Punjab State Board PSEB 4th Class Punjabi Book Solutions Chapter 14 ਮੇਰਾ ਪੰਜਾਬ Textbook Exercise Questions and Answers.
PSEB Solutions for Class 4 Punjabi Chapter 14 ਮੇਰਾ ਪੰਜਾਬ
ਪਾਠ-ਅਭਿਆਸ ਪ੍ਰਸ਼ਨ-ਉੱਤਰ
ਪ੍ਰਸ਼ਨ 1.
ਪੰਜਾਬ ਦਾ ਇਹ ਨਾਂ ਕਿਵੇਂ ਪਿਆ ?
ਉੱਤਰ:
“ਪੰਜਾਬ’ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਜਿਸ ਤੋਂ ਭਾਵ ਹੈ-ਪੰਜ ਪਾਣੀਆਂ ਦੀ ਧਰਤੀ । ਪੰਜਾਬ ਵਿਚ ਵਗਦੇ ਪੰਜ ਦਰਿਆਵਾ ਤੋਂ ਇਸਦਾ ਇਹ ਨਾਂ ਪਿਆ ਹੈ !
ਪ੍ਰਸ਼ਨ 2.
“ਪੰਜਾਬ” ਸ਼ਬਦ ਦਾ ਕੀ ਅਰਥ ਹੈ ?
ਉੱਤਰ:
“ਪੰਜਾਬ” ਸ਼ਬਦ ਦਾ ਅਰਥ ਹੈ-ਪੰਜ ਪਾਣੀਆਂ ਦੀ ਧਰਤੀ ।
ਪ੍ਰਸ਼ਨ 3.
ਅੱਜ-ਕਲ੍ਹ ਪੰਜਾਬ ਵਿਚ ਵਗਦੇ ਤਿੰਨ ਦਰਿਆਵਾਂ ਦੇ ਨਾਂ ਲਿਖੋ ।
ਉੱਤਰ;
ਸਤਲੁਜ, ਬਿਆਸ ਅਤੇ ਰਾਵੀ ।
ਪ੍ਰਸ਼ਨ 4.
ਪੰਜਾਬ ਦੇ ਕਿਹੜੇ-ਕਿਹੜੇ ਦੋ ਪ੍ਰਮੁੱਖ ਨਾਚ ਹਨ ?
ਉੱਤਰ:
ਗਿੱਧਾ ਤੇ ਭੰਗੜਾ ।
ਪ੍ਰਸ਼ਨ 5.
ਪੰਜਾਬ ਦੀਆਂ ਵਿਰਾਸਤੀ ਖੇਡਾਂ ਦੇ ਨਾਂ ਲਿਖੋ ।
ਉੱਤਰ;
ਲੂਣ-ਮਿਆਣੀ, ਬਾਂਦਰ-ਕਿੱਲਾ, ਭੰਡਾਭੰਡਾਰੀਆ, ਕੋਟਲਾ-ਛਪਾਕੀ, ਈਂਗਣ-ਮੀਂਗਣ, ਪਿੱਠੂ, ਗੁੱਲੀ-ਡੰਡਾ ਆਦਿ ਪੰਜਾਬ ਦੀਆਂ ਵਿਰਾਸਤੀ ਖੇਡਾਂ ਹਨ ।
ਪ੍ਰਸ਼ਨ 6.
ਪੰਜਾਬ ਦੀ ਧਰਤੀ ਬੰਜਰ ਕਿਉਂ ਹੋ ਰਹੀ ਹੈ ?
ਉੱਤਰ:
ਪੰਜਾਬ ਦੀ ਧਰਤੀ ਦੇ ਬੰਜਰ ਹੋਣ ਦਾ ਇਕ ਕਾਰਨ ਤਾਂ ਝੋਨੇ ਦੀ ਬਿਜਾਈ ਕਾਰਨ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਡੂੰਘਾ ਹੁੰਦਾ ਜਾਣਾ ਹੈ ਤੇ ਦੂਸਰਾ ਕੀਟ-ਨਾਸ਼ਕਾਂ ਅਤੇ ਰਸਾਇਣਾਂ ਦੀ ਜ਼ਿਆਦਾ ਵਰਤੋਂ ਹੈ ।
ਪ੍ਰਸ਼ਨ 7.
ਪੰਜਾਬ ਵਿਚ ਕਿੰਨੇ ਜ਼ਿਲ੍ਹੇ ਹਨ ?
ਉੱਤਰ:
22.
ਪ੍ਰਸ਼ਨ 8.
ਪੰਜਾਬ ਦੀ ਰਾਜਧਾਨੀ ਦਾ ਕੀ ਨਾਂ ਹੈ ?
ਉੱਤਰ:
ਚੰਡੀਗੜ੍ਹ ।
ਪ੍ਰਸ਼ਨ 9.
