Punjab State Board PSEB 5th Class Punjabi Book Solutions Chapter 17 ਸਾਡਾ ਸਕੂਲ Textbook Exercise Questions and Answers.
PSEB Solutions for Class 5 Punjabi Chapter 17 ਸਾਡਾ ਸਕੂਲ
1. ਖ਼ਾਲੀ ਸਥਾਨ ਭਰੋ:-
ਪ੍ਰਸ਼ਨ-ਖ਼ਾਲੀ ਥਾਂਵਾਂ ਤਰੋ
(ਉ) ਸੋਹਣੇ ਚਿੱਤਰਾਂ ਦੇ ਨਾਲ ਨੇ, ਸ਼ਿੰਗਾਰੇ ……..।
(ਅ) ਚੰਗੇ ਜੀਵਨ ਲਈ ਦਿੰਦੇ, ਇਹ ……… ਵਧੀਆ ।
(ਬ) ਸਕੂਲ ਵਿਚੋਂ ਮਿਲੇ, ਪੱਕੀ ਤੇ ਪਕਾਈ
(ਸ) ਚੰਗੀ ਸੋਚ ਲਈ ਮਿਲੇ ……. ਵਧੀਆ ।
(ਹ) ਮਾਪੇ, ਬੱਚਿਆਂ ਦੇ ਬਾਰੇ, ਸਭ ਲੈਂਦੇ ਆਪ ।
ਉੱਤਰ:
(ੳ) ਸੋਹਣੇ ਚਿੱਤਰਾਂ ਦੇ ਨਾਲ ਨੇ, ਸ਼ਿੰਗਾਰੇ ਕਮਰੇ ।
(ਅ) ਚੰਗੇ ਜੀਵਨ ਲਈ ਦਿੰਦੇ, ਇਹ ਸੰਦੇਸ਼ ਵਧੀਆ ।
(ਬ) ਸਕੂਲ ਵਿਚੋਂ ਮਿਲੇ, ਪੱਕੀ ਤੇ ਪਕਾਈ ਵਧੀਆ ।
(ਸ) ਚੰਗੀ ਸੋਚ ਲਈ ਮਿਲੇ ਅਗਵਾਈ ਵਧੀਆ ।
(ਹ) ਮਾਪੇ, ਬੱਚਿਆਂ ਦੇ ਬਾਰੇ, ਸਭ ਜਾਣ ਲੈਂਦੇ ਆਪ ।
2. ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਸਾਡੇ ਸਕੂਲ ਵਿੱਚ ਪੜ੍ਹਾਈ ਕਿਹੋ-ਜਿਹੀ ਹੁੰਦੀ ਹੈ ?
ਉੱਤਰ:
ਵਧੀਆ ।
ਪ੍ਰਸ਼ਨ 2.
ਇਸ ਦੇ ਕਮਰੇ ਕਿਹੋ-ਜਿਹੇ ਹਨ ?
ਉੱਤਰ:
ਚਿਤਰਾਂ ਨਾਲ ਸ਼ਿੰਗਾਰੇ ਹੋਏ ।
ਪ੍ਰਸ਼ਨ 3.
ਵਿਹੜੇ ਵਿਚ ਰੌਣਕ ਕਿਸ ਨੇ ਲਾਈ ਹੋਈ ਹੈ ?
ਉੱਤਰ;
ਫੁੱਲਾਂ ਨੇ ।
ਪ੍ਰਸ਼ਨ 4.
ਉਪਦੇਸ਼ ਕਿੱਥੇ ਲਿਖੇ ਹੋਏ ਹਨ ?
ਉੱਤਰ;
ਕੰਧਾਂ ਉੱਤੇ ।
ਪ੍ਰਸ਼ਨ 5.
ਚੰਗੇ ਬੱਚਿਆਂ ਨੂੰ ਕੀ ਮਿਲਦਾ ਹੈ ?
