Punjab State Board PSEB 4th Class Punjabi Book Solutions Chapter 5 ਵੀਰੂ ਤੇ ਮੰਗੂ Textbook Exercise Questions and Answers.
PSEB Solutions for Class 4 Punjabi Chapter 5 ਵੀਰੂ ਤੇ ਮੰਗੂ
ਪਾਠ-ਅਭਿਆਸ ਪ੍ਰਸ਼ਨ-ਉੱਤਰ
ਪ੍ਰਸ਼ਨ 1.
ਮੇਮਣਿਆਂ ਨੂੰ ਘਾਹ-ਪੱਤਾ ਕਿਹੋ-ਜਿਹਾ ਲੱਗਦਾ ਸੀ ?
ਉੱਤਰ:
ਮੇਮਣਿਆਂ ਨੂੰ ਘਾਹ-ਪੱਤਾ ਕੁਸੈਲਾ ਲੱਗਦਾ ਸੀ ।
ਪ੍ਰਸ਼ਨ 2.
ਭਾਗ ਹਰ ਰੋਜ਼ ਹੀ ਰੁੱਖਾਂ ਦੀਆਂ ਲਗਰਾਂ ਵੱਢ ਕੇ ਮੇਮਣਿਆਂ ਨੂੰ ਕਿਉਂ ਪਾਉਂਦਾ ਸੀ ?
ਉੱਤਰ:
ਭਾਗ ਹਰ ਰੋਜ਼ ਹੀ ਰੁੱਖਾਂ ਦੀਆਂ ਲਗਰਾਂ ਵੱਢ ਕੇ ਮੇਮਣਿਆਂ ਨੂੰ ਪਾਉਂਦਾ ਸੀ, ਤਾਂ ਜੋ ਉਹ ਲਗਰਾਂ ਖਾ ਕੇ ਢਿੱਡ ਭਰ ਲੈਣ ਤੇ ਆਪਣੀ ਮਾਂ ਦੇ ਦੁੱਧ ਦੀ ਝਾਕ ਨਾ ਰੱਖਣ ।
ਪ੍ਰਸ਼ਨ 3.
ਵੀਰੂ ਨੇ ਰੋਣ-ਹਾਕਾ ਮੂੰਹ ਬਣਾ ਕੇ ਮੰਗੂ : ਨੂੰ ਕੀ ਕਿਹਾ ?
ਉੱਤਰ:
ਵੀਰੂ ਨੇ ਰੋਣ-ਹਾਕਾ ਮੂੰਹ ਬਣਾ ਕੇ ਮੰਗੂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦਾ ਆਜੜੀ ਭਰਾ ਹਰ ਰੋਜ਼ ਇਸੇ ਤਰ੍ਹਾਂ ਰੁੱਖ ਛਾਂਗਦਾ ਤੇ ਵੱਢਦਾ ਰਿਹਾ, ਤਾਂ ਸਾਰੇ ਰੁੱਖ ਮੁੱਕ ਜਾਣਗੇ । ਫਿਰ ਮੀਂਹ ਪੈਣੋਂ ਹਟ ਜਾਵੇਗਾ ਤੇ ਧਰਤੀ ਬੰਜਰ ਹੋ ਜਾਵੇਗੀ ।
ਪ੍ਰਸ਼ਨ 4.
ਸ਼ਹਿਰ ਤੋਂ ਆਏ ਬੰਦੇ ਨੇ ਕੀ ਆਖਿਆ ?
ਉੱਤਰ:
ਸ਼ਹਿਰ ਤੋਂ ਆਏ ਬੰਦੇ ਨੇ ਆਖਿਆ ਕਿ ਜੇਕਰ ਇਸੇ ਤਰ੍ਹਾਂ ਹੀ ਰੁੱਖ ਵੱਢੇ ਜਾਂਦੇ ਰਹੇ, ਤਾਂ ਪਾਣੀ ਦੀ ਘਾਟ ਹੋ ਜਾਵੇਗੀ ਤੇ ਸਾਹ ਲੈਣ ਲਈ ਹਵਾ ਵੀ ਠੀਕ ਨਹੀਂ ਰਹੇਗੀ ।
ਪ੍ਰਸ਼ਨ 5.
