Punjab State Board PSEB 4th Class Punjabi Book Solutions Punjabi Rachana ਚਿੱਠੀ-ਪੱਤਰ Exercise Questions and Answers.
PSEB 4th Class Punjabi Rachana ਚਿੱਠੀ-ਪੱਤਰ
1. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬਿਮਾਰੀ ਦੀ ਛੁੱਟੀ ਲੈਣ ਲਈ ਬਿਨੈ-ਪੱਤਰ ਲਿਖੋ ।
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
………… ਸਕੂਲ,
………. ਸ਼ਹਿਰ ।
ਸ਼੍ਰੀਮਾਨ ਜੀ,
ਬੇਨਤੀ ਹੈ ਕਿ ਕੱਲ੍ਹ ਸਕੂਲ ਤੋਂ ਘਰ ਜਾਂਦਿਆਂ ਰਸਤੇ ਵਿਚ ਹੀ ਮੈਨੂੰ ਬੁਖ਼ਾਰ ਚੜ੍ਹ ਗਿਆ ਸੀ । ਇਸ ਕਰਕੇ ਅੱਜ ਮੈਂ ਸਕੂਲ ਵਿਚ ਹਾਜ਼ਰ ਨਹੀਂ ਹੋ ਸਕਦਾ । ਕਿਰਪਾ ਕਰਕੇ ਮੈਨੂੰ ਅੱਜ ਦੀ ਛੁੱਟੀ ਦੇ ਦਿੱਤੀ ਜਾਵੇ । ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ।
ਆਪ ਜੀ ਦਾ ਆਗਿਆਕਾਰ,
………………. ਕੁਮਾਰ,
ਰੋਲ ਨੰ: ……
ਮਿਤੀ : 10 ਦਸੰਬਰ, 20 ….. ਸ਼੍ਰੇਣੀ ਚੌਥੀ ਏ ।
2. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਜ਼ਰੂਰੀ ਕੰਮ ਦੀ ਛੁੱਟੀ ਲੈਣ ਲਈ ਬਿਨੈ-ਪੱਤਰ ਲਿਖੋ ।
ਸੇਵਾ ਵਿਖੇ ,
ਮੁੱਖ ਅਧਿਆਪਕ ਸਾਹਿਬ,
………… ਸਕੂਲ,
………. ਸ਼ਹਿਰ ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਨੂੰ ਘਰ ਵਿਚ ਇਕ ਜ਼ਰੂਰੀ ਕੰਮ ਪੈ ਗਿਆ ਹੈ । ਇਸ ਕਰਕੇ ਮੈਂ ਸਕੂਲ ਵਿਚ ਹਾਜ਼ਰ ਨਹੀਂ ਹੋ ਸਕਦਾ । ਕਿਰਪਾ ਕਰ ਕੇ ਮੈਨੂੰ ਅੱਜ ਦੇ ਦਿਨ ਦੀ ਛੁੱਟੀ ਦਿੱਤੀ ਜਾਵੇ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ।
ਆਪ ਜੀ ਦਾ ਆਗਿਆਕਾਰ,
…………… ਸਿੰਘ,
ਰੋਲ ਨੰਬਰ …………
ਮਿਤੀ : 2 ਫ਼ਰਵਰੀ, 20 ……. ਸ਼੍ਰੇਣੀ ਚੌਥੀ ਏ ।
3. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਆਪਣੇ ਵੱਡੇ ਭਰਾ (ਜਾਂ ਚਾਚੇ) ਦੇ ਵਿਆਹ ਉੱਤੇ ਤਿੰਨ ਦਿਨਾਂ ਦੀ ਛੁੱਟੀ ਲੈਣ ਲਈ ਪ੍ਰਾਰਥਨਾ-ਪੱਤਰ ਲਿਖੋ ।
