PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

Punjab State Board PSEB 8th Class Agriculture Book Solutions Chapter 5 ਖੁੰਬਾਂ ਦੀ ਕਾਸ਼ਤ Textbook Exercise Questions and Answers.

PSEB Solutions for Class 8 Agriculture Chapter 5 ਖੁੰਬਾਂ ਦੀ ਕਾਸ਼ਤ

Agriculture Guide for Class 8 PSEB ਖੁੰਬਾਂ ਦੀ ਕਾਸ਼ਤ Textbook Questions and Answers

ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਖੁੰਬਾਂ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਬਟਨ ਖੁੰਬ, ਪਰਾਲੀ ਖੁੰਬ, ਸ਼ਿਟਾਕੀ ਖੁੰਬ ।

ਪ੍ਰਸ਼ਨ 2.
ਖੁੰਬਾਂ ਕਿਹੜੇ ਰੋਗਾਂ ਨਾਲ ਦੁਖੀ ਲੋਕਾਂ ਲਈ ਲਾਹੇਵੰਦ ਹਨ ?
ਉੱਤਰ-
ਸ਼ੁਗਰ ਅਤੇ ਬਲੱਡ ਪ੍ਰੈਸ਼ਰ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 3.
ਸਰਦੀ ਰੁੱਤ ਦੀਆਂ ਖੁੰਬਾਂ ਦੀਆਂ ਸਾਲ ਵਿੱਚ ਕਿੰਨੀਆਂ ਫ਼ਸਲਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ ?
ਉੱਤਰ-
ਬਟਨ ਖੁੰਬਾਂ ਦੀਆਂ ਦੋ, ਢੀਂਗਰੀ ਦੀਆਂ ਤਿੰਨ ਅਤੇ ਸ਼ਿਟਾਕੀ ਦੀ ਇੱਕ ਫ਼ਸਲ ਲਈ ਜਾ ਸਕਦੀ ਹੈ ।

ਪ੍ਰਸ਼ਨ 4.
ਖੁੰਬਾਂ ਪਾਲਣ ਲਈ ਬਣਾਈਆਂ ਜਾਣ ਵਾਲੀਆਂ ਖਾਦ ਦੀਆਂ ਢੇਰੀਆਂ ਦੀ ਉਚਾਈ ਪ ਤੋਂ ਵੱਧ ਕਿੰਨੇ ਫੁੱਟ ਰੱਖਣੀ ਚਾਹੀਦੀ ਹੈ ?
ਉੱਤਰ-
5 ਫੁੱਟ ।

ਪ੍ਰਸ਼ਨ 5.
ਤਿਆਰ ਖਾਦ ਨਾਲ ਪੇਟੀਆਂ ਭਰਦੇ ਸਮੇਂ ਗਲੀ-ਸੜੀ ਰੂੜੀ ਅਤੇ ਰੇਤਲੀ ਮਿੱਟੀ ਵਿਚ ਕੀ ਅਨੁਪਾਤ ਹੁੰਦੀ ਹੈ ?
ਉੱਤਰ-
ਗਲੀ-ਸੜੀ ਰੂੜੀ ਅਤੇ ਰੇਤਲੀ ਮਿੱਟੀ ਦਾ ਅਨੁਪਾਤ 4 : 1 ਹੋਣਾ ਚਾਹੀਦਾ ਹੈ !

ਪ੍ਰਸ਼ਨ 6.
ਖੁੰਬਾਂ ਦੀ ਮੱਖੀ ਤੋਂ ਬਚਾਅ ਲਈ ਕਿਹੜੀ ਦਵਾਈ ਵਰਤਣੀ ਚਾਹੀਦੀ ਹੈ ?
ਉੱਤਰ-
ਨੂਵਾਨ (ਡਾਈਕਲੋਰੋਵੇਸ) ।

ਪ੍ਰਸ਼ਨ 7.
ਮੱਖੀਆਂ ਤੋਂ ਬਚਾਅ ਲਈ ਦਵਾਈ ਛਿੜਕਣ ਤੋਂ ਕਿੰਨੇ ਘੰਟੇ ਤਕ ਖੁੰਬਾਂ ਨਹੀਂ ਤੋੜਨੀਆਂ ਚਾਹੀਦੀਆਂ ?
ਉੱਤਰ-
48 ਘੰਟੇ ਤਕ ।

ਪ੍ਰਸ਼ਨ 8.
ਖੁੰਬਾਂ ਉਗਾਉਣ ਲਈ ਪ੍ਰਤੀ ਕਿਆਰੀ ਕਿੰਨੇ ਬੀਜ ਦੀ ਲੋੜ ਹੁੰਦੀ ਹੈ ?
ਉੱਤਰ-
300 ਗ੍ਰਾਮ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 9.
ਪੰਜਾਬ ਵਿੱਚ ਮੌਜੂਦਾ ਕਿੰਨੀਆਂ ਖੁੰਬਾਂ ਪੈਦਾ ਹੁੰਦੀਆਂ ਹਨ ?
ਉੱਤਰ-
ਸਾਲਾਨਾ ਲਗਪਗ 45000-48000 ਟਨ ।

ਪ੍ਰਸ਼ਨ 10.
ਖਾਦ ਤਿਆਰ ਕਰਨ ਦੇ ਦੌਰਾਨ ਕਿੰਨੀਆਂ ਪਲਟੀਆਂ ਦਿੱਤੀਆਂ ਜਾਂਦੀਆਂ ਹਨ ?
ਉੱਤਰ-
ਸੱਤ ।

ਪ੍ਰਸ਼ਨ 11.
ਵਧੀਆ ਖਾਦ ਤਿਆਰ ਕਰਨ ਦੀ pH ਕਿੰਨੀ ਹੁੰਦੀ ਹੈ ?
ਉੱਤਰ-
7.0 ਤੋਂ 8.0.

(ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਖੁੰਬਾਂ ਤੋਂ ਕਿਹੜੇ-ਕਿਹੜੇ ਭੋਜਨ ਤੱਤ ਪ੍ਰਾਪਤ ਹੁੰਦੇ ਹਨ ?
ਉੱਤਰ-
ਕੈਲਸ਼ੀਅਮ, ਫ਼ਾਸਫੋਰਸ, ਲੋਹਾ, ਪੋਟਾਸ਼, ਖਣਿਜ ਪਦਾਰਥ ਅਤੇ ਵਿਟਾਮਿਨ ‘ਸੀ’ ਆਦਿ ਕਾਫ਼ੀ ਮਾਤਰਾ ਵਿਚ ਹੁੰਦੇ ਹਨ ।

ਪ੍ਰਸ਼ਨ 2.
ਖੁੰਬਾਂ ਪਾਲਣ ਲਈ ਕਿਹੜੀਆਂ ਵਸਤਾਂ ਦੀ ਲੋੜ ਹੁੰਦੀ ਹੈ ?
ਉੱਤਰ-
ਤੂੜੀ, ਕਣਕ ਦੀ ਛਾਣ (ਚੋਕਰ), ਕਿਸਾਨ ਖਾਦ, ਯੂਰੀਆ, ਸੁਪਰਫਾਸਫੇਟ, ਮਿਊਰੇਟ ਆਫ਼ ਪੋਟਾਸ਼, ਜਿਪਸਮ, ਗਾਮਾ ਬੀ.ਐਚ.ਸੀ. (20 ਈ.ਸੀ.) ਫੂਰਾਡਾਨ, ਸੀਰਾ ਆਦਿ ਅਤੇ ਖੁੰਬਾਂ ਦਾ ਬੀਜ ਸਪਾਨ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 3.
ਖੁੰਬਾਂ ਪਾਲਣ ਲਈ ਤਿਆਰ ਖਾਦ ਦੀ ਢੇਰੀ ਨੂੰ ਫਰੋਲਣਾ ਕਿਉਂ ਜ਼ਰੂਰੀ ਹੈ ?
ਉੱਤਰ-
ਅਜਿਹਾ ਕਰਨ ਨਾਲ ਢੇਰੀ ਦਾ ਬਾਹਰਲਾ ਹਿੱਸਾ ਅੰਦਰ ਤੇ ਵਿਚਕਾਰਲਾ ਹਿੱਸਾ ਬਾਹਰ ਆ ਜਾਂਦਾ ਹੈ । ਕੰਪੋਸਟ ਬਣਾਉਣ ਵਾਲੇ ਜੀਵਾਣੂਆਂ ਨੂੰ ਤਾਜ਼ੀ ਹਵਾ ਮਿਲ ਜਾਂਦੀ ਹੈ ਤੇ ਵਧੀਆ ਖਾਦ ਬਣਦੀ ਹੈ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 4.
ਖੁੰਬਾਂ ਲਈ ਤਿਆਰ ਖਾਦ ਦੀ ਸੋਧ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਖੁੰਬਾਂ ਦਾ ਬੀਜ ਬੀਜਣ ਤੋਂ ਪਹਿਲਾਂ ਤਿਆਰ ਕੀਤੀ ਖਾਦ ਵਿਚ ਬਾਵਿਸਟਨ 50% ਘੁਲਣਸ਼ੀਲ 20 ਮਿਲੀਗ੍ਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਮਿਲਾ ਦੇਣੀ ਚਾਹੀਦੀ ਹੈ । ਇਸ ਲਈ ਇਕ ਕੁਇੰਟਲ ਖਾਦ ਵਿਚ 20 ਗ੍ਰਾਮ ਬਾਵਿਸਟਨ ਦਾ ਧੂੜਾ ਕਾਫ਼ੀ ਹੈ, ਜੋ ਕਿ ਚਾਰ ਪੇਟੀਆਂ ਲਈ ਕਾਫ਼ੀ ਹੈ ।

ਪ੍ਰਸ਼ਨ 5.
ਕੇਸਿੰਗ ਕਰਨ ਦਾ ਕੀ ਫ਼ਾਇਦਾ ਹੈ ? ਕੇਸਿੰਗ ਮਿੱਟੀ ਕਿਵੇਂ ਤਿਆਰ ਕੀਤੀ ਜਾਂਦੀ ਹੈ ?
ਉੱਤਰ-
ਕੇਸਿੰਗ ਖੁੰਬਾਂ ਨੂੰ ਵਾਤਾਵਰਨ ਪ੍ਰਦਾਨ ਕਰਦੀ ਹੈ । ਕੇਸਿੰਗ ਮਿਸ਼ਰਣ ਬਣਾਉਣ ਲਈ ਖੇਤ ਦੀ ਗਲੀ-ਸੜੀ ਰੂੜੀ ਅਤੇ ਰੇਤਲੀ ਮਿੱਟੀ ਨੂੰ 4:1 ਦੇ ਅਨੁਪਾਤ ਵਿਚ ਜਾਂ ਫਿਰ 1:1 ਦੇ ਅਨੁਪਾਤ ਵਾਲੇ ਚੌਲਾਂ ਦੀ ਸੜੀ ਹੋਈ ਫੁੱਕ ਅਤੇ ਗੋਬਰ ਗੈਸ ਦੀ ਸੱਲਰੀ ਦੇ ਮਿਸ਼ਰਣ ਨਾਲ ਬਣਦਾ ਹੈ ।

