Punjab State Board PSEB 7th Class Punjabi Book Solutions Punjabi Grammar Visheshan ਵਿਸ਼ੇਸ਼ਣ Textbook Exercise Questions and Answers.
PSEB 7th Class Punjabi Grammar ਵਿਸ਼ੇਸ਼ਣ
ਪ੍ਰਸ਼ਨ 1.
ਵਿਸ਼ੇਸ਼ਣ ਕੀ ਹੁੰਦਾ ਹੈ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਉਹ ਸ਼ਬਦ, ਜੋ ਕਿਸੇ ਨਾਂਵ ਜਾਂ ਪੜਨਾਂਵ ਦੇ ਗੁਣ, ਔਗੁਣ, ਵਿਸ਼ੇਸ਼ਤਾ ਜਾਂ ਗਿਣਤੀਮਿਣਤੀ ਦੱਸਣ, ਉਨ੍ਹਾਂ ਨੂੰ ‘ਵਿਸ਼ੇਸ਼ਣ’ ਆਖਿਆ ਜਾਂਦਾ ਹੈ , ਜਿਵੇਂ-ਕਾਲਾ, ਗੋਰਾ, ਚੰਗਾ, ਬੁਰਾ, ਤਿੰਨ, ਚਾਰ, ਪੰਦਰਾਂ, ਵੀਹ ਆਦਿ ।
ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ-
1. ਗੁਣਵਾਚਕ
2. ਸੰਖਿਅਕ
3. ਪਰਿਮਾਣਵਾਚਕ
4. ਨਿਸਚੇਵਾਚਕ
5. ਪੜਨਾਂਵੀਂ ।
1. ਗੁਣਵਾਚਕ ਵਿਸ਼ੇਸ਼ਣ :
ਜਿਹੜੇ ਵਿਸ਼ੇਸ਼ਣ ਕਿਸੇ ਵਸਤੂ ਦੇ ਗੁਣ-ਔਗੁਣ ਪ੍ਰਗਟ ਕਰਨ, ਉਨ੍ਹਾਂ ਨੂੰ ਗੁਣਵਾਚਕ ਵਿਸ਼ੇਸ਼ਣ ਆਖਿਆ ਜਾਂਦਾ ਹੈ; ਜਿਵੇਂ-ਸੋਹਣਾ, ਮੋਟਾ, ਸੁਆਦਲਾ, ਪਤਲਾ, ਕਮਜ਼ੋਰ, ਬਹਾਦਰ, ਛਿੱਕਾ, ਮਿੱਠਾ, ਕੌੜੀ, ਭੈੜੀ, ਕਾਲਾ, ਗੋਰਾ ਆਦਿ ।
2. ਸੰਖਿਅਕ ਵਿਸ਼ੇਸ਼ਣ :
ਨਾਂਵਾਂ ਜਾਂ ਪੜਨਾਂਵਾਂ ਦੀ ਗਿਣਤੀ ਜਾਂ ਦਰਜਾ ਪ੍ਰਗਟ ਕਰਨ ਵਾਲੇ ਵਿਸ਼ੇਸ਼ਣ ਸੰਖਿਅਕ ਵਿਸ਼ੇਸ਼ਣ ਹੁੰਦੇ ਹਨ , ਜਿਵੇਂ-ਇਕ, ਦਸ, ਵੀਹ, ਸੌ, ਹਜ਼ਾਰ, ਅੱਧਾ, ਡਿਓਢਾ, ਦੁੱਗਣਾ, ਸਵਾਇਆ, ਥੋੜ੍ਹੇ, ਬਹੁਤੇ ਆਦਿ ।
3. ਪਰਿਮਾਣਵਾਚਕ ਵਿਸ਼ੇਸ਼ਣ :
