Punjab State Board PSEB 9th Class Social Science Book Solutions Geography Chapter 6 ਜਨਸੰਖਿਆ ਜਾਂ ਵਲੋਂ Textbook Exercise Questions and Answers.
PSEB Solutions for Class 9 Social Science Geography Chapter 6 ਜਨਸੰਖਿਆ ਜਾਂ ਵਲੋਂ
Social Science Guide for Class 9 PSEB ਜਨਸੰਖਿਆ ਜਾਂ ਵਲੋਂ Textbook Questions and Answers
(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿਚ ਦਿਓ
ਪ੍ਰਸ਼ਨ 1.
ਪੰਜਾਬ ਦੀ ਵਸੋਂ ਦੀ ਕਾਰੋਬਾਰੀ ਬਣਤਰ ਦਾ ਚਾਰਟ ਅਧਿਆਪਕ ਦੀ ਸਹਾਇਤਾ ਨਾਲ ਤਿਆਰ ਕਰੋ ਤੇ ਜਮਾਤ ਦੇ ਕਮਰੇ ਵਿੱਚ ਲਾਓ ।
ਉੱਤਰ-
ਇਹ ਪ੍ਰਸ਼ਨ ਵਿਦਿਆਰਥੀ ਆਪਣੇ ਅਧਿਆਪਕ ਦੀ ਮਦਦ ਨਾਲ ਆਪ ਕਰਨ ।
ਪ੍ਰਸ਼ਨ 2.
ਪੰਜਾਬ ਦੀ ਵਸੋਂ ਦੀ ਜ਼ਿਲੇਵਾਰ ਲਿੰਗ ਅਨੁਪਾਤ ਦੀ ਸੂਚੀ ਤਿਆਰ ਕਰੋ ਅਤੇ ਇਸ ਸੰਬੰਧੀ ਅਧਿਆਪਕ ਜੀ ਨਾਲ ਚਰਚਾ ਕਰੋ ।
ਉੱਤਰ-
ਇਹ ਪ੍ਰਸ਼ਨ ਵਿਦਿਆਰਥੀ ਆਪ ਕਰਨ ।
ਪ੍ਰਸ਼ਨ 3.
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ ਤੋਂ ਇੱਕ ਵਾਕ ਤੱਕ ਦੀ ਲੰਬਾਈ ਵਿੱਚ ਦਿਓ ।
1. ਇਨ੍ਹਾਂ ਵਿਚੋਂ ਕਿਹੜੇ ਰਾਜਾਂ ਦੀ ਵਸੋਂ ਘਣਤਾ 2011 ਦੀ ਜਨਗਣਨਾ ਅਨੁਸਾਰ ਸਭ ਤੋਂ ਵੱਧ ਹੈ ?
(i) ਉੱਤਰ ਪ੍ਰਦੇਸ਼
(ii) ਬਿਹਾਰ
(iii) ਬੰਗਾਲ
(iv) ਕੇਰਲ ।
ਉੱਤਰ-
ਬਿਹਾਰ ।
2. ਇਕ ਸਥਾਨ ਤੋਂ ਨਵੀਂ ਥਾਂ ਜਾ ਕੇ ਵਸਣ ਦੀ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ ?
(i) ਆਵਾਸ
(ii) ਸੁਤੰਤਰਤਾ
(iii) ਸ਼ਹਿਰੀਕਰਨ
(iv) ਪਰਵਾਸ ।
ਉੱਤਰ-
ਪਰਵਾਸ ॥
3. ਸੰਨ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੇ ਕਿੰਨੇ ਫੀਸਦੀ ਕਾਮੇ ਖੇਤੀ ‘ਤੇ ਸੰਬੰਧਿਤ ਕਿੱਤਿਆਂ ਵਿੱਚ ਹਨ ?
(i) 35.5
(ii) 40.5
(iii) 30.5
(iv) 27.5.
ਉੱਤਰ-
35.5.
ਪ੍ਰਸ਼ਨ 4.
ਮਾਦਾ ਭਰੂਣ ਹੱਤਿਆ ਤੋਂ ਕੀ ਭਾਵ ਹੈ ?
ਉੱਤਰ-
ਮਾਂ ਦੀ ਕੁੱਖ ਵਿੱਚ ਹੀ ਮਾਦਾ ਭਰੂਣ ਖ਼ਤਮ ਕਰਨ ਨੂੰ ਮਾਦਾ ਭਰੂਣ ਹੱਤਿਆ ਕਹਿੰਦੇ ਹਨ । ਇਸ ਨਾਲ ਲਿੰਗ ਅਨੁਪਾਤ ਘੱਟ ਜਾਂਦਾ ਹੈ ।
ਪ੍ਰਸ਼ਨ 5.
ਦੇਸ਼ ਦਾ ਸਮਾਜਿਕ ਤੇ ਆਰਥਿਕ ਵਿਕਾਸ ਪਤਾ ਕਰਨ ਲਈ ਜ਼ਰੂਰੀ ਤੱਤ ਕਿਹੜੇ-ਕਿਹੜੇ ਹਨ ?
ਉੱਤਰ-
ਸਾਖ਼ਰਤਾ, ਸਿਹਤ, ਆਮਦਨੀ ਆਦਿ ਕਿਸੇ ਦੇਸ਼ ਦਾ ਸਮਾਜਿਕ ਅਤੇ ਆਰਥਿਕ ਵਿਕਾਸ ਪਤਾ ਕਰਨ ਲਈ ਜ਼ਰੂਰੀ ਤੱਤ ਹਨ ।
ਪ੍ਰਸ਼ਨ 6.
ਕਿਸੇ ਥਾਂ ਦੀ ਵਸੋਂ ਵਾਧਾ ਫ਼ੀਸਦੀ ਕਿਵੇਂ ਪਤਾ ਕੀਤੀ ਜਾਂਦੀ ਹੈ ?
ਉੱਤਰ-
ਪ੍ਰਸ਼ਨ 7.
ਵਿਸ਼ਵ ਜਨਸੰਖਿਆ ਦਿਵਸ ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
ਵਿਸ਼ਵ ਜਨਸੰਖਿਆ ਦਿਵਸ 11 ਜੁਲਾਈ ਨੂੰ ਮਨਾਇਆ ਜਾਂਦਾ ਹੈ ।
(ਇ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿਚ ਦਿਓ –
ਪ੍ਰਸ਼ਨ 1.
ਜਨਸੰਖਿਆ ਪੱਖੋਂ ਭਾਰਤ ਦੀ ਸੰਸਾਰ ਵਿੱਚ ਸਥਿਤੀ ਉੱਤੇ ਇੱਕ ਨੋਟ ਲਿਖੋ ।
ਉੱਤਰ-
2011 ਦੀ ਜਨਸੰਖਿਆ ਗਣਨਾ ਦੇ ਅਨੁਸਾਰ ਭਾਰਤ ਦੀ ਜਨਸੰਖਿਆ 1,21,05, 69, 573 ਅਰਥਾਤ 121 ਕਰੋੜ ਤੋਂ ਕੁੱਝ ਵੱਧ ਸੀ । ਜੇਕਰ ਅਸੀਂ 2016 ਦੇ ਅਨੁਮਾਨਿਤ ਅੰਕੜਿਆਂ ਵੱਲ ਦੇਖੀਏ ਤਾਂ ਇਹ 132 ਕਰੋੜ ਤੱਕ ਪਹੁੰਚ ਗਈ ਹੈ । ਇਸੇ ਸਮੇਂ ਪੂਰੀ ਦੁਨੀਆ ਦੀ ਜਨਸੰਖਿਆ ਲਗਭਗ 742 ਕਰੋੜ ਤੋਂ ਵੱਧ ਸੀ । ਭਾਰਤ ਦਾ ਖੇਤਰਫਲ 32 ਲੱਖ 87 ਹਜ਼ਾਰ ਵਰਗ ਕਿਲੋਮੀਟਰ ਹੈ ਜੋ ਖੇਤਰਫ਼ਲ ਦੇ ਪੱਖੋਂ ਸੰਸਾਰ ਵਿੱਚ ਸੱਤਵੇਂ ਸਥਾਨ ਉੱਤੇ ਆਉਂਦਾ ਹੈ ਅਤੇ ਇਹ 2.4% ਹੀ ਬਣਦਾ ਹੈ | ਪਰ ਜੇਕਰ ਅਸੀਂ ਜਨਸੰਖਿਆ ਦੇ ਪੱਖ ਤੋਂ ਤੁਲਨਾ ਕਰੀਏ ਤਾਂ ਸਾਡਾ ਸੰਸਾਰ ਵਿੱਚ ਦੂਜਾ ਸਥਾਨ ਹੈ ਅਤੇ ਸਾਡੇ ਦੇਸ਼ ਵਿੱਚ ਸੰਸਾਰ ਦੀ ਕੁੱਲ ਜਨਸੰਖਿਆ ਦਾ 17.2% ਵਸਦਾ ਹੈ । ਇਸ ਸਮੇਂ ਦੁਨੀਆ ਦੇ ਲਗਭਗ ਛੇ ਲੋਕਾਂ ਵਿੱਚੋਂ ਇਕ ਭਾਰਤੀ ਹੈ ।
ਪ੍ਰਸ਼ਨ 2.
ਪੰਜਾਬ ਦਾ ਇੱਕ ਵਾਸੀ, ਵਸੋਂ ਘਣਤਾ, ਲਿੰਗ ਅਨੁਪਾਤ ਅਤੇ ਸਾਖ਼ਰਤਾ ਦੇ ਪੱਖੋਂ ਕਿੰਨਵੇਂ ਸਥਾਨ ‘ਤੇ ਹੋਵੇਗਾ ?
ਉੱਤਰ –
- ਅਬਾਦੀ ਪੱਖ ਤੋਂ ਪੰਜਾਬ ਦਾ ਭਾਰਤ ਵਿੱਚ 15ਵਾਂ ਸਥਾਨ ਹੈ ਅਤੇ ਇਸਦੀ ਜਨਸੰਖਿਆ 2,77,43,338 ਹੈ ।
- ਵਸੋਂ ਘਣਤਾ ਦੇ ਪੱਖ ਤੋਂ ਪੰਜਾਬ ਦੀ ਵਸੋਂ ਘਣਤਾ 2011 ਵਿੱਚ 551 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ ਜੋ ਕਿ 2001 ਵਿੱਚ 484 ਵਿਅਕਤੀ ਸੀ ।
- ਲਿੰਗ ਅਨੁਪਾਤ ਦੇ ਪੱਖ ਤੋਂ ਪੰਜਾਬ ਦਾ ਲਿੰਗ ਅਨੁਪਾਤ 2011 ਵਿੱਚ 1000 : 895 ਜੋ ਕਿ ਕਾਫ਼ੀ ਘੱਟ ਹੈ । ਪੰਜਾਬ ਵਿੱਚ ਬੱਚਾ ਲਿੰਗ ਅਨੁਪਾਤ 2011 ਵਿੱਚ 1000 : 846 ਸੀ ।
- ਪੰਜਾਬ ਦੀ ਸਾਖ਼ਰਤਾ ਦਰ 75.8% ਹੈ ਜੋ ਕਿ ਪੂਰੇ ਦੇਸ਼ ਵਿੱਚ 14ਵੇਂ ਸਥਾਨ ਉੱਤੇ ਹੈ ।
ਪ੍ਰਸ਼ਨ 3.
ਪਰਵਾਸ ਦੇ ਕੀ-ਕੀ ਮੁੱਖ ਕਾਰਨ ਹੋ ਸਕਦੇ ਹਨ ?
ਉੱਤਰ –
- ਰੋਜ਼ਗਾਰ ਦੀ ਭਾਲ ਵਿੱਚ ਪ੍ਰਵਾਸ ਕਰਨਾ
- ਖੇਤੀ ਕਰਨ ਲਈ ਜ਼ਮੀਨ ਨੂੰ ਲੱਭਣ ਲਈ ਪ੍ਰਵਾਸ ਕਰਨਾ ।
- ਧਾਰਮਿਕ ਸੁਤੰਤਰਤਾ ਦੇ ਲਈ ਪਰਵਾਸ ਕਰਨਾ |
- ਵੱਧ ਕਮਾਈ ਦੀ ਆਸ ਵਿੱਚ ਪ੍ਰਵਾਸ ਕਰਨਾ ।
- ਮਜਬੂਰੀ ਵਿੱਚ ਪਰਵਾਸ ਕਰਨਾ ।
- ਰਾਜਨੀਤਿਕ ਸੁਤੰਤਰਤਾ ਲਈ ਪ੍ਰਵਾਸ ਕਰਨਾ ।
- ਵਿਆਹ ਕਰਵਾਉਣ ਲਈ ਆਪਣਾ ਖੇਤਰ ਛੱਡ ਦੇਣਾ ।
- ਵਧੀਆ ਸੁਵਿਧਾਵਾਂ ਲਈ ਪਿੰਡਾਂ ਤੋਂ ਸ਼ਹਿਰਾਂ ਨੂੰ ਪ੍ਰਵਾਸ ਕਰਨਾ।
ਪ੍ਰਸ਼ਨ 4.
ਸਾਖ਼ਰਤਾ ਦਰ ਕਿਵੇਂ ਪਤਾ ਲੱਗਦੀ ਹੈ ? ਸਾਖਰਤਾ ਪੱਖੋਂ ਪੰਜਾਬ ਕਿਹੜੇ ਮੁੱਖ ਰਾਜਾਂ ਤੋਂ ਪੱਛੜਿਆ ਹੈ ?
ਉੱਤਰ-
ਭਾਰਤ ਵਿੱਚ ਜਨਗਣਨਾ ਦੇ ਉਦੇਸ਼ ਨਾਲ ਜਿਹੜਾ ਵਿਅਕਤੀ ਕਿਸੇ ਵੀ ਭਾਰਤੀ ਭਾਸ਼ਾ ਨੂੰ ਪੜ-ਲਿਖ ਸਕਦਾ ਹੈ, ਉਹ ਸਾਖ਼ਰ ਜਾਂ ਪੜ੍ਹਿਆ-ਲਿਖਿਆ ਹੈ । 1991 ਵਿੱਚ ਇਹ ਫ਼ੈਸਲਾ ਕੀਤਾ ਗਿਆ ਕਿ 7 ਸਾਲ ਤੋਂ ਘੱਟ ਉਮਰ ਵਾਲੇ ਸਾਰੇ ਬੱਚਿਆਂ ਨੂੰ ਅਨਪੜ੍ਹ ਮੰਨਿਆ ਜਾਵੇਗਾ । ਇਹ ਨਿਰਣਾ 2001 ਅਤੇ 2011 ਦੀ ਜਨਗਣਨਾ ਵਿੱਚ ਵੀ ਲਾਗੂ ਕੀਤਾ ਗਿਆ। ਸਾਖਰਤਾ ਦਰ ਪਤਾ ਕਰਨ ਦਾ ਇੱਕ ਫਾਰਮੂਲਾ ਹੁੰਦਾ ਹੈ ਅਤੇ ਉਹ ਹੈ :
ਸਾਖਰਤਾ ਦਰ =
ਜੇਕਰ ਅਸੀਂ ਭਾਰਤ ਵਿੱਚ ਪੰਜਾਬ ਦੀ ਸਾਖ਼ਰਤਾ ਦਰ ਦੀ ਸਥਿਤੀ ਦੇਖੀਏ ਤਾਂ ਇਹ ਚੌਦਵੇਂ ਨੰਬਰ ਉੱਤੇ ਆਉਂਦਾ ਹੈ । ਪੰਜਾਬ ਦੀ ਸਾਖ਼ਰਤਾ ਦਰ 75.8% ਹੈ । ਇਹ ਕੇਰਲੇ (94%), ਮਿਜ਼ੋਰਮ (91.3%), ਗੋਆ (88.7%), ਤ੍ਰਿਪੁਰਾ (87.2%) ਆਦਿ ਰਾਜਾਂ ਤੋਂ ਕਾਫੀ ਪਿੱਛੇ ਹੈ ।
ਪ੍ਰਸ਼ਨ 5.
ਪੰਜਾਬ ਦੀ ਪੇਂਡੂ ਸ਼ਹਿਰੀ ਵਸੋਂ ਵੰਡ ‘ਤੇ ਨੋਟ ਲਿਖੋ ।
ਉੱਤਰ-
ਪੰਜਾਬ ਦੀ ਕੁੱਲ ਜਨਸੰਖਿਆ 2,77,43,338 ਹੈ ਅਤੇ ਇਸ ਵਿੱਚੋਂ 1,03,99,146 ਵਿਅਕਤੀ ਸ਼ਹਿਰਾਂ ਵਿੱਚ ਰਹਿੰਦੇ ਹਨ ਅਤੇ 1,73,44,192 ਵਿਅਕਤੀ ਪਿੰਡਾਂ ਵਿੱਚ ਰਹਿੰਦੇ ਹਨ । ਇਸ ਤਰਾਂ 37.5% ਲੋਕ ਸ਼ਹਿਰਾਂ ਵਿੱਚ ਅਤੇ 62.5% ਲੋਕ ਪਿੰਡਾਂ ਵਿੱਚ ਰਹਿੰਦੇ ਹਨ | ਸ਼ਹਿਰਾਂ ਦੀ ਜਨਸੰਖਿਆ 2001 ਦੀ ਜਨਗਣਨਾ ਅਨੁਸਾਰ 33.9% ਜੋ 2011 ਵਿੱਚ 37.5% ਹੋ ਗਈ ਹੈ । ਅਸਲ ਵਿੱਚ ਸ਼ਹਿਰਾਂ ਵਿੱਚ ਵੱਧ ਸੁਵਿਧਾਵਾਂ, ਪੜ੍ਹਾਈ-ਲਿਖਾਈ ਅਤੇ ਰੁਜ਼ਗਾਰ ਦੇ ਵੱਧ ਮੌਕੇ ਹੁੰਦੇ ਹਨ ਜਿਸ ਕਰਕੇ ਸ਼ਹਿਰਾਂ ਦੀ ਜਨਸੰਖਿਆ ਤੇਜ਼ੀ ਨਾਲ ਵੱਧ ਰਹੀ ਹੈ । 2001 ਤੋਂ 2011 ਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਸ਼ਹਿਰੀਕਰਣ ਹੋਇਆ ਹੈ ਜਿੱਥੇ 54.8% ਲੋਕ ਸ਼ਹਿਰਾਂ ਵਿੱਚ ਰਹਿੰਦੇ ਹਨ | ਤਰਨਤਾਰਨ ਵਿੱਚ ਸਿਰਫ਼ 12.7% ਲੋਕ ਹੀ ਸ਼ਹਿਰਾਂ ਵਿੱਚ ਰਹਿੰਦੇ ਹਨ, ਬਾਕੀ 87.3% ਲੋਕ ਪਿੰਡਾਂ ਦੇ ਵਸਨੀਕ ਹਨ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹੌਲੀ-ਹੌਲੀ ਸ਼ਹਿਰਾਂ ਦੀ ਜਨਸੰਖਿਆ ਵੱਧ ਰਹੀ ਹੈ ।
ਪ੍ਰਸ਼ਨ 6.
ਕੌਮੀ ਜਨਸੰਖਿਆ ਨੀਤੀ 2000 ਤੋਂ ਜਾਣੂ ਕਰਵਾਓ ।
ਉੱਤਰ-
ਸੰਨ 2000 ਵਿੱਚ ਭਾਰਤ ਸਰਕਾਰ ਨੇ ਕਈ ਉਦੇਸ਼ਾਂ ਨੂੰ ਮੁੱਖ ਰੱਖ ਕੇ ਕੌਮੀ ਜਨਸੰਖਿਆ ਨੀਤੀ ਦਾ ਨਿਰਮਾਣ ਕੀਤਾ, ਜਿਸ ਦੇ ਉਦੇਸ਼ਾਂ ਦਾ ਵਰਣਨ ਹੇਠਾਂ ਦਿੱਤਾ ਹੈ-
- 14 ਸਾਲ ਦੀ ਉੱਮਰ ਤੱਕ ਦੇ ਬੱਚਿਆਂ ਨੂੰ ਲਾਜ਼ਮੀ ਅਤੇ ਮੁਫ਼ਤ ਸਿੱਖਿਆ ਦੇਣਾ ।
- ਪਾਇਮਰੀ ਅਤੇ ਸੈਕੰਡਰੀ ਪੱਧਰ ਉੱਤੇ ਪੜ੍ਹਾਈ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਕਰਨਾ |
- ਬਾਲ ਮੌਤ ਦਰ ਨੂੰ 30 ਪ੍ਰਤੀ 1000 ਤੱਕ ਲੈ ਕੇ ਆਉਣਾ ।
- ਮਾਤਾ ਮੌਤ ਦਰ ਨੂੰ ਇੱਕ ਲੱਖ ਜਨਮ ਪਿੱਛੇ 100 ਤੋਂ ਘੱਟ ਕਰਨਾ ।
- ਛੋਟੇ ਪਰਿਵਾਰ ਨੂੰ ਪ੍ਰਾਥਮਿਕਤਾ ਦੇਣਾ ।
- ਲੜਕੀਆਂ ਨੂੰ 18 ਸਾਲ ਤੋਂ ਪਹਿਲਾਂ ਵਿਆਹ ਨਾ ਕਰਨ ਲਈ ਪ੍ਰੋਤਸਾਹਿਤ ਕਰਨਾ ।
- ਬੱਚਿਆਂ ਦੇ ਜਨਮ ਸੰਸਥਾਵਾਂ ਅਤੇ ਟਰੇਂਡ ਵਿਅਕਤੀਆਂ ਵਲੋਂ ਕਰਵਾਉਣ ਉੱਤੇ ਜ਼ੋਰ ਦੇਣਾ ।
- 2045 ਤੱਕ ਸਥਿਰੇ ਜਨਸੰਖਿਆ ਦਾ ਟੀਚਾ ਪ੍ਰਾਪਤ ਕਰਨਾ ।
(ਸ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਵਿਸਥਾਰਪੂਰਵਕ ਦਿਓ-
ਪ੍ਰਸ਼ਨ 1.
ਕਿਸ਼ੋਰ ਉਮਰ ਦੇ ਵਰਗ ਨੂੰ ਕੀ-ਕੀ ਨਿਵੇਕਲੀਆਂ ਔਕੜਾਂ ਹੋ ਸਕਦੀਆਂ ਹਨ ?
