Punjab State Board PSEB 8th Class Agriculture Book Solutions Chapter 2 ਪਨੀਰੀਆਂ ਤਿਆਰ ਕਰਨਾ Textbook Exercise Questions and Answers.
PSEB Solutions for Class 8 Agriculture Chapter 2 ਪਨੀਰੀਆਂ ਤਿਆਰ ਕਰਨਾ
Agriculture Guide for Class 8 PSEB ਪਨੀਰੀਆਂ ਤਿਆਰ ਕਰਨਾ Textbook Questions and Answers
ਅਭਿਆਸ
(ੳ) ਇਕ-ਦੋ ਸ਼ਬਦਾਂ ਵਿੱਚ ਉੱਤਰ ਦਿਓ
ਪ੍ਰਸ਼ਨ 1.
ਸਬਜ਼ੀਆਂ ਦੇ ਬੀਜਾਂ ਦੀ ਸੋਧ ਕਿਸ ਦਵਾਈ ਨਾਲ ਕੀਤੀ ਜਾਂਦੀ ਹੈ ?
ਉੱਤਰ-
ਕੈਪਟਾਨ ਜਾਂ ਥੀਰਮ ।
ਪ੍ਰਸ਼ਨ 2.
ਟਮਾਟਰ ਦੀ ਪਨੀਰੀ ਦੀ ਬੀਜਾਈ ਦਾ ਢੁੱਕਵਾਂ ਸਮਾਂ ਦੱਸੋ ।
ਉੱਤਰ-
ਨਵੰਬਰ ਦਾ ਪਹਿਲਾ ਹਫਤਾ, ਜੁਲਾਈ ਦਾ ਪਹਿਲਾ ਪੰਦਰਵਾੜਾ ।
ਪ੍ਰਸ਼ਨ 3.
ਮਿਰਚ ਦੀ ਪਨੀਰੀ ਕਦੋਂ ਬੀਜਣੀ ਚਾਹੀਦੀ ਹੈ ?
ਉੱਤਰ-
ਅਕਤੂਬਰ ਦੇ ਆਖਰੀ ਹਫ਼ਤੇ ਤੋਂ ਅੱਧ ਨਵੰਬਰ ।
ਪ੍ਰਸ਼ਨ 4.
ਗਰਮੀ ਰੁੱਤ ਦੇ ਦੋ ਫੁੱਲਾਂ ਦੇ ਨਾਂ ਦੱਸੋ ।
ਉੱਤਰ-
ਸੂਰਜਮੁਖੀ, ਜ਼ੀਨੀਆ ।
ਪ੍ਰਸ਼ਨ 5.
ਸਰਦੀ ਰੁੱਤ ਦੇ ਦੋ ਫੁੱਲਾਂ ਦੇ ਨਾਂ ਦੱਸੋ ।
ਉੱਤਰ-
ਗੁਲਅਸ਼ਰਫੀ, ਬਰਫ਼ ।
ਪ੍ਰਸ਼ਨ 6.
ਸਫ਼ੈਦੇ ਦੀ ਨਰਸਰੀ ਲਗਾਉਣ ਦਾ ਢੁੱਕਵਾਂ ਸਮਾਂ ਕਿਹੜਾ ਹੈ ?
ਉੱਤਰ-
ਫਰਵਰੀ-ਮਾਰਚ ਜਾਂ ਸਤੰਬਰ-ਅਕਤੂਬਰ ।
ਪ੍ਰਸ਼ਨ 7.
ਪਾਪਲਰ ਦੀ ਨਰਸਰੀ ਤਿਆਰ ਕਰਨ ਲਈ ਕਲਮਾਂ ਦੀ ਲੰਬਾਈ ਕਿੰਨੀ ਕੁ ਹੋਣੀ ਚਾਹੀਦੀ ਹੈ ?
ਉੱਤਰ-
20-25 ਸੈਂ.ਮੀ. ।
ਪ੍ਰਸ਼ਨ 8.
ਉਸ ਵਿਧੀ ਦਾ ਨਾਂ ਦੱਸੋ ਜਿਸ ਨਾਲ ਇਕਸਾਰ ਨਸਲ ਦੇ ਫ਼ਲਦਾਰ ਬੂਟੇ ਤਿਆਰ ਕੀਤੇ ਜਾ ਸਕਦੇ ਹਨ ?
ਉੱਤਰ-
ਬਨਸਪਤੀ ਰਾਹੀਂ ; ਜਿਵੇਂ-ਕਲਮਾ ਰਾਹੀਂ ।
ਪ੍ਰਸ਼ਨ 9.
ਪਿਆਜ਼ ਦੀ ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਕਿੰਨਾ ਬੀਜ ਬੀਜਣਾ ਚਾਹੀਦਾ ਹੈ ?
ਉੱਤਰ-
4-5 ਕਿਲੋ ਬੀਜ ਪ੍ਰਤੀ ਏਕੜ ।
ਪ੍ਰਸ਼ਨ 10.
ਸਰਦ ਰੁੱਤ ਦੇ ਦੋ ਫੁੱਲਾਂ ਦੇ ਨਾਂ ਦੱਸੋ ।
ਉੱਤਰ-
ਬਰਫ਼, ਗਾਰਡਨ ਪੀ, ਫਲੋਕਸ ।
ਪ੍ਰਸ਼ਨ 11.
ਦੋ ਫ਼ਲਾਂ ਦੇ ਨਾਂ ਦੱਸੋ ਜਿਹੜੇ ਕਿ ਪਿਉਂਦ ਨਾਲ ਤਿਆਰ ਕੀਤੇ ਜਾਂਦੇ ਹਨ ।
ਉੱਤਰ-
ਅੰਬ, ਅਮਰੂਦ, ਸੇਬ, ਨਾਸ਼ਪਾਤੀ ।
(ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-
ਪ੍ਰਸ਼ਨ 1.
ਕਿਹੜੀਆਂ-ਕਿਹੜੀਆਂ ਸਬਜ਼ੀਆਂ ਪਨੀਰੀ ਰਾਹੀਂ ਲਗਾਈਆਂ ਜਾ ਸਕਦੀਆਂ ਹਨ ?
ਉੱਤਰ-
ਸ਼ਿਮਲਾ ਮਿਰਚ, ਬੈਂਗਣ, ਪਿਆਜ਼, ਟਮਾਟਰ, ਬੰਦ ਗੋਭੀ, ਬਰੌਕਲੀ, ਚੀਨੀ, ਬੰਦ ਗੋਭੀ, ਮਿਰਚ ਆਦਿ ।
ਪ੍ਰਸ਼ਨ 2.
ਟਮਾਟਰ ਤੇ ਮਿਰਚ ਦੀ ਪਨੀਰੀ ਤਿਆਰ ਕਰਨ ਲਈ ਬੀਜਾਈ ਦਾ ਸਮਾਂ ਅਤੇ ਪ੍ਰਤੀ ਏਕੜ ਬੀਜ ਦੀ ਮਾਤਰਾ ਬਾਰੇ ਦੱਸੋ ।
ਉੱਤਰ-
ਸਬਜ਼ੀ | ਬੀਜਾਈ ਦਾ ਸਮਾਂ | ਪ੍ਰਤੀ ਏਕੜ ਬੀਜ ਦੀ ਮਾਤਰਾ |
ਟਮਾਟਰ | ਨਵੰਬਰ ਦਾ ਪਹਿਲਾ ਹਫ਼ਤਾ ਜੁਲਾਈ ਦਾ ਪਹਿਲਾ ਪੰਦਰਵਾੜਾ | 100 ਗ੍ਰਾਮ |
ਮਿਰਚ | ਅਕਤੂਬਰ ਦੇ ਆਖਰੀ ਹਫ਼ਤੇ ਤੋਂ ਅੱਧ ਨਵੰਬਰ | 200 ਗ੍ਰਾਮ |
ਪ੍ਰਸ਼ਨ 3.
ਸਰਦੀ ਦੇ ਕਿਹੜੇ-ਕਿਹੜੇ ਦੋ ਫੁੱਲ ਹਨ ਅਤੇ ਬੀਜਾਈ ਕਦੋਂ ਕੀਤੀ ਜਾ ਸਕਦੀ ਹੈ ?
ਉੱਤਰ-
ਗੇਂਦਾ ਦਾ, ਗੁਲਅਸ਼ਰਫ਼ੀ, ਸਮਾਂ ਸਤੰਬਰ ਤੋਂ ਮਾਰਚ ਦਾ ਹੈ ।
ਪ੍ਰਸ਼ਨ 4.
ਸਬਜ਼ੀਆਂ ਦੀ ਨਰਸਰੀ ਵਿਚ ਪਨੀਰੀ ਮਰਨ ਤੋਂ ਬਚਾਉਣ ਲਈ ਕਿਹੜੀ ਦਵਾਈ ਪਾਉਣੀ ਚਾਹੀਦੀ ਹੈ ?
ਉੱਤਰ-
ਪਨੀਰੀ ਨੂੰ ਮਰਨ ਤੋਂ ਬਚਾਉਣ ਲਈ ਕੈਪਟਾਨ ਜਾਂ ਥੀਰਮ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 5.
ਬਨਸਪਤੀ ਰਾਹੀਂ ਕਿਹੜੇ-ਕਿਹੜੇ ਫ਼ਲਦਾਰ ਬੂਟੇ ਤਿਆਰ ਕੀਤੇ ਜਾਂਦੇ ਹਨ ?
ਉੱਤਰ-
ਬਨਸਪਤੀ ਰਾਹੀਂ ਹੇਠ ਲਿਖੇ ਫ਼ਲਦਾਰ ਬੂਟੇ ਤਿਆਰ ਕੀਤੇ ਜਾਂਦੇ ਹਨ-ਅੰਬ, ਅਮਰੂਦ, ਅਲੂਚਾਂ, ਨਿੰਬੂ ਜਾਤੀ, ਆੜੂ, ਅੰਗੂਰ, ਅਨਾਰ, ਅੰਜੀਰ, ਸੇਬ, ਨਾਸ਼ਪਾਤੀ ਆਦਿ ।
ਪ੍ਰਸ਼ਨ 6.
ਬੀਜ ਰਾਹੀਂ ਕਿਹੜੇ-ਕਿਹੜੇ ਫ਼ਲਦਾਰ ਬੂਟੇ ਵਧੀਆ ਤਿਆਰ ਹੁੰਦੇ ਹਨ ?
ਉੱਤਰ-
ਬੀਜ ਰਾਹੀਂ ਕੁੱਝ ਫ਼ਲਦਾਰ ਬੂਟੇ ਤਿਆਰ ਕੀਤੇ ਜਾਂਦੇ ਹਨ, ਜਿਵੇਂ-ਪਪੀਤਾ, ਕਰੌਦਾ, ਜਾਮਣ, ਫਾਲਸਾ ਆਦਿ ।
ਪ੍ਰਸ਼ਨ 7.
ਪਾਪਲਰ ਦੀ ਪਨੀਰੀ ਤਿਆਰ ਕਰਨ ਲਈ ਢੁੱਕਵਾਂ ਤਰੀਕਾ ਦੱਸੋ ।
ਉੱਤਰ-
ਇਸ ਦੀ ਨਰਸਰੀ ਇੱਕ ਸਾਲ ਦੇ ਬੂਟਿਆਂ ਤੋਂ ਤਿਆਰ ਕਰਨੀ ਚਾਹੀਦੀ ਹੈ, ਕਲਮਾਂ 20-25 ਸੈਂ.ਮੀ. ਲੰਬਾਈ ਵਾਲੀਆਂ ਤੇ 2-3 ਸੈਂ.ਮੀ. ਮੋਟਾਈ ਵਾਲੀਆਂ ਹੋਣੀਆਂ ਚਾਹੀਦੀਆਂ ਹਨ । ਸਿਉਂਕ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਕਲਮਾਂ ਨੂੰ ਕਲੋਰੋਪਾਈਰੀਫਾਸ ਅਤੇ ਐਮੀਸਾਨ ਨਾਲ ਸੋਧ ਲਵੋ । ਇਹਨਾਂ ਨੂੰ ਅੱਧ ਜਨਵਰੀ ਤੋਂ ਅੱਧ ਮਾਰਚ ਤੱਕ ਲਗਾਇਆ ਜਾਣਾ ਚਾਹੀਦਾ ਹੈ । ਕਲਮਾਂ ਦੀ ਇੱਕ ਅੱਖ ਉੱਪਰ ਰੱਖ ਕੇ ਬਾਕੀ ਨੂੰ ਜ਼ਮੀਨ ਵਿੱਚ ਨਪ ਦਿਓ ਅਤੇ ਜ਼ਮੀਨ ਨੂੰ ਗਿੱਲਾ ਰੱਖੋ। ਜਦੋਂ ਤੱਕ ਕਲਮ ਪੁੰਗਰ ਨਾ ਜਾਵੇ ।
ਪ੍ਰਸ਼ਨ 8.