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
……….. ਸਕੂਲ,
……….. ਸ਼ਹਿਰ ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੇਰੇ ਵੱਡੇ ਭਰਾ ਦਾ ਵਿਆਹ 14 ਜਨਵਰੀ, 20…… ਨੂੰ ਹੋਣਾ ਨਿਯਤ ਹੋਇਆ ਹੈ । ਇਸ ਦੀ ਤਿਆਰੀ ਲਈ ਮੇਰਾ ਘਰ ਰਹਿਣਾ ਜ਼ਰੂਰੀ ਹੈ । ਸੋ ਕਿਰਪਾ ਕਰ ਕੇ ਮੈਨੂੰ 13 ਤੋਂ 15 ਜਨਵਰੀ ਤਕ ਤਿੰਨ ਦਿਨਾਂ ਦੀ ਛੁੱਟੀ ਦੇ ਦਿੱਤੀ ਜਾਵੇ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ।
ਆਪ ਜੀ ਦਾ ਆਗਿਆਕਾਰ,
…………. ਸਿੰਘ
ਰੋਲ ਨੰਬਰ ………,
ਮਿਤੀ : 12 ਜਨਵਰੀ, 20 ………. ਸ਼੍ਰੇਣੀ ਚੌਥੀ ।
4. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਫ਼ੀਸ ਮੁਆਫ਼ੀ ਲਈ ਪ੍ਰਾਰਥਨਾ-ਪੱਤਰ ਲਿਖੋ ।
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
………… ਸਕੂਲ,
………….. ਸ਼ਹਿਰ ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਆਪਦੇ ਸਕੂਲ ਵਿਚ ਚੌਥੀ ‘ਏ ਦਾ ਵਿਦਿਆਰਥੀ ਹਾਂ । ਮੇਰੇ ਪਿਤਾ ਜੀ ਇਕ ਦੁਕਾਨ ਉੱਤੇ ਨੌਕਰੀ ਕਰਦੇ ਹਨ, ਜਿਨ੍ਹਾਂ ਦੀ ਮਾਸਕ ਤਨਖ਼ਾਹ 4500 ਰੁਪਏ ਹੈ । ਮੇਰੇ ਦੋ ਭਰਾ ਤੇ ਇਕ ਭੈਣ ਕਾਲਜ ਵਿਚ ਪੜ੍ਹਦੇ ਹਨ । ਇੰਨੀ ਥੋੜੀ ਆਮਦਨ ਵਿਚ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਦਾ ਹੈ । ਮੈਨੂੰ ਪੜ੍ਹਾਈ ਦਾ ਬਹੁਤ ਸ਼ੌਕ ਹੈ । ਮੈਂ, ਹਰ ਸਾਲ ਆਪਣੀ ਸ਼੍ਰੇਣੀ ਵਿਚੋਂ ਪਹਿਲੇ ਨੰਬਰ ‘ਤੇ ਆਉਂਦਾ ਹਾਂ । ਮੈਂ ਕ੍ਰਿਕਟ ਦਾ ਚੰਗਾ ਖਿਡਾਰੀ ਹਾਂ, । ਕਿਰਪਾ ਕਰ ਕੇ ਮੇਰੀ ਫ਼ੀਸ ਪੂਰੀ ਮੁਆਫ਼ ਕਰ ਦਿਓ ਤਾਂ ਜੋ ਮੈਂ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਾਂ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ।
ਆਪ ਜੀ ਦਾ ਆਗਿਆਕਾਰ,
………. ਸਿੰਘ,
ਮਿਤੀ : 2 ਮਈ, 20 ……. ਰੋਲ ਨੰ: ……….
5. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਜੁਰਮਾਨਾ ਮੁਆਫ਼ ਕਰਵਾਉਣ ਲਈ ਬਿਨੈ-ਪੱਤਰ ਲਿਖੋ ।
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
………..ਸਕੂਲ,
…………. ਸ਼ਹਿਰ ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਚੌਥੀ ‘ਏ’ ਦਾ ਵਿਦਿਆਰਥੀ ਹਾਂ । ਪਿਛਲੇ ਹਫ਼ਤੇ ਮੈਂ ਹਿਸਾਬ ਦਾ ਪੇਪਰ ਨਹੀਂ ਸਾਂ ਦੇ ਸਕਿਆ, ਕਿਉਂਕਿ ਮੈਂ ਉਸ ਦਿਨ ਸਖ਼ਤ ਬਿਮਾਰ ਸੀ । ਮੇਰੇ ਹਿਸਾਬ ਵਾਲੇ ਅਧਿਆਪਕ ਨੇ ਮੈਨੂੰ ਪੰਜ ਰੁਪਏ ਜੁਰਮਾਨਾ ਕਰ ਦਿੱਤਾ ਹੈ । ਮੇਰੇ ਪਿਤਾ ਜੀ ਇਕ ਸਧਾਰਨ ਦਿਹਾੜੀਦਾਰ ਮਜ਼ਦੂਰ ਹਨ । ਉਹ ਮੇਰਾ ਜੁਰਮਾਨਾ ਨਹੀਂ ਦੇ ਸਕਦੇ । ਉਹ ਤਾਂ ਮੇਰੀ ਫ਼ੀਸ ਵੀ ਬੜੀ ਮੁਸ਼ਕਿਲ ਨਾਲ ਦਿੰਦੇ ਹਨ । ਸੋ ਕਿਰਪਾ ਕਰਕੇ ਆਪ ਮੇਰਾ ਜੁਰਮਾਨਾ ਮੁਆਫ਼ ਕਰ ਦਿਓ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ।
ਆਪ ਦਾ ਆਗਿਆਕਾਰ,
……. ਲਾਲ,
ਰੋਲ ਨੰ: …….,
ਮਿਤੀ : 20 ਦਸੰਬਰ, 20…. ਸ਼੍ਰੇਣੀ ਚੌਥੀ ਏ ।
6. ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਮੁੱਖ ਅਧਿਆਪਕ ਨੂੰ ਪ੍ਰਾਰਥਨਾ-ਪੱਤਰ ਲਿਖੋ ।
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
………. ਸਕੂਲ,
………. ਸ਼ਹਿਰ ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਚੌਥੀ ‘ਏ” ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਰੇਲਵੇ ਵਿਚ ਕਲਰਕ ਲੱਗੇ ਹੋਏ ਹਨ । ਉਨ੍ਹਾਂ ਦੀ ਬਦਲੀ ਲੁਧਿਆਣੇ ਦੀ ਹੋ ਗਈ ਹੈ । ਸਾਡਾ ਸਾਰਾ ਪਰਿਵਾਰ ਹੁਣ ਲੁਧਿਆਣੇ ਜਾ ਰਿਹਾ ਹੈ । ਇਸ ਲਈ ਮੇਰਾ ਇੱਥੇ ਇਕੱਲੇ ਰਹਿ ਕੇ ਪੜ੍ਹਨਾ ਮੁਸ਼ਕਿਲ ਹੈ । ਸੋ ਕਿਰਪਾ ਕਰਕੇ ਮੈਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਤੇ ਚਰਿੱਤਰ ਸਰਟੀਫ਼ਿਕੇਟ ਦੇ ਦਿੱਤਾ ਜਾਵੇ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ।
ਆਪ ਜੀ ਦਾ ਆਗਿਆਕਾਰ,
……………… ਕੁਮਾਰ,
ਮਿਤੀ : 16 ਨਵੰਬਰ, 20 ……. ਰੋਲ ਨੰ: ……
ਸ਼੍ਰੇਣੀ ਚੌਥੀ ਏ ।
7. ਆਪਣੇ ਪਿਤਾ ਜੀ ਕੋਲੋਂ ਪੈਸੇ ਮੰਗਵਾਉਣ ਲਈ ਇਕ ਪੱਤਰ ਲਿਖੋ ।
ਪ੍ਰੀਖਿਆ ਭਵਨ,
…… ਸ਼ਹਿਰ ।
5 ਅਪਰੈਲ, 20….