ਉੱਤਰ-
ਜਦੋਂ ਇੱਕ ਬੱਚਾ 10 ਸਾਲ ਦੀ ਉਮਰ ਪਾਰ ਕਰ ਜਾਂਦਾ ਹੈ ਤਾਂ ਉਹ ਕਿਸ਼ੋਰ ਅਵਸਥਾ ਵਿੱਚ ਸ਼ਾਮਲ ਹੋ ਜਾਂਦਾ ਹੈ । ਇਹ ਅਵਸਥਾ 10 ਸਾਲ ਤੋਂ 19 ਸਾਲ ਤੱਕ ਚਲਦੀ ਹੈ । ਇਸ ਅਵਸਥਾ ਵਿੱਚ ਬੱਚੇ ਵਿੱਚ ਬਹੁਤ ਸਾਰੇ ਸਰੀਰਿਕ ਅਤੇ ਮਾਨਸਿਕ ਪਰਿਵਰਤਨ ਆਉਂਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –
- ਬਾਲ ਵਿਆਹ-ਦੇਸ਼ ਦੇ ਕਈ ਭਾਗਾਂ ਵਿੱਚ ਅੱਜ ਵੀ ਬਾਲ ਵਿਆਹ ਪ੍ਰਚਲਿਤ ਹਨ ਜਿਸ ਕਰਕੇ ਇਸ ਉਮਰ ਵਿਚ ਆਉਂਦੇ ਹੀ ਉਨ੍ਹਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਰੁੱਕ ਜਾਂਦਾ ਹੈ ਅਤੇ ਉਨ੍ਹਾਂ ਨੂੰ ਪੜ੍ਹਨ ਦਾ ਮੌਕਾ ਵੀ ਨਹੀਂ ਮਿਲ ਪਾਉਂਦਾ ।
- ਬਾਲ ਮਜ਼ਦੂਰੀ-ਦੇਸ਼ ਦੀ ਬਹੁਤ ਵੱਡੀ ਜਨਸੰਖਿਆ ਅੱਜ ਵੀ ਗਰੀਬੀ ਰੇਖਾ ਤੋਂ ਥੱਲੇ ਰਹਿੰਦੀ ਹੈ । ਇਸ ਕਰਕੇ ਘਰ ਦੇ ਬੱਚਿਆਂ ਨੂੰ ਘਰ ਦਾ ਖ਼ਰਚਾ ਚਲਾਉਣ ਲਈ ਮਜ਼ਦੂਰੀ ਜਾਂ ਕੋਈ ਹੋਰ ਕੰਮ ਕਰਨਾ ਪੈਂਦਾ ਹੈ । ਇਸ ਤਰ੍ਹਾਂ ਪੜ੍ਹਨ ਦੀ ਉਮਰ ਵਿੱਚ ਉਹਨਾਂ ਉੱਤੇ ਘਰ ਚਲਾਉਣ ਦਾ ਦਬਾਅ ਪੈ ਜਾਂਦਾ ਹੈ ।
- ਨਸ਼ੀਲੀਆਂ ਦਵਾਈਆਂ ਦੀ ਵਰਤੋਂ-ਇਸ ਉਮਰ ਵਿੱਚ ਬੱਚੇ ਬਹੁਤ ਜਲਦੀ ਕੁਰਾਹੇ ਪੈ ਜਾਂਦੇ ਹਨ ਅਤੇ ਕਈ ਬੱਚੇ | ਤਾਂ ਹੋਰਾਂ ਨੂੰ ਦੇਖ ਕੇ ਨਸ਼ੇ ਵੀ ਕਰਨ ਲੱਗ ਜਾਂਦੇ ਹਨ । ਇਸ ਨਾਲ ਉਨਾਂ ਦਾ ਭਵਿੱਖ ਖਰਾਬ ਹੋ ਜਾਂਦਾ ਹੈ ।
- ਮਾੜੀ ਖ਼ੁਰਾਕ-ਇਸ ਉਮਰ ਵਿੱਚ ਸਰੀਰਿਕ ਅਤੇ ਮਾਨਸਿਕ ਵਾਧੇ ਲਈ ਚੰਗੀ ਖੁਰਾਕ ਦੀ ਲੋੜ ਹੁੰਦੀ ਹੈ ਪਰ ਗ਼ਰੀਬੀ ਦੇ ਕਾਰਨ ਉਨ੍ਹਾਂ ਨੂੰ ਚੰਗੀ ਖ਼ੁਰਾਕ ਮਿਲ ਨਹੀਂ ਪਾਂਦੀ । ਇਸ ਕਰਕੇ ਮਾੜੀ ਖ਼ੁਰਾਕ ਨਾਲ ਗੁਜ਼ਾਰਾ ਕਰਨਾ ਪੈਂਦਾ ਹੈ ਅਤੇ ਚੰਗੀ ਤਰ੍ਹਾਂ ਸਰੀਰਿਕ ਵਾਧਾ ਨਹੀਂ ਹੋ ਪਾਂਦਾ ॥
- ਸਕੂਲਾਂ ਤੋਂ ਹੱਟਣਾ-ਇਸ ਉਮਰ ਵਿੱਚ ਬੱਚੇ ਪੜਦੇ-ਲਿਖਦੇ ਹਨ ਅਤੇ ਆਪਣਾ ਭਵਿੱਖ ਬਣਾਉਂਦੇ ਹਨ, ਪਰ ਇਹ | ਦੇਖਿਆ ਗਿਆ ਹੈ ਕਿ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚੋਂ ਹੀ ਕੱਢ ਲੈਂਦੇ ਹਨ ਅਤੇ ਕਿਸੇ ਕੰਮ ਕਰਨ ਉੱਤੇ ਪਾ ਦਿੰਦੇ ਹਨ ਤਾਂ ਕਿ ਘਰ ਵਿੱਚ ਪੈਸੇ ਆ ਸਕਣ ।
- ਖੂਨ ਦੀ ਕਮੀ-ਮਾੜੀ ਖ਼ੁਰਾਕ ਕਾਰਨ ਉਨ੍ਹਾਂ ਵਿੱਚ ਖੂਨ ਦੀ ਕਮੀ ਵੀ ਹੋ ਜਾਂਦੀ ਹੈ ਜਿਸ ਕਰਕੇ ਉਹ ਆਪਣੀ ਪ੍ਰਤਿਭਾ ਦਾ ਸਹੀ ਤਰੀਕੇ ਨਾਲ ਉਪਯੋਗ ਨਹੀਂ ਕਰ ਪਾਉਂਦੇ ।
ਪ੍ਰਸ਼ਨ 2.
ਵਲੋਂ ਪਰਵਾਸ ਸੰਬੰਧੀ ਭਾਰਤ ਤੇ ਪੰਜਾਬ ਦੀਆਂ ਸਥਿਤੀਆਂ ਦੀ ਚਰਚਾ ਕਰੋ ।
ਉੱਤਰ-
ਕਿਸੇ ਵੀ ਖੇਤਰ ਦੀ ਜਨਸੰਖਿਆ ਇੱਕ ਸਮਾਨ ਨਹੀਂ ਰਹਿੰਦੀ। ਉਸ ਦੇ ਘਟਣ-ਵਧਣ ਵਿੱਚ ਜਨਮ ਦਰ ਅਤੇ ਮੌਤ ਦਰ ਦਾ ਕਾਫੀ ਵੱਡਾ ਹੱਥ ਹੁੰਦਾ ਹੈ । ਪਰ ਇਸ ਦੇ ਨਾਲ-ਨਾਲ ਪਰਵਾਸ ਦੀ ਵੀ ਇਸ ਵਿਚ ਕਾਫੀ ਵੱਡੀ ਭੂਮਿਕਾ ਹੁੰਦੀ ਹੈ । ਪਰ ਪ੍ਰਸ਼ਨ ਇਹ ਉੱਠਦਾ ਹੈ ਕਿ ਪਰਵਾਸ ਹੁੰਦਾ ਕੀ ਹੈ ? ਅਸਲ ਵਿੱਚ ਪਰਵਾਸ ਦਾ ਅਰਥ ਹੈ ਜਨਸੰਖਿਆ ਜਾਂ ਲੋਕਾਂ ਦਾ ਇੱਕ ਭੂਗੋਲਿਕ ਖੇਤਰ ਨੂੰ ਛੱਡ ਕੇ ਦੂਜੇ ਖੇਤਰ ਵਿੱਚ ਜਾ ਕੇ ਰਹਿਣ ਲੱਗ ਜਾਣਾ ।
ਇਹ ਗਤੀਸ਼ੀਲਤਾ ਜਾਂ ਪਰਵਾਸ ਸਥਾਈ ਵੀ ਹੋ ਸਕਦਾ ਹੈ ਅਤੇ ਅਸਥਾਈ ਵੀ –
1. ਭਾਰਤ ਦੀ ਸਥਿਤੀ-ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੇ ਬਹੁਤ ਸਾਰੇ ਲੋਕ ਹਰੇਕ ਸਾਲ ਵਿਦੇਸ਼ਾਂ ਵੱਲ ਪਰਵਾਸ ਕਰ ਜਾਂਦੇ ਹਨ । ਉੱਤਰ ਭਾਰਤ ਦੇ ਲੋਕਾਂ ਦੇ ਮੁੱਖ ਦੇਸ਼ ਜਿੱਥੇ ਉਹ ਪਰਵਾਸ ਕਰਨਾ ਪਸੰਦ ਕਰਦੇ ਹਨ ਉਹ ਹਨ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ, ਜਰਮਨੀ ਆਦਿ । ਇਸ ਦੇ ਨਾਲ ਹੀ ਦੱਖਣੀ ਭਾਰਤ ਖ਼ਾਸ ਕਰ ਕੇਰਲ ਦੇ ਲੋਕ ਖਾੜੀ ਦੇਸ਼ਾਂ ਵਿੱਚ ਜਾਣਾ ਪਸੰਦ ਕਰਦੇ ਹਨ | ਅਸਲ ਵਿੱਚ ਹਰੇਕ ਵਿਅਕਤੀ ਵੱਧ ਤੋਂ ਵੱਧ ਪੈਸੇ ਕਮਾਉਣਾ ਚਾਹੁੰਦਾ ਹੈ ਜਿਸ ਕਰਕੇ ਉਹ ਪੱਛਮੀ ਦੇਸ਼ਾਂ ਵੱਲ ਪਰਵਾਸ ਕਰ ਜਾਂਦੇ ਹਨ । ਉਨ੍ਹਾਂ ਦੇਸ਼ਾਂ ਦੀ ਕਰੰਸੀ ਦੀ ਕੀਮਤ ਸਾਡੇ ਦੇਸ਼ ਦੀ ਕਰੰਸੀ ਦੀ ਕੀਮਤ ਤੋਂ ਬਹੁਤ ਜ਼ਿਆਦਾ ਹੈ ਜਿਸ ਕਰਕੇ ਉਹ ਪੱਛਮੀ ਦੇਸ਼ਾਂ ਵੱਲ ਆਕਰਸ਼ਿਤ ਹੋ ਜਾਂਦੇ ਹਨ । ਡਾਕਟਰ, ਇੰਜੀਨੀਅਰ, ਆਈ.ਟੀ. ਸਿੱਖੇ ਹੋਏ ਵਿਅਕਤੀ ਤਾਂ ਹਮੇਸ਼ਾ ਇਸ ਕੋਸ਼ਿਸ਼ ਵਿੱਚ ਹੁੰਦੇ ਹਨ ਕਿ ਕਦੋਂ ਬਾਹਰਲੇ ਦੇਸ਼ ਵਿੱਚ ਜਾ ਕੇ ਪੈਸੇ ਕਮਾਏ ਜਾ ਸਕਣ । ਇਸ ਨਾਲ ਭਾਰਤੀ ਲੋਕ ਹੋਰ ਦੇਸ਼ਾਂ ਵੱਲ ਪਰਵਾਸ ਕਰ ਜਾਂਦੇ ਹਨ ।
2. ਪੰਜਾਬ ਦੀ ਸਥਿਤੀ-ਹੋਰ ਭਾਰਤੀਆਂ ਦੀ ਤਰ੍ਹਾਂ ਬਹੁਤ ਸਾਰੇ ਪੰਜਾਬੀ ਵੀ ਬਾਹਰਲੇ ਦੇਸ਼ਾਂ ਵੱਲ ਪਰਵਾਸ ਕਰਨਾ ਪਸੰਦ ਕਰਦੇ ਹਨ । ਜਲੰਧਰ ਦੁਆਬ ਦੇ ਖੇਤਰ ਦੇ ਬਹੁਤ ਸਾਰੇ ਪਿੰਡਾਂ ਦੇ ਜ਼ਿਆਦਾਤਰ ਪੁਰਸ਼ ਪੱਛਮੀ ਦੇਸ਼ਾਂ ਨੂੰ ਪਰਵਾਸ ਕਰ ਗਏ ਹਨ ਅਤੇ ਹੌਲੀ-ਹੌਲੀ ਆਪਣੇ ਪਰਿਵਾਰਾਂ ਨੂੰ ਵੀ ਨਾਲ ਲੈ ਕੇ ਜਾ ਰਹੇ ਹਨ ।
ਉਨ੍ਹਾਂ ਦੇ ਪਸੰਦੀਦਾ ਦੇਸ਼ ਹਨ ਕੈਨੇਡਾ, ਆਸਟਰੇਲੀਆ, ਅਮਰੀਕਾ ਅਤੇ ਇੰਗਲੈਂਡ | ਪੰਜਾਬੀ ਉੱਥੇ ਦੇ ਡਾਲਰਾਂ ਪ੍ਰਤੀ ਖਿੱਚੇ ਚਲੇ ਜਾਂਦੇ ਹਨ ਅਤੇ ਕਿਸੇ ਵੀ ਤਰੀਕੇ ਨਾਲ ਉੱਥੇ ਜਾਣਾ ਚਾਹੁੰਦੇ ਹਨ । ਜੇਕਰ ਪੰਜਾਬੀ ਬਾਹਰਲੇ ਦੇਸ਼ਾਂ ਵੱਲ ਜਾ ਰਹੇ ਹਨ ਤਾਂ ਬਹੁਤ ਸਾਰੇ ਲੋਕ ਪੰਜਾਬ ਵਿੱਚ ਵੀ ਆ ਰਹੇ ਹਨ । ਇਹ ਹਨ ਪਰਵਾਸੀ ਮਜ਼ਦੂਰ ਜੋ ਉੱਤਰ-ਪ੍ਰਦੇਸ਼, ਬਿਹਾਰ ਵਰਗੇ ਰਾਜਾਂ ਤੋਂ ਪੰਜਾਬ ਆ ਕੇ ਪੈਸੇ ਕਮਾਉਂਦੇ ਹਨ । ਉਹ ਇੱਥੇ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਹਨ, ਖੇਤਾਂ ਵਿੱਚ ਕੰਮ ਕਰਦੇ ਹਨ ਤਾਂ ਕਿ ਵੱਧ ਪੈਸੇ ਕਮਾਏ ਜਾ ਸਕਣ । 2011 ਵਿੱਚ 21,30,262 ਵਿਅਕਤੀ ਪੰਜਾਬ ਆਏ ਸਨ ਜੋਕਿ ਰਾਜ ਦੀ ਜਨਸੰਖਿਆ ਦਾ 8.7% ਹਿੱਸਾ ਬਣਦਾ ਹੈ ।
ਪ੍ਰਸ਼ਨ 3.
ਭਾਰਤੀ ਵਸੋਂ ਦੀ ਘਣਤਾ ਅਨੁਸਾਰ ਵੰਡ ਕਰੋ ।
ਉੱਤਰ-
2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿੱਚ ਜਨਸੰਖਿਆ ਘਣਤਾ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ, ਪਰੰਤੂ ਦੇਸ਼ਿਕ ਪੱਧਰ ‘ਤੇ ਜਨਸੰਖਿਆ ਘਣਤਾ ਵਿੱਚ ਭਾਰੀ ਅੰਤਰ ਹੈ । ਜਨਸੰਖਿਆ ਘਣਤਾ ਬਿਹਾਰ ਵਿੱਚ ਸਭ ਤੋਂ ਵੱਧ ਹੈ ਅਤੇ ਸਭ ਤੋਂ ਘੱਟ ਅਰੁਣਾਚਲ ਪ੍ਰਦੇਸ਼ ਵਿੱਚ ਹੈ । ਕੇਂਦਰ ਸ਼ਾਸਿਤ ਦੇਸ਼ਾਂ ਵਿੱਚ ਇਹ ਅੰਤਰ ਹੋਰ ਵੀ ਜ਼ਿਆਦਾ ਹੈ ।
ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿੱਚ ਜਨਸੰਖਿਆ ਘਣਤਾ ਸਭ ਤੋਂ ਵੱਧ (9340) ਵਿਅਕਤੀ ਹੈ, ਜਦਕਿ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿੱਚ ਇਹ ਕੇਵਲ 46 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ –
1. ਜ਼ਿਆਦਾ ਜਨਸੰਖਿਆ ਘਣਤਾ-ਪ੍ਰਦੇਸ਼ਿਕ ਪੱਧਰ ‘ਤੇ ਵੱਧ ਜਨਸੰਖਿਆ ਘਣਤਾ (400 ਪ੍ਰਤੀ ਵਿਅਕਤੀ ਵਰਗ ਕਿਲੋਮੀਟਰ ਤੋਂ ਜ਼ਿਆਦਾ) ਵਾਲੇ ਖੇਤਰ ਸਤਲੁਜ, ਗੰਗਾ, ਬਰ੍ਹਮਪੁੱਤਰ, ਮਹਾਂਨਦੀ, ਗੋਦਾਵਰੀ, ਕ੍ਰਿਸ਼ਨਾ ਤੇ ਕਾਵੇਰੀ ਨਦੀਆਂ ਦੇ ਡੈਲਟੇ ਹਨ ਤੇ ਉਪਜਾਊ ਮਿੱਟੀ ਅਤੇ ਚੰਗੀ ਵਰਖਾ ਦੇ ਕਾਰਨ ਖੇਤੀ ਦਾ ਵਿਕਾਸ ਚੰਗਾ ਹੈ । ਇਸ ਤੋਂ ਇਲਾਵਾ ਵੱਡੇ ਉਦਯੋਗਿਕ ਤੇ ਪ੍ਰਸ਼ਾਸਨਿਕ ਨਗਰਾਂ, ਜਿਵੇਂ-ਲੁਧਿਆਣਾ, ਗੁੜਗਾਓ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ, ਕਾਨ੍ਹਪੁਰ, ਪਟਨਾ, ਕੋਲਕਾਤਾ, ਮੁੰਬਈ, ਚੇਨੱਈ, ਅਹਿਮਦਾਬਾਦ, ਬੰਗਲੌਰ ਤੇ ਹੈਦਰਾਬਾਦ ਦੇ ਆਸ-ਪਾਸ ਵੀ ਜ਼ਿਆਦਾ ਜਨਸੰਖਿਆ ਦੀ ਘਣਤਾ ਪਾਈ ਜਾਂਦੀ ਹੈ ।
2. ਘੱਟ ਜਨਸੰਖਿਆ ਘਣਤਾ-ਘੱਟ ਜਨਸੰਖਿਆ ਘਣਤਾ (200 ਵਿਅਕਤੀ ਵਰਗ ਕਿਲੋਮੀਟਰ ਤੋਂ ਘੱਟ ਵਾਲੇ ਖੇਤਰ ਅਜਿਹੇ ਹਨ ਜੋ ਭੌਤਿਕ ਕਮਜ਼ੋਰੀਆਂ ਨਾਲ ਭਰੇ ਪਏ ਹਨ ਅਜਿਹੇ ਖੇਤਰ –
- ਉੱਤਰ ਵਿੱਚ ਹਿਮਾਲਿਆ ਪਰਬਤ ਦੀਆਂ ਸ਼੍ਰੇਣੀਆਂ ਵਿੱਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਦੇ ਪਹਾੜੀ ਭਾਗ,
- ਪੂਰਬ ਵਿੱਚ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਮੇਘਾਲਿਆ ਅਤੇ ਤ੍ਰਿਪੁਰਾ ਰਾਜ,
- ਪੱਛਮੀ ਰਾਜਸਥਾਨ ਦੇ ਮਾਰੂਥਲੀ ਭਾਗਾਂ, ਗੁਜਰਾਤ ਦੇ ਦਲਦਲੀ ਖੇਤਰਾਂ ਅਤੇ
- ਦੱਖਣ ਅੰਤਰਿਕ ਪ੍ਰਾਇਦੀਪੀ ਪਠਾਰ ਵਿੱਚ ਮੱਧ ਪ੍ਰਦੇਸ਼ । ਪੂਰਬੀ ਮਹਾਂਰਾਸ਼ਟਰ, ਪੂਰਬੀ ਕਰਨਾਟਕ, ਤੇਲੰਗਾਨਾ ਅਤੇ ਤਾਮਿਲਨਾਡੂ ਦੇ ਕੁੱਝ ਭਾਗ ਸ਼ਾਮਲ ਹਨ ।
3. ਔਸਤ ਜਨਸੰਖਿਆ ਘਣਤਾ-ਜ਼ਿਆਦਾ ਜਨਸੰਖਿਆ ਘਣਤਾ ਵਿੱਚ ਖੇਤਰਾਂ ਦੇ ਖੱਬੇ ਭਾਗ ਔਸਤ ਜਨਸੰਖਿਆ ਘਣਤਾ (200 ਤੋਂ 300 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਦੇ ਖੇਤਰ ਕਹਾਉਂਦੇ ਹਨ । ਆਮ ਤੌਰ ‘ਤੇ ਇਹ ਖੇਤਰ ਘੱਟ ਅਤੇ ਵੱਧ ਜਨਸੰਖਿਆ ਘਣਤਾ ਦੇ ਖੇਤਰਾਂ ਦੇ ਵਿਚਕਾਰ ਪੈਂਦੇ ਹਨ । ਇਹਨਾਂ ਦੀ ਸੰਖਿਆ ਘੱਟ ਹੈ । ਇਸ ਤੋਂ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਭਾਰਤ ਵਿੱਚ ਜਨਸੰਖਿਆ ਵੰਡ ਅਤੇ ਘਣਤਾ ਵਿੱਚ ਭਾਰੀ ਪਦੇਸ਼ਿਕ ਅਸਮਾਨਤਾਵਾਂ ਹਨ ।
ਪ੍ਰਸ਼ਨ 4.
