Punjab State Board PSEB 7th Class Punjabi Book Solutions Chapter 5 ਕਾਬਲੀਵਾਲਾ Textbook Exercise Questions and Answers.
PSEB Solutions for Class 7 Punjabi Chapter 5 ਕਾਬਲੀਵਾਲਾ
(ਉ) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ : ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ
(i) ਮਿੰਨੀ ਦੀ ਉਮਰ ਕਿੰਨੀਂ ਹੈ ?
(ਉ) ਸੱਤ ਸਾਲ
(ਅ) ਪੰਜ ਸਾਲ
(ਇ) ਨੌਂ ਸਾਲ ।
ਉੱਤਰ :
(ਅ) ਪੰਜ ਸਾਲ ✓
(ii) ਰਹਿਮਤ ਨੇ ਮੋਢਿਆਂ ‘ਤੇ ਕੀ ਲਟਕਾਇਆ ਹੋਇਆ ਸੀ ?
(ਉ) ਅੰਗੁਰਾਂ ਦੀ ਟੋਕਰੀ
(ਅ) ਕੱਪੜੇ
(ਈ) ਮੇਵਿਆਂ ਦੀ ਬੋਰੀ ।
ਉੱਤਰ :
(ਈ) ਮੇਵਿਆਂ ਦੀ ਬੋਰੀ । ✓
(iii) ਕਾਬਲੀਵਾਲੇ ਨੂੰ ਆਪਣੇ ਦੇਸ਼ ਜਾਂਣ ਤੋਂ ਪਹਿਲਾਂ ਘਰ-ਘਰ ਕਿਉਂ ਜਾਣਾ ਪੈਂਦਾ ਸੀ ?
(ੳ) ਪੈਸੇ ਉਗਰਾਹੁਣ ਲਈ
(ਅ) ਲੋਕਾਂ ਨੂੰ ਮਿਲਣ ਲਈ
(ਇ) ਸੁਗਾਤਾਂ ਦੇਣ ਲਈ ।
ਉੱਤਰ :
(ੳ) ਪੈਸੇ ਉਗਰਾਹੁਣ ਲਈ ✓
(iv) ਲੇਖਕ ਆਪਣੇ ਕਮਰੇ ਵਿੱਚ ਕੀ ਕਰ ਰਿਹਾ ਸੀ ?
(ਉ) ਸੌਂ ਰਿਹਾ ਸੀ
(ਅ) ਹਿਸਾਬ ਲਿਖ ਰਿਹਾ ਸੀ
(ਇ) ਪੜ੍ਹ ਰਿਹਾ ਸੀ ।
ਉੱਤਰ :
(ਅ) ਹਿਸਾਬ ਲਿਖ ਰਿਹਾ ਸੀ ✓
(v) ਰਹਿਮਤ ਕਿਸ ਦੀ ਯਾਦ ਵਿੱਚ ਗੁੰਮ ਹੋ ਗਿਆ ?
(ੳ) ਮਿੰਨੀ ਦੀ ਯਾਦ ਵਿੱਚ
(ਅ) ਆਪਣੀ ਬੱਚੀ ਦੀ ਯਾਦ ਵਿੱਚ
(ਇ) ਪਤਨੀ ਦੀ ਯਾਦ ਵਿੱਚ ।
ਉੱਤਰ :
(ਅ) ਆਪਣੀ ਬੱਚੀ ਦੀ ਯਾਦ ਵਿੱਚ ✓
(ਆ) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਾਬਲੀਵਾਲੇ ਦਾ ਨਾਂ ਕੀ ਸੀ ?
ਉੱਤਰ :
ਰਹਿਮਤ ।
ਪ੍ਰਸ਼ਨ 2.
ਮਿੰਨੀ ਦੇ ਮਨ ਵਿਚ ਕਿਹੜੀ ਗੱਲ ਘਰ ਕਰ ਗਈ ਸੀ ?
ਉੱਤਰ :
ਕਾਬਲੀਵਾਲਾ ਬੱਚੇ ਚੁੱਕਣ ਵਾਲਾ ਹੈ । ਜੇਕਰ ਉਸਦੀ ਬੋਰੀ ਖੋਲ੍ਹੀ ਜਾਵੇ, ਤਾਂ ਉਸ ਵਿਚੋਂ ਦੋ-ਚਾਰ ਬੱਚੇ ਨਿਕਲ ਸਕਦੇ ਹਨ ।
ਪ੍ਰਸ਼ਨ 3.
ਮਿੰਨੀ ਦੀ ਮਾਂ ਉਸਨੂੰ ਕਿਉਂ ਡਾਂਟ ਰਹੀ ਸੀ ?
ਉੱਤਰ :
ਕਿਉਂਕਿ ਉਹ ਸਮਝ ਰਹੀ ਸੀ ਕਿ ਉਸਨੇ ਕਾਬਲੀਵਾਲੇ ਤੋਂ ਅਠਿਆਨੀ ਲਈ ਹੈ ।
ਪ੍ਰਸ਼ਨ 4.
ਕਾਗ਼ਜ਼ ਦੇ ਟੁਕੜੇ ਉੱਤੇ ਕਿਹੋ ਜਿਹੀ ਛਾਪ ਸੀ ?