ਸਤਿਕਾਰਯੋਗ ਪਿਤਾ ਜੀ,
ਆਦਰ ਸਹਿਤ ਪ੍ਰਨਾਮ ।
ਆਪ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੈਂ ਚੌਥੀ ‘ ਵਿਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ਹਾਂ । ਮੈਂ ਆਪਣੀ ਸ਼੍ਰੇਣੀ ਦੇ ਵਿਦਿਆਰਥੀਆਂ ਵਿਚੋਂ ਪਹਿਲੇ ਨੰਬਰ ਤੇ ਆਇਆ ਹਾਂ । ਹੁਣ ਮੈਂ ਪੰਜਵੀਂ ਵਿਚ ਦਾਖ਼ਲ ਹੋਣਾ ਹੈ, ਜਿਸ ਕਰਕੇ ਮੈਨੂੰ ਫ਼ੀਸ ਆਦਿ ਦੇਣ ਲਈ ਪੈਸਿਆਂ ਦੀ ਲੋੜ ਹੈ । ਮੈਂ ਨਵੀਆਂ ਕਿਤਾਬਾਂ ਵੀ ਖ਼ਰੀਦਣੀਆਂ ਹਨ ਅਤੇ ਕੁੱਝ ਪੈਸੇ ਮੈਂ ਧੋਬੀ ਦੇ ਦੇਣੇ ਹਨ । ਇਸ ਕਰਕੇ ਮੈਨੂੰ ਅੱਠ ਸੌ ਰੁਪਏ ਮਨੀ-ਆਰਡਰ ਦੁਆਰਾ ਭੇਜ ਦਿਓ ।
ਮੇਰੇ ਵਲੋਂ ਮਾਤਾ ਜੀ ਨੂੰ ਪ੍ਰਨਾਮ । ਰਿੰਕੂ ਨੂੰ ਪਿਆਰ ।
8. ਆਪਣੇ ਪਿਤਾ ਜੀ ਨੂੰ ਚਿੱਠੀ ਲਿਖ ਕੇ ਦੱਸੋ ਕਿ . ਤੁਹਾਡੇ ਇਮਤਿਹਾਨ ਕਿਸ ਤਰ੍ਹਾਂ ਦੇ ਹੋਏ ਹਨ ।
ਪ੍ਰੀਖਿਆ ਭਵਨ,
….. ਸਕੂਲ,
……… ਸ਼ਹਿਰ ।
25 ਮਾਰਚ, 20….
ਸਤਿਕਾਰਯੋਗ ਪਿਤਾ ਜੀ,
ਸਤਿ ਸ੍ਰੀ ਅਕਾਲ ।
ਕੁੱਝ ਦਿਨ ਹੋਏ ਮੈਨੂੰ ਆਪ ਦੀ ਚਿੱਠੀ ਮਿਲੀ, ਪਰ ਮੈਂ ਉਸ ਦਾ ਜਵਾਬ ਇਸ ਕਰਕੇ ਨਹੀਂ ਸਾਂ ਦੇ ਸਕਿਆ ਕਿਉਂਕਿ ਮੇਰੇ ਇਮਤਿਹਾਨ ਹੋ ਰਹੇ ਸਨ । ਇਮਤਿਹਾਨ ਵਿਚ ਮੇਰੇ ਸਾਰੇ ਪੇਪਰ ਕਾਫ਼ੀ ਚੰਗੇ ਹੋ ਗਏ ਹਨ ਤੇ ਮੈਨੂੰ ਪਾਸ ਹੋਣ ਦੀ ਪੂਰੀ ਆਸ ਹੈ ।ਹਿਸਾਬ ਦਾ ਪੇਪਰ ਕੁੱਝ ਜ਼ਿਆਦਾ ਔਖਾ ਸੀ, ਪਰ ਫਿਰ ਵੀ ਮੇਰਾ ਇਹ ਪੇਪਰ ਚੰਗਾ ਹੋ ਗਿਆ । ਮੈਨੂੰ ਆਸ ਹੈ ਕਿ ਇਸ ਵਿਚ
ਵੀ ਮੈਂ 100 ਵਿਚੋਂ 55 ਨੰਬਰ ਜ਼ਰੂਰ ਲੈ ਲਵਾਂਗਾ । ਪੰਜਾਬੀ, ਹਿੰਦੀ ਤੇ ਸਮਾਜਿਕ ਦੇ ਪੇਪਰ ਸਾਰੇ ਚੰਗੇ ਹੋ।
ਗਏ ਹਨ । ਮੈਨੂੰ ਆਸ ਹੈ ਕਿ ਮੈਂ ਜ਼ਰੂਰ ਪਾਸ ਹੋ ਜਾਵਾਂਗਾ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ ।
ਤੁਹਾਡਾ ਸਪੁੱਤਰ,
ਰੋਲ ਨੰ: …….!
