Punjab State Board PSEB 4th Class Punjabi Book Solutions Chapter 4 ਹਾਥੀ Textbook Exercise Questions and Answers.
PSEB Solutions for Class 4 Punjabi Chapter 4 ਹਾਥੀ
ਕਾਵਿ-ਟੋਟਿਆਂ ਦੇ ਸਰਲ ਅਰਥ
(ਉ) ਸਾਡੇ ਪਿੰਡ ਵਿਚ ……. ਬੰਦ ਕਿਵਾੜ ।
ਸਰਲ ਅਰਥ-ਸਾਡੇ ਪਿੰਡ ਵਿਚ ਹਾਥੀ ਆ ਗਿਆ ਉਹ ਇੰਨਾ ਵੱਡਾ ਸੀ ਕਿ ਇੰਝ ਜਾਪਦਾ ਸੀ, ਜਿਵੇਂ ਕੋਈ ਪਹਾੜ ਤੁਰਿਆ ਆ ਰਿਹਾ ਹੋਵੇ । ਉਸਨੂੰ ਵੇਖ ਕੇ ਕੁੱਤੇ ਭੌਕਣ ਲੱਗ ਪਏ ਤੇ ਲੋਕ ਆਪਣੇ ਬੰਦ ਦਰਵਾਜ਼ੇ ਖੋਲ੍ਹ ਕੇ ਉਸਨੂੰ ਦੇਖਣ ਲਈ ਬਾਹਰ ਆ ਗਏ ।
(ਅ) ਛੱਜਾਂ ਵਰਗੇ ……… ਖੇਤ ਦੀ ਵਾੜ ।
ਸਰਲ ਅਰਥ-ਹਾਥੀ ਦੇ ਕੰਨ ਛੱਜਾਂ ਵਰਗੇ ਵੱਡੇਵੱਡੇ ਸਨ । ਉਸਦੇ ਪੈਰ ਚੱਕੀ ਦੇ ਪੁੜਾਂ ਵਰਗੇ ਵੱਡੇਵੱਡੇ ਸਨ । ਜੇਕਰ ਕੋਈ ਚੀਜ਼ ਉਸਦੇ ਪੈਰਾਂ ਹੇਠ ਆ ਜਾਵੇ, ਤਾਂ ਉਹ ਸਹੀ-ਸਲਾਮਤ ਬਚ ਨਹੀਂ ਸੀ ਸਕਦੀ । ਉਹ ਆਪਣੀ ਭੁੱਖ ਦੂਰ ਕਰਨ ਲਈ ਇਕ ਹਰੇ-ਭਰੇ ਖੇਤ ਦੀ ਵਾੜ ਟੱਪ ਕੇ ਵਿਚ ਜਾ ਵੜਿਆ ।
(ੲ) ਮੂੰਹ ‘ ਚੋਂ ਨਿਕਲੇ ……. ਬੋਝ ਉਤਾਰ !