ਅਸੀਂ ਪੰਜਾਬੀ ਭਾਸ਼ਾ ਨੂੰ ਕਿਹੜੀ ਲਿਪੀ ਵਿਚ ਲਿਖਦੇ ਹਾਂ ?
ਉੱਤਰ:
ਗੁਰਮੁਖੀ ।
ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ
ਪ੍ਰਸਿੱਧ, ਨਾਮਕਰਨ, ਫ਼ੀਸਦੀ, ਰਕਬਾ, ਖੜਗ, ਐਬ, ਸੁਬਾ, ਬਟਵਾਰਾ ।
ਉੱਤਰ:
(ੳ) ਸਿੱਧ – ਮਸ਼ਹੂਰ ।
(ਅ) ਨਾਮਕਰਨ – ਨਾਂ ਰੱਖਣ ਦੀ ਰਸਮ ।
(ਇ) ਫ਼ੀਸਦੀ – ਪ੍ਰਤਿਸ਼ਤ ।
(ਸ) ਰਕਬਾ – ਜ਼ਮੀਨ ਦਾ ਖੇਤਰ, ਖੇਤਰਫਲ ।
(ਹ) ਖੜਗ – ਤਲਵਾਰ ।
(ਕ) ਐਬ – ਬੁਰਾਈ ।
(ਖ) ਸੁਬਾ – ਪਾਂਤ ਜਾਂ ਰਾਜ ।
(ਗ) ਬਟਵਾਰਾ – ਵੰਡ ।
ਪ੍ਰਸ਼ਨ 11.
ਪੰਜਾਬ ਨੂੰ ਭੂਗੋਲਿਕ ਆਧਾਰ ‘ਤੇ ਮੁੱਖ ਰੂਪ ਵਿੱਚ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ : ਮਾਝਾ, ਦੁਆਬਾ ਅਤੇ ਮਾਲਵਾ । ਬਿਆਸ ਦਰਿਆ ਤੋਂ ਪਾਕਿਸਤਾਨ ਦੀ ਹੱਦ ਤੱਕ ਫੈਲੇ ਖੇਤਰ ਨੂੰ “ਮਾਝਾ’ ਕਿਹਾ ਜਾਂਦਾ ਹੈ । ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ‘ਦੁਆਬਾ’ ਕਹਿੰਦੇ ਹਨ । ਸਤਲੁਜ ਦਰਿਆ ਤੋਂ ਹਰਿਆਣਾ ਅਤੇ ਰਾਜਸਥਾਨ ਦੀ ਹੱਦ ਤੱਕ ਫੈਲਿਆ ਖੇਤਰ ‘ਮਾਲਵਾ ਅਖਵਾਉਂਦਾ ਹੈ । ਪੰਜਾਬ ਦੇ ਕੁੱਲ 22 ਜ਼ਿਲ੍ਹੇ ਹਨ ।
ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ । ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਜਲੰਧਰ, ਬਠਿੰਡਾ ਆਦਿ ਪੰਜਾਬ ਦੇ ਪ੍ਰਮੁੱਖ ਸ਼ਹਿਰ ਹਨ, ਜਿਨ੍ਹਾਂ ਦੇ ਨਾਂ ਵੱਖ-ਵੱਖ ਕਾਰਨਾਂ ਕਰਕੇ ਦੇਸ਼ ਅਤੇ ਸੰਸਾਰ ਵਿਚ ਪ੍ਰਸਿੱਧ ਹਨ । ਅੰਮ੍ਰਿਤਸਰ ਸਿੱਖ ਧਰਮ ਦਾ ਪਵਿੱਤਰ ਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਹੀ ਸਥਿਤ ਹੈ ਪਟਿਆਲਾ ਪੰਜਾਬ ਦਾ ਇੱਕ ਪ੍ਰਸਿੱਧ ਇਤਿਹਾਸਿਕ ਸ਼ਹਿਰ ਹੈ । ਇੱਥੇ ਬਹੁਤ ਸਾਰੀਆਂ ਇਤਿਹਾਸਿਕ ਇਮਾਰਤਾਂ ਹਨ । ਇਸ ਰਾਜ ਦਾ ਮੁੱਖ ਉਦਯੋਗਿਕ ਸ਼ਹਿਰ ਲੁਧਿਆਣਾ ਹੈ । ਜਲੰਧਰ ਖੇਡਾਂ ਅਤੇ ਲੁਧਿਆਣਾ ਹੌਜ਼ਰੀ ਦਾ ਸਮਾਨ ਤਿਆਰ ਕਰਨ ਲਈ ਦੁਨੀਆ ਭਰ ਵਿਚ ਪ੍ਰਸਿੱਧ ਹੈ । ਬਠਿੰਡਾ ਵਿੱਚ ਇੱਕ ਇਤਿਹਾਸਿਕ ਕਿਲ੍ਹਾ ਹੈ । ਇੱਥੇ ਏਸ਼ੀਆ ਮਹਾਂਦੀਪ ਦੀ ਸਭ ਤੋਂ ਵੱਡੀ ਛਾਉਣੀ ਅਤੇ ਇੱਕ ਵੱਡਾ ਰੇਲਵੇ ਜੰਕਸ਼ਨ ਹੈ ।
ਪ੍ਰਸ਼ਨ
- ਇਸ ਪੈਰੇ ਵਿੱਚ ਕਿਹੜੇ-ਕਿਹੜੇ ਸ਼ਹਿਰਾਂ ਦੇ ਨਾਂ ਆਏ ਹਨ ?