ਧਰੇਕ ਦੀ ਨਰਸਰੀ ਤਿਆਰ ਕਰਨ ਲਈ ਬੀਜ ਕਿਵੇਂ ਇਕੱਠਾ ਕਰਨਾ ਚਾਹੀਦਾ ਹੈ ?
ਉੱਤਰ-
ਧਰੇਕ ਦੀ ਨਰਸਰੀ ਲਈ ਸਿਹਤਮੰਦ, ਚੰਗੇ ਵਾਧੇ ਵਾਲੇ ਅਤੇ ਸਿੱਧੇ ਜਾਣ ਵਾਲੇ ਰੱਖਾਂ ਤੋਂ ਹੀ ਬੀਜ ਇਕੱਠਾ ਕਰਨਾ ਚਾਹੀਦਾ ਹੈ । ਗਟੋਲੀਆਂ ਨੂੰ ਨਵੰਬਰ-ਦਸੰਬਰ ਦੇ ਮਹੀਨੇ ਵਿਚ ਇਕੱਠਾ ਕਰਨਾ ਚਾਹੀਦਾ ਹੈ ।
ਪ੍ਰਸ਼ਨ 9.
ਫ਼ਲਦਾਰ ਬੂਟਿਆਂ ਦੀ ਨਰਸਰੀ ਕਿਹੜੇ ਢੰਗਾਂ ਨਾਲ ਤਿਆਰ ਕੀਤੀ ਜਾਂਦੀ ਹੈ ?
ਉੱਤਰ-
ਫ਼ਲਦਾਰ ਬੂਟਿਆਂ ਦੀ ਨਰਸਰੀ ਬੀਜ ਰਾਹੀਂ ਅਤੇ ਬਨਸਪਤੀ ਰਾਹੀਂ ਤਿਆਰ ਕੀਤੀ ਜਾਂਦੀ ਹੈ । ਬਨਸਪਤੀ ਰਾਹੀਂ ਤਿਆਰ ਕਰਨ ਦੇ ਢੰਗ ਹਨ-ਕਲਮਾਂ ਰਾਹੀਂ, ਦਾਬ ਨਾਲ ਬੂਟੇ ਤਿਆਰ ਕਰਨਾ, ਪਿਉਂਦ ਚੜ੍ਹਾਉਣਾ, ਜੜ੍ਹ-ਮੁੱਢ ਉੱਤੇ ਅੱਖ ਚੜ੍ਹਾਉਣ ਰਾਹੀਂ ।
ਪ੍ਰਸ਼ਨ 10.
ਕਲਮਾਂ ਰਾਹੀਂ ਬੂਟੇ ਤਿਆਰ ਕਰਨ ਦੇ ਕੀ ਫ਼ਾਇਦੇ ਹਨ ?
ਉੱਤਰ-
ਕਲਮਾਂ ਰਾਹੀਂ ਬਟੋ ਘੱਟ ਸਮੇਂ ਵਿਚ ਸੌਖ ਨਾਲ ਅਤੇ ਸਸਤੇ ਤਿਆਰ ਹੋ ਜਾਂਦੇ ਹਨ । ਬੂਟੇ ਇਕ-ਸਾਰ ਨਸਲ ਤੇ ਆਕਾਰ ਦੇ ਤਿਆਰ ਕੀਤੇ ਜਾ ਸਕਦੇ ਹਨ ।
(ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-
ਪ੍ਰਸ਼ਨ 1.
ਪਨੀਰੀ ਤਿਆਰ ਕਰਨ ਦੇ ਕੀ ਫ਼ਾਇਦੇ ਹਨ ?
ਉੱਤਰ-
- ਬੀਜ ਕੀਮਤੀ ਹੁੰਦੇ ਹਨ ਅਤੇ ਪਨੀਰੀ ਤਿਆਰ ਕਰ ਕੇ ਇਹਨਾਂ ਦੀ ਯੋਗ ਵਰਤੋਂ ਹੋ ਜਾਂਦੀ ਹੈ ।
- ਕਈ ਬੀਜ ਬਹੁਤ ਹੀ ਛੋਟੇ ਆਕਾਰ ਦੇ ਹੁੰਦੇ ਹਨ । ਇਹਨਾਂ ਨੂੰ ਸਿੱਧੇ ਖੇਤ ਵਿੱਚ ਬੀਜਣਾ ਮੁਸ਼ਕਲ ਹੁੰਦਾ ਹੈ ।
- ਨਰਸਰੀ ਘੱਟ ਥਾਂ ਵਿੱਚ ਤਿਆਰ ਹੁੰਦੀ ਹੈ । ਇਸ ਲਈ ਇਸ ਦੀ ਦੇਖਭਾਲ ਚੰਗੀ ਤਰ੍ਹਾਂ ਕੀਤੀ ਜਾ ਸਕਦੀ ਹੈ ।
- ਜ਼ਮੀਨ ਦੀ ਠੀਕ ਵਰਤੋਂ ਹੋ ਜਾਂਦੀ ਹੈ, ਪਨੀਰੀ ਤਿਆਰ ਹੋਣ ਤੱਕ, ਵਿਹਲੀ ਜ਼ਮੀਨ ਨੂੰ ਕਿਸੇ ਹੋਰ ਫ਼ਸਲ ਲਈ ਵਰਤਿਆ ਜਾ ਸਕਦਾ ਹੈ ।
- ਕਮਜ਼ੋਰ ਤੇ ਮਾੜੇ ਬੂਟਿਆਂ ਨੂੰ ਖੇਤ ਵਿਚ ਲਾਉਣ ਤੋਂ ਪਹਿਲਾਂ ਹੀ ਕੱਢਿਆ ਜਾ ਸਕਦਾ ਹੈ ।
- ਘੱਟ ਜਗ੍ਹਾ ਵਿਚ ਹੋਣ ਕਾਰਨ ਪਨੀਰੀ ਨੂੰ ਗਰਮੀ ਅਤੇ ਸਰਦੀ ਦੀ ਮਾਰ ਤੋਂ ਸੌਖਿਆਂ ਬਚਾਇਆ ਜਾ ਸਕਦਾ ਹੈ ।
- ਪਨੀਰੀ ਨੂੰ ਕੀੜਿਆਂ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਸੌਖ ਰਹਿੰਦੀ ਹੈ ਅਤੇ ਖਰਚਾ ਵੀ ਘੱਟ ਹੁੰਦਾ ਹੈ ।
- ਪਨੀਰੀ ਲੋੜ ਅਨੁਸਾਰ ਅਗੇਤੀ ਅਤੇ ਪਛੇਤੀ ਬੀਜੀ ਜਾ ਸਕਦੀ ਹੈ ਤੇ ਫ਼ਸਲ ਤੋਂ ਵਧੇਰੇ ਲਾਭ ਲਿਆ ਜਾ ਸਕਦਾ ਹੈ ।
ਪ੍ਰਸ਼ਨ 2.
ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਜ਼ਮੀਨ ਦੀ ਸੋਧ ਬਾਰੇ ਦੱਸੋ ।
ਉੱਤਰ-
ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਜ਼ਮੀਨ ਦੀ ਚੋਣ ਕਰਕੇ ਲੋੜ ਅਨੁਸਾਰ ਢੁੱਕਵੀਆਂ ਕਿਆਰੀਆਂ ਬਣਾਈਆਂ ਜਾਂਦੀਆਂ ਹਨ । ਇਹਨਾਂ ਕਿਆਰੀਆਂ ਦੀ ਮਿੱਟੀ ਨੂੰ ਬੀਜ ਬੀਜਣ ਤੋਂ ਪਹਿਲਾਂ ਸੋਧਿਆ ਜਾਂਦਾ ਹੈ ਤਾਂ ਕਿ ਪਨੀਰੀ ਨੂੰ ਮਿੱਟੀ ਤੋਂ ਕੋਈ ਬੀਮਾਰੀ ਨਾ ਲਗ ਸਕੇ । ਜ਼ਮੀਨ ਨੂੰ ਫਾਰਮਾਲੀਨ ਦਵਾਈ 1.5-2.0 % ਤਾਕਤ ਦੇ ਘੋਲ ਨਾਲ ਸੋਧਿਆ ਜਾਂਦਾ ਹੈ । ਇਹ ਘੋਲ ਜੇ ਇੱਕ ਲੀਟਰ ਪਾਣੀ ਵਿੱਚ ਤਿਆਰ ਕਰਨਾ ਹੋਵੇ ਤਾਂ 15-20 ਮਿਲੀਲੀਟਰ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ । ਪਰ ਇੱਕ ਵਰਗ ਮੀਟਰ ਜ਼ਮੀਨ ਲਈ 2-3 ਲੀਟਰ ਘੋਲ ਦੀ ਲੋੜ ਹੁੰਦੀ ਹੈ । ਇਸ ਘੋਲ ਨਾਲ ਜ਼ਮੀਨ ਦੀ 15 ਸੈਂ.ਮੀ. ਤਹਿ ਨੂੰ ਚੰਗੀ ਤਰ੍ਹਾਂ ਗੱਚ ਕੀਤਾ ਜਾਂਦਾ ਹੈ । ਫਿਰ ਇਸ ਮਿੱਟੀ ਨੂੰ ਮੋਮਜਾਮੇ ਦੀ ਸ਼ੀਟ ਨਾਲ ਢੱਕ ਕੇ ਸ਼ੀਟ ਦੇ ਸਿਰਿਆਂ ਨੂੰ ਮਿੱਟੀ ਵਿੱਚ ਦਬਾ ਦਿੱਤਾ ਜਾਂਦਾ ਹੈ । ਇਸ ਨੂੰ 72 ਘੰਟੇ ਲਈ ਢੱਕ ਕੇ ਰੱਖਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਦਵਾਈ ਵਿਚੋਂ ਨਿਕਲਣ ਵਾਲੀ ਗੈਸ ਬਾਹਰ ਨਹੀਂ ਨਿਕਲਦੀ ਅਤੇ ਇਸ ਦਾ ਵਧੀਆ ਅਸਰ ਹੋ ਜਾਂਦਾ ਹੈ । ਇਸ ਤੋਂ ਬਾਅਦ 3-4 ਦਿਨਾਂ ਤੱਕ ਕਿਆਰੀਆਂ ਦੀ ਮਿੱਟੀ ਪਲਟਾ ਦਿਓ ਤਾਂ ਕਿ ਫਾਰਮਾਲੀ ਦਾ ਅਸਰ ਖ਼ਤਮ ਹੋ ਜਾਵੇ ਅਤੇ ਕਿਆਰੀਆਂ ਵਿੱਚ ਬੀਜਾਈ ਕਰ ਦਿਓ ।
ਪ੍ਰਸ਼ਨ 3.
ਦਾਬ ਨਾਲ ਫ਼ਲਦਾਰ ਬੂਟੇ ਕਿਵੇਂ ਤਿਆਰ ਕੀਤੇ ਜਾ ਸਕਦੇ ਹਨ ?