9. ਤੁਹਾਡੇ ਚਾਚੇ ਨੇ ਤੁਹਾਡੇ ਜਨਮ-ਦਿਨ ‘ਤੇ ਇਕ ਸੁਗਾਤ ਭੇਜੀ ਹੈ । ਇਕ ਚਿੱਠੀ ਰਾਹੀਂ ਉਨ੍ਹਾਂ ਦਾ ਧੰਨਵਾਦ ਕਰੋ ।
ਪ੍ਰੀਖਿਆ ਭਵਨ,
….. ਸ਼ਹਿਰ ।
10 ਜਨਵਰੀ, 20…,
ਪੂਜਨੀਕ ਚਾਚਾ ਜੀ,
ਸਤਿ ਸ੍ਰੀ ਅਕਾਲ ।
ਆਪ ਜੀ ਦਾ ਭੇਜਿਆ ਹੋਇਆ ਪਾਰਸਲ ਮੈਨੂੰ ਅੱਜ ਹੀ ਮਿਲਿਆ ਹੈ । ਜਦ ਮੈਂ ਇਸ ਨੂੰ ਖੋਲ੍ਹਿਆ, ਤਾਂ ਇਸ ਵਿਚ ਸੁੰਦਰ ਗੁੱਟ-ਘੜੀ ਵੇਖ ਕੇ ਮੇਰਾ ਮਨ ਬਹੁਤ ਖ਼ੁਸ਼ ਹੋਇਆ ਭਾਵੇਂ ਮੈਨੂੰ ਮੇਰੇ ਮਿੱਤਰਾਂ ਤੇ ਰਿਸ਼ਤੇਦਾਰਾਂ ਕੋਲੋਂ ਹੋਰ ਵੀ ਤੋਹਫ਼ੇ ਆਏ ਸਨ, ਪਰ ਇਹ ਘੜੀ ਉਨ੍ਹਾਂ ਸਭਨਾਂ ਨੂੰ ਮਾਤ ਕਰਦੀ ਹੈ । ਚਾਚਾ ਜੀ, ਤੁਸੀਂ ਸੱਚਮੁੱਚ ਹੀ ਮੇਰੀ ਲੋੜ ਨੂੰ ਮਹਿਸੂਸ ਕੀਤਾ ਹੈ । ਹੁਣ ਇਹ ਘੜੀ ਹੋਣ ਕਰਕੇ ਮੈਂ ਕਦੇ ਵੀ ਸਕੂਲੋਂ ਲੇਟ ਨਹੀਂ ਹੋਇਆ ਕਰਾਂਗਾ । ਮੈਂ ਸਮੇਂ ਸਿਰ ਪੜਿਆ ਤੇ ਸਮੇਂ ਸਿਰ ਖੇਡਿਆ ਕਰਾਂਗਾ । ਇਹ ਘੜੀ ਮੇਰੇ ਇਮਤਿਹਾਨ ਦੇ ਦਿਨਾਂ ਵਿਚ ਬੜੀ ਸਹਾਈ ਸਿੱਧ ਹੋਵੇਗੀ । ਇਹ ਸੱਚਮੁੱਚ ਹੀ ਮੇਰੇ ਪ੍ਰਤੀ ਤੁਹਾਡੇ ਪਿਆਰ ਦੀ ਨਿਸ਼ਾਨੀ ਹੈ । ਸਾਰੇ ਮਿੱਤਰਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਹੈ । ਮੈਂ ਇਕ ਵਾਰ ਫੇਰ ਆਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ।
ਚਾਚੀ ਜੀ ਨੂੰ ਸਤਿ ਸ੍ਰੀ ਅਕਾਲ ਤੇ ਬੰਟੀ ਨੂੰ ਪਿਆਰ ।
ਆਪ ਦਾ ਭਤੀਜਾ,
…….. ਸਿੰਘ ।