ਉੱਤਰ :
ਨਿੱਕੇ ਨਿੱਕੇ ਦੋ ਹੱਥਾਂ ਦੀ ।
ਪ੍ਰਸ਼ਨ 5.
ਰਹਿਮਤ ਭੁੱਜੇ ਕਿਉਂ ਬੈਠ ਗਿਆ ?
ਉੱਤਰ :
ਕਿਉਂਕਿ ਮਿੰਨੀ ਨੂੰ ਵਿਆਹ ਵਾਲੀ ਪੁਸ਼ਾਕ ਵਿਚ ਦੇਖ ਕੇ ਰਹਿਮਤ ਇਹ ਸੋਚ ਕੇ ਘਬਰਾ ਗਿਆ ਕਿ ਉਸਦੀ ਨਿੱਕੀ ਜਿਹੀ ਧੀ ਵੀ ਹੁਣ ਜਵਾਨ ਹੋ ਚੁੱਕੀ ਹੋਵੇਗੀ ਤੇ ਪਤਾ ਨਹੀਂ ਬੀਤੇ ਅੱਠਾਂ ਸਾਲਾਂ ਵਿਚ ਉਸ ਨਾਲ ਕੀ ਬੀਤੀ ਹੋਵੇਗੀ ।
(ਈ) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸ਼ੁਰੂ ਵਿਚ ਮਿੰਨੀ ਕਾਬਲੀਵਾਲੇ ਤੋਂ ਕਿਉਂ ਡਰਦੀ ਸੀ ?
ਉੱਤਰ :
ਸ਼ੁਰੂ ਵਿਚ ਮਿੰਨੀ ਕਾਬਲੀਵਾਲੇ ਤੋਂ ਇਸ ਕਰਕੇ ਡਰਦੀ ਸੀ, ਕਿਉਂਕਿ ਉਹ ਉਸ ਨੂੰ ਬੱਚੇ ਚੁੱਕਣ ਵਾਲਾ ਸਮਝਦੀ ਸੀ । ਉਸਦਾ ਖ਼ਿਆਲ ਸੀ ਕਿ ਜੇਕਰ ਉਸਦੀ ਬੋਰੀ ਖੋਲ੍ਹ ਕੇ ਦੇਖੀ ਜਾਵੇ, ਤਾਂ ਉਸ ਵਿਚੋਂ ਦੋ-ਚਾਰ ਬੱਚੇ ਨਿਕਲ ਆਉਣਗੇ ।
ਪ੍ਰਸ਼ਨ 2.
ਕਾਬਲੀਵਾਲਾ ਕੀ ਕੰਮ ਕਰਦਾ ਸੀ ?
ਉੱਤਰ :
ਕਾਬਲੀਵਾਲਾ ਹਰ ਸਾਲ ਸਰਦੀਆਂ ਵਿਚ ਆਪਣੇ ਦੇਸ਼ ਤੋਂ ਆ ਕੇ ਕਲਕੱਤੇ ਦੀਆਂ ਗਲੀਆਂ ਵਿਚ ਸੁੱਕੇ ਮੇਵੇ, ਬਦਾਮ, ਕਿਸ਼ਮਿਸ਼, ਅੰਗੂਰ ਤੇ ਚਾਦਰਾਂ ਆਦਿ ਵੇਚਣ ਦਾ ਕੰਮ ਕਰਦਾ ਸੀ ।
ਪ੍ਰਸ਼ਨ 3.
ਕਾਬਲੀਵਾਲਾ ਮਿੰਨੀ ਨੂੰ ਕਿਉਂ ਮਿਲਣ ਆਉਂਦਾ ਸੀ ?
ਉੱਤਰ :
ਕਾਬਲੀਵਾਲਾ ਮਿੰਨੀ ਨੂੰ ਇਸ ਕਰਕੇ ਮਿਲਣ ਆਉਂਦਾ ਸੀ, ਕਿਉਂਕਿ ਉਸ ਵਰਗੀ ਹੀ ਉਸਦੀ ਆਪਣੀ ਧੀ ਸੀ । ਉਹ ਉਸ ਨੂੰ ਯਾਦ ਕਰ ਕੇ ਮਿੰਨੀ ਲਈ ਥੋੜ੍ਹਾ ਜਿੰਨਾ ਮੇਵਾ ਲਿਆਉਂਦਾ ਸੀ ਤੇ ਉਸ ਨਾਲ ਹੱਸ-ਖੇਡ ਲੈਂਦਾ ਸੀ ।
ਪ੍ਰਸ਼ਨ 4.
ਵਿਆਹ ਵਾਲੀ ਪੁਸ਼ਾਕ ਵਿਚ ਮਿੰਨੀ ਨੂੰ ਦੇਖ ਕੇ ਰਹਿਮਤ ਨੇ ਕੀ ਮਹਿਸੂਸ ਕੀਤਾ ?