ਉੱਤਰ-
ਇਸ ਢੰਗ ਵਿੱਚ ਮਾਂ ਬੂਟੇ ਤੋਂ ਨਵਾਂ ਬੂਟਾ ਅਲੱਗ ਕੀਤੇ ਬਗੈਰ ਪਹਿਲਾਂ ਹੀ ਉਸ ਉੱਪਰ ਜੜਾਂ ਪੈਦਾ ਕੀਤੀਆਂ ਜਾਂਦੀਆਂ ਹਨ । ਫ਼ਲਦਾਰ ਬੂਟੇ ਦੀ ਇੱਕ ਟਾਹਣੀ ਖਿੱਚ ਕੇ ਇਸ ਨੂੰ ਜ਼ਮੀਨ ਦੇ ਨੇੜੇ ਲਿਆ ਕੇ ਬੰਨਿਆਂ ਜਾਂਦਾ ਹੈ । ਇਸ ਦੇ ਹੇਠਲੇ ਪਾਸੇ ਇੱਕ ਕੱਟ ਲਾ ਕੇ ਇਸ ਨੂੰ ਮਿੱਟੀ ਨਾਲ ਢੱਕ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਜੜਾਂ ਛੇਤੀ ਬਣਦੀਆਂ ਹਨ । ਇਸ ਟਾਹਣੀ ਦੇ ਪੱਤਿਆਂ ਵਾਲਾ ਭਾਗ ਹਵਾ ਵਿੱਚ ਹੀ ਰੱਖਿਆ ਜਾਂਦਾ ਹੈ । ਕੁੱਝ ਹਫਤਿਆਂ ਬਾਅਦ ਜਦੋਂ ਜੜਾਂ ਨਿਕਲ ਆਉਣ ਤਾਂ ਨਵੇਂ ਬੂਟੇ ਨੂੰ ਕੱਟ ਕੇ ਗਮਲੇ ਵਿੱਚ ਜਾਂ ਨਰਸਰੀ ਵਿੱਚ ਲਗਾ ਦਿੱਤਾ ਜਾਂਦਾ ਹੈ ।
ਪ੍ਰਸ਼ਨ 4.
ਸਫ਼ੈਦੇ ਦੀ ਨਰਸਰੀ ਤਿਆਰ ਕਰਨ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਸਫ਼ੈਦੇ ਦੀ ਨਰਸਰੀ ਤਿਆਰ ਕਰਨ ਲਈ ਵਧੀਆ ਢੰਗ ਨਾਲ ਕਾਸ਼ਤ ਕੀਤੇ 4 ਸਾਲ ਦੀ ਉਮਰ ਤੋਂ ਵੱਡੇ ਸਫ਼ੈਦਿਆਂ ਵਿਚੋਂ ਸਿਹਤਮੰਦ ਅਤੇ ਵੱਧ ਵਾਧੇ ਵਾਲੇ 2-3 ਦਰੱਖ਼ਤ ਚੁਣ ਕੇ ਇਹਨਾਂ ਵਿਚੋਂ ਬੀਜ ਲਿਆ ਜਾਂਦਾ ਹੈ । ਬੀਜ ਲੈਣ ਲਈ ਬੂਟੇ ਉੱਪਰੋਂ ਟਾਹਣੀਆਂ ਕੱਟਣੀਆਂ ਚਾਹੀਦੀਆਂ ਹਨ ਨਾ ਕਿ ਬੀਜ ਜ਼ਮੀਨ ਤੋਂ ਚੁੱਕਣੇ ਚਾਹੀਦੇ ਹਨ । ਵਧੀਆ ਬੁਟਿਆਂ ਤੋਂ ਇਕੱਠਾ ਕੀਤਾ ਬੀਜ ਹੀ ਵਧੀਆ ਪੈਦਾਵਾਰ ਦਿੰਦਾ ਹੈ । ਨਰਸਰੀ ਬੀਜਣ ਦਾ ਢੁੱਕਵਾਂ ਸਮਾਂ ਫਰਵਰੀਮਾਰਚ ਤੋਂ ਸਤੰਬਰ-ਅਕਤੂਬਰ ਦਾ ਹੈ । ਨਰਸਰੀ ਗਮਲਿਆਂ ਵਿੱਚ ਜਾਂ ਉੱਭਰੀਆਂ ਕਿਆਰੀਆਂ ਵਿੱਚ ਬੀਜਣੀ ਚਾਹੀਦੀ ਹੈ ।
ਪ੍ਰਸ਼ਨ 5.
ਪਿਉਂਦ ਚੜ੍ਹਾਉਣ ਦਾ ਤਰੀਕਾ ਦੱਸੋ ।
ਉੱਤਰ-
ਇਸ ਤਰੀਕੇ ਵਿੱਚ ਮਾਂ ਬੂਟੇ ਦੀ ਇੱਕ ਟਾਹਣੀ ਜਿਸ ਉੱਪਰ 2-3 ਅੱਖਾਂ ਹੋਣ, ਨੂੰ ਜੜ੍ਹ ਮੁੱਢ ਬੂਟੇ ਉੱਪਰ ਪਿਉਂਦ ਕੀਤਾ ਜਾਂਦਾ ਹੈ । ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅੱਖ ਉਸ ਬੂਟੇ ਤੋਂ ਲਈ ਜਾਵੇ ਜੋ ਵਧੀਆ ਫ਼ਲ ਜਾਂ ਫੁੱਲ ਦੇ ਰਿਹਾ ਹੋਵੇ ਅਤੇ ਬੀਮਾਰੀ ਤੋਂ ਰਹਿਤ ਹੋਵੇ । ਤੰਦਰੁਸਤ ਅੱਖ ਨੂੰ ਚਾਕੂ ਆਦਿ ਦੀ ਸਹਾਇਤਾ ਨਾਲ ਮਾਂ ਬੂਟੇ ਤੋਂ ਉਤਾਰ ਲਿਆ ਜਾਂਦਾ ਹੈ । ਜੜ ਮੁੱਢ ਬੂਟੇ ਦੇ ਮੁੱਢ ਉੱਪਰ ਛਿੱਲੜ ਵਿੱਚ ਇਸ ਤਰ੍ਹਾਂ ਕੱਟ ਦਿੱਤਾ ਜਾਂਦਾ ਹੈ, ਤਾਂ ਜੋ ਅੱਖ ਇਸ ਵਿਚ ਫਿੱਟ ਹੋ ਸਕੇ । ਅੱਖ ਨੂੰ ਫਿੱਟ ਕਰਕੇ ਇਸ ਨੂੰ ਟੇਪ ਨਾਲ ਚਾਰੋਂ ਪਾਸਿਆਂ ਤੋਂ ਲਪੇਟ ਦਿੱਤਾ ਜਾਂਦਾ ਹੈ ਤਾਂ ਕਿ ਕੱਟ ਬੰਦ ਹੋ ਜਾਵੇ । ਇਸ ਵਿਧੀ ਦੀ ਵਰਤੋਂ ਬਸੰਤ ਰੁੱਤ ਵਿੱਚ ਜਾਂ ਬਰਸਾਤ ਵਿੱਚ ਕੀਤੀ ਜਾਂਦੀ ਹੈ ! ਅੰਬ, ਸੇਬ, ਨਾਸ਼ਪਾਤੀ, ਗੁਲਾਬ ਆਦਿ ਲਈ ਇਹ ਤਰੀਕਾ ਵਰਤਿਆ ਜਾਂਦਾ ਹੈ ।
ਪ੍ਰਸ਼ਨ 6.
ਟਾਹਲੀ ਦੀ ਨਰਸਰੀ ਤਿਆਰ ਕਰਨ ਬਾਰੇ ਸੰਖੇਪ ਵਿਚ ਜਾਣਕਾਰੀ ਦਿਓ ।
ਉੱਤਰ-
ਟਾਹਲੀ ਦੀ ਨਰਸਰੀ ਤਿਆਰ ਕਰਨ ਲਈ ਇਸ ਦੀਆਂ ਪੱਕੀਆਂ ਫ਼ਲੀਆਂ ਦਸੰਬਰ ਤੋਂ ਜਨਵਰੀ ਦੇ ਮਹੀਨੇ ਵਿੱਚ ਸਿਹਤਮੰਦ ਅਤੇ ਸਿੱਧੇ ਤਣੇ ਵਾਲੇ ਦਰੱਖ਼ਤਾਂ ਤੋਂ ਇਕੱਠੀਆਂ ਕਰਨੀਆਂ ਚਾਹੀਦੀਆਂ ਹਨ । ਨਰਸਰੀ ਗਮਲਿਆਂ, ਲਿਫ਼ਾਫਿਆਂ ਜਾਂ ਕਿਆਰੀਆਂ ਵਿਚ ਤਿਆਰ ਕੀਤੀ ਜਾ ਸਕਦੀ ਹੈ । ਨਰਸਰੀ ਤਿਆਰ ਕਰਨ ਦਾ ਢੁੱਕਵਾਂ ਸਮਾਂ ਜਨਵਰੀਫਰਵਰੀ ਅਤੇ ਜੁਲਾਈ-ਅਗਸਤ ਹੈ । ਬੀਜਣ ਤੋਂ ਪਹਿਲਾਂ ਫ਼ਲੀਆਂ ਜਾਂ ਬੀਜਾਂ ਨੂੰ 48 ਘੰਟਿਆਂ ਲਈ ਠੰਡੇ ਪਾਣੀ ਵਿੱਚ ਡੁਬੋ ਕੇ ਰੱਖਣਾ ਚਾਹੀਦਾ ਹੈ । ਬੀਜ ਨੂੰ 1 ਤੋਂ 1.5 ਸੈਂ.ਮੀ. ਡੂੰਘਾ ਬੀਜਣਾ ਚਾਹੀਦਾ ਹੈ । 10-15 ਦਿਨਾਂ ਬਾਅਦ ਬੀਜ ਪੁੰਗਰਨੇ ਸ਼ੁਰੂ ਹੋ ਜਾਂਦੇ ਹਨ । ਜਦੋਂ ਬੂਟੇ 5-10 ਸੈਂ.ਮੀ. ਉੱਚੇ ਹੋ ਜਾਣ ਤਾਂ ਇਹਨਾਂ ਨੂੰ 15 × 10 ਸੈਂਮੀ. ਫਾਸਲੇ ਤੇ ਵਿਰਲਾ ਕਰਨਾ ਚਾਹੀਦਾ ਹੈ । ਇੱਕ ਏਕੜ ਵਿੱਚ ਨਰਸਰੀ ਦੀਆਂ ਕਿਆਰੀਆਂ ਤਿਆਰ ਕਰਨ ਲਈ 2-3.5 ਕਿਲੋ ਫ਼ਲੀਆਂ ਦੀ ਲੋੜ ਹੁੰਦੀ ਹੈ । ਇਹਨਾਂ ਵਿਚੋਂ 60,000 ਬੂਟੇ ਤਿਆਰ ਹੋ ਸਕਦੇ ਹਨ ।
ਪ੍ਰਸ਼ਨ 7.
