Punjab State Board PSEB 4th Class Punjabi Book Solutions Chapter 3 ਬਾਲ ਸੁਖਦੇਵ Textbook Exercise Questions and Answers.
PSEB Solutions for Class 4 Punjabi Chapter 3 ਬਾਲ ਸੁਖਦੇਵ
ਪਾਠ-ਅਭਿਆਸ ਪ੍ਰਸ਼ਨ-ਉੱਤਰ
ਪ੍ਰਸ਼ਨ 1.
ਸ਼ਹੀਦ ਸੁਖਦੇਵ ਦਾ ਜਨਮ ਕਦੋਂ ਹੋਇਆ ?
ਉੱਤਰ:
ਸ਼ਹੀਦ ਸੁਖਦੇਵ ਦਾ ਜਨਮ 15 ਮਈ, 1907 ਨੂੰ ਹੋਇਆ ।
ਪ੍ਰਸ਼ਨ 2.
ਸ਼ਹੀਦ ਸੁਖਦੇਵ ਦਾ ਜਨਮ ਕਿੱਥੇ ਹੋਇਆ ?
ਉੱਤਰ:
ਲੁਧਿਆਣੇ ਵਿਚ ।
ਪ੍ਰਸ਼ਨ 3.
ਸੁਖਦੇਵ ਦੀ ਚਚੇਰੀ ਭੈਣ ਦਾ ਕੀ ਨਾਮ ਸੀ ਅਤੇ ਉਹ ਸੁਖਦੇਵ ਨਾਲ ਕਿਸ ਤਰ੍ਹਾਂ ਦਾ ਵਰਤਾਅ ਕਰਦੀ ਸੀ ?
ਉੱਤਰ:
ਸੁਖਦੇਵ ਦੀ ਚਚੇਰੀ ਭੈਣ ਦਾ ਨਾਂ ਗੌਰਾਂ ਸੀ ।ਉਹ ਸੁਖਦੇਵ ਨਾਲ ਬਹੁਤ ਪਿਆਰ ਕਰਦੀ ਸੀ ਅਤੇ ਹਮੇਸ਼ਾ ਸੁਖਦੇਵ ਦਾ ਪੱਖ ਪੂਰਦੀ ਸੀ ।
ਪ੍ਰਸ਼ਨ 4.
ਜਦੋਂ ਬੱਚਾ ਖੂਹ ਵਿਚ ਡਿਗ ਪਿਆ, ਤਾਂ ਸੁਖਦੇਵ ਨੇ ਉਸ ਨੂੰ ਬਚਾਉਣ ਲਈ ਕੀ ਕੀਤਾ ?
ਉੱਤਰ:
ਜਦੋਂ ਬੱਚਾ ਖੂਹ ਵਿਚ ਡਿਗ ਪਿਆ, ਤਾਂ ਸੁਖਦੇਵ ਆਪਣੇ ਘਰੋਂ ਨੌਕਰ ਸ਼ਿਵ ਰਾਮ ਨੂੰ ਰੱਸੇ ਸਮੇਤ ਲੈ ਕੇ ਆਇਆ |
ਪ੍ਰਸ਼ਨ 5.
ਜਲਿਆਂ ਵਾਲੇ ਬਾਗ਼ ਦਾ ਸਾਕਾ ਕਦੋਂ ਵਾਪਰਿਆ ?
ਉੱਤਰ:
13 ਅਪਰੈਲ, 1919 ਨੂੰ ।
ਪ੍ਰਸ਼ਨ 6.
ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਸਾਰੇ ਪੰਜਾਬ ਵਿਚ ਕੀ ਹੁਕਮ ਲਾਗੂ ਕੀਤਾ ?