ਸਰਲ ਅਰਥ-ਹਾਥੀ ਦੇ ਮੂੰਹ ਵਿਚੋਂ ਨਿਕਲੇ ਵੱਡੇਵੱਡੇ ਚਿੱਟੇ ਦੰਦ ਇਸ ਤਰ੍ਹਾਂ ਜਾਪ ਰਹੇ ਸਨ, ਜਿਵੇਂ ਚਮਕਦੀਆਂ ਤਲਵਾਰਾਂ ਹੋਣ । ਜਦੋਂ ਮੈਂ ਉਸ ਦੀਆਂ ਅੱਖਾਂ ਵਲ ਝਾਤੀ ਮਾਰਦਾ ਸਾਂ, ਤਾਂ ਉਹ ਮੈਨੂੰ ਬੜਾ ਸ਼ਰਮੀਲਾ ਜਾਪਦਾ ਸੀ । ਇੰਝ ਜਾਪਦਾ ਸੀ, ਜਿਵੇਂ ਉਸਦੇ ਸਿਰ ਉੱਤੇ ਕਿਸੇ ਪ੍ਰਕਾਰ ਦਾ ਭਾਰ ਨਹੀਂ ਤੇ ਉਹ ਪੂਰੀ ਬੇਪਰਵਾਹੀ ਨਾਲ ਤੁਰਦਾ ਸੀ । ਉਸਦੀ ਸੁੰਡ ਇਸ ਤਰ੍ਹਾਂ ਲੰਮੀ ਸੀ, ਜਿਵੇਂ ਸੰਗਲ ਹੋਵੇ ।ਉਹ ਸੁੰਡ ਦੇ ਆਪਣੇ ਇੱਕੋ ਵਾਰ ਨਾਲ ਥੱਬਾ ਸਾਰਾ ਚਾਰਾ ਪੁੱਟ ਲੈਂਦਾ ਸੀ । ਇਸ ਤਰ੍ਹਾਂ ਤੁਰਿਆ ਜਾਂਦਾ ਉਹ ਕੁੱਝ ਚਾਰੇ ਨੂੰ ਤਾਂ ਨਿਗਲ ਗਿਆ ਸੀ ਤੇ ਕੁੱਝ ਨੂੰ ਪੈਰਾਂ ਹੇਠ ਲਿਤਾੜ ਕੇ ਸੁੱਟ ਗਿਆ ਸੀ ।
(ਸ) ਭਰ ਭਰ ਸੁੰਡ …….. ਬੰਦ ਕਿਵਾੜ । ਸਰਲ ਅਰਥ-ਹਾਥੀ ਜਦੋਂ ਨਹਿਰ ਵਿਚ ਨਹਾਉਂਦਾ ਸੀ, ਤਾਂ ਉਹ ਸੁੰਡ ਵਿਚ ਪਾਣੀ ਭਰ ਕੇ ਛੁਹਾਰੇ ਛੱਡਦਾ ਸੀ । ਇੰਝ ਜਾਪਦਾ ਸੀ ਜਿਵੇਂ ਉਸਨੂੰ ਨਹਾ ਕੇ ਬਹੁਤ ਹੀ ਮਜ਼ਾ ਆਉਂਦਾ ਹੋਵੇ । ਠੰਢੇ ਪਾਣੀ ਨਾਲ ਨਹਾਉਂਦਿਆਂ ਇੰਝ ਜਾਪਦਾ ਸੀ, ਜਿਵੇਂ ਉਸਨੂੰ ਤਪਦਾ ਹਾੜ੍ਹ ਦਾ ਮਹੀਨਾ ਭੁੱਲ ਗਿਆ ਹੋਵੇ । ਸਾਡੇ ਪਿੰਡ ਵਿਚ ਹਾਥੀ ਆਇਆ ਸੀ । ਉਹ ਇੰਝ ਜਾਪਦਾ ਸੀ, ਜਿਵੇਂ ਕੋਈ ਪਹਾੜ ਤੁਰਿਆ ਜਾਂਦਾ ਹੋਵੇ । ਉਸ ਅਦਭੁਤ ਪਸ਼ੂ ਨੂੰ ਦੇਖ ਕੇ ਕੁੱਤੇ ਭੌਕਣ ਲਗ ਪਏ ਹਨ ਅਤੇ ਉਸਨੂੰ ਵੇਖਣ ਲਈ ਲੋਕੀਂ ਆਪਣੇ ਬੰਦ ਦਰਵਾਜ਼ੇ ਖੋਲ੍ਹ ਕੇ ਬਾਹਰ ਨਿਕਲ ਆਂਏ ।
ਸੰਖੇਪ ਉੱਤਰ ਵਾਲੇ ਪ੍ਰਸ਼ਨ
1. ਸਾਡੇ ਪਿੰਡ ਵਿਚ
ਹਾਥੀ ਆਇਆ
ਤੁਰਦਾ ਲੱਗੇ ਪਹਾੜ,
ਵੇਖ ਕੇ ਉਸ ਨੂੰ ਕੁੱਤੇ ਭੌਕੇ
ਖੁੱਲ੍ਹੇ, ਬੰਦ ਕਿਵਾੜ ।
ਪ੍ਰਸ਼ਨ
- ਹਾਥੀ ਕਿੱਥੇ ਆਇਆ ?