ਨਾਂਵਾਂ ਦੀ ਮਿਣਤੀ ਜਾਂ ਤੋਲ ਦੱਸਣ ਵਾਲੇ ਵਿਸ਼ੇਸ਼ਣਾਂ ਨੂੰ ਪਰਿਮਾਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ , ਜਿਵੇਂ-ਸੇਰ ਕੁ, ਕੁੱਝ, ਕਿੰਨਾ, ਸਾਰਾ ਆਦਿ
4. ਨਿਸਚੇਵਾਚਕ ਵਿਸ਼ੇਸ਼ਣ :
ਨਾਂਵਾਂ ਨੂੰ ਇਸ਼ਾਰੇ ਨਾਲ ਆਮ ਤੋਂ ਖ਼ਾਸ ਬਣਾਉਣ ਵਾਲੇ ਵਿਸ਼ੇਸ਼ਣਾਂ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ’ ਕਿਹਾ ਜਾਂਦਾ ਹੈ , ਜਿਵੇਂ-ਐਹ, ਔਹ, ਅਹੁ, ਹਾਹ, ਆਹ, ਆਦਿ ।
5. ਪੜਨਾਂਵੀਂ ਵਿਸ਼ੇਸ਼ਣ :
ਨਾਂਵਾਂ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਂਵਾਂ ਨੂੰ “ਪੜਨਾਂਵੀਂ ਵਿਸ਼ੇਸ਼ਣ’ ਕਿਹਾ ਜਾਂਦਾ ਹੈ , ਜਿਵੇਂ-ਕੌਣ ਕੁੜੀ, ਕੀ ਚੀਜ਼, ਕਿਹੜੀ ਚੀਜ਼, ਜਿਹੜੀ ਇਸਤਰੀ, ਜੋ ਆਦਮੀ, ਤੁਹਾਡਾ ਮਿੱਤਰ, ਮੇਰਾ ਭਰਾ, ਸਾਡਾ ਘਰ ਆਦਿ ਵਿਚ ‘ਕੌਣ” , “ਕੀ”, ‘ਕਿਹੜੀ’, ‘ਜਿਹੜੀ’, ‘ਜੋ’, ‘ਤੁਹਾਡਾ’, ‘ਮੇਰਾ’, ‘ਸਾਡਾ ਪੜਨਾਂਵ ਹਨ, ਪਰ ਇਹ ਨਾਂਵਾਂ ਨਾਲ ਆਉਣ ਕਰਕੇ ਪੜਨਾਂਵੀਂ ਵਿਸ਼ੇਸ਼ਣ ਬਣ ਗਏ ਹਨ ।
ਪ੍ਰਸ਼ਨ 2.
ਗੁਣਵਾਚਕ ਵਿਸ਼ੇਸ਼ਣ ਕਿਸ ਨੂੰ ਆਖਦੇ ਹਨ ?
ਉੱਤਰ :
ਗੁਣਵਾਚਕ ਵਿਸ਼ੇਸ਼ਣ :
ਜਿਹੜੇ ਵਿਸ਼ੇਸ਼ਣ ਕਿਸੇ ਵਸਤੂ ਦੇ ਗੁਣ-ਔਗੁਣ ਪ੍ਰਗਟ ਕਰਨ, ਉਨ੍ਹਾਂ ਨੂੰ ਗੁਣਵਾਚਕ ਵਿਸ਼ੇਸ਼ਣ ਆਖਿਆ ਜਾਂਦਾ ਹੈ; ਜਿਵੇਂ-ਸੋਹਣਾ, ਮੋਟਾ, ਸੁਆਦਲਾ, ਪਤਲਾ, ਕਮਜ਼ੋਰ, ਬਹਾਦਰ, ਛਿੱਕਾ, ਮਿੱਠਾ, ਕੌੜੀ, ਭੈੜੀ, ਕਾਲਾ, ਗੋਰਾ ਆਦਿ ।
ਪ੍ਰਸ਼ਨ 3.