ਬੈਕਟਾਂ ਵਿੱਚੋਂ ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ-
(ਦਾਤ, ਘਾਹ-ਪੱਤਾ, ਖੇਤ, ਘਾਹ, ਮਾਂ ।)
(ਉ) ਵੀਰੂ ਤੇ ਮੰਗੂ …………. ਦਾ ਦੁੱਧ ਪੀਣ ਲਈ ਮੌਕਾ ਲੱਭਦੇ ਰਹਿੰਦੇ ।
(ਅ) ਹੁਣ ਤਾਂ …………. ਦੀ ਤਿੜ੍ਹ ਵੀ ਭਾਲੀ ਨਹੀਂ ਲੱਭਦੀ ।
(ਈ) ਆਪਾਂ ਤਾਂ …………. ਖਾ ਕੇ ਗੁਜ਼ਾਰਾ ਕਰ ਲਵਾਂਗੇ ।
(ਸ) ਭਾਗ ਨੇ ਛੋਟੇ-ਛੋਟੇ ਮੇਮਣਿਆਂ ਲਈ …….. ਨਾਲ ਕਿੱਕਰ ਛਾਂਗੀ ਸੀ ।
(ਹ) ਸ਼ਹਿਰ ਤੋਂ ਇਕ ਬੰਦਾ …………. ਦੇਖਣ ਆਇਆ ਸੀ ।
ਉੱਤਰ:
(ੳ) ਵੀਰੂ ਤੇ ਮੰਗੂ ਮਾਂ ਦਾ ਦੁੱਧ ਪੀਣ ਲਈ ਮੌਕਾ ਲੱਭਦੇ ਰਹਿੰਦੇ ।
(ਅ) ਹੁਣ ਤਾਂ ਘਾਹ ਦੀ ਤਿੜ੍ਹ ਵੀ ਭਾਲੀ ਨਹੀਂ ਲੱਭਦੀ ।.
(ਈ ਆਪਾਂ ਤਾਂ ਘਾਹ-ਪੱਤਾ ਖਾ ਕੇ ਗੁਜ਼ਾਰਾ ਕਰ ਲਵਾਂਗੇ ।
(ਸ) ਭਾਗ ਨੇ ਛੋਟੇ-ਛੋਟੇ ਮੇਮਣਿਆਂ ਲਈ ਦਾਤ ਨਾਲ ਕਿੱਕਰ ਝਾਂਗੀ ਸੀ ।
(ਹ) ਸ਼ਹਿਰ ਤੋਂ ਇਕ ਬੰਦਾ ਖੇਤ ਦੇਖਣ ਆਇਆ ਸੀ ।
ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ” ਕੁਸੈਲਾ, ਹਿੰਮਤ, ਗੁਜ਼ਾਰਾ, ਬੰਜਰ, ਆਲੇ-ਦੁਆਲੇ, ਝਾਕ, ਆਜੜੀ, ਮੇਮਣਾ |’
ਉੱਤਰ:
- ਕੁਸੈਲਾ (ਕੌੜਾ)-ਛੋਟੇ ਮੇਮਣਿਆਂ ਨੂੰ ਘਾਹ-ਪੱਤਾ ਕੁਸੈਲਾ ਲਗਦਾ ।
- ਹਿੰਮਤ (ਦਲੇਰੀ)-ਤੇਰੇ ਵਿਚ ਹਿੰਮਤ ਹੈ, ਤਾਂ ਮੇਰਾ ਮੁਕਾਬਲਾ ਕਰ ।
- ਗੁਜ਼ਾਰਾ (ਨਿਰਬਾਹ, ਖ਼ਰਚ ਪੂਰਾ ਹੋਣਾ)-ਇੰਨੇ ਥੋੜੇ ਪੈਸਿਆਂ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ ।
- ਬੰਜਰ (ਜਿਸ ਜ਼ਮੀਨ ਵਿਚ ਫ਼ਸਲ ਪੈਦਾ ਨਾ ਹੋਵੇ)-ਰਾਜਸਥਾਨ ਦੀ ਬਹੁਤੀ ਧਰਤੀ ਰੇਗਿਸਤਾਨੀ ਤੇ ਬੰਜਰ ਹੈ ।
- ਆਲੇ-ਦੁਆਲੇ (ਚੁਫ਼ੇਰੇ)-ਸਾਡੇ ਮਕਾਨ ਦੇ ਆਲੇਦੁਆਲੇ ਪੰਜ-ਪੰਜ ਫੁੱਟ ਉੱਚੀ ਕੰਧ ਹੈ ।
- ਝਾਕ (ਧਿਆਨ, ਉਮੀਦ)-ਬਿੱਲੀ ਦੁੱਧ ਦੇ ਪਤੀਲੇ . ਵਲ ਝਾਕ ਲਾਈ ਬੈਠੀ ਸੀ ।
- ਆਜੜੀ (ਭੇਡਾਂ-ਬੱਕਰੀਆਂ ਚਾਰਨ ਵਾਲਾ)ਆਜੜੀ ਭੇਡਾਂ ਚਾਰ ਰਿਹਾ ਹੈ ।
- ਮੇਮਣਾ ਬੱਕਰੀ ਦਾ ਬੱਚਾ)-ਮੇਮਣਾ ਜੰਮਦਾ ਹੀ ਛਾਲਾਂ ਮਾਰਨ ਲੱਗਾ
ਪ੍ਰਸ਼ਨ 7.