- ਹਾਥੀ ਕਿਸ ਤਰ੍ਹਾਂ ਦਾ ਲਗਦਾ ਸੀ ?
- ਹਾਥੀ ਨੂੰ ਵੇਖ ਕੇ ਕੁੱਤੇ ਕੀ ਕਰਨ ਲੱਗੇ ?
- ਬੰਦ ਕਿਵਾੜ ਕਿਉਂ ਖੁੱਲ੍ਹ ਗਏ ?
- ‘ਹਾਥੀ ਕਵਿਤਾ ਦੀਆਂ ਚਾਰ-ਪੰਜ ਸਤਰਾਂ ਜ਼ਬਾਨੀ ਲਿਖੋ ।
ਉੱਤਰ:
- ਹਾਥੀ ਸਾਡੇ ਪਿੰਡ ਵਿਚ ਆਇਆ ।
- ਹਾਥੀ ਪਹਾੜ ਵਰਗਾ ਲਗਦਾ ਸੀ ।
- ਹਾਥੀ ਨੂੰ ਵੇਖ ਕੇ ਕੁੱਤੇ ਭੌਕਣ ਲੱਗੇ ।
- ਬੰਦ ਕਿਵਾੜ ਇਸ ਕਰਕੇ ਖੁੱਲ੍ਹ ਗਏ, ਕਿਉਂਕਿਲੋਕ ਦਰਵਾਜ਼ਿਆਂ ਵਿਚ ਖੜ੍ਹੇ ਹੋ ਕੇ ਹਾਥੀ ਨੂੰ ਵੇਖਣਾ ਚਾਹੁੰਦੇ ਸਨ ।
- ਨੋਟ-ਉਪਰੋਕਤ ਸਤਰਾਂ ਜ਼ਬਾਨੀ ਯਾਦ ਕਰੋ ।
2. ਛੱਜਾਂ ਵਰਗੇ
ਕੰਨ ਸੀ ਉਹਦੇ
ਚੱਕੀ-ਪੁੜ ਜਿਹੇ ਪੈਰ ।
ਜੋ ਵੀ ਉਹਨਾਂ ।
ਹੇਠ ਆ ਗਿਆ
ਨਹੀਂ ਰਤਾ ਵੀ ਖੈਰ
ਪੇਟ ਭਰਨ ਲਈ
ਟੱਪ ਗਿਆ ਉਹ.
ਹਰੇ ਖੇਤ ਦੀ ਵਾੜ ।
ਪ੍ਰਸ਼ਨ
- ਹਾਥੀ ਦੇ ਕੰਨ ਕਿਹੋ ਜਿਹੇ ਸਨ ?
- ਹਾਥੀ ਦੇ ਪੈਰ ਕਿਹੋ ਜਿਹੇ ਸਨ ?
- ਕਿਸ ਦੀ ਖੈਰ ਨਹੀਂ ਸੀ ?
- ਹਾਥੀ ਨੇ ਪੇਟ ਭਰਨ ਲਈ ਕੀ ਕੀਤਾ ?
- ਕੌਣ ਵਾੜ ਟੱਪ ਗਿਆ
ਉੱਤਰ:
- ਹਾਥੀ ਦੇ ਕੰਨ ਛੱਜਾਂ ਵਰਗੇ ਸਨ ।
- ਹਾਥੀ ਦੇ ਪੈਰ ਚੱਕੀ ਦੇ ਪੁੜਾਂ ਵਰਗੇ ਸਨ ।
- ਜਿਹੜਾ ਹਾਥੀ ਦੇ ਪੈਰ ਹੇਠ ਆ ਜਾਵੇ, ਉਸਦੀ ਖ਼ੈਰ ਨਹੀਂ ਸੀ ।
- ਹਾਥੀ ਪੇਟ ਭਰਨ ਲਈ ਵਾੜ ਟੱਪ ਕੇ ਹਰੇਭਰੇ ਖੇਤ ਵਿਚ ਜਾ ਵੜਿਆ ।
- ਹਾਥੀ ।
3. ਮੂੰਹ ‘ਚੋਂ ਨਿਕਲੇ ਦੰਦ
ਜਿਵੇਂ ਦੋ ਲਿਸ਼ਕਦੀਆਂ , ਤਲਵਾਰਾਂ ।
ਅੱਖਾਂ ਤੋਂ ਸ਼ਰਮਾਕਲ
ਜਾਪੇ
ਜਦ ਮੈਂ ਝਾਤੀ ਮਾਰਾਂ ।
ਤੁਰਦਾ ਬੇਪਰਵਾਹਾਂ ਵਾਂਗੂੰ
ਸਿਰ ਤੋਂ ਬੋਝ ਉਤਾਰ ।
ਪ੍ਰਸ਼ਨ
- ਹਾਥੀ ਦੇ ਦੰਦ ਕਿੰਨੇ ਸਨ ?