ਉੱਤਰ :
ਮਿੰਨੀ ਨੂੰ ਵਿਆਹ ਵਾਲੀ ਪੁਸ਼ਾਕ ਵਿਚ ਦੇਖ ਕੇ ਰਹਿਮਤ ਨੇ ਮਹਿਸੂਸ ਕੀਤਾ ਕਿ ਉਹ ਆਪਣੀ ਜਿਸ ਮਿੰਨੀ ਵਰਗੀ ਨਿੱਕੀ ਧੀ ਨੂੰ ਅੱਠ ਸਾਲ ਪਹਿਲਾਂ ਘਰ ਛੱਡ ਕੇ ਆਇਆ ਸੀ, ਉਹ ਵੀ ਹੁਣ ਜਵਾਨ ਹੋ ਚੁੱਕੀ ਹੋਵੇਗੀ ਤੇ ਪਤਾ ਨਹੀਂ ਇੰਨੇ ਲੰਮੇ ਸਮੇਂ ਵਿਚ ਉਸਦੇ ਸਿਰ ਕੀ ਬੀਤੀ ਹੋਵੇਗੀ ।
ਪ੍ਰਸ਼ਨ 5.
ਪੈਸੇ ਦੇ ਕੇ ਲੇਖਕ ਨੇ ਕਾਬਲੀਵਾਲੇ ਨੂੰ ਕੀ ਕਿਹਾ ?
ਉੱਤਰ :
ਲੇਖਕ ਨੇ ਕਾਬਲੀਵਾਲੇ ਨੂੰ ਪੈਸੇ ਦੇ ਕੇ ਕਿਹਾ ਕਿ ਹੁਣ ਆਪਣੇ ਦੇਸ਼ ਜਾਵੇ ਤੇ ਆਪਣੀ ਬੱਚੀ ਨੂੰ ਮਿਲੇ ।
(ਸ) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਦਿੱਤੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋਅਚਾਨਕ, ਧੀਮੀ, ਹੌਲੀ-ਹੌਲੀ, ਝਿਜਕ, ਪੁਸ਼ਾਕ, ਚਿਹਰਾ ।
ਉੱਤਰ :
1. ਅਚਾਨਕ (ਬਿਨਾਂ ਅਗਾਊਂ ਸੂਚਨਾ ਤੋਂ, ਇਕਦਮ) – ਜੰਗਲ ਵਿਚ ਮੇਰਾ ਧਿਆਨ ਅਚਾਨਕ ਹੀ ਝਾੜੀ ਵਿਚ ਬੈਠੇ ਸ਼ੇਰ ਉੱਤੇ ਪੈ ਗਿਆ ।
2. ਧੀਮੀ (ਹੌਲੀ) – ਲਾਊਡ ਸਪੀਕਰ ਦੀ ਅਵਾਜ਼ ਜ਼ਰਾ ਧੀਮੀ ਕਰ ਦਿਓ ।
3. ਹੌਲੀ-ਹੌਲੀ ਧੀਮੀ, ਘੱਟ ਚਾਲ ਨਾਲ)-ਅਸੀਂ ਹੌਲੀ-ਹੌਲੀ ਤੁਰਦੇ ਅੰਤ ਆਪਣੀ ਮੰਜ਼ਲ ਉੱਤੇ ਪਹੁੰਚ ਗਏ ।
4. ਝਿਜਕ ਹਿਚਕਚਾਹਟ)-ਤੁਸੀਂ ਬਿਨਾਂ ਝਿਜਕ ਤੋਂ ਸਾਰੀ ਗੱਲ ਸੱਚੋ ਸੱਚ ਦੱਸ ਦਿਓ ।
5. ਪੁਸ਼ਾਕ ਪਹਿਰਾਵਾ)-ਸਲਵਾਰ ਕਮੀਜ਼ ਪੰਜਾਬੀ ਇਸਤਰੀਆਂ ਦੀ ਪੁਸ਼ਾਕ ਹੈ ।
6. ਚਿਹਰਾ ਮੂੰਹ-ਬਦਮਾਸ਼ਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ ।
ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ
1. ਕਾਬਲੀਵਾਲਾ …………. ਚਾਲ ਵਿੱਚ ਸੜਕ ‘ਤੇ ਜਾ ਰਿਹਾ ਸੀ ।
2. ਡਰ ਨਾਲ ਉਹ ਮੇਰੀਆਂ …………. ਨਾਲ ਚਿੰਬੜ ਗਈ ।
3. ਮਿੰਨੀ ਦੀ ਝੋਲੀ …………. ਅਤੇ …………. ਨਾਲ ਭਰੀ ਹੋਈ ਸੀ ।
4. ਹਰ ਸਾਲ ਸਰਦੀਆਂ ਦੇ ਅੰਤ ਵਿੱਚ …………. ਆਪਣੇ ਦੇਸ਼ ਚਲਿਆ ਜਾਂਦਾ ।