ਪ੍ਰਸ਼ਨ 6.
ਪੰਜਾਬ ਵਿੱਚ ਕਿਹੜੇ-ਕਿਹੜੇ ਖੁੰਬਾਂ ਦੀ ਸਿਫ਼ਾਰਿਸ਼ ਕੀਤੀ ਹੈ ਤੇ ਉਨ੍ਹਾਂ ਦੇ ਤਕਨੀਕੀ ਨਾਂ ਲਿਖੋ ।
ਉੱਤਰ-
ਪੰਜਾਬ ਦੇ ਵਾਤਾਵਰਨ ਵਿਚ ਖੁੰਬਾਂ ਦੀਆਂ ਪੰਜ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ ।
ਇਹ ਕਿਸਮਾਂ ਹਨ-ਬਟਨ ਖੁੰਬ (Button mushroom), ਢੀਂਗਰੀ ਖੁੰਬ (Oyster mushroom), ਸ਼ਿਟਾਕੀ (Shiitake), ਪਰਾਲੀ ਖੁੰਬ (Chinese mushroom) ਅਤੇ ਮਿਲਕੀ ਖੁੰਬ (Milky mushroom)।

ਪ੍ਰਸ਼ਨ 7.
ਖਾਦ ਤਿਆਰ ਕਰਨ ਲਈ ਪਲਟੀਆਂ ਦਾ ਵੇਰਵਾ ਅਤੇ ਕੀ ਕੁੱਝ ਚਾਹੀਦਾ ਹੈ, ਲਿਖੋ ?
ਉੱਤਰ-
ਖਾਦ ਤਿਆਰ ਕਰਨ ਲਈ ਹੇਠ ਲਿਖੇ ਅਨੁਸਾਰ ਪਲਟੀਆਂ ਦਿੱਤੀਆਂ ਜਾਂਦੀਆਂ ਹਨ –

ਪਲਟੀ ਢੇਰ ਲਗਾਉਣ ਤੋਂ ਕਿੰਨੇ ਦਿਨ ਬਾਅਦ ਤੱਤ ਮਿਲਾਉਣਾ
ਪਹਿਲੀ 4 ਸੀਰਾ
ਦੂਸਰੀ 8
ਤੀਸਰੀ 12 ਜਿਪਸਮ
ਚੌਥੀ 15
ਪੰਜਵੀਂ 18 ਫੂਰਾਡਾਨ
ਛੇਵੀਂ 21
ਸੱਤਵੀਂ 24 ਗਾਮਾ ਬੀ. ਐੱਚ. ਸੀ

ਇਸ ਤਰ੍ਹਾਂ ਸੱਤ ਵਾਰੀ ਪਲਟਿਆ ਜਾਂਦਾ ਹੈ ਪਹਿਲਾਂ 4-4 ਦਿਨ ਬਾਅਦ ਤਿੰਨ ਵਾਰ ਤੇ ਫਿਰ 3-3 ਦਿਨਾਂ ਬਾਅਦ । ਇਸ ਲਈ ਸੀਰਾ, ਜਿਪਸਮ, ਫੂਰਾਡਾਨ ਅਤੇ ਗਾਮਾ ਬੀ ਐੱਚ. ਸੀ. ਦੀ ਲੋੜ ਹੈ ।

ਪ੍ਰਸ਼ਨ 8.
ਕੇਸਿੰਗ ਮਿਸ਼ਰਣ ਨੂੰ ਜਰਮ ਰਹਿਤ ਕਰਨ ਦਾ ਢੰਗ ਲਿਖੋ ।
ਉੱਤਰ-
ਰੇਤ ਅਤੇ ਗਲੀ-ਸੜੀ ਰੂੜੀ ਦੀ ਖਾਦ ਨੂੰ ਗਿੱਲਾ ਕਰ ਕੇ ਇਸ ਉੱਪਰ 4-5% ਫਾਰਮਾਲੀਨ ਦਾ ਛਿੜਕਾਅ ਕੀਤਾ ਜਾਂਦਾ ਹੈ । ਪ੍ਰਤੀ ਕੁਇੰਟਲ ਮਿੱਟੀ ਦੇ ਹਿਸਾਬ ਨਾਲ ਇਸ ਵਿਚ 20 ਗ੍ਰਾਮ ਫੂਰਾਡਾਨ ਪਾ ਦਿੱਤਾ ਜਾਂਦਾ ਹੈ ਤੇ 48 ਘੰਟਿਆਂ ਲਈ ਇਸ ਨੂੰ ਤਰਪਾਲ ਜਾਂ ਬੋਰੀਆਂ ਨਾਲ ਢੱਕ ਦਿੱਤਾ ਜਾਂਦਾ ਹੈ । ਵਰਤੋਂ ਤੋਂ ਪਹਿਲਾਂ ਫਰੋਲ ਕੇ ਫਾਰਮਾਲੀਨ ਨੂੰ ਉੱਡਾ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਕੇਸਿੰਗ ਮਿਸ਼ਰਣ ਚਰਮ ਰਹਿਤ ਹੋ ਜਾਂਦਾ ਹੈ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 9.
ਖੁੰਬਾਂ ਦੀ ਕਾਸ਼ਤ ਲਈ ਵਧੀਆ ਖਾਦ ਦੀ ਪਛਾਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਖਾਦ ਦੀ ਪਛਾਣ ਉਸਦੇ ਰੰਗ, ਹਵਾੜ ਅਤੇ ਨਮੀ ਤੋਂ ਕੀਤੀ ਜਾਂਦੀ ਹੈ । ਇਸ ਦਾ ਰੰਗ ਕਾਲਾ ਭੂਰਾ ਹੋ ਜਾਂਦਾ ਹੈ ਅਤੇ ਅਮੋਨੀਆਂ ਦੀ ਬੂ ਆਉਣੀ ਬੰਦ ਹੋ ਜਾਂਦੀ ਹੈ ਅਤੇ ਇਸ ਵਿਚ 65-72% ਨਮੀ ਹੁੰਦੀ ਹੈ ਅਤੇ ਇਸ ਦੀ ਪੀ. ਐੱਚ. ਦਾ ਮੁੱਲ 7.0 ਤੋਂ 8.0 ਹੁੰਦਾ ਹੈ ਤਾਂ ਖਾਦ ਤਿਆਰ ਹੁੰਦੀ ਹੈ ।

ਪ੍ਰਸ਼ਨ 10.
ਇਕ ਵਰਗ ਮੀਟਰ ਵਿਚੋਂ ਖੁੰਬਾਂ ਦਾ ਕਿੰਨਾ ਝਾੜ ਨਿਕਲ ਆਉਂਦਾ ਹੈ ?
ਉੱਤਰ-
ਇੱਕ ਵਰਗ ਮੀਟਰ ਵਿੱਚੋਂ 8-12 ਕਿਲੋ ਖੁੰਬਾਂ ਦਾ ਝਾੜ ਮਿਲ ਜਾਂਦਾ ਹੈ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਖੁੰਬਾਂ ਦਾ ਸਾਡੇ ਭੋਜਨ ਵਿੱਚ ਕੀ ਮਹੱਤਵ ਹੈ ?
ਉੱਤਰ-
ਖੁੰਬਾਂ ਸਾਰੀ ਦੁਨੀਆਂ ਵਿਚ ਖ਼ੁਰਾਕ ਦੇ ਤੌਰ ਤੇ ਵਰਤੀਆਂ ਜਾਂਦੀਆਂ ਹਨ । ਇਸ ਵਿਚ ਖੁਰਾਕੀ ਤੱਤ ਵੱਧ ਮਾਤਰਾ ਵਿਚ ਹੋਣ ਕਾਰਨ ਇਹ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਵਿਚ ਸਹਾਈ ਹੁੰਦੀਆਂ ਹਨ । ਖੁੰਬਾਂ ਵਿਚ ਪ੍ਰੋਟੀਨ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ, ਜਿਹੜੀ ਕਿ ਬਹੁਤ ਆਸਾਨੀ ਨਾਲ ਹਜ਼ਮ ਹੋ ਜਾਂਦੀ ਹੈ । ਇਸ ਤੋਂ ਇਲਾਵਾ ਇਸ ਵਿਚ ਪੋਟਾਸ਼, ਕੈਲਸ਼ੀਅਮ, ਲੋਹਾ, ਫਾਸਫੋਰਸ, ਖਣਿਜ ਪਦਾਰਥ ਅਤੇ ਵਿਟਾਮਿਨ ਸੀ ਆਦਿ ਵੀ ਕਾਫ਼ੀ ਮਾਤਰਾ ਵਿਚ ਹੁੰਦੇ ਹਨ । ਇਨ੍ਹਾਂ ਵਿਚ ਕਾਰਬੋਹਾਈਡਰੇਟ ਅਤੇ ਚਿਕਨਾਹਟ ਦੀ ਮਾਤਰਾ ਘੱਟ ਹੁੰਦੀ ਹੈ । ਇਸ ਲਈ ਸ਼ੁਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖੁੰਬਾਂ ਬਹੁਤ ਲਾਹੇਵੰਦ ਹਨ ।