ਉੱਤਰ;
ਵਡਿਆਈ ॥
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋਹਵਾਦਾਰ, ਚਿਤਰ, ਛਾਂਦਾਰ, ਰੌਣਕਾਂ, ਸੰਦੇਸ਼, ਰੁਚੀ ।
ਉੱਤਰ:
- ਹਵਾਦਾਰ (ਜਿੱਥੋਂ ਹਵਾ ਖੁੱਲ੍ਹੀ ਲੰਘੇ)ਸਾਡੇ ਸਕੂਲ ਦੇ ਕਮਰੇ ਹਵਾਦਾਰ ਹਨ ।
- ਚਿਤਰ (ਤਸਵੀਰਾਂ)-ਕੁਦਰਤੀ ਦ੍ਰਿਸ਼ ਦਾ ਇਹ ਚਿਤਰ ਬਹੁਤ ਸੋਹਣਾ ਹੈ ।
- ਛਾਂਦਾਰ ਛਾਂ ਦੇਣ ਵਾਲੇ)-ਸਾਡੇ ਸਕੂਲ ਵਿਚ ਬਹੁਤ ਸਾਰੇ ਛਾਂਦਾਰ ਰੁੱਖ ਲੱਗੇ ਹੋਏ ਹਨ ।
- ਰੌਣਕਾਂ (ਚਹਿਲ-ਪਹਿਲ)-ਅੱਜ ਤਿਉਹਾਰ ਦਾ ਦਿਨ ਹੋਣ ਕਰਕੇ ਬਜ਼ਾਰਾਂ ਵਿਚ ਬਹੁਤ ਰੌਣਕਾਂ ਹਨ ।
- ਸੰਦੇਸ਼ (ਸੁਨੇਹਾ)-ਇਹ ਕਵਿਤਾ ਪ੍ਰਗਤੀਵਾਦ ਦਾ ਸੰਦੇਸ਼ ਦਿੰਦੀ ਹੈ ।
- ਰੁਚੀ ਦਿਲਚਸਪੀ)-ਮੇਰਾ ਇਹ ਰੁੱਖਾ · ਜਿਹਾ ਕੰਮ ਕਰਨ ਵਿਚ ਰਤਾ ਵੀ ਰੁਚੀ ਨਹੀਂ ।
4. ਹੇਠ ਲਿਖੇ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਦਿੱਤੇ ਸ਼ਬਦ-ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ:-
ਹੇਠਾਂ ਗੁਰਮੁਖੀ ਵਿਚ ਲਿਖੇ ਸ਼ਬਦਾਂ ਨੂੰ ਦੇਵਨਾਗਰੀ ਵਿਚ ਲਿਖੋ-
ਸੰਦੇਸ਼, ਬਿਰਖ, ਭੰਗੜਾ, ਚਿੱਤਰ, ਫੁੱਲ, ਕਵਿਤਾ, ਮਿਲਾਪ ।
ਉੱਤਰ:
5. ਕਾਵਿ-ਟੋਟਿਆਂ ਦੇ ਸਰਲ ਅਰਥ
(ੳ) ਸਾਡੇ ਸਕੂਲ ਵਿੱਚ………………… ਸਫ਼ਾਈ ਵਧੀਆ ।
ਸਰਲ ਅਰਥ-ਸਾਡੇ ਸਕੂਲ ਵਿਚ ਪੜ੍ਹਾਈ ਬਹੁਤ ਵਧੀਆ ਹੁੰਦੀ ਹੈ । ਇਸ ਸਕੂਲ ਨੇ ਵਿੱਦਿਆ ਦੀ ਬਹੁਤ ਵਧੀਆ ਜੋਤ ਜਗਾਈ ਹੈ । ਇਸਦੇ ਕਮਰੇ ਸੋਹਣੇ ਚਿਤਰਾਂ ਨਾਲ ਸਜਾਏ ਹੋਏ ਹਨ । ਇਨ੍ਹਾਂ ਦੀ ਹਰ ਰੋਜ਼ ਵਧੀਆ ਢੰਗ ਨਾਲ ਸਫ਼ਾਈ ਕੀਤੀ ਜਾਂਦੀ ਹੈ ।