5. ਮਿੰਨੀ ਦੇ ਜਾਣ ਤੋਂ ਬਾਅਦ ਇੱਕ ਹਉਕਾ ਭਰ ਕੇ …………. ਭੁੱਜੇ ਹੀ ਬੈਠ ਗਿਆ ।
ਉੱਤਰ :
1. ਕਾਬਲੀਵਾਲਾ ਧੀਮੀ ਚਾਲ ਵਿੱਚ ਸੜਕ ‘ਤੇ ਜਾ ਰਿਹਾ ਸੀ ।
2. ਡਰ ਨਾਲ ਉਹ ਮੇਰੀਆਂ ਲੱਤਾਂ ਨਾਲ ਚਿੰਬੜ ਗਈ ।
3. ਮਿੰਨੀ ਦੀ ਝੋਲੀ ਬਦਾਮਾਂ ਅਤੇ ਕਿਸ਼ਮਿਸ਼ ਨਾਲ ਭਰੀ ਹੋਈ ਸੀ ।
4. ਹਰ ਸਾਲ ਸਰਦੀਆਂ ਦੇ ਅੰਤ ਵਿੱਚ ਕਾਬਲੀਵਾਲਾ ਆਪਣੇ ਦੇਸ਼ ਚਲਿਆ ਜਾਂਦਾ ।
5. ਮਿੰਨੀਂ ਦੇ ਜਾਣ ਤੋਂ ਬਾਅਦ ਇੱਕ ਹਉਕਾ ਭਰ ਕੇ ਰਹਿਮਤ ਭੇਜੇ ਹੀ ਬੈਠ ਗਿਆ ।
ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਖਿੜਕੀ, ਜਾਣ-ਪਛਾਣ, ਹਰ ਰੋਜ਼, ਟੁਕੜਾ, ਚਿਹਰਾ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
1. ਖਿੜਕੀ – खिड़की – Window
2. ਜਾਣ-ਪਛਾਣ – परिचय – Introduction
3. ਹਰ ਰੋਜ਼ – प्रतिदिन – Daily
4. ਟੁਕੜਾ – खंड – Piece
5. ਚਿਹਰਾ – चेहरा – Face.
ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ
1. ਜਰੂਰੀ – ……………..
2. ਸੌਹਰਾ – ……………..
3. ਮਿਲਣ – ……………..
4. ਚੇਹਰਾ – ……………..
5. ਕੁਜ – ……………..
6. ਸੋਦਾ – ……………..
ਉੱਤਰ :
1. ਜਰੂਰੀ – ਜ਼ਰੂਰੀ
2. ਸੌਹਰਾ – ਸਹੁਰਾ
3. ਮਿਲਣ – ਮਿਲਣ
4. ਚੇਹਰਾ – ਚਿਹਰਾ
5. ਕੁਜ – ਕੁੱਝ
6. ਸੋਦਾ – ਸੌਦਾ ।
ਪ੍ਰਸ਼ਨ 5.
ਰਾਬਿੰਦਰ ਨਾਥ ਟੈਗੋਰ ਦੀਆਂ ਲਿਖੀਆਂ ਪੰਜ ਪ੍ਰਸਿੱਧ ਕਹਾਣੀਆਂ ਦੇ ਨਾਂ ਲਿਖੋ ।
ਉੱਤਰ :
1. ਸੋਮਪੋਤੀ ਸੋਪੋਰੋ
2. ਘਰੇ-ਬਾਰੇ
3. ਜੋਗ-ਅਯੋਗ
4. ਸੋਸ਼ਰ ਕੋਬਿਤਾ
5. ਗੋਰਾ ॥
ਪ੍ਰਸ਼ਨ 6.
ਹੇਠ ਲਿਖੇ ਵਾਕਾਂ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ-
ਰਹਿਮਤ ਹੱਸਦਾ ਹੋਇਆ ਕਹਿੰਦਾ, “ਹਾਥੀ ।” ਫਿਰ ਮਿੰਨੀ ਨੂੰ ਪੁੱਛਦਾ, “ਤੂੰ ਸਹੁਰੇ ਕਦੋਂ ਜਾਵੇਗੀ ?” ਉਲਟਾ ਮਿੰਨੀ ਰਹਿਮਤ ਨੂੰ ਪੁੱਛਦੀ, ‘ਤੂੰ ਸਹੁਰੇ ਕਦੋਂ ਜਾਵੇਗਾ ?”