ਸੰਖਿਆਵਾਚਕ ਵਿਸ਼ੇਸ਼ਣ ਕੀ ਹੁੰਦਾ ਹੈ ? ਉਦਾਹਰਨਾਂ ਦੇ ਕੇ ਦੱਸੋ ।
ਉੱਤਰ :
ਸੰਖਿਅਕ ਵਿਸ਼ੇਸ਼ਣ :
ਨਾਂਵਾਂ ਜਾਂ ਪੜਨਾਂਵਾਂ ਦੀ ਗਿਣਤੀ ਜਾਂ ਦਰਜਾ ਪ੍ਰਗਟ ਕਰਨ ਵਾਲੇ ਵਿਸ਼ੇਸ਼ਣ ਸੰਖਿਅਕ ਵਿਸ਼ੇਸ਼ਣ ਹੁੰਦੇ ਹਨ , ਜਿਵੇਂ-ਇਕ, ਦਸ, ਵੀਹ, ਸੌ, ਹਜ਼ਾਰ, ਅੱਧਾ, ਡਿਓਢਾ, ਦੁੱਗਣਾ, ਸਵਾਇਆ, ਥੋੜ੍ਹੇ, ਬਹੁਤੇ ਆਦਿ ।
ਪ੍ਰਸ਼ਨ 4.
ਪੜਨਾਂਵੀਂ ਵਿਸ਼ੇਸ਼ਣ ਦੀ ਪਰਿਭਾਸ਼ਾ ਦੱਸੋ ।
ਉੱਤਰ :
ਪੜਨਾਂਵੀਂ ਵਿਸ਼ੇਸ਼ਣ :
ਨਾਂਵਾਂ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਂਵਾਂ ਨੂੰ “ਪੜਨਾਂਵੀਂ ਵਿਸ਼ੇਸ਼ਣ’ ਕਿਹਾ ਜਾਂਦਾ ਹੈ , ਜਿਵੇਂ-ਕੌਣ ਕੁੜੀ, ਕੀ ਚੀਜ਼, ਕਿਹੜੀ ਚੀਜ਼, ਜਿਹੜੀ ਇਸਤਰੀ, ਜੋ ਆਦਮੀ, ਤੁਹਾਡਾ ਮਿੱਤਰ, ਮੇਰਾ ਭਰਾ, ਸਾਡਾ ਘਰ ਆਦਿ ਵਿਚ ‘ਕੌਣ” , “ਕੀ”, ‘ਕਿਹੜੀ’, ‘ਜਿਹੜੀ’, ‘ਜੋ’, ‘ਤੁਹਾਡਾ’, ‘ਮੇਰਾ’, ‘ਸਾਡਾ ਪੜਨਾਂਵ ਹਨ, ਪਰ ਇਹ ਨਾਂਵਾਂ ਨਾਲ ਆਉਣ ਕਰਕੇ ਪੜਨਾਂਵੀਂ ਵਿਸ਼ੇਸ਼ਣ ਬਣ ਗਏ ਹਨ ।
ਪ੍ਰਸ਼ਨ 5.
ਹੇਠ ਲਿਖੇ ਵਾਕਾਂ ਵਿਚ ਆਏ ਵਿਸ਼ੇਸ਼ਣ ਕਿਸ ਪ੍ਰਕਾਰ ਦੇ ਹਨ ?
