Punjab State Board PSEB 6th Class Social Science Book Solutions Civics Chapter 20 ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ Textbook Exercise Questions and Answers.
PSEB Solutions for Class 6 Social Science Civics Chapter 20 ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ
SST Guide for Class 6 PSEB ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ Textbook Questions and Answers
ਅਭਿਆਸ ਦੇ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਗ੍ਰਾਮ ਪੰਚਾਇਤ, ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨ ਲਈ ਘੱਟ ਤੋਂ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ ?
(i) 20 ਸਾਲ
(ii) 22 ਸਾਲ
(iii) 21 ਸਾਲ ।
ਉੱਤਰ-
(iii) 21 ਸਾਲ ।
ਪ੍ਰਸ਼ਨ 2.
ਪੰਚਾਇਤ ਸੰਮਤੀ ਦੇ ਵੋਟਰਾਂ ਦੁਆਰਾ ਸਿੱਧੇ ਚੁਣੇ ਜਾਣ ਵਾਲੇ ਮੈਬਰਾਂ ਦੀ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਸੰਖਿਆ ਕਿੰਨੀ ਹੋ ਸਕਦੀ ਹੈ ?
(i) 9 ਤੋਂ 25
(ii) 15 ਤੋਂ 25
(iii) 26 ਤੋਂ 29.
ਉੱਤਰ-
(ii) 15 ਤੋਂ 25.
ਪ੍ਰਸ਼ਨ 3.
ਜ਼ਿਲ੍ਹਾ ਪ੍ਰੀਸ਼ਦ ਦੇ ਵੋਟਰਾਂ ਦੁਆਰਾ ਸਿੱਧੇ ਚੁਣੇ ਜਾਣ ਵਾਲੇ ਮੈਬਰਾਂ ਦੀ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਸੰਖਿਆ ਕਿੰਨੀ ਹੋ ਸਕਦੀ ਹੈ ?
(i) 10 ਤੋਂ 25
(ii) 12 ਤੋਂ 25
(iii) 14 ਤੋਂ 25.
ਉੱਤਰ-
(i) 10 ਤੋਂ 25
ਪ੍ਰਸ਼ਨ 4.
ਪੰਚਾਇਤ ਦੀ ਆਮਦਨ ਅਤੇ ਖ਼ਰਚ ਦਾ ਹਿਸਾਬ ਰੱਖਣ ਵਾਲੇ ਕਰਮਚਾਰੀ ਨੂੰ ਕੀ ਕਹਿੰਦੇ ਹਨ ?
(i) ਸੁਪਰਡੈਂਟ
(ii) ਪੰਚਾਇਤ ਸਕੱਤਰ ।
ਉੱਤਰ-
(ii) ਪੰਚਾਇਤ ਸਕੱਤਰ ।
ਅਭਿਆਸ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :
ਪ੍ਰਸ਼ਨ 1.
ਭਾਰਤ ਵਿਚ ਪਿੰਡਾਂ ਦੀ ਗਿਣਤੀ ਕਿੰਨੀ ਹੈ ?
ਉੱਤਰ-
6 ਲੱਖ ।
ਪ੍ਰਸ਼ਨ 2.
ਪੰਚਾਇਤੀ ਰਾਜ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਪਿੰਡ ਦੀਆਂ ਤਿੰਨ ਪੱਧਰਾਂ ਵਾਲੀ ਸਥਾਨਕ ਸ਼ਾਸਨ ਵਿਵਸਥਾ ਨੂੰ ਪੰਚਾਇਤੀ ਰਾਜ ਕਹਿੰਦੇ ਹਨ । ਸਭ ਤੋਂ ਹੇਠਲੇ ਪੱਧਰ ਤੇ ਗ੍ਰਾਮ ਪੰਚਾਇਤ ਹੁੰਦੀ ਹੈ । ਇਹ ਪਿੰਡ ਦੀ ਸਥਾਨਕ ਸਰਕਾਰ ਹੈ । ਇਸ ਤੋਂ ਉੱਪਰ ਪੰਚਾਇਤ ਸੰਮਤੀ ਅਤੇ ਸਭ ਤੋਂ ਉੱਪਰ ਜ਼ਿਲ੍ਹਾ ਪ੍ਰੀਸ਼ਦ ਹੁੰਦੀ ਹੈ । ਪੰਚਾਇਤ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਅਤੇ ਗ੍ਰਾਮ ਪੰਚਾਇਤ ਦੇ ਵਿਚਾਲੇ ਕੜੀ ਦਾ ਕੰਮ ਕਰਦੀ ਹੈ ।
ਪ੍ਰਸ਼ਨ 3.
ਪੰਚਾਇਤੀ ਰਾਜ ਦੀ ਮੁੱਢਲੀ ਅਤੇ ਸਿਖਰ ਦੀ ਸੰਸਥਾ ਦਾ ਨਾਂ ਲਿਖੋ ।
ਉੱਤਰ-
ਪੰਚਾਇਤੀ ਰਾਜ ਦੀ ਮੁੱਢਲੀ ਸੰਸਥਾ ਗ੍ਰਾਮ ਪੰਚਾਇਤ ਅਤੇ ਸਿਖਰ ਦੀ ਸੰਸਥਾ ਜ਼ਿਲ੍ਹਾ ਪ੍ਰੀਸ਼ਦ ਹੈ ।
ਪ੍ਰਸ਼ਨ 4.
ਪੰਜਾਬ ਵਿੱਚ ਗ੍ਰਾਮ ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ ?
ਉੱਤਰ-
ਪੰਜਾਬ ਵਿੱਚ ਗ੍ਰਾਮ ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਘੱਟ ਤੋਂ ਘੱਟ 5 ਅਤੇ ਵੱਧ ਤੋਂ ਵੱਧ 13 ਹੁੰਦੀ ਹੈ ।
ਪ੍ਰਸ਼ਨ 5.
ਜ਼ਿਲ੍ਹਾ ਪ੍ਰੀਸ਼ਦ ਦੇ ਕੋਈ ਦੋ ਕੰਮ ਲਿਖੋ ।
ਉੱਤਰ-
ਜ਼ਿਲ੍ਹਾ ਪ੍ਰੀਸ਼ਦ ਦੀ ਸਥਾਪਨਾ ਰਮ ਵਿਕਾਸ ਲਈ ਕੀਤੀ ਜਾਂਦੀ ਹੈ ।
- ਇਸਦਾ ਮੁੱਖ ਕੰਮ ਪੰਚਾਇਤ ਸੰਮਤੀਆਂ ਦੀ ਦੇਖਭਾਲ ਕਰਨਾ ਅਤੇ ਉਨ੍ਹਾਂ ਵਿਚ ਤਾਲਮੇਲ ਰੱਖਣਾ ਹੈ । ਇਹ ਸਰਕਾਰ ਅਤੇ ਪੰਚਾਇਤ ਸੰਮਤੀਆਂ ਦੇ ਵਿਚਾਲੇ ਕੁੜੀ ਦਾ ਕੰਮ ਕਰਦੀ ਹੈ ।
- ਇਹ ਸਰਕਾਰ ਨੂੰ ਵਿਕਾਸ ਕੰਮਾਂ ਬਾਰੇ ਰਾਇ ਦਿੰਦੀ ਹੈ ।
ਪ੍ਰਸ਼ਨ 6.