ਉੱਤਰ:
ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਤੋਂ ਬਾਅਦ · ਅੰਗਰੇਜ਼ ਸਰਕਾਰ ਨੇ ਸਾਰੇ ਪੰਜਾਬ ਵਿਚ ਫ਼ੌਜ ਅਤੇ ਪੁਲਿਸ ਤਾਇਨਾਤ ਕਰ ਦਿੱਤੀ । ਸਰਕਾਰੀ ਦਫ਼ਤਰਾਂ, ਵਿੱਦਿਅਕ ਅਦਾਰਿਆਂ ਅਤੇ ਹੋਰ ਸੰਸਥਾਵਾਂ ਵਿਚ ਅੰਗਰੇਜ਼ ਸਿਪਾਹੀ ਤਾਇਨਾਤ ਕਰ ਦਿੱਤੇ ।
ਪ੍ਰਸ਼ਨ 7.
ਸੁਖਦੇਵ ਦੇ ਭਗਤ ਸਿੰਘ ਨਾਲ ਸੰਬੰਧ ਕਿਵੇਂ ਬਣੇ ?
ਉੱਤਰ:
ਸੁਖਦੇਵ ਦੇ ਤਾਇਆ ਜੀ ਲਾਲਾ ਚਿੰਤ ਰਾਮ ਅਤੇ ਭਗਤ ਸਿੰਘ ਦੇ ਪਿਤਾ ਸ: ਕਿਸ਼ਨ ਸਿੰਘ ਦੀ ਇਕ-ਦੂਜੇ ਦੇ ਘਰ ਆਉਣ-ਜਾਣ ਸੀ । ਜਦ ਕਦੇ ਸ: ਕਿਸ਼ਨ ਸਿੰਘ ਲਾਲਾ ਚਿੰਤ ਰਾਮ ਦੇ ਘਰ ਆਉਂਦੇ, ਤਾਂ ਭਗਤ ਸਿੰਘ ਉਨ੍ਹਾਂ ਦੇ ਨਾਲ ਆਉਂਦਾ । ਜਦ ਇਹ ਦੋਵੇਂ ਜਣੇ ਆਪਸ ਵਿਚ ਗੱਲਾਂ ਵਿਚ ਰੁੱਝ ਜਾਂਦੇ, ਤਾਂ ਸੁਖਦੇਵ ਅਤੇ ਭਗਤ ਸਿੰਘ ਆਪਸ ਵਿਚ ਹਾਣੀ ਹੋਣ ਕਰਕੇ ਇਕੱਠੇ ਖੇਡਣ ਲੱਗ ਜਾਂਦੇ । ਇਸ ਤਰ੍ਹਾਂ ਸੁਖਦੇਵ ਤੇ ਭਗਤ ਸਿੰਘ ਦੇ ਆਪਸ ਵਿਚ ਸੰਬੰਧ ਬਣ ਗਏ ।
ਪ੍ਰਸ਼ਨ 8.
ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਕਦੋਂ ਫਾਂਸੀ ਦਿੱਤੀ ਗਈ ?
ਉੱਤਰ:
ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ, 1931 ਨੂੰ ਫਾਂਸੀ ਦਿੱਤੀ ਗਈ ।
ਪ੍ਰਸ਼ਨ 9.