- ਹਾਥੀ ਦੇ ਦੰਦ ਕਿਹੋ ਜਿਹੇ ਸਨ ?
- ਹਾਥੀ ਅੱਖਾਂ ਤੋਂ ਕਿਹੋ ਜਿਹਾ ਜਾਪਦਾ ਸੀ ?
- ਹਾਥੀ ਕਿਸ ਤਰ੍ਹਾਂ ਤੁਰ ਰਿਹਾ ਸੀ ?
ਉੱਤਰ:
- ਹਾਥੀ ਦੇ ਦੋ ਦੰਦ ਸਨ ।
- ਹਾਥੀ ਦੇ ਦੰਦ ਲਿਸ਼ਕਦੀਆਂ ਤਲਵਾਰਾਂ ਵਰਗੇ ਸਨ ।
- ਹਾਥੀ ਅੱਖਾਂ ਤੋਂ ਸ਼ਰਮਾਕਲ ਜਾਪਦਾ ਸੀ ।
- ਹਾਥੀ ਬੇਪਰਵਾਹੀ ਨਾਲ ਤੁਰ ਰਿਹਾ ਸੀ ।
4. ਲੰਮ-ਸਲੰਮੀ
ਸੁੰਡ ਸੀ ਉਹਦੀ
ਹੋਵੇ ਜਿਵੇਂ ਸਰਾਲ
ਇਕੋ ਵਾਰ ‘ਚ
ਥੱਬਾ ਚਾਰਾ
ਪੁੱਟ ਲਵੇ ਉਸ ਨਾਲ ।
ਕੁੱਝ ਨੂੰ ਤਾਂ ਉਹ
ਨਿਗਲ ਗਿਆ ਸੀ ।
ਕੁੱਝ ਨੂੰ ਗਿਆ ਲਿਤਾੜ ।
ਪ੍ਰਸ਼ਨ
- ਹਾਥੀ ਦੀ ਸੁੰਡ ਕਿਹੋ ਜਿਹੀ ਸੀ ?
- ਸਰਾਲ ਵਰਗਾ ਕੀ ਸੀ ?
- ਹਾਥੀ ਸੁੰਡ ਨਾਲ ਕੀ ਕਰਦਾ ਸੀ ?
- ਹਾਥੀ ਨੇ ਚਾਰੇ ਦਾ ਕੀ ਕੀਤਾ ?
ਉੱਤਰ:
- ‘ਹਾਥੀ ਦੀ ਸੁੰਡ ਲੰਮ-ਸਲੰਮੀ ਸਰਾਲ ਵਰਗੀ ਸੀ ।
- ਸਰਾਲ ਵਰਗੀ ਹਾਥੀ ਦੀ ਸੁੰਡ ਸੀ ।
- ਹਾਥੀ ਸੰਡ ਨਾਲ ਚਾਰਾ ਪੁੱਟਦਾ ਸੀ
- ਹਾਥੀ ਨੇ ਕੁੱਝ ਚਾਰਾ ਨਿਗਲ ਲਿਆ ਤੇ ਕੁੱਝ . ਪੈਰਾਂ ਹੇਠ ਲਿਤਾੜ ਦਿੱਤਾ ।
5. ਭਰ-ਭਰ ਸੁੰਡ
ਫੁਹਾਰੇ ਛੱਡੇ
ਜਦੋਂ ਨਹਿਰ ਵਿਚ ਨਾਵੇ ।
ਇਉਂ ਲੱਗਦਾ ਸੀ ।
ਨਾ ਕੇ ਉਸ ਨੂੰ,
ਮਜ਼ਾ ਬੜਾ ਹੀ ਆਵੇ ।
ਪਲ ਵਿਚ ਉਸ ਨੂੰ
ਭੁੱਲ ਗਿਆ ਸੀ
ਤਪਦਾ ਭਖਦਾ ਹਾਤੁ ।
ਪ੍ਰਸ਼ਨ
- ਫੁਹਾਰੇ ਕੌਣ ਛੱਡ ਰਿਹਾ ਸੀ ?
