ਜਲ ਵਾਸ਼ਪ ਵੀ ਖਿੜਕੀਆਂ ਦੇ ਸ਼ੀਸ਼ਿਆਂ ‘ਤੇ ਲੱਗ ਜਾਂਦੇ ਹਨ । ਇਸ ਲਈ ਇਹ ਪਾਰਦਰਸ਼ੀ ਸ਼ੀਸ਼ੇ ਧੁੰਦਲੇ ਅਤੇ ਮੈਲੇ ਦਿਖਾਈ ਦਿੰਦੇ ਹਨ । ਇਨ੍ਹਾਂ ਨੂੰ ਨਿਯਮਿਤ ਰੂਪ ਵਿੱਚ ਸਾਫ਼ ਕਰਨਾ ਚਾਹੀਦਾ ਹੈ ਤਾਂਕਿ ਧੂਲ ਕਣ ਅਤੇ ਜਲਵਾਸ਼ਪ ਇਨ੍ਹਾਂ ਤੇ ਨਾ ਲੱਗੇ ਰਹਿਣ ।
ਪ੍ਰਸ਼ਨ 11.
ਅੱਗ ਲੱਗਣ ਦੀ ਘਟਨਾ ਦੇ ਸਮੇਂ ਜਲਦੀ ਹੋਈ ਵਸਤੁ ਦੇ ਉੱਪਰ ਕੰਬਲ ਲਪੇਟਣ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ ?
ਉੱਤਰ-
ਅੱਗ ਲੱਗਣ ਦੀ ਘਟਨਾ ਦੇ ਸਮੇਂ ਜਲਦੀ ਹੋਈ ਵਸ ਦੇ ਉੱਪਰ ਕੰਬਲ ਲਪੇਟਣ ਨਾਲ ਜਲਦੀ ਵਸਤੁ ਦਾ ਸੰਪਰਕ ਹਵਾ ਨਾਲੋਂ ਟੁੱਟ ਜਾਂਦਾ ਹੈ । ਇਸ ਤਰ੍ਹਾਂ ਅੱਗ ਬੁੱਝਣ ਵਿੱਚ ਸਹਾਇਤਾ ਮਿਲਦੀ ਹੈ ਕਿਉਂਕਿ ਹਵਾ ਵਸਤੂ ਨੂੰ ਜਲਾਉਣ ਵਿੱਚ ਸਹਾਈ ਹੁੰਦੀ ਹੈ । ਇਸ ਲਈ ਜਲਦੀ ਹੋਈ ਵਸਤੂ ਦੇ ਉੱਪਰ ਕੰਬਲ ਲਪੇਟਣ ਦੀ ਸਲਾਹ ਦਿੱਤੀ ਜਾਂਦੀ ਹੈ ।
ਪ੍ਰਸ਼ਨ 12.
ਹਵਾ ਦੀ ਰਚਨਾ ਕੀ ਹੈ ? ਇਸਦਾ ਆਰੇਖ ਚਿੱਤਰ ਬਣਾਓ ।
ਉੱਤਰ-
ਹਵਾ ਦੀ ਰਚਨਾ –
ਨਾਈਟਰੋਜਨ = 78%
ਆਕਸੀਜਨ = 21%
ਕਾਰਬਨ-ਡਾਈਆਕਸਾਈਡ ਜਲ ਵਾਸ਼ਪ, ਧੂੜ ਕਣ ਅਤੇ ਹੋਰ
ਗੈਸਾਂ = 1%
ਪ੍ਰਸ਼ਨ 13.
ਇੱਕ ਕਿਰਿਆ ਦੁਆਰਾ ਦਰਸਾਓ ਕਿ ਮਿੱਟੀ ਵਿੱਚ ਹਵਾ ਹੁੰਦੀ ਹੈ ?