ਬੈਕਟਾਂ ਵਿਚੋਂ ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ
(ਅੱਗ ਬਗੋਲਾਂ, ਪਹਿਲੀ, ਲਾਇਲਪੁਰ, ਰਲੀ ਦੇਈ, ਸਨਾਤਨ ਧਰਮ ॥
(ੳ) ਸੁਖਦੇਵ ਦੀ ਮਾਤਾ ਦਾ ਨਾਂ …….. ਸੀ ।
(ਅ) ਸੁਖਦੇਵ ਲਾਇਲਪੁਰ ਦੇ ……….. ਸਕੂਲ ‘ਚ ਪੜ੍ਹਦਾ ਸੀ ।
(ਅੰਗਰੇਜ਼ ਅਫ਼ਸਰ………… ਹੋ ਗਿਆ
(ਸ) ਅੰਗਰੇਜ਼ ਹਕੂਮਤ ਨਾਲ ਸੁਖਦੇਵ ਦੀ ਇਹ ……. ਟੱਕਰ ਸੀ ।
(ਹ) ਸੁਖਦੇਵ ਦਾ ਪਰਿਵਾਰ …….. ਵਿਖੇ ਰਹਿੰਦਾ ਸੀ ।
ਉੱਤਰ:
(ੳ) ਸੁਖਦੇਵ ਦੀ ਮਾਤਾ ਦਾ ਨਾਂ ਰਲੀ ਦੇਈ ਸੀ ।
(ਅ) ਸੁਖਦੇਵ ਲਾਇਲਪੁਰ ਦੇ ਸਨਾਤਨ ਧਰਮ ਸਕੂਲ ‘ਚ ਪੜ੍ਹਦਾ ਸੀ ।
(ਈ ਅੰਗਰੇਜ਼ ਅਫ਼ਸਰ ਅੱਗ ਬਗੋਲਾ ਹੋ ਗਿਆ ।
(ਸ), ਅੰਗਰੇਜ਼ ਹਕੂਮਤ ਨਾਲ ਸੁਖਦੇਵ ਦੀ ਇਹ ਪਹਿਲੀ ਟੱਕਰ ਸੀ ।
(ਹ) ਸੁਖਦੇਵ ਦਾ ਪਰਿਵਾਰ ਲਾਇਲਪੁਰ ਵਿਖੇ ਰਹਿੰਦਾ ਸੀ ।
ਪ੍ਰਸ਼ਨ 10.
ਹੇਠ ਲਿਖੇ ਕੌਣ ਸਨ ?
(ੳ) ਸੁਖਦੇਵ
(ਅ) ਗੌਰਾਂ
(ਈ) ਰਹੀਮਣ
(ਸ) ਕਿਸ਼ਨ ਸਿੰਘ ॥
ਉੱਤਰ:
(ੳ) ਸੁਖਦੇਵ-ਸੁਖਦੇਵ ਸ: ਭਗਤ ਸਿੰਘ ੩ ਦਾ ਸਾਥੀ ਸੀ । ਉਸਦਾ ਜਨਮ 15 ਮਈ, 1907 ਨੂੰ ! ਪਿਤਾ ਰਾਮ ਲਾਲ ਥਾਪਰ ਦੇ ਘਰ ਮਾਤਾ ਰਲੀ ਦੇਈ ਦੀ ਕੁੱਖੋਂ ਲੁਧਿਆਣੇ ਵਿਚ ਹੋਇਆ । ਸੁਖਦੇਵ ਨੇ ਸ:
ਭਗਤ ਸਿੰਘ ਨਾਲ ਦੇਸ਼ ਦੀ ਅਜ਼ਾਦੀ ਵਿਚ ਸਰਗਰਮੀ ਤਾਂ ਨਾਲ ਹਿੱਸਾ ਪਾਇਆ ਸੁਖਦੇਵ ਨੂੰ ਸ: ਭਗਤ ਸਿੰਘ ਵੀ ਤੇ ਰਾਜਗੁਰੂ ਦੇ ਨਾਲ ਹੀ ਫਾਂਸੀ ਦਿੱਤੀ ਗਈ ।