ਸਿਹਤ ਤੇ ਕਿੱਤਿਆਂ ਪੱਖੋਂ ਭਾਰਤੀ ਵੱਲੋਂ ਬਾਰੇ ਚਰਚਾ ਕਰੋ ।
ਉੱਤਰ –
1. ਸਿਹਤ-ਸਿਹਤ ਨੂੰ ਜਨਸੰਖਿਆ ਦੀ ਸੰਰਚਨਾ ਦਾ ਇੱਕ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ ਜੋ ਵਿਕਾਸ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ ।
ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਨਾਲ ਭਾਰਤ ਦੀ ਜਨਸੰਖਿਆ ਦੇ ਸਿਹਤ ਪੱਧਰ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ । ਮੌਤ ਦਰ ਜਿਹੜੀ 1951 ਵਿੱਚ 25 ਪਤੀ ਹਜ਼ਾਰ ਸੀ, ਉਹ 2011 ਵਿੱਚ ਘੱਟ ਕੇ 7.9 ਪ੍ਰਤੀ ਹਜ਼ਾਰ ਰਹਿ ਗਈ ਹੈ । ਇਸੇ ਤਰ੍ਹਾਂ ਔਸਤ ਉਮਰ ਜਿਹੜੀ 1951 ਵਿੱਚ 36.7 ਸਾਲ ਸੀ ਉਹ 2011 ਵਿੱਚ ਵੱਧ ਕੇ 65.2 ਸਾਲ ਹੋ ਗਈ ਹੈ ।
ਇਹ ਮਹੱਤਵਪੂਰਨ ਸੁਧਾਰ ਬਹੁਤ ਸਾਰੇ ਕਾਰਕਾਂ ਕਰਕੇ ਮੁਮਕਿਨ ਹੋ ਪਾਇਆ ਹੈ ਜਿਵੇਂ ਕਿ ਜਨਤਾ ਦੀ ਸਿਹਤ, ਸੰਕਰਾਮਕ ਬਿਮਾਰੀਆਂ ਤੋਂ ਬਚਾਓ ਅਤੇ ਬਿਮਾਰੀਆਂ ਦੇ ਇਲਾਜ਼ ਵਿੱਚ ਆਧੁਨਿਕ ਤਕਨੀਕਾਂ ਦਾ ਪ੍ਰਯੋਗ । ਸਰਕਾਰ ਨੇ ਹਜ਼ਾਰਾਂ ਹਸਪਤਾਲ, ਡਿਸਪੈਂਸਰੀਆਂ ਅਤੇ ਸਿਹਤ ਕੇਂਦਰ ਖੋਲ੍ਹੇ ਹਨ ਤਾਂਕਿ ਜਨਤਾ ਨੂੰ ਵਧੀਆ ਸਿਹਤ ਸੁਵਿਧਾਵਾਂ ਪ੍ਰਾਪਤ ਹੋ ਸਕਣ | ਪਰ ਫਿਰ ਵੀ ਸਿਹਤ ਦਾ ਪੱਧਰ ਸਾਡੀ ਮੁੱਖ ਚਿੰਤਾ ਦਾ ਵਿਸ਼ਾ ਹੈ । ਪ੍ਰਤੀ ਵਿਅਕਤੀ ਕੈਲੋਰੀ ਦੀ ਖਪਤ ਹਾਲੇ ਵੀ ਘੱਟ ਹੈ । ਸਾਡੀ ਜਨਸੰਖਿਆ ਦੇ ਇੱਕ ਵੱਡੇ ਭਾਗ ਨੂੰ ਹਾਲੇ ਵੀ ਸਹੀ ਭੋਜਨ ਨਹੀਂ ਮਿਲ ਪਾਂਦਾ ਹੈ । ਸਾਫ਼ ਪੀਣ ਦਾ ਪਾਣੀ ਅਤੇ ਮੂਲ ਸਿਹਤ ਸੁਵਿਧਾਵਾਂ ਸਿਰਫ਼ ਇੱਕ ਤਿਹਾਈ ਪੇਂਡੂ ਜਨਤਾ ਲਈ ਹੀ ਮੌਜੂਦ ਹਨ । ਇਨ੍ਹਾਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਇੱਕ ਸਹੀ ਜਨਸੰਖਿਆ ਨੀਤੀ ਦੀ ਜ਼ਰੂਰਤ ਹੈ ।
2. ਕਿੱਤੇ-ਆਰਥਿਕ ਰੂਪ ਨਾਲ ਕਾਰਜਸ਼ੀਲ ਜਨਸੰਖਿਆ ਦਾ ਪ੍ਰਤੀਸ਼ਤ ਵਿਕਾਸ ਦਾ ਇੱਕ ਮਹੱਤਵਪੂਰਨ ਸੂਚਕ ਹੁੰਦਾ ਹੈ । ਅੱਡ-ਅੱਡ ਪ੍ਰਕਾਰ ਦੇ ਕਿੱਤਿਆਂ ਦੇ ਅਨੁਸਾਰ ਕੀਤੀ ਗਈ ਜਨਸੰਖਿਆ ਦੀ ਵੰਡ ਨੂੰ ਕਿੱਤਿਆਂ ਦੀ ਸੰਰਚਨਾ ਕਿਹਾ ਜਾਂਦਾ ਹੈ । ਕਿਸੇ ਵੀ ਦੇਸ਼ ਵਿੱਚ ਅੱਡ-ਅੱਡ ਕਿੱਤਿਆਂ ਨੂੰ ਕਰਨ ਵਾਲੇ ਲੋਕ ਵੀ ਅੱਡ-ਅੱਡ ਹੁੰਦੇ ਹਨ ।
ਕਿੱਤਿਆਂ ਨੂੰ ਤਿੰਨ ਭਾਗਾਂ-ਪ੍ਰਾਥਮਿਕ, ਦੂਤੀਆ ਅਤੇ ਤੀਜੀ ਸ਼੍ਰੇਣੀ ਵਿੱਚ ਵੰਡਿਆ ਜਾਂਦਾ ਹੈ ।
- ਪ੍ਰਾਥਮਿਕ ਸ਼੍ਰੇਣੀ-ਇਸ ਵਿੱਚ ਖੇਤੀ, ਪਸ਼ੂ ਪਾਲਣ, ਰੁੱਖ ਲਗਾਉਣਾ, ਮੱਛਲੀ ਪਾਲਣ ਅਤੇ ਖਨਨ ਆਦਿ ਕਿਰਿਆਵਾਂ ਸ਼ਾਮਲ ਹਨ ।
- ਦੁਤੀਆ ਸ਼੍ਰੇਣੀ-ਇਸ ਵਿੱਚ ਉਦਯੋਗ, ਘਰ ਬਣਾਉਣ ਅਤੇ ਨਿਰਮਾਣ ਕਾਰਜ ਵਿੱਚ ਲੱਗੇ ਲੋਕ ਸ਼ਾਮਲ ਹੁੰਦੇ ਹਨ ।
- ਤੀਜੀ ਸ਼੍ਰੇਣੀ-ਇਸ ਵਿੱਚ ਆਪਣੀ ਸੇਵਾ ਦੇਣ ਵਾਲੇ ਲੋਕ ਸ਼ਾਮਲ ਹਨ ਜਿਵੇਂ ਕਿ ਪ੍ਰਸ਼ਾਸਨ, ਬੈਂਕਿੰਗ, ਬੀਮਾ ਖੇਤਰ ਆਦਿ ।
ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਅੱਡ-ਅੱਡ ਕੰਮਾਂ ਵਿੱਚ ਲੱਗੇ ਲੋਕਾਂ ਦਾ ਅਨੁਪਾਤ ਵੀ ਅੱਡ-ਅੱਡ ਹੁੰਦਾ ਹੈ । ਵਿਕਸਿਤ ਦੇਸ਼ਾਂ ਵਿੱਚ ਦੂਜੀ ਅਤੇ ਤੀਜੀ ਸ਼੍ਰੇਣੀ ਵਿੱਚ ਵੱਧ ਲੋਕ ਲੱਗੇ ਹੁੰਦੇ ਹਨ । ਵਿਕਾਸਸ਼ੀਲ ਦੇਸ਼ਾਂ ਵਿੱਚ ਪ੍ਰਾਥਮਿਕ ਖੇਤਰ ਵਿੱਚ ਵੱਧ ਲੋਕ ਲੱਗੇ ਹੁੰਦੇ ਹਨ । ਭਾਰਤ ਵਿੱਚ 53% ਜਨਸੰਖਿਆ ਪਾਥਮਿਕ ਖੇਤਰ ਵਿੱਚ ਲੱਗੀ ਹੋਈ ਹੈ । ਇਸ ਤਰ੍ਹਾਂ ਦੂਤੀਆ ਅਤੇ ਤੀਜੀ ਸ਼੍ਰੇਣੀ ਵਿੱਚ 13% ਅਤੇ 20% ਲੋਕ ਲੱਗੇ ਹੋਏ ਹਨ । ਵਰਤਮਾਨ ਸਮੇਂ ਵਿੱਚ ਉਦਯੋਗੀਕਰਣ ਅਤੇ ਨਗਰੀਕਰਣ ਦੇ ਵਧਣ ਕਾਰਨ ਦੂਜੀ ਅਤੇ ਤੀਜੀ ਸ਼੍ਰੇਣੀ ਵਿੱਚ ਕਾਫੀ ਬਦਲਾਓ ਆਇਆ ਹੈ ।
PSEB 9th Class Social Science Guide ਜਨਸੰਖਿਆ ਜਾਂ ਵਲੋਂ Important Questions and Answers
I. ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਵਸੋਂ ਦੇ ਪੱਖੋਂ ਭਾਰਤ ਦਾ ਸੰਸਾਰ ਵਿੱਚ ਸਥਾਨ ਹੈ –
(ਉ) ਦੂਸਰਾ
(ਅ) ਚੌਥਾ ।
(ਇ) ਪੰਜਵਾਂ
(ਸ) ਨੌਵਾਂ ।
ਉੱਤਰ-
(ਉ) ਦੂਸਰਾ
ਪ੍ਰਸ਼ਨ 2.
ਪੰਜਾਬ ਵਿੱਚ ਪੂਰੇ ਦੇਸ਼ ਦੀ ਲਗਪਗ ਵਲੋਂ ਨਿਵਾਸ ਕਰਦੀ ਹੈ –
(ਉ) 1.3 ਪ੍ਰਤੀਸ਼ਤ
(ਅ) 2.3 ਪ੍ਰਤੀਸ਼ਤ
(ਇ) 3.2 ਪ੍ਰਤੀਸ਼ਤ
(ਸ) 1.2 ਪ੍ਰਤੀਸ਼ਤ ।
ਉੱਤਰ-
(ਅ) 2.3 ਪ੍ਰਤੀਸ਼ਤ
ਪ੍ਰਸ਼ਨ 3.
ਦੇਸ਼ ਦੀ ਕਿੰਨੇ ਪ੍ਰਤੀਸ਼ਤ ਵਜੋਂ ਪੇਂਡੂ ਖੇਤਰਾਂ ਵਿੱਚ ਨਿਵਾਸ ਕਰਦੀ ਹੈ –
(ਉ) 70
(ਅ) 75
(ਇ) 78
(ਸ) 68.
ਉੱਤਰ-
(ਸ) 68.
ਪ੍ਰਸ਼ਨ 4.
2011 ਦੀ ਮਰਦਮ-ਸ਼ੁਮਾਰੀ ਅਨੁਸਾਰ ਪੰਜਾਬ ਵਿੱਚ ਵਸੋਂ ਘਣਤਾ ਹੈ –
(ਉ) 888
(ਅ) 944
(ਇ) 551
(ਸ) 933.
ਉੱਤਰ-
(ਇ) 551
ਪ੍ਰਸ਼ਨ 5.
2011 ਦੀ ਮਰਦਮ-ਸ਼ੁਮਾਰੀ ਅਨੁਸਾਰ ਦੇਸ਼ ਵਿੱਚ ਪ੍ਰਤੀ 1000 ਮਰਦਾਂ ਪਿੱਛੇ ਔਰਤਾਂ ਦੀ ਸੰਖਿਆ ਹੈ –
(ਉ) 943
(ਅ) 933
(ਇ) 939
(ਸ) 894.
ਉੱਤਰ-
(ਉ) 943
ਪ੍ਰਸ਼ਨ 6.
ਦੇਸ਼ ਦੇ ਕਿਸ ਰਾਜ ਦੀ ਵਸੋਂ ਘਣਤਾ ਸਭ ਤੋਂ ਵੱਧ ਹੈ ?
(ੳ) ਉੱਤਰ ਪ੍ਰਦੇਸ਼
(ਅ) ਬਿਹਾਰ
(ਈ) ਰਾਜਸਥਾਨ
(ਸ) ਤਮਿਲਨਾਡੂ ।
ਉੱਤਰ-
(ਅ) ਬਿਹਾਰ
ਪ੍ਰਸ਼ਨ 7.
ਦੇਸ਼ ਦੇ ਕਿਸ ਰਾਜ ਦੀ ਵਸੋਂ ਘਣਤਾ ਸਭ ਤੋਂ ਘੱਟ ਹੈ ?
(ੳ) ਮਿਜ਼ੋਰਮ
(ਅ) ਸਿੱਕਿਮ
(ਇ) ਅਰੁਣਾਚਲ ਪ੍ਰਦੇਸ਼
(ਸ) ਨਾਗਾਲੈਂਡ ॥
ਉੱਤਰ-
(ਇ) ਅਰੁਣਾਚਲ ਪ੍ਰਦੇਸ਼
ਪ੍ਰਸ਼ਨ 8.
ਪੰਜਾਬ ਵਿੱਚ 2011 ਵਿੱਚ ਲਿੰਗ ਅਨੁਪਾਤ ਕਿੰਨਾ ਸੀ ?
(ਉ) 943
(ਅ) 866
(ਇ) 872
(ਸ) 895.
ਉੱਤਰ-
(ਸ) 895.
ਪ੍ਰਸ਼ਨ 9.
ਦੇਸ਼ ਦੇ ਕਿਸ ਜ਼ਿਲ੍ਹੇ ਦੀ ਜਨਸੰਖਿਆ ਸਭ ਤੋਂ ਵੱਧ ਹੈ ?
(ਉ) ਥਾਣੇ
(ਅ) ਉੱਤਰ ਚੌਬੀਸ ਪਰਗਨਾ
(ਈ) ਦਿਬਾਗ ਘਾਟੀ
(ਸ) ਅਨਜਾਹ ।
ਉੱਤਰ-
(ਉ) ਥਾਣੇ
ਪ੍ਰਸ਼ਨ 10.
ਇਨ੍ਹਾਂ ਵਿੱਚੋਂ ਪਰਵਾਸ ਦਾ ਕੀ ਕਾਰਨ ਹੈ ?
(ੳ) ਰੁਜ਼ਗਾਰ ਦੀ ਭਾਲ
(ਅ) ਕਮਾਈ ਦੀ ਆਸ
(ਈ) ਧਾਰਮਿਕ ਸੁਤੰਤਰਤਾ
(ਸ) ਉਪਰੋਕਤ ਸਾਰੇ ।
ਉੱਤਰ-
(ੳ) ਰੁਜ਼ਗਾਰ ਦੀ ਭਾਲ
II. ਖ਼ਾਲੀ ਥਾਂ ਭਰੋ
ਪ੍ਰਸ਼ਨ 1.
2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਭਾਰਤ ਵਿੱਚ ਕੁੱਲ ਸ਼ਹਿਰੀ ਵਸੋਂ ਲਗਪਗ ………… ਹੈ ।
ਉੱਤਰ-
1.35 ਕਰੋੜ,
ਪ੍ਰਸ਼ਨ 2.
ਪੇਂਡੂ ਖੇਤਰਾਂ ਵਿੱਚ ਮਜ਼ਦੂਰਾਂ ਦਾ ਪ੍ਰਤੀਸ਼ਤ ………. ਹੈ ।
ਉੱਤਰ-
40.1,
ਪ੍ਰਸ਼ਨ 3.
2011 ਦੀ ਮਰਦਮ-ਸ਼ੁਮਾਰੀ ਅਨੁਸਾਰ ਭਾਰਤ ਵਿੱਚ ਵਸੋਂ ਘਣਤਾ ……… ਪ੍ਰਤੀ ਵਰਗ ਕਿਲੋਮੀਟਰ ਹੈ ।
ਉੱਤਰ-
382,
ਪ੍ਰਸ਼ਨ 4.
ਦੇਸ਼ ਵਿੱਚ ਮੁੱਖ ਮਜ਼ਦੂਰਾਂ ਦਾ ਪ੍ਰਤੀਸ਼ਤ ………. ਹੈ ।
ਉੱਤਰ-
37.50,
ਪ੍ਰਸ਼ਨ 5.
ਦੇਸ਼ ਵਿੱਚ ਮਜ਼ਦੂਰਾਂ ਦਾ ਸਭ ਤੋਂ ਵੱਧ ਪ੍ਰਤੀਸ਼ਤ ……. ਵਿੱਚ ਹੈ ।
ਉੱਤਰ-
ਆਂਧਰਾ ਪ੍ਰਦੇਸ਼,
ਪ੍ਰਸ਼ਨ 6.
ਦੇਸ਼ ਵਿੱਚ 15-16 ਉਮਰ ਵਰਗ ਵਿੱਚ ………… ਪ੍ਰਤੀਸ਼ਤ ਵਸੋਂ ਹੈ ।
ਉੱਤਰ-
58.4 ॥
III. ਸਹੀ/ਗਲਤ ਪ੍ਰਸ਼ਨ-ਸਹੀ ਕਥਨਾਂ ‘ਤੇ (✓) ਅਤੇ ਗਲਤ ਕਥਨਾਂ ਉੱਪਰ (✗) ਦਾ ਨਿਸ਼ਾਨ ਲਗਾਓ :
ਪ੍ਰਸ਼ਨ 1.
ਜਨਸੰਖਿਆਂ ਦੀ ਦ੍ਰਿਸ਼ਟੀ ਤੋਂ ਸੰਸਾਰ ਵਿੱਚ ਭਾਰਤ ਦਾ ਪਹਿਲਾ ਸਥਾਨ ਹੈ ।
ਉੱਤਰ-
(✗)
ਪ੍ਰਸ਼ਨ 2.
ਦੇਸ਼ ਦੇ ਪਰਬਤੀ ਅਤੇ ਮਾਰੂਥਲ ਖੇਤਰਾਂ ਵਿੱਚ ਜਨਸੰਖਿਆ ਬਹੁਤ ਸੰਘਣੀ ਹੈ ।
ਉੱਤਰ-
(✗)
ਪ੍ਰਸ਼ਨ 3.
ਨਿਰਧਨ ਦੇਸ਼ਾਂ ਵਿੱਚ ਬਚਪਨ ਉਮਰ ਵਰਗ 10-14 ਸਾਲ ਦੀ ਜਨਸੰਖਿਆ ਦਾ ਪ੍ਰਤੀਸ਼ਤ ਜ਼ਿਆਦਾ ਹੈ ।
ਉੱਤਰ-
(✓)
ਪ੍ਰਸ਼ਨ 4.
ਭਾਰਤ ਵਿੱਚ ਲਿੰਗ-ਅਨੁਪਾਤ ਘੱਟ ਜਾਂ ਪ੍ਰਤੀਕੂਲ ਹੈ ।
ਉੱਤਰ-
(✓)
ਪ੍ਰਸ਼ਨ 5.
ਜਨਸੰਖਿਆ ਦੀ ਕੁਦਰਤੀ ਵਾਧਾ ਦਰ ਜਨਮ-ਦਰ ਅਤੇ ਮੌਤ-ਦਰ ਦੇ ਅੰਤਰ ‘ਤੇ ਨਿਰਭਰ ਕਰਦੀ ਹੈ ।
ਉੱਤਰ-
(✓)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜਨਸੰਖਿਆ ਘਣਤਾ ਦਾ ਕੀ ਅਰਥ ਹੈ ?
ਉੱਤਰ-
ਕਿਸੇ ਖੇਤਰ ਦੇ ਇਕ ਵਰਗ ਕਿਲੋਮੀਟਰ ਖੇਤਰ ਵਿਚ ਰਹਿਣ ਵਾਲੇ ਲੋਕਾਂ ਦੀ ਔਸਤ ਗਿਣਤੀ ਨੂੰ ਉਸ ਖੇਤਰ ਦੀ ਜਨਸੰਖਿਆ ਘਣਤਾ ਆਖਦੇ ਹਨ ।
ਪ੍ਰਸ਼ਨ 2.
ਭਾਰਤ ਵਿਚ ਜਨਸੰਖਿਆ ਵੰਡ ਨੂੰ ਪ੍ਰਭਾਵਿਤ ਕਰਨ ਵਾਲਾ ਮੁੱਖ ਤੱਤ ਕਿਹੜਾ ਹੈ ਅਤੇ ਕਿਉਂ ?
ਉੱਤਰ-
ਖੇਤੀ ਉਤਪਾਦਕਤਾ ।
ਪ੍ਰਸ਼ਨ 3.
ਭਾਰਤ ਦੇ ਬਹੁਤ ਸੰਘਣੀ ਆਬਾਦੀ ਵਾਲੇ ਦੋ ਹਿੱਸੇ ਦੱਸੋ ।
ਉੱਤਰ-
ਭਾਰਤ ਵਿਚ ਉੱਪਰਲੀ ਗੰਗਾ ਘਾਟੀ ਅਤੇ ਮਾਲਾਬਾਰ ਵਿਚ ਬਹੁਤ ਸੰਘਣੀ ਜਨਸੰਖਿਆ ਹੈ ।
ਪ੍ਰਸ਼ਨ 4.
ਭਾਰਤ ਦੇ ਕਿਹੜੇ ਦੇਸ਼ਾਂ ਵਿਚ ਵਸੋਂ ਦੀ ਘਣਤਾ ਘੱਟ ਹੈ ?
ਉੱਤਰ-
ਭਾਰਤ ਦੇ ਉੱਤਰ-ਪਰਬਤੀ ਦੇਸ਼, ਸੰਘਣੀ ਵਰਖਾ ਕਰਨ ਵਾਲੇ ਉੱਤਰ-ਪੂਰਬੀ ਦੇਸ਼, ਪੱਛਮੀ ਰਾਜਸਥਾਨ ਦੇ ਬੇਹੱਦ ਖੁਸ਼ਕ ਖੇਤਰ ਅਤੇ ਗੁਜਰਾਤ ਦੇ ਕੁਝ ਖੇਤਰਾਂ ਵਿਚ ਵਸੋਂ ਘਣਤਾ ਘੱਟ ਹੈ ।
ਪ੍ਰਸ਼ਨ 5.
ਸ਼ਹਿਰਾਂ ਵਿਚ ਵਸੋਂ ਦੇ ਬਹੁਤ ਤੇਜ਼ੀ ਨਾਲ ਵਧਣ ਦੇ ਕੀ ਬੁਰੇ ਨਤੀਜੇ ਹੋਏ ਹਨ ?
ਉੱਤਰ-
ਸ਼ਹਿਰਾਂ ਵਿਚ ਵਸੋਂ ਦੇ ਬਹੁਤ ਤੇਜ਼ੀ ਨਾਲ ਵਧਣ ਦੇ ਕਾਰਨ ਉਪਲੱਬਧ ਸਾਧਨਾਂ ਅਤੇ ਜਨ-ਸਹੁਲਤਾਂ ਉੱਤੇ ਦਬਾਅ ਵਧਿਆ ਹੈ ।
ਪ੍ਰਸ਼ਨ 6.
ਔਰਤ-ਮਰਦ ਜਾਂ ਲਿੰਗ-ਅਨੁਪਾਤ ਤੋਂ ਕੀ ਭਾਵ ਹੈ ?
ਉੱਤਰ-
ਪ੍ਰਤੀ ਹਜ਼ਾਰ ਮਰਦਾਂ ਦੇ ਪਿੱਛੇ ਔਰਤਾਂ ਦੀ ਗਿਣਤੀ ਨੂੰ ਲਿੰਗ ਅਨੁਪਾਤ ਕਹਿੰਦੇ ਹਨ ।
ਪ੍ਰਸ਼ਨ 7.
ਕਮਾਉ ਜਨਸੰਖਿਆ ਤੋਂ ਕੀ ਭਾਵ ਹੈ ?
ਉੱਤਰ-
ਕਮਾਊ ਜਨਸੰਖਿਆ ਤੋਂ ਭਾਵ ਉਨ੍ਹਾਂ ਲੋਕਾਂ ਤੋਂ ਹੈ ਜਿਹੜੇ ਵੱਖ-ਵੱਖ ਕਿੱਤਿਆਂ ਵਿਚ ਕੰਮ ਕਰਕੇ ਧਨ ਕਮਾਉਂਦੇ ਹਨ ।
ਪ੍ਰਸ਼ਨ 8.
ਨਿਰਭਰ ਜਨਸੰਖਿਆ ਕੀ ਹੁੰਦੀ ਹੈ ?
ਉੱਤਰ-
ਨਿਰਭਰ ਜਨਸੰਖਿਆ ਵਿਚ ਉਹ ਬੱਚੇ ਅਤੇ ਬਿਰਧ ਆਉਂਦੇ ਹਨ ਜਿਹੜੇ ਕੰਮ ਨਹੀਂ ਕਰ ਸਕਦੇ ਪਰ ਕਮਾਊ ਜਨਸੰਖਿਆ ਉੱਤੇ ਨਿਰਭਰ ਰਹਿੰਦੇ ਹਨ ।
ਪ੍ਰਸ਼ਨ 9.
ਮੌਤ-ਦਰ ਦੇ ਤੇਜ਼ੀ ਨਾਲ ਘਟਣ ਦਾ ਮੁੱਖ ਕਾਰਨ ਦੱਸੋ ।
ਉੱਤਰ-
ਮੌਤ-ਦਰ ਦੇ ਤੇਜ਼ੀ ਨਾਲ ਘਟਣ ਦਾ ਮੁੱਖ ਕਾਰਨ ਸਿਹਤ ਸੇਵਾਵਾਂ ਦਾ ਪ੍ਰਸਾਰ ਹੈ :
ਪ੍ਰਸ਼ਨ 10.
ਭਾਰਤ ਵਿਚ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਕਿਹੜਾ ਹੈ ?
ਉੱਤਰ-
ਸਿੱਕਿਮ ।
ਪ੍ਰਸ਼ਨ 11.
ਭਾਰਤ ਵਿਚ ਜਨਸੰਖਿਆ ਘਣਤਾ ਕਿੰਨੀ ਹੈ ?
ਉੱਤਰ-
382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ।
ਪ੍ਰਸ਼ਨ 12.
ਪੱਛਮੀ ਬੰਗਾਲ ਵਿਚ ਜਨਸੰਖਿਆ ਘਣਤਾ ਕਿੰਨੀ ਹੈ ?
ਉੱਤਰ-
1082 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ।
ਪ੍ਰਸ਼ਨ 13.
ਭਾਰਤ ਵਿਚ ਸਭ ਤੋਂ ਵਧੇਰੇ ਜਨਸੰਖਿਆ ਘਣਤਾ ਵਾਲੇ ਰਾਜ ਦਾ ਨਾਂ ਦੱਸੋ ।
ਉੱਤਰ-
ਬਿਹਾਰ !
ਪ੍ਰਸ਼ਨ 14.
ਭਾਰਤ ਵਿਚ ਸਭ ਤੋਂ ਵਧੇਰੇ ਜਨਸੰਖਿਆ ਵਾਲਾ ਰਾਜ ਕਿਹੜਾ ਹੈ ?