ਉੱਤਰ-
ਇੱਕ ਬੀਕਰ ਜਾਂ ਕੱਚ ਦੇ ਗਿਲਾਸ ਵਿੱਚ ਸੁੱਕੀ ਮਿੱਟੀ ਦਾ ਇੱਕ ਢੋਲਾ ਲਓ । ਇਸ ਵਿੱਚ ਪਾਣੀ ਪਾਓ ਅਤੇ ਧਿਆਨ ਪੂਰਵਕ ਵੇਖੋ ਕਿ ਕੀ ਹੁੰਦਾ ਹੈ । ਤੁਸੀਂ ਮਿੱਟੀ ਵਿੱਚੋਂ ਬੁਲਬੁਲੇ ਨਿਕਲਦੇ ਦੇਖੋਗੇ । ਇਹ ਬੁਲਬੁਲੇ ਸੰਕੇਤ ਕਰਦੇ ਹਨ ਕਿ ਮਿੱਟੀ ਵਿੱਚ ਹਵਾ ਹੁੰਦੀ ਹੈ । ਜਦੋਂ ਮਿੱਟੀ ਦੇ ਢੇਲੇ ਉੱਤੇ ਪਾਣੀ ਪਾਇਆ ਜਾਂਦਾ ਹੈ ਤਾਂ ਉਸ ਵਿੱਚ ਮੌਜੂਦ ਹਵਾ ਵਿਸਥਾਪਿਤ ਹੁੰਦੀ ਹੈ ਜੋ ਬੁਲਬੁਲਿਆਂ ਦੇ ਰੂਪ ਵਿੱਚ ਦਿਖਾਈ ਪਾਣੀ ਸੁੱਕੀ ਮਿੱਟੀ ਦਿੰਦੀ ਹੈ । ਮਿੱਟੀ ਦੇ ਅੰਦਰ ਮਿਲਣ ਵਾਲੇ ਜੀਵ ਅਤੇ ਪੌਦਿਆਂ ਦੀਆਂ ਜੜਾਂ ਸਾਹ ਲਈ ਇਸ ਹਵਾ ਦੀ ਵਰਤੋਂ ਕਰਦੇ ਹਨ ।
ਪ੍ਰਸ਼ਨ 14.
ਭਾਰੀ ਵਰਖਾ ਸਮੇਂ ਗੰਡੋਏ ਜ਼ਮੀਨ ਤੋਂ ਬਾਹਰ ਕਿਉਂ ਦਿਖਾਈ ਦਿੰਦੇ ਹਨ ?
ਉੱਤਰ-
ਮਿੱਟੀ ਦੇ ਜੀਵ ਡੂੰਘੀ ਮਿੱਟੀ ਅੰਦਰ ਬਹੁਤ ਸਾਰੀਆਂ ਮਾਂਦ ਜਾਂ ਛੇਕ ਬਣਾ ਲੈਂਦੇ ਹਨ । ਇਨ੍ਹਾਂ ਛੇਕਾਂ ਦੁਆਰਾ ਹਵਾ ਨੂੰ ਅੰਦਰ ਜਾਂ ਬਾਹਰ ਜਾਣ ਲਈ ਸਥਾਨ ਮਿਲ ਜਾਂਦਾ ਹੈ । ਪਰ ਜਦੋਂ ਭਾਰੀ ਵਰਖਾ ਹੋ ਜਾਂਦੀ ਹੈ ਤਾਂ ਇਨ੍ਹਾਂ ਛੇਕਾਂ ਜਾਂ ਮਾਦਾਂ ਵਿੱਚ ਹਵਾ ਦੀ ਥਾਂ ਪਾਣੀ ਭਰ ਜਾਂਦਾ ਹੈ ਅਤੇ ਇਸ ਸਥਿਤੀ ਵਿੱਚ ਜ਼ਮੀਨ ਦੇ ਅੰਦਰ ਰਹਿਣ ਵਾਲੇ ਜੀਵਾਂ ਨੂੰ ਸਾਹ ਲੈਣ ਲਈ ਬਾਹਰ ਜ਼ਮੀਨ ‘ਤੇ ਆਉਣਾ ਪੈਂਦਾ ਹੈ । ਇਹੋ ਕਾਰਨ ਹੈ ਕਿ ਗੰਡੋਏ ਭਾਰੀ ਵਰਖਾ ਦੇ ਸਮੇਂ ਜ਼ਮੀਨ ਤੇ ਬਾਹਰ ਆ ਜਾਂਦੇ ਹਨ ।
ਪ੍ਰਸ਼ਨ 15.