ਫੁੱਲਾਂ ਦੀ ਪਨੀਰੀ ਤਿਆਰ ਕਰਨ ਦਾ ਢੰਗ ਦੱਸੋ ।
ਉੱਤਰ-
ਫੁੱਲਾਂ ਦੀ ਪਨੀਰੀ ਤਿਆਰ ਕਰਨ ਲਈ ਉੱਚੀਆਂ ਕਿਆਰੀਆਂ ਜਾਂ ਗਮਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ । ਫੁੱਲਾਂ ਦੀ ਪਨੀਰੀ ਤਿਆਰ ਕਰਨ ਲਈ ਇੱਕ ਘਣ ਮੀਟਰ ਦੇ ਹਿਸਾਬ ਨਾਲ ਇੱਕ ਹਿੱਸਾ ਮਿੱਟੀ, ਇੱਕ ਹਿੱਸਾ ਪੱਤਿਆਂ ਦੀ ਖਾਦ ਅਤੇ ਇੱਕ ਹਿੱਸਾ ਰੂੜੀ ਦੀ ਖਾਦ ਵਿੱਚ 45 ਗ੍ਰਾਮ ਮਿਉਰੇਟ ਆਫ ਪੋਟਾਸ਼, 75 ਗਰਾਮ ਕਿਸਾਨ ਖ਼ਾਦ, 75 ਗਰਾਮ ਸੁਪਰਫਾਸਫੇਟ ਦਾ ਮਿਸ਼ਰਣ ਰਲਾਓ | ਪਨੀਰੀ ਤਿਆਰ ਕਰਨ ਲਈ ਬਣਾਈਆਂ ਕਿਆਰੀਆਂ ਦੇ ਉੱਪਰ ਤਿਆਰ ਕੀਤੇ ਖਾਦਾਂ ਦੇ ਮਿਸ਼ਰਣ ਦੀ 2-3 ਸੈਂਟੀਮੀਟਰ ਤਹਿ ਪਾਓ । ਫਿਰ ਇਸ ਤਹਿ ਉੱਪਰ ਬੀਜ ਖਿਲਾਰ ਦਿਓ ਅਤੇ ਇਸੇ ਮਿਸ਼ਰਣ ਨਾਲ ਇਨ੍ਹਾਂ ਨੂੰ ਢੱਕ ਦਿਓ । ਤੁਰੰਤ ਫੁਆਰੇ ਨਾਲ ਪਾਣੀ ਦਿਓ । ਜੇ ਬੀਜ ਨੰਗੇ ਹੋ ਜਾਣ ਤਾਂ ਫਿਰ ਇਸੇ ਮਿਸ਼ਰਣ ਨਾਲ ਢੱਕ ਦਿਓ । ਕਿਆਰੀਆਂ ਨੂੰ ਲਗਾਤਾਰ ਗਿੱਲਾ ਰੱਖਣਾ ਚਾਹੀਦਾ ਹੈ । ਪਨੀਰੀ ਤਿਆਰ ਹੋਣ ਨੂੰ 3040 ਦਿਨ ਲਗਦੇ ਹਨ ।
ਪ੍ਰਸ਼ਨ 8.
ਕਿਆਰੀਆਂ ਤਿਆਰ ਕਰਨ ਦੇ ਬਾਰੇ ਸੰਖੇਪ ਵਿਚ ਦੱਸੋ ।
ਉੱਤਰ-
ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਕਿਆਰੀਆਂ ਤਿਆਰ ਕੀਤੀਆਂ ਜਾਂਦੀਆਂ ਹਨ । ਇਸ ਲਈ ਖੇਤ ਨੂੰ ਚੰਗੀ ਤਰ੍ਹਾਂ ਵਾਹ ਦਿੱਤਾ ਜਾਂਦਾ ਹੈ ਅਤੇ ਇਸ ਵਿੱਚ 1-1.25 ਮੀਟਰ ਚੌੜੀਆਂ ਕਿਆਰੀਆਂ ਤਿਆਰ ਕੀਤੀਆਂ ਜਾਂਦੀਆਂ ਹਨ । ਇਹ ਜ਼ਮੀਨ ਨਾਲੋਂ 15 ਸੈਂ.ਮੀ. ਉੱਚੀਆਂ ਬਣਾਈਆਂ ਜਾਂਦੀਆਂ ਹਨ । ਜੇ ਖੇਤ ਪੱਧਰਾ ਹੋਵੇ ਤਾਂ ਇਹਨਾਂ ਨੂੰ 34 ਮੀਟਰ ਤੋਂ ਵੀ ਲੰਬਾ ਬਣਾਇਆ ਜਾਂਦਾ ਹੈ, ਨਹੀਂ ਤਾਂ 34 ਮੀਟਰ ਲੰਬੀਆਂ ਤਾਂ ਬਣਾਈਆਂ ਹੀ ਜਾਂਦੀਆਂ ਹਨ । ਕਿਆਰੀਆਂ ਤਿਆਰ ਕਰਨ ਤੋਂ ਪਹਿਲਾਂ ਜ਼ਮੀਨ ਵਿੱਚ 3-4 ਕੁਇੰਟਲ ਗਲੀ-ਸੜੀ ਰੂੜੀ ਪ੍ਰਤੀ ਮਰਲੇ ਦੇ ਹਿਸਾਬ ਨਾਲ ਮਿਲਾ ਦੇਣੀ ਚਾਹੀਦੀ ਹੈ । ਕਿਆਰੀਆਂ ਵਿੱਚ ਬੀਜਾਈ ਤੋਂ ਘੱਟੋ-ਘੱਟ 10 ਦਿਨ ਪਹਿਲਾਂ ਪਾਣੀ ਦਿਓ ਤਾਂ ਕਿ ਨਦੀਨਾਂ ਨੂੰ ਉੱਗਣ ਦਾ ਮੌਕਾ ਮਿਲ ਜਾਵੇ, ਇਸ ਤਰ੍ਹਾਂ ਬਾਅਦ ਵਿੱਚ ਨਰਸਰੀ ਵਿੱਚ ਨਦੀਨਾਂ ਦੀ ਸਮੱਸਿਆ ਨਹੀਂ ਆਵੇਗੀ ।
ਪ੍ਰਸ਼ਨ 9.
ਜ਼ਮੀਨ ਦੀ ਚੋਣ ਕਰਨ ਵੇਲੇ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਪਨੀਰੀ ਤਿਆਰ ਕਰਨ ਲਈ ਜ਼ਮੀਨ ਦੀ ਚੋਣ ਕਰਨ ਵੇਲੇ ਧਿਆਨ ਰੱਖਣ ਯੋਗ ਗੱਲਾਂ
- ਥਾਂ ਅਜਿਹੀ ਹੋਵੇ ਜਿੱਥੇ ਘੱਟ ਤੋਂ ਘੱਟ 8 ਘੰਟੇ ਸੂਰਜ ਦੀ ਰੋਸ਼ਨੀ ਪੈਂਦੀ ਹੋਵੇ ।
- ਇੱਥੇ ਰੁੱਖਾਂ ਦੀ ਛਾਂ ਨਹੀਂ ਹੋਣੀ ਚਾਹੀਦੀ ।
- ਜ਼ਮੀਨ ਵਿਚ ਪੱਥਰ-ਰੋੜੇ ਨਹੀਂ ਹੋਣੇ ਚਾਹੀਦੇ ।
- ਪਾਣੀ ਦਾ ਉੱਚਿਤ ਪ੍ਰਬੰਧ ਹੋਵੇ ।
- ਪਾਣੀ ਨਿਕਾਸ ਦਾ ਵੀ ਉੱਚਿਤ ਪ੍ਰਬੰਧ ਹੋਵੇ ।
- ਰੇਤਲੀ ਮੈਰਾ ਜ਼ਮੀਨ ਜਾਂ ਚੀਕਣੀ ਮੈਰਾ ਜ਼ਮੀਨ ਨਰਸਰੀ ਤਿਆਰ ਕਰਨ ਲਈ ਵਧੀਆ ਮੰਨੀ ਜਾਂਦੀ ਹੈ ।
ਪ੍ਰਸ਼ਨ 10.
ਫ਼ਲਦਾਰ ਬੂਟਿਆਂ ਦੀ ਨਰਸਰੀ ਕਿਹੜੇ ਢੰਗਾਂ ਨਾਲ ਤਿਆਰ ਕਰਨੀ ਚਾਹੀਦੀ ਹੈ ?
ਉੱਤਰ-
ਫ਼ਲਦਾਰ ਬੂਟਿਆਂ ਦੀ ਨਰਸਰੀ ਦੋ ਢੰਗਾਂ ਨਾਲ ਤਿਆਰ ਕੀਤੀ ਜਾ ਸਕਦੀ ਹੈ-
1. ਬੀਜ ਰਾਹੀਂ
2. ਬਨਸਪਤੀ ਰਾਹੀਂ ।
1. ਬੀਜ ਰਾਹੀਂ ਨਰਸਰੀ ਤਿਆਰ ਕਰਨਾ – ਬੀਜ ਰਾਹੀਂ ਬੂਟੇ ਤਿਆਰ ਕਰਨਾ ਸੌਖਾ ਅਤੇ ਸਸਤਾ ਤਰੀਕਾ ਹੈ, ਪਰ ਇਸ ਢੰਗ ਨਾਲ ਤਿਆਰ ਕੀਤੇ ਬੁਟੇ ਇਕਸਾਰ ਨਸਲ ਦੇ ਨਹੀਂ ਹੁੰਦੇ ਅਤੇ ਆਕਾਰ ਵਿੱਚ ਵੀ ਵੱਡੇ ਹੋ ਜਾਂਦੇ ਹਨ ਤੇ ਇਹਨਾਂ ਦੀ ਸੰਭਾਲ ਔਖੀ ਹੋ ਜਾਂਦੀ ਹੈ ।
2. ਬਨਸਪਤੀ ਰਾਹੀਂ – ਇਸ ਵਿਧੀ ਰਾਹੀਂ ਬੂਟੇ ਤਿਆਰ ਕਰਨ ਦੇ ਢੰਗ ਇਸ ਤਰ੍ਹਾਂ ਹਨ-
- ਕਲਮਾਂ ਦੁਆਰਾ
- ਦਾਬ ਨਾਲ ਬੂਟੇ ਤਿਆਰ ਕਰਨਾ
- ਪਿਉਂਦ ਚੜਾਉਣਾ
- ਜੜ੍ਹ ਮੁੱਢ ਤੇ ਅੱਖ ਚੜ੍ਹਾਉਣਾ ।
ਇਸ ਢੰਗ ਨਾਲ ਤਿਆਰ ਕੀਤੇ ਬੂਟੇ ਇਕਸਾਰ ਨਸਲ ਅਤੇ ਆਕਾਰ ਦੇ ਹੁੰਦੇ ਹਨ । ਇਹ ਫ਼ਲ ਵੀ ਜਲਦੀ ਦਿੰਦੇ ਹਨ । ਫ਼ਲ ਦਾ ਆਕਾਰ, ਰੰਗ ਅਤੇ ਗੁਣ ਵੀ ਇੱਕੋ ਜਿਹੇ ਹੁੰਦੇ ਹਨ ।
ਇਸ ਲਈ ਬਨਸਪਤੀ ਰਾਹੀਂ ਨਰਸਰੀ ਤਿਆਰ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ ।
PSEB 8th Class Agriculture Guide ਪਨੀਰੀਆਂ ਤਿਆਰ ਕਰਨਾ Important Questions and Answers
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਦਾ ਭਵਿੱਖ ਕਮਾਈ ਪੱਖੋਂ ਕਿਹੋ ਜਿਹਾ ਹੈ ?
ਉੱਤਰ-
ਬਹੁਤ ਵਧੀਆ ਹੈ ।
ਪ੍ਰਸ਼ਨ 2.
ਪਨੀਰੀ ਵਾਲੀ ਜਗ੍ਹਾ ਤੇ ਸੂਰਜ ਦੀ ਰੋਸ਼ਨੀ ਕਿੰਨੇ ਘੰਟੇ ਪੈਣੀ ਚਾਹੀਦੀ ਹੈ ?
ਉੱਤਰ-
ਘੱਟੋ-ਘੱਟ 8 ਘੰਟੇ ।
ਪ੍ਰਸ਼ਨ 3.
ਪਨੀਰੀ ਤਿਆਰ ਕਰਨ ਲਈ ਕਿਹੜੀ ਮਿੱਟੀ ਵਧੀਆ ਹੈ ?
ਉੱਤਰ-
ਰੇਤਲੀ ਮੈਰਾ ਜਾਂ ਚੀਕਣੀ ਮੈਰਾ ।
ਪ੍ਰਸ਼ਨ 4,
ਸਬਜ਼ੀ ਦੀ ਪਨੀਰੀ ਲਈ ਕਿਆਰੀਆਂ ਦੀ ਚੌੜਾਈ ਦੱਸੋ ।
ਉੱਤਰ-
1.0-1.25 ਮੀਟਰ ਚੌੜੀਆਂ ।
ਪ੍ਰਸ਼ਨ 5.
fਬਜ਼ੀ ਦੀ ਪਨੀਰੀ ਲਈ ਕਿਆਰੀਆਂ ਜ਼ਮੀਨ ਤੋਂ ਕਿੰਨੀਆਂ ਉੱਚੀਆਂ ਹੋਣੀਆਂ ਚਾਹੀਦੀਆਂ ਹਨ ?