ਔਖੇ ਸ਼ਬਦਾਂ ਦੇ ਅਰਥ :
ਪਲ ਭਰ-ਬਹੁਤ ਥੋੜ੍ਹਾ ਸਮਾਂ | ਦਰਬਾਨ-ਦਰਵਾਜ਼ੇ ਉੱਤੇ ਪਹਿਰਾ ਦੇਣ ਵਾਲਾ | ਕਾਗ-ਕਾਂ । ਮੇਵਿਆਂ-ਸੁੱਕੇ ਫਲਾਂ, ਬਦਾਮ, ਅਖਰੋਟ, ਸੌਗੀ, ਨਿਊਜ਼ੇ ਆਦਿ । ਸਲਾਮ-ਨਮਸਕਾਰ | ਪਟਾਕ ਪਟਾਕ-ਖੁੱਲ ਕੇ, ਬਿਨਾਂ ਝਿਜਕ ਤੋਂ । ਕਿਸ਼ਮਿਸ਼-ਸੌਗੀ । ਅਠਿਆਨੀ-ਪੁਰਾਣੇ ਸਿੱਕੇ ਦਾ ਨਾਂ, ਜੋ ਅੱਜ ਦੇ 50 ਪੈਸਿਆਂ ਦੇ ਬਰਾਬਰ ਹੁੰਦਾ ਸੀ । ਡਾਂਟ ਰਹੀ-ਝਿੜਕ ਰਹੀ, ਗੁੱਸੇ ਹੋ ਰਹੀ । ਉਗਰਾਹੁਣ-ਲੋਕਾਂ ਤੋਂ ਆਪਣੇ ਦਿੱਤੇ ਹੋਏ ਜਾਂ ਕਿਸੇ ਸਭਾ ਦੁਆਰਾ ਮਿੱਥੇ ਹੋਏ ਪੈਸੇ ਜਾਂ ਚੀਜ਼ਾਂ ਲੈਣਾ | ਸ਼ੋਰ-ਰੌਲਾ । ਖਿੜ ਗਿਆ-ਖ਼ੁਸ਼ ਹੋ ਗਿਆ । ਅਪਰਾਧ-ਦੋਸ਼, ਕਸੂਰ । ਗਹੁ ਨਾਲ-ਧਿਆਨ ਨਾਲ । ਰੁੱਝਿਆ ਹੋਇਆ-ਲਗਾਤਾਰ ਕੰਮ ਵਿਚ ਲੱਗਾ ਹੋਇਆ ਹੋਣਾ | ਪੁਕਾਰਦੀ-ਬੁਲਾਉਂਦੀ । ਕਲਕੱਤੇ-ਕੋਲਕਾਤੇ । ਸੌਦਾ-ਨਿੱਤ ਵਰਤੋਂ ਦਾ ਸਮਾਨ । ਪੁਸ਼ਾਕ-ਪਹਿਰਾਵਾ, ਕੱਪੜੇ | ਬਾਅਦ-ਪਿੱਛੋਂ 1 ਚਿਹਰਾ-ਮੂੰਹ ਮਤਲਬਅਰਥ, ਭਾਵ । ਗੁੰਮ ਹੋ ਗਿਆ-ਗੁਆਚ ਗਿਆ ।
ਕਾਬਲੀਵਾਲਾ Summary
ਕਾਬਲੀਵਾਲਾ ਪਾਠ ਦਾ ਸਾਰ
ਲੇਖਕ ਦੀ ਪੰਜ ਕੁ ਸਾਲਾਂ ਦੀ ਛੋਟੀ ਬੇਟੀ ਮਿੰਨੀ ਪਲ ਭਰ ਲਈ ਵੀ ਚੁੱਪ ਨਹੀਂ ਬੈਠਦੀ ਤੇ ਕੋਈ ਨਾ ਕੋਈ ਗੱਲ ਛੇੜੀ ਰੱਖਦੀ ਹੈ । ਇਕ ਦਿਨ ਉਹ ਅਚਾਨਕ ਖੇਡ ਛੱਡ ਕੇ ਖਿੜਕੀ ਵਲ ਦੌੜ ਗਈ ਅਤੇ “ਕਾਬਲੀਵਾਲੇ ਨੂੰ ਅਵਾਜ਼ਾਂ ਮਾਰਨ ਲੱਗੀ । ਕਾਬਲੀਵਾਲਾ ਮੋਢਿਆਂ ਉੱਤੇ ਮੇਵਿਆਂ ਦੀ ਬੋਰੀ ਲਟਕਾਈ ਤੇ ਹੱਥ ਵਿਚ ਅੰਗੁਰਾਂ ਦੀ ਟੋਕਰੀ ਫੜੀ ਜਾ ਰਿਹਾ, ਸੀ । ਜਿਉਂ ਹੀ ਉਹ ਲੇਖਕ ਦੇ ਘਰ ਵਲ ਮੁੜਿਆ, ਤਾਂ ਮਿੰਨੀ ਡਰ ਕੇ ਅੰਦਰ ਦੌੜ ਗਈ । ਉਹ ਸਮਝਦੀ ਸੀ ਕਿ ਕਾਬਲੀਵਾਲਾ ਬੱਚੇ ਚੁੱਕ ਲੈਂਦਾ ਹੈ ।