- ਪੰਜਾਬ ਦੀ ਰਾਜਧਾਨੀ ਦਾ ਨਾਂ ਲਿਖੋ ।
- ਜਲੰਧਰ ਕਿਸ ਕਾਰਨ ਸੰਸਾਰ ਪ੍ਰਸਿੱਧ ਸ਼ਹਿਰ ਹੈ ?
ਉੱਤਰ:
- ਚੰਡੀਗੜ੍ਹ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਜਲੰਧਰ ਤੇ ਬਠਿੰਡਾ ।
- ਚੰਡੀਗੜ੍ਹ ।
- ਖੇਡਾਂ ਦੇ ਸਮਾਨ ਕਰਕੇ ।
ਪ੍ਰਸ਼ਨ 12.
ਖ਼ਾਲੀ ਥਾਂਵਾਂ ਭਰੋ
(ਉ) ਬਠਿੰਡੇ ਵਿੱਚ ……….. ਦੀ ਸਭ ਤੋਂ ਵੱਡੀ ਛਾਉਣੀ ਹੈ ।
(ਅ) ਪੰਜਾਬ ਦੇ ਤਿੰਨ ਭਾਗ ……….. ਅਤੇ ਸਭ ਮਾਲਵਾ ਹਨ ।
ਉੱਤਰ;
(ਉ) ਬਠਿੰਡੇ ਵਿਚ ਏਸ਼ੀਆ ਮਹਾਂਦੀਪ ਦੀ ਤੋਂ ਵੱਡੀ ਛਾਉਣੀ ਹੈ ।
(ਅ) ਪੰਜਾਬ ਦੇ ਤਿੰਨ ਭਾਗ ਮਾਝਾ, ਦੁਆਬਾ ਤੇ ਮਾਲਵਾ ਹਨ ।
ਪ੍ਰਸ਼ਨ 13.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕਾਂ ਵਿਚ ਵਰਤੋਂ-
(ਕੁਦਰਤ, ਸੰਸਾਰ, ਸਤਿਕਾਰ, ਪੰਜਾਬੀ, ਧਰਤੀ)
ਉੱਤਰ:
- ਕੁਦਰਤ ਪ੍ਰਕਿਰਤੀ, ਸਾਡਾ ਆਲਾਦੁਆਲਾ)-ਕੁਦਰਤ ਦੇ ਪਸਾਰੇ ਦਾ ਕੋਈ ਅੰਤ ਨਹੀਂ ।
- ਸੰਸਾਰ (ਦੁਨੀਆ)-ਇਸ ਸਮੇਂ ਸੰਸਾਰ ਦੀ ਅਬਾਦੀ ਸਵਾ ਸੱਤ ਅਰਬ ਹੈ ।
- ਸਤਿਕਾਰ (ਇੱਜ਼ਤ)-ਸਾਨੂੰ ਆਪਣੇ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ।
- ਪੰਜਾਬੀ ਪੰਜਾਬ ਦੇ ਰਹਿਣ ਵਾਲਾ)-ਪੰਜਾਬੀ ਲੋਕ ਅਣਖੀਲੇ ਤੇ ਬਹਾਦਰ ਹੁੰਦੇ ਹਨ ।
- ਧਰਤੀ (ਜ਼ਮੀਨ)-ਧਰਤੀ ਗੋਲ ਹੈ ।
ਪ੍ਰਸ਼ਨ 14.
ਮਿਲਾਨ ਕਰੋ-
ਉੱਤਰ:
ਪ੍ਰਸ਼ਨ 15.
ਨਕਸ਼ੇ ਵਿਚ ਪੰਜਾਬ ਦੇ ਤਿੰਨ ਖੇਤਰਾਂ ਬਾਰੇ ਜਾਣਕਾਰੀ ਦਿਓ-
ਉੱਤਰ:
ਪ੍ਰਸ਼ਨ 16.
ਪੰਜਾਬ ਦੇ ਨਕਸ਼ੇ ਵਿਚ ਜ਼ਿਲ੍ਹਿਆਂ ਅਤੇ ਗੁਆਂਢੀ ਦੇਸ਼/ਸੂਬਿਆਂ ਬਾਰੇ ਜਾਣਕਾਰੀ ਦਿਓ ।
ਉੱਤਰ: