Punjab State Board PSEB 7th Class Punjabi Book Solutions Punjabi Grammar Vacana ਵਚਨ Textbook Exercise Questions and Answers.
PSEB 7th Class Punjabi Grammar ਵਚਨ
ਪ੍ਰਸ਼ਨ 1.
‘ਵਚਨ ਕਿਸ ਨੂੰ ਆਖਦੇ ਹਨ ?
ਜਾਂ
ਵਚਨ ਕਿਸ ਨੂੰ ਆਖਦੇ ਹਨ ? ਪੰਜਾਬੀ ਵਿਚ ਵਚਨ ਕਿਹੜੇ-ਕਿਹੜੇ ਹਨ ? ਉਦਾਹਰਨਾਂ ਸਹਿਤ ਦੱਸੋ !
ਉੱਤਰ :
ਇਕ ਜਾਂ ਇਕ ਤੋਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਦਾ ਰੂਪ ਉਸ ਦਾ ਵਚਨ ਹੁੰਦਾ ਹੈ ।
ਪ੍ਰਸ਼ਨ 2.
ਪੰਜਾਬੀ ਵਿਚ ਵਚਨ ਕਿਹੜੇ-ਕਿਹੜੇ ਹਨ ? ਉਦਾਹਰਨਾਂ ਸਹਿਤ ਦੱਸੋ ।
ਉੱਤਰ :
ਪੰਜਾਬੀ ਵਿਚ ਵਚਨ ਦੋ ਪ੍ਰਕਾਰ ਦੇ ਹੁੰਦੇ ਹਨ, ਇਕ-ਵਚਨ ਤੇ ਬਹੁ-ਵਚਨ ।
ਇਕ-ਵਚਨ :
ਸ਼ਬਦਾਂ ਦਾ ਜਿਹੜਾ ਰੂਪ ਕਿਸੇ ਇਕ ਚੀਜ਼, ਗੁਣ ਜਾਂ ਕਿਰਿਆ ਲਈ ਵਰਤਿਆ ਜਾਵੇ, ਉਹ ਇਕ-ਵਚਨ ਰੂਪ ਵਿਚ ਹੁੰਦਾ ਹੈ । ਪੰਜਾਬੀ ਵਿਚ ਇਸ ਦੇ ਦੋ ਰੂਪ ਹੁੰਦੇ ਹਨ-ਸਧਾਰਨ ਤੇ ਸੰਬੰਧਕੀ । ਇਸ ਦੇ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ-
(ਉ) ਤੇਰਾ ਮੁੰਡਾ ਕਿੱਥੇ ਹੈ ? (“ਮੁੰਡੇ’ ਇਕ-ਵਚਨ, ਸਧਾਰਨ ਰੂਪ) ।
(ਅ) ਤੇਰੇ ਮੁੰਡੇ ਨੇ ਸਾਰਾ ਕੰਮ ਵਿਗਾੜ ਦਿੱਤਾ । (‘ਮੁੰਡੇ’ ਇਕ-ਵਚਨ ਸੰਬੰਧਕੀ ਰੂਪ ।
(ਈ) ਬਹੁ-ਵਚਨ-ਸ਼ਬਦਾਂ ਦਾ ਜਿਹੜਾ ਰੂਪ ਇਕ ਤੋਂ ਬਹੁਤੀਆਂ ਚੀਜ਼ਾਂ, ਗੁਣਾਂ ਜਾਂ ਕਿਰਿਆਵਾਂ ਲਈ ਵਰਤਿਆ ਜਾਵੇ, ਬਹੁ-ਵਚਨ ਰੂਪ ਵਿਚ ਹੁੰਦਾ ਹੈ । ਪੰਜਾਬੀ ਵਿਚ ਇਸ ਦੇ ਵੀ ਦੋ ਰੂਪ ਹੁੰਦੇ ਹਨ : ਸਧਾਰਨ ਤੇ ਸੰਬੰਧਕੀ । ਇਹ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ-
(ੳ) ਉਸ ਦੇ ਦੋ ਮੁੰਡੇ ਹਨ । (‘ਮੁੰਡੇ ਬਹੁ-ਵਚਨ, ਸਧਾਰਨ ਰੂਪ) ।
(ਅ) ਉਸ ਦੇ ਮੁੰਡਿਆਂ ਨੇ ਸਾਰਾ ਕੰਮ ਵਿਗਾੜ ਦਿੱਤਾ । (“ਮੁੰਡਿਆਂ ਬਹੁ-ਵਚਨ, ਸੰਬੰਧਕੀ ਰੂਪ)
ਉਪਰੋਕਤ ਵਾਕਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਵਿਚ ਇਕ-ਵਚਨ ਤੇ ਬਹੁ-ਵਚਨ ਦੇ ਦੋਦੋ ਰੂਪ ਹੁੰਦੇ ਹਨ । ਦੋਹਾਂ ਦਾ ਇਕ ਸਧਾਰਨ ਰੂਪ ਹੁੰਦਾ ਹੈ ਤੇ ਦੂਜਾ ਸੰਬੰਧਕੀ । ਜਦੋਂ ਇਨ੍ਹਾਂ ਨਾਲ ਸੰਬੰਧਕ ਦਾ, ਦੇ, ਦੀਆਂ, ਨੇ, ਲਈ, “ਖ਼ਾਤਰ’, ਤੋਂ ਆਦਿ ਦੀ ਵਰਤੋਂ ਹੁੰਦੀ ਹੈ, ਤਾਂ ਉਹ ਸੰਬੰਧਕੀ ਰੂਪ ਕਹਾਉਂਦਾ ਹੈ ।
ਨੋਟ-ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਕ-ਵਚਨ ਤੇ ਬਹੁ-ਵਚਨ ਦੇ ਇਹੋ ਤਰੀਕੇ ਹੀ ਸਿਖਾਉਣੇ ਤੇ ਸਿੱਖਣੇ ਚਾਹੀਦੇ ਹਨ । ਪੰਜਾਬੀ ਵਿਚ ਇਕ-ਵਚਨ ਤੇ ਬਹੁ-ਵਚਨ ਦੇ ਦੋ-ਦੋ ਰੂਪ ਹੀ ਲਿਖਣੇ ਚਾਹੀਦੇ ਹਨ ।
ਹੇਠਾਂ ਦੇਖੋ ਵਚਨ ਬਦਲੀ ਦੇ ਕੁੱਝ ਨਿਯਮ-
(ਉ) ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਕੰਨਾ ਲੱਗਾ ਹੁੰਦਾ ਹੈ, ਉਨ੍ਹਾਂ ਦੇ ਇਕ-ਵਚਨ ਤੇ ਬਹੁ-ਵਚਨ ਇਸ ਪ੍ਰਕਾਰ ਹੁੰਦੇ ਹਨ-
ਕੁੱਝ ਕੰਨਾ ਅੰਤਕ ਪੁਲਿੰਗ ਸ਼ਬਦਾਂ ਦਾ ਇਕ-ਵਚਨ ਤੇ ਸਧਾਰਨ ਬਹੁ-ਵਚਨ ਰੂਪ ਇੱਕੋ ਹੀ ਹੁੰਦਾ ਹੈ-
ਇਕ-ਵਚਨ – ਬਹੁ-ਵਚਨ
ਇਕ ‘ਦਰਿਆ’ – ਦੇ ‘ਦਰਿਆ’
ਇਕ ‘ਭਰਾ’ – ਚਾਰ “ਭਰਾ”
ਪਰ ਇਹ ਇਨ੍ਹਾਂ ਦੇ ਸਧਾਰਨ ਬਹੁ-ਵਚਨ ਰੂਪ ਹਨ, ਇਨ੍ਹਾਂ ਦੇ ਸੰਬੰਧਕੀ ਬਹੁ-ਵਚਨ ਰੂਪ ਹਨ : ਦਰਿਆਵਾਂ, ਭਰਾਵਾਂ ।
(ਅ) ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਕੰਨਾ ਨਹੀਂ ਲੱਗਾ ਹੁੰਦਾ, ਸਗੋਂ ਮੁਕਤਾ, ਬਿਹਾਰੀ, ਔਕੜ, ਦੁਲੈਂਕੜ ਆਦਿ ਲੱਗੇ ਹੁੰਦੇ ਹਨ, ਉਨ੍ਹਾਂ ਦੇ ਇਕ-ਵਚਨ ਰੂਪ ਅੱਗੇ ਲਿਖੇ ਅਨੁਸਾਰ ਬਣਦੇ ਹਨ
(ਇ) ਜਿਨ੍ਹਾਂ ਇਸਤਰੀ ਲਿੰਗ ਸ਼ਬਦਾਂ ਦੇ ਅੰਤ ਵਿਚ ਮੁਕਤਾ, ਕੰਨਾ, ਬਿਹਾਰੀ, ਔਕੜ, ਦੁਲੈਂਕੜ, ਦੁਲਾਵਾਂ, ਹੋੜਾ ਜਾਂ ਕਨੌੜਾ ਲੱਗਾ ਹੁੰਦਾ ਹੈ, ਉਨ੍ਹਾਂ ਦੇ ਇਕ-ਵਚਨ ਤੇ ਬਹੁ-ਵਚਨ ਦੇ ਰੂਪ ਹੇਠ ਲਿਖੇ ਅਨੁਸਾਰ ਬਣਦੇ ਹਨ-
ਪ੍ਰਸ਼ਨ 3.