ਉੱਤਰ-
15 ਸੈਂ. ਮੀ. ।
ਪ੍ਰਸ਼ਨ 6.
ਸਬਜ਼ੀ ਦੀ ਪਨੀਰੀ ਲਈ ਕਿਆਰੀਆਂ ਦੀ ਲੰਬਾਈ ਦੱਸੋ ।
ਉੱਤਰ-
ਘੱਟ ਤੋਂ ਘੱਟ 3-4 ਮੀਟਰ ।
ਪ੍ਰਸ਼ਨ 7.
ਸਬਜ਼ੀ ਦੀ ਪਨੀਰੀ ਲਈ ਤਿਆਰ ਕਿਆਰੀਆਂ ਦੀ ਸੋਧ ਲਈ ਕਿਹੜੀ ਦਵਾਈ ਹੈ ?
ਉੱਤਰ-
ਫਾਰਮਾਲੀਨ 1.5-2.0 % ਤਾਕਤ ।
ਪ੍ਰਸ਼ਨ 8.
ਸਬਜ਼ੀ ਦੀ ਪਨੀਰੀ ਦੇ ਬੀਜ ਦੀ ਸੋਧ ਕਿਹੜੀ ਦਵਾਈ ਨਾਲ ਕੀਤੀ ਜਾਂਦੀ ਹੈ ?
ਉੱਤਰ-
ਕੈਪਟਾਨ ਜਾਂ ਥੀਰਮ ।
ਪ੍ਰਸ਼ਨ 9.
ਬੈਂਗਣ ਦੀ ਪਨੀਰੀ ਲਾਉਣ ਦਾ ਸਮਾਂ ਦੱਸੋ ।
ਉੱਤਰ-
ਅਕਤੂਬਰ, ਨਵੰਬਰ, ਫਰਵਰੀ-ਮਾਰਚ ਅਤੇ ਜੁਲਾਈ ।
ਪ੍ਰਸ਼ਨ 10.
ਅਗੇਤੀ ਫੁੱਲ ਗੋਭੀ ਦੀ ਪਨੀਰੀ ਲਾਉਣ ਦਾ ਸਮਾਂ ਦੱਸੋ ।
ਉੱਤਰ-
ਮਈ-ਜੂਨ ।
ਪ੍ਰਸ਼ਨ 11.
ਮੁੱਖ ਫ਼ਸਲ ਲਈ ਫੁੱਲ ਗੋਭੀ ਦੀ ਪਨੀਰੀ ਲਾਉਣ ਦਾ ਸਮਾਂ ਦੱਸੋ ।
ਉੱਤਰ-
ਜੁਲਾਈ-ਅਗਸਤ ।
ਪ੍ਰਸ਼ਨ 12.
ਪਛੇਤੀ ਫੁੱਲ ਗੋਭੀ ਲਈ ਪਨੀਰੀ ਲਾਉਣ ਦਾ ਸਮਾਂ ਦੱਸੋ !
ਉੱਤਰ-
ਸਤੰਬਰ-ਅਕਤੂਬਰ ।
ਪ੍ਰਸ਼ਨ 13.
ਹਾੜ੍ਹੀ ਦੇ ਪਿਆਜ਼ ਦੀ ਪਨੀਰੀ ਲਾਉਣ ਦਾ ਸਮਾਂ ਦੱਸੋ ।
ਉੱਤਰ-
ਅੱਧ ਅਕਤੂਬਰ ਤੋਂ ਅੱਧ ਨਵੰਬਰ ।
ਪ੍ਰਸ਼ਨ 14.
ਸਾਉਣੀ ਦੇ ਪਿਆਜ਼ ਲਾਉਣ ਦਾ ਸਮਾਂ ਦੱਸੋ ।
ਉੱਤਰ-
ਅੱਧ ਮਾਰਚ ਤੋਂ ਅੱਧ ਜੂਨ ਤੱਕ ।
ਪ੍ਰਸ਼ਨ 15.
ਬੈਂਗਣ, ਸ਼ਿਮਲਾ ਮਿਰਚ ਲਈ ਬੀਜ ਦੀ ਮਾਤਰਾ ਪਨੀਰੀ ਲਾਉਣ ਲਈ ਦੱਸੋ ।
ਉੱਤਰ-
ਬੈਂਗਣ ਦੀ ਪਨੀਰੀ ਲਾਉਣ ਲਈ ਇੱਕ ਏਕੜ ਲਈ ਬੀਜ ਦੀ ਮਾਤਰਾ 400 ਗਾਮ ਅਤੇ ਇਸੇ ਤਰ੍ਹਾਂ ਸ਼ਿਮਲਾ ਮਿਰਚ ਲਈ 200 ਗ੍ਰਾਮ ਹੈ ।
ਪ੍ਰਸ਼ਨ 16.
ਫੁੱਲ ਗੋਭੀ ਲਈ ਬੀਜ ਦੀ ਮਾਤਰਾ ਦੱਸੋ (ਅਗੇਤੀ ਲਈ) ।
ਉੱਤਰ-
500 ਗ੍ਰਾਮ ਪ੍ਰਤੀ ਏਕੜ ।
ਪ੍ਰਸ਼ਨ 17.
ਫੁੱਲ ਗੋਭੀ ਦੀ ਮੁੱਖ ਅਤੇ ਪਛੇਤੀ ਫ਼ਸਲ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
250 ਗ੍ਰਾਮ ਪ੍ਰਤੀ ਏਕੜ ਦੋਵਾਂ ਲਈ ।
ਪ੍ਰਸ਼ਨ 18.
ਚੰਗਾ ਮੁਨਾਫ਼ਾ ਦੇਣ ਵਾਲੇ ਫੁੱਲ ਕਿਹੜੇ ਹਨ ?
ਉੱਤਰ-
ਗੁਲਦਾਉਦੀ, ਡੇਲੀਆ, ਮੌਸਮੀ ਫੁੱਲ ।
ਪ੍ਰਸ਼ਨ 19.
ਫੁੱਲਾਂ ਦੀ ਪਨੀਰੀ ਕਿੰਨੇ ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ?
ਉੱਤਰ-
30-40 ਦਿਨ ।
ਪ੍ਰਸ਼ਨ 20.
ਕਲਮਾਂ ਲਾ ਕੇ ਤਿਆਰ ਕੀਤੇ ਜਾਣ ਵਾਲੇ ਫ਼ਲਦਾਰ ਬੂਟੇ ਕਿਹੜੇ ਹਨ ?
ਉੱਤਰ-
ਅਨਾਰ, ਮਿੱਠਾ, ਅਲੂਚਾ, ਅੰਜੀਰ ਆਦਿ ।
ਪ੍ਰਸ਼ਨ 21.
ਕਲਮ ਦੀ ਲੰਬਾਈ ਅਤੇ ਅੱਖਾਂ ਦੀ ਗਿਣਤੀ ਦੱਸੋ ।
ਉੱਤਰ-
ਲੰਬਾਈ 6-8 ਇੰਚ ਅਤੇ ਅੱਖਾਂ ਦੀ ਗਿਣਤੀ 3-5.
ਪ੍ਰਸ਼ਨ 22.
ਉਸ ਬੂਟੇ ਨੂੰ ਕੀ ਕਹਿੰਦੇ ਹਨ ਜਿਸ ਉੱਪਰ ਪਿਉਂਦ ਕੀਤੀ ਜਾਂਦੀ ਹੈ ?
ਉੱਤਰ-
ਜੜ੍ਹ ਮੁੱਢ ।
ਪ੍ਰਸ਼ਨ 23.
ਕਿਹੜੇ ਫੁੱਲ ਨੂੰ ਪਿਉਂਦ ਚੜ੍ਹਾ ਕੇ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਗੁਲਾਬ ।
ਪ੍ਰਸ਼ਨ 24.
ਵਣ ਖੇਤੀ ਵਾਲੇ ਬੂਟੇ ਕਿਹੜੇ ਹਨ ?
ਉੱਤਰ-
ਪਾਪਲਰ, ਸਫ਼ੈਦਾ, ਧਰੇਕ, ਟਾਹਲੀ ।
ਪ੍ਰਸ਼ਨ 25.
ਪਾਪਲਰ ਦੀ ਕਲਮ ਦੀ ਲੰਬਾਈ ਤੇ ਮੋਟਾਈ ਦੱਸੋ ।
ਉੱਤਰ-
20-25 ਸੈਂ.ਮੀ. ਲੰਬੀ ਅਤੇ 2-3 ਸੈਂ.ਮੀ. ਮੋਟੀ ।
ਪ੍ਰਸ਼ਨ 26.
ਪਾਪਲਰ ਦੀਆਂ ਕਲਮਾਂ ਨੂੰ ਸਿਉਂਕ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਕਿਹੜੀ ਦਵਾਈ ਹੈ ?
ਉੱਤਰ-
ਕਲੋਰੋਪਾਈਰੀਫਾਸ ਅਤੇ ਐਮੀਸਾਨ ।
ਪ੍ਰਸ਼ਨ 27.
ਪਾਪਲਰ ਦੀ ਨਰਸਰੀ ਲਈ ਢੁੱਕਵਾਂ ਸਮਾਂ ਦੱਸੋ ।
ਉੱਤਰ-
ਅੱਧ ਜਨਵਰੀ ਤੋਂ ਅੱਧ ਮਾਰਚ ।
ਪ੍ਰਸ਼ਨ 28.
ਪਾਪਲਰ ਦੇ ਕਿੰਨੇ ਸਾਲ ਵਾਲੇ ਪੌਦੇ ਖੇਤ ਵਿਚ ਲਾਉਣ ਲਈ ਤਿਆਰ ਹੋ ਜਾਂਦੇ ਹਨ ?
ਉੱਤਰ
ਇੱਕ ਸਾਲ ਦੇ ।
ਪ੍ਰਸ਼ਨ 29.
ਸਫੈਦੇ ਦੀ ਪਨੀਰੀ ਲਾਉਣ ਲਈ ਢੁੱਕਵਾਂ ਸਮਾਂ ਦੱਸੋ ।
ਉੱਤਰ-
ਫਰਵਰੀ-ਮਾਰਚ ਜਾਂ ਸਤੰਬਰ-ਅਕਤੂਬਰ ।
ਪ੍ਰਸ਼ਨ 30.
ਧਰੇਕ ਦੀਆਂ ਗਟੋਲੀਆਂ ਕਦੋਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ?
ਉੱਤਰ-
ਨਵੰਬਰ-ਦਸੰਬਰ ਮਹੀਨੇ ਵਿਚ ।
ਪ੍ਰਸ਼ਨ 31.
ਧਰੇਕ ਦੀ ਨਰਸਰੀ ਬੀਜਣ ਦਾ ਸਮਾਂ ਦੱਸੋ ।
ਉੱਤਰ-
ਫਰਵਰੀ-ਮਾਰਚ ।
ਪ੍ਰਸ਼ਨ 32.
ਧਰੇਕ ਦੇ ਬੀਜ ਕਿੰਨੇ ਸਮੇਂ ਵਿਚ ਪੁੰਗਰਨੇ ਸ਼ੁਰੂ ਹੋ ਜਾਂਦੇ ਹਨ ?
ਉੱਤਰ-
ਤਿੰਨ ਹਫਤਿਆਂ ਬਾਅਦ ।
ਪ੍ਰਸ਼ਨ 33.
ਪੰਜਾਬ ਦਾ ਰਾਜ ਦਰੱਖ਼ਤ ਕਿਹੜਾ ਹੈ ?
ਉੱਤਰ-
ਟਾਹਲੀ ।
ਪ੍ਰਸ਼ਨ 34.