(ਅ) ਇੱਥੇ ਛਾਂਦਾਰ…………………..ਮਹਿਕਾਈ ਵਧੀਆ ।
ਸਰਲ ਅਰਥ-ਸਾਡੇ ਇਸ ਸਕੂਲ ਵਿਚ ਛਾਂ ਦੇਣ ਵਾਲੇ ਰੁੱਖਾਂ ਨੇ ਬਹੁਤ ਰੌਣਕਾਂ ਲਾਈਆਂ ਹੋਈਆਂ ਹਨ : ਇਸਦੇ ਵਿਹੜੇ ਵਿਚ ਖਿੜੇ ਹੋਏ ਬਹੁਤ ਸਾਰੇ ਫੁੱਲਾਂ ਨੇ ‘ ਰੌਣਕਾਂ ਲਾਈਆਂ ਹੋਈਆਂ ਹਨ । ਇਨ੍ਹਾਂ ਫੁੱਲਾਂ ਨੇ ਸਾਰੇ ਵਾਤਾਵਰਨ ਨੂੰ ਬਹੁਤ ਵਧੀਆ ਰੂਪ ਵਿਚ ਮਹਿਕ ਨਾਲ ਭਰਿਆ ਹੋਇਆ ਹੈ ।
ਔਖੇ ਸ਼ਬਦਾਂ ਦੇ ਅਰਥ-ਫ਼ਿਜ਼ਾਂ-ਵਾਤਾਵਰਨ ਜੋਤ. ਲਾਟ, ਰੌਸ਼ਨੀ ।
(ਇ) ਬਾਹਰ ਕੰਧਾਂ ………………….. ਲਿਖਾਈ ਵਧੀਆ
ਸਰਲ ਅਰਥ-ਸਾਡੇ ਇਸ ਸਕੂਲ ਦੀਆਂ ਕੰਧਾਂ ਉੱਪਰ ਬਹੁਤ ਸਾਰੇ ਉਪਦੇਸ਼ ਲਿਖੇ ਹੋਏ ਹਨ । ਇਹ ਵਿਦਿਆਰਥੀਆਂ ਨੂੰ ਆਪਣੇ ਜੀਵਨ ਨੂੰ ਚੰਗਾ ਬਣਾਉਣ ਦਾ ਸੰਦੇਸ਼ ਦਿੰਦੇ ਹਨ । ਇਨ੍ਹਾਂ ਉੱਪਰ ਕੀਤੀ ਹੋਈ ਲਿਖਾਈ ਮਨ ਉੱਤੇ ਆਪਣਾ ਵਧੀਆ ਪ੍ਰਭਾਵ ਪਾਉਂਦੀ ਹੈ । ਔਖੇ ਸ਼ਬਦਾਂ ਦੇ ਅਰਥ-ਸੰਦੇਸ਼-ਸੁਨੇਹਾ । ਦਿਲ ਟੁੰਬਦੀ-ਦਿਲ ‘ਤੇ ਪ੍ਰਭਾਵ ਪਾਉਂਦੀ ।
(ਸ) ਇੱਥੇ ਪੁਸਤਕਾਂ …………………………………ਪਕਾਈ ਵਧੀਆ ।
ਸਰਲ ਅਰਥ-ਸਾਡੇ ਸਕੂਲ ਵਿਚ ਸਾਨੂੰ ਪੁਸਤਕਾਂ ਦੀ ਕੋਈ ਕਮੀ ਨਹੀਂ ਰਹਿੰਦੀ । ਇੱਥੇ ਤਾਂ ਘਰੋਂ ਰੋਟੀ ਵੀ ਨਾਲ ਲਿਆਉਣ ਦੀ ਲੋੜ ਨਹੀਂ । ਸਾਨੂੰ ਸਕੂਲ ਵਿਚ ਹੀ ਪੱਕੀ ਪਕਾਈ ਵਧੀਆ ਰੋਟੀ ਮਿਲ ਜਾਂਦੀ ਹੈ ।
ਔਖੇ ਸ਼ਬਦਾਂ ਦੇ ਅਰਥ-ਥੋੜ-ਕਮੀ ।
(ਹ) ਇੱਥੇ ਸ਼ੁੱਧ…………………………. ਅਗਵਾਈ ਵਧੀਆ ।