ਵਰਤਮਾਨ ਸਮੇਂ ਪਿੰਡਾਂ ਵਿਚ ਕਿਹੜੀਆਂ-ਕਿਹੜੀਆਂ ਸਹੂਲਤਾਂ ਉਪਲੱਬਧ ਹਨ ।
ਉੱਤਰ-
ਆਜ਼ਾਦੀ ਦੇ ਬਾਅਦ ਪਿੰਡਾਂ ਦੀ ਸਥਿਤੀ ਵਿਚ ਬਹੁਤ ਸੁਧਾਰ ਹੋਇਆ ਹੈ । ਵਰਤਮਾਨ ਸਮੇਂ ਵਿਚ ਭਾਰਤ ਸਰਕਾਰ ਦੇ ਯਤਨਾਂ ਨਾਲ ਪਿੰਡਾਂ ਵਿਚ ਹੇਠ ਲਿਖੀਆਂ ਅਨੇਕ ਸਹੁਲਤਾਂ ਉਪਲੱਬਧ ਹਨ-
1. ਸਿੱਖਿਆ ਦਾ ਪਸਾਰ – ਸਿੱਖਿਆ ਦੇ ਪਸਾਰ ਲਈ ਸਕੂਲ ਅਤੇ ਕਾਲਜ਼ ਖੋਲ੍ਹੇ ਗਏ ਹਨ । 14 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫ਼ਤ ਸਿੱਖਿਆ ਦੀ ਵਿਵਸਥਾ ਕੀਤੀ ਗਈ । ਅਨਪੜ੍ਹ । ਪੋੜਾਂ ਲਈ ‘ਪੌੜ ਸਿੱਖਿਆ ਕੇਂਦਰ’ ਸਥਾਪਿਤ ਕੀਤੇ ਗਏ ਹਨ ।
2. ਖੇਤੀਬਾੜੀ ਦਾ ਵਿਕਾਸ – ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਆਜ਼ਾਦੀ ਦੇ ਬਾਅਦ ਖੇਤੀਬਾੜੀ ਦੇ ਵਿਕਾਸ ਲਈ ਖੇਤੀਬਾੜੀ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਗਈ । ਇੱਥੇ ਖੇਤੀਬਾੜੀ ਲਈ ਉੱਤਮ ਬੀਜਾਂ ਦੀ ਖੋਜ ਕੀਤੀ ਜਾਂਦੀ ਹੈ । ਕਿਸਾਨਾਂ ਲਈ ਸਾਲ ਵਿਚ ਇਕ ਵਾਰ ਪ੍ਰਦਰਸ਼ਨੀ ਲਾਈ ਜਾਂਦੀ ਹੈ । ਇੱਥੇ ਖੇਤੀਬਾੜੀ ਵਿਗਿਆਨੀ ਕਿਸਾਨਾਂ ਨੂੰ 1 ਉੱਨਤ ਖੇਤੀਬਾੜੀ ਲਈ ਸਲਾਹ ਦਿੰਦੇ ਹਨ । ਕਿਸਾਨਾਂ ਨੂੰ ਉੱਤਮ ਕਿਸਮ ਦੇ ਬੀਜਾਂ ਅਤੇ ਜੋ ਫ਼ਸਲਾਂ ਲਈ ਲੋੜੀਂਦੀਆਂ ਕੀਟਨਾਸ਼ਕ ਦਵਾਈਆਂ ਦੀ ਵੰਡ ਕੀਤੀ ਜਾਂਦੀ ਹੈ । ਇਸ ਨਾਲ ਉਪਜ ਵਿਚ ਵਾਧਾ ਹੋਇਆ ਹੈ ।
ਭਾਰਤ ਸਰਕਾਰ ਨੇ ਭੂਮੀ ਦੇ ਛੋਟੇ-ਛੋਟੇ ਟੁਕੜਿਆਂ ਨੂੰ ਇਕੱਠਾ ਕਰਕੇ ਚੱਕਬੰਦੀ ਕਰ ਦਿੱਤੀ , ਹੈ ਤਾਂਕਿ ਮਸ਼ੀਨਾਂ ਦੁਆਰਾ ਖੇਤੀਬਾੜੀ ਕੀਤੀ ਜਾ ਸਕੇ ।
3. ਇਸਤਰੀ ਸਿੱਖਿਆ ਅਤੇ ਸਿਹਤ – ਪਿੰਡਾਂ ਵਿਚ ਇਸਤਰੀ ਸਿੱਖਿਆ ਵਿਚ ਵਿਸਥਾਰ ਲਈ । ਲੜਕੀਆਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਲੋਕਾਂ ਦੀ ਸਿਹਤ ਵਿਚ ਸੁਧਾਰ ; ਲਈ ਪ੍ਰਾਇਮਰੀ ਸਿਹਤ ਕੇਂਦਰ ਖੋਲ੍ਹੇ ਗਏ ਹਨ । ਇਨ੍ਹਾਂ ਕੇਂਦਰਾਂ ਵਿਚ ਪੇਂਡੂ ਲੋਕਾਂ ਨੂੰ ਹਰ ‘ ਤਰ੍ਹਾਂ ਦੀ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਹੈ ।
4. ਹੋਰ ਪਰਿਵਰਤਨ-
- ਫ਼ਸਲਾਂ ਦੇ ਮੰਡੀਕਰਨ ਲਈ ਦੇਸ਼ ਦੇ ਲਗਪਗ ਸਾਰੇ ਪਿੰਡਾਂ ਨੂੰ ਪਹੁੰਚ ਮਾਰਗ ਦੁਆਰਾ । ਰਾਜ ਮਾਰਗਾਂ ਨਾਲ ਜੋੜਨ ਦੇ ਯਤਨ ਕੀਤੇ ਗਏ ਹਨ ।
- ਕੇਂਦਰ ਅਤੇ ਰਾਜ ਸਰਕਾਰ ਦੁਆਰਾ ਪਿੰਡਾਂ ਦੀ ਆਰਥਿਕ ਸਥਿਤੀ ਸੁਧਾਰਨ ਦੇ ਉਦੇਸ਼ ਨਾਲ ਪਿੰਡ ਵਾਸੀਆਂ ਨੂੰ ਲਘੂ ਉਦਯੋਗ ਲਗਾਉਣ ਲਈ ਸਸਤੀ ਦਰ ‘ਤੇ ਕਰਜ਼ੇ ਦਿੱਤੇ ਜਾਂਦੇ ਹਨ ।
- ਪਿੰਡਾਂ ਵਿਚ ਪੀਣ ਦੇ ਪਾਣੀ ਦਾ ਪ੍ਰਬੰਧ ਅਤੇ ਬਿਜਲੀਕਰਨ ਕਰਨ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ }
- ਸਹਿਕਾਰੀ ਖੇਤੀ ਅਤੇ ਸਰਕਾਰੀ ਬੈਂਕਾਂ ਦੇ ਖੁੱਲ੍ਹਣ ਨਾਲ ਵੀ ਕਈ ਪਿੰਡਾਂ ਦੀ ਆਰਥਿਕ ਸਥਿਤੀ ਵਿਚ ਸੁਧਾਰ ਹੋਇਆ ਹੈ ।
ਪ੍ਰਸ਼ਨ 7.
ਪੰਚਾਇਤ ਦੇ ਸੰਗਠਨ ਬਾਰੇ ਲਿਖੋ ।
ਉੱਤਰ-
ਗਾਮ ਪੰਚਾਇਤ 200 ਤੋਂ ਵੱਧ ਜਨਸੰਖਿਆ ਵਾਲੇ ਹਰੇਕ ਪਿੰਡ ਵਿੱਚ ਬਣਾਈ ਜਾਂਦੀ ਹੈ । ਪੰਜਾਬ ਵਿੱਚ ਗ੍ਰਾਮ ਪੰਚਾਇਤ ਦੇ ਮੈਂਬਰਾਂ ਦੀ ਗਿਣਤੀ 5 ਤੋਂ 13 ਤੱਕ ਹੋ ਸਕਦੀ ਹੈ ।
ਪੰਚਾਂ ਦੀ ਚੋਣ – ਗਾਮ ਪੰਚਾਇਤ ਦੇ ਮੈਂਬਰਾਂ ਦੀ ਚੋਣ ਗ੍ਰਾਮ ਸਭਾ ਦੇ ਮੈਂਬਰਾਂ (ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਜ਼ਿਆਦਾ ਹੋਵੇ) ਦੁਆਰਾ ਪ੍ਰਤੱਖ ਤੌਰ ‘ਤੇ ਕੀਤੀ ਜਾਂਦੀ ਹੈ । ਹਰੇਕ ਗ੍ਰਾਮ ਪੰਚਾਇਤ ਵਿੱਚ ਔਰਤਾਂ ਲਈ ਇੱਕ ਤਿਹਾਈ ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਹਨ । ਇਸ ਤੋਂ ਇਲਾਵਾ ਪੱਛੜੀਆਂ ਜਾਤੀਆਂ ਅਤੇ ਕਬੀਲਿਆਂ ਦੇ ਮੈਂਬਰਾਂ ਦੀ ਗਿਣਤੀ ਉਨ੍ਹਾਂ ਦੀ ਜਨਸੰਖਿਆ ਅਤੇ ਪਿੰਡ ਦੀ ਕੁੱਲ ਜਨਸੰਖਿਆ ਦੇ ਅਨੁਪਾਤ ਦੇ ਅਨੁਸਾਰ ਨਿਸ਼ਚਿਤ ਕੀਤੀ ਜਾਂਦੀ ਹੈ ।
ਸਰਪੰਚ – ਹਰੇਕ ਗ੍ਰਾਮ ਪੰਚਾਇਤ ਵਿੱਚ ਇੱਕ ਸਰਪੰਚ ਹੁੰਦਾ ਹੈ । ਉਸਦੀ ਚੋਣ ਵੀ ਗ੍ਰਾਮ ਸਭਾ ਦੇ ਮੈਂਬਰ ਪ੍ਰਤੱਖ ਤੌਰ ‘ਤੇ ਕਰਦੇ ਹਨ ।
ਪੰਚਾਇਤ ਸਕੱਤਰ – ਪੰਚਾਇਤ ਦੇ ਕੰਮਾਂ ਵਿੱਚ ਸਹਾਇਤਾ ਲਈ ਇੱਕ ਸਰਕਾਰੀ ਕਰਮਚਾਰੀ ਵੀ ਹੁੰਦਾ ਹੈ, ਜਿਸ ਨੂੰ ਪੰਚਾਇਤ ਸਕੱਤਰ ਕਹਿੰਦੇ ਹਨ । ਉਹ ਪੰਚਾਇਤ ਦੀ ਆਮਦਨ ਅਤੇ ਖ਼ਰਚ ਦਾ ਹਿਸਾਬ ਰੱਖਦਾ ਹੈ । ਉਹ ਪੰਚਾਇਤ ਦੇ ਕੰਮਾਂ ਦੀ ਰਿਪੋਰਟ ਤਿਆਰ ਕਰਕੇ ਬਲਾਕ ਪੰਚਾਇਤ ਦੇ ਅਧਿਕਾਰੀ ਨੂੰ ਦਿੰਦਾ ਹੈ ।
ਪ੍ਰਸ਼ਨ 8.
ਗ੍ਰਾਮ ਸਭਾ ਤੋਂ ਕੀ ਭਾਵ ਹੈ ? ਗ੍ਰਾਮ ਪੰਚਾਇਤ ਤੇ ਗ੍ਰਾਮ ਸਭਾ ਵਿੱਚ ਕੀ ਫ਼ਰਕ ਹੈ ?
ਉੱਤਰ-
ਗ੍ਰਾਮ ਸਭਾ ਗ੍ਰਾਮ ਪੰਚਾਇਤ ਦੀ ਚੋਣ ਕਰਨ ਵਾਲੀ ਇੱਕ ਸਭਾ ਹੁੰਦੀ ਹੈ । 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਾ ਹਰੇਕ ਗ੍ਰਾਮੀਣ ਇਸਦਾ ਮੈਂਬਰ ਹੁੰਦਾ ਹੈ । ਇਸ ਦੇ ਮੈਂਬਰ ਹੀ ਵੋਟਾਂ ਦੁਆਰਾ ਗਾਮ ਪੰਚਾਇਤ ਦੇ ਮੈਂਬਰਾਂ ਦੀ ਚੋਣ ਕਰਦੇ ਹਨ ।
ਇਸ ਤੋਂ ਉਲਟ ਗ੍ਰਾਮ ਪੰਚਾਇਤ ਗ੍ਰਾਮ ਸਭਾ ਦੁਆਰਾ ਚੁਣੀ ਗਈ ਇੱਕ ਸੰਮਤੀ ਹੁੰਦੀ ਹੈ । ਇਹ ਪਿੰਡ ਦੀ ਉੱਨਤੀ ਲਈ ਕੰਮ ਕਰਦੀ ਹੈ । ਇਸਨੂੰ ਆਪਣੇ ਹਿਸਾਬ-ਕਿਤਾਬ ਨੂੰ ਹਰ ਸਾਲ ਗ੍ਰਾਮ ਸਭਾ ਦੇ ਸਾਹਮਣੇ ਰੱਖਣਾ ਪੈਂਦਾ ਹੈ ।
ਪ੍ਰਸ਼ਨ 9.
ਪੰਚਾਇਤ ਸੰਮਤੀ ਦਾ ਸਭ ਤੋਂ ਮਹੱਤਵਪੂਰਨ ਕੰਮ ਕਿਹੜਾ ਹੈ ?
ਉੱਤਰ-
ਪੰਚਾਇਤ ਸੰਮਤੀ ਦਾ ਸਭ ਤੋਂ ਮਹੱਤਵਪੂਰਨ ਕੰਮ ਸੰਬੰਧਿਤ ਗਾਮ ਪੰਚਾਇਤਾਂ ਲਈ ਜ਼ਰੂਰੀ ਨਿਯਮ ਬਣਾਉਣਾ ਅਤੇ ਪਿੰਡਾਂ ਵਿੱਚ ਨਾਗਰਿਕ ਸਹੂਲਤਾਂ ਪ੍ਰਦਾਨ ਕਰਨਾ ਹੈ ।
ਪ੍ਰਸ਼ਨ 10.
ਤੁਹਾਡੇ ਖੇਤਰ ਦੀ ਪੰਚਾਇਤ ਸੰਮਤੀ ਆਪਣੇ ਬਲਾਕ ਦੇ ਵਾਤਾਵਰਨ ਨੂੰ ਸੁਧਾਰਨ ਲਈ ਕੀ ਕਰਦੀ ਹੈ ?
ਉੱਤਰ-
ਸਾਡੇ ਖੇਤਰ ਦੀ ਪੰਚਾਇਤ ਸੰਮਤੀ ਆਪਣੇ ਬਲਾਕ ਦੀਆਂ ਪੰਚਾਇਤਾਂ ਦੇ ਵਿਕਾਸ ਅਤੇ ਬਲਾਕ ਦੇ ਵਾਤਾਵਰਨ ਨੂੰ ਸੁਧਾਰਨ ਲਈ ਕਈ ਤਰ੍ਹਾਂ ਦੇ ਕੰਮ ਕਰਦੀ ਹੈ । ਇਸਦੇ ਮੁੱਖ ਕੰਮ ਹੇਠ ਲਿਖੇ ਹਨ-
- ਖੇਤੀਬਾੜੀ ਦਾ ਵਿਕਾਸ-
- ਪੰਚਾਇਤ ਸੰਮਤੀ ਆਪਣੇ ਖੇਤਰ ਵਿੱਚ ਖੇਤੀਬਾੜੀ ਦੀ ਉਪਜ ਵਧਾਉਣ ਲਈ ਉੱਤਮ ਬੀਜਾਂ ਅਤੇ ਖਾਦ ਵੰਡਣ ਦਾ ਕੰਮ ਕਰਦੀ ਹੈ ।
- ਇਹ ਖੇਤੀਬਾੜੀ ਦੇ ਕੰਮਾਂ ਲਈ ਕਰਜ਼ੇ ਦੇਣ, ਜ਼ਿਆਦਾ ਭੂਮੀ ਨੂੰ ਸਿੰਜਾਈ ਯੋਗ ਬਣਾਉਣ ਅਤੇ ਖੇਤੀਬਾੜੀ ਲਈ ਜ਼ਿਆਦਾ ਬਿਜਲੀ ਦੇਣ ਦੇ ਕੰਮ ਵੀ ਕਰਦੀ ਹੈ ।
- ਪਸ਼ੂ ਅਤੇ ਮੱਛੀ-ਪਾਲਣ – ਪੰਚਾਇਤ ਸੰਮਤੀ ਆਪਣੇ ਖੇਤਰ ਵਿੱਚ ਪਸ਼ੂ ਅਤੇ ਮੱਛੀਪਾਲਣ ਨੂੰ ਉਤਸ਼ਾਹ ਦਿੰਦੀ ਹੈ । ਇਸਦਾ ਉਦੇਸ਼ ਦੁੱਧ, ਆਂਡੇ, ਮਾਸ ਆਦਿ ਦੀ ਸਪਲਾਈ ਨੂੰ ਵਧਾਉਣਾ ਹੈ ।
- ਆਵਾਜਾਈ – ਪੰਚਾਇਤ ਸੰਮਤੀ ਸੜਕਾਂ ਅਤੇ ਪੁਲਾਂ ਨੂੰ ਬਣਾਉਣ ਅਤੇ ਉਨ੍ਹਾਂ ਦੀ ਮੁਰੰਮਤ ਦਾ ਕੰਮ ਕਰਦੀ ਹੈ ।
- ਸਿਹਤ ਅਤੇ ਸਫ਼ਾਈ – ਪੰਚਾਇਤ ਸੰਮਤੀ ਪਿੰਡਾਂ ਵਿੱਚ ਸਿਹਤ ਅਤੇ ਸਫ਼ਾਈ ਦੇ ਕੰਮ ਕਰਦੀ ਹੈ । ਇਹ ਪਿੰਡ ਵਾਸੀਆਂ ਨੂੰ ਪੀਣ ਲਈ ਸਾਫ਼ ਪਾਣੀ ਦੀਆਂ ਸਹੂਲਤਾਂ ਪ੍ਰਦਾਨ ਕਰਦੀ ਹੈ ਅਤੇ ਉਨ੍ਹਾਂ ਨੂੰ ਸਿਹਤ ਸੰਬੰਧੀ ਸਿੱਖਿਆ ਦਿੰਦੀ ਹੈ ।
- ਇਹ ਹਾਨੀਕਾਰਕ ਕੀੜਿਆਂ-ਮਕੌੜਿਆਂ ਨੂੰ ਨਸ਼ਟ ਕਰਦੀ ਹੈ ।
- ਇਹ ਪੇਂਡੂਆਂ ਨੂੰ ਧੁੰਆਂ ਰਹਿਤ ਚੁੱਲ੍ਹਿਆਂ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕਰਦੀ ਹੈ ।
- ਸਮਾਜਿਕ ਸਿੱਖਿਆ – ਪੰਚਾਇਤ ਸੰਮਤੀ ਲੋਕਾਂ ਨੂੰ ਨਾਗਰਿਕ ਸਿੱਖਿਆ ਦੇਣ ਲਈ ਮਨੋਰੰਜਨ ਕੇਂਦਰਾਂ ਅਤੇ ਲਾਇਬਰੇਰੀਆਂ ਦੀ ਵਿਵਸਥਾ ਕਰਦੀ ਹੈ । ਇਹ ਸਰੀਰਕ ਅਤੇ ਸਭਿਆਚਾਰਕ ਪ੍ਰੋਗਰਾਮਾਂ ਨੂੰ ਵੀ ਉਤਸ਼ਾਹ ਦਿੰਦੀ ਹੈ ।
- ਗਾਮੀਣ ਅਤੇ ਲਘੂ ਉਦਯੋਗ – ਇਸ ਵਿੱਚ ਹੱਥ ਦੀ ਖੱਡੀ, ਬਿਜਲੀ ਦੀ ਖੱਡੀ, ਖਾਦੀ, ਰੇਸ਼ਮ ਦੇ ਕੀੜੇ ਪਾਲਣਾ ਆਦਿ ਲਘੂ ਉਦਯੋਗ ਆਉਂਦੇ ਹਨ । ਪੰਚਾਇਤ ਸੰਮਤੀ ਇਨ੍ਹਾਂ ਉਦਯੋਗਾਂ ਨੂੰ ਉੱਨਤ ਬਣਾਉਣ ਦਾ ਯਤਨ ਕਰਦੀ ਹੈ ।
- ਪ੍ਰਸ਼ਾਸਨਿਕ ਕੰਮ – ਪੰਚਾਇਤ ਸੰਮਤੀ ਆਪਣੇ ਖੇਤਰ ਦੀਆਂ ਪੰਚਾਇਤਾਂ ਦੇ ਕੰਮਾਂ ਦੀ ਦੇਖ-ਰੇਖ ਕਰਦੀ ਹੈ । ਇਹ ਉਨ੍ਹਾਂ ਨੂੰ ਆਦੇਸ਼ ਅਤੇ ਸਲਾਹ ਵੀ ਦੇ ਸਕਦੀ ਹੈ ।
II. ਹੇਠ ਲਿਖੇ ਖ਼ਾਲੀ ਸਥਾਨ ਭਰੋ :
(1) ਭਾਰਤ ਵਿੱਚ ………………………….. ਰਾਜ ਅਤੇ ………………………. ਕੇਂਦਰੀ ਪ੍ਰਸ਼ਾਸਿਤ ਕੇਂਦਰ ਹਨ ।
(2) ਪੰਚਾਇਤ ਸੰਮਤੀ ਪੰਚਾਇਤੀ ਰਾਜ ਦੀ ……………………….. ਸੰਸਥਾ ਹੈ ।
(3) ਗ੍ਰਾਮ ਪੰਚਾਇਤ ਅਤੇ ਪੰਚਾਇਤ ਸੰਮਤੀ ਦਾ ਕਾਰਜਕਾਲ ੫ਚਾਇਤ ਮਮਤਾ ਦਾ ਕਾਰਜਕਾਲ ……………………….. ਸਾਲ ਹੁੰਦਾ ਹੈ ।
(4) ਪੰਜਾਬ ਰਾਜ ਵਿੱਚ ……………………….. ਜ਼ਿਲ੍ਹਾ ਪ੍ਰੀਸ਼ਦ ਹਨ ।
(5) ਪੇਂਡੂ ਖੇਤਰ ਵਿੱਚ ਪੰਚਾਇਤੀ ਰਾਜ ਦੀ ਸਭ ਤੋਂ ਉੱਚੀ ਸੰਸਥਾ ………………………. ਹੈ ।
ਉੱਤਰ-
(1) 28, 8
(2) ਵਿਚਕਾਰ ਦੀ
(3) 5
(4) 22
(5) ਜ਼ਿਲ੍ਹਾ ਪ੍ਰੀਸ਼ਦ ।
III. ਹੇਠ ਲਿਖੇ ਵਾਕਾਂ ‘ਤੇ ਠੀਕ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :
1. ਅੰਗਰੇਜ਼ੀ ਰਾਜ ਸਮੇਂ ਪਿੰਡਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ ।
2. ਗਾਮ ਪੰਚਾਇਤ ਵਿੱਚ ਇਸਤਰੀਆਂ ਲਈ ਸੀਟਾਂ ਰਾਖਵੀਆਂ ਨਹੀਂ ਹੁੰਦੀਆਂ ।
3. ਜ਼ਿਲ੍ਹੇ ਦਾ ਪ੍ਰਬੰਧ ਠੀਕ ਤਰ੍ਹਾਂ ਚਲਾਉਣ ਲਈ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹੁੰਦੇ ਹਨ ।
4. ਜ਼ਿਲ੍ਹਾ ਪ੍ਰੀਸ਼ਦ ਨੂੰ ਜ਼ਿਲ੍ਹਾ ਪੰਚਾਇਤ ਵੀ ਕਿਹਾ ਜਾਂਦਾ ਹੈ ।
5. ਪੰਚਾਇਤ/ਬਲਾਕ ਸੰਮਤੀ 100 ਪਿੰਡਾਂ ਲਈ ਬਣਾਈ ਜਾਂਦੀ ਹੈ ।
ਉੱਤਰ-
1. (√)
2. (×)
3. (√)
4. (√)
5. (√)
PSEB 6th Class Social Science Guide ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ Important Questions and Answers
ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੰਚਾਇਤੀ ਰਾਜ ਦਾ ਕੀ ਉਦੇਸ਼ ਹੈ ?
