Punjab State Board PSEB 7th Class Home Science Book Solutions Practical ਜਾਂਘੀਆ Notes.
PSEB 7th Class Home Science Practical ਜਾਂਘੀਆ
ਕਾਗ਼ਜ਼ ਦਾ ਨਾਪ-ਲੰਬਾਈ 22′ ਚੌੜਾਈ 16”
1. ਚੌੜਾਈ ਵੱਲੋਂ ਕਾਗਜ਼ ਨੂੰ ਦੁਹਰਾ ਕਰਦੇ ਹਨ ।
2. ਲੰਬਾਈ ਵੱਲੋਂ ਕਾਗ਼ਜ਼ ਨੂੰ ਦੂਹਰਾ ਕਰਦੇ ਹਨ ।
ਦੋ ਵਾਰੀ ਦੁਹਰੇ ਵਾਲੇ ਹਿੱਸੇ ਨੂੰ ਖੱਬੇ ਪਾਸੇ ਅਤੇ ਇਕ ਵਾਰੀ ਦੁਹਰੇ ਕੀਤੇ ਹਿੱਸੇ ਨੂੰ ਹੇਠਲੇ ਪਾਸੇ ਰੱਖੋ | ਚਾਰੇ ਕੋਨਿਆਂ ਤੇ ਉ, ਅ, ੲ, ਸ ਨਿਸ਼ਾਨ ਲਗਾਓ ।
- ਉ, ਅ ਨੂੰ ਦੋ ਬਰਾਬਰ ਹਿੱਸਿਆਂ ਵਿਚ ਵੰਡ ਕੇ ਹ ਦਾ ਨਿਸ਼ਾਨ ਲਗਾਓ ।
- ਏ, ਸ, ਨੂੰ ਦੋ ਬਰਾਬਰ ਹਿੱਸਿਆਂ ਵਿਚ ਵੰਡ ਕੇ, ਕ ਦਾ ਨਿਸ਼ਾਨ ਲਗਾਓ ।
- ਹ ਅਤੇ ਕ ਨੂੰ ਸਿੱਧੀ ਲਾਈਨ ਨਾਲ ਮਿਲਾ ਦਿਓ ।
- ਉ, ਅਤੇ ਅ, ਸ ਨੂੰ ਤਿੰਨ ਬਰਾਬਰ ਹਿੱਸਿਆਂ ਵਿਚ ਵੰਡ ਕੇ ਲਾਈਨਾਂ ਲਗਾ ਦਿਓ ।
- ਉ ਤੋਂ 1” ਹੇਠਾਂ ਨੂੰ ਨਿਸ਼ਾਨ ਲਗਾ ਕੇ ਖ ਦਾ ਨਾਂ ਦਿਓ ।
- ਅ ਤੋਂ 1” ਅੰਦਰ ਵੱਲ ਨੂੰ ਲਉ ਅਤੇ ਗ ਦਾ ਨਿਸ਼ਾਨ ਲਗਾਓ ।
- ਖ ਅਤੇ ਗ ਨੂੰ ਥੋੜ੍ਹੀ ਜਿਹੀ ਗੋਲਾਈ ਵਾਲੀ ਲਾਈਨ ਨਾਲ ਮਿਲਾ ਦਿਓ ।
- ਕ ਤੋਂ 1” ਸ ਵਾਲੀ ਲਾਈਨ ਤੋਂ ਲੈ ਕੇ ਘ ਦਾ ਨਿਸ਼ਾਨ ਲਗਾਓ ।
- ਸ ਤੋਂ 1 ਖਾਨਾ + 1” ਉੱਪਰ ਲੈ ਕੇ ਝ ਦਾ ਨਿਸ਼ਾਨ ਲਗਾਓ ।
- ਝ, ਗ ਨੂੰ ਸਿੱਧੀ ਲਾਈਨ ਵਿਚ ਮਿਲਾ ਦਿਓ ।
- ਫਿਰ ਘ ਝ ਨੂੰ ਸਿੱਧੀ ਲਾਈਨ ਵਿਚ ਮਿਲਾ ਦਿਉ ।
- ਘ, ਝ ਨੂੰ ਦੋ ਭਾਗਾਂ ਵਿਚ ਵੰਡ ਕੇ ਚ ਦਾ ਨਿਸ਼ਾਨ ਲਗਾਓ ।
- ਚ ਤੋਂ ਹੇਠਾਂ ਅੱਧਾ ਇੰਚ ਲੈ ਕੇ ਛ ਦਾ ਨਿਸ਼ਾਨ ਲਗਾਓ ਅਤੇ ਇਕ ਇੰਚ ਉੱਪਰ ਜ ਦਾ ਨਿਸ਼ਾਨ ਲਗਾਓ ।
- ਘ, ਛ ਅਤੇ ਝ ਨੂੰ ਪਿਛਲੀ ਲੱਤ ਦੀ ਗੋਲਾਈ ਦੇ ਲਈ ਗੋਲਾਈ ਵਿਚ ਮਿਲਾਓ ।
- ਘ, ਜ ਅਤੇ ਝ ਨੂੰ ਲੱਤ ਦੀ ਅਗਲੀ ਗੋਲਾਈ ਦੇ ਲਈ ਗੋਲਾਈ ਵਿਚ ਮਿਲਾਓ ।
ਕੱਪੜਾ-36″ ਚੌੜਾਈ ਦੀ 26” ਲੰਬੀ, ਚਿੱਟੇ ਜਾਂ ਹੋਰ ਕਿਸੇ ਹਲਕੇ ਰੰਗ ਦੀ ਪਾਪਲੀਨ ਜਾਂ ਕੈਂਬਰਿਕ ਲਈ ਜਾ ਸਕਦੀ ਹੈ । ਸਿਲਾਈ-ਪਾਸਿਆਂ ਤੇ ਰਨ ਐਂਡ ਫੈਲ ਸਿਲਾਈ ਕਰਦੇ ਹਨ । ਲੱਤ ਵਾਲੀ ਗੋਲਾਈ ਨੂੰ ਅੰਦਰ ਬਰੀਕ ਜਿਹਾ ਮੋੜ ਕੇ ਲੈਸ ਲਗਾਓ । ਕਮਰ ਤੋਂ 3/4″ ਅੰਦਰ ਵੱਲ ਨੂੰ ਮੋੜ ਕੇ ਉਲ਼ੇੜੀ ਕਰ ਲਓ ਅਤੇ 1/2” ਚੌੜਾ ਅਤੇ 12” ਲੰਬਾ ਇਲਾਸਟਿਕ ਪਾ ਦਿਓ ।