ਟਾਹਲੀ ਦੇ ਬੀਜਾਂ ਨੂੰ ਬੀਜਣ ਤੋਂ ਪਹਿਲਾਂ ਕਿੰਨੇ ਘੰਟੇ ਪਾਣੀ ਵਿੱਚ ਡੁਬੋ ਕੇ ਰੱਖਣਾ ਚਾਹੀਦਾ ਹੈ ?
ਉੱਤਰ-
48 ਘੰਟੇ ਲਈ ਠੰਡੇ ਪਾਣੀ ਵਿੱਚ ।
ਪ੍ਰਸ਼ਨ 35.
ਇੱਕ ਏਕੜ ਲਈ ਨਰਸਰੀ ਬੀਜਣ ਲਈ ਟਾਹਲੀ ਦੀਆਂ ਕਿੰਨੀਆਂ ਫ਼ਲੀਆਂ ਚਾਹੀਦੀਆਂ ਹਨ ?
ਉੱਤਰ-
2.0 ਤੋਂ 3.5 ਕਿਲੋ ਫ਼ਲੀਆਂ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ ਕਰਨ
ਪ੍ਰਸ਼ਨ 1.
ਕਿਸ ਤਰ੍ਹਾਂ ਦੀ ਸਬਜ਼ੀ ਦੀ ਪਨੀਰੀ ਤਿਆਰ ਕੀਤੀ ਜਾ ਸਕਦੀ ਹੈ ?
ਉੱਤਰ-
ਅਜਿਹੀਆਂ ਸਬਜ਼ੀਆਂ ਜੋ ਪੁੱਟ ਕੇ ਮੁੜ ਲਾਉਣ ਦਾ ਝਟਕਾ ਸਹਿ ਸਕਦੀਆਂ ਹਨ, ਦੀ ਪਨੀਰੀ ਸਫਲਤਾਪੂਰਵਕ ਤਿਆਰ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 2.
ਸਬਜ਼ੀਆਂ ਦੀ ਪਨੀਰੀ ਲਈ ਕਿਹੋ ਜਿਹੀ ਜ਼ਮੀਨ ਦੀ ਚੋਣ ਕਰਨੀ ਚਾਹੀਦੀ ਹੈ ?
ਉੱਤਰ-
ਜਿੱਥੇ ਘੱਟ ਤੋਂ ਘੱਟ 8 ਘੰਟੇ ਸੂਰਜੀ ਰੋਸ਼ਨੀ ਉਪਲੱਬਧ ਹੋਵੇ ਅਤੇ ਰੁੱਖਾਂ ਦੀ ਛਾਂ ਨਾ ਹੋਵੇ ਤੇ ਜ਼ਮੀਨ ਵਿੱਚ ਪੱਥਰ-ਰੋੜੇ ਨਾ ਹੋਣ ।
ਪ੍ਰਸ਼ਨ 3.
ਪਨੀਰੀ ਲਈ ਰੇਤਲੀ ਮੈਰਾ ਜਾਂ ਚੀਕਣੀ ਮੈਰਾ ਮਿੱਟੀ ਵਧੀਆ ਕਿਉਂ ਹੈ ?
ਉੱਤਰ-
ਇਸ ਮਿੱਟੀ ਵਿੱਚ ਕੁੱਲ ਅਤੇ ਚੀਕਣੀ ਮਿੱਟੀ ਠੀਕ ਮਾਤਰਾ ਵਿੱਚ ਹੁੰਦੀ ਹੈ ਇਸ ਲਈ ।
ਪ੍ਰਸ਼ਨ 4.
ਸਬਜ਼ੀਆਂ ਦੀ ਪਨੀਰੀ ਲਈ ਕਿਆਰੀਆਂ ਦੇ ਆਕਾਰ ਬਾਰੇ ਦੱਸੋ ।
ਉੱਤਰ-
ਕਿਆਰੀਆਂ 1.0 ਤੋਂ 1.25 ਮੀਟਰ ਚੌੜੀਆਂ, ਜ਼ਮੀਨ ਤੋਂ 15 ਸੈਂਮੀ. ਉੱਚੀਆਂ ਅਤੇ 34 ਮੀਟਰ ਲੰਬੀਆਂ ਬਣਾਓ ।
ਪ੍ਰਸ਼ਨ 5.
ਜ਼ਮੀਨ ਦੀ ਸੋਧ ਤੋਂ ਬਾਅਦ ਫਾਰਮਾਲੀਨ ਦਾ ਅਸਰ ਕਿਵੇਂ ਖ਼ਤਮ ਕੀਤਾ ਜਾਂਦਾ ਹੈ ?
ਉੱਤਰ-
3-4 ਦਿਨਾਂ ਲਈ ਇੱਕ ਤੋਂ ਦੋ ਵਾਰ ਕਿਆਰੀਆਂ ਦੀ ਮਿੱਟੀ ਪਲਟ ਕੇ ਫਾਰਮਾਲੀਨ ਦਾ ਅਸਰ ਖ਼ਤਮ ਕੀਤਾ ਜਾਂਦਾ ਹੈ ।
ਪ੍ਰਸ਼ਨ 6.
ਸਬਜ਼ੀਆਂ ਦੇ ਬੀਜ ਦੀ ਡੂੰਘਾਈ ਤੇ ਕਤਾਰਾਂ ਵਿੱਚ ਫ਼ਾਸਲਾ ਦੱਸੋ ।
ਉੱਤਰ-
ਬੀਜ ਨੂੰ 1-2 ਸੈਂ.ਮੀ. ਡੂੰਘਾਈ ਅਤੇ ਕਤਾਰਾਂ ਵਿੱਚ ਫ਼ਾਸਲਾ 5 ਸੈਂ.ਮੀ. ਰੱਖ ਕੇ ਬੀਜੋ ।
ਪ੍ਰਸ਼ਨ 7.
ਸਬਜ਼ੀਆਂ ਦੀ ਪਨੀਰੀ ਨੂੰ ਪੁੱਟ ਕੇ ਖੇਤਾਂ ਵਿੱਚ ਲਾਉਣ ਲਈ ਧਿਆਨ ਯੋਗ ਗੱਲਾਂ ਦੱਸੋ ।
ਉੱਤਰ-
- ਜਦੋਂ ਸਬਜ਼ੀਆਂ ਦੀ ਪਨੀਰੀ 4-6 ਹਫ਼ਤੇ ਦੀ ਹੋ ਜਾਵੇ ਤਾਂ ਪੁੱਟਣ ਯੋਗ ਹੋ ਜਾਂਦੀ ਹੈ ।
- ਪਨੀਰੀ ਨੂੰ ਪੁੱਟਣ ਤੋਂ 3-4 ਦਿਨ ਪਹਿਲਾਂ ਨਰਸਰੀ ਨੂੰ ਪਾਣੀ ਨਹੀਂ ਦੇਣਾ ਚਾਹੀਦਾ, ਤਾਂਕਿ ਬੂਟੇ ਨਰਸਰੀ ਵਿਚੋਂ ਪੁੱਟ ਕੇ ਖੇਤ ਵਿਚ ਲਾਉਣ ਦਾ ਝਟਕਾ ਸਹਿ ਲੈਣ ।
- ਪਨੀਰੀ ਹਮੇਸ਼ਾ ਸ਼ਾਮ ਨੂੰ ਪੁੱਟ ਕੇ ਖੇਤਾਂ ਵਿਚ ਲਾਉਣੀ ਚਾਹੀਦੀ ਹੈ ।
- ਪਨੀਰੀ ਖੇਤ ਵਿਚ ਲਾਉਣ ਦੇ ਤੁਰੰਤ ਬਾਅਦ ਪਾਣੀ ਲਾ ਦਿਓ ।
ਪ੍ਰਸ਼ਨ 8.
ਮੌਸਮੀ ਫੁੱਲਾਂ ਦੀ ਪਨੀਰੀ ਤਿਆਰ ਕਰਨ ਲਈ ਖਾਦਾਂ ਦਾ ਵੇਰਵਾ ਦਿਓ ।
ਉੱਤਰ-
75 ਗ੍ਰਾਮ ਕਿਸਾਨ ਖਾਦ, 75 ਗ੍ਰਾਮ ਸੁਪਰਫਾਸਫੇਟ, 45 ਗ੍ਰਾਮ ਮਿਊਰੇਟ ਆਫ ਪੋਟਾਸ਼ ਦਾ ਮਿਸ਼ਰਣ, ਇੱਕ ਹਿੱਸਾ ਮਿੱਟੀ, ਇੱਕ ਹਿੱਸਾ ਪੱਤਿਆਂ ਦੀ ਖਾਦ ਅਤੇ ਇੱਕ ਹਿੱਸਾ ਰੂੜੀ ਖਾਦ ਵਿਚ ਰਲਾਇਆ ਜਾਂਦਾ ਹੈ ।
ਪ੍ਰਸ਼ਨ 9.
ਬੀਜ ਰਾਹੀਂ ਤਿਆਰ ਫ਼ਲਦਾਰ ਬੂਟਿਆਂ ਵਿੱਚ ਕੀ ਸਮੱਸਿਆ ਆਉਂਦੀ ਹੈ ?
ਉੱਤਰ-
ਬੀਜ ਤੋਂ ਤਿਆਰ ਬੂਟੇ ਇਕਸਾਰ ਨਹੀਂ ਹੁੰਦੇ, ਆਕਾਰ ਵਿਚ ਵੀ ਵੱਡੇ ਹੋ ਜਾਂਦੇ ਹਨ ਤੇ ਇਹਨਾਂ ਦੀ ਸੰਭਾਲ ਔਖੀ ਹੁੰਦੀ ਹੈ ।
ਪ੍ਰਸ਼ਨ 10.
ਬਨਸਪਤੀ ਰਾਹੀਂ ਤਿਆਰ ਫ਼ਲਦਾਰ ਬੂਟਿਆਂ ਦਾ ਕੀ ਲਾਭ ਹੈ ?
ਉੱਤਰ-
ਇਹ ਇਕਸਾਰ ਨਸਲ ਅਤੇ ਆਕਾਰ ਦੇ ਹੁੰਦੇ ਹਨ, ਇਹ ਫ਼ਲ ਵੀ ਜਲਦੀ ਦਿੰਦੇ ਹਨ । ਇਹਨਾਂ ਦੇ ਫ਼ਲਾਂ ਦਾ ਆਕਾਰ, ਰੰਗ ਤੇ ਗੁਣ ਵੀ ਇਕੋ ਸਾਰ ਹੁੰਦੇ ਹਨ ।
ਪ੍ਰਸ਼ਨ 11.
ਪਾਪਲਰ ਦੀਆਂ ਕਲਮਾਂ ਬਾਰੇ ਦੱਸੋ ।
ਉੱਤਰ-
ਪਾਪਲਰ ਦੀਆਂ ਕਲਮਾਂ ਇੱਕ ਸਾਲ ਦੀ ਉਮਰ ਦੇ ਬੂਟਿਆਂ ਤੋਂ ਹੀ ਤਿਆਰ ਕਰਨੀਆਂ ਚਾਹੀਦੀਆਂ ਹਨ ਨਾ ਕਿ ਕਾਂਟ-ਛਾਂਟ ਅਤੇ ਟਾਹਣੀਆਂ ਤੋਂ । ਇਹ 20-25 ਸੈਂ.ਮੀ. ਲੰਬੀਆਂ ਅਤੇ 2-3 ਸੈਂ.ਮੀ. ਮੋਟੀਆਂ ਹੋਣੀਆਂ ਚਾਹੀਦੀਆਂ ਹਨ ।
ਪ੍ਰਸ਼ਨ 12.
ਪਾਪਲਰ ਦੀਆਂ ਕਲਮਾਂ ਨੂੰ ਸਿਉਂਕ ਅਤੇ ਬੀਮਾਰੀਆਂ ਤੋਂ ਬਚਾਉਣ ਦਾ ਕੀ ਤਰੀਕਾ ਹੈ ?