ਪੜੋ, ਸਮਝੋ ਤੇ ਲਿਖੋ-
ਉੱਤਰ:
ਪ੍ਰਸ਼ਨ 8.
ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ
(ਉ) ‘‘ਪੁੱਤਰ, ਤੂੰ ਵੱਡਾ ਹੋ ਗਿਆ, ਹੁਣ ਘਾਹਪੱਤਾ ਚੁਗਿਆ ਕਰ ।
(ਅ) “ਤੂੰ ਵੀ ਹਿੰਮਤ ਕਰ ਲੈ।”
(ਇ) ‘‘ਭਲਾ ਇਹ ‘ਵਾਜਾਂ ਕੌਣ ਮਾਰਦੈ ।’
(ਸ) ‘‘ਅਸੀਂ ਨਹੀਂ ਖਾਣੀ ਚੁੰਗ, ਭਾਗ ਆਜੜੀ ਹਰ ਰੋਜ਼ ਕੋਈ ਨਾ ਕੋਈ ਰੁੱਖ ਵੱਢ ਦਿੰਦੈ ।”
ਉੱਤਰ:
(ੳ) ਇਹ ਸ਼ਬਦ ਮਾਂ ਨੇ ਵੀਰੂ ਨੂੰ ਕਹੇ ।
(ਅ) ਇਹ ਸ਼ਬਦ ਵੀਰੂ ਨੇ ਮੰਗੂ ਨੂੰ ਕਹੇ ।
(ਈ) ਇਹ ਸ਼ਬਦ ਮੰਗੂ ਨੇ ਵੀਰ ਨੂੰ ਕਹੇ ।
(ਸ) ਇਹ ਸ਼ਬਦ ਵੀਰੂ ਨੇ ਮੰਗੂ ਨੂੰ ਕਹੇ ।
ਪ੍ਰਸ਼ਨ 9.
ਹੇਠ ਲਿਖੀਆਂ ਸਤਰਾਂ ਬੋਲ ਕੇ ਦੂਜੇ ਵਿਦਿਆਰਥੀਆਂ ਨੂੰ ਲਿਖਾਓ-
- ਮੇਰੀ ਜੀਭ ਕੌੜੀ ਹੋ ਗਈ ।
- ਆਜੜੀ ਬੱਕਰੀਆਂ ਚਾਰ ਰਿਹਾ ਸੀ ।
- ਚਲ ਆਪਾਂ ਘਾਹ ਚੁਗੀਏ ।
- ਇਹ ਜਗੀਰਾ ਕਿਰਸਾਣ ਹੈ ।
- ਵੀਰੂ ਨੇ ਖੇਤਾਂ ਵਲ ਨਜ਼ਰ ਘੁਮਾਈ,
- ਮੀਂਹ ਘੱਟ ਪੈਣ ਲਗ ਪਏ ਸਨ ।
- ਵੀਰੂ ਨੇ ਰੋਣਹਾਕਾ ਮੂੰਹ ਬਣਾਇਆ ।
ਉੱਤਰ:
ਨੋਟ-ਵਿਦਿਆਰਥੀ ਆਪੇ ਹੀ ਕਰਨ ।
ਪ੍ਰਸ਼ਨ 10.
“ਮੇਰਾ ਪਿੰਡ ਮੇਰਾ ਸ਼ਹਿਰ’ ਵਿਸ਼ੇ ਉੱਤੇ ਇਕ ਲੇਖ ਲਿਖੋ ।
ਉੱਤਰ:
(ਨੋਟ-ਇਹ ਲੇਖ ਲਿਖਣ ਲਈ ਦੇਖੋ ਅਗਲੇ ਸਫ਼ਿਆਂ ਵਿਚ “ਲੇਖ-ਰਚਨਾ’ ਵਾਲਾ ਭਾਗ ।)