ਉੱਤਰ-
ਗ੍ਰਾਮੀਣ ਵਿਕਾਸ ।
ਪ੍ਰਸ਼ਨ 2.
ਭਾਰਤ ਵਿਚ ਅਕਤੂਬਰ, 2019 ਵਿਚ ਇਕ ਰਾਜ ਨੂੰ ਦੋ ਕੇਂਦਰ ਸ਼ਾਸਿਤ ਦੇਸ਼ਾਂ ਵਿਚ ਵੰਡ ਦਿੱਤਾ ਗਿਆ ਹੈ । ਉਸ ਰਾਜ ਦਾ ਕੀ ਨਾਮ ਸੀ ?
ਉੱਤਰ-
ਜੰਮੂ-ਕਸ਼ਮੀਰ ।
ਪ੍ਰਸ਼ਨ 3.
ਗ੍ਰਾਮ ਪੰਚਾਇਤ ਦਾ ਮੁਖੀਆ ਸਰਪੰਚ ਕਹਾਉਂਦਾ ਹੈ । ਉਸਦੀ ਚੋਣ ਕੌਣ ਕਰਦਾ ਹੈ ?
ਉੱਤਰ-
ਮਤਦਾਤਾ (ਵੋਟਰ) ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੰਚਾਇਤੀ ਰਾਜ ਦੇ ਅਧੀਨ ਇਸਤਰੀਆਂ ਲਈ ਕਿੰਨੇ ਸਥਾਨ ਰਾਖਵੇਂ ਹੁੰਦੇ ਹਨ ?
ਉੱਤਰ-
ਪੰਚਾਇਤੀ ਰਾਜ ਦੇ ਅਧੀਨ ਇਸਤਰੀਆਂ ਲਈ ਘੱਟ ਤੋਂ ਘੱਟ ਇੱਕ-ਤਿਹਾਈ (1/3) ਸਥਾਨ ਰਾਖਵੇਂ ਹੁੰਦੇ ਹਨ ।
ਪ੍ਰਸ਼ਨ 2.
ਪੰਚਾਇਤਾਂ ਦੀ ਆਮਦਨ ਦੇ ਦੋ ਮੁੱਖ ਸਾਧਨ ਦੱਸੋ ।
ਉੱਤਰ-
ਸਰਕਾਰੀ ਗਰਾਂਟ ਅਤੇ ਟੈਕਸਾਂ ਤੋਂ ਪ੍ਰਾਪਤ ਆਮਦਨ ।
ਪ੍ਰਸ਼ਨ 3.
ਪਿੰਡਾਂ ਵਿੱਚ ਛੋਟੇ-ਛੋਟੇ ਝਗੜਿਆਂ ਦਾ ਫੈਸਲਾ ਕਿਹੜੀ ਸੰਸਥਾ ਦੁਆਰਾ ਕੀਤਾ ਜਾਂਦਾ ਹੈ ?
ਉੱਤਰ-
ਪਿੰਡਾਂ ਵਿੱਚ ਛੋਟੇ-ਛੋਟੇ ਝਗੜਿਆਂ ਦਾ ਫੈਸਲਾ ਨਿਆਂ ਪੰਚਾਇਤ ਦੁਆਰਾ ਕੀਤਾ ਜਾਂਦਾ ਹੈ ।
ਪ੍ਰਸ਼ਨ 4.
ਗ੍ਰਾਮ ਪੰਚਾਇਤ ਦੇ ਪ੍ਰਧਾਨ ਨੂੰ ਕੀ ਕਹਿੰਦੇ ਹਨ ?
ਉੱਤਰ-
ਸਰਪੰਚ ।
ਪ੍ਰਸ਼ਨ 5.
ਪੰਚਾਇਤ ਸੰਮਤੀ ਦੇ ਪ੍ਰਧਾਨ ਦੀ ਚੋਣ ਕੌਣ ਕਰਦਾ ਹੈ ?
ਉੱਤਰ-
ਪੰਚਾਇਤ ਸੰਮਤੀ ਦੇ ਸਾਰੇ ਮੈਂਬਰ ਮਿਲ ਕੇ ਪ੍ਰਧਾਨ ਦੀ ਚੋਣ ਕਰਦੇ ਹਨ ।
ਪ੍ਰਸ਼ਨ 6.
ਸਮੁਦਾਇਕ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਅਧਿਕਾਰੀ ਕਿਸ ਨੂੰ ਮੰਨਿਆ ਜਾਂਦਾ ਹੈ ?
ਉੱਤਰ-
ਖੰਡ ਵਿਕਾਸ ਅਧਿਕਾਰੀ (ਬੀ.ਡੀ.ਓ.) ਸਮੁਦਾਇਕ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਅਧਿਕਾਰੀ ਹੁੰਦਾ ਹੈ ।
ਪ੍ਰਸ਼ਨ 7.
ਜ਼ਿਲ੍ਹਾ ਪ੍ਰੀਸ਼ਦ ਦੇ ਪ੍ਰਧਾਨ ਅਤੇ ਉਪ-ਪ੍ਰਧਾਨ ਨੂੰ ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਕਿਸ ਤਰ੍ਹਾਂ ਹਟਾਇਆ ਜਾ ਸਕਦਾ ਹੈ ?
ਉੱਤਰ-
ਜ਼ਿਲ੍ਹਾ ਪ੍ਰੀਸ਼ਦ ਦੇ ਪ੍ਰਧਾਨ ਅਤੇ ਉਪ-ਪ੍ਰਧਾਨ ਨੂੰ ਅਵਿਸ਼ਵਾਸ ਪ੍ਰਸਤਾਵ ਦੁਆਰਾ ਹਟਾਇਆ ਜਾ ਸਕਦਾ ਹੈ ।
ਪ੍ਰਸ਼ਨ 8.
ਪੰਚਾਇਤ ਨੂੰ ਵਿਸ਼ੇਸ਼ ਗ੍ਰਾਂਟ ਕਿਉਂ ਮਿਲਦੀ ਹੈ ?
ਉੱਤਰ-
ਪੰਚਾਇਤ ਨੂੰ ਪੇਂਡੂ ਵਿਕਾਸ ਲਈ ਅਨੇਕਾਂ ਕੰਮ ਕਰਨੇ ਪੈਂਦੇ ਹਨ, ਪਰ ਉਸ ਦੀ ਆਮਦਨ ਦੇ ਸਰੋਤ ਬਹੁਤ ਘੱਟ ਹਨ । ਇਸ ਲਈ ਪੰਚਾਇਤ ਨੂੰ ਰਾਜ ਸਰਕਾਰ ਵਲੋਂ ਵਿਸ਼ੇਸ਼ ਗੁੱਟ ਦਿੱਤੀ ਜਾਂਦੀ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਗ੍ਰਾਮ ਪੰਚਾਇਤ ਦੇ ਪ੍ਰਧਾਨ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ ? ਉਸਦੇ ਦੋ ਮੁੱਖ ਕੰਮਾਂ ਦਾ ਵਰਣਨ ਕਰੋ |
ਉੱਤਰ-
ਪੰਚਾਇਤਾਂ ਦੇ ਪ੍ਰਧਾਨ ਨੂੰ ਕੁੱਝ ਰਾਜਾਂ ਵਿੱਚ ਪਿੰਡ ਦੀ ਬਾਲਗ ਜਨਤਾ ਚੁਣਦੀ ਹੈ, ਪਰ ਕੁੱਝ ਸਥਾਨਾਂ ਤੇ ਇਸਦੀ ਚੋਣ ਗ੍ਰਾਮ ਪੰਚਾਇਤ ਦੁਆਰਾ ਕੀਤੀ ਜਾਂਦੀ ਹੈ । ਉਸਨੂੰ ਆਮ ਤੌਰ ‘ਤੇ ਸਰਪੰਚ ਕਿਹਾ ਜਾਂਦਾ ਹੈ । ਪੰਚਾਇਤ ਦਾ ਪ੍ਰਧਾਨ ਮੁੱਖ ਤੌਰ ‘ਤੇ ਦੋ ਕੰਮ ਕਰਦਾ ਹੈ ।
- ਉਹ ਪੰਚਾਇਤ ਦੀਆਂ ਬੈਠਕਾਂ ਬੁਲਾਉਂਦਾ ਹੈ ।
- ਉਹ ਪੰਚਾਇਤ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ।
ਪ੍ਰਸ਼ਨ 2.
ਗਾਮ ਪੰਚਾਇਤਾਂ ਦੀ ਆਮਦਨ ਦੇ ਸਾਧਨ ਕਿਹੜੇ-ਕਿਹੜੇ ਹਨ ? ਉਹ ਇਸ ਧਨ. ਨੂੰ ਕਿਸ ਤਰ੍ਹਾਂ ਖ਼ਰਚ ਕਰਦੀਆਂ ਹਨ ?
ਉੱਤਰ-
ਆਮਦਨ ਦੇ ਸਾਧਨ-ਪੰਚਾਇਤਾਂ ਦੀ ਆਮਦਨ ਦੇ ਅਨੇਕਾਂ ਸਾਧਨ ਹਨ-
- ਮੇਲਿਆਂ ਅਤੇ ਦੁਕਾਨਾਂ ਤੋਂ ਪ੍ਰਾਪਤ ਕਰ ।
- ਪਸ਼ੂ-ਮੇਲਿਆਂ ਵਿੱਚ ਪਸ਼ੂਆਂ ਦੀ ਖ਼ਰੀਦ-ਵੇਚ ਦੀ ਰਜਿਸਟਰੀ ਫ਼ੀਸ ।
- ਪਿੰਡ ਦੇ ਮਕਾਨਾਂ ਤੇ ਕਰ ।
- ਸਰਕਾਰ ਤੋਂ ਪ੍ਰਾਪਤ ਗਰਾਂਟ
- ਜਨਤਕ ਸੰਪੱਤੀ ਨੂੰ ਵੇਚਣ ਤੋਂ ਆਮਦਨ ।
ਧਨ ਦਾ ਖ਼ਰਚ – ਗ੍ਰਾਮ ਪੰਚਾਇਤਾਂ ਆਪਣੀ ਆਮਦਨ ਨੂੰ ਪਿੰਡਾਂ ਦੇ ਵਿਕਾਸ ਕੰਮਾਂ ‘ਤੇ ਖ਼ਰਚ ਕਰਦੀਆਂ ਹਨ ।
ਪ੍ਰਸ਼ਨ 3.
ਨਿਆਂ ਪੰਚਾਇਤਾਂ ਵਿੱਚ ਕਿਸ ਤਰ੍ਹਾਂ ਦੇ ਮੁਕੱਦਮਿਆਂ ਦੀ ਸੁਣਵਾਈ ਹੁੰਦੀ ਹੈ ?
ਉੱਤਰ-
ਨਿਆਂ ਪੰਚਾਇਤ ਵਿੱਚ ਸਿਰਫ਼ ਹੇਠਲੇ ਪੱਧਰ ਦੇ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਦੀ ਸੁਣਵਾਈ ਹੁੰਦੀ ਹੈ । ਨਿਆਂ ਪੰਚਾਇਤ ਨੂੰ ਜੁਰਮਾਨਾ ਕਰਨ ਦਾ ਅਧਿਕਾਰ ਹੈ ਪਰ ਜੇਲ੍ਹ ਭੇਜਣ ਦਾ ਅਧਿਕਾਰ ਨਹੀਂ ਹੈ । ਨਿਆਂ ਪੰਚਾਇਤਾਂ ਵਿੱਚ ਵਕੀਲ ਆਦਿ ਪੇਸ਼ ਨਹੀਂ ਹੋ ਸਕਦਾ । ਜੇਕਰ ਕੋਈ ਵਿਅਕਤੀ ਨਿਆਂ ਪੰਚਾਇਤ ਦੇ ਫ਼ੈਸਲੇ ਤੋਂ ਸੰਤੁਸ਼ਟ ਨਾ ਹੋਵੇ ਤਾਂ ਉਹ ਉੱਪਰਲੀਆਂ ਅਦਾਲਤਾਂ ਵਿੱਚ ਜਾ ਸਕਦਾ ਹੈ ।
ਪ੍ਰਸ਼ਨ 4.
ਪੰਚਾਇਤਾਂ ਪਿੰਡ ਦੀ ਭਲਾਈ ਲਈ ਕਿਹੜੇ-ਕਿਹੜੇ ਕੰਮ ਕਰਦੀਆਂ ਹਨ ?