- ਹਾਥੀ ਕਿੱਥੇ ਨਹਾ ਰਿਹਾ ਸੀ ?
- ਹਾਥੀ ਨੂੰ ਤਪਦਾ ਭਖਦਾ ਹਾੜ੍ਹ ਕਿਉਂ ਭੁੱਲ ਗਿਆ ਸੀ ?
- ਹਾਥੀ ਨੂੰ ਕੀ ਭੁੱਲ ਗਿਆ ਸੀ ?
ਉੱਤਰ:
- ਛੁਹਾਰੇ ਹਾਥੀ ਛੱਡ ਰਿਹਾ ਸੀ ।
- ਹਾਥੀ ਨਹਿਰ ਵਿਚ ਨਹਾ ਰਿਹਾ ਸੀ ।
- ਹਾਥੀ ਨੂੰ ਨਹਿਰ ਵਿਚ ਨਹਾ ਕੇ ਤਪਦਾਭਖਦਾ ਹਾੜ੍ਹ ਭੁੱਲ ਗਿਆ ਸੀ ।
- ਹਾੜ੍ਹ ਦਾ ਤਪਦਾ ਮਹੀਨਾ |
ਧਾਠ-ਅਭਿਆਸ ਪ੍ਰਸ਼ਨ-ਉੱਤਰ
ਪ੍ਰਸ਼ਨ 1.
ਹਾਥੀ ਤੁਰਦਾ ਹੋਇਆ ਕਿਹੋ ਜਿਹਾ ਲਗਦਾ ਹੈ ?
ਉੱਤਰ:
ਤੁਰਦਾ ਹੋਇਆ ਹਾਥੀ ਪਹਾੜ ਵਰਗਾ। ਲਗਦਾ ਹੈ ।
ਪ੍ਰਸ਼ਨ 2.
ਹਾਥੀ ਦੇ ਕੰਨ ਕਿਹੋ-ਜਿਹੇ ਹੁੰਦੇ ਹਨ ?
ਉੱਤਰ:
ਹਾਥੀ ਦੇ ਕੰਨ ਛੱਜਾਂ ਵਰਗੇ ਵੱਡੇ-ਵੱਡੇ , ਹੁੰਦੇ ਹਨ ।
ਪ੍ਰਸ਼ਨ 3.
ਹਾਥੀ ਦੇ ਮੂੰਹ ਵਿੱਚੋਂ ਨਿਕਲੇ ਦੰਦ ਕਿਵੇਂ ਲੱਗਦੇ ਹਨ ?
ਉੱਤਰ:
ਹਾਥੀ ਦੇ ਮੂੰਹ ਵਿੱਚੋਂ ਨਿਕਲੇ ਦੰਦ ਲਿਸ਼ਕਦੀਆਂ ਤਲਵਾਰਾਂ ਵਰਗੇ ਲੱਗਦੇ ਸਨ ।
ਪ੍ਰਸ਼ਨ 4.
ਹਾਥੀ ਦੀ ਸੁੰਡ ਕਿਹੋ ਜਿਹੀ ਹੁੰਦੀ ਹੈ ?
ਉੱਤਰ:
ਹਾਥੀ ਦੀ ਸੁੰਡ ਸਰਾਲ ਵਰਗੀ ਲੰਮਸਲੰਮੀ ਹੁੰਦੀ ਹੈ ।
ਪ੍ਰਸ਼ਨ 5.