ਪ੍ਰਸ਼ਨ 2.
ਸਰਦੀ ਰੁੱਤ ਦੀਆਂ ਖੁੰਬਾਂ ਉਗਾਉਣ ਲਈ ਖਾਦ ਦੀਆਂ ਢੇਰੀਆਂ ਬਣਾਉਣ ਦੀ ਵਿਧੀ ਦੱਸੋ ।
ਉੱਤਰ-
ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ ਇਸ ਉੱਪਰ ਪਾਣੀ ਛਿੜਕ ਦਿਉ ਅਤੇ 48 ਘੰਟੇ ਤੱਕ ਤੂੜੀ ਨੂੰ ਖੁੱਲ੍ਹੇ ਢੇਰ ਦੀ ਤਰ੍ਹਾਂ ਪਈ ਰਹਿਣ ਦਿਉ । ਖਾਦਾਂ ਦੇ ਛਾਣ ਨੂੰ ਮਿਲਾ ਕੇ ਥੋੜ੍ਹਾ ਗਿੱਲਾ ਕਰੋ । 24 ਘੰਟੇ ਬਾਅਦ ਗਿੱਲੀ ਤੁੜੀ ਦੇ ਉੱਪਰ ਖਾਦ ਮਿਲਿਆ ਛਾਣ ਖਿਲਾਰ ਦਿਉ । ਇਸ ਸਾਰੇ ਮਿਸ਼ਰਨ ਨੂੰ ਇਕੱਠਾ ਕਰਕੇ ਲੱਕੜੀ ਦੇ ਫੱਟਿਆਂ ਦੀ ਸਹਾਇਤਾ ਨਾਲ 5-5 ਫੁੱਟ ਲੰਬੀਆਂ, ਚੌੜੀਆਂ ਤੇ ਉੱਚੀਆਂ ਢੇਰੀਆਂ ਬਣਾਉ । ਇਹ ਢੇਰੀਆਂ ਦੀ ਉਚਾਈ ਤੇ ਚੌੜਾਈ 5 ਫੁੱਟ ਤੋਂ ਵੱਧ ਨਹੀਂ ਹੋਣੀ ਚਾਹੀਦੀ ।

ਪ੍ਰਸ਼ਨ 3.
ਖੁੰਬਾਂ ਦੇ ਮੰਡੀਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਖੰਬਾਂ ਨੂੰ ਕੱਟ ਕੇ ਜਾਂ ਖਿੱਚ ਕੇ ਨਾ ਤੋੜੋ ਪਰ ਟੋਪੀ ਨੂੰ ਉਂਗਲਾਂ ਵਿਚਕਾਰ ਲੈ ਕੇ ਹੌਲੀ ਜਿਹੀ ਮਰੋੜੋ ਅਤੇ ਦਿਨ ਵਿਚ ਇਕ ਵਾਰ ਖੁੱਲਣ ਤੋਂ ਪਹਿਲਾਂ ਜ਼ਰੂਰ ਤੋੜ ਲਵੋ । ਅਜਿਹਾ ਕਰਦੇ ਸਮੇਂ ਛੋਟੀਆਂ-ਛੋਟੀਆਂ ਬਟਨ ਖੁੰਬਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਣਾ ਚਾਹੀਦਾ । ਖੁੰਬਾਂ ਨੂੰ ਤੋੜਨ ਮਗਰੋਂ ਖੁੰਬ ਦੀ ਝੰਡੀ ਦੇ ਮਿੱਟੀ ਵਾਲੇ ਹਿੱਸੇ ਨੂੰ ਕੱਟ ਕੇ ਸਾਫ਼ ਕਰ ਦਿਉ ।

ਇਹਨਾਂ ਤੋੜੀਆਂ ਖੁੰਬਾਂ ਨੂੰ ਬਰੀਕ ਸੁਰਾਖ ਵਾਲੇ ਪਲਾਸਟਿਕ ਦੇ ਲਿਫ਼ਾਫਿਆਂ ਵਿਚ ਪੈਕ ਕਰੋ । ਹਰ ਲਿਫ਼ਾਫੇ ਵਿਚ 250 ਗਰਾਮ ਤਾਜ਼ੀਆਂ ਖੁੰਬਾਂ ਭਰੋ । ਇਹਨਾਂ ਪੈਕ ਖੁੰਬਾਂ ਨੂੰ ਮੰਡੀ ਵਿਚ ਵੇਚਣ ਲਈ ਭੇਜਿਆ ਜਾਂਦਾ ਹੈ ।
ਖੁੰਬਾਂ ਨੂੰ ਧੁੱਪੇ ਅਤੇ ਛਾਂਵੇਂ ਕੁਦਰਤੀ ਢੰਗ ਨਾਲ ਸੁਕਾ ਕੇ ਗੈਰ ਮੌਸਮੀ ਸਮੇਂ ਵਿਕਰੀ ਲਈ ਸਟੋਰ ਕਰ ਕੇ ਰੱਖ ਲਉ ।

ਪ੍ਰਸ਼ਨ 4.
ਖੁੰਬਾਂ ਦਾ ਬੀਜ (Spawn) ਕੀ ਹੁੰਦਾ ਹੈ ? ਅਤੇ ਬੀਜਾਈ ਪੇਟੀਆਂ ਵਿੱਚ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਦੇਖੋ ਪ੍ਰਸ਼ਨ 5 ਦਾ ਉੱਤਰ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 5.
ਬਟਨ ਖੁੰਬ ਦੀ ਕਾਸ਼ਤ ਲਈ ਕਿਹੜੇ-ਕਿਹੜੇ ਪੜਾਅ ਹਨ ਅਤੇ ਉਨ੍ਹਾਂ ਬਾਰੇ ਲਿਖੋ ।
ਉੱਤਰ-
ਬਟਨ ਖੁੰਬਾਂ ਦੀ ਕਾਸ਼ਤ ਦੇ ਪੜਾਅ-

1.ਖਾਦ ਦੀ ਤਿਆਰੀ ਲਈ ਵਸਤਾਂ – ਤੁੜੀ 300 ਕਿਲੋ, ਕਣਕ ਦੀ ਛਾਣ (ਚੋਕਰ) 15 ਕਿਲੋਗ੍ਰਾਮ, ਕਿਸਾਨ ਖਾਦ 9 ਕਿਲੋਗ੍ਰਾਮ, ਯੂਰੀਆ, ਸੁਪਰਫਾਸਫੇਟ, ਮਿਊਰੇਟ ਆਫ਼ ਪੋਟਾਸ਼ ਤਿੰਨੇ ਖਾਦਾਂ 3-3 ਕਿਲੋਗ੍ਰਾਮ ਹਰ ਇੱਕ, ਜਿਪਸਮ 30 ਕਿਲੋਗ੍ਰਾਮ, ਗਾਮਾ ਬੀ.ਐਚ.ਸੀ. 20 ਈ.ਸੀ. 60 ਮਿਲੀਲੀਟਰ, ਸੀਰਾ 5 ਕਿਲੋਗ੍ਰਾਮ, ਫੂਰਾਡਾਨ 3 ਜੀ 150 ਗ੍ਰਾਮ ।

2. ਢੇਰੀ ਬਣਾਉਣਾ – ਤੂੜੀ ਨੂੰ ਪੱਕੇ ਫਰਸ਼ ਤੇ ਵਿਛਾ ਕੇ ਇਸ ਉਪਰ ਪਾਣੀ ਛਿੜਕ ਕੇ ਇਸ ਨੂੰ 48 ਘੰਟੇ ਲਈ ਖੁੱਲ੍ਹਾ ਛੱਡ ਦਿਓ । ਖਾਦਾਂ ਅਤੇ ਕਣਕ ਦਾ ਛਾਣ ਮਿਲਾ ਕੇ ਢੇਰ ਨੂੰ ਥੋੜ੍ਹਾ ਗਿੱਲਾ ਕਰੋ । 24 ਘੰਟੇ ਬਾਅਦ ਗਿੱਲੀ ਤੂੜੀ ਦੇ ਉੱਪਰ ਖਾਦ ਮਿਲਿਆ ਛਾਣ ਖਿਲਾਰਿਆ ਜਾਂਦਾ ਹੈ । ਇਸ ਸਾਰੇ ਮਿਸ਼ਰਣ ਨੂੰ ਇਕੱਠਾ ਕਰਕੇ ਲੱਕੜੀ ਦੇ ਇਕ ਸਾਂਚੇ ਵਿਚ ਜੋ ਕਿ 5 ਫੁੱਟ ਲੰਬਾ, 5 ਫੁੱਟ ਚੌੜਾ ਅਤੇ 5 ਫੁੱਟ ਉੱਚਾ ਹੁੰਦਾ ਹੈ, ਵਿਚ ਭਰਿਆ ਜਾਂਦਾ ਹੈ। ਫਿਰ ਇਸ ਸਾਂਚੇ ਦੇ ਫੱਟੇ ਹਟਾ ਦਿੱਤੇ ਜਾਂਦੇ ਹਨ ਤੇ ਢੇਰੀ ਤਿਆਰ ਹੋ ਜਾਂਦੀ ਹੈ ।

3. ਖਾਦਾਂ ਦੀ ਢੇਰੀ ਨੂੰ ਫਰੋਲਣਾ – ਢੇਰੀ ਨੂੰ ਰਲਾਉਣ ਲਈ ਹਰ ਵਾਰ ਉੱਪਰਲੇ ਸਿਰੇ ਤੋਂ ਚਾਰੇ ਪਾਸਿਆਂ ਤੋਂ ਕੁੱਝ ਪਾਣੀ ਛਿੜਕ ਕੇ ਚੰਗੀ ਤਰ੍ਹਾਂ ਰਲਾਓ ਅਤੇ ਕੁੱਝ ਹੋਰ ਪਾਣੀ ਛਿੜਕ ਦਿਓ । ਇਸ ਤਰ੍ਹਾਂ ਆਮ ਕਰਕੇ ਢੇਰੀ ਦਾ ਬਾਹਰਲਾ ਹਿੱਸਾ ਅੰਦਰ ਅਤੇ ਵਿਚਕਾਰਲਾ ਹਿੱਸਾ ਬਾਹਰ ਆ ਜਾਵੇਗਾ | ਕੰਪੋਸਟ ਬਣਾਉਣ ਵਾਲੇ ਜੀਵਾਣੂਆਂ ਨੂੰ ਵੀ ਤਾਜ਼ੀ ਹਵਾ ਮਿਲ ਜਾਂਦੀ ਹੈ । ਹਰ ਵਾਰ ਢੇਰੀ ਨੂੰ ਦੁਬਾਰਾ ਬਣਾਉਣ ਲੱਗਿਆਂ ਇਸੇ ਢੰਗ ਦੀ ਵਰਤੋਂ ਕਰੋ । ਢੇਰੀ ਨੂੰ ਤਿੰਨ ਵਾਰ ਹਰ ਚੌਥੇ ਦਿਨ ਅਤੇ ਫਿਰ ਹਰ ਤੀਜੇ ਦਿਨ ਹਿਲਾ ਕੇ ਇਸ ਵਿਚ ਸੀਰਾ, ਜਿਪਸਮ, ਫੂਰਾਡਾਨ ਅਤੇ ਗਾਮਾ ਬੀ. ਐੱਚ. ਸੀ. ਨੂੰ ਕ੍ਰਮਵਾਰ ਪਹਿਲੀ, ਤੀਜੀ, ਪੰਜਵੀਂ ਅਤੇ ਸੱਤਵੀਂ ਵਾਰ ਹਿਲਾਉਣ ਤੇ ਮਿਲਾ ਦਿਉ ।

24 ਦਿਨਾਂ ਬਾਅਦ 300 ਕਿਲੋਗ੍ਰਾਮ ਤੂੜੀ ਤੋਂ ਪੂਰੀ ਤਰ੍ਹਾਂ ਤਿਆਰ ਕੀਤੀ ਇਹ ਖਾਦ 100 × 150 × 18 ਸੈਂ.ਮੀ. ਅਕਾਰ ਦੀਆਂ 20-25 ਪੇਟੀਆਂ ਭਰਨ ਲਈ ਕਾਫ਼ੀ ਹੈ । ਜਦੋਂ ਖਾਦ ਦਾ ਰੰਗ ਕਾਲਾ ਭੂਰਾ ਹੋ ਜਾਂਦਾ ਹੈ ਅਤੇ ਅਮੋਨੀਆ ਦੀ ਬੂ ਆਉਣੀ ਬੰਦ ਹੋ ਜਾਂਦੀ ਹੈ ਅਤੇ ਇਸ ਵਿਚ 65-72% ਨਮੀ ਹੁੰਦੀ ਹੈ ਤਾਂ ਖਾਦ ਤਿਆਰ ਹੋ ਜਾਂਦੀ ਹੈ | ਪੀ.ਐੱਚ 70 ਤੋਂ 8.0 ਹੁੰਦੀ ਹੈ ।

4. ਖਾਦ ਦੀ ਸੋਧ – ਖੁੰਬਾਂ ਦਾ ਬੀਜ ਬੀਜਣ ਤੋਂ ਪਹਿਲਾਂ ਤਿਆਰ ਕੀਤੀ ਖਾਦ ਵਿਚ ਬਾਵਿਸਟਨ 50 ਘੁਲਣਸ਼ੀਲ 20 ਮਿਲੀਗ੍ਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਮਿਲਾ ਦੇ ਚਾਹੀਦੀ ਹੈ । ਇਸ ਲਈ ਇਕ ਕੁਇੰਟਲ ਖਾਦ ਵਿਚ 20 ਗ੍ਰਾਮ ਬਾਵਿਸਟਨ ਦਾ ਧੂੜਾ ਕਾਫ਼ੀ ਹੈ, ਜੋ ਕਿ ਚਾਰ ਪੇਟੀਆਂ ਲਈ ਕਾਫ਼ੀ ਹੈ ।

5. ਪੇਟੀਆਂ ਭਰਨਾ ਅਤੇ ਖੁੰਬਾਂ ਬੀਜਣਾ – ਖਾਦ ਦੀ ਢੇਰੀ ਨੂੰ ਖਿਲਾਰ ਕੇ ਕੁੱਝ ਸਮੇਂ ਲਈ ਠੰਡੀ ਹੋਣ ਦਿਓ । ਖੁੰਬਾਂ ਦੇ ਬੀਜ (ਸਪਾਨ ਨੂੰ ਬੋਤਲਾਂ ਵਿਚੋਂ ਕੱਢੋ ਅਤੇ ਦੋ ਤਹਿਆਂ ਵਿਚ ਖੁੰਬਾਂ ਬੀਜਣ ਵਾਲੇ ਢੰਗ ਦੀ ਵਰਤੋਂ ਕਰਦੇ ਹੋਏ ਖਾਦ ਉੱਤੇ ਬੀਜ ਖਲਾਰ ਕੇ ਪੇਟੀਆਂ ਵਿਚ ਬੀਜ ਦਿਓ । ਫਿਰ ਇਸ ਖਾਦ ਦੀ ਮੋਟੀ ਤਹਿ ਪਾਓ ਅਤੇ ਬੀਜ ਦਾ ਬਾਕੀ ਬਕਾਇਆ ਹਿੱਸਾ ਇਸ ਤੇ ਖਲਾਰ ਕੇ ਖਾਦ ਵਿਚ ਰਲਾ ਦੇਣਾ ਚਾਹੀਦਾ ਹੈ । ਪੇਟੀਆਂ ਉੱਤੇ ਗਿੱਲਾ ਅਖ਼ਬਾਰ ਜਾਂ ਹੋਰ ਕਾਗ਼ਜ਼ ਰੱਖ ਦੇਣਾ ਚਾਹੀਦਾ ਹੈ । 2-3 ਹਫ਼ਤਿਆਂ ਦੇ ਅੰਦਰ ਖੁੰਬਾਂ ਦੇ ਬੀਜ ਤੋਂ ਕਪਾਹ ਦੀਆਂ ਫੁੱਟੀਆਂ ਵਰਗੇ ਸਫ਼ੈਦ ਰੇਸ਼ਿਆਂ ਨਾਲ 80-100% ਪੇਟੀਆਂ ਭਰ ਜਾਂਦੀਆਂ ਹਨ ।

6. ਪੇਟੀਆਂ ਮਿੱਟੀ ਨਾਲ ਢੱਕਣਾ – ਬਾਅਦ ਵਿਚ 80-100% ਰੇਸ਼ਿਆਂ (ਮਾਈਸੀਲੀਅਮ ਨਾਲ ਭਰੀਆਂ ਟਰੇਆਂ ਨੂੰ 4:1 ਦੇ ਅਨੁਪਾਤ ਵਾਲੇ ਖਾਦ ਅਤੇ ਰੇਤਲੀ ਮਿੱਟੀ ਜਾਂ 1:1 ਦੇ ਅਨੁਪਾਤ ਵਾਲੇ ਚੌਲਾਂ ਦੀ ਸੜੀ ਹੋਈ ਫੱਕ ਅਤੇ ਗੋਬਰ ਗੈਸ ਦੀ ਸੱਲਰੀ ਦੇ ਮਿਸ਼ਰਨ ਨਾਲ ਇਕਸਾਰ ਢੱਕ ਦੇਣਾ ਚਾਹੀਦਾ ਹੈ । ਇਸ ਮਿਸ਼ਰਣ ਨੂੰ ਕੇਸਿੰਗ ਮਿਸ਼ਰਣ ਕਿਹਾ ਜਾਂਦਾ ਹੈ । ਢੱਕਣ ਤੋਂ ਪਹਿਲਾਂ ਇਸ ਨੂੰ 4-5% ਫਾਰਮਲੀਨ ਦੇ ਘੋਲ ਨਾਲ ਰੋਗ ਰਹਿਤ ਕਰੋ ।

7. ਕੇਸਿੰਗ ਮਿਸ਼ਰਣ ਨੂੰ ਜਰਮ ਰਹਿਤ ਕਰਨਾ – ਰੇਤ ਮਿਲੀ, ਗਲੀ-ਸੜੀ ਰੂੜੀ ਜਾਂ ਖਾਦ ਨੂੰ ਗਿੱਲਾ ਕਰ ਦਿਓ । ਇਸ ਉੱਪਰ 4-5% ਫਾਰਮਲੀਨ ਦਾ ਛਿੜਕਾਅ ਕਰੋ । ਪ੍ਰਤੀ ਕੁਇੰਟਲ ਕੇਸਿੰਗ ਮਿੱਟੀ ਦੇ ਹਿਸਾਬ ਨਾਲ 20 ਗ੍ਰਾਮ ਫੂਰਾਡਾਨ ਪਾਓ । ਬਾਅਦ ਵਿਚ ਇਸ ਨੂੰ ਤਰਪਾਲ ਜਾਂ ਬੋਰੀਆਂ ਨਾਲ 48 ਘੰਟੇ ਲਈ ਢੱਕ ਦਿਓ 1 ਵਰਤਣ ਤੋਂ ਪਹਿਲਾਂ ਇਸ ਨੂੰ ਕੁੱਝ ਦੇਰ ਲਈ ਫਰੋਲੋ ਤਾਂ ਕਿ ਫਾਰਮਲੀਨ ਚੰਗੀ ਤਰ੍ਹਾਂ ਉੱਡ ਜਾਵੇ ।

8. ਟਰੇਆਂ ਨੂੰ ਚੁੱਕਣ ਦਾ ਤਰੀਕਾ – ਖੁੰਬਾਂ ਦੇ ਬੀਜ ਬੀਜਣ ਤੋਂ 2-3 ਹਫ਼ਤੇ ਬਾਅਦ ਪੇਟੀਆਂ ਤੋਂ ਅਖ਼ਬਾਰ ਦੇ ਕਾਗਜ਼ ਲਾਹ ਦੇਣਾ ਚਾਹੀਦਾ ਹੈ ਅਤੇ ਮਾਈਸੀਲੀਅਮ ਨਾਲ ਭਰੀ ਖਾਦ ਨੂੰ ਇਕ ਤੋਂ ਡੇਢ ਇੰਚ ਮੋਟੀ ਰੋਗ ਰਹਿਤ ਕੀਤੀ ਮਿੱਟੀ ਦੀ ਤਹਿ ਨਾਲ ਢੱਕ ਦੇਣਾ ਚਾਹੀਦਾ ਹੈ ।

9. ਪੇਟੀਆਂ ਨੂੰ ਤਰਤੀਬ ਦੇਣਾ – ਪੇਟੀਆਂ ਨੂੰ ਇਕ-ਦੂਜੀ ਦੇ ਉੱਪਰ ਟਿਕਾ ਕੇ ਕਾਸ਼ਤ ਦਾ ਖੇਤਰ ਵਧਾਇਆ ਜਾ ਸਕਦਾ ਹੈ । ਲਾਈਨਾਂ ਵਿਚ ਰੱਖੀਆਂ ਪੇਟੀਆਂ ਦਾ ਫਾਸਲਾ 2-2 ਫੁੱਟ ਅਤੇ ਪੇਟੀਆਂ ਵਿੱਚ ਉੱਪਰ-ਹੇਠਾਂ ਰੱਖੀਆਂ ਟਰੇਆਂ ਵਿੱਚ ਇੱਕ ਫੁੱਟ ਫ਼ਾਸਲਾ ਹੋਣਾ ਚਾਹੀਦਾ ਹੈ। ਅਜਿਹਾ ਕਰਦੇ ਸਮੇਂ ਨਿੱਕੀਆਂ-ਨਿੱਕੀਆਂ ਬਟਨ ਖੁੰਬਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ । ਪੁੱਟਣ ਤੋਂ ਬਾਅਦ ਖੁੰਬ ਦੀ ਡੰਡੀ ਦਾ ਮਿੱਟੀ ਵਾਲਾ ਹਿੱਸਾ ਕੱਟ ਦੇਣਾ ਚਾਹੀਦਾ ਹੈ ਅਤੇ ਸਾਫ਼ ਕਰ ਲੈਣਾ ਚਾਹੀਦਾ ਹੈ ।
PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ 1

10. ਖੁੰਬਾਂ ਦਾ ਉੱਗਣਾ – ਪੇਟੀਆਂ ਨੂੰ ਮਿੱਟੀ ਨਾਲ ਢੱਕਣ ਤੋਂ 2-3 ਹਫ਼ਤੇ ਬਾਅਦ ਖੁੰਬਾਂ ਨਿਕਲਣ ਲਗਦੀਆਂ ਹਨ ਅਤੇ 2-3 ਦਿਨਾਂ ਵਿੱਚ ਤੋੜਨ ਲਈ ਤਿਆਰ ਹੋ ਜਾਂਦੀਆਂ ਹਨ ।

11. ਖੁੰਬਾਂ ਦਾ ਝਾੜ – ਇੱਕ ਵਰਗ ਮੀਟਰ ਰਕਬੇ ਵਿਚੋਂ 8-12 ਕਿਲੋ ਖੰਬਾਂ ਨਿਕਲ ਆਉਂਦੀਆਂ ਹਨ । ਖੁੰਬਾਂ ਦੀ ਬਟਨ ਖੁੰਬ ਕਿਸਮ ਦੇ ਇੱਕ ਕਿਲੋ ਨੂੰ ਉਗਾਉਣ ਲਈ 38.44 ਰੁਪਏ ਲਾਗਤ ਅਤੇ ਢੀਂਗਰੀ ਖੁੰਬ ਉਗਾਉਣ ਲਈ 31.84 ਰੁਪਏ ਲਾਗਤ ਆਉਂਦੀ ਹੈ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

PSEB 8th Class Agriculture Guide ਖੁੰਬਾਂ ਦੀ ਕਾਸ਼ਤ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
2-3 ਹਫ਼ਤਿਆਂ ਅੰਦਰ ਖੁੰਬਾਂ ਦੀ ਬੀਜ ਤੋਂ ਤਿਆਰ ਮਾਈਸੀਲੀਅਮ ਨਾਲ ਕਿੰਨੇ ਪ੍ਰਤੀਸ਼ਤ ਫੇਰੀਆਂ ਭਰ ਜਾਂਦੀਆਂ ਹਨ ?
ਉੱਤਰ-
80-100 ਪ੍ਰਤੀਸ਼ਤ ।

ਪ੍ਰਸ਼ਨ 2.
ਲਿਫ਼ਾਫਿਆਂ ਵਿਚ ਕਿੰਨੀਆਂ ਖੁੰਬਾਂ ਪਾ ਕੇ ਵੇਚਣ ਲਈ ਭਰੀਆਂ ਜਾਂਦੀਆਂ ਹਨ ?
ਉੱਤਰ-
250 ਗਰਾਮ ।

ਪ੍ਰਸ਼ਨ 3.
ਖੁੰਬਾਂ ਦੇ ਬੀਜ ਨੂੰ ਕੀ ਕਹਿੰਦੇ ਹਨ ?
ਉੱਤਰ-
ਖੁੰਬਾਂ ਦੇ ਬੀਜ ਨੂੰ ਸਪਾਨ ਕਹਿੰਦੇ ਹਨ ।

ਪ੍ਰਸ਼ਨ 4.
ਖੁੰਬਾਂ ਵਿਚ ਕਿਹੜੇ ਖ਼ੁਰਾਕੀ ਤੱਤ ਘੱਟ ਮਾਤਰਾ ਵਿਚ ਹੁੰਦੇ ਹਨ ?
ਉੱਤਰ-
ਖੁੰਬਾਂ ਵਿਚ ਕਾਰਬੋਹਾਈਡਰੇਟਸ ਅਤੇ ਚਿਕਨਾਹਟ ਘੱਟ ਮਾਤਰਾ ਵਿਚ ਹੁੰਦੀ ਹੈ ।

ਪ੍ਰਸ਼ਨ 5.
ਗਰਮੀ ਰੁੱਤ ਵਿਚ ਉਗਾਈ ਜਾਣ ਵਾਲੀ ਖੁੰਬਾਂ ਦੀ ਕਿਸਮ ਕਿਹੜੀ ਤੇ ਉਸਦੀਆਂ ਕਿੰਨੀਆਂ ਫ਼ਸਲਾਂ ਲਈਆਂ ਜਾ ਸਕਦੀਆਂ ਹਨ ?
ਉੱਤਰ-
ਗਰਮੀ ਰੁੱਤ ਵਿਚ ਉਗਾਈ ਜਾਣ ਵਾਲੀ ਕਿਸਮ ਪਰਾਲੀ ਵਾਲੀ ਖੁੰਬ ਹੈ । ਇਸ ਤੋਂ 4 ਫ਼ਸਲਾਂ ਮਿਲ ਜਾਂਦੀਆਂ ਹਨ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 6.
300 ਕਿਲੋ ਤੂੜੀ ਤੋਂ ਤਿਆਰ ਕੀਤੀ ਖਾਦ ਕਿੰਨੀਆਂ ਪੇਟੀਆਂ ਲਈ ਕਾਫ਼ੀ ਹੈ ?
ਉੱਤਰ-
100 × 150 × 18 ਸੈਂ.ਮੀ. ਅਕਾਰ ਦੀਆਂ 20-25 ਪੇਟੀਆਂ ਲਈ ਇਹ ਖਾਦ ਕਾਫ਼ੀ ਹੈ ।

ਪ੍ਰਸ਼ਨ 7.
ਤਿਆਰ ਹੋ ਚੁੱਕੀ ਖਾਦ ਦੀ ਪਛਾਣ ਕੀ ਹੈ ?
ਉੱਤਰ-
ਜਦੋਂ ਖਾਦ ਦਾ ਰੰਗ ਕਾਲਾ ਭੂਰਾ ਹੋ ਜਾਵੇ ਅਮੋਨੀਆ ਦੀ ਬੂ ਖ਼ਤਮ ਹੋ ਜਾਵੇ, ਤਾਂ ਖਾਦ ਤਿਆਰ ਹੁੰਦੀ ਹੈ ।

ਪ੍ਰਸ਼ਨ 8.
ਕਿਸੇ ਇਕ ਰੋਗ ਦਾ ਨਾਂ ਦੱਸੋ, ਜਿਸ ਲਈ ਖੁੰਬਾਂ ਲਾਹੇਵੰਦ ਹਨ ?
ਉੱਤਰ-
ਬਲੱਡ ਪ੍ਰੈਸ਼ਰ ।

ਪ੍ਰਸ਼ਨ 9.
ਸਰਦੀਆਂ ਵਿਚ ਖੁੰਬਾਂ ਦੀਆਂ ਕਿੰਨੀਆਂ ਫ਼ਸਲਾਂ ਲੈ ਸਕਦੇ ਹੋ ?
ਉੱਤਰ-
ਸਰਦੀਆਂ ਵਿਚ ਚਿੱਟੀ ਬਟਨ ਖੁੰਬ ਦੀਆਂ ਦੋ ਫ਼ਸਲਾਂ ਲੈ ਸਕਦੇ ਹਾਂ ।

ਪ੍ਰਸ਼ਨ 10.
ਸਰਦੀਆਂ ਵਿਚ ਖੁੰਬਾਂ ਦੀਆਂ ਫ਼ਸਲਾਂ ਕਦੋਂ ਬੀਜੀਆਂ ਜਾਂਦੀਆਂ ਹਨ ?
ਉੱਤਰ-
ਸਰਦੀਆਂ ਵਿਚ ਖੁੰਬਾਂ ਅਕਤੂਬਰ ਤੋਂ ਅਪਰੈਲ ਤਕ ਬੀਜੀਆਂ ਜਾਂਦੀਆਂ ਹਨ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 11.
ਖੁੰਬਾਂ ਵਾਸਤੇ ਖਾਦ ਰਲਾ ਕੇ ਤਿਆਰ ਕਰਨ ਲਈ ਕਿਹੜੇ ਪਦਾਰਥ ਚਾਹੀਦੇ ਹਨ ?
ਉੱਤਰ-
ਸੀਰਾ, ਜਿਪਸਮ, ਫੂਰਾਡਾਨ ਅਤੇ ਗਾਮਾ ਬੀ.ਐੱਚ.ਸੀ. ਆਦਿ ਪਦਾਰਥਾਂ ਦੀ ਲੋੜ ਹੈ ।

ਪ੍ਰਸ਼ਨ 12.
ਇਕ ਵਰਗ ਮੀਟਰ ਲਈ ਕਿੰਨੇ ਬੀਜਾਂ ਦੀ ਲੋੜ ਹੈ ?
ਉੱਤਰ-
ਇਕ ਵਰਗ ਮੀਟਰ ਲਈ 300 ਗ੍ਰਾਮ ਬੀਜ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 13.
ਇਕ ਵਰਗ ਮੀਟਰ ਵਿਚ ਖੁੰਬਾਂ ਦੀਆਂ ਕਿੰਨੀਆਂ ਫ਼ਸਲਾਂ ਹੋ ਸਕਦੀਆਂ ਹਨ ?
ਉੱਤਰ-
ਇਕ ਵਰਗ ਮੀਟਰ ਥਾਂ ਵਿਚੋਂ ਇਕ ਮੌਸਮ ਵਿਚ 8-12 ਕਿਲੋਗ੍ਰਾਮ ਤਾਜ਼ੀਆਂ ਖੁੰਬਾਂ ਦਾ ਝਾੜ ਪ੍ਰਾਪਤ ਹੋ ਜਾਂਦਾ ਹੈ ।

ਪ੍ਰਸ਼ਨ 14.
ਗਰਮੀਆਂ ਵਿਚ ਮਿਲਕੀ ਖੁੰਬਾਂ ਦੀਆਂ ਕਿੰਨੀਆਂ ਫ਼ਸਲਾਂ ਹੋ ਸਕਦੀਆਂ ਹਨ ?
ਉੱਤਰ-
ਗਰਮੀਆਂ ਵਿਚ ਮਿਲਕੀ ਖੁੰਬਾਂ ਦੀਆਂ ਤਿੰਨ ਫ਼ਸਲਾਂ ਹੋ ਸਕਦੀਆਂ ਹਨ ।