ਪੌਣ ਚੱਕੀ ਕੀ ਹੈ ? ਇਸ ਦੇ ਲਾਭ ਲਿਖੋ ।
ਉੱਤਰ-
ਪੌਣ ਨਾਲ ਚੱਲਣ ਵਾਲੀ ਚੱਕੀ ਨੂੰ ਪਵਨ ਚੱਕੀ ਕਹਿੰਦੇ ਹਨ ।
ਲਾਭ-ਪੌਣ ਚੱਕੀ ਦੀ ਵਰਤੋਂ ਟਿਊਬਵੈੱਲ ਦੇ ਪਾਣੀ ਕੱਢਣ ਅਤੇ ਆਟਾ ਚੱਕੀ ਨੂੰ ਚਲਾਉਣ ਵਿੱਚ ਹੁੰਦੀ ਹੈ | ਪਵਨ ਚੱਕੀ ਬਿਜਲੀ ਪੈਦਾ ਕਰਨ ਲਈ ਵੀ ਵਰਤੀ ਜਾਂਦੀ ਹੈ ।
ਪ੍ਰਸ਼ਨ 16.
ਹਵਾ ਦੇ ਕੀ ਲਾਭ ਹਨ ?
ਉੱਤਰ-
ਹਵਾ ਦੇ ਲਾਭ-ਹਵਾ ਕਿਸ਼ਤੀਆਂ ਨੂੰ ਚਲਾਉਣ, ਗਲਾਈਡਰ, ਪੈਰਾਸ਼ੂਟ ਅਤੇ ਹਵਾਈ ਜਹਾਜ਼ਾਂ ਨੂੰ ਚਲਾਉਣ ਵਿੱਚ ਸਹਾਇਕ ਹੈ । ਪੰਛੀ, ਚਮਗਾਦੜ ਅਤੇ ਕੀੜੇ ਹਵਾ ਦੀ ਮੌਜੂਦਗੀ ਕਾਰਨ ਉੱਡਦੇ ਹਨ । ਹਵਾ ਬਹੁਤ ਸਾਰੇ ਪੌਦਿਆਂ ਦੇ ਬੀਜਾਂ ਅਤੇ ਫੁੱਲਾਂ ਦੇ ਪਰਾਗ ਕਣਾਂ ਨੂੰ ਇੱਧਰ-ਉੱਧਰ ਫੈਲਾਉਣ ਵਿੱਚ ਸਹਾਇਕ ਹੁੰਦੇ ਹਨ । ਜਲ ਚੱਕਰ ਵਿੱਚ ਹਵਾ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ।
ਪ੍ਰਸ਼ਨ 17.
ਵਾਯੂਮੰਡਲ ਵਿਚਲੀ ਕਿਹੜੀ ਗੈਸ ਸਾਹ ਲੈਣ ਲਈ ਜ਼ਰੂਰੀ ਹੈ ?
ਉੱਤਰ-
ਜਾਨਵਰ, ਮਨੁੱਖ ਅਤੇ ਪੌਦੇ ਸਾਰੇ ਹੀ ਸਜੀਵ ਹਨ ਅਤੇ ਸਾਹ ਲੈਂਦੇ ਹਨ । ਇਹ ਸਾਰੇ ਸਾਹ ਲੈਣ ਲਈ ਵਾਯੂਮੰਡਲ ਵਿੱਚ ਮੌਜੂਦ ਆਕਸੀਜਨ ਗੈਸ ਦੀ ਵਰਤੋਂ ਕਰਦੇ ਹਨ ।
ਪ੍ਰਸ਼ਨ 18.
ਰੂੰ ਦਾ ਗੋਲਾ ਪਾਣੀ ਵਿੱਚ ਡੁਬਾਉਣ ’ਤੇ ਸੁੰਗੜ ਕਿਉਂ ਜਾਂਦਾ ਹੈ ?