(ਅ) ਗੌਰਾਂ-ਗੌਰਾਂ ਸੁਖਦੇਵ ਦੀ ਚਚੇਰੀ ਭੈਣ ਸੀ । ਹੈ ਉਹ ਸੁਖਦੇਵ ਨੂੰ ਬਹੁਤ ਪਿਆਰ ਕਰਦੀ ਸੀ । ਉਹ ਸੁਖਦੇਵ ਤੋਂ ਉਮਰ ਵਿਚ ਸੱਤ ਸਾਲ ਵੱਡੀ ਸੀ । ਜਦ ਜੋ ਸੁਖਦੇਵ ਘਰ ਵਿਚ ਕੋਈ ਸ਼ਰਾਰਤ ਜਾਂ ਗ਼ਲਤੀ ਕਰਦਾ, ਤਾਂ ਗੌਰਾਂ ਹਮੇਸ਼ਾ ਉਸ ਦਾ ਪੱਖ ਕਰਦੀ ਸੀ ।
(ਈ) ਰਹੀਮਣ-ਰਹੀਮਣ ਸੁਖਦੇਵ ਦੇ ਘਰ ਕੰਮ ਤ ਕਰਨ ਵਾਲੀ ਔਰਤ ਸੀ। ਉਹ ਸੁਖਦੇਵ ਦੀ ਮਾਤਾ ਰਲੀ ਦੇਈ ਨਾਲ ਰਸੋਈ ਦਾ ਕੰਮ ਕਰਾਉਂਦੀ ਅਤੇ । ਬੱਚਿਆਂ ਦੀ ਦੇਖ-ਭਾਲ ਵੀ ਕਰਦੀ ਸੀ। ਉਹ ਸੁਖਦੇਵ ਸ ਨੂੰ ਤਿਆਰ ਕਰ ਕੇ ਸਕੂਲ ਵੀ ਭੇਜਦੀ । ਸੁਖਦੇਵ ਰਹੀਮਣ ਨੂੰ “ਰਹੀਮਣ ਚਾਹੀਂ ਕਹਿ ਕੇ ਬੁਲਾਉਂਦਾ ਸੀ ।
(ਸ) ਕਿਸ਼ਨ ਸਿੰਘ-ਸ: ਕਿਸ਼ਨ ਸਿੰਘ ਸ: ਭਗਤ ਸਿੰਘ ਦੇ ਪਿਤਾ ਜੀ ਸਨ ।ਉਧਰ ਸ: ਕਿਸ਼ਨ ਸਿੰਘ ਤੇ ਸੁਖਦੇਵ ਦਾ ਤਾਇਆ ਚਿੰਤ ਰਾਮ ਆਪਸ ਵਿਚ ਮਿੱਤਰ ਸਨ । ਉਨ੍ਹਾਂ ਦਾ ਇਕ-ਦੂਜੇ ਦੇ ਘਰ ਆਉਣਾ ਜਾਣਾ ਸੀ ।
ਪ੍ਰਸ਼ਨ 11.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ’ਚਚੇਰੀ, ਝੁਰਮੁਟ, ਸੋਗ, ਸੰਸਥਾ, ਹਿਦਾਇਤ ।
ਉੱਤਰ:
- ਚਚੇਰੀ (ਚਾਚੇ ਦੀ ਧੀ)-ਗੁਰਜੀਤ ਮੇਰੀ ਚਚੇਰੀ ਭੈਣ ਹੈ ।
- ਝੁਰਮੁਟ (ਇਕੱਠ-ਚਿੜੀਆਂ ਦਾ ਝੁਰਮੁਟ ਕੋਠੇ ਉੱਤੇ ਚੋਗਾ ਚੁਗ ਰਿਹਾ ਹੈ ।
- ਸੋਗ ਦੁੱਖ, ਅਫ਼ਸੋਸ)-ਸਾਬਕ ਰਾਸ਼ਟਰਪਤੀ ਦੀ ਮੌਤ ਹੋਣ ‘ਤੇ ਦੇਸ਼ ਭਰ ਵਿਚ ਤਿੰਨ ਦਿਨ ਦਾ ਸੋਗ ਮਨਾਇਆ ਗਿਆ ।
- ਸੰਸਥਾ (ਵਿਸ਼ੇਸ਼ ਕੰਮ ਕਰਨ ਵਾਲੀ ਸਭਾ)ਭਗਤ ਪੂਰਨ ਸਿੰਘ ਨੇ ਪਿੰਗਲਵਾੜੇ ਦੀ ਸੰਸਥਾ ਕਾਇਮ ਕੀਤੀ ।
- ਹਿਦਾਇਤ ਚੇਤਾਵਨੀ)-ਅਧਿਆਪਕ ਨੇ ਸਭ ਨੂੰ ਪ੍ਰੀਖਿਆ ਵਿਚ ਨਕਲ ਨਾ ਕਰਨ ਦੀ ਹਦਾਇਤ ਦਿੱਤੀ ।
ਪ੍ਰਸ਼ਨ 12.