ਪ੍ਰਸ਼ਨ 15.
ਪੰਜਾਬ ਵਿੱਚ ਖੁੰਬਾਂ ਦੀ ਕਾਸ਼ਤ ਕਿੰਨੀਆਂ ਥਾਂਵਾਂ ‘ਤੇ ਕੀਤੀ ਜਾਂਦੀ ਹੈ ?
ਉੱਤਰ-
400 ਥਾਂਵਾਂ ਤੇ ।

ਪ੍ਰਸ਼ਨ 16.
ਬਟਣ ਖੁੰਬਾਂ ਦੀਆਂ ਫ਼ਸਲਾਂ ਲੈਣ ਦਾ ਸਮਾਂ ਦੱਸੋ ।
ਉੱਤਰ-
ਸਤੰਬਰ ਤੋਂ ਮਾਰਚ ਤੱਕ ਦੋ ਫ਼ਸਲਾਂ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 17.
ਢੀਂਗਰੀ ਦੀਆਂ ਫ਼ਸਲਾਂ ਲੈਣ ਦਾ ਸਮਾਂ ਦੱਸੋ ।
ਉੱਤਰ-
ਅਕਤੂਬਰ ਤੋਂ ਮਾਰਚ ਤੱਕ ਤਿੰਨ ਫ਼ਸਲਾਂ

ਪ੍ਰਸ਼ਨ 18.
ਸ਼ਿਟਾਕੀ ਖੁੰਬ ਲੈਣ ਦਾ ਸਮਾਂ ਦੱਸੋ ।
ਉੱਤਰ-
ਸ਼ਿਟਾਕੀ ਦੀ ਇੱਕ ਫ਼ਸਲ ਸਤੰਬਰ ਤੋਂ ਮਾਰਚ ਤੱਕ ।

ਪ੍ਰਸ਼ਨ 19.
ਪੰਜਾਬ ਵਿਚ ਕਿਹੜੀ ਖੁੰਬ ਦੀ ਕਾਸ਼ਤ ਸਭ ਤੋਂ ਵੱਧ ਕੀਤੀ ਜਾਂਦੀ ਹੈ ?
ਉੱਤਰ-
ਬਟਨ ਖੁੰਬ ਦੀ ।

ਪ੍ਰਸ਼ਨ 20.
ਤਿੰਨ ਕੁਇੰਟਲ ਤੂੜੀ ਖਾਦ ਲਈ ਖੁੰਬਾਂ ਦਾ ਕਿੰਨਾ ਬੀਜ ਚਾਹੀਦਾ ਹੈ ?
ਉੱਤਰ-
3 ਕਿਲੋ ਸਪਾਨ ।

ਪ੍ਰਸ਼ਨ 21.
ਖੁੰਬਾਂ ਦੇ ਬੀਜ ਨੂੰ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ ?
ਉੱਤਰ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕਰੋਬਾਇਲੋਜੀ ਵਿਭਾਗ ਤੋਂ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੁੰਬਾਂ ਦੀ ਕਾਸ਼ਤ ਸਮੇਂ ਬੀਜ ਨੂੰ ਪੇਟੀਆਂ ਵਿਚ ਕਿਵੇਂ ਭਰਿਆ ਜਾਂਦਾ ਹੈ ?
ਉੱਤਰ-
ਖਾਦ ਦੀ ਢੇਰੀ ਨੂੰ ਖਿਲਾਰ ਕੇ ਕੁੱਝ ਸਮੇਂ ਲਈ ਠੰਡੀ ਹੋਣ ਦਿਓ । ਖੰਬਾਂ ਦੇ ਬੀਜ (ਸਪਾਨ) ਨੂੰ ਬੋਤਲਾਂ ਵਿਚੋਂ ਕੱਢੋ ਅਤੇ ਦੋ ਤਹਿਆਂ ਵਿਚ ਖੁੰਬਾਂ ਬੀਜਣ ਵਾਲੇ ਢੰਗ ਦੀ ਵਰਤੋਂ ਕਰਦੇ ਹੋਏ ਖਾਦ ਉੱਤੇ ਬੀਜ ਖਲਾਰ ਕੇ ਪੇਟੀਆਂ ਵਿਚ ਬੀਜ ਦਿਓ । ਫਿਰ ਇਸ ਉੱਪਰ ਖਾਦ ਦੀ ਮੋਟੀ ਤਹਿ ਪਾਓ ਅਤੇ ਬੀਜ ਦਾ ਬਾਕੀ ਬਕਾਇਆ ਹਿੱਸਾ ਇਸ ਤੇ ਖਲਾਰ ਕੇ ਖਾਦ ਵਿਚ ਰਲਾ ਦੇਣਾ ਚਾਹੀਦਾ ਹੈ । ਪੇਟੀਆਂ ਉੱਤੇ ਗਿੱਲਾ ਅਖ਼ਬਾਰ ਜਾਂ ਹੋਰ ਕਾਗਜ਼ ਰੱਖ ਦੇਣਾ ਚਾਹੀਦਾ ਹੈ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 2.
ਢੀਂਗਰੀ ਦੀ ਕਾਸ਼ਤ ਲਈ ਲਿਫ਼ਾਫੇ ਭਰਨ ਦੀ ਕੀ ਵਿਧੀ ਹੈ ?
ਉੱਤਰ-
ਲਿਫ਼ਾਫਿਆਂ ਨੂੰ 3 ਇੰਚ ਤਕ ਤੁੜੀ ਨਾਲ ਭਰ ਲੈਣਾ ਚਾਹੀਦਾ ਹੈ ਅਤੇ ਇਸ ਉੱਤੇ ਚੁਟਕੀ ਕੁ ਖੁੰਬਾਂ ਦਾ ਬੀਜ ਖਿਲਾਰ ਦਿਓ। ਫਿਰ ਇਸ ਉੱਪਰ 2-2 ਇੰਚ ਤੂੜੀ ਹੋਰ ਪਾ ਦਿਓ ਅਤੇ ਫਿਰ ਖੁੰਬਾਂ ਦਾ ਬੀਜ ਖਿਲਾਰਦੇ ਜਾਓ ਅਤੇ ਲਿਫਾਫੇ ਪੂਰੀ ਤਰ੍ਹਾਂ ਭਰ ਲਵੋ । ਲਿਫਾਫੇ ਦੇ ਮੰਹ ਨੂੰ ਸੇਬੇ ਨਾਲ ਬੰਨ ਦੇਣਾ ਚਾਹੀਦਾ ਹੈ ਅਤੇ ਹੇਠਲੇ ਕੋਨਿਆਂ ਤੇ ਚੀਰਾ ਦੇ ਦਿਓ ਤਾਂ ਕਿ ਵਾਧੂ ਪਾਣੀ ਨਿਕਲ ਜਾਵੇ |ਹੁਣ ਇਹਨਾਂ ਲਿਫ਼ਾਫਿਆਂ ਨੂੰ ਇਕ ਚੰਗੀ ਰੌਸ਼ਨੀ ਵਾਲੇ ਕਮਰੇ ਵਿਚ ਰੱਖੋ । 3-4 ਹਫ਼ਤਿਆਂ ਬਾਅਦ ਜਦੋਂ ਛੋਟੀਆਂ ਖੁੰਬਾਂ ਦਾ ਪੁੰਗਰਨਾ ਦਿਸਣ ਲੱਗੇ ਤਾਂ ਪਲਾਸਟਿਕ ਦੇ ਲਿਫ਼ਾਫੇ ਕੱਟ ਦਿਓ ਅਤੇ ਪਾਣੀ ਪਾ ਦਿਓ, ਤਾਂ ਕਿ ਤੁੜੀ ਦੇ ਅੰਦਰ ਪੁੰਗਾਲ ਗਿੱਲਾ ਰਹੇ ।

ਪ੍ਰਸ਼ਨ 3.
ਖੁੰਬਾਂ ਤੋੜਦੇ ਸਮੇਂ ਕਿਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਖੁੰਬਾਂ ਨੂੰ ਕੱਟ ਕੇ ਜਾਂ ਖਿੱਚ ਕੇ ਨਾ ਤੋੜੋ ਪਰ ਟੋਪੀ ਨੂੰ ਉੱਗਲਾਂ ਵਿਚਕਾਰ ਲੈ ਕੇ ਹੌਲੀ ਜਿਹੀ ਮਰੋੜੋ ਅਤੇ ਦਿਨ ਵਿਚ ਇਕ ਵਾਰ ਖੁੱਲਣ ਤੋਂ ਪਹਿਲਾਂ ਜ਼ਰੂਰ ਤੋੜ ਲਵੋ ।

ਪ੍ਰਸ਼ਨ 4.
ਖੁੰਬਾਂ ਨੂੰ ਕਿਹੜਾ ਕੀੜਾ ਨੁਕਸਾਨ ਪਹੁੰਚਾਉਂਦਾ ਹੈ ? ਇਸ ਤੋਂ ਬਚਾਓ ਦਾ ਤਰੀਕਾ ਦੱਸੋ ।
ਉੱਤਰ-
ਖੁੰਬਾਂ ਦੀ ਮੱਖੀ ਇਸ ਨੂੰ ਨੁਕਸਾਨ ਪਹੁੰਚਾਉਂਦੀ ਹੈ । ਜਦੋਂ ਖੁੰਬਾਂ ਦੀਆਂ ਮੱਖੀਆਂ ਕਿਆਰੀਆਂ, ਖੁੰਬ ਘਰ ਦੀਆਂ ਬਾਰੀਆਂ ਦੇ ਸ਼ੀਸ਼ੇ, ਕੰਧਾਂ ਜਾਂ ਛੱਤ ਤੇ ਨਜ਼ਰ ਆਉਣ ਲਗ ਜਾਣ ਤਾਂ 30 ਮਿਲੀਲਿਟਰ ਨੁਵਾਨ (ਡਾਈਕਲੋਰੋਵੇ) 100 ਈ.ਸੀ. (ਡਬਲਯੂ. ਪੀ.) ਪ੍ਰਤੀ 100 ਘਣ ਮੀਟਰ ਥਾਂ ਦੇ ਹਿਸਾਬ ਨਾਲ ਛਿੜਕਾਅ ਕਰੋ । ਛਿੜਕਾਅ ਤੋਂ ਬਾਅਦ ਦਰਵਾਜ਼ੇ ਅਤੇ ਬਾਰੀਆਂ 2 ਘੰਟਿਆਂ ਲਈ ਬੰਦ ਕਰ ਦੇਣੇ ਚਾਹੀਦੇ ਹਨ ਅਤੇ ਛਿੜਕਾਅ ਤੋਂ 48 ਘੰਟੇ ਬਾਅਦ ਤਕ ਖੁੰਬਾਂ ਨਹੀਂ ਤੋੜਨੀਆਂ ਚਾਹੀਦੀਆਂ । ਕਿਆਰੀਆਂ ਤੇ ਸਿੱਧਾ ਛਿੜਕਾਅ ਨਾ ਕਰੋ ।