ਨਹਿਰ ਵਿਚ ਨਹਾਉਂਦਾ ਹਾਥੀ ਕੀ ਕਰ ਰਿਹਾ ਸੀ ?
ਉੱਤਰ:
ਨਹਿਰ ਵਿਚ ਨਹਾਉਂਦਾ ਹਾਥੀ ਸੁੰਡ ਵਿਚ ਪਾਣੀ ਭਰ ਕੇ ਇਧਰ-ਉਧਰ ਫੁਹਾਰੇ ਛੱਡ ਰਿਹਾ ਸੀ ।
ਪ੍ਰਸ਼ਨ 6.
ਢੁੱਕਵੇਂ ਮਿਲਾਨ ਕਰੋ-
ਉੱਤਰ:
ਪ੍ਰਸ਼ਨ 7.
ਇੱਕੋ ਜਿਹੇ ਤੁਕਾਂਤ ਵਾਲੇ ਸ਼ਬਦ ਲਿਖੋ :
ਉੱਤਰ:
ਪ੍ਰਸ਼ਨ 8.
ਹਾਥੀ ਬਾਰੇ ਦਸ ਵਾਕ ਲਿਖੋ ।
ਉੱਤਰ:
ਹਾਥੀ ਦਾ ਸਰੀਰ ਬਹੁਤ ਵੱਡਾ ਹੁੰਦਾ ਹੈ ।
ਜਦੋਂ ਉਹ ਤੁਰਦਾ ਹੈ, ਤਾਂ ਇੰਝ ਜਾਪਦਾ ਹੈ, ਜਿਵੇਂ ਪਹਾੜ ਤੁਰ ਰਿਹਾ ਹੋਵੇ ।
ਉਸਦੇ ਕੰਨ ਛੱਜਾਂ ਵਰਗੇ ਵੱਡੇ-ਵੱਡੇ ਹੁੰਦੇ ਹਨ ।
ਉਸਦੀ ਸੁੰਡ ਮੋਟੀ ਤੇ ਲੰਮ-ਸਲੰਮੀ ਹੁੰਦੀ ਹੈ ।
ਉਸਦੇ ਦੋ ਦੰਦ ਮੂੰਹ ਤੋਂ ਬਾਹਰ ਨਿਕਲੇ ਹੁੰਦੇ ਹਨ, ਜੋ ਤਲਵਾਰਾਂ ਵਾਂਗ ਲਿਸ਼ਕਦੇ ਜਾਪਦੇ ਹਨ ।
ਉਸਦੇ ਪੈਰ ਚੱਕੀ ਦੇ ਪੁੜਾਂ ਵਰਗੇ ਹੁੰਦੇ ਹਨ ।
ਜੇਕਰ ਉਨ੍ਹਾਂ ਦੇ ਹੇਠਾਂ ਕੋਈ ਆ ਜਾਵੇ, ਤਾਂ ਉਹ ਬਚ ਨਹੀਂ ਸਕਦਾ ।
ਉਹ ਅੱਖਾਂ ਤੋਂ ਸ਼ਰਮਾਕਲ ਲੱਗਦਾ ਹੈ । ਉਹ ਬੜੀ ਬੇਪਰਵਾਹੀ ਨਾਲ ਤੁਰਦਾ ਹੈ । ਜਦੋਂ ਉਸਨੇ ਚਾਰਾ ਖਾਣਾ ਹੁੰਦਾ ਹੈ, ਤਾਂ ਉਹ ਵਾੜ ਟੱਪ ਕੇ ਹਰੇ-ਭਰੇ ਖੇਤਾਂ ਵਿਚ ਵੜ ਜਾਂਦਾ ਹੈ ।
ਉਹ ਇੱਕੋ ਵਾਰੀ ਚਾਰੇ ਦਾ ਥੱਬਾ ਪੁੱਟ ਕੇ ਮੂੰਹ ਵਿਚ ਪਾ ਲੈਂਦਾ ਹੈ ।
ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਪਹਾੜ, ਕਿਵਾੜ, ਤਲਵਾਰਾਂ, ਝਾਤੀ, ਬੇਪਰਵਾਹ, ਬੋਝ, ਫੁਹਾਰਾ, ਮਜ਼ਾ, ਤਪਦਾ, ਨਹਿਰ ।
ਉੱਤਰ:
- ਪਹਾੜ ਪਰਬਤ)-ਹਿਮਾਲਾ ਪਹਾੜ ਭਾਰਤ ਦੇ ਉੱਤਰ ਵਿਚ ਹੈ ।
- ਕਿਵਾੜ (ਦਰਵਾਜ਼ਾ)-ਬਹੁਤ ਸਾਰੇ ਲੋਕ ਦਿਵਾਲੀ ਦੀ ਰਾਤ ਨੂੰ ਆਪਣੇ ਘਰ ਦੇ ਕਿਵਾੜ ਖੁੱਲ੍ਹੇ ਰੱਖਦੇ ਹਨ ।
- ਤਲਵਾਰਾਂ (ਕਿਰਪਾਨਾਂ-ਗਤਕਾ ਖੇਡਣ ਵਾਲੇ ਤਲਵਾਰਾਂ ਚਲਾਉਣ ਦੇ ਕਰਤੱਬ ਦਿਖਾ ਰਹੇ ਸਨ ।
- ਝਾਤੀ ਨਜ਼ਰ)-ਮੈਂ ਖੁੱਲ੍ਹੇ ਬੂਹੇ ਵਿੱਚੋਂ ਝਾਤੀ ਮਾਰੀ, ਤਾਂ ਉਹ ਅੰਦਰ ਬੈਠਾ ਦਿਸਿਆ ।
- ਬੇਪਰਵਾਹ ਬਿਨਾਂ ਕਿਸੇ ਚਿੰਤਾ-ਫ਼ਿਕਰ ਤੋਂਤੈਨੂੰ ਆਪਣੀ ਪੜ੍ਹਾਈ ਵਲੋਂ ਬੇਪਰਵਾਹ ਨਹੀਂ ਹੋਣਾ ਚਾਹੀਦਾ ।
- ਬੋਝ (ਭਾਰ)-ਇਮਤਿਹਾਨਾਂ ਦੇ ਦਿਨਾਂ ਵਿਚ \ ਵਿਦਿਆਰਥੀਆਂ ਦੇ ਸਿਰ ਉੱਤੇ ਪੜ੍ਹਾਈ ਦਾ ਬਹੁਤ ਬੋਝ ਹੁੰਦਾ ਹੈ ।
- ਫੁਹਾਰਾ (ਪਾਣੀ ਦਾ ਇਕ ਥਾਂ ਤੋਂ ਨਿਕਲ ਕੇ ਬਹੁਤ ਸਾਰੀਆਂ ਪਤਲੀਆਂ ਤੇ ਇਕੱਠੀਆਂ ਧਾਰਾਂ ਵਿਚ ਜ਼ੋਰ ਨਾਲ ਉੱਪਰ ਵਲ ਵਹਿਣਾ)-ਬਾਗ਼ ਵਿਚ ਪਾਣੀ ਦੇ ਫੁਹਾਰੇ ਚਲ ਰਹੇ ਸਨ ।
- ਮਜ਼ਾ (ਸੁਆਦ)-ਮੱਝਾਂ ਛੱਪੜ ਵਿਚ ਨਹਾਉਣ ਦਾ ਮਜ਼ਾ ਲੈਂਦੀਆਂ ਹਨ ।
- ਤਪਦਾ (ਗਰਮ ਹੋਇਆ)-ਪੰਜਾਬ ਵਿਚ ਜੇਠ . ਦਾ ਮਹੀਨਾ ਖੂਬ ਤਪਦਾ ਹੈ ।
- ਨਹਿਰ (ਦਰਿਆ ਵਿਚੋਂ ਕੱਢੀ ਪਾਣੀ ਦੀ ਧਾਰਾਇਹ ਨਹਿਰ ਪਾਣੀ ਨਾਲ ਭਰੀ ਹੋਈ ਹੈ !
ਪ੍ਰਸ਼ਨ 10.