ਉੱਤਰ-
ਕਲਮਾਂ ਨੂੰ 0.5 ਪ੍ਰਤੀਸ਼ਤ ਕਲੋਰੋਪਾਇਰੀਫਾਸ 20 ਤਾਕਤ ਦੇ ਘੋਲ ਵਿਚ 10 ਮਿੰਟ ਡੁਬੋਣ ਤੋਂ ਬਾਅਦ 0.5 ਐਮੀਸਾਨ ਪਾਊਡਰ ਦੇ ਘੋਲ ਵਿਚ 10 ਮਿੰਟ ਲਈ ਡੁਬੋ ਕੇ ਵਰਤਿਆ ਜਾਂਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵੱਖ-ਵੱਖ ਫਲਾਂ ਲਈ ਪੱਤੇ ਲੈਣ ਦਾ ਹੰਕਾ ਦੱਸੋ ।
ਉੱਤਰ-
ਫਲ | ਪੱਤੇ ਲੈਣ ਦਾ ਤਰੀਕਾ |
ਅੰਬ | ਮਾਰਚ-ਅਪਰੈਲ ਵਿਚ 5-7 ਮਹੀਨਿਆਂ ਦੇ 30 ਪੱਤੇ ਲਉ । ਜਿਹਨਾਂ ਟਾਹਣੀਆਂ ਤੋਂ ਪੱਤੇ ਲੈਣੇ ਹਨ ਉਹਨਾਂ ਨੂੰ ਫਲ ਤੇ ਫੁੱਲ ਨਾ ਲੱਗੇ ਹੋਣ । |
ਅਲੂਚਾ | ਉਸੇ ਸਾਲ ਦੀਆਂ ਟਾਹਣੀਆਂ (ਫੋਟ) ਦੇ ਵਿਚਕਾਰੋਂ ਅੱਧ ਮਈ ਤੋਂ ਅੱਧ ਜੁਲਾਈ ਵਿਚ 3-4 ਮਹੀਨੇ ਦੇ 100 ਪੱਤੇ ਲਓ । |
ਆਤੂ | ਉਸੇ ਸਾਲ ਦੀਆਂ ਟਾਹਣੀਆਂ ਫੋਟ) ਦੇ ਵਿਚਕਾਰੋਂ ਅੱਧ ਮਈ ਤੋਂ ਅੱਧ ਜੁਲਾਈ ਵਿਚ 3-5 ਮਹੀਨੇ ਦੇ 100 ਪੱਤੇ ਲਓ । |
ਅਮਰੂਦ | 5-7 ਮਹੀਨੇ ਪੁਰਾਣੀ ਵਿਚਕਾਰਲੀ ਟਾਹਣੀ ਤੋਂ (ਜਿੱਥੇ ਫਲ ਨਾ ਲੱਗੇ ਹੋਣ) ਅਗਸਤ-ਅਕਤੂਬਰ ਵਿਚ 50-60 ਪੱਤੇ ਲਓ । |
ਨਿੰਬੂ ਜਾਤੀ | ਫਲ ਦੇ ਬਿਲਕੁਲ ਪਿੱਛੋਂ 4-8 ਮਹੀਨੇ ਪੁਰਾਣੇ 100 ਪੱਤੇ ਜੁਲਾਈ ਅਕਤੂਬਰ ਤਕ ਲਓ । |
ਬੇਰ | ਉਸੇ ਸਾਲ ਦੀਆਂ ਟਾਹਣੀਆਂ (ਫੋਟ) ਦੇ ਵਿਚਕਾਰੋਂ 5-7 ਮਹੀਨੇ ਦੇ 70-80 ਪੱਤੇ ਨਵੰਬਰ-ਜਨਵਰੀ ਵਿਚ ਲਓ । |
ਨਾਸ਼ਪਾਤੀ | ਉਸੇ ਸਾਲ ਦੀਆਂ ਟਾਹਣੀਆਂ (ਫੋਟ) ਦੇ ਵਿਚਕਾਰੋਂ 4-6 ਮਹੀਨੇ ਦੇ 50-60 ਪੱਤੇ, ਜੁਲਾਈ-ਸਤੰਬਰ ਵਿਚ ਲਓ । |
ਪ੍ਰਸ਼ਨ 2.
ਅੰਬ ਨੂੰ ਪਿਉਂਦ ਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਅੰਬਾਂ ਦੀ ਕਾਸ਼ਤ ਪਿਉਂਦ ਦੁਆਰਾ ਕੀਤੀ ਜਾਂਦੀ ਹੈ । ਇਸ ਮਕਸਦ ਲਈ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ ਅੰਬ ਦੀਆਂ ਗਿੱਟਕਾਂ ਨੂੰ ਅਗਸਤ ਮਹੀਨੇ ਵਿਚ ਬੀਜ ਦੇਣਾ ਚਾਹੀਦਾ ਹੈ । ਇਹਨਾਂ ਨੂੰ ਉੱਗਣ ਨੂੰ 2 ਹਫ਼ਤੇ ਲੱਗਦੇ ਹਨ ।ਉੱਗਣ ਤੋਂ ਬਾਅਦ ਜਦੋਂ ਹਾਲੇ ਪੱਤੇ ਹਲਕੇ ਰੰਗ ਦੇ ਹੀ ਹੋਣ ਅਤੇ ਪੱਤੇ ਦਾ ਆਕਾਰ ਆਮ ਨਾਲੋਂ 1/4 ਹਿੱਸਾ ਹੋਵੇ, ਤਾਂ ਇਹ ਬੂਟੇ ਪੁੱਟ ਲਓ । ਪਿਉਂਦ ਲਈ ਬੂਟੇ ਅਪਰੈਲ ਤਕ ਪੂਰੀ ਤਰ੍ਹਾਂ ਤਿਆਰ ਹੋ ਜਾਂਦੇ ਹਨ । ਪਿਉਂਦ ਕਰਨ ਤੋਂ ਪਹਿਲਾਂ ਸਾਫ਼-ਸੁਥਰੀ ਤੇ ਮਜ਼ਬੂਤ ਅੱਖ ਤਿਆਰ ਕਰ ਲੈਣੀ ਚਾਹੀਦੀ ਹੈ । ਪਿਉਂਦੀ ਟਹਿਣੀ ਦੀ ਚੋਣ ਕਰਕੇ ਉਸ ਦੇ ਪੱਤੇ ਲਾਹ ਦਿਓ । 7-10 ਦਿਨਾਂ ਵਿਚ ਡੰਡੀਆਂ ਸੁੱਕ ਕੇ ਡਿੱਗ ਪੈਣਗੀਆਂ ਅਤੇ ਅੱਖਾਂ ਥੋੜ੍ਹਾ ਉੱਪਰ ਆ ਜਾਂਦੀਆਂ ਹਨ । ਇਸ ਪਿਉਂਦੀ ਟਹਿਣੀ ਨੂੰ ਕੱਟ ਕੇ ਪਿਉਂਦ ਕਰ ਦਿਓ । ਪਿਉਂਦ ਕਰਨ ਲਈ 4 ਸੈਂ: ਮੀ: ਲੰਮੇ ਦੋ ਸਮਾਂਤਰ ਚੀਰੇ ਦਿਉ । ਇਹਨਾਂ ਵਿਚ ਦੂਰੀ 12 ਸੈਂ:ਮੀ:ਉੱਪਰਲੇ ਸਿਰੇ ਤੇ ਜ਼ਮੀਨ ਤੋਂ 15 ਸੈਂ: ਮੀ: ਦੀ ਉੱਚਾਈ ਤੇ ਇਕ ਹੋਰ ਚੀਰਾ ਜ਼ਮੀਨ ਦੇ ਸਮਾਂਤਰ ਦਿੱਤਾ ਜਾਂਦਾ ਹੈ । ਚੀਰਿਆਂ ਦੇ ਵਿਚਕਾਰਲੇ ਹਿੱਸੇ ਤੋਂ ਛਿੱਲ ਲਾਹ ਦਿਉ ।
ਪਨੀਰੀਆਂ ਤਿਆਰ ਕਰਨਾ । ਇਸ ਤਰ੍ਹਾਂ ਪਿਉਂਦੀ ਹੋਈ ਟਹਿਣੀ ਦੇ ਹੇਠਲੇ ਸਿਰੇ ਤੇ ਵੀ ਤਿਰਛਾ ਚੀਰਾ ਦਿਉ ਅਤੇ ਉਸ ਤੋਂ ਵੀ ਛਿੱਲ ਲਾਹ ਦਿਉ । ਇਸ ਟਹਿਣੀ ਦੀ ਲੰਬਾਈ 8 ਸੈਂ: ਮੀ: ਤੋਂ ਵੱਧ ਨਹੀਂ ਹੋਣੀ ਚਾਹੀਦੀ, ਕਿਉਂਕਿ ਵੱਧ ਲੰਬਾਈ ਨਾਲ ਪਿਉਂਦੀ ਟਹਿਣੀ ਟੁੱਟ ਸਕਦੀ ਹੈ । ਤਿਆਰ ਕੀਤੀ ਹੋਈ ਪਿਉਂਦ ਕੱਟੇ ਹੋਏ ਛਿਲਕੇ ਦੇ ਹੇਠਾਂ ਫਸਾ ਦਿੱਤੀ ਜਾਂਦੀ ਹੈ ਮਗਰੋਂ ਕੱਟੇ ਹੋਏ ਛਿਲਕੇ ਨੂੰ ਉਸ ਦੀ ਅਸਲ ਸਥਿਤੀ ਵਿਚ ਲਿਆਂਦਾ ਜਾਂਦਾ ਹੈ । ਪਿਉਂਦ ਕੀਤੇ ਭਾਗ ਨੂੰ 150-200 ਗੇਜ ਦੀਆਂ ਪੋਲੀਥੀਨ ਦੀਆਂ ਪੱਟੀਆਂ ਨਾਲ ਕੱਸ ਕੇ ਬੰਨ੍ਹ ਦਿਓ । ਪਿਉਂਦ ਕਰਨ ਤੋਂ ਬਾਅਦ ਬੂਟੇ ਦਾ ਉਤਲਾ ਸਿਰਾ ਉੱਥੇ ਹੀ ਰਹਿਣ ਦਿੱਤਾ ਜਾਂਦਾ ਹੈ ਅਤੇ ਪਿਉਂਦ ਕੀਤੀ ਅੱਖ ਫੱਟ ਪੈਣ ਤੋਂ ਬਾਅਦ ਬੂਟੇ ਦਾ ਉਸ ਤੋਂ ਉੱਤੇ ਵਾਲਾ ਸਾਰਾ ਭਾਗ ਕੱਟ ਦਿੱਤਾ ਜਾਂਦਾ ਹੈ । ਇਸ ਢੰਗ ਨਾਲ ਅੰਬ ਦੀ ਪਿਉਂਦ ਮਾਰਚ ਤੋਂ ਅਕਤੂਬਰ ਮਹੀਨੇ ਤਕ ਕਰਨੀ ਚਾਹੀਦੀ ਹੈ । ਪਰ ਮਈ ਤੋਂ ਅਕਤੂਬਰ ਦੇ ਮਹੀਨੇ ਇਸ ਦੀ ਸਫਲਤਾ ਘੱਟ ਹੁੰਦੀ ਹੈ ।
ਪ੍ਰਸ਼ਨ 3.