ਪ੍ਰਸ਼ਨ 5.
ਫ਼ਸਲ ਦੀ ਥਾਂ ਵਧਾਉਣ ਲਈ ਕੀ ਕੀਤਾ ਜਾਂਦਾ ਹੈ ?
ਉੱਤਰ-
ਪੇਟੀਆਂ ਨੂੰ ਇਕ-ਦੂਜੀ ਦੇ ਉੱਪਰ ਟਿਕਾ ਕੇ ਕਾਸ਼ਤ ਦਾ ਖੇਤਰ ਵਧਾਇਆ ਜਾ ਸਕਦਾ ਹੈ । ਲਾਈਨਾਂ ਵਿਚ ਰੱਖੀਆਂ ਪੇਟੀਆਂ ਦਾ ਫ਼ਾਸਲਾ 2-2 ਫੁੱਟ ਹੋਣਾ ਚਾਹੀਦਾ ਹੈ ਅਤੇ ਪੇਟੀਆਂ ਵਿਚ ਉੱਪਰ-ਹੇਠਾਂ ਰੱਖੀਆਂ ਟਰੇਆਂ ਵਿਚ ਫ਼ਾਸਲਾ ਇਕ ਫੁੱਟ ਹੋਣਾ ਚਾਹੀਦਾ ਹੈ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਪਰਾਲੀ ਵਾਲੀਆਂ ਖੁੰਬਾਂ ਕਿਵੇਂ ਉਗਾਈਆਂ ਜਾਂਦੀਆਂ ਹਨ ?
ਉੱਤਰ-
1. ਲੋੜੀਂਦੀਆਂ ਵਸਤਾਂ – ਤਾਜ਼ੀ ਪਰਾਲੀ (ਇਕ ਸਾਲ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ) ਬਾਂਸ ਦੀਆਂ ਸੋਟੀਆਂ ਅਤੇ ਖੁੰਬਾਂ ਦਾ ਬੀਜ ਸਪਾਨ ।

2. ਢੰਗ – ਸੁੱਕੀ ਪਰਾਲੀ ਦੀਆਂ 1-1.5 ਕਿਲੋਗ੍ਰਾਮ ਭਾਰ ਦੀਆਂ ਪੁਲੀਆਂ ਬਣਾ ਲੈਣੀਆਂ ਚਾਹੀਦੀਆਂ ਹਨ । ਇਸਦੇ ਦੋਹਾਂ ਸਿਰਿਆਂ ਨੂੰ ਬੰਨ੍ਹ ਦਿਓ ਅਤੇ ਵਧੇ ਹੋਏ ਹਿੱਸਿਆਂ ਨੂੰ ਕੱਟ ਕੇ ਬਰਾਬਰ ਕਰ ਦਿਉ । ਪਰਾਲੀ ਦੀਆਂ ਪੂਲੀਆਂ ਨੂੰ 16 ਤੋਂ 20 ਘੰਟੇ ਤਕ ਸਾਫ਼ ਪਾਣੀ ਵਿਚ ਭਿਉਂ ਕੇ ਰੱਖੋ । ਪੁਲੀਆਂ ਨੂੰ ਢਲਾਣ ਵਾਲੀ ਥਾਂ ਤੇ ਰੱਖ ਕੇ ਵਾਧੂ ਪਾਣੀ ਕੱਢ ਦਿਓ । ਖੁੰਬ ਘਰ ਵਿਚ ਇਕ ਫੁੱਟ ਦੂਰੀ ਤੇ ਰੱਖੀਆਂ ਬਾਂਸ ਦੀਆਂ ਸੋਟੀਆਂ ਉੱਤੇ ਪੰਜ ਪਲੀਆਂ ਦੀ ਪਹਿਲੀ ਤਹਿ ਤੇ ਖੁੰਬਾਂ ਦਾ ਬੀਜ ਚੁਟਕੀਆਂ ਨਾਲ ਖਿਲਾਰ ਦਿਓ । ਇਸ ਤਰ੍ਹਾਂ 22 ਪੂਲੀਆਂ ਨਾਲ ਇਕ ਵਰਗ ਮੀਟਰ ਦੀ ਇਕ ਕਿਆਰੀ ਬਣ ਜਾਂਦੀ ਹੈ । ਫ਼ਸਲ ਲਈ ਥਾਂ ਵਧਾਉਣ ਲਈ ਇਕ-ਦੂਜੀ ਦੇ ਉੱਤੇ ਵੀ ਕਿਆਰੀਆਂ ਬਣਾਈਆਂ ਜਾ ਸਕਦੀਆਂ ਹਨ । ਇਕ ਕਿਆਰੀ ਲਈ 300 ਗਰਾਮ ਬੀਜ ਕਾਫ਼ੀ ਹੈ ।

3. ਬੀਜ ਖਿਲਾਰਨਾ – ਇਕ ਕਿਆਰੀ ਲਈ 300 ਗ੍ਰਾਮ ਬੀਜ ਦੀ ਜ਼ਰੂਰਤ ਹੁੰਦੀ ਹੈ | ਹਰ ਤਹਿ ਵਿਚ ਇਕਸਾਰ ਬੀਜ ਪਾਉਣਾ ਚਾਹੀਦਾ ਹੈ ।

4. ਸਿੰਜਾਈ – ਬਿਜਾਈ ਤੋਂ 2-3 ਦਿਨਾਂ ਬਾਅਦ ਪਾਣੀ ਦਾ ਛਿੜਕਾਅ ਸ਼ੁਰੂ ਕਰ ਦੇਣਾ ਚਾਹੀਦਾ ਹੈ | ਕਮਰਿਆਂ ਵਿਚ ਹਵਾ ਦਾ ਆਉਣਾ ਜ਼ਰੂਰੀ ਨਹੀਂ, ਪਰ ਬਾਅਦ ਵਿਚ ਖੁੱਲੀ ਹਵਾ ਦੀ ਜ਼ਰੂਰਤ ਹੁੰਦੀ ਹੈ ।

5. ਖੁੰਬਾਂ ਦਾ ਉੱਗਣਾ – ਬੀਜ ਪਾਉਣ ਤੋਂ 7-9 ਦਿਨਾਂ ਬਾਅਦ ਖੁੰਬਾਂ ਦੇ ਨਿੱਕੇ-ਨਿੱਕੇ ਦਾਣੇ ਦਿਖਾਈ ਦੇਣ ਲੱਗ ਜਾਂਦੇ ਹਨ । ਦਸਵੇਂ ਦਿਨ ਇਹ ਤੁੜਾਈ ਦੇ ਯੋਗ ਹੋ ਜਾਂਦੇ ਹਨ । ਇਹ 4 ਗੇੜਾਂ ਵਿਚ 15-20 ਦਿਨਾਂ ਤਕ ਉੱਗਦੀਆਂ ਰਹਿੰਦੀਆਂ ਹਨ । ਇਸ ਰੁੱਤ ਦੀਆਂ ਖੁੰਬਾਂ ਦੀ ਇਕ ਮਹੀਨੇ ਵਿਚ ਇਕ ਫ਼ਸਲ ਲਈ ਜਾ ਸਕਦੀ ਹੈ । ਇਸ ਤਰ੍ਹਾਂ ਆਖ਼ਰੀ ਹਫ਼ਤੇ ਅਪਰੈਲ ਤੋਂ ਅਗਸਤ ਤਕ 4 ਫ਼ਸਲਾਂ ਪ੍ਰਾਪਤ ਹੋ ਜਾਂਦੀਆਂ ਹਨ ।

6. ਲਿਫ਼ਾਫਿਆਂ ਵਿਚ ਪਾਉਣਾ – ਮੰਡੀ ਭੇਜਣ ਤੋਂ ਪਹਿਲਾਂ ਸੁਰਾਖਾਂ ਵਾਲੇ ਹਰ ਲਿਫ਼ਾਫੇ ਵਿਚ 200 ਗ੍ਰਾਮ ਖੁੰਬਾਂ ਪਾ ਕੇ ਲਿਫ਼ਾਫੇ ਬੰਦ ਕਰੋ । ਇਸ ਰੁੱਤ ਦੀਆਂ ਖੁੰਬਾਂ ਨੂੰ ਧੁੱਪੇ ਜਾਂ ਛਾਵੇਂ ਰੱਖ ਕੇ ਕੁਦਰਤੀ ਤਰੀਕੇ ਨਾਲ ਵੀ ਸੁਕਾਇਆ ਜਾ ਸਕਦਾ ਹੈ ।

7. ਝਾੜ – 22 ਕਿਲੋਗ੍ਰਾਮ ਸੁੱਕੀ ਪਰਾਲੀ ਦੀ ਇਕ ਕਿਆਰੀ ਵਿਚੋਂ ਦੱਸੇ ਸਮੇਂ ਦੌਰਾਨ 2.5-3 ਕਿਲੋਗ੍ਰਾਮ ਤਾਜ਼ੀਆਂ ਖੁੰਬਾਂ ਮਿਲ ਜਾਂਦੀਆਂ ਹਨ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਵਸਤੂਨਿਸ਼ਠ ਪ੍ਰਸ਼ਨ
ਠੀਕ / ਗ਼ਲਤ

1. ਖੁੰਬਾਂ ਉਗਾਉਣ ਲਈ ਪ੍ਰਤੀ ਕਿਆਰੀ 300 ਗ੍ਰਾਮ ਬੀਜ ਦੀ ਲੋੜ ਹੁੰਦੀ ਹੈ ।
2. ਵਧੀਆ ਖਾਦ ਤਿਆਰ ਕਰਨ ਲਈ pH ਦਾ ਮਾਨ 7.0 ਤੋਂ 8.0 ਹੋਣਾ ਚਾਹੀਦਾ ਹੈ ।
3. ਸਰਦ ਰੁੱਤ ਦੀਆਂ ਬਟਨ ਖੁੰਬਾਂ ਦੀਆਂ ਸਤੰਬਰ ਤੋਂ ਮਾਰਚ ਤੱਕ ਦੋ ਫ਼ਸਲਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ।
ਉੱਤਰ-
1. √
2. √
3. √