ਸਰਲ ਅਰਥ-ਸਾਨੂੰ ਆਪਣੇ ਇਸ ਸਕੂਲ ਵਿਚ ਸ਼ੁੱਧ ਪਾਣੀ ਤੇ ਸ਼ੁੱਧ ਹਵਾ ਮਿਲਦੀ ਹੈ । ਜੇਕਰ ਇੱਥੇ ਕਿਸੇ ਕਾਰਨ ਸਰੀਰ ਢਿੱਲਾ-ਮੱਠਾ ਹੋ ਜਾਵੇ, ਤਾਂ ਇੱਥੋਂ ਹੀ ਦਵਾਈ ਮਿਲ ਜਾਂਦੀ ਹੈ । ਇਸ ਤੋਂ ਇਲਾਵਾ ਇੱਥੋਂ ਸਾਨੂੰ ਆਪਣੀ ਸੋਚ ਨੂੰ ਵਧੀਆ ਬਣਾ ਕੇ ਰੱਖਣ ਲਈ ਵਧੀਆ ਅਗਵਾਈ ਮਿਲਦੀ ਹੈ ।
(ਕ) ਇੱਥੇ ਮਾਪੇ-ਅਧਿਆਪਕਾਂ ……………………..ਵਧੀਆ ।
ਸਰਲ ਅਰਥ-ਸਾਡਾ ਸਕੂਲ ਅਜਿਹੀ ਥਾਂ ਹੈ, ਜਿੱਥੇ ਅਧਿਆਪਕਾਂ ਤੇ ਮਾਪਿਆਂ ਦਾ ਇਕ ਦੂਜੇ ਨਾਲ ਮਿਲਣਗਿਲਣ ਹੁੰਦਾ ਰਹਿੰਦਾ ਹੈ । ਇਸ ਮੀਟਿੰਗ ਤੋਂ ਮਗਰੋਂ ਬੱਚਿਆਂ ਦੇ ਮਾਪੇ ਉਨ੍ਹਾਂ ਦੀ ਪੜ੍ਹਾਈ ਤੇ ਵਿਕਾਸ ਬਾਰੇ ਆਪ ਹੀ ਸਭ ਕੁੱਝ ਸਮਝ ਲੈਂਦੇ ਹਨ । ਇੱਥੇ ਚੰਗੇ ਬੱਚਿਆਂ ਨੂੰ ਪ੍ਰਸੰਸਾ ਵੀ ਬਹੁਤ ਮਿਲਦੀ ਹੈ । ਇਸ ਪ੍ਰਕਾਰ ਇਹ ਇਕ ਵਧੀਆ ਸਕੂਲ ਹੈ ।
6. ਬਹੁਵਿਕਲਪੀ ਪ੍ਰਸ਼ਨ ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ
ਪ੍ਰਸ਼ਨ 1.
‘ਸਾਡਾ ਸਕੂਲ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਧਰਮ ਚੰਦ ਵਾਤਿਸ਼ (✓) ।
ਪ੍ਰਸ਼ਨ 2.
ਸਾਡੇ ਸਕੂਲ ਨੇ ਕਿਹੜੀ ਜੋਤ ਵਧੀਆ ਜਗਾਈ ਹੈ ?
ਉੱਤਰ:
ਵਿੱਦਿਆ ਦੀ (✓) ।
ਪ੍ਰਸ਼ਨ 3.
ਸਾਡੇ ਸਕੂਲ ਦੇ ਕਮਰੇ ਕਿਹੋ ਜਿਹੇ ਹਨ ?
ਉੱਤਰ;
ਚਿਤਰਾਂ ਨਾਲ ਸ਼ਿੰਗਾਰੇ ਹੋਏ (✓) ।
ਪ੍ਰਸ਼ਨ 4.
ਸਾਡੇ ਸਕੂਲ ਵਿਚ ਕਿਨ੍ਹਾਂ ਨੇ ਰੌਣਕਾਂ ‘ ਲਾਈਆਂ ਹਨ ?
ਉੱਤਰ:
ਛਾਂਦਾਰ ਬਿਰਖਾਂ ਅਤੇ ਫੁੱਲਾਂ ਨੇ (✓) ।
ਪ੍ਰਸ਼ਨ 5.
ਸਕੂਲ ਦੀਆਂ ਕੰਧਾਂ ਉੱਤੇ ਚੰਗੇ ਜੀਵਨ ਦੇ ਸੰਦੇਸ਼ ਲਈ ਕੀ ਲਿਖਿਆ ਹੋਇਆ ਹੈ ?
ਉੱਤਰ:
ਉਪਦੇਸ਼ (✓) ।
ਪ੍ਰਸ਼ਨ 6.
ਸਕੂਲ ਵਿਚ ਕਿਸ ਗੱਲ ਦੀ ਅਗਵਾਈ ਮਿਲਦੀ ਹੈ ?
ਉੱਤਰ;
ਚੰਗੀ ਸੋਚ ਲਈ (✓) ।