ਪੜੋ ਤੇ ਸਮਝੋ :
(ਉ) ਅਜ਼ਾਦੀ ਸੁਤੰਤਰਤਾ, ਆਪਣੀ ਮਰਜ਼ੀ ਨਾਲ ਚੱਲਣ ਦਾ ਭਾਵ
(ਅ) ਝੁਰਮਟ ………..
(ਆ) ਪਣੀ ਮਰਜ਼ੀ ……………………..
(ਈ) ਚਿੜਚਿੜਾ ……………
(ਸ) ਹੁਸ਼ਿਆਰੀ ………..
(ਹ) ਤਾਇਨਾਤ …………
(ਕ) ਛਿੱਥਾ …………
(ਖ) ਪੈੜਾਂ ……………
ਉੱਤਰ:
(ਉ) ਅਜ਼ਾਦੀ ਸੁਤੰਤਰਤਾ, ਅਜ਼ਾਦੀ ਮਰਜ਼ੀ ਨਾਲ ਚੱਲਣ ਦਾ ਭਾਵਿ ।
(ਆ) ਝੁਰਮਟ ਬੱਚਿਆਂ ਦਾ ਇਕੱਠ ।
(ਇ) ਚਿੜਚਿੜਾ ਗੁੱਸੇਖੋਰ ਸੁਭਾਅ ।
(ਸ) ਹੁਸ਼ਿਆਰੀ ਚੁਸਤੀ, ਚਲਾਕੀ ।
(ਹ) ਤਾਇਨਾਤ ਨਿਯੁਕਤ ਕਰਨਾ ।
(ਕ) ਛਿੱਥਾ ਸ਼ਰਮਿੰਦਾ ਹੋਣਾ ।
(ਖ) ਪੈੜਾਂ ਨੂੰ ਪੈਰਾਂ ਦੇ ਨਿਸ਼ਾਨ ।
ਪ੍ਰਸ਼ਨ 13.
ਸੁਖਦੇਵ ਦੀ ਚਚੇਰੀ ਭੈਣ ਗੌਰਾਂ ਸੁਖਦੇਵ ਨੂੰ ਬਹੁਤ ਪਿਆਰ ਕਰਦੀ ਸੀ । ਉਹ ਬਚਪਨ ਵਿਚ ਸੁਖਦੇਵ ਨੂੰ ਗੋਦੀ ਚੁੱਕ ਕੇ ਖਿਡਾਉਂਦੀ ਹੁੰਦੀ ਸੀ । ਗੌਰਾਂ ਸੁਖਦੇਵ ਤੋਂ ਸੱਤ ਸਾਲ ਵੱਡੀ ਸੀ । ਜਦ ਕਦੇ ਘਰ ਵਿਚ ਕੋਈ ਜੀਅ ਸੁਖਦੇਵ ਨੂੰ ਡਾਂਟਦਾ, ਤਾਂ ਗੌਰਾਂ ਉਸ ਨਾਲ ਰੁੱਸ ਜਾਂਦੀ ਸੀ । ਜਦ ਘਰ ਵਿਚ ਸੁਖਦੇਵ ਕੋਈ ਸ਼ਰਾਰਤ ਕਰਦਾ ਜਾਂ ਗ਼ਲਤੀ ਕਰਦਾ, ਤਾਂ ਗੌਰਾਂ ਸੁਖਦੇਵ ਦਾ ਹੀ ਪੱਖ ਪੂਰਦੀ ਸੀ ।
ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ
- ਗੌਰਾਂ ਸੁਖਦੇਵ ਦੀ ਕੀ ਲਗਦੀ ਸੀ ?