ਕਾਬਲੀਵਾਲੇ ਨੇ ਕਹਾਣੀਕਾਰ ਨੂੰ ਸਲਾਮ ਕੀਤੀ | ਕਹਾਣੀਕਾਰ ਨੇ ਕੁੱਝ ਸੌਦਾ ਖ਼ਰੀਦਿਆ ਤੇ ਉਸ ਵਲੋਂ ਮਿੰਨੀ ਬਾਰੇ ਪੁੱਛਣ ਤੇ ਉਸਨੇ ਉਸ ਮਿੰਨੀ ਨੂੰ ਬੁਲਾਇਆ | ਕਾਬਲੀਵਾਲਾ ਬੋਰੀ ਵਿਚੋਂ ਬਦਾਮ, ਕਿਸ਼ਮਿਸ਼ ਕੱਢ ਕੇ ਮਿੰਨੀ ਨੂੰ ਦੇਣ ਲੱਗਾ, ਤਾਂ ਮਿੰਨੀ ਨੇ ਕੁੱਝ ਨਾ ਲਿਆ ਤੇ ਡਰ ਨਾਲ ਕਹਾਣੀਕਾਰ ਦੀਆਂ ਲੱਤਾਂ ਨੂੰ ਚਿੰਬੜ ਗਈ । ਕੁੱਝ ਦਿਨ ਪਿੱਛੋਂ ਜਦੋਂ ਕਹਾਣੀਕਾਰ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾ ਰਿਹਾ ਸੀ, ਤਾਂ ਮਿੰਨੀ ਕਾਬਲੀਵਾਲੇ ਨਾਲ ਪਟਾਕ-ਪਟਾਕ ਗੱਲਾਂ ਕਰ ਰਹੀ ਸੀ ਅਤੇ ਉਸਦੀ ਝੋਲੀ ਵਿਚ ਬਦਾਮ ਤੇ ਕਿਸ਼ਮਿਸ਼ ਪਏ ਸਨ । ਕਹਾਣੀਕਾਰ ਨੇ ਇਕ ਅਠਿਆਨੀ ਦਿੰਦੇ ਹੋਏ ਕਿਹਾ ਕਿ ਉਹ ਅੱਗੋਂ ਮਿੰਨੀ ਨੂੰ ਕੁੱਝ ਨਾ ਦੇਵੇ ।
ਜਾਂਦਾ ਹੋਇਆ ਕਾਬਲੀਵਾਲਾ ਉਹੋ ਅਠਿਆਨੀ ਮਿੰਨੀ ਦੀ ਝੋਲੀ ਵਿਚ ਸੁੱਟ ਗਿਆ । ਜਦੋਂ ਕਹਾਣੀਕਾਰ ਘਰ ਆਇਆ ਤਾਂ ਮਿੰਨੀ ਦੀ ਮਾਂ ਉਸਨੂੰ ਕਾਬਲੀਵਾਲਾ ਤੋਂ ਅਠਿਆਨੀ ਲੈਣ ਬਾਰੇ ਡੱਟ ਰਹੀ ਸੀ ।
ਕਾਬਲੀਵਾਲਾ ਹਰ ਰੋਜ਼ ਆਉਂਦਾ । ਉਸਦਾ ਨਾਂ ਰਹਿਮਤ ਸੀ ।ਉਸਨੇ ਬਦਾਮ-ਕਿਸ਼ਮਿਸ਼ ਦੇ ਕੇ ਮਿੰਨੀ ਦੇ ਦਿਲ ਉੱਤੇ ਕਬਜ਼ਾ ਕਰ ਲਿਆ ਸੀ । ਮਿੰਨੀ ਉਸਨੂੰ ਪੁੱਛਦੀ ਕਿ ਉਸਦੇ ਬੋਰੀ ਵਿਚ ਕੀ ਹੈ, ਤਾਂ ਉਹ ਕਹਿੰਦਾ, “ਹਾਥੀ” ਫਿਰ ਉਹ ਮਿੰਨੀ ਨੂੰ ਪੁੱਛਦਾ ਕਿ ਉਹ ਸਹੁਰੇ ਕਦੋਂ ਜਾਵੇਗੀ ? ਇਹ ਸੁਣ ਕੇ ਮਿੰਨੀ ਉਸਨੂੰ ਉਲਟਾ ਪੁੱਛਦੀ ਕਿ ਉਹ ਸਹਰੇ ਕਦ ਜਾਵੇਗਾ ? ਰਹਿਮਤ ਆਪਣਾ ਕੰਮ ਮੁਕਾ ਕੇ ਕਹਿੰਦਾ ਕਿ ਉਹ ਸਹੁਰੇ ਨੂੰ ਮਾਰੇਗਾ । ਇਹ ਸੁਣ ਕੇ ਮਿੰਨੀ ਹੱਸਦੀ ।