ਉੱਤਰ-
ਨੂੰ ਦੇ ਗੋਲੇ ਵਿੱਚ ਮੌਜੂਦ ਖ਼ਾਲੀ ਥਾਂਵਾਂ ਵਿੱਚ ਹਵਾ ਮੌਜੂਦ ਹੁੰਦੀ ਹੈ । ਇਸ ਕਾਰਨ ਇਹ ਗੋਲਾ ਬਹੁਤ ਅਧਿਕ ਥਾਂ ਘੇਰਦਾ ਹੈ । ਜਦੋਂ ਇਸ ਨੂੰ ਪਾਣੀ ਵਿਚ ਡੋਬਿਆ ਜਾਂਦਾ ਹੈ ਤਾਂ ਖ਼ਾਲੀ ਥਾਂਵਾਂ ਵਿਚਲੀ ਹਵਾ ਨਿਕਲ ਜਾਂਦੀ ਹੈ ਅਤੇ ਇਸਦੇ ਰੇਸ਼ੇ ਇੱਕ-ਦੂਜੇ ਦੇ ਨੇੜੇ ਆ ਜਾਂਦੇ ਹਨ । ਇਸ ਕਰਕੇ ਰੂੰ ਦਾ ਗੋਲਾ ਪਾਣੀ ਵਿੱਚ ਡੁਬਾਉਣ ‘ਤੇ ਸੁੰਗੜ ਜਾਂਦਾ ਹੈ ।
ਪ੍ਰਸ਼ਨ 19.
ਹਵਾ ਦੇ ਅੰਸ਼ਾਂ ਦਾ ਨਾਂ ਦੱਸੋ ।
ਉੱਤਰ-
ਹਵਾ ਇੱਕ ਅਸ਼ੁੱਧ ਪਦਾਰਥ ਜਾਂ ਮਿਸ਼ਰਣ ਹੈ । ਇਹ ਕਈ ਪ੍ਰਕਾਰ ਦੀਆਂ ਗੈਸਾਂ ਜਿਵੇਂ ਆਕਸੀਜਨ, ਨਾਈਟਰੋਜਨ, ਕਾਰਬਨ-ਡਾਈਆਕਸਾਈਡ, ਹਾਈਡੋਜਨ ਆਦਿ ਦਾ ਮਿਸ਼ਰਣ ਹੈ । ਇਨ੍ਹਾਂ ਗੈਸਾਂ ਤੋਂ ਇਲਾਵਾ ਇਸ ਵਿੱਚ ਧੂੜ ਦੇ ਕਣ, ਧੂੰਆਂ ਆਦਿ ਵੀ ਹੁੰਦੇ ਹਨ । ਹਵਾ ਵਿੱਚ ਨਾਈਟਰੋਜਨ ਦੀ ਪ੍ਰਤੀਸ਼ਤਤਾ 78% ਅਤੇ ਆਕਸੀਜਨ ਦੀ ਪ੍ਰਤੀਸ਼ਤਤਾ 21% ਹੁੰਦੀ ਹੈ । ਬਾਕੀ ਦਾ 1% ਹੋਰ ਸਾਰੀਆਂ ਚੀਜ਼ਾਂ ਦਾ ਹੁੰਦਾ ਹੈ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹਵਾ ਮਿਸ਼ਰਨ ਹੈ ਜਾਂ ਯੌਗਿਕ ? ਹਵਾ ਦੇ ਮੁੱਖ ਘਟਕ ਕਿਹੜੇ ਹਨ ? ਇਨ੍ਹਾਂ ਦਾ ਵਿਸਤਾਰ ਨਾਲ ਵਰਣਨ ਕਰੋ !
ਉੱਤਰ-
ਹਵਾ ਇੱਕ ਮਿਸ਼ਰਨ ਹੈ ਯੌਗਿਕ ਨਹੀਂ । ਹਵਾ ਕਈ ਗੈਸਾਂ ਦਾ ਮਿਸ਼ਰਨ ਹੈ । ਇਸ ਦੇ ਮੁੱਖ ਘਟਕ ਹੇਠ ਲਿਖੇ ਹਨ –
- ਜਲਵਾਸ਼ਪ-ਹਵਾ ਵਿੱਚ ਜਲ ਵਾਸ਼ਪ ਮੌਜੂਦ ਹੁੰਦੇ ਹਨ । ਜਦੋਂ ਹਵਾ ਕਿਸੇ ਠੰਢੀ ਸੜਾ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਇਸ ਵਿੱਚ ਮੌਜੂਦ ਜਲਵਾਸ਼ਪ ਠੰਢੇ ਹੋ ਕੇ ਸੰਘਣਿਤ ਹੋ ਜਾਂਦੇ ਹਨ ਅਤੇ ਜਲ ਦੀਆਂ ਬੂੰਦਾਂ ਠੰਢੀ ਸਤਾ ‘ਤੇ ਦਿਖਾਈ ਦਿੰਦੀਆਂ ਹਨ । ਕੁਦਰਤ ਵਿੱਚ ਜਲ ਚੱਕਰ ਲਈ ਹਵਾ ਵਿੱਚ ਜਲ ਵਾਸ਼ਪ ਦਾ ਹੋਣਾ ਲਾਜ਼ਮੀ ਹੈ ।
- ਆਕਸੀਜਨ-ਆਕਸੀਜਨ ਪੌਦਿਆਂ ਅਤੇ ਜੰਤੂਆਂ ਲਈ ਜ਼ਰੂਰੀ ਹੈ । ਆਕਸੀਜਨ ਹਵਾ ਦਾ ਇੱਕ ਜ਼ਰੂਰੀ ਘਟਕ ਹੈ । ਆਕਸੀਜਨ ਜਲਣ ਵਿੱਚ ਸਹਾਇਤਾ ਕਰਦੀ ਹੈ । ਵਾਯੂਮੰਡਲ ਵਿੱਚ 21% ਦੇ ਲਗਪਗ ਆਕਸੀਜਨ ਹੁੰਦੀ ਹੈ । ਹਵਾ ਵਿੱਚ 1/5 ਭਾਗ ਆਕਸੀਜਨ ਹੁੰਦੀ ਹੈ ।
- ਨਾਈਟਰੋਜਨ-ਹਵਾ ਦਾ ਇਹ ਇੱਕ ਮੁੱਖ ਘਟਕ ਹੈ । ਹਵਾ ਵਿੱਚ 78% ਦੇ ਲਗਪਗ ਨਾਈਟਰੋਜਨ ਹੁੰਦੀ ਹੈ । ਇਹ ਇੱਕ ਅਕਿਰਿਆਸ਼ੀਲ ਗੈਸ ਹੈ । ਇਹ ਜਲਣ ਵਿੱਚ ਸਹਾਇਕ ਨਹੀਂ ਹੈ । ਇਹ ਹਵਾ ਦਾ ਲਗਪਗ 4/5 ਭਾਗ ਹੁੰਦੀ ਹੈ ।
- ਕਾਰਬਨ-ਡਾਈਆਕਸਾਈਡ-ਸਾਡੇ ਚਾਰੋਂ ਪਾਸੇ ਹਵਾ ਦਾ ਇੱਕ ਛੋਟਾ ਘਟਕ ਕਾਰਬਨ-ਡਾਈਆਕਸਾਈਡ ਹੁੰਦਾ ਹੈ । ਜੰਤੁ ਸਾਹ ਕਿਰਿਆ ਵਿੱਚ ਆਕਸੀਜਨ ਦੀ ਵਰਤੋਂ ਕਰਦੇ ਹਨ ਅਤੇ ਕਾਰਬਨ-ਡਾਈਆਕਸਾਈਡ ਬਣਾਉਂਦੇ ਹਨ । ਜਲਣ ਤੇ ਆਕਸੀਜਨ ਦੀ ਵਰਤੋਂ ਕਰਕੇ ਮੁੱਖ ਰੂਪ ਵਿੱਚ ਕਾਰਬਨ-ਡਾਈਆਕਸਾਈਡ ਅਤੇ ਕੁੱਝ ਹੋਰ ਗੈਸਾਂ ਪੈਦਾ ਹੁੰਦੀਆਂ ਹਨ ।
- ਧੂੜ ਕਣ ਅਤੇ ਧੂੰਆਂ-ਬਾਲਣ ਅਤੇ ਵਸਤੂਆਂ ਦੇ ਜਲਣ ਨਾਲ ਧੂੰਆਂ ਪੈਦਾ ਹੁੰਦਾ ਹੈ । ਧੁੰਏਂ ਵਿੱਚ ਕੁੱਝ ਗੈਸਾਂ ਅਤੇ ਸੂਖ਼ਮ ਧੂੜ ਕਣ ਹੁੰਦੇ ਹਨ, ਜੋ ਹਮੇਸ਼ਾ ਹਾਨੀਕਾਰਕ ਹੁੰਦੇ ਹਨ । ਇਸ ਕਾਰਨ ਅਸੀਂ ਕਾਰਖ਼ਾਨਿਆਂ ਵਿੱਚ ਲੰਬੀਆਂ ਚਿਮਨੀਆਂ ਦੇਖਦੇ ਹਾਂ । ਇਹ ਚਿਮਨੀਆਂ ਹਾਨੀਕਾਰਕ ਧੁੰਏਂ ਅਤੇ ਗੈਸਾਂ ਨੂੰ ਸਾਡੀ ਨੱਕ ਤੋਂ ਦੂਰ ਲੈ ਜਾਂਦੀਆਂ ਹਨ । ਹਵਾ ਵਿੱਚ ਧੂੜ ਕਣ ਸਦਾ ਮੌਜੂਦ ਰਹਿੰਦੇ ਹਨ ।
ਪ੍ਰਸ਼ਨ 2.
ਪਰਬਤ ਆਰੋਹੀ ਪਰਬਤ ਚੜ੍ਹਨ ਲਈ ਆਕਸੀਜਨ ਕਿਉਂ ਲੈ ਕੇ ਜਾਂਦੇ ਹਨ ?
ਉੱਤਰ-
ਸਾਨੂੰ ਸਾਰਿਆਂ ਨੂੰ ਜਿੰਦਾ ਰਹਿਣ ਲਈ ਸਾਹ ਲੈਣਾ ਬਹੁਤ ਜ਼ਰੂਰੀ ਹੈ । ਅਸੀਂ ਸਾਹ ਰਾਹੀਂ ਆਕਸੀਜਨ ਲੈਂਦੇ ਹਾਂ ਅਤੇ ਕਾਰਬਨ-ਡਾਈਆਕਸਾਈਡ ਛੱਡਦੇ ਹਾਂ । ਹਵਾ ਵਿੱਚ ਆਕਸੀਜਨ ਦੀ ਮਾਤਰਾ 21% ਹੈ । ਸਾਡਾ ਸਰੀਰ ਆਕਸੀਜਨ ਦੀ ਇਸ ਮਾਤਰਾ ਵਿੱਚ ਆਸਾਨੀ ਨਾਲ ਸਾਹ ਲੈ ਸਕਦਾ ਹੈ । ਜੇਕਰ ਆਕਸੀਜਨ ਦੀ ਮਾਤਰਾ ਇਸ ਤੋਂ ਘੱਟ ਜਾਵੇ ਤਾਂ ਸਾਨੂੰ ਸਾਹ ਲੈਣ ਵਿਚ ਔਖ ਹੁੰਦੀ ਹੈ । ਇਹੋ ਜਿਹੀ ਹਾਲਤ ਵਿੱਚ ਸਾਨੂੰ ਆਕਸੀਜਨ ਦੇ ਸਿਲੈਂਡਰ ਦੀ ਵਰਤੋਂ ਕਰਨੀ ਪੈਂਦੀ ਹੈ । ਪਰਬਤ ਆਰੋਹੀ ਪਰਬਤ ਚੜ੍ਹਨ ਲਈ ਆਕਸਜੀਨ ਲੈ ਕੇ ਜਾਂਦੇ ਹਨ । ਕਿਉਂਕਿ ਜਿਵੇਂ ਉਹ ਜ਼ਿਆਦਾ ਉੱਚਾਈ ‘ਤੇ ਜਾਂਦੇ ਹਨ ਵਾਯੂਮੰਡਲ ਵਿਰਲਾ ਹੁੰਦਾ ਹੈ ਜਿਸ ਕਰਕੇ ਹਵਾ ਦੀ ਮਾਤਰਾ ਘੱਟਦੀ ਹੈ ਤੇ ਆਕਸੀਜਨ ਘੱਟਦੀ ਹੈ । ਇਸ ਕਰਕੇ ਉਹ ਆਕਸੀਜਨ ਲੈ ਕੇ ਪਰਬਤ ਚੜ੍ਹਦੇ ਹਨ।