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੁੰਬਾਂ ਦੀਆਂ ਕਿਸਮਾਂ ਹਨ-
(ਉ) ਬਟਨ ਖੁੰਬ
(ਅ) ਪਰਾਲੀ ਖੁੰਬ
(ੲ) ਸ਼ਿਟਾਕੀ ਖੁੰਬ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਖਾਦ ਤਿਆਰ ਕਰਨ ਲਈ ਕਿਹੜੇ ਤੱਤ ਮਿਲਾਏ ਜਾਂਦੇ ਹਨ-
(ਉ) ਸੀਰਾ
(ਅ) ਜਿਪਸਮ
(ੲ) ਫੂਰਾਡਾਨ
(ਸ) ਸਾਰੇ ।
ਉੱਤਰ-
(ਸ) ਸਾਰੇ ।

ਪ੍ਰਸ਼ਨ 3.
ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਕਿੰਨੀਆਂ ਖੁੰਬਾਂ ਭਰੀਆਂ ਜਾਂਦੀਆਂ ਹਨ-
(ਉ) 50 ਗ੍ਰਾਮ
(ਅ) 250 ਗ੍ਰਾਮ
(ੲ) 500 ਗ੍ਰਾਮ
(ਸ) 100 ਗ੍ਰਾਮ ।
ਉੱਤਰ-
(ਅ) 250 ਗ੍ਰਾਮ

ਖ਼ਾਲੀ ਥਾਂਵਾਂ ਭਰੋ

1. ਖੁੰਬਾਂ ਦੀਆਂ ਮੱਖੀਆਂ ਤੋਂ ਬਚਾਅ ਲਈ ……………………… ਦਾ ਛਿੜਕਾਅ ਕੀਤਾ ਜਾਂਦਾ ਹੈ ।
2. ਖੁੰਬਾਂ ਦੇ ਬੀਜ ਨੂੰ …………………….. ਕਹਿੰਦੇ ਹਨ ।
ਉੱਤਰ-
1. ਨੂਵਾਨ,
2. ਸਪਾਨ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਖੁੰਬਾਂ ਦੀ ਕਾਸ਼ਤ PSEB 8th Class Agriculture Notes

  1. ਪੰਜਾਬ ਵਿਚ ਖੁੰਬਾਂ ਦੀ ਕਾਸ਼ਤ ਲਗਪਗ 400 ਥਾਂਵਾਂ ਤੇ ਕੀਤੀ ਜਾ ਰਹੀ ਹੈ ।
  2. ਪੰਜਾਬ ਵਿਚ ਸਾਲਾਨਾ ਕੁੱਲ 45000-48000 ਟਨ ਤਾਜ਼ੀਆਂ ਖੁੰਬਾਂ ਪੈਦਾ ਕੀਤੀਆਂ ” ਜਾਂਦੀਆਂ ਹਨ ।
  3. ਖੁੰਬਾਂ ਵਿਚ ਕਈ ਖ਼ੁਰਾਕੀ ਤੱਤ ਹੁੰਦੇ ਹਨ ; ਜਿਵੇਂ-ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਲੋਹਾ, ਪੋਟਾਸ਼, ਖਣਿਜ ਪਦਾਰਥ ਅਤੇ ਵਿਟਾਮਿਨ ਸੀ ।
  4. ਇਸ ਵਿਚ ਕਾਰਬੋਹਾਈਡਰੇਟਸ ਅਤੇ ਚਿਕਨਾਹਟ ਦੀ ਮਾਤਰਾ ਘੱਟ ਹੁੰਦੀ ਹੈ । ਇਸ ਲਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਖੁੰਬਾਂ ਲਾਭਦਾਇਕ ਹਨ ।
  5. ਪੰਜਾਬ ਦੇ ਵਾਤਾਵਰਨ ਅਨੁਸਾਰ ਖੁੰਬਾਂ ਦੀਆਂ ਪੰਜ ਕਿਸਮਾਂ ਹਨ-ਬਟਨ ਖੁੰਬ, ਢੀਂਗਰੀ ਖੁੰਬ, ਸ਼ਿਟਾਕੀ ਖੁੰਬ, ਪਰਾਲੀ ਖੁੰਬ, ਮਿਲਕੀ ਖੁੰਬ ।
  6. ਸਰਦ ਰੁੱਤ ਦੀਆਂ ਬਟਨ ਖੁੰਬਾਂ ਦੀਆਂ ਸਤੰਬਰ ਤੋਂ ਮਾਰਚ ਤਕ ਦੋ ਫ਼ਸਲਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ।
  7. ਢੀਂਗਰੀ ਦੀਆਂ ਤਿੰਨ ਫ਼ਸਲਾਂ ਅਕਤੂਬਰ ਤੋਂ ਮਾਰਚ ਤੱਕ ਅਤੇ ਸ਼ਿਟਾਕੀ ਦੀ ਇੱਕ ਫ਼ਸਲ ਸਤੰਬਰ ਤੋਂ ਮਾਰਚ ਤੱਕ ਲਈ ਜਾ ਸਕਦੀ ਹੈ ।
  8. ਖਾਦ ਦੀ ਢੇਰੀ ਨੂੰ ਹਰ ਚੌਥੇ ਦਿਨ ਤੇ ਫਿਰ ਹਰ ਤੀਜੇ ਦਿਨ ਹਿਲਾਓ ਅਤੇ ਇਸ ਵਿਚ ਸੀਰਾ, ਜਿਪਸਮ, ਅਤੇ ਗਾਮਾ, ਫਿਊਰਾਡਾਨ ਬੀ.ਐੱਚ.ਸੀ. ਦਾ ਧੂੜਾ ਕ੍ਰਮਵਾਰ ਪਹਿਲੀ, ਤੀਜੀ, ਪੰਜਵੀਂ, ਛੇਵੀਂ ਅਤੇ ਸੱਤਵੀਂ ਵਾਰ ਹਿਲਾਉਣ ਤੇ ਮਿਲਾਓ ।
  9. ਇਕ ਵਰਗਮੀਟਰ ਥਾਂ ਲਈ 300 ਗਰਾਮ ਬੀਜ (Spawn) ਦੀ ਵਰਤੋਂ ਕਰਨੀ | ਚਾਹੀਦੀ ਹੈ।
  10. ਗਰਮ ਰੁੱਤ ਦੀਆਂ ਪਰਾਲੀ ਖੁੰਬ ਦੀਆਂ ਅਪਰੈਲ ਤੋਂ ਅਗਸਤ ਤਕ ਚਾਰ ਫਸਲਾਂ ਅਤੇ ਮਿਲਕੀ ਖੁੰਬ ਦੀਆਂ ਅਪਰੈਲ ਤੋਂ ਅਕਤੂਬਰ ਤੱਕ ਤਿੰਨ ਫਸਲਾਂ ਲਈਆਂ ਜਾ ਸਕਦੀਆਂ ਹਨ ।
  11. ਖੇਤ ਦੀ ਗਲੀ-ਸੜੀ ਰੂੜੀ ਅਤੇ ਰੇਤਲੀ ਮਿੱਟੀ ਨੂੰ 4 :1 ਦੇ ਅਨੁਪਾਤ ਵਿਚ ਮਿਲਾਉਣ ਨਾਲ ਜਾਂ ਚੌਲਾਂ ਦੀ ਸੜੀ ਹੋਈ ਫੱਕ ਅਤੇ ਗੋਬਰ ਦੀ ਸੱਲਰੀ ਨੂੰ 1 : 1 ਦੇ ਅਨੁਪਾਤ ਵਿਚ ਮਿਲਾਉਣ ਨਾਲ ਕੇਸਿੰਗ ਮਿਸ਼ਰਨ ਬਣਾਇਆ ਜਾਂਦਾ ਹੈ ।
  12. ਕੇਸਿੰਗ ਮਿਸ਼ਰਨ ਨੂੰ ਰੋਗ ਰਹਿਤ ਕਰਨ ਲਈ 4-5% ਫਾਰਮਲੀਨ ਘੋਲ ਦੀ ਵਰਤੋਂ ਕਰੋ ।
  13. ਖੁੰਬਾਂ ਦੀਆਂ ਮੱਖੀਆਂ ਤੋਂ ਬਚਾਅ ਲਈ ਨੂਵਾਨ (ਡਾਈਕਲੋਰੋਵੇਸ) ਦਾ ਛਿੜਕਾਅ | ਕਰੋ ਅਤੇ ਛਿੜਕਾਅ ਤੋਂ 48 ਘੰਟੇ ਬਾਅਦ ਤਕ ਖੁੰਬਾਂ ਨਾ ਤੋੜੋ ।
  14. ਖੁੰਬਾਂ ਦੇ ਬੀਜ ਨੂੰ ਸਪਾਨ ਕਹਿੰਦੇ ਹਨ ।
  15. 2-3 ਹਫ਼ਤਿਆਂ ਅੰਦਰ ਖੁੰਬਾਂ ਦੇ ਬੀਜ ਤੋਂ ਤਿਆਰ ਕਪਾਹ ਦੀਆਂ ਫੁੱਟੀਆਂ ਵਰਗੇ ਸਫ਼ੈਦ ਰੇਸ਼ਿਆਂ (ਮਾਈਸੀਲੀਅਮ) ਨਾਲ 80-100 ਪ੍ਰਤੀਸ਼ਤ ਤਕ ਟਰੇਆਂ ਭਰ ਜਾਂਦੀਆਂ ਹਨ ।
  16. ਇਕ ਵਰਗ ਮੀਟਰ ਰਕਬੇ ਵਿਚ 8-12 ਕਿਲੋ ਖੰਬਾਂ ਨਿਕਲ ਆਉਂਦੀਆਂ ਹਨ ।
  17. ਇੱਕ ਕਿਲੋ ਬਟਨ ਖੁੰਬ ਉਗਾਉਣ ਤੇ ਅੰਦਾਜ਼ਨ 38.44 ਰੁਪਏ ਅਤੇ ਇੱਕ ਕਿਲੋ ਢੀਂਗਰੀ ਖੁੰਬ ਉਪਰ 31.84 ਰੁਪਏ ਦਾ ਖਰਚਾ ਆਉਂਦਾ ਹੈ ।
  18. ਬਾਰੀਕ ਸੁਰਾਖ ਵਾਲੇ ਪਲਾਸਟਿਕ ਦੇ ਲਿਫ਼ਾਫਿਆਂ ਵਿਚ 250 ਗਰਾਮ ਤਾਜ਼ੀਆਂ ਖੁੰਬਾਂ ਭਰਨੀਆਂ ਚਾਹੀਦੀਆਂ ਹਨ ।

Leave a Comment