ਉੱਤਰ-
ਪੰਚਾਇਤਾਂ ਮੁੱਖ ਤੌਰ ‘ਤੇ ਹੇਠ ਲਿਖੇ ਕੰਮ ਕਰਦੀਆਂ ਹਨ-
- ਪਿੰਡ ਦੀਆਂ ਗਲੀਆਂ ਪੱਕੀਆਂ ਕਰਵਾਉਣਾ ਅਤੇ ਉਹਨਾਂ ਦੀ ਮੁਰੰਮਤ ਕਰਵਾਉਣਾ ।
- ਪੀਣ ਦੇ ਪਾਣੀ ਦਾ ਪ੍ਰਬੰਧ ਕਰਨਾ ।
- ਪਿੰਡ ਵਿੱਚ ਸਫ਼ਾਈ ਦਾ ਪ੍ਰਬੰਧ ਕਰਨਾ । ਅਤੇ ਬਿਮਾਰੀਆਂ ਦੀ ਰੋਕਥਾਮ ਕਰਨਾ ।
- ਪਿੰਡ ਵਿੱਚ ਰੌਸ਼ਨੀ ਦਾ ਪ੍ਰਬੰਧ ਕਰਨਾ ।
- ਪਿੰਡ ਦੇ ਛੋਟੇ-ਛੋਟੇ ਝਗੜਿਆਂ ਦਾ ਨਿਪਟਾਰਾ ਕਰਨਾ ।
ਪ੍ਰਸ਼ਨ 5.
ਖੰਡ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀ. ਡੀ. ਪੀ. ਓ.) ਕਿਹੜੇ ਕੰਮ ਕਰਦਾ ਹੈ ?
ਉੱਤਰ-
ਖੰਡ ਵਿਕਾਸ ਅਤੇ ਪੰਚਾਇਤ ਅਧਿਕਾਰੀ ਹੇਠ ਲਿਖੇ ਕੰਮ ਕਰਦਾ ਹੈ-
- ਉਹ ਪੰਚਾਇਤ ਸੰਮਤੀ ਦੇ ਫੈਸਲਿਆਂ ਨੂੰ ਲਾਗੂ ਕਰਦਾ ਹੈ ।
- ਉਹ ਵਿਕਾਸ ਯੋਜਨਾਵਾਂ ਨੂੰ ਅਮਲੀ ਰੂਪ ਦਿੰਦਾ ਹੈ ।
- ਉਹ ਪੇਂਡੂ ਵਿਕਾਸ ਕੰਮਾਂ ਵਿਚ ਮਾਰਗ-ਦਰਸ਼ਨ ਕਰਦਾ ਹੈ ।
ਪ੍ਰਸ਼ਨ 6.
ਜ਼ਿਲ੍ਹਾ ਪਰਿਸ਼ਦ ਦੇ ਕੰਮਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਜ਼ਿਲ੍ਹਾ ਪਰਿਸ਼ਦ ਦੀ ਸਥਾਪਨਾ ਗਾਮ ਵਿਕਾਸ ਲਈ ਕੀਤੀ ਜਾਂਦੀ ਹੈ । ਇਸਦਾ ਮੁੱਖ ਕੰਮ ਪੰਚਾਇਤ ਸੰਮਤੀਆਂ ਦੀ ਦੇਖਭਾਲ ਕਰਨਾ ਅਤੇ ਉਨ੍ਹਾਂ ਵਿੱਚ ਤਾਲਮੇਲ ਬਣਾਈ। ਰੱਖਣਾ ਹੈ । ਇਹ ਸਰਕਾਰ ਅਤੇ ਪੰਚਾਇਤ ਸੰਮਤੀਆਂ ਵਿਚਾਲੇ ਕੜੀ ਦਾ ਕੰਮ ਕਰਦੀ ਹੈ । ਇਹ ਸਰਕਾਰ ਨੂੰ ਵਿਕਾਸ ਕੰਮਾਂ ਬਾਰੇ ਰਾਏ ਦਿੰਦੀ ਹੈ ।
ਪ੍ਰਸ਼ਨ 7.
ਗ੍ਰਾਮ ਸਭਾ ਤੋਂ ਕੀ ਭਾਵ ਹੈ ? ਇਹ ਕਿਹੜੇ ਕੰਮ ਕਰਦੀ ਹੈ ?
ਉੱਤਰ-
ਗਾਮ ਸਭਾ ਵਿੱਚ ਪਿੰਡ ਦੇ 18 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਮੈਂਬਰ ਸ਼ਾਮਿਲ ਹੁੰਦੇ ਹਨ । ਇਨ੍ਹਾਂ ਸਾਰੇ ਮੈਂਬਰਾਂ ਦੇ ਨਾਂ ਪੰਚਾਇਤ ਖੇਤਰ ਦੀ ਵੋਟਰ ਸੂਚੀ ਵਿੱਚ ਦਰਜ ਹੁੰਦੇ ਹਨ । ਪਿੰਡ ਦੀਆਂ ਸਾਰੀਆਂ ਔਰਤਾਂ ਅਤੇ ਮਰਦ, ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਵੇ, ਗ੍ਰਾਮ ਸਭਾ ਦੇ ਮੈਂਬਰ ਹੁੰਦੇ ਹਨ ।
ਗਾਮ ਸਭਾ ਦੇ ਕੰਮ-
- ਪਿੰਡ ਦਾ ਬਜਟ ਤਿਆਰ ਕਰਨਾ,
- ਪੰਚਾਇਤ ਦੀ ਸਲਾਨਾ ਰਿਪੋਰਟ ਦੀ ਸਮੀਖਿਆ ਕਰਨਾ,
- ਆਉਣ ਵਾਲੇ ਸਾਲ ਲਈ ਵਿਕਾਸ ਯੋਜਨਾਵਾਂ ਬਣਾਉਣਾ ।
ਪ੍ਰਸ਼ਨ 8.
ਪੰਚਾਇਤੀ ਰਾਜ ਪ੍ਰਣਾਲੀ ਵਿੱਚ ਰਾਜ ਸਰਕਾਰ ਕੀ ਭੂਮਿਕਾ ਨਿਭਾਉਂਦੀ ਹੈ ?
ਉੱਤਰ-
ਰਾਜ ਸਰਕਾਰਾਂ ਪੰਚਾਇਤਾਂ ਅਤੇ ਪੰਚਾਇਤੀ ਰਾਜ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਹਰ ਤਰ੍ਹਾਂ ਦੀ ਸਹਾਇਤਾ ਕਰਦੀਆਂ ਹਨ | ਸਾਡੇ ਪਿੰਡਾਂ ਦੇ ਜ਼ਿਆਦਾਤਰ ਲੋਕ ਗ਼ਰੀਬ ਅਤੇ ਅਨਪੜ੍ਹ ਹਨ । ਜਿਸ ਕਰਕੇ ਰਾਜ ਸਰਕਾਰ ਨੂੰ ਪੰਚਾਇਤੀ ਰਾਜ ਨੂੰ ਜ਼ਿਆਦਾ ਸਖ਼ਤੀ ਨਾਲ ਕਾਬੂ ਵਿੱਚ ਰੱਖਣਾ ਪੈਂਦਾ ਹੈ । ਉਸ ਨੂੰ ਇਸ ਦੇ ਕੰਮ-ਕਾਜ ਦੀ ਨਿਗਰਾਨੀ ਬੜੀ ਚੌਕਸੀ ਨਾਲ ਕਰਨੀ ਪੈਂਦੀ ਹੈ ।
ਪ੍ਰਸ਼ਨ 9.