ਉੱਤਰ-
ਉੱਤਰ-ਪ੍ਰਦੇਸ਼ ।
ਪ੍ਰਸ਼ਨ 15.
ਦਿੱਲੀ ਵਿਚ ਜਨਸੰਖਿਆ ਘਣਤਾ ਕਿੰਨੀ ਹੈ ?
ਉੱਤਰ-
11297 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ !
ਪ੍ਰਸ਼ਨ 16.
ਭਾਰਤ ਵਿਚ 2011 ਦੀ ਜਨਗਣਨਾ ਅਨੁਸਾਰ ਲਿੰਗ ਅਨੁਪਾਤ ਕਿੰਨਾ ਹੈ ?
ਉੱਤਰ-
943 ਔਰਤਾਂ ਪ੍ਰਤੀ ਇਕ ਹਜ਼ਾਰ ਮਰਦ ।
ਪ੍ਰਸ਼ਨ 17.
ਭਾਰਤ ਵਿਚ ਸਭ ਤੋਂ ਵਧੇਰੇ ਸਾਖਰਤਾ ਦਰ ਵਾਲਾ ਰਾਜ ਕਿਹੜਾ ਹੈ ?
ਉੱਤਰ-
ਕੇਰਲ ।
ਪ੍ਰਸ਼ਨ 18.
ਭਾਰਤ ਵਿਚ ਸਭ ਤੋਂ ਘੱਟ ਜਨਸੰਖਿਆ ਘਣਤਾ ਵਾਲਾ ਰਾਜ ਕਿਹੜਾ ਹੈ ?
ਉੱਤਰ-
ਅਰੁਣਾਚਲ ਪ੍ਰਦੇਸ਼ ।
ਪ੍ਰਸ਼ਨ 19.
ਕਿਸੇ ਦੇਸ਼ ਦਾ ਸਭ ਤੋਂ ਵੱਡਮੁੱਲਾ ਸਾਧਨ ਕੀ ਹੈ ?
ਉੱਤਰ-
ਦਿਮਾਗੀ ਤੇ ਸਰੀਰਕ ਤੌਰ ‘ਤੇ ਤੰਦਰੁਸਤ ਨਾਗਰਿਕ ।
ਪ੍ਰਸ਼ਨ 20.
ਆਜ਼ਾਦੀ ਤੋਂ ਪਹਿਲਾਂ ਦੇਸ਼ ਦੀ ਜਨਸੰਖਿਆ ਦੇ ਹੌਲੀ-ਹੌਲੀ ਵਧਣ ਦੇ ਕੀ ਕਾਰਨ ਸਨ ?
ਉੱਤਰ-
ਆਜ਼ਾਦੀ ਤੋਂ ਪਹਿਲਾਂ ਭਾਰਤ ਦੀ ਸਾਧਾਰਨ ਵਾਧਾ-ਦਰ (1%) ਸੀ । ਇਸ ਸਾਧਾਰਨ ਵਾਧੇ ਦਾ ਮੁੱਖ ਕਾਰਨ ਮਹਾਂਮਾਰੀਆਂ, ਲੜਾਈਆਂ ਅਤੇ ਕਾਲ ਦੇ ਕਾਰਨ ਮੌਤ-ਦਰ ਵੱਧ ਹੋਣਾ ਸੀ ।
ਪ੍ਰਸ਼ਨ 21.
ਸਾਲ 1901 ਵਿਚ ਭਾਰਤ ਦੀ ਆਬਾਦੀ ਕਿੰਨੀ ਸੀ ?
ਉੱਤਰ-
ਸਾਲ 1901 ਵਿਚ ਭਾਰਤ ਦੀ ਆਬਾਦੀ 23,83,96,327 (23.8 ਕਰੋੜ) ਸੀ ।
ਪ੍ਰਸ਼ਨ 22.
ਸਾਲ 2001 ਵਿਚ ਭਾਰਤ ਦੀ ਜਨਸੰਖਿਆ ਕਿੰਨੀ ਸੀ ?
ਉੱਤਰ-
ਸਾਲ 2001 ਵਿਚ ਭਾਰਤ ਦੀ ਜਨਸੰਖਿਆ 1,02,70,15,421 (102.7 ਕਰੋੜ ਸੀ ।
ਪ੍ਰਸ਼ਨ 23.
ਭਾਰਤ ਦਾ ਜਨਸੰਖਿਆ ਦੀ ਨਜ਼ਰ ਤੋਂ ਸੰਸਾਰ ਵਿਚ ਕੀ ਸਥਾਨ ਹੈ ?
ਉੱਤਰ-
ਭਾਰਤ ਦਾ ਜਨਸੰਖਿਆ ਦੀ ਨਜ਼ਰ ਤੋਂ ਸੰਸਾਰ ਵਿਚ ਚੀਨ ਦੇ ਪਿੱਛੋਂ ਦੂਸਰਾ ਸਥਾਨ ਹੈ ।
ਪ੍ਰਸ਼ਨ 24.
ਭਾਰਤ ਦੇ ਕਿੰਨੇ ਰਾਜਾਂ ਦੀ ਸੰਖਿਆ 5 ਕਰੋੜ ਤੋਂ ਵੱਧ ਹੈ ?
ਉੱਤਰ-
2011 ਦੀ ਜਨਗਣਨਾ ਅਨੁਸਾਰ ਭਾਰਤ ਵਿਚ 10 ਰਾਜਾਂ ਦੀ ਜਨਸੰਖਿਆ 5 ਕਰੋੜ ਤੋਂ ਵੱਧ ਹੈ । ਇਹ ਰਾਜ ਹਨ-ਆਂਧਰਾ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ।
ਪ੍ਰਸ਼ਨ 25.
ਦੇਸ਼ ਦੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਜਨਸੰਖਿਆ ਵਾਲੇ ਰਾਜਾਂ ਦੇ ਨਾਂ ਲਿਖੋ ।
ਉੱਤਰ-
ਦੇਸ਼ ਵਿਚ ਸਭ ਤੋਂ ਵੱਧ ਜਨਸੰਖਿਆ ਵਾਲਾ ਰਾਜ ਉੱਤਰ ਪ੍ਰਦੇਸ਼ ਅਤੇ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਸਿੱਕਿਮ ਹੈ ।
ਪ੍ਰਸ਼ਨ 26.
ਪੰਜਾਬ ਵਿਚ 2011 ਵਿਚ ਕਿੰਨੀ ਜਨਸੰਖਿਆ ਸੀ ਅਤੇ ਜਨਸੰਖਿਆ ਦੀ ਨਜ਼ਰ ਤੋਂ ਪੰਜਾਬ ਦਾ ਦੇਸ਼ ਵਿਚ ਕਿਹੜਾ ਸਥਾਨ ਸੀ ?
ਉੱਤਰ-
ਸਾਲ 2011 ਵਿਚ ਪੰਜਾਬ ਦੀ ਜਨਸੰਖਿਆ ਲਗਪਗ 2 ਕਰੋੜ 177 ਲੱਖ ਸੀ । ਜਨਸੰਖਿਆ ਦੀ ਨਜ਼ਰ ਤੋਂ ਪੰਜਾਬ ਦਾ ਦੇਸ਼ ਵਿਚ ਪੰਦਰਵਾਂ ਸਥਾਨ ਸੀ ।
ਪ੍ਰਸ਼ਨ 27.
ਪੰਜਾਬ ਵਿਚ ਸਾਰੇ ਦੇਸ਼ ਦੀ ਕਿੰਨੇ ਪ੍ਰਤੀਸ਼ਤ ਵਸੋਂ ਰਹਿੰਦੀ ਹੈ ?
ਉੱਤਰ-
ਪੰਜਾਬ ਵਿਚ ਸਾਰੇ ਦੇਸ਼ ਦੀ ਲਗਪਗ 2.3 ਪ੍ਰਤੀਸ਼ਤ ਵਸੋਂ ਰਹਿੰਦੀ ਹੈ ।
ਪ੍ਰਸ਼ਨ 28.
ਇਕ ਲੱਖ ਤੋਂ ਵੱਧ ਆਬਾਦੀ ਵਾਲੇ ਭਾਰਤ ਵਿਚ ਕਿੰਨੇ ਸ਼ਹਿਰ ਹਨ ?
ਉੱਤਰ-
ਭਾਰਤ ਵਿਚ ਇਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੀ ਸੰਖਿਆ 300 ਤੋਂ ਜ਼ਿਆਦਾ ਹੈ ।
ਪ੍ਰਸ਼ਨ 29.
ਮੈਦਾਨੀ ਭਾਗਾਂ ਵਿਚ ਦੇਸ਼ ਦੇ ਕਿੰਨੇ ਪ੍ਰਤੀਸ਼ਤ ਲੋਕ ਰਹਿੰਦੇ ਹਨ ?
ਉੱਤਰ-
ਮੈਦਾਨੀ ਭਾਗਾਂ ਵਿਚ ਦੇਸ਼ ਦੀ 40 ਪ੍ਰਤੀਸ਼ਤ ਜਨਸੰਖਿਆ ਰਹਿੰਦੀ ਹੈ ।
ਪ੍ਰਸ਼ਨ 30.
ਦੇਸ਼ ਦੇ ਪਿੰਡਾਂ ਵਿਚ ਕਿੰਨੇ ਪ੍ਰਤੀਸ਼ਤ ਲੋਕ ਰਹਿੰਦੇ ਹਨ ?
ਉੱਤਰ-
ਦੇਸ਼ ਦੀ ਕੁੱਲ ਜਨਸੰਖਿਆ ਦੀ ਲਗਪਗ 68% ਜਨਸੰਖਿਆ ਪੇਂਡੂ ਖੇਤਰਾਂ ਵਿਚ ਰਹਿੰਦੀ ਹੈ ।
ਪ੍ਰਸ਼ਨ 31.
ਦੇਸ਼ ਵਿਚ ਜਨਸੰਖਿਆ ਦੀ ਔਸਤ ਘਣਤਾ ਕਿੰਨੀ ਹੈ ?
ਉੱਤਰ-
ਦੇਸ਼ ਵਿਚ ਜਨਸੰਖਿਆ ਦੀ ਔਸਤ ਘਣਤਾ ਲਗਪਗ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ (2011 ਵਿਚ ਹੈ ।
ਪ੍ਰਸ਼ਨ 32.
ਦੇਸ਼ ਵਿਚ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਜਨਸੰਖਿਆ ਘਣਤਾ ਵਾਲੇ ਰਾਜਾਂ ਦੇ ਨਾਂ ਦੱਸੋ ।
ਉੱਤਰ-
2011 ਦੀ ਜਨਗਣਨਾ ਅਨੁਸਾਰ ਦੇਸ਼ ਦਾ ਸਭ ਤੋਂ ਵੱਧ ਘਣਤਾ ਵਾਲਾ ਰਾਜ ਬਿਹਾਰ ਅਤੇ ਸਭ ਤੋਂ ਘੱਟ ਘਣਤਾ ਵਾਲਾ ਰਾਜ ਅਰੁਣਾਚਲ ਪ੍ਰਦੇਸ਼ ਹੈ ।
ਪ੍ਰਸ਼ਨ 33.
ਪੰਜਾਬ ਵਿਚ ਵਸੋਂ ਦੀ ਘਣਤਾ ਕੀ ਹੈ ?
ਉੱਤਰ-
ਪੰਜਾਬ ਵਿਚ ਵਸੋਂ ਦੀ ਘਣਤਾ 551 ਵਿਅਕਤੀ ਪਤੀ ਵਰਗ ਕਿਲੋਮੀਟਰ (2011 ਵਿੱਚ) ਹੈ ।
ਪ੍ਰਸ਼ਨ 34.
ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਜਨਸੰਖਿਅਕ ਘਣਤਾ ਸਭ ਤੋਂ ਵੱਧ ਹੈ ?
ਉੱਤਰ-
ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੀ ਜਨਸੰਖਿਅਕ ਘਣਤਾ ਸਭ ਤੋਂ ਵੱਧ ਹੈ ।
ਪ੍ਰਸ਼ਨ 35.
ਉਮਰ ਬਣਤਰ ਨੂੰ ਨਿਰਧਾਰਿਤ ਕਰਨ ਵਾਲੇ ਤੱਤਾਂ ਦਾ ਨਾਂ ਦੱਸੋ ।
ਉੱਤਰ-
ਉਮਰ ਬਣਤਰ ਨੂੰ ਨਿਰਧਾਰਿਤ ਕਰਨ ਵਾਲੇ ਤੱਤਾਂ ਦੇ ਨਾਂ ਹਨ –
- ਪੈਦਾਇਸ਼ (fertility)
- ਮ੍ਰਿਤਤਾ (mortality)
- ਪ੍ਰਵਾਸ (migration) ।
ਪ੍ਰਸ਼ਨ 36.
ਦੇਸ਼ ਵਿਚ 0-14 ਸਾਲ ਤਕ ਦੇ ਉਮਰ ਵਰਗ ਵਿਚ ਕਿੰਨੇ ਪ੍ਰਤੀਸ਼ਤ ਜਨਸੰਖਿਆ ਮਿਲਦੀ ਹੈ ?
ਉੱਤਰ-
ਦੇਸ਼ ਵਿਚ 0-14 ਉਮਰ ਵਰਗ ਵਿਚ 37.2 ਪ੍ਰਤੀਸ਼ਤ ਜਨਸੰਖਿਆ ਹੈ ।
ਪ੍ਰਸ਼ਨ 37.
ਦੇਸ਼ ਵਿਚ 15 ਤੋਂ 65 ਸਾਲ ਤਕ ਦੇ ਉਮਰ ਵਰਗ ਵਿਚ ਕਿੰਨੇ ਪ੍ਰਤੀਸ਼ਤ ਲੋਕ ਰਹਿੰਦੇ ਹਨ ?
ਉੱਤਰ-
ਦੇਸ਼ ਵਿਚ 15 ਤੋਂ 65 ਸਾਲ ਉਮਰ ਵਰਗ ਵਿਚ 58.4 ਪ੍ਰਤੀਸ਼ਤ ਜਨਸੰਖਿਆ ਹੈ ।
ਪ੍ਰਸ਼ਨ 38.
ਲਿੰਗ-ਅਨੁਪਾਤ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਲਿੰਗ-ਅਨੁਪਾਤ ਤੋਂ ਭਾਵ ਪ੍ਰਤੀ ਇਕ ਹਜ਼ਾਰ ਮਰਦਾਂ ਤੇ ਔਰਤਾਂ ਦੀ ਸੰਖਿਆ ਤੋਂ ਹੈ ।
ਪ੍ਰਸ਼ਨ 39.
ਸਾਲ 2011 ਵਿਚ ਦੇਸ਼ ਦੀ ਵਸੋਂ ਦਾ ਲਿੰਗ-ਅਨੁਪਾਤ ਕੀ ਸੀ ?
ਉੱਤਰ-
2011 ਵਿਚ ਦੇਸ਼ ਦੀ ਵਸੋਂ ਦਾ ਲਿੰਗ-ਅਨੁਪਾਤ 1000 : 943 ਸੀ ।
ਪ੍ਰਸ਼ਨ 40.
ਸਾਲ 2001 ਵਿਚ ਦੇਸ਼ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਦਾ ਅਲੱਗ-ਅਲੱਗ ਲਿੰਗ ਅਨੁਪਾਤ ਕੀ ਸੀ ?
ਉੱਤਰ-
ਸਾਲ 2001 ਵਿਚ ਪੇਂਡੂ ਖੇਤਰਾਂ ਦਾ ਲਿੰਗ-ਅਨੁਪਾਤ 939 ਅਤੇ ਸ਼ਹਿਰਾਂ ਵਿਚ 894 ਪ੍ਰਤੀ ਹਜ਼ਾਰ ਮਰਦ ਸੀ ।
ਪ੍ਰਸ਼ਨ 41.
ਦੇਸ਼ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਲਿੰਗ-ਅਨੁਪਾਤ ਦੇ ਤੇਜ਼ੀ ਨਾਲ ਘਟਣ ਦੇ ਕੀ ਕਾਰਨ ਹਨ ?
ਉੱਤਰ-
ਲਿੰਗ-ਅਨੁਪਾਤ ਦੇ ਤੇਜ਼ੀ ਨਾਲ ਘਟਣ ਦੇ ਕਾਰਨ ਹਨ –
- ਔਰਤਾਂ ਦਾ ਦਰਜਾ ਹੇਠਾਂ ਹੋਣਾ ।
- ਜਨਗਣਨਾ ਦੇ ਸਮੇਂ ਔਰਤਾਂ ਦੀ ਬਜਾਏ ਘੱਟ ਗਣਨਾ ਕਰਨਾ ਜਾਂ ਮਰਦਾਂ ਦੀ ਗਣਨਾ ਵੱਧ ਕਰਨਾ ।
- ਲੜਕੀਆਂ ਦੀ ਜਨਮ-ਦਰ ਘੱਟ ਹੋਣਾ ।
- ਔਰਤ ਗਰਭ ਹੱਤਿਆ (female foeticide)
ਪ੍ਰਸ਼ਨ 42.
ਆਰਥਿਕ ਆਧਾਰ ‘ਤੇ ਭਾਰਤ ਦੀ ਜਨਸੰਖਿਆ ਨੂੰ ਕਿਹੜੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਆਰਥਿਕ ਆਧਾਰ ‘ਤੇ ਜਨਸੰਖਿਆ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ –
- ਕਾਮਿਆਂ ਦੀ ਜਨਸੰਖਿਆ
- ਅਕਾਮਿਆਂ ਦੀ ਜਨਸੰਖਿਆ |
ਪ੍ਰਸ਼ਨ 43.
ਜਨਮ ਦਰ ਕੀ ਹੁੰਦੀ ਹੈ ?
ਉੱਤਰ-
ਕਿਸੇ ਵਿਸ਼ੇਸ਼ ਖੇਤਰ ਵਿੱਚ 1000 ਵਿਅਕਤੀਆਂ ਪਿੱਛੇ ਇੱਕ ਸਾਲ ਵਿੱਚ ਜਨਮੇ ਬੱਚਿਆਂ ਦੀ ਸੰਖਿਆ ਨੂੰ ਜਨਮ ਦਰ ਕਹਿੰਦੇ ਹਨ |
ਪ੍ਰਸ਼ਨ 44.
ਮੌਤ ਦਰ ਕੀ ਹੁੰਦੀ ਹੈ ?
ਉੱਤਰ-
ਕਿਸੇ ਵਿਸ਼ੇਸ਼ ਖੇਤਰ ਵਿੱਚ 1000 ਵਿਅਕਤੀਆਂ ਪਿੱਛੇ ਇੱਕ ਸਾਲ ਵਿੱਚ ਮਰੇ ਵਿਅਕਤੀਆਂ ਦੀ ਸੰਖਿਆ ਨੂੰ ਮੌਤ ਦਰ ਕਹਿੰਦੇ ਹਨ ।
ਪ੍ਰਸ਼ਨ 45.
ਪਰਵਾਸ ਕੀ ਹੁੰਦਾ ਹੈ ?
ਉੱਤਰ-
ਵਿਅਕਤੀਆਂ ਦੇ ਇੱਕ ਭੂਗੋਲਿਕ ਖੇਤਰ ਨੂੰ ਛੱਡ ਕੇ ਦੂਜੇ ਭੂਗੋਲਿਕ ਖੇਤਰ ਵਿੱਚ ਜਾ ਕੇ ਰਹਿਣ ਨੂੰ ਪਰਵਾਸ ਕਹਿੰਦੇ ਹਨ ।
ਪ੍ਰਸ਼ਨ 46.
ਕਿਸ਼ੋਰ ਅਵਸਥਾ ਕੀ ਹੁੰਦੀ ਹੈ ?
ਉੱਤਰ-
10 ਸਾਲ ਤੋਂ 19 ਸਾਲ ਤੱਕ ਦੀ ਅਵਸਥਾ ਨੂੰ ਕਿਸ਼ੋਰ ਅਵਸਥਾ ਕਹਿੰਦੇ ਹਨ ।
ਪ੍ਰਸ਼ਨ 47.
ਕਿਸ਼ੋਰ ਅਵਸਥਾ ਦੀ ਇੱਕ ਸਮੱਸਿਆ ਦੱਸੋ ।
ਉੱਤਰ-
ਬਹੁਤ ਸਾਰੀਆਂ ਸਰੀਰਿਕ ਤਬਦੀਲੀਆਂ ਆਉਂਦੀਆਂ ਹਨ ਜਿਸ ਕਰਕੇ ਕਿਸ਼ੋਰਾਂ ਨੂੰ ਬਹੁਤ ਅਜੀਬ ਲੱਗਦਾ ਹੈ ।
ਪ੍ਰਸ਼ਨ 48.
ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦੇ ਆਉਣ ਦਾ ਇੱਕ ਕਾਰਨ ਦੱਸੋ ।
ਉੱਤਰ-
ਪੰਜਾਬ ਦੇ ਉਦਯੋਗਾਂ ਅਤੇ ਖੇਤਾਂ ਵਿੱਚ ਕੰਮ ਕਰਕੇ ਪੈਸਾ ਕਮਾਉਣ ਲਈ ਪਰਵਾਸੀ ਮਜ਼ਦੂਰ ਪੰਜਾਬ ਆਉਂਦੇ ਹਨ।
ਪ੍ਰਸ਼ਨ 49.
ਪੰਜਾਬ ਵਿੱਚ ਕਿਹੜੇ ਰਾਜਾਂ ਤੋਂ ਪਰਵਾਸੀ ਮਜ਼ਦੂਰ ਆਉਂਦੇ ਹਨ ?
ਉੱਤਰ-
ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਆਦਿ ।
ਪ੍ਰਸ਼ਨ 50.
ਦੇਸ਼ ਦੇ ਕਿਹੜੇ ਜ਼ਿਲਿਆਂ ਵਿਚ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਜਨਸੰਖਿਆ ਹੈ ?
ਉੱਤਰ-
ਵੱਧ ਜਨਸੰਖਿਆ-ਥਾਣੇ ਮਹਾਂਰਾਸ਼ਟਰ) ਜਨਸੰਖਿਆ 1,10,60,148 ਵਿਅਕਤੀ ਘੱਟ ਜਨਸੰਖਿਆ-ਦਿਬਾਂਗ ਘਾਟੀ (ਅਰੁਣਾਚਲ ਪ੍ਰਦੇਸ਼) 8004 ਵਿਅਕਤੀ ।
ਪ੍ਰਸ਼ਨ 51.
ਦੇਸ਼ ਦੀ ਸਾਖਰਤਾ ਦਰ ਕਿੰਨੀ ਹੈ ?
ਉੱਤਰ-
ਦੇਸ਼ ਦੀ ਸਾਖਰਤਾ ਦਰ 2011 ਵਿਚ 74.04% ਸੀ ।
ਪ੍ਰਸ਼ਨ 52.
ਪੰਜਾਬ ਦੇ ਕਿਸ ਜ਼ਿਲ੍ਹੇ ਵਿਚ ਲਿੰਗ ਅਨੁਪਾਤ ਸਭ ਤੋਂ ਵੱਧ ਹੈ ?
ਉੱਤਰ-
ਹੁਸ਼ਿਆਰਪੁਰ 1000 : 961.
ਪ੍ਰਸ਼ਨ 53.
ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿਚ ਸਭ ਤੋਂ ਵੱਧ ਸਾਖਰਤਾ ਦਰ ਹੈ ?
ਉੱਤਰ-
ਹੁਸ਼ਿਆਰਪੁਰ 84.16%.
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜਨਗਣਨਾ ਜਾਂ ਮਰਦਮਸ਼ੁਮਾਰੀ ਤੋਂ ਤੁਸੀਂ ਕੀ ਸਮਝਦੇ ਹੋ ? ਇਸ ਉੱਤੇ ਇਕ ਨੋਟ ਲਿਖੋ ।
ਉੱਤਰ-
ਭਾਰਤ ਸਰਕਾਰ ਹਰੇਕ ਦਸ ਸਾਲ ਬਾਅਦ ਜਨਸੰਖਿਆ ਦੀ ਗਿਣਤੀ ਕਰਵਾਉਂਦੀ ਹੈ, ਜਿਸ ਨੂੰ ਜਨਗਣਨਾ ਜਾਂ ਮਰਦਮਸ਼ੁਮਾਰੀ (Census Survey) ਕਹਿੰਦੇ ਹਨ । ਇਸ ਗਿਣਤੀ ਦੇ ਨਾਲ-ਨਾਲ ਲੋਕਾਂ ਦੀ ਉਮਰ, ਲਿੰਗ, ਘਰ-ਬਾਰ, ਸਾਖਰਤਾ ਦਰ ਆਦਿ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ । ਦੇਸ਼ ਵਿਚ ਪਹਿਲੀ ਜਨਗਣਨਾ 1872 ਵਿਚ ਹੋਈ ਸੀ ਅਤੇ ਉਸ ਤੋਂ ਬਾਅਦ ਹਰੇਕ ਦਹਾਕੇ ਦੇ ਪਹਿਲੇ ਸਾਲ ਵਿਚ ਜਨਗਣਨਾ ਕਰਵਾਈ ਜਾਂਦੀ ਹੈ । 2011 ਦੀ ਜਨਗਣਨਾ ਦੇਸ਼ ਦੀ 15ਵੀਂ ਜਨਗਣਨਾ ਸੀ ਜਿਸ ਵਿਚ 22 ਅਰਬ ਰੁਪਏ ਦਾ ਖਰਚਾ ਆਇਆ ਸੀ ਅਤੇ 27 ਲੱਖ ਅਧਿਕਾਰੀਆਂ ਨੇ ਜਨਗਣਨਾ ਕੀਤੀ ਸੀ ।
ਪ੍ਰਸ਼ਨ 2.
ਜਨਸੰਖਿਆ ਦੀ ਖੇਤਰੀ ਵੰਡ ਅਤੇ ਜਨਸੰਖਿਆਂ ਦੀ ਘਣਤਾ ਦੇ ਦਰਮਿਆਨ ਅੰਤਰ ਸਪੱਸ਼ਟ ਕਰੋ ।
ਉੱਤਰ-
ਜਨਸੰਖਿਆ ਵੰਡ ਦਾ ਸੰਬੰਧ ਸਥਾਨ ਨਾਲ ਅਤੇ ਘਣਤਾ ਦਾ ਸੰਬੰਧ ਅਨੁਪਾਤ ਨਾਲ ਹੈ । ਜਨਸੰਖਿਆ ਵੰਡ ਦਾ ਅਰਥ ਇਹ ਹੈ ਕਿ ਦੇਸ਼ ਦੇ ਕਿਸੇ ਇਕ ਭਾਗ ਵਿਚ ਜਨਸੰਖਿਆ ਦਾ ਖੇਤਰੀ ਪੱਧਰ (Pattem) ਕਿਸ ਤਰ੍ਹਾਂ ਦਾ ਹੈ । ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਨਸੰਖਿਆ ਵੰਡ ਵਿਚ ਇਸ ਗੱਲ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ ਕਿ ਜਨਸੰਖਿਆ ਪੱਧਰ ਫੈਲਾਅ ਵਿਸਥਾਰ ਲਈ ਹੈ ਜਾਂ ਇਸ ਦਾ ਇਕ ਹੀ ਸਥਾਨ ‘ਤੇ ਵੱਧ ਜਮਾਅ ਹੈ । ਇਸਦੇ ਉਲਟ ਜਨਸੰਖਿਆ ਘਣਤਾ ਵਿਚ, ਇਸ ਦਾ ਸੰਬੰਧ ਜਨਸੰਖਿਆ ਆਕਾਰ ਤੇ ਖੇਤਰ ਨਾਲ ਹੁੰਦਾ ਹੈ, ਮਨੁੱਖ ਅਤੇ ਖੇਤਰ ਦੇ ਅਨੁਪਾਤ ਉੱਤੇ ਧਿਆਨ ਦਿੱਤਾ ਜਾਂਦਾ ਹੈ ।
ਪ੍ਰਸ਼ਨ 3.
ਭਾਰਤ ਵਿਚ ਜਨਸੰਖਿਆ ਦੀ ਵੰਡ ਤੇ ਕਿਹੜੇ-ਕਿਹੜੇ ਤੱਤਾਂ ਦਾ ਜ਼ਿਆਦਾ ਪ੍ਰਭਾਵ ਹੈ ?
ਉੱਤਰ-
ਭਾਰਤ ਵਿਚ ਜਨਸੰਖਿਆ ਦੀ ਵੰਡ ਬਰਾਬਰ ਨਹੀਂ ਹੈ । ਇਸੇ ਦੇ ਲਈ ਹੇਠ ਲਿਖੇ ਅਨੇਕਾਂ ਤੱਤ ਜ਼ਿੰਮੇਵਾਰ ਹਨ-
- ਭੂਮੀ ਦੀ ਉਪਜਾਊਪਨ-ਭਾਰਤ ਵਿਚ ਜਿਨ੍ਹਾਂ ਰਾਜਾਂ ਵਿਚ ਉਪਜਾਊ ਭੂਮੀ ਦਾ ਜ਼ਿਆਦਾ ਵਿਸਥਾਰ ਹੈ, ਉੱਥੇ ਜਨਸੰਖਿਆ ਦੀ ਘਣਤਾ ਵੱਧ ਹੈ । ਉੱਤਰ ਪ੍ਰਦੇਸ਼ ਅਤੇ ਬਿਹਾਰ ਅਜਿਹੇ ਹੀ ਰਾਜ ਹਨ ।
- ਵਰਖਾ ਦੀ ਮਾਤਰਾ-ਵੱਧ ਵਰਖਾ ਵਾਲੇ ਭਾਗਾਂ ਵਿਚ ਜਨਸੰਖਿਆ ਦੀ ਘਣਤਾ ਵੱਧ ਹੁੰਦੀ ਹੈ । ਉੱਤਰੀ ਭਾਰਤ ਵਿਚ ਪੂਰਬ ਤੋਂ ਪੱਛਮ ਨੂੰ ਜਾਂਦੇ ਹੋਏ ਵਰਖਾ ਦੀ ਮਾਤਰਾ ਘੱਟ ਹੁੰਦੀ ਹੈ । ਇਸ ਲਈ ਜਨਸੰਖਿਆ ਦੀ ਘਣਤਾ ਵੀ ਘੱਟਦੀ ਜਾਂਦੀ ਹੈ ।
- ਜਲਵਾਯੂ-ਜਿੱਥੋਂ ਦੀ ਜਲਵਾਯੂ ਸਿਹਤ ਦੇ ਲਈ ਠੀਕ ਹੈ ਉੱਥੇ ਵੀ ਜਨਸੰਖਿਆ ਦੀ ਘਣਤਾ ਵੱਧ ਹੁੰਦੀ ਹੈ । ਇਸ ਦੇ ਉਲਟ ਅਜਿਹੇ ਦੇਸ਼ਾਂ ਵਿਚ ਜਨਸੰਖਿਆ ਦੀ ਘਣਤਾ ਘੱਟ ਹੁੰਦੀ ਹੈ ਜਿੱਥੋਂ ਦੀ ਜਲਵਾਯੂ ਸਿਹਤ ਲਈ ਠੀਕ ਨਾ ਹੋਵੇ | ਆਸਾਮ ਵਿਚ ਵਰਖਾ ਵੱਧ ਹੋਣ ਤੇ ਵੀ ਜਨਸੰਖਿਆ ਦੀ ਘਣਤਾ ਘੱਟ ਹੈ ਕਿਉਂਕਿ ਉੱਥੇ ਜ਼ਿਆਦਾ ਨਮੀ ਦੇ ਕਾਰਨ ਮਲੇਰੀਏ ਦਾ ਪ੍ਰਕੋਪ ਜ਼ਿਆਦਾ ਰਹਿੰਦਾ ਹੈ ।
- ਆਵਾਜਾਈ ਦੇ ਉੱਨਤ ਸਾਧਨ-ਆਵਾਜਾਈ ਦੇ ਸਾਧਨਾਂ ਦੇ ਵੱਧ ਵਿਕਾਸ ਦੇ ਕਾਰਨ ਵਪਾਰ ਵਿਚ ਉੱਨਤੀ ਤੇਜ਼ ਹੋ ਜਾਂਦੀ ਹੈ, ਜਿਸ ਨਾਲ ਜਨਸੰਖਿਆ ਦੀ ਘਣਤਾ ਵੀ ਜ਼ਿਆਦਾ ਹੋ ਜਾਂਦੀ ਹੈ । ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਅਤੇ ਝਾਰਖੰਡ ਆਦਿ ਰਾਜਾਂ ਵਿਚ ਜ਼ਿਆਦਾ ਜਨਸੰਖਿਆ ਹੋਣ ਦਾ ਇਕ ਕਾਰਨ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੈ ।
- ਉਦਯੋਗਿਕ ਵਿਕਾਸ-ਜਿਨ੍ਹਾਂ ਸਥਾਨਾਂ ਤੇ ਉਦਯੋਗ ਸਥਾਪਿਤ ਹੋ ਜਾਂਦੇ ਹਨ ਉੱਥੇ ਜਨਸੰਖਿਆ ਦੀ ਘਣਤਾ ਵੱਧ ਜਾਂਦੀ ਹੈ । ਇਸ ਦਾ ਕਾਰਨ ਇਹ ਹੈ ਕਿ ਉਦਯੋਗਿਕ ਖੇਤਰਾਂ ਵਿਚ ਰੋਜ਼ੀ ਕਮਾਉਣਾ ਸਰਲ ਹੁੰਦਾ ਹੈ । ਦਿੱਲੀ, ਕੋਲਕਾਤਾ, ਮੁੰਬਈ ਆਦਿ ਨਗਰਾਂ ਵਿਚ ਉਦਯੋਗਿਕ ਵਿਕਾਸ ਦੇ ਕਾਰਨ ਹੀ ਜਨਸੰਖਿਆ ਜ਼ਿਆਦਾ ਹੈ ।
ਪ੍ਰਸ਼ਨ 4.
ਭਾਰਤ ਨੂੰ ਪਿੰਡਾਂ ਦਾ ਦੇਸ਼ ਕਿਉਂ ਕਹਿੰਦੇ ਹਨ ?
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਪਿੰਡਾਂ ਦਾ ਦੇਸ਼ ਹੈ । ਹੇਠ ਲਿਖੇ ਤੱਥਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਵੇਗੀ –
- ਦੇਸ਼ ਦੀ ਜ਼ਿਆਦਾਤਰ ਜਨਸੰਖਿਆ ਪੇਂਡੂ ਖੇਤਰਾਂ ਵਿਚ ਰਹਿੰਦੀ ਹੈ ।
- ਦੇਸ਼ ਦੀ ਕੁੱਲ ਜਨਸੰਖਿਆ ਦਾ ਲਗਪਗ 68% ਭਾਗ ਪੇਂਡੂ ਖੇਤਰਾਂ ਵਿਚ ਰਹਿੰਦਾ ਹੈ ।
- ਦੇਸ਼ ਵਿਚ 5 ਲੱਖ 50 ਹਜ਼ਾਰ ਤੋਂ ਜ਼ਿਆਦਾ ਪੇਂਡੂ ਬਸਤੀਆਂ (Rural settlements) ਹਨ ਜਦਕਿ ਕੁੱਲ ਸ਼ਹਿਰੀ ਜਨਸੰਖਿਆ ਦਾ ਦੋ-ਤਿਹਾਈ ਭਾਗ ਦੇਸ਼ ਦੇ ਵੱਡੇ ਨਗਰਾਂ ਵਿਚ ਵਸਿਆ ਹੋਇਆ ਹੈ ।
- ਦੇਸ਼ ਵਿਚ ਕੁੱਲ ਮਜ਼ਦੂਰਾਂ ਦਾ 40.1 ਪ੍ਰਤੀਸ਼ਤ ਪੇਂਡੂ ਖੇਤਰਾਂ ਵਿਚ ਅਤੇ 30.2 ਪ੍ਰਤੀਸ਼ਤ ਨਗਰਾਂ ਵਿਚ ਨਿਵਾਸ ਕਰਦਾ ਹੈ ।
ਪ੍ਰਸ਼ਨ 5.
ਭਾਰਤ ਵਿਚ ਜਨਸੰਖਿਆ ਦੇ ਖੇਤਰੀ ਵੰਡ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ-
ਭਾਰਤ ਵਿਚ ਜਨਸੰਖਿਆ ਵੰਡ ਦੀਆਂ ਕੁੱਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ –
- ਭਾਰਤ ਵਿਚ ਜਨਸੰਖਿਆ ਦੀ ਵੰਡ ਬਹੁਤ ਅਸਮਾਨ ਹੈ । ਨਦੀਆਂ ਦੀਆਂ ਘਾਟੀਆਂ ਅਤੇ ਸਮੁੰਦਰ ਤੇ ਤਟਵਰਤੀ ਮੈਦਾਨਾਂ ਵਿਚ ਜਨਸੰਖਿਆ ਦੀ ਵੰਡ ਬਹੁਤ ਸੰਘਣੀ ਹੈ, ਪਰੰਤੁ ਪਰਬਤੀ ਮਾਰੂਥਲੀ ਅਤੇ ਕਾਲ-ਪੀੜਤ ਖੇਤਰਾਂ ਵਿਚ ਜਨਸੰਖਿਆ ਵੰਡ ਬਹੁਤ ਵਿਰਲੀ ਹੈ ।
- ਦੇਸ਼ ਦੀ ਕੁੱਲ ਜਨਸੰਖਿਆ ਦਾ ਲਗਪਗ 71% ਭਾਗ ਪੇਂਡੂ ਖੇਤਰਾਂ ਵਿਚ ਅਤੇ 29% ਸ਼ਹਿਰਾਂ ਵਿਚ ਰਹਿੰਦਾ ਹੈ । ਸ਼ਹਿਰੀ ਜਨਸੰਖਿਆ ਦਾ ਭਾਰੀ ਜਮਾਅ ਵੱਡੇ ਸ਼ਹਿਰਾਂ ਵਿਚ ਹੈ । ਕੁੱਲ ਸ਼ਹਿਰੀ ਜਨਸੰਖਿਆ ਦਾ ਦੋ ਤਿਹਾਈ ਭਾਗ ਇਕ ਲੱਖ ਜਾਂ ਇਸ ਤੋਂ ਵੱਧ ਆਬਾਦੀ ਵਾਲੇ ਪਹਿਲੀ ਸ਼੍ਰੇਣੀ ਦੇ ਸ਼ਹਿਰਾਂ ਵਿਚ ਰਹਿੰਦਾ ਹੈ ।
ਪ੍ਰਸ਼ਨ 6.
ਵਸੋਂ ਘਣਤਾ ਦਾ ਕੀ ਅਰਥ ਹੈ ? ਭਾਰਤ ਵਿਚ ਵਸੋਂ ਘਣਤਾ ਬਾਰੇ ਦੱਸੋ ।
ਉੱਤਰ-
ਇਕ ਵਰਗ ਕਿਲੋਮੀਟਰ ਦੇ ਖੇਤਰ ਵਿਚ ਜਿੰਨੇ ਵਿਅਕਤੀ ਰਹਿੰਦੇ ਹਨ, ਉਸ ਨੂੰ ਵਸੋਂ ਘਣਤਾ ਕਹਿੰਦੇ ਹਨ । ਕਿਸੇ ਖੇਤਰ ਵਿਚ ਕਿੰਨੇ ਵਿਅਕਤੀ ਰਹਿੰਦੇ ਹਨ ਇਹ ਸਿਰਫ਼ ਵਸੋਂ ਘਣਤਾ ਦੇਖ ਕੇ ਹੀ ਪਤਾ ਕੀਤਾ ਜਾ ਸਕਦਾ ਹੈ । 2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ ਵਸੋਂ ਘਣਤਾ 382 ਵਿਅਕਤੀ ਪ੍ਰਤੀ ਕਿਲੋਮੀਟਰ ਸੀ | ਦੇਸ਼ ਦੇ ਕਈ ਰਾਜ ਅਜਿਹੇ ਹਨ ਜਿੱਥੇ ਵਸੋਂ ਘਣਤਾ ਕਾਫ਼ੀ ਜ਼ਿਆਦਾ ਹੈ । ਜਿਵੇਂ ਕਿ ਬਿਹਾਰ (1106), ਪੱਛਮੀ ਬੰਗਾਲ (1028), ਕੇਰਲ (860), ਉੱਤਰ ਪ੍ਰਦੇਸ਼ (829), ਪੰਜਾਬ (851) ਆਦਿ। ਪਰ ਕੁੱਝ ਰਾਜ ਅਜਿਹੇ ਵੀ ਹਨ ਜਿੱਥੋਂ ਦੀ ਵਸੋਂ ਘਣਤਾ ਕਾਫ਼ੀ ਘਟ ਹੈ ਜਿਵੇਂ ਕਿ ਨਾਗਾਲੈਂਡ (119), ਸਿੱਕਿਮ (86), ਮਿਜ਼ੋਰਮ (52), ਅਰੁਣਾਚਲ ਪ੍ਰਦੇਸ਼ (17) ਆਦਿ । ਕੇਂਦਰ ਸ਼ਾਸਤ ਦੇਸ਼ਾਂ ਵਿਚ ਦਿੱਲੀ (11297) ਦੀ ਵਸੋਂ ਘਣਤਾ ਸਭ ਤੋਂ ਵੱਧ ਹੈ ।
ਪ੍ਰਸ਼ਨ 7.
ਵਸੋਂ ਵਾਧੇ ਉੱਤੇ ਇਕ ਨੋਟ ਲਿਖੋ । .
ਉੱਤਰ-
ਕਿਸੇ ਵੀ ਦੇਸ਼ ਜਾਂ ਸਥਾਨ ਦੀ ਵਸੋਂ ਇਕ ਸਮਾਨ ਨਹੀਂ ਰਹਿੰਦੀ ਬਲਕਿ ਇਸ ਵਿਚ ਸਮੇਂ ਦੇ ਨਾਲ-ਨਾਲ ਪਰਿਵਰਤਨ ਆਉਂਦੇ ਰਹਿੰਦੇ ਹਨ । ਇਸ ਕਰਕੇ ਇਕ ਵਿਸ਼ੇਸ਼ ਸਮੇਂ ਦੌਰਾਨ ਕਿਸੇ ਵਿਸ਼ੇਸ਼ ਖੇਤਰ ਵਿਚ ਵਸੋਂ ਵਿਚ ਆਏ ਸਕਾਰਾਤਮਕ ਪਰਿਵਰਤਨ ਨੂੰ ਵਸੋਂ ਵਾਧਾ ਕਿਹਾ ਜਾਂਦਾ ਹੈ । ਵਸੋਂ ਵਾਧਾ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਜਿਵੇਂ ਕਿ ਜਨਮ ਦਰ ਦਾ ਵਾਧਾ, ਮੌਤ ਦਰ ਦਾ ਘਟਣਾ, ਦੇਸ਼ ਵਿਚ ਬਾਹਰਲੇ ਦੇਸ਼ ਜਾਂ ਸਥਾਨਾਂ ਤੋਂ ਲੋਕਾਂ ਦਾ ਰਹਿਣ ਲਈ ਆਉਣਾ । 2001 ਤੋਂ ਲੈ ਕੇ 2011 ਵਿਚ ਭਾਰਤ ਦੀ ਜਨਸੰਖਿਆ ਵਿਚ 17.68% ਅਤੇ ਪੰਜਾਬ ਵਿਚ ਇਹ 13.9% ਸੀ । ਵਸੋਂ ਵਾਧੇ ਨੂੰ ਇਕ ਸੂਤਰ ਨਾਲ ਪਤਾ ਕੀਤਾ ਜਾ ਸਕਦਾ ਹੈ|
ਦਸ ਸਾਲਾਂ ਵਿਚ ਸ਼ੁੱਧ ਵਾਧਾ ..
ਪ੍ਰਸ਼ਨ 8.
ਵਸੋਂ ਵਾਧੇ ਲਈ ਜ਼ਿੰਮੇਵਾਰ ਕੁੱਝ ਕਾਰਕਾਂ ਦੇ ਨਾਮ ਲਿਖੋ ।
ਉੱਤਰ-
ਵਸੋਂ ਵਾਧੇ ਲਈ ਕਈ ਕਾਰਕ ਜ਼ਿੰਮੇਵਾਰ ਹੁੰਦੇ ਹਨ ਜਿਵੇਂ ਕਿ –
- ਜੇਕਰ ਜਨਮ ਦਰ ਵੱਧ ਹੋਵੇ ਤੇ ਮੌਤ ਦਰ ਘੱਟ ਹੋਵੇ ਤਾਂ ਵਸੋਂ ਵੱਧ ਜਾਂਦੀ ਹੈ ।
- ਜੇਕਰ ਲੜਕੀਆਂ ਦਾ ਵਿਆਹ ਛੋਟੀ ਉਮਰ ਵਿਚ ਹੀ ਹੋ ਜਾਵੇ ਤਾਂ ਵੀ ਵਸੋਂ ਵਧਣ ਦਾ ਖ਼ਤਰਾ ਹੋ ਜਾਂਦਾ ਹੈ ।
- ਜੇਕਰ ਦੇਸ਼ ਦੀ ਜਲਵਾਯੂ ਜੀਵਨ ਜੀਣ ਦੇ ਅਨੁਕੂਲ ਹੈ ਤਾਂ ਵੀ ਵਸੋਂ ਵੱਧ ਜਾਂਦੀ ਹੈ ।
- ਵਿਆਹ ਦੀ ਸਰਵ-ਵਿਆਪਕਤਾ ਵੀ ਵਸੋਂ ਵੱਧਣ ਲਈ ਜ਼ਿੰਮੇਵਾਰ ਹੁੰਦੀ ਹੈ ।
ਪ੍ਰਸ਼ਨ 9.
ਉਮਰ ਰਚਨਾ (Age composition) ਉੱਤੇ ਇਕ ਨੋਟ ਲਿਖੋ ।
ਉੱਤਰ-
ਕਿਸੇ ਖੇਤਰ, ਰਾਜ ਜਾਂ ਦੇਸ਼ ਦੀ ਜਨਸੰਖਿਆ ਨੂੰ ਅੱਡ-ਅੱਡ ਉਮਰ ਵਰਗਾਂ ਵਿਚ ਵੰਡਣ ਦੀ ਪ੍ਰਕਿਰਿਆ ਨੂੰ ਉਮਰ ਰਚਨਾ ਕਹਿੰਦੇ ਹਨ | ਸਾਰੀ ਜਨਤਾ ਨੂੰ ਆਮ ਤੌਰ ਉੱਤੇ ਤਿੰਨ ਸਮੂਹਾਂ ਵਿਚ ਵੰਡਿਆ ਜਾਂਦਾ ਹੈ । ਪਹਿਲੇ ਸਮੂਹ ਵਿਚ 0-14 ਸਾਲ ਦੇ ਵਿਅਕਤੀ ਆਉਂਦੇ ਹਨ, ਜਿਸ ਨੂੰ ਬੱਚਾ ਗੁੱਟ ਕਿਹਾ ਜਾਂਦਾ ਹੈ । ਦੂਜੇ ਸਮੂਹ ਵਿਚ 15-64 ਸਾਲ ਦੇ ਵਿਅਕਤੀ ਆਉਂਦੇ ਹਨ ਜਿਸ ਨੂੰ ਬਾਲਗ਼ ਜਾਂ ਕਾਮਾ ਗੁੱਟ ਕਿਹਾ ਜਾਂਦਾ ਹੈ । ਤੀਜੇ ਅਤੇ ਆਖਰੀ ਸਮੂਹ ਵਿਚ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਆਉਂਦੇ ਹਨ ਜਿਸ ਨੂੰ ਬਿਰਧ ਗੁੱਟ ਕਿਹਾ ਜਾਂਦਾ ਹੈ । ਪਹਿਲਾ ਅਤੇ ਤੀਜਾ ਗੁੱਟ ਦੂਜੇ ਗੁੱਟ ਉੱਤੇ ਆਪਣੀਆਂ ਜ਼ਰੂਰਤਾਂ ਲਈ ਨਿਰਭਰ ਕਰਦਾ ਹੈ । ਇਸ ਕਰਕੇ ਇਹਨਾਂ ਨੂੰ ਨਿਰਭਰ ਗੁੱਟ ਵੀ ਕਿਹਾ ਜਾਂਦਾ ਹੈ । ਨਿਰਭਰਤਾ ਅਨੁਪਾਤ ਨੂੰ ਇਕ ਸੂਤਰ ਰਾਹੀਂ ਦਰਸਾਇਆ ਜਾਂਦਾ ਹੈ –
ਪ੍ਰਸ਼ਨ 10.