ਬਿੰਦੂਆਂ ਨੂੰ ਆਪਸ ਵਿਚ ਮਿਲਾਓ ਤੇ ਰੰਗ ਭਰੋ :-
ਪ੍ਰਸ਼ਨ 11.
ਅਰਜ਼ੀ (ਬੇਨਤੀ-ਪੱਤਰ ਲਿਖਣ ਦਾ ਢੰਗ ।
ਉੱਤਰ:
ਅਰਜ਼ੀ ਲਿਖਣ ਲਈ ਸਭ ਤੋਂ ਪਹਿਲਾਂ ਕਾਗ਼ਜ਼ ਉੱਤੇ ਖੱਬੇ ਹੱਥ ਵਲ ਦੇ ਪਾਸੇ ‘ਸੇਵਾ ਵਿਖੇ’ ਸ਼ਬਦ ਲਿਖੇ ਜਾਂਦੇ ਹਨ । ਇਸ ਤੋਂ ਪਿੱਛੋਂ ਹੇਠਲੀਆਂ ਲਾਈਨਾਂ ਵਿਚ ਸੱਜੇ ਪਾਸੇ, ਜਿਸ ਵਿਅਕਤੀ ਵਲ ਅਰਜ਼ੀ ਲਿਖਣੀ ਹੋਵੇ, ਉਸਦਾ ਅਹੁਦਾ ਤੇ ਪਤਾ ਲਿਖਿਆ ਜਾਂਦਾ ਹੈ । ਫਿਰ ਹੇਠਲੀ ਲਾਈਨ ਵਿਚ ਖੱਬੇ ਹੱਥ ‘ਸ੍ਰੀਮਾਨ ਜੀ’ ਸ਼ਬਦ ਲਿਖੇ ਜਾਂਦੇ ਹਨ ਤੇ ਫਿਰ ਅਗਲੀ ਸਤਰ ਤੋਂ ਅਰਜ਼ੀ ਵਿਚ ਆਪਣੀ ਸਮੱਸਿਆ ਪੇਸ਼ ਕੀਤੀ ਜਾਂਦੀ ਹੈ । ਇਸ ਤੋਂ ਪਿੱਛੋਂ ਖੱਬੇ ਹੱਥ ‘ਧੰਨਵਾਦ ਸਹਿਤ’ ਸ਼ਬਦ ਲਿਖ ਕੇ ਉਸੇ ਸਤਰ ਵਿਚ ‘ਆਪਦਾ ਆਗਿਆਕਾਰੀ’ ਜਾਂ ‘ਆਪਦਾ ਵਿਸ਼ਵਾਸ-ਪਾਤਰ’ ਸ਼ਬਦ ਲਿਖ ਕੇ ਹੇਠਾਂ ਆਪਣਾ ਨਾਂ ਤੇ ਪਤਾ ਲਿਖਿਆ ਜਾਂਦਾ ਹੈ । ‘ਧੰਨਵਾਦ ਸਹਿਤ’ ਸ਼ਬਦਾਂ ਦੇ ਹੇਠਾਂ ਇਕ ਲਾਈਨ ਛੱਡ ਕੇ ‘ਮਿਤੀ’ /‘ਤਾਰੀਖ’ ਲਿਖੀ ਜਾਂਦੀ ਹੈ ।
ਅਰਜ਼ੀ ਦਾ ਖਾਕਾ ਇਸ ਪ੍ਰਕਾਰ ਹੁੰਦਾ ਹੈ :
ਪ੍ਰਸ਼ਨ 12.
ਘਰ ਵਿਚ ਜ਼ਰੂਰੀ ਕੰਮ ਹੋਣ ਕਾਰਨ ਸਕੂਲ ਵਿਚੋਂ ਛੁੱਟੀ ਲੈਣ ਲਈ ਇਕ ਅਰਜ਼ੀ ਲਿਖੋ ।
ਉੱਤਰ:
ਨੋਟ-ਇਹ ਅਰਜ਼ੀ ਲਿਖਣ ਲਈ ਦੇਖੋ ਅਗਲੇ ਸਫ਼ਿਆਂ ਵਿਚ ਦਿੱਤਾ ਚਿੱਠੀ-ਪੱਤਰ ।