ਹਰ ਸਾਲ ਸਰਦੀਆਂ ਦੇ ਅੰਤ ਵਿਚ ਕਾਬਲੀਵਾਲਾ ਆਪਣੇ ਦੇਸ਼ ਚਲਾ ਜਾਂਦਾ । ਇਕ ਦਿਨ ਸਵੇਰੇ ਬਾਹਰ ਸੜਕ ਉੱਤੇ ਰੌਲਾ ਸੁਣਾਈ ਦਿੱਤਾ ਤੇ ਦੇਖਿਆ ਕਿ ਰਹਿਮਤ ਨੂੰ ਦੋ ਸਿਪਾਹੀ ਬੰਨ ਕੇ ਲਿਜਾ ਰਹੇ ਸਨ ।ਉਸਦੇ ਕੁੜਤੇ ਉੱਤੇ ਖ਼ੂਨ ਦੇ ਦਾਗ ਸਨ ਤੇ ਇਕ ਸਿਪਾਹੀ ਦੇ ਹੱਥ ਵਿਚ ਲਹੂ-ਲਿਬੜਿਆ ਛੁਰਾ ਸੀ । ਕਹਾਣੀਕਾਰ ਨੂੰ ਪਤਾ ਲੱਗਾ ਕਿ ਰਹਿਮਤ ਨੂੰ ਕੋਈ ਬੰਦਾ ਉਸ ਤੋਂ ਖ਼ਰੀਦੀ ਚਾਦਰ ਦੇ ਪੈਸੇ ਨਹੀਂ ਸੀ ਦੇ ਰਿਹਾ, ਜਿਸ ਤੋਂ ਝਗੜਾ ਹੋ ਗਿਆ ਤੇ ਕਾਬਲੀਵਾਲੇ ਨੇ ਉਸਦੇ ਛੁਰਾ ਮਾਰ ਦਿੱਤਾ ।
ਮਿੰਨੀ ‘‘ਕਾਬਲੀਵਾਲਾ-ਕਾਬਲੀਵਾਲਾ’ ਕਹਿੰਦੀ ਹੋਈ ਬਾਹਰ ਆਈ । ਉਹ ਕਾਬਲੀਵਾਲੇ ਨੂੰ ਕਹਿਣ ਲੱਗੀ ਕਿ ਕੀ ਉਹ ਸਹੁਰੇ ਜਾਵੇਗਾ | ਰਹਿਮਤ ਨੇ ਉੱਤਰ ਦਿੱਤਾ ਕਿ ਉਹ ਉੱਥੇ ਹੀ ਜਾ ਰਿਹਾ ਹੈ । ਉਸਨੇ ਹੋਰ ਕਿਹਾ ਕਿ ਉਹ ਸਹੁਰੇ ਨੂੰ ਮਾਰ ਦਿੰਦਾ, ਪਰ ਉਹ ਕੀ ਕਰੇ ਕਿਉਂਕਿ ਉਸਦੇ ਹੱਥ ਬੰਨ੍ਹੇ ਹੋਏ ਸਨ । ਛੁਰਾ ਮਾਰਨ ਦੇ ਅਪਰਾਧ ਵਿਚ ਰਹਿਮਤ ਨੂੰ ਕਈ ਸਾਲਾਂ ਦੀ ਸਜ਼ਾ ਹੋਈ । ਕਈ ਸਾਲ ਬੀਤ ਗਏ ।
ਹੁਣ ਮਿੰਨੀ ਦੇ ਵਿਆਹ ਦਾ ਦਿਨ ਆ ਗਿਆ । ਇੰਨੇ ਨੂੰ ਰਹਿਮਤ ਕਹਾਣੀਕਾਰ ਦੇ ਸਾਹਮਣੇ ਆ ਖੜ੍ਹਾ ਹੋਇਆ । ਉਸਨੇ ਦੱਸਿਆ ਕਿ ਉਹ ਕੱਲ੍ਹ ਸ਼ਾਮ ਹੀ ਜੇਲ੍ਹ ਵਿਚੋਂ ਛੁੱਟ ਕੇ ਆਇਆ ਹੈ । ਕਹਾਣੀਕਾਰ ਨੇ ਉਸਨੂੰ ਕਿਹਾ ਕਿ ਅੱਜ ਉਹ ਰੁਝੇਵੇਂ ਵਿਚ ਹੈ, ਇਸ ਕਰਕੇ ਉਹ ਫਿਰ ਕਿਸੇ ਦਿਨ ਆਵੇ ।
ਰਹਿਮਤ ਉਦਾਸ ਹੋ ਕੇ ਮੁੜਨ ਲੱਗਾ, ਪਰੰਤੁ ਦਰਵਾਜ਼ੇ ਤੋਂ ਫਿਰ ਮੁੜ ਆਇਆ । ਉਸਨੇ ਮਿੰਨੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ । ਸ਼ਾਇਦ ਉਹ ਮਿੰਨੀ ਨੂੰ ਪਹਿਲਾਂ ਜਿੰਨੀ ਨਿੱਕੀ ਹੀ ਸਮਝਦਾ ਸੀ । ਕਹਾਣੀਕਾਰ ਨੇ ਫਿਰ ਉਸਨੂੰ ਕਿਹਾ ਕਿ ਅੱਜ ਘਰ ਵਿਚ ਬਹੁਤ ਕੰਮ ਹੈ । ਉਹ ਅੱਜ ਉਸਨੂੰ ਨਹੀਂ ਮਿਲ ਸਕੇਗਾ |