ਲਿੰਗ ਅਨੁਪਾਤ ਕੀ ਹੈ ? ਭਾਰਤ ਵਿਚ ਲਿੰਗ ਅਨੁਪਾਤ ਦਾ ਵਰਣਨ ਕਰੋ ।
ਉੱਤਰ-
ਕਿਸੇ ਵਿਸ਼ੇਸ਼ ਖੇਤਰ ਵਿਚ 1000 ਪੁਰਸ਼ਾਂ ਦੇ ਪਿੱਛੇ ਔਰਤਾਂ ਦੀ ਸੰਖਿਆ ਨੂੰ ਹੀ ਲਿੰਗ ਅਨੁਪਾਤ ਕਿਹਾ ਜਾਂਦਾ ਹੈ । ਭਾਰਤ ਵਿਚ 2011 ਵਿਚ ਲਿੰਗ ਅਨੁਪਾਤ 1000 : 943 ਸੀ ਅਰਥਾਤ 1000 ਪੁਰਸ਼ਾਂ ਪਿੱਛੇ 943 ਔਰਤਾਂ ਹੀ ਸਨ । ਭਾਰਤ ਵਿਚ ਲਿੰਗ ਅਨੁਪਾਤ ਨੀਵਾਂ ਹੀ ਰਿਹਾ ਹੈ । ਸਿਰਫ਼ ਕੇਰਲ (1084) ਅਤੇ ਪੁੱਡੂਚੇਰੀ (1037) ਵਿਚ ਔਰਤਾਂ ਵੱਧ ਹਨ | ਬਾਕੀ ਸਾਰੇ ਰਾਜਾਂ ਵਿਚ ਇਹ ਕਾਫ਼ੀ ਘੱਟ ਹੈ । ਪੰਜਾਬ (895) ਅਤੇ ਹਰਿਆਣਾ (879) ਵਿਚ ਇਹ ਕਾਫ਼ੀ ਘੱਟ ਹੈ ।
ਕਿਸੇ ਵੀ ਦੇਸ਼ ਵਿਚ ਔਰਤਾਂ ਦੀ ਸਥਿਤੀ ਦਾ ਪਤਾ ਕਰਨ ਲਈ ਲਿੰਗ ਅਨੁਪਾਤ ਦੇਖਣਾ ਬਹੁਤ ਜ਼ਰੂਰੀ ਹੈ । ਪਿਛਲੇ ਕੁਝ ਸਮੇਂ ਤੋਂ ਸਰਕਾਰ ਦੀ ਸਖ਼ਤੀ ਕਾਰਨ ਲਿੰਗ ਅਨੁਪਾਤ ਵਿਚ ਕਾਫ਼ੀ ਸੁਧਾਰ ਹੋ ਰਿਹਾ ਹੈ ।
ਪ੍ਰਸ਼ਨ 11.
ਭਾਰਤ ਵਿਚ ਲਿੰਗ-ਅਨੁਪਾਤ ਘੱਟ ਹੋਣ ਦੇ ਕੀ ਕਾਰਨ ਹਨ ?
ਉੱਤਰ-
ਭਾਰਤ ਵਿਚ ਲਿੰਗ-ਅਨੁਪਾਤ ਘੱਟ ਹੋਣ ਦੇ ਕਾਰਨਾਂ ਬਾਰੇ ਨਿਸ਼ਚਿਤ ਤੌਰ ‘ਤੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ । ਪਰੰਤੂ ਭਾਰਤੀ ਸਮਾਜ ਵਿਚ ਇਸਤਰੀ ਦਾ ਦਰਜਾ ਹੇਠਾਂ ਹੋਣਾ ਇਸ ਦਾ ਇਕ ਮੁੱਖ ਕਾਰਨ ਮੰਨਿਆ ਜਾਂਦਾ ਹੈ । ਪਰਿਵਾਰ ਪ੍ਰਣਾਲੀ ਵਿਚ ਉਸ ਨੂੰ ਹੇਠਲਾ ਦਰਜਾ ਦਿੱਤਾ ਜਾਂਦਾ ਹੈ, ਅਤੇ ਮਰਦ ਨੂੰ ਉੱਚਾ ।
ਇਸ ਕਾਰਨ ਘੱਟ ਉਮਰ ਵਰਗ ਵਿਚ ਲੜਕੀਆਂ ਦੀ ਸਿਹਤ, ਖਾਣ-ਪੀਣ ਅਤੇ ਦੇਖ-ਭਾਲ ਦੇ ਵੱਲ ਘੱਟ ਧਿਆਨ ਦਿੱਤਾ ਜਾਂਦਾ ਹੈ । ਫਲਸਰੂਪ ਉਮਰ ਵਰਗ (0-6 ਸਾਲ ਵਿਚ ਲੜਕਿਆਂ ਦੀ ਬਜਾਏ ਲੜਕੀਆਂ ਦੀ ਮੌਤ ਦਰ ਵੱਧ ਹੈ । ਇਸ ਉਮਰ ਵਿਚ ਲਿੰਗ ਅਨੁਪਾਤ ਜੇ ਸਾਲ 1961 ਵਿਚ 976 ਸੀ ਘੱਟ ਕੇ ਸਾਲ 2001 ਵਿਚ 933 ‘ਤੇ ਪਹੁੰਚ ਗਿਆ । ਲਿੰਗ-ਅਨੁਪਾਤ ਘੱਟ ਹੋਣ ਦੇ ਹੋਰ ਮੁੱਖ ਕਾਰਨ ਹਨ-ਜਨਗਣਨਾ ਦੇ ਸਮੇਂ ਇਸਤਰੀਆਂ ਦੀ ਨਿਸਬਤ ਘੱਟ ਗਣਨਾ ਕਰਨਾ ਜਾਂ ਮਰਦਾਂ ਦੀ ਗਣਨਾ ਵੱਧ ਕਰਨਾ, ਲੜਕੀਆਂ ਦੀ ਜਨਮ-ਦਰ ਘੱਟ ਹੋਣਾ ਅਤੇ ਇਸਤਰੀ ਗਰਭ-ਹੱਤਿਆ (Female Foeticide) ।
ਪ੍ਰਸ਼ਨ 12.
ਉੱਤਰ ਭਾਰਤ ਦੇ ਰਾਜਾਂ ਵਿਚ ਲਿੰਗ-ਅਨੁਪਾਤ ਕੀ ਹੈ ?
ਉੱਤਰ-
ਉੱਤਰ ਭਾਰਤ ਦੇ ਰਾਜਾਂ ਵਿਚ ਲਿੰਗ-ਅਨੁਪਾਤ ਪ੍ਰਤੀਕੂਲ ਹੈ । ਇਸ ਦਾ ਅਰਥ ਇਹ ਹੈ ਕਿ ਇਹਨਾਂ ਰਾਜਾਂ ਵਿਚ ਪ੍ਰਤੀ ਹਜ਼ਾਰ ਮਨੁੱਖਾਂ ਦੀ ਤੁਲਨਾ ਵਿਚ ਇਸਤਰੀਆਂ ਦੀ ਸੰਖਿਆ ਘੱਟ ਹੈ । ਇਹ ਗੱਲ 2011 ਵਿਚ ਭਾਰਤ ਦੇ ਉੱਤਰੀ ਰਾਜਾਂ ਵਿਚ ਲਿੰਗ-ਅਨੁਪਾਤ ਤੋਂ ਸਪੱਸ਼ਟ ਹੋ ਜਾਂਦੀ ਹੈ ਜੋ ਇਸ ਪ੍ਰਕਾਰ ਹੈ-
- ਬਿਹਾਰ 918,
- ਰਾਜਸਥਾਨ 935,
- ਪੰਜਾਬ 895,
- ਉੱਤਰ ਪ੍ਰਦੇਸ਼ 912 ਅਤੇ
- ਹਰਿਆਣਾ 879 |
ਪ੍ਰਸ਼ਨ 13.
ਜਨਸੰਖਿਆ ਦੇ ਆਰਥਿਕ ਢਾਂਚੇ ਦੇ ਅਧਿਐਨ ਦਾ ਕੀ ਮਹੱਤਵ ਹੈ ?
ਉੱਤਰ-
ਜਨਸੰਖਿਆ ਦੇ ਆਰਥਿਕ ਢਾਂਚੇ ਦਾ ਵਿਸ਼ੇਸ਼ ਮਹੱਤਵ ਹੈ
- ਇਸ ਤੋਂ ਸਾਨੂੰ ਪਤਾ ਲਗਦਾ ਹੈ ਕਿ ਦੇਸ਼ ਦੀ ਜਨਸੰਖਿਆ ਦਾ ਕਿੰਨਾ ਹਿੱਸਾ ਕਾਰਜਸ਼ੀਲ ਹੈ ਅਤੇ ਉਹ ਕਿਸ ਕੰਮ ਵਿਚ ਲੱਗਾ ਹੋਇਆ ਹੈ ।
- ਇਹ ਢਾਂਚਾ ਕਿਸੇ ਖੇਤਰ ਦੀ ਜਨਸੰਖਿਅਕ ਅਤੇ ਸੱਭਿਆਚਾਰ ਨੂੰ ਪ੍ਰਗਟ ਕਰਦੀ ਹੈ । ਇਸ ‘ਤੇ ਹੀ ਉਸ ਦੇਸ਼ ਦੇ ਭਵਿੱਖ ਦਾ ਸਮਾਜਿਕ ਅਤੇ ਆਰਥਿਕ ਵਿਕਾਸ ਦਾ ਪੱਧਰ ਆਧਾਰਿਤ ਹੁੰਦਾ ਹੈ ।
- ਆਰਥਿਕ ਢਾਂਚੇ ਤੋਂ ਸਾਨੂੰ ਪਤਾ ਲਗਦਾ ਹੈ ਕਿ ਦੇਸ਼ ਕਿਸ ਆਰਥਿਕ ਖੇਤਰ ਵਿਚ ਪੱਛੜਿਆ ਹੋਇਆ ਹੈ । ਇਸ ਲਈ ਉਸ ਖੇਤਰ ਦੇ ਵਿਕਾਸ ਲਈ ਉੱਚਿਤ ਯੋਜਨਾ ਬਣਾ ਸਕਦੇ ਹਾਂ ।
ਪ੍ਰਸ਼ਨ 14.
ਦੇਸ਼ ਦੀ ਜਨਸੰਖਿਆ ਦੀ ਬਣਤਰ ਦਾ ਅਧਿਐਨ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਕਿਸੇ ਦੇਸ਼ ਦੀ ਜਨਸੰਖਿਆ ਦੀ ਬਣਤਰ ਨੂੰ ਜਾਣਨਾ ਕਿਉਂ ਜ਼ਰੂਰੀ ਹੈ, ਇਸ ਦੇ ਕਈ ਕਾਰਨ ਹਨ-
1. ਸਮਾਜਿਕ ਤੇ ਆਰਥਿਕ ਨਿਯੋਜਨ ਦੇ ਲਈ ਕਿਸੇ ਵੀ ਦੇਸ਼ ਦੀ ਜਨਸੰਖਿਆ ਦੇ ਭਿੰਨ-ਭਿੰਨ ਲੱਛਣਾਂ ਜਿਵੇਂ ਜਨਸੰਖਿਆ ਦੀ ਉਮਰ, ਬਣਤਰ, ਲਿੰਗ ਬਣਤਰ, ਕਿੱਤਾ ਬਣਤਰ ਆਦਿ ਅੰਕੜਿਆਂ ਦੀ ਜ਼ਰੂਰਤ ਪੈਂਦੀ ਹੈ ।
2. ਜਨਸੰਖਿਆ ਦੀ ਬਣਤਰ ਦੇ ਭਿੰਨ-ਭਿੰਨ ਘਟਕਾਂ ਦਾ ਦੇਸ਼ ਦੇ ਆਰਥਿਕ ਵਿਕਾਸ ਨਾਲ ਡੂੰਘਾ ਸੰਬੰਧ ਹੈ । ਜਿੱਥੇ ਇਕ ਪਾਸੇ ਇਹ ਜਨਸੰਖਿਆ ਬਣਤਰ ਘਟਕ ਆਰਥਿਕ ਵਿਕਾਸ ਤੋਂ ਪ੍ਰਭਾਵਿਤ ਹੁੰਦੇ ਹਨ, ਉੱਥੇ ਇਹ ਆਰਥਿਕ ਵਿਕਾਸ ਦੀ ਉੱਨਤੀ ਦੇ ਪੱਧਰ ਤੇ ਪ੍ਰਭਾਵ ਤੋਂ ਵੀ ਅਣਛੂਹੇ ਨਹੀਂ ਰਹਿ ਜਾਂਦੇ । ਉਦਾਹਰਨ ਦੇ ਲਈ ਜਦੋਂ ਕਿਸੇ ਦੇਸ਼ ਦੀ ਜਨਸੰਖਿਆ ਦੀ ਉਮਰ ਬਣਤਰ ਵਿਚ ਬੱਚਿਆਂ ਅਤੇ ਬਿਰਧ ਲੋਕਾਂ ਦਾ ਪਤੀਸ਼ਤ ਬਹੁਤ ਵੱਧ ਹੈ ਤਾਂ ਦੇਸ਼ ਨੂੰ ਸਿੱਖਿਆ ਤੇ ਸਿਹਤ ਵਰਗੀਆਂ ਮੁੱਢਲੀਆਂ ਸਹੂਲਤਾਂ ਉੱਤੇ ਜ਼ਿਆਦਾਤਰ ਵਿੱਤੀ ਸਾਧਨਾਂ ਨੂੰ ਖ਼ਰਚ ਕਰਨਾ ਪਵੇਗਾ । ਦੂਸਰੇ ਪਾਸੇ ਉਮਰ ਬਣਤਰ ਵਿਚ ਕਾਮੇ ਲੋਕਾਂ ਦੇ ਉਮਰ-ਵਰਗਾਂ (working age-groups) ਦਾ ਭਾਗ ਜ਼ਿਆਦਾ ਹੋਣ ਨਾਲ ਦੇਸ਼ ਦੇ ਆਰਥਿਕ ਵਿਕਾਸ ਦੀ ਦਰ ਤੇਜ਼ ਹੋ ਜਾਂਦੀ ਹੈ ।
ਪ੍ਰਸ਼ਨ 15.
ਉਮਰ ਬਣਤਰ ਦੇ ਅਧਿਐਨ ਤੋਂ ਕੀ ਲਾਭ ਹੈ ?
ਉੱਤਰ-
ਉਮਰ-ਬਣਤਰ ਦੇ ਅਧਿਐਨ ਦੇ ਅਨੇਕਾਂ ਲਾਭ ਹਨ –
1. ਬਾਲ ਉਮਰ ਵਰਗ (0-14) ਦੀ ਕੁੱਲ ਜਨਸੰਖਿਆ ਪ੍ਰਾਪਤ ਹੋਣ ਨਾਲ ਸਰਕਾਰ ਨੂੰ ਇਨ੍ਹਾਂ ਗੱਲਾਂ ਦਾ ਸਪੱਸ਼ਟ ਪਤਾ ਲੱਗ ਸਕਦਾ ਹੈ ਕਿ ਸਿੱਖਿਆ, ਸਿਹਤ ਅਤੇ ਸਮਾਜਿਕ ਸੇਵਾਵਾਂ ਵਿਚ ਕਿੰਨੀਆਂ ਸਹੂਲਤਾਂ ਦੀ ਜ਼ਰੂਰਤ ਹੈ । ਉਸੇ ਅਨੁਸਾਰ ਨਵੇਂ ਸਕੂਲਾਂ, ਸਿਹਤ ਕੇਂਦਰਾਂ, ਸਮੁਦਾਇਕ ਕੇਂਦਰਾਂ ਆਦਿ ਦਾ ਨਿਰਮਾਣ ਕਰਾਇਆ ਜਾਂਦਾ ਹੈ ।
2. ਦੇਸ਼ ਵਿਚ ਕਿੰਨੇ ਲੋਕ ਵੋਟਰ ਵਰਗ ਵਿਚ ਹਨ, ਇਸ ਗੱਲ ਦੀ ਜਾਣਕਾਰੀ ਵੀ ਹੋ ਸਕਦੀ ਹੈ । ਵੋਟਰ ਵਰਗ ਦੇ ਲੋਕਾਂ ਦੀ ਜਾਣਕਾਰੀ ਹੋਣਾ ਪਰਜਾਤੰਤਰ ਵਿਚ ਬਹੁਤ ਜ਼ਰੂਰੀ ਹੈ । ਉਮਰ ਬਣਤਰ ਦੇ ਅੰਕੜਿਆਂ ਦੇ ਹਿਸਾਬ ਨਾਲ ਲਗਪਗ 58 ਪ੍ਰਤੀਸ਼ਤ ਮਤਦਾਤਾ ਹੋਣੇ ਚਾਹੀਦੇ ਹਨ, ਪਰੰਤੂ ਦੇਸ਼ ਵਿਚ ਮਤਦਾਤਾ 60 ਪ੍ਰਤੀਸ਼ਤ ਹਨ ।
3. ਦੇਸ਼ ਦੇ ਘੱਟ ਗਿਣਤੀ ਫ਼ਿਰਕਿਆਂ ਦਾ ਬਹੁਤ ਸੰਵੇਦਨਸ਼ੀਲ ਤੇ ਮਹੱਤਵਪੂਰਨ ਬਾਹਰਲੇ ਸਰਹੱਦੀ ਖੇਤਰਾਂ ਵਿਚ ਵਸਣਾ ਹੈ । ਉਦਾਹਰਨ ਦੇ ਤੌਰ ‘ਤੇ ਉੱਤਰ-ਪੱਛਮੀ ਭਾਰਤ ਵਿਚ ਭਾਰਤ-ਪਾਕਿ ਸਰਹੱਦ ਦੇ ਕੋਲ ਪੰਜਾਬ ਵਿਚ ਸਿੱਖਾਂ ਅਤੇ ਜੰਮੂ-ਕਸ਼ਮੀਰ ਦੇ ਮੁਸਲਮਾਨਾਂ ਦੀ ਗਿਣਤੀ ਵੱਧ ਹੈ ।
4. ਇਕ ਪਾਸੇ ਤਟਵਰਤੀ ਮੈਦਾਨਾਂ ‘ਤੇ ਨਦੀਆਂ ਦੀਆਂ ਘਾਟੀਆਂ ਵਿਚ ਜਨਸੰਖਿਆ ਦਾ ਭਾਰੀ ਜਮਾਓ ਮਿਲਦਾ ਹੈ ਤਾਂ ਦੂਸਰੇ ਪਾਸੇ ਪਹਾੜੀ, ਪਠਾਰੀ ਤੇ ਰੇਗਿਸਤਾਨੀ ਭਾਗਾਂ ਵਿਚ ਜਨਸੰਖਿਆ ਵਿਰਲੀ ਹੈ । ਇਹ ਵੰਡ ਇਕ ਜਨਸੰਖਿਅਕੀ ਵੰਡ (demographic divide) ਵਰਗੀ ਲਗਦੀ ਹੈ ।
ਪ੍ਰਸ਼ਨ 16.
ਕਿਸ਼ੋਰ ਅਵਸਥਾ ਵਿਚ ਕਿਸ਼ੋਰਾਂ ਦੀਆਂ ਜ਼ਰੂਰਤਾਂ ਬਾਰੇ ਦੱਸੋ ।
ਉੱਤਰ –
- ਕਿਸ਼ੋਰਾਂ ਨੂੰ ਵਧੀਆ ਅਤੇ ਸੰਤੁਲਿਤ ਖੁਰਾਕ ਮਿਲਣੀ ਚਾਹੀਦੀ ਹੈ ।
- ਉਹਨਾਂ ਨੂੰ ਸਹੀ ਵਾਤਾਵਰਨ ਵਿਚ ਸਹੀ ਸਿੱਖਿਆ ਮਿਲਣੀ ਚਾਹੀਦੀ ਹੈ ।
- ਉਹਨਾਂ ਨੂੰ ਸਰੀਰਿਕ ਤਬਦੀਲੀਆਂ ਬਾਰੇ ਸਹੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ।
- ਮਾਤਾ-ਪਿਤਾ ਅਤੇ ਸਮਾਜ ਵਲੋਂ ਉਹਨਾਂ ਨੂੰ ਪਿਆਰ ਨਾਲ ਹਰੇਕ ਗੱਲ ਸਮਝਾਉਣੀ ਚਾਹੀਦੀ ਹੈ ।
- ਉਹਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ।
- ਉਹਨਾਂ ਨੂੰ ਚੰਗਾ ਭਵਿੱਖ ਬਣਾਉਣ ਲਈ ਲਗਾਤਾਰ ਸਲਾਹਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ।
ਪ੍ਰਸ਼ਨ 17.
ਕਿਸ਼ੋਰਾਂ ਦਾ ਭਵਿੱਖ ਬਣਾਉਣ ਵਿਚ ਸਮਾਜ, ਅਧਿਆਪਕਾਂ ਅਤੇ ਮਾਪਿਆਂ ਦੀ ਕੀ ਭੂਮਿਕਾ ਹੈ ?
ਉੱਤਰ-
- ਮਾਂ-ਬਾਪ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਉਹਨਾਂ ਨੂੰ ਚੰਗੀ ਵਿੱਦਿਆ ਅਤੇ ਚੰਗਾ ਵਾਤਾਵਰਣ ਪ੍ਰਦਾਨ ਕਰ ਸਕਦੇ ਹਨ ।
- ਮਾਂ-ਬਾਪ ਆਪਣੇ ਬੱਚਿਆਂ ਨੂੰ ਸਹੀ ਰਸਤੇ ਉੱਤੇ ਚਲਣ ਲਈ, ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਦੇ ਉੱਤਰਵਾਦੀ ਨਾਗਰਿਕ ਬਣਨ ਵੱਲ ਰਸਤਾ ਵਿਖਾ ਸਕਦੇ ਹਨ ।
- ਅਧਿਆਪਕ ਕਿਸ਼ੋਰਾਂ ਨੂੰ ਸਹੀ ਸਿੱਖਿਆ ਦੇ ਕੇ ਉਹਨਾਂ ਨੂੰ ਸਮਾਜ ਦੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕਰ ਸਕਦੇ ਹਨ ।
- ਸਮਾਜ ਦੇ ਅਲੱਗ-ਅਲੱਗ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂ ਉਹਨਾਂ ਨੂੰ ਸਹੀ ਰਸਤਾ ਵਿਖਾ ਕੇ ਸਮਾਜ ਦਾ ਇਕ ਜ਼ਿੰਮੇਵਾਰ ਨਾਗਰਿਕ ਬਣਨ ਦੇ ਰਸਤੇ ਉੱਤੇ ਪਾ ਸਕਦੇ ਹਨ ।
ਪ੍ਰਸ਼ਨ 18.