ਨਾਸ਼ਪਾਤੀ, ਆਤੂ ਤੇ ਅਲੂਚੇ ਦੀ ਪਨੀਰੀ ਤਿਆਰ ਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
1. ਨਾਸ਼ਪਾਤੀ – ਇਸ ਦੀ ਪਿਉਂਦ ਜੰਗਲੀ ਨਾਸ਼ਪਾਤੀ ਜਾਂ ਕੈਂਥ ਦੇ ਬੂਟਿਆਂ ਤੇ ਕੀਤੀ ਜਾਂਦੀ ਹੈ । ਟੰਗ ਗਰਾਫਿਟਗ ਜਨਵਰੀ-ਫਰਵਰੀ ਦੇ ਮਹੀਨੇ ਜਦ ਕਿ ਟੀ-ਬਡਿੰਗ ਤਰੀਕੇ ਨਾਲ ਪਿਉਂਦ ਜੂਨ ਤੋਂ ਅਗਸਤ ਮਹੀਨੇ ਵਿਚ ਕੀਤੀ ਜਾਂਦੀ ਹੈ । ਇਕ ਸਾਲ ਤੋਂ ਤਿੰਨ ਸਾਲ ਤਕ ਦੇ ਬੂਟੇ ਸਰਦੀਆਂ ਵਿਚ ਅੱਧ ਫ਼ਰਵਰੀ ਤਕ ਅਤੇ ਵੱਡੀ ਉਮਰ ਦੇ ਬੂਟੇ ਦਸੰਬਰ ਦੇ ਅੰਤ ਤਕ ਲਗਾਉਣੇ ਚਾਹੀਦੇ ਹਨ ।
2. ਅਲੂਚਾ – ਅਲੂਚੇ ਦੇ ਬੂਟੇ ਜਨਵਰੀ ਦੇ ਅੱਧ ਤਕ ਲਾਉਣੇ ਚਾਹੀਦੇ ਹਨ । ਇਹਨਾਂ ਦਿਨਾਂ ਵਿਚ ਬੂਟੇ ਨੀਂਦ ਅਵਸਥਾ ਵਿਚ ਹੁੰਦੇ ਹਨ । ਅਲੂਚੇ ਨੂੰ ਸਿੱਧਾ ਕਾਬਲ ਗਰੀਨ ਗੇਜ ਦੀ ਕਲਮ ਤੇ ਗਰਾਫਟ ਕਰਕੇ ਲਾਉ । ਉਨ੍ਹਾਂ ਦੇ ਹੇਠਲੇ 5-7.5 ਸੈਂ: ਮੀ: ਹਿੱਸੇ ਨੂੰ ਆਈ. ਏ. ਏ. 100 ਪੀ. ਪੀ. ਐੱਮ. ਦੇ ਘੋਲ ਵਿਚ 24 ਘੰਟੇ ਲਈ ਡੁਬੋ ਕੇ ਰੱਖਣਾ ਚਾਹੀਦਾ ਹੈ ।
3. ਆੜੂ – ਇਹਨਾਂ ਦਾ ਵਾਧਾ ਪਿਉਂਦ ਰਾਹੀਂ ਜਾਂ ਅੱਖ ਚੜਾ ਕੇ ਕੀਤਾ ਜਾਂਦਾ ਹੈ | ਆੜੂਆਂ ਦੇ ਨਸਲੀ ਵਾਧੇ ਲਈ ਸ਼ਰਬਤੀ ਜਾਂ ਦੇਸੀ ਕਿਸਮ ਦੇ ਆਤੂ ਜਿਵੇਂ ਖਰਮਾਨੀ ਦੇ ਬੀਜਾਂ ਤੋਂ ਤਿਆਰ ਹੋਏ ਬੂਟਿਆਂ ਦੀ ਪਿਉਂਦ ਕੀਤੀ ਜਾਂਦੀ ਹੈ ਕਿਉਂਕਿ ਫਲੋਰਿਡਾਸ਼ਨ ਕਿਸਮ ਦੇ ਬੀਜ ਘੱਟ ਹੁੰਦੇ ਹਨ, ਇਸ ਲਈ ਨਸਲੀ ਵਾਧੇ ਲਈ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ।
ਵਸਤੂਨਿਸ਼ਠ ਪ੍ਰਸ਼ਨ
ਠੀਕ / ਗ਼ਲਤ
1. ਟਾਹਲੀ ਪੰਜਾਬ ਦਾ ਰਾਜ ਦਰੱਖ਼ਤ ਹੈ ।
2. ਸਬਜ਼ੀਆਂ ਦੇ ਬੀਜ ਦੀ ਸੋਧ ਕੈਪਟਾਨ ਨਾਲ ਕੀਤੀ ਜਾਂਦੀ ਹੈ ।
3. ਸੂਰਜਮੁਖੀ ਸਰਦੀ ਦਾ ਫੁੱਲ ਹੈ ।
ਉੱਤਰ-
1. √
2. √
3. ×
ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਰਦੀ ਦਾ ਫੁੱਲ ਹੈ –
(ਉ) ਗੇਂਦਾ
(ਅ) ਬਰਫ਼
(ੲ) ਫਲੋਕਸ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਪ੍ਰਸ਼ਨ 2.
ਅਗੇਤੀ ਫੁੱਲ ਗੋਭੀ ਦੀ ਪਨੀਰੀ ਲਾਉਣ ਦਾ ਸਮਾਂ ਹੈ-
(ਉ) ਮਈ-ਜੂਨ
(ਅ) ਜਨਵਰੀ
(ੲ) ਦਸੰਬਰ
(ਸ) ਕੋਈ ਨਹੀਂ ।
ਉੱਤਰ-
(ਉ) ਮਈ-ਜੂਨ
ਪ੍ਰਸ਼ਨ 3.
ਵਣ ਖੇਤੀ ਵਾਲੇ ਬੂਟੇ ਹਨ –
(ਉ) ਪਾਪਲਰ
(ਅ) ਪੀਪਲ
(ੲ) ਅਮਰੂਦ
(ਸ) ਅੰਬ ।
ਉੱਤਰ-
(ਉ) ਪਾਪਲਰ
ਪਨੀਰੀਆਂ ਤਿਆਰ ਕਰਨਾ PSEB 8th Class Agriculture Notes
- ਪਨੀਰੀ ਘੱਟ ਜ਼ਮੀਨ ਵਿਚ ਤਿਆਰ ਹੋ ਜਾਂਦੀ ਹੈ ਤੇ ਇਹ ਇੱਕ ਲਾਹੇਵੰਦ ਧੰਦਾ ਹੈ ।
- ਸਬਜ਼ੀਆਂ, ਫੁੱਲਾਂ, ਫ਼ਲਾਂ ਅਤੇ ਵਣ ਖੇਤੀ ਦੇ ਬੂਟਿਆਂ ਦੀ ਪਨੀਰੀ ਤਿਆਰ ਕਰਕੇ ਚੰਗੀ ਆਮਦਨ ਲਈ ਜਾ ਸਕਦੀ ਹੈ ।
- ਬੀਜ ਕੀਮਤੀ ਹੁੰਦੇ ਹਨ ਅਤੇ ਪਨੀਰੀ ਤਿਆਰ ਕਰਕੇ ਇਹਨਾਂ ਦੀ ਯੋਗ ਵਰਤੋਂ ਕੀਤੀ ਜਾਂਦੀ ਹੈ ।
- ਛੋਟੇ ਕਿਸਾਨ ਖੁਦ ਪਨੀਰੀ ਉਗਾ ਕੇ ਸਬਜ਼ੀ ਦੀ ਫ਼ਸਲ ਨਾਲੋਂ ਕਈ ਗੁਣਾਂ ਵੱਧ ਮੁਨਾਫ਼ਾ ਲੈ ਸਕਦੇ ਹਨ ।
- ਉਹਨਾਂ ਸਬਜ਼ੀਆਂ ਦੀ ਹੀ ਪਨੀਰੀ ਸਫਲਤਾ ਨਾਲ ਉਗਾਈ ਜਾ ਸਕਦੀ ਹੈ, ਜੋ ਪੁੱਟ ਕੇ ਮੁੜ ਲਾਏ ਜਾਣ ਦੇ ਝਟਕੇ ਨੂੰ ਸਹਾਰ ਸਕਦੀਆਂ ਹਨ ।
- ਪਨੀਰੀ ਲਾਉਣ ਵਾਲੀ ਥਾਂ ਤੇ ਘੱਟੋ-ਘੱਟ 8 ਘੰਟੇ ਸੂਰਜ ਦੀ ਰੌਸ਼ਨੀ ਪੈਣੀ ਚਾਹੀਦੀ ਹੈ ।
- ਪਨੀਰੀ ਵਾਲੀਆਂ ਕਿਆਰੀਆਂ ਜ਼ਮੀਨ ਤੋਂ 15 ਸੈਂ.ਮੀ. ਉੱਚੀਆਂ ਹੋਣੀਆਂ ਚਾਹੀਦੀਆਂ ਹਨ ।
- ਪਨੀਰੀ ਲਾਉਣ ਤੋਂ ਪਹਿਲਾਂ ਜ਼ਮੀਨ ਨੂੰ ਫਾਰਮਾਲੀਨ ਦਵਾਈ ਨਾਲ ਸੋਧ ਲੈਣਾ ਚਾਹੀਦਾ ਹੈ ।
- ਪਨੀਰੀ ਵਾਲੇ ਬੀਜ ਨੂੰ ਕੈਪਟਾਨ ਜਾਂ ਥੀਰਮ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ ।
- ਸਬਜ਼ੀਆਂ ਦੀ ਪਨੀਰੀ 4-6 ਹਫ਼ਤੇ ਦੀ ਹੋਣ ਤੇ ਪੁੱਟ ਕੇ ਮੁੱਖ ਖੇਤ ਵਿੱਚ ਲਾਉਣ ਯੋਗ ਹੋ ਜਾਂਦੀ ਹੈ ।
- ਗਰਮੀ ਰੁੱਤ ਦੇ ਫੁੱਲ ਹਨ- ਸੂਰਜਮੁਖੀ, ਜ਼ੀਨੀਆ, ਕੋਚੀਆ ਆਦਿ ।
- ਸਰਦੀ ਰੁੱਤ ਦੇ ਫੁੱਲ ਹਨ-ਗੇਂਦਾ, ਗੁਲਅਸ਼ਰਫੀ, ਬਰਫ਼, ਗਾਰਡਨ ਪੀ, ਫਲੋਕਸ ਆਦਿ ।
- ਮੌਸਮੀ ਫੁੱਲਾਂ ਦੀ ਪਨੀਰੀ 30-40 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ।
- ਫ਼ਲਦਾਰ ਬੂਟੇ ਜਿਵੇਂ ਕਿ ਪਪੀਤਾ, ਜਾਮਣ, ਫਾਲਸਾ, ਕਰੌਦਾ ਨੂੰ ਜੜ੍ਹ ਮੁੱਢ ਢੰਗ ਨਾਲ ਤਿਆਰ ਕੀਤੇ ਜਾਂਦੇ ਹਨ ।
- ਕਲਮਾਂ ਰਾਹੀਂ ਤਿਆਰ ਕੀਤੇ ਜਾਂਦੇ ਪੀਂਦੇ ਹਨ-ਬਾਰਾਂਮਾਸੀ ਨਿੰਬੂ, ਮਿੱਠਾ, ਅਲੂਚਾ, ਅਨਾਰ ਅਤੇ ਅੰਜੀਰ ।
- ਫ਼ਲਾਂ ਦੇ ਪੌਦੇ ; ਜਿਵੇਂ-ਕਿੰਨੂ, ਅੰਬ, ਅਮਰੂਦ, ਨਾਸ਼ਪਾਤੀ, ਆੜੂ, ਸੇਬ ਆਦਿ ਨੂੰ ਪਿਉਂਦ ਨਾਲ ਤਿਆਰ ਕੀਤਾ ਜਾਂਦਾ ਹੈ ।
- ਵਣ ਖੇਤੀ ਵਿੱਚ ਪਾਪਲਰ, ਸਫ਼ੈਦਾ, ਧਰੇਕ ਅਤੇ ਟਾਹਲੀ ਆਦਿ ਲਗਾਏ ਜਾਂਦੇ ਹਨ
- ਧਰੇਕ ਦੀ ਨਰਸਰੀ ਬੀਜਾਂ ਰਾਹੀਂ ਤਿਆਰ ਹੁੰਦੀ ਹੈ ।
- ਟਾਹਲੀ ਪੰਜਾਬ ਦਾ ਰਾਜ ਦਰੱਖ਼ਤ ਹੈ ।
- ਕਲਮਾਂ ਨੂੰ ਸਿਉਂਕ ਅਤੇ ਬੀਮਾਰੀਆਂ ਤੋਂ ਬਚਾਓ ਲਈ ਕਲੋਰਪਾਇਰੀਫਾਸ ਅਤੇ |