ਹੇਠ ਲਿਖਿਆਂ ਦੇ ਵਚਨ ਬਦਲੋ-.
ਘੋੜਾ, ਮੇਜ਼, ਧੀ, ਛਾਂ, ਵਸਤੂ, ਕਵਿਤਾ, ਲੇਖ, ਹਵਾ, ਬੋਰੀ, ਕਿਰਿਆ, ਘਰ, ਤੂੰ, ਤੇਰਾ, ਮੈਂ, ਉਹ ।
ਉੱਤਰ :
ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚਲੇ ਨਾਂਵ ਸ਼ਬਦਾਂ ਦੇ ਵਚਨ ਬਦਲ ਕੇ ਵਾਕ ਨੂੰ ਦੁਬਾਰਾ ਲਿਖੋ-
(ਉ) ਲੜਕਾ ਗੀਤ ਗਾ ਰਿਹਾ ਹੈ ।
(ਆ) ਪੰਛੀ ਅਕਾਸ਼ ਵਿਚ ਉਡਾਰੀ ਮਾਰ ਰਿਹਾ ਹੈ ।
(ਈ) ਚਿੜੀ ਚੀਂ-ਚੀਂ ਕਰਦੀ ਹੈ ।
(ਸ) ਪੁਸਤਕ ਅਲਮਾਰੀ ਵਿਚ ਪਈ ਹੈ ।
(ਹ) ਕੁੜੀ ਰੌਲਾ ਪਾ ਰਹੀ ਹੈ ।
(ਕ) ਸ਼ੇਰਨੀ ਜੰਗਲ ਵਿਚ ਫਿਰਦੀ ਹੈ ।
(ਖ) ਅੰਬ ਮਿੱਠਾ ਤੇ ਸੁਆਦੀ ਹੈ ।
(ਗ) ਕਿਸਾਨ ਹਲ ਚਲਾ ਰਿਹਾ ਹੈ ।
(ਘ) ਮੇਰੇ ਮਿੱਤਰ ਕੋਲ ਬੱਕਰੀ ਹੈ ।
(ਝ) ਕੁੜੀ ਟੈਲੀਫੋਨ ‘ਤੇ ਗੱਲ ਕਰ ਰਹੀ ਹੈ ।
(ਚ) ਚਿੱਟਾ ਘੋੜਾ ਦੌੜਦਾ ਹੈ ।
(ਛ) ਉੱਚੀ ਇਮਾਰਤ ਦੂਰੋਂ ਦਿਸਦੀ ਹੈ ।
(ਜ) ਮੁੰਡਾ ਕਾਪੀ ਉੱਤੇ ਲਿਖਦਾ ਹੈ ।
ਉੱਤਰ :
(ੳ) ਲੜਕੇ ਗੀਤ ਗਾ ਰਹੇ ਹਨ ।
(ਆ) ਪੰਛੀ ਅਕਾਸ਼ਾਂ ਵਿਚ ਉਡਾਰੀਆਂ ਮਾਰ ਰਹੇ ਹਨ ।
(ਇ) ਚਿੜੀਆਂ ਚੀਂ-ਚੀਂ ਕਰਦੀਆਂ ਹਨ ।
(ਸ) ਪੁਸਤਕਾਂ ਅਲਮਾਰੀਆਂ ਵਿਚ ਪਈਆਂ ਹਨ ।
(ਹ) ਕੁੜੀਆਂ ਰੌਲਾ ਪਾ ਰਹੀਆਂ ਹਨ ।
(ਕ) ਸ਼ੇਰਨੀਆਂ ਜੰਗਲਾਂ ਵਿਚ ਫਿਰਦੀਆਂ ਹਨ ।
(ਖ) ਅੰਬ ਮਿੱਠੇ ਤੇ ਸੁਆਦੀ ਹਨ ।
(ਗ) ਕਿਸਾਨ ਹਲ ਚਲਾ ਰਹੇ ਹਨ ।
(ਘ) ਸਾਡੇ ਮਿੱਤਰਾਂ ਕੋਲ ਬੱਕਰੀਆਂ ਹਨ ।
(੩) ਕੁੜੀਆਂ ਟੈਲੀਫੋਨਾਂ ‘ਤੇ ਗੱਲਾਂ ਕਰ ਰਹੀਆਂ ਹਨ ।
(ਚ) ਚਿੱਟੇ ਘੋੜੇ ਦੌੜਦੇ ਹਨ ।
(ਛ) ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ ।
(ਜ) ਮੁੰਡੇ ਕਾਪੀਆਂ ਉੱਤੇ ਲਿਖਦੇ ਹਨ ।