ਪੰਜਾਬ ਦੀ ਲਿੰਗ ਆਧਾਰਿਤ ਬਣਤਰ ਉੱਤੇ ਇਕ ਨੋਟ ਲਿਖੋ ।
ਉੱਤਰ-
ਪੰਜਾਬ ਦੀ ਕੁੱਲ ਵਸੋਂ 2,77,43,338 ਹੈ ਜਿਸ ਵਿਚ 1,46,39,465 ਆਦਮੀ ਅਤੇ 1,310,3873 ਔਰਤਾਂ ਹਨ । ਇਹਨਾਂ ਦਾ ਲਿੰਗ ਅਨੁਪਾਤ 1000 : 895 ਬਣਦਾ ਹੈ । ਇਸ ਦਾ ਅਰਥ ਹੈ ਕਿ ਹਰੇਕ 1000 ਆਦਮੀਆਂ ਪਿੱਛੇ 895 ਔਰਤਾਂ ਹਨ ਜੋ ਕਿ ਕਾਫ਼ੀ ਘੱਟ ਹੈ । ਸ਼ਹਿਰਾਂ ਵਿਚ ਇਹ 875 ਹੈ ਅਤੇ ਪਿੰਡਾਂ ਵਿਚ 907 ਹੈ ਜੋ ਕਿ 2001 ਦੀ ਤੁਲਨਾ ਵਿਚ ਥੋੜ੍ਹਾ ਜਿਹਾ ਵੱਧ ਹੈ । ਹੁਸ਼ਿਆਰਪੁਰ ਜ਼ਿਲ੍ਹੇ (961) ਦਾ ਲਿੰਗ ਅਨੁਪਾਤ ਸਭ ਤੋਂ ਵੱਧ ਹੈ ਜਦਕਿ ਸ਼ਹੀਦ ਭਗਤ ਸਿੰਘ ਨਗਰ (954), ਜਲੰਧਰ (915) ਅਤੇ ਰੂਪਨਗਰ (915) ਇਸ ਤੋਂ ਬਾਅਦ ਆਉਂਦੇ ਹਨ । ਸਭ ਤੋਂ ਘੱਟ ਲਿੰਗ ਅਨੁਪਾਤ ਬਠਿੰਡੇ (868) ਦਾ ਹੈ । ਫਿਰ ਫਤਿਹਗੜ੍ਹ ਸਾਹਿਬ (871) ਦਾ ਜ਼ਿਲ੍ਹਾ ਆਉਂਦਾ ਹੈ । ਪਿਛਲੇ ਦਹਾਕੇ ਵਿਚ ਇਸ ਵਿਚ ਸੁਧਾਰ ਹੋਇਆ ਹੈ ਜੋ ਕਿ ਸਰਕਾਰ ਦੀਆਂ ਸ਼ਲਾਘਾਯੋਗ ਕੋਸ਼ਿਸ਼ਾਂ ਦਾ ਨਤੀਜਾ ਹੈ ।
ਪ੍ਰਸ਼ਨ 19.
ਪੰਜਾਬ ਦੀ ਕਾਰੋਬਾਰੀ ਬਣਤਰ ਉੱਤੇ ਰੋਸ਼ਨੀ ਪਾਓ।
ਉੱਤਰ-
ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀ ਹੈ, ਜਿਸ ਕਰਕੇ ਇੱਥੇ ਦੀ ਜ਼ਿਆਦਾਤਰ ਜਨਤਾ ਖੇਤੀ ਜਾਂ ਸੰਬੰਧਿਤ ਕੰਮਾਂ ਵਿਚ ਲੱਗੀ ਹੋਈ ਹੈ । ਪੰਜਾਬ ਦੇ ਕੁੱਲ ਕਾਮਿਆਂ ਦਾ 35.5% ਹਿੱਸਾ ਖੇਤੀ ਜਾਂ ਸੰਬੰਧਿਤ ਕੰਮਾਂ ਵਿਚ ਲੱਗਿਆ ਹੋਇਆ ਹੈ । 3.9% ਲੋਕ ਘਰੇਲੂ ਉਦਯੋਗਾਂ ਵਿਚ ਲੱਗੇ ਹੋਏ ਹਨ । ਬਾਕੀ 60.5% ਕਾਮੇ ਹੋਰ ਕਈ ਪ੍ਰਕਾਰ ਦੇ ਕੰਮਾਂ ਵਿਚ ਲੱਗੇ ਹੋਏ ਹਨ । ਸ੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਸਭ ਤੋਂ ਵੱਧ ਕਾਮੇ ਖੇਤੀ ਵਿਚ ਲੱਗੇ ਹੋਏ ਹਨ ਪਰ ਲੁਧਿਆਣਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਕਾਫ਼ੀ ਘੱਟ ਕਾਮੇ ਖੇਤੀ ਵਿਚ ਅਤੇ ਬਾਕੀ ਉਦਯੋਗਿਕ ਖੇਤਰ, ਸੇਵਾਵਾਂ ਆਦਿ ਵਿਚ ਲੱਗੇ ਹੋਏ ਹਨ । ਪੰਜਾਬ ਦੇ ਬਹੁਤ ਸਾਰੇ ਲੋਕ ਨੌਕਰੀ ਦੀ ਭਾਲ ਵਿਚ ਦੇਸ਼-ਵਿਦੇਸ਼ ਵਿਚ ਵੀ ਗਏ ਹੋਏ ਹਨ ।
ਪ੍ਰਸ਼ਨ 20.
ਮਾਦਾ ਭਰੂਣ ਹੱਤਿਆ ਦਾ ਕੀ ਅਰਥ ਹੈ ?
ਉੱਤਰ-
ਲੋਕਾਂ ਵਿਚ ਕਈ ਕਾਰਨਾਂ ਕਰਕੇ ਲੜਕੀ ਦੀ ਥਾਂ ਲੜਕੇ ਨੂੰ ਪ੍ਰਾਪਤ ਕਰਨ ਦੀ ਇੱਛਾ ਹੁੰਦੀ ਹੈ । ਉਹ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ ਤਾਂ ਕਿ ਲੜਕੇ ਨੂੰ ਪ੍ਰਾਪਤ ਕੀਤਾ ਜਾ ਸਕੇ । ਜਦੋਂ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਪਹਿਲੇ ਤਿੰਨ-ਚਾਰ ਮਹੀਨੇ ਤਕ ਮਾਂ ਦੇ ਗਰਭ ਵਿਚ ਬੱਚਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਹੁੰਦਾ ਹੈ । ਇਸ ਨੂੰ ਹਾਲੇ ਭਰੂਣ ਦਾ ਨਾਮ ਹੀ ਦਿੱਤਾ ਜਾਂਦਾ ਹੈ | ਅੱਜ-ਕਲ੍ਹ ਅਜਿਹੀਆਂ ਤਕਨੀਕਾਂ ਆ ਗਈਆਂ ਹਨ ਜਿਨ੍ਹਾਂ ਨਾਲ ਮਾਤਾ ਦੇ ਪੇਟ ਵਿਚ ਹੀ ਟੈਸਟ ਕਰਕੇ ਪਤਾ ਕਰ ਲਿਆ ਜਾਂਦਾ ਹੈ ਕਿ ਹੋਣ ਵਾਲਾ ਬੱਚਾ ਮੁੰਡਾ ਹੈ ਜਾਂ ਕੁੜੀ ! ਜੇਕਰ ਗਰਭ ਵਿਚ ਪਲ ਰਿਹਾ ਬੱਚਾ ਮੁੰਡਾ ਹੈ ਤਾਂ ਠੀਕ ਹੈ ਪਰ ਜੇਕਰ ਉਹ ਲੜਕੀ ਹੈ ਤਾਂ ਉਸ ਦਾ ਗਰਭਪਾਤ ਕਰਵਾ ਦਿੱਤਾ ਜਾਂਦਾ ਹੈ ਅਰਥਾਤ ਮਾਤਾ ਦੀ ਕੁੱਖ ਵਿਚ ਹੀ ਲੜਕੀ ਨੂੰ ਮਾਰ ਦਿੱਤਾ ਜਾਂਦਾ ਹੈ । ਇਸੇ ਨੂੰ ਹੀ ਮਾਦਾ ਭਰੂਣ ਹੱਤਿਆ ਕਹਿੰਦੇ ਹਨ ।
ਪ੍ਰਸ਼ਨ 21.
ਮਾਦਾ ਭਰੂਣ ਹੱਤਿਆ ਦੇ ਕਾਰਨ ਦੱਸੋ ।
ਉੱਤਰ –
- ਲੜਕਾ ਪ੍ਰਾਪਤ ਕਰਨ ਦੀ ਇੱਛਾ ਮਾਦਾ ਭਰੂਣ ਹੱਤਿਆ ਨੂੰ ਜਨਮ ਦਿੰਦੀ ਹੈ ।
- ਤਕਨੀਕੀ ਸਹੁਲ ਵੱਧਣ ਦੇ ਕਾਰਨ ਹੁਣ ਗਰਭ ਵਿਚ ਹੀ ਬੱਚੇ ਦਾ ਲਿੰਗ ਪਤਾ ਕਰ ਲਿਆ ਜਾਂਦਾ ਹੈ ਜਿਸ ਕਾਰਨ ਲੋਕ ਮਾਦਾ ਭਰੂਣ ਹੱਤਿਆ ਵੱਲ ਵਧੇ ਹਨ ।
- ਲੜਕੀ ਦੇ ਵੱਡੇ ਹੋਣ ਉੱਤੇ ਦਹੇਜ ਦੇਣਾ ਪੈਂਦਾ ਹੈ ਅਤੇ ਲੜਕਾ ਹੋਣ ਦੇ ਕਾਰਨ ਦਹੇਜ ਆਉਂਦਾ ਹੈ । ਇਹ ਕਾਰਨ ਵੀ ਲੋਕਾਂ ਨੂੰ ਮਾਦਾ ਭਰੂਣ ਹੱਤਿਆ ਕਰਨ ਲਈ ਪ੍ਰੇਰਿਤ ਕਰਦਾ ਹੈ ।
- ਇਹ ਕਿਹਾ ਜਾਂਦਾ ਹੈ ਕਿ ਮੌਤ ਤੋਂ ਬਾਅਦ ਵਿਅਕਤੀ ਦਾ ਦਾਹ ਸੰਸਕਾਰ ਅਤੇ ਹੋਰ ਸੰਸਕਾਰ ਲੜਕਾ ਹੀ ਪੂਰਨ ਕਰਦਾ ਹੈ । ਇਸ ਕਾਰਨ ਵੀ ਲੋਕ ਲੜਕਾ ਪ੍ਰਾਪਤ ਕਰਨਾ ਚਾਹੁੰਦੇ ਹਨ ।
- ਮੁੰਡਿਆਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਬੁਢਾਪੇ ਵਿਚ ਆਪਣੇ ਮਾਤਾ-ਪਿਤਾ ਦੀ ਦੇਖਭਾਲ ਕਰਨਗੇ ਅਤੇ ਲੜਕੀਆਂ ਵਿਆਹ ਕੇ ਆਪਣੇ ਸਹੁਰੇ ਘਰ ਚਲੀਆਂ ਜਾਣਗੀਆਂ । ਇਸ ਸਮਾਜਿਕ ਸੁਰੱਖਿਆ ਦੀ ਇੱਛਾ ਦੇ ਕਾਰਨ ਵੀ ਲੋਕ ਮੁੰਡਾ ਚਾਹੁੰਦੇ ਹਨ ।
ਪ੍ਰਸ਼ਨ 22.
ਮਾਦਾ ਭਰੂਣ ਹੱਤਿਆ ਦੇ ਨਤੀਜੇ ਦੱਸੋ ।
ਉੱਤਰ –
- ਮਾਦਾ ਭਰੂਣ ਹੱਤਿਆ ਦੇ ਕਾਰਨ ਸਮਾਜ ਵਿਚ ਲਿੰਗ ਅਨੁਪਾਤ ਘਟਣਾ ਸ਼ੁਰੂ ਹੋ ਜਾਂਦਾ ਹੈ । ਭਾਰਤ ਵਿਚ 2011 ਵਿਚ 1000 : 943 ਸੀ ।
- ਘੱਟਦੇ ਲਿੰਗ ਅਨੁਪਾਤ ਦੇ ਕਾਰਨ ਸਮਾਜ ਵਿਚ ਅਸੰਤੁਲਨ ਵੱਧ ਜਾਂਦਾ ਹੈ ਕਿਉਂਕਿ ਮਰਦਾਂ ਦੀ ਗਿਣਤੀ ਵੱਧ ਜਾਂਦੀ ਹੈ ਤੇ ਔਰਤਾਂ ਦੀ ਗਿਣਤੀ ਘੱਟ ਹੋ ਜਾਂਦੀ ਹੈ ।
- ਇਸ ਕਾਰਨ ਔਰਤਾਂ ਵਿਰੁੱਧ ਹਿੰਸਾ ਵੀ ਵੱਧ ਜਾਂਦੀ ਹੈ । ਅਪਹਰਣ, ਬਲਾਤਕਾਰ, ਛੇੜਛਾੜ ਆਦਿ ਵਰਗੀਆਂ ਘਟਨਾਵਾਂ ਵੀ ਵੱਧ ਜਾਂਦੀਆਂ ਹਨ ।
- ਮਾਦਾ ਭਰੂਣ ਹੱਤਿਆ ਦੇ ਕਾਰਨ ਔਰਤਾਂ ਦੀ ਸਮਾਜਿਕ ਸਥਿਤੀ ਹੋਰ ਨੀਵੀਂ ਹੋ ਜਾਂਦੀ ਹੈ ਕਿਉਂਕਿ ਔਰਤ ਹੀ ਔਰਤ ਦੀ ਦੁਸ਼ਮਣ ਹੋ ਜਾਂਦੀ ਹੈ ।
- ਮਾਦਾ ਭਰੂਣ ਹੱਤਿਆ ਦਾ ਔਰਤਾਂ ਦੀ ਸਿਹਤ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ ਕਿਉਂਕਿ ਗਰਭਪਾਤ ਦਾ ਉਸਦੀ ਸਿਹਤ ਉੱਤੇ ਅਸਰ ਤਾਂ ਪੈਂਦਾ ਹੀ ਹੈ ।
ਪ੍ਰਸ਼ਨ 23.
ਦੇਸ਼ ਦੇ ਵੱਧ ਜਨਸੰਖਿਅਕ ਘਣਤਾ ਵਾਲੇ ਖੇਤਰ ਕਿਹੜੇ ਹਨ ?
ਉੱਤਰ-
ਉੱਤਰੀ ਮੈਦਾਨ, ਪੱਛਮੀ ਤਟਵਰਤੀ ਮੈਦਾਨ ਅਤੇ ਪੂਰਬੀ ਤਟਵਰਤੀ ਮੈਦਾਨ ਦੇ ਡੈਲਟਾਈ ਖੇਤਰਾਂ ਵਿਚ ਜਨਸੰਖਿਆ ਸੰਘਣੀ ਵਸੀ ਹੋਈ ਹੈ । ਉਹਨਾਂ ਦੇਸ਼ਾਂ ਦੀ ਭੂਮੀ ਉਪਜਾਊ ਹੈ ਅਤੇ ਖੇਤੀ ਦੀਆਂ ਸਹੂਲਤਾਂ ਪ੍ਰਾਪਤ ਹਨ । ਇਸ ਲਈ ਇਨ੍ਹਾਂ ਦੀ ਜਨਸੰਖਿਆ ਸੰਘਣੀ ਹੈ । ਇਕ ਗੱਲ ਹੋਰ ਜਿਉਂ-ਜਿਉਂ ਅਸੀਂ ਪੂਰਬ ਤੋਂ ਪੱਛਮ ਵੱਲ ਜਾਂਦੇ ਹਾਂ, ਸੁੱਕਾਪਨ ਵੱਧਦਾ ਜਾਂਦਾ ਹੈ ਅਤੇ ਜਨ-ਘਣਤਾ ਘਟਦੀ ਜਾਂਦੀ ਹੈ । ਇਹੀ ਕਾਰਨ ਹੈ ਕਿ ਪੂਰਬ ਵਿਚ ਸਥਿਤ ਪੱਛਮੀ ਬੰਗਾਲ ਦੀ ਘਣਤਾ ਪੰਜਾਬ ਅਤੇ ਹਰਿਆਣਾ ਦੀ ਬਜਾਏ ਪੱਛਮ ਦੀ ਸਥਿਤੀ ਦੀ ਤੁਲਨਾ ਵਿਚ ਜ਼ਿਆਦਾ ਹੈ । ਕੇਰਲ ਵਿਚ ਜਨ-ਘਣਤਾ ਸਭ ਤੋਂ ਜ਼ਿਆਦਾ ਹੈ ਕਿਉਂਕਿ ਭਾਰੀ ਵਰਖਾ ਦੇ ਕਾਰਨ ਇੱਥੇ ਸਾਲ ਵਿਚ ਦੋ ਜਾਂ ਤਿੰਨ ਫ਼ਸਲਾਂ ਪੈਦਾ ਕੀਤੀਆਂ ਜਾਂਦੀਆਂ ਹਨ ।
ਪ੍ਰਸ਼ਨ 4.
ਦੇਸ਼ ਦੇ ਮੈਦਾਨੀ ਭਾਗਾਂ ਵਿਚ ਜਨਸੰਖਿਆ-ਘਣਤਾ ਵੱਧ ਹੋਣ ਦੇ ਕੀ ਕਾਰਨ ਹਨ ?
ਉੱਤਰ-
ਦੇਸ਼ ਦੇ ਮੈਦਾਨੀ ਭਾਗਾਂ ਵਿਚ ਜਨਸੰਖਿਆ-ਘੜਾ ਬਹੁਤ ਜ਼ਿਆਦਾ ਹੈ । ਇਸ ਦੇ ਮੁੱਖ ਕਾਰਨ ਹੇਠ ਲਿਖੇ ਹਨ-
- ਭਾਰਤ ਦਾ ਉੱਤਰੀ ਮੈਦਾਨ ਵਿਸ਼ਾਲ ਅਤੇ ਉਪਜਾਊ ਹੈ ।
- ਇੱਥੇ ਵਰਖਾ ਵੀ ਕਾਫ਼ੀ ਹੁੰਦੀ ਹੈ ।
- ਇੱਥੇ ਉਦਯੋਗ ਦੇ ਵੱਡੇ-ਵੱਡੇ ਕੇਂਦਰ ਹਨ ।
- ਇੱਥੇ ਆਵਾਜਾਈ ਦੇ ਸਾਧਨ ਉੱਨਤ ਹਨ ।
- ਤਟਵਰਤੀ ਮੈਦਾਨੀ ਦੇਸ਼ਾਂ ਵਿਚ ਮੱਛੀ ਫੜਨ ਅਤੇ ਵਿਦੇਸ਼ੀ ਵਪਾਰ ਦੀਆਂ ਸਹੂਲਤਾਂ ਹਨ । ਫਲਸਰੂਪ ਲੋਕਾਂ ਦੇ ਲਈ ਰੋਜ਼ੀ ਕਮਾਉਣਾ ਸੌਖਾ ਹੈ ।
ਪ੍ਰਸ਼ਨ 25.
ਦੇਸ਼ ਵਿਚ ਘੱਟ ਜਨਸੰਖਿਆ ਵਾਲੇ ਖੇਤਰ ਕਿਹੜੇ ਹਨ ?
ਉੱਤਰ-
ਭਾਰਤ ਦੇ ਥਾਰ ਮਾਰੂਬਲ, ਪੂਰਬੀ ਹਿਮਾਲਿਆ ਪ੍ਰਦੇਸ਼ ਅਤੇ ਛੋਟਾ ਨਾਗਪੁਰ ਦੇ ਪਠਾਰ ਵਿਚ ਜਨਸੰਖਿਆ ਘੱਟ ਹੈ । ‘ ਕਾਰਨ –
- ਜਿਨ੍ਹਾਂ ਦੇਸ਼ਾਂ ਦੀ ਭੂਮੀ ਉਪਜਾਊ ਨਹੀਂ ਹੈ । ਇਹ ਜਾਂ ਤਾਂ ਰੇਤਲੀ ਹੈ ਜਾਂ ਪਥਰੀਲੀ ।
- ਇੱਥੇ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਨਹੀਂ ਹੋ ਸਕਿਆ ਹੈ ।
- ਇੱਥੇ ਦੀ ਜਲਵਾਯੂ ਸਿਹਤ ਦੇ ਅਨੁਕੂਲ ਨਹੀਂ ਹੈ । ਇਹ ਜਾਂ ਤਾਂ ਬਹੁਤ ਜ਼ਿਆਦਾ ਗਰਮ ਹੈ ਜਾਂ ਬਹੁਤ ਜ਼ਿਆਦਾ ਠੰਢੀ । ਹਿਮਾਲਿਆ ਖੇਤਰ ਵਿਚ ਜ਼ਰੂਰਤ ਤੋਂ ਜ਼ਿਆਦਾ ਵਰਖਾ ਹੁੰਦੀ ਹੈ ।
- ਛੋਟਾ ਨਾਗਪੁਰ ਖੇਤਰ ਨੂੰ ਛੱਡ ਕੇ ਹੋਰ ਭਾਗਾਂ ਵਿਚ ਨਿਰਮਾਣ ਉਦਯੋਗ ਵਿਕਸਿਤ ਨਹੀਂ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਵਿਚ ਲਿੰਗ-ਅਨੁਪਾਤ ਦੇ ਰਾਜ ਪੱਧਰ ਦੇ ਰੂਪ ਦਾ ਵਿਸਥਾਰਪੂਰਵਕ ਵਰਣਨ ਕਰੋ ।
ਉੱਤਰ-
ਲਿੰਗ-ਅਨੁਪਾਤ ਤੋਂ ਭਾਵ ਹੈ ਪ੍ਰਤੀ ਹਜ਼ਾਰ ਮਰਦਾਂ ਪਿੱਛੇ ਇਸਤਰੀਆਂ ਦੀ ਔਸਤ ਸੰਖਿਆ | ਅੱਜ-ਕਲ੍ਹ ਸਮਾਜ ਵਿਚ ਇਸਤਰੀਆਂ ਨੂੰ ਇਕ ਸਮਾਨ ਨਜ਼ਰ ਨਾਲ ਵੇਖਿਆ ਜਾਂਦਾ ਹੈ । ਜ਼ਿਆਦਾਤਰ ਅਮੀਰ ਦੇਸ਼ਾਂ ਵਿਚ ਇਸਤਰੀਆਂ ਦੀ ਸੰਖਿਆ ਮਰਦਾਂ ਦੇ ਬਰਾਬਰ ਹੈ ਜਾਂ ਉਸ ਤੋਂ ਜ਼ਿਆਦਾ ਵਿਕਸਿਤ ਦੇਸ਼ਾਂ ਦਾ ਔਸਤ 1050 ਇਸਤਰੀਆਂ ਪ੍ਰਤੀ 1000 ਮਰਦ ਹਨ ਜਦਕਿ ਵਿਕਾਸਸ਼ੀਲ ਦੇਸ਼ਾਂ ਵਿਚ ਇਹ ਔਸਤ 964 ਇਸਤਰੀਆਂ ਪ੍ਰਤੀ 1000 ਮਰਦ ਹੈ । ਭਾਰਤ ਵਿਚ 2011 ਦੀ ਜਣਗਣਨਾ ਦੇ ਅਨੁਸਾਰ ਲਿੰਗ-ਅਨੁਪਾਤ 943 ਇਸਤਰੀਆਂ ਪ੍ਰਤੀ ਹਜ਼ਾਰ ਮਰਦ ਹੈ । ਇਹ ਔਸਤ ਸੰਸਾਰ ਵਿਚ ਸਭ ਤੋਂ ਘੱਟ ਔਸਤਾਂ ਵਿਚੋਂ ਇਕ ਹੈ । ਰਾਜ ਪੱਧਰੀ ਰੂਪ-ਦੇਸ਼ ਦੇ ਸਭ ਰਾਜਾਂ ਵਿਚ ਲਿੰਗ-ਅਨੁਪਾਤ ਇਕ ਸਮਾਨ ਨਹੀਂ ਹੈ । ਭਾਰਤ ਦੇ ਕੇਵਲ ਦੋ ਹੀ ਰਾਜ ਅਜਿਹੇ ਹਨ, ਜਿੱਥੇ ਲਿੰਗ-ਅਨੁਪਾਤ ਇਸਤਰੀਆਂ ਦੇ ਪੱਖ ਵਿਚ ਹੈ । ਇਹ ਰਾਜ ਹਨ-ਕੇਰਲ ਅਤੇ ਤਾਮਿਲਨਾਡੂ । ਕੇਰਲ ਵਿਚ ਪ੍ਰਤੀ ਹਜ਼ਾਰ ਮਰਦਾਂ ਪਿੱਛੇ 1084 ਇਸਤਰੀਆਂ ਹਨ (2011 ਵਿਚ) । ਦੇਸ਼ ਦੇ ਹੋਰ ਰਾਜਾਂ ਵਿਚ ਅਨੁਪਾਤ ਮਰਦਾਂ ਦੇ ਪੱਖ ਵਿਚ ਹੈ ਜਾਂ ਇਹਨਾਂ ਰਾਜਾਂ ਵਿਚ ਪ੍ਰਤੀ ਹਜ਼ਾਰ ਮਰਦਾਂ ਪਿੱਛੇ ਇਸਤਰੀਆਂ ਦੀ ਸੰਖਿਆ ਘੱਟ ਹੈ, ਜੋ ਅੱਗੇ ਲਿਖੀਆਂ ਉਦਾਹਰਨਾਂ ਤੋਂ ਸਪੱਸ਼ਟ ਹੈ –
- ਪੰਜਾਬ 895
- ਹਰਿਆਣਾ 879
- ਰਾਜਸਥਾਨ 928
- ਬਿਹਾਰ 918
- ਉੱਤਰ ਪ੍ਰਦੇਸ਼ 912
- ਤਾਮਿਲਨਾਡੂ 996
ਲਿੰਗ-ਅਨੁਪਾਤ-ਅਨੁਪਾਤ ਦੇ ਰਾਜ ਰੂਪ ਨਾਲ ਇਕ ਹੋਰ ਗੱਲ ਵੀ ਸਪੱਸ਼ਟ ਹੋ ਜਾਂਦੀ ਹੈ ਕਿ ਦੇਸ਼ ਦੇ ਉੱਤਰੀ ਰਾਜਾਂ ਵਿਚ ਦੱਖਣੀ ਰਾਜਾਂ ਦੀ ਤੁਲਨਾ ਵਿਚ ਲਿੰਗ-ਅਨੁਪਾਤ ਘੱਟ ਹੈ । ਇਹ ਗੱਲ ਸਮਾਜ ਵਿਚ ਇਸਤਰੀ ਦੇ ਘੱਟ ਅਨੁਪਾਤ ਨੂੰ ਦਿਖਾਉਂਦੀ ਹੈ । ਇਹ ਨਿਰਸੰਦੇਹ ਇਕ ਚਿੰਤਾ ਦਾ ਵਿਸ਼ਾ ਹੈ ।
ਪ੍ਰਸ਼ਨ 2.