ਜ਼ਿਲ੍ਹਾ ਪ੍ਰੀਸ਼ਦ ਦੀ ਬਣਤਰ ‘ਤੇ ਇਕ ਨੋਟ ਲਿਖੋ ।
ਉੱਤਰ-
ਜ਼ਿਲਾ ਪ੍ਰੀਸ਼ਦ ਦੀ ਬਣਤਰ ਇਸ ਤਰ੍ਹਾਂ ਹੁੰਦੀ ਹੈ-
1. ਮੈਂਬਰੀ-
- ਜ਼ਿਲ੍ਹਾ ਪ੍ਰੀਸ਼ਦ ਦੇ ਖੇਤਰ ਵਿਚ ਆਉਣ ਵਾਲੀਆਂ ਸਾਰੀਆਂ ਬਲਾਕ ਸੰਮਤੀਆਂ ਦੇ ਸਭਾਪਤੀ ਆਪਣੇ ਆਪ ਹੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੁੰਦੇ ਹਨ ।
- ਸੰਬੰਧਿਤ ਜ਼ਿਲ੍ਹੇ ਵਿੱਚ ਪੈਣ ਵਾਲੀ ਵਿਧਾਨ ਸਭਾ, ਵਿਧਾਨ ਪਰਿਸ਼ਦ ਅਤੇ ਸੰਸਦ ਦੇ ਮੈਂਬਰ ਵੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੁੰਦੇ ਹਨ ।
- ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਸੰਬੰਧਿਤ ਔਰਤਾਂ ਲਈ ਜ਼ਿਲ੍ਹਾ ਪ੍ਰੀਸ਼ਦ ਵਿੱਚ ਕੁੱਝ ਸੀਟਾਂ ਰਾਖਵੀਆਂ ਹੁੰਦੀਆਂ ਹਨ ।
2. ਪ੍ਰਧਾਨ ਅਤੇ ਉਪ-ਪ੍ਰਧਾਨ – ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਆਪਣੇ ਵਿੱਚੋਂ ਹੀ ਇੱਕ ਪ੍ਰਧਾਨ ਅਤੇ ਇੱਕ ਉਪ-ਪ੍ਰਧਾਨ ਚੁਣਦੇ ਹਨ । ਜ਼ਿਲ੍ਹਾ ਪ੍ਰੀਸ਼ਦ ਇਹਨਾਂ ਦੇ ਖਿਲਾਫ਼ ਵਿਸ਼ਵਾਸ ਦਾ ਮਤਾ ਪਾਸ ਕਰ ਕੇ ਇਹਨਾਂ ਨੂੰ ਪਦਵੀ ਤੋਂ ਹਟਾ ਵੀ ਸਕਦੀ ਹੈ ।
3. ਜ਼ਿਲ੍ਹਾ ਪ੍ਰੀਸ਼ਦ ਦਾ ਕਾਰਜਕਾਲ – ਰਾਜ ਦੀਆਂ ਹੋਰ ਸੰਸਥਾਵਾਂ ਵਾਂਗ ਜ਼ਿਲ੍ਹਾ ਪ੍ਰੀਸ਼ਦ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ । ਪਰ ਜੇ ਜ਼ਿਲ੍ਹਾ ਪ੍ਰੀਸ਼ਦ ਸ਼ਕਤੀਆਂ ਦੀ ਦੁਰਵਰਤੋਂ ਕਰ ਰਹੀ ਹੋਵੇ ਜਾਂ ਰਾਜ ਸਰਕਾਰ ਦੁਆਰਾ ਦਿੱਤੇ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੀ ਹੋਵੇ ਤਾਂ ਰਾਜ ਸਰਕਾਰ ਉਸ ਨੂੰ ਸਮੇਂ ਤੋਂ ਪਹਿਲਾਂ ਵੀ ਭੰਗ ਕਰ ਸਕਦੀ ਹੈ ।
ਪ੍ਰਸ਼ਨ 10.
ਜ਼ਿਲ੍ਹਾ ਪ੍ਰੀਸ਼ਦ ਦੀ ਆਮਦਨ ਦੇ ਸੋਮੇ ਕਿਹੜੇ-ਕਿਹੜੇ ਹਨ ?
ਉੱਤਰ-
ਜ਼ਿਲ੍ਹਾ ਪ੍ਰੀਸ਼ਦ ਦੀ ਆਮਦਨ ਦੇ ਮੁੱਖ ਸੋਮੇ ਹੇਠ ਲਿਖੇ ਹਨ-
- ਕਰ ਅਤੇ ਗਰਾਂਟ – ਪੰਚਾਇਤ ਸੰਮਤੀਆਂ ਵਾਂਗ ਜ਼ਿਲ੍ਹਾ ਪ੍ਰੀਸ਼ਦ ਦੀ ਆਮਦਨ ਵੀ ਟੈਕਸਾਂ ਅਤੇ ਰਾਜ ਸਰਕਾਰ ਦੁਆਰਾ ਦਿੱਤੀਆਂ ਗਰਾਂਟਾਂ ‘ਤੇ ਨਿਰਭਰ ਕਰਦੀ ਹੈ ।
- ਟਰੱਸਟ – ਜ਼ਿਲ੍ਹਾ ਪ੍ਰੀਸ਼ਦ ਨੂੰ ਟਰੱਸਟਾਂ ਤੋਂ ਜਾਂ ਦਾਨ ਤੋਂ ਆਮਦਨ ਹੁੰਦੀ ਹੈ ।
- ਕਿਰਾਇਆ – ਜ਼ਿਲ੍ਹਾ ਪ੍ਰੀਸ਼ਦਾਂ ਨੂੰ ਘਰਾਂ ਜਾਂ ਦੁਕਾਨਾਂ ਤੋਂ ਕਿਰਾਏ ਦੇ ਰੂਪ ਵਿੱਚ ਕੁੱਝ ਆਮਦਨ ਹੋ ਜਾਂਦੀ ਹੈ ।
- ਉਦਯੋਗ ਚਲਾਉਣ ਲਈ ਗਰਾਂਟ – ਜ਼ਿਲ੍ਹਾ ਪ੍ਰੀਸ਼ਦਾਂ ਨੂੰ ਘਰੇਲੂ, ਪੇਂਡੂ ਅਤੇ ਛੋਟੇ ਪੈਮਾਨੇ ਦੇ ਉਦਯੋਗ ਚਲਾਉਣ ਲਈ ਸਰਬ-ਭਾਰਤੀ ਸੰਸਥਾਵਾਂ ਤੋਂ ਗਰਾਂਟਾਂ ਮਿਲਦੀਆਂ ਹਨ ।
ਪ੍ਰਸ਼ਨ 11.
ਅੰਗਰੇਜ਼ੀ ਰਾਜ ਵਿਚ ਪਿੰਡਾਂ ਦੀ ਅਵਸਥਾ ਕਿਹੋ ਜਿਹੀ ਸੀ ?
ਉੱਤਰ-
ਅੰਗਰੇਜ਼ੀ ਰਾਜ ਵਿੱਚ ਭਾਰਤ ਦੇ ਪਿੰਡਾਂ ਦੀ ਅਵਸਥਾ ਤਰਸਯੋਗ ਸੀ । ਸਰਕਾਰ ਦੀਆਂ ਆਰਥਿਕ ਨੀਤੀਆਂ ਕਾਰਨ ਪਿੰਡਾਂ ਦੀ ਆਤਮ-ਨਿਰਭਰਤਾ ਭੰਗ ਹੋ ਗਈ ਅਤੇ ਪਿੰਡ ਪੱਛੜ ਗਏ । ਉਨ੍ਹਾਂ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਗਈ । ਕਿਸਾਨ ਕਰਜ਼ੇ ਹੇਠ ਦੱਬ ਗਿਆ।