ਰਹਿਮਤ ਉਦਾਸ ਹੋਇਆ ਤੇ ਕਹਾਣੀਕਾਰ ਨੂੰ ਸਲਾਮ ਕਰ ਕੇ ਦਰਵਾਜ਼ੇ ਤੋਂ ਬਾਹਰ ਨਿਕਲ ਗਿਆ । ਕਹਾਣੀਕਾਰ ਉਸਨੂੰ ਵਾਪਸ ਬੁਲਾਉਣਾ ਚਾਹੁੰਦਾ ਹੈ, ਪਰ ਉਹ ਆਪ ਹੀ ਮੁੜ ਆਇਆ ਤੇ ਕਹਿਣ ਲੱਗਾ ਕਿ ਉਹ ਬੱਚੀ ਲਈ ਥੋੜ੍ਹਾ ਜਿਹਾ ਮੇਵਾ ਲਿਆਇਆ ਹੈ । ਕਹਾਣੀਕਾਰ ਨੇ ਉਸਨੂੰ ਪੈਸੇ ਦੇਣੇ ਚਾਹੇ, ਪਰ ਉਸ ਨੇ ਨਾ ਲਏ ਤੇ ਕਹਿਣ ਲੱਗਾ, “ਤੁਹਾਡੀ ਬੱਚੀ ਵਰਗੀ ਮੇਰੀ ਵੀ ਇੱਕ ਬੱਚੀ ਹੈ । ਉਸਨੂੰ ਯਾਦ ਕਰ ਕੇ ਮੈਂ ਤੁਹਾਡੀ ਬੱਚੀ ਲਈ ਥੋੜਾ ਜਿੰਨਾ ਮੇਵਾ ਲਿਆਇਆ ਕਰਦਾ ਸਾਂ, ਸੌਦਾ ਵੇਚਣ ਲਈ ਨਹੀਂ ਸੀ ਆਇਆ ਕਰਦਾ ।
ਉਸਨੇ ਆਪਣੀ ਜੇਬ ਵਿਚੋਂ ਕਾਗ਼ਜ਼ ਦਾ ਇਕ ਟੁਕੜਾ ਕੱਢਿਆ ।ਉਸ ਉੱਤੇ ਦੋ ਨਿੱਕੇ-ਨਿੱਕੇ ਹੱਥਾਂ ਦੀ ਛਾਪ ਸੀ । ਇਹ ਹੱਥਾਂ ਉੱਤੇ ਕਾਲਖ਼ ਲਾ ਕੇ ਉਨ੍ਹਾਂ ਦੇ ਨਿਸ਼ਾਨ ਲਏ ਹੋਏ ਸਨ ।ਇਸ ਤਰ੍ਹਾਂ ਆਪਣੀ ਬੱਚੀ ਦੀ ਯਾਦ ਸੀਨੇ ਨਾਲ ਲਾ ਕੇ ਰਹਿਮਤ ਹਰ ਸਾਲ ਕਲਕੱਤੇ ਦੀਆਂ ਗਲੀਆਂ ਵਿਚ ਸੌਦਾ ਵੇਚਣ ਆਉਂਦਾ ਹੁੰਦਾ ਸੀ ।
ਇਹ ਦੇਖ ਦੇ ਕਹਾਣੀਕਾਰ ਦੀਆਂ ਅੱਖਾਂ ਭਰ ਆਈਆਂ ।ਉਸਨੇ ਸਭ ਕੁੱਝ ਭੁੱਲ ਕੇ ਮਿੰਨੀ ਨੂੰ ਬਾਹਰ ਬੁਲਾਇਆ । ਵਿਆਹ ਵੇਲੇ ਦੀ ਪੂਰੀ ਪੁਸ਼ਾਕ ਪਾਈ ਗਹਿਣਿਆਂ ਨਾਲ ਸਜੀ ਮਿੰਨੀ ਉਸ ਕੋਲ ਆ ਗਈ । ਉਸ ਨੂੰ ਵੇਖ ਕੇ ਰਹਿਮਤ ਹੱਕਾ-ਬੱਕਾ ਰਹਿ ਗਿਆ । ਕਿੰਨਾ ਚਿਰ ਉਹ ਕੋਈ ਗੱਲ ਨਾ ਕਰ ਸਕਿਆ । ਫਿਰ ਹੱਸ ਕੇ ਕਹਿਣ ਲੱਗਾ ‘‘ਝੱਲੀ ! ਸੱਸ ਦੇ ਘਰ ਜਾ ਰਹੀ ਏਂ ?” ਮਿੰਨੀ ਹੁਣ ਸੱਸ ਦਾ ਮਤਲਬ ਸਮਝ ਰਹੀ ਸੀ । ਉਸਦਾ ਚਿਹਰਾ ਸੰਗ ਨਾਲ ਲਾਲ ਹੋ ਗਿਆ ।
ਮਿੰਨੀ ਦੇ ਜਾਣ ਤੋਂ ਬਾਅਦ ਰਹਿਮਤ ਹਉਕਾ ਭਰ ਕੇ ਭੇਜੇ ਹੀ ਬਹਿ ਗਿਆ ਸ਼ਾਇਦ ਉਹ ਸੋਚ ਰਿਹਾ ਸੀ ਕਿ ਉਸਦੀ ਬੱਚੀ ਵੀ ਇੰਨਾ ਚਿਰ ਵਿਚ ਮਿੰਨੀ ਜਿੱਡੀ ਹੋ ਗਈ ਹੋਵੇਗੀ । ਉਹ ਉਸ ਦੀ ਯਾਦ ਵਿਚ ਗੁੰਮ ਹੋ ਗਿਆ । ਕਹਾਣੀਕਾਰ ਨੇ ਕੁੱਝ ਰੁਪਏ ਕੱਢ ਕੇ ਉਸਨੂੰ ਦਿੱਤੇ ਤੇ ਕਿਹਾ, “ਜਾਹ ਰਹਿਮਤ ! ਸੁਣ ਤੂੰ ਵੀ ਆਪਣੀ ਬੱਚੀ ਕੋਲ, ਆਪਣੇ ਦੇਸ਼ ਚਲਾ ਜਾ ।