ਦੇਸ਼ ਵਿਚ ਜਨਸੰਖਿਆ ਦੀ ਵੰਡ ਦੇ ਖੇਤਰੀ ਰੂਪ ਦੀਆਂ ਮੁੱਖ ਵਿਸ਼ੇਸ਼ਤਾਵਾਂ ਸਹਿਤ ਵਿਆਖਿਆ ਕਰੋ ।
ਉੱਤਰ-
ਭਾਰਤ ਵਿਚ ਜਨਸੰਖਿਆ ਦੀ ਵੰਡ ਦੇ ਖੇਤਰੀ ਰੂਪ ਅਤੇ ਉਸ ਦੀਆਂ ਕੁੱਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
1. ਭਾਰਤ ਵਿਚ ਜਨਸੰਖਿਆ ਦੀ ਵੰਡ ਬਹੁਤ ਅਸਮਾਨ ਹੈ । ਨਦੀਆਂ ਦੀਆਂ ਘਾਟੀਆਂ ਅਤੇ ਸਮੁੰਦਰ ਤੇ ਤਟਵਰਤੀ ਮੈਦਾਨਾਂ ਵਿਚ ਜਨਸੰਖਿਆ ਬਹੁਤ ਸੰਘਣੀ ਹੈ, ਪਰੰਤੁ ਪਰਬਤੀ, ਮਾਰੂਥਲੀ ਅਤੇ ਕਾਲ-ਪੀੜਤ ਖੇਤਰਾਂ ਵਿਚ ਜਨਸੰਖਿਆ ਬਹੁਤ ਵਿਰਲੀ ਹੈ । ਉੱਤਰ ਦੇ ਪਹਾੜੀ ਦੇਸ਼ਾਂ ਵਿਚ ਦੇਸ਼ ਦੇ 16 ਪ੍ਰਤੀਸ਼ਤ ਭੂ-ਭਾਗ ਉੱਤੇ ਕੇਵਲ 3 ਪ੍ਰਤੀਸ਼ਤ ਜਨਸੰਖਿਆ ਰਹਿੰਦੀ ਹੈ, ਜਦਕਿ ਉੱਤਰੀ ਮੈਦਾਨਾਂ ਵਿਚ ਦੇਸ਼ ਦੀ 18 ਪ੍ਰਤੀਸ਼ਤ ਭੂਮੀ ਤੇ 40 ਪ੍ਰਤੀਸ਼ਤ ਜਨਸੰਖਿਆ ਰਹਿੰਦੀ ਹੈ । ਰਾਜਸਥਾਨ ਵਿਚ ਦੇਸ਼ ਦੇ ਕੇਵਲ 6% ਭੂ-ਭਾਗ ਉੱਤੇ 6% ਜਨਸੰਖਿਆ ਰਹਿੰਦੀ ਹੈ ।
2. ਜ਼ਿਆਦਾਤਰ ਜਨਸੰਖਿਆ ਪੇਂਡੂ ਖੇਤਰਾਂ ਵਿਚ ਵਸੀ ਹੈ । ਦੇਸ਼ ਦੀ ਕੁੱਲ ਜਨਸੰਖਿਆ ਦਾ ਲਗਪਗ 71% ਭਾਗ ਪੇਂਡੂ ਖੇਤਰਾਂ ਵਿਚ ਅਤੇ ਲਗਪਗ 29% ਭਾਗ ਸ਼ਹਿਰਾਂ ਵਿਚ ਰਹਿੰਦਾ ਹੈ । ਸ਼ਹਿਰੀ ਜਨਸੰਖਿਆ ਦਾ ਭਾਰੀ ਜਮਾਅ ਵੱਡੇ ਸ਼ਹਿਰਾਂ ਵਿਚ ਹੈ । ਕੁੱਲ ਸ਼ਹਿਰੀ ਜਨਸੰਖਿਆ ਦਾ ਦੋ-ਤਿਹਾਈ ਭਾਗ ਇਕ ਲੱਖ ਜਾਂ ਇਸ ਤੋਂ ਵੱਧ ਆਬਾਦੀ ਵਾਲੇ ਪਹਿਲੀ ਸ਼੍ਰੇਣੀ ਦੇ ਸ਼ਹਿਰਾਂ ਵਿਚ ਰਹਿੰਦਾ ਹੈ ।
3. ਦੇਸ਼ ਦੇ ਘੱਟ ਗਿਣਤੀ ਫ਼ਿਰਕਿਆਂ ਦਾ ਬਹੁਤ ਸੰਵੇਦਨਸ਼ੀਲ ਤੇ ਮਹੱਤਵਪੂਰਨ ਬਾਹਰਲੇ ਸਰਹੱਦੀ ਖੇਤਰਾਂ ਵਿਚ ਵਸਣਾ ਹੈ । ਉਦਾਹਰਨ ਦੇ ਤੌਰ ‘ਤੇ ਉੱਤਰ-ਪੱਛਮੀ ਭਾਰਤ ਵਿਚ ਭਾਰਤ-ਪਾਕਿ ਸਰਹੱਦ ਦੇ ਕੋਲ ਪੰਜਾਬ ਵਿਚ ਸਿੱਖਾਂ ਅਤੇ ਜੰਮੂ-ਕਸ਼ਮੀਰ ਵਿਚ ਮੁਸਲਮਾਨਾਂ ਦੀ ਗਿਣਤੀ ਵੱਧ ਹੈ । ਇਸੇ ਤਰ੍ਹਾਂ ਉੱਤਰ-ਪੂਰਬ ਵਿਚ ਚੀਨ ਤੇ ਬਰਮਾ (ਮਿਆਂਮਾਰ) ਦੀਆਂ ਸਰਹੱਦਾਂ ਦੇ ਨਾਲ ਈਸਾਈ ਧਰਮ ਦੇ ਲੋਕਾਂ ਦਾ ਵਧੇਰੇ ਇਕੱਠ ਹੈ । ਇਸ ਤਰ੍ਹਾਂ ਦੀ ਵੰਡ ਤੋਂ ਅਨੇਕਾਂ ਸਮਾਜਿਕ, ਆਰਥਿਕ ਤੇ ਰਾਜਨੀਤਿਕ ਮੁਸ਼ਕਿਲਾਂ ਸਾਹਮਣੇ ਆਉਂਦੀਆਂ ਹਨ ।
4. ਇਕ ਪਾਸੇ ਤਟਵਰਤੀ ਮੈਦਾਨਾਂ ਤੇ ਨਦੀਆਂ ਦੀਆਂ ਘਾਟੀਆਂ ਵਿਚ ਜਨਸੰਖਿਆ ਸੰਘਣੀ ਹੈ ਤਾਂ ਦੂਸਰੇ ਪਾਸੇ ਪਹਾੜੀ, ਪਠਾਰੀ ਤੇ ਰੇਗਿਸਤਾਨੀ ਭਾਗਾਂ ਵਿਚ ਜਨਸੰਖਿਆ ਵਿਰਲੀ ਹੈ । ਇਹ ਵੰਡ ਇਕ ਜਨਸੰਖਿਅਕੀ ਵੰਡ (Demographic divide) ਵਰਗੀ ਲਗਦੀ ਹੈ ।
ਪ੍ਰਸ਼ਨ 3.
ਭਾਰਤ ਵਿਚ ਜਨਸੰਖਿਆ ਦੇ ਵਾਧੇ ਦੀ ਸਮੱਸਿਆ ‘ਤੇ ਇਕ ਲੇਖ ਲਿਖੋ ਅਤੇ ਇਸ ਸਮੱਸਿਆ ਦੇ ਹੱਲ ਬਾਰੇ ਵੀ ਚਾਨਣਾ ਪਾਓ ।
ਉੱਤਰ-
ਭਾਰਤ ਦੀ ਵਸੋਂ ਬੜੀ ਤੇਜ਼ ਗਤੀ ਨਾਲ ਵੱਧ ਰਹੀ ਹੈ । ਵਸੋਂ ਦੇ ਇਸ ਵਾਧੇ ਦੇ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਗਈਆਂ ਹਨ, ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –
- ਨੀਵਾਂ ਜੀਵਨ ਪੱਧਰ-ਦੁਸਰੇ ਦੇਸ਼ਾਂ ਦੇ ਜੀਵਨ ਪੱਧਰ ਦੇ ਮੁਕਾਬਲੇ ਵਿਚ ਭਾਰਤੀ ਲੋਕਾਂ ਦਾ ਜੀਵਨ ਪੱਧਰ ਬਹੁਤ ਨੀਵਾਂ ਹੈ । ਇਹ ਸਮੱਸਿਆ ਅਸਲ ਵਿਚ ਵਸੋਂ ਦੇ ਵਾਧੇ ਦੇ ਕਾਰਨ ਹੀ ਪੈਦਾ ਹੋਈ ਹੈ ।
- ਜੰਗਲਾਂ ਦੀ ਕਟਾਈ-ਵਧਦੀ ਹੋਈ ਵਸੋਂ ਦਾ ਪੇਟ ਭਰਨ ਲਈ ਜੰਗਲਾਂ ਨੂੰ ਅੰਨ੍ਹੇਵਾਹ ਕੱਟਿਆ ਜਾ ਰਿਹਾ ਹੈ ਤਾਂ ਜੋ ਵਾਧੂ ਜ਼ਮੀਨ ਪ੍ਰਾਪਤ ਕੀਤੀ ਜਾ ਸਕੇ । ਪਰ ਜੰਗਲਾਂ ਦੀ ਕਟਾਈ ਦੇ ਕਾਰਨ ਹੋਰ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਵੇਂ ਭੋਂ-ਖੋਰ, ਨਦੀਆਂ ਵਿਚ ਹੜ੍ਹਾਂ ਦਾ ਆਉਣਾ, ਵਾਤਾਵਰਨ ਦਾ ਪ੍ਰਦੂਸ਼ਿਤ ਹੋਣਾ ਅਤੇ ਜੰਗਲ ਸੰਪਦਾ ਦੀ ਹਾਨੀ ।
- ਪਸ਼ੂਆਂ ਲਈ ਚਾਰੇ ਦੀ ਘਾਟ-ਭਾਰਤ ਵਿਚ ਕੇਵਲ 4% ਭਾਗ ‘ਤੇ ਚਰਾਵਾਂ ਹਨ । ਵਸੋਂ ਦੀ ਸਮੱਸਿਆ ਦੇ ਕਾਰਨ ਜੇਕਰ ਇਹਨਾਂ ਨੂੰ ਖੇਤੀ ਜਾਂ ਰਹਿਣ-ਸਹਿਣ ਦੇ ਨਿਰਮਾਣ ਲਈ ਵਰਤਿਆ ਗਿਆ ਤਾਂ ਪਸ਼ੂਆਂ ਲਈ ਚਾਰੇ ਦੀ ਸਮੱਸਿਆ ਹੋਰ ਵੀ ਜਟਿਲ ਹੋ ਜਾਵੇਗੀ ।
- ਭੂਮੀ ‘ਤੇ ਦਬਾਓ-ਵਸੋਂ ਦੇ ਵਾਧੇ ਦਾ ਸਿੱਧਾ ਪ੍ਰਭਾਵ ਭੂਮੀ ‘ਤੇ ਪੈਂਦਾ ਹੈ । ਭੂਮੀ ਇਕ ਅਜਿਹਾ ਸਾਧਨ ਹੈ ਜਿਸ ਨੂੰ ਵਧਾਇਆ ਨਹੀਂ ਜਾ ਸਕਦਾ | ਜੇਕਰ ਭਾਰਤ ਦੀ ਵਸੋਂ ਇਸ ਤਰ੍ਹਾਂ ਵਧਦੀ ਗਈ ਤਾਂ ਭੂਮੀ ‘ਤੇ ਦਬਾਓ ਪਵੇਗਾ । ਇਸ ਦੇ ਨਤੀਜੇ ਵਜੋਂ ਖੇਤੀ ਉਤਪਾਦਾਂ ਦਾ ਹੋਰ ਵੀ ਜ਼ਿਆਦਾ ਦਬਾਓ ਹੋ ਜਾਵੇਗਾ |
- ਖਣਿਜਾਂ ਦੀ ਘਾਟ-ਅਸੀਂ ਵਧਦੀ ਹੋਈ ਵਸੋਂ ਦੀਆਂ ਲੋੜਾਂ ਨੂੰ ਉਦਯੋਗਾਂ ਦਾ ਵਿਕਾਸ ਕਰਕੇ ਪੂਰਾ ਕਰ ਰਹੇ ਹਾਂ । ਪਰ ਉਦਯੋਗਾਂ ਦੇ ਵਿਕਾਸ ਦੇ ਲਈ ਖਣਿਜਾਂ ਦੀ ਹੋਰ ਵੀ ਜ਼ਿਆਦਾ ਲੋੜ ਹੈ । ਨਤੀਜੇ ਵਜੋਂ ਸਾਡੇ ਖਣਿਜਾਂ ਦੇ ਭੰਡਾਰ ਜਲਦੀ ਖ਼ਤਮ ਹੋ ਜਾਣਗੇ ।
- ਵਾਤਾਵਰਨ ਦੀ ਸਮੱਸਿਆ-ਵਸੋਂ ਵਿਚ ਵਾਧੇ ਦੇ ਕਾਰਨ ਵਾਤਾਵਰਨ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ । ਇਸ ਲਈ ਸਾਫ਼ ਜਲ, ਸਾਫ਼ ਹਵਾ ਦੀ ਘਾਟ ਇਕ ਸਮੱਸਿਆ ਬਣ ਗਈ ਹੈ । ਬਨਸਪਤੀ ਦੀ ਕਮੀ ਦੇ ਕਾਰਨ ਆਕਸੀਜਨ ਦੀ ਵੀ ਘਾਟ ਹੋ ਰਹੀ ਹੈ । ਸਮੱਸਿਆ ਦਾ ਹੱਲ-
ਜਨਸੰਖਿਆ ਦੇ ਵਾਧੇ ਦੀ ਸਮੱਸਿਆ ਨਾਲ ਨਿਪਟਣ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ –
- ਸੀਮਿਤ ਪਰਿਵਾਰ ਯੋਜਨਾਵਾਂ ਨੂੰ ਜ਼ਿਆਦਾ ਮਹੱਤਵ ਦੇਣਾ ਚਾਹੀਦਾ ਹੈ ।
- ਲੋਕਾਂ ਨੂੰ ਫ਼ਿਲਮਾਂ, ਨਾਟਕਾਂ ਅਤੇ ਹੋਰ ਸਾਧਨਾਂ ਦੁਆਰਾ ਸੀਮਿਤ ਪਰਿਵਾਰ ਦਾ ਮਹੱਤਵ ਸਮਝਾਇਆ ਜਾਵੇ ।
- ਦੇਸ਼ ਵਿਚੋਂ ਅਨਪੜਤਾ ਨੂੰ ਦੂਰ ਕਰਨ ਦਾ ਜਤਨ ਕੀਤਾ ਜਾਵੇ ਤਾਂ ਕਿ ਲੋਕ ਆਪ ਵੀ ਵੱਧਦੀ ਹੋਈ ਜਨਸੰਖਿਆ ਦੀਆਂ ਹਾਨੀਆਂ ਨੂੰ ਸਮਝ ਸਕਣ ।
- ਇਸਤਰੀ ਸਿੱਖਿਆ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇ । ਵਿਆਹ ਦੀ ਉਮਰ ਵਿਚ ਵਾਧਾ ਕੀਤਾ ਜਾਵੇ ਤਾਂ ਕਿ ਵਿਆਹ ਛੋਟੀ ਉਮਰ ਵਿਚ ਨਾ ਹੋ ਸਕੇ ।
ਪ੍ਰਸ਼ਨ 4.
ਪੰਜਾਬ ਦੀ ਵਸੋਂ ਵੰਡ ਉੱਤੇ ਇਕ ਨੋਟ ਲਿਖੋ ।
ਉੱਤਰ-
ਪੰਜਾਬ ਦੀ ਕੁੱਲ ਵਸੋਂ 2,77,43,338 ਹੈ ਅਤੇ ਇਹ ਵਸੋਂ 12,581 ਪਿੰਡਾਂ ਅਤੇ 217 ਛੋਟੇ-ਵੱਡੇ ਸ਼ਹਿਰਾਂ ਵਿਚ ਰਹਿੰਦੀ ਹੈ । ਪੰਜਾਬ ਦੇ ਕੁੱਝ ਹਿੱਸਿਆਂ ਵਿਚ ਵਸੋਂ ਕਾਫੀ ਜ਼ਿਆਦਾ ਹੈ ਅਤੇ ਕਈ ਭਾਗਾਂ ਵਿਚ ਕਾਫੀ ਘੱਟ ਹੈ । ਲੁਧਿਆਣਾ, ਅੰਮਿਤਸਰ ਵਰਗੇ ਸ਼ਹਿਰਾਂ ਦੀ ਜਨਸੰਖਿਆ ਕਾਫੀ ਜ਼ਿਆਦਾ ਹੈ ਜੋ ਕਿ 16 ਲੱਖ ਅਤੇ 11 ਲੱਖ ਕ੍ਰਮਵਾਰ ਹੈ । ਪਰ ਕਈ ਸ਼ਹਿਰਾਂ ਦੀ ਜਨਸੰਖਿਆ ਹਜ਼ਾਰਾਂ ਵਿਚ ਹੀ ਹੈ । ਵਸੋਂ ਘਣਤਾ ਦੇ ਆਧਾਰ ਉੱਤੇ ਪੰਜਾਬ ਨੂੰ ਚਾਰ ਭਾਗਾਂ ਵਿਚ ਵੰਡਿਆ ਜਾਂਦਾ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ
- ਘੱਟ ਵਸੋਂ ਘਣਤਾ ਵਾਲੇ ਖੇਤਰ-ਪਹਿਲੀ ਸ਼੍ਰੇਣੀ ਵਿਚ ਉਹ ਜ਼ਿਲੇ ਆਉਂਦੇ ਹਨ ਜਿਨ੍ਹਾਂ ਦੀ ਵਸੋਂ ਘਣਤਾ 403 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਤੋਂ ਘੱਟ ਹੈਂ । ਮਾਨਸਾ, ਫ਼ਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਇਸ ਸ਼੍ਰੇਣੀ ਵਿਚ ਸ਼ਾਮਲ ਹਨ । ਸ੍ਰੀ ਮੁਕਤਸਰ ਸਾਹਿਬ ਦੀ ਵਸੋਂ ਘਣਤਾ 348 ਹੈ ਜੋ ਕਿ ਪੰਜਾਬ ਦੇ ਹੋਰ ਜ਼ਿਲਿਆਂ ਤੋਂ ਕਾਫੀ ਘੱਟ ਹੈ ।
- ਸਧਾਰਨ ਵਸੋਂ ਘਣਤਾ ਵਾਲੇ ਖੇਤਰ-ਦੂਜੀ ਸ਼੍ਰੇਣੀ ਵਿਚ ਪੰਜਾਬ ਦੇ ਉਹ ਜ਼ਿਲ੍ਹੇ ਸ਼ਾਮਲ ਹਨ ਜਿਨ੍ਹਾਂ ਦੀ ਵਸੋਂ ਘਣਤਾ | 401 ਤੋਂ 500 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ । ਤਰਨਤਾਰਨ, ਹੁਸ਼ਿਆਰਪੁਰ, ਫ਼ਰੀਦਕੋਟ, ਸ਼ਹੀਦ ਭਗਤ ਸਿੰਘ ਨਗਰ, ਮੋਗਾ, ਫਰੀਦਕੋਟ, ਬਰਨਾਲਾ, ਬਠਿੰਡਾ, ਸੰਗਰੂਰ ਆਦਿ ਜ਼ਿਲ੍ਹੇ ਇਸ ਸ਼੍ਰੇਣੀ ਵਿਚ ਸ਼ਾਮਲ ਹਨ ।
- ਜ਼ਿਆਦਾ ਵਸੋਂ ਵਾਲੇ ਖੇਤਰ-ਤੀਜੀ ਸ਼੍ਰੇਣੀ ਵਿਚ ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਜ਼ਿਲ੍ਹੇ ਸ਼ਾਮਲ ਹਨ । ਇਹਨਾਂ ਜ਼ਿਲ੍ਹਿਆਂ ਦੀ ਵਸੋਂ ਘਣਤਾ 501 ਤੋਂ 600 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ ।
- ਬਹੁਤ ਜ਼ਿਆਦਾ ਸੋਂ ਘਣਤਾ ਵਾਲੇ ਖੇਤਰ-ਜਿਹੜੇ ਖੇਤਰਾਂ ਦੀ ਵਸੋਂ ਘਣਤਾ 600 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਤੋਂ ਵੱਧ ਹੈ ਉਹ ਇਸ ਸ਼੍ਰੇਣੀ ਵਿਚ ਆਉਂਦੇ ਹਨ । ਇਸ ਸ਼੍ਰੇਣੀ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਜਲੰਧਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਆਉਂਦੇ ਹਨ। ਲੁਧਿਆਣੇ ਦੀ ਵਸੋਂ ਘਣਤਾ 978 ਹੈ ਜੋ ਪੰਜਾਬ ਵਿਚ ਸਭ ਤੋਂ ਵੱਧ ਹੈ । ਇਸ ਤੋਂ ਬਾਅਦ ਅੰਮ੍ਰਿਤਸਰ (928), ਸਾਹਿਬਜ਼ਾਦਾ ਅਜੀਤ ਸਿੰਘ ਨਗਰ (909) ਅਤੇ ਜਲੰਧਰ (836) ਦੇ ਜ਼ਿਲ੍ਹੇ ਆਉਂਦੇ ਹਨ ।