(ਉ) ਰਾਜ ਇਸ ਸਭਾ ਦਾ ਚੌਥਾ ਮੈਂਬਰ ਹੈ ।
(ਅ) ਇਕ ਕੱਪੜਾ ਦੋ ਮੀਟਰ ਲੰਮਾ ਹੈ ।
(ਇ) ਅਹੁ ਸਾਡਾ ਘਰ ਹੈ ।
(ਸ) ਦੁੱਧ ਵਿਚ ਥੋੜ੍ਹਾ ਪਾਣੀ ਮਿਲਾ ਦਿਉ ।
(ਹ) ਸੁਨੀਤਾ ਬੜੀ ਚਲਾਕ ਕੁੜੀ ਹੈ ।
(ਕ) ਮੇਰਾ ਕੁੜਤਾ ਨੀਲੇ ਰੰਗ ਦਾ ਹੈ ।
(ਖ) ਰਾਮ ਕੋਲ ਬਥੇਰੀਆਂ ਕਮੀਜ਼ਾਂ ਹਨ ।
(ਗ) ਉਸ ਕੋਲ ਪੰਜਾਹ ਰੁਪਏ ਹਨ ।
ਉੱਤਰ :
(ਉ) ਚੌਥਾ-ਸੰਖਿਆਵਾਚਕ ਵਿਸ਼ੇਸ਼ਣ
(ਅ) ਦੋ-ਸੰਖਿਆਵਾਚਕ ਵਿਸ਼ੇਸ਼ਣ
(ਇ) ਅਹੁਨਿਸਚੇਵਾਚਕ ਵਿਸ਼ੇਸ਼ਣ
(ਸ) ਥੋੜਾ-ਪਰਿਮਾਣਵਾਚਕ ਵਿਸ਼ੇਸ਼ਣ
(ਹ) ਬੜੀ ਚਲਾਕ-ਗੁਣਵਾਚਕ ਵਿਸ਼ੇਸ਼ਣ
(ਕ) ਮੇਰਾ-ਪੜਨਾਂਵੀਂ ਵਿਸ਼ੇਸ਼ਣ, ਨੀਲੇ-ਗੁਣਵਾਚਕ ਵਿਸ਼ੇਸ਼ਣ
(ਖ) ਬਥੇਰੀਆਂ ਸੰਖਿਆਵਾਚਕ ਵਿਸ਼ੇਸ਼ਣ
(ਗ) ਪੰਜਾਹ-ਸੰਖਿਆਵਾਚਕ ਵਿਸ਼ੇਸ਼ਣ ।
ਪ੍ਰਸ਼ਨ 6.
ਹੇਠ ਲਿਖੇ ਵਾਕਾਂ ਵਿਚੋਂ ਸਿਖਿਆਵਾਚਕ ਤੇ ਗੁਣਵਾਚਕ ਵਿਸ਼ੇਸ਼ਣ ਚੁਣੋ-
(ਉ) ਰਾਜੂ ਸਭ ਨਾਲੋਂ ਹੁਸ਼ਿਆਰ ਵਿਦਿਆਰਥੀ ਹੈ ।
(ਅ) ਅਹੁ ਘਬ ਬੜਾ ਸਾਫ਼-ਸੁਥਰਾ ਹੈ ।
(ਈ) ਵਿਧਾਨ ਸਭਾ ਦਾ ਚੌਥਾ ਇਜਲਾਸ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ ।
(ਸ) ਪਲਾਟ ਦੀ ਕੀਮਤ ਦਸ ਲੱਖ ਰੁਪਏ ਹੈ ।
(ਹ) ਥੋੜਾ ਠਹਿਰ ਜਾਓ, ਮੈਂ ਵੀ ਤੁਹਾਡੇ ਵੱਡੇ ਭਰਾ ਨਾਲ ਚਲਦੀ ਹਾਂ ।
(ਕ) ਸੁਖਵੀਰ ਸਰਾਵਾਂ ਕਬੱਡੀ ਦੀ ਟੀਮ ਦਾ ਸਭ ਤੋਂ ਵਧੀਆ ਖਿਡਾਰੀ ਹੈ ।
ਉੱਤਰ :
(ੳ) ਸਭ ਨਾਲੋਂ ਹੁਸ਼ਿਆਰ-ਗੁਣਵਾਚਕ ਵਿਸ਼ੇਸ਼ਣ ।
(ਅ) ਬੜਾ ਸਾਫ਼-ਸੁਥਰਾ-ਗੁਣਵਾਚਕ ਵਿਸ਼ੇਸ਼ਣ ।
(ਈ) ਚੌਥਾ-ਸੰਖਿਆਵਾਚਕ ਵਿਸ਼ੇਸ਼ਣ ।
(ਸ) ਦਸ ਲੱਖ-ਸੰਖਿਆਵਾਚਕ ਵਿਸ਼ੇਸ਼ਣ ।
(ਹ) ਵੱਡੇ-ਗੁਣਵਾਚਕ ਵਿਸ਼ੇਸ਼ਣ ।
(ਕ) ਸਭ ਤੋਂ ਵਧੀਆ-ਗੁਣਵਾਚਕ ਵਿਸ਼ੇਸ਼ਣ ।