- ਗੌਰਾਂ ਸੁਖਦੇਵ ਨੂੰ ਕਿਸ ਤਰ੍ਹਾਂ ਖਿਡਾਉਂਦੀ ਸੀ ?
- ਗੌਰਾਂ ਸੁਖਦੇਵ ਤੋਂ ਕਿੰਨੀ ਵੱਡੀ ਸੀ ?
- ਗੌਰਾਂ ਕਿਸ ਨਾਲ ਰੁੱਸ ਜਾਂਦੀ ਸੀ ?
- ਜਦੋਂ ਸੁਖਦੇਵ ਕੋਈ ਸ਼ਰਾਰਤ ਕਰਦਾ ਤਾਂ ਗੌਰਾਂ ‘ ਕੀ ਕਰਦੀ ਹੈ ?
ਉੱਤਰ:
- ਚਚੇਰੀ ਭੈਣ ।
- ਗੋਦੀ ਚੁੱਕ ਕੇ ।
- ਸੱਤ ਸਾਲ ।
- ਜਿਹੜਾ ਵੀ ਸੁਖਦੇਵ ਨੂੰ ਡਾਂਟਦਾ ।
- ਉਹ ਸੁਖਦੇਵ ਦਾ ਹੀ ਪੱਖ ਪੂਰਦੀ ਸੀ ।
ਪ੍ਰਸ਼ਨ 14.
ਹੇਠ ਲਿਖੀਆਂ ਸਤਰਾਂ ਅਧਿਆਪਕ ਆਪ ਬੋਲ ਕੇ ਵਿਦਿਆਰਥੀ ਨੂੰ ਲਿਖਣ ਲਈ ਕਹੇ ।
- ਉਹ ਭਗਤ ਸਿੰਘ ਦਾ ਨੇੜੇ ਦਾ ਸਾਥੀ ਸੀ ।
- ਗੌਰਾਂ ਸੁਖਦੇਵ ਤੋਂ ਸੱਤ ਸਾਲ ਵੱਡੀ ਸੀ ।
- ਉਸ ਦਾ ਸੁਭਾਅ ਚਿੜਚਿੜਾ ਸੀ ।
- ਸੁਖਦੇਵ ਅਤੇ ਭਗਤ ਸਿੰਘ ਖੇਡਣ ਲੱਗ ਜਾਂਦੇ ।
- ਇਹ ਘਟਨਾ ਨਿੱਕੀ ਨਹੀਂ ਸੀ ।
ਉੱਤਰ:
(ਨੋਟ-ਵਿਦਿਆਰਥੀ ਆਪੇ ਹੀ ਲਿਖਣ ।)
ਪ੍ਰਸ਼ਨ 15.
ਪਾਠ ਦੇ ਆਧਾਰ ਤੇ ਹੇਠਾਂ ਗੋਲ ਚੱਕਰਾਂ ਵਿਚ ਬਾਲ ਸੁਖਦੇਵ ਦੇ ਸੁਭਾ/ਬਚਪਨ ਬਾਰੇ ਲਿਖੋ ।
ਉੱਤਰ:
ਪ੍ਰਸ਼ਨ 16.
ਸ਼ਹੀਦ ਭਗਤ ਸਿੰਘ ਤੋਂ ਇਲਾਵਾ ਪੰਜ ਹੋਰ ਸ਼ਹੀਦ ਦੇਸ਼-ਭਗਤਾਂ ਦੇ ਨਾਂ ਲਿਖੋ ।
ਉੱਤਰ:
ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਸ਼ਹੀਦ ਚੰਦਰ ਸ਼ੇਖ਼ਰ ਆਜ਼ਾਦ, ਸ਼ਹੀਦ ਊਧਮ ਸਿੰਘ ।